Step-by-Step Textbook Solutions for Class 12 Physical Education Punjabi Medium Chapter 04 ਖੇਡ ਸੱਟਾਂ
Review structured textbook solutions for Class 12 Physical Education Punjabi Medium Chapter 04 ਖੇਡ ਸੱਟਾਂ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 04 ਖੇਡ ਸੱਟਾਂ Textbook Solutions PDF
Access the complete solution PDF for Class 12 Physical Education below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ
Question 1: ਖੇਡ ਸੱਟਾਂ ਕੀ ਹਨ ?
Answer:
ਖੇਡ ਸੱਟਾਂ ਆਮ ਤੌਰ ‘ਤੇ ਜ਼ਿਆਦਾ ਵਰਤੋਂ (Overuse), ਜ਼ਿਆਦਾ ਮਰੋੜ (Overtwisting), ਜ਼ਿਆਦਾ ਖਿੱਚਣਾ (Overstretching) ਜਾਂ ਟੱਕਰ ਕਾਰਨ ਹੁੰਦੀਆਂ ਹਨ । ਇਹ ਜ਼ਿਆਦਾਤਰ ਸੱਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਵਾਪਰਦੀਆਂ ਹਨ । ਖੇਡ ਸੱਟਾਂ, ਖੇਡ ਦੇ ਮੈਦਾਨ ਜਾਂ ਖੇਡਦੇ ਹੋਏ ਲੱਗਦੀਆਂ ਹਨ ।
Exam Tips:
a) ਪਹਿਲੇ ਵਾਕ ਵਿਚ ਕਾਰਨ ਗਿਣਾਓ: ਜ਼ਿਆਦਾ ਵਰਤੋਂ, ਜ਼ਿਆਦਾ ਮਰੋੜ, ਜ਼ਿਆਦਾ ਖਿੱਚਣਾ ਜਾਂ ਟੱਕਰ ।
Question 2: ਮੋਚ ਦੇ ਕੋਈ ਦੋ ਲੱਛਣ ਦੱਸੋ ।
Answer:
1. ਜਲਣ, ਦਰਦ ਅਤੇ ਸੋਜ ਹੋਣਾ
2. ਹਰਕਤ ਕਰਨ ਵੇਲੇ ਤੇਜ਼ ਦਰਦ ਹੋਣਾ ।
Exam Tips:
a) ਦੋ ਲੱਛਣ ਮੰਗੇ ਹਨ, ਇਸ ਲਈ ਸਿਰਫ਼ ਦੋ ਬਿੰਦੂ ਲਿਖੋ ।
Question 3: ਖਿਡਾਰੀਆਂ ਤੋਂ ਇਲਾਵਾ ਹੋਰ ਕਿਹੜੇ ਵਿਅਕਤੀ ਖੇਡਾਂ ਵਿੱਚ ਭਾਗ ਲੈਂਦੇ ਹਨ ?
Answer:
ਜੋ ਸਰੀਰਕ ਤੌਰ ਤੇ ਤੰਦਰੁਸਤ ਅਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਜਾਂ ਕਸਰਤਾਂ ਕਰਦੇ ਹਨ ।
Exam Tips:
a) ਇਹ ਉੱਤਰ ਸਿਹਤਮੰਦ ਅਤੇ ਰੋਜ਼ਾਨਾ ਕਸਰਤ ਕਰਨ ਵਾਲੇ ਆਮ ਲੋਕਾਂ ਬਾਰੇ ਹੈ, ਇਹ ਗੱਲ ਸਾਫ਼ ਲਿਖੋ ।
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 4: ਖੁੱਲ੍ਹੀ ਟੁੱਟ ਕੀ ਹੈ ?
Answer:
ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ।
Exam Tips:
a) ਮੁੱਖ ਸ਼ਬਦ "ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ" ਜ਼ਰੂਰ ਲਿਖੋ; ਅੰਗਰੇਜ਼ੀ ਨਾਂ Open/Compound Fracture ਵੀ ਦੱਸ ਸਕਦੇ ਹੋ ।
Question 5: ਕੱਚੀ ਟੁੱਟ ਕੀ ਹੈ ?
Answer:
ਇਸ ਵਿਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇਕ ਪਾਸੇ ਨੂੰ ਝੁਕ ਜਾਂਦੀ ਹੈ । ਇਹ ਟੁੱਟ ਅਕਸਰ ਬੱਚਿਆਂ ਵਿਚ ਦੇਖਣ ਨੂੰ ਮਿਲਦੀ ਹੈ ।
Exam Tips:
a) ਕੱਚੀ ਟੁੱਟ ਦਾ ਅੰਗਰੇਜ਼ੀ ਨਾਂ Green Stick Fracture ਹੈ ।
b) ਇਹ ਟੁੱਟ ਬੱਚਿਆਂ ਵਿਚ ਵੱਧ ਮਿਲਦੀ ਹੈ — ਇਹ ਵਾਕ ਜ਼ਰੂਰ ਜੋੜੋ ।
Question 6: ਪ੍ਰਤੱਖ ਸੱਟਾਂ ਕੀ ਹਨ ?
Answer:
ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
Exam Tips:
a) ਪ੍ਰਤੱਖ ਸੱਟ ਸਿੱਧੇ ਬਾਹਰੀ ਝਟਕੇ ਜਾਂ ਤਾਕਤ ਨਾਲ ਲੱਗਦੀ ਹੈ ।
b) ਇਸ ਦੇ ਉਲਟ ਅਪ੍ਰਤੱਖ ਸੱਟ ਵਿਚ ਸੱਟ ਦਾ ਅਸਰ ਕਿਸੇ ਹੋਰ ਥਾਂ ਤੇ ਪੈਂਦਾ ਹੈ — ਫ਼ਰਕ ਯਾਦ ਰੱਖੋ ।
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 7: ਖਿੱਚ ਕੀ ਹੈ ? ਇਸ ਦੇ ਕੀ ਲੱਛਣ ਹਨ ?
Answer:
ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟ੍ਰੈਚ (Overstretch) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ ਦੇਣਾ, ਗਿੱਟਿਆਂ ਤੇ ਗ਼ਲਤ ਤਰੀਕੇ ਨਾਲ ਉਤਰਨਾ (Land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਤੋਂ ਇਲਾਵਾ ਸਰੀਰ ਨੂੰ ਸਹੀ ਢੰਗ ਨਾਲ ਨਾ ਗਰਮਾਉਣਾ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ । ਖਿੱਚ ਦੇ ਚਿੰਨ੍ਹ ਅਤੇ ਪਹਿਚਾਣ (Signs and symptoms)
1. ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ
2. ਅਕੜਾਅ ਜਾਂ ਪੀੜ ਹੋਣਾ ਅਤੇ ਚੱਲਣ, ਦੌੜਨ ਵਿਚ ਮੁਸ਼ਕਿਲ ਹੋਣਾ
3. ਸੱਟ ਵਾਲੀ ਥਾਂ ਤੇ ਸੋਜ ਜਾਂ ਲਾਲੀ ਆਉਣਾ
4. ਨਾਜ਼ੁਕਤਾ
5. ਕੋਈ ਗਤੀ ਨਾ ਹੋਣਾ ਅਤੇ ਸੁੰਨ ਹੋ ਜਾਣਾ ।
Exam Tips:
a) ਉੱਤਰ ਦੋ ਹਿੱਸਿਆਂ ਵਿਚ ਲਿਖੋ: ਖਿੱਚ ਦੀ ਪਰਿਭਾਸ਼ਾ ਅਤੇ ਫਿਰ ਪੰਜ ਲੱਛਣ ਬਿੰਦੂ ਲਗਾ ਕੇ ।
b) ਗੋਡੇ ਅਤੇ ਗਿੱਟੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਹਿੱਸੇ ਹਨ — ਇਹ ਵੀ ਲਿਖੋ ।
Question 8: ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਸੱਟ ਦਾ ਇਲਾਜ ਦੱਸੋ । (ੳ) ਮੋਚ (ਅ) ਰਗੜ (ੲ) ਖਿਚਾਅ (ਸ) ਹੱਡੀ ਦਾ ਉਤਰਨਾ ।
Answer:
(ੳ) ਮੋਚ-ਮੋਚ ਦੇ ਬਚਾਓ ਲਈ ਕੁੱਝ ਹੇਠ ਲਿਖੇ ਉਪਾਅ ਹਨ-
1. ਸਭ ਤੋਂ ਪਹਿਲਾਂ ਮੋਚ ਨੂੰ PRICE ਨਾਲ ਸਮਝਿਆ ਜਾਵੇ ਇੱਥੇ P (Protection) ਭਾਵ ਬਚਾਅ । R ਦਾ ਅਰਥ ਹੈ ਰੈਸਟ । I ਤੋਂ ਭਾਵ ਬਰਫ਼ (Ice) C ਤੋਂ ਭਾਵ ਕੰਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਅਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਸਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ ।
2. ਮਰੀਜ਼ ਨੂੰ ਅਰਾਮ ਦੀ ਥਾਂ ਦੇਵੋ ।
3. ਸੱਟ ਲੱਗੇ ਭਾਗ ਨੂੰ ਸਹਾਇਤਾ ਦਿਓ ।
4. ਸੱਟ ਲੱਗੇ ਭਾਗ ਨੂੰ ਪਹਿਲਾਂ ਅਹਿੱਲ ਕਰੋ ਫਿਰ ਉਸ ਨੂੰ ਉੱਚਾ ਚੁੱਕੋ ।
5. ਸੱਟ ਲੱਗੇ ਭਾਗ ਤੇ ਠੰਡਾ ਦਬਾਅ ਪਾਓ ।
6. ਸੱਟ ਲੱਗਣ ਦੇ 72 ਘੰਟੇ ਬਾਅਦ, ਖੂਨ ਇਕੱਠਾ ਹੋਣ ਤੋਂ ਰੋਕਣ ਲਈ ਅਤੇ ਨੀਲ ਨੂੰ ਘਟਾਉਣ ਲਈ ਗਰਮ ਟਕੋਰ ਕਰੋ ।
7. ਘੁੱਟਵੀਂ ਇਲਾਸਟਿਕ ਬੈਂਡੇਜ ਲਗਾਓ ।
8. ਮੈਡੀਕਲ ਸਹਾਇਤਾ ਲਈ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ ।
(ਅ) ਰਗੜ — ਰਗੜਾਂ ਦਾ ਬਚਾਓ ਅਤੇ ਇਲਾਜ (Prevention and Remedies)
1. ਸਰੀਰਕ ਕ੍ਰਿਆਵਾਂ ਕਰਦੇ ਸਮੇਂ ਸੁਰੱਖਿਆ ਸਾਜ਼ੋ-ਸਮਾਨ ਜਿਵੇਂ ਹੈਲਮੈਟ, ਗੋਡਿਆਂ ਦੇ ਪੈਡ, ਕੂਹਣੀਆਂ ਦੇ ਪੈਡ ਅਤੇ ਐਨਕਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
2. ਰਗੜ ਦੇ ਆਲੇ -ਦੁਆਲੇ ਕਰੀਮ ਲਗਾਓ ।
3. ਜੇਕਰ ਕੱਟ ਵਿਚੋਂ ਖੂਨ ਵੱਗਦਾ ਹੋਵੇ ਤਾਂ ਸਾਫ਼ ਕੱਪੜੇ ਨਾਲ ਹਲਕਾ ਜਿਹਾ ਦਬਾ ਪਾਓ । ਇਸ ਦਬਾ ਨੂੰ 20-30 ਮਿੰਟ ਤੱਕ ਬਣਾ ਕੇ ਰੱਖੋ ।
4. ਤੁਰੰਤ ਜ਼ਖ਼ਮ ਨੂੰ ਸਾਫ਼ ਪਾਣੀ ਨਾਲ ਧੋਵੋ ।
5. ਜ਼ਖ਼ਮ ਨੂੰ ਧੋਣ ਤੋਂ ਬਾਅਦ ਐਂਟੀਬਾਇਓਟੈਕ ਕਰੀਮ ਲਗਾਓ ।
6. ਜ਼ਖ਼ਮ ਨੂੰ ਸਾਫ਼ ਰੱਖਣ ਲਈ ਪੱਟੀ ਦੀ ਵਰਤੋਂ ਕਰੋ ।
7. ਸੋਜ ਨੂੰ ਘਟਾਉਣ ਲਈ ਬਰਫ਼ ਦੀ ਵਰਤੋਂ ਕਰੋ ।
8. ਜੇਕਰ ਜ਼ਖ਼ਮ ਵੱਡਾ ਹੋਵੇ ਤਾਂ ਡਾਕਟਰ ਕੋਲ ਲੈ ਕੇ ਜਾਵੋ ।
(ੲ) ਖਿਚਾਅ- ਖਿੱਚ ਦੇ ਬਚਾਓ ਅਤੇ ਇਲਾਜ (Prevention and Remedies)- ਖਿੱਚ ਨੂੰ ਸਭ ਤੋਂ ਪਹਿਲਾਂ PRICE ਪ੍ਰਾਈਸ ਦੇ ਸਿਧਾਂਤ ਨਾਲ ਇਲਾਜ ਕਰਨਾ ਚਾਹੀਦਾ ਹੈ । ਇੱਥੇ ? (Protection) ਭਾਵ ਬਚਾਅ । R ਦਾ ਅਰਥ ਹੈ ਅਰਾਮ (Rest) il ਦਾ ਅਰਥ ਹੈ ਬਰਫ (Ice) C ਦਾ ਅਰਥ ਹੈ ਕੰਪ੍ਰੈਸ਼ਨ ਭਾਵ ਟਕੋਰ ਕਰਨਾ ਅਤੇ E ਦਾ ਅਰਥ ਹੈ ਐਲੀਵੇਸ਼ਨ ਭਾਵ ਜ਼ਖ਼ਮੀ ਭਾਗ ਨੂੰ ਉੱਚਾ ਚੁੱਕਣਾ (Elevation) ! ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।
1. ਹਰ ਘੰਟੇ ਬਾਅਦ 20 ਮਿੰਟ ਲਈ ਬਰਫ਼ ਲਗਾਓ । ਚਮੜੀ ਤੇ ਬਰਫ਼ ਸਿੱਧੀ ਨਾ ਲਗਾਓ । ਇਸ ਨਾਲ ਚਮੜੀ ਖ਼ਰਾਬ ਹੋ ਜਾਂਦੀ ਹੈ ।
2. ਮਰੀਜ਼ ਨੂੰ ਆਰਾਮਦੇਹ ਦੀ ਸਥਿਤੀ ਵਿਚ ਰੱਖੋ ।
3. ਮੋਚ ਵਾਲੇ ਭਾਗ ਤੇ ਹਿੱਲ-ਜੁਲ ਨਾ ਹੋਣ ਦਿਓ ।
4. ਜ਼ਖ਼ਮੀ ਹੋਏ ਭਾਗ ਨੂੰ ਉੱਚਾ ਰੱਖੋ ।
5. 24 ਤੋਂ 48 ਘੰਟਿਆਂ ਤਕ RICE ਉਪਾਅ ਨੂੰ ਕਰਦੇ ਰਹੋ ।
6. ਮਰੀਜ਼ ਨੂੰ ਹਸਪਤਾਲ ਪਹੁੰਚਾਓ ।
(ਸ) ਹੱਡੀ ਦਾ ਉਤਰਨਾ — ਜੋੜ ਹਿੱਲਣ ਦੇ ਉਪਚਾਰ (Remedies For Dislocation)
