Download Punjab Board Solutions for Class 10 SST Geography Punjabi Medium Chapter 02 ਧਰਾਤਲ
Explore reliable textbook solutions for Punjabi Medium Chapter 02 ਧਰਾਤਲ tailored for Class 10 learners. Utilizing these SST Geography answers ensures thorough preparation and strengthens foundational knowledge before final Punjab Board evaluations.
Access Punjab Board Solutions and Answers
Access the complete solution PDF for Class 10 SST Geography below. Regular practice with these targeted textbook answers builds familiarity with standard question patterns and helps secure higher marks in final school evaluations.
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ ਜਾਂ ਇਕ ਵਾਕ ਵਿਚ ਦਿਓ
Question 1: ਭਾਰਤ ਦੀ ਭੌਤਿਕ ਵੰਡ ਦੀਆਂ ਮੁੱਖ ਇਕਾਈਆਂ ਦੇ ਨਾਂ ਲਿਖੋ।
Answer:
ਭਾਰਤ ਦੀ ਭੌਤਿਕ ਵੰਡ ਦੀਆਂ ਮੁੱਖ ਇਕਾਈਆਂ ਹਨ-
1. ਹਿਮਾਲਿਆ ਪਰਬਤੀ ਖੇਤਰ, 2. ਉੱਤਰੀ ਵਿਸ਼ਾਲ ਮੈਦਾਨ, 3. ਪ੍ਰਾਇਦੀਪੀ ਪਠਾਰ ਦਾ ਖੇਤਰ, 4. ਤਟੀ ਮੈਦਾਨ, 5. ਭਾਰਤੀ ਦੀਪ।
Exam Tips:
a) ਪੰਜ ਇਕਾਈਆਂ ਸਹੀ ਕ੍ਰਮ ਵਿਚ ਲਿਖੋ: ਹਿਮਾਲਿਆ, ਉੱਤਰੀ ਮੈਦਾਨ, ਪ੍ਰਾਇਦੀਪੀ ਪਠਾਰ, ਤਟੀ ਮੈਦਾਨ, ਦੀਪ।
Question 2: ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ ?
Answer:
ਹਿਮਾਲਿਆ ਪਰਬਤ ਸ਼੍ਰੇਣੀ ਦਾ ਆਕਾਰ ਇਕ ਉਤਲ-ਚਾਪ (Convex Curve) ਵਰਗਾ ਹੈ।
Exam Tips:
a) “ਉਤਲ-ਚਾਪ” (Convex Curve) ਸ਼ਬਦ ਜ਼ਰੂਰ ਲਿਖੋ।
Question 3: ਟ੍ਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਂ ਦੱਸੋ।
Answer:
ਟ੍ਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਹਨ-ਮਾਊਂਟ ਕੇ2 (K2) ਜਾਂ ਗੌਡਵਿਨ ਆਸਟਿਨ, ਹੇਡਨ ਪੀਕ, ਬਾਂਡ ਪੀਕ, ਗੈਸ਼ਰਬਰੂਮ, ਕਾਪੋਸ਼ੀ ਅਤੇ ਹਰਮੋਸ਼।
Exam Tips:
a) K2 ਅਤੇ ਗੌਡਵਿਨ ਆਸਟਿਨ ਇੱਕੋ ਚੋਟੀ ਦੇ ਦੋ ਨਾਂ ਹਨ; ਯਾਦ ਰੱਖੋ।
Question 4: ਮਹਾਨ ਹਿਮਾਲਿਆ ਵਿਚ 8000 ਮੀਟਰ ਤੋਂ ਵੱਧ ਉੱਚਾਈ ਤੇ ਕਿਹੜੀਆਂ ਚੋਟੀਆਂ ਮਿਲਦੀਆਂ ਹਨ ?
Answer:
ਮਹਾਨ ਹਿਮਾਲਿਆ ਦੀਆਂ 8000 ਮੀਟਰ ਤੋਂ ਵੱਧ ਉੱਚੀਆਂ ਚੋਟੀਆਂ ਹਨ-ਮਾਊਂਟ ਐਵਰੈਸਟ (8848 ਮੀਟਰ), ਕੰਚਨਜੰਗਾ (8598 ਮੀਟਰ), ਮਕਾਲੂ (8481 ਮੀਟਰ), ਧੌਲਗਿਰੀ (8172 ਮੀਟਰ), ਮਨਾਸਲੂ (8156 ਮੀਟਰ), ਚੋ ਓਯੂ (8153 ਮੀਟਰ), ਨੰਗਾ ਪਰਬਤ (8126 ਮੀਟਰ) ਅਤੇ ਅੰਨਪੂਰਨਾ (8078 ਮੀਟਰ) (ਪਾਠ-ਪੁਸਤਕ ਅਨੁਸਾਰ)।
Exam Tips:
a) ਉਚਾਈ 8000 ਮੀਟਰ ਤੋਂ ਵੱਧ ਹੈ; ਸਿਰਫ਼ ਪਹਿਲੀਆਂ 3-4 ਚੋਟੀਆਂ ਉਚਾਈ ਸਮੇਤ ਯਾਦ ਕਰੋ।
b) ਉਚਾਈ ਦੇ ਅੰਕ ਪਾਠ-ਪੁਸਤਕ ਵਾਲੇ ਹੀ ਲਿਖੋ।
Question 5: ਭਾਰਤ ਦੇ ਜੁਆਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਂ ਲਿਖੋ।
Answer:
ਹਿਮਾਲਿਆ ਪਰਬਤ ਭਾਰਤ ਦੇ ਜੁਆਨ ਪਹਾੜ ਹਨ ਅਤੇ ਇੱਥੋਂ ਦੇ ਪ੍ਰਾਚੀਨ ਪਹਾੜ ਅਰਾਵਲੀ, ਵਿੰਧੀਆਚਲ, ਸਤਪੁੜਾ ਆਦਿ ਹਨ।
Exam Tips:
a) ਹਿਮਾਲਿਆ ਜਵਾਨ ਪਰਬਤ ਹੈ, ਅਰਾਵਲੀ ਪ੍ਰਾਚੀਨ; ਦੋਵੇਂ ਵੱਖ-ਵੱਖ ਲਿਖੋ।
Question 6: ਭਾਰਤ ਵਿਚ ਦਰਾੜ ਘਾਟੀਆਂ ਕਿੱਥੇ ਸਥਿਤ ਹਨ ?
Answer:
ਭਾਰਤ ਵਿਚ ਦਰਾੜ ਘਾਟੀਆਂ ਪ੍ਰਾਇਦੀਪੀ ਪਠਾਰ ਵਿਚ ਪਾਈਆਂ ਜਾਂਦੀਆਂ ਹਨ।
Exam Tips:
a) ਇਹ ਪ੍ਰਾਇਦੀਪੀ ਪਠਾਰ (ਨਰਮਦਾ-ਤਾਪਤੀ ਆਦਿ) ਵਿਚ ਹਨ, ਹਿਮਾਲਿਆ ਵਿਚ ਨਹੀਂ।
Question 7: ਡੈਲਟਾ ਕੀ ਹੁੰਦਾ ਹੈ ?
Answer:
ਨਦੀ ਦੁਆਰਾ ਆਪਣੇ ਮੁਹਾਨੇ ਤੇ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ।
Exam Tips:
a) ਡੈਲਟਾ ਦੀ ਪਰਿਭਾਸ਼ਾ ਵਿਚ “ਮੁਹਾਨੇ ਉੱਤੇ ਜਲੋਢ ਦਾ ਜਮਾਅ” ਦੀ ਗੱਲ ਲਿਖੋ।
Question 8: ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਂ ਲਿਖੋ
Answer:
ਭਾਰਤ ਦੇ ਮੁੱਖ ਡੈਲਟਾਈ ਖੇਤਰ ਹਨ-ਗੰਗਾ-ਬ੍ਰਹਮਪੁੱਤਰ ਡੈਲਟਾ ਖੇਤਰ, ਗੋਦਾਵਰੀ ਨਦੀ ਡੈਲਟਾ ਖੇਤਰ, ਕਾਵੇਰੀ ਨਦੀ ਡੈਲਟਾ ਖੇਤਰ, ਕ੍ਰਿਸ਼ਨਾ ਨਦੀ ਡੈਲਟਾ ਖੇਤਰ ਅਤੇ ਮਹਾਂਨਦੀ ਦਾ ਡੈਲਟਾ ਖੇਤਰ।
Exam Tips:
a) ਪੰਜ ਡੈਲਟੇ ਨਦੀਆਂ ਦੇ ਨਾਵਾਂ ਸਮੇਤ ਲਿਖੋ।
Question 9: ਹਿਮਾਲਾ ਪਰਬਤ ਵਿਚ ਕਿਹੜੇ ਦੱਰੇ ਮਿਲਦੇ ਹਨ ?
Answer:
ਹਿਮਾਲਾ ਪਰਬਤ ਦੇ ਦੱਰਿਆਂ ਦੇ ਨਾਂ ਹਨ-ਅਗਿਲ, ਜੋਜੀਲਾ, ਖਰਬੂੰਗਲਾ, ਰੋਹਤਾਂਗ, ਚਾਂਗ ਲਾ, ਬਾਰਾ ਲਾਚਾ ਲਾ, ਸ਼ਿਪਕੀ ਲਾ, ਨਾਥੁ ਲਾ, ਤੱਕਲਾ ਕੋਟ ਆਦਿ।
Exam Tips:
a) ਦੱਰਾ = ਪਹਾੜਾਂ ਵਿਚ ਲੰਘਣ ਦਾ ਰਸਤਾ; 4-5 ਨਾਂ ਕਾਫ਼ੀ ਹਨ।
Question 10: ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਦੇ ਨਾਂ ਦੱਸੋ।
Answer:
ਛੋਟੇ ਹਿਮਾਲਾ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਹਨ-
1. ਕਸ਼ਮੀਰ ਵਿਚ ਪੀਰ ਪੰਜਾਲ, ਨਾਂਗਾ ਟਿੱਬਾ,
2. ਹਿਮਾਚਲ ਵਿਚ ਧੌਲਾਧਾਰ ਤੇ ਕੁਮਾਊਂ,
3. ਨੇਪਾਲ ਵਿਚ ਮਹਾਂਭਾਰਤ,
4. ਉੱਤਰਾਖੰਡ ਵਿਚ ਮਸੂਰੀ,
5. ਭੂਟਾਨ ਵਿਚ ਥਿੰਪੂ।
Exam Tips:
a) ਸ਼੍ਰੇਣੀਆਂ ਨੂੰ ਖੇਤਰ (ਕਸ਼ਮੀਰ, ਹਿਮਾਚਲ, ਨੇਪਾਲ ਆਦਿ) ਸਮੇਤ ਲਿਖੋ।
Question 11: ਛੋਟੇ ਹਿਮਾਲਾ ਵਿਚ ਕਿਹੜੀਆਂ-ਕਿਹੜੀਆਂ ਸਿਹਤਵਰਧਕ ਘਾਟੀਆਂ ਤੇ ਸਥਾਨ ਮਿਲਦੇ ਹਨ ?
