Solutions for Class 12 History: Punjabi Medium Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ
Access comprehensive textbook solutions for Punjabi Medium Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ using the official curriculum guides for Class 12 History. Designed to align with the 2026-27 Punjab Board standards, these detailed answers help students reinforce core academic concepts.
Practice Class 12 History Solutions: Punjabi Medium Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ
Navigate directly to the solved History textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
Punjabi medium. Subject: History.
ਲੰਮੇ ਉੱਤਰਾਂ ਵਾਲੇ ਪ੍ਰਸ਼ਨ
Question 1: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਸਥਿਤੀ ਕਿਹੋ ਜਿਹੀ ਸੀ ? ਵਰਣਨ ਕਰੋ ।
Answer:
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਸਥਿਤੀ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ | ਰਾਜ ਦੇ ਉੱਚ ਅਹੁਦਿਆਂ ‘ਤੇ ਮੁਸਲਮਾਨਾਂ ਨੂੰ ਨਿਯੁਕਤ ਕੀਤਾ ਜਾਂਦਾ ਸੀ । ਉਸ ਸਮੇਂ ਮੁਸਲਮਾਨ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਹੋਏ ਸਨ । ਉੱਚ ਸ਼੍ਰੇਣੀ ਜਿਸ ਵਿੱਚ ਵੱਡੇ-ਵੱਡੇ ਮਨਸਬਦਾਰ, ਸੁਬੇਦਾਰ, ਜਾਗੀਰਦਾਰ ਆਦਿ ਸ਼ਾਮਲ ਸਨ ਉਹ ਬੜਾ ਐਸ਼ੋ-ਆਰਾਮ ਅਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸੁਰਾ ਅਤੇ ਸੁੰਦਰੀ ਸਨ । ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ । ਮੱਧ ਸ਼੍ਰੇਣੀ ਵਿੱਚ ਕਿਸਾਨ, ਦੁਕਾਨਦਾਰ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਨੀਵੀਂ ਸ਼੍ਰੇਣੀ ਵਿੱਚ ਘਰੇਲੂ ਨੌਕਰ, ਮਜ਼ਦੂਰ, ਦਾਸ, ਛੋਟੇ ਦੁਕਾਨਦਾਰ ਆਦਿ ਸ਼ਾਮਲ ਸਨ । ਇਨ੍ਹਾਂ ਦੀ ਹਾਲਤ ਬੜੀ ਤਰਸਯੋਗ ਸੀ । ਗ਼ਰੀਬ ਹੋਣ ਕਾਰਨ ਉਨ੍ਹਾਂ ਦਾ ਜੀਵਨ ਨਿਰਬਾਹ ਕਰਨਾ ਬੜਾ ਔਖਾ ਸੀ ।
Exam Tips:
a) ਤਿੰਨੇ ਸ਼੍ਰੇਣੀਆਂ (ਉੱਚ, ਮੱਧ, ਨੀਵੀਂ) ਅਤੇ ਹਰੇਕ ਵਿੱਚ ਕਿਹੜੇ ਲੋਕ ਆਉਂਦੇ ਸਨ, ਇਹ ਵੱਖ-ਵੱਖ ਲਿਖੋ।
b) ਉੱਚ ਸ਼੍ਰੇਣੀ ਦੇ ਐਸ਼ੋ-ਆਰਾਮ ਅਤੇ ਨੀਵੀਂ ਸ਼੍ਰੇਣੀ ਦੀ ਤਰਸਯੋਗ ਹਾਲਤ ਦਾ ਫ਼ਰਕ ਜ਼ਰੂਰ ਦੱਸੋ।
Question 2: ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਕਿਹੋ ਜਿਹੀ ਸੀ ?
Answer:
ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਚੰਗੀ ਨਹੀਂ ਸੀ । ਸਮਾਜ ਵਿੱਚ ਭਾਵੇਂ ਹਿੰਦੂਆਂ ਦੀ ਬਹੁਗਿਣਤੀ ਸੀ ਪਰ ਉਨ੍ਹਾਂ ਨੂੰ ਉੱਚ ਅਹੁਦਿਆਂ ਤੋਂ ਵੰਚਿਤ ਰੱਖਿਆ ਗਿਆ ਸੀ । ਮੁਸਲਮਾਨ ਉਨ੍ਹਾਂ ਨੂੰ ਕਾਫ਼ਰ ਸਮਝਦੇ ਸਨ ।ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਜਾਂਦਾ ਸੀ ।ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ।ਉਸ ਸਮੇਂ ਹਿੰਦੂ ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਜਾਤੀ ਸੰਬੰਧੀ ਨਿਯਮ ਪਹਿਲਾਂ ਨਾਲੋਂ ਵਧੇਰੇ ਕਠੋਰ ਹੋ ਗਏ ਸਨ ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ ਉਨ੍ਹਾਂ ‘ਤੇ ਭਾਰੀ ਜ਼ੁਲਮ ਕੀਤੇ ਜਾਂਦੇ ਸਨ । ਇਨ੍ਹਾਂ ਤੋਂ ਇਲਾਵਾ ਉਨ੍ਹਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਸਮਾਜ ਵਿੱਚ ਹਰ ਵਿਅਕਤੀ ਆਪਣੀ ਜਾਤ ਅਨੁਸਾਰ ਕੰਮ ਕਰਦਾ ਸੀ । ਜਾਤੀ ਸੰਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਸੀ । ਹਿੰਦੂਆਂ ਦੀ ਇਹ ਜਾਤੀ ਪ੍ਰਥਾ ਉਨ੍ਹਾਂ ਲਈ ਬੜੀ ਹਾਨੀਕਾਰਕ ਸਿੱਧ ਹੋਈ ।
Exam Tips:
a) ਹਿੰਦੂਆਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਉੱਚ ਅਹੁਦਿਆਂ ਤੋਂ ਵਾਂਝੇ ਰਹਿਣ ਦੀ ਗੱਲ ਲਿਖੋ।
b) ਜਾਤੀ ਪ੍ਰਥਾ ਦੀ ਕਠੋਰਤਾ ਅਤੇ ਬਰਾਦਰੀ ਵਿੱਚੋਂ ਬਾਹਰ ਕਰਨ ਦੇ ਨਿਯਮ ਦਾ ਜ਼ਿਕਰ ਕਰੋ।
Question 3: ਮੁਗ਼ਲਕਾਲੀਨ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ?
Answer:
ਮੁਗ਼ਲਕਾਲੀਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਲੜਕੀਆਂ ਦੇ ਵਿਆਹ ‘ਤੇ ਬਹੁਤ ਖ਼ਰਚ ਕਰਨਾ ਪੈਂਦਾ ਸੀ ਜਿਸ ਕਾਰਨ ਕੁਝ ਲੋਕ ਲੜਕੀਆਂ ਨੂੰ ਜੰਮਦੇ ਸਾਰ ਹੀ ਮਾਰ ਦਿੰਦੇ ਸਨ । ਜਿਹੜੀਆਂ ਲੜਕੀਆਂ ਖੁਸ਼ਕਿਸਮਤੀ ਨਾਲ ਬਚ ਜਾਂਦੀਆਂ ਸਨ ਉਨ੍ਹਾਂ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ । ਸਿੱਟੇ ਵਜੋਂ ਲੜਕੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਪਤੀ ਦੀ ਮੌਤ ਹੋ ਜਾਣ ‘ਤੇ ਪਤਨੀ ਨੂੰ ਜ਼ਬਰਦਸਤੀ ਪਤੀ ਦੀ ਚਿਤਾ ਨਾਲ ਜ਼ਿੰਦਾ ਜਲਾ ਦਿੱਤਾ ਜਾਂਦਾ ਸੀ । ਇਸ ਪ੍ਰਥਾ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ । ਜਿਹੜੀਆਂ ਇਸਤਰੀਆਂ ਸਤੀ ਨਹੀਂ ਸਨ ਹੁੰਦੀਆਂ ਉਨ੍ਹਾਂ ਨੂੰ ਵਿਧਵਾ ਦਾ ਜੀਵਨ ਬਤੀਤ ਕਰਨਾ ਪੈਂਦਾ ਸੀ ।ਵਿਧਵਾ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਨਹੀਂ ਸੀ । ਮੁਸਲਿਮ ਅਤੇ ਹਿੰਦੂ ਇਸਤਰੀਆਂ ਵਿੱਚ ਪਰਦੇ ਦਾ ਬੜਾ ਰਿਵਾਜ ਸੀ । ਸਮਾਜ ਵਿੱਚ ਇਸਤਰੀਆਂ ਦਾ ਦਰਜਾ ਪੁਰਸ਼ਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ ।
Exam Tips:
a) ਕੁੜੀਆਂ ਦੀ ਹੱਤਿਆ, ਬਾਲ-ਵਿਆਹ, ਸਤੀ ਪ੍ਰਥਾ, ਵਿਧਵਾ ਵਿਆਹ ਦੀ ਮਨਾਹੀ ਅਤੇ ਪਰਦਾ ਪ੍ਰਥਾ ਇਹ ਪੰਜੇ ਬੁਰਾਈਆਂ ਯਾਦ ਰੱਖੋ।
b) ਪ੍ਰਸ਼ਨ ਵਿੱਚ ਬੁਰਾਈਆਂ ਦੀ ਗਿਣਤੀ (ਤਿੰਨ ਜਾਂ ਛੇ) ਪੁੱਛੀ ਹੋਵੇ ਤਾਂ ਓਨੀਆਂ ਹੀ ਲਿਖੋ।
Question 4: ਮੁਗ਼ਲਕਾਲੀਨ ਪੰਜਾਬ ਵਿੱਚ ਲੋਕਾਂ ਦੇ ਮਨੋਰੰਜਨ ਦੇ ਕੀ ਮੁੱਖ ਸਾਧਨ ਸਨ ?
Answer:
ਮੁਗ਼ਲਕਾਲੀਨ ਪੰਜਾਬ ਦੇ ਲੋਕ ਕਈ ਢੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸਨ । ਉੱਚ ਸ਼੍ਰੇਣੀ ਦੇ ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰਕੇ, ਰੱਥਾਂ ਦੀ ਦੌੜ ਵਿੱਚ ਹਿੱਸਾ ਲੈ ਕੇ, ਚੌਗਾਨ ਖੇਡ ਕੇ, ਕਬਤਰਬਾਜ਼ੀ ਕਰਕੇ, ਹਾਥੀਆਂ ਅਤੇ ਮੁਰਗਿਆਂ ਦੀ ਲੜਾਈ ਦੇਖ ਕੇ, ਤੈਰਾਕੀ ਕਰਕੇ, ਸ਼ਤਰੰਜ ਤੇ ਚੌਪੜ ਖੇਡ ਕੇ ਅਤੇ ਮਹਿਫ਼ਲਾਂ ਵਿੱਚ ਹਿੱਸਾ ਲੈ ਕੇ ਕਰਦੇ ਸਨ । ਆਮ ਲੋਕੀਂ ਆਪਣਾ ਮਨੋਰੰਜਨ ਸੰਗੀਤ, ਨਾਚ-ਭੰਗੜੇ, ਕੁਸ਼ਤੀਆਂ ਕਰਕੇ, ਦੌੜਾਂ ਵਿੱਚ ਹਿੱਸਾ ਲੈ ਕੇ, ਜਾਦੂਗਰਾਂ ਅਤੇ ਮਦਾਰੀਆਂ ਦੇ ਤਮਾਸ਼ੇ ਵੇਖ ਕੇ ਅਤੇ ਤਾਸ਼ ਖੇਡ ਕੇ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਲੋਕ ਤਿਉਹਾਰ ਅਤੇ ਮੇਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ । ਹਿੰਦੂਆਂ ਦੇ ਪ੍ਰਮੁੱਖ ਤਿਉਹਾਰ ਦੀਵਾਲੀ, ਦੁਸਹਿਰਾ, ਵਿਸਾਖੀ, ਲੋਹੜੀ, ਹੋਲੀ, ਸ਼ਿਵਰਾਤੀ ਤੇ ਰਾਮਨੌਮੀ ਆਦਿ ਸਨ । ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ, ਸ਼ਬ-ਏਬਾਰਾਤ ਅਤੇ ਨੌਰੋਜ ਸਨ । ਇਨ੍ਹਾਂ ਤੋਂ ਇਲਾਵਾ ਸੂਫ਼ੀ ਸੰਤਾਂ ਦੀਆਂ ਦਰਗਾਹਾਂ ‘ਤੇ ਵੀ ਭਾਰੀ ਮੇਲੇ ਲਗਦੇ ਸਨ । ਸਿੱਖ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ‘ਤੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬੜੇ ਉਤਸ਼ਾਹ ਨਾਲ ਇਕੱਠੇ ਹੁੰਦੇ ਸਨ ।
Exam Tips:
a) ਉੱਚ ਸ਼੍ਰੇਣੀ ਅਤੇ ਆਮ ਲੋਕਾਂ ਦੇ ਮਨੋਰੰਜਨ ਦੇ ਸਾਧਨ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਹਿੰਦੂਆਂ ਅਤੇ ਮੁਸਲਮਾਨਾਂ ਦੇ ਤਿਉਹਾਰਾਂ ਦੇ ਨਾਂ ਵੀ ਲਿਖੋ।
Question 5: ਮੁਗ਼ਲਾਂ ਦੇ ਅਧੀਨ ਪੰਜਾਬ ਵਿੱਚ ਸਿੱਖਿਆ ਦਾ ਵੀ ਪ੍ਰਬੰਧ ਸੀ ?
Answer:
ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਇਹ ਲੋਕਾਂ ਦੁਆਰਾ ਦਿੱਤੇ ਗਏ ਦਾਨ ‘ਤੇ ਚਲਦੇ ਸਨ । ਇੱਥੇ ਵਿਦਿਆਰਥੀਆਂ ਨੂੰ ਆਪੋ ਆਪਣੇ ਧਰਮਾਂ ਸੰਬੰਧੀ ਵੀ ਸਿੱਖਿਆ ਦਿੱਤੀ ਜਾਂਦੀ ਸੀ । ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ । ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਸੀ ਲਈ ਜਾਂਦੀ ।ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰੂ ਨੂੰ ਕੁਝ ਦੱਖਣਾ ਦਿੰਦੇ ਸਨ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ, ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਸਰਕਾਰ ਇਨ੍ਹਾਂ ਨੂੰ ਮਾਲੀ ਸਹਾਇਤਾ ਦਿੰਦੀ ਸੀ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ । ਕੇਵਲ ਉੱਚ ਘਰਾਣੇ ਦੀਆਂ ਕੁਝ ਇਸਤਰੀਆਂ ਸਿੱਖਿਆ ਪ੍ਰਾਪਤ ਕਰਦੀਆਂ ਸਨ । ਇਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਘਰਾਂ ਵਿੱਚ ਹੀ ਨਿੱਜੀ ਤੌਰ ‘ਤੇ ਕੀਤਾ ਜਾਂਦਾ ਸੀ ।
Exam Tips:
a) ਮੁੱਢਲੀ ਸਿੱਖਿਆ (ਮੰਦਰ, ਮਸਜਿਦ) ਅਤੇ ਉੱਚ ਸਿੱਖਿਆ (ਮਦਰੱਸੇ ਤੇ ਉਨ੍ਹਾਂ ਦੇ ਸ਼ਹਿਰ) ਦੋਵੇਂ ਵੱਖ-ਵੱਖ ਲਿਖੋ।
b) ਇਸਤਰੀਆਂ ਦੀ ਸਿੱਖਿਆ ਦੀ ਅਣਦੇਖੀ ਦਾ ਜ਼ਿਕਰ ਅਖ਼ੀਰ ਵਿੱਚ ਜ਼ਰੂਰ ਕਰੋ।
Question 6: ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
Answer:
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਹਾਲਤ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ-ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ । ਉੱਚ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਅਤੇ ਸ਼ਾਨੋ- ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਸੀ । ਹਿੰਦੂ, ਜੋ ਕਿ ਸਮਾਜ ਦੀ ਬਹੁਗਿਣਤੀ ਨਾਲ ਸੰਬੰਧਿਤ ਸਨ, ਦੀ ਹਾਲਤ ਚੰਗੀ ਨਹੀਂ ਸੀ । ਉਨ੍ਹਾਂ ਨੂੰ ਬਹੁਤ ਸਾਰੇ ਅਧਿਕਾਰਾਂ ਤੋਂ ਵਾਂਝਿਆਂ ਰੱਖਿਆ ਗਿਆ ਸੀ । ਮੁਸਲਮਾਨ ਉਨ੍ਹਾਂ ਨਾਲ ਬਹੁਤ ਨਫ਼ਰਤ ਕਰਦੇ ਸਨ । ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਜਾਤੀ ਸੰਬੰਧੀ ਨਿਯਮ ਪਹਿਲਾਂ ਨਾਲੋਂ ਬਹੁਤ ਕਠੋਰ ਹੋ ਚੁੱਕੇ ਸਨ । ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਲੋਕ ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਉੱਚ ਵਰਗ ਦੇ ਲੋਕਾਂ ਦੀਆਂ ਪੁਸ਼ਾਕਾਂ ਬਹੁਤ ਕੀਮਤੀ ਹੁੰਦੀਆਂ ਸਨ ਜਦ ਕਿ ਆਮ ਲੋਕਾਂ ਦੀ ਪੁਸ਼ਾਕ ਬਿਲਕੁਲ ਸਾਦਾ ਹੁੰਦੀ ਸੀ ।ਉਸ ਸਮੇਂ ਇਸਤਰੀਆਂ ਅਤੇ ਪੁਰਸ਼ ਦੋਵੇਂ ਗਹਿਣੇ ਪਾਉਣ ਦੇ ਬੜੇ ਸ਼ੌਕੀਨ ਸਨ ।
Exam Tips:
