Solutions for Class 12 Environmental Education: Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1)
Access comprehensive textbook solutions for Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1) using the official curriculum guides for Class 12 Environmental Education. Designed to align with the 2026-27 Punjab Board standards, these detailed answers help students reinforce core academic concepts.
Practice Class 12 Environmental Education Solutions: Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1)
View or download the dedicated Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1) solution resource below. Engaging with these textbook answers under focused study conditions ensures continuous academic progress and mastery of the 2026-27 curriculum for Environmental Education.
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀਬਾੜੀ ਦੀ ਪਰਿਭਾਸ਼ਾ ਲਿਖੋ।
Answer:
ਪਰਿਸਥਿਤਿਕ ਤੌਰ ’ਤੇ ਸਿਹਤਮੰਦ, ਆਰਥਿਕ ਪੱਖੋਂ ਵਿਹਾਰਕ (Viable), ਸਮਾਜਿਕ ਤੌਰ ’ਤੇ ਠੀਕ, ਸੱਭਿਆਚਾਰਕ ਪੱਖੋਂ ਢੁੱਕਵੀਂ ਅਤੇ ਵਿਗਿਆਨਕ ਪਹੁੰਚ ’ਤੇ ਖਰੀ ਉਤਰਨ ਵਾਲੀ ਖੇਤੀਬਾੜੀ ਨੂੰ ਕਾਇਮ ਰਹਿਣਯੋਗ/ਝੱਲਣਯੋਗ ਖੇਤੀਬਾੜੀ ਕਹਿੰਦੇ ਹਨ।
ਭੂਮੀ ਦੀ ਵਰਤੋਂ ਦੇ ਤਰੀਕਿਆਂ ਵਿਚ ਆਈ ਮੌਜੂਦਾ ਤਬਦੀਲੀ ਅਤੇ ਕੁਦਰਤੀ ਸਾਧਨਾਂ ਦੀ ਲੋੜ ਨਾਲੋਂ ਜ਼ਿਆਦਾ ਵਰਤੋਂ ਕਰਨ ਕਰਕੇ ਅਸਥਿਰਤਾ ਪੈਦਾ ਹੋ ਗਈ ਹੈ। ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਾਨੂੰ ਕੁਦਰਤੀ ਸਾਧਨਾਂ ਦਾ ਸੁਰੱਖਿਅਣ ਅਤੇ ਸਾਂਭ-ਸੰਭਾਲ ਕਰਨੀ ਪਵੇਗੀ।
ਮਾਨਵਤਾ ਦੀਆਂ ਬਦਲ ਰਹੀਆਂ ਜ਼ਰੂਰਤਾਂ ਅਤੇ ਵਾਤਾਵਰਣ ਦੀ ਉੱਨਤੀ ਨੂੰ ਕਾਇਮ ਰੱਖਣ ਤੇ ਉੱਨਤ ਕਰਨ ਸਮੇਤ ਕੁਦਰਤੀ ਸਾਧਨਾਂ ਦੀ ਸੁਰੱਖਿਆ ਅਤੇ ਸਾਂਭ-ਸੰਭਾਲ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਕਹਿੰਦੇ ਹਨ।
Exam Tips:
a) ਪਰਿਭਾਸ਼ਾ ਵਿਚ ਪਰਿਸਥਿਤਿਕ, ਆਰਥਿਕ ਅਤੇ ਸਮਾਜਿਕ ਤਿੰਨੇ ਪੱਖ ਜ਼ਰੂਰ ਲਿਖੋ।
b) ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸਾਧਨ ਬਚਾਉਣ ਦੀ ਗੱਲ ਵੀ ਸ਼ਾਮਲ ਕਰੋ।
Question 2: ਆਰਗੈਨਿਕ ਕਿਰਸਾਣੀ (Organic farming) ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਜ਼ਰਾਇਤ ਤੋਂ ਕਿਵੇਂ ਭਿੰਨ ਹੈ?
Answer:
ਕਾਰਬਨੀ ਕਿਰਸਾਣੀ ਇਕ ਅਜਿਹੀ ਕਿਰਸਾਣੀ ਹੈ ਜਿਸ ਵਿਚ ਕਿਸੇ ਵੀ ਪ੍ਰਕਾਰ ਦੀਆਂ ਅਕਾਰਬਨੀ ਖਾਦਾਂ (Inorganic fertilizers) ਜਾਂ ਕਿਸੇ ਯੋਗਿਕ ਪਦਾਰਥ (Additives) ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਹੁੰਦੀ ਹੈ ਅਤੇ ਪਸ਼ੂਆਂ ਦੀ ਪੈਦਾਵਾਰ ਲਈ ਕਿਸੇ ਵੀ ਤਰ੍ਹਾਂ ਦੇ ਐਂਟੀਬਾਇਓਟਿਕਸ ਦੀ ਵਰਤੋਂ ’ਤੇ ਵੀ ਪੂਰਨ ਰੋਕ ਹੁੰਦੀ ਹੈ। ਜਿਨ੍ਹਾਂ ਖੇਤਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਰਸਾਇਣਕ ਖਾਦਾਂ ਤੋਂ ਮੁਕਤ ਰੱਖਿਆ ਗਿਆ ਹੋਵੇ, ਉਨ੍ਹਾਂ ਦੀ ਪ੍ਰਮਾਣਿਕਤਾ ਜ਼ਰੂਰੀ ਹੈ। ਅਜਿਹੀ ਤਸਦੀਕ ਹੋਣ ਤੋਂ ਬਾਅਦ ਹੀ ਕਿਸਾਨ ਕਾਰਬਨੀ ਫ਼ਸਲਾਂ ਨੂੰ ਮੰਡੀ ਵਿਚ ਲਿਜਾ ਸਕਦਾ ਹੈ। ਪਰ ਝੱਲਣਯੋਗ ਖੇਤੀ ਵਿਚ ਅਜਿਹੀਆਂ ਕੋਈ ਬੰਦਸ਼ਾਂ (Restrictions) ਨਹੀਂ ਹਨ।
ਅੰਤਰਾਂ ਦੀ ਸਾਰਨੀ:
| ਕਾਰਬਨੀ ਕਿਰਸਾਣੀ (Organic Farming) | ਕਾਇਮ ਰਹਿਣਯੋਗ ਜ਼ਰਾਇਤ (Sustainable Agriculture) |
|---|---|
| 1. ਕਾਰਬਨੀ ਕਿਰਸਾਣੀ ਵਿਚ ਸੰਸ਼ਲਿਸ਼ਟ ਖਾਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। | 1. ਕਾਇਮ ਰਹਿਣਯੋਗ ਜ਼ਰਾਇਤ ਵਿਚ ਸੰਸ਼ਲਿਸ਼ਟ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। |
| 2. ਅਕਾਰਬਨੀ ਖਾਦਾਂ ਦੀ ਵਰਤੋਂ ਵਰਜਿਤ ਹੈ। | 2. ਅਕਾਰਬਨੀ ਖਾਦਾਂ ਦੀ ਵਰਤੋਂ ’ਤੇ ਕਿਸੇ ਪ੍ਰਕਾਰ ਦੀ ਪਾਬੰਦੀ ਨਹੀਂ ਹੈ। |
| 3. ਕਾਰਬਨੀ ਕਿਰਸਾਣੀ ਦੁਆਰਾ ਤਿਆਰ ਫ਼ਸਲਾਂ ਦਾ ਪ੍ਰੀਖਣ ਜ਼ਰੂਰੀ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਅਕਾਰਬਨੀ ਖਾਦਾਂ ਨਹੀਂ ਵਰਤੀਆਂ ਗਈਆਂ। | 3. ਇਸ ਜ਼ਰਾਇਤ ’ਤੇ ਅਜਿਹੀ ਕੋਈ ਬੰਦਸ਼ ਨਹੀਂ ਹੈ। |
Exam Tips:
a) ਉੱਤਰ ਵਿਚ ਤਿੰਨ ਸਾਲ ਦੀ ਪ੍ਰਮਾਣਿਕਤਾ ਵਾਲਾ ਨੁਕਤਾ ਜ਼ਰੂਰ ਲਿਖੋ।
b) ਅੰਤਰ ਵਾਲੇ ਪ੍ਰਸ਼ਨ ਵਿਚ ਦੋ ਕਾਲਮਾਂ ਵਾਲੀ ਸਾਰਨੀ ਬਣਾਓ।
Question 3: ਹਰੇ ਇਨਕਲਾਬ (Green Revolution) ਦੀ ਕੀ ਲੋੜ ਸੀ? ਜਾਂ ਹਰੀ ਕ੍ਰਾਂਤੀ ਦੀ ਕੀ ਲੋੜ ਸੀ?
