PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

Download Punjab Board Solutions for Class 12 Physical Education Punjabi Medium Chapter 03 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

Access comprehensive textbook solutions for Punjabi Medium Chapter 03 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ using the official curriculum guides for Class 12 Physical Education. Designed to align with the 2026-27 Punjab Board standards, these detailed answers help students reinforce core academic concepts.

Access Punjab Board Solutions and Answers

Access the complete solution PDF for Class 12 Physical Education below. Regular practice with these targeted textbook answers builds familiarity with standard question patterns and helps secure higher marks in final school evaluations.

ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ

Question 1: ਜਦੋਂ ਅੰਗਰੇਜ਼ ਵੱਡੀ ਗਿਣਤੀ ਵਿੱਚ ਭਾਰਤ ਆਏ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਿਹੋ ਜਿਹੇ ਸਕੂਲ ਖੋਲ੍ਹੇ ?

Answer:

ਅੰਗਰੇਜ਼ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਉਹਨਾਂ ਨੇ ਹੀ ਪਹਿਲੀ ਵਾਰ ਕ੍ਰਿਕੇਟ, ਫੁੱਟਬਾਲ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੰਗਰੇਜ਼ੀ ਸਕੂਲਾਂ ਦੀ ਸਥਾਪਨਾ ਕੀਤੀ ।

Exam Tips:

a) ਮੁੱਖ ਗੱਲ ਇਹ ਹੈ ਕਿ ਅੰਗਰੇਜ਼ਾਂ ਨੇ ਆਪਣੇ ਬੱਚਿਆਂ ਲਈ ਅੰਗਰੇਜ਼ੀ ਸਕੂਲ ਖੋਲ੍ਹੇ — ਇਹ ਪਹਿਲੇ ਵਾਕ ਵਿਚ ਲਿਖੋ ।

 

Question 2: ਬੀ. ਪੀ. ਐੱਡ ਦਾ ਕੋਰਸ ਕਿੰਨੇ ਸਾਲਾਂ ਦਾ ਹੈ ?

Answer:

ਬੀ.ਪੀ.ਐੱਡ. ਦਾ ਆਮ (ਗ੍ਰੈਜੂਏਸ਼ਨ ਤੋਂ ਬਾਅਦ ਵਾਲਾ) ਕੋਰਸ 2 ਸਾਲ ਦਾ ਹੁੰਦਾ ਹੈ, ਜਦਕਿ ਇੰਟੀਗ੍ਰੇਟਿਡ ਬੀ.ਪੀ.ਐੱਡ. ਕੋਰਸ 4 ਸਾਲ ਦਾ ਹੁੰਦਾ ਹੈ ।

Exam Tips:

a) ਪਹਿਲਾਂ 2 ਸਾਲ ਲਿਖੋ, ਫਿਰ ਇੰਟੀਗ੍ਰੇਟਿਡ ਕੋਰਸ ਦੇ 4 ਸਾਲ ਦਾ ਜ਼ਿਕਰ ਕਰੋ ਤਾਂ ਜੋ ਉੱਤਰ ਹਰ ਪੱਖੋਂ ਪੂਰਾ ਰਹੇ ।

 

Question 3: ਸਰੀਰਿਕ ਸਿੱਖਿਆ ਦੀ ਭਾਰਤ ਵਿੱਚ ਹੋਂਦ ਕਦੋਂ ਹੋਈ ?

Answer:

ਸਰੀਰਕ ਸਿੱਖਿਆ ਦੀ ਹੋਂਦ 1920 ਤੋਂ ਮੰਨੀ ਜਾਂਦੀ ਹੈ ।

Exam Tips:

a) ਸਾਲ 1920 ਸਿੱਧਾ ਲਿਖੋ; ਇਹ YMCA ਕਾਲਜ ਦੀ ਸਥਾਪਨਾ ਦਾ ਸਾਲ ਵੀ ਹੈ ।

 

Question 4: ਐੱਨ.ਐੱਸ.ਐੱਨ. ਆਈ. ਐੱਸ. ਦਾ ਪੂਰਾ ਨਾਂ ਕੀ ਹੈ ?

Answer:

ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ।

Exam Tips:

a) ਪੂਰਾ ਨਾਂ "ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ" ਪੂਰਾ ਲਿਖੋ ।
b) ਇਹ ਸੰਸਥਾ ਪਟਿਆਲਾ ਵਿਚ ਹੈ, ਲੋੜ ਪੈਣ ਤੇ ਸਥਾਨ ਵੀ ਜੋੜੋ ।

 

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 5: ਅਰਜੁਨ ਅਵਾਰਡ ਪ੍ਰਾਪਤ ਕਰਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ?

Answer:

ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਵੇ ।

Exam Tips:

a) ਮੁੱਖ ਸ਼ਰਤ: ਲਗਾਤਾਰ ਚਾਰ ਸਾਲ ਦਾ ਵਧੀਆ ਪ੍ਰਦਰਸ਼ਨ — ਇਹ ਸਭ ਤੋਂ ਪਹਿਲਾਂ ਲਿਖੋ ।
b) ਓਲੰਪਿਕ, ਏਸ਼ੀਅਨ ਖੇਡਾਂ, ਕਾਮਨਵੈਲਥ ਗੇਮਜ਼ ਅਤੇ ਰਾਸ਼ਟਰੀ ਪੱਧਰ ਦੇ ਨਾਮ ਗਿਣਾ ਦਿਓ ।

 

Question 6: ਸਰਟੀਫਿਕੇਟ ਕੋਰਸ ਇੰਨ ਯੋਗ ਬਾਰੇ ਲਿਖੋ ।

Answer:

ਇਹ ਕੋਰਸ ਬਾਰ੍ਹਵੀਂ ਤੋਂ ਬਾਅਦ ਕੀਤਾ ਜਾਂਦਾ ਹੈ ਅਤੇ ਜਿਸਦੀ ਮਿਆਦ 40 ਦਿਨਾਂ ਦੀ ਹੁੰਦੀ ਹੈ ।

Exam Tips:

a) ਯੋਗਤਾ (ਬਾਰ੍ਹਵੀਂ ਤੋਂ ਬਾਅਦ) ਅਤੇ ਮਿਆਦ ਦੋਵੇਂ ਦੱਸੋ ।
b) ਪਾਠ ਦੇ ਲੰਮੇ ਉੱਤਰਾਂ ਵਿਚ ਇਸ ਕੋਰਸ ਦੀ ਮਿਆਦ ਛੇ ਹਫ਼ਤੇ ਦੱਸੀ ਗਈ ਹੈ — ਪ੍ਰਸ਼ਨ ਦੀ ਹਦਾਇਤ ਅਨੁਸਾਰ ਹੀ ਲਿਖੋ ।

 

Question 7: ਡਿਪਲੋਮਾ ਇੰਨ ਯੋਗ ਬਾਰੇ ਲਿਖੋ ।

Answer:

ਇਹ ਇਕ ਸਾਲ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਅਤੇ ਇਹ ਬੈਚਲਰ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ ।

Exam Tips:

a) ਡਿਪਲੋਮਾ ਇਨ ਯੋਗਾ ਇਕ ਸਾਲ ਦਾ ਹੈ ਅਤੇ ਬੈਚਲਰ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ — ਦੋਵੇਂ ਗੱਲਾਂ ਲਿਖੋ ।

 

Question 8: ਦਰੋਣਾਚਾਰੀਆ ਅਵਾਰਡ ਕਿਸ ਨੂੰ ਦਿੱਤਾ ਜਾਂਦਾ ਹੈ ?

Answer:

ਇਹ ਅਵਾਰਡ ਕੋਚਾਂ ਨੂੰ ਦਿੱਤਾ ਜਾਂਦਾ ਹੈ ।

Exam Tips:

a) ਸਿੱਧਾ ਲਿਖੋ ਕਿ ਇਹ ਅਵਾਰਡ ਕੋਚਾਂ ਨੂੰ ਮਿਲਦਾ ਹੈ ।
b) ਇਸ ਦਾ ਨਾਂ ਅਰਜੁਨ ਦੇ ਗੁਰੂ ਦਰੋਣਾਚਾਰੀਆ ਤੇ ਹੈ — ਇਹ ਜੋੜਨ ਨਾਲ ਉੱਤਰ ਪੂਰਾ ਬਣਦਾ ਹੈ ।

 

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 9: ਖਿਡਾਰੀਆਂ ਲਈ ਫਿਜ਼ੀਓਥੈਰੇਪਿਸਟ ਦਾ ਕੀ ਰੋਲ ਹੈ ?

Answer:

ਇਕ ਖੇਡ ਫਿਜ਼ੀਓਥੈਰੇਪਿਸਟ ਦੇ ਤੌਰ ਤੇ (As a Sports Physiotherapist) – ਜੇ ਵਿਅਕਤੀ ਨੂੰ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਤਾਂ ਉਹ ਇਸ ਕਿੱਤੇ ਨੂੰ ਖੇਡ ਫਿਜ਼ੀਓਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜ਼ੀਓਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜ਼ੀਓਥੈਰੇਪਿਸਟ ਬੀ.ਐੱਸ.ਸੀ. (B.Sc.) ਇਨ ਫਿਜ਼ੀਓਥੈਰੇਪੀ ਜਾਂ ਮਾਸਟਰ ਡਿਗਰੀ ਇਨ ਫਿਜ਼ੀਓਥੈਰੇਪੀ ਲਾਜ਼ਮੀ ਹੈ । ਕੈਰੀਅਰ ਦੇ ਤੌਰ ‘ਤੇ ਫਿਜ਼ੀਓਥੈਰੇਪਿਸਟ ਲਈ ਸ਼ਾਨਦਾਰ ਮੌਕੇ ਹਨ । ਉਹ ਕਈ ਖੇਡ ਸੰਸਥਾਵਾਂ ਨਾਲ ਜੁੜ ਸਕਦੇ ਹਨ । ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਫਿਜ਼ੀਓਥੈਰੇਪਿਸਟ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ ਕਿਉਂਕਿ ਖੇਡ ਮੁਕਾਬਲਿਆਂ ਵਿਚ ਜਾਂ ਫਿਰ ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਖਿਡਾਰੀਆਂ ਨੂੰ ਲੱਗਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਵਾਸਤੇ ਭੌਤਿਕ-ਚਿਕਿਤਸਾ ਦੇ ਮਾਹਿਰਾਂ ਦੀ ਲੋੜ ਪੈਂਦੀ ਹੈ ।

Exam Tips:

a) ਫਿਜ਼ੀਓਥੈਰੇਪਿਸਟ ਦੀ ਭੂਮਿਕਾ ਵਿਚ ਸੱਟਾਂ ਦਾ ਇਲਾਜ ਅਤੇ ਖਿਡਾਰੀਆਂ ਦਾ ਮੁੜ-ਵਸੇਬਾ ਜ਼ਰੂਰ ਆਵੇ ।
b) ਲੋੜੀਂਦੀ ਯੋਗਤਾ (ਡਿਪਲੋਮਾ, ਬੀ.ਐੱਸ.ਸੀ. ਜਾਂ ਮਾਸਟਰ ਡਿਗਰੀ) ਵੱਖਰੇ ਵਾਕ ਵਿਚ ਲਿਖੋ ।

 

Question 10: ਰਾਜੀਵ ਗਾਂਧੀ ਖੇਡ ਰਤਨ ਅਵਾਰਡ ਬਾਰੇ ਲਿਖੋ ।

Answer:

ਰਾਜੀਵ ਗਾਂਧੀ ਖੇਡ ਰਤਨ ਅਵਾਰਡ (Rajiv Gandhi Sports Award) – ਰਾਜੀਵ ਗਾਂਧੀ ਖੇਡ ਰਤਨ ਅਵਾਰਡ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਅਵਾਰਡ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਅਵਾਰਡ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਅਵਾਰਡ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਅਵਾਰਡ 1995-96 ਵਿਚ ਮਿਲਿਆ । ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਮਿਲਿਆ ਹੈ ।

Exam Tips:

a) ਤਿੰਨ ਅੰਕਾਂ ਲਈ ਸ਼ੁਰੂ ਹੋਣ ਦਾ ਸਾਲ (1991), ਨਕਦ ਇਨਾਮ (7.5 ਲੱਖ) ਅਤੇ ਪਹਿਲੇ ਜੇਤੂ — ਇਹ ਤਿੰਨ ਨੁਕਤੇ ਲਿਖੋ ।
b) ਪਹਿਲਾ ਪੁਰਸ਼ ਜੇਤੂ ਵਿਸ਼ਵਨਾਥਨ ਆਨੰਦ ਅਤੇ ਪਹਿਲੀ ਮਹਿਲਾ ਜੇਤੂ ਕਰਨਮ ਮਲੇਸ਼ਵਰੀ ਹੈ ।

 

Question 11: ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਲਿਖੋ ।

Answer:

ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੂ ਦੇ ਨਾਂ ਤੇ 1978 ਵਿਚ ਸਥਾਪਿਤ ਕੀਤਾ ਸੀ । ਇਸ ਅਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਟਰਾਫੀ ਤੇ 5 ਲੱਖ ਰੁਪਏ ਦੀ ਨਕਦ ਰਕਮ (2018 ਪਾਲਿਸੀ ਦੇ ਅਨੁਸਾਰ ਰਕਮ ਵਾਧਾ) ਦਿੱਤੀ ਜਾਂਦੀ ਹੈ । 2017 ਤੱਕ ਇਹ ਰਾਸ਼ੀ ਇੱਕ ਲੱਖ ਰੁਪਏ ਸੀ । ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ । ਸ: ਪਰਗਟ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਹ ਅਵਾਰਡ ਪ੍ਰਾਪਤ ਕੀਤਾ । ਇਹ ਅਵਾਰਡ 1996 ਤੋਂ 2005 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 2006 ਵਿਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ।

Exam Tips:

a) ਸਥਾਪਨਾ (ਪੰਜਾਬ ਸਰਕਾਰ, 1978), ਨਕਦ ਰਾਸ਼ੀ ਅਤੇ ਪਹਿਲੇ ਜੇਤੂ ਦਾ ਨਾਮ ਲਿਖੋ ।
b) 1996 ਤੋਂ 2005 ਤਕ ਅਵਾਰਡ ਬੰਦ ਰਿਹਾ ਅਤੇ 2006 ਵਿਚ ਦੁਬਾਰਾ ਸ਼ੁਰੂ ਹੋਇਆ — ਇਹ ਵਾਕ ਨਾ ਛੱਡੋ ।

 

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 12: ਖੇਡ ਸਿਖਲਾਈ ਕੀ ਹੈ ? ਇਸ ਦੀ ਸੰਖੇਪ ਰੂਪ ਵਿਚ ਵਿਆਖਿਆ ਕਰੋ ।

Answer:

ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ : ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ । ਖੇਡ ਸਿਖਲਾਈ ਲਈ ਹੇਠ ਲਿਖੇ ਕੋਰਸ ਕਰਵਾਏ ਜਾਂਦੇ ਹਨ : ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ (Master degree in Sports Coaching) – ਇਹ ਦੋ ਸਾਲ ਦੀ ਮਿਆਦ ਵਾਲੀ ਡਿਗਰੀ ਹੈ ਜਿਸ ਵਿਚ ਕੋਚਾਂ ਵਿਚ ਰਿਸਰਚ ਵਿਵਹਾਰ ਦਾ ਵਿਕਾਸ ਕਰਨਾ ਹੈ । ਇਹ ਡਿਗਰੀ ਐਥਲੈਟਿਕਸ, ਬਾਸਕੇਟਬਾਲ, ਫੁੱਟਬਾਲ, ਹਾਕੀ, ਸਵੀਮਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਲਈ ਮੌਜੂਦ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਮਾਨਤਾ ਪ੍ਰਾਪਤ ਹੈ । ਇਸ ਡਿਗਰੀ ਵਾਸਤੇ ਵਿਅਕਤੀ ਗ੍ਰੈਜੂਏਟ ਅਤੇ ਐੱਸ.ਏ.ਆਈ (SAI) ਜਾਂ ਐੱਨ.ਐੱਸ.ਐੱਨ. ਆਈ. ਐੱਸ (NSNIS) ਤੋਂ 60% ਨਾਲ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਹੈ ।
ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ (Certificate Course in Sports Coaching) – ਇਹ ਛੇ ਹਫਤਿਆਂ ਦਾ ਸਰਟੀਫਿਕੇਟ ਕੋਰਸ ਹੁੰਦਾ ਹੈ ਅਤੇ ਇਸ ਵਿਚ ਸਕੂਲ, ਕਾਲਜਾਂ, ਯੂਨੀਵਰਸਿਟੀ, ਜਾਂ ਕਿਸੇ ਵੀ ਸਪੋਰਟਸ ਏਜੰਸੀ ਦੇ ਅਧਿਆਪਕ ਜਾਂ ਕੋਚ ਇਸ ਨੂੰ ਕਰ ਸਕਦੇ ਹਨ ।
ਡਿਪਲੋਮਾ ਇਨ ਸਪੋਰਟਸ ਕੋਚਿੰਗ (Diploma in Sports Coaching) – ਇਹ ਇਕ ਸਾਲ ਦਾ ਹੁੰਦਾ ਹੈ ਜਿਸ ਵਿਚ ਕੋਚ ਬਣਨ ਆਏ ਵਿਅਕਤੀ ਆਪਣੀ-ਆਪਣੀ ਖੇਡ ਵਿਚ ਮੁਹਾਰਤ ਹਾਸਿਲ ਕਰਦੇ ਹਨ । ਇਹ 12ਵੀਂ ਤੋਂ ਬਾਅਦ ਕਿਸੇ ਵੀ ਉੱਚ ਡਿਗਰੀ ਤੋਂ ਬਾਅਦ ਵਿਚ ਕੀਤਾ ਜਾ ਸਕਦਾ ਹੈ । ਵਿਅਕਤੀ ਨੇ ਆਪਣੀ-ਆਪਣੀ ਖੇਡ ਵਿਚ ਉਪਲੱਬਧੀ ਹਾਸਿਲ ਕੀਤੀ ਹੋਣੀ ਚਾਹੀਦੀ ਹੈ ।

