Official Punjab Board Solutions for Class 12 History: Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ
Access comprehensive textbook solutions for Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ using the official curriculum guides for Class 12 History. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for History: Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ
Access the complete solution PDF for Class 12 History below. Regular practice with these targeted textbook answers builds familiarity with standard question patterns and helps secure higher marks in final school evaluations.
ਲੰਮੇ ਉੱਤਰਾਂ ਵਾਲੇ ਪ੍ਰਸ਼ਨ
Question 1: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ?
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ ਕਰੋ।
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਡਾਵਾਂਡੋਲ ਸੀ। ਲੋਧੀ ਸੁਲਤਾਨਾਂ ਦੀਆਂ ਗ਼ਲਤ ਨੀਤੀਆਂ ਵਜੋਂ ਹਰ ਪਾਸੇ ਬਦਅਮਨੀ ਫੈਲੀ ਹੋਈ ਸੀ। ਸ਼ਾਸਕ ਵਰਗ ਭੋਗ ਵਿਲਾਸ ਵਿੱਚ ਡੁੱਬਿਆ ਰਹਿੰਦਾ ਸੀ। ਦਰਬਾਰਾਂ ਵਿੱਚ ਰੋਜ਼ਾਨਾ ਜਸ਼ਨ ਮਨਾਏ ਜਾਂਦੇ ਸਨ। ਇਨ੍ਹਾਂ ਜਸ਼ਨਾਂ ਵਿੱਚ ਨਾਚੀਆਂ ਵੱਡੀ ਗਿਣਤੀ ਵਿੱਚ ਹਿੱਸਾ ਲੈਂਦੀਆਂ ਸਨ ਅਤੇ ਸ਼ਰਾਬ ਦੇ ਦੌਰ ਚਲਦੇ ਸਨ। ਸਿੱਟੇ ਵਜੋਂ ਪਰਜਾ ਵੱਲ ਧਿਆਨ ਦੇਣ ਲਈ ਕਿਸੇ ਕੋਲ ਸਮਾਂ ਨਹੀਂ ਸੀ। ਸਰਕਾਰੀ ਕਰਮਚਾਰੀ ਭ੍ਰਿਸ਼ਟ ਹੋ ਚੁੱਕੇ ਸਨ। ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ। ਇੱਥੋਂ ਤਕ ਕਿ ਕਾਜ਼ੀ ਅਤੇ ਉਲਮਾ ਵੀ ਰਿਸ਼ਵਤ ਲੈ ਕੇ ਨਿਆਂ ਕਰਦੇ ਸਨ। ਮੁਸਲਮਾਨ ਹਿੰਦੂਆਂ ‘ਤੇ ਬਹੁਤ ਅੱਤਿਆਚਾਰ ਕਰਦੇ ਸਨ। ਉਨ੍ਹਾਂ ਨੂੰ ਤਲਵਾਰ ਦੇ ਜ਼ੋਰ ‘ਤੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਰਾਜ ਦੀ ਸ਼ਾਸਨ ਵਿਵਸਥਾ ਖੇਰੂੰ-ਖੇਰੂੰਹੋ ਕੇ ਰਹਿ ਗਈ ਸੀ। ਅਜਿਹੀ ਸਥਿਤੀ ਦਾ ਫਾਇਦਾ ਉਠਾ ਕੇ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੇ ਸੁਤੰਤਰ ਹੋਣ ਦਾ ਯਤਨ ਕੀਤਾ। ਇਸ ਸੰਬੰਧ ਵਿੱਚ ਉਸ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ। ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹਰਾ ਕੇ 1525 ਈ. ਦੇ ਅਖੀਰ ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ। ਉਸ ਨੇ 21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ।
Exam Tips:
a) ਲੋਧੀ ਸੁਲਤਾਨਾਂ ਦੀ ਕਮਜ਼ੋਰ ਨੀਤੀ, ਭ੍ਰਿਸ਼ਟਾਚਾਰ ਅਤੇ ਅੱਤਿਆਚਾਰਾਂ ਨੂੰ ਬਿੰਦੂਆਂ ਵਿੱਚ ਲਿਖੋ।
b) ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਵਾਲਾ ਦੇਣ ਨਾਲ ਅੰਕ ਵਧ ਸਕਦੇ ਹਨ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 2: “16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ ਸੀ ” ਵਿਆਖਿਆ ਕਰੋ। (“ ”
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਵਰਣਨ ਕਰੋ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ ਸੀ। ਇਹ ਤਿਕੋਣਾ ਸੰਘਰਸ਼ ਰਾਜ ਸੱਤਾ ਦੀ ਪ੍ਰਾਪਤੀ ਲਈ ਕਾਬਲ ਦੇ ਸ਼ਾਸਕ ਬਾਬਰ, ਦਿੱਲੀ ਦੇ ਸ਼ਾਸਕ ਇਬਰਾਹੀਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਵਿਚਾਲੇ ਚਲ ਰਿਹਾ ਸੀ। ਦੌਲਤ ਖਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨ ਦੇ ਸੁਪਨੇ ਵੇਖ ਰਿਹਾ ਸੀ। ਇਸ ਸੰਬੰਧੀ ਜਦੋਂ ਇਬਰਾਹੀਮ ਲੋਧੀ ਨੂੰ ਪਤਾ ਚੱਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਨੂੰ ਸਥਿਤੀ ਨੂੰ ਸਪੱਸ਼ਟ ਕਰਨ ਲਈ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ। ਦੌਲਤ ਖਾਂ ਨੇ ਸੁਲਤਾਨ ਦੇ ਗੁੱਸੇ ਤੋਂ ਬਚਣ ਲਈ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜਿਆ। ਦਿੱਲੀ ਪੁੱਜਣ ‘ਤੇ ਇਬਰਾਹੀਮ ਲੋਧੀ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਕੈਦਖ਼ਾਨੇ ਵਿੱਚ ਸੁੱਟ ਦਿੱਤਾ। ਦਿਲਾਵਰ ਖਾਂ ਕਿਸੇ ਤਰ੍ਹਾਂ ਕੈਦਖ਼ਾਨੇ ਵਿੱਚੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ। ਪੰਜਾਬ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖਾਂ ਨੂੰ ਉਸ ਨਾਲ ਦਿੱਲੀ ਵਿੱਚ ਕੀਤੇ ਗਏ ਮਾੜੇ ਵਿਵਹਾਰ ਬਾਰੇ ਦੱਸਿਆ। ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ ਬਾਬਰ ਵੀ ਇਸੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ। ਇਸ ਤਿਕੋਣੇ ਸੰਘਰਸ਼ ਦੇ ਅੰਤ ਵਿੱਚ ਬਾਬਰ ਜੇਤੂ ਰਿਹਾ। ਉਸ ਨੇ 1525-26 ਈ. ਵਿੱਚ ਨਾ ਕੇਵਲ ਪੰਜਾਬ ਸਗੋਂ ਦਿੱਲੀ ‘ਤੇ ਵੀ ਕਬਜ਼ਾ ਕਰ ਲਿਆ। ਇਸ ਤਰ੍ਹਾਂ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋਈ।
Exam Tips:
a) ਤਿੰਨ ਧਿਰਾਂ: ਬਾਬਰ, ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਨਾਂ ਜ਼ਰੂਰ ਲਿਖੋ।
b) ਸੰਘਰਸ਼ ਦੇ ਕਾਰਨ ਵਿੱਚ ਦਿਲਾਵਰ ਖਾਂ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 3: ਦੌਲਤ ਖਾਂ ਲੋਧੀ ਕੌਣ ਸੀ? ਦੌਲਤ ਖਾਂ ਲੋਧੀ ਅਤੇ ਇਬਰਾਹੀਮ ਲੋਧੀ ਵਿਚਾਲੇ ਸੰਘਰਸ਼ ਦੇ ਕੀ ਕਾਰਨ ਸਨ?
ਜਾਂ
ਦੌਲਤ ਖਾਂ ਲੋਧੀ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ (ਗਵਰਨਰ) ਸੀ। ਉਹ ਇਸ ਅਹੁਦੇ ‘ਤੇ 1500 ਈ. ਵਿੱਚ ਨਿਯੁਕਤ ਹੋਇਆ ਸੀ। ਦੌਲਤ ਖਾਂ ਲੋਧੀ ਅਤੇ ਸੁਲਤਾਨ ਇਬਰਾਹੀਮ ਲੋਧੀ ਵਿਚਾਲੇ ਸੰਘਰਸ਼ ਦਾ ਮੁੱਖ ਕਾਰਨ ਇਹ ਸੀ ਕਿ ਦੌਲਤ ਖਾਂ ਪੰਜਾਬ ਵਿੱਚ ਸੁਤੰਤਰ ਸ਼ਾਸਨ ਸਥਾਪਿਤ ਕਰਨ ਦੇ ਯਤਨ ਕਰ ਰਿਹਾ ਸੀ। ਇਸ ਸੰਬੰਧੀ ਉਸ ਨੇ ਆਲਮ ਖਾਂ ਲੋਧੀ ਜੋ ਕਿ ਇਬਰਾਹੀਮ ਲੋਧੀ ਦਾ ਚਾਚਾ ਸੀ ਅਤੇ ਜੋ ਦਿੱਲੀ ਦਾ ਤਖ਼ਤ ਹਾਸਲ ਕਰਨਾ ਚਾਹੁੰਦਾ ਸੀ, ਦੇ ਨਾਲ ਮਿਲ ਕੇ ਸਾਜ਼ਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਇਨ੍ਹਾਂ ਸਾਜ਼ਸ਼ਾਂ ਸੰਬੰਧੀ ਇਬਰਾਹੀਮ ਲੋਧੀ ਨੂੰ ਪਤਾ ਚੱਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਨੂੰ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਭੇਜਿਆ। ਦੌਲਤ ਖਾਂ ਨੇ ਸੁਲਤਾਨ ਦੇ ਗੁੱਸੇ ਤੋਂ ਬਚਣ ਲਈ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ। ਜਦੋਂ ਦਿਲਾਵਰ ਖਾਂ ਦਿੱਲੀ ਪਹੁੰਚਿਆ ਤਾਂ ਸੁਲਤਾਨ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜੇਲ੍ਹ ਵਿੱਚ ਉਸ ਨਾਲ ਮਾੜਾ ਵਿਹਾਰ ਕੀਤਾ ਗਿਆ। ਛੇਤੀ ਹੀ ਉਹ ਕਿਸੇ ਤਰ੍ਹਾਂ ਜੇਲ੍ਹ ਵਿੱਚੋਂ ਭੱਜਣ ਅਤੇ ਵਾਪਸ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਇੱਥੇ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖਾਂ ਨੂੰ ਦਿੱਲੀ ਵਿੱਚ ਉਸ ਨਾਲ ਕੀਤੇ ਗਏ ਮਾੜੇ ਸਲੂਕ ਬਾਰੇ ਦੱਸਿਆ। ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ। ਬਾਅਦ ਵਿੱਚ ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਹੋ ਗਿਆ ਸੀ। ਬਾਬਰ ਨੇ ਉਸ ਨੂੰ 1525 ਈ. ਵਿੱਚ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ।
Exam Tips:
a) ਦੌਲਤ ਖਾਂ ਲੋਧੀ 1500 ਈ. ਵਿੱਚ ਪੰਜਾਬ ਦਾ ਸੂਬੇਦਾਰ ਬਣਿਆ, ਇਹ ਮਿਤੀ ਯਾਦ ਰੱਖੋ।
b) ਉਸ ਦੇ ਪੁੱਤਰ ਦਿਲਾਵਰ ਖਾਂ ਨਾਲ ਹੋਏ ਦੁਰਵਿਹਾਰ ਨੂੰ ਸੰਘਰਸ਼ ਦਾ ਮੁੱਖ ਕਾਰਨ ਲਿਖੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 4: ਬਾਬਰ ਕੌਣ ਸੀ? ਉਸ ਨੇ ਪੰਜਾਬ ‘ਤੇ ਕਿਸ ਸਮੇਂ ਦੇ ਦੌਰਾਨ ਅਤੇ ਕਿੰਨੇ ਹਮਲੇ ਕੀਤੇ? ਇਨ੍ਹਾਂ ਹਮਲਿਆਂ ਦੀ ਸੰਖੇਪ ਜਾਣਕਾਰੀ ਦਿਓ।
ਜਾਂ
ਪੰਜਾਬ ਉੱਤੇ ਬਾਬਰ ਦੁਆਰਾ ਕੀਤੇ ਗਏ ਹਮਲਿਆਂ ਦਾ ਸੰਖੇਪ ਵਰਣਨ ਕਰੋ।
Answer:
ਬਾਬਰ ਕਾਬਲ ਦਾ ਸ਼ਾਸਕ ਸੀ। ਉਸ ਨੇ 1519 ਈ. ਤੋਂ 1526 ਈ. ਦੇ ਸਮੇਂ ਦੇ ਦੌਰਾਨ ਪੰਜਾਬ ‘ਤੇ ਪੰਜ ਹਮਲੇ ਕੀਤੇ। ਬਾਬਰ ਨੇ ਪੰਜਾਬ ‘ਤੇ ਪਹਿਲਾ ਹਮਲਾ 1519 ਈ. ਵਿੱਚ ਕੀਤਾ। ਇਸ ਹਮਲੇ ਦੇ ਦੌਰਾਨ ਬਾਬਰ ਨੇ ਭੇਰਾ ਅਤੇ ਬਾਜੌਰ ਨਾਂ ਦੇ ਖੇਤਰਾਂ ‘ਤੇ ਕਬਜ਼ਾ ਕੀਤਾ। ਬਾਬਰ ਦੇ ਵਾਪਸ ਜਾਂਦਿਆਂ ਹੀ ਉੱਥੋਂ ਦੇ ਲੋਕਾਂ ਨੇ ਮੁੜ ਇਨ੍ਹਾਂ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਇਸੇ ਵਰ੍ਹੇ ਬਾਬਰ ਨੇ ਪੰਜਾਬ ‘ਤੇ ਦੂਸਰੀ ਵਾਰ ਹਮਲਾ ਕੀਤਾ। ਇਸ ਵਾਰੀ ਬਾਬਰ ਨੇ ਪਿਸ਼ਾਵਰ ਨੂੰ ਆਪਣੇ ਅਧੀਨ ਕੀਤਾ 1520 ਈ. ਵਿੱਚ ਬਾਬਰ ਨੇ ਪੰਜਾਬ ‘ਤੇ ਆਪਣੇ ਤੀਸਰੇ ਹਮਲੇ ਦੇ ਦੌਰਾਨ ਬਾਜੌਰ, ਭੇਰਾ ਅਤੇ ਸਿਆਲਕੋਟ ਦੇ ਦੇਸ਼ਾਂ ਨੂੰ ਆਪਣੇ ਅਧੀਨ ਕੀਤਾ। ਇਸ ਤੋਂ ਬਾਅਦ ਬਾਬਰ ਨੇ ਸੈਦਪੁਰ ‘ਤੇ ਹਮਲਾ ਕੀਤਾ। ਇਸ ਹਮਲੇ ਦੇ ਦੌਰਾਨ ਬਾਬਰ ਨੇ ਸੈਦਪੁਰ ਵਿੱਚ ਭਾਰੀ ਲੁੱਟਮਾਰ ਕੀਤੀ। ਮੁਗ਼ਲ ਫ਼ੌਜਾਂ ਨੇ ਹੋਰ ਲੋਕਾਂ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿੱਚ ਬਾਬਰ ਦੇ ਕਹਿਣ ‘ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। 1524 ਈ. ਵਿੱਚ ਦੌਲਤ ਖਾਂ ਲੋਧੀ ਦੇ ਸੱਦੇ ‘ਤੇ ਬਾਬਰ ਨੇ ਪੰਜਾਬ ‘ਤੇ ਚੌਥੀ ਵਾਰ ਹਮਲਾ ਕੀਤਾ। ਬਾਬਰ ਨੇ ਬਿਨਾਂ ਕਿਸੇ ਔਕੜ ਦੇ ਪੰਜਾਬ ‘ਤੇ ਕਬਜ਼ਾ ਕਰ ਲਿਆ ਬਾਅਦ ਵਿੱਚ ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਹੋ ਗਿਆ। ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਦੇ ਲਈ ਬਾਬਰ ਨੇ ਪੰਜਾਬ ‘ਤੇ ਪੰਜਵੀਂ ਵਾਰ ਨਵੰਬਰ, 1525 ਈ. ਵਿੱਚ ਹਮਲਾ ਕੀਤਾ। ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹਰਾ ਕੇ ਪੰਜਾਬ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਬਾਬਰ ਨੇ 21 ਅਪਰੈਲ, 1526 ਈ. ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਕੀਤੀ।
Exam Tips:
a) ਬਾਬਰ ਦੇ ਪੰਜ ਹਮਲਿਆਂ ਦੇ ਸਾਲ (1519, 1519, 1520, 1524, 1525-26 ਈ.) ਕ੍ਰਮ ਅਨੁਸਾਰ ਯਾਦ ਕਰੋ।
b) ਹਮਲਿਆਂ ਦਾ ਵੇਰਵਾ ਦਿੰਦੇ ਸਮੇਂ ਹਰ ਹਮਲੇ ਦਾ ਸਾਲ ਅਤੇ ਮੁੱਖ ਘਟਨਾ ਲਿਖੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 5: ਬਾਬਰ ਨੇ ਸੈਦਪੁਰ ‘ਤੇ ਕਦੋਂ ਹਮਲਾ ਕੀਤਾ? ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ?
Answer:
ਬਾਬਰ ਨੇ ਸੈਦਪੁਰ ‘ਤੇ 1520 ਈ. ਵਿੱਚ ਹਮਲਾ ਕੀਤਾ। ਇੱਥੋਂ ਦੇ ਲੋਕਾਂ ਨੇ ਬਾਬਰ ਦਾ ਮੁਕਾਬਲਾ ਕੀਤਾ। ਸਿੱਟੇ ਵਜੋਂ ਬਾਬਰ ਨੇ ਗੁੱਸੇ ਵਿੱਚ ਆ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਤਲ ਕਰ ਦਿੱਤਾ ਅਤੇ ਲੁੱਟਮਾਰ ਕਰਨ ਮਗਰੋਂ ਉਨ੍ਹਾਂ ਦੇ ਮਕਾਨਾਂ ਅਤੇ ਮਹੱਲਾਂ ਨੂੰ ਅੱਗ ਲਗਾ ਦਿੱਤੀ। ਹਜ਼ਾਰਾਂ ਇਸਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਗੁਰੂ ਨਾਨਕ ਦੇਵ ਜੀ ਜੋ ਇਸ ਸਮੇਂ ਸੈਦਪੁਰ ਵਿੱਚ ਹੀ ਸਨ, ਨੇ ਬਾਬਰ ਦੀਆਂ ਫ਼ੌਜਾਂ ਵੱਲੋਂ ਲੋਕਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ‘ਬਾਬਰ ਬਾਣੀ’ ਵਿੱਚ ਕੀਤਾ ਹੈ। ਬਾਬਰ ਦੀਆਂ ਫ਼ੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਜਦੋਂ ਬਾਬਰ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਸ ਦੀਆਂ ਫ਼ੌਜਾਂ ਨੇ ਕਿਸੇ ਸੰਤ-ਮਹਾਂਪੁਰਖ ਨੂੰ ਗ੍ਰਿਫ਼ਤਾਰ ਕੀਤਾ ਹੈ ਤਾਂ ਉਸ ਨੇ ਫੌਰਨ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ ਬਾਬਰ ਨੇ ਆਪਣੀ ਆਤਮ-ਕਥਾ ‘ਤੁਜ਼ਕ-ਏ-ਬਾਬਰੀ’ ਵਿੱਚ ਲਿਖਿਆ ਹੈ ਕਿ ਜੇ ਉਸ ਨੂੰ ਪਤਾ ਹੁੰਦਾ ਕਿ ਇਸ ਸ਼ਹਿਰ ਵਿੱਚ ਅਜਿਹਾ ਮਹਾਤਮਾ ਰਹਿੰਦਾ ਹੈ ਤਾਂ ਉਹ ਕਦੇ ਵੀ ਇਸ ਸ਼ਹਿਰ ‘ਤੇ ਹਮਲਾ ਨਾ ਕਰਦਾ। ਗੁਰੂ ਨਾਨਕ ਸਾਹਿਬ ਦੇ ਕਹਿਣ ‘ਤੇ ਬਾਬਰ ਨੇ ਬਹੁਤ ਸਾਰੇ ਹੋਰ ਨਿਰਦੋਸ਼ ਲੋਕਾਂ ਨੂੰ ਵੀ ਰਿਹਾਅ ਕਰ ਦਿੱਤਾ।
Exam Tips:
a) ਸੈਦਪੁਰ ਦਾ ਹਮਲਾ 1520 ਈ. ਵਿੱਚ ਹੋਇਆ ਅਤੇ ਇਸ ਸਮੇਂ ਗੁਰੂ ਨਾਨਕ ਦੇਵ ਜੀ ਵੀ ਮੌਜੂਦ ਸਨ।
b) ‘ਬਾਬਰ ਬਾਣੀ’ ਦਾ ਹਵਾਲਾ ਦੇਣ ਨਾਲ ਉੱਤਰ ਹੋਰ ਪ੍ਰਭਾਵਸ਼ਾਲੀ ਬਣਦਾ ਹੈ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 6: ਬਾਬਰ ਅਤੇ ਇਬਰਾਹੀਮ ਲੋਧੀ ਵਿਚਕਾਰ ਯੁੱਧ ਕਿੱਥੇ ਤੇ ਕਿਉਂ ਹੋਇਆ?
ਜਾਂ
ਪਾਨੀਪਤ ਦੀ ਪਹਿਲੀ ਲੜਾਈ ‘ਤੇ ਨੋਟ ਲਿਖੋ।
ਜਾਂ
ਪਾਨੀਪਤ ਦੀ ਪਹਿਲੀ ਲੜਾਈ ਅਤੇ ਉਸ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।
Answer:
ਬਾਬਰ ਨੇ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਦੇ ਉਦੇਸ਼ ਨਾਲ ਨਵੰਬਰ, 1525 ਈ. ਵਿੱਚ ਪੰਜਾਬ ‘ਤੇ ਪੰਜਵੀਂ ਵਾਰ ਹਮਲਾ ਕੀਤਾ। ਦੌਲਤ ਖਾਂ ਨੇ ਕੁਝ ਚਿਰ ਮੁਕਾਬਲਾ ਕਰਨ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ। ਬਾਬਰ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਇਸ ਤਰ੍ਹਾਂ ਬਾਬਰ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ। ਪੰਜਾਬ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਬਾਬਰ ਨੇ ਇਬਰਾਹੀਮ ਲੋਧੀ ਨਾਲ ਦੋ-ਦੋ ਹੱਥ ਕਰਨ ਦਾ ਫ਼ੈਸਲਾ ਕੀਤਾ। ਇਸ ਉਦੇਸ਼ ਨਾਲ ਉਸ ਨੇ ਆਪਣੀਆਂ ਫ਼ੌਜਾਂ ਨੂੰ ਦਿੱਲੀ ਵੱਲ ਵਧਣ ਦਾ ਹੁਕਮ ਦਿੱਤਾ। ਜਦੋਂ ਇਬਰਾਹੀਮ ਲੋਧੀ ਨੂੰ ਇਸ ਬਾਰੇ ਖ਼ਬਰ ਮਿਲੀ ਤਾਂ ਉਹ ਆਪਣੇ ਨਾਲ 1 ਲੱਖ ਸੈਨਿਕਾਂ ਨੂੰ ਲੈ ਕੇ ਬਾਬਰ ਦਾ ਮੁਕਾਬਲਾ ਕਰਨ ਲਈ ਪੰਜਾਬ ਵੱਲ ਤੁਰ ਪਿਆ। ਬਾਬਰ ਅਧੀਨ ਉਸ ਸਮੇਂ ਲਗਭਗ 20 ਹਜ਼ਾਰ ਸੈਨਿਕ ਸਨ। 21 ਅਪਰੈਲ, 1526 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਹੋਈ। ਇਸ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਹੋਈ ਅਤੇ ਉਹ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ। ਪਾਨੀਪਤ ਦੀ ਇਸ ਨਿਰਣਾਇਕ ਜਿੱਤ ਕਾਰਨ ਪੰਜਾਬ ਵਿੱਚੋਂ ਲੋਧੀ ਵੰਸ਼ ਦੇ ਸ਼ਾਸਨ ਦਾ ਹਮੇਸ਼ਾਂ ਲਈ ਖ਼ਾਤਮਾ ਹੋ ਗਿਆ ਅਤੇ ਹੁਣ ਇਹ ਮੁਗ਼ਲ ਵੰਸ਼ ਦੇ ਅਧੀਨ ਹੋ ਗਿਆ।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
b) ਇਸ ਲੜਾਈ ਦਾ ਸਿੱਟਾ ਲੋਧੀ ਵੰਸ਼ ਦਾ ਅੰਤ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਸੀ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 7: ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਕਿਉਂ ਜੇਤੂ ਰਿਹਾ?
ਜਾਂ
ਭਾਰਤ ਵਿੱਚ ਬਾਬਰ ਦੀ ਜਿੱਤ ਅਤੇ ਅਫ਼ਗਾਨਾਂ ਦੀ ਹਾਰ ਦੇ ਕਾਰਨਾਂ ਦਾ ਸੰਖੇਪ ਵਰਣਨ ਕਰੋ।
Answer:
ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਦੀ ਜਿੱਤ ਲਈ ਕਈ ਕਾਰਨ ਜ਼ਿੰਮੇਵਾਰ ਸਨ। ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਆਪਣੇ ਬੁਰੇ ਵਤੀਰੇ ਅਤੇ ਅੱਤਿਆਚਾਰਾਂ ਕਾਰਨ ਆਪਣੇ ਸਰਦਾਰਾਂ ਅਤੇ ਪਰਜਾ ਵਿੱਚ ਬੜਾ ਬਦਨਾਮ ਸੀ। ਉਹ ਅਜਿਹੇ ਸ਼ਾਸਕ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਇਬਰਾਹੀਮ ਲੋਧੀ ਦੀ ਫ਼ੌਜ ਵੀ ਬੜੀ ਨਿਰਬਲ ਸੀ। ਉਸ ਦੇ ਵਧੇਰੇ ਸੈਨਿਕ ਲੁੱਟ-ਮਾਰ ਦੇ ਉਦੇਸ਼ ਨਾਲ ਇਕੱਠੇ ਹੋਏ ਸਨ। ਉਨ੍ਹਾਂ ਦੇ ਲੜਨ ਦੇ ਢੰਗ ਪੁਰਾਣੇ ਸਨ ਅਤੇ ਉਨ੍ਹਾਂ ਵਿੱਚ ਯੋਜਨਾ ਦੀ ਵੀ ਘਾਟ ਸੀ। ਇਬਰਾਹੀਮ ਲੋਧੀ ਨੇ ਪਾਨੀਪਤ ਵਿੱਚ 8 ਦਿਨਾਂ ਤਕ ਬਾਬਰ ਦੀ ਫ਼ੌਜ ਉੱਤੇ ਹਮਲਾ ਨਾ ਕਰਕੇ ਭਾਰੀ ਰਾਜਨੀਤਿਕ ਭੁੱਲ ਕੀਤੀ। ਜੇ ਉਹ ਬਾਬਰ ਨੂੰ ਸੁਰੱਖਿਆ ਪ੍ਰਬੰਧ ਮਜ਼ਬੂਤ ਨਾ ਕਰਨ ਦਿੰਦਾ ਤਾਂ ਸ਼ਾਇਦ ਲੜਾਈ ਦਾ ਸਿੱਟਾ ਕੁਝ ਹੋਰ ਹੀ ਹੋਣਾ ਸੀ ਬਾਬਰ ਇੱਕ ਯੋਗ ਸੈਨਾਪਤੀ ਸੀ। ਉਸ ਨੂੰ ਲੜਾਈਆਂ ਦਾ ਕਾਫ਼ੀ ਤਜਰਬਾ ਸੀ। ਬਾਬਰ ਦੁਆਰਾ ਤੋਪਖ਼ਾਨੇ ਦੀ ਵਰਤੋਂ ਨੇ ਭਾਰੀ ਤਬਾਹੀ ਮਚਾਈ। ਇਬਰਾਹੀਮ ਦੇ ਸੈਨਿਕ ਆਪਣੇ ਤੀਰ ਕਮਾਨਾਂ ਅਤੇ ਤਲਵਾਰਾਂ ਨਾਲ ਇਨ੍ਹਾਂ ਦਾ ਮੁਕਾਬਲਾ ਨਾ ਕਰ ਸਕੇ। ਇਨ੍ਹਾਂ ਕਾਰਨਾਂ ਕਰਕੇ ਅਫ਼ਗਾਨਾਂ ਦੀ ਹਾਰ ਹੋਈ ਅਤੇ ਬਾਬਰ ਜੇਤੂ ਰਿਹਾ।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
b) ਇਸ ਲੜਾਈ ਦਾ ਸਿੱਟਾ ਲੋਧੀ ਵੰਸ਼ ਦਾ ਅੰਤ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਸੀ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 8: 16ਵੀਂ ਸਦੀ ਦੇ ਮੁੱਢਲੇ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦਾ ਸੰਖੇਪ ਵਰਣਨ ਕਰੋ। 2019)
ਜਾਂ
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ?
