Official Punjab Board Solutions for Class 12 Environmental Education: Punjabi Medium Chapter 12 ਟਿਕਾਊ ਖੇਤੀਬਾੜੀ (ਭਾਗ-2)
Explore reliable textbook solutions for Punjabi Medium Chapter 12 ਟਿਕਾਊ ਖੇਤੀਬਾੜੀ (ਭਾਗ-2) tailored for Class 12 learners. Utilizing these Environmental Education answers ensures thorough preparation and strengthens foundational knowledge before final Punjab Board evaluations.
Chapter-wise Solutions for Environmental Education: Punjabi Medium Chapter 12 ਟਿਕਾਊ ਖੇਤੀਬਾੜੀ (ਭਾਗ-2)
Access the complete solution PDF for Class 12 Environmental Education below. Regular practice with these targeted textbook answers builds familiarity with standard question patterns and helps secure higher marks in final school evaluations.
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਸਿੰਚਾਈ (Irrigation) ਤੋਂ ਕੀ ਭਾਵ ਹੈ?
Answer:
ਫ਼ਸਲਾਂ ਦੀ ਕਾਸ਼ਤ ਕਰਨ ਵਾਲੀਆਂ ਜ਼ਮੀਨਾਂ ਨੂੰ ਬਣਾਉਟੀ ਢੰਗਾਂ ਨਾਲ ਪਾਣੀ ਦੇਣ ਨੂੰ ਸਿੰਚਾਈ ਕਰਨਾ ਜਾਂ ਸਿੰਜਣਾ ਕਹਿੰਦੇ ਹਨ। ਇਹ ਮੀਂਹ ਦੀ ਘਾਟ ਨੂੰ ਪੂਰਾ ਕਰਦੀ ਹੈ, ਪਾਣੀ ਦਾ ਸੰਤੁਲਨ ਕਾਇਮ ਰੱਖਦੀ ਹੈ ਅਤੇ ਉਤਪਾਦਕਤਾ ਵਿਚ ਵਾਧਾ ਕਰਦੀ ਹੈ।
Exam Tips:
a) ਪਰਿਭਾਸ਼ਾ ਵਿਚ "ਬਣਾਉਟੀ ਢੰਗਾਂ ਨਾਲ ਪਾਣੀ ਦੇਣਾ" ਸ਼ਬਦ ਜ਼ਰੂਰ ਲਿਖੋ।
b) ਸਿੰਚਾਈ ਦੇ ਲਾਭ ਦਾ ਇਕ ਵਾਕ ਵੀ ਜੋੜ ਦਿਓ।
Question 2: ਰਸਾਇਣਕ ਖਾਦਾਂ (Chemical Fertilizers) ਤੋਂ ਤੁਸੀਂ ਕੀ ਸਮਝਦੇ ਹੋ?
Answer:
ਫਰਟੀਲਾਈਜ਼ਰਜ਼ ਅਕਾਰਬਨੀ ਜਾਂ ਕਾਰਬਨੀ ਪਦਾਰਥ ਹੋ ਸਕਦੇ ਹਨ। ਇਹ ਪ੍ਰਕਿਰਤੀ ਵਿਚ ਮਿਲਣ ਵਾਲੇ ਪਦਾਰਥ, ਜਿਵੇਂ ਪੀਟ (Peat) ਜਾਂ ਖਣਿਜੀ ਨਿਖੇਪ (Mineral Deposits) ਹੋ ਸਕਦੇ ਹਨ, ਕੁਦਰਤੀ ਪ੍ਰਕਿਰਿਆਵਾਂ (ਜਿਵੇਂ ਬਨਸਪਤੀ ਖਾਦ/Compost) ਨਾਲ ਤਿਆਰ ਕੀਤੇ ਹੋ ਸਕਦੇ ਹਨ ਜਾਂ ਰਸਾਇਣਿਕ ਵਿਧੀਆਂ ਦੁਆਰਾ ਬਣਾਏ ਜਾ ਸਕਦੇ ਹਨ।
ਇਨ੍ਹਾਂ ਤੋਂ ਪੌਦਿਆਂ ਨੂੰ ਮੁੱਖ ਪੌਸ਼ਟਿਕ ਪਦਾਰਥ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਮਿਲਦੇ ਹਨ। ਸੈਕੰਡਰੀ ਪੌਸ਼ਟਿਕ ਤੱਤ ਕੈਲਸ਼ੀਅਮ, ਗੰਧਕ ਅਤੇ ਮੈਗਨੀਸ਼ੀਅਮ ਹਨ। ਕਈ ਵਾਰ ਬੋਰਾਨ, ਕਲੋਰੀਨ, ਮੈਂਗਨੀਜ਼, ਲੋਹਾ, ਤਾਂਬਾ ਅਤੇ ਮੋਲਿਬਡਿਨਮ ਵਰਗੇ ਸੂਖਮ ਤੱਤ (Trace Elements) ਵੀ ਮਿਲਦੇ ਹਨ।
Exam Tips:
a) ਮੁੱਖ ਤੱਤ N, P, K ਅਤੇ ਸੈਕੰਡਰੀ ਤੱਤ Ca, S, Mg ਵੱਖ-ਵੱਖ ਲਿਖੋ।
b) ਸੂਖਮ ਤੱਤਾਂ ਦੇ ਦੋ-ਤਿੰਨ ਨਾਂ ਉਦਾਹਰਨ ਵਜੋਂ ਦਿਓ।
Question 3: ਪੌਦਿਆਂ ਦੀਆਂ ਕੁੱਝ ਬੀਮਾਰੀਆਂ ਦੇ ਨਾਮ ਦੱਸੋ।
