Download Punjab Board Solutions for Class 12 History Punjabi Medium Chapter 11 ਬੰਦਾ ਸਿੰਘ ਬਹਾਦਰ
Review structured textbook solutions for Class 12 History Punjabi Medium Chapter 11 ਬੰਦਾ ਸਿੰਘ ਬਹਾਦਰ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
Access the complete solution PDF for Class 12 History below. Regular practice with these targeted textbook answers builds familiarity with standard question patterns and helps secure higher marks in final school evaluations.
ਲੰਮੇ ਉੱਤਰਾਂ ਵਾਲੇ ਪ੍ਰਸ਼ਨ
Question 1: ਬੰਦਾ ਸਿੰਘ ਬਹਾਦਰ ਦੇ ਆਰੰਭਿਕ ਜੀਵਨ ਦਾ ਸੰਖੇਪ ਵਰਣਨ ਕਰੋ।
Answer:
ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਘਾ ਸਥਾਨ ਪ੍ਰਾਪਤ ਹੈ। ਉਸ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ
1. ਜਨਮ ਤੇ ਮਾਤਾ-ਪਿਤਾ – ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿਚ ਹੋਇਆ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦੇ ਪਿਤਾ ਦਾ ਨਾਂ ਰਾਮ ਦੇਵ ਸੀ। ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਸੀ।
2. ਬਚਪਨ – ਲਛਮਣ ਦੇਵ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਲਈ ਜਦੋਂ ਲਛਮਣ ਦੇਵ ਕੁਝ ਵੱਡਾ ਹੋਇਆ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਲੱਗ ਪਿਆ। ਉਹ ਆਪਣੇ ਵਿਹਲੇ ਸਮੇਂ ਤੀਰ-ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਂਦਾ।
3. ਜੀਵਨ ਵਿੱਚ ਮੋੜ – ਜਦੋਂ ਲਛਮਣ ਦੇਵ ਦੀ ਉਮਰ ਲਗਭਗ 15 ਵਰਿਆਂ ਦੀ ਸੀ ਤਾਂ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਉਸ ਨੇ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰਿਆ। ਉਹ ਹਿਰਨੀ ਅਤੇ ਉਸ ਦੇ ਬੱਚੇ ਲਛਮਣ ਦੇਵ ਦੇ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸ ਨੇ ਸੰਸਾਰ ਨੂੰ ਤਿਆਗ ਦਿੱਤਾ।
4. ਬੈਰਾਗੀ ਦੇ ਰੂਪ ਵਿੱਚ – ਲਛਮਣ ਦੇਵ ਛੇਤੀ ਹੀ ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਦੇ ਸੰਪਰਕ ਵਿੱਚ ਆਇਆ। ਜਾਨਕੀ ਪ੍ਰਸਾਦ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਜਲਦੀ ਹੀ ਮਾਧੋ ਦਾਸ ਦੀ ਮੁਲਾਕਾਤ ਤੰਤਰ ਵਿੱਦਿਆ ਵਿੱਚ ਮਾਹਿਰ ਔਘੜ ਨਾਥ ਨਾਲ ਹੋ ਗਈ ਅਤੇ ਉਹ ਉਸ ਦਾ ਚੇਲਾ ਬਣ ਗਿਆ। ਔਘੜ ਨਾਥ ਦੀ ਮੌਤ ਦੇ ਬਾਅਦ . ਮਾਧੋ ਦਾਸ ਨੰਦੇੜ ਆ ਗਿਆ ਤੇ ਆਪਣੀ ਤੰਤਰ ਵਿੱਦਿਆ ਦੇ ਕਾਰਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਿਆ।
5. ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ – 1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ। ਗੁਰੂ ਸਾਹਿਬ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ। ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ। ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ।
6. ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ – ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣਿਆ ਤਾਂ ਉਸ ਅੰਦਰ ਰਾਜਪੂਤੀ ਖੂਨ ਖੌਲਣ ਲੱਗ ਪਿਆ। ਉਸ ਨੇ ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਅੱਗੇ ਪੰਜਾਬ ਜਾਣ ਲਈ ਆਗਿਆ ਦੇਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ 1708 ਈ. ਵਿੱਚ ਪੰਜਾਬ ਲਈ ਰਵਾਨਾ ਹੋ ਗਿਆ।
Exam Tips:
a) ਜਨਮ (27 ਅਕਤੂਬਰ, 1670 ਈ., ਰਾਜੌਰੀ, ਜ਼ਿਲ੍ਹਾ ਪੁਣਛ) ਅਤੇ ਬਚਪਨ ਦਾ ਨਾਂ ਲਛਮਣ ਦੇਵ ਜ਼ਰੂਰ ਲਿਖੋ।
b) ਗਰਭਵਤੀ ਹਿਰਨੀ ਵਾਲੀ ਘਟਨਾ ਨੂੰ ਜੀਵਨ ਦਾ ਮੋੜ ਦੱਸੋ।
c) ਨਾਵਾਂ ਦਾ ਕ੍ਰਮ ਯਾਦ ਰੱਖੋ: ਲਛਮਣ ਦੇਵ, ਮਾਧੋ ਦਾਸ, ਫਿਰ ਬੰਦਾ ਸਿੰਘ ਬਹਾਦਰ।
Question 2: ਬੰਦਾ ਸਿੰਘ ਬਹਾਦਰ ਬੈਰਾਗੀ ਕੌਣ ਸੀ? ਉਹ ਸਿੱਖ ਕਿਵੇਂ ਬਣਿਆ?
Answer:
ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ। ਉਸ ਦਾ ਪਿਤਾ ਇੱਕ ਸਾਧਾਰਨ ਕਿਸਾਨ ਸੀ। ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ’ਤੇ ਡੂੰਘਾ ਪ੍ਰਭਾਵ ਪਿਆ। ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ। ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਗਿਆ। ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜ ਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ। ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਮਾਧੋ ਦਾਸ ਨੰਦੇੜ ਵਿਖੇ ਆ ਗਿਆ। ਨੰਦੇੜ ਵਿਖੇ ਹੀ 1708 ਈ. ਵਿੱਚ ਉਸ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਇਸ ਮੁਲਾਕਾਤ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ। ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਬੰਦਾ (ਦਾਸ) ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੱਖ ਬਣਾ ਦਿੱਤਾ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ। ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣਿਆ।
Exam Tips:
a) ਬੈਰਾਗੀ ਬਣਨ ਦਾ ਕਾਰਨ (ਹਿਰਨੀ ਦਾ ਸ਼ਿਕਾਰ) ਅਤੇ ਔਘੜ ਨਾਥ ਤੋਂ ਤੰਤਰ ਵਿੱਦਿਆ ਦਾ ਜ਼ਿਕਰ ਕਰੋ।
b) ਪ੍ਰਸ਼ਨ ਦਾ ਦੂਜਾ ਭਾਗ ਹੈ ਸਿੱਖ ਕਿਵੇਂ ਬਣਿਆ, ਇਸ ਲਈ ਨੰਦੇੜ (1708 ਈ.) ਅਤੇ ਅੰਮ੍ਰਿਤ ਛਕਾਉਣ ਦਾ ਵਾਕ ਜ਼ਰੂਰ ਲਿਖੋ।
Question 3: ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਮੁਲਾਕਾਤ ਨੂੰ ਬਿਆਨ ਕਰੋ।
Answer:
1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ। ਜਦੋਂ ਗੁਰੂ ਜੀ ਉਸ ਦੇ ਆਸ਼ਰਮ ਪਹੁੰਚੇ ਤਾਂ ਉਸ ਨੇ ਉਨ੍ਹਾਂ ਨੂੰ ਮੰਜੀ ’ਤੇ ਬਿਠਾਇਆ ਅਤੇ ਆਪਣੀ ਮੰਤਰਵਿੱਦਿਆ ਨਾਲ ਉਨ੍ਹਾਂ ਦੀ ਮੰਜੀ ਉਲਟਾਉਣੀ ਚਾਹੀ। ਪਰ ਗੁਰੂ ਸਾਹਿਬ ਮੰਜੀ ’ਤੇ ਸ਼ਾਂਤ ਬੈਠੇ ਰਹੇ। ਉਨ੍ਹਾਂ ਉੱਤੇ ਮਾਧੋ ਦਾਸ ਦੀ ਮੰਤਰ-ਵਿੱਦਿਆ ਦਾ ਕੋਈ ਅਸਰ ਨਾ ਹੋਇਆ। ਇਹ ਦੇਖ ਕੇ ਮਾਧੋ ਦਾਸ ਹੈਰਾਨ ਰਹਿ ਗਿਆ ਅਤੇ ਉਸ ਨੇ ਗੁਰੂ ਸਾਹਿਬ ਨੂੰ ਕੁਝ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਉੱਤਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਿੱਤਾ-
ਮਾਧੋ ਦਾਸ-ਤੁਸੀਂ ਕੌਣ ਹੋ?
ਗੁਰੂ ਗੋਬਿੰਦ ਸਿੰਘ ਜੀ-ਮੈਂ ਉਹੀ ਹਾਂ ਜਿਸ ਨੂੰ ਤੁਸੀਂ ਜਾਣਦੇ ਹੋ?
ਮਾਧੋ ਦਾਸ-ਮੈਂ ਕਿਸ ਨੂੰ ਜਾਣਦਾ ਹਾਂ?
ਗੁਰੂ ਗੋਬਿੰਦ ਸਿੰਘ ਜੀ-ਆਪਣੇ ਮਨ ਵਿਚ ਸੋਚੋ।
ਮਾਧੋ ਦਾਸ-ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ?
ਗੁਰੂ ਗੋਬਿੰਦ ਸਿੰਘ ਜੀ-ਹਾਂ।
ਮਾਧੋ ਦਾਸ-ਤਾਂ ਤੁਸੀਂ ਇੱਥੇ ਕਿਸ ਲਈ ਆਏ ਹੋ?
ਗੁਰੂ ਗੋਬਿੰਦ ਸਿੰਘ ਜੀ-ਤੁਹਾਨੂੰ ਆਪਣਾ ਚੇਲਾ ਬਣਾਉਣ ਲਈ।
ਮਾਧੋ ਦਾਸ-ਮੈਨੂੰ ਮਨਜ਼ੂਰ ਹੈ, ਸਾਹਿਬ। ਮੈਂ ਆਪ ਜੀ ਦਾ ਬੰਦਾ (ਦਾਸ) ਹਾਂ। ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ। ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ।
Exam Tips:
a) ਮੰਜੀ ਉਲਟਾਉਣ ਦੀ ਕੋਸ਼ਿਸ਼ ਅਤੇ ਸਵਾਲ-ਜਵਾਬ ਦੀ ਗੱਲਬਾਤ ਇਸ ਪ੍ਰਸ਼ਨ ਦਾ ਮੁੱਖ ਹਿੱਸਾ ਹੈ।
b) ਅੰਤ ਵਿੱਚ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖਣ ਦਾ ਜ਼ਿਕਰ ਕਰੋ।
Question 4: ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਕਾਰਵਾਈ ਕੀਤੀ ਅਤੇ ਉਸ ਨੂੰ ਕੀ ਆਦੇਸ਼ ਦਿੱਤੇ?
Answer:
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਪੰਜ ਸਿੰਘ ਬਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਦਯਾ ਸਿੰਘ, ਰਣ ਸਿੰਘ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਨਾਲ ਭੇਜਿਆ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ। ਇਨ੍ਹਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗਲਾਂ ਵਿਰੁੱਧ ਧਰਮ-ਯੁੱਧਾਂ ਵਿੱਚ ਉਸ ਨੂੰ ਪੂਰਾ ਸਹਿਯੋਗ ਦੇਣ। ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਅੱਗੇ ਦਿੱਤੇ ਆਦੇਸ਼ਾਂ ਦਾ ਪਾਲਣ ਕਰਨ ਲਈ ਕਿਹਾ। ਪਹਿਲਾ, ਬ੍ਰਹਮਚਾਰੀ ਜੀਵਨ ਬਤੀਤ ਕਰਨਾ। ਦੂਜਾ, ਸਦਾ ਸੱਚ ਬੋਲਣਾ ਅਤੇ ਸੱਚਾਈ ’ਤੇ ਹੀ ਚਲਣਾ। ਤੀਜਾ, ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਉਣਾ। ਚੌਥਾ, ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰਨਾ। ਪੰਜਵਾਂ, ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣਾ ਅਤੇ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਆਚਰਨ ਕਰਨਾ। ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਬੜੇ ਸਤਿਕਾਰ ਨਾਲ ਤੀਰ ਲਏ ਅਤੇ ਉਨ੍ਹਾਂ ਦੀਆਂ ਆਗਿਆਵਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਅਕਤੂਬਰ, 1708 ਈ. ਵਿੱਚ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਪੰਜਾਬ ਲਈ ਰਵਾਨਾ ਹੋ ਗਿਆ।
Exam Tips:
a) ਪੰਜ ਤੀਰ, ਸਹਾਇਕ ਸਿੰਘ ਅਤੇ ਹੁਕਮਨਾਮੇ ਦੇਣਾ ਗੁਰੂ ਜੀ ਦੀ ਕਾਰਵਾਈ ਹੈ।
b) ਪੰਜ ਆਦੇਸ਼ ਕ੍ਰਮ ਨਾਲ ਲਿਖੋ: ਬ੍ਰਹਮਚਾਰੀ ਜੀਵਨ, ਸੱਚ, ਨਵਾਂ ਸੰਪਰਦਾਇ ਨਾ ਚਲਾਉਣਾ, ਹੰਕਾਰ ਨਾ ਕਰਨਾ, ਖ਼ਾਲਸੇ ਦਾ ਸੇਵਕ ਬਣਨਾ।
Question 5: ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦਾ ਰਾਜ ਕਿਸ ਤਰ੍ਹਾਂ ਸਥਾਪਿਤ ਕੀਤਾ?
Answer:
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗ਼ਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ। ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪਹੁੰਚਿਆ ਤਾਂ ਸਿੱਖਾਂ ਨੇ ਵੱਧ ਚੜ ਕੇ ਉਸ ਨੂੰ ਸਹਿਯੋਗ ਦਿੱਤਾ। ਉਸ ਦਾ ਪਹਿਲਾ ਕੰਮ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਤੋਂ ਗੁਰੂ ਜੀ ਦੇ ਦੋ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ। ਇਸ ਉਦੇਸ਼ ਨਾਲ ਉਹ ਬਹੁਤ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਸਰਹਿੰਦ ਵੱਲ ਤੁਰ ਪਿਆ। ਰਸਤੇ ਵਿੱਚ ਬੰਦੇ ਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੌਰਾ ਨੂੰ ਲੁੱਟਿਆ ਅਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰ ਦਿੱਤਾ 12 ਮਈ, 1710 ਈ. ਵਿੱਚ ਚੱਪੜਚਿੜੀ ਦੀ ਭਿਅੰਕਰ ਲੜਾਈ ਵਿੱਚ ਵਜ਼ੀਰ ਖ਼ਾਂ ਮਾਰਿਆ ਗਿਆ। ਵੱਡੀ ਗਿਣਤੀ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਸਫਲਤਾ ਸੀ। ਉਸ ਨੇ ਗੰਗਾ ਦੁਆਬ, ਜਲੰਧਰ ਦੁਆਬ ਅਤੇ ਗੁਰਦਾਸਪੁਰ ਦੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਅਧੀਨ ਕਰ ਲਿਆ ਸੀ। ਉਸ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਉਸ ਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ।
Exam Tips:
a) ਕ੍ਰਮ ਯਾਦ ਰੱਖੋ: ਮੁਹਿੰਮ, ਸਰਹਿੰਦ ਦੀ ਜਿੱਤ (12 ਮਈ, 1710), ਲੋਹਗੜ੍ਹ ਰਾਜਧਾਨੀ, ਆਪਣੇ ਸਿੱਕੇ।
b) ਸਿੱਕੇ ਚਲਾਉਣ ਨੂੰ ਸੁਤੰਤਰ ਰਾਜ ਦਾ ਪ੍ਰਤੀਕ ਦੱਸੋ।
Question 6: ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕਿਸੇ ਛੇ ਮਹੱਤਵਪੂਰਨ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ।
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕੋਈ ਛੇ ਮੁੱਖ ਸੈਨਿਕ ਸਫਲਤਾਵਾਂ ਬਾਰੇ ਲਿਖੋ।
Answer:
ਬੰਦਾ ਸਿੰਘ ਬਹਾਦਰ ਦੀਆਂ ਮਹੱਤਵਪੂਰਨ ਲੜਾਈਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :-
1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਨਵੰਬਰ, 1709 ਈ. ਵਿੱਚ 500 ਸਿੱਖਾਂ ਨਾਲ ਸੋਨੀਪਤ ਉੱਤੇ ਹਮਲਾ ਕੀਤਾ। ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਭੱਜ ਗਿਆ। ਇਸ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ।
2. ਸਮਾਣਾ ਦੀ ਜਿੱਤ – ਸਮਾਣਾ ਵਿਖੇ ਗੁਰੂ ਤੇਗ਼ ਬਹਾਦਰ ਜੀ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਰਹਿੰਦੇ ਸਨ। ਬੰਦਾ ਸਿੰਘ ਬਹਾਦਰ ਨੇ ਸਮਾਣਾ ’ਤੇ ਹਮਲਾ ਕਰਕੇ ਅਨੇਕਾਂ ਮੁਸਲਮਾਨਾਂ ਦਾ ਕਤਲ ਕਰ ਦਿੱਤਾ। ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਜਿੱਤ ਸੀ।
3. ਕਪੂਰੀ ਦੀ ਜਿੱਤ – ਕਪੂਰੀ ਦਾ ਸ਼ਾਸਕ ਕਦਮਉੱਦੀਨ ਹਿੰਦੂਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ’ਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਕਪੂਰੀ ’ਤੇ ਅਸਾਨੀ ਨਾਲ ਕਬਜ਼ਾ ਕਰ ਲਿਆ ਗਿਆ।
4. ਸਢੌਰਾ ਦੀ ਜਿੱਤ – ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਬੜਾ ਜ਼ਾਲਮ ਸੀ। ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਤਸੀਹੇ ਦੇ ਕੇ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ। ਬੰਦਾ ਸਿੰਘ ਬਹਾਦਰ ਨੇ ਸਢੌਰਾ ’ਤੇ ਹਮਲਾ ਕਰ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ। ਇਸ ਕਾਰਨ ਇਸ ਸਥਾਨ ਦਾ ਨਾਂ ਕਤਲਗੜ੍ਹੀ ਪੈ ਗਿਆ।
5. ਸਰਹਿੰਦ ਦੀ ਜਿੱਤ – ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ ਕੰਧ ਵਿੱਚ ਜ਼ਿੰਦਾ ਚਿਣਵਾ ਦਿੱਤਾ ਸੀ। ਇਸ ਅਪਮਾਨ ਦਾ ਬਦਲਾ ਲੈਣ ਲਈ 12 ਮਈ, 1710 ਈ. ਨੂੰ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ’ਤੇ ਵਜ਼ੀਰ ਖ਼ਾਂ ਦੀਆਂ ਫ਼ੌਜਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਿੱਖਾਂ ਨੇ ਮੁਸਲਮਾਨਾਂ ਦੇ ਵਾਧੂ ਆਹੂ ਲਾਹੇ। ਵਜ਼ੀਰ ਖ਼ਾਂ ਨੂੰ ਯਮਲੋਕ ਪਹੁੰਚਾ ਕੇ ਉਸ ਦੀ ਲਾਸ਼ ਨੂੰ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ। ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ।
6. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੀਆਂ ਜਿੱਤਾਂ-ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਸਿੱਖਾਂ ਨੇ ਉੱਥੋਂ ਦੇ ਅੱਤਿਆਚਾਰੀ ਮੁਗ਼ਲ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਬੰਦਾ ਸਿੰਘ ਬਹਾਦਰ ਦੇ ਸਹਿਯੋਗ ਸਦਕਾ ਸਿੱਖਾਂ ਨੇ ਇਨ੍ਹਾਂ ਦੇਸ਼ਾਂ ’ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ।
Exam Tips:
a) ਜਿੱਤਾਂ ਨੂੰ ਕ੍ਰਮ ਨਾਲ ਲਿਖੋ: ਸੋਨੀਪਤ, ਸਮਾਣਾ, ਕਪੂਰੀ, ਸਢੌਰਾ, ਸਰਹਿੰਦ, ਪੰਜਾਬ ਦੇ ਹੋਰ ਇਲਾਕੇ।
b) ਹਰ ਜਿੱਤ ਦਾ ਕਾਰਨ ਇੱਕ ਵਾਕ ਵਿੱਚ ਦਿਓ (ਜਿਵੇਂ ਸਮਾਣਾ ਵਿੱਚ ਜੱਲਾਦ ਰਹਿੰਦੇ ਸਨ)।
c) ਜੇ ਪ੍ਰਸ਼ਨ ਵਿੱਚ ਛੇ ਜਿੱਤਾਂ ਮੰਗੀਆਂ ਹੋਣ ਤਾਂ ਛੇ ਹੀ ਲਿਖੋ।
Question 7: ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ’ਤੇ ਸੰਖੇਪ ਨੋਟ ਲਿਖੋ।
ਜਾਂ
ਸਰਹਿੰਦ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਕਿਵੇਂ ਲਿਆ?
ਜਾਂ
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਵਰਣਨ ਕਰੋ। ਇਹ ਯੁੱਧ ਸਿੱਖਾਂ ਲਈ ਕਿਉਂ ਮਹੱਤਵਪੂਰਨ ਸੀ?