Answer:
ਛੋਟੇ ਹਿਮਾਲਾ ਵਿਚ ਮੁੱਖ ਸਿਹਤਵਰਧਕ ਸਥਾਨ ਸ਼ਿਮਲਾ, ਸ੍ਰੀਨਗਰ, ਮਸੂਰੀ, ਨੈਨੀਤਾਲ, ਦਾਰਜੀਲਿੰਗ ਅਤੇ ਚਕਰਾਤਾ ਹਨ।
Exam Tips:
a) ਸ਼ਿਮਲਾ, ਮਸੂਰੀ, ਨੈਨੀਤਾਲ, ਦਾਰਜੀਲਿੰਗ ਵਰਗੇ ਨਾਂ ਸਿਹਤਵਰਧਕ ਸਥਾਨਾਂ ਵਿਚ ਆਉਂਦੇ ਹਨ।
Question 12: ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ।
Answer:
ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਹਨ-ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਊਧਮਪੁਰ, ਕੋਟਲੀ ਆਦਿ।
Exam Tips:
a) ਦੂਨ ਬਾਹਰੀ ਹਿਮਾਲਿਆ ਵਿਚ ਹਨ; ਦੇਹਰਾਦੂਨ ਸਭ ਤੋਂ ਪ੍ਰਸਿੱਧ ਹੈ।
Question 13: ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਦੇ ਨਾਂ ਲਿਖੋ।
Answer:
ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਡਫ਼ਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਜੈਂਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ ਹਨ।
Exam Tips:
a) ਪੂਰਬੀ ਸ਼ਾਖਾਵਾਂ ਨੂੰ ਪੂਰਵਾਂਚਲ ਵੀ ਕਹਿੰਦੇ ਹਨ।
Question 14: ਉੱਤਰੀ ਵਿਸ਼ਾਲ ਮੈਦਾਨਾਂ ਵਿਚ ਦਰਿਆਵਾਂ ਦੇ ਕਿਹੜੇ-ਕਿਹੜੇ ਭੂ-ਆਕਾਰ ਮਿਲਦੇ ਹਨ ?
Answer:
ਉੱਤਰ ਦੇ ਮੈਦਾਨਾਂ ਵਿਚ ਨਦੀਆਂ ਵਲੋਂ ਬਣਾਏ ਗਏ ਭੂ-ਆਕਾਰ ਹਨ-ਜਲੋਢ ਪੰਖ, ਜਲੋਢ ਸ਼ੰਕੂ, ਸੱਪਦਾਰ ਮੋੜ, ਦਰਿਆਈ ਪੌੜੀਆਂ, ਕੁਦਰਤੀ ਬੰਨ੍ਹ ਅਤੇ ਹੜ੍ਹ ਦੇ ਮੈਦਾਨ।
Exam Tips:
a) ਛੇ ਭੂ-ਆਕਾਰ ਗਿਣਾਓ: ਜਲੋਢ ਪੰਖ, ਜਲੋਢ ਸ਼ੰਕੂ, ਸੱਪਦਾਰ ਮੋੜ, ਦਰਿਆਈ ਪੌੜੀਆਂ, ਕੁਦਰਤੀ ਬੰਨ੍ਹ, ਹੜ੍ਹ ਦੇ ਮੈਦਾਨ।
Question 15: ਬ੍ਰਹਮਪੁੱਤਰ ਮੈਦਾਨ ਦਾ ਆਕਾਰ ਕੀ ਹੈ ?
Answer:
ਬ੍ਰਹਮਪੁੱਤਰ ਮੈਦਾਨ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੌੜਾ ਹੈ।
Exam Tips:
a) ਲੰਬਾਈ (640 ਕਿ.ਮੀ.) ਅਤੇ ਚੌੜਾਈ (90-100 ਕਿ.ਮੀ.) ਦੋਵੇਂ ਲਿਖੋ।
Question 16: ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਤਾਰ ਕੀ ਹੈ ? ਇਸ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਦੱਸੋ।
Answer:
ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਲੈ ਕੇ ਗੁਜਰਾਤ ਤਕ ਫੈਲੀ ਹੋਈ ਹੈ। ਇਸ ਦੀ ਲੰਬਾਈ 725 ਕਿਲੋਮੀਟਰ ਹੈ। ਇਸ ਦੀ ਸਭ ਤੋਂ ਉੱਚੀ ਚੋਟੀ ਗੁਰੂ ਸਿਖਰ (1722 ਮੀਟਰ) ਹੈ, ਜੋ ਮਾਊਂਟ ਆਬੂ ਵਿਚ ਸਥਿਤ ਹੈ।
Exam Tips:
a) ਅਰਾਵਲੀ ਦੀ ਸਭ ਤੋਂ ਉੱਚੀ ਚੋਟੀ ਗੁਰੂ ਸਿਖਰ ਮਾਊਂਟ ਆਬੂ ਵਿਚ ਹੈ।
Question 17: ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਦੇ ਨਾਂ ਲਿਖੋ।
Answer:
ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਹਨ-
1. ਅਨਾਈ ਮੁਦੀ (2695 ਮੀ.), 2. ਮੰਨਾਮਾਲਾ (2659 ਮੀ.), 3. ਮੈਸਾਪੁਲੀਮਾਲਾ (2640 ਮੀ.), 4. ਦੋਦਾਬੇਟਾ (2637 ਮੀ.)।
Exam Tips:
a) ਚੋਟੀ ਦੇ ਨਾਂ ਦੇ ਨਾਲ ਉਚਾਈ ਵੀ ਲਿਖੋ; ਸਭ ਤੋਂ ਉੱਚੀ ਅਨਾਈ ਮੁਦੀ ਹੈ।
Question 18: ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਦੇ ਨਾਂ ਲਿਖੋ।
Answer:
ਜਵਾਦੀ (Javadi), ਸੀਰੂਮਲਾਈ (Sirumalai) ਅਤੇ ਕਰਨਥਾਮਲਾਈ (Karanthamalai) ਆਦਿ ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਹਨ।
Exam Tips:
a) ਦੱਖਣੀ ਪਹਾੜੀਆਂ ਦੇ ਤਿੰਨ ਨਾਂ ਯਾਦ ਕਰੋ।
Question 19: ਅਨਾਇਮੁਦੀ ਦੀ ਗੰਢ ‘ਤੇ ਕਿਹੜੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ ?
Answer:
ਕਾਰਡਾਮਮ ਜਾਂ ਇਲਾਮੀ (Elami), ਅਨਾਇਮਲਾਇ ਅਤੇ ਪਲਨੀ।
Exam Tips:
a) ਤਿੰਨੋਂ ਸ਼੍ਰੇਣੀਆਂ ਦੇ ਨਾਂ ਲਿਖੋ: ਇਲਾਮੀ (ਕਾਰਡਾਮਮ), ਅਨਾਇਮਲਾਇ, ਪਲਨੀ।
Question 20: ਦੱਖਣੀ ਪਠਾਰ ਦੇ ਪਹਾੜੀ ਸਮੂਹ ਵਿਚ ਕਿਹੜੇ-ਕਿਹੜੇ ਪਰਬਤੀ ਸਿਹਤ-ਵਰਧਕ ਸਥਾਨ (Hill Stations) ਮਿਲਦੇ ਹਨ ?
Answer:
ਦੋਦਾਬੇਟਾ, ਊਟੀ (ਉਦਗਮਮੰਡਲਮ), ਪਲਨੀ ਅਤੇ ਕੋਡਾਇਕਨਾਲ।
Exam Tips:
a) ਚਾਰੇ ਸਥਾਨਾਂ ਦੇ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
Question 21: ਪੂਰਬੀ ਤਟਵਰਤੀ ਮੈਦਾਨ ਦੇ ਉਪਭਾਗ ਕਿਹੜੇ-ਕਿਹੜੇ ਹਨ ?
Answer:
ਉੱਤਰ-ਪੂਰਬੀ ਤਟਵਰਤੀ ਮੈਦਾਨ ਦੇ ਉਪ-ਭਾਗ ਹਨ-1. ਉੜੀਸਾ ਦੇ ਮੈਦਾਨ, 2. ਉੱਤਰੀ ਸਰਕਾਰ। ਇਸ ਦਾ ਦੱਖਣੀ ਭਾਗ ਕੋਰੋਮੰਡਲ ਤਟ ਕਹਾਉਂਦਾ ਹੈ।
Exam Tips:
a) ਪੂਰਬੀ ਮੈਦਾਨ ਦੇ ਦੋ ਮੁੱਖ ਭਾਗ ਹਨ: ਉੱਤਰੀ ਅਤੇ ਦੱਖਣੀ (ਕੋਰੋਮੰਡਲ)।
Question 22: ਅਰਬ ਸਾਗਰ ਦੇ ਦੀਪਾਂ ਦੇ ਨਾਂ ਦੱਸੋ।
Answer:
ਅਰਬ ਸਾਗਰ ਵਿਚ ਸਥਿਤ ਉੱਤਰੀ ਦੀਪਾਂ ਨੂੰ ਅਮੀਨਦੀਵੀ (Amindivi), ਮੱਧਵਰਤੀ ਦੀਪਾਂ ਨੂੰ ਲੈਕਾਡਿਵ ਅਤੇ ਦੱਖਣੀ ਭਾਗ ਨੂੰ ਮਿਨੀਕੋਆਇ ਆਖਿਆ ਜਾਂਦਾ ਹੈ।
Exam Tips:
a) ਤਿੰਨ ਸਮੂਹਾਂ ਦੇ ਨਾਂ ਉੱਤਰ ਤੋਂ ਦੱਖਣ ਦੇ ਕ੍ਰਮ ਵਿਚ ਲਿਖੋ।
Question 23: ਦੇਸ਼ ਦੇ ਤਟ ਦੇ ਪਾਸ ਕਿਹੜੇ-ਕਿਹੜੇ ਦੀਪ ਮਿਲਦੇ ਹਨ ?
