PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ

Solutions for Class 12 History: Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

Access comprehensive textbook solutions for Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ using the official curriculum guides for Class 12 History. Designed to align with the 2026-27 Punjab Board standards, these detailed answers help students reinforce core academic concepts.

Practice Class 12 History Solutions: Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

Access the complete solution PDF for Class 12 History below. Regular practice with these targeted textbook answers builds familiarity with standard question patterns and helps secure higher marks in final school evaluations.

ਲੰਬੇ ਉੱਤਰਾਂ ਵਾਲੇ ਪ੍ਰਸ਼ਨ

Question 1: ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ। ਜਾਂ ਪੰਜਾਬ ਦੀਆਂ ਕਿਸੇ ਛੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।

Answer:

ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ
1. ਹਿਮਾਲਿਆ ਪਰਬਤ – ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ। ਹਿਮਾਲਿਆ ਪਰਬਤ ਪੰਜਾਬ ਲਈ ਕਈ ਪੱਖਾਂ ਤੋਂ ਇੱਕ ਵਰਦਾਨ ਸਿੱਧ ਹੋਇਆ ਹੈ।
2. ਸੁਲੇਮਾਨ ਪਰਬਤ ਸ਼੍ਰੇਣੀਆਂ – ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ। ਇਨ੍ਹਾਂ ਪਰਬਤ ਸ਼੍ਰੇਣੀਆਂ ਵਿੱਚ ਅਨੇਕਾਂ ਦੱਰੇ ਸਥਿਤ ਹਨ। ਇਨ੍ਹਾਂ ਦੱਰਿਆਂ ਵਿੱਚ ਖੈਬਰ, ਬੋਲਾਨ, ਕੁੱਰਮ, ਟੋਚੀ ਤੇ ਗੋਮਲ ਨਾਂ ਦੇ ਦੱਰੇ ਪ੍ਰਸਿੱਧ ਹਨ। ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਅਤੇ ਵਪਾਰੀ ਇਨ੍ਹਾਂ ਦੱਰਿਆਂ ਰਾਹੀਂ ਹੀ ਆਏ।
3. ਅਰਧ-ਪਹਾੜੀ ਦੇਸ਼ – ਇਹ ਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ। ਇਸ ਦੇਸ਼ ਨੂੰ ਤਰਾਈ ਪ੍ਰਦੇਸ਼ ਵੀ ਕਿਹਾ ਜਾਂਦਾ ਹੈ। ਇਸ ਦੇਸ਼ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਦੇ ਉੱਤਰੀ ਖੇਤਰ ਅਤੇ ਸਿਆਲਕੋਟ ਦੇ ਕੁਝ ਇਲਾਕੇ ਸ਼ਾਮਲ ਹਨ। ਪਹਾੜੀ ਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ ਅਤੇ ਵਸੋਂ ਬਹੁਤੀ ਸੰਘਣੀ ਨਹੀਂ ਹੈ।
4. ਮੈਦਾਨੀ ਦੇਸ਼ – ਮੈਦਾਨੀ ਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ। ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ। ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ-ਇਸੇ ਪ੍ਰਦੇਸ਼ ਵਿੱਚ ਵਹਿੰਦੇ ਹਨ। ਇਹ ਪ੍ਰਦੇਸ਼ ਤਿੰਨ ਭਾਗਾਂ-ਪੰਜ ਦੁਆਬ, ਮਾਲਵਾ ਤੇ ਬਾਂਗਰ ਅਤੇ ਦੱਖਣ-ਪੱਛਮ ਦੇ ਮਾਰੂਥਲ ਵਿੱਚ ਵੰਡਿਆ ਹੋਇਆ ਹੈ।
5. ਪੰਜਾਬ ਦਾ ਜਲਵਾਯੂ – ਪੰਜਾਬ ਦੇ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਪਾਈ ਜਾਂਦੀ ਹੈ। ਇੱਥੇ ਸਰਦੀਆਂ ਵਿੱਚ ਅਤਿ ਦੀ ਸਰਦੀ ਪੈਂਦੀ ਹੈ ਅਤੇ ਗਰਮੀਆਂ ਵਿੱਚ ਅਤਿ ਦੀ ਗਰਮੀ ਪੈਂਦੀ ਹੈ। ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਵਿੱਚ ਇੱਥੇ ਸਖ਼ਤ ਠੰਢ ਪੈਂਦੀ ਹੈ। ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਮੈਦਾਨੀ ਭਾਗਾਂ ਵਿੱਚ ਲੂਆਂ ਚਲਦੀਆਂ ਹਨ। ਜੁਲਾਈ ਤੋਂ ਲੈ ਕੇ ਸਤੰਬਰ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਵਰਖਾ ਹੁੰਦੀ ਹੈ। ਅਕਤੂਬਰਨਵੰਬਰ ਅਤੇ ਫ਼ਰਵਰੀ-ਮਾਰਚ ਦੇ ਮਹੀਨਿਆਂ ਵਿੱਚ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
6. ਪੰਜਾਬ ਦੀ ਮਿੱਟੀ-ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਵੱਖੋ-ਵੱਖਰੀ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਪੰਜਾਬ ਦੇ ਤਰਾਈ ਅਤੇ ਪਰਬਤੀ ਪ੍ਰਦੇਸ਼ ਦੀ ਜ਼ਮੀਨ ਪਥਰੀਲੀ ਹੋਣ ਕਾਰਨ ਉਪਜਾਊ ਨਹੀਂ ਹੈ। ਦੂਜੇ ਪਾਸੇ ਇਸ ਦੇ ਮੈਦਾਨੀ ਭਾਗ ਦੀ ਗਿਣਤੀ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਦੇ ਦੱਖਣ-ਪੱਛਮ ਵਿੱਚ ਮਾਰੂਥਲੀ ਪ੍ਰਦੇਸ਼ ਸਥਿਤ ਹੈ। ਇੱਥੋਂ ਦੀ ਭੂਮੀ ਬਹੁਤ ਘੱਟ ਉਪਜਾਊ ਹੈ।

Exam Tips:

a) ਪੰਜਾਬ ਦੇ ਤਿੰਨ ਭਾਗ ਯਾਦ ਰੱਖੋ: ਪਰਬਤੀ ਖੇਤਰ, ਅਰਧ-ਪਹਾੜੀ (ਤਰਾਈ) ਦੇਸ਼ ਅਤੇ ਮੈਦਾਨੀ ਦੇਸ਼।
b) ਹਰ ਵਿਸ਼ੇਸ਼ਤਾ ਨਾਲ ਇੱਕ ਪਛਾਣ-ਤੱਥ ਲਿਖੋ, ਜਿਵੇਂ ਹਿਮਾਲਿਆ ਦੀ ਲੰਬਾਈ 2500 ਕਿਲੋਮੀਟਰ।
c) ਜੇ “ਕੋਈ ਛੇ” ਪੁੱਛਿਆ ਹੋਵੇ ਤਾਂ ਛੇ ਵੱਖਰੇ ਸਿਰਲੇਖ ਬਣਾ ਕੇ ਲਿਖੋ।

 

Question 2: ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?

Answer:

ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਸ ਦੇ ਉੱਤਰ ਪੱਛਮ ਵੱਲ ਖੈਬਰ, ਕੁਰਮ, ਟੋਚੀ ਅਤੇ ਬੋਲਾਨ ਨਾਂ ਦੇ ਦੱਰੇ ਸਥਿਤ ਹਨ। ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ। ਇਸ ਲਈ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਨੂੰ ਪਾਰ ਕਰਕੇ ਭਾਰਤ ਉੱਤੇ ਹਮਲਾ ਕਰਦੇ ਰਹੇ। ਆਰੀਆਂ, ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁੱਰਾਨੀਆਂ ਨੇ ਇਸ ਰਸਤੇ ਤੋਂ ਪ੍ਰਵੇਸ਼ ਕਰਕੇ ਭਾਰਤ ਉੱਤੇ ਹਮਲੇ ਕੀਤੇ। ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ। ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ। ਅਸਲ ਵਿੱਚ ਪੰਜਾਬ ਦੀ ਜਿੱਤ ਹੀ ਇਨ੍ਹਾਂ ਹਮਲਾਵਰਾਂ ਨੂੰ ਭਾਰਤ ਦੀ ਜਿੱਤ ਪ੍ਰਦਾਨ ਕਰਦੀ ਸੀ। ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ।

Exam Tips:

a) ਉੱਤਰ-ਪੱਛਮੀ ਦੱਰਿਆਂ ਦੇ ਨਾਂ ਲਿਖੋ: ਖੈਬਰ, ਕੁੱਰਮ, ਟੋਚੀ, ਬੋਲਾਨ।
b) ਹਮਲਾਵਰਾਂ ਦੀ ਸੂਚੀ ਦਿਓ: ਆਰੀਆ, ਈਰਾਨੀ, ਯੂਨਾਨੀ, ਕੁਸ਼ਾਣ, ਹੂਣ, ਤੁਰਕ, ਮੁਗ਼ਲ, ਦੁੱਰਾਨੀ।
c) ਅੰਤ ਵਿੱਚ ਇਹ ਨਤੀਜਾ ਜ਼ਰੂਰ ਲਿਖੋ ਕਿ ਪੰਜਾਬ ਦੀ ਜਿੱਤ ਭਾਰਤ ਦੀ ਜਿੱਤ ਦਾ ਰਾਹ ਖੋਲ੍ਹਦੀ ਸੀ।

 

Question 3: ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ?

Answer:

ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਅਨੇਕ ਕਾਰਨਾਂ ਕਰਕੇ ਵਿਸ਼ੇਸ਼ ਮਹੱਤਵ ਹੈ। ਅੱਜ ਤੋਂ ਲਗਭਗ ਪੰਜ ਹਜ਼ਾਰ ਵਰ੍ਹੇ ਪਹਿਲਾਂ ਇਸ ਧਰਤੀ ‘ਤੇ ਹੀ ਭਾਰਤ ਦੀ ਸਭ ਤੋਂ ਪ੍ਰਾਚੀਨ ਅਤੇ ਗੌਰਵਮਈ ਸਿੰਧ ਘਾਟੀ ਸਭਿਅਤਾ ਦਾ ਜਨਮ ਹੋਇਆ। ਆਰੀਆਂ ਨੇ ਆਪਣੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਇਸੇ ਪਵਿੱਤਰ ਧਰਤੀ ‘ਤੇ ਕੀਤੀ। ਰਾਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸੰਬੰਧ ਵੀ ਪੰਜਾਬ ਨਾਲ ਸੀ। ਮਹਾਂਭਾਰਤ ਦਾ ਯੁੱਧ ਵੀ ਇਸ ਧਰਤੀ ‘ਤੇ ਲੜਿਆ ਗਿਆ ਸੀ ਅਤੇ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਹੀ ਦਿੱਤਾ ਸੀ। ਸੰਸਾਰ ਪ੍ਰਸਿੱਧ ਤਕਸ਼ਿਲਾ ਵਿਸ਼ਵਵਿਦਿਆਲਾ ਅਤੇ ਗੰਧਾਰ ਕਲਾ ਦਾ ਕੇਂਦਰ ਇੱਥੇ ਹੀ ਸਥਾਪਿਤ ਸਨ। ਇਸੇ ਧਰਤੀ ‘ਤੇ ਚੰਦਰਗੁਪਤ ਮੌਰੀਆ ਨੇ ਭਾਰਤ ਦੇ ਪਹਿਲੇ ਸਾਮਰਾਜ ਦੀ ਸਥਾਪਨਾ ਕੀਤੀ। ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂਤਰਾਇਨ ਦੀਆਂ ਦੋ ਅਤੇ ਪਾਨੀਪਤ ਦੀਆਂ ਤਿੰਨ ਲੜਾਈਆਂ ਇੱਥੇ ਹੀ ਲੜੀਆਂ ਗਈਆਂ। ਇਸੇ ਹੀ ਪਵਿੱਤਰ ਧਰਤੀ ਉੱਤੇ ਸਿੱਖ ਧਰਮ ਦੇ ਨੌਂ ਗੁਰੂਆਂ ਨੇ ਅਵਤਾਰ ਧਾਰਿਆ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਬਹੁਤਾ ਹਿੱਸਾ ਇੱਥੇ ਹੀ ਬਤੀਤ ਹੋਇਆ। ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਵੀ ਇਸੇ ਧਰਤੀ ‘ਤੇ ਕੀਤੀ। ਇਸੇ ਧਰਤੀ ‘ਤੇ ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾ ਸਿੱਖ ਸਾਮਰਾਜ ਸਥਾਪਿਤ ਕੀਤਾ ਜਿਸ ਦੀ ਸ਼ਾਨੋ-ਸ਼ੌਕਤ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਭਾਰਤ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਪੰਜਾਬ ਦੇ ਦੇਸ਼-ਭਗਤਾਂ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ।

Exam Tips:

a) ਮਹੱਤਵ ਦੇ ਨੁਕਤੇ ਕਾਲ-ਕ੍ਰਮ ਅਨੁਸਾਰ ਲਿਖੋ: ਸਿੰਧ ਘਾਟੀ ਸਭਿਅਤਾ, ਆਰੀਆ, ਮੌਰੀਆ, ਯੁੱਧ, ਸਿੱਖ ਗੁਰੂ, ਰਣਜੀਤ ਸਿੰਘ।
b) ਤਰਾਇਨ ਦੀਆਂ ਦੋ ਅਤੇ ਪਾਨੀਪਤ ਦੀਆਂ ਤਿੰਨ ਲੜਾਈਆਂ ਦਾ ਜ਼ਿਕਰ ਜ਼ਰੂਰ ਕਰੋ।

 

Question 4: ਹਿਮਾਲਿਆ ਪਰਬਤ ਬਾਰੇ ਤੁਸੀਂ ਕੀ ਜਾਣਦੇ ਹੋ? ਇਸ ਦੇ ਪੰਜਾਬ ਨੂੰ ਮੁੱਖ ਕੀ ਲਾਭ ਹੋਏ? ਜਾਂ ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕੀ ਮੁੱਖ ਲਾਭ ਹੋਏ?

Answer:

ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ। ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ। ਉਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਉਚਾਈ 20,000 ਫੁੱਟ ਅਤੇ ਇਸ ਤੋਂ ਉੱਪਰ ਹੈ। ਮਾਊਂਟ ਐਵਰੈਸਟ ਇਸ ਦੀ ਸੰਸਾਰ ਵਿੱਚ ਸਭ ਤੋਂ ਉੱਚੀ ਚੋਟੀ ਹੈ। ਇਸ ਦੀ ਉਚਾਈ 29,028 ਫੁੱਟ ਹੈ। ਇਹ ਚੋਟੀਆਂ ਸਾਰਾ ਸਾਲ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਦੂਜੇ ਭਾਗ ਵਿੱਚ ਉਹ ਚੋਟੀਆਂ ਆਉਂਦੀਆਂ ਹਨ ਜਿਨ੍ਹਾਂ ਦੀ ਉਚਾਈ 10,000 ਫੁੱਟ ਤੋਂ 20,000 ਫੁੱਟ ਦੇ ਵਿਚਾਲੇ ਹੈ। ਇਸ ਨੂੰ ਮੱਧ ਹਿਮਾਲਿਆ ਕਹਿੰਦੇ ਹਨ। ਇੱਥੇ ਸ਼ਿਮਲਾ, ਡਲਹੌਜ਼ੀ ਅਤੇ ਕਸ਼ਮੀਰ ਸਥਿਤ ਹਨ। ਹਿਮਾਲਿਆ ਦੇ ਤੀਜੇ ਭਾਗ ਵਿੱਚ 3,000 ਤੋਂ 10,000 ਫੁੱਟ ਉੱਚੀਆਂ ਚੋਟੀਆਂ ਆਉਂਦੀਆਂ ਹਨ। ਇਹ ਭਾਗ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਂ ਨਾਲ ਪ੍ਰਸਿੱਧ ਹੈ। ਹਿਮਾਲਿਆ ਪਰਬਤ ਪੰਜਾਬ ਲਈ ਉਸੇ ਤਰ੍ਹਾਂ ਇੱਕ ਵਰਦਾਨ ਸਿੱਧ ਹੋਇਆ ਹੈ ਜਿਵੇਂ ਨੀਲ ਨਦੀ ਮਿਸਰ ਲਈ। ਇਸ ਦੇ ਪੰਜਾਬ ਨੂੰ ਅਨੇਕਾਂ ਲਾਭ ਹੋਏ। ਪਹਿਲਾ, ਇਹ ਪੰਜਾਬ ਅਤੇ ਭਾਰਤ ਵਰਸ਼ ਦਾ ਸਦੀਆਂ ਤਕ ਪਹਿਰੇਦਾਰ ਰਿਹਾ ਹੈ। ਕਿਉਂਕਿ ਹਿਮਾਲਿਆ ਪਰਬਤ ਦੀ ਉਚਾਈ ਬਹੁਤ ਜ਼ਿਆਦਾ ਹੈ ਅਤੇ ਇਹ ਹਮੇਸ਼ਾਂ ਬਰਫ਼ ਨਾਲ ਢੱਕਿਆ ਰਹਿੰਦਾ ਹੈ ਇਸ ਲਈ ਕਿਸੇ ਹਮਲਾਵਰ ਨੇ ਇਸ ਨੂੰ ਪਾਰ ਕਰਨ ਦਾ ਹੌਸਲਾ ਨਾ ਕੀਤਾ। ਸਿੱਟੇ ਵਜੋਂ ਪੰਜਾਬ ਉੱਤਰ ਵੱਲੋਂ ਇੱਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ ਹੈ। ਦੂਜਾ, ਮਾਨਸੂਨ ਪੌਣਾਂ ਇਨ੍ਹਾਂ ਪਰਬਤਾਂ ਨਾਲ ਟਕਰਾ ਕੇ ਪੰਜਾਬ ਵਿੱਚ ਕਾਫ਼ੀ ਵਰਖਾ ਕਰਦੀਆਂ ਹਨ। ਤੀਸਰਾ, ਇੱਥੋਂ ਨਿਕਲਣ ਵਾਲੇ ਦਰਿਆਵਾਂ ਨੇ ਪੰਜਾਬ ਨੂੰ ਬਹੁਤ ਉਪਜਾਊ ਬਣਾਇਆ। ਸਿੱਟੇ ਵਜੋਂ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਲੱਗੀ ਜਿਸ ਕਾਰਨ ਇੱਥੋਂ ਦੇ ਵਸਨੀਕ ਖ਼ੁਸ਼ਹਾਲ ਬਣੇ। ਚੌਥਾ, ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕੁੱਲੂ, ਕਾਂਗੜਾ, ਡਲਹੌਜ਼ੀ ਅਤੇ ਕਸੌਲੀ ਵਰਗੇ ਨਗਰ ਦਿੱਤੇ। ਇਨ੍ਹਾਂ ਨਗਰਾਂ ਦੇ ਹੁਸਨ ਨੇ ਨਾ ਕੇਵਲ ਭਾਰਤੀ, ਸਗੋਂ ਵਿਦੇਸ਼ੀ ਸੈਲਾਨੀਆਂ ਦੇ ਦਿਲਾਂ ਨੂੰ ਵੀ ਮੋਹਿਆ ਹੈ। ਇਨ੍ਹਾਂ ਸੈਲਾਨੀਆਂ ਕਾਰਨ ਰਾਜ ਦੀ ਆਮਦਨ ਵਿੱਚ ਚੋਖਾ ਵਾਧਾ ਹੋਇਆ। ਪੰਜਵਾਂ, ਇੱਥੋਂ ਪ੍ਰਾਪਤ ਹੋਣ ਵਾਲੀ ਲੱਕੜ ਨੇ ਪੰਜਾਬ ਦੇ ਖੇਡ ਉਦਯੋਗ ਨੂੰ ਉਤਸ਼ਾਹ ਦਿੱਤਾ।

Exam Tips:

a) ਉਚਾਈ ਅਨੁਸਾਰ ਹਿਮਾਲਿਆ ਦੇ ਤਿੰਨ ਭਾਗ ਅਤੇ ਮਾਊਂਟ ਐਵਰੈਸਟ ਦੀ ਉਚਾਈ (29,028 ਫੁੱਟ) ਯਾਦ ਰੱਖੋ।
b) ਲਾਭ ਵੱਖ-ਵੱਖ ਨੁਕਤਿਆਂ ਵਿੱਚ ਲਿਖੋ: ਪਹਿਰੇਦਾਰ, ਵਰਖਾ, ਉਪਜਾਊ ਮਿੱਟੀ, ਪਰਬਤੀ ਨਗਰ, ਲੱਕੜ।
c) ਮਿਸਰ ਦੀ ਨੀਲ ਨਦੀ ਵਾਲੀ ਤੁਲਨਾ ਉੱਤਰ ਵਿੱਚ ਸ਼ਾਮਲ ਕਰਨ ਨਾਲ ਪ੍ਰਭਾਵ ਵਧਦਾ ਹੈ।

 

Question 5: ਦੁਆਬ ਸ਼ਬਦ ਤੋਂ ਕੀ ਭਾਵ ਹੈ? ਪੰਜਾਬ ਦੇ ਪੰਜ ਦੁਆਬਿਆਂ ਦਾ ਸੰਖੇਪ ਵਰਣਨ ਦਿਓ। ਜਾਂ ਪੰਜਾਬ ਦੇ ਪੰਜ ਦੁਆਬਿਆਂ ਦਾ ਵਰਣਨ ਕਰੋ।

Answer:

ਦੁਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਭਾਵ ਹੈ ਦੋ ਪਾਣੀ ਜਾਂ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ। ਪੰਜਾਬ ਦੇ ਦੁਆਬਿਆਂ ਦੀ ਕੁੱਲ ਗਿਣਤੀ 5 ਹੈ। ਇਹ ਦੁਆਬੇ ਮੁਗ਼ਲ ਬਾਦਸ਼ਾਹ ਅਕਬਰ ਦੁਆਰਾ ਬਣਾਏ ਗਏ ਸਨ ਅਤੇ ਇਹ ਪੰਜਾਬ ਦੇ ਮੈਦਾਨੀ ਭਾਗਾਂ ਵਿੱਚ ਸਥਿਤ ਸਨ।
1. ਬਿਸਤ ਜਲੰਧਰ ਦੁਆਬ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ਾਂ ਨੂੰ ਕਹਿੰਦੇ ਹਨ। ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬੇ ਦੇ ਦੋ ਸਭ ਤੋਂ ਵੱਡੇ ਸ਼ਹਿਰ ਹਨ। ਇਹ ਦੁਆਬ ਸਭ ਤੋਂ ਵੱਧ ਪ੍ਰਸਿੱਧ ਹੈ।
2. ਬਾਰੀ ਦੁਆਬ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਕਹਿੰਦੇ ਹਨ। ਲਾਹੌਰ ਅਤੇ ਅੰਮ੍ਰਿਤਸਰ ਇਸ ਦੁਆਬੇ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ। ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ।
3. ਰਚਨਾ ਦੁਆਬ ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਕਿਹਾ ਜਾਂਦਾ ਹੈ। ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬੇ ਦੇ ਪ੍ਰਸਿੱਧ ਸ਼ਹਿਰ ਹਨ।
4. ਚੱਜ ਦੁਆਬ ਚਨਾਬ ਅਤੇ ਜੇਹਲਮ ਦੇ ਵਿਚਕਾਰਲੇ ਦੇਸ਼ ਨੂੰ ਕਹਿੰਦੇ ਹਨ। ਗੁਜਰਾਤ ਇਸ ਦੁਆਬੇ ਦਾ ਪ੍ਰਸਿੱਧ ਸ਼ਹਿਰ ਹੈ।
5. ਸਿੰਧ ਸਾਗਰ ਦੁਆਬ ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਕਹਿੰਦੇ ਹਨ। ਰਾਵਲਪਿੰਡੀ ਇਸ ਦੁਆਬੇ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ। ਸਿੰਧ ਸਾਗਰ ਦੁਆਬ ਨੂੰ ਛੱਡ ਕੇ ਬਾਕੀ ਦੇ ਸਾਰੇ ਦੁਆਬੇ ਬਹੁਤ ਉਪਜਾਊ ਹਨ।

Exam Tips:

a) ਦੁਆਬ ਦਾ ਅਰਥ ਸਭ ਤੋਂ ਪਹਿਲਾਂ ਲਿਖੋ: ਦੋ ਦਰਿਆਵਾਂ ਵਿਚਕਾਰਲਾ ਇਲਾਕਾ।
b) ਪੰਜ ਦੁਆਬਿਆਂ ਦੇ ਨਾਂ ਨਾਲ ਉਨ੍ਹਾਂ ਦੇ ਦੋ ਦਰਿਆ ਅਤੇ ਇੱਕ ਪ੍ਰਸਿੱਧ ਸ਼ਹਿਰ ਜੋੜ ਕੇ ਯਾਦ ਕਰੋ।
c) ਬਾਰੀ ਦੁਆਬ ਦਾ ਦੂਜਾ ਨਾਂ ਮਾਝਾ ਲਿਖਣਾ ਨਾ ਭੁੱਲੋ।

 

Question 6: ਮਾਲਵਾ ਅਤੇ ਬਾਂਗਰ ਤੋਂ ਤੁਹਾਡਾ ਕੀ ਭਾਵ ਹੈ?

Answer:

ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਵਿਸ਼ਾਲ ਮੈਦਾਨੀ ਭਾਗ ਆਉਂਦਾ ਹੈ। ਇਸ ਨੂੰ ਦੋ ਭਾਗਾਂ-ਮਾਲਵਾ ਅਤੇ ਬਾਂਗਰ-ਵਿੱਚ ਵੰਡਿਆ ਜਾ ਸਕਦਾ ਹੈ।
ਮਾਲਵਾ – ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿੱਚਕਾਰਲੇ ਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ। ਇਸ ਵਿੱਚ ਪਟਿਆਲਾ, ਲੁਧਿਆਣਾ, ਸਰਹਿੰਦ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਫ਼ਰੀਦਕੋਟ ਅਤੇ ਨਾਭਾ ਸ਼ਾਮਲ ਹਨ। ਇਸ ਪ੍ਰਦੇਸ਼ ਵਿੱਚ ਪ੍ਰਾਚੀਨ ਕਾਲ ਵਿੱਚ ‘ਮਲਵ’ ਨਾਂ ਦਾ ਪ੍ਰਸਿੱਧ ਕਬੀਲਾ ਆਬਾਦ ਸੀ ਜਿਸ ਕਾਰਨ ਇਸ ਦੇਸ਼ ਦਾ ਨਾਂ ਮਾਲਵਾ ਪੈ ਗਿਆ। ਇੱਥੋਂ ਦੇ ਵਸਨੀਕਾਂ ਨੂੰ ‘ਮਲਵਈ ਕਿਹਾ ਜਾਂਦਾ ਹੈ।
ਬਾਂਗਰ – ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ। ਇਸ ਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਗੁਰੂਗ੍ਰਾਮ (ਗੁੜਗਾਂਵ), ਜੀਂਦ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ। ਪੰਜਾਬ ਦੇ ਇਸ ਭਾਗ ਵਿੱਚ ਭਾਰਤੀ ਇਤਿਹਾਸ ਦੀਆਂ ਕਈ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਲੜੀਆਂ ਗਈਆਂ।

Exam Tips:

a) ਮਾਲਵਾ ਸਤਲੁਜ–ਘੱਗਰ ਵਿਚਕਾਰ ਅਤੇ ਬਾਂਗਰ ਘੱਗਰ–ਜਮਨਾ ਵਿਚਕਾਰ ਹੈ; ਇਹ ਹੱਦਾਂ ਨਾ ਉਲਝਾਓ।
b) ਮਾਲਵਾ ਨਾਂ ‘ਮਲਵ’ ਕਬੀਲੇ ਕਰਕੇ ਪਿਆ ਅਤੇ ਵਸਨੀਕ ‘ਮਲਵਈ’ ਕਹਾਉਂਦੇ ਹਨ।

 

Question 7: ਪੰਜਾਬ ਦੇ ਭੂਗੋਲ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ? ਕੋਈ ਛੇ ਨੁਕਤੇ ਦੱਸੋ।

Answer:

ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ। ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ। ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ। ਸਿੱਟੇ ਵਜੋਂ ਇਨ੍ਹਾਂ ਹਮਲਾਵਰਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ। ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ।
ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ। ਉਦਾਹਰਨ ਦੇ ਤੌਰ ‘ਤੇ ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਮੋਰੀਆ ਦਾ ਯੂਨਾਨੀਆਂ ਨਾਲ ਯੁੱਧ, ਤਰਾਇਨ ਦੇ ਦੋ ਯੁੱਧ ਅਤੇ ਪਾਨੀਪਤ ਦੀਆਂ ਤਿੰਨ ਲੜਾਈਆਂ ਪੰਜਾਬ ਦੀਆਂ ਉਹ ਨਿਰਣਾਇਕ ਲੜਾਈਆਂ ਸਨ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ।
ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ – ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ। ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ। ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਦਾ ਪ੍ਰਭਾਵ – ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ। ਜਦੋਂ ਸਿੱਖਾਂ ‘ਤੇ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਕੇ ਸ਼ਰਨ ਲਈ। ਇਸ ਦੇ ਨਾਲ ਹੀ ਉਹ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰ ਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ।
ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਦੇ ਚਰਿੱਤਰ ਵਿੱਚ ਵਿਸ਼ੇਸ਼ ਲੱਛਣ ਪੈਦਾ ਕਰ ਦਿੱਤੇ। ਪੰਜਾਬ ਦੇ ਲੋਕ ਲੰਬੇ ਸਮੇਂ ਤਕ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਰਹੇ। ਇਸ ਲਈ ਉਹ ਬਾਕੀ ਭਾਰਤ ਦੇ ਲੋਕਾਂ ਤੋਂ ਵੱਧ ਬਹਾਦਰ, ਹਿੰਮਤੀ ਅਤੇ ਤਕਲੀਫਾਂ ਸਹਿਣ ਵਾਲੇ ਬਣ ਗਏ।
ਪੰਜਾਬ ਦਾ ਖ਼ੁਸ਼ਹਾਲ ਹੋਣਾ-ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਪੰਜਾਬ ਇੱਕ ਖ਼ੁਸ਼ਹਾਲ ਦੇਸ਼ ਬਣ ਗਿਆ। ਹਿਮਾਲਿਆ ਪਰਬਤ ‘ਚੋਂ ਨਿਕਲਣ ਵਾਲੇ ਦਰਿਆਵਾਂ ਨੇ ਇਸ ਨੂੰ ਉਪਜਾਊ ਮਿੱਟੀ ਪ੍ਰਦਾਨ ਕੀਤੀ। ਇਸ ‘ਤੇ ਭਰਪੂਰ ਫ਼ਸਲਾਂ ਦੀ ਪੈਦਾਵਾਰ ਕਰਕੇ ਇੱਥੋਂ ਦੇ ਲੋਕ ਅਮੀਰ ਹੋ ਗਏ।

Exam Tips:

a) ਸਿਰਲੇਖ ਵੱਖਰੇ ਲਿਖੋ: ਪ੍ਰਵੇਸ਼ ਦੁਆਰ, ਨਿਰਣਾਇਕ ਲੜਾਈਆਂ, ਦਰਿਆ, ਜੰਗਲ-ਪਰਬਤ, ਚਰਿੱਤਰ, ਖ਼ੁਸ਼ਹਾਲੀ।
b) ਹਰ ਸਿਰਲੇਖ ਨਾਲ ਇੱਕ ਉਦਾਹਰਨ ਦਿਓ, ਜਿਵੇਂ ਸਿਕੰਦਰ ਦਾ ਬਿਆਸ ਕੰਢੇ ਰੁਕਣਾ।
c) ਛੇ ਨੁਕਤਿਆਂ ਤੋਂ ਵੱਧ ਲਿਖਣ ਦੀ ਲੋੜ ਨਹੀਂ; ਸਮਾਂ ਦੂਜੇ ਪ੍ਰਸ਼ਨਾਂ ਲਈ ਬਚਾਓ।

 

Question 8: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ ਹੈ? ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੀ ਰਾਜਨੀਤਿਕ ਪ੍ਰਭਾਵ ਪਏ?