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਮਾਜ ਦੋ ਮੁੱਖ ਵਰਗਾਂ-ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ। ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਮੁਸਲਮਾਨਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਉਹ ਰਾਜ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਸਨ। ਦੂਜੇ ਪਾਸੇ ਹਿੰਦੂਆਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ। ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਕਹਿੰਦੇ ਸਨ। ਮੁਸਲਮਾਨ ਹਿੰਦੂਆਂ ‘ਤੇ ਇੰਨੇ ਅੱਤਿਆਚਾਰ ਕਰਦੇ ਸਨ ਕਿ ਬਹੁਤ ਸਾਰੇ ਹਿੰਦੂ ਮੁਸਲਮਾਨ ਬਣਨ ਲਈ ਮਜਬੂਰ ਹੋ ਗਏ। ਉਸ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ। ਇਹ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ। ਨੀਵੀਂ ਸ਼੍ਰੇਣੀ ਦੇ ਲੋਕਾਂ ਅਤੇ ਹਿੰਦੂਆਂ ਦਾ ਪਹਿਰਾਵਾ ਬਿਲਕੁਲ ਸਾਦਾ ਹੁੰਦਾ ਸੀ। ਸ਼ਿਕਾਰ, ਘੋੜ-ਦੌੜ, ਸ਼ਤਰੰਜ, ਨਾਚ-ਗਾਣੇ, ਸੰਗੀਤ, ਜਾਨਵਰਾਂ ਦੀਆਂ ਲੜਾਈਆਂ ਅਤੇ ਤਾਸ਼ ਉਸ ਸਮੇਂ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸਨ।
Exam Tips:
a) ਸਮਾਜ ਨੂੰ ਮੁਸਲਿਮ ਅਤੇ ਹਿੰਦੂ ਵਰਗਾਂ ਵਿੱਚ ਵੰਡ ਕੇ ਹਰ ਇੱਕ ਦੀਆਂ ਵਿਸ਼ੇਸ਼ਤਾਵਾਂ ਵੱਖਰੇ ਸਿਰਲੇਖਾਂ ਹੇਠ ਲਿਖੋ।
b) ਇਸਤਰੀਆਂ ਦੀ ਸਥਿਤੀ, ਖਾਣ-ਪੀਣ, ਪਹਿਰਾਵੇ, ਸਿੱਖਿਆ ਅਤੇ ਮਨੋਰੰਜਨ ਦਾ ਜ਼ਿਕਰ ਕਰੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 9: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਮਾਜਿਕ ਦਸ਼ਾ ਬਹੁਤ ਮਾੜੀ ਸੀ। ਹਿੰਦੂ ਸਮਾਜ ਵਿੱਚ ਇਸਤਰੀਆਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ। ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਅੰਦਰ ਬੰਦ ਰੱਖਿਆ ਜਾਂਦਾ ਸੀ। ਉਸ ਸਮੇਂ ਬਹੁਤ ਸਾਰੀਆਂ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੱਤਾ ਜਾਂਦਾ ਸੀ। ਉਸ ਸਮੇਂ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਬਾਲ ਵਿਆਹ ਕਾਰਨ ਉਨ੍ਹਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਸ ਸਮੇਂ ਸਤੀ ਪ੍ਰਥਾ ਵੀ ਪੂਰੇ ਜ਼ੋਰਾਂ ‘ਤੇ ਸੀ। ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ। ਮੁਸਲਿਮ ਸਮਾਜ ਵਿੱਚ ਵੀ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ। ਸਮਾਜ ਵੱਲੋਂ ਉਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਵੇਸਵਾ ਪ੍ਰਥਾ, ਤਲਾਕ ਪ੍ਰਥਾ ਅਤੇ ਪਰਦਾ ਪ੍ਰਥਾ ਕਾਰਨ ਉਨ੍ਹਾਂ ਦੀ ਹਾਲਤ ਤਰਸਯੋਗ ਹੋ ਗਈ ਸੀ। ਮੁਸਲਿਮ ਸਮਾਜ ਵਿੱਚ ਉੱਚ ਵਰਗ ਦੀਆਂ ਇਸਤਰੀਆਂ ਨੂੰ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ ਪਰ ਇਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ।
Exam Tips:
a) ਹਿੰਦੂ ਅਤੇ ਮੁਸਲਿਮ ਦੋਹਾਂ ਸਮਾਜਾਂ ਵਿੱਚ ਇਸਤਰੀਆਂ ਦੀ ਸਥਿਤੀ ਦਾ ਵੱਖ-ਵੱਖ ਜ਼ਿਕਰ ਕਰੋ।
b) ਸਤੀ ਪ੍ਰਥਾ, ਬਾਲ ਵਿਆਹ, ਪਰਦਾ ਅਤੇ ਤਲਾਕ ਪ੍ਰਥਾ ਵਰਗੀਆਂ ਕੁਰੀਤੀਆਂ ਯਾਦ ਰੱਖੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 10: 16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਕਿਹੜੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਅਤੇ ਉਹ ਕਿਹੋ ਜਿਹਾ ਜੀਵਨ ਬਤੀਤ ਕਰਦੀਆਂ ਸਨ?
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀਆਂ ਸ਼੍ਰੇਣੀਆਂ ਦਾ ਵਰਣਨ ਕਰੋ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਇਨ੍ਹਾਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ-
ਉੱਚ ਸ਼੍ਰੇਣੀ – ਉੱਚ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਕਾਜ਼ੀ ਅਤੇ ਉਲਮਾ ਸ਼ਾਮਲ ਸਨ। ਇਸ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਉਹ ਵੱਡੇ-ਵੱਡੇ ਮਹੱਲਾਂ ਵਿੱਚ ਰਹਿੰਦੇ ਸਨ। ਉਹ ਆਪਣਾ ਜ਼ਿਆਦਾਤਰ ਸਮਾਂ ਜਸ਼ਨ ਮਨਾਉਣ ਵਿੱਚ ਬਤੀਤ ਕਰਦੇ ਸਨ। ਉਲਮਾ ਅਤੇ ਕਾਜ਼ੀ ਮੁਸਲਮਾਨਾਂ ਦੇ ਧਾਰਮਿਕ ਨੇਤਾ ਸਨ। ਉਨ੍ਹਾਂ ਦਾ ਮੁੱਖ ਕੰਮ ਇਸਲਾਮੀ ਕਾਨੂੰਨਾਂ ਦੀ ਵਿਆਖਿਆ ਕਰਨਾ ਅਤੇ ਲੋਕਾਂ ਨੂੰ ਨਿਆਂ ਦੇਣਾ ਸੀ।
ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ। ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਵਿੱਚ ਕਾਫ਼ੀ ਅੰਤਰ ਸੀ। ਪਰ ਉਨ੍ਹਾਂ ਦਾ ਜੀਵਨ ਪੱਧਰ ਹਿੰਦੂਆਂ ਦੀ ਉੱਚ ਸ਼੍ਰੇਣੀ ਦੇ ਮੁਕਾਬਲੇ ਕਾਫ਼ੀ ਚੰਗਾ ਸੀ।
ਨੀਵੀਂ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਜ਼ਿਆਦਾਤਰ ਦਾਸ, ਕਾਮੇ ਅਤੇ ਮਜ਼ਦੂਰ ਸ਼ਾਮਲ ਸਨ। ਇਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ। ਉਨ੍ਹਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ। ਉਨ੍ਹਾਂ ਨੂੰ ਆਪਣੇ ਸੁਆਮੀ ਦੇ ਅੱਤਿਆਚਾਰਾਂ ਨੂੰ ਸਹਿਣ ਕਰਨਾ ਪੈਂਦਾ ਸੀ।
Exam Tips:
a) ਮੁਸਲਿਮ ਸਮਾਜ ਦੀਆਂ ਤਿੰਨ ਸ਼੍ਰੇਣੀਆਂ (ਉੱਚ, ਮੱਧ, ਨੀਵੀਂ) ਅਤੇ ਹਰ ਇੱਕ ਵਿੱਚ ਸ਼ਾਮਲ ਲੋਕਾਂ ਦੇ ਨਾਂ ਯਾਦ ਰੱਖੋ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 11: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ?
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:
1. ਸਮਾਜ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ – 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ।
(ਉ) ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਮਲਿਕ, ਇਕਤਾਦਾਰ, ਉਲਮਾ ਅਤੇ ਕਾਜ਼ੀ ਆਦਿ ਸ਼ਾਮਲ ਸਨ। ਇਸ ਸ਼੍ਰੇਣੀ ਦੇ ਲੋਕ ਬੜਾ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ। ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ।
(ਅ) ਮੱਧ ਸ਼੍ਰੇਣੀ-ਇਸ ਸ਼੍ਰੇਣੀ ਵਿੱਚ ਸੈਨਿਕ, ਵਪਾਰੀ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ। ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬੜਾ ਅੰਤਰ ਸੀ। ਉਹ ਹਿੰਦੂਆਂ ਦੇ ਮੁਕਾਬਲੇ ਬਹੁਤ ਚੰਗਾ ਜੀਵਨ ਬਤੀਤ ਕਰਦੇ ਸਨ।
(ੲ) ਨੀਵੀਂ ਸ਼੍ਰੇਣੀ-ਇਸ ਸ਼੍ਰੇਣੀ ਵਿੱਚ ਦਾਸ-ਦਾਸੀਆਂ, ਨੌਕਰ ਅਤੇ ਕਾਮੇ ਸ਼ਾਮਲ ਸਨ। ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਉਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ। ਉਨ੍ਹਾਂ ਦੇ ਸੁਆਮੀ ਉਨ੍ਹਾਂ ‘ਤੇ ਬੜੇ ਅੱਤਿਆਚਾਰ ਕਰਦੇ ਸਨ।
2. ਇਸਤਰੀਆਂ ਦੀ ਸਥਿਤੀ – ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਚੰਗੀ ਨਹੀਂ ਸੀ। ਉਹ ਬਹੁਤ ਘੱਟ ਪੜ੍ਹੀਆਂ-ਲਿਖੀਆਂ ਹੁੰਦੀਆਂ ਸਨ। ਬਹੁ-ਵਿਆਹ ਅਤੇ ਤਲਾਕ-ਪ੍ਰਥਾ ਨੇ ਉਨ੍ਹਾਂ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ ਸੀ।
3. ਖਾਣ-ਪੀਣ – ਉੱਚ ਸ਼੍ਰੇਣੀ ਦੇ ਮੁਸਲਮਾਨ ਕਈ ਤਰ੍ਹਾਂ ਦੇ ਸੁਆਦਲੇ ਖਾਣੇ ਖਾਂਦੇ ਸਨ। ਉਹ ਆਪਣੇ ਜਸ਼ਨਾਂ ਵਿੱਚ ਮੀਟ, ਹਲਵਾ, ਪੂੜੀ ਅਤੇ ਮੱਖਣ ਆਦਿ ਦੀ ਬਹੁਤ ਵਰਤੋਂ ਕਰਦੇ ਸਨ। ਨੀਵੀਂ ਸ਼੍ਰੇਣੀ ਨਾਲ ਸੰਬੰਧਿਤ ਲੋਕਾਂ ਦਾ ਖਾਣਾ ਸਾਧਾਰਨ ਹੁੰਦਾ ਸੀ।
4. ਪਹਿਰਾਵਾ – ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ। ਇਹ ਪੁਸ਼ਾਕਾਂ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ। ਨੀਵੀਂ ਸ਼੍ਰੇਣੀ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ। ਪੁਰਸ਼ਾਂ ਵਿੱਚ ਕੁੜਤਾ ਅਤੇ ਪਜਾਮਾ ਪਾਉਣ ਦਾ ਰਿਵਾਜ ਸੀ, ਜਦ ਕਿ ਇਸਤਰੀਆਂ ਲੰਬਾ ਬੁਰਕਾ ਪਾਉਂਦੀਆਂ ਸਨ।
5. ਸਿੱਖਿਆ – 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ। ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ। ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ। ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ।
6. ਮਨੋਰੰਜਨ ਦੇ ਸਾਧਨ – 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ। ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸ਼ਿਕਾਰ, ਜਾਨਵਰਾਂ ਦੀਆਂ ਲੜਾਈਆਂ ਵੇਖਣਾ, ਜਸ਼ਨਾਂ ਵਿੱਚ ਹਿੱਸਾ ਲੈਣਾ ਅਤੇ ਸ਼ਤਰੰਜ ਆਦਿ ਸਨ। ਉਹ ਆਪਣੇ ਤਿਉਹਾਰਾਂ ਨੂੰ ਵੀ ਬੜੇ ਜੋਸ਼ ਨਾਲ ਮਨਾਉਂਦੇ ਸਨ।
Exam Tips:
a) ਮੁਸਲਿਮ ਸਮਾਜ ਦੀਆਂ ਤਿੰਨ ਸ਼੍ਰੇਣੀਆਂ (ਉੱਚ, ਮੱਧ, ਨੀਵੀਂ) ਅਤੇ ਹਰ ਇੱਕ ਵਿੱਚ ਸ਼ਾਮਲ ਲੋਕਾਂ ਦੇ ਨਾਂ ਯਾਦ ਰੱਖੋ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 12: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਹਿੰਦੂਆਂ ਦੀ ਸਮਾਜਿਕ ਸਥਿਤੀ ਕਿਹੋ ਜਿਹੀ ਸੀ?
Answer:
16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ:
ਜਾਤੀ ਪ੍ਰਥਾ – ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਬ੍ਰਾਹਮਣਾਂ ਨੂੰ ਪ੍ਰਾਪਤ ਸੀ। ਮੁਸਲਿਮ ਸ਼ਾਸਨ ਦੀ ਸਥਾਪਨਾ ਦੇ ਕਾਰਨ ਕਸ਼ੱਤਰੀਆਂ ਨੇ ਨਵੇਂ ਕਿੱਤੇ ਜਿਵੇਂ ਦੁਕਾਨਦਾਰੀ, ਖੇਤੀ-ਬਾੜੀ ਆਦਿ ਅਪਣਾ ਲਏ ਸਨ। ਵੈਸ਼ ਵਪਾਰ ਅਤੇ ਖੇਤੀਬਾੜੀ ਦਾ ਹੀ ਧੰਦਾ ਕਰਦੇ ਰਹੇ। ਸ਼ੂਦਰਾਂ ਨਾਲ ਇਸ ਕਾਲ ਵਿੱਚ ਵੀ ਮਾੜਾ ਸਲੂਕ ਕੀਤਾ ਜਾਂਦਾ ਰਿਹਾ।
ਇਸਤਰੀਆਂ ਦੀ ਸਥਿਤੀ – ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ। ਉਸ ਸਮੇਂ ਲੜਕੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਇਸ ਕਾਲ ਵਿੱਚ ਸਤੀ ਪ੍ਰਥਾ ਬੜੀ ਜ਼ੋਰਾਂ ‘ਤੇ ਸੀ। ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ।
ਖਾਣ-ਪੀਣ – ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ। ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ। ਉਨ੍ਹਾਂ ਦਾ ਭੋਜਨ ਕਣਕ, ਚੌਲ, ਸਬਜ਼ੀਆਂ, ਘਿਉ ਅਤੇ ਦੁੱਧ ਆਦਿ ਤੋਂ ਤਿਆਰ ਕੀਤਾ ਜਾਂਦਾ ਸੀ। ਉਹ ਮਾਸ, ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕਰਦੇ ਸਨ। ਗ਼ਰੀਬ ਲੋਕ ਸਾਧਾਰਨ ਰੋਟੀ ਨਾਲ ਲੱਸੀ ਪੀ ਕੇ ਆਪਣਾ ਗੁਜ਼ਾਰਾ ਕਰਦੇ ਸਨ।
ਪਹਿਰਾਵਾ – ਹਿੰਦੂਆਂ ਦਾ ਪਹਿਰਾਵਾ ਬੜਾ ਸਾਦਾ ਹੁੰਦਾ ਸੀ। ਉਹ ਆਮ ਤੌਰ ‘ਤੇ ਸੂਤੀ ਕੱਪੜੇ ਪਾਉਂਦੇ ਸਨ। ਪੁਰਸ਼ ਧੋਤੀ ਅਤੇ ਕੁੜਤਾ ਪਾਉਂਦੇ ਸਨ। ਉਹ ਸਿਰ ‘ਤੇ ਪਗੜੀ ਵੀ ਬੰਨ੍ਹਦੇ ਸਨ। ਇਸਤਰੀਆਂ ਸਾੜ੍ਹੀ, ਚੋਲੀ ਅਤੇ ਲਹਿੰਗਾ ਪਾਉਂਦੀਆਂ ਸਨ। ਗ਼ਰੀਬ ਲੋਕ ਚਾਦਰ ਨਾਲ ਹੀ ਆਪਣਾ ਸਰੀਰ ਢੱਕ ਲੈਂਦੇ ਸਨ।
ਮਨੋਰੰਜਨ ਦੇ ਸਾਧਨ – ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ। ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਦੁਸਹਿਰਾ, ਦੀਵਾਲੀ, ਹੋਲੀ ਆਦਿ ਵਿੱਚ ਵੀ ਹਿੱਸਾ ਲੈਂਦੇ ਸਨ।
ਸਿੱਖਿਆ – 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਆਪਣੀ ਮੁੱਢਲੀ ਸਿੱਖਿਆ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਪ੍ਰਾਪਤ ਕਰਦੇ ਸਨ। ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੂਆਂ ਦਾ ਆਪਣਾ ਕੋਈ ਕੇਂਦਰ ਨਹੀਂ ਸੀ। ਉੱਚ ਵਰਗ ਦੇ ਹਿੰਦੂ ਮਦਰੱਸਿਆਂ ਵਿੱਚ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਦੇ ਸਨ।
Exam Tips:
a) ਜਾਤੀ ਪ੍ਰਥਾ, ਇਸਤਰੀਆਂ ਦੀ ਦਸ਼ਾ, ਖਾਣ-ਪੀਣ ਅਤੇ ਪਹਿਰਾਵੇ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 13: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਪ੍ਰਚਲਿਤ ਸਿੱਖਿਆ ਪ੍ਰਣਾਲੀ ਦੇ ਬਾਰੇ ਸੰਖੇਪ ਜਾਣਕਾਰੀ ਦਿਓ।
Answer:
16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਖ਼ਾਸ ਉੱਨਤੀ ਨਹੀਂ ਹੋਈ ਸੀ। ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ। ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ। ਰਾਜ ਸਰਕਾਰ ਉਨ੍ਹਾਂ ਨੂੰ ਅਨੁਦਾਨ ਦਿੰਦੀ ਸੀ। ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ। ਮਦਰੱਸੇ ਆਮ ਤੌਰ ‘ਤੇ ਸ਼ਹਿਰਾਂ ਵਿੱਚ ਹੀ ਹੁੰਦੇ ਸਨ। ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ। ਇਨ੍ਹਾਂ ਤੋਂ ਇਲਾਵਾ ਜਲੰਧਰ, ਸੁਲਤਾਨਪੁਰ, ਸਮਾਣਾ, ਨਾਰਨੌਲ, ਬਠਿੰਡਾ, ਸਰਹਿੰਦ, ਸਿਆਲਕੋਟ ਅਤੇ ਕਾਂਗੜਾ ਵੀ ਸਿੱਖਿਆ ਦੇ ਪ੍ਰਸਿੱਧ ਕੇਂਦਰ ਸਨ। ਹਿੰਦੂ ਲੋਕ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ। ਇਨ੍ਹਾਂ ਵਿੱਚ ਮੁੱਢਲੀ ਸਿੱਖਿਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੂਆਂ ਦਾ ਕੋਈ ਕੇਂਦਰ ਨਹੀਂ ਸੀ ਅਮੀਰ ਵਰਗ ਦੇ ਹਿੰਦੂ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਲਈ ਮੁਸਲਮਾਨਾਂ ਦੇ ਮਦਰੱਸਿਆਂ ਵਿੱਚ ਭੇਜ ਦਿੰਦੇ ਸਨ। ਉਨ੍ਹਾਂ ਦੀ ਗਿਣਤੀ ਨਾਂਹ ਦੇ ਬਰਾਬਰ ਸੀ ਕਿਉਂਕਿ ਮੁਸਲਮਾਨ ਹਿੰਦੂਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ।
Exam Tips:
a) ਮਸਜਿਦਾਂ, ਮਕਤਬਾਂ ਤੇ ਮਦਰੱਸਿਆਂ ਅਤੇ ਹਿੰਦੂਆਂ ਦੀਆਂ ਪਾਠਸ਼ਾਲਾਵਾਂ ਦਾ ਫ਼ਰਕ ਸਪਸ਼ਟ ਕਰੋ।
b) ਲਾਹੌਰ ਅਤੇ ਮੁਲਤਾਨ ਨੂੰ ਪ੍ਰਸਿੱਧ ਸਿੱਖਿਆ ਕੇਂਦਰਾਂ ਵਜੋਂ ਲਿਖੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 14: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਕੀ ਸਨ?
Answer:
16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ। ਉਹ ਸ਼ਿਕਾਰ ਕਰਨ, ਚੌਗਾਨ ਖੇਡਣ, ਜਾਨਵਰਾਂ ਦੀਆਂ ਲੜਾਈਆਂ ਵੇਖਣ ਅਤੇ ਘੋੜ-ਦੌੜ ਵਿੱਚ ਹਿੱਸਾ ਲੈਣ ਦੇ ਬਹੁਤ ਸ਼ੌਕੀਨ ਸਨ। ਉਹ ਜਸ਼ਨਾਂ ਅਤੇ ਮਹਿਫ਼ਲਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਇਨ੍ਹਾਂ ਵਿੱਚ ਸੰਗੀਤਕਾਰ ਅਤੇ ਨਰਤਕੀਆਂ ਉਨ੍ਹਾਂ ਦਾ ਮਨੋਰੰਜਨ ਕਰਦੀਆਂ ਸਨ ਉਹ ਸ਼ਤਰੰਜ ਅਤੇ ਚੌਪੜ ਖੇਡ ਕੇ ਵੀ ਆਪਣਾ ਮਨੋਰੰਜਨ ਕਰਦੇ ਸਨ। ਮੁਸਲਮਾਨ ਈਦ, ਨੌਰੋਜ ਅਤੇ ਸ਼ਬ-ਏ-ਬਰਾਤ ਆਦਿ ਦੇ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਸਨ। 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ। ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਵਿੱਚ ਵੀ ਹਿੱਸਾ ਲੈਂਦੇ ਸਨ।
Exam Tips:
a) ਸ਼ਿਕਾਰ, ਚੌਗਾਨ, ਸ਼ਤਰੰਜ, ਜਾਨਵਰਾਂ ਦੀਆਂ ਲੜਾਈਆਂ ਅਤੇ ਤਿਉਹਾਰਾਂ ਦੀ ਸੂਚੀ ਬਣਾ ਕੇ ਲਿਖੋ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 15: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਮਾਲੀ ਹਾਲਤ ਦਾ ਸੰਖੇਪ ਵੇਰਵਾ ਦਿਓ।
ਜਾਂ
16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਦਾ ਵਰਣਨ ਕਰੋ।
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਦਸ਼ਾ ਦਾ ਵਰਣਨ ਕਰੋ।
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ। ਇਸ ਕਾਲ ਦੇ ਪੰਜਾਬ ਦੇ ਲੋਕਾਂ ਦੇ ਆਰਥਿਕ ਜੀਵਨ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ
ਖੇਤੀਬਾੜੀ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਸੀ। ਸਿੰਜਾਈ ਲਈ ਕਿਸਾਨ ਭਾਵੇਂ ਮੁੱਖ ਤੌਰ ‘ਤੇ ਵਰਖਾ ‘ਤੇ ਨਿਰਭਰ ਕਰਦੇ ਸਨ। ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਜੌ, ਮੱਕੀ, ਚੌਲ ਅਤੇ ਗੰਨਾ ਸਨ। ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ।
ਉਦਯੋਗ – ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਇਹ ਉਦਯੋਗ ਸਰਕਾਰੀ ਵੀ ਸਨ ਅਤੇ ਗੈਰ-ਸਰਕਾਰੀ ਵੀ। ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ। ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।
ਪਸ਼ੂ ਪਾਲਣ – ਪੰਜਾਬ ਦੇ ਕੁਝ ਲੋਕ ਪਸ਼ੂ ਪਾਲਣ ਦਾ ਕਿੱਤਾ ਕਰਦੇ ਸਨ। ਪੰਜਾਬ ਵਿੱਚ ਪਾਲੇ ਜਾਣ ਵਾਲੇ ਮੁੱਖ ਪਸ਼ੂ ਗਊਆਂ, ਬਲਦ, ਮੱਝਾਂ, ਘੋੜੇ, ਖੱਚਰ, ਊਠ, ਭੇਡਾਂ ਅਤੇ ਬੱਕਰੀਆਂ ਆਦਿ ਸਨ। ਇਨ੍ਹਾਂ ਪਸ਼ੂਆਂ ਤੋਂ ਦੁੱਧ, ਉੱਨ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਸੀ।
ਵਪਾਰ – ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ। ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਸੀ। ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਨਾਲ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ। ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ। ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ।
ਵਪਾਰਿਕ ਨਗਰ-16ਵੀਂ ਸਦੀ ਦੇ ਆਰੰਭ ਵਿੱਚ ਲਾਹੌਰ ਅਤੇ ਮੁਲਤਾਨ ਪੰਜਾਬ ਦੇ ਦੋ ਸਭ ਤੋਂ ਪ੍ਰਸਿੱਧ ਵਪਾਰਿਕ ਨਗਰ ਸਨ। ਇਨ੍ਹਾਂ ਦੇ ਇਲਾਵਾ ਪਿਸ਼ਾਵਰ, ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਪੰਜਾਬ ਦੇ ਹੋਰ ਪ੍ਰਸਿੱਧ ਵਪਾਰਿਕ ਨਗਰ ਸਨ।
ਜੀਵਨ ਪੱਧਰ-ਉਸ ਸਮੇਂ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬਹੁਤ ਅੰਤਰ ਸੀ। ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ। ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ। ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੂ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ। ਸਮਾਜ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ।
Exam Tips:
a) ਖੇਤੀਬਾੜੀ, ਉਦਯੋਗ, ਪਸ਼ੂ ਪਾਲਣ ਅਤੇ ਵਪਾਰ ਨੂੰ ਵੱਖ-ਵੱਖ ਸਿਰਲੇਖ ਦੇ ਕੇ ਲਿਖੋ।
b) ਉੱਚ ਅਤੇ ਹੇਠਲੇ ਵਰਗਾਂ ਦੇ ਜੀਵਨ ਪੱਧਰ ਦਾ ਫ਼ਰਕ ਦੱਸੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 16: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਜਾਣਕਾਰੀ ਦਿਓ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਸੀ। ਵਾਹੀ ਅਧੀਨ ਹੋਰ ਜ਼ਮੀਨ ਲਿਆਉਣ ਲਈ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਇੱਥੋਂ ਦੇ ਲੋਕ ਵੀ ਬੜੇ ਮਿਹਨਤੀ ਸਨ। ਸਿੰਜਾਈ ਲਈ ਨਹਿਰਾਂ, ਤਲਾਬਾਂ ਅਤੇ ਖੂਹਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਨ੍ਹਾਂ ਕਾਰਨਾਂ ਕਰ ਕੇ ਭਾਵੇਂ ਪੰਜਾਬ ਦੇ ਕਿਸਾਨ ਪੁਰਾਣੇ ਢੰਗ ਨਾਲ ਹੀ ਖੇਤੀ ਕਰਦੇ ਸਨ ਤਾਂ ਵੀ ਇੱਥੇ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ। ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਜੌ, ਮੱਕੀ, ਚੌਲ ਅਤੇ ਗੰਨਾ ਸਨ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਕਪਾਹ, ਬਾਜਰਾ, ਜੁਆਰ, ਸਰੋਂ ਅਤੇ ਕਈ ਕਿਸਮਾਂ ਦੀਆਂ ਦਾਲਾਂ ਵੀ ਪੈਦਾ ਕੀਤੀਆਂ ਜਾਂਦੀਆਂ ਸਨ। ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ।
Exam Tips:
a) ਮੁੱਖ ਫ਼ਸਲਾਂ ਅਤੇ ਸਿੰਜਾਈ ਦੇ ਸਾਧਨਾਂ ਦਾ ਜ਼ਿਕਰ ਕਰੋ; ਪੰਜਾਬ ਨੂੰ ‘ਭਾਰਤ ਦਾ ਅੰਨ ਭੰਡਾਰ’ ਕਿਹਾ ਜਾਂਦਾ ਸੀ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 17: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਉਦਯੋਗਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਪ੍ਰਮੁੱਖ ਉਦਯੋਗਾਂ ਦਾ ਵੇਰਵਾ ਦਿਓ।
Answer:
ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਇਹ ਉਦਯੋਗ ਸਰਕਾਰੀ ਸਨ ਅਤੇ ਗੈਰ-ਸਰਕਾਰੀ ਵੀ। ਸਰਕਾਰੀ ਉਦਯੋਗ ਵੱਡੇ-ਵੱਡੇ ਸ਼ਹਿਰਾਂ ਵਿੱਚ ਸਥਾਪਿਤ ਸਨ ਜਦ ਕਿ ਗੈਰ-ਸਰਕਾਰੀ ਪਿੰਡਾਂ ਵਿੱਚ। ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ ਕਿਉਂਕਿ ਪੰਜਾਬ ਦੀ ਉੱਚ ਸ਼੍ਰੇਣੀ ਦੇ ਲੋਕਾਂ ਵਿੱਚ ਰੇਸ਼ਮੀ ਕੱਪੜੇ ਦੀ ਬਹੁਤ ਮੰਗ ਸੀ ਇਸ ਲਈ ਪੰਜਾਬ ਵਿੱਚ ਇਹ ਕੱਪੜਾ ਵਧੇਰੇ ਮਾਤਰਾ ਵਿੱਚ ਤਿਆਰ ਕੀਤਾ ਜਾਂਦਾ ਸੀ। ਸਮਾਣਾ, ਸੁਨਾਮ, ਸਰਹਿੰਦ, ਦੀਪਾਲਪੁਰ, ਜਲੰਧਰ, ਲਾਹੌਰ ਅਤੇ ਮੁਲਤਾਨ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ। ਗੁਜਰਾਤ ਅਤੇ ਸਿਆਲਕੋਟ ਵਿੱਚ ਚਿਕਨ ਦੇ ਕੱਪੜੇ ਤਿਆਰ ਕੀਤੇ ਜਾਂਦੇ ਸਨ। ਮੁਲਤਾਨ ਅਤੇ ਸੁਲਤਾਨਪੁਰ ਸ਼ੀਟ ਦੇ ਕੱਪੜਿਆਂ ਲਈ ਪ੍ਰਸਿੱਧ ਸਨ। ਸਿਆਲਕੋਟ ਵਿੱਚ ਧੋਤੀਆਂ, ਸਾੜੀਆਂ, ਪੱਗਾਂ ਅਤੇ ਵਧੀਆ ਕਢਾਈ ਵਾਲੀਆਂ ਲੂੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ। ਅੰਮ੍ਰਿਤਸਰ, ਕਾਂਗੜਾ ਅਤੇ ਕਸ਼ਮੀਰ ਵਿੱਚ ਗਰਮ ਕੱਪੜੇ ਤਿਆਰ ਕਰਨ ਦੇ ਪ੍ਰਸਿੱਧ ਕੇਂਦਰ ਸਨ। ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।
Exam Tips:
a) ਕੱਪੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ; ਇਸ ਦੇ ਕੇਂਦਰਾਂ ਦੇ ਨਾਂ ਯਾਦ ਰੱਖੋ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 18: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਪਾਰ ਦਾ ਸੰਖੇਪ ਵਰਣਨ ਕਰੋ।
Answer:
ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ। ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਸੀ। ਹਿੰਦੂਆਂ ਦੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ। ਮਾਲ ਦੀ ਢੋਆ-ਢੁਆਈ ਦਾ ਕੰਮ ਵਣਜਾਰੇ ਕਰਦੇ ਸਨ। ਵਪਾਰੀ ਚੋਰਾਂ-ਡਾਕੂਆਂ ਦੇ ਡਰ ਕਾਰਨ ਕਾਫ਼ਲਿਆਂ ਦੀ ਸ਼ਕਲ ਵਿੱਚ ਚਲਦੇ ਸਨ। ਉਸ ਸਮੇਂ ਹੁੰਡੀ ਬਣਾਉਣ ਦਾ ਵੀ ਰਿਵਾਜ ਸੀ। ਸ਼ਾਹੂਕਾਰ ਵਿਆਜ ਉੱਤੇ ਪੈਸਾ ਦਿੰਦੇ ਸਨ। ਮੇਲਿਆਂ ਅਤੇ ਤਿਉਹਾਰਾਂ ਸਮੇਂ ਵਿਸ਼ੇਸ਼ ਮੰਡੀਆਂ ਲਗਾਈਆਂ ਜਾਂਦੀਆਂ ਸਨ। ਪੰਜਾਬ ਵਿੱਚ ਅਜਿਹੀਆਂ ਮੰਡੀਆਂ ਮੁਲਤਾਨ, ਲਾਹੌਰ, ਜਲੰਧਰ, ਦੀਪਾਲਪੁਰ, ਸਰਹਿੰਦ, ਸੁਨਾਮ ਅਤੇ ਸਮਾਣਾ ਆਦਿ ਥਾਂਵਾਂ ‘ਤੇ ਲਗਾਈਆਂ ਜਾਂਦੀਆਂ ਸਨ। ਇਨ੍ਹਾਂ ਮੰਡੀਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੀ ਜ਼ਰੂਰਤ ਦੀਆਂ ਚੀਜ਼ਾਂ ਖਰੀਦਦੇ ਸਨ। ਪਸ਼ੂਆਂ ਦੇ ਵਪਾਰ ਲਈ ਵੀ ਪੰਜਾਬ ਵਿੱਚ ਵਿਸ਼ੇਸ਼ ਮੰਡੀਆਂ ਲਗਦੀਆਂ ਸਨ। ਉਸ ਸਮੇਂ ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ। ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ। ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ।
Exam Tips:
a) ਨਿਰਯਾਤ ਅਤੇ ਆਯਾਤ ਹੋਣ ਵਾਲੀਆਂ ਵਸਤਾਂ ਅਤੇ ਵਪਾਰਿਕ ਨਗਰਾਂ ਦੇ ਨਾਂ ਵੱਖ-ਵੱਖ ਲਿਖੋ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 19: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਕਿਹੋ ਜਿਹਾ ਸੀ?
