Step-by-Step Textbook Solutions for Class 12 History Punjabi Medium Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ
Explore reliable textbook solutions for Punjabi Medium Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ tailored for Class 12 learners. Utilizing these History answers ensures thorough preparation and strengthens foundational knowledge before final Punjab Board evaluations.
Download Punjabi Medium Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ Textbook Solutions PDF
Navigate directly to the solved History textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਲੰਮੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
Question 1: ਦਲ ਖ਼ਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ? ਜਾਂ ਦਲ ਖ਼ਾਲਸਾ ਦੀ ਉਤਪੱਤੀ ਦੇ ਮੁੱਖ ਕਾਰਨਾਂ ਦੀ ਵਿਆਖਿਆ ਕਰੋ।
Answer:
1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਸੰਗਠਿਤ ਰੂਪ ਵਿੱਚ ਪੰਜਾਬ ਵਿੱਚ ਕਾਇਮ ਨਾ ਰਹਿ ਸਕੇ। ਇਸ ਸਥਿਤੀ ਦਾ ਲਾਭ ਉਠਾ ਕੇ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਅਬਦੁਸ ਸਮਦ ਖ਼ਾਂ ਅਤੇ ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਘੋਰ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ। ਮਜਬੂਰ ਹੋ ਕੇ ਸਿੱਖਾਂ ਨੂੰ ਪਹਾੜਾਂ ਅਤੇ ਜੰਗਲਾਂ ਵਿੱਚ ਸ਼ਰਨ ਲੈਣੀ ਪਈ। ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ ਅਤੇ ਜਿੱਥੇ ਕਿਤੇ ਵੀ ਉਹ ਇਕੱਲੇ-ਇਕੱਲੇ ਨਜ਼ਰ ਆਉਂਦੇ, ਮਾਰ ਦਿੱਤੇ ਜਾਂਦੇ ਸਨ। ਅਜਿਹੀ ਹਾਲਤ ਵਿੱਚ ਸਿੱਖਾਂ ਨੂੰ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਹੋਈ ਅਤੇ ਉਨ੍ਹਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ।
1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਇੱਕ ਬਹੁਤ ਹੀ ਸ਼ਲਾਘਾਯੋਗ ਨਿਰਣਾ ਲਿਆ। ਉਸ ਨੇ ਸਿੱਖਾਂ ਦੇ ਛੋਟੇ-ਛੋਟੇ ਜੱਥਿਆਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਗਠਿਤ ਕਰ ਦਿੱਤਾ। ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ। ਇਹ ਦਲ ਖ਼ਾਲਸਾ ਦੀ ਸਥਾਪਨਾ ਦੀ ਦਿਸ਼ਾ ਵੱਲ ਉਠਾਇਆ ਗਿਆ ਇੱਕ ਠੋਸ ਕਦਮ ਸੀ। 1745 ਈ. ਵਿੱਚ ਦੀਵਾਲੀ ਦੇ ਮੌਕੇ ਉੱਤੇ ਅੰਮ੍ਰਿਤਸਰ ਵਿੱਚ 100-100 ਸਿੱਖਾਂ ਦੇ 25 ਜੱਥੇ ਬਣਾਏ ਗਏ। ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ ਵੱਧ ਕੇ 65 ਹੋ ਗਈ। ਮੁਗ਼ਲਾਂ ਵਿਰੁੱਧ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ।
Exam Tips:
a) ਕਾਰਨ ਸਮੇਂ ਦੇ ਕ੍ਰਮ ਅਨੁਸਾਰ ਲਿਖੋ: 1716 ਦੇ ਅੱਤਿਆਚਾਰ, 1734 ਦੇ ਬੁੱਢਾ ਤੇ ਤਰੁਣਾ ਦਲ, 1745 ਦੇ 25 ਜੱਥੇ ਅਤੇ ਅੰਤ ਵਿੱਚ 1748 ਦਾ ਦਲ ਖ਼ਾਲਸਾ।
b) ਨਵਾਬ ਕਪੂਰ ਸਿੰਘ ਦਾ ਨਾਂ ਅਤੇ ਸਥਾਪਨਾ ਦੀ ਮਿਤੀ (29 ਮਾਰਚ, 1748 ਈ.) ਜ਼ਰੂਰ ਲਿਖੋ।
Question 2: ਦਲ ਖ਼ਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਦਲ ਖ਼ਾਲਸਾ ਦੇ ਮੁੱਖ ਸਿਧਾਂਤ ਦੱਸੋ। ਜਾਂ ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ? ਇਸ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਿਆਨ ਕਰੋ। ਜਾਂ ਦਲ ਖ਼ਾਲਸਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ।
Answer:
ਨਵਾਬ ਕਪੂਰ ਸਿੰਘ ਜੀ ਦੇ ਸੁਝਾਅ ਉੱਤੇ ਸਿੱਖ ਪੰਥ ਦੀ ਏਕਤਾ ਲਈ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ। ਸਿੱਖਾਂ ਦੇ 65 ਜੱਥਿਆਂ ਨੂੰ 12 ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ। ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ। ਹਰੇਕ ਸਿੱਖ, ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ, ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ। ਹਰੇਕ ਸਿੱਖ ਲਈ ਇਹ ਜ਼ਰੂਰੀ ਸੀ ਕਿ ਉਹ ਪੰਥ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਦਲ ਖ਼ਾਲਸਾ ਵਿੱਚ ਸ਼ਾਮਲ ਹੋਵੇ।
ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਣ। ਦਲ ਖ਼ਾਲਸਾ ਦਾ ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਸੁਤੰਤਰ ਸੀ। ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ ਅਤੇ ਬਾਕੀ ਸਰਦਾਰ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ। ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ। ਸਿੱਖ ਛਾਪਾਮਾਰ ਯੁੱਧਾਂ ਰਾਹੀਂ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਸਨ।
Exam Tips:
a) ਪ੍ਰਸ਼ਨ ਦੇ ਸ਼ਬਦਾਂ (ਸੰਗਠਨ, ਸਿਧਾਂਤ ਜਾਂ ਵਿਸ਼ੇਸ਼ਤਾਵਾਂ) ਅਨੁਸਾਰ ਉੱਤਰ ਦੀ ਸ਼ੁਰੂਆਤ ਕਰੋ।
b) 65 ਜੱਥਿਆਂ ਦੇ 12 ਜੱਥੇ ਬਣਨ ਅਤੇ ਜੱਸਾ ਸਿੰਘ ਆਹਲੂਵਾਲੀਆ ਦੇ ਪ੍ਰਧਾਨ ਸੈਨਾਪਤੀ ਬਣਨ ਦਾ ਜ਼ਿਕਰ ਜ਼ਰੂਰ ਕਰੋ।
Question 3: ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਛੇ ਮੁੱਖ ਵਿਸ਼ੇਸ਼ਤਾਵਾਂ ਦੱਸੋ।
Answer:
1. ਘੋੜਸਵਾਰ ਸੈਨਾ – ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ। ਅਸਲ ਵਿੱਚ 18ਵੀਂ ਸਦੀ ਵਿੱਚ ਘੋੜਸਵਾਰ ਸੈਨਾ ਤੋਂ ਬਿਨਾਂ ਜਿੱਤ ਪ੍ਰਾਪਤ ਕਰਨਾ ਅਸੰਭਵ ਸੀ। ਸਿੱਖਾਂ ਦੇ ਘੋੜੇ ਬਹੁਤ ਕੁਸ਼ਲ ਸਨ ਅਤੇ ਇੱਕ ਦਿਨ ਵਿੱਚ ਪੰਜਾਹ ਤੋਂ ਸੌ ਮੀਲ ਤਕ ਦਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਦੇ ਸਨ।
2. ਪਿਆਦਾ ਸੈਨਾ – ਦਲ ਖ਼ਾਲਸਾ ਵਿੱਚ ਪਿਆਦਾ ਸੈਨਾ ਦਾ ਕੰਮ ਕੇਵਲ ਪਹਿਰਾ ਦੇਣਾ ਸੀ। ਸਿੱਖ ਇਸ ਸੈਨਾ ਵਿੱਚ ਭਰਤੀ ਹੋਣਾ ਆਪਣਾ ਅਪਮਾਨ ਸਮਝਦੇ ਸਨ।
3. ਸ਼ਸਤਰ – ਲੜਾਈ ਸਮੇਂ ਸਿੱਖ ਤਲਵਾਰਾਂ, ਬਰਛਿਆਂ, ਖੰਡਿਆਂ, ਨੇਜ਼ਿਆਂ, ਤੀਰ-ਕਮਾਨਾਂ ਅਤੇ ਬੰਦੂਕਾਂ ਦੀ ਵਰਤੋਂ ਕਰਦੇ ਸਨ। ਬਾਰੂਦ ਦੀ ਥੁੜ੍ਹ ਹੋਣ ਕਾਰਨ ਬੰਦੂਕਾਂ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ।
4. ਸੈਨਾ ਵਿੱਚ ਭਰਤੀ – ਦਲ ਖ਼ਾਲਸਾ ਵਿੱਚ ਭਰਤੀ ਹੋਣ ਲਈ ਕਿਸੇ ਵੀ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾਂਦਾ ਸੀ। ਹਰੇਕ ਸਿੱਖ ਆਪਣੀ ਮਰਜ਼ੀ ਅਨੁਸਾਰ ਦਲ ਖ਼ਾਲਸਾ ਦੇ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋ ਸਕਦਾ ਸੀ ਅਤੇ ਜਦੋਂ ਚਾਹੇ ਇੱਕ ਜੱਥਾ ਛੱਡ ਕੇ ਦੂਜੇ ਵਿੱਚ ਜਾ ਸਕਦਾ ਸੀ। ਸੈਨਿਕਾਂ ਦੇ ਨਾਵਾਂ, ਤਨਖ਼ਾਹ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ।
5. ਤਨਖ਼ਾਹ – ਦਲ ਖ਼ਾਲਸਾ ਦੇ ਸੈਨਿਕਾਂ ਨੂੰ ਕੋਈ ਬਾਕਾਇਦਾ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਕੇਵਲ ਲੁੱਟ ਵਿੱਚੋਂ ਹਿੱਸਾ ਦਿੱਤਾ ਜਾਂਦਾ ਸੀ। ਬਾਅਦ ਵਿੱਚ ਉਨ੍ਹਾਂ ਨੂੰ ਕਬਜ਼ੇ ਹੇਠ ਕੀਤੀ ਗਈ ਜ਼ਮੀਨ ਵਿੱਚੋਂ ਵੀ ਕੁਝ ਹਿੱਸਾ ਦਿੱਤਾ ਜਾਣ ਲੱਗਾ।
6. ਯੁੱਧ ਦਾ ਢੰਗ – ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾਮਾਰ ਯੁੱਧ ਪ੍ਰਣਾਲੀ ਸੀ। ਇਹ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ। ਇਸ ਰਾਹੀਂ ਸਿੱਖ ਦੁਸ਼ਮਣਾਂ ਉੱਤੇ ਅਚਾਨਕ ਹਮਲਾ ਕਰ ਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ ਅਤੇ ਦੁਸ਼ਮਣ ਦੇ ਸੰਭਲਣ ਤੋਂ ਪਹਿਲਾਂ ਹੀ ਜੰਗਲਾਂ ਤੇ ਪਹਾੜਾਂ ਵੱਲ ਭੱਜ ਜਾਂਦੇ ਸਨ। ਇਸੇ ਕਾਰਨ ਸਿੱਖਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ।
Exam Tips:
a) ਛੇ ਵਿਸ਼ੇਸ਼ਤਾਵਾਂ ਦੇ ਸਿਰਲੇਖ (ਘੋੜਸਵਾਰ, ਪਿਆਦਾ, ਸ਼ਸਤਰ, ਭਰਤੀ, ਤਨਖ਼ਾਹ, ਯੁੱਧ ਦਾ ਢੰਗ) ਕ੍ਰਮ ਨਾਲ ਯਾਦ ਰੱਖੋ।
b) ਹਰ ਵਿਸ਼ੇਸ਼ਤਾ ਦਾ ਸਿਰਲੇਖ ਵੱਖਰੀ ਸਤਰ ਵਿੱਚ ਲਿਖੋ।
Question 4: ਦਲ ਖ਼ਾਲਸਾ ਦੀ ਗੁਰੀਲਾ ਯੁੱਧ ਪ੍ਰਣਾਲੀ ‘ਤੇ ਇੱਕ ਨੋਟ ਲਿਖੋ। ਜਾਂ ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ।
Answer:
ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾਮਾਰ ਯੁੱਧ ਪ੍ਰਣਾਲੀ ਨੂੰ ਅਪਣਾਉਣਾ ਸੀ। ਕਈ ਕਾਰਨਾਂ ਕਰਕੇ ਸਿੱਖਾਂ ਨੂੰ ਇਹ ਪ੍ਰਣਾਲੀ ਅਪਣਾਉਣੀ ਪਈ। ਪਹਿਲਾ, ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਹੋਰ ਸਿੱਖਾਂ ਨੂੰ ਕੈਦੀ ਬਣਾ ਲਿਆ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਤੋਂ ਸਿੱਖਾਂ ਨੇ ਇਹ ਸਬਕ ਸਿੱਖਿਆ ਕਿ ਮੁਗ਼ਲ ਸੈਨਾ ਨਾਲ ਖੁੱਲ੍ਹੇ ਯੁੱਧ ਵਿੱਚ ਟੱਕਰ ਲੈਣੀ ਕਿੰਨੀ ਹਾਨੀਕਾਰਕ ਸਿੱਧ ਹੋ ਸਕਦੀ ਹੈ। ਦੂਜਾ, ਅਬਦੁਸ ਸਮਦ ਖ਼ਾਂ, ਜ਼ਕਰੀਆ ਖ਼ਾਂ, ਯਾਹੀਆ ਖ਼ਾਂ ਅਤੇ ਮੀਰ ਮੰਨੂੰ ਦੇ ਭਾਰੀ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਸਿੱਖਾਂ ਕੋਲ ਹੋਰ ਕੋਈ ਰਾਹ ਨਹੀਂ ਸੀ, ਕਿਉਂਕਿ ਉਨ੍ਹਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ।
ਗੁਰੀਲਾ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ। ਇਸ ਰਾਹੀਂ ਸਿੱਖ ਦੁਸ਼ਮਣਾਂ ਉੱਤੇ ਅਚਾਨਕ ਹਮਲਾ ਕਰ ਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ। ਜਿੰਨੇ ਸਮੇਂ ਵਿੱਚ ਦੁਸ਼ਮਣ ਸੰਭਲਦੇ, ਸਿੱਖ ਮੁੜ ਜੰਗਲਾਂ ਅਤੇ ਪਹਾੜਾਂ ਵੱਲ ਭੱਜ ਜਾਂਦੇ ਸਨ। ਸਿੱਖ ਇਹ ਕਾਰਵਾਈ ਬੜੀ ਫੁਰਤੀ ਨਾਲ ਕਰਦੇ ਸਨ। ਇਸੇ ਯੁੱਧ ਪ੍ਰਣਾਲੀ ਕਾਰਨ ਸਿੱਖ ਪਹਿਲਾਂ ਮੁਗ਼ਲਾਂ ਅਤੇ ਬਾਅਦ ਵਿੱਚ ਅਫ਼ਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ।
Exam Tips:
a) ਗੁਰੀਲਾ ਪ੍ਰਣਾਲੀ ਅਪਣਾਉਣ ਦੇ ਦੋ ਕਾਰਨ (ਗੁਰਦਾਸ ਨੰਗਲ ਦਾ ਸਬਕ ਅਤੇ ਸੀਮਿਤ ਸਾਧਨ) ਵੱਖਰੇ ਲਿਖੋ।
b) ਅਚਾਨਕ ਹਮਲਾ ਕਰ ਕੇ ਜੰਗਲਾਂ-ਪਹਾੜਾਂ ਵੱਲ ਭੱਜ ਜਾਣਾ — ਇਹ ਇਸ ਪ੍ਰਣਾਲੀ ਦੀ ਮੁੱਖ ਪਛਾਣ ਹੈ।
