Download Punjab Board Solutions for Class 12 Environmental Education Punjabi Medium Chapter 10 ਟਿਕਾਊ ਵਿਕਾਸ (ਭਾਗ-3)
Access comprehensive textbook solutions for Punjabi Medium Chapter 10 ਟਿਕਾਊ ਵਿਕਾਸ (ਭਾਗ-3) using the official curriculum guides for Class 12 Environmental Education. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
Navigate directly to the solved Environmental Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
Question 1: ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਸੰਦਰਭ ਵਿਚ ਕੋਈ ਕਿਵੇਂ ਉਦਾਹਰਨ ਕਾਇਮ ਕਰ ਸਕਦਾ ਹੈ?
Answer:
ਹੇਠ ਲਿਖੇ ਤਰੀਕਿਆਂ ਨੂੰ ਘਰੇਲੂ ਪੱਧਰ ’ਤੇ ਅਪਣਾ ਕੇ ਕੋਈ ਵੀ ਵਿਅਕਤੀ ਟਿਕਾਊ ਵਿਕਾਸ ਨੂੰ ਲਾਗੂ ਕਰਨ ਦੀ ਉਦਾਹਰਨ ਕਾਇਮ ਕਰ ਸਕਦਾ ਹੈ:
1. ਆਪਣੀਆਂ ਜ਼ਰੂਰਤਾਂ ਘੱਟ ਕਰਕੇ, ਸੂਝ-ਬੂਝ ਨਾਲ ਖ਼ਰੀਦਦਾਰੀ ਕਰਕੇ (ਪੈਕਿੰਗ ਵਾਲੇ ਪਦਾਰਥਾਂ ਦੀ ਵਰਤੋਂ ਘਟਾ ਕੇ), ਸੁੱਟਣ ਵਾਲੀਆਂ ਚੀਜ਼ਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ, ਮੁਰੰਮਤ, ਪੁਨਰ ਚੱਕਰਣ ਅਤੇ ਪੁਨਰ ਵਰਤੋਂ ਦੁਆਰਾ ਅਤੇ ਵਾਤਾਵਰਣ ਸਨੇਹੀ ਵਿਧੀਆਂ ਨਾਲ ਤਿਆਰ ਕੀਤੇ ਪਦਾਰਥ ਵਰਤ ਕੇ।
2. ਪੁਨਰ ਚੱਕਰਣ ਅਤੇ ਬਨਸਪਤੀ ਖ਼ਾਦ (Compost) ਤਿਆਰ ਕਰਕੇ, ਮੁੜ ਵਰਤੋਂ ਯੋਗ ਪਦਾਰਥ ਦਾਨ ਕਰਕੇ, ਫੋਕਟ ਪਦਾਰਥਾਂ ਨੂੰ ਵੱਖ-ਵੱਖ ਕਰਕੇ ਉਨ੍ਹਾਂ ਦਾ ਠੀਕ ਥਾਂ ’ਤੇ ਨਿਪਟਾਰਾ ਕਰਕੇ।
3. ਪਾਣੀ ਦੀ ਇਕ-ਇਕ ਬੂੰਦ ਬਚਾ ਕੇ ਅਤੇ ਪਾਣੀ ਤੇ ਊਰਜਾ ਦੀ ਘੱਟ ਤੋਂ ਘੱਟ ਵਰਤੋਂ ਕਰਕੇ।
4. ਜਨਤਕ ਆਵਾਜਾਈ ਪ੍ਰਣਾਲੀ ਦੀ ਵਰਤੋਂ ਕਰਕੇ ਅਤੇ ਨੇੜੇ-ਤੇੜੇ ਦੀਆਂ ਥਾਵਾਂ ’ਤੇ ਪੈਦਲ ਜਾ ਕੇ।
5. ਪਾਣੀ, ਮਿੱਟੀ ਆਦਿ ਵਿਚ ਫੋਕਟ ਤੇ ਜ਼ਹਿਰੀਲੇ ਪਦਾਰਥ ਸੁੱਟ ਕੇ ਪ੍ਰਦੂਸ਼ਣ ਨਾ ਫੈਲਾ ਕੇ, ਪੱਤੇ ਨਾ ਸਾੜ ਕੇ ਅਤੇ ਘਰੇਲੂ ਫੋਕਟ ਖੇਤਾਂ ਵਿਚ ਨਾ ਸੁੱਟ ਕੇ।
6. ਕੁਦਰਤੀ ਸਾਧਨਾਂ ਦਾ ਪਤਨ ਅਤੇ ਉਨ੍ਹਾਂ ਦਾ ਖ਼ਾਲੀ ਹੋਣਾ ਰੋਕ ਕੇ, ਉਨ੍ਹਾਂ ਦਾ ਸੁਰੱਖਿਅਣ ਕਰਕੇ, ਰੁੱਖ ਲਗਾ ਕੇ ਅਤੇ ਪਥਰਾਟ ਈਂਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ।
7. ਨਵੀਨਤਮ ਜੁਗਤਾਂ ਅਤੇ ਆਧੁਨਿਕ ਤਕਨੀਕੀ ਸਾਜ਼-ਸਾਮਾਨ ਦੀ ਵਰਤੋਂ ਕਰਕੇ।
8. ਵਾਤਾਵਰਣ ਨਾਲ ਸੰਬੰਧਿਤ ਸਾਰੇ ਕਾਨੂੰਨਾਂ ਅਤੇ ਨਿਯਮਾਂ ਬਾਰੇ ਜਾਗਰੂਕ ਹੋ ਕੇ ਅਤੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਪਾਲਣਾ ਕਰਕੇ।
Exam Tips:
a) ਉੱਤਰ ਨੂੰ ਘਰੇਲੂ ਪੱਧਰ ਦੇ ਨੁਕਤਿਆਂ (ਘਟਾਓ, ਮੁੜ ਵਰਤੋ, ਪੁਨਰ ਚੱਕਰਣ) ਵਿਚ ਵੰਡ ਕੇ ਲਿਖੋ।
b) ਪਾਣੀ ਤੇ ਊਰਜਾ ਦੀ ਬੱਚਤ ਅਤੇ ਜਨਤਕ ਆਵਾਜਾਈ ਦਾ ਨੁਕਤਾ ਜ਼ਰੂਰ ਸ਼ਾਮਲ ਕਰੋ।
Question 2: ਚਿਪਕੋ ਅੰਦੋਲਨ (Chipko Movement) ਕੀ ਹੈ?