Answer:

ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ-
ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ। ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ। ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ। ਇਨ੍ਹਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ। ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ।
ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ। ਆਰੀਆ ਦਾ ਦਰਾਵਿੜ ਲੋਕਾਂ ਨਾਲ ਯੁੱਧ, ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਮੋਰੀਆ ਦਾ ਯੂਨਾਨੀਆਂ ਨਾਲ ਯੁੱਧ, ਮੁਹੰਮਦ ਗੌਰੀ ਦਾ ਪ੍ਰਿਥਵੀ ਰਾਜ ਚੌਹਾਨ ਨਾਲ ਯੁੱਧ ਅਤੇ ਪਾਨੀਪਤ ਦੇ ਤਿੰਨੇ ਯੁੱਧ ਪੰਜਾਬ ਦੀ ਧਰਤੀ ‘ਤੇ ਹੀ ਲੜੇ ਗਏ।
ਉੱਤਰ-ਪੱਛਮੀ ਸੀਮਾ ਦੀ ਸਮੱਸਿਆ – ਪੰਜਾਬ ਦੀ ਉੱਤਰ-ਪੱਛਮੀ ਸੀਮਾ ਸਦਾ ਹੀ ਇੱਥੋਂ ਦੇ ਸ਼ਾਸਕਾਂ ਲਈ ਪਰੇਸ਼ਾਨੀ ਦਾ ਇੱਕ ਸੋਮਾ ਰਹੀ ਹੈ। ਇਸ ਦੇ ਦੋ ਮੁੱਖ ਕਾਰਨ ਸਨ। ਪਹਿਲਾ, ਇਹ ਕਿ ਵਧੇਰੇ ਵਿਦੇਸ਼ੀ ਹਮਲਾਵਰ ਇਸੇ ਰਸਤੇ ਤੋਂ ਭਾਰਤ ਆਉਂਦੇ ਸਨ ਅਤੇ ਦੂਸਰਾ, ਇਸ ਸੀਮਾ ਵਿੱਚ ਰਹਿਣ ਵਾਲੇ ਲੋਕ ਬਹੁਤ ਖੂੰਖਾਰ ਸਨ। ਇਸ ਲਈ ਹਰੇਕ ਸ਼ਾਸਕ ਨੂੰ ਇਸ ਸੀਮਾ ਦੀ ਸੁਰੱਖਿਆ ਲਈ ਇੱਕ ਅਲੱਗ ਨੀਤੀ ਅਪਨਾਉਣੀ ਪੈਂਦੀ ਅਤੇ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪੈਂਦਾ ਸੀ।
ਪੰਜਾਬੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ – ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਨਿਵਾਸੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ। ਲਗਭਗ ਸਭ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਹੀ ਕਰਨਾ ਪਿਆ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੈਮੂਰ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਆਦਿ ਹਮਲਾਵਰਾਂ ਨੇ ਇੱਥੋਂ ਦੇ ਲੋਕਾਂ ‘ਤੇ ਘੋਰ ਅੱਤਿਆਚਾਰ ਕੀਤੇ।
ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ – ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ। ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ। ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਹੋਇਆ – ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਹੀ ਅੰਗਰੇਜ਼ਾਂ ਨੇ ਇਸ ਨੂੰ ਸਭ ਤੋਂ ਬਾਅਦ ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ। ਅੰਗਰੇਜ਼ਾਂ ਨੇ 1757 ਈ. ਵਿੱਚ ਬੰਗਾਲ ‘ਤੇ ਕਬਜ਼ਾ ਕਰ ਲਿਆ ਸੀ। ਉਹ 1849 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰਨ ਵਿੱਚ ਸਫ਼ਲ ਹੋਏ।

Exam Tips:

a) ਇਹ ਪ੍ਰਸ਼ਨ ਸਿਰਫ਼ ਰਾਜਨੀਤਿਕ ਪ੍ਰਭਾਵਾਂ ਬਾਰੇ ਹੈ; ਧਾਰਮਿਕ ਜਾਂ ਸਭਿਆਚਾਰਕ ਪ੍ਰਭਾਵ ਇਸ ਵਿੱਚ ਨਾ ਮਿਲਾਓ।
b) ਸੀਮਾ ਦੀ ਸਮੱਸਿਆ ਵਿੱਚ ਇਹ ਦੋ ਕਾਰਨ ਲਿਖੋ: ਹਮਲਾਵਰਾਂ ਦਾ ਇਸੇ ਰਸਤੇ ਆਉਣਾ ਅਤੇ ਇੱਥੋਂ ਦੇ ਲੋਕਾਂ ਦਾ ਖੂੰਖਾਰ ਹੋਣਾ।
c) ਅੰਗਰੇਜ਼ਾਂ ਵੱਲੋਂ ਬੰਗਾਲ (1757 ਈ.) ਅਤੇ ਪੰਜਾਬ (1849 ਈ.) ਦੇ ਕਬਜ਼ੇ ਦੀਆਂ ਮਿਤੀਆਂ ਯਾਦ ਰੱਖੋ।

 

Question 9: ਪੰਜਾਬ ਦੇ ਭੂਗੋਲ ਦੇ ਪੰਜਾਬ ਦੇ ਲੋਕਾਂ ਤੇ ਕਿਹੜੇ ਆਰਥਿਕ ਪ੍ਰਭਾਵ ਪਏ? ਜਾਂ ਪੰਜਾਬ ਦੇ ਭੂਗੋਲ ਦੇ ਮੁੱਖ ਆਰਥਿਕ ਸਿੱਟਿਆਂ ਦਾ ਵਰਣਨ ਕਰੋ।

Answer:

ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਆਰਥਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ।
ਖੇਤੀਬਾੜੀ ਮੁੱਖ ਕਿੱਤਾ – ਪੰਜਾਬ ਦੇ ਮੈਦਾਨੀ ਭਾਗਾਂ ਦੀ ਜ਼ਮੀਨ ਬਹੁਤ ਉਪਜਾਊ ਸੀ। ਇਸੇ ਕਾਰਨ ਇੱਥੋਂ ਦੀ ਜ਼ਿਆਦਾਤਰ ਵਸੋਂ ਖੇਤੀਬਾੜੀ ਦਾ ਕਿੱਤਾ ਕਰਦੀ ਸੀ। ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਚੌਲ, ਗੰਨਾ, ਜੌਂ ਅਤੇ ਤੇਲਾਂ ਦੇ ਬੀਜ ਸਨ। ਪਹਾੜੀ ਇਲਾਕਿਆਂ ਵਿੱਚ ਲੋਕ ਭੇਡਾਂ ਅਤੇ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਸਨ।
ਵਿਦੇਸ਼ੀ ਵਪਾਰ – ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦੇ ਲੋਕਾਂ ਦਾ ਪ੍ਰਾਚੀਨ ਕਾਲ ਤੋਂ ਹੀ ਵਿਦੇਸ਼ਾਂ ਨਾਲ ਬਹੁਤ ਜ਼ਿਆਦਾ ਵਪਾਰ ਚਲਦਾ ਰਿਹਾ। ਸਰਹੱਦੀ ਪ੍ਰਾਂਤ ਹੋਣ ਕਾਰਨ ਪੰਜਾਬ ਦਾ ਬਹੁਤਾ ਵਪਾਰ ਅਫ਼ਗਾਨਿਸਤਾਨ ਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਹੁੰਦਾ ਰਿਹਾ। ਪੰਜਾਬ ਦਾ ਜ਼ਿਆਦਾਤਰ ਵਪਾਰ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਦੱਰਿਆਂ ਰਾਹੀਂ ਕੀਤਾ ਜਾਂਦਾ ਸੀ।
ਵਪਾਰਿਕ ਨਗਰਾਂ ਦਾ ਹੋਂਦ ਵਿੱਚ ਆਉਣਾ – ਪ੍ਰਾਚੀਨ ਅਤੇ ਮੱਧ ਕਾਲ ਵਿੱਚ ਪੰਜਾਬ ਵਿੱਚ ਬਹੁਤ ਸਾਰੇ ਵਪਾਰਿਕ ਨਗਰ ਹੋਂਦ ਵਿੱਚ ਆਏ। ਇਨ੍ਹਾਂ ਵਿੱਚੋਂ ਪ੍ਰਮੁੱਖ ਨਗਰ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਸਰਹਿੰਦ, ਜਲੰਧਰ, ਅੰਮ੍ਰਿਤਸਰ, ਸਮਾਣਾ ਅਤੇ ਹਿਸਾਰ ਸਨ। ਇਹ ਸਾਰੇ ਨਗਰ ਆਪਣੀ ਭੂਗੋਲਿਕ ਸਥਿਤੀ ਕਰਕੇ ਵਿਕਸਿਤ ਹੋਏ ਕਿਉਂਕਿ ਇਹ ਵਪਾਰਿਕ ਰਸਤਿਆਂ ਜਾਂ ਉਨ੍ਹਾਂ ਦੇ ਨੇੜੇ ਸਥਿਤ ਸਨ।
ਪੰਜਾਬ ਦਾ ਖ਼ੁਸ਼ਹਾਲ ਹੋਣਾ-ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਆਪਣੀ ਭੂਗੋਲਿਕ ਸਥਿਤੀ ਕਾਰਨ ਆਰਥਿਕ ਪੱਖ ਤੋਂ ਬੜਾ ਖ਼ੁਸ਼ਹਾਲ ਰਿਹਾ ਹੈ। ਪੰਜਾਬ ਦੇ ਮੈਦਾਨੀ ਭਾਗ ਏਨੇ ਉਪਜਾਊ ਸਨ ਕਿ ਉਹ ਸੋਨਾ ਉਗਲਦੇ ਸਨ। ਪੰਜਾਬ ਦਾ ਵਿਦੇਸ਼ੀ ਵਪਾਰ ਵੀ ਬਹੁਤ ਉੱਨਤ ਰਿਹਾ ਹੈ। ਸਿੱਟੇ ਵਜੋਂ ਪੰਜਾਬ ਦੇ ਵਾਸੀ ਬਹੁਤ ਅਮੀਰ ਰਹੇ ਹਨ।

Exam Tips:

a) ਆਰਥਿਕ ਪ੍ਰਭਾਵ ਚਾਰ ਮੁੱਖ ਸਿਰਲੇਖਾਂ ਵਿੱਚ ਲਿਖੋ: ਖੇਤੀ, ਵਿਦੇਸ਼ੀ ਵਪਾਰ, ਵਪਾਰਿਕ ਨਗਰ, ਖ਼ੁਸ਼ਹਾਲੀ।
b) ਮੁੱਖ ਫ਼ਸਲਾਂ (ਕਣਕ, ਕਪਾਹ, ਚੌਲ, ਗੰਨਾ) ਅਤੇ ਵਪਾਰਿਕ ਨਗਰਾਂ ਦੇ ਨਾਂ ਸ਼ਾਮਲ ਕਰੋ।

 

Question 10: ਪੰਜਾਬ ਦੇ ਦਰਿਆਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ? ਜਾਂ ਪੰਜਾਬ ਦੀਆਂ ਨਦੀਆਂ ਦਾ ਪੰਜਾਬ ਦੇ ਇਤਿਹਾਸ ‘ ਤੇ ਕੀ ਪ੍ਰਭਾਵ ਪਿਆ?

Answer:

ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਨੇ ਵੀ ਇੱਥੋਂ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਹੋਏ ਕਦਮਾਂ ਨੂੰ ਰੋਕਿਆ ਅਤੇ ਦੇਸ਼ ਦੀ ਰੱਖਿਆ ਕੀਤੀ। ਜਦੋਂ ਇਨ੍ਹਾਂ ਦਰਿਆਵਾਂ ਵਿੱਚ ਹੜ੍ਹ ਆਏ ਹੁੰਦੇ ਸਨ ਤਾਂ ਉਨ੍ਹਾਂ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਸੀ। ਸਿਕੰਦਰ ਦਰਿਆ ਬਿਆਸ ਦੇ ਕੰਢੇ ‘ਤੇ ਪੁੱਜ ਕੇ ਅਗਾਂਹ ਨਹੀਂ ਸੀ ਵੱਧ ਸਕਿਆ। ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਹਮਲਾਵਰਾਂ ਦਾ ਮਾਰਗ ਵੀ ਨਿਰਧਾਰਿਤ ਕੀਤਾ। ਉਹ ਆਮ ਤੌਰ ‘ਤੇ ਉਸ ਪਾਸਿਉਂ ਅੱਗੇ ਵੱਧਦੇ ਜਿੱਥੇ ਨਦੀਆਂ ਘੱਟ ਤੰਗ ਹੁੰਦੀਆਂ ਸਨ ਤੇ ਉਨ੍ਹਾਂ ਨੂੰ ਪਾਰ ਕਰਨਾ ਸੌਖਾ ਹੁੰਦਾ ਸੀ। ਇਸ ਤਰ੍ਹਾਂ ਪੰਜਾਬ ਦੀ ਕਿਸਮਤ ਦਰਿਆਵਾਂ ‘ਤੇ ਨਿਰਭਰ ਕਰਦੀ ਸੀ। ਇਹ ਦਰਿਆ ਸਰਕਾਰਾਂ ਅਤੇ ਪਰਗਨਿਆਂ ਆਦਿ ਦੀਆਂ ਸੀਮਾਵਾਂ ਨਿਰਧਾਰਿਤ ਕਰਨ ਵਿੱਚ ਵੀ ਸਹਾਇਕ ਸਿੱਧ ਹੋਏ। ਇਨ੍ਹਾਂ ਦਰਿਆਵਾਂ ਦੇ ਕਿਨਾਰਿਆਂ ‘ਤੇ ਅਨੇਕਾਂ ਨਗਰਾਂ ਦਾ ਵਿਕਾਸ ਹੋਇਆ। ਇਨ੍ਹਾਂ ਦਰਿਆਵਾਂ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਉਪਜਾਊ ਬਣਾਇਆ। ਸਿੱਟੇ ਵਜੋਂ ਪੰਜਾਬ ਦੇ ਲੋਕ ਆਰਥਿਕ ਪੱਖੋਂ ਬਹੁਤ ਖ਼ੁਸ਼ਹਾਲ ਹੋਏ।

Exam Tips:

a) ਦਰਿਆਵਾਂ ਦੇ ਦੋ ਪੱਖ ਲਿਖੋ: ਹਮਲਾਵਰਾਂ ਨੂੰ ਰੋਕਣਾ ਅਤੇ ਧਰਤੀ ਨੂੰ ਉਪਜਾਊ ਬਣਾਉਣਾ।
b) ਸਿਕੰਦਰ ਦੇ ਬਿਆਸ ਕੰਢੇ ਰੁਕਣ ਦੀ ਉਦਾਹਰਨ ਦੇਣ ਨਾਲ ਉੱਤਰ ਠੋਸ ਬਣਦਾ ਹੈ।

 

Question 11: ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਜਾਂ ਪੰਜਾਬ ਦੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ?

Answer:

ਪੰਜਾਬ ਦੇ ਜੰਗਲਾਂ ਤੇ ਪਰਬਤਾਂ ਨੇ ਵੀ ਇਸ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ। 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਦੋਂ ਸਿੱਖਾਂ ਉੱਤੇ ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ, ਮੀਰ ਮੰਨੂੰ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਸ਼ਰਨ ਲਈ। ਇੱਥੋਂ ਉਨ੍ਹਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ। ਉਹ ਦੁਸ਼ਮਣਾਂ ਦੀ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ। ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਅਪਣਾ ਕੇ 1739 ਈ. ਵਿੱਚ ਨਾਦਰ ਸ਼ਾਹ ਵਰਗੇ ਜ਼ਾਲਮ ਨੂੰ ਲੁੱਟ ਲਿਆ ਸੀ। ਇਸੇ ਨੀਤੀ ਕਾਰਨ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਪੰਜਾਬ ‘ਤੇ 8 ਵਾਰ ਹਮਲੇ ਕੀਤੇ ਪਰ ਅੰਤ ਉਸ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੀ ਗੁਰੀਲਾ ਯੁੱਧ ਨੀਤੀ ਕਾਰਨ ਹੀ ਸਿੱਖ ਅੰਤ ਵਿੱਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ।

Exam Tips:

a) ਪ੍ਰਸ਼ਨ ਵਿੱਚ “ਕੀ ਤੁਸੀਂ ਸਹਿਮਤ ਹੋ” ਹੈ, ਇਸ ਲਈ ਪਹਿਲਾਂ ਸਹਿਮਤੀ ਦੱਸੋ ਅਤੇ ਫਿਰ ਕਾਰਨ ਲਿਖੋ।
b) 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਦੇ ਸਿੱਖ ਸੰਘਰਸ਼ ਨਾਲ ਜੋੜ ਕੇ ਗੁਰੀਲਾ ਯੁੱਧ ਦੀ ਵਿਆਖਿਆ ਕਰੋ।

 

Question 12: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਸਮਾਜਿਕ-ਸੰਸਕ੍ਰਿਤਿਕ ਇਤਿਹਾਸ ‘ ਤੇ ਕੀ ਪ੍ਰਭਾਵ ਪਾਇਆ? ਜਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵਾਂ ਦਾ ਵਰਣਨ ਕਰੋ।

Answer:

ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਸਮਾਜਿਕ ਤੇ ਸੰਸਕ੍ਰਿਤਿਕ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ
ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣ – ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬੀਆਂ ਦੇ ਚਰਿੱਤਰ ਵਿੱਚ ਕੁਝ ਵਿਸ਼ੇਸ਼ ਗੁਣ ਪੈਦਾ ਹੋਏ। ਇਹ ਗੁਣ ਪੰਜਾਬੀਆਂ ਨੂੰ ਬਾਕੀ ਭਾਰਤ ਵਾਸੀਆਂ ਤੋਂ ਵਿਲੱਖਣਤਾ ਬਖ਼ਸ਼ਦੇ ਹਨ। ਪੰਜਾਬੀਆਂ ਨੂੰ ਕਾਫ਼ੀ ਸਮੇਂ ਤਕ ਲੜਾਈਆਂ ਅਤੇ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਉਨ੍ਹਾਂ ਵਿੱਚ ਬਹਾਦਰੀ, ਹਿੰਮਤ, ਹਮਦਰਦੀ, ਸਮਾਜ ਸੇਵਾ, ਦੁੱਖਾਂ ਨੂੰ ਸਹਿਣ ਅਤੇ ਦੇਸ਼ ਲਈ ਕੁਰਬਾਨ ਹੋਣ ਦੇ ਗੁਣ ਪੈਦਾ ਹੋਏ।
ਜਾਤੀਆਂ ਤੇ ਉਪ – ਜਾਤੀਆਂ ਦੀ ਗਿਣਤੀ ਵਿੱਚ ਵਾਧਾ-ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਵਿਦੇਸ਼ੀ ਹਮਲਿਆਂ ਦਾ ਸ਼ਿਕਾਰ ਰਿਹਾ ਹੈ। ਈਰਾਨੀ, ਯੂਨਾਨੀ, ਹੂਣ, ਕੁਸ਼ਾਣ, ਮੰਗੋਲ, ਤੁਰਕ, ਮੁਗ਼ਲ ਤੇ ਅਫ਼ਗਾਨ ਆਦਿ ਜਾਤੀਆਂ ਨੇ ਪੰਜਾਬ ਉੱਤੇ ਹਮਲੇ ਕੀਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਹਮਲਾਵਰ ਪੰਜਾਬ ਵਿੱਚ ਹੀ ਵਸ ਗਏ। ਇਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਵਾ ਲਏ। ਇਸ ਕਾਰਨ ਕਈ ਨਵੀਆਂ ਜਾਤੀਆਂ ਅਤੇ ਉਪ-ਜਾਤੀਆਂ ਹੋਂਦ ਵਿੱਚ ਆਈਆਂ।
ਪੰਜਾਬ ਦਾ ਵਿਲੱਖਣ ਸਭਿਆਚਾਰ – ਪੰਜਾਬ ਵਿੱਚ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕ ਵਸ ਹੋ ਗਏ ਸਨ। ਇਸ ਲਈ ਉਨ੍ਹਾਂ ਦੇ ਆਪਸੀ ਮੇਲ-ਜੋਲ ਨਾਲ ਇੱਕ ਨਵੇਂ ਸਭਿਆਚਾਰ ਦਾ ਜਨਮ ਹੋਇਆ। ਇੱਕ ਸਾਂਝੀ ਬੋਲੀ ਵੀ ਹੋਂਦ ਵਿੱਚ ਆਈ ਜਿਸ ਦਾ ਨਾਂ ਉਰਦੂ ਰੱਖਿਆ ਗਿਆ।
ਕਲਾ ਤੇ ਸਾਹਿਤ ਦੀ ਹਾਨੀ – ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਮੱਧ ਕਾਲ ਵਿੱਚ ਇੱਥੇ ਕਲਾ ਤੇ ਸਾਹਿਤ ਦਾ ਵਿਕਾਸ ਨਾ ਹੋ ਸਕਿਆ। ਲਗਾਤਾਰ ਹਮਲਿਆਂ ਤੇ ਯੁੱਧਾਂ ਦੇ ਕਾਰਨ ਪੰਜਾਬ ਵਿੱਚ ਸ਼ਾਂਤੀ ਤੇ ਸੁਰੱਖਿਆ ਦੀ ਅਣਹੋਂਦ ਰਹੀ। ਸਿੱਟੇ ਵਜੋਂ ਅਜਿਹੇ ਮਾਹੌਲ ਵਿੱਚ ਕਲਾ ਤੇ ਸਾਹਿਤ ਦਾ ਵਿਕਾਸ ਭਲਾ ਕਿਵੇਂ ਹੋ ਸਕਦਾ ਸੀ। ਜੇ ਇਸ ਖੇਤਰ ਵਿੱਚ ਕੁਝ ਵਿਕਾਸ ਹੋਇਆ ਵੀ ਤਾਂ ਹਮਲਾਵਰਾਂ ਨੇ ਇਸ ਨੂੰ ਨਸ਼ਟ ਕਰ ਦਿੱਤਾ। ਇਹ ਨਿਸ਼ਚਿਤ ਤੌਰ ‘ਤੇ ਪੰਜਾਬ ਲਈ ਇੱਕ ਬਹੁਤ ਹੀ ਮੰਦਭਾਗੀ ਗੱਲ ਸੀ।

Exam Tips:

a) ਤਿੰਨ ਪੱਖ ਲਿਖੋ: ਪੰਜਾਬੀਆਂ ਦਾ ਚਰਿੱਤਰ, ਨਵੀਆਂ ਜਾਤੀਆਂ ਤੇ ਸਭਿਆਚਾਰ, ਅਤੇ ਕਲਾ-ਸਾਹਿਤ ਦੀ ਹਾਨੀ।
b) ਇਹ ਪ੍ਰਭਾਵ ਸਮਾਜਿਕ-ਸੰਸਕ੍ਰਿਤਿਕ ਹਨ, ਇਸ ਲਈ ਇੱਥੇ ਰਾਜਨੀਤਿਕ ਜਾਂ ਆਰਥਿਕ ਗੱਲਾਂ ਨਾ ਲਿਖੋ।

 

Question 13: ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਧਾਰਮਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਜਾਂ ‘‘ਪੰਜਾਬ ਧਾਰਮਿਕ ਅੰਦੋਲਨਾਂ ਦੀ ਭੂਮੀ ਹੈ।’’ ਇਸ ਕਥਨ ਦੀ ਵਿਆਖਿਆ ਕਰੋ।

Answer:

ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇੱਥੋਂ ਦੇ ਲੋਕਾਂ ਦੇ ਧਾਰਮਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ ਹੈ। ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ। ਆਰੀਆ ਸਭ ਤੋਂ ਪਹਿਲਾਂ ਇਸੇ ਦੇਸ਼ ਵਿੱਚ ਆ ਕੇ ਵਸੇ ਸਨ। ਇੱਥੇ ਹੀ ਉਨ੍ਹਾਂ ਨੇ ਆਪਣੇ ਵਧੇਰੇ ਧਾਰਮਿਕ ਸਾਹਿਤ ਦੀ ਰਚਨਾ ਕੀਤੀ। ਇਨ੍ਹਾਂ ਵਿੱਚ ਵੇਦਾਂ ਨੂੰ ਵਰਣਨਯੋਗ ਸਥਾਨ ਪ੍ਰਾਪਤ ਹੈ। ਇੱਥੇ ਹੀ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਉਪ੍ਰਦੇਸ਼ ਦਿੱਤਾ ਸੀ। ਪੰਜਾਬ ਵਿੱਚ ਭਾਰਤ ਦੇ ਹੋਰਨਾਂ ਭਾਗਾਂ ਦੇ ਮੁਕਾਬਲੇ ਇਸਲਾਮ ਦਾ ਵਧੇਰੇ ਪ੍ਰਚਾਰ ਹੋਇਆ। ਇਸ ਦੇ ਦੋ ਮੁੱਖ ਕਾਰਨ ਸਨ। ਪਹਿਲਾ, ਮੁਸਲਮਾਨ ਹਮਲਾਵਰਾਂ ਨੇ ਪੰਜਾਬ ਉੱਤੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਅਤੇ ਦੂਜਾ, ਇੱਥੇ ਉਨ੍ਹਾਂ ਨੇ ਲੰਬੇ ਸਮੇਂ ਤਕ ਸ਼ਾਸਨ ਕੀਤਾ। ਪੰਜਾਬ ਵਿੱਚ ਹੀ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਅਵਤਾਰ ਧਾਰਿਆ ਸੀ। ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਵਧੇਰੇ ਹਿੱਸਾ ਪੰਜਾਬ ਵਿੱਚ ਹੀ ਬਤੀਤ ਹੋਇਆ ਕਿਉਂਕਿ ਪੰਜਾਬ ਦੇ ਲੋਕ ਆਰਥਿਕ ਪੱਖ ਤੋਂ ਖ਼ੁਸ਼ਹਾਲ ਸਨ ਇਸ ਲਈ ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ। ਪ੍ਰਸਤਾਵ ਰੂਪੀ ਪ੍ਰਸ਼ਨ

Exam Tips:

a) ਤਿੰਨ ਧਰਮ ਕ੍ਰਮ ਨਾਲ ਲਿਖੋ: ਹਿੰਦੂ ਧਰਮ, ਇਸਲਾਮ ਅਤੇ ਸਿੱਖ ਧਰਮ।
b) ਇਸਲਾਮ ਦੇ ਵਧੇਰੇ ਪ੍ਰਸਾਰ ਦੇ ਦੋ ਕਾਰਨ ਦੱਸੋ: ਪੰਜਾਬ ‘ਤੇ ਪਹਿਲਾ ਕਬਜ਼ਾ ਅਤੇ ਲੰਬਾ ਸ਼ਾਸਨ।

 

ਨਿਬੰਧ ਰੂਪੀ ਪ੍ਰਸ਼ਨ

Question 1: ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਜਾਂ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਵੇਰਵਾ ਦਿਓ। ਜਾਂ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ। ਜਾਂ ਭੌਤਿਕ ਵਿਸ਼ੇਸ਼ਤਾ ਦੇ ਅਧਾਰ ਤੇ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਕਿਸੇ ਇੱਕ ਭਾਗ ਦਾ ਵਿਸਥਾਰਪੂਰਵਕ ਵਰਣਨ ਕਰੋ।