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਇੱਕੋ ਜਿਹਾ ਨਹੀਂ ਸੀ। ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ ਅਤੇ ਉਹ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸਨ। ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ। ਉਨ੍ਹਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ ਅਤੇ ਉਹ ਵਿਭਿੰਨ ਤਰ੍ਹਾਂ ਦੇ ਸੁਆਦਲੇ ਭੋਜਨ ਖਾਂਦੇ ਸਨ ਸੂਰਾ ਅਤੇ ਸੁੰਦਰੀ ਉਨ੍ਹਾਂ ਦੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਿਆ ਸੀ। ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ, ਦਾਸ ਅਤੇ ਦਾਸੀਆਂ ਹੁੰਦੀਆਂ ਸਨ। ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ। ਇਸ ਲਈ ਉਹ ਆਪਣਾ ਧਨ ਚੋਰੀ ਛਿਪੇ ਖ਼ਰਚ ਕਰਦੇ ਸਨ। ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੂਆਂ ਦਾ ਜੀਵਨ ਪੱਧਰ ਚੰਗਾ ਨਹੀਂ ਸੀ। ਹਿੰਦੂ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ ਸਮਾਜ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ। ਉਹ ਨਾ ਤਾਂ ਚੰਗੇ ਕੱਪੜੇ ਪਾ ਸਕਦੇ ਸਨ ਅਤੇ ਨਾ ਹੀ ਚੰਗਾ ਭੋਜਨ ਖਾ ਸਕਦੇ ਸਨ।
Exam Tips:
a) ਖੇਤੀਬਾੜੀ, ਉਦਯੋਗ, ਪਸ਼ੂ ਪਾਲਣ ਅਤੇ ਵਪਾਰ ਨੂੰ ਵੱਖ-ਵੱਖ ਸਿਰਲੇਖ ਦੇ ਕੇ ਲਿਖੋ।
b) ਉੱਚ ਅਤੇ ਹੇਠਲੇ ਵਰਗਾਂ ਦੇ ਜੀਵਨ ਪੱਧਰ ਦਾ ਫ਼ਰਕ ਦੱਸੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
ਨਿਬੰਧ-ਰੂਪੀ ਪ੍ਰਸ਼ਨ
Question 1: ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ (16ਵੀਂ ਸ਼ਤਾਬਦੀ ਦੇ ਆਰੰਭ ਵਿੱਚ) ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ ਕਰੋ।
ਜਾਂ
ਬਾਬਰ ਦੇ ਪੰਜਾਬ ਉੱਤੇ ਕੀਤੇ ਗਏ ਹਮਲਿਆਂ ਦੀ ਸੰਖੇਪ ਜਾਣਕਾਰੀ ਦਿੰਦੇ ਹੋਏ ਉਸ ਦੀ ਸਫਲਤਾ ਦੇ ਕਾਰਨ ਦੱਸੋ।
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ।
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਮਾੜੀ ਸੀ। ਪੰਜਾਬ ਸਾਜ਼ਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ। ਉਸ ਸਮੇਂ ਪੰਜਾਬ ਦਿੱਲੀ ਸਲਤਨਤ ਦੇ ਅਧੀਨ ਸੀ। ਇਸ ਉੱਤੇ ਲੋਧੀ ਵੰਸ਼ ਦੇ ਸੁਲਤਾਨਾਂ ਦਾ ਸ਼ਾਸਨ ਸੀ। 16ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਸੰਖੇਪ ਵਰਣਨ ਅੱਗੇ ਲਿਖੇ ਅਨੁਸਾਰ ਹੈ:
ਲੋਧੀਆਂ ਦੇ ਅਧੀਨ ਪੰਜਾਬ
1. ਤਤਾਰ ਖਾਂ ਲੋਧੀ – 1469 ਈ. ਵਿੱਚ ਦਿੱਲੀ ਦੇ ਸੁਲਤਾਨ ਬਹਿਲੋਲ ਲੋਧੀ ਨੇ ਤਤਾਰ ਖਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ। ਉਹ ਇਸ ਅਹੁਦੇ ‘ਤੇ 1485 ਈ. ਤਕ ਰਿਹਾ। ਉਸ ਨੇ ਬੜੀ ਸਖ਼ਤੀ ਨਾਲ ਪੰਜਾਬ ‘ਤੇ 1485 ਈ. ਤਕ ਸ਼ਾਸਨ ਕੀਤਾ। 1485 ਈ. ਵਿੱਚ ਤਤਾਰ ਖਾਂ ਲੋਧੀ ਨੇ ਸੁਲਤਾਨ ਬਹਿਲੋਲ ਲੋਧੀ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਸੁਲਤਾਨ ਨੇ ਆਪਣੇ ਸ਼ਹਿਜ਼ਾਦੇ ਨਿਜ਼ਾਮ ਖਾਂ ਨੂੰ ਤਤਾਰ ਖਾਂ ਦੇ ਵਿਦਰੋਹ ਨੂੰ ਕੁਚਲਣ ਲਈ ਭੇਜਿਆ। ਤਤਾਰ ਖਾਂ ਲੋਧੀ ਨਿਜ਼ਾਮ ਖਾਂ ਨਾਲ ਲੜਦਾ ਹੋਇਆ ਮਾਰਿਆ ਗਿਆ।
2. ਦੌਲਤ ਖਾਂ ਲੋਧੀ – ਦੌਲਤ ਖਾਂ ਲੋਧੀ ਤਤਾਰ ਖਾਂ ਲੋਧੀ ਦਾ ਪੁੱਤਰ ਸੀ। ਉਸ ਨੂੰ 1500 ਈ. ਵਿੱਚ ਨਵੇਂ ਸੁਲਤਾਨ ਸਿਕੰਦਰ ਲੋਧੀ ਨੇ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ। ਉਹ ਸਿਕੰਦਰ ਲੋਧੀ ਦੇ ਸ਼ਾਸਨ ਕਾਲ ਵਿੱਚ ਤਾਂ ਪੂਰਨ ਰੂਪ ਵਿੱਚ ਵਫ਼ਾਦਾਰ ਰਿਹਾ। ਪਰ ਸੁਲਤਾਨ ਇਬਰਾਹੀਮ ਲੋਧੀ ਦੇ ਸ਼ਾਸਨ ਕਾਲ ਵਿੱਚ ਉਹ ਸੁਤੰਤਰ ਹੋਣ ਦੇ ਸੁਪਨੇ ਵੇਖਣ ਲੱਗਾ। ਇਸ ਸੰਬੰਧੀ ਉਸ ਨੇ ਆਲਮ ਖਾਂ ਲੋਧੀ, ਜੋ ਕਿ ਇਬਰਾਹੀਮ ਲੋਧੀ ਦਾ ਚਾਚਾ ਸੀ, ਨਾਲ ਮਿਲ ਕੇ ਸਾਜ਼ਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਇਨ੍ਹਾਂ ਸਾਜ਼ਸ਼ਾਂ ਸੰਬੰਧੀ ਇਬਰਾਹੀਮ ਲੋਧੀ ਨੂੰ ਪਤਾ ਚਲਿਆ, ਤਾਂ ਉਸ ਨੇ ਦੌਲਤ ਖਾਂ ਲੋਧੀ ਦੇ ਪੁੱਤਰ ਦਿਲਾਵਰ ਖਾਂ ਨੂੰ ਕੈਦ ਕਰ ਲਿਆ। ਛੇਤੀ ਹੀ ਦਿਲਾਵਰ ਖਾਂ ਵਾਪਸ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਇੱਥੇ ਪਹੁੰਚ ਕੇ ਉਸ ਨੇ ਆਪਣੇ ਪਿਤਾ ਦੌਲਤ ਖਾਂ ਲੋਧੀ ਨੂੰ ਦਿੱਲੀ ਵਿੱਚ ਉਸ ਨਾਲ ਕੀਤੇ ਗਏ ਮਾੜੇ ਸਲੂਕ ਬਾਰੇ ਦੱਸਿਆ। ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ।
3. ਪਰਜਾ ਦੀ ਹਾਲਤ – 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਪਰਜਾ ਦੀ ਹਾਲਤ ਬਹੁਤ ਤਰਸਯੋਗ ਸੀ। ਸ਼ਾਸਕ ਵਰਗ ਦਾ ਪਰਜਾ ਵੱਲ ਧਿਆਨ ਹੀ ਨਹੀਂ ਸੀ ਸਰਕਾਰੀ ਕਰਮਚਾਰੀ ਭ੍ਰਿਸ਼ਟ ਹੋ ਚੁੱਕੇ ਸਨ। ਹਰ ਪਾਸੇ ਰਿਸ਼ਵਤ ਦਾ ਬੋਲਬਾਲਾ ਸੀ। ਹਿੰਦੂਆਂ ‘ਤੇ ਅੱਤਿਆਚਾਰ ਬਹੁਤ ਵੱਧ ਗਏ ਸਨ। ਉਨ੍ਹਾਂ ਨੂੰ ਤਲਵਾਰ ਦੀ ਨੋਕ ‘ਤੇ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਸੰਖੇਪ ਵਿੱਚ ਉਸ ਸਮੇਂ ਹਰ ਪਾਸੇ ਅੱਤਿਆਚਾਰ, ਫ਼ਰੇਬ, ਧੋਖਾ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਵਾਰ ਮਾਝ ਵਿੱਚ ਇਸ ਤਰ੍ਹਾਂ ਲਿਖਿਆ ਹੈ,
ਕਲ ਕਾਤੀ ਰਾਜੇ ਕਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਬਾਬਰ ਦੇ ਹਮਲੇ
1519 ਈ. ਤੋਂ 1526 ਈ. ਦੇ ਸਮੇਂ ਦੌਰਾਨ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਇੱਕ ਤਿਕੋਣਾ ਸੰਘਰਸ਼ ਸ਼ੁਰੂ ਹੋ ਗਿਆ। ਇਹ ਸੰਘਰਸ਼ ਇਬਰਾਹੀਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਵਿਚਾਲੇ ਸ਼ੁਰੂ ਹੋਇਆ ਇਸ ਸੰਘਰਸ਼ ਦੇ ਅੰਤ ਵਿੱਚ ਬਾਬਰ ਜੇਤੂ ਰਿਹਾ। ਬਾਬਰ ਦਾ ਜਨਮ ਮੱਧ ਏਸ਼ੀਆ ਵਿੱਚ ਸਥਿਤ ਫਰਗਨਾ ਦੀ ਰਾਜਧਾਨੀ ਅੰਦੀਜਾਨ ਵਿਖੇ 14 ਫ਼ਰਵਰੀ, 1483 ਈ. ਨੂੰ ਹੋਇਆ ਸੀ। ਉਹ ਤੈਮੁਰ ਵੰਸ਼ ਨਾਲ ਸੰਬੰਧ ਰੱਖਦਾ ਸੀ।
1. ਬਾਬਰ ਦੇ ਪਹਿਲੇ ਦੋ ਹਮਲੇ – ਬਾਬਰ ਨੇ 1519 ਈ. ਵਿੱਚ ਪੰਜਾਬ ‘ਤੇ ਦੋ ਵਾਰ ਹਮਲੇ ਕੀਤੇ। ਕਿਉਂਕਿ ਇਹ ਹਮਲੇ ਪੰਜਾਬ ਦੇ ਸੀਮਾਵਰਤੀ ਇਲਾਕਿਆਂ ‘ਤੇ ਹੀ ਕੀਤੇ ਗਏ ਸਨ, ਇਸ ਲਈ ਇਨ੍ਹਾਂ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੈ।
2. ਬਾਬਰ ਦਾ ਤੀਸਰਾ ਹਮਲਾ 1520 ਈ. – ਬਾਬਰ ਨੇ 1520 ਈ. ਵਿੱਚ ਪੰਜਾਬ ਉੱਤੇ ਤੀਸਰੀ ਵਾਰ ਹਮਲਾ ਕੀਤਾ। ਇਸ ਹਮਲੇ ਦੇ ਦੌਰਾਨ ਬਾਬਰ ਨੇ ਪਹਿਲਾਂ ਸੈਦਪੁਰ ‘ਤੇ ਹਮਲਾ ਕੀਤਾ। ਵੱਡੀ ਗਿਣਤੀ ਵਿੱਚ ਨਿਰਦੋਸ਼ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਲੁੱਟਿਆ ਗਿਆ। ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੁਰੂ ਨਾਨਕ ਦੇਵ ਜੀ ਜੋ ਇਸ ਸਮੇਂ ਸੈਦਪੁਰ ਵਿੱਚ ਹੀ ਸਨ, ਨੇ ਬਾਬਰ ਦੇ ਇਸ ਹਮਲੇ ਦੀ ਤੁਲਨਾ ਪਾਪਾਂ ਦੀ ਜੰਞ ਨਾਲ ਕੀਤੀ ਹੈ। ਉਨ੍ਹਾਂ ਨੇ ਬਾਬਰ ਦੇ ਅੱਤਿਆਚਾਰਾਂ ਦਾ ਵਰਣਨ ‘ਬਾਬਰ ਬਾਣੀ ਵਿੱਚ ਇਸ ਤਰ੍ਹਾਂ ਕੀਤਾ,
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ॥
ਬਾਬਰ ਦੀਆਂ ਫ਼ੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਜਦੋਂ ਬਾਬਰ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਸ ਦੀਆਂ ਫ਼ੌਜਾਂ ਨੇ ਕਿਸੇ ਸੰਤ-ਮਹਾਂਪੁਰਖ ਨੂੰ ਗ੍ਰਿਫ਼ਤਾਰ ਕੀਤਾ ਹੈ, ਤਾਂ ਉਸ ਨੇ ਫੌਰਨ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ।
3. ਬਾਬਰ ਦਾ ਚੌਥਾ ਹਮਲਾ 1524 ਈ. – ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਦੇ ਸੱਦੇ ‘ਤੇ ਬਾਬਰ ਨੇ 1524 ਈ. ਵਿੱਚ ਪੰਜਾਬ ਉੱਤੇ ਚੌਥਾ ਹਮਲਾ ਕੀਤਾ। ਉਹ ਬਿਨਾਂ ਕਿਸੇ ਖ਼ਾਸ ਵਿਰੋਧ ਦੇ ਲਾਹੌਰ ਤਕ ਪਹੁੰਚ ਗਿਆ ਸੀ। ਉਸ ਨੇ ਦੌਲਤ ਖਾਂ ਲੋਧੀ ਦੇ ਸਹਿਯੋਗ ਨਾਲ ਦੀਪਾਲਪੁਰ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਬਾਬਰ ਨੇ ਜਲੰਧਰ ਦੁਆਬ ਨੂੰ ਆਪਣੇ ਅਧੀਨ ਕਰ ਲਿਆ ਬਾਬਰ ਨੇ ਜਲੰਧਰ ਦੁਆਬ ਅਤੇ ਸੁਲਤਾਨਪੁਰ ਦੇ ਦੇਸ਼ਾਂ ਦਾ ਸ਼ਾਸਨ ਦੌਲਤ ਖਾਂ ਲੋਧੀ ਨੂੰ ਸੌਂਪਿਆ। ਕਿਉਂਕਿ ਇਹ ਦੌਲਤ ਖਾਂ ਲੋਧੀ ਦੀਆਂ ਉਮੀਦਾਂ ਤੋਂ ਬਹੁਤ ਘੱਟ ਸੀ ਇਸ ਲਈ ਉਸ ਨੇ ਬਾਬਰ ਵਿਰੁੱਧ ਵਿਦਰੋਹ ਕਰ ਦਿੱਤਾ ਬਾਬਰ ਨੇ ਉਸ ਨੂੰ ਹਰਾ ਦਿੱਤਾ ਅਤੇ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਦੌੜ ਗਿਆ। ਬਾਬਰ ਦੇ ਵਾਪਸ ਕਾਬਲ ਜਾਣ ਪਿੱਛੋਂ ਛੇਤੀ ਹੀ ਦੌਲਤ ਖਾਂ ਲੋਧੀ ਨੇ ਮੁੜ ਪੰਜਾਬ ‘ਤੇ ਕਬਜ਼ਾ ਕਰ ਲਿਆ।
4. ਬਾਬਰ ਦਾ ਪੰਜਵਾਂ ਹਮਲਾ 1525-26 ਈ. – ਬਾਬਰ ਨੇ ਦੌਲਤ ਖਾਂ ਲੋਧੀ ਨੂੰ ਸਬਕ ਸਿਖਾਉਣ ਲਈ ਨਵੰਬਰ, 1525 ਈ. ਵਿੱਚ ਭਾਰਤ ਉੱਤੇ ਪੰਜਵੀਂ ਵਾਰ ਹਮਲਾ ਕੀਤਾ ਬਾਬਰ ਦੇ ਆਉਣ ਦੀ ਖ਼ਬਰ ਸੁਣ ਕੇ ਦੌਲਤ ਖਾਂ ਲੋਧੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਥਿਤ ਮਲੋਟ ਦੇ ਕਿਲ੍ਹੇ ਵਿੱਚ ਜਾ ਛੁਪਿਆ। ਬਾਬਰ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ। ਦੌਲਤ ਖਾਂ ਲੋਧੀ ਨੇ ਕੁਝ ਚਿਰ ਮੁਕਾਬਲਾ ਕਰਨ ਮਗਰੋਂ ਆਪਣੇ ਹਥਿਆਰ ਸੁੱਟ ਦਿੱਤੇ। ਇਸ ਤਰ੍ਹਾਂ ਬਾਬਰ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਨੂੰ ਆਪਣੇ ਅਧੀਨ ਕਰ ਲਿਆ। ਪੰਜਾਬ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਬਾਬਰ ਨੇ ਆਪਣੀਆਂ ਫ਼ੌਜਾਂ ਨੂੰ ਦਿੱਲੀ ਵੱਲ ਵਧਣ ਦਾ ਹੁਕਮ ਦਿੱਤਾ। ਜਦੋਂ ਇਬਰਾਹੀਮ ਲੋਧੀ ਨੂੰ ਇਸ ਬਾਰੇ ਖ਼ਬਰ ਮਿਲੀ ਤਾਂ ਉਹ ਬਾਬਰ ਦਾ ਮੁਕਾਬਲਾ ਕਰਨ ਲਈ ਪੰਜਾਬ ਵੱਲ ਤੁਰ ਪਿਆ। 21 ਅਪਰੈਲ, 1526 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਹੋਈ। ਇਸ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਹੋਈ। ਇਸ ਤਰ੍ਹਾਂ ਭਾਰਤ ਵਿੱਚ ਲੋਧੀ ਵੰਸ਼ ਦਾ ਅੰਤ ਹੋ ਗਿਆ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਹੋਈ।
5. ਬਾਬਰ ਦੀ ਜਿੱਤ ਦੇ ਕਾਰਨ – ਬਾਬਰ ਦੀ ਜਿੱਤ ਲਈ ਕਈ ਕਾਰਨ ਜ਼ਿੰਮੇਵਾਰ ਸਨ। ਪਹਿਲਾਂ, ਇਬਰਾਹੀਮ ਲੋਧੀ ਆਪਣੀ ਪਰਜਾ ਵਿੱਚ ਬਹੁਤ ਬਦਨਾਮ ਸੀ। ਇਸ ਲਈ ਪਰਜਾ ਨੇ ਸੁਲਤਾਨ ਦਾ ਸਾਥ ਨਾ ਦਿੱਤਾ। ਦੂਜਾ, ਉਸ ਦੀ ਫ਼ੌਜ ਬੜੀ ਕਮਜ਼ੋਰ ਸੀ ਅਤੇ ਵਧੇਰੇ ਕਰਕੇ ਲੁੱਟਮਾਰ ਕਰਦੀ ਸੀ। ਤੀਜਾ, ਬਾਬਰ ਇੱਕ ਯੋਗ ਸੈਨਾਪਤੀ ਸੀ। ਉਸ ਦੀ ਸੈਨਾ ਨੂੰ ਕਈ ਲੜਾਈਆਂ ਦਾ ਤਜਰਬਾ ਸੀ। ਚੌਥਾ, ਬਾਬਰ ਕੋਲ ਤੋਪਖ਼ਾਨਾ ਸੀ ਅਤੇ ਇਬਰਾਹੀਮ ਦੇ ਸੈਨਿਕ ਤੀਰ ਕਮਾਨਾਂ ਅਤੇ ਤਲਵਾਰਾਂ ਨਾਲ ਉਸ ਦਾ ਮੁਕਾਬਲਾ ਨਾ ਕਰ ਸਕੇ। ਇਨ੍ਹਾਂ ਕਾਰਨਾਂ ਕਰਕੇ ਅਫ਼ਗਾਨਾਂ ਦੀ ਹਾਰ ਹੋਈ ਅਤੇ ਬਾਬਰ ਨੂੰ ਜਿੱਤ ਪ੍ਰਾਪਤ ਹੋਈ।
Exam Tips:
a) ਬਾਬਰ ਦੇ ਪੰਜ ਹਮਲਿਆਂ ਦੇ ਸਾਲ (1519, 1519, 1520, 1524, 1525-26 ਈ.) ਕ੍ਰਮ ਅਨੁਸਾਰ ਯਾਦ ਕਰੋ।
b) ਹਮਲਿਆਂ ਦਾ ਵੇਰਵਾ ਦਿੰਦੇ ਸਮੇਂ ਹਰ ਹਮਲੇ ਦਾ ਸਾਲ ਅਤੇ ਮੁੱਖ ਘਟਨਾ ਲਿਖੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 2: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਿਆਨ ਕਰੋ।
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਅਵਸਥਾ ਦਾ ਵਰਣਨ ਕਰੋ।
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਬਹੁਤ ਖ਼ਰਾਬ ਸੀ। ਉਸ ਸਮੇਂ ਸਮਾਜ ਹਿੰਦੂ ਤੇ ਮੁਸਲਮਾਨ ਨਾਂ ਦੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ। ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ। ਇਸ ਲਈ ਉਨ੍ਹਾਂ ਨੂੰ ਸਮਾਜ ਵਿੱਚ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ਦੂਜੇ ਪਾਸੇ ਹਿੰਦੂਆਂ ਨੂੰ ਬਹੁ-ਗਿਣਤੀ ਵਿੱਚ ਹੁੰਦੇ ਹੋਏ ਵੀ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ। ਉਨ੍ਹਾਂ ਨੂੰ ਕਾਫ਼ਰ ਅਤੇ ਜ਼ਿੰਮੀ ਕਹਿ ਕੇ ਸੱਦਿਆ ਜਾਂਦਾ ਸੀ। ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਉਨ੍ਹਾਂ ਨੂੰ ਮਰਦਾਂ ਦੀ ਜੁੱਤੀ ਸਮਝਿਆ ਜਾਂਦਾ ਸੀ। ਡਾਕਟਰ ਜਸਬੀਰ ਸਿੰਘ ਆਹਲੂ ਵਾਲੀਆ ਦੇ ਅਨੁਸਾਰ, “ਜਿਸ ਸਮੇਂ ਗੁਰੂ ਨਾਨਕ ਜੀ ਨੇ ਅਵਤਾਰ ਧਾਰਨ ਕੀਤਾ, ਤਾਂ ਉਸ ਸਮੇਂ ਤੋਂ ਪਹਿਲਾਂ ਹੀ ਭਾਰਤੀ ਸਮਾਜ ਗਤੀਹੀਨ ਅਤੇ ਪਤਿਤ ਹੋ ਚੁੱਕਾ ਸੀ।”
ਮੁਸਲਿਮ ਸਮਾਜ ਦੀਆਂ ਵਿਸ਼ੇਸ਼ਤਾਵਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ:
1. ਸਮਾਜ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ – 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ।
(ੳ) ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਮਲਿਕ, ਇਕਤਾਦਾਰ, ਉਲਮਾ ਅਤੇ ਕਾਜ਼ੀ ਆਦਿ ਸ਼ਾਮਲ ਸਨ। ਇਸ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ। ਉੱਚ ਸ਼੍ਰੇਣੀ ਦੇ ਲੋਕਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ।
(ਅ) ਮੱਧ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਸੈਨਿਕ, ਵਪਾਰੀ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ। ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬੜਾ ਅੰਤਰ ਸੀ। ਉਹ ਹਿੰਦੂਆਂ ਦੇ ਮੁਕਾਬਲੇ ਬਹੁਤ ਚੰਗਾ ਜੀਵਨ ਬਤੀਤ ਕਰਦੇ ਸਨ।
(ੲ) ਨੀਵੀਂ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਦਾਸ-ਦਾਸੀਆਂ, ਨੌਕਰ ਅਤੇ ਕਾਮੇ ਸ਼ਾਮਲ ਸਨ। ਇਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਉਨ੍ਹਾਂ ਦਾ ਜੀਵਨ ਚੰਗਾ ਨਹੀਂ ਸੀ। ਉਨ੍ਹਾਂ ਦੇ ਸੁਆਮੀ ਉਨ੍ਹਾਂ ‘ਤੇ ਬੜੇ ਅੱਤਿਆਚਾਰ ਕਰਦੇ ਸਨ।
2. ਇਸਤਰੀਆਂ ਦੀ ਸਥਿਤੀ – ਮੁਸਲਿਮ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਚੰਗੀ ਨਹੀਂ ਸੀ। ਉਹ ਬਹੁਤ ਘੱਟ ਪੜ੍ਹੀਆਂ-ਲਿਖੀਆਂ ਹੁੰਦੀਆਂ ਸਨ। ਬਹੁ-ਵਿਆਹ ਅਤੇ ਤਲਾਕ-ਪ੍ਰਥਾ ਨੇ ਉਨ੍ਹਾਂ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ ਸੀ।
3. ਖਾਣ-ਪੀਣ – ਉੱਚ ਸ਼੍ਰੇਣੀ ਦੇ ਮੁਸਲਮਾਨ ਕਈ ਤਰ੍ਹਾਂ ਦੇ ਸੁਆਦਲੇ ਖਾਣੇ ਖਾਂਦੇ ਸਨ। ਉਹ ਆਪਣੇ ਜਸ਼ਨਾਂ ਵਿੱਚ ਮੀਟ, ਹਲਵਾ, ਪੂੜੀ ਅਤੇ ਮੱਖਣ ਆਦਿ ਦੀ ਬਹੁਤ ਵਰਤੋਂ ਕਰਦੇ ਸਨ। ਉਨ੍ਹਾਂ ਵਿੱਚ ਸ਼ਰਾਬ ਪੀਣ ਦੀ ਪ੍ਰਥਾ ਆਮ ਹੋ ਗਈ ਸੀ। ਸ਼ਰਾਬ ਤੋਂ ਇਲਾਵਾ ਉਹ ਅਫ਼ੀਮ ਅਤੇ ਭੰਗ ਦੀ ਵੀ ਵਰਤੋਂ ਕਰਦੇ ਸਨ। ਨੀਵੀਂ ਸ਼੍ਰੇਣੀ ਨਾਲ ਸੰਬੰਧਿਤ ਲੋਕਾਂ ਦਾ ਖਾਣਾ ਸਾਧਾਰਨ ਹੁੰਦਾ ਸੀ।
4. ਪਹਿਰਾਵਾ – ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ। ਇਹ ਪੁਸ਼ਾਕਾਂ ਰੇਸ਼ਮ ਅਤੇ ਮਖਮਲ ਦੀਆਂ ਬਣੀਆਂ ਹੁੰਦੀਆਂ ਸਨ। ਨੀਵੀਂ ਸ਼੍ਰੇਣੀ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ। ਪੁਰਸ਼ਾਂ ਵਿੱਚ ਕੁੜਤਾ ਅਤੇ ਪਜਾਮਾ ਪਾਉਣ ਦਾ ਰਿਵਾਜ ਸੀ, ਜਦ ਕਿ ਇਸਤਰੀਆਂ ਲੰਬਾ ਬੁਰਕਾ ਪਾਉਂਦੀਆਂ ਸਨ।
5. ਸਿੱਖਿਆ – 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ। ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ ਮਸਜਿਦਾਂ ਅਤੇ ਮਕਤਬਿਆਂ ਵਿੱਚ ਮੁੱਢਲੀ ਸਿੱਖਿਆ ਦਿੱਤੀ ਜਾਂਦੀ ਸੀ ਜਦਕਿ ਮਦਰੱਸਿਆਂ ਵਿੱਚ ਉਚੇਰੀ। ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ।
6. ਮਨੋਰੰਜਨ ਦੇ ਸਾਧਨ – ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ। ਉਹ ਸ਼ਿਕਾਰ ਕਰਨ, ਚੌਗਾਨ ਖੇਡਣ, ਜਾਨਵਰਾਂ ਦੀਆਂ ਲੜਾਈਆਂ ਵੇਖਣ ਅਤੇ ਘੋੜਦੌੜ ਵਿੱਚ ਹਿੱਸਾ ਲੈਣ ਦੇ ਬਹੁਤ ਸ਼ੌਕੀਨ ਸਨ। ਉਹ ਸ਼ਤਰੰਜ ਅਤੇ ਚੌਪੜ ਖੇਡ ਕੇ ਵੀ ਆਪਣਾ ਮਨੋਰੰਜਨ ਕਰਦੇ ਸਨ।
ਹਿੰਦੂ ਸਮਾਜ ਦੀਆਂ ਵਿਸ਼ੇਸ਼ਤਾਵਾਂ
16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ:
1. ਜਾਤੀ ਪ੍ਰਥਾ – ਹਿੰਦੂ ਸਮਾਜ ਕਈ ਜਾਤਾਂ ਅਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ। ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਬ੍ਰਾਹਮਣਾਂ ਨੂੰ ਪ੍ਰਾਪਤ ਸੀ। ਮੁਸਲਿਮ ਸ਼ਾਸਨ ਦੀ ਸਥਾਪਨਾ ਕਾਰਨ ਬ੍ਰਾਹਮਣਾਂ ਦੇ ਪ੍ਰਭਾਵ ਵਿੱਚ ਕਾਫ਼ੀ ਕਮੀ ਆ ਗਈ ਸੀ। ਇਸੇ ਕਾਰਨ ਭਾਵ ਮੁਸਲਿਮ ਸ਼ਾਸਨ ਕਾਰਨ ਹੀ ਕਸ਼ੱਤਰੀਆਂ ਨੇ ਨਵੇਂ ਕਿੱਤੇ ਜਿਵੇਂ ਦੁਕਾਨਦਾਰੀ, ਖੇਤੀ-ਬਾੜੀ ਆਦਿ ਅਪਣਾ ਲਏ ਸਨ। ਵੈਸ਼ ਵਪਾਰ ਅਤੇ ਖੇਤੀਬਾੜੀ ਦਾ ਹੀ ਧੰਦਾ ਕਰਦੇ ਰਹੇ। ਸ਼ੂਦਰਾਂ ਨਾਲ ਇਸ ਕਾਲ ਵਿੱਚ ਵੀ ਮਾੜਾ ਸਲੂਕ ਕੀਤਾ ਜਾਂਦਾ ਰਿਹਾ। ਇਨ੍ਹਾਂ ਜਾਤਾਂ ਤੋਂ ਇਲਾਵਾ ਸਮਾਜ ਵਿੱਚ ਬਹੁਤ ਸਾਰੀਆਂ ਹੋਰ ਜਾਤਾਂ ਤੇ ਉਪ-ਜਾਤਾਂ ਪ੍ਰਚਲਿਤ ਸਨ। ਇਹ ਜਾਤਾਂ ਇੱਕ ਦੂਜੇ ਨਾਲ ਬਹੁਤ ਨਫ਼ਰਤ ਕਰਦੀਆਂ ਸਨ।
2. ਇਸਤਰੀਆਂ ਦੀ ਸਥਿਤੀ – ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬੜੀ ਤਰਸਯੋਗ ਸੀ। ਸਮਾਜ ਵਿੱਚ ਉਨ੍ਹਾਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸੀ। ਲੜਕੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਇਸ ਕਾਲ ਵਿੱਚ ਸਤੀ ਪ੍ਰਥਾ ਬੜੀ ਜ਼ੋਰਾਂ ‘ਤੇ ਸੀ। ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ।
3. ਖਾਣ-ਪੀਣ – ਹਿੰਦੂਆਂ ਦਾ ਭੋਜਨ ਸਾਦਾ ਹੁੰਦਾ ਸੀ। ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਹੁੰਦੇ ਸਨ। ਉਨ੍ਹਾਂ ਦਾ ਭੋਜਨ ਕਣਕ, ਚੌਲ, ਸਬਜ਼ੀਆਂ, ਘਿਉ ਅਤੇ ਦੁੱਧ ਆਦਿ ਤੋਂ ਤਿਆਰ ਕੀਤਾ ਜਾਂਦਾ ਸੀ। ਉਹ ਮਾਸ, ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕਰਦੇ ਸਨ। ਗ਼ਰੀਬ ਲੋਕਾਂ ਦਾ ਭੋਜਨ ਬਹੁਤ ਸਾਧਾਰਨ ਹੁੰਦਾ ਸੀ।
4. ਪਹਿਰਾਵਾ – ਹਿੰਦੂਆਂ ਦਾ ਪਹਿਰਾਵਾ ਬੜਾ ਸਾਦਾ ਹੁੰਦਾ ਸੀ। ਉਹ ਆਮ ਤੌਰ ‘ਤੇ ਸੂਤੀ ਕੱਪੜੇ ਪਾਉਂਦੇ ਸਨ। ਪੁਰਸ਼ ਧੋਤੀ ਅਤੇ ਕੁੜਤਾ ਪਾਉਂਦੇ ਸਨ। ਉਹ ਸਿਰ ‘ਤੇ ਪਗੜੀ ਵੀ ਬੰਨ੍ਹਦੇ ਸਨ। ਇਸਤਰੀਆਂ ਸਾੜ੍ਹੀ, ਚੋਲੀ ਅਤੇ ਲਹਿੰਗਾ ਪਾਉਂਦੀਆਂ ਸਨ। ਗ਼ਰੀਬ ਲੋਕ ਚਾਦਰ ਨਾਲ ਹੀ ਆਪਣਾ ਸਰੀਰ ਢੱਕ ਲੈਂਦੇ ਸਨ।
5. ਮਨੋਰੰਜਨ ਦੇ ਸਾਧਨ – ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ। ਪਿੰਡਾਂ ਦੇ ਲੋਕ ਜਾਨਵਰਾਂ ਦੀਆਂ ਲੜਾਈਆਂ ਵੇਖ ਕੇ ਅਤੇ ਘੋਲ ਵੇਖ ਕੇ ਆਪਣਾ ਮਨੋਰੰਜਨ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਹਿੰਦੂ ਆਪਣੇ ਤਿਉਹਾਰਾਂ ਦੁਸਹਿਰਾ, ਦੀਵਾਲੀ, ਹੋਲੀ ਆਦਿ ਵਿੱਚ ਵੀ ਹਿੱਸਾ ਲੈਂਦੇ ਸਨ।
6. ਸਿੱਖਿਆ – ਹਿੰਦੂ ਲੋਕ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ। ਇਨ੍ਹਾਂ ਵਿੱਚ ਮੁੱਢਲੀ ਸਿੱਖਿਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਹਿੰਦੂਆਂ ਦਾ ਕੋਈ ਕੇਂਦਰ ਨਹੀਂ ਸੀ। ਉੱਪਰ ਲਿਖਿਤ ਵੇਰਵੇ ਤੋਂ ਸਪੱਸ਼ਟ ਹੈ ਕਿ 16ਵੀਂ ਸਦੀ ਦੇ ਆਰੰਭ ਵਿੱਚ ਮੁਸਲਿਮ ਅਤੇ ਹਿੰਦੂ ਸਮਾਜ ਵਿੱਚ ਅਣਗਿਣਤ ਕੁਰੀਤੀਆਂ ਪ੍ਰਚਲਿਤ ਸਨ। ਸਮਾਜ ਵਿੱਚ ਝੂਠ, ਫ਼ਰੇਬ, ਧੋਖਾ ਅਤੇ ਠੱਗੀ ਆਦਿ ਦਾ ਬੋਲਬਾਲਾ ਸੀ। ਲੋਕਾਂ ਦਾ ਚਰਿੱਤਰ ਬਹੁਤ ਡਿੱਗ ਚੁੱਕਿਆ ਸੀ। ਉਨ੍ਹਾਂ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹੀ। ਡਾਕਟਰ ਏ. ਸੀ. ਬੈਨਰਜੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ, “ਇਹ ਅਨਿਸ਼ਚਿਤਤਾ ਅਤੇ ਹਲਚਲ ਦਾ ਲੰਬਾ ਹਨੇਰਾ ਕਾਲ ਸੀ ਜਿਸ ਨੇ ਲੋਕਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ‘ਤੇ ਆਪਣੇ ਭੈੜੇ ਦਾਗ ਛੱਡੇ।”
Exam Tips:
a) ਸਮਾਜ ਨੂੰ ਮੁਸਲਿਮ ਅਤੇ ਹਿੰਦੂ ਵਰਗਾਂ ਵਿੱਚ ਵੰਡ ਕੇ ਹਰ ਇੱਕ ਦੀਆਂ ਵਿਸ਼ੇਸ਼ਤਾਵਾਂ ਵੱਖਰੇ ਸਿਰਲੇਖਾਂ ਹੇਠ ਲਿਖੋ।
b) ਇਸਤਰੀਆਂ ਦੀ ਸਥਿਤੀ, ਖਾਣ-ਪੀਣ, ਪਹਿਰਾਵੇ, ਸਿੱਖਿਆ ਅਤੇ ਮਨੋਰੰਜਨ ਦਾ ਜ਼ਿਕਰ ਕਰੋ।
c) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 3: ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਦਸ਼ਾ ਦਾ ਵਰਣਨ ਕਰੋ।
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਹਾਲਤ ਦਾ ਸੰਖੇਪ ਵਰਣਨ ਕਰੋ।
Answer:
ਇਸ ਪ੍ਰਸ਼ਨ ਦੇ ਉੱਤਰ ਲਈ ਇਸ ਭਾਗ ਦੇ ਪ੍ਰਸ਼ਨ ਨੰ: 1 (ਰਾਜਨੀਤਿਕ ਦਸ਼ਾ) ਅਤੇ ਪ੍ਰਸ਼ਨ ਨੰ: 2 (ਸਮਾਜਿਕ ਦਸ਼ਾ) ਦੇ ਉੱਤਰ ਸਾਂਝੇ ਰੂਪ ਵਿੱਚ ਲਿਖੋ।
Exam Tips:
a) ਇਸ ਪ੍ਰਸ਼ਨ ਵਿੱਚ ਦੋ ਵਿਸ਼ਿਆਂ ਨੂੰ ਇਕੱਠੇ ਲਿਖਣਾ ਹੁੰਦਾ ਹੈ, ਇਸ ਲਈ ਦੋਵਾਂ ਦੇ ਮੁੱਖ ਬਿੰਦੂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਉੱਤਰ ਦੇ ਅੰਤ ਵਿੱਚ ਛੋਟਾ ਸਿੱਟਾ ਲਿਖੋ।
Question 4: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਖੇਤੀਬਾੜੀ, ਵਪਾਰ ਅਤੇ ਉਦਯੋਗਾਂ ਸੰਬੰਧੀ ਤੁਸੀਂ ਕੀ ਜਾਣਦੇ ਹੋ?