ਜਾਂ
ਚੱਪੜਚਿੜੀ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ।
Answer:
ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ। ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖ਼ਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ) ਨੂੰ ਕੰਧ ਵਿੱਚ ਜਿਊਂਦਾ ਚਿਣਵਾ ਦਿੱਤਾ ਸੀ। ਉਸ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ) ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਵਜ਼ੀਰ ਖ਼ਾਂ ਦੁਆਰਾ ਭੇਜੇ ਗਏ ਇੱਕ ਪਠਾਣ ਨੇ ਨੰਦੇੜ ਵਿੱਚ ਗੁਰੂ ਸਾਹਿਬ ਨੂੰ ਛੁਰਾ ਮਾਰ ਦਿੱਤਾ ਸੀ ਜਿਸ ਕਾਰਨ ਉਹ ਅਕਾਲ ਚਲਾਣਾ ਕਰ ਗਏ ਸਨ। ਇਨ੍ਹਾਂ ਕਾਰਨਾਂ ਕਰਕੇ ਬੰਦਾ ਸਿੰਘ ਬਹਾਦਰ ਵਜ਼ੀਰ ਖ਼ਾਂ ਨੂੰ ਅਜਿਹਾ ਸਬਕ ਸਿਖਾਉਣਾ ਚਾਹੁੰਦਾ ਸੀ ਜੋ ਕਿ ਮੁਸਲਮਾਨਾਂ ਨੂੰ ਲੰਬੇ ਸਮੇਂ ਤਕ ਯਾਦ ਰਹੇ। 12 ਮਈ, 1710 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਭਿਅੰਕਰ ਲੜਾਈ ਸ਼ੁਰੂ ਹੋਈ। ਸ਼ੁਰੂ ਵਿੱਚ ਵਜ਼ੀਰ ਖ਼ਾਂ ਦੇ ਤੋਪਖ਼ਾਨੇ ਕਾਰਨ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਂਸਲਾ ਨਾ ਛੱਡਿਆ। ਬੰਦਾ ਸਿੰਘ ਬਹਾਦਰ ਨੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਉਂਦੇ ਹੋਏ ਮੁਸਲਮਾਨਾਂ ’ਤੇ ਬੜਾ ਜ਼ੋਰਦਾਰ ਹਮਲਾ ਕੀਤਾ। ਮੁਸਲਮਾਨਾਂ ਲਈ ਇਸ ਹਮਲੇ ਨੂੰ ਰੋਕਣਾ ਬੜਾ ਮੁਸ਼ਕਿਲ ਹੋ ਗਿਆ। ਫ਼ਤਹਿ ਸਿੰਘ ਨੇ ਵਜ਼ੀਰ ਖ਼ਾਂ ਨੂੰ ਯਮਲੋਕ ਪਹੁੰਚਾ ਦਿੱਤਾ। ਉਸ ਦੀ ਮੌਤ ਦੇ ਨਾਲ ਹੀ ਮੁਗ਼ਲ ਸੈਨਾ ਵਿੱਚ ਭਾਜੜ ਪੈ ਗਈ। ਸਿੱਖਾਂ ਨੇ ਇਨ੍ਹਾਂ ਭੱਜੇ ਜਾਂਦੇ ਸੈਨਿਕਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਕਤਲ ਕਰ ਦਿੱਤਾ। ਵਜ਼ੀਰ ਖ਼ਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਉਲਟਾ ਲਟਕਾ ਦਿੱਤਾ ਗਿਆ। 14 ਮਈ ਨੂੰ ਸਿੱਖ ਸੈਨਾਵਾਂ ਸਰਹਿੰਦ ਪਹੁੰਚੀਆਂ ਉਨ੍ਹਾਂ ਨੇ ਮੁਸਲਮਾਨਾਂ ਦੇ ਅਜਿਹੇ ਆਹੂ ਲਾਹੇ ਕਿ ਉਨ੍ਹਾਂ ਦੀਆਂ ਰੂਹਾਂ ਵੀ ਕੰਬ ਉੱਠੀਆਂ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
Exam Tips:
a) ਪਿਛੋਕੜ ਵਿੱਚ ਵਜ਼ੀਰ ਖ਼ਾਂ ਦੇ ਜ਼ੁਲਮ (ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿੱਚ ਚਿਣਵਾਉਣਾ) ਲਿਖੋ।
b) ਚੱਪੜਚਿੜੀ ਦੀ ਲੜਾਈ ਦੀ ਤਾਰੀਖ਼ 12 ਮਈ, 1710 ਈ. ਅਤੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰੀ ਯਾਦ ਰੱਖੋ।
c) "ਮਹੱਤਵ" ਵਾਲੇ ਪ੍ਰਸ਼ਨ ਵਿੱਚ ਅੰਤ ਵਿੱਚ ਸਿੱਖਾਂ ਦਾ ਵਧਿਆ ਹੌਸਲਾ ਲਿਖੋ।
Question 8: ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ।
Answer:
ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਮੁਗ਼ਲਾਂ ਲਈ ਇੱਕ ਵੰਗਾਰ ਸੀ। ਇਸ ਲਈ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫੈਸਲਾ ਕੀਤਾ। ਇਸ ਉਦੇਸ਼ ਨਾਲ ਉਸ ਨੇ ਆਪਣੇ ਇੱਕ ਜਰਨੈਲ ਮੁਨੀਮ ਖ਼ਾਂ ਅਧੀਨ 60,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਪੰਜਾਬ ਭੇਜੀ। ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ। ਲੋਹਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਸੀ। ਇਸ ਨੂੰ ਉਸ ਨੇ ਮੁਖਲਿਸਗੜ੍ਹ ਵਿਖੇ ਬਣਾਇਆ ਸੀ। ਸਿੱਖ ਕਿਲ੍ਹੇ ਦੇ ਅੰਦਰੋਂ ਮੁਗਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ। ਰਸਦ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਵਧੇਰੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ ਸੀ। ਬੰਦਾ ਸਿੰਘ ਬਹਾਦਰ ਇੰਨੀ ਆਸਾਨੀ ਨਾਲ ਮੁਗ਼ਲਾਂ ਦੇ ਹੱਥ ਆਉਣ ਵਾਲਾ ਨਹੀਂ ਸੀ। ਉਹ ਭੇਸ ਬਦਲ ਕੇ ਕਿਲ੍ਹੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਿਆ ਅਤੇ ਨਾਹਨ ਦੀਆਂ ਪਹਾੜੀਆਂ ਵੱਲ ਚਲਾ ਗਿਆ। ਅਗਲੇ ਦਿਨ ਜਦੋਂ ਮੁਗਲਾਂ ਨੇ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਬੜੀ ਨਿਰਾਸਤਾ ਹੋਈ ਕਿ ਹੱਥ ਆਇਆ ਬਾਜ਼ ਉੱਡ ਗਿਆ ਹੈ।
Exam Tips:
a) ਮੁਨੀਮ ਖ਼ਾਂ ਦੀ 60,000 ਫ਼ੌਜ ਅਤੇ 10 ਦਸੰਬਰ, 1710 ਈ. ਦਾ ਹਮਲਾ ਮੁੱਖ ਤੱਥ ਹਨ।
b) ਰਸਦ ਦੀ ਘਾਟ ਕਾਰਨ ਬੰਦਾ ਸਿੰਘ ਬਹਾਦਰ ਦੇ ਭੇਸ ਬਦਲ ਕੇ ਨਿਕਲਣ ਦਾ ਜ਼ਿਕਰ ਕਰੋ।
Question 9: ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ ਦੀ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ
ਜਾਂ
ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਕਾਰ ਹੋਈ ਗੁਰਦਾਸ ਨੰਗਲ ਦੀ ਲੜਾਈ ਦਾ ਸੰਖੇਪ ਵਰਣਨ ਕਰੋ।
Answer:
ਬੰਦਾ ਸਿੰਘ ਬਹਾਦਰ ਦੇ ਅਧੀਨ ਪੰਜਾਬ ਵਿੱਚ ਵੱਧ ਰਹੀ ਸਿੱਖਾਂ ਦੀ ਤਾਕਤ ਨੂੰ ਰੋਕਣ ਲਈ ਮੁਗਲ ਬਾਦਸ਼ਾਹ ਫ਼ਰੁਖ਼ਸੀਅਰ ਨੇ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਉਸ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਸ ਨੇ ਅਪਰੈਲ, 1715 ਈ. ਵਿੱਚ ਇੱਕ ਵਿਸ਼ਾਲ ਸੈਨਾ ਨਾਲ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ’ਤੇ ਅਚਾਨਕ ਘੇਰੇ ਵਿੱਚ ਲੈ ਲਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖਾਂ ਨੇ ਦੁਨੀ ਚੰਦ ਦੀ ਹਵੇਲੀ ਤੋਂ ਇਸ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ। ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ। ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ। ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ। ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ। ਅੰਤ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ। ਇਸ ਤਰ੍ਹਾਂ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
Exam Tips:
a) ਘੇਰਾ ਅਪਰੈਲ, 1715 ਈ. ਤੋਂ ਲਗਭਗ 8 ਮਹੀਨੇ ਚੱਲਿਆ; ਗ੍ਰਿਫ਼ਤਾਰੀ 7 ਦਸੰਬਰ, 1715 ਈ. ਨੂੰ ਹੋਈ।
b) ਦੁਨੀ ਚੰਦ ਦੀ ਹਵੇਲੀ ਅਤੇ ਬਿਨੋਦ ਸਿੰਘ ਦੇ ਸਾਥ ਛੱਡਣ ਦਾ ਜ਼ਿਕਰ ਕਰੋ।
Question 10: ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ?.
Answer:
ਗੁਰਦਾਸ ਨੰਗਲ ਤੋਂ ਅਬਦੁਸ ਸਮਦ ਖ਼ਾਂ ਨੇ 200 ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਲਾਹੌਰ ਵੱਲ ਆਉਂਦਿਆਂ ਰਾਹ ਵਿੱਚ ਉਸ ਨੇ 540 ਹੋਰ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੰਦਾ ਸਿੰਘ ਬਹਾਦਰ ਅਤੇ ਇਨ੍ਹਾਂ 740 ਸਿੱਖਾਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ। ਦਿੱਲੀ ਪਹੁੰਚਣ ’ਤੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ। ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ। ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ। ਅਜਿਹਾ ਕਰਨ ’ਤੇ ਉਨ੍ਹਾਂ ਦੀ ਜਾਨ ਬਖ਼ਸ਼ੀ ਜਾ ਸਕਦੀ ਸੀ, ਪਰ ਇਨ੍ਹਾਂ ਅਣਖੀ ਸਿੱਖਾਂ ਵਿੱਚੋਂ ਕਿਸੇ ਨੇ ਵੀ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਅਖੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਉਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਵਹਿਸ਼ੀ ਢੰਗ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ। ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ ਅਤੇ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਪ੍ਰੇਰਨਾ ਦਾ ਸੋਮਾ ਬਣ ਗਏ।
Exam Tips:
a) ਤਿੰਨ ਗੱਲਾਂ ਦੇ ਉੱਤਰ ਦਿਓ: ਕਦੋਂ (9 ਜੂਨ, 1716 ਈ.), ਕਿੱਥੇ (ਦਿੱਲੀ) ਅਤੇ ਕਿਵੇਂ (ਅੰਗ-ਅੰਗ ਕੱਟ ਕੇ)।
b) ਪੁੱਤਰ ਅਜੈ ਸਿੰਘ ਦੇ ਕਤਲ ਅਤੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਦਾ ਜ਼ਿਕਰ ਜ਼ਰੂਰ ਕਰੋ।
Question 11: ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦੇ ਕਾਰਨਾਂ ਦਾ ਉਲੇਖ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਦੇ ਕਾਰਨ ਦੱਸੋ।
ਜਾਂ
ਬੰਦਾ ਸਿੰਘ ਬਹਾਦਰ ਦੀ ਸਫ਼ਲਤਾ ਦੇ ਛੇ ਮੁੱਖ ਕਾਰਨ ਕਿਹੜੇ ਸਨ?
Answer:
1. ਮੁਗਲਾਂ ਦੇ ਘੋਰ ਅੱਤਿਆਚਾਰ – ਪੰਜਾਬ ਦੇ ਮੁਗਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ। ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਸਾਹਿਬ ਵਿਖੇ ਮੁਗ਼ਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ। ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ।
2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ। ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ।
3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ। ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਇੱਕ ਵੇਸ਼ਵਾ ਲਾਲ ਕੰਵਰ ਦੇ ਚੱਕਰਾਂ ਵਿੱਚ ਫਸਿਆ ਰਿਹਾ। ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ।
4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ। ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ।
5. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ। ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ। ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ।
6. ਪੰਜਾਬ ਦੇ ਪਹਾੜ ਅਤੇ ਜੰਗਲ – ਪੰਜਾਬ ਦੇ ਪਹਾੜ ਅਤੇ ਜੰਗਲ ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫ਼ਲਤਾਵਾਂ ਵਿੱਚ ਸਹਾਇਕ ਸਿੱਧ ਹੋਏ। ਸੰਕਟ ਦੇ ਸਮੇਂ ਬੰਦਾ ਸਿੰਘ ਬਹਾਦਰ ਇਨ੍ਹਾਂ ਪਹਾੜਾਂ ਅਤੇ ਜੰਗਲਾਂ ਵਿੱਚ ਜਾ ਕੇ ਸ਼ਰਨ ਲੈ ਲੈਂਦਾ ਸੀ। ਇੱਥੇ ਉਹ ਮੁੜ ਸੰਗਠਿਤ ਹੋ ਕੇ ਮੁਗ਼ਲ ਪ੍ਰਦੇਸ਼ ’ਤੇ ਹਮਲਾ ਕਰ ਦਿੰਦਾ ਸੀ।
Exam Tips:
a) ਛੇ ਕਾਰਨ ਅੰਕਿਤ ਕਰਕੇ ਲਿਖੋ ਅਤੇ ਹਰ ਕਾਰਨ ਨਾਲ ਇੱਕ-ਦੋ ਵਾਕ ਵਿੱਚ ਸਪਸ਼ਟੀਕਰਨ ਦਿਓ।
b) ਪਹਿਲਾ ਕਾਰਨ ਮੁਗ਼ਲਾਂ ਦੇ ਜ਼ੁਲਮ ਅਤੇ ਗੁਰੂ ਜੀ ਦੇ ਹੁਕਮਨਾਮੇ ਹਨ; ਚੰਗਾ ਸ਼ਾਸਨ ਪ੍ਰਬੰਧ ਵੀ ਲਿਖੋ।
Question 12: ਬੰਦਾ ਸਿੰਘ ਬਹਾਦਰ ਦੀ ਅਸਫ਼ਲਤਾ ਦੇ ਛੇ ਮੁੱਖ ਕਾਰਨ ਕੀ ਸਨ?
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ?
ਜਾਂ
ਬੰਦਾ ਸਿੰਘ ਬਹਾਦਰ ਦੀ ਮੁਗਲਾਂ ਵਿਰੁੱਧ ਅੰਤਿਮ ਅਸਫਲਤਾ ਦੇ ਕਾਰਨ ਲਿਖੋ।
ਜਾਂ
ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਸਥਾਈ ਸਿੱਖ ਸ਼ਾਸਨ ਦੀ ਸਥਾਪਨਾ ਕਰਨ ਵਿੱਚ ਕਿਉਂ ਅਸਫਲ ਰਿਹਾ?
Answer:
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ
1. ਮੁਗ਼ਲ ਸਾਮਰਾਜ ਦੀ ਸ਼ਕਤੀ – ਮੁਗ਼ਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ। ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜੀ ਸੀ। ਅਜਿਹੀ ਸਥਿਤੀ ਵਿੱਚ ਮੁਗਲਾਂ ’ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ।
2. ਸਿੱਖਾਂ ਵਿੱਚ ਸੰਗਠਨ ਦੀ ਘਾਟ – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ। ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ। ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ – ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ। ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ ਸਨ।
4. ਫ਼ਰੁਖ਼ਸੀਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – 1713 ਈ. ਵਿੱਚ ਫ਼ਰੁਖ਼ਸੀਅਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ। ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦੁਸ ਸਮਦ ਖ਼ਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ।
5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ’ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ। ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ। ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ।
6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ। ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ। ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
Exam Tips:
a) ਮੁਗ਼ਲਾਂ ਦੇ ਵੱਡੇ ਸਾਧਨ ਬਨਾਮ ਬੰਦਾ ਸਿੰਘ ਬਹਾਦਰ ਦੇ ਸੀਮਿਤ ਸਾਧਨ, ਇਹ ਮੁੱਖ ਕਾਰਨ ਹੈ।
b) ਗੁਰੂ ਜੀ ਦੀਆਂ ਹਦਾਇਤਾਂ ਦੀ ਉਲੰਘਣਾ ਅਤੇ ਗੁਰਦਾਸ ਨੰਗਲ ਦਾ ਅਚਾਨਕ ਘੇਰਾ ਵੀ ਲਿਖੋ।
Question 13: ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
Answer:
1. ਸ਼ਕਲ-ਸੂਰਤ – ਬੰਦਾ ਸਿੰਘ ਬਹਾਦਰ ਦੀ ਸ਼ਕਲ-ਸੂਰਤ ਕਾਫ਼ੀ ਹੱਦ ਤਕ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜੁਲਦੀ ਸੀ। ਉਸ ਦਾ ਸਰੀਰ ਪਤਲਾ, ਕੱਦ ਦਰਮਿਆਨਾ ਅਤੇ ਰੰਗ ਗੰਦਮੀ ਸੀ। ਅਸਲ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਦੇ ਦੁਸ਼ਮਣ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ ਸਨ।
2. ਬਹਾਦਰ ਅਤੇ ਸਾਹਸੀ – ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਉਸ ਦੀ ਬਹਾਦਰੀ ਅਤੇ ਹੌਸਲੇ ਕਾਰਨ ਹੀ ਪ੍ਰਸਿੱਧੀ ਪ੍ਰਾਪਤ ਹੈ। ਵੱਡੀ ਤੋਂ ਵੱਡੀ ਮੁਸੀਬਤ ਆਉਣ ’ਤੇ ਵੀ ਉਹ ਕਦੀ ਘਬਰਾਉਂਦਾ ਨਹੀਂ ਸੀ। ਲੋਹਗੜ੍ਹ ਦੇ ਕਿਲ੍ਹੇ ਵਿੱਚ ਜਦੋਂ ਉਹ ਘਿਰ ਗਿਆ ਸੀ ਅਤੇ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਸ ਨੇ ਆਪਣੇ ਅਦੁੱਤੀ ਸਾਹਸ ਦਾ ਸਬੂਤ ਦਿੱਤਾ। ਉਸ ਦਾ ਸਾਰਾ ਜੀਵਨ ਹੀ ਉਸ ਦੇ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ।
3. ਸਿੱਖ ਧਰਮ ਦਾ ਸੱਚਾ ਪੈਰੋਕਾਰ – ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਵਿੱਚ ਬੜਾ ਦ੍ਰਿੜ੍ਹ ਵਿਸ਼ਵਾਸ ਸੀ। ਉਹ ਧਰਮ ਦਾ ਸੱਚਾ ਪੈਰੋਕਾਰ ਸੀ। ਸ਼ਾਸਨ ਸੰਭਾਲਣ ’ਤੇ ਉਸ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਸਿੱਕੇ ਜਾਰੀ ਕੀਤੇ। ਇਸ ਤਰ੍ਹਾਂ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ।
4. ਸਹਿਣਸ਼ੀਲ – ਚਰਿਤਰਿਕ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀ ਦੂਸਰੇ ‘ਧਰਮਾਂ ਪ੍ਰਤੀ ਸਹਿਣਸ਼ੀਲਤਾ ਸੀ। ਉਸ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ। ਉਸ ‘ਦੀ ਮੁਗ਼ਲਾਂ ਨਾਲ ਲੜਾਈ ਅੱਤਿਆਚਾਰੀ ਸ਼ਾਸਕਾਂ ਦੇ ਵਿਰੁੱਧ ਸੀ। ਉਸ ਨੇ ਆਪਣੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਭਰਤੀ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ। ਇਸ ਤਰ੍ਹਾਂ ਬੰਦਾ ਬਹਾਦਰ ਧਾਰਮਿਕ ਪੱਖੋਂ ਪੂਰਨ ਸਹਿਨਸ਼ੀਲ ਸੀ।
5. ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ – ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ। ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮਹਾਨ ਮੁਗ਼ਲ ਸਾਮਰਾਜ ਨਾਲ ਜ਼ਬਰਦਸਤ ਟੱਕਰ ਲਈ। ਉਸ ਨੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ। ਉਹ ਜੰਗੀ ਚਾਲਾਂ ਵਿੱਚ ਖੜਾ ਮਾਹਿਰ ਸੀ ਅਤੇ ਲੋੜ ਪੈਣ ’ਤੇ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ। ਉਹ ਦੁਸ਼ਮਣ ਦੇ ਕਮਜ਼ੋਰ ਹਿੱਸੇ ’ਤੇ ਅਚਾਨਕ ਹਮਲਾ ਕਰ ਕੇ ਆਪਣੀ ਜਿੱਤ ਨਿਸ਼ਚਿਤ ਬਣਾ ਲੈਂਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਆਪਣੀ ਹਰੇਕ ਲੜਾਈ ਵਿੱਚ ਜਿੱਤ ਹਾਸਿਲ ਕੀਤੀ।
Exam Tips:
a) ਵਿਸ਼ੇਸ਼ਤਾਵਾਂ ਅੰਕਿਤ ਕਰੋ: ਸ਼ਕਲ-ਸੂਰਤ, ਬਹਾਦਰੀ, ਸਿੱਖ ਧਰਮ ਪ੍ਰਤੀ ਸ਼ਰਧਾ, ਸਹਿਣਸ਼ੀਲਤਾ, ਸੈਨਾਪਤੀ।
b) ਸਹਿਣਸ਼ੀਲਤਾ ਦੀ ਉਦਾਹਰਨ ਵਜੋਂ ਫ਼ੌਜ ਵਿੱਚ ਮੁਸਲਮਾਨਾਂ ਦੀ ਭਰਤੀ ਦਾ ਜ਼ਿਕਰ ਕਰੋ।
Question 14: ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦਾ ਇੱਕ ਵੀਰ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਮੁੱਲਾਂਕਣ ਕਰੋ।
Answer:
ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ। ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਨਾਂ-ਮਾਤਰ ਸਨ ਪਰ ਉਸ ਨੇ ਆਪਣੀ ਯੋਗਤਾ ਸਦਕਾ 7-8 ਸਾਲ ਮੁਗ਼ਲ ਫ਼ੌਜਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਉਸ ਨੇ ਬੜੀਆਂ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਜੰਗ ਦੇ ਮੈਦਾਨ ਵਿੱਚ ਉਹ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਆਪਣਾ ਨਿਰਣਾ ਫੌਰਨ ਕਰ ਲੈਂਦਾ ਸੀ। ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਸੀ। ਜੇ ਕਿਸੇ ਥਾਂ ਉਹ ਇਹ ਸਮਝਦਾ ਕਿ ਦੁਸ਼ਮਣਾਂ ਦੀਆਂ ਫ਼ੌਜਾਂ ਉਸ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ ਤਾਂ ਉਹ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ। ਉਹ ਲੜਾਈ ਉਦੋਂ ਹੀ ਸ਼ੁਰੂ ਕਰਦਾ ਸੀ ਜਦੋਂ ਉਸ ਨੂੰ ਜਿੱਤ ਦੀ ਪੂਰੀ ਆਸ ਹੋ ਜਾਂਦੀ ਸੀ। ਉਹ ਲੋੜ ਅਨੁਸਾਰ ਖੁੱਲ੍ਹੇ ਮੈਦਾਨਾਂ, ਪਹਾੜਾਂ ਜਾਂ ਕਿਲਿਆਂ ਵਿੱਚੋਂ ਲੜਦਾ ਸੀ। ਅਸਲ ਵਿੱਚ ਇਨ੍ਹਾਂ ਜੰਗੀ ਚਾਲਾਂ ਨੇ ਉਸ ਨੂੰ ਇੱਕ ਉੱਚਕੋਟੀ ਦਾ ਸੈਨਾਪਤੀ ਬਣਾ ਦਿੱਤਾ ਸੀ।
Exam Tips:
a) ਉਦਾਹਰਨਾਂ ਦਿਓ: ਥੋੜ੍ਹੇ ਸਾਧਨਾਂ ਨਾਲ 7-8 ਸਾਲ ਮੁਗ਼ਲਾਂ ਦਾ ਮੁਕਾਬਲਾ, ਮੌਕੇ ਅਨੁਸਾਰ ਪਿੱਛੇ ਹਟਣਾ।
b) ਲੜਾਈ ਦੇ ਮੈਦਾਨ ਦੀ ਚੋਣ (ਮੈਦਾਨ, ਪਹਾੜ, ਕਿਲ੍ਹੇ) ਉਸ ਦੀ ਯੁੱਧ-ਨੀਤੀ ਦੀ ਵਿਸ਼ੇਸ਼ਤਾ ਹੈ।
Question 15: ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ।
Answer:
ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਸੀ ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ। ਉਸ ਨੇ ਖ਼ਾਲਸੇ ਦੇ ਨਾਂ ’ਤੇ ਸ਼ਾਸਨ ਕੀਤਾ ਅਤੇ ਆਪਣੇ ਰਾਜ ਵਿੱਚ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਅਸੂਲਾਂ ਨੂੰ ਲਾਗੂ ਕਰਨ ਦਾ ਯਤਨ ਕੀਤਾ। ਉਸ ਨੇ ਆਪਣੇ ਰਾਜ ਵਿੱਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ। ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ’ਤੇ ਲਗਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ। ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ। ਇਸ ਨਾਲ ਇੱਕ ਤਾਂ ਕਿਸਾਨ ਜ਼ਿਮੀਂਦਾਰਾਂ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਤੋਂ ਬਚ ਗਏ ਅਤੇ ਦੂਸਰਾ ਉਹ ਭੂਮੀ ਦੇ ਮਾਲਕ ਬਣ ਗਏ। ਬੰਦਾ ਸਿੰਘ ਬਹਾਦਰ ਆਪਣੇ ਨਿਰਪੱਖ ਨਿਆਂ ਕਾਰਨ ਵੀ ਬੜਾ ਪ੍ਰਸਿੱਧ ਸੀ। ਨਿਆਂ ਕਰਨ ਸਮੇਂ ਉਹ ਊਚ- ਨੀਚ ਵਿੱਚ ਕੋਈ ਵਿਤਕਰਾ ਨਹੀਂ ਕਰਦਾ ਸੀ। ਨਿਰਸੰਦੇਹ ਬੰਦਾ ਸਿੰਘ ਬਹਾਦਰ ਦਾ ਸ਼ਾਸਨ ਪ੍ਰਬੰਧ ਖ਼ਾਲਸਾਈ ਸ਼ਾਨ ਦੇ ਅਨੁਸਾਰ ਸੀ।
Exam Tips:
a) ਮੁੱਖ ਬਿੰਦੂ: ਯੋਗ ਕਰਮਚਾਰੀ, ਜ਼ਿਮੀਂਦਾਰੀ ਪ੍ਰਥਾ ਦਾ ਅੰਤ, ਨੀਵੀਆਂ ਜਾਤਾਂ ਨੂੰ ਉੱਚੇ ਅਹੁਦੇ, ਨਿਰਪੱਖ ਨਿਆਂ।
b) ਖ਼ਾਲਸੇ ਦੇ ਨਾਂ ’ਤੇ ਸ਼ਾਸਨ ਕਰਨ ਦਾ ਜ਼ਿਕਰ ਜ਼ਰੂਰ ਕਰੋ।
Question 16: ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਕੀ ਸਥਾਨ ਦਿੰਦੇ ਹੋ?
ਜਾਂ
ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ?