Answer:
ਇਸ ਅੰਦੋਲਨ ਦੀ ਸ਼ੁਰੂਆਤ ਗੜ੍ਹਵਾਲ ਦੀ ਅਲਕਨੰਦਾ ਘਾਟੀ (Alaknanda Valley) ਵਿਚ ਪੇਂਡੂ ਵਾਸੀਆਂ ਅਤੇ ਸਰਕਾਰ ਵਿਚਕਾਰ ਹੋਏ ਸੰਘਰਸ਼ ਤੋਂ ਹੋਈ। ਇਸ ਸੰਘਰਸ਼ ਦਾ ਕਾਰਨ ਇਹ ਸੀ ਕਿ ਵਣ ਵਿਭਾਗ ਨੇ ਪਿੰਡ ਵਾਸੀਆਂ ਨੂੰ ਰੁੱਖ ਕੱਟਣ ਦੀ ਆਗਿਆ ਨਹੀਂ ਦਿੱਤੀ, ਜਦਕਿ ਉਨ੍ਹਾਂ ਹੀ ਰੁੱਖਾਂ ਨੂੰ ਕੱਟਣ ਦੀ ਆਗਿਆ ਇਕ ਵਪਾਰਕ ਅਦਾਰੇ ਨੂੰ ਦੇ ਦਿੱਤੀ ਗਈ।
ਇਸ ’ਤੇ ਸਿਰਕੱਢ ਸਰਗਰਮ ਵਰਕਰ ਚੰਡੀ ਪ੍ਰਸਾਦ ਭੱਟ ਨੇ ਰੁੱਖਾਂ ਦੀ ਕਟਾਈ ਰੋਕਣ ਲਈ ਲੋਕਾਂ ਨੂੰ ਰੁੱਖਾਂ ਨੂੰ ਜੱਫ਼ੀ ਪਾਉਣ (Embrace) ਲਈ ਕਿਹਾ। ਸੰਨ 1974 ਵਿਚ ਰੇਣੀ (Reni) ਪਿੰਡ ਵਿਚ ਰੁੱਖ ਵੱਢਣ ਆਏ ਠੇਕੇਦਾਰਾਂ ਨੂੰ ਪਿੰਡ ਦੀਆਂ ਔਰਤਾਂ ਨੇ ਨਾਕਾਮ ਕਰ ਦਿੱਤਾ, ਕਿਉਂਕਿ ਉਸ ਸਮੇਂ ਪਿੰਡ ਦੇ ਮਰਦ ਬਾਹਰ ਗਏ ਹੋਏ ਸਨ ਜਾਂ ਕੰਮ-ਕਾਜ ਵਿਚ ਰੁੱਝੇ ਹੋਏ ਸਨ।
Exam Tips:
a) ਸਥਾਨ (ਅਲਕਨੰਦਾ ਘਾਟੀ, ਗੜ੍ਹਵਾਲ), ਨੇਤਾ (ਚੰਡੀ ਪ੍ਰਸਾਦ ਭੱਟ) ਅਤੇ ਸਾਲ (1974) ਜ਼ਰੂਰ ਲਿਖੋ।
b) ‘ਜੱਫ਼ੀ ਪਾਉਣਾ’ ਚਿਪਕੋ ਸ਼ਬਦ ਦਾ ਅਰਥ ਹੈ, ਇਹ ਵੀ ਦੱਸੋ।
Question 3: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਤੋਂ ਕੀ ਭਾਵ ਹੈ? ਜਾਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੀ-ਕੀ ਕਾਰਜ ਹਨ? ਜਾਂ (CPCB) ਦੇ ਤਿੰਨ ਕੰਮ ਲਿਖੋ।
Answer:
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਇਕ ਸੰਵਿਧਾਨਿਕ ਸੰਗਠਨ ਹੈ, ਜਿਸ ਦੀ ਸਥਾਪਨਾ ਸਤੰਬਰ 1974 ਵਿਚ ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ (Water Prevention and Control of Pollution Act) 1974 ਅਧੀਨ ਕੀਤੀ ਗਈ। ਅੱਗੇ ਚੱਲ ਕੇ ਇਸ ਬੋਰਡ ਨੂੰ ਵਾਯੂ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ 1981 ਅਧੀਨ ਸ਼ਕਤੀਆਂ ਅਤੇ ਕਾਰਜ ਵੀ ਸੌਂਪੇ ਗਏ। ਸੀ.ਪੀ.ਸੀ.ਬੀ. ਦੇ ਮੁੱਖ ਕਾਰਜ ਹਨ:
1. ਵੱਖ-ਵੱਖ ਰਾਜਾਂ ਦੇ ਖੇਤਰਾਂ ਵਿਚ ਪਾਣੀ ਦੇ ਪ੍ਰਦੂਸ਼ਣ ’ਤੇ ਕੰਟਰੋਲ ਕਰਨਾ, ਪ੍ਰਦੂਸ਼ਣ ਨੂੰ ਰੋਕਣ ਤੇ ਘਟਾਉਣ ਲਈ ਨਦੀਆਂ ਅਤੇ ਖੂਹਾਂ ਦੀ ਸਫ਼ਾਈ ਨੂੰ ਉਤਸ਼ਾਹਿਤ ਕਰਨਾ।
2. ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ, ਕੰਟਰੋਲ ਅਤੇ ਘਟਾਓ ਦੁਆਰਾ ਹਵਾ ਦੀ ਗੁਣਵੱਤਾ ਵਿਚ ਸੁਧਾਰ ਕਰਨਾ।
Exam Tips:
a) ਸਥਾਪਨਾ ਦਾ ਸਾਲ (1974) ਅਤੇ ਦੋਵੇਂ ਐਕਟ (ਜਲ ਐਕਟ 1974, ਵਾਯੂ ਐਕਟ 1981) ਯਾਦ ਰੱਖੋ।
b) “ਤਿੰਨ ਕੰਮ” ਪੁੱਛੇ ਜਾਣ ’ਤੇ ਜਲ ਪ੍ਰਦੂਸ਼ਣ ਕੰਟਰੋਲ, ਹਵਾ ਦੀ ਗੁਣਵੱਤਾ ਸੁਧਾਰ ਅਤੇ ਨਦੀਆਂ-ਖੂਹਾਂ ਦੀ ਸਫ਼ਾਈ ਲਿਖੋ।
Question 4: ਵਿਗਿਆਨ ਅਤੇ ਟੈਕਨਾਲੋਜੀ ਦੀਆਂ ਕੁਝ ਮੁੱਖ ਗਤੀਵਿਧੀਆਂ ਦਾ ਵਰਣਨ ਕਰੋ। ਜਾਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਕੁਝ ਕਿਰਿਆਵਾਂ ਦਾ ਵਰਣਨ ਕਰੋ।
Answer:
ਵਿਗਿਆਨ ਅਤੇ ਟੈਕਨਾਲੋਜੀ ਵਿਕਾਸ ਦੀਆਂ ਪ੍ਰਮੁੱਖ ਗਤੀਵਿਧੀਆਂ ਇਹ ਹਨ:
1. ਖੋਜ (Research): ਖੋਜ ਅਤੇ ਵਿਕਾਸ ਪ੍ਰਾਜੈਕਟਾਂ ਦੀ ਸਹਾਇਤਾ, ਕੌਮੀ ਸੁਵਿਧਾਵਾਂ ਅਤੇ ਟੈਕਨਾਲੋਜੀ ਵਿਕਾਸ ਦੇ ਵਿਸ਼ੇਸ਼ ਪ੍ਰੋਗਰਾਮ।
2. ਉਤਪਾਦਨ ਤਕਨੀਕਾਂ ਨੂੰ ਟੈਕਨਾਲੋਜੀ ਮਿਸ਼ਨ ਅਧਾਰਿਤ ਪ੍ਰਾਜੈਕਟਾਂ (Technology Mission projects) ਦੁਆਰਾ ਸ਼ੁਰੂ ਕਰਨਾ, ਉੱਨਤ ਸੰਯੁਕਤ ਪਦਾਰਥਾਂ (Advanced Composites) ਅਤੇ ਉੱਡਣ ਰਾਖ (Fly ash) ਦੀ ਵਰਤੋਂ ਅਤੇ ਨਿਪਟਾਰਾ।
3. ਸੂਚਨਾ ਟੈਕਨਾਲੋਜੀ ਪ੍ਰਣਾਲੀ ਨੂੰ ਉੱਨਤ ਕਰਨਾ ਅਤੇ ਘਰੇਲੂ ਪੱਧਰ ’ਤੇ ਵਿਕਸਿਤ ਟੈਕਨਾਲੋਜੀ ਨੂੰ ਟੈਕਨਾਲੋਜੀ ਅਗਾਊਂ ਸੂਚਨਾ ਅਤੇ ਮੁੱਲਾਂਕਣ ਕੌਂਸਲ (Technology Information Forecasting and Assessment Council, TIFAC) ਦੁਆਰਾ ਉੱਨਤ ਕਰਨਾ।
4. ਵਿਕਸਿਤ ਦੇਸ਼ਾਂ ਨਾਲ ਅੰਤਰ-ਰਾਸ਼ਟਰੀ ਵਿਗਿਆਨ ਤੇ ਟੈਕਨਾਲੋਜੀ (S and T) ਦੇ ਸਾਂਝੇ ਪ੍ਰੋਗਰਾਮ ਅਤੇ ਸਹਿਯੋਗ ਕਾਇਮ ਕਰਨਾ।
5. ਪੇਂਡੂ ਇਲਾਕਿਆਂ ਅਤੇ ਸ਼ਹਿਰੀ ਗ਼ਰੀਬ ਲੋਕਾਂ ਨੂੰ ਧਿਆਨ ਵਿਚ ਰੱਖ ਕੇ ਸਮਾਜਿਕ-ਆਰਥਿਕ ਦਸ਼ਾ ਨੂੰ ਸੁਧਾਰਨਾ।
6. ਮੌਸਮ ਵਿਗਿਆਨ ਸੰਬੰਧੀ ਅਗਾਊਂ ਸੂਚਨਾ ਅਤੇ ਭੂਚਾਲ ਸੰਬੰਧੀ ਨਿਰੀਖਣ ਦੀਆਂ ਸੁਵਿਧਾਵਾਂ ਵਧਾਉਣਾ।
Exam Tips:
a) ਛੇ ਗਤੀਵਿਧੀਆਂ ਨੂੰ ਕ੍ਰਮ-ਅੰਕ ਦੇ ਕੇ ਲਿਖੋ।
b) TIFAC ਦਾ ਪੂਰਾ ਨਾਂ ਯਾਦ ਰੱਖੋ।
Question 5: ਕਾਇਮ ਰਹਿਣਯੋਗ/ਝੱਲਣਯੋਗ/ਟਿਕਾਊ ਵਿਕਾਸ ਦੇ ਸੰਦਰਭ ਵਿਚ ਅੰਤਰਰਾਸ਼ਟਰੀ ਏਜੰਸੀਆਂ ਦੀ ਕੀ ਭੂਮਿਕਾ ਹੈ?
