Download Punjab Board Solutions for Class 12 History Punjabi Medium Chapter 02 ਪੰਜਾਬ ਦੇ ਇਤਿਹਾਸਿਕ ਸੋਮੇ
Explore reliable textbook solutions for Punjabi Medium Chapter 02 ਪੰਜਾਬ ਦੇ ਇਤਿਹਾਸਿਕ ਸੋਮੇ tailored for Class 12 learners. Utilizing these History answers ensures thorough preparation and strengthens foundational knowledge before final Punjab Board evaluations.
Access Punjab Board Solutions and Answers
Navigate directly to the solved History textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਲੰਮੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
Question 1: ਪੰਜਾਬ ਦੇ ਇਤਿਹਾਸਿਕ ਸਰੋਤਾਂ ਦੀ ਉਸਾਰੀ ਕਰਦੇ ਸਮੇਂ ਦਰਪੇਸ਼ ਮੁਸ਼ਕਿਲਾਂ ਬਾਰੇ ਦੱਸੋ ।
ਜਾਂ
ਪੰਜਾਬ ਦੇ ਇਤਿਹਾਸ ਨੂੰ ਸਮਝਣ ਵਿੱਚ ਇਤਿਹਾਸਕਾਰਾਂ ਨੂੰ ਕਿਹੜੀਆਂ ਛੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ? ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਕਿਹੜੀਆਂ ਮੁੱਖ ਸਮੱਸਿਆਵਾਂ ਆਉਂਦੀਆਂ ਹਨ ?
ਜਾਂ
ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਛੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਜਾਂ
ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
Answer:
ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨ ਵਿੱਚ ਇਤਿਹਾਸਕਾਰਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਸਮੱਸਿਆਵਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ ।
ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ – ਔਰੰਗਜ਼ੇਬ ਦੀ ਮੌਤ ਦੇ ਬਾਅਦ ਪੰਜਾਬ ਵਿੱਚ ਇੱਕ ਅਜਿਹਾ ਦੌਰ ਆਇਆ ਜੋ ਪੂਰੀ ਤਰ੍ਹਾਂ ਅਸ਼ਾਂਤੀ ਅਤੇ ਅਰਾਜਕਤਾ ਨਾਲ ਭਰਿਆ ਹੋਇਆ ਸੀ । ਸਿੱਖਾਂ ਨੂੰ ਆਪਣੀ ਜਾਨ ਬਚਾਉਣ ਲਈ ਪਹਾੜਾਂ ਅਤੇ ਜੰਗਲਾਂ ਵਿੱਚ ਸ਼ਰਨ ਲੈਣੀ ਪੈਂਦੀ ਸੀ । ਅਜਿਹੇ ਵਾਤਾਵਰਨ ਵਿੱਚ ਇਤਿਹਾਸ ਲਿਖਣ ਦਾ ਕੰਮ ਕਿਵੇਂ ਸੰਭਵ ਸੀ ।
ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤ ਪੂਰਨ ਵਿਚਾਰ – ਪੰਜਾਬ ਦੇ ਇਤਿਹਾਸ ਨੂੰ ਲਿਖਣ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਸੋਮਿਆਂ ਦੀ ਸਹਾਇਤਾ ਲਈ ਗਈ ਹੈ ਉਹ ਫ਼ਾਰਸੀ ਵਿੱਚ ਲਿਖੇ ਗਏ ਗ੍ਰੰਥ ਹਨ । ਇਨ੍ਹਾਂ ਗ੍ਰੰਥਾਂ ਨੂੰ ਮੁਸਲਮਾਨ ਲੇਖਕਾਂ ਨੇ ਲਿਖਿਆ ਹੈ ਜੋ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਇਨ੍ਹਾਂ ਗ੍ਰੰਥਾਂ ਨੂੰ ਬੜੀ ਜਾਂਚ-ਪੜਤਾਲ ਨਾਲ ਪੜ੍ਹਨਾ ਪੈਂਦਾ ਹੈ ਕਿਉਂਕਿ ਇਨ੍ਹਾਂ ਇਤਿਹਾਸਕਾਰਾਂ ਨੇ ਵਧੇਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ । ਇਸ ਲਈ ਇਨ੍ਹਾਂ ਗ੍ਰੰਥਾਂ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ ।
ਇਤਿਹਾਸਿਕ ਸੋਮਿਆਂ ਦਾ ਨਸ਼ਟ ਹੋਣਾ – 18ਵੀਂ ਸਦੀ ਦੇ ਲਗਭਗ 7ਵੇਂ ਦਹਾਕੇ ਤਕ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਦਾ ਮਾਹੌਲ ਰਿਹਾ । 1739 ਈ. ਵਿੱਚ ਨਾਦਰ ਸ਼ਾਹ ਅਤੇ 1747 ਈ. ਤੋਂ ਲੈ ਕੇ 1767 ਈ. ਤਕ ਅਹਿਮਦ ਸ਼ਾਹ ਅਬਦਾਲੀ ਦੇ 8 ਹਮਲਿਆਂ ਕਾਰਨ ਪੰਜਾਬ ਦੀ ਸਥਿਤੀ ਵਧੇਰੇ ਬਦਤਰ ਹੋ ਗਈ ਸੀ । ਅਜਿਹੇ ਸਮੇਂ ਸਿੱਖਾਂ ਦੇ ਬਹੁਤੇ ਧਾਰਮਿਕ ਗ੍ਰੰਥ ਨਸ਼ਟ ਹੋ ਗਏ ।
ਪੰਜਾਬ-ਮੁਗ਼ਲ ਸਾਮਰਾਜ ਦਾ ਇੱਕ ਹਿੱਸਾ – ਪੰਜਾਬ 1752 ਈ. ਤਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ । ਇਸ ਕਾਰਨ ਇਸ ਦਾ ਕੋਈ ਅਲੱਗ ਇਤਿਹਾਸ ਨਾ ਲਿਖਿਆ ਗਿਆ । ਆਧੁਨਿਕ ਇਤਿਹਾਸਕਾਰਾਂ ਨੂੰ ਮੁਗ਼ਲ ਕਾਲ ਵਿੱਚ ਲਿਖੇ ਗਏ ਸਾਹਿਤ ਤੋਂ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਲਈ ਲੋੜੀਂਦੇ ਵੇਰਵੇ ਦੀ ਕਮੀ ਕਾਰਨ ਪੰਜਾਬ ਦੇ ਇਤਿਹਾਸ ਦੀ ਅਸਲ ਤਸਵੀਰ ਪੇਸ਼ ਨਹੀਂ ਕੀਤੀ ਜਾ ਸਕਦੀ ।
ਅਣਘੋਖੇ ਇਤਿਹਾਸਿਕ ਸੋਮੇ – ਅਨੇਕ ਸਿੱਖ ਪਰਿਵਾਰਾਂ ਅਤੇ ਜਾਗੀਰਦਾਰਾਂ ਕੋਲ ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਪੱਟੇ, ਸੰਦਾਂ, ਨਿਜੀ ਚਿੱਠੀਆਂ, ਵਹੀਆਂ ਅਤੇ ਸ਼ਸਤਰ ਆਦਿ ਸੰਦੂਕਾਂ ਵਿੱਚ ਬੇਅਰਥ ਪਏ ਹਨ । ਇਸ ਕਾਰਨ ਇਹ ਸੋਮੇ ਹਾਲੇ ਤਕ ਅਣਘੋਖੇ ਹੀ ਪਏ ਹਨ ।
ਪੰਜਾਬ ਦੀ ਵੰਡ – 1947 ਈ. ਵਿੱਚ ਭਾਰਤ ਦੀ ਵੰਡ ਦੇ ਨਾਲ-ਨਾਲ ਪੰਜਾਬ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ । ਇਸ ਵੰਡ ਕਾਰਨ ਬਹੁਤ ਸਾਰੀਆਂ ਯਾਦਗਾਰੀ ਇਮਾਰਤਾਂ ਅਤੇ ਬਹੁਮੁੱਲੇ ਗ੍ਰੰਥ ਪਾਕਿਸਤਾਨ ਵਿੱਚ ਹੀ ਰਹਿ ਗਏ । ਇਨ੍ਹਾਂ ਤੋਂ ਇਲਾਵਾ ਵੰਡ ਦੇ ਦੌਰਾਨ ਹੋਈ ਲੁੱਟਮਾਰ ਕਾਰਨ ਵੀ ਬਹੁਤ ਸਾਰੇ ਇਤਿਹਾਸਿਕ ਸੋਮੇ ਨਸ਼ਟ ਹੋ ਗਏ ।
Exam Tips:
a) ਛੇ ਔਕੜਾਂ ਦੇ ਸਿਰਲੇਖ ਕ੍ਰਮ ਨਾਲ ਲਿਖੋ: ਇਤਿਹਾਸ ਲਿਖਣ ਦਾ ਸਮਾਂ ਨਾ ਮਿਲਣਾ, ਮੁਸਲਿਮ ਲੇਖਕਾਂ ਦਾ ਪੱਖਪਾਤ, ਸੋਮਿਆਂ ਦਾ ਨਸ਼ਟ ਹੋਣਾ, ਮੁਗ਼ਲ ਸਾਮਰਾਜ ਦਾ ਹਿੱਸਾ, ਅਣਘੋਖੇ ਸੋਮੇ ਅਤੇ ਪੰਜਾਬ ਦੀ ਵੰਡ।
b) ਮਿਤੀਆਂ ਯਾਦ ਰੱਖੋ: ਨਾਦਰ ਸ਼ਾਹ 1739 ਈ., ਅਬਦਾਲੀ ਦੇ ਹਮਲੇ 1747-1767 ਈ., ਮੁਗ਼ਲ ਰਾਜ 1752 ਈ. ਤਕ ਅਤੇ ਵੰਡ 1947 ਈ.
Question 2: ਹੁਕਮਨਾਮਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ ।
Answer:
ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਦੇ ਨਾਂ ਤੇ ਜਾਰੀ ਕੀਤੇ ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ । ਹੁਣ ਤਕ 89 ਹੁਕਮਨਾਮੇ ਪ੍ਰਾਪਤ ਹੋਏ ਹਨ । ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਅਤੇ 23 ਗੁਰੂ ਤੇਗ਼ ਬਹਾਦਰ ਜੀ ਦੇ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਕਿੱਤਿਆਂ ਦੇ ਵੇਰਵੇ ਵੀ ਦਿੱਤੇ ਗਏ ਹਨ ਜੋ ਇਤਿਹਾਸਿਕ ਪੱਖ ਤੋਂ ਮਹੱਤਵਪੂਰਨ ਹਨ । ਇੱਕ ਹੁਕਮਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਉਹ ਗੁਰੂ ਘਰ ਲਈ ਭੇਜੀ ਜਾਣ ਵਾਲੀ ਰਸਦ ਜਾਂ ਮਾਇਆ ਨੂੰ ਮਸੰਦਾਂ ਰਾਹੀਂ ਨਾ ਭੇਜਣ, ਸਗੋਂ ਆਪ ਆ ਕੇ ਸਿੱਧੀ ਜਮਾਂ ਕਰਵਾਉਣ । ਉਨ੍ਹਾਂ ਨੇ ਆਪਣੇ ਆਖ਼ਰੀ ਹੁਕਮਨਾਮੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਸੈਨਿਕ ਨੇਤਾ ਪ੍ਰਵਾਨ ਕਰਨ ਅਤੇ ਉਸ ਨੂੰ ਲੋੜੀਂਦਾ ਸਹਿਯੋਗ ਦੇਣ ।
ਇਨ੍ਹਾਂ ਤੋਂ ਇਲਾਵਾ ਬਾਕੀ ਹੁਕਮਨਾਮੇ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿ ਰਾਏ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਬਾਬਾ ਗੁਰਦਿੱਤਾ ਜੀ ਅਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ । ਇਹ ਹੁਕਮਨਾਮੇ ਗੁਰੂ ਸਾਹਿਬਾਂ ਦੇ ਸਮੇਂ ਦੇ ਰਾਜਨੀਤਿਕ, ਧਾਰਮਿਕ, ਸਾਹਿਤਕ ਅਤੇ ਆਰਥਿਕ ਹਾਲਤ ਉੱਤੇ ਮਹੱਤਵਪੂਰਨ ਰੌਸ਼ਨੀ ਪਾਉਂਦੇ ਹਨ । ਸਿੱਖ ਹੁਕਮਨਾਮਿਆਂ ਨੂੰ ਪਰਮਾਤਮਾ ਦਾ ਹੁਕਮ ਮੰਨ ਕੇ ਉਨ੍ਹਾਂ ਦੀ ਪਾਲਣਾ ਕਰਦੇ ਹਨ । ਇਸ ਦੀ ਪਾਲਣਾ ਲਈ ਉਹ ਆਪਣਾ ਜੀਵਨ ਕੁਰਬਾਨ ਕਰਨ ਵਿੱਚ ਮਾਣ ਮਹਿਸੂਸ ਕਰਦੇ ਸਨ । ਇਨ੍ਹਾਂ ਹੁਕਮਨਾਮਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਛਾਪਿਆ ਗਿਆ ਹੈ ।
Exam Tips:
a) ਹੁਕਮਨਾਮਿਆਂ ਦੇ ਅੰਕੜੇ ਜ਼ਰੂਰ ਲਿਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34 ਅਤੇ ਗੁਰੂ ਤੇਗ਼ ਬਹਾਦਰ ਜੀ ਦੇ 23।
b) ਦੱਸੋ ਕਿ ਹੁਕਮਨਾਮੇ ਮਸੰਦਾਂ ਰਾਹੀਂ ਭੇਟਾ ਨਾ ਭੇਜਣ ਅਤੇ ਬੰਦਾ ਸਿੰਘ ਬਹਾਦਰ ਨੂੰ ਸਹਿਯੋਗ ਦੇਣ ਬਾਰੇ ਵੀ ਹਨ।
Question 3: ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧਿਤ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ।
ਜਾਂ
ਪੰਜਾਬ ਦੇ ਇਤਿਹਾਸ ਲਈ ਧਾਰਮਿਕ ਸਾਹਿਤ ਉੱਤੇ ਆਧਾਰਿਤ ਮਹੱਤਵਪੂਰਨ ਸੋਮਿਆਂ ਦਾ ਸੰਖੇਪ ਵਰਣਨ ਕਰੋ ।
Answer:
ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ । ਇਸ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ ।
1. ਆਦਿ ਗ੍ਰੰਥ ਸਾਹਿਬ ਜੀ – ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ, ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਸ਼ਾਮਲ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ।
2. ਦਸਮ ਗ੍ਰੰਥ ਸਾਹਿਬ ਜੀ – ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ ।
3. ਭਾਈ ਗੁਰਦਾਸ ਜੀ ਦੀਆਂ ਵਾਰਾਂ – ਭਾਈ ਗੁਰਦਾਸ ਜੀ ਇੱਕ ਉੱਚ-ਕੋਟੀ ਦੇ ਕਵੀ ਸਨ । ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਸਭ ਤੋਂ ਮਹੱਤਵਪੂਰਨ ਹੈ । ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ । ਗਿਆਰ੍ਹਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।
4. ਜਨਮ ਸਾਖੀਆਂ – ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ’ ਕਿਹਾ ਜਾਂਦਾ ਹੈ ।17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਪੰਜਾਬ ਵਿੱਚ ਹੋਈ ।
ਇਨ੍ਹਾਂ ਜਨਮ ਸਾਖੀਆਂ ਵਿੱਚੋਂ ਪੁਰਾਤਨ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਮਹੱਤਵਪੂਰਨ ਹਨ ।
5. ਹੁਕਮਨਾਮੇ – ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ । ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ ।
Exam Tips:
a) ਪੰਜ ਸੋਮੇ ਕ੍ਰਮ ਨਾਲ ਲਿਖੋ: ਆਦਿ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ, ਜਨਮ ਸਾਖੀਆਂ ਅਤੇ ਹੁਕਮਨਾਮੇ।
b) ਹਰ ਸੋਮੇ ਨਾਲ ਉਸ ਦੀ ਮਿਤੀ ਤੇ ਸੰਕਲਨਕਾਰ ਲਿਖੋ: 1604 ਈ. – ਗੁਰੂ ਅਰਜਨ ਦੇਵ ਜੀ; 1721 ਈ. – ਭਾਈ ਮਨੀ ਸਿੰਘ।
Question 4: ਜਨਮ ਸਾਖੀਆਂ ਤੋਂ ਕੀ ਭਾਵ ਹੈ ? ਚਾਰ ਪ੍ਰਸਿੱਧ ਜਨਮ ਸਾਖੀਆਂ ਦਾ ਸੰਖੇਪ ਵਰਣਨ ਕਰੋ ।
ਜਾਂ
ਜਨਮ ਸਾਖੀਆਂ ਦੇ ਇਤਿਹਾਸਿਕ ਮਹੱਤਵ ਬਾਰੇ ਇੱਕ ਨੋਟ ਲਿਖੋ ।
Answer:
ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ।
ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ । ਇਹ ਜਨਮ ਸਾਖੀ ਸਭ ਤੋਂ ਪੁਰਾਣੀ ਅਤੇ ਕਾਫ਼ੀ ਭਰੋਸੇਯੋਗ ਹੈ ।
ਮਿਹਰਬਾਨ ਵਾਲੀ ਜਨਮ ਸਾਖੀ ਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ ਸੀ । ਗੁਰੂ ਘਰ ਨਾਲ ਸੰਬੰਧਿਤ ਹੋਣ ਕਾਰਨ ਮਿਹਰਬਾਨ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਚੰਗੀ ਤਰ੍ਹਾਂ ਜਾਣੂ ਸੀ । ਉਸ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ । ਇਹ ਜਨਮ ਸਾਖੀ ਵੀ ਕਾਫ਼ੀ ਭਰੋਸੇਯੋਗ ਮੰਨੀ ਜਾਂਦੀ ਹੈ ।
ਭਾਈ ਬਾਲਾ ਵਾਲੀ ਜਨਮ ਸਾਖੀ ਦੀ ਰਚਨਾ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਭਾਈ ਬਾਲੇ ਨੇ ਕੀਤੀ ਸੀ । ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਮਨਘੜਤ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਤਿਹਾਸਿਕ ਤੱਥਾਂ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਹੈ । ਇਸ ਲਈ ਇਹ ਜਨਮ ਸਾਖੀ ਕੋਈ ਵਧੇਰੇ ਲਾਹੇਵੰਦ ਨਹੀਂ ਹੈ ।
ਗਿਆਨ ਰਤਨਾਵਲੀ ਨਾਂ ਦੀ ਜਨਮ ਸਾਖੀ ਦੀ ਰਚਨਾ ਭਾਈ ਮਨੀ ਸਿੰਘ ਨੇ ਕੀਤੀ ਸੀ । ਇਤਿਹਾਸਿਕ ਪੱਖ ਤੋਂ ਇਹ ਜਨਮ ਸਾਖੀ ਬਹੁਤ ਭਰੋਸੇਯੋਗ ਹੈ । ਇਸ ਵਿੱਚ ਇਤਿਹਾਸਿਕ ਤੱਥਾਂ ਨੂੰ ਠੀਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ।
Exam Tips:
a) ਪਹਿਲਾਂ ਜਨਮ ਸਾਖੀਆਂ ਦੀ ਪਰਿਭਾਸ਼ਾ ਲਿਖੋ, ਫਿਰ ਚਾਰ ਸਾਖੀਆਂ ਦੇ ਲੇਖਕ ਦੱਸੋ।
b) ਭਰੋਸੇਯੋਗਤਾ ਦਾ ਫ਼ਰਕ ਲਿਖੋ: ਭਾਈ ਬਾਲੇ ਵਾਲੀ ਵਿੱਚ ਮਨਘੜਤ ਗੱਲਾਂ ਹਨ, ਜਦਕਿ ਪੁਰਾਤਨ, ਮਿਹਰਬਾਨ ਅਤੇ ਭਾਈ ਮਨੀ ਸਿੰਘ ਵਾਲੀ ਵੱਧ ਭਰੋਸੇਯੋਗ ਹਨ।
Question 5: ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਜਾਂ
ਭਾਈ ਗੁਰਦਾਸ ਜੀ ਭੱਲਾ ‘ਤੇ ਇੱਕ ਨੋਟ ਲਿਖੋ ।
Answer:
ਭਾਈ ਗੁਰਦਾਸ ਜੀ ਭੱਲਾ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ । ਉਹ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਦੇ ਸਮਕਾਲੀਨ ਸਨ । ਉਹ ਇੱਕ ਉੱਚ-ਕੋਟੀ ਦੇ ਕਵੀ ਅਤੇ ਲੇਖਕ ਸਨ । ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ । ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਵਾਰਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ । ਇਸੇ ਕਾਰਨ ਇਨ੍ਹਾਂ ਵਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ ਦੀ ਕੁੰਜੀ’ ਕਿਹਾ ਜਾਂਦਾ ਹੈ । ਇਨ੍ਹਾਂ ਵਾਰਾਂ ਤੋਂ ਸਾਨੂੰ ਸਿੱਖਾਂ ਦੇ ਪਹਿਲੇ ਛੇ ਗੁਰੂਆਂ ਦੇ ਜੀਵਨ ਸੰਬੰਧੀ, ਸਿੱਖ ਧਰਮ ਦੀਆਂ ਸਿੱਖਿਆਵਾਂ, ਮਹੱਤਵਪੂਰਨ ਸਿੱਖਾਂ ਅਤੇ ਨਗਰਾਂ ਦੇ ਨਾਂਵਾਂ, ਭਗਤਾਂ ਅਤੇ ਸੰਤਾਂ ਦੇ ਜੀਵਨ ਸੰਬੰਧੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਬਹੁਤ ਮਹੱਤਵਪੂਰਨ ਹੈ । ਪਹਿਲੀ ਵਾਰ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੰਸਾਰ ਦੀ ਦਸ਼ਾ ਦਾ ਵਰਣਨ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਲੋੜ, ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਪ੍ਰਮੁੱਖ ਘਟਨਾਵਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ । ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਜੀ ਤਕ ਦਾ ਸੰਖੇਪ ਵੇਰਵਾ ਦਿੱਤਾ ਗਿਆ ਹੈ । ਗਿਆਰ੍ਹਵੀਂ ਵਾਰ ਵਿੱਚ ਗੁਰੂ ਸਾਹਿਬਾਨ ਨਾਲ ਸੰਬੰਧਿਤ ਪ੍ਰਮੁੱਖ ਸਿੱਖਾਂ ਬਾਰੇ, ਉਨ੍ਹਾਂ ਦੇ ਨਾਂਵਾਂ, ਕਿੱਤਿਆਂ, ਜਾਤਾਂ ਅਤੇ ਥਾਂਵਾਂ ਆਦਿ ਵਿਸ਼ਿਆਂ ‘ਤੇ ਚਾਨਣਾ ਪਾਇਆ ਗਿਆ ਹੈ ।
Exam Tips:
a) ਭਾਈ ਗੁਰਦਾਸ ਜੀ ਦਾ ਪਰਿਵਾਰਕ ਪਿਛੋਕੜ ਲਿਖੋ: ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਦੇ ਪੁੱਤਰ।
b) 39 ਵਾਰਾਂ ਅਤੇ ਪਹਿਲੀ ਤੇ ਗਿਆਰ੍ਹਵੀਂ ਵਾਰ ਦਾ ਮਹੱਤਵ ਲਿਖਣਾ ਨਾ ਭੁੱਲੋ।
Question 6: ਆਦਿ ਗ੍ਰੰਥ ਸਾਹਿਬ ‘ਤੇ ਇੱਕ ਨੋਟ ਲਿਖੋ ।
ਜਾਂ
ਆਦਿ ਗ੍ਰੰਥ ਸਾਹਿਬ ਅਤੇ ਇਸ ਦੇ ਇਤਿਹਾਸਿਕ ਮਹੱਤਵ ਦਾ ਸੰਖੇਪ ਵਰਣਨ ਕਰੋ ।
Answer:
ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਰਜ ਸੀ ।
1. ਸੰਕਲਨ ਦੀ ਲੋੜ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਸਿੱਖਾਂ ਦੀ ਰਹਿਨੁਮਾਈ ਦੇ ਲਈ ਇੱਕ ਪਵਿੱਤਰ ਧਾਰਮਿਕ ਗ੍ਰੰਥ ਦੀ ਲੋੜ ਸੀ । ਦੂਸਰਾ, ਗੁਰੂ ਅਰਜਨ ਦੇਵ ਜੀ ਦੇ ਭਰਾ ਪ੍ਰਿਥੀਆ ਨੇ ਆਪਣੀਆਂ ਰਚਨਾਵਾਂ ਨੂੰ ਗੁਰੂ ਸਾਹਿਬਾਨ ਦੀ ਬਾਣੀ ਕਹਿ ਕੇ ਪ੍ਰਚਲਿਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ । ਗੁਰੂ ਅਰਜਨ ਦੇਵ ਜੀ ਗੁਰੂ ਸਾਹਿਬਾਨ ਦੀ ਬਾਣੀ ਸ਼ੁੱਧ ਰੂਪ ਵਿੱਚ ਅੰਕਿਤ ਕਰਨਾ ਚਾਹੁੰਦੇ ਸਨ । ਤੀਸਰਾ, ਗੁਰੂ ਅਮਰਦਾਸ ਜੀ ਨੇ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸੱਚੀ ਬਾਣੀ ਪੜ੍ਹਨ ਲਈ ਆਦੇਸ਼ ਦਿੱਤਾ ਸੀ ।
2. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ – ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਦੇ ਰਾਮਸਰ ਨਾਂ ਦੇ ਸਥਾਨ ‘ਤੇ ਕੀਤਾ ਗਿਆ । ਗੁਰੂ ਅਰਜਨ ਦੇਵ ਜੀ ਬਾਣੀ ਲਿਖਵਾਉਂਦੇ ਗਏ ਅਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ । ਇਹ ਮਹਾਨ ਕਾਰਜ ਅਗਸਤ 1604 ਈ. ਵਿੱਚ ਸੰਪੂਰਨ ਹੋਇਆ । ਆਦਿ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ 16 ਅਗਸਤ, 1604 ਈ. ਨੂੰ ਕੀਤਾ ਗਿਆ । ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਿਆ ਗਿਆ ।
3. ਆਦਿ ਗ੍ਰੰਥ ਸਾਹਿਬ ਜੀ ਵਿੱਚ ਯੋਗਦਾਨ ਦੇਣ ਵਾਲੇ – ਆਦਿ ਗ੍ਰੰਥ ਸਾਹਿਬ ਜੀ ਇੱਕ ਵਿਸ਼ਾਲ ਗ੍ਰੰਥ ਹੈ । ਇਸ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਵੇਰਵਾ ਹੇਠ ਲਿਖਿਆ ਹੈ ।
(ੳ) ਸਿੱਖ ਗੁਰੂ – ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679 ਅਤੇ ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਅਤੇ ਸ਼ਲੋਕ (59 ਸ਼ਬਦ ਅਤੇ 57 ਸ਼ਲੋਕ ਸ਼ਾਮਲ ਕੀਤੇ ਗਏ ।
(ਅ) ਭਗਤ ਤੇ ਸੰਤ – ਆਦਿ ਗ੍ਰੰਥ ਸਾਹਿਬ ਜੀ ਵਿੱਚ 15 ਹਿੰਦੂ ਭਗਤਾਂ ਤੇ ਸੂਫ਼ੀ ਸੰਤਾਂ ਦੀ ਬਾਣੀ ਅੰਕਿਤ ਕੀਤੀ ਗਈ ਹੈ । ਪ੍ਰਮੁੱਖ ਭਗਤਾਂ ਤੇ ਸੰਤਾਂ ਦੇ ਨਾਂ ਇਹ ਹਨ-ਕਬੀਰ ਜੀ, ਫ਼ਰੀਦ ਜੀ, ਨਾਮਦੇਵ ਜੀ, ਗੁਰੂ ਰਵਿਦਾਸ ਜੀ, ਧੰਨਾ ਜੀ, ਰਾਮਾਨੰਦ ਜੀ ਅਤੇ ਜੈਦੇਵ ਜੀ । ਇਨ੍ਹਾਂ ਵਿੱਚੋਂ ਭਗਤ ਕਬੀਰ ਜੀ ਦੇ ਸਭ ਤੋਂ ਜ਼ਿਆਦਾ 541 ਸ਼ਬਦ ਹਨ ।
(ੲ) ਭੱਟ – ਆਦਿ ਗ੍ਰੰਥ ਸਾਹਿਬ ਜੀ ਵਿੱਚ 11 ਭੱਟਾਂ ਦੇ 123 ਸਵੱਯੇ ਵੀ ਅੰਕਿਤ ਕੀਤੇ ਗਏ ਹਨ । ਕੁਝ ਪ੍ਰਮੁੱਖ ਭੱਟਾਂ ਦੇ ਨਾਂ ਇਹ ਹਨ-ਕਲ੍ਹ ਸਹਾਰ ਜੀ, ਨਲ ਜੀ, ਬਲ ਜੀ, ਭਿਖਾ ਜੀ ਤੇ ਹਰਬੰਸ ਜੀ ।
4. ਆਦਿ ਗ੍ਰੰਥ ਸਾਹਿਬ ਜੀ ਦਾ ਮਹੱਤਵ – ਆਦਿ ਗ੍ਰੰਥ ਸਾਹਿਬ ਜੀ ਨੇ ਮਨੁੱਖੀ ਜੀਵਨ ਦੇ ਹਰੇਕ ਪੱਖ ਵਿੱਚ ਅਗਵਾਈ ਦੇਣ ਵਾਲੇ ਸੁਨਹਿਰੀ ਸਿਧਾਂਤ ਦਿੱਤੇ ਹਨ । ਇਸ ਦੀ ਬਾਣੀ ਪਰਮਾਤਮਾ ਦੀ ਏਕਤਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ ।
Exam Tips:
a) ਉੱਤਰ ਚਾਰ ਭਾਗਾਂ ਵਿੱਚ ਲਿਖੋ: ਲੋੜ, ਸੰਕਲਨ, ਯੋਗਦਾਨ ਦੇਣ ਵਾਲੇ ਅਤੇ ਮਹੱਤਵ।
b) ਤਿਆਰ ਸੂਚੀ ਯਾਦ ਰੱਖੋ: ਰਾਮਸਰ ਵਿਖੇ ਸੰਕਲਨ, ਭਾਈ ਗੁਰਦਾਸ ਲਿਖਾਰੀ, ਪਹਿਲਾ ਪ੍ਰਕਾਸ਼ 16 ਅਗਸਤ 1604 ਈ., ਬਾਬਾ ਬੁੱਢਾ ਜੀ ਪਹਿਲੇ ਮੁੱਖ ਗ੍ਰੰਥੀ।
c) ਸ਼ਬਦਾਂ ਦੇ ਅੰਕੜੇ ਪਾਠ-ਪੁਸਤਕ ਨਾਲ ਮਿਲਾ ਕੇ ਲਿਖੋ।
Question 7: ਦਸਮ ਗ੍ਰੰਥ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਜਾਂ
ਦਸਮ ਗ੍ਰੰਥ ਸਾਹਿਬ ‘ਤੇ ਇੱਕ ਸੰਖੇਪ ਨੋਟ ਲਿਖੋ ।
Answer:
ਦਸਮ ਗ੍ਰੰਥ ਸਾਹਿਬ ਸਿੱਖਾਂ ਦਾ ਇੱਕ ਹੋਰ ਪਵਿੱਤਰ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਸ ਦਾ ਸੰਕਲਨ ਮੁੱਖ ਤੌਰ ‘ਤੇ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਸਿੱਖਾਂ ਵਿੱਚ ਜੋਸ਼ ਪੈਦਾ ਕਰਨਾ ਸੀ । ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿੱਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ’, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨ ਯੋਗ ਹਨ । ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ ।
ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ-ਕਥਾ ਹੈ । ਇਹ ਬੇਦੀ ਅਤੇ ਸੋਢੀ ਜਾਤੀਆਂ ਦੇ ਪ੍ਰਾਚੀਨ ਇਤਿਹਾਸ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਹਾੜੀ ਰਾਜਿਆਂ ਨਾਲ ਲੜਾਈਆਂ ਨੂੰ ਜਾਣਨ ਸੰਬੰਧੀ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ । ਜ਼ਫ਼ਰਨਾਮਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਨਾਮੀ ਸਥਾਨ ‘ਤੇ ਕੀਤੀ ਸੀ । ਇਹ ਇੱਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਔਰੰਗਜ਼ੇਬ ਨੂੰ ਲਿਖੀ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ, ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਅਤੇ ਨਿਡਰਤਾ ਨਾਲ ਕੀਤਾ ਹੈ । ਦਸਮ ਗ੍ਰੰਥ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੰਮਾਂ ਨੂੰ ਜਾਣਨ ਲਈ ਸਾਡਾ ਇੱਕ ਅਤਿ ਮਹੱਤਵਪੂਰਨ ਸੋਮਾ ਹੈ ।