Answer:
ਨਿਰਸੰਦੇਹ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਉੱਘਾ ਸਥਾਨ ਪ੍ਰਾਪਤ ਹੈ। ਉਹ ਪਹਿਲਾ ਵਿਅਕਤੀ ਸੀ ਜਿਸ ਨੇ ਸਿੱਖਾਂ ਦੀ ਸੁਤੰਤਰਤਾ ਦੀ ਨੀਂਹ ਰੱਖੀ। ਉਸ ਨੇ ਪੰਜਾਬੀਆਂ ਨੂੰ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ। ਉਸ ਨੇ 7-8 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਮੁਗ਼ਲਾਂ ਦੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਇੱਕ ਮਹਾਨ ਕਾਰਨਾਮਾ ਕਰ ਦਿਖਾਇਆ। ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ ਅਤੇ ਉਨ੍ਹਾਂ ਨੂੰ ਅਨੇਕਾਂ ਲੜਾਈਆਂ ਵਿੱਚ ਹਰਾਇਆ। ਉਸ ਨੇ ਸਿੱਖਾਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਲਈ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕੀ। ਉਸ ਦੁਆਰਾ ਸੁਲਗਾਈ ਗਈ ਸੁਤੰਤਰਤਾ ਦੀ ਪ੍ਰਾਪਤੀ ਲਈ ਇਹ ਚਿੰਗਾਰੀ ਅੰਦਰੋ-ਹੀ-ਅੰਦਰ ਸੁਲਗਦੀ ਰਹੀ ਜੋ ਬਾਅਦ ਵਿੱਚ ਭਾਂਬੜ ਦਾ ਰੂਪ ਅਖ਼ਤਿਆਰ ਕਰ ਗਈ ਅਤੇ ਜਿਸ ਵਿੱਚ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ। ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਲਤਾੜੀਆਂ ਜਾ ਰਹੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਸਿੱਟੇ ਵਜੋਂ ਇਹ ਲੋਕ ਬੰਦਾ ਸਿੰਘ ਬਹਾਦਰ ਦੇ ਇੱਕ ਇਸ਼ਾਰੇ ’ਤੇ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਅਸਲ ਵਿੱਚ ਬੰਦਾ ਸਿੰਘ ਬਹਾਦਰ ਦੇ ਸ਼ਲਾਘਾਯੋਗ ਯੋਗਦਾਨ ਦੇ ਕਾਰਨ ਉਨ੍ਹਾਂ ਦੇ ਨਾਂ ਨੂੰ ਸਦਾ ਯਾਦ ਕੀਤਾ ਜਾਂਦਾ ਰਹੇਗਾ।
Exam Tips:
a) ਸਥਾਨ ਦੱਸਣ ਲਈ ਉਸ ਦੀਆਂ ਪ੍ਰਾਪਤੀਆਂ (ਸੁਤੰਤਰਤਾ ਦੀ ਨੀਂਹ, ਮੁਗ਼ਲਾਂ ਦੇ ਅਜਿੱਤ ਹੋਣ ਦਾ ਭਰਮ ਟੁੱਟਣਾ) ਲਿਖੋ।
b) ਜ਼ਿਮੀਂਦਾਰੀ ਪ੍ਰਥਾ ਦੇ ਖ਼ਾਤਮੇ ਨੂੰ ਕ੍ਰਾਂਤੀਕਾਰੀ ਕਦਮ ਦੱਸੋ।
ਨਿਬੰਧਾਤਮਕ ਪ੍ਰਸ਼ਨ
Question 1: ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ? ਸੰਖੇਪ ਵਰਣਨ ਕਰੋ।
Answer:
ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਘਾ ਸਥਾਨ ਪ੍ਰਾਪਤ ਹੈ। ਉਸ ਨੇ ਆਪਣੀ ਯੋਗਤਾ ਨਾਲ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ। ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ-
1. ਜਨਮ ਤੇ ਮਾਤਾ-ਪਿਤਾ – ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦੇ ਪਿਤਾ ਦਾ ਨਾਂ ਰਾਮ ਦੇਵ ਸੀ। ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦਾ ਸੀ।
2. ਬਚਪਨ – ਲਛਮਣ ਦੇਵ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਲਈ ਜਦੋਂ ਲਛਮਣ ਦੇਵ ਕੁਝ ਵੱਡਾ ਹੋਇਆ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਲੱਗ ਪਿਆ। ਉਹ ਆਪਣੇ ਵਿਹਲੇ ਸਮੇਂ ਤੀਰ-ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲਾ ਜਾਂਦਾ।
3. ਬੈਰਾਗੀ ਦੇ ਰੂਪ ਵਿੱਚ – ਜਦੋਂ ਲਛਮਣ ਦੇਵ ਦੀ ਉਮਰ ਲਗਭਗ 15 ਵਰਿਆਂ ਦੀ ਸੀ ਤਾਂ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਉਸ ਨੇ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰਿਆ। ਉਹ ਹਿਰਨੀ ਅਤੇ ਉਸ ਦੇ ਬੱਚੇ ਲਛਮਣ ਦੇਵ ਦੇ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਸ ਨੇ ਸੰਸਾਰ ਨੂੰ ਤਿਆਗ ਦਿੱਤਾ ਅਤੇ ਬੈਰਾਗੀ ਬਣ ਗਿਆ। ਉਸ ਨੇ ਆਪਣਾ ਨਾਂ ਬਦਲ ਕੇ ਮਾਧੋ ਦਾਸ ਰੱਖ ਲਿਆ। ਘੁੰਮਦੇ-ਘੁੰਮਦੇ ਮਾਧੋ ਦਾਸ ਦੀ ਮੁਲਾਕਾਤ ਤੰਤਰ ਵਿੱਦਿਆ ਵਿੱਚ ਮਾਹਿਰ ਔਘੜ ਨਾਥ ਨਾਲ ਹੋ ਗਈ ਅਤੇ ਉਹ ਉਸ ਦਾ ਚੇਲਾ ਬਣ ਗਿਆ। ਔਘੜ ਨਾਥ ਦੀ ਮੌਤ ਬਾਅਦ ਮਾਧੋ ਦਾਸ ਨੰਦੇੜ ਆ ਗਿਆ ਤੇ ਆਪਣੀ ਤੰਤਰ ਵਿੱਦਿਆ ਦੇ ਕਾਰਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਿਆ।
4. ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ – 1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਦੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਸ ਨੂੰ ਮਿਲਣ ਲਈ ਗਏ। ਗੁਰੂ ਸਾਹਿਬ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ। ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਸਾਹਿਬ ਦਾ ਚੇਲਾ ਬਣ ਗਿਆ। ਗੁਰੂ ਸਾਹਿਬ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ।
5. ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ – ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗਲਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣਿਆ ਤਾਂ ਉਸ ਅੰਦਰ ਰਾਜਪੂਤੀ ਖੂਨ ਖੌਲਣ ਲੱਗ ਪਿਆ। ਉਸ ਨੇ ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਅੱਗੇ ਪੰਜਾਬ ਜਾਣ ਲਈ ਆਗਿਆ ਦੇਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਹੋਰ ਸਿੰਘਾਂ ਨੂੰ ਵੀ ਨਾਲ ਭੇਜਿਆ। ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ। ਇਨ੍ਹਾਂ ਹੁਕਮਨਾਮਿਆਂ ਵਿੱਚ ਪੰਜਾਬ ਦੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਗਿਆ ਸੀ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਗੂ ਮੰਨਣ ਅਤੇ ਮੁਗਲਾਂ ਵਿਰੁੱਧ ਧਰਮਯੁੱਧਾਂ ਵਿੱਚ ਉਸ ਨੂੰ ਪੂਰਾ ਸਹਿਯੋਗ ਦੇਣ ਤੋਂ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਕੁਝ ਹੁਕਮ ਵੀ ਦਿੱਤੇ। ਪਹਿਲਾ, ਬ੍ਰਹਮਚਾਰੀ ਜੀਵਨ ਬਤੀਤ ਕਰਨਾ। ਦੂਜਾ, ਸੱਚਾਈ ’ਤੇ ਹੀ ਚਲਣਾ। ਤੀਜਾ, ਨਵਾਂ ਧਰਮ ਜਾਂ ਸੰਪਰਦਾਇ ਨਹੀਂ ਚਲਾਉਣਾ। ਚੌਥਾ, ਆਪਣੀਆਂ ਜਿੱਤਾਂ ਦਾ ਹੰਕਾਰ ਨਹੀਂ ਕਰਨਾ। ਪੰਜਵਾਂ, ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣਾ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ 1708 ਈ. ਵਿੱਚ ਪੰਜਾਬ ਲਈ ਰਵਾਨਾ ਹੋ ਗਿਆ। ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ
Exam Tips:
a) ਆਰੰਭਿਕ ਜੀਵਨ ਦੇ ਪੰਜ ਪੜਾਅ ਕ੍ਰਮ ਨਾਲ ਲਿਖੋ: ਜਨਮ, ਬਚਪਨ, ਬੈਰਾਗੀ, ਗੁਰੂ ਜੀ ਨਾਲ ਮੁਲਾਕਾਤ, ਪੰਜਾਬ ਵੱਲ ਰਵਾਨਗੀ।
b) ਗੁਰੂ ਜੀ ਦੇ ਹੁਕਮਨਾਮੇ ਅਤੇ ਪੰਜ ਹੁਕਮ ਅੰਤ ਵਿੱਚ ਜ਼ਰੂਰ ਲਿਖੋ।
Question 2: ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦੀ ਚਰਚਾ ਕਰੋ ਅਤੇ ਪੰਜਾਬ ਦੇ ਇਤਿਹਾਸ ਵਿੱਚ ਉਨ੍ਹਾਂ ਦੇ ਮਹੱਤਵ ਦਾ ਮੁੱਲਾਂਕਣ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਵੇਰਵਾ ਦਿਓ।
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁਗਲਾਂ ਨਾਲ ਲੜਾਈਆਂ ਦਾ ਵਿਸਥਾਰ ਪੂਰਵਕ ਹਾਲ ਦੱਸੋ।
ਜਾਂ
ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਜਾਂ ਸਫਲਤਾਵਾਂ ਦਾ ਸੰਖੇਪ ਵਿੱਚ ਵਰਣਨ ਕਰੋ।
Answer:
ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸਿੱਖਾਂ ’ਤੇ ਹੋਏ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮਾਂ ਨਾਲ ਪੰਜਾਬ ਵੱਲ ਤੁਰ ਪਿਆ। ਇੱਥੇ ਪਹੁੰਚਦੇ ਹੀ ਉਸ ਨੇ ਗੁਰੂ ਜੀ ਦੇ ਹੁਕਮਨਾਮੇ ਜਾਰੀ ਕੀਤੇ। ਸਿੱਟੇ ਵਜੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ। ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਸੈਨਿਕ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਵਿੱਚ ਬੰਦਾ ਸਿੰਘ ਬਹਾਦਰ ਕਾਫ਼ੀ ਹੱਦ ਤਕ ਸਫਲ ਰਿਹਾ। ਉਸ ਦੇ ਮਹੱਤਵਪੂਰਨ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ
1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਸੋਨੀਪਤ ਤੋਂ ਕੀਤੀ। ਉਸ ਨੇ 1709 ਈ. ਵਿੱਚ ਸੋਨੀਪਤ ਉੱਤੇ ਹਮਲਾ ਕਰ ਦਿੱਤਾ। ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਨੱਸ ਗਿਆ। ਇਸ ਤਰ੍ਹਾਂ ਸਿੱਖਾਂ ਦਾ ਆਸਾਨੀ ਨਾਲ ਸੋਨੀਪਤ ’ਤੇ ਕਬਜ਼ਾ ਹੋ ਗਿਆ।
2. ਸਮਾਣਾ ਦੀ ਜਿੱਤ – ਸਮਾਣਾ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਿਊਂਦਾ ਚਿਣਵਾਉਣ ਵਾਲੇ ਜੱਲਾਦ ਰਹਿੰਦੇ ਸਨ। ਇਸ ਲਈ ਬੰਦਾ ਸਿੰਘ ਬਹਾਦਰ ਨੇ 1709 ਈ. ਵਿੱਚ ਸਮਾਣਾ ਉੱਤੇ ਬੜਾ ਜ਼ੋਰਦਾਰ ਹਮਲਾ ਕੀਤਾ। ਸਮਾਣਾ ਨੂੰ ਸਿੱਖਾਂ ਨੇ ਖੰਡਰਾਂ ਦੇ ਢੇਰ ਵਿੱਚ ਬਦਲ ਦਿੱਤਾ। ਇਹ ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਵੱਡੀ ਜਿੱਤ ਸੀ।
3. ਘੁੜਾਮ ਅਤੇ ਮੁਸਤਫ਼ਾਬਾਦ ’ਤੇ ਕਬਜ਼ਾ – ਸਮਾਣੇ ਦੀ ਜਿੱਤ ਤੋਂ ਬਆਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਅਤੇ ਮੁਸਤਫ਼ਾਬਾਦ ਉੱਤੇ ਹਮਲਾ ਕੀਤਾ ਅਤੇ ਆਸਾਨੀ ਨਾਲ ਕਬਜ਼ਾ ਕਰ ਲਿਆ।
4. ਕਪੂਰੀ ਦੀ ਜਿੱਤ – ਕਪੂਰੀ ਦਾ ਸ਼ਾਸਕ ਕਦਮਉੱਦੀਨ ਹਿੰਦੂਆਂ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਕਪੂਰੀ ’ਤੇ ਹਮਲਾ ਕਰਕੇ ਕਦਮਉੱਦੀਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਕਪੂਰੀ ਵਿੱਚ ਭਾਰੀ ਲੁੱਟਮਾਰ ਕੀਤੀ ਗਈ।
5. ਸਢੌਰਾ ਦੀ ਜਿੱਤ – ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬੜਾ ਬਦਨਾਮ ਸੀ। ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ ਕਿਉਂਕਿ ਉਸ ਨੇ ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ। ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਢੌਰੇ ’ਤੇ ਹਮਲਾ ਕਰ ਦਿੱਤਾ। ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਕਤਲੇਆਮ ਕੀਤਾ ਗਿਆ ਕਿ ਸਢੌਰਾ ਦਾ ਨਾਂ ਕਤਲਗੜ੍ਹੀ ਪੈ ਗਿਆ।
6. ਸਰਹਿੰਦ ਦੀ ਜਿੱਤ – ਸਰਹਿੰਦ ’ਤੇ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਹੁਤ ਮਹੱਤਵਪੂਰਨ ਸੀ। ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਜਿਊਂਦਾ ਚਿਣਵਾ ਦਿੱਤਾ ਸੀ। ਉਸ ਦੀਆਂ ਫ਼ੌਜਾਂ ਹੱਥੋਂ ਹੀ ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਵਜ਼ੀਰ ਖ਼ਾਂ ਦੁਆਰਾ ਭੇਜੇ ਗਏ ਦੋ ਪਠਾਣਾਂ ਵਿੱਚੋਂ ਇੱਕ ਪਠਾਣ ਨੇ ਨੰਦੇੜ ਵਿਖੇ ਗੁਰੂ ਸਾਹਿਬ ਨੂੰ ਛੁਰਾ ਮਾਰ ਦਿੱਤਾ ਸੀ। ਇਸ ਕਾਰਨ ਉਹ ਜੋਤੀ-ਜੋਤ ਸਮਾ ਗਏ ਸਨ। ਇਸ ਲਈ ਸਿੱਖਾਂ ਵਿੱਚ ਸਰਹਿੰਦ ਪ੍ਰਤੀ ਬਹੁਤ ਨਫ਼ਰਤ ਸੀ। 12 ਮਈ, 1710 ਈ. ਨੂੰ ਦੋਹਾਂ ਫ਼ੌਜਾਂ ਵਿਚਾਲੇ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਚੱਪੜਚਿੜੀ ਵਿਖੇ ਬੜੀ ਭਿਅੰਕਰ ਲੜਾਈ ਹੋਈ। ਫ਼ਤਹਿ ਸਿੰਘ ਹੱਥੋਂ ਵਜ਼ੀਰ ਖ਼ਾਂ ਦੇ ਮਰਦੇ ਹੀ ਮੁਗ਼ਲ ਸੈਨਾ ਵਿੱਚ ਭਾਜੜ ਪੈ ਗਈ। ਸਿੱਖਾਂ ਨੇ ਵਜ਼ੀਰ ਖ਼ਾਂ ਦੀ ਲਾਸ਼ ਨੂੰ ਇੱਕ ਰੁੱਖ ਨਾਲ ਲਟਕਾ ਦਿੱਤਾ। ਇਹ ਬੰਦਾ ਸਿੰਘ ਬਹਾਦਰ ਦੀ ਬਹੁਤ ਮਹੱਤਵਪੂਰਨ ਜਿੱਤ ਸੀ।
7. ਜਮਨਾ-ਗੰਗਾ ਦੁਆਬ ਦੀ ਜਿੱਤ – ਸਰਹਿੰਦ ਦੀ ਜਿੱਤ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜਮਨਾ-ਗੰਗਾ ਦੁਆਬ ਦੇ ਦੇਸ਼ ’ਤੇ ਹਮਲਾ ਕੀਤਾ। ਛੇਤੀ ਹੀ ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ, ਬੇਹਾਤੀ, ਨਨੌਤਾ ਅਤੇ ਅੰਬੇਟਾ ਉੱਤੇ ਕਬਜ਼ਾ ਕੀਤਾ।
8. ਜਲੰਧਰ ਦੁਆਬ ਦੀ ਜਿੱਤ – ਜਲੰਧਰ ਦੁਆਬ ਦਾ ਫ਼ੌਜਦਾਰ ਸ਼ਮਸ ਖ਼ਾਂ ਬੜਾ ਜ਼ਾਲਮ ਸੀ। ਉਸ ਦੇ ਜ਼ੁਲਮਾਂ ਤੋਂ ਤੰਗ ਆ ਕੇ ਸਿੱਖਾਂ ਨੇ ਬੰਦਾ ਸਿੰਘ ਬਹਾਦਰ ਤੋਂ ਸਹਾਇਤਾ ਮੰਗੀ 12 ਅਕਤੂਬਰ, 1710 ਈ. ਨੂੰ ਰਾਹੋਂ ਦੇ ਸਥਾਨ ’ਤੇ ਬੰਦਾ ਸਿੰਘ ਬਹਾਦਰ ਨੇ ਸ਼ਮਸ ਖ਼ਾਂ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਸਾਰੇ ਜਲੰਧਰ ਦੁਆਬ ਉੱਤੇ ਉਸ ਦਾ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਦੇਸ਼ਾਂ ’ਤੇ ਵੀ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ।
9. ਮੁਗ਼ਲਾਂ ਦਾ ਲੋਹਗੜ੍ਹ ’ਤੇ ਹਮਲਾ – ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਨੂੰ ਦੇਖਦੇ ਹੋਏ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫ਼ੈਸਲਾ ਕੀਤਾ। ਉਸ ਨੇ ਜਰਨੈਲ ਮੁਨੀਮ ਖ਼ਾਂ ਦੀ ਅਗਵਾਈ ਹੇਠ 60,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਪੰਜਾਬ ਭੇਜੀ। ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ। ਸਿੱਖ ਕਿਲ੍ਹੇ ਦੇ ਅੰਦਰੋਂ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ। ਰਸਦ ਦੀ ਕਮੀ ਕਾਰਨ ਸਿੱਖਾਂ ਦਾ ਪੱਖ ਕਮਜ਼ੋਰ ਪੈਣ ਲੱਗਾ। ਇਸ ਲਈ ਬੰਦਾ ਸਿੰਘ ਬਹਾਦਰ ਭੇਸ ਬਦਲ ਕੇ ਨਾਹਨ ਦੀਆਂ ਪਹਾੜੀਆਂ ਵੱਲ ਚਲਾ ਗਿਆ।
10. ਗੁਰਦਾਸ ਨੰਗਲ ਦੀ ਲੜਾਈ – ਬੰਦਾ ਸਿੰਘ ਬਹਾਦਰ ਨੇ ਛੇਤੀ ਹੀ ਆਪਣੀ ਸਥਿਤੀ ਨੂੰ ਕਾਫ਼ੀ ਮਜ਼ਬੂਤ ਕਰ ਲਿਆ। ਉਸ ਨੇ ਬੜੀ ਆਸਾਨੀ ਨਾਲ ਬਹਿਰਾਮਪੁਰ, ਕਲਾਨੌਰ ਅਤੇ ਬਟਾਲਾ ਦੇ ਦੇਸ਼ਾਂ ਉੱਤੇ ਕਬਜ਼ਾ ਕਰ ਲਿਆ। ਇਸ ਲਈ ਨਵੇਂ ਮੁਗ਼ਲ ਬਾਦਸ਼ਾਹ ਫ਼ਰੁਖ਼ਸੀਅਰ ਦੇ ਹੁਕਮ ’ਤੇ ਲਾਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ’ਤੇ ਅਚਾਨਕ ਘੇਰੇ ਵਿੱਚ ਲੈ ਲਿਆ। ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ। ਇਹ ਘੇਰਾ 8 ਮਹੀਨਿਆਂ ਤਕ ਚਲਦਾ ਰਿਹਾ। ਹੌਲੀ-ਹੌਲੀ ਰਸਦ ਦੀ ਘਾਟ ਕਾਰਨ ਸਿੱਖਾਂ ਦੀ ਸਥਿਤੀ ਬੜੀ ਨਾਜ਼ੁਕ ਹੋ ਗਈ। ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ। ਇਸ ਕਾਰਨ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ। ਅੰਤ 7 ਦਸੰਬਰ, 1715 ਈ. ਨੂੰ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
11. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ – ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ। ਦਿੱਲੀ ਪਹੁੰਚਣ ’ਤੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ। ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ। ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ। ਇਸ ਦੇ ਬਾਵਜੂਦ ਉਹ ਨਾ ਡੋਲੇ ਅਤੇ ਪ੍ਰਸੰਨ ਮੁਦਰਾ ਵਿੱਚ ਗੁਰਬਾਣੀ ਦਾ ਜਾਪ ਕਰਦੇ ਰਹੇ। ਫਿਰ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ। ਪਰ ਸਭ ਸਿੱਖਾਂ ਨੇ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਅਖੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਸ ਦੀਆਂ ਅੱਖਾਂ ਸਾਹਮਣੇ ਬੇਰਹਿਮ ਢੰਗ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਵਧੇਰੇ ਇਤਿਹਾਸਕਾਰਾਂ ਅਨੁਸਾਰ ਬੰਦਾ ਸਿੰਘ ਬਹਾਦਰ ਨੂੰ 9 ਜੂਨ, 1716 ਈ. ਨੂੰ ਸ਼ਹੀਦ ਕੀਤਾ ਗਿਆ ਸੀ। ਕੁਝ ਇਤਿਹਾਸਕਾਰ ਇਹ ਤਿਥੀ 19 ਜੂਨ, 1716 ਈ. ਦੱਸਦੇ ਹਨ। ਇਤਿਹਾਸਕਾਰ ਪਤਵੰਤ ਸਿੰਘ ਅਨੁਸਾਰ ਇਸ ਤਰ੍ਹਾਂ ਉਸ ਵਿਅਕਤੀ ਦੇ ਜੀਵਨ ਦਾ ਅੰਤ ਹੋਇਆ ਜਿਸ ਨੇ ਸਿਰਫ਼ 7 ਸਾਲਾਂ ਵਿੱਚ ਆਪਣੀਆਂ ਜਿੱਤਾਂ ਨਾਲ ਮੁਗ਼ਲ ਸਾਮਰਾਜ ਨੂੰ ਅਜਿਹੀ ਵੰਗਾਰ ਦਿੱਤੀ ਕਿ ਉਹ ਮੁੜ ਪੰਜਾਬ ਉੱਤੇ ਆਤਮ-ਵਿਸ਼ਵਾਸ ਨਾਲ ਰਾਜ ਨਾ ਕਰ ਸਕਿਆ।
Exam Tips:
a) ਜਿੱਤਾਂ ਮਿਤੀਆਂ ਸਮੇਤ ਕ੍ਰਮ ਨਾਲ ਲਿਖੋ: ਸੋਨੀਪਤ, ਸਮਾਣਾ, ਸਢੌਰਾ, ਸਰਹਿੰਦ (12 ਮਈ, 1710), ਰਾਹੋਂ (12 ਅਕਤੂਬਰ, 1710), ਲੋਹਗੜ੍ਹ (10 ਦਸੰਬਰ, 1710), ਗੁਰਦਾਸ ਨੰਗਲ (1715)।
b) ਸ਼ਹੀਦੀ ਦੀ ਤਾਰੀਖ਼ ਬਾਰੇ ਮਤਭੇਦ (9 ਜਾਂ 19 ਜੂਨ, 1716) ਦਾ ਜ਼ਿਕਰ ਕਰੋ।
c) ਪ੍ਰਸ਼ਨ ਵਿੱਚ "ਮਹੱਤਵ" ਮੰਗਿਆ ਹੋਵੇ ਤਾਂ ਅੰਤ ਵਿੱਚ ਇੱਕ ਸਮਾਪਤੀ-ਪੈਰਾ ਲਿਖੋ।
Question 3: ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਅਤੇ ਅੰਤਿਮ ਅਸਫਲਤਾਵਾਂ ਦੇ ਕੀ ਕਾਰਨ ਸਨ?
ਜਾਂ
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਤੇ ਅਖ਼ੀਰ ਵਿੱਚ ਅਸਫਲਤਾਵਾਂ ਦੇ ਕੀ ਕਾਰਨ ਸਨ?