Answer:
1. ਵਿਸ਼ਵ ਬੈਂਕ ਰਾਹੀਂ ਵਿਸ਼ਵ ਵਾਤਾਵਰਣ ਸਹੂਲਤ, ਯੂ.ਐੱਨ.ਡੀ.ਪੀ. ਅਤੇ ਯੂ.ਐੱਨ.ਈ.ਪੀ. (Global Environment Facility through the World Bank, UNDP and UNEP): ਜੀ.ਈ.ਐੱਫ. ਪੋਰਟਫੋਲੀਓ ਦੇ ਕਾਰਜ ਕਈ ਕਿਸਮ ਦੇ ਹਨ ਅਤੇ ਵਾਤਾਵਰਣੀ, ਸਮਾਜਿਕ ਤੇ ਆਰਥਿਕ ਤੌਰ ’ਤੇ ਝੱਲਣਯੋਗ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਸੰਬੰਧ ਵੱਡੀ ਰੇਂਜ ਦੀਆਂ ਸਮੱਸਿਆਵਾਂ ਅਤੇ ਅਜਿਹੀਆਂ ਪਹੁੰਚਾਂ ਨਾਲ ਹੈ, ਜਿਨ੍ਹਾਂ ਦਾ ਮੁੱਖ ਉਦੇਸ਼ ਨਵੀਆਂ ਕਾਢਾਂ, ਤਜਰਬੇ ਅਤੇ ਪ੍ਰਦਰਸ਼ਨੀਆਂ ਆਦਿ ਕਰਨਾ ਹੈ।
2. ਮਾਂਟਰੀਅਲ ਪ੍ਰੋਟੋਕੋਲ (Montreal Protocol): ਇਸ ਪ੍ਰੋਟੋਕੋਲ ਅਨੁਸਾਰ ਸੰਮੇਲਨ ਵਿਚ ਭਾਗ ਲੈਣ ਵਾਲੀਆਂ ਧਿਰਾਂ ਨੇ ਇਕ ਫੰਡ ਕਾਇਮ ਕੀਤਾ, ਜਿਸ ਦਾ ਮਨੋਰਥ ਵਿਕਾਸ ਕਰ ਰਹੇ ਦੇਸ਼ਾਂ ਨੂੰ ਓਜ਼ੋਨ ਸੋਖਣ ਵਾਲੇ ਪਦਾਰਥਾਂ (ODS = Ozone Depleting Substances) ’ਤੇ ਕੰਟਰੋਲ ਕਰਨ ਵਿਚ ਮਦਦ ਕਰਨਾ ਹੈ। ਇਸ ਦਾ ਮੰਤਵ ਸਰਕਾਰਾਂ ਅਤੇ ਉਦਯੋਗਾਂ ਨੂੰ ਇਨ੍ਹਾਂ ਪਦਾਰਥਾਂ ਨੂੰ ਪੜਾਅ-ਵਾਰ ਖ਼ਤਮ ਕਰਨ ਦੀਆਂ ਵਿਉਂਤਾਂ ਬਣਾਉਣ, ਲਾਗੂ ਕਰਨ ਅਤੇ ਮੁੱਲਾਂਕਣ ਕਰਨ ਵਿਚ ਸਹਾਇਤਾ ਦੇਣਾ ਹੈ। ਇਹ ਪ੍ਰੋਗਰਾਮ ਏਰੋਸੋਲਜ਼ (Aerosols), ਫੋਮ (Foam), ਘੋਲਕ (Solvents), ਰੈਫ਼ਰਿਜਰੇਸ਼ਨ, ਅੱਗ ਬੁਝਾਊ ਯੰਤਰਾਂ ਅਤੇ ਛੋਟੇ ਤੇ ਦਰਮਿਆਨੇ ਉੱਦਮਾਂ ਨੂੰ ਵੀ ਆਪਣੇ ਘੇਰੇ ਵਿਚ ਲੈਂਦਾ ਹੈ।
3. ਸਮਰੱਥਾ 21 ਦੀ ਪਹਿਲਕਦਮੀ (Capacity 21 Initiative): ਇਸ ਦਾ ਮੁੱਖ ਮੰਤਵ ਸਰਕਾਰੀ, ਕੌਮੀ ਸੰਸਥਾਵਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੁਆਰਾ ਆਮ ਲੋਕਾਂ ਵਿਚ ਹਵਾ ਦੀ ਗੁਣਵੱਤਾ, ਪਾਣੀ ਦੀ ਗੁਣਵੱਤਾ ਅਤੇ ਜੈਵਿਕ ਅਨੇਕਰੂਪਤਾ ਵਰਗੇ ਵਾਤਾਵਰਣੀ ਮੁੱਦਿਆਂ ਸੰਬੰਧੀ ਸਮਰੱਥਾ ਦਾ ਨਿਰਮਾਣ (Build) ਕਰਨਾ ਹੈ।
4. ਯੂ.ਐੱਨ.ਡੀ.ਪੀ. (United Nations Development Programme) ਦਾ ਲਾਈਫ਼ (LIFE) ਪ੍ਰੋਗਰਾਮ: ਇਸ ਦਾ ਮੁੱਖ ਟੀਚਾ ਸ਼ਹਿਰ ਵਾਸੀਆਂ ਦੀਆਂ ਸਥਾਨਕ ਸਮੱਸਿਆਵਾਂ ਨੂੰ ਸਥਾਨਕ ਪੱਧਰ ’ਤੇ ਹੱਲ ਕਰਨਾ ਹੈ।
5. ਐੱਸ.ਡੀ.ਐੱਨ.ਪੀ. (Sustainable Development Network Programme) ਅਰਥਾਤ ਟਿਕਾਊ ਵਿਕਾਸ ਜਾਲ ਪ੍ਰੋਗਰਾਮ: ਵਿਸ਼ਵ ਪੱਧਰ ’ਤੇ ਇਹ ਪ੍ਰੋਗਰਾਮ ਯੂ.ਐੱਨ.ਡੀ.ਪੀ. ਦੇ ਉੱਦਮ ਨਾਲ ਲਾਗੂ ਕੀਤਾ ਗਿਆ। ਇਸ ਦਾ ਉਦੇਸ਼ ਟਿਕਾਊ ਵਿਕਾਸ ਸੰਬੰਧੀ ਨੀਤੀ ਬਣਾਉਣ ਵਾਲਿਆਂ ਨੂੰ ਇਸ ਵਿਕਾਸ ਦੀਆਂ ਜੁਗਤਾਂ ਬਾਰੇ ਜਾਣਕਾਰੀ ਦੇਣਾ ਹੈ।
Exam Tips:
a) ਹਰ ਏਜੰਸੀ/ਪ੍ਰੋਗਰਾਮ ਦਾ ਪੂਰਾ ਨਾਂ ਲਿਖੋ (GEF, UNDP, UNEP, ODS, SDNP)।
b) ਮਾਂਟਰੀਅਲ ਪ੍ਰੋਟੋਕੋਲ ਦਾ ਸੰਬੰਧ ਓਜ਼ੋਨ ਪਰਤ ਦੀ ਸੁਰੱਖਿਆ ਨਾਲ ਹੈ, ਇਹ ਜ਼ਰੂਰ ਦੱਸੋ।
Question 6: ਈ.ਐੱਨ.ਵੀ.ਆਈ.ਐੱਸ. (ENVIS) ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ ਤੋਂ ਕੀ ਭਾਵ ਹੈ?