Answer:
ਦੇਸ਼ ਦੇ ਤਟ ਦੇ ਨੇੜੇ ਲਕਸ਼ਦੀਪ, ਅੰਡੇਮਾਨ ਤੇ ਨਿਕੋਬਾਰ ਆਦਿ ਦੀਪ ਮਿਲਦੇ ਹਨ।
Exam Tips:
a) ਅੰਡੇਮਾਨ-ਨਿਕੋਬਾਰ ਬੰਗਾਲ ਦੀ ਖਾੜੀ ਵਿਚ ਅਤੇ ਲਕਸ਼ਦੀਪ ਅਰਬ ਸਾਗਰ ਵਿਚ ਹੈ।
Question 24: ਦੇਸ਼ ਦਾ ਦੱਖਣੀ ਬਿੰਦੂ ਕਿੱਥੇ ਸਥਿਤ ਹੈ ?
Answer:
ਦੇਸ਼ ਦਾ ਦੱਖਣੀ ਬਿੰਦੂ ਗ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ (Indira Point) ਉੱਤੇ ਸਥਿਤ ਹੈ।
Exam Tips:
a) ਇੰਦਰਾ ਪੁਆਇੰਟ ਗ੍ਰੇਟ ਨਿਕੋਬਾਰ ਟਾਪੂ ਉੱਤੇ ਹੈ; ਇਹ ਭਾਰਤ ਦਾ ਸਭ ਤੋਂ ਦੱਖਣੀ ਬਿੰਦੂ ਹੈ।
II. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ
Question 1: ਹਿਮਾਲਿਆ ਦੀ ਕ੍ਰਮਵਾਰ ਉਠਾਨਾਂ (Uplifts) ਬਾਰੇ ਕੋਈ ਦੋ ਪ੍ਰਮਾਣ ਦੱਸੋ।
Answer:
ਹਿਮਾਲਿਆ ਦਾ ਜਨਮ ਅੱਜ ਤੋਂ ਲਗਭਗ 400 ਲੱਖ ਸਾਲ ਪਹਿਲਾਂ ਟੈਥੀਜ਼ (Tethys) ਸਮੁੰਦਰ ਤੋਂ ਹੋਇਆ ਹੈ। ਇਕ ਲੰਬੇ ਸਮੇਂ ਤਕ ਤਿੱਬਤ ਅਤੇ ਦੱਖਣੀ ਪਠਾਰ ਦੀਆਂ ਨਦੀਆਂ ਟੈਥੀਜ਼ ਸਮੁੰਦਰ ਵਿਚ ਨਿਖੇਪ ਲਿਆ ਕੇ ਜਮਾਂ ਕਰਦੀਆਂ ਰਹੀਆਂ। ਫਿਰ ਦੋਵੇਂ ਪਠਾਰਾਂ ਇਕ ਦੂਸਰੇ ਵੱਲ ਖਿਸਕਣੀਆਂ ਸ਼ੁਰੂ ਹੋਈਆਂ। ਇਸ ਨਾਲ ਤਲਛਟ ਵਿਚ ਮੋੜ ਪੈਣ ਲੱਗੇ ਅਤੇ ਉੱਚੇ ਉੱਠਣ ਲੱਗੇ। ਇਹ ਕ੍ਰਮਵਾਰ ਉਠਾਨ ਅੱਜ ਵੀ ਜਾਰੀ ਹੈ। ਇਸੇ ਉਠਾਨ ਨਾਲ ਹਿਮਾਲਿਆ ਪਰਬਤ ਦਾ ਨਿਰਮਾਣ ਹੋਇਆ ਹੈ। ਹਿਮਾਲਿਆ ਦੀਆਂ ਸਾਰੀਆਂ ਸ਼੍ਰੇਣੀਆਂ ਦਾ ਉੱਥਾਨ ਇਕੱਠੇ ਨਹੀਂ ਹੋਇਆ। ਇਹ ਕ੍ਰਮਬੱਧ ਹੋਇਆ ਹੈ। ਇਸ ਦੇ ਬਾਰੇ ਦੋ ਪ੍ਰਮਾਣ ਹੇਠ ਲਿਖੇ ਹਨ1. ਹਿਮਾਲਿਆ ਦੀਆਂ ਸਾਰੀਆਂ ਸ਼੍ਰੇਣੀਆਂ ਦੀ ਉਚਾਈ ਇਕ ਸਮਾਨ ਨਹੀਂ ਹੈ।
2. ਇਨ੍ਹਾਂ ਦੀ ਉਚਾਈ ਲਗਾਤਾਰ ਵੱਧ ਰਹੀ ਹੈ। ਹਾਲ ਹੀ ਵਿੱਚ ਹੋਈ ਖੋਜ ਦੇ ਮੁਤਾਬਕ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉੱਚਾਈ 86 cm ਵਧੀ ਹੈ (ਪਾਠ-ਪੁਸਤਕ ਅਨੁਸਾਰ)।
Exam Tips:
a) ਟੈਥੀਜ਼ ਸਾਗਰ, ਅੰਗਾਰਾ ਲੈਂਡ ਅਤੇ ਗੋਂਡਵਾਨਾ ਲੈਂਡ ਦਾ ਜ਼ਿਕਰ ਜ਼ਰੂਰ ਕਰੋ।
b) ਦੋ ਪ੍ਰਮਾਣ ਵੱਖ-ਵੱਖ ਅੰਕਾਂ ਹੇਠ ਲਿਖੋ।
Question 2: ਕੀ ਹਿਮਾਲਿਆ ਪਰਬਤ ਤੇ ਦੱਖਣ ਦੀ ਪਠਾਰ ਵਿਚ ਕੁਝ ਸਮਾਨਤਾਵਾਂ ਮਿਲਦੀਆਂ ਹਨ ?
Answer:
ਹਿਮਾਲਿਆ ਪਰਬਤ ਮਾਲਾ ਅਤੇ ਦੱਖਣੀ ਪਠਾਰ ਵਿਚ ਹੇਠ ਲਿਖੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ1. ਹਿਮਾਲਿਆ ਪਰਬਤ ਦਾ ਨਿਰਮਾਣ ਦੱਖਣੀ ਪਠਾਰ ਦੀ ਮੌਜੂਦਗੀ ਕਾਰਨ ਹੋਇਆ ਹੈ।
2. ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ, ਦਰਾੜ ਘਾਟੀਆਂ ਹਿਮਾਲਿਆ ਪਰਬਤ ਮਾਲਾ ਤੋਂ ਆਉਣ ਵਾਲੇ ਦਬਾਅ ਦੇ ਕਾਰਨ ਬਣੀਆਂ ਹਨ।
3. ਹਿਮਾਲਿਆ ਪਰਬਤ ਦੇ ਵਾਂਗ ਦੱਖਣੀ ਪਠਾਰ ਵਿਚ ਅਨੇਕਾਂ ਖਣਿਜ ਪਦਾਰਥ ਮਿਲਦੇ ਹਨ।
4. ਇਨ੍ਹਾਂ ਦੋਹਾਂ ਭੌਤਿਕ ਭਾਗਾਂ ਵਿਚ ਜੰਗਲ ਪਾਏ ਜਾਂਦੇ ਹਨ, ਜਿਹੜੇ ਦੇਸ਼ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ।
Exam Tips:
a) ਚਾਰੇ ਸਮਾਨਤਾਵਾਂ ਵੱਖ-ਵੱਖ ਅੰਕਾਂ ਹੇਠ ਲਿਖੋ।
Question 3: ਕੀ ਹਿਮਾਲਿਆ ਪਰਬਤ ਅਜੇ ਸੱਚਮੁਚ ਹੀ ਜਵਾਨ ਹਾਲਤ ਵਿਚ ਹਨ ?