ਜਾਂ
ਬੰਦਾ ਸਿੰਘ ਬਹਾਦਰ ਦੀਆਂ ਸ਼ੁਰੂ ਵਿੱਚ ਸਫਲਤਾਵਾਂ ਅਤੇ ਬਾਅਦ ਵਿੱਚ ਅਸਫਲਤਾਵਾਂ ਦਾ ਸੰਖੇਪ ਵਰਣਨ ਕਰੋ।
Answer:
(ਉ) ਬੰਦਾ ਸਿੰਘ ਬਹਾਦਰ ਦੀ ਸਫਲਤਾ ਦੇ ਕਾਰਨ
ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੀ ਜਿਸ ਯੋਗਤਾ, ਲਗਨ ਅਤੇ ਬਹਾਦਰੀ ਨਾਲ ਅਗਵਾਈ ਕੀਤੀ ਇਸ ਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ। ਉਸ ਨੇ ਬੜੀ ਤੇਜ਼ੀ ਨਾਲ ਪੰਜਾਬ ਦੇ ਬੜੇ ਵੱਡੇ ਹਿੱਸੇ ’ਤੇ ਆਪਣਾ ਕਬਜ਼ਾ ਕਰ ਲਿਆ ਸੀ। ਬੰਦਾ ਸਿੰਘ ਬਹਾਦਰ ਦੀ ਇਸ ਆਰੰਭਿਕ ਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ
1. ਮੁਗਲਾਂ ਦੇ ਘੋਰ ਅੱਤਿਆਚਾਰ – ਪੰਜਾਬ ਦੇ ਮੁਗ਼ਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ। ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਜੀ ਅਤੇ ਫ਼ਤਹਿ ਸਿੰਘ ਜੀ) ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ) ਚਮਕੌਰ ਸਾਹਿਬ ਵਿਖੇ ਮੁਗਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ। ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਬੰਦਾ ਸਿੰਘ ਬਹਾਦਰ ਲਈ ਜਿੱਤ ਮੁਹਿੰਮ ਆਸਾਨ ਹੋ ਗਈ।
2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ। ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ।
3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ। ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਬੜਾ ਹੀ ਅਯੋਗ ਸ਼ਾਸਕ ਸਿੱਧ ਹੋਇਆ। ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ।
4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ। ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ।
5. ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇ-ਛੋਟੇ ਮੁਗਲ ਅਧਿਕਾਰੀਆਂ ਵਿਰੁੱਧ ਸਨ – ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਸਰਹਿੰਦ ਨੂੰ ਛੱਡ ਕੇ ਛੋਟੇ-ਛੋਟੇ ਮੁਗ਼ਲ ਅਧਿਕਾਰੀਆਂ ਵਿਰੁੱਧ ਸਨ। ਇਹ ਮੁਗ਼ਲ ਅਧਿਕਾਰੀ ਆਪਣੇ ਕੁਕਰਮਾਂ ਤੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ। ਇਸ ਲਈ ਬੰਦਾ ਸਿੰਘ ਬਹਾਦਰ ਨੇ ਜਦੋਂ ਇਨ੍ਹਾਂ ਦੇਸ਼ਾਂ ’ਤੇ ਹਮਲੇ ਕੀਤੇ ਤਾਂ ਇਨ੍ਹਾਂ ਸਥਾਨਿਕ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਸਹਿਯੋਗ ਦਿੱਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਇੱਕ ਤੋਂ ਬਾਅਦ ਦੂਜੀ ਸਫਲਤਾ ਪ੍ਰਾਪਤ ਕਰਦਾ ਗਿਆ।
6. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ। ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ। ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਤੇ ਇਸੇ ਕਾਰਨ ਉਸ ਨੂੰ ਆਰੰਭਿਕ ਕਾਲ ਵਿੱਚ ਅਨੇਕਾਂ ਸਫਲਤਾਵਾਂ ਮਿਲੀਆਂ।
(ਅ) ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕਾਰਨ
ਪੰਜਾਬ ਆਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਢਲੇ ਸਾਲਾਂ ਵਿੱਚ ਅਨੇਕ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ। ਪਰ ਛੇਤੀ ਹੀ ਉਸ ਨੂੰ ਅਸਫਲਤਾ ਦਾ ਮੂੰਹ ਵੇਖਣਾ ਪਿਆ। ਬੰਦਾ ਸਿੰਘ ਬਹਾਦਰ ਦੀ ਇਸ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ-
1. ਮੁਗਲ ਸਾਮਰਾਜ ਦੀ ਸ਼ਕਤੀ – ਮੁਗਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ। ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜ੍ਹੀ ਸੀ। ਅਜਿਹੀ ਸਥਿਤੀ ਵਿੱਚ ਮੁਗ਼ਲਾਂ ’ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ।
2. ਸਿੱਖਾਂ ਵਿੱਚ ਸੰਗਠਨ ਦੀ ਘਾਟ – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ। ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ। ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਦੇ ਸਮੇਂ ਕੁੱਝ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ। ਸਮਾਂ ਬੀਤਣ ’ਤੇ ਉਸ ਨੇ ਇਨ੍ਹਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚੰਬਾ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਸ਼ਾਹੀ ਠਾਠ- ਬਾਠ ਨਾਲ ਰਹਿਣ ਲੱਗ ਪਿਆ ਸੀ। ਉਸ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ ‘ਫ਼ਤਿਹ ਧਰਮ’ ਤੇ ‘ਫ਼ਤਿਹ ਦਰਸ਼ਨ’ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਕੇ ਸਿੱਖ ਧਰਮ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕੀਤਾ। ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ।
4. ਫ਼ਰੁਖ਼ਸੀਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – 1713 ਈ. ਵਿੱਚ ਫ਼ਰੁਖ਼ਸੀਅਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ। ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦੁਸ ਸਮਦ ਖ਼ਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ।
5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ’ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ। ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ। ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ।
6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ। ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ। ਪਰ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
Exam Tips:
a) ਉੱਤਰ ਦੋ ਹਿੱਸਿਆਂ ਵਿੱਚ ਵੰਡੋ: (ਉ) ਸਫਲਤਾ ਦੇ ਕਾਰਨ ਅਤੇ (ਅ) ਅਸਫਲਤਾ ਦੇ ਕਾਰਨ।
b) ਹਰ ਹਿੱਸੇ ਵਿੱਚ ਛੇ-ਛੇ ਕਾਰਨ ਅੰਕਿਤ ਕਰੋ।
Question 4: ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਦੇ ਕੀ ਕਾਰਨ ਸਨ?
Answer:
(ਉ) ਬੰਦਾ ਸਿੰਘ ਬਹਾਦਰ ਦੀ ਸਫਲਤਾ ਦੇ ਕਾਰਨ
ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੀ ਜਿਸ ਯੋਗਤਾ, ਲਗਨ ਅਤੇ ਬਹਾਦਰੀ ਨਾਲ ਅਗਵਾਈ ਕੀਤੀ ਇਸ ਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ। ਉਸ ਨੇ ਬੜੀ ਤੇਜ਼ੀ ਨਾਲ ਪੰਜਾਬ ਦੇ ਬੜੇ ਵੱਡੇ ਹਿੱਸੇ ’ਤੇ ਆਪਣਾ ਕਬਜ਼ਾ ਕਰ ਲਿਆ ਸੀ। ਬੰਦਾ ਸਿੰਘ ਬਹਾਦਰ ਦੀ ਇਸ ਆਰੰਭਿਕ ਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ
1. ਮੁਗਲਾਂ ਦੇ ਘੋਰ ਅੱਤਿਆਚਾਰ – ਪੰਜਾਬ ਦੇ ਮੁਗ਼ਲ ਹਾਕਮ ਸਿੱਖਾਂ ਦੇ ਕੱਟੜ ਦੁਸ਼ਮਣ ਸਨ। ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਅਨੇਕਾਂ ਸੈਨਿਕ ਮੁਹਿੰਮਾਂ ਭੇਜੀਆਂ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ (ਜ਼ੋਰਾਵਰ ਸਿੰਘ ਜੀ ਅਤੇ ਫ਼ਤਹਿ ਸਿੰਘ ਜੀ) ਨੂੰ ਜਿਊਂਦਿਆਂ ਹੀ ਦੀਵਾਰ ਵਿੱਚ ਚਿਣਵਾ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ (ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ) ਚਮਕੌਰ ਸਾਹਿਬ ਵਿਖੇ ਮੁਗਲਾਂ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ। ਇਸ ਕਾਰਨ ਸਿੱਖਾਂ ਦਾ ਖੂਨ ਖੌਲ ਰਿਹਾ ਸੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਇਕੱਠੇ ਹੋ ਗਏ ਅਤੇ ਬੰਦਾ ਸਿੰਘ ਬਹਾਦਰ ਲਈ ਜਿੱਤ ਮੁਹਿੰਮ ਆਸਾਨ ਹੋ ਗਈ।
2. ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਦੇ ਹੱਥ ਸਿੱਖ ਸੰਗਤਾਂ ਦੇ ਨਾਂ ਕੁਝ ਹੁਕਮਨਾਮੇ ਭੇਜੇ। ਇਨ੍ਹਾਂ ਹੁਕਮਨਾਮਿਆਂ ਵਿੱਚ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਮੁਗਲਾਂ ਵਿਰੁੱਧ ਹੋਣ ਵਾਲੇ ਧਰਮ ਯੁੱਧਾਂ ਵਿੱਚ ਬੰਦਾ ਸਿੰਘ ਬਹਾਦਰ ਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਦੇ ਹੌਸਲੇ ਬੁਲੰਦ ਹੋ ਗਏ।
3. ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸ਼ਾਸਕ, ਬਹਾਦਰ ਸ਼ਾਹ ਉੱਤਰਾਧਿਕਾਰੀ ਦੇ ਯੁੱਧ ਵਿੱਚ ਹੀ ਉਲਝਿਆ ਰਿਹਾ। ਇਸ ਲਈ ਉਹ ਸਾਮਰਾਜ ਵਿੱਚ ਫੈਲੀ ਅਰਾਜਕਤਾ ਨੂੰ ਕਾਬੂ ਹੇਠ ਰੱਖਣ ਵਿੱਚ ਅਸਫਲ ਰਿਹਾ। ਉਸ ਦੇ ਬਾਅਦ ਬਣਨ ਵਾਲਾ ਮੁਗ਼ਲ ਬਾਦਸ਼ਾਹ, ਜਹਾਂਦਾਰ ਸ਼ਾਹ, ਬੜਾ ਹੀ ਅਯੋਗ ਸ਼ਾਸਕ ਸਿੱਧ ਹੋਇਆ। ਸਿੱਟੇ ਵਜੋਂ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਨੇ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਇਆ ਅਤੇ ਅਨੇਕਾਂ ਸਫਲਤਾਵਾਂ ਪ੍ਰਾਪਤ ਕੀਤੀਆਂ।
4. ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ – ਬੰਦਾ ਸਿੰਘ ਬਹਾਦਰ ਇੱਕ ਨਿਡਰ ਅਤੇ ਯੋਗ ਸੈਨਾਪਤੀ ਸੀ। ਬੰਦਾ ਸਿੰਘ ਬਹਾਦਰ ਨੇ ਆਪ ਹਰੇਕ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕੀਤੀ ਅਤੇ ਉਹ ਆਪਣੇ ਅਧੀਨ ਸੈਨਿਕਾਂ ਨੂੰ ਯੁੱਧ ਦੇ ਦੌਰਾਨ ਵੱਧ ਤੋਂ ਵੱਧ ਉਤਸ਼ਾਹਿਤ ਕਰਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਮੁੱਢਲੇ ਵਰਿਆਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਹੋਈਆਂ।
5. ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਛੋਟੇ-ਛੋਟੇ ਮੁਗਲ ਅਧਿਕਾਰੀਆਂ ਵਿਰੁੱਧ ਸਨ – ਬੰਦਾ ਸਿੰਘ ਬਹਾਦਰ ਦੇ ਮੁੱਢਲੇ ਹਮਲੇ ਸਰਹਿੰਦ ਨੂੰ ਛੱਡ ਕੇ ਛੋਟੇ-ਛੋਟੇ ਮੁਗ਼ਲ ਅਧਿਕਾਰੀਆਂ ਵਿਰੁੱਧ ਸਨ। ਇਹ ਮੁਗ਼ਲ ਅਧਿਕਾਰੀ ਆਪਣੇ ਕੁਕਰਮਾਂ ਤੇ ਅੱਤਿਆਚਾਰਾਂ ਕਾਰਨ ਪਰਜਾ ਵਿੱਚ ਬਹੁਤ ਬਦਨਾਮ ਸਨ। ਇਸ ਲਈ ਬੰਦਾ ਸਿੰਘ ਬਹਾਦਰ ਨੇ ਜਦੋਂ ਇਨ੍ਹਾਂ ਦੇਸ਼ਾਂ ’ਤੇ ਹਮਲੇ ਕੀਤੇ ਤਾਂ ਇਨ੍ਹਾਂ ਸਥਾਨਿਕ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਸਹਿਯੋਗ ਦਿੱਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਇੱਕ ਤੋਂ ਬਾਅਦ ਦੂਜੀ ਸਫਲਤਾ ਪ੍ਰਾਪਤ ਕਰਦਾ ਗਿਆ।
6. ਬੰਦਾ ਸਿੰਘ ਬਹਾਦਰ ਦਾ ਚੰਗਾ ਸ਼ਾਸਨ ਪ੍ਰਬੰਧ – ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਬੜੇ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਹੋਈ ਸੀ। ਉਸ ਨੇ ਬੜੇ ਯੋਗ ਅਤੇ ਈਮਾਨਦਾਰ ਕਰਮਚਾਰੀ ਨਿਯੁਕਤ ਕੀਤੇ। ਉਸ ਨੇ ਜ਼ਿਮੀਂਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਵਾਹੀਕਾਰਾਂ ਨੂੰ ਨਾ ਕੇਵਲ ਜ਼ਿਮੀਂਦਾਰਾਂ ਦੇ ਅੱਤਿਆਚਾਰਾਂ ਤੋਂ ਬਚਾਇਆ, ਸਗੋਂ ਉਨ੍ਹਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲਿਆ ਅਤੇ ਇਸੇ ਕਾਰਨ ਉਸ ਨੂੰ ਆਰੰਭਿਕ ਕਾਲ ਵਿੱਚ ਅਨੇਕਾਂ ਸਫਲਤਾਵਾਂ ਮਿਲੀਆਂ।
Exam Tips:
a) ਸਫਲਤਾ ਦੇ ਛੇ ਕਾਰਨ: ਮੁਗ਼ਲ ਜ਼ੁਲਮ, ਹੁਕਮਨਾਮੇ, ਕਮਜ਼ੋਰ ਉੱਤਰਾਧਿਕਾਰੀ, ਯੋਗ ਅਗਵਾਈ, ਛੋਟੇ ਅਧਿਕਾਰੀਆਂ ਵਿਰੁੱਧ ਹਮਲੇ, ਚੰਗਾ ਸ਼ਾਸਨ।
b) ਔਰੰਗਜ਼ੇਬ ਦੀ ਮੌਤ ਦਾ ਸਾਲ (1707 ਈ.) ਯਾਦ ਰੱਖੋ।
Question 5: ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ?
Answer:
(ਅ) ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕਾਰਨ
ਪੰਜਾਬ ਆਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਢਲੇ ਸਾਲਾਂ ਵਿੱਚ ਅਨੇਕ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ। ਪਰ ਛੇਤੀ ਹੀ ਉਸ ਨੂੰ ਅਸਫਲਤਾ ਦਾ ਮੂੰਹ ਵੇਖਣਾ ਪਿਆ। ਬੰਦਾ ਸਿੰਘ ਬਹਾਦਰ ਦੀ ਇਸ ਅੰਤਿਮ ਅਸਫਲਤਾ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ
1. ਮੁਗਲ ਸਾਮਰਾਜ ਦੀ ਸ਼ਕਤੀ – ਮੁਗਲ ਸਾਮਰਾਜ ਬੜਾ ਵਿਸ਼ਾਲ ਅਤੇ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਦੇ ਸਾਧਨ ਅਸੀਮਿਤ ਸਨ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਦੇ ਸਾਧਨ ਸੀਮਿਤ ਸਨ। ਮੁਗ਼ਲਾਂ ਦੇ ਮੁਕਾਬਲੇ ਉਸ ਕੋਲ ਸੈਨਿਕਾਂ ਦੀ ਸੰਖਿਆ ਬਹੁਤ ਥੋੜ੍ਹੀ ਸੀ। ਅਜਿਹੀ ਸਥਿਤੀ ਵਿੱਚ ਮੁਗ਼ਲਾਂ ’ਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨਾ ਬੰਦਾ ਸਿੰਘ ਬਹਾਦਰ ਲਈ ਬਿਲਕੁਲ ਅਸੰਭਵ ਸੀ।
2. ਸਿੱਖਾਂ ਵਿੱਚ ਸੰਗਠਨ ਦੀ ਘਾਟ – ਬੰਦਾ ਸਿੰਘ ਬਹਾਦਰ ਅਧੀਨ ਸਿੱਖ ਸੈਨਿਕਾਂ ਵਿੱਚ ਸੰਗਠਨ ਅਤੇ ਅਨੁਸ਼ਾਸਨ ਦੀ ਘਾਟ ਸੀ। ਉਹ ਕਿਸੇ ਯੋਜਨਾ ਅਨੁਸਾਰ ਨਹੀਂ ਲੜਦੇ ਸਨ। ਇਸ ਲਈ ਸੰਗਠਨ ਅਤੇ ਅਨੁਸ਼ਾਸਨ ਦੀ ਕਮੀ ਵਿੱਚ ਸਿੱਖਾਂ ਦਾ ਅਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
3. ਬੰਦਾ ਸਿੰਘ ਬਹਾਦਰ ਦੁਆਰਾ ਹਦਾਇਤਾਂ ਦੀ ਉਲੰਘਣਾ – ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਕੂਚ ਕਰਦੇ ਸਮੇਂ ਕੁੱਝ ਜ਼ਰੂਰੀ ਹਦਾਇਤਾਂ ਦਿੱਤੀਆਂ ਸਨ। ਸਮਾਂ ਬੀਤਣ ’ਤੇ ਉਸ ਨੇ ਇਨ੍ਹਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਗੁਰੂ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਚੰਬਾ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਸ਼ਾਹੀ ਠਾਠਬਾਠ ਨਾਲ ਰਹਿਣ ਲੱਗ ਪਿਆ ਸੀ। ਉਸ ਨੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ’ ਦੀ ਥਾਂ ‘ਫ਼ਤਿਹ ਧਰਮ’ ਤੇ ‘ਫ਼ਤਿਹ ਦਰਸ਼ਨ’ ਦੇ ਸ਼ਬਦਾਂ ਨੂੰ ਪ੍ਰਚਲਿਤ ਕਰਕੇ ਸਿੱਖ ਧਰਮ ਵਿੱਚ ਪਰਿਵਰਤਨ ਲਿਆਉਣ ਦਾ ਯਤਨ ਕੀਤਾ। ਸਿੱਟੇ ਵਜੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਸ਼ਰਧਾਲੂ ਸਿੱਖ ਬੰਦਾ ਸਿੰਘ ਬਹਾਦਰ ਦੇ ਵਿਰੁੱਧ ਹੋ ਗਏ।
4. ਫ਼ਰੁਖ਼ਸੀਅਰ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – 1713 ਈ. ਵਿੱਚ ਫ਼ਰੁਖ਼ਸੀਅਰ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ। ਉਸ ਨੇ ਸਿੱਖਾਂ ਨੂੰ ਕੁਚਲਣ ਲਈ ਅਬਦੁਸ ਸਮਦ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦੁਸ ਸਮਦ ਖ਼ਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਕੋਈ ਕਸਰ ਬਾਕੀ ਨਾ ਛੱਡੀ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਿਹਾ।
5. ਗੁਰਦਾਸ ਨੰਗਲ ਵਿੱਚ ਸਿੱਖਾਂ ਉੱਤੇ ਅਚਾਨਕ ਹਮਲਾ – ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ’ਤੇ ਹੋਇਆ ਅਚਾਨਕ ਹਮਲਾ ਵੀ ਉਸ ਦੇ ਪਤਨ ਦਾ ਇੱਕ ਮੁੱਖ ਕਾਰਨ ਬਣਿਆ। ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੱਖ ਇਸ ਅਚਾਨਕ ਹਮਲੇ ਕਾਰਨ ਦੁਨੀ ਚੰਦ ਦੀ ਹਵੇਲੀ ਵਿੱਚ ਘਿਰ ਗਏ। ਇਸ ਹਵੇਲੀ ਵਿੱਚੋਂ ਬਹੁਤੀ ਦੇਰ ਤਕ ਮੁਗ਼ਲਾਂ ਦਾ ਮੁਕਾਬਲਾ ਨਹੀਂ ਸੀ ਕੀਤਾ ਜਾ ਸਕਦਾ। ਇਨ੍ਹਾਂ ਔਕੜਾਂ ਦੇ ਬਾਵਜੂਦ ਬੰਦਾ ਸਿੰਘ ਬਹਾਦਰ ਨੇ 8 ਮਹੀਨਿਆਂ ਤਕ ਲੜਾਈ ਜਾਰੀ ਰੱਖੀ ਪਰ ਅੰਤ ਉਸ ਨੂੰ ਹਾਰ ਮੰਨਣੀ ਪਈ।
6. ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ – ਗੁਰਦਾਸ ਨੰਗਲ ਦੀ ਲੜਾਈ ਸਮੇਂ ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿੱਚ ਮਤਭੇਦ ਪੈਦਾ ਹੋ ਗਏ। ਬਿਨੋਦ ਸਿੰਘ ਹਵੇਲੀ ਛੱਡ ਕੇ ਭੱਜ ਨਿਕਲਣ ਦੇ ਹੱਕ ਵਿੱਚ ਸੀ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਚਾਹੁੰਦਾ ਸੀ ਕਿ ਕੁਝ ਸਮਾਂ ਹੋਰ ਲੜਾਈ ਜਾਰੀ ਰੱਖੀ ਜਾਵੇ। ਪਰ ਬਿਨੋਦ ਸਿੰਘ ਆਪਣੇ ਸਾਥੀਆਂ ਸਮੇਤ ਹਵੇਲੀ ਛੱਡ ਕੇ ਨਿਕਲ ਗਿਆ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ
Exam Tips:
a) ਅਸਫਲਤਾ ਦੇ ਛੇ ਕਾਰਨ: ਮੁਗ਼ਲ ਸ਼ਕਤੀ, ਸੰਗਠਨ ਦੀ ਘਾਟ, ਹਦਾਇਤਾਂ ਦੀ ਉਲੰਘਣਾ, ਫ਼ਰੁਖ਼ਸੀਅਰ ਦੀਆਂ ਕਾਰਵਾਈਆਂ, ਗੁਰਦਾਸ ਨੰਗਲ ਦਾ ਹਮਲਾ, ਬਿਨੋਦ ਸਿੰਘ ਨਾਲ ਮਤਭੇਦ।
b) ਫ਼ਰੁਖ਼ਸੀਅਰ 1713 ਈ. ਵਿੱਚ ਬਾਦਸ਼ਾਹ ਬਣਿਆ; ਇਹ ਮਿਤੀ ਲਿਖੋ।
Question 6: ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਓ।
ਜਾਂ
ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ ਕਰੋ।
Answer:
ਬੰਦਾ ਸਿੰਘ ਬਹਾਦਰ ਇੱਕ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ। ਉਹ ਬਹਾਦਰ ਯੋਧਾ, ਕੁਸ਼ਲ ਸੈਨਾਪਤੀ, ਯੋਗ ਸ਼ਾਸਨ ਪ੍ਰਬੰਧਕ, ਸਿੱਖ ਧਰਮ ਦਾ ਸੱਚਾ ਪੈਰੋਕਾਰ ਅਤੇ ਪਵਿੱਤਰ ਜੀਵਨ ਜੀਉਣ ਵਾਲ ਮਨੁੱਖ ਸੀ। ਬੰਦਾ ਸਿੰਘ ਬਹਾਦਰ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਮੁੱਲਾਂਕਣ ਅੱਗੇ ਲਿਖੇ ਅਨੁਸਾਰ ਹੈ
I. ਮਨੁੱਖ ਦੇ ਰੂਪ ਵਿੱਚ
1. ਸ਼ਕਲ-ਸੂਰਤ – ਬੰਦਾ ਸਿੰਘ ਬਹਾਦਰ ਦੀ ਸ਼ਕਲ-ਸੂਰਤ ਕਾਫ਼ੀ ਹੱਦ ਤਕ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜੁਲਦੀ ਸੀ। ਇਸ ਦਾ ਸਰੀਰ ਪਤਲਾ, ਕੱਦ ਦਰਮਿਆਨਾ ਅਤੇ ਰੰਗ ਗੰਦਮੀ ਸੀ। ਅਸਲ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਦੇ ਦੁਸ਼ਮਣ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ ਸਨ।.
