PSEB 10th Class SST Solutions Geography Chapter 3 ਜਲਵਾਯੂ

Official Punjab Board Solutions for Class 10 SST Geography: Punjabi Medium Chapter 03 ਜਲਵਾਯੂ

Review structured textbook solutions for Class 10 SST Geography Punjabi Medium Chapter 03 ਜਲਵਾਯੂ. Built according to Punjab Board guidelines for the 2026-27 academic year, these downloadable answers support daily revision and problem-solving accuracy.

Chapter-wise Solutions for SST Geography: Punjabi Medium Chapter 03 ਜਲਵਾਯੂ

Navigate directly to the solved SST Geography textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

I. ਇਕ ਸ਼ਬਦ ਜਾਂ ਇਕ ਵਾਕ ਵਿਚ ਉੱਤਰ ਦਿਓ

Question 1: ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ। (ਕੋਈ ਦੋ)

Answer:

ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਤੱਤ ਹਨ-
1. ਭੂ-ਮੱਧ ਰੇਖਾ ਤੋਂ ਦੂਰੀ
2. ਧਰਾਤਲ ਦਾ ਸਰੂਪ
(ਹੋਰ ਤੱਤ: ਵਾਯੂ ਦਾਬ ਪ੍ਰਣਾਲੀ, ਮੌਸਮੀ ਪੌਣਾਂ ਅਤੇ ਹਿੰਦ ਮਹਾਂਸਾਗਰ ਦੀ ਨੇੜਤਾ।)

Exam Tips:

a) ਪ੍ਰਸ਼ਨ ਵਿਚ ਕੋਈ ਦੋ ਤੱਤ ਮੰਗੇ ਗਏ ਹਨ, ਇਸ ਲਈ ਦੋ ਤੱਤ ਲਿਖਣੇ ਕਾਫ਼ੀ ਹਨ।

 

Question 2: ਦੇਸ਼ ਵਿਚ ਸਰਦੀਆਂ ਵਿਚ (i) ਸਭ ਤੋਂ ਘੱਟ ਅਤੇ (ii) ਵੱਧ ਤਾਪਮਾਨ ਵਾਲੇ ਸਥਾਨਾਂ ਦੇ ਨਾਂ ਦੱਸੋ।

Answer:

(i) ਸਭ ਤੋਂ ਘੱਟ ਤਾਪਮਾਨ ਵਾਲੇ ਸਥਾਨ-ਅੰਮ੍ਰਿਤਸਰ ਅਤੇ ਲੇਹ।
(ii) ਸਭ ਤੋਂ ਵੱਧ ਤਾਪਮਾਨ ਵਾਲੇ ਸਥਾਨ-ਮੁੰਬਈ ਅਤੇ ਚੇਨੱਈ।

Exam Tips:

a) ਪ੍ਰਸ਼ਨ ਵਿਚ ਪਹਿਲਾਂ ਘੱਟ ਅਤੇ ਫਿਰ ਵੱਧ ਤਾਪਮਾਨ ਮੰਗਿਆ ਗਿਆ ਹੈ, ਉੱਤਰ ਇਸੇ ਕ੍ਰਮ ਵਿਚ ਲਿਖੋ।
b) ਸਮੁੰਦਰ ਦੇ ਪ੍ਰਭਾਵ ਕਾਰਨ ਤਟੀ ਸਥਾਨਾਂ ਵਿਚ ਸਰਦੀ ਘੱਟ ਪੈਂਦੀ ਹੈ।

 

Question 3: ਦੇਸ਼ ਵਿਚ ਗਰਮੀਆਂ ਵਿਚ (i) ਸਭ ਤੋਂ ਠੰਢੇ ਤੇ (ii) ਗਰਮ ਸਥਾਨਾਂ ਦਾ ਵੇਰਵਾ ਦਿਓ।

Answer:

(i) ਗਰਮੀਆਂ ਵਿਚ ਸਭ ਤੋਂ ਠੰਢਾ ਸਥਾਨ-ਲੇਹ ਅਤੇ ਸ਼ਿਲਾਂਗ।
(ii) ਸਭ ਤੋਂ ਗਰਮ ਸਥਾਨ-ਉੱਤਰ-ਪੱਛਮੀ ਮੈਦਾਨ।

Exam Tips:

a) ਠੰਢੇ ਅਤੇ ਗਰਮ ਸਥਾਨ ਵੱਖ-ਵੱਖ ਲਿਖੋ।
b) ਪਹਾੜੀ ਸਥਾਨ ਉਚਾਈ ਕਾਰਨ ਠੰਢੇ ਰਹਿੰਦੇ ਹਨ।

 

Question 4: ਦੇਸ਼ ਦੇ (i) ਸਭ ਤੋਂ ਵੱਧ ਖ਼ੁਸ਼ਕ ਅਤੇ (ii) ਵੱਧ ਵਰਖਾ ਵਾਲੇ ਖੇਤਰਾਂ ਦੇ ਨਾਂ ਦੱਸੋ।

Answer:

(i) ਦੇਸ਼ ਦੇ ਸਭ ਤੋਂ ਜ਼ਿਆਦਾ ਖ਼ੁਸ਼ਕ ਸਥਾਨ ਹਨ-ਲੇਹ, ਜੋਧਪੁਰ ਅਤੇ ਦਿੱਲੀ।
(ii) ਸ਼ਿਲਾਂਗ, ਮੁੰਬਈ, ਕੋਲਕਾਤਾ ਅਤੇ ਤਿਰੂਵਨੰਤਪੁਰਮ ਸਭ ਤੋਂ ਜ਼ਿਆਦਾ ਵਰਖਾ ਵਾਲੇ ਖੇਤਰ ਹਨ।

Exam Tips:

a) ਖ਼ੁਸ਼ਕ ਅਤੇ ਵੱਧ ਵਰਖਾ ਵਾਲੇ ਸਥਾਨਾਂ ਦੀ ਸੂਚੀ ਵੱਖ-ਵੱਖ ਰੱਖੋ।

 

Question 5: ਦੇਸ਼ ਦੇ ਦੋ (i) ਸਮ ਜਲਵਾਯੂ ਅਤੇ (ii) ਅਤਿ ਕਠੋਰ ਜਲਵਾਯੂ ਵਾਲੇ ਸਥਾਨਾਂ ਦੇ ਨਾਂ ਦੱਸੋ।

Answer:

(i) ਸਮ ਜਲਵਾਯੂ ਦੇ ਸਥਾਨ ਮੁੰਬਈ ਅਤੇ ਚੇਨੱਈ ਹਨ।
(ii) ਅੰਮ੍ਰਿਤਸਰ ਅਤੇ ਜੋਧਪੁਰ ਵਿਚ ਅਤਿ ਕਠੋਰ ਜਲਵਾਯੂ ਪਾਈ ਜਾਂਦੀ ਹੈ।

Exam Tips:

a) ਸਮ ਜਲਵਾਯੂ ਸਮੁੰਦਰ ਦੇ ਪ੍ਰਭਾਵ ਕਾਰਨ ਅਤੇ ਅਤਿ ਕਠੋਰ ਜਲਵਾਯੂ ਸਮੁੰਦਰ ਤੋਂ ਦੂਰੀ ਕਾਰਨ ਹੁੰਦੀ ਹੈ।

 

Question 6: ਜੈੱਟ ਸਟ੍ਰੀਮ ਕਿਸ ਨੂੰ ਕਹਿੰਦੇ ਹਨ?

Answer:

ਧਰਾਤਲ ਤੋਂ ਕਾਫ਼ੀ ਉਚਾਈ ‘ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ (Upper Air Circulation) ਨੂੰ ਜੈੱਟ ਸਟ੍ਰੀਮ ਕਹਿੰਦੇ ਹਨ। (ਪਾਠ-ਪੁਸਤਕ ਅਨੁਸਾਰ ਇਹ ਧਰਾਤਲ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਉਚਾਈ ‘ਤੇ ਦੱਸੀ ਗਈ ਹੈ; ਆਮ ਤੌਰ ‘ਤੇ ਜੈੱਟ ਧਾਰਾਵਾਂ ਇਸ ਤੋਂ ਕਿਤੇ ਵੱਧ ਉਚਾਈ ‘ਤੇ ਵਗਦੀਆਂ ਹਨ।)

Exam Tips:

a) ਜੈੱਟ ਸਟ੍ਰੀਮ ਦਾ ਨਾਂ ਸਹੀ ਸ਼ਬਦਜੋੜਾਂ ਨਾਲ ਲਿਖੋ।

 

Question 7: ‘ਮਾਨਸੂਨ’ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ?

Answer:

ਮਾਨਸੂਨ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ਸ਼ਬਦ ਮੌਸਮ (Mausam) ਤੋਂ ਹੋਈ ਹੈ, ਜਿਸ ਦਾ ਭਾਵ ਮੌਸਮ ਵਿਚ ਬਦਲਾਓ ਆਉਣ ‘ਤੇ ਸਥਾਨਕ ਪੌਣਾਂ ਦੇ ਤੱਤਾਂ ਅਰਥਾਤ ਤਾਪਮਾਨ, ਨਮੀ, ਦਬਾਅ ਅਤੇ ਦਿਸ਼ਾ ਵਿਚ ਪਰਿਵਰਤਨ ਆਉਣ ਤੋਂ ਹੈ।

Exam Tips:

a) ਸ਼ਬਦ ਦੀ ਉਤਪੱਤੀ ਅਤੇ ਅਰਥ ਦੋਵੇਂ ਲਿਖੋ।

 

Question 8: ‘ਮਾਨਸੂਨ ਦਾ ਫਟਣਾ’ ਕੀ ਹੁੰਦਾ ਹੈ?

Answer:

ਮਾਨਸੂਨ ਪੌਣਾਂ ਇਕ ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ 1 ਜੂਨ ਨੂੰ ਪੱਛਮੀ ਤੱਟ ‘ਤੇ ਪੁੱਜਦੀਆਂ ਹਨ ਅਤੇ ਬਹੁਤ ਤੇਜ਼ ਵਰਖਾ ਕਰਦੀਆਂ ਹਨ। ਇਸ ਨੂੰ ਮਾਨਸੂਨੀ ਧਮਾਕਾ ਜਾਂ ‘ਮਾਨਸੂਨ ਦਾ ਫਟਣਾ` (Monsoon Burst) ਕਹਿੰਦੇ ਹਨ।

Exam Tips:

a) ਪੌਣਾਂ ਦੇ ਪਹੁੰਚਣ ਦੀ ਤਾਰੀਖ਼ (1 ਜੂਨ) ਅਤੇ ਤਟ ਦਾ ਜ਼ਿਕਰ ਕਰੋ।

 

Question 9: ‘ਲੂ ’ (Loo) ਤੋਂ ਤੁਹਾਡਾ ਕੀ ਭਾਵ ਹੈ?

Answer:

ਗਰਮ ਰੁੱਤ ਵਿਚ ਘੱਟ ਦਬਾਅ ਦਾ ਖੇਤਰ ਪੈਦਾ ਹੋਣ ਦੇ ਕਾਰਨ ਚੱਲਣ ਵਾਲੀਆਂ ਧੂੜ ਭਰੀਆਂ ਹਨੇਰੀਆਂ ਲੂ ਕਹਾਉਂਦੀਆਂ ਹਨ।

Exam Tips:

a) ਲੂ ਗਰਮ ਅਤੇ ਖ਼ੁਸ਼ਕ ਪੌਣ ਹੁੰਦੀ ਹੈ।

 

Question 10: ‘ਮਾਨਸੂਨੀ ਤੋੜ’ ਕੀ ਹੁੰਦਾ ਹੈ?

Answer:

ਵਰਖਾ ਰੁੱਤ ਵਿਚ ਮਾਨਸੂਨ ਪੌਣਾਂ ਦੇ ਵਿਚਕਾਰ ਖ਼ੁਸ਼ਕ ਅੰਤਰਾਲ ਨੂੰ ਮਾਨਸੂਨੀ ਤੋੜ ਆਖਦੇ ਹਨ।

Exam Tips:

a) “ਖ਼ੁਸ਼ਕ ਅੰਤਰਾਲ” ਸ਼ਬਦ ਜ਼ਰੂਰ ਲਿਖੋ।

 

Question 11: ਐਲਨੀਨੋ ਸਮੁੰਦਰੀ ਧਾਰਾ (El-Nino-Current) ਕਿੱਥੇ ਵਹਿੰਦੀ ਹੈ?

Answer:

ਐਲਨੀਨੋ ਸਮੁੰਦਰੀ ਧਾਰਾ ਸ਼ਾਂਤ ਮਹਾਂਸਾਗਰ ਵਿਚ ਪੇਰੂ-ਚਿੱਲੀ (ਦੱਖਣੀ ਅਮਰੀਕਾ) ਦੇ ਤਟ ਦੇ ਨੇੜੇ ਵਹਿੰਦੀ ਹੈ।

Exam Tips:

a) ਇਹ ਧਾਰਾ ਭਾਰਤੀ ਮਾਨਸੂਨ ਨੂੰ ਵੀ ਪ੍ਰਭਾਵਿਤ ਕਰਦੀ ਹੈ।

 

Question 12: ਕਾਲ ਵੈਸਾਖੀ ਕਿਸ ਨੂੰ ਕਹਿੰਦੇ ਹਨ?

Answer:

ਵੈਸਾਖ ਮਹੀਨੇ ਵਿਚ ਪੱਛਮੀ ਬੰਗਾਲ ਵਿਚ ਚੱਲਣ ਵਾਲੇ ਤੂਫ਼ਾਨੀ ਚੱਕਰਵਾਤਾਂ ਨੂੰ ‘ਕਾਲ ਵੈਸਾਖੀ’ ਕਹਿੰਦੇ ਹਨ।

Exam Tips:

a) ਮਹੀਨੇ ਦਾ ਨਾਂ (ਵੈਸਾਖ) ਅਤੇ ਰਾਜ (ਪੱਛਮੀ ਬੰਗਾਲ) ਦੋਵੇਂ ਲਿਖੋ।

 

Question 13: ਅੰਬਾਂ ਦੀ ਵਾਛੜ (Mango Shower) ਤੋਂ ਕੀ ਭਾਵ ਹੈ?

Answer:

ਗਰਮ ਰੁੱਤ ਦੇ ਅੰਤ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਹੋਣ ਵਾਲੀ ਪੂਰਵ ਮਾਨਸੂਨੀ ਵਰਖਾ, ਜੋ ਅੰਬਾਂ ਜਾਂ ਫੁੱਲਾਂ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ, ਅੰਬਾਂ ਦੀ ਵਾਛੜ (Mango Shower) ਕਹਾਉਂਦੀ ਹੈ।

Exam Tips:

a) ਇਸ ਵਰਖਾ ਨੂੰ ਫੁੱਲਾਂ ਦੀ ਵਰਖਾ ਵੀ ਕਹਿੰਦੇ ਹਨ।

 

Question 14: ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਕਿਹੜੇ ਸਥਾਨਾਂ ‘ਤੇ ਮਿਲ ਜਾਂਦੀਆਂ ਹਨ?

Answer:

ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਆਪਸ ਵਿਚ ਮਿਲਦੀਆਂ ਹਨ।

Exam Tips:

a) ਦੋਵੇਂ ਰਾਜਾਂ ਦੇ ਨਾਂ ਲਿਖੋ।

 

II. ਸੰਖੇਪ ਕਾਰਨ ਦੱਸੋ

Question 1: ਮੁੰਬਈ ਸਰਦੀਆਂ ਵਿਚ ਨਾਗਪੁਰ ਦੇ ਮੁਕਾਬਲੇ ਗਰਮ (ਘੱਟ ਠੰਢਾ) ਹੈ।

Answer:

ਮੁੰਬਈ ਸਮੁੰਦਰੀ ਤਟ ‘ਤੇ ਵੱਸਿਆ ਹੋਇਆ ਹੈ। ਸਮੁੰਦਰ ਦੇ ਪ੍ਰਭਾਵ ਦੇ ਕਾਰਨ ਮੁੰਬਈ ਵਿਚ ਜਲਵਾਯੂ ਇੱਕੋ ਜਿਹੀ ਰਹਿੰਦੀ ਹੈ। ਇਸ ਲਈ ਉੱਥੇ ਸਰਦੀ ਘੱਟ ਪੈਂਦੀ ਹੈ।
ਇਸ ਦੇ ਉਲਟ ਨਾਗਪੁਰ ਸਮੁੰਦਰ ਤੋਂ ਦੂਰ ਸਥਿਤ ਹੈ। ਸਮੁੰਦਰ ਦੇ ਪ੍ਰਭਾਵ ਤੋਂ ਮੁਕਤ ਹੋਣ ਕਾਰਨ ਉੱਥੇ ਵਿਖਮ ਜਲਵਾਯੂ ਪਾਈ ਜਾਂਦੀ ਹੈ। ਇਸ ਲਈ ਨਾਗਪੁਰ ਮੁੰਬਈ ਦੇ ਮੁਕਾਬਲੇ ਠੰਢਾ ਹੈ।

Exam Tips:

a) ਸਮੁੰਦਰ ਦੇ ਸਮਕਾਰੀ ਪ੍ਰਭਾਵ ਨੂੰ ਮੁੱਖ ਕਾਰਨ ਵਜੋਂ ਲਿਖੋ।
b) ਪ੍ਰਸ਼ਨ ਤਾਪਮਾਨ ਦੀ ਤੁਲਨਾ ਬਾਰੇ ਹੈ, ਇਸ ਲਈ ਦੋਵੇਂ ਨਗਰਾਂ ਦੀ ਸਥਿਤੀ ਦੱਸੋ।

 

Question 2: ਭਾਰਤ ਦੀ ਔਸਤ ਸਾਲਾਨਾ ਵਰਖਾ ਜ਼ਿਆਦਾਤਰ ਸਾਲ ਦੇ ਕੇਵਲ ਚਾਰ ਮਹੀਨਿਆਂ ਵਿਚ ਹੀ ਹੁੰਦੀ ਹੈ। ਕਾਰਨ ਦੱਸੋ।

Answer:

ਭਾਰਤ ਵਿਚ ਜ਼ਿਆਦਾਤਰ ਵਰਖਾ ਮੱਧ ਜੂਨ ਤੋਂ ਮੱਧ ਸਤੰਬਰ ਤਕ ਹੁੰਦੀ ਹੈ। ਇਨ੍ਹਾਂ ਚਾਰ ਮਹੀਨਿਆਂ ਵਿਚ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨੀ ਪੌਣਾਂ ਚਲਦੀਆਂ ਹਨ। ਨਮੀ ਨਾਲ ਭਰੀਆਂ ਹੋਣ ਕਾਰਨ ਇਹ ਪੌਣਾਂ ਭਾਰਤ ਦੇ ਜ਼ਿਆਦਾਤਰ ਭਾਗ ਵਿਚ ਖੂਬ ਵਰਖਾ ਕਰਦੀਆਂ ਹਨ।

Exam Tips:

a) ਚਾਰ ਮਹੀਨਿਆਂ (ਮੱਧ ਜੂਨ ਤੋਂ ਮੱਧ ਸਤੰਬਰ) ਦਾ ਜ਼ਿਕਰ ਕਰੋ।

 

Question 3: ਦੱਖਣੀ-ਪੱਛਮੀ ਮਾਨਸੂਨ ਦੁਆਰਾ ਕੋਲਕਾਤਾ ਵਿਚ 145 ਸੈਂਟੀਮੀਟਰ ਵਰਖਾ ਹੁੰਦੀ ਹੈ ਜਦਕਿ ਜੈਸਲਮੇਰ ਵਿਚ ਕੇਵਲ 12 ਸੈਂਟੀਮੀਟਰ ਵਰਖਾ ਹੁੰਦੀ ਹੈ।

Answer:

ਕੋਲਕਾਤਾ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਦੇ ਪੂਰਬ ਵਲ ਵਧਦੇ ਸਮੇਂ ਪਹਿਲਾਂ ਪੈਂਦਾ ਹੈ।
ਜਲ-ਕਣਾਂ ਨਾਲ ਲੱਦੀਆਂ ਇਹ ਪੌਣਾਂ ਇੱਥੇ 145 ਸੈਂਟੀਮੀਟਰ ਵਰਖਾ ਕਰਦੀਆਂ ਹਨ।
ਜੈਸਲਮੇਰ ਅਰਾਵਲੀ ਪਰਬਤ ਦੇ ਪ੍ਰਭਾਵ ਵਿਚ ਆਉਂਦਾ ਹੈ। ਅਰਾਵਲੀ ਪਰਬਤ ਅਰਬ ਸਾਗਰ ਤੋਂ ਆਉਣ ਵਾਲੀਆਂ ਪੌਣਾਂ ਦੇ ਸਮਾਨਾਂਤਰ ਸਥਿਤ ਹੈ। ਇਸ ਲਈ ਪੌਣਾਂ ਬਿਨਾਂ ਵਰਖਾ ਕੀਤੇ ਅੱਗੇ ਨਿਕਲ ਜਾਂਦੀਆਂ ਹਨ।
ਇਹੋ ਕਾਰਨ ਹੈ ਕਿ ਜੈਸਲਮੇਰ ਵਿਚ ਸਿਰਫ਼ 12 ਸੈਂਟੀਮੀਟਰ ਵਰਖਾ ਹੁੰਦੀ ਹੈ।

Exam Tips:

a) ਦੋਵੇਂ ਥਾਵਾਂ ਦਾ ਕਾਰਨ ਵੱਖ-ਵੱਖ ਪੈਰਿਆਂ ਵਿਚ ਲਿਖੋ।
b) ਅਰਾਵਲੀ ਪਰਬਤ ਦੀ ਪੌਣਾਂ ਦੇ ਸਮਾਨਾਂਤਰ ਦਿਸ਼ਾ ਮੁੱਖ ਬਿੰਦੂ ਹੈ।

 

Question 4: ਚੇਨੱਈ ਵਿਚ ਸਰਦੀਆਂ ਦੀ ਰੁੱਤ ਵਿਚ ਜ਼ਿਆਦਾਤਰ ਵਰਖਾ ਹੁੰਦੀ ਹੈ।

Answer:

ਚੇਨੱਈ ਭਾਰਤ ਦੇ ਪੂਰਬ ਤੱਟ ‘ਤੇ ਸਥਿਤ ਹੈ। ਇਹ ਉੱਤਰ-ਪੂਰਬੀ ਮਾਨਸੂਨ ਪੌਣਾਂ ਦੇ ਪ੍ਰਭਾਵ ਵਿਚ ਆਉਂਦਾ ਹੈ।
ਇਹ ਪੌਣਾਂ ਸਰਦ ਰੁੱਤ ਵਿਚ ਥਲ ਤੋਂ ਸਮੁੰਦਰ ਵਲ ਚਲਦੀਆਂ ਹਨ। ਪਰ ਬੰਗਾਲ ਦੀ ਖਾੜੀ ਤੋਂ ਲੰਘਦੇ ਸਮੇਂ ਇਹ ਜਲਵਾਸ਼ਪ ਧਾਰਨ ਕਰ ਲੈਂਦੀਆਂ ਹਨ। ਉਸ ਤੋਂ ਬਾਅਦ ਪੂਰਬੀ ਘਾਟ ਨਾਲ ਟਕਰਾ ਕੇ ਇਹ ਚੇਨੱਈ ਵਿਚ ਵਰਖਾ ਕਰਦੀਆਂ ਹਨ।

Exam Tips:

a) ਖਾੜੀ ਤੋਂ ਨਮੀ ਲੈਣਾ ਅਤੇ ਪੂਰਬੀ ਘਾਟ ਨਾਲ ਟਕਰਾਉਣਾ-ਦੋਵੇਂ ਬਿੰਦੂ ਲਿਖੋ।

 

Question 5: ਉੱਤਰ-ਪੱਛਮੀ ਭਾਰਤ ਵਿਚ ਸਰਦੀਆਂ ਵਿਚ ਵਰਖਾ ਹੁੰਦੀ ਹੈ।

Answer:

ਸਰਦ ਰੁੱਤ ਵਿਚ ਪੱਛਮੀ ਵਿਕਸ਼ੋਭਾਂ (ਪੱਛਮੀ ਚੱਕਰਵਾਤਾਂ) ਕਾਰਨ ਉੱਤਰ-ਪੱਛਮੀ ਭਾਰਤ ਵਿਚ ਠੰਢ ਵਧ ਜਾਂਦੀ ਹੈ ਅਤੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ-ਕਸ਼ਮੀਰ ਤੇ ਹਿਮਾਚਲ ਵਿਚ ਵਰਖਾ ਹੁੰਦੀ ਹੈ ਅਤੇ ਪਹਾੜੀ ਭਾਗਾਂ ਵਿਚ ਬਰਫ਼ ਪੈਂਦੀ ਹੈ। ਇਹ ਵਰਖਾ ਰਬੀ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ।

Exam Tips:

a) ਪੱਛਮੀ ਵਿਕਸ਼ੋਭ ਦਾ ਨਾਂ ਅਤੇ ਰਬੀ ਦੀ ਫ਼ਸਲ ਲਈ ਇਸ ਦਾ ਲਾਭ ਜ਼ਰੂਰ ਲਿਖੋ।

 

III. 50-60 ਸ਼ਬਦਾਂ ਵਿਚ ਉੱਤਰ ਦਿਓ

Question 1: ਭਾਰਤ ਦੇ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਕੀ ਹਨ?