Answer:
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਿਮਾਲਿਆ ਪਰਬਤ ਅਜੇ ਵੀ ਜਵਾਨ ਉਮਰ ਵਿਚ ਹੈ, ਇਸ ਦਾ ਜਨਮ ਨਦੀਆਂ ਵਲੋਂ ਟੈਥੀਜ਼ ਸਮੁੰਦਰ ਵਿਚ ਵਿਛਾਏ ਗਏ ਨਿਖੇਪ ਨਾਲ ਹੋਇਆ ਹੈ। ਬਾਅਦ ਵਿਚ ਇਸ ਦੇ ਦੋਹੀਂ ਪਾਸੀਂ ਸਥਿਤ ਭੂ-ਖੰਡਾਂ ਦੇ ਇਕ-ਦੂਸਰੇ ਵੱਲ ਖਿਸਕਣ ਨਾਲ ਤਲਛਟ ਵਿਚ ਮੋੜ ਪੈ ਗਏ, ਜਿਸ ਨਾਲ ਹਿਮਾਲਿਆ ਪਰਬਤਾਂ ਦੇ ਰੂਪ ਵਿਚ ਉੱਪਰ ਉੱਠ ਆਏ। ਅੱਜ ਵੀ ਇਹ ਪਰਬਤ ਉੱਚੇ ਉੱਠ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਪਰਬਤਾਂ ਦਾ ਨਿਰਮਾਣ ਦੇਸ਼ ਦੇ ਹੋਰ ਪਰਬਤਾਂ ਦੇ ਮੁਕਾਬਲੇ ਕਾਫ਼ੀ ਬਾਅਦ ਵਿਚ ਹੋਇਆ। ਇਸ ਲਈ ਅਸੀਂ ਆਖ ਸਕਦੇ ਹਾਂ ਕਿ ਹਿਮਾਲਿਆ ਪਰਬਤ ਅਜੇ ਵੀ ਆਪਣੀ ਜਵਾਨ ਉਮਰ ਵਿਚ ਹੈ।
Exam Tips:
a) ਪਰਬਤ ਅੱਜ ਵੀ ਉੱਚੇ ਉੱਠ ਰਹੇ ਹਨ, ਇਹ ਗੱਲ ਉੱਤਰ ਦੇ ਅੰਤ ਵਿਚ ਜ਼ਰੂਰ ਲਿਖੋ।
Question 4: ਮਹਾਨ ਹਿਮਾਲਿਆ ਦੀਆਂ ਧਰਾਤਲੀ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਓ।
Answer:
ਮਹਾਨ ਹਿਮਾਲਿਆ ਪੱਛਮ ਵਿਚ ਸਿੰਧ ਨਦੀ ਦੀ ਘਾਟੀ ਤੋਂ ਲੈ ਕੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ ਦੀ ਦਿਹਾਂਗ ਘਾਟੀ ਤਕ ਫੈਲਿਆ ਹੋਇਆ ਹੈ। ਇਸ ਦੀਆਂ ਮੁੱਖ ਧਰਾਤਲੀ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ1. ਇਹ ਦੇਸ਼ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤ ਸ਼੍ਰੇਣੀ ਹੈ। ਇਸ ਵਿਚ ਗ੍ਰੇਨਾਈਟ ਅਤੇ ਨੀਸ ਵਰਗੀਆਂ ਪਰਿਵਰਤਿਤ ਪਰਤਦਾਰ ਚੱਟਾਨਾਂ ਮਿਲਦੀਆਂ ਹਨ।
2. ਇਸ ਦੀਆਂ ਚੋਟੀਆਂ ਬਹੁਤ ਉੱਚੀਆਂ ਹਨ। ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸ ਪਰਬਤ ਮਾਲਾ ਵਿਚ ਸਥਿਤ ਹੈ। ਇੱਥੋਂ ਦੀਆਂ ਚੋਟੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ।
3. ਇਸ ਵਿਚ ਅਨੇਕਾਂ ਦੱਰੇ ਹਨ ਜਿਹੜੇ ਪਰਬਤੀ ਮਾਰਗ ਬਣਾਉਂਦੇ ਹਨ।
4. ਇਸ ਵਿਚ ਕਾਠਮੰਡੂ ਅਤੇ ਕਸ਼ਮੀਰ ਵਰਗੀਆਂ ਮਹੱਤਵਪੂਰਨ ਘਾਟੀਆਂ ਸਥਿਤ ਹਨ।
Exam Tips:
a) ਚਾਰੇ ਵਿਸ਼ੇਸ਼ਤਾਵਾਂ ਵਿਚ ਐਵਰੈਸਟ (8848 ਮੀ.) ਦਾ ਜ਼ਿਕਰ ਕਰੋ।
Question 5: ਉੱਤਰੀ ਵਿਸ਼ਾਲ ਮੈਦਾਨਾਂ ਵਿਚ ਕਿਹੜੇ-ਕਿਹੜੇ ਜਲੋਢੀ ਮੈਦਾਨਾਂ ਦਾ ਨਿਰਮਾਣ ਹੋਇਆ ਹੈ ?
Answer:
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਹੇਠ ਲਿਖੇ ਜਲੋਢੀ ਮੈਦਾਨਾਂ ਦੀ ਰਚਨਾ ਹੋਈ ਹੈ-
1. ਖਾਦਰ ਦੇ ਮੈਦਾਨ, 2. ਬਾਂਗਰ ਦੇ ਮੈਦਾਨ, 3. ਭਾਬਰ ਦੇ ਮੈਦਾਨ, 4. ਤਰਾਈ ਦੇ ਮੈਦਾਨ, 5. ਬੰਜਰ ਮੈਦਾਨ।
Exam Tips:
a) ਪੰਜੇ ਮੈਦਾਨ ਸਹੀ ਕ੍ਰਮ ਵਿਚ ਲਿਖੋ ਅਤੇ ਖਾਦਰ-ਬਾਂਗਰ ਦਾ ਫ਼ਰਕ ਯਾਦ ਰੱਖੋ।
Question 6: ਥਾਰ ਮਾਰੂਥਲ ‘ਤੇ ਇਕ ਭੂਗੋਲਿਕ ਨੋਟ ਲਿਖੋ।
Answer:
ਥਾਰ ਮਾਰੂਥਲ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਦੇ ਰਣ ਆਫ ਕੱਛ ਤਕ ਫੈਲਿਆ ਹੋਇਆ ਹੈ। ਇਹ ਮਾਰੂਥਲ ਪੱਧਰਾ ਅਤੇ ਖ਼ੁਸ਼ਕ ਹੈ। ਅਰਾਵਲੀ ਪਰਬਤ ਮਾਲਾ ਇਸ ਦੀ ਪੂਰਬੀ ਹੱਦ ਬਣਾਉਂਦੀ ਹੈ। ਇਸ ਦੇ ਪੱਛਮ ਵਿਚ ਅੰਤਰ-ਰਾਸ਼ਟਰੀ ਸਰਹੱਦ ਲਗਦੀ ਹੈ। ਇਹ ਲਗਪਗ 640 ਕਿਲੋਮੀਟਰ ਲੰਮਾ ਅਤੇ 300 ਕਿਲੋਮੀਟਰ ਚੌੜਾ ਹੈ। ਬਹੁਤ ਪੁਰਾਤਨ ਕਾਲ ਵਿਚ ਇਹ ਖੇਤਰ ਸਮੁੰਦਰ ਦੇ ਹੇਠਾਂ ਦੱਬਿਆ ਹੋਇਆ ਸੀ। ਅਜਿਹੇ ਵੀ ਸਬੂਤ ਮਿਲਦੇ ਹਨ ਕਿ ਇਹ ਮਾਰੂਥਲ ਕਿਸੇ ਸਮੇਂ ਉਪਜਾਊ ਰਿਹਾ ਹੋਵੇਗਾ। ਪਰ ਵਰਖਾ ਦੀ ਮਾਤਰਾ ਬਹੁਤ ਹੀ ਘੱਟ ਹੋਣ ਦੇ ਕਾਰਨ ਅੱਜ ਇਹ ਖੇਤਰ ਰੇਤ ਦੇ ਵੱਡੇ-ਵੱਡੇ ਟਿੱਲਿਆਂ ਵਿਚ ਬਦਲ ਗਿਆ ਹੈ।
Exam Tips:
a) ਥਾਰ ਮਾਰੂਥਲ ਦੀ ਲੰਬਾਈ-ਚੌੜਾਈ, ਹੱਦਾਂ ਅਤੇ ਵਰਖਾ ਦੀ ਘਾਟ ਦਾ ਕਾਰਨ ਲਿਖੋ।
Question 7: ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ? ਉਦਾਹਰਨਾਂ ਸਮੇਤ ਵਿਆਖਿਆ ਕਰੋ।
Answer:
ਸਥਿਤੀ ਦੇ ਅਨੁਸਾਰ ਭਾਰਤ ਦੇ ਦੀਪਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਤਟ ਤੋਂ ਦੂਰ ਸਥਿਤ ਦੀਪ ਅਤੇ ਤਟ ਦੇ ਨੇੜੇ ਸਥਿਤ ਦੀਪ। 1.ਤਟ ਤੋਂ ਦੂਰ ਸਥਿਤ ਦੀਪ – ਇਨ੍ਹਾਂ ਦੀਪਾਂ ਦੀ ਗਿਣਤੀ 230 ਦੇ ਲਗਪਗ ਹੈ। ਇਹ ਸਮੂਹਾਂ ਵਿਚ ਪਾਏ ਜਾਂਦੇ ਹਨ। ਦੱਖਣ-ਪੂਰਬੀ ਅਰਬ ਸਾਗਰ ਵਿਚ ਸਥਿਤ ਅਜਿਹੇ ਦੀਪਾਂ ਦੀ ਰਚਨਾ ਪ੍ਰਵਾਲ ਭਿੱਤੀਆਂ ਦੇ ਜਮਾਅ ਨਾਲ ਹੋਈ ਹੈ। ਇਨ੍ਹਾਂ ਨੂੰ ਲਕਸ਼ਦੀਪ ਆਖਦੇ ਹਨ। ਦੁਸਰੇ ਦੀਪ ਕ੍ਰਮਵਾਰ ਅਮੀਨਦੀਵੀ, ਲੈਕਾਡਿਵ ਅਤੇ ਮਿਨੀਕੋਆਇ ਦੇ ਨਾਂ ਨਾਲ ਪ੍ਰਸਿੱਧ ਹਨ। ਬੰਗਾਲ ਦੀ ਖਾੜੀ ਵਿਚ ਤਟ ਤੋਂ ਦੂਰ ਸਥਿਤ ਦੀਪਾਂ ਦੇ ਨਾਂ ਹਨ-ਅੰਡੇਮਾਨ ਦੀਪ ਸਮੂਹ, ਨਿਕੋਬਾਰ, ਬੈਰਨ ਆਦਿ।
2. ਤਟ ਦੇ ਨੇੜੇ ਸਥਿਤ ਦੀਪ – ਇਨ੍ਹਾਂ ਵਿਚ ਗੰਗਾ ਦੇ ਡੈਲਟੇ ਦੇ ਨੇੜੇ ਸਥਿਤ ਸਮੁੰਦਰ, ਵਹੀਲਰ, ਨਿਊ ਮੂਰ ਆਦਿ ਦੀਪ ਸ਼ਾਮਲ ਹਨ। ਇਸ ਤਰ੍ਹਾਂ ਦੇ ਹੋਰ ਦੀਪ ਹਨ-ਭਾਸਰਾ, ਦੀਵ, ਪਾਮਬਨ, ਮੰਡਾਪਮ, ਐਲੀਫੈਂਟਾ ਆਦਿ।
Exam Tips:
a) ਦੋ ਭਾਗ: ਤਟ ਤੋਂ ਦੂਰ ਅਤੇ ਤਟ ਦੇ ਨੇੜੇ; ਹਰੇਕ ਦੀਆਂ ਉਦਾਹਰਨਾਂ ਲਿਖੋ।
Question 8: ਤਟਵਰਤੀ ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਦੇਣ ਹੈ ?