2. ਬਹਾਦਰ ਅਤੇ ਸਾਹਸੀ – ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਉਸ ਦੀ ਬਹਾਦਰੀ ਅਤੇ ਹੌਸਲੇ ਕਾਰਨ ਹੀ ਪ੍ਰਸਿੱਧੀ ਪ੍ਰਾਪਤ ਹੈ। ਵੱਡੀ ਤੋਂ ਵੱਡੀ ਮੁਸੀਬਤ ਆਉਣ ’ਤੇ ਵੀ ਉਹ ਕਦੀ ਘਬਰਾਉਂਦਾ ਨਹੀਂ ਸੀ। ਲੋਹਗੜ ਦੇ ਕਿਲ੍ਹੇ ਵਿੱਚ ਜਦੋਂ ਉਹ ਘਿਰ ਗਿਆ ਸੀ ਅਤੇ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਸ ਨੇ ਆਪਣੇ ਅਦੁੱਤੀ ਸਾਹਸ ਦਾ ਸਬੂਤ ਦਿੱਤਾ। ਉਸ ਦਾ ਸਾਰਾ ਜੀਵਨ ਹੀ ਉਸ ਦੇ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ।
3. ਸਿੱਖ ਧਰਮ ਦਾ ਸੱਚਾ ਪੈਰੋਕਾਰ – ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਵਿੱਚ ਬੜਾ ਦ੍ਰਿੜ੍ਹ ਵਿਸ਼ਵਾਸ ਸੀ। ਉਹ ਧਰਮ ਦਾ ਸੱਚਾ ਪੈਰੋਕਾਰ ਸੀ। ਸ਼ਾਸਨ ਸੰਭਾਲਣ ’ਤੇ ਉਸ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਸਿੱਕੇ ਜਾਰੀ ਕੀਤੇ। ਇਸ ਤਰ੍ਹਾਂ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ।
4. ਸਹਿਣਸ਼ੀਲ – ਚਰਿਤਰਿਕ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀ ਦੂਸਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਸੀ। ਉਸ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ ਤੇ ਉਸ ਦੀ ਮੁਗ਼ਲਾਂ ਨਾਲ ਲੜਾਈ ਅੱਤਿਆਚਾਰੀ ਸ਼ਾਸਕਾਂ ਦੇ ਵਿਰੁੱਧ ਸੀ। ਉਸ ਨੇ ਆਪਣੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਭਰਤੀ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੂਰੀ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਧਾਰਮਿਕ ਪੱਖੋਂ ਪੂਰਨ ਸਹਿਨਸ਼ੀਲ ਸੀ।
II. ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ
ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ। ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮਹਾਨ ਮੁਗ਼ਲ ਸਾਮਰਾਜ ਨਾਲ ਜ਼ਬਰਦਸਤ ਟੱਕਰ ਲਈ। ਉਸ ਨੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ। ਉਹ ਜੰਗੀ ਚਾਲਾਂ ਵਿੱਚ ਬੜਾ ਮਾਹਿਰ ਸੀ ਅਤੇ ਲੋੜ ਪੈਣ ’ਤੇ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ। ਉਹ ਦੁਸ਼ਮਣ ਦੇ ਕਮਜ਼ੋਰ ਹਿੱਸੇ ’ਤੇ ਅਚਾਨਕ ਹਮਲਾ ਕਰਕੇ ਆਪਣੀ ਜਿੱਤ ਨਿਸ਼ਚਿਤ ਬਣਾ ਲੈਂਦਾ ਸੀ। ਉਹ ਯੁੱਧ ਦੇ ਮੈਦਾਨ ਨੂੰ ਆਪਣੀ ਸੌਖ ਅਨੁਸਾਰ ਚੁਣਦਾ ਅਤੇ ਇਸ ਤਰ੍ਹਾਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਲੈਂਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਆਪਣੀ ਹਰੇਕ ਲੜਾਈ ਵਿੱਚ ਜਿੱਤ ਹਾਸਿਲ ਕੀਤੀ। ਇਤਿਹਾਸਕਾਰ ਐੱਸ. ਐੱਸ. ਗਾਂਧੀ ਅਨੁਸਾਰ ਵੀ ਉਹ ਉੱਚ-ਕੋਟੀ ਦਾ ਯੋਧਾ ਅਤੇ ਸੈਨਾਪਤੀ ਸੀ।
III. ਪ੍ਰਸ਼ਾਸਕ ਦੇ ਰੂਪ ਵਿੱਚ
ਬੰਦਾ ਸਿੰਘ ਬਹਾਦਰ ਇੱਕ ਉੱਚ-ਕੋਟੀ ਦਾ ਪ੍ਰਸ਼ਾਸਕ ਵੀ ਸੀ। ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਉੱਚਿਤ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ। ਉਸ ਨੇ ਖ਼ਾਲਸੇ ਦੇ ਨਾਂ ’ਤੇ ਸ਼ਾਸਨ ਕੀਤਾ। ਉਸ ਨੇ ਆਪਣੇ ਰਾਜ ਵਿੱਚੋਂ ਮੁਸਲਮਾਨ ਕਰਮਚਾਰੀਆਂ ਨੂੰ ਹਟਾ ਦਿੱਤਾ ਕਿਉਂਕਿ ਉਹ ਬਹੁਤ ਭ੍ਰਿਸ਼ਟ ਹੋ ਗਏ ਸਨ। ਉਨ੍ਹਾਂ ਦੀ ਥਾਂ ਯੋਗ ਹਿੰਦੂਆਂ ਜਾਂ ਸਿੱਖਾਂ ਨੂੰ ਨਿਯੁਕਤ ਕੀਤਾ। ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਸ਼ਾਸਨ ਪ੍ਰਬੰਧ ਵਿੱਚ ਉੱਚ ਪਦਵੀਆਂ ’ਤੇ ਨਿਯੁਕਤ ਕੀਤਾ। ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰ ਦਿੱਤਾ। ਇਸ ਨਾਲ ਵਾਹੀਕਾਰ ਭੂਮੀ ਦੇ ਮਾਲਕ ਬਣ ਗਏ। ਬੰਦਾ ਸਿੰਘ ਬਹਾਦਰ ਆਪਣੇ ਨਿਰਪੱਖ ਨਿਆਂ ਕਾਰਨ ਵੀ ਬੜਾ ਪ੍ਰਸਿੱਧ ਸੀ। ਨਿਆਂ ਕਰਨ ਸਮੇਂ ਉਹ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾ ਸੀ।
IV. ਸੰਗਠਨ-ਕਰਤਾ ਦੇ ਰੂਪ ਵਿੱਚ
ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਆਇਆ, ਤਾਂ ਉਸ ਨਾਲ ਸਿਰਫ਼ 25 ਸਿੱਖ ਸਨ। ਛੇਤੀ ਹੀ ਉਸ ਨੇ ਆਪਣੇ ਝੰਡੇ ਅਧੀਨ ਹਜ਼ਾਰਾਂ ਸਿੱਖਾਂ ਨੂੰ ਇਕੱਠਾ ਕਰ ਲਿਆ। ਉਸ ਨੇ ਇਨ੍ਹਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਕੇ ਉਨ੍ਹਾਂ ਨੂੰ ਮੁਗ਼ਲਾਂ ਵਰਗੇ ਸ਼ਕਤੀਸ਼ਾਲੀ ਸਾਮਰਾਜ ਨਾਲ ਟਾਕਰਾ ਲੈਣ ਲਈ ਤਿਆਰ ਕੀਤਾ। ਬੰਦਾ ਸਿੰਘ ਬਹਾਦਰ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਮੁਗ਼ਲ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਵਿੱਚ ਸਫਲ ਹੋਇਆ। ਇਸ ਤਰ੍ਹਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਬੰਦਾ ਸਿੰਘ ਬਹਾਦਰ ਵਿੱਚ ਸੰਗਠਨ ਕਰਤਾ ਦੇ ਸਾਰੇ ਗੁਣ ਮੌਜੂਦ ਸਨ।
V. ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵਿੱਚ ਸਥਾਨ
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਉਸ ਨੇ ਥੋੜੇ ਜਿਹੇ ਸਮੇਂ ਦੌਰਾਨ ਹੀ ਮੁਗ਼ਲਾਂ ਦੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ। ਉਸ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਵਹਿਮ ਤੋੜਿਆ। ਉਸ ਨੇ ਸਿੱਖਾਂ ਵਿੱਚ ਸੁਤੰਤਰਤਾ ਦੀ ਪ੍ਰਾਪਤੀ ਲਈ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕੀ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ। ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਲਤਾੜੀਆਂ ਜਾ ਰਹੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਇਸ ਤਰ੍ਹਾਂ ਆਪਣੀਆਂ ਮਹਾਨ ਉਪਲੱਬਧੀਆਂ ਦੇ ਕਾਰਨ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵਿੱਚ ਇੱਕ ਮੁੱਖ ਨਾਂ ਹੈ। ਡਾਕਟਰ ਰਾਜਪਾਲ ਸਿੰਘ ਅਨੁਸਾਰ ਬੰਦਾ ਬਹਾਦਰ 18ਵੀਂ ਸਦੀ ਦੇ ਮਹਾਨ ਨੇਤਾਵਾਂ ਵਿੱਚੋਂ ਇੱਕ ਸੀ ਅਤੇ ਉਸ ਦਾ ਨਾਂ ਸੁਤੰਤਰਤਾ, ਵਿਸ਼ਵਾਸ ਅਤੇ ਸ਼ਹੀਦੀ ਦਾ ਪ੍ਰਤੀਕ ਬਣ ਗਿਆ। ਇਤਿਹਾਸਕਾਰ ਡਾਕਟਰ ਜੀ. ਐੱਸ. ਦਿਉਲ ਅਨੁਸਾਰ 18ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਵਿੱਚ ਬੰਦਾ ਬਹਾਦਰ ਨੂੰ ਇੱਕ ਖ਼ਾਸ ਥਾਂ ਪ੍ਰਾਪਤ ਹੈ।
Exam Tips:
a) ਉੱਤਰ ਨੂੰ ਪੰਜ ਸਿਰਲੇਖਾਂ ਵਿੱਚ ਵੰਡੋ: ਮਨੁੱਖ, ਯੋਧਾ ਤੇ ਸੈਨਾਪਤੀ, ਪ੍ਰਸ਼ਾਸਕ, ਸੰਗਠਨ-ਕਰਤਾ, ਇਤਿਹਾਸ ਵਿੱਚ ਸਥਾਨ।
b) ਸੰਗਠਨ ਦੀ ਉਦਾਹਰਨ: ਨੰਦੇੜ ਤੋਂ ਸਿਰਫ਼ 25 ਸਿੰਘ ਨਾਲ ਆਇਆ ਅਤੇ ਛੇਤੀ ਹੀ ਹਜ਼ਾਰਾਂ ਸਿੱਖ ਇਕੱਠੇ ਕਰ ਲਏ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
Question 1: ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ? ਉਹ ਬੈਰਾਗੀ ਕਿਉਂ ਬਣਿਆ?
ਜਾਂ
ਬੰਦਾ ਸਿੰਘ ਬਹਾਦਰ ਦੇ ਆਰੰਭਿਕ ਜੀਵਨ ਦਾ ਸੰਖੇਪ ਵਰਣਨ ਕਰੋ।
Answer:
ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਨੂੰ ਬਚਪਨ ਤੋਂ ਹੀ ਸ਼ਿਕਾਰ ਖੇਡਣ ਦਾ ਸ਼ੌਕ ਸੀ। ਇੱਕ ਦਿਨ ਉਸ ਨੇ ਇੱਕ ਅਜਿਹੀ ਹਿਰਨੀ ਨੂੰ ਤੀਰ ਮਾਰਿਆ ਜੋ ਗਰਭਵਤੀ ਸੀ। ਜਦੋਂ ਲਛਮਣ ਦੇਵ ਨੇ ਉਸ ਹਿਰਨੀ ਦਾ ਪੇਟ ਚੀਰਿਆ ਤਾਂ ਉਸ ਵਿੱਚੋਂ ਦੋ ਬੱਚੇ ਨਿਕਲੇ ਜੋ ਉਸ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਹ ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਤੋਂ ਪ੍ਰਭਾਵਿਤ ਹੋ ਕੇ ਬੈਰਾਗੀ ਬਣ ਗਿਆ।
Exam Tips:
a) ਬਚਪਨ ਦਾ ਨਾਂ ਲਛਮਣ ਦੇਵ ਸੀ; ਇਹ ਲਿਖ ਕੇ ਹਿਰਨੀ ਵਾਲੀ ਘਟਨਾ ਇੱਕ-ਦੋ ਵਾਕਾਂ ਵਿੱਚ ਦੱਸੋ।
Question 2: ਬੰਦਾ ਬੈਰਾਗੀ ਕੌਣ ਸੀ? ਉਹ ਸਿੱਖ ਕਿਵੇਂ ਬਣਿਆ?
Answer:
ਬੰਦਾ ਸਿੰਘ ਬਹਾਦਰ ਜਿਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ, ਕਸ਼ਮੀਰ ਦੇ ਜ਼ਿਲ੍ਹੇ ਪੁਣਛ ਦੇ ਰਾਜੌਰੀ ਪਿੰਡ ਦਾ ਰਹਿਣ ਵਾਲਾ ਸੀ। ਇੱਕ ਦਿਨ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ ਉਸ ਦੇ ਦਿਲ ’ਤੇ ਡੂੰਘਾ ਪ੍ਰਭਾਵ ਪਿਆ। ਸਿੱਟੇ ਵਜੋਂ ਉਹ ਬੈਰਾਗੀ ਬਣ ਗਿਆ। ਉਸ ਨੇ ਪੰਚਵਟੀ ਦੇ ਇੱਕ ਸਾਧੂ ਔਘੜ ਨਾਥ ਤੋਂ ਤੰਤਰ ਵਿੱਦਿਆ ਦੀ ਜਾਣਕਾਰੀ ਪ੍ਰਾਪਤ ਕੀਤੀ। ਉਸ ਦੀ ਮੁਲਾਕਾਤ 1708 ਈ. ਵਿੱਚ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਸਿੱਖ ਬਣ ਗਿਆ।
Exam Tips:
a) ਮਾਧੋ ਦਾਸ ਤੋਂ ਸਿੱਖ ਬਣਨ ਦਾ ਸਮਾਂ 1708 ਈ. ਅਤੇ ਸਥਾਨ ਨੰਦੇੜ ਹੈ।
b) ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅੰਮ੍ਰਿਤ ਛਕਾਇਆ ਸੀ।
Question 3: ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਸਮੇਂ ਕੀ ਕਾਰਵਾਈ ਕੀਤੀ ਅਤੇ ਉਸ ਨੂੰ ਕੀ ਆਦੇਸ਼ ਦਿੱਤੇ?
Answer:
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਤੋਂ ਪਹਿਲਾਂ ਆਪਣੇ ਪੰਜ ਤੀਰ ਦਿੱਤੇ ਅਤੇ ਉਸ ਦੀ ਸਹਾਇਤਾ ਲਈ ਪੰਜ ਸਿੰਘ ਅਤੇ 20 ਹੋਰ ਬਹਾਦਰ ਸਿੰਘਾਂ ਨੂੰ ਨਾਲ ਭੇਜਿਆ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਕੁਝ ਹੁਕਮਨਾਮੇ ਵੀ ਦਿੱਤੇ। ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਬ੍ਰਹਮਚਾਰੀ ਜੀਵਨ ਬਤੀਤ ਕਰਨ ਅਤੇ ਸਦਾ ਸੱਚ ਬੋਲਣ, ਨਵਾਂ ਧਰਮ ਨਹੀਂ ਚਲਾਉਣ ਅਤੇ ਆਪਣੇ ਆਪ ਨੂੰ ਖ਼ਾਲਸੇ ਦਾ ਸੇਵਕ ਸਮਝਣ ਦੇ ਆਦੇਸ਼ ਦਿੱਤੇ।
Exam Tips:
a) ਪੰਜ ਤੀਰ, ਸਹਾਇਕ ਸਿੰਘ ਅਤੇ ਹੁਕਮਨਾਮੇ ਵਾਲੀ ਕਾਰਵਾਈ ਪਹਿਲਾਂ ਲਿਖੋ, ਫਿਰ ਆਦੇਸ਼।
Question 4: ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦਾ ਰਾਜ ਕਿਸ ਤਰ੍ਹਾਂ ਸਥਾਪਿਤ ਕੀਤਾ?
ਜਾਂ
ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਿਵੇਂ ਸਥਾਪਿਤ ਕੀਤਾ?
Answer:
ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿੱਚ ਮੁਗ਼ਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਦਾ ਹੁਕਮ ਦਿੱਤਾ। ਜਦੋਂ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਪੰਜਾਬ ਪਹੁੰਚਿਆ ਤਾਂ ਸਿੱਖਾਂ ਨੇ ਵੱਧ-ਚੜ੍ਹ ਕੇ ਉਸ ਨੂੰ ਸਹਿਯੋਗ ਦਿੱਤਾ। ਬੰਦਾ ਸਿੰਘ ਬਹਾਦਰ ਨੇ ਕੈਥਲ, ਸਮਾਣਾ, ਕਪੂਰੀ ਅਤੇ ਸਢੌਰਾ ਨੂੰ ਲੁੱਟਿਆ ਅਤੇ ਬਹੁਤ ਸਾਰੇ ਮੁਸਲਮਾਨਾਂ ਦਾ ਕਤਲ ਕਰ-ਦਿੱਤਾ। ਸਰਹਿੰਦ ਦੀ ਜਿੱਤ ਬੰਦਾ ਸਿੰਘ ਬਹਾਦਰ ਦੀ ਇੱਕ ਬਹੁਤ ਵੱਡੀ ਸਫਲਤਾ ਸੀ। ਉਸ ਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ। ਉਸ ਨੇ ਨਵੇਂ ਸਿੱਕੇ ਚਲਾ ਕੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕੀਤੀ।
Exam Tips:
a) ਮੁੱਖ ਗੱਲਾਂ: ਗੁਰੂ ਜੀ ਦਾ ਹੁਕਮ, ਸਰਹਿੰਦ ਦੀ ਜਿੱਤ, ਲੋਹਗੜ੍ਹ ਰਾਜਧਾਨੀ, ਨਵੇਂ ਸਿੱਕੇ।
Question 5: ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮਿਆਂ ਦਾ ਸੰਖੇਪ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦੀਆਂ ਕਿਸੇ ਤਿੰਨ ਮਹੱਤਵਪੂਰਨ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ।
ਜਾਂ
ਬੰਦਾ ਸਿੰਘ ਬਹਾਦਰ ਦੀਆਂ ਤਿੰਨ ਸੈਨਿਕ ਜਿੱਤਾਂ ਦੀਆਂ ਸਫਲਤਾਵਾਂ ਦਾ ਵਰਣਨ ਕਰੋ।
Answer:
1. ਸੋਨੀਪਤ-ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1709 ਈ. ਵਿੱਚ ਸੋਨੀਪਤ ਨੂੰ ਆਸਾਨੀ ਨਾਲ ਜਿੱਤ ਕੇ ਕੀਤੀ ਸੀ।
2. ਬੰਦਾ ਸਿੰਘ ਬਹਾਦਰ ਨੇ ਨਵੰਬਰ, 1709 ਈ. ਵਿੱਚ ਸਮਾਣਾ ’ਤੇ ਹਮਲਾ ਕਰਕੇ ਦਸ ਹਜ਼ਾਰ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ।
3. ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਸ਼ਾਸਕ ਕਦਮਉੱਦੀਨ ਨੂੰ ਹਰਾ ਕੇ ਇਸ ’ਤੇ ਕਬਜ਼ਾ ਕਰ ਲਿਆ।
4. ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬੜਾ ਬਦਨਾਮ ਸੀ। ਬੰਦਾ ਸਿੰਘ ਬਹਾਦਰ ਨੇ ਇੱਥੇ ਇੰਨੀ ਭਾਰੀ ਤਬਾਹੀ ਮਚਾਈ ਕਿ ਸਢੌਰਾ ਦਾ ਨਾਂ ਕਤਲਗੜ੍ਹੀ ਪੈ ਗਿਆ।
5. ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈ. ਨੂੰ ਚੱਪੜਚਿੜੀ ਦੇ ਸਥਾਨ ’ਤੇ ਵਜ਼ੀਰ ਖ਼ਾਂ ਦੀਆਂ ਫ਼ੌਜਾਂ ਨੂੰ ਹਰਾ ਕੇ ਸਰਹਿੰਦ ’ਤੇ ਜਿੱਤ ਪ੍ਰਾਪਤ ਕੀਤੀ ਸੀ।
Exam Tips:
a) ਪ੍ਰਸ਼ਨ ਵਿੱਚ ਤਿੰਨ ਜਿੱਤਾਂ ਮੰਗੀਆਂ ਹੋਣ ਤਾਂ ਸੋਨੀਪਤ, ਸਮਾਣਾ ਅਤੇ ਸਢੌਰਾ ਜਾਂ ਸਰਹਿੰਦ ਚੁਣ ਕੇ ਹਰੇਕ ਦਾ ਇੱਕ ਵਾਕ ਲਿਖੋ।
b) ਸਮਾਣਾ ਦੇ ਅੰਕੜੇ ਬਾਰੇ ਪਾਠ-ਪੁਸਤਕ ਵੇਖ ਲਓ।
Question 6: ਬੰਦਾ ਸਿੰਘ ਬਹਾਦਰ ਦੀ ਸਢੌਰਾ ਦੀ ਜਿੱਤ ’ਤੇ ਇੱਕ ਸੰਖੇਪ ਨੋਟ ਲਿਖੋ।
Answer:
ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਲਈ ਬਦਨਾਮ ਸੀ। ਉਸ ਦੇ ਇਲਾਕੇ ਵਿੱਚ ਕੋਈ ਵੀ ਹਿੰਦੂ ਇਸਤਰੀ ਅਜਿਹੀ ਨਹੀਂ ਸੀ ਜਿਸ ਨੂੰ ਉਸ ਨੇ ਬੇਇੱਜ਼ਤ ਨਾ ਕੀਤਾ ਹੋਵੇ ਉਹ ਹਿੰਦੂਆਂ ਨੂੰ ਧਾਰਮਿਕ ਉਤਸਵ ਨਹੀਂ ਮਨਾਉਣ ਦਿੰਦਾ ਸੀ। ਉਸ ਨੇ ਪੀਰ ਬੁੱਧੂ ਸ਼ਾਹ ਨੂੰ ਵੀ ਕਤਲ ਕਰਵਾ ਦਿੱਤਾ ਸੀ। ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਅਪਮਾਨਾਂ ਦਾ ਬਦਲਾ ਲੈਣ ਲਈ ਸਢੌਰੇ ’ਤੇ ਹਮਲਾ ਕਰ ਦਿੱਤਾ। ਇੱਥੇ ਮੁਸਲਮਾਨਾਂ ਦਾ ਇੰਨੀ ਵੱਡੀ ਗਿਣਤੀ ਵਿੱਚ ਕਤਲੇਆਮ ਕੀਤਾ ਗਿਆ ਕਿ ਸਢੌਰਾ ਦਾ ਨਾਂ ਕਤਲਗੜ੍ਹੀ ਪੈ ਗਿਆ।
Exam Tips:
a) ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਸੀ; ਉਸ ਦੇ ਜ਼ੁਲਮ ਅਤੇ ਪੀਰ ਬੁੱਧੂ ਸ਼ਾਹ ਦੇ ਕਤਲ ਦਾ ਜ਼ਿਕਰ ਕਰੋ।
b) ਇਸ ਸਥਾਨ ਦਾ ਨਾਂ ਕਤਲਗੜ੍ਹੀ ਪੈ ਜਾਣਾ ਅੰਤ ਵਿੱਚ ਲਿਖੋ।
Question 7: ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ’ਤੇ ਸੰਖੇਪ ਨੋਟ ਲਿਖੋ।
ਜਾਂ
ਸਰਹਿੰਦ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਕਿਵੇਂ ਲਿਆ?
ਜਾਂ
ਬੰਦਾ ਸਿੰਘ ਬਹਾਦਰ ਦੀ ਸਰਹਿੰਦ ਦੀ ਜਿੱਤ ਦਾ ਵਰਣਨ ਕਰੋ। ਇਹ ਯੁੱਧ ਸਿੱਖਾਂ ਲਈ ਕਿਉਂ ਮਹੱਤਵਪੂਰਨ ਸੀ?
ਜਾਂ
ਚੱਪੜਚਿੜੀ ਦੀ ਲੜਾਈ ਦਾ ਸੰਖੇਪ ਵਿੱਚ ਵਰਣਨ ਕਰੋ।
Answer:
ਸਿੱਖਾਂ ਵਿੱਚ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਂ ਦੇ ਵਿਰੁੱਧ ਭਾਰੀ ਗੁੱਸਾ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਨੂੰ ਜ਼ਿੰਦਾ ਹੀ ਕੰਧ ਵਿੱਚ ਚਿਣਵਾ ਦਿੱਤਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈ. ਨੂੰ ਚੱਪੜਚਿੜੀ ਦੇ ਸਥਾਨ ’ਤੇ ਵਜ਼ੀਰ ਖ਼ਾਂ ’ਤੇ ਹਮਲਾ ਕਰ ਦਿੱਤਾ। ਇਹ ਲੜਾਈ ਬੜੀ ਭਿਅੰਕਰ ਸੀ। ਵਜ਼ੀਰ ਖ਼ਾਂ ਦੇ ਮਰਦੇ ਹੀ ਉਸ ਦੀ ਸੈਨਾ ਵਿੱਚ ਭਾਜੜ ਪੈ ਗਈ। ਸਿੱਖ ਇਸ ਲੜਾਈ ਵਿੱਚ ਜੇਤੂ ਰਹੇ। ਇਸ ਮਹੱਤਵਪੂਰਨ ਜਿੱਤ ਕਾਰਨ ਸਿੱਖਾਂ ਦਾ ਹੌਸਲਾ ਬਹੁਤ ਵੱਧ ਗਿਆ।
Exam Tips:
a) ਚੱਪੜਚਿੜੀ ਦੀ ਲੜਾਈ 12 ਮਈ, 1710 ਈ. ਨੂੰ ਹੋਈ ਅਤੇ ਵਜ਼ੀਰ ਖ਼ਾਂ ਮਾਰਿਆ ਗਿਆ।
b) ਕਾਰਨ ਲਿਖੋ: ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ।
Question 8: ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ।
Answer:
ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਮੁਗ਼ਲਾਂ ਲਈ ਇੱਕ ਵੰਗਾਰ ਸੀ। ਇਸ ਲਈ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫ਼ੈਸਲਾ ਕੀਤਾ। ਇਸ ਉਦੇਸ਼ ਨਾਲ ਉਸ ਨੇ ਆਪਣੇ ਇੱਕ ਜਰਨੈਲ ਮੁਨੀਮ ਖ਼ਾਂ ਅਧੀਨ 60,000 ਸੈਨਿਕਾਂ ਦੀ ਵਿਸ਼ਾਲ ਫ਼ੌਜ ਪੰਜਾਬ ਭੇਜੀ। ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਲੋਹਗੜ੍ਹ ’ਤੇ ਅਚਾਨਕ ਹਮਲਾ ਕਰ ਦਿੱਤਾ। ਲੋਹਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਸੀ। ਰਸਦ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਵਧੇਰੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ ਸੀ। ਬੰਦਾ ਸਿੰਘ ਬਹਾਦਰ ਭੇਸ ਬਦਲ ਕੇ ਕਿਲ੍ਹੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਿਆ।
Exam Tips:
a) ਹਮਲਾਵਰ ਸੈਨਾਪਤੀ ਮੁਨੀਮ ਖ਼ਾਂ ਸੀ ਅਤੇ ਫ਼ੌਜ 60,000 ਸੀ।
b) ਤਾਰੀਖ਼ 10 ਦਸੰਬਰ, 1710 ਈ. ਯਾਦ ਰੱਖੋ।
Question 9: ਗੁਰਦਾਸ ਨੰਗਲ ਦੀ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਬੰਦਾ ਸਿੰਘ ਬਹਾਦਰ ਅਤੇ ਮੁਗਲਾਂ ਵਿਚਕਾਰ ਹੋਈ ਗੁਰਦਾਸ ਨੰਗਲ ਦੀ ਲੜਾਈ ਦਾ ਸੰਖੇਪ ਵਰਣਨ ਕਰੋ।
Answer:
ਅਬਦੁਸ ਸਮਦ ਖ਼ਾਂ ਨੇ ਅਪਰੈਲ, 1715 ਈ. ਵਿੱਚ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੇ ਸਥਾਨ ’ਤੇ ਅਚਾਨਕ ਘੇਰੇ ਵਿੱਚ ਲੈ ਲਿਆ। ਹੌਲੀ-ਹੌਲੀ ਰਸਦ ਦੇ ਖ਼ਤਮ ਹੋ ਜਾਣ ਕਾਰਨ ਸਿੱਖਾਂ ਦੀ ਸਥਿਤੀ ਨਾਜ਼ੁਕ ਹੋ ਗਈ। ਅਜਿਹੇ ਸਮੇਂ ਬਾਬਾ ਬਿਨੋਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਦੁਨੀ ਚੰਦ ਦੀ ਹਵੇਲੀ ਤੋਂ ਭੱਜ ਨਿਕਲਣ ਦੀ ਸਲਾਹ ਦਿੱਤੀ, ਪਰ ਬੰਦਾ ਸਿੰਘ ਬਹਾਦਰ ਨੇ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਬਿਨੋਦ ਸਿੰਘ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੜ੍ਹੀ ਛੱਡ ਕੇ ਭੱਜ ਨਿਕਲਿਆ। ਇਸ ਕਾਰਨ ਮਜਬੂਰ ਹੋ ਕੇ ਬੰਦਾ ਸਿੰਘ ਬਹਾਦਰ ਨੂੰ ਆਪਣੀ ਹਾਰ ਮੰਨਣੀ ਪਈ।
Exam Tips:
a) ਘੇਰਾ ਗੁਰਦਾਸ ਨੰਗਲ ਵਿੱਚ ਦੁਨੀ ਚੰਦ ਦੀ ਹਵੇਲੀ ਵਿੱਚ ਪਿਆ; ਸੂਬੇਦਾਰ ਅਬਦੁਸ ਸਮਦ ਖ਼ਾਂ ਸੀ।
b) ਰਸਦ ਖ਼ਤਮ ਹੋਣ ਅਤੇ ਬਿਨੋਦ ਸਿੰਘ ਦੇ ਛੱਡ ਜਾਣ ਦਾ ਜ਼ਿਕਰ ਕਰੋ।
Question 10: ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ?
