PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

Official Punjab Board Solutions for Class 12 History: Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

Explore reliable textbook solutions for Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ tailored for Class 12 learners. Utilizing these History answers ensures thorough preparation and strengthens foundational knowledge before final Punjab Board evaluations.

Chapter-wise Solutions for History: Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

View or download the dedicated Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ solution resource below. Engaging with these textbook answers under focused study conditions ensures continuous academic progress and mastery of the 2026-27 curriculum for History.

ਲੰਮੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

Question 1: ਅਬਦੁਸ ਸਮਦ ਖ਼ਾਂ ’ਤੇ ਇੱਕ ਨੋਟ ਲਿਖੋ। ਜਾਂ 1713 ਤੋਂ 1726 ਈ. ਦੇ ਦੌਰਾਨ ਅਬਦੁਸ ਸਮਦ ਖ਼ਾਂ ਅਤੇ ਸਿੱਖਾਂ ਦੇ ਸੰਬੰਧਾਂ ਦੀ ਵਿਆਖਿਆ ਕਰੋ।

Answer:

ਪੰਜਾਬ ਵਿੱਚ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ 1713 ਈ. ਵਿੱਚ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦੁਸ ਸਮਦ ਖ਼ਾਂ 1715 ਈ. ਵਿੱਚ ਬੰਦਾ ਬਹਾਦਰ ਅਤੇ ਉਸ ਦੇ ਹੋਰ ਸਾਥੀਆਂ ਨੂੰ ਫੜਨ ਵਿੱਚ ਸਫਲ ਹੋਇਆ। ਇਸ ਤੋਂ ਅਬਦੁਸ ਸਮਦ ਖ਼ਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਸ ਨੇ ਸਿੱਖਾਂ ’ਤੇ ਅੱਤਿਆਚਾਰਾਂ ਦਾ ਦੌਰ ਸ਼ੁਰੂ ਕਰ ਦਿੱਤਾ। ਰੋਜ਼ਾਨਾ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਜਾਇਆ ਜਾਂਦਾ ਜਿੱਥੇ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਂਦਾ। ਉਸ ਦੀ ਇਹ ਦਮਨਕਾਰੀ ਨੀਤੀ ਬੜੀ ਸਫਲ ਰਹੀ ਉਸ ਦੀ ਸਫਲਤਾ ਤੋਂ ਖੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਉਸ ਦੇ ਅੱਤਿਆਚਾਰ ਤੋਂ ਬਚਣ ਲਈ ਬਹੁਤ ਸਾਰੇ ਸਿੱਖ ਜੰਗਲਾਂ ਅਤੇ ਪਹਾੜਾਂ ਵੱਲ ਦੌੜ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਮੁਗਲਾਂ ’ਤੇ ਛਾਪੇਮਾਰ ਹਮਲੇ ਸ਼ੁਰੂ ਕਰ ਦਿੱਤੇ ਸਨ। ਅਬਦੁਸ ਸਮਦ ਖ਼ਾਂ ਸਿੱਖਾਂ ਦੇ ਇਨ੍ਹਾਂ ਹਮਲਿਆਂ ਨੂੰ ਰੋਕਣ ਵਿੱਚ ਅਸਫਲ ਰਿਹਾ। ਸਿੱਟੇ ਵਜੋਂ 1726 ਈ. ਵਿੱਚ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

Exam Tips:

a) ਨਿਯੁਕਤੀ (1713), ਬੰਦਾ ਬਹਾਦਰ ਦੀ ਗ੍ਰਿਫ਼ਤਾਰੀ (1715) ਅਤੇ ਬਰਖ਼ਾਸਤਗੀ (1726) ਦੇ ਸਾਲ ਕ੍ਰਮ ਨਾਲ ਲਿਖੋ।
b) ‘ਰਾਜ ਦੀ ਤਲਵਾਰ’ ਦੀ ਉਪਾਧੀ ਦਾ ਜ਼ਿਕਰ ਜ਼ਰੂਰ ਕਰੋ।

Question 2: ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ? ਉਨ੍ਹਾਂ ਵਿਚਾਲੇ ਮਤਭੇਦ ਕਿਵੇਂ ਖ਼ਤਮ ਹੋਏ? ਜਾਂ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਕੀ ਮਤਭੇਦ ਸਨ? ਇਨ੍ਹਾਂ ਵਿੱਚ ਸਮਝੌਤਾ ਕਿਸ ਨੇ ਕਰਵਾਇਆ? ਜਾਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ? ਚਰਚਾ ਕਰੋ।

Answer:

1. ਤੱਤ ਖ਼ਾਲਸਾ – ਤੱਤ ਖ਼ਾਲਸਾ ਕੱਟੜ ਸਿੱਖਾਂ ਦਾ ਇੱਕ ਫਿਰਕਾ ਸੀ। ਇਹ ਸਭ ਤੋਂ ਵੱਧ ਸ਼ਕਤੀਸ਼ਾਲੀ ਗੁੱਟ ਸੀ। ਤੱਤ ਖ਼ਾਲਸਾ ਦੇ ਮੈਂਬਰ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਾ ਵਿਸ਼ਵਾਸ ਰੱਖਦੇ ਸਨ ਅਤੇ ਉਸ ਦੇ ਨਿਯਮਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿਰਧਾਰਿਤ ਨੀਲੇ ਕੱਪੜੇ ਪਾਉਂਦੇ ਸਨ। ਉਹ ਇੱਕ ਦੂਜੇ ਨੂੰ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਕਹਿ ਕੇ ਸੰਬੋਧਨ ਕਰਦੇ ਸਨ। ਉਹ ਬੰਦਾ ਸਿੰਘ ਬਹਾਦਰ ਦੁਆਰਾ ਸਿੱਖ ਧਰਮ ਵਿੱਚ ਕੀਤੇ ਗਏ ਪਰਿਵਰਤਨਾਂ ਨੂੰ ਸਵੀਕਾਰ ਨਹੀਂ ਕਰਦੇ ਸਨ। ਉਹ ਕਿਸੇ ਵੀ ਤਰ੍ਹਾਂ ਦੇ ਚਮਤਕਾਰ ਦਿਖਾਉਣ ਦੇ ਵਿਰੁੱਧ ਸਨ। ਉਹ ਬੰਦਾ ਸਿੰਘ ਬਹਾਦਰ ਨੂੰ ਗੁਰੂ ਦੀ ਪਦਵੀ ਦਿੱਤੇ ਜਾਣ ਦੇ ਵਿਰੁੱਧ ਸਨ।
2. ਬੰਦਈ ਖ਼ਾਲਸਾ – ਬੰਦਈ ਖ਼ਾਲਸਾ ਸਿੱਖਾਂ ਦਾ ਦੂਸਰਾ ਮਹੱਤਵਪੂਰਨ ਫਿਰਕਾ ਸੀ। ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਨੇ ਉਨ੍ਹਾਂ ਦੇ ਦਿਲਾਂ ’ਤੇ ਜਾਦੂਈ ਪ੍ਰਭਾਵ ਪਾਇਆ ਸੀ। 1716 ਈ. ਵਿਚ ਬੰਦਾ ਸਿੰਘ ਬਹਾਦਰ ਦੁਆਰਾ ਦਿੱਤੀ ਗਈ ਅਦੁੱਤੀ ਸ਼ਹੀਦੀ ਨਾਲ ਉਹ ਬਹੁਤ ਪ੍ਰਭਾਵਿਤ ਹੋਏ। ਇਸ ਕਾਰਨ ਬੰਦਈ ਖ਼ਾਲਸਾ ਦੇ ਲੋਕ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਮਝ ਕੇ ਉਸ ਦੀ ਪੂਜਾ ਕਰਨ ਲੱਗੇ ਅਨੇਕਾਂ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਗੁਰਗੱਦੀ ਸੌਂਪ ਦਿੱਤੀ ਸੀ।ਉਹ ਬੰਦਾ ਸਿੰਘ ਬਹਾਦਰ ਦੁਆਰਾ ਦਿੱਤੇ ਗਏ ਦੋ ਨਾਅਰਿਆਂ ‘ਫ਼ਤਿਹ ਧਰਮ’ ਅਤੇ ‘ਫ਼ਤਿਹ ਦਰਸ਼ਨ’ ਵਿਚ ਵਿਸ਼ਵਾਸ ਰੱਖਦੇ ਸਨ। ਉਹ ਬੰਦਾ ਬਹਾਦਰ ਦੁਆਰਾ ਨਿਰਧਾਰਿਤ ਲਾਲ ਰੰਗ ਦੇ ਕੱਪੜੇ ਪਹਿਨਦੇ ਸਨ।
3. ਸਮਝੌਤਾ – 1721 ਈ. ਵਿੱਚ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਦੋਹਾਂ ਦਲਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ। ਇਸ ਸਮਝੌਤੇ ਦੇ ਸਿੱਟੇ ਵਜੋਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਇਕ ਹੋ ਗਏ। ਇਹ ਸਮਝੌਤਾ ਸਿੱਖ ਧਰਮ ਦੇ ਵਿਕਾਸ ਲਈ ਇੱਕ ਮੀਲ ਪੱਥਰ ਸਿੱਧ ਹੋਇਆ।

Exam Tips:

a) ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਦੇ ਨਾਅਰਿਆਂ ਅਤੇ ਕੱਪੜਿਆਂ ਦੇ ਰੰਗ (ਨੀਲਾ ਤੇ ਲਾਲ) ਦਾ ਫ਼ਰਕ ਵੱਖ-ਵੱਖ ਲਿਖੋ।
b) ਸਮਝੌਤਾ 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਕਰਵਾਇਆ, ਇਹ ਨਾ ਭੁੱਲੋ।

Question 3: ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਨਜਿੱਠਣ ਲਈ ਕਿਸ ਤਰ੍ਹਾਂ ਕੋਸ਼ਿਸ਼ ਕੀਤੀ? ਜਾਂ ਜ਼ਕਰੀਆ ਖ਼ਾਂ ਦੇ ਅਧੀਨ ਸਿੱਖਾਂ ਉੱਪਰ ਜ਼ੁਲਮ ਦਾ ਸੰਖੇਪ ਵਰਣਨ ਕਰੋ।

Answer:

ਜ਼ਕਰੀਆ ਖ਼ਾਂ 1726 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਸੀ।
(i) ਉਸ ਨੇ ਸਿੱਖਾਂ ਦੇ ਪ੍ਰਤੀ ਦਮਨ ਦੀ ਨੀਤੀ ਅਪਣਾਈ। ਉਸ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ।
(ii) ਉਸ ਨੇ ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ। ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ, ਗ੍ਰਿਫ਼ਤਾਰ ਕਰਵਾਉਣ ਵਾਲੇ, ਗ੍ਰਿਫ਼ਤਾਰ ਕਰ ਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ ਇਨਾਮ ਦਿੱਤੇ ਜਾਣਗੇ। ਸਿੱਟੇ ਵਜੋਂ ਸੈਂਕੜੇ ਸਿੱਖਾਂ ਨੂੰ ਰੋਜ਼ਾਨਾ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ’ ਪੈ ਗਿਆ।
(iii) ਇਸ ਦੇ ਬਾਵਜੂਦ ਜਦੋਂ ਉਹ ਆਪਣੇ ਉਦੇਸ਼ ਵਿੱਚ ਅਸਫਲ ਰਿਹਾ ਤਾਂ ਉਸ ਨੇ ਸਿੱਖਾਂ ਨੂੰ ਖ਼ੁਸ਼ ਕਰਨ ਦੀ ਯੋਜਨਾ ਬਣਾਈ। ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਨੇਤਾ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬ ਦਾ ਖ਼ਿਤਾਬ ਅਤੇ ਇੱਕ ਵੱਡੀ ਜਾਗੀਰ ਦਿੱਤੀ। ਸਿੱਖਾਂ ਨੇ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੀ ਸ਼ਕਤੀ ਨੂੰ ਮੁੜ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ।
(iv) ਜ਼ਕਰੀਆ ਖ਼ਾਂ ਇਸ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ। ਇਸ ਲਈ ਉਸ ਨੇ ਸਿੱਖਾਂ ਨੂੰ ਮੁੜ ਕੁਚਲਣ ਦਾ ਯਤਨ ਕੀਤਾ। ਉਸ ਨੇ ਸਿੱਖਾਂ ਨੂੰ ਦਿੱਤੀ ਹੋਈ ਜਾਗੀਰ ਵਾਪਸ ਲੈ ਲਈ ਅਤੇ ਸਿੱਖਾਂ ਨੂੰ ਫੜ ਕੇ ਕਤਲ ਕਰਨ ਦੇ ਹੁਕਮ ਦਿੱਤੇ। ਸਿੱਟੇ ਵਜੋਂ ਭਾਈ ਮਨੀ ਸਿੰਘ ਜੀ, ਮਹਿਤਾਬ ਸਿੰਘ ਜੀ, ਭਾਈ ਤਾਰੂ ਸਿੰਘ ਜੀ ਅਤੇ ਬਾਲ ਹਕੀਕਤ ਰਾਏ ਜੀ ਵਰਗੇ ਪ੍ਰਸਿੱਧ ਵਿਅਕਤੀਆਂ ਨੂੰ ਸ਼ਹੀਦ ਕੀਤਾ ਗਿਆ। ਇਸ ਦੇ ਬਾਵਜੂਦ ਜ਼ਕਰੀਆ ਖ਼ਾਂ ਆਪਣੇ ਅੰਤ ਤਕ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।

Exam Tips:

a) 20,000 ਸੈਨਿਕਾਂ ਦੀ ਭਰਤੀ, ਇਨਾਮਾਂ ਦੀ ਘੋਸ਼ਣਾ ਅਤੇ ‘ਸ਼ਹੀਦ ਗੰਜ’ ਨਾਂ ਪੈਣ ਦਾ ਕਾਰਨ ਯਾਦ ਰੱਖੋ।
b) ਨਵਾਬ ਦੀ ਉਪਾਧੀ ਅਤੇ ਜਾਗੀਰ ਵਾਲਾ ਮੋੜ ਅਤੇ ਉਸ ਪਿੱਛੋਂ ਮੁੜ ਜ਼ੁਲਮ, ਦੋਵੇਂ ਪੜਾਅ ਲਿਖੋ।

Question 4: ਤਾਰਾ ਸਿੰਘ ਵਾਂ ਕੌਣ ਸੀ? ਉਸ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ?

Answer:

ਤਾਰਾ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ। ਉਹ ਆਪਣੀ ਸਿੱਖ ਪੰਥ ਦੀ ਸੇਵਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਹਰਮਨ-ਪਿਆਰੇ ਸਨ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਬੜਾ ਵੱਧ-ਚੜ੍ਹ ਕੇ ਹਿੱਸਾ ਲਿਆ ਸੀ। ਹੁਣ ਉਹ ਆਪਣੇ ਪਿੰਡ ਵਿੱਚ ਖੇਤੀ ਦਾ ਧੰਦਾ ਕਰਨ ਲੱਗ ਪਏ ਸਨ। ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਜਿਸ ਕਾਰਨ ਉਹ ਫ਼ਸਲਾਂ ਨੂੰ ਬਰਬਾਦ ਕਰ ਦਿੰਦੇ। ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਘੋਰ ਅਪਮਾਨ ਕਰਦਾ। ਸਿੱਖ ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਇੱਕ ਦਿਨ ਤਾਰਾ ਸਿੰਘ ਵਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਫੜ ਕੇ ਵੇਚ ਦਿੱਤਾ ਅਤੇ ਉਨ੍ਹਾਂ ਪੈਸਿਆਂ ਦਾ ਰਾਸ਼ਨ ਖ਼ਰੀਦ ਕੇ ਲੰਗਰ ਲਈ ਦੇ ਦਿੱਤਾ। ਜਦੋਂ ਸਾਹਿਬ ਰਾਏ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਜ਼ਕਰੀਆ ਖ਼ਾਂ ਤੋਂ ਮਦਦ ਮੰਗੀ। ਜ਼ਕਰੀਆ ਖ਼ਾਂ ਨੇ ਆਪਣੇ 2200 ਘੋੜਸਵਾਰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਭੇਜੇ। ਤਾਰਾ ਸਿੰਘ ਵਾਂ ਅਤੇ ਉਨ੍ਹਾਂ ਦੇ 22 ਸਾਥੀ ਬੜੀ ਦਲੇਰੀ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਇਹ ਘਟਨਾ ਫ਼ਰਵਰੀ, 1726 ਈ. ਦੀ ਹੈ। ਤਾਰਾ ਸਿੰਘ ਵਾਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ।

Exam Tips:

a) ਸਾਹਿਬ ਰਾਏ ਦੀ ਘੋੜੀ ਵਾਲੀ ਘਟਨਾ ਸ਼ਹੀਦੀ ਦਾ ਕਾਰਨ ਹੈ, ਇਹ ਪਹਿਲਾਂ ਲਿਖੋ।
b) ਸ਼ਹੀਦੀ ਦੀ ਮਹੱਤਤਾ (ਸਿੱਖਾਂ ਵਿੱਚ ਨਵਾਂ ਜੋਸ਼) ਅੰਤ ਵਿੱਚ ਲਿਖੋ।

Question 5: ਭਾਈ ਮਨੀ ਸਿੰਘ ਜੀ ਕੌਣ ਸਨ? ਉਨ੍ਹਾਂ ਦੀ ਸ਼ਹੀਦੀ ਦਾ ਸਿੱਖ ਇਤਿਹਾਸ ’ਤੇ ਕੀ ਪ੍ਰਭਾਵ ਪਿਆ? ਜਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਕਾਰਨ ਲਿਖੋ। ਜਾਂ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੀ ਸ਼ਹੀਦੀ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਭਾਈ ਮਨੀ ਸਿੰਘ ਜੀ ’ਤੇ ਇੱਕ ਸੰਖੇਪ ਨੋਟ ਲਿਖੋ।

Answer:

ਜ਼ਕਰੀਆ ਖ਼ਾਂ ਦੇ ਕਾਲ ਦੀ ਸਭ ਤੋਂ ਮਹੱਤਵਪੂਰਨ ਘਟਨਾ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਸੀ। ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਮੁੱਖ ਗ੍ਰੰਥੀ ਸਨ। ਸਿੱਖ ਉਨ੍ਹਾਂ ਦਾ ਬਹੁਤ ਇੱਜ਼ਤ-ਮਾਣ ਕਰਦੇ ਸਨ। ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਦਰਬਾਰ ਸਾਹਿਬ ਜਾਣ ’ਤੇ ਪਾਬੰਦੀ ਲਗਾ ਦਿੱਤੀ ਸੀ। ਭਾਈ ਮਨੀ ਸਿੰਘ ਜੀ ਨੇ 5,000 ਰੁਪਏ ਦੇ ਬਦਲੇ ਦੀਵਾਲੀ ਦੇ ਮੌਕੇ ’ਤੇ ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਇਕੱਠੇ ਹੋਣ ਦੀ ਜ਼ਕਰੀਆ ਖ਼ਾਂ ਤੋਂ ਇਜਾਜ਼ਤ ਲੈ ਲਈ। ਵੱਡੀ ਗਿਣਤੀ ਵਿੱਚ ਸਿੱਖ ਅੰਮ੍ਰਿਤਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜ਼ਕਰੀਆ ਖ਼ਾਂ ਨੇ ਅੰਮ੍ਰਿਤਸਰ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਸਿੱਖਾਂ ਵਿੱਚ ਭਗਦੜ ਮੱਚ ਗਈ ਤੇ ਦੀਵਾਲੀ ਦਾ ਇਕੱਠ ਨਾ ਹੋ ਸਕਿਆ। ਜ਼ਕਰੀਆ ਖ਼ਾਂ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਤੋਂ 5,000 ਰੁਪਏ ਦੀ ਮੰਗ ਕੀਤੀ। ਮੇਲਾ ਨਾ ਹੋ ਸਕਣ ਕਾਰਨ ਉਹ ਇੰਨੀ ਵੱਡੀ ਰਕਮ ਨਹੀਂ ਦੇ ਸਕਦੇ ਸਨ। ਇਸ ਬਦਲੇ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ। ਭਾਈ ਮਨੀ ਸਿੰਘ ਜੀ ਦੇ ਇਨਕਾਰ ਕਰਨ ’ਤੇ 1738 ਈ. ਵਿੱਚ ਉਨ੍ਹਾਂ ਨੂੰ ਲਾਹੌਰ ਵਿਖੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦੀ ਕਾਰਨ ਸਿੱਖ ਭੜਕ ਉੱਠੇ। ਉਨ੍ਹਾਂ ਨੇ ਹੁਣ ਮੁਗ਼ਲ ਰਾਜ ਨੂੰ ਜੜ੍ਹ ਤੋਂ ਉਖਾੜਨ ਦਾ ਫੈਸਲਾ ਕਰ ਲਿਆ।

Exam Tips:

a) ਦੀਵਾਲੀ ਦੇ ਮੇਲੇ ਲਈ 5,000 ਰੁਪਏ ਦੇ ਵਾਅਦੇ ਦੀ ਘਟਨਾ ਕ੍ਰਮ ਵਿੱਚ ਲਿਖੋ।
b) ਸ਼ਹੀਦੀ ਦਾ ਸਾਲ 1738 ਈ. ਅਤੇ ਸਥਾਨ ਲਾਹੌਰ ਲਿਖਣਾ ਨਾ ਭੁੱਲੋ।

Question 6: ਭਾਈ ਤਾਰੂ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ? ਜਾਂ ਭਾਈ ਤਾਰੂ ਸਿੰਘ ਜੀ ’ਤੇ ਇੱਕ ਸੰਖੇਪ ਨੋਟ ਲਿਖੋ।

Answer:

ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਰਹਿਣ ਵਾਲੇ ਸਨ। ਉਹ ਖੇਤੀਬਾੜੀ ਦਾ ਧੰਦਾ ਕਰਦੇ ਸਨ ਅਤੇ ਆਪਣੀ ਹੋਣ ਵਾਲੀ ਆਮਦਨ ਤੋਂ ਸਿੱਖਾਂ ਦੀ ਸਹਾਇਤਾ ਕਰਦੇ ਸਨ। ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ। ਜੰਡਿਆਲਾ ਦੇ ਹਰਭਗਤ ਨਾਮੀ ਵਿਅਕਤੀ ਨੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਉਨ੍ਹਾਂ ਨੂੰ ਲਾਹੌਰ ਲਿਆਂਦਾ ਗਿਆ। ਇੱਥੇ ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ। ਇਸ ਦੇ ਬਦਲੇ ਉਨ੍ਹਾਂ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ ਦਾ ਲਾਲਚ ਦਿੱਤਾ ਗਿਆ। ਭਾਈ ਸਾਹਿਬ ਨੇ ਇਨ੍ਹਾਂ ਦੋਹਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਜ਼ਾਲਮ ਜ਼ਕਰੀਆ ਖ਼ਾਂ ਨੇ ਜੱਲਾਦਾਂ ਨੂੰ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਨੂੰ ਉਤਾਰਨ ਦਾ ਆਦੇਸ਼ ਦਿੱਤਾ। ਆਦੇਸ਼ ਦੀ ਪਾਲਣਾ ਕਰਦੇ ਹੋਏ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪੜੀ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ। ਜਦੋਂ ਭਾਈ ਸਾਹਿਬ ਦੀ ਖੋਪੜੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ। ਉਨ੍ਹਾਂ ਦਾ ਸਾਰਾ ਸਰੀਰ ਲਹੂ-ਲੁਹਾਣ ਹੋ ਗਿਆ ਸੀ, ਪਰ ਉਹ ਆਪਣੇ ਸਿਦਕ ਤੋਂ ਨਾ ਡੋਲੇ। ਇਸ ਤੋਂ 22 ਦਿਨਾਂ ਬਾਅਦ 1 ਜੁਲਾਈ, 1745 ਈ. ਨੂੰ ਉਹ ਸ਼ਹੀਦ ਹੋ ਗਏ। ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ।

Exam Tips:

a) ਭਾਈ ਤਾਰੂ ਸਿੰਘ ਜੀ ਦੇ ਪਿੰਡ ਪੂਹਲਾ ਅਤੇ ਕੇਸਾਂ ਦੀ ਰਾਖੀ ਵਾਲੀ ਗੱਲ ਲਿਖੋ।
b) ਖੋਪੜੀ ਉਤਾਰੇ ਜਾਣ ਸਮੇਂ ਜਪੁਜੀ ਸਾਹਿਬ ਦੇ ਪਾਠ ਦਾ ਜ਼ਿਕਰ ਕਰੋ।

Question 7: ਨਾਦਰ ਸ਼ਾਹ ਕੌਣ ਸੀ? ਉਸ ਦੇ ਹਮਲੇ ਦਾ ਪੰਜਾਬ ’ਤੇ ਕੀ ਪ੍ਰਭਾਵ ਪਿਆ? ਜਾਂ ਨਾਦਰ ਸ਼ਾਹ ਦੇ ਪੰਜਾਬ ਹਮਲੇ ਅਤੇ ਇਸ ਦੇ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ।

Answer:

ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ।ਉਸ ਨੇ ਭਾਰਤ ’ਤੇ 1739 ਈ. ਵਿੱਚ ਹਮਲਾ ਕੀਤਾ। ਇਸ ਹਮਲੇ ਦੌਰਾਨ ਉਸ ਨੇ ਭਾਰਤ ਦੇ ਅਨੇਕਾਂ ਸ਼ਹਿਰਾਂ ਵਿੱਚ ਭਾਰੀ ਲੁੱਟਮਾਰ ਮਚਾਈ। ਇਸ ਕਾਰਨ ਭਾਰਤ ਅਤੇ ਖ਼ਾਸ ਤੌਰ ’ਤੇ ਪੰਜਾਬ ਵਿੱਚ ਭਾਰੀ ਬਦਅਮਨੀ ਫੈਲ ਗਈ। ਉਹ ਇੰਨਾ ਜ਼ਾਲਮ ਸੀ ਕਿ ਦੁਸ਼ਮਣ ਉਸ ਦਾ ਨਾਂ ਸੁਣਦੇ ਹੀ ਥਰ-ਥਰ ਕੰਬਣ ਲੱਗ ਜਾਂਦੇ ਸਨ। ਵਾਪਸੀ ਸਮੇਂ ਜਦੋਂ ਉਹ ਦਿੱਲੀ ਵਿੱਚ ਲੁੱਟਮਾਰ ਕਰਕੇ ਪੰਜਾਬ ਵਿੱਚੋਂ ਲੰਘ ਰਿਹਾ ਸੀ ਤਾਂ ਸਿੱਖਾਂ ਨੇ ਉਸ ’ਤੇ ਅਚਾਨਕ ਹਮਲਾ ਕਰਕੇ ਉਸ ਦਾ ਬਹੁਤ ਸਾਰਾ ਖਜ਼ਾਨਾ ਲੁੱਟ ਲਿਆ ਸੀ। ਇਸ ਕਾਰਨ ਨਾਦਰ ਸ਼ਾਹ ਹੈਰਾਨ ਰਹਿ ਗਿਆ। ਉਸ ਨੇ ਇਨ੍ਹਾਂ ਸਿੱਖਾਂ ਸੰਬੰਧੀ ਪੰਜਾਬ ਦੇ ਸੂਬੇਦਾਰ ਜ਼ਕਰੀਆ ਖ਼ਾਂ ਤੋਂ ਪੁੱਛ-ਗਿੱਛ ਕੀਤੀ। ਉਸ ਨੇ ਜ਼ਕਰੀਆ ਖ਼ਾਂ ਨੂੰ ਇਹ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਸਿੱਖਾਂ ਵਿਰੁੱਧ ਵਧੇਰੇ ਸਖ਼ਤ ਕਦਮ ਨਾ ਚੁੱਕੇ ਤਾਂ ਛੇਤੀ ਹੀ ਸਿੱਖ ਪੰਜਾਬ ’ਤੇ ਆਪਣਾ ਕਬਜ਼ਾ ਕਰ ਲੈਣਗੇ। ਸਿੱਟੇ ਵਜੋਂ ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਵਧੇਰੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਪਰ ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ। ਇਸ ਸਥਿਤੀ ਦਾ ਫਾਇਦਾ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਛੇਤੀ ਹੀ ਪੰਜਾਬ ਵਿੱਚ ਉਨ੍ਹਾਂ ਦਾ ਪ੍ਰਭਾਵ ਵੱਧ ਗਿਆ।

Exam Tips:

a) ਹਮਲੇ ਦਾ ਸਾਲ (1739) ਅਤੇ ਸਿੱਖਾਂ ਵੱਲੋਂ ਖ਼ਜ਼ਾਨਾ ਲੁੱਟਣ ਦੀ ਘਟਨਾ ਇਕੱਠੇ ਲਿਖੋ।
b) ਨਾਦਰ ਸ਼ਾਹ ਦੀ ਚੇਤਾਵਨੀ ਦਾ ਜ਼ਕਰੀਆ ਖ਼ਾਂ ਦੀ ਨੀਤੀ ’ਤੇ ਅਸਰ ਸਪਸ਼ਟ ਕਰੋ।

Question 8: ਬੁੱਢਾ ਦਲ ਅਤੇ ਤਰੁਣਾ ਦਲ ’ਤੇ ਇੱਕ ਨੋਟ ਲਿਖੋ। ਜਾਂ ਬੁੱਢਾ ਦਲ ਅਤੇ ਤਰੁਣਾ ਦਲ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ‘ਬੁੱਢਾ ਦਲ’ ਅਤੇ ‘ਤਰੁਣਾ ਦਲ’ ਤੋਂ ਕੀ ਭਾਵ ਹੈ? ਸੰਖੇਪ ਵਿੱਚ ਵਰਣਨ ਕਰੋ।

Answer:

1733 ਈ. ਵਿੱਚ ਮੁਗ਼ਲਾਂ ਨਾਲ ਸਮਝੌਤਾ ਹੋ ਜਾਣ ਨਾਲ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਜੰਗਲਾਂ ਅਤੇ ਪਹਾੜਾਂ ਨੂੰ ਛੱਡ ਕੇ ਆਪਣੇ ਘਰਾਂ ਵਿੱਚ ਆ ਜਾਣ। ਇਸ ਤਰ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਚਲੇ ਆ ਰਹੇ ਸੰਘਰਸ਼ ਦਾ ਅੰਤ ਹੋਇਆ ਤੇ ਸਿੱਖਾਂ ਨੂੰ ਕੁਝ ਸੁੱਖ ਦਾ ਸਾਹ ਮਿਲਿਆ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ। ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ। ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਇਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ ਤਰੁਣਾ ਦਲ ਵਿੱਚ ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ। ਹਰੇਕ ਜੱਥੇ ਵਿੱਚ 1300 ਤੋਂ ਲੈ ਕੇ 2000 ਸਿੱਖ ਸਨ। ਹਰੇਕ ਜੱਥੇ ਦਾ ਆਪਣਾ ਇੱਕ ਵੱਖਰਾ ਨੇਤਾ ਅਤੇ ਝੰਡਾ ਹੁੰਦਾ ਸੀ। ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਦਾ ਸੀ ਜਦ ਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ।

Exam Tips:

a) ਬੁੱਢਾ ਦਲ (40 ਸਾਲ ਤੋਂ ਵੱਧ ਉਮਰ) ਅਤੇ ਤਰੁਣਾ ਦਲ (ਨੌਜਵਾਨ) ਦਾ ਫ਼ਰਕ ਲਿਖੋ।
b) ਸੰਗਠਨ ਦਾ ਸਾਲ 1734 ਅਤੇ ਮੋਢੀ ਨਵਾਬ ਕਪੂਰ ਸਿੰਘ ਦਾ ਨਾਂ ਲਿਖੋ।

Question 9: ਯਾਹੀਆ ਖ਼ਾਂ ਕੌਣ ਸੀ? ਉਸ ਦੇ ਸ਼ਾਸਨ ਕਾਲ ਸੰਬੰਧੀ ਜਾਣਕਾਰੀ ਦਿਓ।

Answer:

ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਹ 1747 ਈ. ਤਕ ਇਸ ਅਹੁਦੇ ’ਤੇ ਰਿਹਾ। ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ।
1. ਸਿੱਖਾਂ ਦੀਆਂ ਕਾਰਵਾਈਆਂ – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ। ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ।
2. ਜਸਪਤ ਰਾਏ ਦੀ ਮੌਤ – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ-ਬੱਕਰੀਆਂ ਨੂੰ ਫੜ ਲਿਆ। ਲੋਕਾਂ ਦੀ ਸ਼ਿਕਾਇਤ ’ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ। ਸਿੱਖਾਂ ਦੇ ਇਨਕਾਰ ਕਰਨ ’ਤੇ ਉਸ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ। ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ। ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ।
3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਭਰਾ ਦੀਵਾਨ ਲਖਪਤ ਰਾਏ ਦਾ ਖੂਨ ਖੌਲ ਉੱਠਿਆ। ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ’ਤੇ ਅਨੇਕਾਂ ਪਾਬੰਦੀਆਂ ਲੱਗਾ ਦਿੱਤੀਆਂ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ।
4. ਪਹਿਲਾ ਘੱਲੂ ਘਾਰਾ – 1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂ ਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

Exam Tips:

a) ਯਾਹੀਆ ਖ਼ਾਂ ਦੇ ਸ਼ਾਸਨ ਦੇ ਸਾਲ (1746-47) ਅਤੇ ਦੀਵਾਨ ਲਖਪਤ ਰਾਏ ਦੀ ਭੂਮਿਕਾ ਦਾ ਜ਼ਿਕਰ ਕਰੋ।
b) ਜਸਪਤ ਰਾਏ ਦੀ ਮੌਤ, ਛੋਟਾ ਘੱਲੂ ਘਾਰਾ ਅਤੇ ਯਾਹੀਆ ਖ਼ਾਂ ਦੇ ਪਤਨ ਨੂੰ ਕ੍ਰਮ ਵਿੱਚ ਲਿਖੋ।

Question 10: ਪਹਿਲੇ ਜਾਂ ਛੋਟੇ ਘੱਲੂ ਘਾਰੇ (1746 ਈ.) ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ‘ਛੋਟਾ ਘੱਲੂ ਘਾਰਾ’ ’ਤੇ ਇੱਕ ਸੰਖੇਪ ਨੋਟ ਲਿਖੋ।

Answer:

ਸਿੱਖਾਂ ਦਾ ਮਲੀਆਮੇਟ ਕਰਨ ਲਈ ਯਾਹੀਆ ਖ਼ਾਂ ਤੇ ਲਖਪਤ ਰਾਏ ਨੇ ਇੱਕ ਭਾਰੀ ਸੈਨਾ ਤਿਆਰ ਕੀਤੀ।ਇਸ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਅਚਾਨਕ ਕਾਹਨੂੰਵਾਨ ਵਿਖੇ ਘੇਰ ਲਿਆ। ਸਿੱਖ ਉੱਥੋਂ ਬਚ ਕੇ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ। ਮੁਗ਼ਲ ਸੈਨਿਕਾਂ ਨੇ ਉਨ੍ਹਾਂ ਦਾ ਬੜੀ ਤੇਜ਼ੀ ਨਾਲ ਪਿੱਛਾ ਕੀਤਾ। ਇੱਥੇ ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ। ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਬੜਾ ਹੜ੍ਹ ਆਇਆ ਹੋਇਆ ਸੀ। ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਅੱਗੇ ਵੀ ਪਹਾੜੀ ਰਾਜੇ ਅਤੇ ਲੋਕ ਉਨ੍ਹਾਂ ਦੇ ਕੱਟੜ ਦੁਸ਼ਮਣ ਸਨ। ਸਿੱਖਾਂ ਕੋਲ ਰਸਦ ਤਾਂ ਬਿਲਕੁਲ ਹੀ ਨਹੀਂ ਸੀ। ਚਾਰੇ ਦੀ ਘਾਟ ਕਾਰਨ ਘੋੜਿਆਂ ਦਾ ਵੀ ਭੁੱਖ ਨਾਲ ਬੁਰਾ ਹਾਲ ਸੀ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ ਮੁਗ਼ਲਾਂ ਨੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ। ਇਸ ਕਾਰਨ ਇਸ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂ ਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਹ ਘੱਲੂ ਘਾਰਾ ਮਈ, 1746 ਈ. ਨੂੰ ਵਾਪਰਿਆ। ਇਸ ਵਿਨਾਸ਼ਕਾਰੀ ਘੱਲੂ ਘਾਰੇ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਬੁਲੰਦ ਰਹੇ।

Exam Tips:

a) ਸਥਾਨ ਕਾਹਨੂੰਵਾਨ, ਮਹੀਨਾ ਮਈ 1746 ਅਤੇ 7,000 ਸ਼ਹੀਦਾਂ ਦਾ ਅੰਕੜਾ ਲਿਖੋ।
b) ‘ਛੋਟਾ’ ਨਾਂ ਪੈਣ ਦਾ ਕਾਰਨ ਸਪਸ਼ਟ ਕਰੋ।

Question 11: ਮੀਰ ਮੰਨੂੰ ਕੌਣ ਸੀ? ਉਸ ਨੇ ਆਪਣੇ ਸ਼ਾਸਨ ਕਾਲ ਵਿੱਚ ਸਿੱਖਾਂ ਵਿਰੁੱਧ ਕੀ ਕਾਰਵਾਈ ਕੀਤੀ? ਜਾਂ ਮੀਰ ਮੰਨੂੰ ਦਾ ਸ਼ਾਸਨ ਕਾਲ ਸਿੱਖ ਸ਼ਕਤੀ ਦੇ ਉਭਾਰ ਵਿੱਚ ਕਿਵੇਂ ਸਹਾਇਕ ਹੋਇਆ? ਜਾਂ ਮੀਰ ਮੰਨੂੰ ਦੁਆਰਾ ਸਿੱਖਾਂ ਦੇ ਦਮਨ ਦਾ ਅਧਿਐਨ ਕਰੋ। ਜਾਂ ਮੀਰ ਮੰਨੂੰ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਹਾਲ ਲਿਖੋ।

Answer:

ਮੀਰ ਮੰਨੂੰ ਨੂੰ ਮੁਈਨ-ਉਲ-ਮੁਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹ 1748 ਈ. ਤੋਂ ਲੈ ਕੇ 1752 ਈ. ਤਕ ਮੁਗ਼ਲ ਬਾਦਸ਼ਾਹ ਵੱਲੋਂ ਅਤੇ 1752 ਈ. ਤੋਂ 1753 ਈ. ਤਕ ਅਹਿਮਦ ਸ਼ਾਹ ਅਬਦਾਲੀ ਵੱਲੋਂ ਪੰਜਾਬ ਦਾ ਸੂਬੇਦਾਰ ਰਿਹਾ। ਮੀਰ ਮੰਨੂੰ ਸਿੱਖਾਂ ਦਾ ਬੜਾ ਕੱਟੜ ਦੁਸ਼ਮਣ ਸੀ। ਇਸ ਲਈ ਉਸ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਸਿੱਖਾਂ ਵੱਲ ਕੀਤਾ। ਮੀਰ ਮੰਨੂੰ ਨੇ ਸਿੱਖਾਂ ਦੇ ਵਿਨਾਸ਼ ਲਈ ਪੰਜਾਬ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਸੈਨਿਕ ਦਸਤੇ ਭੇਜੋ। ਉਸ ਨੇ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕੀਤਾ ਜਾਣ ਲੱਗਾ। ਅਦੀਨਾ ਬੇਗ਼ ਅਤੇ ਸਿੱਖਾਂ ਵਿਚਾਲੇ ਹੋਈ ਇੱਕ ਲੜਾਈ ਵਿੱਚ 600 ਸਿੱਖ ਸ਼ਹੀਦ ਹੋ ਗਏ। ਸਿੱਟੇ ਵਜੋਂ ਸਿੱਖਾਂ ਨੇ ਜੰਗਲਾਂ ਵਿੱਚ ਸ਼ਰਨ ਲਈ। ਛੇਤੀ ਹੀ ਮੀਰ ਮੰਨੂੰ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਬੜੇ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ। ਸਿੱਖਾਂ ਦੇ ਸਿਰਾਂ ਦੇ ਮੁੱਲ ਨਿਯਤ ਕੀਤੇ ਗਏ। ਸਿੱਖਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਮਾਰਚ, 1753 ਈ. ਵਿੱਚ ਜਦੋਂ ਸਿੱਖ ਹੋਲੇ-ਮਹੱਲੇ ਦੇ ਮੌਕੇ ’ਤੇ ਮਾਖੋਵਾਲ ਵਿਖੇ ਇਕੱਠੇ ਹੋਏ ਸਨ ਤਾਂ ਅਦੀਨਾ ਬੇਗ਼ ਨੇ ਅਚਾਨਕ ਹਮਲਾ ਕਰ ਕੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ। ਸਿੱਖ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲੈ ਆਂਦਾ ਗਿਆ। ਇਨ੍ਹਾਂ ਇਸਤਰੀਆਂ ਅਤੇ ਬੱਚਿਆਂ ਉੱਤੇ ਜੋ ਜ਼ੁਲਮ ਅਤੇ ਜਬਰ ਢਾਹੇ ਗਏ, ਉਨ੍ਹਾਂ ਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ। ਹਰੇਕ ਇਸਤਰੀ ਨੂੰ ਸਵਾ-ਸਵਾ ਮਣ ਰੋਜ਼ਾਨਾ ਅਨਾਜ ਪੀਸਣ ਨੂੰ ਦਿੱਤਾ ਜਾਂਦਾ। ਦੁੱਧ ਚੁੰਘਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਂਵਾਂ ਤੋਂ ਖੋਹ ਕੇ ਉਨ੍ਹਾਂ ਦੇ ਸਾਹਮਣੇ ਕਤਲ ਕੀਤਾ ਗਿਆ। ਇਨ੍ਹਾਂ ਘੋਰ ਤਸੀਹਿਆਂ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਚਲੀ ਗਈ। ਉਸ ਸਮੇਂ ਇਹ ਅਖਾਣ ਬੜਾ ਪ੍ਰਚੱਲਿਤ ਸੀ, “ਮੰਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ। ਜਿਉਂ-ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ”

Exam Tips:

a) ਮੀਰ ਮੰਨੂੰ ਦੇ ਦੂਜੇ ਨਾਂ ਮੁਈਨ-ਉਲ-ਮੁਲਕ ਅਤੇ ਸ਼ਾਸਨ ਦੇ ਸਾਲ (1748-53) ਦਾ ਜ਼ਿਕਰ ਕਰੋ।
b) ਸਿੱਖਾਂ ਦੀ ਗਿਣਤੀ ਵਧਣ ਵਾਲੇ ਅਖਾਣ ਨਾਲ ਉੱਤਰ ਦਾ ਅੰਤ ਕਰੋ।

Question 12: ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਿਹਾ? ਜਾਂ ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ? ਕੋਈ ਛੇ ਕਾਰਨ ਦੱਸੋ। ਜਾਂ ਮੀਰ ਮੰਨੂੰ ਸਿੱਖਾਂ ਵਿਰੁੱਧ ਕਿਉਂ ਅਸਫਲ ਰਿਹਾ?

Answer:

ਮੀਰ ਮੰਨੂੰ ਨੇ ਸਿੱਖਾਂ ਨੂੰ ਕੁਚਲਣ ਲਈ ਅਣਥੱਕ ਯਤਨ ਕੀਤੇ, ਪਰ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਉਸ ਦੀ ਅਸਫਲਤਾ ਲਈ ਹੇਠ ਲਿਖੇ ਮੁੱਖ ਕਾਰਨ ਜ਼ਿੰਮੇਵਾਰ ਸਨ
1. ਦਲ ਖ਼ਾਲਸਾ ਦੀ ਜੱਥੇਬੰਦੀ – ਮੀਰ ਮੰਨੂੰ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਦਲ ਖ਼ਾਲਸਾ ਦੀ ਜੱਥੇਬੰਦੀ ਸੀ। ਸਿੱਖ ਦਲ ਖ਼ਾਲਸਾ ਦਾ ਦਿਲੋਂ ਸਤਿਕਾਰ ਕਰਦੇ ਸਨ ਅਤੇ ਇਸ ਦੇ ਹੁਕਮ ’ਤੇ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ। ਸਿੱਟੇ ਵਜੋਂ ਮੀਰ ਮੰਨੂੰ ਲਈ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਔਖਾ ਹੋ ਗਿਆ।
2. ਸਿੱਖਾਂ ਦੇ ਅਸਾਧਾਰਨ ਗੁਣ – ਸਿੱਖਾਂ ਵਿੱਚ ਆਪਣੇ ਪੰਥ ਲਈ ਦ੍ਰਿੜ੍ਹ ਨਿਸ਼ਚਾ, ਅਥਾਹ ਜੋਸ਼, ਦਲੇਰੀ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਸਨ ਉਹ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਸਲਾ ਕਦੇ ਨਹੀਂ ਸਨ ਛੱਡਦੇ। ਮੀਰ ਮੰਨੂੰ ਨੇ ਸਿੱਖਾਂ ਨੂੰ ਅਣਗਿਣਤ ਤਸੀਹੇ ਦਿੱਤੇ ਪਰ ਉਹ ਸਿੱਖਾਂ ਨੂੰ ਵਿਚਲਿਤ ਕਰਨ ਵਿੱਚ ਅਸਫਲ ਰਿਹਾ।
3. ਸਿੱਖਾਂ ਦੀ ਗੁਰੀਲਾ ਯੁੱਧ ਨੀਤੀ – ਸਿੱਖਾਂ ਨੇ ਮੁਗ਼ਲ ਸੈਨਾ ਦੇ ਵਿਰੁੱਧ ਗੁਰੀਲਾ ਯੁੱਧ ਨੀਤੀ ਅਪਣਾਈ। ਇਸ ਨੀਤੀ ਅਨੁਸਾਰ ਸਿੱਖਾਂ ਨੂੰ ਜਦ ਮੌਕਾ ਮਿਲਦਾ ਉਹ ਮੁਗ਼ਲ ਫ਼ੌਜਾਂ ’ਤੇ ਹਮਲਾ ਕਰਦੇ ਅਤੇ ਲੁੱਟਮਾਰ ਕਰਨ ਮਗਰੋਂ ਮੁੜ ਜੰਗਲਾਂ ਵਿੱਚ ਜਾ ਸ਼ਰਨ ਲੈਂਦੇ। ਇਸ ਤਰ੍ਹਾਂ ਆਹਮੋ-ਸਾਹਮਣੇ ਦੀ ਟੱਕਰ ਦੀ ਕਮੀ ਵਿੱਚ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।
4. ਦੀਵਾਨ ਕੌੜਾ ਮਲ ਦਾ ਸਿੱਖਾਂ ਨਾਲ ਸਹਿਯੋਗ – ਦੀਵਾਨ ਕੌੜਾ ਮਲ ਮੀਰ ਮੰਨੂੰ ਦਾ ਸਲਾਹਕਾਰ ਸੀ। ਸਹਿਜਧਾਰੀ ਸਿੱਖ ਹੋਣ ਕਾਰਨ ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ। ਜਦੋਂ ਵੀ ਕਦੇ ਮੀਰ ਮੰਨੂੰ ਨੇ ਸਿੱਖਾਂ ਵਿਰੁੱਧ ਕੋਈ ਸਖ਼ਤ ਕਦਮ ਚੁੱਕਣ ਦਾ ਨਿਰਣਾ ਕੀਤਾ ਤਾਂ ਕੌੜਾ ਮਲ ਉਸ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਨਾ ਲੈਂਦਾ ਸੀ। ਇਸ ਤਰ੍ਹਾਂ ਦੀਵਾਨ ਕੌੜਾ ਮਲ ਦਾ ਸਹਿਯੋਗ ਵੀ ਸਿੱਖ ਸ਼ਕਤੀ ਨੂੰ ਬਚਾਈ ਰੱਖਣ ਵਿੱਚ ਬੜਾ ਲਾਹੇਵੰਦ ਸਿੱਧ ਹੋਇਆ।
5. ਮੀਰ ਮੰਨੂੰ ਦੀਆਂ ਸਮੱਸਿਆਵਾਂ – ਮੀਰ ਮੰਨੂੰ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਈ ਸਮੱਸਿਆਵਾਂ ਵਿੱਚ ਘਿਰਿਆ ਰਹਿਣ ਦੇ ਕਾਰਨ ਵੀ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਵਿੱਚ ਅਸਫਲ ਰਿਹਾ। ਉਸ ਦੀ ਪਹਿਲੀ ਵੱਡੀ ਸਮੱਸਿਆ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਨ। ਇਨ੍ਹਾਂ ਹਮਲਿਆਂ ਕਾਰਨ ਉਸ ਨੂੰ ਸਿੱਖਾਂ ਵਿਰੁੱਧ ਆਪਣੀ ਕਾਰਵਾਈ ਸਥਗਿਤ ਕਰਨੀ ਪੈਂਦੀ ਸੀ। ਦੂਜਾ, ਦਿੱਲੀ ਦਾ ਵਜ਼ੀਰ ਸਫ਼ਦਰਜੰਗ ਵੀ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਸਾਜ਼ਸ਼ਾਂ ਕਰਦਾ ਰਹਿੰਦਾ ਸੀ। ਸਿੱਟੇ ਵਜੋਂ ਮੀਰ ਮੰਨੂੰ ਇਨ੍ਹਾਂ ਸਮੱਸਿਆਵਾਂ ਵਿੱਚ ਹੀ ਰੁੱਝਿਆ ਰਿਹਾ।
6. ਮੀਰ ਮੰਨੂੰ ਦੇ ਅੱਤਿਆਚਾਰ – ਮੀਰ ਮੰਨੂੰ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਨਿਰਦੋਸ਼ ਲੋਕਾਂ ’ਤੇ ਭਾਰੀ ਅੱਤਿਆਚਾਰ ਕੀਤੇ। ਇਸ ਕਾਰਨ ਇਹ ਲੋਕ ਸਿੱਖਾਂ ਨਾਲ ਮਿਲ ਗਏ। ਇਸ ਕਾਰਨ ਸਿੱਖਾਂ ਦੀ ਸ਼ਕਤੀ ਬਹੁਤ ਵੱਧ ਗਈ। ਇਸ ਕਾਰਨ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫ਼ਲ ਰਿਹਾ।

Exam Tips:

a) ਕਾਰਨ ਅੰਕਾਂ (1, 2, 3 …) ਸਮੇਤ ਵੱਖ-ਵੱਖ ਲਿਖੋ।
b) ਪ੍ਰਸ਼ਨ ਵਿੱਚ ‘ਕੋਈ ਪੰਜ/ਛੇ’ ਲਿਖਿਆ ਹੋਵੇ ਤਾਂ ਓਨੇ ਹੀ ਕਾਰਨ ਲਿਖੋ।

ਨਿਬੰਧ-ਰੂਪੀ ਪ੍ਰਸ਼ਨ (Essay Type Questions)

Question 1: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ ਪਿੱਛੋਂ ਸਿੱਖਾਂ ਦੀ ਹਾਲਤ ਕਿਹੋ ਜਿਹੀ ਸੀ? ਅਬਦੁਸ ਸਮਦ ਖ਼ਾਂ ਨੇ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕੀਤਾ? ਜਾਂ ਅਬਦੁਸ ਸਮਦ ਖ਼ਾਂ ਨੇ 1713-1726 ਤਕ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੀ ਕਦਮ ਚੁੱਕੇ? ਜਾਂ ਅਬਦੁਸ ਸਮਦ ਖ਼ਾਂ ਦੇ ਸਿੱਖਾਂ ਨਾਲ 1713 ਤੋਂ 1726 ਤਕ ਦੇ ਕਿਵੇਂ ਸੰਬੰਧ ਸਨ?

Answer:

ਅਬਦੁਸ ਸਮਦ ਖ਼ਾਂ ਨੂੰ 1713 ਈ. ਵਿੱਚ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਇਸ ਉਦੇਸ਼ ਨਾਲ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ ਤਾਂ ਕਿ ਉਹ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੁਚਲ ਦੇਵੇ। ਉਸ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦਿੱਲੀ ਲਿਆ ਕੇ 1716 ਈ. ਵਿੱਚ ਸ਼ਹੀਦ ਕਰ ਦਿੱਤਾ। ਫ਼ਰੁੱਖਸੀਅਰ ਅਬਦੁਸ ਸਮਦ ਖ਼ਾਂ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹੋਇਆ। ਅਬਦੁਸ ਸਮਦ ਖ਼ਾਂ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ- 1. ਫ਼ਰੁੱਖਸੀਅਰ ਦਾ ਫ਼ਰਮਾਨ – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਇੱਕ ਸ਼ਾਹੀ ਫ਼ਰਮਾਨ ਜਾਰੀ ਕੀਤਾ। ਇਸ ਵਿੱਚ ਮੁਗ਼ਲ ਅਧਿਕਾਰੀਆਂ ‘ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਜਿਹੜਾ ਵੀ ਸਿੱਖ ਤੁਹਾਡੇ ਹੱਥ ਲੱਗੇ ਉਸ ਨੂੰ ਕਤਲ ਕਰ ਦਿਓ। ਸਿੱਖਾਂ ਨੂੰ ਸਹਾਇਤਾ ਜਾਂ ਸ਼ਰਨ ਦੇਣ ਵਾਲਿਆਂ ਨੂੰ ਵੀ ਇਹੋ ਸਜ਼ਾ ਦਿੱਤੀ ਜਾਵੇ। ਜੇ ਕੋਈ ਵਿਅਕਤੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਸਰਕਾਰ ਦੀ ਮਦਦ ਕਰੇ ਤਾਂ ਉਸ ਨੂੰ ਇਨਾਮ ਦਿੱਤਾ ਜਾਵੇ।
2. ਅਬਦੁਸ ਸਮਦ ਖ਼ਾਂ ਦੁਆਰਾ ਸਿੱਖਾਂ ਵਿਰੁੱਧ ਚੁੱਕੇ ਗਏ ਕਦਮ – ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖ਼ਾਂ ਨੇ ਸਿੱਖਾਂ ’ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ। ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ। ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ। ਅਬਦੁਸ ਸਮਦ ਖ਼ਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਾ ਸ਼ਰਨ ਲਈ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰਿਆਂ ਤਕ ਅਬਦੁਸ ਸਮਦ ਖ਼ਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ। ਇਸ ਤੋਂ ਖ਼ੁਸ਼ ਹੋ ਕੇ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ।
3. ਸਿੱਖਾਂ ਵਿੱਚ ਫੁੱਟ – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ। ਉਹ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਿੱਚ ਵੰਡੇ ਗਏ। ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਅਸੂਲਾਂ ਦੇ ਦ੍ਰਿੜ ਸਮਰਥਕ ਸਨ। ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਣ ਲੱਗ ਪਏ ਸਨ। ਤੱਤ ਖ਼ਾਲਸਾ ਵਾਲੇ ਆਪਸ ਵਿੱਚ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿੰਦੇ ਸਨ ਜਦਕਿ ਬੰਦਈ ਖ਼ਾਲਸਾ ‘ਫ਼ਤਹਿ ਧਰਮ’ ਅਤੇ ‘ਫ਼ਤਹਿ’ ਦਰਸ਼ਨ ਸ਼ਬਦਾਂ ਦੀ ਵਰਤੋਂ ਕਰਦੇ ਸਨ। ਤੱਤ ਖ਼ਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਜਦਕਿ ਬੰਦਈ ਖ਼ਾਲਸਾ ਵਾਲੇ ਲਾਲ ਰੰਗ ਦੇ ਦੋਹਾਂ ਸੰਪਰਦਾਵਾਂ ਵਿਚਾਲੇ ਆਪਸੀ ਮਤਭੇਦ ਦਿਨੋ-ਦਿਨ ਵਧਦੇ ਗਏ। ਸਿੱਟੇ ਵਜੋਂ ਸਿੱਖ ਅਬਦੁਸ ਸਮਦ ਖ਼ਾਂ ਦੇ ਅੱਤਿਆਚਾਰਾਂ ਦਾ ਇਕੱਠੇ ਹੋ ਕੇ ਮੁਕਾਬਲਾ ਨਾ ਕਰ ਸਕੇ।
4. ਹਾਲਾਤਾਂ ਵਿੱਚ ਤਬਦੀਲੀ – 1720 ਈ. ਤੋਂ ਬਾਅਦ ਹਾਲਾਤਾਂ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋ ਗਈ ਅਤੇ ਸਿੱਖਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ ਸ਼ਾਹੀ ਦਰਬਾਰ ਸਾਜ਼ਸ਼ਾਂ ਦਾ ਅੱਡਾ ਬਣ ਕੇ ਰਹਿ ਗਿਆ ਸੀ। ਸਿੱਟੇ ਵਜੋਂ ਕੇਂਦਰੀ ਸਰਕਾਰ ਸਿੱਖਾਂ ਵੱਲ ਆਪਣਾ ਲੋੜੀਂਦਾ ਧਿਆਨ ਨਾ ਦੇ ਸਕੀ। ਪੰਜਾਬ ਵਿੱਚ ਅਬਦੁਸ ਸਮਦ ਖ਼ਾਂ ਵੀ ਈਸਾ ਖ਼ਾਂ ਅਤੇ ਹੁਸੈਨ ਖ਼ਾਂ ਦੇ ਵਿਦਰੋਹਾਂ ਨੂੰ ਕੁਚਲਣ ਵਿੱਚ ਉਲਝ ਗਿਆ। 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਆਪਸੀ ਸਮਝੌਤਾ ਕਰਵਾ ਦਿੱਤਾ। ਸਿੱਟੇ ਵਜੋਂ ਸਿੱਖ ਮੁੜ ਇੱਕ ਹੋ ਗਏ।
5. ਸਿੱਖਾਂ ਦੀਆਂ ਕਾਰਵਾਈਆਂ – ਸਥਿਤੀ ਵਿੱਚ ਤਬਦੀਲੀ ਆਉਣ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ। ਉਨ੍ਹਾਂ ਨੇ ਸੌ-ਸੌ ਸਿੱਖਾਂ ਦੇ ਜੱਥੇ ਬਣਾ ਲਏ ਅਤੇ ਮੁਗ਼ਲ ਪ੍ਰਦੇਸ਼ਾਂ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਨ੍ਹਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰ ਦਿੱਤਾ ਸੀ ਅਬਦੁਸ ਸਮਦ ਖ਼ਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਸਲਮ ਖ਼ਾਂ ਦੀ ਅਗਵਾਈ ਹੇਠ ਕੁਝ ਫ਼ੌਜ ਅੰਮ੍ਰਿਤਸਰ ਭੇਜੀ। ਸਿੱਖਾਂ ਨੇ ਇਸ ਫ਼ੌਜ ’ਤੇ ਅਚਾਨਕ ਹਮਲਾ ਕਰਕੇ ਉਸ ਨੂੰ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਅਸਲਮ ਖ਼ਾਂ ਨੂੰ ਲੜਾਈ ਦਾ ਮੈਦਾਨ ਛੱਡ ਕੇ ਨੱਸਣ ਲਈ ਮਜਬੂਰ ਹੋਣਾ ਪਿਆ।
6. ਅਬਦੁਸ ਸਮਦ ਖ਼ਾਂ ਦੀ ਅਸਫਲਤਾ – ਅਬਦੁਸ ਸਮਦ ਖ਼ਾਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਇਸ ਦੇ ਕਈ ਕਾਰਨ ਸਨ। ਪਹਿਲਾ, ਅਬਦੁਸ ਸਮਦ ਖ਼ਾਂ ਬੁੱਢਾ ਹੋ ਗਿਆ ਸੀ।ਦੂਜਾ, ਸਿੱਖਾਂ ਵਿੱਚ ਆਪਸੀ ਏਕਤਾ ਸਥਾਪਿਤ ਹੋ ਗਈ ਸੀ। ਤੀਸਰਾ, ਅਬਦੁਸ ਸਮਦ ਖ਼ਾਂ ਨੂੰ ਮੁਗ਼ਲ ਅਧਿਕਾਰੀਆਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋਣਾ ਪਿਆ। ਚੌਥਾ, ਉਸ ਨੂੰ ਕੇਂਦਰ ਤੋਂ ਲੋੜੀਂਦੀ ਸਹਾਇਤਾ ਨਾ ਪ੍ਰਾਪਤ ਹੋਈ। 1726 ਈ. ਵਿੱਚ ਅਬਦੁਸ ਸਮਦ ਖ਼ਾਂ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

Exam Tips:

a) ਉੱਤਰ ਦੇ ਸ਼ੁਰੂ ਵਿੱਚ ਨਿਯੁਕਤੀ ਅਤੇ ਬੰਦਾ ਬਹਾਦਰ ਦੀ ਸ਼ਹੀਦੀ (1716) ਲਿਖੋ।
b) ਫ਼ਰੁੱਖਸੀਅਰ ਦਾ ਫ਼ਰਮਾਨ, ਸਿੱਖਾਂ ਵਿੱਚ ਫੁੱਟ ਅਤੇ 1721 ਦਾ ਸਮਝੌਤਾ ਕ੍ਰਮ ਵਿੱਚ ਲਿਖੋ।
c) ਅਸਫਲਤਾ ਦੇ ਚਾਰ ਕਾਰਨ ਅੰਤ ਵਿੱਚ ਗਿਣਾਓ।

Question 2: ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜ਼ਕਰੀਆ ਖ਼ਾਂ ਨੇ ਕੀ ਕਦਮ ਚੁੱਕੇ? ਉਸ ਦੀਆਂ ਕੋਸ਼ਿਸ਼ਾਂ ਵਿੱਚ ਉਸ ਨੂੰ ਕਿੱਥੋਂ ਤਕ ਸਫਲਤਾ ਪ੍ਰਾਪਤ ਹੋਈ? ਜਾਂ ਜ਼ਕਰੀਆ ਖ਼ਾਂ ਦੇ ਸਿੱਖਾਂ ਨਾਲ ਸੰਬੰਧ ਦੀ ਚਰਚਾ ਕਰੋ। ਜਾਂ ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਨਜਿੱਠਣ ਦੀ ਕਿਸ ਤਰ੍ਹਾਂ ਕੋਸ਼ਿਸ਼ ਕੀਤੀ? ਜਾਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਜ਼ਕਰੀਆ ਖ਼ਾਂ ਨੇ ਕੀ ਕਦਮ ਚੁੱਕੇ? ਉਸ ਨੂੰ ਆਪਣੇ ਯਤਨਾਂ ਵਿੱਚ ਕਿੱਥੋਂ ਤਕ ਸਫ਼ਲਤਾ ਮਿਲੀ?

Answer:

ਅਬਦੁਸ ਸਮਦ ਖ਼ਾਂ ਦੇ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਬਣਿਆ। ਉਹ ਇਸ ਅਹੁਦੇ ’ਤੇ 1726 ਈ. ਤੋਂ 1745 ਈ. ਤਕ ਰਿਹਾ। ਜ਼ਕਰੀਆ ਖ਼ਾਂ ਦੇ ਸ਼ਾਸਨ ਕਾਲ ਅਤੇ ਉਸ ਦੇ ਸਿੱਖਾਂ ਨਾਲ ਸੰਬੰਧਾਂ ਦਾ ਵਰਣਨ ਇਸ ਪ੍ਰਕਾਰ ਹੈ- 1. ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ – ਜ਼ਕਰੀਆ ਖ਼ਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ। ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ। ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ 10 ਰੁਪਏ, ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫ਼ਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ 100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤਰ੍ਹਾਂ ਸਿੱਖਾਂ ’ਤੇ ਮੁੜ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ। ਸੈਂਕੜੇ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ’ ਪੈ ਗਿਆ।
2. ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹੀਦੀ – ਭਾਈ ਤਾਰਾ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ। ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਅਪਮਾਨ ਕਰਦਾ। ਭਾਈ ਤਾਰਾ ਸਿੰਘ ਜੀ ਵਾਂ ਲਈ ਇਹ ਗੱਲ ਅਸਹਿ ਸੀ। ਇੱਕ ਦਿਨ ਉਨ੍ਹਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਵੇਚ ਦਿੱਤਾ ਅਤੇ ਮਿਲੇ ਹੋਏ ਪੈਸਿਆਂ ਨੂੰ ਲੰਗਰ ਲਈ ਦੇ ਦਿੱਤਾ। ਇਸ ’ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਾਹਿਬ ਰਾਏ ਨੇ ਜ਼ਕਰੀਆ ਖ਼ਾਂ ਤੋਂ ਮਦਦ ਮੰਗੀ। ਜ਼ਕਰੀਆ ਖ਼ਾਂ ਨੇ 2200 ਘੋੜਸਵਾਰ ਸਿੱਖਾਂ ਵਿਰੁੱਧ ਭੇਜੇ। ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ 22 ਸਾਥੀ ਮੁਗ਼ਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ 300 ਮੁਗ਼ਲ ਸੈਨਿਕਾਂ ਨੂੰ ਯਮਲੋਕ ਪਹੁੰਚਾ ਦਿੱਤਾ ਸੀ। ਇਹ ਘਟਨਾ 1726 ਈ. ਦੀ ਹੈ। ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਸ਼ੀਤਲ ਅਨੁਸਾਰ, “ਉਸ (ਤਾਰਾ ਸਿੰਘ ਦੀ ਸ਼ਹੀਦੀ ਦਾ ਸਿੱਖਾਂ ਦੇ ਮਨਾਂ ’ਤੇ ਡੂੰਘਾ ਅਸਰ ਪਿਆ।” 3. ਸਿੱਖਾਂ ਦੀਆਂ ਜਵਾਬੀ ਕਾਰਵਾਈਆਂ – ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰ ਦਿੱਤਾ। ਉਨ੍ਹਾਂ ਨੇ ਛਾਪਾਮਾਰ ਯੁੱਧਾਂ ਰਾਹੀਂ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਈ ਥਾਂਵਾਂ ’ਤੇ ਹਮਲਾ ਕਰਕੇ ਸਰਕਾਰ ਦੇ ਪਿੱਛਲੱਗਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਜ਼ਕਰੀਆ ਖ਼ਾਂ ਇਨ੍ਹਾਂ ਸਿੱਖਾਂ ਵਿਰੁੱਧ ਆਪਣੇ ਸੈਨਿਕਾਂ ਨੂੰ ਭੇਜਦਾ ਤਾਂ ਉਹ ਝਟ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਛਿਪਦੇ।
4. ਹੈਦਰੀ ਝੰਡੇ ਦੀ ਘਟਨਾ – ਮਜਬੂਰ ਹੋ ਕੇ ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਦਮਨ ਲਈ ਜ਼ਿਹਾਦ ਦਾ ਨਾਅਰਾ ਲਗਾਇਆ। ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਇਨਾਇਤ ਉਲਾ ਖਾਂ ਦੇ ਝੰਡੇ ਅਧੀਨ ਆਣ ਇਕੱਠੇ ਹੋਏ। ਉਨ੍ਹਾਂ ਨੂੰ ਈਦ ਦੇ ਮੁਬਾਰਕ ਦਿਨ ਇੱਕ ਹੈਦਰੀ ਝੰਡਾ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਅਧੀਨ ਲੜਨ ਵਾਲਿਆਂ ਨੂੰ ਅੱਲ੍ਹਾ ਜ਼ਰੂਰ ਫ਼ਤਹਿ ਦੇਵੇਗਾ। ਪਰ ਇੱਕ ਦਿਨ ਲਗਭਗ 7 ਹਜ਼ਾਰ ਸਿੱਖਾਂ ਨੇ ਇਨ੍ਹਾਂ ਗਾਜ਼ੀਆਂ ਉੱਤੇ ਅਚਾਨਕ ਹਮਲਾ ਕਰਕੇ ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ। ਇਸ ਘਟਨਾ ਨਾਲ ਸਰਕਾਰ ਦੇ ਗੌਰਵ ਨੂੰ ਭਾਰੀ ਸੱਟ ਵੱਜੀ।
5. ਜ਼ਕਰੀਆ ਖ਼ਾਂ ਦਾ ਸਿੱਖਾਂ ਨਾਲ ਸਮਝੌਤਾ – ਹੁਣ ਜ਼ਕਰੀਆ ਖ਼ਾਂ ਨੇ ਸਿੱਖਾਂ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ। ਉਸ ਨੇ 1733 ਈ. ਵਿੱਚ ਐਲਾਨ ਕੀਤਾ ਕਿ ਜੇਕਰ ਸਿੱਖ ਸਰਕਾਰ-ਵਿਰੋਧੀ ਕਾਰਵਾਈਆਂ ਨੂੰ ਬੰਦ ਕਰ ਦੇਣ ਤਾਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਆਮਦਨ ਵਾਲੀ ਇੱਕ ਜਾਗੀਰ ਅਤੇ ਉਨ੍ਹਾਂ ਦੇ ਆਗੂ ਨੂੰ ‘ਨਵਾਬ’ ਦਾ ਖਿਤਾਬ ਦਿੱਤਾ ਜਾਵੇਗਾ। ਪਹਿਲਾਂ ਤਾਂ ਸਿੱਖ ਇਸ ਸਮਝੌਤੇ ਦੇ ਵਿਰੁੱਧ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਸਿੱਖਾਂ ਨੇ ਨਵਾਬ ਦੀ ਪਦਵੀ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਨੂੰ ਦਿੱਤੀ।
6. ਬੁੱਢਾ ਦਲ ਤੇ ਤਰੁਣਾ ਦਲ ਦਾ ਸੰਗਠਨ – ਮੁਗਲਾਂ ਨਾਲ ਸਮਝੌਤਾ ਹੋ ਜਾਣ ਨਾਲ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਮੁੜ ਆਪਣੇ ਘਰਾਂ ਵਿੱਚ ਆ ਜਾਣ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ। ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ। ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਤਰੁਣਾ ਦਲ ਵਿੱਚ ਉਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ। ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ। ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਸੀ। ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ।
7. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਬਾਰਾ ਸੰਘਰਸ਼ – ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਤੋਂ ਬਾਅਦ ਸਿੱਖਾਂ ਨੇ ਆਪਣੀਆਂ ਸੈਨਿਕ ਕਾਰਵਾਈਆਂ ਮੁੜ ਆਰੰਭ ਕਰ ਦਿੱਤੀਆਂ ਸਨ। ਉਨ੍ਹਾਂ ਨੇ ਸ਼ਾਹੀ ਖ਼ਜ਼ਾਨਿਆਂ ਨੂੰ ਮੁੜ ਲੁੱਟਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਜ਼ਕਰੀਆ ਖ਼ਾਂ ਨੇ ਗੁੱਸੇ ਵਿੱਚ ਆ ਕੇ ਸਿੱਖਾਂ ਨੂੰ ਦਿੱਤੀ ਗਈ ਜਾਗੀਰ ਨੂੰ 1735 ਈ. ਵਿੱਚ ਜ਼ਬਤ ਕਰ ਲਿਆ। ਸਿੱਖਾਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਿੱਟੇ ਵਜੋਂ ਸਿੱਖ ਜੰਗਲਾਂ ਵੱਲ ਚਲੇ ਗਏ। ਇਸ ਮੌਕੇ ਦਾ ਫਾਇਦਾ ਉਠਾ ਕੇ ਮੁਗ਼ਲਾਂ ਨੇ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ।
8. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ – ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਚਲੇ ਆ ਰਹੇ ਸਨ।ਉਨ੍ਹਾਂ ਨੇ 1738 ਈ. ਵਿੱਚ ਜ਼ਕਰੀਆ ਖ਼ਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਸਿੱਖਾਂ ਨੂੰ ਦੀਵਾਲੀ ਦੇ ਮੌਕੇ ’ਤੇ ਹਰਿਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇਵੇ ਤਾਂ ਉਹ 5,000 ਰੁਪਏ ਉਸ ਨੂੰ ਭੇਟ ਕਰਨਗੇ। ਜ਼ਕਰੀਆ ਖ਼ਾਂ ਨੇ ਇਹ ਪੇਸ਼ਕਸ਼ ਸਵੀਕਾਰ ਕਰ ਲਈ। ਪਰ ਹਾਲੇ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋ ਹੀ ਰਹੇ ਸਨ ਕਿ ਜ਼ਕਰੀਆ ਖ਼ਾਂ ਦੇ ਸੈਨਿਕਾਂ ਨੇ ਹਮਲਾ ਕਰ ਦਿੱਤਾ। ਸਿੱਟੇ ਵਜੋਂ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਮੇਲਾ ਨਾ ਮਨਾਇਆ ਜਾ ਸਕਿਆ। ਜ਼ਕਰੀਆ ਖ਼ਾਂ ਨੇ ਭਾਈ ਮਨੀ ਸਿੰਘ ਜੀ ਤੋਂ 5,000 ਰੁਪਏ ਦੀ ਮੰਗ ਕੀਤੀ। ਭਾਈ ਮਨੀ ਸਿੰਘ ਜੀ ਇਹ ਪੈਸਾ ਨਾ ਦੇ ਸਕੇ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ ਭਾਈ ਸਾਹਿਬ ਜੀ ਨੂੰ ਇਸਲਾਮ ਗ੍ਰਹਿਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਉਨ੍ਹਾਂ ਨੂੰ 1738 ਈ. ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਪ੍ਰਸਿੱਧ ਇਤਿਹਾਸਕਾਰ ਖੁਸ਼ਵੰਤ ਸਿੰਘ ਦੇ ਵਿਚਾਰ ਅਨੁਸਾਰ, ‘‘ਪਵਿੱਤਰ ਅਤੇ ਪੂਜਣ ਯੋਗ ਮੁੱਖ ਪੁਜਾਰੀ – ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਨਿਵਾਸੀ ਸਨ। ਉਹ ਆਪਣੀ ਆਮਦਨ ਤੋਂ ਸਿੱਖਾਂ ਦੀ ਮੱਦਦ ਕਰਦੇ ਸਨ। ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ। ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਬੁਲਾ ਕੇ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ। ਭਾਈ ਸਾਹਿਬ ਜੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਸਤਿਗੁਰੂ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਨੂੰ ਨਹੀਂ ਦੇ ਸਕਦੇ ਹਾਂ ਉਹ ਆਪਣੇ ਕੇਸ ਆਪਣੀ ਖੋਪਰੀ ਨਾਲ ਹੀ ਉਤਰਵਾ ਸਕਦੇ ਹਨ। ਇਸ ’ਤੇ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪਰੀ ਨੂੰ ਉਤਾਰ ਦਿੱਤਾ। ਜਦੋਂ ਭਾਈ ਸਾਹਿਬ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ। ਇਹ ਘਟਨਾ 1745 ਈ. ਦੀ ਹੈ। ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਜ਼ਕਰੀਆ ਖ਼ਾਂ ਦੀ ਮੌਤ – ਜ਼ਕਰੀਆ ਖ਼ਾਂ ਨੇ ਨਿਰਸੰਦੇਹ ਆਪਣੇ ਕਾਲ ਵਿੱਚ ਸਿੱਖਾਂ ਉੱਤੇ ਘੋਰ ਅੱਤਿਆਚਾਰ ਕੀਤੇ।ਉਹ ਆਪਣੇ ਅਣਥੱਕ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। 1 ਜੁਲਾਈ, 1745 ਈ. ਨੂੰ ਜ਼ਕਰੀਆ ਖ਼ਾਂ ਦੀ ਮੌਤ ਹੋ ਗਈ। ਪਤਵੰਤ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ, . ‘‘ਕਿਸੇ ਨੇ ਵੀ ਸਿੱਖਾਂ ਦਾ ਇਸ ਤੋਂ ਵੱਧ ਉਤਸ਼ਾਹ ਨਾਲ ਮਨ ਨਹੀਂ ਕੀਤਾ ਜਿੰਨਾ ਕਿ ਜ਼ਕਰੀਆ ਖ਼ਾਂ ਨੇ।”

Exam Tips:

a) ਇਹ ਪ੍ਰਸ਼ਨ ਅਕਸਰ ਦਸ ਨੁਕਤਿਆਂ ਵਿੱਚ ਪੁੱਛਿਆ ਜਾਂਦਾ ਹੈ; ਸਿਰਲੇਖ ਸਮੇਤ ਨੁਕਤੇ ਵੱਖ-ਵੱਖ ਲਿਖੋ।
b) 1733 ਦਾ ਸਮਝੌਤਾ, 1734 ਦਾ ਬੁੱਢਾ-ਤਰੁਣਾ ਦਲ ਅਤੇ ਸ਼ਹੀਦਾਂ ਦੇ ਸਾਲ ਪੱਕੇ ਯਾਦ ਕਰੋ।
c) ਜ਼ਕਰੀਆ ਖ਼ਾਂ ਦੀ ਮੌਤ 1 ਜੁਲਾਈ 1745 ਨੂੰ ਹੋਈ, ਇਹ ਅੰਤ ਵਿੱਚ ਲਿਖੋ।

Question 3: ਸੰਖੇਪ ਵਿੱਚ ਅਬਦੁਸ ਸਮਦ ਖ਼ਾਂ ਅਤੇ ਜ਼ਕਰੀਆ ਖ਼ਾਂ ਦੇ ਸਿੱਖਾਂ ਨਾਲ ਸੰਬੰਧਾਂ ਦੀ ਚਰਚਾ ਕਰੋ।

Answer:

ਅਬਦੁਸ ਸਮਦ ਖ਼ਾਂ ਨੂੰ 1713 ਈ. ਵਿੱਚ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਇਸ ਉਦੇਸ਼ ਨਾਲ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ ਤਾਂ ਕਿ ਉਹ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੁਚਲ ਦੇਵੇ। ਉਸ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦਿੱਲੀ ਲਿਆ ਕੇ 1716 ਈ. ਵਿੱਚ ਸ਼ਹੀਦ ਕਰ ਦਿੱਤਾ। ਫ਼ਰੁੱਖਸੀਅਰ ਅਬਦੁਸ ਸਮਦ ਖ਼ਾਂ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹੋਇਆ। ਅਬਦੁਸ ਸਮਦ ਖ਼ਾਂ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ
1. ਫ਼ਰੁੱਖਸੀਅਰ ਦਾ ਫ਼ਰਮਾਨ – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਇੱਕ ਸ਼ਾਹੀ ਫ਼ਰਮਾਨ ਜਾਰੀ ਕੀਤਾ। ਇਸ ਵਿੱਚ ਮੁਗ਼ਲ ਅਧਿਕਾਰੀਆਂ ‘ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਜਿਹੜਾ ਵੀ ਸਿੱਖ ਤੁਹਾਡੇ ਹੱਥ ਲੱਗੇ ਉਸ ਨੂੰ ਕਤਲ ਕਰ ਦਿਓ। ਸਿੱਖਾਂ ਨੂੰ ਸਹਾਇਤਾ ਜਾਂ ਸ਼ਰਨ ਦੇਣ ਵਾਲਿਆਂ ਨੂੰ ਵੀ ਇਹੋ ਸਜ਼ਾ ਦਿੱਤੀ ਜਾਵੇ। ਜੇ ਕੋਈ ਵਿਅਕਤੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਸਰਕਾਰ ਦੀ ਮਦਦ ਕਰੇ ਤਾਂ ਉਸ ਨੂੰ ਇਨਾਮ ਦਿੱਤਾ ਜਾਵੇ।
2. ਅਬਦੁਸ ਸਮਦ ਖ਼ਾਂ ਦੁਆਰਾ ਸਿੱਖਾਂ ਵਿਰੁੱਧ ਚੁੱਕੇ ਗਏ ਕਦਮ – ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖ਼ਾਂ ਨੇ ਸਿੱਖਾਂ ’ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ। ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ। ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ। ਅਬਦੁਸ ਸਮਦ ਖ਼ਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਾ ਸ਼ਰਨ ਲਈ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰਿਆਂ ਤਕ ਅਬਦੁਸ ਸਮਦ ਖ਼ਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ। ਇਸ ਤੋਂ ਖ਼ੁਸ਼ ਹੋ ਕੇ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ।
3. ਸਿੱਖਾਂ ਵਿੱਚ ਫੁੱਟ – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ। ਉਹ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਿੱਚ ਵੰਡੇ ਗਏ। ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਅਸੂਲਾਂ ਦੇ ਦ੍ਰਿੜ ਸਮਰਥਕ ਸਨ। ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਣ ਲੱਗ ਪਏ ਸਨ। ਤੱਤ ਖ਼ਾਲਸਾ ਵਾਲੇ ਆਪਸ ਵਿੱਚ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿੰਦੇ ਸਨ ਜਦਕਿ ਬੰਦਈ ਖ਼ਾਲਸਾ ‘ਫ਼ਤਹਿ ਧਰਮ’ ਅਤੇ ‘ਫ਼ਤਹਿ’ ਦਰਸ਼ਨ ਸ਼ਬਦਾਂ ਦੀ ਵਰਤੋਂ ਕਰਦੇ ਸਨ। ਤੱਤ ਖ਼ਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਜਦਕਿ ਬੰਦਈ ਖ਼ਾਲਸਾ ਵਾਲੇ ਲਾਲ ਰੰਗ ਦੇ ਦੋਹਾਂ ਸੰਪਰਦਾਵਾਂ ਵਿਚਾਲੇ ਆਪਸੀ ਮਤਭੇਦ ਦਿਨੋ-ਦਿਨ ਵਧਦੇ ਗਏ। ਸਿੱਟੇ ਵਜੋਂ ਸਿੱਖ ਅਬਦੁਸ ਸਮਦ ਖ਼ਾਂ ਦੇ ਅੱਤਿਆਚਾਰਾਂ ਦਾ ਇਕੱਠੇ ਹੋ ਕੇ ਮੁਕਾਬਲਾ ਨਾ ਕਰ ਸਕੇ।
4. ਹਾਲਾਤਾਂ ਵਿੱਚ ਤਬਦੀਲੀ – 1720 ਈ. ਤੋਂ ਬਾਅਦ ਹਾਲਾਤਾਂ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋ ਗਈ ਅਤੇ ਸਿੱਖਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ ਸ਼ਾਹੀ ਦਰਬਾਰ ਸਾਜ਼ਸ਼ਾਂ ਦਾ ਅੱਡਾ ਬਣ ਕੇ ਰਹਿ ਗਿਆ ਸੀ। ਸਿੱਟੇ ਵਜੋਂ ਕੇਂਦਰੀ ਸਰਕਾਰ ਸਿੱਖਾਂ ਵੱਲ ਆਪਣਾ ਲੋੜੀਂਦਾ ਧਿਆਨ ਨਾ ਦੇ ਸਕੀ। ਪੰਜਾਬ ਵਿੱਚ ਅਬਦੁਸ ਸਮਦ ਖ਼ਾਂ ਵੀ ਈਸਾ ਖ਼ਾਂ ਅਤੇ ਹੁਸੈਨ ਖ਼ਾਂ ਦੇ ਵਿਦਰੋਹਾਂ ਨੂੰ ਕੁਚਲਣ ਵਿੱਚ ਉਲਝ ਗਿਆ। 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਆਪਸੀ ਸਮਝੌਤਾ ਕਰਵਾ ਦਿੱਤਾ। ਸਿੱਟੇ ਵਜੋਂ ਸਿੱਖ ਮੁੜ ਇੱਕ ਹੋ ਗਏ।
5. ਸਿੱਖਾਂ ਦੀਆਂ ਕਾਰਵਾਈਆਂ – ਸਥਿਤੀ ਵਿੱਚ ਤਬਦੀਲੀ ਆਉਣ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ। ਉਨ੍ਹਾਂ ਨੇ ਸੌ-ਸੌ ਸਿੱਖਾਂ ਦੇ ਜੱਥੇ ਬਣਾ ਲਏ ਅਤੇ ਮੁਗ਼ਲ ਪ੍ਰਦੇਸ਼ਾਂ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਨ੍ਹਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰ ਦਿੱਤਾ ਸੀ ਅਬਦੁਸ ਸਮਦ ਖ਼ਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਸਲਮ ਖ਼ਾਂ ਦੀ ਅਗਵਾਈ ਹੇਠ ਕੁਝ ਫ਼ੌਜ ਅੰਮ੍ਰਿਤਸਰ ਭੇਜੀ। ਸਿੱਖਾਂ ਨੇ ਇਸ ਫ਼ੌਜ ’ਤੇ ਅਚਾਨਕ ਹਮਲਾ ਕਰਕੇ ਉਸ ਨੂੰ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਅਸਲਮ ਖ਼ਾਂ ਨੂੰ ਲੜਾਈ ਦਾ ਮੈਦਾਨ ਛੱਡ ਕੇ ਨੱਸਣ ਲਈ ਮਜਬੂਰ ਹੋਣਾ ਪਿਆ।
6. ਅਬਦੁਸ ਸਮਦ ਖ਼ਾਂ ਦੀ ਅਸਫਲਤਾ – ਅਬਦੁਸ ਸਮਦ ਖ਼ਾਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਇਸ ਦੇ ਕਈ ਕਾਰਨ ਸਨ। ਪਹਿਲਾ, ਅਬਦੁਸ ਸਮਦ ਖ਼ਾਂ ਬੁੱਢਾ ਹੋ ਗਿਆ ਸੀ।ਦੂਜਾ, ਸਿੱਖਾਂ ਵਿੱਚ ਆਪਸੀ ਏਕਤਾ ਸਥਾਪਿਤ ਹੋ ਗਈ ਸੀ। ਤੀਸਰਾ, ਅਬਦੁਸ ਸਮਦ ਖ਼ਾਂ ਨੂੰ ਮੁਗ਼ਲ ਅਧਿਕਾਰੀਆਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋਣਾ ਪਿਆ। ਚੌਥਾ, ਉਸ ਨੂੰ ਕੇਂਦਰ ਤੋਂ ਲੋੜੀਂਦੀ ਸਹਾਇਤਾ ਨਾ ਪ੍ਰਾਪਤ ਹੋਈ। 1726 ਈ. ਵਿੱਚ ਅਬਦੁਸ ਸਮਦ ਖ਼ਾਂ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਅਬਦੁਸ ਸਮਦ ਖ਼ਾਂ ਦੇ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਬਣਿਆ। ਉਹ ਇਸ ਅਹੁਦੇ ’ਤੇ 1726 ਈ. ਤੋਂ 1745 ਈ. ਤਕ ਰਿਹਾ। ਜ਼ਕਰੀਆ ਖ਼ਾਂ ਦੇ ਸ਼ਾਸਨ ਕਾਲ ਅਤੇ ਉਸ ਦੇ ਸਿੱਖਾਂ ਨਾਲ ਸੰਬੰਧਾਂ ਦਾ ਵਰਣਨ ਇਸ ਪ੍ਰਕਾਰ ਹੈ- 1. ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ – ਜ਼ਕਰੀਆ ਖ਼ਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ। ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ। ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ 10 ਰੁਪਏ, ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫ਼ਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ 100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤਰ੍ਹਾਂ ਸਿੱਖਾਂ ’ਤੇ ਮੁੜ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ। ਸੈਂਕੜੇ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ’ ਪੈ ਗਿਆ।

a) ਇਹ ਉੱਤਰ ਅਬਦੁਸ ਸਮਦ ਖ਼ਾਂ ਅਤੇ ਜ਼ਕਰੀਆ ਖ਼ਾਂ ਦੋਹਾਂ ਨੂੰ ਕਵਰ ਕਰਦਾ ਹੈ; ਦੋਹਾਂ ਹਿੱਸਿਆਂ ਨੂੰ ਵੱਖਰੇ ਸਿਰਲੇਖ ਦਿਓ।
b) ਦੋਹਾਂ ਸੂਬੇਦਾਰਾਂ ਦੇ ਕਾਰਜ-ਕਾਲ (1713-26, 1726-45) ਸਾਫ਼ ਲਿਖੋ।

Question 4: ਯਾਹੀਆ ਖ਼ਾਂ ਨੇ ਸਿੱਖਾਂ ਦੀ ਤਾਕਤ ਨੂੰ ਕੁਚਲਣ ਲਈ ਕੀ ਕਦਮ ਚੁੱਕੇ?

Answer:

ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ ਦਿੱਲੀ ਦੇ ਵਜ਼ੀਰ ਕਮਰਉੱਦੀਨ ਦੇ ਸਹਿਯੋਗ ਸਦਕਾ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਹ 1747 ਈ. ਤਕ ਇਸ ਅਹੁਦੇ ’ਤੇ ਰਿਹਾ। ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ।
1. ਸਿੱਖਾਂ ਦੀਆਂ ਕਾਰਵਾਈਆਂ – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ।ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ।
2. ਜਸਪਤ ਰਾਏ ਦੀ ਮੌਤ – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ-ਬੱਕਰੀਆਂ ਨੂੰ ਫੜ ਲਿਆ। ਲੋਕਾਂ ਦੀ ਸ਼ਿਕਾਇਤ ’ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ। ਸਿੱਖਾਂ ਦੇ ਇਨਕਾਰ ਕਰਨ ’ਤੇ ਉਸ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ। ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ।
3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਦੀਵਾਨ ਲਖਪਤ ਰਾਏ ਅੱਗ-ਬਬੂਲਾ ਹੋ ਗਿਆ। ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਗ੍ਰੰਥ ਪੜ੍ਹਨ ’ਤੇ ਪਾਬੰਦੀ ਲਗਾ ਦਿੱਤੀ। ਉਸ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਵੀ ਮਨਾਹੀ ਕਰ ਦਿੱਤੀ। ਇਸ ਉਦੇਸ਼ ਨਾਲ ਉਸ ਨੇ ਗੁੜ ਦੀ ਥਾਂ ਲੋਕਾਂ ਨੂੰ ਰੋੜੀ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਕਿਉਂਕਿ ਗੁੜ ਸ਼ਬਦ ਦੀ ਆਵਾਜ਼ ਗੁਰੂ ਦੇ ਨਾਲ ਮਿਲਦੀ-ਜੁਲਦੀ ਸੀ। ਇਸੇ ਤਰ੍ਹਾਂ ਗ੍ਰੰਥ ਦੀ ਥਾਂ ਪੋਥੀ ਸ਼ਬਦ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਲਾਹੌਰ ਲਿਜਾ ਕੇ ਸ਼ਹੀਦ ਕਰ ਦਿੱਤਾ।
4. ਪਹਿਲਾ ਘੱਲੂ ਘਾਰਾ – 1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ। ਸਿੱਖ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ। ਮੁਗਲ ਸੈਨਿਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ। ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਹੜ੍ਹ ਆਇਆ ਹੋਇਆ ਸੀ। ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ ਸੀ। ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂ ਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਗੁਰਬਖ਼ਸ਼ ਸਿੰਘ ਦਾ ਕਹਿਣਾ ਬਿਲਕੁਲ ਠੀਕ ਹੈ, 1746 ਦੇ ਤਬਾਹਕੁੰਨ ਝਟਕੇ ਨੇ ਸਿੱਖਾਂ ਦੇ ਇਸ ਵਿਸ਼ਵਾਸ ਨੂੰ ਹੋਰ ਬਲ ਪ੍ਰਦਾਨ ਕੀਤਾ ਕਿ ਉਹ ਅੱਤਿਆਚਾਰੀਆਂ ਦਾ ਸਰਵਨਾਸ਼ ਕਰਨ ’’ 5. ਯਾਹੀਆ ਖ਼ਾਂ ਦਾ ਪਤਨ – ਨਵੰਬਰ, 1746 ਈ. ਵਿੱਚ ਯਾਹੀਆ ਖ਼ਾਂ ਦੇ ਛੋਟੇ ਭਰਾ ਸ਼ਾਹਨਵਾਜ਼ ਖ਼ਾਂ ਨੇ ਵਿਦਰੋਹ ਕਰ ਦਿੱਤਾ। ਇਹ ਵਿਦਰੋਹ ਚਾਰ ਮਹੀਨੇ ਤਕ ਜਾਰੀ ਰਿਹਾ। ਇਸ ਵਿਦਰੋਹ ਵਿੱਚ ਸ਼ਾਹਨਵਾਜ਼ ਖ਼ਾਂ ਸਫਲ ਰਿਹਾ ਤੇ ਉਸ ਨੇ ਯਾਹੀਆ ਖ਼ਾਂ ਨੂੰ 17 ਮਾਰਚ, 1747 ਈ. ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਉਸ ਦੇ ਅੱਤਿਆਚਾਰਾਂ ਦਾ ਅੰਤ ਹੋਇਆ।

Exam Tips:

a) ਯਾਹੀਆ ਖ਼ਾਂ ਦੇ ਉੱਤਰ ਵਿੱਚ ਜਸਪਤ ਰਾਏ, ਲਖਪਤ ਰਾਏ, ਘੱਲੂ ਘਾਰਾ ਅਤੇ ਪਤਨ ਦੇ ਪੰਜ ਨੁਕਤੇ ਕ੍ਰਮ ਨਾਲ ਲਿਖੋ।
b) ਲਖਪਤ ਰਾਏ ਵੱਲੋਂ ‘ਗੁੜ’ ਦੀ ਥਾਂ ‘ਰੋੜੀ’ ਕਹਿਣ ਦਾ ਹੁਕਮ ਇੱਕ ਯਾਦ ਰੱਖਣਯੋਗ ਵੇਰਵਾ ਹੈ।

Question 5: 1726-1746 ਤਕ ਜ਼ਕਰੀਆ ਖ਼ਾਂ ਅਤੇ ਯਾਹੀਆ ਖ਼ਾਂ ਨੇ ਸਿੱਖਾਂ ਦੀ ਤਾਕਤ ਨੂੰ ਕੁਚਲਣ ਲਈ ਕੀ ਕਦਮ ਚੁੱਕੇ? ਜਾਂ ਜ਼ਕਰੀਆ ਖ਼ਾਂ ਅਤੇ ਯਾਹੀਆ ਖ਼ਾਂ ਦੇ ਅਧੀਨ ਸਿੱਖਾਂ ’ਤੇ ਕੀਤੇ ਗਏ ਜ਼ੁਲਮਾਂ ਦਾ ਵਰਣਨ ਕਰੋ।

a) ਇਹ ਪ੍ਰਸ਼ਨ ਜ਼ਕਰੀਆ ਖ਼ਾਂ ਅਤੇ ਯਾਹੀਆ ਖ਼ਾਂ (1726-1746) ਦੋਹਾਂ ਬਾਰੇ ਹੈ; ਜ਼ਕਰੀਆ ਖ਼ਾਂ ਵਾਲਾ ਹਿੱਸਾ ਪਹਿਲਾਂ ਲਿਖੋ।
b) ਹਰੇਕ ਸੂਬੇਦਾਰ ਦੀਆਂ ਸਖ਼ਤੀਆਂ ਅਤੇ ਅੰਤ ਵਿੱਚ ਉਸ ਦੀ ਅਸਫਲਤਾ ਦਾ ਜ਼ਿਕਰ ਕਰੋ।

Question 6: 1716 ਈ. ਤੋਂ 1747 ਈ. ਤਕ ਸਿੱਖਾਂ ਦੇ ਕਤਲੇ ਆਮ ਦਾ ਸੰਖੇਪ ਵਰਣਨ ਕਰੋ। ਜਾਂ 1716-1747 ਦੇ ਸਮੇਂ ਦੌਰਾਨ ਮੁਗ਼ਲ ਗਵਰਨਰਾਂ ਨੇ ਸਿੱਖਾਂ ਨੂੰ ਕੁਚਲਣ ਲਈ ਕੀ ਯਤਨ ਕੀਤੇ? ਮੁਗਲ ਗਵਰਨਰ ਸਿੱਖਾਂ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਹੇ?

Answer:

ਅਬਦੁਸ ਸਮਦ ਖ਼ਾਂ ਨੂੰ 1713 ਈ. ਵਿੱਚ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਦੁਆਰਾ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ। ਉਸ ਨੂੰ ਇਸ ਉਦੇਸ਼ ਨਾਲ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ ਤਾਂ ਕਿ ਉਹ ਪੰਜਾਬ ਵਿੱਚੋਂ ਸਿੱਖਾਂ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਕੁਚਲ ਦੇਵੇ। ਉਸ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਨੂੰ ਦਿੱਲੀ ਲਿਆ ਕੇ 1716 ਈ. ਵਿੱਚ ਸ਼ਹੀਦ ਕਰ ਦਿੱਤਾ। ਫ਼ਰੁੱਖਸੀਅਰ ਅਬਦੁਸ ਸਮਦ ਖ਼ਾਂ ਦੀ ਇਸ ਕਾਰਵਾਈ ਤੋਂ ਬਹੁਤ ਖੁਸ਼ ਹੋਇਆ। ਅਬਦੁਸ ਸਮਦ ਖ਼ਾਂ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ
1. ਫ਼ਰੁੱਖਸੀਅਰ ਦਾ ਫ਼ਰਮਾਨ – 1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਇੱਕ ਸ਼ਾਹੀ ਫ਼ਰਮਾਨ ਜਾਰੀ ਕੀਤਾ। ਇਸ ਵਿੱਚ ਮੁਗ਼ਲ ਅਧਿਕਾਰੀਆਂ ‘ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਜਿਹੜਾ ਵੀ ਸਿੱਖ ਤੁਹਾਡੇ ਹੱਥ ਲੱਗੇ ਉਸ ਨੂੰ ਕਤਲ ਕਰ ਦਿਓ। ਸਿੱਖਾਂ ਨੂੰ ਸਹਾਇਤਾ ਜਾਂ ਸ਼ਰਨ ਦੇਣ ਵਾਲਿਆਂ ਨੂੰ ਵੀ ਇਹੋ ਸਜ਼ਾ ਦਿੱਤੀ ਜਾਵੇ। ਜੇ ਕੋਈ ਵਿਅਕਤੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਸਰਕਾਰ ਦੀ ਮਦਦ ਕਰੇ ਤਾਂ ਉਸ ਨੂੰ ਇਨਾਮ ਦਿੱਤਾ ਜਾਵੇ।
2. ਅਬਦੁਸ ਸਮਦ ਖ਼ਾਂ ਦੁਆਰਾ ਸਿੱਖਾਂ ਵਿਰੁੱਧ ਚੁੱਕੇ ਗਏ ਕਦਮ – ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ ਅਬਦੁਸ ਸਮਦ ਖ਼ਾਂ ਨੇ ਸਿੱਖਾਂ ’ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ। ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰਕੇ ਲਾਹੌਰ ਲਿਆਂਦਾ ਜਾਂਦਾ। ਜੱਲਾਦ ਇਨ੍ਹਾਂ ਸਿੱਖਾਂ ਨੂੰ ਭਾਰੀ ਤਸੀਹੇ ਦੇਣ ਮਗਰੋਂ ਸ਼ਹੀਦ ਕਰ ਦਿੰਦੇ। ਅਬਦੁਸ ਸਮਦ ਖ਼ਾਂ ਦੀ ਇਸ ਸਖ਼ਤ ਨੀਤੀ ਤੋਂ ਬਚਣ ਲਈ ਬਹੁਤ ਸਾਰੇ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਜਾ ਸ਼ਰਨ ਲਈ। ਇਸ ਤਰ੍ਹਾਂ ਆਪਣੇ ਸ਼ਾਸਨ ਕਾਲ ਦੇ ਸ਼ੁਰੂ ਦੇ ਕੁਝ ਵਰਿਆਂ ਤਕ ਅਬਦੁਸ ਸਮਦ ਖ਼ਾਂ ਦੀ ਸਿੱਖਾਂ ਵਿਰੁੱਧ ਦਮਨ ਨੀਤੀ ਬਹੁਤ ਸਫਲ ਰਹੀ। ਇਸ ਤੋਂ ਖ਼ੁਸ਼ ਹੋ ਕੇ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ।
3. ਸਿੱਖਾਂ ਵਿੱਚ ਫੁੱਟ – ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਆਪਸੀ ਫੁੱਟ ਦਾ ਸ਼ਿਕਾਰ ਹੋ ਗਏ। ਉਹ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੀਆਂ ਦੋ ਮੁੱਖ ਸੰਪਰਦਾਵਾਂ ਵਿੱਚ ਵੰਡੇ ਗਏ। ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਧਾਰਮਿਕ ਅਸੂਲਾਂ ਦੇ ਦ੍ਰਿੜ ਸਮਰਥਕ ਸਨ। ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਨੇਤਾ ਮੰਨਣ ਲੱਗ ਪਏ ਸਨ। ਤੱਤ ਖ਼ਾਲਸਾ ਵਾਲੇ ਆਪਸ ਵਿੱਚ ਮਿਲਣ ਵੇਲੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿੰਦੇ ਸਨ ਜਦਕਿ ਬੰਦਈ ਖ਼ਾਲਸਾ ‘ਫ਼ਤਹਿ ਧਰਮ’ ਅਤੇ ‘ਫ਼ਤਹਿ’ ਦਰਸ਼ਨ ਸ਼ਬਦਾਂ ਦੀ ਵਰਤੋਂ ਕਰਦੇ ਸਨ। ਤੱਤ ਖ਼ਾਲਸਾ ਵਾਲੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਸਨ ਜਦਕਿ ਬੰਦਈ ਖ਼ਾਲਸਾ ਵਾਲੇ ਲਾਲ ਰੰਗ ਦੇ ਦੋਹਾਂ ਸੰਪਰਦਾਵਾਂ ਵਿਚਾਲੇ ਆਪਸੀ ਮਤਭੇਦ ਦਿਨੋ-ਦਿਨ ਵਧਦੇ ਗਏ। ਸਿੱਟੇ ਵਜੋਂ ਸਿੱਖ ਅਬਦੁਸ ਸਮਦ ਖ਼ਾਂ ਦੇ ਅੱਤਿਆਚਾਰਾਂ ਦਾ ਇਕੱਠੇ ਹੋ ਕੇ ਮੁਕਾਬਲਾ ਨਾ ਕਰ ਸਕੇ।
4. ਹਾਲਾਤਾਂ ਵਿੱਚ ਤਬਦੀਲੀ – 1720 ਈ. ਤੋਂ ਬਾਅਦ ਹਾਲਾਤਾਂ ਵਿੱਚ ਕੁਝ ਤਬਦੀਲੀ ਆਉਣੀ ਸ਼ੁਰੂ ਹੋ ਗਈ ਅਤੇ ਸਿੱਖਾਂ ਦੀ ਸਥਿਤੀ ਵਿੱਚ ਸੁਧਾਰ ਹੋਣ ਲੱਗਾ ਸ਼ਾਹੀ ਦਰਬਾਰ ਸਾਜ਼ਸ਼ਾਂ ਦਾ ਅੱਡਾ ਬਣ ਕੇ ਰਹਿ ਗਿਆ ਸੀ। ਸਿੱਟੇ ਵਜੋਂ ਕੇਂਦਰੀ ਸਰਕਾਰ ਸਿੱਖਾਂ ਵੱਲ ਆਪਣਾ ਲੋੜੀਂਦਾ ਧਿਆਨ ਨਾ ਦੇ ਸਕੀ। ਪੰਜਾਬ ਵਿੱਚ ਅਬਦੁਸ ਸਮਦ ਖ਼ਾਂ ਵੀ ਈਸਾ ਖ਼ਾਂ ਅਤੇ ਹੁਸੈਨ ਖ਼ਾਂ ਦੇ ਵਿਦਰੋਹਾਂ ਨੂੰ ਕੁਚਲਣ ਵਿੱਚ ਉਲਝ ਗਿਆ। 1721 ਈ. ਵਿੱਚ ਭਾਈ ਮਨੀ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਆਪਸੀ ਸਮਝੌਤਾ ਕਰਵਾ ਦਿੱਤਾ। ਸਿੱਟੇ ਵਜੋਂ ਸਿੱਖ ਮੁੜ ਇੱਕ ਹੋ ਗਏ।
5. ਸਿੱਖਾਂ ਦੀਆਂ ਕਾਰਵਾਈਆਂ – ਸਥਿਤੀ ਵਿੱਚ ਤਬਦੀਲੀ ਆਉਣ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ। ਉਨ੍ਹਾਂ ਨੇ ਸੌ-ਸੌ ਸਿੱਖਾਂ ਦੇ ਜੱਥੇ ਬਣਾ ਲਏ ਅਤੇ ਮੁਗ਼ਲ ਪ੍ਰਦੇਸ਼ਾਂ ਵਿੱਚ ਲੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਨ੍ਹਾਂ ਹਿੰਦੂ ਅਤੇ ਮੁਸਲਮਾਨਾਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਨੇ ਸਿੱਖਾਂ ਨੂੰ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਨੂੰ ਮੁਗ਼ਲਾਂ ਦੇ ਹਵਾਲੇ ਕਰ ਦਿੱਤਾ ਸੀ ਅਬਦੁਸ ਸਮਦ ਖ਼ਾਂ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਸਲਮ ਖ਼ਾਂ ਦੀ ਅਗਵਾਈ ਹੇਠ ਕੁਝ ਫ਼ੌਜ ਅੰਮ੍ਰਿਤਸਰ ਭੇਜੀ। ਸਿੱਖਾਂ ਨੇ ਇਸ ਫ਼ੌਜ ’ਤੇ ਅਚਾਨਕ ਹਮਲਾ ਕਰਕੇ ਉਸ ਨੂੰ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਅਸਲਮ ਖ਼ਾਂ ਨੂੰ ਲੜਾਈ ਦਾ ਮੈਦਾਨ ਛੱਡ ਕੇ ਨੱਸਣ ਲਈ ਮਜਬੂਰ ਹੋਣਾ ਪਿਆ।
6. ਅਬਦੁਸ ਸਮਦ ਖ਼ਾਂ ਦੀ ਅਸਫਲਤਾ – ਅਬਦੁਸ ਸਮਦ ਖ਼ਾਂ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਇਸ ਦੇ ਕਈ ਕਾਰਨ ਸਨ। ਪਹਿਲਾ, ਅਬਦੁਸ ਸਮਦ ਖ਼ਾਂ ਬੁੱਢਾ ਹੋ ਗਿਆ ਸੀ।ਦੂਜਾ, ਸਿੱਖਾਂ ਵਿੱਚ ਆਪਸੀ ਏਕਤਾ ਸਥਾਪਿਤ ਹੋ ਗਈ ਸੀ। ਤੀਸਰਾ, ਅਬਦੁਸ ਸਮਦ ਖ਼ਾਂ ਨੂੰ ਮੁਗ਼ਲ ਅਧਿਕਾਰੀਆਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋਣਾ ਪਿਆ। ਚੌਥਾ, ਉਸ ਨੂੰ ਕੇਂਦਰ ਤੋਂ ਲੋੜੀਂਦੀ ਸਹਾਇਤਾ ਨਾ ਪ੍ਰਾਪਤ ਹੋਈ। 1726 ਈ. ਵਿੱਚ ਅਬਦੁਸ ਸਮਦ ਖ਼ਾਂ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਅਬਦੁਸ ਸਮਦ ਖ਼ਾਂ ਦੇ ਬਾਅਦ ਉਸ ਦਾ ਪੁੱਤਰ ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਬਣਿਆ। ਉਹ ਇਸ ਅਹੁਦੇ ’ਤੇ 1726 ਈ. ਤੋਂ 1745 ਈ. ਤਕ ਰਿਹਾ। ਜ਼ਕਰੀਆ ਖ਼ਾਂ ਦੇ ਸ਼ਾਸਨ ਕਾਲ ਅਤੇ ਉਸ ਦੇ ਸਿੱਖਾਂ ਨਾਲ ਸੰਬੰਧਾਂ ਦਾ ਵਰਣਨ ਇਸ ਪ੍ਰਕਾਰ ਹੈ- 1. ਸਿੱਖਾਂ ਵਿਰੁੱਧ ਸਖ਼ਤ ਕਾਰਵਾਈਆਂ – ਜ਼ਕਰੀਆ ਖ਼ਾਂ ਨੇ ਆਪਣਾ ਅਹੁਦਾ ਸੰਭਾਲਦੇ ਹੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ 20,000 ਸੈਨਿਕਾਂ ਨੂੰ ਭਰਤੀ ਕੀਤਾ। ਪਿੰਡਾਂ ਦੇ ਮੁਕੱਦਮਾਂ ਅਤੇ ਚੌਧਰੀਆਂ ਨੂੰ ਇਹ ਆਦੇਸ਼ ਦਿੱਤਾ ਗਿਆ ਕਿ ਉਹ ਆਪਣੇ ਇਲਾਕਿਆਂ ਵਿੱਚ ਸਿੱਖਾਂ ਨੂੰ ਸ਼ਰਨ ਨਾ ਲੈਣ ਦੇਣ। ਉਸ ਨੇ ਇਹ ਐਲਾਨ ਕੀਤਾ ਕਿ ਕਿਸੇ ਸਿੱਖ ਬਾਰੇ ਸੂਹ ਦੇਣ ਵਾਲੇ ਨੂੰ 10 ਰੁਪਏ, ਗ੍ਰਿਫ਼ਤਾਰ ਕਰਵਾਉਣ ਵਾਲੇ ਨੂੰ 25 ਰੁਪਏ, ਗ੍ਰਿਫ਼ਤਾਰ ਕਰਕੇ ਸਰਕਾਰ ਦੇ ਹਵਾਲੇ ਕਰਨ ਵਾਲੇ ਨੂੰ 50 ਰੁਪਏ ਅਤੇ ਸਿਰ ਵੱਢ ਕੇ ਸਰਕਾਰ ਨੂੰ ਭੇਟ ਕਰਨ ਵਾਲੇ ਨੂੰ 100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤਰ੍ਹਾਂ ਸਿੱਖਾਂ ’ਤੇ ਮੁੜ ਅੱਤਿਆਚਾਰ ਦਾ ਦੌਰ ਸ਼ੁਰੂ ਹੋ ਗਿਆ। ਸੈਂਕੜੇ ਸਿੱਖਾਂ ਨੂੰ ਲਾਹੌਰ ਦੇ ਦਿੱਲੀ ਗੇਟ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਇਸ ਕਾਰਨ ਇਸ ਥਾਂ ਦਾ ਨਾਂ ‘ਸ਼ਹੀਦ ਗੰਜ’ ਪੈ ਗਿਆ।
2. ਭਾਈ ਤਾਰਾ ਸਿੰਘ ਜੀ ਵਾਂ ਦੀ ਸ਼ਹੀਦੀ – ਭਾਈ ਤਾਰਾ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵਾਂ ਦੇ ਵਸਨੀਕ ਸਨ। ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ। ਜਦੋਂ ਸਿੱਖ ਇਸ ਗੱਲ ਦਾ ਇਤਰਾਜ਼ ਕਰਦੇ ਤਾਂ ਉਹ ਸਿੱਖਾਂ ਦਾ ਅਪਮਾਨ ਕਰਦਾ। ਭਾਈ ਤਾਰਾ ਸਿੰਘ ਜੀ ਵਾਂ ਲਈ ਇਹ ਗੱਲ ਅਸਹਿ ਸੀ। ਇੱਕ ਦਿਨ ਉਨ੍ਹਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਵੇਚ ਦਿੱਤਾ ਅਤੇ ਮਿਲੇ ਹੋਏ ਪੈਸਿਆਂ ਨੂੰ ਲੰਗਰ ਲਈ ਦੇ ਦਿੱਤਾ। ਇਸ ’ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਾਹਿਬ ਰਾਏ ਨੇ ਜ਼ਕਰੀਆ ਖ਼ਾਂ ਤੋਂ ਮਦਦ ਮੰਗੀ। ਜ਼ਕਰੀਆ ਖ਼ਾਂ ਨੇ 2200 ਘੋੜਸਵਾਰ ਸਿੱਖਾਂ ਵਿਰੁੱਧ ਭੇਜੇ। ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ 22 ਸਾਥੀ ਮੁਗ਼ਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ 300 ਮੁਗ਼ਲ ਸੈਨਿਕਾਂ ਨੂੰ ਯਮਲੋਕ ਪਹੁੰਚਾ ਦਿੱਤਾ ਸੀ। ਇਹ ਘਟਨਾ 1726 ਈ. ਦੀ ਹੈ। ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਸ਼ੀਤਲ ਅਨੁਸਾਰ, “ਉਸ (ਤਾਰਾ ਸਿੰਘ ਦੀ ਸ਼ਹੀਦੀ ਦਾ ਸਿੱਖਾਂ ਦੇ ਮਨਾਂ ’ਤੇ ਡੂੰਘਾ ਅਸਰ ਪਿਆ।” 3. ਸਿੱਖਾਂ ਦੀਆਂ ਜਵਾਬੀ ਕਾਰਵਾਈਆਂ – ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰ ਦਿੱਤਾ। ਉਨ੍ਹਾਂ ਨੇ ਛਾਪਾਮਾਰ ਯੁੱਧਾਂ ਰਾਹੀਂ ਸਰਕਾਰੀ ਖਜ਼ਾਨਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਈ ਥਾਂਵਾਂ ’ਤੇ ਹਮਲਾ ਕਰਕੇ ਸਰਕਾਰ ਦੇ ਪਿੱਛਲੱਗਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਜ਼ਕਰੀਆ ਖ਼ਾਂ ਇਨ੍ਹਾਂ ਸਿੱਖਾਂ ਵਿਰੁੱਧ ਆਪਣੇ ਸੈਨਿਕਾਂ ਨੂੰ ਭੇਜਦਾ ਤਾਂ ਉਹ ਝਟ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਛਿਪਦੇ।
4. ਹੈਦਰੀ ਝੰਡੇ ਦੀ ਘਟਨਾ – ਮਜਬੂਰ ਹੋ ਕੇ ਜ਼ਕਰੀਆ ਖ਼ਾਂ ਨੇ ਸਿੱਖਾਂ ਦੇ ਦਮਨ ਲਈ ਜ਼ਿਹਾਦ ਦਾ ਨਾਅਰਾ ਲਗਾਇਆ। ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਇਨਾਇਤ ਉਲਾ ਖਾਂ ਦੇ ਝੰਡੇ ਅਧੀਨ ਆਣ ਇਕੱਠੇ ਹੋਏ। ਉਨ੍ਹਾਂ ਨੂੰ ਈਦ ਦੇ ਮੁਬਾਰਕ ਦਿਨ ਇੱਕ ਹੈਦਰੀ ਝੰਡਾ ਦਿੱਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਇਸ ਝੰਡੇ ਅਧੀਨ ਲੜਨ ਵਾਲਿਆਂ ਨੂੰ ਅੱਲ੍ਹਾ ਜ਼ਰੂਰ ਫ਼ਤਹਿ ਦੇਵੇਗਾ। ਪਰ ਇੱਕ ਦਿਨ ਲਗਭਗ 7 ਹਜ਼ਾਰ ਸਿੱਖਾਂ ਨੇ ਇਨ੍ਹਾਂ ਗਾਜ਼ੀਆਂ ਉੱਤੇ ਅਚਾਨਕ ਹਮਲਾ ਕਰਕੇ ਹਜ਼ਾਰਾਂ ਗਾਜ਼ੀਆਂ ਨੂੰ ਕਤਲ ਕਰ ਦਿੱਤਾ। ਇਸ ਘਟਨਾ ਨਾਲ ਸਰਕਾਰ ਦੇ ਗੌਰਵ ਨੂੰ ਭਾਰੀ ਸੱਟ ਵੱਜੀ।
5. ਜ਼ਕਰੀਆ ਖ਼ਾਂ ਦਾ ਸਿੱਖਾਂ ਨਾਲ ਸਮਝੌਤਾ – ਹੁਣ ਜ਼ਕਰੀਆ ਖ਼ਾਂ ਨੇ ਸਿੱਖਾਂ ਨੂੰ ਖੁਸ਼ ਕਰਨ ਦੀ ਨੀਤੀ ਅਪਣਾਈ। ਉਸ ਨੇ 1733 ਈ. ਵਿੱਚ ਐਲਾਨ ਕੀਤਾ ਕਿ ਜੇਕਰ ਸਿੱਖ ਸਰਕਾਰ-ਵਿਰੋਧੀ ਕਾਰਵਾਈਆਂ ਨੂੰ ਬੰਦ ਕਰ ਦੇਣ ਤਾਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਸਾਲਾਨਾ ਆਮਦਨ ਵਾਲੀ ਇੱਕ ਜਾਗੀਰ ਅਤੇ ਉਨ੍ਹਾਂ ਦੇ ਆਗੂ ਨੂੰ ‘ਨਵਾਬ’ ਦਾ ਖਿਤਾਬ ਦਿੱਤਾ ਜਾਵੇਗਾ। ਪਹਿਲਾਂ ਤਾਂ ਸਿੱਖ ਇਸ ਸਮਝੌਤੇ ਦੇ ਵਿਰੁੱਧ ਸਨ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ। ਸਿੱਖਾਂ ਨੇ ਨਵਾਬ ਦੀ ਪਦਵੀ ਸਰਦਾਰ ਕਪੂਰ ਸਿੰਘ ਫ਼ੈਜ਼ਲਪੁਰੀਆ ਨੂੰ ਦਿੱਤੀ।
6. ਬੁੱਢਾ ਦਲ ਤੇ ਤਰੁਣਾ ਦਲ ਦਾ ਸੰਗਠਨ – ਮੁਗਲਾਂ ਨਾਲ ਸਮਝੌਤਾ ਹੋ ਜਾਣ ਨਾਲ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਮੁੜ ਆਪਣੇ ਘਰਾਂ ਵਿੱਚ ਆ ਜਾਣ। 1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ। ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ। ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਤਰੁਣਾ ਦਲ ਵਿੱਚ ਉਸ ਤੋਂ ਘੱਟ ਦੀ ਉਮਰ ਵਾਲੇ ਸਿੱਖਾਂ ਨੂੰ। ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ। ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖਭਾਲ ਕਰਦਾ ਸੀ। ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ।
7. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਬਾਰਾ ਸੰਘਰਸ਼ – ਆਪਣੀ ਸ਼ਕਤੀ ਨੂੰ ਸੰਗਠਿਤ ਕਰਨ ਤੋਂ ਬਾਅਦ ਸਿੱਖਾਂ ਨੇ ਆਪਣੀਆਂ ਸੈਨਿਕ ਕਾਰਵਾਈਆਂ ਮੁੜ ਆਰੰਭ ਕਰ ਦਿੱਤੀਆਂ ਸਨ। ਉਨ੍ਹਾਂ ਨੇ ਸ਼ਾਹੀ ਖ਼ਜ਼ਾਨਿਆਂ ਨੂੰ ਮੁੜ ਲੁੱਟਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਜ਼ਕਰੀਆ ਖ਼ਾਂ ਨੇ ਗੁੱਸੇ ਵਿੱਚ ਆ ਕੇ ਸਿੱਖਾਂ ਨੂੰ ਦਿੱਤੀ ਗਈ ਜਾਗੀਰ ਨੂੰ 1735 ਈ. ਵਿੱਚ ਜ਼ਬਤ ਕਰ ਲਿਆ। ਸਿੱਖਾਂ ਨੂੰ ਮੁੜ ਗ੍ਰਿਫ਼ਤਾਰ ਕਰਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਿੱਟੇ ਵਜੋਂ ਸਿੱਖ ਜੰਗਲਾਂ ਵੱਲ ਚਲੇ ਗਏ। ਇਸ ਮੌਕੇ ਦਾ ਫਾਇਦਾ ਉਠਾ ਕੇ ਮੁਗ਼ਲਾਂ ਨੇ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਰ ਲਿਆ।
8. ਭਾਈ ਮਨੀ ਸਿੰਘ ਜੀ ਦੀ ਸ਼ਹੀਦੀ – ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਚਲੇ ਆ ਰਹੇ ਸਨ।ਉਨ੍ਹਾਂ ਨੇ 1738 ਈ. ਵਿੱਚ ਜ਼ਕਰੀਆ ਖ਼ਾਂ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਸਿੱਖਾਂ ਨੂੰ ਦੀਵਾਲੀ ਦੇ ਮੌਕੇ ’ਤੇ ਹਰਿਮੰਦਰ ਸਾਹਿਬ ਆਉਣ ਦੀ ਇਜਾਜ਼ਤ ਦੇਵੇ ਤਾਂ ਉਹ 5,000 ਰੁਪਏ ਉਸ ਨੂੰ ਭੇਟ ਕਰਨਗੇ। ਜ਼ਕਰੀਆ ਖ਼ਾਂ ਨੇ ਇਹ ਪੇਸ਼ਕਸ਼ ਸਵੀਕਾਰ ਕਰ ਲਈ। ਪਰ ਹਾਲੇ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋ ਹੀ ਰਹੇ ਸਨ ਕਿ ਜ਼ਕਰੀਆ ਖ਼ਾਂ ਦੇ ਸੈਨਿਕਾਂ ਨੇ ਹਮਲਾ ਕਰ ਦਿੱਤਾ। ਸਿੱਟੇ ਵਜੋਂ ਹਰਿਮੰਦਰ ਸਾਹਿਬ ਵਿੱਚ ਦੀਵਾਲੀ ਦਾ ਮੇਲਾ ਨਾ ਮਨਾਇਆ ਜਾ ਸਕਿਆ। ਜ਼ਕਰੀਆ ਖ਼ਾਂ ਨੇ ਭਾਈ ਮਨੀ ਸਿੰਘ ਜੀ ਤੋਂ 5,000 ਰੁਪਏ ਦੀ ਮੰਗ ਕੀਤੀ। ਭਾਈ ਮਨੀ ਸਿੰਘ ਜੀ ਇਹ ਪੈਸਾ ਨਾ ਦੇ ਸਕੇ। ਇਸ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਭੇਜ ਦਿੱਤਾ ਗਿਆ ਭਾਈ ਸਾਹਿਬ ਜੀ ਨੂੰ ਇਸਲਾਮ ਗ੍ਰਹਿਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਉਨ੍ਹਾਂ ਨੂੰ 1738 ਈ. ਵਿੱਚ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਘਟਨਾ ਨਾਲ ਸਿੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਪ੍ਰਸਿੱਧ ਇਤਿਹਾਸਕਾਰ ਖੁਸ਼ਵੰਤ ਸਿੰਘ ਦੇ ਵਿਚਾਰ ਅਨੁਸਾਰ, ‘‘ਪਵਿੱਤਰ ਅਤੇ ਪੂਜਣ ਯੋਗ ਮੁੱਖ ਪੁਜਾਰੀ – ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਨਿਵਾਸੀ ਸਨ। ਉਹ ਆਪਣੀ ਆਮਦਨ ਤੋਂ ਸਿੱਖਾਂ ਦੀ ਮੱਦਦ ਕਰਦੇ ਸਨ। ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ। ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਬੁਲਾ ਕੇ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ। ਭਾਈ ਸਾਹਿਬ ਜੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਸਤਿਗੁਰੂ ਦੀ ਦਿੱਤੀ ਪਵਿੱਤਰ ਦਾਤ ਕੇਸਾਂ ਨੂੰ ਨਹੀਂ ਦੇ ਸਕਦੇ ਹਾਂ ਉਹ ਆਪਣੇ ਕੇਸ ਆਪਣੀ ਖੋਪਰੀ ਨਾਲ ਹੀ ਉਤਰਵਾ ਸਕਦੇ ਹਨ। ਇਸ ’ਤੇ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪਰੀ ਨੂੰ ਉਤਾਰ ਦਿੱਤਾ। ਜਦੋਂ ਭਾਈ ਸਾਹਿਬ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ। ਇਹ ਘਟਨਾ 1745 ਈ. ਦੀ ਹੈ। ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ ਜ਼ਕਰੀਆ ਖ਼ਾਂ ਦੀ ਮੌਤ – ਜ਼ਕਰੀਆ ਖ਼ਾਂ ਨੇ ਨਿਰਸੰਦੇਹ ਆਪਣੇ ਕਾਲ ਵਿੱਚ ਸਿੱਖਾਂ ਉੱਤੇ ਘੋਰ ਅੱਤਿਆਚਾਰ ਕੀਤੇ।ਉਹ ਆਪਣੇ ਅਣਥੱਕ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। 1 ਜੁਲਾਈ, 1745 ਈ. ਨੂੰ ਜ਼ਕਰੀਆ ਖ਼ਾਂ ਦੀ ਮੌਤ ਹੋ ਗਈ। ਪਤਵੰਤ ਸਿੰਘ ਦਾ ਇਹ ਕਹਿਣਾ ਬਿਲਕੁਲ ਠੀਕ ਹੈ, . ‘‘ਕਿਸੇ ਨੇ ਵੀ ਸਿੱਖਾਂ ਦਾ ਇਸ ਤੋਂ ਵੱਧ ਉਤਸ਼ਾਹ ਨਾਲ ਮਨ ਨਹੀਂ ਕੀਤਾ ਜਿੰਨਾ ਕਿ ਜ਼ਕਰੀਆ ਖ਼ਾਂ ਨੇ।” ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਯਾਹੀਆ ਖ਼ਾਂ ਦਿੱਲੀ ਦੇ ਵਜ਼ੀਰ ਕਮਰਉੱਦੀਨ ਦੇ ਸਹਿਯੋਗ ਸਦਕਾ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ। ਉਹ 1747 ਈ. ਤਕ ਇਸ ਅਹੁਦੇ ’ਤੇ ਰਿਹਾ। ਸਿੱਖਾਂ ਉੱਤੇ ਅੱਤਿਆਚਾਰ ਕਰਨ ਵਿੱਚ ਉਹ ਆਪਣੇ ਪਿਤਾ ਜ਼ਕਰੀਆ ਖ਼ਾਂ ਤੋਂ ਇੱਕ ਕਦਮ ਅੱਗੇ ਸੀ।
1. ਸਿੱਖਾਂ ਦੀਆਂ ਕਾਰਵਾਈਆਂ – ਜ਼ਕਰੀਆ ਖ਼ਾਂ ਦੀ ਮੌਤ ਦਾ ਲਾਭ ਉਠਾ ਕੇ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ।ਉਨ੍ਹਾਂ ਨੇ ਪੰਜਾਬ ਦੇ ਕਈ ਪਿੰਡਾਂ ਦੇ ਚੌਧਰੀਆਂ ਅਤੇ ਮੁਕੱਦਮਾਂ ਨੂੰ ਸਿੱਖਾਂ ਵਿਰੁੱਧ ਕਾਰਵਾਈਆਂ ਕਰਨ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ ਸਿੱਖ ਜੱਥਿਆਂ ਨੇ ਪੰਜਾਬ ਦੇ ਕਈ ਦੇਸ਼ਾਂ ਵਿੱਚ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ।
2. ਜਸਪਤ ਰਾਏ ਦੀ ਮੌਤ – 1746 ਈ. ਵਿੱਚ ਸਿੱਖਾਂ ਦੇ ਇੱਕ ਜੱਥੇ ਨੇ ਗੋਂਦਲਾਂਵਾਲਾ ਪਿੰਡ ਤੋਂ ਬਹੁਤ ਸਾਰੀਆਂ ਭੇਡ-ਬੱਕਰੀਆਂ ਨੂੰ ਫੜ ਲਿਆ। ਲੋਕਾਂ ਦੀ ਸ਼ਿਕਾਇਤ ’ਤੇ ਜਸਪਤ ਰਾਏ ਨੇ ਸਿੱਖਾਂ ਨੂੰ ਇਹ ਭੇਡ-ਬੱਕਰੀਆਂ ਵਾਪਸ ਕਰਨ ਦਾ ਆਦੇਸ਼ ਦਿੱਤਾ। ਸਿੱਖਾਂ ਦੇ ਇਨਕਾਰ ਕਰਨ ’ਤੇ ਉਸ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ ਲੜਾਈ ਦੇ ਦੌਰਾਨ ਜਸਪਤ ਰਾਏ ਮਾਰਿਆ ਗਿਆ। ਇਸ ਕਾਰਨ ਮੁਗ਼ਲ ਫ਼ੌਜ ਵਿੱਚ ਭਾਜੜ ਪੈ ਗਈ।
3. ਲਖਪਤ ਰਾਏ ਦੀ ਸਿੱਖਾਂ ਵਿਰੁੱਧ ਕਾਰਵਾਈ – ਜਸਪਤ ਰਾਏ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦਾ ਭਰਾ ਦੀਵਾਨ ਲਖਪਤ ਰਾਏ ਅੱਗ-ਬਬੂਲਾ ਹੋ ਗਿਆ। ਉਸ ਨੇ ਇਹ ਪ੍ਰਣ ਕੀਤਾ ਕਿ ਉਹ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾ ਕੇ ਹੀ ਸੁੱਖ ਦਾ ਸਾਹ ਲਵੇਗਾ। ਉਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਗ੍ਰੰਥ ਪੜ੍ਹਨ ’ਤੇ ਪਾਬੰਦੀ ਲਗਾ ਦਿੱਤੀ। ਉਸ ਨੇ ਗੁਰੂ ਸ਼ਬਦ ਦੀ ਵਰਤੋਂ ਦੀ ਵੀ ਮਨਾਹੀ ਕਰ ਦਿੱਤੀ। ਇਸ ਉਦੇਸ਼ ਨਾਲ ਉਸ ਨੇ ਗੁੜ ਦੀ ਥਾਂ ਲੋਕਾਂ ਨੂੰ ਰੋੜੀ ਸ਼ਬਦ ਦੀ ਵਰਤੋਂ ਕਰਨ ਲਈ ਕਿਹਾ ਕਿਉਂਕਿ ਗੁੜ ਸ਼ਬਦ ਦੀ ਆਵਾਜ਼ ਗੁਰੂ ਦੇ ਨਾਲ ਮਿਲਦੀ-ਜੁਲਦੀ ਸੀ। ਇਸੇ ਤਰ੍ਹਾਂ ਗ੍ਰੰਥ ਦੀ ਥਾਂ ਪੋਥੀ ਸ਼ਬਦ ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ ਗਿਆ। ਇਨ੍ਹਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਉਸ ਨੇ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਲਾਹੌਰ ਲਿਜਾ ਕੇ ਸ਼ਹੀਦ ਕਰ ਦਿੱਤਾ।
4. ਪਹਿਲਾ ਘੱਲੂ ਘਾਰਾ – 1746 ਈ. ਵਿੱਚ ਯਾਹੀਆ ਖ਼ਾਂ ਤੇ ਲਖਪਤ ਰਾਏ ਦੇ ਅਧੀਨ ਮੁਗ਼ਲ ਸੈਨਾ ਨੇ ਲਗਭਗ 15,000 ਸਿੱਖਾਂ ਨੂੰ ਕਾਹਨੂੰਵਾਨ ਵਿਖੇ ਘੇਰ ਲਿਆ। ਸਿੱਖ ਬਸੌਲੀ ਦੀਆਂ ਪਹਾੜੀਆਂ ਵੱਲ ਚਲੇ ਗਏ। ਮੁਗਲ ਸੈਨਿਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਸਿੱਖ ਬੜੀ ਮੁਸ਼ਕਿਲ ਵਿੱਚ ਫਸ ਗਏ। ਇੱਕ ਪਾਸੇ ਉੱਚੀਆਂ ਪਹਾੜੀਆਂ ਸਨ ਅਤੇ ਦੂਜੇ ਪਾਸੇ ਦਰਿਆ ਰਾਵੀ ਵਿੱਚ ਹੜ੍ਹ ਆਇਆ ਹੋਇਆ ਸੀ। ਪਿਛਲੇ ਪਾਸੇ ਮੁਗ਼ਲ ਸੈਨਿਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਸਿੱਖਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਸਿੱਖਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਦਾ ਇੱਕੋ ਵਾਰੀ ਇੰਨਾ ਭਾਰੀ ਜਾਨੀ ਨੁਕਸਾਨ ਹੋਇਆ ਸੀ। ਇਸ ਦਰਦਨਾਕ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂ ਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਗੁਰਬਖ਼ਸ਼ ਸਿੰਘ ਦਾ ਕਹਿਣਾ ਬਿਲਕੁਲ ਠੀਕ ਹੈ, 1746 ਦੇ ਤਬਾਹਕੁੰਨ ਝਟਕੇ ਨੇ ਸਿੱਖਾਂ ਦੇ ਇਸ ਵਿਸ਼ਵਾਸ ਨੂੰ ਹੋਰ ਬਲ ਪ੍ਰਦਾਨ ਕੀਤਾ ਕਿ ਉਹ ਅੱਤਿਆਚਾਰੀਆਂ ਦਾ ਸਰਵਨਾਸ਼ ਕਰਨ ’’ 5. ਯਾਹੀਆ ਖ਼ਾਂ ਦਾ ਪਤਨ – ਨਵੰਬਰ, 1746 ਈ. ਵਿੱਚ ਯਾਹੀਆ ਖ਼ਾਂ ਦੇ ਛੋਟੇ ਭਰਾ ਸ਼ਾਹਨਵਾਜ਼ ਖ਼ਾਂ ਨੇ ਵਿਦਰੋਹ ਕਰ ਦਿੱਤਾ। ਇਹ ਵਿਦਰੋਹ ਚਾਰ ਮਹੀਨੇ ਤਕ ਜਾਰੀ ਰਿਹਾ। ਇਸ ਵਿਦਰੋਹ ਵਿੱਚ ਸ਼ਾਹਨਵਾਜ਼ ਖ਼ਾਂ ਸਫਲ ਰਿਹਾ ਤੇ ਉਸ ਨੇ ਯਾਹੀਆ ਖ਼ਾਂ ਨੂੰ 17 ਮਾਰਚ, 1747 ਈ. ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਉਸ ਦੇ ਅੱਤਿਆਚਾਰਾਂ ਦਾ ਅੰਤ ਹੋਇਆ। ਮੀਰ ਮੰਨੂੰ 1748-53 ਈ.

Exam Tips:

a) ਇਹ ਸਭ ਤੋਂ ਲੰਮਾ ਪ੍ਰਸ਼ਨ ਹੈ; ਪਹਿਲਾਂ ਸਾਰ ਵਿੱਚ ਤਿੰਨਾਂ ਸੂਬੇਦਾਰਾਂ ਦੀ ਨੀਤੀ ਦੱਸੋ, ਫਿਰ ਵੇਰਵਾ ਦਿਓ।
b) 1716, 1726 ਅਤੇ 1746 ਵਰਗੇ ਮੁੱਖ ਸਾਲ ਹੇਠ ਲਾਈਨ ਲਾ ਕੇ ਲਿਖੋ।
c) ਅੰਤ ਵਿੱਚ ਮੁਗ਼ਲ ਗਵਰਨਰਾਂ ਦੀ ਅਸਫਲਤਾ ਦੇ ਕਾਰਨ ਸੰਖੇਪ ਵਿੱਚ ਗਿਣਾਓ।

Question 7: ਮੀਰ ਮੰਨੂੰ ਕੌਣ ਸੀ? ਸਿੱਖਾਂ ਨੂੰ ਕੁਚਲਣ ਵਿੱਚ ਉਸ ਦੀ ਅਸਫਲਤਾ ਦੇ ਕੀ ਕਾਰਨ ਸਨ? ਜਾਂ ਮੀਰ ਮੰਨੂੰ ਦੇ ਸਿੱਖਾਂ ਨਾਲ ਸੰਬੰਧਾਂ ਦੀ ਚਰਚਾ ਕਰੋ। ਜਾਂ ਮੀਰ ਮੰਨੂੰ ਨੇ ਸਿੱਖਾਂ ਨਾਲ ਨਜਿੱਠਣ ਦੀ ਕਿਵੇਂ ਕੋਸ਼ਿਸ਼ ਕੀਤੀ?