Exam Tips:
a) ਦਸਮ ਗ੍ਰੰਥ ਦੇ ਸੰਕਲਨਕਾਰ (ਭਾਈ ਮਨੀ ਸਿੰਘ) ਅਤੇ ਸਾਲ (1721 ਈ.) ਇਕੱਠੇ ਲਿਖੋ।
b) ਇਤਿਹਾਸ ਪੱਖੋਂ ਸਿਰਫ਼ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਨੂੰ ਵੱਖਰਾ ਕਰ ਕੇ ਸਮਝਾਓ।
Question 8: 18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਛੇ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵੇਰਵਾ ਦਿਓ ।
Answer:
18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਛੇ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵਰਣਨ ਅੱਗੇ ਲਿਖੇ ਅਨੁਸਾਰ ਹੈ ।
1. ਸ੍ਰੀ ਗੁਰਸੋਭਾ – ਸ੍ਰੀ ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਉਸ ਨੇ 1699 ਈ. ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਲੈ ਕੇ 1708 ਈ. ਤਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤ ਸਮਾਏ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ ।
2. ਸਿੱਖਾਂ ਦੀ ਭਗਤ ਮਾਲਾ – ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ । ਇਸ ਗ੍ਰੰਥ ਨੂੰ ਭਗਤ ਰਤਨਾਵਲੀ ਵੀ ਕਿਹਾ ਜਾਂਦਾ ਹੈ । ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ, ਜਾਤੀਆਂ ਤੇ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਬੜੀ ਕੀਮਤੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
3. ਬੰਸਾਵਲੀਨਾਮਾ – ਬੰਸਾਵਲੀਨਾਮਾ ਦੀ ਰਚਨਾ 1780 ਈ. ਵਿੱਚ ਕੇਸਰ ਸਿੰਘ ਛਿੱਬੜ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਅੱਧ ਤਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । ਸਿੱਖ ਗੁਰੂਆਂ ਦੇ ਇਤਿਹਾਸ ਦੇ ਮੁਕਾਬਲੇ ਇਹ ਗ੍ਰੰਥ ਬਾਅਦ ਦੇ ਇਤਿਹਾਸ ਨੂੰ ਜਾਣਨ ਲਈ ਵਧੇਰੇ ਭਰੋਸੇਯੋਗ ਹੈ ।
4. ਮਹਿਮਾ ਪ੍ਰਕਾਸ਼ – ਮਹਿਮਾ ਪ੍ਰਕਾਸ਼ ਨਾਂ ਦੀਆਂ ਦੋ ਰਚਨਾਵਾਂ ਹਨ । ਪਹਿਲੀ ਦਾ ਨਾਂ ਮਹਿਮਾ ਪ੍ਰਕਾਸ਼ ਵਾਰਤਕ ਅਤੇ ਦੂਜੀ ਦਾ ਨਾਂ ਮਹਿਮਾ ਪ੍ਰਕਾਸ਼ ਕਵਿਤਾ ਹੈ ।
(ੳ) ਮਹਿਮਾ ਪ੍ਰਕਾਸ਼ ਵਾਰਤਕ – ਇਸ ਪੁਸਤਕ ਦੀ ਰਚਨਾ 1741 ਈ. ਵਿੱਚ ਬਾਵਾ ਕ੍ਰਿਪਾਲ ਸਿੰਘ ਭੱਲਾ ਨੇ ਕੀਤੀ ਸੀ । ਇਸ ਵਿੱਚ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸੰਖੇਪ ਵਰਣਨ ਕੀਤਾ ਗਿਆ ਹੈ ।
(ਅ) ਮਹਿਮਾ ਪ੍ਰਕਾਸ਼ ਕਵਿਤਾ – ਇਸ ਪੁਸਤਕ ਦੀ ਰਚਨਾ 1776 ਈ. ਵਿੱਚ ਸਰੂਪ ਦਾਸ ਭੱਲਾ ਨੇ ਕੀਤੀ ਸੀ । ਇਸ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ ।
5. ਪ੍ਰਾਚੀਨ ਪੰਥ ਪ੍ਰਕਾਸ਼ – ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । 18ਵੀਂ ਸਦੀ ਦੇ ਇਤਿਹਾਸ ਲਈ ਇਹ ਪੁਸਤਕ ਬੜੀ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ । ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਹਿਲੀ ਇਤਿਹਾਸਿਕ ਪੁਸਤਕ ਸੀ, ਜੋ ਕਿ ਕਿਸੇ ਸਿੱਖ ਨੇ ਲਿਖੀ ।
6. ਤਵਾਰੀਖ ਗੁਰੂ ਖ਼ਾਲਸਾ – ਇਸ ਗ੍ਰੰਥ ਦੀ ਰਚਨਾ ਗਿਆਨੀ ਗਿਆਨ ਸਿੰਘ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1849 ਈ. ਵਿੱਚ ਸਿੱਖ ਰਾਜ ਦੇ ਅੰਤ ਤਕ ਦਾ ਵੇਰਵਾ ਦਿੱਤਾ ਗਿਆ ਹੈ ।
Exam Tips:
a) ਛੇ ਰਚਨਾਵਾਂ ਦੀ ਗਿਣਤੀ ਪੂਰੀ ਰੱਖੋ ਅਤੇ ਹਰ ਇੱਕ ਨਾਲ ਲੇਖਕ ਤੇ ਸਾਲ ਲਿਖੋ।
b) ਮਹਿਮਾ ਪ੍ਰਕਾਸ਼ ਦੀਆਂ ਦੋ ਰਚਨਾਵਾਂ (ਵਾਰਤਕ ਅਤੇ ਕਵਿਤਾ) ਵੱਖ-ਵੱਖ ਲਿਖੋ।
Question 9: ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਫ਼ਾਰਸੀ ਦੇ ਕਿਸੇ ਛੇ ਸੋਮਿਆਂ ਦੀ ਸੰਖੇਪ ਜਾਣਕਾਰੀ ਦਿਓ ।
ਜਾਂ
ਫ਼ਾਰਸੀ ਦੇ ਮੁੱਖ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ਜੋ ਕਿ ਪੰਜਾਬ ਦੇ ਇਤਿਹਾਸ ਦੇ ਸੰਕਲਨ ਲਈ ਮਹੱਤਵਪੂਰਨ ਹਨ ।
Answer:
ਆਈਨ-ਏ-ਅਕਬਰੀ ਦੀ ਰਚਨਾ ਅਕਬਰ ਦੇ ਪ੍ਰਸਿੱਧ ਦਰਬਾਰੀ ਇਤਿਹਾਸਕਾਰ ਅਬੁਲ ਫ਼ਜ਼ਲ ਨੇ ਕੀਤੀ ਸੀ । ਇਹ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਨੂੰ ਜਾਣਨ ਲਈ ਸਾਡਾ ਮੁੱਖ ਸੋਮਾ ਹੈ । ਇਸ ਤੋਂ ਇਲਾਵਾ ਇਸ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬਾਰੇ ਵੀ ਕੁਝ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਤੁਜ਼ਕ-ਏ-ਜਹਾਂਗੀਰੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਲਿਖੀ ਗਈ ਆਤਮ-ਕਥਾ ਹੈ । ਇਸ ਤੋਂ ਸਾਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਨੂੰ ਪੜ੍ਹ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਧਾਰਮਿਕ ਕਾਰਨਾਂ ਕਰਕੇ ਸ਼ਹੀਦ ਕੀਤਾ ਗਿਆ ਸੀ ।
ਜੰਗਨਾਮਾ ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ । ਉਹ 1764 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਦੇ ਹਮਲੇ ਸਮੇਂ ਉਸ ਨਾਲ ਆਇਆ ਸੀ । ਇਸ ਪੁਸਤਕ ਵਿੱਚ ਉਸ ਨੇ ਅਬਦਾਲੀ ਦੇ ਇਸ ਹਮਲੇ ਦਾ ਅੱਖੀਂ ਡਿੱਠਾ ਹਾਲ ਅਤੇ ਸਿੱਖਾਂ ਦੇ ਯੁੱਧ ਕਰਨ ਦੇ ਢੰਗ ਅਤੇ ਉਨ੍ਹਾਂ ਦੇ ਚਰਿੱਤਰ ਸੰਬੰਧੀ ਵਰਣਨ ਕੀਤਾ ਹੈ ।
ਉਮਦਤ-ਉਤ-ਤਵਾਰੀਖ ਦਾ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸੋਹਣ ਲਾਲ ਸੂਰੀ ਸੀ । ਇਸ ਗ੍ਰੰਥ ਵਿੱਚ ਉਸ ਨੇ 1469 ਈ. ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦਾ ਵਰਣਨ ਕੀਤਾ ਹੈ । ਮਹਾਰਾਜਾ ਰਣਜੀਤ ਸਿੰਘ ਦੇ ਕਾਲ ਲਈ ਇਹ ਸਾਡਾ ਇੱਕ ਬਹੁਤ ਹੀ ਭਰੋਸੇਯੋਗ ਸੋਮਾ ਹੈ ।
ਜ਼ਫ਼ਰਨਾਮਾ-ਏ-ਰਣਜੀਤ ਸਿੰਘ – ਇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ । ਇਸ ਦੀ ਰਚਨਾ ਦੀਵਾਨ ਅਮਰ ਨਾਥ ਨੇ ਕੀਤੀ ਸੀ । ਇਸ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੀਆਂ 1837 ਈ. ਤਕ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਹੈ ।
ਚਾਰ ਬਾਗ਼-ਏ-ਪੰਜਾਬ – ਇਸ ਪੁਸਤਕ ਦੀ ਰਚਨਾ 1855 ਈ. ਵਿੱਚ ਗਣੇਸ਼ ਦਾਸ ਵਡੇਹਰਾ ਨੇ ਕੀਤੀ ਸੀ । ਇਸ ਵਿੱਚ ਪੰਜਾਬ ਦੇ ਪ੍ਰਾਚੀਨ ਕਾਲ ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦਾ ਮਹੱਤਵਪੂਰਨ ਵਰਣਨ ਦਿੱਤਾ ਹੈ ।
Exam Tips:
a) ਛੇ ਫ਼ਾਰਸੀ ਸੋਮੇ ਲੇਖਕਾਂ ਸਮੇਤ ਲਿਖੋ: ਅਬੁਲ ਫ਼ਜ਼ਲ, ਜਹਾਂਗੀਰ, ਕਾਜ਼ੀ ਨੂਰ ਮੁਹੰਮਦ, ਸੋਹਣ ਲਾਲ ਸੂਰੀ, ਦੀਵਾਨ ਅਮਰ ਨਾਥ ਅਤੇ ਗਣੇਸ਼ ਦਾਸ ਵਡੇਹਰਾ।
b) ਜਹਾਂਗੀਰ ਦੀ ਆਤਮ-ਕਥਾ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਹਵਾਲਾ ਜ਼ਰੂਰ ਦਿਓ।
Question 10: ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਛੇ ਮਹੱਤਵਪੂਰਨ ਅੰਗਰੇਜ਼ੀ ਸੋਮਿਆਂ ‘ਤੇ ਰੌਸ਼ਨੀ ਪਾਓ ।
ਜਾਂ
ਅੰਗਰੇਜ਼ੀ ਵਿੱਚ ਲਿਖੇ ਪੰਜਾਬ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਸੋਮਿਆਂ ਉੱਤੇ ਰੌਸ਼ਨੀ ਪਾਓ ।
Answer:
ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ – ਇਸ ਪੁਸਤਕ ਦੀ ਰਚਨਾ 1840 ਈ. ਵਿੱਚ ਕੈਪਟਨ ਵਿਲੀਅਮ ਓਸਬੋਰਨ ਨੇ ਕੀਤੀ ਸੀ । ਉਸ ਨੇ ਆਪਣੀ ਪੁਸਤਕ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋਸ਼ੌਕਤ ਸੰਬੰਧੀ ਅਤੇ ਫ਼ੌਜ ਸੰਬੰਧੀ ਬੜਾ ਭਰਪੂਰ ਚਾਨਣਾ ਪਾਇਆ ਹੈ । ਇਹ ਇਤਿਹਾਸਿਕ ਪੱਖ ਤੋਂ ਇੱਕ ਬਹੁਤ ਹੀ ਲਾਹੇਵੰਦ ਸੋਮਾ ਹੈ ।
ਹਿਸਟਰੀ ਆਫ਼ ਦੀ ਪੰਜਾਬ – ਇਸ ਪੁਸਤਕ ਦੀ ਰਚਨਾ 1842 ਈ. ਵਿੱਚ ਮੱਰੇ ਨੇ ਕੀਤੀ ਸੀ । ਇਸ ਦੇ ਦੋ ਭਾਗ ਹਨ । ਇਨ੍ਹਾਂ ਵਿੱਚ ਸਿੱਖਾਂ ਦੇ ਇਤਿਹਾਸ ਦਾ ਬੜਾ ਵਿਸਥਾਰਮਈ ਵਰਣਨ ਕੀਤਾ ਗਿਆ ਹੈ । ਇਹ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਸੰਬੰਧੀ ਬਹੁਮੁੱਲਾ ਸੋਮਾ ਹੈ ।
ਹਿਸਟਰੀ ਆਫ਼ ਦੀ ਸਿੱਖਜ਼ – ਇਸ ਦੀ ਰਚਨਾ ਡਾਕਟਰ ਮੈਕਗਰੇਗਰ ਨੇ ਕੀਤੀ ਸੀ । ਇਹ 1846 ਈ. ਵਿੱਚ ਲਿਖੀ ਗਈ ਸੀ ਅਤੇ ਇਹ ਦੋ ਭਾਗਾਂ ਵਿੱਚ ਹੈ । ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਸੰਬੰਧੀ ਕਾਫ਼ੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ।
ਦੀ ਪੰਜਾਬ – ਇਸ ਦੀ ਰਚਨਾ 1846 ਈ. ਵਿੱਚ ਸਟਾਈਨਬਖ ਨੇ ਕੀਤੀ ਸੀ । ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਉੱਚ ਅਹੁਦੇ ‘ਤੇ ਨਿਯੁਕਤ ਸੀ । ਇਸ ਲਈ ਉਸ ਨੇ ਆਪਣੀ ਰਚਨਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਸੰਬੰਧੀ ਬੜੇ ਮਹੱਤਵਪੂਰਨ ਵੇਰਵੇ ਦਿੱਤੇ ਹਨ ।
ਸਕੈਚ ਆਫ਼ ਦੀ ਸਿੱਖਜ਼ – ਇਸ ਦੀ ਰਚਨਾ 1812 ਈ. ਵਿੱਚ ਮੈਲਕੋਮ ਨੇ ਕੀਤੀ ਸੀ । ਉਹ ਬ੍ਰਿਟਿਸ਼ ਫ਼ੌਜ ਵਿੱਚ ਕਰਨਲ ਸੀ । ਉਹ 1805 ਈ. ਵਿੱਚ ਹੋਲਕਰ ਦਾ ਪਿੱਛਾ ਕਰਦਾ ਹੋਇਆ ਪੰਜਾਬ ਆਇਆ ਸੀ । ਇਸ ਵਿੱਚ ਉਸ ਨੇ ਸਿੱਖਾਂ ਦਾ ਇਤਿਹਾਸ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਸੰਬੰਧੀ ਜਾਣਕਾਰੀ ਦਿੱਤੀ ਹੈ ।
ਹਿਸਟਰੀ ਆਫ਼ ਦੀ ਸਿੱਖਜ਼ – ਇਸ ਦੀ ਰਚਨਾ 1849 ਈ. ਵਿੱਚ ਜੇ. ਡੀ. ਕਨਿੰਘਮ ਨੇ ਕੀਤੀ ਸੀ । ਇਸ ਵਿੱਚ ਸਿੱਖ ਇਤਿਹਾਸ ਦੀ ਬੜੀ ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ ।
Exam Tips:
a) ਛੇ ਅੰਗਰੇਜ਼ੀ ਪੁਸਤਕਾਂ ਦੇ ਨਾਂ, ਲੇਖਕ ਅਤੇ ਸਾਲ ਇਕੱਠੇ ਯਾਦ ਕਰੋ।
b) ਸਟਾਈਨਬਖ ਦੀ ਪੁਸਤਕ ਦਾ ਸੰਬੰਧ ਰਣਜੀਤ ਸਿੰਘ ਦੀ ਫ਼ੌਜ ਨਾਲ ਹੈ ਅਤੇ ਓਸਬੋਰਨ ਦੀ ਦਰਬਾਰ ਤੇ ਫ਼ੌਜ ਨਾਲ।
Question 11: ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡਾਂ ਦੇ ਇਤਿਹਾਸਿਕ ਮਹੱਤਵ ਉੱਤੇ ਇੱਕ ਸੰਖੇਪ ਨੋਟ ਲਿਖੋ ।
Answer:
ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਆਰੰਭ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤਕ (1799-1849 ਈ.) ਦੇ ਇਤਿਹਾਸ ਨੂੰ ਜਾਣਨ ਲਈ ਸਾਡਾ ਇੱਕ ਅਤੀ ਮਹੱਤਵਪੂਰਨ ਸੋਮਾ ਹਨ । ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਕਲਕੱਤੇ ਵਿੱਚ ਆਪਣਾ ਰਾਜ ਸਥਾਪਿਤ ਹੋਣ ਮਗਰੋਂ ਆਪਣੇ ਨਾਲ ਲਗਦਿਆਂ ਇਲਾਕਿਆਂ ਦੀਆਂ ਰਾਜਸੀ ਘਟਨਾਵਾਂ ਉੱਤੇ ਪੂਰੀ ਨਜ਼ਰ ਰੱਖਦੇ ਸਨ । ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜ਼ੀਡੈਂਸੀ ਦੇ ਰਿਕਾਰਡ ਪੰਜਾਬ ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ । ਇਨ੍ਹਾਂ ਵਿੱਚੋਂ ਬਹੁਤਾ ਰਿਕਾਰਡ ਮੱਰੇ, ਆਕਟਰਲੋ ਨੀ, ਰਿਚਮੋਂਡ, ਮੈਕਗਰੇਗਰ, ਨਿਕਲਸਨ, ਕਨਿੰਘਮ, ਪ੍ਰਿੰਸੇਪ ਅਤੇ ਬਰਾਡਫੁਟ ਆਦਿ ਅੰਗਰੇਜ਼ ਅਫ਼ਸਰਾਂ ਦੁਆਰਾ ਲਿਖਿਆ ਗਿਆ ਹੈ । ਇਨ੍ਹਾਂ ਵਿੱਚੋਂ ਬਹੁਤਾ ਰਿਕਾਰਡ ਭਾਰਤ ਸਰਕਾਰ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਦਿੱਲੀ ਵਿਖੇ ਪਿਆ ਹੈ । ਇਨ੍ਹਾਂ ਰਿਕਾਰਡਾਂ ਤੋਂ ਸਾਨੂੰ ਅੰਗਰੇਜ਼-ਸਿੱਖ ਸੰਬੰਧਾਂ, ਰਣਜੀਤ ਸਿੰਘ ਦੇ ਰਾਜ ਸੰਬੰਧੀ, ਅੰਗਰੇਜ਼ਾਂ ਦੇ ਸਿੰਧ ਅਤੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਬਾਰੇ ਬੜੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਨ੍ਹਾਂ ਤੋਂ ਇਲਾਵਾ ਭਾਰਤ ਦੇ ਅੰਗਰੇਜ਼ੀ ਗਵਰਨਰ-ਜਨਰਲਾਂ ਵੱਲੋਂ ਇੰਗਲੈਂਡ ਦੀ ਸਰਕਾਰ, ਕੰਪਨੀ ਦੇ ਉੱਚ ਅਧਿਕਾਰੀਆਂ ਅਤੇ ਆਪਣੇ ਮਿੱਤਰਾਂ ਆਦਿ ਨੂੰ ਲਿਖੇ ਨਿਜੀ ਪੱਤਰਾਂ ਤੋਂ ਵੀ ਪੰਜਾਬ ਦੀਆਂ ਘਟਨਾਵਾਂ ਸੰਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਅੰਗਰੇਜ਼ਾਂ ਦੇ ਪੱਖ ਤੋਂ ਲਿਖੇ ਗਏ ਸਨ ਪਰ ਫਿਰ ਵੀ ਸਾਡੇ ਲਈ ਇਹ ਲਾਹੇਵੰਦ ਸੋਮਾ ਹਨ ।
Exam Tips:
a) ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜ਼ੀਡੈਂਸੀ ਦੇ ਰਿਕਾਰਡਾਂ ਦਾ ਨਾਂ ਲਿਖੋ।
b) ਅੰਤ ਵਿੱਚ ਇਹ ਗੱਲ ਲਿਖੋ ਕਿ ਰਿਕਾਰਡ ਅੰਗਰੇਜ਼ਾਂ ਦੇ ਪੱਖ ਤੋਂ ਹਨ, ਫਿਰ ਵੀ ਲਾਭਦਾਇਕ ਹਨ।
Question 12: ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦੇ ਮਹੱਤਵ ਦੀ ਚਰਚਾ ਕਰੋ ।
Answer:
ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਿੱਕਿਆਂ ਦਾ ਵਿਸ਼ੇਸ਼ ਮਹੱਤਵ ਹੈ । ਪੰਜਾਬ ਦੇ ਸਾਨੂੰ ਮੁਗ਼ਲਾਂ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂ ਵਾਲੀਆ, ਅਹਿਮਦ ਸ਼ਾਹ ਅਬਦਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਮਿਲਦੇ ਹਨ । ਇਹ ਸਿੱਕੇ ਵੱਖ-ਵੱਖ ਧਾਤਾਂ ਦੇ ਬਣੇ ਹੋਏ ਹਨ । ਇਨ੍ਹਾਂ ਵਿੱਚੋਂ ਵਧੇਰੇ ਸਿੱਕੇ ਲਾਹੌਰ, ਪਟਿਆਲਾ ਅਤੇ ਚੰਡੀਗੜ੍ਹ ਦੇ ਅਜਾਇਬਘਰਾਂ ਵਿੱਚ ਪਏ ਹਨ। ਇਹ ਸਿੱਕੇ ਤਾਰੀਖਾਂ ਅਤੇ ਸ਼ਾਸਕਾਂ ਸੰਬੰਧੀ ਬਹੁਮੁੱਲਾ ਚਾਨਣਾ ਪਾਉਂਦੇ ਹਨ । ਬੰਦਾ ਬਹਾਦਰ ਦੇ ਸਿੱਕੇ ਇਹ ਸਿੱਧ ਕਰਦੇ ਹਨ ਕਿ ਉਹ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਆਦਰ ਕਰਦਾ ਸੀ । ਜੱਸਾ ਸਿੰਘ ਆਹਲੂ ਵਾਲੀਆ ਦੇ ਸਿੱਕੇ ਇਹ ਦੱਸਦੇ ਹਨ ਕਿ ਉਸ ਨੇ ਅਹਿਮਦ ਸ਼ਾਹ ਅਬਦਾਲੀ ਦੇ ਇਲਾਕੇ ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਇਸ ਤੱਥ ‘ਤੇ ਚਾਨਣਾ ਪਾਉਂਦੇ ਹਨ ਕਿ ਉਸ ਵਿੱਚ ਬਹੁਤ ਨਿਮਰਤਾ ਸੀ ਅਤੇ ਉਹ ਆਪਣੇ ਆਪ ਨੂੰ ਖ਼ਾਲਸਾ ਪੰਥ ਦਾ ਸੇਵਕ ਸਮਝਦਾ ਸੀ । ਇਨ੍ਹਾਂ ਸਿੱਕਿਆਂ ਵਿੱਚ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਸਾਹਿਤਕ ਸੋਮਿਆਂ ਵਿੱਚ ਦਿੱਤੀ ਗਈ ਜਾਣਕਾਰੀ ਦੀ ਤਾਈਦ ਹੁੰਦੀ ਹੈ । ਇਸ ਲਈ ਇਹ ਸਿੱਕੇ ਪੰਜਾਬ ਦੇ ਇਤਿਹਾਸ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ ।
Exam Tips:
a) ਪੰਜ ਸ਼ਾਸਕਾਂ ਦੇ ਸਿੱਕੇ ਗਿਣਾਓ: ਮੁਗ਼ਲ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ, ਅਬਦਾਲੀ ਅਤੇ ਰਣਜੀਤ ਸਿੰਘ।
b) ਉਦਾਹਰਨ ਦਿਓ ਕਿ ਬੰਦਾ ਬਹਾਦਰ ਦੇ ਸਿੱਕੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਸਤਿਕਾਰ ਦਰਸਾਉਂਦੇ ਹਨ।
ਨਿਬੰਧ ਰੂਪੀ ਪ੍ਰਸ਼ਨ (Essay Type Questions)
Question 1: ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਇਤਿਹਾਸਕਾਰਾਂ ਨੂੰ ਕਿਹੜੀਆਂ ਮੁੱਖ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ? ਦੱਸੋ ।
ਜਾਂ
ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨ ਸਮੇਂ ਇਤਿਹਾਸਕਾਰਾਂ ਨੂੰ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਜਾਂ
ਪੰਜਾਬ ਦਾ ਇਤਿਹਾਸ ਲਿਖਣ ਸਮੇਂ ਇਤਿਹਾਸਕਾਰਾਂ ਨੂੰ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
Answer:
ਪੰਜਾਬ ਦੇ ਇਤਿਹਾਸ ਦੀ ਰਚਨਾ ਕਰਨਾ ਇਤਿਹਾਸਕਾਰਾਂ ਲਈ ਸਦਾ ਇੱਕ ਗੰਭੀਰ ਸਮੱਸਿਆ ਰਹੀ ਹੈ । ਇਸ ਦਾ ਮੁੱਖ ਕਾਰਨ ਇਹ ਹੈ ਕਿ ਉਸ ਦੀ ਰਚਨਾ ਕਰਦੇ ਸਮੇਂ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਸਮੱਸਿਆਵਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ ।
1. ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਮਿਲਿਆ – ਔਰੰਗਜ਼ੇਬ ਦੀ ਮੌਤ ਦੇ ਬਾਅਦ ਪੰਜਾਬ ਵਿੱਚ ਇੱਕ ਅਜਿਹਾ ਦੌਰ ਆਇਆ ਜੋ ਪੂਰੀ ਤਰ੍ਹਾਂ ਅਸ਼ਾਂਤੀ ਅਤੇ ਅਰਾਜਕਤਾ ਨਾਲ ਭਰਿਆ ਹੋਇਆ ਸੀ । ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਕਾਫ਼ੀ ਹੱਦ ਤਕ ਵੱਧ ਗਈ ਸੀ । ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬ ਦੀ ਹਾਲਤ ਹੋਰ ਖ਼ਰਾਬ ਕਰ ਦਿੱਤੀ ਸੀ । ਇਸ ਤਰ੍ਹਾਂ ਅਜਿਹੇ ਵਾਤਾਵਰਨ ਵਿੱਚ ਇਤਿਹਾਸ ਲਿਖਣ ਦਾ ਕੰਮ ਕਿਵੇਂ ਸੰਭਵ ਸੀ । ਇਸ ਖੇਤਰ ਵਿੱਚ ਜੋ ਥੋੜ੍ਹੇ-ਬਹੁਤ ਯਤਨ ਹੋਏ ਵੀ ਉਹ ਹਮਲਾਵਰਾਂ ਦੀ ਭੇਟ ਚੜ੍ਹ ਗਏ । ਸਿੱਟੇ ਵਜੋਂ ਅੱਜ ਦੇ ਇਤਿਹਾਸਕਾਰ ਕਈ ਮਹੱਤਵਪੂਰਨ ਗ੍ਰੰਥਾਂ ਤੋਂ ਵਾਂਝੇ ਹੋ ਗਏ ।
2. ਮੁਸਲਿਮ ਇਤਿਹਾਸਕਾਰਾਂ ਦੇ ਪੱਖਪਾਤ ਪੂਰਨ ਵਿਚਾਰ – ਪੰਜਾਬ ਦੇ ਇਤਿਹਾਸ ਨੂੰ ਲਿਖਣ ਵਿੱਚ ਸਭ ਤੋਂ ਜ਼ਿਆਦਾ ਜਿਨ੍ਹਾਂ ਸੋਮਿਆਂ ਦੀ ਸਹਾਇਤਾ ਲਈ ਗਈ ਹੈ ਉਹ ਫ਼ਾਰਸੀ ਵਿੱਚ ਲਿਖੇ ਗਏ ਗ੍ਰੰਥ ਹਨ । ਇਨ੍ਹਾਂ ਗ੍ਰੰਥਾਂ ਨੂੰ ਮੁਸਲਮਾਨ ਲੇਖਕਾਂ ਨੇ ਲਿਖਿਆ ਹੈ ਜੋ ਸਿੱਖਾਂ ਦੇ ਕੱਟੜ ਦੁਸ਼ਮਣ ਸਨ । ਇਨ੍ਹਾਂ ਗ੍ਰੰਥਾਂ ਨੂੰ ਬੜੀ ਜਾਂਚ-ਪੜਤਾਲ ਨਾਲ ਪੜ੍ਹਨਾ ਪੈਂਦਾ ਹੈ ਕਿਉਂਕਿ ਇਨ੍ਹਾਂ ਇਤਿਹਾਸਕਾਰਾਂ ਨੇ ਵਧੇਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ । ਇਸ ਲਈ ਇਨ੍ਹਾਂ ਗ੍ਰੰਥਾਂ ਨੂੰ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ । ਇਸ ਤੋਂ ਇਲਾਵਾ ਔਰੰਗਜ਼ੇਬ ਨੇ ਸਰਕਾਰੀ ਤੌਰ ‘ਤੇ ਕਿਸੇ ਵੀ ਰਾਜਨੀਤਿਕ ਘਟਨਾ ਨੂੰ ਲਿਖਣ ਦੀ ਮਨਾਹੀ ਕਰ ਦਿੱਤੀ ਸੀ । ਸਿੱਟੇ ਵਜੋਂ ਉਸ ਸਮੇਂ ਦੀਆਂ ਪੰਜਾਬ ਨਾਲ ਸੰਬੰਧਿਤ ਘਟਨਾਵਾਂ ਦਾ ਸਹੀ ਵਿਵਰਣ ਉਪਲੱਬਧ ਨਹੀਂ ਹੈ ।
3. ਇਤਿਹਾਸਿਕ ਸੋਮਿਆਂ ਦਾ ਨਸ਼ਟ ਹੋਣਾ – 18ਵੀਂ ਸਦੀ ਦੇ ਲਗਭਗ 7ਵੇਂ ਦਹਾਕੇ ਤਕ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਦਾ ਮਾਹੌਲ ਰਿਹਾ । ਪਹਿਲਾਂ ਅਤੇ ਬਾਅਦ ਵਿੱਚ ਅਫ਼ਗਾਨਾਂ ਨੇ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । 1739 ਈ. ਵਿੱਚ ਨਾਦਰ ਸ਼ਾਹ ਅਤੇ 1747 ਈ. ਤੋਂ ਲੈ ਕੇ 1767 ਈ. ਤਕ ਅਹਿਮਦ ਸ਼ਾਹ ਅਬਦਾਲੀ ਦੇ 8 ਹਮਲਿਆਂ ਕਾਰਨ ਪੰਜਾਬ ਦੀ ਸਥਿਤੀ ਵਧੇਰੇ ਬਦਤਰ ਹੋ ਗਈ ਸੀ । ਅਜਿਹੇ ਸਮੇਂ ਜਦੋਂ ਸਿੱਖਾਂ ਨੂੰ ਆਪਣੇ ਬੀਵੀ-ਬੱਚਿਆਂ ਦੀ ਸੰਭਾਲ ਕਰਨੀ ਵੀ ਬੜੀ ਔਖੀ ਸੀ ਤਾਂ ਉਹ ਆਪਣੇ ਧਾਰਮਿਕ ਗ੍ਰੰਥਾਂ ਦੀ ਸੰਭਾਲ ਕਿਵੇਂ ਕਰਦੇ । ਸਿੱਟੇ ਵਜੋਂ ਉਨ੍ਹਾਂ ਦੇ ਬਹੁਤੇ ਧਾਰਮਿਕ ਗ੍ਰੰਥ ਨਸ਼ਟ ਹੋ ਗਏ । ਇਸ ਕਾਰਨ ਸਿੱਖਾਂ ਨੂੰ ਆਪਣੇ ਬਹੁਮੁੱਲੇ ਵਿਰਸੇ ਤੋਂ ਵਾਂਝਿਆਂ ਹੋਣਾ ਪਿਆ ।
4. ਪੰਜਾਬ-ਮੁਗ਼ਲ ਸਾਮਰਾਜ ਦਾ ਇੱਕ ਹਿੱਸਾ – ਪੰਜਾਬ 1752 ਈ. ਤਕ ਮੁਗਲ ਸਾਮਰਾਜ ਦਾ ਹਿੱਸਾ ਰਿਹਾ । ਇਸ ਕਾਰਨ ਇਸ ਦਾ ਕੋਈ ਅਲੱਗ ਇਤਿਹਾਸ ਨਾ ਲਿਖਿਆ ਗਿਆ । ਆਧੁਨਿਕ ਇਤਿਹਾਸਕਾਰਾਂ ਨੂੰ ਮੁਗ਼ਲ ਕਾਲ ਵਿੱਚ ਲਿਖੇ ਗਏ ਸਾਹਿਤ ਤੋਂ ਪੰਜਾਬ ਦੀ ਬਹੁਤ ਘੱਟ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਲਈ ਲੋੜੀਂਦੇ ਵੇਰਵੇ ਦੀ ਕਮੀ ਕਾਰਨ ਪੰਜਾਬ ਦੇ ਇਤਿਹਾਸ ਦੀ ਵਾਸਤਵਿਕ ਤਸਵੀਰ ਪੇਸ਼ ਨਹੀਂ ਕੀਤੀ ਜਾ ਸਕਦੀ ।
5. ਪੰਜਾਬ ਦੀ ਵੰਡ -1947 ਈ. ਵਿੱਚ ਪੰਜਾਬ ਦੀ ਵੰਡ ਕਾਰਨ ਹੋਈ ਲੁੱਟਮਾਰ ਦੇ ਸਿੱਟੇ ਵਜੋਂ ਪੰਜਾਬ ਦੇ ਅਨੇਕਾਂ ਬਹੁਮੁੱਲੇ ਸੋਮੇ ਬਰਬਾਦ ਹੋ ਗਏ। ਨਿਰਸੰਦੇਹ ਪੰਜਾਬ ਦੇ ਇਤਿਹਾਸ ਦੇ ਲਿਖਾਰੀਆਂ ਲਈ ਇਹ ਇੱਕ ਬਹੁਤ ਵੱਡਾ ਧੱਕਾ ਸੀ । ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮੇ
Exam Tips:
a) ਪੰਜ ਔਕੜਾਂ ਦੇ ਸਿਰਲੇਖ ਸਾਫ਼ ਲਿਖੋ ਅਤੇ ਹਰ ਇੱਕ ਹੇਠ 3-4 ਵਾਕ ਦਿਓ।
b) ਔਰੰਗਜ਼ੇਬ ਵੱਲੋਂ ਸਰਕਾਰੀ ਤੌਰ ‘ਤੇ ਘਟਨਾਵਾਂ ਲਿਖਣ ਦੀ ਮਨਾਹੀ ਦਾ ਜ਼ਿਕਰ ਕਰੋ।
Question 2: ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮਿਆਂ ਦਾ ਸੰਖੇਪ ਵਰਣਨ ਕਰੋ ।
ਜਾਂ
ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮਿਆਂ ਦਾ ਵਰਣਨ ਕਰੋ।
ਜਾਂ
1469 ਈ. ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੇ ਇਤਿਹਾਸ ਦੇ ਮੁੱਖ ਸੋਮਿਆਂ ਦੀ ਚਰਚਾ ਕਰੋ ।
Answer:
ਪੰਜਾਬ ਦੇ 1469 ਈ. ਤੋਂ 1849 ਈ. ਤਕ ਦੇ ਇਤਿਹਾਸ ਲਈ ਅਨੇਕਾਂ ਤਰ੍ਹਾਂ ਦੇ ਸੋਮੇ ਉਪਲੱਬਧ ਹਨ । ਇਨ੍ਹਾਂ ਸੋਮਿਆਂ ਨੂੰ ਮੁੱਖ ਤੌਰ ‘ਤੇ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ।
(i) ਸਾਹਿਤਿਕ ਸੋਮੇ
(ii) ਪੁਰਾਤੱਤਵਿਕ ਸੋਮੇ
(ਉ) ਸਾਹਿਤਿਕ ਸੋਮਿਆਂ ਵਿੱਚ ਸ਼ਾਮਲ ਹਨ-
1. ਸਿੱਖਾਂ ਦਾ ਧਾਰਮਿਕ ਸਾਹਿਤ ।
2. ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ ।
3. ਫ਼ਾਰਸੀ ਦੀਆਂ ਇਤਿਹਾਸਿਕ ਪੁਸਤਕਾਂ ।
4. ਭੱਟ ਵਹੀਆਂ ।
5. ਖ਼ਾਲਸਾ ਦਰਬਾਰ ਰਿਕਾਰਡ ।
6. ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ ।
(ਅ) ਪੁਰਾਤੱਤਵਿਕ ਸੋਮਿਆਂ ਵਿੱਚ ਸ਼ਾਮਲ ਹਨ
1. ਭਵਨ ਅਤੇ ਸਮਾਰਕ ।
2. ਸਿੱਕੇ ਅਤੇ ਚਿੱਤਰ ।
(ਉ) ਸਾਹਿਤਿਕ ਸੋਮੇ
1. ਸਿੱਖਾਂ ਦਾ ਧਾਰਮਿਕ ਸਾਹਿਤ – ਸਿੱਖਾਂ ਦੇ ਧਾਰਮਿਕ ਸਾਹਿਤ ਦੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਹੈ । ਇਨ੍ਹਾਂ ਵਿੱਚ ਸਭ ਤੋਂ ਮੁੱਖ ਸਥਾਨ ਆਦਿ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੈ । ਇਸ ਨੂੰ ਅੱਜ-ਕਲ੍ਹ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ ਹੈ । ਇਸ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਤੋਂ ਸਾਨੂੰ ਉਸ ਸਮੇਂ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਦੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਦੁਆਰਾ 1721 ਈ. ਵਿੱਚ ਸੰਕਲਿਤ ‘ਦਸਮ ਗ੍ਰੰਥ ਸਾਹਿਬ’ ਦਾ ਸਥਾਨ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਵਿੱਚ ਕੁਲ 18 ਗ੍ਰੰਥ ਹਨ । ਇਨ੍ਹਾਂ ਵਿੱਚੋਂ ਇਤਿਹਾਸਿਕ ਤੌਰ ‘ਤੇ ਬਚਿੱਤਰ ਨਾਟਕ ਤੇ ਜ਼ਫ਼ਰਨਾਮਾ ਦਾ ਨਾਂ ਮੁੱਖ ਹੈ । ਇਨ੍ਹਾਂ ਗ੍ਰੰਥਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਮੁਗਲਾਂ ਅਤੇ ਸਿੱਖਾਂ ਦੇ ਸੰਬੰਧਾਂ ‘ਤੇ ਕਾਫ਼ੀ ਰੌਸ਼ਨੀ ਪਾਈ ਗਈ ਹੈ । ਇਸ ਦੇ ਬਾਅਦ ਭਾਈ ਗੁਰਦਾਸ ਜੀ ਦੁਆਰਾ ਲਿਖੀਆਂ ਗਈਆਂ 39 ਵਾਰਾਂ ਦਾ ਸਥਾਨ ਆਉਂਦਾ ਹੈ । ਇਨ੍ਹਾਂ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਬਹੁਮੁੱਲਾ ਵੇਰਵਾ ਦਿੱਤਾ ਗਿਆ ਹੈ । ਇਨ੍ਹਾਂ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਨਮ ਸਾਖੀਆਂ ਅਤੇ ਗੁਰੂ ਸਾਹਿਬਾਨ ਦੇ ਹੁਕਮਨਾਮੇ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ ।
2. ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ – ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਸੈਨਾਪਤ ਦੁਆਰਾ ਰਚਿਤ ਗੁਰਸੋਭਾ ਨਿਭਾਉਂਦਾ ਹੈ । ਇਸ ਵਿੱਚ 1699 ਈ. ਤੋਂ 1708 ਈ. ਤਕ ਅੱਖੀਂ ਦੇਖੀਆਂ ਘਟਨਾਵਾਂ ਦਾ ਵੇਰਵਾ ਹੈ । ਇਸ ਤੋਂ ਇਲਾਵਾ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸਿੱਖਾਂ ਦੀ ਭਗਤ ਮਾਲਾ, ਕੇਸਰ ਸਿੰਘ ਛਿੱਬਰ ਦੁਆਰਾ ਰਚਿਤ ਬੰਸਾਵਲੀਨਾਮਾ, ਬਾਵਾ ਕ੍ਰਿਪਾਲ ਸਿੰਘ ਭੱਲਾ ਦੁਆਰਾ ਰਚਿਤ ਮਹਿਮਾ ਪ੍ਰਕਾਸ਼ ਵਾਰਤਕ ਅਤੇ ਰਤਨ ਸਿੰਘ ਭੰਗੂ ਦੁਆਰਾ ਰਚਿਤ ਪ੍ਰਾਚੀਨ ਪੰਥ ਪ੍ਰਕਾਸ਼ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
3. ਫ਼ਾਰਸੀ ਦੀਆਂ ਇਤਿਹਾਸਿਕ ਪੁਸਤਕਾਂ – ਫ਼ਾਰਸੀ ਦੀਆਂ ਜ਼ਿਆਦਾਤਰ ਰਚਨਾਵਾਂ ਮੁਸਲਮਾਨਾਂ ਦੁਆਰਾ ਰਚਿਤ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬ ਜਾਂ ਸਿੱਖਾਂ ਦੇ ਇਤਿਹਾਸ ਦਾ ਵਰਣਨ ਤਾਂ ਨਹੀਂ ਹੈ ਪਰ ਫਿਰ ਵੀ ਸਾਨੂੰ ਇਤਿਹਾਸ ਲਿਖਣ ਵਿੱਚ ਇਨ੍ਹਾਂ ਤੋਂ ਕਾਫ਼ੀ ਸਹਾਇਤਾ ਮਿਲਦੀ ਹੈ । ਇਨ੍ਹਾਂ ਵਿੱਚ ਬਾਬਰ ਦੁਆਰਾ ਰਚਿਤ ਬਾਬਰਨਾਮਾ, ਅਬੁਲ ਫ਼ਜ਼ਲ ਦੁਆਰਾ ਰਚਿਤ ਆਈਨ-ਏ-ਅਕਬਰੀ ਅਤੇ ਅਕਬਰਨਾਮਾ, ਜਹਾਂਗੀਰ ਦੁਆਰਾ ਲਿਖੀ ਗਈ ਤੁਜ਼ਕ-ਏ-ਜਹਾਂਗੀਰੀ, ਸੋਹਨ ਲਾਲ ਸੂਰੀ ਦੀ ਉਮਦਤ-ਉਤ- ਤਵਾਰੀਖ, ਬੂਟੇ ਸ਼ਾਹ ਦੀ ਤਵਾਰੀਖ-ਏ-ਪੰਜਾਬ, ਦੀਵਾਨ ਅਮਰਨਾਥ ਦੀ ਜ਼ਫ਼ਰਨਾਮਾ-ਏ-ਰਣਜੀਤ ਸਿੰਘ ਅਤੇ ਅਲਾਉੱਦੀਨ ਮੁਫ਼ਤੀ ਦੀ ਇਬਰਤਨਾਮਾ ਮੁੱਖ ਹਨ ।
4. ਭੱਟ ਵਹੀਆਂ – ਭੱਟ ਲੋਕ ਆਪਣੀਆਂ ਵਹੀਆਂ ਵਿੱਚ ਮਹੱਤਵਪੂਰਨ ਘਟਨਾਵਾਂ ਨੂੰ ਮਿਤੀਆਂ ਸਹਿਤ ਦਰਜ ਕਰ ਲੈਂਦੇ ਸਨ । ਪੰਜਾਬ ਦੇ ਇਤਿਹਾਸ ਨਿਰਮਾਣ ਵਿੱਚ ਇਨ੍ਹਾਂ ਵਹੀਆਂ ਦਾ ਵਿਸ਼ੇਸ਼ ਸਥਾਨ ਹੈ । ਇਨ੍ਹਾਂ ਵਿੱਚ ਗੁਰੂ ਹਰਿਗੋਬਿੰਦ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਕਾਲ ਦੀਆਂ ਅਨੇਕਾਂ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਦਰਜ ਹੈ ।
5. ਖ਼ਾਲਸਾ ਦਰਬਾਰ ਰਿਕਾਰਡ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਰਕਾਰੀ ਰਿਕਾਰਡ ਤੱਤਕਾਲੀ ਪੰਜਾਬ ‘ਤੇ ਮਹੱਤਵਪੂਰਨ ਰੌਸ਼ਨੀ ਪਾਉਂਦੇ ਹਨ । ਇਹ ਫ਼ਾਰਸੀ ਭਾਸ਼ਾ ਵਿੱਚ ਹਨ ਅਤੇ ਇਨ੍ਹਾਂ ਦੀ ਸੰਖਿਆ ਇੱਕ ਲੱਖ ਤੋਂ ਵੀ ਉੱਪਰ ਹੈ । ਇਨ੍ਹਾਂ ਦੀ ਸੂਚੀ ਸੀਤਾ ਰਾਮ ਕੋਹਲੀ ਨੇ ਤਿਆਰ ਕੀਤੀ ਸੀ ।
6. ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ – ਪੰਜਾਬ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਅਤੇ ਅੰਗਰੇਜ਼ੀ ਲੇਖਕਾਂ ਨੇ ਵੀ ਪੰਜਾਬ ਦੇ ਇਤਿਹਾਸ ‘ਤੇ ਆਪਣੀਆਂ ਰਚਨਾਵਾਂ ਵਿੱਚ ਕਾਫ਼ੀ ਰੌਸ਼ਨੀ ਪਾਈ ਹੈ । ਇਨ੍ਹਾਂ ਵਿੱਚ ਜਾਰਜ ਫੋਰਸਟਰ ਦੁਆਰਾ ਰਚਿਤ ਏ ਜਰਨੀ ਫ਼ਰਾਮ ਬੰਗਾਲ ਟੂ ਇੰਗਲੈਂਡ, ਮੈਲਕੋਮ ਦੁਆਰਾ ਰਚਿਤ ‘ਸਕੈਚ ਆਫ਼ ਦੀ ਸਿੱਖਜ਼’, ਐੱਚ. ਟੀ. ਪ੍ਰਿੰਸੇਪ ਦੁਆਰਾ ਰਚਿਤ ‘ਓਰਿਜਿਨ ਆਫ਼ ਸਿੱਖ ਪਾਵਰ ਇਨ ਦੀ ਪੰਜਾਬ’, ਕੈਪਟਨ ਵਿਲੀਅਮ ਓਸਬੋਰਨ ਦੁਆਰਾ ਰਚਿਤ ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ’, ਮੱਰੇ ਦੁਆਰਾ ਰਚਿਤ ‘ਹਿਸਟਰੀ ਆਫ਼ ਦੀ ਪੰਜਾਬ’ ਸ਼ਾਮਲ ਹਨ । ਜੇ. ਡੀ. ਕਨਿੰਘਮ ਦੁਆਰਾ ਰਚਿਤ ‘ਹਿਸਟਰੀ ਆਫ਼ ਦੀ ਸਿੱਖਜ਼’ ਸਭ ਤੋਂ ਵੱਧ ਵਿਸ਼ਵਾਸਯੋਗ ਅਤੇ ਮਹੱਤਵਪੂਰਨ ਮੰਨੀ ਜਾਂਦੀ ਹੈ । ਇਸ ਵਿੱਚ 1699 ਈ. ਤੋਂ ਲੈ ਕੇ 1846 ਈ. ਤਕ ਦੀਆਂ ਘਟਨਾਵਾਂ ਦਾ ਵੇਰਵਾ ਦਰਜ ਹੈ ।
(ਅ) ਪੁਰਾਤੱਤਵਿਕ ਸੋਮੇ ਪੰਜਾਬ ਦੇ ਇਤਿਹਾਸਿਕ ਭਵਨ, ਸਮਾਰਕ, ਸਿੱਕੇ ਅਤੇ ਚਿੱਤਰ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਮਹੱਤਵਪੂਰਨ ਸਹਿਯੋਗ ਦਿੰਦੇ ਹਨ । ਸਿੱਖ ਗੁਰੂਆਂ ਦੁਆਰਾ ਵਸਾਏ ਗਏ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ, ਸ੍ਰੀ ਆਨੰਦਪੁਰ ਸਾਹਿਬ ਆਦਿ ਧਾਰਮਿਕ ਸ਼ਹਿਰ ਪੰਜਾਬ ਦੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹਨ । ਇਸ ਤੋਂ ਇਲਾਵਾ 18ਵੀਂ ਸਦੀ ਦੇ ਅਨੇਕਾਂ ਸਿੱਖ ਸਰਦਾਰਾਂ ਦੁਆਰਾ ਬਣਾਏ ਗਏ ਮਹੱਲ ਅਤੇ ਕਿਲ੍ਹੇ ਵੀ ਪੰਜਾਬ ਦੇ ਇਤਿਹਾਸ ‘ਤੇ ਕਾਫ਼ੀ ਰੌਸ਼ਨੀ ਪਾਉਂਦੇ ਹਨ । ਸਾਨੂੰ ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਵੰਸ਼ਾਂ ਨਾਲ ਸੰਬੰਧਿਤ ਅਨੇਕਾਂ ਚਿੱਤਰ ਵੀ ਪ੍ਰਾਪਤ ਹੋਏ ਹਨ । ਇਨ੍ਹਾਂ ਚਿੱਤਰਾਂ ਦੇ ਮਾਧਿਅਮ ਤੋਂ ਸਾਨੂੰ ਉਸ ਸਮੇਂ ਦੇ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਹਾਲਤ ਦਾ ਪਤਾ ਲੱਗਦਾ ਹੈ । ਪੰਜਾਬ ਦੇ ਵੱਖ-ਵੱਖ ਸ਼ਾਸਕਾਂ, ਬੰਦਾ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਮੁਗ਼ਲ ਅਤੇ ਸਿੱਖ ਸਰਦਾਰਾਂ ਦੁਆਰਾ ਜਾਰੀ ਕੀਤੇ ਗਏ ਸਿੱਕਿਆਂ ਤੋਂ ਸਾਨੂੰ ਉਸ ਸਮੇਂ ਦੀਆਂ ਇਤਿਹਾਸਿਕ ਮਿਤੀਆਂ, ਧਾਰਮਿਕ ਵਿਸ਼ਵਾਸਾਂ ਅਤੇ ਆਰਥਿਕ ਹਾਲਤ ਦਾ ਗਿਆਨ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਇਹ ਸਿੱਕੇ ਇਤਿਹਾਸ ਨਿਰਮਾਣ ਦੀ ਪ੍ਰਕ੍ਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਸਿੱਖਾਂ ਦਾ ਧਾਰਮਿਕ ਸਾਹਿਤ
Exam Tips:
a) ਸੋਮਿਆਂ ਦੀ ਵੰਡ ਪਹਿਲਾਂ ਲਿਖੋ: ਸਾਹਿਤਿਕ ਛੇ ਕਿਸਮਾਂ ਅਤੇ ਪੁਰਾਤੱਤਵਿਕ ਦੋ ਕਿਸਮਾਂ।
b) 1469 ਈ. ਤੋਂ 1849 ਈ. ਦੀ ਮਿਆਦ ਸ਼ੁਰੂ ਵਿੱਚ ਲਿਖੋ।
c) ਹਰ ਕਿਸਮ ਨਾਲ ਇੱਕ ਜਾਂ ਦੋ ਪ੍ਰਮੁੱਖ ਗ੍ਰੰਥਾਂ ਦੇ ਨਾਂ ਜੋੜੋ।
Question 3: ਪੰਜਾਬ ਦੇ ਇਤਿਹਾਸ ਦੇ ਸੋਮੇ ਦੇ ਰੂਪ ਵਿੱਚ ਸਿੱਖ ਧਾਰਮਿਕ ਸਾਹਿਤ ਦਾ ਮੁੱਲਾਂਕਣ ਕਰੋ ।
ਜਾਂ
ਪੰਜਾਬ ਦਾ ਇਤਿਹਾਸ ਜਾਣਨ ਵਿੱਚ ਗੁਰਮੁਖੀ ਸਾਹਿਤ ਦਾ ਕੀ ਯੋਗਦਾਨ ਹੈ ?
ਜਾਂ
ਪੰਜਾਬ ਦੇ ਇਤਿਹਾਸਿਕ ਸੋਮਿਆਂ ਦੇ ਰੂਪ ਵਿੱਚ ਆਦਿ ਗ੍ਰੰਥ ਅਤੇ ਜਨਮ ਸਾਖੀਆਂ ਦਾ ਮਹੱਤਵ ਦੱਸੋ ।
Answer:
ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ ! ਇਸ ਵਿੱਚ ਦਿੱਤੀ ਗਈ ਜਾਣਕਾਰੀ ਉਸ ਸਮੇਂ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਗਤੀਵਿਧੀਆਂ ’ਤੇ ਰੌਸ਼ਨੀ ਪਾਉਂਦੀ ਹੈ । ਸਿੱਖਾਂ ਦੇ ਧਾਰਮਿਕ ਸਾਹਿਤ ਦਾ ਲੜੀਵਾਰ ਵਰਣਨ ਇਸ ਤਰ੍ਹਾਂ ਹੈ ।
1. ਆਦਿ ਗ੍ਰੰਥ ਸਾਹਿਬ ਜੀ – ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਅਤੇ ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਸ਼ਾਮਲ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਸੀ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ । ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੁਣ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ । ਆਦਿ ਗ੍ਰੰਥ ਸਾਹਿਬ ਜੀ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ! ਕਿਉਂਕਿ ਇਹ ਜਾਣਕਾਰੀ ਬਹੁਤ ਹੀ ਪ੍ਰਮਾਣਿਕ ਹੈ, ਇਸ ਲਈ ਆਦਿ ਗ੍ਰੰਥ ਸਾਹਿਬ ਜੀ ਪੰਜਾਬ ਦੇ ਇਤਿਹਾਸ ਲਈ ਸਾਡਾ ਇੱਕ ਬਹੁਮੁੱਲਾ ਸੋਮਾ ਹੈ । ਡਾਕਟਰ ਇੰਦੂ ਭੂਸ਼ਣ ਬੈਨਰਜੀ ਅਨੁਸਾਰ ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੀ ਬਾਈਬਲ ਕਿਹਾ ਜਾ ਸਕਦਾ ਹੈ ਅਤੇ ਇਹ ਸਿੱਖ ਧਰਮ ਦਾ ਸਭ ਤੋਂ ਵਿਸ਼ਵਾਸਯੋਗ ਸੋਮਾ ਹੈ ।
2. ਦਸਮ ਗ੍ਰੰਥ ਸਾਹਿਬ ਜੀ – ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਸ ਦੇ ਸੰਕਲਨ ਦਾ ਮੁੱਖ ਉਦੇਸ਼ ਸਿੱਖਾਂ ਵਿੱਚ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਜੋਸ਼ ਪੈਦਾ ਕਰਨਾ ਸੀ ।
ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ । ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ-ਕਥਾ ਹੈ । ਇਹ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਹਾੜੀ ਰਾਜਿਆਂ ਨਾਲ ਲੜਾਈਆਂ ਨੂੰ ਜਾਣਨ ਸੰਬੰਧੀ ਸਾਡਾ ਇੱਕ ਬਹੁਤ ਹੀ ਮਹੱਤਵਪੂਰਨ ਸੋਮਾ ਹੈ ! ਜ਼ਫ਼ਰਨਾਮਾ ਇੱਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਲਿਖੀ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਅਤੇ ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਕੀਤਾ ਹੈ । ਦਸਮ ਗ੍ਰੰਥ ਸਾਹਿਬ ਜੀ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੰਮਾਂ ਨੂੰ ਜਾਣਨ ਲਈ ਸਾਡਾ ਇੱਕ ਅਣਮੋਲ ਸੋਮਾ ਹੈ ।
3. ਭਾਈ ਗੁਰਦਾਸ ਜੀ ਦੀਆਂ ਵਾਰਾਂ – ਭਾਈ ਗੁਰਦਾਸ ਜੀ ਇੱਕ ਉੱਚ-ਕੋਟੀ ਦੇ ਕਵੀ ਸਨ । ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਸਭ ਤੋਂ ਮਹੱਤਵਪੂਰਨ ਹੈ । ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ । ਗਿਆਰ੍ਹਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।
4. ਜਨਮ ਸਾਖੀਆਂ – ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ’ ਕਿਹਾ ਜਾਂਦਾ ਹੈ । 17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਪੰਜਾਬ ਵਿੱਚ ਹੋਈ । ਪਰ ਇਨ੍ਹਾਂ ਜਨਮ ਸਾਖੀਆਂ ਵਿੱਚ ਅਨੇਕਾਂ ਦੋਸ਼ ਹਨ । ਪਹਿਲਾਂ, ਇਨ੍ਹਾਂ ਵਿੱਚ ਘਟਨਾਵਾਂ ਦਾ ਵਰਣਨ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ । ਇਨ੍ਹਾਂ ਜਨਮ ਸਾਖੀਆਂ ਵਿੱਚ ਘਟਨਾਵਾਂ ਦੇ ਅਤੇ ਤਿੱਥੀਆਂ ਦੇ ਵੇਰਵੇ ਵਿੱਚ ਵੀ ਅੰਤਰ ਹੈ । ਇਨ੍ਹਾਂ ਦੋਸ਼ਾਂ ਦੇ ਬਾਵਜੂਦ ਇਹ ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਮਹੱਤਵਪੂਰਨ ਚਾਨਣਾ ਪਾਉਂਦੀਆਂ ਹਨ । ਇਨ੍ਹਾਂ ਜਨਮ ਸਾਖੀਆਂ ਵਿੱਚੋਂ ਮਹੱਤਵਪੂਰਨ ਜਨਮ ਸਾਖੀਆਂ ਅੱਗੇ ਲਿਖੀਆਂ ਹਨ :-
(ਉ) ਪੁਰਾਤਨ ਜਨਮ ਸਾਖੀ – ਇਸ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਨੇ ਕੀਤਾ ਸੀ । ਇਹ ਜਨਮ ਸਾਖੀ ਸਭ ਤੋਂ ਪੁਰਾਣੀ ਹੈ । ਇਸ ਨੂੰ ਹੋਰਨਾਂ ਜਨਮ ਸਾਖੀਆਂ ਦੇ ਮੁਕਾਬਲੇ ਵਧੇਰੇ ਭਰੋਸੇਯੋਗ ਮੰਨਿਆ ਜਾਂਦਾ ਹੈ ।
(ਅ) ਮਿਹਰਬਾਨ ਵਾਲੀ ਜਨਮ ਸਾਖੀ – ਮਿਹਰਬਾਨ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਸਪੁੱਤਰ ਸਨ । ਉਹ ਬੜੇ ਵਿਦਵਾਨ ਸਨ । ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਅਤੇ ਕਰਤਾਰਪੁਰ ਵਿੱਚ ਗੁਰੂ ਜੀ ਦੇ ਨਿਵਾਸ ਬਾਰੇ ਬੜਾ ਵਿਸਥਾਰਪੂਰਵਕ ਵਰਣਨ ਕੀਤਾ ਹੈ । ਇਹ ਜਨਮ ਸਾਖੀ ਕਾਫ਼ੀ ਭਰੋਸੇਯੋਗ ਮੰਨੀ ਜਾਂਦੀ ਹੈ ।
(ੲ) ਭਾਈ ਬਾਲੇ ਵਾਲੀ ਜਨਮ ਸਾਖੀ – ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਬਚਪਨ ਦਾ ਸਾਥੀ ਸੀ । ਉਹ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਸਮੇਂ ਉਨ੍ਹਾਂ ਦੇ ਨਾਲ ਸੀ । ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਗੱਲਾਂ ਮਨਘੜਤ ਹਨ । ਇਸ ਲਈ ਇਸ ਜਨਮ ਸਾਖੀ ਨੂੰ ਸਭ ਤੋਂ ਘੱਟ ਵਿਸ਼ਵਾਸਯੋਗ ਮੰਨਿਆ ਜਾਂਦਾ ਹੈ ।
(ਸ) ਭਾਈ ਮਨੀ ਸਿੰਘ ਦੀ ਜਨਮ ਸਾਖੀ Janam Sakhi of Bhai Mani Singh) – ਇਸ ਜਨਮ ਸਾਖੀ ਨੂੰ ‘ਗਿਆਨ ਰਤਨਾਵਲੀ’ ਕਿਹਾ ਜਾਂਦਾ ਹੈ । ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸ਼ਰਧਾਲੂ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ । ਇਸ ਦੀ ਰਚਨਾ 1675 ਈ. ਤੋਂ 1708 ਈ. ਦੇ ਵਿਚਾਲੇ ਕੀਤੀ ਗਈ ਸੀ । ਇਹ ਜਨਮ ਸਾਖੀ ਬਹੁਤ ਭਰੋਸੇਯੋਗ ਹੈ ।
5. ਹੁਕਮਨਾਮੇ – ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ । ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ । ਪੰਜਾਬ ਦੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੇ ਆਪਣੇ ਅਣਥੱਕ ਯਤਨਾਂ ਸਦਕਾ 89 ਹੁਕਮਨਾਮਿਆਂ ਦਾ ਸੰਕਲਨ ਕੀਤਾ । ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ 23 ਗੁਰੂ ਤੇਗ਼ ਬਹਾਦਰ ਜੀ ਦੇ ਹਨ । ਇਨ੍ਹਾਂ ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬਾਨ ਅਤੇ ਸਮਕਾਲੀਨ ਸਮਾਜ ਦੇ ਇਤਿਹਾਸ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ
Exam Tips:
a) ਆਦਿ ਗ੍ਰੰਥ, ਦਸਮ ਗ੍ਰੰਥ, ਵਾਰਾਂ, ਜਨਮ ਸਾਖੀਆਂ ਅਤੇ ਹੁਕਮਨਾਮੇ – ਪੰਜੇ ਸਿਰਲੇਖ ਵੱਖਰੇ ਲਿਖੋ।
b) ਜਨਮ ਸਾਖੀਆਂ ਦੇ ਦੋਸ਼ (ਵਧਾ-ਚੜ੍ਹਾ ਕੇ ਲਿਖਣਾ ਅਤੇ ਤਿਥੀਆਂ ਵਿੱਚ ਫ਼ਰਕ) ਵੀ ਲਿਖੋ।
Question 4: ਪੰਜਾਬ ਦੇ ਇਤਿਹਾਸ ਦੇ ਵਿਸ਼ੇ ਵਿੱਚ ਜਾਣਕਾਰੀ ਦੇਣ ਵਾਲੇ ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ ਕਿੱਥੋਂ ਤਕ ਸਹਾਇਕ ਹੈ ? ਵਰਣਨ ਕਰੋ ।
Answer:
18ਵੀਂ ਅਤੇ 19ਵੀਂ ਸਦੀ ਵਿੱਚ ਬਹੁਤ ਸਾਰੇ ਇਤਿਹਾਸਿਕ ਅਤੇ ਅਰਧ-ਇਤਿਹਾਸਿਕ ਸਿੱਖ ਸਾਹਿਤ ਦੀ ਰਚਨਾ ਕੀਤੀ ਗਈ ਸੀ । ਇਹ ਸਾਹਿਤ ਪੰਜਾਬ ਦੇ ਇਤਿਹਾਸ ‘ਤੇ ਬੜੀ ਮਹੱਤਵਪੂਰਨ ਰੌਸ਼ਨੀ ਪਾਉਂਦਾ ਹੈ । ਪ੍ਰਮੁੱਖ ਸਾਹਿਤਿਕ ਗ੍ਰੰਥਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-
1. ਸ੍ਰੀ ਗੁਰਸੋਭਾ – ਸ੍ਰੀ ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ । ਇਸ ਗ੍ਰੰਥ ਵਿੱਚ 1699 ਈ. ਤੋਂ ਲੈ ਕੇ 1708 ਈ. ਤਕ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ । ਅਸਲ ਵਿੱਚ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਕੰਮਾਂ ਨੂੰ ਜਾਣਨ ਲਈ ਸਭ ਤੋਂ ਮਹੱਤਵਪੂਰਨ ਸੋਮਿਆਂ ਵਿੱਚੋਂ ਇੱਕ ਹੈ ।
2. ਸਿੱਖਾਂ ਦੀ ਭਗਤ ਮਾਲਾ – ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ । ਇਸ ਗ੍ਰੰਥ ਨੂੰ ਭਗਤ ਰਤਨਾਵਲੀ ਵੀ ਕਿਹਾ ਜਾਂਦਾ ਹੈ । ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ ਅਤੇ ਜਾਤੀਆਂ ਬਾਰੇ ਬੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
3. ਬੰਸਾਵਲੀਨਾਮਾ – ਬੰਸਾਵਲੀਨਾਮਾ ਦੀ ਰਚਨਾ 1780 ਈ. ਵਿੱਚ ਕੇਸਰ ਸਿੰਘ ਛਿੱਬੜ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਅੱਧ ਤਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । ਇਹ ਗ੍ਰੰਥ ਗੁਰੂ ਕਾਲ ਦੇ ਬਾਅਦ ਦੇ ਇਤਿਹਾਸ ਨੂੰ ਜਾਣਨ ਲਈ ਵਧੇਰੇ ਭਰੋਸੇਯੋਗ ਹੈ । ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਦਾ ਵਰਣਨ ਹੈ ਜੋ ਕਿ ਲੇਖਕ ਨੇ ਆਪਣੀ ਅੱਖੀਂ ਡਿੱਠੀਆਂ ਸਨ ।
4. ਮਹਿਮਾ ਪ੍ਰਕਾਸ਼ – ਮਹਿਮਾ ਪ੍ਰਕਾਸ਼ ਨਾਂ ਦੀਆਂ ਦੋ ਰਚਨਾਵਾਂ ਹਨ । ਪਹਿਲੀ ਦਾ ਨਾਂ ਮਹਿਮਾ ਪ੍ਰਕਾਸ਼ ਵਾਰਤਕ ਅਤੇ ਦੂਜੀ ਦਾ ਨਾਂ ਮਹਿਮਾ ਪ੍ਰਕਾਸ਼ ਕਵਿਤਾ ਹੈ ।
(ੳ) ਮਹਿਮਾ ਪ੍ਰਕਾਸ਼ ਵਾਰਤਕ – ਇਸ ਪੁਸਤਕ ਦੀ ਰਚਨਾ 1741 ਈ. ਵਿੱਚ ਬਾਵਾ ਕ੍ਰਿਪਾਲ ਸਿੰਘ ਭੱਲਾ ਨੇ ਕੀਤੀ ਸੀ । ਇਸ ਵਿੱਚ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਸੰਖੇਪ ਵਰਣਨ ਕੀਤਾ ਗਿਆ ਹੈ । (ਅ ਮਹਿਮਾ ਪ੍ਰਕਾਸ਼ ਕਵਿਤਾ – ਇਸ ਪੁਸਤਕ ਦੀ ਰਚਨਾ 1776 ਈ. ਵਿੱਚ ਸਰੂਪ ਦਾਸ ਭੱਲਾ ਨੇ ਕੀਤੀ ਸੀ । ਇਸ ਵਿੱਚ ਸਿੱਖ ਗੁਰੂਆਂ ਦੇ ਜੀਵਨ ਦਾ ਵਿਸਥਾਰ ਸਹਿਤ ਵਰਣਨ ਕੀਤਾ ਗਿਆ ਹੈ ।
5. ਗੁਰਪ੍ਰਤਾਪ ਸੂਰਜ ਗ੍ਰੰਥ – ਇਹ ਇੱਕ ਵਿਸ਼ਾਲ ਗ੍ਰੰਥ ਹੈ । ਇਸ ਦੀ ਰਚਨਾ ਭਾਈ ਸੰਤੋਖ ਸਿੰਘ ਨੇ ਕੀਤੀ ਸੀ । ਇਸ ਗ੍ਰੰਥ ਦੇ ਦੋ ਹਿੱਸੇ ਹਨ-(ਉ) ਨਾਨਕ ਪ੍ਰਕਾਸ਼ – ਇਸ ਦੀ ਰਚਨਾ 1823 ਈ. ਵਿੱਚ ਕੀਤੀ ਗਈ ਸੀ । ਇਸ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਵਰਣਨ ਹੈ ।
(ਅ) ਸੂਰਜ ਪ੍ਰਕਾਸ਼ਇਸ ਦੀ ਰਚਨਾ 1843 ਈ. ਵਿੱਚ ਹੋਈ ਸੀ । ਇਸ ਵਿੱਚ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤਕ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਗਿਆ ਹੈ । ਭਾਵੇਂ ਇਸ ਵਿੱਚ ਅਨੇਕਾਂ ਦੋਸ਼ ਹਨ, ਪਰ ਇਸ ਨੂੰ ਸਿੱਖ ਗੁਰੂਆਂ ਦੇ ਜੀਵਨ ਨਾਲ ਸੰਬੰਧਿਤ ਗਿਆਨ ਦਾ ਮੁੱਖ ਸੋਮਾ ਮੰਨਿਆ ਜਾਂਦਾ ਹੈ ।
6. ਪ੍ਰਾਚੀਨ ਪੰਥ ਪ੍ਰਕਾਸ਼ – ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ । 18ਵੀਂ ਸਦੀ ਦੇ ਇਤਿਹਾਸ ਲਈ ਇਹ ਪੁਸਤਕ ਬੜੀ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ । ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਹਿਲੀ ਇਤਿਹਾਸਿਕ ਪੁਸਤਕ ਸੀ ਜੋ ਕਿ ਕਿਸੇ ਸਿੱਖ ਨੇ ਲਿਖੀ । ਡਾਕਟਰ ਹਰੀ ਰਾਮ ਗੁਪਤਾ ਅਨੁਸਾਰ ਇਹ ਕਿਸੇ ਸਿੱਖ ਦੁਆਰਾ ਸਿੱਖ ਇਤਿਹਾਸ ਲਿਖਣ ਦਾ ਪਹਿਲਾ ਯਤਨ ਹੈ ਅਤੇ ਇਹ ਬਹੁਤ ਮਹੱਤਵ ਰੱਖਦਾ ਹੈ ।
7. ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖ਼ਾਲਸਾ – ਇਹ ਦੋਵੇਂ ਰਚਨਾਵਾਂ ਗਿਆਨੀ ਗਿਆਨ ਸਿੰਘ ਦੀਆਂ ਲਿਖੀਆਂ ਹੋਈਆਂ ਹਨ । ਪੰਥ ਪ੍ਰਕਾਸ਼ ਕਵਿਤਾ ਦੇ ਰੂਪ ਵਿੱਚ ਲਿਖੀ ਹੋਈ ਹੈ ਜਦ ਕਿ ਤਵਾਰੀਖ ਗੁਰੂ ਖ਼ਾਲਸਾ ਵਾਰਤਕ ਰੂਪ ਵਿੱਚ ਹੈ । ਇਨ੍ਹਾਂ ਦੋਹਾਂ ਗ੍ਰੰਥਾਂ ਵਿੱਚ 1469 ਈ. ਤੋਂ ਲੈ ਕੇ 1849 ਈ. ਤਕ ਦਾ ਵੇਰਵਾ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਇਨ੍ਹਾਂ ਵਿੱਚ ਉਸ ਸਮੇਂ ਦੇ ਪ੍ਰਸਿੱਧ ਸੰਪਰਦਾਵਾਂ ਅਤੇ ਗੁਰਦੁਆਰਿਆਂ ਦਾ ਵੀ ਵਰਣਨ ਕੀਤਾ ਗਿਆ ਹੈ । ਇਤਿਹਾਸਿਕ ਪੱਖ ਤੋਂ ਪੰਥ ਪ੍ਰਕਾਸ਼ ਦੇ ਮੁਕਾਬਲੇ ਤਵਾਰੀਖ ਗੁਰੂ ਖ਼ਾਲਸਾ ਵਧੇਰੇ ਲਾਹੇਵੰਦ ਹੈ ।
Exam Tips:
a) ਸੱਤ ਗ੍ਰੰਥਾਂ ਦੀ ਲੜੀ ਯਾਦ ਰੱਖੋ: ਗੁਰਸੋਭਾ, ਭਗਤ ਮਾਲਾ, ਬੰਸਾਵਲੀਨਾਮਾ, ਮਹਿਮਾ ਪ੍ਰਕਾਸ਼, ਗੁਰ ਪ੍ਰਤਾਪ ਸੂਰਜ, ਪ੍ਰਾਚੀਨ ਪੰਥ ਪ੍ਰਕਾਸ਼, ਪੰਥ ਪ੍ਰਕਾਸ਼/ਤਵਾਰੀਖ ਗੁਰੂ ਖ਼ਾਲਸਾ।
b) ਗੁਰ ਪ੍ਰਤਾਪ ਸੂਰਜ ਦੇ ਦੋ ਭਾਗ (ਨਾਨਕ ਪ੍ਰਕਾਸ਼ 1823 ਈ. ਅਤੇ ਸੂਰਜ ਪ੍ਰਕਾਸ਼ 1843 ਈ.) ਨਾ ਭੁੱਲੋ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਮੁੱਖ ਔਕੜਾਂ ਪੇਸ਼ ਆਉਂਦੀਆਂ ਹਨ ?