Answer:
ਪੌਦਿਆਂ ਦੀਆਂ ਕੁੱਝ ਬੀਮਾਰੀਆਂ ਇਹ ਹਨ:
ਕਣਕ ਦੀਆਂ ਬੀਮਾਰੀਆਂ (Diseases of Wheat) – ਕਣਕ ਦੀ ਕੁੰਗੀ (Rust of Wheat) ਅਤੇ ਕਣਕ ਦੀ ਕਾਂਗਿਆਰੀ (Wheat Smut)।
ਚੌਲਾਂ ਦੀਆਂ ਬੀਮਾਰੀਆਂ (Diseases of Rice) – ਚੌਲਾਂ ਦਾ ਝੁਲਸ ਰੋਗ (Blast of Rice) ਅਤੇ ਚੌਲਾਂ ਦੇ ਭੂਰੇ ਧੱਬੇ (Brown Spot of Rice)।
ਗੰਨੇ ਦੀਆਂ ਬੀਮਾਰੀਆਂ (Diseases of Sugarcane) – ਗੰਨੇ ਦਾ ਲਾਲ ਧਾਰੀ ਵਿਗਲਣ ਰੋਗ (Red rot of Sugarcane) ਅਤੇ ਗੰਨੇ ਦਾ ਡਿੰਗਣੀ ਸ਼ਾਖ਼ ਰੋਗ (Grassy Shoot of Sugarcane)।
ਆਲੂ ਦੀਆਂ ਬੀਮਾਰੀਆਂ (Diseases of Potato) – ਆਲੂ ਦਾ ਪਛੇਤਾ ਝੁਲਸ ਰੋਗ (Late Blight of Potato) ਅਤੇ ਉੱਲੀ ਰੋਗ (Fungal Disease)।
Exam Tips:
a) ਹਰ ਫ਼ਸਲ ਦੇ ਨਾਂ ਹੇਠ ਉਸ ਦੀਆਂ ਬੀਮਾਰੀਆਂ ਵੱਖਰੀ ਲਾਈਨ ਵਿਚ ਲਿਖੋ।
b) ਬੀਮਾਰੀਆਂ ਦੇ ਅੰਗਰੇਜ਼ੀ ਨਾਂ ਬਰੈਕਟ ਵਿਚ ਦਿਓ।
Question 4: ਜੈਵਿਕ ਵਿਸ਼ਾਲੀਕਰਨ (Bio-Magnification) ਤੋਂ ਕੀ ਭਾਵ ਹੈ?
Answer:
ਇਕ ਪੋਸ਼ਕ ਪੱਧਰ ਤੋਂ ਅਗਲੇ ਪੋਸ਼ਕ ਪੱਧਰ ਤਕ ਹਾਨੀਕਾਰਕ ਪਦਾਰਥਾਂ ਦੀ ਸਜੀਵ ਦੇ ਸਰੀਰ ਅੰਦਰ ਵਧਦੀ ਸੰਘਣਤਾ ਨੂੰ ਜੈਵਿਕ ਵਿਸ਼ਾਲੀਕਰਨ ਕਹਿੰਦੇ ਹਨ। ਉੱਚ ਕੋਟੀ ਦੇ ਸਜੀਵ ਦੇ ਸਰੀਰ ਵਿਚ ਇਹ ਸੰਘਣਤਾ ਸਭ ਤੋਂ ਜ਼ਿਆਦਾ ਹੁੰਦੀ ਹੈ।
Exam Tips:
a) "ਪੋਸ਼ਕ ਪੱਧਰ" ਅਤੇ "ਉੱਚ ਕੋਟੀ ਦੇ ਜੀਵ" ਦਾ ਜ਼ਿਕਰ ਜ਼ਰੂਰ ਕਰੋ।
b) ਇਕ ਉਦਾਹਰਨ (ਜਿਵੇਂ DDT) ਲਿਖਣ ਨਾਲ ਉੱਤਰ ਹੋਰ ਚੰਗਾ ਬਣਦਾ ਹੈ।
Question 5: ਕੁਦਰਤੀ ਖਾਦ (Manure) ਅਤੇ ਬਣਾਉਟੀ ਖਾਦਾਂ (Fertilizers) ਵਿਚ ਕੀ ਅੰਤਰ ਹਨ?
Answer:
ਕੁਦਰਤੀ ਖਾਦ ਅਤੇ ਬਣਾਉਟੀ ਖਾਦ (ਫਰਟੀਲਾਈਜ਼ਰਜ਼) ਵਿਚ ਅੰਤਰ:
| ਲੜੀ ਨੰ. | ਕੁਦਰਤੀ ਖਾਦਾਂ (Manures) | ਬਣਾਉਟੀ ਖਾਦਾਂ (Fertilizers) |
|---|---|---|
| 1. | ਕੁਦਰਤੀ ਖਾਦ ਪੌਦਿਆਂ ਦੀ ਰਹਿੰਦ-ਖੂੰਹਦ, ਮਵੇਸ਼ੀਆਂ ਦੇ ਮਲ-ਮੂਤਰ ਅਤੇ ਮਰੇ ਹੋਏ ਜੀਵਾਂ ਦੇ ਅੰਸ਼ਕ ਤੌਰ ਤੇ ਵਿਘਟਨ ਅਤੇ ਗਲਣ-ਸੜਨ ਨਾਲ ਬਣਦੀ ਹੈ। | ਬਣਾਉਟੀ ਖਾਦਾਂ ਅਕਾਰਬਨੀ ਲੂਣ ਹੁੰਦੀਆਂ ਹਨ ਜਾਂ ਕਾਰਬਨੀ ਯੌਗਿਕ ਹੁੰਦੀਆਂ ਹਨ। |
| 2. | ਕੁਦਰਤੀ ਖਾਦ ਵਿਚ ਕਾਰਬਨੀ ਪਦਾਰਥ ਜ਼ਿਆਦਾ ਮਾਤਰਾ ਵਿਚ ਮੌਜੂਦ ਹੁੰਦਾ ਹੈ। | ਬਣਾਉਟੀ ਖਾਦ ਵਿਚ ਕਾਰਬਨੀ ਪਦਾਰਥ ਲਗਭਗ ਨਹੀਂ ਹੁੰਦਾ। |
| 3. | ਕੁਦਰਤੀ ਖਾਦ ਵਿਚ ਪੌਸ਼ਟਿਕ ਪਦਾਰਥਾਂ ਦੀ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਕਰਨੀ ਪੈਂਦੀ ਹੈ। | ਬਣਾਉਟੀ ਖਾਦਾਂ ਵਿਚ ਪੌਸ਼ਟਿਕ ਪਦਾਰਥਾਂ ਦੀ ਬਹੁਤਾਤ ਹੁੰਦੀ ਹੈ, ਇਸ ਲਈ ਇਨ੍ਹਾਂ ਦੀ ਬਹੁਤ ਘੱਟ ਮਾਤਰਾ ਦੀ ਲੋੜ ਪੈਂਦੀ ਹੈ। |
| 4. | ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਕੁਦਰਤੀ ਖਾਦ ਨਿਸ਼ਚਿਤਤਾ ਵਾਲੀ (Nutrient specific) ਨਹੀਂ ਹੁੰਦੀ। | ਪੌਸ਼ਟਿਕ ਪਦਾਰਥਾਂ ਦੇ ਪੱਖ ਤੋਂ ਬਣਾਉਟੀ ਖਾਦ ਨਿਸ਼ਚਿਤਤਾ ਵਾਲੀ (Nutrient specific) ਹੁੰਦੀ ਹੈ। |