1. ਦਰਦ ਨੂੰ ਘਟਾਉਣਾ-ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
2. ਅਹਿੱਲ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ । ਲਈ ਸਪਲਿੰਟ ਦੀ ਵਰਤੋਂ ਕੀਤੀ ਜਾਂਦੀ ਹੈ ।
3. ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਜਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
4. ਮੁੜ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।
Exam Tips:
a) ਸਿਰਫ਼ ਇਕ ਸੱਟ ਦਾ ਇਲਾਜ ਮੰਗਿਆ ਹੈ — ਪ੍ਰੀਖਿਆ ਵਿਚ ਜਿਹੜੀ ਸੱਟ ਚੁਣੋ ਉਸੇ ਦਾ ਹੀ ਉੱਤਰ ਲਿਖੋ ।
b) ਮੋਚ ਅਤੇ ਖਿੱਚ ਲਈ PRICE ਦੇ ਪੰਜ ਅੱਖਰਾਂ ਦਾ ਅਰਥ ਜ਼ਰੂਰ ਲਿਖੋ ।
Question 9: ਸਿੱਧੀ ਟੱਕਰ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
ਖੇਡਾਂ ਮੁਕਾਬਲਿਆਂ ਸਮੇਂ ਖਿਡਾਰੀਆਂ ਨੂੰ ਸੱਟਾਂ ਲੱਗਣਾ ਸੁਭਾਵਿਕ ਹੁੰਦਾ ਹੈ । ਆਪਣੀ ਟੀਮ ਨੂੰ ਜਿਤਾਉਣ ਲਈ ਵਿਰੋਧੀ ਟੀਮ ਦਾ ਮੁਕਾਬਲਾ ਬੜੇ ਜੋਸ਼ ਅਤੇ ਗਤੀ ਨਾਲ ਕੀਤਾ ਜਾਂਦਾ ਹੈ । ਅਜਿਹੇ ਸਮੇਂ ਵਿਚ ਖਿਡਾਰੀਆਂ ਦੀ ਆਪਸ ਵਿਚ ਤੇਜ਼ ਗਤੀ ਨਾਲ ਸਿੱਧੇ ਤੌਰ ਤੇ ਟੱਕਰ ਹੋ ਜਾਂਦੀ ਹੈ ਅਤੇ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ । ਜ਼ਿਆਦਾਤਰ ਕਬੱਡੀ ਕੁਸ਼ਤੀ, ਬਾਕਸਿੰਗ, ਫੁੱਟਬਾਲ, ਹਾਕੀ ਆਦਿ ਖੇਡਾਂ ਵਿਚ ਸਿੱਧੀ ਟੱਕਰ ਨਾਲ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ ।
Exam Tips:
a) ਪਹਿਲਾਂ ਸਿੱਧੀ ਟੱਕਰ ਦਾ ਕਾਰਨ (ਤੇਜ਼ ਗਤੀ ਨਾਲ ਆਪਸੀ ਟੱਕਰ) ਲਿਖੋ ।
b) ਕਬੱਡੀ, ਕੁਸ਼ਤੀ, ਬਾਕਸਿੰਗ, ਫੁੱਟਬਾਲ ਅਤੇ ਹਾਕੀ ਦੀਆਂ ਉਦਾਹਰਣਾਂ ਦਿਓ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 10: ਹੱਡੀ ਦੀ ਟੁੱਟ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ ।
Answer:
ਹੱਡੀ ਦੀ ਨਿਰੰਤਰਤਾ ਦਾ ਟੁੱਟ ਜਾਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫ੍ਰੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ ।ਫ੍ਰੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿਗਾਮੈਂਟ ਦੀ ਤਾਕਤ ਕਾਰਨ ਹੋ
1. ਸਾਦੀ ਟੁੱਟ (Close/Simple Fracture) – ਇਸ ਤਰ੍ਹਾਂ ਦੀ ਟੁੱਟ ਵਿਚ ਹੱਡੀ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ ।
2. ਖੁੱਲ੍ਹੀ ਟੁੱਟ (Open/Compound Fracture) – ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ।
3. ਬਹੁਖੰਡੀ ਟੁੱਟ (Commuted Fracture) – ਇਸ ਵਿਚ ਸੱਟ ਲੱਗਣ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।
4. ਗੁੰਝਲਦਾਰ ਟੁੱਟ (Complicated Fracture) – ਇਸ ਵਿੱਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿਚ ਧਸ ਜਾਂਦੀ ਹੈ ।
5. ਕੱਚੀ ਟੁੱਟ (Green Stick Fracture) – ਇਸ ਵਿਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇਕ ਪਾਸੇ ਨੂੰ ਝੁਕ ਜਾਂਦੀ ਹੈ । ਇਹ ਟੁੱਟ ਅਕਸਰ ਬੱਚਿਆਂ ਵਿਚ ਦੇਖਣ ਨੂੰ ਮਿਲਦੀ ਹੈ ।
6. ਤਰੇੜ ਆਉਣਾ (Hair Line Fracture) – ਇਸ ਪ੍ਰਕਾਰ ਦੀ ਟੁੱਟ ਵਿਚ ਹੱਡੀ ਤੇ ਤਰੇੜ ਦਿਖਾਈ ਦਿੰਦੀ ਹੈ ।
7. ਦੱਬੀ ਹੋਈ ਟੁੱਟ (Depressed Fracture) – ਇਸ ਪ੍ਰਕਾਰ ਦੀ ਟੁੱਟ ਵਿਚ ਹੱਡੀ ਟੁੱਟਦੀ ਨਹੀਂ ਬਲਕਿ ਅੰਦਰ ਵੱਲ ਧੱਸ ਜਾਂਦੀ ਹੈ ।
ਹੱਡੀ ਟੁੱਟਣ ਦੇ ਚਿੰਨ੍ਹ ਅਤੇ ਪਛਾਣ (Signs and Symptoms of Bone Fracture)-
1. ਸੱਟ ਲੱਗਣ ਵਾਲੀ ਥਾਂ ਤੇ ਬਹੁਤ ਦਰਦ ਹੁੰਦਾ ਹੈ ।
2. ਜ਼ਖ਼ਮੀ ਹੋਏ ਖੇਤਰ ਤੇ ਸੋਜ ਆ ਜਾਂਦੀ ਹੈ ।
3. ਹੱਡੀ ਚਮੜੀ ਤੋਂ ਬਾਹਰ ਆ ਜਾਂਦੀ ਹੈ ।
4. ਜ਼ਖ਼ਮੀ ਥਾਂ ਤੇ ਬਹੁਤ ਜ਼ਿਆਦਾ ਖੂਨ ਵੱਗਦਾ ਹੈ ।
ਇਲਾਜ ਅਤੇ ਪਰਹੇਜ਼ (Remedies and Prevention)-
1. ਹੱਡੀ ਦਾ ਟੁੱਟਣਾ, ਜੀਵਨ ਲਈ ਖ਼ਤਰਾ ਨਹੀਂ ਹੁੰਦਾ ਪਰੰਤੂ ਇਸ ਲਈ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ । ਲਹੂ ਵੱਗਣ ਦੀ ਸੂਰਤ ਵਿਚ ਜ਼ਖ਼ਮ ਤੇ ਸਾਫ਼ ਕੱਪੜਾ ਬੰਨ੍ਹ ਕੇ ਦਬਾ ਪਾਉ । ਕਈ ਵਾਰ ਹੱਡੀ ਟੁੱਟਣ ਸਮੇਂ ਫਸਟ ਏਡ ਵੀ ਕਰਨੀ ਪੈਂਦੀ ਹੈ ।
2. ਜੇ ਜ਼ਖ਼ਮੀ ਹੋਏ ਵਿਅਕਤੀ ਨੂੰ ਚੱਕਰ ਆਉਣ, ਕਮਜ਼ੋਰੀ ਅਨੁਭਵ ਹੋਏ, ਰੰਗ ਪੀਲਾ ਹੋ ਰਿਹਾ ਹੋਵੇ, ਚਿਹਰਾ ਸਿੱਲ੍ਹਾ ਹੋਵੇ, ਸਾਹ ਛੋਟੇ ਹੋ ਜਾਣ ਅਤੇ ਦਿਲ ਦੀ ਧੜਕਣ ਵੱਧ ਜਾਵੇ ਤਾਂ ਵਿਅਕਤੀ ਨੂੰ ਆਪਣੇ ਪੈਰ ਲਗਭਗ ਇਕ ਫੁੱਟ ਉੱਚੇ ਕਰਕੇ ਚੁੱਪ-ਚਾਪ ਲੇਟ ਜਾਣਾ ਚਾਹੀਦਾ ਹੈ ।
3. ਇਸ ਤੋਂ ਬਾਅਦ ਜ਼ਖ਼ਮੀ ਖੇਤਰ ਨੂੰ ਅਹਿੱਲ ਕਰ ਦਿਓ ।
4. ਜ਼ਖ਼ਮ ਵਾਲੀ ਥਾਂ ਨੂੰ ਠੰਡੀ ਟਕੋਰ ਕਰੋ ।
5. ਬਰਫ਼ ਨੂੰ ਚਮੜੀ ਤੇ ਸਿੱਧਾ ਨਾ ਲਗਾਓ ।
6. ਜੇਕਰ ਵਿਅਕਤੀ ਕੋਈ ਜਵਾਬ ਨਹੀਂ ਦੇ ਰਿਹਾ, ਤਾਂ ਸੀ.ਪੀ.ਆਰ. (C.P.R.) ਵੀ ਦਿੱਤੀ ਜਾਣੀ ਚਾਹੀਦੀ ਹੈ ।
7. ਟੁੱਟੀ ਹੱਡੀ ਦੇ ਉੱਪਰ ਅਤੇ ਥੱਲੇ ਦੋਵੇਂ ਥਾਂਵਾਂ ਤੇ ਫੱਟੀ (ਸਪਲਿੰਟ) ਬੰਨ੍ਹੋ ।
Exam Tips:
a) ਪਹਿਲਾਂ ਟੁੱਟ ਦੀ ਪਰਿਭਾਸ਼ਾ, ਫਿਰ ਸੱਤ ਕਿਸਮਾਂ ਨੰਬਰ ਲਗਾ ਕੇ ਲਿਖੋ ।
b) ਕਿਸਮਾਂ ਦੇ ਅੰਗਰੇਜ਼ੀ ਨਾਂ (Simple, Compound, Comminuted, Complicated, Green Stick, Hair Line, Depressed) ਬਰੈਕਟ ਵਿਚ ਲਿਖੋ ।
c) ਅੰਤ ਵਿਚ ਚਿੰਨ੍ਹ ਅਤੇ ਇਲਾਜ ਦੇ ਬਿੰਦੂ ਵੀ ਲਿਖੋ ।
Question 11: ਖੇਡ ਸੱਟਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿਉ । ਸੱਟਾਂ ਦੇ ਕਾਰਨ ਵੀ ਦੱਸੋ ।
Answer:
ਖੇਡ ਸੱਟਾਂ ਨੂੰ ਕਸਰਤ ਨਾਲ ਟਿਸ਼ੂਆਂ ਦੇ ਨੁਕਸਾਨ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਖੇਡ ਸੱਟਾਂ ਨੂੰ ਸੱਟਾਂ ਦੇ ਕਾਰਨ ਜਾਂ ਫਿਰ ਟਿਸ਼ੂਆਂ ਦੇ ਨੁਕਸਾਨ ਅਨੁਸਾਰ ਵਰਗੀਕ੍ਰਿਤ ਕੀਤਾ ਜਾਂਦਾ ਹੈ-
(ੳ) ਸਿੱਧੀ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
(ਅ) ਅਸਿੱਧੀ ਸੱਟ (Indirect Injury) – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstretching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।
(ੲ) ਵਾਧੂ ਸੱਟਾਂ (Overuse Injury) – ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਅਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਜੁੜੇ ਟਿਸ਼ੂਆਂ ਉੱਪਰ ਵਾਧੂ ਭਾਰ ਪਾਉਂਦੀਆਂ ਹਨ । ਜੇਕਰ ਇਹਨਾਂ ਸੱਟਾਂ ਨੂੰ ਟਿਸ਼ੂਆਂ ਦੇ ਨੁਕਸਾਨ ਵਜੋਂ ਵਰਗੀਕ੍ਰਿਤ ਕੀਤਾ ਜਾਵੇ ਤਾਂ ਇਹ ਹੇਠ ਲਿਖੇ ਅਨੁਸਾਰ ਹਨਸਾਫ਼ਟ ਟਿਸ਼ੂ ਸੱਟਾਂ (Soft Tissue Injuries) – ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ ਰਹਿੰਦੀਆਂ ਹਨ । ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
ਹਾਰਡ ਟਿਸ਼ੂ ਸੱਟਾਂ (Hard Tissue Injuries) – ਇਸ ਪ੍ਰਕਾਰ ਦੀਆਂ ਸੱਟਾਂ ਵਿਚ ਫ੍ਰੈਕਚਰ (Fracture) ਅਤੇ ਡਿਸਲੋਕੇਸ਼ਨ (Dislocation) ਸ਼ਾਮਿਲ ਹਨ । ਕਾਰਨ
1. ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣਾ (Poor Physical Fitness of Player) – ਬੇਹਤਰ ਪ੍ਰਦਰਸ਼ਨ ਲਈ ਸਰੀਰਕ ਤੰਦਰੁਸਤੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਨਿਯਮਿਤ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ । ਸਰੀਰਕ ਤੰਦਰੁਸਤੀ ਤੇ ਸਾਰੇ ਤੱਤ ਜਿਵੇਂ ਕਿ ਤਾਕਤ, ਗਤੀ, ਲਚਕਤਾ, ਸਹਿਣਸ਼ੀਲਤਾ, ਚੁਸਤੀ, ਸ਼ਕਤੀ, ਸੰਤੁਲਨ ਆਦਿ ਖਿਡਾਰੀ ਵਿਚ ਹੋਣੇ ਚਾਹੀਦੇ ਹਨ ਨਹੀਂ ਤਾਂ ਇਹਨਾਂ ਦੀ ਕਮੀ ਦੇ ਕਾਰਨ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ।