a) ਮੁਸਲਮਾਨ, ਹਿੰਦੂ, ਇਸਤਰੀਆਂ ਅਤੇ ਪੁਸ਼ਾਕ ਇਨ੍ਹਾਂ ਚਾਰ ਪੱਖਾਂ ਨੂੰ ਇੱਕ-ਇੱਕ ਕਰਕੇ ਲਿਖੋ।
b) ਉੱਤਰ ਛੋਟਾ ਰੱਖੋ ਅਤੇ ਮੁੱਖ ਵਿਸ਼ੇਸ਼ਤਾਵਾਂ ਹੀ ਗਿਣਾਓ।
Question 7: ਮੁਗ਼ਲਕਾਲੀਨ ਪੰਜਾਬ ਦੀ ਖੇਤੀਬਾੜੀ ਸੰਬੰਧੀ ਸੰਖੇਪ ਚਾਨਣਾ ਪਾਓ ।
Answer:
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ । ਪੰਜਾਬ ਦੇ ਲਗਭਗ 80% ਲੋਕ ਇਸ ਧੰਦੇ ਵਿੱਚ ਲੱਗੇ ਹੋਏ ਸਨ । ਇਸੇ ਲਈ ਮੁਗ਼ਲ ਸਰਕਾਰ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ । ਨਵੀਂ ਜ਼ਮੀਨ ਨੂੰ ਵਾਹੀ ਅਧੀਨ ਲਿਆਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ । ਸਿੰਜਾਈ ਸਾਧਨਾਂ ਨੂੰ ਉੱਨਤ ਕਰਨ ਲਈ ਸਰਕਾਰ ਕਿਸਾਨਾਂ ਨੂੰ ਤਕਾਵੀ ਕਰਜ਼ੇ ਵੰਡਦੀ ਸੀ ! ਲਗਾਨ ਭੂਮੀ ਦੀ ਉਪਜਾਊ ਸ਼ਕਤੀ ਅਤੇ ਸਿੰਜਾਈ ਸਹੂਲਤਾਂ ਅਨੁਸਾਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰਾ ਨਿਸ਼ਚਿਤ ਕੀਤਾ ਹੋਇਆ ਸੀ । ਇਹ ਆਮ ਤੌਰ ‘ਤੇ ਕੁੱਲ ਉਪਜ ਦਾ 1/3 ਹਿੱਸਾ ਹੁੰਦਾ ਸੀ । ਲਗਾਨ ਜਿਣਸ ਅਤੇ ਨਕਦ ਦੋਹਾਂ ਰੂਪਾਂ ਵਿੱਚ ਕਿਸਾਨਾਂ ਦੀ ਸਹੂਲਤ ਅਨੁਸਾਰ ਇਕੱਠਾ ਕੀਤਾ ਜਾਂਦਾ ਸੀ । ਅਕਾਲ ਦੇ ਦਿਨਾਂ ਵਿੱਚ ਭੂਮੀ ਦਾ ਲਗਾਨ ਮੁਆਫ਼ ਕਰ ਦਿੱਤਾ ਜਾਂਦਾ ਸੀ । ਲਗਾਨ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਰਾਜ ਵੱਲੋਂ ਇਹ ਸਖ਼ਤ ਨਿਰਦੇਸ਼ ਸਨ ਕਿ ਉਹ ਕਿਸੇ ਤਰ੍ਹਾਂ ਵੀ ਕਿਸਾਨਾਂ ਦਾ ਸ਼ੋਸ਼ਣ ਨਾ ਕਰਨ । ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ । ਇਨ੍ਹਾਂ ਸਾਰੇ ਯਤਨਾਂ ਸਦਕਾ ਮੁਗ਼ਲਾਂ ਦੇ ਸਮੇਂ ਫ਼ਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ । ਉਸ ਸਮੇਂ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਛੋਲੇ , ਚੌਲ, ਮੱਕੀ, ਗੰਨਾ, ਕਪਾਹ ਅਤੇ ਜੌਂ ਸਨ । ਇਨ੍ਹਾਂ ਤੋਂ ਇਲਾਵਾ ਉਸ ਸਮੇਂ ਤੇਲ ਕੱਢਣ ਵਾਲੇ ਬੀਜ, ਨੀਲ, ਅਫ਼ੀਮ ਅਤੇ ਕਈ ਕਿਸਮਾਂ ਦੇ ਫਲਾਂ ਦੀ ਵੀ ਖੇਤੀ ਕੀਤੀ ਜਾਂਦੀ ਸੀ ।
Exam Tips:
a) ਲਗਾਨ ਦੀ ਦਰ (ਉਪਜ ਦਾ ਇੱਕ-ਤਿਹਾਈ ਹਿੱਸਾ) ਅਤੇ ਕਾਲ ਸਮੇਂ ਲਗਾਨ ਮੁਆਫ਼ ਹੋਣ ਦੀ ਗੱਲ ਲਿਖੋ।
b) ਮੁੱਖ ਫ਼ਸਲਾਂ ਦੇ ਨਾਂ ਯਾਦ ਰੱਖੋ: ਕਣਕ, ਛੋਲੇ, ਚੌਲ, ਮੱਕੀ, ਗੰਨਾ, ਕਪਾਹ ਅਤੇ ਜੌਂ।
Question 8: ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਕੱਪੜਾ ਉਦਯੋਗ ਸੰਬੰਧੀ ਸੰਖੇਪ ਜਾਣਕਾਰੀ ਦਿਓ ।
Answer:
ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਉਦਯੋਗਾਂ ਵਿੱਚੋਂ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ । ਕੱਪੜਾ ਉਦਯੋਗ ਵਿੱਚੋਂ ਸੂਤੀ ਕੱਪੜਾ ਉਦਯੋਗ ਸਭ ਤੋਂ ਵੱਧ ਮਹੱਤਵਪੂਰਨ ਸੀ । ਅੰਮ੍ਰਿਤਸਰ, ਲਾਹੌਰ, ਮੁਲਤਾਨ ਅਤੇ ਗੁਜਰਾਤ ਵਿੱਚ ਵਧੀਆ ਕਿਸਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਮੇਜ਼ਪੋਸ਼ਾਂ ਅਤੇ ਚਾਦਰਾਂ ਲਈ ਪ੍ਰਸਿੱਧ ਸੀ । ਪਿਸ਼ਾਵਰ ਵਿੱਚ ਸੁੰਦਰ ਲੂੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ । ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ ਵਿੱਚ ਪਜਾਮੇ ਅਤੇ ਸਲਵਾਰਾਂ ਤਿਆਰ ਕੀਤੀਆਂ ਜਾਂਦੀਆਂ ਸਨ । ਗੁਜਰਾਤ ਵਿੱਚ ਸ਼ਿਫ਼ੋਨ ਨਾਂ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ । ਕਸ਼ਮੀਰ ਅਤੇ ਅੰਮ੍ਰਿਤਸਰ ਰੇਸ਼ਮੀ ਕੱਪੜਾ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ । ਉਸ ਸਮੇਂ ਪੰਜਾਬ ਵਿੱਚ ਗੁਲਬਦਨ, ਦਰਿਆਈ ਅਤੇ ਧੁੱਪ-ਛਾਂ ਨਾਂ ਦਾ ਰੇਸ਼ਮੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਉਸ ਸਮੇਂ ਰੇਸ਼ਮੀ ਕੱਪੜੇ ਦੀ ਲਾਹੌਰ ਰਾਜ ਦੇ ਉੱਚ ਘਰਾਣਿਆਂ ਵਿੱਚ ਬੜੀ ਮੰਗ ਸੀ । ਊਨੀ ਕੱਪੜਾ ਉਦਯੋਗ ਲਈ ਕਸ਼ਮੀਰ ਅਤੇ ਅੰਮ੍ਰਿਤਸਰ ਦੇ ਕੇਂਦਰ ਬਹੁਤ ਪ੍ਰਸਿੱਧ ਸਨ ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਸ਼ਾਲਾਂ ਤਿਆਰ ਕਰਨ ਲਈ ਵਿਦੇਸ਼ਾਂ ਤੋਂ ਵੀ ਉੱਨ ਮੰਗਾਈ ਜਾਂਦੀ ਸੀ । ਅੰਮ੍ਰਿਤਸਰ ਵਿੱਚ ਸ਼ਾਲਾਂ, ਕੰਬਲ ਅਤੇ ਲੋਈਆਂ ਬਣਾਈਆਂ ਜਾਂਦੀਆਂ ਸਨ । ਇੱਥੋਂ ਦੇ ਕੰਬਲ ਅਤੇ ਲੋਈਆਂ ਬਹੁਤ ਪ੍ਰਸਿੱਧ ਸਨ ।
Exam Tips:
a) ਸੂਤੀ, ਰੇਸ਼ਮੀ ਤੇ ਊਨੀ ਕੱਪੜੇ ਦੇ ਕੇਂਦਰਾਂ ਦੇ ਨਾਂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਕਸ਼ਮੀਰ ਦੀਆਂ ਸ਼ਾਲਾਂ ਅਤੇ ਅੰਮ੍ਰਿਤਸਰ ਦੇ ਕੰਬਲ-ਲੋਈਆਂ ਦਾ ਨਾਂ ਲੈਣਾ ਨਾ ਭੁੱਲੋ।
Question 9: ਮੁਗ਼ਲਕਾਲੀਨ ਪੰਜਾਬ ਦੇ ਵਣਜ ਤੇ ਵਪਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ ?
Answer:
ਮੁਗ਼ਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਇਸ ਦੇ ਕਈ ਕਾਰਨ ਸਨ । ਪਹਿਲਾ, ਪੰਜਾਬ ਦੀ ਭੂਗੋਲਿਕ ਸਥਿਤੀ ਵਪਾਰਿਕ ਪੱਖ ਤੋਂ ਬਹੁਤ ਮਹੱਤਵਪੂਰਨ ਸੀ । ਦੂਜਾ, ਇੱਥੋਂ ਦੇ ਆਵਾਜਾਈ ਦੇ ਸਾਧਨ ਉੱਨਤ ਸਨ । ਤੀਜਾ, ਇੱਥੇ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ ਅਤੇ ਉਦਯੋਗ ਧੰਦੇ ਵੀ ਉੱਨਤ ਸਨ ।ਵਪਾਰ ਦਾ ਕੰਮ ਖੱਤਰੀਆਂ, ਬਾਣੀਆਂ, ਮਹਾਜਨਾਂ, ਅਰੋੜਿਆਂ, ਬੋਹਰਿਆਂ ਅਤੇ ਖੋਜਿਆਂ ਦੇ ਹੱਥਾਂ ਵਿੱਚ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਖੰਡ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ ਸੀ । ਇਨ੍ਹਾਂ ਦੇ ਬਦਲੇ ਪੰਜਾਬ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕਰਦਾ ਸੀ । ਸਾਮਾਨ ਦੀ ਢੋਆ-ਢੁਆਈ ਲਈ ਗੱਡਿਆਂ, ਊਠਾਂ, ਖੱਚਰਾਂ, ਘੋੜਿਆਂ ਅਤੇ ਬੈਲਾਂ ਦੀ ਵਰਤੋਂ ਕੀਤੀ ਜਾਂਦੀ ਸੀ । ਇਨ੍ਹਾਂ ਤੋਂ ਇਲਾਵਾ ਜਲ ਮਾਰਗ ਤੋਂ ਸਾਮਾਨ ਲੈ ਜਾਣ ਲਈ ਕਿਸ਼ਤੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ ।
Exam Tips:
a) ਵਪਾਰ ਦੇ ਤਿੰਨ ਕਾਰਨ (ਭੂਗੋਲਿਕ ਸਥਿਤੀ, ਆਵਾਜਾਈ ਦੇ ਸਾਧਨ, ਫ਼ਸਲਾਂ ਤੇ ਉਦਯੋਗ) ਪਹਿਲਾਂ ਲਿਖੋ।
b) ਨਿਰਯਾਤ ਅਤੇ ਆਯਾਤ ਦੀਆਂ ਵਸਤਾਂ ਦੀਆਂ ਦੋ ਵੱਖ-ਵੱਖ ਸੂਚੀਆਂ ਬਣਾਓ।
Question 10: ਮੁਗ਼ਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਕਰੋ ।
Answer:
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਸੀ । ਖੇਤੀਬਾੜੀ ਉਸ ਸਮੇਂ ਦੇ ਲੋਕਾਂ ਦਾ ਮੁੱਖ ਧੰਦਾ ਸੀ । ਭੂਮੀ ਦੇ ਉਪਜਾਊ ਹੋਣ ਕਾਰਨ, ਸਿੰਜਾਈ ਸਾਧਨਾਂ ਕਾਰਨ ਅਤੇ ਸਰਕਾਰ ਦੁਆਰਾ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਕਾਰਨ ਇਸ ਧੰਦੇ ਨੂੰ ਬਹੁਤ ਉਤਸ਼ਾਹ ਮਿਲਿਆ । ਸਿੱਟੇ ਵਜੋਂ ਉਸ ਸਮੇਂ ਫ਼ਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ । ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ, ਚੌਲ, ਗੰਨਾ, ਕਪਾਹ, ਮੱਕੀ, ਛੋਲੇ ਅਤੇ ਜੌਂ ਸਨ । ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸਨ । ਕੱਪੜਾ ਉਦਯੋਗ ਉਸ ਸਮੇਂ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਸੀ ।ਇਸ ਤੋਂ ਇਲਾਵਾ ਚਮੜਾ ਉਦਯੋਗ, ਖੰਡ ਉਦਯੋਗ, ਸ਼ਸਤਰ ਉਦਯੋਗ ਅਤੇ ਲੱਕੜ ਉਦਯੋਗ ਵੀ ਪ੍ਰਸਿੱਧ ਸਨ । ਉਸ ਸਮੇਂ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਯੂਰਪੀ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ ਅਤੇ ਚੀਨ ਆਦਿ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਤੋਂ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਖੰਡ, ਨੀਲ ਆਦਿ ਦਾ ਨਿਰਯਾਤ ਕੀਤਾ ਜਾਂਦਾ ਸੀ । ਇਨ੍ਹਾਂ ਬਦਲੇ ਪੰਜਾਬ ਵਿਦੇਸ਼ਾਂ ਤੋਂ ਬਹੁਮੁੱਲੇ ਪੱਥਰ, ਰੇਸ਼ਮ, ਖੁਸ਼ਕ ਮੇਵੇ, ਵਧੀਆ ਨਸਲ ਦੇ ਘੋੜਿਆਂ ਆਦਿ ਦਾ ਆਯਾਤ ਕਰਦਾ ਸੀ । ਮੁਗ਼ਲਕਾਲੀਨ ਪੰਜਾਬ ਵਿੱਚ ਚੀਜ਼ਾਂ ਦੀਆਂ ਕੀਮਤਾਂ ਬਹੁਤ ਘੱਟ ਸਨ । ਸਿੱਟੇ ਵਜੋਂ ਗ਼ਰੀਬ ਲੋਕਾਂ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਸੀ ।
Exam Tips:
a) ਖੇਤੀ, ਉਦਯੋਗ, ਵਪਾਰ ਅਤੇ ਕੀਮਤਾਂ ਨੂੰ ਵੱਖ-ਵੱਖ ਪੈਰਿਆਂ ਵਿੱਚ ਲਿਖੋ।
b) ਘੱਟ ਕੀਮਤਾਂ ਕਰਕੇ ਗ਼ਰੀਬਾਂ ਦਾ ਗੁਜ਼ਾਰਾ ਚੱਲਣ ਵਾਲੀ ਗੱਲ ਅਖ਼ੀਰ ਵਿੱਚ ਲਿਖੋ।
ਨਿਬੰਧਾਤਮਕ ਪ੍ਰਸ਼ਨ
Question 1: ਮੁਗ਼ਲਾਂ ਦੇ ਅਧੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਅਵਸਥਾ ਦਾ ਅਧਿਐਨ ਕਰੋ ।
Answer:
ਮੁਗ਼ਲਾਂ ਨੇ ਪੰਜਾਬ ਵਿੱਚ 1526 ਈ. ਤੋਂ 1752 ਈ. ਤਕ ਸ਼ਾਸਨ ਕੀਤਾ । ਮੁਗ਼ਲਕਾਲੀਨ ਪੰਜਾਬ ਦੀ ਸਮਾਜਿਕ ਹਾਲਤ ਕੋਈ ਖ਼ਾਸ ਚੰਗੀ ਨਹੀਂ ਸੀ । ਮੁਗ਼ਲਕਾਲੀਨ ਪੰਜਾਬ ਦਾ ਸਮਾਜ ਮੁੱਖ ਰੂਪ ਵਿੱਚ ਦੋ ਵਰਗਾਂ-ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ । ਸਿੱਖਾਂ ਨੂੰ ਹਾਲੇ ਹਿੰਦੂਆਂ ਦਾ ਹੀ ਹਿੱਸਾ ਸਮਝਿਆ ਜਾਂਦਾ ਸੀ । ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੇ ਸਮਾਜਿਕ ਜੀਵਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ – ਮੁਗ਼ਲਾਂ ਅਧੀਨ ਪੰਜਾਬ ਦਾ ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ-
(ੳ) ਉੱਚ ਸ਼੍ਰੇਣੀ – ਮੁਸਲਮਾਨਾਂ ਦੀ ਉੱਚ ਸ਼੍ਰੇਣੀ ਵਿੱਚ ਵੱਡੇ-ਵੱਡੇ ਮਨਸਬਦਾਰ, ਸੂਬੇਦਾਰ, ਜਾਗੀਰਦਾਰ ਅਤੇ ਰਈਸ ਲੋਕ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜੇ ਆਲੀਸ਼ਾਨ ਮਹੱਲਾਂ ਵਿੱਚ ਰਹਿੰਦੇ ਸਨ । ਉਹ ਬਹੁਮੁੱਲੀਆਂ ਪੁਸ਼ਾਕਾਂ ਪਹਿਨਦੇ ਸਨ । ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ ।
(ਅ) ਮੱਧ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਵਪਾਰੀ, ਕਿਸਾਨ, ਸੈਨਿਕ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਉੱਚ ਸ਼੍ਰੇਣੀ ਦੇ ਮੁਕਾਬਲੇ ਉਨ੍ਹਾਂ ਦਾ ਜੀਵਨ ਪੱਧਰ ਕੁਝ ਨੀਵੇਂ ਦਰਜੇ ਦਾ ਸੀ ਪਰ ਖ਼ੁਸ਼ਹਾਲ ਸੀ ।
(ੲ) ਨੀਵੀਂ ਸ਼੍ਰੇਣੀ – ਇਸ ਸ਼੍ਰੇਣੀ ਦੀ ਗਿਣਤੀ ਸਭ ਤੋਂ ਵਧੇਰੇ ਸੀ । ਇਸ ਵਿੱਚ ਲੁਹਾਰ, ਤਰਖਾਣ, ਜੁਲਾਹੇ, ਦਸਤਕਾਰ, ਛੋਟੇ-ਛੋਟੇ ਦੁਕਾਨਦਾਰ, ਘਰੇਲੂ ਨੌਕਰ, ਮਜ਼ਦੂਰ ਅਤੇ ਦਾਸ ਆਦਿ ਸ਼ਾਮਲ ਸਨ । ਇਨ੍ਹਾਂ ਦੀ ਹਾਲਤ ਕਿਸੇ ਤਰ੍ਹਾਂ ਵੀ ਚੰਗੀ ਨਹੀਂ ਸੀ । ਗ਼ਰੀਬ ਹੋਣ ਕਾਰਨ ਉਹ ਗੰਦੀਆਂ ਝੌਪੜੀਆਂ ਵਿੱਚ ਰਹਿੰਦੇ ਸਨ | ਉਹ ਫਟੇ-ਪੁਰਾਣੇ ਕੱਪੜੇ ਪਾਉਂਦੇ ਸਨ । ਗੁਲਾਮਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਨ੍ਹਾਂ ਨੂੰ ਬਾਜ਼ਾਰ ਵਿੱਚ ਖ਼ਰੀਦਿਆ ਜਾਂ ਵੇਚਿਆ ਜਾ ਸਕਦਾ ਸੀ । ਦਾਸ-ਦਾਸੀਆਂ ਦੀ ਹਾਲਤ ਬਹੁਤ ਮਾੜੀ ਸੀ ਅਤੇ ਉਹ ਆਪਣੇ ਮਾਲਕ ਦੇ ਹੱਥਾਂ ਵਿੱਚ ਖਿਡੌਣੇ ਵਾਂਗ ਸਨ ।