| 5. | ਕੁਦਰਤੀ ਖਾਦ ਦਾ ਆਇਤਨ ਜ਼ਿਆਦਾ ਅਤੇ ਭਾਰੀ ਹੋਣ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ-ਢੁਆਈ ਕਰਨੀ ਮੁਸ਼ਕਿਲ ਹੈ। | ਬਣਾਉਟੀ ਖਾਦਾਂ ਸੰਘਣੀਆਂ ਹੋਣ ਕਾਰਨ ਇਨ੍ਹਾਂ ਨੂੰ ਸਟੋਰ ਕਰਨਾ ਅਤੇ ਢੋਆ-ਢੁਆਈ ਕਰਨੀ ਆਸਾਨ ਹੈ। |
| 6. | ਕੁਦਰਤੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਨਹੀਂ ਕਰਦੀਆਂ। | ਬਣਾਉਟੀ ਖਾਦਾਂ ਪਾਣੀ ਦਾ ਪ੍ਰਦੂਸ਼ਣ ਕਰਦੀਆਂ ਹਨ। |
| 7. | ਕੁਦਰਤੀ ਖਾਦ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਮੱਲ੍ਹੜ (Humus) ਮਿਲਦਾ ਹੈ, ਜੋ ਮਿੱਟੀ ਦੀ ਗਠਤ (Texture) ਨੂੰ ਸੁਧਾਰਦਾ ਹੈ। | ਬਣਾਉਟੀ ਖਾਦ ਤੋਂ ਮੱਲ੍ਹੜ ਬਿਲਕੁਲ ਪ੍ਰਾਪਤ ਨਹੀਂ ਹੁੰਦਾ। |
Exam Tips:
a) ਅੰਤਰ ਦਾ ਪ੍ਰਸ਼ਨ ਸਾਰਣੀ ਬਣਾ ਕੇ ਹੱਲ ਕਰੋ, ਘੱਟੋ-ਘੱਟ ਪੰਜ ਬਿੰਦੂ ਲਿਖੋ।
b) ਮੱਲ੍ਹੜ (Humus) ਅਤੇ ਪਾਣੀ ਪ੍ਰਦੂਸ਼ਣ ਵਾਲੇ ਬਿੰਦੂ ਨਾ ਛੱਡੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
Question 1: ਸਿੰਚਾਈ ਦੀ ਕੀ ਮਹੱਤਤਾ ਹੈ?
Answer:
ਸਿੰਚਾਈ (Irrigation): ਖੇਤਾਂ ਨੂੰ ਪਾਣੀ ਦੇਣ ਦਾ ਮੰਤਵ ਉੱਥੇ ਉੱਗਣ ਵਾਲੀਆਂ ਫ਼ਸਲਾਂ ਦੀ ਮਦਦ ਕਰਨਾ ਹੈ। ਰੁਕ-ਰੁਕ ਕੇ ਜਾਂ ਘੱਟ ਵਰਖਾ ਪੈਣ ਕਾਰਨ ਪਾਣੀ ਦੀ ਘਾਟ ਹੋ ਜਾਂਦੀ ਹੈ; ਇਸ ਸਮੱਸਿਆ ਦੇ ਹੱਲ ਲਈ ਕੀਤੀ ਜਾਂਦੀ ਬਣਾਉਟੀ ਸਿੰਚਾਈ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਕਾਇਮ ਰੱਖਦਿਆਂ ਉਤਪਾਦਕਤਾ ਵਿਚ ਵਾਧਾ ਕਰਦੀ ਹੈ। ਸਿੰਚਾਈ ਲਈ ਸਤਹੀ ਪਾਣੀ (Surface Water) ਅਤੇ ਜ਼ਮੀਨ ਹੇਠਲਾ ਪਾਣੀ ਵਰਤਿਆ ਜਾਂਦਾ ਹੈ।
ਸਿੰਚਾਈ ਦੀ ਮਹੱਤਤਾ (Importance of Irrigation):
1. ਮਿੱਟੀ ਵਿਚਲੇ ਪੌਸ਼ਟਿਕ ਪਦਾਰਥ ਸਿੰਚਾਈ ਦੇ ਪਾਣੀ ਵਿਚ ਘੁਲ ਕੇ ਘੋਲ (Solutions) ਬਣਾ ਦਿੰਦੇ ਹਨ, ਜਿਨ੍ਹਾਂ ਨੂੰ ਪੌਦੇ ਜੜ੍ਹਾਂ ਰਾਹੀਂ ਸੋਖ ਲੈਂਦੇ ਹਨ।
2. ਸਿੰਚਾਈ ਨਾਲ ਮਿੱਟੀ ਵਿਚ ਸਿੱਲ੍ਹ ਆ ਜਾਂਦੀ ਹੈ, ਜੋ ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਹੈ। ਖੁਸ਼ਕ ਮਿੱਟੀ ਵਿਚ ਬੀਜ ਚੰਗੀ ਤਰ੍ਹਾਂ ਨਹੀਂ ਵਧਦੇ-ਫੁੱਲਦੇ।
3. ਜੜ੍ਹਾਂ ਦੇ ਵਾਧੇ ਲਈ ਸਿੰਚਾਈ ਜ਼ਰੂਰੀ ਹੈ। ਖੁਸ਼ਕ ਮਿੱਟੀ ਵਿਚ ਜੜ੍ਹਾਂ ਠੀਕ ਤਰ੍ਹਾਂ ਨਹੀਂ ਵਧਦੀਆਂ।
4. ਸਿੰਚਾਈ ਦਾ ਪਾਣੀ ਫ਼ਸਲਾਂ ਨੂੰ ਹਾਈਡਰੋਜਨ (Hydrogen) ਅਤੇ ਆਕਸੀਜਨ (Oxygen) ਮੁਹੱਈਆ ਕਰਦਾ ਹੈ, ਜੋ ਪੌਦਿਆਂ ਦੇ ਵਾਧੇ ਲਈ ਜ਼ਰੂਰੀ ਹਨ।
Exam Tips:
a) ਚਾਰੇ ਮਹੱਤਤਾਵਾਂ ਨੰਬਰ ਲਗਾ ਕੇ ਵੱਖ-ਵੱਖ ਲਿਖੋ।
b) ਸ਼ੁਰੂ ਵਿਚ ਸਿੰਚਾਈ ਦੀ ਪਰਿਭਾਸ਼ਾ ਲਿਖਣਾ ਨਾ ਭੁੱਲੋ।
Question 2: ਸਿੰਚਾਈ ਦੀਆਂ ਕਿਹੜੀਆਂ ਵਿਧੀਆਂ ਹਨ? ਅਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਕਿਹੜੀਆਂ ਹਨ?