Question 5: ਦਲ ਖ਼ਾਲਸਾ ਦੀ ਕਦੋਂ ਅਤੇ ਕਿੱਥੇ ਸਥਾਪਨਾ ਕੀਤੀ ਗਈ ਸੀ? ਸਿੱਖ ਇਤਿਹਾਸ ਵਿੱਚ ਦਲ ਖ਼ਾਲਸਾ ਦਾ ਕੀ ਮਹੱਤਵ ਹੈ? ਜਾਂ ਦਲ ਖ਼ਾਲਸਾ ਦੀ ਸਥਾਪਨਾ ਕਦੋਂ ਤੇ ਕਿੱਥੇ ਕੀਤੀ ਗਈ? ਇਸ ਦੇ ਮਹੱਤਵ ਤੇ ਸਫਲਤਾਵਾਂ ਬਾਰੇ ਦੱਸੋ।
Answer:
ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ। ਇਸ ਦੀ ਸਥਾਪਨਾ ਵਿੱਚ ਨਵਾਬ ਕਪੂਰ ਸਿੰਘ ਨੇ ਬੜਾ ਸ਼ਲਾਘਾਯੋਗ ਯੋਗਦਾਨ ਦਿੱਤਾ। ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ ਅਤਿਅੰਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ।
ਇਸ ਨੇ ਸਿੱਖ ਕੌਮ ਵਿੱਚ ਇੱਕ ਨਵੇਂ ਜੀਵਨ ਦਾ ਸੰਚਾਰ ਕੀਤਾ ਅਤੇ ਸਿੱਖਾਂ ਨੂੰ ਏਕਤਾ ਦੀ ਲੜੀ ਵਿੱਚ ਪਿਰੋ ਦਿੱਤਾ। ਇਸ ਨੇ ਸਿੱਖਾਂ ਨੂੰ ਪੰਜਾਬ ਦੇ ਮੁਗ਼ਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਦਲ ਖ਼ਾਲਸਾ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ। ਦਲ ਖ਼ਾਲਸਾ ਨੇ ਲੋਕਰਾਜੀ ਸਿਧਾਂਤਾਂ ਦਾ ਪ੍ਰਚਲਨ ਕੀਤਾ। ਅਸਲ ਵਿੱਚ ਇਸ ਦੀ ਸਥਾਪਨਾ ਸਦਕਾ ਸਿੱਖ ਹਨੇਰੇ ਯੁੱਗ ਵਿੱਚੋਂ ਨਿਕਲ ਕੇ ਇੱਕ ਗੌਰਵਮਈ ਯੁੱਗ ਵਿੱਚ ਦਾਖ਼ਲ ਹੋਣ ਵਿੱਚ ਸਫਲ ਹੋਏ। ਨਿਰਸੰਦੇਹ ਦਲ ਖ਼ਾਲਸਾ ਨੇ ਸਿੱਖਾਂ ਨੂੰ ਬਹੁਪੱਖੀ ਦੇਣ ਦਿੱਤੀ।
Exam Tips:
a) ਉੱਤਰ ਦੇ ਦੋ ਭਾਗ ਬਣਾਓ: ਪਹਿਲਾਂ ਮਿਤੀ ਤੇ ਸਥਾਨ, ਫਿਰ ਮਹੱਤਵ।
b) ਮਹੱਤਵ ਵਿੱਚ ਏਕਤਾ, ਜ਼ੁਲਮਾਂ ਦਾ ਟਾਕਰਾ ਅਤੇ ਮਿਸਲਾਂ ਦੀ ਸਥਾਪਨਾ ਦੇ ਨੁਕਤੇ ਜ਼ਰੂਰ ਲਿਖੋ।
ਨਿਬੰਧਾਤਮਕ ਪ੍ਰਸ਼ਨ (Essay Type Questions) – ਦਲ ਖ਼ਾਲਸਾ ਦੇ ਉੱਥਾਨ ਦੇ ਕਾਰਨ ਅਤੇ ਮਹੱਤਵ
Question 1: ਦਲ ਖ਼ਾਲਸਾ ਦੇ ਉੱਥਾਨ ਦੇ ਕਾਰਨ, ਸੰਗਠਨ, ਮਹੱਤਵ ਤੇ ਯੁੱਧ ਪ੍ਰਣਾਲੀ ਬਾਰੇ ਦੱਸੋ। ਜਾਂ ਦਲ ਖ਼ਾਲਸਾ ਦੀ ਉਤਪੱਤੀ, ਮੁੱਖ ਵਿਸ਼ੇਸ਼ਤਾਵਾਂ ਅਤੇ ਮਹੱਤਵ ਦਾ ਵਰਣਨ ਕਰੋ। ਜਾਂ ਕਿਨ੍ਹਾਂ ਹਾਲਤਾਂ ਕਾਰਨ ਦਲ ਖ਼ਾਲਸਾ ਦੀ ਸਥਾਪਨਾ ਹੋਈ? ਇਸ ਦਾ ਪੰਜਾਬ ਦੇ ਇਤਿਹਾਸ ਵਿੱਚ ਕੀ ਮਹੱਤਵ ਹੈ? ਜਾਂ ਦਲ ਖ਼ਾਲਸਾ ਦੇ ਸੰਗਠਨ ਦਾ ਵਰਣਨ ਕਰੋ ਅਤੇ ਇਸ ਦੇ ਮਹੱਤਵ ਦੀ ਪੜਚੋਲ ਕਰੋ। ਜਾਂ ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
Answer:
1748 ਈ. ਵਿੱਚ ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਇਸ ਨੇ ਸਿੱਖ ਕੌਮ ਵਿੱਚ ਇੱਕ ਨਵੀਂ ਰੂਹ ਫੂਕੀ ਅਤੇ ਸਿੱਖਾਂ ਨੂੰ ਮੁਗ਼ਲ ਤੇ ਅਫ਼ਗਾਨ ਸੂਬੇਦਾਰਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ। ਇਸ ਦੇ ਯਤਨਾਂ ਸਦਕਾ ਹੀ ਸਿੱਖ ਪੰਜਾਬ ਵਿੱਚ ਆਪਣਾ ਆਜ਼ਾਦ ਰਾਜ ਸਥਾਪਿਤ ਕਰਨ ਵਿੱਚ ਸਫਲ ਹੋਏ।
1. ਸਿੱਖਾਂ ਉੱਤੇ ਅੱਤਿਆਚਾਰ – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਮੁਗ਼ਲ ਸੂਬੇਦਾਰਾਂ ਨੇ ਸਿੱਖਾਂ ਉੱਤੇ ਭਾਰੀ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਸਿੱਖਾਂ ਦੇ ਸਿਰਾਂ ਲਈ ਇਨਾਮ ਘੋਸ਼ਿਤ ਕੀਤੇ ਗਏ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਮਜਬੂਰ ਹੋ ਕੇ ਸਿੱਖਾਂ ਨੂੰ ਜੰਗਲਾਂ ਅਤੇ ਪਹਾੜਾਂ ਵਿੱਚ ਸ਼ਰਨ ਲੈਣੀ ਪਈ ਅਤੇ ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਜੱਥਿਆਂ ਵਿੱਚ ਸੰਗਠਿਤ ਕਰਨ ਦੀ ਲੋੜ ਮਹਿਸੂਸ ਕੀਤੀ ਅਤੇ ਛੋਟੇ-ਛੋਟੇ ਜੱਥੇ ਬਣਾ ਲਏ, ਜੋ ਬਾਅਦ ਵਿੱਚ ਦਲ ਖ਼ਾਲਸਾ ਦੀ ਸਥਾਪਨਾ ਵਿੱਚ ਸਹਾਇਕ ਸਿੱਧ ਹੋਏ।
2. ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ – 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਾਰੇ ਛੋਟੇ-ਛੋਟੇ ਦਲਾਂ ਨੂੰ ਮਿਲਾ ਕੇ ਦੋ ਮੁੱਖ ਦਲਾਂ ਵਿੱਚ ਸੰਗਠਿਤ ਕਰ ਦਿੱਤਾ। ਇਨ੍ਹਾਂ ਦੇ ਨਾਂ ਬੁੱਢਾ ਦਲ ਅਤੇ ਤਰੁਣਾ ਦਲ ਸਨ। ਬੁੱਢਾ ਦਲ ਵਿੱਚ 40 ਸਾਲ ਤੋਂ ਉੱਪਰ ਦੇ ਸਿੱਖ ਸ਼ਾਮਲ ਕੀਤੇ ਗਏ ਅਤੇ ਇਸ ਦਾ ਕੰਮ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ। ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਸਿੱਖ ਸ਼ਾਮਲ ਕੀਤੇ ਗਏ ਅਤੇ ਇਸ ਦਾ ਮੁੱਖ ਕੰਮ ਕੌਮ ਦੀ ਰੱਖਿਆ ਕਰਨਾ ਤੇ ਦੁਸ਼ਮਣਾਂ ਨਾਲ ਮੁਕਾਬਲਾ ਕਰਨਾ ਸੀ। ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਅਤੇ ਹਰੇਕ ਜੱਥੇ ਨੂੰ ਇੱਕ ਤਜਰਬੇਕਾਰ ਜੱਥੇਦਾਰ ਦੇ ਅਧੀਨ ਰੱਖਿਆ ਗਿਆ। ਇਨ੍ਹਾਂ ਦਲਾਂ ਦੀ ਸਥਾਪਨਾ ਨੇ ਸਿੱਖਾਂ ਦਾ ਸੰਗਠਨ ਮਜ਼ਬੂਤ ਕੀਤਾ।
3. ਦਲਾਂ ਦਾ ਪੁਨਰਗਠਨ – ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਦਾ ਦੌਰ ਸ਼ੁਰੂ ਹੋ ਗਿਆ। ਇਸ ਦਾ ਫ਼ਾਇਦਾ ਉਠਾ ਕੇ ਸਿੱਖਾਂ ਨੇ 1745 ਈ. ਵਿੱਚ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿੱਚ ਇੱਕ ਗੁਰਮਤਾ ਪਾਸ ਕੀਤਾ ਕਿ ਸੌ-ਸੌ ਸਿੱਖਾਂ ਦੇ 25 ਜੱਥੇ ਬਣਾਏ ਜਾਣ। ਇਨ੍ਹਾਂ ਜੱਥਿਆਂ ਨੇ ਸਰਕਾਰ ਦਾ ਮੁਕਾਬਲਾ ਕਰਨ ਲਈ ਗੁਰੀਲਾ ਯੁੱਧ ਪ੍ਰਣਾਲੀ ਅਪਣਾਈ ਅਤੇ ਬਟਾਲਾ, ਜਲੰਧਰ, ਬਜਵਾੜਾ ਤੇ ਫਗਵਾੜਾ ਆਦਿ ਸਥਾਨਾਂ ਉੱਤੇ ਭਾਰੀ ਲੁੱਟਮਾਰ ਕੀਤੀ। ਹੌਲੀ-ਹੌਲੀ ਇਨ੍ਹਾਂ ਜੱਥਿਆਂ ਦੀ ਗਿਣਤੀ 25 ਤੋਂ ਵੱਧ ਕੇ 65 ਹੋ ਗਈ।