Answer:

ਭਾਰਤੀ ਜਲਵਾਯੂ ਦੀਆਂ ਖੇਤਰੀ ਭਿੰਨਤਾਵਾਂ ਹੇਠ ਲਿਖੀਆਂ ਹਨ-
ਸਰਦੀਆਂ ਵਿਚ ਹਿਮਾਲਿਆ ਪਰਬਤ ਵਿਚ ਕਾਰਗਿਲ ਦੇ ਨੇੜੇ ਦਰਾਸ ਦੀ ਥਾਂ ‘ਤੇ -45 ਸੈਂਟੀਗ੍ਰੇਡ ਤਕ ਤਾਪਮਾਨ ਪੁੱਜ ਜਾਂਦਾ ਹੈ ਪਰ ਉਸੇ ਸਮੇਂ ਤਾਮਿਲਨਾਡੂ ਦੇ ਚੇਨੱਈ (ਮਦਰਾਸ) ਦੇ ਸਥਾਨ ‘ਤੇ ਇਹ 20° ਸੈਂਟੀਗ੍ਰੇਡ ਤੋਂ ਵੱਧ ਤਾਪਮਾਨ ਹੁੰਦਾ ਹੈ। ਇਸੇ ਤਰ੍ਹਾਂ ਗਰਮੀਆਂ ਵਿਚ ਅਰਾਵਲੀ ਪਰਬਤਾਂ ਦੇ ਪੱਛਮ ਵਿਚ ਜੈਸਲਮੇਰ ਦਾ ਤਾਪਮਾਨ 50° ਸੈਂਟੀਗ੍ਰੇਡ ਨੂੰ ਵੀ ਪਾਰ ਕਰ ਜਾਂਦਾ ਹੈ ਤਾਂ ਸ੍ਰੀਨਗਰ ਵਿਚ ਕੇਵਲ 20° ਸੈਂਟੀਗ੍ਰੇਡ ਤਕ ਤਾਪਮਾਨ ਹੁੰਦਾ ਹੈ।
ਖਾਸੀ ਦੀਆਂ ਪਹਾੜੀਆਂ ਵਿਚ ਸਥਿਤ ਮਾਉਸਿਨਰਾਮ ਵਿਚ ਔਸਤ ਸਾਲਾਨਾ ਵਰਖਾ 1141 ਸੈਂਟੀਮੀਟਰ ਦਰਜ ਕੀਤੀ ਜਾਂਦੀ ਹੈ। ਪਰ ਦੂਜੇ ਪਾਸੇ ਪੱਛਮੀ ਥਾਰ ਮਾਰੂਥਲ ਵਿਚ ਸਾਲਾਨਾ ਵਰਖਾ ਦੀ ਮਾਤਰਾ 10 ਸੈਂਟੀਮੀਟਰ ਤੋਂ ਵੀ ਘੱਟ ਹੈ।
ਬਾੜਮੇਰ ਅਤੇ ਜੈਸਲਮੇਰ ਵਿਚ ਜਿੱਥੇ ਲੋਕ ਬੱਦਲਾਂ ਲਈ ਤਰਸ ਜਾਂਦੇ ਹਨ ਪਰ ਮੇਘਾਲਿਆ ਵਿਚ ਸਾਰਾ ਸਾਲ ਆਕਾਸ਼ ਬੱਦਲਾਂ ਨਾਲ ਢੱਕਿਆ ਹੀ ਰਹਿੰਦਾ ਹੈ।
ਮੁੰਬਈ ਅਤੇ ਹੋਰ ਤਟੀ ਨਗਰਾਂ ਵਿਚ ਸਮੁੰਦਰ ਦਾ ਅਸਰ ਹੋਣ ਕਰਕੇ ਸਮ ਜਲਵਾਯੂ ਪ੍ਰਭਾਵ ਬਣਿਆ ਰਹਿੰਦਾ ਹੈ। ਇਸ ਤੋਂ ਉਲਟ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿਚ ਸਰਦੀ ਅਤੇ ਗਰਮੀ ਦੇ ਤਾਪਮਾਨ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ।

Exam Tips:

a) ਸਰਦੀ, ਗਰਮੀ, ਵਰਖਾ ਅਤੇ ਸਥਾਨਾਂ ਦੀਆਂ ਉਦਾਹਰਨਾਂ ਅੰਕੜਿਆਂ ਸਮੇਤ ਲਿਖੋ।

 

Question 2: ਦੇਸ਼ ਦੀਆਂ ਜਲਵਾਯੂ ਭਿੰਨਤਾਵਾਂ ਹੋਣ ਦੇ ਮੁੱਖ ਕਾਰਨਾਂ ਦੀ ਚਰਚਾ ਕਰੋ।

Answer:

ਭਾਰਤ ਦੇ ਸਾਰੇ ਭਾਗਾਂ ਦਾ ਜਲਵਾਯੂ ਇੱਕੋ ਜਿਹਾ ਨਹੀਂ ਹੈ। ਇਸੇ ਤਰ੍ਹਾਂ ਸਾਰਾ ਸਾਲ ਵੀ ਜਲਵਾਯੂ ਇੱਕੋ ਜਿਹਾ ਨਹੀਂ ਰਹਿੰਦਾ। ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ-
ਦੇਸ਼ ਦੇ ਉੱਤਰੀ ਪਰਬਤੀ ਖੇਤਰ ਉਚਾਈ ਦੇ ਕਾਰਨ ਸਾਲ ਭਰ ਠੰਢੇ ਰਹਿੰਦੇ ਹਨ। ਪਰ ਸਮੁੰਦਰ ਤਟੀ ਖੇਤਰਾਂ ਦਾ ਤਾਪਮਾਨ ਸਾਲ ਭਰ ਲਗਪਗ ਇੱਕੋ ਜਿਹਾ ਰਹਿੰਦਾ ਹੈ। ਦੂਸਰੇ ਪਾਸੇ ਦੇਸ਼ ਦੇ ਅੰਦਰੂਨੀ ਭਾਗਾਂ ਵਿਚ ਕਰਕ ਰੇਖਾ ਦੀ ਨੇੜਤਾ ਦੇ ਕਾਰਨ ਤਾਪਮਾਨ ਉੱਚਾ ਰਹਿੰਦਾ ਹੈ।
ਪੌਣ ਮੁਖੀ ਢਲਾਣਾਂ ‘ਤੇ ਸਥਿਤ ਥਾਂਵਾਂ ‘ਤੇ ਭਾਰੀ ਵਰਖਾ ਹੁੰਦੀ ਹੈ ਜਦ ਕਿ ਵਰਖਾ ਛਾਇਆ ਵਿਚ ਸਥਿਤ ਖੇਤਰ ਸੁੱਕੇ ਰਹਿ ਜਾਂਦੇ ਹਨ।
ਗਰਮੀਆਂ ਵਿਚ ਮਾਨਸੂਨ ਪੌਣਾਂ ਸਮੁੰਦਰ ਤੋਂ ਥਲ ਵਲ ਚਲਦੀਆਂ ਹਨ। ਜਲਵਾਸ਼ਪ ਨਾਲ ਭਰੀਆਂ ਹੋਣ ਦੇ ਕਾਰਨ ਇਹ ਖੂਬ ਵਰਖਾ ਕਰਦੀਆਂ ਹਨ। ਪਰ ਅੱਗੇ ਵਧਦੇ ਹੋਇਆਂ ਇਨ੍ਹਾਂ ਦੇ ਜਲਵਾਸ਼ਪ ਘੱਟ ਹੁੰਦੇ ਜਾਂਦੇ ਹਨ। ਸਿੱਟੇ ਵਜੋਂ ਵਰਖਾ ਦੀ ਮਾਤਰਾ ਘੱਟ ਹੁੰਦੀ ਜਾਂਦੀ ਹੈ।
ਸਰਦੀਆਂ ਵਿਚ ਪੌਣਾਂ ਉਲਟ ਦਿਸ਼ਾ ਅਪਣਾ ਲੈਂਦੀਆਂ ਹਨ। ਇਨ੍ਹਾਂ ਦੇ ਜਲਵਾਸ਼ਪ ਰਹਿਤ ਹੋਣ ਦੇ ਕਾਰਨ ਦੇਸ਼ ਦੇ ਜ਼ਿਆਦਾਤਰ ਭਾਗ ਖ਼ੁਸ਼ਕ ਰਹਿ ਜਾਂਦੇ ਹਨ। ਇਸ ਰੁੱਤ ਵਿਚ ਜ਼ਿਆਦਾਤਰ ਵਰਖਾ ਸਿਰਫ਼ ਦੇਸ਼ ਦੇ ਦੱਖਣ ਪੂਰਬੀ ਤਟ ‘ਤੇ ਹੀ ਹੁੰਦੀ ਹੈ।

Exam Tips:

a) ਉਚਾਈ, ਸਮੁੰਦਰ ਤੋਂ ਦੂਰੀ, ਪੌਣਾਂ ਦੀ ਦਿਸ਼ਾ ਅਤੇ ਰੁੱਤ-ਚੱਕਰ-ਇਹ ਮੁੱਖ ਕਾਰਨ ਲਿਖੋ।

 

Question 3: ਪੂਰਵ ਮਾਨਸੂਨੀ ਵਰਖਾ (Pre-Monsoonal Rainfall) ਹੋਣ ਦਾ ਕੀ ਕਾਰਨ ਹੁੰਦਾ ਹੈ?

Answer:

ਗਰਮੀਆਂ ਵਿਚ ਭੂ-ਮੱਧ ਰੇਖਾ ਦੀ ਘੱਟ ਦਬਾਓ ਦੀ ਪੇਟੀ ਕਰਕ ਰੇਖਾ ਵਲ ਖਿਸਕ (ਸਰਕ) ਜਾਂਦੀ ਹੈ। ਇਸ ਦਬਾਓ ਨੂੰ ਭਰਨ ਲਈ ਦੱਖਣੀ ਹਿੰਦ ਮਹਾਂਸਾਗਰ ਤੋਂ ਦੱਖਣੀ ਪੂਰਬੀ ਵਪਾਰਕ ਪੌਣਾਂ ਚੱਲਣ ਲੱਗਦੀਆਂ ਹਨ।
ਧਰਤੀ ਦੀ ਦੈਨਿਕ ਗਤੀ ਦੇ ਕਾਰਨ ਇਹ ਪੌਣਾਂ ਘੜੀ ਦੀ ਸੂਈ ਦੀ ਦਿਸ਼ਾ ਵਿਚ ਦੱਖਣ-ਪੱਛਮੀ ਤੋਂ ਉੱਤਰ-ਪੂਰਬ ਵਲ ਮੁੜ ਜਾਂਦੀਆਂ ਹਨ। ਪਰ 1 ਜੂਨ ਤੋਂ ਪਹਿਲਾਂ ਵੀ ਕੇਰਲ ਤਟ ਦੇ ਨੇੜੇ-ਤੇੜੇ ਜਦ ਸਮੁੰਦਰੀ ਪੌਣਾਂ ਪੱਛਮੀ ਤਟ ਨੂੰ ਪਾਰ ਕਰਦੀਆਂ ਹਨ ਤਦ ਵੀ ਮੱਧਮ ਪੱਧਰ ਦੀ ਵਰਖਾ ਹੁੰਦੀ ਹੈ। ਇਸੇ ਵਰਖਾ ਨੂੰ ਪੂਰਵ ਮਾਨਸੂਨੀ (Pre-Monsoon) ਵਰਖਾ ਕਿਹਾ ਜਾਂਦਾ ਹੈ। ਇਸ ਵਰਖਾ ਦਾ ਮੁੱਖ ਕਾਰਨ ਪੱਛਮੀ ਘਾਟ ਦੀਆਂ ਪੌਣ ਮੁਖੀ ਢਲਾਣਾਂ ਹਨ, ਜੋ ਪੌਣਾਂ ਦੇ ਰਸਤੇ ਵਿਚ ਰੁਕਾਵਟ ਪਾਉਂਦੀਆਂ ਹਨ।

Exam Tips:

a) ਘੱਟ ਦਬਾਅ ਦੀ ਪੇਟੀ ਦਾ ਖਿਸਕਣਾ ਅਤੇ ਪੱਛਮੀ ਘਾਟ ਦੀ ਰੁਕਾਵਟ-ਦੋਵੇਂ ਕਾਰਨ ਲਿਖੋ।
b) 1 ਜੂਨ ਤੋਂ ਪਹਿਲਾਂ ਹੋਣ ਵਾਲੀ ਵਰਖਾ ਨੂੰ ਪੂਰਵ ਮਾਨਸੂਨੀ ਵਰਖਾ ਕਹਿੰਦੇ ਹਨ।

 

Question 4: ਭਾਰਤ ਦੀ ਵਰਖਾ ਰੁੱਤ ਦਾ ਵਰਣਨ ਕਰੋ।

Answer:

ਵਰਖਾ ਰੁੱਤ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ। ਇਹ ਰੁੱਤ ਜੂਨ ਤੋਂ ਲੈ ਕੇ ਮੱਧ ਸਤੰਬਰ ਤਕ ਰਹਿੰਦੀ ਹੈ। ਇਸ ਰੁੱਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ-
(i) ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਨਿਮਨ ਦਬਾਅ ਦਾ ਖੇਤਰ ਜ਼ਿਆਦਾ ਤੇਜ਼ ਹੋ ਜਾਂਦਾ ਹੈ।
(ii) ਸਮੁੰਦਰ ਤੋਂ ਪੌਣਾਂ ਦੇਸ਼ ਵਿਚ ਦਾਖ਼ਲ ਹੁੰਦੀਆਂ ਹਨ ਅਤੇ ਗਰਜ ਦੇ ਨਾਲ ਭਾਰੀ ਵਰਖਾ ਕਰਦੀਆਂ ਹਨ।
(iii) ਨਮੀ ਨਾਲ ਭਰੀਆਂ ਇਹ ਪੌਣਾਂ 30 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਨ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ।
(iv) ਭਾਰਤੀ ਪ੍ਰਾਇਦੀਪ ਮਾਨਸੂਨ ਨੂੰ ਦੋ ਭਾਗਾਂ ਵਿਚ ਵੰਡ ਦਿੰਦਾ ਹੈ-ਅਰਬ ਸਾਗਰ ਦੀਆਂ ਮਾਨਸੂਨ ਪੌਣਾਂ, ਅਤੇ ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ।
(v) ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ ਉੱਤਰ-ਪੂਰਬੀ ਖੇਤਰ ਵਿਚ ਅਤੇ ਅਰਬ ਸਾਗਰ ਦੀਆਂ ਪੌਣਾਂ ਪੱਛਮੀ ਘਾਟ ਵਿਚ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ। ਪੱਛਮੀ ਘਾਟ ਦੀਆਂ ਪੌਣ ਮੁਖੀ ਢਲਾਣਾਂ ‘ਤੇ 250 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਰਖਾ ਹੁੰਦੀ ਹੈ। ਇਸ ਦੇ ਉਲਟ ਇਸ ਘਾਟ ਦੀਆਂ ਪੌਣ ਵਿਮੁਖੀ ਢਲਾਣਾਂ ‘ਤੇ ਸਿਰਫ਼ 50 ਸੈਂਟੀਮੀਟਰ ਦੇ ਲਗਭਗ ਵਰਖਾ ਹੁੰਦੀ ਹੈ। ਇਸੇ ਤਰ੍ਹਾਂ ਦੇਸ਼ ਦੇ ਉੱਤਰ ਪੂਰਬੀ ਰਾਜਾਂ ਵਿਚ ਜ਼ਿਆਦਾ ਵਰਖਾ ਹੋਣ ਦਾ ਕਾਰਨ ਉੱਥੋਂ ਦੀਆਂ ਉੱਚੀਆਂ ਪਹਾੜੀ ਲੜੀਆਂ ਅਤੇ ਪੂਰਬੀ ਹਿਮਾਲਿਆ ਹਨ। ਇਸ ਦੇ ਉਲਟ ਉੱਤਰੀ ਮੈਦਾਨ ਵਿਚ ਪੂਰਬ ਤੋਂ ਪੱਛਮ ਵਲ ਜਾਂਦੇ ਹੋਏ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ।

Exam Tips:

a) ਸਮੇਂ, ਪੌਣਾਂ ਅਤੇ ਵਰਖਾ ਦੀਆਂ ਵਿਸ਼ੇਸ਼ਤਾਵਾਂ ਬਿੰਦੂਆਂ ਵਿਚ ਲਿਖੋ।
b) ਪੱਛਮੀ ਘਾਟ ਦੀਆਂ ਪੌਣ ਮੁਖੀ ਅਤੇ ਪੌਣ ਵਿਮੁਖੀ ਢਲਾਣਾਂ ਦੀ ਵਰਖਾ ਦਾ ਅੰਤਰ ਦੱਸੋ।

 

Question 5: ਦੇਸ਼ ਵਿਚ ਵੱਧ ਵਰਖਾ ਵਾਲੇ ਕਿਹੜੇ ਸਥਾਨ ਹਨ?

Answer:

ਜ਼ਿਆਦਾ ਵਰਖਾ ਵਾਲੇ ਸਥਾਨਾਂ ਵਿਚ ਦੇਸ਼ ਦੇ ਹੇਠ ਲਿਖੇ ਥਾਂ ਸ਼ਾਮਲ ਹਨ, ਜਿੱਥੇ 150 ਤੋਂ 200 ਸੈਂਟੀਮੀਟਰ ਤਕ ਵਰਖਾ ਹੁੰਦੀ ਹੈ। ਇਨ੍ਹਾਂ ਥਾਂਵਾਂ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ-
ਇਕ ਬਹੁਤ ਹੀ ਤੰਗ ਪੱਟੀ 20 ਕਿਲੋ ਮੀਟਰ ਦੀ ਚੌੜਾਈ ਵਿਚ ਪੱਛਮੀ ਘਾਟ ਦੇ ਨਾਲ-ਨਾਲ ਉੱਤਰ-ਦੱਖਣ ਦਿਸ਼ਾ ਵਿਚ ਫੈਲੀ ਹੋਈ ਹੈ। ਇਹ ਤਾਪੀ ਨਦੀ ਦੇ ਮੁਹਾਨੇ ਤੋਂ ਲੈ ਕੇ ਕੇਰਲ ਦੇ ਮੈਦਾਨਾਂ ਤਕ ਫੈਲੀ ਹੋਈ ਹੈ।
ਦੂਸਰੀ ਪੱਟੀ ਹਿਮਾਲਾ ਦੀਆਂ ਦੱਖਣੀ ਢਲਾਨਾਂ ਦੇ ਨਾਲ-ਨਾਲ ਫੈਲੀ ਹੋਈ ਹੈ। ਇਹ ਹਿਮਾਚਲ ਪ੍ਰਦੇਸ਼ ਤੋਂ ਹੋ ਕੇ ਕੁਮਾਊਂ ਹਿਮਾਲਿਆ ਤੋਂ ਲੰਘਦੀ ਹੋਈ ਆਸਾਮ ਦੀ ਹੇਠਲੀ ਘਾਟੀ ਤਕ ਪਹੁੰਚਦੀ ਹੈ।
ਤੀਜੀ ਪੱਟੀ ਉੱਤਰ-ਦੱਖਣ ਦਿਸ਼ਾ ਵਿਚ ਫੈਲੀ ਹੋਈ ਹੈ। ਇਸ ਵਿਚ ਤਿਪੁਰਾ, ਮਨੀਪੁਰ ਅਤੇ ਮਿਕਿਰ ਦੀਆਂ ਪਹਾੜੀਆਂ ਸ਼ਾਮਲ ਹਨ। ਇਸ ਪੱਟੀ ਵਿਚ ਲਗਪਗ 200 ਸੈਂਟੀਮੀਟਰ ਸਾਲਾਨਾ ਵਰਖਾ ਹੁੰਦੀ ਹੈ।

Exam Tips:

a) ਤਿੰਨੋਂ ਪੱਟੀਆਂ ਅਲੱਗ-ਅਲੱਗ ਬਿੰਦੂਆਂ ਵਿਚ ਲਿਖੋ।

 

Question 6: ਦੇਸ਼ ਵਿਚ ਮਾਨਸੂਨੀ ਵਰਖਾ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ।

Answer:

ਮਾਨਸੂਨੀ ਵਰਖਾ ਦੀਆਂ ਤਿੰਨ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
1. ਅਸਥਿਰਤਾ – ਭਾਰਤ ਵਿਚ ਮਾਨਸੂਨ ਭਰੋਸੇਯੋਗ ਨਹੀਂ ਹੈ। ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ। ਵਰਖਾ ਦੀ ਇਸ ਅਸਥਿਰਤਾ ਕਰਕੇ ਹੀ ਅਕਸਰ ਭੁੱਖਮਰੀ ਤੇ ਕਾਲ ਪੈ ਜਾਂਦਾ ਹੈ। ਵਰਖਾ ਦੀ ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵੱਲ ਵੱਧਦੀ ਜਾਂਦੀ ਹੈ।
2. ਅਸਮਾਨ ਵੰਡ – ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ। ਪੱਛਮੀ ਘਾਟ ਦੀਆਂ ਪੱਛਮੀ ਢਲਾਨਾਂ ਅਤੇ ਮੇਘਾਲਿਆ ਤੇ ਅਸਾਮ ਦੀਆਂ ਪਹਾੜੀਆਂ ‘ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ। ਇਸ ਦੇ ਉਲਟ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਕਸ਼ਮੀਰ ਆਦਿ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ।
3. ਅਨਿਸ਼ਚਿਤ – ਭਾਰਤ ਅੰਦਰ ਹੋਣ ਵਾਲੀ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਨਹੀਂ ਹੈ। ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਕੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ। ਪਰ ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕਾ ਪੈ ਜਾਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ।

Exam Tips:

a) ਤਿੰਨ ਵਿਸ਼ੇਸ਼ਤਾਵਾਂ ਸਿਰਲੇਖਾਂ ਸਮੇਤ ਲਿਖੋ।

 

Question 7: ਰਾਜਸਥਾਨ ਅਰਬ ਸਾਗਰ ਦੇ ਨੇੜੇ ਹੋਣ ਕਰਕੇ ਵੀ ਖ਼ੁਸ਼ਕ ਕਿਉਂ ਰਹਿੰਦਾ ਹੈ?

Answer:

ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜਸਥਾਨ ਅਰਬ ਸਾਗਰ ਦੇ ਨੇੜੇ ਸਥਿਤ ਹੈ। ਪਰ ਫਿਰ ਵੀ ਇਹ ਖ਼ੁਸ਼ਕ ਰਹਿ ਜਾਂਦਾ ਹੈ। ਇਸ ਦੇ ਹੇਠ ਲਿਖੇ ਕਾਰਨ ਹਨ
1. ਰਾਜਸਥਾਨ ਤਕ ਪਹੁੰਚਦੇ-ਪਹੁੰਚਦੇ ਮਾਨਸੂਨ ਪੌਣਾਂ ਵਿਚੋਂ ਨਮੀ ਦੀ ਮਾਤਰਾ ਕਾਫ਼ੀ ਘੱਟ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਵਰਖਾ ਨਹੀਂ ਕਰ ਸਕਦੇ।
2. ਇਸ ਮਾਰੂਥਲੀ ਖੇਤਰ ਵਿਚ ਤਾਪਮਾਨ ਦੀਆਂ ਦਿਸ਼ਾਵਾਂ ਮਾਨਸੂਨ ਪੌਣਾਂ ਨੂੰ ਤੇਜ਼ੀ ਨਾਲ ਪ੍ਰਵੇਸ਼ ਨਹੀਂ ਕਰਨ ਦਿੰਦੀਆਂ।
3. ਇੱਥੇ ਦੇ ਅਰਾਵਲੀ ਪਰਬਤ ਪੌਣਾਂ ਦੀ ਦਿਸ਼ਾ ਦੇ ਸਮਾਨਾਂਤਰ ਸਥਿਤ ਹਨ। ਇਨ੍ਹਾਂ ਦੀ ਉੱਚਾਈ ਵੀ ਘੱਟ ਹੈ। ਇਸ ਲਈ ਇਹ ਪੌਣਾਂ ਨੂੰ ਰੋਕ ਪਾਉਣ ਵਿਚ ਅਸਮਰਥ ਹਨ। ਪਰਿਣਾਮਸਰੂਪ ਰਾਜਸਥਾਨ ਖ਼ੁਸ਼ਕ ਰਹਿ ਜਾਂਦਾ ਹੈ।

Exam Tips:

a) ਤਿੰਨ ਕਾਰਨ ਅੰਕ ਲਾ ਕੇ ਵੱਖ-ਵੱਖ ਲਿਖੋ।

 

Question 8: ਦੱਖਣ-ਪੂਰਬੀ ਵਪਾਰਕ ਪੌਣਾਂ ਮਾਨਸੂਨੀ ਵਰਖਾ ‘ਤੇ ਕਿਵੇਂ ਅਸਰ ਪਾਉਂਦੀਆਂ ਹਨ?