Exam Tips:

a) ਪਹਿਲਾਂ ਖੇਡ ਸਿਖਲਾਈ ਦੀ ਪਰਿਭਾਸ਼ਾ ਲਿਖੋ, ਫਿਰ ਤਿੰਨ ਕੋਰਸ (ਮਾਸਟਰ ਡਿਗਰੀ, ਸਰਟੀਫਿਕੇਟ, ਡਿਪਲੋਮਾ) ਵੱਖਰੇ ਸਿਰਲੇਖਾਂ ਹੇਠ ਲਿਖੋ ।
b) ਹਰ ਕੋਰਸ ਦੇ ਨਾਲ ਉਸ ਦੀ ਮਿਆਦ ਅਤੇ ਯੋਗਤਾ ਜ਼ਰੂਰ ਦੱਸੋ ।

 

Question 13: ਸਰੀਰਿਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ ਦੀ ਕੀ ਮਹੱਤਤਾ ਹੈ ? ਸਰੀਰਕ ਸਿੱਖਿਆ ਦੀ ਭਾਰਤ ਵਿੱਚ ਹੋਂਦ ਬਾਰੇ ਨੋਟ ਲਿਖੋ ।

Answer:

ਸਰੀਰਕ ਸਿੱਖਿਆ ਇਕ ਅਜਿਹੀ ਸਿੱਖਿਆ ਹੈ ਜੋ ਕਿ ਸਰੀਰਕ ਗਤੀਵਿਧੀਆਂ, ਸਰੀਰਕ ਤੰਦਰੁਸਤੀ, ਜੀਵਨ ਸ਼ੈਲੀ, ਖੇਡਾਂ ਅਤੇ ਅੰਤਰ-ਨਿਜੀ ਹੁਨਰ ਦੇ ਰਾਹੀਂ ਦਿੱਤੀ ਜਾਂਦੀ ਹੈ । ਸਰੀਰਕ ਸਿੱਖਿਆ ਦੇ ਵਿਚ ਕੈਰੀਅਰ ਦੇ ਮੌਕੇ ਦਿਨੋਦਿਨ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰਹੇ ਹਨ । ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਕੈਰੀਅਰ ਬਣਾਉਣ ਦਾ ਵਿਕਲਪ ਆਸਾਨ ਨਹੀਂ ਹੈ । ਇਸ ਵਿਚ ਭਾਰਤ ਦੀਆਂ ਕਈ ਸਰਕਾਰੀ ਸੰਸਥਾਵਾਂ ਜਿਵੇਂ ਸਪੋਰਟਸ ਅਥਾਰਿਟੀ ਆਫ ਇੰਡੀਆ, ਰਾਸ਼ਟਰੀ ਖੇਡ ਸੰਸਥਾਵਾਂ, ਵੱਖ-ਵੱਖ ਯੂਥ ਸੇਵਾਵਾਂ ਅਤੇ ਖੇਡ ਵਿਭਾਗ, ਰੇਲਵੇਜ਼, ਬੈਂਕ, ਭਾਰਤੀ ਏਅਰਲਾਈਨਜ਼, ਸੂਬਾ ਪੁਲਿਸ ਵਰਗੀਆਂ ਸੰਸਥਾਵਾਂ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰਦੀਆਂ ਹਨ । ਇਹ ਨੌਕਰੀਆਂ ਖੇਡ ਕੋਟੇ ਦੇ ਅਧੀਨ ਦਿੱਤੀਆਂ ਜਾਂਦੀਆਂ ਹਨ । ਅੱਜ ਦੇ ਦੌਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਰੀਰਕ ਸਿੱਖਿਆ ਦੇ ਖੇਤਰ ਮੌਕੇ ਪ੍ਰਦਾਨ ਕਰ ਰਹੇ ਹਨ । ਇਹ ਖੇਡ ਅਵਾਰਡ ਮਾਨਤਾ ਪ੍ਰਾਪਤ ਖੇਡਾਂ ਲਈ ਦਿੱਤੇ ਗਏ ਹਨ । ਖਿਡਾਰੀ ਅਤੇ ਕੋਚ ਦੇ ਖੇਡਾਂ ਵਿਚ ਯੋਗਦਾਨ ਲਈ ਅਤੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਖੇਡ ਅਵਾਰਡਾਂ ਨੂੰ ਹਰ ਸਾਲ ਸਾਡੇ ਦੇਸ਼ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਹਾੜੇ, 29 ਅਗਸਤ ਨੂੰ ਹਰ ਸਾਲ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੁਆਰਾ ਦਿੱਤਾ ਜਾਂਦਾ ਹੈ ਅਤੇ 29 ਅਗਸਤ ਨੂੰ ਦੇਸ਼ ਦੇ ਰਾਸ਼ਟਰੀ ਖੇਡ ਦਿਵਸ (National Sports Day) ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਤਾਂ ਜੋ ਖਿਡਾਰੀਆਂ ਅਤੇ ਭਵਿੱਖ ਵਿਚ ਉਭਰਦੇ ਖਿਡਾਰੀ ਨੂੰ ਪ੍ਰੇਰਨਾ ਮਿਲ ਸਕੇ । ਖੇਡਾਂ ਮਨੁੱਖੀ ਸੱਭਿਅਤਾ ਦਾ ਹਮੇਸ਼ਾ ਸਰਗਰਮ ਹਿੱਸਾ ਰਹੀਆਂ ਹਨ । ਜੇਕਰ ਅਸੀਂ ਆਪਣੀ ਪੁਰਾਣੀ ਸੱਭਿਅਤਾ ਤੇ ਨਜ਼ਰ ਮਾਰੀਏ ਤਾਂ ਵੈਦਿਕ ਸਮਾਂ (Vedic period), ਮਹਾਂਕਾਵਿ (Epic period) ਅਤੇ ਇਤਿਹਾਸਿਕ ਦੌਰ (Historical period) ਵਿਚ ਖੇਡਾਂ ਦੀ ਆਪਣੀ ਮਹੱਤਵਪੂਰਨ ਜਗ੍ਹਾ ਸੀ । ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਲੋਕ ਖੇਡ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਸਨ । ਇਹ ਤੀਰ ਅੰਦਾਜ਼ੀ, ਘੋੜੇ ਦੀ ਸਵਾਰੀ, ਹਥਿਆਰ ਸਿਖਲਾਈ, ਤਲਵਾਰਬਾਜ਼ੀ, ਤੈਰਾਕੀ ਅਤੇ ਗੱਦਾ (Gada) ਲੜਾਈ ਵਰਗੀਆਂ ਗਤੀਵਿਧੀਆਂ ਵਿਚ ਭਾਗ ਲੈਂਦੇ ਸਨ । ਹਾਲਾਂਕਿ ਬ੍ਰਿਟਿਸ਼ ਲੋਕ ਵੀ ਸਰੀਰਕ ਸਿੱਖਿਆ ਦੇ ਚਾਹਵਾਨ ਸਨ ਉਹਨਾਂ ਨੇ ਭਾਰਤ ਵਿਚ ਸਰੀਰਕ ਸੱਭਿਆਚਾਰ ਨੂੰ ਵਿਕਸਿਤ ਕੀਤਾ । 1858 ਵਿਚ ਸਾਰਾ ਭਾਰਤ ਬ੍ਰਿਟਿਸ਼ ਸ਼ਾਸਨ ਦੇ ਅਧੀਨ ਆ ਗਿਆ । ਅੰਗਰੇਜ਼ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਉਹਨਾਂ ਨੇ ਹੀ ਪਹਿਲੀ ਵਾਰ ਕ੍ਰਿਕੇਟ, ਫੁੱਟਬਾਲ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੰਗਰੇਜ਼ੀ ਸਕੂਲਾਂ ਦੀ ਸਥਾਪਨਾ ਕੀਤੀ ।

Exam Tips:

a) ਉੱਤਰ ਦੇ ਦੋ ਹਿੱਸੇ ਬਣਾਓ: ਕਿੱਤੇ ਅਤੇ ਖੇਡ ਅਵਾਰਡ ਦੀ ਮਹੱਤਤਾ, ਅਤੇ ਭਾਰਤ ਵਿਚ ਸਰੀਰਕ ਸਿੱਖਿਆ ਦੀ ਹੋਂਦ ।
b) ਹੋਂਦ ਵਾਲੇ ਹਿੱਸੇ ਵਿਚ ਵੈਦਿਕ ਸਮਾਂ, ਮਹਾਂਕਾਵਿ ਕਾਲ ਅਤੇ ਅੰਗਰੇਜ਼ੀ ਰਾਜ ਦਾ ਕ੍ਰਮ ਰੱਖੋ ।
c) 29 ਅਗਸਤ (ਰਾਸ਼ਟਰੀ ਖੇਡ ਦਿਵਸ) ਦਾ ਜ਼ਿਕਰ ਜ਼ਰੂਰ ਕਰੋ ।

 

Question 14: ਹੇਠ ਦਰਸਾਏ ਕੋਰਸਾਂ ਲਈ ਕੀ ਯੋਗਤਾ ਚਾਹੀਦੀ ਹੈ ? ਇਹ ਕੋਰਸ ਕਰਨ ਦਾ ਸਮਾਂ ਵੀ ਦੱਸੋ । (ੳ) ਬੀ.ਪੀ.ਐੱਡ. (ਅ) ਡੀ.ਪੀ.ਐੱਡ. (ੲ) ਸਰਟੀਫਿਕੇਟ ਕੋਰਸ ਇਨ ਯੋਗਾ (ਸ) ਪੀ.ਐੱਚ.ਡੀ. ।

Answer:

(ੳ) ਬੀ.ਪੀ.ਐੱਡ. (ਇੰਟੀਗ੍ਰੇਟਿਡ ਕੋਰਸ) – ਇਹ ਕੋਰਸ ਚਾਰ ਸਾਲ ਦੀ ਮਿਆਦ ਵਾਲਾ ਹੈ ਅਤੇ ਕਈ ਕਾਲਜਾਂ ਅਤੇ ਯੂਨੀਵਰਸਿਟੀ ਵਲੋਂ ਕਰਵਾਇਆ ਜਾਂਦਾ ਹੈ । ਇਹ ਵੀ ਬੈਚਲਰ ਆਫ ਆਰਟਸ ਦੇ ਬਰਾਬਰ ਦੀ ਮਾਨਤਾ ਪ੍ਰਾਪਤ ਡਿਗਰੀ ਹੁੰਦੀ ਹੈ । ਪਹਿਲਾਂ ਇਸ ਕੋਰਸ ਦੀ ਮਿਆਦ ਤਿੰਨ ਸਾਲ ਦੀ ਰੱਖੀ ਗਈ ਪਰ ਐੱਨ.ਸੀ.ਟੀ.ਈ. ਨੇ 2016-17 ਵਿਚ ਇਸ ਦੀ ਮਿਆਦ ਬਦਲ ਕੇ ਚਾਰ ਸਾਲ ਕਰ ਦਿੱਤੀ ਗਈ ਹੈ । ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵਿਅਕਤੀ ਸਿੱਧੇ ਤੌਰ ‘ਤੇ ਐੱਮ.ਪੀ.ਐੱਡ. ਵਿਚ ਦਾਖਲਾ ਲੈ ਸਕਦਾ ਹੈ । ਬੀ.ਪੀ. ਐੱਡ. ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਸਕੂਲ ਵਿਚ ਪੀ.ਟੀ.ਆਈ. ਕੰਮ ਕਰ ਸਕਦਾ ਹੈ ।
ਬੀ. ਪੀ. ਐੱਡ. ਲਈ ਯੋਗਤਾ
(ੳ) ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਦਾਖ਼ਲੇ ਵਾਸਤੇ ਦਾਖ਼ਲਾ (ਇਨਟਰੈਂਸ) ਪੇਪਰ ਅਤੇ ਫਿਜ਼ੀਕਲ ਟੈਸਟ ਪਾਸ ਕੀਤਾ ਹੋਵੇ ।
(ੲ) ਵਿਅਕਤੀ ਕਿਸੇ ਖੇਡ ਵਿਚ ਮਾਹਿਰ ਜ਼ਰੂਰ ਹੋਵੇ ।
(ਸ) ਡੀ.ਪੀ. ਐੱਡ. ਡਿਗਰੀ 50% ਅੰਕਾਂ ਨਾਲ ਪਾਸ ਹੋਵੇ ।
(ਅ) ਡੀ. ਪੀ. ਐੱਡ.- ਇਹ ਕੋਰਸ ਪਹਿਲਾਂ ਸੀ.ਪੀ. ਐੱਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਡੀ.ਪੀ.ਐੱਡ ਕਿਹਾ ਜਾਣ ਲੱਗ ਪਿਆ । ਇਸਦੇ ਨਾਲ ਹੀ ਇਸ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤੀ ਗਈ ਸੀ । ਇਸ ਕੋਰਸ ਨੂੰ ਪੂਰਾ ਕਰਕੇ ਵਿਅਕਤੀ ਕਿਸੇ ਵੀ ਐਲੀਮੈਂਟਰੀ ਸਕੂਲ ਪੀ.ਟੀ.ਆਈ. ਦੇ ਤੌਰ ‘ਤੇ ਅਧਿਆਪਕ ਵਜੋਂ ਕੰਮ ਕਰ ਸਕਦਾ ਹੈ ।
ਡੀ. ਪੀ. ਐੱਡ. ਵਿਚ ਦਾਖ਼ਲੇ ਲਈ ਯੋਗਤਾ
(ੳ) ਵਿਅਕਤੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਉਹ ਫਿਜੀਕਲ ਤੌਰ ‘ਤੇ ਤੰਦਰੁਸਤ ਹੋਵੇ ।
(ੲ) ਉਸ ਨੇ ਦਾਖ਼ਲੇ ਵਾਸਤੇ ਸਰੀਰਕ ਤੰਦਰੁਸਤੀ ਦਾ ਟੈਸਟ ਪਾਸ ਕੀਤਾ ਹੋਵੇ ।
(ੲ) ਸਰਟੀਫਿਕੇਟ ਇਨ ਯੋਗਾ-ਇਸ ਕੋਰਸ ਨੂੰ ਕਰਨ ਵਾਸਤੇ ਘੱਟੋ-ਘੱਟ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ । ਇਹ ਛੇ ਹਫ਼ਤਿਆਂ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਜਿਸ ਵਿਚ ਯੋਗਾ ਦੇ ਆਸਨਾਂ ਦਾ ਗਿਆਨ ਦਿੱਤਾ ਜਾਂਦਾ ਹੈ ।
(ਸ) ਪੀ.ਐੱਚ.ਡੀ. (ਡਾਕਟਰ ਆਵ ਫਿਲਾਸਫੀ)-ਇਹ ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਜਿਸ ਦੀ ਮਿਆਦ 3 ਸਾਲ ਤੋਂ 4 ਸਾਲ ਤੱਕ ਹੁੰਦੀ ਹੈ । ਇਸ ਵਿਚ ਵਿਅਕਤੀ ਸਰੀਰਕ ਸਿੱਖਿਆ ਦੇ ਕਿਸੇ ਵੀ ਵਿਸ਼ੇ ਤੇ ਆਪਣੀ ਰੁਚੀ ਮੁਤਾਬਿਕ ਨਵੀਂ ਖੋਜ ਕਰਦਾ ਹੈ ਅਤੇ ਜੋ ਨਤੀਜੇ ਆਉਂਦੇ ਹਨ ਉਹਨਾਂ ਨੂੰ ਸਰੀਰਕ ਸਿੱਖਿਆ ਦੇ ਵਿਕਾਸ ਵਿਚ ਲਿਆ ਜਾਂਦਾ ਹੈ । ਇਸ ਡਿਗਰੀ ਨੂੰ ਪੂਰਾ ਕਰਨ ਤੋਂ ਵਿਅਕਤੀ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ । ਯੋਗਤਾ
1. ਇਸ ਵਿਚ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੁੰਦੀ ਹੈ ਜੇਕਰ ਵਿਅਕਤੀ ਨੇ ਯੂ.ਜੀ.ਸੀ. ਨੈੱਟ ਨਹੀਂ ਪਾਸ ਕੀਤਾ ।
2. ਐੱਮ.ਪੀ.ਐੱਡ. ਮਾਸਟਰ ਡਿਗਰੀ ਅਤੇ ਐੱਮ. ਫਿਲ. ਤੋਂ ਬਾਅਦ ਇਸ ਨੂੰ ਕੀਤਾ ਜਾਂਦਾ ਹੈ ।

Exam Tips:

a) ਚਾਰਾਂ ਕੋਰਸਾਂ ਦੇ ਸਿਰਲੇਖ (ੳ), (ਅ), (ੲ), (ਸ) ਅਨੁਸਾਰ ਵੱਖ ਕਰੋ ਅਤੇ ਹਰ ਇਕ ਲਈ ਮਿਆਦ ਤੇ ਯੋਗਤਾ ਲਿਖੋ ।
b) ਬੀ.ਪੀ.ਐੱਡ. (ਇੰਟੀਗ੍ਰੇਟਿਡ) 4 ਸਾਲ, ਡੀ.ਪੀ.ਐੱਡ. 2 ਸਾਲ ਅਤੇ ਪੀ.ਐੱਚ.ਡੀ. 3-4 ਸਾਲ — ਅੰਕੜੇ ਸਹੀ ਯਾਦ ਰੱਖੋ ।

 

ਮਹੱਤਵਪੂਰਨ ਪ੍ਰਸ਼ਨ ਅਤੇ ਉੱਤਰ

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ

Question 1: ਵਾਈ. ਐੱਮ. ਸੀ. ਏ. (YMCA) ਕਾਲਜ ਨੂੰ ਕਿਸ ਸਾਲ ਵਿਚ ਸਥਾਪਿਤ ਕੀਤਾ ਗਿਆ ਸੀ ?

