PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

Step-by-Step Textbook Solutions for Class 12 History Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

Access comprehensive textbook solutions for Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ using the official curriculum guides for Class 12 History. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ Textbook Solutions PDF

View or download the dedicated Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ solution resource below. Engaging with these textbook answers under focused study conditions ensures continuous academic progress and mastery of the 2026-27 curriculum for History.

ਲੰਮੇ ਉੱਤਰਾਂ ਵਾਲੇ ਪ੍ਰਸ਼ਨ

Question 1: ਅਹਿਮਦ ਸ਼ਾਹ ਅਬਦਾਲੀ ਕੌਣ ਸੀ? ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਹਮਲਿਆਂ ਦੇ ਕੀ ਕਾਰਨ ਸਨ?

Answer:

ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ। ਉਸ ਨੇ 1747 ਈ. ਤੋਂ 1772 ਈ. ਤਕ ਸ਼ਾਸਨ ਕੀਤਾ।
ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ’ਤੇ ਹਮਲਿਆਂ ਦੇ ਮੁੱਖ ਕਾਰਨ ਹੇਠ ਲਿਖੇ ਹਨ—
ਅਬਦਾਲੀ ਦੀ ਇੱਛਾ – ਅਹਿਮਦ ਸ਼ਾਹ ਅਬਦਾਲੀ ਬੜੇ ਉੱਚ ਮਨਸੂਬਿਆਂ ਵਾਲਾ ਸ਼ਾਸਕ ਸੀ। ਉਹ ਅਫ਼ਗਾਨਿਸਤਾਨ ਦੇ ਆਪਣੇ ਛੋਟੇ ਜਿਹੇ ਸਾਮਰਾਜ ਤੋਂ ਸੰਤੁਸ਼ਟ ਨਹੀਂ ਸੀ। ਇਸ ਲਈ ਉਹ ਪੰਜਾਬ ਅਤੇ ਭਾਰਤ ਦੇ ਹੋਰਨਾਂ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।
ਭਾਰਤ ਦੀ ਅਥਾਹ ਧਨ-ਦੌਲਤ – ਅਹਿਮਦ ਸ਼ਾਹ ਅਬਦਾਲੀ ਇੱਕ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੂੰ ਧਨ ਦੀ ਬਹੁਤ ਲੋੜ ਸੀ। ਇਹ ਧਨ ਉਸ ਨੂੰ ਆਪਣੇ ਸਾਮਰਾਜ ਅਫ਼ਗਾਨਿਸਤਾਨ ਤੋਂ ਪ੍ਰਾਪਤ ਨਹੀਂ ਹੋ ਸਕਦਾ ਸੀ ਕਿਉਂਕਿ ਇਹ ਦੇਸ਼ ਆਰਥਿਕ ਪੱਖ ਤੋਂ ਬਹੁਤ ਪਿਛੜਿਆ ਹੋਇਆ ਸੀ। ਦੂਜੇ ਪਾਸੇ ਉਸ ਨੂੰ ਇਹ ਧਨ ਭਾਰਤ-ਜੋ ਕਿ ਆਪਣੇ ਅਥਾਹ ਧਨ-ਦੌਲਤ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਸੀ-ਤੋਂ ਪ੍ਰਾਪਤ ਹੋ ਸਕਦਾ ਸੀ।
ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ – ਅਹਿਮਦ ਸ਼ਾਹ ਅਬਦਾਲੀ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਲਈ 1747 ਈ. ਵਿੱਚ ਜਦੋਂ ਨਾਦਿਰ ਸ਼ਾਹ ਦੀ ਹੱਤਿਆ ਤੋਂ ਬਾਅਦ ਉਹ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਤਾਂ ਕਈ ਸਰਦਾਰਾਂ ਨੇ ਵਿਰੋਧ ਕੀਤਾ। ਇਸ ਲਈ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਦੇਸ਼ਾਂ ਵਿੱਚ ਯੁੱਧ ਕਰਨਾ ਚਾਹੁੰਦਾ ਸੀ।
ਭਾਰਤ ਦੀ ਅਨੁਕੂਲ ਰਾਜਨੀਤਿਕ ਦਸ਼ਾ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮਹਾਨ ਮੁਗ਼ਲ ਸਾਮਰਾਜ ਤੇਜ਼ੀ ਨਾਲ ਪਤਨ ਵੱਲ ਵੱਧ ਰਿਹਾ ਸੀ। ਔਰੰਗਜ਼ੇਬ ਦੇ ਉੱਤਰਾਧਿਕਾਰੀ ਕਮਜ਼ੋਰ ਨਿਕਲੇ। ਉਹ ਆਪਣਾ ਵਧੇਰੇ ਸਮਾਂ ਸੁਰਾ (ਸ਼ਰਾਬ) ਅਤੇ ਸੁੰਦਰੀ ਨਾਲ ਬਤੀਤ ਕਰਨ ਲੱਗੇ। ਇਸ ਕਾਰਨ ਭਾਰਤ ਵਿੱਚ ਚਾਰੇ ਪਾਸੇ ਅਰਾਜਕਤਾ ਫੈਲੀ ਇਸ ਸਥਿਤੀ ਦਾ ਲਾਭ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ।
ਸ਼ਾਹਨਵਾਜ਼ ਖ਼ਾਂ ਦਾ ਸੱਦਾ – 1745 ਈ. ਵਿੱਚ ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਯਾਹੀਆ ਖ਼ਾਂ ਲਾਹੌਰ ਦਾ ਨਵਾਂ ਸੂਬੇਦਾਰ ਬਣਿਆ। ਇਹ ਗੱਲ ਉਸ ਦਾ ਛੋਟਾ ਭਰਾ ਸ਼ਾਹਨਵਾਜ਼ ਖ਼ਾਂ ਸਹਿਣ ਨਾ ਕਰ ਸਕਿਆ। ਉਹ ਕਾਫ਼ੀ ਸਮੇਂ ਤੋਂ ਲਾਹੌਰ ਦੇ ਸੂਬੇਦਾਰੀ ਪ੍ਰਾਪਤ ਕਰਨ ਦੇ ਸੁਪਨੇ ਵੇਖ ਰਿਹਾ ਸੀ। ਅਜਿਹੀ ਸਥਿਤੀ ਵਿੱਚ ਸ਼ਾਹਨਵਾਜ਼ ਖ਼ਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ। ਅਬਦਾਲੀ ਅਜਿਹੇ ਹੀ ਸੁਨਹਿਰੇ ਮੌਕੇ ਦੀ ਤਲਾਸ਼ ਵਿੱਚ ਸੀ। ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਭਾਰਤ ਉੱਤੇ ਹਮਲੇ ਕਰਨ ਦਾ ਫ਼ੈਸਲਾ ਕੀਤਾ।

Exam Tips:

a) ਕਾਰਨ ਸਿਰਲੇਖਾਂ ਸਮੇਤ ਲਿਖੋ: ਅਬਦਾਲੀ ਦੀ ਇੱਛਾ, ਭਾਰਤ ਦੀ ਧਨ-ਦੌਲਤ, ਅਫ਼ਗਾਨਿਸਤਾਨ ਵਿੱਚ ਸਥਿਤੀ ਮਜ਼ਬੂਤ ਕਰਨਾ, ਭਾਰਤ ਦੀ ਰਾਜਨੀਤਿਕ ਦਸ਼ਾ ਅਤੇ ਸ਼ਾਹਨਵਾਜ਼ ਖ਼ਾਂ ਦਾ ਸੱਦਾ।
b) ਅਬਦਾਲੀ ਦਾ ਸ਼ਾਸਨ-ਕਾਲ (1747–1772 ਈ.) ਅਤੇ ਔਰੰਗਜ਼ੇਬ ਦੀ ਮੌਤ (1707 ਈ.) ਦੇ ਸਾਲ ਪੱਕੇ ਯਾਦ ਕਰੋ।

 

Question 2: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ ਕਦੋਂ ਅਤੇ ਕਿੰਨੇ ਹਮਲੇ ਕੀਤੇ? ਉਸਦੇ ਮੁੱਖ ਹਮਲਿਆਂ ਦੀ ਸੰਖੇਪ ਜਾਣਕਾਰੀ ਦਿਓ।

Answer:

ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ 8 ਵਾਰ ਹਮਲੇ ਕੀਤੇ। ਲਾਹੌਰ ਦੇ ਸੂਬੇਦਾਰ ਸ਼ਾਹਨਵਾਜ਼ ਖ਼ਾਂ ਦੇ ਸੱਦੇ ’ਤੇ ਅਹਿਮਦ ਸ਼ਾਹ ਅਬਦਾਲੀ ਨੇ ਦਸੰਬਰ 1747 ਈ. ਵਿੱਚ ਭਾਰਤ ’ਤੇ ਪਹਿਲੀ ਵਾਰ ਹਮਲਾ ਕੀਤਾ। ਜਦੋਂ ਉਹ ਪੰਜਾਬ ਪਹੁੰਚਿਆ ਤਾਂ ਸ਼ਾਹਨਵਾਜ਼ ਖ਼ਾਂ ਨੇ ਅਬਦਾਲੀ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ। ਅਬਦਾਲੀ ਨੇ ਸ਼ਾਹਨਵਾਜ਼ ਖ਼ਾਂ ਨੂੰ ਹਰਾ ਦਿੱਤਾ ਅਤੇ ਉਹ ਦਿੱਲੀ ਵੱਲ ਨੱਠ ਗਿਆ। ਮਨੂਪੁਰ ਵਿਖੇ ਹੋਈ ਲੜਾਈ ਵਿੱਚ ਮੁਈਨ-ਉਲ-ਮੁਲਕ (ਮੀਰ ਮੰਨੂੰ) ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ। ਇਸ ਤੋਂ ਖ਼ੁਸ਼ ਹੋ ਕੇ ਮੁਗ਼ਲ ਬਾਦਸ਼ਾਹ ਨੇ ਮੀਰ ਮੰਨੂੰ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਅਬਦਾਲੀ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ 1748 ਈ. ਦੇ ਅਖੀਰ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਿੱਲੀ ਤੋਂ ਸਹਾਇਤਾ ਨਾ। ਮਿਲਣ ਕਾਰਨ ਮੀਰ ਮੰਨੂੰ ਦੀ ਹਾਰ ਹੋਈ ਅਤੇ ਉਸ ਨੇ ਅਬਦਾਲੀ ਨਾਲ ਸੰਧੀ ਕਰ ਲਈ। ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਅਬਦਾਲੀ ਨੂੰ 14 ਲੱਖ ਰੁਪਏ ਸਾਲਾਨਾ ਲਗਾਨ ਦੇਣਾ ਮੰਨ ਲਿਆ। ਕਿਉਂਕਿ ਮੀਰ ਮੰਨੂੰ ਅਬਦਾਲੀ ਨੂੰ ਸਮੇਂ ਸਿਰ ਲਗਾਨ ਨਹੀਂ ਭੇਜ ਸਕਿਆ ਸੀ ਇਸ ਲਈ ਅਬਦਾਲੀ ਨੇ 1751-52 ਈ. ਵਿੱਚ ਪੰਜਾਬ ’ਤੇ ਤੀਜੀ ਵਾਰ ਹਮਲਾ ਕੀਤਾ। ਇਸ ਹਮਲੇ ਦੇ ਦੌਰਾਨ ਅਬਦਾਲੀ ਨੇ ਪੰਜਾਬ ’ਤੇ ਕਬਜ਼ਾ ਕਰ ਲਿਆ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੰਜਵੇਂ ਹਮਲੇ ਦੇ ਦੌਰਾਨ 14 ਜਨਵਰੀ, 1761 ਈ. ਨੂੰ ਮਰਾਠਿਆਂ ਨੂੰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਕਰਾਰੀ ਹਾਰ ਦਿੱਤੀ। 1761-62 ਈ. ਵਿੱਚ ਅਬਦਾਲੀ ਦੁਆਰਾ ਪੰਜਾਬ ’ਤੇ ਕੀਤਾ ਗਿਆ ਛੇਵਾਂ ਹਮਲਾ ਸਭ ਤੋਂ ਪ੍ਰਸਿੱਧ ਸੀ। ਇਸ ਹਮਲੇ ਦੇ ਦੌਰਾਨ 5 ਫ਼ਰਵਰੀ, 1762 ਈ. ਨੂੰ ਅਬਦਾਲੀ ਨੇ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ 25,000 ਤੋਂ 30,000 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਹ ਘਟਨਾ ਇਤਿਹਾਸ ਵਿੱਚ ਵੱਡਾ ਘੱਲੂ ਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ।

Exam Tips:

a) ਪੰਜਾਬ ਉੱਤੇ ਹਮਲੇ 1747 ਤੋਂ 1767 ਈ. ਵਿਚਕਾਰ ਹੋਏ – ਕੁੱਲ ਅੱਠ। ਇਹ ਗਿਣਤੀ ਉੱਤਰ ਦੇ ਸ਼ੁਰੂ ਵਿੱਚ ਜ਼ਰੂਰ ਲਿਖੋ।
b) ਤੀਜੇ ਹਮਲੇ (1752 ਈ.) ਵਿੱਚ ਪੰਜਾਬ ਅਫ਼ਗਾਨਿਸਤਾਨ ਵਿੱਚ ਮਿਲਾਇਆ ਗਿਆ; ਪੰਜਵੇਂ ਵਿੱਚ ਪਾਨੀਪਤ (1761 ਈ.); ਛੇਵੇਂ ਵਿੱਚ ਵੱਡਾ ਘੱਲੂ ਘਾਰਾ (1762 ਈ.)।

 

Question 3: ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ। ਉਸ ਨੇ ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖ਼ਾਂ ਦੇ ਸੱਦੇ ’ਤੇ 1747 ਈ. ਦੇ ਅੰਤ ਵਿੱਚ ਭਾਰਤ ’ਤੇ ਹਮਲਾ ਕਰਨ ਦਾ ਨਿਰਣਾ ਕੀਤਾ। ਉਹ ਬਿਨਾਂ ਕਿਸੇ ਵਿਰੋਧ ਦੇ 8 ਜਨਵਰੀ, 1748 ਈ. ਨੂੰ ਲਾਹੌਰ ਦੇ ਨੇੜੇ ਸ਼ਾਹਦਰਾ ਪਹੁੰਚ ਗਿਆ। ਇਸੇ ਸਮੇਂ ਦੇ ਦੌਰਾਨ ਦਿੱਲੀ ਦੇ ਵਜ਼ੀਰ ਕਮਰੁੱਦੀਨ ਨੇ ਸ਼ਾਹਨਵਾਜ਼ ਖ਼ਾਂ ਨਾਲ ਸਮਝੌਤਾ ਕਰ ਲਿਆ। ਸਿੱਟੇ ਵਜੋਂ ਸ਼ਾਹਨਵਾਜ਼ ਖ਼ਾਂ ਨੇ ਅਬਦਾਲੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਅਬਦਾਲੀ ਨੂੰ ਬਹੁਤ ਗੁੱਸਾ ਆਇਆ। ਉਸ ਨੇ ਸ਼ਾਹਨਵਾਜ਼ ਖ਼ਾਂ ਨੂੰ ਹਰਾ ਕੇ 10 ਜਨਵਰੀ, 1748 ਈ. ਨੂੰ ਲਾਹੌਰ ’ਤੇ ਕਬਜ਼ਾ ਕਰ ਲਿਆ। ਸ਼ਾਹਨਵਾਜ਼ ਖ਼ਾਂ ਦਿੱਲੀ ਵੱਲ ਨੱਸ ਗਿਆ। ਲਾਹੌਰ ’ਤੇ ਕਬਜ਼ਾ ਕਰਨ ਤੋਂ ਬਾਅਦ ਅਬਦਾਲੀ ਨੇ ਉੱਥੇ ਭਾਰੀ ਲੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਿਆ। ਵਜ਼ੀਰ ਕਮਰੁੱਦੀਨ ਉਸ ਦਾ ਮੁਕਾਬਲਾ ਕਰਨ ਲਈ ਆਪਣੀ ਸੈਨਾ ਸਮੇਤ ਅੱਗੇ ਵਧਿਆ। ਸਰਹਿੰਦ ਦੇ ਨੇੜੇ ਹੋਈ ਲੜਾਈ ਵਿੱਚ ਕਮਰੁੱਦੀਨ ਮਾਰਿਆ ਗਿਆ। ਮਨੂਪੁਰ ਵਿਖੇ 11 ਮਾਰਚ, 1748 ਈ. ਨੂੰ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਕਮਰੁੱਦੀਨ ਦੇ ਲੜਕੇ ਮੁਈਨ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ। ਮੁਈਨ-ਉਲ-ਮੁਲਕ ਦੀ ਇਸ ਬਹਾਦਰੀ ਤੋਂ ਖ਼ੁਸ਼ ਹੋ ਕੇ ਮੁਹੰਮਦ ਸ਼ਾਹ ਨੇ ਉਸ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਉਹ ਮੀਰ ਮੰਨੂੰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਤਰ੍ਹਾਂ ਅਬਦਾਲੀ ਦਾ ਪਹਿਲਾ ਹਮਲਾ ਅਸਫਲ ਰਿਹਾ।

Exam Tips:

a) ਪਹਿਲੇ ਹਮਲੇ ਦੀਆਂ ਮਿਤੀਆਂ ਯਾਦ ਰੱਖੋ: ਲਾਹੌਰ ’ਤੇ ਕਬਜ਼ਾ 10 ਜਨਵਰੀ, 1748 ਈ. ਅਤੇ ਮਨੂਪੁਰ ਦੀ ਲੜਾਈ 11 ਮਾਰਚ, 1748 ਈ.।
b) ਅੰਤ ਵਿੱਚ ਲਿਖੋ ਕਿ ਮੀਰ ਮੰਨੂੰ ਦੀ ਜਿੱਤ ਨਾਲ ਹਮਲਾ ਅਸਫਲ ਰਿਹਾ ਅਤੇ ਉਹ ਲਾਹੌਰ ਦਾ ਸੂਬੇਦਾਰ ਬਣਿਆ।

 

Question 4: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਦੂਸਰੇ ਹਮਲੇ ਦਾ ਸੰਖੇਪ ਵਰਣਨ ਕਰੋ।

Answer:

ਅਹਿਮਦ ਸ਼ਾਹ ਅਬਦਾਲੀ ਆਪਣੇ ਪਹਿਲੇ ਹਮਲੇ ਦੇ ਦੌਰਾਨ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਦੂਜਾ, ਉਹ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਦਿੱਲੀ ਦਾ ਨਵਾਂ ਵਜ਼ੀਰ ਸਫਦਰ ਜੰਗ ਮੀਰ ਮੰਨੂੰ ਨਾਲ ਬੜੀ ਈਰਖਾ ਕਰਦਾ ਸੀ। ਇਸ ਕਾਰਨ ਮੀਰ ਮੰਨੂੰ ਦੀ ਸਥਿਤੀ ਬੜੀ ਡਾਵਾਂਡੋਲ ਸੀ। ਇਨ੍ਹਾਂ ਕਾਰਨਾਂ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ 1748 ਈ. ਦੇ ਅੰਤ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ। ਮੀਰ ਮੰਨੂੰ ਵੀ ਅਬਦਾਲੀ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੂੰ ਆਪਣੀ ਹਾਰ ਨਿਸ਼ਚਿਤ ਵਿਖਾਈ ਦੇ ਰਹੀ ਸੀ। ਇਸ ਲਈ ਉਸ ਨੇ ਅਬਦਾਲੀ ਨਾਲ ਸੰਧੀ ਕਰ ਲਈ। ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਮਹੱਲਾਂ (ਜ਼ਿਲ੍ਹਿਆਂ) ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ। ਇਨ੍ਹਾਂ ਦਾ ਸਾਲਾਨਾ ਲਗਾਨ 14 ਲੱਖ ਰੁਪਏ ਬਣਦਾ ਸੀ। ਜਦੋਂ ਮੀਰ ਮੰਨੂੰ ਅਹਿਮਦ ਸ਼ਾਹ ਅਬਦਾਲੀ ਨਾਲ ਰੁੱਝਿਆ ਹੋਇਆ ਸੀ ਤਾਂ ਸਿੱਖਾਂ ਨੇ ਜੱਸਾ ਸਿੰਘ ਆਹਲੂ ਵਾਲੀਆ ਦੀ ਅਗਵਾਈ ਹੇਠ ਲਾਹੌਰ ਵਿੱਚ ਲੁੱਟਮਾਰ ਕੀਤੀ।

Exam Tips:

a) ਦੂਜੇ ਹਮਲੇ (1748 ਈ. ਦੇ ਅੰਤ) ਦੇ ਦੋ ਕਾਰਨ ਲਿਖੋ: ਪਹਿਲੀ ਹਾਰ ਦਾ ਬਦਲਾ ਅਤੇ ਮੀਰ ਮੰਨੂੰ ਦੀ ਡਾਵਾਂਡੋਲ ਸਥਿਤੀ।
b) ਸੰਧੀ ਵਿੱਚ ਚਾਰ ਮਹੱਲਾਂ (ਸਿਆਲਕੋਟ, ਪਸਰੂਰ, ਗੁਜਰਾਤ, ਔਰੰਗਾਬਾਦ) ਅਤੇ 14 ਲੱਖ ਰੁਪਏ ਸਾਲਾਨਾ ਦਾ ਜ਼ਿਕਰ ਕਰੋ।

 

Question 5: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ’ਤੇ ਤੀਸਰੇ ਹਮਲੇ ਬਾਰੇ ਚਾਨਣਾ ਪਾਓ।

Answer:

ਪੰਜਾਬ ਵਿੱਚ ਸਿੱਖਾਂ ਦੀ ਲੁੱਟਮਾਰ ਅਤੇ ਮੀਰ ਮੰਨੂੰ ਵਿਰੁੱਧ ਨਾਸਰ ਖ਼ਾਂ ਦੇ ਵਿਦਰੋਹ ਕਾਰਨ ਬਦਅਮਨੀ ਫੈਲੀ ਹੋਈ ਸੀ। ਸਿੱਟੇ ਵਜੋਂ ਮੀਰ ਮੰਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਜਾਣ ਵਾਲਾ 14 ਲੱਖ ਰੁਪਏ ਦਾ ਸਾਲਾਨਾ ਲਗਾਨ ਨਾ ਭੇਜ ਸਕਿਆ। ਇਸ ਕਾਰਨ ਅਬਦਾਲੀ ਨੇ ਨਵੰਬਰ, 1751 ਈ. ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ। ਉਹ ਆਪਣੀਆਂ ਫ਼ੌਜਾਂ ਸਮੇਤ ਬੜੀ ਤੇਜ਼ੀ ਨਾਲ ਲਾਹੌਰ ਵੱਲ ਵੱਧ ਰਿਹਾ ਸੀ। ਜਦੋਂ ਇਸ ਹਮਲੇ ਸੰਬੰਧੀ ਲਾਹੌਰ ਦੇ ਲੋਕਾਂ ਨੂੰ ਖ਼ਬਰ ਮਿਲੀ ਤਾਂ ਉਨ੍ਹਾਂ ਵਿੱਚੋਂ ਬਹੁਤੇ ਅਬਦਾਲੀ ਦੀ ਲੁੱਟਮਾਰ ਅਤੇ ਢਾਹੇ ਜਾਣ ਵਾਲੇ ਜ਼ੁਲਮਾਂ ਤੋਂ ਬਚਣ ਲਈ ਲਾਹੌਰ ਛੱਡ ਕੇ ਨੱਸ ਗਏ। ਲਾਹੌਰ ਪਹੁੰਚਣ ’ਤੇ ਅਬਦਾਲੀ ਨੇ 3 ਮਹੀਨਿਆਂ ਤਕ ਭਾਰੀ ਲੁੱਟਮਾਰ ਮਚਾਈ ਮੀਰ ਮੰਨੂੰ ਇਸ ਸਮੇਂ ਦੌਰਾਨ ਦਿੱਲੀ ਤੋਂ ਸਹਾਇਤਾ ਮਿਲਣ ਦੀ ਉਡੀਕ ਕਰਦਾ ਰਿਹਾ। 6 ਮਾਰਚ, 1752 ਈ. ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ। ਇਸ ਲੜਾਈ ਵਿੱਚ ਮੀਰ ਮੰਨੂੰ ਹਾਰ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਬਦਾਲੀ ਮੀਰ ਮੰਨੂੰ ਦੀ ਨਿਡਰਤਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ।

Exam Tips:

a) ਤੀਜੇ ਹਮਲੇ ਦਾ ਕਾਰਨ ਸਾਲਾਨਾ ਲਗਾਨ (14 ਲੱਖ ਰੁਪਏ) ਨਾ ਭੇਜ ਸਕਣਾ ਸੀ – ਇਹ ਪਹਿਲਾਂ ਲਿਖੋ।
b) ਨਵੰਬਰ, 1751 ਈ. ਵਿੱਚ ਹਮਲਾ ਅਤੇ 6 ਮਾਰਚ, 1752 ਈ. ਨੂੰ ਲਾਹੌਰ ਨੇੜੇ ਲੜਾਈ – ਦੋਵੇਂ ਮਿਤੀਆਂ ਲਿਖੋ।

 

Question 6: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ’ਤੇ ਚੌਥੇ ਹਮਲੇ ਦਾ ਵਰਣਨ ਕਰੋ।

Answer:

1753 ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਮੁਗ਼ਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ। ਉਹ ਬੜੀ ਬਦਚਲਨ ਇਸਤਰੀ ਸੀ। ਇਸ ਕਾਰਨ ਸਾਰੇ ਪੰਜਾਬ ਵਿੱਚ ਬਦਅਮਨੀ ਫੈਲ ਗਈ ਸੀ। ਨਵੇਂ ਮੁਗ਼ਲ ਬਾਦਸ਼ਾਹ ਆਲਮਗੀਰ ਦੂਜੇ ਦੇ ਆਦੇਸ਼ ’ਤੇ ਮੁਗ਼ਲਾਨੀ ਬੇਗਮ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ ਅਦੀਨਾ ਬੇਗ ਨੂੰ ਪੰਜਾਬ ਦਾ ਨਵਾਂ ਸੂਬੇਦਾਰ ਨਿਯੁਕਤ ਕੀਤਾ ਗਿਆ। ਜੇਲ੍ਹ ਵਿੱਚੋਂ ਮੁਗਲਾਨੀ ਬੇਗਮ ਨੇ ਚਿੱਠੀਆਂ ਰਾਹੀਂ ਅਬਦਾਲੀ ਨੂੰ ਬੜੇ ਮਹੱਤਵਪੂਰਨ ਰਾਜ਼ ਦੱਸੇ। ਇਸ ਤੋਂ ਇਲਾਵਾ ਅਬਦਾਲੀ ਪੰਜਾਬ ਉੱਤੇ ਕਿਸੇ ਮੁਗ਼ਲ ਸੂਬੇਦਾਰ ਦੀ ਨਿਯੁਕਤੀ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ। ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਨਵੰਬਰ, 1756 ਈ. ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ। ਇਸ ਹਮਲੇ ਦੀ ਖ਼ਬਰ ਸੁਣ ਕੇ ਅਦੀਨਾ ਬੇਗ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਦੌੜ ਗਿਆ। ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਸਿੱਖਾਂ ਨੇ ਇਸ ਸ਼ਹੀਦੀ ਦਾ ਬਦਲਾ ਲੈਣ ਦੇ ਉਦੇਸ਼ ਨਾਲ ਲਾਹੌਰ ਵਿੱਚ ਭਾਰੀ ਲੁੱਟਮਾਰ ਕੀਤੀ।

Exam Tips:

a) ਚੌਥੇ ਹਮਲੇ (ਨਵੰਬਰ, 1756 ਈ.) ਦਾ ਕਾਰਨ ਮੁਗ਼ਲਾਨੀ ਬੇਗ਼ਮ ਦੀ ਕੈਦ ਅਤੇ ਅਦੀਨਾ ਬੇਗ਼ ਦੀ ਨਿਯੁਕਤੀ ਦੱਸੋ।
b) ਤੈਮੂਰ ਸ਼ਾਹ ਦੀ ਨਿਯੁਕਤੀ ਅਤੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ (11 ਨਵੰਬਰ, 1757 ਈ.) ਲਿਖਣੀ ਨਾ ਭੁੱਲੋ।

 

Question 7: ਪਾਨੀਪਤ ਦੀ ਤੀਜੀ ਲੜਾਈ ’ਤੇ ਇੱਕ ਨੋਟ ਲਿਖੋ।

Answer:

ਪਾਨੀਪਤ ਦੀ ਤੀਜੀ ਲੜਾਈ 14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਕਾਰ ਹੋਈ।
1758 ਈ. ਵਿੱਚ ਮਰਾਠਿਆਂ ਨੇ ਤੈਮੂਰ ਸ਼ਾਹ, ਜੋ ਕਿ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਅਤੇ ਪੰਜਾਬ ਦਾ ਸੂਬੇਦਾਰ ਸੀ, ਨੂੰ ਹਰਾ ਕੇ ਪੰਜਾਬ ’ਤੇ ਕਬਜ਼ਾ ਕਰ ਲਿਆ ਸੀ। ਇਹ ਅਬਦਾਲੀ ਦੀ ਸ਼ਕਤੀ ਲਈ ਇੱਕ ਵੰਗਾਰ ਸੀ। ਉਸ ਨੇ 1759 ਈ. ਵਿੱਚ ਪੰਜਾਬ ’ਤੇ ਹਮਲਾ ਕਰ ਕੇ ਉਸ ’ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਸ ਨੇ ਦਿੱਲੀ ਵੱਲ ਰੁਖ ਕੀਤਾ। ਪਾਨੀਪਤ ਦੇ ਮੈਦਾਨ ਵਿੱਚ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਇੱਕ ਘਮਸਾਣ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਮਰਾਠਾ ਸੈਨਾ ਦੀ ਅਗਵਾਈ ਸਦਾਸ਼ਿਵ ਰਾਓ ਭਾਉ ਕਰ ਰਿਹਾ ਸੀ। ਇਸ ਲੜਾਈ ਵਿੱਚ ਮਰਾਠਿਆਂ ਦੀ ਕਰਾਰੀ ਹਾਰ ਹੋਈ। ਪਾਨੀਪਤ ਦੀ ਤੀਜੀ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ। ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਪੇਸ਼ਵਾ ਬਾਲਾਜੀ ਬਾਜੀ ਰਾਓ ਇਸ ਵਿਨਾਸ਼ਕਾਰੀ ਹਾਰ ਨੂੰ ਨਾ ਸਹਿਣ ਕਰ ਸਕਿਆ ਅਤੇ ਛੇਤੀ ਹੀ ਚਲ ਵਸਿਆ। ਇਸ ਲੜਾਈ ਤੋਂ ਪਹਿਲਾਂ ਮਰਾਠਿਆਂ ਦੀ ਗਣਨਾ ਭਾਰਤ ਦੀਆਂ ਪ੍ਰਮੁੱਖ ਸ਼ਕਤੀਆਂ ਵਿੱਚ ਕੀਤੀ ਜਾਂਦੀ ਸੀ। ਇਸ ਲੜਾਈ ਵਿੱਚ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਗੌਰਵ ਨੂੰ ਕਰਾਰੀ ਸੱਟ ਵੱਜੀ। ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ। ਇਸ ਲੜਾਈ ਵਿੱਚ ਹਾਰ ਕਾਰਨ ਮਰਾਠੇ ਆਪਸੀ ਝਗੜਿਆਂ ਵਿੱਚ ਉਲਝ ਗਏ। ਇਸ ਕਾਰਨ ਉਨ੍ਹਾਂ ਦੀ ਆਪਸੀ ਏਕਤਾ ਖ਼ਤਮ ਹੋ ਗਈ। ਇਸ ਲੜਾਈ ਤੋਂ ਬਾਅਦ ਪੰਜਾਬ ਵਿੱਚ ਸਿੱਖਾਂ ਨੂੰ ਆਪਣੀ ਸ਼ਕਤੀ ਸੰਗਠਿਤ ਕਰਨ ਦਾ ਮੌਕਾ ਮਿਲਿਆ। ਇਸ ਲੜਾਈ ਤੋਂ ਬਾਅਦ ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਰਾਹ ਪੱਧਰਾ ਹੋ ਗਿਆ।

Exam Tips:

a) ਉੱਤਰ ਵਿੱਚ ਮਿਤੀ (14 ਜਨਵਰੀ, 1761 ਈ.), ਦੋਵੇਂ ਧਿਰਾਂ ਅਤੇ ਮਰਾਠਾ ਸੈਨਾਪਤੀ ਸਦਾਸ਼ਿਵ ਰਾਓ ਭਾਉ ਦਾ ਨਾਂ ਲਿਖੋ।
b) ਸਿੱਟਿਆਂ ਵਿੱਚ ਸਿੱਖਾਂ ਨੂੰ ਮਿਲੇ ਲਾਭ ਅਤੇ ਅੰਗਰੇਜ਼ਾਂ ਲਈ ਖੁੱਲ੍ਹੇ ਰਾਹ ਦਾ ਜ਼ਿਕਰ ਕਰੋ।

 

Question 8: ਪਾਨੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ?