Answer:
ਵਾਤਾਵਰਣ ਅਤੇ ਵਣ ਮੰਤਰਾਲਾ, ਭਾਰਤ ਸਰਕਾਰ ਦੀ ਕੇਂਦਰੀ ਪ੍ਰਬੰਧਕੀ ਸੰਰਚਨਾ ਹੈ, ਜਿਸ ਦਾ ਕੰਮ ਵਾਤਾਵਰਣ ਅਤੇ ਵਣਾਂ ਸੰਬੰਧੀ ਪ੍ਰੋਗਰਾਮਾਂ ਦੀ ਯੋਜਨਾ ਬਣਾਉਣਾ, ਉਨ੍ਹਾਂ ਨੂੰ ਉੱਨਤ ਕਰਨਾ, ਤਾਲ-ਮੇਲ ਕਾਇਮ ਰੱਖਣਾ, ਅਮਲ ਵਿਚ ਲਿਆਉਣਾ ਅਤੇ ਨਿਗਰਾਨੀ ਕਰਨਾ ਹੈ। ਇਹ ਮੰਤਰਾਲਾ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਲਈ ਦੇਸ਼ ਭਰ ਵਿਚ ਕੇਂਦਰੀ ਏਜੰਸੀ ਵਜੋਂ ਵੀ ਕੰਮ ਕਰਦਾ ਹੈ।
ਵਾਤਾਵਰਣ ਅਤੇ ਵਣ ਮੰਤਰਾਲੇ ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System, ENVIS) ਕਾਇਮ ਕੀਤੀ ਹੈ, ਜਿਸ ਦੇ ਜ਼ਿੰਮੇ ਵਾਤਾਵਰਣ ਅਤੇ ਇਸ ਨਾਲ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਠੀਆਂ ਕਰਨਾ, ਸਟੋਰ ਕਰਨਾ, ਮੁੜ ਪ੍ਰਾਪਤ ਕਰਨਾ (Retrieving) ਅਤੇ ਅੱਗੇ ਭੇਜਣਾ ਆਦਿ ਕੰਮ ਲਗਾਏ ਗਏ ਹਨ।
Exam Tips:
a) ENVIS ਦਾ ਪੂਰਾ ਨਾਂ ਅਤੇ ਇਸ ਦੇ ਚਾਰ ਕੰਮ (ਇਕੱਠੀ ਕਰਨਾ, ਸਟੋਰ ਕਰਨਾ, ਮੁੜ ਪ੍ਰਾਪਤ ਕਰਨਾ, ਭੇਜਣਾ) ਲਿਖੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)
Question 1: ਆਪਣੇ ਖੇਤਰ ਦੇ ਵਾਤਾਵਰਣ ਦੇ ਸੁਧਾਰ ਵਿਚ ਤੁਸੀਂ ਕੀ ਭੂਮਿਕਾ ਨਿਭਾ ਸਕਦੇ ਹੋ?
Answer:
ਅਮਲੀ ਤੌਰ ’ਤੇ ਘਰੇਲੂ ਪੱਧਰ ’ਤੇ ਕੰਮ ਕਰਦਿਆਂ ਅਸੀਂ ਟਿਕਾਊ ਵਿਕਾਸ ਨੂੰ ਲਾਗੂ ਕਰ ਸਕਦੇ ਹਾਂ। ਅਸੀਂ ਕੀ ਹਾਂ ਅਤੇ ਕੀ ਬਣਨਾ ਚਾਹੁੰਦੇ ਹਾਂ, ਇਸ ਤਬਦੀਲੀ ਵਿਚ ਕੀ-ਕੀ ਸ਼ਾਮਲ ਹੈ, ਇਹ ਅਸੀਂ ਜਾਣ ਸਕਦੇ ਹਾਂ। ਜੇਕਰ ਅਸੀਂ ਆਪ ਕੁਝ ਕੀਤਾ ਹੋਵੇਗਾ ਤਾਂ ਹੀ ਹੋਰਨਾਂ ਨੂੰ ਯਕੀਨ ਦੁਆ ਸਕਾਂਗੇ। ਜਦੋਂ ਅਸੀਂ ਆਪਣੀ ਗੱਲ ਨੂੰ ਅਮਲ ਵਿਚ ਲਿਆਉਂਦੇ ਹਾਂ ਤਾਂ ਵਧੇਰੇ ਭਰੋਸੇਯੋਗ ਬਣ ਜਾਂਦੇ ਹਾਂ ਅਤੇ ਸਾਡਾ ਆਤਮ-ਵਿਸ਼ਵਾਸ ਵਧਦਾ ਹੈ।
ਸਾਡੀ ਵਿਅਕਤੀਗਤ ਅਤੇ ਸਮੂਹਿਕ ਕਿਰਿਆ ਨਾਲ ਫ਼ਰਕ ਪੈਂਦਾ ਹੈ। ਅਸੀਂ ਵਾਤਾਵਰਣ ਦੇ ਕੰਮਾਂ ਨਾਲ ਸੰਬੰਧਿਤ ਗਰੁੱਪਾਂ ਵਿਚ ਸ਼ਾਮਲ ਹੋ ਸਕਦੇ ਹਾਂ, ਜਾਂ ਆਪਣੇ ਆਪ ਨੂੰ ਸੰਗਠਿਤ ਕਰਕੇ ਹੋਰਨਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ। ਅਸੀਂ ਇਸ ਤਰ੍ਹਾਂ ਯੋਗਦਾਨ ਪਾ ਸਕਦੇ ਹਾਂ:
1. ਵਾਤਾਵਰਣ ਸੰਬੰਧੀ ਸਮੱਸਿਆਵਾਂ ਅਤੇ ਉਨ੍ਹਾਂ ਬਾਰੇ ਅਸੀਂ ਕੀ ਕਰ ਸਕਦੇ ਹਾਂ, ਇਸ ਬਾਰੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖਣਾ।
2. ਵਾਤਾਵਰਣ ਸਮੱਸਿਆਵਾਂ ਨੂੰ ਸਥਾਨਕ ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨਾਂ ਦੇ ਧਿਆਨ ਵਿਚ ਲਿਆਉਣਾ।
3. ਸਥਾਨਕ ਕਿਰਿਆਸ਼ੀਲ ਲੋਕਾਂ ਦੁਆਰਾ ਚਲਾਈਆਂ ਜਾਂਦੀਆਂ ਮੁਹਿੰਮਾਂ ਵਿਚ ਹਿੱਸਾ ਲੈਣਾ।
4. ਵਾਤਾਵਰਣ ਸੰਬੰਧੀ ਗਰੁੱਪ (Environmental Group) ਜਾਂ ਈਕੋ ਕਲੱਬ (Eco-clubs) ਸਥਾਪਿਤ ਕਰਕੇ ਮੈਂਬਰ ਬਣਾਉਣਾ।