Answer:
ਜਲ ਸਰੋਤਾਂ ਤੋਂ ਲਏ ਪਾਣੀ ਨੂੰ ਖੇਤਾਂ ਵਿਚ ਵੰਡਣ ਦੇ ਤਰੀਕਿਆਂ ਵਿਚ ਕਾਫ਼ੀ ਅੰਤਰ ਹਨ। ਪਾਣੀ ਵੰਡਣ ਦਾ ਅਸਲ ਮੁੱਦਾ ਪੂਰੇ ਖੇਤ ਨੂੰ ਇਕਸਾਰ ਪਾਣੀ ਪਹੁੰਚਾਉਣਾ ਹੈ, ਤਾਂ ਜੋ ਹਰ ਪੌਦੇ ਨੂੰ ਲੋੜ ਅਨੁਸਾਰ ਨਾ ਬਹੁਤਾ, ਨਾ ਥੋੜ੍ਹਾ ਪਾਣੀ ਮਿਲੇ।
ਸਿੰਚਾਈ ਦੀਆਂ ਵਿਧੀਆਂ (Methods of Irrigation):
1. ਸਿਆੜ/ਖਾਲ ਸਿੰਚਾਈ (Furrow Irrigation) – ਇਸ ਵਿਧੀ ਵਿਚ ਪਾਣੀ ਖੇਤ ਵਿਚ ਬਣਾਏ ਦੋ ਉਭਾਰਾਂ (Ridges) ਵਿਚਕਾਰਲੇ ਖਾਲਾਂ ਰਾਹੀਂ ਦਿੱਤਾ ਜਾਂਦਾ ਹੈ। ਇਹ ਕਤਾਰਾਂ ਵਿਚ ਬੀਜੀਆਂ ਫ਼ਸਲਾਂ, ਜਿਵੇਂ ਮੱਕੀ, ਕਪਾਹ ਅਤੇ ਆਲੂ ਲਈ ਵਰਤੀ ਜਾਂਦੀ ਹੈ।
2. ਹੜ੍ਹ ਸਿੰਚਾਈ (Flood Irrigation) – ਇਸ ਤਰੀਕੇ ਵਿਚ ਪਾਣੀ ਦੀ ਕਾਫ਼ੀ ਮਾਤਰਾ ਵਿਅਰਥ ਚਲੀ ਜਾਂਦੀ ਹੈ। ਇਹ ਉਨ੍ਹਾਂ ਥਾਂਵਾਂ ਤੇ ਵਰਤੀ ਜਾਂਦੀ ਹੈ ਜਿੱਥੇ ਪਾਣੀ ਬਹੁਤ ਮਿਲਦਾ ਹੈ, ਅਤੇ ਪੱਧਰੀ ਤੇ ਖੁੱਲ੍ਹੀ ਜ਼ਮੀਨ ਲਈ ਅਪਣਾਈ ਜਾਂਦੀ ਹੈ। ਪੰਪਾਂ ਦੀ ਮਦਦ ਨਾਲ ਖੇਤਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਅਤੇ ਫੈਲਿਆ ਹੋਇਆ ਪਾਣੀ ਫ਼ਸਲਾਂ ਨੂੰ ਇਕਸਾਰ ਮਿਲ ਜਾਂਦਾ ਹੈ।
3. ਚੈੱਕ-ਬੇਸਿਨ ਸਿੰਚਾਈ (Check Basin Irrigation) – ਇਸ ਵਿਧੀ ਵਿਚ ਆਇਤਾਕਾਰ (Rectangular) ਜਾਂ ਚੌਰਸ (Square) ਸ਼ਕਲ ਦੀਆਂ ਨਿਯਮਿਤ ਰੋਕਾਂ (Regulators) ਵਰਤੀਆਂ ਜਾਂਦੀਆਂ ਹਨ।
4. ਫੁਹਾਰਾ ਸਿੰਚਾਈ (Sprinkler Irrigation) – ਇਸ ਵਿਚ ਪਾਣੀ ਦੇ ਦਬਾਅ (Water Pressure) ਨਾਲ ਫ਼ਸਲ ਉੱਤੇ ਬਰੀਕ ਫੁਹਾਰ ਜਾਂ ਛਿੜਕਾਅ ਕੀਤਾ ਜਾਂਦਾ ਹੈ। ਇਸ ਦੀ ਤੁਲਨਾ ਬਣਾਉਟੀ ਵਰਖਾ (Artificial Rain) ਨਾਲ ਕੀਤੀ ਜਾਂਦੀ ਹੈ।
5. ਪਾਣੀ ਉੱਪਰ ਚੁੱਕਣ ਵਾਲੇ ਉਪਕਰਣ (Water Lifting Devices) – ਇਨ੍ਹਾਂ ਦੀ ਵਰਤੋਂ ਖੂਹਾਂ, ਝੀਲਾਂ ਅਤੇ ਦਰਿਆਵਾਂ ਵਰਗੀਆਂ ਨੀਵੀਆਂ ਥਾਂਵਾਂ ਤੋਂ ਪਾਣੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।
6. ਤੁਪਕਾ ਸਿੰਚਾਈ ਪ੍ਰਣਾਲੀ (Drip Irrigation System) – ਇਸ ਨੂੰ ਟਪਕਾ ਸਿੰਚਾਈ ਵੀ ਕਹਿੰਦੇ ਹਨ। ਇਸ ਵਿਚ ਪਾਣੀ ਤੁਪਕਿਆਂ ਦੇ ਰੂਪ ਵਿਚ ਪੌਦਿਆਂ ਦੀਆਂ ਜੜ੍ਹਾਂ ਦੇ ਨੇੜੇ ਪਾਇਆ ਜਾਂਦਾ ਹੈ।