Answer:
ਬੰਦਾ ਸਿੰਘ ਬਹਾਦਰ ਅਤੇ ਲਗਭਗ 740 ਸਿੱਖਾਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ। ਦਿੱਲੀ ਵਿੱਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ। ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ। ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ, ਪਰ ਸਿੱਖਾਂ ਨੇ ਇਨਕਾਰ ਕਰ ਦਿੱਤਾ। ਇਸ ਕਾਰਨ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਅਖ਼ੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਉਸ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਸ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਦਾ ਉਸ ਦੀਆਂ ਅੱਖਾਂ ਸਾਹਮਣੇ ਵਹਿਸ਼ੀਆਨਾ ਢੰਗ ਨਾਲ ਕਤਲ ਕਰ ਦਿੱਤਾ। ਅੰਤ ਵਿੱਚ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ।
Exam Tips:
a) ਤਿੰਨ ਗੱਲਾਂ ਦੱਸੋ: ਕਦੋਂ (9 ਜੂਨ, 1716), ਕਿੱਥੇ (ਦਿੱਲੀ), ਕਿਵੇਂ (ਅੰਗ-ਅੰਗ ਕੱਟ ਕੇ)।
Question 11: ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦੇ ਕਾਰਨਾਂ ਦਾ ਉਲੇਖ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦੀ ਆਰੰਭਿਕ ਸਫਲਤਾ ਦੇ ਮੁੱਖ ਕਾਰਨ ਕੀ ਸਨ?
Answer:
1. ਪੰਜਾਬ ਦੇ ਮੁਗ਼ਲ ਹਾਕਮਾਂ ਦੁਆਰਾ ਸਿੱਖਾਂ ’ਤੇ ਕੀਤੇ ਗਏ ਘੋਰ ਅੱਤਿਆਚਾਰਾਂ ਕਾਰਨ ਪੰਜਾਬ ਦੇ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਹਰ ਸੰਭਵ ਸਹਿਯੋਗ ਦਿੱਤਾ।
2. ਗੁਰੂ ਗੋਬਿੰਦ ਸਿੰਘ ਜੀ ਦੀ ਅਪੀਲ ’ਤੇ ਪੰਜਾਬ ਦੇ ਸਿੱਖ ਬੰਦਾ ਸਿੰਘ ਬਹਾਦਰ ਦੇ ਝੰਡੇ ਅਧੀਨ ਇਕੱਠੇ ਹੋਏ।
3. ਔਰੰਗਜ਼ੇਬ ਦੇ ਉੱਤਰਾਧਿਕਾਰੀ ਬੜੇ ਅਯੋਗ ਸਨ। ਸਿੱਟੇ ਵਜੋਂ ਉਹ ਬੰਦਾ ਸਿੰਘ ਬਹਾਦਰ ਦੀ ਤਾਕਤ ਵੱਲ ਆਪਣਾ ਪੂਰਾ ਧਿਆਨ ਨਾ ਦੇ ਸਕੇ।
4. ਪੰਜਾਬ ਦੇ ਪਹਾੜ ਵੀ ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਸਫਲਤਾਵਾਂ ਵਿੱਚ ਸਹਾਇਕ ਸਿੱਧ ਹੋਏ।
Exam Tips:
a) ਚਾਰ ਕਾਰਨ ਅੰਕਿਤ ਕਰਕੇ ਹਰ ਇੱਕ ਨੂੰ ਇੱਕ ਵਾਕ ਵਿੱਚ ਲਿਖੋ।
Question 12: ਅੰਤ ਵਿੱਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦੇ ਕੀ ਕਾਰਨ ਸਨ?
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤ ਵਿੱਚ ਅਸਫਲਤਾ ਦੇ ਕਾਰਨ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਸੰਖੇਪ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੀ ਕਾਰਨ ਸਨ?
ਜਾਂ
ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦੇ ਕੋਈ ਤਿੰਨ ਕਾਰਨ ਦੱਸੋ।
Answer:
1. ਮੁਗ਼ਲ ਸਾਮਰਾਜ ਦਾ ਅਤਿਅੰਤ ਸ਼ਕਤੀਸ਼ਾਲੀ ਹੋਣਾ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਮੁੱਖ ਕਾਰਨ ਸੀ।
2. ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀਆਂ ਗਈਆਂ ਹਿਦਾਇਤਾਂ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਸੀ।
3. ਪੰਜਾਬ ਦੇ ਹਿੰਦੂ ਰਾਜਿਆਂ ਅਤੇ ਜ਼ਿਮੀਂਦਾਰਾਂ ਨੇ ਵੀ ਬੰਦਾ ਸਿੰਘ ਬਹਾਦਰ ਵਿਰੁੱਧ ਸਰਕਾਰ ਨੂੰ ਆਪਣਾ ਸਹਿਯੋਗ ਦਿੱਤਾ।
4. ਪੰਜਾਬ ਦੇ ਸੂਬੇਦਾਰ ਅਬਦੁਸ ਸਮਦ ਖ਼ਾਂ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਵਿੱਚ ਕੋਈ ਕਸਰ ਨਹੀਂ ਛੱਡੀ।
Exam Tips:
a) ਕਾਰਨ ਲਿਖਦੇ ਸਮੇਂ ਮੁਗ਼ਲ ਸਾਮਰਾਜ ਦੀ ਸ਼ਕਤੀ ਅਤੇ ਗੁਰੂ ਜੀ ਦੀਆਂ ਹਦਾਇਤਾਂ ਦੀ ਉਲੰਘਣਾ ਨੂੰ ਪਹਿਲਾਂ ਰੱਖੋ।
Question 13: ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਦੱਸੋ।
Answer:
1. ਬੰਦਾ ਸਿੰਘ ਬਹਾਦਰ ਬੜਾ ਹੀ ਨਿਡਰ ਅਤੇ ਸਾਹਸੀ ਸੀ। ਵੱਡੀ ਤੋਂ ਵੱਡੀ ਮੁਸੀਬਤ ਆਉਣ ’ਤੇ ਉਹ ਕਦੀ ਘਬਰਾਉਂਦਾ ਨਹੀਂ ਸੀ।
2. ਉਹ ਸਿੱਖ ਧਰਮ ਦਾ ਸੱਚਾ ਪੈਰੋਕਾਰ ਸੀ। ਉਸ ਨੇ ਆਪਣੀਆਂ ਸਫਲਤਾਵਾਂ ਨੂੰ ਗੁਰੂ ਸਾਹਿਬਾਨ ਦਾ ਵਰਦਾਨ ਮੰਨਿਆ।
3. ਬੰਦਾ ਸਿੰਘ ਬਹਾਦਰ ਇੱਕ ਮਹਾਨ ਸੈਨਾਪਤੀ ਸੀ। ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਉਸ ਨੇ ਮੁਗ਼ਲ ਸ਼ਾਸਕਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ ਸੀ।
4. ਬੰਦਾ ਸਿੰਘ ਬਹਾਦਰ ਇੱਕ ਯੋਗ ਸ਼ਾਸਨ ਪ੍ਰਬੰਧਕ ਵੀ ਸੀ। ਉਸ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ ਸੀ।
Exam Tips:
a) ਚਾਰ ਗੁਣ ਲਿਖੋ: ਨਿਡਰਤਾ, ਸਿੱਖ ਧਰਮ ਪ੍ਰਤੀ ਸ਼ਰਧਾ, ਸੈਨਾਪਤੀ ਅਤੇ ਪ੍ਰਸ਼ਾਸਕ।
Question 14: ਇੱਕ ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ।
ਜਾਂ
ਬੰਦਾ ਸਿੰਘ ਬਹਾਦਰ ਦਾ ਇੱਕ ਵੀਰ ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ ਮੁੱਲਾਂਕਣ ਕਰੋ।
Answer:
ਬੰਦਾ ਸਿੰਘ ਬਹਾਦਰ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ। ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਨਾਂ-ਮਾਤਰ ਸਨ ਪਰ ਉਸ ਨੇ ਆਪਣੀ ਯੋਗਤਾ ਸਦਕਾ 7-8 ਸਾਲ ਵਿੱਚ ਮੁਗ਼ਲ ਫ਼ੌਜਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਲਗਭਗ ਸਾਰੀਆਂ ਵਿੱਚ ਉਸ ਨੇ ਬੜੀਆਂ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਜੰਗ ਦੇ ਮੈਦਾਨ ਵਿੱਚ ਉਹ ਬੜੀ ਤੇਜ਼ੀ ਨਾਲ ਸਥਿਤੀ ਦਾ ਅੰਦਾਜ਼ਾ ਲਗਾ ਲੈਂਦਾ ਸੀ ਅਤੇ ਮੌਕੇ ਅਨੁਸਾਰ ਆਪਣਾ ਨਿਰਣਾ ਫੌਰਨ ਕਰ ਲੈਂਦਾ ਸੀ। ਉਹ ਜੰਗੀ ਚਾਲਾਂ ਵਿੱਚ ਬੜਾ ਮਾਹਰ ਸੀ।
Exam Tips:
a) ਸੀਮਿਤ ਸਾਧਨਾਂ ਨਾਲ 7-8 ਸਾਲ ਮੁਗ਼ਲਾਂ ਨੂੰ ਟੱਕਰ ਦੇਣਾ ਇਸ ਉੱਤਰ ਦਾ ਮੁੱਖ ਨੁਕਤਾ ਹੈ।
Question 15: ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਸਫਲਤਾਵਾਂ ਬਾਰੇ ਸੰਖੇਪ ਜਾਣਕਾਰੀ ਦਿਓ।
Answer:
ਬੰਦਾ ਸਿੰਘ ਬਹਾਦਰ ਨੇ ਆਪਣੇ ਜਿੱਤੇ ਹੋਏ ਦੇਸ਼ਾਂ ਵਿੱਚ ਚੰਗੇ ਸ਼ਾਸਨ ਪ੍ਰਬੰਧ ਦੀ ਵਿਵਸਥਾ ਕੀਤੀ। ਉਸ ਨੇ ਆਪਣੇ ਰਾਜ ਵਿੱਚੋਂ ਭ੍ਰਿਸ਼ਟਾਚਾਰੀ ਕਰਮਚਾਰੀਆਂ ਨੂੰ ਹਟਾ ਕੇ ਬੜੇ ਯੋਗ ਅਤੇ ਈਮਾਨਦਾਰ ਵਿਅਕਤੀਆਂ ਨੂੰ ਨਿਯੁਕਤ ਕੀਤਾ। ਗ਼ਰੀਬਾਂ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉੱਚੇ ਅਹੁਦਿਆਂ ’ਤੇ ਲਾ ਕੇ ਉਨ੍ਹਾਂ ਨੂੰ ਇੱਕ ਨਵਾਂ ਮਾਣ ਬਖ਼ਸ਼ਿਆ। ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰੀ ਪ੍ਰਥਾ ਦਾ ਅੰਤ ਕਰਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ।
Exam Tips:
a) ਭ੍ਰਿਸ਼ਟ ਕਰਮਚਾਰੀ ਹਟਾਉਣਾ ਅਤੇ ਜ਼ਿਮੀਂਦਾਰੀ ਪ੍ਰਥਾ ਖ਼ਤਮ ਕਰਨਾ ਦੋ ਮੁੱਖ ਗੱਲਾਂ ਹਨ।
Question 16: ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਤੁਸੀਂ ਕੀ ਸਥਾਨ ਦਿੰਦੇ ਹੋ?
ਜਾਂ
ਪੰਜਾਬ ਦੇ ਇਤਿਹਾਸ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੀ ਸਥਾਨ ਪ੍ਰਾਪਤ ਹੈ?
ਜਾਂ
ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ?
Answer:
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਖ਼ਾਸ ਥਾਂ ਪ੍ਰਾਪਤ ਹੈ। ਉਹ ਇੱਕ ਮਹਾਨ ਯੋਧਾ, ਬਹਾਦਰ ਸੈਨਾਪਤੀ, ਯੋਗ ਪ੍ਰਸ਼ਾਸਕ ਅਤੇ ਉੱਚ-ਕੋਟੀ ਦਾ ਨੇਤਾ ਸੀ। ਉਹ ਪਹਿਲਾ ਵਿਅਕਤੀ ਸੀ, ਜਿਸ ਨੇ ਸਿੱਖਾਂ ਨੂੰ ਅੱਤਿਆਚਾਰੀਆਂ ਦਾ ਮੁਕਾਬਲਾ ਕਰਨ ਅਤੇ ਸੁਤੰਤਰਤਾ ਲਈ ਮਰ ਮਿਟਣ ਦਾ ਪਾਠ ਪੜ੍ਹਾਇਆ। ਉਸ ਨੇ ਮੁਗ਼ਲਾਂ ਦੇ ਅਜਿੱਤ ਹੋਣ ਦਾ ਜਾਦੂ ਤੋੜਿਆ। ਬੰਦਾ ਸਿੰਘ ਬਹਾਦਰ ਅਤੇ ਸੁਤੰਤਰਤਾ ਪੰਜਾਬ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਨੂੰ ਸਮਾਪਤ ਕਰਕੇ ਇੱਕ ਬੜਾ ਹੀ ਕ੍ਰਾਂਤੀਕਾਰੀ ਕਦਮ ਚੁੱਕਿਆ। ਉਸ ਨੇ ਗ਼ਰੀਬਾਂ ਤੇ ਸਦੀਆਂ ਤੋਂ ਸ਼ੋਸ਼ਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਸ਼ਾਸਨ ਪ੍ਰਬੰਧ ਵਿੱਚ ਉੱਚੇ ਅਹੁਦੇ ਦੇ ਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ।
Exam Tips:
a) ਸਥਾਨ ਦੱਸਣ ਲਈ ਉਸ ਦੀ ਮੁੱਖ ਦੇਣ ਲਿਖੋ: ਸਿੱਖਾਂ ਨੂੰ ਰਾਜਨੀਤਿਕ ਸੁਤੰਤਰਤਾ ਦਾ ਪਾਠ ਪੜ੍ਹਾਇਆ।
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ
Question 1: ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ ਸੀ?
Answer:
27 ਅਕਤੂਬਰ, 1670 ਈ.।
Exam Tips:
a) ਜਨਮ ਦੀ ਮਿਤੀ ਪੂਰੀ ਲਿਖੋ: 27 ਅਕਤੂਬਰ, 1670 ਈ.।
Question 2: ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ ਸੀ?
Answer:
ਰਾਜੌਰੀ
Exam Tips:
a) ਰਾਜੌਰੀ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਹੈ।
Question 3: ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ?
ਜਾਂ
ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ?
Answer:
ਲਛਮਣ ਦੇਵ।
Exam Tips:
a) ਬਚਪਨ ਦਾ ਨਾਂ ਲਛਮਣ ਦੇਵ ਅਤੇ ਬੈਰਾਗੀ ਨਾਂ ਮਾਧੋ ਦਾਸ ਵਿੱਚ ਫ਼ਰਕ ਯਾਦ ਰੱਖੋ।
Question 4: ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਕੀ ਨਾਂ ਸੀ?
Answer:
ਰਾਮ ਦੇਵ।
Exam Tips:
a) ਪਿਤਾ ਦਾ ਨਾਂ ਰਾਮ ਦੇਵ ਹੈ, ਜਦੋਂ ਕਿ ਬਚਪਨ ਦਾ ਨਾਂ ਲਛਮਣ ਦੇਵ ਹੈ।
Question 5: ਬੰਦਾ ਸਿੰਘ ਬਹਾਦਰ ਦਾ ਬੈਰਾਗ ਧਾਰਨ ਕਰਨ ਤੋਂ ਬਾਅਦ ਉਸ ਦਾ ਕੀ ਨਾਂ ਪਿਆ?
ਜਾਂ
ਬੈਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ?
Answer:
ਮਾਧੋ ਦਾਸ।
Exam Tips:
a) ਬੈਰਾਗ ਧਾਰਨ ਕਰਨ ਤੋਂ ਬਾਅਦ ਦਾ ਨਾਂ ਮਾਧੋ ਦਾਸ ਸੀ।
Question 6: ਬੰਦਾ ਸਿੰਘ ਬਹਾਦਰ ਬੈਰਾਗੀ ਕਿਉਂ ਬਣਿਆ?
ਜਾਂ
ਬੰਦਾ ਸਿੰਘ ਬਹਾਦਰ ਦੇ ਮੁੱਢਲੇ ਜੀਵਨ ਦੀ ਕਿਹੜੀ ਘਟਨਾ ਸੀ ਜਿਸ ਨੇ ਉਸ ਨੂੰ ਬੈਰਾਗੀ ਬਣਾ ਦਿੱਤਾ?
ਜਾਂ
ਕਿਸੇ ਘਟਨਾ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਬਦਲ ਦਿੱਤਾ?
Answer:
ਕਿਉਂਕਿ ਬੰਦਾ ਸਿੰਘ ਬਹਾਦਰ ਨੇ ਇੱਕ ਅਜਿਹੀ ਹਿਰਨੀ ਨੂੰ ਮਾਰ ਦਿੱਤਾ ਸੀ ਜੋ ਗਰਭਵਤੀ ਸੀ।
Exam Tips:
a) ਗਰਭਵਤੀ ਹਿਰਨੀ ਦਾ ਸ਼ਿਕਾਰ ਉਸ ਦੇ ਜੀਵਨ ਦਾ ਮੋੜ ਬਣਿਆ।
Question 7: ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦਾ ਸਿੰਘ ਬਹਾਦਰ ਕਿੱਥੇ ਮਿਲਿਆ ਸੀ?
Answer:
ਨੰਦੇੜ ਵਿਖੇ।
Exam Tips:
a) ਮੁਲਾਕਾਤ ਦਾ ਸਥਾਨ ਨੰਦੇੜ ਅਤੇ ਸਾਲ 1708 ਈ. ਇਕੱਠੇ ਯਾਦ ਰੱਖੋ।
Question 8: ਬੰਦਾ ਸਿੰਘ ਬਹਾਦਰ ਦਾ ਇਹ ਨਾਂ ਕਿਉਂ ਪਿਆ?
Answer:
ਬੰਦਾ ਸਿੰਘ ਬਹਾਦਰ ਨੂੰ ਇਹ ਨਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸੀ।
Exam Tips:
a) ਇਹ ਨਾਂ ਉਸ ਨੂੰ ਅੰਮ੍ਰਿਤ ਛਕਾਉਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ।
Question 9: ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ?
Answer:
1709 ਈ.।
Exam Tips:
a) ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ 1709 ਈ. ਵਿੱਚ ਹੋਈ।
Question 10: ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ?
Answer:
ਸੋਨੀਪਤ ਤੋਂ।
Exam Tips:
a) ਪਹਿਲਾ ਹਮਲਾ ਸੋਨੀਪਤ ਉੱਤੇ ਸੀ, ਸਮਾਣਾ ਉੱਤੇ ਨਹੀਂ।
Question 11: ਬੰਦਾ ਸਿੰਘ ਬਹਾਦਰ ਦੀ ਪਹਿਲੀ ਮਹੱਤਵਪੂਰਨ ਜਿੱਤ ਕਿਹੜੀ ਸੀ?
Answer:
ਸਮਾਣਾ।
Exam Tips:
a) ਸਮਾਣਾ ਦੀ ਜਿੱਤ ਪਹਿਲੀ ਮਹੱਤਵਪੂਰਨ ਜਿੱਤ ਮੰਨੀ ਜਾਂਦੀ ਹੈ।
Question 12: ਬੰਦਾ ਸਿੰਘ ਬਹਾਦਰ ਨੇ ਸਢੌਰਾ ’ਤੇ ਹਮਲਾ ਕਿਉਂ ਕੀਤਾ?
Answer:
ਕਿਉਂਕਿ ਇੱਥੋਂ ਦਾ ਸ਼ਾਸਕ ਉਸਮਾਨ ਖ਼ਾਂ ਆਪਣੇ ਅੱਤਿਆਚਾਰਾਂ ਕਾਰਨ ਬਹੁਤ ਬਦਨਾਮ ਸੀ।
Exam Tips:
a) ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਸੀ; ਪੀਰ ਬੁੱਧੂ ਸ਼ਾਹ ਦੇ ਕਤਲ ਨੂੰ ਵੀ ਯਾਦ ਰੱਖੋ।
Question 13: ਬੰਦਾ ਬਹਾਦਰ ਨੇ ਕਿਹੜਾ ਨਾਅਰਾ ਦਿੱਤਾ?
Answer:
ਫ਼ਤਿਹ ਧਰਮ, ਫ਼ਤਿਹ ਦਰਸ਼ਨ।
Exam Tips:
a) ਇਹ ਸ਼ਬਦ ਪਾਠ-ਪੁਸਤਕ ਦੇ ਹਵਾਲੇ ਨਾਲ ਯਾਦ ਰੱਖੋ; ਇਨ੍ਹਾਂ ਦੀ ਇਤਿਹਾਸਕ ਪ੍ਰਮਾਣਿਕਤਾ ’ਤੇ ਮਤਭੇਦ ਹਨ।
Question 14: ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ?
Answer:
ਸਰਹਿੰਦ।
Exam Tips:
a) ਸਭ ਤੋਂ ਮਹੱਤਵਪੂਰਨ ਜਿੱਤ ਸਰਹਿੰਦ ਦੀ ਹੈ।
Question 15: ਬੰਦਾ ਸਿੰਘ ਬਹਾਦਰ ਨੇ ਸਰਹਿੰਦ ਕਦੋਂ ਜਿੱਤਿਆ?
ਜਾਂ
ਚੱਪੜਚਿੜੀ ਦੀ ਲੜਾਈ ਕਦੋਂ ਹੋਈ?
Answer:
12 ਮਈ, 1710 ਈ.।
Exam Tips:
a) ਸਰਹਿੰਦ ਦੀ ਜਿੱਤ ਦੀ ਮਿਤੀ ਚੱਪੜਚਿੜੀ ਦੀ ਲੜਾਈ ਵਾਲੀ ਹੀ ਹੈ।
Question 16: ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਹਮਲਾ ਕਿਉਂ ਕੀਤਾ?
Answer:
ਕਿਉਂਕਿ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖ਼ਾਂ ਸਿੱਖਾਂ ਦਾ ਕੱਟੜ ਦੁਸ਼ਮਣ ਸੀ।
Exam Tips:
a) ਕਾਰਨ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ।
Question 17: ਵਜ਼ੀਰ ਖ਼ਾਂ ਕੌਣ ਸੀ?
Answer:
ਸਰਹਿੰਦ ਦਾ ਫ਼ੌਜਦਾਰ।
Exam Tips:
a) ਵਜ਼ੀਰ ਖ਼ਾਂ ਸਰਹਿੰਦ ਦਾ ਫ਼ੌਜਦਾਰ ਸੀ।
Question 18: ਸਰਹਿੰਦ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੇ ਕਿਸ ਨੂੰ ਹਰਾਇਆ ਸੀ?