Answer:
ਸਜੀਵਾਂ ਦੇ ਜਿਊਂਦੇ ਰਹਿਣ ਲਈ ਖ਼ੁਰਾਕ ਇਕ ਮੁੱਢਲੀ ਜ਼ਰੂਰਤ ਹੈ। ਮਨੁੱਖ ਦੇ ਸੱਭਿਅਕ ਜੀਵਨ ਦੀ ਕਹਾਣੀ ਵਿਚ ਖੇਤੀਬਾੜੀ ਇਕ ਅਜਿਹਾ ਬਦਲਾਅ ਬਿੰਦੂ (Turning point) ਸੀ, ਜਿਸ ਨੇ ਮਨੁੱਖ ਦੀ ਭੋਜਨ ਚੁਗਣ ਵਾਲੀ ਜੀਵਨ ਸ਼ੈਲੀ ਨੂੰ ਇਕ ਥਾਂ ’ਤੇ ਟਿਕ ਕੇ ਰਹਿਣ ਵਾਲੀ ਜੀਵਨ ਸ਼ੈਲੀ ਵਿਚ ਬਦਲ ਦਿੱਤਾ।
ਪਿਛਲੇ 200 ਸਾਲਾਂ ਵਿਚ ਖੇਤੀਬਾੜੀ ਸੰਬੰਧੀ ਕਿਰਿਆਵਾਂ ਵਿਚ ਪਹਿਲਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਪਰਿਵਰਤਨ ਆਏ ਹਨ। ਆਜ਼ਾਦੀ ਮਿਲਣ ਤੋਂ ਤੁਰੰਤ ਬਾਅਦ ਭਾਰਤ ਨੂੰ ਗ਼ਰੀਬੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਅਨਾਜ ਦੀਆਂ ਫ਼ਸਲਾਂ ਵਿਚ ਆਤਮ-ਨਿਰਭਰਤਾ ਪ੍ਰਾਪਤ ਕਰਨ ਲਈ ਭਾਰਤ ਨੂੰ ਹਰੇ ਇਨਕਲਾਬ ਦਾ ਸਹਾਰਾ ਲੈਣਾ ਪਿਆ। ਹਰੇ ਇਨਕਲਾਬ ਦਾ ਮੁੱਖ ਮੰਤਵ ਸੁਧਰੀਆਂ ਕਿਸਮਾਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਫ਼ਸਲਾਂ ਦੇ ਬੀਜਾਂ ਦੀ ਵਰਤੋਂ, ਖਾਦਾਂ ਦੀ ਵਧੇਰੇ ਵਰਤੋਂ, ਹਾਨੀਕਾਰਕ ਜੀਵਾਂ ਨੂੰ ਨਸ਼ਟ ਕਰਨ ਲਈ ਕੀਟਨਾਸ਼ਕਾਂ ਦੀ ਵਰਤੋਂ ਅਤੇ ਸਿੰਜਾਈ ਦੇ ਸੁਚੱਜੇ ਢੰਗ-ਤਰੀਕਿਆਂ (ਵਧੇਰੇ ਪਾਣੀ ਦੀ ਵਰਤੋਂ ਅਤੇ ਭੰਡਾਰਨ ਦੇ ਚੰਗੇ ਤਰੀਕੇ) ਰਾਹੀਂ ਉਤਪਾਦਨ ਵਿਚ ਵਾਧਾ ਕਰਨਾ ਸੀ।
Exam Tips:
a) ਲੋੜ ਦੇ ਕਾਰਨ ਵਜੋਂ ਆਜ਼ਾਦੀ ਤੋਂ ਬਾਅਦ ਅਨਾਜ ਦੀ ਘਾਟ ਅਤੇ ਗ਼ਰੀਬੀ ਦਾ ਜ਼ਿਕਰ ਕਰੋ।
b) ਹਰੇ ਇਨਕਲਾਬ ਦੇ ਚਾਰ ਮੁੱਖ ਤੱਤ (ਉੱਨਤ ਬੀਜ, ਖਾਦਾਂ, ਕੀਟਨਾਸ਼ਕ, ਸਿੰਜਾਈ) ਲਿਖੋ।
Question 4: ਭੂਮੀ ਦੀ ਪੌਦਿਆਂ ਲਈ ਕੀ ਮਹੱਤਤਾ ਹੈ?
Answer:
ਪੌਦਿਆਂ ਲਈ ਭੂਮੀ ਦੀ ਬਹੁਤ ਮਹੱਤਤਾ ਹੈ:
1. ਮਾਧਿਅਮ ਵਜੋਂ (As a Medium): ਪੌਦਿਆਂ, ਫ਼ਸਲਾਂ ਅਤੇ ਬਾਗ਼ਬਾਨੀ ਲਈ ਉਗਾਏ ਜਾਣ ਵਾਲੇ ਪੌਦਿਆਂ ਵਾਸਤੇ ਮਿੱਟੀ ਹੀ ਸਭ ਤੋਂ ਵਧੀਆ ਮਾਧਿਅਮ ਹੈ ਅਤੇ ਇਸ ਦਾ ਮੁੱਖ ਕੰਮ ਇਨ੍ਹਾਂ ਪੌਦਿਆਂ ਦੇ ਵਾਧੇ ਵਿਚ ਸਹਾਇਤਾ ਕਰਨਾ ਹੈ। ਮਿੱਟੀ ਦੀ ਬਦੌਲਤ ਹੀ ਫ਼ਸਲਾਂ ਫਲਦੀਆਂ-ਫੁੱਲਦੀਆਂ ਹਨ ਅਤੇ ਵਧੇਰੇ ਪੈਦਾਵਾਰ ਦਿੰਦੀਆਂ ਹਨ। ਮਿੱਟੀ ਦੇ ਕੁਦਰਤੀ ਚੱਕਰ ਪੌਦਿਆਂ ਦੇ ਵਾਧੇ ਲਈ ਢੁੱਕਵਾਂ ਭੌਤਿਕ, ਰਸਾਇਣਿਕ ਅਤੇ ਜੈਵਿਕ ਮਾਧਿਅਮ ਉਪਲੱਬਧ ਕਰਾਉਣ ਵਿਚ ਯੋਗਦਾਨ ਪਾਉਂਦੇ ਹਨ।
2. ਪੌਸ਼ਟਿਕ ਪਦਾਰਥਾਂ ਦੀ ਉਪਲੱਬਧੀ (Provides Nutrients): ਮਿੱਟੀ ਜੀਵ-ਸਮੂਹ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਮਿੱਟੀ ਵਿਚ ਲੱਖਾਂ ਦੀ ਗਿਣਤੀ ਵਿਚ ਸੂਖ਼ਮ ਜੀਵ ਪਾਏ ਜਾਂਦੇ ਹਨ। ਮਿੱਟੀ ਵਿਚ ਮੌਜੂਦ ਜੰਤੂ ਸਮੂਹ ਅਤੇ ਬਨਸਪਤੀ ਸਮੂਹ ਮਿੱਟੀ ਦੇ ਚੱਕਰਾਂ ਵਿਚ ਸਹਾਇਤਾ ਕਰਦੇ ਹਨ, ਜਿਸ ਕਰਕੇ ਰਸਾਇਣਿਕ ਖਾਦਾਂ ਦੀ ਵਰਤੋਂ ਤੋਂ ਬਿਨਾਂ ਵੀ ਕੁਦਰਤੀ ਬਨਸਪਤੀ ਉੱਗਦੀ ਹੈ। ਇਹ ਸਮੂਹ ਪੌਦਿਆਂ ਦੀ ਰਹਿੰਦ-ਖੂੰਹਦ ਦਾ ਵਿਘਟਨ ਕਰਦੇ ਹਨ, ਵਾਯੂਮੰਡਲ ਵਿਚੋਂ ਤੱਤ ਪ੍ਰਾਪਤ ਕਰਦੇ ਹਨ, ਮਿੱਟੀ ਵਿਚ ਹਵਾ ਦਾ ਸੰਚਾਰ ਕਰਦੇ ਹਨ ਅਤੇ ਹੋਰ ਕਾਰਜ ਕਰਦਿਆਂ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੇ ਹਨ। ਇਸੇ ਕਰਕੇ ਮਿੱਟੀ ਨੂੰ ਇਕ ਚੰਗਾ ਮਾਧਿਅਮ ਮੰਨਿਆ ਗਿਆ ਹੈ।