ਮੁਸ਼ਕਿਲਾਂ (Difficulties): ਸਿੰਚਾਈ ਦੇ ਪਰੰਪਰਾਗਤ ਤਰੀਕਿਆਂ, ਜਿਵੇਂ ਸਿਆੜ ਸਿੰਚਾਈ ਅਤੇ ਹੜ੍ਹ ਸਿੰਚਾਈ ਵਿਚ ਪਾਣੀ ਦਾ ਨੁਕਸਾਨ ਬਹੁਤ ਹੁੰਦਾ ਹੈ। ਪਾਣੀ ਨੂੰ ਵਿਅਰਥ ਜਾਣ ਤੋਂ ਬਚਾਉਣ ਲਈ ਫੁਹਾਰਾ ਸਿੰਚਾਈ ਅਤੇ ਤੁਪਕਾ ਸਿੰਚਾਈ ਦੀਆਂ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ।
Exam Tips:
a) ਛੇ ਵਿਧੀਆਂ ਦੇ ਨਾਂ ਅੰਗਰੇਜ਼ੀ ਸਮੇਤ ਲਿਖੋ।
b) ਅੰਤ ਵਿਚ ਮੁਸ਼ਕਿਲਾਂ ਅਤੇ ਉਨ੍ਹਾਂ ਦਾ ਹੱਲ (ਫੁਹਾਰਾ ਤੇ ਤੁਪਕਾ ਸਿੰਚਾਈ) ਜ਼ਰੂਰ ਲਿਖੋ।
c) ਜੇ ਸਮਾਂ ਹੋਵੇ ਤਾਂ ਹਰ ਵਿਧੀ ਦਾ ਛੋਟਾ ਚਿੱਤਰ ਬਣਾਓ।
Question 3: ਰੇਹ/ਰੂੜੀ ਖਾਦ ਤੋਂ ਕੀ ਭਾਵ ਹੈ? ਇਸ ਦੀਆਂ ਕਿਸਮਾਂ ਦਾ ਵਰਣਨ ਕਰੋ।
Answer:
ਰੇਹ/ਰੂੜੀ ਖਾਦ (Manure): ਇਸ ਨੂੰ ਕੁਦਰਤੀ ਖਾਦ ਵੀ ਕਹਿੰਦੇ ਹਨ। ਇਹ ਕਾਰਬਨੀ ਖਾਦਾਂ ਹਨ ਜੋ ਸਬਜ਼ੀਆਂ ਅਤੇ ਪਸ਼ੂਆਂ ਦੀ ਰਹਿੰਦ-ਖੂੰਹਦ ਦੇ ਬੈਕਟੀਰੀਆ ਦੁਆਰਾ ਵਿਘਟਨ ਨਾਲ ਪ੍ਰਾਪਤ ਹੁੰਦੀਆਂ ਹਨ। ਮਿੱਟੀ ਵਿਚ ਮਿਲਾਉਣ ਨਾਲ ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀਆਂ ਹਨ। ਸਾਡੇ ਦੇਸ਼ ਵਿਚ ਰੇਹ ਵਜੋਂ ਡੰਗਰਾਂ ਦੇ ਗੋਹੇ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਹੈ।
ਰੇਹ ਦੀਆਂ ਕਿਸਮਾਂ (Types of Manures): 1. ਵਾੜੇ ਦੀ ਰੂੜੀ ਖਾਦ (Farm Yard Manure), 2. ਬਨਸਪਤੀ ਜਾਂ ਕੰਪੋਸਟ ਖਾਦ (Compost Manure), 3. ਹਰੀ ਖਾਦ (Green Manure)।
1. ਵਾੜੇ ਦੀ ਰੂੜੀ ਖਾਦ (Farm Yard Manure) – ਇਹ ਮਵੇਸ਼ੀਆਂ ਦੇ ਗੋਹੇ ਅਤੇ ਫ਼ਲਾਂ-ਸਬਜ਼ੀਆਂ ਦੀ ਰਹਿੰਦ-ਖੂੰਹਦ ਦੇ ਮਿਸ਼ਰਣ ਤੋਂ ਬਣਦੀ ਹੈ। ਇਸ ਮਿਸ਼ਰਣ ਦੇ ਢੇਰ ਲਾ ਦਿੱਤੇ ਜਾਂਦੇ ਹਨ ਅਤੇ ਬੈਕਟੀਰੀਆ ਦੀਆਂ ਕਿਰਿਆਵਾਂ ਨਾਲ ਇਹ ਮੱਲ੍ਹੜ (Humus) ਵਿਚ ਬਦਲ ਜਾਂਦਾ ਹੈ। ਇਸ ਵਿਚ ਲਗਭਗ 0.5% ਨਾਈਟ੍ਰੋਜਨ, 0.2% P2O5 ਅਤੇ 0.5% K2O ਹੁੰਦੇ ਹਨ। ਇਹ ਬਹੁਤ ਕੀਮਤੀ ਰੇਹ ਹੈ ਅਤੇ ਇਸ ਨੂੰ ਦੇਸੀ ਖਾਦ ਵੀ ਕਹਿੰਦੇ ਹਨ।