Answer:
ਵਜ਼ੀਰ ਖ਼ਾਂ।
Exam Tips:
a) ਸਰਹਿੰਦ ਦੀ ਲੜਾਈ ਵਿੱਚ ਵਜ਼ੀਰ ਖ਼ਾਂ ਹਾਰਿਆ ਅਤੇ ਮਾਰਿਆ ਗਿਆ।
Question 19: ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਕੀ ਨਾਂ ਸੀ?
Answer:
ਲੋਹਗੜ੍ਹ।
Exam Tips:
a) ਰਾਜਧਾਨੀ ਲੋਹਗੜ੍ਹ ਸੀ।
Question 20: ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ?
Answer:
ਚੰਬਾ।
Exam Tips:
a) ਵਿਆਹ ਚੰਬਾ ਦੀ ਰਾਜਕੁਮਾਰੀ ਨਾਲ ਹੋਣ ਦੀ ਗੱਲ ਪਾਠ-ਪੁਸਤਕ ਵਿੱਚ ਹੈ।
Question 21: ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ?
Answer:
ਅਜੈ ਸਿੰਘ।
Exam Tips:
a) ਪੁੱਤਰ ਅਜੈ ਸਿੰਘ ਦਾ ਕਤਲ ਉਸ ਦੀ ਸ਼ਹੀਦੀ ਤੋਂ ਪਹਿਲਾਂ ਹੋਇਆ।
Question 22: ਬੰਦਾ ਸਿੰਘ ਬਹਾਦਰ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਅੰਤਿਮ ਲੜਾਈ ਕਿਹੜੀ ਸੀ?
Answer:
ਗੁਰਦਾਸ ਨੰਗਲ ਦੀ।
Exam Tips:
a) ਅੰਤਿਮ ਲੜਾਈ ਗੁਰਦਾਸ ਨੰਗਲ ਦੀ ਸੀ।
Question 23: ਗੁਰਦਾਸ ਨੰਗਲ ਦੀ ਲੜਾਈ ਵਿੱਚ ਮੁਗ਼ਲ ਸੈਨਾ ਦਾ ਮੁੱਖ ਸੈਨਾਪਤੀ ਕੌਣ ਸੀ?
Answer:
ਅਬਦੁਸ ਸਮਦ ਖ਼ਾਂ।
Exam Tips:
a) ਮੁਗ਼ਲ ਸੈਨਾਪਤੀ ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ।
Question 24: ਗੁਰਦਾਸ ਨੰਗਲ ਦਾ ਯੁੱਧ ਕਦੋਂ ਹੋਇਆ?
Answer:
1715 ਈ.।
Exam Tips:
a) ਗੁਰਦਾਸ ਨੰਗਲ ਦੀ ਲੜਾਈ ਅਪਰੈਲ, 1715 ਈ. ਵਿੱਚ ਸ਼ੁਰੂ ਹੋਈ।
Question 25: ਬੰਦਾ ਸਿੰਘ ਬਹਾਦਰ ਨੂੰ ਕਿਸ ਨੇ ਸ਼ਹੀਦ ਕਰਵਾਇਆ ਸੀ?
Answer:
ਫ਼ਰੁਖ਼ਸੀਅਰ ਦੇ ਹੁਕਮ ਨਾਲ (ਅਬਦੁਸ ਸਮਦ ਖ਼ਾਂ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਭੇਜਿਆ ਸੀ)।
Exam Tips:
a) ਸ਼ਹੀਦੀ ਦਾ ਹੁਕਮ ਬਾਦਸ਼ਾਹ ਫ਼ਰੁਖ਼ਸੀਅਰ ਵੱਲੋਂ ਆਇਆ; ਸਿੱਖਾਂ ਨੂੰ ਗ੍ਰਿਫ਼ਤਾਰ ਅਬਦੁਸ ਸਮਦ ਖ਼ਾਂ ਨੇ ਕੀਤਾ।
Question 26: ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ?
Answer:
9 ਜੂਨ, 1716 ਈ.।
Exam Tips:
a) ਸ਼ਹੀਦੀ ਦੀ ਮਿਤੀ 9 ਜੂਨ, 1716 ਈ. ਹੈ (ਕੁਝ ਇਤਿਹਾਸਕਾਰ 19 ਜੂਨ ਦੱਸਦੇ ਹਨ)।
Question 27: ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?
Answer:
ਦਿੱਲੀ।
Exam Tips:
a) ਸ਼ਹੀਦੀ ਦਿੱਲੀ ਵਿੱਚ ਹੋਈ, ਲਾਹੌਰ ਵਿੱਚ ਨਹੀਂ।
Question 28: ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਕਿਸ ਮੁਗ਼ਲ ਬਾਦਸ਼ਾਹ ਦਾ ਸ਼ਾਸਨ ਸੀ?
Answer:
ਫ਼ਰੁਖ਼ਸੀਅਰ।
Exam Tips:
a) ਸ਼ਹੀਦੀ ਸਮੇਂ ਮੁਗ਼ਲ ਬਾਦਸ਼ਾਹ ਫ਼ਰੁਖ਼ਸੀਅਰ ਸੀ (1713 ਈ. ਤੋਂ)।
Question 29: ਬੰਦਾ ਬਹਾਦਰ ਨੇ ਕਿਸ ਪ੍ਰਥਾ ਨੂੰ ਖ਼ਤਮ ਕੀਤਾ?
Answer:
ਜ਼ਿਮੀਂਦਾਰੀ ਪ੍ਰਥਾ।
Exam Tips:
a) ਜ਼ਿਮੀਂਦਾਰੀ ਪ੍ਰਥਾ ਖ਼ਤਮ ਕਰਕੇ ਕਿਸਾਨ ਜ਼ਮੀਨ ਦੇ ਮਾਲਕ ਬਣਾਏ ਗਏ।
Question 30: ਬੰਦਾ ਸਿੰਘ ਬਹਾਦਰ ਦੀਆਂ ਆਰੰਭਿਕ ਸਫਲਤਾਵਾਂ ਦਾ ਕੋਈ ਇੱਕ ਕਾਰਨ ਦੱਸੋ।
Answer:
ਬੰਦਾ ਸਿੰਘ ਬਹਾਦਰ ਨੇ ਆਪਣੇ ਅਧੀਨ ਦੇਸ਼ਾਂ ਵਿੱਚ ਚੰਗਾ ਸ਼ਾਸਨ ਪ੍ਰਬੰਧ ਲਾਗੂ ਕੀਤਾ ਸੀ।
Exam Tips:
a) ਇਸ ਪ੍ਰਸ਼ਨ ਲਈ ਚੰਗੇ ਸ਼ਾਸਨ ਪ੍ਰਬੰਧ ਜਾਂ ਯੋਗ ਅਗਵਾਈ ਵਿੱਚੋਂ ਕੋਈ ਇੱਕ ਕਾਰਨ ਲਿਖਣਾ ਕਾਫ਼ੀ ਹੈ।
Question 31: ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਕੋਈ ਇੱਕ ਕਾਰਨ ਦੱਸੋ।
Answer:
ਬੰਦਾ ਸਿੰਘ ਬਹਾਦਰ ਦੇ ਸਾਧਨ ਮੁਗ਼ਲਾਂ ਦੇ ਮੁਕਾਬਲੇ ਬਹੁਤ ਸੀਮਿਤ ਸਨ।
Exam Tips:
a) ਇੱਕ ਕਾਰਨ ਲਿਖੋ: ਮੁਗ਼ਲਾਂ ਦੇ ਮੁਕਾਬਲੇ ਸੀਮਿਤ ਸਾਧਨ।
Question 32: ਬੰਦਾ ਸਿੰਘ ਬਹਾਦਰ ਨੇ ਕਿਸ ਨਾਂ ਦੇ ਸਿੱਕੇ ਜਾਰੀ ਕੀਤੇ ਸਨ?
ਜਾਂ
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਿੱਕੇ ਜਾਰੀ ਕੀਤੇ?
Answer:
ਨਾਨਕ ਸ਼ਾਹੀ ਅਤੇ ਗੋਬਿੰਦ ਸ਼ਾਹੀ।
Exam Tips:
a) ਸਿੱਕਿਆਂ ਦੀ ਛਾਪ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਸੀ।
Question 33: ਬੰਦਾ ਸਿੰਘ ਬਹਾਦਰ ਦੀ ਸਿੱਖਾਂ ਨੂੰ ਮੁੱਖ ਦੇਣ ਕੀ ਹੈ?
Answer:
ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਰਾਜਨੀਤਿਕ ਸੁਤੰਤਰਤਾ ਦਾ ਪਹਿਲਾ ਪਾਠ ਸਿਖਾਇਆ।
Exam Tips:
a) ਉਸ ਦੀ ਦੇਣ ਇੱਕ ਵਾਕ ਵਿੱਚ ਲਿਖੋ: ਰਾਜਨੀਤਿਕ ਸੁਤੰਤਰਤਾ ਦਾ ਪਹਿਲਾ ਪਾਠ।
ਖ਼ਾਲੀ ਥਾਂਵਾਂ ਭਰੋ
Question 1: ਬੰਦਾ ਸਿੰਘ ਬਹਾਦਰ ਦਾ ਜਨਮ …………… ਵਿੱਚ ਹੋਇਆ।
Answer:
1670 ਈ.
Exam Tips:
a) ਜਨਮ ਦਾ ਸਾਲ 1670 ਈ. ਅਤੇ ਸ਼ਹੀਦੀ ਦਾ ਸਾਲ 1716 ਈ. ਵੱਖਰਾ-ਵੱਖਰਾ ਯਾਦ ਰੱਖੋ।
Question 2: ਬੰਦਾ ਸਿੰਘ ਬਹਾਦਰ ਦਾ ਜਨਮ …………… ਵਿਖੇ ਹੋਇਆ ਸੀ।
Answer:
ਰਾਜੌਰੀ
Exam Tips:
a) ਰਾਜੌਰੀ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦਾ ਪਿੰਡ ਹੈ।
Question 3: ਬੰਦਾ ਸਿੰਘ ਬਹਾਦਰ ਦੇ ਪਿਤਾ ਦਾ ਨਾਂ …………… ਸੀ।
Answer:
ਰਾਮ ਦੇਵ
Exam Tips:
a) ਪਿਤਾ ਰਾਮ ਦੇਵ ਸਨ ਅਤੇ ਪੁੱਤਰ ਲਛਮਣ ਦੇਵ; ਦੋਵੇਂ ਨਾਂ ਰਲਾਓ ਨਾ।
Question 4: ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ …………… ਸੀ।
Answer:
ਲਛਮਣ ਦੇਵ
Exam Tips:
a) ਮੁੱਢਲਾ ਨਾਂ ਲਛਮਣ ਦੇਵ ਅਤੇ ਬੈਰਾਗੀ ਨਾਂ ਮਾਧੋ ਦਾਸ ਹੈ।
Question 5: …………… ਦੇ ਸ਼ਿਕਾਰ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ।
Answer:
ਇੱਕ ਹਿਰਨੀ
Exam Tips:
a) ਇਹ ਹਿਰਨੀ ਗਰਭਵਤੀ ਸੀ; ਇਹ ਗੱਲ ਵੀ ਯਾਦ ਰੱਖੋ।
Question 6: ਜਾਨਕੀ ਪ੍ਰਸਾਦ ਨਾਂ ਦੇ ਬੈਰਾਗੀ ਨੇ ਲਛਮਣ ਦੇਵ ਦਾ ਨਾਂ ਬਦਲ ਕੇ …………… ਰੱਖ ਦਿੱਤਾ।
Answer:
ਮਾਧੋ ਦਾਸ
Exam Tips:
a) ਮਾਧੋ ਦਾਸ ਬਾਅਦ ਵਿੱਚ ਨੰਦੇੜ ਆ ਗਿਆ ਸੀ।
Question 7: 1708 ਈ. ਵਿੱਚ ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ …………… ਵਿਖੇ ਮੁਲਾਕਾਤ ਹੋਈ।
Answer:
ਨੰਦੇੜ
Exam Tips:
a) ਨੰਦੇੜ ਵਰਤਮਾਨ ਮਹਾਰਾਸ਼ਟਰ ਵਿੱਚ ਹੈ।
Question 8: ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ …………… ਦਾ ਨਾਂ ਦਿੱਤਾ।
Answer:
ਬੰਦਾ ਸਿੰਘ ਬਹਾਦਰ
Exam Tips:
a) "ਬੰਦਾ" ਦਾ ਅਰਥ ਸੇਵਕ ਜਾਂ ਦਾਸ ਹੈ।
Question 9: ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ …………… ਤੋਂ ਕੀਤੀ।
Answer:
ਸੋਨੀਪਤ
Exam Tips:
a) ਸੋਨੀਪਤ ਦਾ ਫ਼ੌਜਦਾਰ ਬਿਨਾਂ ਮੁਕਾਬਲੇ ਦਿੱਲੀ ਵੱਲ ਭੱਜ ਗਿਆ ਸੀ।
Question 10: ਬੰਦਾ ਸਿੰਘ ਬਹਾਦਰ ਨੇ …………… ਵਿੱਚ ਸੋਨੀਪਤ ਨੂੰ ਜਿੱਤਿਆ।
Answer:
1709 ਈ.
Exam Tips:
a) 1709 ਈ. ਨੂੰ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਦਾ ਸਾਲ ਯਾਦ ਰੱਖੋ।
Question 11: ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਸ਼ਾਸਕ …………… ਨੂੰ ਕਰਾਰੀ ਹਾਰ ਦਿੱਤੀ।
Answer:
ਉਸਮਾਨ ਖ਼ਾਂ
Exam Tips:
a) ਉਸਮਾਨ ਖ਼ਾਂ ਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾਇਆ ਸੀ।
Question 12: ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ …………… ਸੀ।
Answer:
ਵਜ਼ੀਰ ਖ਼ਾਂ
Exam Tips:
a) ਵਜ਼ੀਰ ਖ਼ਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਲਈ ਜ਼ਿੰਮੇਵਾਰ ਸੀ।
Question 13: ਬੰਦਾ ਸਿੰਘ ਬਹਾਦਰ ਨੇ …………… ਨੂੰ ਸਰਹਿੰਦ ਦਾ ਸ਼ਾਸਕ ਨਿਯੁਕਤ ਕੀਤਾ।
Answer:
ਬਾਜ਼ ਸਿੰਘ
Exam Tips:
a) ਇਹ ਨਿਯੁਕਤੀ ਸਰਹਿੰਦ ਦੀ ਜਿੱਤ ਤੋਂ ਬਾਅਦ ਕੀਤੀ ਗਈ।
Question 14: ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ …………… ਸੀ।
Answer:
ਲੋਹਗੜ੍ਹ
Exam Tips:
a) ਲੋਹਗੜ੍ਹ ਉਸ ਦੇ ਰਾਜ ਦੀ ਰਾਜਧਾਨੀ ਅਤੇ ਕਿਲ੍ਹਾ ਸੀ।
Question 15: ਬੰਦਾ ਸਿੰਘ ਬਹਾਦਰ ਨੇ …………… ਨੂੰ ਆਪਣੀ ਰਾਜਧਾਨੀ ਬਣਾਇਆ।
Answer:
ਲੋਹਗੜ੍ਹ
Exam Tips:
a) ਲੋਹਗੜ੍ਹ ਉੱਤੇ ਮੁਗ਼ਲਾਂ ਨੇ 10 ਦਸੰਬਰ, 1710 ਈ. ਨੂੰ ਹਮਲਾ ਕੀਤਾ।
Question 16: ਗੁਰਦਾਸ ਨੰਗਲ ਦੀ ਲੜਾਈ …………… ਵਿੱਚ ਹੋਈ।
Answer:
1715 ਈ.
Exam Tips:
a) ਘੇਰਾ ਅਪਰੈਲ, 1715 ਈ. ਵਿੱਚ ਪਿਆ ਅਤੇ ਗ੍ਰਿਫ਼ਤਾਰੀ ਦਸੰਬਰ 1715 ਵਿੱਚ ਹੋਈ।
Question 17: ਬੰਦਾ ਸਿੰਘ ਬਹਾਦਰ ਨੂੰ …………… ਵਿਖੇ ਸ਼ਹੀਦ ਕੀਤਾ ਗਿਆ।
Answer:
ਦਿੱਲੀ
Exam Tips:
a) ਗ੍ਰਿਫ਼ਤਾਰੀ ਗੁਰਦਾਸ ਨੰਗਲ ਵਿੱਚ ਹੋਈ, ਪਰ ਸ਼ਹੀਦੀ ਦਿੱਲੀ ਵਿੱਚ ਹੋਈ।
Question 18: ਬੰਦਾ ਸਿੰਘ ਬਹਾਦਰ ਨੂੰ …………… ਵਿੱਚ ਸ਼ਹੀਦ ਕੀਤਾ ਗਿਆ।
Answer:
1716 ਈ.
Exam Tips:
a) ਸ਼ਹੀਦੀ ਦੀ ਮਿਤੀ 9 ਜੂਨ, 1716 ਈ. ਮੰਨੀ ਜਾਂਦੀ ਹੈ।
Question 19: …………… ਨੇ ਸਿੱਖ ਕੌਮ ਦੇ ਪਹਿਲੇ ਸਿੱਕੇ ਜਾਰੀ ਕੀਤੇ।
Answer:
ਬੰਦਾ ਸਿੰਘ ਬਹਾਦਰ
Exam Tips:
a) ਸਿੱਕੇ ਸੁਤੰਤਰ ਸਿੱਖ ਰਾਜ ਦੀ ਨਿਸ਼ਾਨੀ ਸਨ।
ਠੀਕ ਜਾਂ ਗ਼ਲਤ
Question 1: ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਨੂੰ ਹੋਇਆ।
Answer:
ਠੀਕ
Exam Tips:
a) ਮਿਤੀ ਅਤੇ ਸਾਲ ਦੋਵੇਂ ਯਾਦ ਰੱਖੋ।
Question 2: ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ ਵਿਖੇ ਹੋਇਆ।
Answer:
ਠੀਕ
Exam Tips:
a) ਰਾਜੌਰੀ ਪੁਣਛ ਜ਼ਿਲ੍ਹੇ ਵਿੱਚ ਹੈ।
Question 3: ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਦਾ ਨਾਂ ਲਛਮਣ ਦੇਵ ਸੀ।
Answer:
ਗ਼ਲਤ – ਪਿਤਾ ਦਾ ਨਾਂ ਰਾਮ ਦੇਵ ਸੀ; ਲਛਮਣ ਦੇਵ ਉਸ ਦਾ ਆਪਣਾ ਬਚਪਨ ਦਾ ਨਾਂ ਸੀ।
Exam Tips:
a) ਪਿਤਾ ਅਤੇ ਪੁੱਤਰ ਦੇ ਨਾਂ ਵੱਖ-ਵੱਖ ਯਾਦ ਰੱਖੋ।
Question 4: ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਰਾਮ ਦੇਵ ਸੀ।
Answer:
ਗ਼ਲਤ – ਬਚਪਨ ਦਾ ਨਾਂ ਲਛਮਣ ਦੇਵ ਸੀ; ਰਾਮ ਦੇਵ ਉਸ ਦੇ ਪਿਤਾ ਦਾ ਨਾਂ ਸੀ।
Exam Tips:
a) ਪਿਛਲੇ ਪ੍ਰਸ਼ਨ ਨਾਲ ਮਿਲਾ ਕੇ ਯਾਦ ਕਰੋ।
Question 5: ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਰਾਗੀ ਨੇ ਲਛਮਣ ਦੇਵ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ ਸੀ।
Answer:
ਠੀਕ
Exam Tips:
a) ਇਸ ਤੋਂ ਬਾਅਦ ਉਹ ਔਘੜ ਨਾਥ ਦਾ ਚੇਲਾ ਬਣਿਆ।
Question 6: ਗੁਰੂ ਗੋਬਿੰਦ ਸਿੰਘ ਜੀ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਵਿਖੇ ਮਿਲੇ।
Answer:
ਗ਼ਲਤ – ਮੁਲਾਕਾਤ ਨੰਦੇੜ ਵਿਖੇ ਹੋਈ ਸੀ।
Exam Tips:
a) ਮੁਲਾਕਾਤ ਦਾ ਸਥਾਨ ਨੰਦੇੜ ਅਤੇ ਸਾਲ 1708 ਈ. ਹੈ।
Question 7: ਬੰਦਾ ਸਿੰਘ ਬਹਾਦਰ ਨੇ ਆਪਣੀਆਂ ਜਿੱਤਾਂ ਦੀ ਸ਼ੁਰੂਆਤ 1709 ਈ. ਵਿੱਚ ਸੋਨੀਪਤ ਤੋਂ ਕੀਤੀ।
Answer:
ਠੀਕ
Exam Tips:
a) ਸੋਨੀਪਤ ਤੋਂ ਬਾਅਦ ਸਮਾਣਾ ਦੀ ਜਿੱਤ ਆਉਂਦੀ ਹੈ।
Question 8: ਬੰਦਾ ਸਿੰਘ ਬਹਾਦਰ ਨੇ ਕਪੂਰੀ ਵਿਖੇ ਕਦਮਉੱਦੀਨ ਨੂੰ ਹਰਾਇਆ ਸੀ।
Answer:
ਠੀਕ
Exam Tips:
a) ਕਪੂਰੀ ਦਾ ਸ਼ਾਸਕ ਕਦਮਉੱਦੀਨ ਸੀ।
Question 9: ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਸ਼ਾਸਕ ਉਸਮਾਨ ਖ਼ਾਂ ਨੂੰ ਕਰਾਰੀ ਹਾਰ ਦਿੱਤੀ ਸੀ।
Answer:
ਠੀਕ
Exam Tips:
a) ਸਢੌਰਾ ਦਾ ਨਾਂ ਬਾਅਦ ਵਿੱਚ ਕਤਲਗੜ੍ਹੀ ਪੈ ਗਿਆ।
Question 10: ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਰੋਪੜ ਦੀ ਸੀ।
Answer:
ਗ਼ਲਤ – ਸਭ ਤੋਂ ਮਹੱਤਵਪੂਰਨ ਜਿੱਤ ਸਰਹਿੰਦ ਦੀ ਸੀ।
Exam Tips:
a) ਸਭ ਤੋਂ ਮਹੱਤਵਪੂਰਨ ਜਿੱਤ ਸਰਹਿੰਦ ਦੀ ਹੈ।
Question 11: ਬੰਦਾ ਸਿੰਘ ਬਹਾਦਰ ਨੇ 1710 ਈ. ਵਿੱਚ ਸਰਹਿੰਦ ’ਤੇ ਜਿੱਤ ਪ੍ਰਾਪਤ ਕੀਤੀ ਸੀ।
Answer:
ਠੀਕ
Exam Tips:
a) ਚੱਪੜਚਿੜੀ ਦੀ ਲੜਾਈ 12 ਮਈ, 1710 ਈ. ਨੂੰ ਹੋਈ।
Question 12: ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖ਼ਾਂ ਸੀ।
Answer:
ਠੀਕ
Exam Tips:
a) ਵਜ਼ੀਰ ਖ਼ਾਂ ਚੱਪੜਚਿੜੀ ਵਿੱਚ ਮਾਰਿਆ ਗਿਆ।
Question 13: ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਆਪਣੇ ਰਾਜ ਦੀ ਰਾਜਧਾਨੀ ਬਣਾਇਆ ਸੀ।
Answer:
ਠੀਕ
Exam Tips:
a) ਲੋਹਗੜ੍ਹ ਦੀ ਲੜਾਈ 1710 ਈ. ਵਿੱਚ ਹੋਈ।
Question 14: ਗੁਰਦਾਸ ਨੰਗਲ ਦੀ ਲੜਾਈ 1715 ਈ. ਵਿੱਚ ਲੜੀ ਗਈ ਸੀ।
Answer:
ਠੀਕ
Exam Tips:
a) ਇਹ ਬੰਦਾ ਸਿੰਘ ਬਹਾਦਰ ਦੀ ਅੰਤਿਮ ਲੜਾਈ ਸੀ।
Question 15: ਬੰਦਾ ਸਿੰਘ ਬਹਾਦਰ ਨੂੰ 1716 ਈ. ਵਿੱਚ ਸ਼ਹੀਦ ਕੀਤਾ ਗਿਆ ਸੀ।
Answer:
ਠੀਕ
Exam Tips:
a) ਮਿਤੀ 9 ਜੂਨ, 1716 ਈ. ਹੈ।
Question 16: ਬੰਦਾ ਸਿੰਘ ਬਹਾਦਰ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ ਸੀ।
Answer:
ਗ਼ਲਤ – ਉਸ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ।
Exam Tips:
a) ਲਾਹੌਰ ਦਾ ਸੂਬੇਦਾਰ ਅਬਦੁਸ ਸਮਦ ਖ਼ਾਂ ਸੀ, ਪਰ ਸ਼ਹੀਦੀ ਦਿੱਲੀ ਵਿੱਚ ਹੋਈ।
Question 17: ਬੰਦਾ ਸਿੰਘ ਬਹਾਦਰ ਪੰਜਾਬ ਦਾ ਪਹਿਲਾ ਅਜਿਹਾ ਸ਼ਾਸਕ ਸੀ ਜਿਸ ਨੇ ਸਿੱਖ ਸਿੱਕੇ ਜਾਰੀ ਕੀਤੇ।
Answer:
ਠੀਕ
Exam Tips:
a) ਸਿੱਕੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਜਾਰੀ ਹੋਏ।
ਬਹੁ-ਵਿਕਲਪੀ ਪ੍ਰਸ਼ਨ
Question 1: ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ?