ਦਲ ਖ਼ਾਲਸਾ ਦੀ ਸਥਾਪਨਾ – 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਇਸ ਮੌਕੇ ਨਵਾਬ ਕਪੂਰ ਸਿੰਘ ਨੇ ਸੁਝਾਅ ਦਿੱਤਾ ਕਿ ਪੰਥ ਦੀ ਏਕਤਾ ਅਤੇ ਮਜ਼ਬੂਤੀ ਦੀ ਬਹੁਤ ਲੋੜ ਹੈ। ਇਸ ਉਦੇਸ਼ ਨਾਲ ਉਸ ਦਿਨ ਦਲ ਖ਼ਾਲਸਾ ਦੀ ਸਥਾਪਨਾ ਕੀਤੀ ਗਈ। 65 ਸਿੱਖ ਜੱਥਿਆਂ ਨੂੰ 12 ਮੁੱਖ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ ਗਿਆ। ਹਰੇਕ ਜੱਥੇ ਦਾ ਆਪਣਾ ਵੱਖਰਾ ਆਗੂ ਅਤੇ ਝੰਡਾ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਨਿਯੁਕਤ ਕੀਤਾ ਗਿਆ। ਦਲ ਖ਼ਾਲਸਾ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਆਸ ਕੀਤੀ ਜਾਂਦੀ ਸੀ ਕਿ ਉਹ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਣ। ਹਰੇਕ ਮੈਂਬਰ ਕਿਸੇ ਵੀ ਜੱਥੇ ਵਿੱਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਸੁਤੰਤਰ ਸੀ। ਲੜਾਈ ਸਮੇਂ 12 ਜੱਥਿਆਂ ਦੇ ਸਰਦਾਰਾਂ ਵਿੱਚੋਂ ਇੱਕ ਨੂੰ ਦਲ ਖ਼ਾਲਸਾ ਦਾ ਪ੍ਰਧਾਨ ਚੁਣ ਲਿਆ ਜਾਂਦਾ ਸੀ। ਹਰ ਸਾਲ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿੱਚ ‘ਸਰਬੱਤ ਖ਼ਾਲਸਾ’ ਦਾ ਸਮਾਗਮ ਬੁਲਾਇਆ ਜਾਂਦਾ ਸੀ, ਜਿਸ ਵਿੱਚ ਮਹੱਤਵਪੂਰਨ ਮਾਮਲਿਆਂ ਬਾਰੇ ਗੁਰਮਤੇ ਪਾਸ ਕੀਤੇ ਜਾਂਦੇ ਸਨ ਅਤੇ ਸਾਰੇ ਸਿੱਖ ਇਨ੍ਹਾਂ ਦੀ ਪਾਲਣਾ ਕਰਦੇ ਸਨ।
ਸੈਨਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ – (1) ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਸੀ; 18ਵੀਂ ਸਦੀ ਵਿੱਚ ਇਸ ਤੋਂ ਬਿਨਾਂ ਜਿੱਤ ਅਸੰਭਵ ਸੀ ਅਤੇ ਸਿੱਖਾਂ ਦੇ ਘੋੜੇ ਇੱਕ ਦਿਨ ਵਿੱਚ ਪੰਜਾਹ ਤੋਂ ਸੌ ਮੀਲ ਤਕ ਸਫ਼ਰ ਕਰ ਸਕਦੇ ਸਨ। (2) ਪਿਆਦਾ ਸੈਨਾ ਦਾ ਕੰਮ ਕੇਵਲ ਪਹਿਰਾ ਦੇਣਾ ਸੀ ਅਤੇ ਸਿੱਖ ਇਸ ਵਿੱਚ ਭਰਤੀ ਹੋਣਾ ਆਪਣਾ ਅਪਮਾਨ ਸਮਝਦੇ ਸਨ। (3) ਸ਼ਸਤਰਾਂ ਵਿੱਚ ਤਲਵਾਰਾਂ, ਬਰਛੇ, ਖੰਡੇ, ਨੇਜ਼ੇ, ਤੀਰ-ਕਮਾਨ ਅਤੇ ਬੰਦੂਕਾਂ ਸ਼ਾਮਲ ਸਨ; ਬਾਰੂਦ ਦੀ ਥੁੜ੍ਹ ਕਾਰਨ ਬੰਦੂਕਾਂ ਘੱਟ ਵਰਤੀਆਂ ਜਾਂਦੀਆਂ ਸਨ। (4) ਭਰਤੀ ਲਈ ਕੋਈ ਨਿਸ਼ਚਿਤ ਨਿਯਮ ਨਹੀਂ ਸਨ; ਕੋਈ ਵੀ ਸਿੱਖ ਮਰਜ਼ੀ ਨਾਲ ਕਿਸੇ ਵੀ ਜੱਥੇ ਵਿੱਚ ਜਾ ਸਕਦਾ ਸੀ, ਸੈਨਿਕਾਂ ਦੇ ਨਾਵਾਂ ਤੇ ਤਨਖ਼ਾਹ ਦਾ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ ਅਤੇ ਸਿਖਲਾਈ ਦਾ ਵੀ ਕੋਈ ਪ੍ਰਬੰਧ ਨਹੀਂ ਸੀ; ਫਿਰ ਵੀ ਸੈਨਿਕ ਧਾਰਮਿਕ ਜੋਸ਼ ਨਾਲ ਲੜਦੇ ਅਤੇ ਆਪਣੇ ਨੇਤਾ ਦੀ ਆਗਿਆ ਮੰਨਣਾ ਆਪਣਾ ਫ਼ਰਜ਼ ਸਮਝਦੇ ਸਨ, ਇਸ ਲਈ ਅਨੁਸ਼ਾਸਨ ਬਣਿਆ ਰਹਿੰਦਾ ਸੀ। (5) ਸੈਨਿਕਾਂ ਨੂੰ ਬਾਕਾਇਦਾ ਤਨਖ਼ਾਹ ਨਹੀਂ ਮਿਲਦੀ ਸੀ, ਕੇਵਲ ਲੁੱਟ ਵਿੱਚੋਂ ਹਿੱਸਾ ਮਿਲਦਾ ਸੀ ਅਤੇ ਬਾਅਦ ਵਿੱਚ ਕਬਜ਼ੇ ਹੇਠ ਕੀਤੀ ਜ਼ਮੀਨ ਵਿੱਚੋਂ ਵੀ ਕੁਝ ਹਿੱਸਾ ਦਿੱਤਾ ਜਾਣ ਲੱਗਾ। (6) ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਗੁਰੀਲਾ ਜਾਂ ਛਾਪਾਮਾਰ ਯੁੱਧ ਪ੍ਰਣਾਲੀ ਸੀ। ਗੁਰਦਾਸ ਨੰਗਲ ਦੀ ਲੜਾਈ ਤੋਂ ਸਿੱਖਾਂ ਨੇ ਸਬਕ ਸਿੱਖਿਆ ਕਿ ਮੁਗ਼ਲ ਸੈਨਾ ਨਾਲ ਖੁੱਲ੍ਹੇ ਯੁੱਧ ਵਿੱਚ ਟੱਕਰ ਲੈਣੀ ਹਾਨੀਕਾਰਕ ਹੈ ਅਤੇ ਉਨ੍ਹਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਹੁਤ ਸੀਮਿਤ ਸਨ। ਇਸ ਪ੍ਰਣਾਲੀ ਰਾਹੀਂ ਉਹ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਕੇ ਭਾਰੀ ਨੁਕਸਾਨ ਕਰਦੇ ਅਤੇ ਦੁਸ਼ਮਣ ਦੇ ਸੰਭਲਣ ਤੋਂ ਪਹਿਲਾਂ ਜੰਗਲਾਂ ਤੇ ਪਹਾੜਾਂ ਵੱਲ ਭੱਜ ਜਾਂਦੇ ਸਨ। ਇਸੇ ਕਾਰਨ ਮੁਗ਼ਲਾਂ ਅਤੇ ਅਫ਼ਗਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ।
ਦਲ ਖ਼ਾਲਸਾ ਦਾ ਮਹੱਤਵ – ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਿੱਧ ਹੋਈ। ਇਸ ਨੇ ਸਿੱਖਾਂ ਦੀ ਖਿੱਲਰੀ ਹੋਈ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ, ਉਨ੍ਹਾਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਇਆ ਅਤੇ ਧਰਮ ਦੀ ਖ਼ਾਤਰ ਹਰ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ। ਇਸ ਦੀ ਅਗਵਾਈ ਹੇਠ ਸਿੱਖਾਂ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਪੰਜਾਬ ਵਿੱਚ ਉਨ੍ਹਾਂ ਦੀ ਸ਼ਕਤੀ ਨੂੰ ਖ਼ਤਮ ਕੀਤਾ। ਦਲ ਖ਼ਾਲਸਾ ਨੇ ਹੀ ਸਿੱਖਾਂ ਨੂੰ ਪੰਜਾਬ ਵਿੱਚ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਇਸ ਦੇ ਯਤਨਾਂ ਸਦਕਾ ਅੰਤ ਵਿੱਚ ਸਿੱਖ ਪੰਜਾਬ ਵਿੱਚ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ। ਨਿਰਸੰਦੇਹ ਦਲ ਖ਼ਾਲਸਾ ਦੀ ਸਥਾਪਨਾ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਸਿੱਧ ਹੋਈ।
Exam Tips:
a) ਇਹ ਪ੍ਰਸ਼ਨ ਕਈ ਰੂਪਾਂ ਵਿੱਚ ਆਉਂਦਾ ਹੈ; ਜਿਸ ਭਾਗ (ਕਾਰਨ, ਸੰਗਠਨ, ਯੁੱਧ ਪ੍ਰਣਾਲੀ ਜਾਂ ਮਹੱਤਵ) ਬਾਰੇ ਪੁੱਛਿਆ ਹੋਵੇ, ਉਸੇ ਨੂੰ ਵਧੇਰੇ ਵਿਸਥਾਰ ਨਾਲ ਲਿਖੋ।
b) ਮੁੱਖ ਮਿਤੀਆਂ ਯਾਦ ਰੱਖੋ: 1716, 1734, 1745 ਅਤੇ 29 ਮਾਰਚ, 1748 ਈ.
c) ਹਰ ਕਾਰਨ ਜਾਂ ਵਿਸ਼ੇਸ਼ਤਾ ਦਾ ਸਿਰਲੇਖ ਵੱਖਰੀ ਸਤਰ ਵਿੱਚ ਲਿਖੋ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਦਲ ਖ਼ਾਲਸਾ ਦੀ ਸਥਾਪਨਾ ਦੇ ਮੁੱਖ ਕਾਰਨ ਕੀ ਸਨ? ਜਾਂ ਦਲ ਖ਼ਾਲਸਾ ਦੀ ਉਤਪੱਤੀ ਦੇ ਤਿੰਨ ਮੁੱਖ ਕਾਰਨ ਕੀ ਸਨ?
