PSEB 12th Class Physical Education Solutions Chapter 2 ਖੇਡ ਸਿਖਲਾਈ

Solutions for Class 12 Physical Education: Punjabi Medium Chapter 02 ਖੇਡ ਸਿਖਲਾਈ

Review structured textbook solutions for Class 12 Physical Education Punjabi Medium Chapter 02 ਖੇਡ ਸਿਖਲਾਈ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 12 Physical Education Solutions: Punjabi Medium Chapter 02 ਖੇਡ ਸਿਖਲਾਈ

Navigate directly to the solved Physical Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ

Question 1: ਗਰਮਾਉਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

Answer:

ਗਰਮਾਉਣ ਦੀਆਂ ਦੋ ਕਿਸਮਾਂ ਹੁੰਦੀਆਂ ਹਨ-
1. ਸਰੀਰਕ ਗਰਮਾਉਣ ਅਤੇ
2. ਮਾਨਸਿਕ ਗਰਮਾਉਣਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 2: ਅੰਤਰਾਲ ਸਿਖਲਾਈ ਵਿਧੀ ਦਾ ਕੋਈ ਇੱਕ ਲਾਭ ਲਿਖੋ।

Answer:

ਅੰਤਰਾਲ ਵਿਧੀ ਵਿਚ ਉਪਕਰਣਾਂ ਦੀ ਜ਼ਰੂਰਤ ਘੱਟ ਹੁੰਦੀ ਹੈ ਜਿਸ ਕਰਕੇ ਘੱਟ ਸਮੇਂ ਵਿਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਟਰੇਨਿੰਗ ਦਿੱਤੀ ਜਾ ਸਕਦੀ ਹੈ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 3: ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ?

Answer:

ਖੇਡ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ-ਇਹ ਉਹ ਸਾਧਨ ਹੈ ਜਿਸ ਦੁਆਰਾ ਖਿਡਾਰੀ ਸਰੀਰਕ, ਮਾਨਸਿਕ, ਤਕਨੀਕੀ, ਬੋਧਿਕ, ਕਾਰਜਕੁਸ਼ਲਤਾ ਵਿਚ ਸੁਧਾਰ ਕਰਨ ਤੋਂ ਹੈ।

Exam Tips:

a) ਪਹਿਲਾਂ "ਹਾਂ" ਜਾਂ "ਨਹੀਂ" / ਸਹੀ ਵਿਕਲਪ ਲਿਖੋ, ਫਿਰ ਛੋਟਾ ਕਾਰਨ ਦਿਓ।

 

Question 4: ਖੇਡ ਸਿਖਲਾਈ ਦਾ ਅਰਥ ਲਿਖੋ।

Answer:

ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 5: ਖੇਡ ਸਿਖਲਾਈ ਦਾ ਕੋਈ ਇੱਕ ਉਦੇਸ਼ ਲਿਖੋ।

Answer:

ਸਮੁੱਚੀ ਸ਼ਖ਼ਸੀਅਤ ਤੋਂ ਭਾਵ ਆਦਤਾਂ, ਸਵੈ-ਮਾਣ, ਸਮਾਜਿਕ ਕੁਸ਼ਲਤਾ, ਵਿਹਾਰ, ਲੀਡਰਸ਼ਿਪ, ਲਚਕਤਾ, ਕਦਰਾਂ-ਕੀਮਤਾਂ, ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 6: ਸਰੀਰਕ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਸਰੀਰਕ ਬਣਤਰ ਤੋਂ ਭਾਵ ਸਰੀਰਕ ਬਣਾਵਟ, ਉਸਦੀ ਕਾਰਜਕੁਸ਼ਲਤਾ ਤੋਂ ਹੈ। ਸਰੀਰਕ ਬਣਤਰ ਦਾ ਖੇਡਾਂ ਵਿਚ ਅਹਿਮ ਰੋਲ ਹੁੰਦਾ ਹੈ ਕਿਉਂਕਿ ਮਾਸਪੇਸ਼ੀਆਂ ਦੀ ਬਣਾਵਟ ਅਤੇ ਹੱਡੀਆਂ ਦੇ ਢਾਂਚੇ ਤੋਂ ਮੈਡੀਕਲ ਟੈਸਟ ਦੁਆਰਾ ਕਿਸੇ ਵੀ ਖੇਡ ਦੀ ਸਫਲਤਾ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਤਾ-ਪਿਤਾ ਅਤੇ ਬਜ਼ੁਰਗਾਂ ਦੇ ਜੱਦੀ ਗੁਣਾਂ ਦਾ ਆਪਣਾ ਮਹੱਤਵ ਹੁੰਦਾ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 7: ਹੇਠ ਲਿਖਿਆਂ ਵਿੱਚੋਂ ਕਿਸੇ ਇਕ ’ਤੇ ਨੋਟ ਲਿਖੋ। (ਉ) ਸਰੀਰਕ ਯੋਗਤਾ (ਅ) ਤਕਨੀਕੀ ਮੁਹਾਰਤ (ਬ) ਤਕਨੀਕੀ ਕੁਸ਼ਲਤਾ (ਸ) ਸਮੁੱਚੀ ਸ਼ਖ਼ਸੀਅਤ ਦਾ ਵਿਕਾਸ।

Answer:

(ਉ) ਸਰੀਰਕ ਯੋਗਤਾ (Physical Fitness) – ਸਰੀਰਕ ਯੋਗਤਾ ਦਾ ਮਤਲਬ ਹੈ-ਵਿਅਕਤੀ ਕੋਲ ਸਰੀਰਕ ਤੰਦਰੁਸਤੀ ਭਾਵ ਤਾਕਤ, ਸਪੀਡ, ਸਟੈਮਿਨਾ, ਧੀਰਜ, ਚੁਸਤੀ, ਸੰਤੁਲਨ ਅਤੇ ਪਾਵਰ ਆਦਿ ਤੱਤਾਂ ਦਾ ਹੋਣਾ। ਇਹ ਅੰਗ ਨਿਯਮਿਤ ਸਰੀਰਕ ਟ੍ਰੇਨਿੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ। ਇਹ ਭੌਤਿਕ ਸਰੀਰਕ ਤੰਦਰੁਸਤੀ) ਅੰਗ ਹਰ ਖੇਡ ਵਿਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿਚ ਸਹਿਣਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਤੇ ਕੁਝ ਵਿਚ ਚੁਸਤੀ ਦੀ ਲੋੜ ਹੁੰਦੀ ਹੈ।
ਸਰੀਰਕ ਸਿਖਲਾਈ ਦੀ ਯੋਜਨਾ ਜਿਵੇਂ ਕਿ ਛੋਟੀ ਮਿਆਦ (Short term), ਲੰਬੀ ਮਿਆਦ (Long term) ਆਮ ਜਾਂ ਵਿਸ਼ੇਸ਼ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।
(ਅ) ਤਕਨੀਕੀ ਮੁਹਾਰਤ (Technical Skill) – ਤਕਨੀਕੀ ਸਿਖਲਾਈ, ਖੇਡ ਸਿਖਲਾਈ ਦਾ ਇਕ ਬੁਨਿਆਦੀ ਹਿੱਸਾ ਹੈ। ਇਹ ਉੱਚ-ਕੋਟੀ ਦੀ ਮੁਹਾਰਤ (Performance) ਨੂੰ ਹਾਸਿਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਸੈਟ (Repeat training) ਅਤੇ ਮੁਹਾਰਤਾਂ (Skills) ਨੂੰ ਦਰਸਾਉਂਦਾ ਹੈ। ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ-ਵੱਖ ਦੁਹਰਾਏ, ਐਥਲੀਟ ਦੀ ਸ਼ੁਰੂਆਤੀ ਟ੍ਰੇਨਿੰਗ, ਮੋਟਰ ਸਮਰੱਥਾ (Motor abilities) ਸੰਵੇਦੀ ਯੋਗਤਾਵਾਂ (Sensory abilities) ਗੁੰਝਲਦਾਰ ਸਥਿਤੀ ਨੂੰ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ। ਇਹ ਸਭ ਉੱਪਰ ਦਿੱਤੇ ਬੁਨਿਆਦੀ ਤੱਤ ਅਭਿਆਸ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸਦੇ ਲਈ ਤਕਨੀਕੀ ਸਿਖਲਾਈ ਨੂੰ ਵੱਖ-ਵੱਖ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ, ਜਿਵੇਂ ਕਿ ਐਥਲੀਟ ਆਪਣੇ ਆਪ ਨੂੰ ਸਰੀਰਕ ਫਿੱਟਨੈਸ ਲਈ ਤਿਆਰ ਕਰੇ, ਹੁਨਰ ਸੁਧਾਰ ਦੀ ਸਿਖਲਾਈ ਆਦਿ ਦੀ ਤਿਆਰੀ ਕਰਨਾ ਨਹੀਂ ਤਾਂ ਕਈ ਵਾਰ ਅਣਉਚਿਤ ਪੱਧਰ ਤੇ ਅਭਿਆਸ ਕਰਨ ਨਾਲ ਮਾੜੀ ਤਕਨੀਕ ਦਾ ਵਿਕਾਸ ਹੋ ਜਾਂਦਾ ਹੈ।
(ਬ) ਵਿਹਾਰਕ ਸਿਖਲਾਈ/ਤਕਨੀਕੀ-ਕੁਸ਼ਲਤਾ ਸਿਖਲਾਈ (Tactical Training) – ਸਹੀ ਰਣਨੀਤੀਆਂ ਦਾ ਇਸਤੇਮਾਲ ਖਿਡਾਰੀ ਨੂੰ ਸਰੀਰਕ ਅਤੇ ਮਨੋਵਿਗਿਆਨਿਕ ਸਮਰੱਥਾ ਦੇ ਯੋਗ ਬਣਾਉਂਦਾ ਹੈ। ਇਹ ਵਿਰੋਧੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਨੂੰ ਸਮਝਣ ਵਿਚ ਮੱਦਦ ਕਰਦਾ ਹੈ। ਇਹ ਮੁਕਾਬਲਿਆਂ ਦੇ ਦੌਰਾਨ ਸਹੀ ਸਥਿਤੀ ਨੂੰ ਸਮਝਣ ਅਤੇ ਕਈ ਅਜੀਬ ਹਾਲਤਾਂ ਨੂੰ ਸਮਝਣ ਅਤੇ ਇਨ੍ਹਾਂ ਨੂੰ ਦੂਰ ਕਰਨ ਦੀ ਸਮਰੱਥਾ ਪੈਦਾ ਕਰਦਾ ਹੈ। ਹੌਲੀ-ਹੌਲੀ ਤਕਨੀਕੀ ਕੁਸ਼ਲਤਾ ਦੇ ਅਭਿਆਸ ਵੱਧਣ ਨਾਲ ਖਿਡਾਰੀ ਉੱਚ-ਕੋਟੀ ਦੇ ਮੁਕਾਬਲੇ ਜਿੱਤਣ ਵਿਚ ਸਹਾਇਕ ਹੋ ਜਾਂਦਾ ਹੈ।
(ਸ) ਸਮੁੱਚੀ ਸ਼ਖ਼ਸੀਅਤ ਦਾ ਵਿਕਾਸ (Development of Personality) – ਸਮੁੱਚੀ ਸ਼ਖ਼ਸੀਅਤ ਤੋਂ ਭਾਵ ਆਦਤਾਂ, ਸਵੈ-ਮਾਣ, ਸਮਾਜਿਕ ਕੁਸ਼ਲਤਾ, ਵਿਹਾਰ, ਲੀਡਰਸ਼ਿਪ, ਲਚਕਤਾ, ਕਦਰਾਂ-ਕੀਮਤਾਂ, ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ। ਇਹ ਉਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਹਨ ਜੋ ਖੇਡਾਂ ਜਾਂ ਖੇਡ ਸਿਖਲਾਈ ਦੁਆਰਾ ਪ੍ਰਾਪਤ ਕੀਤੇ ਜਾਂ ਸੁਧਾਰੇ ਜਾ ਸਕਦੇ ਹਨ। ਖੇਡਾਂ ਦੀ ਸਿਖਲਾਈ ਸ਼ਖ਼ਸੀਅਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਸਾਰੀਆਂ ਖੇਡਾਂ ਨਿਸ਼ਚਿਤ ਰੂਪ ਨਾਲ ਮਨ ਅਤੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ। ਇਹ ਅਨੁਸ਼ਾਸਨ, ਟੀਮ-ਨਿਰਮਾਣ, ਵਿਸ਼ਵਾਸ, ਸਰੀਰਕ ਤੰਦਰੁਸਤੀ, ਤਾਕਤ, ਰਫ਼ਤਾਰ, ਲਚਕਤਾ ਅਤੇ ਸਵੈ-ਮਾਣ ਨੂੰ ਵਧਾਉਂਦੀਆਂ ਹਨ। ਖੇਡਾਂ ਵਿਚ ਉੱਚ ਪੱਧਰੀ ਖੇਡਾਂ ਦੇ ਪ੍ਰਦਰਸ਼ਨ ਨੂੰ ਪ੍ਰਾਪਤ ਕਰਨ ਲਈ ਇਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਨੂੰ ਖੇਡਾਂ ਵਿੱਚ ਸਿਖਲਾਈ ਦੀ ਮੱਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ।

Exam Tips:

a) ਸਿਰਫ਼ ਇੱਕ ਹੀ ਵਿਸ਼ਾ ਚੁਣੋ ਅਤੇ ਉਸੇ ਬਾਰੇ ਲਿਖੋ, ਸਾਰੇ ਵਿਸ਼ੇ ਲਿਖਣ ਦੀ ਲੋੜ ਨਹੀਂ।
b) ਚੁਣੇ ਹੋਏ ਵਿਸ਼ੇ ਦੀ ਪਰਿਭਾਸ਼ਾ, ਭਾਗ ਅਤੇ ਮਹੱਤਵ ਕ੍ਰਮ ਵਿੱਚ ਲਿਖੋ।

 

Question 8: ਗਰਮਾਉਣਾ ਕੀ ਹੈ? ਮਨੋਵਿਗਿਆਨਿਕ ਗਰਮਾਉਣ ਅਤੇ ਸਰੀਰਕ ਗਰਮਾਉਣ ਵਿੱਚ ਕੀ ਅੰਤਰ ਹੈ?