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਆਰਥਿਕ ਦਸ਼ਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਿਆਨ ਕਰੋ।
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਦਸ਼ਾ ਬਹੁਤ ਚੰਗੀ ਸੀ। ਇਸ ਕਾਲ ਦੇ ਪੰਜਾਬ ਦੇ ਲੋਕਾਂ ਦੇ ਆਰਥਿਕ ਜੀਵਨ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ
1. ਖੇਤੀਬਾੜੀ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਸੀ। ਸਿੰਜਾਈ ਲਈ ਕਿਸਾਨ ਭਾਵੇਂ ਮੁੱਖ ਤੌਰ ‘ਤੇ ਵਰਖਾ ‘ਤੇ ਨਿਰਭਰ ਕਰਦੇ ਸਨ। ਪਰ ਨਹਿਰਾਂ, ਤਲਾਬਾਂ ਅਤੇ ਖੂਹਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਇੱਥੋਂ ਦੀਆਂ ਮੁੱਖ ਫ਼ਸਲਾਂ ਕਣਕ, ਕਪਾਹ, ਜੌ, ਮੱਕੀ, ਚੌਲ ਅਤੇ ਗੰਨਾ ਸਨ। ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ।
2. ਉਦਯੋਗ – ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਇਹ ਉਦਯੋਗ ਸਰਕਾਰੀ ਵੀ ਸਨ ਅਤੇ ਗੈਰ-ਸਰਕਾਰੀ ਵੀ। ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ। ਸਮਾਣਾ, ਸੁਨਾਮ, ਸਰਹਿੰਦ, ਦੀਪਾਲਪੁਰ, ਜਲੰਧਰ, ਲਾਹੌਰ ਅਤੇ ਮੁਲਤਾਨ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ। ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।
3. ਪਸ਼ੂ ਪਾਲਣ – ਪੰਜਾਬ ਦੇ ਕੁਝ ਲੋਕ ਪਸ਼ੂ ਪਾਲਣ ਦਾ ਕਿੱਤਾ ਕਰਦੇ ਸਨ। ਪੰਜਾਬ ਵਿੱਚ ਪਾਲੇ ਜਾਣ ਵਾਲੇ ਮੁੱਖ ਪਸ਼ੂ ਗਊਆਂ, ਬਲਦ, ਮੱਝਾਂ, ਘੋੜੇ, ਖੱਚਰ, ਊਠ, ਭੇਡਾਂ ਅਤੇ ਬੱਕਰੀਆਂ ਆਦਿ ਸਨ। ਇਨ੍ਹਾਂ ਪਸ਼ੂਆਂ ਤੋਂ ਦੁੱਧ, ਉੱਨ ਅਤੇ ਭਾਰ ਢੋਣ ਦਾ ਕੰਮ ਲਿਆ ਜਾਂਦਾ ਸੀ।
4. ਵਪਾਰ – ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ। ਵਪਾਰ ਦਾ ਕੰਮ ਕੁਝ ਖ਼ਾਸ ਸ਼੍ਰੇਣੀਆਂ ਦੇ ਹੱਥ ਵਿੱਚ ਹੁੰਦਾ ਹੈ। ਹਿੰਦੂਆਂ ਦੀਆਂ ਖੱਤਰੀ, ਬਾਣੀਏ, ਮਹਾਜਨ, ਸੂਦ ਅਤੇ ਅਰੋੜੇ ਨਾਂ ਦੀਆਂ ਜਾਤੀਆਂ ਅਤੇ ਮੁਸਲਮਾਨਾਂ ਵਿੱਚ ਬੋਹਰਾ ਤੇ ਖੋਜਾ ਨਾਂ ਦੀਆਂ ਜਾਤੀਆਂ ਵਪਾਰ ਦਾ ਕੰਮ ਕਰਦੀਆਂ ਸਨ। ਮਾਲ ਦੀ ਢੋਆ-ਢੁਆਈ ਦਾ ਕੰਮ ਵਣਜਾਰੇ ਕਰਦੇ ਸਨ। ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਨਾਲ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ। ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ। ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ।
5. ਵਪਾਰਿਕ ਨਗਰ – 16ਵੀਂ ਸਦੀ ਦੇ ਆਰੰਭ ਵਿੱਚ ਲਾਹੌਰ ਅਤੇ ਮੁਲਤਾਨ ਪੰਜਾਬ ਦੇ ਦੋ ਸਭ ਤੋਂ ਵੱਧ ਪ੍ਰਸਿੱਧ ਵਪਾਰਿਕ ਨਗਰ ਸਨ। ਇਨ੍ਹਾਂ ਤੋਂ ਇਲਾਵਾ ਪਿਸ਼ਾਵਰ, ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਫ਼ਿਰੋਜ਼ਪੁਰ, ਸੁਲਤਾਨਪੁਰ, ਸਰਹਿੰਦ, ਸਿਆਲਕੋਟ, ਕੁੱਲੂ, ਚੰਬਾ ਅਤੇ ਕਾਂਗੜਾ ਵੀ ਵਪਾਰਿਕ ਪੱਖ ਤੋਂ ਪੰਜਾਬ ਦੇ ਪ੍ਰਸਿੱਧ ਨਗਰ ਸਨ।
6. ਜੀਵਨ ਪੱਧਰ – ਉਸ ਸਮੇਂ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਬਹੁਤ ਅੰਤਰ ਸੀ। ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ। ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ। ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੂ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਸਨ। ਸਮਾਜ ਵਿੱਚ ਗ਼ਰੀਬਾਂ ਅਤੇ ਕਿਸਾਨਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਸੀ।
Exam Tips:
a) ਮੁੱਖ ਫ਼ਸਲਾਂ ਅਤੇ ਸਿੰਜਾਈ ਦੇ ਸਾਧਨਾਂ ਦਾ ਜ਼ਿਕਰ ਕਰੋ; ਪੰਜਾਬ ਨੂੰ ‘ਭਾਰਤ ਦਾ ਅੰਨ ਭੰਡਾਰ’ ਕਿਹਾ ਜਾਂਦਾ ਸੀ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 5: ਸੋਲ੍ਹਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਸਮਾਜਿਕ ਤੇ ਆਰਥਿਕ ਦਸ਼ਾ ਕਿਹੋ ਜਿਹੀ ਸੀ?
ਜਾਂ
ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਤੇ ਆਰਥਿਕ ਹਾਲਤ ਬਾਰੇ ਵਰਣਨ ਕਰੋ। .
Answer:
ਇਸ ਪ੍ਰਸ਼ਨ ਦੇ ਉੱਤਰ ਲਈ ਇਸ ਭਾਗ ਦੇ ਪ੍ਰਸ਼ਨ ਨੰ: 2 (ਸਮਾਜਿਕ ਦਸ਼ਾ) ਅਤੇ ਪ੍ਰਸ਼ਨ ਨੰ: 4 (ਆਰਥਿਕ ਦਸ਼ਾ) ਦੇ ਉੱਤਰ ਸਾਂਝੇ ਰੂਪ ਵਿੱਚ ਲਿਖੋ।
Exam Tips:
a) ਇਸ ਪ੍ਰਸ਼ਨ ਵਿੱਚ ਦੋ ਵਿਸ਼ਿਆਂ ਨੂੰ ਇਕੱਠੇ ਲਿਖਣਾ ਹੁੰਦਾ ਹੈ, ਇਸ ਲਈ ਦੋਵਾਂ ਦੇ ਮੁੱਖ ਬਿੰਦੂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਉੱਤਰ ਦੇ ਅੰਤ ਵਿੱਚ ਛੋਟਾ ਸਿੱਟਾ ਲਿਖੋ।
Question 6: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੀ ਧਾਰਮਿਕ ਦਸ਼ਾ ਦਾ ਸੰਖੇਪ ਵਰਣਨ ਕਰੋ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਦੋ ਮੁੱਖ ਧਰਮ, ਹਿੰਦੂ ਧਰਮ ਅਤੇ ਇਸਲਾਮ ਪ੍ਰਚਲਿਤ ਸਨ। ਇਹ ਦੋਵੇਂ ਧਰਮ ਅੱਗੇ ਕਈ ਸੰਪਰਦਾਵਾਂ ਵਿੱਚ ਵੰਡੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਪੰਜਾਬ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਵੀ ਪ੍ਰਚਲਿਤ ਸਨ। ਇਨ੍ਹਾਂ ਧਰਮਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ
-
1. ਹਿੰਦੂ ਧਰਮ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਸਭ ਤੋਂ ਪ੍ਰਮੁੱਖ ਧਰਮ, ਹਿੰਦੂ ਧਰਮ ਸੀ। ਹਿੰਦੂ ਧਰਮ ਵੇਦਾਂ ਵਿੱਚ ਵਿਸ਼ਵਾਸ ਰੱਖਦਾ ਸੀ। 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਵਿੱਚ ਰਾਮਾਇਣ ਅਤੇ ਮਹਾਂਭਾਰਤ ਬਹੁਤ ਹਰਮਨ-ਪਿਆਰੇ ਸਨ। ਇਸ ਕਾਲ ਦੇ ਸਮਾਜ ਵਿੱਚ ਬ੍ਰਾਹਮਣਾਂ ਦਾ ਪ੍ਰਭਾਵ ਸੀ। ਜਨਮ ਤੋਂ ਲੈ ਕੇ ਮੌਤ ਤਕ ਦੇ ਸਾਰੇ ਸੰਸਕਾਰ ਬ੍ਰਾਹਮਣਾਂ ਤੋਂ ਬਿਨਾਂ ਅਧੂਰੇ ਸਮਝੇ ਜਾਂਦੇ ਸਨ। ਉਸ ਸਮੇਂ ਪੰਜਾਬ ਵਿੱਚ ਹਿੰਦੂ ਧਰਮ ਦੀਆਂ ਹੇਠ ਲਿਖੀਆਂ ਸੰਪਰਦਾਵਾਂ ਪ੍ਰਚਲਿਤ ਸਨ:
(ਉ) ਸ਼ੈਵ ਮਤ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਸ਼ੈਵ ਮਤ ਕਾਫ਼ੀ ਹਰਮਨ-ਪਿਆਰਾ ਸੀ। ਇੱਥੋਂ ਦੇ ਲੋਕ ਸ਼ਿਵ ਦੇ ਵਧੇਰੇ ਪੁਜਾਰੀ ਸਨ। ਉਨ੍ਹਾਂ ਨੇ ਥਾਂ-ਥਾਂ ਸ਼ਿਵਾਲੇ ਸਥਾਪਿਤ ਕੀਤੇ ਸਨ ਜਿੱਥੇ ਸ਼ੈਵ ਮਤ ਦੀ ਸਿੱਖਿਆ ਦਿੱਤੀ ਜਾਂਦੀ ਸੀ। ਸ਼ੈਵ ਮਤ ਨੂੰ ਮੰਨਣ ਵਾਲੇ ਜੋਗੀ ਅਖਵਾਉਂਦੇ ਸਨ। ਜੋਗੀਆਂ ਦੀ ਮੁੱਖ ਸ਼ਾਖਾ ਨੂੰ ਨਾਥਪੰਥੀ ਕਿਹਾ ਜਾਂਦਾ ਹੈ। ਇਸ ਦੀ ਸਥਾਪਨਾ ਗੋਰਖਨਾਥ ਨੇ ਕੀਤੀ ਸੀ। ਕਿਉਂਕਿ ਜੋਗੀ ਕੰਨਾਂ ਵਿੱਚ ਛੇਕ ਕਰਵਾ ਕੇ ਵੱਡੀਆਂ-ਵੱਡੀਆਂ ਮੁੰਦਰਾਂ ਪਾਉਂਦੇ ਸਨ ਇਸ ਲਈ ਉਨ੍ਹਾਂ ਨੂੰ ਕਨਫਟੇ ਜੋਗੀ ਵੀ ਕਿਹਾ ਜਾਂਦਾ ਸੀ। ਪੰਜਾਬ ਵਿੱਚ ਜੋਗੀਆਂ ਦਾ ਮੁੱਖ ਕੇਂਦਰ ਜੇਹਲਮ ਵਿਖੇ ਗੋਰਖਨਾਥ ਦਾ ਟਿੱਲਾ ਸੀ। ਜੋਗੀਆਂ ਨੇ ਬ੍ਰਾਹਮਣਾਂ ਦੀਆਂ ਰਸਮਾਂ ਅਤੇ ਜਾਤੀ ਪ੍ਰਥਾ ਦੇ ਵਿਰੁੱਧ ਪ੍ਰਚਾਰ ਕੀਤਾ।
(ਅ) ਵੈਸ਼ਨਵ ਮਤ ਵੈਸ਼ਨਵ ਮਤ ਵੀ ਪੰਜਾਬ ਵਿੱਚ ਕਾਫ਼ੀ ਲੋਕਪ੍ਰਿਅ ਸੀ। ਇਸ ਮਤ ਦੇ ਲੋਕ ਵਿਸ਼ਨੂੰ ਅਤੇ ਉਸ ਦੇ ਅਵਤਾਰਾਂ ਦੀ ਪੂਜਾ ਕਰਦੇ ਸਨ। ਇਸ ਕਾਲ ਵਿੱਚ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਨੂੰ ਵਿਸ਼ਨੂੰ ਦੇ ਅਵਤਾਰ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਇਨ੍ਹਾਂ ਦੀ ਯਾਦ ਵਿੱਚ ਪੰਜਾਬ ਵਿੱਚ ਅਨੇਕਾਂ ਥਾਂਵਾਂ ‘ਤੇ ਵਿਸ਼ਾਲ ਅਤੇ ਸੁੰਦਰ ਮੰਦਰਾਂ ਦੀ ਉਸਾਰੀ ਕੀਤੀ ਗਈ। ਇਸ ਮਤ ਦੇ ਪੈਰੋਕਾਰ ਸ਼ਰਾਬ ਅਤੇ ਮੀਟ ਆਦਿ ਦੀ ਵਰਤੋਂ ਨਹੀਂ ਕਰਦੇ ਸਨ।
(ਸ) ਸ਼ਕਤੀ ਮਤ – 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਵਿੱਚ ਸ਼ਕਤੀ ਮਤ ਵੀ ਪ੍ਰਚਲਿਤ ਸੀ। ਇਸ ਮਤ ਨੂੰ ਮੰਨਣ ਵਾਲੇ ਲੋਕ ਦੁਰਗਾ, ਕਾਲੀ ਅਤੇ ਹੋਰ ਦੇਵੀਆਂ ਦੀ ਪੂਜਾ ਕਰਦੇ ਸਨ। ਉਹ ਇਨ੍ਹਾਂ ਦੇਵੀਆਂ ਨੂੰ ਸ਼ਕਤੀ ਦਾ ਪ੍ਰਤੀਕ ਸਮਝਦੇ ਸਨ। ਇਨ੍ਹਾਂ ਦੇਵੀਆਂ ਨੂੰ ਖ਼ੁਸ਼ ਕਰਨ ਲਈ ਪਸ਼ੂਆਂ ਦੀ ਬਲੀ ਚੜ੍ਹਾਈ ਜਾਂਦੀ ਸੀ। ਇਨ੍ਹਾਂ ਦੇਵੀਆਂ ਦੀ ਯਾਦ ਵਿੱਚ ਅਨੇਕਾਂ ਮੰਦਰਾਂ ਦੀ ਉਸਾਰੀ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਜਵਾਲਾਮੁਖੀ, ਚਿੰਤਪੁਰਨੀ, ਚਾਮੁੰਡਾ ਦੇਵੀ ਅਤੇ ਨੈਣਾ ਦੇਵੀ ਦੇ ਮੰਦਰ ਬਹੁਤ ਪ੍ਰਸਿੱਧ ਸਨ।
2. ਇਸਲਾਮ – ਇਸਲਾਮ ਦੀ ਸਥਾਪਨਾ ਹਜ਼ਰਤ ਮੁਹੰਮਦ ਸਾਹਿਬ ਨੇ ਸੱਤਵੀਂ ਸਦੀ ਵਿੱਚ ਮੱਕਾ ਵਿੱਚ ਕੀਤੀ ਸੀ। ਉਨ੍ਹਾਂ ਨੇ ਸਮਾਜ ਵਿੱਚ ਪ੍ਰਚਲਿਤ ਸਮਾਜਿਕ-ਧਾਰਮਿਕ ਕੁਰੀਤੀਆਂ ਦਾ ਖੰਡਨ ਕੀਤਾ। ਉਨ੍ਹਾਂ ਨੇ ਇੱਕ ਪਰਮਾਤਮਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। 16ਵੀਂ ਸਦੀ ਦੇ ਆਰੰਭ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਬੜੀ ਤੇਜ਼ੀ ਨਾਲ ਹੋ ਰਿਹਾ ਸੀ। ਇਸ ਦੇ ਦੋ ਪ੍ਰਮੁੱਖ ਕਾਰਨ ਸਨ। ਪਹਿਲਾ, ਭਾਰਤ ‘ਤੇ ਸ਼ਾਸਨ ਕਰਨ ਵਾਲੇ ਸਾਰੇ ਸੁਲਤਾਨ ਮੁਸਲਮਾਨ ਸਨ। ਦੂਸਰਾ, ਉਨ੍ਹਾਂ ਨੇ ਤਲਵਾਰ ਦੀ ਨੋਕ ‘ਤੇ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ। ਇਸਲਾਮ ਦੇ ਅਨੁਯਾਈ ਸੁੰਨੀ ਅਤੇ ਸ਼ੀਆ ਨਾਂ ਦੇ ਦੋ ਸੰਪਰਦਾਵਾਂ ਵਿੱਚ ਵੰਡੇ ਹੋਏ ਸਨ। ਸੁੰਨੀ ਮੁਸਲਮਾਨਾਂ ਦੀ ਗਿਣਤੀ ਵਧੇਰੇ ਸੀ ਅਤੇ ਉਹ ਕੱਟੜ ਵਿਚਾਰਾਂ ਦੇ ਸਨ। ਮੁਸਲਮਾਨਾਂ ਦੇ ਧਾਰਮਿਕ ਨੇਤਾਵਾਂ ਨੂੰ ਉਲਮਾ ਕਿਹਾ ਜਾਂਦਾ ਸੀ। ਉਹ ਇਸਲਾਮੀ ਕਾਨੂੰਨਾਂ ਦੀ ਵਿਆਖਿਆ ਕਰਦੇ ਸਨ ਅਤੇ ਲੋਕਾਂ ਨੂੰ ਪਵਿੱਤਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੰਦੇ ਸਨ। ਉਹ ਹੋਰਨਾਂ ਧਰਮਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ।
3. ਸੂਫ਼ੀ ਮਤ – ਸੂਫ਼ੀ ਮਤ ਇਸਲਾਮ ਨਾਲ ਸੰਬੰਧਿਤ ਇੱਕ ਸੰਪਰਦਾ ਸੀ। ਇਹ ਮਤ ਪੰਜਾਬ ਵਿੱਚ ਬਹੁਤ ਹਰਮਨ-ਪਿਆਰਾ ਹੋਇਆ। ਇਹ ਮਤ 12 ਸਿਲਸਿਲਿਆਂ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਵਿੱਚੋਂ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਪੰਜਾਬ ਵਿੱਚ ਵਧੇਰੇ ਪ੍ਰਸਿੱਧ ਸਨ। ਪੰਜਾਬ ਵਿੱਚ ਥਾਨੇਸਰ, ਹਾਂਸੀ, ਨਾਰਨੌਲ ਅਤੇ ਪਾਨੀਪਤ ਸੂਫ਼ੀਆਂ ਦੇ ਪ੍ਰਸਿੱਧ ਕੇਂਦਰ ਸਨ। ਇਸ ਮਤ ਦੇ ਲੋਕ ਕੇਵਲ ਇੱਕ ਅੱਲਾਹ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ। ਉਹ ਮਨੁੱਖ ਦੀ ਸੇਵਾ ਕਰਨਾ ਆਪਣਾ ਸਭ ਤੋਂ ਵੱਡਾ ਕਰਤੱਵ ਸਮਝਦੇ ਸਨ। ਉਹ ਸੰਗੀਤ ਵਿੱਚ ਵਿਸ਼ਵਾਸ ਰੱਖਦੇ ਸਨ। ਸੂਫ਼ੀਆਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਮੇਲ-ਜੋਲ ਰੱਖਣ, ਸੁਲਤਾਨਾਂ ਨੂੰ ਕੱਟੜ ਨੀਤੀ ਦਾ ਤਿਆਗ ਕਰਨ ਲਈ ਪ੍ਰੇਰਿਤ ਕਰਨ, ਸਾਹਿਤ ਅਤੇ ਸੰਗੀਤ ਦੀ ਉੱਨਤੀ ਲਈ ਸ਼ਲਾਘਾਯੋਗ ਯੋਗਦਾਨ ਦਿੱਤਾ।
4. ਜੈਨ ਮਤ – ਜੈਨ ਮਤ ਪੰਜਾਬ ਦੇ ਵਪਾਰੀ ਵਰਗ ਵਿੱਚ ਪ੍ਰਚਲਿਤ ਸੀ। ਇਸ ਮਤ ਦੇ ਲੋਕ 24 ਤੀਰਥੰਕਰਾਂ, ਤਿੰਨ ਰਤਨਾਂ, ਅਹਿੰਸਾ, ਕਰਮ ਸਿਧਾਂਤ ਅਤੇ ਨਿਰਵਾਣ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਈਸ਼ਵਰ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ।
5. ਬੁੱਧ ਮਤ – 16ਵੀਂ ਸਦੀ ਵਿੱਚ ਪੰਜਾਬ ਵਿੱਚ ਬੁੱਧ ਮਤ ਨੂੰ ਹਿੰਦੂ ਮਤ ਦਾ ਹੀ ਇੱਕ ਹਿੱਸਾ ਸਮਝਿਆ ਜਾਂਦਾ ਸੀ। ਮਹਾਤਮਾ ਬੁੱਧ ਨੂੰ ਵਿਸ਼ਨੂੰ ਦਾ ਹੀ ਇੱਕ ਅਵਤਾਰ ਮੰਨਿਆ ਜਾਣ ਲੱਗਾ। ਪੰਜਾਬ ਦੇ ਬਹੁਤ ਘੱਟ ਲੋਕ ਇਸ ਮਤ ਵਿੱਚ ਸ਼ਾਮਲ ਸਨ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਅਨੇਕਾਂ ਥਾਂਵਾਂ ‘ਤੇ 16ਵੀਂ ਸਦੀ ਦੇ ਪੰਜਾਬ ਦੇ ਲੋਕਾਂ ਦੀ ਧਾਰਮਿਕ ਦਸ਼ਾ ਦਾ ਵਰਣਨ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਹਿੰਦੂ ਅਤੇ ਮੁਸਲਮਾਨ ਦੋਨੋਂ ਧਰਮ ਦੇ ਬਾਹਰੀ ਦਿਖਾਵਿਆਂ ਜਿਵੇਂ ਸਰੀਰ ‘ਤੇ ਭਸਮ ਮਲਣੀ, ਮੱਥੇ ‘ਤੇ ਤਿਲਕ ਲਗਾਉਣਾ, ਕੰਨਾਂ ਵਿੱਚ ਮੁੰਦਰਾਂ ਪਾਉਣੀਆਂ, ਨਦੀ ਵਿੱਚ ਇਸ਼ਨਾਨ ਕਰਨਾ, ਰੋਜ਼ੇ ਰੱਖਣਾ ਅਤੇ ਕਬਰਾਂ ਆਦਿ ਦੀ ਪੂਜਾ ‘ਤੇ ਵਧੇਰੇ ਜ਼ੋਰ ਦਿੰਦੇ ਸਨ ਧਰਮ ਦੀ ਅਸਲੀਅਤ ਨੂੰ ਲੋਕ ਪੂਰੀ ਤਰ੍ਹਾਂ ਭੁਲਾ ਬੈਠੇ ਸਨ। ਅੰਤ ਵਿੱਚ ਅਸੀਂ ਡਾਕਟਰ ਹਰੀ ਰਾਮ ਗੁਪਤਾ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ, ‘‘ਸੰਖੇਪ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਭਾਰਤ ਦੇ ਦੋਨੋਂ ਧਰਮ-ਹਿੰਦੂ ਧਰਮ ਅਤੇ ਇਸਲਾਮ ਭ੍ਰਿਸ਼ਟਾਚਾਰੀ ਅਤੇ ਪਤਿਤ ਹੋ ਚੁੱਕੇ ਸਨ। ਉਹ ਆਪਣੀ ਪਵਿੱਤਰਤਾ ਅਤੇ ਗੌਰਵ ਨੂੰ ਗੁਆ ਚੁੱਕੇ ਸਨ।’’
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
b) ਉੱਤਰ ਵਿੱਚ ਭੂਮਿਕਾ, ਮੁੱਖ ਬਿੰਦੂ ਅਤੇ ਸਿੱਟਾ ਕ੍ਰਮ ਨਾਲ ਲਿਖੋ।
Question 7: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵਰਣਨ ਕਰੋ।
Answer:
ਇਸ ਪ੍ਰਸ਼ਨ ਦੇ ਉੱਤਰ ਲਈ ਇਸ ਭਾਗ ਦੇ ਪ੍ਰਸ਼ਨ ਨੰ: 2 (ਸਮਾਜਿਕ ਦਸ਼ਾ) ਅਤੇ ਪ੍ਰਸ਼ਨ ਨੰ: 6 (ਧਾਰਮਿਕ ਦਸ਼ਾ) ਦੇ ਉੱਤਰ ਸਾਂਝੇ ਰੂਪ ਵਿੱਚ ਲਿਖੋ।
Exam Tips:
a) ਇਸ ਪ੍ਰਸ਼ਨ ਵਿੱਚ ਦੋ ਵਿਸ਼ਿਆਂ ਨੂੰ ਇਕੱਠੇ ਲਿਖਣਾ ਹੁੰਦਾ ਹੈ, ਇਸ ਲਈ ਦੋਵਾਂ ਦੇ ਮੁੱਖ ਬਿੰਦੂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਉੱਤਰ ਦੇ ਅੰਤ ਵਿੱਚ ਛੋਟਾ ਸਿੱਟਾ ਲਿਖੋ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
Question 1: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ?
