PSEB 12th Class Physical Education Solutions Chapter 1 ਸਰੀਰਕ ਯੋਗਤਾ

Official Punjab Board Solutions for Class 12 Physical Education: Punjabi Medium Chapter 01 ਸਰੀਰਕ ਯੋਗਤਾ

Access comprehensive textbook solutions for Punjabi Medium Chapter 01 ਸਰੀਰਕ ਯੋਗਤਾ using the official curriculum guides for Class 12 Physical Education. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Physical Education: Punjabi Medium Chapter 01 ਸਰੀਰਕ ਯੋਗਤਾ

Navigate directly to the solved Physical Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ ਅਤੇ ਉੱਤਰ

Question 1: ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

Answer:

ਤਾਕਤ ਦੋ ਪ੍ਰਕਾਰ ਦੀ ਹੁੰਦੀ ਹੈ-
1. ਸਥਿਰ ਤਾਕਤ,
2. ਗਤੀਸ਼ੀਲ ਤਾਕਤ!

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 2: ਸਰੀਰਕ ਯੋਗਤਾ ਦੇ ਕਿੰਨੇ ਅੰਗ ਹੁੰਦੇ ਹਨ?

Answer:

ਤਾਕਤ, ਸਹਿਣਸ਼ੀਲਤਾ, ਰਫਤਾਰ, ਲਚਕ, ਫੁਰਤੀ ਅਤੇ ਤਾਲਮੇਲ ਯੋਗਤਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 3: ਛੋਟੀ ਦੂਰੀ ਦੀਆਂ ਦੌੜਾਂ ਦੱਸੋ।

Answer:

100 ਮੀ., 200 ਮੀ., 400 ਮੀ., 100 ਹਰਡਲ ਅਤੇ 110 ਮੀ. ਹਰਡਲ, 4 × 100 ਰਿਲੇ ਅ ਅਤੇ 4 × 200 ਰਿਲੇ ਅ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 4: ਸੁਸਤ ਲਚਕ ਵੱਧ ਹੁੰਦੀ ਹੈ ਜਾਂ ਚੁਸਤ ਲਚਕ?

Answer:

ਸੁਸਤ ਲਚਕ।

Exam Tips:

a) ਪਹਿਲਾਂ "ਹਾਂ" ਜਾਂ "ਨਹੀਂ" / ਸਹੀ ਵਿਕਲਪ ਲਿਖੋ, ਫਿਰ ਛੋਟਾ ਕਾਰਨ ਦਿਓ।

 

Question 5: ਮੱਧ ਸਮੇਂ ਦੀ ਸਹਿਣਸ਼ੀਲਤਾ ਕੀ ਹੈ?

Answer:

ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance)-ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ, ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਣਾਂ ਹਨ।

Exam Tips:

a) "ਮੱਧ ਸਮੇਂ ਦੀ ਸਹਿਣਸ਼ੀਲਤਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 6: ਲੰਬੇ ਸਮੇਂ ਦੀ ਸਹਿਣਸ਼ੀਲਤਾ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਲੰਬੇ ਸਮੇਂ ਦੀ ਸਹਿਣਸ਼ੀਲਤਾ (Long Term Endurance) – ਇਸ ਕਿਸਮ ਦੀ ਸਹਿਣਸ਼ੀਲਤਾ ਐਰੋਬਿਕ ਊਰਜਾ ਪ੍ਰਣਾਲੀ ’ਤੇ ਨਿਰਭਰ ਕਰਦੀ ਹੈ। ਲੰਬੇ ਸਮੇਂ ਦੀ ਸਹਿਣਸ਼ੀਲਤਾ ਦਾ ਵਿਕਾਸ ਉਹਨਾਂ ਮੁਕਾਬਲਿਆਂ ਲਈ ਕੀਤਾ ਜਾਂਦਾ ਹੈ ਜੋ ਕਿ 10 ਮਿੰਟ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਖੇਡੇ ਜਾਂਦੇ ਹਨ। ਜਿਵੇਂ ਕਿ ਮੈਰਾਥਨ, 5000 ਮੀਟਰ ਅਤੇ ‘ 10,000 ਮੀਟਰ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 7: ਸੁਸਤ ਲਚਕ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਸੁਸਤ ਲਚਕ (Passive Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਟ੍ਰੈਚਿੰਗ (Stretching) ਕਸਰਤਾਂ ਕਰਨਾ। ਇਹ ਚੁਸਤ ਲਚਕ ਤੋਂ ਵੱਧ ਹੁੰਦੀ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 8: ਸਹਿਣਸ਼ੀਲਤਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਇਹਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ।

Answer:

ਸਹਿਣਸ਼ੀਲਤਾ ਦੇ ਪ੍ਰਕਾਰ (Types of Endurance) – ਲੋੜਾਂ ਮੁਤਾਬਿਕ ਸਹਿਣਸ਼ੀਲਤਾ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਕਿਰਿਆ ਦੇ ਸੁਭਾਅ ਅਨੁਸਾਰ (As per Nature of the Activity)
(ੳ) ਬੁਨਿਆਦੀ ਸਹਿਣਸ਼ੀਲਤਾ (Basic Endurance) – ਬੁਨਿਆਦੀ ਸਹਿਣਸ਼ੀਲਤਾ ਮੁੱਖ ਤੌਰ ਤੇ ਐਰੋਬਿਕ ਸਹਿਣਸ਼ੀਲਤਾ ਤੇ ਨਿਰਭਰ ਕਰਦੀ ਹੈ। ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਨਾਲ ਮਿਲਦੀ ਰਹੇ। ਇਹ ਹੌਲੀ-ਹੌਲੀ ਕੀਤੀਆਂ ਜਾਂਦੀਆਂ ਹਨ ਜਿਸ ਵਿਚ ਸਰੀਰ ਦੇ ਸਾਰੇ ਮਸਲ ਗਰੁੱਪ ਭਾਗ ਲੈਂਦੇ ਹਨ। ਦੌੜਨਾ, ਜੌਗਿੰਗ, ਚੱਲਣਾ ਅਤੇ ਤੈਰਾਕੀ ਬੁਨਿਆਦੀ ਸਹਿਣਸ਼ੀਲਤਾ ਦੇ ਉਦਾਹਰਨ ਹਨ।
(ਅ) ਆਮ ਸਹਿਣਸ਼ੀਲਤਾ (General Endurance) – ਇਹ ਐਰੋਬਿਕ ਅਤੇ ਐਨਰੋਬਿਕ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ। ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ। ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਤੱਕ ਕੰਮ ਕਰਨ ਦੇ ਯੋਗ ਬਣਾਉਂਦੀ ਹੈ।
(ੲ) ਵਿਸ਼ੇਸ਼ ਸਹਿਣਸ਼ੀਲਤਾ (Specific Endurance) – ਵਿਸ਼ੇਸ਼ ਸਹਿਣਸ਼ੀਲਤਾ ਹਰ ਖੇਡ ਲਈ ਅਲੱਗ-ਅਲੱਗ ਹੁੰਦੀ ਹੈ। ਹਰ ਖੇਡ ਦੀ ਆਪਣੀ ਗਤੀ ਹੁੰਦੀ ਹੈ, ਜਿਵੇਂ ਮੈਰਾਥਨ ਦੌੜਾਕਾਂ ਨੂੰ ਲੰਬੇ ਸਮੇਂ ਤੱਕ ਦੌੜਨਾ ਪੈਂਦਾ ਹੈ, ਜਦਕਿ ਮੁੱਕੇਬਾਜ਼ (Boxer) ਨੂੰ ਆਪਣੀ ਬਾਊਟ (Bout) 3 ਮਿੰਟ ਵਿਚ ਖ਼ਤਮ ਕਰਨੀ ਹੁੰਦੀ ਹੈ। ਇਸ ਲਈ ਖਿਡਾਰੀ ਨੂੰ ਉੱਪਰ ਦਿੱਤੇ ਪ੍ਰਕਾਰਾਂ ਤੋਂ ਇਲਾਵਾ ਆਪਣੀ ਖੇਡ ਦੀ ਵਿਸ਼ੇਸ਼ ਸਹਿਣਸ਼ੀਲਤਾ ਦੀ ਤਿਆਰੀ ਵੀ ਕਰਨੀ ਪੈਂਦੀ ਹੈ।
2. ਸਮੇਂ ਅਨੁਸਾਰ (As per Duration)
(ੳ) ਘੱਟ ਸਮੇਂ ਦੀ ਸਹਿਣਸ਼ੀਲਤਾ (Short Term Endurance) – ਖੇਡ ਕ੍ਰਿਆਵਾਂ ਦੀ ਥਕਾਨ ਤੇ ਕਾਬੂ ਪਾਉਣ ਲਈ ਘੱਟ ਸਮੇਂ ਦੀ ਸਹਿਣਸ਼ੀਲਤਾ ਦੀ ਲੋੜ ਹੁੰਦੀ ਹੈ; ਜਿਵੇਂ ਛੋਟੀਆਂ ਦੌੜਾਂ (ਸਪਰਿੰਟ) ਇਸ ਦੇ ਉਦਾਹਰਨ ਹਨ। ਇਸ ਨੂੰ ਐਨਰੋਬਿਕ ਕਿਰਿਆ ਵੀ ਕਿਹਾ ਜਾਂਦਾ ਹੈ।
(ਅ) ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance) – ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ; ਜਿਵੇਂ ਮੱਧ ਦੂਰੀ ਦੀਆਂ ਦੌੜਾਂ। ਇਸ ਸਹਿਣਸ਼ੀਲਤਾ ਨੂੰ ਐਨਰੋਬਿਕ ਸਹਿਣਸ਼ੀਲਤਾ ਵੀ ਕਿਹਾ ਜਾਂਦਾ ਹੈ।
(ੲ) ਲੰਬੇ ਸਮੇਂ ਦੀ ਸਹਿਣਸ਼ੀਲਤਾ (Long Term Endurance) – ਇਸ ਕਿਸਮ ਦੀ ਸਹਿਣਸ਼ੀਲਤਾ ਐਰੋਬਿਕ ਊਰਜਾ ਪ੍ਰਣਾਲੀ ਤੇ ਨਿਰਭਰ ਕਰਦੀ ਹੈ। ਇਸ ਦਾ ਵਿਕਾਸ ਉਹਨਾਂ ਮੁਕਾਬਲਿਆਂ ਲਈ ਕੀਤਾ ਜਾਂਦਾ ਹੈ ਜੋ 10 ਮਿੰਟ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਖੇਡੇ ਜਾਂਦੇ ਹਨ; ਜਿਵੇਂ ਮੈਰਾਥਨ, 5000 ਮੀਟਰ ਅਤੇ 10,000 ਮੀਟਰ ਦੀਆਂ ਦੌੜਾਂ।

Exam Tips:

a) ਪਹਿਲਾਂ ਕੁੱਲ ਪ੍ਰਕਾਰਾਂ ਦੀ ਗਿਣਤੀ ਲਿਖੋ, ਫਿਰ ਹਰ ਪ੍ਰਕਾਰ ਨੂੰ ਅਲੱਗ ਸਿਰਲੇਖ ਹੇਠ ਸਮਝਾਓ।
b) ਹਰ ਪ੍ਰਕਾਰ ਦੀ ਪਰਿਭਾਸ਼ਾ ਅਤੇ ਇੱਕ ਉਦਾਹਰਣ ਜੋੜੋ।

 

Question 9: ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ’ਤੇ ਨੋਟ ਲਿਖੋ। (ਉ) ਗਤੀ (ਅ) ਲਚਕ (ਬ) ਤਾਲਮੇਲ ਯੋਗਤਾ।

Answer:

(ੳ) ਗਤੀ (ਰਫਤਾਰ) (Speed)-ਗਤੀ ਇਕ ਅਧਿਕਤਮ ਦਰ ਹੁੰਦੀ ਹੈ, ਜਿਸ ਵਿਚ ਇਕ ਵਿਅਕਤੀ ਇਕ ਵਿਸ਼ੇਸ਼ ਦੂਰੀ ਨੂੰ ਤੈਅ ਕਰਨ ਲਈ ਆਪਣੇ ਸਰੀਰ ਵਿਚ ਗਤੀ ਲੈ ਕੇ ਆਉਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਰਫਤਾਰ ਘੱਟ ਤੋਂ ਘੱਟ ਸਮੇਂ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ ਦੀ ਯੋਗਤਾ ਹੁੰਦੀ ਹੈ। ਇਹ ਯੋਗਤਾ ਜ਼ਿਆਦਾਤਰ ਜਨਮਜਾਤ ਗੁਣਾਂ (ਵਿਰਸੇ) ’ਤੇ ਨਿਰਭਰ ਕਰਦੀ ਹੈ। ਇਸ ਲਈ ਅਸੀਂ ਜਟਿਲ ਅਭਿਆਸ ਤੋਂ ਬਾਅਦ ਵੀ ਸਿਰਫ 20% ਗਤੀ ਹੀ ਵਿਕਸਿਤ ਕਰ ਸਕਦੇ ਹਾਂ ਤਦ ਹੀ ਕਿਹਾ ਜਾਂਦਾ ਹੈ ਕਿ ਤੇਜ਼ ਦੌੜਾਕ ਜਨਮ ਲੈਂਦੇ ਹਨ, ਬਣਾਏ ਨਹੀਂ ਜਾਂਦੇ।
ਰਫਤਾਰ ਦੇ ਪ੍ਰਕਾਰ (Types of Speed)
1. ਪ੍ਰਤੀਕ੍ਰਿਆ ਰਫਤਾਰ (Reaction Speed) – ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ। ਇਸ ਵਿਚ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ, ਜਿਵੇਂ ਕਿ ਕੋਚ (Coach) ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ।
2. ਗਤੀ ਦੀ ਯੋਗਤਾ (Acceleration Ability) – ਇਹ ਸਥਿਰ (Stationary) ਅਵਸਥਾ ਤੋਂ ਵੱਧ ਤੋਂ ਵੱਧ (Maximum) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ : ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ (Sprint) ਛੋਟੀ ਦੂਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ, ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ।
3. ਲੋਕੋਮੋਟਰ ਜਾਂ ਗਮਨ ਦੀ ਯੋਗਤਾ ਜਾਂ ਇੰਜਣ ਯੋਗਤਾ (Locomotor Ability) – ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ। ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀ. 200 ਮੀ. ਅਤੇ 400 ਮੀ. ਆਦਿ ਇਸ ਦੀਆਂ ਉਦਾਹਰਣਾਂ ਹਨ।
4. ਸੰਚਲਨ ਵੇਗ (Movement Speed) – ਇਹ ਉਹ ਯੋਗਤਾ ਜਿਸ ਵਿਚ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਕ੍ਰਿਆ ਨੂੰ ਪੂਰਾ ਕੀਤਾ ਜਾਂਦਾ ਹੈ।
5. ਰਫ਼ਤਾਰ ਸਹਿਣਸ਼ੀਲਤਾ (Speed Endurance) – ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤਕ ਬਣਾ ਕੇ ਰੱਖਦਾ ਹੈ।
(ਅ) ਲਚਕ (Flexibility) – ਲਚਕ ਗਤੀਸ਼ੀਲਤਾ ਦੀ ਉਹ ਦਰ ਜੋ ਕਿ ਜੋੜਾਂ ਤੇ ਸੰਭਵ ਹੁੰਦੀ ਹੈ ਅਸੀਂ ਆਮ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਕਿ ਲਚਕ ਨੂੰ ਸੁਸਤ (Passive) ਕ੍ਰਿਆਵਾਂ ਦੇ ਦੌਰਾਨ, ਜੋੜਾਂ ਅਤੇ ਉਹਨਾਂ ਦੇ ਆਸਪਾਸ ਦੀਆਂ ਮਾਸਪੇਸ਼ੀਆਂ (Muscles) ਦੀ ਗਤੀ ਦੀ ਦਰ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ‘ ਲਚਕ ਹੋਰਨਾਂ ਸਰੀਰਕ ਗੁਣਾਂ ਵਾਂਗ ਇਕ ਬਹੁਮੁੱਲਾ ਗੁਣ ਹੈ ਅਤੇ ਸਰੀਰਕ ਸਿੱਖਿਆ ਅਤੇ ਖਿਡਾਰੀਆਂ ਵਿਚ ਇਸਦੀ ਆਪਣੀ ਮਹੱਤਤਾ ਹੈ ਕਿਉਂਕਿ ਲਚਕਦਾਰ ਖਿਡਾਰੀ ਮੈਦਾਨ ਵਿਚ ਕਈ ਤਰ੍ਹਾਂ ਦੀਆਂ ਸੱਟਾਂ ਤੋਂ ਬਚਿਆ ਰਹਿੰਦਾ ਹੈ। ਲਚਕ ਦੇ ਕਈ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਦਾ ਵਰਗੀਕਰਨ ਹੇਠ ਲਿਖੇ ਅਨੁਸਾਰ ਹੈ-ਸਥਿਰ ਲਚਕ (Static Flexibility) – ਇਹ ਸਥਿਰ ਲਚਕ ਸਰੀਰਕ ਜੋੜਾਂ ਨੂੰ ਸਥਿਰ ਸਥਿਤੀ ਵਿਚ ਰੱਖਣ ਦੀ ਯੋਗਤਾ ਹੈ।
(i) ਸੁਸਤ ਲਚਕ (Passive Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਟ੍ਰੈਚਿੰਗ (Stretching) ਕਸਰਤਾਂ ਕਰਨਾ। ਇਹ ਚੁਸਤ ਲਚਕ ਤੋਂ ਵੱਧ ਹੁੰਦੀ ਹੈ।
(ii) ਚੁਸਤ ਲਚਕ (Active Flexibility – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ। ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ।
(iii) ਗਤੀਸ਼ੀਲ ਲਚਕ (Dynamic Flexibility) – ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ। ਜਿਵੇਂ ਕਿ ਦੌੜਨਾ, ਤੈਰਨਾ ਜਾਂ ਸਮਰਸੱਲਟ (Somersault) ਆਦਿ।
(ਇ) ਤਾਲਮੇਲ ਯੋਗਤਾ (Coordination Ability) – ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ (Motor task) ਸਹਿਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦਾ ਪਰਸਪਰ ਸੰਬੰਧ ਹੁੰਦਾ ਹੈ ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ-ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ’ਤੇ ਨਿਰਭਰ ਕਰਦੀ ਹੈ। ਤਾਲਮੇਲ ਸਨਾਯੂ ਤੰਤਰ ਤੇ ਵੀ ਨਿਰਭਰ ਕਰਦਾ ਹੈ। ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ।
ਤਾਲਮੇਲ ਦੇ ਪ੍ਰਕਾਰ (Types of co-ordination) – ਖੇਡਾਂ ਦੀ ਦੁਨੀਆਂ ਵਿਚ ਮੁੱਖ ਤੌਰ ਤੇ ਸੱਤ (7) ਪ੍ਰਕਾਰ ਦੀ ਤਾਲਮੇਲ ਯੋਗਤਾ ਪਾਈ ਜਾਂਦੀ ਹੈ
1. ਸਥਿਤੀ ਨਿਰਧਾਰਣ ਯੋਗਤਾ (Orientation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਜ਼ਰੂਰਤ ਅਨੁਸਾਰ ਸਥਾਨ ਅਤੇ ਸਮੇਂ ਤੇ ਆਪਣੇ ਸਰੀਰ ਦਾ ਵਿਸ਼ਲੇਸ਼ਣ ਕਰਕੇ ਪਰਿਵਰਤਨ ਕਰ ਲੈਂਦਾ ਹੈ। ਉਦਾਹਰਨ ਦੇ ਤੌਰ ਤੇ ਜਿਮਨਾਸਟਿਕ ਵਿਚ ਖੇਡ ਪ੍ਰਦਰਸ਼ਨ ਮੁਤਾਬਿਕ ਸਰੀਰ ਦੀ ਸਥਿਤੀ ਨੂੰ ਬਦਲਣਾ, ਬਾਸਕਟਬਾਲ ਵਿਚ ਅਫੈਨਸ ਤੇ ਡੀਫੈਨਸ (Offense and defense) ਵਿਚ ਆਪਣੇ ਸਰੀਰ ਦੀ ਸਥਿਤੀ ਵਿਚ ਬਦਲਾਵ ਕਰ ਲੈਂਦਾ ਹੈ।
2. ਸੰਯੋਜਨ ਦੀ ਯੋਗਤਾ (Coupling Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਸਰੀਰ ਦੇ ਅੰਗਾਂ ਨੂੰ ਗਤੀ ਵਿਚ ਅਰਥਪੂਰਨ ਢੰਗ ਨਾਲ ਸੰਯੋਜਨ ਕਰਦਾ ਹੈ, ਜਿਵੇਂ ਵਾਲੀਬਾਲ ਵਿਚ ਸਪਾਈਕਿੰਗ ਦੇ ਦੌਰਾਨ ਖਿਡਾਰੀ ਤੇਜ਼ ਗਤੀ ਨਾਲ ਜੰਪ ਕਰਦਾ ਹੈ ਬਾਲ ਨੂੰ ਹਿੱਟ ਕਰਦਾ ਹੈ। ਇਸ ਸਮੇਂ ਉਸ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਇਕਸਾਰਤਾ ਦਾ ਤਾਲਮੇਲ ਹੁੰਦਾ ਹੈ।
3. ਅੰਤਰ ਯੋਗਤਾ (Differentiation Ability – ਇਹ ਵਿਅਕਤੀ ਦੀ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਮੋਟਰ ਐਕਸ਼ਨ (Motor action) ਦੇ ਦੌਰਾਨ ਸਰੀਰ ਦੇ ਅਲੱਗ-ਅਲੱਗ ਅੰਗਾਂ ਤੋਂ ਕਿਆ ਕਰਵਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ, ਜਿਵੇਂ ਕਿ ਵਾਲੀਬਾਲ ਵਿਚ ਸਪਾਈਕਿੰਗ ਜੰਪ ਦੇ ਦੌਰਾਨ ਸਥਿਤੀ ਦੇ ਅਨੁਸਾਰ ਬਾਲ ਨੂੰ ਸੁੱਟਣਾ (Drop)।
4. ਪ੍ਰਤੀਕ੍ਰਿਆ ਕਰਨ ਦੀ ਯੋਗਤਾ (Reaction Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ, ਜਿਵੇਂ 100 ਮੀ. ਦੌੜ ਵਿਚ ਸਿੰਗਨਲ ਹੁੰਦੇ ਹੀ ਇਕ ਵੇ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ।
5. ਸੰਤੁਲਨ ਯੋਗਤਾ (Balance Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ ਜਿਵੇਂ ਕਿ 400 ਮੀ. ਵਿਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ।
6. ਲੈਅ ਦੀ ਯੋਗਤਾ (Rhythm Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਲੈਅ ਨੂੰ ਸਮਝਦੇ ਹੋਏ ਲੈਅ ਵਿਚ ਗਤੀ ਬਣਾ ਕੇ ਰੱਖਦਾ ਹੈ। ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਲੇਅ-ਅੱਪ (Lay- up) ਸ਼ਾਟ ਲਗਾਉਣਾ।
7. ਗ੍ਰਹਿਣ ਯੋਗਤਾ (Adaptation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪਰਿਸਥਿਤੀ ਨੂੰ ਸਮਝ ਕੇ ਉਸ ਵਿੱਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ। ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸ਼ਾਟ ਕਿਰਿਆ ਦੇ ਅਨੁਕੂਲ ਬਣਾਉਣਾ ਆਦਿ।