Answer:

ਪਾਨੀਪਤ ਦੀ ਤੀਸਰੀ ਲੜਾਈ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਅਤੇ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ। ਇਸ ਲੜਾਈ ਦੇ ਦੂਰਗਾਮੀ ਸਿੱਟੇ ਨਿਕਲੇ। ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ।
ਮਰਾਠਿਆਂ ਦਾ ਘੋਰ ਵਿਨਾਸ਼ – ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬੜੀ ਵਿਨਾਸ਼ਕਾਰੀ ਸਿੱਧ ਹੋਈ। ਇਸ ਲੜਾਈ ਵਿੱਚ 28,000 ਮਰਾਠਾ ਸੈਨਿਕ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ। ਕਿਹਾ ਜਾਂਦਾ ਹੈ ਕਿ ਮਹਾਂਰਾਸ਼ਟਰ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਇਸ ਲੜਾਈ ਵਿੱਚ ਮਰਿਆ ਸੀ।
ਮਰਾਠਿਆਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ – ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ ਲੱਗਿਆ। ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।
ਮਰਾਠਿਆਂ ਦੀ ਏਕਤਾ ਦਾ ਖ਼ਤਮ ਹੋਣਾ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਪ੍ਰਤਿਸ਼ਠਾ ਨੂੰ ਜਿੱਥੇ ਭਾਰੀ ਧੱਕਾ ਲੱਗਿਆ ਉੱਥੇ ਮਰਾਠਾ ਸੰਘ ਦੀ ਏਕਤਾ ਵੀ ਖ਼ਤਮ ਹੋ ਗਈ। ਉਹ ਆਪਸੀ ਮਤਭੇਦ ਅਤੇ ਝਗੜਿਆਂ ਵਿੱਚ ਉਲਝ ਗਏ। ਸਿੱਟੇ ਵਜੋਂ ਰਘੋਬਾ ਵਰਗੇ ਸੁਆਰਥੀ ਅਤੇ ਬਦਨਾਮ ਮਰਾਠਾ ਨੇਤਾ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲ ਗਿਆ।
ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ – ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਮਰਾਠਿਆਂ ਦੇ ਹੱਥੋਂ ਹਮੇਸ਼ਾਂ ਲਈ ਜਾਂਦਾ ਰਿਹਾ। ਹੁਣ ਪੰਜਾਬ ਵਿੱਚ ਸਰਵਉੱਚਤਾ ਸਥਾਪਿਤ ਕਰਨ ਲਈ ਕੇਵਲ ਦੋ ਹੀ ਸ਼ਕਤੀਆਂ ਅਫ਼ਗਾਨ ਅਤੇ ਸਿੱਖ ਰਹਿ ਗਈਆਂ। ਇਸ ਤਰ੍ਹਾਂ ਸਿੱਖਾਂ ਦੇ ਉੱਥਾਨ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ। ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਸ਼ਾਸਨ ਸਥਾਪਿਤ ਕਰ ਲਿਆ।
ਭਾਰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦਾ ਉੱਥਾਨ – ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣਾ ਸਾਮਰਾਜ ਸਥਾਪਿਤ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਚੁਣੌਤੀ ਮਰਾਠਿਆਂ ਦੀ ਸੀ। ਮਰਾਠਿਆਂ ਦੀ ਹੋਈ ਕਰਾਰੀ ਹਾਰ ਕਾਰਨ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ।

Exam Tips:

a) ਸਿੱਟੇ ਪੰਜ ਸਿਰਲੇਖਾਂ ਵਿੱਚ ਲਿਖੋ: ਮਰਾਠਿਆਂ ਦਾ ਵਿਨਾਸ਼, ਸ਼ਕਤੀ ਨੂੰ ਧੱਕਾ, ਏਕਤਾ ਦਾ ਅੰਤ, ਸਿੱਖ ਸ਼ਕਤੀ ਦਾ ਉੱਥਾਨ, ਅੰਗਰੇਜ਼ਾਂ ਦਾ ਉੱਥਾਨ।
b) ਮਰਾਠਿਆਂ ਦੇ ਮਾਰੇ ਗਏ ਸੈਨਿਕਾਂ ਦੀ ਗਿਣਤੀ (28,000) ਉੱਤਰ ਅਨੁਸਾਰ ਲਿਖੋ।

 

Question 9: ਵੱਡਾ ਘੱਲੂ ਘਾਰਾ (ਦੂਜਾ ਖ਼ੂਨੀ ਹੱਤਿਆ ਕਾਂਡ) ’ਤੇ ਸੰਖੇਪ ਨੋਟ ਲਿਖੋ।

Answer:

ਵੱਡਾ ਘੱਲੂ ਘਾਰਾ ਸਿੱਖ ਇਤਿਹਾਸ ਦੀ ਇੱਕ ਬਹੁਤ ਦੁੱਖਮਈ ਘਟਨਾ ਸੀ। ਸਿੱਖਾਂ ਨੇ 1761 ਈ. ਵਿੱਚ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਨੂੰ ਆਪਣੇ ਅਧੀਨ ਕਰ ਲਿਆ ਸੀ ਅਤੇ ਉਨ੍ਹਾਂ ਨੇ ਬਹੁਤ ਸਾਰੇ ਹੋਰਨਾਂ ਖੇਤਰਾਂ ਵਿੱਚ ਭਾਰੀ ਲੁੱਟਮਾਰ ਮਚਾਈ ਸੀ। ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੁਆਰਾ ਨਿਯੁਕਤ ਪੰਜਾਬ ਦੇ ਸੂਬੇਦਾਰ ਖ਼ਵਾਜਾ ਉਬੈਦ ਖ਼ਾਂ ਨੂੰ ਵੀ ਹਰਾ ਦਿੱਤਾ ਸੀ। ਅਹਿਮਦ ਸ਼ਾਹ ਅਬਦਾਲੀ ਨੇ 1761 ਈ. ਦੇ ਅਖੀਰ ਵਿੱਚ ਪੰਜਾਬ ਤੇ ਛੇਵੀਂ ਵਾਰ ਹਮਲਾ ਕੀਤਾ। ਉਸ ਨੇ ਲਾਹੌਰ ’ਤੇ ਬੜੀ ਆਸਾਨੀ ਨਾਲ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ 5 ਫ਼ਰਵਰੀ, 1762 ਈ. ਨੂੰ ਅਚਾਨਕ ਸਿੱਖਾਂ ਨੂੰ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ ਘੇਰ ਲਿਆ। ਇਸ ਅਚਾਨਕ ਹਮਲੇ ਕਾਰਨ 25 ਤੋਂ 30 ਹਜ਼ਾਰ ਸਿੱਖ ਮਾਰੇ ਗਏ। ਸਿੱਖ ਇਤਿਹਾਸ ਵਿੱਚ ਇਹ ਘਟਨਾ ਵੱਡਾ ਘੱਲੂ ਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ। ਵੱਡੇ ਘੱਲੂ ਘਾਰੇ ਵਿੱਚ ਸਿੱਖਾਂ ਦੇ ਭਾਰੀ ਜਾਨੀ ਨੁਕਸਾਨ ਤੋਂ ਅਬਦਾਲੀ ਬੜਾ ਖ਼ੁਸ਼ ਹੋਇਆ। ਉਸ ਦਾ ਖ਼ਿਆਲ ਸੀ ਕਿ ਇਸ ਨਾਲ ਸਿੱਖਾਂ ਦੀ ਸ਼ਕਤੀ ਖ਼ਤਮ ਹੋ ਗਈ ਹੋਵੇਗੀ ਪਰ ਉਸ ਦਾ ਇਹ ਅੰਦਾਜ਼ਾ ਗ਼ਲਤ ਨਿਕਲਿਆ। ਸਿੱਖਾਂ ਨੇ ਇਸ ਘਟਨਾ ਤੋਂ ਨਵਾਂ ਉਤਸ਼ਾਹ ਪ੍ਰਾਪਤ ਕੀਤਾ। ਉਨ੍ਹਾਂ ਨੇ ਦੂਣੇ ਉਤਸ਼ਾਹ ਨਾਲ ਅਬਦਾਲੀ ਦੀਆਂ ਫ਼ੌਜਾਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਸਿੱਖਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ’ਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।

Exam Tips:

a) ਵੱਡਾ ਘੱਲੂ ਘਾਰਾ 5 ਫ਼ਰਵਰੀ, 1762 ਈ. ਨੂੰ ਪਿੰਡ ਕੁੱਪ (ਮਲੇਰਕੋਟਲਾ ਨੇੜੇ) ਵਿੱਚ ਹੋਇਆ – ਮਿਤੀ ਅਤੇ ਸਥਾਨ ਦੋਵੇਂ ਲਿਖੋ।
b) ਮਰਨ ਵਾਲੇ ਸਿੱਖਾਂ ਦੀ ਗਿਣਤੀ (25,000 ਤੋਂ 30,000) ਅਤੇ ਇਸ ਤੋਂ ਬਾਅਦ ਸਿੱਖਾਂ ਦੇ ਵਧੇ ਹੋਏ ਉਤਸ਼ਾਹ ਦਾ ਜ਼ਿਕਰ ਕਰੋ।

 

Question 10: ਅਫ਼ਗਾਨਾਂ ਦੇ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੀ ਤਾਕਤ ਕਿਸ ਤਰ੍ਹਾਂ ਸੰਗਠਿਤ ਕੀਤੀ?

Answer:

ਅਫ਼ਗਾਨਾਂ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰ ਲਿਆ ਸੀ। ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਵਿੱਚ ਵਿਸ਼ਵਾਸ ਕਾਰਨ ਉਨ੍ਹਾਂ ਵਿੱਚ ਏਕਤਾ ਕਾਇਮ ਹੋਈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖ਼ਾਲਸੇ ਦੁਆਰਾ ਗੁਰਮਤੇ ਪਾਸ ਕੀਤੇ ਜਾਂਦੇ ਸਨ। ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੰਘ ਪਾਲਣਾ ਕਰਦੇ ਸਨ। ਗੁਰਮਤੇ ਰਾਹੀਂ ਸਾਰੇ ਜੱਥਿਆਂ ਦਾ ਇੱਕ ਕਮਾਂਡਰ ਨਿਯਤ ਕੀਤਾ ਜਾਂਦਾ ਸੀ ਅਤੇ ਸਾਰੇ ਸਿੱਖ ਉਸ ਦੇ ਅਧੀਨ ਇਕੱਠੇ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਸਨ। ‘ਰਾਜ ਕਰੇਗਾ ਖ਼ਾਲਸਾ’ ਹੁਣ ਹਰ ਸਿੱਖ ਦਾ ਵਿਸ਼ਵਾਸ ਬਣ ਚੁੱਕਿਆ ਸੀ। ਅਹਿਮਦ ਸ਼ਾਹ ਅਬਦਾਲੀ ਕਈ ਸਾਲਾਂ ਤਕ ਸਿੱਖਾਂ ਵੱਲ ਅਫ਼ਗਾਨਿਸਤਾਨ ਵਿੱਚ ਹੋਣ ਵਾਲੇ ਵਿਦਰੋਹਾਂ ਕਾਰਨ ਧਿਆਨ ਨਹੀਂ ਦੇ ਸਕਿਆ ਸੀ। ਉਸ ਦੁਆਰਾ ਪੰਜਾਬ ਵਿੱਚ ਨਿਯੁਕਤ ਕੀਤੇ ਗਵਰਨਰ ਵੀ ਸਿੱਖਾਂ ਉੱਤੇ ਕਾਬੂ ਨਾ ਪਾ ਸਕੇ। ਪੰਜਾਬ ਦੇ ਲੋਕਾਂ ਅਤੇ ਜ਼ਿਮੀਂਦਾਰਾਂ ਨੇ ਵੀ ਸਿੱਖਅਫ਼ਗਾਨ ਸੰਘਰਸ਼ ਵਿੱਚ ਸਿੱਖਾਂ ਨੂੰ ਪੂਰਾ ਸਹਿਯੋਗ ਦਿੱਤਾ। ਸਿੱਖਾਂ ਦੇ ਨੇਤਾਵਾਂ ਨੇ ਵੀ ਸਿੱਖਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਵਿੱਚ ਇੱਕ ਨਵੀਂ ਰੂਹ ਫੂਕਣ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ। ਇਸ ਤਰ੍ਹਾਂ ਸਿੱਖਾਂ ਨੇ ਅਫ਼ਗਾਨਾਂ ਵਿਰੁੱਧ ਆਪਣੀ ਸ਼ਕਤੀ ਨੂੰ ਸੰਗਠਿਤ ਕਰ ਲਿਆ ਸੀ।

Exam Tips:

a) ਸੰਗਠਨ ਦੇ ਮੁੱਖ ਸਾਧਨ ਲਿਖੋ: ਜੱਥੇ, ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ, ਸਰਬੱਤ ਖ਼ਾਲਸਾ ਅਤੇ ਗੁਰਮਤੇ।
b) ‘ਰਾਜ ਕਰੇਗਾ ਖ਼ਾਲਸਾ’ ਦੀ ਭਾਵਨਾ ਦਾ ਜ਼ਿਕਰ ਕਰੋ।

 

Question 11: ਅਹਿਮਦ ਸ਼ਾਹ ਅਬਦਾਲੀ ਸਿੱਖਾਂ ਵਿਰੁੱਧ ਅਸਫਲ ਕਿਉਂ ਰਿਹਾ? ਕੋਈ ਛੇ ਮੁੱਖ ਕਾਰਨ ਦੱਸੋ।

Answer:

ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਜਾਂ ਸਿੱਖਾਂ ਦੀ ਜਿੱਤ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ:
1. ਸਿੱਖਾਂ ਦਾ ਮਜ਼ਬੂਤ ਇਰਾਦਾ – ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਸਿੱਖਾਂ ਦਾ ਮਜ਼ਬੂਤ ਇਰਾਦਾ ਸੀ। ਅਬਦਾਲੀ ਨੇ ਉਨ੍ਹਾਂ ’ਤੇ ਭਾਰੀ ਅੱਤਿਆਚਾਰ ਕੀਤੇ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ। ਵੱਡੇ ਘੱਲੂ ਘਾਰੇ ਵਿੱਚ 25,000 ਤੋਂ 30,000 ਸਿੱਖ ਮਾਰੇ ਗਏ ਸਨ ਪਰ ਸਿੱਖਾਂ ਦਾ ਹੌਸਲਾ ਅਡੋਲ ਰਿਹਾ। ਅਜਿਹੀ ਕੌਮ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ।
2. ਗੁਰੀਲਾ ਯੁੱਧ ਨੀਤੀ – ਸਿੱਖਾਂ ਦੁਆਰਾ ਅਪਣਾਈ ਗਈ ਗੁਰੀਲਾ ਯੁੱਧ ਨੀਤੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਬਣੀ। ਜਦੋਂ ਵੀ ਅਬਦਾਲੀ ਸਿੱਖਾਂ ਵਿਰੁੱਧ ਕੂਚ ਕਰਦਾ ਸਿੱਖ ਫ਼ੌਰਨ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਂਦੇ। ਉਹ ਮੌਕਾ ਵੇਖ ਕੇ ਅਬਦਾਲੀ ਦੀਆਂ ਸੈਨਾਵਾਂ ’ਤੇ ਹਮਲੇ ਕਰਦੇ ਅਤੇ ਲੁੱਟਮਾਰ ਕਰ ਕੇ ਮੁੜ ਵਾਪਸ ਜੰਗਲਾਂ ਵਿੱਚ ਚਲੇ ਜਾਂਦੇ। ਛਾਪਾਮਾਰ ਯੁੱਧਾਂ ਨੇ ਅਬਦਾਲੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ।
3. ਪੰਜਾਬ ਦੇ ਲੋਕਾਂ ਦਾ ਅਸਹਿਯੋਗ – ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਇਹ ਸੀ ਕਿ ਉਸ ਨੂੰ ਪੰਜਾਬ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਨਾ ਹੋ ਸਕਿਆ। ਉਸ ਨੇ ਬਾਰ-ਬਾਰ ਹਮਲਿਆਂ ਦੌਰਾਨ ਨਾ ਸਿਰਫ਼ ਲੋਕਾਂ ਦੇ ਧਨ ਦੌਲਤ ਨੂੰ ਹੀ ਲੁੱਟਿਆ, ਸਗੋਂ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਵੀ ਕੀਤਾ। ਸਿੱਟੇ ਵਜੋਂ ਪੰਜਾਬ ਦੇ ਲੋਕਾਂ ਦੀ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਸੀ। ਅਜਿਹੀ ਸਥਿਤੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਨੂੰ ਜਿੱਤਣਾ ਇੱਕ ਸੁਪਨੇ ਵਾਂਗ ਸੀ।
4. ਸਿੱਖਾਂ ਦਾ ਚਰਿੱਤਰ – ਸਿੱਖਾਂ ਦਾ ਚਰਿੱਤਰ ਵੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਕਾਰਨ ਬਣਿਆ। ਸਿੱਖ ਹਰ ਹਾਲ ਵਿੱਚ ਖ਼ੁਸ਼ ਰਹਿੰਦੇ ਸਨ। ਉਹ ਲੜਾਈ ਦੇ ਮੈਦਾਨ ਵਿੱਚ ਕਿਸੇ ਵੀ ਨਿਹੱਥੇ ’ਤੇ ਕਦੇ ਹਮਲਾ ਨਹੀਂ ਕਰਦੇ ਸਨ। ਉਹ ਇਸਤਰੀਆਂ ਅਤੇ ਬੱਚਿਆਂ ਦਾ ਪੂਰਾ ਸਤਿਕਾਰ ਕਰਦੇ ਸਨ ਭਾਵੇਂ ਉਨ੍ਹਾਂ ਦਾ ਸੰਬੰਧ ਦੁਸ਼ਮਣਾਂ ਨਾਲ ਹੀ ਕਿਉਂ ਨਾ ਹੋਵੇ। ਇਨ੍ਹਾਂ ਗੁਣਾਂ ਦੇ ਸਿੱਟੇ ਵਜੋਂ ਸਿੱਖ ਪੰਜਾਬੀਆਂ ਵਿੱਚ ਹਰਮਨ-ਪਿਆਰੇ ਹੋ ਗਏ ਸਨ।
5. ਸਿੱਖਾਂ ਦੇ ਯੋਗ ਨੇਤਾ – ਅਹਿਮਦ ਸ਼ਾਹ ਅਬਦਾਲੀ ਵਿਰੁੱਧ ਸਿੱਖਾਂ ਦੀ ਜਿੱਤ ਦਾ ਮਹੱਤਵਪੂਰਨ ਕਾਰਨ ਉਨ੍ਹਾਂ ਦੇ ਯੋਗ ਨੇਤਾ ਸਨ। ਇਨ੍ਹਾਂ ਨੇਤਾਵਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਸਿੱਖਾਂ ਦੀ ਅਗਵਾਈ ਕੀਤੀ। ਇਨ੍ਹਾਂ ਨੇਤਾਵਾਂ ਵਿੱਚੋਂ ਪ੍ਰਮੁੱਖ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂ ਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਆਲਾ ਸਿੰਘ ਸਨ।
6. ਅਬਦਾਲੀ ਦੇ ਅਯੋਗ ਪ੍ਰਤੀਨਿਧੀ – ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਹੋਰ ਪ੍ਰਮੁੱਖ ਕਾਰਨ ਪੰਜਾਬ ਵਿੱਚ ਉਸ ਦੇ ਅਯੋਗ ਪ੍ਰਤੀਨਿਧੀ ਸਨ। ਉਨ੍ਹਾਂ ਵਿੱਚ ਪ੍ਰਸ਼ਾਸਨਿਕ ਯੋਗਤਾ ਦੀ ਘਾਟ ਸੀ। ਇਸ ਕਾਰਨ ਪੰਜਾਬ ਦੇ ਲੋਕ ਉਨ੍ਹਾਂ ਦੇ ਵਿਰੁੱਧ ਹੁੰਦੇ ਚਲੇ ਗਏ।

Exam Tips:

a) ਛੇ ਕਾਰਨ ਸਿਰਲੇਖਾਂ ਸਮੇਤ ਲਿਖੋ; ਪ੍ਰਸ਼ਨ ਵਿੱਚ ‘ਛੇ’ ਮੰਗੇ ਹੋਣ ਤਾਂ ਛੇ ਤੋਂ ਵੱਧ ਲਿਖਣ ਦੀ ਲੋੜ ਨਹੀਂ।
b) ਪ੍ਰਮੁੱਖ ਸਿੱਖ ਨੇਤਾਵਾਂ ਦੇ ਨਾਂ ਯਾਦ ਰੱਖੋ: ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਆਲਾ ਸਿੰਘ।

 

Question 12: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ’ਤੇ ਪਏ ਕਿਸੇ ਛੇ ਮਹੱਤਵਪੂਰਨ ਪ੍ਰਭਾਵਾਂ ਦਾ ਵਰਣਨ ਕਰੋ।

Answer:

ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1767 ਈ. ਤਕ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ। ਉਸ ਦੇ ਇਨ੍ਹਾਂ ਹਮਲਿਆਂ ਨੇ ਪੰਜਾਬ ਦੇ ਵਿਭਿੰਨ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਪ੍ਰਭਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ:
1. ਪੰਜਾਬ ਵਿੱਚ ਮੁਗ਼ਲ ਰਾਜ ਦਾ ਖ਼ਾਤਮਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਦੇ ਇਤਿਹਾਸ ’ਤੇ ਪਹਿਲਾ ਮਹੱਤਵਪੂਰਨ ਪ੍ਰਭਾਵ ਇਹ ਪਿਆ ਕਿ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਖ਼ਾਤਮਾ ਹੋ ਗਿਆ। ਮੀਰ ਮੰਨੂੰ ਪੰਜਾਬ ਵਿੱਚ ਮੁਗ਼ਲਾਂ ਦਾ ਆਖ਼ਰੀ ਸੂਬੇਦਾਰ ਸੀ। ਅਬਦਾਲੀ ਨੇ ਮੀਰ ਮੰਨੂੰ ਨੂੰ ਆਪਣੇ ਵੱਲੋਂ ਹੀ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਮੁਗ਼ਲਾਂ ਨੇ ਮੁੜ ਪੰਜਾਬ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਅਬਦਾਲੀ ਨੇ ਇਨ੍ਹਾਂ ਯਤਨਾਂ ਨੂੰ ਸਫਲ ਨਾ ਹੋਣ ਦਿੱਤਾ।
2. ਸਿੱਖ ਸ਼ਕਤੀ ਦਾ ਉਭਾਰ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ, ਪੰਜਾਬ ਵਿੱਚ ਮੁਗ਼ਲ ਅਤੇ ਮਰਾਠਾ ਸ਼ਕਤੀਆਂ ਦਾ ਅੰਤ ਹੋ ਗਿਆ। ਪੰਜਾਬ ਉੱਤੇ ਕਬਜ਼ਾ ਕਰਨ ਲਈ ਹੁਣ ਇਹ ਸੰਘਰਸ਼ ਕੇਵਲ ਦੋ ਸ਼ਕਤੀਆਂਅਫ਼ਗਾਨ ਅਤੇ ਸਿੱਖਾਂ ਵਿਚਾਲੇ ਰਹਿ ਗਿਆ। ਅਹਿਮਦ ਸ਼ਾਹ ਅਬਦਾਲੀ ਨੇ 1762 ਈ. ਵਿੱਚ ਵੱਡੇ ਘੱਲੂ ਘਾਰੇ ਵਿੱਚ ਕਈ ਹਜ਼ਾਰ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ। ਉਨ੍ਹਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ’ਤੇ ਕਬਜ਼ਾ ਕਰ ਲਿਆ ਸੀ। ਸਿੱਖਾਂ ਨੇ ਆਪਣੇ ਸਿੱਕੇ ਚਲਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।
3. ਪੰਜਾਬ ਦੇ ਲੋਕਾਂ ਦਾ ਬਹਾਦਰ ਹੋਣਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬੀ ਲੋਕਾਂ ਨੂੰ ਬਹੁਤ ਬਹਾਦਰ ਅਤੇ ਨਿਡਰ ਬਣਾ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ। ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਏ ਯੁੱਧਾਂ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ।
4. ਸਿੱਖਾਂ ਅਤੇ ਮੁਸਲਮਾਨਾਂ ਦੀ ਦੁਸ਼ਮਣੀ ਵਿੱਚ ਵਾਧਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਦੁਸ਼ਮਣੀ ਹੋਰ ਵੱਧ ਗਈ। ਇਸ ਦਾ ਕਾਰਨ ਇਹ ਸੀ ਕਿ ਅਫ਼ਗਾਨਾਂ ਨੇ ਇਸਲਾਮ ਦੇ ਨਾਂ ’ਤੇ ਸਿੱਖਾਂ ’ਤੇ ਬਹੁਤ ਅੱਤਿਆਚਾਰ ਕੀਤੇ। ਦੂਜਾ, ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰ ਕੇ ਸਿੱਖਾਂ ਨੂੰ ਆਪਣਾ ਜਾਨੀ ਦੁਸ਼ਮਣ ਬਣਾ ਲਿਆ। ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਦੁਸ਼ਮਣੀ ਦਿਨੋ-ਦਿਨ ਵਧਦੀ ਚਲੀ ਗਈ।
5. ਪੰਜਾਬ ਦੀ ਆਰਥਿਕ ਬਰਬਾਦੀ – ਅਹਿਮਦ ਸ਼ਾਹ ਅਬਦਾਲੀ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਭਾਰੀ ਮਾਤਰਾ ਵਿੱਚ ਲੁੱਟ ਦਾ ਮਾਲ ਨਾਲ ਲੈ ਜਾਂਦਾ ਸੀ। ਅਫ਼ਗਾਨ ਸੈਨਾਵਾਂ ਕੂਚ ਕਰਦੇ ਸਮੇਂ ਖੇਤਾਂ ਨੂੰ ਬਰਬਾਦ ਕਰ ਦਿੰਦੀਆਂ ਸਨ। ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ। ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ। ਸਿੱਟੇ ਵਜੋਂ ਅਰਾਜਕਤਾ ਅਤੇ ਲੁੱਟਮਾਰ ਦੇ ਇਸ ਵਾਤਾਵਰਨ ਵਿੱਚ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ।
6. ਪੰਜਾਬੀਆਂ ਦਾ ਖ਼ਰਚੀਲਾ ਸੁਭਾਅ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਉਨ੍ਹਾਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ। ਕਿਉਂਕਿ ਅਬਦਾਲੀ ਆਪਣੇ ਹਮਲਿਆਂ ਦੇ ਦੌਰਾਨ ਭਾਰੀ ਲੁੱਟਮਾਰ ਕਰਦਾ ਸੀ। ਇਸ ਲਈ ਸਿੱਖਾਂ ਨੇ ਧਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਖਾਣ-ਪੀਣ ’ਤੇ ਖ਼ਰਚਣਾ ਸ਼ੁਰੂ ਕਰ ਦਿੱਤਾ।

Exam Tips:

a) ਛੇ ਪ੍ਰਭਾਵ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਵਰਗਾਂ ਵਿੱਚ ਵੰਡ ਕੇ ਲਿਖੋ ਤਾਂ ਉੱਤਰ ਸਪਸ਼ਟ ਲੱਗੇਗਾ।
b) ਮੁਗ਼ਲ ਸ਼ਾਸਨ ਦਾ ਅੰਤ ਅਤੇ ਸਿੱਖ ਸ਼ਕਤੀ ਦਾ ਉਭਾਰ ਸਭ ਤੋਂ ਮਹੱਤਵਪੂਰਨ ਪ੍ਰਭਾਵ ਹਨ।

 

Question 13: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ’ਤੇ ਕੀ ਰਾਜਨੀਤਿਕ ਪ੍ਰਭਾਵ ਪਏ?

Answer:

ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ’ਤੇ ਬੜੇ ਡੂੰਘੇ ਰਾਜਨੀਤਿਕ ਪ੍ਰਭਾਵ ਪਏ। ਸਭ ਤੋਂ ਪਹਿਲਾਂ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਅੰਤ ਹੋ ਗਿਆ। ਅਬਦਾਲੀ ਨੇ 1752 ਈ. ਵਿੱਚ ਪੰਜਾਬ ਨੂੰ ਅਫ਼ਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ। ਦੂਜਾ, ਅਬਦਾਲੀ ਨੇ 1761 ਈ. ਵਿੱਚ ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਬੜੀ ਕਰਾਰੀ ਹਾਰ ਦਿੱਤੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਹਮੇਸ਼ਾਂ ਲਈ ਅੰਤ ਹੋ ਗਿਆ ਤੀਜਾ, ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ। ਲੋਕਾਂ ਦੇ ਜਾਨ-ਮਾਲ ਸੁਰੱਖਿਅਤ ਨਾ ਰਹੇ ਸਰਕਾਰੀ ਕਰਮਚਾਰੀ ਲੋਕਾਂ ਨੂੰ ਲੁੱਟਣ ਵਿੱਚ ਲੱਗੇ ਹੋਏ ਸਨ। ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹੀ। ਚੌਥਾ, ਪੰਜਾਬ ਵਿੱਚੋਂ ਮੁਗਲਾਂ ਅਤੇ ਮਰਾਠਿਆਂ ਦੀ ਸ਼ਕਤੀ ਦੇ ਅੰਤ ਹੋਣ ਕਾਰਨ ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣੇ ਛਾਪਾਮਾਰ ਯੁੱਧਾਂ ਰਾਹੀਂ ਅਬਦਾਲੀ ਦੀਆਂ ਫ਼ੌਜਾਂ ਨੂੰ ਕਈ ਥਾਈਂ ਹਰਾਇਆ ਸੀ। ਸਿੱਖਾਂ ਨੇ 1765 ਈ. ਵਿੱਚ ਲਾਹੌਰ ’ਤੇ ਕਬਜ਼ਾ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।

Exam Tips:

a) ਰਾਜਨੀਤਿਕ ਪ੍ਰਭਾਵਾਂ ਵਿੱਚ 1752 ਈ. ਦੀ ਪੰਜਾਬ ਦੀ ਸ਼ਮੂਲੀਅਤ, ਮਰਾਠਾ ਸ਼ਕਤੀ ਦਾ ਅੰਤ, ਅਰਾਜਕਤਾ ਅਤੇ ਸਿੱਖਾਂ ਦੀ ਸ਼ਕਤੀ-ਵਾਧਾ ਲਿਖੋ।
b) ਸਿੱਖਾਂ ਦੁਆਰਾ 1765 ਈ. ਵਿੱਚ ਲਾਹੌਰ ’ਤੇ ਕਬਜ਼ੇ ਦਾ ਸਾਲ ਪੱਕਾ ਕਰੋ।

 

Question 14: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਸਮਾਜਿਕ ਪ੍ਰਭਾਵ ਪਏ?

Answer:

ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਲੋਕਾਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ। ਹੁਣ ਉਹ ਖੁੱਲ੍ਹਾ ਖ਼ਰਚ ਕਰਨ ਲੱਗੇ। ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਆਪਣੇ ਹਮਲਿਆਂ ਦੌਰਾਨ ਲੋਕਾਂ ਦੇ ਧਨ ਨੂੰ ਲੁੱਟ ਕੇ ਅਫ਼ਗਾਨਿਸਤਾਨ ਲੈ ਜਾਂਦਾ ਸੀ। ਇਸ ਲਈ ਲੋਕਾਂ ਨੇ ਧਨ ਇਕੱਠਾ ਕਰਨ ਦੀ ਬਜਾਏ ਉਸ ਨੂੰ ਖਾਣਪੀਣ ਅਤੇ ਮੌਜ ਉਡਾਉਣ ’ਤੇ ਖ਼ਰਚਣਾ ਸ਼ੁਰੂ ਕਰ ਦਿੱਤਾ ਸੀ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਅਨੇਕਾਂ ਬੁਰਾਈਆਂ ਨੂੰ ਉਤਸ਼ਾਹ ਮਿਲਿਆ। ਲੋਕ ਬਹੁਤ ਸੁਆਰਥੀ ਅਤੇ ਆਚਰਨਹੀਣ ਹੋ ਗਏ ਸਨ। ਉਹ ਕੋਈ ਵੀ ਪਾਪ ਜਾਂ ਅਪਰਾਧ ਕਰਨ ਤੋਂ ਨਹੀਂ ਡਰਦੇ ਸਨ। ਚੋਰੀ, ਡਾਕੇ, ਕਤਲ, ਲੁੱਟਮਾਰ, ਧੋਖੇਬਾਜ਼ੀ ਅਤੇ ਰਿਸ਼ਵਤਖੋਰੀ ਦਾ ਸਮਾਜ ਵਿੱਚ ਬੋਲਬਾਲਾ ਸੀ। ਇਨ੍ਹਾਂ ਬੁਰਾਈਆਂ ਨੇ ਪੰਜਾਬ ਦੇ ਸਮਾਜ ਨੂੰ ਘੁਣ ਵਾਂਗ ਖਾ ਕੇ ਖੋਖਲਾ ਕਰ ਦਿੱਤਾ ਸੀ। ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣ ਗਏ। ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਅਤੇ ਉਸ ਦੁਆਰਾ ਕੀਤੀ ਜਾ ਰਹੀ ਲੁੱਟਮਾਰ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ। ਉਨ੍ਹਾਂ ਨੇ ਅਫ਼ਗਾਨਾਂ ਨਾਲ ਚੱਲਣ ਵਾਲੇ ਲੰਬੇ ਸੰਘਰਸ਼ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ। ਇਸ ਸੰਘਰਸ਼ ਦੇ ਅੰਤ ਵਿੱਚ ਸਿੱਖ ਜੇਤੂ ਰਹੇ।

Exam Tips:

a) ਸਮਾਜਿਕ ਪ੍ਰਭਾਵਾਂ ਦੇ ਦੋਵੇਂ ਪਹਿਲੂ ਲਿਖੋ: ਖ਼ਰਚੀਲਾ ਸੁਭਾਅ ਅਤੇ ਬੁਰਾਈਆਂ ਦਾ ਵਾਧਾ, ਪਰ ਨਾਲ ਹੀ ਲੋਕਾਂ ਦਾ ਬਹਾਦਰ ਅਤੇ ਨਿਡਰ ਹੋਣਾ।

 

Question 15: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਆਰਥਿਕ ਸਿੱਟੇ ਨਿਕਲੇ?