Answer:

1920.

Exam Tips:

a) ਸਿਰਫ਼ ਸਾਲ 1920 ਲਿਖੋ ।

 

Question 2: ਇੰਡੀਅਨ ਓਲੰਪਿਕ ਐਸੋਸੀਏਸ਼ਨ ਕਿਸ ਸਾਲ ਬਣਾਈ ਗਈ ਸੀ ?

Answer:

1927 ਵਿਚ ।

Exam Tips:

a) ਸਿਰਫ਼ ਸਾਲ 1927 ਲਿਖੋ; ਇਹੀ ਆਈ.ਓ.ਏ. ਦੀ ਸਥਾਪਨਾ ਦਾ ਸਾਲ ਹੈ ।

 

Question 3: ਭਾਰਤੀ ਐਜੂਕੇਸ਼ਨ ਕਮਿਸ਼ਨ ਦਾ ਦੂਜਾ ਨਾਮ ਕੀ ਹੈ ?

Answer:

ਕੋਠਾਰੀ ਕਮਿਸ਼ਨ ।

Exam Tips:

a) ਕੋਠਾਰੀ ਕਮਿਸ਼ਨ ਦਾ ਨਾਂ ਸਹੀ ਸਪੈਲਿੰਗ ਨਾਲ ਲਿਖੋ ।

 

Question 4: ਮਦਰਾਸ ਵਿਚ ਸਰੀਰਕ ਸਿੱਖਿਆ ਦੇ ਯੋਗਦਾਨ ਵਿਚ ਪ੍ਰਮੁੱਖ ਸੰਸਥਾ ਦਾ ਨਾਮ ਦੱਸੋ ।

Answer:

ਵਾਈ. ਐਮ. ਸੀ. ਏ. ।

Exam Tips:

a) ਪੂਰਾ ਨਾਂ "ਯੰਗ ਮੈਨਜ਼ ਕ੍ਰਿਸਚੀਅਨ ਐਸੋਸੀਏਸ਼ਨ" ਹੈ, ਪਰ ਉੱਤਰ ਵਿਚ ਸੰਖੇਪ ਨਾਂ (YMCA) ਹੀ ਕਾਫ਼ੀ ਹੈ ।

 

Question 5: ਸਕੂਲੀ ਪੱਧਰ ਤੇ, ਅਧਿਆਪਕ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?

Answer:

ਡੀ.ਪੀ. ਐੱਡ., ਬੀ.ਪੀ. ਐੱਡ. ਅਤੇ ਐੱਮ.ਪੀ. ਐੱਡ. ।

Exam Tips:

a) ਤਿੰਨੋਂ ਯੋਗਤਾਵਾਂ (ਡੀ.ਪੀ.ਐੱਡ., ਬੀ.ਪੀ.ਐੱਡ., ਐੱਮ.ਪੀ.ਐੱਡ.) ਇਕ ਹੀ ਸੂਚੀ ਵਿਚ ਲਿਖੋ ।

 

Question 6: ਖੇਡਾਂ ਵਿਚ ਕੋਚਿੰਗ ਪੇਸ਼ੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ?

Answer:

ਐਨ. ਐੱਸ. ਐਨ. ਆਈ. ਐੱਸ. (NSNIS) ।

Exam Tips:

a) ਕੋਚ ਬਣਨ ਲਈ NIS (ਪਟਿਆਲਾ) ਦਾ ਡਿਪਲੋਮਾ ਮੁੱਖ ਯੋਗਤਾ ਹੈ — ਇਹੀ ਲਿਖੋ ।

 

Question 7: ਕਾਲਜ ਅਧਿਆਪਕਾਂ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?

Answer:

ਐੱਮ.ਪੀ. ਐੱਡ., ਯੂ. ਜੀ. ਸੀ. (ਨੈੱਟ) ਅਤੇ ਪੀ-ਐੱਚ. ਡੀ. ।

Exam Tips:

a) ਕਾਲਜ ਅਧਿਆਪਕ ਲਈ ਐੱਮ.ਪੀ.ਐੱਡ., ਯੂ.ਜੀ.ਸੀ. ਨੈੱਟ ਅਤੇ ਪੀ.ਐੱਚ.ਡੀ. ਤਿੰਨੋਂ ਲਿਖੋ ।

 

Question 8: ਕਿਸ ਸਾਲ ਵਿਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਸ਼ੁਰੂ ਕੀਤਾ ਗਿਆ ਸੀ ?

Answer:

1991 ਵਿਚ ।

Exam Tips:

a) ਸਿਰਫ਼ ਸਾਲ 1991 ਲਿਖੋ ।

 

Question 9: ਰਾਜੀਵ ਗਾਂਧੀ ਖੇਡ ਰਤਨ ਅਵਾਰਡ ਵਿਚ ਦਿੱਤੀ ਜਾਣ ਵਾਲੀ ਨਕਦ ਰਾਸ਼ੀ ਕੀ ਹੁੰਦੀ ਹੈ ?

Answer:

7.5 ਲੱਖ ਰੁਪਏ ।

Exam Tips:

a) ਰਕਮ ਅੰਕਾਂ ਵਿਚ "7.5 ਲੱਖ ਰੁਪਏ" ਲਿਖੋ ।

 

Question 10: ਸਭ ਤੋਂ ਪਹਿਲਾਂ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਕਿਸ ਮਹਿਲਾ ਨੂੰ ਮਿਲਿਆ ਸੀ ?

Answer:

ਕਰਨਮ ਮਲੇਸ਼ਵਰੀ ਨੂੰ ਭਾਰ ਤੋਲਨ ਵਿਚ ।

Exam Tips:

a) ਨਾਮ ਕਰਨਮ ਮਲੇਸ਼ਵਰੀ ਅਤੇ ਖੇਡ ਭਾਰ ਤੋਲਨ (ਵੇਟ ਲਿਫਟਿੰਗ) — ਦੋਵੇਂ ਗੱਲਾਂ ਲਿਖੋ ।

 

Question 11: ਨਾਡਾ (NADA) ਦਾ ਪੂਰਾ ਨਾਮ ਕੀ ਹੈ ?

Answer:

ਨੈਸ਼ਨਲ ਐਂਟੀ ਡੋਪਿੰਗ ਏਜੰਸੀ ।

Exam Tips:

a) NADA ਭਾਰਤ ਦੀ ਰਾਸ਼ਟਰੀ ਸੰਸਥਾ ਹੈ — ਪੂਰਾ ਨਾਮ "ਨੈਸ਼ਨਲ ਐਂਟੀ ਡੋਪਿੰਗ ਏਜੰਸੀ" ਲਿਖੋ ।

 

Question 12: ਵਾਡਾ (WADA) ਦਾ ਪੂਰਾ ਨਾਮ ਕੀ ਹੈ ?

Answer:

ਵਰਲਡ ਐਂਟੀ ਡੋਪਿੰਗ ਏਜੰਸੀ ।

Exam Tips:

a) WADA ਅੰਤਰਰਾਸ਼ਟਰੀ ਸੰਸਥਾ ਹੈ, ਇਸ ਲਈ ਨਾਮ ਵਿਚ "ਵਰਲਡ" ਸ਼ਬਦ ਆਵੇਗਾ ।

 

Question 13: ਸਾਲ 2018 ਵਿਚ, ਐਥਲੈਟਿਕਸ ਵਿਚ ਅਰਜੁਨ ਅਵਾਰਡ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਸੀ ?

Answer:

ਨੀਰਜ ਚੋਪੜਾ, ਸੂਬੇਦਾਰ ਜਿਨਸਨ ਜੋਨਸਨ ਅਤੇ ਹਿਮਾ ਦਾਸ ।

Exam Tips:

a) ਤਿੰਨੋਂ ਨਾਮ (ਨੀਰਜ ਚੋਪੜਾ, ਜਿਨਸਨ ਜੌਨਸਨ, ਹਿਮਾ ਦਾਸ) ਲਿਖੋ ।

 

Question 14: ਸਰੀਰਕ ਸਿੱਖਿਆ ਵਿਚ ਮਾਸਟਰ ਡਿਗਰੀ ਦੀ ਮਿਆਦ ਕਿੰਨੀ ਹੁੰਦੀ ਹੈ ?

Answer:

ਦੋ ਸਾਲ ।

Exam Tips:

a) ਮਿਆਦ ਸ਼ਬਦਾਂ ਵਿਚ ਜਾਂ ਅੰਕਾਂ ਵਿਚ (2 ਸਾਲ) ਸਿੱਧੀ ਲਿਖੋ ।

 

Question 15: ਕੋਚਾਂ ਦੇ ਯੋਗਦਾਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ?

Answer:

ਦਰੋਣਾਚਾਰੀਆ ਅਵਾਰਡ ।

Exam Tips:

a) ਕੋਚਾਂ ਲਈ ਦਰੋਣਾਚਾਰੀਆ ਅਵਾਰਡ ਹੈ, ਖਿਡਾਰੀਆਂ ਲਈ ਅਰਜੁਨ ਅਵਾਰਡ — ਦੋਵਾਂ ਨੂੰ ਰਲਾਓ ਨਾ ।

 

Question 16: ਸਪੋਰਟਸ ਅਥਾਰਿਟੀ ਆਫ ਇੰਡੀਆ ਦਾ ਨਵਾਂ ਨਾਮ ਕੀ ਹੈ ?

Answer:

ਸਪੋਰਟਸ ਇੰਡੀਆ ।

Exam Tips:

a) ਨਵਾਂ ਨਾਮ "ਸਪੋਰਟਸ ਇੰਡੀਆ" ਸਿੱਧਾ ਲਿਖੋ ।

 

Question 17: ਕਿਸ ਸਾਲ ਵਿਚ "ਅਥਾਰਿਟੀ" ਸ਼ਬਦ ਨੂੰ ਸਪੋਰਟਸ ਅਥਾਰਿਟੀ ਆਫ ਇੰਡੀਆ ਵਿਚੋਂ ਹਟਾ ਦਿੱਤਾ ਗਿਆ ਸੀ ?

Answer:

2018 ਵਿਚ ।

Exam Tips:

a) ਸਿਰਫ਼ ਸਾਲ 2018 ਲਿਖੋ ।

 

Question 18: ਭਾਰਤ ਵਿਚ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਖੇਡ ਅਵਾਰਡ ਦਾ ਕੀ ਨਾਮ ਹੈ ?

Answer:

ਅਰਜੁਨ ਅਵਾਰਡ ।

Exam Tips:

a) ਖਿਡਾਰੀਆਂ ਲਈ ਅਰਜੁਨ ਅਵਾਰਡ ਹੈ — ਇਹ 1961 ਵਿਚ ਸ਼ੁਰੂ ਹੋਇਆ ਸੀ ।

 

Question 19: ਭਾਰਤ ਵਿਚ ਕੋਚਾਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਅਵਾਰਡ ਕਿਹੜਾ ਹੈ ?

Answer:

ਦਰੋਣਾਚਾਰੀਆ ਅਵਾਰਡ ।

Exam Tips:

a) ਕੋਚਾਂ ਲਈ ਸਰਵੋਤਮ ਅਵਾਰਡ ਦਰੋਣਾਚਾਰੀਆ ਅਵਾਰਡ ਹੈ — ਸਪੈਲਿੰਗ ਸਹੀ ਰੱਖੋ ।

 

Question 20: ਸੰਨ 1961 ਵਿਚ, ਅਰਜੁਨ ਅਵਾਰਡ ਐਥਲੈਟਿਕਸ ਵਿਚ ਕਿਸ ਨੂੰ ਮਿਲਿਆ ਸੀ ?

Answer:

ਗੁਰਬਚਨ ਸਿੰਘ ਰੰਧਾਵਾ ।

Exam Tips:

a) ਸਿਰਫ਼ ਖਿਡਾਰੀ ਦਾ ਨਾਮ ਲਿਖੋ; ਉਹ ਪਹਿਲੇ ਅਰਜੁਨ ਅਵਾਰਡ ਜੇਤੂਆਂ ਵਿਚ ਸੀ ।

 

Question 21: ਆਈ. ਓ. ਏ. (IOA) ਦੀ ਸਥਾਪਨਾ ਕਿਸ ਸਾਲ ਹੋਈ ?

Answer:

1927 ਵਿੱਚ ।

Exam Tips:

a) ਸਿਰਫ਼ ਸਾਲ 1927 ਲਿਖੋ ।

 

Question 22: 1968 ਵਿਚ, ਖੇਡ ਨੀਤੀ ਦੀ ਘੋਸ਼ਣਾ ਕਿਸ ਨੇ ਕੀਤੀ ਸੀ ?

Answer:

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ।

Exam Tips:

a) ਉੱਤਰ ਵਿਚ ਵਿਅਕਤੀ ਦਾ ਪੂਰਾ ਨਾਮ ਲਿਖੋ ।

 

Question 23: ਸਪੋਰਟਸ ਅਥਾਰਿਟੀ ਆਫ਼ ਇੰਡੀਆ ਦਾ ਉਦੇਸ਼ ਕੀ ਹੈ ?

Answer:

ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ ਦਾ ਪ੍ਰਬੰਧ ਚਲਾਉਣਾ ।

Exam Tips:

a) ਉਦੇਸ਼ ਦੋ ਹਿੱਸਿਆਂ ਵਿਚ ਹੈ — ਸਹੂਲਤਾਂ ਦੀ ਉਚਿਤ ਵਰਤੋਂ ਅਤੇ ਖੇਡਾਂ ਦੀ ਉੱਨਤੀ — ਦੋਵੇਂ ਲਿਖੋ ।

 

Question 24: ਸਰੀਰਕ ਸਿੱਖਿਆ ਵਿਚ ਬਾਰ੍ਹਵੀਂ ਤੋਂ ਬਾਅਦ ਬੈਚਲਰ ਡਿਗਰੀ ਦੀ ਮਿਆਦ ਕਿੰਨੀ ਹੁੰਦੀ ਹੈ ?

Answer:

4 ਸਾਲ ।

Exam Tips:

a) ਬਾਰ੍ਹਵੀਂ ਤੋਂ ਬਾਅਦ ਵਾਲੀ ਬੈਚਲਰ ਡਿਗਰੀ (ਇੰਟੀਗ੍ਰੇਟਿਡ ਬੀ.ਪੀ.ਐੱਡ.) 4 ਸਾਲ ਦੀ ਹੈ ।

 

Question 25: ਸਰੀਰਕ ਸਿੱਖਿਆ ਵਿਚ ਡੀ. ਪੀ. ਐੱਡ. ਕਿੰਨੇ ਸਾਲ ਦੀ ਹੁੰਦੀ ਹੈ ?

Answer:

2 ਸਾਲ ।

Exam Tips:

a) ਡੀ.ਪੀ.ਐੱਡ. ਦੀ ਮਿਆਦ ਪਹਿਲਾਂ 1 ਸਾਲ ਸੀ ਅਤੇ ਹੁਣ 2 ਸਾਲ ਹੈ — ਉੱਤਰ ਵਿਚ ਹੁਣ ਵਾਲੀ ਮਿਆਦ ਲਿਖੋ ।

 

Question 26: ਖੇਡ ਪੁਰਸਕਾਰ ਹਰ ਸਾਲ ਕਿਸ ਤਰੀਕ ਨੂੰ ਵੰਡੇ ਜਾਂਦੇ ਹਨ ਅਤੇ ਕਿੱਥੇ ?

Answer:

ਖੇਡ ਪੁਰਸਕਾਰ ਹਰ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਚ ਵੰਡੇ ਜਾਂਦੇ ਹਨ ।

Exam Tips:

a) ਤਾਰੀਖ਼ (29 ਅਗਸਤ) ਅਤੇ ਸਥਾਨ (ਰਾਸ਼ਟਰਪਤੀ ਭਵਨ) — ਦੋਵੇਂ ਲਿਖਣੇ ਜ਼ਰੂਰੀ ਹਨ ।

 

Question 27: ਰਾਸ਼ਟਰੀ ਖੇਡ ਦਿਵਸ ਕਿਸ ਮਹਾਨ ਖਿਡਾਰੀ ਦੇ ਜਨਮ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ?

Answer:

ਮੇਜਰ ਧਿਆਨ ਚੰਦ ਜੀ ।

Exam Tips:

a) ਰਾਸ਼ਟਰੀ ਖੇਡ ਦਿਵਸ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ (29 ਅਗਸਤ) ਤੇ ਮਨਾਇਆ ਜਾਂਦਾ ਹੈ ।

 

Question 28: ਵਿਰਾਟ ਕੋਹਲੀ ਨੂੰ ਕਿਸ ਸਾਲ ਰਾਜੀਵ ਗਾਂਧੀ ਖੇਡ ਪੁਰਸਕਾਰ ਮਿਲਿਆ ਸੀ ?

Answer:

ਸਾਲ 2018 ਵਿਚ ।

Exam Tips:

a) ਸਿਰਫ਼ ਸਾਲ 2018 ਲਿਖੋ; ਉਸੇ ਸਾਲ ਮੀਰਾਬਾਈ ਚਾਨੂੰ ਨੂੰ ਵੀ ਇਹ ਪੁਰਸਕਾਰ ਮਿਲਿਆ ।

 

Question 29: ਪੰਜਾਬ ਰਾਜ ਦਾ ਸਭ ਤੋਂ ਵੱਡਾ ਖੇਡ ਅਵਾਰਡ ਕਿਹੜਾ ਹੈ ?

Answer:

ਮਹਾਰਾਜਾ ਰਣਜੀਤ ਸਿੰਘ ਅਵਾਰਡ ।

Exam Tips:

a) ਪੰਜਾਬ ਦਾ ਸਭ ਤੋਂ ਵੱਡਾ ਖੇਡ ਅਵਾਰਡ ਮਹਾਰਾਜਾ ਰਣਜੀਤ ਸਿੰਘ ਅਵਾਰਡ ਹੈ ।

 

Question 30: ਮੌਲਾਨਾ ਅਬੁਲ ਕਲਾਮ ਅਜ਼ਾਦ ਅਵਾਰਡ ਕਿਸ ਨੂੰ ਦਿੱਤਾ ਜਾਂਦਾ ਹੈ ?