Exam Tips:

a) ਸਿਰਫ਼ ਇੱਕ ਹੀ ਵਿਸ਼ਾ ਚੁਣੋ ਅਤੇ ਉਸੇ ਬਾਰੇ ਲਿਖੋ, ਸਾਰੇ ਵਿਸ਼ੇ ਲਿਖਣ ਦੀ ਲੋੜ ਨਹੀਂ।
b) ਚੁਣੇ ਹੋਏ ਵਿਸ਼ੇ ਦੀ ਪਰਿਭਾਸ਼ਾ, ਭਾਗ ਅਤੇ ਮਹੱਤਵ ਕ੍ਰਮ ਵਿੱਚ ਲਿਖੋ।

 

Question 10: ਸਰੀਰਕ ਯੋਗਤਾ ਦੀ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ? ਵਿਸਥਾਰਪੂਰਵਕ ਲਿਖੋ।

Answer:

ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤੰਦਰੁਸਤ ਹਨ ਉਹ ਆਪਣੇ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ ਅੱਜ ਦੇ ਤਕਨੀਕੀ ਵਿਕਾਸ ਦੇ ਯੁੱਗ ਵਿਚ ਲੋਕਾਂ ਕੋਲੋਂ ਮੁਸ਼ਕਿਲ ਨਾਲ ਹੀ ਆਪਣੀ ਸਰੀਰਕ ਤੰਦਰੁਸਤੀ ਲਈ ਸਮਾਂ ਹੁੰਦਾ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰੀਰਕ ਤੰਦਰੁਸਤ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ? ਇਹਨਾਂ ਸਵਾਲਾਂ ਦਾ ਜਵਾਬ ਹੇਠ ਦਿੱਤੇ ਅਨੁਸਾਰ ਹੈ-
1. ਸੰਪੂਰਨ ਸਿਹਤ ਦਾ ਸੁਧਾਰ (Improves Overall Health) – ਸਰੀਰਕ ਤੌਰ ਤੇ ਤੰਦਰੁਸਤ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ, ਜਿਵੇਂ ਕਿ ਸਾਹ ਪ੍ਰਕ੍ਰਿਆ, ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ। ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡਾਈਬੀਟੀਜ਼ ਟਾਇਪ-2, ਦਿਲ ਦੀਆਂ ਬਿਮਾਰੀਆਂ, ਕੈਂਸਰ ਤੋਂ ਬਚਾਅ, ਆਦਿ ਤੋਂ ਬਚਿਆ ਰਹਿੰਦਾ ਹੈ।
2. ਭਾਰ ਪ੍ਰਬੰਧਨ (Weight Management) – ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ : ਜਿਵੇਂ ਕਿ ਉੱਚਾ ਖੁਨ ਚਾਪ (High Blood Pressure), ਕੈਸਟਰੋਲ ਪੱਧਰ, ਡਾਇਬਟੀਜ਼ ਆਦਿ ਦੀ ਜੜ੍ਹ ਹੈ। ਇਸ ਲਈ ਉਹ ਵਿਅਕਤੀ ਜੋ ਸਰਗਰਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ, ਉਹਨਾਂ ਵਿੱਚ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ।
3. ਤਨਾਅ ਪ੍ਰਬੰਧ ਵਿਚ ਮਹੱਤਵਪੂਰਨ (Importance as a stress Management) – ਇਕ ਵਿਅਕਤੀ ਤੰਦਰੁਸਤੀ ਅਤੇ ਤੰਦਰੁਸਤੀ ਪ੍ਰੋਗਰਾਮ ਦੇ ਜਰੀਏ ਤਣਾਅ ਨੂੰ ਬਰਦਾਸ਼ਤ ਕਰਨਾ, ਉਸ ਤੋਂ ਬਾਹਰ ਨਿਕਲਣਾ ਅਤੇ ਰੋਜ਼ਮਰਾ ਦੇ ਵਿਚਲਿਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ। ਇਸ ਲਈ ਇਹ ਜੀਵਨ ਵਿੱਚ ਸੰਤੁਲਨ ਅਤੇ ਸ਼ਾਂਤੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ।
4. ਸੱਟਾਂ ਦੀ ਸੰਭਾਵਨਾ ਨੂੰ ਘਟਾਉਣਾ (Reduce risk of Injuries) – ਸਰੀਰਕ ਤੰਦਰੁਸਤੀ ਜੀਵਨ ਦੇ ਅਗਲੇ ਪੜਾਅ ਵਿਚ ਸੱਟਾਂ ਦੇ ਜ਼ੋਖ਼ਿਮ ਨੂੰ ਘਟਾਉਂਦੀ ਹੈ। ਇਸ ਦਾ ਕਾਰਨ ਮਾਸਪੇਸ਼ੀਆਂ ਦੀ ਤਾਕਤ, ਹੱਡੀਆਂ ਵਿਚਲੀ ਘਣਤਾ, ਲਚਕਤਾ ਅਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਟਾਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ।
5. ਜੀਵਨ ਦੀ ਸੰਭਾਵਨਾ ਵਿਚ ਵਾਧਾ (Increases life Expectancy) – ਨਿਯਮਿਤ ਕਸਰਤਾਂ ਅਤੇ ਤੰਦਰੁਸਤੀ ਸੰਬੰਧਿਤ ਪ੍ਰੋਗਰਾਮ ਸਿਹਤ ਸੰਬੰਧਿਤ ਬਿਮਾਰੀਆਂ ਨੂੰ ਘਟਾਉਣ ਵਿਚ ਲਾਭਦਾਇਕ ਹੁੰਦੇ ਹਨ, ਜੋ ਕਿ ਉਮਰ ਦਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ। ਇਹ ਦੇਖਿਆ ਗਿਆ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਸਰਗਰਮ ਰਹਿੰਦੇ ਹਨ, ਉਹ ਸਵਸਥ ਅਤੇ ਲੰਬਾ ਜੀਵਨ ਗੁਜ਼ਾਰਦੇ ਹਨ।
6. ਸਹੀ ਵਾਧਾ ਅਤੇ ਵਿਕਾਸ (Proper growth and Development) – ਤੰਦਰੁਸਤੀ ਅਤੇ ਤੰਦਰੁਸਤੀ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਬੱਚਿਆਂ ਵਿਚ ਵਧੀਆ ਵਿਕਾਸ ਹੁੰਦਾ ਹੈ। ਉਹਨਾਂ ਦੀ ਸਿਹਤ, ਉਚਾਈ, ਸਰੀਰਕ ਸੰਰਚਨਾ ਅਤੇ ਭਾਰ ਸਹੀ ਅਨੁਪਾਤ ਅਤੇ ਕ੍ਰਮ ਵਿਚ ਵੱਧਦੇ ਹਨ।
7. ਕੰਮ ਕਰਨ ਦੀ ਸਮਰੱਥਾ ਵਿਚ ਵਾਧਾ (Improves work Efficiency) – ਸਰੀਰਕ ਤੌਰ ਤੇ ਤੰਦਰੁਸਤ ਵਿਅਕਤੀ ਜੀਵਨ ਦੇ ਹਰ ਪਹਿਲੂ ਜਿਵੇਂ ਕੰਮ ਕਰਨ ਦੀ ਥਾਂ, ਪਰਿਵਾਰ ਅਤੇ ਦੋਸਤਾਂ ਵਿਚ ਸੰਤੁਲਨ ਬਣਾ ਕੇ ਰੱਖਦਾ ਹੈ। ਉਸ ਦੀ ਸਰਗਰਮ ਜੀਵਨ ਸ਼ੈਲੀ ਅਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲਤਾ ਨਾਲ ਕਰਦਾ ਹੈ। ਅਤੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ। ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ।

Exam Tips:

a) ਪਹਿਲਾਂ ਛੋਟੀ ਭੂਮਿਕਾ ਲਿਖੋ, ਫਿਰ ਹਰ ਮਹੱਤਵ/ਲਾਭ ਨੂੰ ਨੰਬਰ ਲਗਾ ਕੇ ਵੱਖਰੇ ਬਿੰਦੂ ਵਜੋਂ ਲਿਖੋ।
b) ਘੱਟੋ-ਘੱਟ 5-6 ਬਿੰਦੂ ਲਿਖੋ ਅਤੇ ਹਰ ਬਿੰਦੂ ਦੀ ਇੱਕ-ਦੋ ਸਤਰ ਵਿੱਚ ਵਿਆਖਿਆ ਕਰੋ।
c) ਅੰਤ ਵਿੱਚ ਸੰਖੇਪ ਸਿੱਟਾ ਲਿਖੋ।

 

Question 11: ਸਰੀਰਿਕ ਯੋਗਤਾ ਦਾ ਅਰਥ ਅਤੇ ਇਸ ਦੀ ਪਰਿਭਾਸ਼ਾ ਲਿਖੋ।

Answer:

ਅੱਜ ਦੇ ਬਦਲਦੇ ਤਕਨੀਕੀ ਯੁੱਗ ਵਿਚ ਲੋਕਾਂ ਕੋਲ ਸਰੀਰਿਕ ਤੰਦਰੁਸਤੀ ਅਤੇ ਸਰੀਰਿਕ ਸਿਹਤ ਦੇ ਲਈ ਲੋੜੀਂਦੀਆਂ ਕਿਰਿਆਵਾਂ ਕਰਨ ਦਾ ਸਮਾਂ ਨਹੀਂ ਹੈ ਸਰੀਰਿਕ ਤੰਦਰੁਸਤੀ ਸ਼ਬਦ ਲੋਕਾਂ ਵਾਸਤੇ ਅਲੱਗ-ਅਲੱਗ ਭਾਗਾਂ ਵਿਚ ਅਲੱਗ-ਅਲੱਗ ਮਹੱਤਤਾ ਰੱਖਦਾ ਹੈ। ਇਕ ਆਮ ਇਨਸਾਨ ਲਈ ਸਰੀਰਿਕ ਤੰਦਰੁਸਤੀ ਤੋਂ ਭਾਵ ਹੈ ਬਿਮਾਰੀ ਰਹਿਤ ਸਰੀਰ ਤੋਂ ਹੈ। ਡਾਕਟਰਾਂ ਦੇ ਅਨੁਸਾਰ ਜਿਸ ਵਿਅਕਤੀ ਨੂੰ ਕੋਈ ਬਿਮਾਰੀ ਨਹੀਂ ਹੈ ਉਹ ਸਰੀਰਿਕ ਤੌਰ ਤੇ ਤੰਦਰੁਸਤ ਮੰਨਿਆ ਜਾਂਦਾ ਹੈ ਸਰੀਰਿਕ ਸਿੱਖਿਆ ਦੇ ਖੇਤਰ ਵਿਚ ਬਿਨਾਂ ਥੱਕੇ, ਤਨਾਅ ਮੁਕਤ ਕਿਰਿਆਵਾਂ ਨੂੰ ਕਰਨਾ ਸਰੀਰਿਕ ਤੰਦਰੁਸਤੀ ਹੈ।
ਅਸੀਂ ਕਹਿ ਸਕਦੇ ਹਾਂ ਕਿ ਸਰੀਰਿਕ ਤੰਦਰੁਸਤੀ ਇਕ ਵਿਆਪਕ ਖੇਤਰ ਹੈ ਸਰੀਰਿਕ ਤੰਦਰੁਸਤੀ ਤੋਂ ਭਾਵ ਇਕ ਵਿਅਕਤੀ ਜੋ ਆਪਣੇ ਰੋਜ਼ਮੱਰਾ ਦੇ ਕੰਮ-ਕਾਜ ਬਿਨਾਂ ਥੱਕੇ ਕਰਦਾ ਹੈ ਅਤੇ ਉਸ ਤੋਂ ਬਾਅਦ ਵੀ ਉਸ ਵਿਚ ਵਿਆਪਕ ਸਰੀਰਿਕ ਊਰਜਾ ਹੋਰ ਮਨੋਰੰਜਕ ਕਿਰਿਆਵਾਂ ਨੂੰ ਕਰਨ ਲਈ ਰਹਿੰਦੀ ਹੈ ਜਾਂ ਬਚੀ ਰਹਿੰਦੀ ਹੈ, ਉਸਨੂੰ ਸਰੀਰਿਕ ਤੰਦਰੁਸਤੀ ਕਿਹਾ ਜਾਂਦਾ ਹੈ। ਅਸੀਂ ਥੋੜ੍ਹੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਜੋ ਵਿਅਕਤੀ ਬਿਨਾਂ ਥੱਕੇ ਆਪਣੇ ਕੰਮ ਕਰਦਾ ਹੈ ਉਹ ਸਰੀਰਿਕ ਤੌਰ ਤੇ ਤੰਦਰੁਸਤ ਵਿਅਕਤੀ ਹੈ।
ਸਰੀਰਕ ਯੋਗਤਾ ਦਾ ਅਰਥ ਅਤੇ ਧਾਰਣਾ-ਸਰੀਰਕ ਯੋਗਤਾ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਵਿਚੋਂ ਇਕ ਹੈ। ਇਹ ਬਿਨਾਂ ਥੱਕੇ ਹਰ ਰੋਜ਼ ਕੰਮ ਕਰਨ ਦੀ ਯੋਗਤਾ ਹੁੰਦੀ ਹੈ। ਇਸ ਨੂੰ ਮਨੋਵਿਗਿਆਨ, ਸਰੀਰਕ ਕ੍ਰਿਆ ਵਿਗਿਆਨ ਅਤੇ ਸਰੀਰਕ ਸੰਰਚਨਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ।
ਕਲਾਰਕ ਦੇ ਅਨੁਸਾਰ, ਸਰੀਰਕ ਤੰਦਰੁਸਤੀ ਰੋਜ਼ਮੱਰਾ ਦੇ ਕੰਮ ਨੂੰ ਬਹੁਤ ਜ਼ਰੂਰਤ ਊਰਜਾ ਤੋਂ ਉਤਸ਼ਾਹ ਅਤੇ ਚੌਕਸੀ ਨਾਲ ਲੈ ਜਾਣ ਦੀ ਸਮਰੱਥਾ ਹੈ ਤਾਂ ਕਿ ਬਿਨਾਂ ਥੱਕੇ ਪੂਰੀ ਊਰਜਾ ਦੇ ਨਾਲ ਮਨੋਰੰਜਨ ਦੀਆਂ ਗਤੀਵਿਧੀਆਂ ਦਾ ਆਨੰਦ ਲੈਣ ਅਤੇ ਅਚਾਨਕ ਸੰਕਟਕਾਲੀਨ ਹਾਲਾਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ।”
ਬੂਚਰ ਅਤੇ ਪ੍ਰੈਂਟਿਸ ਦੇ ਅਨੁਸਾਰ, ਸਰੀਰਕ ਤੰਦਰੁਸਤੀ ਇਕ ਜੈਵਿਕ ਵਿਕਾਸ, ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਹੁੰਦੀ ਹੈ। ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿਚ ਕੁਸ਼ਲਤਾਪੂਰਵਕ ਪ੍ਰਦਰਸ਼ਨ ਤੋਂ ਹੈ।”
ਥਾਮਸ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਵਿਅਕਤੀ ਨੂੰ ਦਿੱਤੀ ਗਈ ਕੁੱਲ ਬੁਨਿਆਦੀ ਸਮਰੱਥਾ ਹੈ।”
ਮੈਥਿਊਜ਼ ਦੇ ਅਨੁਸਾਰ, “ਮਾਸਪੇਸ਼ੀਆਂ ਦੇ ਅਭਿਆਸ ਲਈ ਦਿੱਤੇ ਗਏ ਭੌਤਿਕ ਕੰਮਾਂ ਨੂੰ ਕਰਨ ਲਈ ਵਿਅਕਤੀ ਦੀ ਸਮਰੱਥਾ ਨੂੰ ਸਰੀਰਕ ਤੰਦਰੁਸਤੀ ਕਹਿੰਦੇ ਹਨ।
ਵਿਲਿਅਮ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਸਰੀਰਕ ਕੰਮ ਕਰਨ ਲਈ ਵਿਅਕਤੀ ਦੀ ਸਮਰੱਥਾ ਹੈ।”
ਵਿਲਗੂਜ਼ ਦੇ ਅਨੁਸਾਰ, ਸਰੀਰਕ ਤੰਦਰੁਸਤੀ ਇਕ ਗਤੀਵਿਧੀ ਦੀ ਸਮਰੱਥਾ ਹੈ ਜੋ ਕਿ ਦਿੱਤੇ ਗਏ ਕੰਮ ਨੂੰ ਕਰਨ ਲਈ ਕਾਫ਼ੀ ਹੋਣੀ ਚਾਹੀਦੀ ਹੈ।”
ਹਾਰਬਰਟ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਸਰੀਰ ਦੀ ਯੋਗਤਾ ਨਾਲ ਸਾਰੇ ਕਿਸਮ ਦੇ ਦਬਾਅ ਨੂੰ ਬਰਦਾਸ਼ਤ ਕਰਨ ਅਤੇ ਪ੍ਰਗਟਾਵੇ ਨੂੰ ਬਰਕਰਾਰ ਰੱਖਣ ਦਾ ਸੰਕੇਤ ਹੈ।”
ਡੇਵਿਡ ਆਰ. ਲੈਂਬ ਦੇ ਅਨੁਸਾਰ, ਸਰੀਰਕ ਤੰਦਰੁਸਤੀ ਜੀਵਨ ਦੇ ਮੌਜੂਦਾ ਅਤੇ ਸੰਭਾਵੀ ਭੌਤਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਕਰਨ ਦੀ ਸਮਰੱਥਾ ਹੈ।”
ਵੇਬਸਟਰ ਵਿਸ਼ਵ ਕੋਸ਼ ਅਨੁਸਾਰ, “ਇਹ ਇਕ ਮਨੁੱਖ ਦੇ ਬਿਨਾਂ ਥੱਕੇ ਹਰ ਰੋਜ਼ ਦੈਨਿਕ ਕੰਮ ਕਰਨ ਦੀ ਯੋਗਤਾ ਹੈ। ਇਸ ਵਿਚ ਖੇਡ-ਕੁੱਦ ਵਿਚ ਭਾਗ ਲੈਣਾ ਅਤੇ ਫਿਰ ਵੀ ਅਚਾਨਕ ਘਟਨਾਵਾਂ ਦਾ ਸਾਹਮਣਾ ਕਰਨ ਲਈ ਊਰਜਾ ਬਚਾ ਕੇ ਰੱਖਣਾ ਹੈ।”
ਡਾ: ਕਰੋਲਸ ਦੇ ਅਨੁਸਾਰ, “ਕਿਸੇ ਦੇ ਜਿਉਣ ਦੇ ਢੰਗ ਦੇ ਦਬਾਅ ਦਾ ਸਫਲ ਅਨੁਕੂਲਣ ਹੈ।”
ਐਡਵਰਡ ਬੋਰਟਜ ਦੇ ਅਨੁਸਾਰ, “ਸਰੀਰਕ ਯੋਗਤਾ ਇਹ ਯਕੀਨੀ ਬਣਾਉਂਦੀ ਹੈ ਕਿ ਸਰੀਰਕ ਪ੍ਰਣਾਲੀਆਂ ਦੀਆਂ ਆਪਣੀਆਂ ਕਿਰਿਆਵਾਂ ਨੂੰ ਸੰਤੋਸ਼ਜਨਕ ਢੰਗ ਨਾਲ ਕਰਨ ਦੀ ਵਿਧੀ ਹੈ।”
ਬਰੂਸੇ ਬਾਲੇ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਗਤੀਸ਼ੀਲ ਸੰਭਾਵਨਾ ’ਤੇ ਨਿਰਭਰ ਕਰਦੀ ਹੈ ਜੋ ਕਿ ਕ੍ਰਿਆਤਮਕ ਅਤੇ ਅੰਦਰੂਨੀ ਰਸਾਇਣਿਕ ਪਰਿਵਰਤਨ ਦੀਆਂ ਸੰਭਾਵਨਾਵਾਂ ਰਾਹੀਂ ਬਣਦੀ ਹੈ।”
ਇਕ ਆਮ ਐਥਲੈਟਿਕ ਸ਼ਬਦ ਵਿਚ ਸਰੀਰਕ ਤੰਦਰੁਸਤੀ ਦੀ ਧਾਰਣਾ ਤੋਂ ਭਾਵ ਹੈ ਕਿ ਵਿਅਕਤੀ ਦੀ ਉਹ ਯੋਗਤਾ ਜਿਸ ਵਿਚ ਉਹ ਥਕਾਵਟ ਭਰੀ ਅਵਸਥਾ ਨੂੰ ਘੱਟ ਕੀਤੇ ਬਿਨਾਂ, ਖੇਡ ਦੀਆਂ ਗਤੀਵਿਧੀਆਂ ਦੁਆਰਾ ਸਰੀਰਕ ਅਤੇ ਮਾਨਸਿਕ ਅਵਸਥਾ ਦੀਆਂ ਮੰਗਾਂ ਦੀ ਪੂਰਤੀ ਕਰੇ। ਥਕਾਵਟ ਦੀ ਅਵਸਥਾ ਤਦ ਹੁੰਦੀ ਹੈ ਜਦ ਵਿਅਕਤੀ ਗਤੀਵਿਧੀਆਂ ਨੂੰ ਸਹੀ ਢੰਗ ਅਤੇ ਸਫਲਤਾਪੂਰਵਕ ਨਾਲ ਨਾ ਨਿਭਾ ਸਕੇ।
ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਰੋਜ਼ਮਰਾ ਦੇ ਕੰਮਾਂ ਨੂੰ ਆਸਾਨੀ ਨਾਲ ਕਰਨ ਅਤੇ ਵੱਖ-ਵੱਖ ਗਤੀਵਿਧੀਆਂ ਨੂੰ ਆਸਾਨੀ ਨਾਲ ਨਿਭਾਉਣ ਲਈ ਤੰਦਰੁਸਤ ਹੋਵੇ। ਹਰ ਇਕ ਵਿਅਕਤੀ ਨੂੰ ਸਰੀਰਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪੁਸ਼ਟ ਹੋਣਾ ਜ਼ਰੂਰੀ ਹੈ ਤਾਂ ਕਿ ਸਰੀਰਕ ਯੋਗਤਾ ਦੇ ਵਿਭਿੰਨ-ਵਿਭਿੰਨ ਅੰਗਾਂ ਦਾ ਵਿਕਾਸ ਹੋ ਸਕੇ।

Exam Tips:

a) ਉੱਤਰ ਨੂੰ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟੇ ਵਿੱਚ ਵੰਡ ਕੇ ਲਿਖੋ।
b) ਪੰਜ ਅੰਕਾਂ ਲਈ ਘੱਟੋ-ਘੱਟ ਚਾਰ-ਪੰਜ ਸਪਸ਼ਟ ਬਿੰਦੂ ਦਿਓ।

 

Question 12: ਸਰੀਰਿਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਿਸਥਾਰਪੂਰਵਕ ਵਰਣਨ ਕਰੋ।

Answer:

ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਨਿਸ਼ਕ੍ਰਿਆ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ। ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ਤੇ ਪ੍ਰਭਾਵ ਪਾਉਂਦੇ ਹਨ, ਹੇਠ ਲਿਖੇ ਪ੍ਰਕਾਰ ਹਨ-
1. ਸਰੀਰਕ ਢਾਂਚਾ (Anatomical Structure) – ਸਰੀਰਕ ਢਾਂਚਾ ਅਲੱਗ-ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ, ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ।
2. ਸਰੀਰਕ ਕਿਰਿਆ ਬਣਤਰ (Physiological Structures) – ਸਾਡੇ ਸਰੀਰ ਦੀਆਂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਲਹੂ ਸੰਚਾਰ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ ਅਤੇ ਅਨੇਕਾਂ ਹੋਰ ਪ੍ਰਣਾਲੀਆਂ ਨੇ ਕੁਸ਼ਲਤਾਪੂਰਵਕ ਕੰਮ ਕਰਨਾ ਹੁੰਦਾ ਹੈ। ਸਰੀਰਕ ਪ੍ਰਣਾਲੀ ਵਿਚ ਖ਼ਰਾਬੀ ਸਰੀਰਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਹ ਲੈਣ ਵਿਚ ਔਖ ਹੋਣਾ ਜਾਂ ਫਿਰ ਦਿਲ ਦੀ ਬਿਮਾਰੀ ਆਦਿ। ਇਸ ਲਈ ਸਰੀਰਕ ਤੰਦਰੁਸਤੀ ਵਿਚ ਵਿਅਕਤੀ ਦਾ ਫਿਟ ਹੋਣਾ ਬੜਾ ਜ਼ਰੂਰੀ ਹੈ।
3. ਮਨੋਵਿਗਿਆਨਿਕ ਕਾਰਨ (Psychological Factor) – ਕਈ ਤਰ੍ਹਾਂ ਦੇ ਮਾਨਸਿਕ ਵਿਗਾੜ ਜੋ ਕਿ ਸਰੀਰਕ ਕੰਮਾਂ ਵਿਚ ਉਲਝਣਾਂ ਪੈਦਾ ਕਰਦੇ ਹਨ, ਜਿਵੇਂ ਕਿ ਦਬਾਅ, ਤਨਾਅ, ਚਿੰਤਾਵਾਂ ਆਦਿ। ਇਹ ਸਰੀਰਕ ਕ੍ਰਿਆਵਾਂ ਵਿਚ ਰੁਕਾਵਟ ਦਾ ਕਾਰਨ ਬਣਦੀਆਂ ਹਨ ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਤਨਾਅ-ਮੁਕਤ ਵਿਅਕਤੀ ਖੇਡਾਂ ਲਈ ਯੋਗ ਹੁੰਦਾ ਹੈ। ਦਬਾਅ ਅਤੇ ਤਨਾਅ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ।
4. ਜੱਦ ਅਤੇ ਵਾਤਾਵਰਣ (Heredity and Environment) – ਜੱਦ ਅਤੇ ਵਾਤਾਵਰਣ ਦੋਵੇਂ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸੈੱਲ 23 (ਜੋੜੇ) ਕ੍ਰੋਮੋਸੋਮਜ਼ ਤੋਂ ਬਣਿਆ ਹੁੰਦਾ ਹੈ। ਜਿਸ ਵਿਚ 75% ਮਾਤਾ ਅਤੇ ਪਿਤਾ ਅਤੇ 25% ਬਾਕੀ ਖਾਨਦਾਨੀ ਜੀਨਸ ਦਾ ਸੰਚਾਰਣ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਗੁਣ ਜਿਵੇਂ ਕਿ ਕਈ ਤਰ੍ਹਾਂ ਦੇ ਔਗੁਣ, ਚਮੜੀ ਅਤੇ ਅੱਖਾਂ ਦਾ ਰੰਗ, ਸਰੀਰਕ ਬਣਾਵਟ ਆਦਿ ਮਨੁੱਖ ਨੂੰ ਜੱਦ ਵਿਚ ਮਿਲਦੀ ਹੈ ਅਤੇ ਇਹ ਜੱਦ ਅਤੇ ਵਾਤਾਵਰਣ ਦੇ ਗੁਣ ਸਰੀਰਕ ਤੰਦਰੁਸਤੀ ’ਤੇ ਵੀ ਪ੍ਰਭਾਵ ਪਾਉਂਦੇ ਹਨ।
5. ਚੰਗਾ ਸਰੀਰਕ ਆਸਣ (Good Posture) – ਸਰੀਰਕ ਤਰੁੱਟੀਆਂ, ਸਰੀਰਕ ਤੰਦਰੁਸਤੀ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ, ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ, ਕੁਪੋਸ਼ਣ, ਦਰਦ, ਲੋਰਡੋਸਿਸ (Lordosis), ਸਕੋਲਿਸਿਸ (Scoliosis), ਗੋਲ ਮੋਢੇ, ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਸ .
6. ਅਹਾਰ (Diet) – ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਤੰਦਰੁਸਤੀ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ। ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ-ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ।
ਮਾਸਪੇਸ਼ੀਆਂ ਦੇ ਪੁਨਰ-ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਵਿਟਾਮਿਨ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ।
7. ਜੀਵਨ ਸ਼ੈਲੀ (Life Style) – ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ। ਜੀਵਨ ਸ਼ੈਲੀ ਤੋਂ ਭਾਵ ਸ਼ਾਨੋ-ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ। ਇਕ ਵਿਅਕਤੀ ਜੋ ਸਿਗਰੇਟ, ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ। ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ।
8. ਜਲਵਾਯੂ (Climate) – ਅਲੱਗ-ਅਲੱਗ ਤਰ੍ਹਾਂ ਦੀ ਜਲਵਾਯੂ ਸਰੀਰਕ ਯੋਗਤਾ ’ਤੇ ਪ੍ਰਭਾਵ ਪਾਉਂਦੀ ਹੈ। ਸਰਦੀ, ਗਰਮੀ ਅਤੇ ਨਮੀ ਵਰਗੇ ਭਿੰਨ-ਭਿੰਨ ਜਲਵਾਯੂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਵਧੀਆ ਪ੍ਰਦਰਸ਼ਨ ਵਾਸਤੇ ਇਕ ਖਿਡਾਰੀ ਨੂੰ ਅਲੱਗ-ਅਲੱਗ ਜਲਵਾਯੂ ਪਰਿਸਥਿਤੀਆਂ ਵਿਚ ਰਹਿ ਕੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਖਿਡਾਰੀ ਗਰਮ ਜਾਂ ਮੈਦਾਨੀ ਇਲਾਕਿਆਂ ਦਾ ਰਹਿਣ ਵਾਲਾ ਹੈ ਤਾਂ ਉਸਨੂੰ ਠੰਡੇ ਇਲਾਕੇ ਵਿਚ ਜ਼ਰੂਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰਦਰਸ਼ਨ ਵਧੀਆ ਹੋ ਸਕੇ। ਇਹਨਾਂ ਜਲਵਾਯੂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਹੀ ਹੈ ਕਿ ਅਲੱਗ-ਅਲੱਗ ਜਲਵਾਯੂ ਵਾਤਾਵਰਣ ਵਿਚ ਅਭਿਆਸ ਕੀਤਾ ਜਾਵੇ।
9. ਨਿਸ਼ਕ੍ਰਿਆ (Inactivity) – ਸਰੀਰਕ ਕ੍ਰਿਆਵਾਂ ਦੀ ਘਾਟ ਨਾਲ ਵਿਅਕਤੀ ਗਤੀਹੀਨ ਜੀਵਨ ਸ਼ੈਲੀ ਵੱਲ ਚਲਿਆ ਜਾਂਦਾ ਹੈ ਜਿਸ ਨਾਲ ਸਰੀਰਕ ਪ੍ਰਣਾਲੀਆਂ ਵਿਚ ਖ਼ਰਾਬੀ ਪੈਦਾ ਹੁੰਦੀ ਹੈ ਸਰੀਰਕ ਗਤੀਵਿਧੀ ਸ਼ਬਦ ਰੋਜ਼ਮੱਰਾ ਦੇ ਕੰਮ ਨਾਲ ਖ਼ਰਚ ਹੋਣ ਵਾਲੀ ਊਰਜਾ ਦੇ ਰੂਪ ਵਿਚ ਲਿਆ ਜਾਂਦਾ ਹੈ। ਇਹ ਰੋਜ਼ਮੱਰਾ ਦੇ ਕੰਮ ਜਿਵੇਂ ਕਿ ਚੱਲਣਾ, ਦੌੜਨਾ, ਸਾਈਕਲ ਚਲਾਉਣਾ, ਤੈਰਨਾ, ਝਾੜੂ ਮਾਰਨਾ ਆਦਿ ਘਰੇਲੂ ਕੰਮ ਹੁੰਦੇ ਹਨ। ਨਿਸ਼ਕ੍ਰਿਆ ਦੇ ਕਾਰਨ ਸਰੀਰਕ ਪ੍ਰਣਾਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਕਈ ਸਿਹਤ ਨੂੰ ਲੈ ਕੇ ਮਸਲੇ ਖੜ੍ਹੇ ਹੋ ਜਾਂਦੇ ਹਨ ਜੋ ਕਿ ਸਰੀਰਕ ਯੋਗਤਾ ’ਤੇ ਪ੍ਰਭਾਵ ਪਾਉਂਦੇ ਹਨ।
10. ਸੱਟਾਂ (Injuries) – ਸੱਟਾਂ ਲੱਗਣਾ ਖੇਡਾਂ ਦਾ ਹਿੱਸਾ ਹਨ। ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ’ਤੇ ਵੀ ਪ੍ਰਭਾਵ ਪੈਂਦਾ ਹੈ।
11. ਉਮਰ (Age) – ਉਮਰ ਵਿਚ ਅੰਤਰ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ। ਜਦ ਅਸੀਂ ਛੋਟੇ ਬੱਚੇ ਹੁੰਦੇ ਹਾਂ ਤਾਂ ਅਸੀਂ ਵੱਡੀ ਉਮਰ ਦੇ ਵਿਅਕਤੀ ਦੀ ਸਰੀਰਕ ਯੋਗਤਾ ਦੀ ਤੁਲਨਾ ਵਿਚ ਨਹੀਂ ਖੇਡ ਸਕਦੇ। ਇਸ ਤਰ੍ਹਾਂ ਜਦ ਅਸੀਂ ਬੁਢਾਪੇ ਵੱਲ ਵੱਧਦੇ ਹਾਂ ਤਾਂ ਸਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਉੱਤੇ ਚਰਬੀ ਵੱਧ ਜਾਂਦੀ ਹੈ ਜੋ ਕਿ ਸਰੀਰਕ ਯੋਗਤਾ ’ਤੇ ਪ੍ਰਭਾਵ ਪਾਉਂਦੀ ਹੈ।
12. ਲਿੰਗ (Gender) – ਲਿੰਗ ਸਰੀਰਕ ਯੋਗਤਾ ਵਿਚ ਹਮੇਸ਼ਾਂ ਹੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਔਰਤ ਅਤੇ ਆਦਮੀ ਦੋਨਾਂ ਦੇ ਸਰੀਰ ਵਿਚ ਕਈ ਵਿਲੱਖਣਤਾਵਾਂ ਪਾਈਆਂ ਜਾਂਦੀਆਂ ਹਨ। ਉਦਾਹਰਨ ਦੇ ਤੌਰ ਤੇ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ, ਆਦਮੀ ਨਾਲੋਂ ਘੱਟ ਮਜ਼ਬੂਤ ਹੁੰਦੀਆਂ ਹਨ, ਪਰ ਔਰਤਾਂ ਦੇ ਜੋੜਾਂ ਵਿਚ ਲਚਕਤਾ ਆਦਮੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਮਨਾਸਟਿਕ ਵਰਗੀਆਂ ਖੇਡਾਂ ਵਿਚ ਬਹੁਤ ਲਾਭ ਮਿਲਦਾ ਹੈ। ਉੱਥੇ ਹੀ ਆਦਮੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਖੇਡਾਂ ਵਿਚ ਸ਼ਕਤੀ, ਤਾਕਤ ਅਤੇ ਗਤੀ ਮਿਲਦੀ ਹੈ।
13. ਸਿਹਤਮੰਦ ਵਾਤਾਵਰਣ (Healthy Environment) – ਸਕੂਲ, ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ। ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ। ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

Exam Tips:

a) ਹਰ ਕਾਰਕ ਦਾ ਨਾਮ ਸਿਰਲੇਖ ਵਜੋਂ ਲਿਖੋ ਅਤੇ ਉਸ ਦੇ ਹੇਠ ਸਰੀਰਕ ਯੋਗਤਾ ਤੇ ਪੈਣ ਵਾਲਾ ਪ੍ਰਭਾਵ ਸਮਝਾਓ।
b) ਸਾਰੇ ਮੁੱਖ ਕਾਰਕਾਂ (ਖ਼ੁਰਾਕ, ਆਰਾਮ, ਜੀਵਨ-ਸ਼ੈਲੀ, ਵਾਤਾਵਰਣ ਆਦਿ) ਦਾ ਜ਼ਿਕਰ ਕਰੋ।

 

ਮਹੱਤਵਪੂਰਨ ਪ੍ਰਸ਼ਨ: ਇੱਕ ਅੰਕ ਵਾਲੇ ਪ੍ਰਸ਼ਨ

Question 1: ਰਫ਼ਤਾਰ ਦੇ ਦੋ ਪ੍ਰਕਾਰਾਂ ਦੀ ਸੂਚੀ ਲਿਖੋ।

Answer:

1. ਪ੍ਰਤੀਕ੍ਰਿਆ ਰਫ਼ਤਾਰ
2. ਤੇਜ਼ ਰਫ਼ਤਾਰ ਦੀ ਯੋਗਤਾ/ਗਤੀ ਯੋਗਤਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 2: ਸਹਿਣਸ਼ੀਲਤਾ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ?