ਜਾਂ
ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ?
ਜਾਂ
ਪੰਜਾਬ ਦੇ ਇਤਿਹਾਸ ਦਾ ਸੰਕਲਨ ਕਰਨ ਲਈ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੀਆਂ ਤਿੰਨ ਮਹੱਤਵਪੂਰਨ ਔਕੜਾਂ ਦਾ ਵਰਣਨ ਕਰੋ ।
Answer:
1. ਗੁਰੂ ਸਾਹਿਬਾਨ ਦੇ ਕਾਲ ਨਾਲ ਸੰਬੰਧਿਤ ਸੋਮਿਆਂ ਵਿੱਚ ਵੀ ਇਤਿਹਾਸਿਕ ਤੱਥਾਂ ਦੇ ਨਾਲ-ਨਾਲ ਮਿਥਿਹਾਸ ਦੀ ਮਿਲਾਵਟ ਕੀਤੀ ਗਈ ਹੈ ।
2. ਮੁਸਲਮਾਨ ਲਿਖਾਰੀਆਂ ਨੇ ਜਾਣ-ਬੁਝ ਕੇ ਸਿੱਖ ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਨਹੀਂ ਕੀਤਾ ।
3. ਉਸ ਸਮੇਂ ਪੰਜਾਬ ਵਿੱਚ ਯੁੱਧਾਂ ਕਾਰਨ ਚਾਰੇ ਪਾਸੇ ਅਰਾਜਕਤਾ ਫੈਲੀ ਹੋਈ ਸੀ । ਇਸ ਮਾਹੌਲ ਵਿੱਚ ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਹੀਂ ਮਿਲਿਆ ।
4. ਪੰਜਾਬ ਦੇ ਬਹੁਤ ਸਾਰੇ ਸੋਮੇ ਅਣਘੋਖੇ ਪਏ ਹਨ ।
Exam Tips:
a) ਤਿੰਨ ਔਕੜਾਂ ਮੰਗੀਆਂ ਹੋਣ ਤਾਂ ਸਿਰਫ਼ ਤਿੰਨ ਹੀ ਸੰਖੇਪ ਵਿੱਚ ਲਿਖੋ।
b) ਮਿਥਿਹਾਸ ਦੀ ਮਿਲਾਵਟ, ਮੁਸਲਮਾਨ ਲਿਖਾਰੀਆਂ ਦਾ ਪੱਖਪਾਤ ਅਤੇ ਅਰਾਜਕਤਾ – ਇਹ ਤਿੰਨ ਮੁੱਖ ਹਨ।
Question 2: ਹੁਕਮਨਾਮਿਆਂ ਉੱਤੇ ਇੱਕ ਸੰਖੇਪ ਨੋਟ ਲਿਖੋ । .
Answer:
ਸਿੱਖ ਗੁਰੂਆਂ ਜਾਂ ਗੁਰੂ ਪਰਿਵਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੇ ਗਏ ਹੁਕਮਾਂ ਨੂੰ ‘ਹੁਕਮਨਾਮਾ’ ਕਿਹਾ ਜਾਂਦਾ ਹੈ । ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ । ਹੁਣ ਤਕ ਪ੍ਰਾਪਤ ਹੋਏ ਹੁਕਮਨਾਮਿਆਂ ਦੀ ਸੰਖਿਆ 89 ਹੈ । ਇਨ੍ਹਾਂ ਵਿੱਚੋਂ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ 23 ਗੁਰੂ ਤੇਗ ਬਹਾਦਰ ਜੀ ਦੇ ਹਨ । ਸਿੱਖ ਇਨ੍ਹਾਂ ਹੁਕਮਨਾਮਿਆਂ ਦੀ ਪਰਮਾਤਮਾ ਦਾ ਹੁਕਮ ਸਮਝ ਕੇ ਪਾਲਣਾ ਕਰਦੇ ਸਨ ।
Exam Tips:
a) ਪਰਿਭਾਸ਼ਾ ਇੱਕ ਵਾਕ ਵਿੱਚ ਦਿਓ: ਗੁਰੂਆਂ ਜਾਂ ਗੁਰੂ ਪਰਿਵਾਰ ਦੇ ਆਗਿਆ-ਪੱਤਰ।
b) ਅੰਕੜੇ 89, 34 ਅਤੇ 23 ਲਿਖੋ।
Question 3: ਸਿੱਖਾਂ ਦੇ ਧਾਰਮਿਕ ਸਾਹਿਤ ਨਾਲ ਸੰਬੰਧਿਤ ਮਹੱਤਵਪੂਰਨ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ।
ਜਾਂ
ਪੰਜਾਬ ਦੇ ਇਤਿਹਾਸ ਲਈ ਧਾਰਮਿਕ ਸਾਹਿਤ ਉੱਤੇ ਆਧਾਰਿਤ ਤਿੰਨ ਮਹੱਤਵਪੂਰਨ ਸੋਮਿਆਂ ਦਾ ਸੰਖੇਪ ਵਰਣਨ ਕਰੋ ।
Answer:
1. 1604 ਈ. ਵਿੱਚ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਸੀ । ਆਦਿ ਗ੍ਰੰਥ ਸਾਹਿਬ ਤੋਂ ਸਾਨੂੰ ਉਸ ਸਮੇਂ ਦੀ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਦਸ਼ਾ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
2. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਜਾਣਨ ਲਈ ਇੱਕ ਅਣਮੋਲ ਸੋਮਾ ਹੈ ।
3. ਭਾਈ ਮਨੀ ਸਿੰਘ ਜੀ ਦੁਆਰਾ ਲਿਖੀ ਗਈ ‘ਗਿਆਨ ਰਤਨਾਵਲੀ’ ਨਾਂ ਦੀ ਜਨਮ ਸਾਖੀ ਵੀ ਬਹੁਤ ਹੀ ਭਰੋਸੇਯੋਗ ਹੈ ।
4. ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਤੋਂ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ।
5. ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬਾਨ ਅਤੇ ਸਮਕਾਲੀਨ ਸਮਾਜ ਦੇ ਇਤਿਹਾਸ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ ।
Exam Tips:
a) ਸੰਖੇਪ ਉੱਤਰ ਵਿੱਚ ਹਰ ਸੋਮੇ ਲਈ ਇੱਕ-ਦੋ ਵਾਕ ਕਾਫ਼ੀ ਹਨ।
b) ਆਦਿ ਗ੍ਰੰਥ (1604 ਈ.) ਅਤੇ ਦਸਮ ਗ੍ਰੰਥ (1721 ਈ.) ਦੀਆਂ ਮਿਤੀਆਂ ਸਹੀ ਲਿਖੋ।
Question 4: ਜਨਮ ਸਾਖੀਆਂ ਤੋਂ ਕੀ ਭਾਵ ਹੈ ? ਪ੍ਰਸਿੱਧ ਜਨਮ ਸਾਥੀਆਂ ਦਾ ਸੰਖੇਪ ਵਰਣਨ ਕਰੋ ।
ਜਾਂ
ਜਨਮ ਸਾਖੀਆਂ ਦੇ ਇਤਿਹਾਸਕ ਮਹੱਤਵ ਬਾਰੇ ਇੱਕ ਨੋਟ ਲਿਖੋ ।
ਜਾਂ
ਜਨਮ ਸਾਖੀਆਂ ਕੀ ਹਨ ? ਵੱਖ-ਵੱਖ ਜਨਮ ਸਾਖੀਆਂ ਦੀ ਮਹੱਤਤਾ ਦੱਸੋ ।
ਜਾਂ
ਕਿਸੇ ਤਿੰਨ ਜਨਮ ਸਾਖੀਆਂ ਬਾਰੇ ਚਾਨਣਾ ਪਾਉ ।
Answer:
ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ।
ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ ਜੋ ਸਭ ਤੋਂ ਪੁਰਾਣੀ ਹੈ ਅਤੇ ਕਾਫ਼ੀ ਭਰੋਸੇਯੋਗ ਹੈ ।
ਮਿਹਰਬਾਨ ਵਾਲੀ ਜਨਮ ਸਾਖੀ ਦੀ ਰਚਨਾ ਪ੍ਰਿਥੀ ਚੰਦ ਦੇ ਸਪੁੱਤਰ ਮਿਹਰਬਾਨ ਨੇ ਕੀਤੀ ਸੀ । ਇਸ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ ।
ਭਾਈ ਬਾਲਾ ਵਾਲੀ ਜਨਮ ਸਾਖੀ ਦੀ ਰਚਨਾ ਕਦੋਂ ਅਤੇ ਕਿਸ ਨੇ ਕੀਤੀ ਸੀ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਇਸ ਜਨਮ ਸਾਖੀ ਵਿੱਚ ਬਹੁਤ ਸਾਰੀਆਂ ਮਨਘੜਤ ਗੱਲਾਂ ਨੂੰ ਸ਼ਾਮਲ ਕੀਤਾ ਗਿਆ ਹੈ ।
ਭਾਈ ਮਨੀ ਸਿੰਘ ਦੀ ਜਨਮਸਾਖੀ-ਇਸ ਜਨਮਸਾਖੀ ਨੂੰ ਗਿਆਨ ਰਤਨਾਵਲੀ ਵੀ ਕਿਹਾ ਜਾਂਦਾ ਹੈ । ਇਸ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ । ਇਹ ਬਹੁਤ ਵਿਸ਼ਵਾਸਯੋਗ ਹੈ ।
Exam Tips:
a) ਪਹਿਲਾਂ ਭਾਵ ਲਿਖੋ, ਫਿਰ ਸਾਖੀਆਂ ਦੇ ਨਾਂ ਅਤੇ ਇੱਕ-ਇੱਕ ਵਿਸ਼ੇਸ਼ਤਾ।
b) ਭਾਈ ਵੀਰ ਸਿੰਘ ਦਾ ਸੰਪਾਦਨ ਸਾਲ 1926 ਈ. ਯਾਦ ਰੱਖੋ।
Question 5: ਮਿਹਰਬਾਨ ਵਾਲੀ ਜਨਮ ਸਾਖੀ ‘ਤੇ ਇੱਕ ਸੰਖੇਪ ਨੋਟ ਲਿਖੋ ।
Answer:
ਮਿਹਰਬਾਨ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰਿਥੀ ਚੰਦ ਦੇ ਸਪੁੱਤਰ ਸਨ । ਉਹ ਬੜੇ ਵਿਦਵਾਨ ਸਨ । ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਅਤੇ ਕਰਤਾਰਪੁਰ ਵਿੱਚ ਗੁਰੂ ਜੀ ਦੇ ਨਿਵਾਸ ਬਾਰੇ ਬੜਾ ਵਿਸਥਾਰਪੂਰਵਕ ਵਰਣਨ ਕੀਤਾ ਹੈ । ਇਹ ਜਨਮ ਸਾਖੀ ਕਾਫ਼ੀ ਭਰੋਸੇਯੋਗ ਹੈ । ਇਸ ਵਿੱਚ ਘਟਨਾਵਾਂ ਦਾ ਵਰਣਨ ਬੜਾ ਤਰਤੀਬਵਾਰ ਕੀਤਾ ਗਿਆ ਹੈ । ਇਸ ਵਿੱਚ ਵਰਣਨ ਕੀਤੇ ਗਏ ਵਿਅਕਤੀਆਂ ਅਤੇ ਸਥਾਨਾਂ ਦੇ ਨਾਂ ਆਮ ਤੌਰ ‘ਤੇ ਠੀਕ ਹਨ ।
Exam Tips:
a) ਮਿਹਰਬਾਨ ਦਾ ਸੰਬੰਧ ਪ੍ਰਿਥੀ ਚੰਦ ਨਾਲ ਲਿਖੋ।
b) ਉਦਾਸੀਆਂ ਅਤੇ ਕਰਤਾਰਪੁਰ ਦੇ ਨਿਵਾਸ ਦਾ ਵਰਣਨ ਇਸ ਸਾਖੀ ਦੀ ਵਿਸ਼ੇਸ਼ਤਾ ਹੈ।
Question 6: ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਜਾਂ
ਭਾਈ ਗੁਰਦਾਸ ਭੱਲਾ ‘ਤੇ ਇੱਕ ਨੋਟ ਲਿਖੋ ।
Answer:
ਭਾਈ ਗੁਰਦਾਸ ਜੀ ਭੱਲਾ, ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਜੀ ਦੇ ਪੁੱਤਰ ਸਨ । ਉਹ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂਆਂ ਦੇ ਸਮਕਾਲੀਨ ਸਨ । ਉਹ ਇੱਕ ਉੱਚ-ਕੋਟੀ ਦੇ ਕਵੀ ਅਤੇ ਲੇਖਕ ਸਨ । ਉਨ੍ਹਾਂ ਦੁਆਰਾ ਰਚੀਆਂ ਗਈਆਂ ਵਾਰਾਂ ਦੀ ਗਿਣਤੀ 39 ਹੈ । ਇਹ ਵਾਰਾਂ ਪੰਜਾਬੀ ਭਾਸ਼ਾ ਵਿੱਚ ਹਨ । ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਨ੍ਹਾਂ ਵਾਰਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ । ਇਸੇ ਕਾਰਨ ਇਨ੍ਹਾਂ ਵਾਰਾਂ ਨੂੰ ‘ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ’ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਬਹੁਤ ਮਹੱਤਵਪੂਰਨ ਹਨ ।
Exam Tips:
a) ਵਾਰਾਂ ਦੀ ਗਿਣਤੀ 39 ਅਤੇ ‘ਗੁਰੂ ਗ੍ਰੰਥ ਸਾਹਿਬ ਦੀ ਕੁੰਜੀ’ ਵਾਲੀ ਉਪਾਧੀ ਲਿਖੋ।
Question 7: ਪੰਜਾਬ ਦੇ ਇਤਿਹਾਸ ਦੇ ਸੋਮੇ ਦੇ ਰੂਪ ਵਿੱਚ ‘ਆਦਿ ਗ੍ਰੰਥ ਸਾਹਿਬ ਜੀ’ ਦੇ ਮਹੱਤਵ ਦੀ ਵਿਆਖਿਆ ਕਰੋ ।
ਜਾਂ
ਆਦਿ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਵਾਂ ‘ਤੇ ਇੱਕ ਨੋਟ ਲਿਖੋ ।
ਜਾਂ
ਆਦਿ ਗ੍ਰੰਥ ਸਾਹਿਬ ਜੀ ਅਤੇ ਇਸ ਦੇ ਇਤਿਹਾਸਿਕ ਮਹੱਤਵ ਦਾ ਸੰਖੇਪ ਵਰਣਨ ਕਰੋ ।
ਜਾਂ
ਆਦਿ ਗ੍ਰੰਥ ਸਾਹਿਬ ਜੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ ।
Answer:
ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਦਾ ਸਨਮਾਨ ਪ੍ਰਾਪਤ ਹੈ । ਇਸ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਂ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਦਰਜ ਹੈ । ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਸੂਫ਼ੀ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੀ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ।
Exam Tips:
a) ਆਦਿ ਗ੍ਰੰਥ ਸਾਹਿਬ ਦੇ ਸੰਕਲਨਕਾਰ, ਸਾਲ ਅਤੇ ਬਾਣੀਕਾਰਾਂ ਦੀਆਂ ਤਿੰਨ ਸ਼੍ਰੇਣੀਆਂ ਸੰਖੇਪ ਵਿੱਚ ਲਿਖੋ।
b) ਆਖ਼ਰੀ ਵਾਕ ਵਿੱਚ ਇਤਿਹਾਸਿਕ ਮਹੱਤਵ ਜ਼ਰੂਰ ਦੱਸੋ।
Question 8: ਦਸਮ ਗ੍ਰੰਥ ਸਾਹਿਬ ਜੀ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਦਸਮ ਗ੍ਰੰਥ ਸਾਹਿਬ ਜੀ ‘ਤੇ ਇੱਕ ਸੰਖੇਪ ਨੋਟ ਲਿਖੋ ।
Answer:
ਦਸਮ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਕੀਤਾ ਗਿਆ ਸੀ । ਇਸ ਦਾ ਉਦੇਸ਼ ਮੁੱਖ ਤੌਰ ‘ਤੇ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਸਿੱਖਾਂ ਵਿੱਚ ਜੋਸ਼ ਪੈਦਾ ਕਰਨਾ ਸੀ । ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿੱਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ’, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ । ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਇਤਿਹਾਸਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਹਨ ।
Exam Tips:
a) ਗ੍ਰੰਥਾਂ ਦੀ ਗਿਣਤੀ 18 ਲਿਖੋ ਅਤੇ ਜਾਪੁ ਸਾਹਿਬ, ਅਕਾਲ ਉਸਤਤਿ, ਚੰਡੀ ਦੀ ਵਾਰ ਆਦਿ ਦੇ ਨਾਂ ਦਿਓ।
Question 9: ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਵਿੱਚ ‘ਬਚਿੱਤਰ ਨਾਟਕ ਦੀ ਕੀ ਮਹੱਤਤਾ ਹੈ ?
ਜਾਂ
‘ਬਚਿੱਤਰ ਨਾਟਕ’ ’ਤੇ ਇੱਕ ਸੰਖੇਪ ਨੋਟ ਲਿਖੋ ।
ਜਾਂ
ਬਚਿੱਤਰ ਨਾਟਕ ਦੇ ਬਾਰੇ ਵਿੱਚ ਦੱਸੋ ।
ਜਾਂ
ਬਚਿੱਤਰ ਨਾਟਕ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਲਾਸਾਨੀ ਰਚਨਾ ਹੈ । ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਨਾਲ ਹੈ । ਇਸ ਵਿੱਚ ਪਰਮਾਤਮਾ ਦੀ ਉਸਤਤਿ ਕੀਤੀ ਗਈ ਹੈ । ਸੰਸਾਰ ਦੀ ਰਚਨਾ ਕਿਵੇਂ ਹੋਈ, ਬੇਦੀ ਵੰਸ਼ ਅਤੇ ਸੋਢੀ ਵੰਸ਼ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ । ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ । ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ ਉਦੇਸ਼ ਦਾ ਵਰਣਨ ਕੀਤਾ ਹੈ ।
Exam Tips:
a) ਬਚਿੱਤਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦੱਸੋ।
b) ਬੇਦੀ ਤੇ ਸੋਢੀ ਵੰਸ਼, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਅਤੇ ਜੀਵਨ ਦਾ ਉਦੇਸ਼ – ਇਹ ਮੁੱਖ ਵਿਸ਼ੇ ਹਨ।
Question 10: 18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ ਇਤਿਹਾਸਿਕ ਰਚਨਾਵਾਂ ਦਾ ਸੰਖੇਪ ਵੇਰਵਾ ਦਿਓ ।
Answer:
ਗੁਰਸੋਭਾ – ਗੁਰਸੋਭਾ ਦੀ ਰਚਨਾ 1741 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ ਕੀਤੀ ਸੀ । ਇਸ ਗ੍ਰੰਥ ਵਿੱਚ ਉਸ ਨੇ 1699 ਈ. ਤੋਂ ਲੈ ਕੇ 1708 ਈ. ਤਕ ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ ।
ਸਿੱਖਾਂ ਦੀ ਭਗਤ ਮਾਲਾ – ਇਸ ਗ੍ਰੰਥ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ 18ਵੀਂ ਸਦੀ ਵਿੱਚ ਕੀਤੀ ਸੀ । ਇਸ ਤੋਂ ਸਿੱਖ ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਂ, ਜਾਤੀਆਂ ਤੇ ਉਨ੍ਹਾਂ ਦੇ ਨਿਵਾਸ ਸਥਾਨ ਅਤੇ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ।
ਪ੍ਰਾਚੀਨ ਪੰਥ ਪ੍ਰਕਾਸ਼ – ਇਸ ਪੁਸਤਕ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਗ੍ਰੰਥ ਵਿੱਚ, ਗੁਰੂ ਨਾਨਕ ਸਾਹਿਬ ਤੋਂ ਲੈ ਕੇ 18ਵੀਂ ਸਦੀ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ ।
ਬੰਸਾਵਲੀਨਾਮਾ – ਬੰਸਾਵਲੀਨਾਮਾ ਦੀ ਰਚਨਾ 1780 ਈ. ਵਿੱਚ ਕੇਸਰ ਸਿੰਘ ਛਿੱਬੜ ਨੇ ਕੀਤੀ ਸੀ । ਇਸ ਵਿਚ 18ਵੀਂ ਸਦੀ ਦੇ ਮੱਧ ਤਕ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ ।
ਮਹਿਮਾ ਪ੍ਰਕਾਸ਼ ਕਵਿਤਾ – ਇਸ ਦੀ ਰਚਨਾ 1776 ਈ. ਵਿੱਚ ਸਰੂਪ ਦਾਸ ਭੱਲਾ ਨੇ ਕੀਤੀ ਸੀ । ਇਸ ਵਿੱਚ ਸਿੱਖ ਗੁਰੂਆਂ ਦੇ ਇਤਿਹਾਸ ਦਾ ਵਰਣਨ ਕੀਤਾ ਗਿਆ ਹੈ ।
Exam Tips:
a) ਇਸ ਪ੍ਰਸ਼ਨ ਵਿੱਚ ਸਿਰਫ਼ ਪੰਜਾਬੀ ਵਿੱਚ ਲਿਖੀਆਂ ਰਚਨਾਵਾਂ ਗਿਣੋ।
b) ਗੁਰਸੋਭਾ, ਭਗਤ ਮਾਲਾ, ਪ੍ਰਾਚੀਨ ਪੰਥ ਪ੍ਰਕਾਸ਼, ਬੰਸਾਵਲੀਨਾਮਾ ਅਤੇ ਮਹਿਮਾ ਪ੍ਰਕਾਸ਼ ਕਵਿਤਾ ਦੇ ਲੇਖਕ ਯਾਦ ਰੱਖੋ।
Question 11: ਸ੍ਰੀ ਗੁਰਸੋਭਾ ‘ਤੇ ਇੱਕ ਸੰਖੇਪ ਨੋਟ ਲਿਖੋ ।
Answer:
ਗੁਰਸੋਭਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸਿੱਧ ਦਰਬਾਰੀ ਕਵੀ ਸੈਨਾਪਤ ਨੇ 1741 ਈ. ਵਿੱਚ ਕੀਤੀ ਸੀ । ਇਸ ਗ੍ਰੰਥ ਦੇ ਲੇਖਕ ਨੇ 1699 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਤੋਂ ਲੈ ਕੇ 1708 ਈ. ਤਕ ਜਦੋਂ ਉਹ ਜੋਤੀ-ਜੋਤ ਸਮਾਏ ਸਨ, ਦੀਆਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ । ਇਸ ਵਿੱਚ ਘਟਨਾਵਾਂ ਦਾ ਵਿਸਤ੍ਰਿਤ ਅਤੇ ਪ੍ਰਮਾਣਿਕ ਵੇਰਵਾ ਦਿੱਤਾ ਹੈ ।
Exam Tips:
a) ਗੁਰਸੋਭਾ ਦੇ ਲੇਖਕ ਸੈਨਾਪਤ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਲਿਖੋ।
b) ਵਰਣਨ ਦੀ ਮਿਆਦ 1699 ਈ. (ਖ਼ਾਲਸਾ ਸਾਜਨਾ) ਤੋਂ 1708 ਈ. ਤਕ ਲਿਖੋ।
Question 12: ਸਿੱਖਾਂ ਦੀ ਭਗਤ ਮਾਲਾ ਬਾਰੇ ਤੁਸੀਂ ਕੀ ਜਾਣਦੇ ਹੋ ?