Answer:
1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿੱਚ ਅਗਵਾਈ ਦੀ ਘਾਟ ਪੈਦਾ ਹੋ ਗਈ, ਇਸ ਲਈ ਸਿੱਖ ਸੰਗਠਿਤ ਰੂਪ ਵਿੱਚ ਕਾਇਮ ਨਾ ਰਹਿ ਸਕੇ। ਮੁਗ਼ਲ ਸੈਨਾਵਾਂ ਉਨ੍ਹਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ, ਇਸ ਲਈ ਸਿੱਖਾਂ ਨੇ ਆਪਣੇ ਛੋਟੇ-ਛੋਟੇ ਜੱਥੇ ਬਣਾ ਲਏ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ, ਜੋ ਦਲ ਖ਼ਾਲਸਾ ਦੀ ਸਥਾਪਨਾ ਵੱਲ ਚੁੱਕਿਆ ਗਿਆ ਮਹੱਤਵਪੂਰਨ ਕਦਮ ਸੀ। ਅੰਤ ਵਿੱਚ ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ।
Exam Tips:
a) ਤਿੰਨ ਕਾਰਨ ਮੰਗੇ ਹੋਣ ਤਾਂ ਸਿਰਫ਼ ਤਿੰਨ ਹੀ ਨੁਕਤੇ ਲਿਖੋ: ਅਗਵਾਈ ਦੀ ਘਾਟ, ਛੋਟੇ ਜੱਥੇ, ਬੁੱਢਾ-ਤਰੁਣਾ ਦਲ।
Question 2: ਦਲ ਖ਼ਾਲਸਾ ਦੇ ਸੰਗਠਨ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਦਲ ਖ਼ਾਲਸਾ ਦੇ ਮੁੱਖ ਸਿਧਾਂਤ ਦੱਸੋ। ਜਾਂ ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ? ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। ਜਾਂ ਦਲ ਖ਼ਾਲਸਾ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਲਿਖੋ।
Answer:
ਨਵਾਬ ਕਪੂਰ ਸਿੰਘ ਨੇ 29 ਮਾਰਚ, 1748 ਈ. ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਦੀ ਸਥਾਪਨਾ ਕੀਤੀ। ਇਸ ਦਾ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਨਿਯੁਕਤ ਕੀਤਾ ਗਿਆ। ਹਰੇਕ ਸਿੱਖ, ਜਿਸ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਸੀ, ਨੂੰ ਦਲ ਖ਼ਾਲਸਾ ਦਾ ਮੈਂਬਰ ਸਮਝਿਆ ਜਾਂਦਾ ਸੀ। ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਵਿੱਚ ਨਿਪੁੰਨ ਹੋਣ ਦੀ ਆਸ ਕੀਤੀ ਜਾਂਦੀ ਸੀ। ਦਲ ਖ਼ਾਲਸਾ ਦੇ ਸੈਨਿਕ ਛਾਪਾਮਾਰ ਯੁੱਧ ਪ੍ਰਣਾਲੀ ਨਾਲ ਲੜਦੇ ਸਨ।
Exam Tips:
a) ਤਿੰਨ ਵਿਸ਼ੇਸ਼ਤਾਵਾਂ ਮੰਗੀਆਂ ਹੋਣ ਤਾਂ ਸੈਨਾਪਤੀ, ਮੈਂਬਰਸ਼ਿਪ ਅਤੇ ਛਾਪਾਮਾਰ ਯੁੱਧ ਦੇ ਨੁਕਤੇ ਲਿਖੋ।
Question 3: ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। ਜਾਂ ਦਲ ਖ਼ਾਲਸਾ ਦੀ ਸੈਨਿਕ ਪ੍ਰਣਾਲੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
Answer:
1. ਦਲ ਖ਼ਾਲਸਾ ਵਿੱਚ ਸਿੱਖ ਆਪਣੀ ਮਰਜ਼ੀ ਅਨੁਸਾਰ ਭਰਤੀ ਹੁੰਦੇ ਸਨ।
2. ਇਨ੍ਹਾਂ ਸੈਨਿਕਾਂ ਦੇ ਨਾਵਾਂ, ਤਨਖ਼ਾਹਾਂ ਆਦਿ ਦਾ ਕੋਈ ਲਿਖਤੀ ਵੇਰਵਾ ਨਹੀਂ ਰੱਖਿਆ ਜਾਂਦਾ ਸੀ।
3. ਸੈਨਿਕਾਂ ਨੂੰ ਸਿਖਲਾਈ ਦੇਣ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਸਿੱਖ ਸੈਨਿਕ ਛਾਪਾਮਾਰ ਯੁੱਧ ਪ੍ਰਣਾਲੀ ਦੁਆਰਾ ਲੜਦੇ ਸਨ।
4. ਉਹ ਦੁਸ਼ਮਣ ਦੀ ਫ਼ੌਜ ਉੱਤੇ ਅਚਾਨਕ ਹਮਲਾ ਕਰ ਕੇ ਉਨ੍ਹਾਂ ਦਾ ਭਾਰੀ ਨੁਕਸਾਨ ਕਰਦੇ ਸਨ।
5. ਦਲ ਖ਼ਾਲਸਾ ਦੀ ਸੈਨਾ ਵਿੱਚ ਪੈਦਲ ਸੈਨਾ ਅਤੇ ਤੋਪਖ਼ਾਨੇ ਦੀ ਕਮੀ ਸੀ।
Exam Tips:
a) ਜੇ "ਕੋਈ ਤਿੰਨ" ਵਿਸ਼ੇਸ਼ਤਾਵਾਂ ਪੁੱਛੀਆਂ ਹੋਣ ਤਾਂ ਉੱਪਰ ਦਿੱਤੀਆਂ ਵਿੱਚੋਂ ਕੋਈ ਤਿੰਨ ਲਿਖਣੀਆਂ ਕਾਫ਼ੀ ਹਨ।
Question 4: ਸਿੱਖਾਂ ਦੀ ਗੁਰੀਲਾ ਯੁੱਧ ਪ੍ਰਣਾਲੀ ‘ਤੇ ਇੱਕ ਨੋਟ ਲਿਖੋ। ਜਾਂ ਦਲ ਖ਼ਾਲਸਾ ਦੀ ਯੁੱਧ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ।
Answer:
ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਛਾਪਾਮਾਰ ਯੁੱਧ ਨੀਤੀ ਸੀ। ਇਹ ਯੁੱਧ ਪ੍ਰਣਾਲੀ ਸਿੱਖਾਂ ਦੀ ਸ਼ਕਤੀ ਦੇ ਉਭਾਰ ਲਈ ਬੜੀ ਲਾਹੇਵੰਦ ਸਿੱਧ ਹੋਈ। ਇਸ ਰਾਹੀਂ ਸਿੱਖ ਦੁਸ਼ਮਣ ਉੱਤੇ ਅਚਾਨਕ ਹਮਲਾ ਕਰ ਕੇ ਉਸ ਦਾ ਨੁਕਸਾਨ ਕਰਦੇ ਸਨ ਅਤੇ ਦੁਸ਼ਮਣ ਦੇ ਸੰਭਲਣ ਤੋਂ ਪਹਿਲਾਂ ਹੀ ਜੰਗਲਾਂ ਤੇ ਪਹਾੜਾਂ ਵੱਲ ਭੱਜ ਜਾਂਦੇ ਸਨ। ਇਸੇ ਯੁੱਧ ਪ੍ਰਣਾਲੀ ਕਾਰਨ ਸਿੱਖ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਮੁਕਾਬਲਾ ਕਰਨ ਵਿੱਚ ਸਫਲ ਹੋਏ।
Exam Tips:
a) ਨੋਟ ਵਿੱਚ ਅਚਾਨਕ ਹਮਲਾ ਅਤੇ ਜੰਗਲਾਂ-ਪਹਾੜਾਂ ਵਿੱਚ ਛੁਪ ਜਾਣ ਵਾਲੀ ਗੱਲ ਜ਼ਰੂਰ ਲਿਖੋ।
Question 5: ਦਲ ਖ਼ਾਲਸਾ ਦੀ ਕਦੋਂ ਅਤੇ ਕਿੱਥੇ ਸਥਾਪਨਾ ਕੀਤੀ ਗਈ ਸੀ? ਸਿੱਖ ਇਤਿਹਾਸ ਵਿੱਚ ਦਲ ਖ਼ਾਲਸਾ ਦਾ ਕੀ ਮਹੱਤਵ ਹੈ? ਜਾਂ ਦਲ ਖ਼ਾਲਸਾ ਦੇ ਮਹੱਤਵ ਦਾ ਵਰਣਨ ਕਰੋ।
Answer:
ਦਲ ਖ਼ਾਲਸਾ ਦੀ ਸਥਾਪਨਾ 29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ। ਇਸ ਨੇ ਸਿੱਖਾਂ ਨੂੰ ਪੰਜਾਬ ਵਿੱਚ ਮੁਗ਼ਲ ਅਤੇ ਅਫ਼ਗਾਨ ਜ਼ੁਲਮਾਂ ਦਾ ਟਾਕਰਾ ਕਰਨ ਦੇ ਯੋਗ ਬਣਾਇਆ ਅਤੇ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਸਿੱਟੇ ਵਜੋਂ ਸਿੱਖ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ। ਦਲ ਖ਼ਾਲਸਾ ਕਾਰਨ ਸਿੱਖਾਂ ਵਿੱਚ ਏਕਤਾ ਅਤੇ ਅਨੁਸ਼ਾਸਨ ਆਇਆ ਅਤੇ ਉਹ ਇੱਕ ਗੌਰਵਮਈ ਯੁੱਗ ਵਿੱਚ ਦਾਖ਼ਲ ਹੋ ਸਕੇ।
Exam Tips:
a) ਸਥਾਪਨਾ ਦੀ ਮਿਤੀ, ਸਥਾਨ ਅਤੇ ਸੰਸਥਾਪਕ ਪਹਿਲਾਂ ਲਿਖੋ, ਫਿਰ ਮਹੱਤਵ ਦੇ ਨੁਕਤੇ।
ਵਸਤੂਨਿਸ਼ਠ ਪ੍ਰਸ਼ਨ (Objective Type Questions) – ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ
Question 1: ਦਲ ਖ਼ਾਲਸਾ ਦੇ ਉੱਥਾਨ ਲਈ ਜ਼ਿੰਮੇਵਾਰ ਕੋਈ ਇੱਕ ਕਾਰਨ ਦੱਸੋ। ਜਾਂ ਦਲ ਖ਼ਾਲਸਾ ਦੀ ਸਥਾਪਨਾ ਦਾ ਕੋਈ ਇੱਕ ਕਾਰਨ ਦੱਸੋ।
Answer:
ਸਿੱਖ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ।
Exam Tips:
a) ਸਿਰਫ਼ ਇੱਕ ਕਾਰਨ ਮੰਗਿਆ ਗਿਆ ਹੈ, ਇਸ ਲਈ ਇੱਕ ਹੀ ਵਾਕ ਲਿਖੋ।
Question 2: ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਹੋਈ?