Answer:

ਦੋ ਪ੍ਰਕਾਰ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 3: ਤਾਕਤ ਕਿੰਨੀ ਪ੍ਰਕਾਰ ਦੀ ਹੁੰਦੀ ਹੈ?

Answer:

ਤਾਕਤ ਦੋ ਪ੍ਰਕਾਰ ਦੀ ਹੁੰਦੀ ਹੈ
1. ਗਤੀਸ਼ੀਲ ਤਾਕਤ
2. ਸਥਿਰ ਤਾਕਤ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 4: ਕਿਸ ਉਮਰ ਵਿਚ ਭਾਰ ਸਿਖਲਾਈ ਸ਼ੁਰੂ ਕੀਤੀ ਜਾ ਸਕਦੀ ਹੈ?

Answer:

18 ਸਾਲ ਤੋਂ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 5: ਸਰੀਰਕ ਯੋਗਤਾ ਦੇ ਕੋਈ ਦੋ ਮਹੱਤਵ ਲਿਖੋ।

Answer:

1. ਸੰਪੂਰਨ ਤੰਦਰੁਸਤੀ
2. ਭਾਰ ਪ੍ਰਬੰਧਨ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 6: ਸਰੀਰਕ ਯੋਗਤਾ ਦੇ ਅੰਗ ਲਿਖੋ।

Answer:

ਤਾਕਤ, ਸਹਿਣਸ਼ੀਲਤਾ, ਫੁਰਤੀ, ਸੰਤੁਲਨ, ਲਚਕ ਅਤੇ ਤਾਲਮੇਲ ਯੋਗਤਾ

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 7: ਗਤੀਸ਼ੀਲ ਤਾਕਤ ਦਾ ਦੂਜਾ ਨਾਮ ਕੀ ਹੈ?

Answer:

ਆਈਸੋਟੋਨਿਕ।

Exam Tips:

a) "ਗਤੀਸ਼ੀਲ ਤਾਕਤ ਦਾ ਦੂਜਾ ਨਾਮ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 8: ਸਥਿਰ ਤਾਕਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?

Answer:

ਆਈਸੋਮੀਟਰਿਕ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 9: ਸੰਤੁਲਨ ਤੋਂ ਕੀ ਭਾਵ ਹੈ?

Answer:

ਸੰਤੁਲਨ ਤੋਂ ਭਾਵ ਸਰੀਰ ਦੀ ਸਥਿਤੀ ਉੱਤੇ ਕਾਬੂ (ਕੰਟਰੋਲ) ਰੱਖਣਾ ਹੈ, ਚਾਹੇ ਉਹ ਸਥਿਰ ਹੋਵੇ ਜਾਂ ਗਤੀ ਵਿਚ।

Exam Tips:

a) "ਸੰਤੁਲਨ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 10: ਲਚਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

Answer:

ਸਥਿਰ ਲਚਕ ਅਤੇ ਗਤੀਸ਼ੀਲ ਲਚਕ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 11: ਤਾਲਮੇਲ ਯੋਗਤਾ ਦੇ ਕੋਈ ਦੋ ਨਾਮ ਦੱਸੋ।

Answer:

ਸਥਿਤੀ ਨਿਰਧਾਰਣ, ਸੰਯੋਜਨ ਦੀ ਯੋਗਤਾ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 12: ਫੁਰਤੀ ਨੂੰ ਵਧਾਉਣ ਦੇ ਤਰੀਕੇ ਦੱਸੋ।

Answer:

ਫੁਰਤੀ ਨੂੰ ਸ਼ਟਲ ਰਨ, ਪੌੜੀ ਨੁਮਾ ਜੰਪ ਨਾਲ ਵਧਾਇਆ ਜਾ ਸਕਦਾ ਹੈ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 13: ਵਿਲਿਅਮ ਸਰੀਰਕ ਯੋਗਤਾ ਪ੍ਰਤੀ ਆਪਣੇ ਵਿਚਾਰਾਂ ਨੂੰ ਕਿਵੇਂ ਪ੍ਰਗਟਾਉਂਦੇ ਹਨ?

Answer:

ਵਿਲਿਅਮ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਸਰੀਰਕ ਕੰਮ ਕਰਨ ਲਈ ਵਿਅਕਤੀ ਦੀ ਸਮਰੱਥਾ ਹੈ।”

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 14: ਤਾਕਤ ਕੀ ਹੈ?

Answer:

ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ਼ ਬਲ ਪੈਦਾ ਕਰਦੀ ਹੈ ਉਸਨੂੰ ਤਾਕਤ ਕਿਹਾ ਜਾਂਦਾ ਹੈ।

Exam Tips:

a) "ਤਾਕਤ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 15: ਮੂਲਰ ਦੇ ਸ਼ਬਦਾਂ ਵਿਚ ਤਾਕਤ ਤੋਂ ਕੀ ਭਾਵ ਹੈ?

Answer:

ਮੂਲਰ (Muller) ਦੇ ਅਨੁਸਾਰ, “ਤਾਕਤ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਉਹ ਬਲ ਜੋ ਕਿ ਮਾਸਪੇਸ਼ੀ ਜ਼ਿਆਦਾ ਤੋਂ ਜ਼ਿਆਦਾ ਵਿਰੋਧ ਦੇ ਵਿਰੁੱਧ ਲਗਾਉਦੀ ਹੈ। ਇਸ ਨੂੰ ਪਾਊਂਡ ਅਤੇ ਕਿਲੋ ਗ੍ਰਾਮ ਦੀ ਇਕਾਈ ਵਿਚ ਮਾਪਿਆ ਜਾਂਦਾ ਹੈ।”

Exam Tips:

a) "ਮੂਲਰ ਦੇ ਸ਼ਬਦਾਂ ਵਿਚ ਤਾਕਤ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 16: ਮੈਥਿਊਜ਼ ਤਾਕਤ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ?

Answer:

ਮੈਥਿਊਜ਼ (Mathews) ਦੇ ਅਨੁਸਾਰ, “ਮਾਸਪੇਸ਼ੀਆਂ ਦੀ ਤਾਕਤ ਉਹ ਸ਼ਕਤੀ ਹੁੰਦੀ ਹੈ ਜੋ ਕਿ ਇਕ ਮਾਸਪੇਸ਼ੀ ਅਤੇ ਮਾਸਪੇਸ਼ੀਆਂ ਦੇ ਸਮੂਹ ਦੁਆਰਾ ਵੱਧ ਤੋਂ ਵੱਧ ਯਤਨ ਨਾਲ ਵਿਰੋਧ ਦੇ ਵਿਰੁੱਧ ਲਗਾਉਂਦਾ ਹੈ।”

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 17: ਸਥਿਰ ਤਾਕਤ ਕੀ ਹੈ?

Answer:

ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ। ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਅ ਦਾ ਵਿਕਾਸ ਕਰਦੀ ਹੈ, ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ।

Exam Tips:

a) "ਸਥਿਰ ਤਾਕਤ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 18: ਵਿਸਫੋਟਕ ਤਾਕਤ ਬਾਰੇ ਦੱਸੋ।

Answer:

ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ। ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ। ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ।

Exam Tips:

a) "ਵਿਸਫੋਟਕ ਤਾਕਤ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 19: ਤਾਕਤ ਸਹਿਣਸ਼ੀਲਤਾ ਨੂੰ ਬਿਆਨ ਕਰੋ।

Answer:

ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ। ਇਹ ਵਿਰੋਧ ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ।

Exam Tips:

a) "ਤਾਕਤ ਸਹਿਣਸ਼ੀਲਤਾ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 20: ਕੀ ਸਥਿਰ ਤਾਕਤ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲਦੀ ਹੈ?

Answer:

ਨਹੀਂ।

Exam Tips:

a) ਪਹਿਲਾਂ "ਹਾਂ" ਜਾਂ "ਨਹੀਂ" / ਸਹੀ ਵਿਕਲਪ ਲਿਖੋ, ਫਿਰ ਛੋਟਾ ਕਾਰਨ ਦਿਓ।

 

Question 21: ਬੁਨਿਆਦੀ ਸਹਿਣਸ਼ੀਲਤਾ ਕੀ ਹੈ?

Answer:

ਬੁਨਿਆਦੀ ਸਹਿਣਸ਼ੀਲਤਾ ਮੁੱਖ ਤੌਰ ਤੇ ਐਰੋਬਿਕ ਸਹਿਣਸ਼ੀਲਤਾ ’ਤੇ ਨਿਰਭਰ ਕਰਦੀ ਹੈ। ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਨਾਲ ਮਿਲਦੀ ਰਹੇ।

Exam Tips:

a) "ਬੁਨਿਆਦੀ ਸਹਿਣਸ਼ੀਲਤਾ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 22: ਆਮ ਸਹਿਣਸ਼ੀਲਤਾ ਕੀ ਹੁੰਦੀ ਹੈ?

Answer:

ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ। ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ। ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ।

Exam Tips:

a) "ਆਮ ਸਹਿਣਸ਼ੀਲਤਾ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 23: ਆਮ ਸਹਿਣਸ਼ੀਲਤਾ, ਕਿਸ ਸਹਿਣਸ਼ੀਲਤਾ ਦਾ ਹਿੱਸਾ ਹੈ?

Answer:

ਕਿਰਿਆ ਦੇ ਸੁਭਾਅ ਅਨੁਸਾਰ ਦਾ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 24: ਜੇਕਰ ਕਿਸੇ ਮੁੱਕੇਬਾਜ਼ ਨੂੰ ਤਿੰਨ ਮਿੰਟ ਵਿਚ ਆਪਣੀ ਬਾਊਟ ਖ਼ਤਮ ਕਰਨੀ ਹੈ ਤਾਂ ਉਸਨੂੰ ਕਿਸ ਪ੍ਰਕਾਰ ਦੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ?

Answer:

ਵਿਸ਼ੇਸ਼ ਸਹਿਣਸ਼ੀਲਤਾ ਦੀ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 25: ਐਰੋਬਿਕ ਤੋਂ ਕੀ ਭਾਵ ਹੈ?

Answer:

ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਦੌਰਾਨ ਪ੍ਰਾਪਤ ਹੁੰਦੀ ਰਹੇ।

Exam Tips:

a) "ਐਰੋਬਿਕ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 26: ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰੋ।

Answer:

ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ : ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 27: ਘੱਟ ਸਮੇਂ ਦੀ ਸਹਿਣਸ਼ੀਲਤਾ ਕਿਹੜੀਆਂ ਦੌੜਾਂ ਵਿਚ ਇਸਤੇਮਾਲ ਹੁੰਦੀ ਹੈ?

Answer:

ਛੋਟੀ ਦੂਰੀ ਦੀਆਂ ਦੌੜਾਂ ਵਿਚ ਜਿਵੇਂ ਕਿ 100 ਮੀ., 200 ਮੀ. ਅਤੇ 400 ਮੀ. ਆਦਿ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 28: ਉਹ ਮੁਕਾਬਲੇ ਜੋ 2 ਮਿੰਟ ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ, ਉਹ ਕਿਹੜੀ ਸਹਿਣਸ਼ੀਲਤਾ ਦਾ ਪ੍ਰਤੀਕ ਹਨ?

Answer:

ਮੱਧ ਸਮੇਂ ਦੀ ਸਹਿਣਸ਼ੀਲਤਾ ਦੇ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 29: 5000 ਮੀਟਰ ਤੇ 10000 ਮੀਟਰ ਦੇ ਦੌੜਾਕਾਂ ਵਿਚ ਕਿਹੜੀ ਸਹਿਣਸ਼ੀਲਤਾ ਜ਼ਿਆਦਾ ਹੋਣੀ ਚਾਹੀਦੀ ਹੈ?

Answer:

ਲੰਬੇ ਸਮੇਂ ਦੀ ਸਹਿਣਸ਼ੀਲਤਾ।

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 30: ਮੱਧ ਸਮੇਂ ਦੀ ਸਹਿਣਸ਼ੀਲਤਾ ਕਿਸ ਸਹਿਣਸ਼ੀਲਤਾ ਦਾ ਹਿੱਸਾ ਹੈ?

Answer:

ਕਿਰਿਆ ਦੇ ਸਮੇਂ ਅਨੁਸਾਰ ਸਹਿਣਸ਼ੀਲਤਾ

Exam Tips:

a) ਪ੍ਰਸ਼ਨ ਦੇ ਮੁੱਖ ਸ਼ਬਦ ਦੁਹਰਾ ਕੇ ਇੱਕ ਸਿੱਧਾ, ਸਪਸ਼ਟ ਵਾਕ ਲਿਖੋ।

 

Question 31: ਜਟਿਲ ਅਭਿਆਸ ਤੋਂ ਬਾਅਦ ਕਿੰਨੇ ਪ੍ਰਤੀਸ਼ਤ ਰਫ਼ਤਾਰ ਵਿਕਸਿਤ ਕੀਤੀ ਜਾ ਸਕਦੀ ਹੈ?

Answer:

20% ਤੱਕ।

Exam Tips:

a) ਸਿੱਧਾ ਨਾਮ, ਸਾਲ ਜਾਂ ਸੰਖਿਆ ਲਿਖੋ; ਇਸ ਪ੍ਰਸ਼ਨ ਲਈ ਇੱਕ ਹੀ ਵਾਕ ਕਾਫ਼ੀ ਹੈ।
b) ਸੰਖਿਆ/ਸਾਲ ਯਾਦ ਰੱਖੋ, ਕਿਉਂਕਿ ਅਜਿਹੇ ਪ੍ਰਸ਼ਨਾਂ ਵਿੱਚ ਅੰਕ ਸਹੀ ਤੱਥ ਨਾਲ ਹੀ ਮਿਲਦਾ ਹੈ।

 

Question 32: ਇੰਜਣ ਯੋਗਤਾ ਕੀ ਹੈ?

Answer:

ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ। ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀ. 200 ਮੀ. ਅਤੇ 400 ਮੀ. ਆਦਿ ਇਸ ਦੀਆਂ ਉਦਾਹਰਨਾਂ ਹਨ।

Exam Tips:

a) "ਇੰਜਣ ਯੋਗਤਾ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 33: ਰਫ਼ਤਾਰ ਸਹਿਣਸ਼ੀਲਤਾ ਕੀ ਹੈ?

Answer:

ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤਕ ਬਣਾ ਕੇ ਰੱਖਦਾ ਹੈ।

Exam Tips:

a) "ਰਫ਼ਤਾਰ ਸਹਿਣਸ਼ੀਲਤਾ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

Question 34: ਸ਼ਟਲ ਰਨ, ਪਲਾਈਓਮੈਟ੍ਰਿਕ ਜੰਪ ਅਤੇ ਟੱਕ ਜੰਪ ਸਰੀਰਕ ਤੰਦਰੁਸਤੀ ਦੇ ਕਿਹੜੇ ਅੰਗ ਦੇ ਸੁਧਾਰ ਲਈ ਕਰਵਾਏ ਜਾਂਦੇ ਹਨ?

Answer:

ਫੁਰਤੀ ਲਈ।

Exam Tips:

a) ਗਿਣਤੀ ਜਾਂ ਨਾਮ ਸਪਸ਼ਟ ਲਿਖੋ ਅਤੇ ਸਾਰੇ ਭਾਗ/ਨਾਮ ਇੱਕ-ਇੱਕ ਕਰਕੇ ਗਿਣਵਾਓ।
b) ਇੱਕ ਅੰਕ ਦੇ ਪ੍ਰਸ਼ਨ ਵਿੱਚ ਵਿਆਖਿਆ ਦੀ ਲੋੜ ਨਹੀਂ, ਸਿਰਫ਼ ਸੂਚੀ ਕਾਫ਼ੀ ਹੈ।

 

Question 35: ਗ੍ਰਹਿਣ ਯੋਗਤਾ ਕੀ ਹੈ?

Answer:

ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪਰਿਸਥਿਤੀ ਨੂੰ ਸਮਝ ਕੇ ਉਸ ਵਿਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ। ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸ਼ਾਟ ਕਿਰਿਆ ਦੇ ਅਨੁਕੂਲ ਬਣਾਉਣਾ ਆਦਿ।

Exam Tips:

a) "ਗ੍ਰਹਿਣ ਯੋਗਤਾ" ਦੀ ਪਰਿਭਾਸ਼ਾ ਇੱਕ-ਦੋ ਵਾਕਾਂ ਵਿੱਚ, ਮੁੱਖ ਸ਼ਬਦਾਂ ਸਮੇਤ ਲਿਖੋ।
b) ਪਰਿਭਾਸ਼ਾ ਦੇ ਮੁੱਖ ਸ਼ਬਦ ਨਾ ਛੱਡੋ ਅਤੇ ਯਾਦ ਰੱਖਣ ਲਈ ਉਸ ਨੂੰ ਇੱਕ ਉਦਾਹਰਣ ਨਾਲ ਜੋੜੋ।

 

ਮਹੱਤਵਪੂਰਨ ਪ੍ਰਸ਼ਨ: ਦੋ ਅੰਕ ਵਾਲੇ ਪ੍ਰਸ਼ਨ

Question 1: ਸਰੀਰਕ ਯੋਗਤਾ ਕੀ ਹੁੰਦੀ ਹੈ?