ਜਾਂ
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਵਰਣਨ ਕਰੋ।
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ। ਲੋਧੀ ਸੁਲਤਾਨਾਂ ਦੀਆਂ ਗ਼ਲਤ ਨੀਤੀਆਂ ਦੇ ਸਿੱਟੇ ਵਜੋਂ ਇੱਥੇ ਬਦਅਮਨੀ ਫੈਲੀ ਹੋਈ ਸੀ। ਸ਼ਾਸਕ ਵਰਗ ਭੋਗ-ਵਿਲਾਸ ਵਿੱਚ ਡੁੱਬਿਆ ਰਹਿੰਦਾ ਸੀ। ਸਰਕਾਰੀ ਕਰਮਚਾਰੀ, ਕਾਜ਼ੀ ਅਤੇ ਮੁੱਲਾਂ ਭ੍ਰਿਸ਼ਟ ਅਤੇ ਰਿਸ਼ਵਤਖੋਰ ਹੋ ਗਏ ਸਨ। ਮੁਸਲਮਾਨ ਹਿੰਦੂਆਂ ‘ਤੇ ਬਹੁਤ ਅੱਤਿਆਚਾਰ ਕਰਦੇ ਸਨ। ਉਨ੍ਹਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਰਾਜ ਦੀ ਸ਼ਾਸਨ ਵਿਵਸਥਾ ਖੇਰੂੰ-ਖੇਰੂੰਹੋ ਕੇ ਰਹਿ ਗਈ ਸੀ।
Exam Tips:
a) ਲੋਧੀ ਸੁਲਤਾਨਾਂ ਦੀ ਕਮਜ਼ੋਰ ਨੀਤੀ, ਭ੍ਰਿਸ਼ਟਾਚਾਰ ਅਤੇ ਅੱਤਿਆਚਾਰਾਂ ਨੂੰ ਬਿੰਦੂਆਂ ਵਿੱਚ ਲਿਖੋ।
b) ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਵਾਲਾ ਦੇਣ ਨਾਲ ਅੰਕ ਵਧ ਸਕਦੇ ਹਨ।
Question 2: “16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ ਸੀ ” ਵਿਆਖਿਆ ਕਰੋ। (“ ”
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਤਿਕੋਣੇ ਸੰਘਰਸ਼ ਦਾ ਵਰਣਨ ਕਰੋ।
ਜਾਂ
ਪੰਜਾਬ ਵਿੱਚ ਤਿਕੋਣੇ ਸੰਘਰਸ਼ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
ਪੰਜਾਬ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਹੋਏ ਤਿਕੋਣੇ ਸੰਘਰਸ਼ ਬਾਰੇ ਸੰਖੇਪ ਰੂਪ ਵਿੱਚ ਲਿਖੋ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਤਿਕੋਣੇ ਸੰਘਰਸ਼ ਦਾ ਅਖਾੜਾ ਸੀ। ਇਹ ਤਿਕੋਣਾ ਸੰਘਰਸ਼ ਕਾਬਲ ਦੇ ਸ਼ਾਸਕ ਬਾਬਰ, ਦਿੱਲੀ ਦੇ ਸ਼ਾਸਕ ਇਬਰਾਹੀਮ ਲੋਧੀ ਅਤੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਵਿਚਾਲੇ ਚਲ ਰਿਹਾ ਸੀ। ਦੌਲਤ ਖਾਂ ਲੋਧੀ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ। ਇਸ ਸੰਬੰਧੀ ਜਦੋਂ ਇਬਰਾਹੀਮ ਲੋਧੀ ਨੂੰ ਪਤਾ ਚਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਦੇ ਪੁੱਤਰ ਦਿਲਾਵਰ ਖਾਂ ਨੂੰ ਗ੍ਰਿਫ਼ਤਾਰ ਕਰਕੇ ਕੈਦਖ਼ਾਨੇ ਵਿੱਚ ਸੁੱਟ ਦਿੱਤਾ। ਦਿਲਾਵਰ ਖਾਂ ਕਿਸੇ ਤਰ੍ਹਾਂ ਕੈਦਖ਼ਾਨੇ ਵਿੱਚੋਂ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਿਆ। ਦੌਲਤ ਖਾਂ ਲੋਧੀ ਨੇ ਇਸ ਅਪਮਾਨ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ। ਇਸ ਤਿਕੋਣੇ ਸੰਘਰਸ਼ ਦੇ ਅੰਤ ਵਿੱਚ ਬਾਬਰ ਦੀ ਜਿੱਤ ਹੋਈ।
Exam Tips:
a) ਤਿੰਨ ਧਿਰਾਂ: ਬਾਬਰ, ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਨਾਂ ਜ਼ਰੂਰ ਲਿਖੋ।
b) ਸੰਘਰਸ਼ ਦੇ ਕਾਰਨ ਵਿੱਚ ਦਿਲਾਵਰ ਖਾਂ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਕਰੋ।
Question 3: ਦੌਲਤ ਖਾਂ ਲੋਧੀ ਕੌਣ ਸੀ?
ਜਾਂ
ਦੌਲਤ ਖਾਂ ਲੋਧੀ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਦੌਲਤ ਖਾਂ ਲੋਧੀ 1500 ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ। ਉਹ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕਰਨ ਦੇ ਸੁਪਨੇ ਵੇਖ ਰਿਹਾ ਸੀ। ਇਸ ਸੰਬੰਧੀ ਜਦੋਂ ਇਬਰਾਹੀਮ ਲੋਧੀ ਨੂੰ ਪਤਾ ਚਲਿਆ ਤਾਂ ਉਸ ਨੇ ਦੌਲਤ ਖਾਂ ਲੋਧੀ ਨੂੰ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਿਹਾ ਦੌਲਤ ਖਾਂ ਲੋਧੀ ਨੇ ਆਪਣੇ ਛੋਟੇ ਪੁੱਤਰ ਦਿਲਾਵਰ ਖਾਂ ਨੂੰ ਦਿੱਲੀ ਭੇਜ ਦਿੱਤਾ। ਦਿਲਾਵਰ ਖਾਂ ਨੂੰ ਦਿੱਲੀ ਪਹੁੰਚਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਛੇਤੀ ਹੀ ਉਹ ਕਿਸੇ ਤਰ੍ਹਾਂ ਜੇਲ੍ਹ ਵਿੱਚੋਂ ਭੱਜਣ ਅਤੇ ਵਾਪਸ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਇਸ ਅਪਮਾਨ ਦਾ ਬਦਲਾ ਲੈਣ ਲਈ ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਦਿੱਤਾ।
Exam Tips:
a) ਦੌਲਤ ਖਾਂ ਲੋਧੀ 1500 ਈ. ਵਿੱਚ ਪੰਜਾਬ ਦਾ ਸੂਬੇਦਾਰ ਬਣਿਆ, ਇਹ ਮਿਤੀ ਯਾਦ ਰੱਖੋ।
b) ਉਸ ਦੇ ਪੁੱਤਰ ਦਿਲਾਵਰ ਖਾਂ ਨਾਲ ਹੋਏ ਦੁਰਵਿਹਾਰ ਨੂੰ ਸੰਘਰਸ਼ ਦਾ ਮੁੱਖ ਕਾਰਨ ਲਿਖੋ।
Question 4: ਬਾਬਰ ਦੇ ਭਾਰਤ ਉੱਤੇ ਹਮਲੇ ਦੇ ਕੋਈ ਤਿੰਨ ਕਾਰਨ ਲਿਖੋ।
Answer:
1. ਉਹ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।
2. ਉਹ ਭਾਰਤ ਤੋਂ ਅਪਾਰ ਧਨ ਲੁੱਟਣਾ ਚਾਹੁੰਦਾ ਸੀ।
3. ਉਹ ਭਾਰਤ ਵਿੱਚ ਇਸਲਾਮ ਦਾ ਪ੍ਰਸਾਰ ਕਰਨਾ ਚਾਹੁੰਦਾ ਸੀ।
Exam Tips:
a) ਬਾਬਰ ਦੇ ਪੰਜ ਹਮਲਿਆਂ ਦੇ ਸਾਲ (1519, 1519, 1520, 1524, 1525-26 ਈ.) ਕ੍ਰਮ ਅਨੁਸਾਰ ਯਾਦ ਕਰੋ।
b) ਹਮਲਿਆਂ ਦਾ ਵੇਰਵਾ ਦਿੰਦੇ ਸਮੇਂ ਹਰ ਹਮਲੇ ਦਾ ਸਾਲ ਅਤੇ ਮੁੱਖ ਘਟਨਾ ਲਿਖੋ।
Question 5: ਬਾਬਰ ਨੇ ਸੈਦਪੁਰ ‘ਤੇ ਕਦੋਂ ਹਮਲਾ ਕੀਤਾ? ਸਿੱਖ ਇਤਿਹਾਸ ਵਿੱਚ ਇਸ ਹਮਲੇ ਦਾ ਕੀ ਮਹੱਤਵ ਹੈ?
ਜਾਂ
ਬਾਬਰ ਦੇ ਪੰਜਾਬ ‘ਤੇ ਤੀਸਰੇ ਹਮਲੇ ਦਾ ਸੰਖੇਪ ਵਰਣਨ ਕਰੋ।
Answer:
ਬਾਬਰ ਨੇ ਸੈਦਪੁਰ ‘ਤੇ 1520 ਈ. ਵਿੱਚ ਹਮਲਾ ਕੀਤਾ। ਇੱਥੋਂ ਦੇ ਲੋਕਾਂ ਨੇ ਬਾਬਰ ਦਾ ਮੁਕਾਬਲਾ ਕੀਤਾ। ਸਿੱਟੇ ਵਜੋਂ ਬਾਬਰ ਨੇ ਗੁੱਸੇ ਵਿੱਚ ਆ ਕੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਤਲ ਕਰ ਦਿੱਤਾ ਅਤੇ ਲੁੱਟਮਾਰ ਕਰਨ ਮਗਰੋਂ ਉਨ੍ਹਾਂ ਦੇ ਮਕਾਨਾਂ ਅਤੇ ਮਹੱਲਾਂ ਨੂੰ ਅੱਗ ਲਗਾ ਦਿੱਤੀ। ਹਜ਼ਾਰਾਂ ਇਸਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਗੁਰੂ ਨਾਨਕ ਦੇਵ ਜੀ ਜੋ ਇਸ ਸਮੇਂ ਸੈਦਪੁਰ ਵਿੱਚ ਹੀ ਸਨ, ਨੇ ਬਾਬਰ ਦੀਆਂ ਫ਼ੌਜਾਂ ਵੱਲੋਂ ਲੋਕਾਂ ‘ਤੇ ਕੀਤੇ ਗਏ ਅੱਤਿਆਚਾਰਾਂ ਦਾ ਵਰਣਨ ‘ਬਾਬਰ ਬਾਣੀ ਵਿੱਚ ਕੀਤਾ ਹੈ। ਬਾਅਦ ਵਿੱਚ ਬਾਬਰ ਦੀਆਂ ਫ਼ੌਜਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਰਿਹਾਅ ਕਰ ਦਿੱਤਾ।
Exam Tips:
a) ਸੈਦਪੁਰ ਦਾ ਹਮਲਾ 1520 ਈ. ਵਿੱਚ ਹੋਇਆ ਅਤੇ ਇਸ ਸਮੇਂ ਗੁਰੂ ਨਾਨਕ ਦੇਵ ਜੀ ਵੀ ਮੌਜੂਦ ਸਨ।
b) ‘ਬਾਬਰ ਬਾਣੀ’ ਦਾ ਹਵਾਲਾ ਦੇਣ ਨਾਲ ਉੱਤਰ ਹੋਰ ਪ੍ਰਭਾਵਸ਼ਾਲੀ ਬਣਦਾ ਹੈ।
Question 6: ਬਾਬਰ ਅਤੇ ਇਬਰਾਹੀਮ ਲੋਧੀ ਵਿਚਕਾਰ ਯੁੱਧ ਕਿੱਥੇ ਤੇ ਕਿਉਂ ਹੋਇਆ?
ਜਾਂ
ਪਾਨੀਪਤ ਦੀ ਪਹਿਲੀ ਲੜਾਈ ਦਾ ਸੰਖੇਪ ਵਰਣਨ ਕਰੋ।
ਜਾਂ
ਪਾਨੀਪਤ ਦੀ ਪਹਿਲੀ ਲੜਾਈ ਅਤੇ ਉਸ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।
Answer:
ਬਾਬਰ ਨੇ ਪੰਜਾਬ ਦੀ ਜਿੱਤ ਤੋਂ ਉਤਸਾਹਿਤ ਹੋ ਕੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵੱਲ ਰੁਖ ਕੀਤਾ। ਇਸ ਉਦੇਸ਼ ਨਾਲ ਉਸ ਨੇ ਆਪਣੀਆਂ ਫ਼ੌਜਾਂ ਨੂੰ ਦਿੱਲੀ ਵੱਲ ਵਧਣ ਦਾ ਹੁਕਮ ਦਿੱਤਾ। 21 ਅਪਰੈਲ, 1526 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਹੋਈ। ਇਸ ਲੜਾਈ ਵਿੱਚ ਇਬਰਾਹੀਮ ਲੋਧੀ ਦੀ ਹਾਰ ਹੋਈ ਅਤੇ ਉਹ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ। ਪਾਨੀਪਤ ਦੀ ਇਸ ਨਿਰਣਾਇਕ ਜਿੱਤ ਕਾਰਨ ਪੰਜਾਬ ਵਿੱਚੋਂ ਲੋਧੀ ਵੰਸ਼ ਦੇ ਸ਼ਾਸਨ ਦਾ ਹਮੇਸ਼ਾਂ ਲਈ ਖ਼ਾਤਮਾ ਹੋ ਗਿਆ ਅਤੇ ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋਈ।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
b) ਇਸ ਲੜਾਈ ਦਾ ਸਿੱਟਾ ਲੋਧੀ ਵੰਸ਼ ਦਾ ਅੰਤ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਸੀ।
Question 7: ਪਾਨੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਕਿਉਂ ਜੇਤੂ ਰਿਹਾ? ਕੋਈ ਤਿੰਨ ਕਾਰਨ ਦੱਸੋ।
ਜਾਂ
ਭਾਰਤ ਵਿੱਚ ਬਾਬਰ ਦੀ ਜਿੱਤ ਅਤੇ ਅਫ਼ਗਾਨਾਂ ਦੀ ਹਾਰ ਦੇ ਕਾਰਨਾਂ ਦਾ ਸੰਖੇਪ ਵਰਣਨ ਕਰੋ।
Answer:
1. ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਆਪਣੇ ਬੁਰੇ ਵਤੀਰੇ ਅਤੇ ਅੱਤਿਆਚਾਰਾਂ ਕਾਰਨ ਬੜਾ ਬਦਨਾਮ ਸੀ।
2. ਇਬਰਾਹੀਮ ਲੋਧੀ ਦੀ ਫ਼ੌਜ ਵੀ ਬੜੀ ਕਮਜ਼ੋਰ ਸੀ।
3. ਬਾਬਰ ਇੱਕ ਯੋਗ ਸੈਨਾਪਤੀ ਸੀ। ਉਸ ਨੂੰ ਲੜਾਈਆਂ ਦਾ ਬਹੁਤ ਤਜਰਬਾ ਸੀ।
4. ਬਾਬਰ ਦੁਆਰਾ ਤੋਪਖ਼ਾਨੇ ਦੀ ਵਰਤੋਂ ਨੇ ਭਾਰੀ ਤਬਾਹੀ ਮਚਾਈ।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
b) ਇਸ ਲੜਾਈ ਦਾ ਸਿੱਟਾ ਲੋਧੀ ਵੰਸ਼ ਦਾ ਅੰਤ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਸੀ।
Question 8: ਪਾਨੀਪਤ ਦੀ ਪਹਿਲੀ ਲੜਾਈ ਦੇ ਤਿੰਨ ਮੁੱਖ ਸਿੱਟੇ ਲਿਖੋ।
Answer:
1. ਲੋਧੀ ਵੰਸ਼ ਦਾ ਅੰਤ ਹੋ ਗਿਆ।
2. ਮੁਗ਼ਲ ਸਾਮਰਾਜ ਦੀ ਸਥਾਪਨਾ ਹੋ ਗਈ।
3. ਨਵੀਂ ਯੁੱਧ ਪ੍ਰਣਾਲੀ ਦਾ ਆਰੰਭ ਹੋਇਆ।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
b) ਇਸ ਲੜਾਈ ਦਾ ਸਿੱਟਾ ਲੋਧੀ ਵੰਸ਼ ਦਾ ਅੰਤ ਅਤੇ ਮੁਗ਼ਲ ਵੰਸ਼ ਦੀ ਸਥਾਪਨਾ ਸੀ।
Question 9: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਅਵਸਥਾ ਕਿਹੋ ਜਿਹੀ ਸੀ?
ਜਾਂ
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਦੇ ਬਾਰੇ ਤੁਸੀਂ ਕੀ ਜਾਣਦੇ ਹੋ?
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਮਾਜ ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ। ਮੁਸਲਮਾਨਾਂ ਨੂੰ ਖ਼ਾਸ ਅਧਿਕਾਰ ਪ੍ਰਾਪਤ ਸਨ ਕਿਉਂਕਿ ਉਹ ਸ਼ਾਸਕ ਵਰਗ ਨਾਲ ਸੰਬੰਧਿਤ ਸਨ। ਉਨ੍ਹਾਂ ਨੂੰ ਰਾਜ ਦੇ ਉੱਚ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ। ਦੂਜੇ ਪਾਸੇ ਹਿੰਦੂਆਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ। ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਕਹਿੰਦੇ ਸਨ। ਮੁਸਲਮਾਨ ਹਿੰਦੂਆਂ ‘ਤੇ ਬਹੁਤ ਅੱਤਿਆਚਾਰ ਕਰਦੇ ਸਨ। ਉਸ ਸਮੇਂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ।
Exam Tips:
a) ਸਮਾਜ ਨੂੰ ਮੁਸਲਿਮ ਅਤੇ ਹਿੰਦੂ ਵਰਗਾਂ ਵਿੱਚ ਵੰਡ ਕੇ ਹਰ ਇੱਕ ਦੀਆਂ ਵਿਸ਼ੇਸ਼ਤਾਵਾਂ ਵੱਖਰੇ ਸਿਰਲੇਖਾਂ ਹੇਠ ਲਿਖੋ।
b) ਇਸਤਰੀਆਂ ਦੀ ਸਥਿਤੀ, ਖਾਣ-ਪੀਣ, ਪਹਿਰਾਵੇ, ਸਿੱਖਿਆ ਅਤੇ ਮਨੋਰੰਜਨ ਦਾ ਜ਼ਿਕਰ ਕਰੋ।
Question 10: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਔਰਤਾਂ ਦੀ ਹਾਲਤ ਦੇ ਬਾਰੇ ਵਿੱਚ ਵਰਣਨ ਕਰੋ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀਆਂ ਇਸਤਰੀਆਂ ਦੀ ਸਮਾਜਿਕ ਦਸ਼ਾ ਬਹੁਤ ਤਰਸਯੋਗ ਸੀ। ਹਿੰਦੂ ਸਮਾਜ ਵਿੱਚ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ। ਉਸ ਸਮੇਂ ਬਹੁਤ ਸਾਰੀਆਂ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੱਤਾ ਜਾਂਦਾ ਸੀ। ਉਨ੍ਹਾਂ ਦਾ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਉਨ੍ਹਾਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਉਸ ਸਮੇਂ ਸਤੀ ਪ੍ਰਥਾ ਵੀ ਪੂਰੇ ਜ਼ੋਰਾਂ ‘ਤੇ ਸੀ। ਵਿਧਵਾ ‘ਤੇ ਅਨੇਕਾਂ ਪਾਬੰਦੀਆਂ ਲਗਾਈਆਂ ਗਈਆਂ ਸਨ। ਮੁਸਲਿਮ ਸਮਾਜ ਵਿੱਚ ਵੀ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ। ਸਮਾਜ ਵੱਲੋਂ ਉਨ੍ਹਾਂ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ।
Exam Tips:
a) ਹਿੰਦੂ ਅਤੇ ਮੁਸਲਿਮ ਦੋਹਾਂ ਸਮਾਜਾਂ ਵਿੱਚ ਇਸਤਰੀਆਂ ਦੀ ਸਥਿਤੀ ਦਾ ਵੱਖ-ਵੱਖ ਜ਼ਿਕਰ ਕਰੋ।
b) ਸਤੀ ਪ੍ਰਥਾ, ਬਾਲ ਵਿਆਹ, ਪਰਦਾ ਅਤੇ ਤਲਾਕ ਪ੍ਰਥਾ ਵਰਗੀਆਂ ਕੁਰੀਤੀਆਂ ਯਾਦ ਰੱਖੋ।
Question 11: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀਆਂ ਸ਼੍ਰੇਣੀਆਂ ਦਾ ਵੇਰਵਾ ਦਿਓ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਸਮਾਜ ਇਨ੍ਹਾਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ
ਉੱਚ ਸ਼੍ਰੇਣੀ – ਉੱਚ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼, ਕਾਜ਼ੀ ਅਤੇ ਉਲਮਾ ਸ਼ਾਮਲ ਸਨ। ਇਸ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ।
ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿੱਚ ਵਪਾਰੀ, ਸੈਨਿਕ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ। ਉਨ੍ਹਾਂ ਦੇ ਜੀਵਨ ਅਤੇ ਉੱਚ ਸ਼੍ਰੇਣੀ ਦੇ ਲੋਕਾਂ ਦੇ ਜੀਵਨ ਵਿੱਚ ਕਾਫ਼ੀ ਅੰਤਰ ਸੀ।
ਨੀਵੀਂ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਜ਼ਿਆਦਾਤਰ ਦਾਸ, ਕਾਮੇ ਅਤੇ ਮਜ਼ਦੂਰ ਸ਼ਾਮਲ ਸਨ। ਉਨ੍ਹਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ।
Exam Tips:
a) ਮੁਸਲਿਮ ਸਮਾਜ ਦੀਆਂ ਤਿੰਨ ਸ਼੍ਰੇਣੀਆਂ (ਉੱਚ, ਮੱਧ, ਨੀਵੀਂ) ਅਤੇ ਹਰ ਇੱਕ ਵਿੱਚ ਸ਼ਾਮਲ ਲੋਕਾਂ ਦੇ ਨਾਂ ਯਾਦ ਰੱਖੋ।
Question 12: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਸਮਾਜ ਵਿੱਚ ਮੁਸਲਮਾਨਾਂ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ?
ਜਾਂ
ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦੇ ਮੁਸਲਮਾਨ ਸਮਾਜ ਦੀ ਦਸ਼ਾ ਤੇ ਚਾਨਣਾ ਪਾਓ।
Answer:
ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ 16ਵੀਂ ਸਦੀ ਦੇ ਮੁਸਲਮਾਨਾਂ ਦੀ ਸਥਿਤੀ ਹਿੰਦੂਆਂ ਦੇ ਮੁਕਾਬਲੇ ਬਹੁਤ ਚੰਗੀ ਸੀ। ਉਸ ਸਮੇਂ ਮੁਸਲਿਮ ਸਮਾਜ ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ। ਉੱਚ ਸ਼੍ਰੇਣੀ ਵਿੱਚ ਅਮੀਰ, ਖ਼ਾਨ, ਸ਼ੇਖ਼ ਅਤੇ ਮਲਿਕ ਆਦਿ ਸ਼ਾਮਲ ਸਨ। ਇਹ ਬੜੇ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਮੱਧ ਸ਼੍ਰੇਣੀ ਵਿੱਚ ਸੈਨਿਕ, ਵਪਾਰੀ, ਕਿਸਾਨ ਅਤੇ ਰਾਜ ਦੇ ਛੋਟੇ ਕਰਮਚਾਰੀ ਸ਼ਾਮਲ ਸਨ। ਇਹ ਵੀ ਚੰਗਾ ਜੀਵਨ ਨਿਰਬਾਹ ਕਰਦੇ ਸਨ। ਨੀਵੀਂ ਸ਼੍ਰੇਣੀ ਵਿੱਚ ਦਾਸ-ਦਾਸੀਆਂ ਅਤੇ ਮਜ਼ਦੂਰ ਸ਼ਾਮਲ ਸਨ। ਉਨ੍ਹਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਸੀ।
Exam Tips:
a) ਮੁਸਲਿਮ ਸਮਾਜ ਦੀਆਂ ਤਿੰਨ ਸ਼੍ਰੇਣੀਆਂ (ਉੱਚ, ਮੱਧ, ਨੀਵੀਂ) ਅਤੇ ਹਰ ਇੱਕ ਵਿੱਚ ਸ਼ਾਮਲ ਲੋਕਾਂ ਦੇ ਨਾਂ ਯਾਦ ਰੱਖੋ।
Question 13: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਹਿੰਦੂਆਂ ਦੀ ਸਮਾਜਿਕ ਸਥਿਤੀ ਕਿਹੋ ਜਿਹੀ ਸੀ?