2. ਹਿੰਦੂਆਂ ਦੀ ਜਾਤੀ ਪ੍ਰਥਾ – ਪੰਜਾਬ ਦੀ ਵਸੋਂ ਦਾ ਮੁੱਖ ਭਾਗ ਹਿੰਦੂ ਸੀ । ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਸਰੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਨੀਵੀਂ ਜਾਤੀ ਦੇ ਲੋਕਾਂ ਨੂੰ ਉੱਚ ਜਾਤੀ ਦੇ ਲੋਕਾਂ ਨਾਲ ਮੇਲ-ਜੋਲ ਕਰਨ, ਵੇਦ ਪੜ੍ਹਨ, ਮੰਦਰਾਂ ਵਿੱਚ ਜਾਣ, ਆਮ ਲੋਕਾਂ ਦੇ ਇਸਤੇਮਾਲ ਕੀਤੇ ਜਾਣ ਵਾਲੇ ਖੂਹਾਂ ਅਤੇ ਤਲਾਬਾਂ ਵਿੱਚੋਂ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ । ਜਾਤੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।
3. ਇਸਤਰੀਆਂ ਦੀ ਹਾਲਤ – ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਇਸਤਰੀ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਜਿਵੇਂ-ਲੜਕੀਆਂ ਦਾ ਕਤਲ, ਬਾਲ-ਵਿਆਹ, ਸਤੀ ਪ੍ਰਥਾ, ਵਿਧਵਾ ਵਿਆਹ ‘ਤੇ ਰੋਕ, ਬਹੁ-ਵਿਆਹ ਅਤੇ ਪਰਦਾ ਪ੍ਰਥਾ ਆਦਿ ਨੇ ਸਮਾਜ ਵਿੱਚ ਉਸ ਦੀ ਸਥਿਤੀ ਹੋਰ ਤਰਸਯੋਗ ਬਣਾ ਦਿੱਤੀ ਸੀ ।
4. ਖਾਣ-ਪੀਣ – ਮੁਸਲਮਾਨ ਮਾਸ, ਪੂੜੀਆਂ ਅਤੇ ਹਲਵਾ ਖਾਣ ਦੇ ਬੜੇ ਸ਼ੌਕੀਨ ਸਨ । ਉਹ ਮੱਖਣ, ਤਾਜ਼ੇ ਫਲਾਂ ਅਤੇ ਖ਼ੁਸ਼ਕ ਮੇਵਿਆਂ ਦੇ ਵੀ ਬੜੇ ਸ਼ੌਕੀਨ ਸਨ । ਹਿੰਦੂ ਜ਼ਿਆਦਾਤਰ ਸ਼ਾਕਾਹਾਰੀ ਹੁੰਦੇ ਸਨ । ਉਸ ਸਮੇਂ ਲੱਸੀ ਪੀਣ ਦਾ ਬਹੁਤ ਰਿਵਾਜ ਸੀ । ਗਰਮੀਆਂ ਵਿੱਚ ਠੰਢੇ ਸ਼ਰਬਤਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ।
5. ਪੁਸ਼ਾਕ ਅਤੇ ਗਹਿਣੇ – ਮੁਗ਼ਲਕਾਲੀਨ ਪੰਜਾਬ ਦੇ ਲੋਕ ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਉੱਚ ਵਰਗ ਦੇ ਪੁਰਸ਼ਾਂ ਦੀ ਪੁਸ਼ਾਕ ਖੁੱਲ੍ਹਾ ਕੁੜਤਾ, ਤੰਗ ਪਜਾਮਾ ਜਾਂ ਸਲਵਾਰ ਅਤੇ ਪਗੜੀ ਹੁੰਦੀ ਸੀ ।ਇਸਤਰੀਆਂ ਵਿੱਚ ਕਮੀਜ਼ ਅਤੇ ਸਲਵਾਰ ਪਾਉਣ ਦਾ ਰਿਵਾਜ ਆਮ ਸੀ । ਹਿੰਦੂ ਇਸਤਰੀਆਂ ਸਾੜੀਆਂ ਪਹਿਨਦੀਆਂ ਸਨ । ਉਹ ਆਪਣੇ ਸਿਰ ਉੱਤੇ ਇੱਕ ਚਾਦਰ ਜਾਂ ਦੁਪੱਟਾ ਲੈਂਦੀਆਂ ਸਨ । ਉਸ ਸਮੇਂ ਇਸਤਰੀਆਂ ਅਤੇ ਪੁਰਸ਼ ਦੋਵੇਂ ਗਹਿਣੇ ਪਾਉਣ ਦੇ ਬਹੁਤ ਸ਼ੌਕੀਨ ਸਨ । ਇਸਤਰੀਆਂ ਤਾਂ ਸਰੀਰ ਦੇ ਹਰੇਕ ਅੰਗ ਵਿੱਚ ਗਹਿਣੇ ਪਹਿਨਦੀਆਂ ਸਨ, ਜਿਵੇਂ ਕੰਨਾਂ ਵਿੱਚ ਕਾਂਟੇ, ਨੱਕ ਵਿੱਚ ਨੱਥ, ਬਾਂਹਾਂ ਵਿੱਚ ਵੰਗਾਂ, ਉਂਗਲਾਂ ਵਿੱਚ ਅੰਗੂਠੀਆਂ, ਪੈਰਾਂ ਵਿੱਚ ਪਾਜ਼ੇਬਾਂ ਅਤੇ ਗਲੇ ਵਿੱਚ ਹਾਰ ਆਦਿ ।
6. ਮਨੋਰੰਜਨ ਦੇ ਸਾਧਨ – ਮੁਗ਼ਲਕਾਲੀਨ ਪੰਜਾਬ ਦੇ ਲੋਕ ਕਈ ਢੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸਨ । ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰ ਕੇ, ਰੱਥਾਂ ਦੀ ਦੌੜ ਵਿੱਚ ਹਿੱਸਾ ਲੈ ਕੇ. ਕਬੂਤਰਬਾਜ਼ੀ ਕਰ ਕੇ, ਮੁਰਗਿਆਂ ਦੀ ਲੜਾਈ ਵੇਖ ਕੇ, ਸ਼ਤਰੰਜ ਖੇਡ ਕੇ, ਸੰਗੀਤ, ਕੁਸ਼ਤੀਆਂ ਅਤੇ ਤਾਸ਼ ਖੇਡ ਕੇ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਲੋਕ ਤਿਉਹਾਰਾਂ ਅਤੇ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ ।
7. ਸਿੱਖਿਆ – ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ । ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਸੀ ਲਈ ਜਾਂਦੀ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਜਲੰਧਰ, ਸੁਲਤਾਨਪੁਰ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।
Exam Tips:
a) ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ, ਹਿੰਦੂ ਜਾਤੀ ਪ੍ਰਥਾ, ਇਸਤਰੀਆਂ, ਖਾਣ-ਪੀਣ, ਪੁਸ਼ਾਕ, ਮਨੋਰੰਜਨ ਅਤੇ ਸਿੱਖਿਆ: ਇਹ ਸੱਤ ਸਿਰਲੇਖ ਕ੍ਰਮ ਨਾਲ ਲਿਖੋ।
b) ਸ਼ੁਰੂ ਵਿੱਚ ਮੁਗ਼ਲ ਸ਼ਾਸਨ ਦਾ ਸਮਾਂ (1526 ਤੋਂ 1752 ਈ.) ਲਿਖੋ।
Question 2: ਮੁਗ਼ਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਅਵਸਥਾ ਦਾ ਵਰਣਨ ਕਰੋ ।
Answer:
ਮੁਗ਼ਲਕਾਲੀਨ ਪੰਜਾਬ ਦੇ ਲੋਕ ਆਰਥਿਕ ਤੌਰ ‘ਤੇ ਖੁਸ਼ਹਾਲ ਸਨ | ਵਸਤਾਂ ਦੀਆਂ ਕੀਮਤਾਂ ਸਸਤੀਆਂ ਸਨ । ਇਸ ਤਰ੍ਹਾਂ ਗ਼ਰੀਬ ਲੋਕਾਂ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਸੀ । ਖੇਤੀ, ਉਦਯੋਗ ਅਤੇ ਵਪਾਰ ਉੱਨਤ ਹਾਲਤ ਵਿੱਚ ਸਨ । ਲਾਹੌਰ ਅਤੇ ਮੁਲਤਾਨ ਵਪਾਰਿਕ ਪੱਖੋਂ ਸਭ ਤੋਂ ਪ੍ਰਸਿੱਧ ਨਗਰ ਸਨ । ਇਸ ਸਮੇਂ ਦੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-
1. ਖੇਤੀਬਾੜੀ – ਪੰਜਾਬ ਦੇ ਲਗਭਗ 80% ਲੋਕ ਖੇਤੀਬਾੜੀ ਦਾ ਧੰਦਾ ਕਰਦੇ ਸਨ । ਇਸ ਦਾ ਮੁੱਖ ਕਾਰਨ ਇਹ ਸੀ ਕਿ ਇੱਥੋਂ ਦੀ ਭੂਮੀ ਬਹੁਤ ਉਪਜਾਊ ਸੀ ਅਤੇ ਸਿੰਜਾਈ ਸਾਧਨਾਂ ਦੀ ਕੋਈ ਕਮੀ ਨਹੀਂ ਸੀ । ਪੰਜਾਬ ਵਿੱਚ ਜ਼ਬਤੀ ਪ੍ਰਣਾਲੀ ਲਾਗੂ ਸੀ । ਇਸ ਲਈ ਭੂਮੀ ਨੂੰ ਉਸ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਚਾਰ ਵਰਗਾਂ ਪੋਲਜ, ਪਰੌਤੀ, ਚੱਛਰ ਅਤੇ ਬੰਜਰ ਵਿੱਚ ਵੰਡਿਆ ਹੋਇਆ ਸੀ । ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ । ਸਰਕਾਰ ਦਾ ਵੱਧ ਤੋਂ ਵੱਧ ਲਗਾਨ 1/3 ਹਿੱਸਾ ਹੁੰਦਾ ਸੀ । ਸਰਕਾਰ ਕਿਸਾਨਾਂ ਦੀ ਸਹੂਲਤ ਅਨੁਸਾਰ ਆਪਣਾ ਲਗਾਨ ਜਿਣਸ ਜਾਂ ਨਕਦੀ ਦੇ ਰੂਪ ਵਿੱਚ ਇਕੱਠਾ ਕਰਦੀ ਸੀ । ਕਾਲ ਪੈਣ ਜਾਂ ਫ਼ਸਲਾਂ ਦੇ ਘੱਟ ਹੋਣ ਦੀ ਹਾਲਤ ਵਿੱਚ ਲਗਾਨ ਮੁਆਫ਼ ਜਾਂ ਘੱਟ ਕਰ ਦਿੱਤਾ ਜਾਂਦਾ ਸੀ | ਸਰਕਾਰੀ ਕਰਮਚਾਰੀਆਂ ਨੂੰ ਇਹ ਸਖ਼ਤ ਹੁਕਮ ਸੀ ਕਿ ਉਹ ਕਿਸਾਨਾਂ ਤੋਂ ਵਾਧੂ ਵਸੂਲੀ ਨਾ ਕਰਨ । ਸਿੱਟੇ ਵਜੋਂ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ | ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ, ਚੌਲ, ਗੰਨਾ, ਕਪਾਹ, ਮੱਕੀ, ਛੋਲੇ ਅਤੇ ਜੌਂ ਸਨ ।
2. ਉਦਯੋਗ – ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ ਉਸ ਸਮੇਂ ਦੇ ਪ੍ਰਮੁੱਖ ਉਦਯੋਗਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ- ਸੂਤੀ ਕੱਪੜਾ ਉਦਯੋਗ – ਮੁਗ਼ਲ ਕਾਲ ਵਿੱਚ ਸੂਤੀ ਕੱਪੜਾ ਉਦਯੋਗ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਸੀ । ਲਾਹੌਰ, ਮੁਲਤਾਨ, ਗੁਜਰਾਤ, ਬਜਵਾੜਾ ਅਤੇ ਅੰਮ੍ਰਿਤਸਰ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ | ਲਾਹੌਰ ਵਿੱਚ ਕਈ ਕਿਸਮਾਂ ਦਾ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਚਾਦਰਾਂ ਅਤੇ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ । ਸਮਾਣਾ ਵਿਖੇ ਬਹੁਤ ਹੀ ਉੱਤਮ ਕਿਸਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ ।
ਰੇਸ਼ਮੀ ਕੱਪੜਾ ਉਦਯੋਗ – ਮੁਗ਼ਲਾਂ ਦੇ ਸਮੇਂ ਰੇਸ਼ਮ ਉਦਯੋਗ ਪੰਜਾਬ ਦਾ ਦੂਸਰਾ ਪ੍ਰਮੁੱਖ ਉਦਯੋਗ ਸੀ । ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਸਨ | ਮੁਲਤਾਨ ਦੇ ਰੇਸ਼ਮੀ ਕੱਪੜੇ ਦੀ ਬਹੁਤ ਮੰਗ ਸੀ । ਲਾਹੌਰ ਵਿੱਚ ਗੁਲਬਦਨ ਅਤੇ ਦਰਿਆਈ ਨਾਂ ਦੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਂਦੇ ਸਨ ।
ਊਨੀ ਕੱਪੜਾ ਉਦਯੋਗ – ਪੰਜਾਬ ਵਿੱਚ ਊਨੀ ਕੱਪੜਾ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਕਸ਼ਮੀਰ ਅਤੇ ਅੰਮ੍ਰਿਤਸਰ ਸਨ । ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਅੰਮ੍ਰਿਤਸਰ ਵਿੱਚ ਬੜੀ ਉੱਚ-ਕੋਟੀ ਦੇ ਕੰਬਲ ਅਤੇ ਲੋਈਆਂ ਤਿਆਰ ਕੀਤੀਆਂ ਜਾਂਦੀਆਂ ਸਨ ।
ਚਮੜਾ ਉਦਯੋਗ – ਮੁਗ਼ਲ ਕਾਲ ਵਿੱਚ ਪੰਜਾਬ ਦੇ ਚਮੜਾ ਉਦਯੋਗ ਦੀ ਗਿਣਤੀ ਪ੍ਰਸਿੱਧ ਉਦਯੋਗਾਂ ਵਿੱਚ ਕੀਤੀ ਜਾਂਦੀ ਸੀ । ਚਮੜੇ ਤੋਂ ਬਹੁਤ ਸਾਰੀਆਂ ਵਸਤਾਂ ਜਿਵੇਂ ਘੋੜਿਆਂ ਦੀਆਂ ਕਾਠੀਆਂ, ਚੱਪਲਾਂ, ਦਸਤਾਨੇ ਅਤੇ ਪਾਣੀ ਢੋਣ ਵਾਲੀਆਂ ਮਸ਼ਕਾਂ ਆਦਿ ਤਿਆਰ ਕੀਤੀਆਂ ਜਾਂਦੀਆਂ ਸਨ ।ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਹੁਸ਼ਿਆਰਪੁਰ, ਪਿਸ਼ਾਵਰ ਅਤੇ ਮੁਲਤਾਨ ਸਨ ।
3. ਪਸ਼ੂ ਪਾਲਣ – ਪੰਜਾਬ ਵਿੱਚ ਪਸ਼ੂ ਪਾਲਣ ਵੀ ਇੱਕ ਮੁੱਖ ਕਿੱਤਾ ਸੀ । ਬੈਲ, ਝੋਟੇ ਅਤੇ ਊਠ ਖੇਤੀਬਾੜੀ ਲਈ ਵਰਤੇ ਜਾਂਦੇ ਸਨ । ਘੋੜੇ ਅਤੇ ਊਠ ਸਵਾਰੀ ਦੇ ਕੰਮ ਆਉਂਦੇ ਸਨ । ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਦੁੱਧ ਪ੍ਰਾਪਤ ਕਰਨ ਲਈ ਪਾਲੀਆਂ ਜਾਂਦੀਆਂ ਸਨ । ਭੇਡਾਂ ਤੋਂ ਉੱਨ ਵੀ ਪ੍ਰਾਪਤ ਕੀਤੀ ਜਾਂਦੀ ਸੀ । ਇਨ੍ਹਾਂ ਪਸ਼ੂਆਂ ਦੇ ਵਪਾਰ ਲਈ ਥਾਂ-ਥਾਂ ਮੰਡੀਆਂ ਲੱਗਦੀਆਂ ਸਨ ।
4. ਖਣਿਜ ਪਦਾਰਥ – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਖਣਿਜ ਪਦਾਰਥਾਂ ਦੀ ਮਾਤਰਾ ਕਾਫ਼ੀ ਘੱਟ ਸੀ। ਮੰਡੀ ਦੇ ਪਹਾੜੀ ਇਲਾਕਿਆਂ ਵਿੱਚੋਂ ਤਾਂਬਾ ਮਿਲਦਾ ਸੀ । ਜੰਮੂ ਵਿੱਚ ਜਿਸਤ ਦੀਆਂ ਖਾਣਾਂ ਸਨ । ਖਿਉੜਾ, ਨੂਰਪੁਰ ਅਤੇ ਕਾਲਾ ਬਾਗ ਵਿਖੇ ਲੂਣ ਦੀਆਂ ਖਾਣਾਂ ਸਨ | ਪੰਜਾਬ ਦੇ ਦਰਿਆਵਾਂ ਦੀ ਰੇਤ ਛਾਣ ਕੇ ਥੋੜ੍ਹਾ ਬਹੁਤ ਸੋਨਾ ਵੀ ਪ੍ਰਾਪਤ ਕੀਤਾ ਜਾਂਦਾ ਸੀ ।
5. ਵਪਾਰ-ਮੁਗ਼ਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਵਪਾਰ ਦਾ ਕੰਮ ਖੱਤਰੀਆਂ, ਬਾਣੀਆਂ, ਮਹਾਜਨਾਂ, ਬੋਹਰਿਆਂ ਅਤੇ ਖੋਜਿਆਂ ਦੇ ਹੱਥਾਂ ਵਿੱਚ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ ਸੀ । ਦੂਸਰੇ ਪਾਸੇ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕੀਤਾ ਜਾਂਦਾ ਸੀ । ਇਹ ਵਪਾਰ ਥਲ ਅਤੇ ਜਲ ਦੋਹਾਂ ਮਾਰਗਾਂ ਦੁਆਰਾ ਹੁੰਦਾ ਸੀ ।
6. ਪ੍ਰਸਿੱਧ ਵਪਾਰਿਕ ਨਗਰ – ਪੰਜਾਬ ਦੇ ਸਭ ਤੋਂ ਪ੍ਰਸਿੱਧ ਵਪਾਰਿਕ ਨਗਰ ਲਾਹੌਰ ਅਤੇ ਮੁਲਤਾਨ ਸਨ । ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਬਜਵਾੜਾ, ਬਟਾਲਾ, ਪਾਨੀਪਤ, ਸੁਲਤਾਨਪੁਰ ਕਰਤਾਰਪੁਰ ਆਦਿ ਨਗਰ ਵੀ ਬਹੁਤ ਪ੍ਰਸਿੱਧ ਸਨ ।
7. ਕੀਮਤਾਂ – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਬਹੁਤ ਘੱਟ ਸਨ । ਅਕਬਰ ਦੇ ਸਮੇਂ ਇੱਕ ਮਣ ਕਣਕ ਦਾ ਮੁੱਲ 12 ਦਾਮ, ਇੱਕ ਮਣ ਚੌਲ ਦਾ ਮੁੱਲ 20 ਦਾਮ, ਇੱਕ ਮਣ ਛੋਲਿਆਂ ਦਾ ਮੁੱਲ 16 ਦਾਮ, ਇੱਕ ਮਣ ਦੁੱਧ ਦਾ ਮੁੱਲ 25 ਦਾਮ ਅਤੇ ਇੱਕ ਮਣ ਖੰਡ ਦਾ ਮੁੱਲ 6 ਆਮ ਸੀ । ਅਕਬਰ ਦੇ ਬਾਅਦ ਦੇ ਸਮੇਂ ਵੀ ਵਸਤਾਂ ਦਾ ਭਾਅ ਲਗਭਗ ਉਹੋ ਹੀ ਰਿਹਾ । ਕੀਮਤਾਂ ਘੱਟ ਹੋਣ ਕਾਰਨ ਗ਼ਰੀਬ ਲੋਕ ਵੀ ਆਪਣਾ ਗੁਜ਼ਾਰਾ ਠੀਕ ਤਰ੍ਹਾਂ ਕਰ ਲੈਂਦੇ ਸਨ ।
Exam Tips:
a) ਖੇਤੀਬਾੜੀ, ਉਦਯੋਗ, ਪਸ਼ੂ ਪਾਲਣ, ਖਣਿਜ, ਵਪਾਰ, ਵਪਾਰਿਕ ਨਗਰ ਅਤੇ ਕੀਮਤਾਂ ਇਹ ਸੱਤ ਸਿਰਲੇਖ ਯਾਦ ਰੱਖੋ।
b) ਜ਼ਬਤੀ ਪ੍ਰਣਾਲੀ ਅਧੀਨ ਭੂਮੀ ਦੀਆਂ ਚਾਰ ਕਿਸਮਾਂ ਦੇ ਨਾਂ ਜ਼ਰੂਰ ਲਿਖੋ।
Question 3: ਮੁਗ਼ਲਾਂ ਅਧੀਨ ਪੰਜਾਬ ਦੇ ਲੋਕਾਂ ਦੀਆਂ ਸਮਾਜਿਕ ਤੇ ਆਰਥਿਕ ਜੀਵਨ ਦੀਆਂ ਕੀ ਵਿਸ਼ੇਸ਼ਤਾਵਾਂ ਸਨ ?