Answer:
ਇਸ ਗ੍ਰੰਥ ਦੀ ਰਚਨਾ 18ਵੀਂ ਸਦੀ ਦੇ ਇੱਕ ਮਹਾਨ ਸਿੱਖ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ । ਇਸ ਵਿੱਚ ਪਹਿਲੇ 6 ਸਿੱਖ ਗੁਰੂਆਂ, ਉਨ੍ਹਾਂ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ, ਉਨ੍ਹਾਂ ਦੀਆਂ ਜਾਤਾਂ ਅਤੇ ਨਿਵਾਸ ਸਥਾਨਾਂ ਦੇ ਬਾਰੇ ਵਿਸਤਾਰ ਵਿੱਚ ਰੌਸ਼ਨੀ ਪਾਈ ਗਈ ਹੈ । ਇਨ੍ਹਾਂ ਤੋਂ ਇਲਾਵਾ ਇਸ ਵਿੱਚ ਉਸ ਸਮੇਂ ਦੀ ਸਮਾਜਿਕ ਹਾਲਤ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ।
Exam Tips:
a) ਭਾਈ ਮਨੀ ਸਿੰਘ ਨੂੰ ਇਸ ਗ੍ਰੰਥ ਦਾ ਲੇਖਕ ਅਤੇ ਇਸ ਦਾ ਦੂਜਾ ਨਾਂ ਭਗਤ ਰਤਨਾਵਲੀ ਲਿਖੋ।
b) ਗ੍ਰੰਥ ਤੋਂ ਮਿਲਣ ਵਾਲੀ ਜਾਣਕਾਰੀ: ਸਿੱਖਾਂ ਦੇ ਨਾਂ, ਜਾਤਾਂ, ਨਿਵਾਸ ਅਤੇ ਸਮਾਜਿਕ ਹਾਲਤ।
Question 13: ਬੰਸਾਵਲੀਨਾਮਾ ‘ਤੇ ਇੱਕ ਸੰਖੇਪ ਨੋਟ ਲਿਖੋ ।
Answer:
ਇਸ ਗ੍ਰੰਥ ਦੀ ਰਚਨਾ ਕੇਸਰ ਸਿੰਘ ਛਿੱਬੜ ਨੇ 1780 ਈ. ਵਿੱਚ ਕੀਤੀ ਸੀ । ਇਸ ਵਿੱਚ 14 ਅਧਿਆਇ ਹਨ । ਪਹਿਲੇ 10 ਅਧਿਆਇ 10 ਸਿੱਖ ਗੁਰੂਆਂ ਨਾਲ ਸੰਬੰਧਿਤ ਹਨ । ਬਾਕੀ 4 ਅਧਿਆਇ ਬਾਬਾ ਅਜੀਤ ਸਿੰਘ, ਬੰਦਾ ਸਿੰਘ ਬਹਾਦਰ, ਮਾਤਾ ਸੁੰਦਰੀ ਅਤੇ ਖ਼ਾਲਸਾ ਪੰਥ ਨਾਲ ਸੰਬੰਧਿਤ ਹਨ । ਲੇਖਕ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ । ਇਸ ਲਈ ਉਸ ਨੇ ਅਨੇਕਾਂ ਅੱਖੀਂ ਡਿੱਠੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ । ਇਹ 18ਵੀਂ ਸਦੀ ਦੇ ਸਿੱਖ ਇਤਿਹਾਸ ਲਈ ਸਾਡਾ ਇੱਕ ਬਹੁਮੁੱਲਾ ਸੋਮਾ ਹੈ ।
Exam Tips:
a) ਬੰਸਾਵਲੀਨਾਮਾ ਦੇ 14 ਅਧਿਆਇ: ਪਹਿਲੇ 10 ਗੁਰੂ ਸਾਹਿਬਾਨ ਲਈ ਅਤੇ ਬਾਕੀ 4 ਹੋਰ ਵਿਸ਼ਿਆਂ ਲਈ।
b) ਲੇਖਕ ਕੇਸਰ ਸਿੰਘ ਛਿੱਬੜ ਅਤੇ ਸਾਲ 1780 ਈ. ਇਕੱਠੇ ਯਾਦ ਕਰੋ।
Question 14: ਪ੍ਰਾਚੀਨ ਪੰਥ ਪ੍ਰਕਾਸ਼ ਦਾ ਸੰਖੇਪ ਵਰਣਨ ਕਰੋ ।
Answer:
ਪ੍ਰਾਚੀਨ ਪੰਥ ਪ੍ਰਕਾਸ਼ ਇੱਕ ਮਹੱਤਵਪੂਰਨ ਇਤਿਹਾਸਿਕ ਰਚਨਾ ਹੈ । ਇਸ ਗ੍ਰੰਥ ਦੀ ਰਚਨਾ 1841 ਈ. ਵਿੱਚ ਰਤਨ ਸਿੰਘ ਭੰਗੂ ਨੇ ਕੀਤੀ ਸੀ । ਇਸ ਵਿੱਚ ਲੇਖਕ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 18ਵੀਂ ਸਦੀ ਤਕ ਦੇ ਇਤਿਹਾਸ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ । ਇਸ ਵਿੱਚ ਮੁਗਲ-ਸਿੱਖ ਸੰਬੰਧਾਂ, ਮਰਾਠਾ-ਸਿੱਖ ਸੰਬੰਧਾਂ ਅਤੇ ਅਫ਼ਗਾਨ-ਸਿੱਖ ਸੰਬੰਧਾਂ ਦੇ ਬਾਰੇ ਵਿੱਚ ਮਹੱਤਵਪੂਰਨ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ ।
Exam Tips:
a) ਇਸ ਗ੍ਰੰਥ ਦੀ ਵਿਸ਼ੇਸ਼ਤਾ ਇਹ ਲਿਖੋ ਕਿ ਇਹ ਕਿਸੇ ਸਿੱਖ ਦੁਆਰਾ ਲਿਖੀ ਪਹਿਲੀ ਇਤਿਹਾਸਿਕ ਪੁਸਤਕ ਹੈ।
b) ਮੁਗ਼ਲ-ਸਿੱਖ, ਮਰਾਠਾ-ਸਿੱਖ ਅਤੇ ਅਫ਼ਗਾਨ-ਸਿੱਖ ਸੰਬੰਧਾਂ ਦਾ ਜ਼ਿਕਰ ਕਰੋ।
Question 15: ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਫ਼ਾਰਸੀ ਦੇ ਸੋਮਿਆਂ ਦੀ ਸੰਖੇਪ ਜਾਣਕਾਰੀ ਦਿਓ ।
ਜਾਂ
ਫ਼ਾਰਸੀ ਦੇ ਮੁੱਖ ਇਤਿਹਾਸਿਕ ਸੋਮਿਆਂ ਦਾ ਸੰਖੇਪ ਵਰਣਨ ਕਰੋ ਜੋ ਕਿ ਪੰਜਾਬ ਦੇ ਇਤਿਹਾਸ ਦੇ ਸੰਕਲਨ ਲਈ ਮਹੱਤਵਪੂਰਨ ਹਨ ।
ਜਾਂ
ਪੰਜਾਬ ਦੇ ਇਤਿਹਾਸ ਦੇ ਪ੍ਰਸਿੱਧ ਫ਼ਾਰਸੀ ਦੇ ਸੋਮਿਆਂ ਦਾ ਵੇਰਵਾ ਦਿਓ ।
Answer:
ਆਈਨ-ਏ-ਅਕਬਰੀ ਅਕਬਰ ਦੇ ਸਿੱਖ ਗੁਰੂਆਂ ਨਾਲ ਸੰਬੰਧਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡਾ ਮੁੱਖ ਸੋਮਾ ਹੈ । ਇਸ ਦੀ ਰਚਨਾ ਅਬੁਲ ਫ਼ਜ਼ਲ ਨੇ ਕੀਤੀ ਸੀ ।
ਜੰਗਨਾਮਾ ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ । ਇਸ ਪੁਸਤਕ ਵਿੱਚ ਉਸ ਨੇ ਅਬਦਾਲੀ ਦੇ ਹਮਲੇ ਦਾ ਅੱਖੀਂ ਡਿੱਠਾ ਹਾਲ ਅਤੇ ਸਿੱਖਾਂ ਦੇ ਯੁੱਧ ਕਰਨ ਦੇ ਢੰਗ ਅਤੇ ਉਨ੍ਹਾਂ ਦੇ ਚਰਿੱਤਰ ਸੰਬੰਧੀ ਵਰਣਨ ਕੀਤਾ ਹੈ ।
ਉਮਦਤ-ਉਤ-ਤਵਾਰੀਖ ਦਾ ਲੇਖਕ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਸੋਹਣ ਲਾਲ ਸੂਰੀ ਸੀ । ਇਹ ਗ੍ਰੰਥ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀ ਇਤਿਹਾਸਿਕ ਜਾਣਕਾਰੀ ਦਾ ਮਹੱਤਵਪੂਰਨ ਸੋਮਾ ਹੈ ।
ਤਵਾਰੀਖ-ਏ-ਸਿੱਖਾਂ ਦਾ ਲੇਖਕ ਖੁਸ਼ਵਕਤ ਰਾਏ ਸੀ । ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ 1811 ਈ. ਤਕ ਦੇ ਇਤਿਹਾਸ ਨੂੰ ਜਾਣਨ ਦਾ ਇੱਕ ਮਹੱਤਵਪੂਰਨ ਸੋਮਾ ਹੈ ।
ਚਾਰ ਬਾਗ਼-ਏ-ਪੰਜਾਬ ਦਾ ਲੇਖਕ ਗਣੇਸ਼ ਦਾਸ ਵਡੇਹਰਾ ਸੀ । ਇਹ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦਾ ਇੱਕ ਬਹੁਮੁੱਲਾ ਸੋਮਾ ਹੈ ।
Exam Tips:
a) ਇਸ ਪ੍ਰਸ਼ਨ ਵਿੱਚ ਤਵਾਰੀਖ-ਏ-ਸਿੱਖਾਂ (ਖੁਸ਼ਵਕਤ ਰਾਏ, 1811 ਈ. ਤਕ) ਦਾ ਨਾਂ ਵੀ ਆਉਂਦਾ ਹੈ।
b) ਹਰ ਫ਼ਾਰਸੀ ਸੋਮੇ ਨਾਲ ਉਸ ਦੇ ਲੇਖਕ ਦਾ ਨਾਂ ਜੋੜੋ।
Question 16: ਚਾਰ ਬਾਗ਼-ਏ-ਪੰਜਾਬ ‘ਤੇ ਇੱਕ ਸੰਖੇਪ ਨੋਟ ਲਿਖੋ ।
Answer:
ਇਸ ਪੁਸਤਕ ਦੀ ਰਚਨਾ 1855 ਈ. ਵਿੱਚ ਗਣੇਸ਼ ਦਾਸ ਵਡੇਹਰਾ ਨੇ ਕੀਤੀ ਸੀ । ਉਹ ਮਹਾਰਾਜਾ ਰਣਜੀਤ ਸਿੰਘ ਅਧੀਨ ਕਾਨੂੰਨ ਦੇ ਅਹੁਦੇ ‘ਤੇ ਕੰਮ ਕਰਦਾ ਸੀ । ਇਸ ਪੁਸਤਕ ਵਿੱਚ ਲੇਖਕ ਨੇ ਪ੍ਰਾਚੀਨ ਕਾਲ ਦੇ ਪੰਜਾਬ ਤੋਂ ਲੈ ਕੇ 1849 ਈ. ਤਕ ਦੇ ਪੰਜਾਬ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ । ਇਸ ਪੁਸਤਕ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਨਾਲ ਸੰਬੰਧਿਤ ਅੱਖੀਂ ਡਿੱਠੀਆਂ ਘਟਨਾਵਾਂ ਦਾ ਬੜੇ ਤਰਤੀਬ ਅਨੁਸਾਰ ਵਰਣਨ ਕੀਤਾ ਹੈ ।
Exam Tips:
a) ਗਣੇਸ਼ ਦਾਸ ਵਡੇਹਰਾ ਅਤੇ ਸਾਲ 1855 ਈ. ਯਾਦ ਰੱਖੋ।
b) ਇਹ ਪੁਸਤਕ ਪ੍ਰਾਚੀਨ ਕਾਲ ਤੋਂ 1849 ਈ. ਤਕ ਦੇ ਪੰਜਾਬ ਦਾ ਵਰਣਨ ਕਰਦੀ ਹੈ।
Question 17: ਪੰਜਾਬ ਦੇ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਅੰਗਰੇਜ਼ੀ ਸੋਮਿਆਂ ‘ਤੇ ਰੌਸ਼ਨੀ ਪਾਓ ।
ਜਾਂ
ਅੰਗਰੇਜ਼ੀ ਵਿੱਚ ਲਿਖੇ ਪੰਜਾਬ ਦੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਦੇਣ ਵਾਲੇ ਮਹੱਤਵਪੂਰਨ ਸੋਮਿਆਂ ਉੱਤੇ ਰੌਸ਼ਨੀ ਪਾਓ ।
Answer:
ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ – ਇਸ ਪੁਸਤਕ ਦੀ ਰਚਨਾ 1840 ਈ. ਵਿੱਚ ਕੈਪਟਨ ਵਿਲੀਅਮ ਓਸਬੋਰਨ ਨੇ ਕੀਤੀ ਸੀ । ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋ-ਸ਼ੌਕਤ ਸੰਬੰਧੀ ਅਤੇ ਫ਼ੌਜ ਸੰਬੰਧੀ ਬੜਾ ਭਰਪੂਰ ਚਾਨਣਾ ਪਾਇਆ ਹੈ ।
ਹਿਸਟਰੀ ਆਫ਼ ਦੀ ਪੰਜਾਬ – ਇਸ ਪੁਸਤਕ ਦੀ ਰਚਨਾ 1842 ਈ. ਵਿੱਚ ਡਾਕਟਰ ਮੱਰੇ ਨੇ ਕੀਤੀ ਸੀ । ਇਹ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਉੱਤਰਾਧਿਕਾਰੀਆਂ ਸੰਬੰਧੀ ਬਹੁਮੁੱਲਾ ਸੋਮਾ ਹੈ ।
ਹਿਸਟਰੀ ਆਫ਼ ਦੀ ਸਿੱਖਜ਼ – ਇਸ ਦੀ ਰਚਨਾ ਡਾਕਟਰ ਮੈਕਗਰੇਗਰ ਨੇ 1846 ਈ. ਵਿੱਚ ਕੀਤੀ ਸੀ । ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਲੜਾਈਆਂ ਸੰਬੰਧੀ ਕਾਫ਼ੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ ।
ਸਕੈਚ ਆਫ਼ ਦੀ ਸਿੱਖਜ਼ – ਇਸ ਦੀ ਰਚਨਾ 1812 ਈ. ਵਿੱਚ ਮੈਲਕੋਮ ਨੇ ਕੀਤੀ ਸੀ । ਇਸ ਵਿੱਚ ਉਸ ਨੇ ਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ ਦਿੱਤੀ ਹੈ ।
ਦੀ ਪੰਜਾਬ – ਇਸ ਦੀ ਰਚਨਾ 1846 ਈ. ਵਿੱਚ ਸਟਾਈਨਬਖ ਨੇ ਕੀਤੀ ਸੀ । ਇਸ ਵਿੱਚ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ।
Exam Tips:
a) ਪੰਜ ਪੁਸਤਕਾਂ ਦੇ ਨਾਂ ਲੇਖਕਾਂ ਸਮੇਤ ਲਿਖੋ: ਓਸਬੋਰਨ, ਮੱਰੇ, ਮੈਕਗਰੇਗਰ, ਮੈਲਕੋਮ ਅਤੇ ਸਟਾਈਨਬਖ।
b) ਹਰ ਪੁਸਤਕ ਦਾ ਇੱਕ ਮੁੱਖ ਵਿਸ਼ਾ ਦੱਸੋ।
Question 18: ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡਾਂ ਦੇ ਇਤਿਹਾਸਿਕ ਮਹੱਤਵ ਉੱਤੇ ਇੱਕ ਸੰਖੇਪ ਨੋਟ ਲਿਖੋ ।
Answer:
ਭਾਰਤ ਦੇ ਬ੍ਰਿਟਿਸ਼ ਸਰਕਾਰ ਦੇ ਰਿਕਾਰਡ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਆਰੰਭ ਤੋਂ ਲੈ ਕੇ ਸਿੱਖ ਰਾਜ ਦੇ ਪਤਨ ਤਕ (1799-1849 ਈ. ) ਦੇ ਇਤਿਹਾਸ ਨੂੰ ਜਾਣਨ ਲਈ ਸਾਡਾ ਇੱਕ ਅਤੀ ਮਹੱਤਵਪੂਰਨ ਸੋਮਾ ਹਨ । ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜ਼ੀਡੈਂਸੀ ਦੇ ਰਿਕਾਰਡ ਪੰਜਾਬ ਸੰਬੰਧੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ । ਇਨ੍ਹਾਂ ਰਿਕਾਰਡਾਂ ਤੋਂ ਸਾਨੂੰ ਅੰਗਰੇਜ਼-ਸਿੱਖ ਸੰਬੰਧਾਂ, ਰਣਜੀਤ ਸਿੰਘ ਦੇ ਰਾਜ ਸੰਬੰਧੀ, ਅੰਗਰੇਜ਼ਾਂ ਦੇ ਸਿੰਧ ਅਤੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਬਾਰੇ ਬੜੀ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੁੰਦੀ ਹੈ ।
Exam Tips:
a) ਰਿਕਾਰਡਾਂ ਦੀ ਮਿਆਦ 1799-1849 ਈ. ਲਿਖੋ।
b) ਲੁਧਿਆਣਾ ਏਜੰਸੀ ਅਤੇ ਦਿੱਲੀ ਰੈਜ਼ੀਡੈਂਸੀ ਦੇ ਰਿਕਾਰਡ ਯਾਦ ਰੱਖੋ।
Question 19: ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿਚ ਸਿੱਕਿਆਂ ਦੇ ਮਹੱਤਵ ਦੀ ਚਰਚਾ ਕਰੋ ।
Answer:
ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿਚ ਸਿੱਕਿਆਂ ਦਾ ਵਿਸ਼ੇਸ਼ ਮਹੱਤਵ ਹੈ । ਪੰਜਾਬ ਤੋਂ ਸਾਨੂੰ ਮੁਗ਼ਲਾਂ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂ ਵਾਲੀਆ, ਅਹਿਮਦ ਸ਼ਾਹ ਅਬਦਾਲੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਮਿਲੇ ਹਨ । ਇਹ ਸਿੱਕੇ ਵੱਖ-ਵੱਖ ਧਾਤਾਂ ਦੇ ਬਣੇ ਹੋਏ ਹਨ । ਇਨ੍ਹਾਂ ਵਿੱਚੋਂ ਵਧੇਰੇ ਸਿੱਕੇ ਲਾਹੌਰ, ਪਟਿਆਲਾ ਅਤੇ ਚੰਡੀਗੜ੍ਹ ਦੇ ਅਜਾਇਬਘਰਾਂ ਵਿੱਚ ਪਏ ਹਨ । ਇਹ ਸਿੱਕੇ ਤਾਰੀਖਾਂ ਅਤੇ ਸ਼ਾਸਕਾਂ ਸੰਬੰਧੀ ਬਹੁਮੁੱਲਾ ਚਾਨਣਾ ਪਾਉਂਦੇ ਹਨ । ਇਹ ਸਿੱਕੇ ਪੰਜਾਬ ਦੇ ਇਤਿਹਾਸ ਦੀਆਂ ਕਈ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਾਡੀ ਸਹਾਇਤਾ ਕਰਦੇ ਹਨ ।
Exam Tips:
a) ਸਿੱਕਿਆਂ ਦੀ ਸੰਖੇਪ ਵਿਆਖਿਆ ਵਿੱਚ ਪੰਜ ਸ਼ਾਸਕਾਂ ਦੇ ਸਿੱਕਿਆਂ ਦਾ ਜ਼ਿਕਰ ਕਰੋ।
b) ਸਿੱਕੇ ਮਿਤੀਆਂ ਅਤੇ ਸ਼ਾਸਕਾਂ ਬਾਰੇ ਠੋਸ ਸਬੂਤ ਦਿੰਦੇ ਹਨ।
ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਉੱਤਰ (Answer in One Word or One Sentence)
Question 1: ਪੰਜਾਬ ਦਾ ਇਤਿਹਾਸ ਲਿਖਣ ਸੰਬੰਧੀ ਇਤਿਹਾਸਕਾਰਾਂ ਨੂੰ ਪੇਸ਼ ਆਉਣ ਵਾਲੀ ਕਿਸੇ ਇੱਕ ਔਕੜ ਦਾ ਵਰਣਨ ਕਰੋ ।
Answer:
ਸਿੱਖਾਂ ਨੂੰ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਹੀਂ ਮਿਲਿਆ ।
Exam Tips:
a) ਮੁੱਖ ਔਕੜਾਂ: ਮਿਥਿਹਾਸ ਦੀ ਮਿਲਾਵਟ, ਮੁਸਲਿਮ ਲੇਖਕਾਂ ਦਾ ਪੱਖਪਾਤ, ਅਰਾਜਕਤਾ ਅਤੇ ਅਣਘੋਖੇ ਸੋਮੇ।
Question 2: ਪੰਜਾਬ ਦੇ ਇਤਿਹਾਸ ਸੰਬੰਧੀ ਸਿੱਖਾਂ ਦਾ ਕੋਈ ਇੱਕ ਮਹੱਤਵਪੂਰਨ ਸੋਮਾ ਦੱਸੋ ।
Answer:
ਆਦਿ ਗ੍ਰੰਥ ਸਾਹਿਬ ਜੀ ।
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 3: ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਦੋਂ ਕੀਤੀ ਗਈ ਸੀ ?
Answer:
1604 ਈ. ।
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 4: ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕਿਸ ਨੇ ਕੀਤੀ ਸੀ ?
Answer:
ਗੁਰੂ ਅਰਜਨ ਦੇਵ ਜੀ ਨੇ ।
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 5: ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਕਿਹੜਾ ਹੈ ?
ਜਾਂ
ਸਿੱਖਾਂ ਦੀ ਕੇਂਦਰੀ ਧਾਰਮਿਕ ਪੁਸਤਕ (ਗ੍ਰੰਥ ਸਾਹਿਬ) ਦਾ ਕੀ ਨਾਂ ਹੈ ?
Answer:
ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ।
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 6: ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਅਤੇ ਕਿਸ ਨੇ ਕੀਤਾ ਸੀ ?
Answer:
ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ।
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 7: ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
Answer:
ਭਾਈ ਮਨੀ ਸਿੰਘ ਜੀ ਨੇ ।
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 8: ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ ?
Answer:
ਗੁਰੂ ਗੋਬਿੰਦ ਸਿੰਘ ਜੀ ਨਾਲ ।
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 9: ਦਸਮ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਇੱਕ ਰਚਨਾ ਦਾ ਨਾਂ ਦੱਸੋ ।
Answer:
ਬਚਿੱਤਰ ਨਾਟਕ ।
Exam Tips:
a) ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਹੈ ਅਤੇ ਦਸਮ ਗ੍ਰੰਥ ਦਾ ਹਿੱਸਾ ਹੈ।
Question 10: ਬਚਿੱਤਰ ਨਾਟਕ ਦੀ ਰਚਨਾ ਕਿਸ ਨੇ ਕੀਤੀ ?
Answer:
ਗੁਰੂ ਗੋਬਿੰਦ ਸਿੰਘ ਜੀ ਨੇ ।
Exam Tips:
a) ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਹੈ ਅਤੇ ਦਸਮ ਗ੍ਰੰਥ ਦਾ ਹਿੱਸਾ ਹੈ।
Question 11: ਬਚਿੱਤਰ ਨਾਟਕ ਕੀ ਹੈ ?
Answer:
ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ।
Exam Tips:
a) ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਹੈ ਅਤੇ ਦਸਮ ਗ੍ਰੰਥ ਦਾ ਹਿੱਸਾ ਹੈ।
Question 12: ਜ਼ਫ਼ਰਨਾਮਾ ਕੀ ਹੈ ?
Answer:
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖਿਆ ਗਿਆ ਇੱਕ ਪੱਤਰ ।
Exam Tips:
a) ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਵਿੱਚ ਲਿਖੀ ਚਿੱਠੀ ਹੈ ਜੋ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਭੇਜੀ ਗਈ।
Question 13: ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜ਼ਫ਼ਰਨਾਮਾ ਕਿਸ ਸਥਾਨ ਤੋਂ ਲਿਖਿਆ ਗਿਆ ?
Answer:
ਦੀਨਾ ਕਾਂਗੜ ।
Exam Tips:
a) ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਵਿੱਚ ਲਿਖੀ ਚਿੱਠੀ ਹੈ ਜੋ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਭੇਜੀ ਗਈ।
Question 14: ਜ਼ਫ਼ਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਗਿਆ ?
Answer:
ਫ਼ਾਰਸੀ ਵਿੱਚ ।
Exam Tips:
a) ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਵਿੱਚ ਲਿਖੀ ਚਿੱਠੀ ਹੈ ਜੋ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਭੇਜੀ ਗਈ।
Question 15: ਭਾਈ ਗੁਰਦਾਸ ਜੀ ਕੌਣ ਸਨ ?
Answer:
ਦਾਤਾਰ ਚੰਦ ਭੱਲਾ ਦੇ ਪੁੱਤਰ ।
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 16: ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
Answer:
39.
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 17: ਜਨਮ ਸਾਖੀਆਂ ਤੋਂ ਕੀ ਭਾਵ ਹੈ ?
Answer:
ਜਨਮ ਸਾਖੀਆਂ ਤੋਂ ਭਾਵ ਉਨ੍ਹਾਂ ਕਥਾਵਾਂ ਤੋਂ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਹਨ ।
Exam Tips:
a) ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕਥਾਵਾਂ ਹਨ ਅਤੇ 17ਵੀਂ-18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ।
Question 18: ਸਭ ਤੋਂ ਵੱਧ ਵਿਸ਼ਵਾਸ ਯੋਗ ਜਨਮ ਸਾਖੀ ਕਿਹੜੀ ਹੈ ?
Answer:
ਪੁਰਾਤਨ ਜਨਮ ਸਾਖੀ ।
Exam Tips:
a) ਪੁਰਾਤਨ ਜਨਮ ਸਾਖੀ ਸਭ ਤੋਂ ਪੁਰਾਣੀ ਅਤੇ ਭਰੋਸੇਯੋਗ ਹੈ; ਇਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ 1926 ਈ. ਵਿੱਚ ਕੀਤਾ।
Question 19: ਗਿਆਨ ਰਤਨਾਵਲੀ ਦਾ ਲੇਖਕ ਕੌਣ ਸੀ ?
Answer:
ਭਾਈ ਮਨੀ ਸਿੰਘ ਜੀ ।
Exam Tips:
a) ਗਿਆਨ ਰਤਨਾਵਲੀ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਦੂਜਾ ਨਾਂ ਹੈ ਅਤੇ ਇਹ ਭਰੋਸੇਯੋਗ ਮੰਨੀ ਜਾਂਦੀ ਹੈ।
Question 20: ਭਾਈ ਬਾਲਾ ਜੀ ਕੌਣ ਸਨ ?
Answer:
ਗੁਰੂ ਨਾਨਕ ਸਾਹਿਬ ਦੇ ਬਚਪਨ ਦੇ ਸਾਥੀ ।
Exam Tips:
a) ਭਾਈ ਬਾਲਾ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ ਮੰਨੇ ਜਾਂਦੇ ਹਨ; ਉਨ੍ਹਾਂ ਨਾਲ ਜੁੜੀ ਸਾਖੀ ਸਭ ਤੋਂ ਘੱਟ ਭਰੋਸੇਯੋਗ ਹੈ।
Question 21: ਹੁਕਮਨਾਮੇ ਤੋਂ ਕੀ ਭਾਵ ਹੈ ?
Answer:
‘ਹੁਕਮਨਾਮੇ’ ਦਾ ਅਰਥ ਹੈ ਆਗਿਆ-ਪੱਤਰ ।
Exam Tips:
a) ਹੁਕਮਨਾਮਿਆਂ ਦੇ ਅੰਕੜੇ ਯਾਦ ਰੱਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34, ਗੁਰੂ ਤੇਗ਼ ਬਹਾਦਰ ਜੀ ਦੇ 23; ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ।
Question 22: ਹੁਣ ਤਕ ਕੁੱਲ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ ?
Answer:
89.
Exam Tips:
a) ਹੁਕਮਨਾਮਿਆਂ ਦੇ ਅੰਕੜੇ ਯਾਦ ਰੱਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34, ਗੁਰੂ ਤੇਗ਼ ਬਹਾਦਰ ਜੀ ਦੇ 23; ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ।
Question 23: ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ ?
Answer:
23.
Exam Tips:
a) ਹੁਕਮਨਾਮਿਆਂ ਦੇ ਅੰਕੜੇ ਯਾਦ ਰੱਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34, ਗੁਰੂ ਤੇਗ਼ ਬਹਾਦਰ ਜੀ ਦੇ 23; ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ।
Question 24: ਸਭ ਤੋਂ ਵੱਧ ਹੁਕਮਨਾਮੇ ਕਿਸ ਗੁਰੂ ਸਾਹਿਬਾਨ ਦੇ ਮਿਲਦੇ ਹਨ ?
Answer:
ਗੁਰੂ ਗੋਬਿੰਦ ਸਿੰਘ ਜੀ ।
Exam Tips:
a) ਹੁਕਮਨਾਮਿਆਂ ਦੇ ਅੰਕੜੇ ਯਾਦ ਰੱਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34, ਗੁਰੂ ਤੇਗ਼ ਬਹਾਦਰ ਜੀ ਦੇ 23; ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ।
Question 25: ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ ?
Answer:
34 ।
Exam Tips:
a) ਹੁਕਮਨਾਮਿਆਂ ਦੇ ਅੰਕੜੇ ਯਾਦ ਰੱਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34, ਗੁਰੂ ਤੇਗ਼ ਬਹਾਦਰ ਜੀ ਦੇ 23; ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ।
Question 26: ਸੈਨਾਪਤ ਕੌਣ ਸੀ ?
Answer:
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਇੱਕ ਪ੍ਰਸਿੱਧ ਕਵੀ ।
Exam Tips:
a) ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ਅਤੇ ਉਨ੍ਹਾਂ ਨੇ ਸ੍ਰੀ ਗੁਰਸੋਭਾ ਲਿਖੀ।
Question 27: ਸ੍ਰੀ ਗੁਰਸੋਭਾ ਦਾ ਲੇਖਕ ਕੌਣ ਸੀ ?
Answer:
ਸੈਨਾਪਤ ।
Exam Tips:
a) ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ਅਤੇ ਉਨ੍ਹਾਂ ਨੇ ਸ੍ਰੀ ਗੁਰਸੋਭਾ ਲਿਖੀ।
Question 28: ਸਿੱਖਾਂ ਦੀ ਭਗਤ ਮਾਲਾ ਪੁਸਤਕ ਦੀ ਰਚਨਾ ਕਿਸ ਨੇ ਕੀਤੀ ?
Answer:
ਭਾਈ ਮਨੀ ਸਿੰਘ ਜੀ ।
Exam Tips:
a) ਸਿੱਖਾਂ ਦੀ ਭਗਤ ਮਾਲਾ ਭਾਈ ਮਨੀ ਸਿੰਘ ਦੀ ਰਚਨਾ ਹੈ ਅਤੇ ਇਸ ਦਾ ਦੂਜਾ ਨਾਂ ਭਗਤ ਰਤਨਾਵਲੀ ਹੈ।
Question 29: ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਦੋਂ ਕੀਤੀ ਸੀ ?