3. ਜਲ ਸਪਲਾਈ ਜਾਂ ਜਲ ਪੂਰਤੀ (Water Supply): ਪਾਣੀ ਦੀ ਸਪਲਾਈ, ਗੁਣਵੱਤਾ ਅਤੇ ਪੂਰਤੀ ਵਿਚ ਮਿੱਟੀ ਮੁੱਖ ਭੂਮਿਕਾ ਨਿਭਾਉਂਦੀ ਹੈ। ਜ਼ਮੀਨ ਦਾ ਭੂ-ਦ੍ਰਿਸ਼ (Landscape) ਅਤੇ ਉੱਥੇ ਉੱਗਣ ਵਾਲੀ ਬਨਸਪਤੀ ਮੀਂਹ ਦੇ ਪਾਣੀ ਦੀ ਵੰਡ ਲਈ ਜ਼ਿੰਮੇਵਾਰ ਹੈ। ਇਹ ਪਾਣੀ ਮਿੱਟੀ ਦੀ ਸਤ੍ਹਾ ਤੋਂ ਵਹਿ ਜਾਵੇਗਾ, ਝੀਲਾਂ ਤੇ ਨਦੀਆਂ ਵਰਗੇ ਜਲ ਸਾਧਨਾਂ ਨੂੰ ਭਰੇਗਾ, ਅਚਾਨਕ ਹੜ੍ਹ ਦੀ ਸ਼ਕਲ ਵਿਚ ਤੇਜ਼ੀ ਨਾਲ ਰੁੜ੍ਹ ਜਾਵੇਗਾ, ਮਿੱਟੀ ਵਿਚ ਸਮਾ ਕੇ ਸਜੀਵਾਂ ਅਤੇ ਪੌਦਿਆਂ ਦੇ ਕੰਮ ਆਵੇਗਾ, ਜਾਂ ਰਿਸਦਾ-ਰਿਸਦਾ ਭੂਮੀ ਜਲ ਸਤਰ (Water Level) ਤਕ ਪਹੁੰਚ ਜਾਵੇਗਾ ਅਤੇ ਇਸ ਦੀ ਗਤੀ ਦੀ ਦਰ ਕਿੰਨੀ ਹੋਵੇਗੀ, ਇਹ ਸਭ ਮਿੱਟੀ ਦੀ ਬਣਤਰ ’ਤੇ ਨਿਰਭਰ ਕਰਦਾ ਹੈ। ਇਸ ਤਰ੍ਹਾਂ ਪਾਣੀ ਦੇ ਚੱਕਰ ਵਿਚ ਮਿੱਟੀ ਦੀ ਵਿਸ਼ੇਸ਼ ਥਾਂ ਹੈ।
Exam Tips:
a) ਤਿੰਨ ਸਿਰਲੇਖ (ਮਾਧਿਅਮ, ਪੌਸ਼ਟਿਕ ਪਦਾਰਥ, ਜਲ ਸਪਲਾਈ) ਬਣਾ ਕੇ ਉੱਤਰ ਲਿਖੋ।
b) ਸੂਖ਼ਮ ਜੀਵਾਂ ਦੀ ਭੂਮਿਕਾ ਅਤੇ ਪਾਣੀ ਦੇ ਚੱਕਰ ਦਾ ਜ਼ਿਕਰ ਜ਼ਰੂਰ ਕਰੋ।
Question 5: ਭੂਮੀ ਦੀ ਸਾਂਭ-ਸੰਭਾਲ ਦੀ ਕੀ ਲੋੜ ਹੈ? ਜਾਂ ਭੂਮੀ ਦਾ ਸੁਰੱਖਿਅਣ ਕਿਉਂ ਜ਼ਰੂਰੀ ਹੈ?
Answer:
ਭੂਮੀ ਸੂਖ਼ਮ (ਬਹੁਤ ਛੋਟੇ) ਅਤੇ ਵੱਡੇ ਸਜੀਵਾਂ, ਖਣਿਜਾਂ, ਕਾਰਬਨੀ ਪਦਾਰਥਾਂ, ਹਵਾ ਅਤੇ ਪਾਣੀ ਦੇ ਮਿਲਾਪ ਨਾਲ ਬਣੀ ਹੋਈ ਹੈ। ਭੂਮੀ ਇਕ ਜੀਵਤ ਪ੍ਰਣਾਲੀ (Living system) ਹੈ ਜੋ ਜੀਵਨ ਲਈ ਬੁਨਿਆਦੀ ਕਾਰਜ ਕਰਦੀ ਹੈ। ਭੂਮੀ ਦੇ ਇਨ੍ਹਾਂ ਲਾਹੇਵੰਦ ਕਾਰਜਾਂ ਵਿਚ ਇਹ ਸ਼ਾਮਲ ਹਨ:
1. ਖ਼ੁਰਾਕ ਅਤੇ ਰੇਸ਼ੇ ਪ੍ਰਾਪਤ ਕਰਨ ਲਈ ਅਸੀਂ ਪੌਦੇ ਉਪਜਾਊ ਭੂਮੀ ਵਿਚ ਹੀ ਉਗਾਉਂਦੇ ਹਾਂ।
2. ਤਾਪ ਅਤੇ ਪਾਣੀ ਨੂੰ ਸਟੋਰ ਕਰਨਾ।
3. ਕਰੋੜਾਂ ਦੀ ਗਿਣਤੀ ਵਿਚ ਪੌਦਿਆਂ, ਪ੍ਰਾਣੀਆਂ ਅਤੇ ਸੂਖ਼ਮ ਜੀਵਾਂ ਲਈ ਆਵਾਸ (ਘਰ) ਦਾ ਪ੍ਰਬੰਧ ਕਰਨਾ।
4. ਪਾਣੀ ਅਤੇ ਫੋਕਟ ਪਦਾਰਥਾਂ ਦਾ ਫਿਲਟਰੀਕਰਨ ਕਰਨਾ।
5. ਨਿਰਮਾਣ, ਦਵਾਈਆਂ, ਕਲਾ (Art) ਅਤੇ ਸ਼ਿੰਗਾਰ ਦੇ ਸਾਮਾਨ ਲਈ ਸ੍ਰੋਤ ਉਪਲੱਬਧ ਕਰਾਉਣਾ।
6. ਕਚਰੇ ਦਾ ਵਿਘਟਨ ਕਰਨਾ।
Exam Tips:
a) ਛੇ ਕਾਰਜ ਕ੍ਰਮਵਾਰ ਲਿਖੋ।
b) ਪਹਿਲੇ ਵਾਕ ਵਿਚ ਦੱਸੋ ਕਿ ਭੂਮੀ ਇਕ ਜੀਵਤ ਪ੍ਰਣਾਲੀ ਹੈ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
Question 1: ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਦੀ ਕੀ ਜ਼ਰੂਰਤ ਹੈ?