Answer:
ਮੁਗ਼ਲਾਂ ਨੇ ਪੰਜਾਬ ਵਿੱਚ 1526 ਈ. ਤੋਂ 1752 ਈ. ਤਕ ਸ਼ਾਸਨ ਕੀਤਾ । ਮੁਗ਼ਲਕਾਲੀਨ ਪੰਜਾਬ ਦੀ ਸਮਾਜਿਕ ਹਾਲਤ ਕੋਈ ਖ਼ਾਸ ਚੰਗੀ ਨਹੀਂ ਸੀ । ਮੁਗ਼ਲਕਾਲੀਨ ਪੰਜਾਬ ਦਾ ਸਮਾਜ ਮੁੱਖ ਰੂਪ ਵਿੱਚ ਦੋ ਵਰਗਾਂ-ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਵੰਡਿਆ ਹੋਇਆ ਸੀ । ਸਿੱਖਾਂ ਨੂੰ ਹਾਲੇ ਹਿੰਦੂਆਂ ਦਾ ਹੀ ਹਿੱਸਾ ਸਮਝਿਆ ਜਾਂਦਾ ਸੀ । ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੇ ਸਮਾਜਿਕ ਜੀਵਨ ਦਾ ਵੇਰਵਾ ਇਸ ਤਰ੍ਹਾਂ ਹੈ-
1. ਮੁਸਲਮਾਨਾਂ ਦੀਆਂ ਤਿੰਨ ਸ਼੍ਰੇਣੀਆਂ – ਮੁਗ਼ਲਾਂ ਅਧੀਨ ਪੰਜਾਬ ਦਾ ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ-
(ੳ) ਉੱਚ ਸ਼੍ਰੇਣੀ – ਮੁਸਲਮਾਨਾਂ ਦੀ ਉੱਚ ਸ਼੍ਰੇਣੀ ਵਿੱਚ ਵੱਡੇ-ਵੱਡੇ ਮਨਸਬਦਾਰ, ਸੂਬੇਦਾਰ, ਜਾਗੀਰਦਾਰ ਅਤੇ ਰਈਸ ਲੋਕ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕ ਬੜੇ ਆਲੀਸ਼ਾਨ ਮਹੱਲਾਂ ਵਿੱਚ ਰਹਿੰਦੇ ਸਨ । ਉਹ ਬਹੁਮੁੱਲੀਆਂ ਪੁਸ਼ਾਕਾਂ ਪਹਿਨਦੇ ਸਨ । ਉਨ੍ਹਾਂ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਕਰ ਹੁੰਦੇ ਸਨ ।
(ਅ) ਮੱਧ ਸ਼੍ਰੇਣੀ – ਇਸ ਸ਼੍ਰੇਣੀ ਵਿੱਚ ਵਪਾਰੀ, ਕਿਸਾਨ, ਸੈਨਿਕ ਅਤੇ ਛੋਟੇ ਦਰਜੇ ਦੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਉੱਚ ਸ਼੍ਰੇਣੀ ਦੇ ਮੁਕਾਬਲੇ ਉਨ੍ਹਾਂ ਦਾ ਜੀਵਨ ਪੱਧਰ ਕੁਝ ਨੀਵੇਂ ਦਰਜੇ ਦਾ ਸੀ ਪਰ ਖ਼ੁਸ਼ਹਾਲ ਸੀ ।
(ੲ) ਨੀਵੀਂ ਸ਼੍ਰੇਣੀ – ਇਸ ਸ਼੍ਰੇਣੀ ਦੀ ਗਿਣਤੀ ਸਭ ਤੋਂ ਵਧੇਰੇ ਸੀ । ਇਸ ਵਿੱਚ ਲੁਹਾਰ, ਤਰਖਾਣ, ਜੁਲਾਹੇ, ਦਸਤਕਾਰ, ਛੋਟੇ-ਛੋਟੇ ਦੁਕਾਨਦਾਰ, ਘਰੇਲੂ ਨੌਕਰ, ਮਜ਼ਦੂਰ ਅਤੇ ਦਾਸ ਆਦਿ ਸ਼ਾਮਲ ਸਨ । ਇਨ੍ਹਾਂ ਦੀ ਹਾਲਤ ਕਿਸੇ ਤਰ੍ਹਾਂ ਵੀ ਚੰਗੀ ਨਹੀਂ ਸੀ । ਗ਼ਰੀਬ ਹੋਣ ਕਾਰਨ ਉਹ ਗੰਦੀਆਂ ਝੌਪੜੀਆਂ ਵਿੱਚ ਰਹਿੰਦੇ ਸਨ | ਉਹ ਫਟੇ-ਪੁਰਾਣੇ ਕੱਪੜੇ ਪਾਉਂਦੇ ਸਨ । ਗੁਲਾਮਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਨ੍ਹਾਂ ਨੂੰ ਬਾਜ਼ਾਰ ਵਿੱਚ ਖ਼ਰੀਦਿਆ ਜਾਂ ਵੇਚਿਆ ਜਾ ਸਕਦਾ ਸੀ । ਦਾਸ-ਦਾਸੀਆਂ ਦੀ ਹਾਲਤ ਬਹੁਤ ਮਾੜੀ ਸੀ ਅਤੇ ਉਹ ਆਪਣੇ ਮਾਲਕ ਦੇ ਹੱਥਾਂ ਵਿੱਚ ਖਿਡੌਣੇ ਵਾਂਗ ਸਨ ।
2. ਹਿੰਦੂਆਂ ਦੀ ਜਾਤੀ ਪ੍ਰਥਾ – ਪੰਜਾਬ ਦੀ ਵਸੋਂ ਦਾ ਮੁੱਖ ਭਾਗ ਹਿੰਦੂ ਸੀ । ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ । ਇੱਕ ਜਾਤੀ ਦੇ ਲੋਕ ਦੂਸਰੀ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਨੀਵੀਂ ਜਾਤੀ ਦੇ ਲੋਕਾਂ ਨੂੰ ਉੱਚ ਜਾਤੀ ਦੇ ਲੋਕਾਂ ਨਾਲ ਮੇਲ-ਜੋਲ ਕਰਨ, ਵੇਦ ਪੜ੍ਹਨ, ਮੰਦਰਾਂ ਵਿੱਚ ਜਾਣ, ਆਮ ਲੋਕਾਂ ਦੇ ਇਸਤੇਮਾਲ ਕੀਤੇ ਜਾਣ ਵਾਲੇ ਖੂਹਾਂ ਅਤੇ ਤਲਾਬਾਂ ਵਿੱਚੋਂ ਪਾਣੀ ਭਰਨ ਦੀ ਇਜਾਜ਼ਤ ਨਹੀਂ ਸੀ । ਜਾਤੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।
3. ਇਸਤਰੀਆਂ ਦੀ ਹਾਲਤ – ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਇਸਤਰੀ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਜਿਵੇਂ- ਲੜਕੀਆਂ ਦਾ ਕਤਲ, ਬਾਲ-ਵਿਆਹ, ਸਤੀ ਪ੍ਰਥਾ, ਵਿਧਵਾ ਵਿਆਹ ‘ਤੇ ਰੋਕ, ਬਹੁ-ਵਿਆਹ ਅਤੇ ਪਰਦਾ ਪ੍ਰਥਾ ਆਦਿ ਨੇ ਸਮਾਜ ਵਿੱਚ ਉਸ ਦੀ ਸਥਿਤੀ ਹੋਰ ਤਰਸਯੋਗ ਬਣਾ ਦਿੱਤੀ ਸੀ ।
4. ਖਾਣ-ਪੀਣ – ਮੁਸਲਮਾਨ ਮਾਸ, ਪੂੜੀਆਂ ਅਤੇ ਹਲਵਾ ਖਾਣ ਦੇ ਬੜੇ ਸ਼ੌਕੀਨ ਸਨ । ਉਹ ਮੱਖਣ, ਤਾਜ਼ੇ ਫਲਾਂ ਅਤੇ ਖ਼ੁਸ਼ਕ ਮੇਵਿਆਂ ਦੇ ਵੀ ਬੜੇ ਸ਼ੌਕੀਨ ਸਨ । ਹਿੰਦੂ ਜ਼ਿਆਦਾਤਰ ਸ਼ਾਕਾਹਾਰੀ ਹੁੰਦੇ ਸਨ । ਉਸ ਸਮੇਂ ਲੱਸੀ ਪੀਣ ਦਾ ਬਹੁਤ ਰਿਵਾਜ ਸੀ । ਗਰਮੀਆਂ ਵਿੱਚ ਠੰਢੇ ਸ਼ਰਬਤਾਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ ।
5. ਪੁਸ਼ਾਕ ਅਤੇ ਗਹਿਣੇ – ਮੁਗ਼ਲਕਾਲੀਨ ਪੰਜਾਬ ਦੇ ਲੋਕ ਸੂਤੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਉੱਚ ਵਰਗ ਦੇ ਪੁਰਸ਼ਾਂ ਦੀ ਪੁਸ਼ਾਕ ਖੁੱਲ੍ਹਾ ਕੁੜਤਾ, ਤੰਗ ਪਜਾਮਾ ਜਾਂ ਸਲਵਾਰ ਅਤੇ ਪਗੜੀ ਹੁੰਦੀ ਸੀ ।ਇਸਤਰੀਆਂ ਵਿੱਚ ਕਮੀਜ਼ ਅਤੇ ਸਲਵਾਰ ਪਾਉਣ ਦਾ ਰਿਵਾਜ ਆਮ ਸੀ । ਹਿੰਦੂ ਇਸਤਰੀਆਂ ਸਾੜੀਆਂ ਪਹਿਨਦੀਆਂ ਸਨ । ਉਹ ਆਪਣੇ ਸਿਰ ਉੱਤੇ ਇੱਕ ਚਾਦਰ ਜਾਂ ਦੁਪੱਟਾ ਲੈਂਦੀਆਂ ਸਨ । ਉਸ ਸਮੇਂ ਇਸਤਰੀਆਂ ਅਤੇ ਪੁਰਸ਼ ਦੋਵੇਂ ਗਹਿਣੇ ਪਾਉਣ ਦੇ ਬਹੁਤ ਸ਼ੌਕੀਨ ਸਨ । ਇਸਤਰੀਆਂ ਤਾਂ ਸਰੀਰ ਦੇ ਹਰੇਕ ਅੰਗ ਵਿੱਚ ਗਹਿਣੇ ਪਹਿਨਦੀਆਂ ਸਨ, ਜਿਵੇਂ ਕੰਨਾਂ ਵਿੱਚ ਕਾਂਟੇ, ਨੱਕ ਵਿੱਚ ਨੱਥ, ਬਾਂਹਾਂ ਵਿੱਚ ਵੰਗਾਂ, ਉਂਗਲਾਂ ਵਿੱਚ ਅੰਗੂਠੀਆਂ, ਪੈਰਾਂ ਵਿੱਚ ਪਾਜ਼ੇਬਾਂ ਅਤੇ ਗਲੇ ਵਿੱਚ ਹਾਰ ਆਦਿ ।
6. ਮਨੋਰੰਜਨ ਦੇ ਸਾਧਨ – ਮੁਗ਼ਲਕਾਲੀਨ ਪੰਜਾਬ ਦੇ ਲੋਕ ਕਈ ਢੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸਨ । ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰ ਕੇ, ਰੱਥਾਂ ਦੀ ਦੌੜ ਵਿੱਚ ਹਿੱਸਾ ਲੈ ਕੇ. ਕਬੂਤਰਬਾਜ਼ੀ ਕਰ ਕੇ, ਮੁਰਗਿਆਂ ਦੀ ਲੜਾਈ ਵੇਖ ਕੇ, ਸ਼ਤਰੰਜ ਖੇਡ ਕੇ, ਸੰਗੀਤ, ਕੁਸ਼ਤੀਆਂ ਅਤੇ ਤਾਸ਼ ਖੇਡ ਕੇ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਲੋਕ ਤਿਉਹਾਰਾਂ ਅਤੇ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ ।
7. ਸਿੱਖਿਆ – ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ । ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਸੀ ਲਈ ਜਾਂਦੀ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਜਲੰਧਰ, ਸੁਲਤਾਨਪੁਰ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।
ਮੁਗ਼ਲਕਾਲੀਨ ਪੰਜਾਬ ਦੇ ਲੋਕ ਆਰਥਿਕ ਤੌਰ ‘ਤੇ ਖੁਸ਼ਹਾਲ ਸਨ | ਵਸਤਾਂ ਦੀਆਂ ਕੀਮਤਾਂ ਸਸਤੀਆਂ ਸਨ । ਇਸ ਤਰ੍ਹਾਂ ਗ਼ਰੀਬ ਲੋਕਾਂ ਦਾ ਗੁਜ਼ਾਰਾ ਵੀ ਚੰਗਾ ਹੋ ਜਾਂਦਾ ਸੀ । ਖੇਤੀ, ਉਦਯੋਗ ਅਤੇ ਵਪਾਰ ਉੱਨਤ ਹਾਲਤ ਵਿੱਚ ਸਨ । ਲਾਹੌਰ ਅਤੇ ਮੁਲਤਾਨ ਵਪਾਰਿਕ ਪੱਖੋਂ ਸਭ ਤੋਂ ਪ੍ਰਸਿੱਧ ਨਗਰ ਸਨ । ਇਸ ਸਮੇਂ ਦੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-
1. ਖੇਤੀਬਾੜੀ – ਪੰਜਾਬ ਦੇ ਲਗਭਗ 80% ਲੋਕ ਖੇਤੀਬਾੜੀ ਦਾ ਧੰਦਾ ਕਰਦੇ ਸਨ । ਇਸ ਦਾ ਮੁੱਖ ਕਾਰਨ ਇਹ ਸੀ ਕਿ ਇੱਥੋਂ ਦੀ ਭੂਮੀ ਬਹੁਤ ਉਪਜਾਊ ਸੀ ਅਤੇ ਸਿੰਜਾਈ ਸਾਧਨਾਂ ਦੀ ਕੋਈ ਕਮੀ ਨਹੀਂ ਸੀ । ਪੰਜਾਬ ਵਿੱਚ ਜ਼ਬਤੀ ਪ੍ਰਣਾਲੀ ਲਾਗੂ ਸੀ । ਇਸ ਲਈ ਭੂਮੀ ਨੂੰ ਉਸ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਚਾਰ ਵਰਗਾਂ ਪੋਲਜ, ਪਰੌਤੀ, ਚੱਛਰ ਅਤੇ ਬੰਜਰ ਵਿੱਚ ਵੰਡਿਆ ਹੋਇਆ ਸੀ । ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ । ਸਰਕਾਰ ਦਾ ਵੱਧ ਤੋਂ ਵੱਧ ਲਗਾਨ 1/3 ਹਿੱਸਾ ਹੁੰਦਾ ਸੀ । ਸਰਕਾਰ ਕਿਸਾਨਾਂ ਦੀ ਸਹੂਲਤ ਅਨੁਸਾਰ ਆਪਣਾ ਲਗਾਨ ਜਿਣਸ ਜਾਂ ਨਕਦੀ ਦੇ ਰੂਪ ਵਿੱਚ ਇਕੱਠਾ ਕਰਦੀ ਸੀ । ਕਾਲ ਪੈਣ ਜਾਂ ਫ਼ਸਲਾਂ ਦੇ ਘੱਟ ਹੋਣ ਦੀ ਹਾਲਤ ਵਿੱਚ ਲਗਾਨ ਮੁਆਫ਼ ਜਾਂ ਘੱਟ ਕਰ ਦਿੱਤਾ ਜਾਂਦਾ ਸੀ | ਸਰਕਾਰੀ ਕਰਮਚਾਰੀਆਂ ਨੂੰ ਇਹ ਸਖ਼ਤ ਹੁਕਮ ਸੀ ਕਿ ਉਹ ਕਿਸਾਨਾਂ ਤੋਂ ਵਾਧੂ ਵਸੂਲੀ ਨਾ ਕਰਨ । ਸਿੱਟੇ ਵਜੋਂ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ | ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ, ਚੌਲ, ਗੰਨਾ, ਕਪਾਹ, ਮੱਕੀ, ਛੋਲੇ ਅਤੇ ਜੌਂ ਸਨ ।
2. ਉਦਯੋਗ – ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸੀ ਉਸ ਸਮੇਂ ਦੇ ਪ੍ਰਮੁੱਖ ਉਦਯੋਗਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ- ਸੂਤੀ ਕੱਪੜਾ ਉਦਯੋਗ – ਮੁਗ਼ਲ ਕਾਲ ਵਿੱਚ ਸੂਤੀ ਕੱਪੜਾ ਉਦਯੋਗ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਸੀ । ਲਾਹੌਰ, ਮੁਲਤਾਨ, ਗੁਜਰਾਤ, ਬਜਵਾੜਾ ਅਤੇ ਅੰਮ੍ਰਿਤਸਰ ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ | ਲਾਹੌਰ ਵਿੱਚ ਕਈ ਕਿਸਮਾਂ ਦਾ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਚਾਦਰਾਂ ਅਤੇ ਗਲੀਚੇ ਬਣਾਉਣ ਲਈ ਪ੍ਰਸਿੱਧ ਸੀ । ਸਮਾਣਾ ਵਿਖੇ ਬਹੁਤ ਹੀ ਉੱਤਮ ਕਿਸਮ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ ।
ਰੇਸ਼ਮੀ ਕੱਪੜਾ ਉਦਯੋਗ – ਮੁਗ਼ਲਾਂ ਦੇ ਸਮੇਂ ਰੇਸ਼ਮ ਉਦਯੋਗ ਪੰਜਾਬ ਦਾ ਦੂਸਰਾ ਪ੍ਰਮੁੱਖ ਉਦਯੋਗ ਸੀ । ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਸਨ | ਮੁਲਤਾਨ ਦੇ ਰੇਸ਼ਮੀ ਕੱਪੜੇ ਦੀ ਬਹੁਤ ਮੰਗ ਸੀ । ਲਾਹੌਰ ਵਿੱਚ ਗੁਲਬਦਨ ਅਤੇ ਦਰਿਆਈ ਨਾਂ ਦੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਂਦੇ ਸਨ ।
ਊਨੀ ਕੱਪੜਾ ਉਦਯੋਗ – ਪੰਜਾਬ ਵਿੱਚ ਊਨੀ ਕੱਪੜਾ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਕਸ਼ਮੀਰ ਅਤੇ ਅੰਮ੍ਰਿਤਸਰ ਸਨ । ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ । ਅੰਮ੍ਰਿਤਸਰ ਵਿੱਚ ਬੜੀ ਉੱਚ-ਕੋਟੀ ਦੇ ਕੰਬਲ ਅਤੇ ਲੋਈਆਂ ਤਿਆਰ ਕੀਤੀਆਂ ਜਾਂਦੀਆਂ ਸਨ ।
ਚਮੜਾ ਉਦਯੋਗ – ਮੁਗ਼ਲ ਕਾਲ ਵਿੱਚ ਪੰਜਾਬ ਦੇ ਚਮੜਾ ਉਦਯੋਗ ਦੀ ਗਿਣਤੀ ਪ੍ਰਸਿੱਧ ਉਦਯੋਗਾਂ ਵਿੱਚ ਕੀਤੀ ਜਾਂਦੀ ਸੀ । ਚਮੜੇ ਤੋਂ ਬਹੁਤ ਸਾਰੀਆਂ ਵਸਤਾਂ ਜਿਵੇਂ ਘੋੜਿਆਂ ਦੀਆਂ ਕਾਠੀਆਂ, ਚੱਪਲਾਂ, ਦਸਤਾਨੇ ਅਤੇ ਪਾਣੀ ਢੋਣ ਵਾਲੀਆਂ ਮਸ਼ਕਾਂ ਆਦਿ ਤਿਆਰ ਕੀਤੀਆਂ ਜਾਂਦੀਆਂ ਸਨ ।ਇਸ ਉਦਯੋਗ ਦੇ ਪ੍ਰਸਿੱਧ ਕੇਂਦਰ ਹੁਸ਼ਿਆਰਪੁਰ, ਪਿਸ਼ਾਵਰ ਅਤੇ ਮੁਲਤਾਨ ਸਨ ।
3. ਪਸ਼ੂ ਪਾਲਣ – ਪੰਜਾਬ ਵਿੱਚ ਪਸ਼ੂ ਪਾਲਣ ਵੀ ਇੱਕ ਮੁੱਖ ਕਿੱਤਾ ਸੀ । ਬੈਲ, ਝੋਟੇ ਅਤੇ ਊਠ ਖੇਤੀਬਾੜੀ ਲਈ ਵਰਤੇ ਜਾਂਦੇ ਸਨ । ਘੋੜੇ ਅਤੇ ਊਠ ਸਵਾਰੀ ਦੇ ਕੰਮ ਆਉਂਦੇ ਸਨ । ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਦੁੱਧ ਪ੍ਰਾਪਤ ਕਰਨ ਲਈ ਪਾਲੀਆਂ ਜਾਂਦੀਆਂ ਸਨ । ਭੇਡਾਂ ਤੋਂ ਉੱਨ ਵੀ ਪ੍ਰਾਪਤ ਕੀਤੀ ਜਾਂਦੀ ਸੀ । ਇਨ੍ਹਾਂ ਪਸ਼ੂਆਂ ਦੇ ਵਪਾਰ ਲਈ ਥਾਂ-ਥਾਂ ਮੰਡੀਆਂ ਲੱਗਦੀਆਂ ਸਨ ।
4. ਖਣਿਜ ਪਦਾਰਥ – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਖਣਿਜ ਪਦਾਰਥਾਂ ਦੀ ਮਾਤਰਾ ਕਾਫ਼ੀ ਘੱਟ ਸੀ। ਮੰਡੀ ਦੇ ਪਹਾੜੀ ਇਲਾਕਿਆਂ ਵਿੱਚੋਂ ਤਾਂਬਾ ਮਿਲਦਾ ਸੀ । ਜੰਮੂ ਵਿੱਚ ਜਿਸਤ ਦੀਆਂ ਖਾਣਾਂ ਸਨ । ਖਿਉੜਾ, ਨੂਰਪੁਰ ਅਤੇ ਕਾਲਾ ਬਾਗ ਵਿਖੇ ਲੂਣ ਦੀਆਂ ਖਾਣਾਂ ਸਨ | ਪੰਜਾਬ ਦੇ ਦਰਿਆਵਾਂ ਦੀ ਰੇਤ ਛਾਣ ਕੇ ਥੋੜ੍ਹਾ ਬਹੁਤ ਸੋਨਾ ਵੀ ਪ੍ਰਾਪਤ ਕੀਤਾ ਜਾਂਦਾ ਸੀ ।