Answer:

ਬੂਚਰ ਅਤੇ ਪ੍ਰੈਂਟਿਸ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਇਕ ਜੈਵਿਕ ਵਿਕਾਸ, ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਹੁੰਦੀ ਹੈ ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿਚ ਕੁਸ਼ਲਤਾਪੂਰਵਕ ਪ੍ਰਦਰਸ਼ਨ ਤੋਂ ਹੈ।

Exam Tips:

a) "ਸਰੀਰਕ ਯੋਗਤਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 2: ਸਰੀਰਕ ਯੋਗਤਾ ਦੇ ਕੋਈ ਦੋ ਮਹੱਤਵ ਲਿਖੋ।

Answer:

1. ਸੰਪੂਰਨ ਸਿਹਤ ਦਾ ਸੁਧਾਰ-ਸਰੀਰਕ ਤੌਰ ’ਤੇ ਤੰਦਰੁਸਤ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ, ਜਿਵੇਂ ਕਿ ਸਾਹ ਕਿਰਿਆ, ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ। ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਆਦਿ ਤੋਂ ਬਚਿਆ ਰਹਿੰਦਾ ਹੈ।
2. ਭਾਰ ਪ੍ਰਬੰਧਨ-ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਖੁਨ ਚਾਪ, ਕੈਸਟਰੋਲ ਪੱਧਰ, ਸ਼ੂਗਰ ਆਦਿ ਦੀ ਜੜ੍ਹ ਹੈ। ਜੋ ਵਿਅਕਤੀ ਸਰਗਰਮ ਅਤੇ ਸਰੀਰਕ ਤੌਰ ’ਤੇ ਚੁਸਤ ਰਹਿੰਦੇ ਹਨ, ਉਹਨਾਂ ਨੂੰ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ,

Exam Tips:

a) ਮੰਗੀ ਗਈ ਗਿਣਤੀ ਅਨੁਸਾਰ ਹੀ ਬਿੰਦੂ ਲਿਖੋ ਅਤੇ ਹਰ ਬਿੰਦੂ ਇੱਕ-ਇੱਕ ਸਤਰ ਵਿੱਚ ਸਮਝਾਓ।
b) ਸਭ ਤੋਂ ਸਪਸ਼ਟ ਅਤੇ ਯਾਦ ਰਹਿਣ ਵਾਲੇ ਬਿੰਦੂ ਚੁਣੋ।

 

Question 3: ਸਹਿਣਸ਼ੀਲਤਾ ਨੂੰ ਪਰਿਭਾਸ਼ਿਤ ਕਰੋ।

Answer:

ਬੈਰੋ ਅਤੇ ਮੈਕੇਜੀ (Barrow and McGee) ਦੇ ਅਨੁਸਾਰ ਸਹਿਣਸ਼ੀਲਤਾ, ਇਕ ਸਮੇਂ ਮਿਆਦ ਵਿਚ ਵਿਅਕਤੀ ਦੀ ਗਤੀ ਨੂੰ ਬਣਾਏ ਰੱਖਣ ਦੀ ਸਰੀਰਕ ਸਥਿਤੀ ਦੀ ਯੋਗਤਾ ਹੈ।

Exam Tips:

a) "ਸਹਿਣਸ਼ੀਲਤਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 4: ਵਿਸਫੋਟਕ ਤਾਕਤ ਤੋਂ ਤੁਸੀਂ ਕੀ ਸਮਝਦੇ ਹੋ?

Answer:

ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ। ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ। ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ।

Exam Tips:

a) "ਵਿਸਫੋਟਕ ਤਾਕਤ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 5: ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਲਿਖੋ।

Answer:

1. ਸਰੀਰਕ ਢਾਂਚਾ
2. ਜੱਦ ਅਤੇ ਵਾਤਾਵਰਣ
3. ਮਨੋਵਿਗਿਆਨਿਕ ਕਾਰਕ
4. ਸਰੀਰਕ ਕਿਰਿਆ ਵਿਗਿਆਨ।

Exam Tips:

a) "ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 6: ਰਫ਼ਤਾਰ ਨੂੰ ਪਰਿਭਾਸ਼ਿਤ ਕਰੋ।

Answer:

ਜਾਨਸਨ ਅਤੇ ਨੇਲਸਨ (Johnson and Nelson) ਦੇ ਅਨੁਸਾਰ ਰਫਤਾਰ ਉਹ ਦਰ ਹੁੰਦੀ ਹੈ ਜਿਸ ਵਿਚ ਵਿਅਕਤੀ ਮੈਦਾਨ ਵਿਚ ਆਪਣੇ ਸਰੀਰ ਅਤੇ ਸਰੀਰ ਦੇ ਅੰਗਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ।

Exam Tips:

a) "ਰਫ਼ਤਾਰ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 7: ਤਾਕਤ ਸਹਿਣਸ਼ੀਲਤਾ ਤੋਂ ਤੁਸੀਂ ਕੀ ਸਮਝਦੇ ਹੋ?

Answer:

ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ। ਇਹ ਵਿਰੋਧ ’ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ।

Exam Tips:

a) "ਤਾਕਤ ਸਹਿਣਸ਼ੀਲਤਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 8: ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਦੋ ਕਾਰਕ ਲਿਖੋ।

Answer:

1. ਮਨੋਵਿਗਿਆਨਕ ਕਾਰਕ
2. ਖੁਰਾਕ।

Exam Tips:

a) ਮੰਗੀ ਗਈ ਗਿਣਤੀ ਅਨੁਸਾਰ ਹੀ ਬਿੰਦੂ ਲਿਖੋ ਅਤੇ ਹਰ ਬਿੰਦੂ ਇੱਕ-ਇੱਕ ਸਤਰ ਵਿੱਚ ਸਮਝਾਓ।
b) ਸਭ ਤੋਂ ਸਪਸ਼ਟ ਅਤੇ ਯਾਦ ਰਹਿਣ ਵਾਲੇ ਬਿੰਦੂ ਚੁਣੋ।

 

Question 9: ਸਰੀਰਕ ਯੋਗਤਾ ਦਾ ਪ੍ਰੋਗਰਾਮ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਸਰੀਰਕ ਯੋਗਤਾ ਪ੍ਰੋਗਰਾਮ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
1. ਉਮਰ
2. ਲਿੰਗ

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 10: ਤਾਕਤ ਸਹਿਣਸ਼ੀਲਤਾ ਤੋਂ ਤੁਸੀਂ ਕੀ ਸਮਝਦੇ ਹੋ?

Answer:

ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ। ਇਹ ਵਿਰੋਧ ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ।

Exam Tips:

a) "ਤਾਕਤ ਸਹਿਣਸ਼ੀਲਤਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 11: ਗਤੀ ਅਤੇ ਤਾਕਤ ਬਾਰੇ ਲਿਖੋ।

Answer:

ਗਤੀ (Speed)-ਗਤੀ ਤੋਂ ਭਾਵ ਸਰੀਰ ਦੇ ਅੰਗਾਂ ਵਿਚ ਤੇਜ਼ੀ ਲਿਆਉਣ ਤੋਂ ਹੈ। ਇਹ ਗਤੀ ਭਾਵੇਂ, ਦੌੜਾਕ ਦੀਆਂ ਲੱਤਾਂ ਵਿਚ ਹੋਵੇ ਜਾਂ ਫਿਰ ਸ਼ਾਟ ਪੁੱਟ ਲਗਾਉਣ ਵਾਲੇ ਦੀਆਂ ਬਾਂਹਾਂ ਦੀ ਹੋਵੇ।
ਤਾਕਤ (Strength)-ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਵਿਰੁੱਧ ਬਲ ਪੈਦਾ ਕਰਦੀ ਹੈ ਉਸਨੂੰ ਤਾਕਤ ਕਿਹਾ ਜਾਂਦਾ ਹੈ।

Exam Tips:

a) "ਗਤੀ ਅਤੇ ਤਾਕਤ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 12: ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ? .

Answer:

1. ਸਰੀਰਕ ਕ੍ਰਿਆ ਦੀ ਬਣਤਰ
2. ਮਨੋਵਿਗਿਆਨਕ ਕਾਰਕ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 13: ਪ੍ਰਤੀਕ੍ਰਿਆ ਰਫ਼ਤਾਰ ਕੀ ਹੈ?

Answer:

ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ। ਇਸ ਵਿਚ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ ਜਿਵੇਂ ਕਿ ਕੋਚ (Coach) ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ।

Exam Tips:

a) "ਪ੍ਰਤੀਕ੍ਰਿਆ ਰਫ਼ਤਾਰ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 14: ਫੁਰਤੀ ਤੋਂ ਕੀ ਭਾਵ ਹੈ?

Answer:

ਫੁਰਤੀ ਨਿਯੰਤਰਣ (Control) ਵਿਚ ਰਹਿ ਕੇ, ਤੇਜ਼ੀ ਅਤੇ ਪ੍ਰਭਾਵੀ ਢੰਗ ਨਾਲ ਸਰੀਰ ਦੀ ਦਿਸ਼ਾ ਵਿਚ ਪਰਿਵਰਤਨ ਲਿਆਉਣ ਦੀ ਯੋਗਤਾ ਹੁੰਦੀ ਹੈ।

Exam Tips:

a) "ਫੁਰਤੀ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 15: ਸਰੀਰਕ ਤੰਦਰੁਸਤੀ ਦੀ ਕੋਈ ਇੱਕ ਪਰਿਭਾਸ਼ਾ ਲਿਖੋ।

Answer:

ਡੇਵਿਡ ਆਰ. ਲੈਂਬ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਜੀਵਨ ਦੇ ਮੌਜੂਦਾ ਅਤੇ ਸੰਭਾਵੀ ਭੌਤਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਕਰਨ ਦੀ ਸਮਰੱਥਾ ਹੈ।”

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 16: ਸਰੀਰਕ ਯੋਗਤਾ ਦੇ ਕੋਈ ਦੋ ਅੰਗਾਂ ਦੇ ਨਾਮ ਲਿਖੋ।

Answer:

1. ਤਾਕਤ
2. ਫੁਰਤੀ।

Exam Tips:

a) ਮੰਗੀ ਗਈ ਗਿਣਤੀ ਅਨੁਸਾਰ ਹੀ ਬਿੰਦੂ ਲਿਖੋ ਅਤੇ ਹਰ ਬਿੰਦੂ ਇੱਕ-ਇੱਕ ਸਤਰ ਵਿੱਚ ਸਮਝਾਓ।
b) ਸਭ ਤੋਂ ਸਪਸ਼ਟ ਅਤੇ ਯਾਦ ਰਹਿਣ ਵਾਲੇ ਬਿੰਦੂ ਚੁਣੋ।

 

Question 17: ਸਰੀਰਕ ਢਾਂਚੇ ਸ਼ਬਦ ਤੋਂ ਕੀ ਭਾਵ ਹੈ?

Answer:

ਸਰੀਰਕ ਢਾਂਚਾ (Anatomical Structure) – ਸਰੀਰਕ ਢਾਂਚਾ ਅਲੱਗ-ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ। ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ।

Exam Tips:

a) "ਸਰੀਰਕ ਢਾਂਚੇ ਸ਼ਬਦ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 18: ਕੀ ਸੱਟਾਂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਕਿਉਂ?

Answer:

ਹਾਂ, ਕਿਉਂਕਿ ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ’ਤੇ ਵੀ ਪ੍ਰਭਾਵ ਪੈਂਦਾ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 19: ਸਿਹਤਮੰਦ ਵਾਤਾਵਰਣ ਦਾ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਦਾ ਕੀ ਕਾਰਨ ਹੈ?

Answer:

ਸਕੂਲ, ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ। ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ। ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

Question 20: ਆਮ ਸਹਿਣਸ਼ੀਲਤਾ ਅਤੇ ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਬਿਆਨ ਕਰੋ।

Answer:

(ੳ) ਆਮ ਸਹਿਣਸ਼ੀਲਤਾ (General Endurance)-ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ। ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ। ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ।
(ਅ) ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance-ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ, ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ।

Exam Tips:

a) "ਆਮ ਸਹਿਣਸ਼ੀਲਤਾ ਅਤੇ ਮੱਧ ਸਮੇਂ ਦੀ ਸਹਿਣਸ਼ੀਲਤਾ" ਦੀ ਪਰਿਭਾਸ਼ਾ ਪਹਿਲੇ ਵਾਕ ਵਿੱਚ ਲਿਖੋ।
b) ਇੱਕ ਉਦਾਹਰਣ ਜਾਂ ਮੁੱਖ ਵਿਸ਼ੇਸ਼ਤਾ ਜੋੜਨ ਨਾਲ ਦੋ ਅੰਕ ਪੂਰੇ ਹੁੰਦੇ ਹਨ।

 

Question 21: ਪ੍ਰਤੀਕ੍ਰਿਆ ਰਫ਼ਤਾਰ ਅਤੇ ਗਤੀ ਯੋਗਤਾ ਵਿਚ ਕੀ ਫ਼ਰਕ ਹੈ?

Answer:

(ੳ) ਪ੍ਰਤੀਕ੍ਰਿਆ ਰਫਤਾਰ (Reaction Speed)-ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ। ਇਸ ਵਿਚ ਖਿਡਾਰੀ ਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ, ਜਿਵੇਂ ਕਿ ਕੋਚ (Coach) ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ।
(ਅ) ਗਤੀ ਯੋਗਤਾ (Acceleration Ability)-ਇਹ ਸਥਿਰ (Stationary) ਅਵਸਥਾ ਤੋਂ ਵੱਧ ਤੋਂ ਵੱਧ (Maximum) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ; ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ (Sprint) ਛੋਟੀ ਦੂਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ, ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ।

Exam Tips:

a) ਦੋਵਾਂ ਦੇ ਅੰਤਰ ਨੂੰ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
b) ਹਰ ਬਿੰਦੂ ਵਿੱਚ ਦੋਹਾਂ ਪੱਖਾਂ ਦੀ ਤੁਲਨਾ ਰੱਖੋ।

 

Question 22: ਇੰਜਨ ਯੋਗਤਾ ਅਤੇ ਸੰਚਲਨ ਵੇਗ ਨੂੰ ਆਪਣੇ ਸ਼ਬਦਾਂ ਵਿਚ ਲਿਖੋ।

Answer:

(ੳ) ਲੋਕੋਮੋਟਰ ਜਾਂ ਗਮਨ ਦੀ ਯੋਗਤਾ ਜਾਂ ਇੰਜਣ ਯੋਗਤਾ (Locomotor Ability) – ਇਹ ਇਕਦਮ ਰਫ਼ਤਾਰ ਬਣਾ ਕੇ ਉਸ ਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ। ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀ., 200 ਮੀ. ਅਤੇ 400 ਮੀ. ਆਦਿ ਇਸ ਦੀਆਂ ਉਦਾਹਰਨਾਂ ਹਨ।
(ਅ) ਸੰਚਲਨ ਵੇਗ (Movement Speed) – ਇਹ ਉਹ ਯੋਗਤਾ ਹੈ ਜਿਸ ਵਿਚ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਕ੍ਰਿਆ ਨੂੰ ਪੂਰਾ ਕੀਤਾ ਜਾਂਦਾ ਹੈ।

Exam Tips:

a) ਉੱਤਰ ਨੂੰ ਦੋ ਜਾਂ ਤਿੰਨ ਸਪਸ਼ਟ ਬਿੰਦੂਆਂ/ਵਾਕਾਂ ਵਿੱਚ ਲਿਖੋ।
b) ਪ੍ਰਸ਼ਨ ਵਿੱਚ ਪੁੱਛੇ ਪੱਖ ਤੋਂ ਬਾਹਰ ਦੀ ਗੱਲ ਨਾ ਲਿਖੋ।

 

ਮਹੱਤਵਪੂਰਨ ਪ੍ਰਸ਼ਨ: ਤਿੰਨ ਅੰਕ ਵਾਲੇ ਪ੍ਰਸ਼ਨ

Question 1: ਆਈਸੋਟੋਨਿਕ ਅਤੇ ਆਈਸੋਮੀਟਰਿਕ ਵਿਚ ਕੀ ਅੰਤਰ ਹੈ?

Answer:

1. ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or Isotonic Strength)- ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ। ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ ਜਿਵੇਂ ਕਿ ਪੁਸ਼-ਅਪ, ਪੁਲ-ਅਪ, ਬਾਰਬੈੱਲ ਪ੍ਰੈੱਸ, ਸਕੁਐਟ ਜੰਪ (Squat Jump), ਡੈੱਡ ਲਿਫਟਸ (Dead lifts) ਆਦਿ। ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ।
2. ਸਥਿਰ ਤਾਕਤ ਜਾਂ ਆਈਸੋਮੀਟਰਿਕ (Static or Isometric Strength)-ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ। ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਅ ਦਾ ਵਿਕਾਸ ਕਰਦੀ ਹੈ, ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ।

Exam Tips:

a) ਅੰਤਰ ਸਾਰਣੀ ਜਾਂ ਬਿੰਦੂਆਂ ਦੇ ਰੂਪ ਵਿੱਚ ਲਿਖੋ, ਹਰ ਬਿੰਦੂ ਵਿੱਚ ਦੋਵਾਂ ਦੀ ਤੁਲਨਾ ਹੋਵੇ।
b) ਪਹਿਲਾਂ ਦੋਵਾਂ ਦੀ ਛੋਟੀ ਪਰਿਭਾਸ਼ਾ ਲਿਖਣ ਨਾਲ ਉੱਤਰ ਪੂਰਾ ਬਣਦਾ ਹੈ।

 

Question 2: ਸਹਿਣਸ਼ੀਲਤਾ ਨੂੰ ਕ੍ਰਿਆ ਦੇ ਸੁਭਾਅ ਅਨੁਸਾਰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ?