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਹਾਲਤ ਬਹੁਤ ਤਰਸਯੋਗ ਸੀ। ਸਮਾਜ ਦਾ ਬਹੁ ਵਰਗ ਹੁੰਦੇ ਹੋਏ ਵੀ ਉਨ੍ਹਾਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ। ਉਨ੍ਹਾਂ ਨੂੰ ਕਾਫ਼ਰ ਅਤੇ ਜ਼ਿੰਮੀ ਕਹਿ ਕੇ ਸੱਦਿਆ ਜਾਂਦਾ ਸੀ। ਉਨ੍ਹਾਂ ਨੂੰ ਜਜ਼ੀਆ ਅਤੇ ਯਾਤਰਾ ਕਰ ਆਦਿ ਦੇਣੇ ਪੈਂਦੇ ਸਨ। ਮੁਸਲਮਾਨ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕਰਦੇ ਸਨ। ਉਸ ਸਮੇਂ ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ। ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਬਹੁਤ ਨਫ਼ਰਤ ਕਰਦੇ ਸਨ। ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬਹੁਤ ਤਰਸਯੋਗ ਸੀ।
Exam Tips:
a) ਜਾਤੀ ਪ੍ਰਥਾ, ਇਸਤਰੀਆਂ ਦੀ ਦਸ਼ਾ, ਖਾਣ-ਪੀਣ ਅਤੇ ਪਹਿਰਾਵੇ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
Question 14: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਪ੍ਰਚਲਿਤ ਸਿੱਖਿਆ ਪ੍ਰਣਾਲੀ ਦੇ ਬਾਰੇ ਸੰਖੇਪ ਜਾਣਕਾਰੀ ਦਿਓ।
Answer:
16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਖ਼ਾਸ ਉੱਨਤੀ ਨਹੀਂ ਹੋਈ ਸੀ। ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਉਲਮਾ, ਮੁੱਲਾਂ ਤੇ ਮੌਲਵੀ ਕਰਦੇ ਸਨ। ਉਹ ਮਸਜਿਦਾਂ, ਮਕਤਬਿਆਂ ਅਤੇ ਮਦਰੱਸਿਆਂ ਵਿੱਚ ਸਿੱਖਿਆ ਦਿੰਦੇ ਸਨ ਰਾਜ ਸਰਕਾਰ ਉਨ੍ਹਾਂ ਨੂੰ ਅਨੁਦਾਨ ਦਿੰਦੀ ਸੀ। ਉਸ ਸਮੇਂ ਮੁਸਲਮਾਨਾਂ ਦੇ ਪੰਜਾਬ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਕੇਂਦਰ ਲਾਹੌਰ ਅਤੇ ਮੁਲਤਾਨ ਵਿੱਚ ਸਨ। ਹਿੰਦੂ ਲੋਕ ਬ੍ਰਾਹਮਣਾਂ ਤੋਂ ਮੰਦਰਾਂ ਅਤੇ ਪਾਠਸ਼ਾਲਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਦੇ ਸਨ। ਇੱਥੇ ਮੁੱਢਲੀ ਸਿੱਖਿਆ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ।
Exam Tips:
a) ਮਸਜਿਦਾਂ, ਮਕਤਬਾਂ ਤੇ ਮਦਰੱਸਿਆਂ ਅਤੇ ਹਿੰਦੂਆਂ ਦੀਆਂ ਪਾਠਸ਼ਾਲਾਵਾਂ ਦਾ ਫ਼ਰਕ ਸਪਸ਼ਟ ਕਰੋ।
b) ਲਾਹੌਰ ਅਤੇ ਮੁਲਤਾਨ ਨੂੰ ਪ੍ਰਸਿੱਧ ਸਿੱਖਿਆ ਕੇਂਦਰਾਂ ਵਜੋਂ ਲਿਖੋ।
Question 15: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਸਾਧਨਾਂ ‘ਤੇ ਨੋਟ ਲਿਖੋ।
Answer:
16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਆਪਣਾ ਮਨੋਰੰਜਨ ਕਈ ਢੰਗਾਂ ਨਾਲ ਕਰਦੇ ਸਨ। ਉਹ ਸ਼ਿਕਾਰ ਕਰਨ, ਚੌਗਾਨ ਖੇਡਣ, ਜਾਨਵਰਾਂ ਦੀਆਂ ਲੜਾਈਆਂ ਵੇਖਣ ਅਤੇ ਘੋੜ-ਦੌੜ ਵਿੱਚ ਹਿੱਸਾ ਲੈਣ ਦੇ ਬਹੁਤ ਸ਼ੌਕੀਨ ਸਨ। ਉਹ ਜਸ਼ਨਾਂ ਅਤੇ ਮਹਿਫ਼ਲਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਸ ਸ਼ਤਰੰਜ ਅਤੇ ਚੌਪੜ ਖੇਡ ਕੇ ਵੀ ਆਪਣਾ ਮਨੋਰੰਜਨ ਕਰਦੇ ਸਨ। ਮੁਸਲਮਾਨ ਈਦ, ਨੌਰੋਜ ਅਤੇ ਸ਼ਬ-ਏ-ਬਰਾਤ ਆਦਿ ਤਿਉਹਾਰਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਸਨ। 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਨਾਚ, ਗਾਣੇ ਅਤੇ ਸੰਗੀਤ ਦੇ ਬਹੁਤ ਸ਼ੌਕੀਨ ਸਨ। ਉਹ ਤਾਸ਼ ਅਤੇ ਸ਼ਤਰੰਜ ਵੀ ਖੇਡਦੇ ਸਨ।
Exam Tips:
a) ਸ਼ਿਕਾਰ, ਚੌਗਾਨ, ਸ਼ਤਰੰਜ, ਜਾਨਵਰਾਂ ਦੀਆਂ ਲੜਾਈਆਂ ਅਤੇ ਤਿਉਹਾਰਾਂ ਦੀ ਸੂਚੀ ਬਣਾ ਕੇ ਲਿਖੋ।
Question 16: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਮਾਲੀ ਹਾਲਤ ਦਾ ਸੰਖੇਪ ਵੇਰਵਾ ਦਿਓ। ਜਾ 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦੀ ਆਰਥਿਕ ਸਥਿਤੀ ਦਾ ਸੰਖੇਪ ਵਰਣਨ ਕਰੋ।
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਹਾਲਤ ਦਾ ਵਰਣਨ ਕਰੋ।
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਆਰਥਿਕ ਸਥਿਤੀ ਕਿਹੋ ਜਿਹੀ ਸੀ?
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕ ਆਰਥਿਕ ਤੌਰ ‘ਤੇ ਖ਼ੁਸ਼ਹਾਲ ਸਨ। ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਪੰਜਾਬ ਦੀ ਜ਼ਮੀਨ ਦੇ ਉਪਜਾਊ ਹੋਣ ਕਾਰਨ, ਸਿੰਜਾਈ ਸਹੂਲਤਾਂ ਕਾਰਨ ਅਤੇ ਲੋਕਾਂ ਦੇ ਮਿਹਨਤੀ ਹੋਣ ਕਾਰਨ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ। ਇਸੇ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਚੌਲ, ਮੱਕੀ, ਗੰਨਾ ਅਤੇ ਜੌ ਸਨ। ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਉਸ ਸਮੇਂ ਪੰਜਾਬ ਵਿੱਚ ਕੱਪੜਾ ਉਦਯੋਗ, ਚਮੜਾ ਉਦਯੋਗ, ਸ਼ਸਤਰ ਉਦਯੋਗ ਅਤੇ ਲੱਕੜ ਉਦਯੋਗ ਬਹੁਤ ਪ੍ਰਸਿੱਧ ਸਨ। ਉਸ ਸਮੇਂ ਪੰਜਾਬ ਦਾ ਵਪਾਰ ਬਹੁਤ ਵਿਕਸਿਤ ਸੀ।
Exam Tips:
a) ਖੇਤੀਬਾੜੀ, ਉਦਯੋਗ, ਪਸ਼ੂ ਪਾਲਣ ਅਤੇ ਵਪਾਰ ਨੂੰ ਵੱਖ-ਵੱਖ ਸਿਰਲੇਖ ਦੇ ਕੇ ਲਿਖੋ।
b) ਉੱਚ ਅਤੇ ਹੇਠਲੇ ਵਰਗਾਂ ਦੇ ਜੀਵਨ ਪੱਧਰ ਦਾ ਫ਼ਰਕ ਦੱਸੋ।
Question 17: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਜਾਣਕਾਰੀ ਦਿਓ।
Answer:
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਪੰਜਾਬ ਦੀ ਜ਼ਮੀਨ ਬਹੁਤ ਉਪਜਾਊ ਸੀ ! ਵਾਹੀ ਅਧੀਨ ਹੋਰ ਜ਼ਮੀਨ ਲਿਆਉਣ ਲਈ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ। ਇੱਥੋਂ ਦੇ ਲੋਕ ਵੀ ਬੜੇ ਮਿਹਨਤੀ ਸਨ। ਸਿੰਜਾਈ ਲਈ ਨਹਿਰਾਂ, ਤਲਾਬਾਂ ਅਤੇ ਖੂਹਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਜੌ, ਮੱਕੀ, ਚੌਲ ਅਤੇ ਗੰਨਾ ਸਨ। ਫ਼ਸਲਾਂ ਦੀ ਭਰਪੂਰ ਪੈਦਾਵਾਰ ਹੋਣ ਕਾਰਨ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਸੀ।
Exam Tips:
a) ਮੁੱਖ ਫ਼ਸਲਾਂ ਅਤੇ ਸਿੰਜਾਈ ਦੇ ਸਾਧਨਾਂ ਦਾ ਜ਼ਿਕਰ ਕਰੋ; ਪੰਜਾਬ ਨੂੰ ‘ਭਾਰਤ ਦਾ ਅੰਨ ਭੰਡਾਰ’ ਕਿਹਾ ਜਾਂਦਾ ਸੀ।
Question 18: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਉਦਯੋਗਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਪ੍ਰਮੁੱਖ ਉਦਯੋਗਾਂ ਦਾ ਵੇਰਵਾ ਦਿਓ।
Answer:
ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ। ਇਹ ਉਦਯੋਗ ਸਰਕਾਰੀ ਵੀ ਸਨ ਅਤੇ ਗੈਰ-ਸਰਕਾਰੀ ਵੀ ਸਰਕਾਰੀ ਉਦਯੋਗ ਵੱਡੇ-ਵੱਡੇ ਸ਼ਹਿਰਾਂ ਵਿੱਚ ਸਥਾਪਿਤ ਸਨ ਜਦ ਕਿ ਗੈਰ-ਸਰਕਾਰੀ ਪਿੰਡਾਂ ਵਿੱਚ ਹੀ ਪੰਜਾਬ ਦੇ ਉਦਯੋਗਾਂ ਵਿੱਚ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ। ਇੱਥੇ ਸੂਤੀ, ਊਨੀ ਅਤੇ ਰੇਸ਼ਮੀ ਤਿੰਨਾਂ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਸਨ। ਕੱਪੜਾ ਉਦਯੋਗ ਤੋਂ ਇਲਾਵਾ ਉਸ ਸਮੇਂ ਪੰਜਾਬ ਵਿੱਚ ਚਮੜਾ, ਸ਼ਸਤਰ, ਭਾਂਡੇ, ਹਾਥੀ ਦੰਦ ਅਤੇ ਖਿਡੌਣੇ ਆਦਿ ਬਣਾਉਣ ਦੇ ਉਦਯੋਗ ਵੀ ਪ੍ਰਚਲਿਤ ਸਨ।
Exam Tips:
a) ਕੱਪੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ; ਇਸ ਦੇ ਕੇਂਦਰਾਂ ਦੇ ਨਾਂ ਯਾਦ ਰੱਖੋ।
Question 19: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਵਪਾਰ ਦਾ ਸੰਖੇਪ ਵਰਣਨ ਕਰੋ।
Answer:
ਪੰਜਾਬ ਦਾ ਵਪਾਰ ਕਾਫ਼ੀ ਵਿਕਸਿਤ ਸੀ। ਮਾਲ ਦੀ ਢੋਆ-ਢੁਆਈ ਦਾ ਕੰਮ ਵਣਜਾਰੇ ਕਰਦੇ ਸਨ। ਮੇਲਿਆਂ ਅਤੇ ਤਿਉਹਾਰਾਂ ਸਮੇਂ ਵਿਸ਼ੇਸ਼ ਮੰਡੀਆਂ ਲਗਾਈਆਂ ਜਾਂਦੀਆਂ ਸਨ। ਉਸ ਸਮੇਂ ਪੰਜਾਬ ਦਾ ਵਿਦੇਸ਼ੀ ਵਪਾਰ ਮੁੱਖ ਰੂਪ ਵਿੱਚ ਅਫ਼ਗਾਨਿਸਤਾਨ, ਈਰਾਨ, ਅਰਬ, ਸੀਰੀਆ, ਤਿੱਬਤ, ਭੂਟਾਨ ਅਤੇ ਚੀਨ ਆਦਿ ਦੇਸ਼ਾਂ ਨਾਲ ਹੁੰਦਾ ਸੀ। ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਅਨਾਜ, ਕੱਪੜੇ, ਕਪਾਹ, ਰੇਸ਼ਮ ਅਤੇ ਖੰਡ ਨਿਰਯਾਤ ਕੀਤੀ ਜਾਂਦੀ ਸੀ। ਇਨ੍ਹਾਂ ਦੇਸ਼ਾਂ ਤੋਂ ਪੰਜਾਬ ਘੋੜੇ, ਸ਼ਸਤਰ, ਫਰ, ਕਸਤੂਰੀ ਅਤੇ ਮੇਵੇ ਆਦਿ ਆਯਾਤ ਕਰਦਾ ਸੀ।
Exam Tips:
a) ਨਿਰਯਾਤ ਅਤੇ ਆਯਾਤ ਹੋਣ ਵਾਲੀਆਂ ਵਸਤਾਂ ਅਤੇ ਵਪਾਰਿਕ ਨਗਰਾਂ ਦੇ ਨਾਂ ਵੱਖ-ਵੱਖ ਲਿਖੋ।
Question 20: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਕਿਹੋ ਜਿਹਾ ਸੀ?
Answer:
ਉਸ ਸਮੇਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਇੱਕੋ ਜਿਹਾ ਨਹੀਂ ਸੀ। ਮੁਸਲਮਾਨਾਂ ਦੀਆਂ ਉੱਚ ਸ਼੍ਰੇਣੀਆਂ ਦੇ ਲੋਕਾਂ ਕੋਲ ਬਹੁਤ ਧਨ ਸੀ ਅਤੇ ਉਹ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰਦੇ ਸਨ। ਉਹ ਬੜੇ ਸ਼ਾਨਦਾਰ ਮਹੱਲਾਂ ਵਿੱਚ ਰਹਿੰਦੇ ਸਨ। ਹਿੰਦੂਆਂ ਦੀਆਂ ਉੱਚ ਸ਼੍ਰੇਣੀਆਂ ਦੇ ਕੋਲ ਧਨ ਤਾਂ ਬਹੁਤ ਸੀ ਪਰ ਮੁਸਲਮਾਨ ਉਨ੍ਹਾਂ ਤੋਂ ਇਹ ਧਨ ਲੁੱਟ ਕੇ ਲੈ ਜਾਂਦੇ ਸਨ। ਸਮਾਜ ਵਿੱਚ ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ ਪੱਧਰ ਤਾਂ ਚੰਗਾ ਸੀ ਪਰ ਹਿੰਦੂਆਂ ਦਾ ਜੀਵਨ ਪੱਧਰ ਚੰਗਾ ਨਹੀਂ ਸੀ। ਸਮਾਜ ਵਿੱਚ ਨੀਵੀਂ ਸ਼੍ਰੇਣੀ ਦੇ ਲੋਕ ਨਾ ਤਾਂ ਚੰਗੇ ਕੱਪੜੇ ਪਾ ਸਕਦੇ ਸਨ ਅਤੇ ਨਾ ਹੀ ਚੰਗਾ ਭੋਜਨ ਖਾ ਸਕਦੇ ਸਨ।
Exam Tips:
a) ਖੇਤੀਬਾੜੀ, ਉਦਯੋਗ, ਪਸ਼ੂ ਪਾਲਣ ਅਤੇ ਵਪਾਰ ਨੂੰ ਵੱਖ-ਵੱਖ ਸਿਰਲੇਖ ਦੇ ਕੇ ਲਿਖੋ।
b) ਉੱਚ ਅਤੇ ਹੇਠਲੇ ਵਰਗਾਂ ਦੇ ਜੀਵਨ ਪੱਧਰ ਦਾ ਫ਼ਰਕ ਦੱਸੋ।
Question 21: 16ਵੀਂ ਸਦੀ ਦੇ ਸ਼ੁਰੂ ਵਿੱਚ ਹਿੰਦੂਆਂ ਦੀ ਧਾਰਮਿਕ ਸਥਿਤੀ ਕਿਹੋ ਜਿਹੀ ਸੀ?
Answer:
16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਧਰਮ ਹਿੰਦੂ ਧਰਮ ਸੀ। ਇਹ ਧਰਮ ਭਾਰਤ ਦਾ ਸਭ ਤੋਂ ਪ੍ਰਾਚੀਨ ਧਰਮ ਸੀ। ਇਸ ਧਰਮ ਦੇ ਲੋਕ ਵੇਦਾਂ ਵਿੱਚ ਵਿਸ਼ਵਾਸ ਰੱਖਦੇ ਸਨ। 16ਵੀਂ ਸਦੀ ਦੇ ਪੰਜਾਬ ਵਿੱਚ ਰਾਮਾਇਣ ਅਤੇ ਮਹਾਂਭਾਰਤ ਬਹੁਤ ਹਰਮਨ-ਪਿਆਰੇ ਸਨ। ਉਹ ਅਨੇਕ ਦੇਵੀ-ਦੇਵਤਿਆਂ ਦੀ ਪੂਜਾ, ਤੀਰਥ ਯਾਤਰਾਵਾਂ, ਨਦੀਆਂ ਵਿੱਚ ਇਸ਼ਨਾਨ ਕਰਨ ਨੂੰ ਬਹੁਤ ਪਵਿੱਤਰ ਸਮਝਦੇ ਸਨ। ਉਹ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਕਰਦੇ ਸਨ। ਬ੍ਰਾਹਮਣਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਧਾਰਮਿਕ ਕਾਰਜ ਅਧੂਰਾ ਸਮਝਿਆ ਜਾਂਦਾ ਸੀ।
Exam Tips:
a) ਜਾਤੀ ਪ੍ਰਥਾ, ਇਸਤਰੀਆਂ ਦੀ ਦਸ਼ਾ, ਖਾਣ-ਪੀਣ ਅਤੇ ਪਹਿਰਾਵੇ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
Question 22: ਇਸਲਾਮ ਬਾਰੇ ਇੱਕ ਸੰਖੇਪ ਨੋਟ ਲਿਖੋ। ë
ਜਾਂ
16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਇਸਲਾਮ ਦੀ ਦਸ਼ਾ ਕਿਹੋ ਜਿਹੀ ਸੀ?
Answer:
ਹਿੰਦੂ ਧਰਮ ਤੋਂ ਬਾਅਦ ਪੰਜਾਬ ਦਾ ਦੂਸਰਾ ਮੁੱਖ ਧਰਮ ਇਸਲਾਮ ਸੀ। ਇਸ ਦੀ ਸਥਾਪਨਾ ਸੱਤਵੀਂ ਸਦੀ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੁਆਰਾ ਮੱਕਾ ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਅਰਬ ਸਮਾਜ ਵਿੱਚ ਪ੍ਰਚਲਿਤ ਸਮਾਜਿਕ-ਧਾਰਮਿਕ ਕੁਰੀਤੀਆਂ ਦਾ ਖੰਡਨ ਕੀਤਾ। ਉਨ੍ਹਾਂ ਨੇ ਇੱਕ ਪਰਮਾਤਮਾ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ। ਉਨ੍ਹਾਂ ਦੇ ਅਨੁਸਾਰ ਹਰ ਮੁਸਲਮਾਨ ਨੂੰ ਪੰਜ ਸਿਧਾਂਤਾਂ ‘ਤੇ ਚਲਣਾ ਚਾਹੀਦਾ ਹੈ। ਇਨ੍ਹਾਂ ਸਿਧਾਂਤਾਂ ਨੂੰ ਜੀਵਨ ਦੇ ਪੰਜ ਥੰਮ ਕਿਹਾ ਜਾਂਦਾ ਹੈ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 23: ਉਲਮਾ ਕੌਣ ਸਨ? ਉਨ੍ਹਾਂ ਦੇ ਮੁੱਖ ਕੰਮ ਕੀ ਸਨ?
Answer:
1. ਉਲਮਾ ਇਸਲਾਮ ਦੇ ਵਿਦਵਾਨ ਸਨ।
2. ਉਲਮਾ ਦੇ ਮੁੱਖ ਕੰਮ ਹੇਠ ਲਿਖੇ ਸਨ- ਉਹ ਇਸਲਾਮੀ ਕਾਨੂੰ ਨ (ਸ਼ਰੀਅਤ ਦੀ ਵਿਆਖਿਆ ਕਰਦੇ ਸਨ। ਉਹ ਸੁਲਤਾਨ ਨੂੰ ਹਿੰਦੂਆਂ ਵਿਰੁੱਧ ਜ਼ਿਹਾਦ ਲਈ ਪ੍ਰੇਰਿਤ ਕਰਦੇ ਸਨ। ਉਹ ਇਸਲਾਮ ਦੇ ਪਸਾਰ ਲਈ ਯੋਜਨਾਵਾਂ ਤਿਆਰ ਕਰਦੇ ਸਨ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 24: ਸੁੰਨੀਆਂ ਬਾਰੇ ਇੱਕ ਸੰਖੇਪ ਨੋਟ ਲਿਖੋ।
ਜਾਂ
ਸੁੰਨੀ ਮੁਸਲਮਾਨ।
Answer:
ਪੰਜਾਬ ਦੇ ਮੁਸਲਮਾਨਾਂ ਦੀ ਬਹੁ-ਗਿਣਤੀ ਸੁੰਨੀਆਂ ਦੀ ਸੀ। ਦਿੱਲੀ ਸਲਤਨਤ ਦੇ ਸਾਰੇ ਸੁਲਤਾਨ ਅਤੇ ਮੁਗ਼ਲ ਬਾਦਸ਼ਾਹ ਸੁੰਨੀ ਸਨ। ਇਸ ਲਈ ਉਨ੍ਹਾਂ ਨੇ ਸੁੰਨੀਆਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼-ਸਹੂਲਤਾਂ ਦਿੱਤੀਆਂ। ਉਸ ਸਮੇਂ ਨਿਯੁਕਤ ਕੀਤੇ ਜਾਣ ਵਾਲੇ ਸਾਰੇ ਕਾਜ਼ੀ ਮੁਫ਼ਤੀ ਅਤੇ ਉਲਮਾ ਜੋ ਨਿਆਂ ਅਤੇ ਸਿੱਖਿਆ ਦੇਣ ਦਾ ਕੰਮ ਕਰਦੇ ਸਨ ਉਹ ਸੁੰਨੀ ਸੰਪਰਦਾ ਨਾਲ ਸੰਬੰਧਿਤ ਸਨ। ਸੁੰਨੀ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਸਮਝਦੇ ਸਨ। ਉਹ ਕੁਰਾਨ ਨੂੰ ਆਪਣਾ ਸਭ ਤੋਂ ਪਵਿੱਤਰ ਗ੍ਰੰਥ ਸਮਝਦੇ ਸਨ। ਉਹ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸਨ। ਉਹ ਹਿੰਦੂਆਂ ਦੇ ਕੱਟੜ ਦੁਸ਼ਮਣ ਸਨ ਅਤੇ ਉਨ੍ਹਾਂ ਨੂੰ ਕਾਫ਼ਰ ਸਮਝਦੇ ਸਨ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 25: ਸ਼ੀਆ ਕੌਣ ਸਨ? ਵਰਣਨ ਕਰੋ।
ਜਾਂ
ਸ਼ੀਆ।
Answer:
ਸੁੰਨੀਆਂ ਤੋਂ ਬਾਅਦ ਪੰਜਾਬ ਦੇ ਮੁਸਲਮਾਨਾਂ ਵਿੱਚ ਦੂਸਰਾ ਮਹੱਤਵਪੂਰਨ ਸਥਾਨ ਸ਼ੀਆ ਨੂੰ ਪ੍ਰਾਪਤ ਸੀ। ਉਹ ਵੀ ਸੁੰਨੀਆਂ ਵਾਂਗ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਪੈਗੰਬਰ ਮੰਨਦੇ ਸਨ। ਉਹ ਕੁਰਾਨ ਨੂੰ ਆਪਣਾ ਪਵਿੱਤਰ ਗ੍ਰੰਥ ਸਵੀਕਾਰ ਕਰਦੇ ਸਨ। ਉਹ ਇੱਕ ਅੱਲਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਵੀ ਰੋਜ਼ਾਨਾ ਪੰਜ ਨਮਾਜ਼ਾਂ ਪੜ੍ਹਦੇ ਸਨ। ਉਹ ਵੀ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦੇ ਸਨ। ਉਹ ਵੀ ਮੱਕੇ ਦੀ ਯਾਤਰਾ ਕਰਨਾ ਜ਼ਰੂਰੀ ਸਮਝਦੇ ਸਨ। ਸ਼ੀਆ ਅਤੇ ਸੁੰਨੀਆਂ ਵਿਚਾਲੇ ਕੁਝ ਅੰਤਰ ਪਾਏ ਗਏ ਸਨ। ਇਨ੍ਹਾਂ ਮਤਭੇਦਾਂ ਕਾਰਨ ਸੁੰਨੀ ਅਤੇ ਸ਼ੀਆ ਇੱਕ-ਦੂਜੇ ਦੇ ਵਿਰੋਧੀ ਹੋ ਗਏ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 26: ਸੂਫ਼ੀ ਮਤ ਦੀਆਂ ਮੁੱਖ ਸਿੱਖਿਆਵਾਂ ਲਿਖੋ।
Answer:
ਸੂਫ਼ੀ ਮਤ ਇੱਕ ਅੱਲਾ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਅੱਲ੍ਹਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਉਸ ਅਨੁਸਾਰ ਅੱਲ੍ਹਾ ਸਰਵ-ਸ਼ਕਤੀਮਾਨ ਹੈ ਤੇ ਉਹ ਹਰ ਜਗ੍ਹਾ ਮੌਜੂਦ ਹੈ। ਅੱਲ੍ਹਾ ਨੂੰ ਪ੍ਰਾਪਤ ਕਰਨ ਲਈ ਉਹ ਪੀਰ ਜਾਂ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਸਮਝਦਾ ਸੀ। ਉਹ ਸੰਗੀਤ ਵਿੱਚ ਵੀ ਵਿਸ਼ਵਾਸ ਰੱਖਦਾ ਸੀ। ਸੂਫ਼ੀ ਮਤ ਨੇ ਕੱਵਾਲੀ ਗਾਉਣ ਦੀ ਪ੍ਰਥਾ ਚਲਾਈ। ਉਹ ਮਨੁੱਖਾਂ ਦੀ ਸੇਵਾ ਕਰਨੀ ਆਪਣਾ ਜ਼ਰੂਰੀ ਕਰਤੱਵ ਸਮਝਦਾ ਸੀ। ਉਹ ਦੂਸਰੇ ਧਰਮਾਂ ਦਾ ਸਤਿਕਾਰ ਕਰਦਾ ਸੀ।
Exam Tips:
a) ਮਸਜਿਦਾਂ, ਮਕਤਬਾਂ ਤੇ ਮਦਰੱਸਿਆਂ ਅਤੇ ਹਿੰਦੂਆਂ ਦੀਆਂ ਪਾਠਸ਼ਾਲਾਵਾਂ ਦਾ ਫ਼ਰਕ ਸਪਸ਼ਟ ਕਰੋ।
b) ਲਾਹੌਰ ਅਤੇ ਮੁਲਤਾਨ ਨੂੰ ਪ੍ਰਸਿੱਧ ਸਿੱਖਿਆ ਕੇਂਦਰਾਂ ਵਜੋਂ ਲਿਖੋ।
ਵਸਤੂਨਿਸ਼ਠ ਪ੍ਰਸ਼ਨ: ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਉੱਤਰ
Question 1: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ?
ਜਾਂ
ਬਾਬਰ ਦੇ ਹਮਲੇ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ?
Answer:
ਬਹੁਤ ਤਰਸਯੋਗ।
Exam Tips:
a) ਬਾਬਰ ਦੇ ਪੰਜ ਹਮਲਿਆਂ ਦੇ ਸਾਲ (1519, 1519, 1520, 1524, 1525-26 ਈ.) ਕ੍ਰਮ ਅਨੁਸਾਰ ਯਾਦ ਕਰੋ।
Question 2: ਪੰਜਾਬ ਦੀ ਰਾਜਨੀਤਿਕ ਦਸ਼ਾ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਕੀ ਫ਼ਰਮਾਉਂਦੇ ਹਨ?
Answer:
ਹਰ ਪਾਸੇ ਝੂਠ ਅਤੇ ਰਿਸ਼ਵਤ ਦਾ ਬੋਲਬਾਲਾ ਸੀ।
Exam Tips:
a) ਲੋਧੀ ਸੁਲਤਾਨਾਂ ਦੀ ਕਮਜ਼ੋਰ ਨੀਤੀ, ਭ੍ਰਿਸ਼ਟਾਚਾਰ ਅਤੇ ਅੱਤਿਆਚਾਰਾਂ ਨੂੰ ਬਿੰਦੂਆਂ ਵਿੱਚ ਲਿਖੋ।
Question 3: ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਉੱਤੇ ਕਿਹੜੇ ਸੁਲਤਾਨ ਦਾ ਸ਼ਾਸਨ ਸੀ?
ਜਾਂ
ਲੋਧੀ ਵੰਸ਼ ਦਾ ਮੋਢੀ ਕੌਣ ਸੀ?
Answer:
ਬਹਿਲੋਲ ਲੋਧੀ।
Exam Tips:
a) ਲੋਧੀ ਸੁਲਤਾਨਾਂ ਦੇ ਸ਼ਾਸਨ-ਕਾਲ (ਬਹਿਲੋਲ 1451, ਸਿਕੰਦਰ 1489, ਇਬਰਾਹੀਮ 1517 ਈ.) ਕ੍ਰਮ ਨਾਲ ਯਾਦ ਰੱਖੋ।
Question 4: ਬਹਿਲੋਲ ਲੋਧੀ ਦਾ ਉੱਤਰਾਧਿਕਾਰੀ ਕੌਣ ਬਣਿਆ?
Answer:
ਸਿਕੰਦਰ ਲੋਧੀ।
Exam Tips:
a) ਲੋਧੀ ਸੁਲਤਾਨਾਂ ਦੇ ਸ਼ਾਸਨ-ਕਾਲ (ਬਹਿਲੋਲ 1451, ਸਿਕੰਦਰ 1489, ਇਬਰਾਹੀਮ 1517 ਈ.) ਕ੍ਰਮ ਨਾਲ ਯਾਦ ਰੱਖੋ।
Question 5: ਸਿਕੰਦਰ ਲੋਧੀ ਕੌਣ ਸੀ?
Answer:
ਉਹ 1489 ਈ. ਤੋਂ 1517 ਈ. ਤੱਕ ਭਾਰਤ ਦਾ ਸੁਲਤਾਨ ਰਿਹਾ।
Exam Tips:
a) ਲੋਧੀ ਸੁਲਤਾਨਾਂ ਦੇ ਸ਼ਾਸਨ-ਕਾਲ (ਬਹਿਲੋਲ 1451, ਸਿਕੰਦਰ 1489, ਇਬਰਾਹੀਮ 1517 ਈ.) ਕ੍ਰਮ ਨਾਲ ਯਾਦ ਰੱਖੋ।
Question 6: ਸਿਕੰਦਰ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ?
Answer:
1489 ਈ.।
Exam Tips:
a) ਲੋਧੀ ਸੁਲਤਾਨਾਂ ਦੇ ਸ਼ਾਸਨ-ਕਾਲ (ਬਹਿਲੋਲ 1451, ਸਿਕੰਦਰ 1489, ਇਬਰਾਹੀਮ 1517 ਈ.) ਕ੍ਰਮ ਨਾਲ ਯਾਦ ਰੱਖੋ।
Question 7: ਇਬਰਾਹੀਮ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ?
Answer:
1517 ਈ. ਵਿੱਚ।
Exam Tips:
a) ਲੋਧੀ ਸੁਲਤਾਨਾਂ ਦੇ ਸ਼ਾਸਨ-ਕਾਲ (ਬਹਿਲੋਲ 1451, ਸਿਕੰਦਰ 1489, ਇਬਰਾਹੀਮ 1517 ਈ.) ਕ੍ਰਮ ਨਾਲ ਯਾਦ ਰੱਖੋ।
Question 8: ਲੋਧੀ ਵੰਸ਼ ਦਾ ਅੰਤਿਮ ਸੁਲਤਾਨ ਕੌਣ ਸੀ?
Answer:
ਇਬਰਾਹੀਮ ਲੋਧੀ।
Exam Tips:
a) ਲੋਧੀ ਸੁਲਤਾਨਾਂ ਦੇ ਸ਼ਾਸਨ-ਕਾਲ (ਬਹਿਲੋਲ 1451, ਸਿਕੰਦਰ 1489, ਇਬਰਾਹੀਮ 1517 ਈ.) ਕ੍ਰਮ ਨਾਲ ਯਾਦ ਰੱਖੋ।
Question 9: ਦੌਲਤ ਖਾਂ ਲੋਧੀ ਕੌਣ ਸੀ?