5. ਵਪਾਰ-ਮੁਗ਼ਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਵਪਾਰ ਦਾ ਕੰਮ ਖੱਤਰੀਆਂ, ਬਾਣੀਆਂ, ਮਹਾਜਨਾਂ, ਬੋਹਰਿਆਂ ਅਤੇ ਖੋਜਿਆਂ ਦੇ ਹੱਥਾਂ ਵਿੱਚ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ ਸੀ । ਦੂਸਰੇ ਪਾਸੇ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕੀਤਾ ਜਾਂਦਾ ਸੀ । ਇਹ ਵਪਾਰ ਥਲ ਅਤੇ ਜਲ ਦੋਹਾਂ ਮਾਰਗਾਂ ਦੁਆਰਾ ਹੁੰਦਾ ਸੀ ।
6. ਪ੍ਰਸਿੱਧ ਵਪਾਰਿਕ ਨਗਰ – ਪੰਜਾਬ ਦੇ ਸਭ ਤੋਂ ਪ੍ਰਸਿੱਧ ਵਪਾਰਿਕ ਨਗਰ ਲਾਹੌਰ ਅਤੇ ਮੁਲਤਾਨ ਸਨ । ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਬਜਵਾੜਾ, ਬਟਾਲਾ, ਪਾਨੀਪਤ, ਸੁਲਤਾਨਪੁਰ ਕਰਤਾਰਪੁਰ ਆਦਿ ਨਗਰ ਵੀ ਬਹੁਤ ਪ੍ਰਸਿੱਧ ਸਨ ।
7. ਕੀਮਤਾਂ – ਮੁਗ਼ਲਾਂ ਦੇ ਸਮੇਂ ਪੰਜਾਬ ਵਿੱਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਬਹੁਤ ਘੱਟ ਸਨ । ਅਕਬਰ ਦੇ ਸਮੇਂ ਇੱਕ ਮਣ ਕਣਕ ਦਾ ਮੁੱਲ 12 ਦਾਮ, ਇੱਕ ਮਣ ਚੌਲ ਦਾ ਮੁੱਲ 20 ਦਾਮ, ਇੱਕ ਮਣ ਛੋਲਿਆਂ ਦਾ ਮੁੱਲ 16 ਦਾਮ, ਇੱਕ ਮਣ ਦੁੱਧ ਦਾ ਮੁੱਲ 25 ਦਾਮ ਅਤੇ ਇੱਕ ਮਣ ਖੰਡ ਦਾ ਮੁੱਲ 6 ਆਮ ਸੀ । ਅਕਬਰ ਦੇ ਬਾਅਦ ਦੇ ਸਮੇਂ ਵੀ ਵਸਤਾਂ ਦਾ ਭਾਅ ਲਗਭਗ ਉਹੋ ਹੀ ਰਿਹਾ । ਕੀਮਤਾਂ ਘੱਟ ਹੋਣ ਕਾਰਨ ਗ਼ਰੀਬ ਲੋਕ ਵੀ ਆਪਣਾ ਗੁਜ਼ਾਰਾ ਠੀਕ ਤਰ੍ਹਾਂ ਕਰ ਲੈਂਦੇ ਸਨ ।
Exam Tips:
a) ਪਹਿਲਾਂ ਸਮਾਜਿਕ ਅਤੇ ਫਿਰ ਆਰਥਿਕ ਪੱਖ ਲਿਖੋ ਅਤੇ ਦੋਵਾਂ ਦੇ ਸਿਰਲੇਖ ਸਾਫ਼ ਰੱਖੋ।
b) ਸਮਾਂ ਘੱਟ ਹੋਵੇ ਤਾਂ ਹਰੇਕ ਸਿਰਲੇਖ ਹੇਠ ਦੋ-ਤਿੰਨ ਵਾਕ ਹੀ ਲਿਖੋ।
Question 4: ਮੁਗ਼ਲ ਕਾਲ ਵਿੱਚ ਪੰਜਾਬ ਦੇ ਲੋਕਾਂ ਦੇ ਧਾਰਮਿਕ ਹਾਲਾਤ ‘ਤੇ ਆਲੋਚਨਾਤਮਕ ਨੋਟ ਲਿਖੋ ।
Answer:
ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਹਿੰਦੂ ਮਤ ਅਤੇ ਇਸਲਾਮ ਦੇ ਨਾਲ-ਨਾਲ ਸਿੱਖ ਮਤ ਵੀ ਪ੍ਰਚਲਿਤ ਹੋ ਚੁੱਕਿਆ ਸੀ । ਉਸ ਸਮੇਂ ਪੰਜਾਬ ਵਿੱਚ ਬੁੱਧ ਮਤ ਤਾਂ ਤਕਰੀਬਨ ਲੋਪ ਹੋ ਚੁੱਕਾ ਸੀ ਅਤੇ ਜੈਨ ਮਤ ਕੇਵਲ ਸ਼ਹਿਰਾਂ ਦੇ ਵਪਾਰੀ ਵਰਗ ਤਕ ਹੀ ਸੀਮਿਤ ਸੀ । ਇਸ ਦੌਰਾਨ ਪੰਜਾਬ ਵਿੱਚ ਈਸਾਈ ਮਤ ਦਾ ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ ਸੀ । ਇਸ ਕਾਲ ਦੇ ਲੋਕ ਅੰਧ-ਵਿਸ਼ਵਾਸਾਂ ਅਤੇ ਧਰਮ ਦੇ ਬਾਹਰੀ ਦਿਖਾਵਿਆਂ ‘ਤੇ ਵਧੇਰੇ ਜ਼ੋਰ ਦਿੰਦੇ ਸਨ । ਵਧੇਰੇ ਲੋਕ ਧਰਮ ਦੀ ਅਸਲੀਅਤ ਨੂੰ ਭੁੱਲ ਚੁੱਕੇ ਸਨ । ਪੰਜਾਬ ਵਿੱਚ ਸਿੱਖ ਗੁਰੂਆਂ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਾਰਗ ਦੱਸਣ ਦਾ ਮਹਾਨ ਉਪਰਾਲਾ ਕੀਤਾ ।
1. ਹਿੰਦੂ ਧਰਮ – ਹਿੰਦੂ ਧਰਮ ਦੀ ਗਣਨਾ ਭਾਰਤ ਦੇ ਸਭ ਤੋਂ ਪ੍ਰਾਚੀਨ ਧਰਮਾਂ ਵਿੱਚ ਕੀਤੀ ਜਾਂਦੀ ਹੈ । ਇਸ ਧਰਮ ਦੇ ਪੈਰੋਕਾਰ ਰਾਮ, ਵਿਸ਼ਣੂ, ਕ੍ਰਿਸ਼ਨ, ਸ਼ਿਵ, ਹਨੂੰਮਾਨ, ਦੁਰਗਾ-ਕਾਲੀ ਅਤੇ ਲਕਸ਼ਮੀ ਆਦਿ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ । ਇਨ੍ਹਾਂ ਦੇਵੀ-ਦੇਵਤਿਆਂ ਦੀ ਯਾਦ ਵਿੱਚ ਅਤਿ ਸੁੰਦਰ ਮੰਦਰਾਂ ਦੀ ਉਸਾਰੀ ਕੀਤੀ ਜਾਂਦੀ ਸੀ । ਇਨ੍ਹਾਂ ਵਿੱਚ ਦਿਲ-ਖਿੱਚਵੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਸਨ । ਹਿੰਦੂ ਧਰਮ ਦੇ ਸਾਰੇ ਰੀਤੀਰਿਵਾਜਾਂ ਵਿੱਚ ਬ੍ਰਾਹਮਣਾਂ ਦਾ ਸ਼ਾਮਲ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ । ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਵਿੱਚ ਵੇਦਾਂ, ਰਾਮਾਇਣ ਅਤੇ ਗੀਤਾ ਆਦਿ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਸੀ । ਹਿੰਦੂ ਬ੍ਰਾਹਮਣ ਅਤੇ ਗਾਂ ਦਾ ਵਿਸ਼ੇਸ਼ ਸਤਿਕਾਰ ਕਰਦੇ ਸਨ । ਮੁਗ਼ਲ ਬਾਦਸ਼ਾਹ ਅਕਬਰ ਨੇ ਆਪਣੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਸਦਕਾ ਧਾਰਮਿਕ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਸੀ । ਉਸ ਨੇ ਹਿੰਦੂਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ‘ਤੇ ਲੱਗੇ ਤੀਰਥ ਯਾਤਰਾ ਕਰ ਅਤੇ ਜਜ਼ੀਆ ਕਰ ਨੂੰ ਹਟਾ ਦਿੱਤਾ ਸੀ । ਔਰੰਗਜ਼ੇਬ ਇੱਕ ਕੱਟੜ ਸੁੰਨੀ ਬਾਦਸ਼ਾਹ ਸੀ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ । ਉਨ੍ਹਾਂ ਦੇ ਮੰਦਰਾਂ ਅਤੇ ਮੂਰਤੀਆਂ ਨੂੰ ਤੋੜ ਦਿੱਤਾ ਗਿਆ । ਉਨ੍ਹਾਂ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ । ਸਿੱਟੇ ਵਜੋਂ ਹਿੰਦੂ ਮੁਗ਼ਲ ਰਾਜ ਦੇ ਕੱਟੜ ਦੁਸ਼ਮਣ ਬਣ ਗਏ ।
2. ਇਸਲਾਮ – ਭਾਰਤ ਵਿੱਚ ਇਸਲਾਮ ਦਾ ਸਭ ਤੋਂ ਵਧੇਰੇ ਪ੍ਰਸਾਰ ਪੰਜਾਬ ਵਿੱਚ ਹੋਇਆ ਸੀ । ਇਸ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਮੁਸਲਿਮ ਹਮਲਾਵਰ ਭਾਰਤ ਵਿੱਚ ਸਭ ਤੋਂ ਪਹਿਲਾਂ ਪੰਜਾਬ ਵਿੱਚ ਸਥਾਈ ਰੂਪ ਵਿੱਚ ਵਸੇ ਸਨ । ਇਸ ਧਰਮ ਦੇ ਪੈਰੋਕਾਰ ਇੱਕ ਅੱਲਾਹ ਵਿੱਚ ਵਿਸ਼ਵਾਸ ਰੱਖਦੇ ਸਨ । ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲਾਹ ਦਾ ਪੈਗੰਬਰ ਸਮਝਦੇ ਸਨ । ਉਹ ਦਿਨ ਵਿੱਚ ਪੰਜ ਵਾਰ ਨਮਾਜ਼ ਪੜ੍ਹਦੇ ਸਨ । ਉਹ ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਦੇ ਸਨ । ਉਹ ਹੱਜ ਯਾਤਰਾ ਕਰਨੀ ਜ਼ਰੂਰੀ ਸਮਝਦੇ ਸਨ । ਉਹ ਜ਼ਕਾਤ ਦਾਨ ਦਿੰਦੇ ਸਨ । ਉਹ ਮੂਰਤੀ ਪੂਜਾ ਦੇ ਵਿਰੁੱਧ ਸਨ । ਦਿੱਲੀ ਦੇ ਸੁਲਤਾਨ ਅਤੇ ਮੁਗ਼ਲ ਬਾਦਸ਼ਾਹ ਮੁਸਲਮਾਨ ਸਨ ਇਸ ਲਈ ਉਨ੍ਹਾਂ ਦੇ ਸ਼ਾਸਨ ਕਾਲ ਵਿੱਚ ਇਸਲਾਮ ਦਾ ਤੇਜ਼ੀ ਨਾਲ ਪ੍ਰਸਾਰ ਹੋਣ ਲੱਗਾ ! ਮੁਸਲਮਾਨਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ ਇਸ ਲਈ ਪੰਜਾਬ ਦੀਆਂ ਨੀਵੀਆਂ ਜਾਤੀਆਂ ਦੇ ਬਹੁਤ ਸਾਰੇ ਲੋਕ ਇਸਲਾਮ ਵਿੱਚ ਸ਼ਾਮਲ ਹੋ ਗਏ । ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਤਲਵਾਰ ਦੀ ਨੋਕ ‘ਤੇ ਬਹੁਤ ਸਾਰੇ ਲੋਕਾਂ ਨੂੰ ਜਬਰਨ ਇਸਲਾਮ ਵਿੱਚ ਸ਼ਾਮਲ ਕੀਤਾ ।
3. ਸੂਫ਼ੀ ਮਤ – ਸੂਫ਼ੀ ਮਤ ਇਸਲਾਮ ਦੀ ਹੀ ਇੱਕ ਸੰਪਰਦਾ ਸੀ । ਇਸ ਧਰਮ ਦੇ ਲੋਕ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਮੁੱਖ ਸੰਦੇਸ਼ ਆਪਸੀ ਭਾਈਚਾਰਾ ਅਤੇ ਲੋਕਾਂ ਦੀ ਸੇਵਾ ਕਰਨਾ ਸੀ । ਉਹ ਸੰਗੀਤ ਵਿੱਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਨੇ ਕੱਵਾਲੀ ਗਾਉਣ ਦੀ ਪ੍ਰਥਾ ਪ੍ਰਚਲਿਤ ਕੀਤੀ | ਸੂਫ਼ੀ ਸੰਤਾਂ ਨੇ ਸਮਾਜ ਵਿੱਚ ਪ੍ਰਚਲਿਤ ਸਮਾਜਿਕ-ਧਾਰਮਿਕ ਬੁਰਾਈਆਂ ਵਿਰੁੱਧ ਆਵਾਜ਼ ਉਠਾਈ । ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਚਿਸ਼ਤੀ, ਸੁਹਰਾਵਰਦੀ, ਕਾਦਰੀ ਅਤੇ ਨਕਸ਼ਬੰਦੀ ਨਾਂ ਦੇ ਸੂਫ਼ੀ ਸਿਲਸਿਲੇ ਪ੍ਰਸਿੱਧ ਸਨ | ਸੂਫ਼ੀ ਸਾਰੀਆਂ ਜਾਤੀਆਂ ਦੇ ਲੋਕਾਂ ਨਾਲ ਪਿਆਰ ਕਰਦੇ ਸਨ ਇਸ ਲਈ ਬਹੁਤ ਸਾਰੇ ਲੋਕ ਸੂਫ਼ੀ ਮਤ ਵਿੱਚ ਸ਼ਾਮਲ ਹੋਏ । ਸੂਫ਼ੀ ਸਿਲਸਿਲਿਆਂ ਵਿੱਚ ਕੇਵਲ ਨਕਸ਼ਬੰਦੀ ਸਿਲਸਿਲਾ ਕੱਟੜ ਖ਼ਿਆਲਾਂ ਦਾ ਸੀ । ਨਕਸ਼ਬੰਦੀਆਂ ਨੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਵਾਉਣ ਲਈ ਮੁਗ਼ਲ ਬਾਦਸ਼ਾਹਾਂ ਨੂੰ ਭੜਕਾਇਆ ਸੀ ।
4. ਸਿੱਖ ਧਰਮ – ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ । ਇਸ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ 15ਵੀਂ ਸਦੀ ਵਿੱਚ ਕੀਤੀ ਸੀ । ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਦਾ ਖੰਡਨ ਕੀਤਾ । ਉਨ੍ਹਾਂ ਨੇ ਇੱਕ ਪਰਮਾਤਮਾ ਦੀ ਪੂਜਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ । ਉਨ੍ਹਾਂ ਨੇ ਸੰਗਤ ਅਤੇ ਪੰਗਤ ਸੰਸਥਾਵਾਂ ਦੀ ਨੀਂਹ ਰੱਖੀ । ਉਨ੍ਹਾਂ ਦੇ ਧਰਮ ਦੇ ਦਰਵਾਜ਼ੇ ਹਰ ਜਾਤੀ ਅਤੇ ਵਰਗ ਦੇ ਲੋਕਾਂ ਲਈ ਖੋਲ੍ਹੇ ਸਨ । ਉਨ੍ਹਾਂ ਨੇ ਅੰਧਕਾਰ ਵਿੱਚ ਭਟਕ ਰਹੀ ਮਨੁੱਖਤਾ ਨੂੰ ਗਿਆਨ ਦਾ ਨਵਾਂ ਮਾਰਗ ਵਿਖਾਇਆ । ਗੁਰੂ ਜੀ ਦੇ ਸੰਦੇਸ਼ ਨੂੰ ਉਨ੍ਹਾਂ ਦੇ ਨੌਂ ਉੱਤਰਾਧਿਕਾਰੀਆਂ ਨੇ ਜਾਰੀ ਰੱਖਿਆ । ਮੁਗ਼ਲ ਬਾਦਸ਼ਾਹ ਅਕਬਰ ਦੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਕਾਰਨ ਪੰਜਾਬ ਵਿੱਚ ਸਿੱਖ ਧਰਮ ਨੂੰ ਪ੍ਰਫੁੱਲਿਤ ਹੋਣ ਦਾ ਸੁਨਹਿਰੀ ਮੌਕਾ ਮਿਲਿਆ । ਬਾਦਸ਼ਾਹ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਓ ਆ ਗਿਆ । 1606 ਈ. ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਅਤੇ 1675 ਈ. ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਾਰਨ ਪੰਜਾਬ ਦੇ ਸਿੱਖ ਭੜਕ ਉੱਠੇ । ਮੁਗ਼ਲ ਅੱਤਿਆਚਾਰਾਂ ਨੂੰ ਕਰਾਰਾ ਜਵਾਬ ਦੇਣ ਦੇ ਲਈ 1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਦੀ ਸਿਰਜਨਾ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ ।
5. ਹੋਰ ਧਰਮ – ਉੱਪਰ ਲਿਖੇ ਧਰਮਾਂ ਤੋਂ ਇਲਾਵਾ ਮੁਗ਼ਲ ਕਾਲ ਦੇ ਪੰਜਾਬ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਵੀ ਪ੍ਰਚਲਿਤ ਸਨ | ਇਨ੍ਹਾਂ ਧਰਮਾਂ ਦੇ ਪੈਰੋਕਾਰਾਂ ਦੀ ਗਿਣਤੀ ਬਹੁਤ ਘੱਟ ਸੀ । ਮੁਗ਼ਲ ਬਾਦਸ਼ਾਹ ਅਕਬਰ ਦੇ ਸ਼ਾਸਨ ਕਾਲ ਵਿੱਚ ਪੰਜਾਬ ਵਿੱਚ ਈਸਾਈ ਮਤ ਦਾ ਵੀ ਪ੍ਰਚਾਰ ਹੋਣ ਲੱਗ ਪਿਆ ਸੀ । ਅਕਬਰ ਨੇ ਈਸਾਈਆਂ ਨੂੰ ਲਾਹੌਰ ਵਿੱਚ ਆਪਣਾ ਗਿਰਜਾਘਰ ਬਣਾਉਣ ਦੀ ਇਜਾਜ਼ਤ ਦਿੱਤੀ ਸੀ । ਇਸ ਧਰਮ ਨੂੰ ਪੰਜਾਬ ਵਿੱਚ ਕੋਈ ਖ਼ਾਸ ਹੁੰਗਾਰਾ ਨਹੀਂ ਮਿਲਿਆ ।
Exam Tips:
a) ਹਿੰਦੂ ਧਰਮ, ਇਸਲਾਮ, ਸੂਫ਼ੀ ਮਤ, ਸਿੱਖ ਧਰਮ ਅਤੇ ਹੋਰ ਧਰਮ ਇਹ ਪੰਜ ਸਿਰਲੇਖ ਬਣਾਓ।
b) ਅਕਬਰ ਦੀ ਸਹਿਣਸ਼ੀਲਤਾ ਅਤੇ ਔਰੰਗਜ਼ੇਬ ਦੀ ਕੱਟੜਤਾ ਦਾ ਫ਼ਰਕ ਦੱਸੋ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
Question 1: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਸਥਿਤੀ ਕਿਹੋ ਜਿਹੀ ਸੀ ? ਵਰਣਨ ਕਰੋ ।
Answer:
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਸਥਿਤੀ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਸਹੂਲਤਾਂ ਪ੍ਰਾਪਤ ਸਨ । ਮੁਸਲਮਾਨ ਤਿੰਨ ਸ਼੍ਰੇਣੀਆਂ ਵਿੱਚ ਵੰਡੇ ਹੋਏ ਸਨ । ਉੱਚ ਸ਼੍ਰੇਣੀ ਦੇ ਲੋਕ ਬਹੁਤ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਉਨ੍ਹਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਸੁਰਾ ਅਤੇ ਸੁੰਦਰੀ ਸਨ । ਮੱਧ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਪੱਧਰ ਉੱਚ ਸ਼੍ਰੇਣੀ ਦੇ ਮੁਕਾਬਲੇ ਕੁਝ ਨੀਵਾਂ ਸੀ ਪਰ ਖੁਸ਼ਹਾਲ ਸੀ । ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਬੜੀ ਤਰਸਯੋਗ ਸੀ । ਉਨ੍ਹਾਂ ਦਾ ਜੀਵਨ ਨਿਰਬਾਹ ਕਰਨਾ ਬੜਾ ਔਖਾ ਸੀ ।
Exam Tips:
a) ਉੱਤਰ ਵਿੱਚ ਤਿੰਨ ਸ਼੍ਰੇਣੀਆਂ ਦਾ ਨਾਂ ਲਓ ਅਤੇ ਹਰੇਕ ਦੀ ਇੱਕ ਵਿਸ਼ੇਸ਼ਤਾ ਦੱਸੋ।
Question 2: ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਕਿਹੋ ਜਿਹੀ ਸੀ ?