Answer:

ਕਿਸੇ ਵੀ ਸਰੀਰਕ ਕ੍ਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀਆਂ ਕਸਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ (Tone up) ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਗਰਮਾਉਣਾ ਤੋਂ ਭਾਵ ਹੈ ਕਿ ਕੁਝ ਖਾਸ ਪ੍ਰਕਾਰ ਦੀਆਂ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕ੍ਰਿਆ ਕਰਨ ਲਈ ਤਿਆਰ ਕਰਨਾ।
ਸਰੀਰਿਕ ਤੌਰ ਤੇ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕ੍ਰਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ।
ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ। ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ।
ਮਨੋਵਿਗਿਆਨਿਕ ਰੂਪ ਨਾਲ ਗਰਮਾਉਣ ਲਈ ਹੇਠ ਲਿਖੀਆਂ ਵਿਧੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ-
1. ਸਮੂਹ ਜਾਂ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਸਾਂਝਾ ਕਰਨਾ।
2. ਪ੍ਰੇਰਕ ਵਿਧੀ।
3. ਧਿਆਨ ਲਗਾਉਣ ਵਰਗੀਆਂ ਕਿਰਿਆਵਾਂ ਕਰਨਾ।

Exam Tips:

a) ਅੰਤਰ ਸਾਰਣੀ ਜਾਂ ਬਿੰਦੂਆਂ ਦੇ ਰੂਪ ਵਿੱਚ ਲਿਖੋ, ਹਰ ਬਿੰਦੂ ਵਿੱਚ ਦੋਵਾਂ ਦੀ ਤੁਲਨਾ ਹੋਵੇ।
b) ਪਹਿਲਾਂ ਦੋਵਾਂ ਦੀ ਛੋਟੀ ਪਰਿਭਾਸ਼ਾ ਲਿਖਣ ਨਾਲ ਉੱਤਰ ਪੂਰਾ ਬਣਦਾ ਹੈ।

 

Question 9: ਇਕਸਾਰਤਾ ਅਤੇ ਵਖਰੇਵੇਂ ਦਾ ਸਿਧਾਂਤ ਬਾਰੇ ਲਿਖੋ।

Answer:

ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ ਹਨ। ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ। ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 10: ਚੱਕਰ ਸਿਖਲਾਈ ਵਿਧੀ ਕੀ ਹੈ? ਇਸ ਦੇ ਲਾਭ ਵੀ ਲਿਖੋ।

Answer:

ਸਰਕਟ ਵਿਧੀ ਦਾ ਵਿਕਾਸ ਆਰ.ਈ. ਮੋਰਗਨ (R. E. Morgan) ਅਤੇ ਜੀ.ਟੀ. ਐਂਡਰਸਨ (G. T. Anderson)
ਨੇ 1953 ਵਿਚ ਯੂਨੀਵਰਸਿਟੀ ਆਫ ਲੀਡਸ ਵਿਚ ਕੀਤਾ ਸੀ। ਇਸ ਵਿਧੀ ਵਿਚ ਸਿਖਲਾਈ ਦੇ ਹਰੇਕ, ਤੱਤ ਨੂੰ ਸ਼ਾਮਿਲ ਕੀਤਾ ਗਿਆ ਹੈ। ਸਰਕਟ ਵਿਧੀ ਨੂੰ ਸਰੀਰਕ ਤੰਦਰੁਸਤੀ ਦੇ ਸਾਰੇ ਅੰਗ ਜਿਵੇਂ ਕਿ ਤਾਕਤ, ਸ਼ਕਤੀ, ਮਾਸਪੇਸ਼ੀ, ਸਹਿਣਸ਼ੀਲਤਾ, ਰਫ਼ਤਾਰ, ਫੁਰਤੀ, ਨਿਊਰੋਮਸਕੂਲਰ ਤਾਲਮੇਲ, ਲਚਕਤਾ ਅਤੇ ਕਾਰਡੀਓਵਸਕੂਲਰ ਸਹਿਣਸ਼ੀਲਤਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਸਰਕਟ ਵਿਧੀ ਇਕ ਰਸਮੀ (Formal) ਵਿਧੀ ਹੈ ਜਿਸ ਵਿਚ ਕਸਰਤਾਂ ਨੂੰ ਇਕ ਚੱਕਰ ਵਿਚ ਕੀਤਾ ਜਾਂਦਾ ਹੈ। ਸਰਕਟ ਵਿਧੀ ਦੀਆਂ ਕਸਰਤਾਂ ਨੂੰ ਕਿਸੇ ਵੀ ਸਥਾਨ ਜਿਵੇਂ ਕਿ ਜਿਮਨਾਸਟਿਕ ਹਾਲ, ਕਮਰੇ ਜਾਂ ਮੈਦਾਨ ਵਿਚ ਵੀ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਸਰਕਟ ਵਿਧੀ ਵਿਚ 6 ਤੋਂ 10 ਸਟੇਸ਼ਨ ਰੱਖੇ ਜਾਂਦੇ ਹਨ। ਇਸ ਵਿਚ ਖਿਡਾਰੀ ਇਕ ਕਸਰਤ ਨੂੰ ਕਰਨ ਤੋਂ ਬਾਅਦ ਦੂਜੀ ਕਸਰਤ ਵੱਲ ਵੱਧ ਜਾਂਦਾ ਹੈ ਅਤੇ ਸਰਕਲ ਵਿਚ ਨਿਰਧਾਰਿਤ ਸਾਰੀਆਂ ਕਸਰਤਾਂ ਨੂੰ ਵਾਰੀ-ਵਾਰੀ ਮਿੱਥੇ ਸਮੇਂ ਵਿਚ ਪੂਰਾ ਕਰਦਾ ਹੈ।
ਸਰਕਟ ਵਿਧੀ ਦੇ ਫਾਈਦੇ (Advantages of Circuit Training – ਸਰਕਟ ਵਿਧੀ ਦੇ ਅਨੇਕਾਂ ਹੀ ਫਾਇਦੇ ਹਨ ਜੋ ਕਿ ਹੇਠ ਦਿੱਤੇ ਅਨੁਸਾਰ ਹਨ
1. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ।
2. ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਇੱਕੋ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ।
3. ਸਿਖਲਾਈ ਵਿਚ ਤੇਜ਼ੀ ਆਉਂਦੀ ਹੈ।
4. ਸਿਖਲਾਈ ਵਿਚ ਮਨ ਪਰਚਾਵਾ ਆ ਜਾਂਦਾ ਹੈ।
5. ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ।
6. ਔਰਤਾਂ ਅਤੇ ਆਦਮੀਆਂ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਬਣਾਉਣਾ ਆਸਾਨ ਹੁੰਦਾ ਹੈ।
7. ਇਸ ਵਿਧੀ ਵਿਚ ਸਿਖਲਾਈ ਦੇ ਵੱਖ-ਵੱਖ ਤੱਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
8. ਇਸ ਵਿਧੀ ਵਿਚ ਸਿਖਲਾਈ ਢੰਗ ਨੂੰ ਦਿਲਚਸਪ ਵਾਤਾਵਰਣ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਖਿਡਾਰੀ ਲਗਾਤਾਰ ਆਪਣੀ ਟ੍ਰੇਨਿੰਗ ਵਿਚ ਸੁਧਾਰ ਕਰਦਾ ਰਹੇ।
9. ਸਰਕਟ ਵਿਧੀ ਨੂੰ ਸਮੂਹ ਜਾਂ ਇਕ ਵਿਅਕਤੀ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ।
10. ਸਰਕਟ ਵਿਧੀ ਨੂੰ ਵਿਅਕਤੀਗਤ ਸਮੇਂ ਦੀ ਘਾਟ ਅਨੁਸਾਰ ਵੀ ਬਣਾਇਆ ਜਾ ਸਕਦਾ ਹੈ।
11. ਇਸ ਵਿਧੀ ਨੂੰ ਘੱਟ ਖ਼ਰਚੇ ਵਿਚ ਵੱਡੇ ਸਮੂਹ ਲਈ ਕੀਤਾ ਜਾ ਸਕਦਾ ਹੈ।
12. ਸਰਕਟ ਵਿਧੀ ਪ੍ਰੋਗਰਾਮ ਵਿਚ ਸਾਰੀਆਂ ਗਤੀਵਿਧੀਆਂ ਦੇ ਵਿਕਾਸ ਨੂੰ ਵਿਸ਼ਵਾਸ਼ਯੋਗ ਬਣਾਇਆ ਜਾਂਦਾ ਹੈ।
ਸਰਕਟ ਵਿਧੀ ਵਿਚ ਕਸਰਤਾਂ ਦੀ ਯੋਜਨਾ (Planning of Circuit Training Exercises) – ਸਰਕਟ ਵਿਧੀ ਦੀਆਂ ਕਸਰਤਾਂ ਸ਼ੁਰੂ ਕਰਨ ਤੋਂ ਪਹਿਲਾਂ ਐਥਲੀਟ ਨੂੰ ਜੌਗਿੰਗ ਅਤੇ ਸਟ੍ਰੈਚਿੰਗ ਕਸਰਤਾਂ ਨਾਲ ਸਰੀਰ ਨੂੰ ਗਰਮਾ ਲੈਣਾ ਚਾਹੀਦਾ ਹੈ। ਸਰਕਟ ਵਿਧੀ ਦੀਆਂ ਕਸਰਤਾਂ ਹੇਠ ਲਿਖੇ ਅਨੁਸਾਰ ਹਨ-ਬਾਂਹਵਾਂ – ਪ੍ਰੈੱਸ-ਅੱਪ (Press Up), ਬੈਂਚ ਪ੍ਰੈਸ (Bench Press), ਡਿਪਸ (Dips), ਪੁੱਲ-ਅੱਪਸ (Pullups)। ਪੇਟ – ਸਿਟ-ਅੱਪ (Sit up), ਸਟੋਮਚ ਕਰੰਚ (Stomach Crunch)।
ਪਿੱਠ -ਸਕੁਐਟ ਜੰਪ (Squat Jump)।
ਲੱਤਾਂ – ਅਸਟ੍ਰਾਈਡ ਜੰਪ (Astride Jumps), ਸਟੈੱਪ-ਅੱਪਸ (Step Ups), ਕੰਪਾਸ ਜੰਪ (Compass Jump)।
ਬਾਂਹਾਂ ਅਤੇ ਲੱਤਾਂ – ਬਰਪੀਸ (Burpees), ਟ੍ਰੈਡਮਿਲ (Treadmill) ਸਕੁਐਟ ਥ੍ਰਸਟ (Squat Thrust), ਸਕਿਪਿੰਗ (Skipping)
ਸਰਕਟ ਵਿਧੀ ਵਿਚ ਸਮਾਂ (Duration of Circuit Training)-
30 ਸੈਕਿੰਡ ਦੀਆਂ ਕਸਰਤਾਂ ਹਰ ਸਟੇਸ਼ਨ ਅਤੇ 30 ਸੈਕਿੰਡ ਵਿਚ ਆਰਾਮ।
3 ਸੈੱਟਾਂ ਵਿਚ 2 ਮਿੰਟ ਦਾ ਆਰਾਮ ॥

Exam Tips:

a) ਪਹਿਲਾਂ ਛੋਟੀ ਭੂਮਿਕਾ ਲਿਖੋ, ਫਿਰ ਹਰ ਮਹੱਤਵ/ਲਾਭ ਨੂੰ ਨੰਬਰ ਲਗਾ ਕੇ ਵੱਖਰੇ ਬਿੰਦੂ ਵਜੋਂ ਲਿਖੋ।
b) ਘੱਟੋ-ਘੱਟ 5-6 ਬਿੰਦੂ ਲਿਖੋ ਅਤੇ ਹਰ ਬਿੰਦੂ ਦੀ ਇੱਕ-ਦੋ ਸਤਰ ਵਿੱਚ ਵਿਆਖਿਆ ਕਰੋ।
c) ਅੰਤ ਵਿੱਚ ਸੰਖੇਪ ਸਿੱਟਾ ਲਿਖੋ।

 

Question 11: ਠੰਡਾ ਕਰਨ ਤੋਂ ਕੀ ਭਾਵ ਹੈ? ਠੰਡਾ ਕਰਨ ਦੇ ਸਰੀਰ ਉੱਪਰ ਪ੍ਰਭਾਵ ਦਾ ਵਰਣਨ ਕਰੋ।

Answer:

ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ। ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਟ੍ਰੈਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ। ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ।
ਠੰਡਾ ਕਰਨਾ ਇੱਕ ਪ੍ਰਕ੍ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ। ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ ਇਸ ਸਮੇਂ ਦੌਰਾਨ ਸਰੀਰ ਵਿਚ ਕਈ ਸਰਗਰਮੀਆਂ ਚਲ ਰਹੀਆਂ ਹੁੰਦੀਆਂ ਹਨ ਪ੍ਰਭਾਵਿਤ ਮਾਸਪੇਸ਼ੀਆਂ ਅਤੇ ਜੋੜਾਂ ਵਿਚਕਾਰ ਲਹੂ ਗੇੜ ਤੇਜ਼ੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ-ਹੌਲੀ ਠੰਡਾ ਹੁੰਦਾ ਹੈ। ਹੌਲੀ ਕਸਰਤਾਂ ਅਤੇ ਗਹਿਰੇ ਸਾਹ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਕਿਉਂਕਿ ਇਕ-ਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿਚ ਜਾਣਾ, ਮਾਸਪੇਸ਼ੀਆਂ ਅਤੇ ਜੋੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਠੰਡਾ ਕਰਨ ਦੇ ਢੰਗ (Methods of Cooling Down) – ਠੰਡਾ ਕਰਨ ਦੇ ਹੇਠ ਲਿਖੇ ਢੰਗ ਹਨ-
1. ਮਨੋਰੰਜਨ ਕ੍ਰਿਆ ਜਾਂ ਮੂਡ ਨੂੰ ਉਤਸ਼ਾਹਿਤ ਕਰਨ ਵਾਲੇ ਖੇਡ ਖੇਡਣਾ।
2. ਤੁਰਨਾ (Walking)।
3. 5-10 ਮਿੰਟ ਜੌਗਿੰਗ।
4. 5-10 ਮਿੰਟ ਤੱਕ ਸਥਾਈ ਅਭਿਆਸ ॥
5. 10-30 ਮਿੰਟ ਖਿੱਚਣ ਵਾਲੀਆਂ ਕਸਰਤਾਂ ਕਰਨਾ।
6. ਗਰਮ ਪਾਣੀ ਨਾਲ ਨਹਾਉਣਾ।
7. ਯੋਗਿਕ ਆਸਣ ਕਰਨਾ ਜਿਵੇਂ ਕਿ ਸ਼ਵ-ਆਸਣ।
8. ਸਖ਼ਤ ਮਿਹਨਤ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਮਾਲਿਸ਼ ਕਰਨਾ।
9. ਅਰਾਮ ਕਰਨ ਵਾਲੀਆਂ ਕਸਰਤਾਂ ਕਰਨਾ ਠੰਡਾ ਕਰਨ ਦੇ ਪ੍ਰਭਾਵ (Effects of Cooling Down) – ਠੰਡਾ ਕਰਨ ਦੇ ਹੇਠ ਲਿਖੇ ਪ੍ਰਭਾਵ ਹਨ-
1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ।
2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ।
3. ਸਰੀਰ ਦੇ ਤਾਪਮਾਨ ਨੂੰ ਆਮ (Normal) ਕਰਦਾ ਹੈ।
4. ਇਹ ਬੇਹੋਸ਼ੀ ਦੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ।
5. ਇਹ ਆਕਸੀਜਨ ਦੀ ਚੰਗੀ ਮਾਤਰਾ ਦੀ ਸਪਲਾਈ ਕਰਦਾ ਹੈ।
6. ਇਹ ਖੂਨ ਵਿਚ ਐਡੀਨੀਲ ਦੇ ਪੱਧਰ ਨੂੰ ਘਟਾਉਂਦਾ ਹੈ।
7. ਇਹ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ।
8. ਇਹ ਦਿਲ ਦੀ ਧੜਕਣ ਨੂੰ ਸ਼ੁਰੂਆਤੀ ਪੜਾਅ ਵਿਚ ਪਹੁੰਚਾਉਂਦਾ ਹੈ।
9. ਇਹ ਤਨਾਅ ਨੂੰ ਘਟਾਉਂਦਾ ਹੈ।
10. ਇਹ ਸਰੀਰ ਨੂੰ ਨੁਕਸਾਨਦੇਹ ਅਸਰ ਤੋਂ ਬਚਾਉਂਦਾ ਹੈ।
11. ਇਹ ਮਾਨਸਿਕ ਸਥਿਤੀ ਨੂੰ ਸ਼ਾਂਤ ਕਰਦਾ ਹੈ।
12. ਇਹ ਮਾਸਪੇਸ਼ੀ ਤੋਂ ਅਣਚਾਹੇ ਤਰਲ ਨੂੰ ਘਟਾਉਂਦਾ ਹੈ।
13. ਇਹ ਸਰੀਰ ਨੂੰ ਹੋਣ ਵਾਲੇ ਅਸਰ ਲਈ ਤਿਆਰ ਕਰਦਾ ਹੈ।
14. ਇਹ ਮਾਸਪੇਸ਼ੀਆਂ ਦੇ ਕੰਮਕਾਜ ਵਿਚ ਰੁਕਾਵਟ ਨੂੰ ਘਟਾਉਂਦਾ ਹੈ!
15. ਇਹ ਹੋਰਨਾਂ ਅਭਿਆਸਾਂ ਲਈ ਸਰੀਰ ਨੂੰ ਅਨੁਕੂਲ ਬਣਾਉਂਦਾ ਹੈ।

Exam Tips:

a) ਪਹਿਲਾਂ ਅਰਥ/ਪਰਿਭਾਸ਼ਾ ਲਿਖੋ, ਫਿਰ ਉਦੇਸ਼, ਕਿਸਮਾਂ ਅਤੇ ਪ੍ਰਭਾਵ ਕ੍ਰਮ ਨਾਲ ਲਿਖੋ।
b) ਮੁੱਖ ਸ਼ਬਦ ਮੋਟੇ ਅੱਖਰਾਂ ਜਾਂ ਹੇਠਾਂ ਲਕੀਰ ਨਾਲ ਦਰਸਾਓ।

 

Question 12: ਅੰਤਰਾਲ ਸਿਖਲਾਈ ਵਿਧੀ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮਿਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਸਿਖਲਾਈ ਵਿਧੀ ਜਰਮਨ ਕੋਚ ਡਾ: ਵੋਲਡਮਰ ਗਰਸ਼ਲਰ (Dr. Woldemar Gerschler) ਅਤੇ ਡਾ: ਹਰਬਰਟ ਰਾਈਂਡੇਲ (Dr. Herbert Reindell) ਦੁਆਰਾ ਵਿਕਸਿਤ ਕੀਤਾ ਗਿਆ ਸੀ ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਅਰਾਮ ਨੂੰ ਮਹੱਤਵ ਦਿੰਦੀ ਹੈ। ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ ਅੰਤਰਾਲ ਵਿਧੀ ਵਿਚ ਖਿਡਾਰੀ ਇਕ-ਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਫਿਰ ਇਕ ਚੌਥਾਈ ਜੌਗਿੰਗ ਕਰਦਾ ਹੈ ਤਾਂ ਕਿ ਤਾਕਤ ਵਾਪਿਸ ਹਾਸਿਲ ਕਰ ਸਕੇ। ਉਹ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ। ਜਿਵੇਂ-ਜਿਵੇਂ ਖਿਡਾਰੀ ਸਟੈਮਿਨਾ ਹਾਸਿਲ ਕਰ ਲੈਂਦਾ ਹੈ, ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿਚ ਵਾਧਾ ਹੋ ਜਾਂਦਾ ਹੈ ਅਭਿਆਸ ਦੇ ਇਸ ਦ੍ਰਿਸ਼ ਨੂੰ ਤਦ ਤਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮਿਨਾ ਦੀ ਚਰਮ ਸੀਮਾ ਨੂੰ ਨਹੀਂ ਪਾ ਲੈਂਦਾ।
ਅੰਤਰਾਲ ਵਿਧੀ ਦੇ ਢੰਗ (Methods of Interval Training)-
1. ਗਹਿਣ ਵਿਧੀ (Fast or Intensive Interval Method) – ਇਸ ਨੂੰ ਉੱਚ ਤੀਬਰ ਅੰਤਰਾਲ ਵਿਧੀ ਵੀ ਕਿਹਾ ਜਾਂਦਾ ਹੈ। ਇਸ ਵਿਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਨੂੰ ਘੱਟ ਦੂਰੀ ਵਿਚ ਤੇਜ਼ ਗਤੀ ਜਾਂ ਵੇਗ ਨਾਲ ਪੂਰਾ ਕੀਤਾ ਜਾਂਦਾ ਹੈ। ਇਸ ਵਿਚ ਅਰਾਮ ਦਾ ਸਮਾਂ ਘੱਟ ਹੁੰਦਾ ਹੈ। ਇਸ ਤਰ੍ਹਾਂ ਦੀਆਂ ਉੱਚ ਤੀਬਰ ਗਤੀਵਿਧੀਆਂ ਵਿਚ ਖਿਡਾਰੀ ਥਕਾਵਟ ਦੀ ਹਾਲਤ ਵਿਚ ਵੀ ਗਤੀ ਵਿਧੀ ਕਰਦਾ ਰਹਿੰਦਾ ਹੈ ਜਿਸ ਵਿਚ 80% ਤੋਂ 100% ਤੱਕ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਇਹਨਾਂ ਕ੍ਰਿਆਵਾਂ ਦੇ ਦੌਰਾਨ ਦਿਲ ਦੀ ਧੜਕਣ 170 ਤੋਂ 200 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ।
2. ਵਿਸਥਾਰ ਵਿਧੀ (Slow or Extensive Interval Method – ਵਿਸਥਾਰ ਵਿਧੀ ਵਿਚ ਖਿਡਾਰੀ ਦੀ ਆਮ ਸਹਿਣਸ਼ੀਲਤਾ ਦਾ ਵਿਕਾਸ ਹੁੰਦਾ ਹੈ। ਇਸ ਵਿਚ ਗਹਿਣ (Fast Interval) ਵਿਧੀ ਦੇ ਉਲਟ ਦੂਰੀ ਜ਼ਿਆਦਾ ਰੱਖੀ ਜਾਂਦੀ ਹੈ ਅਤੇ ਰਫਤਾਰ ਜਾਂ ਵੇਗ ਨੂੰ ਮੱਧ ਦਰਜੇ ਤੱਕ ਸੀਮਿਤ ਕੀਤਾ ਜਾਂਦਾ ਹੈ।ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ 60% ਅਤੇ 80% ਪ੍ਰਦਰਸ਼ਨ ਕਰਦਾ ਹੈ ਅਤੇ ਖਿਡਾਰੀ ਦੀ ਦਿਲ ਦੀ ਧੜਕਣ 140-180 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ।
ਅੰਤਰਾਲ ਵਿਧੀ ਦੇ ਫਾਇਦੇ (Advantages of Interval Training)-
1. ਅੰਤਰਾਲ ਵਿਧੀ ਵਿਚ ਊਰਜਾ ਪੈਦਾ ਕਰਨ ਵਾਲੀਆਂ ਦੋ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ। ਇਹ ਪ੍ਰਣਾਲੀ ਐਰੋਬਿਕ ਅਤੇ ਐਨਰੋਬਿਕ ਊਰਜਾ ਪ੍ਰਣਾਲੀ ਹਨ। ਐਰੋਬਿਕ ਇਕ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਆਕਸੀਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਊਰਜਾ ਸਰੋਤਿਆਂ ਨੂੰ ਕਾਰਬੋਹਾਈਡਰੇਟਸ ਵਿਚ ਤਬਦੀਲ ਕਰਕੇ ਊਰਜਾ ਪ੍ਰਾਪਤ ਕਰਨਾ ਹੈ। ਇਸਦੇ ਉਲਟ ਐਨਰੋਬਿਕ ਪ੍ਰਣਾਲੀ ਮਾਸਪੇਸ਼ੀਆਂ ਵਿਚ ਮੌਜੂਦ ਕਾਰਬੋਹਾਈਡਰੇਟਸ ਤੋਂ ਊਰਜਾ ਪ੍ਰਾਪਤ ਕਰਕੇ ਛੋਟੀ ਤੇ ਫੱਟਣ ਯੋਗ ਗਤੀਵਿਧੀਆਂ ਵਿਚ ਵਰਤੋਂ ਕਰਦਾ ਹੈ ਜਿਵੇਂ ਕਿ ਸਪਰਿੰਟ, ਜੰਪ, ਭਾਰੀ ਚੀਜ਼ ਨੂੰ ਚੁੱਕਣਾ ਆਦਿ।
2. ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ।
3. ਅੰਤਰਾਲ ਵਿਧੀ ਵਿਚ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾ ਸਕਦਾ ਹੈ।
4. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ।

Exam Tips:

a) ਉੱਤਰ ਨੂੰ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟੇ ਵਿੱਚ ਵੰਡ ਕੇ ਲਿਖੋ।
b) ਪੰਜ ਅੰਕਾਂ ਲਈ ਘੱਟੋ-ਘੱਟ ਚਾਰ-ਪੰਜ ਸਪਸ਼ਟ ਬਿੰਦੂ ਦਿਓ।

 

ਮਹੱਤਵਪੂਰਨ ਪ੍ਰਸ਼ਨ: ਇੱਕ ਅੰਕ ਵਾਲੇ ਪ੍ਰਸ਼ਨ

Question 1: ਗਰਮਾਉਣ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ?

Answer:

ਸਰੀਰਿਕ ਗਰਮਾਉਣਾ ਅਤੇ ਮਨੋਵਿਗਿਆਨਿਕ ਗਰਮਾਉਣਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 2: ਠੰਡਾ ਹੋਣ ਦਾ ਸਰੀਰ ‘ ਤੇ ਕੀ ਪ੍ਰਭਾਵ ਪੈਂਦਾ ਹੈ?