Answer:
ਤਟੀ ਮੈਦਾਨਾਂ ਦੀ ਦੇਸ਼ ਨੂੰ ਹੇਠ ਲਿਖੀ ਦੇਣ ਹੈ-
1. ਤਟੀ ਮੈਦਾਨ ਵਧੀਆ ਕਿਸਮ ਦੇ ਚੌਲ, ਖਜੂਰ, ਨਾਰੀਅਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਆਦਿ ਦੀ ਖੇਤੀ ਦੇ ਲਈ ਪ੍ਰਸਿੱਧ ਹਨ।
2. ਇਹ ਮੈਦਾਨ ਅੰਤਰ-ਰਾਸ਼ਟਰੀ ਵਪਾਰ ਵਿਚ ਮੋਹਰੀ ਹਨ।
3. ਇਨ੍ਹਾਂ ਮੈਦਾਨਾਂ ਤੋਂ ਪੂਰੇ ਦੇਸ਼ ਵਿਚ ਵਧੀਆ ਕਿਸਮ ਦੀਆਂ ਸਮੁੰਦਰੀ ਮੱਛੀਆਂ ਭੇਜੀਆਂ ਜਾਂਦੀਆਂ ਹਨ।
4. ਤਟੀ ਮੈਦਾਨਾਂ ਵਿਚ ਸਥਿਤ ਗੋਆ, ਤਾਮਿਲਨਾਡੂ ਅਤੇ ਮੁੰਬਈ ਦੇ ਸਮੁੰਦਰੀ ਬੀਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹਨ।
5. ਦੇਸ਼ ਵਿਚ ਵਰਤਿਆ ਜਾਣ ਵਾਲਾ ਨਮਕ (ਲੂਣ) ਪੱਛਮੀ ਤਟੀ ਮੈਦਾਨਾਂ ਵਿਚ ਤਿਆਰ ਕੀਤਾ ਜਾਂਦਾ ਹੈ।
Exam Tips:
a) ਪੰਜ ਯੋਗਦਾਨ ਅੰਕਾਂ ਹੇਠ ਲਿਖੋ: ਖੇਤੀ, ਵਪਾਰ, ਮੱਛੀ, ਸੈਰ-ਸਪਾਟਾ, ਨਮਕ।
Question 9: “ਭਾਰਤ ਦੇ ਪੱਛਮੀ ਤਟ ਦੇ ਮੈਦਾਨ ਤੰਗ ਹੀ ਨਹੀਂ ਬਲਕਿ ਡੈਲਟਾਈ ਨਿਖੇਪ ਤੋਂ ਵੀ ਵਾਂਝੇ ਰਹਿੰਦੇ ਹਨ ” ਵਿਆਖਿਆ ਕਰੋ।
Answer:
ਪੱਛਮੀ ਤਟ ਦੇ ਮੈਦਾਨ ਤੰਗ ਹਨ ਅਤੇ ਇੱਥੇ ਡੈਲਟਾਈ ਨਿਖੇਪ ਦੀ ਵੀ ਘਾਟ ਹੈ। ਇਸ ਦੇ ਕਾਰਨ ਹੇਠ ਲਿਖੇ ਹਨ-ਪੱਛਮੀ ਕਿਨਾਰੇ ‘ਤੇ ਸਾਗਰ ਦੂਰ ਤਕ ਅੰਦਰ ਚਲਾ ਗਿਆ ਹੈ। ਇਸ ਦੇ ਇਲਾਵਾ ਪੱਛਮੀ ਘਾਟ ਦੀਆਂ ਪਹਾੜੀਆਂ ਕਟੀਆਂ-ਫਟੀਆਂ ਨਹੀਂ ਹਨ। ਸਿੱਟੇ ਵਜੋਂ ਪੱਛਮੀ ਕਿਨਾਰੇ ਦੇ ਮੈਦਾਨਾਂ ਦੇ ਵਿਸਤਾਰ ਵਿਚ ਰੁਕਾਵਟ ਆ ਗਈ ਹੈ। ਇਸੇ ਕਾਰਨ ਇਹ ਮੈਦਾਨ ਸੌੜੇ ਹਨ। ਜਿਹੜੀਆਂ ਨਦੀਆਂ ਪੱਛਮੀ ਘਾਟ ਤੋਂ ਹੋ ਕੇ ਅਰਬ ਸਾਗਰ ਵਿਚ ਡਿੱਗਦੀਆਂ ਹਨ, ਉਨ੍ਹਾਂ ਦਾ ਵਹਾਅ ਤੇਜ਼ ਹੈ, ਪਰ ਵਹਾਅ-ਖੇਤਰ ਘੱਟ ਹੈ। ਫਲਸਰੂਪ ਇਹ ਨਦੀਆਂ (ਨਰਮਦਾ, ਤਾਪਤੀ) ਡੈਲਟੇ ਨਹੀਂ ਬਣਾਉਂਦੀਆਂ ਸਗੋਂ ਜਵਾਰਨਮੁਖ ਬਣਾਉਂਦੀਆਂ ਹਨ।
Exam Tips:
a) ਦੋ ਕਾਰਨ ਲਿਖੋ: ਸਾਗਰ ਦਾ ਅੰਦਰ ਤਕ ਆਉਣਾ ਅਤੇ ਤੇਜ਼ ਵਹਾਅ ਵਾਲੀਆਂ ਛੋਟੀਆਂ ਨਦੀਆਂ।
b) ਨਰਮਦਾ ਅਤੇ ਤਾਪਤੀ ਦੀ ਉਦਾਹਰਨ ਦਿਓ।
Question 10: ਹਿਮਾਲਿਆਈ ਖੇਤਰਾਂ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
Answer:
ਹਿਮਾਲਿਆਈ ਖੇਤਰ ਦਾ ਸਮੁੱਚੇ ਦੇਸ਼ ਦੇ ਵਿਕਾਸ ਵਿਚ ਅੱਗੇ ਲਿਖਿਆ ਯੋਗਦਾਨ ਹੈ
ਵਰਖਾ – ਹਿੰਦ ਮਹਾਂਸਾਗਰ ਤੋਂ ਉੱਠਣ ਵਾਲੀਆਂ ਮਾਨਸੂਨ ਪੌਣਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਖ਼ੂਬ ਵਰਖਾ ਕਰਦੀਆਂ ਹਨ। ਇਸ ਤਰ੍ਹਾਂ ਇਹ ਉੱਤਰੀ ਮੈਦਾਨ ਵਿਚ ਵਰਖਾ ਦਾ ਦਾਨ ਦਿੰਦਾ ਹੈ। ਇਸ ਮੈਦਾਨ ਵਿਚ ਕਾਫ਼ੀ ਵਰਖਾ ਹੁੰਦੀ ਹੈ।
ਲਾਭਦਾਇਕ ਦਰਿਆ – ਉੱਤਰੀ ਭਾਰਤ ਵਿਚ ਵਹਿਣ ਵਾਲੇ ਗੰਗਾ, ਜਮੁਨਾ, ਸਤਲੁਜ, ਬ੍ਰਹਮਪੁੱਤਰ ਆਦਿ ਸਾਰੇ ਮੁੱਖ ਦਰਿਆ ਹਿਮਾਲਿਆ ਪਰਬਤ ਤੋਂ ਹੀ ਨਿਕਲਦੇ ਹਨ। ਇਹ ਨਦੀਆਂ ਸਾਰਾ ਸਾਲ ਵਗਦੀਆਂ ਹਨ। ਖ਼ੁਸ਼ਕ ਰੁੱਤ ਵਿਚ ਹਿਮਾਲਿਆ ਦੀ ਬਰਫ਼ ਇਨ੍ਹਾਂ ਨਦੀਆਂ ਨੂੰ ਪਾਣੀ ਦਿੰਦੀ ਹੈ।
ਫਲ ਅਤੇ ਚਾਹ – ਹਿਮਾਲਿਆ ਦੀਆਂ ਢਲਾਨਾਂ ਚਾਹ ਦੀ ਖੇਤੀ ਲਈ ਬੜੀਆਂ ਲਾਭਦਾਇਕ ਹਨ। ਇਸ ਤੋਂ ਇਲਾਵਾ ਪਰਬਤੀ ਢਲਾਨਾਂ ਉੱਤੇ ਫਲ ਵੀ ਉਗਾਏ ਜਾਂਦੇ ਹਨ।
ਲਾਭਕਾਰੀ ਲੱਕੜੀ – ਹਿਮਾਲਿਆ ਪਰਬਤ ਉੱਤੇ ਸੰਘਣੇ ਜੰਗਲ ਮਿਲਦੇ ਹਨ। ਇਹ ਵਣ ਸਾਡਾ ਧਨ ਹਨ। ਇਨ੍ਹਾਂ ਤੋਂ ਪ੍ਰਾਪਤ ਲੱਕੜੀ ਉੱਤੇ ਭਾਰਤ ਦੇ ਅਨੇਕਾਂ ਉਦਯੋਗ ਨਿਰਭਰ ਹਨ। ਇਹ ਲੱਕੜੀ ਭਵਨ-ਨਿਰਮਾਣ ਦੇ ਕੰਮਾਂ ਵਿਚ ਵੀ ਕੰਮ ਆਉਂਦੀ ਹੈ।
ਚੰਗੀਆਂ ਚਰਾਂਦਾਂ – ਹਿਮਾਲਿਆ ਉੱਤੇ ਹਰੀਆਂ ਭਰੀਆਂ ਚਰਾਂਦਾਂ ਮਿਲਦੀਆਂ ਹਨ। ਇਨ੍ਹਾਂ ਵਿਚ ਪਸ਼ੂਆਂ ਨੂੰ ਚਰਾਇਆ ਜਾਂਦਾ ਹੈ।
ਖਣਿਜ ਪਦਾਰਥ – ਇਨ੍ਹਾਂ ਪਰਬਤਾਂ ਵਿਚ ਅਨੇਕਾਂ ਕਿਸਮਾਂ ਦੇ ਖਣਿਜ ਪਦਾਰਥ ਪਾਏ ਜਾਂਦੇ ਹਨ।
Exam Tips:
a) ਵਰਖਾ, ਨਦੀਆਂ, ਚਾਹ-ਫਲ, ਲੱਕੜੀ, ਚਰਾਂਦਾਂ ਅਤੇ ਖਣਿਜ-ਇਹ ਛੇ ਯੋਗਦਾਨ ਸਿਰਲੇਖਾਂ ਸਮੇਤ ਲਿਖੋ।
Question 11: ਪ੍ਰਾਇਦੀਪੀ ਪਠਾਰ ਦੇਸ਼ ਦੇ ਦੂਸਰੇ ਭੌਤਿਕ ਖੇਤਰਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
Answer:
1. ਪਾਇਦੀਪੀ ਪਠਾਰ ਪੁਰਾਤਨ ਗੌਡਵਾਨਾ ਲੈਂਡ ਦਾ ਹਿੱਸਾ ਹੈ। ਇਸੇ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਪਹਿਲਾਂ ਹਿਮਾਲਿਆ ਦੀ ਰਚਨਾ ਕੀਤੀ ਅਤੇ ਫਿਰ ਹਿਮਾਲਿਆ ਅਤੇ ਆਪਣੇ ਇੱਥੋਂ ਵਗਣ ਵਾਲੀਆਂ ਨਦੀਆਂ ਦੇ ਨਿਖੇਪਨ ਨਾਲ ਵਿਸ਼ਾਲ ਉੱਤਰੀ ਮੈਦਾਨਾਂ ਦੀ ਰਚਨਾ ਕੀਤੀ।