Answer:
ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਹਿੰਦੂਆਂ ਦੀ ਸਥਿਤੀ ਬਹੁਤ ਮਾੜੀ ਸੀ । ਭਾਵੇਂ ਹਿੰਦੂ ਜ਼ਿਆਦਾ ਗਿਣਤੀ ਵਿੱਚ ਸਨ ਫਿਰ ਵੀ ਉਨ੍ਹਾਂ ਨੂੰ ਉੱਚ ਅਹੁਦਿਆਂ ਤੋਂ ਵਾਂਝਾ ਰੱਖਿਆ ਗਿਆ ਸੀ । ਉਨ੍ਹਾਂ ਨੂੰ ਕਾਫ਼ਰ ਕਹਿ ਕੇ ਅਪਮਾਨਿਤ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ । ਹਿੰਦੂ ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਜਾਤੀ ਸੰਬੰਧੀ ਨਿਯਮ ਬਹੁਤ ਜ਼ਿਆਦਾ ਕਠੋਰ ਸਨ । ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ । ਇਨ੍ਹਾਂ ਤੋਂ ਇਲਾਵਾ ਉਨ੍ਹਾਂ ‘ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ।
Exam Tips:
a) ਹਿੰਦੂਆਂ ਦੀ ਮਾੜੀ ਹਾਲਤ ਦੇ ਤਿੰਨ ਕਾਰਨ ਸੰਖੇਪ ਵਿੱਚ ਲਿਖੋ।
Question 3: ਮੁਗ਼ਲਕਾਲੀਨ ਪੰਜਾਬ ਵਿੱਚ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ ?
Answer:
ਮੁਗ਼ਲਕਾਲੀਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਚੰਗੀ ਨਹੀਂ ਸੀ । ਉਸ ਸਮੇਂ ਲੜਕੀਆਂ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਕਰ ਦਿੱਤਾ ਜਾਂਦਾ ਸੀ । ਲੜਕੀਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ । ਸਮਾਜ ਵਿੱਚ ਸਤੀ ਪ੍ਰਥਾ ਵੀ ਪ੍ਰਚਲਿਤ ਸੀ । ਵਿਧਵਾ ਦਾ ਜੀਵਨ ਬੜਾ ਕਠੋਰ ਹੁੰਦਾ ਸੀ । ਮੁਸਲਿਮ ਅਤੇ ਹਿੰਦੂ ਇਸਤਰੀਆਂ ਵਿੱਚ ਪਰਦੇ ਦਾ ਬੜਾ ਰਿਵਾਜ ਸੀ ।
Exam Tips:
a) ਛੋਟੀ ਉਮਰ ਵਿੱਚ ਵਿਆਹ, ਸਤੀ ਪ੍ਰਥਾ, ਵਿਧਵਾ ਜੀਵਨ ਅਤੇ ਪਰਦਾ ਪ੍ਰਥਾ ਦਾ ਜ਼ਿਕਰ ਕਰੋ।
Question 4: ਮੁਗ਼ਲਕਾਲੀਨ ਪੰਜਾਬ ਵਿੱਚ ਲੋਕਾਂ ਦੇ ਮਨੋਰੰਜਨ ਦੇ ਕੀ ਮੁੱਖ ਸਾਧਨ ਸਨ ?
Answer:
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦੇ ਕਈ ਸਾਧਨ ਸਨ । ਉੱਚ ਸ਼੍ਰੇਣੀ ਦੇ ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰਕੇ, ਚੌਗਾਨ ਖੇਡ ਕੇ, ਕਬੂਤਰਬਾਜ਼ੀ ਕਰਕੇ, ਹਾਥੀਆਂ ਅਤੇ ਮੁਰਗਿਆਂ ਦੀ ਲੜਾਈ ਦੇਖ ਕੇ, ਸ਼ਤਰੰਜ ਤੇ ਚੌਪੜ ਖੇਡ ਕੇ ਅਤੇ ਮਹਿਫ਼ਲਾਂ ਵਿੱਚ ਹਿੱਸਾ ਲੈ ਕੇ ਕਰਦੇ ਸਨ | ਆਮ ਲੋਕੀਂ ਆਪਣਾ ਮਨੋਰੰਜਨ ਸੰਗੀਤ, ਨਾਚ, ਕੁਸ਼ਤੀਆਂ ਕਰ ਕੇ, ਦੌੜਾਂ ਵਿੱਚ ਹਿੱਸਾ ਲੈ ਕੇ ਅਤੇ ਮਦਾਰੀਆਂ ਦੇ ਤਮਾਸ਼ੇ ਵੇਖ ਕੇ ਕਰਦੇ ਸਨ । ਲੋਕ ਤਿਉਹਾਰ ਅਤੇ ਮੇਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ । ਹਿੰਦੂਆਂ ਦੇ ਪ੍ਰਮੁੱਖ ਤਿਉਹਾਰ ਦੀਵਾਲੀ, ਦੁਸਹਿਰਾ, ਲੋਹੜੀ, ਹੋਲੀ, ਸ਼ਿਵਰਾਤਰੀ ਤੇ ਰਾਮਨੌਮੀ ਆਦਿ ਸਨ । ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ, ਸ਼ਬ-ਏ-ਬਾਰਾਤ ਅਤੇ ਨੌਰੋਜ ਸਨ ।
Exam Tips:
a) ਉੱਚ ਸ਼੍ਰੇਣੀ ਅਤੇ ਆਮ ਲੋਕਾਂ ਦੇ ਮਨੋਰੰਜਨ ਦੇ ਸਾਧਨ ਦੋ ਵਰਗਾਂ ਵਿੱਚ ਵੰਡ ਕੇ ਲਿਖੋ।
Question 5: ਮੁਗ਼ਲਾਂ ਦੇ ਅਧੀਨ ਪੰਜਾਬ ਵਿੱਚ ਸਿੱਖਿਆ ਦਾ ਕੀ ਪ੍ਰਬੰਧ ਸੀ ?
Answer:
ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ । ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ । ਇਹ ਸਿੱਖਿਆ ਕੇਂਦਰ ਲੋਕਾਂ ਦੁਆਰਾ ਦਿੱਤੇ ਗਏ ਦਾਨ ‘ਤੇ ਚਲਦੇ ਸਨ । ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗੁਰੂ ਨੂੰ ਕੁਝ ਦੱਖਣਾ ਦਿੰਦੇ ਸਨ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ, ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ । ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।
Exam Tips:
a) ਮੰਦਰਾਂ, ਮਸਜਿਦਾਂ ਅਤੇ ਮਦਰੱਸਿਆਂ ਦਾ ਨਾਂ ਜ਼ਰੂਰ ਲਓ।
Question 6: ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਸਮਾਜਿਕ ਹਾਲਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
Answer:
ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੀ ਹਾਲਤ ਬਹੁਤ ਚੰਗੀ ਸੀ । ਸ਼ਾਸਕ ਵਰਗ ਨਾਲ ਸੰਬੰਧਿਤ ਹੋਣ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ । ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ-ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ਵਿੱਚ ਵੰਡਿਆ ਹੋਇਆ ਸੀ । ਉੱਚ ਸ਼੍ਰੇਣੀ ਦੇ ਲੋਕ ਬੜੇ ਐਸ਼ੋ-ਆਰਾਮ ਅਤੇ ਸ਼ਾਨੋ-ਸ਼ੌਕਤ ਦਾ ਜੀਵਨ ਬਤੀਤ ਕਰਦੇ ਸਨ । ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਬਹੁਤ ਮਾੜੀ ਸੀ । ਹਿੰਦੂ, ਜੋ ਕਿ ਸਮਾਜ ਦੀ ਬਹੁਗਿਣਤੀ ਨਾਲ ਸੰਬੰਧਿਤ ਸਨ, ਦੀ ਹਾਲਤ ਚੰਗੀ ਨਹੀਂ ਸੀ । ਉਨ੍ਹਾਂ ਨੂੰ ਬਹੁਤ ਸਾਰੇ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ ਸੀ ।
Exam Tips:
a) ਸਮਾਜਿਕ ਹਾਲਤ ਦੇ ਉੱਤਰ ਵਿੱਚ ਮੁਸਲਮਾਨਾਂ ਦੀਆਂ ਸਹੂਲਤਾਂ ਅਤੇ ਹਿੰਦੂਆਂ ਦੀ ਮਾੜੀ ਹਾਲਤ ਦਾ ਫ਼ਰਕ ਦੱਸੋ।
Question 7: ਮੁਗ਼ਲਕਾਲੀਨ ਪੰਜਾਬ ਵਿੱਚ ਖੇਤੀ ਦੀ ਕੀ ਦਸ਼ਾ ਸੀ ?
Answer:
ਪੰਜਾਬ ਦੀ ਧਰਤੀ ਬਹੁਤ ਉਪਜਾਊ ਸੀ । ਇਸ ਕਾਰਨ 80% ਪੰਜਾਬੀ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ. ਸਨ | ਮੁਗ਼ਲ ਸਰਕਾਰ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ । ਨਵੀਂ ਜ਼ਮੀਨ ਨੂੰ ਵਾਹੀ ਅਧੀਨ ਲਿਆਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ । ਲਗਾਨ ਭੂਮੀ ਦੀ ਉਪਜਾਊ ਸ਼ਕਤੀ ਅਤੇ ਸਿੰਜਾਈ ਸਹੂਲਤਾਂ ਅਨੁਸਾਰ ਨਿਸਚਿਤ ਕੀਤਾ ਹੋਇਆ ਸੀ । ਕਾਲ ਦੇ ਦਿਨਾਂ ਵਿੱਚ ਲਗਾਨ ਮੁਆਫ਼ ਕਰ ਦਿੱਤਾ ਜਾਂਦਾ ਸੀ । ਇਨ੍ਹਾਂ ਸਾਰੇ ਯਤਨਾਂ ਸਦਕਾ ਮੁਗ਼ਲਕਾਲੀਨ ਪੰਜਾਬ ਵਿੱਚ ਫ਼ਸਲਾਂ ਦੀ ਭਰਪੂਰ ਪੈਦਾਵਾਰ ਪ੍ਰਾਪਤ ਕੀਤੀ ਜਾਂਦੀ ਸੀ ।
Exam Tips:
a) ਖੇਤੀ ਦੇ ਉੱਤਰ ਵਿੱਚ 80% ਲੋਕਾਂ ਦਾ ਇਸ ਧੰਦੇ ਨਾਲ ਜੁੜੇ ਹੋਣਾ ਜ਼ਰੂਰ ਲਿਖੋ।
Question 8: ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਕੱਪੜਾ ਉਦਯੋਗ ਸੰਬੰਧੀ ਸੰਖੇਪ ਜਾਣਕਾਰੀ ਦਿਓ ।
Answer:
ਮੁਗ਼ਲਕਾਲੀਨ ਪੰਜਾਬ ਵਿੱਚ ਪ੍ਰਚਲਿਤ ਉਦਯੋਗਾਂ ਵਿੱਚੋਂ ਕੱਪੜਾ ਉਦਯੋਗ ਸਭ ਤੋਂ ਵੱਧ ਪ੍ਰਸਿੱਧ ਸੀ । ਅੰਮ੍ਰਿਤਸਰ, ਲਾਹੌਰ, ਮੁਲਤਾਨ ਅਤੇ ਗੁਜਰਾਤ ਵਿੱਚ ਵਧੀਆ ਕਿਸਮ ਦਾ ਸੂਤੀ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ ਵਧੀਆ ਦਰੀਆਂ, ਮੇਜ਼ਪੋਸ਼ਾਂ ਅਤੇ ਚਾਦਰਾਂ ਲਈ ਪ੍ਰਸਿੱਧ ਸੀ । ਪਿਸ਼ਾਵਰ ਵਿੱਚ ਸੁੰਦਰ ਲੂੰਗੀਆਂ ਤਿਆਰ ਕੀਤੀਆਂ ਜਾਂਦੀਆਂ ਸਨ | ਮੁਲਤਾਨ, ਲਾਹੌਰ ਅਤੇ ਅੰਮ੍ਰਿਤਸਰ ਵਿੱਚ ਪਜਾਮੇ ਅਤੇ ਸਲਵਾਰਾਂ ਤਿਆਰ ਕੀਤੀਆਂ ਜਾਂਦੀਆਂ ਸਨ । ਗੁਜਰਾਤ ਵਿੱਚ ਸ਼ਿਫ਼ੋਨ ਨਾਂ ਦਾ ਕੱਪੜਾ ਤਿਆਰ ਕੀਤਾ ਜਾਂਦਾ ਸੀ । ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਰੇਸ਼ਮੀ ਕੱਪੜਾ ਉਦਯੋਗ ਦੇ ਪ੍ਰਸਿੱਧ ਕੇਂਦਰ ਸਨ । ਇੱਥੋਂ ਦੇ ਕੰਬਲ ਅਤੇ ਲੋਈਆਂ ਬਹੁਤ ਪ੍ਰਸਿੱਧ ਸਨ ।
Exam Tips:
a) ਸੂਤੀ ਕੱਪੜੇ ਦੇ ਕੇਂਦਰ (ਅੰਮ੍ਰਿਤਸਰ, ਲਾਹੌਰ, ਮੁਲਤਾਨ, ਗੁਜਰਾਤ) ਯਾਦ ਰੱਖੋ।
Question 9: ਮੁਗ਼ਲਕਾਲੀਨ ਪੰਜਾਬ ਦੇ ਵਣਜ ਤੇ ਵਪਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ ?
Answer:
ਮੁਗ਼ਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ । ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ । ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸ਼ਾਲਾਂ, ਕੰਬਲ, ਅਨਾਜ, ਖੰਡ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ ਸੀ । ਇਨ੍ਹਾਂ ਦੇ ਬਦਲੇ ਪੰਜਾਬ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ, ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕਰਦਾ ਸੀ ।
Exam Tips:
a) ਨਿਰਯਾਤ ਅਤੇ ਆਯਾਤ ਦੇ ਫ਼ਰਕ ਨੂੰ ਸਾਫ਼ ਲਿਖੋ।
Question 10: ਮੁਗ਼ਲਾਂ ਦੇ ਅਧੀਨ ਪੰਜਾਬ ਦੀ ਆਰਥਿਕ ਹਾਲਤ ਦਾ ਸੰਖੇਪ ਵਰਣਨ ਕਰੋ ।
Answer:
ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਸੀ । ਉਸ ਸਮੇਂ ਖੇਤੀਬਾੜੀ 80% ਲੋਕਾਂ ਦਾ ਮੁੱਖ ਧੰਦਾ ਸੀ । ਧਰਤੀ ਦੇ ਉਪਜਾਊ ਹੋਣ ਅਤੇ ਸਰਕਾਰ ਦੁਆਰਾ ਪੂਰਨ ਸਹਾਇਤਾ ਪ੍ਰਦਾਨ ਕੀਤੇ ਜਾਣ ਕਾਰਨ ਖੇਤੀ ਕਾਫ਼ੀ ਉੱਨਤ ਸੀ । ਪੰਜਾਬ ਦੇ ਲੋਕਾਂ ਦਾ ਦੂਜਾ ਮੁੱਖ ਧੰਦਾ ਉਦਯੋਗ ਸਨ । ਕੱਪੜਾ ਉਦਯੋਗ ਉਸ ਸਮੇਂ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਸੀ । ਪੰਜਾਬ ਦੇ ਕੁਝ ਲੋਕ ਪਸ਼ੂ ਪਾਲਣ ਦਾ ਧੰਦਾ ਕਰਦੇ ਸਨ । ਕੁਝ ਲੋਕ ਖਾਣਾਂ ਵਿੱਚ ਕੰਮ ਕਰਦੇ ਸਨ । ਉਸ ਸਮੇਂ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ ।
Exam Tips:
a) ਆਰਥਿਕ ਹਾਲਤ ਵਿੱਚ ਖੇਤੀ, ਉਦਯੋਗ ਅਤੇ ਵਪਾਰ ਤਿੰਨੋਂ ਦਾ ਇੱਕ-ਇੱਕ ਵਾਕ ਲਿਖੋ।
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ
Question 1: ਮੁਗ਼ਲ ਕਾਲ ਵਿੱਚ ਪੰਜਾਬੀ ਸਮਾਜ ਕਿਨ੍ਹਾਂ ਦੋ ਵਰਗਾਂ ਵਿੱਚ ਵੰਡਿਆ ਹੋਇਆ ਸੀ ?
Answer:
ਮੁਸਲਮਾਨ ਅਤੇ ਹਿੰਦੂ ।
Exam Tips:
a) ਦੋ ਵਰਗਾਂ ਦੇ ਨਾਂ ਹੀ ਲਿਖੋ।
Question 2: ਮੁਗ਼ਲਕਾਲੀਨ ਪੰਜਾਬ ਵਿੱਚ ਮੁਸਲਮਾਨਾਂ ਦੇ ਸਮਾਜ ਦੀਆਂ ਕਿੰਨੀਆਂ ਸ਼੍ਰੇਣੀਆਂ ਸਨ ?
Answer:
ਤਿੰਨ ।
Exam Tips:
a) ਗਿਣਤੀ ਅੰਕਾਂ ਦੀ ਥਾਂ ਸ਼ਬਦਾਂ ਵਿੱਚ ਲਿਖਣੀ ਠੀਕ ਰਹੇਗੀ।
Question 3: ਪੰਜਾਬ ਵਿੱਚ ਮੁਸਲਿਮ ਸਮਾਜ ਕਿਹੜੇ ਵਰਗਾਂ ਵਿੱਚ ਵੰਡਿਆ ਹੋਇਆ ਸੀ ?
Answer:
ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ।
Exam Tips:
a) ਤਿੰਨੇ ਸ਼੍ਰੇਣੀਆਂ ਕ੍ਰਮ ਨਾਲ ਲਿਖੋ।
Question 4: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਦੇ ਲੋਕ ਕਿਹੋ ਜਿਹਾ ਜੀਵਨ ਬਤੀਤ ਕਰਦੇ ਸਨ ?
Answer:
ਬੜਾ ਐਸ਼ ਭਰਪੂਰ ।
Exam Tips:
a) ਇਹ ਉੱਚ ਸ਼੍ਰੇਣੀ ਬਾਰੇ ਹੈ, ਨੀਵੀਂ ਬਾਰੇ ਨਹੀਂ।
Question 5: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਨੀਵੀਂ ਸ਼੍ਰੇਣੀ ਵਿੱਚ ਕਿਹੜੇ ਲੋਕ ਆਉਂਦੇ ਸਨ ? ਕੋਈ ਇੱਕ ਦੱਸੋ ।
Answer:
ਦਾਸ ।
Exam Tips:
a) ਇੱਕ ਹੀ ਨਾਂ ਮੰਗਿਆ ਗਿਆ ਹੈ।
Question 6: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਹਾਲਤ ਕਿਹੋ ਜਿਹੀ ਸੀ ?
Answer:
ਬਹੁਤ ਮਾੜੀ ।
Exam Tips:
a) ਨੀਵੀਂ ਸ਼੍ਰੇਣੀ ਦੀ ਹਾਲਤ ਦਾ ਇੱਕ ਸ਼ਬਦ ਯਾਦ ਰੱਖੋ।
Question 7: ਮੁਗ਼ਲਕਾਲੀਨ ਪੰਜਾਬ ਦੇ ਹਿੰਦੂ ਸਮਾਜ ਵਿੱਚ ਕਿੰਨੀਆਂ ਜਾਤੀਆਂ ਸਨ ?
Answer:
ਚਾਰ ।
Exam Tips:
a) ਹਿੰਦੂ ਸਮਾਜ ਦੇ ਚਾਰ ਵਰਣਾਂ ਨਾਲ ਜੋੜ ਕੇ ਯਾਦ ਕਰੋ।
Question 8: ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਕਿਹੋ ਜਿਹੀ ਸੀ ?
Answer:
ਬਹੁਤ ਤਰਸਯੋਗ ।
Exam Tips:
a) ਇਸਤਰੀਆਂ ਦੀ ਹਾਲਤ ਲਈ ਮੁੱਖ ਸ਼ਬਦ ‘ਤਰਸਯੋਗ’ ਹੈ।
Question 9: ਮੁਗ਼ਲਕਾਲੀਨ ਪੰਜਾਬ ਵਿੱਚ ਇਸਤਰੀ ਸਮਾਜ ਦੀ ਕੋਈ ਇੱਕ ਬੁਰਾਈ ਦੱਸੋ ।
Answer:
ਸਤੀ ਪ੍ਰਥਾ ।
Exam Tips:
a) ਇੱਕ ਹੀ ਬੁਰਾਈ ਲਿਖਣੀ ਹੈ।
Question 10: ਕੀ ਮੁਗ਼ਲਕਾਲੀਨ ਪੰਜਾਬ ਵਿੱਚ ਦਾਸ ਪ੍ਰਥਾ ਪ੍ਰਚਲਿਤ ਸੀ ?