Answer:

ਸਰੀਰ ਅਰਾਮ ਦੀ ਸਥਿਤੀ ਵਿਚ ਆ ਜਾਂਦਾ ਹੈ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 3: ਸਾਨੂੰ ਸਰੀਰ ਕਦੋਂ ਗਰਮਾਉਣਾ ਚਾਹੀਦਾ ਹੈ?

Answer:

ਸਾਨੂੰ ਕਿਸੇ ਵੀ ਖੇਡ ਜਾਂ ਗਤੀਵਿਧੀ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ?

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 4: ਠੰਡਾ ਕਰਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?

Answer:

ਲਿੰਬਰਿੰਗ ਡਾਊਨ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 5: ਸਰਕਟ ਟਰੇਨਿੰਗ ਵਿਧੀ ਕਿਸ ਨੇ ਤਿਆਰ ਕੀਤੀ ਸੀ?

Answer:

ਆਰ.ਈ. ਮੋਰਗਨ ਅਤੇ ਜੀ.ਟੀ. ਐਂਡਰਸਨ ਨੇ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 6: ਅੰਤਰਾਲ ਵਿਧੀ ਕਿਸ ਨੇ ਵਿਕਸਿਤ ਕੀਤੀ ਸੀ?

Answer:

ਜਰਮਨ ਕੋਚ ਡਾ: ਵੋਲਡਮਰ ਗਰਸ਼ਲਰ, ਡਾ: ਹਰਬਰਟ ਰਾਈਂਡੇਲ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 7: ਅੰਤਰਾਲ ਵਿਧੀ ਦੇ ਢੰਗ ਕਿਹੜੇ-ਕਿਹੜੇ ਹਨ?

Answer:

1. ਗਹਿਣ ਵਿਧੀ।
2. ਵਿਸਥਾਰ ਵਿਧੀ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 8: ਕਿਸ ਸਾਲ ਵਿਚ ਸਰਕਟ ਟਰੇਨਿੰਗ ਵਿਧੀ ਨੂੰ ਵਿਕਸਿਤ ਕੀਤਾ ਗਿਆ ਸੀ?

Answer:

ਸਾਲ 1953 ਵਿਚ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 9: ਗਰਮਾਉਣ ਦੀਆਂ ਕਸਰਤਾਂ ਦੀ ਸੂਚੀ ਦਿਓ।

Answer:

ਜੌਗਿੰਗ, ਸਟਰਾਈਡ, ਖਿੱਚਣਾ, ਰੋਟੇਸ਼ਨ ਆਦਿ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 10: ਖੇਡ ਸਿਖਲਾਈ ਦੇ ਕੋਈ ਦੋ ਸਿਧਾਂਤ ਬਾਰੇ ਲਿਖੋ।

Answer:

1. ਇਕਸਾਰਤਾ ਦਾ ਸਿਧਾਂਤ।
2. ਨਿਰੰਤਰਤਾ ਦਾ ਸਿਧਾਂਤ!

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 11: “ਸਰਕਟ” ਸ਼ਬਦ ਤੋਂ ਕੀ ਭਾਵ ਹੈ?

Answer:

ਇਹ ਇਕ ਰਸਮੀ ਵਿਧੀ ਹੈ ਜਿਸ ਵਿਚ ਕਸਰਤਾਂ ਚੱਕਰ ਬਣਾ ਕੇ ਕੀਤੀਆਂ ਜਾਂਦੀਆਂ ਹਨ।

Exam Tips:

a) "ਸਰਕਟ” ਸ਼ਬਦ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 12: ਸਰੀਰ ਗਰਮਾਉਣਾ ਦੀਆਂ ਕਿਸਮਾਂ ਦੱਸੋ!

Answer:

1. ਸਕਰਮਕ ਗਰਮਾਉਣਾ
2. ਨਿਸ਼ਕ੍ਰਿਆ ਗਰਮਾਉਣਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 13: ਸਕਰਮਕ ਗਰਮਾਉਣਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ?

Answer:

ਦੋ ਪ੍ਰਕਾਰ ਦਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 14: ਖਾਸ ਗਰਮਾਉਣਾ ਕਿਸ ਪ੍ਰਕਾਰ ਦੇ ਗਰਮਾਉਣ ਦਾ ਭਾਗ ਹੈ?

Answer:

ਸਕਰਮਕ ਗਰਮਾਉਣ ਦਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 15: ਅੰਤਰਾਲ ਵਿਧੀ ਕਿਸ ਗੁਣ ਨੂੰ ਮਹੱਤਵ ਦਿੰਦੀ ਹੈ?

Answer:

ਅੰਤਰਾਲ ਵਿਧੀ ਦੂਰੀ, ਰਫ਼ਤਾਰ, ਟਾਈਮ ਅਤੇ ਅਰਾਮ ਵਰਗੇ ਗੁਣਾਂ ਨੂੰ ਮਹੱਤਵ ਦਿੰਦੀ ਹੈ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 16: ਅੰਤਰਾਲ ਵਿਧੀ ਸਰੀਰਕ ਤੰਦਰੁਸਤੀ ਦੇ ਕਿਹੜੇ ਗੁਣਾਂ ਨੂੰ ਵਿਕਸਿਤ ਕਰਦੀ ਹੈ?

Answer:

ਅੰਤਰਾਲ ਵਿਧੀ ਸਹਿਣਸ਼ੀਲਤਾ ਨੂੰ ਵਿਕਸਿਤ ਕਰਦੀ ਹੈ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 17: ਸਰਕਟ ਵਿਧੀ ਕੀ ਹੈ?

Answer:

ਇਸ ਵਿਚ ਕਸਰਤਾਂ ਨੂੰ ਚੱਕਰ ਵਿਚ ਕੀਤਾ ਜਾਂਦਾ ਹੈ।

Exam Tips:

a) "ਸਰਕਟ ਵਿਧੀ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 18: ਸਰਕਟ ਵਿਧੀ ਵਿਚ ਕਿਹੜੇ ਤੱਤ ਸ਼ਾਮਿਲ ਹੁੰਦੇ ਹਨ।

Answer:

ਸਰਕਟ ਵਿਧੀ ਵਿਚ ਸਰੀਰਕ ਤੰਦਰੁਸਤੀ ਦੇ ਸਾਰੇ ਤੱਤ ਜਿਵੇਂ ਕਿ ਤਾਕਤ, ਸ਼ਕਤੀ, ਮਾਸਪੇਸ਼ੀ ਸਹਿਣਸ਼ੀਲਤਾ, ਰਫ਼ਤਾਰ, ਫੁਰਤੀ, ਲਚਕਤਾ ਅਤੇ ਨਿਊਰੋਮਸਕੂਲਰ ਤਾਲਮੇਲ ਤੱਤ ਸ਼ਾਮਿਲ ਹੁੰਦੇ ਹਨ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 19: ਸਰਕਟ ਵਿਧੀ ਵਿਚ ਕਿੰਨੇ ਸਟੇਸ਼ਨ ਰੱਖੇ ਜਾ ਸਕਦੇ ਹਨ?

Answer:

6 ਤੋਂ 10 ਸਟੇਸ਼ਨ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 20: ਗਹਿਣ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨੇ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ?

Answer:

80% ਤੋਂ 100% ਤੱਕ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 21: ਗਹਿਣ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ?

Answer:

170 ਤੋਂ 200 ਪ੍ਰਤੀ ਮਿੰਟ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 22: ਗਹਿਣ ਵਿਧੀ ਵਿਚ ਕਸਰਤਾਂ ਕਿਸ ਵੇਗ ਨਾਲ ਕੀਤੀਆਂ ਜਾਂਦੀਆਂ ਹਨ?

Answer:

ਇਸ ਵਿਧੀ ਵਿਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਘੱਟ ਦੂਰੀ ਵਿਚ ਤੇਜ਼ ਗਤੀ ਜਾਂ ਵੇਗ ਨਾਲ ਕੀਤਾ ਜਾਂਦਾ ਹੈ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 23: ਵਿਸਥਾਰ ਵਿਧੀ ਵਿਚ ਕਸਰਤਾਂ ਕਿਸ ਗਤੀ ਨਾਲ ਕੀਤੀਆਂ ਜਾਂਦੀਆਂ ਹਨ?

Answer:

ਇਸ ਵਿਧੀ ਵਿਚ ਗਤੀ ਨੂੰ ਮੱਧ ਦਰਜੇ ਦਾ ਰੱਖਿਆ ਜਾਂਦਾ ਹੈ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 24: ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨਾ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ?

Answer:

60% ਤੋਂ 80% ਤੱਕ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 25: ਵਿਸਥਾਰ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ?

Answer:

140 ਤੋਂ 180 ਪ੍ਰਤੀ ਮਿੰਟ

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

ਮਹੱਤਵਪੂਰਨ ਪ੍ਰਸ਼ਨ: ਦੋ ਅੰਕ ਵਾਲੇ ਪ੍ਰਸ਼ਨ

Question 1: ਖੇਡ ਸਿਖਲਾਈ ਤੋਂ ਕੀ ਭਾਵ ਹੈ?

Answer:

ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ।

Exam Tips:

a) "ਖੇਡ ਸਿਖਲਾਈ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 2: ਕਾਰਗੁਜ਼ਾਰੀ ਸਮਰੱਥਾ ਤੋਂ ਕੀ ਭਾਵ ਹੈ?

Answer:

ਪ੍ਰਦਰਸ਼ਨ ਦੀ ਕਾਰਗੁਜ਼ਾਰੀ ਮੁੱਖ ਤੌਰ ’ਤੇ ਅਭਿਆਸ ਦੀ ਦਰ, ਮੁਕਾਬਲੇ ਅਤੇ ਸਿਖਲਾਈ ਦੀ ਮਾਤਰਾ ਤੇ ਨਿਰਭਰ ਕਰਦੀ ਹੈ। ਇਹ ਅਭਿਆਸ ਦੇ ਦੌਰਾਨ ਸਿਖਲਾਈ ਦੀ ਮਿਆਦ, ਸਾਜੋ-ਸਮਾਨ ਦੀ ਗੁਣਵੱਤਾ ਅਤੇ ਵਾਧੂ ਭਾਰ ਤੇ ਨਿਰਭਰ ਕਰਦੀ ਹੈ। ਕਾਰਗੁਜ਼ਾਰੀ ਸਮਰੱਥਾ ਇਕ ਦਿਨ ਵਿਚ ਹਾਸਿਲ ਨਹੀਂ ਕੀਤੀ ਜਾ ਸਕਦੀ।

Exam Tips:

a) "ਕਾਰਗੁਜ਼ਾਰੀ ਸਮਰੱਥਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 3: ਗਰਮਾਉਣ ਦੀ ਜ਼ਰੂਰਤ ਅਤੇ ਮਹੱਤਤਾ ਕੀ ਹੈ?

Answer:

1. ਇਹ ਮਾਸਪੇਸ਼ੀਆਂ ਦੇ ਤਾਪਮਾਨ ਨੂੰ ਵਧਾਉਂਦਾ ਹੈ।
2. ਇਸ ਨਾਲ ਦਿਲ ਦੀ ਧੜਕਣ ਅਤੇ ਖੂਨ ਸੰਚਾਰ ਦਾ ਪ੍ਰਵਾਹ ਵੱਧਦਾ ਹੈ।
3. ਇਹ ਤਾਲਮੇਲ ਅਤੇ ਮੋਟਰ ਸਮਰੱਥਾ ਨੂੰ ਵਧਾਉਂਦਾ ਹੈ।
4. ਇਹ ਪਾਚਕ ਰਸਾਇਣਿਕ ਪ੍ਰਤੀਕਿਰਿਆਵਾਂ ਦੀ ਊਰਜਾ ਦਰ ਨੂੰ ਵਧਾਉਂਦਾ ਹੈ।

Exam Tips:

a) "ਗਰਮਾਉਣ ਦੀ ਜ਼ਰੂਰਤ ਅਤੇ ਮਹੱਤਤਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 4: ਗਰਮਾਉਣ ਦੇ ਤਰੀਕਿਆਂ ਬਾਰੇ ਲਿਖੋ?

Answer:

1. ਸਰੀਰਕ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕ੍ਰਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣਾ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ।
2. ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ। ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ ਜਿਵੇਂ ਕਿ ਆਪਣੇ ਸਹਿਯੋਗੀ ਖਿਡਾਰੀਆਂ ਨਾਲ ਗੱਲਬਾਤ ਕਰਨਾ ਆਦਿ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 5: ਠੰਡਾ ਕਰਨ ਦੀ ਪਰਿਭਾਸ਼ਾ ਲਿਖੋ।

Answer:

ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ। ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਟ੍ਰੈਚਿੰਗ ਕਸਰਤਾਂ ਜਾਂ ਗਹਿਰੀ, ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ। ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ।

Exam Tips:

a) "ਠੰਡਾ ਕਰਨ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 6: ਠੰਡਾ ਕਰਨ ਦੇ ਦੋ ਫ਼ਾਇਦਿਆਂ ਨੂੰ ਲਿਖੋ।

Answer:

1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ।
2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 7: ਖੇਡ ਸਿਖਲਾਈ ਵਿਚ ‘ਆਰਾਮ ਦੇ ਸਿਧਾਂਤ” ਤੋਂ ਕੀ ਭਾਵ ਹੈ?