2. ਪ੍ਰਾਇਦੀਪੀ ਪਠਾਰ ਦੇ ਦੋਹਾਂ ਪਾਸਿਆਂ ਦੇ ਘਾਟਾਂ ਉੱਤੇ ਬਣੇ ਬੰਨ੍ਹ ਤਟੀ ਮੈਦਾਨਾਂ ਨੂੰ ਸਿੰਜਾਈ ਦੇ ਲਈ ਪਾਣੀ ਅਤੇ ਉਦਯੋਗਿਕ ਵਿਕਾਸ ਦੇ ਲਈ ਬਿਜਲੀ ਦਿੰਦੇ ਹਨ।
3. ਇੱਥੋਂ ਦੇ ਵਣ ਦੇਸ਼ ਦੇ ਦੂਸਰੇ ਭਾਗਾਂ ਵਿਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ।
Exam Tips:
a) ਗੋਂਡਵਾਨਾ ਲੈਂਡ, ਬੰਨ੍ਹ ਅਤੇ ਵਣ-ਤਿੰਨੋਂ ਨੁਕਤੇ ਅੰਕਾਂ ਹੇਠ ਲਿਖੋ।
Question 12: ਹੇਠ ਲਿਖਿਆਂ ਵਿਚ ਅੰਤਰ ਸਪੱਸ਼ਟ ਕਰੋ-
(i) ਤਰਾਈ ਅਤੇ ਭਾਬਰ (ii) ਬਾਂਗਰ ਅਤੇ ਖਾਦਰ (iii) ਨਾਲੇ (ਚੋਅ), ਨਦੀ ਅਤੇ ਬੰਜਰ ਭੂਮੀ (iv) ਐਸਚੁਰੀ ਅਤੇ ਡੈਲਟਾ।
Answer:
(i) ਤਰਾਈ ਅਤੇ ਭਾਬਰ – ਭਾਬਰ ਉਹ ਮੈਦਾਨੀ ਦੇਸ਼ ਹੁੰਦੇ ਹਨ ਜਿੱਥੇ ਦਰਿਆ ਪਹਾੜਾਂ ਤੋਂ ਨਿਕਲਦਿਆਂ ਹੀ ਫੌਰਨ ਮੈਦਾਨੀ ਦੇਸ਼ ਵਿਚ ਪ੍ਰਵੇਸ਼ ਕਰਦੇ ਹਨ ਅਤੇ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬੱਜਰੀ, ਪੱਥਰ ਆਦਿ ਦਾ ਇੱਥੇ ਨਿਖੇਪ ਕਰਦੇ ਹਨ। ਭਾਬਰ ਖੇਤਰ ਵਿਚ ਨਦੀਆਂ ਭੂਮੀ ਤਲ ਉੱਤੇ ਵਹਿਣ ਦੀ ਬਜਾਇ ਭੂਮੀ ਦੇ ਹੇਠਾਂ ਵਗਦੀਆਂ ਹਨ। ਜਦੋਂ ਭਾਬਰ ਮੈਦਾਨਾਂ ਦੀਆਂ ਭੂਮੀਗਤ ਨਦੀਆਂ, ਮੁੜ ਤੋਂ ਭੂਮੀ ਉੱਤੇ ਉੱਤਰਦੀਆਂ ਹਨ, ਤਾਂ ਦਲਦਲੀ ਖੇਤਰਾਂ ਦੀ ਰਚਨਾ ਕਰਦੀਆਂ ਹਨ। ਸ਼ਿਵਾਲਿਕ ਪਹਾੜੀਆਂ ਦੇ ਸਮਾਨਾਂਤਰ ਫੈਲੀ ਇਸ ਨਮੀ ਵਾਲੀ ਅਤੇ ਦਲਦਲੀ ਭੂਮੀ ਦੀ ਪੱਟੀ ਨੂੰ ਤਰਾਈ ਦੇਸ਼ ਆਖਦੇ ਹਨ। ਇੱਥੇ ਸੰਘਣੇ ਵਣ ਵੀ ਪਾਏ ਜਾਂਦੇ ਹਨ ਅਤੇ ਜੰਗਲੀ ਜੀਵ-ਜੰਤੂ ਵੀ ਵਧੇਰੇ ਗਿਣਤੀ ਵਿਚ ਮਿਲਦੇ ਹਨ।
(ii) ਬਾਂਗਰ ਅਤੇ ਖਾਦਰ – ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਵਗਣ ਵਾਲੀਆਂ ਨਦੀਆਂ ਵਿਚ ਹਰੇਕ ਸਾਲ ਹੜ੍ਹ ਆ ਜਾਂਦਾ ਹੈ ਅਤੇ ਉਹ ਆਪਣੇ ਆਸ-ਪਾਸ ਦੇ ਖੇਤਰਾਂ ਵਿਚ ਮਿੱਟੀ ਦੀਆਂ ਨਵੀਆਂ ਪਰਤਾਂ ਵਿਛਾ ਦਿੰਦੀਆਂ ਹਨ। ਇਸ ਤਰ੍ਹਾਂ ਦੇ ਹੜ੍ਹ ਨਾਲ ਪ੍ਰਭਾਵਿਤ ਮੈਦਾਨਾਂ ਨੂੰ ਖਾਦਰ ਦੇ ਮੈਦਾਨ ਆਖਿਆ ਜਾਂਦਾ ਹੈ। ਬਾਂਗਰ ਉਹ ਉੱਚੀ ਭੂਮੀ ਹੁੰਦੀ ਹੈ, ਜਿਹੜੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਨਹੀਂ ਹੁੰਦੀ ਅਤੇ ਜਿਸ ਵਿਚ ਚੂਨਾ ਤੇ ਕੰਕਰ ਪੱਥਰ ਵਧੇਰੇ ਮਾਤਰਾ ਵਿਚ ਮਿਲਦੇ ਹਨ। ਇਸ ਨੂੰ ਰੇਹ ਅਤੇ ਕੱਲਰ ਭੂਮੀ ਵੀ ਆਖਦੇ ਹਨ।
(iii) ਨਾਲੇ (ਚੋਅ), ਨਦੀ ਅਤੇ ਬੰਜਰ ਭੂਮੀ – ਨਾਲੇ (ਚੋਅ) ਉਹ ਛੋਟੀਆਂ-ਛੋਟੀਆਂ ਨਦੀਆਂ ਹੁੰਦੀਆਂ ਹਨ ਜਿਹੜੀਆਂ ਵਰਖਾ ਰੁੱਤ ਵਿਚ ਇਕਦਮ ਸਰਗਰਮ ਹੋ ਜਾਂਦੀਆਂ ਹਨ। ਇਹ ਭੂਮੀ ਵਿਚ ਡੂੰਘੇ ਟੋਏ ਬਣਾ ਕੇ ਉਸ ਨੂੰ ਖੇਤੀ ਦੇ ਅਯੋਗ ਬਣਾ ਦਿੰਦੀਆਂ ਹਨ। ਬੰਜਰ ਭੂਮੀ ਉਹ ਭੂਮੀ ਹੈ ਜੋ ਉੱਚੇ ਮੈਦਾਨਾਂ ਵਿਚ ਬੇਕਾਰ ਪਈ ਹੁੰਦੀ ਹੈ। ਇਸ ਲਈ ਇਸ ਨੂੰ ਬੰਜਰ ਭੂਮੀ ਕਿਹਾ ਜਾਂਦਾ ਹੈ।
(iv) ਐਸਚੁਰੀ ਅਤੇ ਡੈਲਟਾ – ਨਦੀ ਦੇ ਹੇਠਲੇ ਭਾਗ ਨੂੰ ਐਸਚੁਰੀ ਆਖਦੇ ਹਨ। ਐਸਚੁਰੀ ਅਕਸਰ ਉਨ੍ਹਾਂ ਤਟੀ ਦੇਸ਼ਾਂ ਵਿਚ ਵੇਖਣ ਨੂੰ ਮਿਲਦੀ ਹੈ ਜਿੱਥੇ ਨਦੀ ਦਾ ਵਹਾਅ ਤੇਜ਼ ਹੁੰਦਾ ਹੈ। ਤੇਜ਼ ਵਹਾਅ ਦੇ ਕਾਰਨ ਨਦੀ ਆਪਣੇ ਨਾਲ ਵਹਾਅ ਕੇ ਲਿਆਂਦੇ ਅਵਸਾਦ ਨੂੰ ਜਮ੍ਹਾਂ ਨਹੀਂ ਕਰ ਸਕਦੀ। ਨਰਮਦਾ ਅਤੇ ਤਾਪਤੀ ਐਸਚੁਰੀ ਦੀਆਂ ਉਦਾਹਰਨਾਂ ਹਨ। ਨਦੀ ਦੇ ਹੇਠਲੇ ਭਾਗ ਵਿਚ ਅਰਥਾਤ ਸਮੁੰਦਰ ਕੰਢੇ ਦੇ ਨੇੜੇ ਬਣੇ ਥਲ ਰੂਪ ਨੂੰ ਡੈਲਟਾ ਆਖਦੇ ਹਨ। ਇੱਥੇ ਪੁੱਜ ਕੇ ਨਦੀ ਕਈ ਉਪ-ਨਦੀਆਂ ਵਿਚ ਵੰਡੀ ਜਾਂਦੀ ਹੈ। ਉਹ ਆਪਣੇ ਨਾਲ ਲਿਆਂਦੇ ਨਿਖੇਪ ਨੂੰ ਵੀ ਇੱਥੇ ਜਮਾਂ ਕਰ ਦਿੰਦੀ ਹੈ, ਜਿਸ ਨਾਲ ਡੈਲਟਾ ਦੀ ਰਚਨਾ ਹੁੰਦੀ ਹੈ। ਡੈਲਟਾ ਅਕਸਰ ਤਿਕੋਣ ਦੀ ਸ਼ਕਲ ਦਾ ਹੁੰਦਾ ਹੈ।
Exam Tips:
a) ਹਰੇਕ ਜੋੜੇ ਦੀ ਪਰਿਭਾਸ਼ਾ ਵੱਖ-ਵੱਖ ਲਿਖੋ: ਚਾਰ ਜੋੜੇ ਹਨ।
b) ਭਾਬਰ ਵਿਚ ਨਦੀਆਂ ਧਰਤੀ ਹੇਠ ਵਗਦੀਆਂ ਹਨ, ਤਰਾਈ ਵਿਚ ਦਲਦਲ ਬਣਦੀ ਹੈ।
III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ
Question 1: ਭਾਰਤ ਦੇ ਧਰਾਤਲ ਦੀ ਵੰਡ ਕਰੋ ਅਤੇ ਕਿਸੇ ਇਕ ਭਾਗ ਦਾ ਵਿਸਥਾਰ ਪੂਰਵਕ ਵਰਣਨ ਕਰੋ।
Answer:
ਧਰਾਤਲ ਦੇ ਆਧਾਰ ਉੱਤੇ ਅਸੀਂ ਭਾਰਤ ਨੂੰ ਪੰਜ ਭੌਤਿਕ ਭਾਗਾਂ ਵਿਚ ਵੰਡ ਸਕਦੇ ਹਾਂ-