Answer:

ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਵਿਨਾਸ਼ਕਾਰੀ ਆਰਥਿਕ ਸਿੱਟੇ ਨਿਕਲੇ ਉਹ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਬੇਸ਼ੁਮਾਰ ਧਨ-ਦੌਲਤ ਲੁੱਟ ਕੇ ਲੈ ਜਾਂਦਾ ਸੀ। ਇਸ ਕਾਰਨ ਪੰਜਾਬ ਕੰਗਾਲ ਹੋ ਗਿਆ। ਦੂਸਰਾ, ਅਫ਼ਗਾਨ ਸੈਨਾਵਾਂ ਕੂਚ ਕਰਦੇ ਸਮੇਂ ਰਾਹ ਵਿੱਚ ਆਉਂਦੇ ਖੇਤਾਂ ਨੂੰ ਉਜਾੜ ਦਿੰਦੀਆਂ ਸਨ। ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ। ਤੀਸਰਾ, ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀਆਂ ਨੇ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਚੌਥਾ, ਪੰਜਾਬ ਵਿੱਚ ਸਿੱਖ ਵੀ ਸਰਕਾਰ ਦੀ ਨੀਂਦ ਹਰਾਮ ਕਰਨ ਲਈ ਅਕਸਰ ਲੁੱਟਮਾਰ ਕਰਦੇ ਸਨ। ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ। ਅਜਿਹੇ ਵਾਤਾਵਰਨ ਕਾਰਨ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ। ਸਿੱਟੇ ਵਜੋਂ ਪੰਜਾਬ ਨੂੰ ਭਾਰੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਿਆ। ਅਜਿਹਾ ਲੱਗਦਾ ਸੀ ਜਿਵੇਂ ਪੰਜਾਬ ਦੀ ਖ਼ੁਸ਼ਹਾਲੀ ਨੇ ਸਦਾ ਲਈ ਆਪਣਾ ਮੂੰਹ ਮੋੜ ਲਿਆ ਹੋਵੇ। ਨਿਰਸੰਦੇਹ ਇਹ ਬਹੁਤ ਹੀ ਮਾੜਾ ਸੰਕੇਤ ਸੀ।

Exam Tips:

a) ਆਰਥਿਕ ਸਿੱਟੇ ਕ੍ਰਮਵਾਰ ਲਿਖੋ: ਲੁੱਟ, ਖੇਤੀਬਾੜੀ ਦੀ ਤਬਾਹੀ, ਭ੍ਰਿਸ਼ਟ ਕਰਮਚਾਰੀ ਅਤੇ ਵਪਾਰ ਨੂੰ ਧੱਕਾ।
b) ਅੰਤ ਵਿੱਚ ਇੱਕ ਵਾਕ ਵਿੱਚ ਨਤੀਜਾ ਲਿਖੋ ਕਿ ਪੰਜਾਬ ਆਰਥਿਕ ਪੱਖੋਂ ਬਰਬਾਦ ਹੋ ਗਿਆ।

 

ਨਿਬੰਧਾਤਮਕ ਪ੍ਰਸ਼ਨ

Question 1: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ ਦੱਸੋ।

Answer:

ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ। ਉਸ ਨੇ 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ। ਇਨ੍ਹਾਂ ਹਮਲਿਆਂ ਲਈ ਹੇਠ ਲਿਖੇ ਕਾਰਨ ਉੱਤਰਦਾਈ ਸਨ:
1. ਅਬਦਾਲੀ ਦੀ ਇੱਛਾ – ਅਹਿਮਦ ਸ਼ਾਹ ਅਬਦਾਲੀ ਬੜੇ ਉੱਚ ਮਨਸੂਬਿਆਂ ਵਾਲਾ ਸ਼ਾਸਕ ਸੀ। ਉਹ ਅਫ਼ਗਾਨਿਸਤਾਨ ਦੇ ਸਾਮਰਾਜ ਦਾ ਵਿਸਤਾਰ ਕਰਨਾ ਚਾਹੁੰਦਾ ਸੀ। ਇਸ ਲਈ ਉਹ ਪੰਜਾਬ ਅਤੇ ਭਾਰਤ ਦੇ ਹੋਰਨਾਂ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਆਪਣੀ ਇਸ ਸਾਮਰਾਜਵਾਦੀ ਇੱਛਾ ਦੀ ਪੂਰਤੀ ਲਈ ਅਬਦਾਲੀ ਨੇ ਸਭ ਤੋਂ ਪਹਿਲਾਂ ਪੰਜਾਬ ’ਤੇ ਹਮਲਾ ਕਰਨ ਦਾ ਨਿਰਣਾ ਕੀਤਾ।
2. ਭਾਰਤ ਦੀ ਅਥਾਹ ਧਨ-ਦੌਲਤ – ਅਹਿਮਦ ਸ਼ਾਹ ਅਬਦਾਲੀ ਇੱਕ ਸ਼ਕਤੀਸ਼ਾਲੀ ਸਾਮਰਾਜ ਸਥਾਪਿਤ ਕਰਨਾ ਚਾਹੁੰਦਾ ਸੀ, ਜਿਸ ਲਈ ਉਸ ਨੂੰ ਧਨ ਦੀ ਬਹੁਤ ਲੋੜ ਸੀ। ਇਹ ਧਨ ਉਸ ਨੂੰ ਆਪਣੇ ਸਾਮਰਾਜ ਅਫ਼ਗਾਨਿਸਤਾਨ ਤੋਂ ਪ੍ਰਾਪਤ ਨਹੀਂ ਹੋ ਸਕਦਾ ਸੀ ਕਿਉਂਕਿ ਇਹ ਦੇਸ਼ ਆਰਥਿਕ ਪੱਖ ਤੋਂ ਬਹੁਤ ਪਿਛੜਿਆ ਹੋਇਆ ਸੀ। ਦੂਜੇ ਪਾਸੇ ਉਸ ਨੂੰ ਇਹ ਧਨ ਭਾਰਤ-ਜੋ ਕਿ ਆਪਣੀ ਅਥਾਹ ਧਨ-ਦੌਲਤ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਸੀ-ਤੋਂ ਪ੍ਰਾਪਤ ਹੋ ਸਕਦਾ ਸੀ। 1739 ਈ. ਵਿੱਚ ਜਦੋਂ ਉਹ ਨਾਦਿਰ ਸ਼ਾਹ ਨਾਲ ਭਾਰਤ ਆਇਆ ਸੀ ਤਾਂ ਉਹ ਭਾਰਤ ਦੀ ਅਥਾਹ ਧਨ-ਦੌਲਤ ਨੂੰ ਵੇਖ ਕੇ ਹੈਰਾਨ ਰਹਿ ਗਿਆ ਸੀ। ਨਾਦਿਰ ਸ਼ਾਹ ਭਾਰਤ ਤੋਂ ਪਰਤਣ ਸਮੇਂ ਆਪਣੇ ਨਾਲ ਬੇਸ਼ਮਾਰ ਹੀਰੇ-ਜਵਾਹਰਾਤ, ਸੋਨਾ-ਚਾਂਦੀ ਆਦਿ ਲੈ ਗਿਆ ਸੀ। ਅਬਦਾਲੀ ਭਾਰਤ ’ਤੇ ਫਿਰ ਹਮਲਾ ਕਰਕੇ ਇੱਥੋਂ ਦੀ ਅਥਾਹ ਧਨ-ਦੌਲਤ ਨੂੰ ਲੁੱਟਣਾ ਚਾਹੁੰਦਾ ਸੀ।
3. ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ – ਅਹਿਮਦ ਸ਼ਾਹ ਅਬਦਾਲੀ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਇਸ ਲਈ 1747 ਈ. ਵਿੱਚ ਜਦੋਂ ਨਾਦਿਰ ਸ਼ਾਹ ਦੀ ਹੱਤਿਆ ਤੋਂ ਬਾਅਦ ਉਹ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ ਤਾਂ ਕਈ ਸਰਦਾਰਾਂ ਨੇ ਵਿਰੋਧ ਕੀਤਾ। ਇਸ ਲਈ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਦੇਸ਼ਾਂ ਵਿੱਚ ਯੁੱਧ ਕਰਨਾ ਚਾਹੁੰਦਾ ਸੀ। ਇਨ੍ਹਾਂ ਯੁੱਧਾਂ ਦੁਆਰਾ ਉਹ ਆਪਣੀ ਪ੍ਰਸਿੱਧੀ ਵਿੱਚ ਵਾਧਾ ਕਰ ਸਕਦਾ ਸੀ ਅਤੇ ਅਫ਼ਗਾਨਾਂ ਨੂੰ ਆਪਣੇ ਪ੍ਰਤੀ ਵਧੇਰੇ ਵਫ਼ਾਦਾਰ ਬਣਾ ਸਕਦਾ ਸੀ।
4. ਭਾਰਤ ਦੀ ਅਨੁਕੂਲ ਰਾਜਨੀਤਿਕ ਦਸ਼ਾ – 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮਹਾਨ ਮੁਗ਼ਲ ਸਾਮਰਾਜ ਤੇਜ਼ੀ ਨਾਲ ਪਤਨ ਵੱਲ ਵੱਧ ਰਿਹਾ ਸੀ। 1719 ਈ. ਵਿੱਚ ਮੁਹੰਮਦ ਸ਼ਾਹ ਦੇ ਸਿੰਘਾਸਨ ’ਤੇ ਬੈਠਣ ਨਾਲ ਸਥਿਤੀ ਵਧੇਰੇ ਤਰਸਯੋਗ ਹੋ ਗਈ। ਉਹ ਆਪਣਾ ਵਧੇਰੇ ਸਮਾਂ ‘ਸਸੁਰਾ (ਸ਼ਰਾਬ) ਅਤੇ ਸੁੰਦਰੀ’ ਨਾਲ ਬਤੀਤ ਕਰਨ ਲੱਗਾ। ਸਿੱਟੇ ਵਜੋਂ ਉਹ ਰੰਗੀਲਾ ਦੇ ਨਾਂ ਨਾਲ ਪ੍ਰਸਿੱਧ ਹੋਇਆ। ਉਸ ਦੇ ਸ਼ਾਸਨ ਕਾਲ (1719-48 ਈ.) ਵਿੱਚ ਸ਼ਾਸਨ ਦੀ ਅਸਲੀ ਵਾਗਡੋਰ ਉਸ ਦੇ ਮੰਤਰੀਆਂ ਦੇ ਹੱਥ ਵਿੱਚ ਸੀ, ਜੋ ਇੱਕ ਦੁਸਰੇ ਵਿਰੁੱਧ ਸਾਜ਼ਸ਼ਾਂ ਕਰਦੇ ਰਹਿੰਦੇ ਸਨ। ਇਸ ਕਾਰਨ ਭਾਰਤ ਵਿੱਚ ਚਾਰੇ ਪਾਸੇ ਅਰਾਜਕਤਾ ਫੈਲੀ। ਪੰਜਾਬ ਵਿੱਚ ਸਿੱਖਾਂ ਨੇ ਮੁਗ਼ਲ ਸੂਬੇਦਾਰਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ। ਇਸ ਸਥਿਤੀ ਦਾ ਲਾਭ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ।
5. ਅਬਦਾਲੀ ਦਾ ਭਾਰਤ ਸੰਬੰਧੀ ਪੂਰਵ ਗਿਆਨ – ਅਹਿਮਦ ਸ਼ਾਹ ਅਬਦਾਲੀ 1739 ਈ. ਵਿੱਚ ਨਾਦਿਰ ਸ਼ਾਹ ਦੇ ਹਮਲੇ ਸਮੇਂ ਉਸ ਦੇ ਸੈਨਾਪਤੀ ਦੇ ਰੂਪ ਵਿੱਚ ਭਾਰਤ ਆਇਆ ਸੀ। ਉਸ ਨੇ ਪੰਜਾਬ ਅਤੇ ਦਿੱਲੀ ਦੀ ਰਾਜਨੀਤਿਕ ਸਥਿਤੀ ਅਤੇ ਇੱਥੋਂ ਦੀ ਫ਼ੌਜ ਦੀ ਲੜਾਈ ਦੀ ਤਾਕਤ ਬਾਰੇ ਡੂੰਘਾ ਅਧਿਐਨ ਕੀਤਾ ਸੀ। ਉਸ ਨੇ ਇਹ ਜਾਣ ਲਿਆ ਸੀ ਕਿ ਮੁਗ਼ਲ ਸਾਮਰਾਜ ਇੱਕ ਰੇਤ ਦੇ ਮਹੱਲ ਦੀ ਤਰ੍ਹਾਂ ਹੈ ਜੋ ਕਿ ਇੱਕ ਤੇਜ਼ ਹਨੇਰੀ ਅੱਗੇ ਕਦੇ ਨਹੀਂ ਠਹਿਰ ਸਕਦਾ। ਇਸ ਲਈ ਸੁਤੰਤਰ ਸ਼ਾਸਕ ਬਣਨ ਤੋਂ ਬਾਅਦ ਅਬਦਾਲੀ ਨੇ ਇਸ ਸਥਿਤੀ ਦਾ ਪੂਰਾ ਲਾਭ ਉਠਾਉਣ ਦਾ ਯਤਨ ਕੀਤਾ।
6. ਸ਼ਾਹਨਵਾਜ਼ ਖ਼ਾਂ ਦਾ ਸੱਦਾ – 1745 ਈ. ਵਿੱਚ ਜ਼ਕਰੀਆ ਖ਼ਾਂ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਯਾਹੀਆ ਖ਼ਾਂ ਲਾਹੌਰ ਦਾ ਨਵਾਂ ਸੂਬੇਦਾਰ ਬਣਿਆ। ਇਹ ਗੱਲ ਉਸ ਦਾ ਛੋਟਾ ਭਰਾ ਸ਼ਾਹਨਵਾਜ਼ ਖ਼ਾਂ ਸਹਿਣ ਨਾ ਕਰ ਸਕਿਆ। ਉਹ ਕਾਫ਼ੀ ਸਮੇਂ ਤੋਂ ਲਾਹੌਰ ਦੇ ਸੂਬੇਦਾਰੀ ਪ੍ਰਾਪਤ ਕਰਨ ਦੇ ਸੁਪਨੇ ਵੇਖ ਰਿਹਾ ਸੀ। ਉਸ ਨੇ 1746 ਈ. ਦੇ ਅੰਤ ਵਿੱਚ ਯਾਹੀਆ ਖ਼ਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਦੋਹਾਂ ਭਰਾਵਾਂ ਵਿਚਾਲੇ ਇਹ ਜੰਗ ਚਾਰ ਮਹੀਨਿਆਂ ਤਕ ਚਲਦੀ ਰਹੀ। ਇਸ ਵਿੱਚ ਅੰਤ ਸ਼ਾਹਨਵਾਜ਼ ਖ਼ਾਂ ਜੇਤੂ ਰਿਹਾ। ਉਸ ਨੇ ਯਾਹੀਆ ਖ਼ਾਂ ਨੂੰ ਕੈਦ ਕਰ ਲਿਆ ਅਤੇ ਆਪ ਲਾਹੌਰ ਦਾ ਸੂਬੇਦਾਰ ਬਣ ਬੈਠਾ। ਦਿੱਲੀ ਦਾ ਵਜ਼ੀਰ ਕਮਰੁੱਦੀਨ, ਜੋ ਕਿ ਯਾਹੀਆ ਖ਼ਾਂ ਦਾ ਸਹੁਰਾ ਸੀ, ਇਹ ਸਹਿਣ ਨਾ ਕਰ ਸਕਿਆ। ਉਸ ਦੇ ਉਕਸਾਉਣ ’ਤੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੇ ਸ਼ਾਹਨਵਾਜ਼ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਸ਼ਾਹਨਵਾਜ਼ ਖ਼ਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ। ਅਬਦਾਲੀ ਅਜਿਹੇ ਹੀ ਸੁਨਹਿਰੇ ਮੌਕੇ ਦੀ ਤਲਾਸ਼ ਵਿੱਚ ਸੀ। ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਭਾਰਤ ਉੱਤੇ ਹਮਲੇ ਕਰਨ ਦਾ ਫ਼ੈਸਲਾ ਕੀਤਾ।

Exam Tips:

a) ਕਾਰਨ ਨੰਬਰ ਲਾ ਕੇ ਅਤੇ ਹਰ ਕਾਰਨ ਦਾ ਸਿਰਲੇਖ ਮੋਟੇ ਅੱਖਰਾਂ ਵਿੱਚ ਲਿਖੋ।
b) ਨਾਦਰ ਸ਼ਾਹ ਨਾਲ 1739 ਈ. ਵਿੱਚ ਅਬਦਾਲੀ ਦੇ ਭਾਰਤ ਆਉਣ ਅਤੇ ਸ਼ਾਹਨਵਾਜ਼ ਖ਼ਾਂ ਦੇ ਸੱਦੇ ਦਾ ਜ਼ਿਕਰ ਜ਼ਰੂਰ ਕਰੋ।

 

Question 2: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ’ਤੇ ਹਮਲਿਆਂ ਦਾ ਸੰਖੇਪ ਵਰਣਨ ਕਰੋ।

Answer:

ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ। ਉਸ ਨੇ 1747 ਈ. ਤੋਂ 1767 ਈ. ਦੇ ਸਮੇਂ ਦੌਰਾਨ ਪੰਜਾਬ ’ਤੇ ਅੱਠ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦਾ ਸੰਖੇਪ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ:
1. ਅਬਦਾਲੀ ਦਾ ਪਹਿਲਾ ਹਮਲਾ 1747-48 ਈ. – ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖ਼ਾਂ ਦੇ ਸੱਦੇ ’ਤੇ ਅਹਿਮਦ ਸ਼ਾਹ ਅਬਦਾਲੀ ਦਸੰਬਰ 1747 ਈ. ਵਿੱਚ ਭਾਰਤ ਵੱਲ ਚਲ ਪਿਆ। ਉਸ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਸ਼ਾਹਨਵਾਜ਼ ਨੇ ਦਿੱਲੀ ਦੇ ਵਜ਼ੀਰ ਕਮਰੁੱਦੀਨ ਨਾਲ ਸਮਝੌਤਾ ਕਰ ਲਿਆ। ਇਸ ਕਾਰਨ ਅਬਦਾਲੀ ਨੂੰ ਬਹੁਤ ਗੁੱਸਾ ਆਇਆ। ਉਸ ਨੇ ਸ਼ਾਹਨਵਾਜ਼ ਖ਼ਾਂ ਨੂੰ ਹਰਾ ਕੇ 10 ਜਨਵਰੀ, 1748 ਈ. ਨੂੰ ਲਾਹੌਰ ’ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਿਆ। ਸਰਹਿੰਦ ਦੇ ਨੇੜੇ ਹੋਈ ਲੜਾਈ ਵਿੱਚ ਕਮਰੁੱਦੀਨ ਮਾਰਿਆ ਗਿਆ। ਮਨੂਪੁਰ ਵਿਖੇ 11 ਮਾਰਚ, 1748 ਈ. ਨੂੰ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਕਮਰੁੱਦੀਨ ਦੇ ਲੜਕੇ ਮੁਈਨ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ। ਦੂਜੇ ਪਾਸੇ ਪੰਜਾਬ ਵਿੱਚ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ ਵਾਪਸੀ ਸਮੇਂ ਉਸ ਦਾ ਕਾਫ਼ੀ ਸਾਮਾਨ ਲੁੱਟ ਲਿਆ ਸੀ।
2. ਅਬਦਾਲੀ ਦਾ ਦੂਜਾ ਹਮਲਾ 1748-49 ਈ. – ਅਹਿਮਦ ਸ਼ਾਹ ਅਬਦਾਲੀ ਆਪਣੇ ਪਹਿਲੇ ਹਮਲੇ ਦੇ ਦੌਰਾਨ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਇਨ੍ਹਾਂ ਕਾਰਨਾਂ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ 1748 ਈ. ਦੇ ਅੰਤ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ। ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੇ ਅਬਦਾਲੀ ਨਾਲ ਸੰਧੀ ਕਰ ਲਈ। ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਮਹੱਲਾਂ (ਜ਼ਿਲਿਆਂ। ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ 14 ਲੱਖ ਰੁਪਏ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ।
3. ਅਬਦਾਲੀ ਦਾ ਤੀਸਰਾ ਹਮਲਾ 1751-52 ਈ. – ਮੀਰ ਮੰਨੂੰ ਦੁਆਰਾ ਸਾਲਾਨਾ ਲਗਾਨ ਦੇਣ ਵਿੱਚ ਕੀਤੀ ਗਈ ਦੇਰੀ ਦੇ ਕਾਰਨ ਅਬਦਾਲੀ ਨੇ ਨਵੰਬਰ, 1751 ਈ. ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ। ਉਹ ਆਪਣੀਆਂ ਫ਼ੌਜਾਂ ਸਮੇਤ ਬੜੀ ਤੇਜ਼ੀ ਨਾਲ ਲਾਹੌਰ ਵੱਲ ਵਧਿਆ। ਲਾਹੌਰ ਪਹੁੰਚਣ ’ਤੇ ਅਬਦਾਲੀ ਨੇ 3 ਮਹੀਨਿਆਂ ਤਕ ਭਾਰੀ ਲੁੱਟਮਾਰ ਮਚਾਈ। 6 ਮਾਰਚ, 1752 ਈ. ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ। ਇਸ ਲੜਾਈ ਵਿੱਚ ਦੀਵਾਨ ਕੌੜਾ ਮਲ ਮਾਰਿਆ ਗਿਆ ਅਤੇ ਮੀਰ ਮੰਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਗਲੇ ਦਿਨ ਮੀਰ ਮੰਨੂੰ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਮੀਰ ਮੰਨੂੰ ਦੀ ਦਲੇਰੀ ਵੇਖ ਕੇ ਅਬਦਾਲੀ ਨੇ ਨਾ ਸਿਰਫ਼ ਮੀਰ ਮੰਨੂੰ ਨੂੰ ਮੁਆਫ਼ ਕਰ ਦਿੱਤਾ ਸਗੋਂ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਇਸ ਤਰ੍ਹਾਂ ਅਬਦਾਲੀ ਨੇ 1752 ਈ. ਵਿੱਚ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ।
4. ਅਬਦਾਲੀ ਦਾ ਚੌਥਾ ਹਮਲਾ 1756-57 ਈ. – ਈ. ਵਿੱਚ ਮੀਰ ਮੰਨੂੰ ਦੀ ਮੌਤ ਤੋਂ ਬਾਅਦ ਉਸ ਦੀ ਵਿਧਵਾ ਮੁਗਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣੀ। ਉਹ ਬੜੀ ਬਦਚਲਨ ਇਸਤਰੀ ਸੀ। ਮੁਗ਼ਲ ਬਾਦਸ਼ਾਹ ਆਲਮਗੀਰ ਦੂਜੇ ਦੇ ਆਦੇਸ਼ ’ਤੇ ਮੁਗ਼ਲਾਨੀ ਬੇਗ਼ਮ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਅਦੀਨਾ ਬੇਗ਼ ਨੂੰ ਪੰਜਾਬ ਦਾ ਨਵਾਂ ਸੂਬੇਦਾਰ ਨਿਯੁਕਤ ਕੀਤਾ ਗਿਆ। ਅਬਦਾਲੀ ਪੰਜਾਬ ਉੱਤੇ ਕਿਸੇ ਮੁਗ਼ਲ ਸੂਬੇਦਾਰ ਦੀ ਨਿਯੁਕਤੀ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ। ਇਨ੍ਹਾਂ ਕਾਰਨਾਂ ਕਰਕੇ ਅਬਦਾਲੀ ਨੇ ਨਵੰਬਰ, 1756 ਈ. ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ। ਇਸ ਸਮੇਂ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਕਾਫ਼ੀ ਵੱਧ ਚੁੱਕੀ ਸੀ। ਅਬਦਾਲੀ ਨੇ ਦਿੱਲੀ ਤੋਂ ਵਾਪਸੀ ਸਮੇਂ ਸਿੱਖਾਂ ਨਾਲ ਨਜਿੱਠਣ ਦਾ ਫੈਸਲਾ ਕੀਤਾ। ਅਹਿਮਦ ਸ਼ਾਹ ਅਬਦਾਲੀ ਜਨਵਰੀ, 1757 ਈ. ਵਿੱਚ ਦਿੱਲੀ ਪਹੁੰਚਿਆ ਅਤੇ ਭਾਰੀ ਲੁੱਟਮਾਰ ਕੀਤੀ। ਉਸ ਨੇ ਮਥੁਰਾ ਅਤੇ ਬ੍ਰਿਦਾਬਨ ਨੂੰ ਵੀ ਲੁੱਟਿਆ। ਪੰਜਾਬ ਪਹੁੰਚਣ ’ਤੇ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿੱਚ ਬੜੀ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਦਾ ਸੀਸ ਕੱਟਿਆ ਗਿਆ ਸੀ ਪਰ ਉਹ ਆਪਣਾ ਸੀਸ ਹਥੇਲੀ ’ਤੇ ਰੱਖ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ। ਬਾਬਾਦੀਪ ਸਿੰਘ ਜੀ 11 ਨਵੰਬਰ, 1757 ਈ. ਨੂੰ ਸ਼ਹੀਦ ਹੋਏ ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਭਰਿਆ। ਗੁਰਬਖ਼ਸ਼ ਸਿੰਘ ਦੇ ਸ਼ਬਦਾਂ ਵਿੱਚ, . “ਬਾਬਾ ਦੀਪ ਸਿੰਘ ਅਤੇ ਉਸ ਦੇ ਸਾਥੀਆਂ ਦੀ ਸ਼ਹੀਦੀ ਨੇ ਸਾਰੀ ਸਿੱਖ ਕੌਮ ਨੂੰ ਝੰਜੋੜ ਦਿੱਤਾ। ਉਨ੍ਹਾਂ ਨੇ ਇਸ ਦਾ ਬਦਲਾ ਲੈਣ ਦੀ ਸਹੁੰ ਖਾਧੀ।”
5. ਅਬਦਾਲੀ ਦਾ ਪੰਜਵਾਂ ਹਮਲਾ 1759-61 ਈ. 1758) – ਈ. ਵਿੱਚ ਸਿੱਖਾਂ ਨੇ ਮਰਾਠਿਆਂ ਨਾਲ ਮਿਲ ਕੇ ਪੰਜਾਬ ਵਿੱਚੋਂ ਤੈਮੂਰ ਸ਼ਾਹ ਨੂੰ ਭਜਾ ਦਿੱਤਾ ਸੀ। ਇਸ ਕਾਰਨ ਅਹਿਮਦ ਸ਼ਾਹ ਅਬਦਾਲੀ ਨੇ 1759 ਈ. ਵਿੱਚ ਪੰਜਾਬ ਉੱਤੇ ਪੰਜਵਾਂ ਹਮਲਾ ਕਰ ਦਿੱਤਾ। ਉਸ ਨੇ ਅੰਬਾਲਾ ਦੇ ਨੇੜੇ ਤਰਾਵੜੀ ਵਿਖੇ ਮਰਾਠਿਆਂ ਦੇ ਇੱਕ ਪ੍ਰਸਿੱਧ ਨੇਤਾ ਦੱਤਾ ਜੀ ਨੂੰ ਹਰਾਇਆ। ਅੱਗੇ ਵਧਦੇ ਹੋਏ ਅਬਦਾਲੀ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ। ਜਦੋਂ ਮਰਾਠਿਆਂ ਦੀ ਲਗਾਤਾਰ ਹਾਰ ਦੀ ਖ਼ਬਰ ਮਰਾਠਿਆਂ ਦੇ ਪੇਸ਼ਵਾ ਬਾਲਾਜੀ ਬਾਜੀ ਰਾਓ ਕੋਲ ਪਹੁੰਚੀ ਤਾਂ ਉਸ ਨੇ ਸਦਾਸ਼ਿਵ ਰਾਓ ਭਾਉ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਭੇਜੀ। 14 ਜਨਵਰੀ, 1761 ਈ. ਨੂੰ ਪਾਨੀਪਤ ਦੀ ਤੀਜੀ ਲੜਾਈ ਵਿੱਚ ਅਬਦਾਲੀ ਨੇ ਮਰਾਠਿਆਂ ਦੀ ਫ਼ੌਜ ਵਿੱਚ ਬੜੀ ਭਾਰੀ ਤਬਾਹੀ ਮਚਾਈ। ਪਰ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੀ ਸ਼ਕਤੀ ਦਾ ਕੁਝ ਨਾ ਵਿਗਾੜ ਸਕਿਆ। ਸਿੱਖ ਰਾਤ ਦੇ ਸਮੇਂ ਜਦੋਂ ਅਬਦਾਲੀ ਦੇ ਸੈਨਿਕ ਆਰਾਮ ਕਰ ਰਹੇ ਹੁੰਦੇ ਸਨ ਤਾਂ ਅਚਾਨਕ ਹਮਲਾ ਕਰਕੇ ਉਨ੍ਹਾਂ ਦੇ ਖ਼ਜ਼ਾਨੇ ਨੂੰ ਲੁੱਟ ਲੈਂਦੇ ਸਨ। ਜੱਸਾ ਸਿੰਘ ਆਹਲੂ ਵਾਲੀਆ ਨੇ ਅਚਾਨਕ ਹਮਲਾ ਕਰਕੇ ਅਬਦਾਲੀ ਦੀ ਕੈਦ ਵਿੱਚੋਂ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਛੁਡਵਾ ਲਿਆ। ਇਸ ਤਰ੍ਹਾਂ ਜੱਸਾ ਸਿੰਘ ਨੇ ਆਪਣੀ ਦਲੇਰੀ ਦਾ ਸਬੂਤ ਦਿੱਤਾ।
6. ਅਬਦਾਲੀ ਦਾ ਛੇਵਾਂ ਹਮਲਾ 1762 ਈ. – ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਰੋਕਣ ਲਈ ਅਹਿਮਦ ਸ਼ਾਹ ਅਬਦਾਲੀ ਨੇ 1762 ਈ. ਵਿੱਚ ਹਮਲਾ ਕੀਤਾ। ਉਸ ਦੇ ਸੈਨਿਕਾਂ ਨੇ ਮਲੇਰਕੋਟਲੇ ਦੇ ਨੇੜੇ ਪਿੰਡ ਕੁੱਪ ਵਿਖੇ ਅਚਾਨਕ ਹਮਲਾ ਕਰਕੇ 25,000 ਤੋਂ 30,000 ਸਿੱਖਾਂ ਦਾ ਕਤਲ ਕਰ ਦਿੱਤਾ, ਅਤੇ 10 ਹਜ਼ਾਰ ਸਿੱਖਾਂ ਨੂੰ ਜ਼ਖ਼ਮੀ ਕਰ ਦਿੱਤਾ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਇਹ ਘਟਨਾ ਸਿੱਖ ਇਤਿਹਾਸ ਵਿੱਚ ਵੱਡਾ ਘੱਲੂ ਘਾਰਾ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਘੱਲੂ ਘਾਰਾ 5 ਫ਼ਰਵਰੀ, 1762 ਈ. ਨੂੰ ਵਾਪਰਿਆ। ਵੱਡੇ ਘੱਲੂ ਘਾਰੇ ਵਿੱਚ ਸਿੱਖਾਂ ਦਾ ਭਾਵੇਂ ਬਹੁਤ ਨੁਕਸਾਨ ਹੋਇਆ ਪਰ ਉਨ੍ਹਾਂ ਨੇ ਆਪਣਾ ਹੌਸਲਾ ਨਾ ਛੱਡਿਆ। ਸਿੱਖਾਂ ਨੇ 14 ਜਨਵਰੀ, 1764 ਈ. ਨੂੰ ਸਰਹਿੰਦ ਨੂੰ ਜਿੱਤ ਲਿਆ। ਇਸ ਦੇ ਹਾਕਮ ਜ਼ੈਨ ਖ਼ਾਂ ਦਾ ਕਤਲ ਕਰ ਦਿੱਤਾ ਗਿਆ। ਸਿੱਖਾਂ ਨੇ ਲਾਹੌਰ ਦੇ ਹਾਕਮ ਕਾਬਲੀ ਮਲ ਤੋਂ ਭਾਰੀ ਹਰਜ਼ਾਨਾ ਵਸੂਲ ਕੀਤਾ। ਇਸ ਤੋਂ ਸਿੱਖਾਂ ਦੀ ਵਧਦੀ ਹੋਈ ਤਾਕਤ ਦੀ ਸਪੱਸ਼ਟ ਝਲਕ ਮਿਲਦੀ ਹੈ।
7. ਅਬਦਾਲੀ ਦੇ ਹੋਰ ਹਮਲੇ 1764-1767 ਈ. – ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ 1764-65 ਅਤੇ 1766-67 ਈ. ਵਿੱਚ ਹਮਲੇ ਕੀਤੇ। ਉਸ ਦੇ ਇਹ ਹਮਲੇ ਜ਼ਿਆਦਾ ਪ੍ਰਸਿੱਧ ਨਹੀਂ ਸਨ। ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਸਿੱਖਾਂ ਨੇ ਇਸ ਸਮੇਂ ਦੌਰਾਨ 1765 ਈ. ਵਿੱਚ ਲਾਹੌਰ ਉੱਤੇ ਕਬਜ਼ਾ ਕਰ ਲਿਆ। ਸਿੱਖਾਂ ਨੇ ਨਵੇਂ ਸਿੱਕੇ ਚਲਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।

Exam Tips:

a) ਹਰ ਹਮਲੇ ਦਾ ਸਾਲ, ਕਾਰਨ ਅਤੇ ਮੁੱਖ ਘਟਨਾ ਇੱਕ-ਇੱਕ ਪੈਰੇ ਵਿੱਚ ਲਿਖੋ।
b) ਮੁੱਖ ਮਿਤੀਆਂ: ਲਾਹੌਰ ’ਤੇ ਕਬਜ਼ਾ 10 ਜਨਵਰੀ, 1748; ਮਨੂਪੁਰ 11 ਮਾਰਚ, 1748; ਬਾਬਾ ਦੀਪ ਸਿੰਘ ਜੀ 11 ਨਵੰਬਰ, 1757; ਪਾਨੀਪਤ 14 ਜਨਵਰੀ, 1761; ਵੱਡਾ ਘੱਲੂ ਘਾਰਾ 5 ਫ਼ਰਵਰੀ, 1762।

 

Question 3: ਪਾਨੀਪਤ ਦੀ ਤੀਜੀ ਲੜਾਈ ਦੇ ਕਾਰਨਾਂ, ਘਟਨਾਵਾਂ ਅਤੇ ਨਤੀਜਿਆਂ ਦਾ ਵਰਣਨ ਕਰੋ।

Answer:

14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਪਾਨੀਪਤ ਦੀ ਤੀਸਰੀ ਲੜਾਈ ਹੋਈ। ਇਸ ਲੜਾਈ ਵਿੱਚ ਮਰਾਠਿਆਂ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਦੇ ਸਿੱਟੇ ਵਜੋਂ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਤੇਜ਼ੀ ਨਾਲ ਉੱਥਾਨ ਹੋਣ ਲੱਗਾ। ਇਸ ਲੜਾਈ ਦੇ ਕਾਰਨਾਂ ਅਤੇ ਸਿੱਟਿਆਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ।
(ਉ) ਪਾਨੀਪਤ ਦੀ ਤੀਸਰੀ ਲੜਾਈ ਦੇ ਕਾਰਨ ਪਾਨੀਪਤ ਦੀ ਤੀਸਰੀ ਲੜਾਈ ਲਈ ਹੇਠ ਲਿਖੇ ਮੁੱਖ ਕਾਰਨ ਉੱਤਰਦਾਈ ਸਨ:
1. ਮਰਾਠਿਆਂ ਦੁਆਰਾ ਰੁਹੇਲਖੰਡ ਦੀ ਲੁੱਟਮਾਰ – ਰੁਹੇਲਖੰਡ ’ਤੇ ਰੁਹੇਲਿਆਂ ਦਾ ਸ਼ਾਸਨ ਸੀ। ਮਰਾਠਿਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਰੁਹੇਲੇ ਕਿਉਂਕਿ ਅਫ਼ਗਾਨ ਜਾਤੀ ਨਾਲ ਸੰਬੰਧਿਤ ਸਨ ਇਸ ਲਈ ਅਹਿਮਦ ਸ਼ਾਹ ਅਬਦਾਲੀ ਉਨ੍ਹਾਂ ਨਾਲ ਹੋਏ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ।
2. ਮਰਾਠਿਆਂ ਦੁਆਰਾ ਹਿੰਦੂ ਰਾਜ ਸਥਾਪਿਤ ਕਰਨ ਦੀ ਨੀਤੀ – ਮਰਾਠੇ ਲਗਾਤਾਰ ਆਪਣੀ ਸ਼ਕਤੀ ਵਿੱਚ ਵਾਧਾ ਕਰਦੇ ਚਲੇ ਆ ਰਹੇ ਸਨ। ਇਸ ਤੋਂ ਉਤਸ਼ਾਹਿਤ ਹੋ ਕੇ ਪੇਸ਼ਵਿਆਂ ਨੇ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ। ਇਸ ਨਾਲ ਮੁਸਲਿਮ ਰਾਜਾਂ ਲਈ ਇੱਕ ਗੰਭੀਰ ਖ਼ਤਰਾ ਪੈਦਾ ਹੋ ਗਿਆ। ਇਸ ਲਈ ਇਨ੍ਹਾਂ ਰਾਜਾਂ ਨੇ ਆਪਣੀ ਸੁਰੱਖਿਆ ਲਈ ਅਬਦਾਲੀ ਨੂੰ ਮਰਾਠਿਆਂ ਨੂੰ ਕੁਚਲਣ ਲਈ ਪ੍ਰੇਰਿਤ ਕੀਤਾ।
3. ਹਿੰਦੂਆਂ ਵਿੱਚ ਏਕਤਾ ਦੀ ਕਮੀ – ਮਰਾਠਿਆਂ ਦੀ ਵਧਦੀ ਹੋਈ ਸ਼ਕਤੀ ਕਾਰਨ ਭਾਰਤ ਵਿੱਚ ਜਾਟ ਅਤੇ ਰਾਜਪੁਤ ਮਰਾਠਿਆਂ ਨਾਲ ਈਰਖਾ ਕਰਨ ਲੱਗ ਪਏ। ਇਸ ਦਾ ਕਾਰਨ ਇਹ ਸੀ ਕਿ ਉਹ ਭਾਰਤ ਵਿੱਚ ਆਪੋ-ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ। ਹਿੰਦੂਆਂ ਦੀ ਇਸ ਆਪਸੀ ਫੁੱਟ ਨੂੰ ਅਬਦਾਲੀ ਨੇ ਭਾਰਤ ਉੱਤੇ ਹਮਲਾ ਕਰਨ ਦਾ ਸੁਨਹਿਰੀ ਮੌਕਾ ਸਮਝਿਆ।
4. ਮਰਾਠਿਆਂ ਦਾ ਦਿੱਲੀ ਅਤੇ ਪੰਜਾਬ ’ਤੇ ਕਬਜ਼ਾ – ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ਅਤੇ 1756 ਈ. ਵਿੱਚ ਦਿੱਲੀ ’ਤੇ ਕਬਜ਼ਾ ਕਰ ਲਿਆ ਸੀ। ਉਸ ਨੇ ਪੰਜਾਬ ਵਿੱਚ ਆਪਣੇ ਬੇਟੇ ਤੈਮੂਰ ਸ਼ਾਹ ਅਤੇ ਦਿੱਲੀ ਵਿੱਚ ਰੁਹੇਲਾ ਨੇਤਾ ਨਜੀਬ-ਉਦਦੌਲਾ ਨੂੰ ਆਪਣਾ ਮੀਰ ਬਖ਼ਸ਼ੀ ਅਤੇ ਮੁਖਤਿਆਰ ਪ੍ਰਤੀਨਿਧੀ) ਨਿਯੁਕਤ ਕੀਤਾ ਸੀ। ਸਿੱਖਾਂ ਨਾਲ ਮਿਲ ਕੇ ਮਰਾਠਿਆਂ ਨੇ 1757 ਈ. ਵਿੱਚ ਦਿੱਲੀ ਅਤੇ 1758 ਈ. ਵਿੱਚ ਪੰਜਾਬ ਤੇ ਅਧਿਕਾਰ ਕਰ ਲਿਆ। ਮਰਾਠਿਆਂ ਦੀਆਂ ਇਹ ਦੋਵੇਂ ਜਿੱਤਾਂ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀ ਲਈ ਇੱਕ ਵੰਗਾਰ ਸਨ। ਇਸ ਲਈ ਉਸ ਨੇ ਮਰਾਠਿਆਂ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ।
(ਅ) ਪਾਨੀਪਤ ਦੀ ਤੀਸਰੀ ਲੜਾਈ ਦੀਆਂ ਘਟਨਾਵਾਂ
1759 ਈ. ਦੇ ਅੰਤ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਭ ਤੋਂ ਪਹਿਲਾਂ ਪੰਜਾਬ ’ਤੇ ਹਮਲਾ ਕੀਤਾ। ਇਸ ਹਮਲੇ ਦੀ ਖ਼ਬਰ ਸੁਣ ਕੇ ਪੰਜਾਬ ਦਾ ਮਰਾਠਾ ਸੂਬੇਦਾਰ ਸ਼ੰਭਾ ਜੀ ਲਾਹੌਰ ਛੱਡ ਕੇ ਨੱਸ ਗਿਆ। ਅਬਦਾਲੀ ਦਿੱਲੀ ਵੱਲ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਸੀ। ਉਸ ਨੇ ਅੰਬਾਲਾ ਦੇ ਨੇੜੇ ਤਰਾਵੜੀ ਵਿਖੇ ਮਰਾਠਿਆਂ ਦੇ ਇੱਕ ਪ੍ਰਸਿੱਧ ਨੇਤਾ ਦੱਤਾ ਜੀ ਨੂੰ ਹਰਾਇਆ। ਜਦੋਂ ਮਰਾਠਿਆਂ ਦੀਆਂ ਲਗਾਤਾਰ ਹਾਰਾਂ ਦੀਆਂ ਖ਼ਬਰਾਂ ਮਰਾਠਿਆਂ ਦੇ ਪੇਸ਼ਵਾ ਬਾਲਾਜੀ ਬਾਜੀ ਰਾਓ ਕੋਲ ਪਹੁੰਚੀਆਂ ਤਾਂ ਉਸ ਨੇ ਸਦਾਸ਼ਿਵ ਰਾਓ ਭਾਉ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਭੇਜੀ। ਉਸ ਦੀ ਸਹਾਇਤਾ ਲਈ ਪੇਸ਼ਵਾ ਨੇ ਆਪਣੇ ਪੁੱਤਰ ਵਿਸ਼ਵਾਸ ਰਾਓ ਨੂੰ ਭੇਜਿਆ ਮਰਾਠਿਆਂ ਦੁਆਰਾ ਅਪਣਾਈਆਂ ਗਈਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਸਿੱਖ ਪਹਿਲਾਂ ਹੀ ਉਨ੍ਹਾਂ ਨਾਲ ਨਾਰਾਜ਼ ਸਨ। ਇਸ ਲਈ ਇਸ ਸੰਕਟ ਦੇ ਸਮੇਂ ਉਨ੍ਹਾਂ ਨੇ ਮਰਾਠਿਆਂ ਨੂੰ ਕੋਈ ਸਹਿਯੋਗ ਨਾ ਦਿੱਤਾ। ਜਾਟ ਨੇਤਾ ਸੂਰਜ ਮਲ ਨੇ ਸਦਾਸ਼ਿਵ ਰਾਓ ਭਾਉ ਨੂੰ ਅਬਦਾਲੀ ਵਿਰੁੱਧ ਛਾਪਾਮਾਰ ਢੰਗ ਨਾਲ ਲੜਾਈ ਕਰਨ ਦੀ ਸਲਾਹ ਦਿੱਤੀ ਪਰ ਆਪਣੇ ਹੰਕਾਰ ਕਾਰਨ ਉਸ ਨੇ ਇਹ ਸਲਾਹ ਨਾ ਮੰਨੀ। ਇਸ ਕਾਰਨ ਉਸ ਨੇ ਆਪਣੇ ਦਸ ਹਜ਼ਾਰ ਸੈਨਿਕਾਂ ਨਾਲ ਮਰਾਠਿਆਂ ਦਾ ਸਾਥ ਛੱਡ ਦਿੱਤਾ। ਇਸ ਤਰ੍ਹਾਂ ਮਰਾਠਿਆਂ ਕੋਲ 45,000 ਸੈਨਿਕ ਹੀ ਰਹਿ ਗਏ। ਦੂਜੇ ਪਾਸੇ ਅਹਿਮਦ ਸ਼ਾਹ ਅਬਦਾਲੀ ਅਧੀਨ 60,000 ਸੈਨਿਕ ਸਨ। ਇਨ੍ਹਾਂ ਵਿੱਚੋਂ ਅੱਧੇ ਸੈਨਿਕ ਅਵਧ ਦੇ ਨਵਾਬ ਸ਼ੁਜਾਉਦੌਲਾ ਅਤੇ ਰੁਹੇਲਾ ਸਰਦਾਰ ਨਜੀਬ-ਉਦ-ਦੌਲਾ ਦੁਆਰਾ ਅਬਦਾਲੀ ਦੀ ਸਹਾਇਤਾ ਲਈ ਭੇਜੇ ਗਏ ਸਨ। ਦੋਹਾਂ ਪਾਸਿਆਂ ਦੀਆਂ ਫ਼ੌਜਾਂ ਪਾਨੀਪਤ ਵਿਖੇ ਨਵੰਬਰ, 1760 ਈ. ਵਿੱਚ ਪਹੁੰਚ ਗਈਆਂ ਸਨ। ਲਗਭਗ ਢਾਈ ਮਹੀਨਿਆਂ ਤਕ ਦੋਹਾਂ ਪਾਸਿਆਂ ਤੋਂ ਕਿਸੇ ਨੇ ਵੀ ਹਮਲਾ ਕਰਨ ਦਾ ਹੌਸਲਾ ਨਾ ਕੀਤਾ। ਅੰਤ 14 ਜਨਵਰੀ 1761 ਈ. ਨੂੰ ਮਰਾਠਿਆਂ ਨੇ ਅਬਦਾਲੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ। ਇਹ ਯੁੱਧ ਬਹੁਤ ਘਮਸਾਨ ਸੀ। ਇਸ ਯੁੱਧ ਦੇ ਆਰੰਭ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਰਿਹਾ। ਪਰ ਅਚਾਨਕ ਇੱਕ ਗੋਲੀ ਵਿਸ਼ਵਾਸ ਰਾਓ ਨੂੰ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਨਾਲ ਯੁੱਧ ਦਾ ਪਾਸਾ ਹੀ ਪਲਟ ਗਿਆ। ਸਦਾਸ਼ਿਵ ਰਾਓ ਭਾਉ ਵੀ ਅਫ਼ਸੋਸ ਜ਼ਾਹਿਰ ਕਰਨ ਲਈ ਆਪਣੇ ਹਾਥੀ ਦੇ ਹੋਦੇ ਤੋਂ ਹੇਠਾਂ ਉਤਰਿਆ। ਜਦੋਂ ਮਰਾਠਾ ਸੈਨਿਕਾਂ ਨੇ ਉਸ ਦੇ ਹੋਦੇ ਨੂੰ ਖ਼ਾਲੀ ਵੇਖਿਆ ਤਾਂ ਉਨ੍ਹਾਂ ਨੇ ਇਹ ਸਮਝ ਲਿਆ ਕਿ ਉਹ ਵੀ ਯੁੱਧ ਵਿੱਚ ਮਾਰਿਆ ਗਿਆ ਹੈ। ਇਸ ਕਾਰਨ ਮਰਾਠਾ ਸੈਨਿਕਾਂ ਵਿੱਚ ਭਾਜੜ ਮਚ ਗਈ। ਇਸ ਤਰ੍ਹਾਂ ਪਾਨੀਪਤ ਦੀ ਇਸ ਤੀਸਰੀ ਲੜਾਈ ਵਿੱਚ ਅਬਦਾਲੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ।
(ੲ) ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ
ਪਾਨੀਪਤ ਦੀ ਤੀਸਰੀ ਲੜਾਈ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਅਤੇ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ। ਇਸ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ। ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ:
1. ਮਰਾਠਿਆਂ ਦਾ ਘੋਰ ਵਿਨਾਸ਼ – ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬੜੀ ਵਿਨਾਸ਼ਕਾਰੀ ਸਿੱਧ ਹੋਈ। ਇਸ ਲੜਾਈ ਵਿੱਚ 28,000 ਮਰਾਠਾ ਸੈਨਿਕ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ। ਕਿਹਾ ਜਾਂਦਾ ਹੈ ਕਿ ਮਹਾਂਰਾਸ਼ਟਰ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਇਸ ਲੜਾਈ ਵਿੱਚ ਮਰਿਆ ਸੀ।
2. ਮਰਾਠਿਆਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ – ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ ਲੱਗਿਆ। ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।
3. ਮਰਾਠਿਆਂ ਦੀ ਏਕਤਾ ਦਾ ਖ਼ਤਮ ਹੋਣਾ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਪ੍ਰਤਿਸ਼ਠਾ ਨੂੰ ਜਿੱਥੇ ਭਾਰੀ ਧੱਕਾ ਲੱਗਿਆ ਉੱਥੇ ਮਰਾਠਾ ਸੰਘ ਦੀ ਏਕਤਾ ਵੀ ਖ਼ਤਮ ਹੋ ਗਈ। ਉਹ ਆਪਸੀ ਮਤਭੇਦ ਅਤੇ ਝਗੜਿਆਂ ਵਿੱਚ ਉਲਝ ਗਏ। ਸਿੱਟੇ ਵਜੋਂ ਰਘੋਬਾ ਵਰਗੇ ਸੁਆਰਥੀ ਅਤੇ ਬਦਨਾਮ ਮਰਾਠਾ ਨੇਤਾ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲ ਗਿਆ।
4. ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ – ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਮਰਾਠਿਆਂ ਦੇ ਹੱਥੋਂ ਹਮੇਸ਼ਾਂ ਲਈ ਜਾਂਦਾ ਰਿਹਾ। ਹੁਣ ਪੰਜਾਬ ਵਿੱਚ ਸਰਵਉੱਚਤਾ ਸਥਾਪਿਤ ਕਰਨ ਲਈ ਕੇਵਲ ਦੋ ਹੀ ਸ਼ਕਤੀਆਂ ਅਫ਼ਗਾਨ ਅਤੇ ਸਿੱਖ ਰਹਿ ਗਈਆਂ। ਇਸ ਤਰ੍ਹਾਂ ਸਿੱਖਾਂ ਦੇ ਉੱਥਾਨ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ। ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਸ਼ਾਸਨ ਸਥਾਪਿਤ ਕਰ ਲਿਆ।
5. ਭਾਰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦਾ ਉੱਥਾਨ – ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣਾ ਸਾਮਰਾਜ ਸਥਾਪਿਤ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਚੁਣੌਤੀ ਮਰਾਠਿਆਂ ਦੀ ਸੀ। ਮਰਾਠਿਆਂ ਦੀ ਹੋਈ ਕਰਾਰੀ ਹਾਰ ਕਾਰਨ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਪ੍ਰਸਿੱਧ ਇਤਿਹਾਸਕਾਰਾਂ ਪੀ. ਐੱਨ. ਚੋਪੜਾ, ਟੀ. ਕੇ. ਰਵਿੰਦਰਨ ਅਤੇ ਐੱਨ. ਸੁਬਰਾਹਮਨੀਅਨ ਦਾ ਕਹਿਣਾ ਹੈ ਕਿ, “ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬਹੁਤ ਵਿਨਾਸ਼ਕਾਰੀ ਸਿੱਧ ਹੋਈ। )।”

Exam Tips:

a) ਉੱਤਰ ਨੂੰ ਤਿੰਨ ਭਾਗਾਂ ਵਿੱਚ ਲਿਖੋ: ਕਾਰਨ, ਘਟਨਾਵਾਂ ਅਤੇ ਸਿੱਟੇ।
b) ਦੋਵਾਂ ਪਾਸਿਆਂ ਦੀ ਸੈਨਾ (ਮਰਾਠੇ 45,000 ਅਤੇ ਅਬਦਾਲੀ 60,000) ਅਤੇ ਵਿਸ਼ਵਾਸ ਰਾਓ ਦੀ ਮੌਤ ਦਾ ਨਿਰਣਾਇਕ ਮੋੜ ਲਿਖੋ।

 

Question 4: ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਅਸਫਲਤਾ ਦੇ ਕੀ ਕਾਰਨ ਸਨ?

Answer:

ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਲਈ ਅਨੇਕਾਂ ਕਾਰਨ ਉੱਤਰਦਾਈ ਸਨ। ਇਨ੍ਹਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ:
1. ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ ਸੀ। ਇਹ ਸੈਨਾ ਮਰਾਠਿਆਂ ਦੀ ਸੈਨਾ ਦੇ ਮੁਕਾਬਲੇ ਵਧੇਰੇ ਸੰਗਠਿਤ ਅਤੇ ਅਨੁਸ਼ਾਸਿਤ ਸੀ। ਇਸ ਤੋਂ ਇਲਾਵਾ ਉਸ ਦਾ ਤੋਪਖ਼ਾਨਾ ਵੀ ਬਹੁਤ ਸ਼ਕਤੀਸ਼ਾਲੀ ਸੀ। ਸਿੱਟੇ ਵਜੋਂ ਮਰਾਠਾ ਸੈਨਾ ਉਸ ਦਾ ਸਾਹਮਣਾ ਨਾ ਕਰ ਸਕੀ।
2. ਅਹਿਮਦ ਸ਼ਾਹ ਅਬਦਾਲੀ ਦੀ ਯੋਗ ਅਗਵਾਈ – ਅਹਿਮਦ ਸ਼ਾਹ ਅਬਦਾਲੀ ਇੱਕ ਬਹੁਤ ਹੀ ਤਜਰਬੇਕਾਰ ਸੈਨਾਪਤੀ ਸੀ। ਉਸ ਦੀ ਗਣਨਾ ਮੱਧ ਏਸ਼ੀਆ ਦੇ ਪ੍ਰਸਿੱਧ ਸੈਨਾਪਤੀਆਂ ਵਿੱਚ ਕੀਤੀ ਜਾਂਦੀ ਸੀ। ਦੂਸਰੇ ਪਾਸੇ ਮਰਾਠਾ ਸੈਨਾਪਤੀਆਂ ਸਦਾਸ਼ਿਵ ਰਾਓ ਭਾਉ ਅਤੇ ਵਿਸ਼ਵਾਸ ਰਾਓ ਨੂੰ ਯੁੱਧਾਂ ਦਾ ਕੋਈ ਤਜਰਬਾ ਨਹੀਂ ਸੀ। ਅਜਿਹੀ ਸੈਨਾ ਦੀ ਹਾਰ ਨਿਸਚਿਤ ਸੀ।
3. ਮਰਾਠਿਆਂ ਦੀ ਲੁੱਟਮਾਰ ਦੀ ਨੀਤੀ – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਇਹ ਸੀ ਕਿ ਉਹ ਜਿੱਤੇ ਗਏ ਖੇਤਰਾਂ ਵਿੱਚ ਭਿਅੰਕਰ ਲੁੱਟਮਾਰ ਕਰਦੇ ਸਨ। ਉਨ੍ਹਾਂ ਦੀ ਇਸ ਨੀਤੀ ਕਾਰਨ ਰਾਜਪੁਤਾਨਾ, ਹੈਦਰਾਬਾਦ, ਅਵਧ, ਰੁਹੇਲਖੰਡ ਅਤੇ ਮੈਸਰ ਦੀਆਂ ਰਿਆਸਤਾਂ ਮਰਾਠਿਆਂ ਦੇ ਵਿਰੁੱਧ ਹੋ ਗਈਆਂ। ਸਿੱਟੇ ਵਜੋਂ ਉਨ੍ਹਾਂ ਨੇ ਮਰਾਠਿਆਂ ਦੀ ਇਸ ਸੰਕਟ ਸਮੇਂ ਕੋਈ ਸਹਾਇਤਾ ਨਾ ਕੀਤੀ। ਇਸ ਲਈ ਮਰਾਠਿਆਂ ਦੀ ਹਾਰ ਨੂੰ ਟਾਲਿਆ ਨਹੀਂ ਜਾ ਸਕਦਾ ਸੀ।
4. ਛਾਪਾਮਾਰ ਯੁੱਧ ਪ੍ਰਣਾਲੀ ਦਾ ਤਿਆਗ – ਮਰਾਠਿਆਂ ਦਾ ਮੁਲ ਦੇਸ਼ ਮਹਾਂਰਾਸ਼ਟਰ ਸੀ। ਇਸ ਦੇਸ਼ ਦੀ ਭੂਗੋਲਿਕ ਸਥਿਤੀ ਕਾਰਨ ਮਰਾਠੇ ਛਾਪਾਮਾਰ ਯੁੱਧ ਪ੍ਰਣਾਲੀ ਵਿੱਚ ਨਿਪੰਨ ਸਨ। ਇਸ ਕਾਰਨ ਮਰਾਠਿਆਂ ਨੇ ਮਹਾਨ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਪਰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੇ ਛਾਪਾਮਾਰ ਯੁੱਧ ਪ੍ਰਣਾਲੀ ਦੀ ਥਾਂ ਅਬਦਾਲੀ ਨਾਲ ਸਿੱਧੀ ਮੈਦਾਨੀ ਲੜਾਈ ਕਰਕੇ ਇੱਕ ਭਿਅੰਕਰ ਭੁੱਲ ਕੀਤੀ। ਸਿੱਟੇ ਵਜੋਂ ਮਰਾਠਿਆਂ ਦੀ ਹਾਰ ਹੋਈ।
5. ਮੁਸਲਿਮ ਰਿਆਸਤਾਂ ਦੁਆਰਾ ਅਬਦਾਲੀ ਨੂੰ ਸਹਿਯੋਗ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਉਸ ਨੂੰ ਅਨੇਕ ਮੁਸਲਿਮ ਰਿਆਸਤਾਂ ਤੋਂ ਸਹਿਯੋਗ ਪ੍ਰਾਪਤ ਹੋਇਆ। ਇਸ ਕਾਰਨ ਅਬਦਾਲੀ ਦਾ ਹੌਸਲਾ ਵੱਧ ਗਿਆ। ਸਿੱਟੇ ਵਜੋਂ ਉਹ ਮਰਾਠਿਆਂ ਨੂੰ ਆਸਾਨੀ ਨਾਲ ਹਰਾ ਸਕਿਆ।
6. ਮਰਾਠਿਆਂ ਦੀਆਂ ਆਰਥਿਕ ਔਕੜਾਂ – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਉਨ੍ਹਾਂ ਦੀਆਂ ਆਰਥਿਕ ਔਕੜਾਂ ਸਨ। ਧਨ ਦੀ ਕਮੀ ਦੇ ਕਾਰਨ ਮਰਾਠੇ ਨਾ ਤੇ ਆਪਣੇ ਸੈਨਿਕਾਂ ਲਈ ਯੁੱਧ ਸਾਮੱਗਰੀ ਇਕੱਠੀ ਕਰ ਸਕੇ ਅਤੇ ਨਾ ਹੀ ਲੋੜੀਂਦਾ ਭੋਜਨ। ਅਜਿਹੀ ਸੈਨਾ ਦੀ ਹਾਰ ਨੂੰ ਕੌਣ ਰੋਕ ਸਕਦਾ ਸੀ?
7. ਸਦਾਸ਼ਿਵ ਰਾਓ ਭਾਉ ਦੀ ਭਿਅੰਕਰ ਭੁੱਲ – ਜਿਸ ਸਮੇਂ ਪਾਨੀਪਤ ਦੀ ਤੀਸਰੀ ਲੜਾਈ ਚਲ ਰਹੀ ਸੀ ਤਾਂ ਉਸ ਸਮੇਂ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਮਾਰਿਆ ਗਿਆ ਸੀ। ਜਦੋਂ ਇਹ ਖ਼ਬਰ ਸਦਾਸ਼ਿਵ ਰਾਓ ਭਾਉ ਨੂੰ ਮਿਲੀ ਤਾਂ ਉਹ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਆਪਣੇ ਹਾਥੀ ਤੋਂ ਹੇਠਾਂ ਉਤਰਿਆ। ਉਸ ਦੇ ਹਾਥੀ ਦਾ ਹੋਦਾ ਖ਼ਾਲੀ ਦੇਖ ਕੇ ਮਰਾਠਾ ਸੈਨਿਕਾਂ ਨੇ ਇਹ ਸਮਝ ਲਿਆ ਕਿ ਸਦਾਸ਼ਿਵ ਰਾਓ ਭਾਉ ਵੀ ਯੁੱਧ ਖੇਤਰ ਵਿੱਚ ਮਾਰਿਆ ਗਿਆ ਹੈ। ਸਿੱਟੇ ਵਜੋਂ ਉਨ੍ਹਾਂ ਵਿੱਚ ਭਾਜੜ ਮਚ ਗਈ ਅਤੇ ਵੇਖਦਿਆਂਵੇਖਦਿਆਂ ਹੀ ਮੈਦਾਨ ਸਾਫ਼ ਹੋ ਗਿਆ।

Exam Tips:

a) ਮਰਾਠਿਆਂ ਦੀ ਹਾਰ ਦੇ ਕਾਰਨਾਂ ਵਿੱਚ ਅਬਦਾਲੀ ਦੀ ਯੋਗ ਅਗਵਾਈ ਅਤੇ ਮਰਾਠਿਆਂ ਦੀ ਛਾਪਾਮਾਰ ਨੀਤੀ ਦਾ ਤਿਆਗ ਜ਼ਰੂਰ ਲਿਖੋ।
b) ਸਦਾਸ਼ਿਵ ਰਾਓ ਭਾਉ ਦੇ ਹਾਥੀ ਤੋਂ ਉੱਤਰਨ ਵਾਲੀ ਭੁੱਲ ਨੂੰ ਸੰਖੇਪ ਵਿੱਚ ਲਿਖੋ।

 

Question 5: ਪਾਨੀਪਤ ਦੀ ਤੀਸਰੀ ਲੜਾਈ ਦੇ ਕਾਰਨਾਂ, ਇਸ ਦੇ ਨਤੀਜਿਆਂ ਤੇ ਇਸ ਵਿੱਚ ਮਰਾਠਿਆਂ ਦੀ ਅਸਫਲਤਾ ਦੇ ਕਾਰਨਾਂ ਦਾ ਵਰਣਨ ਕਰੋ।

Answer:

14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਪਾਨੀਪਤ ਦੀ ਤੀਸਰੀ ਲੜਾਈ ਹੋਈ। ਇਸ ਲੜਾਈ ਵਿੱਚ ਮਰਾਠਿਆਂ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਦੇ ਸਿੱਟੇ ਵਜੋਂ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਤੇਜ਼ੀ ਨਾਲ ਉੱਥਾਨ ਹੋਣ ਲੱਗਾ। ਇਸ ਲੜਾਈ ਦੇ ਕਾਰਨਾਂ ਅਤੇ ਸਿੱਟਿਆਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-
(ਉ) ਪਾਨੀਪਤ ਦੀ ਤੀਸਰੀ ਲੜਾਈ ਦੇ ਕਾਰਨ
ਪਾਨੀਪਤ ਦੀ ਤੀਸਰੀ ਲੜਾਈ ਲਈ ਹੇਠ ਲਿਖੇ ਮੁੱਖ ਕਾਰਨ ਉੱਤਰਦਾਈ ਸਨ:
1. ਮਰਾਠਿਆਂ ਦੁਆਰਾ ਰੁਹੇਲਖੰਡ ਦੀ ਲੁੱਟਮਾਰ – ਰੁਹੇਲਖੰਡ ’ਤੇ ਰੁਹੇਲਿਆਂ ਦਾ ਸ਼ਾਸਨ ਸੀ। ਮਰਾਠਿਆਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ। ਰੁਹੇਲੇ ਕਿਉਂਕਿ ਅਫ਼ਗਾਨ ਜਾਤੀ ਨਾਲ ਸੰਬੰਧਿਤ ਸਨ ਇਸ ਲਈ ਅਹਿਮਦ ਸ਼ਾਹ ਅਬਦਾਲੀ ਉਨ੍ਹਾਂ ਨਾਲ ਹੋਏ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ।
2. ਮਰਾਠਿਆਂ ਦੁਆਰਾ ਹਿੰਦੂ ਰਾਜ ਸਥਾਪਿਤ ਕਰਨ ਦੀ ਨੀਤੀ – ਮਰਾਠੇ ਲਗਾਤਾਰ ਆਪਣੀ ਸ਼ਕਤੀ ਵਿੱਚ ਵਾਧਾ ਕਰਦੇ ਚਲੇ ਆ ਰਹੇ ਸਨ। ਇਸ ਤੋਂ ਉਤਸ਼ਾਹਿਤ ਹੋ ਕੇ ਪੇਸ਼ਵਿਆਂ ਨੇ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦੀ ਘੋਸ਼ਣਾ ਕੀਤੀ। ਇਸ ਨਾਲ ਮੁਸਲਿਮ ਰਾਜਾਂ ਲਈ ਇੱਕ ਗੰਭੀਰ ਖ਼ਤਰਾ ਪੈਦਾ ਹੋ ਗਿਆ। ਇਸ ਲਈ ਇਨ੍ਹਾਂ ਰਾਜਾਂ ਨੇ ਆਪਣੀ ਸੁਰੱਖਿਆ ਲਈ ਅਬਦਾਲੀ ਨੂੰ ਮਰਾਠਿਆਂ ਨੂੰ ਕੁਚਲਣ ਲਈ ਪ੍ਰੇਰਿਤ ਕੀਤਾ।
3. ਹਿੰਦੂਆਂ ਵਿੱਚ ਏਕਤਾ ਦੀ ਕਮੀ – ਮਰਾਠਿਆਂ ਦੀ ਵਧਦੀ ਹੋਈ ਸ਼ਕਤੀ ਕਾਰਨ ਭਾਰਤ ਵਿੱਚ ਜਾਟ ਅਤੇ ਰਾਜਪੁਤ ਮਰਾਠਿਆਂ ਨਾਲ ਈਰਖਾ ਕਰਨ ਲੱਗ ਪਏ। ਇਸ ਦਾ ਕਾਰਨ ਇਹ ਸੀ ਕਿ ਉਹ ਭਾਰਤ ਵਿੱਚ ਆਪੋ-ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ। ਹਿੰਦੂਆਂ ਦੀ ਇਸ ਆਪਸੀ ਫੁੱਟ ਨੂੰ ਅਬਦਾਲੀ ਨੇ ਭਾਰਤ ਉੱਤੇ ਹਮਲਾ ਕਰਨ ਦਾ ਸੁਨਹਿਰੀ ਮੌਕਾ ਸਮਝਿਆ।
4. ਮਰਾਠਿਆਂ ਦਾ ਦਿੱਲੀ ਅਤੇ ਪੰਜਾਬ ’ਤੇ ਕਬਜ਼ਾ – ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਪੰਜਾਬ ਅਤੇ 1756 ਈ. ਵਿੱਚ ਦਿੱਲੀ ’ਤੇ ਕਬਜ਼ਾ ਕਰ ਲਿਆ ਸੀ। ਉਸ ਨੇ ਪੰਜਾਬ ਵਿੱਚ ਆਪਣੇ ਬੇਟੇ ਤੈਮੂਰ ਸ਼ਾਹ ਅਤੇ ਦਿੱਲੀ ਵਿੱਚ ਰੁਹੇਲਾ ਨੇਤਾ ਨਜੀਬ-ਉਦਦੌਲਾ ਨੂੰ ਆਪਣਾ ਮੀਰ ਬਖ਼ਸ਼ੀ ਅਤੇ ਮੁਖਤਿਆਰ ਪ੍ਰਤੀਨਿਧੀ) ਨਿਯੁਕਤ ਕੀਤਾ ਸੀ। ਸਿੱਖਾਂ ਨਾਲ ਮਿਲ ਕੇ ਮਰਾਠਿਆਂ ਨੇ 1757 ਈ. ਵਿੱਚ ਦਿੱਲੀ ਅਤੇ 1758 ਈ. ਵਿੱਚ ਪੰਜਾਬ ਤੇ ਅਧਿਕਾਰ ਕਰ ਲਿਆ। ਮਰਾਠਿਆਂ ਦੀਆਂ ਇਹ ਦੋਵੇਂ ਜਿੱਤਾਂ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀ ਲਈ ਇੱਕ ਵੰਗਾਰ ਸਨ। ਇਸ ਲਈ ਉਸ ਨੇ ਮਰਾਠਿਆਂ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ।
(ਅ) ਪਾਨੀਪਤ ਦੀ ਤੀਸਰੀ ਲੜਾਈ ਦੀਆਂ ਘਟਨਾਵਾਂ
1759 ਈ. ਦੇ ਅੰਤ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਭ ਤੋਂ ਪਹਿਲਾਂ ਪੰਜਾਬ ’ਤੇ ਹਮਲਾ ਕੀਤਾ। ਇਸ ਹਮਲੇ ਦੀ ਖ਼ਬਰ ਸੁਣ ਕੇ ਪੰਜਾਬ ਦਾ ਮਰਾਠਾ ਸੂਬੇਦਾਰ ਸ਼ੰਭਾ ਜੀ ਲਾਹੌਰ ਛੱਡ ਕੇ ਨੱਸ ਗਿਆ। ਅਬਦਾਲੀ ਦਿੱਲੀ ਵੱਲ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਸੀ। ਉਸ ਨੇ ਅੰਬਾਲਾ ਦੇ ਨੇੜੇ ਤਰਾਵੜੀ ਵਿਖੇ ਮਰਾਠਿਆਂ ਦੇ ਇੱਕ ਪ੍ਰਸਿੱਧ ਨੇਤਾ ਦੱਤਾ ਜੀ ਨੂੰ ਹਰਾਇਆ। ਜਦੋਂ ਮਰਾਠਿਆਂ ਦੀਆਂ ਲਗਾਤਾਰ ਹਾਰਾਂ ਦੀਆਂ ਖ਼ਬਰਾਂ ਮਰਾਠਿਆਂ ਦੇ ਪੇਸ਼ਵਾ ਬਾਲਾਜੀ ਬਾਜੀ ਰਾਓ ਕੋਲ ਪਹੁੰਚੀਆਂ ਤਾਂ ਉਸ ਨੇ ਸਦਾਸ਼ਿਵ ਰਾਓ ਭਾਉ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਭੇਜੀ। ਉਸ ਦੀ ਸਹਾਇਤਾ ਲਈ ਪੇਸ਼ਵਾ ਨੇ ਆਪਣੇ ਪੁੱਤਰ ਵਿਸ਼ਵਾਸ ਰਾਓ ਨੂੰ ਭੇਜਿਆ ਮਰਾਠਿਆਂ ਦੁਆਰਾ ਅਪਣਾਈਆਂ ਗਈਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦੇ ਸਿੱਖ ਪਹਿਲਾਂ ਹੀ ਉਨ੍ਹਾਂ ਨਾਲ ਨਾਰਾਜ਼ ਸਨ। ਇਸ ਲਈ ਇਸ ਸੰਕਟ ਦੇ ਸਮੇਂ ਉਨ੍ਹਾਂ ਨੇ ਮਰਾਠਿਆਂ ਨੂੰ ਕੋਈ ਸਹਿਯੋਗ ਨਾ ਦਿੱਤਾ। ਜਾਟ ਨੇਤਾ ਸੂਰਜ ਮਲ ਨੇ ਸਦਾਸ਼ਿਵ ਰਾਓ ਭਾਉ ਨੂੰ ਅਬਦਾਲੀ ਵਿਰੁੱਧ ਛਾਪਾਮਾਰ ਢੰਗ ਨਾਲ ਲੜਾਈ ਕਰਨ ਦੀ ਸਲਾਹ ਦਿੱਤੀ ਪਰ ਆਪਣੇ ਹੰਕਾਰ ਕਾਰਨ ਉਸ ਨੇ ਇਹ ਸਲਾਹ ਨਾ ਮੰਨੀ। ਇਸ ਕਾਰਨ ਉਸ ਨੇ ਆਪਣੇ ਦਸ ਹਜ਼ਾਰ ਸੈਨਿਕਾਂ ਨਾਲ ਮਰਾਠਿਆਂ ਦਾ ਸਾਥ ਛੱਡ ਦਿੱਤਾ। ਇਸ ਤਰ੍ਹਾਂ ਮਰਾਠਿਆਂ ਕੋਲ 45,000 ਸੈਨਿਕ ਹੀ ਰਹਿ ਗਏ। ਦੂਜੇ ਪਾਸੇ ਅਹਿਮਦ ਸ਼ਾਹ ਅਬਦਾਲੀ ਅਧੀਨ 60,000 ਸੈਨਿਕ ਸਨ। ਇਨ੍ਹਾਂ ਵਿੱਚੋਂ ਅੱਧੇ ਸੈਨਿਕ ਅਵਧ ਦੇ ਨਵਾਬ ਸ਼ੁਜਾਉਦੌਲਾ ਅਤੇ ਰੁਹੇਲਾ ਸਰਦਾਰ ਨਜੀਬ-ਉਦ-ਦੌਲਾ ਦੁਆਰਾ ਅਬਦਾਲੀ ਦੀ ਸਹਾਇਤਾ ਲਈ ਭੇਜੇ ਗਏ ਸਨ। ਦੋਹਾਂ ਪਾਸਿਆਂ ਦੀਆਂ ਫ਼ੌਜਾਂ ਪਾਨੀਪਤ ਵਿਖੇ ਨਵੰਬਰ, 1760 ਈ. ਵਿੱਚ ਪਹੁੰਚ ਗਈਆਂ ਸਨ। ਲਗਭਗ ਢਾਈ ਮਹੀਨਿਆਂ ਤਕ ਦੋਹਾਂ ਪਾਸਿਆਂ ਤੋਂ ਕਿਸੇ ਨੇ ਵੀ ਹਮਲਾ ਕਰਨ ਦਾ ਹੌਸਲਾ ਨਾ ਕੀਤਾ। ਅੰਤ 14 ਜਨਵਰੀ 1761 ਈ. ਨੂੰ ਮਰਾਠਿਆਂ ਨੇ ਅਬਦਾਲੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ। ਇਹ ਯੁੱਧ ਬਹੁਤ ਘਮਸਾਨ ਸੀ। ਇਸ ਯੁੱਧ ਦੇ ਆਰੰਭ ਵਿੱਚ ਮਰਾਠਿਆਂ ਦਾ ਪਲੜਾ ਭਾਰੀ ਰਿਹਾ। ਪਰ ਅਚਾਨਕ ਇੱਕ ਗੋਲੀ ਵਿਸ਼ਵਾਸ ਰਾਓ ਨੂੰ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਨਾਲ ਯੁੱਧ ਦਾ ਪਾਸਾ ਹੀ ਪਲਟ ਗਿਆ। ਸਦਾਸ਼ਿਵ ਰਾਓ ਭਾਉ ਵੀ ਅਫ਼ਸੋਸ ਜ਼ਾਹਿਰ ਕਰਨ ਲਈ ਆਪਣੇ ਹਾਥੀ ਦੇ ਹੋਦੇ ਤੋਂ ਹੇਠਾਂ ਉਤਰਿਆ। ਜਦੋਂ ਮਰਾਠਾ ਸੈਨਿਕਾਂ ਨੇ ਉਸ ਦੇ ਹੋਦੇ ਨੂੰ ਖ਼ਾਲੀ ਵੇਖਿਆ ਤਾਂ ਉਨ੍ਹਾਂ ਨੇ ਇਹ ਸਮਝ ਲਿਆ ਕਿ ਉਹ ਵੀ ਯੁੱਧ ਵਿੱਚ ਮਾਰਿਆ ਗਿਆ ਹੈ। ਇਸ ਕਾਰਨ ਮਰਾਠਾ ਸੈਨਿਕਾਂ ਵਿੱਚ ਭਾਜੜ ਮਚ ਗਈ। ਇਸ ਤਰ੍ਹਾਂ ਪਾਨੀਪਤ ਦੀ ਇਸ ਤੀਸਰੀ ਲੜਾਈ ਵਿੱਚ ਅਬਦਾਲੀ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ।
(ੲ) ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ
ਪਾਨੀਪਤ ਦੀ ਤੀਸਰੀ ਲੜਾਈ ਭਾਰਤੀ ਇਤਿਹਾਸ ਦੀਆਂ ਨਿਰਣਾਇਕ ਅਤੇ ਮਹੱਤਵਪੂਰਨ ਲੜਾਈਆਂ ਵਿੱਚੋਂ ਇੱਕ ਸੀ। ਇਸ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ। ਇਨ੍ਹਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ:
1. ਮਰਾਠਿਆਂ ਦਾ ਘੋਰ ਵਿਨਾਸ਼ – ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬੜੀ ਵਿਨਾਸ਼ਕਾਰੀ ਸਿੱਧ ਹੋਈ। ਇਸ ਲੜਾਈ ਵਿੱਚ 28,000 ਮਰਾਠਾ ਸੈਨਿਕ ਮਾਰੇ ਗਏ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ। ਕਿਹਾ ਜਾਂਦਾ ਹੈ ਕਿ ਮਹਾਂਰਾਸ਼ਟਰ ਵਿੱਚ ਹਰੇਕ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਇਸ ਲੜਾਈ ਵਿੱਚ ਮਰਿਆ ਸੀ।
2. ਮਰਾਠਿਆਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ – ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਪ੍ਰਤਿਸ਼ਠਾ ਨੂੰ ਗਹਿਰਾ ਧੱਕਾ ਲੱਗਿਆ। ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।
3. ਮਰਾਠਿਆਂ ਦੀ ਏਕਤਾ ਦਾ ਖ਼ਤਮ ਹੋਣਾ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਪ੍ਰਤਿਸ਼ਠਾ ਨੂੰ ਜਿੱਥੇ ਭਾਰੀ ਧੱਕਾ ਲੱਗਿਆ ਉੱਥੇ ਮਰਾਠਾ ਸੰਘ ਦੀ ਏਕਤਾ ਵੀ ਖ਼ਤਮ ਹੋ ਗਈ। ਉਹ ਆਪਸੀ ਮਤਭੇਦ ਅਤੇ ਝਗੜਿਆਂ ਵਿੱਚ ਉਲਝ ਗਏ। ਸਿੱਟੇ ਵਜੋਂ ਰਘੋਬਾ ਵਰਗੇ ਸੁਆਰਥੀ ਅਤੇ ਬਦਨਾਮ ਮਰਾਠਾ ਨੇਤਾ ਨੂੰ ਰਾਜਨੀਤੀ ਵਿੱਚ ਆਉਣ ਦਾ ਮੌਕਾ ਮਿਲ ਗਿਆ।
4. ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਉੱਥਾਨ – ਪਾਨੀਪਤ ਦੀ ਤੀਸਰੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਮਰਾਠਿਆਂ ਦੇ ਹੱਥੋਂ ਹਮੇਸ਼ਾਂ ਲਈ ਜਾਂਦਾ ਰਿਹਾ। ਹੁਣ ਪੰਜਾਬ ਵਿੱਚ ਸਰਵਉੱਚਤਾ ਸਥਾਪਿਤ ਕਰਨ ਲਈ ਕੇਵਲ ਦੋ ਹੀ ਸ਼ਕਤੀਆਂ ਅਫ਼ਗਾਨ ਅਤੇ ਸਿੱਖ ਰਹਿ ਗਈਆਂ। ਇਸ ਤਰ੍ਹਾਂ ਸਿੱਖਾਂ ਦੇ ਉੱਥਾਨ ਦਾ ਕੰਮ ਕਾਫ਼ੀ ਸੁਖਾਲਾ ਹੋ ਗਿਆ। ਉਨ੍ਹਾਂ ਨੇ ਅਫ਼ਗਾਨਾਂ ਨੂੰ ਹਰਾ ਕੇ ਪੰਜਾਬ ਵਿੱਚ ਆਪਣਾ ਸ਼ਾਸਨ ਸਥਾਪਿਤ ਕਰ ਲਿਆ।
5. ਭਾਰਤ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦਾ ਉੱਥਾਨ – ਭਾਰਤ ਵਿੱਚ ਅੰਗਰੇਜ਼ਾਂ ਨੂੰ ਆਪਣਾ ਸਾਮਰਾਜ ਸਥਾਪਿਤ ਕਰਨ ਦੇ ਰਾਹ ਵਿੱਚ ਸਭ ਤੋਂ ਵੱਡੀ ਚੁਣੌਤੀ ਮਰਾਠਿਆਂ ਦੀ ਸੀ। ਮਰਾਠਿਆਂ ਦੀ ਹੋਈ ਕਰਾਰੀ ਹਾਰ ਕਾਰਨ ਅੰਗਰੇਜ਼ਾਂ ਨੂੰ ਆਪਣੀ ਸ਼ਕਤੀ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਪ੍ਰਸਿੱਧ ਇਤਿਹਾਸਕਾਰਾਂ ਪੀ. ਐੱਨ. ਚੋਪੜਾ, ਟੀ. ਕੇ. ਰਵਿੰਦਰਨ ਅਤੇ ਐੱਨ. ਸੁਬਰਾਹਮਨੀਅਨ ਦਾ ਕਹਿਣਾ ਹੈ ਕਿ, “ਪਾਨੀਪਤ ਦੀ ਤੀਸਰੀ ਲੜਾਈ ਮਰਾਠਿਆਂ ਲਈ ਬਹੁਤ ਵਿਨਾਸ਼ਕਾਰੀ ਸਿੱਧ ਹੋਈ। )।”
ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਲੜਾਈ ਵਿੱਚ ਮਰਾਠਿਆਂ ਦੀ ਹਾਰ ਲਈ ਅਨੇਕਾਂ ਕਾਰਨ ਉੱਤਰਦਾਈ ਸਨ। ਇਨ੍ਹਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ:
1. ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਅਫ਼ਗਾਨਾਂ ਦੀ ਸ਼ਕਤੀਸ਼ਾਲੀ ਸੈਨਾ ਸੀ। ਇਹ ਸੈਨਾ ਮਰਾਠਿਆਂ ਦੀ ਸੈਨਾ ਦੇ ਮੁਕਾਬਲੇ ਵਧੇਰੇ ਸੰਗਠਿਤ ਅਤੇ ਅਨੁਸ਼ਾਸਿਤ ਸੀ। ਇਸ ਤੋਂ ਇਲਾਵਾ ਉਸ ਦਾ ਤੋਪਖ਼ਾਨਾ ਵੀ ਬਹੁਤ ਸ਼ਕਤੀਸ਼ਾਲੀ ਸੀ। ਸਿੱਟੇ ਵਜੋਂ ਮਰਾਠਾ ਸੈਨਾ ਉਸ ਦਾ ਸਾਹਮਣਾ ਨਾ ਕਰ ਸਕੀ।
2. ਅਹਿਮਦ ਸ਼ਾਹ ਅਬਦਾਲੀ ਦੀ ਯੋਗ ਅਗਵਾਈ – ਅਹਿਮਦ ਸ਼ਾਹ ਅਬਦਾਲੀ ਇੱਕ ਬਹੁਤ ਹੀ ਤਜਰਬੇਕਾਰ ਸੈਨਾਪਤੀ ਸੀ। ਉਸ ਦੀ ਗਣਨਾ ਮੱਧ ਏਸ਼ੀਆ ਦੇ ਪ੍ਰਸਿੱਧ ਸੈਨਾਪਤੀਆਂ ਵਿੱਚ ਕੀਤੀ ਜਾਂਦੀ ਸੀ। ਦੂਸਰੇ ਪਾਸੇ ਮਰਾਠਾ ਸੈਨਾਪਤੀਆਂ ਸਦਾਸ਼ਿਵ ਰਾਓ ਭਾਉ ਅਤੇ ਵਿਸ਼ਵਾਸ ਰਾਓ ਨੂੰ ਯੁੱਧਾਂ ਦਾ ਕੋਈ ਤਜਰਬਾ ਨਹੀਂ ਸੀ। ਅਜਿਹੀ ਸੈਨਾ ਦੀ ਹਾਰ ਨਿਸਚਿਤ ਸੀ।
3. ਮਰਾਠਿਆਂ ਦੀ ਲੁੱਟਮਾਰ ਦੀ ਨੀਤੀ – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਇਹ ਸੀ ਕਿ ਉਹ ਜਿੱਤੇ ਗਏ ਖੇਤਰਾਂ ਵਿੱਚ ਭਿਅੰਕਰ ਲੁੱਟਮਾਰ ਕਰਦੇ ਸਨ। ਉਨ੍ਹਾਂ ਦੀ ਇਸ ਨੀਤੀ ਕਾਰਨ ਰਾਜਪੁਤਾਨਾ, ਹੈਦਰਾਬਾਦ, ਅਵਧ, ਰੁਹੇਲਖੰਡ ਅਤੇ ਮੈਸਰ ਦੀਆਂ ਰਿਆਸਤਾਂ ਮਰਾਠਿਆਂ ਦੇ ਵਿਰੁੱਧ ਹੋ ਗਈਆਂ। ਸਿੱਟੇ ਵਜੋਂ ਉਨ੍ਹਾਂ ਨੇ ਮਰਾਠਿਆਂ ਦੀ ਇਸ ਸੰਕਟ ਸਮੇਂ ਕੋਈ ਸਹਾਇਤਾ ਨਾ ਕੀਤੀ। ਇਸ ਲਈ ਮਰਾਠਿਆਂ ਦੀ ਹਾਰ ਨੂੰ ਟਾਲਿਆ ਨਹੀਂ ਜਾ ਸਕਦਾ ਸੀ।
4. ਛਾਪਾਮਾਰ ਯੁੱਧ ਪ੍ਰਣਾਲੀ ਦਾ ਤਿਆਗ – ਮਰਾਠਿਆਂ ਦਾ ਮੁਲ ਦੇਸ਼ ਮਹਾਂਰਾਸ਼ਟਰ ਸੀ। ਇਸ ਦੇਸ਼ ਦੀ ਭੂਗੋਲਿਕ ਸਥਿਤੀ ਕਾਰਨ ਮਰਾਠੇ ਛਾਪਾਮਾਰ ਯੁੱਧ ਪ੍ਰਣਾਲੀ ਵਿੱਚ ਨਿਪੰਨ ਸਨ। ਇਸ ਕਾਰਨ ਮਰਾਠਿਆਂ ਨੇ ਮਹਾਨ ਸਫਲਤਾਵਾਂ ਪ੍ਰਾਪਤ ਕੀਤੀਆਂ ਸਨ। ਪਰ ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੇ ਛਾਪਾਮਾਰ ਯੁੱਧ ਪ੍ਰਣਾਲੀ ਦੀ ਥਾਂ ਅਬਦਾਲੀ ਨਾਲ ਸਿੱਧੀ ਮੈਦਾਨੀ ਲੜਾਈ ਕਰਕੇ ਇੱਕ ਭਿਅੰਕਰ ਭੁੱਲ ਕੀਤੀ। ਸਿੱਟੇ ਵਜੋਂ ਮਰਾਠਿਆਂ ਦੀ ਹਾਰ ਹੋਈ।
5. ਮੁਸਲਿਮ ਰਿਆਸਤਾਂ ਦੁਆਰਾ ਅਬਦਾਲੀ ਨੂੰ ਸਹਿਯੋਗ – ਪਾਨੀਪਤ ਦੀ ਤੀਸਰੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਉਸ ਨੂੰ ਅਨੇਕ ਮੁਸਲਿਮ ਰਿਆਸਤਾਂ ਤੋਂ ਸਹਿਯੋਗ ਪ੍ਰਾਪਤ ਹੋਇਆ। ਇਸ ਕਾਰਨ ਅਬਦਾਲੀ ਦਾ ਹੌਸਲਾ ਵੱਧ ਗਿਆ। ਸਿੱਟੇ ਵਜੋਂ ਉਹ ਮਰਾਠਿਆਂ ਨੂੰ ਆਸਾਨੀ ਨਾਲ ਹਰਾ ਸਕਿਆ।
6. ਮਰਾਠਿਆਂ ਦੀਆਂ ਆਰਥਿਕ ਔਕੜਾਂ – ਮਰਾਠਿਆਂ ਦੀ ਹਾਰ ਦਾ ਇੱਕ ਹੋਰ ਮਹੱਤਵਪੂਰਨ ਕਾਰਨ ਉਨ੍ਹਾਂ ਦੀਆਂ ਆਰਥਿਕ ਔਕੜਾਂ ਸਨ। ਧਨ ਦੀ ਕਮੀ ਦੇ ਕਾਰਨ ਮਰਾਠੇ ਨਾ ਤੇ ਆਪਣੇ ਸੈਨਿਕਾਂ ਲਈ ਯੁੱਧ ਸਾਮੱਗਰੀ ਇਕੱਠੀ ਕਰ ਸਕੇ ਅਤੇ ਨਾ ਹੀ ਲੋੜੀਂਦਾ ਭੋਜਨ। ਅਜਿਹੀ ਸੈਨਾ ਦੀ ਹਾਰ ਨੂੰ ਕੌਣ ਰੋਕ ਸਕਦਾ ਸੀ?
7. ਸਦਾਸ਼ਿਵ ਰਾਓ ਭਾਉ ਦੀ ਭਿਅੰਕਰ ਭੁੱਲ – ਜਿਸ ਸਮੇਂ ਪਾਨੀਪਤ ਦੀ ਤੀਸਰੀ ਲੜਾਈ ਚਲ ਰਹੀ ਸੀ ਤਾਂ ਉਸ ਸਮੇਂ ਪੇਸ਼ਵਾ ਦਾ ਬੇਟਾ ਵਿਸ਼ਵਾਸ ਰਾਓ ਮਾਰਿਆ ਗਿਆ ਸੀ। ਜਦੋਂ ਇਹ ਖ਼ਬਰ ਸਦਾਸ਼ਿਵ ਰਾਓ ਭਾਉ ਨੂੰ ਮਿਲੀ ਤਾਂ ਉਹ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਆਪਣੇ ਹਾਥੀ ਤੋਂ ਹੇਠਾਂ ਉਤਰਿਆ। ਉਸ ਦੇ ਹਾਥੀ ਦਾ ਹੋਦਾ ਖ਼ਾਲੀ ਦੇਖ ਕੇ ਮਰਾਠਾ ਸੈਨਿਕਾਂ ਨੇ ਇਹ ਸਮਝ ਲਿਆ ਕਿ ਸਦਾਸ਼ਿਵ ਰਾਓ ਭਾਉ ਵੀ ਯੁੱਧ ਖੇਤਰ ਵਿੱਚ ਮਾਰਿਆ ਗਿਆ ਹੈ। ਸਿੱਟੇ ਵਜੋਂ ਉਨ੍ਹਾਂ ਵਿੱਚ ਭਾਜੜ ਮਚ ਗਈ ਅਤੇ ਵੇਖਦਿਆਂਵੇਖਦਿਆਂ ਹੀ ਮੈਦਾਨ ਸਾਫ਼ ਹੋ ਗਿਆ।

Exam Tips:

a) ਇਹ ਪ੍ਰਸ਼ਨ ਤਿੰਨ ਭਾਗਾਂ ਦਾ ਹੈ: ਕਾਰਨ, ਸਿੱਟੇ ਅਤੇ ਮਰਾਠਿਆਂ ਦੀ ਅਸਫਲਤਾ ਦੇ ਕਾਰਨ। ਤਿੰਨਾਂ ਨੂੰ ਵੱਖਰੇ ਸਿਰਲੇਖ ਦਿਓ।
b) ਹਰ ਭਾਗ ਵਿੱਚ ਘੱਟੋ-ਘੱਟ ਚਾਰ-ਪੰਜ ਮੁੱਖ ਨੁਕਤੇ ਲਿਖੋ।

 

Question 6: ਸਿੱਖਾਂ ਵਿਰੁੱਧ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦੇ ਕਾਰਨਾਂ ਦੀ ਵਿਆਖਿਆ ਕਰੋ।

Answer:

ਅਹਿਮਦ ਸ਼ਾਹ ਅਬਦਾਲੀ ਇੱਕ ਮਹਾਨ ਯੋਧਾ ਅਤੇ ਬਹਾਦਰ ਜਰਨੈਲ ਸੀ। ਇਸ ਨੇ ਬਹੁਤ ਸਾਰੇ ਖੇਤਰਾਂ ’ਤੇ ਅਧਿਕਾਰ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ। ਉਸ ਨੇ ਭਾਰਤ ਦੀਆਂ ਦੋ ਮਹਾਨ ਸ਼ਕਤੀਆਂ ਮੁਗਲਾਂ ਅਤੇ ਮਰਾਠਿਆਂ ਨੂੰ ਕਰਾਰੀ ਹਾਰ ਦਿੱਤੀ ਸੀ ਇਸ ਦੇ ਬਾਵਜੂਦ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ। ਉਸ ਦੀ ਅਸਫਲਤਾ ਜਾਂ ਸਿੱਖਾਂ ਦੀ ਜਿੱਤ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਸਨ:
1. ਸਿੱਖਾਂ ਦਾ ਮਜ਼ਬੂਤ ਇਰਾਦਾ – ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਪ੍ਰਮੁੱਖ ਕਾਰਨ ਸਿੱਖਾਂ ਦਾ ਮਜ਼ਬੂਤ ਇਰਾਦਾ ਸੀ। ਅਬਦਾਲੀ ਨੇ ਉਨ੍ਹਾਂ ’ਤੇ ਭਾਰੀ ਅੱਤਿਆਚਾਰ ਕੀਤੇ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ। ਵੱਡੇ ਘੱਲੂ ਘਾਰੇ ਵਿਚ 25,000 ਤੋਂ 30,000 ਸਿੱਖ ਮਾਰੇ ਗਏ ਸਨ ਪਰ ਸਿੱਖਾਂ ਦਾ ਹੌਸਲਾ ਅਡੋਲ ਰਿਹਾ। ਅਜਿਹੀ ਕੌਮ ਨੂੰ ਹਰਾਉਣਾ ਕੋਈ ਸੌਖਾ ਕੰਮ ਨਹੀਂ ਸੀ।
2. ਗੁਰੀਲਾ ਯੁੱਧ ਨੀਤੀ – ਸਿੱਖਾਂ ਦੁਆਰਾ ਅਪਣਾਈ ਗਈ ਗੁਰੀਲਾ ਯੁੱਧ ਨੀਤੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਬਣੀ। ਜਦੋਂ ਵੀ ਅਬਦਾਲੀ ਸਿੱਖਾਂ ਵਿਰੁੱਧ ਕੂਚ ਕਰਦਾ ਸਿੱਖ ਫ਼ੌਰਨ ਜੰਗਲਾਂ ਅਤੇ ਪਹਾੜਾਂ ਵਿੱਚ ਜਾ ਸ਼ਰਨ ਲੈਂਦੇ। ਉਹ ਮੌਕਾ ਵੇਖ ਕੇ ਅਬਦਾਲੀ ਦੀਆਂ ਸੈਨਾਵਾਂ ’ਤੇ ਹਮਲੇ ਕਰਦੇ ਅਤੇ ਲੁੱਟਮਾਰ ਕਰਕੇ ਮੁੜ ਵਾਪਸ ਜੰਗਲਾਂ ਵਿੱਚ ਚਲੇ ਜਾਂਦੇ। ਛਾਪਾਮਾਰ ਯੁੱਧਾਂ ਨੇ ਅਬਦਾਲੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ। ਪ੍ਰਸਿੱਧ ਲੇਖਕ ਖ਼ੁਸ਼ਵੰਤ ਸਿੰਘ ਦੇ ਅਨੁਸਾਰ, “ਸਿੱਖਾਂ ਨਾਲ ਲੜਨਾ ਇਸੇ ਤਰ੍ਹਾਂ ਫ਼ਜੂਲ ਸੀ ਜਿਵੇਂ ਜਾਲ ਵਿੱਚ ਹਵਾ ਨੂੰ ਫੜਨ ਦਾ ਯਤਨ ਕਰਨਾ।”
3. ਅਬਦਾਲੀ ਦੁਆਰਾ ਘੱਟ ਫ਼ੌਜੀਆਂ ਨੂੰ ਛੱਡਣਾ – ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਉਹ ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਵਧੇਰੇ ਸੈਨਿਕ ਨਾ ਛੱਡ ਸਕਿਆ। ਸਿੱਟੇ ਵਜੋਂ ਉਹ ਸਿੱਖਾਂ ਦੀ ਸ਼ਕਤੀ ਨੂੰ ਨਾ ਕੁਚਲ ਸਕਿਆ।
4. ਅਬਦਾਲੀ ਦੇ ਅਯੋਗ ਪ੍ਰਤੀਨਿਧੀ – ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਮਹੱਤਵਪੂਰਨ ਕਾਰਨ ਇਹ ਸੀ ਕਿ ਪੰਜਾਬ ਵਿੱਚ ਉਸ ਦੁਆਰਾ ਨਿਯੁਕਤ ਕੀਤੇ ਗਏ ਪ੍ਰਤੀਨਿਧੀ ਅਯੋਗ ਸਨ। ਉਸ ਦਾ ਪੁੱਤਰ ਤੈਮੂਰ ਸ਼ਾਹ ਇੱਕ ਬਹੁਤ ਨਿਕੰਮਾ ਸ਼ਾਸਕ ਸਿੱਧ ਹੋਇਆ। ਇਸੇ ਤਰ੍ਹਾਂ ਲਾਹੌਰ ਦਾ ਸੂਬੇਦਾਰ ਖ਼ਵਾਜਾ ਉਬੈਦ ਖ਼ਾਂ ਵੀ ਆਪਣੇ ਅਹੁਦੇ ਦੇ ਲਈ ਬਿਲਕੁਲ ਅਯੋਗ ਸੀ। ਇਸ ਕਾਰਨ ਪੰਜਾਬ ਵਿੱਚ ਸਿੱਖ ਸ਼ਕਤੀਸ਼ਾਲੀ ਹੋਣ ਲੱਗੇ।
5. ਪੰਜਾਬ ਦੇ ਲੋਕਾਂ ਦਾ ਸਹਿਯੋਗ – ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਇੱਕ ਪ੍ਰਮੁੱਖ ਕਾਰਨ ਇਹ ਸੀ ਕਿ ਉਸ ਨੂੰ ਪੰਜਾਬ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਨਾ ਹੋ ਸਕਿਆ। ਉਸ ਨੇ ਵਾਰ-ਵਾਰ ਹਮਲਿਆਂ ਦੌਰਾਨ ਨਾ ਸਿਰਫ਼ ਲੋਕਾਂ ਦੇ ਧਨ ਦੌਲਤ ਨੂੰ ਹੀ ਲੁੱਟਿਆ, ਸਗੋਂ ਹਜ਼ਾਰਾਂ ਹੀ ਨਿਰਦੋਸ਼ ਲੋਕਾਂ ਦਾ ਕਤਲ ਵੀ ਕੀਤਾ। ਸਿੱਟੇ ਵਜੋਂ ਪੰਜਾਬ ਦੇ ਲੋਕਾਂ ਦੀ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਹਮਦਰਦੀ ਨਹੀਂ ਸੀ। ਅਜਿਹੀ ਸਥਿਤੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਨੂੰ ਜਿੱਤਣਾ ਇੱਕ ਸੁਪਨੇ ਵਾਂਗ ਸੀ।
6. ਜ਼ਿਮੀਦਾਰਾਂ ਦਾ ਸਹਿਯੋਗ – ਸਿੱਖ-ਅਫ਼ਗਾਨ ਸੰਘਰਸ਼ ਵਿੱਚ ਪੰਜਾਬ ਦੇ ਜ਼ਿਮੀਂਦਾਰਾਂ ਨੇ ਸਿੱਖਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਉਹ ਜਾਣਦੇ ਸਨ ਕਿ ਅਬਦਾਲੀ ਨੇ ਮੁੜ ਅਫ਼ਗਾਨਿਸਤਾਨ ਚਲਾ ਜਾਣਾ ਹੈ, ਪਰ ਸਿੱਖਾਂ ਨਾਲ ਉਨ੍ਹਾਂ ਦਾ ਸੰਬੰਧ ਹਮੇਸ਼ਾਂ ਵਾਸਤੇ ਰਹਿਣਾ ਹੈ। ਉਹ ਸਿੱਖਾਂ ਵਿਰੁੱਧ ਕੋਈ ਕਾਰਵਾਈ ਕਰਕੇ ਉਨ੍ਹਾਂ ਨੂੰ ਆਪਣਾ ਦੁਸ਼ਮਣ ਨਹੀਂ ਬਣਾਉਣਾ ਚਾਹੁੰਦੇ ਸਨ। ਜ਼ਿਮੀਂਦਾਰਾਂ ਦਾ ਸਹਿਯੋਗ ਸਿੱਖ ਸ਼ਕਤੀ ਦੇ ਉਭਾਰ ਲਈ ਬੜਾ ਲਾਹੇਵੰਦ ਸਿੱਧ ਹੋਇਆ।
7. ਸਿੱਖਾਂ ਦਾ ਚਰਿੱਤਰ – ਸਿੱਖਾਂ ਦਾ ਚਰਿੱਤਰ ਵੀ ਅਹਿਮਦ ਸ਼ਾਹ ਅਬਦਾਲੀ ਦੀ ਅਸਫਲਤਾ ਦਾ ਇੱਕ ਕਾਰਨ ਬਣਿਆ। ਸਿੱਖ ਹਰ ਹਾਲ ਵਿੱਚ ਖ਼ੁਸ਼ ਰਹਿੰਦੇ ਸਨ। ਉਹ ਲੜਾਈ ਦੇ ਮੈਦਾਨ ਵਿੱਚ ਕਿਸੇ ਵੀ ਨਿਹੱਥੇ ’ਤੇ ਕਦੇ ਹਮਲਾ ਨਹੀਂ ਕਰਦੇ ਸਨ। ਉਹ ਇਸਤਰੀਆਂ ਅਤੇ ਬੱਚਿਆਂ ਦਾ ਪੂਰਾ ਸਤਿਕਾਰ ਕਰਦੇ ਸਨ ਭਾਵੇਂ ਉਨ੍ਹਾਂ ਦਾ ਸੰਬੰਧ ਦੁਸ਼ਮਣਾਂ ਨਾਲ ਹੀ ਕਿਉਂ ਨਾ ਹੋਵੇ। ਇਨ੍ਹਾਂ ਗੁਣਾਂ ਦੇ ਸਿੱਟੇ ਵਜੋਂ ਸਿੱਖ ਪੰਜਾਬੀਆਂ ਵਿੱਚ ਹਰਮਨ-ਪਿਆਰੇ ਹੋ ਗਏ ਸਨ। ਇਸ ਲਈ ਅਬਦਾਲੀ ਵਿਰੁੱਧ ਉਨ੍ਹਾਂ ਦਾ ਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।
8. ਸਿੱਖਾਂ ਦੇ ਯੋਗ ਨੇਤਾ – ਅਹਿਮਦ ਸ਼ਾਹ ਅਬਦਾਲੀ ਵਿਰੁੱਧ ਸਿੱਖਾਂ ਦੀ ਜਿੱਤ ਦਾ ਮਹੱਤਵਪੂਰਨ ਕਾਰਨ ਉਨ੍ਹਾਂ ਦੇ ਯੋਗ ਨੇਤਾ ਸਨ। ਇਨ੍ਹਾਂ ਨੇਤਾਵਾਂ ਨੇ ਬੜੀ ਯੋਗਤਾ ਅਤੇ ਸਿਆਣਪ ਨਾਲ ਸਿੱਖਾਂ ਦੀ ਅਗਵਾਈ ਕੀਤੀ। ਇਨ੍ਹਾਂ ਨੇਤਾਵਾਂ ਵਿੱਚੋਂ ਪ੍ਰਮੁੱਖ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂ ਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਆਲਾ ਸਿੰਘ ਸਨ।
9. ਅੰਮ੍ਰਿਤਸਰ ਦਾ ਯੋਗਦਾਨ – ਸਿੱਖ ਅੰਮ੍ਰਿਤਸਰ ਨੂੰ ਆਪਣਾ ਮੱਕਾ ਸਮਝਦੇ ਸਨ। 18ਵੀਂ ਸਦੀ ਵਿੱਚ ਸਿੱਖ ਆਪਣੇ ਦੁਸ਼ਮਣਾਂ ’ਤੇ ਹਮਲਾ ਕਰਨ ਤੋਂ ਪਹਿਲਾਂ ਹਰਿਮੰਦਰ ਸਾਹਿਬ ਇਕੱਠੇ ਹੁੰਦੇ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ। ਉਹ ਅਕਾਲ ਤਖ਼ਤ ਸਾਹਿਬ ਵਿੱਚ ਆਪਣੇ ਗੁਰਮਤੇ ਪਾਸ ਕਰਦੇ ਜਿਸ ਦਾ ਪਾਲਣ ਕਰਨਾ ਹਰੇਕ ਸਿੱਖ ਆਪਣਾ ਧਾਰਮਿਕ ਕਰਤੱਵ ਸਮਝਦਾ ਸੀ। ਅੰਮ੍ਰਿਤਸਰ ਸਿੱਖਾਂ ਦੀ ਏਕਤਾ ਅਤੇ ਆਜ਼ਾਦੀ ਦਾ ਪ੍ਰਤੀਕ ਬਣ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਨੇ ਹਰਿਮੰਦਰ ਸਾਹਿਬ ’ਤੇ ਹਮਲਾ ਕਰਕੇ ਸਿੱਖੀ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਪਰ ਉਸ ਨੂੰ ਸਫਲਤਾ ਨਾ ਮਿਲੀ।
10. ਅਫ਼ਗਾਨਿਸਤਾਨ ਵਿੱਚ ਵਿਦਰੋਹ – ਅਹਿਮਦ ਸ਼ਾਹ ਅਬਦਾਲੀ ਦਾ ਸਾਮਰਾਜ ਕਾਫ਼ੀ ਵਿਸ਼ਾਲ ਸੀ। ਜਦੋਂ ਕਦੇ ਵੀ ਅਬਦਾਲੀ ਨੇ ਪੰਜਾਬ ਉੱਤੇ ਹਮਲਾ ਕੀਤਾ ਤਾਂ ਅਫ਼ਗਾਨਿਸਤਾਨ ਵਿੱਚ ਕਿਸੇ ਨਾ ਕਿਸੇ ਨੇ ਵਿਦਰੋਹ ਦਾ ਝੰਡਾ ਬੁਲੰਦ ਕਰ ਦਿੱਤਾ। ਇਨ੍ਹਾਂ ਵਿਦਰੋਹਾਂ ਕਾਰਨ ਅਬਦਾਲੀ ਪੰਜਾਬ ਵਿੱਚ ਲੋੜੀਂਦਾ ਧਿਆਨ ਨਾ ਦੇ ਸਕਿਆ। ਸਿੱਖਾਂ ਨੇ ਇਸ ਸਥਿਤੀ ਦਾ ਪੂਰਾ-ਪੂਰਾ ਫਾਇਦਾ ਉਠਾਇਆ ਅਤੇ ਉਹ ਅਬਦਾਲੀ ਦੁਆਰਾ ਦਿੱਤੇ ਹੋਏ ਦੇਸ਼ਾਂ ’ਤੇ ਮੁੜ ਆਪਣਾ ਕਬਜ਼ਾ ਕਰ ਲੈਂਦੇ। ਸਿੱਟੇ ਵਜੋਂ ਅਬਦਾਲੀ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਸਫਲ ਰਿਹਾ।

Exam Tips:

a) ਸਿੱਖਾਂ ਦੀ ਜਿੱਤ ਦੇ ਕਾਰਨ ਗਿਣਤੀ ਅਨੁਸਾਰ ਲਿਖੋ ਅਤੇ ਹਰ ਇੱਕ ਦੇ ਸਿਰਲੇਖ ਮੋਟੇ ਅੱਖਰਾਂ ਵਿੱਚ ਦਿਓ।
b) ਗੁਰੀਲਾ (ਛਾਪਾਮਾਰ) ਯੁੱਧ ਨੀਤੀ, ਲੋਕਾਂ ਦਾ ਸਹਿਯੋਗ ਅਤੇ ਅਬਦਾਲੀ ਦੇ ਅਯੋਗ ਪ੍ਰਤੀਨਿਧੀ ਸਭ ਤੋਂ ਮਹੱਤਵਪੂਰਨ ਕਾਰਨ ਹਨ।

 

Question 7: ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ’ਤੇ ਕੀਤੇ ਗਏ ਹਮਲਿਆਂ ਦੇ ਪ੍ਰਭਾਵ ਲਿਖੋ।

Answer:

ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1767 ਈ. ਤਕ ਪੰਜਾਬ ਉੱਤੇ ਅੱਠ ਵਾਰ ਹਮਲੇ ਕੀਤੇ। ਉਸ ਦੇ ਇਨ੍ਹਾਂ ਹਮਲਿਆਂ ਨੇ ਪੰਜਾਬ ਦੇ ਵਿਭਿੰਨ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਇਨ੍ਹਾਂ ਪ੍ਰਭਾਵਾਂ ਦਾ ਸੰਖੇਪ ਵਰਣਨ ਅੱਗੇ ਲਿਖੇ ਅਨੁਸਾਰ ਹੈ।
(ਉ) ਰਾਜਨੀਤਿਕ ਪ੍ਰਭਾਵ
1. ਪੰਜਾਬ ਵਿੱਚ ਮੁਗਲ ਰਾਜ ਦਾ ਖ਼ਾਤਮਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪੰਜਾਬ ਦੇ ਇਤਿਹਾਸ ’ਤੇ ਪਹਿਲਾ ਮਹੱਤਵਪੂਰਨ ਪ੍ਰਭਾਵ ਇਹ ਪਿਆ ਕਿ ਪੰਜਾਬ ਵਿੱਚ ਮੁਗ਼ਲ ਸ਼ਾਸਨ ਦਾ ਖ਼ਾਤਮਾ ਹੋ ਗਿਆ। ਮੀਰ ਮੰਨੂੰ ਪੰਜਾਬ ਵਿੱਚ ਮੁਗ਼ਲਾਂ ਦਾ ਆਖਰੀ ਸੂਬੇਦਾਰ ਸੀ। ਅਬਦਾਲੀ ਨੇ ਮੀਰ ਮੰਨੂੰ ਨੂੰ ਹੀ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਮੁਗ਼ਲਾਂ ਨੇ ਮੁੜ ਪੰਜਾਬ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਪਰ ਅਬਦਾਲੀ ਨੇ ਇਨ੍ਹਾਂ ਯਤਨਾਂ ਨੂੰ ਸਫਲ ਨਾ ਹੋਣ ਦਿੱਤਾ। ਇਸ ਲਈ ਪੰਜਾਬ ਵਿੱਚ ਮੁਗ਼ਲਾਂ ਦਾ ਸ਼ਾਸਨ ਖ਼ਤਮ ਹੋ ਗਿਆ।
2. ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਅੰਤ – ਅਦੀਨਾ ਬੇਗ ਦੇ ਸੱਦੇ ’ਤੇ 1758 ਈ. ਵਿੱਚ ਮਰਾਠਿਆਂ ਨੇ ਤੈਮੂਰ ਸ਼ਾਹ ਨੂੰ ਹਰਾ ਕੇ ਪੰਜਾਬ ਉੱਤੇ ਆਪਣਾ ਕਬਜ਼ਾ ਕਰ ਲਿਆ। ਉਨ੍ਹਾਂ ਨੇ ਅਦੀਨਾ ਬੇਗ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ, ਪਰ ਉਸ ਦੀ ਛੇਤੀ ਮੌਤ ਹੋ ਗਈ। ਉਸ ਤੋਂ ਬਾਅਦ ਮਰਾਠਿਆਂ ਨੇ ਸ਼ੰਭਾ ਜੀ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅਬਦਾਲੀ ਨੇ 14 ਜਨਵਰੀ, 1761 ਈ. ਨੂੰ ਪਾਨੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਬੜੀ ਕਰਾਰੀ ਹਾਰ ਦਿੱਤੀ।
3. ਸਿੱਖ ਸ਼ਕਤੀ ਦਾ ਉਭਾਰ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਮੁਗ਼ਲ ਅਤੇ ਮਰਾਠਾ ਸ਼ਕਤੀਆਂ ਦਾ ਅੰਤ ਹੋ ਗਿਆ। ਪੰਜਾਬ ਉੱਤੇ ਕਬਜ਼ਾ ਕਰਨ ਲਈ ਹੁਣ ਇਹ ਸੰਘਰਸ਼ ਕੇਵਲ ਦੋ ਸ਼ਕਤੀਆਂ ਅਫ਼ਗਾਨ ਅਤੇ ਸਿੱਖਾਂ ਵਿਚਾਲੇ ਹੀ ਰਹਿ ਗਿਆ। ਸਿੱਖਾਂ ਨੇ ਆਪਣੇ ਛਾਪਾਮਾਰ ਯੁੱਧਾਂ ਰਾਹੀਂ ਅਬਦਾਲੀ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ। ਅਬਦਾਲੀ ਨੇ 1762 ਈ. ਵਿੱਚ ਵੱਡੇ ਘੱਲੂ ਘਾਰੇ ਵਿੱਚ ਕਈ ਹਜ਼ਾਰ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਉਨ੍ਹਾਂ ਦਾ ਹੌਸਲਾ ਬੁਲੰਦ ਰਿਹਾ। ਉਨ੍ਹਾਂ ਨੇ 1764 ਈ. ਵਿੱਚ ਸਰਹਿੰਦ ਅਤੇ 1765 ਈ. ਵਿੱਚ ਲਾਹੌਰ ’ਤੇ ਕਬਜ਼ਾ ਕਰ ਲਿਆ ਸੀ। ਸਿੱਖਾਂ ਨੇ ਆਪਣੇ ਸਿੱਕੇ ਚਲਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ।
4. ਪੰਜਾਬ ਵਿੱਚ ਅਰਾਜਕਤਾ – 1747 ਈ. ਤੋਂ 1767 ਈ. ਦੇ ਸਮੇਂ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਅਸ਼ਾਂਤੀ ਅਤੇ ਅਰਾਜਕਤਾ ਫੈਲ ਗਈ। ਸਰਕਾਰੀ ਕਰਮਚਾਰੀਆਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਰਹੀ ਸੀ। ਅਜਿਹੀ ਸਥਿਤੀ ਵਿੱਚ ਪੰਜਾਬ ਦੇ ਲੋਕਾਂ ਦੀਆਂ ਤਕਲੀਫ਼ਾਂ ਵਿੱਚ ਬਹੁਤ ਵਾਧਾ ਹੋਇਆ।
(ਅ) ਸਮਾਜਿਕ ਪ੍ਰਭਾਵ
5. ਸਮਾਜਿਕ ਬੁਰਾਈਆਂ ਵਿੱਚ ਵਾਧਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਸਮਾਜਿਕ ਬੁਰਾਈਆਂ ਵਿੱਚ ਭਾਰੀ ਵਾਧਾ ਹੋਇਆ। ਲੋਕ ਬਹੁਤ ਸੁਆਰਥੀ ਅਤੇ ਚਰਿੱਤਰਹੀਨ ਹੋ ਗਏ ਸਨ। ਚੋਰੀ, ਡਾਕੇ, ਕਤਲ, ਲੁੱਟਮਾਰ, ਧੋਖੇਬਾਜ਼ੀ ਅਤੇ ਰਿਸ਼ਵਤਖੋਰੀ ਦਾ ਸਮਾਜ ਵਿੱਚ ਬੋਲਬਾਲਾ ਸੀ। ਇਨ੍ਹਾਂ ਬੁਰਾਈਆਂ ਕਾਰਨ ਲੋਕਾ ਦਾ ਨੈਤਿਕ ਪੱਧਰ ਬਹੁਤ ਗਿਰ ਗਿਆ ਸੀ।
6. ਪੰਜਾਬ ਦੇ ਲੋਕਾਂ ਦਾ ਬਹਾਦਰ ਹੋਣਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬੀ ਲੋਕਾਂ ਨੂੰ ਬਹੁਤ ਬਹਾਦਰ ਅਤੇ ਨਿਡਰ ਬਣਾ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਅਬਦਾਲੀ ਦੇ ਹਮਲਿਆਂ ਤੋਂ ਰੱਖਿਆ ਲਈ ਇੱਥੋਂ ਦੇ ਲੋਕਾਂ ਨੂੰ ਸ਼ਸਤਰ ਚੁੱਕਣੇ ਪਏ। ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਏ ਯੁੱਧਾਂ ਵਿੱਚ ਬਹਾਦਰੀ ਦੀਆਂ ਸ਼ਾਨਦਾਰ ਮਿਸਾਲਾਂ ਕਾਇਮ ਕੀਤੀਆਂ।
7. ਪੰਜਾਬੀਆਂ ਦਾ ਖ਼ਰਚੀਲਾ ਸੁਭਾਅ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਦੇ ਲੋਕਾਂ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ। ਹੁਣ ਉਹ ਖੁੱਲ੍ਹਾ ਖ਼ਰਚ ਕਰਨ ਲੱਗੇ। ਉਹ ਖਾਣ-ਪੀਣ ਅਤੇ ਮੌਜ ਉਡਾਉਣ ਵਿੱਚ ਵਿਸ਼ਵਾਸ ਕਰਨ ਲੱਗੇ। ਉਸ ਸਮੇਂ ਇਹ ਅਖਾਣ ਪ੍ਰਸਿੱਧ ਹੋ ਗਿਆ ਸੀ“ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ।”
8. ਸਿੱਖਾਂ ਅਤੇ ਮੁਸਲਮਾਨਾਂ ਦੀ ਦੁਸ਼ਮਣੀ ਵਿੱਚ ਵਾਧਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਦੁਸ਼ਮਣੀ ਹੋਰ ਵੱਧ ਗਈ। ਇਸ ਦਾ ਕਾਰਨ ਇਹ ਸੀ ਕਿ ਅਫ਼ਗਾਨਾਂ ਨੇ ਇਸਲਾਮ ਦੇ ਨਾਂ ’ਤੇ ਸਿੱਖਾਂ ’ਤੇ ਬਹੁਤ ਅੱਤਿਆਚਾਰ ਕੀਤੇ। ਦੂਜਾ, ਅਬਦਾਲੀ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਨੂੰ ਢਹਿ-ਢੇਰੀ ਕਰਕੇ ਸਿੱਖਾਂ ਨੂੰ ਆਪਣਾ ਜਾਨੀ ਦੁਸ਼ਮਣ ਬਣਾ ਲਿਆ। ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਦੁਸ਼ਮਣੀ ਦਿਨੋ-ਦਿਨ ਵਧਦੀ ਚਲੀ ਗਈ।
(ੲ) ਆਰਥਿਕ ਅਤੇ ਸੰਸਕ੍ਰਿਤਿਕ ਪ੍ਰਭਾਵ
9. ਪੰਜਾਬ ਦੀ ਆਰਥਿਕ ਬਰਬਾਦੀ – ਅਹਿਮਦ ਸ਼ਾਹ ਅਬਦਾਲੀ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਭਾਰੀ ਮਾਤਰਾ ਵਿੱਚ ਲੁੱਟ ਦਾ ਮਾਲ ਨਾਲ ਲੈ ਜਾਂਦਾ ਸੀ। ਅਫ਼ਗਾਨੀ ਸੈਨਾਵਾਂ ਕੂਚ ਕਰਦੇ ਸਮੇਂ ਖੇਤਾਂ ਨੂੰ ਬਰਬਾਦ ਕਰ ਦਿੰਦੀਆਂ ਸਨ। ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ। ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਸਨ। ਸਿੱਟੇ ਵਜੋਂ ਅਰਾਜਕਤਾ ਅਤੇ ਲੁੱਟਮਾਰ ਦੇ ਇਸ ਵਾਤਾਵਰਨ ਵਿੱਚ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ। ਇਸ ਕਾਰਨ ਪੰਜਾਬ ਦੀ ਖ਼ੁਸ਼ਹਾਲੀ ਖੰਭ ਲਾ ਕੇ ਉੱਡ ਗਈ।
10. ਕਲਾ ਅਤੇ ਸਾਹਿਤ ਨੂੰ ਭਾਰੀ ਧੱਕਾ – ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਦੌਰਾਨ ਬਹੁਤ ਸਾਰੇ ਸੁੰਦਰ ਭਵਨਾਂ, ਗੁਰਦੁਆਰਿਆਂ ਅਤੇ ਮੰਦਰਾਂ ਆਦਿ ਨੂੰ ਤਬਾਹ ਕਰ ਦਿੱਤਾ ਗਿਆ। ਕਈ ਵਰਿਆਂ ਤਕ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਰਿਹਾ। ਅਸ਼ਾਂਤੀ ਅਤੇ ਅਰਾਜਕਤਾ ਦਾ ਇਹ ਵਾਤਾਵਰਨ ਨਵੀਆਂ ਕਲਾ-ਕ੍ਰਿਤਾਂ ਅਤੇ ਸਾਹਿਤਿਕ ਰਚਨਾਵਾਂ ਦੇ ਅਨੁਕੂਲ ਨਹੀਂ ਸੀ। ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਪੰਜਾਬ ਵਿੱਚ ਕਲਾ ਅਤੇ ਸਾਹਿਤ ਦੇ ਵਿਕਾਸ ਨੂੰ ਡੂੰਘੀ ਸੱਟ ਮਾਰੀ। ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਗਾਂਧੀ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ, “ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੇ ਜੀਵਨ ਦੇ ਹਰੇਕ ਪਹਿਲੂ ’ਤੇ ਬਹੁਪੱਖੀ ਪ੍ਰਭਾਵ ਪਾਏ।”

Exam Tips:

a) ਪ੍ਰਭਾਵ ਰਾਜਨੀਤਿਕ, ਸਮਾਜਿਕ ਅਤੇ ਆਰਥਿਕ-ਸੰਸਕ੍ਰਿਤਿਕ ਭਾਗਾਂ ਵਿੱਚ ਵੰਡ ਕੇ ਲਿਖੋ।
b) ਅਖਾਣ “ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ” ਸਮਾਜਿਕ ਪ੍ਰਭਾਵ ਦੇ ਸੰਦਰਭ ਵਿੱਚ ਲਿਖਣਾ ਵਧੀਆ ਰਹੇਗਾ।

 

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ

Question 1: ਅਹਿਮਦਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਹਮਲਿਆਂ ਦੇ ਕੀ ਕਾਰਨ ਸਨ?

Answer:

ਪਹਿਲਾ, ਅਹਿਮਦ ਸ਼ਾਹ ਅਬਦਾਲੀ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਦੂਜਾ, ਉਹ ਪੰਜਾਬ ਵਿੱਚੋਂ ਧਨ ਪ੍ਰਾਪਤ ਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ। ਤੀਜਾ ਉਹ ਪੰਜਾਬ ’ਤੇ ਕਬਜ਼ਾ ਕਰਕੇ ਆਪਣੀ ਪ੍ਰਸਿੱਧੀ ਵਿੱਚ ਵਾਧਾ ਕਰਨਾ ਚਾਹੁੰਦਾ ਸੀ। ਚੌਥਾ, ਉਸ ਸਮੇਂ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੀਆਂ ਨੀਤੀਆਂ ਦੇ ਸਿੱਟੇ ਵਜੋਂ ਭਾਰਤ ਵਿੱਚ ਬਦਅਮਨੀ ਫੈਲੀ ਹੋਈ ਸੀ। ਅਹਿਮਦ ਸ਼ਾਹ ਅਬਦਾਲੀ ਇਸ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ।

Exam Tips:

a) ਸੰਖੇਪ ਉੱਤਰ ਵਿੱਚ ਤਿੰਨ ਕਾਰਨ ਇੱਕ-ਇੱਕ ਵਾਕ ਵਿੱਚ ਲਿਖੋ।
b) ਸਾਮਰਾਜ-ਵਿਸਥਾਰ, ਧਨ ਦੀ ਪ੍ਰਾਪਤੀ ਅਤੇ ਭਾਰਤ ਦੀ ਬਦਅਮਨੀ ਮੁੱਖ ਨੁਕਤੇ ਹਨ।

 

Question 2: ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ ਹਮਲੇ ਬਾਰੇ ਤੁਸੀਂ ਕੀ ਜਾਣਦੇ ਹੋ?

Answer:

ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ। ਉਸ ਨੇ ਪੰਜਾਬ ਦੇ ਸੂਬੇਦਾਰ ਸ਼ਾਹਨਵਾਜ਼ ਖ਼ਾਂ ਦੇ ਸੱਦੇ ’ਤੇ ਭਾਰਤ ’ਤੇ ਹਮਲਾ ਕਰਨ ਦਾ ਨਿਰਣਾ ਕੀਤਾ। ਉਸ ਨੇ ਸ਼ਾਹਨਵਾਜ਼ ਖ਼ਾਂ ਨੂੰ ਹਰਾ ਕੇ 10 ਜਨਵਰੀ, 1748 ਈ. ਨੂੰ ਲਾਹੌਰ ’ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਹ ਦਿੱਲੀ ਵੱਲ ਵਧਿਆ। ਮਨੂਪੁਰ ਵਿਖੇ 11 ਮਾਰਚ, 1748 ਈ. ਨੂੰ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਮੁਈਨ-ਉਲ-ਮੁਲਕ ਨੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ। ਮੁਈਨ-ਉਲ-ਮੁਲਕ ਦੀ ਇਸ ਬਹਾਦਰੀ ਤੋਂ ਖ਼ੁਸ਼ ਹੋ ਕੇ ਮੁਹੰਮਦ ਸ਼ਾਹ ਨੇ ਉਸ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਉਹ ਮੀਰ ਮੰਨੂੰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਤਰ੍ਹਾਂ ਅਬਦਾਲੀ ਦਾ ਪਹਿਲਾ ਹਮਲਾ ਅਸਫਲ ਰਿਹਾ।

Exam Tips:

a) ਪਹਿਲੇ ਹਮਲੇ ਵਿੱਚ ਮਨੂਪੁਰ ਦੀ ਲੜਾਈ (11 ਮਾਰਚ, 1748 ਈ.) ਦੀ ਮਿਤੀ ਜ਼ਰੂਰ ਲਿਖੋ।
b) ਇਹ ਵੀ ਲਿਖੋ ਕਿ ਮੁਈਨ-ਉਲ-ਮੁਲਕ ਹੀ ਮੀਰ ਮੰਨੂੰ ਦੇ ਨਾਂ ਨਾਲ ਪ੍ਰਸਿੱਧ ਹੋਇਆ।

 

Question 3: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਪਰ ਦੂਸਰੇ ਹਮਲੇ ਦਾ ਸੰਖੇਪ ਵਰਣਨ ਕਰੋ।

Answer:

ਅਹਿਮਦ ਸ਼ਾਹ ਅਬਦਾਲੀ ਨੂੰ ਆਪਣੇ ਪਹਿਲੇ ਹਮਲੇ ਦੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ। ਦੂਜਾ, ਉਹ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਮੀਰ ਮੰਨੂੰ ਦੀ ਸਥਿਤੀ ਡਾਵਾਂਡੋਲ ਸੀ। ਸਿੱਟੇ ਵਜੋਂ ਅਹਿਮਦ ਸ਼ਾਹ ਅਬਦਾਲੀ ਨੇ 1748 ਈ. ਦੇ ਅੰਤ ਵਿੱਚ ਪੰਜਾਬ ਉੱਤੇ ਦੂਜੀ ਵਾਰ ਹਮਲਾ ਕੀਤਾ। ਦਿੱਲੀ ਤੋਂ ਕੋਈ ਮਦਦ ਨਾ ਮਿਲਣ ਕਰਕੇ ਮੀਰ ਮੰਨੂੰ ਨੇ ਅਬਦਾਲੀ ਨਾਲ ਸੰਧੀ ਕਰ ਲਈ। ਇਸ ਸੰਧੀ ਅਨੁਸਾਰ ਮੀਰ ਮੰਨੂੰ ਨੇ ਪੰਜਾਬ ਦੇ ਚਾਰ ਮਹੱਲਾਂ (ਜ਼ਿਲ੍ਹਿਆਂ) ਸਿਆਲਕੋਟ, ਪਸਰੂਰ, ਗੁਜਰਾਤ ਅਤੇ ਔਰੰਗਾਬਾਦ ਦਾ ਸਾਲਾਨਾ ਲਗਾਨ ਅਬਦਾਲੀ ਨੂੰ ਦੇਣਾ ਮੰਨ ਲਿਆ।

Exam Tips:

a) ਸੰਧੀ ਦੀ ਸ਼ਰਤ (ਚਾਰ ਮਹੱਲਾਂ ਦਾ ਸਾਲਾਨਾ ਲਗਾਨ) ਇੱਕ ਵਾਕ ਵਿੱਚ ਸਪਸ਼ਟ ਲਿਖੋ।

 

Question 4: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ’ਤੇ ਤੀਸਰੇ ਹਮਲੇ ਬਾਰੇ ਚਾਨਣਾ ਪਾਓ।

Answer:

ਅਬਦਾਲੀ ਨੇ ਨਵੰਬਰ, 1751 ਈ. ਵਿੱਚ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰ ਦਿੱਤਾ। ਲਾਹੌਰ ਪਹੁੰਚਣ ’ਤੇ ਅਬਦਾਲੀ ਨੇ 3 ਮਹੀਨਿਆਂ ਤਕ ਭਾਰੀ ਲੁੱਟਮਾਰ ਮਚਾਈ। 6 ਮਾਰਚ, 1752 ਈ. ਨੂੰ ਲਾਹੌਰ ਦੇ ਨੇੜੇ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੀਆਂ ਫ਼ੌਜਾਂ ਵਿਚਾਲੇ ਬੜੀ ਭਿਅੰਕਰ ਲੜਾਈ ਹੋਈ। ਇਸ ਲੜਾਈ ਵਿੱਚ ਮੀਰ ਮੰਨੂੰ ਹਾਰ ਗਿਆ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਬਦਾਲੀ ਮੀਰ ਮੰਨੂੰ ਦੀ ਨਿਡਰਤਾ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ।

Exam Tips:

a) ਲੜਾਈ ਦੀ ਮਿਤੀ 6 ਮਾਰਚ, 1752 ਈ. ਅਤੇ ਮੀਰ ਮੰਨੂੰ ਦੀ ਗ੍ਰਿਫ਼ਤਾਰੀ ਤੇ ਮੁੜ ਨਿਯੁਕਤੀ ਲਿਖੋ।

 

Question 5: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਤੇ ਚੌਥੇ ਹਮਲੇ ਦਾ ਵਰਣਨ ਕਰੋ।

Answer:

ਅਹਿਮਦ ਸ਼ਾਹ ਅਬਦਾਲੀ ਨੇ ਨਵੰਬਰ, 1756 ਈ. ਵਿੱਚ ਪੰਜਾਬ ਉੱਤੇ ਚੌਥੀ ਵਾਰ ਹਮਲਾ ਕੀਤਾ। ਇਸ ਹਮਲੇ ਦੀ ਖ਼ਬਰ ਸੁਣ ਕੇ ਪੰਜਾਬ ਦਾ ਸੂਬੇਦਾਰ ਅਦੀਨਾ ਬੇਗ਼ ਬਿਨਾਂ ਮੁਕਾਬਲਾ ਕੀਤੇ ਦਿੱਲੀ ਵੱਲ ਦੌੜ ਗਿਆ। ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ। ਅੰਮ੍ਰਿਤਸਰ ਦੇ ਨੇੜੇ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਬਾਬਾ ਦੀਪ ਸਿੰਘ ਜੀ ਨੇ 11 ਨਵੰਬਰ, 1757 ਈ. ਨੂੰ ਸ਼ਹੀਦੀ ਪ੍ਰਾਪਤ ਕੀਤੀ। ਸਿੱਖਾਂ ਨੇ ਇਸ ਸ਼ਹੀਦੀ ਦਾ ਬਦਲਾ ਲੈਣ ਦਾ ਪ੍ਰਣ ਕੀਤਾ।

Exam Tips:

a) ਚੌਥੇ ਹਮਲੇ ਵਿੱਚ ਅਦੀਨਾ ਬੇਗ਼ ਦਾ ਭੱਜਣਾ ਅਤੇ ਤੈਮੂਰ ਸ਼ਾਹ ਦੀ ਨਿਯੁਕਤੀ ਦੋਵੇਂ ਲਿਖੋ।
b) ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਮਿਤੀ ਸਮੇਤ ਲਿਖੋ।

 

Question 6: ਤੈਮੂਰ ਸ਼ਾਹ ਕੌਣ ਸੀ?

Answer:

ਤੈਮੂਰ ਸ਼ਾਹ ਅਫ਼ਗਾਨਿਸਤਾਨ ਦੇ ਬਾਦਸ਼ਾਹ ਅਹਿਮਦਸ਼ਾਹ ਅਬਦਾਲੀ ਦਾ ਪੁੱਤਰ ਅਤੇ ਉਸ ਦਾ ਉੱਤਰਾਧਿਕਾਰੀ ਸੀ। ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ। ਤੈਮੂਰ ਸ਼ਾਹ ਆਪਣੇ ਪਿਤਾ ਵਾਂਗ ਸਿੱਖਾਂ ਦਾ ਕੱਟੜ ਦੁਸ਼ਮਣ ਸੀ। ਉਸ ਨੇ ਸਿੱਖਾਂ ਦੇ ਪ੍ਰਸਿੱਧ ਕਿਲ੍ਹੇ ਰਾਮਰੌਣੀ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਸ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਨੂੰ ਗੰਦਗੀ ਨਾਲ ਭਰਵਾ ਦਿੱਤਾ ਸੀ। ਸਿੱਟੇ ਵਜੋਂ 1758 ਈ. ਵਿੱਚ ਸਿੱਖਾਂ ਨੇ ਮਰਾਠਿਆਂ ਅਤੇ ਅਦੀਨਾ ਬੇਗ਼ ਨਾਲ ਮਿਲ ਕੇ ਤੈਮੂਰ ਸ਼ਾਹ ਨੂੰ ਪੰਜਾਬ ਤੋਂ ਨੱਠਣ ਲਈ ਮਜਬੂਰ ਕਰ ਦਿੱਤਾ ਸੀ।

Exam Tips:

a) ਤੈਮੂਰ ਸ਼ਾਹ ਦੇ ਸਿੱਖ-ਵਿਰੋਧੀ ਕੰਮ (ਰਾਮਰੌਣੀ ਕਿਲ੍ਹਾ ਢਾਹੁਣਾ ਅਤੇ ਸਰੋਵਰ ਨੂੰ ਗੰਦਗੀ ਨਾਲ ਭਰਵਾਉਣਾ) ਲਿਖੋ।
b) 1758 ਈ. ਵਿੱਚ ਉਸ ਦੇ ਪੰਜਾਬ ਛੱਡ ਕੇ ਭੱਜਣ ਦਾ ਜ਼ਿਕਰ ਕਰੋ।

 

Question 7: ਪਾਨੀਪਤ ਦੀ ਤੀਸਰੀ ਲੜਾਈ ਦੇ ਮੁੱਖ ਕਾਰਨ ਲਿਖੋ।

Answer:

1. ਮਰਾਠਿਆਂ ਦੁਆਰਾ, ਰੁਹੇਲਖੰਡ ਵਿੱਚ ਕੀਤੀ ਗਈ ਲੁੱਟਮਾਰ ਕਾਰਨ ਰੁਹੇਲੇ ਮਰਾਠਿਆਂ ਦੇ ਵਿਰੁੱਧ ਹੋ ਗਏ।
2. ਮਰਾਠੇ ਭਾਰਤ ਵਿੱਚ ਹਿੰਦੂ ਰਾਜ ਸਥਾਪਿਤ ਕਰਨਾ ਚਾਹੁੰਦੇ ਸਨ। ਇਸ ਲਈ ਮੁਸਲਮਾਨ ਉਨ੍ਹਾਂ ਦੇ ਵਿਰੁੱਧ ਹੋ ਗਏ।
3. ਮਰਾਠਿਆਂ ਨੇ ਦਿੱਲੀ ਅਤੇ ਪੰਜਾਬ ’ਤੇ ਕਬਜ਼ਾ ਕਰ ਲਿਆ ਸੀ। ਇਸ ਨੂੰ ਅਬਦਾਲੀ ਸਹਿਣ ਕਰਨ ਨੂੰ ਤਿਆਰ ਨਹੀਂ ਸੀ।
4. ਭਾਰਤ ਵਿੱਚ ਮਰਾਠਿਆਂ ਦੀ ਵੱਧਦੀ ਹੋਈ ਤਾਕਤ ਕਾਰਨ ਜਾਟ ਅਤੇ ਰਾਜਪੂਤ ਉਨ੍ਹਾਂ ਨਾਲ ਈਰਖਾ ਕਰਨ ਲੱਗ ਪਏ ਸਨ।

Exam Tips:

a) ਕੋਈ ਤਿੰਨ ਕਾਰਨ ਮੰਗੇ ਹੋਣ ਤਾਂ ਤਿੰਨ ਹੀ ਚੁਣ ਕੇ ਸੰਖੇਪ ਵਿੱਚ ਲਿਖੋ।
b) ਰੁਹੇਲਖੰਡ ਦੀ ਲੁੱਟਮਾਰ ਅਤੇ ਮਰਾਠਿਆਂ ਦਾ ਹਿੰਦੂ ਰਾਜ ਸਥਾਪਿਤ ਕਰਨ ਦਾ ਇਰਾਦਾ ਮੁੱਖ ਕਾਰਨ ਹਨ।

 

Question 8: ਪਾਨੀਪਤ ਦੀ ਤੀਜੀ ਲੜਾਈ ਤੇ ਇੱਕ ਸੰਖੇਪ ਨੋਟ ਲਿਖੋ।

Answer:

ਪਾਨੀਪਤ ਦੀ ਤੀਜੀ ਲੜਾਈ ਦਾ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿੱਚ ਖ਼ਾਸ ਥਾਂ ਹੈ। ਇਹ ਲੜਾਈ 14 ਜਨਵਰੀ, 1761 ਈ. ਨੂੰ ਮਰਾਠਿਆਂ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਾਲੇ ਹੋਈ। ਪਾਨੀਪਤ ਦੇ ਮੈਦਾਨ ਵਿੱਚ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਇੱਕ ਘਮਸਾਨ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਮਰਾਠਾ ਸੈਨਾ ਦੀ ਅਗਵਾਈ ਸਦਾਸ਼ਿਵ ਰਾਓ ਭਾਉ ਕਰ ਰਿਹਾ ਸੀ। ਇਸ ਲੜਾਈ ਵਿੱਚ ਮਰਾਠਿਆਂ ਦੀ ਕਰਾਰੀ ਹਾਰ ਹੋਈ ਅਤੇ ਉਨ੍ਹਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸ ਲੜਾਈ ਦੇ ਸਿੱਟੇ ਵਜੋਂ ਮਰਾਠਿਆਂ ਦੀ ਸ਼ਕਤੀ ਨੂੰ ਇੱਕ ਜ਼ਬਰਦਸਤ ਧੱਕਾ ਲੱਗਿਆ। ਪਾਨੀਪਤ ਦੀ ਤੀਜੀ ਲੜਾਈ ਦਾ ਅਸਲੀ ਲਾਭ ਸਿੱਖਾਂ ਨੂੰ ਮਿਲਿਆ ਅਤੇ ਉਨ੍ਹਾਂ ਦੀ ਸ਼ਕਤੀ ਵਿੱਚ ਕਾਫ਼ੀ ਵਾਧਾ ਹੋ ਗਿਆ।

Exam Tips:

a) ਨੋਟ ਵਿੱਚ ਮਿਤੀ, ਦੋਵੇਂ ਧਿਰਾਂ, ਸੈਨਾਪਤੀ ਅਤੇ ਨਤੀਜਾ ਚਾਰੇ ਗੱਲਾਂ ਲਿਖੋ।
b) ਇਹ ਜ਼ਰੂਰ ਲਿਖੋ ਕਿ ਇਸ ਲੜਾਈ ਦਾ ਅਸਲੀ ਲਾਭ ਸਿੱਖਾਂ ਨੂੰ ਮਿਲਿਆ।

 

Question 9: ਪਾਨੀਪਤ ਦੀ ਤੀਜੀ ਲੜਾਈ ਦੇ ਕੀ ਸਿੱਟੇ ਨਿਕਲੇ?

Answer:

ਪਾਨੀਪਤ ਦੀ ਤੀਜੀ ਲੜਾਈ ਦੇ ਦੁਰਗਾਮੀ ਸਿੱਟੇ ਨਿਕਲੇ। ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਪੇਸ਼ਵਾ ਬਾਲਾਜੀ ਬਾਜੀ ਰਾਓ ਇਸ ਵਿਨਾਸ਼ਕਾਰੀ ਹਾਰ ਨੂੰ ਨਾ ਸਹਿਣ ਕਰ ਸਕਿਆ ਅਤੇ ਛੇਤੀ ਹੀ ਚਲ ਵਸਿਆ। ਇਸ ਲੜਾਈ ਵਿੱਚ ਹਾਰ ਕਾਰਨ ਉਨ੍ਹਾਂ ਦੀ ਸ਼ਕਤੀ ਅਤੇ ਗੌਰਵ ਨੂੰ ਕਰਾਰੀ ਸੱਟ ਵੱਜੀ। ਸਿੱਟੇ ਵਜੋਂ ਭਾਰਤ ਵਿੱਚ ਹਿੰਦੂ ਸਾਮਰਾਜ ਸਥਾਪਿਤ ਕਰਨ ਦਾ ਮਰਾਠਿਆਂ ਦਾ ਸੁਪਨਾ ਮਿੱਟੀ ਵਿੱਚ ਮਿਲ ਗਿਆ।

Exam Tips:

a) ਕੋਈ ਤਿੰਨ ਨਤੀਜੇ ਮੰਗੇ ਹੋਣ ਤਾਂ ਮਰਾਠਿਆਂ ਦਾ ਨੁਕਸਾਨ, ਸ਼ਕਤੀ ਨੂੰ ਧੱਕਾ ਅਤੇ ਹਿੰਦੂ ਸਾਮਰਾਜ ਦੇ ਸੁਪਨੇ ਦਾ ਟੁੱਟਣਾ ਲਿਖੋ।

 

Question 10: ਵੱਡਾ ਘੱਲੂ ਘਾਰਾ (ਦੂਜਾ ਖ਼ੂਨੀ ਹੱਤਿਆ ਕਾਂਡ) ’ਤੇ ਸੰਖੇਪ ਨੋਟ ਲਿਖੋ।

Answer:

ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਵੱਧਦੇ ਕਦਮਾਂ ਨੂੰ ਰੋਕਣਾ ਚਾਹੁੰਦਾ ਸੀ। ਉਸ ਨੇ 5 ਫ਼ਰਵਰੀ, 1762 ਈ. ਨੂੰ ਸਿੱਖਾਂ ਨੂੰ ਮਲੇਰਕੋਟਲਾ ਦੇ ਨੇੜੇ ਪਿੰਡ ਕੁੱਪ ਵਿਖੇ ਘੇਰ ਲਿਆ। ਇਸ ਘੇਰੇ ਦੌਰਾਨ 25 ਤੋਂ 30 ਹਜ਼ਾਰ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ। ਸਿੱਖ ਇਤਿਹਾਸ ਵਿੱਚ ਇਹ ਘਟਨਾ ਵੱਡਾ ਘੱਲੂ ਘਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਸ ਘੱਲੂ ਘਾਰੇ ਵਿੱਚ ਸਿੱਖਾਂ ਦੇ ਭਾਰੀ ਜਾਨੀ ਨੁਕਸਾਨ ਤੋਂ ਅਬਦਾਲੀ ਦਾ ਖ਼ਿਆਲ ਸੀ ਕਿ ਇਸ ਨਾਲ ਸਿੱਖਾਂ ਦੀ ਸ਼ਕਤੀ ਖ਼ਤਮ ਹੋ ਗਈ ਹੋਵੇਗੀ। ਉਸ ਦਾ ਇਹ ਅੰਦਾਜ਼ਾ ਗ਼ਲਤ ਨਿਕਲਿਆ।

Exam Tips:

a) ਘਟਨਾ ਦੀ ਮਿਤੀ, ਸਥਾਨ ਅਤੇ ਮਾਰੇ ਗਏ ਸਿੱਖਾਂ ਦੀ ਗਿਣਤੀ ਲਿਖੋ।
b) ਅੰਤ ਵਿੱਚ ਲਿਖੋ ਕਿ ਅਬਦਾਲੀ ਦਾ ਇਹ ਅੰਦਾਜ਼ਾ ਗ਼ਲਤ ਨਿਕਲਿਆ ਕਿ ਸਿੱਖ ਸ਼ਕਤੀ ਖ਼ਤਮ ਹੋ ਗਈ ਹੈ।

 

Question 11: ਅਫ਼ਗਾਨਾਂ ਦੇ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੀ ਤਾਕਤ ਕਿਸ ਤਰ੍ਹਾਂ ਸੰਗਠਿਤ ਕੀਤੀ?

Answer:

1. ਅਫ਼ਗਾਨਾਂ ਵਿਰੁੱਧ ਲੜਾਈ ਵਿੱਚ ਸਿੱਖਾਂ ਨੇ ਆਪਣੇ ਆਪ ਨੂੰ ਜੱਥਿਆਂ ਦੇ ਰੂਪ ਵਿੱਚ ਸੰਗਠਿਤ ਕਰ ਲਿਆ ਸੀ।
2. ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬੱਤ ਖ਼ਾਲਸੇ ਦੁਆਰਾ ਗੁਰਮਤੇ ਪਾਸ ਕੀਤੇ ਜਾਂਦੇ ਸਨ। ਇਨ੍ਹਾਂ ਗੁਰਮਤਿਆਂ ਦੀ ਸਾਰੇ ਸਿੰਘ ਪਾਲਣਾ ਕਰਦੇ ਸਨ।
3. ਅਹਿਮਦ ਸ਼ਾਹ ਅਬਦਾਲੀ ਕਈ ਸਾਲਾਂ ਤਕ ਸਿੱਖਾਂ ਵੱਲ ਅਫ਼ਗਾਨਿਸਤਾਨ ਵਿੱਚ ਹੋਣ ਵਾਲੇ ਵਿਦਰੋਹਾਂ ਕਾਰਨ ਧਿਆਨ ਨਹੀਂ ਦੇ ਸਕਿਆ ਸੀ।
4. ਪੰਜਾਬ ਦੇ ਲੋਕਾਂ ਅਤੇ ਜ਼ਿਮੀਂਦਾਰਾਂ ਨੇ ਵੀ ਸਿੱਖ-ਅਫ਼ਗਾਨ ਸੰਘਰਸ਼ ਵਿੱਚ ਸਿੱਖਾਂ ਨੂੰ ਪੂਰਾ ਸਹਿਯੋਗ ਦਿੱਤਾ।

Exam Tips:

a) ਸਿੱਖਾਂ ਦੇ ਸੰਗਠਨ ਦੇ ਚਾਰ ਨੁਕਤੇ: ਜੱਥੇ, ਗੁਰਮਤੇ, ਅਫ਼ਗਾਨਿਸਤਾਨ ਦੇ ਵਿਦਰੋਹ ਅਤੇ ਲੋਕਾਂ ਦਾ ਸਹਿਯੋਗ।

 

Question 12: ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਅਹਿਮਦ ਸ਼ਾਹ ਅਬਦਾਲੀ ਅਸਫਲ ਕਿਉਂ ਰਿਹਾ?