2. ਮਨੋਵਿਗਿਆਨਕ ਤਿਆਰੀ ਦਾ ਨਾ ਹੋਣਾ (Due to Poor Psychological Preparation) – ਜੇਕਰ ਐਥਲੀਟ ਤਨਾਅਪੂਰਨ ਹੈ, ਚਿੰਤਾ ਨਾਲ ਭਰਿਆ ਹੋਇਆ ਹੈ ਜਾਂ ਫਿਰ ਚਿੰਤਾ ਵਿਚ ਖੇਡ ਰਿਹਾ ਹੈ ਤਾਂ ਉਹ ਆਸਾਨੀ ਨਾਲ ਜਖ਼ਮੀ ਹੋ ਜਾਵੇਗਾ । ਸੱਟਾਂ ਦੀ ਰੋਕਥਾਮ ਲਈ ਮਾਨਸਿਕ ਜਾ ਮਨੋਵਿਗਿਆਨਕ ਤਿਆਰੀ ਕਰਨਾ ਲਾਜ਼ਮੀ ਹੈ ।
3. ਮੈਚ ਤੋਂ ਪਹਿਲਾਂ ਥੋੜ੍ਹਾ ਗਰਮਾਉਣਾ (Inadequate Warming-up Before Match) – ਸੱਟਾਂ ਦੀ ਰੋਕਥਾਮ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣ ਦੇ ਦੌਰਾਨ ਖਿੱਚਣ ਵਾਲੀਆਂ ਕਸਰਤਾਂ ਕਰਨ ਕਈ ਸੱਟਾਂ ਜਿਵੇਂ ਕਿ ਖਿੱਚ ਜਾਂ ਮੋਚ ਤੋਂ ਬਚਿਆ ਜਾ ਸਕਦਾ ਹੈ । ਸਹੀ ਤਰੀਕੇ ਨਾਲ ਗਰਮਾਉਣ ਤੋਂ ਬਾਅਦ ਸਰੀਰ ਕਿਸੇ ਵੀ ਤਣਾਅ ਨੂੰ ਸਹਿਣ ਲਈ ਤਿਆਰ ਹੋ ਜਾਂਦਾ ਹੈ । ਕੋਈ ਸ਼ਕਤੀਸ਼ਾਲੀ ਗਤੀਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ (Warming-up) ਬਹੁਤ ਜ਼ਰੂਰੀ ਹੁੰਦਾ ਹੈ ।
4. ਸਹੀ ਤਕਨੀਕ ਦਾ ਗਿਆਨ ਨਾ ਹੋਣਾ (Lack of Knowledge of Technique) – ਸਟੀਕ ਤਕਨੀਕ ਦਾ ( ਗਿਆਨ ਜਾਂ ਵਰਤੋਂ ਕਰਕੇ ਵਧੇਰੇ ਮਾਤਰਾ ਵਿਚ ਸੱਟਾਂ ਦੇ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ । ਜਿਵੇਂ ਟੈਂਡਨਾਈਸ ਅਤੇ ਤਣਾਅ ਫ੍ਰੈਕਚਰ ਜਾਂ ਟੈਨਿਸ ਟੈਲਬੋ ਆਦਿ ਸੱਟਾਂ ਨੂੰ ਗਲਤ ਤਕਨੀਕ ਦੀ ਵਰਤੋਂ ਜਾਂ ਫਿਰ ਜ਼ਿਆਦਾ ਵਰਤੋਂ ਕਾਰਨ ਹੁੰਦੇ ਹਨ । ਜੇਕਰ ਅਸੀਂ ਜਾਂ ਖਿਡਾਰੀ ਸਹੀ ਤਕਨੀਕ ਬਾਰੇ ਗਿਆਨ ਨਹੀਂ ਰੱਖਦੇ ਤਾਂ ਕਾਬਲ ਕੋਚ ਦੀ ਮੱਦਦ ਲੈਣੀ ਚਾਹੀਦੀ ਹੈ ।
5. ਘਟੀਆ ਖੇਡ ਯੰਤਰਾਂ ਦਾ ਇਸਤੇਮਾਲ ਕਰਨਾ (By Using Substandard Sports Equipment) – ਅੱਧੀ ਖੇਡ ਸਹੀ ਸਾਜ਼ੋ-ਸਮਾਨ ਦੀ ਵਰਤੋਂ ਕਰਕੇ ਜਿੱਤਿਆ ਜਾ ਸਕਦਾ ਹੈ । ਘਟੀਆ ਉਪਕਰਨ ਕਈ ਵਾਰ ਖੇਡਾਂ ਵਿਚ ਸੱਟਾਂ ਦੇ ਕਾਰਨ ਬਣਦੇ ਹਨ ।
6. ਖੇਡ ਨਿਯਮਾਂ ਦੇ ਗਿਆਨ ਦੀ ਕਮੀ ਹੋਣਾ (Lack of Knowledge of Rules and Regulation of Games) – ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਨਿਯਮ ਬਣਾਏ ਜਾਂਦੇ ਹਨ । ਵਿਵਹਾਰ ਨਿਯਮ ਵਿਚ ਗਲਤ ਢੰਗ ਨਾਲ ਖੇਡਣ ਤੇ ਖਿਡਾਰੀ ਨੂੰ ਸਜ਼ਾ ਦਿੱਤੀ ਜਾਵੇ । ਅਨੁਸ਼ਾਸਨ ਅਧੀਨ ਖੇਡਾਂ, ਕਈ ਤਰ੍ਹਾਂ ਦੀਆਂ ਸੱਟਾਂ ਨੂੰ ਰੋਕਦੀਆਂ ਹਨ ।
7. ਮੈਦਾਨ ਦੀ ਹਾਲਤ ਸਹੀ ਨਾ ਹੋਣਾ (Bad Condition of Play Field) – ਸੁਰੱਖਿਆ ਪੂਰਨ ਮੈਦਾਨ ਅਤੇ ਸਾਜ਼ੋ-ਸਮਾਨ ਨਾਲ ਖੇਡਣ ਖੇਤਰਾਂ ਵਿਚ ਬਹੁਤ ਸਾਰੀਆਂ ਸੱਟਾਂ ਤੋਂ ਬਚਿਆ ਜਾ ਸਕਦਾ ਹੈ । ਉਦਾਹਰਨ ਵਜੋਂ ਚਿੱਕੜ ਵਾਲੇ ਟਰੈਕ ਦੇ ਮੁਕਾਬਲੇ ਸਿੰਥੈਟਿਕ ਟਰੈਕ ਦੇ ਮੁਕਾਬਲੇ ਸੱਟਾਂ ਘੱਟ ਲੱਗਦੀਆਂ ਹਨ ।
8. ਖਿਡਾਰੀ ਦੇ ਘਮੰਡ ਦੇ ਕਾਰਨ (Due to Arrogance) – ਕਈ ਵਾਰ ਹਮਲਾਵਾਰ ਖਿਡਾਰੀ ਹੋਰ ਖਿਡਾਰੀਆਂ ਨੂੰ ਬੇਹੱਦ ਜ਼ਖ਼ਮੀ ਕਰਦੇ ਹਨ, ਅਜਿਹੀਆਂ ਸੱਟਾਂ ਤੋਂ ਬਚਣ ਲਈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ।
9. ਖ਼ਰਾਬ ਮੌਸਮ ਕਾਰਨ (Due to Bad Climate) – ਖਰਾਬ ਮੌਸਮ ਜਿਵੇਂ ਮੀਂਹ ਹੋਣਾ ਜਾਂ ਮੈਦਾਨਾਂ ਦਾ ਇਕ ਸਮਾਨ ਨਾ ਹੋਣਾ, ਠੰਡਾ ਜਾਂ ਗਰਮ ਮੌਸਮ ਆਦਿ ਦੇ ਕਾਰਨ ਸੱਟ ਲੱਗ ਜਾਂਦੀ ਹੈ ।
10. ਮੈਚ ਪ੍ਰੈਕਟਿਸ ਦੀ ਕਮੀ ਦੇ ਕਾਰਨ (Due to lack of Match Practice) – ਜਿਵੇਂ ਕਿ ਅਸੀਂ ਜਾਣਦੇ ਹਾਂ ਅਭਿਆਸ ਆਦਮੀ ਨੂੰ ਸੰਪੂਰਨ ਬਣਾਉਂਦਾ ਹੈ । ਐਥਲੀਟ ਨੂੰ ਮੈਚ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਅਤੇ ਅਭਿਆਸ ਕੀਤਾ ਜਾਣਾ ਚਾਹੀਦਾ ਹੈ । ਸੱਟਾਂ ਦੀ ਰੋਕਥਾਮ ਲਈ ਹਰੇਕ ਦਿਨ ਦੇ ਅਭਿਆਸ ਦੀ ਤਾਲ-ਮੇਲ ਦੀ ਲੋੜ ਹੁੰਦੀ ਹੈ । ਸਾਥੀ ਟੀਮ ਦੇ ਸਾਥੀਆਂ ਨੂੰ ਸਮਝਣਾ, ਸਰੀਰ ਦੀਆਂ ਹਰਕਤਾਂ ਦਾ ਤਾਲਮੇਲ ਅਤੇ ਅਨੁਕੂਲਣ ਕਰਨਾ ਆਦਿ ਸੱਟਾਂ ਤੋਂ ਬਚਾਉਂਦਾ ਹੈ ।
Exam Tips:
a) ਉੱਤਰ ਦੇ ਤਿੰਨ ਹਿੱਸੇ ਬਣਾਓ: ਪਰਿਭਾਸ਼ਾ, ਸੱਟਾਂ ਦੀਆਂ ਕਿਸਮਾਂ ਅਤੇ ਕਾਰਨ ।
b) ਨਰਮ ਟਿਸ਼ੂ ਅਤੇ ਸਖ਼ਤ ਟਿਸ਼ੂ ਦੀਆਂ ਸੱਟਾਂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ ।
Question 12: ਮੁੱਢਲੀ ਸਹਾਇਤਾ ਦਾ ਅਰਥ ਅਤੇ ਸਿਧਾਂਤ ਲਿਖੋ ।
Answer:
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ । ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵੱਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਂਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖ਼ੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੂ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।
ਮੁੱਢਲੀ ਸਹਾਇਤਾ ਦੇ ਸਿਧਾਂਤ (Principle of First Aid) – ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਹਨ-
1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਂਸਲਾ ਦੇਣਾ ।
5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
7. ਪੀੜਤ ਦੇ ਆਲੇ -ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।
Exam Tips:
a) ਪਹਿਲਾਂ ਅਰਥ ("ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਸਹਾਇਤਾ") ਅਤੇ ਫਿਰ ਸਿਧਾਂਤ ਨੰਬਰ ਲਗਾ ਕੇ ਲਿਖੋ ।
b) ਮੁੱਢਲੀ ਸਹਾਇਤਾ ਦੇ ਤਿੰਨ ਮੂਲ ਉਦੇਸ਼ ਹਨ: ਖ਼ੂਨ ਰੋਕਣਾ, ਸਾਹ ਵਿਚ ਮੱਦਦ ਅਤੇ ਸਦਮੇ ਤੋਂ ਬਾਹਰ ਕੱਢਣਾ ।
ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ
ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ
Question 1: ਪਰਾਈਸ (PRICE) ਸ਼ਬਦ ਨੂੰ ਸਪੱਸ਼ਟ ਕਰੋ ।
Answer:
ਪ੍ਰੋਟੈਕਸ਼ਨ, ਰੈਸਟ, ਆਈਸ, ਕੰਪ੍ਰੈਸ਼ਨ ਅਤੇ ਐਲੀਵੇਸ਼ਨ ।
Exam Tips:
a) PRICE ਦੇ ਪੰਜ ਅੱਖਰ ਕ੍ਰਮ ਨਾਲ ਲਿਖੋ: Protection, Rest, Ice, Compression, Elevation ।
Question 2: ਕੋਈ ਵੀ ਦੋ ਨਰਮ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਦਿਉ ।
Answer:
ਮੋਚ ਅਤੇ ਗੁੱਝੀ ਸੱਟ ।
Exam Tips:
a) ਨਰਮ ਟਿਸ਼ੂ ਦੀਆਂ ਸੱਟਾਂ ਵਿਚ ਮੋਚ, ਖਿੱਚ, ਰਗੜ ਅਤੇ ਗੁੱਝੀ ਸੱਟ ਆਉਂਦੀਆਂ ਹਨ; ਕੋਈ ਦੋ ਲਿਖੋ ।
Question 3: ਕਿਸੇ ਵੀ ਦੋ ਸਖ਼ਤ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
Answer:
ਹੱਡੀ ਉਤਰਨਾ ਅਤੇ ਟੁੱਟਣਾ ।
Exam Tips:
a) ਹੱਡੀ ਦਾ ਟੁੱਟਣਾ ਅਤੇ ਜੋੜ ਹਿੱਲਣਾ (ਡਿਸਲੋਕੇਸ਼ਨ) ਸਖ਼ਤ ਟਿਸ਼ੂ ਦੀਆਂ ਸੱਟਾਂ ਹਨ ।
Question 4: ਸਿੱਧੀ ਸੱਟ ਕੀ ਹੁੰਦੀ ਹੈ ?
Answer:
ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
Exam Tips:
a) ਇਕ ਵਾਕ ਵਿਚ ਲਿਖੋ ਕਿ ਇਹ ਸਿੱਧੇ ਬਾਹਰੀ ਝਟਕੇ ਜਾਂ ਤਾਕਤ ਨਾਲ ਲੱਗਦੀ ਹੈ ।
Question 5: ਖੇਡ ਸੱਟਾਂ ਦੇ ਕੋਈ ਦੋ ਕਾਰਨ ਲਿਖੋ ।
Answer:
1. ਖਿਡਾਰੀ ਦਾ ਸਰੀਰਕ ਤੌਰ ਦੇ ਤੰਦਰੁਸਤ ਨਾ ਹੋਣਾ
2. ਸਰੀਰ ਦਾ ਚੰਗੀ ਤਰ੍ਹਾਂ ਨਾ ਗਰਮਾਉਣਾ ।
Exam Tips:
a) ਦੋ ਕਾਰਨ ਹੀ ਲਿਖੋ, ਜਿਵੇਂ ਸਰੀਰਕ ਤੰਦਰੁਸਤੀ ਦੀ ਕਮੀ ਅਤੇ ਠੀਕ ਤਰ੍ਹਾਂ ਨਾ ਗਰਮਾਉਣਾ (ਵਾਰਮ-ਅੱਪ) ।
Question 6: ਖੇਡ ਸੱਟਾਂ ਦੀ ਸੁਰੱਖਿਆ ਦੇ ਉਪਾਅ ਦਿਓ ।
Answer:
ਨਿਵਾਰਕ ਪਹਿਲੂ ਅਤੇ ਉਪਚਾਰਾਤਮਕ ਪਹਿਲੂ ।
Exam Tips:
a) ਦੋਵੇਂ ਪਹਿਲੂ ਲਿਖੋ: ਨਿਵਾਰਕ (ਰੋਕਥਾਮ) ਅਤੇ ਉਪਚਾਰਾਤਮਕ (ਇਲਾਜ) ।
Question 7: ਮੁੱਢਲੀ ਸਹਾਇਤਾ ਦੇ ਦੋ ਸਿਧਾਂਤਾਂ ਬਾਰੇ ਲਿਖੋ ।
Answer:
1. ਬਿਨਾਂ ਘਬਰਾਏ ਚੁੱਪਚਾਪ ਸ਼ਾਂਤੀ ਨਾਲ ਅਤੇ ਤੇਜ਼ੀ ਨਾਲ ਮੱਦਦ ਕਰਨਾ ।
2. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ ਨਾ ਕਰਨਾ ।
Exam Tips:
a) ਦੋ ਸਿਧਾਂਤ ਹੀ ਨੰਬਰ ਲਗਾ ਕੇ ਲਿਖੋ ।
Question 8: ਮੁੱਢਲੀ ਸਹਾਇਤਾ ਕੀ ਹੈ ?