Answer:

ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ਤੇ ਸਖ਼ਤ ਅਭਿਆਸ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ। ਇਸ ਤੋਂ ਇਲਾਵਾ ਵਿਅਕਤੀ ਨੂੰ ਆਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖ਼ੁਰਾਕ ਵੀ ਲੈਣੀ ਜ਼ਰੂਰੀ ਹੈ।

Exam Tips:

a) "ਖੇਡ ਸਿਖਲਾਈ ਵਿਚ ‘ਆਰਾਮ ਦੇ ਸਿਧਾਂਤ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 8: ਅੰਤਰਾਲ ਵਿਧੀ ਦੇ ਦੋ ਫ਼ਾਇਦੇ ਲਿਖੋ।

Answer:

1. ਇਹ ਖੂਨ ਸੰਚਾਰ ਵਿਚ ਸੁਧਾਰ ਕਰਦਾ ਹੈ।
2. ਮੋਟਰ ਹੁਨਰ ਦੀ ਪ੍ਰਾਪਤੀ।
3. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ।

Exam Tips:

a) ਦੋਵਾਂ ਦੇ ਅੰਤਰ ਨੂੰ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
b) ਹਰ ਬਿੰਦੂ ਵਿੱਚ ਦੋਹਾਂ ਪੱਖਾਂ ਦੀ ਤੁਲਨਾ ਰੱਖੋ।

 

Question 9: ਸਰਕਟ ਟਰੇਨਿੰਗ ਵਿਧੀ ਨੂੰ ਕਿਸ ਨੇ ਵਿਕਸਿਤ ਕੀਤਾ ਸੀ?

Answer:

ਸਰਕਟ ਵਿਧੀ ਦਾ ਵਿਕਾਸ ਆਰ.ਈ. ਮੋਰਗਨ (R. E. Morgan) ਅਤੇ ਜੀ.ਟੀ. ਐਂਡਰਸਨ (G. T. Anderson)
ਨੇ 1953 ਵਿਚ ਯੂਨੀਵਰਸਿਟੀ ਆਫ ਲੀਡਸ ਵਿਚ ਕੀਤਾ ਸੀ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 10: ਅੰਤਰਾਲ ਟਰੇਨਿੰਗ ਵਿਧੀ ਦਾ ਮਕਸਦ ਕੀ ਹੈ?

Answer:

ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਆਰਾਮ ਨੂੰ ਮਹੱਤਵ ਦਿੰਦੀ ਹੈ। ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ।

Exam Tips:

a) ਦੋਵਾਂ ਦੇ ਅੰਤਰ ਨੂੰ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
b) ਹਰ ਬਿੰਦੂ ਵਿੱਚ ਦੋਹਾਂ ਪੱਖਾਂ ਦੀ ਤੁਲਨਾ ਰੱਖੋ।

 

Question 11: ਖੇਡ ਸਿਖਲਾਈ ਦਾ ਉਦੇਸ਼ ਕੀ ਹੈ?

Answer:

1. ਕਾਰਗੁਜ਼ਾਰੀ ਸਮਰੱਥਾ ਵਿਚ ਵਾਧਾ।
2. ਸਮੁੱਚੀ ਸ਼ਖ਼ਸੀਅਤ ਦਾ ਵਿਕਾਸ।

Exam Tips:

a) "ਖੇਡ ਸਿਖਲਾਈ ਦਾ ਉਦੇਸ਼" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 12: ਫੁੱਟਬਾਲ ਖੇਡ ਦੀਆਂ ਖਾਸ ਗਰਮਾਉਣ ਵਾਲੀਆਂ ਕਸਰਤਾਂ ਦੇ ਉਦਾਹਰਣ ਦਿਓ।

Answer:

ਲੰਜ ਵਾਕ, ਸਾਈਡ ਸਟੈਪ, ਬੱਟ ਕਿੱਕਸ ਅਤੇ ਚੈਸਟ ਹੱਗਜ਼।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 13: ਸਟਿਕ ਰੋਟੇਸ਼ਨ, ਡ੍ਰਿਬਲਿੰਗ, ਰੈਪਿੰਗ, ਹਿੰਟਿੰਗ ਆਦਿ ਖਾਸ ਗਰਮਾਉਣ ਦੀਆਂ ਕਸਰਤਾਂ ਕਿਸ ਖੇਡ ਲਈ ਜ਼ਰੂਰੀ ਹਨ?

Answer:

ਹਾਕੀ ਲਈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

ਮਹੱਤਵਪੂਰਨ ਪ੍ਰਸ਼ਨ: ਤਿੰਨ ਅੰਕ ਵਾਲੇ ਪ੍ਰਸ਼ਨ

Question 1: ਹੇਠ ਲਿਖਿਆਂ ਵਿਚੋਂ ਕਿਸੇ ਇੱਕ ਉੱਤੇ ਨੋਟ- (ਉ) ਸਰੀਰਕ ਸਿਖਲਾਈ (ਅ) ਤਕਨੀਕੀ ਮੁਹਾਰਤ।

Answer:

(ਉ) ਸਰੀਰਕ ਸਿਖਲਾਈ (Physical Training) – ਸਰੀਰਕ ਟ੍ਰੇਨਿੰਗ ਦਾ ਮਤਲਬ ਹੈ-ਵਿਅਕਤੀ ਕੋਲ ਸਰੀਰਕ ਤੰਦਰੁਸਤੀ ਭਾਵ ਤਾਕਤ, ਸਪੀਡ, ਸਟੈਮਿਨਾ, ਧੀਰਜ, ਚੁਸਤੀ, ਸੰਤੁਲਨ ਅਤੇ ਪਾਵਰ ਆਦਿ ਤੱਤਾਂ ਦਾ ਹੋਣਾ। ਇਹ ਅੰਗ ਨਿਯਮਿਤ ਸਰੀਰਕ ਟ੍ਰੇਨਿੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ। ਇਹ ਭੌਤਿਕ ਸਰੀਰਕ ਤੰਦਰੁਸਤੀ) ਅੰਗ ਹਰ ਖੇਡ ਵਿਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿਚ ਸਹਿਣਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਤੇ ਕੁਝ ਵਿਚ ਚੁਸਤੀ ਦੀ ਲੋੜ ਹੁੰਦੀ ਹੈ।
(ਅ) ਤਕਨੀਕੀ ਮੁਹਾਰਤ (Technical Skill) – ਤਕਨੀਕੀ ਸਿਖਲਾਈ, ਖੇਡ ਸਿਖਲਾਈ ਦਾ ਇਕ ਬੁਨਿਆਦੀ ਹਿੱਸਾ ਹੈ। ਇਹ ਉੱਚ-ਕੋਟੀ ਦੀ ਮੁਹਾਰਤ (Performance) ਨੂੰ ਹਾਸਿਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਸੈਟ (Repeat training) ਅਤੇ ਮੁਹਾਰਤਾਂ (Skills) ਨੂੰ ਦਰਸਾਉਂਦਾ ਹੈ : ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ-ਵੱਖ ਦੁਹਰਾਏ, ਐਥਲੀਟ ਦੀ ਸ਼ੁਰੂਆਤੀ ਟ੍ਰੇਨਿੰਗ ਮੋਟਰ ਸਮਰੱਥਾ (Motor abilities) ਸੰਵੇਦੀ ਯੋਗਤਾਵਾਂ (Sensory abilities) ਗੁੰਝਲਦਾਰ ਸਥਿਤੀ ਨੂੰ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ।

Exam Tips:

a) ਸਿਰਫ਼ ਇੱਕ ਹੀ ਵਿਸ਼ਾ ਚੁਣੋ ਅਤੇ ਉਸੇ ਬਾਰੇ ਲਿਖੋ, ਸਾਰੇ ਵਿਸ਼ੇ ਲਿਖਣ ਦੀ ਲੋੜ ਨਹੀਂ।
b) ਚੁਣੇ ਹੋਏ ਵਿਸ਼ੇ ਦੀ ਪਰਿਭਾਸ਼ਾ, ਭਾਗ ਅਤੇ ਮਹੱਤਵ ਕ੍ਰਮ ਵਿੱਚ ਲਿਖੋ।

 

Question 2: ਨਿਰੰਤਰਤਾ ਅਤੇ ਇਕਸਾਰਤਾ ਦੇ ਸਿਧਾਂਤਾਂ ਬਾਰੇ ਲਿਖੋ।

Answer:

1. ਨਿਰੰਤਰਤਾ ਦਾ ਸਿਧਾਂਤ (Principle of Continuity) – ਖੇਡ ਵਿਚ ਸਿਖਲਾਈ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ। ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਨਿਰੰਤਰ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਇੱਕੋ ਪੱਧਰ ਤੇ ਰੱਖਣਾ ਸੰਭਵ ਨਹੀਂ ਹੁੰਦਾ। ਇਸ ਲਈ ਨਿਰੰਤਰ ਅਭਿਆਸ ਹਰ ਖੇਡ ਲਈ ਜ਼ਰੂਰੀ ਹੈ।
2. ਇਕਸਾਰਤਾ ਦਾ ਸਿਧਾਂਤ (Principle of Uniformity) – ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ ਹਨ, ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ। ਇਸ ਲਈ ਸਰੀਰਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਵਕਤ ਵਿਅਕਤਿਤਵ ਭਿੰਨਤਾਵਾਂ ਦਾ ਧਿਆਨ ਰੱਖਣਾ . ਜ਼ਰੂਰੀ ਹੈ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 3: ਗਰਮਾਉਣ ਦੀਆਂ ਕਸਰਤਾਂ ਬਾਰੇ ਲਿਖੋ।

Answer:

1. ਜੌਗਿੰਗ (Jogging)
2. ਸਟਰਾਈਡ (Strides)
3. ਖਿੱਚਣ ਵਾਲੀਆਂ ਕਸਰਤਾਂ (Stretching Exercises)
4. ਰੋਟੇਸ਼ਨ ਗਤੀ ਵਾਲੀਆਂ ਕਸਰਤਾਂ (Rotation Exercises)
5. ਵਿੰਡ ਸਪ੍ਰਿੰਟ (Wind Sprint)
6. ਵਾਕਿੰਗ ਲੰਜ (Walking lunge)
7. ਬੱਟ ਕਿੱਕਸ (Butt Kicks)
8. ਗੋਡੇ ਨੂੰ ਉੱਚਾ ਖਿੱਚਣਾ (High Knee Pulls)
9. ਪਿੱਛੇ ਵੱਲ ਕਦਮ (Backward Step Over)
10. ਜੰਪਿੰਗ ਜੈਕ (Jumping Jacks)।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 4: ਕਿਰਿਆਸ਼ੀਲ ਭਾਗੀਦਾਰੀ ਦੇ ਸਿਧਾਂਤ ਤੋਂ ਕੀ ਭਾਵ ਹੈ?

Answer:

ਇਸ ਸਿਧਾਂਤ ਤੋਂ ਭਾਵ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ। ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫਾਇਦੇਮੰਦ ਹੋ ਸਕਦੀ ਹੈ, ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲੈਂਦਾ ਹੈ। ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ।

Exam Tips:

a) ਪਹਿਲਾਂ ਕੁੱਲ ਪ੍ਰਕਾਰਾਂ ਦੀ ਗਿਣਤੀ ਲਿਖੋ, ਫਿਰ ਹਰ ਪ੍ਰਕਾਰ ਨੂੰ ਅਲੱਗ ਸਿਰਲੇਖ ਹੇਠ ਸਮਝਾਓ।
b) ਹਰ ਪ੍ਰਕਾਰ ਦੀ ਪਰਿਭਾਸ਼ਾ ਅਤੇ ਇੱਕ ਉਦਾਹਰਣ ਜੋੜੋ।

 

Question 5: “ਆਰਾਮ ਅਤੇ ਰਿਕਵਰੀ” ਦੇ ਸਿਧਾਂਤ ਦੀ ਵਿਆਖਿਆ ਕਰੋ।

Answer:

ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ। ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਰਾਮ ਦੀ ਅਵਸਥਾ ਵਿਚ ਆ ਜਾਵੇ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 6: “ਅਨੁਕੂਲਤਾ” ਦੇ ਸਿਧਾਂਤ ਦੀ ਵਿਆਖਿਆ ਕਰੋ।

Answer:

ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ ਜਿਸ ਨਾਲ ਸਿਖਲਾਈ ਵਿਚ ਸਰੀਰਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਲਈ ਸਰੀਰਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਵਿਚ ਸ਼ਾਮਿਲ ਕੀਤਾ ਜਾ ਸਕੇ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 7: ਸਰਕਟ ਟਰੇਨਿੰਗ ਵਿਧੀ ਦੇ ਫ਼ਾਇਦਿਆਂ ਬਾਰੇ ਦੱਸੋ।

Answer:

1. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ।
2. ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਇੱਕੋ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ।
3. ਸਿਖਲਾਈ ਵਿਚ ਤੇਜ਼ੀ ਆਉਂਦੀ ਹੈ।
4. ਸਿਖਲਾਈ ਵਿਚ ਮਨ ਪਰਚਾਵਾ ਆ ਜਾਂਦਾ ਹੈ।
5. ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

ਮਹੱਤਵਪੂਰਨ ਪ੍ਰਸ਼ਨ: ਪੰਜ ਅੰਕ ਵਾਲੇ ਪ੍ਰਸ਼ਨ

Question 1: ਠੰਡਾ ਹੋਣ ਤੋਂ ਕੀ ਭਾਵ ਹੈ? ਇਸ ਤੋਂ ਸਰੀਰ ਤੇ ਹੋਣ ਵਾਲੇ ਪ੍ਰਭਾਵਾਂ ਬਾਰੇ ਸਮਝਾਓ।

Answer:

ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ। ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ : ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਟ੍ਰੈਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ। ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ਠੰਡਾ ਕਰਨਾ ਇੱਕ ਪ੍ਰਕ੍ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ। ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ। ਇਸ ਸਮੇਂ ਦੌਰਾਨ ਸਰੀਰ ਵਿਚ ਕਈ ਸਰਗਰਮੀਆਂ ਚਲ ਰਹੀਆਂ ਹੁੰਦੀਆਂ ਹਨ। ਪ੍ਰਭਾਵਿਤ ਮਾਸਪੇਸ਼ੀਆਂ ਅਤੇ ਜੋੜਾਂ ਵਿਚਕਾਰ ਲਹੂ ਗੇੜ ਤੇਜ਼ੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ-ਹੌਲੀ ਠੰਡਾ ਹੁੰਦਾ ਹੈ। ਹੌਲੀ ਕਸਰਤਾਂ ਅਤੇ ਗਹਿਰੇ ਸਾਹ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਕਿਉਂਕਿ ਇਕ-ਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿਚ ਜਾਣਾ, ਮਾਸਪੇਸ਼ੀਆਂ ਅਤੇ ਜੋੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਠੰਡਾ ਕਰਨ ਦਾ ਮਹੱਤਵ ਜਾਂ ਫਾਇਦੇ (Importance of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-
1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ।
2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ।
3. ਸਰੀਰ ਦੇ ਤਾਪਮਾਨ ਨੂੰ ਆਮ (Normal) ਕਰਦਾ ਹੈ।
4. ਇਹ ਬੇਹੋਸ਼ੀ ਦੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ।
5. ਇਹ ਆਕਸੀਜਨ ਦੀ ਚੰਗੀ ਮਾਤਰਾ ਦੀ ਸਪਲਾਈ ਕਰਦਾ ਹੈ।
6. ਇਹ ਖੂਨ ਵਿਚ ਐਡੀਨੀਲ ਦੇ ਪੱਧਰ ਨੂੰ ਘਟਾਉਂਦਾ ਹੈ।
7. ਇਹ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ।
8. ਇਹ ਦਿਲ ਦੀ ਧੜਕਣ ਨੂੰ ਸ਼ੁਰੂਆਤੀ ਪੜਾਅ ਵਿਚ ਪਹੁੰਚਾਉਂਦਾ ਹੈ।
9. ਇਹ ਤਨਾਅ ਨੂੰ ਘਟਾਉਂਦਾ ਹੈ।
10. ਇਹ ਸਰੀਰ ਨੂੰ ਨੁਕਸਾਨਦੇਹ ਅਸਰ ਤੋਂ ਬਚਾਉਂਦਾ ਹੈ।
11. ਇਹ ਮਾਨਸਿਕ ਸਥਿਤੀ ਨੂੰ ਸ਼ਾਂਤ ਕਰਦਾ ਹੈ।
12. ਇਹ ਮਾਸਪੇਸ਼ੀ ਤੋਂ ਅਣਚਾਹੇ ਤਰਲ ਨੂੰ ਘਟਾਉਂਦਾ ਹੈ।
13. ਇਹ ਸਰੀਰ ਨੂੰ ਹੋਣ ਵਾਲੇ ਅਸਰ ਲਈ ਤਿਆਰ ਕਰਦਾ ਹੈ।
14. ਇਹ ਮਾਸਪੇਸ਼ੀਆਂ ਦੇ ਕੰਮਕਾਜ ਵਿਚ ਰੁਕਾਵਟ ਨੂੰ ਘਟਾਉਂਦਾ ਹੈ।
15. ਇਹ ਹੋਰਨਾਂ ਅਭਿਆਸਾਂ ਲਈ ਸਰੀਰ ਨੂੰ ਅਨੁਕੂਲ ਬਣਾਉਂਦਾ ਹੈ।

Exam Tips:

a) ਪਹਿਲਾਂ ਅਰਥ/ਪਰਿਭਾਸ਼ਾ ਲਿਖੋ, ਫਿਰ ਉਦੇਸ਼, ਕਿਸਮਾਂ ਅਤੇ ਪ੍ਰਭਾਵ ਕ੍ਰਮ ਨਾਲ ਲਿਖੋ।
b) ਮੁੱਖ ਸ਼ਬਦ ਮੋਟੇ ਅੱਖਰਾਂ ਜਾਂ ਹੇਠਾਂ ਲਕੀਰ ਨਾਲ ਦਰਸਾਓ।

 

Question 2: ਗਰਮਾਉਣ ਤੋਂ ਕੀ ਭਾਵ ਹੈ? ਸਰੀਰ ਨੂੰ ਕਿਵੇਂ ਗਰਮਾਇਆ ਜਾ ਸਕਦਾ ਹੈ? ਗਰਮਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਲਿਖੋ।

Answer:

ਕਿਸੇ ਵੀ ਸਰੀਰਕ ਕ੍ਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀਆਂ ਕਸਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ (Tone up) ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਗਰਮਾਉਣਾ ਤੋਂ ਭਾਵ ਹੈ ਕਿ ਕੁਝ ਖਾਸ ਪ੍ਰਕਾਰ ਦੀਆਂ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕ੍ਰਿਆ ਕਰਨ ਲਈ ਤਿਆਰ ਕਰਨਾ। ਇਹ ਦੇਖਿਆ ਗਿਆ ਹੈ ਕਿ ਗਰਮਾਉਣ ਦੀਆਂ ਕਸਰਤਾਂ ਕਰਨ ਤੋਂ ਬਿਨਾਂ, ਕਠੋਰ ਜ਼ੋਰਦਾਰ ਕਸਰਤਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਸੰਬੰਧਿਤ ਮਾਸਪੇਸ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਕਈ ਵਾਰ ਗਹਿਰੀ ਸੱਟ ਵੀ ਲੱਗ ਸਕਦੀ ਹੈ। ਹੁਨਰ ਦੇ ਚੰਗੇ ਪ੍ਰਦਰਸ਼ਨ ਲਈ ਸਰੀਰ ਨੂੰ ਤਿਆਰ ਕਰਨ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਕਸਰਤਾਂ ਖਿਡਾਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਕਰ ਦਿੰਦੀਆਂ ਹਨ।
ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗਰਮਾਉਣਾ ਉਹ ਕਿਰਿਆ ਹੈ ਜਿਸ ਨਾਲ ਮੁਕਾਬਲੇ ਦੇ ਬੋਝ ਹੇਠ ਦੱਬੇ ਹੋਏ ਅਤੇ ਮੁਕਾਬਲੇ ਦੀ ਮੰਗ ਨੂੰ ਪੂਰਾ ਕਰਨ ਲਈ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਰੀਰਕ, ਮਾਨਸਿਕ ਅਤੇ ਮਨੋਵਿਗਿਆਨਿਕ ਤੌਰ ਤੇ ਨਾਲ ਤਿਆਰ ਕੀਤਾ ਜਾਂਦਾ ਹੈ ਸਰੀਰ ਰੂਪ ਤੋਂ ਇਸ ਦਾ ਭਾਵ ਸਰੀਰ ਦਾ ਤਾਪਮਾਨ ਵੱਧਣਾ, ਨਾੜੀ ਗਤੀ ਦਾ ਵੱਧਣਾ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਲਹੂ ਦਾ ਦੌਰਾ ਤੇਜ਼ ਹੋਣ ਤੋਂ ਹੈ।
ਗਰਮਾਉਣ ਨੂੰ ਅਸੀਂ ਹੇਠਾਂ ਲਿਖੇ ਭਾਗਾਂ ਵਿਚ ਵੰਡ ਸਕਦੇ ਹਾਂ-
1. ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ।
2. ਸਰੀਰਿਕ ਗਰਮਾਉਣਾ।
ਇਹ ਵਿਸਥਾਰ ਸਹਿਤ ਹੇਠਾਂ ਲਿਖੇ ਅਨੁਸਾਰ ਹਨ-
1. ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ। ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ।
2. ਸਰੀਰਿਕ ਤੌਰ ਤੇ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕ੍ਰਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਸਰੀਰਕ ਤੌਰ ਤੇ ਗਰਮਾਉਣ ਨੂੰ ਹੇਠ ਲਿਖੇ ਦੋ ਭਾਗਾਂ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ।
1. ਸਕਰਮਕ ਗਰਮਾਉਣਾ (Active Warming-up)
2. ਨਿਸ਼ਕ੍ਰਿਆ ਗਰਮਾਉਣਾ (Passive Warming-up)
“ਗਰਮਾਉਣਾ ਮੁੱਢਲੀਆਂ ਕਸਰਤਾਂ ਹਨ ਜੋ ਕਿ ਖਿਡਾਰੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੋਂ ਸਖ਼ਤ ਮਿਹਨਤ ਕਰਨ ਲਈ ਤਿਆਰ ਕਰਦੀ ਹੈ।” “ਗਰਮਾਉਣਾ, ਕਿਰਿਆ ਤੋਂ ਪਹਿਲਾਂ ਦੌੜਨਾ ਅਤੇ ਪੂਰੇ ਸਰੀਰ ਨੂੰ ਗਰਮ ਕਰਨ ਦੀ ਵਿਧੀ ਹੈ।” . “ਗਰਮਾਉਣਾ ਇਕ ਪ੍ਰਕਿਰਿਆ ਹੈ ਜਿੱਥੇ ਮਾਨਵ ਰੂਪੀ ਮਸ਼ੀਨ ਨੂੰ ਉਸ ਪੱਧਰ ਤੇ ਲਿਆ ਜਾਂਦਾ ਹੈ ਜਿੱਥੇ ਉਹ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਾੜੀ ਸੰਵਦਨਾ ਦੇ ਪ੍ਰਤੀ ਸੁਰੱਖਿਅਤ ਢੰਗ ਨਾਲ ਦਬਾਅ ਦੇਵੇ।” ‘ਗਰਮਾਉਣਾ ਆਉਣ ਵਾਲੀਆਂ ਕਿਰਿਆ ਲਈ ਸਰੀਰ ਨੂੰ ਗਰਮ ਕਰਨ ਦੀ ਪ੍ਰਕਿਰਿਆ ਹੈ ” “ਗਰਮਾਉਣਾ ਕਿਸੇ ਵੀ ਮੁਕਾਬਲੇ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਇਹ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਕਿ ਖੇਡਾਂ ਵਿਚ ਅਪਾਹਜਤਾ ਜਾਂ ਖੇਡਾਂ ਵਿਚ ਅਕੁਸ਼ਲਤਾ ਦਾ ਕਾਰਨ ਬਣਦਾ ਹੈ।” ਸਰੀਰ ਨੂੰ ਗਰਮਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ।
ਆਮ ਗਰਮਾਉਣਾ-ਇਸ ਪ੍ਰਕਾਰ ਦੇ ਗਰਮਾਉਣ ਵਿਚ ਖਿਡਾਰੀ ਕਿਸੇ ਵਿਸ਼ੇਸ਼ ਪ੍ਰਕਾਰ ਦੀਆਂ ਕਿਰਿਆ ਨਹੀਂ ਕਰਦਾ। ਇਹ ਆਮ ਤੌਰ ਤੇ ਅੱਠ ਤੋਂ ਦਸ ਮਿੰਟ ਦੀ ਹੁੰਦੀ ਹੈ। ਇਸ ਵਿਚ ਹਲਕੀ ਜੌਗਿੰਗ ਜਾਂ ਤੁਰਨਾ, ਭੱਜਣਾ ਜਾਂ ਸਾਧਾਰਨ ਕਸਰਤਾਂ ਸ਼ਾਮਿਲ ਹੁੰਦੀਆਂ ਹਨ ਜੋ ਦਿਲ ਦੀ ਧੜਕਣ ਨੂੰ ਵਧਾਉਣ ਲਈ ਸਹਾਇਕ ਹੁੰਦੀਆਂ ਹਨ।
ਇਹ ਜੋੜਾਂ ਵਿਚ ਤਾਲਮੇਲ ਅਤੇ ਲਚਕਤਾ ਨੂੰ ਵੀ ਸੁਧਾਰਦੀਆਂ ਹਨ।
ਆਮ ਗਰਮਾਉਣ ਲਈ ਕੋਈ ਖਾਸ ਮਾਪਦੰਡ ਨਹੀਂ ਹੁੰਦਾ ਹਨ ਪਰ ਕੁਝ ਕਸਰਤਾਂ ਜੋ ਕਿ ਸਰੀਰ ਦੇ ਤਾਪਮਾਨ ਨੂੰ ਵਧਾ ਸਕਣ ਉਹ ਲਾਜ਼ਮੀ ਹਨ। ਆਮ ਗਰਮਾਉਣ ਵਿਚ ਕੁਝ ਹੇਠ ਲਿਖੀਆਂ ਕਸਰਤਾਂ ਆਉਂਦੀਆਂ ਹਨ- .
1. ਜੌਗਿੰਗ (Jogging)
2. ਸਟਰਾਈਡ (Strides)
3. ਖਿੱਚਣ ਵਾਲੀਆਂ ਕਸਰਤਾਂ (Stretching Exercises)
4. ਰੋਟੇਸ਼ਨ ਗਤੀ ਵਾਲੀਆਂ ਕਸਰਤਾਂ (Rotation Exercises)
5. ਵਿੰਡ ਸਪ੍ਰਿੰਟ (Wind Sprint)
6. ਵਾਕਿੰਗ ਲੰਜ (Walking lunge)
7. ਬੱਟ ਕਿੱਕਸ (Butt Kicks)
8. ਗੋਡੇ ਨੂੰ ਉੱਚਾ ਖਿੱਚਣਾ (High Knee Pulls)
9. ਪਿੱਛੇ ਵੱਲ ਕਦਮ (Backward Step Over)
10. ਜੰਪਿੰਗ ਜੈਕ (Jumping Jacks)
11. ਅੱਗੇ, ਪਿੱਛੇ ਅਤੇ ਸਾਈਡ ਵੱਲ ਦੌੜਨਾ (Run Forward, Backward and Side)
12. ਹੱਥ, ਬਾਂਹਵਾਂ, ਕੰਧੇ, ਗਰਦਨ, ਗੋਡੇ ਅਤੇ ਲੱਤਾਂ ਦੀਆਂ ਕਸਰਤਾਂ (Exercise for hands, arms, shoulder, neck, knees and legs)
13. ਕੈਲਿਸਥੈਨਿਕ ਕਸਰਤ!
14. ਇਨ੍ਹਾਂ ਨਾਲ ਮਾਸਪੇਸ਼ੀਆਂ ਵਿਚ ਲੈਅ ਆਉਂਦੀ ਹੈ ਅਤੇ ਜੋੜਾਂ ਵਿਚ ਲਚਕਤਾ, ਜੋ ਕਿ ਸਰੀਰ ਨੂੰ ਅਣਚਾਹੀਆਂ ਸੱਟਾਂ ਤੋਂ ਬਚਾਉਂਦਾ ਹੈ।