Answer:

ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ‘ਪੰਜ’ ਅਤੇ ‘ਆਬ’ ਤੋਂ ਮਿਲ ਕੇ ਬਣਿਆ ਹੈ। ਪੰਜਾਬ ਦਾ ਅਰਥ ਹੈ ਪੰਜ ਦਰਿਆਵਾਂ ਦਾ ਦੇਸ਼। ਇਹ ਪੰਜ ਦਰਿਆ ਹਨ-ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਚਨਾਬ। ਪੰਜਾਬ ਨੂੰ ਵੱਖ-ਵੱਖ ਯੁੱਗਾਂ ਵਿੱਚ ਵੱਖ-ਵੱਖ ਨਾਂਵਾਂ ਨਾਲ ਸੱਦਿਆ ਜਾਂਦਾ ਰਿਹਾ ਹੈ। ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਕਿਹਾ ਜਾਂਦਾ ਸੀ। ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ‘ਪੰਚਨਦ’ ਕਿਹਾ ਗਿਆ ਹੈ। ਯੂਨਾਨੀਆਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਨਾਂ ‘ਪੈਂਟਾਪੋਟਾਮੀਆ’ ਰੱਖਿਆ। ਪੰਜਾਬ ਵਿੱਚ ਕਈ ਸਦੀਆਂ ਤਕ ਟੱਕ ਕਬੀਲੇ ਦਾ ਰਾਜ ਰਿਹਾ ਸੀ ਜਿਸ ਕਾਰਨ ਪੰਜਾਬ ਨੂੰ ‘ਟੱਕ ਦੇਸ਼’ ਕਿਹਾ ਜਾਣ ਲੱਗ ਪਿਆ। ਮੱਧ ਕਾਲ ਵਿੱਚ ਪੰਜਾਬ ਨੂੰ ‘ਲਾਹੌਰ ਸੂਬਾ’ ਕਿਹਾ ਜਾਣ ਲੱਗਾ, ਅਜਿਹਾ ਇਸ ਦੀ ਰਾਜਧਾਨੀ ਲਾਹੌਰ ਕਾਰਨ ਸੀ। 1849 ਈ. ਵਿੱਚ ਜਦੋਂ ਅੰਗਰੇਜ਼ਾਂ ਨੇ ਲਾਹੌਰ ਰਾਜ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਤਾਂ ਉਨ੍ਹਾਂ ਨੇ ਇਸ ਦਾ ਨਾਂ ‘ਪੰਜਾਬ ਪ੍ਰਾਂਤ’ ਰੱਖਿਆ। ਪ੍ਰਸਿੱਧ ਇਤਿਹਾਸਕਾਰ ਐੱਸ. ਐੱਮ. ਲਤੀਫ਼ ਦਾ ਇਹ ਕਹਿਣਾ ਬਿਲਕੁਲ ਠੀਕ ਹੈ, “ਪੂਰਬ ਦੇ ਕਿਸੇ ਵੀ ਦੇਸ਼ ਦੀਆਂ ਪ੍ਰਾਕ੍ਰਿਤਕ ਵਿਸ਼ੇਸ਼ਤਾਵਾਂ ਵਿੱਚ ਇੰਨੀ ਭਿੰਨਤਾ ਨਹੀਂ ਮਿਲਦੀ ਜਿੰਨੀ ਕਿ ਪੰਜ ਦਰਿਆਵਾਂ ਦੀ ਇਸ ਧਰਤੀ ਵਿੱਚ ਮਿਲਦੀ ਹੈ।” ਭੌਤਿਕ ਵਿਸ਼ੇਸ਼ਤਾਈਆਂ ਦੇ ਆਧਾਰ ‘ਤੇ ਅਸੀਂ ਪੰਜਾਬ ਨੂੰ ਹੇਠ ਲਿਖੇ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ
1. ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ।
2. ਅਰਧ-ਪਹਾੜੀ ਦੇਸ਼।
3. ਮੈਦਾਨੀ ਪ੍ਰਦੇਸ਼।
I. ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ
1. ਹਿਮਾਲਿਆ ਪਰਬਤ – ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ। ਹਿਮਾਲਿਆ ਦੀਆਂ ਚੋਟੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। ਇਹ ਪਰਬਤ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਅਫ਼ਗਾਨਿਸਤਾਨ ਤਕ ਫੈਲਿਆ ਹੋਇਆ ਹੈ। ਇਸ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ। ਉੱਚਾਈ ਦੇ ਆਧਾਰ ‘ਤੇ ਹਿਮਾਲਿਆ ਪਰਬਤ ਨੂੰ ਤਿੰਨ ਭਾਗਾਂ-ਉੱਚ ਹਿਮਾਲਿਆ, ਮੱਧ ਹਿਮਾਲਿਆ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵੰਡਿਆ ਜਾ ਸਕਦਾ ਹੈ। ਹਿਮਾਲਿਆ ਪਰਬਤ ਪੰਜਾਬ ਲਈ ਉਸੇ ਤਰ੍ਹਾਂ ਇੱਕ ਵਰਦਾਨ ਸਿੱਧ ਹੋਇਆ ਹੈ ਜਿਵੇਂ ਨੀਲ ਨਦੀ ਮਿਸਰ ਲਈ। ਪਹਿਲਾ, ਇਹ ਪੰਜਾਬ ਅਤੇ ਭਾਰਤ ਵਰਸ਼ ਦਾ ਸਦੀਆਂ ਤਕ ਪਹਿਰੇਦਾਰ ਰਿਹਾ ਹੈ। ਕਿਉਂਕਿ ਹਿਮਾਲਿਆ ਪਰਬਤ ਦੀ ਉੱਚਾਈ ਬਹੁਤ ਜ਼ਿਆਦਾ ਹੈ ਸਿੱਟੇ ਵਜੋਂ ਪੰਜਾਬ ਉੱਤਰ ਵੱਲੋਂ ਇੱਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ। ਦੂਜਾ, ਮਾਨਸੂਨ ਪੌਣਾਂ ਇਨ੍ਹਾਂ ਪਰਬਤਾਂ ਨਾਲ ਟਕਰਾ ਕੇ ਪੰਜਾਬ ਵਿੱਚ ਕਾਫ਼ੀ ਵਰਖਾ ਕਰਦੀਆਂ ਹਨ। ਤੀਜਾ, ਇੱਥੋਂ ਨਿਕਲਣ ਵਾਲੇ ਦਰਿਆਵਾਂ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਉਪਜਾਊ ਬਣਾਇਆ। ਚੌਥਾ, ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕੁੱਲੂ, ਕਾਂਗੜਾ, ਡਲਹੌਜ਼ੀ ਅਤੇ ਕਸੌਲੀ ਵਰਗੇ ਨਗਰ ਦਿੱਤੇ।
2. ਸੁਲੇਮਾਨ ਪਰਬਤ ਸ਼੍ਰੇਣੀਆਂ – ਸੁਲੇਮਾਨ ਪਰਬਤ ਸ਼੍ਰੇਣੀਆਂ ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਹਨ। ਇਹ ਹਿਮਾਲਿਆ ਦੀਆਂ ਪੱਛਮੀ ਸ਼ਾਖ਼ਾਵਾਂ ਹਨ। ਇਨ੍ਹਾਂ ਪਰਬਤ ਸ਼੍ਰੇਣੀਆਂ ਦੀ ਔਸਤ ਉੱਚਾਈ 6,000 ਫੁੱਟ ਤੋਂ ਵੱਧ ਨਹੀਂ ਹੈ। ਇਨ੍ਹਾਂ ਪਰਬਤ ਸ਼੍ਰੇਣੀਆਂ ਵਿੱਚ ਅਨੇਕਾਂ ਦੱਰੇ ਸਥਿਤ ਹਨ, ਜੋ ਭਾਰਤ ਨੂੰ ਏਸ਼ੀਆ ਦੇ ਹੋਰਨਾਂ ਦੇਸ਼ਾਂ ਨਾਲ ਜੋੜਦੇ ਹਨ। ਇਨ੍ਹਾਂ ਦੱਰਿਆਂ ਵਿੱਚ ਖੈਬਰ, ਬੋਲਾਨ, ਕੁੱਰਮ, ਟੋਚੀ ਤੇ ਗੋਮਲ ਨਾਂ ਦੇ ਦੱਰੇ ਪ੍ਰਸਿੱਧ ਹਨ। ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਅਤੇ ਵਪਾਰੀ ਇਨ੍ਹਾਂ ਦੱਰਿਆਂ ਰਾਹੀਂ ਹੀ ਆਏ।
II. ਅਰਧ-ਪਹਾੜੀ ਦੇਸ਼
ਇਹ ਪ੍ਰਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਪੰਜਾਬ ਦੇ ਮੈਦਾਨੀ ਭਾਗ ਵਿਚਾਲੇ ਸਥਿਤ ਹੈ। ਇਸ ਦੇਸ਼ ਨੂੰ ਤਰਾਈ ਦੇਸ਼ ਵੀ ਕਿਹਾ ਜਾਂਦਾ ਹੈ। ਇਸ ਪ੍ਰਦੇਸ਼ ਵਿੱਚ ਹੁਸ਼ਿਆਰਪੁਰ, ਕਾਂਗੜਾ, ਅੰਬਾਲਾ, ਗੁਰਦਾਸਪੁਰ ਦੇ ਉੱਤਰੀ ਖੇਤਰ ਅਤੇ ਸਿਆਲਕੋਟ ਦੇ ਕੁਝ ਇਲਾਕੇ ਸ਼ਾਮਲ ਹਨ। ਪਹਾੜੀ ਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ ਅਤੇ ਵਸੋਂ ਬਹੁਤੀ ਸੰਘਣੀ ਨਹੀਂ ਹੈ।
III. ਮੈਦਾਨੀ ਦੇਸ਼
ਮੈਦਾਨੀ ਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ। ਇਹ ਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ। ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ-ਇਸੇ ਦੇਸ਼ ਵਿੱਚ ਵਹਿੰਦੇ ਹਨ। ਇਹ ਦੇਸ਼ ਤਿੰਨ ਭਾਗਾਂ-ਪੰਜ ਦੁਆਬ, ਮਾਲਵਾ ਤੇ ਬਾਂਗਰ ਅਤੇ ਦੱਖਣ-ਪੱਛਮ ਦੇ ਮਾਰੂਥਲ ਵਿੱਚ ਵੰਡਿਆ ਹੋਇਆ ਹੈ।
(ਉ) ਪੰਜ ਦੁਆਬ – ਪੰਜਾਬ ਦੇ ਮੈਦਾਨੀ ਦੇਸ਼ ਦਾ ਜ਼ਿਆਦਾਤਰ ਹਿੱਸਾ ਪੰਜ ਦੁਆਬਿਆਂ ਨਾਲ ਘਿਰਿਆ ਹੋਇਆ ਹੈ। ਦੁਆਬ ਦਾ ਭਾਵ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ। ਇਨ੍ਹਾਂ ਦੁਆਬਿਆਂ ਦਾ ਵਰਣਨ ਹੇਠਾਂ ਲਿਖੇ ਅਨੁਸਾਰ ਹੈ
ਬਿਸਤ ਜਲੰਧਰ ਦੁਆਬ – ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ। ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਦੋ ਸਭ ਤੋਂ ਵੱਡੇ ਸ਼ਹਿਰ ਹਨ।
ਬਾਰੀ ਦੁਆਬ – ਇਹ ਦੁਆਬ ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਵਸਨੀਕਾਂ ਨੂੰ ਮਝੈਲ ਕਹਿੰਦੇ ਹਨ। ਲਾਹੌਰ ਅਤੇ ਅੰਮ੍ਰਿਤਸਰ ਇਸ ਦੁਆਬ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ। ਇਹ ਦੁਆਬ ਬਹੁਤ ਉਪਜਾਊ ਹੈ।
ਰਚਨਾ ਦੁਆਬ – ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ। ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਦੋ ਸਭ ਤੋਂ ਪ੍ਰਸਿੱਧ ਸ਼ਹਿਰ ਹਨ।
ਚੱਜ ਦੁਆਬ – ਚਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਚੱਜ ਦੁਆਬ ਕਿਹਾ ਜਾਂਦਾ ਹੈ। ਗੁਜਰਾਤ ਅਤੇ ਸ਼ਾਹਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ।
ਸਿੰਧ ਸਾਗਰ ਦੁਆਬ – ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਸਿੰਧ ਸਾਗਰ ਦੁਆਬ ਕਹਿੰਦੇ ਹਨ। ਰਾਵਲਪਿੰਡੀ ਇਸ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ।
(ਅ) ਮਾਲਵਾ ਅਤੇ ਬਾਂਗਰ – ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿੱਚ ਸਤਲੁਜ ਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਵਿਸ਼ਾਲ ਮੈਦਾਨੀ ਭਾਗ ਆਉਂਦਾ ਹੈ। ਇਸ ਨੂੰ ਮਾਲਵਾ ਅਤੇ ਬਾਂਗਰ ਵਿੱਚ ਵੰਡਿਆ ਜਾ ਸਕਦਾ ਹੈ-
ਮਾਲਵਾ – ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ। ਇਸ ਵਿੱਚ ਪਟਿਆਲਾ, ਲੁਧਿਆਣਾ, ਮਲੇਰਕੋਟਲਾ, ਬਠਿੰਡਾ, ਫ਼ਰੀਦਕੋਟ ਅਤੇ ਨਾਭਾ ਸ਼ਾਮਲ ਹਨ। ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ।
ਬਾਂਗਰ – ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ। ਇਸ ਪ੍ਰਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ ਗੁਰੂਗ੍ਰਾਮ (ਗੁੜਗਾਂਵ) ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ।
(ੲ) ਦੱਖਣ-ਪੱਛਮ ਦੇ ਮਾਰੂਥਲ – ਪੰਜਾਬ ਦੇ ਦੱਖਣ-ਪੱਛਮ ਦਾ ਸਾਰਾ ਦੇਸ਼ ਮਾਰੂਥਲ ਹੈ। ਇਸ ਵਿੱਚ ਸਿੰਧ, ਬਹਾਵਲਪੁਰ ਅਤੇ ਮੁਲਤਾਨ ਦੇ ਪ੍ਰਦੇਸ਼ ਸ਼ਾਮਲ ਹਨ। ਵਰਖਾ ਦੀ ਘਾਟ ਕਾਰਨ ਅਤੇ ਭੂਮੀ ਦੇ ਉਪਜਾਊ ਨਾ ਹੋਣ ਕਾਰਨ ਇੱਥੇ ਉਪਜ ਨਾਂ-ਮਾਤਰ ਹੁੰਦੀ ਹੈ। ਇਸੇ ਕਾਰਨ ਇੱਥੋਂ ਦੀ ਵਸੋਂ ਬਹੁਤ ਘੱਟ ਹੈ।
IV. ਪੰਜਾਬ ਦਾ ਜਲਵਾਯੂ
ਪੰਜਾਬ ਦੇ ਜਲਵਾਯੂ ਵਿੱਚ ਵੀ ਬਹੁਤ ਭਿੰਨਤਾ ਪਾਈ ਜਾਂਦੀ ਹੈ। ਇੱਥੇ ਸਰਦੀਆਂ ਵਿੱਚ ਅਤਿ ਦੀ ਸਰਦੀ ਪੈਂਦੀ ਹੈ ਅਤੇ ਗਰਮੀਆਂ ਵਿੱਚ ਅਤਿ ਦੀ ਗਰਮੀ ਪੈਂਦੀ ਹੈ। ਜਨਵਰੀ ਅਤੇ ਫ਼ਰਵਰੀ ਦੇ ਮਹੀਨਿਆਂ ਵਿੱਚ ਇੱਥੇ ਸਖ਼ਤ ਠੰਢ ਪੈਂਦੀ ਹੈ। ਮਈ ਅਤੇ ਜੂਨ ਦੇ ਮਹੀਨਿਆਂ ਵਿੱਚ ਮੈਦਾਨੀ ਭਾਗਾਂ ਵਿੱਚ ਲੂ ਆਂ ਚਲਦੀਆਂ ਹਨ। ਜੁਲਾਈ ਤੋਂ ਲੈ ਕੇ ਸਤੰਬਰ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਵਰਖਾ ਹੁੰਦੀ ਹੈ। ਅਕਤੂਬਰ-ਨਵੰਬਰ ਅਤੇ ਫ਼ਰਵਰੀ-ਮਾਰਚ ਦੇ ਮਹੀਨਿਆਂ ਵਿੱਚ ਪੰਜਾਬ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਭੌਤਿਕ ਵਿਸ਼ੇਸ਼ਤਾਵਾਂ ਦਾ ਪੰਜਾਬ ਦੇ ਇਤਿਹਾਸ ਉੱਤੇ ਪ੍ਰਭਾਵ

Exam Tips:

a) ਇਹ ਸਭ ਤੋਂ ਲੰਮਾ ਪ੍ਰਸ਼ਨ ਹੈ; ਪਹਿਲਾਂ ਪੰਜਾਬ ਦੇ ਨਾਂ ਦੇ ਅਰਥ ਅਤੇ ਵੱਖ-ਵੱਖ ਯੁੱਗਾਂ ਦੇ ਨਾਂ ਲਿਖੋ।
b) ਨਾਂ ਕ੍ਰਮ ਨਾਲ ਯਾਦ ਕਰੋ: ਸਪਤ ਸਿੰਧੂ, ਪੰਚਨਦ, ਪੈਂਟਾਪੋਟਾਮੀਆ, ਲਾਹੌਰ ਸੂਬਾ, ਪੰਜਾਬ ਪ੍ਰਾਂਤ।
c) ਤਿੰਨ ਭਾਗਾਂ ਦੀ ਸੂਚੀ ਪਹਿਲਾਂ ਦਿਓ, ਫਿਰ ਹਰ ਭਾਗ ਦਾ ਵੇਰਵਾ ਲਿਖੋ।

 

Question 2: ਪੰਜਾਬ ਦੇ ਭੂਗੋਲ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਜਾਂ ਪੰਜਾਬ ਦੇ ਪਹਾੜਾਂ, ਮੈਦਾਨਾਂ ਅਤੇ ਨਦੀਆਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਜਾਂ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ? ਜਾਂ ਪੰਜਾਬ ਦੇ ਭੂਗੋਲ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ? ਜਾਂ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ? ਜਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵਾਂ ਦਾ ਵਰਣਨ ਕਰੋ। ਜਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ, ਸੈਨਿਕ ਅਤੇ ਸਮਾਜਿਕ ਪ੍ਰਭਾਵ ਕੀ ਏ?

Answer:

ਕਿਸੇ ਵੀ ਦੇਸ਼ ਦਾ ਇਤਿਹਾਸ ਉੱਥੋਂ ਦੇ ਭੂਗੋਲ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਇਸ ਲਈ ਪੰਜਾਬ ਦੇ ਭੂਗੋਲ ਦਾ ਇੱਥੋਂ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਨਾ ਸੁਭਾਵਿਕ ਹੀ ਸੀ। ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਰਾਜਨੀਤਿਕ, ਸਮਾਜਿਕ, ਸੰਸਕ੍ਰਿਤਿਕ, ਧਾਰਮਿਕ ਅਤੇ ਆਰਥਿਕ ਖੇਤਰ ਨੂੰ ਹੇਠ ਲਿਖੇ ਅਨੁਸਾਰ ਪ੍ਰਭਾਵਿਤ ਕੀਤਾ।
I. ਰਾਜਨੀਤਿਕ ਪ੍ਰਭਾਵ
1. ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ। ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ। ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ। ਆਰੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁਰਾਨੀਆਂ ਨੇ ਇੱਥੋਂ ਹੀ ਭਾਰਤ ਵਿੱਚ ਪ੍ਰਵੇਸ਼ ਕੀਤਾ। ਸਿੱਟੇ ਵਜੋਂ ਇਨ੍ਹਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ। ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ। ਪੰਜਾਬ ਨੂੰ ਜਿੱਤਣ ਤੋਂ ਬਾਅਦ ਬਾਕੀ ਭਾਰਤ ਨੂੰ ਜਿੱਤਣਾ ਕੋਈ ਔਖਾ ਕੰਮ ਨਹੀਂ ਰਹਿ ਜਾਂਦਾ ਸੀ। ਇਸ ਤਰ੍ਹਾਂ ਪੰਜਾਬ ਦੀ ਜਿੱਤ ਭਾਰਤ ਜਿੱਤ ਦੇ ਬਰਾਬਰ ਸੀ।
2. ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ। ਆਰੀਆ ਦਾ ਦਰਾਵਿੜ ਲੋਕਾਂ ਨਾਲ ਯੁੱਧ, ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਦਾ ਯੂਨਾਨੀਆਂ ਨਾਲ ਯੁੱਧ, ਮੁਹੰਮਦ ਗੌਰੀ ਦਾ ਪ੍ਰਿਥਵੀ ਰਾਜ ਚੌਹਾਨ ਨਾਲ ਯੁੱਧ ਅਤੇ ਪਾਨੀਪਤ ਦੇ ਤਿੰਨੇ ਯੁੱਧ ਪੰਜਾਬ ਦੀ ਧਰਤੀ ‘ਤੇ ਹੀ ਲੜੇ ਗਏ। ਮੁਹੰਮਦ ਗੌਰੀ ਨੇ ਜਿੱਥੇ 1192 ਈ. ਵਿੱਚ ਤਰਾਇਨ ਦੇ ਯੁੱਧ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਭਾਰਤ ਵਿੱਚ ਮੁਸਲਿਮ ਰਾਜ ਦੀ ਨੀਂਹ ਰੱਖੀ, ਉੱਥੇ 1526 ਈ. ਵਿੱਚ ਪਾਨੀਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾ ਕੇ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ।
3. ਉੱਤਰ-ਪੱਛਮੀ ਸੀਮਾ ਦੀ ਸਮੱਸਿਆ – ਪੰਜਾਬ ਦੀ ਉੱਤਰ-ਪੱਛਮੀ ਸੀਮਾ ਸਦਾ ਹੀ ਇੱਥੋਂ ਦੇ ਸ਼ਾਸਕਾਂ ਲਈ ਪਰੇਸ਼ਾਨੀ ਦਾ ਇੱਕ ਸੋਮਾ ਰਹੀ ਹੈ। ਇਸ ਦੇ ਦੋ ਮੁੱਖ ਕਾਰਨ ਸਨ। ਪਹਿਲਾ, ਇਹ ਕਿ ਵਧੇਰੇ ਵਿਦੇਸ਼ੀ ਹਮਲਾਵਰ ਇਸੇ ਰਸਤੇ ਤੋਂ ਭਾਰਤ ਆਉਂਦੇ ਸਨ ਅਤੇ ਦੂਸਰਾ, ਇਸ ਸੀਮਾ ਵਿੱਚ ਰਹਿਣ ਵਾਲੇ ਲੋਕ ਬਹੁਤ ਖੂੰਖਾਰ ਸਨ। ਉਹ ਨਿੱਤ ਨਵੀਆਂ ਪਰੇਸ਼ਾਨੀਆਂ ਖੜੀਆਂ ਕਰਨ ਤੋਂ ਬਾਜ ਨਹੀਂ ਆਉਂਦੇ ਸਨ। ਇਸ ਲਈ ਹਰੇਕ ਸ਼ਾਸਕ ਨੂੰ ਆਪਣਾ ਰਾਜ ਬਚਾਉਣ ਲਈ ਇਸ ਸੀਮਾ ਦੀ ਸੁਰੱਖਿਆ ਲਈ ਇੱਕ ਅਲੱਗ ਨੀਤੀ ਅਪਨਾਉਣੀ ਪੈਂਦੀ ਅਤੇ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪੈਂਦਾ ਸੀ। ਬਲਬਨ, ਅਲਾਉੱਦੀਨ ਖ਼ਿਲਜੀ, ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੀਮਾ ਵੱਲ ਖ਼ਾਸ ਧਿਆਨ ਦਿੱਤਾ। ਜਿਨ੍ਹਾਂ ਰਾਜਿਆਂ ਨੇ ਇਸ ਪ੍ਰਤੀ ਅਣਗਹਿਲੀ ਕੀਤੀ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪਏ।
4. ਪੰਜਾਬੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ – ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਨਿਵਾਸੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ। ਲਗਭਗ ਸਭ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਹੀ ਕਰਨਾ ਪਿਆ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੈਮੂਰ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਆਦਿ ਹਮਲਾਵਰਾਂ ਨੇ ਇੱਥੋਂ ਦੇ ਲੋਕਾਂ ‘ਤੇ ਘੋਰ ਅੱਤਿਆਚਾਰ ਕੀਤੇ। ਮਰਦਾਂ ਦਾ ਕਤਲ ਕਰ ਦਿੱਤਾ ਜਾਂਦਾ ਅਤੇ ਇਸਤਰੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ। ਤਲਵਾਰ ਦੀ ਨੋਕ ‘ਤੇ ਜਬਰਨ ਲੋਕਾਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ।
5. ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ – ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ। ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ। ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
6. ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਦਾ ਪ੍ਰਭਾਵ – ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ। ਜਦੋਂ ਸਿੱਖਾਂ ‘ਤੇ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਕੇ ਸ਼ਰਨ ਲਈ। ਇਸ ਦੇ ਨਾਲ ਹੀ ਉਹ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰ ਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ।
II. ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵ
1. ਪੰਜਾਬੀਆਂ ਦੇ ਚਰਿੱਤਰ ਦੇ ਵਿਸ਼ੇਸ਼ ਲੱਛਣ – ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਦੇ ਚਰਿੱਤਰ ਵਿੱਚ ਵਿਸ਼ੇਸ਼ ਲੱਛਣ ਪੈਦਾ ਕਰ ਦਿੱਤੇ। ਪੰਜਾਬ ਦੇ ਲੋਕ ਲੰਬੇ ਸਮੇਂ ਤਕ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਰਹੇ। ਇਸ ਲਈ ਉਹ ਬਾਕੀ ਭਾਰਤ ਦੇ ਲੋਕਾਂ ਤੋਂ ਵੱਧ ਬਹਾਦਰ, ਹਿੰਮਤੀ ਅਤੇ ਕਸ਼ਟ ਝੱਲਣ ਵਾਲੇ ਬਣ ਗਏ। ਇਸ ਦੇ ਨਾਲ ਹੀ ਉਨ੍ਹਾਂ ਵਿੱਚ ਇੱਕ ਖ਼ਾਸ ਗੁਣ ਪੈਦਾ ਹੋਇਆ। ਉਹ ਸੀ “ਖਾਓ, ਪੀਓ ਅਤੇ ਮੌਜ ਉਡਾਓ” ਦਾ ਸੁਭਾਅ। ਉਨ੍ਹਾਂ ਨੇ ਆਪਣਾ ਧਨ ਸਵਾਦੀ ਭੋਜਨ, ਚੰਗੇ ਕੱਪੜੇ ਅਤੇ ਮਨੋਰੰਜਨ ਦੇ ਸਾਧਨਾਂ ‘ਤੇ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ।
2. ਜਾਤੀਆਂ ਅਤੇ ਉਪ-ਜਾਤੀਆਂ ਦੀ ਗਿਣਤੀ ਵਿੱਚ ਵਾਧਾ – ਅਨੇਕਾਂ ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ਦੀਆਂ ਇਸਤਰੀਆਂ ਨਾਲ ਵਿਆਹ ਸੰਬੰਧ ਵੀ ਸਥਾਪਿਤ ਕੀਤੇ। ਸਿੱਟੇ ਵਜੋਂ ਕਈ ਨਵੀਆਂ ਜਾਤੀਆਂ ਅਤੇ ਉਪ-ਜਾਤੀਆਂ ਦਾ ਜਨਮ ਹੋਇਆ। ਇਨ੍ਹਾਂ ਵਿੱਚੋਂ ਮੁੱਖ ਸਨ-ਪਠਾਣ, ਗੁੱਜਰ, ਸਿਆਲ, ਮਹਾਜਨ ਅਤੇ ਡੋਗਰਾ ਆਦਿ।
3. ਪੰਜਾਬ ਦਾ ਵਿਲੱਖਣ ਸਭਿਆਚਾਰ – ਪੰਜਾਬ ਵਿੱਚ ਵਿਦੇਸ਼ੀ ਹਮਲਾਵਰਾਂ ਦੇ ਇੱਥੇ ਵਸ ਜਾਣ ਕਾਰਨ, ਇਸ ਧਰਤੀ ‘ਤੇ ਇੱਕ ਨਵੇਂ ਵਿਲੱਖਣ ਸਭਿਆਚਾਰ ਦਾ ਜਨਮ ਹੋਇਆ। ਇਸ ਸਭਿਆਚਾਰ ਵਿੱਚ ਕੁੱਝ ਦੇਸੀ ਅਤੇ ਵਿਦੇਸ਼ੀ ਗੁਣ ਸ਼ਾਮਲ ਸਨ।
4. ਕਲਾ ਅਤੇ ਸਾਹਿਤ ਦੀ ਹਾਨੀ – ਪੰਜਾਬ ’ਤੇ ਵਿਦੇਸ਼ੀ ਹਮਲਿਆਂ ਦੇ ਕਾਰਨ ਇੱਥੇ ਸਦਾ ਅਸ਼ਾਂਤੀ ਅਤੇ ਅਸੁਰੱਖਿਆ ਦਾ ਮਾਹੌਲ ਰਿਹਾ। ਸਿੱਟੇ ਵਜੋਂ ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਪੰਜਾਬ ਪੱਛੜ ਗਿਆ। ਜੇਕਰ ਇਸ ਖੇਤਰ ਵਿੱਚ ਥੋੜ੍ਹਾ ਬਹੁਤ ਵਿਕਾਸ ਹੋਇਆ ਵੀ ਤਾਂ ਹਮਲਾਵਰਾਂ ਦੁਆਰਾ ਉਸ ਨੂੰ ਨਸ਼ਟ ਕਰ ਦਿੱਤਾ ਗਿਆ।
III. ਧਾਰਮਿਕ ਪ੍ਰਭਾਵ
1. ਹਿੰਦੂ ਧਰਮ ਦਾ ਜਨਮ – ਪੰਜਾਬ ਨੂੰ ਹਿੰਦੂ ਧਰਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਕਿਉਂਕਿ ਆਰੀਆ ਲੋਕ ਸਭ ਤੋਂ ਪਹਿਲਾਂ ਇਸੇ ਖੇਤਰ ਵਿੱਚ ਆ ਕੇ ਵਸੇ ਸਨ। ਉਨ੍ਹਾਂ ਨੇ ਆਪਣੇ ਪਵਿੱਤਰ ਗ੍ਰੰਥਾਂ ਦੀ ਰਚਨਾ ਇਸੇ ਦੇਸ਼ ਵਿੱਚ ਕੀਤੀ। ਉਹ ਆਪਣੇ ਗ੍ਰੰਥਾਂ ਵਿੱਚ ਪੰਜਾਬ ਦੀਆਂ ਕੁਦਰਤੀ ਅਵਸਥਾਵਾਂ ਦਾ ਵਰਣਨ ਕਰਦੇ ਹਨ। ਵੱਖ-ਵੱਖ ਹਿੰਦੂ ਦੇਵੀ-ਦੇਵਤਿਆਂ, ਪੰਜਾਬ ਦੀਆਂ ਨਦੀਆਂ, ਪਰਬਤਾਂ ਅਤੇ ਜੰਗਲਾਂ ਦਾ ਉਲੇਖ ਇਨ੍ਹਾਂ ਗ੍ਰੰਥਾਂ ਵਿੱਚ ਵਾਰ-ਵਾਰ ਆਉਂਦਾ ਹੈ।
2. ਇਸਲਾਮ ਦਾ ਪ੍ਰਚਾਰ – ਪੰਜਾਬ ਵਿੱਚ ਭਾਰਤ ਦੇ ਹੋਰ ਭਾਗਾਂ ਦੀ ਤੁਲਨਾ ਵਿੱਚ ਇਸਲਾਮ ਦਾ ਵਧੇਰੇ ਪ੍ਰਸਾਰ ਹੋਇਆ। ਇਸ ਦੇ ਕਈ ਕਾਰਨ ਸਨ। ਪਹਿਲਾ, ਪੰਜਾਬ ਮੁਸਲਿਮ ਹਮਲਾਵਰਾਂ ਦੇ ਸੰਪਰਕ ਵਿੱਚ ਆਉਣ ਵਾਲਾ ਪਹਿਲਾ ਦੇਸ਼ ਸੀ। ਦੂਸਰਾ, ਇਨ੍ਹਾਂ ਹਮਲਾਵਰਾਂ ਨੇ ਇੱਥੋਂ ਦੇ ਵਾਸੀਆਂ ਤੋਂ ਤਲਵਾਰ ਦੀ ਨੋਕ ’ਤੇ ਇਸਲਾਮ ਕਬੂਲ ਕਰਵਾਇਆ। ਤੀਸਰਾ, ਮੁਸਲਮਾਨ ਇੱਥੇ ਪੱਕੇ ਤੌਰ ‘ਤੇ ਵਸੇ। ਚੌਥਾ, ਹਿੰਦੂ ਧਰਮ ਦੀਆਂ ਬੁਰਾਈਆਂ ਨੇ ਲੋਕਾਂ ਨੂੰ ਇਸਲਾਮ ਧਰਮ ਵੱਲ ਆਕਰਸ਼ਿਤ ਕੀਤਾ। ਸਿੱਟੇ ਵਜੋਂ ਇਸਲਾਮ ਦਾ ਪੰਜਾਬ ਵਿੱਚ ਤੇਜ਼ੀ ਨਾਲ ਪ੍ਰਸਾਰ ਹੋਇਆ।
3. ਸਿੱਖ ਧਰਮ ਦੀ ਉਤਪੱਤੀ ਅਤੇ ਵਿਕਾਸ – ਪੰਜਾਬ ਦੀ ਭੂਗੋਲਿਕ ਸਥਿਤੀ ਦਾ ਪੰਜਾਬ ’ਤੇ ਪੈਣ ਵਾਲਾ ਸਭ ਤੋਂ ਮਹੱਤਵਪੂਰਨ ਧਾਰਮਿਕ ਪ੍ਰਭਾਵ ਸਿੱਖ ਧਰਮ ਦੀ ਉਤਪੱਤੀ ਅਤੇ ਉਸ ਦਾ ਵਿਕਾਸ ਸੀ। ਸਿੱਖ ਧਰਮ ਦੀ ਸਥਾਪਨਾ ਅਤੇ ਉਸ ਦਾ ਵਿਕਾਸ ਕਰਨ ਵਾਲੇ ਗੁਰੂਆਂ ਦਾ ਸੰਬੰਧ ਪੰਜਾਬ ਨਾਲ ਹੀ ਸੀ। ਅਮੀਰ ਪੰਜਾਬੀਆਂ ਨੇ ਵੀ ਇਸ ਧਰਮ ਦੇ ਪ੍ਰਸਾਰ ਵਿੱਚ ਭਰਪੂਰ ਸਹਿਯੋਗ ਦਿੱਤਾ। ਸਿੱਟੇ ਵਜੋਂ ਬਹੁਤ ਸਾਰੇ ਲੋਕ ਸਿੱਖ ਧਰਮ ਦੇ ਪੈਰੋਕਾਰ ਬਣ ਗਏ।
IV. ਆਰਥਿਕ ਪ੍ਰਭਾਵ
1. ਪੰਜਾਬ ਦਾ ਖ਼ੁਸ਼ਹਾਲ ਹੋਣਾ – ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਾਰਨ ਪੰਜਾਬ ਇੱਕ ਖ਼ੁਸ਼ਹਾਲ ਪ੍ਰਦੇਸ਼ ਬਣ ਗਿਆ। ਹਿਮਾਲਿਆ ਪਰਬਤ ‘ਚੋਂ ਨਿਕਲਣ ਵਾਲੇ ਦਰਿਆਵਾਂ ਨੇ ਇਸ ਨੂੰ ਉਪਜਾਊ ਮਿੱਟੀ ਪ੍ਰਦਾਨ ਕੀਤੀ। ਇਸ ’ਤੇ ਭਰਪੂਰ ਫ਼ਸਲਾਂ ਦੀ ਪੈਦਾਵਾਰ ਕਰਕੇ ਇੱਥੋਂ ਦੇ ਲੋਕ ਅਮੀਰ ਹੋ ਗਏ।
2. ਖੇਤੀਬਾੜੀ – ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਸ ਦਾ ਸਿਹਰਾ ਵੀ ਇੱਥੋਂ ਦੀ ਭੂਗੋਲਿਕ ਸਥਿਤੀ ਨੂੰ ਹੀ ਜਾਂਦਾ ਹੈ। ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਬਹੁਤ ਉਪਜਾਊ ਹੈ। ਇਸ ਕਾਰਨ ਵਧੇਰੇ ਵਸੋਂ ਖੇਤੀਬਾੜੀ ਦਾ ਕਿੱਤਾ ਕਰਦੀ ਹੈ। ਇੱਥੋਂ ਦੀਆਂ ਮੁੱਖ ਫ਼ਸਲਾਂ ਹਨ-ਕਣਕ, ਕਪਾਹ, ਚੌਲ, ਗੰਨਾ, ਦਾਲਾਂ ਅਤੇ ਜੌਂ ਆਦਿ।
3. ਵਿਦੇਸ਼ੀ ਵਪਾਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਦੱਰਿਆਂ ਤੋਂ ਜਿੱਥੇ ਵਿਦੇਸ਼ੀ ਹਮਲਾਵਰ ਪੰਜਾਬ ਆਉਂਦੇ ਰਹੇ, ਉੱਥੇ ਵਿਦੇਸ਼ੀ ਵਪਾਰੀ ਵੀ ਇਸੇ ਰਸਤੇ ਤੋਂ ਆਏ। ਪੰਜਾਬ ਦਾ ਵਿਦੇਸ਼ੀ ਵਪਾਰ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨਾਲ ਸੀ। ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਖੰਡ, ਕਪਾਹ, ਊਨੀ, ਸੂਤੀ ਅਤੇ ਰੇਸ਼ਮੀ ਕੱਪੜੇ ਆਦਿ ਦਾ ਨਿਰਯਾਤ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਦੇਸ਼ਾਂ ਤੋਂ ਘੋੜੇ, ਸੁੱਕੇ ਮੇਵੇ, ਦਰੀਆਂ, ਗਲੀਚੇ, ਫਰ ਆਦਿ ਦਾ ਆਯਾਤ ਕੀਤਾ ਜਾਂਦਾ ਸੀ। ਪੰਜਾਬ ਦੇ ਵਪਾਰਿਕ ਸ਼ਹਿਰਾਂ ਵਿੱਚ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਅੰਮ੍ਰਿਤਸਰ ਆਦਿ ਮੁੱਖ ਸਨ। ਅੰਤ ਵਿੱਚ ਅਸੀਂ ਡਾਕਟਰ ਬੀ. ਐੱਸ. ਨਿੱਝਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ। ‘‘ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਈਆਂ ਨੇ ਇੱਥੋਂ ਦੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ।