Answer:
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ ।
Exam Tips:
a) ਉੱਤਰ ਵਿਚ "ਡਾਕਟਰ ਦੇ ਆਉਣ ਤੋਂ ਪਹਿਲਾਂ" ਸ਼ਬਦ ਜ਼ਰੂਰ ਹੋਣ ।
Question 9: ਖੇਡ ਸੱਟਾਂ ਵਿਚ ਖਿੱਚ ਕਿੰਨੇ ਪ੍ਰਕਾਰ ਦੀ ਹੁੰਦੀ ਹੈ ।
Answer:
1. ਗੰਭੀਰ ਖਿੱਚ
2. ਲੰਬੇ ਸਮੇਂ ਦੀ ਖਿੱਚ ।
Exam Tips:
a) ਖਿੱਚ ਦੀਆਂ ਦੋ ਕਿਸਮਾਂ ਹਨ: ਗੰਭੀਰ ਅਤੇ ਲੰਬੇ ਸਮੇਂ ਦੀ ।
Question 10: ਖਿੱਚ ਦੇ ਕੋਈ ਦੋ ਕਾਰਨ ਦੱਸੋ ।
Answer:
1. ਜ਼ਿਆਦਾ ਖਿਚਾਅ
2. ਅਚਾਨਕ ਗਤੀ ।
Exam Tips:
a) ਦੋ ਕਾਰਨ ਹੀ ਲਿਖੋ ।
Question 11: ਖਿੱਚ ਦੇ ਕੀ ਲੱਛਣ ਹਨ ? ਕਿਸੇ ਦੋ ਬਾਰੇ ਲਿਖੋ ।
Answer:
1. ਸੱਟ ਵਾਲੀ ਥਾਂ ਤੇ ਅਚਾਨਕ ਦਰਦ
2. ਅਕੜਾਅ ਜਾਂ ਪੀੜ ।
Exam Tips:
a) ਦੋ ਲੱਛਣ ਹੀ ਨੰਬਰ ਲਗਾ ਕੇ ਲਿਖੋ ।
Question 12: ਮੋਚ ਉੱਪਰ ਬਰਫ਼ ਕਿੰਨੇ ਸਮੇਂ ਲਈ ਲਗਾਉਣੀ ਚਾਹੀਦੀ ਹੈ ?
Answer:
ਹਰ ਘੰਟੇ ਬਾਅਦ 20 ਮਿੰਟ ਲਈ ।
Exam Tips:
a) ਸਮਾਂ ਸਹੀ ਲਿਖੋ: ਹਰ ਘੰਟੇ ਬਾਅਦ 20 ਮਿੰਟ; ਬਰਫ਼ ਚਮੜੀ ਤੇ ਸਿੱਧੀ ਨਾ ਲਗਾਓ ।
Question 13: ਗੁੱਝੀ ਸੱਟ (ਨੀਲ ਪੈਣਾ) ਦੇ ਕੋਈ ਦੋ ਲੱਛਣ ਦਿਓ ।
Answer:
1. ਚਮੜੀ ਵਿਚ ਜਲਣ
2. ਸੱਟ ਵਾਲੇ ਭਾਗ ਤੇ ਦਰਦ ।
Exam Tips:
a) ਨੀਲ ਪੈਣਾ ਗੁੱਝੀ ਸੱਟ ਦਾ ਦੂਜਾ ਨਾਂ ਹੈ; ਦੋ ਲੱਛਣ ਲਿਖੋ ।
Question 14: ਰਗੜ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
Answer:
ਝਰੀਟ, ਛਿੱਲਿਆ ਜਾਣਾ, ਦਬਾਅ ਰਗੜ ਅਤੇ ਟੱਕਰ ਰਗੜ ।
Exam Tips:
a) ਰਗੜ ਦੀਆਂ ਚਾਰ ਕਿਸਮਾਂ ਹਨ — ਚਾਰੇ ਨਾਂ ਲਿਖੋ ।
Question 15: ਕਿਸੇ ਦੋ ਪ੍ਰਕਾਰ ਦੇ ਫ੍ਰੈਕਚਰ ਬਾਰੇ ਲਿਖੋ ।
Answer:
1. ਖੁੱਲ੍ਹੀ ਟੁੱਟ
2. ਬਹੁਖੰਡੀ ਟੁੱਟ ।
Exam Tips:
a) ਦੋ ਕਿਸਮਾਂ ਹੀ ਲਿਖੋ, ਜਿਵੇਂ ਖੁੱਲ੍ਹੀ ਟੁੱਟ ਅਤੇ ਬਹੁਖੰਡੀ ਟੁੱਟ ।
Question 16: ਫ੍ਰੈਕਚਰ ਦੇ ਕੋਈ ਦੋ ਲੱਛਣ ਦਿਉ ।
Answer:
1. ਸੱਟ ਲੱਗਣ ਵਾਲੀ ਥਾਂ ਤੇ ਬਹੁਤ ਦਰਦ ਹੁੰਦਾ ਹੈ ।
2. ਹੱਡੀ ਚਮੜੀ ਤੋਂ ਬਾਹਰ ਆ ਜਾਣਾ ।
Exam Tips:
a) ਫ੍ਰੈਕਚਰ ਦੇ ਲੱਛਣਾਂ ਵਿਚ ਤੇਜ਼ ਦਰਦ, ਸੋਜ ਅਤੇ ਹੱਡੀ ਦਾ ਬਾਹਰ ਆਉਣਾ ਆਉਂਦੇ ਹਨ ।
Question 17: ਲੰਬੇ ਸਮੇਂ ਦੀ ਖਿੱਚ ਕੀ ਹੁੰਦੀ ਹੈ ?
Answer:
ਇਹ ਖਿੱਚ ਲੰਬੇ ਸਮੇਂ ਤਕ ਬਾਰ-ਬਾਰ ਹਰਕਤ ਕਾਰਨ ਹੁੰਦੀ ਹੈ । ਇਹ ਜਿਮਨਾਸਟਿਕ, ਟੈਨਿਸ, ਕਿਸ਼ਤੀ ਚਲਾਉਣਾ ਅਤੇ ਗੋਲਫ ਵਰਗੀਆਂ ਖੇਡਾਂ ਵਿਚ ਵਾਪਰਦੀ ਹੈ ।
Exam Tips:
a) ਲਿਖੋ ਕਿ ਇਹ ਬਾਰ-ਬਾਰ ਹਰਕਤ ਕਾਰਨ ਹੁੰਦੀ ਹੈ, ਜਿਵੇਂ ਜਿਮਨਾਸਟਿਕ ਅਤੇ ਟੈਨਿਸ ਵਿਚ ।
Question 18: ਪ੍ਰਾਈਸ ‘PRICE’ ਦੇ ਸਿਧਾਂਤ ਨੂੰ ਕਿੰਨੇ ਘੰਟਿਆਂ ਤੱਕ ਕਰਨਾ ਜ਼ਰੂਰੀ ਹੁੰਦਾ ਹੈ ?
Answer:
24 ਤੋਂ 48 ਘੰਟਿਆਂ ਤੱਕ ।
Exam Tips:
a) ਸਮਾਂ 24 ਤੋਂ 48 ਘੰਟੇ ਸਿੱਧਾ ਲਿਖੋ ।
Question 19: ਹਲਕੀ ਮਾਮੂਲੀ ਮੋਚ ਕੀ ਹੁੰਦੀ ਹੈ ?
Answer:
ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।
Exam Tips:
a) ਹਲਕੀ ਮੋਚ ਵਿਚ ਸੋਜ ਦਾ ਹਰਕਤਾਂ ਤੇ ਖ਼ਾਸ ਅਸਰ ਨਹੀਂ ਹੁੰਦਾ — ਇਹ ਮੁੱਖ ਗੱਲ ਲਿਖੋ ।
Question 20: ਕੱਟੇ ਹੋਏ ਜ਼ਖ਼ਮ ਕੀ ਹੁੰਦੇ ਹਨ ?
Answer:
ਇਹ ਚਮੜੀ ਦੇ ਉਹ ਜ਼ਖ਼ਮ ਹਨ ਜਿਸ ਵਿਚ ਚਮੜੀ ਕੱਟ ਜਾਂਦੀ ਹੈ । ਕਹਿਣ ਤੋਂ ਭਾਵ ਇਹ ਚਮੜੀ ਦੇ ਮਾਮੂਲੀ ਜ਼ਖ਼ਮ ਹੁੰਦੇ ਹਨ ।
Exam Tips:
a) ਕੱਟੇ ਹੋਏ ਜ਼ਖ਼ਮ ਵਿਚ ਚਮੜੀ ਕੱਟੀ ਜਾਂਦੀ ਹੈ ਅਤੇ ਇਹ ਮਾਮੂਲੀ ਜ਼ਖ਼ਮ ਹੁੰਦੇ ਹਨ ।
Question 21: ਦੱਬੀ ਹੋਈ ਟੁੱਟ ਕੀ ਹੁੰਦੀ ਹੈ ?
Answer:
ਇਸ ਵਿਚ ਹੱਡੀ ਟੁੱਟਦੀ ਨਹੀਂ ਹੈ ਬਲਕਿ ਅੰਦਰ ਵੱਲ ਧੱਸ ਜਾਂਦੀ ਹੈ ।
Exam Tips:
a) ਮੁੱਖ ਸ਼ਬਦ: ਹੱਡੀ ਟੁੱਟਦੀ ਨਹੀਂ, ਅੰਦਰ ਵੱਲ ਧੱਸ ਜਾਂਦੀ ਹੈ ।
Question 22: ਬਹੁਖੰਡੀ ਟੁੱਟ ਕੀ ਹੁੰਦੀ ਹੈ ?
Answer:
ਇਸ ਵਿਚ ਸੱਟ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।
Exam Tips:
a) ਮੁੱਖ ਸ਼ਬਦ: ਹੱਡੀ ਦੇ ਛੋਟੇ-ਛੋਟੇ ਟੁਕੜੇ ਹੋ ਜਾਣਾ; ਅੰਗਰੇਜ਼ੀ ਨਾਂ Comminuted Fracture ਹੈ ।
Question 23: ਗੁੰਝਲਦਾਰ ਟੁੱਟ ਤੋਂ ਕੀ ਭਾਵ ਹੈ ?
Answer:
ਇਸ ਵਿਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿਚ ਧੱਸ ਜਾਂਦੀ ਹੈ ।
Exam Tips:
a) ਮੁੱਖ ਸ਼ਬਦ: ਟੁੱਟੀ ਹੱਡੀ ਦਾ ਦੂਜੀ ਹੱਡੀ ਜਾਂ ਅੰਗਾਂ ਵਿਚ ਧੱਸ ਜਾਣਾ ।
ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 1: ਪ੍ਰਮੁੱਖ ਸੱਟਾਂ ਕੀ ਹਨ ?
Answer:
ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
Exam Tips:
a) ਸੱਟਾਂ ਦੇ ਨਾਂ ਗਿਣਾਓ: ਮੋਚ, ਖਿੱਚ, ਰਗੜ, ਜ਼ਖ਼ਮ ਆਦਿ ।
Question 2: ਮੋਚ ਤੋਂ ਤੁਹਾਡਾ ਕੀ ਭਾਵ ਹੈ ?
Answer:
ਮੋਚ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿਗਾਮੈਂਟ ਰੇਸ਼ੇ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ ।
Exam Tips:
a) ਮੋਚ ਵਿਚ ਜੋੜ ਨੂੰ ਸਹਾਰਾ ਦੇਣ ਵਾਲੇ ਲਿਗਾਮੈਂਟ ਫਾਇਬਰ ਟੁੱਟਦੇ ਹਨ — ਇਹ ਮੁੱਖ ਨੁਕਤਾ ਹੈ ।
b) ਕਾਰਨ (ਅਚਾਨਕ ਹਰਕਤ ਜਾਂ ਜੋੜ ਦਾ ਮੁੜ ਜਾਣਾ) ਵੀ ਲਿਖੋ ।
Question 3: ਮੁੱਢਲੀ ਸਹਾਇਤਾ ਦੇ ਸਿਧਾਂਤ ਬਾਰੇ ਲਿਖੋ ।
Answer:
1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ ਨਾ ਕਰਨਾ ।
Exam Tips:
a) ਤਿੰਨੇ ਸਿਧਾਂਤ ਨੰਬਰ ਲਗਾ ਕੇ ਲਿਖੋ ।
Question 4: ਖੇਡ ਵਿੱਚ ਸੱਟਾਂ ਦੇ ਕਾਰਨਾਂ ਬਾਰੇ ਲਿਖੋ ।
Answer:
ਖੇਡ ਸੱਟਾਂ ਆਮ ਤੌਰ ‘ਤੇ ਜ਼ਿਆਦਾ ਵਰਤੋਂ (Overuse), ਜ਼ਿਆਦਾ ਮਰੋੜ (Overtwisting), ਜ਼ਿਆਦਾ ਖਿੱਚਣਾ (Overstretching) ਜਾਂ ਟੱਕਰ ਕਾਰਨ ਹੁੰਦੀਆਂ ਹਨ । ਇਹ ਜ਼ਿਆਦਾਤਰ ਸੱਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਵਾਪਰਦੀਆਂ ਹਨ । ਖੇਡ ਸੱਟਾਂ, ਖੇਡ ਦੇ ਮੈਦਾਨ ਜਾਂ ਖੇਡਦੇ ਹੋਏ ਲੱਗਦੀਆਂ ਹਨ ।
Exam Tips:
a) ਕਾਰਨ ਨੰਬਰ ਲਗਾ ਕੇ ਲਿਖੋ: ਜ਼ਿਆਦਾ ਵਰਤੋਂ, ਜ਼ਿਆਦਾ ਮਰੋੜ, ਜ਼ਿਆਦਾ ਖਿੱਚਣਾ ਅਤੇ ਟੱਕਰ ।
Question 5: ਨਰਮ ਟਿਸ਼ੂ ਨਾਲ ਸੰਬੰਧਿਤ ਸੱਟਾਂ ਬਾਰੇ ਲਿਖੋ ।
Answer:
ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਨਰਮ ਟਿਸ਼ੂ ਸੱਟਾਂ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ, ਤੰਤੂ, ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ । ਇਹ ਸੱਟਾਂ ਜਿਵੇਂ ਕਿ ਮੋਚ, ਖਿੱਚ, ਰਗੜ, ਚੀਰਾ ਜਾਂ ਛਾਲੇ ਆਦਿ ਹੁੰਦੀਆਂ ਹਨ ।
Exam Tips:
a) ਲਿਖੋ ਕਿ ਨਰਮ ਟਿਸ਼ੂ ਸੱਟਾਂ ਖੇਡਾਂ ਵਿਚ ਆਮ ਹਨ ਅਤੇ ਇਨ੍ਹਾਂ ਵਿਚ ਮੋਚ, ਖਿੱਚ, ਰਗੜ ਤੇ ਗੁੱਝੀ ਸੱਟ ਆਉਂਦੀਆਂ ਹਨ ।
Question 6: ਗੁੱਝੀ ਸੱਟ ਜਾਂ ਨੀਲ ਪੈਣ ਤੋਂ ਤੁਸੀਂ ਕੀ ਸਮਝਦੇ ਹੋ ।
Answer:
ਗੁੱਝੀ ਸੱਟ ਨਰਮ ਟਿਸ਼ੂਆਂ ਦੇ ਵਿਚ ਖੂਨ ਵੱਗਣਾ ਜਾਂ ਜਮਾਂ ਹੋ ਜਾਣ ਤੋਂ ਹੁੰਦੀ ਹੈ । ਇਹ ਕਿਸੇ ਵਿਅਕਤੀ ਜਾਂ ਖੁੱਡੀ ਚੀਜ਼ ਦੀ ਟੱਕਰ ਨਾਲ ਹੁੰਦੀ ਹੈ । ਇਹ ਸਰੀਰ ਵਿਚ ਕਿਸੇ ਵੀ ਨਰਮ ਟਿਸ਼ੂ ਤੇ ਹੋ ਸਕਦੀ ਹੈ । ਇਸ ਵਿਚ ਖੂਨ ਵਹਿਣੀਆਂ (Capillaries) ਫੱਟ ਜਾਂ ਫਟ (Rupture) ਜਾਂਦੀਆਂ ਹਨ, ਉਸ ਸਥਾਨ ਤੇ ਸੋਜ ਆ ਜਾਂਦੀ, ਖ਼ੂਨ ਅਤੇ ਦਰਦ ਮਹਿਸੂਸ ਹੁੰਦਾ ਹੈ । ਖੂਨ ਚਮੜੀ ਦੀ ਸਤਹਿ ਤੇ ਜੰਮ ਜਾਂਦਾ ਹੈ ਅਤੇ ਚਮੜੀ ਦਾ ਰੰਗ ਹਲਕਾ ਨੀਲਾ ਹੋ ਜਾਂਦਾ ਹੈ ।
Exam Tips:
a) ਗੁੱਝੀ ਸੱਟ ਵਿਚ ਨਰਮ ਟਿਸ਼ੂਆਂ ਅੰਦਰ ਖੂਨ ਜਮ੍ਹਾਂ ਹੁੰਦਾ ਹੈ — ਇਹ ਮੁੱਖ ਗੱਲ ਹੈ ।
Question 7: ਰਗੜ ਨੂੰ ਸਪੱਸ਼ਟ ਕਰੋ ।
Answer:
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਘਿਰਦੀ ਹੈ ।
Exam Tips:
a) ਮੁੱਖ ਗੱਲ: ਚਮੜੀ ਦੀ ਉੱਪਰਲੀ ਪਰਤ ਛਿੱਲੀ ਜਾਂਦੀ ਹੈ, ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ।
Question 8: ਸਖ਼ਤ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
Answer:
1. ਫ੍ਰੈਕਚਰ (Fracture)
2. ਜੋੜ ਹਿੱਲਣਾ ਜਾਂ ਡਿਸਲੋਕੇਸ਼ਨ (Dislocation) ।
Exam Tips:
a) ਸਖ਼ਤ ਟਿਸ਼ੂ ਦੀਆਂ ਦੋ ਸੱਟਾਂ ਹਨ: ਫ੍ਰੈਕਚਰ ਅਤੇ ਡਿਸਲੋਕੇਸ਼ਨ ।
Question 9: ਹੱਡੀ ਹਿੱਲਣ ਦੇ ਕੋਈ ਦੋ ਲੱਛਣ ਦਿਓ ।
Answer:
1. ਜੋੜ ਵਿਚ ਜ਼ੋਰ ਦਾ ਦਰਦ ਹੁੰਦਾ ਹੈ ।
2. ਜੋੜ ਵਿਚ ਗਤੀ ਘੱਟ ਜਾਂਦੀ ਹੈ ।
Exam Tips:
a) ਦੋ ਲੱਛਣ ਹੀ ਲਿਖੋ: ਜੋੜ ਵਿਚ ਤੇਜ਼ ਦਰਦ ਅਤੇ ਗਤੀ ਘੱਟ ਜਾਣਾ ।
Question 10: ਪਰਾਈਸ (PRICE) ਤੋਂ ਕੀ ਭਾਵ ਹੈ ?