Answer:
1734 ਈ.
Exam Tips:
a) ਸਾਲ 1734 ਈ. ਯਾਦ ਰੱਖੋ।
Question 3: ਬੁੱਢਾ ਦਲ ਵਿੱਚ ਕਿਹੜੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ?
Answer:
40 ਸਾਲ ਤੋਂ ਵੱਧ ਉਮਰ ਦੇ ਸਿੱਖਾਂ ਨੂੰ।
Exam Tips:
a) ਉਮਰ ਦੀ ਹੱਦ (40 ਸਾਲ) ਜ਼ਰੂਰ ਲਿਖੋ।
Question 4: ਬੁੱਢਾ ਦਲ ਦਾ ਨੇਤਾ ਕੌਣ ਸੀ?
Answer:
ਨਵਾਬ ਕਪੂਰ ਸਿੰਘ।
Exam Tips:
a) ਨਵਾਬ ਕਪੂਰ ਸਿੰਘ ਨੇ ਹੀ ਦਲ ਖ਼ਾਲਸਾ ਦੀ ਸਥਾਪਨਾ ਵੀ ਕੀਤੀ ਸੀ।
Question 5: ਤਰੁਣਾ ਦਲ ਵਿੱਚ ਕਿਹੜੇ ਸਿੱਖਾਂ ਨੂੰ ਸ਼ਾਮਲ ਕੀਤਾ ਜਾਂਦਾ ਸੀ?
Answer:
ਨੌਜਵਾਨ ਸਿੱਖਾਂ ਨੂੰ (40 ਸਾਲ ਤੋਂ ਘੱਟ ਉਮਰ ਦੇ)।
Exam Tips:
a) ਬੁੱਢਾ ਦਲ (40 ਤੋਂ ਵੱਧ) ਅਤੇ ਤਰੁਣਾ ਦਲ (40 ਤੋਂ ਘੱਟ) ਦਾ ਫ਼ਰਕ ਯਾਦ ਰੱਖੋ।
Question 6: ਤਰੁਣਾ ਦਲ ਦਾ ਮੁੱਖ ਕੰਮ ਕੀ ਸੀ?
Answer:
ਦੁਸ਼ਮਣਾਂ ਦਾ ਮੁਕਾਬਲਾ ਕਰਨਾ।
Exam Tips:
a) ਕੌਮ ਦੀ ਰੱਖਿਆ ਕਰਨ ਦਾ ਜ਼ਿਕਰ ਵੀ ਕਰ ਸਕਦੇ ਹੋ।
Question 7: ਦਲ ਖ਼ਾਲਸਾ ਦੀ ਸਥਾਪਨਾ ਕਦੋਂ ਹੋਈ?
Answer:
29 ਮਾਰਚ, 1748 ਈ.
Exam Tips:
a) ਪੂਰੀ ਮਿਤੀ ਲਿਖੋ: 29 ਮਾਰਚ, 1748 ਈ.
Question 8: ਦਲ ਖ਼ਾਲਸਾ ਦੀ ਸਥਾਪਨਾ ਕਿਸ ਨੇ ਕੀਤੀ?
Answer:
ਨਵਾਬ ਕਪੂਰ ਸਿੰਘ।
Exam Tips:
a) ਸੰਸਥਾਪਕ ਦਾ ਪੂਰਾ ਨਾਂ ਲਿਖੋ।
Question 9: ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਹੋਈ?
Answer:
ਅੰਮ੍ਰਿਤਸਰ।
Exam Tips:
a) ਸਥਾਨ: ਅੰਮ੍ਰਿਤਸਰ।
Question 10: ਦਲ ਖ਼ਾਲਸਾ ਤੋਂ ਕੀ ਭਾਵ ਹੈ?
Answer:
ਸਿੱਖਾਂ ਦਾ ਸੈਨਿਕ ਸੰਗਠਨ।
Exam Tips:
a) ਦਲ ਦਾ ਅਰਥ ਸੈਨਿਕ ਜੱਥਾ ਜਾਂ ਸੈਨਾ ਹੈ।
Question 11: ਦਲ ਖ਼ਾਲਸਾ ਦੇ ਮੁੱਖ ਜੱਥੇ ਕਿੰਨੇ ਸਨ?
Answer:
12.
Exam Tips:
a) 65 ਜੱਥਿਆਂ ਤੋਂ 12 ਮੁੱਖ ਜੱਥੇ ਬਣਾਏ ਗਏ ਸਨ।
Question 12: ਦਲ ਖ਼ਾਲਸਾ ਦੇ ਕਿਸੇ ਇੱਕ ਮੁੱਖ ਜੱਥੇ ਦਾ ਨਾਂ ਲਿਖੋ।
Answer:
ਸ਼ੁਕਰਚੱਕੀਆ ਜੱਥਾ।
Exam Tips:
a) ਕੋਈ ਇੱਕ ਨਾਂ ਹੀ ਲਿਖਣਾ ਹੈ।
Question 13: ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕਦੋਂ ਨਿਯੁਕਤ ਕੀਤਾ ਗਿਆ ਸੀ?
Answer:
1748 ਈ.
Exam Tips:
a) ਇਹ ਨਿਯੁਕਤੀ ਦਲ ਖ਼ਾਲਸਾ ਦੀ ਸਥਾਪਨਾ ਦੇ ਸਮੇਂ ਹੀ ਹੋਈ।
Question 14: ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ?
Answer:
ਜੱਸਾ ਸਿੰਘ ਆਹਲੂਵਾਲੀਆ।
Exam Tips:
a) ਜੱਸਾ ਸਿੰਘ ਰਾਮਗੜ੍ਹੀਆ ਨਾਲ ਰਲਗੱਡ ਨਾ ਕਰੋ।
Question 15: ਦਲ ਖ਼ਾਲਸਾ ਦਾ ਪਹਿਲਾ ਮੁੱਖ ਜੱਥੇਦਾਰ ਕੌਣ ਸੀ?
Answer:
ਜੱਸਾ ਸਿੰਘ ਆਹਲੂਵਾਲੀਆ।
Exam Tips:
a) ਉਸ ਨੂੰ ਸੁਲਤਾਨ-ਉਲ-ਕੌਮ ਦੀ ਉਪਾਧੀ ਵੀ ਮਿਲੀ।
Question 16: ਜੱਸਾ ਸਿੰਘ ਆਹਲੂਵਾਲੀਆ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ?
Answer:
ਸੁਲਤਾਨ-ਉਲ-ਕੌਮ।
Exam Tips:
a) ਉਪਾਧੀ ਦਾ ਨਾਂ ਸ਼ੁੱਧ ਲਿਖੋ: ਸੁਲਤਾਨ-ਉਲ-ਕੌਮ।
Question 17: ਸਰਬਤ ਖ਼ਾਲਸਾ ਤੋਂ ਤੁਹਾਡਾ ਕੀ ਭਾਵ ਹੈ?