Answer:

ਹਿੰਦ ਮਹਾਂਸਾਗਰ ਤੋਂ ਆਉਣ ਵਾਲੀਆਂ ਦੱਖਣ-ਪੂਰਬੀ ਵਪਾਰਕ ਪੌਣਾਂ ਭੂ-ਮੱਧ ਰੇਖਾ ਤੋਂ ਖਿੱਚੀਆਂ ਆਉਂਦੀਆਂ ਹਨ। ਪ੍ਰਿਥਵੀ ਦੀ ਦੈਨਿਕ ਗਤੀ ਦੇ ਕਾਰਨ ਇਨ੍ਹਾਂ ਦੀ ਦਿਸ਼ਾ ਬਦਲ ਜਾਂਦੀ ਹੈ ਅਤੇ ਇਹ ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਚੱਲਣ ਲੱਗਦੀਆਂ ਹਨ। 1 ਜੂਨ ਨੂੰ ਇਹ ਕੇਰਲ ਦੇ ਤਟ ‘ਤੇ ਪੁੱਜ ਕੇ ਇੱਕੋ ਵਾਰੀ ਭਾਰੀ ਵਰਖਾ ਕਰਨ ਲੱਗਦੀਆਂ ਹਨ। ਇਸ ਨੂੰ ‘ਮਾਨਸੂਨ ਦਾ ਫਟਣਾ’ ਕਿਹਾ ਜਾਂਦਾ ਹੈ। ਪੌਣਾਂ ਦੀ ਗਤੀ ਤੇਜ਼ ਹੋਣ ਦੇ ਕਾਰਨ ਇਹ ਇਕ ਹੀ ਮਹੀਨੇ ਵਿਚ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ। ਇਸ ਪ੍ਰਕਾਰ ਲਗਪਗ ਸਾਰਾ ਭਾਰਤ ਵਰਖਾ ਦੇ ਪ੍ਰਭਾਵ ਵਿਚ ਆ ਜਾਂਦਾ ਹੈ।

Exam Tips:

a) “ਮਾਨਸੂਨ ਦਾ ਫਟਣਾ” ਅਤੇ ਪੌਣਾਂ ਦੀ ਦਿਸ਼ਾ-ਬਦਲੀ ਦਾ ਜ਼ਿਕਰ ਕਰੋ।

 

IV. 125-130 ਸ਼ਬਦਾਂ ਵਿਚ ਉੱਤਰ ਦਿਓ

Question 1: ਭਾਰਤ ਦੇ ਜਲਵਾਯੂ ਨੂੰ ਕਿਹੜੇ-ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ?

Answer:

ਭਾਰਤ ਦਾ ਜਲਵਾਯੂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਵਿਭਿੰਨਤਾਵਾਂ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਭੂ-ਮੱਧ ਰੇਖਾ ਤੋਂ ਦੂਰੀ – ਭਾਰਤ ਉੱਤਰੀ ਗੋਲ-ਅਰਧ ਵਿਚ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹੈ। ਸਿੱਟੇ ਵਜੋਂ ਪਰਬਤੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿਚ ਲਗਪਗ ਸਾਰਾ ਸਾਲ ਤਾਪਮਾਨ ਉੱਚਾ ਰਹਿੰਦਾ ਹੈ।
ਇਸੇ ਲਈ ਭਾਰਤ ਨੂੰ ਗਰਮ ਪੌਣ-ਪਾਣੀ ਵਾਲਾ ਦੇਸ਼ ਵੀ ਕਿਹਾ ਜਾਂਦਾ ਹੈ।
2. ਧਰਾਤਲ – ਇਕ ਪਾਸੇ ਹਿਮਾਲਿਆ ਪਰਬਤ ਸ਼੍ਰੇਣੀਆਂ ਦੇਸ਼ ਨੂੰ ਏਸ਼ੀਆ ਦੇ ਮੱਧਵਰਤੀ ਭਾਗਾਂ ਤੋਂ ਆਉਣ ਵਾਲੀਆਂ ਬਰਫ਼ੀਲੀਆਂ ਅਤੇ ਸ਼ੀਤ ਲਹਿਰਾਂ ਤੋਂ ਬਚਾਉਂਦੀਆਂ ਹਨ ਤਾਂ ਦੂਸਰੇ ਪਾਸੇ ਉੱਚੀਆਂ ਹੋਣ ਕਾਰਨ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੇ ਰਸਤੇ ਵਿਚ ਰੁਕਾਵਟ ਬਣਦੀਆਂ ਹਨ ਅਤੇ ਉੱਤਰੀ ਮੈਦਾਨ ਵਿਚ ਵਰਖਾ ਦਾ ਕਾਰਨ ਬਣਦੀਆਂ ਹਨ।
3. ਵਾਯੂ ਦਾਬ ਪ੍ਰਣਾਲੀ – ਗਰਮੀਆਂ ਦੀ ਰੁੱਤ ਵਿਚ ਸੂਰਜ ਦੀਆਂ ਕਿਰਨਾਂ ਕਰਕ ਰੇਖਾ ਵਲ ਸਿੱਧੀਆਂ ਪੈਣ ਲੱਗਦੀਆਂ ਹਨ। ਸਿੱਟੇ ਵਜੋਂ ਦੇਸ਼ ਦੇ ਉੱਤਰੀ ਭਾਗਾਂ ਦਾ ਤਾਪਮਾਨ ਵਧਣ ਲੱਗਦਾ ਹੈ ਅਤੇ ਉੱਤਰ ਵਿਚ ਵਿਸ਼ਾਲ ਮੈਦਾਨਾਂ ਵਿਚ ਘੱਟ ਹਵਾ ਦੇ ਦਬਾਅ (ਪਾਠ-ਪੁਸਤਕ ਅਨੁਸਾਰ 994 ਮਿਲੀਬਾਰ) ਵਾਲੇ ਕੇਂਦਰ ਬਣਨੇ ਸ਼ੁਰੂ ਹੋ ਜਾਂਦੇ ਹਨ। ਸਰਦੀਆਂ ਵਿਚ ਹਿੰਦ ਮਹਾਂਸਾਗਰ ‘ਤੇ ਘੱਟ ਦਬਾਅ ਪੈਦਾ ਹੋ ਜਾਂਦਾ ਹੈ।
4. ਮੌਸਮੀ ਪੌਣਾਂ-ਦੇਸ਼ ਦੇ ਅੰਦਰ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਹਵਾ ਦੇ ਦਬਾਅ ਵਿਚ ਪਰਿਵਰਤਨ ਹੋਣ ਦੇ ਕਾਰਨ ਗਰਮੀਆਂ ਦੇ 6 ਮਹੀਨੇ ਸਮੁੰਦਰ ਤੋਂ ਥਲ ਵਲ ਅਤੇ ਸਰਦੀਆਂ ਦੇ 6 ਮਹੀਨੇ ਥਲ ਤੋਂ ਸਮੁੰਦਰ ਵਲ ਪੌਣਾਂ ਚੱਲਣ ਲੱਗਦੀਆਂ ਹਨ।
ਧਰਾਤਲ ‘ਤੇ ਚਲਣ ਵਾਲੀਆਂ ਇਨ੍ਹਾਂ ਮੌਸਮੀ ਪੌਣਾਂ ਜਾਂ ਮਾਨਸੂਨ ਪੌਣਾਂ ਦੀ ਦਿਸ਼ਾ ਨੂੰ ਸੰਚਾਰੀ ਚੱਕਰ ਜਾਂ ਜੈੱਟ ਸਟ੍ਰੀਮ ਵੀ ਪ੍ਰਭਾਵਿਤ ਕਰਦਾ ਹੈ। ਇਸ ਪ੍ਰਭਾਵ ਦੇ ਕਾਰਨ ਹੀ ਗਰਮੀਆਂ ਦੇ ਚੱਕਰਵਾਤ ਅਤੇ ਭੂ-ਮੱਧ ਸਾਗਰੀ ਖੇਤਰਾਂ ਦਾ ਪ੍ਰਭਾਵ ਦੇਸ਼ ਦੇ ਉੱਤਰੀ ਭਾਗਾਂ ਤਕ ਆ ਪੁੱਜਦਾ ਹੈ ਅਤੇ ਭਰਪੂਰ ਵਰਖਾ ਪ੍ਰਦਾਨ ਕਰਦੇ ਹਨ।
5. ਹਿੰਦ ਮਹਾਂਸਾਗਰ ਦੀ ਨੇੜਤਾ-ਸਮੁੱਚੇ ਦੇਸ਼ ਦੀ ਜਲਵਾਯੂ ‘ਤੇ ਹਿੰਦ ਮਹਾਂਸਾਗਰ ਦਾ ਪ੍ਰਭਾਵ ਹੈ। ਹਿੰਦ ਮਹਾਂਸਾਗਰ ਦੀ ਸਤ੍ਹਾ ਪੱਧਰੀ ਹੈ।
ਸਿੱਟੇ ਵਜੋਂ ਭੂ-ਮੱਧ ਰੇਖਾ ਦੇ ਦੱਖਣੀ ਭਾਗਾਂ ਤੋਂ ਦੱਖਣ-ਪੱਛਮੀ ਮਾਨਸੂਨੀ ਪੌਣਾਂ ਪੂਰੀ ਤੇਜ਼ ਗਤੀ ਨਾਲ ਦੇਸ਼ ਵਲ ਵਧਦੀਆਂ ਹਨ। ਇਹ ਪੌਣਾਂ ਸਮੁੰਦਰੀ ਭਾਗਾਂ ਤੋਂ ਲਿਆਂਦੀ ਨਮੀ ਨੂੰ ਸਾਰੇ ਦੇਸ਼ ਵਿਚ ਖਿੰਡਾਉਂਦੀਆਂ ਹਨ।
ਪ੍ਰਾਇਦੀਪੀ ਭਾਗ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰੇ ਹੋਣ ਕਰਕੇ ਤਟੀ ਭਾਗਾਂ ਵਿਚ ਸਮ ਜਲਵਾਯੂ ਮਿਲਦੀ ਹੈ। ਇਸ ਨਾਲ ਗਰਮੀਆਂ ਵਿਚ ਘੱਟ ਗਰਮੀ ਅਤੇ ਸਰਦੀਆਂ ਵਿਚ ਘੱਟ ਸਰਦੀ ਹੁੰਦੀ ਹੈ।
ਸੱਚ ਤਾਂ ਇਹ ਹੈ ਕਿ ਭਾਰਤ ਵਿਚ ਤਪਤ-ਖੰਡੀ ਮਾਨਸੂਨੀ ਖੰਡ (Tropical Monsoon Region) ਵਾਲੀ ਜਲਵਾਯੂ ਹੈ। ਇਹ ਮਾਨਸੂਨ ਪੌਣਾਂ ਵੱਖੋ-ਵੱਖ ਸਮੇਂ ਤੇ ਦੇਸ਼ ਦੇ ਲਗਪਗ ਸਾਰੇ ਹਿੱਸਿਆਂ ਵਿਚ ਡੂੰਘਾ ਅਸਰ ਪਾਉਂਦੀਆਂ ਹਨ।

Exam Tips:

a) ਪੰਜ ਤੱਤਾਂ ਦੇ ਸਿਰਲੇਖ ਅੰਕ ਲਾ ਕੇ ਵੱਖ-ਵੱਖ ਲਿਖੋ।
b) ਹਰ ਤੱਤ ਦਾ ਇਕ-ਦੋ ਵਾਕਾਂ ਵਿਚ ਪ੍ਰਭਾਵ ਦੱਸੋ।

 

Question 2: ਭਾਰਤ ਵਿਚ ਮਾਨਸੂਨੀ ਵਰਖਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।

Answer:

ਭਾਰਤ ਦੀ ਔਸਤ ਸਾਲਾਨਾ ਵਰਖਾ ਦੀ ਮਾਤਰਾ 118 ਸੈਂਟੀਮੀਟਰ ਦੇ ਲਗਪਗ ਹੈ। ਇਹ ਸਾਰੀ ਵਰਖਾ ਮਾਨਸੂਨ ਪੌਣਾਂ ਦੁਆਰਾ ਹੀ ਹੁੰਦੀ ਹੈ। ਇਸ ਮਾਨਸੂਨੀ ਵਰਖਾ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹਨ –
ਵਰਖਾ ਦੀ ਰੁੱਤ ਅਤੇ ਮਾਤਰਾ – ਦੇਸ਼ ਦੀ ਵਧੇਰੀ ਵਰਖਾ ਦਾ 87% ਹਿੱਸਾ ਗਰਮੀਆਂ ਦੀ ਰੁੱਤ ਵਿਚ ਮਾਨਸੂਨ ਪੌਣਾਂ ਰਾਹੀਂ ਹੁੰਦਾ ਹੈ। 3% ਵਰਖਾ ਸਰਦੀਆਂ ਵਿਚ ਅਤੇ 10% ਵਰਖਾ ਮਾਨਸੂਨ ਪੌਣਾਂ ਆਉਣ ਤੋਂ ਪਹਿਲਾਂ ਮਾਰਚ ਤਕ। ਵਰਖਾ ਰੁੱਤ ਜੂਨ ਤੋਂ ਲੈ ਕੇ ਸਤੰਬਰ ਤਕ ਹੁੰਦੀ ਹੈ।
ਅਸਥਿਰਤਾ – ਭਾਰਤ ਦੇ ਅੰਦਰ ਮਾਨਸੂਨ ਪੌਣਾਂ ਦੁਆਰਾ ਜੋ ਵਰਖਾ ਹੁੰਦੀ ਹੈ ਉਹ ਭਰੋਸੇਯੋਗ ਨਹੀਂ ਹੈ।
ਇਹ ਜ਼ਰੂਰੀ ਨਹੀਂ ਹੈ ਕਿ ਵਰਖਾ ਇਕ ਸਮਾਨ ਹੁੰਦੀ ਰਹੇ ਜਾਂ ਫਿਰ ਨਾ ਹੀ ਹੋਵੇ। ਇਹ ਅਸਥਿਰਤਾ ਦੇਸ਼ ਦੇ ਅੰਦਰੂਨੀ ਹਿੱਸੇ ਅਤੇ ਰਾਜਸਥਾਨ ਵਲ ਵਧਦੀ ਜਾਂਦੀ ਹੈ।
ਅਸਮਾਨ ਵੰਡ – ਸਾਰੇ ਦੇਸ਼ ਵਿਚ ਵਰਖਾ ਦੀ ਵੰਡ ਇਕ ਸਮਾਨ ਨਹੀਂ ਹੈ। ਪੱਛਮੀ ਘਾਟ ਦੀਆਂ ਪੱਛਮੀ ਢਲਾਣਾਂ ਅਤੇ ਮੇਘਾਲਿਆ ਤੇ ਆਸਾਮ ਦੀਆਂ ਪਹਾੜੀਆਂ ਤੇ 250 ਸੈਂਟੀਮੀਟਰ ਤੋਂ ਵੀ ਵੱਧ ਵਰਖਾ ਹੁੰਦੀ ਹੈ। ਦੂਸਰੇ ਪਾਸੇ ਪੱਛਮੀ ਰਾਜਸਥਾਨ, ਪੱਛਮੀ ਗੁਜਰਾਤ ਅਤੇ ਉੱਤਰੀ ਜੰਮੂ-ਕਸ਼ਮੀਰ ਵਿਚ 25 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ।
ਅਨਿਸ਼ਚਿਤ – ਭਾਰਤ ਅੰਦਰ ਹੋਣ ਵਾਲੀ ਮਾਨਸੂਨੀ ਵਰਖਾ ਦੀ ਮਾਤਰਾ ਪੂਰੀ ਤਰ੍ਹਾਂ ਨਿਸ਼ਚਿਤ ਨਹੀਂ ਹੈ।
ਕਦੇ ਤਾਂ ਮਾਨਸੂਨ ਪੌਣਾਂ ਸਮੇਂ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਅਤੇ ਬਹੁਤ ਜ਼ਿਆਦਾ ਵਰਖਾ ਹੋ ਜਾਣ ਕਰਕੇ ਕਈ ਥਾਂਵਾਂ ‘ਤੇ ਹੜ੍ਹ ਆ ਜਾਂਦੇ ਹਨ। ਕਦੇ-ਕਦੇ ਇਹ ਵਰਖਾ ਇੰਨੀ ਘੱਟ ਹੁੰਦੀ ਹੈ ਜਾਂ ਫਿਰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਸੋਕੇ ਦੀ ਸਥਿਤੀ ਪੈਦਾ ਹੋ ਜਾਂਦੀ ਹੈ।
ਖ਼ੁਸ਼ਕ ਅੰਤਰਾਲ – ਕਈ ਵਾਰ ਗਰਮੀਆਂ ਵਿਚ ਮਾਨਸੂਨੀ ਵਰਖਾ ਲਗਾਤਾਰ ਨਾ ਹੋ ਕੇ ਕੁਝ ਦਿਨ ਜਾਂ ਹਫ਼ਤਿਆਂ ਦੇ ਫ਼ਰਕ ਨਾਲ ਹੁੰਦੀ ਹੈ। ਇਸ ਨਾਲ ਵਰਖਾ ਚੱਕਰ ਟੁੱਟ ਜਾਂਦਾ ਹੈ ਅਤੇ ਵਰਖਾ ਰੁੱਤ ਵਿਚ ਇਕ ਲੰਬਾ ਅਤੇ ਖ਼ੁਸ਼ਕ ਸਮਾਂ (Long & Dry Spell) ਆ ਜਾਂਦਾ ਹੈ।
ਪਰਬਤੀ ਵਰਖਾ – ਮਾਨਸੂਨੀ ਵਰਖਾ ਪਰਬਤਾਂ ਦੀਆਂ ਦੱਖਣੀ ਅਤੇ ਪੌਣ ਮੁਖੀ ਢਲਾਣਾਂ (Windward Sides) ‘ਤੇ ਜ਼ਿਆਦਾ ਹੁੰਦੀ ਹੈ। ਪਰਬਤਾਂ ਦੀਆਂ ਉੱਤਰੀ ਅਤੇ ਪੌਣ ਵਿਮੁਖੀ ਢਲਾਣਾਂ (Leeward Sides) ਵਰਖਾ ਛਾਇਆ ਖੇਤਰ (Rain Shadow Zone) ਵਿਚ ਸਥਿਤ ਹੋਣ ਕਰਕੇ ਖ਼ੁਸ਼ਕ ਰਹਿ ਜਾਂਦੀਆਂ ਹਨ।
ਮੋਹਲੇ ਧਾਰ ਵਰਖਾ – ਮਾਨਸੂਨੀ ਵਰਖਾ ਬਹੁਤ ਜ਼ਿਆਦਾ ਮਾਤਰਾ ਵਿਚ ਅਤੇ ਕਈ-ਕਈ ਦਿਨ ਹੁੰਦੀ ਰਹਿੰਦੀ ਹੈ। ਇਸੇ ਕਰਕੇ ਹੀ ਕਹਾਵਤ ਹੈ ਕਿ ‘ਭਾਰਤ ਵਿਚ ਵਰਖਾ ਪੈਂਦੀ ਨਹੀਂ ਬਲਕਿ ਡਿਗਦੀ ਹੈ।’ ਸੱਚ ਤਾਂ ਇਹ ਹੈ ਕਿ ਮਾਨਸੂਨੀ ਵਰਖਾ ਅਨਿਸ਼ਚਿਤ ਅਤੇ ਅਸਮਾਨ ਸੁਭਾਅ ਲਏ ਹੋਏ ਹੈ।

Exam Tips:

a) ਛੇ ਵਿਸ਼ੇਸ਼ਤਾਵਾਂ ਸਿਰਲੇਖਾਂ ਸਮੇਤ ਲਿਖੋ।
b) ਮਾਨਸੂਨੀ ਵਰਖਾ ਦੀ ਅਨਿਸ਼ਚਿਤਤਾ ਅਤੇ ਅਸਮਾਨ ਵੰਡ ਉੱਤੇ ਖ਼ਾਸ ਜ਼ੋਰ ਦਿਓ।

 

Question 3: ਭਾਰਤ ਵਿਚ ਮਿਲਣ ਵਾਲੀਆਂ ਵੱਖੋ-ਵੱਖਰੀਆਂ ਰੁੱਤਾਂ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ। ਜਾਂ ਭਾਰਤ ਦੀ ਜਲਵਾਯੂ ਨੂੰ ਕਿੰਨੀਆਂ ਮੌਸਮੀ ਰੁੱਤਾਂ ਵਿੱਚ ਵੰਡਿਆ ਜਾਂਦਾ ਹੈ? ਕਿਸੇ ਇਕ ਰੁੱਤ ਦੀ ਮੁੱਖ ਵਿਸ਼ੇਸ਼ਤਾ ਦੱਸੋ।

Answer:

ਮਾਨਸੂਨ ਪੌਣਾਂ ਦੇਸ਼ ਵਿਚ ਸਮੇਂ-ਸਮੇਂ ‘ਤੇ ਆਪਣੀ ਦਿਸ਼ਾ ਬਦਲਣ ਕਰਕੇ ਇਕ ਰੁੱਤ ਚੱਕਰ ਨੂੰ ਜਨਮ ਦਿੰਦੀਆਂ ਹਨ। ਭਾਰਤੀ ਮੌਸਮ ਵਿਭਾਗ ਨੇ ਦੇਸ਼ ਦੀ ਜਲਵਾਯੂ ਦੀ ਇਨ੍ਹਾਂ ਪੌਣਾਂ ਦੇ ਦਿਸ਼ਾ ਬਦਲਣ ਦੇ ਆਧਾਰ ‘ਤੇ ਚਾਰ ਕਿਸਮ ਦੇ ਮੌਸਮਾਂ ਵਿਚ ਵੰਡ ਕੀਤੀ ਹੈ –
1. ਸਰਦ ਮੌਸਮ ਦੀ ਰੁੱਤ (ਮੱਧ ਦਸੰਬਰ ਤੋਂ ਫਰਵਰੀ ਤਕ)
2. ਗਰਮ ਮੌਸਮ ਦੀ ਰੁੱਤ (ਮਾਰਚ ਤੋਂ ਮੱਧ ਜੂਨ ਤਕ)
3. ਬਰਸਾਤ ਦੇ ਮੌਸਮ ਦੀ ਰੁੱਤ (ਮੱਧ ਜੂਨ ਤੋਂ ਮੱਧ ਸਤੰਬਰ ਤਕ)
4. ਵਾਪਸ ਮੁੜਦੀਆਂ ਮਾਨਸੂਨ ਪੌਣਾਂ ਦੇ ਮੌਸਮ ਦੀ ਰੁੱਤ (ਮੱਧ ਸਤੰਬਰ ਤੋਂ ਅੱਧ ਦਸੰਬਰ ਤਕ)
1. ਸਰਦ ਮੌਸਮ ਦੀ ਰੁੱਤ-
ਤਾਪਮਾਨ – ਕਿਉਂਕਿ ਇਸ ਰੁੱਤ ਵਿਚ ਸੂਰਜ ਦੱਖਣੀ ਅੱਧ-ਗੋਲੇ ਵਿਚ ਮਕਰ ਰੇਖਾ ‘ਤੇ ਸਿੱਧਾ ਚਮਕ ਰਿਹਾ ਹੁੰਦਾ ਹੈ। ਇਸ ਕਰਕੇ ਭਾਰਤ ਦੇ ਦੱਖਣੀ ਭਾਗਾਂ ਤੋਂ ਉੱਤਰ ਵੱਲ ਜਾਂਦਿਆਂ ਤਾਪਮਾਨ ਲਗਾਤਾਰ ਘੱਟਦਾ ਜਾਂਦਾ ਹੈ।
ਹਵਾ ਦਾ ਦਬਾਅ – ਸਾਰੇ ਉੱਤਰੀ ਭਾਰਤ ਵਿਚ ਤਾਪਮਾਨ ਦੇ ਘਟਣ ਦੇ ਨਾਲ ਹੀ ਵੱਧ ਦਬਾਅ (High Pressure) ਦਾ ਖੇਤਰ ਪਾਇਆ ਜਾਂਦਾ ਹੈ।
ਪੌਣਾਂ – ਇਸ ਸਮੇਂ ਮੱਧ ਅਤੇ ਪੱਛਮੀ ਏਸ਼ੀਆ ਦਾ ਖੇਤਰ ਵੱਧ ਦਬਾਅ ਦਾ ਕੇਂਦਰ ਹੁੰਦਾ ਹੈ।ਉੱਥੋਂ ਦੀਆਂ ਖ਼ੁਸ਼ਕ ਅਤੇ ਠੰਢੀਆਂ ਪੌਣਾਂ ਉੱਤਰ-ਪੱਛਮੀ ਭਾਗਾਂ ਰਾਹੀਂ ਦੇਸ਼ ਦੇ ਅੰਦਰ ਦਾਖਲ ਹੋ ਕੇ ਪੂਰੇ ਵਿਸ਼ਾਲ ਮੈਦਾਨ ਦਾ ਤਾਪਮਾਨ ਕਈ ਦਰਜੇ ਹੇਠਾਂ ਡੇਗ ਦਿੰਦੀਆਂ ਹਨ। 3 ਤੋਂ 5 ਕਿਲੋ ਮੀਟਰ ਪ੍ਰਤੀ ਘੰਟੇ ਵਿਚ ਵਹਿਣ ਵਾਲੀਆਂ ਇਨ੍ਹਾਂ ਪੌਣਾਂ ਦੁਆਰਾ ਸ਼ੀਤ ਲਹਿਰ ਦਾ ਜਨਮ ਹੁੰਦਾ ਹੈ।
ਵਰਖਾ – ਸਰਦੀਆਂ ਵਿਚ ਦੇਸ਼ ਅੰਦਰ ਦੋ ਸਥਾਨਾਂ ‘ਤੇ ਵਰਖਾ ਹੁੰਦੀ ਹੈ। ਦੇਸ਼ ਦੇ ਉੱਤਰੀ-ਪੱਛਮੀ ਭਾਗਾਂ ਦੇ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਜੰਮੂ ਕਸ਼ਮੀਰ ਤੇ ਉੱਤਰ ਪ੍ਰਦੇਸ਼ ਦੇ ਉੱਤਰ ਪੱਛਮੀ ਖੇਤਰਾਂ ਵਿਚ ਔਸਤਨ 20 ਤੋਂ 50 ਸੈਂਟੀਮੀਟਰ ਤਕ ਚੱਕਰਵਾਤੀ ਵਰਖਾ ਹੁੰਦੀ ਹੈ। ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਕੁਮਾਉਂ ਦੇ ਪਹਾੜੀ ਭਾਗਾਂ ਵਿਚ ਬਰਫ਼ ਪੈਂਦੀ ਹੈ। ਦੂਸਰੇ ਪਾਸੇ ਤਾਮਿਲਨਾਡੂ ਅਤੇ ਕੇਰਲਾ ਦੇ ਤਟੀ ਭਾਗਾਂ ‘ਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਬਹੁਤ ਵਰਖਾ ਕਰਦੀਆਂ ਹਨ।
ਮੌਸਮ – ਸਰਦੀਆਂ ਦੀ ਰੁੱਤ ਵਿਚ ਮੌਸਮ ਸੁਹਾਵਣਾ ਹੁੰਦਾ ਹੈ। ਦਿਨ ਗਰਮ ਅਤੇ ਰਾਤਾਂ ਠੰਢੀਆਂ ਹੁੰਦੀਆਂ ਹਨ ਅਤੇ ਕਦੇ ਕਦੇ ਰਾਤ ਨੂੰ ਤਾਪਮਾਨ ਜ਼ਿਆਦਾ ਡਿਗ ਜਾਣ ਕਰਕੇ ਸੰਘਣਾ ਕੋਹਰਾ ਵੀ ਪੈਂਦਾ ਹੈ। ਮੈਦਾਨੀ ਭਾਗਾਂ ਵਿਚ ਸ਼ੀਤ ਲਹਿਰ ਦੇ ਵਗਣ ਦੇ ਕਾਰਨ ਤੁਸ਼ਾਰ (Frost) ਪੈ ਜਾਂਦਾ ਹੈ।
2. ਗਰਮ ਮੌਸਮ ਦੀ ਰੁੱਤ-
(i) ਤਾਪਮਾਨ – ਭਾਰਤ ਵਿਚ ਗਰਮੀ ਦੀ ਰੁੱਤ ਸਭ ਤੋਂ ਵੱਧ ਲੰਬੀ ਹੁੰਦੀ ਹੈ। 21 ਮਾਰਚ ਤੋਂ ਬਾਅਦ ਹੀ ਦੇਸ਼ ਦੇ ਅੰਦਰੂਨੀ ਭਾਗਾਂ ਦਾ ਤਾਪਮਾਨ ਵਧਣ ਲੱਗਦਾ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਮਾਰਚ ਵਿਚ ਨਾਗਪੁਰ ਵਿਚ 38°C, ਅਪਰੈਲ ਵਿੱਚ ਮੱਧ ਪ੍ਰਦੇਸ਼ ਵਿਚ 40°C ਅਤੇ ਮਈ-ਜੂਨ ਵਿਚ ਉੱਤਰ-ਪੱਛਮੀ ਹਿੱਸਿਆਂ ਵਿਚ 45°C ਤੋਂ ਵੀ ਵੱਧ ਜਾਂਦਾ ਹੈ। ਰਾਤ ਦੇ ਸਮੇਂ ਵੀ ਘੱਟ ਤੋਂ ਘੱਟ ਤਾਪਮਾਨ 21°C ਤੋਂ 27°C ਤਕ ਰਹਿੰਦਾ ਹੈ। ਦੱਖਣੀ ਭਾਗਾਂ ਦਾ ਔਸਤ ਤਾਪਮਾਨ ਸਮੁੰਦਰਾਂ ਦੀ ਨੇੜਤਾ ਕਰਕੇ ਸੁਹਾਵਣਾ (25°C) ਰਹਿੰਦਾ ਹੈ।
(ii) ਹਵਾ ਦਾ ਦਬਾਅ – ਤਾਪਮਾਨ ਦੇ ਵਧਣ ਕਾਰਨ ਹਵਾ ਦੇ ਘੱਟ ਦਬਾਅ ਦੇ ਖੇਤਰ ਦੇਸ਼ ਦੇ ਉੱਤਰੀ ਭਾਗਾਂ ਵਲ ਵਧਣ ਲੱਗਦੇ ਹਨ। ਮਈ ਅਤੇ ਜੂਨ ਵਿਚ ਦੇਸ਼ ਦੇ ਉੱਤਰ-ਪੱਛਮੀ ਭਾਗਾਂ ਵਿਚ ਘੱਟ ਦਬਾਅ ਦਾ ਚੱਕਰ ਤੇਜ਼ ਹੋ ਜਾਂਦਾ ਹੈ ਅਤੇ ਪੱਛਮੀ ਜੈੱਟ ਧਾਰਾ ਹਿਮਾਲਿਆ ਦੇ ਉੱਤਰ ਵਲ ਸਰਕ ਜਾਂਦੀ ਹੈ। ਧਰਾਤਲ ਦੀ ਉੱਪਰਲੀ ਹਵਾ ਵਿਚ ਵੀ ਘੱਟ ਦਬਾਅ ਦਾ ਚੱਕਰ ਪੈਦਾ ਹੋ ਜਾਂਦਾ ਹੈ। ਘੱਟ ਦਬਾਅ ਦੇ ਇਹ ਦੋਵੇਂ ਚੱਕਰ ਜੁੜ ਕੇ ਮਾਨਸੂਨ ਪੌਣਾਂ ਨੂੰ ਤੇਜ਼ੀ ਨਾਲ ਆਪਣੇ ਵਲ ਖਿੱਚਦੇ ਹਨ।
(iii) ਪੌਣਾਂ – ਦੇਸ਼ ਦੇ ਅੰਦਰ ਘੱਟ ਦਬਾਅ ਦੇ ਵਿਸ਼ਾਲ ਖੇਤਰ ਸਥਾਪਿਤ ਹੋ ਜਾਣ ਦੇ ਕਾਰਨ ਗਰਮ ਅਤੇ ਖ਼ੁਸ਼ਕ ਸਥਾਨਕ ਪੌਣਾਂ ਚਲਣ ਲੱਗਦੀਆਂ ਹਨ। ਇਸ ਕਾਰਨ ਕਈ ਵਾਰ ਤੇਜ਼ ਗਰਜਦਾਰ ਤੇ ਝੱਖੜਦਾਰ ਤੂਫ਼ਾਨ ਆਉਂਦੇ ਹਨ। ਬਾਅਦ ਦੁਪਹਿਰ ਧੂੜ ਭਰੀਆਂ ਹਨੇਰੀਆਂ ਚਲਦੀਆਂ ਹਨ। ਪੱਛਮੀ ਪੌਣਾਂ ਖ਼ੁਸ਼ਕ ਅਤੇ ਮਾਰੂਥਲੀ ਭਾਗਾਂ ਨੂੰ ਪਾਰ ਕਰਕੇ ਆਉਣ ਦੇ ਕਾਰਨ ਬਹੁਤ ਗਰਮ ਹੁੰਦੀਆਂ ਹਨ। ਇਨ੍ਹਾਂ ਨੂੰ ਸਥਾਨਕ ਭਾਸ਼ਾ ਵਿਚ ‘ਲੂ’ ਕਿਹਾ ਜਾਂਦਾ ਹੈ। ਉੱਤਰ-ਪੱਛਮੀ ਭਾਗਾਂ ਤੋਂ ਚਲ ਰਹੀਆਂ ਗਰਮ ਅਤੇ ਖ਼ੁਸ਼ਕ ਲੂ ਜਦੋਂ ਛੋਟਾ ਨਾਗਪੁਰ ਦੇ ਪਠਾਰ ਦੇ ਨੇੜੇ ਬੰਗਾਲ ਦੀ ਖਾੜੀ ਤੋਂ ਆ ਰਹੀ ਗਰਮ ਅਤੇ ਸਿਲ੍ਹੀ ਹਵਾ ਨਾਲ ਮੇਲ ਖਾਂਦੀ ਹੈ ਤਾਂ ਤੂਫਾਨੀ ਚੱਕਰਵਾਤਾਂ ਦੀ ਉਤਪੱਤੀ ਹੁੰਦੀ ਹੈ। ਇਨ੍ਹਾਂ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕਾਲ ਵੈਸਾਖੀ ਜਾਂ ਨੌਰਵੈਸਟਰ ਕਿਹਾ ਜਾਂਦਾ ਹੈ।
(iv) ਵਰਖਾ-ਗਰਮੀ ਦੀ ਰੁੱਤ ਵਿਚ ਪੈਦਾ ਹੋਏ ਚੱਕਰਵਾਤੀ ਘੇਰਿਆਂ ਨਾਲ ਥੋੜੀ ਬਹੁਤ ਵਰਖਾ ਹੁੰਦੀ ਹੈ, ਜਿਸ ਨਾਲ ਲੋਕਾਂ ਨੂੰ ਤੇਜ਼ ਗਰਮੀ ਤੋਂ ਕੁਝ ਰਾਹਤ ਮਿਲਦੀ ਹੈ। ਪੱਛਮੀ ਬੰਗਾਲ ਵਿਚ ਤੇਜ਼ ਵਾਛੜ ਨਾਲ ਹੋਈ ਵਰਖਾ ਬਸੰਤ ਰੁੱਤ ਦੀ ਵਰਖਾ ਅਖਵਾਉਂਦੀ ਹੈ ਅਤੇ ਦੱਖਣੀ ਕਰਨਾਟਕ ਵਿਚ ਹੋਣ ਵਾਲੀ ਪੂਰਵ ਮਾਨਸੂਨੀ ਵਰਖਾ ਨੂੰ ਸਥਾਨਕ ਭਾਸ਼ਾ ਵਿਚ ਅੰਬਾਂ ਦੀ ਵਾਛੜ ਜਾਂ ਫੁੱਲਾਂ ਦੀ ਵਰਖਾ ਕਹਿੰਦੇ ਹਨ।
3. ਵਰਖਾ ਰੁੱਤ – ਵਰਖਾ ਰੁੱਤ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ। ਇਹ ਰੁੱਤ ਜੂਨ ਤੋਂ ਲੈ ਕੇ ਮੱਧ ਸਤੰਬਰ ਤਕ ਰਹਿੰਦੀ ਹੈ। ਇਸ ਰੁੱਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਪ੍ਰਕਾਰ ਹੈ-
ਭਾਰਤ ਦੇ ਉੱਤਰ-ਪੱਛਮੀ ਖੇਤਰ ਵਿਚ ਨਿਮਨ ਦਬਾਅ ਦਾ ਖੇਤਰ ਜ਼ਿਆਦਾ ਤੇਜ਼ ਹੋ ਜਾਂਦਾ ਹੈ।
ਸਮੁੰਦਰ ਤੋਂ ਪੌਣਾਂ ਦੇਸ਼ ਵਿਚ ਦਾਖਲ ਹੁੰਦੀਆਂ ਹਨ ਅਤੇ ਗਰਜ ਦੇ ਨਾਲ ਭਾਰੀ ਵਰਖਾ ਕਰਦੀਆਂ ਹਨ।
ਨਮੀ ਨਾਲ ਭਰੀਆਂ ਇਹ ਪੌਣਾਂ 30 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਨ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਪੂਰੇ ਦੇਸ਼ ਵਿਚ ਫੈਲ ਜਾਂਦੀਆਂ ਹਨ।
ਭਾਰਤੀ ਪ੍ਰਾਇਦੀਪ ਮਾਨਸੂਨ ਨੂੰ ਦੋ ਭਾਗਾਂ ਵਿਚ ਵੰਡ ਦਿੰਦਾ ਹੈ-ਅਰਬ ਸਾਗਰ ਦੀਆਂ ਮਾਨਸੂਨ ਪੌਣਾਂ ਅਤੇ ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ।
ਬੰਗਾਲ ਦੀ ਖਾੜੀ ਦੀਆਂ ਮਾਨਸੂਨ ਪੌਣਾਂ ਭਾਰਤ ਦੇ ਉੱਤਰੀ-ਪੂਰਬੀ ਖੇਤਰ ਵਿਚ ਅਤੇ ਅਰਬ ਸਾਗਰ ਦੀਆਂ ਪੌਣਾਂ ਪੱਛਮੀ ਘਾਟ ਦੀਆਂ ਪੌਣ ਮੁਖੀ ਢਲਾਣਾਂ ਉੱਤੇ ਬਹੁਤ ਜ਼ਿਆਦਾ ਵਰਖਾ ਕਰਦੀਆਂ ਹਨ।
4. ਪਿੱਛੇ ਹਟਦੀਆਂ ਹੋਈਆਂ ਮਾਨਸੂਨ ਪੌਣਾਂ ਦਾ ਮੌਸਮ – ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਰਹਿੰਦੀ ਹੈ। ਇਸ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਗਰਤ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ।
ਭਾਰਤੀ ਭੂ-ਭਾਗਾਂ ਉੱਤੇ ਮਾਨਸੂਨ ਦਾ ਪ੍ਰਭਾਵ ਖੇਤਰ ਸਿਮਟਣ ਲੱਗਦਾ ਹੈ।
ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ। ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲੱਗਦਾ ਹੈ।
ਨੋਟ – ਵਿਦਿਆਰਥੀ ਇਕ ਰੁੱਤ ਲਈ ਸਰਦੀ ਜਾਂ ਗਰਮੀ ਦੀ ਰੁੱਤ ਦਾ ਵਰਣਨ ਕਰਨ।

Exam Tips:

a) ਚਾਰੇ ਰੁੱਤਾਂ ਦੇ ਨਾਂ ਅਤੇ ਮਹੀਨੇ ਪਹਿਲਾਂ ਲਿਖੋ, ਫਿਰ ਇਕ ਰੁੱਤ ਦਾ ਵਿਸਥਾਰ ਦਿਓ।
b) ਪ੍ਰਸ਼ਨ ਵਿਚ ਇਕ ਰੁੱਤ ਦੀ ਵਿਸ਼ੇਸ਼ਤਾ ਮੰਗੀ ਜਾਵੇ ਤਾਂ ਤਾਪਮਾਨ, ਦਬਾਅ, ਪੌਣਾਂ ਅਤੇ ਵਰਖਾ ਚਾਰ ਸਿਰਲੇਖ ਲਿਖੋ।

 

Question 4: ਭਾਰਤ ਵਿਚ ਗਰਮੀਆਂ ਅਤੇ ਸਰਦੀਆਂ ਦੀਆਂ ਰੁੱਤਾਂ ਦੀ ਤੁਲਨਾ ਕਰੋ।

Answer:

ਗਰਮੀਆਂ ਅਤੇ ਸਰਦੀਆਂ ਦੀਆਂ ਰੁੱਤਾਂ ਭਾਰਤੀ ਰੁੱਤ ਚੱਕਰ ਦੇ ਮਹੱਤਵਪੂਰਨ ਅੰਗ ਹਨ। ਇਨ੍ਹਾਂ ਦੀ ਤੁਲਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ-
1. ਮਿਆਦ – ਭਾਰਤ ਵਿਚ ਗਰਮੀ ਦੀ ਰੁੱਤ ਮਾਰਚ ਤੋਂ ਮੱਧ ਜੂਨ ਤਕ ਰਹਿੰਦੀ ਹੈ। ਇਸ ਦੇ ਉਲਟ ਸਰਦੀ ਦੀ ਰੁੱਤ ਮੱਧ ਦਸੰਬਰ ਤੋਂ ਫਰਵਰੀ ਤਕ ਰਹਿੰਦੀ ਹੈ।
2. ਤਾਪਮਾਨ, 3. ਹਵਾ ਦਾ ਦਬਾਅ, 4. ਪੌਣਾਂ ਅਤੇ 5. ਵਰਖਾ – ਇਨ੍ਹਾਂ ਸਿਰਲੇਖਾਂ ਹੇਠ ਗਰਮੀ ਅਤੇ ਸਰਦੀ ਦੀਆਂ ਰੁੱਤਾਂ ਦੀ ਤੁਲਨਾ ਪਿਛਲੇ ਪ੍ਰਸ਼ਨ ਵਿਚ ਦਿੱਤੀ ਗਈ ਰੁੱਤਾਂ ਦੀ ਵਿਆਖਿਆ ਤੋਂ ਕੀਤੀ ਜਾਵੇ।

Exam Tips:

a) ਤੁਲਨਾ ਦੇ ਬਿੰਦੂ (ਮਿਆਦ, ਤਾਪਮਾਨ, ਹਵਾ ਦਾ ਦਬਾਅ, ਪੌਣਾਂ, ਵਰਖਾ) ਅੰਕ ਲਾ ਕੇ ਲਿਖੋ।
b) ਹਰ ਬਿੰਦੂ ਉੱਤੇ ਗਰਮੀ ਅਤੇ ਸਰਦੀ ਦੀ ਰੁੱਤ ਦਾ ਅੰਤਰ ਇਕੋ ਥਾਂ ਲਿਖੋ।

 

Question 5: ਭਾਰਤੀ ਜੀਵਨ ਤੇ ਮਾਨਸੂਨ ਪੌਣਾਂ ਦਾ ਕੀ ਅਸਰ ਹੈ? ਉਦਾਹਰਨਾਂ ਸਹਿਤ ਵਿਆਖਿਆ ਕਰੋ।

Answer:

ਕਿਸੇ ਵੀ ਦੇਸ਼ ਜਾਂ ਖੇਤਰ ਦੇ ਆਰਥਿਕ, ਧਾਰਮਿਕ ਤੇ ਸਮਾਜਿਕ ਵਿਕਾਸ ਵਿਚ ਉੱਥੋਂ ਦੀ ਜਲਵਾਯੂ ਦਾ ਡੂੰਘਾ ਪ੍ਰਭਾਵ ਹੁੰਦਾ ਹੈ। ਇਸ ਸੰਬੰਧ ਵਿਚ ਭਾਰਤ ਵਿਚ ਕੋਈ ਅਪਵਾਦ ਨਹੀਂ ਹੈ। ਮਾਨਸੂਨ ਪੌਣਾਂ ਭਾਰਤ ਦੀ ਜਲਵਾਯੂ ਦਾ ਸਰਬ ਪ੍ਰਮੁੱਖ ਪ੍ਰਭਾਵੀ ਕਾਰਕ ਹੈ। ਇਸ ਲਈ ਇਸ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਭਾਰਤੀ ਜੀਵਨ ਤੇ ਇਨ੍ਹਾਂ ਪੌਣਾਂ ਦੇ ਪ੍ਰਭਾਵ ਦਾ ਵਰਣਨ ਇਸ ਪ੍ਰਕਾਰ ਹੈ-
1. ਆਰਥਿਕ ਪ੍ਰਭਾਵ – ਭਾਰਤੀ ਅਰਥ-ਵਿਵਸਥਾ ਲਗਪਗ ਪੂਰੀ ਤਰ੍ਹਾਂ ਖੇਤੀਬਾੜੀ ‘ਤੇ ਆਧਾਰਿਤ ਹੈ। ਇਸ ਦੇ ਵਿਕਾਸ ਲਈ ਮਾਨਸੂਨੀ ਵਰਖਾ ਨੇ ਇਕ ਮਜ਼ਬੂਤ ਆਧਾਰ ਪ੍ਰਦਾਨ ਕੀਤਾ ਹੈ। ਜਦੋਂ ਮਾਨਸੂਨੀ ਵਰਖਾ ਸਮੇਂ ਉੱਤੇ ਅਤੇ ਉੱਚਿਤ ਮਾਤਰਾ ਵਿਚ ਹੁੰਦੀ ਹੈ ਤਾਂ ਖੇਤੀ ਦਾ ਉਤਪਾਦਨ ਵਧ ਜਾਂਦਾ ਹੈ ਅਤੇ ਚਾਰੇ ਪਾਸੇ ਹਰਿਆਲੀ ਅਤੇ ਖ਼ੁਸ਼ਹਾਲੀ ਛਾ ਜਾਂਦੀ ਹੈ। ਪਰ ਇਸ ਦੀ ਅਸਫਲਤਾ ਨਾਲ ਫ਼ਸਲਾਂ ਸੁੱਕ ਜਾਂਦੀਆਂ ਹਨ, ਦੇਸ਼ ਵਿਚ ਸੋਕਾ ਪੈ ਜਾਂਦਾ ਹੈ ਅਤੇ ਅਨਾਜ ਦੇ ਭੰਡਾਰਾਂ ਵਿਚ ਕਮੀ ਆ ਜਾਂਦੀ ਹੈ। ਇਸ ਤਰ੍ਹਾਂ ਜੇਕਰ ਮਾਨਸੂਨ ਦੇਰ ਨਾਲ ਆਏ ਤਾਂ ਫ਼ਸਲਾਂ ਦੀ ਬਿਜਾਈ ਸਮੇਂ ਸਿਰ ਨਹੀਂ ਹੋ ਸਕਦੀ ਜਿਸ ਨਾਲ ਉਤਪਾਦਨ ਘੱਟ ਹੋ ਜਾਂਦਾ ਹੈ। ਇਸ ਤਰ੍ਹਾਂ ਖੇਤੀਬਾੜੀ ਦੇ ਵਿਕਾਸ ਅਤੇ ਮਾਨਸੂਨੀ ਵਰਖਾ ਵਿਚਕਾਰ ਡੂੰਘਾ ਸੰਬੰਧ ਬਣਿਆ ਹੋਇਆ ਹੈ। ਇਸੇ ਗੱਲ ਨੂੰ ਵੇਖਦੇ ਹੋਏ ਹੀ ਭਾਰਤ ਦੇ ਬਜਟ ਨੂੰ ਮਾਨਸੂਨੀ ਪੌਣਾਂ ਦਾ ਜੂਆ (Gamble of Monsoon) ਵੀ ਕਿਹਾ ਜਾਂਦਾ ਹੈ।
2. ਸਮਾਜਿਕ ਪ੍ਰਭਾਵ – ਭਾਰਤ ਦੇ ਲੋਕਾਂ ਦੇ ਪਹਿਰਾਵੇ, ਖਾਣ-ਪੀਣ ਅਤੇ ਸਮਾਜਿਕ ਰੀਤੀ-ਰਿਵਾਜਾਂ ‘ਤੇ ਮਾਨਸੂਨ ਪੌਣਾਂ ਦਾ ਡੂੰਘਾ ਪ੍ਰਭਾਵ ਵਿਖਾਈ ਦਿੰਦਾ ਹੈ। ਮਾਨਸੂਨੀ ਵਰਖਾ ਸ਼ੁਰੂ ਹੁੰਦੇ ਹੀ ਤਾਪਮਾਨ ਕੁਝ ਘੱਟ ਹੋਣ ਲੱਗਦਾ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦਾ ਪਹਿਰਾਵਾ ਬਦਲਣ ਲੱਗਦਾ ਹੈ। ਇਸ ਤਰ੍ਹਾਂ ਮਾਨਸੂਨ ਪੌਣਾਂ ਦੁਆਰਾ ਦੇਸ਼ ਵਿਚ ਇਕ ਰੁੱਤ ਚੱਕਰ ਚਲਦਾ ਰਹਿੰਦਾ ਹੈ ਜੋ ਖਾਣ-ਪੀਣ ਅਤੇ ਪਹਿਰਾਵੇ ਵਿਚ ਬਦਲਾਓ ਲਿਆਉਂਦਾ ਰਹਿੰਦਾ ਹੈ। ਕਦੀ-ਕਦੀ ਲੋਕਾਂ ਨੂੰ ਗਰਮ ਕੱਪੜੇ ਪਾਉਣੇ ਪੈਂਦੇ ਹਨ ਤਾਂ ਕਦੀ ਹਲਕੇ ਸੂਤੀ ਕੱਪੜੇ।
3. ਧਾਰਮਿਕ ਪ੍ਰਭਾਵ – ਭਾਰਤੀਆਂ ਦੇ ਅਨੇਕਾਂ ਤਿਉਹਾਰ ਮਾਨਸੂਨ ਨਾਲ ਜੁੜੇ ਹੋਏ ਹਨ। ਕੁਝ ਦਾ ਸੰਬੰਧ ਫ਼ਸਲਾਂ ਦੀ ਬਿਜਾਈ ਨਾਲ ਹੈ। ਕੁਝ ਦਾ ਸੰਬੰਧ ਫ਼ਸਲਾਂ ਦੇ ਪੱਕਣ ਅਤੇ ਉਸ ਦੀ ਕਟਾਈ ਨਾਲ। ਪੰਜਾਬ ਦਾ ਤਿਉਹਾਰ ਵਿਸਾਖੀ ਇਸ ਦਾ ਉਦਾਹਰਨ ਹੈ। ਇਸ ਤਿਉਹਾਰ ‘ਤੇ ਪੰਜਾਬ ਦੇ ਕਿਸਾਨ ਫ਼ਸਲ ਪੱਕਣ ਦੀ ਖ਼ੁਸ਼ੀ ਨਾਲ ਨੱਚ ਉੱਠਦੇ ਹਨ।
ਸੱਚ ਤਾਂ ਇਹ ਹੈ ਕਿ ਸਾਰਾ ਭਾਰਤੀ ਜਨ-ਜੀਵਨ ਮਾਨਸੂਨ ਦੇ ਆਲੇ-ਦੁਆਲੇ ਹੀ ਘੁੰਮਦਾ ਹੈ।

Exam Tips:

a) ਆਰਥਿਕ, ਸਮਾਜਿਕ ਅਤੇ ਧਾਰਮਿਕ-ਤਿੰਨ ਪ੍ਰਭਾਵ ਉਦਾਹਰਨਾਂ ਸਮੇਤ ਲਿਖੋ।
b) “ਮਾਨਸੂਨ ਦਾ ਜੂਆ” ਅਤੇ ਵਿਸਾਖੀ ਦੀਆਂ ਉਦਾਹਰਨਾਂ ਯਾਦ ਰੱਖੋ।

 

Question 6: ਭਾਰਤ ਵਿਚ ਵਿਸ਼ਾਲ ਮਾਨਸੂਨੀ ਏਕਤਾ ਹੁੰਦੇ ਹੋਏ ਵੀ ਖੇਤਰੀ ਭਿੰਨਤਾਵਾਂ ਮਿਲਦੀਆਂ ਹਨ, ਉਦਾਹਰਨਾਂ ਸਹਿਤ ਵਿਆਖਿਆ ਕਰੋ।