Answer:
P = ਰੋਕਥਾਮ (Protection) R = ਆਰਾਮ (Rest) I = ਬਰਫ਼ (Ice) C = ਕੰਪ੍ਰੈਸ਼ਨ (Compression) E = ਉੱਚਾ ਚੁੱਕਣਾ (Elevation) ।
Exam Tips:
a) ਪੰਜੇ ਅੱਖਰਾਂ ਦਾ ਅਰਥ ਕ੍ਰਮ ਨਾਲ ਲਿਖੋ: P, R, I, C, E ।
Question 11: ਕੋਮਲ ਤੰਤੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
Answer:
ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਕੋਮਲ ਤੰਤੂਆਂ ਦੀ ਸੱਟ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ, ਤੰਤੂ, ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ ।ਇਹ ਸੱਟਾਂ ਜਿਵੇਂ ਕਿ-ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
Exam Tips:
a) ਕੋਮਲ ਤੰਤੂ ਸੱਟਾਂ ਦੇ ਨਾਂ ਲਿਖਦੇ ਸਮੇਂ ਮੋਚ, ਖਿੱਚ, ਰਗੜ ਅਤੇ ਗੁੱਝੀ ਸੱਟ ਗਿਣੋ ।
Question 12: ਸੱਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ।
Answer:
1. ਪ੍ਰਤੱਖ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
2. ਅਪ੍ਰਤੱਖ ਸੱਟ (Indirect Injury – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstretching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।
Exam Tips:
a) ਸੱਟਾਂ ਦੀਆਂ ਦੋ ਕਿਸਮਾਂ ਲਿਖੋ: ਪ੍ਰਤੱਖ ਸੱਟ ਅਤੇ ਅਪ੍ਰਤੱਖ ਸੱਟ, ਹਰ ਇਕ ਦੀ ਛੋਟੀ ਵਿਆਖਿਆ ਨਾਲ ।
Question 13: ਨਾਜ਼ੁਕ ਤੰਤੂਆਂ ਅਤੇ ਸਖ਼ਤ ਤੰਤੂਆਂ ਦੀ ਸੱਟਾਂ ਵਿਚ ਕੀ ਅੰਤਰ ਹੈ ?
Answer:
ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ ਹਨ । ਇਹ ਅਕਸਰ ਮਾਸਪੇਸ਼ੀਆਂ ਚਮੜੀ, ਤੰਤੂਆਂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ । ਸਖ਼ਤ ਤੰਤੂਆਂ ਦੀਆਂ ਸੱਟਾਂ-ਇਸ ਪ੍ਰਕਾਰ ਦੀਆਂ ਸੱਟਾਂ ਵਿਚ ਹੱਡੀ ਟੁੱਟਣਾ ਜਾਂ ਜੋੜ ਉਤਰਨਾ ਵਰਗੀਆਂ ਸੱਟਾਂ ਆਉਂਦੀਆਂ ਹਨ ।
Exam Tips:
a) ਅੰਤਰ ਪੁੱਛਿਆ ਹੈ, ਇਸ ਲਈ ਦੋਵਾਂ ਕਿਸਮਾਂ ਦੀ ਵਿਸ਼ੇਸ਼ਤਾ ਵੱਖਰੇ-ਵੱਖਰੇ ਲਿਖੋ ।
Question 14: ਮੁੱਢਲੀ ਸਹਾਇਤਾ ਦੇ ਕੋਈ ਤਿੰਨ ਸਿਧਾਂਤ ਦੱਸੋ ।
Answer:
1. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
2. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
3. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
Exam Tips:
a) ਤਿੰਨ ਸਿਧਾਂਤ ਹੀ ਲਿਖੋ, ਜਿਵੇਂ ਹੌਸਲਾ ਦੇਣਾ, ਨਕਲੀ ਸਾਹ ਅਤੇ ਖੂਨ ਰੋਕਣਾ ।
Question 15: ਮੋਚ ਦੇ ਕੀ ਲੱਛਣ ਹਨ ।
Answer:
1. ਜਲਣ, ਦਰਦ ਅਤੇ ਸੋਜ ਹੋਣਾ,
2. ਹਰਕਤ ਕਰਨ ਵੇਲੇ ਤੇਜ਼ ਦਰਦ ਹੋਣਾ, ਚਮੜੀ ਦਾ ਰੰਗ ਬਦਲਣਾ,
4. ਨਾਜ਼ੁਕਤਾ,
5. ਸੱਟ ਵਾਲੀ ਥਾਂ ਤੇ ਲਾਲ ਹੋਣਾ,
6. ਹਿਲ-ਜੁਲ ਦੀ ਸਮਰੱਥਾ ਖ਼ਤਮ ਹੋਣਾ ।
Exam Tips:
a) ਲੱਛਣ ਨੰਬਰ ਲਗਾ ਕੇ ਲਿਖੋ: ਦਰਦ, ਸੋਜ, ਤੇਜ਼ ਦਰਦ ਅਤੇ ਚਮੜੀ ਦਾ ਰੰਗ ਬਦਲਣਾ ।
Question 16: ਮੋਚ ਬਾਰੇ ਤੁਸੀਂ ਕੀ ਜਾਣਦੇ ਹੋ ।
Answer:
ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ ।
Exam Tips:
a) ਮੋਚ ਹੱਡੀਆਂ ਅਤੇ ਜੋੜਾਂ ਦੀ ਸੱਟ ਹੈ ਜਿਸ ਵਿਚ ਲਿਗਾਮੈਂਟ ਫਾਇਬਰ ਪ੍ਰਭਾਵਿਤ ਹੁੰਦੇ ਹਨ ।
Question 17: ਗੁੱਝੀ ਸੱਟ ਦੇ ਕੀ ਲੱਛਣ ਹਨ ?
Answer:
1. ਚਮੜੀ ਦੀ ਜਲਣ
2. ਸੋਜ
3. ਸੱਟ ਦੇ ਖੇਤਰ ਵਿੱਚ ਦਰਦ
4. ਤੁਰਨ ਸਮੇਂ ਦਰਦ ।
Exam Tips:
a) ਚਾਰ ਲੱਛਣ ਨੰਬਰ ਲਗਾ ਕੇ ਲਿਖੋ ।
Question 18: ਰਗੜ ਕੀ ਹੈ ?
Answer:
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਹੋ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਘਿਸਰਦੀ ਹੈ ।
Exam Tips:
a) ਚਮੜੀ ਦੀ ਉੱਪਰਲੀ ਪਰਤ ਦੇ ਛਿੱਲੇ ਜਾਣ ਨੂੰ ਰਗੜ ਕਹਿੰਦੇ ਹਨ — ਇਹੀ ਪਰਿਭਾਸ਼ਾ ਲਿਖੋ ।
ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 1: ਖਿੱਚ ਤੋਂ ਤੁਹਾਡਾ ਕੀ ਭਾਵ ਹੈ ? ਖਿੱਚ ਦੇ ਕੀ ਲੱਛਣ ਹਨ ?
Answer:
ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟ੍ਰੈਚ (Overstretch) ਹੁੰਦੇ ਹਨ ਜਾਂ ਪੱਠੇ ਜਲਦੀ ਸੁੰਗੜਦੇ ਹਨ । ਲੱਛਣ
1. ਦਰਦ (Pain)
2. ਲਾਲੀ (Redness)
3. ਧੱਫੜ (Rashes)
4. ਸੋਜ (Swelling)
5. ਸੱਟ ਵਾਲੀ ਥਾਂ ਤੋਂ ਲਹੂ ਸਿੰਮਣਾ ।
Exam Tips:
a) ਪਹਿਲਾਂ ਖਿੱਚ ਦਾ ਭਾਵ (ਮਾਸਪੇਸ਼ੀ ਦੇ ਰੇਸ਼ੇ ਟੁੱਟਣਾ ਜਾਂ ਜ਼ਿਆਦਾ ਖਿੱਚੇ ਜਾਣਾ), ਫਿਰ ਪੰਜ ਲੱਛਣ ਲਿਖੋ ।
Question 2: ਮੁੱਢਲੀ ਸਹਾਇਤਾ ਦੇ ਸਿਧਾਂਤਾਂ ਦੀ ਸੂਚੀ ਬਣਾਉ ।
Answer:
ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ ਹਨ-
1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
7. ਪੀੜਤ ਦੇ ਆਲੇ -ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।
Exam Tips:
a) ਸਿਧਾਂਤ ਨੰਬਰ ਲਗਾ ਕੇ ਸੂਚੀ ਦੇ ਰੂਪ ਵਿਚ ਲਿਖੋ ।
Question 3: ਤੁਸੀਂ ਮੋਚ ਲਈ ਕਿਹੜੀ ਮੁੱਢਲੀ ਸਹਾਇਤਾ ਦੇਵੋਗੇ ।
Answer:
1. ਸਭ ਤੋਂ ਪਹਿਲਾਂ ਮੋਚ ਨੂੰ RICE ਨਾਲ ਸਮਝਿਆ ਜਾਵੇ । ਇੱਥੇ R ਦਾ ਅਰਥ ਹੈ ਆਰਾਮ (Rest), I ਤੋਂ ਭਾਵ ਬਰਫ (Ice), C ਤੋਂ ਭਾਵ ਕੰਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ ।
2. ਮਰੀਜ਼ ਨੂੰ ਆਰਾਮ ਦੀ ਥਾਂ ਦੇਵੋ ।
3. ਸੱਟ ਲੱਗੇ ਭਾਗ ਨੂੰ ਸਹਾਇਤਾ ਦਿਓ । ਸੱਟ ਲੱਗੇ ਭਾਗ ਨੂੰ ਉੱਚਾ ਚੁੱਕੋ ਅਤੇ ਅਹਿੱਲ ਰੱਖੋ ।
5. ਸੋਜ ਘੱਟ ਕਰਨ ਲਈ ਟਕੋਰ ਦਿਉ ।
Exam Tips:
a) ਪਹਿਲਾ ਕਦਮ PRICE ਹੈ — ਇਸ ਦਾ ਅਰਥ ਅੱਖਰ-ਅੱਖਰ ਕਰ ਕੇ ਲਿਖੋ ।
b) ਅੰਤ ਵਿਚ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਦਾ ਨੁਕਤਾ ਲਿਖੋ ।
Question 4: ਜੋੜ ਹਿੱਲਣ ਦੀ ਰੋਕਥਾਮ ਦੇ ਉਪਾਅ ਬਾਰੇ ਵੀ ਲਿਖੋ ।
Answer:
ਰੋਕਥਾਮ ਦੇ ਉਪਾਅ : 1. ਦਰਦ ਨੂੰ ਘਟਾਉਣਾ-ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
2. ਅਹਿੱਲ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ ਲਈ ਸਪਲਿੰਟ ਦੀ ਵਰਤੋਂ ਕੀਤੀ ਜਾਂਦੀ ਹੈ ।
3. ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਜਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
4. ਮੁੜ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।
Exam Tips:
a) ਚਾਰ ਉਪਾਅ ਵੱਖਰੇ ਸਿਰਲੇਖਾਂ ਨਾਲ ਲਿਖੋ: ਦਰਦ ਘਟਾਉਣਾ, ਅਹਿੱਲਤਾ, ਸਰਜਰੀ ਅਤੇ ਮੁੜ-ਵਸੇਬਾ ।
Question 5: ਟੁੱਟਣ ਤੇ ਹਿੱਲਣ ਵਿਚ ਕੀ ਅੰਤਰ ਹੈ ।
Answer:
ਹੱਡੀ ਦਾ ਟੁੱਟਣਾ (Bone Fracture) – ਹੱਡੀ ਦੀ ਨਿਰੰਤਰਤਾ ਦਾ ਟੁੱਟ ਜਾਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫ੍ਰੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਫ੍ਰੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ । ਫ੍ਰੈਕਚਰ ਦੇ ਹੇਠ ਲਿਖੇ ਕਾਰਨ ਹੁੰਦੇ ਹਨ ਜੋ ਖੇਡਣ ‘ ਸਮੇਂ ਜਾਂ ਫਿਰ ਦੁਰਘਟਨਾ ਵਿਚ ਵਾਪਰਦੇ ਹਨ ।
ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ । ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।
Exam Tips:
a) ਅੰਤਰ ਦੋ ਕਾਲਮਾਂ ਵਾਂਗ ਲਿਖੋ: ਪਹਿਲਾਂ ਟੁੱਟਣਾ, ਫਿਰ ਹਿੱਲਣਾ ।
Question 6: ਰਗੜ ਨੂੰ ਪਰਿਭਾਸ਼ਿਤ ਕਰੋ । ਰਗੜ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿਓ ।
Answer:
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਹੋ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਸਰਦੀ ਹੈ, ਜਿਸ ਨਾਲ ਚਮੜੀ ਦੀ ਉੱਪਰਲੀ ਤਹਿ ਉਤਰ ਜਾਂਦੀ ਹੈ । ਖੁੱਲੇ ਜ਼ਖ਼ਮ ਵਿਚ ਗੰਦਗੀ ਜਾਂ ਬੱਜਰੀ ਚਲੀ ਜਾਂਦੀ ਹੈ । ਜੋ ਕਈ ਵਾਰ ਇੰਨਫੈਕਸ਼ਨ ਕਰਦੀ ਹੈ । ਰਗੜ ਦੇ ਕਈ ਪ੍ਰਕਾਰ ਹੁੰਦੇ ਹਨ ।
ਰਗੜ ਦੇ ਪ੍ਰਕਾਰ (Types of Abrasion) – ਰਗੜ ਚਾਰ ਪ੍ਰਕਾਰ ਦੀ ਹੁੰਦੀ ਹੈ । ਇਹ ਹੇਠ ਲਿਖੇ ਅਨੁਸਾਰ ਹੈਝਰੀਟ (Scratches) – ਕਿਸੇ ਤਿੱਖੀ ਜਾਂ ਤੇਜ਼ ਚੀਜ਼ ਨਾਲ ਲੱਗੀ ਰਗੜ ਨੂੰ ਝਰੀਟ ਕਿਹਾ ਜਾਂਦਾ ਹੈ । ਇਹ ਪਿੰਨ, ਚਾਕੂ ਜਾਂ ਤੇਜ਼ ਨਹੁੰ ਆਦਿ ਨਾਲ ਲੱਗਦੀ ਹੈ । ਝਰੀਟ ਦੀ ਕੇਵਲ ਲੰਬਾਈ ਹੁੰਦੀ ਹੈ ਪਰ ਚੌੜਾਈ ਬਹੁਤ ਥੋੜੀ ਹੁੰਦੀ ਹੈ ।
ਛਿੱਲਿਆ ਜਾਣਾ (Grazes) – ਇਹ ਚਮੜੀ ਦੇ ਕਿਸੇ ਖੁਰਦਰੇ ਧਰਾਤਲ ਨਾਲ ਸਰ ਕੇ ਲੰਘ ਜਾਣ ਨਾਲ ਹੁੰਦਾ ਹੈ । ਇਹ ਆਮ ਤੌਰ ਤੇ ਦੁਰਘਟਨਾਵਾਂ ਸਮੇਂ ਹੁੰਦਾ ਹੈ ।
ਦਬਾਅ ਰਗੜ (Pressure Abrasion) – ਇਹ ਚਮੜੀ ਦੀ ਉੱਪਰਲੀ ਪਰਤ ਦੀਆਂ ਸਤਹਿਆਂ ਦੇ ਕੁਚਲ ਜਾਣ ਨਾਲ ਹੁੰਦੇ ਹਨ । ਇਸ ਦੇ ਆਸ-ਪਾਸ ਥਾਂ ਤੇ ਰਗੜਾਂ ਲੱਗ ਜਾਂਦੀਆਂ ਹਨ । ਇਸ ਵਿਚ ਰਗੜ ਥੋੜ੍ਹਾ ਅੰਦਰ ਵੱਲ ਦੱਬ ਜਾਂਦੀ ਹੈ ।
ਟੱਕਰ ਰਗੜ (Impact Abrasion) – ਇਹ ਕਿਸੇ ਵਸਤੂ ਨਾਲ ਟੱਕਰ ਹੋ ਜਾਣ ਤੇ ਵਾਪਰਦਾ ਹੈ । ਕਈ ਵਾਰ ਜਦ ਵਿਅਕਤੀ ਕਾਰ ਦੀ ਟੱਕਰ ਨਾਲ ਜ਼ਮੀਨ ਤੇ ਡਿੱਗਦਾ ਹੈ ਤਾਂ ਉਸ ਕਾਰ ਦੇ ਟਾਇਰ ਜਾਂ ਨਿੰ ਮ ਦੇ ਨਿਸ਼ਾਨ ਚਮੜੀ ਤੇ ਦਿਖਾਈ ਦਿੰਦੇ ਹਨ ।
Exam Tips:
a) ਪਹਿਲਾਂ ਰਗੜ ਦੀ ਪਰਿਭਾਸ਼ਾ ਅਤੇ ਫਿਰ ਚਾਰ ਕਿਸਮਾਂ ਸਿਰਲੇਖ ਲਗਾ ਕੇ ਲਿਖੋ ।
Question 7: ਖੇਡ ਸੱਟਾਂ ਦੇ ਵੱਖ-ਵੱਖ ਕਾਰਨਾਂ ਬਾਰੇ ਦੱਸੋ ।
Answer:
ਖੇਡ ਸੱਟਾਂ ਦੇ ਕਾਰਨ ਹੇਠ ਲਿਖੇ ਹਨ
1. ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣਾ (Poor Physical Fitness of Player) – ਬੇਹਤਰ ਪ੍ਰਦਰਸ਼ਨ ਲਈ ਸਰੀਰਕ ਤੰਦਰੁਸਤੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਨਿਯਮਿਤ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ । ਸਰੀਰਕ ਤੰਦਰੁਸਤੀ ਤੇ ਸਾਰੇ ਤੱਤ ਜਿਵੇਂ ਕਿ ਤਾਕਤ, ਗਤੀ, ਲਚਕਤਾ, ਸਹਿਣਸ਼ੀਲਤਾ, ਚੁਸਤੀ, ਸ਼ਕਤੀ, ਸੰਤੁਲਨ ਆਦਿ ਖਿਡਾਰੀ ਵਿਚ ਹੋਣੇ ਚਾਹੀਦੇ ਹਨ ਨਹੀਂ ਤਾਂ ਇਹਨਾਂ ਦੀ ਕਮੀ ਦੇ ਕਾਰਨ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ।
2. ਮਨੋਵਿਗਿਆਨਕ ਤਿਆਰੀ ਦਾ ਨਾ ਹੋਣਾ (Due to Poor Psychological Preparation) – ਜੇਕਰ ਐਥਲੀਟ ਤਨਾਅਪੂਰਨ ਹੈ, ਚਿੰਤਾ ਨਾਲ ਭਰਿਆ ਹੋਇਆ ਹੈ ਜਾਂ ਫਿਰ ਚਿੰਤਾ ਵਿਚ ਖੇਡ ਰਿਹਾ ਹੈ ਤਾਂ ਉਹ ਆਸਾਨੀ ਨਾਲ ਜ਼ਖ਼ਮੀ ਹੋ ਜਾਵੇਗਾ । ਸੱਟਾਂ ਦੀ ਰੋਕਥਾਮ ਲਈ ਮਾਨਸਿਕ ਜਾ ਮਨੋਵਿਗਿਆਨਕ ਤਿਆਰੀ ਕਰਨਾ ਲਾਜ਼ਮੀ ਹੈ ।
3. ਮੈਚ ਤੋਂ ਪਹਿਲਾਂ ਥੋੜ੍ਹਾ ਗਰਮਾਉਣਾ (Inadequate Warming-up Before Match) – ਸੱਟਾਂ ਦੀ ਰੋਕਥਾਮ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣ ਦੇ ਦੌਰਾਨ ਖਿੱਚਣ ਵਾਲੀਆਂ ਕਸਰਤਾਂ ਕਰਨ ਕਈ ਸੱਟਾਂ ਜਿਵੇਂ ਕਿ ਖਿੱਚ ਜਾਂ ਮੋਚ ਤੋਂ ਬਚਿਆ ਜਾ ਸਕਦਾ ਹੈ । ਸਹੀ ਤਰੀਕੇ ਨਾਲ ਗਰਮਾਉਣ ਤੋਂ ਬਾਅਦ ਸਰੀਰ ਕਿਸੇ ਵੀ ਤਣਾਅ ਨੂੰ ਸਹਿਣ ਲਈ ਤਿਆਰ ਹੋ ਜਾਂਦਾ ਹੈ । ਕੋਈ ਸ਼ਕਤੀਸ਼ਾਲੀ ਗਤੀਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ (Warming-up) ਬਹੁਤ ਜ਼ਰੂਰੀ ਹੁੰਦਾ ਹੈ ।
Exam Tips:
a) ਕਾਰਨ ਅੰਗਰੇਜ਼ੀ ਨਾਂ ਸਮੇਤ ਨੰਬਰ ਲਗਾ ਕੇ ਲਿਖੋ, ਜਿਵੇਂ ਕਮਜ਼ੋਰ ਸਰੀਰਕ ਤੰਦਰੁਸਤੀ (Poor Fitness) ।
Question 8: ਖੇਡ ਸੱਟਾਂ ਦੇ ਉਪਾਅ ਕੀ ਹਨ ।
Answer:
1. ਸਹੀ ਤਰੀਕੇ ਨਾਲ ਗਰਮਾਉਣਾ (Proper Warming-up) – ਸਹੀ ਤਰੀਕੇ ਨਾਲ ਗਰਮਾਉਣਾ, ਸੱਟਾਂ ਨੂੰ ਰੋਕਣ ਦਾ ਸਭ ਤੋਂ ਮਹੱਤਵਪੂਰਨ ਉਪਾਅ ਹੈ । ਕਿਸੇ ਵੀ ਅਭਿਆਸ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਵਾਰਮ ਅੱਪ ਕਰਨ ਨਾਲ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਹੋਣ ਵਿਚ ਮੱਦਦ ਮਿਲਦੀ ਹੈ ਅਤੇ ਸੱਟਾਂ ਲੱਗਣ ਦੇ ਖਤਰੇ ਵੀ ਘੱਟ ਜਾਂਦੇ ਹਨ ।
2. ਇਕ ਐਥਲੀਟ ਦੀ ਤੰਦਰੁਸਤੀ ਦੇ ਪੱਧਰ ਅਨੁਸਾਰ (After Complete Recovery From an Injury) – ਕਈ ਵਾਰ ਮਾਸਪੇਸ਼ੀਆਂ ਦੀ ਵਾਧੂ ਵਰਤੋਂ ਨਾਲ, ਜਿਸ ਵਿਚ ਟਿਸ਼ੂਆਂ ਵਿਚ ਟੁੱਟ-ਭੱਜ ਜ਼ਿਆਦਾ ਹੋ ਜਾਂਦੀ ਹੈ, ਸੱਟਾਂ ਦਾ ਕਾਰਨ ਬਣਦੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਫਿੱਟਨੈਸ ਲੋਡ ਇਕ ਐਥਲੀਟ ਸਰੀਰਕ ਤੰਦਰੁਸਤੀ ਦੇ ਅਨੁਸਾਰ ਹੋਵੇ ।
3. ਸਹੀ ਤਕਨੀਕ (Proper Technique) – ਸਿਖਲਾਈ ਦੇ ਗ਼ਲਤ ਤਰੀਕੇ ਜਾਂ ਗ਼ਲਤ ਤਕਨੀਕ ਦੀ ਵਰਤੋਂ ਨਾਲ ਸੱਟਾਂ ਦੇ ਅਵਸਰ ਵੱਧ ਜਾਂਦੇ ਹਨ । ਇਸ ਲਈ ਟੀਚਰ ਨੂੰ ਲਗਾਤਾਰ ਇਹ ਦੇਖਣਾ ਜ਼ਰੂਰੀ ਹੈ ਕਿ ਐਥਲੀਟ ਸਹੀ ਤਕਨੀਕ ਵਿਚ ਅਭਿਆਸ ਕਰ ਰਿਹਾ ਹੈ ਜਾਂ ਨਹੀਂ । ਅਗਰ ਖਿਡਾਰੀ ਦੀ ਤਕਨੀਕ ਸਹੀ ਨਹੀਂ ਤਾਂ ਉਸਨੂੰ ਜਲਦੀ ਹੀ ਸੁਧਾਰਨਾ ਚਾਹੀਦਾ ਹੈ ।
Exam Tips:
a) ਸਭ ਤੋਂ ਪਹਿਲਾਂ ਸਹੀ ਵਾਰਮ-ਅੱਪ ਲਿਖੋ, ਇਹ ਰੋਕਥਾਮ ਦਾ ਸਭ ਤੋਂ ਵੱਡਾ ਉਪਾਅ ਹੈ ।
Question 9: ਮੋਚ ਅਤੇ ਖਿੱਚ ਵਿਚ ਅੰਤਰ ਦੱਸੋ ।
Answer:
ਮੋਚ (Sprain) – ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ ।
ਖਿੱਚ (Strain/Tear) – ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟ੍ਰੈਚ (Overstretch) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ, ਦੇਣਾ, ਗਿੱਟਿਆਂ ਤੇ ਗਲਤ ਤਰੀਕੇ ਨਾਲ ਉਤਰਨਾ (Land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ ।
Exam Tips:
a) ਅੰਤਰ ਦੋ ਹਿੱਸਿਆਂ ਵਿਚ ਲਿਖੋ: ਮੋਚ ਵਿਚ ਲਿਗਾਮੈਂਟ ਟੁੱਟਦੇ ਹਨ (ਜੋੜ ਦੀ ਸੱਟ), ਖਿੱਚ ਵਿਚ ਮਾਸਪੇਸ਼ੀ ਦੇ ਰੇਸ਼ੇ ।
Question 10: ਹੇਠ ਦਿੱਤਿਆਂ ‘ਤੇ ਇੱਕ ਛੋਟਾ ਨੋਟ ਲਿਖੋ । (ੳ) ਮਾਸਪੇਸ਼ੀ ਖਿੱਚ ਤੇ ਹੱਡੀ ਦੀ ਗੁੱਝੀ ਸੱਟ ।
Answer:
(ੳ) ਮਾਸਪੇਸ਼ੀ ਖਿੱਚ-ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟ੍ਰੈਚ (Overstretch) ਹੁੰਦੇ ਹਨ ਜਾਂ ਪੱਠੇ ਜਲਦੀ ਸੁੰਗੜਦੇ ਹਨ ।
(ਅ) ਹੱਡੀ ਦੀ ਗੁੱਝੀ ਸੱਟ-ਇਹ ਡੂੰਘੀ ਗੁੱਝੀ ਸੱਟ ਹੈ । ਇਸ ਹੱਡੀ ਤਕ ਜਾਂਦੀ ਹੈ ਅਤੇ ਇਸਦੇ ਆਸ-ਪਾਸ ਦਰਦ ਅਤੇ ਸੋਜ ਹੁੰਦੀ ਹੈ । ਖ਼ੂਨ ਦਾ ਵਹਾਅ ਰੁਕ ਜਾਣ ਕਾਰਨ ਗੁੱਝੀ ਸੱਟ ਕਾਫ਼ੀ ਸਮੇਂ ਤੱਕ ਰਹਿੰਦੀ ਹੈ । ਇਹ ਸਭ ਤੋਂ ਵੱਧ ਦਰਦ ਦੇਣ ਵਾਲੀ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਹੁੰਦੀ ਹੈ ।
Exam Tips:
a) ਪ੍ਰਸ਼ਨ ਵਿਚ ਛੋਟਾ ਨੋਟ ਮੰਗਿਆ ਹੈ — ਦੋਵਾਂ ਵਿਸ਼ਿਆਂ ਲਈ ਛੋਟੇ-ਛੋਟੇ ਪੈਰੇ ਲਿਖੋ ।
Question 11: ਖਿੱਚ ਵਿੱਚ ਮੁੱਢਲੀ ਸਹਾਇਤਾ ਬਾਰੇ ਲਿਖੋ ।
Answer:
ਖਿੱਚ ਨੂੰ ਸਭ ਤੋਂ ਪਹਿਲਾਂ RICE ਕੀਤਾ ਜਾਂਦਾ ਹੈ । ਇਸ ਵਿਚ R ਦਾ ਅਰਥ ਹੈ ਅਰਾਮ (Rest), I ਦਾ ਅਰਥ ਹੈ ਬਰਫ਼ (Ice), ਤੇ C ਦਾ ਅਰਥ ਹੈ ਕੰਪ੍ਰੈਸ਼ਨ (ਟਕੋਰ) (Compression) ਅਤੇ E ਦਾ ਅਰਥ ਹੈ ਐਲੀਵੇਸ਼ਨ (Elevation) । ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।
Exam Tips:
a) RICE/PRICE ਦਾ ਹਰ ਅੱਖਰ ਅਤੇ ਉਸ ਦਾ ਅਰਥ ਜ਼ਰੂਰ ਲਿਖੋ ।
b) ਬਰਫ਼ ਹਰ ਘੰਟੇ 20 ਮਿੰਟ ਅਤੇ 24-48 ਘੰਟੇ ਤਕ — ਸਮਾਂ ਨਾ ਭੁੱਲੋ ।
ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ
Question 1: ਜੋੜ ਹਿੱਲਣਾ (ਡਿਸਲੋਕੇਸ਼ਨ) ਤੋਂ ਕੀ ਭਾਵ ਹੈ ? ਇਸ ਦੇ ਲੱਛਣ ਅਤੇ ਰੋਕਥਾਮ ਬਾਰੇ ਲਿਖੋ ।
Answer:
ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ । ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ । ਚਿੰਨ੍ਹ ਲੱਛਣ (Symptoms of Dislocation)