Answer:
ਸਮੁੱਚੀ ਸਿੱਖ ਸੰਗਤ।
Exam Tips:
a) ਇਹ ਸਮਾਗਮ ਵਿਸਾਖੀ ਤੇ ਦੀਵਾਲੀ ਉੱਤੇ ਅੰਮ੍ਰਿਤਸਰ ਵਿੱਚ ਹੁੰਦਾ ਸੀ।
Question 18: ਦਲ ਖ਼ਾਲਸਾ ਦੀ ਯੁੱਧ ਵਿਧੀ ਕਿਵੇਂ ਸੀ?
Answer:
ਗੁਰੀਲਾ ਜਾਂ ਛਾਪਾਮਾਰ ਯੁੱਧ।
Exam Tips:
a) ਇਹੀ ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਸੀ।
Question 19: ਦਲ ਖ਼ਾਲਸਾ ਨੇ ਗੁਰੀਲਾ ਯੁੱਧ ਪ੍ਰਣਾਲੀ ਕਿਉਂ ਅਪਣਾਈ?
Answer:
ਕਿਉਂਕਿ ਸਿੱਖਾਂ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਿਲਕੁਲ ਸੀਮਿਤ ਸਨ।
Exam Tips:
a) ਗੁਰਦਾਸ ਨੰਗਲ ਦੀ ਲੜਾਈ ਦੇ ਸਬਕ ਦਾ ਜ਼ਿਕਰ ਵੀ ਕਰ ਸਕਦੇ ਹੋ।
Question 20: ਦਲ ਖ਼ਾਲਸਾ ਦਾ ਕੀ ਮਹੱਤਵ ਸੀ?
Answer:
ਇਸ ਨੇ ਸਿੱਖਾਂ ਦੀ ਖਿੱਲਰੀ ਹੋਈ ਸ਼ਕਤੀ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹਿਆ।
Exam Tips:
a) ਏਕਤਾ ਸਭ ਤੋਂ ਵੱਡਾ ਮਹੱਤਵ ਹੈ।
ਖ਼ਾਲੀ ਥਾਂਵਾਂ ਭਰੋ (Fill in the Blanks)
Question 1: …………………… ਵਿੱਚ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕੀਤੀ ਗਈ।
Answer:
1734 ਈ.
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 2: ਤਰੁਣਾ ਦਲ ਅਤੇ ਬੁੱਢਾ ਦਲ ਦੀ ਸਥਾਪਨਾ …………………… ਨੇ ਕੀਤੀ ਸੀ।
Answer:
ਨਵਾਬ ਕਪੂਰ ਸਿੰਘ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 3: ਦਲ ਖ਼ਾਲਸਾ ਦੀ ਸਥਾਪਨਾ …………………… ਵਿੱਚ ਕੀਤੀ ਗਈ ਸੀ।
Answer:
1748 ਈ.
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 4: ਦਲ ਖ਼ਾਲਸਾ ਦੀ ਸਥਾਪਨਾ …………………… ਵਿਖੇ ਕੀਤੀ ਗਈ ਸੀ।
Answer:
ਅੰਮ੍ਰਿਤਸਰ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 5: ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ …………………… ਨੂੰ ਨਿਯੁਕਤ ਕੀਤਾ ਗਿਆ ਸੀ।
Answer:
ਸਰਦਾਰ ਜੱਸਾ ਸਿੰਘ ਆਹਲੂਵਾਲੀਆ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 6: ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ …………………… ਸੀ।
Answer:
ਘੋੜਸਵਾਰ ਸੈਨਾ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 7: ਦਲ ਖ਼ਾਲਸਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ …………………… ਯੁੱਧ ਪ੍ਰਣਾਲੀ ਨੂੰ ਅਪਣਾਉਣਾ ਸੀ।
Answer:
ਛਾਪਾਮਾਰ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
ਠੀਕ ਜਾਂ ਗ਼ਲਤ (True or False)
Question 1: ਨਵਾਬ ਕਪੂਰ ਸਿੰਘ ਨੇ ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ 1738 ਈ. ਵਿੱਚ ਕੀਤੀ ਸੀ।
Answer:
ਗ਼ਲਤ (ਸਹੀ ਸਾਲ 1734 ਈ. ਹੈ)
Exam Tips:
a) ਗ਼ਲਤ ਕਥਨ ਨੂੰ ਸਹੀ ਤੱਥ ਨਾਲ ਦਰੁਸਤ ਕਰਨ ਦੀ ਆਦਤ ਪਾਓ।
Question 2: ਦਲ ਖ਼ਾਲਸਾ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ।
Answer:
ਗ਼ਲਤ (ਇਸ ਦੀ ਸਥਾਪਨਾ ਨਵਾਬ ਕਪੂਰ ਸਿੰਘ ਨੇ ਕੀਤੀ)
Exam Tips:
a) ਗ਼ਲਤ ਕਥਨ ਨੂੰ ਸਹੀ ਤੱਥ ਨਾਲ ਦਰੁਸਤ ਕਰਨ ਦੀ ਆਦਤ ਪਾਓ।
Question 3: ਦਲ ਖ਼ਾਲਸਾ ਦੀ ਸਥਾਪਨਾ 1749 ਈ. ਵਿੱਚ ਕੀਤੀ ਗਈ ਸੀ।
Answer:
ਗ਼ਲਤ (ਸਹੀ ਸਾਲ 1748 ਈ. ਹੈ)
Exam Tips:
a) ਗ਼ਲਤ ਕਥਨ ਨੂੰ ਸਹੀ ਤੱਥ ਨਾਲ ਦਰੁਸਤ ਕਰਨ ਦੀ ਆਦਤ ਪਾਓ।
Question 4: ਦਲ ਖ਼ਾਲਸਾ ਦੀ ਸਥਾਪਨਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਗਈ ਸੀ।
Answer:
ਗ਼ਲਤ (ਸਥਾਪਨਾ ਅੰਮ੍ਰਿਤਸਰ ਵਿਖੇ ਹੋਈ)
Exam Tips:
a) ਗ਼ਲਤ ਕਥਨ ਨੂੰ ਸਹੀ ਤੱਥ ਨਾਲ ਦਰੁਸਤ ਕਰਨ ਦੀ ਆਦਤ ਪਾਓ।
Question 5: ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਨਿਯੁਕਤ ਕੀਤਾ ਗਿਆ ਸੀ।
Answer:
ਗ਼ਲਤ (ਸੈਨਾਪਤੀ ਜੱਸਾ ਸਿੰਘ ਆਹਲੂਵਾਲੀਆ ਸਨ)
Exam Tips:
a) ਗ਼ਲਤ ਕਥਨ ਨੂੰ ਸਹੀ ਤੱਥ ਨਾਲ ਦਰੁਸਤ ਕਰਨ ਦੀ ਆਦਤ ਪਾਓ।
Question 6: ਦਲ ਖ਼ਾਲਸਾ ਦੀ ਸੈਨਾ ਦਾ ਸਭ ਤੋਂ ਮਹੱਤਵਪੂਰਨ ਅੰਗ ਘੋੜਸਵਾਰ ਸੈਨਾ ਸੀ।
Answer:
ਠੀਕ
Exam Tips:
a) ਗ਼ਲਤ ਕਥਨ ਨੂੰ ਸਹੀ ਤੱਥ ਨਾਲ ਦਰੁਸਤ ਕਰਨ ਦੀ ਆਦਤ ਪਾਓ।
Question 7: ਦਲ ਖ਼ਾਲਸਾ ਨੇ ਗੁਰੀਲਾ ਯੁੱਧ ਪ੍ਰਣਾਲੀ ਨੂੰ ਅਪਣਾਇਆ ਸੀ।
Answer:
ਠੀਕ
Exam Tips:
a) ਗ਼ਲਤ ਕਥਨ ਨੂੰ ਸਹੀ ਤੱਥ ਨਾਲ ਦਰੁਸਤ ਕਰਨ ਦੀ ਆਦਤ ਪਾਓ।
ਬਹੁਪੱਖੀ ਪ੍ਰਸ਼ਨ (Multiple Choice Questions)
Question 1: ਦਲ ਖ਼ਾਲਸਾ ਦੀ ਸਥਾਪਨਾ ਕਿਉਂ ਕੀਤੀ ਗਈ ਸੀ?
(i) ਸਿੱਖ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਚਾਹੁੰਦੇ ਸਨ
(ii) ਨਵਾਬ ਕਪੂਰ ਸਿੰਘ ਪੰਥ ਵਿੱਚ ਏਕਤਾ ਕਾਇਮ ਕਰਨਾ ਚਾਹੁੰਦੇ ਸਨ
(iii) ਸਿੱਖ ਮੁਗ਼ਲ ਸਰਕਾਰ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ
(iv) ਉੱਪਰ ਲਿਖੇ ਸਾਰੇ
Answer:
(iv) ਉੱਪਰ ਲਿਖੇ ਸਾਰੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 2: ਦਲ ਖ਼ਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
(i) 1733 ਈ. ਵਿੱਚ
(ii) 1734 ਈ. ਵਿੱਚ
(iii) 1739 ਈ. ਵਿੱਚ
(iv) 1748 ਈ. ਵਿੱਚ
Answer:
(iv) 1748 ਈ. ਵਿੱਚ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 3: ਦਲ ਖ਼ਾਲਸਾ ਦੀ ਸਥਾਪਨਾ ਕਿਸ ਨੇ ਕੀਤੀ ਸੀ?