Answer:

ਮੀਰ ਮੰਨੂੰ, ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੇ ਵਜ਼ੀਰ ਕਮਰਉੱਦੀਨ ਦਾ ਪੁੱਤਰ ਸੀ। ਉਹ ਇੱਕ ਬਹਾਦਰ, ਅਨੁਸ਼ਾਸਿਤ ਅਤੇ ਯੋਗ ਰਾਜਨੀਤੀਵਾਨ ਸੀ। ਉਸ ਦੇ ਇਨ੍ਹਾਂ ਗੁਣਾਂ ਦੇ ਕਾਰਨ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ ਸੀ। ਉਹ 1748 ਈ. ਤੋਂ 1753 ਈ. ਤਕ ਪੰਜਾਬ ਦਾ ਸੂਬੇਦਾਰ ਰਿਹਾ। ਹਰਬੰਸ ਸਿੰਘ ਦੇ ਅਨੁਸਾਰ, “ਮੀਰ ਮੰਨੂੰ ਆਪਣੇ ਪੂਰਵ-ਅਧਿਕਾਰੀਆਂ ਨਾਲੋਂ ਸਿੱਖਾਂ ਦਾ ਵੱਧ ਕੱਟੜ ਦੁਸ਼ਮਣ ਸਿੱਧ ਹੋਇਆ।’’ 1. ਮੀਰ ਮੰਨੂੰ ਦੀਆਂ ਔਕੜਾਂ – ਮੀਰ ਮੰਨੂੰ ਜਦੋਂ ਪੰਜਾਬ ਦਾ ਸੂਬੇਦਾਰ ਬਣਿਆ ਤਦ ਉਸ ਦੇ ਸਾਹਮਣੇ ਪਹਾੜ ਵਰਗੀਆਂ ਔਕੜਾਂ ਸਨ। ਗੱਦੀ ਦੀ ਪ੍ਰਾਪਤੀ ਲਈ ਯਾਹੀਆ ਖ਼ਾਂ ਅਤੇ ਸ਼ਾਹਨਵਾਜ਼ ਖ਼ਾ ਵਿਚਾਲੇ ਚੱਲਣ ਵਾਲੇ ਸੰਘਰਸ਼ ਕਾਰਨ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ। ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ ਨੂੰ ਵਧੇਰੇ ਬਦਤਰ ਬਣਾ ਦਿੱਤਾ। ਸਿੱਖਾਂ ਨੇ ਆਪਣੀਆਂ ਲੁੱਟਮਾਰ ਦੀਆਂ ਕਾਰਵਾਈਆਂ ਤੇਜ਼ ਕਰ ਦਿੱਤੀਆਂ ਸਨ। ਰਾਜ ਦਾ ਖ਼ਜ਼ਾਨਾ ਲਗਭਗ ਖ਼ਾਲੀ ਪਿਆ ਸੀ। ਮੀਰ ਮੰਨੂੰ ਨੇ ਇਨ੍ਹਾਂ ਔਕੜਾਂ ’ਤੇ ਕਾਬੂ ਪਾਉਣ ਲਈ ਵਿਸ਼ੇਸ਼ ਕਦਮ ਉਠਾਉਣ ਦਾ ਫੈਸਲਾ ਕੀਤਾ।
2. ਸਿੱਖਾਂ ਵਿਰੁੱਧ ਕਾਰਵਾਈ – ਮੀਰ ਮੰਨੂੰ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਸਿੱਖਾਂ ਵੱਲ ਦਿੱਤਾ। ਮੀਰ ਮੰਨੂੰ ਨੇ ਸਿੱਖਾਂ ਦੇ ਵਿਨਾਸ਼ ਲਈ ਪੰਜਾਬ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੇ ਸੈਨਿਕ ਦਸਤੇ ਭੇਜੇ। ਉਸ ਨੇ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕੀਤਾ ਜਾਣ ਲੱਗਾ। ਅਦੀਨਾ ਬੇਗ਼ ਅਤੇ ਸਿੱਖਾਂ ਵਿਚਾਲੇ ਹੋਈ ਇੱਕ ਲੜਾਈ ਵਿੱਚ 600 ਸਿੱਖ ਸ਼ਹੀਦ ਹੋ ਗਏ। ਸਿੱਟੇ ਵਜੋਂ ਸਿੱਖਾਂ ਨੇ ਜੰਗਲਾਂ ਵਿੱਚ ਸ਼ਰਨ ਲਈ।
3. ਰਾਮਰੌਣੀ ਦਾ ਘੇਰਾ – ਸਿੱਖ ਅਕਤੂਬਰ, 1748 ਈ. ਵਿੱਚ ਦੀਵਾਲੀ ਦੇ ਮੌਕੇ ’ਤੇ ਅੰਮ੍ਰਿਤਸਰ ਵਿਖੇ ਇਕੱਠੇ ਹੋਏ। ਜਦੋਂ ਮੀਰ ਮੰਨੂੰ ਨੂੰ ਇਹ ਸੂਚਨਾ ਮਿਲੀ ਤਾਂ ਉਹ ਇੱਕ ਵਿਸ਼ਾਲ ਸੈਨਾ ਨਾਲ ਅੰਮ੍ਰਿਤਸਰ ਵੱਲ ਵਧਿਆ। ਸਿੱਖਾਂ ਨੇ ਰਾਮਰੌਣੀ ਕਿਲ੍ਹੇ ਵਿੱਚ ਜਾ ਸ਼ਰਨ ਲਈ। ਮੀਰ ਮੰਨੂੰ ਨੇ ਰਾਮਰੌਣੀ ਕਿਲ੍ਹੇ ਨੂੰ ਘੇਰਾ ਪਾ ਲਿਆ। ਇਹ ਘੇਰਾ ਚਾਰ ਮਹੀਨਿਆਂ ਤਕ ਜਾਰੀ ਰਿਹਾ ਅਜਿਹੇ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਆਪਣੇ ਸੈਨਿਕਾਂ ਸਮੇਤ ਸਿੱਖਾਂ ਦੀ ਮਦਦ ਲਈ ਪਹੁੰਚਿਆ। ਇਸੇ ਸਮੇਂ ਮੀਰ ਮੰਨੂੰ ਨੂੰ ਇਹ ਸੂਚਨਾ ਮਿਲੀ ਕਿ ਅਹਿਮਦ ਸ਼ਾਹ ਅਬਦਾਲੀ ਪੰਜਾਬ ਉੱਤੇ ਹਮਲਾ ਕਰਨ ਵਾਲਾ ਹੈ। ਸਿੱਟੇ ਵਜੋਂ ਮੀਰ ਮੰਨੂੰ ਨੇ ਸਿੱਖਾਂ ਨਾਲ ਸਮਝੌਤਾ ਕਰ ਲਿਆ ਅਤੇ ਘੇਰੇ ਨੂੰ ਚੁੱਕ ਲਿਆ। ਸਮਝੌਤੇ ਦੇ ਅਨੁਸਾਰ ਮੀਰ ਮੰਨੂੰ ਨੇ ਸਿੱਖਾਂ ਨੂੰ ਪੱਟੀ ਵਿਖੇ ਇੱਕ ਜਾਗੀਰ ਦਿੱਤੀ ਤਾਂ ਕਿ ਉਹ ਸ਼ਾਂਤੀ ਨਾਲ ਰਹਿਣ।
4. ਅਬਦਾਲੀ ਦਾ ਦੂਜਾ ਹਮਲਾ – ਅਹਿਮਦ ਸ਼ਾਹ ਅਬਦਾਲੀ ਨੇ ਦਸੰਬਰ, 1748 ਈ. ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ। ਮੀਰ ਮੰਨੂੰ ਨੇ ਸਿਆਣਪ ਤੋਂ ਕੰਮ ਲੈਂਦਿਆਂ ਅਬਦਾਲੀ ਨਾਲ ਸੰਧੀ ਕਰ ਲਈ। ਇਸ ਅਨੁਸਾਰ ਮੀਰ ਮੰਨੂੰ ਨੇ ਚਾਰ ਮਹੱਲਾਂ-ਸਿਆਲਕੋਟ, ਗੁਜਰਾਤ, ਪਸਰੂਰ ਅਤੇ ਔਰੰਗਾਬਾਦ ਦਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ। ਇਨ੍ਹਾਂ ਮਹੱਲਾਂ ਦਾ ਸਾਲਾਨਾ ਲਗਾਨ 14 ਲੱਖ ਰੁਪਏ ਸੀ।
5. ਨਾਸਿਰ ਖ਼ਾਂ ਅਤੇ ਸ਼ਾਹ ਨਵਾਜ਼ ਖ਼ਾਂ ਦੇ ਵਿਦਰੋਹ – ਦਿੱਲੀ ਦੇ ਵਜ਼ੀਰ ਸਫ਼ਦਰਜੰਗ ਦੇ ਉਕਸਾਉਣ ’ਤੇ ਫ਼ੌਜਦਾਰ ਨਾਸਿਰ ਖ਼ਾਂ ਤੇ ਮੁਲਤਾਨ ਦੇ ਸੂਬੇਦਾਰ ਸ਼ਾਹਨਵਾਜ਼ ਖ਼ਾਂ ਨੇ ਮੀਰ ਮੰਨੂੰ ਵਿਰੁੱਧ ਵਿਦਰੋਹ ਕਰ ਦਿੱਤਾ। ਸ਼ਾਹਨਵਾਜ਼ ਖ਼ਾਂ ਨੇ ਸਿੱਖਾਂ ਨੂੰ ਲਾਹੌਰ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅਸ਼ਾਂਤੀ ਫੈਲਾਉਣ ਲਈ ਉਕਸਾਇਆ। ਮੀਰ ਮੰਨੂੰ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਕੌੜਾ ਮੱਲ ਨੂੰ ਸ਼ਾਹਨਵਾਜ਼ ਖ਼ਾਂ ਦੇ ਵਿਦਰੋਹ ਨੂੰ ਕੁਚਲਣ ਲਈ ਭੇਜਿਆ। ਇਸ ਲੜਾਈ ਵਿੱਚ ਸ਼ਾਹਨਵਾਜ਼ ਖ਼ਾਂ ਮਾਰਿਆ ਗਿਆ।
6. ਅਬਦਾਲੀ ਦਾ ਤੀਸਰਾ ਹਮਲਾ – ਅਬਦਾਲੀ ਨੇ 1751 ਈ. ਦੇ ਅਖੀਰ ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ 6 ਮਾਰਚ, 1752 ਈ. ਨੂੰ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਲਾਹੌਰ ਦੇ ਨੇੜੇ ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਮੀਰ ਮੰਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ਉੱਤੇ ਕਬਜ਼ਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂੰ ਨੂੰ ਹੀ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਅਤੇ ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ।
7. ਸਿੱਖਾਂ ਉੱਤੇ ਮੁੜ ਅੱਤਿਆਚਾਰ – ਮੀਰ ਮੰਨੂੰ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਬੜੇ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ। ਸਿੱਖਾਂ ਦੇ ਸਿਰਾਂ ਦੇ ਮੁੱਲ ਨਿਯਤ ਕੀਤੇ ਗਏ। ਸਿੱਖਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਮਾਰਚ, 1753 ਈ. ਵਿੱਚ ਜਦੋਂ ਸਿੱਖ ਹੋਲੇ-ਮਹੱਲੇ ਦੇ ਮੌਕੇ ’ਤੇ ਮਾਖੋਵਾਲ ਵਿਖੇ ਇਕੱਠੇ ਹੋਏ ਸਨ ਤਾਂ ਅਦੀਨਾ ਬੇਗ਼ ਨੇ ਅਚਾਨਕ ਹਮਲਾ ਕਰਕੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ। ਸਿੱਖ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਆਂਦਾ ਗਿਆ। ਇਨ੍ਹਾਂ ਇਸਤਰੀਆਂ ਅਤੇ ਬੱਚਿਆਂ ਉੱਤੇ ਜੋ ਜ਼ੁਲਮ ਅਤੇ ਜਬਰ ਢਾਹੇ ਗਏ, ਉਨ੍ਹਾਂ ਦਾ ਸ਼ਬਦਾਂ ਵਿੱਚ ਵਰਣਨ ਨਹੀਂ ਕੀਤਾ ਜਾ ਸਕਦਾ। ਹਰੇਕ ਇਸਤਰੀ ਨੂੰ ਸਵਾ-ਸਵਾ ਮਣ ਰੋਜ਼ਾਨਾ ਅਨਾਜ ਪੀਸਣ ਨੂੰ ਦਿੱਤਾ ਜਾਂਦਾ। ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਂਵਾਂ ਤੋਂ ਖੋਹ ਕੇ ਉਨ੍ਹਾਂ ਦੇ ਸਾਹਮਣੇ ਕਤਲ ਕੀਤਾ ਗਿਆ। ਇਨ੍ਹਾਂ ਘੋਰ ਤਸੀਹਿਆਂ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਚਲੀ ਗਈ। ਉਸ ਸਮੇਂ ਇਹ ਅਖਾਣ ਬੜਾ ਪ੍ਰਚਲਿਤ ਸੀ, “ਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ। ਜਿਉਂ-ਜਿਉਂ ਸਾਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।” 8. ਮੀਰ ਮੰਨੂੰ ਦੀ ਮੌਤ – 3 ਨਵੰਬਰ, 1753 ਈ. ਨੂੰ ਮੀਰ ਮੰਨੂੰ ਨੂੰ ਇਹ ਸੂਚਨਾ ਮਿਲੀ ਕਿ ਕੁਝ ਸਿੱਖ ਤਿਲਕਪੁਰ ਵਿਖੇ ਇੱਕ ਗੰਨੇ ਦੇ ਖੇਤ ਵਿੱਚ ਲੁਕੇ ਹੋਏ ਹਨ। ਉਹ ਫੌਰਨ ਸਿੱਖਾਂ ਦਾ ਅੰਤ ਕਰਨ ਲਈ ਆਪਣੇ ਘੋੜੇ ’ਤੇ ਸਵਾਰ ਹੋ ਕੇ ਉੱਥੇ ਪਹੁੰਚ ਗਿਆ। ਉੱਥੇ ਸਿੱਖਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਉਸ ਦਾ ਘੋੜਾ ਘਬਰਾ ਗਿਆ ਤੇ ਉਸ ਨੇ ਮੀਰ ਮੰਨੂੰ ਨੂੰ ਹੇਠਾਂ ਸੁੱਟ ਦਿੱਤਾ, ਪਰ ਉਸ ਦਾ ਇੱਕ ਪੈਰ ਘੋੜੇ ਦੀ ਰਕਾਬ ਵਿੱਚ ਫਸ ਗਿਆ ਘੋੜਾ ਉਸੇ ਤਰ੍ਹਾਂ ਮੀਰ ਮੰਨੂੰ ਨੂੰ ਘਸੀਟਦਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤਰ੍ਹਾਂ ਕੁਦਰਤ ਨੇ ਮੀਰ ਮੰਨੂੰ ਤੋਂ ਉਸ ਦੇ ਜ਼ੁਲਮਾਂ ਦਾ ਬਦਲਾ ਲੈ ਲਿਆ। ਪ੍ਰਸਿੱਧ ਇਤਿਹਾਸਕਾਰ ਡਾਕਟਰ ਐੱਨ. ਕੇ. ਸਿਨਹਾ ਨੇ ਠੀਕ ਲਿਖਿਆ ਹੈ, ‘‘ਅਪ੍ਰਤੱਖ ਰੂਪ ਨਾਲ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਵਧਾਉਣ ਲਈ ਜ਼ਿੰਮੇਵਾਰ ਸੀ।”

Exam Tips:

a) ਰਾਮਰੌਣੀ ਦਾ ਘੇਰਾ, ਅਬਦਾਲੀ ਦੇ ਹਮਲੇ ਅਤੇ ਮਾਖੋਵਾਲ ਦੀ ਘਟਨਾ ਵਿਸ਼ੇਸ਼ ਤੌਰ ’ਤੇ ਲਿਖੋ।
b) ਮੀਰ ਮੰਨੂੰ ਦੀ ਮੌਤ (3 ਨਵੰਬਰ 1753) ਦੀ ਘਟਨਾ ਸੰਖੇਪ ਵਿੱਚ ਲਿਖੋ।

Question 8: ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ? ਜਾਂ ਮੀਰ ਮੰਨੂੰ ਸਿੱਖਾਂ ਨੂੰ ਦਬਾਉਣ ਵਿੱਚ ਕਿਉਂ ਅਸਫਲ ਰਿਹਾ? ਜਾਂ Mannu.)

Answer:

ਮੀਰ ਮੰਨੂੰ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਅਣਥੱਕ ਯਤਨ ਕੀਤੇ, ਪਰ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਉਸ ਦੀ ਅਸਫਲਤਾ ਲਈ ਹੇਠ ਲਿਖੇ ਮੁੱਖ ਕਾਰਨ ਜ਼ਿੰਮੇਵਾਰ ਸਨ
1. ਦਲ ਖ਼ਾਲਸਾ ਦੀ ਜੱਥੇਬੰਦੀ – ਮੀਰ ਮੰਨੂੰ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਦਲ ਖ਼ਾਲਸਾ ਦੀ ਜੱਥੇਬੰਦੀ ਸੀ। ਸਿੱਖਾਂ ਨੇ ਮੀਰ ਮੰਨੂੰ ਦੇ ਅੱਤਿਆਚਾਰਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਖ਼ੁਦ ਨੂੰ 12 ਜੱਥਿਆਂ ਵਿੱਚ ਸੰਗਠਿਤ ਕਰ ਲਿਆ ਸੀ। ਸਿੱਖ ਦਲ ਖ਼ਾਲਸਾ ਦਾ ਦਿਲੋਂ ਸਤਿਕਾਰ ਕਰਦੇ ਸਨ ਅਤੇ ਇਸ ਦੇ ਹੁਕਮ ’ਤੇ ਹਰ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ। ਸਿੱਟੇ ਵਜੋਂ ਮੀਰ ਮੰਨੂੰ ਲਈ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਔਖਾ ਹੋ ਗਿਆ।
2. ਸਿੱਖਾਂ ਦੇ ਅਸਾਧਾਰਨ ਗੁਣ – ਸਿੱਖਾਂ ਵਿੱਚ ਆਪਣੇ ਪੰਥ ਲਈ ਦ੍ਰਿੜ੍ਹ ਨਿਸ਼ਚਾ, ਅਥਾਹ ਜੋਸ਼, ਦਲੇਰੀ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਸਨ। ਉਹ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਸਲਾ ਕਦੇ ਨਹੀਂ ਸਨ ਛੱਡਦੇ। ਮੀਰ ਮੰਨੂੰ ਨੇ ਸਿੱਖਾਂ ਨੂੰ ਅਣਗਿਣਤ ਤਸੀਹੇ ਦਿੱਤੇ ਪਰ ਉਹ ਸਿੱਖਾਂ ਨੂੰ ਵਿਚਲਿਤ ਕਰਨ ਵਿੱਚ ਅਸਫਲ ਰਿਹਾ।
3. ਸਿੱਖਾਂ ਦੀ ਗੁਰੀਲਾ ਯੁੱਧ ਨੀਤੀ – ਸਿੱਖਾਂ ਨੇ ਮੁਗ਼ਲ ਸੈਨਾ ਦੇ ਵਿਰੁੱਧ ਗੁਰੀਲਾ ਯੁੱਧ ਨੀਤੀ ਅਪਣਾਈ। ਇਸ ਨੀਤੀ ਅਨੁਸਾਰ ਸਿੱਖਾਂ ਨੂੰ ਜਦ ਮੌਕਾ ਮਿਲਦਾ ਉਹ ਮੁਗ਼ਲ ਫ਼ੌਜਾਂ ’ਤੇ ਹਮਲਾ ਕਰਦੇ ਅਤੇ ਲੁੱਟਮਾਰ ਕਰਨ ਮਗਰੋਂ ਮੁੜ ਜੰਗਲਾਂ ਵਿੱਚ ਜਾ ਸ਼ਰਨ ਲੈਂਦੇ। ਇਸ ਤਰ੍ਹਾਂ ਆਹਮੋ-ਸਾਹਮਣੇ ਦੀ ਟੱਕਰ ਨਾ ਹੋਣ ਕਾਰਨ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।
4. ਦੀਵਾਨ ਕੌੜਾ ਮਲ ਦਾ ਸਿੱਖਾਂ ਨਾਲ ਸਹਿਯੋਗ – ਦੀਵਾਨ ਕੌੜਾ ਮਲ ਮੀਰ ਮੰਨੂੰ ਦਾ ਸਲਾਹਕਾਰ ਸੀ। ਸਹਿਜਧਾਰੀ ਸਿੱਖ ਹੋਣ ਕਾਰਨ ਉਹ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ। ਮੀਰ ਮੰਨੂੰ ਉਸ ਦੀ ਸਲਾਹ ਤੋਂ ਬਿਨਾਂ ਸਿੱਖਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦਾ ਸੀ। ਜਦੋਂ ਵੀ ਕਦੇ ਮੀਰ ਮੰਨੂੰ ਨੇ ਸਿੱਖਾਂ ਵਿਰੁੱਧ ਕੋਈ ਸਖ਼ਤ ਕਦਮ ਚੁੱਕਣ ਦਾ ਨਿਰਣਾ ਕੀਤਾ ਤਾਂ ਕੌੜਾ ਮਲ ਉਸ ਨੂੰ ਸਿੱਖਾਂ ਨਾਲ ਸਮਝੌਤਾ ਕਰਨ ਲਈ ਮਨਾ ਲੈਂਦਾ ਸੀ। ਇਸ ਤਰ੍ਹਾਂ ਦੀਵਾਨ ਕੌੜਾ ਮਲ ਦਾ ਸਹਿਯੋਗ ਵੀ ਸਿੱਖ ਸ਼ਕਤੀ ਨੂੰ ਬਚਾਈ ਰੱਖਣ ਵਿੱਚ ਬੜਾ ਲਾਹੇਵੰਦ ਸਿੱਧ ਹੋਇਆ।
5. ਅਦੀਨਾ ਬੇਗ਼ ਦੀ ਦੋਰੰਗੀ ਨੀਤੀ – ਅਦੀਨਾ ਬੇਗ਼ ਜਲੰਧਰ ਦੁਆਬ ਦਾ ਫ਼ੌਜਦਾਰ ਸੀ। ਉਹ ਮੀਰ ਮੰਨੂੰ ਤੋਂ ਬਾਅਦ ਪੰਜਾਬ ਦਾ ਸੂਬੇਦਾਰ ਬਣਨਾ ਚਾਹੁੰਦਾ ਸੀ। ਮੀਰ ਮੰਨੂੰ ਨੇ ਜਦ ਵੀ ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਤਾਂ ਉਸ ਨੇ ਇਸ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕੀਤਾ। ਉਹ ਪੰਜਾਬ ਵਿੱਚ ਅਸ਼ਾਂਤੀ ਦੇ ਮਾਹੌਲ ਨੂੰ ਬਣਾਈ ਰੱਖਣਾ ਚਾਹੁੰਦਾ ਸੀ। ਇਸ ਤਰ੍ਹਾਂ ਅਦੀਨਾ ਬੇਗ਼ ਦੀ ਦੋਰੰਗੀ ਨੀਤੀ ਵੀ ਮੀਰ ਮੰਨੂੰ ਦੀ ਅਸਫਲਤਾ ਦਾ ਕਾਰਨ ਬਣੀ।
6. ਮੀਰ ਮੰਨੂੰ ਦੀਆਂ ਸਮੱਸਿਆਵਾਂ – ਆਪਣੇ ਸ਼ਾਸਨ ਕਾਲ ਦੇ ਦੌਰਾਨ ਕਈ ਸਮੱਸਿਆਵਾਂ ਵਿੱਚ ਘਿਰਿਆ ਰਹਿਣ ਦੇ ਕਾਰਨ ਵੀ ਮੀਰ ਮੰਨੂੰ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਵਿੱਚ ਅਸਫਲ ਰਿਹਾ।ਉਸ ਦੀ ਪਹਿਲੀ ਵੱਡੀ ਸਮੱਸਿਆ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਸਨ। ਇਨ੍ਹਾਂ ਹਮਲਿਆਂ ਕਾਰਨ ਉਸ ਨੂੰ ਸਿੱਖਾਂ ਵਿਰੁੱਧ ਆਪਣੀ ਕਾਰਵਾਈ ਸਥਗਿਤ ਕਰਨੀ ਪੈਂਦੀ ਸੀ।ਦੂਜਾ, ਦਿੱਲੀ ਦਾ ਵਜ਼ੀਰ ਸਫ਼ਦਰਜੰਗ ਵੀ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਸਾਜ਼ਸ਼ਾਂ ਕਰਦਾ ਰਹਿੰਦਾ ਸੀ। ਉਸ ਦੇ ਉਕਸਾਉਣ ’ਤੇ ਹੀ ਨਾਸਿਰ ਖ਼ਾਂ ਅਤੇ ਸ਼ਾਹਨਵਾਜ਼ ਖ਼ਾਂ ਨੇ ਮੀਰ ਮੰਨੂੰ ਵਿਰੁੱਧ ਵਿਦਰੋਹ ਕਰ ਦਿੱਤਾ ਸੀ। ਸਿੱਟੇ ਵਜੋਂ ਮੀਰ ਮੰਨੂੰ ਇਨ੍ਹਾਂ ਸਮੱਸਿਆਵਾਂ ਵਿੱਚ ਹੀ ਰੁੱਝਿਆ ਰਿਹਾ।

Exam Tips:

a) ਛੇ ਕਾਰਨ ਹਨ: ਦਲ ਖ਼ਾਲਸਾ, ਸਿੱਖਾਂ ਦੇ ਗੁਣ, ਗੁਰੀਲਾ ਨੀਤੀ, ਕੌੜਾ ਮਲ, ਅਦੀਨਾ ਬੇਗ਼ ਅਤੇ ਮੀਰ ਮੰਨੂੰ ਦੀਆਂ ਸਮੱਸਿਆਵਾਂ।
b) ਹਰੇਕ ਕਾਰਨ ਨੂੰ ਵੱਖਰਾ ਸਿਰਲੇਖ ਦਿਓ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

Question 1: ਅਬਦੁਸ ਸਮਦ ਖ਼ਾਂ ’ਤੇ ਇੱਕ ਨੋਟ ਲਿਖੋ। ਜਾਂ ਅਬਦੁਸ ਸਮਦ ਖ਼ਾਂ ਅਧੀਨ ਸਿੱਖਾਂ ’ਤੇ ਕੀਤੇ ਗਏ ਅੱਤਿਆਚਾਰਾਂ ਦਾ ਸੰਖੇਪ ਵਰਣਨ ਕਰੋ।

Answer:

ਅਬਦੁਸ ਸਮਦ ਖ਼ਾਂ 1713-1726 ਈ. ਤਕ ਪੰਜਾਬ ਦਾ ਗਵਰਨਰ ਰਿਹਾ ਅਬਦੁਸ ਸਮਦ ਖ਼ਾਂ 1715 ਈ. ਵਿੱਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਹੋਇਆ। ਇਸ ਤੋਂ ਬਾਅਦ ਸਿੱਖਾਂ ’ਤੇ ਅੱਤਿਆਚਾਰਾਂ ਦਾ ਦੌਰ ਸ਼ੁਰੂ ਹੋ ਗਿਆ ਅਬਦੁਸ ਸਮਦ ਖ਼ਾਂ ਦੀ ਇਸ ਦਮਨਕਾਰੀ ਨੀਤੀ ਤੋਂ ਖ਼ੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ। ਅਬਦੁਸ ਸਮਦ ਖ਼ਾਂ ਆਪਣੇ ਪੂਰੇ ਯਤਨਾਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਸਿੱਟੇ ਵਜੋਂ 1726 ਈ. ਵਿੱਚ ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।

Exam Tips:

a) ਸੂਬੇਦਾਰੀ ਦੇ ਸਾਲ 1713-26 ਅਤੇ ‘ਰਾਜ ਦੀ ਤਲਵਾਰ’ ਦੀ ਉਪਾਧੀ ਲਿਖੋ।

Question 2: ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਤੋਂ ਕੀ ਭਾਵ ਹੈ? ਉਨ੍ਹਾਂ ਵਿਚਾਲੇ ਮਤਭੇਦ ਕਿਵੇਂ ਖ਼ਤਮ ਹੋਏ? ਜਾਂ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚ ਮਤਭੇਦ ਕਿਵੇਂ ਸਮਾਪਤ ਹੋਏ? ਜਾਂ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਕੀ ਮਤਭੇਦ ਸਨ? ਇਨ੍ਹਾਂ ਵਿੱਚ ਸਮਝੌਤਾ ਕਿਸ ਨੇ ਕਰਵਾਇਆ? ਜਾਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੀ ਕੀ ਸਥਿਤੀ ਸੀ?

Answer:

1716 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਨਾਂ ਦੇ ਦੋ ਦਲਾਂ ਵਿੱਚ ਵੰਡੇ ਗਏ ਸਨ। ਉਹ ਸਿੱਖ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੇ ਸਨ, ਤੱਤ ਖ਼ਾਲਸਾ ਅਤੇ ਜੋ ਬੰਦਾ ਬਹਾਦਰ ਦੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦੇ ਸਨ, ਬੰਦਈ ਖ਼ਾਲਸਾ ਅਖਵਾਏ। ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਗੁਰੂ ਮੰਨਦੇ ਸਨ ਜਦਕਿ ਤੱਤ ਖ਼ਾਲਸਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ 1721 ਈ. ਵਿੱਚ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੇ ਇਨ੍ਹਾਂ ਦੋਹਾਂ ਦਲਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ। ਇਸ ਨਾਲ ਸਿੱਖ ਸੰਗਠਨ ਦੀ ਸ਼ਕਤੀ ਵਿੱਚ ਵਾਧਾ ਹੋਇਆ।

Exam Tips:

a) ਤੱਤ ਖ਼ਾਲਸਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਸੀ ਅਤੇ ਬੰਦਈ ਖ਼ਾਲਸਾ ਬੰਦਾ ਬਹਾਦਰ ਨੂੰ; ਇਹ ਫ਼ਰਕ ਲਿਖੋ।
b) ਸਮਝੌਤੇ ਦਾ ਸਾਲ (1721) ਅਤੇ ਕਰਵਾਉਣ ਵਾਲੇ ਦਾ ਨਾਂ ਜ਼ਰੂਰ ਦਿਓ।

Question 3: ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਨਜਿੱਠਣ ਦੀ ਕਿਸ ਤਰ੍ਹਾਂ ਕੋਸ਼ਿਸ਼ ਕੀਤੀ? ਜਾਂ ਜ਼ਕਰੀਆ ਖ਼ਾਂ ਦੇ ਅਧੀਨ ਸਿੱਖਾਂ ਉੱਪਰ ਜ਼ੁਲਮ ਦਾ ਸੰਖੇਪ ਵਰਣਨ ਕਰੋ। ਜਾਂ ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖ਼ਾਂ ਨੇ ਕੀ ਕਦਮ ਚੁੱਕੇ? ਜਾਂ ਸਿੱਖਾਂ ਦੀ ਸ਼ਕਤੀ ਕੁਚਲਣ ਲਈ ਜ਼ਕਰੀਆ ਖ਼ਾਂ ਨੇ ਕੀ ਕਦਮ ਚੁੱਕੇ? ਉਸ ਨੂੰ ਆਪਣੇ ਯਤਨਾਂ ਵਿੱਚ ਕਿੱਥੋਂ ਤਕ ਸਫਲਤਾ ਮਿਲੀ?