5. ਸਥਾਨਕ ਪੱਧਰ ’ਤੇ ਮਿਊਂਸਪਲ ਕਮਿਸ਼ਨਰਾਂ, ਪੰਚਾਇਤ ਮੈਂਬਰਾਂ ਅਤੇ ਐੱਮ.ਐੱਲ.ਏ. ਵਰਗੇ ਫ਼ੈਸਲੇ ਲੈਣ ਵਾਲਿਆਂ ਨੂੰ ਜਾਗਰੂਕ ਕਰਨਾ।
6. ਲੋੜ ਪੈਣ ’ਤੇ ਲੋਕ ਹਿੱਤ (Public Interest) ਲਈ ਕਾਨੂੰਨੀ ਚਾਰਾਜੋਈ ਦਾ ਆਸਰਾ ਲੈਣਾ।
Exam Tips:
a) ਪਹਿਲਾਂ ਘਰੇਲੂ ਪੱਧਰ ਦੀ ਭੂਮਿਕਾ, ਫਿਰ ਸਮੂਹਿਕ ਯਤਨਾਂ ਦੇ ਛੇ ਨੁਕਤੇ ਲਿਖੋ।
b) ਈਕੋ ਕਲੱਬ ਅਤੇ ਜਨਹਿਤ ਪਟੀਸ਼ਨ ਵਰਗੇ ਵਿਹਾਰਕ ਕਦਮ ਜ਼ਰੂਰ ਸ਼ਾਮਲ ਕਰੋ।
Question 2: ਵਿਅਕਤੀਗਤ ਕੋਸ਼ਿਸ਼ ਨੂੰ ਸਮਾਜ ਦੀ ਭਾਗੀਦਾਰੀ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ? ਵਿਆਖਿਆ ਕਰੋ।
Answer:
ਸਾਧਾਰਨ ਲੋਕ ਸ਼ਹਿਰੀ ਕਿਰਿਆਵਾਂ ਰਾਹੀਂ ਪਰਿਵਰਤਨ ਲਿਆਉਣ ਵਿਚ ਲੱਗੇ ਹੋਏ ਹਨ ਅਤੇ ਇਹ ਸਾਰੀ ਦੁਨੀਆ ਵਿਚ ਵਾਪਰ ਰਿਹਾ ਹੈ। ਆਪਣੇ ਆਪ ਨੂੰ ਗਰੁੱਪਾਂ ਵਿਚ ਸੰਗਠਿਤ ਕਰਕੇ ਇਹ ਲੋਕ ਸਰਕਾਰ ਨੂੰ ਕੁਦਰਤੀ ਸਾਧਨਾਂ ਦੀ ਸੁਰੱਖਿਆ, ਗ਼ਰੀਬ ਲੋਕਾਂ ਲਈ ਭਵਨ ਨਿਰਮਾਣ ਅਤੇ ਰੁੱਖਾਂ ਤੇ ਵਣਾਂ ਦੀ ਕਟਾਈ ’ਤੇ ਮੁਕੰਮਲ ਰੋਕ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਹ ਗਰੁੱਪ ਉਦਯੋਗਪਤੀਆਂ ਨੂੰ ਪ੍ਰਦੂਸ਼ਣ ਦਾ ਪੱਧਰ ਘਟਾਉਣ ਲਈ ਮਜਬੂਰ ਕਰ ਰਹੇ ਹਨ ਅਤੇ ਪੈਸਾ ਲਗਾਉਣ ਵਾਲਿਆਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ ਕਿ ਉਹ ਆਪਣਾ ਧਨ ਵਾਤਾਵਰਣੀ ਸਿਹਤ ਸੰਬੰਧੀ ਕੰਮਾਂ ਵਿਚ ਲਗਾਉਣ। ਸਾਂਝੀ ਦ੍ਰਿਸ਼ਟੀ (Common Vision) ਰੱਖਣ ਵਾਲੇ ਇਹ ਲੋਕ ਗ਼ਰੀਬੀ ਘਟਾਉਣ, ਮਨੁੱਖੀ ਵਿਕਾਸ ਨੂੰ ਅੱਗੇ ਵਧਾਉਣ ਅਤੇ ਕੁਦਰਤੀ ਸਾਧਨਾਂ ਦੇ ਪ੍ਰਬੰਧ ਨੂੰ ਲੋਕਾਂ ਦੀ ਲੰਮੇ ਤੇ ਥੋੜ੍ਹੇ ਸਮੇਂ ਦੀ ਭਲਾਈ ਲਈ ਵਰਤਣ ਵਿਚ ਲੱਗੇ ਹੋਏ ਹਨ।
ਬੀਤੇ ਸਮੇਂ ਵਿਚ ਕਈ ਅਜਿਹੀਆਂ ਕਹਾਣੀਆਂ ਵੀ ਮਿਲਦੀਆਂ ਹਨ ਕਿ ਸਿਰਫ਼ ਇਕ ਹੀ ਮਨੁੱਖ ਦੇ ਖ਼ਿਆਲਾਂ ਅਤੇ ਸੂਝ-ਬੂਝ ਨੇ ਕਈ ਲੋਕਾਂ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਆ ਅਤੇ ਇਸ ਦੇ ਫਲਸਰੂਪ ਉੱਚ ਅਧਿਕਾਰੀਆਂ ਦੇ ਵਾਤਾਵਰਣ ਪਤਨ ਲਈ ਜ਼ਿੰਮੇਵਾਰ ਫ਼ੈਸਲੇ ਉਲਟਾਏ ਗਏ। ਕੁਝ ਪ੍ਰਮੁੱਖ ਉਦਾਹਰਨਾਂ ਇਹ ਹਨ:
1. ਚਿਪਕੋ ਅੰਦੋਲਨ (Chipko Movement): ਇਹ ਅੰਦੋਲਨ ਅਲਕਨੰਦਾ ਘਾਟੀ (ਗੜ੍ਹਵਾਲ) ਦੇ ਲੋਕਾਂ ਅਤੇ ਰਾਜ ਵਿਚਕਾਰ ਸੰਘਰਸ਼ ਸੀ, ਜਿਸ ਦੇ ਸਿੱਟੇ ਵਜੋਂ ਵਣਾਂ ਸੰਬੰਧੀ ਸਰਕਾਰ ਦੀ ਨੀਤੀ ਬਣੀ। ਸੰਨ 1973 ਵਿਚ ਮੰਡਲ ਵਿਚ ਵਣ ਵਿਭਾਗ ਨੇ ਪਿੰਡ ਵਾਸੀਆਂ ਨੂੰ ਐਸ਼ (Ash) ਦੇ ਰੁੱਖ ਕੱਟਣ ਦੀ ਆਗਿਆ ਨਹੀਂ ਦਿੱਤੀ, ਜਦਕਿ ਉਸੇ ਸਮੇਂ ਇਕ ਵਪਾਰਕ ਫ਼ਰਮ ਨੂੰ ਰੁੱਖ ਕੱਟਣ ਦੀ ਆਗਿਆ ਦੇ ਦਿੱਤੀ। ਇਸ ਦੇ ਫਲਸਰੂਪ ਸਿਰਕੱਢ ਵਾਤਾਵਰਣ ਹਿਤੈਸ਼ੀ ਚੰਡੀ ਪ੍ਰਸਾਦ ਭੱਟ ਨੇ ਰੁੱਖਾਂ ਨੂੰ ਜੱਫ਼ੀ ਵਿਚ ਲੈਣ ਦੀ ਪੁਕਾਰ ਦਿੱਤੀ, ਤਾਂ ਜੋ ਕਟਾਈ ਰੁਕ ਸਕੇ। ਰੇਣੀ (Reni) ਪਿੰਡ ਦੇ ਮਰਦਾਂ ਦੀ ਗ਼ੈਰ-ਮੌਜੂਦਗੀ ਵਿਚ, ਜਦੋਂ ਉਹ ਬਾਹਰ ਕੰਮ ਲਈ ਗਏ ਹੋਏ ਸਨ, ਔਰਤਾਂ ਨੇ ਠੇਕੇਦਾਰਾਂ ਦੀ ਰੁੱਖ ਕੱਟਣ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ।