(i) ਨਵਾਬ ਕਪੂਰ ਸਿੰਘ ਨੇ
(ii) ਜੱਸਾ ਸਿੰਘ ਆਹਲੂਵਾਲੀਆ ਨੇ
(iii) ਜੱਸਾ ਸਿੰਘ ਰਾਮਗੜ੍ਹੀਆ ਨੇ
(iv) ਮਹਾਰਾਜਾ ਰਣਜੀਤ ਸਿੰਘ ਨੇ
Answer:
(i) ਨਵਾਬ ਕਪੂਰ ਸਿੰਘ ਨੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ?
(i) ਦਿੱਲੀ ਵਿਖੇ
(ii) ਜਲੰਧਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਲੁਧਿਆਣਾ ਵਿਖੇ
Answer:
(iii) ਅੰਮ੍ਰਿਤਸਰ ਵਿਖੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 5: ਨਵਾਬ ਕਪੂਰ ਸਿੰਘ ਨੇ ਦਲ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ?
(i) ਲਾਹੌਰ
(ii) ਅੰਮ੍ਰਿਤਸਰ
(iii) ਤਰਨਤਾਰਨ
(iv) ਅਟਾਰੀ
Answer:
(ii) ਅੰਮ੍ਰਿਤਸਰ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 6: ਦਲ ਖ਼ਾਲਸਾ ਦਾ ਪ੍ਰਧਾਨ ਸੈਨਾਪਤੀ ਕੌਣ ਸੀ?
(i) ਜੱਸਾ ਸਿੰਘ ਆਹਲੂਵਾਲੀਆ
(ii) ਜੱਸਾ ਸਿੰਘ ਰਾਮਗੜ੍ਹੀਆ
(iii) ਨਵਾਬ ਕਪੂਰ ਸਿੰਘ
(iv) ਬਾਬਾ ਆਲਾ ਸਿੰਘ
Answer:
(i) ਜੱਸਾ ਸਿੰਘ ਆਹਲੂਵਾਲੀਆ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 7: ਦਲ ਖ਼ਾਲਸਾ ਨੇ ਕਿਸ ਨੂੰ ‘ਸੁਲਤਾਨ-ਉਲ-ਕੌਮ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ?
(i) ਮਹਾਰਾਜਾ ਰਣਜੀਤ ਸਿੰਘ ਨੂੰ
(ii) ਨਵਾਬ ਕਪੂਰ ਸਿੰਘ ਨੂੰ
(iii) ਜੱਸਾ ਸਿੰਘ ਆਹਲੂਵਾਲੀਆ ਨੂੰ
(iv) ਜੈ ਸਿੰਘ ਨੂੰ
Answer:
(iii) ਜੱਸਾ ਸਿੰਘ ਆਹਲੂਵਾਲੀਆ ਨੂੰ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 8: ਸਰਬਤ ਖ਼ਾਲਸਾ ਦੇ ਸਮਾਗਮ ਕਿੱਥੇ ਬੁਲਾਏ ਜਾਂਦੇ ਸਨ?
(i) ਦਿੱਲੀ ਵਿਖੇ
(ii) ਲਾਹੌਰ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਖਡੂਰ ਸਾਹਿਬ ਵਿਖੇ
Answer:
(iii) ਅੰਮ੍ਰਿਤਸਰ ਵਿਖੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
ਸਰੋਤ ਆਧਾਰਿਤ ਪ੍ਰਸ਼ਨ (Source Based Questions)
ਸਰੋਤ 1
Question 1: ਪਾਠ-ਪੁਸਤਕ ਵਿੱਚੋਂ ਪੈਰਾ 1 ਪੜ੍ਹੋ (ਜਿਸ ਦੀ ਸ਼ੁਰੂਆਤ “ਜ਼ਕਰੀਆ ਖ਼ਾਂ ਦੇ ਅੱਤਿਆਚਾਰ ਜਦੋਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਹੇ…” ਨਾਲ ਹੁੰਦੀ ਹੈ) ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
ਜ਼ਕਰੀਆ ਖ਼ਾਂ ਕੌਣ ਸੀ?
Answer:
ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਸੀ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 2: ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ?
Answer:
ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ 1734 ਈ. ਵਿੱਚ ਕੀਤਾ ਗਿਆ ਸੀ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 3: ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਿਸ ਨੇ ਕੀਤਾ ਸੀ?
(i) ਬੰਦਾ ਸਿੰਘ ਬਹਾਦਰ (ii) ਨਵਾਬ ਕਪੂਰ ਸਿੰਘ (iii) ਗੁਰੂ ਗੋਬਿੰਦ ਸਿੰਘ ਜੀ (iv) ਇਨ੍ਹਾਂ ਵਿੱਚੋਂ ਕੋਈ ਨਹੀਂ
Answer:
(ii) ਨਵਾਬ ਕਪੂਰ ਸਿੰਘ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 4: ਤਰੁਣਾ ਦਲ ਵਿੱਚ ਕੌਣ ਸ਼ਾਮਲ ਸੀ?
Answer:
ਤਰੁਣਾ ਦਲ ਵਿੱਚ 40 ਸਾਲ ਤੋਂ ਹੇਠਾਂ ਦੀ ਉਮਰ ਦੇ ਨੌਜਵਾਨ ਸ਼ਾਮਲ ਸਨ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 5: ਬੁੱਢਾ ਦਲ ਦੀ ਅਗਵਾਈ ਕਿਸ ਨੇ ਕੀਤੀ ਸੀ?
Answer:
ਬੁੱਢਾ ਦਲ ਦੀ ਅਗਵਾਈ ਨਵਾਬ ਕਪੂਰ ਸਿੰਘ ਨੇ ਕੀਤੀ ਸੀ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
ਸਰੋਤ 2
Question 1: ਪਾਠ-ਪੁਸਤਕ ਵਿੱਚੋਂ ਪੈਰਾ 2 ਪੜ੍ਹੋ (ਜਿਸ ਦੀ ਸ਼ੁਰੂਆਤ “29 ਮਾਰਚ, 1748 ਈ. ਨੂੰ ਵਿਸਾਖੀ ਵਾਲੇ ਦਿਨ ਸਿੱਖ ਅੰਮ੍ਰਿਤਸਰ ਵਿਖੇ ਇਕੱਠੇ ਹੋਏ…” ਨਾਲ ਹੁੰਦੀ ਹੈ) ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
ਦਲ ਖ਼ਾਲਸਾ ਦੀ ਸਥਾਪਨਾ ਕਿਸ ਨੇ ਕੀਤੀ ਸੀ?
Answer:
ਦਲ ਖ਼ਾਲਸਾ ਦੀ ਸਥਾਪਨਾ ਨਵਾਬ ਕਪੂਰ ਸਿੰਘ ਜੀ ਨੇ ਕੀਤੀ ਸੀ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 2: ਦਲ ਖ਼ਾਲਸਾ ਦੀ ਸਥਾਪਨਾ ਕਦੋਂ ਕੀਤੀ ਗਈ ਸੀ?
(i) 1733 ਈ. (ii) 1734 ਈ. (iii) 1738 ਈ. (iv) 1748 ਈ.
Answer:
(iv) 1748 ਈ.
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 3: ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਣ ਸੀ?
Answer:
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਲ ਖ਼ਾਲਸਾ ਦੇ ਪ੍ਰਧਾਨ ਸੈਨਾਪਤੀ ਸਨ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 4: ਦਲ ਖ਼ਾਲਸਾ ਵਿੱਚ ਕੌਣ ਸ਼ਾਮਲ ਹੋ ਸਕਦਾ ਸੀ?
Answer:
ਦਲ ਖ਼ਾਲਸਾ ਵਿੱਚ ਹਰੇਕ ਉਹ ਸਿੱਖ ਸ਼ਾਮਲ ਹੋ ਸਕਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਵਿਸ਼ਵਾਸ ਰੱਖਦਾ ਸੀ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Question 5: ਦਲ ਖ਼ਾਲਸਾ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ।
Answer:
ਘੋੜਸਵਾਰ ਸੈਨਾ ਦਲ ਖ਼ਾਲਸਾ ਦੀ ਸੈਨਾ ਦਾ ਮੁੱਖ ਅੰਗ ਸੀ।
Exam Tips:
a) ਉੱਤਰ ਪੈਰੇ ਵਿੱਚੋਂ ਹੀ ਲੱਭ ਕੇ ਸੰਖੇਪ ਵਿੱਚ ਲਿਖੋ।
Free study material for History
Punjab Board Solutions for Class 12 History Punjabi Medium Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ
Textbook Solutions for Class 12 History Punjabi Medium Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ
Explore reliable textbook solutions for Punjabi Medium Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ tailored for Class 12 learners. Utilizing these complete exercise answers ensures your preparation aligns exactly with official Punjab Board standards for History.
Mastering Theoretical and Practical Questions
Clear, methodical explanations accompany every challenging problem within the Class 12 History text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ with official sample papers and interactive practice tests available on our platform free of charge.
FAQs
The complete and updated PSEB 12th Class History Solutions Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ is available for free on StudiesToday.com. These solutions for Class 12 History are as per latest Punjab Board curriculum.
Yes, our experts have revised the PSEB 12th Class History Solutions Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ will help students to get full marks in the theory paper.
Yes, we provide bilingual support for Class 12 History. You can access PSEB 12th Class History Solutions Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ in both English and Hindi medium.
Yes, you can download the entire PSEB 12th Class History Solutions Chapter 13 ਦਲ ਖ਼ਾਲਸਾ ਦਾ ਉੱਥਾਨ ਅਤੇ ਇਸ ਦੀ ਯੁੱਧ ਪ੍ਰਣਾਲੀ in printable PDF format for offline study on any device.