Answer:

(ੳ) ਬੁਨਿਆਦੀ ਸਹਿਣਸ਼ੀਲਤਾ (Basic Endurance) – ਬੁਨਿਆਦੀ ਸਹਿਣਸ਼ੀਲਤਾ ਮੁੱਖ ਤੌਰ ਤੇ ਐਰੋਬਿਕ ਸਹਿਣਸ਼ੀਲਤਾ ਤੇ ਨਿਰਭਰ ਕਰਦੀ ਹੈ। ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਨਾਲ ਮਿਲਦੀ ਰਹੇ।
ਇਹ ਹੌਲੀ-ਹੌਲੀ ਕੀਤੀਆਂ ਜਾਂਦੀਆਂ ਹਨ ਜਿਸ ਵਿਚ ਸਰੀਰ ਦੇ ਸਾਰੇ ਮਸਲ ਗਰੁੱਪ ਭਾਗ ਲੈਂਦੇ ਹਨ ਜਾਂ ਸ਼ਾਮਲ ਹੁੰਦੇ ਹਨ। ਦੌੜਨਾ, ਜੌਗਿੰਗ, ਚੱਲਣਾ ਅਤੇ ਤੈਰਾਕੀ ਬੁਨਿਆਦੀ ਸਹਿਣਸ਼ੀਲਤਾ ਦੇ ਉਦਾਹਰਨ ਹਨ।
(ਅ) ਆਮ ਸਹਿਣਸ਼ੀਲਤਾ (General Endurance) – ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ। ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ। ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ।
(ਬ) ਵਿਸ਼ੇਸ਼ ਸਹਿਣਸ਼ੀਲਤਾ (Specific Endurance)–ਵਿਸ਼ੇਸ਼ ਸਹਿਣਸ਼ੀਲਤਾ ਹਰ ਖੇਡ ਲਈ ਅਲੱਗ-ਅਲੱਗ ਹੁੰਦੀ ਹੈ। ਹਰ ਖੇਡ ਦੀ ਆਪਣੀ ਗਤੀ ਹੁੰਦੀ ਹੈ, ਜਿਵੇਂ ਕਿ ਮੈਰਾਥਨ ਦੌੜਾਕਾਂ ਨੂੰ ਲੰਬੇ ਸਮੇਂ ਤੱਕ ਦੌੜਨਾ ਪੈਂਦਾ ਹੈ ਤੇ ਉਹੀ ਮੁੱਕੇਬਾਜ਼ (Boxer) ਨੂੰ ਆਪਣੀ ਬਾਊਟ (Bout) ਨੂੰ 3 ਮਿੰਟ ਵਿਚ ਖ਼ਤਮ ਕਰਨੀ ਹੁੰਦੀ ਹੈ। ਇਸ ਲਈ ਹਰ ਖੇਡ ਵਿਚ ਖਿਡਾਰੀ ਨੂੰ ਉੱਪਰ ਦਿੱਤੀਆਂ ਸਹਿਣਸ਼ੀਲਤਾ ਦੇ ਪ੍ਰਕਾਰ ਤੋਂ ਇਲਾਵਾ ਵਿਸ਼ੇਸ਼ ਪ੍ਰਕਾਰ ਦੀ ਸਹਿਣਸ਼ੀਲਤਾ ਦੀ ਤਿਆਰੀ ਵੀ ਕਰਨੀ ਪੈਂਦੀ ਹੈ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 3: ਘੱਟ ਸਮੇਂ ਦੀ ਸਹਿਣਸ਼ੀਲਤਾ ਅਤੇ ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਪਰਿਭਾਸ਼ਿਤ ਕਰੋ।

Answer:

(ੳ) ਘੱਟ ਸਮੇਂ ਦੀ ਸਹਿਣਸ਼ੀਲਤਾ (Short Term Endurance) – ਖੇਡ ਕ੍ਰਿਆਵਾਂ ਦੀ ਥਕਾਨ ਤੇ ਕਾਬੂ ਪਾਉਣ ਦੇ ਲਈ ਘੱਟ ਸਮੇਂ ਦੀ ਸਹਿਣਸ਼ੀਲਤਾ ਦੀ ਲੋੜ ਹੁੰਦੀ ਹੈ : ਜਿਵੇਂ ਕਿ ਛੋਟੀਆਂ ਦੌੜਾਂ ਜਿਵੇਂ (ਸਪਰਿੰਟ) ਤੇ ਮੱਧ ਦੂਰੀ ਦੀਆਂ ਦੌੜਾਂ ਆਦਿ ਇਸ ਦੇ ਉਦਾਹਰਨ ਹਨ। ਇਸਨੂੰ ਐਨਰੋਬਿਕ ਕਿਰਿਆ ਵੀ ਕਿਹਾ ਜਾਂਦਾ ਹੈ।
(ਅ) ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance) – ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 4: ਤਾਲਮੇਲ ਯੋਗਤਾ ਤੋਂ ਕੀ ਭਾਵ ਹੈ?

Answer:

ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ (Motor task) ਸਹਿਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦਾ ਪਰਸਪਰ ਸੰਬੰਧ ਹੁੰਦਾ ਹੈ ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ-ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ। ਤਾਲਮੇਲ ਸਨਾਯੂ ਤੰਤਰ ਤੇ ਵੀ ਨਿਰਭਰ ਕਰਦਾ ਹੈ ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 5: ਫੁਰਤੀ ਅਤੇ ਰਫ਼ਤਾਰ ਵਿਚ ਕੀ ਅੰਤਰ ਹੈ?

Answer:

ਗਤੀ (Speed) – ਗਤੀ ਤੋਂ ਭਾਵ ਸਰੀਰ ਦੇ ਅੰਗਾਂ ਵਿਚ ਤੇਜ਼ੀ ਲਿਆਉਣ ਤੋਂ ਹੈ। ਇਹ ਗਤੀ ਭਾਵੇਂ ਦੌੜਾਕ ਦੀਆਂ ਲੱਤਾਂ ਵਿਚ ਹੋਵੇ ਜਾਂ ਫਿਰ ਸ਼ਾਟ ਪੁੱਟ ਲਗਾਉਣ ਵਾਲੇ ਦੀਆਂ ਬਾਹਾਂ ਦੀ ਹੋਵੇ।
ਫੁਰਤੀ (Agility) – ਉਲਟੀ ਦਿਸ਼ਾਵਾਂ ਵਿਚ ਅੱਗੇ ਵੱਧਣਾ ਅਤੇ ਵਿਸਫੋਟਕ ਊਰਜਾ ਨਾਲ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਨਾ, ਜਿਵੇਂ ਕਿ, ਜ਼ਿਗ-ਜ਼ੈਗ ਦੌੜ ਆਦਿ।

Exam Tips:

a) ਅੰਤਰ ਸਾਰਣੀ ਜਾਂ ਬਿੰਦੂਆਂ ਦੇ ਰੂਪ ਵਿੱਚ ਲਿਖੋ, ਹਰ ਬਿੰਦੂ ਵਿੱਚ ਦੋਵਾਂ ਦੀ ਤੁਲਨਾ ਹੋਵੇ।
b) ਪਹਿਲਾਂ ਦੋਵਾਂ ਦੀ ਛੋਟੀ ਪਰਿਭਾਸ਼ਾ ਲਿਖਣ ਨਾਲ ਉੱਤਰ ਪੂਰਾ ਬਣਦਾ ਹੈ।

 

Question 6: ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਵਿਸਥਾਰ ਸਹਿਤ ਲਿਖੋ।

Answer:

ਤਾਕਤ ਨੂੰ ਇਕ ਮਾਸਪੇਸ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸੁੰਗੜਨ ਤੋਂ, ਮਾਸਪੇਸ਼ੀਆਂ ਦੇ ਸਮੂਹ ਦੁਆਰਾ ਇਕੱਠੇ ਲਗਾਏ ਬਲ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਤਾਕਤ ਨੂੰ ਸਹੀ ਮਾਤਰਾ ਵਿਚ ਕੀਤੇ ਅਭਿਆਸ ਨਾਲ ਵਧਾਇਆ ਜਾ ਸਕਦਾ ਹੈ।
ਤਾਕਤ ਦੇ ਪ੍ਰਕਾਰ (Types of Strength-ਖੇਡਾਂ ਦੀਆਂ ਲੋੜਾਂ ਮੁਤਾਬਿਕ ਤਾਕਤ ਨੂੰ ਹੇਠਾਂ ਲਿਖੇ ਭਾਗਾਂ ਵਿਚ ਵੰਡਿਆ ਜਾਂਦਾ ਹੈ-
1. ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or Isotonic Strength)
2. ਸਥਿਰ ਤਾਕਤ ਜਾਂ ਆਈਸੋਮੀਟਰਿਕ (Static or Isometric Strength)।
1. ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or Isotonic Strength – ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ। ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ; ਜਿਵੇਂ ਕਿ ਪੁਸ਼-ਅਪ, ਪੁਲ-ਅਪ, ਬਾਰਬੈੱਲ ਪ੍ਰੈੱਸ, ਸਕੁਐਟ ਜੰਪ (Squat Jump), ਡੈੱਡ ਲਿਫਟਸ (Dead lifts) ਆਦਿ। ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ।
2. ਸਥਿਰ ਤਾਕਤ ਜਾਂ ਆਈਸੋਮੀਟਰਿਕ ਤਾਕਤ (Static or Isometric strength – ਇਹ ਵਿਰੋਧ ਦੇ ਵਿਰੁੱਧ ‘ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ। ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਅ ਦਾ ਵਿਕਾਸ ਕਰਦੀ ਹੈ,:ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ।

Exam Tips:

a) ਪਹਿਲਾਂ ਕੁੱਲ ਪ੍ਰਕਾਰਾਂ ਦੀ ਗਿਣਤੀ ਲਿਖੋ, ਫਿਰ ਹਰ ਪ੍ਰਕਾਰ ਨੂੰ ਅਲੱਗ ਸਿਰਲੇਖ ਹੇਠ ਸਮਝਾਓ।
b) ਹਰ ਪ੍ਰਕਾਰ ਦੀ ਪਰਿਭਾਸ਼ਾ ਅਤੇ ਇੱਕ ਉਦਾਹਰਣ ਜੋੜੋ।

 

Question 7: ਲਚਕ ਤੋਂ ਤੁਸੀਂ ਕੀ ਸਮਝਦੇ ਹੋ, ਲਚਕ ਕਿੰਨੇ ਪ੍ਰਕਾਰ ਦੀ ਹੈ? ਵਿਆਖਿਆ ਕਰੋ।

Answer:

ਲਚਕ ਗਤੀਸ਼ੀਲਤਾ ਦੀ ਉਹ ਦਰ ਹੈ ਜੋ ਕਿ ਜੋੜਾਂ ਤੋਂ ਸੰਭਵ ਹੁੰਦੀ ਹੈ। ਲਚਕ ਦੇ ਹੇਠ ਲਿਖੇ ਪ੍ਰਕਾਰ ਹਨ-
1. ਸੁਸਤ ਲਚਕ (Passive Flexibility)-ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਟ੍ਰੈਚਿੰਗ (Stretching) ਕਸਰਤਾਂ ਕਰਨਾ
2. ਚੁਸਤ ਲਚਕ (Active Flexibility-ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ। ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ।
3. ਗਤੀਸ਼ੀਲ ਲਚਕ (Dynamic Flexibility-ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ। ਜਿਵੇਂ ਕਿ ਦੌੜਨਾ, ਤੈਰਨਾ ਜਾਂ ਸਮਰਸੱਲਟ (Somersault) ਆਦਿ।

Exam Tips:

a) ਪਹਿਲਾਂ ਕੁੱਲ ਪ੍ਰਕਾਰਾਂ ਦੀ ਗਿਣਤੀ ਲਿਖੋ, ਫਿਰ ਹਰ ਪ੍ਰਕਾਰ ਨੂੰ ਅਲੱਗ ਸਿਰਲੇਖ ਹੇਠ ਸਮਝਾਓ।
b) ਹਰ ਪ੍ਰਕਾਰ ਦੀ ਪਰਿਭਾਸ਼ਾ ਅਤੇ ਇੱਕ ਉਦਾਹਰਣ ਜੋੜੋ।

 

Question 8: ਰਫ਼ਤਾਰ ਕਿੰਨੇ ਪ੍ਰਕਾਰ ਦੀ ਹੈ? ਵਿਸਥਾਰ ਸਹਿਤ ਲਿਖੋ।

Answer:

ਰਫ਼ਤਾਰ ਪੰਜ ਪ੍ਰਕਾਰ ਦੀ ਹੁੰਦੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ-
1. ਪ੍ਰਤੀਕ੍ਰਿਆ ਰਫਤਾਰ (Reaction Speed – ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ। ਇਸ ਵਿਚ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ ਜਿਵੇਂ ਕਿ ਕੋਚ (Coach) ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ।
2. ਤੇਜ਼ ਰਫਤਾਰ ਦੀ ਯੋਗਤਾ (Acceleration Ability) – ਇਹ ਸਥਿਰ (Stationary) ਅਵਸਥਾ ਤੋਂ ਵੱਧ ਤੋਂ . ਵੱਧ (Maximum) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ; ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ (Sprint) ਛੋਟੀ ਦੂਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ, ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ।
3. ਲੋਕੋਮੋਟਰ ਜਾਂ ਗਮਨ ਦੀ ਯੋਗਤਾ (Locomotor Ability) – ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ। ਜਿਵੇਂ ਕਿ 100 ਮੀ. 200 ਮੀ. ਅਤੇ 400 ਮੀ. ਆਦਿ ਇਸ ਦੀਆਂ ਉਦਾਹਰਨਾਂ ਹਨ।
4. ਗਤੀਸ਼ੀਲ ਰਫ਼ਤਾਰ (Movement Ability) – ਘੱਟ ਤੋਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਤੀ ਕਰਨ ਦੀ ਯੋਗਤਾ ਹੈ; ਜਿਵੇਂ ਕਿ ਟੀਮ ਖੇਡਾਂ, ਲੜਾਕੂ ਖੇਡਾਂ, ਰੈਕਟ ਖੇਡਾਂ, ਸੁੱਟਣਾ ਅਤੇ ਜਿਮਨਾਸਟਿਕ ਆਦਿ ਵਿਚ ਦੇਖਿਆ ਜਾ ਸਕਦਾ ਹੈ।
5. ਸਹਿਣਸ਼ੀਲਤਾ ਰਫ਼ਤਾਰ (Speed Endurance – ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤੱਕ ਬਣਾ ਕੇ ਰੱਖਦਾ ਹੈ।

Exam Tips:

a) ਪਹਿਲਾਂ ਕੁੱਲ ਪ੍ਰਕਾਰਾਂ ਦੀ ਗਿਣਤੀ ਲਿਖੋ, ਫਿਰ ਹਰ ਪ੍ਰਕਾਰ ਨੂੰ ਅਲੱਗ ਸਿਰਲੇਖ ਹੇਠ ਸਮਝਾਓ।
b) ਹਰ ਪ੍ਰਕਾਰ ਦੀ ਪਰਿਭਾਸ਼ਾ ਅਤੇ ਇੱਕ ਉਦਾਹਰਣ ਜੋੜੋ।

 

Question 9: ਪ੍ਰਤੀਕ੍ਰਿਆ ਰਫ਼ਤਾਰ ਅਤੇ ਗਮਨ ਰਫ਼ਤਾਰ ਬਾਰੇ ਲਿਖੋ।

Answer:

1. ਇੰਜਨ ਜਾਂ ਗਮਨ ਦੀ ਯੋਗਤਾ (Locomotor Ability) – ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ। ਜਿਵੇਂ ਕਿ 100 ਮੀ., 200 ਮੀ. ਅਤੇ 400 ਮੀ. ਆਦਿ ਇਸ ਦੀਆਂ ਉਦਾਹਰਨਾਂ ਹਨ।
2. ਗਤੀਸ਼ੀਲ ਰਫ਼ਤਾਰ (Movement Ability) – ਘੱਟ ਤੋਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਤੀ ਕਰਨ ਦੀ ਯੋਗਤਾ ਹੈ; ਜਿਵੇਂ ਕਿ ਟੀਮ ਖੇਡਾਂ, ਲੜਾਕੂ ਖੇਡਾਂ, ਰੈਕਟ ਖੇਡਾਂ, ਸੁੱਟਣਾ ਅਤੇ ਜਿਮਨਾਸਟਿਕ ਆਦਿ ਵਿਚ ਦੇਖਿਆ ਜਾ ਸਕਦਾ ਹੈ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 10: ਹੇਠ ਲਿਖਿਆਂ ਦੇ ਅਰਥ ਸਮਝਾਉ। 1. ਚੰਗਾ ਸਰੀਰਕ ਆਸਣ 2. ਖ਼ੁਰਾਕ 3. ਜੀਵਨ ਸ਼ੈਲੀ।

Answer:

ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ। ਨਿਸ਼ਕ੍ਰਿਆ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ। ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ’ਤੇ ਪ੍ਰਭਾਵ ਪਾਉਂਦੇ ਹਨ, ਹੇਠ ਲਿਖੇ ਪ੍ਰਕਾਰ ਹਨ-
1. ਚੰਗਾ ਸਰੀਰਕ ਆਸਣ (Good Posture) – ਸਰੀਰਕ ਤਰੁੱਟੀਆਂ, ਸਰੀਰਕ ਯੋਗਤਾ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ, ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ, ਕੁਪੋਸ਼ਣ, ਦਰਦ, ਲੋਰਡੋਸਿਸ (Lordosis) ਸਕੋਲਿਸਿਸ (Scoliosis), ਗੋਲ ਮੋਢੇ, ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ।
2. ਅਹਾਰ (Diet) – ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਯੋਗਤਾ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ, ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ-ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ।
ਮਾਸਪੇਸ਼ੀਆਂ ਦੇ ਪੁਨਰ-ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਵਿਟਾਮਿਨਸ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ।
3. ਜੀਵਨ ਸ਼ੈਲੀ (Life Style) – ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ। ਜੀਵਨ ਸ਼ੈਲੀ ਤੋਂ ਭਾਵ ਸ਼ਾਨੋ-ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ ਇਕ ਵਿਅਕਤੀ ਜੋ ਸਿਗਰੇਟ, ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ। ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

Question 11: ਪ੍ਰਤੀਕ੍ਰਿਆ ਕਰਨ ਦੀ ਯੋਗਤਾ ਅਤੇ ਸੰਤੁਲਨ ਯੋਗਤਾ ਕੀ ਹੈ?