(i) 1625 ਈ. ਵਿੱਚ
(ii) 1660 ਈ. ਵਿੱਚ
(iii) 1670 ਈ. ਵਿੱਚ
(iv) 1675 ਈ. ਵਿੱਚ।
Answer:
(iii) 1670 ਈ. ਵਿੱਚ।
Exam Tips:
a) ਜਨਮ 1670 ਈ. ਵਿੱਚ ਹੋਇਆ; 1625 ਜਾਂ 1660 ਦੇ ਭੁਲੇਖੇ ਤੋਂ ਬਚੋ।
Question 2: ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ?
(i) ਰਾਜਗੜ੍ਹ ਵਿਖੇ
(ii) ਰਾਜੌਰੀ ਵਿਖੇ
(iii) ਸਢੌਰਾ ਵਿਖੇ
(iv) ਨੰਦੇੜ ਵਿਖੇ।
Answer:
(ii) ਰਾਜੌਰੀ ਵਿਖੇ।
Exam Tips:
a) ਰਾਜੌਰੀ ਅਤੇ ਨੰਦੇੜ ਨੂੰ ਆਪਸ ਵਿੱਚ ਨਾ ਰਲਾਓ।
Question 3: ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ?
(i) ਲਛਮਣ ਦੇਵ
(ii) ਰਾਮਦੇਵ
(iii) ਮਾਧੋ ਦਾਸ
(iv) ਗ਼ਰੀਬ ਦਾਸ।
Answer:
(i) ਲਛਮਣ ਦੇਵ।
Exam Tips:
a) ਮੁੱਢਲਾ ਨਾਂ ਲਛਮਣ ਦੇਵ ਹੈ, ਮਾਧੋ ਦਾਸ ਬਾਅਦ ਦਾ ਨਾਂ ਹੈ।
Question 4: ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਦਾ ਕੀ ਨਾਂ ਸੀ?
(i) ਨਾਮਦੇਵ
(ii) ਰਾਮਦੇਵ
(iii) ਸਹਿਦੇਵ
(iv) ਲਛਮਣ ਦੇਵ।
Answer:
(ii) ਰਾਮਦੇਵ।
Exam Tips:
a) ਪਿਤਾ ਦਾ ਨਾਂ ਰਾਮ ਦੇਵ ਹੈ।
Question 5: ਬੰਦਾ ਸਿੰਘ ਬਹਾਦਰ ਬੈਰਾਗੀ ਕਿਉਂ ਬਣਿਆ?
(i) ਇਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ
(ii) ਇਕ ਗਰਭਵਤੀ ਸ਼ੇਰਨੀ ਨੂੰ ਮਾਰਨ ਕਰਕੇ
(iii) ਇਕ ਗਰਭਵਤੀ ਹਥਨੀ ਨੂੰ ਮਾਰਨ ਕਰਕੇ
(iv) ਇਨ੍ਹਾਂ ਵਿੱਚੋਂ ਕੋਈ ਨਹੀਂ।
Answer:
(i) ਇਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ।
Exam Tips:
a) ਕਾਰਨ ਗਰਭਵਤੀ ਹਿਰਨੀ ਦਾ ਸ਼ਿਕਾਰ ਸੀ, ਸ਼ੇਰਨੀ ਜਾਂ ਹਥਨੀ ਦਾ ਨਹੀਂ।
Question 6: ਬੈਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ?
(i) ਲਛਮਣ ਦੇਵ
(ii) ਮਾਧੋ ਦਾਸ
(iii) ਜਾਨਕੀ ਪ੍ਰਸਾਦ
(iv) ਔਘੜ ਨਾਥ।
Answer:
(ii) ਮਾਧੋ ਦਾਸ।
Exam Tips:
a) ਬੈਰਾਗੀ ਬਣਨ ਪਿੱਛੋਂ ਦਾ ਨਾਂ ਮਾਧੋ ਦਾਸ ਹੈ।
Question 7: ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ?
(i) ਸ੍ਰੀ ਆਨੰਦਪੁਰ ਸਾਹਿਬ
(ii) ਅੰਮ੍ਰਿਤਸਰ
(iii) ਗੋਇੰਦਵਾਲ ਸਾਹਿਬ
(iv) ਨੰਦੇੜ।
Answer:
(iv) ਨੰਦੇੜ।
Exam Tips:
a) ਸਹੀ ਸਥਾਨ ਨੰਦੇੜ ਹੈ, ਜਿੱਥੇ ਗੁਰੂ ਜੀ 1708 ਈ. ਵਿੱਚ ਪਹੁੰਚੇ।
Question 8: ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਭੇਜਿਆ?
(i) ਸਿੱਖ ਰਾਜ ਦੀ ਸਥਾਪਨਾ ਲਈ
(ii) ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ
(iii) ਅਫ਼ਗਾਨਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ
(iv) ਉੱਪਰ ਲਿਖੇ ਸਾਰੇ।
Answer:
(ii) ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ।
Exam Tips:
a) ਪਾਠ-ਪੁਸਤਕ ਅਨੁਸਾਰ ਮੁੱਖ ਉਦੇਸ਼ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣਾ ਸੀ।
Question 9: ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ?
(i) 1708 ਈ. ਵਿੱਚ
(ii) 1709 ਈ. ਵਿੱਚ
(iii) 1710 ਈ. ਵਿੱਚ
(iv) 1715 ਈ. ਵਿੱਚ।
Answer:
(ii) 1709 ਈ. ਵਿੱਚ।
Exam Tips:
a) ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ 1709 ਈ. ਵਿੱਚ ਹੋਈ, 1708 ਈ. ਗੁਰੂ ਜੀ ਨਾਲ ਮੁਲਾਕਾਤ ਦਾ ਸਾਲ ਹੈ।
Question 10: ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ?
(i) ਪਾਨੀਪਤ ਤੋਂ
(ii) ਸੋਨੀਪਤ ਤੋਂ
(iii) ਸਮਾਣਾ ਤੋਂ
(iv) ਕਪੂਰੀ ਤੋਂ।
Answer:
(ii) ਸੋਨੀਪਤ ਤੋਂ।
Exam Tips:
a) ਪਹਿਲਾ ਹਮਲਾ ਸੋਨੀਪਤ ਉੱਤੇ ਕੀਤਾ ਗਿਆ।
Question 11: ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਕਿਸ ਸ਼ਾਸਕ ਨੂੰ ਹਰਾਇਆ ਸੀ?
(i) ਰਹਿਮਤ ਖ਼ਾਂ
(ii) ਜ਼ਕਰੀਆ ਖ਼ਾਂ
(iii) ਉਸਮਾਨ ਖ਼ਾਂ
(iv) ਵਜ਼ੀਰ ਖ਼ਾਂ।
Answer:
(iii) ਉਸਮਾਨ ਖ਼ਾਂ।
Exam Tips:
a) ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਸੀ; ਵਜ਼ੀਰ ਖ਼ਾਂ ਸਰਹਿੰਦ ਦਾ ਫ਼ੌਜਦਾਰ ਸੀ।
Question 12: ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ?
(i) ਸਢੌਰਾ ਦੀ
(ii) ਲੋਹਗੜ੍ਹ ਦੀ
(iii) ਰੋਪੜ ਦੀ
(iv) ਸਰਹਿੰਦ ਦੀ।
Answer:
(iv) ਸਰਹਿੰਦ ਦੀ।
Exam Tips:
a) ਸਰਹਿੰਦ ਦੀ ਜਿੱਤ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ।
Question 13: ਵਜ਼ੀਰ ਖ਼ਾਂ ਕਿੱਥੋਂ ਦਾ ਮੁਗ਼ਲ ਸੂਬੇਦਾਰ ਸੀ?
(i) ਸਮਾਣਾ
(ii) ਸੋਨੀਪਤ
(iii) ਸਰਹਿੰਦ
(iv) ਗੁਰਦਾਸ ਨੰਗਲ।
Answer:
(iii) ਸਰਹਿੰਦ।
Exam Tips:
a) ਵਜ਼ੀਰ ਖ਼ਾਂ ਸਰਹਿੰਦ ਦਾ ਸੂਬੇਦਾਰ/ਫ਼ੌਜਦਾਰ ਸੀ।
Question 14: ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?
(i) 1708 ਈ. ਵਿੱਚ
(ii) 1709 ਈ. ਵਿੱਚ
(iii) 1710 ਈ. ਵਿੱਚ
(iv) 1712 ਈ. ਵਿੱਚ।
Answer:
(iii) 1710 ਈ. ਵਿੱਚ।
Exam Tips:
a) ਸਰਹਿੰਦ ਦੀ ਜਿੱਤ 1710 ਈ. ਵਿੱਚ ਹੋਈ।
Question 15: ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਕੀ ਸੀ?
(i) ਲੋਹਗੜ੍ਹ
(ii) ਗੁਰਦਾਸ ਨੰਗਲ
(iii) ਅੰਮ੍ਰਿਤਸਰ
(iv) ਕਲਾਨੌਰ।
Answer:
(i) ਲੋਹਗੜ੍ਹ।
Exam Tips:
a) ਰਾਜਧਾਨੀ ਲੋਹਗੜ੍ਹ ਸੀ; ਗੁਰਦਾਸ ਨੰਗਲ ਅੰਤਿਮ ਲੜਾਈ ਦਾ ਸਥਾਨ ਹੈ।
Question 16: ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ?
(i) ਬਿਲਾਸਪੁਰ
(ii) ਚੰਬਾ
(iii) ਮੰਡੀ
(iv) ਕੁੱਲੂ।
Answer:
(ii) ਚੰਬਾ।
Exam Tips:
a) ਚੰਬਾ ਦੀ ਰਾਜਕੁਮਾਰੀ ਨਾਲ ਵਿਆਹ ਦੀ ਗੱਲ ਪਾਠ-ਪੁਸਤਕ ਅਨੁਸਾਰ ਲਿਖੀ ਗਈ ਹੈ।
Question 17: ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ?
(i) ਅਜੈ ਸਿੰਘ
(ii) ਅਭੈ ਸਿੰਘ
(iii) ਦਇਆ ਸਿੰਘ
(iv) ਬਿਨੋਦ ਸਿੰਘ।
Answer:
(i) ਅਜੈ ਸਿੰਘ।
Exam Tips:
a) ਪੁੱਤਰ ਅਜੈ ਸਿੰਘ ਸੀ, ਬਿਨੋਦ ਸਿੰਘ ਉਸ ਦਾ ਸਾਥੀ ਸੀ।
Question 18: ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ?
(i) 1709 ਈ. ਵਿੱਚ
(ii) 1710 ਈ. ਵਿੱਚ
(iii) 1712 ਈ. ਵਿੱਚ
(iv) 1715 ਈ. ਵਿੱਚ।
Answer:
(iv) 1715 ਈ. ਵਿੱਚ।
Exam Tips:
a) ਗੁਰਦਾਸ ਨੰਗਲ ਦੀ ਲੜਾਈ 1715 ਈ. ਵਿੱਚ ਹੋਈ।
Question 19: ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?
(i) ਦਿੱਲੀ ਵਿਖੇ
(ii) ਲਾਹੌਰ ਵਿਖੇ
(iii) ਮੁਲਤਾਨ ਵਿਖੇ
(iv) ਅੰਮ੍ਰਿਤਸਰ ਵਿਖੇ।
Answer:
(i) ਦਿੱਲੀ ਵਿਖੇ।
Exam Tips:
a) ਸ਼ਹੀਦੀ ਦਿੱਲੀ ਵਿੱਚ ਹੋਈ, ਲਾਹੌਰ ਵਿੱਚ ਨਹੀਂ।
Question 20: ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?
(i) 1714 ਈ. ਵਿੱਚ
(ii) 1715 ਈ. ਵਿੱਚ
(iii) 1716 ਈ. ਵਿੱਚ
(iv) 1718 ਈ. ਵਿੱਚ।
Answer:
(iii) 1716 ਈ. ਵਿੱਚ।
Exam Tips:
a) ਸ਼ਹੀਦੀ ਦਾ ਸਾਲ 1716 ਈ. ਹੈ।
Question 21: ਬੰਦਾ ਸਿੰਘ ਬਹਾਦਰ ਨੂੰ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ’ਤੇ ਸ਼ਹੀਦ ਕੀਤਾ ਗਿਆ ਸੀ?
(i) ਔਰੰਗਜ਼ੇਬ .
(ii) ਬਹਾਦਰ ਸ਼ਾਹ ਪਹਿਲਾ
(iii) ਜਹਾਂਦਾਰ ਸ਼ਾਹ
(iv) ਫ਼ਰੁਖ਼ਸੀਅਰ।
Answer:
(iv) ਫ਼ਰੁਖ਼ਸੀਅਰ।
Exam Tips:
a) ਸ਼ਹੀਦੀ ਦੇ ਸਮੇਂ ਬਾਦਸ਼ਾਹ ਫ਼ਰੁਖ਼ਸੀਅਰ ਸੀ।
Question 22: ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫਲਤਾ ਦਾ ਕੀ ਕਾਰਨ ਸੀ?
(i) ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ
(ii) ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ
(iii) ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ
(iv) ਉੱਪਰ ਲਿਖੇ ਸਾਰੇ।
Answer:
(iv) ਉੱਪਰ ਲਿਖੇ ਸਾਰੇ।
Exam Tips:
a) ਜਿੱਥੇ "ਉੱਪਰ ਲਿਖੇ ਸਾਰੇ" ਵਿਕਲਪ ਹੋਵੇ, ਉੱਥੇ ਸਾਰੇ ਕਾਰਨ ਪੜ੍ਹ ਕੇ ਹੀ ਚੁਣੋ।
Question 23: ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦਾ ਮੁੱਖ ਕਾਰਨ ਕੀ ਸੀ?
(i) ਮੁਗ਼ਲ ਸਾਮਰਾਜ ਦਾ ਸ਼ਕਤੀਸ਼ਾਲੀ ਹੋਣਾ।
(ii) ਗੁਰਦਾਸ ਨੰਗਲ ਉੱਤੇ ਅਚਾਨਕ ਹਮਲਾ
(iii) ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿਚਾਲੇ ਮਤਭੇਦ
(iv) ਉੱਪਰ ਲਿਖੇ ਸਾਰੇ।
Answer:
(iv) ਉੱਪਰ ਲਿਖੇ ਸਾਰੇ।
Exam Tips:
a) ਅੰਤਿਮ ਅਸਫਲਤਾ ਦੇ ਸਾਰੇ ਕਾਰਨ ਇੱਕ-ਦੂਜੇ ਨੂੰ ਪੂਰਾ ਕਰਦੇ ਹਨ।
ਸਰੋਤ ਆਧਾਰਿਤ ਪ੍ਰਸ਼ਨ
ਹੇਠ ਲਿਖੇ ਪ੍ਰਸ਼ਨ ਪਾਠ-ਪੁਸਤਕ ਦੇ ਸਰੋਤ-ਪੈਰਿਆਂ ਉੱਤੇ ਆਧਾਰਿਤ ਹਨ।
Question 1: ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ?
Answer:
ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ।
Exam Tips:
a) ਬਚਪਨ ਦਾ ਨਾਂ ਅਤੇ ਬਾਅਦ ਦੇ ਨਾਂ ਕ੍ਰਮ ਨਾਲ ਯਾਦ ਰੱਖੋ।
Question 2: ਬੰਦਾ ਸਿੰਘ ਬਹਾਦਰ ਦੇ ਦਿਲ ’ਤੇ ਕਿਸ ਘਟਨਾ ਦਾ ਡੂੰਘਾ ਪ੍ਰਭਾਵ ਪਿਆ?
Answer:
ਗਰਭਵਤੀ ਹਿਰਨੀ ਨੂੰ ਮਾਰਨ ਦੀ ਘਟਨਾ ਨੇ ਉਸ ਦੇ ਦਿਲ ’ਤੇ ਡੂੰਘਾ ਪ੍ਰਭਾਵ ਪਾਇਆ।
Exam Tips:
a) ਇਸ ਘਟਨਾ ਨੂੰ ਉਸ ਦੇ ਜੀਵਨ ਦਾ ਮੋੜ ਲਿਖੋ।
Question 3: ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਕਿੱਥੇ ਹੋਈ ਸੀ?
Answer:
ਮੁਲਾਕਾਤ ਨੰਦੇੜ ਵਿਖੇ ਹੋਈ ਸੀ।
Exam Tips:
a) ਸਥਾਨ ਅਤੇ ਸਾਲ (1708 ਈ.) ਇਕੱਠੇ ਯਾਦ ਰੱਖੋ।
Question 4: ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਸਿੰਘ ਬਹਾਦਰ ਵਿਚਾਲੇ ਮੁਲਾਕਾਤ ਕਦੋਂ ਹੋਈ ਸੀ?
(i) 1705 ਈ.
(ii) 1706 ਈ.
(iii) 1707 ਈ.
(iv) 1708 ਈ.
Answer:
(iv) 1708 ਈ.
Exam Tips:
a) ਬਹੁ-ਵਿਕਲਪੀ ਵਿੱਚ ਸਹੀ ਵਿਕਲਪ ਦਾ ਨੰਬਰ ਅਤੇ ਸਾਲ ਦੋਵੇਂ ਲਿਖੋ।
Question 5: ਬੰਦਾ ਬੈਰਾਗੀ ਸਿੱਖ ਕਿਵੇਂ ਬਣਿਆ?
Answer:
ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾਇਆ। ਇਸ ਤਰ੍ਹਾਂ ਬੰਦਾ ਬੈਰਾਗੀ ਸਿੱਖ ਬਣਿਆ।
Exam Tips:
a) ਅੰਮ੍ਰਿਤ ਛਕਾਉਣ ਦੀ ਗੱਲ ਉੱਤਰ ਦਾ ਮੁੱਖ ਨੁਕਤਾ ਹੈ।
Question 6: ਵਜ਼ੀਰ ਖ਼ਾਂ ਕੌਣ ਸੀ?
Answer:
ਵਜ਼ੀਰ ਖ਼ਾਂ ਸਰਹਿੰਦ ਦਾ ਨਵਾਬ (ਫ਼ੌਜਦਾਰ) ਸੀ।
Exam Tips:
a) ਉਸ ਦੇ ਅਹੁਦੇ ਦੇ ਨਾਲ ਸਰਹਿੰਦ ਦਾ ਨਾਂ ਜ਼ਰੂਰ ਲਿਖੋ।
Question 7: ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਹਮਲਾ ਕਿਉਂ ਕੀਤਾ?
Answer:
ਬੰਦਾ ਸਿੰਘ ਬਹਾਦਰ ਵਜ਼ੀਰ ਖ਼ਾਂ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜ਼ਿੰਦਾ ਚਿਣਵਾ ਦਿੱਤੇ ਜਾਣ ਦਾ ਬਦਲਾ ਲੈਣਾ ਚਾਹੁੰਦਾ ਸੀ।
Exam Tips:
a) ਸਾਹਿਬਜ਼ਾਦਿਆਂ ਦੇ ਨਾਂ (ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ) ਵੀ ਲਿਖ ਸਕਦੇ ਹੋ।
Question 8: ਵਜ਼ੀਰ ਖ਼ਾਂ ਕਿਸ ਥਾਂ ’ਤੇ ਸਿੱਖਾਂ ਨਾਲ ਮੁਕਾਬਲਾ ਕਰਦੇ ਹੋਏ ਮਾਰਿਆ ਗਿਆ ਸੀ?
Answer:
ਵਜ਼ੀਰ ਖ਼ਾਂ ਚੱਪੜਚਿੜੀ ਵਿਖੇ ਸਿੱਖਾਂ ਨਾਲ ਮੁਕਾਬਲਾ ਕਰਦੇ ਹੋਏ ਮਾਰਿਆ ਗਿਆ ਸੀ।
Exam Tips:
a) ਚੱਪੜਚਿੜੀ ਸਰਹਿੰਦ ਤੋਂ ਲਗਭਗ 16 ਕਿਲੋਮੀਟਰ ਦੂਰ ਹੈ।
Question 9: ਚੱਪੜਚਿੜੀ ਦੀ ਲੜਾਈ ਕਦੋਂ ਹੋਈ ਸੀ?
(i) 1706 ਈ.
(ii) 1708 ਈ.
(iii) 1709 ਈ.
(iv) 1710 ਈ.
Answer:
(iv) 1710 ਈ.
Exam Tips:
a) ਪੂਰੀ ਮਿਤੀ 12 ਮਈ, 1710 ਈ. ਯਾਦ ਰੱਖੋ।
Question 10: ਚੱਪੜਚਿੜੀ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ?
Answer:
ਚੱਪੜਚਿੜੀ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ।
Exam Tips:
a) ਜਿੱਤ ਦਾ ਫਲ: ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ।
Question 11: ਅਬਦੁਸ ਸਮਦ ਖ਼ਾਂ ਕੌਣ ਸੀ?
Answer:
ਅਬਦੁਸ ਸਮਦ ਖ਼ਾਂ ਲਾਹੌਰ ਦਾ ਸੂਬੇਦਾਰ ਸੀ।
Exam Tips:
a) ਉਸ ਦੀ ਨਿਯੁਕਤੀ ਬਾਦਸ਼ਾਹ ਫ਼ਰੁਖ਼ਸੀਅਰ ਨੇ ਕੀਤੀ ਸੀ।
Question 12: ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਕਿਸ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਕੀਤਾ?
Answer:
ਗੁਰਦਾਸ ਨੰਗਲ ਵਿਖੇ ਬੰਦਾ ਸਿੰਘ ਬਹਾਦਰ ਨੇ ਦੁਨੀ ਚੰਦ ਦੀ ਹਵੇਲੀ ਤੋਂ ਮੁਗ਼ਲ ਫ਼ੌਜ ਦਾ ਮੁਕਾਬਲਾ ਜਾਰੀ ਰੱਖਿਆ।
Exam Tips:
a) ਹਵੇਲੀ ਦੇ ਮਾਲਕ ਦਾ ਨਾਂ ਦੁਨੀ ਚੰਦ ਯਾਦ ਰੱਖੋ।
Question 13: ਗੁਰਦਾਸ ਨੰਗਲ ਦੀ ਲੜਾਈ ਕਿੰਨੀ ਦੇਰ ਤਕ ਚੱਲੀ?
Answer:
ਗੁਰਦਾਸ ਨੰਗਲ ਦੀ ਲੜਾਈ (ਘੇਰਾ) 8 ਮਹੀਨਿਆਂ ਤਕ ਚੱਲੀ।
Exam Tips:
a) ਘੇਰਾ ਅਪਰੈਲ ਤੋਂ ਦਸੰਬਰ, 1715 ਈ. ਤਕ ਮੰਨਿਆ ਜਾਂਦਾ ਹੈ।
Question 14: ਗੁਰਦਾਸ ਨੰਗਲ ਦੀ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਦਾ ਕਿਹੜਾ ਸਾਥੀ ਉਸ ਦਾ ਸਾਥ ਛੱਡ ਗਿਆ?
Answer:
ਬਾਬਾ ਬਿਨੋਦ ਸਿੰਘ ਉਸ ਦਾ ਸਾਥ ਛੱਡ ਗਿਆ ਸੀ।
Exam Tips:
a) ਉਸ ਦੇ ਜਾਣ ਨਾਲ ਬੰਦਾ ਸਿੰਘ ਬਹਾਦਰ ਦੀ ਸਥਿਤੀ ਹੋਰ ਵਿਗੜ ਗਈ।
Question 15: ਬੰਦਾ ਸਿੰਘ ਬਹਾਦਰ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ?
(i) 1705 ਈ.
(ii) 1710 ਈ.
(iii) 1711 ਈ.
(iv) 1715 ਈ.
Answer:
(iv) 1715 ਈ.
Exam Tips:
a) ਗ੍ਰਿਫ਼ਤਾਰੀ 7 ਦਸੰਬਰ, 1715 ਈ. ਨੂੰ ਹੋਈ।
Free study material for History
Punjab Board Solutions for Class 12 History Punjabi Medium Chapter 11 ਬੰਦਾ ਸਿੰਘ ਬਹਾਦਰ
Chapter Exercise Answers for Class 12 History
Access structured Punjab Board textbook solutions for Punjabi Medium Chapter 11 ਬੰਦਾ ਸਿੰਘ ਬਹਾਦਰ. Designed in alignment with the latest academic curriculum for Class 12 History, these answers cover all end-of-chapter exercises to support daily learning and homework completion.
Detailed Answer Guides for Punjabi Medium Chapter 11 ਬੰਦਾ ਸਿੰਘ ਬਹਾਦਰ
Beyond providing final answers, these guides offer step-by-step breakdowns for complex queries in the Class 12 History module. This approach helps students balance theoretical depth with practical problem-solving skills required for Punjab Board exams.
Complete Preparation Kit for Class 12 Exams
These resources act as an effective roadmap for daily homework tasks and independent study. Supplement your review of Punjabi Medium Chapter 11 ਬੰਦਾ ਸਿੰਘ ਬਹਾਦਰ with official sample papers and interactive practice tests available on our platform free of charge.
FAQs
The complete and updated PSEB 12th Class History Solutions Chapter 11 ਬੰਦਾ ਸਿੰਘ ਬਹਾਦਰ is available for free on StudiesToday.com. These solutions for Class 12 History are as per latest Punjab Board curriculum.
Yes, our experts have revised the PSEB 12th Class History Solutions Chapter 11 ਬੰਦਾ ਸਿੰਘ ਬਹਾਦਰ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 11 ਬੰਦਾ ਸਿੰਘ ਬਹਾਦਰ will help students to get full marks in the theory paper.
Yes, we provide bilingual support for Class 12 History. You can access PSEB 12th Class History Solutions Chapter 11 ਬੰਦਾ ਸਿੰਘ ਬਹਾਦਰ in both English and Hindi medium.
Yes, you can download the entire PSEB 12th Class History Solutions Chapter 11 ਬੰਦਾ ਸਿੰਘ ਬਹਾਦਰ in printable PDF format for offline study on any device.