Answer:
ਦੌਲਤ ਖਾਂ ਲੋਧੀ 1500 ਈ. ਤੋਂ ਲੈ ਕੇ 1525 ਈ. ਤਕ ਪੰਜਾਬ ਦਾ ਸੂਬੇਦਾਰ ਸੀ।
Exam Tips:
a) ਦੌਲਤ ਖਾਂ ਲੋਧੀ 1500 ਈ. ਵਿੱਚ ਪੰਜਾਬ ਦਾ ਸੂਬੇਦਾਰ ਬਣਿਆ, ਇਹ ਮਿਤੀ ਯਾਦ ਰੱਖੋ।
Question 10: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ?
Answer:
ਦੌਲਤ ਖਾਂ ਲੋਧੀ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 11: ਪੰਜਾਬ ਦੇ ਤਿਕੋਣੇ ਸੰਘਰਸ਼ ਤੋਂ ਕੀ ਭਾਵ ਹੈ?
Answer:
16ਵੀਂ ਸਦੀ ਦੇ ਆਰੰਭ ਵਿੱਚ ਇਬਰਾਹੀਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਵਿਚਕਾਰ ਚੱਲਿਆ ਸੰਘਰਸ਼।
Exam Tips:
a) ਤਿੰਨ ਧਿਰਾਂ: ਬਾਬਰ, ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਨਾਂ ਜ਼ਰੂਰ ਲਿਖੋ।
Question 12: ਬਾਬਰ ਕਿੱਥੋਂ ਦਾ ਸ਼ਾਸਕ ਸੀ?
ਜਾਂ
ਬਾਬਰ ਕੌਣ ਸੀ?
Answer:
ਕਾਬਲ ਦਾ ਸ਼ਾਸਕ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 13: ਬਾਬਰ ਨੇ ਪੰਜਾਬ ਉੱਤੇ ਆਪਣਾ ਪਹਿਲਾ ਹਮਲਾ ਕਦੋਂ ਕੀਤਾ?
Answer:
1519 ਈ.।
Exam Tips:
a) ਬਾਬਰ ਦੇ ਪੰਜ ਹਮਲਿਆਂ ਦੇ ਸਾਲ (1519, 1519, 1520, 1524, 1525-26 ਈ.) ਕ੍ਰਮ ਅਨੁਸਾਰ ਯਾਦ ਕਰੋ।
Question 14: ਬਾਬਰ ਨੇ ਭਾਰਤ ‘ਤੇ ਹਮਲਾ ਕਿਉਂ ਕੀਤਾ? ਕੋਈ ਇੱਕ ਕਾਰਨ ਲਿਖੋ।
Answer:
ਉਹ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।
Exam Tips:
a) ਬਾਬਰ ਦੇ ਪੰਜ ਹਮਲਿਆਂ ਦੇ ਸਾਲ (1519, 1519, 1520, 1524, 1525-26 ਈ.) ਕ੍ਰਮ ਅਨੁਸਾਰ ਯਾਦ ਕਰੋ।
Question 15: ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਹੜੇ ਹਮਲੇ ਦੀ ਤੁਲਨਾ ‘ਪਾਪ ਦੀ ਜੰਞ’ ਨਾਲ ਕੀਤੀ ਹੈ?
Answer:
ਸੈਦਪੁਰ ਦੇ ਹਮਲੇ ਦੀ।
Exam Tips:
a) ਬਾਬਰ ਦੇ ਪੰਜ ਹਮਲਿਆਂ ਦੇ ਸਾਲ (1519, 1519, 1520, 1524, 1525-26 ਈ.) ਕ੍ਰਮ ਅਨੁਸਾਰ ਯਾਦ ਕਰੋ।
Question 16: ਬਾਬਰ ਨੇ ਸੈਦਪੁਰ ‘ਤੇ ਕਦੋਂ ਹਮਲਾ ਕੀਤਾ ਸੀ?
Answer:
1520 ਈ. ਨੂੰ।
Exam Tips:
a) ਸੈਦਪੁਰ ਦਾ ਹਮਲਾ 1520 ਈ. ਵਿੱਚ ਹੋਇਆ ਅਤੇ ਇਸ ਸਮੇਂ ਗੁਰੂ ਨਾਨਕ ਦੇਵ ਜੀ ਵੀ ਮੌਜੂਦ ਸਨ।
Question 17: ਬਾਬਰ ਨੇ ਸੈਦਪੁਰ ‘ਤੇ ਹਮਲੇ ਸਮੇਂ ਸਿੱਖਾਂ ਦੇ ਕਿਹੜੇ ਗੁਰੂ ਸਾਹਿਬਾਨ ਨੂੰ ਗ੍ਰਿਫ਼ਤਾਰ ਕੀਤਾ ਸੀ?
Answer:
ਗੁਰੂ ਨਾਨਕ ਸਾਹਿਬ।
Exam Tips:
a) ਸੈਦਪੁਰ ਦਾ ਹਮਲਾ 1520 ਈ. ਵਿੱਚ ਹੋਇਆ ਅਤੇ ਇਸ ਸਮੇਂ ਗੁਰੂ ਨਾਨਕ ਦੇਵ ਜੀ ਵੀ ਮੌਜੂਦ ਸਨ।
Question 18: ਗੁਰੂ ਨਾਨਕ ਦੇਵ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਨੇ ਗ੍ਰਿਫ਼ਤਾਰ ਕੀਤਾ ਸੀ?
Answer:
ਬਾਬਰ ਨੇ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 19: ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ?
Answer:
21 ਅਪਰੈਲ, 1526 ਈ.।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
Question 20: ਪਾਨੀਪਤ ਦੀ ਪਹਿਲੀ ਲੜਾਈ ਕਿਨ੍ਹਾਂ ਵਿਚਕਾਰ ਹੋਈ?
Answer:
ਇਬਰਾਹੀਮ ਲੋਧੀ ਅਤੇ ਬਾਬਰ।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
Question 21: ਭਾਰਤ ਵਿੱਚ ਪਾਨੀਪਤ ਦੀ ਪਹਿਲੀ ਲੜਾਈ ਦਾ ਕੋਈ ਇੱਕ ਮਹੱਤਵਪੂਰਨ ਸਿੱਟਾ ਦੱਸੋ।
Answer:
ਭਾਰਤ ਵਿੱਚ ਮੁਗ਼ਲ ਵੰਸ਼ ਦੀ ਸਥਾਪਨਾ ਹੋ ਗਈ।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
Question 22: ਪਾਨੀਪਤ ਦੀ ਪਹਿਲੀ ਲੜਾਈ ਤੋਂ ਬਾਅਦ ਭਾਰਤ ਵਿੱਚ ਕਿਸ ਵੰਸ਼ ਦੀ ਸਥਾਪਨਾ ਹੋਈ?
Answer:
ਮੁਗ਼ਲ ਵੰਸ਼।
Exam Tips:
a) ਪਾਨੀਪਤ ਦੀ ਪਹਿਲੀ ਲੜਾਈ ਦੀ ਮਿਤੀ (21 ਅਪਰੈਲ, 1526 ਈ.) ਅਤੇ ਬਾਬਰ ਦੀ ਜਿੱਤ ਦੇ ਕਾਰਨ ਯਾਦ ਰੱਖੋ।
Question 23: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਮਾਜ ਕਿਹੜੇ ਦੋ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ?
Answer:
ਮੁਸਲਿਮ ਅਤੇ ਹਿੰਦੂ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 24: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?
Answer:
ਤਿੰਨ।
Exam Tips:
a) ਮੁਸਲਿਮ ਸਮਾਜ ਦੀਆਂ ਤਿੰਨ ਸ਼੍ਰੇਣੀਆਂ (ਉੱਚ, ਮੱਧ, ਨੀਵੀਂ) ਅਤੇ ਹਰ ਇੱਕ ਵਿੱਚ ਸ਼ਾਮਲ ਲੋਕਾਂ ਦੇ ਨਾਂ ਯਾਦ ਰੱਖੋ।
Question 25: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ।
Answer:
ਉਹ ਬਹੁਤ ਐਸ਼ ਦਾ ਜੀਵਨ ਗੁਜ਼ਾਰਦੇ ਸਨ।
Exam Tips:
a) ਮੁਸਲਿਮ ਸਮਾਜ ਦੀਆਂ ਤਿੰਨ ਸ਼੍ਰੇਣੀਆਂ (ਉੱਚ, ਮੱਧ, ਨੀਵੀਂ) ਅਤੇ ਹਰ ਇੱਕ ਵਿੱਚ ਸ਼ਾਮਲ ਲੋਕਾਂ ਦੇ ਨਾਂ ਯਾਦ ਰੱਖੋ।
Question 26: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਹਿੰਦੂ ਸਮਾਜ ਕਿੰਨੀਆਂ ਜਾਤਾਂ ਵਿੱਚ ਵੰਡਿਆ ਹੋਇਆ ਸੀ?
Answer:
ਚਾਰ।
Exam Tips:
a) ਜਾਤੀ ਪ੍ਰਥਾ, ਇਸਤਰੀਆਂ ਦੀ ਦਸ਼ਾ, ਖਾਣ-ਪੀਣ ਅਤੇ ਪਹਿਰਾਵੇ ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
Question 27: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?
Answer:
ਬਹੁਤੀ ਚੰਗੀ ਨਹੀਂ।
Exam Tips:
a) ਹਿੰਦੂ ਅਤੇ ਮੁਸਲਿਮ ਦੋਹਾਂ ਸਮਾਜਾਂ ਵਿੱਚ ਇਸਤਰੀਆਂ ਦੀ ਸਥਿਤੀ ਦਾ ਵੱਖ-ਵੱਖ ਜ਼ਿਕਰ ਕਰੋ।
Question 28: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਮੁਸਲਿਮ ਸਿੱਖਿਆ ਦੇ ਕਿਸੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਲਿਖੋ।
Answer:
ਲਾਹੌਰ।
Exam Tips:
a) ਮਸਜਿਦਾਂ, ਮਕਤਬਾਂ ਤੇ ਮਦਰੱਸਿਆਂ ਅਤੇ ਹਿੰਦੂਆਂ ਦੀਆਂ ਪਾਠਸ਼ਾਲਾਵਾਂ ਦਾ ਫ਼ਰਕ ਸਪਸ਼ਟ ਕਰੋ।
Question 29: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਕਿਹੜਾ ਸੀ?
Answer:
ਖੇਤੀਬਾੜੀ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 30: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਕਿਸੇ ਇੱਕ ਪ੍ਰਮੁੱਖ ਫ਼ਸਲ ਦਾ ਨਾਂ ਦੱਸੋ।
Answer:
ਕਣਕ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 31: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ?
Answer:
ਕੱਪੜਾ ਉਦਯੋਗ।
Exam Tips:
a) ਕੱਪੜਾ ਉਦਯੋਗ ਸਭ ਤੋਂ ਪ੍ਰਸਿੱਧ ਸੀ; ਇਸ ਦੇ ਕੇਂਦਰਾਂ ਦੇ ਨਾਂ ਯਾਦ ਰੱਖੋ।
Question 32: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਦੱਸੋ ਜਿੱਥੇ ਗਰਮ ਕੱਪੜਾ ਤਿਆਰ ਕੀਤਾ ਜਾਂਦਾ ਸੀ।
Answer:
ਅੰਮ੍ਰਿਤਸਰ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 33: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਦੋ ਪ੍ਰਮੁੱਖ ਵਸਤਾਂ ਦੇ ਨਾਂ ਦੱਸੋ।
Answer:
ਕੱਪੜਾ ਅਤੇ ਅਨਾਜ।
Exam Tips:
a) ਨਿਰਯਾਤ ਅਤੇ ਆਯਾਤ ਹੋਣ ਵਾਲੀਆਂ ਵਸਤਾਂ ਅਤੇ ਵਪਾਰਿਕ ਨਗਰਾਂ ਦੇ ਨਾਂ ਵੱਖ-ਵੱਖ ਲਿਖੋ।
Question 34: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਕਿਸੇ ਇੱਕ ਵਪਾਰਿਕ ਸ਼੍ਰੇਣੀ ਦਾ ਨਾਂ ਦੱਸੋ।
Answer:
ਮਹਾਜਨ।
Exam Tips:
a) ਨਿਰਯਾਤ ਅਤੇ ਆਯਾਤ ਹੋਣ ਵਾਲੀਆਂ ਵਸਤਾਂ ਅਤੇ ਵਪਾਰਿਕ ਨਗਰਾਂ ਦੇ ਨਾਂ ਵੱਖ-ਵੱਖ ਲਿਖੋ।
Question 35: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਜੋਗੀਆਂ ਦੀ ਮੁੱਖ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ?
Answer:
ਨਾਥ ਪੰਥੀ ਜਾਂ ਗੋਰਖ ਪੰਥੀ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 36: ਜੋਗੀ ਕਿਸ ਦੀ ਪੂਜਾ ਕਰਦੇ ਸਨ?
Answer:
ਸ਼ਿਵ ਜੀ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 37: ਜੋਗੀਆਂ ਨੂੰ ਕਨਫਟੇ ਜੋਗੀ ਕਿਉਂ ਕਿਹਾ ਜਾਂਦਾ ਸੀ?
Answer:
ਕਿਉਂਕਿ ਜੋਗੀ ਕੰਨਾਂ ਵਿੱਚ ਵੱਡੇ-ਵੱਡੇ ਕੁੰਡਲ ਪਾਉਂਦੇ ਸਨ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 38: ਸ਼ੈਵ ਮਤ ਤੋਂ ਕੀ ਭਾਵ ਹੈ?
Answer:
ਇਸ ਮਤ ਦੇ ਲੋਕ ਸ਼ਿਵ ਜੀ ਦੇ ਪੁਜਾਰੀ ਸਨ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 39: ਵੈਸ਼ਨਵ ਮਤ ਤੋਂ ਕੀ ਭਾਵ ਹੈ?
Answer:
ਇਸ ਮਤ ਦੇ ਲੋਕ ਵਿਸ਼ਨੂੰ ਅਤੇ ਉਸ ਦੇ ਅਵਤਾਰਾਂ ਦੀ ਪੂਜਾ ਕਰਦੇ ਸਨ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 40: ਸ਼ਕਤੀ ਮਤ ਤੋਂ ਕੀ ਭਾਵ ਹੈ?
Answer:
ਇਸ ਮਤ ਦੇ ਲੋਕ ਦੁਰਗਾ, ਕਾਲੀ ਆਦਿ ਦੇਵੀਆਂ ਦੀ ਪੂਜਾ ਕਰਦੇ ਸਨ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 41: ਇਸਲਾਮ ਦੀ ਸਥਾਪਨਾ ਕਿਸ ਨੇ ਕੀਤੀ ਸੀ?
Answer:
ਹਜ਼ਰਤ ਮੁਹੰਮਦ ਸਾਹਿਬ ਨੇ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 42: ਇਸਲਾਮ ਕਿੰਨੇ ਥੰਮਾਂ ਵਿੱਚ ਵਿਸ਼ਵਾਸ ਰੱਖਦਾ ਹੈ?
Answer:
ਪੰਜ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 43: ਭਾਰਤ ਵਿੱਚ ਚਿਸ਼ਤੀ ਸਿਲਸਿਲੇ ਦੀ ਨੀਂਹ ਕਿਸ ਨੇ ਰੱਖੀ ਸੀ?
Answer:
ਸ਼ੇਖ਼ ਮੁਈਨਉੱਦੀਨ ਚਿਸ਼ਤੀ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 44: ਸ਼ੇਖ਼ ਮੁਈਨਉੱਦੀਨ ਚਿਸ਼ਤੀ ਨੇ ਚਿਸ਼ਤੀ ਸਿਲਸਿਲੇ ਦੀ ਸਥਾਪਨਾ ਕਿੱਥੇ ਕੀਤੀ ਸੀ?
Answer:
ਅਜਮੇਰ ਵਿੱਚ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 45: ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?
Answer:
ਸ਼ੇਖ਼ ਫ਼ਰੀਦ ਜੀ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 46: ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿਸ ਨੇ ਕੀਤੀ ਸੀ?
Answer:
ਸ਼ੇਖ਼ ਬਹਾਉੱਦੀਨ ਜ਼ਕਰੀਆ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 47: ਸ਼ੇਖ਼ ਬਹਾਉੱਦੀਨ ਜ਼ਕਰੀਆ ਨੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿੱਥੇ ਕੀਤੀ ਸੀ?
Answer:
ਮੁਲਤਾਨ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 48: ਸੂਫ਼ੀਆਂ ਦਾ ਕੋਈ ਇੱਕ ਮੁੱਖ ਸਿਧਾਂਤ ਦੱਸੋ।
Answer:
ਉਹ ਕੇਵਲ ਅੱਲਾ ਵਿੱਚ ਵਿਸ਼ਵਾਸ ਰੱਖਦੇ ਸਨ।
Exam Tips:
a) ਹਰ ਮਤ ਜਾਂ ਸੰਪਰਦਾ ਦੇ ਮੁੱਖ ਵਿਸ਼ਵਾਸ ਅਤੇ ਕੇਂਦਰ ਦੇ ਨਾਂ ਵੱਖ-ਵੱਖ ਬਿੰਦੂਆਂ ਵਿੱਚ ਲਿਖੋ।
Question 49: ਉਲਮਾ ਕੌਣ ਹੁੰਦੇ ਸਨ?
Answer:
ਮੁਸਲਮਾਨਾਂ ਦੇ ਧਾਰਮਿਕ ਨੇਤਾ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 50: ਜਜ਼ੀਆ ਤੋਂ ਕੀ ਭਾਵ ਹੈ?
Answer:
ਗੈਰ-ਮੁਸਲਮਾਨਾਂ ਤੋਂ ਵਸੂਲ ਕੀਤਾ ਜਾਣ ਵਾਲਾ ਇੱਕ ਧਾਰਮਿਕ ਕਰ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 51: ਭਗਤੀ ਲਹਿਰ ਦਾ ਕੋਈ ਇੱਕ ਮੁੱਖ ਸਿਧਾਂਤ ਲਿਖੋ।
Answer:
ਉਹ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਸਨ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 52: ਪੰਜਾਬ ਵਿੱਚ ਭਗਤੀ ਲਹਿਰ ਦਾ ਮੋਢੀ ਕੌਣ ਸੀ?
Answer:
ਗੁਰੂ ਨਾਨਕ ਦੇਵ ਜੀ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
Question 53: ਪੰਜਾਬ ਵਿੱਚ ਕਿਸ ਧਰਮ ਦਾ ਜਨਮ ਹੋਇਆ?
Answer:
ਸਿੱਖ ਧਰਮ ਦਾ।
Exam Tips:
a) ਮਿਤੀਆਂ ਅਤੇ ਵਿਅਕਤੀਆਂ ਦੇ ਨਾਂ ਸਹੀ ਲਿਖੋ।
ਖ਼ਾਲੀ ਥਾਂਵਾਂ ਭਰੋ
Question 1: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ……… ਸੀ।
Answer:
ਮਾੜੀ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 2: ਬਹਿਲੋਲ ਲੋਧੀ ਨੇ ……… ਵਿੱਚ ਲੋਧੀ ਵੰਸ਼ ਦੀ ਸਥਾਪਨਾ ਕੀਤੀ ਸੀ।
Answer:
1451 ਈ.
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 3: 1469 ਈ. ਵਿੱਚ ਗੁਰੂ ਨਾਨਕ ਜੀ ਦੇ ਜਨਮ ਸਮੇਂ ਦਿੱਲੀ ਦਾ ਸੁਲਤਾਨ ……… ਸੀ।
Answer:
ਬਹਿਲੋਲ ਲੋਧੀ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 4: ਇਬਰਾਹੀਮ ਲੋਧੀ ……… ਵਿੱਚ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ।
Answer:
1517 ਈ.
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 5: ਦੌਲਤ ਖਾਂ ਲੋਧੀ ……… ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ।
Answer:
1500
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 6: 1519 ਈ. ਤੋਂ 1526 ਈ. ਦੇ ਸਮੇਂ ਦੌਰਾਨ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ……… ਸੰਘਰਸ਼ ਸ਼ੁਰੂ ਹੋ ਗਿਆ।
Answer:
ਤਿਕੋਣਾ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 7: 1504 ਈ. ਵਿੱਚ ਬਾਬਰ ……… ਦਾ ਸ਼ਾਸਕ ਬਣਿਆ।
Answer:
ਕਾਬਲ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 8: 1519 ਈ. ਤੋਂ 1526 ਈ. ਦੇ ਦੌਰਾਨ ਬਾਬਰ ਨੇ ਪੰਜਾਬ ‘ਤੇ ……… ਹਮਲੇ ਕੀਤੇ।
Answer:
ਪੰਜ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 9: ਬਾਬਰ ਨੇ ਪੰਜਾਬ ‘ਤੇ ਪਹਿਲਾ ਹਮਲਾ ……… ਕੀਤਾ।
Answer:
1519 ਈ.
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 10: ਬਾਬਰ ਨੇ ……… ਹਮਲੇ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਗ੍ਰਿਫ਼ਤਾਰ ਕੀਤਾ ਸੀ।
Answer:
ਸੈਦਪੁਰ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 11: ਪਾਨੀਪਤ ਦੀ ਪਹਿਲੀ ਲੜਾਈ ……… ਨੂੰ ਹੋਈ।
Answer:
21 ਅਪਰੈਲ, 1526 ਈ.
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 12: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ……… ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ।
Answer:
ਤਿੰਨ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 13: ਪੰਜਾਬ ਵਿੱਚ ਮੁਸਲਮਾਨਾਂ ਦੇ ਉੱਚ ਸਿੱਖਿਆ ਦੇ ਪ੍ਰਸਿੱਧ ਕੇਂਦਰ ……… ਅਤੇ ……… ਸਨ।
Answer:
ਲਾਹੌਰ, ਮੁਲਤਾਨ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 14: 16ਵੀਂ ਸਦੀ ਦੇ ਆਰੰਭ ਵਿੱਚ ਹਿੰਦੂ ਸਮਾਜ ਵਿੱਚ ……… ਨੂੰ ਪ੍ਰਮੁੱਖਤਾ ਪ੍ਰਾਪਤ ਸੀ।
Answer:
ਬ੍ਰਾਹਮਣਾਂ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 15: 16ਵੀਂ ਸਦੀ ਦੇ ਆਰੰਭ ਵਿੱਚ ਇਸਤਰੀਆਂ ਦੀ ਦਸ਼ਾ ਚੰਗੀ ……… ਸੀ।
Answer:
ਨਹੀਂ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 16: 16ਵੀਂ ਸਦੀ ਦੇ ਆਰੰਭ ਵਿੱਚ ਜ਼ਿਆਦਾਤਰ ਹਿੰਦੂ ……… ਭੋਜਨ ਖਾਂਦੇ ਸਨ।
Answer:
ਸ਼ਾਕਾਹਾਰੀ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 17: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ……… ਸੀ।
Answer:
ਖੇਤੀਬਾੜੀ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 18: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ……… ਸੀ।
Answer:
ਕੱਪੜਾ ਉਦਯੋਗ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 19: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਗਰਮ ਕੱਪੜਾ ਤਿਆਰ ਕਰਨ ਦੇ ਪ੍ਰਸਿੱਧ ਕੇਂਦਰ ……… ਅਤੇ ……… ਸਨ।
Answer:
ਅੰਮ੍ਰਿਤਸਰ, ਕਸ਼ਮੀਰ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 20: 16ਵੀਂ ਸਦੀ ਦੇ ਆਰੰਭ ਵਿੱਚ ……… ਅਤੇ ……… ਪੰਜਾਬ ਦੇ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਸਨ।
Answer:
ਲਾਹੌਰ, ਮੁਲਤਾਨ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 21: ……… ਭਗਤੀ ਲਹਿਰ ਦਾ ਮੋਢੀ ਸੀ
Answer:
ਗੁਰੂ ਨਾਨਕ ਦੇਵ ਜੀ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 22: ਜੋਗੀ ਮਤ ਦੀ ਸਥਾਪਨਾ ……… ਨੇ ਕੀਤੀ ਸੀ।
Answer:
ਗੋਰਖਨਾਥ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 23: ਇਸਲਾਮ ਦਾ ਸੰਸਥਾਪਕ ……… ਸੀ।
Answer:
ਹਜ਼ਰਤ ਮੁਹੰਮਦ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
Question 24: ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਪ੍ਰਚਾਰਕ ……… ਸੀ।
Answer:
ਸ਼ੇਖ਼ ਫ਼ਰੀਦ
Exam Tips:
a) ਖ਼ਾਲੀ ਥਾਂ ਵਿੱਚ ਪਾਠ ਅਨੁਸਾਰ ਸਹੀ ਨਾਂ, ਮਿਤੀ ਜਾਂ ਸ਼ਬਦ ਹੀ ਭਰੋ।
ਠੀਕ ਜਾਂ ਗ਼ਲਤ
Question 1: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਹੁਤ ਚੰਗੀ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 2: ਲੋਧੀ ਵੰਸ਼ ਦਾ ਸੰਸਥਾਪਕ ਸਿਕੰਦਰ ਲੋਧੀ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 3: ਬਹਿਲੋਲ ਲੋਧੀ 1451 ਈ. ਵਿੱਚ ਸਿੰਘਾਸਨ ‘ਤੇ ਬੈਠਿਆ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 4: ਸਿਕੰਦਰ ਲੋਧੀ 1489 ਈ. ਵਿੱਚ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 5: ਇਬਰਾਹੀਮ ਲੋਧੀ 1517 ਈ. ਵਿੱਚ ਲੋਧੀ ਵੰਸ਼ ਦਾ ਨਵਾਂ ਸੁਲਤਾਨ ਬਣਿਆ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 6: ਦੌਲਤ ਖਾਂ ਲੋਧੀ 1469 ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 7: ਬਾਬਰ ਦਾ ਜਨਮ 1494 ਈ. ਵਿੱਚ ਹੋਇਆ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 8: ਬਾਬਰ ਨੇ 1504 ਈ. ਵਿੱਚ ਕਾਬਲ ‘ਤੇ ਕਬਜ਼ਾ ਕਰ ਲਿਆ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 9: ਬਾਬਰ ਨੇ ਭਾਰਤ ‘ਤੇ ਪਹਿਲਾ ਹਮਲਾ 1519 ਈ. ਵਿੱਚ ਕੀਤਾ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 10: ਬਾਬਰ ਨੇ ਸੈਦਪੁਰ ‘ਤੇ 1524 ਈ. ਵਿੱਚ ਹਮਲਾ ਕੀਤਾ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 11: ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਸੈਦਪੁਰ ਦੇ ਹਮਲੇ ਦੀ ਤੁਲਨਾ ਪਾਪ ਦੀ ਜੰਞ ਨਾਲ, ਕੀਤੀ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 12: ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ 21 ਅਪਰੈਲ, 1526 ਈ. ਨੂੰ ਹੋਈ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 13: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 14: ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਸਭ ਤੋਂ ਵਧੇਰੇ ਗਿਣਤੀ ਕਿਸਾਨਾਂ ਦੀ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 15: 16ਵੀਂ ਸਦੀ ਦੇ ਮੁਸਲਿਮ ਸਮਾਜ ਵਿੱਚ ਇਸਤਰੀਆਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 16: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਮੁਸਲਿਮ ਸਿੱਖਿਆ ਦੇ ਦੋ ਪ੍ਰਸਿੱਧ ਕੇਂਦਰ ਲਾਹੌਰ ਅਤੇ ਮੁਲਤਾਨ ਸਨ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 17: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਹਿੰਦੂ ਸਮਾਜ ਵਿੱਚ ਬ੍ਰਾਹਮਣਾਂ ਨੂੰ ਪ੍ਰਮੁੱਖਤਾ ਪ੍ਰਾਪਤ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 18: 16ਵੀਂ ਸਦੀ ਦੇ ਆਰੰਭ ਵਿੱਚ ਕਸ਼ੱਤਰੀਆਂ ਦਾ ਮੁੱਖ ਪੇਸ਼ਾ ਖੇਤੀਬਾੜੀ ਕਰਨਾ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 19: 16ਵੀਂ ਸਦੀ ਵਿੱਚ ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਬੜੀ ਤਰਸਯੋਗ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 20: 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਸੀ।
Answer:
ਗ਼ਲਤ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 21: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਸਭ ਤੋਂ ਵੱਧ ਕਣਕ ਦੀ ਪੈਦਾਵਾਰ ਕੀਤੀ ਜਾਂਦੀ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 22: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕੱਪੜਾ ਉਦਯੋਗ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 23: 16ਵੀਂ ਸਦੀ ਵਿੱਚ ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਬੜਾ ਪ੍ਰਸਿੱਧ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 24: ਗੋਰਖਨਾਥ ਨੇ ਜੋਗੀਆਂ ਦੀ ਨਾਥਪੰਥੀ ਦੀ ਸਥਾਪਨਾ ਕੀਤੀ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 25: ਇਸਲਾਮ ਦੀ ਸਥਾਪਨਾ ਹਜ਼ਰਤ ਮੁਹੰਮਦ ਸਾਹਿਬ ਨੇ ਕੀਤੀ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 26: ਚਿਸ਼ਤੀ ਸਿਲਸਿਲੇ ਦੀ ਨੀਂਹ ਖ਼ਵਾਜਾ ਮੁਈਨਉੱਦੀਨ ਚਿਸ਼ਤੀ ਨੇ ਰੱਖੀ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 27: ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਪ੍ਰਮੁੱਖ ਪ੍ਰਚਾਰਕ ਸ਼ੇਖ਼ ਫ਼ਰੀਦ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
Question 28: ਸੁਹਰਾਵਰਦੀ ਸਿਲਸਿਲੇ ਦਾ ਸੰਸਥਾਪਕ ਸ਼ੇਖ਼ ਬਹਾਉੱਦੀਨ ਜ਼ਕਰੀਆ ਸੀ।
Answer:
ਠੀਕ
Exam Tips:
a) ਕਥਨ ਵਿਚਲੀ ਮਿਤੀ ਜਾਂ ਨਾਂ ਨੂੰ ਪਾਠ ਨਾਲ ਮਿਲਾ ਕੇ ਸਹੀ ਜਾਂ ਗ਼ਲਤ ਚੁਣੋ।
ਬਹੁ-ਵਿਕਲਪੀ ਪ੍ਰਸ਼ਨ
Question 1: ਲੋਧੀ ਵੰਸ਼ ਦਾ ਸੰਸਥਾਪਕ ਕੌਣ ਸੀ?
(i) ਬਹਿਲੋਲ ਲੋਧੀ
(ii) ਦੌਲਤ ਖਾਂ ਲੋਧੀ
(iii) ਸਿਕੰਦਰ ਲੋਧੀ
(iv) ਇਬਰਾਹੀਮ ਲੋਧੀ
Answer:
(i) ਬਹਿਲੋਲ ਲੋਧੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 2: ਬਹਿਲੋਲ ਲੋਧੀ ਕਦੋਂ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ਸੀ?
(i) 1437 ਈ. ਵਿੱਚ
(ii) 1451 ਈ. ਵਿੱਚ
(iii) 1489 ਈ. ਵਿੱਚ
(iv) 1517 ਈ. ਵਿੱਚ
Answer:
(ii) 1451 ਈ. ਵਿੱਚ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 3: ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਾਸਕ ਦਾ ਪਹਿਲਾ ਨਾਂ ਨਿਜ਼ਾਮ ਖਾਂ ਸੀ?