Answer:
ਪਰਿਸਥਿਤਿਕ ਤੌਰ ’ਤੇ ਸਿਹਤਮੰਦ, ਆਰਥਿਕ ਪੱਖੋਂ ਵਿਹਾਰਕ, ਸਮਾਜਿਕ ਤੌਰ ’ਤੇ ਠੀਕ, ਸੱਭਿਆਚਾਰਕ ਪੱਖੋਂ ਢੁੱਕਵੀਂ ਅਤੇ ਵਿਗਿਆਨਕ ਪਹੁੰਚ ’ਤੇ ਖਰੀ ਉਤਰਨ ਵਾਲੀ ਖੇਤੀਬਾੜੀ ਨੂੰ ਝੱਲਣਯੋਗ/ਟਿਕਾਊ ਖੇਤੀਬਾੜੀ ਕਹਿੰਦੇ ਹਨ। ਦੂਜੇ ਸ਼ਬਦਾਂ ਵਿਚ ਇਹ ਇਕ ਅਜਿਹੀ ਪ੍ਰਣਾਲੀ ਅਤੇ ਵਿਧੀ ਹੈ ਜੋ ਇਨ੍ਹਾਂ ਨੂੰ ਕਾਇਮ ਰੱਖਦੀ ਜਾਂ ਵਧਾਉਂਦੀ ਹੈ:
1. ਵਿਹਾਰਕ ਆਰਥਿਕ ਖੇਤੀਬਾੜੀ ਉਤਪਾਦਨ।
2. ਬਹੁਤ ਚੰਗੇ ਆਧਾਰ ਵਾਲੇ ਕੁਦਰਤੀ ਸਾਧਨ।
3. ਦੂਸਰੀਆਂ ਪਰਿਸਥਿਤਿਕ ਪ੍ਰਣਾਲੀਆਂ, ਜਿਨ੍ਹਾਂ ’ਤੇ ਖੇਤੀਬਾੜੀ ਨਾਲ ਸੰਬੰਧਿਤ ਗਤੀਵਿਧੀਆਂ ਦਾ ਅਸਰ ਪੈਂਦਾ ਹੈ।
ਖੇਤੀਬਾੜੀ ਜਿਨ੍ਹਾਂ ਤਿੰਨ ਮੁੱਖ ਟੀਚਿਆਂ ਨੂੰ ਜੋੜਦੀ ਹੈ, ਉਹ ਹਨ: ਨਰੋਆ ਵਾਤਾਵਰਣ, ਆਰਥਿਕ ਲਾਹੇਵੰਦੀ ਅਤੇ ਸਮਾਜਿਕ ਤੇ ਆਰਥਿਕ ਨਿਆਂ-ਸੰਗਤੀ (Equity)। ਝੱਲਣਯੋਗ ਖੇਤੀਬਾੜੀ ਦੇ ਕੁਝ ਮੁੱਢਲੇ ਅਸੂਲ ਇਹ ਹਨ:
1. ਲੰਮੇ ਸਮੇਂ ਬਾਅਦ ਫਾਰਮ ਦੀ ਉਤਪਾਦਕਤਾ ਵਿਚ ਵਾਧਾ ਹੁੰਦਾ ਹੈ।
2. ਕੁਦਰਤੀ ਸਾਧਨਾਂ ’ਤੇ ਮਾੜੇ ਪ੍ਰਭਾਵ ਘੱਟ ਤੋਂ ਘੱਟ ਪੈਂਦੇ ਹਨ।
3. ਖੇਤੀਬਾੜੀ ਵਿਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਰਹਿੰਦ-ਖੂੰਹਦ ਦਾ ਪੱਧਰ ਬਹੁਤ ਨੀਵਾਂ ਹੁੰਦਾ ਹੈ।
4. ਜ਼ਮੀਨ ਹੇਠਲੇ ਪਾਣੀ ਦਾ ਨੁਕਸਾਨ ਘੱਟ ਤੋਂ ਘੱਟ ਹੁੰਦਾ ਹੈ।
5. ਭੋਂ-ਖੋਰ ਨੂੰ ਰੋਕਿਆ ਜਾਂਦਾ ਹੈ।
6. ਭੂਮੀਗਤ ਪਾਣੀ ਦੇ ਜ਼ਾਇਆ ਜਾਣ ਨੂੰ ਘਟਾਇਆ ਜਾ ਸਕਦਾ ਹੈ।
ਏਕੀਕ੍ਰਿਤ ਪੈਸਟ ਪ੍ਰਬੰਧਨ (Integrated Pest Management, IPM), ਪੈਸਟਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਫ਼ਸਲੀ ਚੱਕਰ (Crop rotation), ਨਰੋਈਆਂ ਫ਼ਸਲਾਂ, ਮਿੱਟੀ ਦੇ ਖੁਰਨ ਵਿਚ ਕਮੀ, ਵਾਹੀ (Tillage) ਅਤੇ ਭੋਂ-ਖੋਰ ਤੇ ਨਦੀਨਾਂ ’ਤੇ ਕੰਟਰੋਲ ਕਰਨ ਵਾਲੀਆਂ ਯੋਜਨਾਵਾਂ ਇਨ੍ਹਾਂ ਵਿਧੀਆਂ ਵਿਚ ਸ਼ਾਮਲ ਹਨ। ਝੱਲਣਯੋਗ ਖੇਤੀਬਾੜੀ ਦੀ ਕੋਸ਼ਿਸ਼ ਹੈ ਕਿ ਹਲ ਚਲਾਉਣ ਦੇ ਤਰੀਕਿਆਂ ਵਿਚ ਸੁਧਾਰ ਕਰਕੇ ਅਤੇ ਪਾਣੀ ਦੀ ਸਪਲਾਈ ਦੀ ਸਾਂਭ-ਸੰਭਾਲ ਕਰਕੇ ਬਣਾਉਟੀ ਖਾਦਾਂ ਦੀ ਖ਼ਪਤ ਅਤੇ ਹਾਨੀਕਾਰਕ ਜੀਵਨਾਸ਼ਕਾਂ ਦੀ ਵਰਤੋਂ ਨੂੰ, ਜੇ ਮੁਕੰਮਲ ਤੌਰ ’ਤੇ ਖ਼ਤਮ ਨਾ ਕੀਤਾ ਜਾ ਸਕੇ, ਤਾਂ ਘੱਟ ਕੀਤਾ ਜਾਵੇ।
Exam Tips:
a) ਪਹਿਲਾਂ ਪਰਿਭਾਸ਼ਾ, ਫਿਰ ਤਿੰਨ ਟੀਚੇ ਅਤੇ ਫਿਰ ਮੁੱਢਲੇ ਅਸੂਲ ਲਿਖੋ।
b) IPM, ਫ਼ਸਲੀ ਚੱਕਰ ਅਤੇ ਭੋਂ-ਖੋਰ ਦੀ ਰੋਕਥਾਮ ਦਾ ਜ਼ਿਕਰ ਜ਼ਰੂਰ ਕਰੋ।
Question 2: ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਖੇਤੀ ਦੀਆਂ ਮੁੱਢਲੀਆਂ ਕਿਰਿਆਵਾਂ ਬਾਰੇ ਲਿਖੋ।
Answer:
ਝੱਲਣਯੋਗ ਖੇਤੀਬਾੜੀ ਦੀਆਂ ਮੁੱਢਲੀਆਂ ਪ੍ਰਕਿਰਿਆਵਾਂ ਇਹ ਹਨ:
1. ਖੇਤੀ (ਫਾਰਮ) ਦੀ ਉਤਪਾਦਕਤਾ ਨੂੰ ਲੰਮੇ ਸਮੇਂ ਤਕ ਵਧਾਉਣਾ।
2. ਕੁਦਰਤੀ ਸਾਧਨਾਂ ’ਤੇ ਪੈਣ ਵਾਲੇ ਮਾੜੇ ਅਸਰਾਂ ਨੂੰ ਘੱਟ ਤੋਂ ਘੱਟ ਕਰਨਾ।
3. ਖੇਤੀਬਾੜੀ ਲਈ ਵਰਤੇ ਜਾਂਦੇ ਰਸਾਇਣਾਂ ਦੀ ਘੱਟ ਤੋਂ ਘੱਟ ਵਰਤੋਂ ਕਰਨਾ।
4. ਖੇਤੀ ਤੋਂ ਪ੍ਰਾਪਤ ਹੋਣ ਵਾਲੇ ਸਮਾਜਿਕ ਲਾਭ (ਵਿੱਤੀ ਅਤੇ ਗ਼ੈਰ-ਵਿੱਤੀ ਰੂਪ ਵਿਚ) ਨੂੰ ਵੱਧ ਤੋਂ ਵੱਧ ਪੱਧਰ ’ਤੇ ਰੱਖਣਾ।
5. ਭੋਂ-ਖੋਰ ਨੂੰ ਰੋਕਣਾ।
6. ਜ਼ਮੀਨ ਹੇਠਲੇ ਪਾਣੀ ਦੀ ਹਾਨੀ ਨੂੰ ਘਟਾਉਣਾ।
Exam Tips:
a) ਛੇ ਕਿਰਿਆਵਾਂ ਕ੍ਰਮ-ਅੰਕ ਦੇ ਕੇ ਸੰਖੇਪ ਵਿਚ ਲਿਖੋ।
b) ਉਤਪਾਦਕਤਾ ਵਧਾਉਣਾ ਅਤੇ ਸਾਧਨਾਂ ਦੀ ਸੰਭਾਲ ਵਾਲੇ ਨੁਕਤੇ ਪਹਿਲਾਂ ਲਿਖੋ।