Answer:

1. ਸਿੱਖਾਂ ਦੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਦਾ ਮਜ਼ਬੂਤ ਇਰਾਦਾ ਅਤੇ ਆਤਮ-ਵਿਸ਼ਵਾਸ ਸੀ। ਉਨ੍ਹਾਂ ਨੇ ਅਬਦਾਲੀ ਦੇ ਭਾਰੀ ਜ਼ੁਲਮਾਂ ਅੱਗੇ ਵੀ ਹੌਸਲਾ ਨਾ ਛੱਡਿਆ।
2. ਸਿੱਖਾਂ ਨੇ ਛਾਪਾ-ਮਾਰ ਯੁੱਧ ਨੀਤੀ ਅਪਣਾਈ। ਸਿੱਟੇ ਵਜੋਂ ਉਹ ਅਬਦਾਲੀ ਨੂੰ ਮਾਤ ਦੇਣ ਵਿੱਚ ਸਫਲ ਰਹੇ।
3. ਅਫਗਾਨਿਸਤਾਨ ਵਿੱਚ ਵਾਰ-ਵਾਰ ਵਿਦਰੋਹ ਹੋ ਜਾਣ ਕਾਰਨ ਅਬਦਾਲੀ ਪੰਜਾਬ ਵੱਲ ਪੂਰਾ ਧਿਆਨ ਨਾ ਦੇ ਸਕਿਆ।
4. ਸਿੱਖਾਂ ਦੇ ਨੇਤਾ ਬੜੇ ਯੋਗ ਸਨ। ਉਹ ਦੁਸ਼ਮਣਾਂ ਵਿਰੁੱਧ ਇੱਕ ਹੋ ਕੇ ਲੜੇ।

Exam Tips:

a) ਕੋਈ ਤਿੰਨ ਕਾਰਨ ਮੰਗੇ ਹੋਣ ਤਾਂ ਤਿੰਨ ਜਾਂ ਚਾਰ ਛੋਟੇ ਨੁਕਤੇ ਕਾਫ਼ੀ ਹਨ।
b) ਮਜ਼ਬੂਤ ਇਰਾਦਾ, ਛਾਪਾਮਾਰ ਯੁੱਧ ਨੀਤੀ ਅਤੇ ਯੋਗ ਨੇਤਾ ਸਭ ਤੋਂ ਪ੍ਰਮੁੱਖ ਕਾਰਨ ਹਨ।

 

Question 13: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਪੰਜਾਬ ’ਤੇ ਕੀ ਰਾਜਨੀਤਿਕ ਪ੍ਰਭਾਵ ਪਏ?

Answer:

1. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ 1752 ਈ. ਵਿੱਚ ਪੰਜਾਬ ਨੂੰ ਅਫ਼ਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ ਗਿਆ।
2. ਅਬਦਾਲੀ ਨੇ 1761 ਈ. ਵਿੱਚ ਪਾਨੀਪਤ ਦੀ ਤੀਜੀ ਲੜਾਈ ਦੇ ਸਿੱਟੇ ਵਜੋਂ ਪੰਜਾਬ ਵਿੱਚ ਮਰਾਠਾ ਸ਼ਕਤੀ ਦਾ ਅੰਤ ਕਰ ਦਿੱਤਾ।
3. ਅਹਿਮਦ ਸ਼ਾਹ ਅਬਦਾਲੀ ਦੇ ਲਗਾਤਾਰ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ ਅਰਾਜਕਤਾ ਫੈਲ ਗਈ।
4. ਪੰਜਾਬ ਵਿੱਚ ਸਿੱਖਾਂ ਨੂੰ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲਿਆ।

Exam Tips:

a) ਰਾਜਨੀਤਿਕ ਪ੍ਰਭਾਵਾਂ ਵਿੱਚ ਸਾਲ (1752 ਅਤੇ 1761 ਈ.) ਸਮੇਤ ਚਾਰ ਨੁਕਤੇ ਲਿਖੋ।

 

Question 14: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ’ਤੇ ਪਏ ਮਹੱਤਵਪੂਰਨ ਪ੍ਰਭਾਵਾਂ ਦਾ ਵਰਣਨ ਕਰੋ।

Answer:

1. ਪੰਜਾਬ ਨੂੰ 1752 ਈ. ਵਿੱਚ ਅਫ਼ਗਾਨਿਸਤਾਨ ਵਿੱਚ ਸ਼ਾਮਲ ਕਰ ਲਿਆ ਗਿਆ। ਸਿੱਟੇ ਵਜੋਂ ਪੰਜਾਬ ਵਿੱਚੋਂ ਹਮੇਸ਼ਾਂ ਲਈ ਮੁਗ਼ਲ ਸ਼ਕਤੀ ਦਾ ਅੰਤ ਹੋ ਗਿਆ।
2. ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਨੂੰ ਭਾਰੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਿਆ।
3. ਅਬਦਾਲੀ ਨੇ ਆਪਣੇ ਹਮਲਿਆਂ ਦੌਰਾਨ ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਅਤੇ ਸਾਹਿਤ ਨੂੰ ਨਸ਼ਟ ਕਰ ਦਿੱਤਾ ਸੀ।
4. ਅਬਦਾਲੀ ਦੇ ਇਨ੍ਹਾਂ ਹਮਲਿਆਂ ਕਾਰਨ ਪੰਜਾਬੀਆਂ ਨੇ ਹੁਣ ਧਨ ਨੂੰ ਜੋੜਨ ਦੀ ਬਜਾਏ ਉਸ ਨੂੰ ਖੁੱਲ੍ਹਾ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ।
5. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਬਹੁਤ ਬਹਾਦਰ ਅਤੇ ਨਿਡਰ ਹੋ ਗਏ।

Exam Tips:

a) ਇੱਥੇ ਪ੍ਰਭਾਵ ਮਿਲੇ-ਜੁਲੇ ਪੁੱਛੇ ਗਏ ਹਨ (ਰਾਜਨੀਤਿਕ, ਆਰਥਿਕ, ਸਾਹਿਤਕ, ਸਮਾਜਿਕ), ਇਸ ਲਈ ਹਰ ਇੱਕ ਦਾ ਇੱਕ ਨੁਕਤਾ ਲਿਖੋ।

 

Question 15: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਸਮਾਜਿਕ ਪ੍ਰਭਾਵ ਪਏ?

Answer:

1. ਪੰਜਾਬੀਆਂ ਦੇ ਚਰਿੱਤਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਆਈ। ਹੁਣ ਉਹ ਖੁੱਲ੍ਹਾ ਖ਼ਰਚ ਕਰਨ ਲੱਗੇ।
2. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਕਾਰਨ ਪੰਜਾਬ ਵਿੱਚ ਅਨੇਕਾਂ ਬੁਰਾਈਆਂ ਨੂੰ ਉਤਸ਼ਾਹ ਮਿਲਿਆ।
3. ਲੋਕ ਬਹੁਤ ਸੁਆਰਥੀ ਹੋ ਗਏ ਸਨ। ਉਹ ਕੋਈ ਵੀ ਪਾਪ ਕਰਨ ਤੋਂ ਨਹੀਂ ਡਰਦੇ ਸਨ।
4. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਬਹਾਦਰ ਅਤੇ ਨਿਡਰ ਬਣ ਗਏ।
5. ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੌਰਾਨ ਕੀਤੀ ਜਾਣ ਵਾਲੀ ਲੁੱਟਮਾਰ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਵਿਚਾਲੇ ਆਪਸੀ ਦੁਸ਼ਮਣੀ ਵੱਧ ਗਈ।

Exam Tips:

a) ਸਮਾਜਿਕ ਪ੍ਰਭਾਵਾਂ ਵਿੱਚ ਖ਼ਰਚੀਲੇ ਸੁਭਾਅ ਅਤੇ ਬੁਰਾਈਆਂ ਦੇ ਵਾਧੇ ਦੇ ਨਾਲ ਬਹਾਦਰੀ ਅਤੇ ਸਿੱਖ-ਮੁਸਲਿਮ ਦੁਸ਼ਮਣੀ ਵੀ ਲਿਖੋ।

 

Question 16: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕੀ ਆਰਥਿਕ ਸਿੱਟੇ ਨਿਕਲੇ?

Answer:

1. ਅਹਿਮਦ ਸ਼ਾਹ ਅਬਦਾਲੀ ਆਪਣੇ ਹਰ ਹਮਲੇ ਸਮੇਂ ਪੰਜਾਬ ਵਿੱਚੋਂ ਬੇਸ਼ੁਮਾਰ ਧਨ-ਦੌਲਤ ਲੁੱਟ ਕੇ ਲੈ ਜਾਂਦਾ ਸੀ। ਇਸ ਕਾਰਨ ਪੰਜਾਬ ਕੰਗਾਲ ਹੋ ਗਿਆ।
2. ਅਫ਼ਗਾਨ ਸੈਨਾਵਾਂ ਕੂਚ ਕਰਦੇ ਸਮੇਂ ਰਾਹ ਵਿੱਚ ਆਉਂਦੇ ਖੇਤਾਂ ਨੂੰ ਉਜਾੜ ਦਿੰਦੀਆਂ ਸਨ। ਇਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ।
3. ਪੰਜਾਬ ਵਿੱਚ ਨਿਯੁਕਤ ਭ੍ਰਿਸ਼ਟ ਕਰਮਚਾਰੀਆਂ ਨੇ ਵੀ ਲੋਕਾਂ ਨੂੰ ਹਰ ਪੱਖੋਂ ਲੁੱਟਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ।
4. ਅਰਾਜਕਤਾ ਦੇ ਵਾਤਾਵਰਨ ਕਾਰਨ ਪੰਜਾਬ ਦੇ ਵਪਾਰ ਨੂੰ ਵੀ ਬੜਾ ਜ਼ਬਰਦਸਤ ਧੱਕਾ ਲੱਗਿਆ।

Exam Tips:

a) ਆਰਥਿਕ ਸਿੱਟਿਆਂ ਦੇ ਚਾਰ ਨੁਕਤੇ (ਲੁੱਟ, ਖੇਤੀ ਦਾ ਨੁਕਸਾਨ, ਭ੍ਰਿਸ਼ਟ ਕਰਮਚਾਰੀ, ਵਪਾਰ ਨੂੰ ਧੱਕਾ) ਵੱਖ-ਵੱਖ ਲਿਖੋ।

 

ਵਸਤੂਨਿਸ਼ਠ ਪ੍ਰਸ਼ਨ

(i) ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਉੱਤਰ ਵਾਲੇ ਪ੍ਰਸ਼ਨ

Question 1: ਅਹਿਮਦ ਸ਼ਾਹ ਅਬਦਾਲੀ ਕੌਣ ਸੀ ?

Answer:

ਅਫ਼ਗਾਨਿਸਤਾਨ ਦਾ ਸ਼ਾਸਕ।

Exam Tips:

a) ਉੱਤਰ ਵਿੱਚ "ਅਫ਼ਗਾਨਿਸਤਾਨ ਦਾ ਸ਼ਾਸਕ (ਬਾਦਸ਼ਾਹ)" ਲਿਖੋ; ਉਹ 1747 ਈ. ਵਿੱਚ ਗੱਦੀ ’ਤੇ ਬੈਠਾ।

 

Question 2: ਅਹਿਮਦ ਸ਼ਾਹ ਅਬਦਾਲੀ ਕਿੱਥੋਂ ਦਾ ਸ਼ਾਸਕ ਸੀ ?

Answer:

ਅਫ਼ਗਾਨਿਸਤਾਨ।

Exam Tips:

a) ਸ਼ਬਦ-ਜੋੜ "ਅਫ਼ਗਾਨਿਸਤਾਨ" ਪੂਰਾ ਅਤੇ ਸਹੀ ਲਿਖੋ।

 

Question 3: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਿੰਨੀ ਵਾਰ ਹਮਲੇ ਕੀਤੇ ?

Answer:

ਅੱਠ।

Exam Tips:

a) ਹਮਲਿਆਂ ਦੀ ਗਿਣਤੀ ਅੱਠ (1747 ਤੋਂ 1767 ਈ.) ਯਾਦ ਰੱਖੋ; ਇਹ ਅਕਸਰ ਪੁੱਛੀ ਜਾਂਦੀ ਹੈ।

 

Question 4: ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ‘ਤੇ ਵਾਰ-ਵਾਰ ਹਮਲੇ ਕਰਨ ਦਾ ਕੋਈ ਇੱਕ ਕਾਰਨ ਲਿਖੋ।

Answer:

ਅਹਿਮਦ ਸ਼ਾਹ ਅਬਦਾਲੀ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ।

Exam Tips:

a) ਕਾਰਨ ਇੱਕ ਹੀ ਪੁੱਛਿਆ ਹੈ; ਸਾਮਰਾਜ-ਵਿਸਥਾਰ ਜਾਂ ਭਾਰਤ ਦੀ ਧਨ-ਦੌਲਤ ਵਿੱਚੋਂ ਇੱਕ ਲਿਖੋ।

 

Question 5: ਅਹਿਮਦ ਸ਼ਾਹ ਅਬਦਾਲੀ ਨੇ ਕਿਸ ਸਮੇਂ ਦੇ ਦੌਰਾਨ ਪੰਜਾਬ ਉੱਤੇ ਹਮਲੇ ਕੀਤੇ ?

Answer:

1747 ਤੋਂ 1767 ਈ.।

Exam Tips:

a) ਸਮਾਂ-ਸੀਮਾ "1747 ਤੋਂ 1767 ਈ." ਪੂਰੀ ਲਿਖੋ, ਸਿਰਫ਼ ਇੱਕ ਸਾਲ ਨਹੀਂ।

 

Question 6: ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ ਪਹਿਲਾ ਹਮਲਾ ਕਦੋਂ ਕੀਤਾ ?

Answer:

1747-48 ਈ.।

Exam Tips:

a) ਪਹਿਲਾ ਹਮਲਾ 1747-48 ਈ. ਅਤੇ ਦੂਜਾ 1748-49 ਈ. – ਦੋਵਾਂ ਨੂੰ ਰਲਾਓ ਨਾ।

 

Question 7: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਦੂਜਾ ਹਮਲਾ ਕਦੋਂ ਕੀਤਾ ?

Answer:

1748-49 ਈ.।

Exam Tips:

a) ਦੂਜੇ ਹਮਲੇ ਸਮੇਂ ਮੀਰ ਮੰਨੂੰ ਨੇ ਅਬਦਾਲੀ ਨਾਲ ਸੰਧੀ ਕਰ ਲਈ ਸੀ।

 

Question 8: ਮੀਰ ਮੰਨੂੰ ਲਾਹੌਰ ਦਾ ਸੂਬੇਦਾਰ ਕਦੋਂ ਬਣਿਆ ?

Answer:

1748 ਈ.।

Exam Tips:

a) ਮੀਰ ਮੰਨੂੰ ਮੁਗ਼ਲ ਸਰਕਾਰ ਵੱਲੋਂ 1748 ਈ. ਵਿੱਚ ਸੂਬੇਦਾਰ ਬਣਿਆ, 1752 ਈ. ਵਿੱਚ ਅਬਦਾਲੀ ਵੱਲੋਂ ਦੁਬਾਰਾ ਨਿਯੁਕਤ ਹੋਇਆ।

 

Question 9: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਦੋਂ ਕਬਜ਼ਾ ਕਰ ਲਿਆ ਸੀ ?

Answer:

1752 ਈ.।

Exam Tips:

a) ਇਹੀ ਮਿਤੀ ਪੰਜਾਬ ਵਿੱਚੋਂ ਮੁਗ਼ਲ ਰਾਜ ਦੇ ਅੰਤ ਦੀ ਵੀ ਹੈ; "ਜਾਂ" ਵਾਲੇ ਰੂਪ ਵਿੱਚ ਵੀ ਇਹੀ ਉੱਤਰ ਦਿਓ।

 

Question 10: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਦਾ ਪਹਿਲਾ ਸੂਬੇਦਾਰ ਕਿਸ ਨੂੰ ਨਿਯੁਕਤ ਕੀਤਾ ਸੀ ?

Answer:

ਮੀਰ ਮੰਨੂੰ ਨੂੰ।

Exam Tips:

a) ਉੱਤਰ "ਮੀਰ ਮੰਨੂੰ" ਹੈ; ਉਸ ਦਾ ਦੂਜਾ ਨਾਂ ਮੁਈਨ-ਉਲ-ਮੁਲਕ ਵੀ ਯਾਦ ਰੱਖੋ।

 

Question 11: ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂੰ ਨੂੰ ਕਿਸ ਉਪਾਧੀ ਨਾਲ ਸਨਮਾਨਿਤ ਕੀਤਾ ਸੀ ?

Answer:

ਫ਼ਰਜ਼ੰਦ ਖ਼ਾਨ ਬਹਾਦਰ ਰੁਸਤਮ-ਏ-ਹਿੰਦ।

Exam Tips:

a) ਉਪਾਧੀ ਪੂਰੀ ਲਿਖੋ: ਫ਼ਰਜ਼ੰਦ ਖ਼ਾਨ ਬਹਾਦਰ ਰੁਸਤਮ-ਏ-ਹਿੰਦ।

 

Question 12: ਆਪਣੇ ਚੌਥੇ ਹਮਲੇ ਦੇ ਦੌਰਾਨ ਅਹਿਮਦ ਸ਼ਾਹ ਅਬਦਾਲੀ ਨੇ ਕਿਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਸੀ ?

Answer:

ਤੈਮੂਰ ਸ਼ਾਹ ਨੂੰ।

Exam Tips:

a) ਚੌਥੇ ਹਮਲੇ (1756-57 ਈ.) ਨਾਲ ਤੈਮੂਰ ਸ਼ਾਹ ਦੀ ਨਿਯੁਕਤੀ ਜੋੜ ਕੇ ਯਾਦ ਰੱਖੋ।

 

Question 13: ਤੈਮੂਰ ਸ਼ਾਹ ਕੌਣ ਸੀ ?

Answer:

ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ।

Exam Tips:

a) ਤੈਮੂਰ ਸ਼ਾਹ ਅਬਦਾਲੀ ਦਾ ਪੁੱਤਰ ਸੀ, ਬਾਬਰ ਦਾ ਨਹੀਂ।

 

Question 14: ਬਾਬਾ ਦੀਪ ਸਿੰਘ ਜੀ ਕੌਣ ਸਨ ?

Answer:

ਸ਼ਹੀਦ ਮਿਸਲ ਦੇ ਪ੍ਰਸਿੱਧ ਨੇਤਾ।

Exam Tips:

a) ਉੱਤਰ ਵਿੱਚ "ਸ਼ਹੀਦ ਮਿਸਲ" ਦਾ ਨਾਂ ਜ਼ਰੂਰ ਲਿਖੋ।

 

Question 15: ਬਾਬਾ ਦੀਪ ਸਿੰਘ ਨੇ ਕਦੋਂ ਅਤੇ ਕਿੱਥੇ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ?

Answer:

11 ਨਵੰਬਰ, 1757 ਈ. ਨੂੰ ਅੰਮ੍ਰਿਤਸਰ ਵਿੱਚ।

Exam Tips:

a) ਮਿਤੀ (11 ਨਵੰਬਰ, 1757 ਈ.) ਅਤੇ ਸਥਾਨ (ਅੰਮ੍ਰਿਤਸਰ) ਦੋਵੇਂ ਲਿਖਣੇ ਜ਼ਰੂਰੀ ਹਨ।

 

Question 16: ਮਰਾਠਿਆਂ ਨੇ ਪੰਜਾਬ ’ਤੇ ਕਦੋਂ ਕਬਜ਼ਾ ਕਰ ਲਿਆ ਸੀ ?

Answer:

1758 ਈ.।

Exam Tips:

a) ਮਰਾਠਿਆਂ ਦਾ ਕਬਜ਼ਾ 1758 ਈ. ਵਿੱਚ ਹੋਇਆ, ਪਾਨੀਪਤ ਦੀ ਤੀਜੀ ਲੜਾਈ (1761 ਈ.) ਤੋਂ ਪਹਿਲਾਂ।

 

Question 17: ਮਰਾਠਿਆਂ ਨੇ ਕਿਸ ਨੂੰ ਪੰਜਾਬ ਦਾ ਪਹਿਲਾ ਸੂਬੇਦਾਰ ਨਿਯੁਕਤ ਕੀਤਾ ਸੀ ?

Answer:

ਅਦੀਨਾ ਬੇਗ ਨੂੰ।

Exam Tips:

a) ਅਦੀਨਾ ਬੇਗ਼ ਦਾ ਨਾਂ ਮਰਾਠਿਆਂ ਦੇ ਸੂਬੇਦਾਰ ਵਜੋਂ ਯਾਦ ਰੱਖੋ।

 

Question 18: ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ ?

Answer:

14 ਜਨਵਰੀ, 1761 ਈ.।

Exam Tips:

a) ਪੂਰੀ ਮਿਤੀ ਲਿਖੋ: 14 ਜਨਵਰੀ, 1761 ਈ.।

 

Question 19: ਪਾਨੀਪਤ ਦੀ ਤੀਸਰੀ ਲੜਾਈ ਕਿਨ੍ਹਾਂ ਵਿਚਕਾਰ ਹੋਈ ?

Answer:

ਮਰਾਠਿਆਂ ਤੇ ਅਹਿਮਦ ਸ਼ਾਹ ਅਬਦਾਲੀ।

Exam Tips:

a) ਦੋਵੇਂ ਧਿਰਾਂ ਦੇ ਨਾਂ ਲਿਖੋ; ਸਿੱਖ ਇਸ ਲੜਾਈ ਵਿੱਚ ਧਿਰ ਨਹੀਂ ਸਨ।

 

Question 20: ਵੱਡਾ ਘੱਲੂ ਘਾਰਾ ਕਦੋਂ ਹੋਇਆ ?

Answer:

5 ਫ਼ਰਵਰੀ, 1762 ਈ.।

Exam Tips:

a) ਮਿਤੀ 5 ਫ਼ਰਵਰੀ, 1762 ਈ. ਹੈ; ਦੂਜਾ ਘੱਲੂ ਘਾਰਾ ਇਸੇ ਦਾ ਦੂਜਾ ਨਾਂ ਹੈ।

 

Question 21: ਦੂਜਾ ਘੱਲੂ ਘਾਰਾ ਜਾਂ ਵੱਡਾ ਘੱਲੂ ਘਾਰਾ ਕਿੱਥੇ ਵਾਪਰਿਆ ?

Answer:

ਕੁੱਪ ਵਿਖੇ।

Exam Tips:

a) ਸਥਾਨ ਕੁੱਪ (ਮਲੇਰਕੋਟਲਾ ਨੇੜੇ) ਹੈ, ਕਾਹਨੂੰਵਾਨ ਨਹੀਂ – ਕਾਹਨੂੰਵਾਨ ਛੋਟੇ ਘੱਲੂ ਘਾਰੇ ਨਾਲ ਜੁੜਿਆ ਹੈ।

 

Question 22: ਵੱਡਾ ਘੱਲੂ ਘਾਰਾ ਕਦੋਂ ਅਤੇ ਕਿੱਥੇ ਹੋਇਆ ?

Answer:

1762 ਈ., ਕੁੱਪ ਵਿਖੇ।

Exam Tips:

a) ਸਾਲ ਅਤੇ ਸਥਾਨ ਦੋਵੇਂ ਇੱਕ ਹੀ ਵਾਕ ਵਿੱਚ ਲਿਖੋ।

 

Question 23: ਵੱਡੇ ਘੱਲੂ ਘਾਰੇ ਲਈ ਕੌਣ ਜ਼ਿੰਮੇਵਾਰ ਸੀ ?

Answer:

ਅਹਿਮਦ ਸ਼ਾਹ ਅਬਦਾਲੀ।

Exam Tips:

a) ਜ਼ਿੰਮੇਵਾਰ ਅਬਦਾਲੀ ਸੀ; ਸਰਹਿੰਦ ਦਾ ਸੂਬੇਦਾਰ ਜ਼ੈਨ ਖ਼ਾਂ ਉਸ ਦੀ ਫ਼ੌਜ ਨਾਲ ਆ ਰਲਿਆ ਸੀ।

 

Question 24: ਸਿੱਖਾਂ ਨੇ ਸਰਹਿੰਦ ’ਤੇ ਕਦੋਂ ਕਬਜ਼ਾ ਕੀਤਾ ?

Answer:

14 ਜਨਵਰੀ, 1764 ਈ.।

Exam Tips:

a) ਸਰਹਿੰਦ ਦੀ ਜਿੱਤ (1764 ਈ.) ਅਤੇ ਲਾਹੌਰ ਦੀ ਜਿੱਤ (1765 ਈ.) ਦੀਆਂ ਮਿਤੀਆਂ ਨਾ ਉਲਝਾਓ।

 

Question 25: ਜ਼ੈਨ ਖ਼ਾਂ ਕੌਣ ਸੀ ?

Answer:

1761 ਈ. ਤੋਂ 1764 ਈ. ਤੱਕ ਸਰਹਿੰਦ ਦਾ ਸੂਬੇਦਾਰ।

Exam Tips:

a) ਉਸ ਦਾ ਅਹੁਦਾ ਅਤੇ ਸਮਾਂ (1761-64 ਈ.) ਦੋਵੇਂ ਲਿਖੋ।

 

Question 26: ਸਿੱਖਾਂ ਨੇ ਲਾਹੌਰ ‘ਤੇ ਕਦੋਂ ਕਬਜ਼ਾ ਕੀਤਾ ?

Answer:

1765 ਈ.।

Exam Tips:

a) ਪਾਠ-ਪੁਸਤਕ ਅਨੁਸਾਰ ਇੱਥੇ ਉੱਤਰ 1765 ਈ. ਹੀ ਲਿਖੋ।

 

Question 27: ਅਬਦਾਲੀ ਦੇ ਵਿਰੁੱਧ ਸਿੱਖਾਂ ਦੀ ਸਫਲਤਾ ਦਾ ਕੋਈ ਇੱਕ ਮੁੱਖ ਕਾਰਨ ਦੱਸੋ ।

Answer:

ਸਿੱਖਾਂ ਦੁਆਰਾ ਅਪਣਾਈ ਗਈ ਗੁਰੀਲਾ (ਛਾਪਾਮਾਰ) ਯੁੱਧ ਨੀਤੀ।

Exam Tips:

a) ਸਿੱਖਾਂ ਦੇ ਗੁਰੀਲਾ ਯੁੱਧ ਦਾ ਜ਼ਿਕਰ ਸਭ ਤੋਂ ਸੁਰੱਖਿਅਤ ਉੱਤਰ ਹੈ।

 

Question 28: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦਾ ਕੋਈ ਇੱਕ ਰਾਜਨੀਤਿਕ ਪ੍ਰਭਾਵ ਦੱਸੋ ।

Answer:

ਅਬਦਾਲੀ ਨੇ 1752 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ।

Exam Tips:

a) ਮੁਗ਼ਲ ਰਾਜ ਦਾ ਅੰਤ ਅਤੇ ਸਿੱਖ ਸ਼ਕਤੀ ਦਾ ਉਭਾਰ ਵੀ ਰਾਜਨੀਤਿਕ ਪ੍ਰਭਾਵ ਵਜੋਂ ਲਿਖੇ ਜਾ ਸਕਦੇ ਹਨ।

 

Question 29: ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ‘ਤੇ ਹਮਲਿਆਂ ਦਾ ਕੋਈ ਇੱਕ ਆਰਥਿਕ ਪ੍ਰਭਾਵ ਦੱਸੋ ।

Answer:

ਪੰਜਾਬ ਨੂੰ ਭਾਰੀ ਆਰਥਿਕ ਬਰਬਾਦੀ ਦਾ ਸਾਹਮਣਾ ਕਰਨਾ ਪਿਆ।

Exam Tips:

a) ਲੁੱਟਮਾਰ, ਖੇਤੀ ਅਤੇ ਵਪਾਰ ਦੀ ਤਬਾਹੀ ਵਿੱਚੋਂ ਕੋਈ ਇੱਕ ਨੁਕਤਾ ਜੋੜ ਕੇ ਉੱਤਰ ਸਪਸ਼ਟ ਕਰੋ।

 

(ii) ਖ਼ਾਲੀ ਥਾਵਾਂ ਭਰੋ

Question 1: ਅਹਿਮਦ ਸ਼ਾਹ ਅਬਦਾਲੀ …………… ਦਾ ਸ਼ਾਸਕ ਸੀ।

Answer:

ਅਫ਼ਗਾਨਿਸਤਾਨ।

Exam Tips:

a) ਖ਼ਾਲੀ ਥਾਂ ਵਿੱਚ ਸਿਰਫ਼ ਇੱਕ ਸ਼ਬਦ ਲਿਖੋ: ਅਫ਼ਗਾਨਿਸਤਾਨ।

 

Question 2: ਅਹਿਮਦ ਸ਼ਾਹ ਅਬਦਾਲੀ 1747 ਈ. ਵਿੱਚ …………… ਦਾ ਸ਼ਾਸਕ ਬਣਿਆ।

Answer:

ਅਫ਼ਗਾਨਿਸਤਾਨ।

Exam Tips:

a) ਉਸ ਦਾ ਸ਼ਾਸਨ-ਕਾਲ 1747 ਤੋਂ 1772 ਈ. ਤਕ ਰਿਹਾ।

 

Question 3: ਨਾਦਰ ਸ਼ਾਹ ਦੀ ਹੱਤਿਆ ਤੋਂ ਬਾਅਦ ਅਫ਼ਗਾਨਿਸਤਾਨ ਦਾ ਬਾਦਸ਼ਾਹ …………… ਬਣਿਆ।

Answer:

ਅਹਿਮਦ ਸ਼ਾਹ ਅਬਦਾਲੀ।

Exam Tips:

a) ਨਾਦਰ ਸ਼ਾਹ ਦੀ ਹੱਤਿਆ (1747 ਈ.) ਤੋਂ ਬਾਅਦ ਹੀ ਅਬਦਾਲੀ ਦਾ ਉਭਾਰ ਹੋਇਆ।

 

Question 4: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ’ਤੇ ਕੁੱਲ …………… ਹਮਲੇ ਕੀਤੇ।

Answer:

ਅੱਠ।

Exam Tips:

a) ਗਿਣਤੀ ਅੱਠ ਹੈ; 6 ਜਾਂ 7 ਲਿਖਣਾ ਗ਼ਲਤ ਹੋਵੇਗਾ।

 

Question 5: ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ ਪਹਿਲੀ ਵਾਰ …………… ਵਿੱਚ ਹਮਲਾ ਕੀਤਾ।

Answer:

1747-48 ਈ.।

Exam Tips:

a) ਪਹਿਲਾ ਹਮਲਾ ਮਨੂਪੁਰ ਦੀ ਲੜਾਈ (1748 ਈ.) ਨਾਲ ਜੋੜ ਕੇ ਯਾਦ ਰੱਖੋ।

 

Question 6: ਅਹਿਮਦ ਸ਼ਾਹ ਅਬਦਾਲੀ ਨੇ …………… ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ।

Answer:

1752 ਈ.।

Exam Tips:

a) ਇਹ ਤੀਜੇ ਹਮਲੇ ਦਾ ਨਤੀਜਾ ਸੀ।

 

Question 7: 1752 ਈ. ਵਿੱਚ ਅਹਿਮਦ ਸ਼ਾਹ ਅਬਦਾਲੀ ਨੇ …………… ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ।

Answer:

ਮੀਰ ਮੰਨੂੰ।

Exam Tips:

a) ਮੀਰ ਮੰਨੂੰ ਨੂੰ ਅਬਦਾਲੀ ਵੱਲੋਂ ਪਹਿਲਾ ਸੂਬੇਦਾਰ ਬਣਾਇਆ ਗਿਆ।

 

Question 8: ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ …………… ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ।

Answer:

ਤੈਮੂਰ ਸ਼ਾਹ।

Exam Tips:

a) 1752 ਈ. ਵਿੱਚ ਮੀਰ ਮੰਨੂੰ ਅਤੇ 1757 ਈ. ਵਿੱਚ ਤੈਮੂਰ ਸ਼ਾਹ – ਇਹ ਜੋੜੀ ਯਾਦ ਰੱਖੋ।

 

Question 9: ਬਾਬਾ ਦੀਪ ਸਿੰਘ ਜੀ ਨੇ …………… ਨੂੰ ਸ਼ਹੀਦੀ ਪ੍ਰਾਪਤ ਕੀਤੀ।

Answer:

11 ਨਵੰਬਰ, 1757 ਈ.।

Exam Tips:

a) ਤਾਰੀਖ਼ 11 ਨਵੰਬਰ ਹੈ, 10 ਨਵੰਬਰ ਨਹੀਂ।

 

Question 10: ਪਾਨੀਪਤ ਦੀ ਤੀਸਰੀ ਲੜਾਈ …………… ਨੂੰ ਹੋਈ।

Answer:

14 ਜਨਵਰੀ, 1761 ਈ.।

Exam Tips:

a) ਤਾਰੀਖ਼ ਅਤੇ ਸਾਲ ਦੋਵੇਂ ਲਿਖੋ।

 

Question 11: ਪਾਨੀਪਤ ਦੀ ਤੀਸਰੀ ਲੜਾਈ ਸਮੇਂ ਮਰਾਠਿਆਂ ਦਾ ਪੇਸ਼ਵਾ …………… ਸੀ।

Answer:

ਬਾਲਾ ਜੀ ਬਾਜੀ ਰਾਓ।

Exam Tips:

a) ਪੇਸ਼ਵਾ ਬਾਲਾਜੀ ਬਾਜੀ ਰਾਓ ਸੀ; ਉਸ ਦਾ ਪੁੱਤਰ ਵਿਸ਼ਵਾਸ ਰਾਓ ਲੜਾਈ ਵਿੱਚ ਮਾਰਿਆ ਗਿਆ।

 

Question 12: ਪਾਨੀਪਤ ਦੀ ਤੀਸਰੀ ਲੜਾਈ ਸਮੇਂ ਮਰਾਠਾ ਸੈਨਾ ਦੀ ਅਗਵਾਈ …………… ਨੇ ਕੀਤੀ ਸੀ।

Answer:

ਸਦਾਸ਼ਿਵ ਰਾਓ ਭਾਉ।

Exam Tips:

a) ਪੇਸ਼ਵਾ ਅਤੇ ਸੈਨਾਪਤੀ ਦੇ ਨਾਂ ਨਾ ਉਲਝਾਓ: ਸੈਨਾਪਤੀ ਸਦਾਸ਼ਿਵ ਰਾਓ ਭਾਉ ਸੀ।

 