Answer:

ਜ਼ਕਰੀਆ ਖ਼ਾਂ 1726 ਈ. ਵਿੱਚ ਪੰਜਾਬ ਦਾ ਸੂਬੇਦਾਰ ਨਿਯੁਕਤ ਹੋਇਆ ਸੀ। ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਸਖ਼ਤ ਨੀਤੀ ਅਪਣਾਈ। ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਫੜ ਕੇ ਉਨ੍ਹਾਂ ਦਾ ਕਤਲੇ ਆਮ ਕੀਤਾ ਗਿਆ। ਪਰ ਜਦ ਉਹ ਸਿੱਖਾਂ ਨੂੰ ਪੂਰੀ ਤਰ੍ਹਾਂ ਕੁਚਲਣ ਵਿੱਚ ਅਸਫਲ ਰਿਹਾ ਤਾਂ ਉਸ ਨੇ 1733 ਈ. ਵਿੱਚ ਸਿੱਖਾਂ ਨਾਲ ਸਮਝੌਤਾ ਕਰ ਲਿਆ। ਕੁਝ ਸਮੇਂ ਦੇ ਬਾਅਦ ਸਿੱਖਾਂ ਨੇ ਮੁਗ਼ਲਾਂ ਨੂੰ ਫਿਰ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਜ਼ਕਰੀਆ ਖ਼ਾਂ ਨੂੰ ਸਿੱਖਾਂ ਪ੍ਰਤੀ ਆਪਣੀ ਨੀਤੀ ਬਦਲਣੀ ਪਈ।ਉਸ ਨੇ ਸਿੱਖਾਂ ਦਾ ਕਤਲੇ ਆਮ ਮੁੜ ਸ਼ੁਰੂ ਕਰ ਦਿੱਤਾ। ਆਪਣੇ ਸਾਰੇ ਯਤਨਾਂ ਦੇ ਬਾਵਜੂਦ ਜ਼ਕਰੀਆ ਖ਼ਾਂ ਆਪਣੀ ਮੌਤ ਤਕ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।

Exam Tips:

a) ਪਹਿਲਾਂ ਸਖ਼ਤੀ, ਫਿਰ 1733 ਦਾ ਸਮਝੌਤਾ ਅਤੇ ਫਿਰ ਮੁੜ ਸਖ਼ਤੀ, ਇਹ ਤਿੰਨ ਪੜਾਅ ਲਿਖੋ।

Question 4: ਭਾਈ ਤਾਰਾ ਸਿੰਘ ਜੀ ਵਾਂ ਕੌਣ ਸੀ? ਉਸ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ? ਜਾਂ ਭਾਈ ਤਾਰਾ ਸਿੰਘ ਜੀ ਵਾਂ ’ਤੇ ਸੰਖੇਪ ਨੋਟ ਲਿਖੋ।

Answer:

ਭਾਈ ਤਾਰਾ ਸਿੰਘ ਜੀ ਵੀ ਆਪਣੀ ਪੰਥ ਸੇਵਾ ਅਤੇ ਬਹਾਦਰੀ ਕਾਰਨ ਸਿੱਖਾਂ ਵਿੱਚ ਬੜਾ ਹਰਮਨ-ਪਿਆਰਾ ਸੀ। ਨੌਸ਼ਹਿਰੇ ਦਾ ਚੌਧਰੀ ਸਾਹਿਬ ਰਾਏ ਜਾਣ-ਬੁੱਝ ਕੇ ਸਿੱਖਾਂ ਦੇ ਖੇਤਾਂ ਵਿੱਚ ਆਪਣੇ ਘੋੜੇ ਛੱਡ ਦਿੰਦਾ ਸੀ। ਇੱਕ ਦਿਨ ਭਾਈ ਤਾਰਾ ਸਿੰਘ ਜੀ ਵਾਂ ਨੇ ਸਾਹਿਬ ਰਾਏ ਦੀ ਇੱਕ ਘੋੜੀ ਨੂੰ ਫੜ ਕੇ ਵੇਚ ਦਿੱਤਾ ਅਤੇ ਉਨ੍ਹਾਂ ਪੈਸਿਆਂ ਨੂੰ ਲੰਗਰ ਲਈ ਦੇ ਦਿੱਤਾ। ਸਿੱਟੇ ਵਜੋਂ ਜ਼ਕਰੀਆ ਖ਼ਾਂ ਨੇ ਆਪਣੇ 2200 ਘੋੜਸਵਾਰ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਭੇਜੇ। ਭਾਈ ਤਾਰਾ ਸਿੰਘ ਜੀ ਵਾਂ ਅਤੇ ਉਸ ਦੇ 22 ਸਾਥੀ ਬਹਾਦਰੀ ਨਾਲ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ 1726 ਈ. ਵਿੱਚ ਸ਼ਹੀਦ ਹੋ ਗਏ। ਇਸ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖਾਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ।

Exam Tips:

a) ਸਾਹਿਬ ਰਾਏ, ਘੋੜੀ, ਲੰਗਰ ਅਤੇ 2,200 ਘੋੜਸਵਾਰਾਂ ਦਾ ਹਵਾਲਾ ਦਿਓ।
b) ਸ਼ਹੀਦੀ ਦਾ ਸਾਲ 1726 ਹੈ।

Question 5: ਭਾਈ ਮਨੀ ਸਿੰਘ ਜੀ ਕੌਣ ਸਨ? ਉਨ੍ਹਾਂ ਦੀ ਸ਼ਹੀਦੀ ਦਾ ਸਿੱਖ ਇਤਿਹਾਸ ’ਤੇ ਕੀ ਪ੍ਰਭਾਵ ਪਿਆ? ਜਾਂ ਭਾਈ ਮਨੀ ਸਿੰਘ ਜੀ ਕੌਣ ਸਨ? ਉਨ੍ਹਾਂ ਦੀ ਸ਼ਹੀਦੀ ਕਿਉਂ ਹੋਈ? ਜਾਂ ਭਾਈ ਮਨੀ ਸਿੰਘ ਜੀ ਅਤੇ ਉਨ੍ਹਾਂ ਦੀ ਸ਼ਹੀਦੀ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੇ ਕੋਈ ਤਿੰਨ ਕਾਰਨ ਦੱਸੋ। ਜਾਂ ਭਾਈ ਮਨੀ ਸਿੰਘ ਜੀ ’ਤੇ ਇੱਕ ਸੰਖੇਪ ਨੋਟ ਲਿਖੋ।

Answer:

ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਮੁੱਖ ਗ੍ਰੰਥੀ ਸਨ। ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਦਰਬਾਰ ਸਾਹਿਬ ਜਾਣ ’ਤੇ ਪਾਬੰਦੀ ਲਗਾ ਦਿੱਤੀ ਸੀ। ਭਾਈ ਮਨੀ ਸਿੰਘ ਜੀ ਨੇ ਦੀਵਾਲੀ ਦੇ ਮੌਕੇ ’ਤੇ ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਇਕੱਠੇ ਹੋਣ ਦੀ ਜ਼ਕਰੀਆ ਖ਼ਾਂ ਤੋਂ ਇਜਾਜ਼ਤ ਲੈ ਲਈ। ਇਸ ਦੇ ਬਦਲੇ ਉਨ੍ਹਾਂ ਨੇ 5,000 ਰੁਪਏ ਜ਼ਕਰੀਆ ਖ਼ਾਂ ਨੂੰ ਦੇਣ ਦਾ ਵਾਅਦਾ ਕੀਤਾ ਪਰ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਹੀ ਜ਼ਕਰੀਆ ਖ਼ਾਂ ਨੇ ਅੰਮ੍ਰਿਤਸਰ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਭਾਈ ਮਨੀ ਸਿੰਘ ਜੀ ਜ਼ਕਰੀਆ ਖ਼ਾਂ ਨੂੰ 5000 ਰੁਪਏ ਨਾ ਦੇ ਸਕੇ। ਸਿੱਟੇ ਵਜੋਂ ਭਾਈ ਸਾਹਿਬ ਜੀ ਨੂੰ 1738 ਈ. ਵਿੱਚ ਲਾਹੌਰ ਵਿਖੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦੀ ਕਾਰਨ ਸਿੱਖ ਭੜਕ ਉੱਠੇ।

Exam Tips:

a) ਪ੍ਰਸ਼ਨ ਵਿੱਚ ‘ਕੋਈ ਤਿੰਨ ਕਾਰਨ’ ਹੋਣ ਤਾਂ ਪਾਬੰਦੀ, 5,000 ਰੁਪਏ ਦੀ ਸ਼ਰਤ ਅਤੇ ਇਸਲਾਮ ਕਬੂਲਣ ਤੋਂ ਇਨਕਾਰ ਚੁਣੋ।

Question 6: ਭਾਈ ਤਾਰੂ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ? ਜਾਂ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ’ਤੇ ਇੱਕ ਸੰਖੇਪ ਨੋਟ ਲਿਖੋ।

Answer:

ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਰਹਿਣ ਵਾਲੇ ਸਨ। ਉਹ ਖੇਤੀਬਾੜੀ ਦਾ ਧੰਦਾ ਕਰਦੇ ਸਨ ਅਤੇ ਆਪਣੀ ਹੋਣ ਵਾਲੀ ਆਮਦਨ ਤੋਂ ਸਿੱਖਾਂ ਦੀ ਸਹਾਇਤਾ ਕਰਦੇ ਸਨ। ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ। ਸਿੱਟੇ ਵਜੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ। ਭਾਈ ਸਾਹਿਬ ਜੀ ਨੇ ਇਨ੍ਹਾਂ ਦੋਹਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਨੂੰ ਉਤਾਰ ਕੇ 1 ਜੁਲਾਈ, 1745 ਈ. ਨੂੰ ਸ਼ਹੀਦ ਕੀਤਾ ਗਿਆ।

Exam Tips:

a) ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦੀ ਮਿਤੀ (1 ਜੁਲਾਈ 1745) ਯਾਦ ਰੱਖੋ।

Question 7: ਨਾਦਰ ਸ਼ਾਹ ਕੌਣ ਸੀ? ਉਸ ਨੇ ਭਾਰਤ ’ਤੇ ਕਦੋਂ ਹਮਲਾ ਕੀਤਾ? ਉਸ ਦੇ ਇਸ ਹਮਲੇ ਦਾ ਪੰਜਾਬ ’ਤੇ ਕੀ ਪ੍ਰਭਾਵ ਪਿਆ? ਨਾਦਰ ਸ਼ਾਹ ਦੇ ਪੰਜਾਬ ਹਮਲੇ ਅਤੇ ਇਸ ਦੇ ਪ੍ਰਭਾਵਾਂ ਦਾ ਸੰਖੇਪ ਵਰਣਨ ਕਰੋ।

Answer:

ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ।ਉਸ ਨੇ 1739 ਈ. ਵਿੱਚ ਭਾਰਤ ’ਤੇ ਹਮਲਾ ਕੀਤਾ। ਇਸ ਹਮਲੇ ਦੌਰਾਨ ਉਸ ਨੇ ਭਾਰੀ ਲੁੱਟਮਾਰ ਮਚਾਈ। ਇਸ ਕਾਰਨ ਭਾਰਤ ਅਤੇ ਖ਼ਾਸ ਤੌਰ ’ਤੇ ਪੰਜਾਬ ਵਿੱਚ ਭਾਰੀ ਬਦਅਮਨੀ ਫੈਲ ਗਈ। ਈਰਾਨ ਪਰਤਦੇ ਸਮੇਂ ਜਦੋਂ ਉਹ ਪੰਜਾਬ ਵਿਚੋਂ ਲੰਘ ਰਿਹਾ ਸੀ ਤਾਂ ਸਿੱਖਾਂ ਨੇ ਉਸ ਦਾ ਬਹੁਤ ਸਾਰਾ ਖ਼ਜ਼ਾਨਾ ਲੁੱਟ ਲਿਆ ਸੀ। ਇਸ ਕਾਰਨ ਨਾਦਰ ਸ਼ਾਹ ਹੈਰਾਨ ਰਹਿ ਗਿਆ। ਨਾਦਰ ਸ਼ਾਹ ਨੇ ਜ਼ਕਰੀਆ ਖ਼ਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਸਿੱਖਾਂ ਵਿਰੁੱਧ ਸਖ਼ਤ ਕਦਮ ਨਾ ਚੁੱਕੇ ਤਾਂ ਛੇਤੀ ਹੀ ਸਿੱਖ ਪੰਜਾਬ ’ਤੇ ਆਪਣਾ ਕਬਜ਼ਾ ਕਰ ਲੈਣਗੇ। ਸਿੱਟੇ ਵਜੋਂ ਜ਼ਕਰੀਆ ਖ਼ਾਂ ਨੇ ਸਿੱਖਾਂ ਉੱਤੇ ਵਧੇਰੇ ਅੱਤਿਆਚਾਰ ਸ਼ੁਰੂ ਕਰ ਦਿੱਤੇ।

Exam Tips:

a) ਨਾਦਰ ਸ਼ਾਹ ਈਰਾਨ ਦਾ ਸ਼ਾਸਕ ਸੀ ਅਤੇ ਹਮਲਾ 1739 ਵਿੱਚ ਹੋਇਆ, ਇਹ ਪਹਿਲੇ ਵਾਕ ਵਿੱਚ ਲਿਖੋ।

Question 8: ਬੁੱਢਾ ਦਲ ਅਤੇ ਤਰੁਣਾ ਦਲ ’ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ? ਸਿੱਖ ਇਤਿਹਾਸ ਵਿੱਚ ਇਨ੍ਹਾਂ ਦਾ ਕੀ ਮਹੱਤਵ ਹੈ?। ਜਾਂ ਬੁੱਢਾ ਦਲ ਅਤੇ ਤਰੁਣਾ ਦਲ ਤੋਂ ਕੀ ਭਾਵ ਹੈ? ਸੰਖੇਪ ਵਿੱਚ ਵਰਣਨ ਕਰੋ। ਜਾਂ ਤਰੁਣਾ ਦਲ ’ਤੇ ਇੱਕ ਸੰਖੇਪ ਨੋਟ ਲਿਖੋ।

Answer:

1734 ਈ. ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਨ੍ਹਾਂ ਨੂੰ ਦੋ ਜੱਥਿਆਂ ਵਿੱਚ ਸੰਗਠਿਤ ਕਰ ਦਿੱਤਾ। ਇਹ ਜੱਥੇ ਸਨ-ਬੁੱਢਾ ਦਲ ਅਤੇ ਤਰੁਣਾ ਦਲ। ਬੁੱਢਾ ਦਲ ਵਿੱਚ 40 ਸਾਲਾਂ ਤੋਂ ਵਡੇਰੀ ਉਮਰ ਦੇ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ।ਤਰੁਣਾ ਦਲ ਵਿੱਚ ਚਾਲੀ ਸਾਲ ਤੋਂ ਘੱਟ ਉਮਰ ਵਾਲੇ ਭਾਵ ਨੌਜਵਾਨ ਸਿੱਖਾਂ ਨੂੰ ਭਰਤੀ ਕੀਤਾ ਗਿਆ। ਤਰੁਣਾ ਦਲ ਨੂੰ ਅੱਗੇ ਪੰਜ ਜੱਥਿਆਂ ਵਿੱਚ ਵੰਡਿਆ ਗਿਆ ਸੀ। ਬੁੱਢਾ ਦਲ ਧਾਰਮਿਕ ਸਥਾਨਾਂ ਦੀ ਦੇਖ-ਭਾਲ ਕਰਦਾ ਸੀ ਜਦ ਕਿ ਤਰੁਣਾ ਦਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਸੀ।

Exam Tips:

a) ਦੋਹਾਂ ਦਲਾਂ ਦਾ ਕੰਮ ਵੱਖ-ਵੱਖ ਲਿਖੋ: ਬੁੱਢਾ ਦਲ ਧਾਰਮਿਕ ਥਾਂਵਾਂ ਦੀ ਸੇਵਾ ਅਤੇ ਤਰੁਣਾ ਦਲ ਦੁਸ਼ਮਣ ਦਾ ਮੁਕਾਬਲਾ।

Question 9: ਯਾਹੀਆ ਖ਼ਾਂ ਕੌਣ ਸੀ? ਉਸ ਦੇ ਸ਼ਾਸਨ ਕਾਲ ਸੰਬੰਧੀ ਜਾਣਕਾਰੀ ਦਿਓ।

Answer:

ਯਾਹੀਆ ਖ਼ਾਂ 1746 ਈ. ਤੋਂ 1747 ਈ. ਵਿੱਚ ਪੰਜਾਬ ਦਾ ਸੂਬੇਦਾਰ ਰਿਹਾ। ਉਸ ਨੇ ਸਿੱਖਾਂ ਪ੍ਰਤੀ ਦਮਨਕਾਰੀ ਨੀਤੀ ਜਾਰੀ ਰੱਖੀ। 1746 ਈ. ਵਿੱਚ ਸਿੱਖਾਂ ਨਾਲ ਹੋਈ ਇੱਕ ਲੜਾਈ ਵਿੱਚ ਲਾਹੌਰ ਦੇ ਦੀਵਾਨ ਲਖਪਤ ਰਾਏ ਦਾ ਭਰਾ ਜਸਪਤ ਰਾਏ ਮਾਰਿਆ ਗਿਆ ਸੀ। ਇਸ ਦਾ ਬਦਲਾ ਲੈਣ ਲਈ ਲਖਪਤ ਰਾਏ ਨੇ ਯਾਹੀਆ ਖ਼ਾਂ ਨਾਲ ਮਿਲ ਕੇ ਕਾਹਨੂੰਵਾਨ (ਗੁਰਦਾਸਪੁਰ ਵਿਖੇ ਸਿੱਖਾਂ ’ਤੇ ਅਚਾਨਕ ਹਮਲਾ ਕਰ ਦਿੱਤਾ। ਸਿੱਟੇ ਵਜੋਂ 7,000 ਸਿੱਖ ਮਾਰੇ ਗਏ ਸਿੱਖ ਇਤਿਹਾਸ ਵਿੱਚ ਇਸ ਖ਼ੂਨੀ ਘਟਨਾ ਨੂੰ ਛੋਟਾ ਘੱਲੂ ਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। 1747 ਈ. ਵਿੱਚ ਯਾਹੀਆ ਖ਼ਾਂ ਦਾ ਤਖ਼ਤਾ ਪਲਟ ਦਿੱਤਾ ਗਿਆ ਸੀ।

Exam Tips:

a) ਯਾਹੀਆ ਖ਼ਾਂ ਦਾ ਕਾਲ 1746-47 ਹੈ ਅਤੇ ਛੋਟੇ ਘੱਲੂ ਘਾਰੇ ਦਾ ਜ਼ਿਕਰ ਜ਼ਰੂਰ ਕਰੋ।

Question 10: ਪਹਿਲੇ ਜਾਂ ਛੋਟੇ ਘੱਲੂ ਘਾਰੇ (1746 ਈ. ) ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਪਹਿਲੇ ਘੱਲੂ ਘਾਰੇ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ‘ਛੋਟਾ ਘੱਲੂ ਘਾਰਾ’ ’ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਛੋਟੇ ਘੱਲੂ ਘਾਰੇ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਯਾਹੀਆ ਖ਼ਾਂ ਤੇ ਲਖਪਤ ਰਾਏ ਨੇ ਸਿੱਖਾਂ ਨੂੰ ਕੁਚਲਣ ਲਈ ਇੱਕ ਵੱਡੀ ਸੈਨਾ ਤਿਆਰ ਕੀਤੀ। ਇਸ ਸੈਨਾ ਨੇ ਸਿੱਖਾਂ ਨੂੰ ਅਚਾਨਕ ਕਾਹਨੂੰਵਾਨ ਵਿਖੇ ਘੇਰ ਲਿਆ। ਇਸ ਹਮਲੇ ਵਿੱਚ 7,000 ਸਿੱਖ ਸ਼ਹੀਦ ਹੋ ਗਏ ਅਤੇ 3,000 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ! ਸਿੱਖਾਂ ਨੂੰ ਪਹਿਲੀ ਵਾਰ ਇੰਨਾ ਭਾਰੀ ਜਾਨ-ਮਾਲ ਦਾ ਨੁਕਸਾਨ ਸਹਿਣਾ ਪਿਆ। ਇਸ ਕਾਰਨ ਇਸ ਘਟਨਾ ਨੂੰ ਇਤਿਹਾਸ ਵਿੱਚ ਪਹਿਲਾ ਜਾਂ ਛੋਟਾ ਘੱਲੂ ਘਾਰਾ ਕਿਹਾ ਜਾਂਦਾ ਹੈ। ਇਹ ਘੱਲੂ ਘਾਰਾ ਮਈ, 1746 ਈ. ਨੂੰ ਵਾਪਰਿਆ। ਇਸ ਘੱਲੂ ਘਾਰੇ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਬੁਲੰਦ ਰਹੇ।

Exam Tips:

a) 7,000 ਸ਼ਹੀਦ ਅਤੇ 3,000 ਕੈਦੀ ਸਿੱਖਾਂ ਦੇ ਅੰਕੜੇ ਠੀਕ ਲਿਖੋ।
b) ਸਥਾਨ ਕਾਹਨੂੰਵਾਨ ਹੈ।

Question 11: ਮੀਰ ਮੰਨੂੰ ਕੌਣ ਸੀ? ਉਸ ਨੇ ਆਪਣੇ ਸ਼ਾਸਨ ਕਾਲ ਵਿੱਚ ਸਿੱਖਾਂ ਵਿਰੁੱਧ ਕੀ ਕਾਰਵਾਈ ਕੀਤੀ? ਜਾਂ ਮੀਰ ਮੰਨੂੰ ਵੱਲੋਂ ਸਿੱਖਾਂ ਵਿਰੁੱਧ ਕੀਤੀਆਂ ਗਈਆਂ ਕਾਰਵਾਈਆਂ ਦਾ ਸੰਖੇਪ ਵੇਰਵਾ ਦਿਓ। ਜਾਂ ਮੀਰ ਮੰਨੂੰ ਦੁਆਰਾ ਸਿੱਖਾਂ ਦੇ ਦਮਨ ਦਾ ਅਧਿਐਨ ਕਰੋ। ਜਾਂ ਮੀਰ ਮੰਨੂੰ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਹਾਲ ਲਿਖੋ।

Answer:

ਮੀਰ ਮੰਨੂੰ 1748 ਈ. ਤੋਂ 1753 ਈ. ਤਕ ਪੰਜਾਬ ਦਾ ਸੂਬੇਦਾਰ ਰਿਹਾ। ਉਸ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਹਰ ਸੰਭਵ ਯਤਨ ਕੀਤੇ। ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕਰਕੇ ਲਾਹੌਰ ਵਿਖੇ ਸ਼ਹੀਦ ਕੀਤਾ ਜਾਣ ਲੱਗਾ। ਮੀਰ ਮੰਨੂੰ ਦੇ ਇਨ੍ਹਾਂ ਅੱਤਿਆਚਾਰਾਂ ਤੋਂ ਬਚਣ ਲਈ ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ। ਸਿੱਖਾਂ ਦੇ ਹੱਥ ਨਾ ਆਉਣ ਕਾਰਨ ਮੀਰ ਮੰਨੂੰ ਦੇ ਸੈਨਿਕਾਂ ਨੇ ਸਿੱਖ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਉੱਤੇ ਬਹੁਤ ਜ਼ੁਲਮ ਅਤੇ ਜਬਰ ਢਾਏ ਗਏ। ਇਨ੍ਹਾਂ ਘੋਰ ਅੱਤਿਆਚਾਰਾਂ ਦੇ ਬਾਵਜੂਦ ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।

Exam Tips:

a) ਮੀਰ ਮੰਨੂੰ ਦੇ ਸ਼ਾਸਨ ਦੇ ਸਾਲ (1748-53) ਅਤੇ ਔਰਤਾਂ-ਬੱਚਿਆਂ ਉੱਤੇ ਜ਼ੁਲਮ ਦਾ ਜ਼ਿਕਰ ਕਰੋ।

Question 12: ਮੀਰ ਮੰਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਕਿਉਂ ਅਸਫਲ ਰਿਹਾ? ਜਾਂ ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੀ ਕਾਰਨ ਸਨ? ਜਾਂ ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦੇ ਕੋਈ ਪੰਜ ਕਾਰਨ ਲਿਖੋ।

Answer:

1. ਮੀਰ ਮੰਨੂੰ ਦੀ ਅਸਫਲਤਾ ਦਾ ਸਭ ਤੋਂ ਮਹੱਤਵਪੂਰਨ ਕਾਰਨ ਇਹ ਸੀ ਕਿ ਸਿੱਖ ਭਾਰੀ ਔਕੜਾਂ ਦੇ ਬਾਵਜੂਦ ਆਪਣਾ ਹੌਸਲਾ ਕਦੇ ਨਹੀਂ ਛੱਡਦੇ ਸਨ।
2. ਸਿੱਖਾਂ ਦੀ ਛਾਪਾਮਾਰ ਯੁੱਧ ਨੀਤੀ ਨੇ ਮੀਰ ਮੰਨੂੰ ਦੀਆਂ ਯੋਜਨਾਵਾਂ ਨੂੰ ਅਸਫਲ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ।
3. ਮੀਰ ਮੰਨੂੰ ਦਾ ਦੀਵਾਨ ਕੌੜਾ ਮਲ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ।
4. ਜਲੰਧਰ ਦੁਆਬ ਦੇ ਫ਼ੌਜਦਾਰ ਅਦੀਨਾ ਬੇਗ਼ ਦੀ ਦੋ ਰੰਗੀ ਨੀਤੀ ਕਾਰਨ ਵੀ ਮੀਰ ਮੰਨੂੰ ਅਸਫਲ ਰਿਹਾ।
5. ਮੀਰ ਮੰਨੂੰ ਨੂੰ ਆਪਣੇ ਸ਼ਾਸਨ ਕਾਲ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਸਿੱਟੇ ਵਜੋਂ ਉਹ ਸਿੱਖਾਂ ਨੂੰ ਕੁਚਲਣ ਵਿੱਚ ਸਫਲ ਨਾ ਹੋ ਸਕਿਆ।

Exam Tips:

a) ਪੰਜ ਕਾਰਨ ਅੰਕਾਂ ਸਮੇਤ ਵੱਖ-ਵੱਖ ਲਿਖੋ।
b) ਦੀਵਾਨ ਕੌੜਾ ਮਲ ਅਤੇ ਅਦੀਨਾ ਬੇਗ਼ ਦੇ ਨਾਂ ਸਹੀ ਲਿਖੋ।

ਵਸਤੂਨਿਸ਼ਠ ਪ੍ਰਸ਼ਨ (Objective Type Questions)

(i) ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ

Question 1: 1716 ਈ. ਤੋਂ 1752 ਈ. ਤਕ ਲਾਹੌਰ ਦੇ ਕਿਸੇ ਇੱਕ ਮੁਗ਼ਲ ਸੂਬੇਦਾਰ ਦਾ ਨਾਂ ਦੱਸੋ। ਜਾਂ ਪੰਜਾਬ ਦੇ ਕਿਸੇ ਇੱਕ ਗਵਰਨਰ ਦਾ ਨਾਂ ਲਿਖੋ ਜਿਸ ਨੇ ਸਿੱਖਾਂ ’ਤੇ ਜ਼ੁਲਮ ਕੀਤੇ।

Answer:

ਅਬਦੁਸ ਸਮਦ ਖ਼ਾਂ।

Exam Tips:

a) ਇੱਥੇ ਇੱਕ ਹੀ ਨਾਂ ਕਾਫ਼ੀ ਹੈ, ਸਿੱਖਾਂ ’ਤੇ ਜ਼ੁਲਮ ਕਰਨ ਵਾਲਿਆਂ ਵਿੱਚ ਇਹ ਪਹਿਲਾ ਨਾਂ ਹੈ।

Question 2: ਅਬਦੁਸ ਸਮਦ ਖ਼ਾਂ ਲਾਹੌਰ ਦੇ ਸੂਬੇਦਾਰ ਕਦੋਂ ਨਿਯੁਕਤ ਹੋਇਆ?

Answer:

1713 ਈ.

Exam Tips:

a) ਸੂਬੇਦਾਰੀ ਦੀ ਸ਼ੁਰੂਆਤ 1713 ਈ. ਯਾਦ ਰੱਖੋ।

Question 3: ਅਬਦੁਸ ਸਮਦ ਖ਼ਾਂ ਦੀ ਸਭ ਤੋਂ ਮਹੱਤਵਪੂਰਨ ਸਫਲਤਾ ਕਿਹੜੀ ਸੀ?

Answer:

ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰਨਾ।

Exam Tips:

a) ਇਹ ਗ੍ਰਿਫ਼ਤਾਰੀ 1715 ਈ. ਵਿੱਚ ਹੋਈ, ਸ਼ਹੀਦੀ 1716 ਵਿੱਚ।

Question 4: ਅਬਦੁਸ ਸਮਦ ਖ਼ਾਂ ਨੂੰ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਕਿਹੜੀ ਉਪਾਧੀ ਦਿੱਤੀ?

Answer:

ਰਾਜ ਦੀ ਤਲਵਾਰ।

Exam Tips:

a) ਉਪਾਧੀ ‘ਰਾਜ ਦੀ ਤਲਵਾਰ’ ਪੂਰੇ ਸ਼ਬਦਾਂ ਵਿੱਚ ਲਿਖੋ।

Question 5: ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਜਿਹੜੇ ਦੋ ਸੰਪ੍ਰਦਾਇ ਬਣ ਗਏ ਸਨ, ਉਨ੍ਹਾਂ ਦੇ ਕੀ ਨਾਂ ਸਨ? ਜਾਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਹੜੇ ਦੋ ਦਲਾਂ ਵਿੱਚ ਵੰਡੇ ਗਏ?

Answer:

ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ।

Exam Tips:

a) ਦੋਹਾਂ ਨਾਂ ਲਿਖੋ: ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ।

Question 6: ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਕੀ ਅੰਤਰ ਹੈ? ਜਾਂ ਤੱਤ ਖ਼ਾਲਸਾ ਤੋਂ ਤੁਹਾਡਾ ਕੀ ਭਾਵ ਹੈ? ਜਾਂ ਬੰਦਈ ਖ਼ਾਲਸਾ ਤੋਂ ਤੁਹਾਡਾ ਕੀ ਭਾਵ ਹੈ?

Answer:

ਤੱਤ ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਵਿੱਚ ਜਦਕਿ ਬੰਦਈ ਖ਼ਾਲਸਾ ਬੰਦਾ ਸਿੰਘ ਬਹਾਦਰ ਦੇ ਅਸੂਲਾਂ ਵਿੱਚ ਵਿਸ਼ਵਾਸ ਰੱਖਦੇ ਸਨ।

Exam Tips:

a) ਫ਼ਰਕ ਇੱਕ ਵਾਕ ਵਿੱਚ ਲਿਖੋ: ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲ ਬਨਾਮ ਬੰਦਾ ਬਹਾਦਰ ਦੇ ਅਸੂਲ।

Question 7: ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਝਗੜਾ ਕਦੋਂ ਖ਼ਤਮ ਹੋਇਆ?

Answer:

1721 ਈ.

Exam Tips:

a) ਸਮਝੌਤਾ 1721 ਈ. ਵਿੱਚ ਹੋਇਆ।

Question 8: ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਕਾਰ ਮਤਭੇਦ ਕਿਸ ਨੇ ਖ਼ਤਮ ਕਰਵਾਏ।

Answer:

ਭਾਈ ਮਨੀ ਸਿੰਘ ਜੀ ਨੇ।

Exam Tips:

a) ਨਾਂ ਦੇ ਨਾਲ ‘ਜੀ’ ਲਿਖਣਾ ਠੀਕ ਰਹਿੰਦਾ ਹੈ।

Question 9: ਸਹਿਜਧਾਰੀ ਸਿੱਖ ਕਿਸ ਨੂੰ ਕਿਹਾ ਜਾਂਦਾ ਸੀ?

Answer:

ਇਹ ਉਹ ਗ਼ੈਰ-ਸਿੱਖ ਸਨ ਜੋ ਸਿੱਖ ਪੰਥ ਦੇ ਸਿਧਾਂਤਾਂ ਵਿੱਚ ਤਾਂ ਵਿਸ਼ਵਾਸ ਰੱਖਦੇ ਸਨ ਪਰ ਇਸ ਵਿੱਚ ਸ਼ਾਮਲ ਨਹੀਂ ਹੋਏ ਸਨ।

Exam Tips:

a) ਸਹਿਜਧਾਰੀ ਉਹ ਸਨ ਜੋ ਸਿੱਖ ਸਿਧਾਂਤ ਮੰਨਦੇ ਸਨ ਪਰ ਖ਼ਾਲਸਾ ਪੰਥ ਵਿੱਚ ਸ਼ਾਮਲ ਨਹੀਂ ਹੋਏ ਸਨ।

Question 10: ਜ਼ਕਰੀਆ ਖ਼ਾਂ ਕੌਣ ਸੀ?

Answer:

ਲਾਹੌਰ ਦਾ ਸੂਬੇਦਾਰ।

Exam Tips:

a) ਪਦਵੀ ‘ਲਾਹੌਰ ਦਾ ਸੂਬੇਦਾਰ’ ਲਿਖੋ।

Question 11: ਜ਼ਕਰੀਆ ਖ਼ਾਂ ਕਦੋਂ ਲਾਹੌਰ ਦਾ ਸੂਬੇਦਾਰ ਬਣਿਆ? ਜਾਂ ਜ਼ਕਰੀਆ ਖ਼ਾਂ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?

Answer:

1726 ਈ.

Exam Tips:

a) ਅਬਦੁਸ ਸਮਦ ਖ਼ਾਂ ਤੋਂ ਬਾਅਦ ਇਹ ਸੂਬੇਦਾਰ ਬਣਿਆ, ਸਾਲ 1726 ਈ.।

Question 12: ਜ਼ਕਰੀਆ ਖ਼ਾਂ ਦੇ ਸ਼ਾਸਨ ਕਾਲ ਵਿੱਚ ਸ਼ਹੀਦ ਕੀਤੇ ਜਾਣ ਵਾਲੇ ਕਿਸੇ ਇੱਕ ਪ੍ਰਸਿੱਧ ਸਿੱਖ ਦਾ ਨਾਂ ਦੱਸੋ।

Answer:

ਭਾਈ ਮਨੀ ਸਿੰਘ ਜੀ।

Exam Tips:

a) ਹੋਰ ਨਾਂ: ਤਾਰਾ ਸਿੰਘ ਵਾਂ, ਭਾਈ ਤਾਰੂ ਸਿੰਘ ਜੀ।

Question 13: ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ ਸਮਝੌਤਾ ਕਦੋਂ ਕੀਤਾ?

Answer:

1733 ਈ.

Exam Tips:

a) ਸਮਝੌਤਾ 1733 ਈ. ਵਿੱਚ ਹੋਇਆ।

Question 14: ਸਿੱਖਾਂ ਦੇ ਉਸ ਨੇਤਾ ਦਾ ਨਾਂ ਦੱਸੋ ਜਿਸ ਨੂੰ 1733 ਈ. ਦੇ ਸਮਝੌਤੇ ਅਨੁਸਾਰ ਨਵਾਬ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ ਸੀ?

Answer:

ਸਰਦਾਰ ਕਪੂਰ ਸਿੰਘ।

Exam Tips:

a) ਸਰਦਾਰ ਕਪੂਰ ਸਿੰਘ ਨੂੰ ‘ਨਵਾਬ’ ਦੀ ਉਪਾਧੀ ਮਿਲੀ।

Question 15: ਸਿੱਖਾਂ ਦੇ ਦੋ ਦਲਾਂ ਦੇ ਨਾਂ ਦੱਸੋ।

Answer:

ਬੁੱਢਾ ਦਲ ਅਤੇ ਤਰੁਣਾ ਦਲ।

Exam Tips:

a) ਦੋਹਾਂ ਦਲਾਂ ਦੇ ਨਾਂ ਸਹੀ ਕ੍ਰਮ ਵਿੱਚ ਲਿਖੋ।

Question 16: ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਦੋਂ ਕੀਤੀ ਗਈ ਸੀ?

Answer:

1734 ਈ.

Exam Tips:

a) ਗਠਨ ਦਾ ਸਾਲ 1734 ਈ. ਹੈ।

Question 17: ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ?

Answer:

ਅੰਮ੍ਰਿਤਸਰ।

Exam Tips:

a) ਸਥਾਪਨਾ ਦਾ ਸਥਾਨ ਅੰਮ੍ਰਿਤਸਰ ਹੈ।

Question 18: ਬੁੱਢਾ ਦਲ ਅਤੇ ਤਰੁਣਾ ਦਲ ਦਾ ਮੋਢੀ ਕੌਣ ਸੀ?

Answer:

ਨਵਾਬ ਕਪੂਰ ਸਿੰਘ।

Exam Tips:

a) ਮੋਢੀ ਨਵਾਬ ਕਪੂਰ ਸਿੰਘ ਹਨ, ਜੱਸਾ ਸਿੰਘ ਰਾਮਗੜ੍ਹੀਆ ਨਹੀਂ।

Question 19: ਬੁੱਢਾ ਦਲ ਤੋਂ ਕੀ ਭਾਵ ਹੈ?

Answer:

ਬੁੱਢਾ ਦਲ ਵਿੱਚ 40 ਸਾਲ ਤੋਂ ਵਡੇਰੀ ਉਮਰ ਦੇ ਸਿੱਖ ਸ਼ਾਮਲ ਸਨ।

Exam Tips:

a) ਉਮਰ ਦੀ ਹੱਦ 40 ਸਾਲ ਯਾਦ ਰੱਖੋ।

Question 20: ਤਰੁਣਾ ਦਲ ਤੋਂ ਕੀ ਭਾਵ ਹੈ?

Answer:

ਤਰੁਣਾ ਦਲ ਸਿੱਖ ਨੌਜਵਾਨਾਂ ਦਾ ਦਲ ਸੀ।

Exam Tips:

a) ਤਰੁਣਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਸਨ।

Question 21: ਹੈਦਰੀ ਝੰਡੇ ਦੀ ਘਟਨਾ ਕਿਸਦੇ ਸ਼ਾਸਨ ਕਾਲ ਵਿੱਚ ਹੋਈ?