Question 3: ਹਰੇ ਇਨਕਲਾਬ ਦੇ ਵਾਤਾਵਰਣ ਉੱਪਰ ਪਏ ਕੁਝ ਪ੍ਰਭਾਵਾਂ ਦਾ ਵਰਣਨ ਕਰੋ। ਜਾਂ ਹਰੇ ਇਨਕਲਾਬ ਦੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਹਰੇ ਇਨਕਲਾਬ ਦੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ।
Answer:
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਣਾਉਟੀ ਖਾਦਾਂ (ਫਰਟੀਲਾਈਜ਼ਰਜ਼) ਅਤੇ ਪੈਸਟ ਨਾਸ਼ਕਾਂ ਦੇ ਵਧੇਰੇ ਨਿਵੇਸ਼ ਅਤੇ ਪਾਣੀ ਦੀ ਵਧੇਰੇ ਵਰਤੋਂ ਰਾਹੀਂ ਉਤਪਾਦਕਤਾ ਵਿਚ ਵਾਧਾ ਕਰਨਾ ਹੈ। ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ। ਪਰ ਹਰੇ ਇਨਕਲਾਬ ਦੇ ਕਾਰਨ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ।
ਪੰਜਾਬ ਵਿਚ ਹਰੇ ਇਨਕਲਾਬ ਦੇ ਸਭ ਤੋਂ ਚੰਗੇ ਅਤੇ ਸਭ ਤੋਂ ਭੈੜੇ ਦੋਵੇਂ ਪ੍ਰਭਾਵ ਵੇਖਣ ਵਿਚ ਆਏ ਹਨ। ਹਰੇ ਇਨਕਲਾਬ ਦੇ ਸਮੇਂ, ਜੋ ਅਸਲ ਵਿਚ ‘ਬੀਜ ਅਤੇ ਫਰਟੀਲਾਈਜ਼ਰ ਪੈਕੇਜ’ (Seed-fertilizer package) ਦਾ ਸਮਾਂ ਸੀ, ਦੌਰਾਨ ਪੰਜਾਬ ਵਿਚ ਬਣਾਉਟੀ ਖਾਦਾਂ ਦੀ ਵਰਤੋਂ ਵਿਚ ਤਿੰਨ ਗੁਣਾ ਵਾਧਾ ਹੋਇਆ। ਪਰ ਅੱਜ-ਕੱਲ੍ਹ ਇਨ੍ਹਾਂ ਖਾਦਾਂ ਦੇ ਮਾੜੇ ਅਸਰ ਹਰ ਥਾਂ ਵੇਖੇ ਜਾ ਸਕਦੇ ਹਨ। ਇਹ ਅਸਰ ਇਹ ਹਨ:
1. ਪੌਸ਼ਟਿਕ ਤੱਤਾਂ ਦੀ ਘਾਟ (Nutrient Deficiency): ਪੌਦਿਆਂ ਨੂੰ ਐੱਨ.ਪੀ.ਕੇ. (Nitrogen, Phosphorus ਅਤੇ Potassium) ਤੋਂ ਇਲਾਵਾ ਹੋਰ ਤੱਤਾਂ ਦੀ ਵੀ ਲੋੜ ਹੁੰਦੀ ਹੈ। ਪੌਦਿਆਂ ਨੂੰ ਜ਼ਿੰਕ, ਲੋਹਾ, ਤਾਂਬਾ, ਮੈਂਗਨੀਜ਼, ਮੈਗਨੀਸ਼ੀਅਮ, ਮੋਲਿਬਡੀਨਮ ਅਤੇ ਬੋਰੋਨ ਵਰਗੇ ਲਘੂ ਪੌਸ਼ਟਿਕਾਂ (Micro Nutrients) ਦੀ ਵੀ ਲੋੜ ਹੈ। ਪੰਜਾਬ ਵਿਚ ਇਨ੍ਹਾਂ ਲਘੂ ਪੌਸ਼ਟਿਕ ਤੱਤਾਂ ਵਿਚੋਂ ਜ਼ਿੰਕ ਦੀ ਘਾਟ ਸਭ ਤੋਂ ਜ਼ਿਆਦਾ ਹੈ, ਜਿਸ ਕਰਕੇ ਐੱਨ.ਪੀ.ਕੇ. ਦੀ ਵਧੇਰੇ ਵਰਤੋਂ ਨੇ ਝੋਨੇ ਅਤੇ ਕਣਕ ਦੇ ਝਾੜ ਵਿਚ ਉਸ ਅਨੁਪਾਤ ਨਾਲ ਵਾਧਾ ਨਹੀਂ ਦਿਖਾਇਆ। ਪੰਜਾਬ ਵਿਚ ਝੋਨੇ ਅਤੇ ਕਣਕ ਦੀ ਉਤਪਾਦਕਤਾ ਅਸਥਿਰਤਾ ਦਰਸਾਉਂਦੀ ਹੈ ਅਤੇ ਕਈ ਜ਼ਿਲ੍ਹਿਆਂ ਵਿਚ ਇਨ੍ਹਾਂ ਫ਼ਸਲਾਂ ਦੇ ਝਾੜ ਵਿਚ ਕਮੀ ਵੀ ਵੇਖਣ ਵਿਚ ਆਈ ਹੈ, ਭਾਵੇਂ ਫਰਟੀਲਾਈਜ਼ਰਾਂ ਦੀ ਵਰਤੋਂ ਵਿਚ ਵੀ ਵਾਧਾ ਕੀਤਾ ਗਿਆ ਹੈ।
2. ਭੂਮੀ ਦੀ ਵਰਤੋਂ ਦੇ ਤਰੀਕੇ ਵਿਚ ਬਦਲਾਅ (Change in Land Use Pattern): ਹਰੇ ਇਨਕਲਾਬ ਨੇ ਕਣਕ ਅਤੇ ਝੋਨੇ ਦੀ ਇਕ-ਫ਼ਸਲੀ ਖੇਤੀ (Monoculture) ਨੂੰ ਜਨਮ ਦਿੱਤਾ ਹੈ ਅਤੇ ਇਹ ਦੋਵੇਂ ਫ਼ਸਲਾਂ ਭੂਮੀਗਤ ਪੌਸ਼ਟਿਕ ਪਦਾਰਥਾਂ ਦੇ ਘਟਣ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਦੋਵਾਂ ਫ਼ਸਲਾਂ ਨੇ ਮੱਕੀ, ਬਾਜਰਾ, ਦਾਲਾਂ ਅਤੇ ਤੇਲ ਬੀਜਾਂ ਵਰਗੀਆਂ ਰਵਾਇਤੀ ਫ਼ਸਲਾਂ ਦੀ ਥਾਂ ਲੈ ਲਈ ਹੈ। ਫਲੀਦਾਰ ਫ਼ਸਲਾਂ (Leguminous crops) ਦੀ ਬਿਜਾਈ ਘਟਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਕੁਦਰਤੀ ਤਰੀਕੇ ਨਾਲ ਵਧਾਉਣ ਵਾਲੇ ਕੁਦਰਤੀ ਏਜੰਟ ਘਟ ਗਏ ਹਨ। ਕਣਕ ਅਤੇ ਝੋਨੇ ਦੀ ਵਾਰ-ਵਾਰ ਕਾਸ਼ਤ ਕਾਰਨ ਮਿੱਟੀ ਦੇ ਪੌਸ਼ਟਿਕ ਪਦਾਰਥਾਂ ਵਿਚ ਕਮੀ ਆਈ ਹੈ। ਖੇਤੀ ਵਾਲੀ ਜ਼ਮੀਨ ਦੀ ਵਰਤੋਂ ਵਿਚ ਆਇਆ ਇਹ ਬਦਲਾਅ ਫਲੀਦਾਰ ਪੌਦਿਆਂ ਤੋਂ ਕਣਕ-ਝੋਨੇ ਵੱਲ ਅਤੇ ਅੰਤ ਵਿਚ ਬੰਜਰ ਜ਼ਮੀਨ ਵੱਲ ਲੈ ਜਾਂਦਾ ਹੈ।