Exam Tips:

a) ਉੱਤਰ ਚਾਰ ਸਿਰਲੇਖਾਂ ਵਿੱਚ ਵੰਡੋ: ਰਾਜਨੀਤਿਕ, ਸਮਾਜਿਕ-ਸੰਸਕ੍ਰਿਤਿਕ, ਧਾਰਮਿਕ ਅਤੇ ਆਰਥਿਕ ਪ੍ਰਭਾਵ।
b) ਜੇ ਪ੍ਰਸ਼ਨ ਵਿੱਚ ਕੇਵਲ ਸਮਾਜਿਕ ਅਤੇ ਆਰਥਿਕ ਪ੍ਰਭਾਵ ਮੰਗੇ ਹੋਣ ਤਾਂ ਸਿਰਫ਼ ਉਹੀ ਭਾਗ ਲਿਖੋ।
c) ਅੰਤ ਵਿੱਚ ਡਾ. ਬੀ. ਐੱਸ. ਨਿੱਝਰ ਦਾ ਕਥਨ ਲਿਖਣ ਨਾਲ ਉੱਤਰ ਸੰਪੂਰਨ ਲੱਗਦਾ ਹੈ।

 

Question 3: ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ ਪ੍ਰਭਾਵਾਂ ਦਾ ਵਰਣਨ ਕਰੋ।

Answer:

ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਰਾਜਨੀਤਿਕ ਪ੍ਰਭਾਵ ਹੇਠ ਲਿਖੇ ਹਨ-
1. ਪੰਜਾਬ-ਭਾਰਤ ਦਾ ਪ੍ਰਵੇਸ਼ ਦੁਆਰ – ਪੰਜਾਬ ਦੇ ਉੱਤਰ-ਪੱਛਮ ਵਿੱਚ ਖੈਬਰ, ਕੁੱਰਮ, ਟੋਚੀ, ਬੋਲਾਨ ਆਦਿ ਦੱਰੇ ਸਥਿਤ ਸਨ। ਇਨ੍ਹਾਂ ਨੂੰ ਪਾਰ ਕਰਨਾ ਸੌਖਾ ਸੀ। ਇਸ ਲਈ ਸ਼ੁਰੂ ਤੋਂ ਹੀ ਵਿਦੇਸ਼ੀ ਹਮਲਾਵਰ ਇਨ੍ਹਾਂ ਦੱਰਿਆਂ ਰਾਹੀਂ ਭਾਰਤ ਆਉਂਦੇ ਰਹੇ। ਆਰੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁਰਾਨੀਆਂ ਨੇ ਇੱਥੋਂ ਹੀ ਭਾਰਤ ਵਿੱਚ ਪ੍ਰਵੇਸ਼ ਕੀਤਾ। ਸਿੱਟੇ ਵਜੋਂ ਇਨ੍ਹਾਂ ਦਾ ਸਭ ਤੋਂ ਪਹਿਲਾ ਸੰਘਰਸ਼ ਪੰਜਾਬ ਦੇ ਲੋਕਾਂ ਨਾਲ ਹੁੰਦਾ ਸੀ। ਇਸ ਤਰ੍ਹਾਂ ਪੰਜਾਬ ਇਨ੍ਹਾਂ ਵਿਦੇਸ਼ੀਆਂ ਲਈ ਇੱਕ ਪ੍ਰਵੇਸ਼ ਦੁਆਰ ਬਣ ਗਿਆ। ਪੰਜਾਬ ਨੂੰ ਜਿੱਤਣ ਤੋਂ ਬਾਅਦ ਬਾਕੀ ਭਾਰਤ ਨੂੰ ਜਿੱਤਣਾ ਕੋਈ ਔਖਾ ਕੰਮ ਨਹੀਂ ਰਹਿ ਜਾਂਦਾ ਸੀ। ਇਸ ਤਰ੍ਹਾਂ ਪੰਜਾਬ ਦੀ ਜਿੱਤ ਭਾਰਤ ਜਿੱਤ ਦੇ ਬਰਾਬਰ ਸੀ।
2. ਪੰਜਾਬ-ਨਿਰਣਾਇਕ ਲੜਾਈਆਂ ਦਾ ਖੇਤਰ – ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤੀ ਇਤਿਹਾਸ ਦੀਆਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਦਾ ਖੇਤਰ ਰਿਹਾ ਹੈ। ਆਰੀਆ ਦਾ ਦਰਾਵਿੜ ਲੋਕਾਂ ਨਾਲ ਯੁੱਧ, ਸਿਕੰਦਰ ਦਾ ਪੋਰਸ ਨਾਲ ਯੁੱਧ, ਚੰਦਰਗੁਪਤ ਦਾ ਯੂਨਾਨੀਆਂ ਨਾਲ ਯੁੱਧ, ਮੁਹੰਮਦ ਗੌਰੀ ਦਾ ਪ੍ਰਿਥਵੀ ਰਾਜ ਚੌਹਾਨ ਨਾਲ ਯੁੱਧ ਅਤੇ ਪਾਨੀਪਤ ਦੇ ਤਿੰਨੇ ਯੁੱਧ ਪੰਜਾਬ ਦੀ ਧਰਤੀ ‘ਤੇ ਹੀ ਲੜੇ ਗਏ। ਮੁਹੰਮਦ ਗੌਰੀ ਨੇ ਜਿੱਥੇ 1192 ਈ. ਵਿੱਚ ਤਰਾਇਨ ਦੇ ਯੁੱਧ ਵਿੱਚ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਕੇ ਭਾਰਤ ਵਿੱਚ ਮੁਸਲਿਮ ਰਾਜ ਦੀ ਨੀਂਹ ਰੱਖੀ, ਉੱਥੇ 1526 ਈ. ਵਿੱਚ ਪਾਨੀਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾ ਕੇ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ।
3. ਉੱਤਰ-ਪੱਛਮੀ ਸੀਮਾ ਦੀ ਸਮੱਸਿਆ – ਪੰਜਾਬ ਦੀ ਉੱਤਰ-ਪੱਛਮੀ ਸੀਮਾ ਸਦਾ ਹੀ ਇੱਥੋਂ ਦੇ ਸ਼ਾਸਕਾਂ ਲਈ ਪਰੇਸ਼ਾਨੀ ਦਾ ਇੱਕ ਸੋਮਾ ਰਹੀ ਹੈ। ਇਸ ਦੇ ਦੋ ਮੁੱਖ ਕਾਰਨ ਸਨ। ਪਹਿਲਾ, ਇਹ ਕਿ ਵਧੇਰੇ ਵਿਦੇਸ਼ੀ ਹਮਲਾਵਰ ਇਸੇ ਰਸਤੇ ਤੋਂ ਭਾਰਤ ਆਉਂਦੇ ਸਨ ਅਤੇ ਦੂਸਰਾ, ਇਸ ਸੀਮਾ ਵਿੱਚ ਰਹਿਣ ਵਾਲੇ ਲੋਕ ਬਹੁਤ ਖੂੰਖਾਰ ਸਨ। ਉਹ ਨਿੱਤ ਨਵੀਆਂ ਪਰੇਸ਼ਾਨੀਆਂ ਖੜੀਆਂ ਕਰਨ ਤੋਂ ਬਾਜ ਨਹੀਂ ਆਉਂਦੇ ਸਨ। ਇਸ ਲਈ ਹਰੇਕ ਸ਼ਾਸਕ ਨੂੰ ਆਪਣਾ ਰਾਜ ਬਚਾਉਣ ਲਈ ਇਸ ਸੀਮਾ ਦੀ ਸੁਰੱਖਿਆ ਲਈ ਇੱਕ ਅਲੱਗ ਨੀਤੀ ਅਪਨਾਉਣੀ ਪੈਂਦੀ ਅਤੇ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪੈਂਦਾ ਸੀ। ਬਲਬਨ, ਅਲਾਉੱਦੀਨ ਖ਼ਿਲਜੀ, ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੀਮਾ ਵੱਲ ਖ਼ਾਸ ਧਿਆਨ ਦਿੱਤਾ। ਜਿਨ੍ਹਾਂ ਰਾਜਿਆਂ ਨੇ ਇਸ ਪ੍ਰਤੀ ਅਣਗਹਿਲੀ ਕੀਤੀ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪਏ।
4. ਪੰਜਾਬੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ – ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਨਿਵਾਸੀਆਂ ਨੂੰ ਸਦੀਆਂ ਤਕ ਕਸ਼ਟ ਝੱਲਣੇ ਪਏ। ਲਗਭਗ ਸਭ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਅਤੇ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਹੀ ਕਰਨਾ ਪਿਆ। ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਤੈਮੂਰ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਆਦਿ ਹਮਲਾਵਰਾਂ ਨੇ ਇੱਥੋਂ ਦੇ ਲੋਕਾਂ ‘ਤੇ ਘੋਰ ਅੱਤਿਆਚਾਰ ਕੀਤੇ। ਮਰਦਾਂ ਦਾ ਕਤਲ ਕਰ ਦਿੱਤਾ ਜਾਂਦਾ ਅਤੇ ਇਸਤਰੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ। ਤਲਵਾਰ ਦੀ ਨੋਕ ‘ਤੇ ਜਬਰਨ ਲੋਕਾਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ।
5. ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ – ਪੰਜਾਬ ਦਾ ਇਤਿਹਾਸ ਇੱਥੇ ਵਹਿਣ ਵਾਲੇ ਦਰਿਆਵਾਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਹੈ। ਇਨ੍ਹਾਂ ਦਰਿਆਵਾਂ ਨੇ ਕਦੇ ਤਾਂ ਵਿਦੇਸ਼ੀ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਿਆ ਅਤੇ ਕਦੇ ਉਨ੍ਹਾਂ ਦਾ ਮਾਰਗ ਨਿਰਧਾਰਿਤ ਕੀਤਾ। ਹਮਲਾਵਰ ਇਨ੍ਹਾਂ ਦਰਿਆਵਾਂ ਨੂੰ ਉੱਥੋਂ ਪਾਰ ਕਰਦੇ ਜਿੱਥੇ ਇਹ ਘੱਟ ਤੰਗ ਹੁੰਦੇ ਸਨ। ਇਸ ਤਰ੍ਹਾਂ ਪੰਜਾਬ ਦੀ ਕਿਸਮਤ ਲਿਖਣ ਵਿੱਚ ਇਨ੍ਹਾਂ ਦਰਿਆਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ।
6. ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਦਾ ਪ੍ਰਭਾਵ – ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਰਾਜਨੀਤਿਕ ਜੀਵਨ ‘ਤੇ ਡੂੰਘਾ ਪ੍ਰਭਾਵ ਪਾਇਆ। ਜਦੋਂ ਸਿੱਖਾਂ ‘ਤੇ ਵਿਦੇਸ਼ੀ ਹਮਲਾਵਰਾਂ ਦੇ ਅੱਤਿਆਚਾਰ ਬਹੁਤ ਵੱਧ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਕੇ ਸ਼ਰਨ ਲਈ। ਇਸ ਦੇ ਨਾਲ ਹੀ ਉਹ ਆਪਣੇ ਦੁਸ਼ਮਣ ‘ਤੇ ਅਚਾਨਕ ਹਮਲਾ ਕਰ ਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ।

Exam Tips:

a) ਇਸ ਪ੍ਰਸ਼ਨ ਦਾ ਉੱਤਰ ਪਿਛਲੇ ਪ੍ਰਸ਼ਨ ਦੇ ਰਾਜਨੀਤਿਕ ਪ੍ਰਭਾਵਾਂ ਵਾਲੇ ਭਾਗ ਵਿੱਚ ਹੀ ਹੈ।
b) ਛੇ ਰਾਜਨੀਤਿਕ ਪ੍ਰਭਾਵਾਂ ਦੇ ਸਿਰਲੇਖ ਯਾਦ ਰੱਖੋ ਅਤੇ ਇਕੱਲੇ-ਇਕੱਲੇ ਨਾਲ ਇੱਕ ਉਦਾਹਰਨ ਦਿਓ।

 

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ

Question 1: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ। ਜਾਂ ਪੰਜਾਬ ਦੀਆਂ ਕੋਈ ਤਿੰਨ ਭੂਗੋਲਿਕ ਵਿਸ਼ੇਸ਼ਤਾਵਾਂ ਲਿਖੋ।

Answer:

ਪੰਜਾਬ ਦੇ ਉੱਤਰ ਵਿੱਚ ਹਿਮਾਲਿਆ ਪਰਬਤ ਸਥਿਤ ਹੈ। ਇਹ ਪਰਬਤ ਬਹੁਤ ਉੱਚਾ ਹੋਣ ਕਾਰਨ ਸਦੀਆਂ ਤੋਂ ਪੰਜਾਬ ਅਤੇ ਭਾਰਤ ਦੇ ਪਹਿਰੇਦਾਰ ਦਾ ਕੰਮ ਕਰ ਰਿਹਾ ਹੈ। ਮਾਨਸੂਨ ਪੌਣਾਂ ਇਸ ਪਰਬਤ ਨਾਲ ਟਕਰਾ ਕੇ ਪੰਜਾਬ ਵਿੱਚ ਵਰਖਾ ਕਰਦੀਆਂ ਹਨ। ਸ਼ਿਵਾਲਿਕ ਪਹਾੜੀਆਂ ਅਤੇ ਮੈਦਾਨੀ ਭਾਗਾਂ ਵਿਚਾਲੇ ਪੰਜਾਬ ਦਾ ਅਰਧ- ਪਹਾੜੀ ਦੇਸ਼ ਸਥਿਤ ਹੈ। ਇਸ ਦੇਸ਼ ਨੂੰ ਤਰਾਈ ਦੇਸ਼ ਵੀ ਕਿਹਾ ਜਾਂਦਾ ਹੈ। ਪਹਾੜੀ ਦੇਸ਼ ਹੋਣ ਕਾਰਨ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ। ਪੰਜਾਬ ਦਾ ਮੈਦਾਨੀ ਦੇਸ਼ ਸਭ ਤੋਂ ਵੱਧ ਪ੍ਰਸਿੱਧ ਹੈ। ਇਸ ਦੀ ਗਿਣਤੀ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ।

Exam Tips:

a) ਤਿੰਨ ਵਿਸ਼ੇਸ਼ਤਾਵਾਂ ਲਿਖਣੀਆਂ ਹੋਣ ਤਾਂ ਹਿਮਾਲਿਆ, ਅਰਧ-ਪਹਾੜੀ ਦੇਸ਼ ਅਤੇ ਮੈਦਾਨੀ ਦੇਸ਼ ਚੁਣੋ।
b) ਹਰ ਵਿਸ਼ੇਸ਼ਤਾ ਦੋ-ਤਿੰਨ ਵਾਕਾਂ ਵਿੱਚ ਲਿਖੋ।

 

Question 2: ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?

Answer:

ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਇਸ ਦੇ ਉੱਤਰ-ਪੱਛਮ ਵੱਲ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਨਾਂ ਦੇ ਦੱਰੇ ਸਥਿਤ ਹਨ। ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਕੋਈ ਔਖਾ ਕੰਮ ਨਹੀਂ ਸੀ। ਪ੍ਰਾਚੀਨ ਸਮੇਂ ਤੋਂ ਵਿਦੇਸ਼ੀ ਹਮਲਾਵਰ ਇਸ ਰਸਤੇ ਤੋਂ ਹਮਲੇ ਕਰਦੇ ਸਨ। ਇਨ੍ਹਾਂ ਹਮਲਾਵਰਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ। ਪੰਜਾਬ ‘ਤੇ ਜਿੱਤ ਪ੍ਰਾਪਤ ਕਰਨ ਦੇ ਬਾਅਦ ਹੀ ਉਹ ਅੱਗੇ ਕਦਮ ਵਧਾ ਸਕੇ। ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ।

Exam Tips:

a) ਦੱਰਿਆਂ ਦੇ ਨਾਂ ਅਤੇ ਹਮਲਾਵਰਾਂ ਦੇ ਇੱਕ-ਦੋ ਨਾਂ ਜ਼ਰੂਰ ਦਿਓ।
b) ਅੰਤ ਵਿੱਚ ਇੱਕ ਸਪਸ਼ਟ ਵਾਕ ਲਿਖੋ ਕਿ ਇਸ ਕਾਰਨ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ।

 

Question 3: ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕੀ ਮਹੱਤਵ ਹੈ?