(i) ਬਹਿਲੋਲ ਲੋਧੀ
(ii) ਸਿਕੰਦਰ ਲੋਧੀ
(iii) ਇਬਰਾਹੀਮ ਲੋਧੀ
(iv) ਦੌਲਤ ਖਾਂ ਲੋਧੀ
Answer:
(ii) ਸਿਕੰਦਰ ਲੋਧੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 4: ਇਬਰਾਹੀਮ ਲੋਧੀ ਕਦੋਂ ਦਿੱਲੀ ਦੇ ਸਿੰਘਾਸਨ ‘ਤੇ ਬੈਠਿਆ ਸੀ?
(i) 1489 ਈ. ਵਿੱਚ
(ii) 1516 ਈ. ਵਿੱਚ
(iii) 1517 ਈ. ਵਿੱਚ
(iv) 1526 ਈ. ਵਿੱਚ
Answer:
(iii) 1517 ਈ. ਵਿੱਚ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 5: ਦੌਲਤ ਖਾਂ ਲੋਧੀ ਕੌਣ ਸੀ?
(i) ਪੰਜਾਬ ਦਾ ਸੂਬੇਦਾਰ
(ii) ਦਿੱਲੀ ਦਾ ਸੂਬੇਦਾਰ
(iii) ਅਵਧ ਦਾ ਸੂਬੇਦਾਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ
Answer:
(i) ਪੰਜਾਬ ਦਾ ਸੂਬੇਦਾਰ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 6: ਦੌਲਤ ਖਾਂ ਲੋਧੀ ਕਿਸ ਰਾਜ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ?
(i) ਮਗਧ
(ii) ਦਿੱਲੀ
(iii) ਪੰਜਾਬ
(iv) ਗੁਜਰਾਤ
Answer:
(iii) ਪੰਜਾਬ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 7: ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਕਦੋਂ ਨਿਯੁਕਤ ਹੋਇਆ ਸੀ?
(i) 1489 ਈ. ਵਿੱਚ
(ii) 1500 ਈ. ਵਿੱਚ
(iii) 1517 ਈ. ਵਿੱਚ
(iv) 1526 ਈ. ਵਿੱਚ
Answer:
(ii) 1500 ਈ. ਵਿੱਚ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 8: ਪੰਜਾਬ ਦੇ ਤਿਕੋਣੇ ਸੰਘਰਸ਼ ਵਿੱਚ ਕੌਣ ਸ਼ਾਮਲ ਨਹੀਂ ਸੀ?
(i) ਬਾਬਰ
(ii) ਦੌਲਤ ਖਾਂ ਲੋਧੀ
(iii) ਇਬਰਾਹੀਮ ਲੋਧੀ
(iv) ਆਲਮ ਖਾਂ ਲੋਧੀ
Answer:
(iv) ਆਲਮ ਖਾਂ ਲੋਧੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 9: ਬਾਬਰ ਨੇ ਭਾਰਤ ਉੱਤੇ ਕਿੰਨੇ ਹਮਲੇ ਕੀਤੇ?
(i) 1
(ii) 5
(iii) 6
(iv) 7
Answer:
(ii) 5।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 10: ਬਾਬਰ ਨੇ ਪੰਜਾਬ ‘ਤੇ ਪਹਿਲਾ ਹਮਲਾ ਕਦੋਂ ਕੀਤਾ?
(i) 1509 ਈ. ਵਿੱਚ
(ii) 1519 ਈ. ਵਿੱਚ
(iii) 1520 ਈ. ਵਿੱਚ
(iv) 1524 ਈ. ਵਿੱਚ
Answer:
(ii) 1519 ਈ. ਵਿੱਚ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 11: ਬਾਬਰ ਨੇ ਸੈਦਪੁਰ ‘ਤੇ ਹਮਲਾ ਕਦੋਂ ਕੀਤਾ ਸੀ?
(i) 1519 ਈ. ਵਿੱਚ
(ii) 1520 ਈ. ਵਿੱਚ
(iii) 1524 ਈ. ਵਿੱਚ
(iv) 1526 ਈ. ਵਿੱਚ
Answer:
(ii) 1520 ਈ. ਵਿੱਚ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 12: ਬਾਬਰ ਨੇ ਸੈਦਪੁਰ ‘ਤੇ ਹਮਲੇ ਸਮੇਂ ਕਿਹੜੇ ਸਿੱਖ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ ਸੀ?
(i) ਗੁਰੂ ਨਾਨਕ ਦੇਵ ਜੀ
(ii) ਗੁਰੂ ਅੰਗਦ ਦੇਵ ਜੀ
(iii) ਗੁਰੂ ਹਰਿਗੋਬਿੰਦ ਜੀ
(iv) ਗੁਰੂ ਤੇਗ਼ ਬਹਾਦਰ ਜੀ
Answer:
(i) ਗੁਰੂ ਨਾਨਕ ਦੇਵ ਜੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 13: ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਪਾਨੀਪਤ ਦੀ ਪਹਿਲੀ ਲੜਾਈ ਕਦੋਂ ਹੋਈ?
(i) 1519 ਈ. ਵਿੱਚ
(ii) 1525 ਈ. ਵਿੱਚ
(iii) 1526 ਈ. ਵਿੱਚ
(iv) 1556 ਈ. ਵਿੱਚ
Answer:
(iii) 1526 ਈ. ਵਿੱਚ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 14: ਪਾਨੀਪਤ ਦੀ ਪਹਿਲੀ ਲੜਾਈ ਵਿੱਚ ਕਿਸਦੀ ਹਾਰ ਹੋਈ?
(i) ਬਾਬਰ ਦੀ
(ii) ਮਹਾਰਾਣਾ ਪ੍ਰਤਾਪ ਦੀ
(iii) ਇਬਰਾਹੀਮ ਲੋਧੀ ਦੀ
(iv) ਦੌਲਤ ਖਾਂ ਲੋਧੀ ਦੀ
Answer:
(iii) ਇਬਰਾਹੀਮ ਲੋਧੀ ਦੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 15: ਆਲਮ ਖਾਂ ਲੋਧੀ ਕਿਸ ਦਾ ਪੁੱਤਰ ਸੀ?
(i) ਸਿਕੰਦਰ ਲੋਧੀ
(ii) ਇਬਰਾਹੀਮ ਲੋਧੀ
(iii) ਦੌਲਤ ਖਾਂ ਲੋਧੀ
(iv) ਕੋਈ ਨਹੀਂ
Answer:
(iv) ਕੋਈ ਨਹੀਂ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 16: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੇ ਵਰਗਾਂ ਵਿੱਚ ਵੰਡਿਆ ਹੋਇਆ ਸੀ?
(i) ਦੋ
(ii) ਤਿੰਨ
(iii) ਚਾਰ
(iv) ਪੰਜ
Answer:
(ii) ਤਿੰਨ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 17: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ ਨਹੀਂ ਸੀ?
(i) ਮਲਿਕ
(ii) ਸ਼ੇਖ਼
(iii) ਇਕਤਾਦਾਰ
(iv) ਵਪਾਰੀ
Answer:
(iv) ਵਪਾਰੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 18: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਕੌਣ ਸ਼ਾਮਲ ਸੀ?
(i) ਵਪਾਰੀ
(ii) ਸੈਨਿਕ
(iii) ਕਿਸਾਨ
(iv) ਉੱਪਰ ਲਿਖੇ ਸਾਰੇ
Answer:
(iv) ਉੱਪਰ ਲਿਖੇ ਸਾਰੇ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 19: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਹੇਠ ਲਿਖਿਆਂ ਵਿੱਚੋਂ ਕੌਣ ਸ਼ਾਮਲ ਨਹੀਂ ਸੀ?
(i) ਕਾਜ਼ੀ
(ii) ਨੌਕਰ
(iii) ਦਾਸ
(iv) ਮਜ਼ਦੂਰ
Answer:
(i) ਕਾਜ਼ੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 20: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਮੁਸਲਮਾਨਾਂ ਦਾ ਸਭ ਤੋਂ ਪ੍ਰਸਿੱਧ ਸਿੱਖਿਆ ਦਾ ਕੇਂਦਰ ਕਿਹੜਾ ਸੀ?
(i) ਸਰਹਿੰਦ
(ii) ਜਲੰਧਰ
(iii) ਪੇਸ਼ਾਵਰ
(iv) ਲਾਹੌਰ
Answer:
(iv) ਲਾਹੌਰ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 21: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀ?
(i) ਵਪਾਰ
(ii) ਖੇਤੀਬਾੜੀ
(iii) ਉਦਯੋਗ
(iv) ਪਸ਼ੂ-ਪਾਲਣ
Answer:
(ii) ਖੇਤੀਬਾੜੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 22: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਭ ਤੋਂ ਪ੍ਰਸਿੱਧ ਫ਼ਸਲ ਕਿਹੜੀ ਸੀ?
(i) ਕਣਕ
(ii) ਚੌਲ
(iii) ਗੰਨਾ
(iv) ਉੱਪਰ ਲਿਖੀਆਂ ਸਾਰੀਆਂ
Answer:
(iv) ਉੱਪਰ ਲਿਖੀਆਂ ਸਾਰੀਆਂ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 23: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਕਿਹੜਾ ਸੀ?
(i) ਚਮੜਾ ਉਦਯੋਗ
(ii) ਕੱਪੜਾ ਉਦਯੋਗ
(iii) ਸ਼ਸਤਰ ਉਦਯੋਗ
(iv) ਹਾਥੀ ਦੰਦ ਉਦਯੋਗ
Answer:
(ii) ਕੱਪੜਾ ਉਦਯੋਗ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 24: 16ਵੀਂ ਸਦੀ ਦੇ ਸ਼ੁਰੂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਗਰਮ ਕੱਪੜਾ ਉਦਯੋਗ ਦਾ ਕੇਂਦਰ ਨਹੀਂ ਸੀ?
(i) ਜਲੰਧਰ
(ii) ਅੰਮ੍ਰਿਤਸਰ
(iii) ਕਸ਼ਮੀਰ
(iv) ਕਾਂਗੜਾ
Answer:
(i) ਜਲੰਧਰ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 25: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਿਕ ਕੇਂਦਰ ਕਿਹੜਾ ਸੀ?
(i) ਲਾਹੌਰ
(ii) ਲੁਧਿਆਣਾ
(iii) ਜਲੰਧਰ
(iv) ਅੰਮ੍ਰਿਤਸਰ
Answer:
(i) ਲਾਹੌਰ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 26: 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੇ ਲੋਕਾਂ ਦਾ ਪ੍ਰਮੁੱਖ ਧਰਮ ਕਿਹੜਾ ਸੀ?
(i) ਇਸਲਾਮ
(ii) ਹਿੰਦੂ
(iii) ਈਸਾਈ
(iv) ਸਿੱਖ
Answer:
(ii) ਹਿੰਦੂ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 27: ਜੋਗੀਆਂ ਦੀ ਨਾਥਪੰਥੀ ਸ਼ਾਖਾ ਦੀ ਸਥਾਪਨਾ ਕਿਸਨੇ ਕੀਤੀ ਸੀ?
(i) ਗੋਰਖਨਾਥ
(ii) ਸ਼ਿਵਨਾਥ
(iii) ਮਹਾਤਮਾ ਬੁੱਧ
(iv) ਸਵਾਮੀ ਮਹਾਂਵੀਰ
Answer:
(i) ਗੋਰਖਨਾਥ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 28: ਪੁਰਾਣਾਂ ਵਿੱਚ ਵਿਸ਼ਨੂੰ ਦੇ ਕਿੰਨੇ ਅਵਤਾਰਾਂ ਦਾ ਵਰਣਨ ਕੀਤਾ ਗਿਆ ਹੈ?
(i) 5
(ii) 10
(iii) 24
(iv) 25
Answer:
(iii) 24।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 29: 16ਵੀਂ ਸਦੀ ਦੇ ਸ਼ੁਰੂ ਵਿਚ ਹੇਠ ਲਿਖਿਆਂ ਵਿੱਚੋਂ ਕਿਹੜਾ ਮਤ ਹਿੰਦੂ ਧਰਮ ਨਾਲ ਸੰਬੰਧਿਤ ਨਹੀਂ ਸੀ?
(i) ਸ਼ੈਵ ਮਤ
(ii) ਵੈਸ਼ਨਵ ਮਤ
(iii) ਸ਼ਕਤੀ ਮਤ
(iv) ਸੂਫ਼ੀ ਮਤ
Answer:
(iv) ਸੂਫ਼ੀ ਮਤ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 30: ਇਸਲਾਮ ਦਾ ਸੰਸਥਾਪਕ ਕੌਣ ਸੀ?
(i) ਅਬੂ ਬਕਰ
(ii) ਉਮਰ
(iii) ਹਜ਼ਰਤ ਮੁਹੰਮਦ ਸਾਹਿਬ
(iv) ਅਲੀ
Answer:
(iii) ਹਜ਼ਰਤ ਮੁਹੰਮਦ ਸਾਹਿਬ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 31: ਇਸਲਾਮ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
(i) ਪੰਜਵੀਂ ਸਦੀ ਵਿੱਚ
(ii) ਛੇਵੀਂ ਸਦੀ ਵਿੱਚ
(iii) ਸੱਤਵੀਂ ਸਦੀ ਵਿੱਚ
(iv) ਅੱਠਵੀਂ ਸਦੀ ਵਿੱਚ
Answer:
(iii) ਸੱਤਵੀਂ ਸਦੀ ਵਿੱਚ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 32: ਇਸਲਾਮ ਦਾ ਪਹਿਲਾ ਖਲੀਫ਼ਾ ਕੌਣ ਸੀ?
(i) ਅਲੀ
(ii) ਅਬੂ ਬਕਰ
(iii) ਉਮਰ
(iv) ਉਥਮਾਨ
Answer:
(ii) ਅਬੂ ਬਕਰ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 33: ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ?
(i) ਪੀਰ
(ii) ਦਰਗਾਹ
(iii) ਤਸਵੁਫ਼
(iv) ਸਿਲਸਿਲਾ
Answer:
(iii) ਤਸਵੁਫ਼।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 34: ਚਿਸ਼ਤੀ ਸਿਲਸਿਲੇ ਦਾ ਸੰਸਥਾਪਕ ਕੌਣ ਸੀ?
(i) ਖ਼ਵਾਜ਼ਾ ਮੁਈਨਉੱਦੀਨ ਚਿਸ਼ਤੀ
(ii) ਸ਼ੇਖ਼ ਬਹਾਉੱਦੀਨ ਜ਼ਕਰੀਆ
(iii) ਸ਼ੇਖ਼ ਫ਼ਰੀਦ ਜੀ
(iv) ਸ਼ੇਖ਼ ਨਿਜ਼ਾਮਉੱਦੀਨ ਔਲੀਆ
Answer:
(i) ਖ਼ਵਾਜ਼ਾ ਮੁਈਨਉੱਦੀਨ ਚਿਸ਼ਤੀ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 35: ਪੰਜਾਬ ਵਿੱਚ ਚਿਸ਼ਤੀ ਸਿਲਸਿਲੇ ਦਾ ਸਭ ਤੋਂ ਪ੍ਰਸਿੱਧ ਪ੍ਰਚਾਰਕ ਕੌਣ ਸੀ?
(i) ਸ਼ੇਖ਼ ਨਿਜ਼ਾਮਉੱਦੀਨ ਔਲੀਆ
(ii) ਸ਼ੇਖ਼ ਫ਼ਰੀਦ
(iii) ਸ਼ੇਖ਼ ਕੁਤਬਉੱਦੀਨ ਬਖ਼ਤਿਆਰ ਕਾਕੀ
(iv) ਖ਼ਵਾਜ਼ਾ ਮੁਈਨਉੱਦੀਨ ਚਿਸ਼ਤੀ
Answer:
(ii) ਸ਼ੇਖ਼ ਫ਼ਰੀਦ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 36: ਸੂਫ਼ੀਆਂ ਦੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਕਿੱਥੇ ਹੋਈ?
(i) ਲਾਹੌਰ
(ii) ਅਜਮੇਰ
(iii) ਆਗਰਾ
(iv) ਮੁਲਤਾਨ
Answer:
(iv) ਮੁਲਤਾਨ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
Question 37: ਹੇਠ ਲਿਖਿਆਂ ਵਿੱਚੋਂ ਕਿਸਨੇ ਕੱਵਾਲੀ ਗਾਉਣ ਦੀ ਪ੍ਰਥਾ ਨੂੰ ਸ਼ੁਰੂ ਕੀਤਾ?
(i) ਇਸਲਾਮ ਨੇ
(ii) ਸੂਫ਼ੀਆਂ ਨੇ
(iii) ਹਿੰਦੂਆਂ ਨੇ
(iv) ਸਿੱਖਾਂ ਨੇ
Answer:
(ii) ਸੂਫ਼ੀਆਂ ਨੇ।
Exam Tips:
a) ਸਾਰੇ ਵਿਕਲਪ ਧਿਆਨ ਨਾਲ ਪੜ੍ਹ ਕੇ ਪਾਠ-ਪੁਸਤਕ ਨਾਲ ਮਿਲਾਓ ਅਤੇ ਸਹੀ ਵਿਕਲਪ ਚੁਣੋ।
ਸਰੋਤ ਆਧਾਰਿਤ ਪ੍ਰਸ਼ਨ
Question 1: ਪਾਠ-ਪੁਸਤਕ ਵਿੱਚ ਦਿੱਤਾ ਪੈਰਾ “ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ …” ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
1. ਸਿਕੰਦਰ ਲੋਧੀ ਕੌਣ ਸੀ?
2. ਸਿਕੰਦਰ ਲੋਧੀ ਕਦੋਂ ਸਿੰਘਾਸਨ ‘ਤੇ ਬੈਠਿਆ ਸੀ?
(i) 1485 ਈ
(ii) 1486 ਈ
(iii) 1487 ਈ
(iv) 1489 ਈ
3. ਮੁਸਲਿਮ ਇਤਿਹਾਸਕਾਰ ਸਿਕੰਦਰ ਲੋਧੀ ਨੂੰ ਕਿਹੋ ਜਿਹਾ ਸੁਲਤਾਨ ਦੱਸਦੇ ਹਨ?
4. ਸਿਕੰਦਰ ਲੋਧੀ ਨੇ ਹਿੰਦੂਆਂ ਪ੍ਰਤੀ ਕਿਹੜਾ ਕਦਮ ਚੁੱਕਿਆ?
5. ਸਿਕੰਦਰ ਲੋਧੀ ਨੇ ਬੋਧਨ ਬ੍ਰਾਹਮਣ ਨੂੰ ਕਿਉਂ ਮੌਤ ਦੇ ਘਾਟ ਉਤਾਰ ਦਿੱਤਾ ਸੀ?
Answer:
1. ਸਿਕੰਦਰ ਲੋਧੀ ਦਿੱਲੀ ਦਾ ਸੁਲਤਾਨ ਸੀ।
2. 1489 ਈ.।
3. ਇੱਕ ਬਹੁਤ ਹੀ ਨਿਆਂ ਪਸੰਦ ਅਤੇ ਦਿਆਲੂ ਸੁਲਤਾਨ।
4. ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਵਿੱਚ ਸ਼ਾਮਲ ਕੀਤਾ।
5. ਉਸ ਨੇ ਹਿੰਦੂ ਧਰਮ ਨੂੰ ਇਸਲਾਮ ਧਰਮ ਦੇ ਬਰਾਬਰ ਚੰਗਾ ਕਿਹਾ ਸੀ।
Exam Tips:
a) ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹਰ ਉੱਤਰ ਪੈਰੇ ਵਿੱਚੋਂ ਹੀ ਲੱਭੋ।
b) ਖ਼ਾਲੀ ਥਾਂ ਵਾਲੇ ਪ੍ਰਸ਼ਨ ਵਿੱਚ ਪੈਰੇ ਦਾ ਸ਼ਬਦ ਹੀ ਵਰਤੋ।
Question 2: ਪਾਠ-ਪੁਸਤਕ ਵਿੱਚ ਦਿੱਤਾ ਪੈਰਾ “16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ ਪਰਜਾ ਦੀ …” ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
1. 16ਵੀਂ ਸਦੀ ਦੇ ਆਰੰਭ ਵਿੱਚ ਪਰਜਾ ਦੀ ਹਾਲਤ ਕਿਹੋ ਜਿਹੀ ਸੀ?
2. 16ਵੀਂ ਸਦੀ ਦੇ ਆਰੰਭ ਵਿੱਚ ਸਰਕਾਰੀ ਕਰਮਚਾਰੀਆਂ ਦਾ ਆਚਰਨ ਕਿਹੋ ਜਿਹਾ ਸੀ?
3. 16ਵੀਂ ਸਦੀ ਦੇ ਆਰੰਭ ਵਿੱਚ ਸੁਲਤਾਨ, ਕਾਜ਼ੀ ਅਤੇ ਉਲਮਾਂ ਨਿਆਂ ਕਿਵੇਂ ਕਰਦੇ ਸਨ?
4. 16ਵੀਂ ਸਦੀ ਦੇ ਆਰੰਭ ਵਿੱਚ ਰਾਜ ਵੱਲੋਂ ਹਿੰਦੂਆਂ ਪ੍ਰਤੀ ਕੀ ਨੀਤੀ ਅਪਣਾਈ ਜਾਂਦੀ ਸੀ?
5. 16ਵੀਂ ਸਦੀ ਵਿੱਚ ਸ਼ਾਸਕ ਵਰਗ ……………………. ਵਿੱਚ ਆਪਣਾ ਸਮਾਂ ਬਤੀਤ ਕਰਦਾ ਸੀ।
Answer:
1. 16ਵੀਂ ਸਦੀ ਦੇ ਆਰੰਭ ਵਿੱਚ, ਪਰਜਾ ਦੀ ਹਾਲਤ ਬਹੁਤ ਤਰਸਯੋਗ ਸੀ।
2. ਉਸ ਸਮੇਂ ਸਰਕਾਰੀ ਕਰਮਚਾਰੀ ਬਹੁਤ ਭ੍ਰਿਸ਼ਟ ਹੋ ਚੁੱਕੇ ਸਨ।
3. ਉਸ ਸਮੇਂ ਸੁਲਤਾਨ, ਕਾਜ਼ੀ ਅਤੇ ਉਲਮਾ ਰਿਸ਼ਵਤ ਲੈ ਕੇ ਨਿਆਂ ਕਰਦੇ ਸਨ।
4. ਉਸ ਸਮੇਂ ਰਾਜ ਵੱਲੋਂ ਹਿੰਦੂਆਂ ਤੇ ਬਹੁਤ ਅੱਤਿਆਚਾਰ ਕੀਤੇ ਜਾਂਦੇ ਸਨ।
5. ਜਸ਼ਨਾਂ।
Exam Tips:
a) ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹਰ ਉੱਤਰ ਪੈਰੇ ਵਿੱਚੋਂ ਹੀ ਲੱਭੋ।
b) ਖ਼ਾਲੀ ਥਾਂ ਵਾਲੇ ਪ੍ਰਸ਼ਨ ਵਿੱਚ ਪੈਰੇ ਦਾ ਸ਼ਬਦ ਹੀ ਵਰਤੋ।
Question 3: ਪਾਠ-ਪੁਸਤਕ ਵਿੱਚ ਦਿੱਤਾ ਪੈਰਾ “16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ …” ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
1. 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਨੂੰ ਬਹੁਤ ਖ਼ਰਾਬ ਕਿਉਂ ਕਿਹਾ ਜਾਂਦਾ ਸੀ?
2. 16ਵੀਂ ਸਦੀ ਦੇ ਸ਼ੁਰੂ ਵਿੱਚ ਕਿਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ?
3. ਕਾਫ਼ਰ ਕੌਣ ਸਨ?
4. ਜਜ਼ੀਆ ਕੀ ਸੀ?
5. ਮੁਸਲਮਾਨ …………………….. ਵਰਗ ਨਾਲ ਸੰਬੰਧ ਰੱਖਦੇ ਸਨ।
Answer:
1. ਕਿਉਂਕਿ ਸਮਾਜ ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ; ਹਿੰਦੂਆਂ ਨੂੰ ਲਗਭਗ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ ਅਤੇ ਉਨ੍ਹਾਂ ਉੱਤੇ ਅੱਤਿਆਚਾਰ ਕੀਤੇ ਜਾਂਦੇ ਸਨ।
2. ਹਿੰਦੂਆਂ ਨੂੰ।
3. ਗੈਰ-ਮੁਸਲਮਾਨਾਂ ਨੂੰ ਕਾਫ਼ਰ ਕਿਹਾ ਜਾਂਦਾ ਸੀ।
4. ਜਜ਼ੀਆ ਹਿੰਦੂਆਂ ਤੋਂ ਲਿਆ ਜਾਣ ਵਾਲਾ ਇੱਕ ਕਰ ਸੀ।
5. ਸ਼ਾਸਕ।
Exam Tips:
a) ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹਰ ਉੱਤਰ ਪੈਰੇ ਵਿੱਚੋਂ ਹੀ ਲੱਭੋ।
b) ਖ਼ਾਲੀ ਥਾਂ ਵਾਲੇ ਪ੍ਰਸ਼ਨ ਵਿੱਚ ਪੈਰੇ ਦਾ ਸ਼ਬਦ ਹੀ ਵਰਤੋ।
Question 4: ਪਾਠ-ਪੁਸਤਕ ਵਿੱਚ ਦਿੱਤਾ ਪੈਰਾ “16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ …” ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
1. 16ਵੀਂ ਸਦੀ ਦੇ ਆਰੰਭ ਵਿੱਚ ਸਿੱਖਿਆ ਦੇ ਖੇਤਰ ਵਿੱਚ ਉੱਨਤੀ ਕਿਉਂ ਨਹੀਂ ਹੋਈ ਸੀ?
2. ਕੀ ਮੌਲਵੀ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਕਰਦੇ ਸਨ?
3. ਮੁਸਲਮਾਨਾਂ ਨੂੰ ਮੁੱਢਲੀ ਸਿੱਖਿਆ ਕਿੱਥੇ ਦਿੱਤੀ ਜਾਂਦੀ ਸੀ?
4. 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਦੀ ਸਿੱਖਿਆ ਲਈ ਪ੍ਰਸਿੱਧ ਇੱਕ ਕੇਂਦਰ ਦਾ ਨਾਂ ਲਿਖੋ।
5. ਮਦਰੱਸੇ ਆਮ ਤੌਰ ‘ਤੇ ……………………….. ਵਿੱਚ ਹੁੰਦੇ ਸਨ।
Answer:
1. ਕਿਉਂਕਿ ਉਸ ਸਮੇਂ ਲੋਕਾਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੁੰਦੀ ਸੀ।
2. ਹਾਂ, ਮੌਲਵੀ ਮੁਸਲਮਾਨਾਂ ਨੂੰ ਸਿੱਖਿਆ ਦੇਣ ਦਾ ਕੰਮ ਕਰਦੇ ਸਨ।
3. ਮੁਸਲਮਾਨਾਂ ਨੂੰ ਮੁੱਢਲੀ ਸਿੱਖਿਆ ਮਸਜਿਦਾਂ ਅਤੇ ਮਕਤਬਿਆਂ ਵਿੱਚ ਦਿੱਤੀ ਜਾਂਦੀ ਸੀ।
4. 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨਾਂ ਦੀ ਸਿੱਖਿਆ ਦਾ ਇੱਕ ਪ੍ਰਸਿੱਧ ਕੇਂਦਰ ਲਾਹੌਰ ਸੀ।
5. ਸ਼ਹਿਰਾਂ।
Exam Tips:
a) ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹਰ ਉੱਤਰ ਪੈਰੇ ਵਿੱਚੋਂ ਹੀ ਲੱਭੋ।
b) ਖ਼ਾਲੀ ਥਾਂ ਵਾਲੇ ਪ੍ਰਸ਼ਨ ਵਿੱਚ ਪੈਰੇ ਦਾ ਸ਼ਬਦ ਹੀ ਵਰਤੋ।
Question 5: ਪਾਠ-ਪੁਸਤਕ ਵਿੱਚ ਦਿੱਤਾ ਪੈਰਾ “ਸੂਫ਼ੀ ਮਤ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਵਿੱਚ …” ਧਿਆਨ ਨਾਲ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
1. ਸੂਫ਼ੀ ਮਤ ਕਿਸ ਧਰਮ ਨਾਲ ਸੰਬੰਧਿਤ ਸੀ?
2. ਸੂਫ਼ੀ ਸ਼ੇਖ ਹੋਰ ਕਿਸ ਨਾਂ ਨਾਲ ਜਾਣੇ ਜਾਂਦੇ ਸਨ?
3. ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਕੀ ਕਿਹਾ ਜਾਂਦਾ ਹੈ?
4. ਸੂਫ਼ੀ ਮਤ ਦਾ ਕੋਈ ਇੱਕ ਸਿਧਾਂਤ ਲਿਖੋ।
5. ਅੱਲਾ ਨੂੰ ਪ੍ਰਾਪਤ ਕਰਨ ਲਈ ਸੂਫ਼ੀ ਕਿਸ ਦਾ ਹੋਣਾ ਜ਼ਰੂਰੀ ਸਮਝਦੇ ਸਨ?
(i) ਪੀਰ
(ii) ਕੱਵਾਲੀ
(iii) ਦਰਗਾਹ
(iv) ਉੱਪਰ ਲਿਖੇ ਸਾਰੇ
Answer:
1. ਸੂਫ਼ੀ ਮਤ ਇਸਲਾਮ ਧਰਮ ਨਾਲ ਸੰਬੰਧਿਤ ਸੀ।
2. ਸੂਫ਼ੀ ਸ਼ੇਖ ‘ਪੀਰ’ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ।
3. ਸੂਫ਼ੀ ਸ਼ੇਖਾਂ ਦੀ ਵਿਚਾਰਧਾਰਾ ਨੂੰ ਤਸਵੁਫ਼ ਕਿਹਾ ਜਾਂਦਾ ਸੀ।
4. ਉਹ ਇੱਕ ਅੱਲ੍ਹਾ ਵਿੱਚ ਵਿਸ਼ਵਾਸ ਰੱਖਦੇ ਹਨ।
5. ਪੀਰ।
Exam Tips:
a) ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹਰ ਉੱਤਰ ਪੈਰੇ ਵਿੱਚੋਂ ਹੀ ਲੱਭੋ।
b) ਖ਼ਾਲੀ ਥਾਂ ਵਾਲੇ ਪ੍ਰਸ਼ਨ ਵਿੱਚ ਪੈਰੇ ਦਾ ਸ਼ਬਦ ਹੀ ਵਰਤੋ।
Free study material for History
Free Punjab Board Textbook Explanations: Class 12 History Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ
Accessing Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ Solutions
Explore reliable textbook solutions for Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ tailored for Class 12 learners. Utilizing these complete exercise answers ensures your preparation aligns exactly with official Punjab Board standards for History.
Concept-Driven Answers for Class 12 History
Each solution includes detailed reasoning to foster genuine comprehension of Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 03 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ with official sample papers and interactive practice tests available on our platform free of charge.
FAQs
The complete and updated PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ is available for free on StudiesToday.com. These solutions for Class 12 History are as per latest Punjab Board curriculum.
Yes, our experts have revised the PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ will help students to get full marks in the theory paper.
Yes, we provide bilingual support for Class 12 History. You can access PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ in both English and Hindi medium.
Yes, you can download the entire PSEB 12th Class History Solutions Chapter 3 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦਸ਼ਾ in printable PDF format for offline study on any device.