2. ਬਨਸਪਤੀ/ਕੰਪੋਸਟ ਖਾਦ (Compost Manure) – ਇਹ ਖਾਦ ਪਸ਼ੂਆਂ ਅਤੇ ਬਨਸਪਤੀ ਦੀ ਰਹਿੰਦ-ਖੂੰਹਦ ਤੋਂ ਟੋਇਆਂ ਵਿਚ ਤਿਆਰ ਕੀਤੀ ਜਾਂਦੀ ਹੈ ਅਤੇ ਇਹ 1-2 ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ। ਤਿਆਰ ਕਰਦੇ ਸਮੇਂ ਇਸ ਦੇ ਸੰਘਟਕਾਂ ਵਿਚ ਰਸਾਇਣਿਕ ਪਦਾਰਥਾਂ ਦੀ ਕੁਝ ਮਾਤਰਾ ਮਿਲਾਈ ਜਾਂਦੀ ਹੈ। ਇਸ ਖਾਦ ਵਿਚ 1.4% ਨਾਈਟ੍ਰੋਜਨ, 1.4% ਪੋਟਾਸ਼ੀਅਮ ਅਤੇ 1% ਫਾਸਫੋਰਸ ਹੁੰਦੇ ਹਨ।
3. ਹਰੀ ਖਾਦ (Green Manure) – ਇਹ ਖਾਦ ਫਲੀਦਾਰ ਪੌਦਿਆਂ ਤੋਂ ਤਿਆਰ ਹੁੰਦੀ ਹੈ। ਫਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿਚ ਗੰਢਾਂ (Nodules) ਹੁੰਦੀਆਂ ਹਨ, ਜਿਨ੍ਹਾਂ ਵਿਚ ਨਾਈਟ੍ਰੋਜਨ ਯੌਗਿਕੀਕਰਨ ਕਰਨ ਵਾਲੇ ਬੈਕਟੀਰੀਆ ਹੁੰਦੇ ਹਨ। ਇਹ ਬੈਕਟੀਰੀਆ ਵਾਯੂਮੰਡਲ ਦੀ ਨਾਈਟ੍ਰੋਜਨ ਨੂੰ ਨਾਈਟ੍ਰੇਟ ਵਿਚ ਬਦਲ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਗੁਆਰਾ (Guara) ਅਤੇ ਵੈਂਚਾਂ ਪ੍ਰਮੁੱਖ ਫਲੀਦਾਰ ਪੌਦੇ ਹਨ ਜੋ ਹਰੀ ਖਾਦ ਲਈ ਵਰਤੇ ਜਾਂਦੇ ਹਨ। ਇਨ੍ਹਾਂ ਨੂੰ ਬੀਜ ਕੇ 6-8 ਹਫ਼ਤਿਆਂ ਬਾਅਦ ਹਲ ਚਲਾ ਕੇ ਮਿੱਟੀ ਵਿਚ ਰਲਾ ਦਿੱਤਾ ਜਾਂਦਾ ਹੈ, ਜਿੱਥੇ 1-2 ਮਹੀਨਿਆਂ ਵਿਚ ਇਹ ਗਲ-ਸੜ ਕੇ ਮੱਲ੍ਹੜ ਬਣ ਜਾਂਦੇ ਹਨ।
ਹਰੀ ਖਾਦ ਲਈ ਵਰਤੇ ਜਾਂਦੇ ਕੁੱਝ ਪੌਦੇ: ਜੰਤਰ (Sesbania cannabina), Sesbania rostrata (ਇਨ੍ਹਾਂ ਦੀਆਂ ਜੜ੍ਹਾਂ ਅਤੇ ਤਣੇ ਉੱਤੇ ਗੰਢਾਂ ਹੁੰਦੀਆਂ ਹਨ), ਸਣ (Crotalaria juncea / Sun Hemp), ਗੁਆਰਾ (Cyamopsis tetragonoloba / Clusterbean), ਸੇਂਜੀ (Melilotus parviflora / Sweet Clover) ਅਤੇ ਬਰਸੀਮ (Trifolium alexandrinum / Egyptian Clover)।
Exam Tips:
a) ਪਹਿਲਾਂ ਰੇਹ ਦੀ ਪਰਿਭਾਸ਼ਾ ਲਿਖੋ, ਫਿਰ ਤਿੰਨ ਕਿਸਮਾਂ ਨੰਬਰ ਲਗਾ ਕੇ ਵੱਖ-ਵੱਖ ਲਿਖੋ।
b) ਹਰੀ ਖਾਦ ਵਿਚ ਫਲੀਦਾਰ ਪੌਦਿਆਂ ਦੀ ਗੰਢਾਂ ਅਤੇ ਨਾਈਟ੍ਰੋਜਨ ਯੌਗਿਕੀਕਰਨ ਵਾਲਾ ਨੁਕਤਾ ਜ਼ਰੂਰ ਲਿਖੋ।
c) ਹਰ ਖਾਦ ਵਿਚ N, P, K ਦੇ ਪ੍ਰਤੀਸ਼ਤ ਧਿਆਨ ਨਾਲ ਯਾਦ ਰੱਖੋ।
Question 4: ਕ੍ਰਿਸ਼ੀ-ਰਸਾਇਣ/ਐਗਰੋ-ਰਸਾਇਣ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ?