Answer:

ਜ਼ਕਰੀਆ ਖ਼ਾਂ।

Exam Tips:

a) ਹੈਦਰੀ ਝੰਡੇ ਦੀ ਘਟਨਾ ਜ਼ਕਰੀਆ ਖ਼ਾਂ ਦੇ ਕਾਲ ਦੀ ਹੈ।

Question 22: ਭਾਈ ਤਾਰਾ ਸਿੰਘ ਜੀ ਵਾਂ ਕਦੋਂ ਸ਼ਹੀਦ ਹੋਏ?

Answer:

1726 ਈ.

Exam Tips:

a) ਸ਼ਹੀਦੀ ਦਾ ਸਾਲ 1726 ਈ. ਹੈ।

Question 23: ਭਾਈ ਮਨੀ ਸਿੰਘ ਜੀ ਕੌਣ ਸਨ?

Answer:

ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ।

Exam Tips:

a) ਉਹ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ।

Question 24: ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

Answer:

1738 ਈ.

Exam Tips:

a) ਸਾਲ 1738 ਈ. ਯਾਦ ਰੱਖੋ।

Question 25: ਭਾਈ ਮਨੀ ਸਿੰਘ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ ਸੀ?

Answer:

ਜ਼ਕਰੀਆ ਖ਼ਾਂ ਨੇ।

Exam Tips:

a) ਸ਼ਹੀਦ ਕਰਵਾਉਣ ਵਾਲਾ ਸੂਬੇਦਾਰ ਜ਼ਕਰੀਆ ਖ਼ਾਂ ਸੀ।

Question 26: ਨਾਦਰ ਸ਼ਾਹ ਕੌਣ ਸੀ?

Answer:

ਈਰਾਨ ਦਾ ਸ਼ਾਸਕ।

Exam Tips:

a) ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ।

Question 27: ਨਾਦਰ ਸ਼ਾਹ ਨੇ ਭਾਰਤ ’ਤੇ ਕਦੋਂ ਹਮਲਾ ਕੀਤਾ?

Answer:

1739 ਈ.

Exam Tips:

a) ਹਮਲੇ ਦਾ ਸਾਲ 1739 ਈ. ਹੈ।

Question 28: ਨਾਦਰ ਸ਼ਾਹ ਦੇ ਭਾਰਤ ਹਮਲੇ ਦਾ ਕੋਈ ਇੱਕ ਕਾਰਨ ਦੱਸੋ।

Answer:

ਉਹ ਭਾਰਤ ’ਤੇ ਜਿੱਤ ਪ੍ਰਾਪਤ ਕਰਕੇ ਇੱਕ ਮਹਾਨ ਜੇਤੂ ਬਣਨਾ ਚਾਹੁੰਦਾ ਸੀ।

Exam Tips:

a) ਕਾਰਨ ਇੱਕ ਵਾਕ ਵਿੱਚ ਲਿਖੋ।

Question 29: ਮੱਸਾ ਰੰਗੜ ਕੌਣ ਸੀ?

Answer:

ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦਾ ਚੌਧਰੀ।

Exam Tips:

a) ਮੱਸਾ ਰੰਗੜ ਮੰਡਿਆਲਾ ਪਿੰਡ ਦਾ ਚੌਧਰੀ ਸੀ।

Question 30: ਬਾਲ ਹਕੀਕਤ ਰਾਏ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

Answer:

1742 ਈ.

Exam Tips:

a) ਸ਼ਹੀਦੀ ਦਾ ਸਾਲ 1742 ਈ. ਹੈ।

Question 31: ਬਾਲ ਹਕੀਕਤ ਰਾਏ ਜੀ ਦੀ ਸ਼ਹੀਦੀ ਦਾ ਕੀ ਕਾਰਨ ਸੀ?

Answer:

ਕਿਉਂਕਿ ਉਨ੍ਹਾਂ ਨੇ ਬੀਬੀ ਫ਼ਾਤਿਮਾ ਬਾਰੇ ਕੁਝ ਅਪਮਾਨਜਨਕ ਸ਼ਬਦ ਕਹੇ ਸਨ।

Exam Tips:

a) ਕਾਰਨ ਸੰਖੇਪ ਵਿੱਚ ਲਿਖੋ: ਇਤਰਾਜ਼ਯੋਗ ਸ਼ਬਦ ਬੋਲਣ ਦਾ ਦੋਸ਼।

Question 32: ਜ਼ਕਰੀਆ ਖ਼ਾਂ ਦੀ ਮੌਤ ਕਦੋਂ ਹੋਈ?

Answer:

1745 ਈ.

Exam Tips:

a) ਜ਼ਕਰੀਆ ਖ਼ਾਂ ਦੀ ਮੌਤ 1745 ਈ. ਵਿੱਚ ਹੋਈ।

Question 33: ਯਾਹੀਆ ਖ਼ਾਂ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ?

Answer:

1746 ਈ. ਵਿੱਚ

Exam Tips:

a) ਯਾਹੀਆ ਖ਼ਾਂ ਦਾ ਸਾਲ 1746 ਈ. ਹੈ।

Question 34: ਛੋਟਾ ਜਾਂ ਪਹਿਲਾ ਘੱਲੂ ਘਾਰਾ ਕਦੋਂ ਹੋਇਆ?

Answer:

1746 ਈ.

Exam Tips:

a) ਇਹ ਘੱਲੂ ਘਾਰਾ ਮਈ 1746 ਈ. ਵਿੱਚ ਹੋਇਆ।

Question 35: ਛੋਟਾ ਘੱਲੂ ਘਾਰਾ ਕਿੱਥੇ ਹੋਇਆ?

Answer:

ਕਾਹਨੂੰਵਾਨ।

Exam Tips:

a) ਸਥਾਨ ਦਾ ਨਾਂ ‘ਕਾਹਨੂੰਵਾਨ’ ਹੈ।

Question 36: ਮੀਰ ਮੰਨੂੰ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ?

Answer:

1748 ਈ. ਵਿੱਚ

Exam Tips:

a) ਮੀਰ ਮੰਨੂੰ 1748 ਈ. ਵਿੱਚ ਸੂਬੇਦਾਰ ਬਣਿਆ।

Question 37: ਮੁਈਨ-ਉਲ-ਮੁਲਕ ਕਿਸ ਨਾਂ ਨਾਲ ਪ੍ਰਸਿੱਧ ਹੋਇਆ?

Answer:

ਮੀਰ ਮੰਨੂੰ।

Exam Tips:

a) ਮੁਈਨ-ਉਲ-ਮੁਲਕ ਅਤੇ ਮੀਰ ਮੰਨੂੰ ਇੱਕੋ ਵਿਅਕਤੀ ਹਨ।

Question 38: ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ਕਦੋਂ ਹੋਇਆ?

Answer:

1752 ਈ.

Exam Tips:

a) ਮੁਗ਼ਲ ਸ਼ਾਸਨ ਦਾ ਅੰਤ 1752 ਈ. ਵਿੱਚ ਹੋਇਆ।

Question 39: ਪੰਜਾਬ ਵਿੱਚ ਮੁਗ਼ਲਾਂ ਦਾ ਆਖ਼ਰੀ ਸੂਬੇਦਾਰ ਕੌਣ ਸੀ? ਜਾਂ ਪੰਜਾਬ ਵਿੱਚ ਅਫ਼ਗਾਨਾਂ ਦਾ ਪਹਿਲਾ ਸੂਬੇਦਾਰ ਕੌਣ ਸੀ?

Answer:

ਮੀਰ ਮੰਨੂੰ।

Exam Tips:

a) ਮੁਗ਼ਲਾਂ ਦਾ ਆਖ਼ਰੀ ਅਤੇ ਅਫ਼ਗਾਨਾਂ ਵੱਲੋਂ ਪਹਿਲਾ ਸੂਬੇਦਾਰ, ਦੋਵੇਂ ਮੀਰ ਮੰਨੂੰ ਹੈ।

Question 40: ਮੀਰ ਮੰਨੂੰ ਕੌਣ ਸੀ?

Answer:

ਮੀਰ ਮੰਨੂੰ ਦਿੱਲੀ ਦੇ ਵਜ਼ੀਰ ਕਮਰਉੱਦੀਨ ਦਾ ਪੁੱਤਰ ਸੀ।

Exam Tips:

a) ਮੀਰ ਮੰਨੂੰ ਦੇ ਪਿਤਾ ਦਾ ਨਾਂ ਕਮਰਉੱਦੀਨ ਯਾਦ ਰੱਖੋ।

Question 41: ਮੀਰ ਮੰਨੂੰ ਸਿੱਖਾਂ ਦਾ ਵਿਰੋਧੀ ਕਿਉਂ ਸੀ?

Answer:

ਕਿਉਂਕਿ ਉਹ ਪੰਜਾਬ ਵਿੱਚ ਸਿੱਖਾਂ ਦਾ ਵੱਧਦਾ ਹੋਇਆ ਪ੍ਰਭਾਵ ਸਹਿਣ ਕਰਨ ਨੂੰ ਤਿਆਰ ਨਹੀਂ ਸੀ।

Exam Tips:

a) ਕਾਰਨ ਸਿੱਖਾਂ ਦਾ ਵੱਧਦਾ ਪ੍ਰਭਾਵ ਸੀ।

Question 42: ਮੁਗਲਾਂ ਦੇ ਵਿਰੁੱਧ ਸਿੱਖਾਂ ਦੀ ਸਫਲਤਾ ਦਾ ਕੋਈ ਇੱਕ ਕਾਰਨ ਦੱਸੋ।

Answer:

ਸਿੱਖਾਂ ਨੇ ਗੁਰੀਲਾ ਯੁੱਧ ਨੀਤੀ ਨੂੰ ਅਪਣਾਇਆ।

Exam Tips:

a) ਗੁਰੀਲਾ ਯੁੱਧ ਨੀਤੀ ਸਿੱਖਾਂ ਦੀ ਸਫਲਤਾ ਦਾ ਇੱਕ ਵੱਡਾ ਕਾਰਨ ਸੀ।

Question 43: ਕੌੜਾ ਮਲ ਕੌਣ ਸੀ?

Answer:

ਮੀਰ ਮੰਨੂੰ ਦਾ ਦੀਵਾਨ।

Exam Tips:

a) ਕੌੜਾ ਮਲ ਮੀਰ ਮੰਨੂੰ ਦਾ ਦੀਵਾਨ ਸੀ।

Question 44: ਸਿੱਖ ਕੌੜਾ ਮਲ ਨੂੰ ਮਿੱਠਾ ਮਲ ਕਿਉਂ ਕਹਿੰਦੇ ਸਨ?

Answer:

ਸਿੱਖ ਕੌੜਾ ਮਲ ਨੂੰ ਸਿੱਖਾਂ ਪ੍ਰਤੀ ਹਮਦਰਦੀ ਕਰਕੇ ਮਿੱਠਾ ਮਲ ਕਹਿੰਦੇ ਸਨ।

Exam Tips:

a) ਹਮਦਰਦੀ ਕਾਰਨ ਸਿੱਖ ਉਸ ਨੂੰ ‘ਮਿੱਠਾ ਮਲ’ ਕਹਿੰਦੇ ਸਨ।

Question 45: ਅਦੀਨਾ ਬੇਗ਼ ਕੌਣ ਸੀ?

Answer:

ਮੀਰ ਮੰਨੂੰ ਦੇ ਸਮੇਂ ਜਲੰਧਰ ਦੁਆਬ ਦਾ ਫ਼ੌਜਦਾਰ।

Exam Tips:

a) ਅਦੀਨਾ ਬੇਗ਼ ਜਲੰਧਰ ਦੁਆਬ ਦਾ ਫ਼ੌਜਦਾਰ ਸੀ।

Question 46: ਮੀਰ ਮੰਨੂੰ ਸਿੱਖਾਂ ਦੀ ਤਾਕਤ ਨੂੰ ਖ਼ਤਮ ਕਰਨ ਵਿੱਚ ਕਿਉਂ ਅਸਫਲ ਰਿਹਾ? ਇੱਕ ਕਾਰਨ ਲਿਖੋ। ਜਾਂ ਮੀਰ ਮੰਨੂੰ ਦੀ ਸਿੱਖਾਂ ਵਿਰੁੱਧ ਅਸਫਲਤਾ ਦਾ ਕੋਈ ਇੱਕ ਕਾਰਨ ਦੱਸੋ।

Answer:

ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਕਾਰਨ।

Exam Tips:

a) ਕਾਰਨ ਵਜੋਂ ਗੁਰੀਲਾ ਯੁੱਧ ਨੀਤੀ ਲਿਖਣਾ ਸੁਰੱਖਿਅਤ ਹੈ।

Question 47: ਮੀਰ ਮੰਨੂੰ ਦੀ ਮੌਤ ਕਦੋਂ ਹੋਈ ਸੀ?

Answer:

1753 ਈ.

Exam Tips:

a) ਮੀਰ ਮੰਨੂੰ ਦੀ ਮੌਤ 1753 ਈ. ਵਿੱਚ ਹੋਈ।

Question 48: ਮੁਗਲਾਨੀ ਬੇਗ਼ਮ ਕੌਣ ਸੀ?

Answer:

ਪੰਜਾਬ ਦੇ ਸੂਬੇਦਾਰ ਮੀਰ ਮੰਨੂੰ ਦੀ ਵਿਧਵਾ।

Exam Tips:

a) ਉਹ ਮੀਰ ਮੰਨੂੰ ਦੀ ਵਿਧਵਾ ਸੀ।

Question 49: ਮੀਰ ਮੰਨੂੰ ਦੀ ਵਿਧਵਾ ਦਾ ਕੀ ਨਾਂ ਸੀ?

Answer:

ਮੁਗ਼ਲਾਨੀ ਬੇਗ਼ਮ।

Exam Tips:

a) ਨਾਂ ਮੁਗ਼ਲਾਨੀ ਬੇਗ਼ਮ ਹੈ।

Question 50: ਮੁਗਲਾਨੀ ਬੇਗ਼ਮ ਪੰਜਾਬ ਦੀ ਸੂਬੇਦਾਰ ਕਦੋਂ ਬਣੀ ਸੀ?

Answer:

1753 ਈ.

Exam Tips:

a) ਉਹ 1753 ਈ. ਵਿੱਚ ਪੰਜਾਬ ਦੀ ਸੂਬੇਦਾਰ ਬਣੀ।

(ii) ਖ਼ਾਲੀ ਥਾਂਵਾਂ ਭਰੋ

Question 1: ਅਬਦੁਸ ਸਮਦ ਖ਼ਾਂ ਨੂੰ ………… ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ।

Answer:

1713 ਈ.

Exam Tips:

a) ਸਾਲ 1713 ਈ. ਯਾਦ ਰੱਖੋ।

Question 2: ਅਬਦੁਸ ਸਮਦ ਖ਼ਾਂ ਨੂੰ ਸਿੱਖਾਂ ਵਿਰੁੱਧ ਦਮਨ ਦੀ ਨੀਤੀ ਲਈ ਉਸ ਨੂੰ ………… ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

Answer:

ਰਾਜ ਦੀ ਤਲਵਾਰ।

Exam Tips:

a) ਉਪਾਧੀ ਪੂਰੀ ਲਿਖੋ: ‘ਰਾਜ ਦੀ ਤਲਵਾਰ’।

Question 3: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ………… ਅਤੇ ………… ਨਾਂ ਦੀਆਂ ਦੋ ਸੰਪਰਦਾਵਾਂ ਵਿੱਚ ਵੰਡੇ ਗਏ।

Answer:

ਤੱਤ ਖ਼ਾਲਸਾ, ਬੰਦਈ ਖ਼ਾਲਸਾ)।

Exam Tips:

a) ਦੋਵੇਂ ਸੰਪਰਦਾਵਾਂ ਦੇ ਨਾਂ ਕ੍ਰਮ ਵਿੱਚ ਲਿਖੋ।

Question 4: 1721 ਈ. ਵਿੱਚ ………… ਨੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਸਮਝੌਤਾ ਕਰਵਾਇਆ।

Answer:

ਭਾਈ ਮਨੀ ਸਿੰਘ ਜੀ।

Exam Tips:

a) 1721 ਦੇ ਸਮਝੌਤੇ ਦਾ ਕਰਤਾ ਭਾਈ ਮਨੀ ਸਿੰਘ ਜੀ ਹਨ।

Question 5: ਜ਼ਕਰੀਆ ਖ਼ਾਂ ਤੋਂ ਪਹਿਲਾਂ ਪੰਜਾਬ ਦਾ ਸੂਬੇਦਾਰ ………… ਸੀ।

Answer:

ਅਬਦੁਸ ਸਮਦ ਖ਼ਾਂ।

Exam Tips:

a) ਜ਼ਕਰੀਆ ਖ਼ਾਂ ਦਾ ਪੂਰਵ-ਅਧਿਕਾਰੀ ਅਬਦੁਸ ਸਮਦ ਖ਼ਾਂ ਸੀ।

Question 6: ਜ਼ਕਰੀਆ ਖ਼ਾਂ ………… ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਹੋਇਆ।

Answer:

1726 ਈ.

Exam Tips:

a) ਜ਼ਕਰੀਆ ਖ਼ਾਂ ਦੀ ਨਿਯੁਕਤੀ ਦਾ ਸਾਲ 1726 ਈ. ਹੈ।

Question 7: ਜ਼ਕਰੀਆ ਖ਼ਾਂ ਨੇ ………… ਵਿੱਚ ਸਿੱਖਾਂ ਨਾਲ ਸਮਝੌਤਾ ਕੀਤਾ।

Answer:

1733 ਈ.

Exam Tips:

a) ਸਮਝੌਤੇ ਦਾ ਸਾਲ 1733 ਈ. ਹੈ।

Question 8: 1733 ਈ. ਦੇ ਸਮਝੌਤੇ ਅਨੁਸਾਰ ਨਵਾਬ ਦਾ ਖਿਤਾਬ ………… ਨੂੰ ਦਿੱਤਾ ਗਿਆ।

Answer:

ਸਰਦਾਰ ਕਪੂਰ ਸਿੰਘ।

Exam Tips:

a) ਨਵਾਬ ਦੀ ਉਪਾਧੀ ਸਰਦਾਰ ਕਪੂਰ ਸਿੰਘ ਨੂੰ ਮਿਲੀ।

Question 9: ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ………… ਵਿੱਚ ਕੀਤਾ ਗਿਆ।

Answer:

1734 ਈ.

Exam Tips:

a) ਬੁੱਢਾ ਦਲ ਤੇ ਤਰੁਣਾ ਦਲ ਦਾ ਸਾਲ 1734 ਈ. ਹੈ।

Question 10: ਭਾਈ ਮਨੀ ਸਿੰਘ ਜੀ ਨੂੰ ………… ਵਿੱਚ ਸ਼ਹੀਦ ਕੀਤਾ ਗਿਆ।

Answer:

1738 ਈ.

Exam Tips:

a) ਭਾਈ ਮਨੀ ਸਿੰਘ ਜੀ ਦੀ ਸ਼ਹੀਦੀ 1738 ਈ. ਵਿੱਚ ਹੋਈ।

Question 11: ਅੰਮ੍ਰਿਤਸਰ ਜ਼ਿਲ੍ਹੇ ਦੇ ਮੰਡਿਆਲਾ ਪਿੰਡ ਦੇ ਚੌਧਰੀ ………… ਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਸੀ।

Answer:

ਮੱਸਾ ਰੰਗੜ।

Exam Tips:

a) ਮੱਸਾ ਰੰਗੜ ਦਾ ਨਾਂ ਸਹੀ ਸ਼ਬਦ-ਜੋੜ ਨਾਲ ਲਿਖੋ।

Question 12: ਮੱਸਾ ਰੰਗੜ ………… ਪਿੰਡ ਦਾ ਚੌਧਰੀ ਸੀ।

Answer:

ਮੰਡਿਆਲਾ।

Exam Tips:

a) ਮੰਡਿਆਲਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ।

Question 13: ………… ਵਿੱਚ ਨਾਦਰ ਸ਼ਾਹ ਨੇ ਭਾਰਤ ’ਤੇ ਹਮਲਾ ਕੀਤਾ

Answer:

1739 ਈ.

Exam Tips:

a) ਨਾਦਰ ਸ਼ਾਹ ਦਾ ਹਮਲਾ 1739 ਈ. ਵਿੱਚ ਹੋਇਆ।

Question 14: ਨਾਦਰ ਸ਼ਾਹ ………… ਦਾ ਸ਼ਾਸਕ ਸੀ।

Answer:

ਈਰਾਨ।

Exam Tips:

a) ਨਾਦਰ ਸ਼ਾਹ ਈਰਾਨ ਦਾ ਸ਼ਾਸਕ ਸੀ।

Question 15: ਪਹਿਲਾ ਜਾਂ ਛੋਟਾ ਘੱਲੂ ਘਾਰਾ ………… ਵਿੱਚ ਵਾਪਰਿਆ।

Answer:

1746 ਈ.

Exam Tips:

a) ਛੋਟਾ ਘੱਲੂ ਘਾਰਾ 1746 ਈ. ਵਿੱਚ ਹੋਇਆ।

Question 16: ਪਹਿਲੇ ਘੱਲੂ ਘਾਰੇ ਦੇ ਸਮੇਂ ਪੰਜਾਬ ਦਾ ਸੂਬੇਦਾਰ ………… ਸੀ।

Answer:

ਯਾਹੀਆ ਖ਼ਾਂ।

Exam Tips:

a) ਉਸ ਸਮੇਂ ਦਾ ਸੂਬੇਦਾਰ ਯਾਹੀਆ ਖ਼ਾਂ ਸੀ।

Question 17: ਮੀਰ ਮੰਨੂੰ ਨੂੰ ………… ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।

Answer:

ਮੁਈਨ-ਉਲ-ਮੁਲਕ।

Exam Tips:

a) ਮੀਰ ਮੰਨੂੰ ਦਾ ਦੂਜਾ ਨਾਂ ‘ਮੁਈਨ-ਉਲ-ਮੁਲਕ’ ਹੈ।

Question 18: ਮੀਰ ਮੰਨੂੰ ਪੰਜਾਬ ਦਾ ਸੂਬੇਦਾਰ ………… ਵਿੱਚ ਨਿਯੁਕਤ ਹੋਇਆ।

Answer:

1748 ਈ.

Exam Tips:

a) ਮੀਰ ਮੰਨੂੰ ਦੀ ਨਿਯੁਕਤੀ ਦਾ ਸਾਲ 1748 ਈ. ਹੈ।

Question 19: ਮੀਰ ਮੰਨੂੰ ਨੇ ………… ਨੂੰ ਜਲੰਧਰ ਦੁਆਬ ਦਾ ਫ਼ੌਜਦਾਰ ਨਿਯੁਕਤ ਕੀਤਾ।

Answer:

ਅਦੀਨਾ ਬੇਗ਼।

Exam Tips:

a) ਅਦੀਨਾ ਬੇਗ਼ ਜਲੰਧਰ ਦੁਆਬ ਦਾ ਫ਼ੌਜਦਾਰ ਬਣਿਆ।

Question 20: ਮੀਰ ਮੰਨੂੰ ਦੀ ਮੌਤ ………… ਵਿੱਚ ਹੋਈ।

Answer:

1753 ਈ.

Exam Tips:

a) ਮੀਰ ਮੰਨੂੰ ਦੀ ਮੌਤ 1753 ਈ. ਵਿੱਚ ਹੋਈ।

(iii) ਠੀਕ ਜਾਂ ਗ਼ਲਤ

Question 1: ਅਬਦੁਸ ਸਮਦ ਖ਼ਾਂ 1716 ਈ. ਵਿੱਚ ਪੰਜਾਬ ਦਾ ਸੂਬੇਦਾਰ ਬਣਿਆ।

Answer:

ਗ਼ਲਤ। ਅਬਦੁਸ ਸਮਦ ਖ਼ਾਂ 1713 ਈ. ਵਿੱਚ ਸੂਬੇਦਾਰ ਬਣਿਆ ਸੀ।

Exam Tips:

a) ਨਿਯੁਕਤੀ 1713 ਈ. ਵਿੱਚ ਹੋਈ ਸੀ, 1716 ਵਿੱਚ ਨਹੀਂ।

Question 2: ਅਬਦੁਸ ਸਮਦ ਖ਼ਾਂ ਨੂੰ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ।

Answer:

ਠੀਕ।

Exam Tips:

a) ਨਿਯੁਕਤ ਕਰਨ ਵਾਲਾ ਬਾਦਸ਼ਾਹ ਫ਼ਰੁੱਖਸੀਅਰ ਸੀ।

Question 3: ਅਬਦੁਸ ਸਮਦ ਖ਼ਾਂ ਨੂੰ ਰਾਜ ਦੀ ਤਲਵਾਰ ਕਿਹਾ ਜਾਂਦਾ ਹੈ।

Answer:

ਠੀਕ।

Exam Tips:

a) ‘ਰਾਜ ਦੀ ਤਲਵਾਰ’ ਅਬਦੁਸ ਸਮਦ ਖ਼ਾਂ ਨੂੰ ਮਿਲੀ ਉਪਾਧੀ ਸੀ।

Question 4: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੇ ਸਿੱਖ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਨਾਂ ਦੇ ਦੋ ਸੰਪਰਦਾਵਾਂ ਵਿੱਚ ਵੰਡੇ ਗਏ ਸਨ।

Answer:

ਠੀਕ।

Exam Tips:

a) ਦੋਵੇਂ ਸੰਪਰਦਾਵਾਂ ਦੇ ਨਾਂ ਯਾਦ ਰੱਖੋ।

Question 5: ਭਾਈ ਮਨੀ ਸਿੰਘ ਜੀ ਨੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਆਪਸੀ ਸਮਝੌਤਾ ਕਰਵਾਇਆ।

Answer:

ਠੀਕ।

Exam Tips:

a) ਸਮਝੌਤਾ ਕਰਵਾਉਣ ਵਾਲੇ ਭਾਈ ਮਨੀ ਸਿੰਘ ਜੀ ਸਨ।

Question 6: ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚਾਲੇ ਸਮਝੌਤਾ 1721 ਈ. ਵਿੱਚ ਹੋਇਆ।

Answer:

ਠੀਕ।

Exam Tips:

a) ਸਮਝੌਤੇ ਦਾ ਸਾਲ 1721 ਈ. ਹੈ।

Question 7: ਜ਼ਕਰੀਆ ਖ਼ਾਂ 1720 ਈ. ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਹੋਇਆ।

Answer:

ਗ਼ਲਤ। ਜ਼ਕਰੀਆ ਖ਼ਾਂ 1726 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆ ਸੀ।

Exam Tips:

a) ਜ਼ਕਰੀਆ ਖ਼ਾਂ 1726 ਈ. ਵਿੱਚ ਸੂਬੇਦਾਰ ਬਣਿਆ, 1720 ਵਿੱਚ ਨਹੀਂ।

Question 8: 1726 ਈ. ਵਿੱਚ ਭਾਈ ਤਾਰਾ ਸਿੰਘ ਜੀ ਵਾਂ ਨੂੰ ਸ਼ਹੀਦ ਕੀਤਾ ਗਿਆ।

Answer:

ਠੀਕ।

Exam Tips:

a) ਤਾਰਾ ਸਿੰਘ ਵਾਂ ਦੀ ਸ਼ਹੀਦੀ 1726 ਈ. ਵਿੱਚ ਹੋਈ।

Question 9: ਜ਼ਕਰੀਆ ਖ਼ਾਂ ਨੇ ਸਿੱਖਾਂ ਨਾਲ 1733 ਈ. ਵਿੱਚ ਸਮਝੌਤਾ ਕੀਤਾ।

Answer:

ਠੀਕ।

Exam Tips:

a) ਮੁਗ਼ਲਾਂ ਨਾਲ ਸਮਝੌਤਾ 1733 ਈ. ਵਿੱਚ ਹੋਇਆ।

Question 10: ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕੀਤਾ।

Answer:

ਗ਼ਲਤ। ਇਹ ਗਠਨ ਨਵਾਬ ਕਪੂਰ ਸਿੰਘ ਨੇ ਕੀਤਾ ਸੀ।

Exam Tips:

a) ਦਲਾਂ ਦਾ ਗਠਨ ਨਵਾਬ ਕਪੂਰ ਸਿੰਘ ਨੇ ਕੀਤਾ, ਜੱਸਾ ਸਿੰਘ ਰਾਮਗੜ੍ਹੀਆ ਨੇ ਨਹੀਂ।

Question 11: ਬੁੱਢਾ ਦਲ ਅਤੇ ਤਰੁਣਾ ਦਲ ਦੀ ਸਥਾਪਨਾ 1734 ਈ. ਵਿੱਚ ਹੋਈ ਸੀ।

Answer:

ਠੀਕ।

Exam Tips:

a) ਬੁੱਢਾ ਦਲ ਅਤੇ ਤਰੁਣਾ ਦਲ ਦਾ ਸਾਲ 1734 ਈ. ਹੈ।

Question 12: ਜ਼ਕਰੀਆ ਖ਼ਾਂ ਨੇ 1738 ਈ. ਵਿੱਚ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ।

Answer:

ਠੀਕ।

Exam Tips:

a) ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਜ਼ਕਰੀਆ ਖ਼ਾਂ ਦੇ ਸਮੇਂ ਹੋਈ।

Question 13: ਨਾਦਰ ਸ਼ਾਹ ਨੇ 1739 ਈ. ਵਿੱਚ ਭਾਰਤ ’ਤੇ ਹਮਲਾ ਕੀਤਾ।

Answer:

ਠੀਕ।

Exam Tips:

a) ਨਾਦਰ ਸ਼ਾਹ ਦਾ ਹਮਲਾ 1739 ਈ. ਵਿੱਚ ਹੋਇਆ।

Question 14: ਬਾਲ ਹਕੀਕਤ ਰਾਏ ਜੀ ਨੂੰ ਅਬਦੁਸ ਸਮਦ ਖ਼ਾਂ ਦੇ ਸਮੇਂ ਸ਼ਹੀਦ ਕੀਤਾ ਗਿਆ ਸੀ।

Answer:

ਗ਼ਲਤ। ਬਾਲ ਹਕੀਕਤ ਰਾਏ ਜੀ ਨੂੰ ਜ਼ਕਰੀਆ ਖ਼ਾਂ ਦੇ ਸਮੇਂ (1742 ਈ.) ਸ਼ਹੀਦ ਕੀਤਾ ਗਿਆ ਸੀ।

Exam Tips:

a) ਬਾਲ ਹਕੀਕਤ ਰਾਏ ਜੀ ਦੀ ਸ਼ਹੀਦੀ ਜ਼ਕਰੀਆ ਖ਼ਾਂ ਦੇ ਸਮੇਂ (1742) ਹੋਈ, ਅਬਦੁਸ ਸਮਦ ਖ਼ਾਂ ਦੇ ਸਮੇਂ ਨਹੀਂ।

Question 15: ਭਾਈ ਤਾਰੂ ਸਿੰਘ ਜੀ ਨੂੰ 1745 ਈ. ਵਿੱਚ ਸ਼ਹੀਦ ਕੀਤਾ ਗਿਆ ਸੀ।

Answer:

ਠੀਕ।

Exam Tips:

a) ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ 1745 ਈ. ਵਿੱਚ ਹੋਈ।

Question 16: ਜ਼ਕਰੀਆ ਖ਼ਾਂ ਦੀ ਮੌਤ 1745 ਈ. ਵਿੱਚ ਹੋਈ।

Answer:

ਠੀਕ।

Exam Tips:

a) ਜ਼ਕਰੀਆ ਖ਼ਾਂ ਦੀ ਮੌਤ ਦਾ ਸਾਲ 1745 ਈ. ਹੈ।

Question 17: ਪਹਿਲਾ ਜਾਂ ਛੋਟਾ ਘੱਲੂ ਘਾਰਾ 1746 ਈ. ਵਿੱਚ ਵਾਪਰਿਆ।

Answer:

ਠੀਕ।

Exam Tips:

a) ਛੋਟੇ ਘੱਲੂ ਘਾਰੇ ਦਾ ਸਾਲ 1746 ਈ. ਹੈ।

Question 18: ਮੀਰ ਮੰਨੂੰ 1748 ਈ. ਵਿੱਚ ਪੰਜਾਬ ਦਾ ਨਵਾਂ ਸੂਬੇਦਾਰ ਬਣਿਆ।

Answer:

ਠੀਕ।

Exam Tips:

a) ਮੀਰ ਮੰਨੂੰ 1748 ਈ. ਵਿੱਚ ਸੂਬੇਦਾਰ ਬਣਿਆ।

Question 19: ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ’ਤੇ ਕਬਜ਼ਾ ਕਰ ਲਿਆ।

Answer:

ਠੀਕ।

Exam Tips:

a) ਅਬਦਾਲੀ ਨੇ 1752 ਈ. ਵਿੱਚ ਪੰਜਾਬ ’ਤੇ ਕਬਜ਼ਾ ਕੀਤਾ।

Question 20: ਮੀਰ ਮੰਨੂੰ ਦੀ ਮੌਤ 1754 ਈ. ਵਿੱਚ ਹੋਈ।

Answer:

ਗ਼ਲਤ। ਮੀਰ ਮੰਨੂੰ ਦੀ ਮੌਤ 1753 ਈ. ਵਿੱਚ ਹੋਈ ਸੀ।

Exam Tips:

a) ਮੀਰ ਮੰਨੂੰ ਦੀ ਮੌਤ 1753 ਈ. ਵਿੱਚ ਹੋਈ, 1754 ਵਿੱਚ ਨਹੀਂ।

Question 21: ਮੀਰ ਮੰਨੂੰ ਦੇ ਸਮੇਂ ਅਦੀਨਾ ਬੇਗ਼ ਜਲੰਧਰ ਦੁਆਬ ਦਾ ਫ਼ੌਜਦਾਰ ਸੀ।

Answer:

ਠੀਕ।

Exam Tips:

a) ਅਦੀਨਾ ਬੇਗ਼ ਮੀਰ ਮੰਨੂੰ ਦੇ ਸਮੇਂ ਜਲੰਧਰ ਦੁਆਬ ਦਾ ਫ਼ੌਜਦਾਰ ਸੀ।

(iv) ਬਹੁ-ਵਿਕਲਪੀ ਪ੍ਰਸ਼ਨ

Question 1: 1716 ਈ. ਵਿੱਚ ਪੰਜਾਬ ਦਾ ਸੂਬੇਦਾਰ ਕੌਣ ਸੀ?
(i) ਅਬਦੁਸ ਸਮਦ ਖ਼ਾਂ
(ii) ਅਹਿਮਦ ਸ਼ਾਹ ਅਬਦਾਲੀ
(iii) ਮੀਰ ਮੰਨੂੰ
(iv) ਜ਼ਕਰੀਆ ਖ਼ਾਂ

Answer:

(i) ਅਬਦੁਸ ਸਮਦ ਖ਼ਾਂ

Exam Tips:

a) 1716 ਈ. ਵਿੱਚ ਲਾਹੌਰ ਦਾ ਸੂਬੇਦਾਰ ਅਬਦੁਸ ਸਮਦ ਖ਼ਾਂ ਸੀ।

Question 2: ਫ਼ਰੁੱਖਸੀਅਰ ਨੇ ਅਬਦੁਸ ਸਮਦ ਖ਼ਾਂ ਨੂੰ ਕਿਸ ਖ਼ਿਤਾਬ ਨਾਲ ਨਿਵਾਜਿਆ ਸੀ?
(i) ਖ਼ਾਨ ਬਹਾਦਰ
(ii) ਰਾਜ ਦੀ ਤਲਵਾਰ
(iii) ਨਾਸਿਰ ਖ਼ਾਨ
(iv) ਮਿੱਠਾ ਮੱਲ

Answer:

(ii) ਰਾਜ ਦੀ ਤਲਵਾਰ

Exam Tips:

a) ਉਪਾਧੀ ‘ਰਾਜ ਦੀ ਤਲਵਾਰ’ ਸੀ; ‘ਮਿੱਠਾ ਮੱਲ’ ਕੌੜਾ ਮਲ ਦਾ ਨਾਂ ਹੈ।

Question 3: ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਸਮਝੌਤਾ ਕਦੋਂ ਹੋਇਆ?
(i) 1711 ਈ. ਵਿੱਚ
(ii) 1716 ਈ. ਵਿੱਚ
(iii) 1721 ਈ. ਵਿੱਚ
(iv) 1726 ਈ. ਵਿੱਚ

Answer:

(iii) 1721 ਈ. ਵਿੱਚ

Exam Tips:

a) ਸਮਝੌਤਾ 1721 ਈ. ਵਿੱਚ ਹੋਇਆ।

Question 4: ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ ਵਿਚਾਲੇ ਸਮਝੌਤਾ ਕਿਸ ਨੇ ਕਰਵਾਇਆ ਸੀ?
(i) ਬਾਬਾ ਦੀਪ ਸਿੰਘ ਜੀ ਨੇ
(ii) ਨਵਾਬ ਕਪੂਰ ਸਿੰਘ ਨੇ
(iii) ਭਾਈ ਮਨੀ ਸਿੰਘ ਜੀ ਨੇ
(iv) ਭਾਈ ਤਾਰੂ ਸਿੰਘ ਜੀ ਨੇ

Answer:

(iii) ਭਾਈ ਮਨੀ ਸਿੰਘ ਜੀ ਨੇ

Exam Tips:

a) ਸਮਝੌਤਾ ਭਾਈ ਮਨੀ ਸਿੰਘ ਜੀ ਨੇ ਕਰਵਾਇਆ, ਨਵਾਬ ਕਪੂਰ ਸਿੰਘ ਨੇ ਨਹੀਂ।

Question 5: ਜ਼ਕਰੀਆ ਖ਼ਾਂ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?
(i) 1716 ਈ. ਵਿੱਚ
(ii) 1717 ਈ. ਵਿੱਚ
(iii) 1726 ਈ. ਵਿੱਚ
(iv) 1728 ਈ. ਵਿੱਚ

Answer:

(iii) 1726 ਈ. ਵਿੱਚ

Exam Tips:

a) ਜ਼ਕਰੀਆ ਖ਼ਾਂ 1726 ਈ. ਵਿੱਚ ਸੂਬੇਦਾਰ ਬਣਿਆ।

Question 6: ਹੈਦਰੀ ਝੰਡੇ ਦੀ ਘਟਨਾ ਕਿਸ ਦੇ ਸ਼ਾਸਨ ਕਾਲ ਵਿੱਚ ਹੋਈ ਸੀ?
(i) ਅਬਦੁਸ ਸਮਦ ਖ਼ਾਂ
(ii) ਯਾਹੀਆ ਖ਼ਾਂ
(iii) ਅਹਿਮਦ ਸ਼ਾਹ ਅਬਦਾਲੀ
(iv) ਜ਼ਕਰੀਆ ਖ਼ਾਂ

Answer:

(iv) ਜ਼ਕਰੀਆ ਖ਼ਾਂ

Exam Tips:

a) ਹੈਦਰੀ ਝੰਡੇ ਦੀ ਘਟਨਾ ਜ਼ਕਰੀਆ ਖ਼ਾਂ ਦੇ ਸਮੇਂ ਹੋਈ।

Question 7: ਸਿੱਖਾਂ ਅਤੇ ਮੁਗਲਾਂ ਵਿਚਾਲੇ ਸਮਝੌਤਾ ਕਦੋਂ ਹੋਇਆ ਸੀ?
(i) 1721 ਈ. ਵਿੱਚ
(ii) 1724 ਈ. ਵਿੱਚ
(iii) 1733 ਈ. ਵਿੱਚ
(iv) 1734 ਈ. ਵਿੱਚ

Answer:

(iii) 1733 ਈ. ਵਿੱਚ

Exam Tips:

a) ਮੁਗ਼ਲਾਂ ਨਾਲ ਸਮਝੌਤਾ 1733 ਈ. ਵਿੱਚ ਹੋਇਆ, 1734 ਵਿੱਚ ਦਲਾਂ ਦਾ ਗਠਨ ਹੋਇਆ।

Question 8: ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ?
(i) 1724 ਈ. ਵਿੱਚ
(ii) 1725 ਈ. ਵਿੱਚ
(iii) 1733 ਈ. ਵਿੱਚ
(iv) 1734 ਈ. ਵਿੱਚ

Answer:

(iv) 1734 ਈ. ਵਿੱਚ

Exam Tips:

a) ਗਠਨ ਦਾ ਸਾਲ 1734 ਈ. ਹੈ, 1733 ਸਮਝੌਤੇ ਦਾ ਹੈ।

Question 9: ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਿਸਨੇ ਕੀਤਾ ਸੀ?
(i) ਨਵਾਬ ਕਪੂਰ ਸਿੰਘ ਨੇ
(ii) ਭਾਈ ਮਨੀ ਸਿੰਘ ਜੀ ਨੇ
(iii) ਬਾਬਾ ਦੀਪ ਸਿੰਘ ਜੀ ਨੇ
(iv) ਭਾਈ ਮਹਿਤਾਬ ਸਿੰਘ ਜੀ ਨੇ

Answer:

(i) ਨਵਾਬ ਕਪੂਰ ਸਿੰਘ ਨੇ

Exam Tips:

a) ਦਲਾਂ ਦਾ ਗਠਨ ਨਵਾਬ ਕਪੂਰ ਸਿੰਘ ਨੇ ਕੀਤਾ।

Question 10: ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?
(i) 1721 ਈ. ਵਿੱਚ
(ii) 1733 ਈ. ਵਿੱਚ
(iii) 1734 ਈ. ਵਿੱਚ
(iv) 1738 ਈ. ਵਿੱਚ

Answer:

(iv) 1738 ਈ. ਵਿੱਚ

Exam Tips:

a) ਭਾਈ ਮਨੀ ਸਿੰਘ ਜੀ ਦੀ ਸ਼ਹੀਦੀ 1738 ਈ. ਵਿੱਚ ਹੋਈ, 1734 ਵਿੱਚ ਨਹੀਂ।

Question 11: ਨਾਦਰ ਸ਼ਾਹ ਨੇ ਭਾਰਤ ’ਤੇ ਕਦੋਂ ਹਮਲਾ ਕੀਤਾ ਸੀ?
(i) 1736 ਈ. ਵਿੱਚ
(ii) 1737 ਈ. ਵਿੱਚ
(iii) 1738 ਈ. ਵਿੱਚ
(iv) 1739 ਈ. ਵਿੱਚ

Answer:

(iv) 1739 ਈ. ਵਿੱਚ

Exam Tips:

a) ਨਾਦਰ ਸ਼ਾਹ ਦਾ ਹਮਲਾ 1739 ਈ. ਵਿੱਚ ਹੋਇਆ।

Question 12: ਨਾਦਰ ਸ਼ਾਹ ਕਿੱਥੋਂ ਦਾ ਸ਼ਾਸਕ ਸੀ?
(i) ਅਫ਼ਗਾਨਿਸਤਾਨ
(ii) ਈਰਾਕ
(iii) ਬਲੋਚਿਸਤਾਨ
(iv) ਈਰਾਨ

Answer:

(iv) ਈਰਾਨ

Exam Tips:

a) ਨਾਦਰ ਸ਼ਾਹ ਈਰਾਨ ਦਾ ਸ਼ਾਸਕ ਸੀ।

Question 13: ਮੱਸਾ ਰੰਗੜ ਕੌਣ ਸੀ?
(i) ਪਿੰਡ ਮੰਡਿਆਲਾ ਦਾ ਚੌਧਰੀ
(ii) ਪਿੰਡ ਵਾਂ ਦਾ ਚੌਧਰੀ
(iii) ਜਲੰਧਰ ਦਾ ਫ਼ੌਜਦਾਰ
(iv) ਸਰਹਿੰਦ ਦਾ ਫ਼ੌਜਦਾਰ

Answer:

(i) ਪਿੰਡ ਮੰਡਿਆਲਾ ਦਾ ਚੌਧਰੀ

Exam Tips:

a) ਮੱਸਾ ਰੰਗੜ ਮੰਡਿਆਲਾ ਪਿੰਡ ਦਾ ਚੌਧਰੀ ਸੀ।

Question 14: ਬਾਲ ਹਕੀਕਤ ਰਾਏ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?
(i) 1739 ਈ. ਵਿੱਚ
(ii) 1740 ਈ. ਵਿੱਚ
(iii) 1741 ਈ. ਵਿੱਚ
(iv) 1742 ਈ. ਵਿੱਚ

Answer:

(iv) 1742 ਈ. ਵਿੱਚ

Exam Tips:

a) ਬਾਲ ਹਕੀਕਤ ਰਾਏ ਜੀ ਦੀ ਸ਼ਹੀਦੀ 1742 ਈ. ਵਿੱਚ ਹੋਈ।

Question 15: ਜ਼ਕਰੀਆ ਖ਼ਾਂ ਦੀ ਮੌਤ ਕਦੋਂ ਹੋਈ ਸੀ?
(i) 1742 ਈ. ਵਿੱਚ
(ii) 1743 ਈ. ਵਿੱਚ
(iii) 1744 ਈ. ਵਿੱਚ
(iv) 1745 ਈ. ਵਿੱਚ

Answer:

(iv) 1745 ਈ. ਵਿੱਚ

Exam Tips:

a) ਜ਼ਕਰੀਆ ਖ਼ਾਂ ਦੀ ਮੌਤ 1745 ਈ. ਵਿੱਚ ਹੋਈ।

Question 16: ਪਹਿਲਾ ਘੱਲੂ ਘਾਰਾ ਜਾਂ ਛੋਟਾ ਘੱਲੂ ਘਾਰਾ ਕਿੱਥੇ ਹੋਇਆ ਸੀ?
(i) ਕਾਹਨੂੰਵਾਨ
(ii) ਭੂਪ
(iii) ਸਰਹਿੰਦ
(iv) ਮੰਡਿਆਲਾ

Answer:

(i) ਕਾਹਨੂੰਵਾਨ

Exam Tips:

a) ਛੋਟਾ ਘੱਲੂ ਘਾਰਾ ਕਾਹਨੂੰਵਾਨ ਵਿੱਚ ਹੋਇਆ।

Question 17: ਪਹਿਲਾ ਜਾਂ ਛੋਟਾ ਘੱਲੂ ਘਾਰਾ ਕਦੋਂ ਵਾਪਰਿਆ ਸੀ?
(i) 1733 ਈ. ਵਿੱਚ
(ii) 1734 ਈ. ਵਿੱਚ
(iii) 1739 ਈ. ਵਿੱਚ
(iv) 1746 ਈ. ਵਿੱਚ

Answer:

(iv) 1746 ਈ. ਵਿੱਚ

Exam Tips:

a) ਛੋਟੇ ਘੱਲੂ ਘਾਰੇ ਦਾ ਸਾਲ 1746 ਈ. ਹੈ।

Question 18: ਮੀਰ ਮੰਨੂੰ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ?
(i) 1748 ਈ. ਵਿੱਚ
(ii) 1749 ਈ. ਵਿੱਚ
(iii) 1752 ਈ. ਵਿੱਚ
(iv) 1753 ਈ. ਵਿੱਚ

Answer:

(i) 1748 ਈ. ਵਿੱਚ

Exam Tips:

a) ਮੀਰ ਮੰਨੂੰ 1748 ਈ. ਵਿੱਚ ਸੂਬੇਦਾਰ ਬਣਿਆ।

Question 19: ਅਦੀਨਾ ਬੇਗ਼ ਕੌਣ ਸੀ?
(i) ਮੀਰ ਮੰਨੂੰ ਦਾ ਸਲਾਹਕਾਰ
(ii) ਜ਼ਕਰੀਆ ਖ਼ਾਂ ਦਾ ਦੀਵਾਨ
(iii) ਜਲੰਧਰ ਦੁਆਬ ਦਾ ਫ਼ੌਜਦਾਰ
(iv) ਪਿੰਡ ਮੰਡਿਆਲਾ ਦਾ ਚੌਧਰੀ

Answer:

(iii) ਜਲੰਧਰ ਦੁਆਬ ਦਾ ਫ਼ੌਜਦਾਰ

Exam Tips:

a) ਅਦੀਨਾ ਬੇਗ਼ ਜਲੰਧਰ ਦੁਆਬ ਦਾ ਫ਼ੌਜਦਾਰ ਸੀ।

Question 20: ਮੀਰ ਮੰਨੂੰ ਦੀ ਮੌਤ ਕਦੋਂ ਹੋਈ ਸੀ?
(i) 1750 ਈ. ਵਿੱਚ
(ii) 1751 ਈ. ਵਿੱਚ
(iii) 1752 ਈ. ਵਿੱਚ
(iv) 1753 ਈ. ਵਿੱਚ

Answer:

(iv) 1753 ਈ. ਵਿੱਚ

Exam Tips:

a) ਮੀਰ ਮੰਨੂੰ ਦੀ ਮੌਤ 1753 ਈ. ਵਿੱਚ ਹੋਈ।

Question 21: ਮੀਰ ਮੰਨੂੰ ਸਿੱਖਾਂ ਵਿਰੁੱਧ ਕਿਉਂ ਅਸਫਲ ਰਿਹਾ?
(i) ਅਦੀਨਾ ਬੇਗ਼ ਦੀ ਦੋ ਰੰਗੀ ਨੀਤੀ ਕਾਰਨ
(ii) ਸਿੱਖਾਂ ਦੀ ਗੁਰੀਲਾ ਯੁੱਧ ਨੀਤੀ ਕਾਰਨ
(iii) ਮੀਰ ਮੰਨੂੰ ਦੇ ਅੱਤਿਆਚਾਰ ਕਾਰਨ
(iv) ਉੱਪਰ ਲਿਖੇ ਸਾਰੇ

Answer:

(iv) ਉੱਪਰ ਲਿਖੇ ਸਾਰੇ

Exam Tips:

a) ‘ਉੱਪਰ ਲਿਖੇ ਸਾਰੇ’ ਵਾਲੇ ਵਿਕਲਪ ਵਿੱਚ ਪਹਿਲੇ ਤਿੰਨੇ ਕਾਰਨ ਸ਼ਾਮਲ ਹਨ।

Question 22: ਮੁਗਲਾਨੀ ਬੇਗ਼ਮ ਪੰਜਾਬ ਦੀ ਸੂਬੇਦਾਰ ਕਦੋਂ ਬਣੀ ਸੀ?
(i) 1751 ਈ. ਵਿੱਚ
(ii) 1752 ਈ. ਵਿੱਚ
(iii) 1753 ਈ. ਵਿੱਚ
(iv) 1754 ਈ. ਵਿੱਚ

Answer:

(iii) 1753 ਈ. ਵਿੱਚ

Exam Tips:

a) ਮੁਗ਼ਲਾਨੀ ਬੇਗ਼ਮ 1753 ਈ. ਵਿੱਚ ਸੂਬੇਦਾਰ ਬਣੀ।

ਸਰੋਤ ਆਧਾਰਿਤ ਪ੍ਰਸ਼ਨ (Source Based Questions)

ਸਰੋਤ 1 (ਪਾਠ-ਪੁਸਤਕ ਦਾ ਪੈਰਾ ‘ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ …’ ਪੜ੍ਹ ਕੇ ਉੱਤਰ ਦਿਓ: ਅਬਦੁਸ ਸਮਦ ਖ਼ਾਂ ਦੇ ਜ਼ੁਲਮ)

Question 1 (1): ਅਬਦੁਸ ਸਮਦ ਖ਼ਾਂ ਕੌਣ ਸੀ?

Answer:

ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ।

Exam Tips:

a) ਉੱਤਰ ਪੈਰੇ ਵਿੱਚੋਂ ਹੀ ਲਿਖੋ।

Question 1 (2): ਸ਼ਾਹੀ ਫ਼ਰਮਾਨ ਦੇ ਜਾਰੀ ਹੋਣ ਤੋਂ ਬਾਅਦ …………… ਨੇ ਸਿੱਖਾਂ ’ਤੇ ਘੋਰ ਅੱਤਿਆਚਾਰ ਸ਼ੁਰੂ ਕਰ ਦਿੱਤੇ।

Answer:

ਅਬਦੁਸ ਸਮਦ ਖ਼ਾਂ।

Exam Tips:

a) ਖ਼ਾਲੀ ਥਾਂ ਵਿੱਚ ਸਿਰਫ਼ ਇੱਕ ਨਾਂ ਭਰਨਾ ਹੈ।

Question 1 (3): ਸਿੱਖਾਂ ਨੂੰ ਰੋਜ਼ਾਨਾ ਕਿੱਥੇ ਸ਼ਹੀਦ ਕੀਤਾ ਜਾਂਦਾ ਸੀ?

Answer:

ਸਿੱਖਾਂ ਨੂੰ ਰੋਜ਼ਾਨਾ ਲਾਹੌਰ ਵਿਖੇ ਸ਼ਹੀਦ ਕੀਤਾ ਜਾਂਦਾ ਸੀ।

Exam Tips:

a) ਸਥਾਨ ਲਾਹੌਰ ਹੈ।

Question 1 (4): ਅਬਦੁਸ ਸਮਦ ਖ਼ਾਂ ਦੇ ਜ਼ੁਲਮਾਂ ਤੋਂ ਬਚਣ ਲਈ ਸਿੱਖਾਂ ਨੇ ਕੀ ਕੀਤਾ?

Answer:

ਅਬਦੁਸ ਸਮਦ ਖ਼ਾਂ ਦੇ ਜ਼ੁਲਮਾਂ ਤੋਂ ਬਚਣ ਲਈ ਸਿੱਖਾਂ ਨੇ ਲੱਖੀ ਜੰਗਲ ਅਤੇ ਸ਼ਿਵਾਲਿਕ ਪਹਾੜਾਂ ਵਿੱਚ ਜਾ ਕੇ ਸ਼ਰਨ ਲਈ।

Exam Tips:

a) ਸ਼ਰਨ ਲੈਣ ਦੇ ਦੋਵੇਂ ਸਥਾਨ ਲਿਖੋ।

Question 1 (5): ਫ਼ਰੁੱਖਸੀਅਰ ਨੇ ਅਬਦੁਸ ਸਮਦ ਖ਼ਾਂ ਨੂੰ ਕਿਹੜੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ?

Answer:

ਫ਼ਰੁੱਖਸੀਅਰ ਨੇ ਅਬਦੁਸ ਸਮਦ ਖ਼ਾਂ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਸੀ।

Exam Tips:

a) ਉਪਾਧੀ ਪੂਰੀ ਲਿਖੋ।

ਸਰੋਤ 2 (ਪਾਠ-ਪੁਸਤਕ ਦਾ ਪੈਰਾ ‘ਜ਼ਕਰੀਆ ਖ਼ਾਂ ਸਿੱਖਾਂ ਦੀਆਂ ਦਿਨੋ-ਦਿਨ ਵੱਧ ਰਹੀਆਂ ਕਾਰਵਾਈਆਂ ਤੋਂ …’ ਪੜ੍ਹ ਕੇ ਉੱਤਰ ਦਿਓ: ਹੈਦਰੀ ਝੰਡੇ ਦੀ ਘਟਨਾ)

Question 2 (1): ਜ਼ਕਰੀਆ ਖ਼ਾਂ ਕੌਣ ਸੀ?

Answer:

ਜ਼ਕਰੀਆ ਖ਼ਾਂ ਲਾਹੌਰ ਦਾ ਸੂਬੇਦਾਰ ਸੀ।

Exam Tips:

a) ਜ਼ਕਰੀਆ ਖ਼ਾਂ ਦੇ ਨਾਲ ਉਸ ਦਾ ਅਹੁਦਾ ਲਿਖੋ।

Question 2 (2): ਜ਼ਿਹਾਦ ਤੋਂ ਕੀ ਭਾਵ ਹੈ?

Answer:

ਜ਼ਿਹਾਦ ਤੋਂ ਭਾਵ ਹੈ ਧਾਰਮਿਕ ਲੜਾਈ।

Exam Tips:

a) ਜ਼ਿਹਾਦ ਦਾ ਅਰਥ ਧਰਮ-ਯੁੱਧ ਹੈ।

Question 2 (3): ਹੈਦਰੀ ਝੰਡੇ ਦੀ ਕਮਾਨ ਕਿਸ ਨੂੰ ਸੌਂਪੀ ਗਈ ਸੀ?

Answer:

ਹੈਦਰੀ ਝੰਡੇ ਦੀ ਕਮਾਨ ਮੀਰ ਇਨਾਇਤਉੱਲਾ ਖ਼ਾਂ ਨੂੰ ਸੌਂਪੀ ਗਈ ਸੀ।

Exam Tips:

a) ਕਮਾਨ ਮੀਰ ਇਨਾਇਤਉੱਲਾ ਖ਼ਾਂ ਨੂੰ ਸੌਂਪੀ ਗਈ ਸੀ।

Question 2 (4): ਹੈਦਰੀ ਝੰਡੇ ਦੀ ਘਟਨਾ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ?
(i) ਅਬਦੁਸ ਸਮਦ ਖ਼ਾਂ
(ii) ਜ਼ਕਰੀਆ ਖ਼ਾਂ
(iii) ਮੀਰ ਮੰਨੂੰ
(iv) ਅਹਿਮਦ ਸ਼ਾਹ ਅਬਦਾਲੀ

Answer:

(ii) ਜ਼ਕਰੀਆ ਖ਼ਾਂ

Exam Tips:

a) ਸਹੀ ਵਿਕਲਪ ਚੁਣੋ: ਜ਼ਕਰੀਆ ਖ਼ਾਂ।

Question 2 (5): ਸਿੱਖਾਂ ਨੇ ਕਿੱਥੇ ਸ਼ਰਨ ਲਈ ਸੀ?

Answer:

ਸਿੱਖਾਂ ਨੇ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲਈ ਸੀ।

Exam Tips:

a) ਜੰਗਲਾਂ ਅਤੇ ਪਹਾੜਾਂ ਦਾ ਜ਼ਿਕਰ ਕਰੋ।

ਸਰੋਤ 3 (ਪਾਠ-ਪੁਸਤਕ ਦਾ ਪੈਰਾ ‘ਮੁਗ਼ਲਾਂ ਨਾਲ ਸਮਝੌਤਾ ਹੋ ਜਾਣ ਨਾਲ …’ ਪੜ੍ਹ ਕੇ ਉੱਤਰ ਦਿਓ: ਬੁੱਢਾ ਦਲ ਅਤੇ ਤਰੁਣਾ ਦਲ)

Question 3 (1): ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ?

Answer:

ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤਾ 1733 ਈ. ਵਿੱਚ ਹੋਇਆ ਸੀ।

Exam Tips:

a) ਸਮਝੌਤੇ ਦਾ ਸਾਲ 1733 ਈ. ਹੈ।

Question 3 (2): ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸਮਝੌਤੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ?
(i) ਅਹਿਮਦ ਸ਼ਾਹ ਅਬਦਾਲੀ
(ii) ਮੀਰ ਮੰਨੂੰ
(iii) ਜ਼ਕਰੀਆ ਖ਼ਾਂ
(iv) ਇਨ੍ਹਾਂ ਵਿੱਚੋਂ ਕੋਈ ਨਹੀਂ

Answer:

(iii) ਜ਼ਕਰੀਆ ਖ਼ਾਂ

Exam Tips:

a) ਉਸ ਸਮੇਂ ਦਾ ਸੂਬੇਦਾਰ ਜ਼ਕਰੀਆ ਖ਼ਾਂ ਸੀ।

Question 3 (3): ਨਵਾਬ ਕਪੂਰ ਸਿੰਘ ਕੌਣ ਸੀ?

Answer:

ਨਵਾਬ ਕਪੂਰ ਸਿੰਘ 18ਵੀਂ ਸਦੀ ਵਿੱਚ ਸਿੱਖਾਂ ਦਾ ਇੱਕ ਪ੍ਰਸਿੱਧ ਨੇਤਾ ਸੀ।

Exam Tips:

a) ਨਵਾਬ ਕਪੂਰ ਸਿੰਘ ਦੇ ਨਾਲ ਉਸ ਦੀ ਸਿੱਖਾਂ ਵਿੱਚ ਹੈਸੀਅਤ ਵੀ ਲਿਖੋ।

Question 3 (4): ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ ਕਦੋਂ ਕੀਤਾ ਗਿਆ ਸੀ?

Answer:

ਬੁੱਢਾ ਦਲ ਅਤੇ ਤਰੁਣਾ ਦਲ ਦਾ ਗਠਨ 1734 ਈ. ਵਿੱਚ ਕੀਤਾ ਗਿਆ ਸੀ।

Exam Tips:

a) ਗਠਨ ਦਾ ਸਾਲ 1734 ਈ. ਹੈ।

Question 3 (5): ਬੁੱਢਾ ਦਲ ਅਤੇ ਤਰੁਣਾ ਦਲ ਵਿੱਚ ਕੌਣ ਸ਼ਾਮਲ ਸਨ?

Answer:

ਬੁੱਢਾ ਦਲ ਵਿੱਚ 40 ਵਰ੍ਹੇ ਤੋਂ ਵਡੇਰੀ ਉਮਰ ਦੇ ਸਿੱਖ ਅਤੇ ਤਰੁਣਾ ਦਲ ਵਿੱਚ ਨੌਜਵਾਨ ਸ਼ਾਮਲ ਕੀਤੇ ਗਏ ਸਨ।

Exam Tips:

a) ਦੋਹਾਂ ਦਲਾਂ ਦੀ ਉਮਰ-ਹੱਦ ਲਿਖੋ।

ਸਰੋਤ 4 (ਪਾਠ-ਪੁਸਤਕ ਦਾ ਪੈਰਾ ‘ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਿੱਖ ਇਤਿਹਾਸ ਵਿੱਚ …’ ਪੜ੍ਹ ਕੇ ਉੱਤਰ ਦਿਓ: ਭਾਈ ਮਨੀ ਸਿੰਘ ਜੀ ਦੀ ਸ਼ਹਾਦਤ)

Question 4 (1): ਭਾਈ ਮਨੀ ਸਿੰਘ ਜੀ ਕੌਣ ਸਨ?

Answer:

ਭਾਈ ਮਨੀ ਸਿੰਘ ਜੀ 1721 ਈ. ਤੋਂ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ।

Exam Tips:

a) ਮੁੱਖ ਗ੍ਰੰਥੀ ਹੋਣ ਦਾ ਜ਼ਿਕਰ ਕਰੋ।

Question 4 (2): ਭਾਈ ਮਨੀ ਸਿੰਘ ਜੀ ਨੇ ਕਿਸ ਨੂੰ ਬੇਨਤੀ ਕੀਤੀ ਕਿ ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਦੀਵਾਲੀ ਦੇ ਮੌਕੇ ਇਕੱਠੇ ਹੋਣ ਦੀ ਆਗਿਆ ਦਿੱਤੀ ਜਾਵੇ?

Answer:

ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਂ ਨੂੰ।

Exam Tips:

a) ਬੇਨਤੀ ਕਿਸ ਨੂੰ ਕੀਤੀ ਗਈ, ਇਹ ਸਪਸ਼ਟ ਲਿਖੋ।

Question 4 (3): ਭਾਈ ਮਨੀ ਸਿੰਘ ਜੀ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਲਈ ਜ਼ਕਰੀਆ ਖ਼ਾਂ ਨੂੰ ਕਿੰਨੇ ਰੁਪਏ ਦੇਣ ਦੀ ਪੇਸ਼ਕਸ਼ ਕੀਤੀ?
(i) 2000 ਰੁਪਏ
(ii) 3000 ਰੁਪਏ
(iii) 4000 ਰੁਪਏ
(iv) 5000 ਰੁਪਏ

Answer:

(iv) 5000 ਰੁਪਏ

Exam Tips:

a) ਰਕਮ 5,000 ਰੁਪਏ ਹੈ।

Question 4 (4): ਭਾਈ ਮਨੀ ਸਿੰਘ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

Answer:

ਭਾਈ ਮਨੀ ਸਿੰਘ ਜੀ ਨੂੰ 1738 ਈ. ਵਿੱਚ ਸ਼ਹੀਦ ਕੀਤਾ ਗਿਆ ਸੀ।

Exam Tips:

a) ਸ਼ਹੀਦੀ ਦਾ ਸਾਲ 1738 ਈ. ਹੈ।

Question 4 (5): ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਕੀ ਸਿੱਟਾ ਨਿਕਲਿਆ?

Answer:

ਇਸ ਕਾਰਨ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ।

Exam Tips:

a) ਸਿੱਟਾ: ਸਿੱਖਾਂ ਵਿੱਚ ਨਵਾਂ ਜੋਸ਼।

ਸਰੋਤ 5 (ਪਾਠ-ਪੁਸਤਕ ਦਾ ਪੈਰਾ ‘ਸਿੱਖਾਂ ਦਾ ਮਲੀਆਮੇਟ ਕਰਨ ਲਈ ਯਾਹੀਆ ਖ਼ਾਂ ਤੇ ਲਖਪਤ ਰਾਏ …’ ਪੜ੍ਹ ਕੇ ਉੱਤਰ ਦਿਓ: ਪਹਿਲਾ (ਛੋਟਾ) ਘੱਲੂ ਘਾਰਾ)

Question 5 (1): ਪਹਿਲਾ ਘੱਲੂ ਘਾਰਾ ਕਦੋਂ ਵਾਪਰਿਆ?

Answer:

ਪਹਿਲਾ ਘੱਲੂ ਘਾਰਾ ਮਈ 1746 ਈ. ਵਿੱਚ ਵਾਪਰਿਆ।

Exam Tips:

a) ਘੱਲੂ ਘਾਰੇ ਦਾ ਮਹੀਨਾ ਅਤੇ ਸਾਲ ਦੋਵੇਂ ਲਿਖੋ।

Question 5 (2): ਪਹਿਲੇ ਘੱਲੂ ਘਾਰੇ ਸਮੇਂ ਲਾਹੌਰ ਦਾ ਸੂਬੇਦਾਰ ਕੌਣ ਸੀ?

Answer:

ਪਹਿਲੇ ਘੱਲੂ ਘਾਰੇ ਸਮੇਂ ਲਾਹੌਰ ਦਾ ਸੂਬੇਦਾਰ ਯਾਹੀਆ ਖ਼ਾਂ ਸੀ।

Exam Tips:

a) ਸੂਬੇਦਾਰ ਯਾਹੀਆ ਖ਼ਾਂ ਸੀ।

Question 5 (3): ਪਹਿਲੇ ਘੱਲੂ ਘਾਰੇ ਵਿੱਚ ਕਿੰਨੇ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ?

Answer:

ਪਹਿਲੇ ਘੱਲੂ ਘਾਰੇ ਵਿੱਚ 7,000 ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ।

Exam Tips:

a) ਸ਼ਹੀਦਾਂ ਦੀ ਗਿਣਤੀ 7,000 ਹੈ।

Question 5 (4): ਪਹਿਲੇ ਘੱਲੂ ਘਾਰੇ ਵਿੱਚ ਮੁਗ਼ਲਾਂ ਨੇ …………… ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ।

Answer:

3,000

Exam Tips:

a) ਕੈਦੀਆਂ ਦੀ ਗਿਣਤੀ 3,000 ਹੈ।

Question 5 (5): ਪਹਿਲੇ ਘੱਲੂ ਘਾਰੇ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ?

Answer:

ਪਹਿਲੇ ਘੱਲੂ ਘਾਰੇ ਨੂੰ ‘ਛੋਟਾ ਘੱਲੂ ਘਾਰਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

Exam Tips:

a) ਦੂਜਾ ਨਾਂ: ਛੋਟਾ ਘੱਲੂ ਘਾਰਾ।

History Class 12 Curriculum Solutions: Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

Textbook Solutions for Class 12 History Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ

Review comprehensive exercise answers for Class 12 History Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ with official sample papers and interactive practice tests available on our platform free of charge.

FAQs

Where can I find the latest PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ for the 2026-27 session?

The complete and updated PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ is available for free on StudiesToday.com. These solutions for Class 12 History are as per latest Punjab Board curriculum.

Are the History Punjab Board solutions for Class 12 updated for the new 50% competency-based exam pattern?

Yes, our experts have revised the PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ will help students to get full marks in the theory paper.

Do you offer PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ in multiple languages like Hindi and English?

Yes, we provide bilingual support for Class 12 History. You can access PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ in both English and Hindi medium.

Is it possible to download the History Punjab Board solutions for Class 12 as a PDF?

Yes, you can download the entire PSEB 12th Class History Solutions Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ in printable PDF format for offline study on any device.