Answer:

ਖੇਡ ਵਿਚ ਪ੍ਰਦਰਸ਼ਨ ਕਰਨ ਵਾਲੀ ਸਰਵੋਤਮ ਯੂਨੀਵਰਸਿਟੀ ਨੂੰ ।

Exam Tips:

a) ਇਹ ਯੂਨੀਵਰਸਿਟੀ ਨੂੰ ਦਿੱਤਾ ਜਾਂਦਾ ਹੈ, ਕਿਸੇ ਇਕੱਲੇ ਖਿਡਾਰੀ ਨੂੰ ਨਹੀਂ ।

 

Question 31: ਮੌਲਾਨਾ ਅਬੁਲ ਕਲਾਮ ਅਜ਼ਾਦ ਅਵਾਰਡ ਦੀ ਇਨਾਮੀ ਰਕਮ ਕਿੰਨੀ ਹੈ ?

Answer:

10 ਲੱਖ ਰੁਪਏ ।

Exam Tips:

a) ਰਕਮ "10 ਲੱਖ ਰੁਪਏ" ਸਿੱਧੀ ਲਿਖੋ ।

 

Question 32: ਮਾਕਾ (Maka) ਦਾ ਪੂਰਾ ਨਾਮ ਕੀ ਹੈ ?

Answer:

ਮੌਲਾਨਾ ਅਬੁਲ ਕਲਾਮ ਅਜ਼ਾਦ ।

Exam Tips:

a) ਮਾਕਾ (MAKA) ਦਾ ਪੂਰਾ ਨਾਮ "ਮੌਲਾਨਾ ਅਬੁਲ ਕਲਾਮ ਆਜ਼ਾਦ" (ਟਰਾਫੀ) ਹੈ ।

 

Question 33: ਸਾਈ (SAI) ਦੇ ਨਾਮ ਵਿਚ ਕੀ ਬਦਲਿਆ ਗਿਆ ਹੈ ?

Answer:

ਸਪੋਰਟਸ ਇੰਡੀਆ ।

Exam Tips:

a) ਨਾਮ ਵਿਚੋਂ "ਅਥਾਰਿਟੀ" ਹਟਾ ਕੇ ਨਵਾਂ ਨਾਮ "ਸਪੋਰਟਸ ਇੰਡੀਆ" ਕੀਤਾ ਗਿਆ ।

 

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 1: ਸਰੀਰਕ ਸਿੱਖਿਆ ਦੇ ਵੱਖ-ਵੱਖ ਕੈਰੀਅਰ ਵਿਕਲਪਾਂ ਦੀ ਸੂਚੀ ਬਾਰੇ ਲਿਖੋ ।

Answer:

1. ਅਧਿਆਪਕ ਦੇ ਰੂਪ ਵਿਚ
2. ਫਿਟਨੈੱਸ ਟ੍ਰੇਨਰ ਦੇ ਰੂਪ ਵਿਚ
3. ਕੋਚਿੰਗ ਕਿੱਤੇ ਦੇ ਰੂਪ ਵਿਚ
4. ਖੇਡ ਪੱਤਰਕਾਰ ਦੇ ਰੂਪ ਵਿਚ

Exam Tips:

a) ਚਾਰੋਂ ਕੈਰੀਅਰ ਵਿਕਲਪ ਨੰਬਰ ਲਗਾ ਕੇ ਸੂਚੀ ਦੇ ਰੂਪ ਵਿਚ ਲਿਖੋ ।
b) ਹਰ ਵਿਕਲਪ ਦੇ ਨਾਲ ਇਕ ਛੋਟੀ ਉਦਾਹਰਨ ਜੋੜ ਸਕਦੇ ਹੋ, ਪਰ ਸੂਚੀ ਦੋ ਅੰਕਾਂ ਲਈ ਕਾਫ਼ੀ ਹੈ ।

 

Question 2: LNIPE ਤੇ ਨੋਟ ਲਿਖੋ ।

Answer:

ਸਾਲ 1957 ਵਿਚ, ਲਕਸ਼ਮੀ ਬਾਈ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਗਈ ਸੀ । ਇਹ ਗਵਾਲੀਅਰ ਵਿਖੇ ਸਥਿਤ ਹੈ ਅਤੇ ਇਹ ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ ਸਰੀਰਕ ਸਿੱਖਿਆ ਨੂੰ ਦੇਸ਼ ਵਿਚ ਬੜਾਵਾ ਦੇ ਰਿਹਾ ਹੈ ।

Exam Tips:

a) ਸਥਾਪਨਾ ਦਾ ਸਾਲ (1957) ਅਤੇ ਸਥਾਨ (ਗਵਾਲੀਅਰ) ਜ਼ਰੂਰ ਲਿਖੋ ।
b) LNIPE ਦਾ ਪੂਰਾ ਨਾਮ ਲਕਸ਼ਮੀ ਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਹੈ ।

 

Question 3: ਕੋਚਾਂ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ?

Answer:

ਐੱਨ.ਆਈ.ਐੱਸ. ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ, ਜੋ ਕੋਚ ਬਣਨ ਲਈ ਲੋੜੀਂਦੇ ਹਨ ।

Exam Tips:

a) ਕੋਚ ਦੀ ਯੋਗਤਾ ਵਜੋਂ ਐੱਨ.ਆਈ.ਐੱਸ. ਦਾ ਨਾਮ ਜ਼ਰੂਰ ਲਿਖੋ ।
b) ਜੇ ਸਮਾਂ ਹੋਵੇ ਤਾਂ ਸਰਟੀਫਿਕੇਟ, ਡਿਪਲੋਮਾ ਅਤੇ ਮਾਸਟਰ ਡਿਗਰੀ ਵਰਗੇ ਕੋਚਿੰਗ ਕੋਰਸਾਂ ਦਾ ਜ਼ਿਕਰ ਵੀ ਕਰੋ ।

 

Question 4: ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਬਾਰੇ ਲਿਖੋ ।

Answer:

ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ ।

Exam Tips:

a) ਸਕੀਮ ਦਾ ਸਾਲ (1953) ਅਤੇ ਅੱਠ ਸਾਲ ਬਾਅਦ NIS ਵਿਚ ਮਿਲਾਇਆ ਜਾਣਾ ਦੋਵੇਂ ਲਿਖੋ ।

 

Question 5: ਖੇਡਾਂ ਵਿਚ ਖੇਡ ਫਿਜ਼ੀਓਥੈਰੇਪਿਸਟ ਦੀ ਕੀ ਭੂਮਿਕਾ ਹੈ ?

Answer:

ਜੋ ਵਿਅਕਤੀ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਉਹ ਇਸ ਕਿੱਤੇ ਨੂੰ ਖੇਡ ਫਿਜ਼ੀਓਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜ਼ੀਓਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜ਼ੀਓਥੈਰੇਪਿਸਟ ਬੀ.ਐਸ. (B.Sc.) ਇਨ ਫਿਜ਼ੀਓਥੈਰੇਪੀ ਜਾਂ ਮਾਸਟਰ ਡਿਗਰੀ ਇਨ ਫਿਜ਼ੀਓਥੈਰੇਪੀ ਲਾਜ਼ਮੀ ਹੈ ।

Exam Tips:

a) ਯੋਗਤਾ (ਡਿਪਲੋਮਾ, ਬੀ.ਐੱਸ.ਸੀ. ਜਾਂ ਮਾਸਟਰ ਡਿਗਰੀ) ਅਤੇ ਕੰਮ ਦੀ ਪ੍ਰਕਿਰਤੀ ਦੋਵੇਂ ਦੱਸੋ ।

 

Question 6: ਸਪੋਰਟਸ ਅਵਾਰਡ ਬਾਰੇ ਸੰਖੇਪ ਜਾਣਕਾਰੀ ਦਿਉ ।

Answer:

ਅਰਜੁਨ ਅਵਾਰਡ, ਦਰੋਣਾਚਾਰੀਆ ਅਵਾਰਡ, ਰਾਜੀਵ ਗਾਂਧੀ ਖੇਡ ਰਤਨ ਅਵਾਰਡ, ਧਿਆਨਚੰਦ ਅਵਾਰਡ, ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਮਾਕਾ ।

Exam Tips:

a) ਛੇ ਅਵਾਰਡਾਂ ਦੇ ਨਾਂ ਸੂਚੀ ਵਿਚ ਲਿਖੋ: ਅਰਜੁਨ, ਦਰੋਣਾਚਾਰੀਆ, ਖੇਡ ਰਤਨ, ਧਿਆਨ ਚੰਦ, ਮਹਾਰਾਜਾ ਰਣਜੀਤ ਸਿੰਘ ਅਤੇ ਮਾਕਾ ।

 

Question 7: ਅਰਜੁਨ ਅਵਾਰਡ ਲਈ ਕੋਈ ਦੋ ਨਿਯਮਾਂ ਬਾਰੇ ਲਿਖੋ ।

Answer:

1. ਅਰਜੁਨ ਪੁਰਸਕਾਰ ਦਾ ਉਦੇਸ਼ ਭਾਰਤ ਵਿਚ ਖੇਡਾਂ ਦੇ ਵਿਕਸਿਤ ਮਿਆਰਾਂ ਨੂੰ ਵਿਕਸਿਤ ਕਰਨਾ ਹੈ ਅਤੇ ਭਾਰਤ ਸਰਕਾਰ ਹਰ ਸਾਲ ਮਿੱਥੇ ਸਮੇਂ ਤੇ ਖਿਡਾਰੀਆਂ ਦੇ ਨਾਮ ਸੂਚੀ ਫੈਡਰੇਸ਼ਨ ਤੋਂ ਮੰਗ ਲੈਂ ਦੀ ਹੈ ।
2. ਇਹ ਅਵਾਰਡ ਮਰਨ ਤੋਂ ਬਾਅਦ ਵੀ ਦਿੱਤਾ ਜਾਂਦਾ ਹੈ ।

Exam Tips:

a) ਦੋ ਨਿਯਮਾਂ ਦੀ ਮੰਗ ਹੈ, ਇਸ ਲਈ ਸਿਰਫ਼ ਦੋ ਹੀ ਬਿੰਦੂ ਨੰਬਰ ਲਗਾ ਕੇ ਲਿਖੋ ।

 

Question 8: IOA ਬਾਰੇ ਤੁਸੀਂ ਕੀ ਜਾਣਦੇ ਹੋ ?

Answer:

ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਭਾਰਤੀ ਓਲੰਪਿਕ ਸੰਘ ਵੀ ਕਿਹਾ ਜਾਂਦਾ ਹੈ । ਇਹ 1927 ਵਿਚ ਡਾ: ਏ.ਜੀ. ਨੋਇਟਰੇਨ (A.G. Noehren) ਅਤੇ ਸਰ ਦੋਰਾਬਜੀ ਟਾਟਾ (Sir Dorabji Tata) ਦੇ ਸਮਰਥਨ ਨਾਲ ਬਣੀ ਸੀ । ਇਹ ਇਕ ਗੈਰ ਸਰਕਾਰੀ ਤੇ ਗੈਰ ਮੁਨਾਫਾ ਸੰਸਥਾ ਹੈ ਜੋ ਭਾਰਤ ਦੇ ਸਮੁੱਚੇ ਰਾਜ ਦੇ ਅਧਿਕਾਰ ਖੇਤਰ ਨੂੰ ਦਰਸਾਉਂਦੀ ਹੈ ।

Exam Tips:

a) IOA ਦੀ ਸਥਾਪਨਾ (1927), ਸਹਿਯੋਗੀਆਂ ਦੇ ਨਾਂ ਅਤੇ ਗੈਰ-ਸਰਕਾਰੀ ਸੰਸਥਾ ਹੋਣਾ — ਇਹ ਤਿੰਨ ਨੁਕਤੇ ਲਿਖੋ ।

 

Question 9: ਕੋਚਾਂ ਵਾਸਤੇ ਕਿਹੜੇ-ਕਿਹੜੇ ਕੋਰਸ ਉਪਲੱਬਧ ਕਰਾਏ ਜਾਂਦੇ ਹਨ ?

Answer:

ਕੋਚਾਂ ਵਾਸਤੇ ਸਰਟੀਫਿਕੇਟ ਕੋਰਸ, ਐਡਵਾਂਸ ਸਰਟੀਫਿਕੇਟ ਕੋਰਸ, ਡਿਪਲੋਮਾ ਅਤੇ ਮਾਸਟਰ ਡਿਗਰੀ ਇੰਨ ਕੋਚਿੰਗ ਵਰਗੇ ਕੋਰਸ ਉਪਲੱਬਧ ਹਨ ।

Exam Tips:

a) ਚਾਰੋਂ ਕੋਰਸ (ਸਰਟੀਫਿਕੇਟ, ਐਡਵਾਂਸ ਸਰਟੀਫਿਕੇਟ, ਡਿਪਲੋਮਾ, ਮਾਸਟਰ ਡਿਗਰੀ) ਦੇ ਨਾਂ ਲਿਖੋ ।

 

Question 10: ਰਾਜੀਵ ਗਾਂਧੀ ਖੇਡ ਪੁਰਸਕਾਰ ਦਾ ਕੋਈ ਇਕ ਨਿਯਮ ਲਿਖੋ ।

Answer:

ਭਾਰਤ ਸਰਕਾਰ ਸੰਬੰਧਿਤ ਖੇਡ ਫੈਡਰੇਸ਼ਨਾਂ ਤੋਂ, ਖਿਡਾਰੀ ਦੇ ਨਾਮ ਦੀ ਸੂਚੀ ਮੰਗਵਾਉਂਦੀ ਹੈ, ਜਿਸ ਦੀ ਆਖਰੀ ਮਿਤੀ 31 ਮਈ ਹੁੰਦੀ ਹੈ । ਇੱਥੇ ਉਹਨਾਂ ਖਿਡਾਰੀਆਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਓਲੰਪਿਕ, ਕਾਮਨਵੈਲਥ ਗੇਮਜ਼, ਏਸ਼ੀਅਨ ਖੇਡਾਂ ਵਿਚ ਮੈਡਲ ਪ੍ਰਾਪਤ ਕੀਤੇ ਹੁੰਦੇ ਹਨ ।

Exam Tips:

a) ਨਿਯਮ ਵਿਚ ਆਖ਼ਰੀ ਮਿਤੀ 31 ਮਈ ਅਤੇ ਮੈਡਲ ਜਿੱਤਣ ਵਾਲੀਆਂ ਖੇਡਾਂ ਦੇ ਨਾਂ ਸ਼ਾਮਲ ਕਰੋ ।

 

Question 11: ਐਨ. ਐਸ. ਐਨ. ਆਈ. ਐਸ. ਪਟਿਆਲਾ ਬਾਰੇ ਨੋਟ ਲਿਖੋ ।

Answer:

ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ, ਪਟਿਆਲਾ (NIS) (Netaji Subhash National Institute of Sports, Patiala) – 1959 ਵਿਚ ਭਾਰਤੀ ਖੇਡਾਂ ਦੇ ਡਿੱਗਦੇ ਮਿਆਰਾਂ ਦਾ ਅਧਿਐਨ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ । ਇਸ ਕਮੇਟੀ ਨੇ ਸਰਬ ਭਾਰਤੀ ਖੇਡ ਪਰਿਸ਼ਦ ( All India Council of Sports) ਨੂੰ ਭਾਰਤ ਵਿਚ ਇਕ ਰਾਸ਼ਟਰੀ ਖੇਡ ਸੰਸਥਾਨ ਸਥਾਪਤ ਕਰਨ ਦੀ ਸਲਾਹ ਦਿੱਤੀ । ਬਾਅਦ ਵਿਚ 1961 ਵਿਚ ਕੇ.ਐਲ. ਸ਼ਰੀਮਾਲੀ (K.L. Sharimali) ਨੇ ਪਟਿਆਲਾ ਵਿਚ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਦੀ ਸਥਾਪਨਾ ਕੀਤੀ । ਇਸ ਦਾ ਉਦੇਸ਼ ਵਿਗਿਆਨਕ ਲੀਹਾਂ ਉੱਤੇ ਖੇਡਾਂ ਦਾ ਵਿਕਾਸ ਕਰਨਾ ਸੀ । ਇਹ ਸੰਸਥਾ ਵੱਖਵੱਖ ਖੇਡਾਂ ਵਿਚ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੰਦਾ ਹੈ ਅਤੇ ਇੱਥੇ ਵੱਖ-ਵੱਖ ਖੇਡਾਂ ਦੇ ਕੋਚਿੰਗ ਡਿਪਲੋਮੇ ਅਤੇ ਰੀਫਰੈਸ਼ਰ ਕੋਰਸ ਵੀ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਸੰਸਥਾ ਵਿਚ ਰੀਸਰਚ ਵੀ ਹੁੰਦੀ ਹੈ ।

Exam Tips:

a) NIS ਦੀ ਸਥਾਪਨਾ (1961, ਪਟਿਆਲਾ), ਉਦੇਸ਼ ਅਤੇ ਕੋਰਸ — ਤਿੰਨ ਹਿੱਸਿਆਂ ਵਿਚ ਉੱਤਰ ਲਿਖੋ ।

 

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 1: ਸਪੋਰਟਸ ਅਥਾਰਿਟੀ ਆਫ ਇੰਡੀਆ ਤੇ ਨੋਟ ਲਿਖੋ ।

Answer:

ਸਪੋਰਟਸ ਅਥਾਰਿਟੀ ਆਫ ਇੰਡੀਆ (SAI) (Sports Authority of India) – ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੌਰ, ਭੋਪਾਲ, ਗਾਂਧੀ ਨਗਰ, ਕੋਲਕਾਤਾ, ਸੋਨੀਪਤ, ਦਿੱਲੀ, ਮੁੰਬਈ, ਅਤੇ ਇੰਫ਼ਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS), ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ । ਇਸ ਸੰਸਥਾ ਦਾ ਮੁੱਖ ਉਦੇਸ਼ ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡ ਦਾ ਪ੍ਰਬੰਧ ਚਲਾਉਣਾ ਹੈ ।

Exam Tips:

a) SAI ਦੀ ਸਥਾਪਨਾ 1984 ਵਿਚ ਹੋਈ — ਇਹ ਸਾਲ ਪਹਿਲੇ ਵਾਕ ਵਿਚ ਲਿਖੋ ।
b) ਖੇਤਰੀ ਕੇਂਦਰਾਂ ਦੇ ਸ਼ਹਿਰ ਅਤੇ ਉਦੇਸ਼ ਵੱਖਰੇ ਵਾਕਾਂ ਵਿਚ ਦੱਸੋ ।

 

Question 2: ਰਾਜ ਕੁਮਾਰੀ ਕੋਚਿੰਗ ਸਕੀਮ ਕਿਵੇਂ ਪੇਸ਼ ਕੀਤੀ ਗਈ ?