Answer:
ਖੇਤੀਬਾੜੀ ਤੋਂ ਵੱਧ ਉਪਜ ਲੈਣ ਲਈ ਵਰਤੇ ਜਾਂਦੇ ਰਸਾਇਣਿਕ ਪਦਾਰਥਾਂ ਨੂੰ ਐਗਰੋ-ਰਸਾਇਣ (Agro-chemicals) ਕਹਿੰਦੇ ਹਨ। ਇਨ੍ਹਾਂ ਵਿਚ ਕੀਟਨਾਸ਼ਕ, ਉੱਲੀਨਾਸ਼ਕ, ਨਦੀਨਨਾਸ਼ਕ ਅਤੇ ਰਸਾਇਣਿਕ ਖਾਦਾਂ ਸ਼ਾਮਿਲ ਹਨ।
ਐਗਰੋ-ਰਸਾਇਣਾਂ ਦੇ ਮੁੱਖ ਪ੍ਰਭਾਵ:
1. ਰਸਾਇਣਾਂ ਦੀ ਲੋੜ ਤੋਂ ਵੱਧ ਅਤੇ ਬੇਸਮਝੀ ਨਾਲ ਵਰਤੋਂ ਕਾਰਨ ਵਾਤਾਵਰਣ ਦਾ ਅਪਰਦਨ (Degradation) ਹੁੰਦਾ ਹੈ, ਜਿਵੇਂ ਜ਼ਮੀਨ ਦਾ ਅਪਰਦਨ, ਹਵਾ ਪ੍ਰਦੂਸ਼ਣ ਅਤੇ ਜਲ-ਪ੍ਰਦੂਸ਼ਣ।
2. ਜੀਵਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦੀ ਵੱਧ ਵਰਤੋਂ ਨਾਲ ਇਹ ਰਸਾਇਣ ਵਾਤਾਵਰਣ ਦੇ ਘਟਕਾਂ ਵਿਚ ਇਕੱਠੇ ਹੋ ਜਾਂਦੇ ਹਨ।
3. ਖੇਤਾਂ ਵਿਚੋਂ ਵਹਿਣ ਵਾਲਾ ਪਾਣੀ ਝੀਲਾਂ ਅਤੇ ਨਦੀਆਂ ਨੂੰ ਦੂਸ਼ਿਤ ਕਰ ਦਿੰਦਾ ਹੈ, ਜਿਸ ਨਾਲ ਇਨ੍ਹਾਂ ਦਾ ਸੁਪੋਸ਼ਣ (Eutrophication) ਹੋ ਜਾਂਦਾ ਹੈ।
4. ਰਸਾਇਣ ਭੂਮੀ ਹੇਠਲੇ ਅਤੇ ਸਤਹੀ ਪਾਣੀ ਨੂੰ ਦੂਸ਼ਿਤ ਕਰ ਦਿੰਦੇ ਹਨ।
5. ਰਸਾਇਣਿਕ ਖਾਦਾਂ ਵਿਚ ਅਸ਼ੁੱਧੀਆਂ ਵਜੋਂ ਭਾਰੀ ਧਾਤਾਂ (Heavy metals) ਹੁੰਦੀਆਂ ਹਨ। ਚੱਟਾਨ ਫ਼ਾਸਫੇਟ (Rock Phosphate) ਜਾਂ ਇਸ ਦੇ ਉਤਪਾਦਾਂ ਦੀ ਵਰਤੋਂ ਨਾਲ ਮਿੱਟੀ ਵਿਚ ਲੈੱਡ (Lead) ਅਤੇ ਕੈਡਮੀਅਮ (Cadmium) ਜਮ੍ਹਾਂ ਹੋ ਕੇ ਮਿੱਟੀ ਨੂੰ ਦੂਸ਼ਿਤ ਕਰਦੇ ਹਨ।
6. ਐਗਰੋ-ਰਸਾਇਣਾਂ ਦਾ ਸਿਹਤ ਦੀਆਂ ਸਮੱਸਿਆਵਾਂ ਨਾਲ ਵੀ ਸਿੱਧਾ ਸੰਬੰਧ ਹੈ। ਇਹ ਥਾਇਰਾਇਡ (Thyroid), ਪੈਰਾਥਾਇਰਾਇਡ, ਪਿਚੂਟਰੀ (Pituitary), ਗੁਰਦੇ ਅਤੇ ਐਡਰੀਨਲਜ਼ (Adrenals) ਵਰਗੀਆਂ ਅੰਤਰ ਰਿਸਾਵੀ ਗ੍ਰੰਥੀਆਂ (Endocrine glands) ਦੀਆਂ ਬੀਮਾਰੀਆਂ ਲਈ ਜ਼ਿੰਮੇਵਾਰ ਹਨ। ਇਨ੍ਹਾਂ ਦੀ ਵਰਤੋਂ ਕਾਰਨ ਪੰਜਾਬ ਵਿਚ ਕੈਂਸਰ, ਦਮਾ (Asthma), ਗੁਰਦਿਆਂ, ਚਮੜੀ ਅਤੇ ਪਾਚਨ ਨਲੀ ਦੀਆਂ ਬੀਮਾਰੀਆਂ ਵਿਚ 20-25% ਤਕ ਵਾਧਾ ਹੋਇਆ ਦੱਸਿਆ ਜਾਂਦਾ ਹੈ। 20-30 ਸਾਲ ਦੀ ਉਮਰ ਦੇ ਨੌਜਵਾਨ ਦਿਲ ਦੀਆਂ ਬੀਮਾਰੀਆਂ ਅਤੇ ਬਾਂਝਪਣ (Infertility) ਦੇ ਸ਼ਿਕਾਰ ਹੋ ਰਹੇ ਹਨ। ਸਾਡੀ ਖ਼ੁਰਾਕ, ਪਾਣੀ ਅਤੇ ਦੁੱਧ ਕਿਸੇ ਨਾ ਕਿਸੇ ਪ੍ਰਦੂਸ਼ਕ ਨਾਲ ਦੂਸ਼ਿਤ ਹੋ ਚੁੱਕੇ ਹਨ।
Exam Tips:
a) ਪਹਿਲਾਂ ਐਗਰੋ-ਰਸਾਇਣ ਦੀ ਪਰਿਭਾਸ਼ਾ ਲਿਖੋ, ਫਿਰ ਪ੍ਰਭਾਵ ਬਿੰਦੂਆਂ ਵਿਚ ਲਿਖੋ।
b) ਮਿੱਟੀ, ਪਾਣੀ, ਹਵਾ ਅਤੇ ਸਿਹਤ ਚਾਰੇ ਖੇਤਰਾਂ ਦੇ ਪ੍ਰਭਾਵ ਕਵਰ ਕਰੋ।
c) Eutrophication ਅਤੇ ਭਾਰੀ ਧਾਤਾਂ (Pb, Cd) ਦਾ ਜ਼ਿਕਰ ਕਰਨ ਨਾਲ ਅੰਕ ਵਧਦੇ ਹਨ।
Question 5: ਫ਼ਸਲਾਂ ਉੱਪਰ ਬਣਾਉਟੀ ਖਾਦਾਂ ਕਿਉਂ ਵਰਤੀਆਂ ਜਾਂਦੀਆਂ ਹਨ?