1. ਹਿਮਾਲਿਆ ਪਰਬਤੀ ਖੇਤਰ,
2. ਉੱਤਰੀ ਵਿਸ਼ਾਲ ਮੈਦਾਨ,
3. ਪ੍ਰਾਇਦੀਪੀ ਪਠਾਰ ਦਾ ਖੇਤਰ,
4. ਤਟ ਦੇ ਮੈਦਾਨ,
5. ਭਾਰਤੀ ਦੀਪ। ਇਨ੍ਹਾਂ ਵਿਚੋਂ ਹਿਮਾਲਾ ਪਰਬਤੀ ਖੇਤਰ ਦਾ ਵਰਣਨ ਇਸ ਪ੍ਰਕਾਰ ਹੈ-
ਹਿਮਾਲਿਆ ਪਰਬਤੀ ਖੇਤਰ-ਹਿਮਾਲਿਆ ਪਰਬਤ ਭਾਰਤ ਦੀ ਉੱਤਰੀ ਸਰਹੱਦ ਉੱਤੇ ਇਕ ਚਾਪ ਦੇ ਰੂਪ ਵਿਚ ਫੈਲੇ ਹੋਏ ਹਨ। ਪੂਰਬ ਤੋਂ ਪੱਛਮ ਤਕ ਇਨ੍ਹਾਂ ਦੀ ਲੰਬਾਈ 2400 ਕਿਲੋਮੀਟਰ ਹੈ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਹੈ। ਉਚਾਈ ਦੇ ਹਿਸਾਬ ਨਾਲ ਹਿਮਾਲਿਆ ਪਰਬਤਾਂ ਨੂੰ ਪੰਜ ਹੇਠ ਲਿਖੇ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ(i) ਟ੍ਰਾਂਸ ਹਿਮਾਲਿਆ – ਇਸ ਵਿਸ਼ਾਲ ਪਰਬਤ ਸ਼੍ਰੇਣੀ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੋਣ ਕਰਕੇ ਇਸ ਨੂੰ ਤਿੱਬਤੀ ਹਿਮਾਲਿਆ ਵੀ ਆਖਿਆ ਜਾਂਦਾ ਸੀ। ਇਸ ਦੀ ਕੁੱਲ ਲੰਬਾਈ 970 ਕਿਲੋਮੀਟਰ ਅਤੇ ਚੌੜਾਈ (ਕਿਨਾਰਿਆਂ ਉੱਤੇ) 40 ਕਿਲੋਮੀਟਰ ਅਤੇ ਕੇਂਦਰੀ ਭਾਗ ਵਿਚ ਲਗਪਗ 222 ਕਿਲੋਮੀਟਰ ਹੈ। ਇਨ੍ਹਾਂ ਪਰਬਤਾਂ ਦੀ ਔਸਤ ਉੱਚਾਈ 6100 ਮੀਟਰ ਹੈ। ਮਾਊਂਟ K2, ਗੌਡਵਿਨ ਆਸਟਿਨ (8611 ਮੀਟਰ) ਇਨ੍ਹਾਂ ਪਰਬਤਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਹਨ।
(ii) ਮਹਾਨ ਹਿਮਾਲਿਆ-ਇਹ ਭਾਰਤ ਦੀ ਸਭ ਤੋਂ ਲੰਮੀ ਅਤੇ ਉੱਚੀ ਪਰਬਤੀ ਸ਼੍ਰੇਣੀ ਹੈ। ਇਸ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 100 ਤੋਂ 200 ਕਿਲੋਮੀਟਰ ਤਕ ਹੈ। ਇਸ ਦੀ ਔਸਤ ਉੱਚਾਈ 6000 ਮੀਟਰ ਹੈ। ਸੰਸਾਰ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8848 ਮੀਟਰ) ਇਸੇ ਪਰਬਤ ਸ਼੍ਰੇਣੀ ਵਿਚ ਸਥਿਤ ਹੈ।
(iii) ਛੋਟਾ ਹਿਮਾਲਿਆ-ਇਸ ਨੂੰ ਮੱਧ ਹਿਮਾਲਿਆ ਵੀ ਆਖਿਆ ਜਾਂਦਾ ਹੈ। ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤਕ ਹੈ। ਇਸ ਪਰਬਤ ਸ਼੍ਰੇਣੀ ਦੀਆਂ ਉੱਚੀਆਂ ਚੋਟੀਆਂ ਸਰਦ ਰੁੱਤ ਵਿਚ ਬਰਫ਼ ਨਾਲ ਢੱਕ ਜਾਂਦੀਆਂ ਹਨ। ਇੱਥੇ ਸ਼ਿਮਲਾ, ਮੰਸੁਰੀ, ਸ੍ਰੀਨਗਰ, ਨੈਨੀਤਾਲ, ਦਾਰਜੀਲਿੰਗ, ਚਕਰਾਤਾ ਆਦਿ ਸਿਹਤਵਰਧਕ ਸਥਾਨ ਪਾਏ ਜਾਂਦੇ ਹਨ।
(iv) ਬਾਹਰੀ ਹਿਮਾਲਿਆ-ਇਸ ਪਰਬਤ ਸ਼੍ਰੇਣੀ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਅਤੇ ਦੱਖਣੀ ਹਿਮਾਲਿਆ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ। ਇਨ੍ਹਾਂ ਪਰਬਤਾਂ ਦੇ ਦੱਖਣ ਵਿਚ ਕਈ ਝੀਲਾਂ ਪਾਈਆਂ ਜਾਂਦੀਆਂ ਹਨ। ਬਾਅਦ ਵਿਚ ਇਨ੍ਹਾਂ ਵਿਚ ਮਿੱਟੀ ਭਰ ਗਈ ਅਤੇ ਇਨ੍ਹਾਂ ਨੂੰ ਦੂਨ (Doon) (ਪੂਰਬ ਵਿਚ ਇਸਨੂੰ ਦੁਆਰ (Duar) ਕਿਹਾ ਜਾਂਦਾ ਹੈ) ਆਖਿਆ ਜਾਣ ਲੱਗਿਆ। ਇਨ੍ਹਾਂ ਵਿਚ ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਊਧਮਪੁਰ, ਕੋਟਲੀ ਆਦਿ ਸ਼ਾਮਲ ਹਨ।
(v) ਪਹਾੜੀ ਸ਼ਾਖਾਵਾਂ – ਹਿਮਾਲਿਆ ਪਰਬਤ ਦੀਆਂ ਦੋ ਸ਼ਾਖਾਵਾਂ ਹਨ-ਪੂਰਬੀ ਸ਼ਾਖਾਵਾਂ ਅਤੇ ਪੱਛਮੀ ਸ਼ਾਖਾਵਾਂ।
(ਉ) ਪੂਰਬੀ ਸ਼ਾਖਾਵਾਂ – ਇਨ੍ਹਾਂ ਸ਼ਾਖਾਵਾਂ ਨੂੰ ਪੂਰਵਾਂਚਲ ਵੀ ਆਖਿਆ ਜਾਂਦਾ ਹੈ। ਇਨ੍ਹਾਂ ਸ਼ਾਖਾਵਾਂ ਵਿਚ ਡਫਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ ਸ਼ਾਮਲ ਹਨ।
(ਅ) ਪੱਛਮੀ ਸ਼ਾਖਾਵਾਂ – ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਦੀਆਂ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ। ਇਕ ਸ਼ਾਖਾ ਪਾਕਿਸਤਾਨ ਦੀ ਸਾਲਟ ਰੇਂਜ, ਸੁਲੇਮਾਨ ਅਤੇ ਕਿਰਥਾਰ ਹੁੰਦੀ ਹੋਈ ਦੱਖਣੀ-ਪੱਛਮ ਵਿਚ ਅਰਬ ਸਾਗਰ ਤੱਕ ਪੁੱਜਦੀ ਹੈ। ਦੂਸਰੀ ਸ਼ਾਖਾ ਅਫ਼ਗਾਨਿਸਤਾਨ ਵਿਚ ਸਥਿਤ ਹਿੰਦੂਕੁਸ਼ ਅਤੇ ਕਾਕੇਸ਼ ਪਰਬਤ ਲੜੀ ਨਾਲ ਜਾ ਮਿਲਦੀ ਹੈ।
Exam Tips:
a) ਪਹਿਲਾਂ ਪੰਜ ਭਾਗਾਂ ਦੀ ਸੂਚੀ ਦਿਓ, ਫਿਰ ਹਿਮਾਲਿਆ ਦੇ ਪੰਜ ਉਪ-ਭਾਗ ਸਿਰਲੇਖਾਂ ਸਮੇਤ ਲਿਖੋ।
b) ਹਰੇਕ ਉਪ-ਭਾਗ ਦੀ ਔਸਤ ਉਚਾਈ ਅਤੇ ਪ੍ਰਸਿੱਧ ਸਥਾਨ ਦਾ ਜ਼ਿਕਰ ਕਰੋ।
Question 2: ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ‘ ਤੇ ਇਕ ਨੋਟ ਲਿਖੋ ਅਤੇ ਦੱਸੋ ਕਿ ਕੀ ਇਹ ਅਜੇ ਉੱਚੇ ਉੱਠ ਰਹੇ ਹਨ ?