Answer:

ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ । ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼
1. ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ।
2. ਕੋਚਿੰਗ, ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨਸ ਨੂੰ ਸਹਾਇਤਾ ਕਰਨਾ
3. ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ।
4. ਭਾਰਤੀ ਖਿਡਾਰੀਆਂ ਦੇ ਉਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
5. ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ ।

Exam Tips:

a) ਸਾਲ 1953, NIS ਵਿਚ ਰਲੇਵਾਂ ਅਤੇ ਪੰਜ ਉਦੇਸ਼ — ਤਿੰਨੋਂ ਹਿੱਸੇ ਲਿਖੋ ।

 

Question 3: ਸਕੂਲੀ ਅਧਿਆਪਕਾਂ ਲਈ ਵੱਖ-ਵੱਖ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਹਨ ?

Answer:

ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਸਰੀਰਕ ਸਿੱਖਿਆ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਵੀ ਹੋ ਸਕਦੇ ਹਨ । ਉਪਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪਰੋਕਤ ਕੋਰਸ ਲਈ ਦਾਖ਼ਲਾ (ਇਨਟਰੈਂਸ) ਪੇਪਰ ਪਾਸ ਕੀਤਾ ਹੋਵੇ ।

Exam Tips:

a) ਯੋਗਤਾ ਦੇ ਦੋ ਹਿੱਸੇ ਰੱਖੋ: ਲੋੜੀਂਦੀ ਡਿਗਰੀ ਅਤੇ ਦਾਖ਼ਲੇ ਦੀਆਂ ਸ਼ਰਤਾਂ ।

 

Question 4: ਸਰੀਰਕ ਸਿੱਖਿਆ ਵਿਚ ਪੇਸ਼ੇ ਵਜੋਂ “ਪੱਤਰਕਾਰੀ” ਨੂੰ ਸਪੱਸ਼ਟ ਕਰੋ ।

Answer:

ਇਕ ਖੇਡ ਪੱਤਰਕਾਰ ਦੇ ਰੂਪ ਵਿਚ (As a Sports Journalist) – ਦੁਨੀਆਂ ਭਰ ਵਿਚ ਖੇਡਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ । ਅੱਜ ਕਈ ਤਰ੍ਹਾਂ ਦੇ ਲੋਕ ਮੀਡੀਆ, ਖਬਰਾਂ, ਮੈਗਜੀਨਾਂ ਵਿਚ ਖੇਡ ਪੱਤਰਕਾਰ ਦੇ ਰੂਪ ਵਿਚ ਕੰਮ ਕਰਦੇ ਹਨ ਇਸ ਲਈ ਇਹ ਇਕ ਵਧੀਆ ਕੈਰੀਅਰ ਵਿਕਲਪ ਦੇ ਰੂਪ ਵਿਚ ਆ ਰਿਹਾ ਹੈ । ਖੇਡ ਪੱਤਰਕਾਰ ਨੂੰ ਮਾਸ ਸੰਚਾਰ (Mass Communication) ਵਿਚ ਡਿਗਰੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਹਨਾਂ ਡਿਗਰੀਆਂ ਵਾਸਤੇ ਖੇਡ ਪੱਤਰਕਾਰ ਨੇ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ । ਉਸ ਕੋਲ ਵੱਖ-ਵੱਖ ਖੇਡ ਦਾ ਤੇ ਖੇਡ ਦੇ ਪ੍ਰਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਸਨੂੰ ਮੀਡੀਆ ਉਤਪਾਦਨ (production) ਅਤੇ ਪ੍ਰਸਾਰਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।

Exam Tips:

a) ਪੱਤਰਕਾਰ ਲਈ ਮਾਸ ਕਮਿਊਨੀਕੇਸ਼ਨ ਦੀ ਡਿਗਰੀ/ਡਿਪਲੋਮਾ ਅਤੇ ਬਾਰ੍ਹਵੀਂ ਪਾਸ ਹੋਣਾ ਲਿਖੋ ।
b) ਮੀਡੀਆ ਪ੍ਰੋਡਕਸ਼ਨ ਅਤੇ ਪ੍ਰਸਾਰਣ ਦੀ ਜਾਣਕਾਰੀ ਵੀ ਲੋੜੀਂਦੀ ਹੈ — ਇਹ ਨੁਕਤਾ ਨਾ ਭੁੱਲੋ ।

 

Question 5: ਰਾਜੀਵ ਗਾਂਧੀ ਖੇਡ ਅਵਾਰਡ ਬਾਰੇ ਲਿਖੋ ।

Answer:

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (Rajiv Gandhi Sports Awards) – ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪੁਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ, ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ । ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ ।

Exam Tips:

a) ਸ਼ੁਰੂ ਹੋਣ ਦਾ ਸਾਲ (1991), ਨਕਦ ਇਨਾਮ ਅਤੇ ਪਹਿਲੇ ਜੇਤੂਆਂ ਦੇ ਨਾਂ — ਇਹ ਤਿੰਨ ਗੱਲਾਂ ਲਿਖੋ ।

 

Question 6: ਖਿਡਾਰੀਆ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਅਵਾਰਡ ਬਾਰੇ ਲਿਖੋ ।

Answer:

ਖਿਡਾਰੀਆਂ ਨੂੰ ਸਭ ਤੋਂ ਵੱਡਾ ਅਵਾਰਡ ਅਰਜੁਨ ਅਵਾਰਡ ਦਿੱਤਾ ਜਾਂਦਾ ਹੈ । ਇਹ ਪੁਰਸਕਾਰ 1961 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਏ । ਇਸ ਅਵਾਰਡ ਦੇ ਤਹਿਤ ਇਕ ਟਰਾਫੀ (ਅਰਜਨ ਦਾ ਕਾਂਸੀ ਦਾ ਬੁੱਤ) ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ । ਇਹ ਅਵਾਰਡ ਖੇਡ ਮੰਤਰਾਲੇ ਵਜੋਂ ਦਿੱਤਾ ਜਾਂਦਾ ਹੈ 1961 ਵਿਚ ਸਭ ਤੋਂ ਪਹਿਲਾਂ 6 ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ । ਇਹ ਖਿਡਾਰੀ ਸਲੀਮ ਦੁਰਾਨੀ (Saleem Durrani) ਕ੍ਰਿਕਟ, ਗੁਰਬਚਨ ਸਿੰਘ ਰੰਧਾਵਾ (Gurbachan Singh Randhawa) ਐਥਲੈਟਿਕਸ, ਸਰਬਜੀਤ ਸਿੰਘ (Sarabjit Singh) ਬਾਸਕੇਟਬਾਲ, ਮੈਨੂਅਲ ਆਰੋਨ (Manuel Aaron ਸ਼ਤਰੰਜ, ਨੰਦੂ ਨਾਟੇਕਰ (Nandu Natekar) ਬੈਡਮਿੰਟਨ ਅਤੇ ਐਲ.ਬੀ. ਡਿਸਜਾ (L.B. D’souza) ਬਾਕਸਿੰਗ, ਮੀਨਾ ਸ਼ਾਹ (Meena Shah) ਬੈਡਮਿੰਟਨ ਪਹਿਲੀ ਮਹਿਲਾ ਸੀ ਜਿਸ ਨੂੰ 1962 ਵਿਚ ਇਹ ਅਵਾਰਡ ਦਿੱਤਾ ਗਿਆ ।

Exam Tips:

a) ਅਰਜੁਨ ਅਵਾਰਡ ਦੇ ਸ਼ੁਰੂ ਹੋਣ ਦਾ ਸਾਲ, ਇਨਾਮ (ਟਰਾਫੀ ਅਤੇ 5 ਲੱਖ) ਅਤੇ 1961 ਦੇ ਛੇ ਜੇਤੂ ਖਿਡਾਰੀ ਲਿਖੋ ।
b) ਪਹਿਲੀ ਮਹਿਲਾ ਜੇਤੂ ਮੀਨਾ ਸ਼ਾਹ (1962) ਦਾ ਜ਼ਿਕਰ ਕਰੋ ।

 

Question 7: ਕੋਚਾਂ ਦੇ ਯੋਗਦਾਨ ਲਈ ਕਿਹੜਾ ਅਵਾਰਡ ਦਿੱਤਾ ਜਾਂਦਾ ਹੈ ? ਅਵਾਰਡ ਬਾਰੇ ਕੁਝ ਲਾਈਨਾਂ ਲਿਖੋ ।

Answer:

ਖੇਡਾਂ ਵਿਚ ਕੋਚਾਂ ਦੇ ਯੋਗਦਾਨ ਦੀ ਪਛਾਣ ਕਰਨ ਲਈ, ਭਾਰਤ ਸਰਕਾਰ ਨੇ ਦਰੋਣਾਚਾਰੀਆ ਪੁਰਸਕਾਰ ਨੂੰ ਦੇਣ ਦਾ ਫੈਸਲਾ ਕੀਤਾ ਅਤੇ ਇਸ ਪੁਰਸਕਾਰ ਦਾ ਨਾਮ ਅਰਜੁਨ ਦੇ ਗੁਰੂ ਦਰੋਣਾਚਾਰੀਆ ਦੇ ਨਾਮ ਤੇ ਰੱਖਿਆ ਗਿਆ ।ਉਹ ਇਕ ਸ਼ਾਨਦਾਰ ਗੁਰੂ ਸਨ ਜਿਨ੍ਹਾਂ ਨੇ ਆਪਣੇ ਚੇਲਿਆਂ ਨੂੰ ਸਿੱਖਿਅਤ ਕੀਤਾ ਸੀ । ਇਹ ਪੁਰਸਕਾਰ ਉਨ੍ਹਾਂ ਕੋਚਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਤਮਗਾ ਜਿੱਤਿਆ ਹੋਵੇ । ਇਸ ਅਵਾਰਡ ਦੇ ਜੇਤੂ ਨੂੰ ਦਰੋਣਾਚਾਰੀਆ ਦੀ ਮੂਰਤੀ ਅਤੇ 5 ਲੱਖ ਰੁਪਏ ਦਾ ਨਕਦ ਇਨਾਮ ਦੇ ਨਾਲ ਸਰਟੀਫਿਕੇਟ ਪੇਸ਼ ਕੀਤਾ ਜਾਂਦਾ ਹੈ । ਭਾਲਚੰਦਰ ਭਾਸਕਰ ਭਾਗਵਤ ਰੈਸਲਿੰਗ), ਉਮ ਪ੍ਰਕਾਸ਼ ਭਾਰਦਵਾਜ ਬਾਕਸਿੰਗ), ਓ.ਐਮ ਨਾਂਬੀਆਰ (ਐਥਲੈਟਿਕਸ) ਆਦਿ ਨੂੰ 1988 ਵਿਚ ਪਹਿਲੀ ਵਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।

Exam Tips:

a) ਇਹ ਅਵਾਰਡ ਕੋਚਾਂ ਲਈ ਹੈ ਅਤੇ ਗੁਰੂ ਦਰੋਣਾਚਾਰੀਆ ਦੇ ਨਾਂ ਤੇ ਹੈ — ਪਹਿਲੇ ਵਾਕ ਵਿਚ ਲਿਖੋ ।
b) ਇਨਾਮ (ਮੂਰਤੀ, ਨਕਦ ਰਾਸ਼ੀ ਅਤੇ ਸਰਟੀਫਿਕੇਟ) ਅਤੇ ਪਹਿਲੇ ਜੇਤੂਆਂ ਦਾ ਜ਼ਿਕਰ ਕਰੋ ।

 

Question 8: ਧਿਆਨ ਚੰਦ ਅਵਾਰਡ ਬਾਰੇ ਲਿਖੋ ।

Answer:

ਖੇਡਾਂ ਦੇ ਖੇਤਰ ਵਿਚ ਇਹ ਸਭ ਤੋਂ ਵੱਡਾ ਪੁਰਸਕਾਰ ਹੈ ਇਸ ਅਵਾਰਡ ਦਾ ਨਾਮ ਹਾਕੀ ਦੇ ਜਾਦੂਗਰ ਧਿਆਨਚੰਦ ਦੇ ਨਾਮ ਤੇ ਰੱਖਿਆ ਗਿਆ ਹੈ ਜੋ ਕਿ ਭਾਰਤੀ ਸੈਨਾ ਦੇ ਸਿਪਾਹੀ ਸਨ ਤੇ ਨਾਲ ਹੀ ਹਾਕੀ ਦੇ ਉੱਘੇ ਖਿਡਾਰੀ, ਜਿਨ੍ਹਾਂ ਨੇ ਆਪਣੇ 20 ਸਾਲ ਦੇ ਕੈਰੀਅਰ ਵਿਚ ਤਕਰੀਬਨ 1000 ਤੋਂ ਵੱਧ ਗੋਲ ਬਣਾਏ ਸਨ । ਇਹ ਅਵਾਰਡ 2002 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਹਰ ਸਾਲ ਖੇਡ ਮੰਤਰਾਲੇ ਵਲੋਂ ਦਿੱਤਾ ਜਾਂਦਾ ਹੈ । ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ ਨੂੰ ਉਹਨਾਂ ਦੇ ਖੇਡਾਂ ਵਿਚ ਪ੍ਰਦਰਸ਼ਨ ਅਤੇ ਯੋਗਦਾਨ ਦੇ ਅਧਾਰ ਤੇ ਚੁਣਿਆ ਜਾਂਦਾ ਹੈ ।

Exam Tips:

a) ਅਵਾਰਡ ਦਾ ਨਾਮ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਤੇ ਹੈ ਅਤੇ ਇਹ 2002 ਵਿਚ ਸ਼ੁਰੂ ਹੋਇਆ — ਦੋਵੇਂ ਗੱਲਾਂ ਲਿਖੋ ।

 

Question 9: ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਤੁਸੀਂ ਕੀ ਜਾਣਦੇ ਹੋ ?

Answer:

ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੁ ਦੇ ਨਾਂ ਤੇ 1978 ਵਿਚ ਸਥਾਪਿਤ ਕੀਤਾ ਸੀ । ਇਸ ਅਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਟ੍ਰਾਫੀ ਤੇ 5 ਲੱਖ ਰੁਪਏ ਦੀ ਨਕਦ ਰਕਮ (2018 ਪਾਲਿਸੀ ਦੇ ਅਨੁਸਾਰ ਰਕਮ ਵਾਧਾ ਦਿੱਤੀ ਜਾਂਦੀ ਹੈ । 2017 ਤੱਕ ਇਹ ਰਾਸ਼ੀ ਇੱਕ ਲੱਖ ਰੁਪਏ ਸੀ । ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ । ਸ: ਪਰਗਟ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ।

Exam Tips:

a) ਸਥਾਪਨਾ (1978), ਇਨਾਮ ਦੀ ਰਕਮ ਅਤੇ ਪਹਿਲੇ ਜੇਤੂ ਸ: ਪਰਗਟ ਸਿੰਘ ਦਾ ਨਾਮ ਲਿਖੋ ।

 

Question 10: ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ ਕੀ ਨਿਯਮ ਹਨ ?

Answer:

1. ਜਿਸ ਖਿਡਾਰੀ ਨੂੰ ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਅਵਾਰਡ ਮਿਲਿਆ ਹੋਵੇ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੋਵੇ ਉਸਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ।
2. ਜਿਸ ਖਿਡਾਰੀ ਨੇ ਪੰਜ ਸਾਲ ਦੇ ਕੈਰੀਅਰ ਵਿਚ ਕੁੱਲ 40 ਅੰਕ ਪ੍ਰਾਪਤ ਕੀਤੇ ਹੋਣ ।
3. ਇਹ ਪੁਰਸਕਾਰ 1996 ਤੋਂ 2005 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 2006 ਵਿਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ।

Exam Tips:

a) ਤਿੰਨ ਨਿਯਮ ਨੰਬਰ ਲਗਾ ਕੇ ਵੱਖਰੇ ਬਿੰਦੂਆਂ ਵਿਚ ਲਿਖੋ ।

 

Question 11: ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼ ਕੀ ਸਨ ?

Answer:

1. ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ।
2. ਕੋਚਿੰਗ, ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨ ਨੂੰ ਸਹਾਇਤਾ ਕਰਨਾ ।
3. ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ।
4. ਭਾਰਤੀ ਖਿਡਾਰੀਆਂ ਦੇ ਉੱਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
5. ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ ।

Exam Tips:

a) ਪੰਜਾਂ ਉਦੇਸ਼ਾਂ ਨੂੰ ਕ੍ਰਮ ਨਾਲ ਨੰਬਰ ਲਗਾ ਕੇ ਲਿਖੋ ।

 

Question 12: ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਖੇਡਾਂ ਵਿਚ ਕੀ ਭੂਮਿਕਾ ਹੈ ?