Answer:

ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿਮਾਲਿਆ ਦੇਸ਼ ਨੂੰ ਮਾਨਸੂਨੀ ਏਕਤਾ ਪ੍ਰਦਾਨ ਕਰਦਾ ਹੈ, ਪਰੰਤੂ ਇਸ ਏਕਤਾ ਦੇ ਬਾਵਜੂਦ ਭਾਰਤ ਦੇ ਸਾਰੇ ਖੇਤਰਾਂ ਵਿਚ ਇੱਕੋ ਜਿਹੀ ਮਾਤਰਾ ਵਿਚ ਵਰਖਾ ਨਹੀਂ ਹੁੰਦੀ। ਕੁਝ ਖੇਤਰਾਂ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਕੁਝ ਖੇਤਰਾਂ ਵਿਚ ਤਾਂ ਬਹੁਤ ਘੱਟ ਵਰਖਾ ਹੁੰਦੀ ਹੈ। ਇਸ ਵਿਭਿੰਨਤਾ ਦੇ ਕਾਰਨ ਹੇਠ ਲਿਖੇ ਹਨ-
1. ਸਥਿਤੀ – ਜਿਹੜੇ ਖੇਤਰ ਪਰਬਤਾਂ ਦੀ ਓਟ (ਵਰਖਾ ਛਾਇਆ) ਵਿਚ ਸਥਿਤ ਹਨ, ਉੱਥੇ ਸਮੁੰਦਰ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਦੀ ਵਰਖਾ ਘੱਟ ਹੁੰਦੀ ਹੈ। ਉਦਾਹਰਨ ਦੇ ਲਈ ਉੱਤਰ-ਪੂਰਬੀ ਮੈਦਾਨੀ ਭਾਗਾਂ, ਹਿਮਾਚਲ ਅਤੇ ਪੱਛਮੀ ਤਟੀ ਮੈਦਾਨ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ। ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਬਹੁਤ ਸਾਰੇ ਭਾਗਾਂ ਤੇ ਕਸ਼ਮੀਰ ਵਿਚ ਘੱਟ ਵਰਖਾ ਹੁੰਦੀ ਹੈ।
2. ਪਰਬਤਾਂ ਦੀ ਦਿਸ਼ਾ – ਜਿਹੜੇ ਪਰਬਤ ਪੌਣਾਂ ਦੇ ਸਾਹਮਣੇ ਸਥਿਤ ਹੁੰਦੇ ਹਨ, ਉਹ ਪੌਣਾਂ ਨੂੰ ਰੋਕਦੇ ਹਨ ਅਤੇ ਵਰਖਾ ਲਿਆਉਂਦੇ ਹਨ। ਇਸ ਦੇ ਉਲਟ ਪੌਣਾਂ ਦੇ ਸਮਾਨਾਂਤਰ ਸਥਿਤ ਪਰਬਤ ਪੌਣਾਂ ਨੂੰ ਰੋਕ ਨਹੀਂ ਸਕਦੇ ਅਤੇ ਉਨ੍ਹਾਂ ਦੇ ਨੇੜੇ ਸਥਿਤ ਖੇਤਰ ਖ਼ੁਸ਼ਕ ਰਹਿ ਜਾਂਦੇ ਹਨ। ਇਸ ਕਾਰਨ ਕਰਕੇ ਰਾਜਸਥਾਨ ਦਾ ਇਕ ਬਹੁਤ ਵੱਡਾ ਭਾਗ ਅਰਾਵਲੀ ਪਰਬਤ ਦੇ ਪੌਣਾਂ ਦੇ ਸਮਾਨਾਂਤਰ ਹੋਣ ਕਾਰਨ ਖ਼ੁਸ਼ਕ ਮਾਰੂਥਲ ਬਣ ਕੇ ਰਹਿ ਗਿਆ ਹੈ।
3. ਪੌਣਾਂ ਦੀ ਦਿਸ਼ਾ – ਮਾਨਸੂਨੀ ਪੌਣਾਂ ਦੇ ਰਾਹ ਵਿਚ ਜੋ ਖੇਤਰ ਪਹਿਲਾਂ ਆਉਂਦੇ ਹਨ, ਉਨ੍ਹਾਂ ਵਿਚ ਵਰਖਾ ਕ੍ਰਮਵਾਰ ਘੱਟ ਹੁੰਦੀ ਜਾਂਦੀ ਹੈ। ਕੋਲਕਾਤਾ ਵਿਚ ਬਨਾਰਸ ਤੋਂ ਜ਼ਿਆਦਾ ਵਰਖਾ ਹੁੰਦੀ ਹੈ।
4. ਸਮੁੰਦਰ ਤੋਂ ਦੂਰੀ – ਸਮੁੰਦਰ ਦੇ ਨਿਕਟ ਸਥਿਤ ਸਥਾਨਾਂ ਵਿਚ ਜ਼ਿਆਦਾ ਵਰਖਾ ਹੁੰਦੀ ਹੈ। ਪਰ ਜੋ ਸਥਾਨ ਸਮੁੰਦਰ ਤੋਂ ਦੂਰ ਸਥਿਤ ਹੁੰਦੇ ਹਨ ਉੱਥੇ ਵਰਖਾ ਦੀ ਮਾਤਰਾ ਘੱਟ ਹੁੰਦੀ ਹੈ।
ਸੱਚ ਤਾਂ ਇਹ ਹੈ ਕਿ ਵੱਖ-ਵੱਖ ਖੇਤਰਾਂ ਦੀ ਸਥਿਤੀ ਅਤੇ ਪੌਣਾਂ ਤੇ ਪਰਬਤਾਂ ਦੀ ਦਿਸ਼ਾ ਦੇ ਕਾਰਨ ਵਰਖਾ ਵੰਡ ਵਿਚ ਖੇਤਰੀ ਵਿਭਿੰਨਤਾਵਾਂ ਪਾਈਆਂ ਜਾਂਦੀਆਂ ਹਨ।

Exam Tips:

a) ਖੇਤਰੀ ਭਿੰਨਤਾ ਦੇ ਚਾਰ ਕਾਰਨ ਉਦਾਹਰਨਾਂ ਸਮੇਤ ਲਿਖੋ।
b) ਅਰਾਵਲੀ ਪਰਬਤ ਅਤੇ ਕੋਲਕਾਤਾ-ਬਨਾਰਸ ਦੀਆਂ ਉਦਾਹਰਨਾਂ ਵਰਤੋ।

 

ਮਹੱਤਵਪੂਰਨ ਪ੍ਰਸ਼ਨ: ਇਕ ਸ਼ਬਦ ਜਾਂ ਇਕ ਲਾਈਨ ਵਿਚ ਉੱਤਰ

Question 1: ਭਾਰਤ ਦੇ ਲਈ ਕਿਹੜਾ ਭੂ-ਭਾਗ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ ਅਤੇ ਕਿਵੇਂ?

Answer:

ਭਾਰਤ ਲਈ ਵਿਸ਼ਾਲ ਹਿਮਾਲਿਆ ਪ੍ਰਭਾਵਕਾਰੀ ਜਲਵਾਯੂ ਵਿਭਾਜਕ ਦਾ ਕੰਮ ਕਰਦਾ ਹੈ, ਕਿਉਂਕਿ ਇਹ ਮੱਧ ਏਸ਼ੀਆ ਤੋਂ ਆਉਣ ਵਾਲੀਆਂ ਠੰਢੀਆਂ ਪੌਣਾਂ ਨੂੰ ਰੋਕਦਾ ਹੈ ਅਤੇ ਮਾਨਸੂਨ ਪੌਣਾਂ ਨੂੰ ਰੋਕ ਕੇ ਵਰਖਾ ਕਰਵਾਉਂਦਾ ਹੈ।

Exam Tips:

a) ਪ੍ਰਸ਼ਨ ਵਿਚ “ਕਿਵੇਂ” ਪੁੱਛਿਆ ਗਿਆ ਹੈ, ਇਸ ਲਈ ਕਾਰਨ ਵੀ ਇਕ ਵਾਕ ਵਿਚ ਲਿਖੋ।

 

Question 2: ਭਾਰਤ ਕਿਹੜੀਆਂ ਪੌਣਾਂ ਦੇ ਅਸਰ ਵਿਚ ਆਉਂਦਾ ਹੈ?

Answer:

ਭਾਰਤ ਹਵਾ ਦੇ ਵੱਧ ਦਬਾਅ ਵਾਲੇ ਕਟੀਬੰਧ ਤੋਂ ਚੱਲਣ ਵਾਲੀਆਂ ਥਲੀ ਪੌਣਾਂ ਦੇ ਅਸਰ ਹੇਠ ਆਉਂਦਾ ਹੈ।

Exam Tips:

a) ਪੌਣਾਂ ਦੀ ਕਿਸਮ (ਥਲੀ ਪੌਣਾਂ) ਅਤੇ ਕਟੀਬੰਧ ਦਾ ਨਾਂ ਲਿਖੋ।

 

Question 3: ਹਵਾਈ ਧਾਰਾਵਾਂ ਅਤੇ ਪੌਣਾਂ ਵਿਚ ਕੀ ਫ਼ਰਕ ਹੈ?

Answer:

ਹਵਾਈ ਧਾਰਾਵਾਂ ਧਰਤੀ ਦੀ ਸਤ੍ਹਾ ਤੋਂ ਬਹੁਤ ਉੱਚੀਆਂ ਚਲਦੀਆਂ ਹਨ ਜਦਕਿ ਪੌਣਾਂ ਭੂਮੀ-ਸਤਹਿ ਉੱਤੇ ਹੀ ਚਲਦੀਆਂ ਹਨ।

Exam Tips:

a) ਉਚਾਈ ਹੀ ਦੋਹਾਂ ਵਿਚ ਅੰਤਰ ਦਾ ਆਧਾਰ ਹੈ।

 

Question 4: ਉੱਤਰੀ ਭਾਰਤ ਵਿਚ ਮਾਨਸੂਨ ਦੇ ਅਚਾਨਕ ਫਟਣ ਲਈ ਕਿਹੜਾ ਤੱਤ ਜ਼ਿੰਮੇਵਾਰ ਹੈ?

Answer:

ਇਸ ਦੇ ਲਈ 15° ਉੱਤਰੀ ਅਕਸ਼ਾਂਸ਼ ਦੇ ਉੱਤੇ ਵਿਕਸਿਤ ਪੂਰਬੀ ਜੈੱਟ ਵਾਯੂ-ਧਾਰਾ ਜ਼ਿੰਮੇਵਾਰ ਹੈ।

Exam Tips:

a) “ਪੂਰਬੀ ਜੈੱਟ ਵਾਯੂ-ਧਾਰਾ” ਨਾਂ ਸਪਸ਼ਟ ਲਿਖੋ।

 

Question 5: ਭਾਰਤ ਵਿਚ ਜ਼ਿਆਦਾ ਵਰਖਾ ਕਦੋਂ ਤੋਂ ਕਦੋਂ ਤਕ ਹੁੰਦੀ ਹੈ?

Answer:

ਭਾਰਤ ਵਿਚ ਜ਼ਿਆਦਾ ਵਰਖਾ (75 ਤੋਂ 90 ਪ੍ਰਤੀਸ਼ਤ ਤਕ) ਜੂਨ ਤੋਂ ਸਤੰਬਰ ਤਕ ਹੁੰਦੀ ਹੈ।

Exam Tips:

a) ਮਹੀਨਿਆਂ ਦੇ ਨਾਲ ਪ੍ਰਤੀਸ਼ਤ ਵੀ ਲਿਖੋ।

 

Question 6: (i) ਭਾਰਤ ਦੇ ਕਿਹੜੇ ਭਾਗ ਵਿਚ ਪੱਛਮੀ ਚੱਕਰਵਾ ਦੇ ਕਾਰਨ ਵਰਖਾ ਹੁੰਦੀ ਹੈ? (ii) ਇਹ ਵਰਖਾ ਕਿਹੜੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ?

Answer:

(i) ਪੱਛਮੀ ਚੱਕਰਵਾਤਾਂ ਦੇ ਕਾਰਨ ਭਾਰਤ ਦੇ ਉੱਤਰੀ ਭਾਗ ਵਿਚ ਵਰਖਾ ਹੁੰਦੀ ਹੈ।
(ii) ਇਹ ਵਰਖਾ ਰਬੀ ਦੀ ਫ਼ਸਲ ਲਈ ਲਾਭਦਾਇਕ ਹੁੰਦੀ ਹੈ।

Exam Tips:

a) ਦੋਹਾਂ ਭਾਗਾਂ (i) ਅਤੇ (ii) ਦਾ ਉੱਤਰ ਵੱਖ-ਵੱਖ ਲਿਖੋ।

 

Question 7: ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ।

Answer:

ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਖੇਤਰ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ।
ਜਾਂ
ਇਸ ਰੁੱਤ ਵਿਚ ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ। ਅਕਤੂਬਰ ਤਕ ਮਾਨਸੂਨ ਉੱਤਰੀ ਮੈਦਾਨਾਂ ਤੋਂ ਪਿੱਛੇ ਹਟ ਜਾਂਦੀ ਹੈ।

Exam Tips:

a) ਕੋਈ ਇਕ ਵਿਸ਼ੇਸ਼ਤਾ ਪੁੱਛੀ ਗਈ ਹੈ, ਇਸ ਲਈ ਦੋ ਵਿਚੋਂ ਇਕ ਲਿਖਣੀ ਕਾਫ਼ੀ ਹੈ।

 

Question 8: ਭਾਰਤ ਵਿਚ ਦੱਖਣ-ਪੱਛਮੀ ਮਾਨਸੂਨ ਦੀਆਂ ਕਿਹੜੀਆਂ-ਕਿਹੜੀਆਂ ਦੋ ਸ਼ਾਖਾਵਾਂ ਹਨ?

Answer:

ਭਾਰਤ ਵਿਚ ਦੱਖਣ-ਪੱਛਮੀ ਮਾਨਸੂਨ ਦੀਆਂ ਦੋ ਮੁੱਖ ਸ਼ਾਖਾਵਾਂ ਹਨ-ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ।

Exam Tips:

a) ਦੋਹਾਂ ਸ਼ਾਖਾਵਾਂ ਦੇ ਨਾਂ ਲਿਖੋ।

 

Question 9: ਗਰਮ ਰੁੱਤ ਦੇ ਸ਼ੁਰੂ (ਮਾਰਚ ਮਹੀਨੇ) ਵਿਚ ਭਾਰਤ ਦੇਸ਼ ਦੇ ਕਿਹੜੇ ਭਾਗ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ?

Answer:

ਗਰਮ ਰੁੱਤ ਦੇ ਸ਼ੁਰੂ ਵਿਚ ਦੱਖਣ ਦੀ ਪਠਾਰ ਉੱਤੇ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ।

Exam Tips:

a) ਮਾਰਚ ਵਿਚ ਸਭ ਤੋਂ ਵੱਧ ਤਾਪਮਾਨ ਦੱਖਣ ਦੀ ਪਠਾਰ ‘ਤੇ ਹੁੰਦਾ ਹੈ; ਬਾਅਦ ਵਿਚ ਇਹ ਉੱਤਰ ਵੱਲ ਵਧਦਾ ਹੈ।

 

Question 10: ਸੰਸਾਰ ਦੀ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ ਅਤੇ ਕਿਉਂ?

Answer:

ਸੰਸਾਰ ਦੀ ਸਭ ਤੋਂ ਵੱਧ ਵਰਖਾ ਮੇਘਾਲਿਆ ਵਿਚ ਮਾਉਸਿਨਰਾਮ (ਅਤੇ ਚਿਰਾਪੂੰਜੀ) ਨਾਂ ਦੇ ਸਥਾਨ ‘ਤੇ ਹੁੰਦੀ ਹੈ, ਕਿਉਂਕਿ ਇਹ ਸਥਾਨ ਬੰਗਾਲ ਦੀ ਖਾੜੀ ਦੀਆਂ ਨਮੀ ਭਰੀਆਂ ਮਾਨਸੂਨ ਪੌਣਾਂ ਦੇ ਰਸਤੇ ਵਿਚ ਉੱਚੀਆਂ ਖਾਸੀ ਪਹਾੜੀਆਂ ਵਿਚ ਸਥਿਤ ਹੈ।

Exam Tips:

a) ਪ੍ਰਸ਼ਨ ਵਿਚ “ਕਿੱਥੇ ਅਤੇ ਕਿਉਂ” ਦੋਵੇਂ ਪੁੱਛੇ ਗਏ ਹਨ, ਕਾਰਨ ਵੀ ਲਿਖੋ।

 

Question 11: ਭਾਰਤ ਦੇ ਕਿਹੜੇ ਤੱਟ ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ?

Answer:

ਕੋਰੋਮੰਡਲ ਤਟ ‘ਤੇ।

Exam Tips:

a) ਤਟ ਦਾ ਨਾਂ ਸ਼ਬਦਜੋੜਾਂ ਸਮੇਤ ਲਿਖੋ।

 

Question 12: ਭਾਰਤ ਦੇ ਤੱਟਵਰਤੀ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ?

Answer:

ਸਮ ਜਲਵਾਯੂ।

Exam Tips:

a) ਸਮ ਜਲਵਾਯੂ ਦਾ ਕਾਰਨ ਸਮੁੰਦਰ ਦਾ ਸਮਕਾਰੀ ਪ੍ਰਭਾਵ ਹੈ।

 

Question 13: ‘ਮਾਨਸੂਨ’ ਸ਼ਬਦ ਦੀ ਉਤਪੱਤੀ ਕਿਹੜੇ ਸ਼ਬਦ ਤੋਂ ਹੋਈ ਹੈ?

Answer:

‘ਮਾਨਸੂਨ’ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ‘ਮੌਸਮ’ ਸ਼ਬਦ ਤੋਂ ਹੋਈ ਹੈ।

Exam Tips:

a) ਸ਼ਬਦ ਦਾ ਮੂਲ (ਅਰਬੀ “ਮੌਸਮ”) ਯਾਦ ਰੱਖੋ।

 

Question 14: ਭਾਰਤ ਦੀ ਸਾਲਾਨਾ ਔਸਤ ਵਰਖਾ ਕਿੰਨੀ ਹੈ?

Answer:

ਭਾਰਤ ਦੀ ਸਾਲਾਨਾ ਔਸਤ ਵਰਖਾ ਲਗਭਗ 118 ਸੈਂ. ਮੀ. ਹੈ (ਪਾਠ-ਪੁਸਤਕ ਅਨੁਸਾਰ)।

Exam Tips:

a) ਅੰਕੜੇ ਦੇ ਨਾਲ ਇਕਾਈ (ਸੈਂ. ਮੀ.) ਲਿਖਣੀ ਨਾ ਭੁੱਲੋ।

 

Question 15: ਦੇਸ਼ ਦੇ ਕਿਹੜੇ ਭਾਗ ਵਿਚ ਤਾਪਮਾਨ ਲਗਪਗ ਸਾਰਾ ਸਾਲ ਉੱਚੇ ਰਹਿੰਦੇ ਹਨ?

Answer:

ਦੱਖਣੀ ਭਾਗ ਵਿਚ।

Exam Tips:

a) ਦੱਖਣੀ ਭਾਗ ਭੂ-ਮੱਧ ਰੇਖਾ ਦੇ ਨੇੜੇ ਹੈ।

 

Question 16: ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕੀ ਕਿਹਾ ਜਾਂਦਾ ਹੈ?

Answer:

ਕਾਲ ਵੈਸਾਖੀ।

Exam Tips:

a) “ਕਾਲ ਵੈਸਾਖੀ” ਦਾ ਅਰਥ ਹੈ ਵੈਸਾਖ ਮਹੀਨੇ ਦਾ ਕਾਲ।

 

Question 17: ਦੱਖਣੀ ਭਾਰਤ ਦੇ ਕੇਰਲਾ ਅਤੇ ਦੱਖਣੀ ਕਰਨਾਟਕ ਵਿਚ ਸਮੁੰਦਰੀ ਪੌਣਾਂ ਦੇ ਆ ਜਾਣ ਕਾਰਨ ਮੋਟੀਆਂ-ਮੋਟੀਆਂ ਬੂੰਦਾਂ ਵਾਲੀ ਪੂਰਵ ਮਾਨਸੂਨੀ ਵਰਖਾ ਹੁੰਦੀ ਹੈ। ਇਸ ਨੂੰ ਸਥਾਨਕ ਭਾਸ਼ਾ ਵਿਚ ਕੀ ਕਿਹਾ ਜਾਂਦਾ ਹੈ?

Answer:

ਫੁੱਲਾਂ ਦੀ ਵਰਖਾ (ਅੰਬਾਂ ਦੀ ਵਾਛੜ)।

Exam Tips:

a) ਇਸ ਵਰਖਾ ਨੂੰ ਅੰਬਾਂ ਦੀ ਵਾਛੜ ਵੀ ਕਹਿੰਦੇ ਹਨ।

 

Question 18: ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਧੂੜ ਭਰੀ ਸਥਾਨਕ ਪੌਣ ਦਾ ਕੀ ਨਾਂ ਹੈ?

Answer:

ਲੂ।

Exam Tips:

a) ਇਹ ਪੌਣ ਗਰਮ, ਖ਼ੁਸ਼ਕ ਅਤੇ ਧੂੜ ਭਰੀ ਹੁੰਦੀ ਹੈ।

 

Question 19: ਦੇਸ਼ ਦੀ ਸਭ ਤੋਂ ਵੱਧ ਵਰਖਾ ਕਿਹੜੀਆਂ ਪਹਾੜੀਆਂ ਵਿਚ ਹੁੰਦੀ ਹੈ?

Answer:

ਮੇਘਾਲਿਆ ਦੀਆਂ ਪਹਾੜੀਆਂ (ਖਾਸੀ ਪਹਾੜੀਆਂ) ਵਿਚ।

Exam Tips:

a) ਪਹਾੜੀਆਂ ਦੇ ਨਾਲ ਰਾਜ ਦਾ ਨਾਂ ਵੀ ਲਿਖ ਸਕਦੇ ਹੋ।

 

Question 20: ਮਾਉਸਿਨਰਾਮ ਦੀ ਸਾਲਾਨਾ ਵਰਖਾ ਦੀ ਮਾਤਰਾ ਕਿੰਨੀ ਹੈ?

Answer:

ਮਾਉਸਿਨਰਾਮ ਦੀ ਸਾਲਾਨਾ ਵਰਖਾ 1141 ਸੈਂ. ਮੀ. ਹੈ (ਪਾਠ-ਪੁਸਤਕ ਅਨੁਸਾਰ)।

Exam Tips:

a) ਮਾਉਸਿਨਰਾਮ ਮੇਘਾਲਿਆ ਵਿਚ ਸਥਿਤ ਹੈ।

 

Question 21: ਤਿਰੂਵਨੰਤਪੁਰਮ ਦਾ ਜਲਵਾਯੂ ਇੱਕੋ ਜਿਹਾ ਕਿਉਂ ਰਹਿੰਦਾ ਹੈ?

Answer:

ਇਸਦਾ ਕਾਰਨ ਇਹ ਹੈ ਕਿ ਤਿਰੂਵਨੰਤਪੁਰਮ ਸਮੁੰਦਰੀ ਜਲਵਾਯੂ ਦੇ ਪ੍ਰਭਾਵ ਹੇਠ ਰਹਿੰਦਾ ਹੈ।

Exam Tips:

a) ਸਮੁੰਦਰੀ ਜਲਵਾਯੂ ਦਾ ਪ੍ਰਭਾਵ ਹੀ ਕਾਰਨ ਹੈ।

 

Question 22: ਭਾਰਤ ਦੀ ਸਰਦ ਰੁੱਤ ਦੀ ਇਕ ਵਿਸ਼ੇਸ਼ਤਾ ਦੱਸੋ।

Answer:

ਭਾਰਤ ਵਿਚ ਸਰਦ ਰੁੱਤ ਦਸੰਬਰ, ਜਨਵਰੀ ਅਤੇ ਫਰਵਰੀ ਦੇ ਮਹੀਨਿਆਂ ਵਿਚ ਹੁੰਦੀ ਹੈ। ਇਹ ਰੁੱਤ ਬੜੀ ਸੁਹਾਵਣੀ ਹੁੰਦੀ ਹੈ ਅਤੇ ਇਸ ਸਮੇਂ ਠੰਢੀ-ਠੰਢੀ ਮੰਦ ਲਹਿਰ ਚਲਦੀ ਹੈ।

Exam Tips:

a) ਕੋਈ ਇਕ ਵਿਸ਼ੇਸ਼ਤਾ ਪੁੱਛੀ ਗਈ ਹੈ।

 

Question 23: ਹੇਠ ਲਿਖਿਆਂ ਦੇ ਨਾਂ ਲਿਖੋ- (i) ਦੱਖਣ-ਪੱਛਮੀ ਮਾਨਸੂਨ ਦੀ ਅਰਬ ਸਾਗਰ ਵਾਲੀ ਸ਼ਾਖਾ ਵਲੋਂ ਸਭ ਤੋਂ ਵੱਧ ਪ੍ਰਭਾਵਿਤ ਦੋ ਸਥਾਨ। (ii) ਦੱਖਣ-ਪੱਛਮੀ ਮਾਨਸੂਨ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਵਲੋਂ ਸਭ ਤੋਂ ਵੱਧ ਪ੍ਰਭਾਵਿਤ ਦੋ ਸਥਾਨ। (iii) ਦੋਹਾਂ ਤੋਂ ਪ੍ਰਭਾਵਿਤ ਦੋ ਸਥਾਨ।

Answer:

(i) ਪੱਛਮੀ ਘਾਟ ਦੀ ਪੌਣ ਮੁਖੀ ਢਲਾਣ, ਪੱਛਮੀ ਤਟੀ ਮੈਦਾਨ।
(ii) ਮਾਉਸਿਨਰਾਮ (ਮੇਘਾਲਿਆ) ਅਤੇ ਚਿਰਾਪੂੰਜੀ।
(iii) ਧਰਮਸ਼ਾਲਾ, ਮੰਡੀ (ਹਿਮਾਚਲ ਪ੍ਰਦੇਸ਼)।

Exam Tips:

a) (i), (ii) ਅਤੇ (iii) ਤਿੰਨਾਂ ਹਿੱਸਿਆਂ ਦੇ ਉੱਤਰ ਵੱਖ-ਵੱਖ ਲਿਖੋ।

 

Question 24: ਚੇਨੱਈ ਵਿਚ ਦੱਖਣ-ਪੱਛਮੀ ਮਾਨਸੂਨ ਰਾਹੀਂ ਘੱਟ ਵਰਖਾ ਕਿਉਂ ਹੁੰਦੀ ਹੈ?