3. ਲੋੜ ਤੋਂ ਵੱਧ ਸਿੰਜਾਈ (Intensive Irrigation): ਲੋੜ ਤੋਂ ਵੱਧ ਸਿੰਜਾਈ ਹਰੇ ਇਨਕਲਾਬ ਦਾ ਮੁੱਖ ਅੰਸ਼ ਰਹੀ ਹੈ। ਪਾਣੀ ਦੀ ਵਧਦੀ ਮੰਗ ਨੇ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੇ ਸਾਧਨਾਂ ’ਤੇ ਕਾਫ਼ੀ ਦਬਾਅ ਪਾਇਆ ਹੈ। ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਲਗਪਗ 80% ਹਿੱਸਾ ਅੱਜ-ਕੱਲ੍ਹ ਖੇਤੀ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ। ਜਲ ਨਿਕਾਸ (Drainage) ਵੱਲ ਉਚਿਤ ਧਿਆਨ ਦਿੱਤੇ ਬਿਨਾਂ ਹੋਰ ਜ਼ਿਆਦਾ ਸਿੰਜਾਈ ਕਰਨ ਦੇ ਨਤੀਜੇ ਖ਼ਤਰਨਾਕ ਸਿੱਧ ਹੋ ਸਕਦੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਤਾਂ ਹੀ ਉੱਚਾ ਹੋ ਸਕਦਾ ਹੈ ਜੇ ਪਾਣੀ ਦੇ ਸ੍ਰੋਤਾਂ ਨੂੰ ਪਾਣੀ ਦੀ ਵਰਤੋਂ ਨਾਲੋਂ ਤੇਜ਼ੀ ਨਾਲ ਮੁੜ ਭਰਿਆ (Recharge) ਜਾਵੇ। ਦੂਜੇ ਪਾਸੇ ਸੇਮ ਨਾਲ ਨਮਕੀਨੀਕਰਨ (Salinisation) ਦੀ ਸਮੱਸਿਆ ਵੀ ਜੁੜੀ ਹੋਈ ਹੈ। ਨਮਕੀਨੀਕਰਨ ਨਾਲ ਪੈਦਾ ਹੋਇਆ ਪ੍ਰਦੂਸ਼ਣ ਮਿੱਟੀ ਦੀ ਉਤਪਾਦਕਤਾ ਘਟਾਉਂਦਾ ਹੈ, ਪਰ ਕਈ ਵਾਰ ਇਹ ਲੂਣ ਭੋਂ ਨੂੰ ਸਥਾਈ ਤੌਰ ’ਤੇ ਹਮੇਸ਼ਾ ਲਈ ਤਬਾਹ ਵੀ ਕਰ ਦਿੰਦਾ ਹੈ। ਸੇਮ ਅਤੇ ਨਮਕੀਨੀਕਰਨ ਦੋਵੇਂ ਮਿਲ ਕੇ ਮਾਰੂਥਲ ਬਣਨ (Desertification) ਦਾ ਕਾਰਨ ਵੀ ਬਣ ਸਕਦੇ ਹਨ। ਹਰੇ ਇਨਕਲਾਬ ਦੀ ਖੇਤੀ ਨੂੰ ਕਾਮਯਾਬ ਕਰਨ ਲਈ ਸਿੰਜਾਈ ਵਾਸਤੇ ਜ਼ਮੀਨ ਹੇਠਲੇ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਹੋਣ ਕਾਰਨ ਪੰਜਾਬ ਦੇ ਕੁਦਰਤੀ ਸਾਧਨਾਂ ਨਾਲ ਭਰਪੂਰ ਜਲੋਢੀ ਮੈਦਾਨ (Alluvial plains) ਗੰਭੀਰ ਰੂਪ ਵਿਚ ਮਾਰੂਥਲ ਵਿਚ ਤਬਦੀਲ ਹੋ ਰਹੇ ਹਨ।
4. ਰਸਾਇਣਾਂ ਦੀ ਵਰਤੋਂ (Use of Chemicals): ਸਿੰਜਾਈ ਤੋਂ ਇਲਾਵਾ ਹਰੇ ਇਨਕਲਾਬ ਕਿਸਮ ਦੀ ਖੇਤੀਬਾੜੀ ਨੂੰ ਰਸਾਇਣਾਂ ਅਤੇ ਤਕਨਾਲੋਜੀਕਲ ਨਿਵੇਸ਼ਾਂ ਦੀ ਲੋੜ ਹੁੰਦੀ ਹੈ, ਜਿਵੇਂ ਨਵੀਆਂ ਕਿਸਮਾਂ ਦੇ ਬੀਜ, ਵਧੇਰੇ ਬਣਾਉਟੀ ਖਾਦਾਂ ਅਤੇ ਪੈਸਟੀਸਾਈਡ, ਟਰੈਕਟਰ ਅਤੇ ਹੋਰ ਖੇਤੀਬਾੜੀ ਮਸ਼ੀਨਾਂ ਤੇ ਸੰਦ ਅਤੇ ਸਿੰਜਾਈ। ਇਨ੍ਹਾਂ ਨਿਵੇਸ਼ਾਂ ਦੀ ਵਰਤੋਂ ਲਈ ਤਕਨਾਲੋਜੀ ਦੇ ਪੱਖੋਂ ਵਿਹਾਰਕ (Viable) ਜ਼ਮੀਨ ਦਾ ਵਿਸ਼ਾਲ ਖੇਤਰ ਚਾਹੀਦਾ ਹੈ।
5. ਅਨੁਵੰਸ਼ਿਕ ਅਤੇ ਜਾਤੀ ਵਿਭਿੰਨਤਾ ਵਿਚ ਕਮੀ (Reduction in Genetic and Species Diversity): ਆਧੁਨਿਕ ਖੇਤੀਬਾੜੀ ਦੇ ਆਉਣ ਤੋਂ ਪਹਿਲਾਂ ਦਾਣੇ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ਦੀਆਂ ਹਜ਼ਾਰਾਂ ਕਿਸਮਾਂ ਸਨ। ਝੋਨੇ ਦੀ ਹੀ ਉਦਾਹਰਨ ਲਓ: ਝੋਨੇ (Oryza sativa) ਦੀਆਂ ਲਗਪਗ 30,000 ਨਸਲਾਂ (Strains) ਹਨ। ਹਰੇ ਇਨਕਲਾਬ ਤੋਂ ਬਾਅਦ ਹੁਣ ਝੋਨੇ ਦੀਆਂ ਸਿਰਫ਼ ਦਸ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾ ਰਹੀ ਹੈ। ਸਥਾਨਕ ਜੰਗਲੀ ਕਿਸਮਾਂ ਨੇ ਆਪਣੇ ਆਪ ਨੂੰ ਸਥਾਨਕ ਹਾਲਾਤ ਦੇ ਅਨੁਕੂਲ ਢਾਲ ਲਿਆ ਹੈ। ਜਦੋਂ ਵੱਧ ਝਾੜ ਦੇਣ ਵਾਲੀਆਂ ਜਾਤੀਆਂ ਵਿਕਸਿਤ ਹੋ ਗਈਆਂ ਤਾਂ ਇਸ ਕਾਰਨ ਅਨੁਵੰਸ਼ਿਕ ਵਿਭਿੰਨਤਾ ਘਟ ਗਈ ਅਤੇ ਜਦੋਂ ਅਨੁਵੰਸ਼ਿਕ ਵਿਭਿੰਨਤਾ ਘਟ ਜਾਂਦੀ ਹੈ, ਤਾਂ ਅਨੁਵੰਸ਼ਿਕ ਪੱਖੋਂ ਇੱਕੋ ਜਿਹੇ ਪੌਦਿਆਂ ਨੂੰ ਬਿਮਾਰੀਆਂ ਲੱਗਣ ਅਤੇ ਵਿਨਾਸ਼ਕਾਰੀ ਜੀਵ-ਜੰਤੂਆਂ ਦੇ ਹਮਲਿਆਂ ਦਾ ਡਰ ਵਧ ਜਾਂਦਾ ਹੈ। ਹਰੇ ਇਨਕਲਾਬ ਨੇ ਫ਼ਸਲਾਂ ਵਿਚ ਜਾਤੀ ਵਿਭਿੰਨਤਾ (Species diversity) ਨੂੰ ਵੀ ਘਟਾ ਦਿੱਤਾ ਹੈ। ਨਵੀਆਂ ਵਿਕਸਿਤ ਹੋਈਆਂ ਜਾਤੀਆਂ ਵਿਚ ਰੋਗਾਂ ਅਤੇ ਕੀਟਾਂ ਆਦਿ ਦਾ ਮੁਕਾਬਲਾ ਕਰਨ ਦੀ ਸਮਰੱਥਾ ਬਹੁਤ ਘੱਟ ਹੈ ਅਤੇ ਇਨ੍ਹਾਂ ਵਿਚ ਸੋਕੇ ਅਤੇ ਹੜ੍ਹ ਆਦਿ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਬਹੁਤ ਘੱਟ ਹੈ।
Exam Tips:
a) ਪੰਜ ਪ੍ਰਭਾਵ ਸਿਰਲੇਖਾਂ ਸਮੇਤ ਲਿਖੋ (ਖਾਦਾਂ, ਭੂਮੀ ਵਰਤੋਂ, ਸਿੰਜਾਈ, ਰਸਾਇਣ, ਵਿਭਿੰਨਤਾ ਵਿਚ ਕਮੀ)।