Answer:

1. ਪ੍ਰਤੀਕ੍ਰਿਆ ਕਰਨ ਦੀ ਯੋਗਤਾ (Reaction Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ, ਜਿਵੇਂ 100 ਮੀ. ਦੌੜ ਵਿਚ ਸਿੰਗਨਲ ਹੁੰਦੇ ਹੀ ਇਕ ਵੇਗ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ।
2. ਸੰਤੁਲਨ ਯੋਗਤਾ (Balance Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ; ਜਿਵੇਂ ਕਿ 400 ਮੀ. ਵਿਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ।

Exam Tips:

a) ਉੱਤਰ ਦੀ ਸ਼ੁਰੂਆਤ ਪਰਿਭਾਸ਼ਾ ਜਾਂ ਭੂਮਿਕਾ ਨਾਲ ਕਰੋ।
b) ਮੁੱਖ ਬਿੰਦੂ ਅੱਡ-ਅੱਡ ਸਤਰਾਂ ਵਿੱਚ ਲਿਖੋ, ਤਾਂ ਜੋ ਤਿੰਨ ਅੰਕ ਸੌਖੇ ਮਿਲਣ।

 

ਮਹੱਤਵਪੂਰਨ ਪ੍ਰਸ਼ਨ: ਪੰਜ ਅੰਕ ਵਾਲੇ ਪ੍ਰਸ਼ਨ

Question 1: ਸਰੀਰਕ ਯੋਗਤਾ ਦੇ ਅੰਗ ਤਾਕਤ, ਰਫ਼ਤਾਰ ਬਾਰੇ ਲਿਖੋ।

Answer:

1. ਤਾਕਤ (Strength) – ਤਾਕਤ ਨੂੰ ਇਕ ਮਾਸਪੇਸ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸੁੰਗੜਨ ਤੋਂ, ਮਾਸਪੇਸ਼ੀਆਂ ਦੇ ਸਮੂਹ ਦੁਆਰਾ ਇਕੱਠੇ ਲਗਾਏ ਬਲ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਤਾਕਤ ਨੂੰ ਸਹੀ ਮਾਤਰਾ ਵਿਚ ਕੀਤੇ ਅਭਿਆਸ ਨਾਲ ਵਧਾਇਆ ਜਾ ਸਕਦਾ ਹੈ।
ਤਾਕਤ ਦੇ ਪ੍ਰਕਾਰ (Types of Strength) – ਖੇਡਾਂ ਦੀਆਂ ਲੋੜਾਂ ਮੁਤਾਬਿਕ ਤਾਕਤ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾਂਦਾ ਹੈ-
(ਉ) ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or isotonic strength)
(ਅ) ਸਥਿਰ ਤਾਕਤ ਜਾਂ ਆਈਸੋਮੀਟਰਿਕ (Static or isometric strength)।
(ਉ) ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or Isotonic Strength) – ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ। ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ; ਜਿਵੇਂ ਕਿ ਪੁਸ਼-ਅਪ, ਪੁਲ-ਅਪ, ਬਾਰਬੈੱਲ ਪ੍ਰੈੱਸ, ਸਕੁਐਟ ਜੰਪ (Squat Jump), ਡੈੱਡ ਲਿਫਟਸ (Dead lifts) ਆਦਿ। ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ।
(i) ਵੱਧ ਤੋਂ ਵੱਧ ਤਾਕਤ (Maximum Strength)-ਇਹ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੋ ਕਿ ਵਿਰੋਧ ਦੇ ਵਿਰੁੱਧ ਸਵੈ-ਇੱਛਾ ਨਾਲ ਪ੍ਰਾਪਤ ਕੀਤੀ ਜਾਂਦੀ ਹੈ। ਵੱਧ ਤਾਕਤ ਨੂੰ ਅਸੀਂ ਮਸਕੂਲੋ-ਸਕੈਲੀਟਲ (Musculoskeletal) ਬਲ ਦੀ ਮਾਤਰਾ ਦੇ ਰੂਪ ਵਿਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਕਿ ਵਿਅਕਤੀ ਬਾਹਰੀ ਯਤਨਾਂ ਨਾਲ ਪੈਦਾ ਕਰਦਾ ਹੈ। ਉਦਾਹਰਨ ਦੇ ਤੌਰ ਤੇ ਦੋ ਮਿੰਟ ਵਿਚ ਵਿਅਕਤੀ ਕਿੰਨੀਆਂ ਡੰਡ ਪੇਲ ਸਕਦਾ ਹੈ, ਕਿੰਨੀਆਂ ਬੈਠਕਾਂ ਮਾਰ ਸਕਦਾ ਹੈ।
(ii) ਵਿਸਫੋਟਕ ਤਾਕਤ (Explosive Strength) – ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ। ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ। ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ।
(iii) ਤਾਕਤ ਦੀ ਸਹਿਣਸ਼ੀਲਤਾ (Strength Endurance) – ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ। ਇਹ ਵਿਰੋਧ ’ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ। ਆ ਸਥਿਰ ਤਾਕਤ ਜਾਂ ਆਈਸੋਮੀਟਰਿਕ (Static or Isometric Strength)-ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ। ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਅ ਦਾ ਵਿਕਾਸ ਕਰਦੀ ਹੈ : ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ।
2. ਗਤੀ (ਰਫਤਾਰ) (Speed – ਗਤੀ ਇਕ ਅਧਿਕਤਮ ਦਰ ਹੁੰਦੀ ਹੈ, ਜਿਸ ਵਿਚ ਇਕ ਵਿਅਕਤੀ ਇਕ ਵਿਸ਼ੇਸ਼ ਦੂਰੀ ਨੂੰ ਤੈਅ ਕਰਨ ਲਈ ਆਪਣੇ ਸਰੀਰ ਵਿਚ ਗਤੀ ਲੈ ਕੇ ਆਉਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਰਫਤਾਰ ਘੱਟ ਤੋਂ ਘੱਟ ਸਮੇਂ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ ਦੀ ਯੋਗਤਾ ਹੁੰਦੀ ਹੈ। ਰਫਤਾਰ, ਇਕਦਮ ਕ੍ਰਿਆ (Quick response), ਤੇਜ਼ੀ (acceleration), ਇਕਦਮ ਗਤੀ (maximum speed), ‘ ਰਫਤਾਰ ਸਹਿਣਸ਼ੀਲਤਾ ( speed endurance ਤੋਂ ਮਿਲ ਕੇ ਬਣਦੀ ਹੈ।
ਸਰੀਰਕ ਸਿੱਖਿਆ ਵਿਚ ਰਫਤਾਰ ਦਾ ਆਪਣਾ ਮਹੱਤਵ ਹੈ। ਇਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ Speed is the rate of motion” ਭਾਵ ਕੋਈ ਵਿਅਕਤੀ ਕਿੰਨੇ ਸਮੇਂ ਵਿਚ ਤੇਜ਼ ਰਫਤਾਰ ਬਣਾ ਕੇ ਆਪਣੇ ਸਥਾਨ ਤੇ ਪਹੁੰਚ ਸਕਦਾ ਹੈ।

Exam Tips:

a) ਪਹਿਲਾਂ ਵਿਸ਼ੇ ਦੀ ਪਰਿਭਾਸ਼ਾ ਲਿਖੋ, ਫਿਰ ਹਰ ਪ੍ਰਕਾਰ/ਸਿਧਾਂਤ ਨੂੰ ਵੱਖਰੇ ਸਿਰਲੇਖ ਹੇਠ ਲਿਖੋ।
b) ਹਰ ਭਾਗ ਦੀ ਵਿਆਖਿਆ ਨਾਲ ਉਦਾਹਰਣ ਜੋੜੋ ਅਤੇ ਗਿਣਤੀ ਦਾ ਕ੍ਰਮ ਬਣਾਈ ਰੱਖੋ।

 

Question 2: ਸਰੀਰਕ ਯੋਗਤਾ ਦੀ ਮਹੱਤਤਾ ਬਾਰੇ ਲਿਖੋ।

Answer:

ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤੰਦਰੁਸਤ ਹਨ ਉਹ ਆਪਣੇ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ। ਅੱਜ ਦੇ ਤਕਨੀਕੀ ਵਿਕਾਸ ਦੇ ਯੁੱਗ ਵਿਚ ਲੋਕਾਂ ਕੋਲ ਮੁਸ਼ਕਿਲ ਨਾਲ ਹੀ ਆਪਣੀ ਸਰੀਰਕ ਯੋਗਤਾ ਲਈ ਸਮਾਂ ਹੁੰਦਾ ਹੈ। ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰੀਰਕ ਯੋਗਤਾ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ? ਇਹਨਾਂ ਸਵਾਲਾਂ ਦਾ ਜਵਾਬ ਹੇਠ ਦਿੱਤੇ ਅਨੁਸਾਰ ਹੈ-
1. ਸੰਪੂਰਨ ਸਿਹਤ ਦਾ ਸੁਧਾਰ (Improves Overall Health – ਸਰੀਰਕ ਯੋਗਤਾ ਨਾਲ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ; ਜਿਵੇਂ ਕਿ ਸਾਹ ਪ੍ਰਕ੍ਰਿਆ, ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ। ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡਾਈਬੀਟੀਜ਼ ਟਾਇਪ-2, ਦਿਲ ਦੀਆਂ ਬਿਮਾਰੀਆਂ, ਕੈਂਸਰ ਤੋਂ ਬਚਾਅ, ਆਦਿ ਤੋਂ ਬਚਿਆ ਰਹਿੰਦਾ ਹੈ।
2. ਭਾਰ ਪ੍ਰਬੰਧਨ (Weight Management – ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ; ਜਿਵੇਂ ਕਿ ਉੱਚਾ ਖੁਨ ਚਾਪ (High Blood Pressure), ਕੈਸਟਰੋਲ ਪੱਧਰ, ਡਾਇਬਟੀਜ਼ ਆਦਿ ਦੀ ਜੜ੍ਹ ਹੈ। ਇਸ ਲਈ ਉਹ ਵਿਅਕਤੀ ਜੋ ਸਰਗਰਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ, ਉਹਨਾਂ ਵਿੱਚ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ।
3. ਤਨਾਅ ਪ੍ਰਬੰਧ ਵਿਚ ਮਹੱਤਵਪੂਰਨ (Importance as a stress Management) – ਇਕ ਵਿਅਕਤੀ ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮ ਦੇ ਜਰੀਏ ਤਣਾਅ ਨੂੰ ਬਰਦਾਸ਼ਤ ਕਰਨਾ, ਉਸ ਤੋਂ ਬਾਹਰ ਨਿਕਲਣਾ ਅਤੇ ਰੋਜ਼ਮਰਾ ਦੇ ਵਿਚਲਿਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ। ਇਸ ਲਈ ਇਹ ਜੀਵਨ ਵਿਚ ਸੰਤੁਲਨ ਅਤੇ ਸ਼ਾਂਤੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ।
4. ਸੱਟਾਂ ਦੀ ਸੰਭਾਵਨਾ ਨੂੰ ਘਟਾਉਣਾ (Reduce risk of Injuries) – ਸਰੀਰਕ ਯੋਗਤਾ ਜੀਵਨ ਦੇ ਅਗਲੇ ਪੜਾਅ ਵਿਚ ਸੱਟਾਂ ਦੇ ਜ਼ੋਖ਼ਿਮ ਨੂੰ ਘਟਾਉਂਦੀ ਹੈ। ਇਸ ਦਾ ਕਾਰਨ ਮਾਸਪੇਸ਼ੀਆਂ ਦੀ ਤਾਕਤ, ਹੱਡੀਆਂ ਵਿਚਲੀ ਘਣਤਾ, ਲਚਕਤਾ ਅਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਟਾਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ।
5. ਜੀਵਨ ਦੀ ਸੰਭਾਵਨਾ ਵਿਚ ਵਾਧਾ (Increases life Expectancy – ਨਿਯਮਿਤ ਕਸਰਤਾਂ ਅਤੇ ਯੋਗਤਾ ਸੰਬੰਧਿਤ ਪ੍ਰੋਗਰਾਮ ਸਿਹਤ ਸੰਬੰਧਿਤ ਬਿਮਾਰੀਆਂ ਨੂੰ ਘਟਾਉਣ ਵਿਚ ਲਾਭਦਾਇਕ ਹੁੰਦੇ ਹਨ ਜੋ ਕਿ ਉਮਰ ਦਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ। ਇਹ ਦੇਖਿਆ ਗਿਆ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਸਰਗਰਮ ਰਹਿੰਦੇ ਹਨ, ਉਹ ਸਵਸਥ ਅਤੇ ਲੰਬਾ ਜੀਵਨ ਗੁਜ਼ਾਰਦੇ ਹਨ।
6. ਸਹੀ ਵਾਧਾ ਅਤੇ ਵਿਕਾਸ (Proper growth and Development) – ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਬੱਚਿਆਂ ਵਿਚ ਵਧੀਆ ਵਿਕਾਸ ਹੁੰਦਾ ਹੈ। ਉਹਨਾਂ ਦੀ ਸਿਹਤ, ਉਚਾਈ, ਸਰੀਰਕ ਸੰਰਚਨਾ ਅਤੇ ਭਾਰ ਸਹੀ ਅਨੁਪਾਤ ਅਤੇ ਕ੍ਰਮ ਵਿਚ ਵੱਧਦੇ ਹਨ।
7. ਕੰਮ ਕਰਨ ਦੀ ਸਮਰੱਥਾ ਵਿਚ ਵਾਧਾ Improves work Efficiency) – ਸਰੀਰਕ ਤੌਰ ਤੇ ਯੋਗ ਵਿਅਕਤੀ ਜੀਵਨ ਦੇ ਹਰ ਪਹਿਲੂ ਜਿਵੇਂ ਕੰਮ ਕਰਨ ਦੀ ਥਾਂ, ਪਰਿਵਾਰ ਅਤੇ ਦੋਸਤਾਂ ਵਿਚ ਸੰਤੁਲਨ ਬਣਾ ਕੇ ਰੱਖਦਾ ਹੈ। ਉਸ ‘ ਦੀ ਸਰਗਰਮ ਜੀਵਨ ਸ਼ੈਲੀ ਅਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲਤਾ ਨਾਲ ਕਰਦਾ ਹੈ ਅਤੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ। ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ।

Exam Tips:

a) ਪਹਿਲਾਂ ਛੋਟੀ ਭੂਮਿਕਾ ਲਿਖੋ, ਫਿਰ ਹਰ ਮਹੱਤਵ/ਲਾਭ ਨੂੰ ਨੰਬਰ ਲਗਾ ਕੇ ਵੱਖਰੇ ਬਿੰਦੂ ਵਜੋਂ ਲਿਖੋ।
b) ਘੱਟੋ-ਘੱਟ 5-6 ਬਿੰਦੂ ਲਿਖੋ ਅਤੇ ਹਰ ਬਿੰਦੂ ਦੀ ਇੱਕ-ਦੋ ਸਤਰ ਵਿੱਚ ਵਿਆਖਿਆ ਕਰੋ।
c) ਅੰਤ ਵਿੱਚ ਸੰਖੇਪ ਸਿੱਟਾ ਲਿਖੋ।

 

Question 3: ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਵਿਸਥਾਰ ਨਾਲ ਚਰਚਾ ਕਰੋ।

Answer:

ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਨਿਸ਼ਕ੍ਰਿਆ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ। ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ਤੇ ਪ੍ਰਭਾਵ ਪਾਉਂਦੇ ਹਨ, ਹੇਠ ਲਿਖੇ ਪ੍ਰਕਾਰ ਹਨ-
1. ਸਰੀਰਕ ਢਾਂਚਾ (Anatomical Structure-ਸਰੀਰਕ ਢਾਂਚਾ ਅਲੱਗ-ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ। ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ।
2. ਸਰੀਰਕ ਕਿਰਿਆ ਦੀ ਬਣਤਰ (Physiological Structures) – ਸਾਡੇ ਸਰੀਰ ਦੀਆਂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਲਹੂ ਸੰਚਾਰ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ ਅਤੇ ਅਨੇਕਾਂ ਹੋਰ ਪ੍ਰਣਾਲੀਆਂ ਨੇ ਕੁਸ਼ਲਤਾਪੂਰਵਕ ਕੰਮ ਕਰਨਾ ਹੁੰਦਾ ਹੈ। ਸਰੀਰਕ ਪ੍ਰਣਾਲੀ ਵਿਚ ਖ਼ਰਾਬੀ, ਸਰੀਰਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਹ ਲੈਣ ਵਿਚ ਔਖ ਹੋਣਾ ਜਾਂ ਫਿਰ ਦਿਲ ਦੀ ਬਿਮਾਰੀ ਆਦਿ। ਇਸ ਲਈ ਸਰੀਰਕ ਤੰਦਰੁਸਤੀ ਵਿਚ ਵਿਅਕਤੀ ਦਾ ਫਿਟ ਹੋਣਾ ਬੜਾ ਜ਼ਰੂਰੀ ਹੈ।
3. ਮਨੋਵਿਗਿਆਨਿਕ ਕਾਰਨ (Psychological Factor) – ਕਈ ਤਰ੍ਹਾਂ ਦੇ ਮਾਨਸਿਕ ਵਿਗਾੜ ਜੋ ਕਿ ਸਰੀਰਕ ਕੰਮਾਂ ਵਿਚ ਉਲਝਣਾਂ ਪੈਦਾ ਕਰਦੇ ਹਨ, ਜਿਵੇਂ ਕਿ ਦਬਾਅ, ਤਨਾਅ, ਚਿੰਤਾਵਾਂ ਆਦਿ। ਇਹ ਸਰੀਰਕ ਕ੍ਰਿਆਵਾਂ ਵਿਚ ਰੁਕਾਵਟ ਦਾ ਕਾਰਨ ਬਣਦੀਆਂ ਹਨ। ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਤਨਾਅ-ਮੁਕਤ ਵਿਅਕਤੀ ਖੇਡਾਂ ਲਈ ਯੋਗ ਹੁੰਦਾ ਹੈ। ਦਬਾਅ ਅਤੇ ਤਨਾਅ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ।
4. ਜੱਦ ਅਤੇ ਵਾਤਾਵਰਣ (Heredity and Environment) – ਜੱਦ ਅਤੇ ਵਾਤਾਵਰਣ ਦੋਵੇਂ ਹੀ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸੈੱਲ 23 (ਜੋੜੇ) ਕ੍ਰੋਮੋਸੋਮਜ਼ ਤੋਂ ਬਣਿਆ ਹੁੰਦਾ ਹੈ। ਜਿਸ ਵਿਚ 75% ਮਾਤਾ ਅਤੇ ਪਿਤਾ ਅਤੇ 25% ਬਾਕੀ ਖਾਨਦਾਨੀ ਜੀਨਸ ਦਾ ਸੰਚਾਰਣ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਗੁਣ ਜਿਵੇਂ ਕਿ ਕਈ ਤਰ੍ਹਾਂ ਦੇ ਔਗੁਣ, ਚਮੜੀ ਅਤੇ ਅੱਖਾਂ ਦਾ ਰੰਗ, ਸਰੀਰਕ ਬਣਾਵਟ ਆਦਿ ਮਨੁੱਖ ਨੂੰ ਜੱਦ ਵਿਚ ਮਿਲਦੀ ਹੈ ਅਤੇ ਇਹ ਜੱਦ ਅਤੇ ਵਾਤਾਵਰਣ ਦੇ ਗੁਣ ਸਰੀਰਕ ਤੰਦਰੁਸਤੀ ’ਤੇ ਵੀ ਪ੍ਰਭਾਵ ਪਾਉਂਦੇ ਹਨ।
5. ਚੰਗਾ ਸਰੀਰਕ ਆਸਣ (Good Posture) – ਸਰੀਰਕ ਤਰੁੱਟੀਆਂ, ਸਰੀਰਕ ਤੰਦਰੁਸਤੀ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ, ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ, ਕੁਪੋਸ਼ਣ, ਦਰਦ, ਲੋਰਡੋਸਿਸ (Lordosis) ਸਕੋਲਿਸਿਸ (Scoliosis), ਗੋਲ ਮੋਢੇ, ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ‘ ਕਰਦੇ ਹਨ।
6. ਅਹਾਰ (Diet) – ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਯੋਗਤਾ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ। ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ-ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ ਮਾਸਪੇਸ਼ੀਆਂ ਦੇ ਪੁਨਰ-ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਵਿਟਾਮਿਨਸ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ।
7. ਜੀਵਨ ਸ਼ੈਲੀ (Life Style)ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ। ਜੀਵਨ ਸ਼ੈਲੀ ਤੋਂ ਭਾਵ ਸ਼ਾਨੋ-ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ। ਇਕ ਵਿਅਕਤੀ ਜੋ ਸਿਗਰੇਟ, ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ। ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ।
8. ਜਲਵਾਯੂ (Climate) – ਅਲੱਗ-ਅਲੱਗ ਤਰ੍ਹਾਂ ਦੀ ਜਲਵਾਯੂ ਸਰੀਰਕ ਯੋਗਤਾ ’ਤੇ ਪ੍ਰਭਾਵ ਪਾਉਂਦੀ ਹੈ! ਸਰਦੀ, ਗਰਮੀ ਅਤੇ ਨਮੀ ਵਰਗੇ ਭਿੰਨ-ਭਿੰਨ ਜਲਵਾਯੂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ। ਵਧੀਆ ਪ੍ਰਦਰਸ਼ਨ ਵਾਸਤੇ ਇਕ ਖਿਡਾਰੀ ਨੂੰ ਅਲੱਗ-ਅਲੱਗ ਜਲਵਾਯੂ ਪਰਿਸਥਿਤੀਆਂ ਵਿਚ ਰਹਿ ਕੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਖਿਡਾਰੀ ਗਰਮ ਜਾਂ ਮੈਦਾਨੀ ਇਲਾਕਿਆਂ ਦਾ ਰਹਿਣ ਵਾਲਾ ਹੈ ਤਾਂ ਉਸਨੂੰ ਠੰਡੇ ਇਲਾਕੇ ਵਿਚ ਜ਼ਰੂਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰਦਰਸ਼ਨ ਵਧੀਆ ਹੋ ਸਕੇ। ਇਹਨਾਂ ਜਲਵਾਯੂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਹੀ ਹੈ ਕਿ ਅਲੱਗ-ਅਲੱਗ ਜਲਵਾਯੂ ਵਾਤਾਵਰਣ ਵਿਚ ਅਭਿਆਸ ਕੀਤਾ ਜਾਵੇ।
9. ਨਿਸ਼ਕ੍ਰਿਆ (Inactivity) – ਸਰੀਰਕ ਕ੍ਰਿਆਵਾਂ ਦੀ ਘਾਟ ਨਾਲ ਵਿਅਕਤੀ ਗਤੀਹੀਨ, ਜੀਵਨ ਸ਼ੈਲੀ ਵੱਲ ਚਲਿਆ ਜਾਂਦਾ ਹੈ ਜਿਸ ਨਾਲ ਸਰੀਰਕ ਪ੍ਰਣਾਲੀਆਂ ਵਿਚ ਖ਼ਰਾਬੀ ਪੈਦਾ ਹੁੰਦੀ ਹੈ ਸਰੀਰਕ ਗਤੀਵਿਧੀ ਸ਼ਬਦ ਰੋਜ਼ਮੱਰਾ ਦੇ ਕੰਮ ਨਾਲ ਖ਼ਰਚ ਹੋਣ ਵਾਲੀ ਊਰਜਾ ਦੇ ਰੂਪ ਵਿਚ ਲਿਆ ਜਾਂਦਾ ਹੈ। ਇਹ ਰੋਜ਼ਮੱਰਾ ਦੇ ਕੰਮ ਜਿਵੇਂ ਕਿ ਚੱਲਣਾ, ਦੌੜਨਾ, ਸਾਈਕਲ ਚਲਾਉਣਾ, ਤੈਰਨਾ, ਝਾੜੂ ਮਾਰਨਾ ਆਦਿ ਘਰੇਲੂ ਕੰਮ ਹੁੰਦੇ ਹਨ। ਨਿਸ਼ਕ੍ਰਿਆ ਦੇ ਕਾਰਨ ਸਰੀਰਕ ਪ੍ਰਣਾਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਕਈ ਸਿਹਤ ਨੂੰ ਲੈ ਕੇ ਮਸਲੇ ਖੜ੍ਹੇ ਹੋ ਜਾਂਦੇ ਹਨ ਜੋ ਕਿ ਸਰੀਰਕ ਯੋਗਤਾ ’ਤੇ ਪ੍ਰਭਾਵ ਪਾਉਂਦੇ ਹਨ।
10. ਸੱਟਾਂ (Injuries) – ਸੱਟਾਂ ਲੱਗਣਾ ਖੇਡਾਂ ਦਾ ਹਿੱਸਾ ਹਨ। ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ’ਤੇ ਵੀ ਪ੍ਰਭਾਵ ਪੈਂਦਾ ਹੈ।
11. ਉਮਰ (Age) – ਉਮਰ ਵਿਚ ਅੰਤਰ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ। ਜਦ ਅਸੀਂ ਛੋਟੇ ਬੱਚੇ ਹੁੰਦੇ ਹਾਂ ਤਾਂ ਅਸੀਂ ਵੱਡੀ ਉਮਰ ਦੇ ਵਿਅਕਤੀ ਦੀ ਸਰੀਰਕ ਯੋਗਤਾ ਦੀ ਤੁਲਨਾ ਵਿਚ ਨਹੀਂ ਖੇਡ ਸਕਦੇ। ਇਸ ਤਰ੍ਹਾਂ ਜਦ ਅਸੀਂ ਬੁਢਾਪੇ ਵੱਲ ਵੱਧਦੇ ਹਾਂ ਤਾਂ ਸਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਉੱਤੇ ਚਰਬੀ ਵੱਧ ਜਾਂਦੀ ਹੈ ਜੋ ਕਿ ਸਰੀਰਕ ਯੋਗਤਾ ’ਤੇ ਪ੍ਰਭਾਵ ਪਾਉਂਦੀ ਹੈ।
12. ਲਿੰਗ (Gender) – ਲਿੰਗ ਸਰੀਰਕ ਯੋਗਤਾ ਵਿਚ ਹਮੇਸ਼ਾਂ ਹੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਔਰਤ ਅਤੇ ਆਦਮੀ ਦੋਨਾਂ ਦੇ ਸਰੀਰ ਵਿਚ ਕਈ ਵਿਲੱਖਣਤਾਵਾਂ ਪਾਈਆਂ ਜਾਂਦੀਆਂ ਹਨ। ਉਦਾਹਰਨ ਦੇ ਤੌਰ ਤੇ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ, ਆਦਮੀ ਨਾਲੋਂ ਘੱਟ ਮਜ਼ਬੂਤ ਹੁੰਦੀਆਂ ਹਨ ਪਰ ਔਰਤਾਂ ਦੇ ਜੋੜਾਂ ਵਿਚ ਲਚਕਤਾ ਆਦਮੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਮਨਾਸਟਿਕ ਵਰਗੀਆਂ ਖੇਡਾਂ ਵਿਚ ਬਹੁਤ ਲਾਭ ਮਿਲਦਾ ਹੈ। ਉੱਥੇ ਹੀ ਆਦਮੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਖੇਡਾਂ ਵਿਚ ਸ਼ਕਤੀ, ਤਾਕਤ ਅਤੇ ਗਤੀ ਮਿਲਦੀ ਹੈ।
13. ਸਿਹਤਮੰਦ ਵਾਤਾਵਰਣ (Healthy Environment) – ਸਕੂਲ, ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ। ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ। ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