Question 13: ਪਾਨੀਪਤ ਦੀ ਤੀਸਰੀ ਲੜਾਈ ਵਿੱਚ …………… ਦੀ ਹਾਰ ਹੋਈ।

Answer:

ਮਰਾਠਿਆਂ।

Exam Tips:

a) ਜਿੱਤ ਅਬਦਾਲੀ ਦੀ ਅਤੇ ਹਾਰ ਮਰਾਠਿਆਂ ਦੀ ਹੋਈ।

 

Question 14: ਵੱਡਾ ਘੱਲੂ ਘਾਰਾ ਜਾਂ ਦੂਜਾ ਘੱਲੂ ਘਾਰਾ …………… ਵਿੱਚ ਹੋਇਆ।

Answer:

1762 ਈ.।

Exam Tips:

a) ਵੱਡਾ ਘੱਲੂ ਘਾਰਾ 1762 ਈ. ਵਿੱਚ ਹੋਇਆ, ਛੋਟਾ ਘੱਲੂ ਘਾਰਾ 1746 ਈ. ਵਿੱਚ।

 

Question 15: ਵੱਡਾ ਘੱਲੂ ਘਾਰਾ …………… ਵਿਖੇ ਹੋਇਆ।

Answer:

ਕੁੱਪ।

Exam Tips:

a) ਸਥਾਨ ਕੁੱਪ ਹੈ।

 

Question 16: 1764 ਈ. ਵਿੱਚ ਬਾਬਾ ਆਲਾ ਸਿੰਘ ਨੇ ਸਰਹਿੰਦ ਦੇ ਸੂਬੇਦਾਰ …………… ਨੂੰ ਕਰਾਰੀ ਹਾਰ ਦਿੱਤੀ।

Answer:

ਜ਼ੈਨ ਖ਼ਾਂ।

Exam Tips:

a) ਸਰਹਿੰਦ ਦੇ ਸੂਬੇਦਾਰ ਦਾ ਨਾਂ ਜ਼ੈਨ ਖ਼ਾਂ ਸੀ।

 

Question 17: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕੁੱਲ …………… ਹਮਲੇ ਕੀਤੇ।

Answer:

ਅੱਠ।

Exam Tips:

a) ਇਹ ਪ੍ਰਸ਼ਨ ਪਹਿਲਾਂ ਵਾਲੇ ਪ੍ਰਸ਼ਨ ਵਾਂਗ ਹੀ ਹੈ; ਉੱਤਰ ਅੱਠ ਹੈ।

 

Question 18: ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਸਿੱਟੇ ਵਜੋਂ ਪੰਜਾਬ ਵਿੱਚ …………… ਰਾਜ ਦਾ ਅੰਤ ਹੋਇਆ।

Answer:

ਮੁਗ਼ਲ।

Exam Tips:

a) ਇਹ ਇਸ ਪਾਠ ਦਾ ਮੁੱਖ ਰਾਜਨੀਤਿਕ ਸਿੱਟਾ ਹੈ।

 

Question 19: ਅਹਿਮਦ ਸ਼ਾਹ ਅਬਦਾਲੀ ਦੀ ਸਿੱਖਾਂ ਹੱਥੋਂ ਹਾਰ ਦਾ ਇੱਕ ਮੁੱਖ ਕਾਰਨ ਸਿੱਖਾਂ ਦੀ …………… ਯੁੱਧ ਨੀਤੀ ਸੀ।

Answer:

ਗੁਰੀਲਾ।

Exam Tips:

a) ਗੁਰੀਲਾ (ਛਾਪਾਮਾਰ) ਯੁੱਧ ਪ੍ਰਣਾਲੀ ਸਿੱਖਾਂ ਦੀ ਸਫਲਤਾ ਦਾ ਮੁੱਖ ਕਾਰਨ ਸੀ।

 

(iii) ਠੀਕ ਜਾਂ ਗ਼ਲਤ

Question 1: ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ।

Answer:

ਠੀਕ

Exam Tips:

a) ਕਥਨ ਠੀਕ ਹੈ; ਉਹ ਦੁੱਰਾਨੀ ਸਾਮਰਾਜ ਦਾ ਬਾਨੀ ਸੀ।

 

Question 2: ਅਹਿਮਦ ਸ਼ਾਹ ਅਬਦਾਲੀ 1747 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਸੀ।

Answer:

ਠੀਕ

Exam Tips:

a) 1747 ਈ. ਉਸ ਦੇ ਗੱਦੀ ’ਤੇ ਬੈਠਣ ਦਾ ਸਾਲ ਹੈ।

 

Question 3: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਪਹਿਲੀ ਵਾਰ 1749 ਈ. ਵਿੱਚ ਹਮਲਾ ਕੀਤਾ।

Answer:

ਗ਼ਲਤ

Exam Tips:

a) ਸਹੀ ਮਿਤੀ 1747-48 ਈ. ਹੈ; 1748-49 ਈ. ਦੂਜਾ ਹਮਲਾ ਸੀ।

 

Question 4: ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ਹਮਲੇ ਦਾ ਮੁੱਖ ਉਦੇਸ਼ ਇੱਥੋਂ ਧਨ ਪ੍ਰਾਪਤ ਕਰਨਾ ਸੀ।

Answer:

ਠੀਕ

Exam Tips:

a) ਧਨ-ਦੌਲਤ ਦੀ ਪ੍ਰਾਪਤੀ ਹਮਲਿਆਂ ਦੇ ਮੁੱਖ ਕਾਰਨਾਂ ਵਿੱਚ ਗਿਣੀ ਜਾਂਦੀ ਹੈ।

 

Question 5: ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ‘ਤੇ ਕੁੱਲ 6 ਹਮਲੇ ਕੀਤੇ।

Answer:

ਗ਼ਲਤ

Exam Tips:

a) ਕੁੱਲ ਹਮਲੇ ਅੱਠ ਸਨ।

 

Question 6: ਮੀਰ ਮੰਨੂੰ ਨੇ 1748 ਈ. ਵਿੱਚ ਮਨੂੰ ਪੁਰ ਦੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ।

Answer:

ਠੀਕ

Exam Tips:

a) ਮਨੂਪੁਰ ਦੀ ਲੜਾਈ ਵਿੱਚ ਅਬਦਾਲੀ ਦੀ ਪਹਿਲੀ ਹਾਰ ਹੋਈ।

 

Question 7: ਅਹਿਮਦ ਸ਼ਾਹ ਅਬਦਾਲੀ ਨੇ 1751 ਈ. ਵਿੱਚ ਪੰਜਾਬ ‘ਤੇ ਕਬਜ਼ਾ ਕਰ ਲਿਆ।

Answer:

ਗ਼ਲਤ

Exam Tips:

a) ਕਬਜ਼ਾ 1752 ਈ. ਵਿੱਚ ਹੋਇਆ; 1751 ਈ. ਵਿੱਚ ਤੀਜਾ ਹਮਲਾ ਆਰੰਭ ਹੋਇਆ ਸੀ।

 

Question 8: ਤੈਮੂਰ ਸ਼ਾਹ ਬਾਬਰ ਦਾ ਪੁੱਤਰ ਸੀ।

Answer:

ਗ਼ਲਤ

Exam Tips:

a) ਤੈਮੂਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਸੀ।

 

Question 9: ਬਾਬਾ ਦੀਪ ਸਿੰਘ ਜੀ ਨੇ 10 ਨਵੰਬਰ, 1757 ਈ. ਨੂੰ ਸ਼ਹੀਦੀ ਪ੍ਰਾਪਤ ਕੀਤੀ ਸੀ।

Answer:

ਗ਼ਲਤ

Exam Tips:

a) ਸਹੀ ਮਿਤੀ 11 ਨਵੰਬਰ, 1757 ਈ. ਹੈ।

 

Question 10: ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਪਾਨੀਪਤ ਦੀ ਤੀਸਰੀ ਲੜਾਈ 14 ਜਨਵਰੀ, 1761 ਈ. ਨੂੰ ਹੋਈ।

Answer:

ਠੀਕ

Exam Tips:

a) ਮਿਤੀ ਠੀਕ ਹੈ।

 

Question 11: ਬਾਲਾਜੀ ਬਾਜੀਰਾਓ ਦੇ ਪੁੱਤਰ ਦਾ ਨਾਂ ਵਿਸ਼ਵਾਸ ਰਾਓ ਸੀ।

Answer:

ਠੀਕ

Exam Tips:

a) ਵਿਸ਼ਵਾਸ ਰਾਓ ਦੀ ਮੌਤ ਨਾਲ ਲੜਾਈ ਦਾ ਪਾਸਾ ਪਲਟ ਗਿਆ।

 

Question 12: ਸਿੱਖਾਂ ਨੇ 1761 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ।

Answer:

ਠੀਕ

Exam Tips:

a) ਪਾਠ-ਪੁਸਤਕ ਅਨੁਸਾਰ ਸਿੱਖਾਂ ਨੇ 1761 ਈ. ਵਿੱਚ ਵੀ ਲਾਹੌਰ ’ਤੇ ਕਬਜ਼ਾ ਕੀਤਾ ਸੀ; ਸਥਾਈ ਕਬਜ਼ਾ 1765 ਈ. ਵਿੱਚ ਹੋਇਆ।

 

Question 13: 1761 ਈ. ਵਿੱਚ ਲਾਹੌਰ ‘ਤੇ ਕਬਜ਼ੇ ਕਾਰਨ ਜੱਸਾ ਸਿੰਘ ਆਹਲੂ ਵਾਲੀਆ ਨੂੰ ਸੁਲਤਾਨ-ਉਲ-ਕੌਮ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ।

Answer:

ਠੀਕ

Exam Tips:

a) ਉਪਾਧੀ "ਸੁਲਤਾਨ-ਉਲ-ਕੌਮ" ਜੱਸਾ ਸਿੰਘ ਆਹਲੂਵਾਲੀਆ ਨਾਲ ਜੁੜੀ ਹੈ।

 

Question 14: ਵੱਡਾ ਘੱਲੂ ਘਾਰਾ ਕਾਹਨੂਵਾਨ ਦੇ ਸਥਾਨ ‘ਤੇ ਹੋਇਆ ਸੀ।

Answer:

ਗ਼ਲਤ

Exam Tips:

a) ਵੱਡਾ ਘੱਲੂ ਘਾਰਾ ਕੁੱਪ ਵਿਖੇ ਹੋਇਆ ਸੀ।

 

Question 15: ਵੱਡਾ ਘੱਲੂ ਘਾਰਾ 1762 ਈ. ਵਿੱਚ ਹੋਇਆ।

Answer:

ਠੀਕ

Exam Tips:

a) ਮਿਤੀ 5 ਫ਼ਰਵਰੀ, 1762 ਈ. ਹੈ।

 

Question 16: ਸਿੱਖਾਂ ਨੇ ਸਰਹਿੰਦ ‘ਤੇ 1764 ਈ. ਵਿੱਚ ਕਬਜ਼ਾ ਕੀਤਾ।

Answer:

ਠੀਕ

Exam Tips:

a) ਸਰਹਿੰਦ ਦੀ ਜਿੱਤ ਨਾਲ ਜ਼ੈਨ ਖ਼ਾਂ ਮਾਰਿਆ ਗਿਆ।

 

Question 17: ਸਿੱਖਾਂ ਨੇ 1765 ਈ. ਵਿੱਚ ਲਾਹੌਰ ‘ਤੇ ਕਬਜ਼ਾ ਕਰ ਕੇ ਆਪਣੀ ਸੁਤੰਤਰਤਾ ਦਾ ਐਲਾਨ ਕੀਤਾ ਸੀ।

Answer:

ਠੀਕ

Exam Tips:

a) ਸਿੱਖਾਂ ਨੇ ਇਸ ਮੌਕੇ ਆਪਣੇ ਸਿੱਕੇ ਵੀ ਜਾਰੀ ਕੀਤੇ।

 

Question 18: ਅਹਿਮਦ ਸ਼ਾਹ ਅਬਦਾਲੀ ਦੀ ਮੌਤ ਤੋਂ ਬਾਅਦ ਨਾਦਿਰ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ।

Answer:

ਗ਼ਲਤ

Exam Tips:

a) ਅਬਦਾਲੀ ਦੀ ਮੌਤ (1772 ਈ.) ਤੋਂ ਬਾਅਦ ਉਸ ਦਾ ਪੁੱਤਰ ਤੈਮੂਰ ਸ਼ਾਹ ਸ਼ਾਸਕ ਬਣਿਆ।

 

(iv) ਬਹੁ-ਵਿਕਲਪੀ ਪ੍ਰਸ਼ਨ

Question 1: ਅਹਿਮਦ ਸ਼ਾਹ ਅਬਦਾਲੀ ਕੌਣ ਸੀ ?
(i) ਅਫ਼ਗਾਨਿਸਤਾਨ ਦਾ ਸ਼ਾਸਕ
(ii) ਈਰਾਨ ਦਾ ਸ਼ਾਸਕ
(iii) ਚੀਨ ਦਾ ਸ਼ਾਸਕ
(iv) ਭਾਰਤ ਦਾ ਸ਼ਾਸਕ

Answer:

ਅਫ਼ਗਾਨਿਸਤਾਨ ਦਾ ਸ਼ਾਸਕ।

Exam Tips:

a) ਪਹਿਲਾਂ ਸਹੀ ਦੇਸ਼ ਪਛਾਣੋ: ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ।

 

Question 2: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਪਰ ਕਿੰਨੇ ਹਮਲੇ ਕੀਤੇ ?
(i) ਸੱਤ
(ii) ਪੰਜ
(iii) ਸਤਾਰਾਂ
(iv) ਅੱਠ

Answer:

ਅੱਠ।

Exam Tips:

a) ਹਮਲਿਆਂ ਦੀ ਗਿਣਤੀ ਅੱਠ ਹੈ।

 

Question 3: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਪਹਿਲਾ ਹਮਲਾ ਕਦੋਂ ਕੀਤਾ ?
(i) 1745 ਈ. ਵਿੱਚ
(ii) 1746 ਈ. ਵਿੱਚ
(iii) 1747 ਈ. ਵਿੱਚ
(iv) 1752 ਈ. ਵਿੱਚ

Answer:

1747 ਈ. ਵਿੱਚ।

Exam Tips:

a) ਪਹਿਲਾ ਹਮਲਾ 1747-48 ਈ. ਵਿੱਚ ਹੋਇਆ।

 

Question 4: ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਕਿਹੜੇ ਹਮਲੇ ਦੇ ਦੌਰਾਨ ਪੰਜਾਬ ‘ਤੇ ਕਬਜ਼ਾ ਕਰ ਲਿਆ ਸੀ ?
(i) ਪਹਿਲੇ
(ii) ਦੂਸਰੇ
(iii) ਤੀਸਰੇ
(iv) ਚੌਥੇ

Answer:

ਤੀਸਰੇ।

Exam Tips:

a) ਤੀਜੇ ਹਮਲੇ (1751-52 ਈ.) ਵਿੱਚ ਕਬਜ਼ਾ ਹੋਇਆ।

 

Question 5: ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਬਜ਼ਾ ਕਦੋਂ ਕੀਤਾ ?
(i) 1748 ਈ. ਵਿੱਚ
(ii) 1751 ਈ. ਵਿੱਚ
(iii) 1752 ਈ. ਵਿੱਚ
(iv) 1761 ਈ. ਵਿੱਚ

Answer:

1752 ਈ. ਵਿੱਚ।

Exam Tips:

a) ਇਹੀ ਸਾਲ ਪੰਜਾਬ ਵਿੱਚੋਂ ਮੁਗ਼ਲ ਰਾਜ ਦੇ ਅੰਤ ਦਾ ਹੈ।

 

Question 6: ਤੈਮੂਰ ਸ਼ਾਹ ਪੰਜਾਬ ਦਾ ਸੂਬੇਦਾਰ ਕਦੋਂ ਬਣਿਆ ?
(i) 1751 ਈ. ਵਿੱਚ
(ii) 1752 ਈ. ਵਿੱਚ
(iii) 1757 ਈ. ਵਿੱਚ
(iv) 1759 ਈ. ਵਿੱਚ

Answer:

1757 ਈ. ਵਿੱਚ।

Exam Tips:

a) 1752 ਈ. ਮੀਰ ਮੰਨੂੰ ਦੀ ਨਿਯੁਕਤੀ ਦਾ ਸਾਲ ਹੈ, ਇਸ ਨਾਲ ਭੁਲੇਖਾ ਨਾ ਖਾਓ।

 

Question 7: ਬਾਬਾ ਦੀਪ ਸਿੰਘ ਜੀ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ ?
(i) 1752 ਈ. ਵਿੱਚ
(ii) 1755 ਈ. ਵਿੱਚ
(iii) 1756 ਈ. ਵਿੱਚ
(iv) 1757 ਈ. ਵਿੱਚ

Answer:

1757 ਈ. ਵਿੱਚ।

Exam Tips:

a) ਸ਼ਹੀਦੀ ਦੀ ਪੂਰੀ ਮਿਤੀ 11 ਨਵੰਬਰ, 1757 ਈ. ਯਾਦ ਰੱਖੋ।

 

Question 8: ਪਾਨੀਪਤ ਦੀ ਤੀਜੀ ਲੜਾਈ ਕਦੋਂ ਹੋਈ ?
(i) 1758 ਈ. ਵਿੱਚ
(ii) 1759 ਈ. ਵਿੱਚ
(iii) 1760 ਈ. ਵਿੱਚ
(iv) 1761 ਈ. ਵਿੱਚ

Answer:

1761 ਈ. ਵਿੱਚ।

Exam Tips:

a) ਮਿਤੀ 14 ਜਨਵਰੀ, 1761 ਈ. ਹੈ।

 

Question 9: ਪਾਨੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਕਿਸ ਨੇ ਹਰਾਇਆ ਸੀ ?
(i) ਜੱਸਾ ਸਿੰਘ ਆਹਲੂ ਵਾਲੀਆ ਨੇ
(ii) ਜੱਸਾ ਸਿੰਘ ਰਾਮਗੜ੍ਹੀਆ ਨੇ
(iii) ਅਹਿਮਦ ਸ਼ਾਹ ਅਬਦਾਲੀ ਨੇ
(iv) ਮੀਰ ਮੰਨੂੰ ਨੇ

Answer:

ਅਹਿਮਦ ਸ਼ਾਹ ਅਬਦਾਲੀ ਨੇ।

Exam Tips:

a) ਸਿੱਖ ਇਸ ਲੜਾਈ ਵਿੱਚ ਸ਼ਾਮਲ ਨਹੀਂ ਸਨ; ਮਰਾਠਿਆਂ ਨੂੰ ਅਬਦਾਲੀ ਨੇ ਹਰਾਇਆ।

 

Question 10: ਵੱਡਾ ਘੱਲੂ ਘਾਰਾ ਕਦੋਂ ਹੋਇਆ ?
(i) 1746 ਈ. ਵਿੱਚ
(ii) 1748 ਈ. ਵਿੱਚ
(iii) 1761 ਈ. ਵਿੱਚ
(iv) 1762 ਈ. ਵਿੱਚ

Answer:

1762 ਈ. ਵਿੱਚ।

Exam Tips:

a) 1746 ਈ. ਛੋਟੇ ਘੱਲੂ ਘਾਰੇ ਦਾ ਸਾਲ ਹੈ; ਵੱਡਾ ਘੱਲੂ ਘਾਰਾ 1762 ਈ. ਵਿੱਚ ਹੋਇਆ।

 

Question 11: ਵੱਡਾ ਘੱਲੂ ਘਾਰਾ ਕਿੱਥੇ ਵਾਪਰਿਆ ਸੀ ?
(i) ਕਾਹਨੂੰ ਵਾਨ ਵਿਖੇ
(ii) ਕੁੱਪ ਵਿਖੇ
(iii) ਕਰਤਾਰਪੁਰ ਵਿਖੇ
(iv) ਜਲੰਧਰ ਵਿਖੇ

Answer:

ਕੁੱਪ ਵਿਖੇ।

Exam Tips:

a) ਕਾਹਨੂੰਵਾਨ ਵਾਲਾ ਵਿਕਲਪ ਭੁਲੇਖਾ ਪਾਉਣ ਲਈ ਹੈ; ਸਹੀ ਸਥਾਨ ਕੁੱਪ ਹੈ।

 

Question 12: ਸਿੱਖਾਂ ਨੇ ਸਰਹਿੰਦ ’ਤੇ ਕਦੋਂ ਕਬਜ਼ਾ ਕਰ ਲਿਆ ਸੀ ?
(i) 1761 ਈ. ਵਿੱਚ
(ii) 1762 ਈ. ਵਿੱਚ
(iii) 1763 ਈ. ਵਿੱਚ
(iv) 1764 ਈ. ਵਿੱਚ

Answer:

1764 ਈ. ਵਿੱਚ।

Exam Tips:

a) ਸਰਹਿੰਦ ਦੀ ਜਿੱਤ 14 ਜਨਵਰੀ, 1764 ਈ. ਨੂੰ ਹੋਈ।

 

Question 13: ਸਿੱਖਾਂ ਨੇ ਲਾਹੌਰ ‘ਤੇ ਕਦੋਂ ਕਬਜ਼ਾ ਕੀਤਾ ਸੀ ?
(i) 1761 ਈ. ਵਿੱਚ
(ii) 1762 ਈ. ਵਿੱਚ
(iii) 1764 ਈ. ਵਿੱਚ
(iv) 1765 ਈ. ਵਿੱਚ

Answer:

1765 ਈ. ਵਿੱਚ।

Exam Tips:

a) ਇਸ ਪ੍ਰਸ਼ਨ ਵਿੱਚ ਪਾਠ-ਪੁਸਤਕ ਦਾ ਉੱਤਰ 1765 ਈ. ਹੈ।

 

ਸਰੋਤ ਆਧਾਰਿਤ ਪ੍ਰਸ਼ਨ

Question 1: ਪਾਠ-ਪੁਸਤਕ ਵਿੱਚ ਦਿੱਤੇ ਅਨੁਛੇਦ 1 (ਜੋ “ਅਹਿਮਦ ਸ਼ਾਹ ਅਬਦਾਲੀ ਨੇ 1747 ਈ. ਤੋਂ 1772 ਈ. ਤਕ ਸ਼ਾਸਨ ਕੀਤਾ…” ਤੋਂ ਆਰੰਭ ਹੁੰਦਾ ਹੈ) ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

Answer:

(1) ਅਹਿਮਦ ਸ਼ਾਹ ਅਬਦਾਲੀ ਕੌਣ ਸੀ ?
ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਸੀ।
(2) ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਦਾ ਸ਼ਾਸਕ ਕਦੋਂ ਬਣਿਆ ਸੀ ? (i) 1747 ਈ. (ii) 1748 ਈ. (iii) 1752 ਈ. (iv) 1767 ਈ.
1747 ਈ.।
(3) ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਕਿੰਨੀ ਵਾਰ ਹਮਲੇ ਕੀਤੇ ?
ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ‘ਤੇ ਅੱਠ ਵਾਰ ਹਮਲੇ ਕੀਤੇ।
(4) ਵੱਡਾ ਘੱਲੂ ਘਾਰਾ ਕਦੋਂ ਹੋਇਆ ?
ਵੱਡਾ ਘੱਲੂ ਘਾਰਾ 1762 ਈ. ਵਿੱਚ ਹੋਇਆ।
(5) ਅਹਿਮਦ ਸ਼ਾਹ ਅਬਦਾਲੀ ਸਿੱਖਾਂ ਵਿਰੁੱਧ ਕਿਉਂ ਅਸਫ਼ਲ ਰਿਹਾ ? ਕੋਈ ਇੱਕ ਕਾਰਨ ਲਿਖੋ।
ਸਿੱਖਾਂ ਦਾ ਇਰਾਦਾ ਬਹੁਤ ਮਜ਼ਬੂਤ ਸੀ।

Exam Tips:

a) ਹਰ ਉੱਤਰ ਅਨੁਛੇਦ ਵਿੱਚੋਂ ਹੀ ਲਿਖੋ; ਗਿਣਤੀ (ਅੱਠ) ਅਤੇ ਸਾਲ (1747, 1762) ਧਿਆਨ ਨਾਲ ਪੜ੍ਹ ਕੇ ਚੁਣੋ।
b) ਅਸਫ਼ਲਤਾ ਦੇ ਕਾਰਨ ਵਜੋਂ ਸਿੱਖਾਂ ਦਾ ਦ੍ਰਿੜ੍ਹ ਇਰਾਦਾ ਜਾਂ ਗੁਰੀਲਾ ਯੁੱਧ ਲਿਖਿਆ ਜਾ ਸਕਦਾ ਹੈ।

 

Question 2: ਪਾਠ-ਪੁਸਤਕ ਵਿੱਚ ਦਿੱਤੇ ਅਨੁਛੇਦ 2 (ਜੋ “ਅਹਿਮਦ ਸ਼ਾਹ ਅਬਦਾਲੀ ਜਨਵਰੀ, 1757 ਈ. ਵਿੱਚ ਦਿੱਲੀ ਪਹੁੰਚਿਆ…” ਤੋਂ ਆਰੰਭ ਹੁੰਦਾ ਹੈ) ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

Answer:

(1) ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਭਾਰਤ ਦੇ ਕਿਹੜੇ ਸ਼ਹਿਰਾਂ ਵਿੱਚ ਲੁੱਟਮਾਰ ਕੀਤੀ ?
ਅਹਿਮਦ ਸ਼ਾਹ ਅਬਦਾਲੀ ਨੇ 1757 ਈ. ਵਿੱਚ ਭਾਰਤ ਦੇ ਦਿੱਲੀ, ਮਥੁਰਾ, ਬ੍ਰਿਦਾਬਨ ਅਤੇ ਪੰਜਾਬ ਦੇ ਸ਼ਹਿਰਾਂ ਵਿੱਚ ਲੁੱਟਮਾਰ ਕੀਤੀ।
(2) ਅਹਿਮਦ ਸ਼ਾਹ ਅਬਦਾਲੀ ਆਗਰੇ ਤੋਂ ਵਾਪਸ ਕਿਉਂ ਮੁੜਿਆ ?
ਅਹਿਮਦ ਸ਼ਾਹ ਅਬਦਾਲੀ ਆਗਰੇ ਤੋਂ ਇਸ ਲਈ ਮੁੜਿਆ ਕਿਉਂਕਿ ਉਸ ਸਮੇਂ ਉੱਥੇ ਹੈਜ਼ਾ ਫੈਲਿਆ ਹੋਇਆ ਸੀ।
(3) ਤੈਮੂਰ ਸ਼ਾਹ ਕੌਣ ਸੀ ?
ਤੈਮੂਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਸੀ।
(4) ਬਾਬਾ ਦੀਪ ਸਿੰਘ ਜੀ ਕਦੋਂ ਅਤੇ ਕਿੱਥੇ ਸ਼ਹੀਦ ਹੋਏ ?
ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ 11 ਨਵੰਬਰ, 1757 ਈ. ਨੂੰ ਅੰਮ੍ਰਿਤਸਰ ਵਿਖੇ ਹੋਈ।
(5) ਬਾਬਾ ਦੀਪ ਸਿੰਘ ਜੀ ਦੀ ਇਸ ਲਾਸਾਨੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ………………….. ਭਰਿਆ।
ਜੋਸ਼।

Exam Tips:

a) ਪਹਿਲੇ ਉੱਤਰ ਵਿੱਚ ਸਾਰੇ ਸ਼ਹਿਰਾਂ ਦੇ ਨਾਂ ਗਿਣਾਓ; ਅਧੂਰਾ ਉੱਤਰ ਅੰਕ ਗੁਆ ਸਕਦਾ ਹੈ।
b) ਮਿਤੀ ਅਤੇ ਸਥਾਨ ਦੋਵੇਂ ਲਿਖੋ ਅਤੇ ਖ਼ਾਲੀ ਥਾਂ ਵਿੱਚ ਸਿਰਫ਼ ਇੱਕ ਸ਼ਬਦ ਭਰੋ।

 

Question 3: ਪਾਠ-ਪੁਸਤਕ ਵਿੱਚ ਦਿੱਤੇ ਅਨੁਛੇਦ 3 (ਜੋ “14 ਜਨਵਰੀ, 1761 ਈ. ਨੂੰ ਮਰਾਠਿਆਂ ਨੇ ਅਬਦਾਲੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ…” ਤੋਂ ਆਰੰਭ ਹੁੰਦਾ ਹੈ) ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

Answer:

(1) ਪਾਨੀਪਤ ਦੀ ਤੀਸਰੀ ਲੜਾਈ ਕਦੋਂ ਹੋਈ ?
ਪਾਨੀਪਤ ਦੀ ਤੀਸਰੀ ਲੜਾਈ 14 ਜਨਵਰੀ, 1761 ਈ. ਨੂੰ ਹੋਈ।
(2) ਪਾਨੀਪਤ ਦੀ ਤੀਸਰੀ ਲੜਾਈ ਕਿਨ੍ਹਾਂ ਵਿਚਾਲੇ ਹੋਈ ? (i) ਸਿੱਖਾਂ ਅਤੇ ਮਰਾਠਿਆਂ (ii) ਮਰਾਠਿਆਂ ਅਤੇ ਅਬਦਾਲੀ (iii) ਸਿੱਖਾਂ ਅਤੇ ਅਬਦਾਲੀ (iv) ਇਨ੍ਹਾਂ ਵਿੱਚੋਂ ਕੋਈ ਨਹੀਂ
ਮਰਾਠਿਆਂ ਅਤੇ ਅਬਦਾਲੀ।
(3) ਵਿਸ਼ਵਾਸ ਰਾਓ ਕੌਣ ਸੀ ?
ਵਿਸ਼ਵਾਸ ਰਾਓ ਪੇਸ਼ਵਾ ਬਾਲਾਜੀ ਬਾਜੀ ਰਾਓ ਦਾ ਪੁੱਤਰ ਸੀ।
(4) ਸਦਾਸ਼ਿਵ ਰਾਓ ਭਾਊ ਕੌਣ ਸੀ ?
ਸਦਾਸ਼ਿਵ ਰਾਓ ਭਾਊ ਪਾਨੀਪਤ ਦੀ ਤੀਸਰੀ ਲੜਾਈ ਸਮੇਂ ਮਰਾਠਿਆਂ ਦਾ ਸੈਨਾਪਤੀ ਸੀ।
(5) ਪਾਨੀਪਤ ਦੀ ਤੀਸਰੀ ਲੜਾਈ ਦਾ ਕੋਈ ਇੱਕ ਸਿੱਟਾ ਲਿਖੋ।
ਇਸ ਲੜਾਈ ਵਿੱਚ ਮਰਾਠਿਆਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ।

Exam Tips:

a) ਵਿਸ਼ਵਾਸ ਰਾਓ ਦੀ ਮੌਤ ਅਤੇ ਭਾਉ ਦੇ ਹਾਥੀ ਤੋਂ ਉਤਰਨ ਨੂੰ ਲੜਾਈ ਦਾ ਮੋੜ-ਬਿੰਦੂ ਦੱਸੋ।
b) ਸਿੱਟੇ ਵਜੋਂ ਮਰਾਠਿਆਂ ਦਾ ਵਿਨਾਸ਼ ਅਤੇ ਪੰਜਾਬ ਵਿੱਚ ਸਿੱਖਾਂ ਦੇ ਉਭਾਰ ਦਾ ਰਾਹ ਖੁੱਲ੍ਹਣਾ ਲਿਖਿਆ ਜਾ ਸਕਦਾ ਹੈ।

 

Question 4: ਪਾਠ-ਪੁਸਤਕ ਵਿੱਚ ਦਿੱਤੇ ਅਨੁਛੇਦ 4 (ਜੋ “ਅਹਿਮਦ ਸ਼ਾਹ ਅਬਦਾਲੀ ਨੇ ਬਿਨਾਂ ਕਿਸੇ ਔਕੜ ਦੇ ਲਾਹੌਰ ਉੱਤੇ ਕਬਜ਼ਾ ਕਰ ਲਿਆ…” ਤੋਂ ਆਰੰਭ ਹੁੰਦਾ ਹੈ) ਨੂੰ ਧਿਆਨ ਨਾਲ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:

Answer:

(1) ਵੱਡਾ ਘੱਲੂ ਘਾਰਾ ਕਦੋਂ ਅਤੇ ਕਿੱਥੇ ਵਾਪਰਿਆ ?
ਵੱਡਾ ਘੱਲੂ ਘਾਰਾ 5 ਫ਼ਰਵਰੀ, 1762 ਈ. ਨੂੰ ਕੁੱਪ ਵਿਖੇ ਵਾਪਰਿਆ।
(2) ਵੱਡੇ ਘੱਲੂ ਘਾਰੇ ਲਈ ਕੌਣ ਜ਼ਿੰਮੇਵਾਰ ਸੀ ?
ਵੱਡੇ ਘੱਲੂ ਘਾਰੇ ਲਈ ਅਹਿਮਦ ਸ਼ਾਹ ਅਬਦਾਲੀ ਜ਼ਿੰਮੇਵਾਰ ਸੀ।
(3) ਵੱਡੇ ਘੱਲੂ ਘਾਰੇ ਸਮੇਂ ਸਰਹਿੰਦ ਦਾ ਸੂਬੇਦਾਰ ਕੌਣ ਸੀ ?
ਵੱਡੇ ਘੱਲੂ ਘਾਰੇ ਸਮੇਂ ਸਰਹਿੰਦ ਦਾ ਸੂਬੇਦਾਰ ਜ਼ੈਨ ਖ਼ਾਂ ਸੀ।
(4) ਵੱਡੇ ਘੱਲੂ ਘਾਰੇ ਵਿੱਚ ਸਿੱਖਾਂ ਦੇ ਵਧੇਰੇ ਨੁਕਸਾਨ ਦੇ ਕੀ ਕਾਰਨ ਸਨ ?
ਸਿੱਖਾਂ ਕੋਲ ਸ਼ਸਤਰਾਂ ਦੀ ਬਹੁਤ ਘਾਟ ਸੀ।
(5) ਵੱਡੇ ਘੱਲੂ ਘਾਰੇ ਵਿੱਚ ਸਿੱਖਾਂ ਦਾ ਭਾਰੀ ………………….. ਨੁਕਸਾਨ ਹੋਇਆ।
ਜਾਨੀ।

Exam Tips:

a) ਨੁਕਸਾਨ ਦੇ ਕਾਰਨ ਵਿੱਚ ਸ਼ਸਤਰਾਂ ਦੀ ਘਾਟ ਅਤੇ ਅਚਾਨਕ ਹਮਲੇ ਦਾ ਜ਼ਿਕਰ ਕਰੋ।
b) ਸਰਹਿੰਦ ਦੇ ਸੂਬੇਦਾਰ ਦਾ ਨਾਂ ਜ਼ੈਨ ਖ਼ਾਂ ਹੈ।

 

History Class 12 Curriculum Solutions: Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

Textbook Solutions for Class 12 History Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ

Review comprehensive exercise answers for Class 12 History Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 12 History.

FAQs

Where can I find the latest PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ for the 2026-27 session?

The complete and updated PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ is available for free on StudiesToday.com. These solutions for Class 12 History are as per latest Punjab Board curriculum.

Are the History Punjab Board solutions for Class 12 updated for the new 50% competency-based exam pattern?

Yes, our experts have revised the PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.

How do these Class 12 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ will help students to get full marks in the theory paper.

Do you offer PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ in multiple languages like Hindi and English?

Yes, we provide bilingual support for Class 12 History. You can access PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ in both English and Hindi medium.

Is it possible to download the History Punjab Board solutions for Class 12 as a PDF?

Yes, you can download the entire PSEB 12th Class History Solutions Chapter 15 ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿੱਚ ਮੁਗਲ ਸ਼ਾਸਨ ਦਾ ਪਤਨ in printable PDF format for offline study on any device.