Answer:
ਹਾਂ ।
Exam Tips:
a) ਉੱਤਰ ਸਿਰਫ਼ ‘ਹਾਂ’ ਹੈ।
Question 11: ਮੁਗ਼ਲਕਾਲ ਦੇ ਪੰਜਾਬ ਵਿੱਚ ਸਿੱਖਿਆ ਲਈ ਪ੍ਰਸਿੱਧ ਕੋਈ ਇੱਕ ਕੇਂਦਰ ਦੱਸੋ ।
Answer:
ਲਾਹੌਰ ।
Exam Tips:
a) ਲਾਹੌਰ ਤੋਂ ਇਲਾਵਾ ਮੁਲਤਾਨ ਵੀ ਲਿਖ ਸਕਦੇ ਹੋ।
Question 12: ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ ?
Answer:
ਬਹੁਤ ਚੰਗੀ ।
Exam Tips:
a) ਆਰਥਿਕ ਹਾਲਤ ਲਈ ‘ਬਹੁਤ ਚੰਗੀ’ ਯਾਦ ਰੱਖੋ।
Question 13: ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ ?
Answer:
ਖੇਤੀਬਾੜੀ ।
Exam Tips:
a) ਮੁੱਖ ਧੰਦਾ ਖੇਤੀਬਾੜੀ ਸੀ, ਉਦਯੋਗ ਦੂਜਾ ਧੰਦਾ ਸੀ।
Question 14: ਮੁਗ਼ਲਕਾਲੀਨ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਉਦਯੋਗ ਕਿਹੜਾ ਸੀ ?
Answer:
ਸੂਤੀ ਕੱਪੜਾ ਉਦਯੋਗ ।
Exam Tips:
a) ਸੂਤੀ ਕੱਪੜਾ ਉਦਯੋਗ ਸਭ ਤੋਂ ਮਹੱਤਵਪੂਰਨ ਸੀ, ਰੇਸ਼ਮ ਦੂਜੇ ਨੰਬਰ ਉੱਤੇ।
Question 15: ਮੁਗ਼ਲਕਾਲੀਨ ਪੰਜਾਬ ਵਿੱਚ ਰੇਸ਼ਮ ਉਦਯੋਗ ਦੇ ਇੱਕ ਪ੍ਰਸਿੱਧ ਕੇਂਦਰ ਦਾ ਨਾਂ ਦੱਸੋ ।
Answer:
ਕਸ਼ਮੀਰ ।
Exam Tips:
a) ਕੇਂਦਰ ਦਾ ਨਾਂ ਇੱਕ ਹੀ ਲਿਖੋ।
Question 16: ਮੁਗ਼ਲਕਾਲੀਨ ਪੰਜਾਬ ਵਿੱਚ ਵਪਾਰ ਦੀ ਦਸ਼ਾ ਕੀ ਸੀ ?
Answer:
ਕਾਫ਼ੀ ਉੱਨਤ ।
Exam Tips:
a) ਵਪਾਰ ਦੀ ਦਸ਼ਾ ਲਈ ‘ਉੱਨਤ’ ਸ਼ਬਦ ਵਰਤੋ।
Question 17: ਮੁਗ਼ਲਕਾਲੀਨ ਪੰਜਾਬ ਦੇ ਦੋ ਸਭ ਤੋਂ ਵੱਧ ਪ੍ਰਸਿੱਧ ਵਪਾਰਿਕ ਨਗਰ ਕਿਹੜੇ ਸਨ ?
Answer:
ਲਾਹੌਰ ਅਤੇ ਮੁਲਤਾਨ ।
Exam Tips:
a) ਦੋ ਨਗਰਾਂ ਦੇ ਨਾਂ ਮੰਗੇ ਗਏ ਹਨ।
Question 18: ਮੁਗ਼ਲਕਾਲੀਨ ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਨਗਰ ਦਾ ਨਾਂ ਲਿਖੋ ।
Answer:
ਲਾਹੌਰ ।
Exam Tips:
a) ਇੱਕ ਨਗਰ ਦਾ ਨਾਂ ਹੀ ਕਾਫ਼ੀ ਹੈ।
Question 19: ਮੁਗ਼ਲਕਾਲੀਨ ਪੰਜਾਬ ਵਿੱਚ ਕਿਹੜਾ ਸਿੱਕਾ ਸਭ ਤੋਂ ਵੱਧ ਪ੍ਰਚਲਿਤ ਸੀ ?
Answer:
‘ਦਾਮ’ ।
Exam Tips:
a) ਦਾਮ ਤਾਂਬੇ ਦਾ ਸਿੱਕਾ ਸੀ।
Question 20: ਦਾਮ ਕਿਸ ਧਾਤ ਦਾ ਬਣਿਆ ਹੁੰਦਾ ਸੀ ?
Answer:
ਤਾਂਬੇ ਦਾ ।
Exam Tips:
a) ਦਾਮ ਦੀ ਧਾਤ ਤਾਂਬਾ ਹੈ।
ਖ਼ਾਲੀ ਥਾਂਵਾਂ ਭਰੋ
Question 1: ਮੁਗ਼ਲਾਂ ਅਧੀਨ ਪੰਜਾਬ ਦਾ ਮੁਸਲਿਮ ਸਮਾਜ ………………………. ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ।
Answer:
ਤਿੰਨ
Exam Tips:
a) ਮੁਸਲਿਮ ਸਮਾਜ ਦੀਆਂ ਸ਼੍ਰੇਣੀਆਂ ਦੀ ਗਿਣਤੀ ਯਾਦ ਰੱਖੋ: ਉੱਚ, ਮੱਧ ਅਤੇ ਨੀਵੀਂ।
Question 2: ਮੁਸਲਮਾਨਾਂ ਦੀ ਨੀਵੀਂ ਸ਼੍ਰੇਣੀ ਵਿੱਚ ਸਭ ਤੋਂ ਵਧੇਰੇ ਸੰਖਿਆ …………………………… ਦੀ ਸੀ ।
Answer:
ਗੁਲਾਮਾਂ
Exam Tips:
a) ਨੀਵੀਂ ਸ਼੍ਰੇਣੀ ਵਿੱਚ ਦਾਸਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਸੀ।
Question 3: ਮੁਗ਼ਲਕਾਲੀਨ ਪੰਜਾਬ ਦੇ ਹਿੰਦੂ ਸਮਾਜ ਵਿੱਚ ……………………………. ਨੂੰ ਸਰਵ-ਉੱਚ ਸਥਾਨ ਪ੍ਰਾਪਤ ਸੀ ।
Answer:
ਬ੍ਰਾਹਮਣ
Exam Tips:
a) ਹਿੰਦੂ ਸਮਾਜ ਵਿੱਚ ਬ੍ਰਾਹਮਣ ਨੂੰ ਸਭ ਤੋਂ ਉੱਚਾ ਸਥਾਨ ਪ੍ਰਾਪਤ ਸੀ।
Question 4: ਮੁਗ਼ਲਕਾਲੀਨ ਪੰਜਾਬ ਦੇ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ……………………. ਸੀ ।
Answer:
ਤਰਸਯੋਗ
Exam Tips:
a) ਇਸਤਰੀਆਂ ਦੀ ਹਾਲਤ ਲਈ ਮੁੱਖ ਸ਼ਬਦ ‘ਤਰਸਯੋਗ’ ਹੈ।
Question 5: ਮੁਗ਼ਲਕਾਲੀਨ ਪੰਜਾਬ ਵਿੱਚ …………………. ਅਤੇ …………………. ਉੱਚ ਸਿੱਖਿਆ ਦੇ ਸਭ ਤੋਂ ਪ੍ਰਸਿੱਧ ਕੇਂਦਰ ਸਨ ।
Answer:
ਲਾਹੌਰ, ਮੁਲਤਾਨ
Exam Tips:
a) ਉੱਚ ਸਿੱਖਿਆ ਦੇ ਦੋ ਕੇਂਦਰ ਲਾਹੌਰ ਅਤੇ ਮੁਲਤਾਨ ਸਨ।
Question 6: ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ …………………………….. ਸੀ ।
Answer:
ਖੇਤੀਬਾੜੀ
Exam Tips:
a) ਮੁੱਖ ਧੰਦਾ ਖੇਤੀਬਾੜੀ ਸੀ।
Question 7: ਮੁਗ਼ਲਕਾਲ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ……………………… ਸੀ ।
Answer:
ਸੂਤੀ ਕੱਪੜਾ ਉਦਯੋਗ
Exam Tips:
a) ਸੂਤੀ ਕੱਪੜਾ ਉਦਯੋਗ ਸਭ ਤੋਂ ਪ੍ਰਸਿੱਧ ਉਦਯੋਗ ਸੀ।
Question 8: ਮੁਗ਼ਲਕਾਲ ਵਿੱਚ …………………………. ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ ।
Answer:
ਕਸ਼ਮੀਰ
Exam Tips:
a) ਕਸ਼ਮੀਰ ਸ਼ਾਲਾਂ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ।
Question 9: ਮੁਗ਼ਲਕਾਲ ਵਿੱਚ ਸੂਤੀ ਕੱਪੜਾ ਉਦਯੋਗ ਲਈ …………………….. ਅਤੇ ………………………. ਪ੍ਰਸਿੱਧ ਕੇਂਦਰ ਸਨ ।
Answer:
ਲਾਹੌਰ, ਮੁਲਤਾਨ
Exam Tips:
a) ਸੂਤੀ ਕੱਪੜੇ ਦੇ ਦੋ ਕੇਂਦਰ ਲਾਹੌਰ ਅਤੇ ਮੁਲਤਾਨ ਲਿਖੋ।
Question 10: ਮੁਗ਼ਲਕਾਲ ਵਿੱਚ ਪੰਜਾਬ ਦੇ …………………………… ਅਤੇ …………………… ਨਗਰ ਵਪਾਰਿਕ ਪੱਖ ਤੋਂ ਸਭ ਤੋਂ ਮਹੱਤਵਪੂਰਨ ਸਨ ।
Answer:
ਲਾਹੌਰ, ਮੁਲਤਾਨ
Exam Tips:
a) ਸਭ ਤੋਂ ਮਹੱਤਵਪੂਰਨ ਵਪਾਰਿਕ ਨਗਰ ਲਾਹੌਰ ਅਤੇ ਮੁਲਤਾਨ ਸਨ।
Question 11: ਅਕਬਰ ਨੇ ਹਿੰਦੂਆਂ ‘ਤੇ ਲੱਗੇ ਤੀਰਥ ਯਾਤਰਾ ਕਰ ਨੂੰ …………………….. ਵਿੱਚ ਹਟਾ ਦਿੱਤਾ ।
Answer:
1563 ਈ.
Exam Tips:
a) ਅਕਬਰ ਨੇ ਤੀਰਥ ਯਾਤਰਾ ਕਰ 1563 ਈ. ਵਿੱਚ ਹਟਾਇਆ ਸੀ।
Question 12: ਅਕਬਰ ਨੇ 1564 ਈ. ਵਿੱਚ ਹਿੰਦੂਆਂ ‘ਤੇ ਲੱਗੇ ………………………….. ਨੂੰ ਹਟਾ ਦਿੱਤਾ ।
Answer:
ਜਜ਼ੀਆ ਕਰ
Exam Tips:
a) ਅਕਬਰ ਨੇ 1564 ਈ. ਵਿੱਚ ਜਜ਼ੀਆ ਹਟਾਇਆ ਸੀ; ਦੋਵੇਂ ਸਾਲ ਅਲੱਗ ਯਾਦ ਰੱਖੋ।
Question 13: ਔਰੰਗਜ਼ੇਬ ਨੇ …………………………. ਵਿੱਚ ਹਿੰਦੂਆਂ ‘ਤੇ ਮੁੜ ਜਜ਼ੀਆ ਕਰ ਨੂੰ ਲਗਾ ਦਿੱਤਾ ਸੀ ।
Answer:
1679 ਈ.
Exam Tips:
a) ਔਰੰਗਜ਼ੇਬ ਨੇ 1679 ਈ. ਵਿੱਚ ਜਜ਼ੀਆ ਮੁੜ ਲਗਾਇਆ ਸੀ।
Question 14: ਮੁਗ਼ਲਕਾਲ ਵਿੱਚ ਭਾਰਤ ਵਿੱਚ ਸਭ ਤੋਂ ਵਧੇਰੇ ਇਸਲਾਮ ਦਾ ਪ੍ਰਸਾਰ ……………………. ਵਿੱਚ ਹੋਇਆ ਸੀ ।
Answer:
ਪੰਜਾਬ
Exam Tips:
a) ਇਸਲਾਮ ਦਾ ਸਭ ਤੋਂ ਵੱਧ ਪ੍ਰਸਾਰ ਪੰਜਾਬ ਵਿੱਚ ਹੋਇਆ ਸੀ।
Question 15: ਮੁਗ਼ਲਕਾਲ ਵਿੱਚ ਪੰਜਾਬ ਵਿੱਚ ………………………… ਧਰਮ ਦਾ ਜਨਮ ਹੋਇਆ ।
Answer:
ਸਿੱਖ
Exam Tips:
a) ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ।
Question 16: ਮੱਧਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧਰਮ …………………… ਸੀ ।
Answer:
ਹਿੰਦੂ
Exam Tips:
a) ਪੰਜਾਬ ਦੇ ਲੋਕਾਂ ਦਾ ਮੁੱਖ ਧਰਮ ਹਿੰਦੂ ਧਰਮ ਸੀ।
ਠੀਕ ਜਾਂ ਗ਼ਲਤ
Question 1: ਮੁਗ਼ਲ ਕਾਲ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ।
Answer:
ਗ਼ਲਤ
Exam Tips:
a) ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ।
Question 2: ਮੁਸਲਮਾਨਾਂ ਦੀ ਉੱਚ ਸ਼੍ਰੇਣੀ ਵਿੱਚ ਮਨਸਬਦਾਰ ਅਤੇ ਸੂਬੇਦਾਰ ਸ਼ਾਮਲ ਸਨ ।
Answer:
ਠੀਕ
Exam Tips:
a) ਮਨਸਬਦਾਰ ਅਤੇ ਸੂਬੇਦਾਰ ਉੱਚ ਸ਼੍ਰੇਣੀ ਵਿੱਚ ਆਉਂਦੇ ਸਨ।
Question 3: ਮੁਸਲਮਾਨਾਂ ਦੀ ਮੱਧ ਸ਼੍ਰੇਣੀ ਵਿੱਚ ਦਾਸ ਸ਼ਾਮਲ ਸਨ ।
Answer:
ਗ਼ਲਤ
Exam Tips:
a) ਦਾਸ ਨੀਵੀਂ ਸ਼੍ਰੇਣੀ ਵਿੱਚ ਆਉਂਦੇ ਸਨ, ਮੱਧ ਵਿੱਚ ਨਹੀਂ।
Question 4: ਮੁਸਲਮਾਨਾਂ ਦੀ ਨੀਵੀਂ ਸ਼੍ਰੇਣੀ ਦੀ ਸੰਖਿਆ ਸਭ ਤੋਂ ਵਧੇਰੇ ਸੀ ।
Answer:
ਠੀਕ
Exam Tips:
a) ਨੀਵੀਂ ਸ਼੍ਰੇਣੀ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਸੀ।
Question 5: ਮੁਗ਼ਲ ਕਾਲ ਵਿੱਚ ਪੰਜਾਬ ਦਾ ਹਿੰਦੂ ਸਮਾਜ ਕਈ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ ।
Answer:
ਠੀਕ
Exam Tips:
a) ਹਿੰਦੂ ਸਮਾਜ ਜਾਤਾਂ ਅਤੇ ਉਪਜਾਤਾਂ ਵਿੱਚ ਵੰਡਿਆ ਹੋਇਆ ਸੀ।
Question 6: ਮੁਗ਼ਲ ਕਾਲ ਦੇ ਹਿੰਦੂ ਸਮਾਜ ਵਿੱਚ ਲੋਕ ਸ਼ੂਦਰਾਂ ਨਾਲ ਨਫ਼ਰਤ ਨਹੀਂ ਕਰਦੇ ਸਨ ।
Answer:
ਗ਼ਲਤ
Exam Tips:
a) ਉੱਚ ਜਾਤੀ ਦੇ ਲੋਕ ਨੀਵੀਂ ਜਾਤੀ ਨਾਲ ਨਫ਼ਰਤ ਕਰਦੇ ਸਨ।
Question 7: ਮੁਗ਼ਲਕਾਲੀਨ ਪੰਜਾਬ ਦੇ ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ ।
Answer:
ਠੀਕ
Exam Tips:
a) ਇਸਤਰੀਆਂ ਦੀ ਹਾਲਤ ਲਈ ‘ਤਰਸਯੋਗ’ ਸ਼ਬਦ ਯਾਦ ਰੱਖੋ।
Question 8: ਮੁਗ਼ਲ ਕਾਲ ਵਿੱਚ ਜ਼ਿਆਦਾਤਰ ਹਿੰਦੂ ਸ਼ਾਕਾਹਾਰੀ ਸਨ ।
Answer:
ਠੀਕ
Exam Tips:
a) ਹਿੰਦੂ ਜ਼ਿਆਦਾਤਰ ਸ਼ਾਕਾਹਾਰੀ ਹੁੰਦੇ ਸਨ।
Question 9: ਮੁਗ਼ਲ ਕਾਲ ਵਿੱਚ ਹਿੰਦੂ ਇਸਤਰੀਆਂ ਸਾੜੀਆਂ ਪਹਿਨਦੀਆਂ ਸਨ ।
Answer:
ਠੀਕ
Exam Tips:
a) ਹਿੰਦੂ ਇਸਤਰੀਆਂ ਸਾੜੀਆਂ ਪਹਿਨਦੀਆਂ ਸਨ ਅਤੇ ਸਿਰ ਉੱਤੇ ਚਾਦਰ ਜਾਂ ਦੁਪੱਟਾ ਲੈਂਦੀਆਂ ਸਨ।
Question 10: ਮੁਗ਼ਲ ਕਾਲ ਵਿੱਚ ਲਾਹੌਰ ਅਤੇ ਮੁਲਤਾਨ ਉਚੇਰੀ ਸਿੱਖਿਆ ਦੇ ਦੋ ਪ੍ਰਸਿੱਧ ਕੇਂਦਰ ਸਨ ।
Answer:
ਠੀਕ
Exam Tips:
a) ਲਾਹੌਰ ਅਤੇ ਮੁਲਤਾਨ ਉਚੇਰੀ ਸਿੱਖਿਆ ਦੇ ਕੇਂਦਰ ਸਨ।
Question 11: ਮੁਗ਼ਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ ।
Answer:
ਠੀਕ
Exam Tips:
a) ਮੁੱਖ ਧੰਦਾ ਖੇਤੀਬਾੜੀ ਸੀ।
Question 12: ਮੁਗ਼ਲਕਾਲੀਨ ਪੰਜਾਬ ਵਿੱਚ ਸਿੱਖਿਆ ਦਾ ਪ੍ਰਸਿੱਧ ਕੇਂਦਰ ਲਾਹੌਰ ਸੀ ।
Answer:
ਠੀਕ
Exam Tips:
a) ਲਾਹੌਰ ਸਿੱਖਿਆ ਦਾ ਪ੍ਰਸਿੱਧ ਕੇਂਦਰ ਸੀ।
Question 13: ਪੰਜਾਬ ਵਿੱਚ ਜ਼ਬਤੀ ਪ੍ਰਣਾਲੀ 1581 ਈ. ਵਿੱਚ ਸ਼ੁਰੂ ਕੀਤੀ ਗਈ ਸੀ ।
Answer:
ਠੀਕ
Exam Tips:
a) ਜ਼ਬਤੀ ਪ੍ਰਣਾਲੀ ਦੀ ਸ਼ੁਰੂਆਤ ਦਾ ਸਾਲ ਪਾਠ-ਪੁਸਤਕ ਤੋਂ ਮਿਲਾ ਲਓ।
Question 14: ਜ਼ਬਤੀ ਪ੍ਰਣਾਲੀ ਅਧੀਨ ਜ਼ਮੀਨ ਨੂੰ ਪੰਜ ਵਰਗਾਂ ਵਿੱਚ ਵੰਡਿਆ ਹੋਇਆ ਸੀ ।
Answer:
ਗ਼ਲਤ
Exam Tips:
a) ਭੂਮੀ ਚਾਰ ਵਰਗਾਂ ਵਿੱਚ ਵੰਡੀ ਹੋਈ ਸੀ, ਪੰਜ ਵਿੱਚ ਨਹੀਂ।
Question 15: ਮੁਗ਼ਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ ।
Answer:
ਠੀਕ
Exam Tips:
a) ਇਹ ਕਥਨ ਪ੍ਰਸ਼ਨ 11 ਵਾਂਗ ਹੀ ਹੈ, ਇਸ ਲਈ ਠੀਕ ਹੈ।
Question 16: ਮੁਗ਼ਲ ਕਾਲ ਵਿੱਚ ਚਮੜਾ ਉਦਯੋਗ ਪੰਜਾਬ ਦਾ ਸਭ ਤੋਂ ਪ੍ਰਸਿੱਧ ਉਦਯੋਗ ਸੀ ।
Answer:
ਗ਼ਲਤ
Exam Tips:
a) ਸਭ ਤੋਂ ਪ੍ਰਸਿੱਧ ਉਦਯੋਗ ਸੂਤੀ ਕੱਪੜਾ ਉਦਯੋਗ ਸੀ, ਚਮੜਾ ਨਹੀਂ।
Question 17: ਮੁਗ਼ਲ ਕਾਲ ਵਿੱਚ ਲਾਹੌਰ ਅਤੇ ਅੰਮ੍ਰਿਤਸਰ ਸੂਤੀ ਕੱਪੜਾ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਸਨ ।
Answer:
ਠੀਕ
Exam Tips:
a) ਲਾਹੌਰ ਅਤੇ ਅੰਮ੍ਰਿਤਸਰ ਸੂਤੀ ਕੱਪੜੇ ਦੇ ਕੇਂਦਰ ਸਨ।
Question 18: ਮੁਗ਼ਲ ਕਾਲ ਵਿੱਚ ਕਸ਼ਮੀਰ ਅਤੇ ਲਾਹੌਰ ਰੇਸ਼ਮੀ ਉਦਯੋਗ ਦੇ ਦੋ ਪ੍ਰਸਿੱਧ ਕੇਂਦਰ ਸਨ ।
Answer:
ਗ਼ਲਤ
Exam Tips:
a) ਰੇਸ਼ਮ ਦੇ ਮੁੱਖ ਕੇਂਦਰ ਮੁਲਤਾਨ, ਕਸ਼ਮੀਰ ਅਤੇ ਅੰਮ੍ਰਿਤਸਰ ਸਨ।
Question 19: ਮੁਗ਼ਲ ਕਾਲ ਵਿੱਚ ਕਸ਼ਮੀਰ ਸ਼ਾਲਾਂ ਦੇ ਉਦਯੋਗ ਲਈ ਸਭ ਤੋਂ ਵੱਧ ਪ੍ਰਸਿੱਧ ਸੀ ।
Answer:
ਠੀਕ
Exam Tips:
a) ਕਸ਼ਮੀਰ ਸ਼ਾਲਾਂ ਲਈ ਪ੍ਰਸਿੱਧ ਸੀ।
Question 20: ਦਾਮ ਤਾਂਬੇ ਦੀ ਧਾਤ ਦਾ ਬਣਿਆ ਹੁੰਦਾ ਸੀ ।
Answer:
ਠੀਕ
Exam Tips:
a) ਦਾਮ ਤਾਂਬੇ ਦਾ ਸਿੱਕਾ ਸੀ।
Question 21: ਮੁਗ਼ਲਕਾਲੀਨ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ ।
Answer:
ਠੀਕ
Exam Tips:
a) ਸਿੱਖ ਧਰਮ ਦਾ ਜਨਮ ਮੁਗ਼ਲ ਕਾਲ ਵਿੱਚ ਹੋਇਆ।
Question 22: ਮੁਗ਼ਲ ਕਾਲ ਵਿੱਚ ਚਿਸ਼ਤੀ ਸਿਲਸਿਲਾ ਪ੍ਰਸਿੱਧ ਸੀ ।
Answer:
ਠੀਕ
Exam Tips:
a) ਚਿਸ਼ਤੀ ਸਿਲਸਿਲਾ ਚਾਰ ਪ੍ਰਸਿੱਧ ਸੂਫ਼ੀ ਸਿਲਸਿਲਿਆਂ ਵਿੱਚੋਂ ਇੱਕ ਸੀ।
ਬਹੁ-ਵਿਕਲਪੀ ਪ੍ਰਸ਼ਨ
Question 1: ਮੁਗ਼ਲ ਕਾਲ ਵਿੱਚ ਪੰਜਾਬ ਦਾ ਸਮਾਜ ਕਿੰਨੇ ਮੁੱਖ ਵਰਗਾਂ ਵਿੱਚ ਵੰਡਿਆ ਹੋਇਆ ਸੀ ?