2. ਬਹੁਗੁਣਾ ਦਾ ਚਿਪਕੋ ਅੰਦੋਲਨ: ਬਾਅਦ ਵਿਚ ਸ੍ਰੀ ਸੁੰਦਰ ਲਾਲ ਬਹੁਗੁਣਾ ਨੇ ਹਨੂੰਮਾਨ ਮੰਦਰ ਵਿਖੇ ਰੁੱਖਾਂ ਦੀ ਕਟਾਈ ਦੇ ਵਿਰੁੱਧ ਦੋ ਹਫ਼ਤਿਆਂ ਦਾ ਵਰਤ ਰੱਖਿਆ। ਗੜ੍ਹਵਾਲ ਅਤੇ ਕੁਮਾਊਂ ਦੇ ਨੌਜਵਾਨਾਂ ਨੇ ਇਹ ਨਾਅਰਾ ਗਾਉਂਦਿਆਂ 700 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ: “ਰੁੱਖਾਂ ਨੂੰ ਜੱਫ਼ੀ ਵਿਚ ਲੈਂਦਿਆਂ ਇਨ੍ਹਾਂ ਨੂੰ ਕੱਟੇ ਜਾਣ ਤੋਂ ਬਚਾਓ; ਇਹ ਸਾਡੇ ਪਹਾੜਾਂ ਦੀ ਜਾਇਦਾਦ ਹਨ, ਇਨ੍ਹਾਂ ਨੂੰ ਲੁੱਟਣ ਤੋਂ ਬਚਾਓ।”
3. ਉੱਤਰਾਖੰਡ ਸੰਘਰਸ਼ ਵਾਹਿਨੀ (Uttarakhand Sangharsh Vahini): ਚੀਰ ਪਾਈਨ (Chir pine) ਦੇ ਰੁੱਖਾਂ ਵਿਚੋਂ ਬਹੁਤ ਜ਼ਿਆਦਾ ਮਾਤਰਾ ਵਿਚ ਬਰੋਜ਼ਾ (Resin) ਪ੍ਰਾਪਤ ਕਰਨ ਲਈ ਇਨ੍ਹਾਂ ਰੁੱਖਾਂ ਨੂੰ ਛੇਦਿਆ ਗਿਆ। ਇਕ ਸਰਵੋਦਯ ਆਗੂ ਨੇ ਵਰਤ ਰੱਖ ਲਿਆ ਅਤੇ ਔਰਤਾਂ ਨੇ ਛੇਦੇ ਹੋਏ ਜ਼ਖ਼ਮੀ ਰੁੱਖਾਂ ਦੁਆਲੇ ਰੱਖੜੀਆਂ ਬੰਨ੍ਹ ਦਿੱਤੀਆਂ।
4. ਐਪੀਕੋ ਅੰਦੋਲਨ (Appiko Movement): ਇਸ ਅੰਦੋਲਨ ਦਾ ਆਰੰਭ ਉੱਤਰ ਕੰਨੜ (Uttara Kannada) ਵਿਚ ਰੁੱਖਾਂ ਦੀ ਕਟਾਈ ਦੇ ਵਿਰੁੱਧ ਸੰਨ 1983 ਵਿਚ ਹੋਇਆ। ਇਸ ਖੇਤਰ ਦੇ ਨੌਜਵਾਨ ਮੰਡਲ ਦਾ ਕਹਿਣਾ ਸੀ ਕਿ ਕਟਾਈ ਲਈ ਚਿੰਨ੍ਹਿਤ ਕੀਤੇ ਰੁੱਖ ਬਹੁਤ ਜ਼ਿਆਦਾ ਹਨ ਅਤੇ ਕਟਾਈ ਤੇ ਕੱਟੇ ਰੁੱਖਾਂ ਨੂੰ ਘਸੀਟ ਕੇ ਲਿਜਾਣ ਸਮੇਂ ਹੋਰ ਰੁੱਖਾਂ ਅਤੇ ਉਪਜਾਊ ਮਿੱਟੀ ਨੂੰ ਨੁਕਸਾਨ ਪਹੁੰਚੇਗਾ। ਇਨ੍ਹਾਂ ਲੋਕਾਂ ਨੇ ਰੁੱਖਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਜੱਫ਼ੀਆਂ ਪਾ ਲਈਆਂ।
5. ਨਰਮਦਾ ਪ੍ਰਾਜੈਕਟ (Narmada Project): ਇਹ ਪਣ-ਬਿਜਲੀ ਪ੍ਰਾਜੈਕਟ (Hydroelectric Project) ਹੈ। ਇਸ ਦਾ ਜ਼ਬਰਦਸਤ ਵਿਰੋਧ ਮੇਧਾ ਪਾਟੇਕਰ, ਬਾਬਾ ਆਮਟੇ ਅਤੇ ਸੁੰਦਰ ਲਾਲ ਬਹੁਗੁਣਾ ਨੇ ਕੀਤਾ, ਕਿਉਂਕਿ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਲਗਪਗ ਇਕ ਲੱਖ ਲੋਕਾਂ, ਜਿਨ੍ਹਾਂ ਵਿਚ ਜ਼ਿਆਦਾਤਰ ਆਦਿਵਾਸੀ ਸਨ, ਨੂੰ ਆਪਣੇ ਘਰ-ਬਾਰ ਛੱਡਣੇ ਪੈਣੇ ਸਨ। ਇਸੇ ਤਰ੍ਹਾਂ ਕੇਰਲ ਦੇ ਸਾਈਲੈਂਟ ਵੈਲੀ ਪ੍ਰਾਜੈਕਟ (Silent Valley Project) ਦਾ ਵਿਰੋਧ ਕੇਰਲ ਸ਼ਾਸਤਰ ਸਾਹਿਤ ਪਰਿਸ਼ਦ (Kerala Sastra Sahitya Parishad) ਨੇ ਕੀਤਾ।
Exam Tips:
a) ਚਿਪਕੋ, ਐਪੀਕੋ, ਨਰਮਦਾ ਅਤੇ ਸਾਈਲੈਂਟ ਵੈਲੀ ਅੰਦੋਲਨਾਂ ਦੇ ਨਾਂ, ਥਾਂ ਅਤੇ ਆਗੂ ਯਾਦ ਰੱਖੋ।
b) ਮੁੱਖ ਸੁਨੇਹਾ ਲਿਖੋ ਕਿ ਇਕੱਲੇ ਵਿਅਕਤੀ ਦੀ ਪਹਿਲ ਸਮੂਹਿਕ ਲਹਿਰ ਬਣ ਸਕਦੀ ਹੈ।
Question 3: ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਦੀ ਟਿਕਾਊ ਵਿਕਾਸ ਵਿਚ ਕੀ ਭੂਮਿਕਾ ਹੈ?