Answer:

ਚੇਨੱਈ ਅਰਬ ਸਾਗਰ ਦੀ ਸ਼ਾਖਾ ਦੇ ਪ੍ਰਭਾਵ ਹੇਠ ਆਉਂਦਾ ਹੈ। ਪਰ ਇਹ ਇਨ੍ਹਾਂ ਪੌਣਾਂ ਦੀ ਵਿਸ਼ੇਸ਼ ਛਾਇਆ ਵਿਚ ਸਥਿਤ ਹੈ। ਇਸ ਲਈ ਇਨ੍ਹਾਂ ਪੌਣਾਂ ਵਲੋਂ ਇੱਥੇ ਘੱਟ ਵਰਖਾ ਹੁੰਦੀ ਹੈ।

Exam Tips:

a) ਪੌਣਾਂ ਦੀ ਵਰਖਾ ਛਾਇਆ ਦਾ ਜ਼ਿਕਰ ਕਰੋ।

 

ਖ਼ਾਲੀ ਥਾਂਵਾਂ ਭਰੋ

Question 1: ਭਾਰਤ ਵਿਚ ਜ਼ਿਆਦਾਤਰ (75 ਤੋਂ 90 ਪ੍ਰਤੀਸ਼ਤ ਤਕ) ਵਰਖਾ ਜੂਨ ਤੋਂ ………………… ਤਕ ਹੁੰਦੀ ਹੈ।

Answer:

ਸਤੰਬਰ

Exam Tips:

a) ਵਰਖਾ ਰੁੱਤ ਜੂਨ ਤੋਂ ਮੱਧ ਸਤੰਬਰ ਤਕ ਚੱਲਦੀ ਹੈ।

 

Question 2: ਭਾਰਤ ਵਿਚ ਪੱਛਮੀ ਚੱਕਰਵਾਤਾਂ ਨਾਲ ਹੋਣ ਵਾਲੀ ਵਰਖਾ ………………… ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ।

Answer:

ਰਬੀ

Exam Tips:

a) ਇਹ ਵਰਖਾ ਸਰਦੀਆਂ ਵਿਚ ਹੁੰਦੀ ਹੈ ਜਦੋਂ ਰਬੀ ਦੀਆਂ ਫ਼ਸਲਾਂ ਉੱਗ ਰਹੀਆਂ ਹੁੰਦੀਆਂ ਹਨ।

 

Question 3: ਅੰਬਾਂ ਦੀ ਵਾਛੜ ………………… ਦੀ ਫ਼ਸਲ ਲਈ ਲਾਹੇਵੰਦ ਹੁੰਦੀ ਹੈ।

Answer:

ਫੁੱਲਾਂ

Exam Tips:

a) ਇਸੇ ਕਰਕੇ ਇਸ ਨੂੰ ਫੁੱਲਾਂ ਦੀ ਵਰਖਾ ਵੀ ਕਿਹਾ ਜਾਂਦਾ ਹੈ।

 

Question 4: ਭਾਰਤ ਦੇ ………………… ਤਟ ‘ਤੇ ਸਰਦੀਆਂ ਵਿਚ ਵਰਖਾ ਹੁੰਦੀ ਹੈ।

Answer:

ਕੋਰੋਮੰਡਲ

Exam Tips:

a) ਇਹ ਵਰਖਾ ਉੱਤਰ-ਪੂਰਬੀ ਮਾਨਸੂਨ ਪੌਣਾਂ ਨਾਲ ਹੁੰਦੀ ਹੈ।

 

Question 5: ਭਾਰਤ ਦੇ ਤਟਵਰਤੀ ਖੇਤਰਾਂ ਵਿਚ ………………… ਜਲਵਾਯੂ ਮਿਲਦੀ ਹੈ।

Answer:

ਸਮ

Exam Tips:

a) ਸਮੁੰਦਰ ਦੇ ਪ੍ਰਭਾਵ ਕਾਰਨ ਤਾਪਮਾਨ ਵਿਚ ਬਹੁਤਾ ਫ਼ਰਕ ਨਹੀਂ ਪੈਂਦਾ।

 

ਬਹੁਵਿਕਲਪੀ ਪ੍ਰਸ਼ਨ

Question 1: ਭਾਰਤ ਦੇ ਦੱਖਣੀ ਭਾਗਾਂ ਵਿਚ ਕਿਹੜੀ ਰੁੱਤ ਨਹੀਂ ਹੁੰਦੀ?
(A) ਗਰਮੀ
(B) ਵਰਖਾ
(C) ਸਰਦੀ
(D) ਬਸੰਤ

Answer:

(C) ਸਰਦੀ

Exam Tips:

a) ਦੱਖਣੀ ਭਾਗ ਭੂ-ਮੱਧ ਰੇਖਾ ਦੇ ਨੇੜੇ ਹੋਣ ਕਾਰਨ ਇੱਥੇ ਠੰਢ ਨਹੀਂ ਪੈਂਦੀ।

 

Question 2: ਤੂਫ਼ਾਨੀ ਚੱਕਰਵਾਤਾਂ ਨੂੰ ਪੱਛਮੀ ਬੰਗਾਲ ਵਿਚ ਕਿਹਾ ਜਾਂਦਾ ਹੈ-
(A) ਕਾਲ ਵੈਸਾਖੀ
(B) ਮਾਨਸੂਨ
(C) ਲੂ
(D) ਸੁਨਾਮੀ

Answer:

(A) ਕਾਲ ਵੈਸਾਖੀ

Exam Tips:

a) ਇਹ ਚੱਕਰਵਾਤ ਵੈਸਾਖ ਮਹੀਨੇ ਵਿਚ ਆਉਂਦੇ ਹਨ।

 

Question 3: ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਧੂੜ ਭਰੀ ਸਥਾਨਕ ਪੌਣ ਨੂੰ ਕਿਹਾ ਜਾਂਦਾ ਹੈ-
(A) ਸੁਨਾਮੀ
(B) ਮਾਨਸੂਨ
(C) ਕਾਲ ਵੈਸਾਖੀ
(D) ਲੂ

Answer:

(D) ਲੂ

Exam Tips:

a) ਲੂ ਗਰਮ ਅਤੇ ਖ਼ੁਸ਼ਕ ਪੌਣ ਹੈ।

 

Question 4: ਦੱਖਣ-ਪੱਛਮੀ ਮਾਨਸੂਨ ਦੀ ਬੰਗਾਲ ਦੀ ਖਾੜੀ ਵਾਲੀ ਸ਼ਾਖਾ ਦੁਆਰਾ ਸਭ ਤੋਂ ਵੱਧ ਪ੍ਰਭਾਵਿਤ ਸਥਾਨ ਹੈ-
(A) ਚੇਨੱਈ
(B) ਅੰਮ੍ਰਿਤਸਰ
(C) ਮਾਉਸਿਨਰਾਮ
(D) ਸ਼ਿਮਲਾ

Answer:

(C) ਮਾਉਸਿਨਰਾਮ

Exam Tips:

a) ਮਾਉਸਿਨਰਾਮ ਮੇਘਾਲਿਆ ਵਿਚ ਹੈ।

 

Question 5: ਵਾਪਸ ਜਾਂਦੀ ਹੋਈ ਅਤੇ ਪੂਰਬੀ ਮਾਨਸੂਨ ਤੋਂ ਪ੍ਰਭਾਵਿਤ ਸਥਾਨ ਹੈ-
(A) ਚੇਨੱਈ
(B) ਅੰਮ੍ਰਿਤਸਰ
(C) ਦਿੱਲੀ
(D) ਸ਼ਿਮਲਾ

Answer:

(A) ਚੇਨੱਈ

Exam Tips:

a) ਚੇਨੱਈ ਪੂਰਬੀ ਤਟ ‘ਤੇ ਸਥਿਤ ਹੈ।

 

Question 6: ਸੰਪੂਰਨ ਭਾਰਤ ਵਿਚ ਸਭ ਤੋਂ ਵੱਧ ਵਰਖਾ ਵਾਲੇ ਦੋ ਮਹੀਨੇ ਹਨ-
(A) ਜੂਨ ਅਤੇ ਜੁਲਾਈ
(B) ਜੁਲਾਈ ਅਤੇ ਅਗਸਤ
(C) ਅਗਸਤ ਅਤੇ ਸਤੰਬਰ
(D) ਜੂਨ ਅਤੇ ਅਗਸਤ

Answer:

(B) ਜੁਲਾਈ ਅਤੇ ਅਗਸਤ

Exam Tips:

a) ਇਹ ਮਾਨਸੂਨ ਦੇ ਸਭ ਤੋਂ ਸਰਗਰਮ ਮਹੀਨੇ ਹਨ।

 

ਸਹੀ-ਗਲਤ ਕਥਨ

Question 1: ਭਾਰਤ ਗਰਮ ਜਲਵਾਯੂ ਵਾਲਾ ਦੇਸ਼ ਹੈ।

Answer:

ਸਹੀ (√)

Exam Tips:

a) ਭਾਰਤ ਕਰਕ ਰੇਖਾ ਦੇ ਦੋਵੇਂ ਪਾਸੇ ਹੋਣ ਕਾਰਨ ਗਰਮ ਜਲਵਾਯੂ ਵਾਲਾ ਦੇਸ਼ ਹੈ।

 

Question 2: ਭਾਰਤ ਦੀ ਜਲਵਾਯੂ ‘ਤੇ ਮਾਨਸੂਨ ਹਵਾਵਾਂ ਦਾ ਗਹਿਰਾ (ਡੂੰਘਾ) ਪ੍ਰਭਾਵ ਹੈ।

Answer:

ਸਹੀ (√)

Exam Tips:

a) ਮਾਨਸੂਨ ਪੌਣਾਂ ਭਾਰਤ ਦੀ ਜਲਵਾਯੂ ਦਾ ਸਭ ਤੋਂ ਪ੍ਰਮੁੱਖ ਕਾਰਕ ਹਨ।

 

Question 3: ਭਾਰਤ ਦੇ ਸਾਰੇ ਭਾਗਾਂ ਵਿਚ ਵਰਖਾ ਦੀ ਵੰਡ ਇਕ ਸਮਾਨ ਹੈ।

Answer:

ਗਲਤ (×)। ਸਹੀ ਕਥਨ: ਭਾਰਤ ਵਿਚ ਵਰਖਾ ਦੀ ਵੰਡ ਅਸਮਾਨ ਹੈ।

Exam Tips:

a) ਗਲਤ ਕਥਨ ਨੂੰ ਸਹੀ ਰੂਪ ਵਿਚ ਵੀ ਲਿਖ ਦਿਓ।

 

Question 4: ਮਾਨਸੂਨੀ ਵਰਖਾ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਕੋਈ ਖ਼ੁਸ਼ਕ ਕਾਲ ਨਹੀਂ ਆਉਂਦਾ।

Answer:

ਗਲਤ (×)। ਸਹੀ ਕਥਨ: ਮਾਨਸੂਨੀ ਵਰਖਾ ਵਿਚ ਖ਼ੁਸ਼ਕ ਅੰਤਰਾਲ ਆਉਂਦੇ ਹਨ।

Exam Tips:

a) “ਮਾਨਸੂਨੀ ਤੋੜ” ਨਾਲ ਇਸ ਕਥਨ ਨੂੰ ਜੋੜ ਕੇ ਯਾਦ ਰੱਖੋ।

 

Question 5: ਭਾਰਤ ਵਿਚ ਗਰਮੀ ਦਾ ਮੌਸਮ ਸਭ ਤੋਂ ਲੰਬਾ ਹੁੰਦਾ ਹੈ।

Answer:

ਸਹੀ (√)

Exam Tips:

a) ਗਰਮੀ ਦੀ ਰੁੱਤ ਮਾਰਚ ਤੋਂ ਮੱਧ ਜੂਨ ਤਕ ਚੱਲਦੀ ਹੈ।

 

ਸਹੀ ਮਿਲਾਨ ਕਰੋ

Question 1: ਪੱਛਮੀ ਬੰਗਾਲ ਦੇ ਤੂਫ਼ਾਨੀ ਚੱਕਰਵਾਤ ਦਾ ਮੇਲ ਕਰੋ (ਵਰਖਾ ਰੁੱਤ / ਲੂ / ਕਾਲ ਵੈਸਾਖੀ / ਸਰਦੀ ਰੁੱਤ)।

Answer:

ਕਾਲ ਵੈਸਾਖੀ

Exam Tips:

a) ਚੱਕਰਵਾਤ ਵੈਸਾਖ ਮਹੀਨੇ ਵਿਚ ਆਉਂਦੇ ਹਨ।

 

Question 2: ਦਸੰਬਰ ਤੋਂ ਫਰਵਰੀ ਤਕ ਦੀ ਰੁੱਤ ਦਾ ਮੇਲ ਕਰੋ (ਵਰਖਾ ਰੁੱਤ / ਲੂ / ਕਾਲ ਵੈਸਾਖੀ / ਸਰਦੀ ਰੁੱਤ)।

Answer:

ਸਰਦੀ ਰੁੱਤ

Exam Tips:

a) ਇਹ ਰੁੱਤ ਮੱਧ ਦਸੰਬਰ ਤੋਂ ਫਰਵਰੀ ਤਕ ਮੰਨੀ ਜਾਂਦੀ ਹੈ।

 

Question 3: ਜੂਨ ਤੋਂ ਮੱਧ ਸਤੰਬਰ ਤਕ ਦੀ ਰੁੱਤ ਦਾ ਮੇਲ ਕਰੋ (ਵਰਖਾ ਰੁੱਤ / ਲੂ / ਕਾਲ ਵੈਸਾਖੀ / ਸਰਦੀ ਰੁੱਤ)।

Answer:

ਵਰਖਾ ਰੁੱਤ

Exam Tips:

a) ਇਸ ਨੂੰ ਦੱਖਣ-ਪੱਛਮੀ ਮਾਨਸੂਨ ਦੀ ਰੁੱਤ ਵੀ ਕਹਿੰਦੇ ਹਨ।

 

Question 4: ਦੇਸ਼ ਦੇ ਉੱਤਰੀ ਮੈਦਾਨਾਂ ਵਿਚ ਗਰਮੀਆਂ ਵਿਚ ਚੱਲਣ ਵਾਲੀ ਸਥਾਨਕ ਪੌਣ ਦਾ ਮੇਲ ਕਰੋ (ਵਰਖਾ ਰੁੱਤ / ਲੂ / ਕਾਲ ਵੈਸਾਖੀ / ਸਰਦੀ ਰੁੱਤ)।

Answer:

ਲੂ

Exam Tips:

a) ਲੂ ਗਰਮ ਅਤੇ ਖ਼ੁਸ਼ਕ ਪੌਣ ਹੈ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਹਿਮਾਲਿਆ ਪਰਬਤ ਭਾਰਤ ਦੇ ਲਈ ਕਿਸ ਤਰ੍ਹਾਂ ‘ਜਲਵਾਯੂ ਵਿਭਾਜਕ’ ਦਾ ਕੰਮ ਕਰਦਾ ਹੈ?

Answer:

ਹਿਮਾਲਿਆ ਪਰਬਤ ਦੀ ਉੱਚ – ਪਰਬਤੀ ਲੜੀ ਉੱਤਰੀ ਪੌਣਾਂ ਦੇ ਸਾਹਮਣੇ ਇਕ ਦੀਵਾਰ ਦੇ ਵਾਂਗ ਖੜੀ ਹੈ।
ਉੱਤਰੀ ਧਰੁਵ ਦੇ ਨੇੜੇ ਪੈਦਾ ਹੋਣ ਵਾਲੀਆਂ ਇਹ ਠੰਢੀਆਂ ਤੇ ਬਰਫ਼ਾਨੀ ਪੌਣਾਂ ਹਿਮਾਲਿਆ ਨੂੰ ਪਾਰ ਕਰਕੇ ਭਾਰਤ ਵਿਚ ਦਾਖ਼ਲ ਨਹੀਂ ਹੋ ਸਕਦੀਆਂ। ਫਲਸਰੂਪ ਸਮੁੱਚੇ ਉੱਤਰ ਭਾਰਤ ਵਿਚ ਗਰਮ ਕਟੀਬੰਧੀ ਜਲਵਾਯੂ ਮਿਲਦੀ ਹੈ। ਇਸ ਲਈ ਸਪੱਸ਼ਟ ਹੈ ਕਿ ਹਿਮਾਲਿਆ ਪਰਬਤ ਲੜੀ ਭਾਰਤ ਦੇ ਲਈ ਜਲਵਾਯੂ ਵਿਭਾਜਕ ਦਾ ਕੰਮ ਕਰਦੀ ਹੈ।

Exam Tips:

a) ਹਿਮਾਲਿਆ ਦੇ ਦੋਹਰੇ ਕੰਮ (ਠੰਢੀਆਂ ਪੌਣਾਂ ਨੂੰ ਰੋਕਣਾ ਅਤੇ ਵਰਖਾ ਕਰਵਾਉਣਾ) ਲਿਖੋ।

 

Question 2: ਭਾਰਤ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਹੋਇਆਂ ਦੇਸ਼ ਦੀ ਜਲਵਾਯੂ ਉੱਤੇ ਇਸ ਦੇ ਪ੍ਰਭਾਵ ਨੂੰ ਸਮਝਾਓ। (ਕੋਈ ਤਿੰਨ ਬਿੰਦੂ)

Answer:

ਭਾਰਤ 8° ਉੱਤਰ ਤੋਂ 37° ਉੱਤਰ ਅਕਸ਼ਾਂਸ਼ਾਂ ਵਿਚ ਸਥਿਤ ਹੈ। ਇਸ ਦੇ ਵਿਚਕਾਰੋਂ ਕਰਕ ਰੇਖਾ ਲੰਘਦੀ ਹੈ।
ਇਸ ਦੇ ਕਾਰਨ ਦੇਸ਼ ਦਾ ਦੱਖਣੀ ਅੱਧਾ ਭਾਗ ਉਸ਼ਣ ਕਟੀਬੰਧ ਵਿਚ ਆਉਂਦਾ ਹੈ ਜਦ ਕਿ ਅੱਧਾ ਭਾਗ ਉਪ-ਉਸ਼ਣ ਕਟੀਬੰਧ ਵਿਚ ਆਉਂਦਾ ਹੈ।
ਭਾਰਤ ਦੇ ਉੱਤਰ ਵਿਚ ਹਿਮਾਲਿਆ ਦੀਆਂ ਉੱਚੀਆਂ-ਉੱਚੀਆਂ ਅਟੁੱਟ ਪਰਬਤੀ ਮਾਲਾਵਾਂ ਹਨ। ਦੇਸ਼ ਦੇ ਦੱਖਣ ਵਿਚ ਹਿੰਦ ਮਹਾਂਸਾਗਰ ਫੈਲਿਆ ਹੋਇਆ ਹੈ। ਇਸ ਤਰ੍ਹਾਂ ਗਠਿਤ ਭੌਤਿਕ ਵੰਡ ਨੇ ਦੇਸ਼ ਦੇ ਜਲਵਾਯੂ ਨੂੰ ਮੋਟੇ ਤੌਰ ‘ਤੇ ਸਮਾਨ ਬਣਾ ਦਿੱਤਾ ਹੈ।
ਦੇਸ਼ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਅਰਬ ਸਾਗਰ ਦੀ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਦੇ ਜਲਵਾਯੂ ਉੱਤੇ ਗਹਿਰਾ ਪ੍ਰਭਾਵ ਪੈਂਦਾ ਹੈ। ਇਹ ਦੇਸ਼ ਵਿਚ ਵਰਖਾ ਲਈ ਜ਼ਰੂਰੀ ਜਲ-ਕਣ ਵੀ ਮੁਹੱਈਆ ਕਰਦੇ ਹਨ।

Exam Tips:

a) ਭਾਰਤ ਦੀ ਸਥਿਤੀ (ਅਕਸ਼ਾਂਸ਼ ਅਤੇ ਕਰਕ ਰੇਖਾ), ਹਿਮਾਲਿਆ ਅਤੇ ਸਮੁੰਦਰ-ਤਿੰਨ ਬਿੰਦੂ ਲਿਖੋ।

 

Question 3: ਮਾਨਸੂਨ ਪੌਣਾਂ ਦੀ ਉਤਪੱਤੀ ਅਤੇ ਦਿਸ਼ਾ-ਬਦਲੀ ਦਾ ਮੂਲ ਕਾਰਨ ਕੀ ਹੈ?

Answer:

ਮਾਨਸੂਨ ਪੌਣਾਂ ਦੀ ਉਤਪੱਤੀ ਅਤੇ ਦਿਸ਼ਾ-ਬਦਲੀ ਦਾ ਮੂਲ ਕਾਰਨ ਹੈ-ਥਲ ਅਤੇ ਜਲ ਉੱਤੇ ਹਵਾ ਦੇ ਵਿਰੋਧੀ ਦਬਾਵਾਂ ਦਾ ਵਿਕਸਿਤ ਹੋਣਾ। ਅਜਿਹਾ ਹਵਾ ਦੇ ਤਾਪਮਾਨ ਦੇ ਕਾਰਨ ਹੁੰਦਾ ਹੈ। ਅਸੀਂ ਜਾਣਦੇ ਹਾਂ ਕਿ ਥਲ ਅਤੇ ਜਲ ਅਸਮਾਨ ਰੂਪ ਵਿਚ ਗਰਮ ਹੁੰਦੇ ਹਨ। ਗਰਮ ਰੁੱਤ ਵਿਚ ਸਮੁੰਦਰ ਦੇ ਮੁਕਾਬਲੇ ਥਲ ਭਾਗ ਵਧੇਰੇ ਗਰਮ ਹੋ ਜਾਂਦਾ ਹੈ। ਫਲਸਰੂਪ ਥਲ ਭਾਗ ਦੇ ਅੰਦਰੂਨੀ ਖੇਤਰਾਂ ਵਿਚ ਹਵਾ ਦੇ ਘੱਟ-ਦਬਾਅ ਦਾ ਖੇਤਰ ਵਿਕਸਿਤ ਹੋ ਜਾਂਦਾ ਹੈ। ਸਰਦ ਰੁੱਤ ਵਿਚ ਹਾਲਤ ਇਸ ਦੇ ਉਲਟ ਹੁੰਦੀ ਹੈ। ਮਾਨਸੂਨ ਪੌਣਾਂ ਦੀ ਉਤਪੱਤੀ ਅਤੇ ਦਿਸ਼ਾ-ਬਦਲੀ ਦਾ ਮੂਲ ਕਾਰਨ ਇਹੀ ਹੈ।

Exam Tips:

a) ਮੂਲ ਕਾਰਨ-ਥਲ ਅਤੇ ਜਲ ਦਾ ਅਸਮਾਨ ਗਰਮ ਹੋਣਾ-ਪਹਿਲੇ ਵਾਕ ਵਿਚ ਲਿਖੋ।

 

Question 4: ਪੱਛਮੀ ਜੈੱਟ ਵਾਯੂ ਧਾਰਾ ਅਤੇ ਪੂਰਬੀ ਜੈੱਟ ਹਵਾਈ ਧਾਰਾ ਵਿਚ ਅੰਤਰ ਸਪੱਸ਼ਟ ਕਰੋ।

Answer:

ਪੱਛਮੀ ਜੈੱਟ ਵਾਯੂ ਧਾਰਾ – ਇਹ ਵਾਯੂ ਧਾਰਾ ਸਰਦ ਰੁੱਤ ਵਿਚ ਹਿਮਾਲਿਆ ਦੇ ਦੱਖਣੀ ਭਾਗ ਦੇ ਉੱਪਰ ਸਮਤਾਪ ਮੰਡਲ ਵਿਚ ਸਥਿਤ ਹੁੰਦੀ ਹੈ। ਜੂਨ ਮਹੀਨੇ ਵਿਚ ਇਹ ਉੱਤਰ ਵੱਲ ਖਿਸਕ ਜਾਂਦੀ ਹੈ। ਫਿਰ ਇਸ ਦੀ ਸਥਿਤੀ ਮੱਧ ਏਸ਼ੀਆ ਵਿਚ ਸਥਿਤ ਤਿਏਨਸ਼ਾਨ ਪਰਬਤ ਸ਼੍ਰੇਣੀ ਦੇ ਉੱਤਰ ਵਿਚ ਹੋ ਜਾਂਦੀ ਹੈ।
ਪੂਰਬੀ ਜੈੱਟ ਹਵਾਈ ਧਾਰਾ – ਇਹ ਵਾਯੂ ਧਾਰਾ ਪੱਛਮੀ ਜੈੱਟ ਹਵਾਈ ਧਾਰਾ ਤੋਂ ਭਿੰਨ, 15° ਉੱਤਰ ਅਕਸ਼ਾਂਸ਼ਾਂ ਦੇ ਉੱਪਰ ਵਿਕਸਿਤ ਹੁੰਦੀ ਹੈ। ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉੱਤਰੀ ਭਾਰਤ ਵਿਚ ਮਾਨਸੂਨ ਦੇ ਅਚਾਨਕ ‘ਫਟਣ’ ਦੇ ਲਈ ਇਹੀ ਵਾਯੂ ਧਾਰਾ ਜ਼ਿੰਮੇਵਾਰ ਹੈ।

Exam Tips:

a) ਸਥਿਤੀ ਅਤੇ ਮਾਨਸੂਨ ‘ਤੇ ਪ੍ਰਭਾਵ-ਦੋਹਾਂ ਆਧਾਰਾਂ ਉੱਤੇ ਅੰਤਰ ਕਰੋ।

 

Question 5: ਉੱਤਰੀ ਭਾਰਤ ਵਿਚ ਮਾਨਸੂਨ ਦੇ ‘ਫਟਣ’ ਦਾ ਕੀ ਪ੍ਰਭਾਵ ਪੈਂਦਾ ਹੈ?