Answer:

ਪੰਜਾਬ ਦਾ ਭਾਰਤੀ ਇਤਿਹਾਸ ਵਿੱਚ ਕਈ ਕਾਰਨਾਂ ਕਰਕੇ ਵਿਸ਼ੇਸ਼ ਮਹੱਤਵ ਹੈ। ਆਰੀਆਂ ਨੇ ਆਪਣੇ ਸਭ ਤੋਂ ਪ੍ਰਸਿੱਧ ਧਾਰਮਿਕ ਗ੍ਰੰਥ ਰਿਗਵੇਦ ਦੀ ਰਚਨਾ ਇਸੇ ਪਵਿੱਤਰ ਧਰਤੀ ‘ਤੇ ਕੀਤੀ ਮਹਾਂਭਾਰਤ ਦਾ ਯੁੱਧ ਵੀ ਇਸੇ ਧਰਤੀ ‘ਤੇ ਲੜਿਆ ਗਿਆ ਹੈ। ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਦਾ ਸੰਦੇਸ਼ ਵੀ ਇੱਥੇ ਹੀ ਦਿੱਤਾ ਸੀ। ਇਸ ਧਰਤੀ ‘ਤੇ ਚੰਦਰਗੁਪਤ ਮੌਰੀਆ ਨੇ ਭਾਰਤ ਦਾ ਪਹਿਲਾ ਸਾਮਰਾਜ ਸਥਾਪਿਤ ਕੀਤਾ। ਭਾਰਤੀ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਲੜਾਈਆਂ ਵੀ ਇੱਥੇ ਹੀ ਲੜੀਆਂ ਗਈਆਂ। ਇਸੇ ਹੀ ਪਵਿੱਤਰ ਧਰਤੀ ਉੱਤੇ ਸਿੱਖ ਧਰਮ ਦੇ ਨੌਂ ਗੁਰੂਆਂ ਨੇ ਅਵਤਾਰ ਧਾਰਿਆ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦਾ ਵਧੇਰੇ ਸਮਾਂ ਪੰਜਾਬ ਵਿੱਚ ਹੀ ਬਤੀਤ ਹੋਇਆ।

Exam Tips:

a) ਚਾਰ-ਪੰਜ ਮੁੱਖ ਗੱਲਾਂ ਹੀ ਲਿਖੋ: ਰਿਗਵੇਦ ਦੀ ਰਚਨਾ, ਮੌਰੀਆ ਸਾਮਰਾਜ, ਨਿਰਣਾਇਕ ਲੜਾਈਆਂ ਅਤੇ ਸਿੱਖ ਗੁਰੂ।

 

Question 4: ਹਿਮਾਲਿਆ ਪਰਬਤ ਦੇ ਪੰਜਾਬ ਨੂੰ ਕਿਹੜੇ ਮੁੱਖ ਲਾਭ ਹੋਏ? ਜਾਂ ਹਿਮਾਲਿਆ ਦੇ ਪੰਜਾਬ ਨੂੰ ਹੋਣ ਵਾਲੇ ਕੋਈ ਤਿੰਨ ਲਾਭ ਲਿਖੋ।

Answer:

1. ਹਿਮਾਲਿਆ ਪਰਬਤ ਸਦੀਆਂ ਤੋਂ ਇੱਕ ਪਹਿਰੇਦਾਰ ਦਾ ਕੰਮ ਦਿੰਦਾ ਰਿਹਾ ਹੈ।
2. ਹਿਮਾਲਿਆ ਦੀਆਂ ਵਾਦੀਆਂ ਨੇ ਪੰਜਾਬ ਨੂੰ ਸ਼ਿਮਲਾ, ਮਨਾਲੀ, ਕੁੱਲੂ, ਡਲਹੌਜ਼ੀ ਵਰਗੇ ਨਗਰ ਦਿੱਤੇ।
3. ਹਿਮਾਲਿਆ ਨੇ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ।

Exam Tips:

a) ਤਿੰਨ ਲਾਭ ਪੁੱਛੇ ਹੋਣ ਤਾਂ ਪਹਿਰੇਦਾਰ, ਪਰਬਤੀ ਨਗਰ ਅਤੇ ਆਰਥਿਕ ਖ਼ੁਸ਼ਹਾਲੀ ਲਿਖ ਦਿਓ।

 

Question 5: ਦੁਆਬ ਸ਼ਬਦ ਤੋਂ ਕੀ ਭਾਵ ਹੈ? ਪੰਜਾਬ ਦੇ ਦੁਆਬਿਆਂ ਦਾ ਸੰਖੇਪ ਵਰਣਨ ਦਿਓ। ਜਾਂ ਪੰਜਾਬ ਦੇ ਦੁਆਬਿਆਂ ਦਾ ਵਰਣਨ ਕਰੋ।

Answer:

ਦੁਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਭਾਵ ਹੈ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ
ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਿਸਤ ਜਲੰਧਰ ਦੁਆਬ ਕਹਿੰਦੇ ਹਨ।
ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਾਰੀ ਦੁਆਬ ਕਹਿੰਦੇ ਹਨ।
ਰਾਵੀ ਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ।
ਚਨਾਬ ਅਤੇ ਜੇਹਲਮ ਦੇ ਵਿਚਕਾਰਲੇ ਦੇਸ਼ ਨੂੰ ਚੱਜ ਦੁਆਬ ਕਹਿੰਦੇ ਹਨ।
ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਸਿੰਧ ਸਾਗਰ ਦੁਆਬ ਕਹਿੰਦੇ ਹਨ।

Exam Tips:

a) ਪੰਜ ਦੁਆਬਿਆਂ ਦੇ ਨਾਂ ਸਤਲੁਜ ਤੋਂ ਸਿੰਧ ਵੱਲ ਇੱਕੋ ਕ੍ਰਮ ਵਿੱਚ ਲਿਖੋ।
b) ਹਰ ਦੁਆਬ ਨਾਲ ਉਸ ਦੇ ਦੋ ਦਰਿਆ ਜ਼ਰੂਰ ਦਿਓ।

 

Question 6: ਪੰਜਾਬ ਦੇ ਮੈਦਾਨੀ ਭਾਗਾਂ ਦਾ ਸੰਖੇਪ ਵਿੱਚ ਵਰਣਨ ਕਰੋ।

Answer:

ਮੈਦਾਨੀ ਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ। ਸਹੀ ਅਰਥਾਂ ਵਿੱਚ ਇਹੋ ਪੰਜਾਬ ਹੈ। ਇਹ ਪ੍ਰਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਹੈ। ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਕੀਤੀ ਜਾਂਦੀ ਹੈ। ਇਸ ਦੀ ਸਮੁੰਦਰ ਤਲ ਤੋਂ ਔਸਤ ਉਚਾਈ 1000 ਫੁੱਟ ਤੋਂ ਵੱਧ ਨਹੀਂ ਹੈ। ਪੰਜਾਬ ਵਿੱਚ ਵਹਿਣ ਵਾਲੇ ਪੰਜੇ ਦਰਿਆ-ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ-ਇਸੇ ਦੇਸ਼ ਵਿੱਚ ਵਹਿੰਦੇ ਹਨ ਕਿਉਂਕਿ ਇਹ ਦੇਸ਼ ਬਹੁਤ ਉਪਜਾਊ ਹੈ, ਵਰਖਾ ਕਾਫ਼ੀ ਹੁੰਦੀ ਹੈ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹਨ ਇਸ ਲਈ ਇੱਥੇ ਦੀ ਵਸੋਂ ਵੀ ਕਾਫ਼ੀ ਸੰਘਣੀ ਹੈ। ਮੈਦਾਨੀ ਦੇਸ਼ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ(ੳ) ਪੰਜ ਦੁਆਬੇ, (ਅ) ਮਾਲਵਾ ਅਤੇ ਬਾਂਗਰ, (ਇ) ਦੱਖਣ-ਪੱਛਮ ਦੇ ਮਾਰੂਥਲ।

Exam Tips:

a) ਮੈਦਾਨੀ ਦੇਸ਼ ਦੇ ਤਿੰਨ ਭਾਗ ਯਾਦ ਰੱਖੋ: ਪੰਜ ਦੁਆਬ, ਮਾਲਵਾ ਤੇ ਬਾਂਗਰ, ਅਤੇ ਦੱਖਣ-ਪੱਛਮ ਦੇ ਮਾਰੂਥਲ।
b) ਮੈਦਾਨ ਦੇ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਗਿਣੇ ਜਾਣ ਵਾਲੀ ਗੱਲ ਲਿਖੋ।

 

Question 7: ਮਾਲਵਾ ਅਤੇ ਬਾਂਗਰ ਤੋਂ ਤੁਹਾਡਾ ਕੀ ਭਾਵ ਹੈ?

Answer:

ਮਾਲਵਾ-ਸਤਲੁਜ ਅਤੇ ਘੱਗਰ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਮਾਲਵਾ ਕਿਹਾ ਜਾਂਦਾ ਹੈ। ਇਸ ਵਿੱਚ ਪਟਿਆਲਾ, ਲੁਧਿਆਣਾ, ਸਰਹਿੰਦ, ਸੰਗਰੂਰ, ਮਲੇਰਕੋਟਲਾ, ਬਠਿੰਡਾ, ਫ਼ਰੀਦਕੋਟ ਅਤੇ ਨਾਭਾ ਸ਼ਾਮਲ ਹਨ। ਇਸ ਦੇਸ਼ ਵਿੱਚ ਪ੍ਰਾਚੀਨ ਕਾਲ ਵਿੱਚ ‘ਮਲਵ’ ਨਾਂ ਦਾ ਪ੍ਰਸਿੱਧ ਕਬੀਲਾ ਆਬਾਦ ਸੀ ਜਿਸ ਕਾਰਨ ਇਸ ਦੇਸ਼ ਦਾ ਨਾਂ ਮਾਲਵਾ ਪੈ ਗਿਆ। ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ। ਬਾਂਗਰ-ਘੱਗਰ ਅਤੇ ਜਮਨਾ ਦਰਿਆਵਾਂ ਦੇ ਵਿਚਾਲੇ ਸਥਿਤ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ। ਇਸ ਦੇਸ਼ ਵਿੱਚ ਅੰਬਾਲਾ, ਪਾਨੀਪਤ, ਰੋਹਤਕ, ਕਰਨਾਲ, ਕੁਰੂਕਸ਼ੇਤਰ, ਗੁਰੂਗ੍ਰਾਮ (ਗੁੜਗਾਂਵ), ਜੀਂਦ ਅਤੇ ਹਿਸਾਰ ਦੇ ਇਲਾਕੇ ਸ਼ਾਮਲ ਹਨ। ਪੰਜਾਬ ਦੇ ਇਸ ਭਾਗ ਵਿੱਚ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਲੜਾਈਆਂ ਹੋਈਆਂ।

Exam Tips:

a) ਮਾਲਵਾ ਅਤੇ ਬਾਂਗਰ ਦੀਆਂ ਹੱਦਾਂ ਦਰਿਆਵਾਂ ਨਾਲ ਲਿਖੋ ਅਤੇ ਹਰ ਇੱਕ ਦੇ ਕੁਝ ਸ਼ਹਿਰ ਗਿਣਾਓ।
b) ਬਾਂਗਰ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ।

 

Question 8: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਰਾਜਨੀਤਿਕ ਇਤਿਹਾਸ ਉੱਤੇ ਕੀ ਪ੍ਰਭਾਵ ਪਾਇਆ ਹੈ? ਜਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੀ ਰਾਜਨੀਤਿਕ ਪ੍ਰਭਾਵ ਪਏ? ਜਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਈਆਂ ਦੇ ਕੋਈ ਤਿੰਨ ਰਾਜਨੀਤਿਕ ਪ੍ਰਭਾਵ ਲਿਖੋ।

Answer:

1. ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਸਿੱਟੇ ਵਜੋਂ ਭਾਰਤੀ ਇਤਿਹਾਸ ਦੀਆਂ ਕਈ ਮਹੱਤਵਪੂਰਨ ਲੜਾਈਆਂ ਪੰਜਾਬ ਵਿੱਚ ਲੜੀਆਂ ਗਈਆਂ।
2. ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਲਾਹੌਰ, ਮੁਲਤਾਨ, ਪਿਸ਼ਾਵਰ ਅਤੇ ਸਰਹਿੰਦ ਨਾਂ ਦੇ ਸ਼ਹਿਰਾਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ।
3. ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ।
4. ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਵੀ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ।

Exam Tips:

a) ਤਿੰਨ ਪ੍ਰਭਾਵ ਪੁੱਛੇ ਹੋਣ ਤਾਂ ਪ੍ਰਵੇਸ਼ ਦੁਆਰ, ਨਿਰਣਾਇਕ ਲੜਾਈਆਂ ਅਤੇ ਦਰਿਆ/ਜੰਗਲ ਚੁਣੋ।
b) ਇਸ ਉੱਤਰ ਵਿੱਚ ਕੇਵਲ ਰਾਜਨੀਤਿਕ ਪ੍ਰਭਾਵ ਲਿਖੋ।

 

Question 9: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਆਰਥਿਕ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ਹੈ। ਜਾਂ ਪੰਜਾਬ ਦੇ ਭੂਗੋਲ ਦੇ ਤਿੰਨ ਮੁੱਖ ਆਰਥਿਕ ਸਿੱਟਿਆਂ ਦਾ ਵਰਣਨ ਕਰੋ। ਜਾਂ ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਆਰਥਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ?

Answer:

1. ਪੰਜਾਬ ਦਾ ਮੈਦਾਨੀ ਭਾਗ ਬਹੁਤ ਉਪਜਾਊ ਹੋਣ ਦੇ ਕਾਰਨ ਇੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ ਹੈ। ਪੰਜਾਬ ਵਿੱਚ ਭਰਪੂਰ ਪੈਦਾਵਾਰ ਹੁੰਦੀ ਹੈ।
2. ਪੰਜਾਬ ਦੇ ਪਹਾੜੀ ਦੇਸ਼ਾਂ ਵਿੱਚ ਲੋਕ ਭੇਡ, ਬੱਕਰੀਆਂ ਪਾਲਦੇ ਹਨ।
3. ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਦੇ ਲਾਹੌਰ, ਮੁਲਤਾਨ, ਪਿਸ਼ਾਵਰ, ਗੁਜਰਾਂਵਾਲਾ, ਬਠਿੰਡਾ, ਸਰਹਿੰਦ, ਜਲੰਧਰ, ਅੰਮ੍ਰਿਤਸਰ ਅਤੇ ਸਮਾਣਾ ਸ਼ਹਿਰ ਪ੍ਰਸਿੱਧ ਵਪਾਰਿਕ ਨਗਰ ਬਣ ਗਏ।
4. ਪੰਜਾਬ ਦੀ ਭੂਗੋਲਿਕ ਸਥਿਤੀ ਦੇ ਕਾਰਨ ਹੀ ਇੱਥੋਂ ਦਾ ਵਿਦੇਸ਼ੀ ਵਪਾਰ ਬਹੁਤ ਵਿਕਸਿਤ ਰਿਹਾ ਹੈ।

Exam Tips:

a) ਪ੍ਰਭਾਵ ਖੇਤੀ, ਵਪਾਰ ਅਤੇ ਵਪਾਰਿਕ ਨਗਰਾਂ ਦੇ ਸਿਰਲੇਖਾਂ ਹੇਠ ਲਿਖੋ।
b) ਪਹਾੜੀ ਇਲਾਕਿਆਂ ਵਿੱਚ ਭੇਡਾਂ-ਬੱਕਰੀਆਂ ਪਾਲਣ ਦਾ ਜ਼ਿਕਰ ਵੀ ਕਰੋ।

 

Question 10: ਪੰਜਾਬ ਦੇ ਦਰਿਆਵਾਂ ਨੇ ਇੱਥੋਂ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ? ਜਾਂ ਪੰਜਾਬ ਦੀਆਂ ਨਦੀਆਂ ਦਾ ਪੰਜਾਬ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਿਆ? ਜਾਂ ਪੰਜਾਬ ਦੀਆਂ ਨਦੀਆਂ ਨੇ ਪੰਜਾਬ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ?

Answer:

ਪੰਜਾਬ ਦੇ ਇਤਿਹਾਸ ਨੂੰ ਇੱਥੇ ਰਹਿਣ ਵਾਲੇ ਦਰਿਆਵਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਦਰਿਆਵਾਂ ਦੇ ਕਾਰਨ ਹੀ ਵਿਦੇਸ਼ੀ ਹਮਲਾਵਰ ਆਪਣੇ ਕਦਮ ਅੱਗੇ ਨਹੀਂ ਵਧਾ ਸਕੇ ਅਤੇ ਦੇਸ਼ ਦੀ ਸੁਰੱਖਿਆ ਹੁੰਦੀ ਰਹੀ। ਜਦੋਂ ਇਨ੍ਹਾਂ ਦਰਿਆਵਾਂ ਵਿੱਚ ਹੜ੍ਹ ਆਏ ਹੁੰਦੇ ਸਨ ਤਾਂ ਉਨ੍ਹਾਂ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਸੀ। ਇਨ੍ਹਾਂ ਦਰਿਆਵਾਂ ਨੇ ਕਈ ਵਾਰੀ ਹਮਲਾਵਰਾਂ ਦਾ ਮਾਰਗ ਵੀ ਨਿਰਧਾਰਿਤ ਕੀਤਾ। ਇਨ੍ਹਾਂ ਦਰਿਆਵਾਂ ਕਾਰਨ ਪੰਜਾਬ ਦੀ ਧਰਤੀ ਉਪਜਾਊ ਬਣੀ।

Exam Tips:

a) ਦਰਿਆਵਾਂ ਨੇ ਹਮਲਾਵਰਾਂ ਨੂੰ ਰੋਕਿਆ ਵੀ ਅਤੇ ਉਨ੍ਹਾਂ ਦਾ ਮਾਰਗ ਵੀ ਨਿਰਧਾਰਿਤ ਕੀਤਾ; ਦੋਵੇਂ ਗੱਲਾਂ ਲਿਖੋ।
b) ਹੜ੍ਹ ਆਉਣ ‘ਤੇ ਦਰਿਆ ਪਾਰ ਕਰਨ ਦੀ ਮੁਸ਼ਕਲ ਦਾ ਜ਼ਿਕਰ ਕਰੋ।

 

Question 11: ਪੰਜਾਬ ਦੇ ਜੰਗਲਾਂ ਅਤੇ ਪਰਬਤਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ। ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ? ਜਾਂ ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਨੇ ਇਸ ਦੇ ਇਤਿਹਾਸ ‘ ਤੇ ਕੀ ਪ੍ਰਭਾਵ ਪਾਇਆ? ਜਾਂ ਪੰਜਾਬ ਦੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

Answer:

ਪੰਜਾਬ ਦੇ ਇਤਿਹਾਸ ‘ਤੇ ਪੰਜਾਬ ਦੇ ਜੰਗਲਾਂ ਤੇ ਪਰਬਤਾਂ ਨੇ ਵੀ ਡੂੰਘਾ ਪ੍ਰਭਾਵ ਪਾਇਆ ਹੈ। 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਉੱਤੇ ਮੁਗ਼ਲਾਂ ਅਤੇ ਅਫ਼ਗਾਨਾਂ ਦੇ ਜ਼ੁਲਮ ਜਦੋਂ ਬਹੁਤ ਵੱਧ ਗਏ ਤਾਂ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਨੇ ਹੀ ਉਨ੍ਹਾਂ ਨੂੰ ਸ਼ਰਨ ਦਿੱਤੀ। ਇੱਥੋਂ ਉਨ੍ਹਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਅਪਣਾ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ। ਉਹ ਦੁਸ਼ਮਣਾਂ ਦੀ ਫ਼ੌਜ ‘ਤੇ ਅਚਾਨਕ ਹਮਲਾ ਕਰਕੇ ਫਿਰ ਇਨ੍ਹਾਂ ਜੰਗਲਾਂ ਅਤੇ ਪਰਬਤਾਂ ਵਿੱਚ ਜਾ ਲੁਕਦੇ ਸਨ। ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਅਪਣਾ ਕੇ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟ ਲਿਆ ਸੀ।

Exam Tips:

a) ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਇਸ ਉੱਤਰ ਦਾ ਕੇਂਦਰੀ ਨੁਕਤਾ ਹੈ।
b) ਇੱਕ ਵਾਕ ਵਿੱਚ ਦੱਸੋ ਕਿ ਜੰਗਲਾਂ-ਪਰਬਤਾਂ ਨੇ ਸਿੱਖਾਂ ਨੂੰ ਸ਼ਰਨ ਦਿੱਤੀ।

 

Question 12: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇਸ ਦੇ ਸਮਾਜਿਕ-ਸੰਸਕ੍ਰਿਤਿਕ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ? ਜਾਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਪ੍ਰਭਾਵਾਂ ਦਾ ਵਰਣਨ ਕਰੋ।

Answer:

ਪ੍ਰਾਚੀਨ ਕਾਲ ਤੋਂ ਅਨੇਕਾਂ ਹਮਲਾਵਰ ਪੰਜਾਬ ਵਿੱਚ ਹੀ ਵਸ ਗਏ। ਉਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰਵਾ ਲਏ। ਸਿੱਟੇ ਵਜੋਂ ਪੰਜਾਬ ਵਿੱਚ ਕਈ ਨਵੀਆਂ ਜਾਤੀਆਂ ਤੇ ਉਪਜਾਤੀਆਂ ਹੋਂਦ ਵਿੱਚ ਆਈਆਂ। ਪੰਜਾਬ ਵਿੱਚ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕਾਂ ਦੇ ਆਬਾਦ ਹੋਣ ਕਾਰਨ ਇੱਕ ਨਵੇਂ ਸਭਿਆਚਾਰ ਦਾ ਜਨਮ ਹੋਇਆ। ਵਿਦੇਸ਼ੀਆਂ ਦੇ ਲਗਾਤਾਰ ਹਮਲਿਆਂ ਕਾਰਨ ਪੰਜਾਬ ਦੇ ਸਾਹਿਤ ਅਤੇ ਕਲਾ ਨੂੰ ਭਾਰੀ ਧੱਕਾ ਲੱਗਿਆ।

Exam Tips:

a) ਤਿੰਨ ਗੱਲਾਂ ਲਿਖੋ: ਪੰਜਾਬੀਆਂ ਦੇ ਗੁਣ, ਨਵੀਆਂ ਜਾਤੀਆਂ ਅਤੇ ਕਲਾ-ਸਾਹਿਤ ਦੀ ਹਾਨੀ।

 

Question 13: ਪੰਜਾਬ ਦੇ ਭੂਗੋਲ ਨੇ ਇੱਥੋਂ ਦੇ ਧਾਰਮਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ? ਜਾਂ “ਪੰਜਾਬ ਧਾਰਮਿਕ ਅੰਦੋਲਨਾਂ ਦੀ ਭੂਮੀ ਹੈ।” ਇਸ ਕਥਨ ਦੀ ਵਿਆਖਿਆ ਕਰੋ।

Answer:

ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇੱਥੋਂ ਦੇ ਲੋਕਾਂ ਦੇ ਧਾਰਮਿਕ ਜੀਵਨ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ। ਪੰਜਾਬ ਨੂੰ ਹਿੰਦੂ ਧਰਮ ਦੀ ਜਨਮ ਭੂਮੀ ਕਿਹਾ ਜਾਂਦਾ ਹੈ। ਆਰੀਆ ਸਭ ਤੋਂ ਪਹਿਲਾਂ ਇਸੇ ਦੇਸ਼ ਵਿੱਚ ਆ ਕੇ ਵਸੇ ਸਨ। ਇੱਥੇ ਹੀ ਉਨ੍ਹਾਂ ਨੇ ਆਪਣੇ ਧਾਰਮਿਕ ਸਾਹਿਤ ਦੀ ਰਚਨਾ ਕੀਤੀ। ਪੰਜਾਬ ਵਿੱਚ ਭਾਰਤ ਦੇ ਹੋਰਨਾਂ ਭਾਗਾਂ ਦੇ ਮੁਕਾਬਲੇ ਇਸਲਾਮ ਦਾ ਵਧੇਰੇ ਪ੍ਰਚਾਰ ਹੋਇਆ। ਪੰਜਾਬ ਵਿੱਚ ਹੀ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਅੱਠ ਉੱਤਰਾਧਿਕਾਰੀਆਂ ਨੇ ਅਵਤਾਰ ਧਾਰਿਆ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਵਧੇਰੇ ਸਮਾਂ ਇੱਥੇ ਹੀ ਬਤੀਤ ਹੋਇਆ ਸੀ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਧਰਤੀ ਨੇ ਵੱਖ-ਵੱਖ ਧਰਮਾਂ ਦਾ ਪਾਲਣਪੋਸ਼ਣ ਕੀਤਾ।

Exam Tips:

a) ਹਿੰਦੂ ਧਰਮ, ਇਸਲਾਮ ਅਤੇ ਸਿੱਖ ਧਰਮ ਦਾ ਕ੍ਰਮ ਰੱਖੋ।
b) ਸਿੱਖ ਧਰਮ ਦੇ ਗੁਰੂ ਸਾਹਿਬਾਨ ਦਾ ਪੰਜਾਬ ਨਾਲ ਸੰਬੰਧ ਜ਼ਰੂਰ ਦੱਸੋ।

 

Question 14: ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਇੱਥੋਂ ਦੇ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਾਇਆ। ਕਿਸੇ ਤਿੰਨ ਮਹੱਤਵਪੂਰਨ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ।

Answer:

1. ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ।
2. ਇਸ ਦੇ ਉੱਤਰ-ਪੱਛਮ ਵਿੱਚ ਸਥਿਤ ਦੱਰਿਆਂ ਰਾਹੀਂ ਵਿਦੇਸ਼ੀ ਹਮਲਾਵਰ ਭਾਰਤ ‘ਤੇ ਹਮਲੇ ਕਰਦੇ ਰਹੇ ਹਨ।
3. ਪੰਜਾਬ ਦੀ ਇਸ ਪਵਿੱਤਰ ਧਰਤੀ ‘ਤੇ ਸਿੱਖ ਧਰਮ ਨੇ ਜਨਮ ਲਿਆ।
4. ਪੰਜਾਬ ਕਿਉਂਕਿ ਸਦੀਆਂ ਤਕ ਯੁੱਧਾਂ ਦਾ ਅਖਾੜਾ ਬਣਿਆ ਰਿਹਾ ਹੈ ਇਸ ਲਈ ਇੱਥੇ ਕਲਾ ਅਤੇ ਸਾਹਿਤ ਦਾ ਵਿਕਾਸ ਨਹੀਂ ਹੋ ਸਕਿਆ।
5. ਪ੍ਰਾਚੀਨ ਸਮੇਂ ਤੋਂ ਹੀ ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਆਰਥਿਕ ਪੱਖ ਤੋਂ ਬੜਾ ਖ਼ੁਸ਼ਹਾਲ ਰਿਹਾ ਹੈ। ਵਸਤੂਨਿਸ਼ਠ ਪ੍ਰਸ਼ਨ

Exam Tips:

a) ਪੰਜ ਵਿੱਚੋਂ ਕੋਈ ਤਿੰਨ ਨੁਕਤੇ ਚੁਣ ਕੇ ਲਿਖੋ।
b) ਹਰ ਨੁਕਤਾ ਇੱਕ-ਦੋ ਵਾਕਾਂ ਵਿੱਚ ਹੀ ਰੱਖੋ।

 

ਵਸਤੂਨਿਸ਼ਠ ਪ੍ਰਸ਼ਨ – ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਉੱਤਰ

Question 1: ਪੰਜਾਬ ਸ਼ਬਦ ਤੋਂ ਕੀ ਭਾਵ ਹੈ? ਜਾਂ ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ?

Answer:

ਪੰਜ ਦਰਿਆਵਾਂ ਦੀ ਧਰਤੀ।

Exam Tips:

a) ‘ਪੰਜ’ ਅਤੇ ‘ਆਬ’ ਫ਼ਾਰਸੀ ਦੇ ਸ਼ਬਦ ਹਨ; ‘ਆਬ’ ਦਾ ਅਰਥ ਪਾਣੀ ਜਾਂ ਦਰਿਆ ਹੈ।

 

Question 2: ਪੰਜਾਬ ਦਾ ਨਾਂ ਪੰਜਾਬ ਕਿਉਂ ਪਿਆ?

Answer:

ਕਿਉਂਕਿ ਇੱਥੇ ਪੰਜ ਦਰਿਆ ਵਹਿੰਦੇ ਸਨ।

Exam Tips:

a) ਇਹ ਗੱਲ ਇੱਕ ਵਾਕ ਵਿੱਚ ਲਿਖੋ ਅਤੇ ਪੰਜ ਦਰਿਆਵਾਂ ਦੇ ਨਾਂ ਵੀ ਯਾਦ ਰੱਖੋ।

 

Question 3: ਪੰਜਾਬ ਦੇ ਪੰਜ ਦਰਿਆ ਕਿਹੜੇ-ਕਿਹੜੇ ਹਨ? ਜਾਂ ਪੰਜਾਬ ਦੇ ਕਿਸੇ ਦੋ ਦਰਿਆਵਾਂ ਦੇ ਨਾਂ ਲਿਖੋ। ਜਾਂ ਪੰਜਾਬ ਦੇ ਕਿਸੇ ਇੱਕ ਦਰਿਆ ਦਾ ਨਾਂ ਦੱਸੋ।

Answer:

ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ।

Exam Tips:

a) ਦਰਿਆ ਪੂਰਬ ਤੋਂ ਪੱਛਮ ਦੇ ਕ੍ਰਮ ਨਾਲ ਯਾਦ ਕਰੋ।

 

Question 4: ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ? ਜਾਂ ਰਿਗਵੈਦਿਕ ਕਾਲ ਵਿੱਚ ਪੰਜਾਬ ਦਾ ਕੀ ਨਾਂ ਸੀ?

Answer:

ਸਪਤ ਸਿੰਧੂ।

Exam Tips:

a) ਇਹ ਨਾਂ ਰਿਗਵੈਦਿਕ ਕਾਲ ਨਾਲ ਜੋੜ ਕੇ ਯਾਦ ਕਰੋ; ਮਹਾਂਕਾਵਾਂ-ਪੁਰਾਣਾਂ ਦਾ ਨਾਂ ਵੱਖਰਾ ਹੈ।

 

Question 5: ਸਪਤ ਸਿੰਧੂ ਤੋਂ ਕੀ ਭਾਵ ਹੈ?

Answer:

ਸੱਤ ਦਰਿਆ।

Exam Tips:

a) ‘ਸਪਤ’ ਦਾ ਅਰਥ ਸੱਤ ਹੈ; ਇਨ੍ਹਾਂ ਵਿੱਚ ਸਿੰਧ ਅਤੇ ਸਰਸਵਤੀ ਵੀ ਗਿਣੇ ਜਾਂਦੇ ਸਨ।

 

Question 6: ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ?

Answer:

ਪੈਂਟਾਪੋਟਾਮੀਆ।

Exam Tips:

a) ਨਾਂ ਦਾ ਸ਼ੁੱਧ ਰੂਪ ਯਾਦ ਰੱਖੋ: ਪੈਂਟਾ (ਪੰਜ) + ਪੋਟਾਮੀਆ (ਦਰਿਆ)।

 

Question 7: ਪੈਂਟਾਪੋਟਾਮੀਆ ਤੋਂ ਕੀ ਭਾਵ ਹੈ?

Answer:

ਪੰਜ ਦਰਿਆ।

Exam Tips:

a) ਪੈਂਟਾ ਦਾ ਅਰਥ ਪੰਜ ਅਤੇ ਪੋਟਾਮੀਆ ਦਾ ਅਰਥ ਦਰਿਆ ਹੈ।

 

Question 8: ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ?

Answer:

ਪੰਚਨਦ।

Exam Tips:

a) ਇਸ ਨਾਂ ਨੂੰ ‘ਟੱਕ ਦੇਸ਼’ ਨਾਲ ਨਾ ਉਲਝਾਓ।

 

Question 9: ਪੰਚਨਦ ਤੋਂ ਕੀ ਭਾਵ ਹੈ?

Answer:

ਪੰਜ ਨਦੀਆਂ।

Exam Tips:

a) ਪੰਚ = ਪੰਜ, ਨਦ = ਨਦੀ/ਦਰਿਆ।

 

Question 10: ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ?

Answer:

ਕਿਉਂਕਿ ਇੱਥੇ ਲੰਬੇ ਸਮੇਂ ਤਕ ਟੱਕ ਕਬੀਲੇ ਦਾ ਸ਼ਾਸਨ ਰਿਹਾ ਸੀ।

Exam Tips:

a) ਨਾਂ ਦਾ ਕਾਰਨ ਹਮੇਸ਼ਾਂ ਟੱਕ ਕਬੀਲੇ ਦੇ ਰਾਜ ਨਾਲ ਜੋੜ ਕੇ ਲਿਖੋ।

 

Question 11: ਮੱਧ ਕਾਲ ਵਿੱਚ ਪੰਜਾਬ ਦਾ ਕੀ ਨਾਂ ਸੀ? ਜਾਂ ਮੱਧ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ?