Answer:
ਪੌਦਿਆਂ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਰਸਾਇਣਿਕ ਖਾਦਾਂ ਵਰਤੀਆਂ ਜਾਂਦੀਆਂ ਹਨ ਤਾਂ ਜੋ ਪੌਸ਼ਟਿਕ ਤੱਤ ਪੌਦਿਆਂ ਨੂੰ ਆਸਾਨੀ ਨਾਲ ਮਿਲ ਸਕਣ। ਇਹ ਮਿੱਟੀ ਰਾਹੀਂ ਦਿੱਤੀਆਂ ਜਾਂਦੀਆਂ ਹਨ ਜਾਂ ਪੱਤਿਆਂ ਉੱਤੇ ਛਿੜਕਾਅ ਕਰਕੇ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਪੌਦੇ ਇਨ੍ਹਾਂ ਨੂੰ ਪੱਤਿਆਂ ਰਾਹੀਂ ਵੀ ਪ੍ਰਾਪਤ ਕਰ ਲੈਂਦੇ ਹਨ। ਫ਼ਸਲਾਂ ਦੇ ਭਲੇ ਅਤੇ ਵੱਧ ਉਪਜ ਲਈ ਇਨ੍ਹਾਂ ਦੀ ਵਰਤੋਂ ਜ਼ਰੂਰੀ ਹੋ ਜਾਂਦੀ ਹੈ।
ਬਣਾਉਟੀ ਖਾਦਾਂ ਦੇ ਮੁੱਖ ਗੁਣ (Main Properties of Fertilizers):
1. ਇਨ੍ਹਾਂ ਵਿਚ ਪੌਦਿਆਂ ਲਈ ਜ਼ਰੂਰੀ ਅੰਸ਼ ਮੌਜੂਦ ਹੁੰਦੇ ਹਨ।
2. ਰੂੜੀ ਖਾਦ ਦੇ ਮੁਕਾਬਲੇ ਇਨ੍ਹਾਂ ਵਿਚ ਪੌਸ਼ਟਿਕ ਪਦਾਰਥ ਬਹੁਤ ਜ਼ਿਆਦਾ ਹੁੰਦੇ ਹਨ, ਇਸ ਲਈ ਥੋੜ੍ਹੀ ਮਾਤਰਾ ਦੀ ਲੋੜ ਪੈਂਦੀ ਹੈ।
3. ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ ਪੌਦੇ ਇਨ੍ਹਾਂ ਨੂੰ ਬਹੁਤ ਜਲਦੀ ਸੋਖ ਲੈਂਦੇ ਹਨ।
4. ਇਹ ਆਮ ਤੌਰ ਤੇ ਪੌਸ਼ਟਿਕ ਪਦਾਰਥ ਪੱਖੋਂ ਨਿਸ਼ਚਿਤ ਹੁੰਦੀਆਂ ਹਨ, ਯਾਨੀ ਇਨ੍ਹਾਂ ਤੋਂ ਇਕ ਜਾਂ ਇਕ ਤੋਂ ਵੱਧ ਨਿਸ਼ਚਿਤ ਪੌਸ਼ਟਿਕ ਪਦਾਰਥ ਹੀ ਮਿਲਦੇ ਹਨ।
5. ਇਨ੍ਹਾਂ ਦੀ ਢੋਆ-ਢੁਆਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਰਸਾਇਣਿਕ ਖਾਦਾਂ ਨਾਲ ਉਤਪਾਦਨ ਬਹੁਤ ਵਧਿਆ ਹੈ, ਪਰ ਇਨ੍ਹਾਂ ਦੀ ਲਗਾਤਾਰ ਵਰਤੋਂ ਨੇ ਮਿੱਟੀ ਦੀ ਗੁਣਵੱਤਾ ਬਦਲਣ ਦੇ ਨਾਲ-ਨਾਲ ਪਾਣੀ ਵਿਚ ਵੀ ਪ੍ਰਦੂਸ਼ਣ ਫੈਲਾਇਆ ਹੈ।
Exam Tips:
a) ਉੱਤਰ ਵਿਚ ਵਰਤੋਂ ਦਾ ਕਾਰਨ ਅਤੇ ਖਾਦਾਂ ਦੇ ਗੁਣ ਦੋਵੇਂ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਇਨ੍ਹਾਂ ਦੇ ਨੁਕਸਾਨ ਦਾ ਜ਼ਿਕਰ ਕਰੋ।
Free study material for Environmental Education
Environmental Education Class 12 Curriculum Solutions: Punjabi Medium Chapter 12 ਟਿਕਾਊ ਖੇਤੀਬਾੜੀ (ਭਾਗ-2)
Official Punjab Board Solutions for Punjabi Medium Chapter 12 ਟਿਕਾਊ ਖੇਤੀਬਾੜੀ (ਭਾਗ-2)
Explore reliable textbook solutions for Punjabi Medium Chapter 12 ਟਿਕਾਊ ਖੇਤੀਬਾੜੀ (ਭਾਗ-2) tailored for Class 12 learners. Utilizing these complete exercise answers ensures your preparation aligns exactly with official Punjab Board standards for Environmental Education.
Step-by-Step Explanations for Punjabi Medium Chapter 12 ਟਿਕਾਊ ਖੇਤੀਬਾੜੀ (ਭਾਗ-2)
Clear, methodical explanations accompany every challenging problem within the Class 12 Environmental Education text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Environmental Education Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 12 Environmental Education.
FAQs
The complete and updated PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) is available for free on StudiesToday.com. These solutions for Class 12 Environmental Education are as per latest Punjab Board curriculum.
Yes, our experts have revised the PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) will help students to get full marks in the theory paper.
Yes, we provide bilingual support for Class 12 Environmental Education. You can access PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) in both English and Hindi medium.
Yes, you can download the entire PSEB 12th Class Environmental Education Solutions Chapter 12 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਖੇਤੀਬਾੜੀ (ਭਾਗ-2) in printable PDF format for offline study on any device.