Exam Tips:

a) ਪਹਿਲਾਂ ਅਰਥ/ਪਰਿਭਾਸ਼ਾ ਲਿਖੋ, ਫਿਰ ਉਦੇਸ਼, ਕਿਸਮਾਂ ਅਤੇ ਪ੍ਰਭਾਵ ਕ੍ਰਮ ਨਾਲ ਲਿਖੋ।
b) ਮੁੱਖ ਸ਼ਬਦ ਮੋਟੇ ਅੱਖਰਾਂ ਜਾਂ ਹੇਠਾਂ ਲਕੀਰ ਨਾਲ ਦਰਸਾਓ।

 

Question 3: ਅੰਤਰਾਲ ਵਿਧੀ ਕੀ ਹੈ? ਅੰਤਰਾਲ ਵਿਧੀ ਤੋਂ ਹੋਣ ਵਾਲਿਆਂ ਫ਼ਾਇਦਿਆਂ ਅਤੇ ਉਦੇਸ਼ਾਂ ਬਾਰੇ ਸੰਖੇਪ ਜਾਣਕਾਰੀ ਦਿਓ।

Answer:

ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮਿਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਹ ਸਿਖਲਾਈ ਵਿਧੀ ਜਰਮਨ ਕੋਚ ਵੋਲਡਮਰ ਗਰਸ਼ਲਰ (Woldemar Gerschler) ਅਤੇ ਡਾ: ਹਰਬਰਟ ਰਾਈਂਡੇਲ (Dr. Herbert Reindell) ਦੁਆਰਾ ਵਿਕਸਿਤ ਕੀਤਾ ਗਿਆ ਸੀ। ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਅਰਾਮ ਨੂੰ ਮਹੱਤਵ ਦਿੰਦੀ ਹੈ। ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ। ਅੰਤਰਾਲ ਵਿਧੀ ਵਿਚ ਖਿਡਾਰੀ ਇਕ-ਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਫਿਰ ਇਕ ਚੌਥਾਈ ਜੌਗਿੰਗ ਕਰਦਾ ਹੈ ਤਾਂ ਕਿ ਤਾਕਤ ਵਾਪਿਸ ਹਾਸਿਲ ਕਰ ਸਕੇ। ਉਹ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ। ਜਿਵੇਂ-ਜਿਵੇਂ ਖਿਡਾਰੀ ਸਟੈਮਿਨਾ ਹਾਸਿਲ ਕਰ ਲੈਂਦਾ ਹੈ, ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿਚ ਵਾਧਾ ਹੋ ਜਾਂਦਾ ਹੈ। ਅਭਿਆਸ ਦੇ ਇਸ ਦ੍ਰਿਸ਼ ਨੂੰ ਤਦ ਤਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮਿਨਾ ਦੀ ਚਰਮ ਸੀਮਾ ਨੂੰ ਨਹੀਂ ਪਾ ਲੈਂਦਾ।
ਅੰਤਰਾਲ ਵਿਧੀ ਦੇ ਫਾਇਦੇ (Advantages of Interval Training)-
1. ਅੰਤਰਾਲ ਵਿਧੀ ਵਿਚ ਊਰਜਾ ਪੈਦਾ ਕਰਨ ਵਾਲੀਆਂ ਦੋ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ। ਇਹ ਪ੍ਰਣਾਲੀ ਐਰੋਬਿਕ ਅਤੇ ਐਨਰੋਬਿਕ ਊਰਜਾ ਪ੍ਰਣਾਲੀ ਹਨ ਐਰੋਬਿਕ ਇਕ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਆਕਸੀਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਊਰਜਾ ਸਰੋਤਿਆਂ ਨੂੰ ਕਾਰਬੋਹਾਈਡਰੇਟਸ ਵਿਚ ਤਬਦੀਲ ਕਰਕੇ ਊਰਜਾ ਪ੍ਰਾਪਤ ਕਰਨਾ ਹੈ। ਇਸਦੇ ਉਲਟ ਐਨਰੋਬਿਕ ਪ੍ਰਣਾਲੀ ਮਾਸਪੇਸ਼ੀਆਂ ਵਿਚ ਮੌਜੂਦ ਕਾਰਬੋਹਾਈਡਰੇਟਸ ਤੋਂ ਊਰਜਾ ਪ੍ਰਾਪਤ ਕਰਕੇ ਛੋਟੀ ਤੇ ਫੱਟਣ ਯੋਗ ਗਤੀਵਿਧੀਆਂ ਵਿਚ ਵਰਤੋਂ ਕਰਦਾ ਹੈ ਜਿਵੇਂ ਕਿ ਸਪਰਿੰਟ, ਜੰਪ, ਭਾਰੀ ਚੀਜ਼ ਨੂੰ ਚੁੱਕਣਾ ਆਦਿ।
2. ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ।
3. ਅੰਤਰਾਲ ਵਿਧੀ ਵਿਚ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾ ਸਕਦਾ ਹੈ।
4. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ।
ਅੰਤਰਾਲ ਵਿਧੀ ਦਾ ਉਦੇਸ਼ (Purpose of the Interval Training) –
1. ਇਹ ਐਰੋਬਿਕ ਪ੍ਰਦਰਸ਼ਨ ਵਿਚ ਸੁਧਾਰ ਕਰਦਾ ਹੈ।
2. ਸਰੀਰ ਨੂੰ ਤੇਜ਼ ਗਤੀ ਵਿਚ ਢਾਲਣਾ ਜਿਸ ਵਿਚ ਅਭਿਆਸ ਨਾਲ ਵਧੇ ਲੈਕਟਿਕ ਐਸਿਡ (Lactic Acid) ਤੇ ਕਾਬੂ ਪਾਉਣਾ ਹੈ।
3. ਲਗਾਤਾਰ ਦੌੜਦੇ ਹੋਏ ਘੱਟ ਸਰੀਰਕ ਤਨਾਅ ਵਿਚ ਸਾਰੇ ਕੰਮ ਨੂੰ ਪੂਰਾ ਕਰਨਾ।

Exam Tips:

a) ਪਹਿਲਾਂ ਛੋਟੀ ਭੂਮਿਕਾ ਲਿਖੋ, ਫਿਰ ਹਰ ਮਹੱਤਵ/ਲਾਭ ਨੂੰ ਨੰਬਰ ਲਗਾ ਕੇ ਵੱਖਰੇ ਬਿੰਦੂ ਵਜੋਂ ਲਿਖੋ।
b) ਘੱਟੋ-ਘੱਟ 5-6 ਬਿੰਦੂ ਲਿਖੋ ਅਤੇ ਹਰ ਬਿੰਦੂ ਦੀ ਇੱਕ-ਦੋ ਸਤਰ ਵਿੱਚ ਵਿਆਖਿਆ ਕਰੋ।
c) ਅੰਤ ਵਿੱਚ ਸੰਖੇਪ ਸਿੱਟਾ ਲਿਖੋ।

 

Question 4: ਖੇਡ ਸਿਖਲਾਈ ਦੇ ਵੱਖ-ਵੱਖ ਸਿਧਾਂਤਾਂ ਨੂੰ ਉਜਾਗਰ ਕਰੋ।

Answer:

ਖੇਡਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਲਈ ਕਈ ਤਰ੍ਹਾਂ ਦੇ ਵਿਸ਼ਵ ਵਿਆਪੀ ਵਿਗਿਆਨਿਕ ਸਿਖਲਾਈ ਸਿਧਾਂਤ ਦਿੱਤੇ ਗਏ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ-
1. ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ (Principle of Individual Differences) – ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇਕੋ ਜਿਹੇ ਨਹੀਂ ਹੁੰਦੇ ਹਨ। ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ, ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ। ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।
2. ਵਰਤੋਂ ਜਾਂ ਨਾ ਵਰਤੋਂ ਦਾ ਸਿਧਾਂਤ (Principle of Use and Disuse) – ਖੇਡ ਸਿਖਲਾਈ ਦਾ ਦੂਜਾ ਸਿਧਾਂਤ ਸਿਖਲਾਈ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਨਿਯਮਿਤ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਸਿਖਲਾਈ ਜਾਂ ਤੰਦਰੁਸਤੀ ਦਾ ਪੱਧਰ ਇਕੋ ਪੱਧਰ ਤੇ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ। ਇਸ ਲਈ ਸਿੱਖੇ ਹੋਏ ਹੁਨਰ ਦੀ ਨਿਯਮਿਤ ਵਰਤੋਂ ਜ਼ਰੂਰੀ ਹੈ।
3. ਵਾਧੂ ਭਾਰ ਦਾ ਸਿਧਾਂਤ (Principle of load and Overload) – ਕਾਰਗੁਜ਼ਾਰੀ ਨੂੰ ਬੇਹਤਰ ਬਣਾਉਣ ਲਈ ਵਾਧੂ ਭਾਰ ਜਿਵੇਂ ਕਿ ਸਧਾਰਣ ਤਣਾਅ ਤੋਂ ਵੱਧ ਭਾਰ ਸਹੀ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ। ਇਸ ਵਾਧੂ ਭਾਰ ਨੂੰ ਵਿਵਸਥਿਤ ਤਰੀਕੇ ਨਾਲ ਹੌਲੀ-ਹੌਲੀ ਵਧਾਇਆ ਜਾਣਾ ਚਾਹੀਦਾ ਹੈ।
4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ, (Principle of Safety and Prevention) – ਸੁਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ, ਜਿਵੇਂ ਕਿ ਸਾਜੋ-ਸਮਾਨ ਦੀ ਸਪੈਸੀਫਿਕੈਸ਼ਨ, ਵਿਦਿਆਰਥੀਆਂ ਦਾ ਵਰਗੀਕਰਨ, ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ, ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ। ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ।
5. ਵਿਭਿੰਨਤਾ ਦਾ ਸਿਧਾਂਤ (Principle of Variety) – ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਭਿੰਨ-ਭਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ। ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ। ਇਸ ਲਈ ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ।
6. ਮਿਆਦ ਦਾ ਸਿਧਾਂਤ (Principle of Periodization) – ਮਿਆਦ ਸ਼ਬਦ ਨੂੰ ਅਸੀਂ ਸਿਖਲਾਈ ਸਮੇਂ ਦੇ ਵਿਭਾਜਨ ਦੇ ਤੌਰ ਤੇ ਲੈਂਦੇ ਹਾਂ। ਇਹ ਇਕ ਵਿਗਿਆਨਿਕ ਅਧਾਰ ਹੈ ਜਿਸ ਨੂੰ ਸਰਵ-ਸ਼੍ਰੇਸ਼ਠ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਮੁਹਾਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਮੋਟੇ ਤੌਰ ਤੇ ਮਿਆਦ ਤੋਂ ਭਾਵ ਤਿਆਰੀ ਦਾ ਸਮਾਂ, ਮੁਕਾਬਲੇ ਦਾ ਸਮਾਂ ਅਤੇ ਰਿਕਵਰੀ ਪੜਾਅ ਤੋਂ ਹੈ।
7. ਪ੍ਰਗਤੀ ਦਾ ਸਿਧਾਂਤ (Principle of Progression) – ਇਸ ਸਿਧਾਂਤ ਤੋਂ ਭਾਵ ਹੈ ਕਿ ਸਿਖਲਾਈ ਹਮੇਸ਼ਾ ਆਸਾਨ ਤੋਂ ਗੁੰਝਲਦਾਰ (Simple complex) ਹੋਣੀ ਚਾਹੀਦੀ ਹੈ; ਜਿਵੇਂ ਕਿ ਬਾਸਕੇਟਬਾਲ ਵਿਚ ਲੇਅ-ਅੱਪ ਸ਼ੱਟ ਸਿੱਖਣ ਤੋਂ ਪਹਿਲਾਂ ਡਬਲਿੰਗ Dribbling) ਦਾ ਹੁਨਰ ਸਿੱਖਣਾ ਚਾਹੀਦਾ ਹੈ। ਸਿਖਲਾਈ ਨੂੰ ਮਜਬੂਤ ਬਣਾਉਣ ਲਈ ਬੁਨਿਆਦੀ ਸਿਧਾਂਤ ਪਹਿਲਾਂ ਸਿੱਖਣੇ ਚਾਹੀਦੇ ਹਨ ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਹੌਲੀ-ਹੌਲੀ ਅੱਗੇ ਵੱਧਣਾ ਚਾਹੀਦਾ ਹੈ।
8. ਆਰਾਮ ਦਾ ਸਿਧਾਂਤ (Principle of Rest/Recovery) – ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ’ਤੇ ਸਖ਼ਤ ਅਭਿਆਸ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ। ਇਸ ਤੋਂ ਇਲਾਵਾ ਵਿਅਕਤੀ ਆਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖ਼ੁਰਾਕ ਵੀ ਲੈਣੀ ਜ਼ਰੂਰੀ ਹੈ।
9. ਅਨੁਕੂਲਨ ਦਾ ਸਿਧਾਂਤ (Principle of Conditioning/Adaptation) – ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ। ਜਿਸ ਨਾਲ ਸਿਖਲਾਈ ਵਿਚ ਸਰੀਰਿਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਲਈ ਸਰੀਰਿਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਨੂੰ ਸ਼ਾਮਿਲ ਕੀਤਾ ਜਾ ਸਕੇ।
10. ਕਿਰਿਆਸ਼ੀਲ ਭਾਗੀਦਾਰੀ ਦਾ ਸਿਧਾਂਤ (Principle of Active Participation) – ਇਸ ਸਿਧਾਂਤ ਤੋਂ ਭਾਵ ਇਹ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ। ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫ਼ਾਇਦੇਮੰਦ ਹੋ ਸਕਦੀ ਹੈ ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲਵੇ। ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ।