(i) ਦੋ
(ii) ਤਿੰਨ
(iii) ਚਾਰ
(iv) ਪੰਜ
Answer:
(i) ਦੋ
Exam Tips:
a) ਸਮਾਜ ਮੁਸਲਮਾਨਾਂ ਅਤੇ ਹਿੰਦੂਆਂ ਦੇ ਦੋ ਵਰਗਾਂ ਵਿੱਚ ਵੰਡਿਆ ਸੀ।
Question 2: ਮੁਗ਼ਲਕਾਲ ਵਿੱਚ ਪੰਜਾਬ ਦਾ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ?
(i) ਤਿੰਨ
(ii) ਚਾਰ
(iii) ਪੰਜ
(iv) ਸੱਤ
Answer:
(i) ਤਿੰਨ
Exam Tips:
a) ਉੱਚ, ਮੱਧ ਅਤੇ ਨੀਵੀਂ: ਤਿੰਨ ਸ਼੍ਰੇਣੀਆਂ।
Question 3: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਉੱਚ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ ?
(i) ਜਾਗੀਰਦਾਰ
(ii) ਮਨਸਬਦਾਰ
(iii) ਵਪਾਰੀ
(iv) ਸੂਬੇਦਾਰ
Answer:
(iii) ਵਪਾਰੀ
Exam Tips:
a) ਵਪਾਰੀ ਮੱਧ ਸ਼੍ਰੇਣੀ ਵਿੱਚ ਆਉਂਦੇ ਸਨ।
Question 4: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਮੱਧ ਸ਼੍ਰੇਣੀ ਵਿੱਚ ਕੌਣ ਸ਼ਾਮਲ ਨਹੀਂ ਸੀ ?
(i) ਵਪਾਰੀ
(ii) ਕਿਸਾਨ
(iii) ਸੈਨਿਕ
(iv) ਮਜ਼ਦੂਰ
Answer:
(iv) ਮਜ਼ਦੂਰ
Exam Tips:
a) ਮਜ਼ਦੂਰ ਨੀਵੀਂ ਸ਼੍ਰੇਣੀ ਵਿੱਚ ਗਿਣੇ ਜਾਂਦੇ ਸਨ।
Question 5: ਮੁਗ਼ਲਕਾਲੀਨ ਪੰਜਾਬ ਦੇ ਮੁਸਲਿਮ ਸਮਾਜ ਦੀ ਨੀਵੀਂ ਸ਼੍ਰੇਣੀ ਵਿੱਚ ਕੌਣ ਸ਼ਾਮਲ ਸੀ ?
(i) ਦਾਸ
(ii) ਮਜ਼ਦੂਰ
(iii) ਨੌਕਰ
(iv) ਉੱਪਰ ਲਿਖੇ ਸਾਰੇ
Answer:
(iv) ਉੱਪਰ ਲਿਖੇ ਸਾਰੇ
Exam Tips:
a) ਦਾਸ, ਮਜ਼ਦੂਰ ਅਤੇ ਨੌਕਰ ਤਿੰਨੇ ਨੀਵੀਂ ਸ਼੍ਰੇਣੀ ਵਿੱਚ ਸਨ।
Question 6: ਮੁਗ਼ਲਕਾਲੀਨ ਇਸਤਰੀ ਸਮਾਜ ਵਿੱਚ ਕਿਸ ਕੁਰੀਤੀ ਦਾ ਪ੍ਰਚਲਨ ਸੀ ?
(i) ਕੁੜੀਆਂ ਦੀ ਹੱਤਿਆ
(ii) ਬਾਲ ਵਿਆਹ
(iii) ਸਤੀ ਪ੍ਰਥਾ
(iv) ਉੱਪਰ ਲਿਖੇ ਸਾਰੇ
Answer:
(iv) ਉੱਪਰ ਲਿਖੇ ਸਾਰੇ
Exam Tips:
a) ਤਿੰਨੇ ਕੁਰੀਤੀਆਂ ਉਸ ਸਮੇਂ ਪ੍ਰਚਲਿਤ ਸਨ।
Question 7: ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਕੀ ਸੀ ?
(i) ਸ਼ਿਕਾਰ
(ii) ਸ਼ਤਰੰਜ
(iii) ਨਾਚ-ਸੰਗੀਤ
(iv) ਉੱਪਰ ਲਿਖੇ ਸਾਰੇ
Answer:
(iv) ਉੱਪਰ ਲਿਖੇ ਸਾਰੇ
Exam Tips:
a) ਸ਼ਿਕਾਰ, ਸ਼ਤਰੰਜ ਅਤੇ ਨਾਚ-ਸੰਗੀਤ ਸਭ ਪ੍ਰਚਲਿਤ ਸਨ।
Question 8: ਮੁਗ਼ਲਕਾਲ ਵਿੱਚ ਪੰਜਾਬ ਵਿੱਚ ਉਚੇਰੀ ਸਿੱਖਿਆ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ ?
(i) ਲਾਹੌਰ
(ii) ਮੁਲਤਾਨ
(iii) ਸਰਹਿੰਦ
(iv) ਉੱਪਰ ਲਿਖੇ ਸਾਰੇ
Answer:
(iv) ਉੱਪਰ ਲਿਖੇ ਸਾਰੇ
Exam Tips:
a) ਤਿੰਨੋਂ ਸ਼ਹਿਰਾਂ ਵਿੱਚ ਮਦਰੱਸੇ ਸਨ।
Question 9: ਮੁਗ਼ਲਕਾਲੀਨ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ ?
(i) ਖੇਤੀਬਾੜੀ
(ii) ਵਪਾਰ
(iii) ਉਦਯੋਗ
(iv) ਪਸ਼ੂ ਪਾਲਣ
Answer:
(i) ਖੇਤੀਬਾੜੀ
Exam Tips:
a) ਲਗਭਗ 80% ਲੋਕ ਖੇਤੀ ਕਰਦੇ ਸਨ।
ਸਰੋਤ-ਪੈਰਾ 1: ਪਾਠ-ਪੁਸਤਕ ਵਿੱਚੋਂ ਪੈਰਾ “ਮੁਗ਼ਲ ਕਾਲ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ…” ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
Question 1: ਮੁਗ਼ਲ ਕਾਲ ਵਿੱਚ ਸਿੱਖਿਆ ਵਿਕਸਿਤ ਕਿਉਂ ਨਹੀਂ ਸੀ ?
Answer:
ਕਿਉਂਕਿ ਮੁਗ਼ਲ ਕਾਲ ਵਿੱਚ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਸੀ ।
Exam Tips:
a) ਸਰਕਾਰ ਦੀ ਜ਼ਿੰਮੇਵਾਰੀ ਵਾਲੀ ਗੱਲ ਲਿਖੋ।
Question 2: ਹਿੰਦੂ ਅਤੇ ਮੁਸਲਮਾਨ ਆਪਣੀ ਮੁੱਢਲੀ ਸਿੱਖਿਆ ਕਿੱਥੇ ਪ੍ਰਾਪਤ ਕਰਦੇ ਸਨ ?
Answer:
ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ ।
Exam Tips:
a) ਦੋਵੇਂ ਧਰਮਾਂ ਦੇ ਸਥਾਨ ਵੱਖ-ਵੱਖ ਲਿਖੋ।
Question 3: ਮੁਗ਼ਲ ਕਾਲ ਵਿੱਚ ਪ੍ਰਚਲਿਤ ਸਿੱਖਿਆ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
Answer:
ਉਸ ਸਮੇਂ ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਲਈ ਜਾਂਦੀ ਸੀ ।
Exam Tips:
a) ਪਾਠ ਵਿੱਚੋਂ ਇੱਕ ਹੀ ਵਿਸ਼ੇਸ਼ਤਾ ਚੁਣੋ।
Question 4: ਮੁਗ਼ਲ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਕਿਹੋ ਜਿਹੀ ਸੀ ?
Answer:
ਮੁਗ਼ਲ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ ।
Exam Tips:
a) ਉੱਚ ਘਰਾਣਿਆਂ ਦੀਆਂ ਕੁਝ ਇਸਤਰੀਆਂ ਦਾ ਨਿੱਜੀ ਪ੍ਰਬੰਧ ਵੀ ਦੱਸ ਸਕਦੇ ਹੋ।
Question 5: ਮੁਗ਼ਲ ਕਾਲ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰੂ ਨੂੰ ਕੁਝ ……………………… ਦਿੰਦੇ ਸਨ ।
Answer:
ਦੱਖਣਾ ।
Exam Tips:
a) ਖ਼ਾਲੀ ਥਾਂ ਵਿੱਚ ‘ਦੱਖਣਾ’ ਸ਼ਬਦ ਆਉਂਦਾ ਹੈ।
ਸਰੋਤ-ਪੈਰਾ 2: ਪਾਠ-ਪੁਸਤਕ ਵਿੱਚੋਂ ਪੈਰਾ “ਮੁਗ਼ਲ ਕਾਲ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ…” ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
Question 1: ਮੁਗ਼ਲ ਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਕਿਹੜਾ ਸੀ ?
Answer:
ਮੁਗ਼ਲ ਕਾਲ ਵਿੱਚ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ ।
Exam Tips:
a) ਇੱਕ ਵਾਕ ਵਿੱਚ ਉੱਤਰ ਦਿਓ।
Question 2: ਮੁਗ਼ਲ ਕਾਲ ਵਿੱਚ ਕਿੰਨੇ % ਲੋਕ ਖੇਤੀਬਾੜੀ ਦੇ ਧੰਦੇ ਵਿੱਚ ਲੱਗੇ ਹੋਏ ਸਨ ?
(i) 50%
(ii) 60%
(iii) 70%
(iv) 80%
Answer:
(iv) 80%
Exam Tips:
a) ਯਾਦ ਰੱਖੋ: ਲਗਭਗ 80% ਪੰਜਾਬੀ ਖੇਤੀ ਕਰਦੇ ਸਨ।
Question 3: ਜ਼ਬਤੀ ਪ੍ਰਣਾਲੀ ਤੋਂ ਕੀ ਭਾਵ ਹੈ ?
Answer:
ਜ਼ਬਤੀ ਪ੍ਰਣਾਲੀ ਤੋਂ ਭਾਵ ਖੇਤੀਯੋਗ ਭੂਮੀ ਦੀ ਪੈਮਾਇਸ਼ ਕਰਨ ਦੀ ਵਿਵਸਥਾ ਤੋਂ ਹੈ ।
Exam Tips:
a) ਪੈਮਾਇਸ਼ ਅਤੇ ਚਾਰ ਵਰਗਾਂ ਵਿੱਚ ਵੰਡ ਦਾ ਜ਼ਿਕਰ ਕਰੋ।
Question 4: ਮੁਗ਼ਲ ਕਾਲ ਵਿੱਚ ਖੇਤੀਬਾੜੀ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
Answer:
ਸਰਕਾਰ ਆਪਣਾ ਲਗਾਨ ਭੂਮੀ ਦੀ ਉਪਜਾਊ ਸ਼ਕਤੀ, ਸਿੰਜਾਈ ਦੀਆਂ ਸਹੂਲਤਾਂ ਅਤੇ ਪਿਛਲੇ ਦਸ ਸਾਲਾਂ ਦੀ ਔਸਤ ਉਪਜ ਨੂੰ ਧਿਆਨ ਵਿੱਚ ਰੱਖ ਕੇ ਨਿਸ਼ਚਿਤ ਕਰਦੀ ਸੀ ।
Exam Tips:
a) ਲਗਾਨ ਨਿਸ਼ਚਿਤ ਕਰਨ ਦੇ ਆਧਾਰ ਯਾਦ ਰੱਖੋ।
Question 5: ਮੁਗ਼ਲ ਕਾਲ ਵਿੱਚ ਸਰਕਾਰ ਕਿਸਾਨਾਂ ਤੋਂ ਕਿਸ ਰੂਪ ਵਿੱਚ ਆਪਣਾ ਲਗਾਨ ਇਕੱਠਾ ਕਰਦੀ ਸੀ ?
Answer:
ਮੁਗ਼ਲ ਕਾਲ ਵਿੱਚ ਸਰਕਾਰ ਕਿਸਾਨਾਂ ਤੋਂ ਜਿਣਸ ਜਾਂ ਨਕਦੀ ਦੇ ਰੂਪ ਵਿੱਚ ਲਗਾਨ ਇਕੱਠਾ ਕਰਦੀ ਸੀ ।
Exam Tips:
a) ਦੋਵੇਂ ਰੂਪ (ਜਿਣਸ ਅਤੇ ਨਕਦੀ) ਲਿਖੋ।
ਸਰੋਤ-ਪੈਰਾ 3: ਪਾਠ-ਪੁਸਤਕ ਵਿੱਚੋਂ ਪੈਰਾ “ਮੁਗ਼ਲ ਕਾਲ ਵਿੱਚ ਪੰਜਾਬ ਵਿੱਚ ਸਿੱਖ ਧਰਮ ਦਾ ਜਨਮ ਹੋਇਆ…” ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
Question 1: ਸਿੱਖ ਧਰਮ ਦਾ ਜਨਮ ਕਿਸ ਕਾਲ ਵਿੱਚ ਹੋਇਆ ?
Answer:
ਸਿੱਖ ਧਰਮ ਦਾ ਜਨਮ ਮੁਗ਼ਲ ਕਾਲ ਵਿੱਚ ਹੋਇਆ ।
Exam Tips:
a) ਇੱਕ ਵਾਕ ਦਾ ਉੱਤਰ ਕਾਫ਼ੀ ਹੈ।
Question 2: ਸਿੱਖ ਧਰਮ ਦੇ ਸੰਸਥਾਪਕ ਕੌਣ ਸਨ ?
Answer:
ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਸਨ ।
Exam Tips:
a) ਗੁਰੂ ਨਾਨਕ ਦੇਵ ਜੀ ਦਾ ਪੂਰਾ ਨਾਂ ਲਿਖੋ।
Question 3: ਸੰਗਤ ਅਤੇ ਪੰਗਤ ਤੋਂ ਕੀ ਭਾਵ ਹੈ ?
Answer:
(i) ਸੰਗਤ ਤੋਂ ਭਾਵ ਉਸ ਸਮੂਹ ਤੋਂ ਹੈ ਜੋ ਇਕੱਠੇ ਮਿਲ ਕੇ ਗੁਰੂ ਜੀ ਦੇ ਉਪਦੇਸ਼ ਸੁਣਦੇ ਹਨ । (ii) ਪੰਗਤ ਤੋਂ ਭਾਵ ਕਤਾਰਾਂ ਵਿੱਚ ਬੈਠ ਕੇ ਲੰਗਰ ਛਕਣ ਤੋਂ ਹੈ ।
Exam Tips:
a) ਦੋਵੇਂ ਸ਼ਬਦਾਂ ਦਾ ਅਰਥ ਵੱਖ-ਵੱਖ ਲਿਖੋ।
Question 4: ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1605 ਈ.
(ii) 1606 ਈ.
(iii) 1665 ਈ.
(iv) 1675 ਈ.
Answer:
(iv) 1675 ਈ.
Exam Tips:
a) 1606 ਈ. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਾਲ ਹੈ, ਇਸ ਨਾਲ ਰਲਾ ਨਾ ਦਿਓ।
Question 5: ਖ਼ਾਲਸਾ ਪੰਥ ਦੀ ਸਥਾਪਨਾ ਕਿਸ ਨੇ ਕੀਤੀ ਸੀ ?
Answer:
ਖ਼ਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ।
Exam Tips:
a) ਸਥਾਪਨਾ ਦਾ ਸਾਲ 1699 ਈ. ਵੀ ਲਿਖ ਸਕਦੇ ਹੋ।
Free study material for History
Step-by-Step Textbook Answers: Class 12 History Punjabi Medium Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ
Textbook Solutions for Class 12 History Punjabi Medium Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ
Review comprehensive exercise answers for Class 12 History Punjabi Medium Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Clear, methodical explanations accompany every challenging problem within the Class 12 History text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 12 History.
FAQs
The complete and updated PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ is available for free on StudiesToday.com. These solutions for Class 12 History are as per latest Punjab Board curriculum.
Yes, our experts have revised the PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ will help students to get full marks in the theory paper.
Yes, we provide bilingual support for Class 12 History. You can access PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ in both English and Hindi medium.
Yes, you can download the entire PSEB 12th Class History Solutions Chapter 14 ਮੁਗ਼ਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਅਵਸਥਾ in printable PDF format for offline study on any device.