b) ਪੰਜਾਬ ਦੀ ਉਦਾਹਰਨ (ਜ਼ਿੰਕ ਦੀ ਘਾਟ, ਧਰਤੀ ਹੇਠਲੇ ਪਾਣੀ ਦੀ ਵਰਤੋਂ, ਸੇਮ) ਜ਼ਰੂਰ ਦਿਓ।
Question 4: ਹਰੇ ਇਨਕਲਾਬ ਦੇ ਮੁੱਢਲੇ ਤੱਤ ਕੀ ਹਨ?
Answer:
ਸਾਨੂੰ ਪਤਾ ਹੈ ਕਿ ਹਰੇ ਇਨਕਲਾਬ ਦਾ ਉਦੇਸ਼ ਵਧੇਰੇ ਝਾੜ ਦੇਣ ਵਾਲੇ ਬੀਜਾਂ ਦੀ ਵਰਤੋਂ, ਬਣਾਉਟੀ ਖਾਦਾਂ (ਫਰਟੀਲਾਈਜ਼ਰਜ਼) ਅਤੇ ਪੈਸਟ ਨਾਸ਼ਕਾਂ ਦੇ ਵਧੇਰੇ ਨਿਵੇਸ਼ ਅਤੇ ਪਾਣੀ ਦੀ ਵਧੇਰੇ ਵਰਤੋਂ ਰਾਹੀਂ ਉਤਪਾਦਕਤਾ ਵਿਚ ਵਾਧਾ ਕਰਨਾ ਹੈ। ਖਾਧ ਪਦਾਰਥਾਂ ਦੇ ਮਾਮਲੇ ਵਿਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਅਤੇ ਲੋੜ ਨਾਲੋਂ ਜ਼ਿਆਦਾ ਉਤਪਾਦਨ ਕਰਨ ਦਾ ਸਿਹਰਾ ਹਰੇ ਇਨਕਲਾਬ ਦੇ ਸਿਰ ਜਾਂਦਾ ਹੈ। ਪਰ ਹਰੇ ਇਨਕਲਾਬ ਦੇ ਕਾਰਨ ਕੁਝ ਮਾੜੇ ਪ੍ਰਭਾਵ ਵੀ ਸਾਹਮਣੇ ਆਏ ਹਨ।
Exam Tips:
a) ਚਾਰ ਤੱਤ ਯਾਦ ਰੱਖੋ: ਵੱਧ ਝਾੜ ਵਾਲੇ ਬੀਜ, ਬਣਾਉਟੀ ਖਾਦਾਂ, ਪੈਸਟ ਨਾਸ਼ਕ ਅਤੇ ਵਧੇਰੇ ਪਾਣੀ/ਸਿੰਜਾਈ।
b) ਇਕ ਵਾਕ ਵਿਚ ਭਾਰਤ ਦੀ ਅਨਾਜ ਵਿਚ ਆਤਮ-ਨਿਰਭਰਤਾ ਦਾ ਜ਼ਿਕਰ ਕਰੋ।
Question 5: ਭੂਮੀ ਕਿਵੇਂ ਪ੍ਰਦੂਸ਼ਿਤ ਹੁੰਦੀ ਹੈ ਅਤੇ ਇਸ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?
Answer:
ਵਿਸ਼ਵ ਭਰ ਦੀਆਂ ਸਾਰੀਆਂ ਵਸਤੂਆਂ ਵਿਚੋਂ ਭੂਮੀ ਸਭ ਤੋਂ ਕੀਮਤੀ ਵਸਤੂ ਹੈ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਧਰਤੀ ’ਤੇ ਮੌਜੂਦ ਮਿੱਟੀ ਤੋਂ ਇਲਾਵਾ ਜੀਵਨ ਨੂੰ ਸਹਾਰਾ ਦੇਣ ਵਾਲੀ ਹੋਰ ਕੋਈ ਵਸਤੂ ਨਹੀਂ ਹੈ। ਭੂਮੀ ਕਈ ਤਰੀਕਿਆਂ ਨਾਲ ਪ੍ਰਦੂਸ਼ਿਤ ਹੁੰਦੀ ਹੈ, ਇਨ੍ਹਾਂ ਵਿਚੋਂ ਕੁਝ ਇਹ ਹਨ:
1. ਨਮਕੀਨੀਕਰਨ ਅਤੇ ਖਾਰਾਪਣ (Salinization and Alkalization): ਇਕ ਅਨੁਮਾਨ ਅਨੁਸਾਰ ਵਿਸ਼ਵ ਦਾ ਲਗਪਗ 20 ਮਿਲੀਅਨ ਖੇਤਰਫਲ ਖਾਰੇਪਣ ਅਤੇ ਅਲਕਲੀਕਰਨ ਕਾਰਨ ਪ੍ਰਭਾਵਿਤ ਹੋਇਆ ਹੈ ਅਤੇ ਇਸ ਵਿਚ ਜ਼ਿਆਦਾਤਰ ਖ਼ੁਸ਼ਕ ਅਤੇ ਸੋਕੇ ਵਾਲੀ ਭੂਮੀ ਸ਼ਾਮਲ ਹੈ। ਲੂਣ ਜਮ੍ਹਾਂ ਹੋਣ ਦੇ ਕਈ ਤਰੀਕੇ ਹਨ, ਜਿਵੇਂ ਸਮੁੰਦਰਾਂ ਤੋਂ ਆਉਣ ਵਾਲੀ ਹਵਾ, ਸਿੰਜਾਈ ਲਈ ਨਮਕੀਨ ਪਾਣੀ ਦੀ ਵਰਤੋਂ ਅਤੇ ਧਰਤੀ ਦੇ ਨੀਵੇਂ ਹਿੱਸਿਆਂ ਵਿਚ ਵਾਯੂਮੰਡਲ ਵਿਚ ਆਈਆਂ ਤਬਦੀਲੀਆਂ ਕਾਰਨ ਲੂਣਾਂ ਦਾ ਇਕੱਠਾ ਹੋਣਾ।
2. ਸੰਘਣੀ ਖੇਤੀ ਦਾ ਪ੍ਰਭਾਵ (Impact of Intensive Agriculture): ਵਿਸ਼ਵ ਭਰ ਦੇ ਲੋਕਾਂ ਲਈ ਖ਼ੁਰਾਕ ਪੈਦਾ ਕਰਨ ਦੇ ਮੰਤਵ ਨਾਲ ਪਿਛਲੇ ਚਾਰ ਦਹਾਕਿਆਂ ਤੋਂ ਖੇਤੀਬਾੜੀ ਦੇ ਕਾਰਜਾਂ ਵਿਚ ਇੰਨਾ ਵੱਡਾ ਵਾਧਾ ਹੋਇਆ ਹੈ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਕਈ ਦੇਸ਼ਾਂ, ਖ਼ਾਸ ਕਰਕੇ ਵਿਕਸਿਤ ਦੇਸ਼ਾਂ ਵਿਚ, ਖੇਤੀ ਵਿਚ ਆਏ ਸੰਘਣੇਪਣ ਕਾਰਨ ਭਾਰੀ ਮਸ਼ੀਨਰੀ ਦੀ ਵਰਤੋਂ, ਵਣਾਂ ਦੀ ਕਟਾਈ ਅਤੇ ਖੇਤੀ ਦੇ ਮੰਤਵ ਲਈ ਜ਼ਮੀਨ ਸਾਫ਼ ਕੀਤੀ ਗਈ। ਇਸ ਦੇ ਸਿੱਟੇ ਵਜੋਂ ਕਾਰਬਨੀ ਪਦਾਰਥਾਂ ਦਾ ਨੁਕਸਾਨ, ਮਿੱਟੀ ਦਾ ਪੀਡਾਪਨ (Compaction) ਜਾਂ ਨਪੀੜਨ ਅਤੇ ਮਿੱਟੀ ਦੇ ਭੌਤਿਕ ਗੁਣਾਂ ਦਾ ਨੁਕਸਾਨ ਹੋਇਆ ਹੈ। ਫਰਟੀਲਾਈਜ਼ਰਾਂ ਅਤੇ ਜੀਵਨਾਸ਼ਕਾਂ ਦੇ ਰੂਪ ਵਿਚ ਕਈ ਪਦਾਰਥਾਂ ਦੀ ਵਰਤੋਂ ਦਾ ਮਾੜਾ ਅਸਰ ਪਾਣੀ ਦੀ ਮਲੀਨਤਾ ਦੇ ਰੂਪ ਵਿਚ ਅਤੇ ਮਿੱਟੀ ਵਿਚ ਮੌਜੂਦ ਬਨਸਪਤੀ ਤੇ ਜੰਤੂ ਸਮੂਹ, ਜੋ ਮਿੱਟੀ ਦੀ ਸਿਹਤ ਲਈ ਜ਼ਰੂਰੀ ਹਨ, ਦੇ ਭਾਰੀ ਨੁਕਸਾਨ ਦੇ ਰੂਪ ਵਿਚ ਸਾਹਮਣੇ ਆਇਆ ਹੈ।