Exam Tips:

a) ਪਹਿਲਾਂ ਵਿਸ਼ੇ ਦੀ ਪਰਿਭਾਸ਼ਾ ਲਿਖੋ, ਫਿਰ ਹਰ ਪ੍ਰਕਾਰ/ਸਿਧਾਂਤ ਨੂੰ ਵੱਖਰੇ ਸਿਰਲੇਖ ਹੇਠ ਲਿਖੋ।
b) ਹਰ ਭਾਗ ਦੀ ਵਿਆਖਿਆ ਨਾਲ ਉਦਾਹਰਣ ਜੋੜੋ ਅਤੇ ਗਿਣਤੀ ਦਾ ਕ੍ਰਮ ਬਣਾਈ ਰੱਖੋ।

 

Question 5: ਖੇਡ ਸਿਖਲਾਈ ਤੋਂ ਤੁਸੀਂ ਕੀ ਸਮਝਦੇ ਹੋ? ਸਪੋਰਟਸ ਟਰੇਨਿੰਗ ਦੇ ਵੱਖ-ਵੱਖ ਅਸੂਲਾਂ ਦੀ ਵਿਆਖਿਆ ਕਰੋ।

Answer:

ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਸਾਧਨ ਹਨ ਜਿਸ ਦੁਆਰਾ ਖਿਡਾਰੀ ਸਰੀਰਕ, ਤਕਨੀਕੀ, ਬੌਧਿਕ, ਮਨੋਵਿਗਿਆਨਿਕ ਅਤੇ ਨੈਤਿਕ ਤੌਰ ਤੇ ਤਿਆਰ ਹੁੰਦਾ ਹੈ, ਉਸ ਨੂੰ ਖੇਡ ਸਿਖਲਾਈ ਕਿਹਾ ਜਾਂਦਾ ਹੈ।
ਉਹ ਸਾਰੇ ਸਿੱਖਣ ਦੇ ਪ੍ਰਭਾਵ ਅਤੇ ਪ੍ਰਕ੍ਰਿਆਵਾਂ ਜੋ ਖੇਡਾਂ ਦੇ ਪ੍ਰਦਰਸ਼ਨ ਨੂੰ ਵਧਾਉਣ ਦੇ ਵਿਚ ਮੱਦਦਗਾਰ ਹੁੰਦੇ ਹਨ। ਉਹ ਸਭ ਖੇਡ ਸਿਖਲਾਈ ਦੇ ਮਹੱਤਵਪੂਰਨ ਅੰਗ ਹਨ।
ਖੇਡ ਸਿਖਲਾਈ ਦੇ ਸਿਧਾਂਤ (Principles of Sports Training) – ਖੇਡਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਲਈ ਕਈ ਤਰ੍ਹਾਂ ਦੇ ਵਿਸ਼ਵ ਵਿਆਪੀ ਵਿਗਿਆਨਿਕ ਸਿਖਲਾਈ ਸਿਧਾਂਤ ਦਿੱਤੇ ਗਏ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ-
1. ਇਕਸਾਰਤਾ ਦਾ ਸਿਧਾਂਤ ਤੇ ਵਖਰੇਵੇਂ ਸਿਧਾਂਤ (Principle of Uniformity and differentiation) – ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇਕੋ ਜਿਹੇ ਨਹੀਂ ਹੁੰਦੇ ਹਨ। ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ। ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।
2. ਨਿਰੰਤਰਤਾ ਦਾ ਸਿਧਾਂਤ (Principle of Continuity) – ਖੇਡ ਸਿਖਲਾਈ ਦਾ ਦੂਜਾ ਸਿਧਾਂਤ ਸਿਖਲਾਈ ‘ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਨਿਯਮਿਤ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਸਿਖਲਾਈ ਜਾਂ ਤੰਦਰੁਸਤੀ ਦਾ ਪੱਧਰ ਇਕੋ ਪੱਧਰ ਤੇ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ। ਇਸ ਲਈ ਸਿੱਖੇ ਹੋਏ ਹੁਨਰ ਦੀ ਨਿਯਮਿਤ ਵਰਤੋਂ ਜ਼ਰੂਰੀ ਹੈ।
3. ਵਾਧੂ ਭਾਰ ਦਾ ਸਿਧਾਂਤ (Principle of load and Overload) – ਕਾਰਗੁਜ਼ਾਰੀ ਨੂੰ ਬੇਹਤਰ ਬਣਾਉਣ ਲਈ ਵਾਧੂ ਭਾਰ ਜਿਵੇਂ ਕਿ ਸਧਾਰਣ ਤਣਾਅ ਤੋਂ ਵੱਧ ਭਾਰ ਸਹੀ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ। ਇਸ ਵਾਧੂ ਭਾਰ ਨੂੰ ਵਿਵਸਥਿਤ ਤਰੀਕੇ ਨਾਲ ਹੌਲੀ-ਹੌਲੀ ਵਧਾਇਆ ਜਾਣਾ ਚਾਹੀਦਾ ਹੈ।
4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ (Principle of Safety and Prevention) – ਸੁਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ, ਜਿਵੇਂ ਕਿ ਸਾਜੋ-ਸਮਾਨ ਦੀ ਸਪੈਸੀਫਿਕੈਸ਼ਨ, ਵਿਦਿਆਰਥੀਆਂ ਦਾ ਵਰਗੀਕਰਨ, ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ, ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ। ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ।
5. ਵਿਭਿੰਨਤਾ ਦਾ ਸਿਧਾਂਤ (Principle of variety) – ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਭਿੰਨ-ਭਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ। ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ। ਇਸ ਲਈ ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ।
6. ਮਿਆਦ ਦਾ ਸਿਧਾਂਤ (Principle of Periodization) – ਮਿਆਦ ਸ਼ਬਦ ਨੂੰ ਅਸੀਂ ਸਿਖਲਾਈ ਸਮੇਂ ਦੇ ਵਿਭਾਜਨ ਦੇ ਤੌਰ ਤੇ ਲੈਂਦੇ ਹਾਂ। ਇਹ ਇਕ ਵਿਗਿਆਨਿਕ ਅਧਾਰ ਹੈ ਜਿਸ ਨੂੰ ਸਰਵ-ਸ਼੍ਰੇਸ਼ਠ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਮੁਹਾਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ। ਮੋਟੇ ਤੌਰ ਤੇ ਮਿਆਦ ਤੋਂ ਭਾਵ ਤਿਆਰੀ ਦਾ ਸਮਾਂ, ਮੁਕਾਬਲੇ ਦਾ ਸਮਾਂ ਅਤੇ ਰਿਕਵਰੀ ਪੜਾਅ ਤੋਂ ਹੈ।
7. ਪ੍ਰਗਤੀ ਦਾ ਸਿਧਾਂਤ (Principle of Progression) – ਇਸ ਸਿਧਾਂਤ ਤੋਂ ਭਾਵ ਹੈ ਕਿ ਸਿਖਲਾਈ ਹਮੇਸ਼ਾ ਆਸਾਨ ਤੋਂ ਗੁੰਝਲਦਾਰ (Simple complex) ਹੋਣੀ ਚਾਹੀਦੀ ਹੈ; ਜਿਵੇਂ ਕਿ ਬਾਸਕਟਬਾਲ ਵਿਚ ਲੇਅ-ਅੱਪ ਸ਼ੱਟ ਸਿੱਖਣ ਤੋਂ ਪਹਿਲਾਂ ਡਬਲਿੰਗ (Dribbling) ਦਾ ਹੁਨਰ ਸਿੱਖਣਾ ਚਾਹੀਦਾ ਹੈ। ਸਿਖਲਾਈ ਨੂੰ ਮਜਬੂਤ ਬਣਾਉਣ ਲਈ ਬੁਨਿਆਦੀ ਸਿਧਾਂਤ ਪਹਿਲਾਂ ਸਿੱਖਣੇ ਚਾਹੀਦੇ ਹਨ। ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਹੌਲੀ-ਹੌਲੀ ਅੱਗੇ ਵੱਧਣਾ ਚਾਹੀਦਾ ਹੈ।
8. ਅਰਾਮ ਦਾ ਸਿਧਾਂਤ (Principle of rest/Recovery) – ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ਤੇ ਸਖ਼ਤ ਅਭਿਆਸ ਤੋਂ ਬਾਅਦ ਅਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ। ਇਸ ਤੋਂ ਇਲਾਵਾ ਵਿਅਕਤੀ ਅਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖੁਰਾਕ ਵੀ ਲੈਣੀ ਜ਼ਰੂਰੀ ਹੈ।
9. ਅਨੁਕੂਲਨ ਦਾ ਸਿਧਾਂਤ (Principle of Conditioning/adaptation) – ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ। ਜਿਸ ਨਾਲ ਸਿਖਲਾਈ ਵਿਚ ਸਰੀਰਿਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ। ਇਸ ਲਈ ਸਰੀਰਿਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਨੂੰ ਸ਼ਾਮਿਲ ਕੀਤਾ ਜਾ ਸਕੇ।
10. ਕਿਰਿਆਸ਼ੀਲ ਭਾਗੀਦਾਰੀ ਦਾ ਸਿਧਾਂਤ (Principle of Active Participation) – ਇਸ ਸਿਧਾਂਤ ਤੋਂ ਭਾਵ ਇਹ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ। ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫ਼ਾਇਦੇਮੰਦ ਹੋ ਸਕਦੀ ਹੈ ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲਵੇ। ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਿਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ।
Class 12

Exam Tips:

a) ਪਹਿਲਾਂ ਵਿਸ਼ੇ ਦੀ ਪਰਿਭਾਸ਼ਾ ਲਿਖੋ, ਫਿਰ ਹਰ ਪ੍ਰਕਾਰ/ਸਿਧਾਂਤ ਨੂੰ ਵੱਖਰੇ ਸਿਰਲੇਖ ਹੇਠ ਲਿਖੋ।
b) ਹਰ ਭਾਗ ਦੀ ਵਿਆਖਿਆ ਨਾਲ ਉਦਾਹਰਣ ਜੋੜੋ ਅਤੇ ਗਿਣਤੀ ਦਾ ਕ੍ਰਮ ਬਣਾਈ ਰੱਖੋ।

 

Physical Education Class 12 Curriculum Solutions: Punjabi Medium Chapter 02 ਖੇਡ ਸਿਖਲਾਈ

Accessing Punjabi Medium Chapter 02 ਖੇਡ ਸਿਖਲਾਈ Solutions

Access structured Punjab Board textbook solutions for Punjabi Medium Chapter 02 ਖੇਡ ਸਿਖਲਾਈ. Designed in alignment with the latest academic curriculum for Class 12 Physical Education, these answers cover all end-of-chapter exercises to support daily learning and homework completion.

Concept-Driven Answers for Class 12 Physical Education

Each solution includes detailed reasoning to foster genuine comprehension of Punjabi Medium Chapter 02 ਖੇਡ ਸਿਖਲਾਈ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 12 Physical Education.

FAQs

Where can I find the latest PSEB 12th Class Physical Education Solutions Chapter 2 ਖੇਡ ਸਿਖਲਾਈ for the 2026-27 session?

The complete and updated PSEB 12th Class Physical Education Solutions Chapter 2 ਖੇਡ ਸਿਖਲਾਈ is available for free on StudiesToday.com. These solutions for Class 12 Physical Education are as per latest Punjab Board curriculum.

Are the Physical Education Punjab Board solutions for Class 12 updated for the new 50% competency-based exam pattern?

Yes, our experts have revised the PSEB 12th Class Physical Education Solutions Chapter 2 ਖੇਡ ਸਿਖਲਾਈ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class Physical Education Solutions Chapter 2 ਖੇਡ ਸਿਖਲਾਈ will help students to get full marks in the theory paper.

Do you offer PSEB 12th Class Physical Education Solutions Chapter 2 ਖੇਡ ਸਿਖਲਾਈ in multiple languages like Hindi and English?

Yes, we provide bilingual support for Class 12 Physical Education. You can access PSEB 12th Class Physical Education Solutions Chapter 2 ਖੇਡ ਸਿਖਲਾਈ in both English and Hindi medium.

Is it possible to download the Physical Education Punjab Board solutions for Class 12 as a PDF?

Yes, you can download the entire PSEB 12th Class Physical Education Solutions Chapter 2 ਖੇਡ ਸਿਖਲਾਈ in printable PDF format for offline study on any device.