Answer:
1841 ਈ. ।
Exam Tips:
a) ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ 1841 ਈ. ਦੀ ਰਚਨਾ ਹੈ; ਗਿਆਨੀ ਗਿਆਨ ਸਿੰਘ ਦੀ ਰਚਨਾ ਤਵਾਰੀਖ ਗੁਰੂ ਖ਼ਾਲਸਾ ਹੈ।
Question 30: ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਿਸ ਨੇ ਕੀਤੀ ?
Answer:
ਰਤਨ ਸਿੰਘ ਭੰਗੂ ।
Exam Tips:
a) ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ 1841 ਈ. ਦੀ ਰਚਨਾ ਹੈ; ਗਿਆਨੀ ਗਿਆਨ ਸਿੰਘ ਦੀ ਰਚਨਾ ਤਵਾਰੀਖ ਗੁਰੂ ਖ਼ਾਲਸਾ ਹੈ।
Question 31: ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕਿਸ ਨੇ ਕੀਤੀ ?
Answer:
ਭਾਈ ਸੰਤੋਖ ਸਿੰਘ ਜੀ ।
Exam Tips:
a) ਗੁਰ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਦੀ ਰਚਨਾ ਹੈ।
Question 32: ਬੰਸਾਵਲੀਨਾਮਾ ਦੀ ਰਚਨਾ ਕਿਸ ਨੇ ਕੀਤੀ ਸੀ ?
Answer:
ਕੇਸਰ ਸਿੰਘ ਛਿੱਬੜ ।
Exam Tips:
a) ਬੰਸਾਵਲੀਨਾਮਾ ਕੇਸਰ ਸਿੰਘ ਛਿੱਬੜ ਦੀ ਰਚਨਾ ਹੈ।
Question 33: ਤੁਜ਼ਕ-ਏ-ਬਾਬਰੀ ਦਾ ਲੇਖਕ ਕੌਣ ਸੀ ?
Answer:
ਬਾਬਰ ।
Exam Tips:
a) ਤੁਜ਼ਕ-ਏ-ਬਾਬਰੀ ਬਾਬਰ ਦੀ ਆਤਮ-ਕਥਾ ਹੈ ਅਤੇ ਤੁਰਕੀ ਭਾਸ਼ਾ ਵਿੱਚ ਲਿਖੀ ਗਈ।
Question 34: ਅਕਬਰ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਕਿਹੜਾ ਸੀ ?
Answer:
ਅਬੁਲ ਫ਼ਜ਼ਲ ।
Exam Tips:
a) ਅਬੁਲ ਫ਼ਜ਼ਲ ਅਕਬਰ ਦੇ ਦਰਬਾਰੀ ਸਨ ਅਤੇ ਉਨ੍ਹਾਂ ਨੇ ਅਕਬਰਨਾਮਾ ਤੇ ਆਈਨ-ਏ-ਅਕਬਰੀ ਲਿਖੀਆਂ।
Question 35: ਅਕਬਰਨਾਮਾ ਅਤੇ ਆਈਨ-ਏ-ਅਕਬਰੀ ਦੀ ਰਚਨਾ ਕਿਸ ਨੇ ਕੀਤੀ ?
Answer:
ਅਬੁਲ ਫ਼ਜ਼ਲ ।
Exam Tips:
a) ਅਬੁਲ ਫ਼ਜ਼ਲ ਅਕਬਰ ਦੇ ਦਰਬਾਰੀ ਸਨ ਅਤੇ ਉਨ੍ਹਾਂ ਨੇ ਅਕਬਰਨਾਮਾ ਤੇ ਆਈਨ-ਏ-ਅਕਬਰੀ ਲਿਖੀਆਂ।
Question 36: ਜਹਾਂਗੀਰ ਦੀ ਆਤਮ ਕਥਾ ਦਾ ਨਾਂ ਲਿਖੋ ।
Answer:
ਤੁਜ਼ਕ-ਏ-ਜਹਾਂਗੀਰੀ ।
Exam Tips:
a) ਤੁਜ਼ਕ-ਏ-ਜਹਾਂਗੀਰੀ ਜਹਾਂਗੀਰ ਦੀ ਆਤਮ-ਕਥਾ ਹੈ ਜਿਸ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਪਤਾ ਲੱਗਦਾ ਹੈ।
Question 37: ਖਾਫ਼ੀ ਖ਼ਾਂ ਦੁਆਰਾ ਰਚਿਤ ਪ੍ਰਸਿੱਧ ਕਿਤਾਬ ਦਾ ਨਾਂ ਦੱਸੋ ।
Answer:
ਮੁੰਤਖ਼ਬ-ਉਲ-ਲੁਬਾਬ ।
Exam Tips:
a) ਮੁੰਤਖ਼ਬ-ਉਲ-ਲੁਬਾਬ ਖਾਫ਼ੀ ਖ਼ਾਂ ਦੀ ਰਚਨਾ ਹੈ।
Question 38: ਜੰਗਨਾਮਾ ਦਾ ਲੇਖਕ ਕੌਣ ਸੀ ?
ਜਾਂ
‘ਜੰਗਨਾਮਾ’ ਪੁਸਤਕ ਦੀ ਰਚਨਾ ਕਿਸ ਨੇ ਕੀਤੀ ?
Answer:
ਕਾਜ਼ੀ ਨੂਰ ਮੁਹੰਮਦ ।
Exam Tips:
a) ਜੰਗਨਾਮਾ ਕਾਜ਼ੀ ਨੂਰ ਮੁਹੰਮਦ ਦੀ ਰਚਨਾ ਹੈ, ਜੋ 1764 ਈ. ਵਿੱਚ ਅਬਦਾਲੀ ਨਾਲ ਆਇਆ ਸੀ।
Question 39: ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਸੰਬੰਧਿਤ ਜਾਣਕਾਰੀ ਦੇਣ ਵਾਲੇ ਫ਼ਾਰਸੀ ਦੇ ਕਿਸੇ ਇੱਕ ਪ੍ਰਸਿੱਧ ਸੋਮੇ ਦਾ ਨਾਂ ਦੱਸੋ ।
Answer:
ਉਮਦਤ-ਉਤ-ਤਵਾਰੀਖ ।
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 40: ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਕੌਣ ਸੀ ?
ਜਾਂ
ਉਮਦਤ-ਉਤ-ਤਵਾਰੀਖ ਦਾ ਲੇਖਕ ਕੌਣ ਸੀ ?
Answer:
ਸੋਹਣ ਲਾਲ ਸੂਰੀ ।
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 41: ਸੋਹਣ ਲਾਲ ਸੂਰੀ ਦੁਆਰਾ ਲਿਖੀ ਗਈ ਪ੍ਰਸਿੱਧ ਰਚਨਾ ਦਾ ਨਾਂ ਲਿਖੋ ।
Answer:
ਉਮਦਤ-ਉਤ-ਤਵਾਰੀਖ ।
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 42: ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦਾ ਲੇਖਕ ਕੌਣ ਸੀ ?
Answer:
ਦੀਵਾਨ ਅਮਰਨਾਥ ।
Exam Tips:
a) ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੇ ਲੇਖਕ ਦੀਵਾਨ ਅਮਰ ਨਾਥ ਹਨ ਅਤੇ ਇਹ ਰਣਜੀਤ ਸਿੰਘ ਦੇ ਰਾਜ ਬਾਰੇ ਹੈ।
Question 43: ਤਵਾਰੀਖ-ਏ-ਸਿੱਖਾਂ ਦੀ ਰਚਨਾ ਕਿਸ ਨੇ ਕੀਤੀ ?
Answer:
ਖੁਸ਼ਵਕਤ ਰਾਏ ਨੇ ।
Exam Tips:
a) ਤਵਾਰੀਖ-ਏ-ਸਿੱਖਾਂ ਖੁਸ਼ਵਕਤ ਰਾਏ ਦੀ ਰਚਨਾ ਹੈ ਜੋ 1811 ਈ. ਤਕ ਦਾ ਹਾਲ ਦਿੰਦੀ ਹੈ।
Question 44: ਤਵਾਰੀਖ-ਏ-ਪੰਜਾਬ ਦਾ ਲੇਖਕ ਕੌਣ ਸੀ ?
Answer:
ਬੂਟੇ ਸ਼ਾਹ ।
Exam Tips:
a) ਤਵਾਰੀਖ-ਏ-ਪੰਜਾਬ ਬੂਟੇ ਸ਼ਾਹ ਦੀ ਰਚਨਾ ਹੈ।
Question 45: ਚਾਰ ਬਾਗ਼-ਏ-ਪੰਜਾਬ ਪੁਸਤਕ ਦੀ ਰਚਨਾ ਕਿਸ ਨੇ ਕੀਤੀ ਸੀ ?
Answer:
ਗਣੇਸ਼ ਦਾਸ ਵਡੇਹਰਾ ।
Exam Tips:
a) ਚਾਰ ਬਾਗ਼-ਏ-ਪੰਜਾਬ ਗਣੇਸ਼ ਦਾਸ ਵਡੇਹਰਾ ਦੀ ਰਚਨਾ (1855 ਈ.) ਹੈ।
Question 46: ਭੱਟ ਵਹੀਆਂ ਕੀ ਹਨ ?
Answer:
ਭੱਟਾਂ ਦੁਆਰਾ ਸੰਕਲਿਤ ਬਿਓਰਾ ।
Exam Tips:
a) ਭੱਟ ਵਹੀਆਂ ਭੱਟਾਂ ਦੇ ਬਹੀ-ਖਾਤੇ ਹਨ ਜਿਨ੍ਹਾਂ ਦੀ ਖੋਜ ਗਿਆਨੀ ਗਰਜਾ ਸਿੰਘ ਨੇ ਕੀਤੀ।
Question 47: ਭੱਟ ਵਹੀਆਂ ਦੀ ਖੋਜ ਕਿਸ ਨੇ ਕੀਤੀ ?
Answer:
ਗਿਆਨੀ ਗਰਜਾ ਸਿੰਘ ।
Exam Tips:
a) ਭੱਟ ਵਹੀਆਂ ਭੱਟਾਂ ਦੇ ਬਹੀ-ਖਾਤੇ ਹਨ ਜਿਨ੍ਹਾਂ ਦੀ ਖੋਜ ਗਿਆਨੀ ਗਰਜਾ ਸਿੰਘ ਨੇ ਕੀਤੀ।
Question 48: ਖ਼ਾਲਸਾ ਦਰਬਾਰ ਰਿਕਾਰਡ ਦਾ ਸੰਕਲਨ ਕਿਸ ਨੇ ਕੀਤਾ ਸੀ ?
Answer:
ਸੀਤਾ ਰਾਮ ਕੋਹਲੀ ।
Exam Tips:
a) ਖ਼ਾਲਸਾ ਦਰਬਾਰ ਰਿਕਾਰਡ ਫ਼ਾਰਸੀ ਵਿੱਚ ਹਨ ਅਤੇ ਉਨ੍ਹਾਂ ਦੀ ਸੂਚੀ ਸੀਤਾ ਰਾਮ ਕੋਹਲੀ ਨੇ ਤਿਆਰ ਕੀਤੀ।
Question 49: ਖ਼ਾਲਸਾ ਦਰਬਾਰ ਦੇ ਰਿਕਾਰਡ ਕਿਸ ਬਾਰੇ ਜਾਣਕਾਰੀ ਦਿੰਦੇ ਹਨ ?
Answer:
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਬਾਰੇ ।
Exam Tips:
a) ਖ਼ਾਲਸਾ ਦਰਬਾਰ ਰਿਕਾਰਡ ਫ਼ਾਰਸੀ ਵਿੱਚ ਹਨ ਅਤੇ ਉਨ੍ਹਾਂ ਦੀ ਸੂਚੀ ਸੀਤਾ ਰਾਮ ਕੋਹਲੀ ਨੇ ਤਿਆਰ ਕੀਤੀ।
Question 50: ਖ਼ਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹਨ ?
Answer:
ਫ਼ਾਰਸੀ ।
Exam Tips:
a) ਖ਼ਾਲਸਾ ਦਰਬਾਰ ਰਿਕਾਰਡ ਫ਼ਾਰਸੀ ਵਿੱਚ ਹਨ ਅਤੇ ਉਨ੍ਹਾਂ ਦੀ ਸੂਚੀ ਸੀਤਾ ਰਾਮ ਕੋਹਲੀ ਨੇ ਤਿਆਰ ਕੀਤੀ।
Question 51: ਜੇ. ਡੀ. ਕਨਿੰਘਮ ਦੀ ਪ੍ਰਸਿੱਧ ਰਚਨਾ ਦਾ ਨਾਂ ਦੱਸੋ ।
Answer:
ਹਿਸਟਰੀ ਆਫ਼ ਦੀ ਸਿੱਖਜ਼ ।
Exam Tips:
a) ਜੇ. ਡੀ. ਕਨਿੰਘਮ ਦੀ ਪੁਸਤਕ ‘ਹਿਸਟਰੀ ਆਫ਼ ਦੀ ਸਿੱਖਜ਼’ (1849 ਈ.) ਸਭ ਤੋਂ ਵਿਸ਼ਵਾਸਯੋਗ ਅੰਗਰੇਜ਼ੀ ਸੋਮਿਆਂ ਵਿੱਚੋਂ ਹੈ।
Question 52: ਸਕੈਚ ਆਫ਼ ਦੀ ਸਿੱਖਜ਼ ਦਾ ਲੇਖਕ ਕੌਣ ਸੀ ?
Answer:
ਮੈਲਕੋਮ ।
Exam Tips:
a) ‘ਸਕੈਚ ਆਫ਼ ਦੀ ਸਿੱਖਜ਼’ ਮੈਲਕੋਮ ਦੀ 1812 ਈ. ਦੀ ਰਚਨਾ ਹੈ।
Question 53: ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ ਦਾ ਲੇਖਕ ਕੌਣ ਸੀ ?
Answer:
ਵਿਲੀਅਮ ਓਸਬੋਰਨ ।
Exam Tips:
a) ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ’ ਦਾ ਲੇਖਕ ਵਿਲੀਅਮ ਓਸਬੋਰਨ ਹੈ।
Question 54: ਡਾਕਟਰ ਮੱਰੇ ਨੇ ਕਿਸ ਪੁਸਤਕ ਦੀ ਰਚਨਾ ਕੀਤੀ ਸੀ ?
Answer:
ਹਿਸਟਰੀ ਆਫ਼ ਦੀ ਪੰਜਾਬ ।
Exam Tips:
a) ਮੱਰੇ ਦੀ ਪੁਸਤਕ ‘ਹਿਸਟਰੀ ਆਫ਼ ਦੀ ਪੰਜਾਬ’ ਰਣਜੀਤ ਸਿੰਘ ਤੇ ਉਸ ਦੇ ਉੱਤਰਾਧਿਕਾਰੀਆਂ ਬਾਰੇ ਹੈ।
Question 55: ਸਿੱਖ ਗੁਰੂਆਂ ਦੁਆਰਾ ਵਸਾਏ ਗਏ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਦੱਸੋ ।
Answer:
ਅੰਮ੍ਰਿਤਸਰ ।
Exam Tips:
a) ਸਿੱਖ ਗੁਰੂਆਂ ਦੇ ਵਸਾਏ ਨਗਰਾਂ ਵਿੱਚ ਖਡੂਰ ਸਾਹਿਬ, ਗੋਇੰਦਵਾਲ, ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ ਤੇ ਆਨੰਦਪੁਰ ਸਾਹਿਬ ਸ਼ਾਮਲ ਹਨ।
Question 56: ਸਿੱਖਾਂ ਦੇ ਸਭ ਤੋਂ ਪਹਿਲੇ ਸਿੱਕੇ ਕਿਸ ਨੇ ਜਾਰੀ ਕੀਤੇ ਸਨ ?
Answer:
ਬੰਦਾ ਸਿੰਘ ਬਹਾਦਰ ਨੇ ।
Exam Tips:
a) ਸਿੱਖਾਂ ਦੇ ਪਹਿਲੇ ਸਿੱਕੇ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ।
Question 57: ਬੰਦਾ ਸਿੰਘ ਬਹਾਦਰ ਨੇ ਕਿਹੜੇ ਗੁਰੂਆਂ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ ?
Answer:
ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ।
Exam Tips:
a) ਸਿੱਖਾਂ ਦੇ ਪਹਿਲੇ ਸਿੱਕੇ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ।
ਖ਼ਾਲੀ ਥਾਂਵਾਂ ਭਰੋ (Fill in the Blanks)
Question 1: ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਜਾਣਨ ਸੰਬੰਧੀ ਸਾਡਾ ਮੁੱਖ ਸੋਮਾ _______ ਹਨ ।
Answer:
ਜਨਮ ਸਾਖੀਆਂ
Exam Tips:
a) ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕਥਾਵਾਂ ਹਨ ਅਤੇ 17ਵੀਂ-18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ।
Question 2: ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ _______ ਵਿੱਚ ਹੋਇਆ ।
Answer:
1604 ਈ.
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 3: ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ _______ ਨੇ ਕੀਤਾ ।
Answer:
ਗੁਰੂ ਅਰਜਨ ਦੇਵ ਜੀ
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 4: _______ ਨੇ ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ।
Answer:
ਭਾਈ ਮਨੀ ਸਿੰਘ ਜੀ
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 5: ਦਸਮ ਗ੍ਰੰਥ ਦਾ ਸੰਬੰਧ _______ ਨਾਲ ਹੈ ।
Answer:
ਗੁਰੂ ਗੋਬਿੰਦ ਸਿੰਘ ਜੀ
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 6: ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ _______ ਹੈ ।
Answer:
ਬਚਿੱਤਰ ਨਾਟਕ
Exam Tips:
a) ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਹੈ ਅਤੇ ਦਸਮ ਗ੍ਰੰਥ ਦਾ ਹਿੱਸਾ ਹੈ।
Question 7: ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੇ ਗਏ ਪੱਤਰ ਦਾ ਨਾਂ _______ ਹੈ ।
Answer:
ਜ਼ਫ਼ਰਨਾਮਾ
Exam Tips:
a) ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਵਿੱਚ ਲਿਖੀ ਚਿੱਠੀ ਹੈ ਜੋ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਭੇਜੀ ਗਈ।
Question 8: ਭਾਈ ਗੁਰਦਾਸ ਜੀ ਨੇ ਕੁੱਲ _______ ਵਾਰਾਂ ਦੀ ਰਚਨਾ ਕੀਤੀ ।
Answer:
39
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 9: ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ _______ ਕਿਹਾ ਜਾਂਦਾ ਹੈ ।
Answer:
ਜਨਮ ਸਾਖੀਆਂ
Exam Tips:
a) ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕਥਾਵਾਂ ਹਨ ਅਤੇ 17ਵੀਂ-18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ।
Question 10: ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਨੂੰ _______ ਕਿਹਾ ਜਾਂਦਾ ਹੈ ।
Answer:
ਗਿਆਨ ਰਤਨਾਵਲੀ
Exam Tips:
a) ਗਿਆਨ ਰਤਨਾਵਲੀ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਦੂਜਾ ਨਾਂ ਹੈ ਅਤੇ ਇਹ ਭਰੋਸੇਯੋਗ ਮੰਨੀ ਜਾਂਦੀ ਹੈ।
Question 11: ਹੁਕਮਨਾਮਿਆਂ ਤੋਂ ਭਾਵ _______ ਹੈ ।
Answer:
ਆਗਿਆ-ਪੱਤਰ
Exam Tips:
a) ਹੁਕਮਨਾਮਿਆਂ ਦੇ ਅੰਕੜੇ ਯਾਦ ਰੱਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34, ਗੁਰੂ ਤੇਗ਼ ਬਹਾਦਰ ਜੀ ਦੇ 23; ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ।
Question 12: _______ ਨੇ ਗੁਰਸੋਭਾ ਦੀ ਰਚਨਾ ਕੀਤੀ ।
Answer:
ਸੈਨਾਪਤ
Exam Tips:
a) ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ਅਤੇ ਉਨ੍ਹਾਂ ਨੇ ਸ੍ਰੀ ਗੁਰਸੋਭਾ ਲਿਖੀ।
Question 13: ਭਾਈ ਮਨੀ ਸਿੰਘ ਜੀ ਨੇ _______ ਦੀ ਰਚਨਾ ਕੀਤੀ ।
Answer:
ਸਿੱਖਾਂ ਦੀ ਭਗਤ ਮਾਲਾ
Exam Tips:
a) ਸਿੱਖਾਂ ਦੀ ਭਗਤ ਮਾਲਾ ਭਾਈ ਮਨੀ ਸਿੰਘ ਦੀ ਰਚਨਾ ਹੈ ਅਤੇ ਇਸ ਦਾ ਦੂਜਾ ਨਾਂ ਭਗਤ ਰਤਨਾਵਲੀ ਹੈ।
Question 14: ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ _______ ਸੀ ।
Answer:
ਰਤਨ ਸਿੰਘ ਭੰਗੂ
Exam Tips:
a) ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ 1841 ਈ. ਦੀ ਰਚਨਾ ਹੈ; ਗਿਆਨੀ ਗਿਆਨ ਸਿੰਘ ਦੀ ਰਚਨਾ ਤਵਾਰੀਖ ਗੁਰੂ ਖ਼ਾਲਸਾ ਹੈ।
Question 15: ਤਵਾਰੀਖ ਗੁਰੂ ਖ਼ਾਲਸਾ ਦਾ ਲੇਖਕ _______ ਸੀ ।
Answer:
ਗਿਆਨੀ ਗਿਆਨ ਸਿੰਘ
Exam Tips:
a) ਤਵਾਰੀਖ ਗੁਰੂ ਖ਼ਾਲਸਾ ਗਿਆਨੀ ਗਿਆਨ ਸਿੰਘ ਦੀ ਵਾਰਤਕ ਰਚਨਾ ਹੈ।
Question 16: ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ _______ ਨੇ ਕੀਤੀ ।
Answer:
ਭਾਈ ਸੰਤੋਖ ਸਿੰਘ
Exam Tips:
a) ਗੁਰ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਦੀ ਰਚਨਾ ਹੈ।
Question 17: ਗਿਆਨ ਰਤਨਾਵਲੀ ਦਾ ਲੇਖਕ _______ ਸੀ ।
Answer:
ਭਾਈ ਮਨੀ ਸਿੰਘ ਜੀ
Exam Tips:
a) ਗਿਆਨ ਰਤਨਾਵਲੀ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਦੂਜਾ ਨਾਂ ਹੈ ਅਤੇ ਇਹ ਭਰੋਸੇਯੋਗ ਮੰਨੀ ਜਾਂਦੀ ਹੈ।
Question 18: ਬਾਬਰ ਦੀ ਆਤਮ-ਕਥਾ ਨੂੰ _______ ਕਿਹਾ ਜਾਂਦਾ ਹੈ ।
Answer:
ਤੁਜ਼ਕ-ਏ-ਬਾਬਰੀ
Exam Tips:
a) ਤੁਜ਼ਕ-ਏ-ਬਾਬਰੀ ਬਾਬਰ ਦੀ ਆਤਮ-ਕਥਾ ਹੈ ਅਤੇ ਤੁਰਕੀ ਭਾਸ਼ਾ ਵਿੱਚ ਲਿਖੀ ਗਈ।
Question 19: _______ ਨੇ ਆਈਨ-ਏ-ਅਕਬਰੀ ਅਤੇ ਅਕਬਰ ਨਾਮਾ ਦੀ ਰਚਨਾ ਕੀਤੀ ।
Answer:
ਅਬੁਲ ਫ਼ਜ਼ਲ
Exam Tips:
a) ਅਬੁਲ ਫ਼ਜ਼ਲ ਅਕਬਰ ਦੇ ਦਰਬਾਰੀ ਸਨ ਅਤੇ ਉਨ੍ਹਾਂ ਨੇ ਅਕਬਰਨਾਮਾ ਤੇ ਆਈਨ-ਏ-ਅਕਬਰੀ ਲਿਖੀਆਂ।
Question 20: ਤੁਜ਼ਕ-ਏ-ਜਹਾਂਗੀਰੀ _______ ਦੀ ਆਤਮ-ਕਥਾ ਹੈ ।
Answer:
ਜਹਾਂਗੀਰ
Exam Tips:
a) ਤੁਜ਼ਕ-ਏ-ਜਹਾਂਗੀਰੀ ਜਹਾਂਗੀਰ ਦੀ ਆਤਮ-ਕਥਾ ਹੈ ਜਿਸ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਪਤਾ ਲੱਗਦਾ ਹੈ।
Question 21: _______ ਨੇ ਮੁੰਤਖ਼ਬ-ਉਲ-ਲੁਬਾਬ ਦੀ ਰਚਨਾ ਕੀਤੀ ।
Answer:
ਖਾਫ਼ੀ ਖ਼ਾਂ
Exam Tips:
a) ਮੁੰਤਖ਼ਬ-ਉਲ-ਲੁਬਾਬ ਖਾਫ਼ੀ ਖ਼ਾਂ ਦੀ ਰਚਨਾ ਹੈ।
Question 22: _______ ਦੀ ਰਚਨਾ ਕਾਜ਼ੀ ਨੂਰ ਮੁਹੰਮਦ ਨੇ ਕੀਤੀ ਸੀ ।
Answer:
ਜੰਗਨਾਮਾ
Exam Tips:
a) ਜੰਗਨਾਮਾ ਕਾਜ਼ੀ ਨੂਰ ਮੁਹੰਮਦ ਦੀ ਰਚਨਾ ਹੈ, ਜੋ 1764 ਈ. ਵਿੱਚ ਅਬਦਾਲੀ ਨਾਲ ਆਇਆ ਸੀ।
Question 23: _______ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਇਤਿਹਾਸਕਾਰ ਸੀ ।
Answer:
ਸੋਹਣ ਲਾਲ ਸੂਰੀ
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 24: ਸੋਹਣ ਲਾਲ ਸੂਰੀ ਨੇ _______ ਦੀ ਰਚਨਾ ਕੀਤੀ ।
Answer:
ਉਮਦਤ-ਉਤ-ਤਵਾਰੀਖ
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 25: ਬੂਟੇ ਸ਼ਾਹ ਨੇ _______ ਦੀ ਰਚਨਾ ਕੀਤੀ ।
Answer:
ਤਵਾਰੀਖ-ਏ-ਪੰਜਾਬ
Exam Tips:
a) ਤਵਾਰੀਖ-ਏ-ਪੰਜਾਬ ਬੂਟੇ ਸ਼ਾਹ ਦੀ ਰਚਨਾ ਹੈ।
Question 26: ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੀ ਰਚਨਾ _______ ਨੇ ਕੀਤੀ ਸੀ ।
Answer:
ਦੀਵਾਨ ਅਮਰਨਾਥ
Exam Tips:
a) ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੇ ਲੇਖਕ ਦੀਵਾਨ ਅਮਰ ਨਾਥ ਹਨ ਅਤੇ ਇਹ ਰਣਜੀਤ ਸਿੰਘ ਦੇ ਰਾਜ ਬਾਰੇ ਹੈ।
Question 27: ਗਣੇਸ਼ ਦਾਸ ਵਡੇਹਰਾ ਨੇ _______ ਦੀ ਰਚਨਾ ਕੀਤੀ ।
Answer:
ਚਾਰ ਬਾਗ਼-ਏ-ਪੰਜਾਬ
Exam Tips:
a) ਚਾਰ ਬਾਗ਼-ਏ-ਪੰਜਾਬ ਗਣੇਸ਼ ਦਾਸ ਵਡੇਹਰਾ ਦੀ ਰਚਨਾ (1855 ਈ.) ਹੈ।
Question 28: ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ ਦਾ ਲੇਖਕ _______ ਸੀ ।
Answer:
ਵਿਲੀਅਮ ਓਸਬੋਰਨ
Exam Tips:
a) ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ’ ਦਾ ਲੇਖਕ ਵਿਲੀਅਮ ਓਸਬੋਰਨ ਹੈ।
Question 29: ਜੇ. ਡੀ. ਕਨਿੰਘਮ ਨੇ _______ ਦੀ ਰਚਨਾ ਕੀਤੀ ।
Answer:
ਹਿਸਟਰੀ ਆਫ਼ ਦੀ ਸਿੱਖਜ਼
Exam Tips:
a) ਜੇ. ਡੀ. ਕਨਿੰਘਮ ਦੀ ਪੁਸਤਕ ‘ਹਿਸਟਰੀ ਆਫ਼ ਦੀ ਸਿੱਖਜ਼’ (1849 ਈ.) ਸਭ ਤੋਂ ਵਿਸ਼ਵਾਸਯੋਗ ਅੰਗਰੇਜ਼ੀ ਸੋਮਿਆਂ ਵਿੱਚੋਂ ਹੈ।
Question 30: _______ ਨੇ ਸਿੱਖ ਰਾਜ ਦੇ ਪਹਿਲੇ ਸਿੱਕੇ ਜਾਰੀ ਕੀਤੇ ।
Answer:
ਬੰਦਾ ਸਿੰਘ ਬਹਾਦਰ
Exam Tips:
a) ਸਿੱਖਾਂ ਦੇ ਪਹਿਲੇ ਸਿੱਕੇ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ।
ਠੀਕ ਜਾਂ ਗ਼ਲਤ (True or False)
Question 1: ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਸਰਵਉੱਚ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ ।
Answer:
ਠੀਕ
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 2: ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ 1604 ਈ: ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ।
Answer:
ਠੀਕ
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 3: ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ।
Answer:
ਠੀਕ
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 4: ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਆਤਮਕਥਾ ਦਾ ਨਾਂ ਜ਼ਫ਼ਰਨਾਮਾ ਹੈ ।
Answer:
ਗ਼ਲਤ
Exam Tips:
a) ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਵਿੱਚ ਲਿਖੀ ਚਿੱਠੀ ਹੈ ਜੋ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਭੇਜੀ ਗਈ।
b) ਗ਼ਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 5: ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ ।
Answer:
ਠੀਕ
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 6: ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ਜਨਮ ਸਾਖੀਆਂ ਕਿਹਾ ਜਾਂਦਾ ਹੈ ।
Answer:
ਠੀਕ
Exam Tips:
a) ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕਥਾਵਾਂ ਹਨ ਅਤੇ 17ਵੀਂ-18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ।
Question 7: ਪੁਰਾਤਨ ਜਨਮ ਸਾਖੀ ਦਾ ਸੰਪਾਦਨ 1926 ਈ. ਵਿੱਚ ਭਾਈ ਵੀਰ ਸਿੰਘ ਜੀ ਨੇ ਕੀਤਾ ਸੀ ।
Answer:
ਠੀਕ
Exam Tips:
a) ਪੁਰਾਤਨ ਜਨਮ ਸਾਖੀ ਸਭ ਤੋਂ ਪੁਰਾਣੀ ਅਤੇ ਭਰੋਸੇਯੋਗ ਹੈ; ਇਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ 1926 ਈ. ਵਿੱਚ ਕੀਤਾ।
Question 8: ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਨੂੰ ਗਿਆਨ ਰਤਨਾਵਲੀ ਵੀ ਕਿਹਾ ਜਾਂਦਾ ਹੈ ।
Answer:
ਠੀਕ
Exam Tips:
a) ਗਿਆਨ ਰਤਨਾਵਲੀ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਦੂਜਾ ਨਾਂ ਹੈ ਅਤੇ ਇਹ ਭਰੋਸੇਯੋਗ ਮੰਨੀ ਜਾਂਦੀ ਹੈ।
Question 9: ਹੁਕਮਨਾਮੇ ਉਹ ਆਗਿਆ ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਿੱਖ ਸੰਗਤਾਂ ਦੇ ਨਾਂ ਤੇ ਜਾਰੀ ਕੀਤੇ ।
Answer:
ਠੀਕ
Exam Tips:
a) ਹੁਕਮਨਾਮਿਆਂ ਦੇ ਅੰਕੜੇ ਯਾਦ ਰੱਖੋ: ਕੁੱਲ 89, ਗੁਰੂ ਗੋਬਿੰਦ ਸਿੰਘ ਜੀ ਦੇ 34, ਗੁਰੂ ਤੇਗ਼ ਬਹਾਦਰ ਜੀ ਦੇ 23; ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ।
Question 10: ਗੁਰਸੋਭਾ ਦੀ ਰਚਨਾ ਸੈਨਾਪਤ ਨੇ 1741 ਈ. ਵਿੱਚ ਕੀਤੀ ਸੀ ।
Answer:
ਠੀਕ
Exam Tips:
a) ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ਅਤੇ ਉਨ੍ਹਾਂ ਨੇ ਸ੍ਰੀ ਗੁਰਸੋਭਾ ਲਿਖੀ।
Question 11: ਸਿੱਖਾਂ ਦੀ ਭਗਤ ਮਾਲਾ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ ।
Answer:
ਠੀਕ
Exam Tips:
a) ਸਿੱਖਾਂ ਦੀ ਭਗਤ ਮਾਲਾ ਭਾਈ ਮਨੀ ਸਿੰਘ ਦੀ ਰਚਨਾ ਹੈ ਅਤੇ ਇਸ ਦਾ ਦੂਜਾ ਨਾਂ ਭਗਤ ਰਤਨਾਵਲੀ ਹੈ।
Question 12: ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਭਾਈ ਸੰਤੋਖ ਸਿੰਘ ਨੇ ਕੀਤੀ ਸੀ ।
Answer:
ਠੀਕ
Exam Tips:
a) ਗੁਰ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਦੀ ਰਚਨਾ ਹੈ।
Question 13: ਪ੍ਰਾਚੀਨ ਪੰਥ ਪ੍ਰਕਾਸ਼ ਦਾ ਲੇਖਕ ਗਿਆਨੀ ਗਿਆਨ ਸਿੰਘ ਸੀ ।
Answer:
ਗ਼ਲਤ
Exam Tips:
a) ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ 1841 ਈ. ਦੀ ਰਚਨਾ ਹੈ; ਗਿਆਨੀ ਗਿਆਨ ਸਿੰਘ ਦੀ ਰਚਨਾ ਤਵਾਰੀਖ ਗੁਰੂ ਖ਼ਾਲਸਾ ਹੈ।
b) ਗ਼ਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 14: ਬਾਬਰ ਦੀ ਆਤਮਕਥਾ ਨੂੰ ਤੁਜ਼ਕ-ਏ-ਬਾਬਰੀ ਕਿਹਾ ਜਾਂਦਾ ਹੈ ।
Answer:
ਠੀਕ
Exam Tips:
a) ਤੁਜ਼ਕ-ਏ-ਬਾਬਰੀ ਬਾਬਰ ਦੀ ਆਤਮ-ਕਥਾ ਹੈ ਅਤੇ ਤੁਰਕੀ ਭਾਸ਼ਾ ਵਿੱਚ ਲਿਖੀ ਗਈ।
Question 15: ਆਈਨ-ਏ-ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਅਬੁਲ ਫ਼ਜ਼ਲ ਸੀ ।
Answer:
ਠੀਕ
Exam Tips:
a) ਅਬੁਲ ਫ਼ਜ਼ਲ ਅਕਬਰ ਦੇ ਦਰਬਾਰੀ ਸਨ ਅਤੇ ਉਨ੍ਹਾਂ ਨੇ ਅਕਬਰਨਾਮਾ ਤੇ ਆਈਨ-ਏ-ਅਕਬਰੀ ਲਿਖੀਆਂ।
Question 16: ਤੁਜ਼ਕ-ਏ-ਜਹਾਂਗੀਰੀ ਦੀ ਰਚਨਾ ਸ਼ਾਹਜਹਾਂ ਨੇ ਕੀਤੀ ਸੀ ।
Answer:
ਗ਼ਲਤ
Exam Tips:
a) ਤੁਜ਼ਕ-ਏ-ਜਹਾਂਗੀਰੀ ਜਹਾਂਗੀਰ ਦੀ ਆਤਮ-ਕਥਾ ਹੈ ਜਿਸ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਪਤਾ ਲੱਗਦਾ ਹੈ।
b) ਗ਼ਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 17: ਖੁਲਾਸਤ-ਉਤ-ਤਵਾਰੀਖ ਦੀ ਰਚਨਾ ਸੁਜਾਨ ਰਾਏ ਭੰਡਾਰੀ ਨੇ ਕੀਤੀ ਸੀ ।
Answer:
ਠੀਕ
Exam Tips:
a) ਖੁਲਾਸਤ-ਉਤ-ਤਵਾਰੀਖ ਦੇ ਲੇਖਕ ਸੁਜਾਨ ਰਾਏ ਭੰਡਾਰੀ ਹਨ।
Question 18: ਜੰਗਨਾਮਾ ਦਾ ਲੇਖਕ ਕਾਜ਼ੀ ਨੂਰ ਮੁਹੰਮਦ ਸੀ ।
Answer:
ਠੀਕ
Exam Tips:
a) ਜੰਗਨਾਮਾ ਕਾਜ਼ੀ ਨੂਰ ਮੁਹੰਮਦ ਦੀ ਰਚਨਾ ਹੈ, ਜੋ 1764 ਈ. ਵਿੱਚ ਅਬਦਾਲੀ ਨਾਲ ਆਇਆ ਸੀ।
Question 19: ਉਮਦਤ-ਉਤ ਤਵਾਰੀਖ ਦਾ ਲੇਖਕ ਸੋਹਣ ਲਾਲ ਸੂਰੀ ਸੀ ।
Answer:
ਠੀਕ
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 20: ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੀ ਰਚਨਾ ਦੀਵਾਨ ਅਮਰਨਾਥ ਨੇ ਕੀਤੀ ਸੀ ।
Answer:
ਠੀਕ
Exam Tips:
a) ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੇ ਲੇਖਕ ਦੀਵਾਨ ਅਮਰ ਨਾਥ ਹਨ ਅਤੇ ਇਹ ਰਣਜੀਤ ਸਿੰਘ ਦੇ ਰਾਜ ਬਾਰੇ ਹੈ।
Question 21: ਚਾਰ ਬਾਗ਼-ਏ-ਪੰਜਾਬ ਦੀ ਰਚਨਾ ਗਣੇਸ਼ ਦਾਸ ਵਡੇਹਰਾ ਨੇ ਕੀਤੀ ਸੀ ।
Answer:
ਠੀਕ
Exam Tips:
a) ਚਾਰ ਬਾਗ਼-ਏ-ਪੰਜਾਬ ਗਣੇਸ਼ ਦਾਸ ਵਡੇਹਰਾ ਦੀ ਰਚਨਾ (1855 ਈ.) ਹੈ।
Question 22: ਖ਼ਾਲਸਾ ਦਰਬਾਰ ਰਿਕਾਰਡ ਗੁਰਮੁਖੀ ਭਾਸ਼ਾ ਵਿੱਚ ਹਨ ।
Answer:
ਗ਼ਲਤ
Exam Tips:
a) ਖ਼ਾਲਸਾ ਦਰਬਾਰ ਰਿਕਾਰਡ ਫ਼ਾਰਸੀ ਵਿੱਚ ਹਨ ਅਤੇ ਉਨ੍ਹਾਂ ਦੀ ਸੂਚੀ ਸੀਤਾ ਰਾਮ ਕੋਹਲੀ ਨੇ ਤਿਆਰ ਕੀਤੀ।
b) ਗ਼ਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 23: ਸਕੈਚ ਆਫ਼ ਦੀ ਸਿੱਖਜ਼ ਦੀ ਰਚਨਾ ਮੈਲਕੋਮ ਨੇ ਕੀਤੀ ਸੀ ।
Answer:
ਠੀਕ
Exam Tips:
a) ‘ਸਕੈਚ ਆਫ਼ ਦੀ ਸਿੱਖਜ਼’ ਮੈਲਕੋਮ ਦੀ 1812 ਈ. ਦੀ ਰਚਨਾ ਹੈ।
Question 24: ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ ਦੀ ਰਚਨਾ ਵਿਲੀਅਮ ਓਸਬੋਰਨ ਨੇ ਕੀਤੀ ਸੀ ।
Answer:
ਠੀਕ
Exam Tips:
a) ‘ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ’ ਦਾ ਲੇਖਕ ਵਿਲੀਅਮ ਓਸਬੋਰਨ ਹੈ।
Question 25: ‘ਹਿਸਟਰੀ ਆਫ਼ ਦੀ ਸਿੱਖਜ਼’ ਦਾ ਲੇਖਕ ਜੇ. ਡੀ. ਕਨਿੰਘਮ ਸੀ ।
Answer:
ਠੀਕ
Exam Tips:
a) ਜੇ. ਡੀ. ਕਨਿੰਘਮ ਦੀ ਪੁਸਤਕ ‘ਹਿਸਟਰੀ ਆਫ਼ ਦੀ ਸਿੱਖਜ਼’ (1849 ਈ.) ਸਭ ਤੋਂ ਵਿਸ਼ਵਾਸਯੋਗ ਅੰਗਰੇਜ਼ੀ ਸੋਮਿਆਂ ਵਿੱਚੋਂ ਹੈ।
ਬਹੁ-ਵਿਕਲਪੀ ਪ੍ਰਸ਼ਨ (Multiple Choice Questions)
Question 1: ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
(i) ਗੁਰੂ ਨਾਨਕ ਦੇਵ ਜੀ ਨੇ
(ii) ਗੁਰੂ ਅੰਗਦ ਦੇਵ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ
Answer:
(iii) ਗੁਰੂ ਅਰਜਨ ਦੇਵ ਜੀ ਨੇ ।
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 2: ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਹੋਇਆ ?