Answer:

ਉੱਤਰੀ ਭਾਰਤ ਵਿਚ ਮਾਨਸੂਨ ਦੇ ਫਟਣ ਦਾ ਹੇਠ ਲਿਖਿਆ ਪ੍ਰਭਾਵ ਪੈਂਦਾ ਹੈ-
1. ਇਸ ਦੇ ਸ਼ੀਤਕਾਰੀ ਪ੍ਰਭਾਵ ਨਾਲ ਦੇਸ਼ ਦੇ ਇਸ ਭਾਗ ਵਿਚ ਪਹਿਲਾਂ ਤੋਂ ਹੀ ਘਿਰੇ ਬੱਦਲ ਵਰ੍ਹਨ ਲਈ ਮਜਬੂਰ ਹੋ ਜਾਂਦੇ ਹਨ।
2. ਆਕਾਸ਼ ਵਿਚ ਅਕਸਰ 9 ਕਿਲੋਮੀਟਰ ਤੋਂ 15 ਕਿਲੋਮੀਟਰ ਦੀ ਉਚਾਈ ਤਕ ਕਪਾਹੀ ਬੱਦਲ ਛਾ ਜਾਂਦੇ ਹਨ।
3. ਅੱਠ-ਦਸ ਦਿਨ ਦੇ ਅੰਦਰ ਸਾਰੇ ਭਾਰਤ ਵਿਚ ਹਨੇਰੀਆਂ-ਤੂਫ਼ਾਨ ਚੱਲਣ ਲੱਗਦੇ ਹਨ ਅਤੇ ਬੱਦਲਾਂ ਦੀ ਗਰਜ ਸੁਣਾਈ ਦਿੰਦੀ ਹੈ। ਇਸ ਨਾਲ ਮਾਨਸੂਨ ਦੇ ਪ੍ਰਸਾਰ ਦਾ ਅਹਿਸਾਸ ਹੋ ਜਾਂਦਾ ਹੈ।

Exam Tips:

a) ਤਿੰਨੋਂ ਪ੍ਰਭਾਵ ਅੰਕ ਲਾ ਕੇ ਲਿਖੋ।

 

Question 6: ਦੇਸ਼ ਦੇ ਉੱਤਰ-ਪੱਛਮੀ ਭਾਗ ਵਿਚ ਮਈ ਮਹੀਨੇ ਵਿਚ ਆਉਣ ਵਾਲੇ ਤੇਜ਼ ਤੂਫਾਨਾਂ ਦਾ ਕੀ ਕਾਰਨ ਹੈ?

Answer:

ਮਈ ਮਹੀਨੇ ਵਿਚ ਦੇਸ਼ ਦੇ ਉੱਤਰ-ਪੱਛਮੀ ਭਾਗਾਂ ਵਿਚ ਇਕ ਲੰਮਾ ਹਿੱਸਾ ਹਵਾ ਦੇ ਘੱਟ ਦਬਾਅ ਵਾਲਾ ਖੇਤਰ ਵਿਕਸਿਤ ਹੋ ਜਾਂਦਾ ਹੈ। ਕਦੇ-ਕਦੇ ਨੇੜਲੇ ਖੇਤਰਾਂ ਤੋਂ ਜਲ-ਕਣਾਂ ਨਾਲ ਲੱਦੀਆਂ ਪੌਣਾਂ ਇਸ ਦਬਾਅ ਖੇਤਰ ਵੱਲ ਖਿੱਚੀਆਂ ਜਾਂਦੀਆਂ ਹਨ। ਇਸ ਤਰ੍ਹਾਂ ਖ਼ੁਸ਼ਕ ਅਤੇ ਨਮੀ ਵਾਲੀਆਂ ਹਵਾਵਾਂ ਦਾ ਸੰਪਰਕ ਹੁੰਦਾ ਹੈ, ਜਿਸ ਦੇ ਫਲਸਰੂਪ ਤੇਜ਼ ਤੂਫਾਨ ਆਉਂਦੇ ਹਨ। ਇਨ੍ਹਾਂ ਤੂਫਾਨਾਂ ਦੇ ਸਮੇਂ ਤੇਜ਼ ਹਵਾਵਾਂ ਚਲਦੀਆਂ ਹਨ ਅਤੇ ਮੋਹਲੇ ਧਾਰ ਵਰਖਾ ਹੁੰਦੀ ਹੈ। ਕਦੀ-ਕਦੀ ਗੜੇ ਵੀ ਪੈਂਦੇ ਹਨ।

Exam Tips:

a) ਕਾਰਨ ਦੱਸਦੇ ਸਮੇਂ ਖ਼ੁਸ਼ਕ ਅਤੇ ਨਮੀ ਵਾਲੀਆਂ ਹਵਾਵਾਂ ਦੇ ਮੇਲ ਦਾ ਜ਼ਿਕਰ ਕਰੋ।

 

Question 7: ਕੇਰਲ ਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਮਾਨਸੂਨ ਤੋਂ ਪਹਿਲਾਂ ਹੋਣ ਵਾਲੀ ਵਰਖਾ ਦੀਆਂ ਵਾਛੜਾਂ ਤੇਜ਼ੀ ਨਾਲ ਅੱਗੇ ਨਹੀਂ ਵਧ ਸਕਦੀਆਂ। ਇਸ ਦਾ ਕੀ ਕਾਰਨ ਹੈ?

Answer:

ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਗਰਮ ਰੁੱਤ ਦੇ ਅੰਤ ਵਿਚ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਹੁੰਦੀ ਹੈ। ਪਰ ਇਸ ਵਰਖਾ ਦੀਆਂ ਵਾਛੜਾਂ ਛੇਤੀ ਹੀ ਅੱਗੇ ਨਹੀਂ ਵਧਦੀਆਂ ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਦੱਖਣ ਦੀ ਪਠਾਰ ਉੱਤੇ ਹਵਾ ਦੇ ਦਬਾਅ ਦੇ ਖੇਤਰ ਦਾ ਵਿਸਥਾਰ ਰਹਿੰਦਾ ਹੈ।

Exam Tips:

a) ਕਾਰਨ ਦੱਖਣ ਦੀ ਪਠਾਰ ਉੱਤੇ ਹਵਾ ਦੇ ਦਬਾਅ ਦਾ ਵਿਸਥਾਰ ਹੈ।

 

Question 8: ਕੀ ਕਾਰਨ ਹੈ ਕਿ ਦੱਖਣ-ਪੱਛਮੀ ਮਾਨਸੂਨ ਦੀ ਦਿਸ਼ਾ ਭਾਰਤ ਦੇ ਭੂ-ਭਾਗ ਉੱਤੇ ਪਹੁੰਚਦਿਆਂ ਹੀ ਬਦਲ ਜਾਂਦੀ ਹੈ?

Answer:

ਦੱਖਣ-ਪੱਛਮੀ ਮਾਨਸੂਨ ਦੀ ਦਿਸ਼ਾ ਭਾਰਤ ਦੇ ਭੂ-ਭਾਗ ਉੱਤੇ ਪੁੱਜਦਿਆਂ ਹੀ ਬਦਲ ਜਾਂਦੀ ਹੈ। ਅਜਿਹਾ ਉੱਚਾਵਚ ਅਤੇ ਉੱਤਰ-ਪੱਛਮੀ ਭਾਗਾਂ ਵਿਚ ਸਥਿਤ ਹਵਾ ਦੇ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਦੇ ਕਾਰਨ ਹੁੰਦਾ ਹੈ। ਭਾਰਤੀ ਪ੍ਰਾਇਦੀਪ ਦੇ ਕਾਰਨ ਇਸ ਮਾਨਸੂਨ ਦੀਆਂ ਦੋ ਸ਼ਾਖਾਵਾਂ ਹੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਅਰਬ ਸਾਗਰ ਦੀ ਸ਼ਾਖਾ ਅਤੇ ਦੂਸਰੀ ਬੰਗਾਲ ਦੀ ਖਾੜੀ ਦੀ ਸ਼ਾਖਾ ਅਖਵਾਉਂਦੀ ਹੈ। ਪਹਿਲੀ ਸ਼ਾਖਾ ਦੱਖਣ-ਪੱਛਮ ਤੋਂ ਉੱਤਰ-ਪੂਰਬ ਵੱਲ ਅੱਗੇ ਵੱਧਦੀ ਹੈ ਤੇ ਜਦੋਂ ਕਿ ਦੂਸਰੀ ਸ਼ਾਖਾ ਦੱਖਣ-ਪੂਰਬ ਤੋਂ ਉੱਤਰ-ਪੂਰਬ ਪਹੁੰਚਦੀ ਹੈ।

Exam Tips:

a) ਦੋਹਾਂ ਸ਼ਾਖਾਵਾਂ ਦੀ ਦਿਸ਼ਾ ਵੱਖ-ਵੱਖ ਲਿਖੋ।

 

Question 9: ਭਾਰਤ ਦੀ ਜਲਵਾਯੂ ਕਿਸ ਤਰ੍ਹਾਂ ਦੀ ਹੁੰਦੀ, ਜੇ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿਮਾਲਿਆ ਪਰਬਤ ਨਾ ਹੁੰਦੇ? ਤਾਪਮਾਨ ਅਤੇ ਵਰਖਾ ਦੇ ਸੰਬੰਧ ਵਿਚ ਸਮਝਾਓ।

Answer:

1. ਜੇ ਬੰਗਾਲ ਦੀ ਖਾੜੀ ਨਾ ਹੁੰਦੀ ਤਾਂ ਦੇਸ਼ ਦੇ ਪੂਰਬੀ ਤਟ (ਤਾਮਿਲਨਾਡੂ ਆਦਿ) ਉੱਤੇ ਸਰਦੀਆਂ ਦੀ ਵਰਖਾ ਨਾ ਹੁੰਦੀ। ਇਸ ਤੋਂ ਇਲਾਵਾ ਇੱਥੋਂ ਦੇ ਤਾਪਮਾਨ ਵਿਚ ਵੀ ਭਿੰਨਤਾ ਆ ਜਾਂਦੀ।
2. ਜੇ ਅਰਬ ਸਾਗਰ ਨਾ ਹੁੰਦਾ ਤਾਂ ਪੱਛਮੀ ਘਾਟ ਦੇ ਪੱਛਮੀ ਭਾਗ ਉੱਤੇ ਜ਼ਿਆਦਾ ਵਰਖਾ ਨਾ ਹੁੰਦੀ। ਇਸ ਦੇ ਉਲਟ ਪੱਛਮੀ ਤਟੀ ਭਾਗਾਂ ਦੇ ਤਾਪਮਾਨ ਵਿਚ ਭਿੰਨਤਾ ਆ ਜਾਂਦੀ।
3. ਜੇ ਹਿਮਾਲਿਆ ਪਰਬਤ ਨਾ ਹੁੰਦਾ ਤਾਂ ਭਾਰਤ ਮਾਨਸੂਨੀ ਵਰਖਾ ਤੋਂ ਵਾਂਝਾ ਰਹਿ ਜਾਂਦਾ। ਇੱਥੇ ਠੰਢ ਵੀ ਬਹੁਤ ਜ਼ਿਆਦਾ ਹੁੰਦੀ।

Exam Tips:

a) ਤਿੰਨ ਬਿੰਦੂ (ਖਾੜੀ, ਸਾਗਰ, ਹਿਮਾਲਿਆ) ਵੱਖ-ਵੱਖ ਲਿਖੋ।

 

Question 10: ਕੀ ਕਾਰਨ ਹੈ ਕਿ ਮਾਨਸੂਨੀ ਵਰਖਾ ਲਗਾਤਾਰ ਨਹੀਂ ਹੁੰਦੀ ਹੈ?

Answer:

ਮਾਨਸੂਨੀ ਵਰਖਾ ਦੇ ਲਗਾਤਾਰ ਨਾ ਹੋਣ ਦਾ ਮੁੱਖ ਕਾਰਨ ਹੈ-ਬੰਗਾਲ ਦੀ ਖਾੜੀ ਦੇ ਸਿਰੇ ਵਾਲੇ ਖੇਤਰ ਵਿਚ ਪੈਦਾ ਹੋਣ ਵਾਲੇ ਚੱਕਰਵਾਤ ਅਤੇ ਭਾਰਤ ਦੀ ਮੁੱਖ ਭੂਮੀ ਉੱਤੇ ਉਨ੍ਹਾਂ ਦਾ ਦਾਖ਼ਲਾ। ਇਹ ਚੱਕਰਵਾਤ ਅਕਸਰ ਗੰਗਾ ਦੇ ਮੈਦਾਨ ਵਿਚ ਸਥਿਤ ਹਵਾ ਦੇ ਘੱਟ ਦਬਾਅ ਦੇ ਖੇਤਰ ਵੱਲ ਚਲਦੇ ਹਨ। ਪਰ ਹਵਾ ਦੇ ਘੱਟ ਦਬਾਅ ਦਾ ਇਹ ਖੇਤਰ ਉੱਤਰ-ਦੱਖਣ ਵੱਲ ਖਿਸਕਦਾ ਰਹਿੰਦਾ ਹੈ। ਇਸ ਦੇ ਨਾਲ-ਨਾਲ ਵਰਖਾ ਦਾ ਖੇਤਰ ਵੀ ਬਦਲਦਾ ਰਹਿੰਦਾ ਹੈ।

Exam Tips:

a) ਕਾਰਨ-ਬੰਗਾਲ ਦੀ ਖਾੜੀ ਦੇ ਚੱਕਰਵਾਤ ਅਤੇ ਘੱਟ ਦਬਾਅ ਦੇ ਖੇਤਰ ਦਾ ਖਿਸਕਣਾ-ਲਿਖੋ।

 

Question 11: ਮਾਨਸੂਨ ਦੀ ਸਵੈ-ਇੱਛਾਚਾਰਿਤਾ ਅਤੇ ਅਸਥਿਰਤਾ ਨੂੰ ਚਾਰ ਉਦਾਹਰਨਾਂ ਦੇ ਕੇ ਸਪੱਸ਼ਟ ਕਰੋ।

Answer:

ਮਾਨਸੂਨ ਦੀ ਸਵੈ-ਇੱਛਾਚਾਰਿਤਾ ਅਤੇ ਅਸਥਿਰਤਾ ਤੋਂ ਭਾਵ ਇਹ ਹੈ ਕਿ ਭਾਰਤ ਵਿਚ ਨਾ ਤਾਂ ਮਾਨਸੂਨੀ ਵਰਖਾ ਦੀ ਮਾਤਰਾ ਨਿਸ਼ਚਿਤ ਹੈ ਅਤੇ ਨਾ ਹੀ ਇਸ ਦੇ ਆਉਣ ਦਾ ਸਮਾਂ ਨਿਸ਼ਚਿਤ ਹੈ। ਉਦਾਹਰਨ ਦੇ ਲਈ-
1. ਇੱਥੇ ਬਿਨਾਂ ਵਰਖਾ ਵਾਲੇ ਦਿਨਾਂ ਦੀ ਗਿਣਤੀ ਘਟਦੀ ਵਧਦੀ ਰਹਿੰਦੀ ਹੈ।
2. ਕਿਸੇ ਸਾਲ ਭਾਰੀ ਵਰਖਾ ਹੁੰਦੀ ਹੈ ਅਤੇ ਕਿਸੇ ਸਾਲ ਹਲਕੀ। ਫਲਸਰੂਪ ਕਦੀ ਹੜ੍ਹ ਆਉਂਦੇ ਹਨ ਤਾਂ ਕਿਸੇ ਸਾਲ ਸੋਕਾ ਪੈ ਜਾਂਦਾ ਹੈ।
3. ਮਾਨਸੂਨ ਦਾ ਆਗਮਨ ਅਤੇ ਵਾਪਸੀ ਵੀ ਅਨਿਯਮਿਤ ਅਤੇ ਅਸਥਿਰ ਹੈ।
4. ਇਸੇ ਤਰ੍ਹਾਂ ਕੁਝ ਖੇਤਰ ਭਾਰੀ ਵਰਖਾ ਪ੍ਰਾਪਤ ਕਰਦੇ ਹਨ ਅਤੇ ਕੁਝ ਖੇਤਰ ਬਿਲਕੁਲ ਖ਼ੁਸ਼ਕ ਰਹਿ ਜਾਂਦੇ ਹਨ।

Exam Tips:

a) ਚਾਰ ਉਦਾਹਰਨਾਂ ਅੰਕ ਲਾ ਕੇ ਲਿਖੋ।

 

Question 12: “ਭਾਰਤ ਇਕ ਖ਼ੁਸ਼ਕ ਭੂਮੀ ਦਾ ਰੇਗਿਸਤਾਨ ਹੁੰਦਾ ਜੇ ਮਾਨਸੂਨ ਨਾ ਹੁੰਦੀ।” ਇਸ ਕਥਨ ਨੂੰ ਚਾਰ ਬਿੰਦੂਆਂ ਵਿਚ ਸਮਝਾਓ।

Answer:

1. ਭਾਰਤ ਦੀ ਜ਼ਿਆਦਾ ਵਰਖਾ ਦੱਖਣ-ਪੱਛਮੀ ਮਾਨਸੂਨ ਤੋਂ ਪ੍ਰਾਪਤ ਹੁੰਦੀ ਹੈ। ਇਸ ਦੀ ਅਣਹੋਂਦ ਵਿਚ ਪੂਰਾ ਉੱਤਰੀ ਮੈਦਾਨ ਖ਼ੁਸ਼ਕ ਭੂਮੀ ਹੁੰਦਾ।
2. ਪੱਛਮੀ ਤਟੀ ਮੈਦਾਨ ਵਰਖਾ ਹੀਣ ਹੋ ਕੇ ਖ਼ੁਸ਼ਕ ਪ੍ਰਦੇਸ਼ ਬਣ ਜਾਂਦੇ।
3. ਉੱਤਰ-ਪੂਰਬੀ ਮਾਨਸੂਨ ਦੀ ਘਾਟ ਨਾਲ ਤਾਮਿਲਨਾਡੂ ਖ਼ੁਸ਼ਕ ਪ੍ਰਦੇਸ਼ ਵਿਚ ਬਦਲ ਜਾਂਦਾ।
4. ਮੱਧ ਅਤੇ ਪੂਰਬੀ ਭਾਰਤ ਵੀ ਖ਼ੁਸ਼ਕ ਪ੍ਰਦੇਸ਼ ਬਣ ਕੇ ਰਹਿ ਜਾਂਦੇ।

Exam Tips:

a) ਚਾਰ ਬਿੰਦੂਆਂ ਵਿਚ ਸਮਝਾਓ।

 

Question 13: “ਮਾਨਸੂਨ ਦੇ ਹਵਾ ਦੇ ਘੱਟ ਦਬਾਅ ਦੇ ਗਰਤ” ਤੋਂ ਕੀ ਭਾਵ ਹੈ? ਭਾਰਤ ਵਿਚ ਇਸ ਦਾ ਵਿਸਥਾਰ ਕਿੱਥੋਂ ਤਕ ਹੁੰਦਾ ਹੈ?

Answer:

ਗਰਮ ਰੁੱਤ ਵਿਚ ਦੇਸ਼ ਦੇ ਅੱਧੇ ਉੱਤਰੀ ਭਾਗ ਵਿਚ ਤਾਪਮਾਨ ਵਧ ਜਾਣ ਦੇ ਕਾਰਨ ਹਵਾ ਦਾ ਦਬਾਅ ਘੱਟ ਹੋ ਜਾਂਦਾ ਹੈ। ਫਲਸਰੂਪ ਮਈ ਦੇ ਅਖ਼ੀਰ ਤਕ ਲੰਮਾ ਖੇਤਰ ਹਵਾ ਦੇ ਘੱਟ ਦਬਾਅ ਵਾਲਾ ਖੇਤਰ ਵਿਕਸਿਤ ਹੋ ਜਾਂਦਾ ਹੈ। ਇਸੇ ਹਵਾ ਦੇ ਦਬਾਅ ਖੇਤਰ ਨੂੰ ‘ਮਾਨਸੂਨ ਦਾ ਹਵਾ ਦੇ ਘੱਟ ਦਬਾਅ ਵਾਲਾ ਗਰਤ’ ਆਖਦੇ ਹਨ। ਇਸ ਘੱਟ ਦਬਾਅ ਵਾਲੇ ਗਰਤ ਦੇ ਚੌਹੀਂ ਪਾਸੀਂ ਹਵਾ ਦਾ ਆਉਣਾ ਜਾਣਾ ਹੁੰਦਾ ਰਹਿੰਦਾ ਹੈ।
ਸਾਡੇ ਦੇਸ਼ ਵਿਚ ਇਸ ਗਰਤ ਦਾ ਵਿਸਥਾਰ ਉੱਤਰ-ਪੱਛਮ ਵਿਚ ਥਾਰ ਮਾਰੂਥਲ ਤੋਂ ਲੈ ਕੇ ਦੱਖਣ-ਪੂਰਬ ਵਿਚ ਪਟਨਾ ਅਤੇ ਛੋਟਾ-ਨਾਗਪੁਰ ਦੇ ਪਠਾਰ ਤਕ ਹੁੰਦਾ ਹੈ।

Exam Tips:

a) ਪਹਿਲਾਂ ਪਰਿਭਾਸ਼ਾ ਅਤੇ ਫਿਰ ਵਿਸਥਾਰ ਦਾ ਖੇਤਰ ਲਿਖੋ।

 

Question 14: ‘ਅੰਬਾਂ ਦੀ ਵਾਛੜ’ ਅਤੇ ‘ਕਾਲ ਵੈਸਾਖੀ’ ਵਿਚ ਫ਼ਰਕ ਸਪੱਸ਼ਟ ਕਰੋ।

Answer:

ਅੰਬਾਂ ਦੀ ਵਾਛੜ – ਗਰਮ ਰੁੱਤ ਦੇ ਅਖ਼ੀਰ ਵਿਚ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਮਾਨਸੂਨ ਤੋਂ ਪਹਿਲਾਂ ਦੀ ਵਰਖਾ ਦਾ ਇਹ ਸਥਾਨਿਕ ਨਾਂ ਇਸ ਲਈ ਪਿਆ ਹੈ ਕਿਉਂਕਿ ਇਹ ਅੰਬ ਦੇ ਫਲਾਂ ਨੂੰ ਛੇਤੀ ਪੱਕਣ ਵਿਚ ਮਦਦ ਕਰਦੀ ਹੈ।
ਕਾਲ ਵੈਸਾਖੀ – ਗਰਮ ਰੁੱਤ ਵਿਚ ਬੰਗਾਲ ਅਤੇ ਅਸਾਮ ਵਿਚ ਵੀ ਉੱਤਰ-ਪੱਛਮੀ ਅਤੇ ਉੱਤਰੀ ਪੌਣਾਂ ਰਾਹੀਂ ਵਰਖਾ ਦੀਆਂ ਤੇਜ਼ ਵਾਛੜਾਂ ਪੈਂਦੀਆਂ ਹਨ। ਇਹ ਵਰਖਾ ਅਕਸਰ ਸ਼ਾਮ ਦੇ ਸਮੇਂ ਹੁੰਦੀ ਹੈ। ਇਸੇ ਵਰਖਾ ਨੂੰ ‘ਕਾਲ ਵੈਸਾਖੀ’ ਆਖਦੇ ਹਨ। ਇਸ ਦਾ ਅਰਥ ਹੈ-ਵੈਸਾਖ ਮਹੀਨੇ ਦਾ ਕਾਲ।

Exam Tips:

a) ਦੋਹਾਂ ਸ਼ਬਦਾਂ ਦਾ ਅਰਥ ਅਤੇ ਖੇਤਰ ਵੱਖ-ਵੱਖ ਲਿਖੋ।

 

Question 15: ਦੱਖਣ-ਪੱਛਮੀ ਮਾਨਸੂਨ ਤੋਂ ਹੋਣ ਵਾਲੀ ਵਰਖਾ ਦੀ ਵੰਡ ਉੱਤੇ ਉੱਚਾਵਚ (ਧਰਾਤਲ ਦੀ ਬਣਤਰ) ਦਾ ਕੀ ਪ੍ਰਭਾਵ ਪੈਂਦਾ ਹੈ? ਉਦਾਹਰਨ ਦੇ ਕੇ ਸਮਝਾਓ।

Answer:

ਦੱਖਣ-ਪੱਛਮੀ ਮਾਨਸੂਨ ਤੋਂ ਹੋਣ ਵਾਲੀ ਵਰਖਾ ਉੱਤੇ ਉੱਚਾਵਚ ਦਾ ਪ੍ਰਭਾਵ ਪੈਂਦਾ ਹੈ। ਉਦਾਹਰਨ ਦੇ ਲਈ ਪੱਛਮੀ ਘਾਟ ਦੀਆਂ ਪੌਣ ਮੁਖੀ ਢਲਾਣਾਂ ਉੱਤੇ 250 ਸੈਂ: ਮੀ. ਤੋਂ ਵੀ ਵੱਧ ਵਰਖਾ ਹੁੰਦੀ ਹੈ। ਇਸ ਦੇ ਉਲਟ ਇਸ ਘਾਟ ਦੀਆਂ ਪੌਣ ਵਿਮੁਖੀ ਢਲਾਣਾਂ ਉੱਤੇ ਸਿਰਫ਼ 50 ਸੈਂ. ਮੀ. ਵਰਖਾ ਹੁੰਦੀ ਹੈ। ਇਸੇ ਤਰ੍ਹਾਂ ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿਚ ਹਿਮਾਲਿਆ ਦੀਆਂ ਉੱਚੀਆਂ ਪਰਬਤ ਲੜੀਆਂ ਅਤੇ ਇਸ ਦੇ ਪੂਰਬੀ ਵਿਸਥਾਰ ਦੇ ਕਾਰਨ ਭਾਰੀ ਵਰਖਾ ਹੁੰਦੀ ਹੈ। ਪਰ ਉੱਤਰੀ ਮੈਦਾਨਾਂ ਵਿਚ ਪੂਰਬ ਤੋਂ ਪੱਛਮ ਵੱਲ ਜਾਂਦੇ ਹੋਇਆਂ ਵਰਖਾ ਦੀ ਮਾਤਰਾ ਘਟਦੀ ਜਾਂਦੀ ਹੈ।

Exam Tips:

a) ਪੌਣ ਮੁਖੀ ਅਤੇ ਪੌਣ ਵਿਮੁਖੀ ਢਲਾਣਾਂ ਦੀ ਵਰਖਾ ਦੇ ਅੰਕੜੇ ਲਿਖੋ।

 

Question 16: ਭਾਰਤ ਵਿਚ ਸਰਦ ਰੁੱਤ ਵਿਚ ਪੱਛਮੀ ਵਿਕਸ਼ੋਭਾਂ ਵਲੋਂ ਪੈਦਾ ਮੌਸਮੀ ਦਿਸ਼ਾਵਾਂ ਉੱਤਰ-ਪੂਰਬੀ ਪੌਣਾਂ ਤੋਂ ਕਿਸ ਤਰ੍ਹਾਂ ਵੱਖ ਹਨ? ਕਾਰਨਾਂ ਸਹਿਤ ਵਿਆਖਿਆ ਕਰੋ।

Answer:

ਉੱਤਰੀ ਭਾਰਤ ਵਿਚ ਪੱਛਮੀ ਵਿਕਸ਼ੋਭਾਂ ਰਾਹੀਂ ਠੰਢ ਵਧ ਜਾਂਦੀ ਹੈ ਅਤੇ ਉੱਤਰ-ਪੱਛਮੀ ਭਾਰਤ ਵਿਚ ਵਰਖਾ ਹੁੰਦੀ ਹੈ। ਉੱਤਰ-ਪੂਰਬੀ ਮਾਨਸੂਨ ਪੌਣਾਂ ਥਲ ਤੋਂ ਸਮੁੰਦਰ ਵੱਲ ਚੱਲਦੀਆਂ ਹਨ। ਇਨ੍ਹਾਂ ਵਿਚ ਜਲ-ਕਣ ਨਹੀਂ ਹੁੰਦੇ, ਇਸ ਲਈ ਇਹ ਵਰਖਾ ਨਹੀਂ ਕਰਦੀਆਂ। ਸਿਰਫ਼ ਬੰਗਾਲ ਦੀ ਖਾੜੀ ਤੋਂ ਲੰਘਣ ਵਾਲੀਆਂ ਉੱਤਰ-ਪੂਰਬੀ ਪੌਣਾਂ ਜਲ-ਕਣ ਸੋਖ ਲੈਂਦੀਆਂ ਹਨ ਅਤੇ ਦੱਖਣ-ਪੂਰਬੀ ਤਟ ਉੱਤੇ ਵਰਖਾ ਕਰਦੀਆਂ ਹਨ।

Exam Tips:

a) ਪੱਛਮੀ ਵਿਕਸ਼ੋਭ ਅਤੇ ਉੱਤਰ-ਪੂਰਬੀ ਮਾਨਸੂਨ ਪੌਣਾਂ ਦੇ ਸਰੋਤ ਤੇ ਨਮੀ ਦਾ ਫ਼ਰਕ ਲਿਖੋ।

 

Question 17: ਕਾਰਨ ਸਹਿਤ ਦੱਸੋ ਕਿ ਰਾਜਸਥਾਨ ਅਤੇ ਦੱਖਣੀ ਪਠਾਰ ਦੇ ਅੰਦਰੂਨੀ ਭਾਗਾਂ ਵਿਚ ਵਰਖਾ ਘੱਟ ਕਿਉਂ ਹੁੰਦੀ ਹੈ?

Answer:

ਰਾਜਸਥਾਨ ਵਿਚ ਅਰਾਵਲੀ ਪਰਬਤ ਦੇ ਸਮਾਨਾਂਤਰ ਦਿਸ਼ਾ ਵਿਚ ਸਥਿਤ ਹੋਣ ਦੇ ਕਾਰਨ ਅਰਬ ਸਾਗਰ ਤੋਂ ਆਉਣ ਵਾਲੀਆਂ ਮਾਨਸੂਨ ਪੌਣਾਂ ਬਿਨਾਂ ਰੋਕ-ਟੋਕ ਗੁਜ਼ਰ ਜਾਂਦੀਆਂ ਹਨ, ਜਿਸ ਨਾਲ ਰਾਜਸਥਾਨ ਖ਼ੁਸ਼ਕ ਰਹਿ ਜਾਂਦਾ ਹੈ। ਦੱਖਣੀ ਪਠਾਰ ਦਾ ਅੰਦਰੂਨੀ ਭਾਗ ਵਰਖਾ ਛਾਇਆ ਵਿਚ ਸਥਿਤ ਹੈ। ਇੱਥੇ ਪੁੱਜਦਿਆਂ-ਪੁੱਜਦਿਆਂ ਪੌਣਾਂ ਜਲ-ਕਣਾਂ ਤੋਂ ਖਾਲੀ ਹੋ ਜਾਂਦੀਆਂ ਹਨ। ਇਸ ਲਈ ਇਹ ਪੌਣਾਂ ਵਰਖਾ ਕਰਨ ਵਿਚ ਅਸਮਰਥ ਹੁੰਦੀਆਂ ਹਨ।

Exam Tips:

a) ਰਾਜਸਥਾਨ ਅਤੇ ਦੱਖਣੀ ਪਠਾਰ ਦੇ ਕਾਰਨ ਵੱਖ-ਵੱਖ ਲਿਖੋ।

 

Question 18: ਭਾਰਤ ਵਿਚ ਪਿੱਛੇ ਹਟਦੀਆਂ ਹੋਈਆਂ ਮਾਨਸੂਨ ਦੀ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ।

Answer:

ਭਾਰਤ ਵਿਚ ਪਿੱਛੇ ਹਟਦੀ ਹੋਈ ਮਾਨਸੂਨ ਦੀ ਰੁੱਤ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿਚ ਰਹਿੰਦੀ ਹੈ। ਇਸ ਰੁੱਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
1. ਇਸ ਰੁੱਤ ਵਿਚ ਮਾਨਸੂਨ ਦਾ ਹਵਾ ਦੇ ਘੱਟ ਦਬਾਅ ਦਾ ਗਰਤ ਕਮਜ਼ੋਰ ਪੈ ਜਾਂਦਾ ਹੈ ਅਤੇ ਉਸ ਦੀ ਥਾਂ ਹਵਾ ਦਾ ਵੱਧ ਦਬਾਅ ਲੈ ਲੈਂਦਾ ਹੈ।
2. ਭਾਰਤੀ ਭੂ-ਭਾਗਾਂ ਉੱਤੇ ਮਾਨਸੂਨ ਦਾ ਪ੍ਰਭਾਵ ਖੇਤਰ ਸਿਮਟਣ ਲੱਗਦਾ ਹੈ।
3. ਪ੍ਰਚਲਿਤ ਪੌਣਾਂ ਦੀ ਦਿਸ਼ਾ ਉਲਟਣੀ ਸ਼ੁਰੂ ਹੋ ਜਾਂਦੀ ਹੈ। ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲੱਗਦਾ ਹੈ।

Exam Tips:

a) ਤਿੰਨ ਵਿਸ਼ੇਸ਼ਤਾਵਾਂ ਅੰਕ ਲਾ ਕੇ ਲਿਖੋ।

 

Question 19: ਭਾਰਤ ਵਿਚ ਘੱਟ ਵਰਖਾ ਵਾਲੇ ਤਿੰਨ ਖੇਤਰ ਕਿਹੜੇ-ਕਿਹੜੇ ਹਨ?

Answer:

ਘੱਟ ਵਰਖਾ ਵਾਲੇ ਖੇਤਰਾਂ ਤੋਂ ਭਾਵ ਅਜਿਹੇ ਖੇਤਰਾਂ ਤੋਂ ਹੈ, ਜਿੱਥੇ 50 ਸੈਂ. ਮੀ. ਤੋਂ ਵੀ ਘੱਟ ਸਾਲਾਨਾ ਵਰਖਾ ਹੁੰਦੀ ਹੈ।
1. ਪੱਛਮੀ ਰਾਜਸਥਾਨ ਅਤੇ ਇਸ ਦੇ ਨੇੜਲੇ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਖੇਤਰ।
2. ਸਹਿਆਦਰੀ (ਪੱਛਮੀ ਘਾਟ) ਦੇ ਪੂਰਬ ਵਿਚ ਫੈਲੇ ਦੱਖਣ ਦੀ ਪਠਾਰ ਦੇ ਅੰਦਰੂਨੀ ਭਾਗ।
3. ਕਸ਼ਮੀਰ (ਲੱਦਾਖ਼) ਵਿਚ ਲੇਹ ਦੇ ਆਸ-ਪਾਸ ਦਾ ਖੇਤਰ।

Exam Tips:

a) ਤਿੰਨੋਂ ਖੇਤਰ ਅੰਕ ਲਾ ਕੇ ਲਿਖੋ; 50 ਸੈਂ. ਮੀ. ਤੋਂ ਘੱਟ ਵਰਖਾ ਵਾਲੇ ਖੇਤਰ ਇਸ ਵਰਗ ਵਿਚ ਆਉਂਦੇ ਹਨ।

 

Question 20: ਤਿਰੂਵੰਤਪੁਰਮ ਅਤੇ ਸ਼ਿਲਾਂਗ ਵਿਚ ਜੁਲਾਈ ਦੇ ਮੁਕਾਬਲੇ ਜੂਨ ਵਿਚ ਵਧੇਰੇ ਵਰਖਾ ਕਿਉਂ ਹੁੰਦੀ ਹੈ?

Answer:

ਤਿਰੂਵੰਤਪੁਰਮ ਵਿਚ ਅਰਬ ਸਾਗਰ ਦੀ ਮਾਨਸੂਨ ਸ਼ਾਖਾ ਅਤੇ ਸ਼ਿਲਾਂਗ ਵਿਚ ਬੰਗਾਲ ਦੀ ਖਾੜੀ ਦੀ ਮਾਨਸੂਨ ਸ਼ਾਖਾ ਰਾਹੀਂ ਵਰਖਾ ਹੁੰਦੀ ਹੈ। ਇਹ ਸ਼ਾਖਾਵਾਂ ਇਨ੍ਹਾਂ ਥਾਵਾਂ ਉੱਤੇ ਜੂਨ ਮਹੀਨੇ ਵਿਚ ਸਰਗਰਮ ਹੋ ਜਾਂਦੀਆਂ ਹਨ ਅਤੇ ਜੁਲਾਈ ਦੇ ਆਉਂਦਿਆਂ-ਆਉਂਦਿਆਂ ਅੱਗੇ ਵਧ ਜਾਂਦੀਆਂ ਹਨ। ਇਸੇ ਕਾਰਨ ਇਨ੍ਹਾਂ ਦੋਹਾਂ ਥਾਵਾਂ ਉੱਤੇ ਜੁਲਾਈ ਦੇ ਮੁਕਾਬਲੇ ਜੂਨ ਵਿਚ ਵਧੇਰੇ ਵਰਖਾ ਹੁੰਦੀ ਹੈ।

Exam Tips:

a) ਜੂਨ ਵਿਚ ਪੌਣਾਂ ਸਰਗਰਮ ਹੁੰਦੀਆਂ ਹਨ ਅਤੇ ਜੁਲਾਈ ਤਕ ਅੱਗੇ ਵਧ ਜਾਂਦੀਆਂ ਹਨ-ਇਹ ਮੁੱਖ ਬਿੰਦੂ ਹੈ।

 

Question 21: ਜੁਲਾਈ ਵਿਚ ਤਿਰੂਵੰਤਪੁਰਮ ਦੇ ਮੁਕਾਬਲੇ ਮੁੰਬਈ ਵਿਚ ਵਧੇਰੇ ਵਰਖਾ ਕਿਉਂ ਹੁੰਦੀ ਹੈ?

Answer:

ਤਿਰੂਵੰਤਪੁਰਮ ਅਤੇ ਮੁੰਬਈ (ਬੰਬਈ) ਵਿਚ ਅਰਬ ਸਾਗਰ ਦੀ ਮਾਨਸੂਨ ਸ਼ਾਖਾ ਰਾਹੀਂ ਵਰਖਾ ਹੁੰਦੀ ਹੈ। ਇਹ ਪੌਣਾਂ ਜੂਨ ਵਿਚ ਸਰਗਰਮ ਹੁੰਦੀਆਂ ਹਨ ਅਤੇ ਹੌਲੀ-ਹੌਲੀ ਅੱਗੇ ਵਧਦੀਆਂ ਜਾਂਦੀਆਂ ਹਨ। ਕਿਉਂਕਿ ਤਿਰੂਵੰਤਪੁਰਮ ਇਨ੍ਹਾਂ ਦੇ ਰਸਤੇ ਉੱਤੇ ਮੁੰਬਈ ਤੋਂ ਪਹਿਲਾਂ ਆਉਂਦਾ ਹੈ। ਇਸ ਲਈ ਇਹ ਜੂਨ ਮਹੀਨੇ ਵਿਚ ਤਿਰੂਵੰਤਪੁਰਮ ਵਿਚ ਅਤੇ ਜੁਲਾਈ ਮਹੀਨੇ ਮੁੰਬਈ ਵਿਚ ਵਧੇਰੇ ਵਰਖਾ ਕਰਦੀਆਂ ਹਨ।

Exam Tips:

a) ਤਿਰੂਵੰਤਪੁਰਮ ਪੌਣਾਂ ਦੇ ਰਾਹ ਵਿਚ ਮੁੰਬਈ ਤੋਂ ਪਹਿਲਾਂ ਆਉਂਦਾ ਹੈ।

 

Question 22: ਸਰਦ ਰੁੱਤ ਵਿਚ ਤਾਮਿਲਨਾਡੂ ਵਿਚ ਵਧੇਰੇ ਵਰਖਾ ਕਿਉਂ ਹੁੰਦੀ ਹੈ?

Answer:

ਤਾਮਿਲਨਾਡੂ ਵਿਚ ਅੱਗੇ ਵਧਦੇ ਹੋਇਆਂ ਮਾਨਸੂਨ ਦੀ ਰੁੱਤ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ। ਇੱਥੇ ਜ਼ਿਆਦਾਤਰ ਸਰਦ ਰੁੱਤ ਵਰਖਾ ਉੱਤਰ-ਪੂਰਬੀ ਮਾਨਸੂਨ ਰਾਹੀਂ ਸਰਦ ਰੁੱਤ ਵਿਚ ਹੁੰਦੀ ਹੈ। ਇਹ ਪੌਣਾਂ ਉਂਝ ਤਾਂ ਖ਼ੁਸ਼ਕ ਹੁੰਦੀਆਂ ਹਨ, ਪਰ ਬੰਗਾਲ ਦੀ ਖਾੜੀ ਦੇ ਉੱਪਰੋਂ ਦੀ ਲੰਘਣ ਸਮੇਂ ਕਾਫ਼ੀ ਜਲ-ਕਣ ਗ੍ਰਹਿਣ ਕਰ ਲੈਂਦੀਆਂ ਹਨ ਅਤੇ ਪੂਰਬੀ ਘਾਟ ਨਾਲ ਟਕਰਾ ਕੇ ਪੂਰਬੀ ਤਟ ਉੱਤੇ ਸਥਿਤ ਤਾਮਿਲਨਾਡੂ ਵਿਚ ਕਾਫੀ ਵਰਖਾ ਕਰਦੀਆਂ ਹਨ। ਇਸ ਤਰ੍ਹਾਂ ਤਾਮਿਲਨਾਡੂ ਵਿਚ ਸਰਦ ਰੁੱਤ ਵਿਚ ਜ਼ਿਆਦਾ ਵਰਖਾ ਹੁੰਦੀ ਹੈ।

Exam Tips:

a) ਉੱਤਰ-ਪੂਰਬੀ ਮਾਨਸੂਨ ਅਤੇ ਪੂਰਬੀ ਘਾਟ ਦਾ ਜ਼ਿਕਰ ਕਰੋ।

 

Question 23: ਦਿੱਲੀ ਅਤੇ ਜੋਧਪੁਰ ਵਿਚ ਜ਼ਿਆਦਾ ਵਰਖਾ ਲਗਪਗ ਤਿੰਨ ਮਹੀਨਿਆਂ ਵਿਚ ਹੁੰਦੀ ਹੈ, ਪਰ ਤਿਰੂਵੰਤਪੁਰਮ ਅਤੇ ਸ਼ਿਲਾਂਗ ਵਿਚ ਸਾਲ ਦੇ ਨੌਂ ਮਹੀਨਿਆਂ ਤਕ ਵਰਖਾ ਹੁੰਦੀ ਹੈ। ਕਿਉਂ?

Answer:

ਦਿੱਲੀ ਅਤੇ ਜੋਧਪੁਰ ਵਿਚ ਵਧੇਰੇ ਵਰਖਾ ਸਿਰਫ਼ ਅੱਗੇ ਵਧਦੀ ਹੋਈ ਮਾਨਸੂਨ ਦੀ ਰੁੱਤ ਵਿਚ ਹੁੰਦੀ ਹੈ। ਇਨ੍ਹਾਂ ਨਗਰਾਂ ਵਿਚ ਇਸ ਰੁੱਤ ਦਾ ਸਮਾਂ ਸਿਰਫ਼ ਤਿੰਨ ਮਹੀਨੇ ਹੁੰਦਾ ਹੈ। ਇਸ ਦੇ ਉਲਟ ਤਿਰੂਵੰਤਪੁਰਮ ਇਕ ਤਟੀ ਪ੍ਰਦੇਸ਼ ਹੈ ਅਤੇ ਸ਼ਿਲਾਂਗ ਇਕ ਪਹਾੜੀ ਪ੍ਰਦੇਸ਼ ਹੈ। ਇਨ੍ਹਾਂ ਪ੍ਰਦੇਸ਼ਾਂ ਵਿਚ ਅੱਗੇ ਵਧਦੇ ਹੋਇਆਂ ਮਾਨਸੂਨ ਦੀ ਰੁੱਤ ਦੇ ਨਾਲ-ਨਾਲ ਪਿੱਛੇ ਹਟਦੀ ਮਾਨਸੂਨ ਦੀ ਰੁੱਤ ਅਤੇ ਗਰਮ ਰੁੱਤ ਦੇ ਅਖ਼ੀਰ ਵਿਚ ਵੀ ਕਾਫ਼ੀ ਵਰਖਾ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਥਾਵਾਂ ਉੱਤੇ ਵਰਖਾ ਦਾ ਸਮਾਂ ਲਗਪਗ ਨੌਂ ਮਹੀਨਿਆਂ ਦਾ ਹੁੰਦਾ ਹੈ।

Exam Tips:

a) ਦੋਹਾਂ ਸ਼ਹਿਰਾਂ ਦੇ ਸਮੂਹ (ਅੰਦਰੂਨੀ ਅਤੇ ਤਟੀ/ਪਹਾੜੀ) ਵੱਖ-ਵੱਖ ਲਿਖੋ।

 

Question 24: ਭਾਰਤ ਵਿਚ ਵਰਸ਼ਣ ਦੀ ਸਾਲਾਨਾ ਵੰਡ ਦਾ ਸੰਖੇਪ ਵਰਣਨ ਕਰੋ।

Answer:

ਵਰਸ਼ਣ ਦਾ ਭਾਵ ਵਰਖਾ, ਹਿਮਪਾਤ ਅਤੇ ਜਲ-ਵਾਸ਼ਪੀਕਰਨ ਦੇ ਹੋਰ ਰੂਪਾਂ ਤੋਂ ਹੈ। ਭਾਰਤ ਵਿਚ ਵਰਖਾ (ਵਰਸ਼ਣ) ਦੀ ਵੰਡ ਬਹੁਤ ਹੀ ਅਸਮਾਨ ਹੈ। ਭਾਰਤ ਦੇ ਪੱਛਮੀ ਤਟ ਅਤੇ ਉੱਤਰ-ਪੂਰਬੀ ਭਾਗਾਂ ਵਿਚ 300 ਸੈਂ. ਮੀ. ਤੋਂ ਵੀ ਵੱਧ ਸਾਲਾਨਾ ਵਰਖਾ ਹੁੰਦੀ ਹੈ। ਪਰ ਪੱਛਮੀ ਰਾਜਸਥਾਨ ਅਤੇ ਇਸ ਦੇ ਨੇੜਲੇ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਖੇਤਰਾਂ ਵਿਚ ਸਾਲਾਨਾ ਵਰਖਾ ਦੀ ਮਾਤਰਾ 50 ਸੈਂ. ਮੀ. ਤੋਂ ਵੀ ਘੱਟ ਹੈ। ਇਸੇ ਤਰ੍ਹਾਂ ਦੱਖਣ ਦੀ ਪਠਾਰ ਦੇ ਅੰਦਰੂਨੀ ਭਾਗਾਂ ਅਤੇ ਲੇਹ (ਕਸ਼ਮੀਰ) ਦੇ ਆਸ-ਪਾਸ ਦੇ ਦੇਸ਼ਾਂ ਵਿਚ ਵੀ ਬਹੁਤ ਘੱਟ ਵਰਖਾ ਹੁੰਦੀ ਹੈ। ਦੇਸ਼ ਦੇ ਬਾਕੀ ਭਾਗਾਂ ਵਿਚ ਸਾਧਾਰਨ ਵਰਖਾ ਹੁੰਦੀ ਹੈ। ਹਿਮਪਾਤ ਹਿਮਾਲਿਆ ਦੇ ਉੱਚ ਖੇਤਰਾਂ ਤਕ ਹੀ ਸੀਮਿਤ ਰਹਿੰਦਾ ਹੈ।

Exam Tips:

a) ਪੱਛਮੀ ਤਟ ਅਤੇ ਉੱਤਰ-ਪੂਰਬ ਵਿਚ ਵੱਧ ਵਰਖਾ ਅਤੇ ਰਾਜਸਥਾਨ ਆਦਿ ਵਿਚ ਘੱਟ ਵਰਖਾ ਦੇ ਅੰਕੜੇ ਲਿਖੋ।

 

Free Punjab Board Textbook Explanations: Class 10 SST Geography Punjabi Medium Chapter 03 ਜਲਵਾਯੂ

Official Punjab Board Solutions for Punjabi Medium Chapter 03 ਜਲਵਾਯੂ

Review comprehensive exercise answers for Class 10 SST Geography Punjabi Medium Chapter 03 ਜਲਵਾਯੂ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 03 ਜਲਵਾਯੂ

Beyond providing final answers, these guides offer step-by-step breakdowns for complex queries in the Class 10 SST Geography module. This approach helps students balance theoretical depth with practical problem-solving skills required for Punjab Board exams.

Next Steps in Your SST Geography Revision

These resources act as an effective roadmap for daily homework tasks and independent study. Supplement your review of Punjabi Medium Chapter 03 ਜਲਵਾਯੂ with official sample papers and interactive practice tests available on our platform free of charge.

FAQs

Where can I find the latest PSEB 10th Class SST Solutions Geography Chapter 3 ਜਲਵਾਯੂ for the 2026-27 session?

The complete and updated PSEB 10th Class SST Solutions Geography Chapter 3 ਜਲਵਾਯੂ is available for free on StudiesToday.com. These solutions for Class 10 SST Geography are as per latest Punjab Board curriculum.

Are the SST Geography Punjab Board solutions for Class 10 updated for the new 50% competency-based exam pattern?

Yes, our experts have revised the PSEB 10th Class SST Solutions Geography Chapter 3 ਜਲਵਾਯੂ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions Geography Chapter 3 ਜਲਵਾਯੂ will help students to get full marks in the theory paper.

Do you offer PSEB 10th Class SST Solutions Geography Chapter 3 ਜਲਵਾਯੂ in multiple languages like Hindi and English?

Yes, we provide bilingual support for Class 10 SST Geography. You can access PSEB 10th Class SST Solutions Geography Chapter 3 ਜਲਵਾਯੂ in both English and Hindi medium.

Is it possible to download the SST Geography Punjab Board solutions for Class 10 as a PDF?

Yes, you can download the entire PSEB 10th Class SST Solutions Geography Chapter 3 ਜਲਵਾਯੂ in printable PDF format for offline study on any device.