1. ਜੋੜ ਵਿਚ ਜ਼ੋਰ ਦਾ ਦਰਦ ਹੁੰਦਾ ਹੈ ।
2. ਜੋੜ ਵਿਚ ਗਤੀ ਘੱਟ ਜਾਂਦੀ ਹੈ
3. ਜੋੜ ਬੇਢੰਗੇ ਹੋ ਜਾਂਦੇ ਹਨ
4. ਸੋਜ ਆ ਜਾਂਦੀ ਹੈ ।
ਜੋੜ ਹਿੱਲਣ ਤੇ ਉਪਚਾਰ (ਰੋਕਥਾਮ (Remedies For Dislocation)-
1. ਦਰਦ ਨੂੰ ਘਟਾਉਣਾ–ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
2. ਅਹਿੱਲਤਾ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ ਲਈ ਸਪਲਿੰਟ ਦੀ ਵਰਤੋਂ ਕੀਤੀ ਜਾਂਦੀ ਹੈ ।
3. ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਜਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
4. ਮੁੜ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।
Exam Tips:
a) ਉੱਤਰ ਤਿੰਨ ਹਿੱਸਿਆਂ ਵਿਚ ਲਿਖੋ: ਭਾਵ, ਲੱਛਣ (4 ਬਿੰਦੂ) ਅਤੇ ਉਪਚਾਰ (4 ਬਿੰਦੂ) ।
b) ਮੋਢਾ, ਗੋਡਾ ਅਤੇ ਉਂਗਲੀਆਂ ਦੇ ਜੋੜ ਵਧੇਰੇ ਪ੍ਰਭਾਵਿਤ ਹੁੰਦੇ ਹਨ ।
Question 2: ਹੇਠ ਦਿੱਤਿਆਂ ‘ਤੇ ਨੋਟ ਲਿਖੋ । (ੳ) ਟੁੱਟ (ਅ) ਹਿੱਲਣਾ ਦਾ ਡਿਸਲੋਕੇਸ਼ਨ (ੲ) ਮੋਚ ।
Answer:
(ੳ) ਹੱਡੀ ਦਾ ਟੁੱਟਣਾ (Bone Fracture) – ਹੱਡੀ ਦੀ ਨਿਰੰਤਰਤਾ ਦਾ ਟੁੱਟ ਜਾਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਫ੍ਰੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ।
(ਅ) ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ । ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।
(ੲ) ਮੋਚ (Sprain) – ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ-
1. ਹਲਕੀ ਮਾਮੂਲੀ ਮੋਚ (Sprain – ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।
2. ਦਰਮਿਆਨੀ ਮੋਚ (Sprain or Moderate Sprain) – ਇਹ ਦਰਮਿਆਨੀ ਮੋਚ ਹੁੰਦੀ ਹੈ । ਥੋੜੀ ਸੋਜ ਕਾਰਨ ਹਰਕਤ ਅਤੇ ਕੰਮ ਵਿਚ ਔਖ ਮਹਿਸੂਸ ਹੁੰਦੀ ਹੈ ਅਤੇ ਇਸ ਵਿਚ ਦਰਮਿਆਨੀ ਸੋਜ ਅਤੇ ਦਰਦ ਹੁੰਦਾ ਹੈ ।
3. ਗੰਭੀਰ ਮੋਚ (Sprain or Severe Sprain)-ਇਹ ਇਕ ਗੰਭੀਰ ਪ੍ਰਕਾਰ ਦੀ ਮੋਚ ਹੁੰਦੀ ਹੈ ਜਿਸ ਵਿਚ ਸੰਵੇਦੀ ਫਾਈਬਰ ਅਤੇ ਲਿਗਾਮੈਂਟ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ । ਮੋਚ ਜ਼ਿਆਦਾ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ । ਪ੍ਰਭਾਵਿਤ ਵਿਅਕਤੀ ਆਪਣੇ ਸੰਬੰਧਿਤ ਜੋੜ ਤੇ ਕੋਈ ਭਾਰ ਨਹੀਂ ਪਾ ਸਕਦਾ ।
Exam Tips:
a) ਤਿੰਨੋਂ ਹਿੱਸੇ (ੳ), (ਅ), (ੲ) ਵੱਖਰੇ ਸਿਰਲੇਖਾਂ ਹੇਠ ਲਿਖੋ ।
Question 3: ਮੋਚ ਕੀ ਹੈ ? ਇਸਦੇ ਕਾਰਨ, ਕਿਸਮਾਂ, ਲੱਛਣ ਅਤੇ ਉਪਚਾਰ ਬਾਰੇ ਲਿਖੋ ।
Answer:
ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ
1. ਹਲਕੀ ਮਾਮੂਲੀ ਮੋਚ (Mild Sprain) – ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।
2. ਦਰਮਿਆਨੀ ਮੋਚ (Moderate Sprain) – ਇਹ ਦਰਮਿਆਨੀ ਮੋਚ ਹੁੰਦੀ ਹੈ । ਥੋੜੀ ਸੋਜ ਕਾਰਨ ਹਰਕਤ ਵਿਚ ਔਖ ਮਹਿਸੂਸ ਹੁੰਦੀ ਹੈ ਅਤੇ ਇਸ ਵਿਚ ਦਰਮਿਆਨੀ ਸੋਜ ਅਤੇ ਦਰਦ ਹੁੰਦਾ ਹੈ ।
3. ਗੰਭੀਰ ਮੋਚ (Severe Sprain)-ਇਹ ਇਕ ਗੰਭੀਰ ਪ੍ਰਕਾਰ ਦੀ ਮੋਚ ਹੁੰਦੀ ਹੈ ਜਿਸ ਵਿਚ ਸੰਵੇਦੀ ਫਾਈਬਰ ਅਤੇ ਲਿਗਾਮੈਂਟ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ । ਮੋਚ ਜ਼ਿਆਦਾ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ । ਪ੍ਰਭਾਵਿਤ ਵਿਅਕਤੀ ਆਪਣੇ ਸੰਬੰਧਿਤ ਜੋੜ ਤੇ ਕੋਈ ਭਾਰ ਨਹੀਂ ਪਾ ਸਕਦਾ । ਮੋਚ ਦੇ ਕਾਰਨ (Causes of Sprain)ਮੋਚ ਦੇ ਹੇਠ ਲਿਖੇ ਕਾਰਨ ਹਨ
1. ਅਚਾਨਕ ਹਰਕਤ (Sudden movement)
2. ਜੋੜ ਵਾਲੇ ਅੰਗ ਦੀ ਵਾਧੂ-ਮਕੋੜ (Twisting of the joint)
3. ਜੋੜ ਦੇ ਸਹਾਇਕ ਲਿਗਾਮੈਂਟ ਦੀ ਓਵਰ-ਸਟ੍ਰੈਚਿੰਗ ਜਾਂ ਟੁੱਟ
4. ਅਚਾਨਕ ਬਾਂਹ ਉੱਪਰ ਡਿੱਗਣਾ ।
ਮੋਚ ਦੇ ਚਿੰਨ੍ਹ ਅਤੇ ਪਹਿਚਾਣ (Sign and symptoms of Sprain)-
1. ਜਲਣ, ਦਰਦ ਅਤੇ ਸੋਜ ਹੋਣਾ
2. ਹਰਕਤ ਕਰਨ ਵੇਲੇ ਤੇਜ਼ ਦਰਦ ਹੋਣਾ
3. ਚਮੜੀ ਦਾ ਰੰਗ ਬਦਲਣਾ
4. ਨਾਜ਼ੁਕਤਾ
5. ਹਿਲ-ਜੁਲ ਦੀ ਸਮਰੱਥਾ ਖ਼ਤਮ ਹੋਣਾ
6. ਸੱਟ ਵਾਲੀ ਥਾਂ ਦਾ ਲਾਲ ਹੋਣਾ । ਮੋਚ ਬਚਾਓ ਅਤੇ ਇਲਾਜ (Prevention and Remedies)ਮੋਚ ਦੇ ਬਚਾਓ ਲਈ ਕੁੱਝ ਹੇਠ ਲਿਖੇ ਉਪਾਅ ਹਨ- ਸਭ ਤੋਂ ਪਹਿਲਾਂ ਮੋਚ ਨੂੰ RICE ਨਾਲ ਸਮਝਿਆ ਜਾਵੇ । ਇੱਥੇ R ਦਾ ਅਰਥ ਹੈ ਰੈਸਟ, (Rest), I ਤੋਂ ਭਾਵ ਬਰਫ਼ (Ice), C ਤੋਂ ਭਾਵ ਕੰਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਸਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ ।
Exam Tips:
a) ਮੋਚ ਦੀ ਪਰਿਭਾਸ਼ਾ, ਕਾਰਨ, ਕਿਸਮਾਂ, ਲੱਛਣ ਅਤੇ ਉਪਚਾਰ — ਪੰਜੇ ਹਿੱਸੇ ਵੱਖਰੇ ਸਿਰਲੇਖਾਂ ਨਾਲ ਲਿਖੋ ।
b) ਮੋਚ ਦੀਆਂ ਕਿਸਮਾਂ ਹਲਕੀ, ਦਰਮਿਆਨੀ ਅਤੇ ਗੰਭੀਰ ਹਨ — ਇਹ ਛੱਡੋ ਨਾ ।
Question 4: ਖਿੱਚ ਬਾਰੇ ਤੁਹਾਨੂੰ ਕੀ ਪਤਾ ਹੈ । ਇਸਦੇ ਲੱਛਣ ਅਤੇ ਇਲਾਜ ਬਾਰੇ ਲਿਖੋ ।
Answer:
ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟ੍ਰੈਚ (Overstretch) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ ਦੇਣਾ, ਗਿੱਟਿਆਂ ਤੇ ਗਲਤ ਤਰੀਕੇ ਨਾਲ ਉਤਰਨਾ (land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ । ਖਿੱਚ ਦੋ ਪ੍ਰਕਾਰ ਦੀ ਹੁੰਦੀ ਹੈ। ਗੰਭੀਰ ਖਿੱਚ (Acute Strain) – ਗੰਭੀਰ ਖਿੱਚ ਉਦੋਂ ਹੁੰਦੀ ਹੈ ਜਦੋਂ ਮਾਸਪੇਸ਼ੀ ਜ਼ਰੂਰਤ ਤੋਂ ਜ਼ਿਆਦਾ ਖਿੱਚੀ ਜਾਂਦੀ ਹੈ ਜਿਸ ਨਾਲ ਕਿ ਅਚਾਨਕ ਪੱਠਾ ਫੱਟ ਜਾਂਦਾ ਹੈ : ਇਹ ਤਿੰਨ ਪ੍ਰਕਾਰ ਨਾਲ ਹੁੰਦਾ ਹੈ
1. ਜ਼ਮੀਨ ਤੇ ਤਿਲਕ ਜਾਣਾ ।
2. ਦੌੜਨਾ, ਛਲਾਂਗ ਲਗਾਉਣਾ ।
3. ਭਾਰੀ ਚੀਜ਼ਾਂ ਨੂੰ ਚੁੱਕਣਾ ਆਦਿ ।
ਲੰਬੇ ਸਮੇਂ ਦੀ ਖਿੱਚ (Chronic Strain) – ਇਹ ਖਿੱਚ ਲੰਬੇ ਸਮੇਂ ਤਕ ਬਾਰ-ਬਾਰ ਹਰਕਤ ਕਾਰਨ ਹੁੰਦੀ ਹੈ । ਇਹ ਜਿਮਨਾਸਟਿਕ, ਟੈਨਿਸ, ਕਿਸ਼ਤੀ ਚਲਾਉਣਾ ਅਤੇ ਗੋਲਫ ਵਰਗੀਆਂ ਖੇਡਾਂ ਵਿਚ ਵਾਪਰਦੀ ਹੈ ਖਿੱਚ ਦੇ ਕਾਰਨ (Causes of Strain)-
1. ਭਾਰ ਚੁੱਕਦੇ ਸਮੇਂ
2. ਬਾਰ-ਬਾਰ ਹਰਕਤ ਕਰਦੇ ਰਹਿਣ ਨਾਲ
3. ਖੇਡ ਦੇ ਦੌਰਾਨ
4. ਜਦ ਮਸਲੇ ਅਚਾਨਕ ਖਿੱਚਿਆ ਜਾਵੇ ।
ਖਿੱਚ ਦੇ ਚਿੰਨ੍ਹ (ਲੱਛਣ) ਅਤੇ ਪਹਿਚਾਣ (Sign and symptoms of Strain)-
1. ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ
2. ਅਕੜਾਅ ਜਾਂ ਪੀੜ ਹੋਣਾ ।
3. ਸੱਟ ਵਾਲੀ ਥਾਂ ਤੇ ਸੋਜ ਜਾਂ ਲਾਲੀ ਆਉਣਾ
4. ਨਾਜ਼ੁਕਤਾ ।
5. ਕੋਈ ਗਤੀ ਨਾ ਹੋਣਾ ਅਤੇ ਸੁੰਨ ਹੋ ਜਾਣਾ । ਬਚਾਓ ਅਤੇ ਇਲਾਜ (Prevention and Remedies)ਖਿੱਚ ਨੂੰ ਸਭ ਤੋਂ ਪਹਿਲਾਂ RICE ਕੀਤਾ ਜਾਂਦਾ ਹੈ । ਇਸ ਵਿਚ R ਦਾ ਅਰਥ ਹੈ ਅਰਾਮ (Rest), I ਦਾ ਅਰਥ ਹੈ ਬਰਫ਼ (Ice), ਤੇ C ਦਾ ਅਰਥ ਹੈ ਕੰਪ੍ਰੈਸ਼ਨ (ਟਕੋਰ) (Compression) ਅਤੇ E ਦਾ ਅਰਥ ਹੈ ਐਲੀਵੇਸ਼ਨ (Elevation) । ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।
Exam Tips:
a) ਖਿੱਚ ਦਾ ਭਾਵ, ਲੱਛਣ ਅਤੇ ਇਲਾਜ (PRICE ਸਮੇਤ) ਤਿੰਨ ਹਿੱਸਿਆਂ ਵਿਚ ਲਿਖੋ ।
Question 5: ਤੁਹਾਨੂੰ ਖੇਡ ਸੱਟਾਂ ਬਾਰੇ ਕੀ ਪਤਾ ਹੈ । ਖੇਡ ਸੱਟਾਂ ਦੇ ਵੱਖ-ਵੱਖ ਉਪਾਅ ਬਾਰੇ ਚਰਚਾ ਕਰੋ ।
Answer:
ਖੇਡ ਸੱਟਾਂ ਤੋਂ ਭਾਵ-ਖੇਡ ਸੱਟਾਂ ਨੂੰ ਕਸਰਤ ਨਾਲ ਟਿਸ਼ੂਆਂ ਦੇ ਨੁਕਸਾਨ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਖੇਡ ਸੱਟਾਂ ਨੂੰ ਸੱਟਾਂ ਦੇ ਕਾਰਨ ਜਾਂ ਫਿਰ ਟਿਸ਼ੂਆਂ ਦੇ ਨੁਕਸਾਨ ਅਨੁਸਾਰ ਵਰਗੀਕ੍ਰਿਤ ਕੀਤਾ ਜਾਂਦਾ ਹੈ- .