(i) 1601 ਈ. ਵਿੱਚ
(ii) 1602 ਈ. ਵਿੱਚ
(iii) 1604 ਈ. ਵਿੱਚ
(iv) 1605 ਈ. ਵਿੱਚ
Answer:
(iii) 1604 ਈ. ਵਿੱਚ ।
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿੱਚ ਕੀਤਾ।
Question 3: ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
(i) ਗੁਰੂ ਗੋਬਿੰਦ ਸਿੰਘ ਜੀ ਨੇ
(ii) ਭਾਈ ਮਨੀ ਸਿੰਘ ਜੀ ਨੇ
(iii) ਬਾਬਾ ਦੀਪ ਸਿੰਘ ਜੀ ਨੇ
(iv) ਗੁਰੂ ਅਰਜਨ ਦੇਵ ਜੀ ਨੇ
Answer:
(ii) ਭਾਈ ਮਨੀ ਸਿੰਘ ਜੀ ਨੇ ।
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 4: ਦਸਮ ਗ੍ਰੰਥ ਸਾਹਿਬ ਜੀ ਦਾ ਸੰਬੰਧ ਕਿਸ ਗੁਰੂ ਨਾਲ ਹੈ ?
(i) ਪਹਿਲੇ ਗੁਰੂ ਨਾਲ
(ii) ਤੀਸਰੇ ਗੁਰੂ ਨਾਲ
(iii) ਪੰਜਵੇਂ ਗੁਰੂ ਨਾਲ
(iv) ਦਸਵੇਂ ਗੁਰੂ ਨਾਲ
Answer:
(iv) ਦਸਵੇਂ ਗੁਰੂ ਨਾਲ ।
Exam Tips:
a) ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੈ ਅਤੇ ਇਸ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਨੇ ਕੀਤਾ।
Question 5: ਜ਼ਫ਼ਰਨਾਮਾ ਕਿਸ ਗੁਰੂ ਸਾਹਿਬ ਨੇ ਲਿਖਿਆ ਸੀ ?
(i) ਗੁਰੂ ਨਾਨਕ ਦੇਵ ਜੀ ਨੇ
(ii) ਗੁਰੂ ਅਮਰਦਾਸ ਜੀ ਨੇ
(iii) ਗੁਰੂ ਅਰਜਨ ਦੇਵ ਜੀ ਨੇ
(iv) ਗੁਰੂ ਗੋਬਿੰਦ ਸਿੰਘ ਜੀ ਨੇ
Answer:
(iv) ਗੁਰੂ ਗੋਬਿੰਦ ਸਿੰਘ ਜੀ ਨੇ ।
Exam Tips:
a) ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਾਰਸੀ ਵਿੱਚ ਲਿਖੀ ਚਿੱਠੀ ਹੈ ਜੋ ਔਰੰਗਜ਼ੇਬ ਨੂੰ ਦੀਨਾ ਕਾਂਗੜ ਤੋਂ ਭੇਜੀ ਗਈ।
Question 6: ਬਚਿੱਤਰ ਨਾਟਕ ਕੀ ਹੈ ?
(i) ਗੁਰੂ ਨਾਨਕ ਦੇਵ ਜੀ ਦੀ ਆਤਮ-ਕਥਾ
(ii) ਗੁਰੂ ਹਰਿਗੋਬਿੰਦ ਜੀ ਦੀ ਆਤਮ-ਕਥਾ
(iii) ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ
(iv) ਬੰਦਾ ਸਿੰਘ ਬਹਾਦਰ ਦੀ ਆਤਮ-ਕਥਾ
Answer:
(iii) ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ।
Exam Tips:
a) ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਹੈ ਅਤੇ ਦਸਮ ਗ੍ਰੰਥ ਦਾ ਹਿੱਸਾ ਹੈ।
Question 7: ਭਾਈ ਗੁਰਦਾਸ ਜੀ ਨੇ ਕੁੱਲ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
(i) 15
(ii) 20
(iii) 29
(iv) 39
Answer:
(iv) 39 ।
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 8: ਵਲਾਇਤ ਵਾਲੀ ਅਤੇ ਹਾਫ਼ਜ਼ਾਬਾਦ ਵਾਲੀ ਜਨਮ ਸਾਖੀਆਂ ਦੇ ਸੁਮੇਲ ਤੋਂ ਇੱਕ ਕਿਹੜੀ ਜਨਮ ਸਾਖੀ ਤਿਆਰ ਕੀਤੀ ਗਈ ਹੈ ?
(i) ਪੁਰਾਤਨ ਜਨਮ ਸਾਖੀ
(ii) ਭਾਈ ਬਾਲੇ ਵਾਲੀ ਜਨਮ ਸਾਖੀ
(iii) ਭਾਈ ਮਨੀ ਸਿੰਘ ਵਾਲੀ ਜਨਮ ਸਾਖੀ
(iv) ਕੋਈ ਨਹੀਂ
Answer:
(i) ਪੁਰਾਤਨ ਜਨਮ ਸਾਖੀ ।
Exam Tips:
a) ਪੁਰਾਤਨ ਜਨਮ ਸਾਖੀ ਸਭ ਤੋਂ ਪੁਰਾਣੀ ਅਤੇ ਭਰੋਸੇਯੋਗ ਹੈ; ਇਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ 1926 ਈ. ਵਿੱਚ ਕੀਤਾ।
Question 9: ਪੁਰਾਤਨ ਜਨਮ ਸਾਖੀ ਦਾ ਸੰਪਾਦਨ ਕਿਸ ਨੇ ਕੀਤਾ ਸੀ ?
(i) ਭਾਈ ਕਾਨ੍ਹ ਸਿੰਘ ਨਾਭਾ ਨੇ
(ii) ਭਾਈ ਵੀਰ ਸਿੰਘ ਨੇ
(iii) ਭਾਈ ਮਨੀ ਸਿੰਘ ਜੀ ਨੇ
(iv) ਮਿਹਰਬਾਨ ਨੇ
Answer:
(ii) ਭਾਈ ਵੀਰ ਸਿੰਘ ਨੇ ।
Exam Tips:
a) ਪੁਰਾਤਨ ਜਨਮ ਸਾਖੀ ਸਭ ਤੋਂ ਪੁਰਾਣੀ ਅਤੇ ਭਰੋਸੇਯੋਗ ਹੈ; ਇਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ 1926 ਈ. ਵਿੱਚ ਕੀਤਾ।
Question 10: ਗਿਆਨ ਰਤਨਾਵਲੀ ਦਾ ਲੇਖਕ ਕੌਣ ਸੀ ?
(i) ਕੇਸਰ ਸਿੰਘ ਛਿੱਬੜ
(ii) ਭਾਈ ਮਨੀ ਸਿੰਘ ਜੀ
(iii) ਭਾਈ ਬਾਲਾ ਜੀ
(iv) ਭਾਈ ਗੁਰਦਾਸ ਜੀ
Answer:
(ii) ਭਾਈ ਮਨੀ ਸਿੰਘ ਜੀ ।
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 11: ਮਿਹਰਬਾਨ ਵਾਲੀ ਜਨਮ ਸਾਖੀ ਦਾ ਲੇਖਕ ਕੌਣ ਸੀ ?
(i) ਮਨੋਹਰ ਦਾਸ
(ii) ਅਕਿਲ ਦਾਸ
(iii) ਭਾਈ ਬਾਲਾ
(iv) ਭਾਈ ਗੁਰਦਾਸ ਜੀ
Answer:
(i) ਮਨੋਹਰ ਦਾਸ ।
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 12: ਹੁਕਮਨਾਮੇ ਕੀ ਹਨ ?
(i) ਸਿੱਖ ਗੁਰੂਆਂ ਦੇ ਆਗਿਆ-ਪੱਤਰ
(ii) ਸਭ ਤੋਂ ਪ੍ਰਸਿੱਧ ਜਨਮ ਸਾਖੀ
(iii) ਮੁਗ਼ਲ ਬਾਦਸ਼ਾਹਾਂ ਦੇ ਆਦੇਸ਼
(iv) ਇਨ੍ਹਾਂ ਵਿੱਚੋਂ ਕੋਈ ਨਹੀਂ
Answer:
(i) ਸਿੱਖ ਗੁਰੂਆਂ ਦੇ ਆਗਿਆ-ਪੱਤਰ ।
Exam Tips:
a) ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਕਥਾਵਾਂ ਹਨ ਅਤੇ 17ਵੀਂ-18ਵੀਂ ਸਦੀ ਵਿੱਚ ਪੰਜਾਬੀ ਵਿੱਚ ਲਿਖੀਆਂ ਗਈਆਂ।
Question 13: ਸ੍ਰੀ ਗੁਰਸੋਭਾ ਦਾ ਲੇਖਕ ਕੌਣ ਸੀ ?
(i) ਭਾਈ ਮਨੀ ਸਿੰਘ ਜੀ
(ii) ਰਤਨ ਸਿੰਘ ਭੰਗੂ
(iii) ਸੈਨਾਪਤ
(iv) ਗਿਆਨੀ ਗਿਆਨ ਸਿੰਘ
Answer:
(iii) ਸੈਨਾਪਤ ।
Exam Tips:
a) ਸੈਨਾਪਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ਅਤੇ ਉਨ੍ਹਾਂ ਨੇ ਸ੍ਰੀ ਗੁਰਸੋਭਾ ਲਿਖੀ।
Question 14: ਬੰਸਾਵਲੀ ਨਾਮਾ ਦੀ ਰਚਨਾ ਕਿਸ ਨੇ ਕੀਤੀ ਸੀ ?
(i) ਕੇਸਰ ਸਿੰਘ ਛਿੱਬੜ ਨੇ
(ii) ਭਾਈ ਮਨੀ ਸਿੰਘ ਜੀ ਨੇ
(iii) ਭਾਈ ਗੁਰਦਾਸ ਜੀ ਨੇ
(iv) ਰਤਨ ਸਿੰਘ ਭੰਗੂ ਨੇ
Answer:
(i) ਕੇਸਰ ਸਿੰਘ ਛਿੱਬੜ ਨੇ ।
Exam Tips:
a) ਭਾਈ ਗੁਰਦਾਸ ਦੀਆਂ 39 ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ।
Question 15: ‘ਸਿੱਖਾਂ ਦੀ ਭਗਤ ਮਾਲਾ’ ਦੀ ਰਚਨਾ ਕਿਸਨੇ ਕੀਤੀ ?
(i) ਭਾਈ ਮਨੀ ਸਿੰਘ ਜੀ ਨੇ
(ii) ਭਾਈ ਦਇਆ ਸਿੰਘ ਨੇ
(iii) ਭਾਈ ਸੰਤੋਖ ਸਿੰਘ ਜੀ ਨੇ
(iv) ਰਤਨ ਸਿੰਘ ਭੰਗੂ ਨੇ
Answer:
(i) ਭਾਈ ਮਨੀ ਸਿੰਘ ਜੀ ਨੇ ।
Exam Tips:
a) ਸਿੱਖਾਂ ਦੀ ਭਗਤ ਮਾਲਾ ਭਾਈ ਮਨੀ ਸਿੰਘ ਦੀ ਰਚਨਾ ਹੈ ਅਤੇ ਇਸ ਦਾ ਦੂਜਾ ਨਾਂ ਭਗਤ ਰਤਨਾਵਲੀ ਹੈ।
Question 16: ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਲੇਖਕ ਕੌਣ ਸੀ ?
(i) ਸਰੂਪ ਦਾਸ ਭੱਲਾ
(ii) ਭਾਈ ਸੰਤੋਖ ਸਿੰਘ
(iii) ਰਤਨ ਸਿੰਘ ਭੰਗੂ
(iv) ਗਿਆਨੀ ਗਿਆਨ ਸਿੰਘ
Answer:
(ii) ਭਾਈ ਸੰਤੋਖ ਸਿੰਘ ।
Exam Tips:
a) ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ 1841 ਈ. ਦੀ ਰਚਨਾ ਹੈ; ਗਿਆਨੀ ਗਿਆਨ ਸਿੰਘ ਦੀ ਰਚਨਾ ਤਵਾਰੀਖ ਗੁਰੂ ਖ਼ਾਲਸਾ ਹੈ।
Question 17: ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਰਚਨਾ ਕਦੋਂ ਕੀਤੀ ਸੀ ?
(i) 1641 ਈ. ਵਿੱਚ
(ii) 1741 ਈ. ਵਿੱਚ
(iii) 1841 ਈ. ਵਿੱਚ
(iv) 1849 ਈ. ਵਿੱਚ
Answer:
(iii) 1841 ਈ. ਵਿੱਚ ।
Exam Tips:
a) ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ 1841 ਈ. ਦੀ ਰਚਨਾ ਹੈ; ਗਿਆਨੀ ਗਿਆਨ ਸਿੰਘ ਦੀ ਰਚਨਾ ਤਵਾਰੀਖ ਗੁਰੂ ਖ਼ਾਲਸਾ ਹੈ।
Question 18: ਤਵਾਰੀਖ ਗੁਰੂ ਖ਼ਾਲਸਾ ਦਾ ਲੇਖਕ ਕੌਣ ਸੀ ?
(i) ਗਿਆਨੀ ਗਿਆਨ ਸਿੰਘ
(ii) ਭਾਈ ਸੰਤੋਖ ਸਿੰਘ
(iii) ਰਤਨ ਸਿੰਘ ਭੰਗੂ
(iv) ਭਾਈ ਮਨੀ ਸਿੰਘ ਜੀ
Answer:
(i) ਗਿਆਨੀ ਗਿਆਨ ਸਿੰਘ ।
Exam Tips:
a) ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦੀ 1841 ਈ. ਦੀ ਰਚਨਾ ਹੈ; ਗਿਆਨੀ ਗਿਆਨ ਸਿੰਘ ਦੀ ਰਚਨਾ ਤਵਾਰੀਖ ਗੁਰੂ ਖ਼ਾਲਸਾ ਹੈ।
Question 19: ਤੁਜ਼ਕ-ਏ-ਬਾਬਰੀ ਦਾ ਸੰਬੰਧ ਕਿਸ ਬਾਦਸ਼ਾਹ ਨਾਲ ਹੈ ?
(i) ਹੁਮਾਯੂੰ ਨਾਲ
(ii) ਬਾਬਰ ਨਾਲ
(iii) ਜਹਾਂਗੀਰ ਨਾਲ
(iv) ਅਕਬਰ ਨਾਲ
Answer:
(ii) ਬਾਬਰ ਨਾਲ ।
Exam Tips:
a) ਤੁਜ਼ਕ-ਏ-ਬਾਬਰੀ ਬਾਬਰ ਦੀ ਆਤਮ-ਕਥਾ ਹੈ ਅਤੇ ਤੁਰਕੀ ਭਾਸ਼ਾ ਵਿੱਚ ਲਿਖੀ ਗਈ।
Question 20: ਬਾਬਰ ਨੇ ਤੁਜ਼ਕ-ਏ-ਬਾਬਰੀ ਕਿਸ ਭਾਸ਼ਾ ਵਿੱਚ ਲਿਖੀ ਸੀ ?
(i) ਪੰਜਾਬੀ
(ii) ਅਰਬੀ
(iii) ਤੁਰਕੀ
(iv) ਫ਼ਾਰਸੀ
Answer:
(iii) ਤੁਰਕੀ ।
Exam Tips:
a) ਤੁਜ਼ਕ-ਏ-ਬਾਬਰੀ ਬਾਬਰ ਦੀ ਆਤਮ-ਕਥਾ ਹੈ ਅਤੇ ਤੁਰਕੀ ਭਾਸ਼ਾ ਵਿੱਚ ਲਿਖੀ ਗਈ।
Question 21: ਆਈਨ-ਏ-ਅਕਬਰੀ ਅਤੇ ਅਕਬਰਨਾਮਾ ਦਾ ਲੇਖਕ ਕੌਣ ਸੀ ?
(i) ਅਬੁਲ ਫ਼ਜ਼ਲ
(ii) ਸੁਜਾਨ ਰਾਏ ਭੰਡਾਰੀ
(iii) ਸੋਹਣ ਲਾਲ ਸੂਰੀ
(iv) ਕਾਜ਼ੀ ਨੂਰ ਮੁਹੰਮਦ
Answer:
(i) ਅਬੁਲ ਫ਼ਜ਼ਲ ।
Exam Tips:
a) ਅਬੁਲ ਫ਼ਜ਼ਲ ਅਕਬਰ ਦੇ ਦਰਬਾਰੀ ਸਨ ਅਤੇ ਉਨ੍ਹਾਂ ਨੇ ਅਕਬਰਨਾਮਾ ਤੇ ਆਈਨ-ਏ-ਅਕਬਰੀ ਲਿਖੀਆਂ।
Question 22: ਤੁਜ਼ਕ-ਏ-ਜਹਾਂਗੀਰੀ ਦਾ ਲੇਖਕ ਕੌਣ ਸੀ ?
(i) ਬਾਬਰ
(ii) ਜਹਾਂਗੀਰ
(iii) ਸ਼ਾਹਜਹਾਂ
(iv) ਔਰੰਗਜ਼ੇਬ
Answer:
(ii) ਜਹਾਂਗੀਰ ।
Exam Tips:
a) ਤੁਜ਼ਕ-ਏ-ਜਹਾਂਗੀਰੀ ਜਹਾਂਗੀਰ ਦੀ ਆਤਮ-ਕਥਾ ਹੈ ਜਿਸ ਤੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਪਤਾ ਲੱਗਦਾ ਹੈ।
Question 23: ਖੁਲਾਸਤ-ਉਤ-ਤਵਾਰੀਖ ਦਾ ਲੇਖਕ ਕੌਣ ਸੀ ?
(i) ਸੁਜਾਨ ਰਾਏ ਭੰਡਾਰੀ
(ii) ਕਾਜ਼ੀ ਨੂਰ ਮੁਹੰਮਦ
(iii) ਖਾਫ਼ੀ ਖ਼ਾਂਂ
(iv) ਸੋਹਣ ਲਾਲ ਸੂਰੀ
Answer:
(i) ਸੁਜਾਨ ਰਾਏ ਭੰਡਾਰੀ ।
Exam Tips:
a) ਮੁੰਤਖ਼ਬ-ਉਲ-ਲੁਬਾਬ ਖਾਫ਼ੀ ਖ਼ਾਂ ਦੀ ਰਚਨਾ ਹੈ।
Question 24: ਖਾਫ਼ੀ ਖ਼ਾਂ ਨੇ ਕਿਸ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ ਸੀ ?
(i) ਦਬਿਸਤਾਨ-ਏ-ਮਜ਼ਾਹਿਬ
(ii) ਜੰਗਨਾਮਾ
(iii) ਖੁਲਾਸਤ-ਉਤ-ਤਵਾਰੀਖ
(iv) ਮੁੰਤਖ਼ਬ-ਉਲ-ਲੁਬਾਬ
Answer:
(iv) ਮੁੰਤਖ਼ਬ-ਉਲ-ਲੁਬਾਬ ।
Exam Tips:
a) ਮੁੰਤਖ਼ਬ-ਉਲ-ਲੁਬਾਬ ਖਾਫ਼ੀ ਖ਼ਾਂ ਦੀ ਰਚਨਾ ਹੈ।
Question 25: ਜੰਗਨਾਮਾ ਦਾ ਲੇਖਕ ਕੌਣ ਸੀ ?
(i) ਸੋਹਣ ਲਾਲ ਸੂਰੀ
(ii) ਕਾਜ਼ੀ ਨੂਰ ਮੁਹੰਮਦ
(iii) ਖਾਫ਼ੀ ਖ਼ਾਂਂ
(iv) ਅਬੁਲ ਫ਼ਜ਼ਲ
Answer:
(ii) ਕਾਜ਼ੀ ਨੂਰ ਮੁਹੰਮਦ ।
Exam Tips:
a) ਅਬੁਲ ਫ਼ਜ਼ਲ ਅਕਬਰ ਦੇ ਦਰਬਾਰੀ ਸਨ ਅਤੇ ਉਨ੍ਹਾਂ ਨੇ ਅਕਬਰਨਾਮਾ ਤੇ ਆਈਨ-ਏ-ਅਕਬਰੀ ਲਿਖੀਆਂ।
Question 26: ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸੋਹਣ ਲਾਲ ਸੂਰੀ ਨੇ ਕਿਸ ਪ੍ਰਸਿੱਧ ਗ੍ਰੰਥ ਦੀ ਰਚਨਾ ਕੀਤੀ ਸੀ ?
(i) ਉਮਦਤ-ਉਤ-ਤਵਾਰੀਖ
(ii) ਤਵਾਰੀਖ-ਏ-ਸਿੱਖਾਂ
(iii) ਤਵਾਰੀਖ-ਏ-ਪੰਜਾਬ
(iv) ਇਬਰਤਨਾਮਾ
Answer:
(i) ਉਮਦਤ-ਉਤ-ਤਵਾਰੀਖ ।
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 27: ਖੁਸ਼ਵਕਤ ਰਾਏ ਨੇ ਤਵਾਰੀਖ-ਏ-ਸਿੱਖਾਂ ਦੀ ਰਚਨਾ ਕਦੋਂ ਕੀਤੀ ਸੀ ?
(i) 1764 ਈ. ਵਿੱਚ
(ii) 1784 ਈ. ਵਿੱਚ
(iii) 1811 ਈ. ਵਿੱਚ
(iv) 1821 ਈ. ਵਿੱਚ
Answer:
(iii) 1811 ਈ. ਵਿੱਚ ।
Exam Tips:
a) ਤਵਾਰੀਖ-ਏ-ਸਿੱਖਾਂ ਖੁਸ਼ਵਕਤ ਰਾਏ ਦੀ ਰਚਨਾ ਹੈ ਜੋ 1811 ਈ. ਤਕ ਦਾ ਹਾਲ ਦਿੰਦੀ ਹੈ।
Question 28: ਤਵਾਰੀਖ-ਏ-ਸਿੱਖਾਂ ਦੀ ਰਚਨਾ ਕਿਸ ਨੇ ਕੀਤੀ ?
(i) ਦੀਵਾਨ ਅਮਰਨਾਥ
(ii) ਖੁਸ਼ਵਕਤ ਰਾਏ
(iii) ਸੋਹਣ ਲਾਲ ਸੂਰੀ
(iv) ਬੂਟੇ ਸ਼ਾਹ
Answer:
(ii) ਖੁਸ਼ਵਕਤ ਰਾਏ ।
Exam Tips:
a) ਉਮਦਤ-ਉਤ-ਤਵਾਰੀਖ ਸੋਹਣ ਲਾਲ ਸੂਰੀ ਦੀ ਰਚਨਾ ਹੈ ਜੋ ਰਣਜੀਤ ਸਿੰਘ ਦੇ ਦਰਬਾਰੀ ਇਤਿਹਾਸਕਾਰ ਸਨ।
Question 29: ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦਾ ਲੇਖਕ ਕੌਣ ਸੀ ?
(i) ਸੋਹਣ ਲਾਲ ਸੂਰੀ
(ii) ਦੀਵਾਨ ਅਮਰਨਾਥ
(iii) ਅਲਾਉੱਦੀਨ ਮੁਫ਼ਤੀ
(iv) ਕਾਜ਼ੀ ਨੂਰ ਮੁਹੰਮਦ
Answer:
(ii) ਦੀਵਾਨ ਅਮਰਨਾਥ ।
Exam Tips:
a) ਜ਼ਫ਼ਰਨਾਮਾ-ਏ-ਰਣਜੀਤ ਸਿੰਘ ਦੇ ਲੇਖਕ ਦੀਵਾਨ ਅਮਰ ਨਾਥ ਹਨ ਅਤੇ ਇਹ ਰਣਜੀਤ ਸਿੰਘ ਦੇ ਰਾਜ ਬਾਰੇ ਹੈ।
Question 30: ਗਣੇਸ਼ ਦਾਸ ਵਡੇਹਰਾ ਦੀ ਪ੍ਰਸਿੱਧ ਪੁਸਤਕ ਦਾ ਨਾਂ ਕੀ ਸੀ ?