Answer:
ਵਾਤਾਵਰਣ ਅਤੇ ਜੰਗਲਾਤ ਨਾਲ ਸੰਬੰਧਿਤ ਪ੍ਰੋਗਰਾਮਾਂ ਅਤੇ ਉਨ੍ਹਾਂ ਦੇ ਟਿਕਾਊ ਵਿਕਾਸ ਸੰਬੰਧੀ ਇਸ ਮੰਤਰਾਲੇ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਸ ਦਾ ਕੰਮ ਵਾਤਾਵਰਣ ਅਤੇ ਜੰਗਲਾਂ ਨਾਲ ਸੰਬੰਧਿਤ ਪ੍ਰੋਗਰਾਮਾਂ ਦੀ ਯੋਜਨਾਬੰਦੀ (Planning), ਸੁਰੱਖਿਆ ਤੇ ਸਾਂਭ-ਸੰਭਾਲ, ਸਹਿਯੋਗ ਦੇਣਾ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨਾ ਤੇ ਨਿਗਰਾਨੀ ਕਰਨਾ ਹੈ। ਇਹ ਮੰਤਰਾਲਾ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਦੀ ਕੇਂਦਰੀ ਏਜੰਸੀ ਵਜੋਂ ਵੀ ਕਾਰਜ ਕਰਦਾ ਹੈ।
ਬਨਸਪਤੀ, ਜਲ ਸਾਧਨਾਂ, ਵਣਾਂ ਅਤੇ ਜੰਗਲੀ ਜਾਨਵਰਾਂ ਦੀ ਸਾਂਭ-ਸੰਭਾਲ ਤੇ ਸੁਰੱਖਿਅਣ ਦੀ ਜ਼ਿੰਮੇਵਾਰੀ ਇਸੇ ਮੰਤਰਾਲੇ ਦੀ ਹੈ। ਇਸ ਦੀ ਕਾਰਜ ਸੂਚੀ ਵਿਚ ਪ੍ਰਦੂਸ਼ਣ ਦੀ ਰੋਕਥਾਮ ਤੇ ਕੰਟਰੋਲ, ਵਣ ਰੋਪਣ ਅਤੇ ਪਤਨ ਹੋਏ ਖੇਤਰਾਂ ਨੂੰ ਕਾਨੂੰਨੀ ਦਾਇਰੇ ਵਿਚ ਰਹਿ ਕੇ ਮੁੜ ਜੀਵਿਤ ਕਰਨਾ ਸ਼ਾਮਲ ਹੈ। ਮੰਤਰਾਲੇ ਦੀ ਸੰਗਠਨੀ ਸੰਰਚਨਾ ਵਿਚ ਮੰਡਲ (Division), ਨਿਰਦੇਸ਼ਾਲਿਆ (Directorate), ਅਧੀਨ ਦਫ਼ਤਰ (Subordinate offices), ਖ਼ੁਦ-ਮੁਖ਼ਤਾਰ ਸੰਸਥਾਵਾਂ ਅਤੇ ਸਰਕਾਰੀ ਖੇਤਰ ਦੀਆਂ ਕਾਰੋਬਾਰੀ ਸੰਸਥਾਵਾਂ ਸ਼ਾਮਲ ਹਨ।
ਮੰਤਰਾਲੇ ਨੇ ਕੌਮੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System – ENVIS) ਦੇ ਜਾਲ (Network) ਦੀ ਸਥਾਪਨਾ ਕੀਤੀ ਹੋਈ ਹੈ। ਇਸ ਦਾ ਕੰਮ ਵਾਤਾਵਰਣ ਅਤੇ ਸੰਬੰਧਿਤ ਖੇਤਰਾਂ ਬਾਰੇ ਸੂਚਨਾਵਾਂ ਇਕੱਤਰ ਕਰਨਾ, ਮਿਲਾਨ (Collating) ਕਰਨਾ, ਜਮ੍ਹਾਂ ਰੱਖਣਾ, ਮੁੜ ਪ੍ਰਾਪਤ ਕਰਨਾ ਅਤੇ ਭੇਜਣਾ ਹੈ।
Exam Tips:
a) ਮੰਤਰਾਲੇ ਦੇ ਕੰਮ (ਯੋਜਨਾ, ਸੁਰੱਖਿਆ, ਨਿਗਰਾਨੀ) ਅਤੇ ENVIS ਦਾ ਜ਼ਿਕਰ ਜ਼ਰੂਰ ਕਰੋ।
b) ਵਣ ਰੋਪਣ ਅਤੇ ਪ੍ਰਦੂਸ਼ਣ ਕੰਟਰੋਲ ਨੂੰ ਮੰਤਰਾਲੇ ਦੇ ਕਾਰਜਾਂ ਵਜੋਂ ਲਿਖੋ।
Question 4: ਅੰਤਰਰਾਸ਼ਟਰੀ ਏਜੰਸੀਆਂ ਭਾਰਤ ਨੂੰ ਟਿਕਾਊ ਵਿਕਾਸ ਲਈ ਕਿਵੇਂ ਸਹਾਈ ਹਨ?
Answer:
ਭਾਰਤ ਨੇ ਉਨ੍ਹਾਂ ਵੱਖ-ਵੱਖ ਖੇਤਰੀ ਅਤੇ ਅੰਤਰ-ਰਾਸ਼ਟਰੀ ਸਮਝੌਤਿਆਂ (Agreements) ’ਤੇ ਦਸਤਖ਼ਤ ਕੀਤੇ ਹੋਏ ਹਨ, ਜੋ ਵਿਕਾਸ ਅਤੇ ਸਹਿਯੋਗ ਲਈ ਮਾਲੀ ਮਦਦ ਕਰਦੇ ਹਨ। ਭਾਰਤ ਵਿਚ ਚੱਲ ਰਹੀਆਂ ਅਨੇਕਾਂ ਸਰਗਰਮੀਆਂ ਅਤੇ ਪ੍ਰੋਗਰਾਮਾਂ ਨੂੰ ਬਹੁ-ਪਾਸਿਆਂ (Multilateral) ਤੋਂ ਮਾਲੀ ਮਦਦ ਮਿਲ ਰਹੀ ਹੈ। ਇਨ੍ਹਾਂ ਵਿਚੋਂ ਇਕ ਹੈ:
ਕਿਓਟੋ ਪ੍ਰੋਟੋਕੋਲ (Kyoto Protocol): ਦਸੰਬਰ 1997 ਵਿਚ ਜਾਪਾਨ ਦੇ ਸ਼ਹਿਰ ਕਿਓਟੋ (Kyoto) ਵਿਖੇ ਹੋਏ ਉੱਚ ਪੱਧਰੀ ਸੰਮੇਲਨ ਵਿਚ ਲਗਪਗ 160 ਦੇਸ਼ਾਂ ਨੇ ਭਾਗ ਲਿਆ। ਇਸ ਵਿਚ ਵਿਕਸਿਤ ਦੇਸ਼ਾਂ ’ਤੇ ਗ੍ਰੀਨ ਹਾਊਸ ਗੈਸਾਂ (Green House Gases) ਦੇ ਨਿਕਾਸ ਸੰਬੰਧੀ ਬੰਧਨਕਾਰੀ ਸੀਮਾਵਾਂ ਲਗਾਉਣ ਬਾਰੇ ਚਰਚਾ ਕੀਤੀ ਗਈ। ਇਸ ਸੰਮੇਲਨ ਦਾ ਮੰਤਵ 1992 ਦੇ ਉੱਚ-ਕੋਟੀ ਸੰਮੇਲਨ ਵਿਚ ਲਏ ਗਏ ਫ਼ੈਸਲਿਆਂ ਅਨੁਸਾਰ ਇਕ ਪ੍ਰਮਾਣਿਤ ਢਾਂਚੇ ਵਿਚ ਰਹਿੰਦਿਆਂ ਉਨ੍ਹਾਂ ਫ਼ੈਸਲਿਆਂ ’ਤੇ ਅਮਲ ਕਰਨਾ ਸੀ। ਇਸ ਸੰਮੇਲਨ ਦਾ ਨਤੀਜਾ ਇਹ ਨਿਕਲਿਆ ਕਿ ਵਿਕਸਿਤ ਦੇਸ਼ਾਂ ਨੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਦੇ ਉਸ ਪੱਧਰ ’ਤੇ ਕਾਇਮ ਰਹਿਣਾ ਸਵੀਕਾਰ ਕੀਤਾ, ਜੋ 1990 ਵਿਚ ਸੀ।
Exam Tips:
a) ਕਿਓਟੋ ਪ੍ਰੋਟੋਕੋਲ ਦਾ ਸਥਾਨ (ਕਿਓਟੋ, ਜਾਪਾਨ) ਅਤੇ ਸਾਲ (ਦਸੰਬਰ 1997) ਲਿਖੋ।
b) ਇਸ ਦਾ ਸੰਬੰਧ ਗ੍ਰੀਨ ਹਾਊਸ ਗੈਸਾਂ ਦੀ ਕਟੌਤੀ ਨਾਲ ਹੈ, ਇਹ ਸਪਸ਼ਟ ਕਰੋ।
Question 5: ਵਾਤਾਵਰਣ ਦੀ ਸਾਂਭ-ਸੰਭਾਲ ਵਿਚ ਗ਼ੈਰ-ਸਰਕਾਰੀ ਸੰਸਥਾਵਾਂ ਦੀ ਕੀ ਭੂਮਿਕਾ ਹੈ?