(ੳ) ਸਿੱਧੀ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
(ਅ) ਅਸਿੱਧੀ ਸੱਟ (Indirect Injury) – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstretching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।
(ੲ) ਵਾਧੂ ਸੱਟਾਂ (Overuse Injury) – ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਅਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਜੁੜੇ ਟਿਸ਼ੂਆਂ ਉੱਪਰ ਵਾਧੂ ਭਾਰ ਪਾਉਂਦੀਆਂ ਹਨ । ਜੇਕਰ । ਇਹਨਾਂ ਸੱਟਾਂ ਨੂੰ ਟਿਸ਼ੂਆਂ ਦੇ ਨੁਕਸਾਨ ਵਜੋਂ ਵਰਗੀਕ੍ਰਿਤ ਕੀਤਾ ਜਾਵੇ ਤਾਂ ਇਹ ਹੇਠ ਲਿਖੇ ਅਨੁਸਾਰ ਹਨ- ਸਾਫ਼ਟ ਟਿਸ਼ੂ ਸੱਟਾਂ (Soft Tissue Injuries) – ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ । ਰਹਿੰਦੀਆਂ ਹਨ । ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
ਹਾਰਡ ਟਿਸ਼ੂ ਸੱਟਾਂ (Hard Tissue Injuries) – ਇਸ ਪ੍ਰਕਾਰ ਦੀਆਂ ਸੱਟਾਂ ਵਿਚ ਫ੍ਰੈਕਚਰ (Fracture) ਅਤੇ ਡਿਸਲੋਕੇਸ਼ਨ (Dislocation) ਸ਼ਾਮਿਲ ਹਨ ।
ਖੇਡ ਸੱਟਾਂ ਉਪਾਅ-
1. ਨਿਵਾਰਕ ਪਹਿਲੂ (Preventive Aspect) – ਨਿਵਾਰਕ ਜਾਂ ਰੋਕਥਾਮ ਪਹਿਲੂ ਸਾਨੂੰ ਸਮੱਸਿਆਵਾਂ ਦੇ ਨਿਵਾਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ ਅਰਥਾਤ ਸਾਨੂੰ ਸੱਟਾਂ-ਚੋਟਾਂ, ਦੁਰਘਟਨਾਵਾਂ ਜਾਂ ਹੋਰ ਖ਼ਤਰਿਆ ਤੋਂ ਕਿਵੇਂ ਬਚਣਾ ਚਾਹੀਦਾ ਹੈ । ਇਹ ਸਾਨੂੰ ਨਿਵਾਰਕ ਕੱਪੜੇ, ਸੁਰੱਖਿਆ ਉਪਕਰਨ, ਸੁਰੱਖਿਆ ਸਾਧਨ, ਆਰਾਮ ਅਤੇ ਖ਼ੁਰਾਕ ਆਦਿ ਬਾਰੇ ਵੀ ਮਾਰਗਦਰਸ਼ਨ ਕਰਦਾ ਹੈ ।
2. ਉਪਚਾਰਾਤਮਕ ਪਹਿਲੂ (Curative Aspect) – ਇਹ ਸੱਟਾਂ ਦਾ ਇਲਾਜ ਉਹਨਾਂ ਦੇ ਪ੍ਰਬੰਧਨ ਅਤੇ ਇਲਾਜ . ਵਿਚ ਮਾਰਗਦਰਸ਼ਨ ਕਰਦਾ ਹੈ । ਇਸ ਵਿਚ ਸੁਧਾਰ ਅਤੇ ਮੁੜ-ਵਸੇਬੇ (Rehabilitation) ਦੇ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਅੱਗੇ ਲਿਖਿਆਂ ਦਾ ਧਿਆਨ ਸਵੈ-ਸੁਰੱਖਿਆ ਲਈ ਜ਼ਰੂਰੀ ਹੈ(i) ਸਹੀ ਤਰੀਕੇ ਨਾਲ ਗਰਮਾਉਣਾ (Proper Warming-up) – ਸਹੀ ਤਰੀਕੇ ਨਾਲ ਗਰਮਾਉਣਾ, ਸੱਟਾਂ ਨੂੰ ਰੋਕਣ ਦਾ ਸਭ ਤੋਂ ਮਹੱਤਵਪੂਰਨ ਉਪਾਅ ਹੈ । ਕਿਸੇ ਵੀ ਅਭਿਆਸ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਵਾਰਮ ਅੱਪ ਕਰਨ ਨਾਲ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਹੋਣ ਵਿਚ ਮੱਦਦ ਮਿਲਦੀ ਹੈ ਅਤੇ ਸੱਟਾਂ ਲੱਗਣ ਦੇ ਖਤਰੇ ਵੀ ਘੱਟ ਜਾਂਦੇ ਹਨ ।
(ii) ਇਕ ਐਥਲੀਟ ਦੀ ਤੰਦਰੁਸਤੀ ਦੇ ਪੱਧਰ ਅਨੁਸਾਰ (After Complete Recovery from an Injury) – ਕਈ ਵਾਰ ਮਾਸਪੇਸ਼ੀਆਂ ਦੀ ਵਾਧੂ ਵਰਤੋਂ ਨਾਲ, ਜਿਸ ਵਿਚ ਟਿਸ਼ੂਆਂ ਵਿਚ ਟੁੱਟ-ਭੱਜ ਜ਼ਿਆਦਾ ਹੋ ਜਾਂਦੀ ਹੈ, ਸੱਟਾਂ ਦਾ ਕਾਰਨ ਬਣਦੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਫਿੱਟਨੈਸ ਲੋਡ ਇਕ ਐਥਲੀਟ ਸਰੀਰਕ ਤੰਦਰੁਸਤੀ ਦੇ ਅਨੁਸਾਰ ਹੋਵੇ ।
(iii) ਸਹੀ ਤਕਨੀਕ (Proper Technique – ਸਿਖਲਾਈ ਦੇ ਗ਼ਲਤ ਤਰੀਕੇ ਜਾਂ ਗਲਤ ਤਕਨੀਕ ਦੀ ਵਰਤੋਂ ਨਾਲ ਸੱਟਾਂ ਦੇ ਅਵਸਰ ਵੱਧ ਜਾਂਦੇ ਹਨ । ਇਸ ਲਈ ਟੀਚਰ ਨੂੰ ਲਗਾਤਾਰ ਇਹ ਦੇਖਣਾ ਜ਼ਰੂਰੀ ਹੈ ਕਿ ਐਥਲੀਟ ਸਹੀ ਤਕਨੀਕ ਵਿਚ ਅਭਿਆਸ ਕਰ ਰਿਹਾ ਹੈ ਜਾਂ ਨਹੀਂ । ਅਗਰ ਖਿਡਾਰੀ ਦੀ ਤਕਨੀਕ ਸਹੀ ਨਹੀਂ ਤਾਂ ਉਸਨੂੰ ਜਲਦੀ ਹੀ ਸੁਧਾਰਨਾ ਚਾਹੀਦਾ ਹੈ ।
Exam Tips:
a) ਪਹਿਲਾਂ ਖੇਡ ਸੱਟਾਂ ਦਾ ਭਾਵ ਲਿਖੋ ਅਤੇ ਫਿਰ ਉਪਾਅ (ਨਿਵਾਰਕ ਤੇ ਉਪਚਾਰਾਤਮਕ) ਵੱਖਰੇ ਬਿੰਦੂਆਂ ਵਿਚ ।
Question 6: ਮੁੱਢਲੀ ਸਹਾਇਤਾ ਨੂੰ ਸਪੱਸ਼ਟ ਕਰੋ । ਮੁੱਢਲੀ ਸਹਾਇਤਾ ਦੇ ਸਿਧਾਂਤ ਕੀ ਹਨ ?
Answer:
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖ਼ੂਨ ਵਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲ੍ਹਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੂ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।
ਮੁੱਢਲੀ ਸਹਾਇਤਾ ਦੇ ਸਿਧਾਂਤ (Principle of First Aid) – ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ, ਹਨ
1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial Respiration) ਦੇਣਾ ।
6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
7. ਪੀੜਤ ਦੇ ਆਲੇ -ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।
Exam Tips:
a) ਅਰਥ ਅਤੇ ਸਿਧਾਂਤ ਦੋ ਹਿੱਸਿਆਂ ਵਿਚ ਲਿਖੋ; ਸਿਧਾਂਤ ਸੱਤ ਨੰਬਰ ਲਗਾ ਕੇ ।
Question 7: ਤੁਹਾਨੂੰ ਟੁੱਟ ਬਾਰੇ ਕੀ ਪਤਾ ਹੈ । ਇਸਦੀਆਂ ਵੱਖ-ਵੱਖ ਕਿਸਮਾਂ ਨੂੰ ਬਿਆਨ ਕਰੋ ।
Answer:
ਹੱਡੀ ਦੀ ਨਿਰੰਤਰਤਾ ਦਾ ਟੁੱਟ ਜਾਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫ੍ਰੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਫ੍ਰੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ।
1. ਗ੍ਰੀਨ ਸਟਿੱਕ ਫ੍ਰੈਕਚਰ (Green Stick Fracture) – ਅਜਿਹੀ ਸੱਟ ਜੋ ਬੱਚਿਆਂ ਦੀ ਹੱਡੀ ਉੱਤੇ ਆਉਂਦੀ ਹੈ । ਇਸ ਵਿਚ ਹੱਡੀ ਪੂਰੀ ਤਰ੍ਹਾਂ ਨਾਲ ਨਹੀਂ ਟੁੱਟਦੀ ਅਤੇ ਹੱਡੀ ਇਕ ਪਾਸੇ ਥੋੜੀ ਝੁਕੀ (Bend) ਦਿਖਾਈ ਦਿੰਦੀ ਹੈ ।
2. ਆਰ-ਪਾਰ ਟੁੱਟ (Transverse Fracture) – ਹੱਡੀ ਦੇ ਆਰ-ਪਾਰ ਸਿੱਧੇ ਰੂਪ ਵਿਚ ਟੁੱਟ ਜਾਣ ਨੂੰ ਆਰ-ਪਾਰ ਟੁੱਟ । ਕਹਿੰਦੇ ਹਨ ।
3. ਓਬਲਿਕ ਫ੍ਰੈਕਚਰ (Oblique Fracture) – ਇਸ ਵਿਚ ਹੱਡੀ ਤਿਰਛੇ ਰੂਪ ਵਿਚ ਟੁੱਟਦੀ ਹੈ ।
4. ਸਪਾਈਰਲ ਟੁੱਟ (Spiral Fracture) – ਇਸ ਵਿਚ ਹੱਡੀ ਆਪਣੇ ਸ਼ਾਫ਼ਟ ਦੇ ਆਸ-ਪਾਸ ਟੁੱਟਦੀ ਹੈ ।
5. ਟੋਟੇ-ਟੋਟੇ ਹੋ ਜਾਣਾ (Comminute Fracture) – ਇਸ ਵਿਚ ਸੱਟ ਲੱਗਣ ਵਾਲੀ ਥਾਂ ਤੇ ਹੱਡੀ ਦੇ ਛੋਟੇ- ਛੋਟੇ ਟੁੱਕੜੇ ਹੋ ਜਾਂਦੇ ਹਨ ।
6. ਡਿਪ੍ਰੈਸਡ ਫ੍ਰੈਕਚਰ (Depressed Fracture) – ਇਹ ਬਹੁਤ ਛੋਟੀ ਤੇੜ ਹੁੰਦੀ ਹੈ ਜੋ ਅੰਦਰ ਦੀ ਤਰਫ਼ ਨੂੰ ਆਉਂਦੀ ਹੈ ।
7. ਐਵਲਸ਼ਨ ਫ੍ਰੈਕਚਰ (Avulsion Fracture) – ਇਸ ਵਿਚ ਹੱਡੀ ਦੇ ਲਿਗਾਮੈਂਟ ਜਾਂ ਟੈਂਡਨ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ ਅਤੇ ਹੱਡੀ ਟੁੱਟ ਕੇ ਬਾਹਰ ਆ ਜਾਂਦੀ ਹੈ ।
8. ਇੰਪੈਕਟਡ ਫ੍ਰੈਕਚਰ (Impacted Fracture) – ਇਸ ਵਿਚ ਹੱਡੀ ਟੁੱਟ ਕੇ ਦੂਜੀ ਹੱਡੀ ਵਿਚ ਫਸ ਜਾਂਦੀ ਹੈ ।
Exam Tips:
a) ਟੁੱਟ ਦੀ ਪਰਿਭਾਸ਼ਾ ਅਤੇ ਉਸ ਦੀਆਂ ਸੱਤ ਕਿਸਮਾਂ ਨੰਬਰ ਲਗਾ ਕੇ ਲਿਖੋ ।
Free study material for Physical Education
Free Punjab Board Textbook Explanations: Class 12 Physical Education Punjabi Medium Chapter 04 ਖੇਡ ਸੱਟਾਂ
Accessing Punjabi Medium Chapter 04 ਖੇਡ ਸੱਟਾਂ Solutions
Review comprehensive exercise answers for Class 12 Physical Education Punjabi Medium Chapter 04 ਖੇਡ ਸੱਟਾਂ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 12 Physical Education
Beyond providing final answers, these guides offer step-by-step breakdowns for complex queries in the Class 12 Physical Education module. This approach helps students balance theoretical depth with practical problem-solving skills required for Punjab Board exams.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 04 ਖੇਡ ਸੱਟਾਂ with official sample papers and interactive practice tests available on our platform free of charge.
FAQs
The complete and updated PSEB 12th Class Physical Education Solutions Chapter 4 ਖੇਡ ਸੱਟਾਂ is available for free on StudiesToday.com. These solutions for Class 12 Physical Education are as per latest Punjab Board curriculum.
Yes, our experts have revised the PSEB 12th Class Physical Education Solutions Chapter 4 ਖੇਡ ਸੱਟਾਂ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Physical Education Solutions Chapter 4 ਖੇਡ ਸੱਟਾਂ will help students to get full marks in the theory paper.
Yes, we provide bilingual support for Class 12 Physical Education. You can access PSEB 12th Class Physical Education Solutions Chapter 4 ਖੇਡ ਸੱਟਾਂ in both English and Hindi medium.
Yes, you can download the entire PSEB 12th Class Physical Education Solutions Chapter 4 ਖੇਡ ਸੱਟਾਂ in printable PDF format for offline study on any device.