Exam Tips:

a) ਹਰ ਕਾਰਕ ਦਾ ਨਾਮ ਸਿਰਲੇਖ ਵਜੋਂ ਲਿਖੋ ਅਤੇ ਉਸ ਦੇ ਹੇਠ ਸਰੀਰਕ ਯੋਗਤਾ ਤੇ ਪੈਣ ਵਾਲਾ ਪ੍ਰਭਾਵ ਸਮਝਾਓ।
b) ਸਾਰੇ ਮੁੱਖ ਕਾਰਕਾਂ (ਖ਼ੁਰਾਕ, ਆਰਾਮ, ਜੀਵਨ-ਸ਼ੈਲੀ, ਵਾਤਾਵਰਣ ਆਦਿ) ਦਾ ਜ਼ਿਕਰ ਕਰੋ।

 

Question 4: ਲਚਕ ਨੂੰ ਬਿਆਨ ਕਰੋ ਅਤੇ ਇਸਦੇ ਅਲੱਗ-ਅਲੱਗ ਪ੍ਰਕਾਰਾਂ ਬਾਰੇ ਲਿਖੋ।

Answer:

ਲਚਕ ਗਤੀਸ਼ੀਲਤਾ ਦੀ ਉਹ ਦਰ ਜੋ ਕਿ ਜੋੜਾਂ ਤੇ ਸੰਭਵ ਹੁੰਦੀ ਹੈ ਅਸੀਂ ਆਮ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਕਿ ਲਚਕ ਨੂੰ ਸੁਸਤ (Passive) ਕ੍ਰਿਆਵਾਂ ਦੇ ਦੌਰਾਨ, ਜੋੜਾਂ ਅਤੇ ਉਹਨਾਂ ਦੇ ਆਸ-ਪਾਸ ਦੀਆਂ ਮਾਸਪੇਸ਼ੀਆਂ (Muscles) ਦੀ ਗਤੀ ਦੀ ਦਰ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ।
ਲਚਕ ਹੋਰਨਾਂ ਸਰੀਰਕ ਗੁਣਾਂ ਵਾਂਗ ਇਕ ਬਹੁਮੁੱਲਾ ਗੁਣ ਹੈ ਅਤੇ ਸਰੀਰਕ ਸਿੱਖਿਆ ਅਤੇ ਖਿਡਾਰੀਆਂ ਵਿਚ ਇਸਦੀ ਆਪਣੀ ਮਹੱਤਤਾ ਹੈ ਕਿਉਂਕਿ ਲਚਕਦਾਰ ਖਿਡਾਰੀ ਮੈਦਾਨ ਵਿਚ ਕਈ ਤਰ੍ਹਾਂ ਦੀਆਂ ਸੱਟਾਂ ਤੋਂ ਬਚਿਆ ਰਹਿੰਦਾ ਹੈ। ਲਚਕ ਦੇ ਕਈ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਦਾ ਵਰਗੀਕਰਨ ਅੱਗੇ ਲਿਖੇ ਅਨੁਸਾਰ ਹੈ-ਲਚਕ ਦੇ ਪ੍ਰਕਾਰ (Types of Flexibility) –
1. ਸੁਸਤ ਲਚਕ (Passive Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਟ੍ਰੈਚਿੰਗ (Stretching) ਕਸਰਤਾਂ ਕਰਨਾ।
2. ਚੁਸਤ ਲਚਕ (Active Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ। ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ।
3. ਗਤੀਸ਼ੀਲ ਲਚਕ (Dynamic Flexibility) – ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ। ਜਿਵੇਂ ਕਿ ਦੌੜਨਾ, ਤੈਰਨਾ ਜਾਂ ਸਮਰਸੱਲਟ (Somersault) ਆਦਿ।

Exam Tips:

a) ਪਹਿਲਾਂ ਵਿਸ਼ੇ ਦੀ ਪਰਿਭਾਸ਼ਾ ਲਿਖੋ, ਫਿਰ ਹਰ ਪ੍ਰਕਾਰ/ਸਿਧਾਂਤ ਨੂੰ ਵੱਖਰੇ ਸਿਰਲੇਖ ਹੇਠ ਲਿਖੋ।
b) ਹਰ ਭਾਗ ਦੀ ਵਿਆਖਿਆ ਨਾਲ ਉਦਾਹਰਣ ਜੋੜੋ ਅਤੇ ਗਿਣਤੀ ਦਾ ਕ੍ਰਮ ਬਣਾਈ ਰੱਖੋ।

 

Question 5: ਤੁਸੀਂ ਤਾਲਮੇਲ ਯੋਗਤਾ ਤੋਂ ਕੀ ਸਮਝਦੇ ਹੋ? ਤਾਲਮੇਲ ਦੇ ਅਲੱਗ-ਅਲੱਗ ਅੰਗਾਂ ਨੂੰ ਬਿਆਨ ਕਰੋ।

Answer:

ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ ( Motor task) ਸਹਿਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦਾ ਪਰਸਪਰ ਸੰਬੰਧ ਹੁੰਦਾ ਹੈ। ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ-ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ। ਤਾਲਮੇਲ ਸਨਾਯੂ ਤੰਤਰ ਤੇ ਵੀ ਨਿਰਭਰ ਕਰਦਾ ਹੈ। ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ।
ਤਾਲਮੇਲ ਦੇ ਪ੍ਰਕਾਰ (Types of co-ordination-ਖੇਡਾਂ ਦੀ ਦੁਨੀਆਂ ਵਿਚ ਮੁੱਖ ਤੌਰ ਤੇ ਸੱਤ (7) ਪ੍ਰਕਾਰ ਦੀ ਤਾਲਮੇਲ ਯੋਗਤਾ ਪਾਈ ਜਾਂਦੀ ਹੈ।
1. ਸਥਿਤੀ ਨਿਰਧਾਰਣ ਯੋਗਤਾ (Orientation) – ਯੋਗਤਾ-ਇਹ ਵਿਅਕਤੀ ਉਹ ਯੋਗਤਾ ਹੈ ਜਿਸ ਵਿਚ ਉਹ ਜ਼ਰੂਰਤ ਅਨੁਸਾਰ ਸਥਾਨ ਅਤੇ ਸਮੇਂ ਤੇ ਆਪਣੇ ਸਰੀਰ ਦਾ ਵਿਸ਼ਲੇਸ਼ਣ ਕਰਕੇ ਪਰਿਵਰਤਨ ਕਰ ਲੈਂਦਾ ਹੈ। ਉਦਾਹਰਨ ਦੇ ਤੌਰ ਤੇ ਜਿਮਨਾਸਟਿਕ ਵਿਚ ਖੇਡ ਪ੍ਰਦਰਸ਼ਨ ਮੁਤਾਬਿਕ ਸਰੀਰ ਦੀ ਸਥਿਤੀ ਨੂੰ ਬਦਲਣਾ, ਬਾਸਕਟਬਾਲ ਵਿਚ ਅਫੈਨਸ ਤੇ ਡੀਫੈਨਸ (Offense and defense) ਵਿਚ ਆਪਣੇ ਸਰੀਰ ਦੀ ਸਥਿਤੀ ਵਿਚ ਬਦਲਾਵ ਕਰ ਲੈਂਦਾ ਹੈ।
2. ਸੰਯੋਜਨ ਦੀ ਯੋਗਤਾ (Coupling Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਸਰੀਰ ਦੇ ਅੰਗਾਂ ਨੂੰ ਗਤੀ ਵਿਚ ਅਰਥਪੂਰਨ ਢੰਗ ਨਾਲ ਸੰਯੋਜਨ ਕਰਦਾ ਹੈ; ਜਿਵੇਂ ਵਾਲੀਬਾਲ ਵਿਚ ਸਪਾਈਕਿੰਗ ਦੇ ਦੌਰਾਨ ਖਿਡਾਰੀ ਤੇਜ਼ ਗਤੀ ਨਾਲ ਜੰਪ ਕਰਦਾ ਹੈ ਬਾਲ ਨੂੰ ਹਿੱਟ ਕਰਦਾ ਹੈ। ਇਸ ਸਮੇਂ ਉਸ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਇਕਸਾਰਤਾ ਦਾ ਤਾਲਮੇਲ ਹੁੰਦਾ ਹੈ।
3. ਅੰਤਰ ਯੋਗਤਾ (Differentiation Ability) – ਇਹ ਵਿਅਕਤੀ ਦੀ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਮੋਟਰ ਐਕਸ਼ਨ (Motor action) ਦੇ ਦੌਰਾਨ ਸਰੀਰ ਦੇ ਅਲੱਗ-ਅਲੱਗ ਅੰਗਾਂ ਤੋਂ ਕ੍ਰਿਆ ਕਰਵਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ, ਜਿਵੇਂ ਕਿ ਵਾਲੀਬਾਲ ਵਿਚ ਸਪਾਈਕਿੰਗ ਜੰਪ ਦੇ ਦੌਰਾਨ ਸਥਿਤੀ ਦੇ ਅਨੁਸਾਰ ਬਾਲ ਨੂੰ ਸੁੱਟਣਾ (Drop) ਕਰਨਾ।
4. ਪ੍ਰਤੀਕ੍ਰਿਆ ਕਰਨ ਦੀ ਯੋਗਤਾ (Reaction Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ, ਜਿਵੇਂ 100 ਮੀ. ਦੌੜ ਵਿਚ ਸਿੰਗਨਲ ਹੁੰਦੇ ਹੀ ਇਕ ਵੇ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ।
5. ਸੰਤੁਲਨ ਯੋਗਤਾ (Balance Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ; ਜਿਵੇਂ ਕਿ 400 ਮੀ. ਵਿਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ।
6. ਲੈਅ ਦੀ ਯੋਗਤਾ (Rhythm Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਲੈਅ ਨੂੰ ਸਮਝਦੇ ਹੋਏ ਲੈਅ ਵਿਚ ਗਤੀ ਬਣਾ ਕੇ ਰੱਖਦਾ ਹੈ। ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਲੇਅ-ਅੱਪ (Lay up) ਸ਼ਾਟ ਲਗਾਉਣਾ।
7. ਗ੍ਰਗ੍ਰਹਿਣ ਯੋਗਤਾ (Adaptation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪਰਿਸਥਿਤੀ ਨੂੰ ਸਮਝ ਕੇ ਉਸ ਵਿਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ। ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸ਼ਾਟ ਕਿਰਿਆ ਦੇ ਅਨੁਕੂਲ ਬਣਾਉਣਾ ਆਦਿ।
Class 12

Exam Tips:

a) ਪਹਿਲਾਂ ਵਿਸ਼ੇ ਦੀ ਪਰਿਭਾਸ਼ਾ ਲਿਖੋ, ਫਿਰ ਹਰ ਪ੍ਰਕਾਰ/ਸਿਧਾਂਤ ਨੂੰ ਵੱਖਰੇ ਸਿਰਲੇਖ ਹੇਠ ਲਿਖੋ।
b) ਹਰ ਭਾਗ ਦੀ ਵਿਆਖਿਆ ਨਾਲ ਉਦਾਹਰਣ ਜੋੜੋ ਅਤੇ ਗਿਣਤੀ ਦਾ ਕ੍ਰਮ ਬਣਾਈ ਰੱਖੋ।

 

Punjab Board Solutions for Class 12 Physical Education Punjabi Medium Chapter 01 ਸਰੀਰਕ ਯੋਗਤਾ

Accessing Punjabi Medium Chapter 01 ਸਰੀਰਕ ਯੋਗਤਾ Solutions

Explore reliable textbook solutions for Punjabi Medium Chapter 01 ਸਰੀਰਕ ਯੋਗਤਾ tailored for Class 12 learners. Utilizing these complete exercise answers ensures your preparation aligns exactly with official Punjab Board standards for Physical Education.

Concept-Driven Answers for Class 12 Physical Education

Beyond providing final answers, these guides offer step-by-step breakdowns for complex queries in the Class 12 Physical Education module. This approach helps students balance theoretical depth with practical problem-solving skills required for Punjab Board exams.

Maximizing Study Efficiency

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 Physical Education.

FAQs

Where can I find the latest PSEB 12th Class Physical Education Solutions Chapter 1 ਸਰੀਰਕ ਯੋਗਤਾ for the 2026-27 session?

The complete and updated PSEB 12th Class Physical Education Solutions Chapter 1 ਸਰੀਰਕ ਯੋਗਤਾ is available for free on StudiesToday.com. These solutions for Class 12 Physical Education are as per latest Punjab Board curriculum.

Are the Physical Education Punjab Board solutions for Class 12 updated for the new 50% competency-based exam pattern?

Yes, our experts have revised the PSEB 12th Class Physical Education Solutions Chapter 1 ਸਰੀਰਕ ਯੋਗਤਾ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class Physical Education Solutions Chapter 1 ਸਰੀਰਕ ਯੋਗਤਾ will help students to get full marks in the theory paper.

Do you offer PSEB 12th Class Physical Education Solutions Chapter 1 ਸਰੀਰਕ ਯੋਗਤਾ in multiple languages like Hindi and English?

Yes, we provide bilingual support for Class 12 Physical Education. You can access PSEB 12th Class Physical Education Solutions Chapter 1 ਸਰੀਰਕ ਯੋਗਤਾ in both English and Hindi medium.

Is it possible to download the Physical Education Punjab Board solutions for Class 12 as a PDF?

Yes, you can download the entire PSEB 12th Class Physical Education Solutions Chapter 1 ਸਰੀਰਕ ਯੋਗਤਾ in printable PDF format for offline study on any device.