Answer:

ਲਾਹੌਰ ਸੂਬਾ।

Exam Tips:

a) ਇਹ ਨਾਂ ਰਾਜਧਾਨੀ ਲਾਹੌਰ ਕਰਕੇ ਪਿਆ।

 

Question 12: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਨਾਂ ਦਿੱਤਾ ਗਿਆ?

Answer:

ਲਾਹੌਰ ਰਾਜ।

Exam Tips:

a) ‘ਲਾਹੌਰ ਸੂਬਾ’ (ਮੱਧ ਕਾਲ) ਅਤੇ ‘ਲਾਹੌਰ ਰਾਜ’ (ਰਣਜੀਤ ਸਿੰਘ ਦਾ ਸਮਾਂ) ਵਿੱਚ ਫ਼ਰਕ ਰੱਖੋ।

 

Question 13: ਲਾਹੌਰ ਰਾਜ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ?

Answer:

29 ਮਾਰਚ, 1849 ਈ.।

Exam Tips:

a) ਪੂਰੀ ਤਾਰੀਖ਼ ਯਾਦ ਰੱਖੋ: 29 ਮਾਰਚ, 1849 ਈ.।

 

Question 14: ਪੰਜਾਬ ‘ਤੇ ਅੰਗਰੇਜ਼ਾਂ ਦਾ ਕਬਜ਼ਾ ਸਭ ਤੋਂ ਬਾਅਦ ਵਿੱਚ ਕਿਉਂ ਹੋਇਆ?

Answer:

ਭੂਗੋਲਿਕ ਸਥਿਤੀ ਦੇ ਕਾਰਨ।

Exam Tips:

a) ਤੁਲਨਾ ਲਈ ਯਾਦ ਰੱਖੋ ਕਿ ਬੰਗਾਲ ‘ਤੇ ਕਬਜ਼ਾ 1757 ਈ. ਵਿੱਚ ਹੋਇਆ ਸੀ।

 

Question 15: 1947 ਈ. ਵਿੱਚ ਪੰਜਾਬ ਦਾ ਕਿਹੜਾ ਭਾਗ ਪਾਕਿਸਤਾਨ ਨੂੰ ਦਿੱਤਾ ਗਿਆ?

Answer:

ਪੱਛਮੀ ਭਾਗ।

Exam Tips:

a) ਵੰਡ ਦਾ ਸਾਲ 1947 ਈ. ਹੈ।

 

Question 16: ਪੰਜਾਬ ਦੇ ਭੂਗੋਲਿਕ ਖੰਡਾਂ ਦੇ ਨਾਂ ਦੱਸੋ। ਜਾਂ ਪੰਜਾਬ ਦੇ ਭੌਤਿਕ ਲੱਛਣਾਂ ਦੇ ਨਾਂ ਦੱਸੋ। ਜਾਂ ਪੰਜਾਬ ਨੂੰ ਭੂਗੋਲਿਕ ਦ੍ਰਿਸ਼ਟੀ ਤੋਂ ਕਿਹੜੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ?

Answer:

ਹਿਮਾਲਿਆ ਅਤੇ ਸੁਲੇਮਾਨ ਪਰਬਤ ਸ਼੍ਰੇਣੀਆਂ, ਉਪ-ਪਰਬਤੀ ਖੰਡ ਅਤੇ ਮੈਦਾਨੀ ਖੇਤਰ।

Exam Tips:

a) ਤਿੰਨ ਭਾਗ ਉੱਤਰ ਤੋਂ ਦੱਖਣ ਵੱਲ ਇਸੇ ਕ੍ਰਮ ਵਿੱਚ ਲਿਖੋ।

 

Question 17: ਪੰਜਾਬ ਨੂੰ ਕਿਸ ਦੀ ਖੜਗ ਭੁਜਾ ਕਿਹਾ ਜਾਂਦਾ ਹੈ?

Answer:

ਭਾਰਤ ਦੀ।

Exam Tips:

a) ‘ਖੜਗ ਭੁਜਾ’ ਦਾ ਅਰਥ ਤਲਵਾਰ ਵਾਲੀ ਬਾਂਹ ਹੈ।

 

Question 18: ਪੰਜਾਬ ਨੂੰ ਭਾਰਤ ਦੀ ਤਲਵਾਰ ਜਾਂ ਖੜਗ ਭੁਜਾ ਕਿਉਂ ਕਿਹਾ ਜਾਂਦਾ ਹੈ?

Answer:

ਇੱਥੋਂ ਦੇ ਲੋਕਾਂ ਨੇ ਭਾਰਤ ਦੀ ਸੁਰੱਖਿਆ ਲਈ ਮੁੱਖ ਭੂਮਿਕਾ ਨਿਭਾਈ।

Exam Tips:

a) ਕਾਰਨ ਸੁਰੱਖਿਆ ਵਿੱਚ ਪੰਜਾਬੀਆਂ ਦੀ ਭੂਮਿਕਾ ਹੈ, ਤਲਵਾਰ ਦਾ ਸ਼ਾਬਦਿਕ ਅਰਥ ਨਹੀਂ।

 

Question 19: ਭਾਰਤ ਦਾ ਪ੍ਰਵੇਸ਼ ਦੁਆਰ ਕਿਸ ਨੂੰ ਕਿਹਾ ਜਾਂਦਾ ਹੈ?

Answer:

ਪੰਜਾਬ ਨੂੰ।

Exam Tips:

a) ਇਸ ਦੇ ਪਿੱਛੇ ਉੱਤਰ-ਪੱਛਮੀ ਦੱਰੇ ਹਨ।

 

Question 20: ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?

Answer:

ਕਿਉਂਕਿ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਪਹੁੰਚਣ ਲਈ ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ।

Exam Tips:

a) ਵਾਕ ਵਿੱਚ ‘ਸਭ ਤੋਂ ਪਹਿਲਾਂ ਪੰਜਾਬ ਵਿੱਚੋਂ ਲੰਘਣਾ’ ਜ਼ਰੂਰ ਲਿਖੋ।

 

Question 21: ਪੰਜਾਬ ਵਿੱਚ ਆਉਣ ਵਾਲੇ ਵਿਦੇਸ਼ੀ ਹਮਲਾਵਰ ਕਿਸ ਦਿਸ਼ਾ ਤੋਂ ਪੰਜਾਬ ਵਿੱਚ ਪ੍ਰਵੇਸ਼ ਕਰਦੇ ਰਹੇ?

Answer:

ਉੱਤਰ-ਪੱਛਮੀ ਦਿਸ਼ਾ ਤੋਂ।

Exam Tips:

a) ਇਸ ਦਿਸ਼ਾ ਵਿੱਚ ਖੈਬਰ, ਕੁੱਰਮ, ਟੋਚੀ ਅਤੇ ਬੋਲਾਨ ਦੱਰੇ ਸਥਿਤ ਹਨ।

 

Question 22: ਭਾਰਤ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਦੱਰਿਆਂ ਵਿੱਚੋਂ ਸਭ ਤੋਂ ਜ਼ਿਆਦਾ ਵਿਦੇਸ਼ੀ ਹਮਲੇ ਕਿਸ ਦੱਰੇ ਰਾਹੀਂ ਹੋਏ?

Answer:

ਖੈਬਰ।

Exam Tips:

a) ਖੈਬਰ ਸਭ ਤੋਂ ਪ੍ਰਸਿੱਧ ਦੱਰਾ ਹੈ; ਗੋਮਲ ਦਾ ਨਾਂ ਗ਼ਲਤ ਵਿਕਲਪ ਵਜੋਂ ਆ ਸਕਦਾ ਹੈ।

 

Question 23: ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰੇ ਦਾ ਨਾਂ ਦੱਸੋ।

Answer:

ਖੈਬਰ।

Exam Tips:

a) ਇਸ ਤੋਂ ਇਲਾਵਾ ਕੁੱਰਮ, ਟੋਚੀ ਅਤੇ ਬੋਲਾਨ ਦੱਰੇ ਵੀ ਯਾਦ ਰੱਖੋ।

 

Question 24: ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ?

Answer:

ਮਾਊਂਟ ਐਵਰੈਸਟ।

Exam Tips:

a) ਉਚਾਈ 29,028 ਫੁੱਟ (ਲਗਭਗ 8848 ਮੀਟਰ) ਹੈ।

 

Question 25: ਹਿਮਾਲਿਆ ਪਰਬਤ ਦਾ ਪੰਜਾਬ ਨੂੰ ਕਿਹੜਾ ਇੱਕ ਮੁੱਖ ਲਾਭ ਹੋਇਆ?

Answer:

ਇਸ ਨੇ ਉੱਤਰੀ ਦਿਸ਼ਾ ਵੱਲੋਂ ਵਿਦੇਸ਼ੀ ਹਮਲਾਵਰਾਂ ਤੋਂ ਪੰਜਾਬ ਦੀ ਰੱਖਿਆ ਕੀਤੀ।

Exam Tips:

a) ਇੱਕ ਲਾਭ ਪੁੱਛਿਆ ਹੋਵੇ ਤਾਂ ਪਹਿਰੇਦਾਰੀ ਵਾਲਾ ਲਾਭ ਸਭ ਤੋਂ ਸੌਖਾ ਲਿਖਿਆ ਜਾਂਦਾ ਹੈ।

 

Question 26: ਪੰਜਾਬ ਦੇ ਕਿਸੇ ਇੱਕ ਸੁੰਦਰ ਪਰਬਤੀ ਨਗਰ ਦਾ ਨਾਂ ਦੱਸੋ ਜੋ ਹਿਮਾਲਿਆ ਦੀ ਦੇਣ ਹੈ।

Answer:

ਸ਼ਿਮਲਾ।

Exam Tips:

a) ਹੋਰ ਨਾਂ: ਮਨਾਲੀ, ਕੁੱਲੂ, ਕਾਂਗੜਾ, ਡਲਹੌਜ਼ੀ, ਕਸੌਲੀ।

 

Question 27: ਤਰਾਈ ਜਾਂ ਉਪ-ਪਰਬਤੀ ਦੇਸ਼ ਕਿੱਥੇ ਸਥਿਤ ਹੈ?

Answer:

ਹਿਮਾਲਿਆ ਪਹਾੜ ਦੇ ਉੱਚੇ ਦੇਸ਼ਾਂ ਅਤੇ ਪੰਜਾਬ ਦੇ ਮੈਦਾਨੀ ਦੇਸ਼ਾਂ ਵਿਚਾਲੇ।

Exam Tips:

a) ਇਹ ਦੇਸ਼ ਸ਼ਿਵਾਲਿਕ ਪਹਾੜੀਆਂ ਅਤੇ ਮੈਦਾਨ ਵਿਚਾਲੇ ਹੈ ਅਤੇ ਇੱਥੋਂ ਦੀ ਭੂਮੀ ਘੱਟ ਉਪਜਾਊ ਹੈ।

 

Question 28: ਦੁਆਬ ਸ਼ਬਦ ਤੋਂ ਕੀ ਭਾਵ ਹੈ?

Answer:

ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ।

Exam Tips:

a) ‘ਦੁ’ ਦਾ ਅਰਥ ਦੋ ਅਤੇ ‘ਆਬ’ ਦਾ ਅਰਥ ਪਾਣੀ ਹੈ।

 

Question 29: ਪੰਜਾਬ ਨੂੰ ਕੁੱਲ ਕਿੰਨੇ ਦੁਆਬਿਆਂ ਵਿੱਚ ਵੰਡਿਆ ਗਿਆ ਹੈ?

Answer:

ਪੰਜ।

Exam Tips:

a) ਪੰਜ ਦੁਆਬਿਆਂ ਦੇ ਨਾਂ ਯਾਦ ਰੱਖੋ।

 

Question 30: ਪੰਜ ਦੁਆਬੇ ਕਿਹੜੇ ਮੁਗ਼ਲ ਬਾਦਸ਼ਾਹ ਦੇ ਸਮੇਂ ਬਣਾਏ ਗਏ ਸਨ? ਜਾਂ ਪੰਜਾਬ ਨੂੰ ਦੁਆਬਿਆਂ ਵਿੱਚ ਕਿਸ ਸ਼ਾਸਕ ਨੇ ਵੰਡਿਆ?

Answer:

ਅਕਬਰ।

Exam Tips:

a) ਪਾਠ-ਪੁਸਤਕ ਅਨੁਸਾਰ ਉੱਤਰ ‘ਅਕਬਰ’ ਹੈ।

 

Question 31: ਪੰਜਾਬ ਦੇ ਪੰਜ ਦੁਆਬਿਆਂ ਦੇ ਨਾਂ ਲਿਖੋ। ਜਾਂ ਪੰਜਾਬ ਦੇ ਕਿਸੇ ਦੋ ਦੁਆਬਿਆਂ ਦੇ ਨਾਂ ਦੱਸੋ। ਜਾਂ ਕਿਸੇ ਇੱਕ ਦੁਆਬ ਦਾ ਨਾਂ ਲਿਖੋ।

Answer:

ਬਿਸਤ ਜਲੰਧਰ ਦੁਆਬ, ਬਾਰੀ ਦੁਆਬ, ਰਚਨਾ ਦੁਆਬ, ਚੱਜ ਦੁਆਬ ਅਤੇ ਸਿੰਧ ਸਾਗਰ ਦੁਆਬ।

Exam Tips:

a) ਦੁਆਬਿਆਂ ਨੂੰ ਪੂਰਬ ਤੋਂ ਪੱਛਮ ਦੇ ਕ੍ਰਮ ਵਿੱਚ ਯਾਦ ਕਰੋ।

 

Question 32: ਜਲੰਧਰ ਕਿਸ ਦੁਆਬ ਵਿੱਚ ਸਥਿਤ ਹੈ?

Answer:

ਬਿਸਤ ਜਲੰਧਰ ਦੁਆਬ।

Exam Tips:

a) ਇਸ ਦੁਆਬ ਦੇ ਦੋ ਵੱਡੇ ਸ਼ਹਿਰ ਜਲੰਧਰ ਅਤੇ ਹੁਸ਼ਿਆਰਪੁਰ ਹਨ।

 

Question 33: ਹੁਸ਼ਿਆਰਪੁਰ ਕਿਹੜੇ ਦੁਆਬ ਵਿੱਚ ਸਥਿਤ ਹੈ?

Answer:

ਬਿਸਤ ਜਲੰਧਰ ਦੁਆਬ।

Exam Tips:

a) ਹੁਸ਼ਿਆਰਪੁਰ ਨੂੰ ਬਾਰੀ ਦੁਆਬ ਨਾਲ ਨਾ ਜੋੜੋ।

 

Question 34: ਬਾਰੀ ਦੁਆਬ ਤੋਂ ਕੀ ਭਾਵ ਹੈ?

Answer:

ਰਾਵੀ ਅਤੇ ਬਿਆਸ ਦਰਿਆਵਾਂ ਵਿਚਕਾਰਲਾ ਦੇਸ਼।

Exam Tips:

a) ਬਾਰੀ = ਬਿਆਸ + ਰਾਵੀ ਵਾਲਾ ਇਲਾਕਾ।

 

Question 35: ਬਾਰੀ ਦੁਆਬ ਦੇ ਕਿਸੇ ਇੱਕ ਪ੍ਰਸਿੱਧ ਸ਼ਹਿਰ ਦਾ ਨਾਂ ਦੱਸੋ।

Answer:

ਲਾਹੌਰ।

Exam Tips:

a) ਦੂਜਾ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਹੈ।

 

Question 36: ਲਾਹੌਰ ਕਿਸ ਦੁਆਬ ਵਿੱਚ ਸਥਿਤ ਹੈ?

Answer:

ਬਾਰੀ ਦੁਆਬ ਵਿੱਚ।

Exam Tips:

a) ਲਾਹੌਰ ਅਤੇ ਅੰਮ੍ਰਿਤਸਰ ਦੋਵੇਂ ਬਾਰੀ ਦੁਆਬ ਵਿੱਚ ਹਨ।

 

Question 37: ਬਾਰੀ ਦੁਆਬ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Answer:

ਮਾਝਾ।

Exam Tips:

a) ਮਾਝੇ ਦੇ ਵਸਨੀਕਾਂ ਨੂੰ ਮਝੈਲ ਕਿਹਾ ਜਾਂਦਾ ਹੈ।

 

Question 38: ਦੁਆਬ ਬਾਰੀ ਨੂੰ ‘ਮਾਝਾ’ ਕਿਉਂ ਕਿਹਾ ਜਾਂਦਾ ਹੈ?

Answer:

ਪੰਜਾਬ ਦੇ ਮੱਧ ਵਿੱਚ ਸਥਿਤ ਹੋਣ ਦੇ ਕਾਰਨ।

Exam Tips:

a) ‘ਮਾਝਾ’ ਦਾ ਭਾਵ ਵਿਚਕਾਰਲਾ ਹਿੱਸਾ ਹੈ।

 

Question 39: ਅੰਮ੍ਰਿਤਸਰ ਕਿਸ ਦੁਆਬ ਵਿੱਚ ਸਥਿਤ ਹੈ?

Answer:

ਬਾਰੀ ਦੁਆਬ ਵਿੱਚ।

Exam Tips:

a) ਅੰਮ੍ਰਿਤਸਰ ਮਾਝਾ ਖੇਤਰ ਦਾ ਪ੍ਰਸਿੱਧ ਸ਼ਹਿਰ ਹੈ।

 

Question 40: ਮਾਲਵਾ ਦੇ ਲੋਕਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Answer:

ਮਲਵਈ।

Exam Tips:

a) ਮਲਵਈ ਨਾਂ ਪ੍ਰਾਚੀਨ ਮਲਵ ਕਬੀਲੇ ਨਾਲ ਜੁੜਿਆ ਹੈ।

 

Question 41: ਮਾਲਵਾ ਦੇਸ਼ ਕਿੱਥੇ ਸਥਿਤ ਹੈ?

Answer:

ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ।

Exam Tips:

a) ਜਮਨਾ ਵਾਲੀ ਹੱਦ ਬਾਂਗਰ ਦੀ ਹੈ, ਮਾਲਵੇ ਦੀ ਨਹੀਂ।

 

Question 42: ਮਾਲਵਾ ਦਾ ਇਹ ਨਾਂ ਕਿਉਂ ਪਿਆ?

Answer:

ਮਲਵ ਨਾਂ ਦੀ ਬਹਾਦਰ ਜਾਤੀ ਦੇ ਨਿਵਾਸ ਕਾਰਨ।

Exam Tips:

a) ਨਾਂ ਦਾ ਕਾਰਨ ਮਲਵ ਕਬੀਲਾ ਹੈ।

 

Question 43: ਮਾਲਵਾ ਦੇਸ਼ ਦੇ ਕਿਸੇ ਇੱਕ ਮੁੱਖ ਨਗਰ ਦਾ ਨਾਂ ਲਿਖੋ।

Answer:

ਪਟਿਆਲਾ।

Exam Tips:

a) ਹੋਰ ਨਗਰ: ਲੁਧਿਆਣਾ, ਸਰਹਿੰਦ, ਸੰਗਰੂਰ, ਬਠਿੰਡਾ, ਨਾਭਾ।

 

Question 44: ਰਚਨਾ ਦੁਆਬ ਤੋਂ ਕੀ ਭਾਵ ਹੈ?

Answer:

ਰਾਵੀ ਅਤੇ ਚਨਾਬ ਦਰਿਆਵਾਂ ਵਿਚਕਾਰਲਾ ਦੇਸ਼।

Exam Tips:

a) ਰਚਨਾ = ਰਾਵੀ + ਚਨਾਬ।

 

Question 45: ਰਚਨਾ ਦੁਆਬ ਦੇ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਦੱਸੋ।

Answer:

ਗੁਜਰਾਂਵਾਲਾ।

Exam Tips:

a) ਦੂਜਾ ਪ੍ਰਸਿੱਧ ਸ਼ਹਿਰ ਸ਼ੇਖੂਪੁਰਾ ਹੈ।

 

Question 46: ਚੱਜ ਦੁਆਬ ਤੋਂ ਕੀ ਭਾਵ ਹੈ?

Answer:

ਚਨਾਬ ਅਤੇ ਜੇਹਲਮ ਦਰਿਆਵਾਂ ਵਿਚਕਾਰਲਾ ਦੇਸ਼।

Exam Tips:

a) ਚੱਜ = ਚਨਾਬ + ਜੇਹਲਮ; ਇਸ ਵਿੱਚ ਗੁਜਰਾਤ ਆਉਂਦਾ ਹੈ।

 

Question 47: ਸਿੰਧ ਸਾਗਰ ਦੁਆਬ ਕਿੱਥੇ ਸਥਿਤ ਹੈ?

Answer:

ਸਿੰਧ ਅਤੇ ਜੇਹਲਮ ਦਰਿਆਵਾਂ ਦੇ ਵਿਚਾਲੇ।

Exam Tips:

a) ਇਹ ਪੰਜ ਦੁਆਬਿਆਂ ਵਿੱਚੋਂ ਸਭ ਤੋਂ ਪੱਛਮੀ ਹੈ।

 

Question 48: ਸਿੰਧ ਸਾਗਰ ਦੁਆਬ ਦਾ ਸਭ ਤੋਂ ਮਹੱਤਵਪੂਰਨ ਨਗਰ ਕਿਹੜਾ ਹੈ?

Answer:

ਰਾਵਲਪਿੰਡੀ।

Exam Tips:

a) ਸਿੰਧ ਸਾਗਰ ਦੁਆਬ ਬਾਕੀ ਦੁਆਬਿਆਂ ਨਾਲੋਂ ਘੱਟ ਉਪਜਾਊ ਹੈ।

 

Question 49: ਬਾਂਗਰ ਪ੍ਰਦੇਸ਼ ਕਿੱਥੇ ਸਥਿਤ ਹੈ?

Answer:

ਘੱਗਰ ਅਤੇ ਜਮਨਾ ਦਰਿਆਵਾਂ ਵਿਚਾਲੇ।

Exam Tips:

a) ਇਸ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ।

 

Question 50: ਪੰਜਾਬ ਦੀਆਂ ਦੋ ਪ੍ਰਸਿੱਧ ਫ਼ਸਲਾਂ ਦੇ ਨਾਂ ਦੱਸੋ।

Answer:

ਕਣਕ ਅਤੇ ਗੰਨਾ।

Exam Tips:

a) ਹੋਰ ਫ਼ਸਲਾਂ: ਕਪਾਹ, ਚੌਲ, ਜੌਂ ਅਤੇ ਤੇਲਾਂ ਦੇ ਬੀਜ।

 

Question 51: ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ?

Answer:

1191 ਈ.।

Exam Tips:

a) ਤਰਾਇਨ ਦੀਆਂ ਲੜਾਈਆਂ 1191 ਅਤੇ 1192 ਈ. ਵਿੱਚ ਹੋਈਆਂ।

 

Question 52: ਤਰਾਇਨ ਦੀ ਦੂਜੀ ਲੜਾਈ ਕਦੋਂ ਹੋਈ?

Answer:

1192 ਈ.।

Exam Tips:

a) ਇਸ ਲੜਾਈ ਵਿੱਚ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ ਸੀ।

 

Question 53: ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ?

Answer:

1526 ਈ.।

Exam Tips:

a) ਇਸ ਲੜਾਈ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾਇਆ ਸੀ।

 

Question 54: ਪਾਨੀਪਤ ਦੀ ਦੂਸਰੀ ਲੜਾਈ ਕਦੋਂ ਹੋਈ?

Answer:

1556 ਈ.।

Exam Tips:

a) ਇਹ ਲੜਾਈ ਅਕਬਰ ਅਤੇ ਹੇਮੂ ਵਿਚਾਲੇ ਹੋਈ ਸੀ।

 

Question 55: ਹਿਮਾਲਿਆ ਦਾ ਪੰਜਾਬ ਦੇ ਇਤਿਹਾਸ ਉੱਤੇ ਪਾਇਆ ਕੋਈ ਇੱਕ ਮਹੱਤਵਪੂਰਨ ਪ੍ਰਭਾਵ ਦੱਸੋ।

Answer:

ਇਸ ਨੇ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਵਾਧਾ ਕੀਤਾ ਹੈ।

Exam Tips:

a) ਹਿਮਾਲਿਆ ਤੋਂ ਨਿਕਲਣ ਵਾਲੇ ਦਰਿਆ ਇਸ ਖ਼ੁਸ਼ਹਾਲੀ ਦਾ ਆਧਾਰ ਹਨ।

 

Question 56: ਪੰਜਾਬ ਦੀ ਭੂਮੀ ਕਿਹੋ ਜਿਹੀ ਹੈ?

Answer:

ਬਹੁਤ ਉਪਜਾਊ।

Exam Tips:

a) ਇਹ ਗੱਲ ਮੈਦਾਨੀ ਭਾਗ ਲਈ ਕਹੀ ਜਾਂਦੀ ਹੈ; ਪਹਾੜੀ ਅਤੇ ਮਾਰੂਥਲੀ ਭਾਗ ਘੱਟ ਉਪਜਾਊ ਹਨ।

 

Question 57: ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

Answer:

ਇਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦਾ ਕੰਮ ਕੀਤਾ।

Exam Tips:

a) ਦਰਿਆਵਾਂ ਨੇ ਹਮਲਾਵਰਾਂ ਦੇ ਕਦਮ ਰੋਕੇ।

 

Question 58: ਪੰਜਾਬ ਦੇ ਪਹਾੜਾਂ ਅਤੇ ਜੰਗਲਾਂ ਨੇ ਇਸ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ?

Answer:

ਇਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਦੇ ਉਥਾਨ ਵਿੱਚ ਬਹੁਤ ਬਹੁਮੁੱਲਾ ਯੋਗਦਾਨ ਦਿੱਤਾ।

Exam Tips:

a) ਸਿੱਖਾਂ ਨੇ ਇਨ੍ਹਾਂ ਵਿੱਚ ਸ਼ਰਨ ਲੈ ਕੇ ਗੁਰੀਲਾ ਯੁੱਧ ਲੜਿਆ।

 

Question 59: ਪੰਜਾਬ ਦੇ ਮੈਦਾਨੀ ਭਾਗਾਂ ਨੇ ਪੰਜਾਬ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ?