3. ਸ਼ਹਿਰੀਕਰਨ ਅਤੇ ਜ਼ਮੀਨੀ ਮਲੀਨਤਾ (Urbanization and Land Contamination): ਮਿੱਟੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਸ਼ਹਿਰੀਕਰਨ ਅਤੇ ਮਿੱਟੀ ਦੀ ਉੱਪਰਲੀ ਪਰਤ ’ਤੇ ਭਵਨਾਂ ਆਦਿ ਵਰਗੀਆਂ ਆਧਾਰਕ ਸੰਰਚਨਾਵਾਂ (Infrastructures) ਦੀ ਉਸਾਰੀ ਕਾਰਨ ਹੁੰਦਾ ਹੈ ਅਤੇ ਇਹ ਨੁਕਸਾਨ ਸਥਾਈ ਬਣ ਜਾਂਦਾ ਹੈ। ਵਿਕਸਿਤ ਦੇਸ਼ਾਂ ਵਿਚ ਸ਼ਹਿਰੀਕਰਨ ਕਾਰਨ ਹਰ ਦਹਾਕੇ ਵਿਚ ਭੋਂ ਦਾ ਲਗਪਗ ਇਕ ਪ੍ਰਤੀਸ਼ਤ ਨੁਕਸਾਨ ਹੁੰਦਾ ਹੈ। ਅਠਾਰਵੀਂ ਅਤੇ ਉੱਨੀਵੀਂ ਸਦੀ ਵਿਚ ਵੱਡੇ ਪੱਧਰ ’ਤੇ ਹੋਏ ਉਦਯੋਗੀਕਰਨ ਦੇ ਕਾਰਨ ਵਿਸ਼ਵ ਭਰ ਵਿਚ ਜੋ ਦੋ ਅਸਰ ਹੋਏ, ਉਹ ਮਿੱਟੀ ’ਤੇ ਹੀ ਹੋਏ। ਪਹਿਲਾ, ਵਿਸ਼ਾਲ ਪੱਧਰ ’ਤੇ ਉਦਯੋਗਾਂ ਵਿਚ ਪਥਰਾਟ ਈਂਧਨਾਂ ਦੇ ਸੜਨ ਕਾਰਨ ਮੀਂਹ ਦੇ ਪਾਣੀ ਦਾ ਤੇਜ਼ਾਬੀਕਰਨ (Acidification) ਹੋਇਆ ਹੈ। ਉਦਯੋਗਾਂ ਵੱਲੋਂ ਛੱਡੀ ਗਈ ਦੂਜੀ ਵਿਰਾਸਤ (Legacy) ਜ਼ਮੀਨ ਦੀ ਮਲੀਨਤਾ (Soil Contamination) ਦੇ ਰੂਪ ਵਿਚ ਹੈ, ਜਿਸ ਦੀ ਵਿਸ਼ਾਲਤਾ ਅਤੇ ਅਸਰਾਂ ਬਾਰੇ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਹੈ।
Exam Tips:
a) ਤਿੰਨ ਕਾਰਨ (ਨਮਕੀਨੀਕਰਨ, ਸੰਘਣੀ ਖੇਤੀ, ਸ਼ਹਿਰੀਕਰਨ) ਸਿਰਲੇਖਾਂ ਨਾਲ ਲਿਖੋ।
b) ਪ੍ਰਸ਼ਨ ਦਾ ਦੂਜਾ ਹਿੱਸਾ ਭੂਮੀ ਦੀ ਸਾਂਭ-ਸੰਭਾਲ ਬਾਰੇ ਹੈ, ਇਸ ਲਈ ਪਾਠ-ਪੁਸਤਕ ਵਿਚੋਂ ਸੁਰੱਖਿਅਣ ਦੇ ਉਪਾਅ ਵੀ ਜੋੜੋ।
Free study material for Environmental Education
Punjab Board Solutions for Class 12 Environmental Education Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1)
Official Punjab Board Solutions for Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1)
Review comprehensive exercise answers for Class 12 Environmental Education Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1). Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 11 ਟਿਕਾਊ ਖੇਤੀਬਾੜੀ (ਭਾਗ-1)
Clear, methodical explanations accompany every challenging problem within the Class 12 Environmental Education text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Environmental Education Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 Environmental Education.
FAQs
The complete and updated PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) is available for free on StudiesToday.com. These solutions for Class 12 Environmental Education are as per latest Punjab Board curriculum.
Yes, our experts have revised the PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) will help students to get full marks in the theory paper.
Yes, we provide bilingual support for Class 12 Environmental Education. You can access PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) in both English and Hindi medium.
Yes, you can download the entire PSEB 12th Class Environmental Education Solutions Chapter 11 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-1) in printable PDF format for offline study on any device.