Answer:

ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੌਰ, ਭੋਪਾਲ, ਗਾਂਧੀ ਨਗਰ, ਕੋਲਕਾਤਾ, ਸੋਨੀਪਤ, ਦਿੱਲੀ, ਮੁੰਬਈ ਅਤੇ ਇੰਫ਼ਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS), ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ ।
ਇਸ ਸੰਸਥਾ ਦਾ ਮੁੱਖ ਉਦੇਸ਼ ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ ਦਾ ਪ੍ਰਬੰਧ ਚਲਾਉਣਾ ਹੈ ।

Exam Tips:

a) SAI ਦੀ ਸਥਾਪਨਾ (1984), ਖੇਤਰੀ ਕੇਂਦਰ ਅਤੇ ਮੁੱਖ ਉਦੇਸ਼ — ਤਿੰਨੋਂ ਹਿੱਸੇ ਲਿਖੋ ।

 

Question 13: ਆਈ. ਓ. ਏ. (IOA) ਦੇ ਕੰਮਾਂ ਬਾਰੇ ਲਿਖੋ ।

Answer:

ਆਈ. ਓ. ਏ. (IOA) ਦੇ ਕੰਮ (Functions of IOA)
1. ਐਸੋਸੀਏਸ਼ਨ ਦੀ ਨੀਤੀ ਨੂੰ ਤਿਆਰ ਅਤੇ ਲਾਗੂ ਕਰਨਾ ।
2. ਸੰਸਥਾ ਦੇ ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ ਘੱਟੋ-ਘੱਟ ਚਾਰ ਸਾਲਾਂ ਵਿਚ ਘੱਟੋ-ਘੱਟ ਇਕ ਵਾਰ ਅਹੁਦੇਦਾਰਾਂ ਅਤੇ ਕਾਰਜਸ਼ੀਲ ਕੌਂਸਲ ਦੀ ਚੋਣ ਕਰਵਾਉਣਾ ।
3. ਐਸੋਸੀਏਸ਼ਨ ਦੇ ਫੰਡ ਅਤੇ ਹੋਰ ਸੰਪੱਤੀਆਂ ਨੂੰ ਰੱਖਣਾ ਅਤੇ ਕੰਟਰੋਲ ਕਰਨਾ ।
4. ਜਦੋਂ ਜ਼ਰੂਰੀ ਹੋਵੇ ਤਾਂ ਕਮੇਟੀ ਜਾਂ ਉਪ ਕਮੇਟੀਆਂ ਦੀ ਨਿਯੁਕਤੀ ਕਰਨਾ ।
5. ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪਾਸ ਕੀਤੇ ਨਿਯਮਾਂ ਨੂੰ ਲਾਗੂ ਕਰਵਾਉਣਾ ।

Exam Tips:

a) ਆਈ.ਓ.ਏ. ਦੇ ਪੰਜੇ ਕੰਮ ਨੰਬਰ ਲਗਾ ਕੇ ਲਿਖੋ ।

 

Question 14: ਅਧਿਆਪਨ ਕਿੱਤੇ ਲਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਵਾਸਤੇ ਕੀ ਵਿਕਲਪ ਹਨ ?

Answer:

ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ (As a Teaching Profession) – ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ.ਪੀ.ਈ., ਬੀ.ਪੀ.ਐੱਡ., ਐੱਮ.ਪੀ.ਐੱਡ., ਐੱਮ.ਫਿਲ, ਜਾਂ ਫਿਰ ਉੱਚੀ ਡਿਗਰੀ ਪੀ.-ਐੱਚ.ਡੀ. ਕੀਤੀ ਹੋਈ ਹੋਣੀ ਚਾਹੀਦੀ ਹੈ । ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫ਼ੈਸਰ ਵੀ ਹੋ ਸਕਦੇ ਹਨ ।

Exam Tips:

a) ਲੋੜੀਂਦੀ ਡਿਗਰੀ ਦੀ ਸੂਚੀ (ਬੀ.ਪੀ.ਈ., ਬੀ.ਪੀ.ਐੱਡ., ਐੱਮ.ਪੀ.ਐੱਡ., ਐੱਮ.ਫਿਲ., ਪੀ.ਐੱਚ.ਡੀ.) ਪੂਰੀ ਲਿਖੋ ।
b) ਅੰਤ ਵਿਚ ਦੱਸੋ ਕਿ ਇਹਨਾਂ ਤੋਂ ਬਾਅਦ ਸਕੂਲ ਅਧਿਆਪਕ ਜਾਂ ਕਾਲਜ ਪ੍ਰੋਫੈਸਰ ਬਣ ਸਕਦੇ ਹਨ ।

 

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ

Question 1: ਸਰੀਰਕ ਸਿੱਖਿਆ ਦੇ ਕੈਰੀਅਰ ਦੇ ਵਿਕਲਪਾਂ ਬਾਰੇ ਲਿਖੋ ।

Answer:

ਸਰੀਰਕ ਸਿੱਖਿਆ ਇਕ ਅਜਿਹੀ ਸਿੱਖਿਆ ਹੈ ਜੋ ਕਿ ਸਰੀਰਕ ਗਤੀਵਿਧੀਆਂ, ਸਰੀਰਕ ਤੰਦਰੁਸਤੀ, ਜੀਵਨ ਸ਼ੈਲੀ, ਖੇਡਾਂ ਅਤੇ ਅੰਤਰ-ਨਿਜੀ ਹੁਨਰ ਦੇ ਰਾਹੀਂ ਦਿੱਤੀ ਜਾਂਦੀ ਹੈ । ਸਰੀਰਕ ਸਿੱਖਿਆ ਦੇ ਵਿਚ ਕੈਰੀਅਰ ਦੇ ਮੌਕੇ ਦਿਨੋਦਿਨ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰਹੇ ਹਨ । ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਕੈਰੀਅਰ ਬਣਾਉਣ ਦਾ ਵਿਕਲਪ ਅਸਾਨ ਨਹੀਂ ਹੈ । ਇਸ ਵਿਚ ਭਾਰਤ ਦੀਆਂ ਕਈ ਸਰਕਾਰੀ ਸੰਸਥਾਵਾਂ ਜਿਵੇਂ ਸਪੋਰਟਸ ਅਥਾਰਿਟੀ ਆਫ ਇੰਡੀਆ, ਰਾਸ਼ਟਰੀ ਖੇਡ ਸੰਸਥਾਵਾਂ, ਵੱਖ-ਵੱਖ ਯੂਥ ਸੇਵਾਵਾਂ ਅਤੇ ਖੇਡ ਵਿਭਾਗ, ਰੇਲਵੇਜ਼, ਬੈਂਕ, ਭਾਰਤੀ ਏਅਰਲਾਈਨਜ਼, ਸੂਬਾ ਪੁਲਿਸ ਵਰਗੀਆਂ ਸੰਸਥਾਵਾਂ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰਦੀਆਂ ਹਨ । ਇਹ ਨੌਕਰੀਆਂ ਖੇਡ ਕੋਟੇ ਦੇ ਅਧੀਨ ਦਿੱਤੀਆਂ ਜਾਂਦੀਆਂ ਹਨ । ਅੱਜ ਦੇ ਦੌਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਰੀਰਕ ਸਿੱਖਿਆ ਦੇ ਖੇਤਰ ਮੌਕੇ ਪ੍ਰਦਾਨ ਕਰ ਰਹੇ ਹਨ । ਅਸੀ ਇਹਨਾਂ ਵਿਕਲਪਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ
1. ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ (As a teaching Profession) – ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ.ਪੀ.ਈ., ਬੀ.ਪੀ.ਐੱਡ, ਐਮ.ਪੀ.ਐੱਡ., ਐਮ.ਫਿਲ. ਜਾਂ ਫਿਰ ਉੱਚੀ ਡਿਗਰੀ ਪੀ-ਐੱਚ. ਡੀ ਕੀਤੀ ਹੋਈ ਹੋਣੀ ਚਾਹੀਦੀ ਹੈ । ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫੈਸਰ ਵੀ ਹੋ ਸਕਦੇ ਹਨ । ਉਪਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪਰੋਕਤ ਕੋਰਸ ਲਈ ਦਾਖ਼ਲਾ (ਇਨਟਰੈਂਸ) ਪੇਪਰ ਪਾਸ ਕੀਤਾ ਹੋਵੇ ।
2. ਇਕ ਕੋਚ ਦੇ ਕਿੱਤੇ ਵਜੋਂ (As a coaching Profession) – ਸਰੀਰਕ ਸਿੱਖਿਆ ਵਿਚ ਕੋਚਿੰਗ ਦਾ ਇਕ ਵੱਖਰਾ ਖੇਤਰ ਹੈ । ਦੁਨੀਆਂ ਵਿਚ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਹਰੇਕ ਖੇਡ ਲਈ ਵਿਸ਼ੇਸ਼ ਕੋਚਿੰਗ ਦੀ ਲੋੜ ਹੈ । ਕਿਸੇ ਖਾਸ ਖੇਡ ਵਿਚ ਕੋਚਿੰਗ ਦਾ ਡਿਪੋਮਾ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਇਕ ਕੋਚ ਵਜੋਂ ਨੌਕਰੀ ਮਿਲਦੀ ਹੈ । ਰਾਸ਼ਟਰੀ ਜਾਂ ਅੰਤਰਰਾਸ਼ਟਰੀ ਟੀਮ ਦੀ ਕੋਚਿੰਗ ਤੋਂ ਇਲਾਵਾ ਕੋਚ ਕੋਲ ਅਜਿਹੇ ਮੌਕੇ ਹੁੰਦੇ ਹਨ । ਜਿੱਥੇ ਉਹ ਕੋਚਿੰਗ ਕਰ ਸਕਦਾ ਹੈ, ਜਿਵੇਂ ਸਕੂਲ, ਕਾਲਜ ਅਤੇ ਕਲੱਬ ਆਦਿ । ਉਹ ਆਪਣੀ ਖੁਦ ਦੀ ਸਪੋਰਟਸ ਅਕੈਡਮੀ ਚਲਾ ਸਕਦੇ ਹਨ । ਇਸ ਵਾਸਤੇ ਉਸ ਕੋਲ ਐੱਨ.ਆਈ.ਐੱਸ. ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਹ ਸਰੀਰਕ ਸਿੱਖਿਆ ਵਿਚ ਵੀ ਆਪਣੀ ਡਿਗਰੀ ਪੂਰੀ ਕਰ ਸਕਦਾ ਹੈ, ਜਿਵੇਂ ਕਿ ਬੀ.ਪੀ.ਐਡ. ਅਤੇ ਐਮ.ਪੀ ਐਡ ਆਦਿ । ਐਨ.ਆਈ.ਐਸ. ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ । ਇਹ ਹੇਠ ਲਿਖੇ ਹਨ-
1. ਇਕ ਖੇਡ ਫਿਜ਼ੀਓਥੈਰੇਪਿਸਟ ਦੇ ਤੌਰ ਤੇ (As a Sports Physiotherapist) – ਜੇ ਵਿਅਕਤੀ ਨੂੰ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਤਾਂ ਉਹ ਇਸ ਕਿੱਤੇ ਨੂੰ ਖੇਡ ਫਿਜ਼ੀਓਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜ਼ੀਓਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜ਼ੀਓਥੈਰੇਪਿਸਟ ਬੀ.ਐੱਸ.ਸੀ. (B.Sc.) ਇਨ ਫਿਜ਼ੀਓਥੈਰੇਪੀ ਜਾਂ ਮਾਸਟਰ ਡਿਗਰੀ ਇਨ ਫਿਜ਼ੀਓਥੈਰੇਪੀ ਲਾਜ਼ਮੀ ਹੈ । ਕੈਰੀਅਰ ਦੇ ਤੌਰ ‘ਤੇ ਫਿਜ਼ੀਓਥੈਰੇਪਿਸਟ ਲਈ ਸ਼ਾਨਦਾਰ ਮੌਕੇ ਹਨ । ਉਹ ਕਈ ਖੇਡ ਸੰਸਥਾਵਾਂ ਨਾਲ ਜੁੜ ਸਕਦੇ ਹਨ । ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਫਿਜ਼ੀਓਥੈਰੇਪਿਸਟ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ ਕਿਉਂਕਿ ਖੇਡ ਮੁਕਾਬਲਿਆਂ ਵਿਚ ਜਾਂ ਫਿਰ ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਖਿਡਾਰੀਆਂ ਨੂੰ ਲੱਗਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਵਾਸਤੇ ਭੌਤਿਕ-ਚਿਕਿਤਸਾ ਦੇ ਮਾਹਿਰਾਂ ਦੀ ਲੋੜ ਪੈਂਦੀ ਹੈ ।
2. ਇਕ ਖੇਡ ਪੱਤਰਕਾਰ ਦੇ ਰੂਪ ਵਿਚ (As a Sports Journalist) – ਦੁਨੀਆਂ ਭਰ ਵਿਚ ਖੇਡਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ । ਅੱਜ ਕਈ ਤਰ੍ਹਾਂ ਦੇ ਲੋਕ ਮੀਡੀਆ, ਖਬਰਾਂ, ਮੈਗਜੀਨਾਂ ਵਿਚ ਖੇਡ ਪੱਤਰਕਾਰ ਦੇ ਰੂਪ ਵਿਚ ਕੰਮ ਕਰਦੇ ਹਨ । ਇਸ ਲਈ ਇਹ ਇਕ ਵਧੀਆ ਕੈਰੀਅਰ ਵਿਕਲਪ ਦੇ ਰੂਪ ਵਿਚ ਆ ਰਿਹਾ ਹੈ । ਖੇਡ ਪੱਤਰਕਾਰ ਨੂੰ ਮਾਸ ਸੰਚਾਰ (Mass Communication) ਵਿਚ ਡਿਗਰੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਹਨਾਂ ਡਿਗਰੀਆਂ ਵਾਸਤੇ ਖੇਡ ਪੱਤਰਕਾਰ ਨੇ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ । ਉਸ ਕੋਲ ਵੱਖ-ਵੱਖ ਖੇਡ ਦਾ ਖੇਡ ਦੇ ਪ੍ਰਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਸਨੂੰ ਮੀਡੀਆ ਉਤਪਾਦਨ (Production) ਅਤੇ ਪ੍ਰਸਾਰਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
3. ਯੋਗਾ ਦੇ ਰੂਪ ਵਿਚ ਕਿੱਤਾ (As a Yoga Instructor) – ਅੱਜ-ਕੱਲ੍ਹ ਹਰ ਕੋਈ ਸਰੀਰਕ ਤੰਦਰੁਸਤੀ ਪ੍ਰਤੀ ਸੁਚੇਤ ਹੋ ਗਿਆ ਹੈ ਅਤੇ ਇਸ ਨੂੰ ਕੈਰੀਅਰ ਦੇ ਰੂਪ ਵਿਚ ਅਪਣਾ ਰਿਹਾ ਹੈ । ਇਸ ਕੈਰੀਅਰ ਵਿਚ ਚੰਗੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ ਅਤੇ ਸਮਾਜ ਦੀ ਜ਼ਰੂਰਤ ਨੂੰ ਯੋਗਿਕ ਅਭਿਆਸ ਵੱਲ ਵਧਾਇਆ ਜਾ ਰਿਹਾ ਹੈ । ਇਕ ਯੋਗਾ ਮਾਹਿਰ ਹੋਣ ਲਈ ਵਿਅਕਤੀ ਕੋਲ ਬੈਚਲਰ ਡਿਗਰੀ, ਡਿਪਲੋਮਾ, ਯੋਗ ਵਿਚ ਬੀ.ਐੱਡ. ਦਾ ਸਰਟੀਫਿਕੇਟ ਕੋਰਸ ਹੋਣਾ ਲਾਜ਼ਮੀ ਹੈ ।

Exam Tips:

a) ਪੰਜ ਕਿੱਤੇ (ਅਧਿਆਪਨ, ਕੋਚਿੰਗ, ਫਿਜ਼ੀਓਥੈਰੇਪੀ, ਖੇਡ ਪੱਤਰਕਾਰੀ, ਯੋਗ) ਵੱਖਰੇ ਸਿਰਲੇਖਾਂ ਹੇਠ ਲਿਖੋ ।
b) ਹਰ ਕਿੱਤੇ ਲਈ ਲੋੜੀਂਦੀ ਯੋਗਤਾ ਦਾ ਜ਼ਿਕਰ ਕਰੋ ।

 

Question 2: ਸਰੀਰਕ ਸਿੱਖਿਆ ਦੇ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦਿਓ ।

Answer:

ਸਰੀਰਕ ਸਿੱਖਿਆ ਦੇ ਕੋਰਸਾਂ ਦੇ ਨਾਂ ਹੇਠਾਂ ਦਿੱਤੇ ਗਏ ਹਨ :

ਲੜੀ ਨੰ.ਕੋਰਸ ਦਾ ਨਾਂਕੋਰਸ ਦੀ ਯੋਗਤਾਕੋਰਸ ਦਾ ਸਮਾਂਕਿੱਤੇ ਵਜੋਂ
1ਬੀ.ਪੀ.ਐੱਡ.ਬੀ.ਏ. ਜਾਂ ਕੋਈ ਬਰਾਬਰ ਦੀ ਡਿਗਰੀ2 ਸਾਲਡੀ.ਪੀ.ਈ. ਜਾਂ ਹਾਈ ਅਤੇ ਸੈਕੰਡਰੀ ਸਕੂਲ ਵਿਚ ਅਧਿਆਪਕ ਦੇ ਤੌਰ ਤੇ
2ਬੀ.ਪੀ.ਈ. ਕੋਰਸ (ਇੰਟੀਗ੍ਰੇਟਿਡ ਕੋਰਸ)ਬਾਰ੍ਹਵੀਂ ਤੋਂ ਬਾਅਦ4 ਸਾਲਡੀ.ਪੀ.ਈ. ਦੀ ਆਸਾਮੀ ਅਤੇ ਹਾਈ ਜਾਂ ਸੈਕੰਡਰੀ ਸਕੂਲ ਵਿਚ ਅਧਿਆਪਕ ਦੇ ਤੌਰ ਤੇ
3ਡੀ.ਪੀ.ਐੱਡ.ਬਾਰ੍ਹਵੀਂ ਤੋਂ ਬਾਅਦ2 ਸਾਲਪੀ.ਟੀ.ਆਈ. ਜਾਂ ਮਿਡਲ ਸਕੂਲ ਵਿਚ ਅਧਿਆਪਕ ਦੇ ਤੌਰ ਤੇ
4ਐੱਮ.ਪੀ.ਐੱਡ.ਬੀ.ਪੀ.ਐੱਡ. ਜਾਂ ਬਰਾਬਰ ਦੀ ਡਿਗਰੀ2 ਸਾਲਸੈਕੰਡਰੀ ਸਕੂਲ ਵਿਚ ਲੈਕਚਰਾਰ ਦੇ ਤੌਰ ਤੇ
5ਐੱਮ.ਫਿਲ.ਐੱਮ.ਪੀ.ਐੱਡ.1 ਸਾਲਕਾਲਜ ਵਿਚ ਐਸੋਸੀਏਟ ਪ੍ਰੋਫ਼ੈਸਰ ਦੇ ਤੌਰ ਤੇ
6ਪੀ.ਐੱਚ.ਡੀ.ਐੱਮ.ਪੀ.ਐੱਡ.3 ਤੋਂ 4 ਸਾਲਕਾਲਜ ਵਿਚ ਐਸੋਸੀਏਟ ਪ੍ਰੋਫ਼ੈਸਰ ਦੇ ਤੌਰ ਤੇ
7ਯੂ.ਜੀ.ਸੀ. ਨੈੱਟਐੱਮ.ਪੀ.ਐੱਡ.ਯੋਗਤਾ ਪ੍ਰਾਪਤੀ ਪੇਪਰਕਾਲਜ ਵਿਚ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ

Exam Tips:

a) ਸਾਰਣੀ ਦੇ ਹਰ ਕੋਰਸ ਨਾਲ ਯੋਗਤਾ, ਸਮਾਂ ਅਤੇ ਕਿੱਤਾ ਤਿੰਨੇ ਲਿਖਣ ਨਾਲ ਪੂਰੇ ਅੰਕ ਮਿਲਦੇ ਹਨ ।
b) ਸਾਰਣੀ ਬਣਾ ਕੇ ਲਿਖਣਾ ਸਭ ਤੋਂ ਸਾਫ਼ ਤਰੀਕਾ ਹੈ ।

 

Question 3: ਰਾਜੀਵ ਗਾਂਧੀ ਖੇਡ ਅਵਾਰਡ ਬਾਰੇ ਜਾਣਕਾਰੀ ਦਿਉ ।

Answer:

ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (Rajiv Gandhi Sports Awards) – ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪੁਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ, ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ । ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ । ਰਾਜੀਵ ਗਾਂਧੀ ਖੇਡ ਪੁਰਸਕਾਰ ਨੂੰ ਪ੍ਰਾਪਤ ਕਰਨ ਦੇ ਨਿਯਮ (Rules to get Rajiv Gandhi Sports Award) – ਭਾਰਤ ਸਰਕਾਰ ਸੰਬੰਧਿਤ ਖੇਡ ਫੈਡਰੇਸ਼ਨਾਂ ਤੋਂ ਖਿਡਾਰੀ ਦੇ ਨਾਮ ਦੀ ਸੂਚੀ ਮੰਗਵਾਉਂਦੀ ਹੈ, ਜਿਸ ਦੀ ਆਖਰੀ ਮਿਤੀ 31 ਮਈ ਹੁੰਦੀ ਹੈ । ਇੱਥੇ ਉਹਨਾਂ ਖਿਡਾਰੀਆਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਓਲੰਪਿਕ, ਕਾਮਨਵੈਲਥ ਗੇਮਜ਼, ਏਸ਼ੀਅਨ ਖੇਡਾਂ ਵਿਚ ਮੈਡਲ ਪ੍ਰਾਪਤ ਕੀਤੇ ਹੁੰਦੇ ਹਨ ।

2018 ਵਿਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ :

ਖਿਡਾਰੀ ਦਾ ਨਾਮਖੇਡ
1. ਮੀਰਾਬਾਈ ਚਾਨੂੰਵੇਟ ਲਿਫਟਿੰਗ
2. ਵਿਰਾਟ ਕੋਹਲੀਕ੍ਰਿਕਟ

Exam Tips:

a) ਪੁਰਸਕਾਰ ਦਾ ਸਾਲ (1991), ਨਕਦ ਰਾਸ਼ੀ (7.5 ਲੱਖ) ਅਤੇ ਪਹਿਲੇ ਜੇਤੂ — ਇਹ ਤਿੰਨ ਗੱਲਾਂ ਉੱਤਰ ਵਿਚ ਆਉਣੀਆਂ ਚਾਹੀਦੀਆਂ ਹਨ ।
b) ਨਿਯਮਾਂ ਵਿਚ 31 ਮਈ ਦੀ ਆਖ਼ਰੀ ਮਿਤੀ ਅਤੇ ਓਲੰਪਿਕ, ਕਾਮਨਵੈਲਥ, ਏਸ਼ੀਅਨ ਖੇਡਾਂ ਵਿਚ ਮੈਡਲ ਦੀ ਸ਼ਰਤ ਲਿਖੋ ।
c) 2018 ਦੇ ਦੋਵੇਂ ਜੇਤੂ (ਮੀਰਾਬਾਈ ਚਾਨੂੰ, ਵਿਰਾਟ ਕੋਹਲੀ) ਸਾਰਣੀ ਵਿਚ ਦਿਖਾਓ ।

 

Question 4: ਭਾਰਤ ਵਿਚ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਸਰਵੋਤਮ ਅਵਾਰਡ ਬਾਰੇ ਦੱਸੋ ।

Answer:

ਅਰਜੁਨ ਅਵਾਰਡ (Arjuna Award) – ਇਹ ਪੁਰਸਕਾਰ 1961 ਵਿਚ ਸ਼ੁਰੂ ਕੀਤਾ ਗਿਆ ਸੀ । ਇਹ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਇਨਾਮ ਹੈ ਅਤੇ ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਏ । ਇਸ ਅਵਾਰਡ ਦੇ ਤਹਿਤ ਇਕ ਫੀ (ਅਰਜਨ ਦਾ ਕਾਂਸੀ ਦਾ ਬੁੱਤ) ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ । ਇਹ ਅਵਾਰਡ ਖੇਡ ਮੰਤਰਾਲੇ ਵਜੋਂ ਦਿੱਤਾ ਜਾਂਦਾ ਹੈ 1961 ਵਿਚ ਸਭ ਤੋਂ ਪਹਿਲਾਂ 6 ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ । ਇਹ ਖਿਡਾਰੀ ਸਲੀਮ ਦੁਰਾਨੀ (Saleem Durrani) ਕ੍ਰਿਕਟ, ਗੁਰਬਚਨ ਸਿੰਘ ਰੰਧਾਵਾ (Gurbachan Singh Randhawa) ਐਥਲੈਟਿਕਸ, ਸਰਬਜੀਤ ਸਿੰਘ (Sarabjit Singh) ਬਾਸਕੇਟਬਾਲ, ਮੈਨੂਅਲ ਆਰੋਨ (Manuel Aaron) ਸ਼ਤਰੰਜ, ਨੰਦੂ ਨਾਟੇਕਰ (Nandu Natekar) ਬੈਡਮਿੰਟਨ ਅਤੇ ਐਲ. ਬੀ. ਡਿਸੂਜਾ (LB D’Souza) ਬਾਕਸਿੰਗ ਮੀਨਾ ਸ਼ਾਹ (Meena Shah) ਬੈਡਮਿੰਟਨ ਪਹਿਲੀ ਮਹਿਲਾ ਸੀ ਜਿਸ ਨੂੰ 1962 ਵਿਚ ਇਹ ਅਵਾਰਡ ਦਿੱਤਾ ਗਿਆ ।
ਅਰਜੁਨ ਅਵਾਰਡ ਦੇ ਨਿਯਮ-ਅਰਜੁਨ ਅਵਾਰਡ ਦੇ ਨਿਯਮ ਹੇਠ ਲਿਖੇ ਅਨੁਸਾਰ ਹਨ :-
1. ਅਰਜੁਨ ਪੁਰਸਕਾਰ ਦਾ ਉਦੇਸ਼ ਭਾਰਤ ਵਿਚ ਖੇਡਾਂ ਦੇ ਵਿਕਸਿਤ ਮਿਆਰਾਂ ਨੂੰ ਵਿਕਸਿਤ ਕਰਨਾ ਹੈ ।
2. ਭਾਰਤ ਸਰਕਾਰ ਹਰ ਸਾਲ ਮਿੱਥੇ ਸਮੇਂ ਤੇ ਖਿਡਾਰੀਆਂ ਦੇ ਨਾਮ ਸੂਚੀ ਫੈਡਰੇਸ਼ਨ ਤੋਂ ਮੰਗ ਲੈਂ ਦੀ ਹੈ ।
3. ਆਮ ਤੌਰ ਦੇ ਹਰੇਕ ਸਾਲ ਹਰੇਕ ਈਵੇਂਟ ਲਈ ਇਕ ਖਿਡਾਰੀ ਨੂੰ ਅਵਾਰਡ ਦਿੱਤਾ ਜਾਂਦਾ ਹੈ ਅਤੇ ਇਸੇ ਈਵੈਂਟ ਵਿਚ ਨਿਰਵਿਵਾਦ ਔਰਤ ਨੂੰ ਦੂਜਾ ਇਨਾਮ ਦਿੱਤਾ ਜਾ ਸਕਦਾ ਹੈ ।
4. ਨਾਮਜ਼ਦਗੀਆਂ ਦੀ ਸੂਚੀ ਨਿਰਧਾਰਿਤ ਸਮੇਂ ਵਿਚ ਖੇਡ ਵਿਭਾਗ ਨੂੰ ਜਮਾਂ ਕਰਵਾ ਦਿੱਤੀਆਂ ਜਾਂਦੀਆਂ ਹਨ ।
5. ਨਾਮਜ਼ਦਗੀਆਂ ਦਾਖਲ ਕਰਨ ਲਈ ਨਿਸਚਿਤ ਮਿੱਤੀ ਸਿਰਫ ਕੇਂਦਰ ਸਰਕਾਰ ਵਲੋਂ ਵਧਾਈ ਜਾ ਸਕਦੀ ਹੈ ।
6. ਸਰਕਾਰ ਵਲੋਂ ਇਕ ਕਮੇਟੀ ਦਾ ਗਠਨ ਹੁੰਦਾ ਹੈ ਜੋ ਕਿ ਫੈਡਰੇਸ਼ਨਾਂ ਵਲੋਂ ਦਿੱਤੇ ਨਾਮਾਂ ਦੀ ਪੜਤਾਲ ਕਰਦੀ ਹੈ ।
7. ਜੇਕਰ ਸਰਕਾਰ ਫੈਡਰੇਸ਼ਨ ਤੋਂ ਕੋਈ ਸੂਚੀ ਪ੍ਰਾਪਤ ਨਹੀਂ ਕਰਦੀ ਤਾਂ ਭਾਰਤ ਸਰਕਾਰ ਖੁਦ ਹੀ ਸਰਵੋਤਮ ਖਿਡਾਰੀ ਨੂੰ ਪੁਰਸਕਾਰ ਦੇ ਸਕਦੀ ਹੈ ।
8. ਖੇਡ ਫੈਡਰੇਸ਼ਨਾਂ ਤਿੰਨ ਖਿਡਾਰੀਆਂ ਦਾ ਨਾਮ ਭਾਰਤ ਸਰਕਾਰ ਨੂੰ ਭੇਜਦੀ ਹੈ ਜਿਸ ਵਿਚ ਇਕ ਸਰਵੋਤਮ . ਖਿਡਾਰੀ ਦੇ ਰੂਪ ਵਿਚ ਚੁਣ ਲਿਆ ਜਾਂਦਾ ਹੈ ਅਤੇ ਦੂਜਾ ਨਾਮ ਮਹਿਲਾ ਖਿਡਾਰੀ ਦਾ ਹੋ ਸਕਦਾ ਹੈ ।
9. ਅਵਾਰਡ ਪੇਸ਼ਕਾਰੀ ਮਿਤੀ ਸਰਕਾਰ ਵਲੋਂ ਤੈਅ ਕੀਤੀ ਜਾਂਦੀ ਹੈ ।
10. ਇਕ ਖਿਡਾਰੀ ਨੂੰ ਦੋ ਵਾਰ ਪੁਰਸਕਾਰ ਨਹੀਂ ਦਿੱਤਾ ਜਾ ਸਕਦਾ ।
11. ਇਹ ਅਵਾਰਡ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ ।
12. ਅਵਾਰਡ ਨਿਯਮਾਂ ਵਿਚ ਭਾਰਤ ਸਰਕਾਰ ਦਾ ਫੈਸਲਾ ਵੀ ਆਖਰੀ ਫੈਸਲਾ ਹੁੰਦਾ ਹੈ । ਅਗਰ ਕਿਸੇ ਕਾਰਨ ਕਰਕੇ ਅਵਾਰਡ ਵਾਪਿਸ ਲੈਣਾ ਹੋਵੇ ਤਾਂ ਖਿਡਾਰੀ ਉਸੇ ਹਾਲਤ ਵਿਚ ਵਾਪਿਸ ਕਰਦਾ ਹੈ ਇਸ ਵਿਚ ਗ੍ਰਹਿਣ ਕੀਤਾ ਸੀ ।
13. ਅਰਜੁਨ ਅਵਾਰਡ ਦੇ ਨਿਯਮ 1996 ਵਿਚ ਬਣਾਏ ਗਏ ਸਨ ।

Exam Tips:

a) ਅਵਾਰਡ ਦੀ ਜਾਣਕਾਰੀ, ਪਹਿਲੇ ਜੇਤੂ ਅਤੇ ਤੇਰ੍ਹਾਂ ਨਿਯਮ — ਤਿੰਨ ਭਾਗ ਬਣਾ ਕੇ ਲਿਖੋ ।
b) ਨਿਯਮਾਂ ਨੂੰ ਨੰਬਰ ਲਗਾ ਕੇ ਛੋਟੇ ਵਾਕਾਂ ਵਿਚ ਲਿਖੋ ।

 

Question 5: ਸਕੂਲ ਅਤੇ ਕਾਲਜ ਅਧਿਆਪਕ ਬਣਨ ਲਈ ਕਿਹੜੇ ਕੋਰਸ ਜ਼ਰੂਰੀ ਹਨ ਅਤੇ ਉਹਨਾਂ ਦੀ ਦਾਖਲੇ ਵਾਸਤੇ ਯੋਗਤਾ ਕੀ ਹੋਣੀ ਚਾਹੀਦੀ ਹੈ ?

Answer:

ਸਕੂਲ ਅਤੇ ਕਾਲਜ ਦੇ ਅਧਿਆਪਕਾਂ ਵਾਸਤੇ ਜ਼ਰੂਰੀ ਕੋਰਸ ਹੇਠ ਲਿਖੇ ਅਨੁਸਾਰ ਹਨ :
1. ਡੀ. ਪੀ. ਐੱਡ. – ਇਹ ਕੋਰਸ ਪਹਿਲਾਂ ਸੀ.ਪੀ. ਐੱਡ. ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਡੀ.ਪੀ.ਐੱਡ. ਕਿਹਾ ਜਾਣ ਲੱਗ ਪਿਆ । ਇਸਦੇ ਨਾਲ ਹੀ ਇਸ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤੀ ਗਈ ਸੀ । ਇਸ ਕੋਰਸ ਨੂੰ ਪੂਰਾ ਕਰਕੇ ਵਿਅਕਤੀ ਕਿਸੇ ਵੀ ਐਲੀਮੈਂਟਰੀ ਸਕੂਲ ਪੀ.ਟੀ.ਆਈ. ਦੇ ਤੌਰ ‘ਤੇ · ਅਧਿਆਪਕ ਵਜੋਂ ਕੰਮ ਕਰ ਸਕਦਾ ਹੈ ।
ਡੀ.ਪੀ.ਐੱਡ. ਵਿਚ ਦਾਖ਼ਲੇ ਲਈ ਯੋਗਤਾ-
(ੳ) ਵਿਅਕਤੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਉਹ ਫਿਜੀਕਲ ਤੌਰ ‘ਤੇ ਤੰਦਰੁਸਤ ਹੋਵੇ ।
(ੲ) ਉਸ ਨੇ ਦਾਖ਼ਲੇ ਵਾਸਤੇ ਸਰੀਰਕ ਤੰਦਰੁਸਤੀ ਦਾ ਟੈਸਟ ਪਾਸ ਕੀਤਾ ਹੋਵੇ ।
2. ਬੀ. ਪੀ. ਐੱਡ. (ਇੰਟੀਗ੍ਰੇਟਿਡ ਕੋਰਸ) – ਇਹ ਕੋਰਸ ਚਾਰ ਸਾਲ ਦੀ ਮਿਆਦ ਵਾਲਾ ਹੈ ਅਤੇ ਕਈ ਕਾਲਜਾਂ ਅਤੇ ਯੂਨੀਵਰਸਿਟੀ ਵਲੋਂ ਕਰਵਾਇਆ ਜਾਂਦਾ ਹੈ । ਇਹ ਵੀ ਬੈਚਲਰ ਆਫ ਆਰਟਸ ਦੇ ਬਰਾਬਰ ਦੀ ਮਾਨਤਾ ਪ੍ਰਾਪਤ ਡਿਗਰੀ ਹੁੰਦੀ ਹੈ । ਪਹਿਲਾਂ ਇਸ ਕੋਰਸ ਦੀ ਮਿਆਦ ਤਿੰਨ ਸਾਲ ਦੀ ਰੱਖੀ ਗਈ ਪਰ ਐੱਨ.ਸੀ.ਟੀ.ਈ. ਨੇ 2016-17 ਵਿਚ ਇਸ ਦੀ ਮਿਆਦ ਬਦਲ ਕੇ ਚਾਰ ਸਾਲ ਕਰ ਦਿੱਤੀ ਗਈ ਹੈ । ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵਿਅਕਤੀ ਸਿੱਧੇ । ਤੌਰ `ਤੇ ਐੱਮ.ਪੀ.ਐੱਡ. ਵਿਚ ਦਾਖਲਾ ਲੈ ਸਕਦਾ ਹੈ । ਬੀ.ਪੀ. ਐੱਡ. ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਸਕੂਲ ਵਿਚ ਪੀ.ਟੀ.ਆਈ. ਕੰਮ ਕਰ ਸਕਦਾ ਹੈ ।
ਬੀ. ਪੀ. ਐੱਡ. ਲਈ ਯੋਗਤਾ
(ੳ) ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਦਾਖ਼ਲੇ ਵਾਸਤੇ ਦਾਖ਼ਲਾ (ਇਨਟਰੈਂਸ) ਪੇਪਰ ਅਤੇ ਫਿਜ਼ੀਕਲ ਟੈਸਟ ਪਾਸ ਕੀਤਾ ਹੋਵੇ ।
(ੲ) ਵਿਅਕਤੀ ਕਿਸੇ ਖੇਡ ਵਿਚ ਮਾਹਿਰ ਜ਼ਰੂਰ ਹੋਵੇ ।
(ਸ) ਡੀ.ਪੀ.ਐੱਡ. ਡਿਗਰੀ 50% ਅੰਕਾਂ ਨਾਲ ਪਾਸ ਹੋਵੇ ।
3. ਬੀ. ਪੀ. ਐੱਡ. ਡਿਪਲੋਮਾ (2 ਸਾਲ) – ਇਹ ਦੋ ਸਾਲ ਦੀ ਮਿਆਦ ਵਾਲਾ ਕੋਰਸ ਹੈ ਅਤੇ ਗ੍ਰੈਜੂਏਸ਼ਨ ਦੀ ਬਰਾਬਰ ਦੀ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ । ਇਸ ਡਿਪਲੋਮੇ ਨੂੰ ਕਈ ਮਾਨਤਾ ਪ੍ਰਾਪਤ ਕਾਲਜ ਅਤੇ ਯੂਨੀਵਰਸਿਟੀ ਵਿਚ ਕਰਵਾਇਆ ਜਾਂਦਾ ਹੈ । ਇਸ ਡਿਪਲੋਮੇ ਵਿਚ ਸਰੀਰਕ ਸਿੱਖਿਆ ਦੇ ਪਿਛੋਕੜ ਕਈ ਮੈਡੀਕਲ ਵਿਸ਼ਿਆਂ ਅਤੇ ਸਿੱਖਿਆ ਦੇਣ ਦੇ ਕਈ ਤਰੀਕੇ ਅਤੇ ਹੋਰਨਾਂ ਖੇਡਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਡਿਪਲੋਮੇ ਨੂੰ ਪੂਰਾ ਕਰਨ ਤੋਂ ਬਾਅਦ ਵਿਅਕਤੀ ਕਿਸੇ ਹਾਈ ਜਾਂ ਸੈਕੰਡਰੀ ਸਕੂਲ ਵਿਚ ਬਤੌਰ ਅਧਿਆਪਕ ਪੜ੍ਹਾਉਣ ਦੇ ਕਾਬਿਲ ਹੋ ਜਾਂਦਾ ਹੈ । ਬੀ. ਪੀ. ਐੱਡ. ਡਿਪਲੋਮੇ ਲਈ ਯੋਗਤਾ(ੳ) ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 50% ਅੰਕਾਂ ਨਾਲ ਗ੍ਰੈਜੂਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ ।
(ਅ) ਖਿਡਾਰੀ ਦਾ ਨੈਸ਼ਨਲ ਜਾਂ ਅੰਤਰ-ਯੂਨੀਵਰਸਿਟੀ ਜਾਂ ਫਿਰ ਅੰਤਰ-ਰਾਸ਼ਟਰੀ ਪੱਧਰ ਤੇ ਕਿਸੇ ਇਕ ਖੇਡ ਵਿਚ ਭਾਗ ਲਿਆ ਜਾਂ ਫਿਰ ਮੈਡਲ ਜ਼ਰੂਰ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ।
(ੲ) ਸਰੀਰਕ ਯੋਗਤਾ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੈ ।
4. ਐੱਮ. ਪੀ. ਐੱਡ. – ਇਹ ਦੋ ਸਾਲ ਦੀ ਮਿਆਦ ਦਾ ਕੋਰਸ ਹੈ ਅਤੇ ਮਾਨਤਾ ਪ੍ਰਾਪਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਕਰਵਾਇਆ ਜਾਂਦਾ ਹੈ । ਇਹ ਇਕ ਮਾਸਟਰ ਡਿਗਰੀ ਹੈ ਜਿਸ ਨੂੰ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਹਾਈ ਸੈਕੰਡਰੀ ਵਿਚ ਬਤੌਰ ਲੈਕਚਰਾਰ ਅਧਿਆਪਕ ਵਜੋਂ ਕੰਮ ਕਰ ਸਕਦਾ ਹੈ । ਇਸ ਤੋਂ ਇਲਾਵਾ ਉਹ ਯੂ.ਜੀ.ਸੀ. ਨੈੱਟ ਅਤੇ ਪੀ. ਐੱਚ. ਡੀ. ਕਰਕੇ ਕਾਲਜਾਂ ਵਿਚ ਅਸਿਸਟੈਂਟ ਪ੍ਰੋਫੈਸਰ ਵੀ ਲੱਗ ਸਕਦਾ ਹੈ ।
ਐੱਮ. ਪੀ. ਐੱਡ. ਲਈ ਯੋਗਤਾ-
(ੳ) ਇਹ ਕੋਰਸ ਵਿਚ ਦਾਖ਼ਲੇ ਵਾਸਤੇ ਬੀ.ਪੀ.ਐੱਡ. (2 ਸਾਲ) ਦਾ ਬੀ.ਪੀ.ਐੱਡ. (ਇੰਟੀਗ੍ਰਡ) ਕੋਰਸ 50% ਅੰਕਾਂ ਨਾਲ ਪਾਸ ਕੀਤਾ ਹੋਣਾ ਚਾਹੀਦਾ ਹੈ ।
(ਅ) ਖਿਡਾਰੀ ਕਿਸੇ ਖੇਡ ਦਾ ਮਾਹਿਰ ਅਤੇ ਕਿਸੇ ਵੀ ਪੱਧਰ ਤੇ ਖੇਡਿਆ ਹੋਵੇ ।
(ੲ) ਸਰੀਰਕ ਯੋਗਤਾ ਦਾ ਟੈਸਟ ਪਾਸ ਕੀਤਾ ਹੋਵੇ ।
5. ਐੱਮ. ਫਿਲ. (ਮਾਸਟਰ ਆਫ ਫਿਲਾਸਫੀ)-ਇਹ ਇਕ ਖੋਜ ਨਾਲ ਜੁੜਿਆ ਖੇਤਰ ਹੈ ਜਿਸ ਵਿਚ ਵਿਅਕਤੀ ਆਪਣੀ ਰੁਚੀ ਦੇ ਹਿਸਾਬ ਨਾਲ ਖੋਜ ਕਰਨਾ ਅਤੇ ਉਸਦੇ ਤਰੀਕਿਆਂ ਦਾ ਅਧਿਐਨ ਕਰਦੇ ਹਨ । ਯੋਗਤਾ
1. ਵਿਅਕਤੀ ਨੇ ਐੱਮ.ਪੀ.ਐੱਡ. ਜਾਂ ਮਾਸਟਰ ਡਿਗਰੀ ਘੱਟੋ-ਘੱਟ 55% ਪਾਸ ਕੀਤੀ ਹੋਵੇ ।
2. ਵਿਅਕਤੀ ਨੇ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੋਣੀ ਲਾਜ਼ਮੀ ਹੈ ।
6. ਪੀ-ਐੱਚ. ਡੀ. (ਡਾਕਟਰ ਆਫ ਫਿਲਾਸਫੀ) – ਇਹ ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਜਿਸ ਦੀ ਮਿਆਦ 3 ਸਾਲ ਤੋਂ 4 ਸਾਲ ਤੱਕ ਹੁੰਦੀ ਹੈ । ਇਸ ਵਿਚ ਵਿਅਕਤੀ ਸਰੀਰਕ ਸਿੱਖਿਆ ਦੇ ਕਿਸੇ ਵੀ ਵਿਸ਼ੇ ਤੇ ਆਪਣੀ ਰੁਚੀ ਮੁਤਾਬਿਕ ਨਵੀਂ ਖੋਜ ਕਰਦਾ ਹੈ ਅਤੇ ਜੋ ਨਤੀਜੇ ਆਉਂਦੇ ਹਨ ਉਹਨਾਂ ਨੂੰ ਸਰੀਰਕ ਸਿੱਖਿਆ ਦੇ ਵਿਕਾਸ ਵਿਚ ਲਿਆ ਜਾਂਦਾ ਹੈ । ਇਸ ਡਿਗਰੀ ਨੂੰ ਪੂਰਾ ਕਰਨ ਤੋਂ ਵਿਅਕਤੀ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ । ਯੋਗਤਾ
1. ਇਸ ਵਿਚ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੁੰਦੀ ਹੈ ਜੇਕਰ ਵਿਅਕਤੀ ਨੇ ਯੂ.ਜੀ.ਸੀ. ਨੈੱਟ ਨਹੀਂ ਪਾਸ ਕੀਤਾ ।
2. ਐੱਮ.ਪੀ.ਐੱਡ. ਮਾਸਟਰ ਡਿਗਰੀ ਅਤੇ ਐੱਮ. ਫਿਲ ਤੋਂ ਬਾਅਦ ਇਸ ਨੂੰ ਕੀਤਾ ਜਾਂਦਾ ਹੈ ।
7. ਯੋਗ ਮਾਹਿਰ-ਅੱਜ-ਕੱਲ੍ਹ ਹਰ ਕੋਈ ਸਰੀਰਕ ਤੰਦਰੁਸਤੀ ਪ੍ਰਤੀ ਸੁਚੇਤ ਹੋ ਗਿਆ ਹੈ ਅਤੇ ਇਸ ਨੂੰ ਕਿੱਤੇ ਵਜੋਂ ਅਪਣਾਉਣਾ ਚਾਹੁੰਦੇ ਹਨ । ਯੋਗ ਮਾਹਿਰ ਕੋਲ ਹੇਠ ਲਿਖਿਆਂ ਵਿਚੋਂ ਕੋਈ ਵੀ ਡਿਗਰੀ ਦਾ ਹੋਣਾ ਜ਼ਰੂਰੀ ਹੈ :-
1. ਸਰਟੀਫਿਕੇਟ ਇੰਨ ਯੋਗਾ-ਇਸ ਕੋਰਸ ਨੂੰ ਕਰਨ ਵਾਸਤੇ ਘੱਟੋ-ਘੱਟ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ । ਇਹ ਛੇ ਹਫ਼ਤਿਆਂ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਜਿਸ ਵਿਚ ਯੋਗਾ ਦੇ ਆਸਨਾਂ ਦਾ ਗਿਆਨ ਦਿੱਤਾ ਜਾਂਦਾ ਹੈ ।
2. ਬੈਚਲਰ ਆਫ਼ ਯੋਗਾ-ਇਹ ਤਿੰਨ ਸਾਲ ਦੀ ਮਿਆਦ ਦੀ ਡਿਗਰੀ ਹੈ ਅਤੇ ਗ੍ਰੈਜੂਏਸ਼ਨ ਦੇ ਬਰਾਬਰ ਹੁੰਦੀ ਹੈ । ਇਸ ਵਿਚ ਦਾਖ਼ਲਾ ਲੈਣ ਲਈ ਬਾਰ੍ਹਵੀਂ ਪਾਸ ਹੋਣਾ ਜ਼ਰੂਰੀ ਹੈ ।
3. ਡਿਪਲੋਮਾ ਇੰਨ ਯੋਗਾ-ਇਹ ਇਕ ਸਾਲ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਅਤੇ ਇਹ ਬੈਚਲਰ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ ।
4. ਐੱਮ. ਐੱਸ. ਸੀ. ਇੰਨ ਯੋਗਾ-ਇਹ ਦੋ ਸਾਲ ਦੀ ਮਿਆਦ ਦਾ ਕੋਰਸ ਹੈ ਅਤੇ ਇਸ ਵਿਚ ਦਾਖ਼ਲੇ ਵਾਸਤੇ ਵਿਅਕਤੀ ਕੋਲ ਗ੍ਰੈਜੂਏਸ਼ਨ ਜਾਂ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ । ਇਹਨਾਂ ਉਪਰੋਕਤ ਕੋਰਸਾਂ ਨੂੰ ਕਈ ਮਾਨਤਾ ਪ੍ਰਾਪਤ ਕਾਲਜ ਅਤੇ ਯੂਨੀਵਰਸਿਟੀਆਂ ਕਰਵਾਉਂਦੀਆਂ ਹਨ ।
8. ਮਾਸਟਰ ਡਿਗਰੀ ਇਨ-ਸਪੋਰਟਸ ਕੋਚਿੰਗ (Master Degree in Sports Coaching) – ਇਹ ਦੋ ਸਾਲ ਦੀ ਮਿਆਦ ਵਾਲੀ ਡਿਗਰੀ ਹੈ ਜਿਸ ਵਿਚ ਕੋਚਾਂ ਵਿਚ ਰਿਸਰਚ ਵਿਵਹਾਰ ਦਾ ਵਿਕਾਸ ਕਰਨਾ ਹੈ । ਇਹ ਡਿਗਰੀ ਐਥਲੈਟਿਕਸ, ਬਾਸਕੇਟਬਾਲ, ਫੁੱਟਬਾਲ, ਹਾਕੀ, ਸਵੀਮਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਲਈ ਮੌਜੂਦ ਹੈ । ਅਤੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ । ਇਸ ਡਿਗਰੀ ਵਾਸਤੇ ਵਿਅਕਤੀ ਗ੍ਰੈਜੂਏਟ ਅਤੇ ਐੱਸ.ਏ.ਆਈ. (SAI) ਜਾਂ ਐੱਨ.ਐੱਸ.ਐੱਨ.ਆਈ.ਐੱਸ. (NSNIS) ਤੋਂ 60% ਨਾਲ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਹੈ ।
9. ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਪੋਰਟਸ ਮੈਡੀਸਨ (Post Graduate Diploma in Sports Medicine) – ਇਹ ਡਿਗਰੀ ਦਾ ਐੱਮ.ਬੀ.ਬੀ.ਐੱਸ. (MBBS) ਦੇ ਡਾਕਟਰਾਂ ਵਾਸਤੇ ਆਯੋਜਨ ਕੀਤਾ ਜਾਂਦਾ ਹੈ । ਇਸ ਡਿਗਰੀ ਵਾਸਤੇ ਗ੍ਰੈਜੂਏਟ ਡਿਗਰੀ ਜਾਂ ਮੈਡੀਕਲ ਤੋਂ ਕੀਤਾ ਹੋਣਾ ਚਾਹੀਦਾ ਹੈ । ਇਸ ਦੀ ਮਿਆਦ ਦੋ ਸਾਲ ਦੀ ਹੈ । ਇਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਸਾਇੰਸਜ਼ ਨਾਲ ਮਾਨਤਾ ਪ੍ਰਾਪਤ ਹੈ ।
10. ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ (Certificate Course in Sports Coaching) – ਇਹ ਛੇ ਹਫਤਿਆਂ ਦਾ ਸਰਟੀਫਿਕੇਟ ਕੋਰਸ ਹੁੰਦਾ ਹੈ ਅਤੇ ਇਸ ਵਿਚ ਸਕੂਲ, ਕਾਲਜਾਂ, ਯੂਨੀਵਰਸਿਟੀ ਜਾਂ ਕਿਸੇ ਵੀ ਸਪੋਰਟਸ ਏਜੰਸੀ ਦੇ ਅਧਿਆਪਕ ਜਾਂ ਕੋਚ ਇਸ ਨੂੰ ਕਰ ਸਕਦੇ ਹਨ ।

Exam Tips:

a) ਪਹਿਲਾਂ ਸਕੂਲ ਪੱਧਰ ਦੇ ਕੋਰਸ (ਡੀ.ਪੀ.ਐੱਡ., ਬੀ.ਪੀ.ਐੱਡ.) ਅਤੇ ਫਿਰ ਕਾਲਜ ਪੱਧਰ ਦੇ ਕੋਰਸ (ਐੱਮ.ਪੀ.ਐੱਡ., ਐੱਮ.ਫਿਲ., ਪੀ.ਐੱਚ.ਡੀ.) ਲਿਖੋ ।
b) ਹਰ ਕੋਰਸ ਦੇ ਦਾਖ਼ਲੇ ਦੀ ਯੋਗਤਾ ਉਸੇ ਕੋਰਸ ਦੇ ਹੇਠਾਂ ਲਿਖੋ ।

 

Step-by-Step Textbook Answers: Class 12 Physical Education Punjabi Medium Chapter 03 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

Accessing Punjabi Medium Chapter 03 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ Solutions

Review comprehensive exercise answers for Class 12 Physical Education Punjabi Medium Chapter 03 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 12 Physical Education

Each solution includes detailed reasoning to foster genuine comprehension of Punjabi Medium Chapter 03 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 Physical Education.

FAQs

Where can I find the latest PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ for the 2026-27 session?

The complete and updated PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ is available for free on StudiesToday.com. These solutions for Class 12 Physical Education are as per latest Punjab Board curriculum.

Are the Physical Education Punjab Board solutions for Class 12 updated for the new 50% competency-based exam pattern?

Yes, our experts have revised the PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ will help students to get full marks in the theory paper.

Do you offer PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ in multiple languages like Hindi and English?

Yes, we provide bilingual support for Class 12 Physical Education. You can access PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ in both English and Hindi medium.

Is it possible to download the Physical Education Punjab Board solutions for Class 12 as a PDF?

Yes, you can download the entire PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ in printable PDF format for offline study on any device.