(i) ਤਵਾਰੀਖ-ਏ-ਪੰਜਾਬ
(ii) ਤਵਾਰੀਖ-ਏ-ਸਿੱਖਾਂ
(iii) ਚਾਰ ਬਾਗ਼-ਏ-ਪੰਜਾਬ
(iv) ਇਬਰਤਨਾਮਾ
Answer:
(iii) ਚਾਰ ਬਾਗ਼-ਏ-ਪੰਜਾਬ ।
Exam Tips:
a) ਤਵਾਰੀਖ-ਏ-ਸਿੱਖਾਂ ਖੁਸ਼ਵਕਤ ਰਾਏ ਦੀ ਰਚਨਾ ਹੈ ਜੋ 1811 ਈ. ਤਕ ਦਾ ਹਾਲ ਦਿੰਦੀ ਹੈ।
Question 31: ਖ਼ਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਵਿੱਚ ਹਨ ?
(i) ਅੰਗਰੇਜ਼ੀ
(ii) ਫ਼ਾਰਸੀ
(iii) ਉਰਦੂ
(iv) ਪੰਜਾਬੀ
Answer:
(ii) ਫ਼ਾਰਸੀ ।
Exam Tips:
a) ਖ਼ਾਲਸਾ ਦਰਬਾਰ ਰਿਕਾਰਡ ਫ਼ਾਰਸੀ ਵਿੱਚ ਹਨ ਅਤੇ ਉਨ੍ਹਾਂ ਦੀ ਸੂਚੀ ਸੀਤਾ ਰਾਮ ਕੋਹਲੀ ਨੇ ਤਿਆਰ ਕੀਤੀ।
Question 32: ਮੈਲਕੋਮ ਨੇ ਸਕੈਚ ਆਫ਼ ਦੀ ਸਿੱਖਜ਼ ਦੀ ਰਚਨਾ ਕਦੋਂ ਕੀਤੀ ਸੀ ?
(i) 1802 ਈ. ਵਿੱਚ
(ii) 1812 ਈ. ਵਿੱਚ
(iii) 1822 ਈ. ਵਿੱਚ
(iv) 1832 ਈ. ਵਿੱਚ
Answer:
(ii) 1812 ਈ. ਵਿੱਚ ।
Exam Tips:
a) ‘ਸਕੈਚ ਆਫ਼ ਦੀ ਸਿੱਖਜ਼’ ਮੈਲਕੋਮ ਦੀ 1812 ਈ. ਦੀ ਰਚਨਾ ਹੈ।
Question 33: ਦੀ ਕੋਰਟ ਐਂਡ ਕੈਂਪ ਆਫ਼ ਰਣਜੀਤ ਸਿੰਘ ਨਾਂ ਦੀ ਪ੍ਰਸਿੱਧ ਪੁਸਤਕ ਦਾ ਲੇਖਕ ਕੌਣ ਸੀ ?
(i) ਐੱਚ. ਟੀ. ਪ੍ਰਿੰਸੇਪ
(ii) ਵਿਲੀਅਮ ਓਸਬੋਰਨ
(iii) ਡਾਕਟਰ ਮੈਕਗਰੇਗਰ
(iv) ਜੇ. ਡੀ. ਕਨਿੰਘਮ
Answer:
(ii) ਵਿਲੀਅਮ ਓਸਬੋਰਨ ।
Exam Tips:
a) ਜੇ. ਡੀ. ਕਨਿੰਘਮ ਦੀ ਪੁਸਤਕ ‘ਹਿਸਟਰੀ ਆਫ਼ ਦੀ ਸਿੱਖਜ਼’ (1849 ਈ.) ਸਭ ਤੋਂ ਵਿਸ਼ਵਾਸਯੋਗ ਅੰਗਰੇਜ਼ੀ ਸੋਮਿਆਂ ਵਿੱਚੋਂ ਹੈ।
Question 34: ਹੇਠ ਲਿਖਿਆਂ ਵਿੱਚੋਂ ਕੌਣ ਹਿਸਟਰੀ ਆਫ਼ ਦੀ ਸਿੱਖਜ਼ ਦਾ ਲੇਖਕ ਸੀ ?
(i) ਜੇ. ਡੀ. ਕਨਿੰਘਮ
(ii) ਅਲੈਗਜ਼ੈਂਡਰ ਬਰਨਜ਼
(iii) ਡਾਕਟਰ ਸ਼੍ਰੀ
(iv) ਡਾਕਟਰ ਮੈਲਕੋਮ
Answer:
(i) ਜੇ. ਡੀ. ਕਨਿੰਘਮ ।
Exam Tips:
a) ਜੇ. ਡੀ. ਕਨਿੰਘਮ ਦੀ ਪੁਸਤਕ ‘ਹਿਸਟਰੀ ਆਫ਼ ਦੀ ਸਿੱਖਜ਼’ (1849 ਈ.) ਸਭ ਤੋਂ ਵਿਸ਼ਵਾਸਯੋਗ ਅੰਗਰੇਜ਼ੀ ਸੋਮਿਆਂ ਵਿੱਚੋਂ ਹੈ।
Question 35: ਸਿੱਖਾਂ ਦੇ ਸਭ ਤੋਂ ਪਹਿਲੇ ਸਿੱਕੇ ਕਿਸ ਨੇ ਜਾਰੀ ਕੀਤੇ ਸਨ ?
(i) ਗੁਰੂ ਗੋਬਿੰਦ ਸਿੰਘ ਜੀ ਨੇ
(ii) ਬੰਦਾ ਸਿੰਘ ਬਹਾਦਰ ਨੇ
(iii) ਜੱਸਾ ਸਿੰਘ ਆਹਲੂ ਵਾਲੀਆ ਨੇ
(iv) ਮਹਾਰਾਜਾ ਰਣਜੀਤ ਸਿੰਘ ਨੇ
Answer:
(ii) ਬੰਦਾ ਸਿੰਘ ਬਹਾਦਰ ਨੇ ।
Exam Tips:
a) ਸਿੱਖਾਂ ਦੇ ਪਹਿਲੇ ਸਿੱਕੇ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ।
ਸਰੋਤ ਆਧਾਰਿਤ ਪ੍ਰਸ਼ਨ (Source Based Questions)
Question 1: ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ1. ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਉਸ ਦੇ ਇਤਿਹਾਸਿਕ ਸੋਮਿਆਂ ਦੀ ਜਾਣਕਾਰੀ ਹੋਣਾ ਅਤਿ ਜ਼ਰੂਰੀ ਹੈ । ਸੋਮੇ ਇਤਿਹਾਸ ਦੇ ਵਿਦਿਆਰਥੀਆਂ ਲਈ ਅਤਿ ਜ਼ਰੂਰੀ ਹੁੰਦੇ ਹਨ । ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਬਹੁਤ ਸਾਰੀਆਂ ਔਕੜਾਂ ਪੇਸ਼ ਆਉਂਦੀਆਂ ਹਨ । 18ਵੀਂ ਸਦੀ ਵਿੱਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ । ਅਸ਼ਾਂਤੀ ਅਤੇ ਅਰਾਜਕਤਾ ਦੇ ਇਸ ਮਾਹੌਲ ਵਿੱਚ ਜਦੋਂ ਸਿੱਖ ਕੌਮ ਨੇ ਆਪਣੀ ਹੋਂਦ ਲਈ ਜ਼ਿੰਦਗੀ ਅਤੇ ਮੌਤ ਦੀ ਬਾਜ਼ੀ ਲਾਈ ਸੀ ਆਪਣਾ ਇਤਿਹਾਸ ਲਿਖਣ ਦਾ ਸਮਾਂ ਨਾ ਕੱਢ ਸਕੀ । ਪੰਜਾਬ ਦੇ ਜ਼ਿਆਦਾਤਰ ਸੋਮੇ 19ਵੀਂ ਸਦੀ ਨਾਲ ਸੰਬੰਧਿਤ ਹਨ ਜਦੋਂ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ ।
1. ਸੋਮੇ ਇਤਿਹਾਸ ਦੇ ਵਿਦਿਆਰਥੀਆਂ ਲਈ ਜ਼ਰੂਰੀ ਕਿਉਂ ਹਨ ?
2. ਪੰਜਾਬ ਦੇ ਇਤਿਹਾਸਿਕ ਸੋਮਿਆਂ ਸੰਬੰਧੀ ਸਾਨੂੰ ਕਿਹੜੀਆਂ ਔਕੜਾਂ ਪੇਸ਼ ਆਉਂਦੀਆਂ ਹਨ ? ਕੋਈ ਇੱਕ ਦੱਸੋ ।
3. ਕਿਹੜੀ ਸਦੀ ਵਿੱਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ ?
4. ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਸਦੀ ਵਿੱਚ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ?
5. ਪੰਜਾਬ ਦੇ ਇਤਿਹਾਸ ਦੇ ਜ਼ਿਆਦਾਤਰ ਇਤਿਹਾਸਿਕ ਸੋਮੇ _______ ਸਦੀ ਨਾਲ ਸੰਬੰਧਿਤ ਹਨ ।
Answer:
1. ਕਿਸੇ ਵੀ ਦੇਸ਼ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਸੋਮੇ ਇਤਿਹਾਸ ਦੇ ਵਿਦਿਆਰਥੀਆਂ ਲਈ ਜ਼ਰੂਰੀ ਹਨ ।
2. ਇਤਿਹਾਸਿਕ ਤੱਥਾਂ ਦੇ ਨਾਲ-ਨਾਲ ਮਿਥਿਹਾਸ ਦੀ ਮਿਲਾਵਟ ਕੀਤੀ ਗਈ ਹੈ ।
3. 18ਵੀਂ ਸਦੀ ਵਿੱਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ ।
4. ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਵਿੱਚ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ।
5. 19ਵੀਂ ।
Exam Tips:
a) ਪੈਰੇ ਵਿੱਚੋਂ ਹੀ ਉੱਤਰ ਲੱਭੋ: ਯੁੱਧਾਂ ਦੀ ਸਦੀ 18ਵੀਂ ਅਤੇ ਸਿੱਖ ਰਾਜ ਦੀ ਸਥਾਪਨਾ 19ਵੀਂ ਸਦੀ ਵਿੱਚ ਹੋਈ।
b) ਖ਼ਾਲੀ ਥਾਂ ਵਾਲੇ ਪ੍ਰਸ਼ਨ ਦਾ ਉੱਤਰ ਸਿਰਫ਼ ਇੱਕ ਸ਼ਬਦ/ਅੰਕ ਵਿੱਚ ਲਿਖੋ।
Question 2: ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਪੰਜਾਬ ਦੇ ਇਤਿਹਾਸ ਦੀ ਰਚਨਾ ਵਿੱਚ ਸਭ ਤੋਂ ਵਧੇਰੇ ਯੋਗਦਾਨ ਸਿੱਖਾਂ ਦੇ ਧਾਰਮਿਕ ਸਾਹਿਤ ਦਾ ਹੈ । ਆਦਿ ਗ੍ਰੰਥ ਸਾਹਿਬ ਜੀ ਨੂੰ ਸਿੱਖ ਧਰਮ ਦਾ ਸਰਵਉੱਚ, ਪ੍ਰਮਾਣਿਕ ਅਤੇ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ । ਇਸ ਵਿੱਚ ਪਹਿਲੇ ਪੰਜ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਸੀ । ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਦਰਜ ਕੀਤੀ ਗਈ ਅਤੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ਗਿਆ । ਇਸ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਹਿੰਦੂ ਭਗਤਾਂ, ਮੁਸਲਿਮ ਸੰਤਾਂ ਅਤੇ ਭੱਟਾਂ ਆਦਿ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਜੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਭਾਵੇਂ ਇਤਿਹਾਸਿਕ ਉਦੇਸ਼ਾਂ ਨਾਲ ਨਹੀਂ ਲਿਖਿਆ ਗਿਆ ਪਰ ਇਸ ਦੇ ਡੂੰਘੇ ਅਧਿਐਨ ਤੋਂ ਅਸੀਂ ਉਸ ਸਮੇਂ ਦੇ ਰਾਜਸੀ, ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰਦੇ ਹਾਂ ।
1. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ?
2. ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਕਿਸ ਗੁਰੂ ਸਾਹਿਬ ਨੇ ਦਿੱਤਾ ?
3. ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ?
4. ਆਦਿ ਗ੍ਰੰਥ ਸਾਹਿਬ ਜੀ ਦਾ ਕੋਈ ਇੱਕ ਮਹੱਤਵ ਦੱਸੋ ।
5. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ _______ ਨੇ ਕੀਤਾ ਸੀ ।
Answer:
1. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ 1604 ਈ: ਵਿੱਚ ਹੋਇਆ ।
2. ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ।
3. ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ।
4. ਇਹ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ।
5. ਗੁਰੂ ਅਰਜਨ ਦੇਵ ਜੀ ਨੇ ।
Exam Tips:
a) ਆਦਿ ਗ੍ਰੰਥ ਸਾਹਿਬ ਦਾ ਸੰਕਲਨ 1604 ਈ. ਵਿੱਚ ਹੋਇਆ ਅਤੇ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ – ਦੋਹਾਂ ਨੂੰ ਨਾ ਰਲਾਓ।
Question 3: ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਦਸਮ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਇੱਕ ਹੋਰ ਪਵਿੱਤਰ ਧਾਰਮਿਕ ਗ੍ਰੰਥ ਹੈ । ਇਹ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ । ਇਸ ਗ੍ਰੰਥ ਸਾਹਿਬ ਦਾ ਸੰਕਲਨ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ । ਇਸ ਦਾ ਸੰਕਲਨ ਮੁੱਖ ਤੌਰ ‘ਤੇ ਸਿੱਖਾਂ ਵਿੱਚ ਰਾਜਨੀਤਿਕ ਅਤੇ ਧਾਰਮਿਕ ਅੱਤਿਆਚਾਰੀਆਂ ਵਿਰੁੱਧ ਲੜਨ ਲਈ ਜੋਸ਼ ਪੈਦਾ ਕਰਨ ਲਈ ਕੀਤਾ ਗਿਆ ਸੀ । ਇਹ ਕੁੱਲ 18 ਗ੍ਰੰਥਾਂ ਦਾ ਸੰਗ੍ਰਹਿ ਹੈ । ਇਨ੍ਹਾਂ ਵਿਚੋਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੰਡੀ ਦੀ ਵਾਰ’, ‘ਚੌਬੀਸ ਅਵਤਾਰ’, ‘ਸ਼ਬਦ ਹਜ਼ਾਰੇ’, ‘ਸ਼ਸਤਰ ਨਾਮਾ’, ‘ਬਚਿੱਤਰ ਨਾਟਕ’ ਅਤੇ ‘ਜ਼ਫ਼ਰਨਾਮਾ’ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ । ਇਤਿਹਾਸਿਕ ਪੱਖ ਤੋਂ ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਸਭ ਤੋਂ ਵੱਧ ਮਹੱਤਵਪੂਰਨ ਹਨ । ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਆਤਮ-ਕਥਾ ਹੈ । ਜ਼ਫ਼ਰਨਾਮਾ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਨਾਮੀ ਸਥਾਨ ‘ਤੇ ਕੀਤੀ ਸੀ । ਇਹ ਇੱਕ ਚਿੱਠੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਔਰੰਗਜ਼ੇਬ ਨੂੰ ਲਿਖੀ ਸੀ ।
1. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਿਸ ਨੇ ਕੀਤਾ ਸੀ ?
2. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਕੀਤਾ ਗਿਆ ਸੀ ?
(i) 1604 ਈ
(ii) 1701 ਈ
(iii) 1711 ਈ
(iv) 1721 ਈ
3. ਬਚਿੱਤਰ ਨਾਟਕ ਕੀ ਹੈ?
4. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਕੀ ਹੈ ?
5. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਵਿੱਚ ਕੀ ਲਿਖਿਆ ?
Answer:
1. ਦਸਮ ਗ੍ਰੰਥ ਸਾਹਿਬ ਜੀ ਦਾ ਸੰਕਲਨ ਭਾਈ ਮਨੀ ਸਿੰਘ ਜੀ ਨੇ ਕੀਤਾ ਸੀ ।
2. 1721 ਈ. ।
3. ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਹੈ ।
4. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਜ਼ਫ਼ਰਨਾਮਾ ਹੈ ।
5. ਇਸ ਵਿੱਚ ਔਰੰਗਜ਼ੇਬ ਦੇ ਜ਼ੁਲਮਾਂ ਦਾ ਵਰਣਨ ਕੀਤਾ ਗਿਆ ਹੈ ।
Exam Tips:
a) ਪੈਰੇ ਅਨੁਸਾਰ ਦਸਮ ਗ੍ਰੰਥ ਦਾ ਸੰਕਲਨ 1721 ਈ. ਵਿੱਚ ਹੋਇਆ; ਬਹੁ-ਵਿਕਲਪੀ ਭਾਗ ਵਿੱਚ ਸਹੀ ਵਿਕਲਪ (iv) ਲਿਖੋ।
b) ਜ਼ਫ਼ਰਨਾਮਾ ਅਤੇ ਬਚਿੱਤਰ ਨਾਟਕ ਵਿੱਚ ਫ਼ਰਕ ਸਾਫ਼ ਰੱਖੋ।
Question 4: ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਦੇ ਪੁੱਤਰ ਸਨ । ਉਹ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਜੀ ਦੇ ਸਮਕਾਲੀ ਸਨ । ਉਹ ਇੱਕ ਉੱਚ-ਕੋਟੀ ਦੇ ਕਵੀ ਸਨ । ਉਨ੍ਹਾਂ ਨੇ 39 ਵਾਰਾਂ ਦੀ ਰਚਨਾ ਕੀਤੀ । ਇਨ੍ਹਾਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਹੈ । ਇਤਿਹਾਸਿਕ ਪੱਖ ਤੋਂ ਪਹਿਲੀ ਅਤੇ ਗਿਆਰ੍ਹਵੀਂ ਵਾਰ ਸਭ ਤੋਂ ਮਹੱਤਵਪੂਰਨ ਹਨ । ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਇਸ ਵਾਰ ਵਿੱਚ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਜੀ ਦੇ ਜੀਵਨ ਦਾ ਵੇਰਵਾ ਵੀ ਦਿੱਤਾ ਗਿਆ ਹੈ । ਗਿਆਰ੍ਹਵੀਂ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂਵਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।
1. ਭਾਈ ਗੁਰਦਾਸ ਜੀ ਕੌਣ ਸਨ?
2. ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
3. ਭਾਈ ਗੁਰਦਾਸ ਜੀ ਦੀ _______ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਵਿਸਥਾਰਪੂਰਵਕ ਵਰਣਨ ਕੀਤਾ ਗਿਆ ਹੈ ।
4. ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਸ ਨੂੰ ਕਿਹਾ ਜਾਂਦਾ ਹੈ ?
5. ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਕੀ ਮਹੱਤਵ ਹੈ ?
Answer:
1. ਭਾਈ ਗੁਰਦਾਸ ਜੀ ਗੁਰੂ ਅਮਰਦਾਸ ਜੀ ਦੇ ਭਰਾ ਦਾਤਾਰ ਚੰਦ ਭੱਲਾ ਦੇ ਪੁੱਤਰ ਸਨ ।
2. ਭਾਈ ਗੁਰਦਾਸ ਜੀ ਨੇ 39 ਵਾਰਾਂ ਦੀ ਰਚਨਾ ਕੀਤੀ ।
3. ਪਹਿਲੀ ।
4. ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਿਹਾ ਜਾਂਦਾ ਹੈ ।
5. ਇਨ੍ਹਾਂ ਵਿੱਚ ਪਹਿਲੇ 6 ਗੁਰੂ ਸਾਹਿਬਾਨ ਅਤੇ ਉਨ੍ਹਾਂ ਨਾਲ ਸੰਬੰਧਿਤ ਕੁਝ ਪ੍ਰਸਿੱਧ ਸਿੱਖਾਂ ਦੇ ਨਾਂਵਾਂ ਅਤੇ ਥਾਂਵਾਂ ਦਾ ਵਰਣਨ ਕੀਤਾ ਗਿਆ ਹੈ ।
Exam Tips:
a) ਭਾਈ ਗੁਰਦਾਸ ਜੀ ਦਾ ਸੰਬੰਧ ਦਾਤਾਰ ਚੰਦ ਭੱਲਾ ਨਾਲ ਹੈ।
b) ਪਹਿਲੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਗਿਆਰ੍ਹਵੀਂ ਵਿੱਚ ਪ੍ਰਸਿੱਧ ਸਿੱਖਾਂ ਦੇ ਨਾਂ ਹਨ।
Question 5: ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ਨੂੰ ‘ਜਨਮ ਸਾਖੀਆਂ’ ਕਿਹਾ ਜਾਂਦਾ ਹੈ । 17ਵੀਂ ਅਤੇ 18ਵੀਂ ਸਦੀ ਵਿੱਚ ਬਹੁਤ ਸਾਰੀਆਂ ਜਨਮ ਸਾਖੀਆਂ ਦੀ ਰਚਨਾ ਹੋਈ । ਇਹ ਜਨਮ ਸਾਖੀਆਂ ਪੰਜਾਬੀ ਵਿੱਚ ਲਿਖੀਆਂ ਗਈਆਂ ਹਨ । ਇਹ ਜਨਮ ਸਾਖੀਆਂ ਇਤਿਹਾਸ ਦੇ ਵਿਦਿਆਰਥੀਆਂ ਲਈ ਨਹੀਂ ਸਗੋਂ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਲਿਖੀਆਂ ਗਈਆਂ ਸਨ । ਇਨ੍ਹਾਂ ਜਨਮ ਸਾਖੀਆਂ ਵਿੱਚ ਅਨੇਕਾਂ ਦੋਸ਼ ਹਨ । ਪਹਿਲਾ, ਇਨ੍ਹਾਂ ਵਿੱਚ ਘਟਨਾਵਾਂ ਦਾ ਵਰਣਨ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ । ਦੂਸਰਾ, ਇਨ੍ਹਾਂ ਜਨਮ ਸਾਖੀਆਂ ਵਿੱਚ ਘਟਨਾਵਾਂ ਅਤੇ ਤਿਥੀਆਂ ਦੇ ਵੇਰਵੇ ਵਿੱਚ ਅੰਤਰ ਹੈ । ਤੀਸਰਾ, ਇਹ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ਕਾਫ਼ੀ ਸਮਾਂ ਮਗਰੋਂ ਲਿਖੀਆਂ ਗਈਆਂ । ਚੌਥਾ, ਇਨ੍ਹਾਂ ਵਿੱਚ ਤੱਥਾਂ ਅਤੇ ਮਿਥਿਹਾਸ ਦਾ ਮਿਸ਼ਰਨ ਹੈ । ਇਨ੍ਹਾਂ ਦੋਸ਼ਾਂ ਦੇ ਬਾਵਜੂਦ ਇਹ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਮਹੱਤਵਪੂਰਨ ਚਾਨਣਾ ਪਾਉਂਦੀਆਂ ਹਨ ।
1. ਜਨਮ ਸਾਖੀਆਂ ਤੋਂ ਕੀ ਭਾਵ ਹੈ ?
2. ਜਨਮ ਸਾਖੀਆਂ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਗਈ ਹੈ ?
3. ਕਿਸੇ ਦੋ ਜਨਮ ਸਾਖੀਆਂ ਦੇ ਨਾਂ ਦੱਸੋ ।
4. ਜਨਮ ਸਾਖੀਆਂ ਦਾ ਕੋਈ ਇੱਕ ਦੋਸ਼ ਲਿਖੋ ।
5. _______ਅਤੇ _______ ਸਦੀ ਵਿੱਚ ਬਹੁਤ ਸਾਰੀ ਜਨਮ ਸਾਖੀਆਂ ਦੀ ਰਚਨਾ ਹੋਈ ।
Answer:
1. ਜਨਮ ਸਾਖੀਆਂ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੀਵਨ ਨਾਲ ਸੰਬੰਧਿਤ ਕਥਾਵਾਂ ।
2. ਜਨਮ ਸਾਖੀਆਂ ਦੀ ਰਚਨਾ ਪੰਜਾਬੀ ਭਾਸ਼ਾ ਵਿੱਚ ਕੀਤੀ ਗਈ ਹੈ ।
3. ਪੁਰਾਤਨ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ।
4. ਇਨ੍ਹਾਂ ਵਿੱਚ ਘਟਨਾਵਾਂ ਦਾ ਵਰਣਨ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ।
5. 17ਵੀਂ, 18ਵੀਂ ।
Exam Tips:
a) ਜਨਮ ਸਾਖੀਆਂ ਦੇ ਦੋਸ਼ ਪੈਰੇ ਵਿੱਚੋਂ ਚੁਣ ਕੇ ਲਿਖੋ: ਵਧਾ-ਚੜ੍ਹਾ ਕੇ ਵਰਣਨ, ਤਿਥੀਆਂ ਵਿੱਚ ਅੰਤਰ, ਦੇਰ ਨਾਲ ਲਿਖੇ ਜਾਣਾ ਅਤੇ ਤੱਥਾਂ-ਮਿਥਿਹਾਸ ਦਾ ਮਿਸ਼ਰਣ।
Question 6: ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਅੰਤ ਵਿੱਚ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ, ਸਮੇਂ-ਸਮੇਂ ‘ਤੇ ਸਿੱਖ ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ । ਇਨ੍ਹਾਂ ਵਿੱਚੋਂ ਬਹੁਤਿਆਂ ਵਿੱਚ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਲਿਆਉਣ ਦੀ ਮੰਗ ਕੀਤੀ ਗਈ ਸੀ । 18ਵੀਂ ਸ਼ਤਾਬਦੀ ਵਿੱਚ ਪੰਜਾਬ ਵਿੱਚ ਵਿਆਪਕ ਅਰਾਜਕਤਾ ਦੇ ਦੌਰਾਨ ਅਨੇਕਾਂ ਹੁਕਮਨਾਮੇ ਨਸ਼ਟ ਹੋ ਗਏ । ਹੁਣ ਤਕ 89 ਹੁਕਮਨਾਮੇ ਉਪਲੱਬਧ ਹਨ । ਇਨ੍ਹਾਂ ਵਿਚੋਂ 23 ਗੁਰੂ ਤੇਗ਼ ਬਹਾਦਰ ਜੀ ਦੇ ਅਤੇ 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਹਨ । ਇਨ੍ਹਾਂ ਤੋਂ ਇਲਾਵਾ ਬਾਕੀ ਹੁਕਮਨਾਮੇ ਗੁਰੂ ਅਰਜਨ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਇ ਜੀ, ਗੁਰੂ ਹਰਿ ਕ੍ਰਿਸ਼ਨ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਬਾਬਾ ਗੁਰਦਿੱਤਾ ਜੀ ਅਤੇ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਹਨ । ਇਨ੍ਹਾਂ ਹੁਕਮਨਾਮਿਆਂ ਤੋਂ ਸਾਨੂੰ ਗੁਰੂ ਸਾਹਿਬਾਨ ਅਤੇ ਸਮਕਾਲੀਨ ਸਮਾਜ ਦੇ ਇਤਿਹਾਸ ਬਾਰੇ ਬੜੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੁੰਦੀ ਹੈ ।
1. ਹੁਕਮਨਾਮਿਆਂ ਤੋਂ ਕੀ ਭਾਵ ਹੈ ?
2. ਹੁਕਮਨਾਮੇ ਕਿਉਂ ਜਾਰੀ ਕੀਤੇ ਜਾਂਦੇ ਹਨ ?
3. ਪੰਜਾਬ ਦੇ ਕਿਸ ਪ੍ਰਸਿੱਧ ਇਤਿਹਾਸਕਾਰ ਨੇ ਹੁਕਮਨਾਮਿਆਂ ਦਾ ਸੰਕਲਨ ਕੀਤਾ ?
4. ਹੁਕਮਨਾਮਿਆਂ ਦਾ ਕੋਈ ਇੱਕ ਮਹੱਤਵ ਦੱਸੋ ।
5. ਹੁਣ ਤਕ ਕਿੰਨੇ _______ ਹੁਕਮਨਾਮੇ ਉਪਲੱਬਧ ਹਨ ?
(i) 23
(ii) 24
(iii) 79
(iv) 89
Answer:
1. ਹੁਕਮਨਾਮੇ ਉਹ ਆਗਿਆ-ਪੱਤਰ ਸਨ ਜੋ ਸਿੱਖ ਗੁਰੂਆਂ ਜਾਂ ਗੁਰੂ ਘਰਾਣੇ ਨਾਲ ਸੰਬੰਧਿਤ ਮੈਂਬਰਾਂ ਨੇ ਸਮੇਂ ਸਮੇਂ ਤੇ ਸਿੱਖ-ਸੰਗਤਾਂ ਜਾਂ ਵਿਅਕਤੀਆਂ ਦੇ ਨਾਂ ‘ਤੇ ਜਾਰੀ ਕੀਤੇ ।
2. ਹੁਕਮਨਾਮੇ ਗੁਰੂ ਦੇ ਲੰਗਰ ਲਈ ਰਸਦ, ਧਾਰਮਿਕ ਥਾਂਵਾਂ ਦੇ ਨਿਰਮਾਣ ਲਈ ਮਾਇਆ, ਲੜਾਈਆਂ ਲਈ ਘੋੜੇ ਅਤੇ ਸ਼ਸਤਰ ਆਦਿ ਮੰਗਵਾਉਣ ਲਈ ਜਾਰੀ ਕੀਤੇ ਜਾਂਦੇ ਸਨ ।
3. ਗੰਡਾ ਸਿੰਘ ਨੇ ।
4. ਇਨ੍ਹਾਂ ਤੋਂ ਸਾਨੂੰ ਗੁਰੂ ਸਾਹਿਬਾਨ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੁੰਦੀ ਹੈ ।
5. 89 ।
Exam Tips:
a) ਹੁਕਮਨਾਮਿਆਂ ਦਾ ਸੰਕਲਨ ਡਾ. ਗੰਡਾ ਸਿੰਘ ਨੇ ਕੀਤਾ; ਕੁੱਲ ਗਿਣਤੀ 89 ਹੈ।
b) ਹੁਕਮਨਾਮੇ ਜਾਰੀ ਕਰਨ ਦਾ ਕਾਰਨ (ਲੰਗਰ ਲਈ ਰਸਦ, ਮਾਇਆ, ਘੋੜੇ ਤੇ ਸ਼ਸਤਰ) ਲਿਖੋ।
Free study material for History
History Class 12 Curriculum Solutions: Punjabi Medium Chapter 02 ਪੰਜਾਬ ਦੇ ਇਤਿਹਾਸਿਕ ਸੋਮੇ
Accessing Punjabi Medium Chapter 02 ਪੰਜਾਬ ਦੇ ਇਤਿਹਾਸਿਕ ਸੋਮੇ Solutions
Access structured Punjab Board textbook solutions for Punjabi Medium Chapter 02 ਪੰਜਾਬ ਦੇ ਇਤਿਹਾਸਿਕ ਸੋਮੇ. Designed in alignment with the latest academic curriculum for Class 12 History, these answers cover all end-of-chapter exercises to support daily learning and homework completion.
Concept-Driven Answers for Class 12 History
Each solution includes detailed reasoning to foster genuine comprehension of Punjabi Medium Chapter 02 ਪੰਜਾਬ ਦੇ ਇਤਿਹਾਸਿਕ ਸੋਮੇ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 History.
FAQs
The complete and updated PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ is available for free on StudiesToday.com. These solutions for Class 12 History are as per latest Punjab Board curriculum.
Yes, our experts have revised the PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ will help students to get full marks in the theory paper.
Yes, we provide bilingual support for Class 12 History. You can access PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ in both English and Hindi medium.
Yes, you can download the entire PSEB 12th Class History Solutions Chapter 2 ਪੰਜਾਬ ਦੇ ਇਤਿਹਾਸਿਕ ਸੋਮੇ in printable PDF format for offline study on any device.