Answer:

ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਅਨੇਕਾਂ ਵਿਦੇਸ਼ੀ ਹਮਲਾਵਰਾਂ ਲਈ ਪ੍ਰੇਰਨਾ ਦਾ ਸਰੋਤ ਬਣੀ।

Exam Tips:

a) ਖ਼ੁਸ਼ਹਾਲੀ ਕਾਰਨ ਹਮਲਾਵਰ ਲੁੱਟ ਲਈ ਵੱਲ ਖਿੱਚੇ ਗਏ।

 

Question 60: ਪੰਜਾਬ ਦੇ ਆਰਥਿਕ ਦ੍ਰਿਸ਼ਟੀ ਤੋਂ ਖ਼ੁਸ਼ਹਾਲ ਹੋਣ ਦਾ ਕੋਈ ਇੱਕ ਕਾਰਨ ਲਿਖੋ।

Answer:

ਪੰਜਾਬ ਦਾ ਵਿਦੇਸ਼ਾਂ ਨਾਲ ਵਪਾਰ ਕਾਫ਼ੀ ਵਿਕਸਿਤ ਰਿਹਾ।

Exam Tips:

a) ਦੂਜਾ ਕਾਰਨ ਉਪਜਾਊ ਮੈਦਾਨ ਅਤੇ ਖੇਤੀਬਾੜੀ ਹੈ।

 

ਖ਼ਾਲੀ ਥਾਂਵਾਂ ਭਰੋ

Question 1: ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ……… ਅਤੇ ……… ਦੇ ਮੇਲ ਤੋਂ ਬਣਿਆ ਹੈ।

Answer:

ਪੰਜ, ਆਬ

Exam Tips:

a) ‘ਪੰਜ’ ਦਾ ਅਰਥ ਪੰਜ ਅਤੇ ‘ਆਬ’ ਦਾ ਅਰਥ ਪਾਣੀ ਹੈ।

 

Question 2: ਪੰਜਾਬ ਤੋਂ ਭਾਵ ਹੈ ……… ਦਰਿਆਵਾਂ ਦਾ ਦੇਸ਼।

Answer:

ਪੰਜ

Exam Tips:

a) ਇਹ ਵਿਚਾਰ ‘ਪੰਜ’ ਸ਼ਬਦ ਵਿੱਚ ਹੀ ਮੌਜੂਦ ਹੈ।

 

Question 3: ਪੰਜਾਬ ਨੂੰ ਭਾਰਤ ਦਾ ……… ਕਿਹਾ ਜਾਂਦਾ ਹੈ।

Answer:

ਪ੍ਰਵੇਸ਼ ਦੁਆਰ

Exam Tips:

a) ਭਾਰਤ ਵਿੱਚ ਦਾਖ਼ਲ ਹੋਣ ਦਾ ਮੁੱਖ ਰਾਹ ਪੰਜਾਬ ਵਿੱਚੋਂ ਲੰਘਦਾ ਸੀ।

 

Question 4: ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ……… ਕਿਹਾ ਜਾਂਦਾ ਸੀ।

Answer:

ਸਪਤ ਸਿੰਧੂ

Exam Tips:

a) ਸੱਤ ਦਰਿਆਵਾਂ ਕਰਕੇ ਇਹ ਨਾਂ ਪਿਆ।

 

Question 5: ਯੂਨਾਨੀਆਂ ਨੇ ਪੰਜਾਬ ਨੂੰ ……… ਨਾਂ ਦਿੱਤਾ।

Answer:

ਪੈਂਟਾਪੋਟਾਮੀਆ

Exam Tips:

a) ਪੈਂਟਾਪੋਟਾਮੀਆ ਦਾ ਅਰਥ ਪੰਜ ਦਰਿਆ ਹੈ।

 

Question 6: ਪੁਰਾਣਾਂ ਵਿੱਚ ਪੰਜਾਬ ਨੂੰ ……… ਕਿਹਾ ਜਾਂਦਾ ਸੀ।

Answer:

ਪੰਚਨਦ

Exam Tips:

a) ਪੁਰਾਣਾਂ ਅਤੇ ਮਹਾਂਕਾਵਾਂ ਵਾਲਾ ਨਾਂ ਯਾਦ ਰੱਖੋ।

 

Question 7: ਮੱਧ ਕਾਲ ਵਿੱਚ ਪੰਜਾਬ ਦਾ ਨਾਂ ……… ਸੀ।

Answer:

ਲਾਹੌਰ ਸੂਬਾ

Exam Tips:

a) ਨਾਂ ਰਾਜਧਾਨੀ ਲਾਹੌਰ ਤੋਂ ਪਿਆ।

 

Question 8: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ……… ਦਾ ਨਾਂ ਦਿੱਤਾ ਗਿਆ।

Answer:

ਲਾਹੌਰ ਰਾਜ

Exam Tips:

a) ‘ਸੂਬਾ’ ਅਤੇ ‘ਰਾਜ’ ਸ਼ਬਦਾਂ ਦਾ ਫ਼ਰਕ ਧਿਆਨ ਵਿੱਚ ਰੱਖੋ।

 

Question 9: ਹਿਮਾਲਿਆ ਤੋਂ ਭਾਵ ……… ਹੈ।

Answer:

ਬਰਫ਼ ਦਾ ਘਰ

Exam Tips:

a) ‘ਹਿਮ’ ਦਾ ਅਰਥ ਬਰਫ਼ ਅਤੇ ‘ਆਲਿਆ’ ਦਾ ਅਰਥ ਘਰ ਹੈ।

 

Question 10: ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ……… ਹੈ।

Answer:

ਮਾਊਂਟ ਐਵਰੈਸਟ

Exam Tips:

a) ਇਹ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ।

 

Question 11: ਪੰਜਾਬ ਦੇ ਉੱਤਰ-ਪੱਛਮ ਵਿੱਚ ਸਭ ਤੋਂ ਪ੍ਰਸਿੱਧ ……… ਦੱਰਾ ਹੈ।

Answer:

ਖੈਬਰ

Exam Tips:

a) ਜ਼ਿਆਦਾਤਰ ਹਮਲਾਵਰ ਇਸੇ ਦੱਰੇ ਰਾਹੀਂ ਆਏ।

 

Question 12: ਪੰਜਾਬ ਵਿੱਚ ……… ਦੁਆਬ ਹਨ।

Answer:

ਪੰਜ

Exam Tips:

a) ਪੰਜ ਦੁਆਬਿਆਂ ਦੇ ਨਾਂ ਯਾਦ ਰੱਖੋ।

 

Question 13: ਦੁਆਬ ਸ਼ਬਦ ਤੋਂ ਭਾਵ ……… ਹੈ।

Answer:

ਦੋ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼

Exam Tips:

a) ਦੁਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ।

 

Question 14: ਬਾਰੀ ਦੁਆਬ ਨੂੰ ……… ਵੀ ਕਿਹਾ ਜਾਂਦਾ ਹੈ।

Answer:

ਮਾਝਾ

Exam Tips:

a) ਮਾਝੇ ਦੇ ਲੋਕ ‘ਮਝੈਲ’ ਕਹਾਉਂਦੇ ਹਨ।

 

Question 15: ਰਚਨਾ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ……… ਹੈ।

Answer:

ਗੁਜਰਾਂਵਾਲਾ

Exam Tips:

a) ਸ਼ੇਖੂਪੁਰਾ ਵੀ ਇਸ ਦੁਆਬ ਦਾ ਸ਼ਹਿਰ ਹੈ।

 

Question 16: ……… ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ।

Answer:

ਰਾਵਲਪਿੰਡੀ

Exam Tips:

a) ਇਹ ਸਿੰਧ ਅਤੇ ਜੇਹਲਮ ਵਿਚਕਾਰ ਸਥਿਤ ਹੈ।

 

Question 17: ਮਾਲਵਾ ਦੇ ਵਸਨੀਕਾਂ ਨੂੰ ……… ਕਿਹਾ ਜਾਂਦਾ ਹੈ।

Answer:

ਮਲਵਈ

Exam Tips:

a) ਮਲਵ ਕਬੀਲੇ ਦੇ ਨਾਂ ਤੋਂ ਮਾਲਵਾ ਅਤੇ ਮਲਵਈ ਸ਼ਬਦ ਬਣੇ।

 

Question 18: ……… ਈ. ਵਿੱਚ ਤਰਾਇਨ ਦੀ ਪਹਿਲੀ ਲੜਾਈ ਹੋਈ।

Answer:

1191

Exam Tips:

a) ਪਹਿਲੀ ਲੜਾਈ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤਿਆ ਸੀ; ਦੂਜੀ ਲੜਾਈ 1192 ਈ. ਵਿੱਚ ਹੋਈ।

 

Question 19: ……… ਈ. ਵਿੱਚ ਤਰਾਇਨ ਦੀ ਦੂਜੀ ਲੜਾਈ ਹੋਈ।

Answer:

1192

Exam Tips:

a) ਇਸ ਲੜਾਈ ਨਾਲ ਭਾਰਤ ਵਿੱਚ ਮੁਸਲਿਮ ਰਾਜ ਦੀ ਨੀਂਹ ਪਈ ਮੰਨੀ ਜਾਂਦੀ ਹੈ।

 

Question 20: 1556 ਈ. ਵਿੱਚ ਅਕਬਰ ਅਤੇ ਹੇਮੂ ਵਿਚਾਲੇ ਪਾਨੀਪਤ ਦੀ ……… ਲੜਾਈ ਹੋਈ।

Answer:

ਦੂਜੀ

Exam Tips:

a) ਪਾਨੀਪਤ ਦੀਆਂ ਤਿੰਨ ਲੜਾਈਆਂ: 1526, 1556 ਅਤੇ 1761 ਈ.।

 

Question 21: ਪਾਨੀਪਤ ਦੀ ਤੀਸਰੀ ਲੜਾਈ ……… ਵਿੱਚ ਹੋਈ।

Answer:

1761 ਈ.

Exam Tips:

a) ਤੀਸਰੀ ਲੜਾਈ 1761 ਈ. ਵਿੱਚ ਹੋਈ।

 

Question 22: ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ……… ਸੀ।

Answer:

ਖੇਤੀਬਾੜੀ

Exam Tips:

a) ਉਪਜਾਊ ਮੈਦਾਨ ਕਰਕੇ ਖੇਤੀ ਮੁੱਖ ਕਿੱਤਾ ਬਣੀ।

 

ਠੀਕ ਜਾਂ ਗ਼ਲਤ

Question 1: ਪੰਜਾਬ ਸ਼ਬਦ ਤੋਂ ਭਾਵ ਹੈ ਪੰਜ ਦਰਿਆਵਾਂ ਦੀ ਧਰਤੀ।

Answer:

ਠੀਕ

Exam Tips:

a) ‘ਪੰਜ’ ਅਤੇ ‘ਆਬ’ ਤੋਂ ਹੀ ਇਹ ਅਰਥ ਬਣਦਾ ਹੈ।

 

Question 2: ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ।

Answer:

ਠੀਕ

Exam Tips:

a) ਸਪਤ ਸਿੰਧੂ ਦਾ ਅਰਥ ਸੱਤ ਦਰਿਆ ਹੈ।

 

Question 3: ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ‘ਟੱਕ ਦੇਸ਼’ ਕਿਹਾ ਜਾਂਦਾ ਸੀ।

Answer:

ਗ਼ਲਤ। ਮਹਾਂਕਾਵਾਂ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ‘ਪੰਚਨਦ’ ਕਿਹਾ ਗਿਆ ਹੈ।

Exam Tips:

a) ‘ਟੱਕ ਦੇਸ਼’ ਨਾਂ ਟੱਕ ਕਬੀਲੇ ਦੇ ਸ਼ਾਸਨ ਕਰਕੇ ਪਿਆ ਸੀ।

 

Question 4: ਯੂਨਾਨੀਆਂ ਨੇ ਪੰਜਾਬ ਦਾ ਨਾਂ ‘ਪੈਂਟਾਪੋਟਾਮੀਆ’ ਰੱਖਿਆ।

Answer:

ਠੀਕ

Exam Tips:

a) ਇਸ ਦਾ ਅਰਥ ਵੀ ਪੰਜ ਦਰਿਆ ਹੀ ਹੈ।

 

Question 5: ਮੱਧ ਕਾਲ ਵਿੱਚ ਪੰਜਾਬ ਨੂੰ ਲਾਹੌਰ ਸੂਬਾ ਕਿਹਾ ਜਾਂਦਾ ਸੀ।

Answer:

ਠੀਕ

Exam Tips:

a) ਰਾਜਧਾਨੀ ਲਾਹੌਰ ਹੋਣ ਕਰਕੇ ਇਹ ਨਾਂ ਪਿਆ।

 

Question 6: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਲਾਹੌਰ ਰਾਜ ਦਾ ਨਾਂ ਦਿੱਤਾ ਗਿਆ।

Answer:

ਠੀਕ

Exam Tips:

a) ਅੰਗਰੇਜ਼ਾਂ ਨੇ 1849 ਈ. ਤੋਂ ਬਾਅਦ ‘ਪੰਜਾਬ ਪ੍ਰਾਂਤ’ ਨਾਂ ਰੱਖਿਆ।

 

Question 7: ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ।

Answer:

ਠੀਕ

Exam Tips:

a) ਇਸ ਦੀਆਂ ਚੋਟੀਆਂ ਸਦਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ।

 

Question 8: ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰੇ ਦਾ ਨਾਂ ਗੋਮਲ ਹੈ।

Answer:

ਗ਼ਲਤ। ਸਭ ਤੋਂ ਪ੍ਰਸਿੱਧ ਦੱਰਾ ਖੈਬਰ ਹੈ।

Exam Tips:

a) ਗੋਮਲ ਵੀ ਦੱਰਾ ਹੈ, ਪਰ ਸਭ ਤੋਂ ਪ੍ਰਸਿੱਧ ਨਹੀਂ।

 

Question 9: ਦੁਆਬ ਤੋਂ ਭਾਵ ਹੈ ਦੋ ਦਰਿਆਵਾਂ ਵਿਚਲਾ ਇਲਾਕਾ।

Answer:

ਠੀਕ

Exam Tips:

a) ‘ਦੋ ਆਬ’ ਭਾਵ ਦੋ ਪਾਣੀ।

 

Question 10: ਹੁਸ਼ਿਆਰਪੁਰ ਬਾਰੀ ਦੁਆਬ ਵਿੱਚ ਸਥਿਤ ਹੈ।

Answer:

ਗ਼ਲਤ। ਹੁਸ਼ਿਆਰਪੁਰ ਬਿਸਤ ਜਲੰਧਰ ਦੁਆਬ ਵਿੱਚ ਸਥਿਤ ਹੈ।

Exam Tips:

a) ਬਾਰੀ ਦੁਆਬ ਦੇ ਸ਼ਹਿਰ ਲਾਹੌਰ ਅਤੇ ਅੰਮ੍ਰਿਤਸਰ ਹਨ।

 

Question 11: ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ ਹੈ।

Answer:

ਠੀਕ

Exam Tips:

a) ਮਾਝਾ ਪੰਜਾਬ ਦੇ ਮੱਧ ਵਿੱਚ ਹੋਣ ਕਾਰਨ ਇਹ ਨਾਂ ਪਿਆ।

 

Question 12: ਬਿਆਸ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਬਿਸਤ ਜਲੰਧਰ ਦੁਆਬ ਕਿਹਾ ਜਾਂਦਾ ਹੈ।

Answer:

ਠੀਕ

Exam Tips:

a) ਬਿਸਤ ਜਲੰਧਰ ਦੁਆਬ ਸਤਲੁਜ ਦੇ ਸਭ ਤੋਂ ਨੇੜੇ ਹੈ।

 

Question 13: ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ ਨੂੰ ਰਚਨਾ ਦੁਆਬ ਕਿਹਾ ਜਾਂਦਾ ਹੈ।

Answer:

ਠੀਕ

Exam Tips:

a) ਰਚਨਾ ਨਾਂ ਰਾਵੀ ਅਤੇ ਚਨਾਬ ਤੋਂ ਬਣਿਆ ਹੈ।

 

Question 14: ਰਚਨਾ ਦੁਆਬ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਸ਼ਹਿਰ ਦਾ ਨਾਂ ਗੁਜਰਾਂਵਾਲਾ ਹੈ।

Answer:

ਠੀਕ

Exam Tips:

a) ਇਸ ਦੁਆਬ ਦੇ ਸ਼ਹਿਰ ਗੁਜਰਾਂਵਾਲਾ ਅਤੇ ਸ਼ੇਖੂਪੁਰਾ ਹਨ।

 

Question 15: ਸਤਲੁਜ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਦੇਸ਼ਾਂ ਨੂੰ ਚੱਜ ਦੁਆਬ ਕਿਹਾ ਜਾਂਦਾ ਹੈ।

Answer:

ਗ਼ਲਤ। ਚੱਜ ਦੁਆਬ ਚਨਾਬ ਅਤੇ ਜੇਹਲਮ ਦਰਿਆਵਾਂ ਵਿਚਕਾਰ ਹੈ।

Exam Tips:

a) ਚੱਜ = ਚਨਾਬ + ਜੇਹਲਮ।

 

Question 16: ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਰਾਵਲਪਿੰਡੀ ਹੈ।

Answer:

ਠੀਕ

Exam Tips:

a) ਇਹ ਦੁਆਬ ਸਿੰਧ ਅਤੇ ਜੇਹਲਮ ਵਿਚਕਾਰ ਹੈ।

 

Question 17: ਸਤਲੁਜ ਅਤੇ ਜਮੁਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ ਹੈ।

Answer:

ਗ਼ਲਤ। ਮਾਲਵਾ ਸਤਲੁਜ ਅਤੇ ਘੱਗਰ ਦਰਿਆਵਾਂ ਵਿਚਕਾਰ ਹੈ।

Exam Tips:

a) ਜਮਨਾ ਵਾਲੀ ਹੱਦ ਬਾਂਗਰ ਦੀ ਹੈ।

 

Question 18: ਮਾਲਵਾ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ ਹੈ।

Answer:

ਠੀਕ

Exam Tips:

a) ਮਲਵਈ ਸ਼ਬਦ ਮਲਵ ਕਬੀਲੇ ਨਾਲ ਜੁੜਿਆ ਹੈ।

 

Question 19: ਘੱਗਰ ਅਤੇ ਜਮੁਨਾ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਬਾਂਗਰ ਕਿਹਾ ਜਾਂਦਾ ਹੈ।

Answer:

ਠੀਕ

Exam Tips:

a) ਬਾਂਗਰ ਨੂੰ ਹਰਿਆਣਾ ਵੀ ਕਿਹਾ ਜਾਂਦਾ ਹੈ।

 

Question 20: ਤਰਾਇਨ ਦੀ ਦੂਸਰੀ ਲੜਾਈ 1193 ਈ. ਵਿੱਚ ਹੋਈ।

Answer:

ਗ਼ਲਤ। ਤਰਾਇਨ ਦੀ ਦੂਜੀ ਲੜਾਈ 1192 ਈ. ਵਿੱਚ ਹੋਈ।

Exam Tips:

a) ਤਰਾਇਨ ਦੀਆਂ ਲੜਾਈਆਂ 1191 ਅਤੇ 1192 ਈ. ਦੀਆਂ ਹਨ।

 

Question 21: ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ 1536 ਈ. ਵਿੱਚ ਹੋਈ।

Answer:

ਗ਼ਲਤ। ਇਹ ਲੜਾਈ 1526 ਈ. ਵਿੱਚ ਹੋਈ ਸੀ।

Exam Tips:

a) ਮੁਗ਼ਲ ਵੰਸ਼ ਦੀ ਨੀਂਹ ਇਸੇ ਲੜਾਈ ਨਾਲ ਪਈ।

 

Question 22: 1556 ਈ. ਵਿੱਚ ਅਕਬਰ ਅਤੇ ਹੇਮੂ ਵਿਚਾਲੇ ਪਾਨੀਪਤ ਦੀ ਦੂਜੀ ਲੜਾਈ ਹੋਈ।

Answer:

ਠੀਕ

Exam Tips:

a) ਇਹ ਲੜਾਈ ਪਾਨੀਪਤ ਦੀ ਦੂਜੀ ਲੜਾਈ ਸੀ।

 

Question 23: ਪਾਨੀਪਤ ਦੀ ਤੀਸਰੀ ਲੜਾਈ 1761 ਈ. ਨੂੰ ਹੋਈ।

Answer:

ਠੀਕ

Exam Tips:

a) ਇਹ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਹੋਈ ਸੀ।

 

Question 24: ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ।

Answer:

ਠੀਕ

Exam Tips:

a) ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਪੰਜਾਬ ਨਾਲ ਹੀ ਸੰਬੰਧਿਤ ਸਨ।

 

Question 25: ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਰਿਹਾ ਹੈ।

Answer:

ਠੀਕ

Exam Tips:

a) ਉਪਜਾਊ ਮੈਦਾਨ ਇਸ ਦਾ ਮੁੱਖ ਕਾਰਨ ਹੈ।

 

Question 26: ਪੰਜਾਬ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਆਰਥਿਕ ਪੱਖ ਤੋਂ ਬੜਾ ਖ਼ੁਸ਼ਹਾਲ ਰਿਹਾ ਹੈ।

Answer:

ਠੀਕ

Exam Tips:

a) ਖੇਤੀ ਅਤੇ ਵਿਦੇਸ਼ੀ ਵਪਾਰ ਇਸ ਖ਼ੁਸ਼ਹਾਲੀ ਦੇ ਆਧਾਰ ਸਨ।

 

ਬਹੁਵਿਕਲਪੀ ਪ੍ਰਸ਼ਨ

Question 1: ਪੰਜਾਬ ਸ਼ਬਦ ਤੋਂ ਕੀ ਭਾਵ ਹੈ?
(i) ਦੋ ਦਰਿਆਵਾਂ ਦੀ ਧਰਤੀ
(ii) ਤਿੰਨ ਦਰਿਆਵਾਂ ਦੀ ਧਰਤੀ
(iii) ਚਾਰ ਦਰਿਆਵਾਂ ਦੀ ਧਰਤੀ
(iv) ਪੰਜ ਦਰਿਆਵਾਂ ਦੀ ਧਰਤੀ

Answer:

(iv) ਪੰਜ ਦਰਿਆਵਾਂ ਦੀ ਧਰਤੀ

Exam Tips:

a) ‘ਪੰਜ’ ਸ਼ਬਦ ਹੀ ਸਹੀ ਵਿਕਲਪ ਦੱਸ ਦਿੰਦਾ ਹੈ।

 

Question 2: ਪੰਜਾਬ ਕਿਸ ਭਾਸ਼ਾ ਦਾ ਸ਼ਬਦ ਹੈ?
(i) ਫ਼ਾਰਸੀ
(ii) ਉਰਦੂ
(iii) ਹਿੰਦੀ
(iv) ਗੁਰਮੁਖੀ

Answer:

(i) ਫ਼ਾਰਸੀ

Exam Tips:

a) ‘ਪੰਜ’ ਅਤੇ ‘ਆਬ’ ਦੋਵੇਂ ਫ਼ਾਰਸੀ ਦੇ ਸ਼ਬਦ ਹਨ।

 

Question 3: ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਸੀ?
(i) ਸਪਤ ਸਿੰਧੂ
(ii) ਪੈਂਟਾਪੋਟਾਮੀਆ
(iii) ਟੱਕ ਦੇਸ਼
(iv) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(i) ਸਪਤ ਸਿੰਧੂ

Exam Tips:

a) ਪੈਂਟਾਪੋਟਾਮੀਆ ਯੂਨਾਨੀਆਂ ਨੇ ਦਿੱਤਾ ਨਾਂ ਹੈ।

 

Question 4: ਯੂਨਾਨੀਆਂ ਨੇ ਪੰਜਾਬ ਨੂੰ ਕੀ ਨਾਂ ਦਿੱਤਾ?
(i) ਪੰਚਨਦ
(ii) ਸਪਤ ਸਿੰਧੂ
(iii) ਟੱਕ ਦੇਸ਼
(iv) ਪੈਂਟਾਪੋਟਾਮੀਆ

Answer:

(iv) ਪੈਂਟਾਪੋਟਾਮੀਆ

Exam Tips:

a) ਚਾਰਾਂ ਨਾਵਾਂ ਨੂੰ ਉਨ੍ਹਾਂ ਦੇ ਸਮੇਂ ਨਾਲ ਜੋੜ ਕੇ ਯਾਦ ਕਰੋ।

 

Question 5: ਪ੍ਰਾਚੀਨ ਕਾਲ ਵਿੱਚ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ?
(i) ਟੱਕ ਕਬੀਲੇ ਦੇ ਕਾਰਨ
(ii) ਟੱਕ ਰਾਜੇ ਦੇ ਕਾਰਨ
(iii) ਟੱਕ ਸਿੱਕੇ ਦੇ ਕਾਰਨ
(iv) ਟੱਕ ਪਹਾੜ ਦੇ ਕਾਰਨ

Answer:

(i) ਟੱਕ ਕਬੀਲੇ ਦੇ ਕਾਰਨ

Exam Tips:

a) ਇਹ ਨਾਂ ਕਬੀਲੇ ਦੇ ਲੰਬੇ ਰਾਜ ਕਰਕੇ ਪਿਆ।

 

Question 6: ਮੱਧ ਕਾਲ ਵਿੱਚ ਪੰਜਾਬ ਦੀ ਰਾਜਧਾਨੀ ਦਾ ਕੀ ਨਾਂ ਸੀ?
(i) ਮੁਲਤਾਨ
(ii) ਰਾਵਲਪਿੰਡੀ
(iii) ਕਾਬਲ
(iv) ਲਾਹੌਰ

Answer:

(iv) ਲਾਹੌਰ

Exam Tips:

a) ਰਾਜਧਾਨੀ ਲਾਹੌਰ ਕਰਕੇ ਹੀ ‘ਲਾਹੌਰ ਸੂਬਾ’ ਨਾਂ ਪਿਆ।

 

Question 7: ਇਸ ਸਮੇਂ ਪੰਜਾਬ ਵਿੱਚ ਕੁੱਲ ਜ਼ਿਲ੍ਹੇ ਕਿੰਨੇ ਹਨ?
(i) 20
(ii) 21
(iii) 22
(iv) 23

Answer:

(iv) 23

Exam Tips:

a) ਜ਼ਿਲ੍ਹਿਆਂ ਦੀ ਗਿਣਤੀ ਸਮੇਂ ਨਾਲ ਬਦਲ ਸਕਦੀ ਹੈ; ਪਾਠ-ਪੁਸਤਕ ਅਨੁਸਾਰ ਉੱਤਰ 23 ਹੈ।

 

Question 8: ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਕਿਹੜਾ ਸੀ?
(i) ਖੈਬਰ
(ii) ਕੁੱਰਮ
(iii) ਟੋਚੀ
(iv) ਬੋਲਾਨ

Answer:

(i) ਖੈਬਰ

Exam Tips:

a) ਚਾਰੇ ਵਿਕਲਪ ਦੱਰਿਆਂ ਦੇ ਨਾਂ ਹਨ; ਪ੍ਰਸਿੱਧ ਖੈਬਰ ਹੈ।

 

Question 9: ਹਿਮਾਲਿਆ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਂ ਹੈ?
(i) ਕੰਚਨਜੰਗਾ
(ii) ਨੰਦਾ ਦੇਵੀ
(iii) ਮਾਊਂਟ ਐਵਰੈਸਟ
(iv) ਕੇ-2

Answer:

(iii) ਮਾਊਂਟ ਐਵਰੈਸਟ

Exam Tips:

a) ਐਵਰੈਸਟ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ।

 

Question 10: ਹਿਮਾਲਿਆ ਪਰਬਤ ਦੀ ਲੰਬਾਈ ਲਗਭਗ ਕਿੰਨੀ ਹੈ?
(i) 1200 ਕਿਲੋਮੀਟਰ
(ii) 1800 ਕਿਲੋਮੀਟਰ
(iii) 2000 ਕਿਲੋਮੀਟਰ
(iv) 2500 ਕਿਲੋਮੀਟਰ

Answer:

(iv) 2500 ਕਿਲੋਮੀਟਰ

Exam Tips:

a) ਲੰਬਾਈ 2500 ਕਿ. ਮੀ. ਅਤੇ ਚੌੜਾਈ 240 ਤੋਂ 320 ਕਿ. ਮੀ. ਯਾਦ ਰੱਖੋ।

 

Question 11: ਦੁਆਬ ਸ਼ਬਦ ਤੋਂ ਕੀ ਭਾਵ ਹੈ?
(i) ਦੋ ਦਰਿਆਵਾਂ ਦੇ ਵਿਚਕਾਰਲਾ ਦੇਸ਼
(ii) ਦੋ ਪਹਾੜਾਂ ਦੇ ਵਿਚਕਾਰਲਾ ਪ੍ਰਦੇਸ਼
(iii) ਦੋ ਮੈਦਾਨਾਂ ਦੇ ਵਿਚਕਾਰਲਾ ਦੇਸ਼
(iv) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(i) ਦੋ ਦਰਿਆਵਾਂ ਦੇ ਵਿਚਕਾਰਲਾ ਦੇਸ਼

Exam Tips:

a) ‘ਆਬ’ ਦਾ ਅਰਥ ਪਾਣੀ ਹੈ, ਇਸ ਲਈ ਦਰਿਆਵਾਂ ਵਾਲਾ ਵਿਕਲਪ ਸਹੀ ਹੈ।

 

Question 12: ਪੰਜਾਬ ਵਿੱਚ ਕਿੰਨੇ ਦੁਆਬੇ ਹਨ?
(i) ਦੋ
(ii) ਤਿੰਨ
(iii) ਚਾਰ
(iv) ਪੰਜ

Answer:

(iv) ਪੰਜ

Exam Tips:

a) ਪੰਜ ਦੁਆਬੇ ਪੰਜ ਦਰਿਆਵਾਂ ਦੇ ਅਧਾਰ ‘ਤੇ ਹੀ ਗਿਣੇ ਜਾਂਦੇ ਹਨ।

 

Question 13: ਅੰਮ੍ਰਿਤਸਰ ਕਿਹੜੇ ਦੁਆਬ ਵਿੱਚ ਸਥਿਤ ਹੈ?
(i) ਚੱਜ ਦੁਆਬ
(ii) ਬਿਸਤ-ਜਲੰਧਰ ਦੁਆਬ
(iii) ਰਚਨਾ ਦੁਆਬ
(iv) ਬਾਰੀ ਦੁਆਬ

Answer:

(iv) ਬਾਰੀ ਦੁਆਬ

Exam Tips:

a) ਅੰਮ੍ਰਿਤਸਰ ਅਤੇ ਲਾਹੌਰ ਦੋਵੇਂ ਬਾਰੀ ਦੁਆਬ ਵਿੱਚ ਹਨ।

 

Question 14: ਰਚਨਾ ਦੁਆਬ ਕਿੱਥੇ ਸਥਿਤ ਹੈ?
(i) ਰਾਵੀ ਅਤੇ ਚਨਾਬ ਦਰਿਆਵਾਂ ਵਿਚਾਲੇ
(ii) ਚਨਾਬ ਅਤੇ ਜੇਹਲਮ ਦਰਿਆਵਾਂ ਵਿਚਾਲੇ
(iii) ਰਾਵੀ ਅਤੇ ਸਤਲੁਜ ਦਰਿਆਵਾਂ ਵਿਚਾਲੇ
(iv) ਸਤਲੁਜ ਅਤੇ ਬਿਆਸ ਦਰਿਆਵਾਂ ਵਿਚਾਲੇ

Answer:

(i) ਰਾਵੀ ਅਤੇ ਚਨਾਬ ਦਰਿਆਵਾਂ ਵਿਚਾਲੇ

Exam Tips:

a) ਦੁਆਬ ਦੇ ਨਾਂ ਵਿੱਚ ਦੋ ਦਰਿਆਵਾਂ ਦੇ ਨਾਂ ਦੇ ਅੱਖਰ ਛੁਪੇ ਹਨ (ਰਾ + ਚਨਾ)।

 

Question 15: ਗੁਜਰਾਤ ਅਤੇ ਸ਼ਾਹਪੁਰ ਕਿਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ?
(i) ਚੱਜ ਦੁਆਬ
(ii) ਰਚਨਾ ਦੁਆਬ
(iii) ਬਾਰੀ ਦੁਆਬ
(iv) ਬਿਸਤ-ਜਲੰਧਰ ਦੁਆਬ

Answer:

(i) ਚੱਜ ਦੁਆਬ

Exam Tips:

a) ਰਚਨਾ ਦੁਆਬ ਨਾਲ ਗੁਜਰਾਂਵਾਲਾ ਜੋੜੋ, ਗੁਜਰਾਤ ਨਾਲ ਨਹੀਂ।

 

Question 16: ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਕਿਹੜਾ ਹੈ?
(i) ਸਿੰਧ
(ii) ਜਲੰਧਰ
(iii) ਲੁਧਿਆਣਾ
(iv) ਰਾਵਲਪਿੰਡੀ

Answer:

(iv) ਰਾਵਲਪਿੰਡੀ

Exam Tips:

a) ਜਲੰਧਰ ਬਿਸਤ ਜਲੰਧਰ ਦੁਆਬ ਵਿੱਚ ਹੈ।

 

Question 17: ਤਰਾਇਨ ਦੀ ਪਹਿਲੀ ਲੜਾਈ ਕਦੋਂ ਹੋਈ ਸੀ?
(i) 1191 ਈ. ਵਿੱਚ
(ii) 1192 ਈ. ਵਿੱਚ
(iii) 1291 ਈ. ਵਿੱਚ
(iv) 1491 ਈ. ਵਿੱਚ

Answer:

(i) 1191 ਈ. ਵਿੱਚ

Exam Tips:

a) ਤਰਾਇਨ ਦੀਆਂ ਦੋਵੇਂ ਮਿਤੀਆਂ ਲਗਾਤਾਰ ਸਾਲਾਂ ਦੀਆਂ ਹਨ।

 

Question 18: ਤਰਾਇਨ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ?
(i) 1152 ਈ. ਵਿੱਚ
(ii) 1192 ਈ. ਵਿੱਚ
(iii) 1292 ਈ. ਵਿੱਚ
(iv) 1526 ਈ. ਵਿੱਚ

Answer:

(ii) 1192 ਈ. ਵਿੱਚ

Exam Tips:

a) 1526 ਈ. ਪਾਨੀਪਤ ਦੀ ਪਹਿਲੀ ਲੜਾਈ ਦਾ ਸਾਲ ਹੈ।

 

Question 19: ਪਾਨੀਪਤ ਦੀ ਦੂਸਰੀ ਲੜਾਈ ਕਦੋਂ ਹੋਈ ਸੀ?
(i) 1526 ਈ. ਵਿੱਚ
(ii) 1536 ਈ. ਵਿੱਚ
(iii) 1556 ਈ. ਵਿੱਚ
(iv) 1656 ਈ. ਵਿੱਚ

Answer:

(iii) 1556 ਈ. ਵਿੱਚ

Exam Tips:

a) ਪਾਨੀਪਤ ਦੀਆਂ ਤਿੰਨ ਮਿਤੀਆਂ 1526, 1556 ਅਤੇ 1761 ਈ. ਹਨ।

 

Question 20: ਪਾਨੀਪਤ ਦੀ ਤੀਸਰੀ ਲੜਾਈ ਕਦੋਂ ਹੋਈ ਸੀ?
(i) 1526 ਈ. ਵਿੱਚ
(ii) 1556 ਈ. ਵਿੱਚ
(iii) 1661 ਈ. ਵਿੱਚ
(iv) 1761 ਈ. ਵਿੱਚ

Answer:

(iv) 1761 ਈ. ਵਿੱਚ

Exam Tips:

a) ਇਹ ਲੜਾਈ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਹੋਈ ਸੀ।

 

Question 21: ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦਾ ਕਿਹੜਾ ਸ਼ਹਿਰ ਮਹੱਤਵਪੂਰਨ ਹੈ?
(i) ਮੁਲਤਾਨ
(ii) ਲਾਹੌਰ
(iii) ਪਿਸ਼ਾਵਰ
(iv) ਉੱਪਰ ਲਿਖੇ ਸਾਰੇ

Answer:

(iv) ਉੱਪਰ ਲਿਖੇ ਸਾਰੇ

Exam Tips:

a) ਲਾਹੌਰ, ਮੁਲਤਾਨ, ਪਿਸ਼ਾਵਰ ਅਤੇ ਸਰਹਿੰਦ ਆਪਣੀ ਸਥਿਤੀ ਕਰਕੇ ਮਹੱਤਵਪੂਰਨ ਰਹੇ।

 

Question 22: 16ਵੀਂ ਸ਼ਤਾਬਦੀ ਵਿੱਚ ਪੰਜਾਬ ਵਿੱਚ ਕਿਹੜੀ ਭਾਸ਼ਾ ਨਹੀਂ ਬੋਲੀ ਜਾਂਦੀ ਸੀ?
(i) ਉਰਦੂ
(ii) ਹਿੰਦੀ
(iii) ਪੰਜਾਬੀ
(iv) ਤਮਿਲ

Answer:

(iv) ਤਮਿਲ

Exam Tips:

a) ‘ਨਹੀਂ’ ਵਾਲੇ ਪ੍ਰਸ਼ਨ ਵਿੱਚ ਉਹ ਵਿਕਲਪ ਚੁਣੋ ਜੋ ਪੰਜਾਬ ਤੋਂ ਦੂਰ ਦੀ ਭਾਸ਼ਾ ਦਾ ਹੈ।

 

Question 23: ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬੀਆਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਧਾਰਨ ਨਹੀਂ ਕੀਤਾ?
(i) ਬਹਾਦਰੀ
(ii) ਮਿਹਨਤ
(iii) ਸਹਿਣਸ਼ੀਲਤਾ
(iv) ਧੋਖੇਬਾਜ਼ੀ

Answer:

(iv) ਧੋਖੇਬਾਜ਼ੀ

Exam Tips:

a) ਪੰਜਾਬੀਆਂ ਦੇ ਗੁਣ ਬਹਾਦਰੀ, ਹਿੰਮਤ ਅਤੇ ਕਸ਼ਟ ਸਹਿਣ ਦੀ ਸ਼ਕਤੀ ਹਨ।

 

Question 24: ਹੇਠ ਲਿਖਿਆਂ ਵਿੱਚੋਂ ਕਿਹੜੇ ਵਿਦੇਸ਼ੀ ਹਮਲਾਵਰ ਨੇ ਉੱਤਰ-ਪੱਛਮ ਵੱਲੋਂ ਭਾਰਤ ‘ਤੇ ਹਮਲਾ ਨਹੀਂ ਕੀਤਾ?
(i) ਮੁਗ਼ਲ
(ii) ਹੂਣ
(iii) ਯੂਨਾਨੀ
(iv) ਅੰਗਰੇਜ਼

Answer:

(iv) ਅੰਗਰੇਜ਼

Exam Tips:

a) ਅੰਗਰੇਜ਼ ਸਮੁੰਦਰੀ ਰਾਹ ਰਾਹੀਂ ਆਏ ਸਨ।

 

Question 25: ਪੰਜਾਬ ਵਿੱਚ ਇਸਲਾਮ ਦਾ ਵਧੇਰੇ ਪ੍ਰਸਾਰ ਕਿਉਂ ਹੋਇਆ?
(i) ਇੱਥੋਂ ਦੇ ਮੁਸਲਮਾਨ ਆਰਥਿਕ ਪੱਖ ਤੋਂ ਵਧੇਰੇ ਖ਼ੁਸ਼ਹਾਲ ਸਨ
(ii) ਮੁਸਲਮਾਨਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਕਬਜ਼ਾ ਕੀਤਾ ਸੀ
(iii) ਪੰਜਾਬ ਦੇ ਲੋਕ ਇਸ ਧਰਮ ਨੂੰ ਵਧੇਰੇ ਪਸੰਦ ਕਰਦੇ ਸਨ
(iv) ਕਿਉਂਕਿ ਪੰਜਾਬ ਵਿੱਚ ਮੁਸਲਮਾਨਾਂ ਦੇ ਵਧੇਰੇ ਸਿੱਖਿਆ ਕੇਂਦਰ ਸਨ

Answer:

(ii) ਮੁਸਲਮਾਨਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਕਬਜ਼ਾ ਕੀਤਾ ਸੀ

Exam Tips:

a) ਪਾਠ ਅਨੁਸਾਰ ਪਹਿਲਾ ਕਾਰਨ ਇਹ ਹੈ ਕਿ ਮੁਸਲਿਮ ਹਮਲਾਵਰਾਂ ਨੇ ਪੰਜਾਬ ‘ਤੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਅਤੇ ਲੰਬਾ ਸ਼ਾਸਨ ਕੀਤਾ।

 

Question 26: 16ਵੀਂ ਸ਼ਤਾਬਦੀ ਵਿੱਚ ਪੰਜਾਬ ਹੇਠ ਲਿਖਿਆਂ ਵਿੱਚੋਂ ਕਿਸ ਚੀਜ਼ ਦਾ ਨਿਰਯਾਤ ਨਹੀਂ ਕਰਦਾ ਸੀ?
(i) ਘੋੜੇ
(ii) ਕਪਾਹ
(iii) ਖੰਡ
(iv) ਕੱਪੜੇ

Answer:

(i) ਘੋੜੇ

Exam Tips:

a) ਘੋੜੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੋਂ ਆਯਾਤ ਹੁੰਦੇ ਸਨ।

 

Question 27: 16ਵੀਂ ਸ਼ਤਾਬਦੀ ਵਿੱਚ ਪੰਜਾਬ ਹੇਠ ਲਿਖਿਆਂ ਵਿੱਚੋਂ ਕਿਸ ਚੀਜ਼ ਦਾ ਆਯਾਤ ਨਹੀਂ ਕਰਦਾ ਸੀ?
(i) ਖ਼ੁਸ਼ਕ ਮੇਵੇ
(ii) ਹਥਿਆਰ
(iii) ਘੋੜੇ
(iv) ਕਪਾਹ

Answer:

(iv) ਕਪਾਹ

Exam Tips:

a) ਕਪਾਹ ਪੰਜਾਬ ਦੀ ਆਪਣੀ ਫ਼ਸਲ ਸੀ ਅਤੇ ਨਿਰਯਾਤ ਹੁੰਦੀ ਸੀ।

 

Question 28: 16ਵੀਂ ਸਦੀ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸਿੱਧ ਵਪਾਰਿਕ ਨਗਰ ਨਹੀਂ ਸੀ?
(i) ਅੰਮ੍ਰਿਤਸਰ
(ii) ਲਾਹੌਰ
(iii) ਹਿਸਾਰ
(iv) ਰਾਵਲਪਿੰਡੀ

Answer:

(iv) ਰਾਵਲਪਿੰਡੀ

Exam Tips:

a) ਪਾਠ-ਪੁਸਤਕ ਦੀ ਸੂਚੀ ਵਿੱਚ ਰਾਵਲਪਿੰਡੀ ਵਪਾਰਿਕ ਨਗਰ ਵਜੋਂ ਨਹੀਂ ਗਿਣੀ ਗਈ।

 

ਸਰੋਤ ਅਧਾਰਿਤ ਪ੍ਰਸ਼ਨ

ਪਾਠ-ਪੁਸਤਕ ਦਾ ਉਹ ਪੈਰਾ ਪੜ੍ਹੋ ਜੋ ‘ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਭਾਰਤੀ ਸੰਸਕ੍ਰਿਤੀ ਅਤੇ ਸਭਿਅਤਾ ਦੀ ਜਨਮ ਭੂਮੀ…’ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਉੱਤਰ ਦਿਓ:

Question 1: ਹੜੱਪਾ ਸਭਿਅਤਾ ਦਾ ਜਨਮ ਕਿਸ ਧਰਤੀ ‘ਤੇ ਹੋਇਆ?

Answer:

ਹੜੱਪਾ ਸਭਿਅਤਾ ਦਾ ਜਨਮ ਪੰਜਾਬ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਹੋਇਆ।

Exam Tips:

a) ਇਸ ਨੂੰ ਸਿੰਧ ਘਾਟੀ ਦੀ ਸਭਿਅਤਾ ਵੀ ਕਿਹਾ ਜਾਂਦਾ ਹੈ।

 

Question 2: ਕਿਹੜੇ ਮਹਾਂਕਾਵਾਂ ਦੇ ਪਾਤਰਾਂ ਦਾ ਸੰਬੰਧ ਪੰਜਾਬ ਨਾਲ ਸੀ?

Answer:

ਰਾਮਾਇਣ ਅਤੇ ਮਹਾਂਭਾਰਤ ਦੇ ਮਹਾਨ ਪਾਤਰਾਂ ਦਾ ਸੰਬੰਧ ਪੰਜਾਬ ਨਾਲ ਸੀ।

Exam Tips:

a) ਦੋਵੇਂ ਮਹਾਂਕਾਵਾਂ ਦੇ ਨਾਂ ਲਿਖੋ।

 

Question 3: ਸ੍ਰੀ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ……… ਦੀ ਧਰਤੀ ‘ਤੇ ਦਿੱਤਾ।

Answer:

ਪੰਜਾਬ

Exam Tips:

a) ਪਾਠ ਅਨੁਸਾਰ ਮਹਾਂਭਾਰਤ ਦਾ ਯੁੱਧ ਵੀ ਇਸੇ ਧਰਤੀ ‘ਤੇ ਲੜਿਆ ਗਿਆ ਮੰਨਿਆ ਗਿਆ ਹੈ।

 

Question 4: ਭਾਰਤ ‘ਤੇ ਹਮਲੇ ਕਰਨ ਵਾਲੇ ਵਿਦੇਸ਼ੀ ਹਮਲਾਵਰ ਪੰਜਾਬ ਵਿੱਚ ਕਿਸ ਪਾਸੇ ਤੋਂ ਦਾਖ਼ਲ ਹੁੰਦੇ ਸਨ?

Answer:

ਉੱਤਰ-ਪੱਛਮੀ ਸੀਮਾ ਤੋਂ।

Exam Tips:

a) ਇਸ ਸੀਮਾ ‘ਤੇ ਸਥਿਤ ਦੱਰਿਆਂ ਦਾ ਜ਼ਿਕਰ ਕਰੋ।

 

Question 5: ਪਾਣਿਨੀ ਕਿਸ ਵਿਸ਼ੇ ਦਾ ਵਿਦਵਾਨ ਸੀ?

Answer:

ਪਾਣਿਨੀ ਸੰਸਕ੍ਰਿਤ ਵਿਆਕਰਨ ਦਾ ਮਹਾਨ ਵਿਦਵਾਨ ਸੀ।

Exam Tips:

a) ਕੌਟਿਲਯ (ਅਰਥਸ਼ਾਸਤਰ) ਅਤੇ ਚਰਕ (ਚਿਕਿਤਸਾ) ਦੇ ਨਾਂ ਵੀ ਇਸੇ ਪੈਰੇ ਨਾਲ ਜੁੜੇ ਹਨ।

 

ਪਾਠ-ਪੁਸਤਕ ਦਾ ਉਹ ਪੈਰਾ ਪੜ੍ਹੋ ਜੋ ‘ਪੰਜਾਬ ਨੂੰ ਵੱਖ-ਵੱਖ ਯੁੱਗਾਂ ਵਿੱਚ ਵੱਖ-ਵੱਖ ਨਾਂਵਾਂ ਨਾਲ ਸੱਦਿਆ ਜਾਂਦਾ ਰਿਹਾ ਹੈ…’ ਨਾਲ ਸ਼ੁਰੂ ਹੁੰਦਾ ਹੈ ਅਤੇ ਉੱਤਰ ਦਿਓ:

Question 6: ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ?

Answer:

ਰਿਗਵੈਦਿਕ ਕਾਲ ਵਿੱਚ ਪੰਜਾਬ ਨੂੰ ‘ਸਪਤ ਸਿੰਧੂ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

Exam Tips:

a) ਇਸ ਨਾਂ ਦਾ ਸੰਬੰਧ ਸੱਤ ਦਰਿਆਵਾਂ ਨਾਲ ਹੈ।

 

Question 7: ਪੰਚਨਦ ਤੋਂ ਕੀ ਭਾਵ ਹੈ?

Answer:

ਪੰਚਨਦ ਤੋਂ ਭਾਵ ਹੈ ਪੰਜ ਦਰਿਆ।

Exam Tips:

a) ਪੰਚ = ਪੰਜ, ਨਦ = ਦਰਿਆ।

 

Question 8: ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਕਿਸ ਨੇ ਦਿੱਤਾ?

Answer:

ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਯੂਨਾਨੀਆਂ ਨੇ ਦਿੱਤਾ।

Exam Tips:

a) ਯੂਨਾਨੀਆਂ ਨੇ ਪੰਜਾਬ ‘ਤੇ ਕਬਜ਼ਾ ਕਰਨ ਤੋਂ ਬਾਅਦ ਇਹ ਨਾਂ ਰੱਖਿਆ ਸੀ।

 

Question 9: ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ?

Answer:

ਪੰਜਾਬ ਨੂੰ ਟੱਕ ਦੇਸ਼ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਸਦੀਆਂ ਤਕ ਟੱਕ ਕਬੀਲੇ ਦਾ ਰਾਜ ਰਿਹਾ ਸੀ।

Exam Tips:

a) ਕਾਰਨ ਹਮੇਸ਼ਾਂ ਟੱਕ ਕਬੀਲੇ ਨਾਲ ਜੋੜੋ।

 

Question 10: ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਪੰਜਾਬ ਵਿੱਚ ਵਹਿੰਦੀ ਹੈ? (i) ਬਿਆਸ (ii) ਗੰਗਾ (iii) ਜਮੁਨਾ (iv) ਉੱਪਰ ਲਿਖਿਆਂ ਵਿੱਚੋਂ ਕੋਈ ਨਹੀਂ

Answer:

(i) ਬਿਆਸ

Exam Tips:

a) ਪੰਜਾਬ ਦੇ ਪੰਜ ਦਰਿਆਵਾਂ ਵਿੱਚ ਬਿਆਸ ਸ਼ਾਮਲ ਹੈ; ਗੰਗਾ ਅਤੇ ਜਮਨਾ ਨਹੀਂ।

 

ਪਾਠ-ਪੁਸਤਕ ਦਾ ਉਹ ਪੈਰਾ ਪੜ੍ਹੋ ਜੋ ‘ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿੱਚ ਸਥਿਤ ਹੈ…’ ਨਾਲ ਸ਼ੁਰੂ ਹੁੰਦਾ ਹੈ ਅਤੇ ਉੱਤਰ ਦਿਓ:

Question 11: ਹਿਮਾਲਿਆ ਤੋਂ ਕੀ ਭਾਵ ਹੈ?

Answer:

ਹਿਮਾਲਿਆ ਤੋਂ ਭਾਵ ਹੈ ਬਰਫ਼ ਦਾ ਘਰ।

Exam Tips:

a) ਇਹ ਅਰਥ ਸ਼ਬਦ ਦੀ ਬਣਤਰ ਨਾਲ ਯਾਦ ਰੱਖੋ।

 

Question 12: ਹਿਮਾਲਿਆ ਦੀ ਲੰਬਾਈ ਅਤੇ ਚੌੜਾਈ ਕਿੰਨੀ ਹੈ?

Answer:

ਹਿਮਾਲਿਆ ਦੀ ਲੰਬਾਈ 2500 ਕਿਲੋਮੀਟਰ ਅਤੇ ਚੌੜਾਈ 240 ਕਿਲੋਮੀਟਰ ਤੋਂ 320 ਕਿਲੋਮੀਟਰ ਹੈ।

Exam Tips:

a) ਅੰਕੜੇ ਇਕਾਈ ਸਮੇਤ ਲਿਖੋ।

 

Question 13: ਹਿਮਾਲਿਆ ਦੀ ਸੰਸਾਰ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ?

Answer:

ਹਿਮਾਲਿਆ ਦੀ ਸੰਸਾਰ ਵਿੱਚ ਸਭ ਤੋਂ ਉੱਚੀ ਚੋਟੀ ਦਾ ਨਾਂ ਮਾਊਂਟ ਐਵਰੈਸਟ ਹੈ।

Exam Tips:

a) ਪਾਠ ਅਨੁਸਾਰ ਇਸ ਦੀ ਉਚਾਈ 29,028 ਫੁੱਟ ਹੈ।

 

Question 14: ਹਿਮਾਲਿਆ ਦਾ ਕੋਈ ਇੱਕ ਵਰਦਾਨ ਦੱਸੋ।

Answer:

ਇਸ ਨੇ ਸਦੀਆਂ ਤਕ ਪੰਜਾਬ ਅਤੇ ਭਾਰਤ ਲਈ ਪਹਿਰੇਦਾਰੀ ਦਾ ਕੰਮ ਕੀਤਾ।

Exam Tips:

a) ਕੋਈ ਵੀ ਇੱਕ ਲਾਭ ਲਿਖਣਾ ਕਾਫ਼ੀ ਹੈ।

 

Question 15: ਮਾਊਂਟ ਐਵਰੈਸਟ ਦੀ ਉਚਾਈ ……… ਮੀਟਰ ਹੈ।

Answer:

8848

Exam Tips:

a) ਪਾਠ ਅਨੁਸਾਰ ਉਚਾਈ 29,028 ਫੁੱਟ ਜਾਂ 8848 ਮੀਟਰ ਹੈ।

 

ਪਾਠ-ਪੁਸਤਕ ਦਾ ਉਹ ਪੈਰਾ ਪੜ੍ਹੋ ਜੋ ‘ਮੈਦਾਨੀ ਦੇਸ਼ ਪੰਜਾਬ ਦਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਖੰਡ ਹੈ…’ ਨਾਲ ਸ਼ੁਰੂ ਹੁੰਦਾ ਹੈ ਅਤੇ ਉੱਤਰ ਦਿਓ:

Question 16: ਪੰਜਾਬ ਦਾ ਮੈਦਾਨੀ ਪ੍ਰਦੇਸ਼ ਕਿੱਥੇ ਸਥਿਤ ਹੈ?

Answer:

ਪੰਜਾਬ ਦਾ ਮੈਦਾਨੀ ਦੇਸ਼ ਸਿੰਧ ਅਤੇ ਜਮਨਾ ਦਰਿਆਵਾਂ ਵਿਚਾਲੇ ਸਥਿਤ ਹੈ।

Exam Tips:

a) ਦੋਵੇਂ ਦਰਿਆਵਾਂ ਦੇ ਨਾਂ ਲਿਖੋ।

 

Question 17: ਸੰਸਾਰ ਵਿੱਚ ਸਭ ਤੋਂ ਵੱਧ ਉਪਜਾਊ ਮੈਦਾਨ ਕਿਹੜੇ ਹਨ?

Answer:

ਸੰਸਾਰ ਦੇ ਸਭ ਤੋਂ ਵੱਧ ਉਪਜਾਊ ਮੈਦਾਨਾਂ ਵਿੱਚ ਪੰਜਾਬ ਦੇ ਮੈਦਾਨ ਗਿਣੇ ਜਾਂਦੇ ਹਨ।

Exam Tips:

a) ਪਾਠ ਅਨੁਸਾਰ ਪੰਜਾਬ ਦਾ ਮੈਦਾਨ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚ ਆਉਂਦਾ ਹੈ।

 

Question 18: ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਦੇ ਨਾਂ ਕੀ ਹਨ?

Answer:

ਪੰਜਾਬ ਵਿੱਚ ਵਹਿਣ ਵਾਲੇ ਦਰਿਆਵਾਂ ਦੇ ਨਾਂ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਹਨ।

Exam Tips:

a) ਪੰਜੇ ਨਾਂ ਕ੍ਰਮ ਨਾਲ ਲਿਖੋ।

 

Question 19: ਪੰਜਾਬ ਦੇ ਮੈਦਾਨੀ ਦੇਸ਼ ਵਿੱਚ ਵਸੋਂ ਸੰਘਣੀ ਕਿਉਂ ਹੈ?

Answer:

ਕਿਉਂਕਿ ਇਹ ਦੇਸ਼ ਬਹੁਤ ਉਪਜਾਊ ਹੈ, ਇੱਥੇ ਵਰਖਾ ਕਾਫ਼ੀ ਹੁੰਦੀ ਹੈ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹਨ।

Exam Tips:

a) ਪਾਠ ਵਿੱਚ ਤਿੰਨ ਕਾਰਨ ਦਿੱਤੇ ਗਏ ਹਨ: ਉਪਜਾਊ ਭੂਮੀ, ਵਰਖਾ ਅਤੇ ਆਵਾਜਾਈ।

 

Question 20: ਪੰਜਾਬ ਦੇ ਮੈਦਾਨੀ ਦੇਸ਼ ਦੀ ਵਸੋਂ ਕਾਫ਼ੀ ……… ਹੈ।

Answer:

ਸੰਘਣੀ

Exam Tips:

a) ‘ਸੰਘਣੀ’ ਦਾ ਅਰਥ ਜ਼ਿਆਦਾ ਆਬਾਦੀ ਵਾਲੀ ਹੈ।

 

ਪਾਠ-ਪੁਸਤਕ ਦਾ ਉਹ ਪੈਰਾ ਪੜ੍ਹੋ ਜੋ ‘ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਸਦੀਆਂ ਤਕ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ…’ ਨਾਲ ਸ਼ੁਰੂ ਹੁੰਦਾ ਹੈ ਅਤੇ ਉੱਤਰ ਦਿਓ:

Question 21: ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?

Answer:

ਕਿਉਂਕਿ ਵਿਦੇਸ਼ੀ ਹਮਲਾਵਰ ਉੱਤਰ-ਪੱਛਮੀ ਦੱਰਿਆਂ ਰਾਹੀਂ ਆਉਂਦੇ ਸਨ ਅਤੇ ਭਾਰਤ ਵਿੱਚ ਅੱਗੇ ਵਧਣ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਨੂੰ ਜਿੱਤਣਾ ਪੈਂਦਾ ਸੀ।

Exam Tips:

a) ਉੱਤਰ ਵਿੱਚ ‘ਦੱਰੇ’ ਅਤੇ ‘ਪੰਜਾਬ ਦੀ ਜਿੱਤ’ ਦੋਵੇਂ ਗੱਲਾਂ ਸ਼ਾਮਲ ਕਰੋ।

 

Question 22: ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਕਿਹੜਾ ਹੈ?

Answer:

ਪੰਜਾਬ ਦੇ ਉੱਤਰ-ਪੱਛਮ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਦੱਰਾ ਖੈਬਰ ਹੈ।

Exam Tips:

a) ਹੋਰ ਦੱਰੇ: ਕੁੱਰਮ, ਟੋਚੀ ਅਤੇ ਬੋਲਾਨ।

 

Question 23: ਵਿਦੇਸ਼ੀ ਹਮਲਾਵਰ ਦੱਰਿਆਂ ਰਾਹੀਂ ਭਾਰਤ ਕਿਉਂ ਆਉਂਦੇ ਰਹੇ?

Answer:

ਕਿਉਂਕਿ ਇਨ੍ਹਾਂ ਦੱਰਿਆਂ ਨੂੰ ਪਾਰ ਕਰਨਾ ਸੌਖਾ ਸੀ।

Exam Tips:

a) ਪਾਠ ਵਿੱਚ ਦੱਰੇ ਪਾਰ ਕਰਨ ਦੀ ਸੌਖ ਨੂੰ ਹੀ ਕਾਰਨ ਦੱਸਿਆ ਗਿਆ ਹੈ।

 

Question 24: ਕਿਹੜੇ ਵਿਦੇਸ਼ੀ ਹਮਲਾਵਰਾਂ ਨੇ ਸਭ ਤੋਂ ਪਹਿਲਾਂ ਪੰਜਾਬ ‘ਤੇ ਹਮਲੇ ਕੀਤੇ?

Answer:

ਪੈਰੇ ਅਨੁਸਾਰ ਆਰੀਆਂ, ਈਰਾਨੀਆਂ, ਯੂਨਾਨੀਆਂ, ਕੁਸ਼ਾਣਾਂ, ਹੂਣਾਂ, ਤੁਰਕਾਂ, ਮੁਗ਼ਲਾਂ ਅਤੇ ਦੁੱਰਾਨੀਆਂ ਨੇ ਇਸ ਰਸਤੇ ਤੋਂ ਹਮਲੇ ਕੀਤੇ।

Exam Tips:

a) ਨਾਵਾਂ ਦੀ ਸੂਚੀ ਕ੍ਰਮ ਨਾਲ ਯਾਦ ਕਰੋ; ਅੰਗਰੇਜ਼ ਇਸ ਸੂਚੀ ਵਿੱਚ ਨਹੀਂ ਹਨ।

 

Question 25: ਪੰਜਾਬ ਵਿੱਚ ਕਿਹੜੇ ਵਿਦੇਸ਼ੀ ਹਮਲਾਵਰ ਸਭ ਤੋਂ ਪਹਿਲਾਂ ……… ਆਏ। (i) ਈਰਾਨੀ (ii) ਆਰੀਆ (iii) ਯੂਨਾਨੀ (iv) ਕੁਸ਼ਾਣ

Answer:

(ii) ਆਰੀਆ

Exam Tips:

a) ਸੂਚੀ ਵਿੱਚ ਆਰੀਆ ਸਭ ਤੋਂ ਪਹਿਲਾਂ ਆਉਂਦੇ ਹਨ।

 

Punjab Board Solutions for Class 12 History Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ

Accessing Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ Solutions

Review comprehensive exercise answers for Class 12 History Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 12 History

Each solution includes detailed reasoning to foster genuine comprehension of Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 01 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ 'ਤੇ ਪ੍ਰਭਾਵ with official sample papers and interactive practice tests available on our platform free of charge.

FAQs

Where can I find the latest PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ for the 2026-27 session?

The complete and updated PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ is available for free on StudiesToday.com. These solutions for Class 12 History are as per latest Punjab Board curriculum.

Are the History Punjab Board solutions for Class 12 updated for the new 50% competency-based exam pattern?

Yes, our experts have revised the PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ will help students to get full marks in the theory paper.

Do you offer PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ in multiple languages like Hindi and English?

Yes, we provide bilingual support for Class 12 History. You can access PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ in both English and Hindi medium.

Is it possible to download the History Punjab Board solutions for Class 12 as a PDF?

Yes, you can download the entire PSEB 12th Class History Solutions Chapter 1 ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਤਿਹਾਸ ‘ਤੇ ਪ੍ਰਭਾਵ in printable PDF format for offline study on any device.