Answer:
ਸਮਾਜੀ ਖੇਤਰ (Social Sector) ਦੇ ਪ੍ਰੋਗਰਾਮਾਂ ਅਤੇ ਸਰਗਰਮੀਆਂ ਨੂੰ ਸਰਕਾਰ ਇਕੱਲੀ ਲਾਗੂ ਨਹੀਂ ਕਰ ਸਕਦੀ। ਗ਼ੈਰ-ਸਰਕਾਰੀ ਸੰਗਠਨਾਂ ਅਤੇ ਸਵੈ-ਇੱਛਤ ਸੰਸਥਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ, ਆਬਾਦੀ ਦੇ ਵੱਖ-ਵੱਖ ਭਾਗਾਂ ਅਤੇ ਸਮੁਦਾਇ ਵਿਚ ਵੱਖ-ਵੱਖ ਪ੍ਰੋਗਰਾਮਾਂ ਸੰਬੰਧੀ ਜਾਗਰੂਕਤਾ ਅਤੇ ਭਾਈਵਾਲੀ ਪੈਦਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ, ਸਿਹਤ, ਸਫ਼ਾਈ, ਸਿੱਖਿਆ ਅਤੇ ਵਾਤਾਵਰਣ ਆਦਿ ਦੇ ਵਿਕਾਸ ਲਈ ਸਰਕਾਰ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਵਿੱਤੀ ਮਦਦ ਵੀ ਦੇ ਰਹੀ ਹੈ।
ਭਾਰਤ ਵਿਚ ਰਾਸ਼ਟਰੀ ਏਜੰਸੀਆਂ ਤੋਂ ਲੈ ਕੇ ਸਥਾਨਕ ਗਰੁੱਪਾਂ ਤਕ, ਖੋਜ ਸੰਸਥਾਵਾਂ ਤੋਂ ਲੈ ਕੇ ਆਮ ਲੋਕਾਂ ’ਤੇ ਆਧਾਰਿਤ ਸੰਗਠਨਾਂ ਤਕ, ਇਕ ਲੱਖ ਦੇ ਕਰੀਬ ਗ਼ੈਰ-ਸਰਕਾਰੀ ਸੰਗਠਨ ਹਨ। ਇਨ੍ਹਾਂ ਵਿਚੋਂ ਕਈ ਸੰਗਠਨ ਈਕੋ-ਵਿਕਾਸ, ਜਲ-ਪ੍ਰਬੰਧਨ, ਵਣ ਸੁਰੱਖਿਅਣ, ਜਣਨਿਕ ਵਿਭਿੰਨਤਾ ਦੀ ਸਾਂਭ-ਸੰਭਾਲ, ਈਕੋ-ਸਨੇਹੀ ਟੈਕਨਾਲੋਜੀ ਅਤੇ ਉਦਯੋਗਿਕ ਤੇ ਖੇਤੀ ਕਾਰਜਾਂ ਨੂੰ ਉੱਨਤ ਕਰਨ ਵਿਚ ਲੱਗੇ ਹੋਏ ਹਨ। ਪੀਣ ਵਾਲੇ ਪਾਣੀ ਦੀਆਂ ਸੁਵਿਧਾਵਾਂ, ਸਫ਼ਾਈ ਅਤੇ ਸੜਕਾਂ ਦੇ ਨਿਰਮਾਣ ਵਰਗੀਆਂ ਪੇਂਡੂ ਸੇਵਾਵਾਂ ਨੂੰ ਯਕੀਨੀ ਬਣਾਉਣ ਵਿਚ ਇਨ੍ਹਾਂ ਸੰਸਥਾਵਾਂ ਦਾ ਯੋਗਦਾਨ ਸ਼ਲਾਘਾਯੋਗ ਹੈ।
ਲੋਕ ਕਾਰਵਾਈ ਅਤੇ ਪੇਂਡੂ ਤਕਨਾਲੋਜੀ ਦੀ ਪ੍ਰਗਤੀ ਲਈ ਕੌਂਸਲ (The Council for Advancement of People’s Action and Rural Technology, CAPART) ਇਕ ਅਜਿਹੀ ਏਜੰਸੀ ਹੈ, ਜੋ ਸਵੈ-ਇੱਛਤ ਸੰਗਠਨਾਂ ਦੀ ਵਿੱਤੀ ਸਹਾਇਤਾ ਕਰਨ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਸਵੈ-ਇੱਛਤ ਯੋਗਦਾਨ ਵੀ ਪਾਉਂਦੀ ਹੈ।
Exam Tips:
a) NGO ਦੇ ਕੰਮਾਂ ਦੀ ਸੂਚੀ ਬਣਾਓ (ਜਲ ਪ੍ਰਬੰਧ, ਵਣ ਸੁਰੱਖਿਆ, ਜਾਗਰੂਕਤਾ, ਪੇਂਡੂ ਸੇਵਾਵਾਂ)।
b) CAPART ਦਾ ਪੂਰਾ ਨਾਂ ਯਾਦ ਰੱਖੋ।
Free study material for Environmental Education
Free Punjab Board Textbook Explanations: Class 12 Environmental Education Punjabi Medium Chapter 10 ਟਿਕਾਊ ਵਿਕਾਸ (ਭਾਗ-3)
Official Punjab Board Solutions for Punjabi Medium Chapter 10 ਟਿਕਾਊ ਵਿਕਾਸ (ਭਾਗ-3)
Access structured Punjab Board textbook solutions for Punjabi Medium Chapter 10 ਟਿਕਾਊ ਵਿਕਾਸ (ਭਾਗ-3). Designed in alignment with the latest academic curriculum for Class 12 Environmental Education, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 10 ਟਿਕਾਊ ਵਿਕਾਸ (ਭਾਗ-3)
Each solution includes detailed reasoning to foster genuine comprehension of Punjabi Medium Chapter 10 ਟਿਕਾਊ ਵਿਕਾਸ (ਭਾਗ-3) concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your Environmental Education Revision
These resources act as an effective roadmap for daily homework tasks and independent study. Supplement your review of Punjabi Medium Chapter 10 ਟਿਕਾਊ ਵਿਕਾਸ (ਭਾਗ-3) with official sample papers and interactive practice tests available on our platform free of charge.
FAQs
The complete and updated PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) is available for free on StudiesToday.com. These solutions for Class 12 Environmental Education are as per latest Punjab Board curriculum.
Yes, our experts have revised the PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) as per 2026 exam pattern. All textbook exercises have been solved and have added explanation about how the Environmental Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) will help students to get full marks in the theory paper.
Yes, we provide bilingual support for Class 12 Environmental Education. You can access PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) in both English and Hindi medium.
Yes, you can download the entire PSEB 12th Class Environmental Education Solutions Chapter 10 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-3) in printable PDF format for offline study on any device.