Answer:
ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ਦਾ ਵਰਣਨ ਇਸ ਤਰ੍ਹਾਂ ਹੈ-
ਉਤਪੱਤੀ-ਜਿੱਥੇ ਅੱਜ ਹਿਮਾਲਿਆ ਹੈ, ਉੱਥੇ ਕਦੀ ਟੈਥੀਜ਼ (Tethys) ਨਾਂ ਦਾ ਸਮੁੰਦਰ ਲਹਿਰਾਉਂਦਾ ਸੀ। ਇਹ ਦੋ ਵਿਸ਼ਾਲ ਭੂ-ਖੰਡਾਂ ਨਾਲ ਘਿਰਿਆ ਇਹ ਇੱਕ ਲੰਬਾ ਅਤੇ ਚੌੜਾ ਸਾਗਰ ਸੀ। ਇਸ ਦੇ ਉੱਤਰ ਵਿਚ ਅੰਗਾਰਾ ਲੈਂਡ ਅਤੇ ਦੱਖਣ ਵਿਚ ਗੋਂਡਵਾਨਾ ਲੈਂਡ ਨਾਂ ਦੇ ਦੋ ਭੂ-ਖੰਡ ਸਨ। ਲੱਖਾਂ ਸਾਲਾਂ ਤਕ ਇਨ੍ਹਾਂ ਭੂ-ਖੰਡਾਂ ਦਾ ਛਿਜਣ ਹੁੰਦਾ ਰਿਹਾ। ਛਿਜਣ ਪਦਾਰਥ, ਭਾਵ ਕੰਕਰ, ਪੱਥਰ, ਮਿੱਟੀ, ਗਾਰ ਆਦਿ ਟੈਥੀਜ਼ ਸਾਗਰ ਵਿਚ ਜਮਾਂ ਹੁੰਦੇ ਰਹੇ। ਇਹ ਦੋ ਵਿਸ਼ਾਲ ਭੂ-ਖੰਡ ਹੌਲੀ-ਹੌਲੀ ਇਕ-ਦੂਸਰੇ ਵੱਲ ਖਿਸਕਣ ਲੱਗੇ। ਸਾਗਰ ਵਿਚ ਜੰਮੀ ਮਿੱਟੀ ਆਦਿ ਦੀਆਂ ਪਰਤਾਂ ਵਿਚ ਮੋੜ ਪੈਣ ਲੱਗੇ। ਇਹ ਮੋੜ ਦੀਪਾਂ ਦੀ ਇਕ ਮਾਲਾ ਦੇ ਰੂਪ ਵਿਚ ਉਭਰ ਕੇ ਪਾਣੀ ਦੀ ਸਤ੍ਹਾ ਤੋਂ ਉੱਪਰ ਆ ਗਏ। ਸਮਾਂ ਬੀਤਣ ਨਾਲ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅੱਜ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ।
ਬਨਾਵਟ – ਹਿਮਾਲਿਆ ਪਰਬਤੀ ਖੇਤਰ ਇਕ ਉਤਲ-ਚਾਪ (Convex Curve) ਵਰਗਾ ਵਿਖਾਈ ਦਿੰਦਾ ਹੈ, ਜਿਸ ਦਾ ਮੱਧਵਰਤੀ ਭਾਗ ਨੇਪਾਲ ਦੀ ਸਰਹੱਦ ਤਕ ਝੁਕਿਆ ਹੋਇਆ ਹੈ। ਇਸ ਦੇ ਉੱਤਰ-ਪੱਛਮੀ ਕਿਨਾਰੇ ਸਫ਼ੈਦ ਕੋਹ, ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਰਾਹੀਂ ਅਰਬ ਸਾਗਰ ਵਿਚ ਪੁੱਜ ਜਾਂਦੇ ਹਨ। ਇਸੇ ਤਰ੍ਹਾਂ ਦੇ ਉੱਤਰ-ਪੂਰਬੀ ਕਿਨਾਰੇ “ਤੇਨਾਸਰਿਮ” ਪਰਬਤ ਸ਼੍ਰੇਣੀਆਂ ਦੇ ਮਾਧਿਅਮ ਰਾਹੀਂ ਬੰਗਾਲ ਦੀ ਖਾੜੀ ਤਕ ਪੁੱਜ ਜਾਂਦੇ ਹਨ। ਹਿਮਾਲਿਆ ਪਰਬਤਾਂ ਦੀ ਦੱਖਣੀ ਢਾਲ ਭਾਰਤ ਵੱਲ ਹੈ। ਇਹ ਢਾਲ ਬਹੁਤ ਹੀ ਤਿੱਖੀ ਹੈ। ਪਰ ਇਸ ਦੀ ਉੱਤਰੀ ਢਾਲ ਸਧਾਰਨ ਹੈ। ਇਹ ਚੀਨ ਵੱਲ ਹੈ। ਦੱਖਣੀ ਢਾਲ ਦੇ ਵਧੇਰੇ ਤਿੱਖਾ ਹੋਣ ਦੇ ਕਾਰਨ ਇਸ ਉੱਤੇ ਜਲ-ਪਾਤ ਅਤੇ ਤੰਗ ਨਦੀ ਘਾਟੀਆਂ ਮਿਲਦੀਆਂ ਹਨ। ਉਚਾਈ ਦੇ ਨਜ਼ਰੀਏ ਤੋਂ ਹਿਮਾਲਿਆ ਦੀਆਂ ਪਰਬਤ ਸ਼੍ਰੇਣੀਆਂ ਨੂੰ ਪੰਜ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਟ੍ਰਾਂਸ ਹਿਮਾਲਿਆ,
2. ਮਹਾਨ ਹਿਮਾਲਿਆ,
3. ਛੋਟਾ ਹਿਮਾਲਿਆ,
4. ਬਾਹਰੀ ਹਿਮਾਲਿਆ ਅਤੇ
5. ਪਹਾੜੀ ਸ਼ਾਖਾਵਾਂ। ਹਿਮਾਲਿਆ ਪਰਬਤਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਅੱਜ ਵੀ ਉੱਚੇ ਉਠ ਰਹੇ ਹਨ।
Exam Tips:
a) ਉਤਪੱਤੀ ਅਤੇ ਬਣਤਰ-ਦੋ ਸਿਰਲੇਖ ਬਣਾਓ।
b) ਅੰਤ ਵਿਚ ਇਹ ਗੱਲ ਲਿਖੋ ਕਿ ਹਿਮਾਲਿਆ ਅੱਜ ਵੀ ਉੱਚੇ ਉੱਠ ਰਹੇ ਹਨ।
Question 3: ਪੱਛਮੀ ਤੇ ਪੂਰਬੀ ਤਟਵਰਤੀ ਮੈਦਾਨਾਂ ਦੀ ਤੁਲਨਾ ਕਰੋ।
Answer:
ਪੱਛਮੀ ਤੇ ਪੂਰਬੀ ਤਟੀ ਮੈਦਾਨਾਂ ਦੀ ਆਪਸੀ ਤੁਲਨਾ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ-
| ਆਧਾਰ | ਪੱਛਮੀ ਤਟੀ ਮੈਦਾਨ | ਪੂਰਬੀ ਤਟੀ ਮੈਦਾਨ |
|---|---|---|
| ਸਥਿਤੀ | ਪੱਛਮ ਵਿਚ ਅਰਬ ਸਾਗਰ ਅਤੇ ਪੂਰਬ ਵਿਚ ਪੱਛਮੀ ਘਾਟ ਦੀਆਂ ਪਹਾੜੀਆਂ ਹਨ। | ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਪੂਰਬੀ ਘਾਟ ਦੀਆਂ ਪਹਾੜੀਆਂ ਹਨ। |
| ਲੰਬਾਈ ਅਤੇ ਚੌੜਾਈ | ਲੰਬਾਈ 1500 ਕਿਲੋਮੀਟਰ ਅਤੇ ਚੌੜਾਈ 30 ਤੋਂ 80 ਕਿਲੋਮੀਟਰ; ਤੰਗ ਹਨ ਅਤੇ ਡੈਲਟਾਈ ਨਿਖੇਪ ਦੀ ਘਾਟ ਹੈ। | ਲੰਬਾਈ 2000 ਕਿਲੋਮੀਟਰ ਅਤੇ ਔਸਤ ਚੌੜਾਈ 150 ਕਿਲੋਮੀਟਰ; ਵਧੇਰੇ ਚੌੜੇ ਹਨ ਅਤੇ ਜਲੋਢ ਮਿੱਟੀ ਦਾ ਨਿਖੇਪ ਹੈ। |
| ਉਪ-ਭਾਗ | ਚਾਰ ਭਾਗ-ਗੁਜਰਾਤ ਦਾ ਤਟਵਰਤੀ ਮੈਦਾਨ, ਕੋਂਕਣ ਦਾ ਤਟੀ ਮੈਦਾਨ, ਮਾਲਾਬਾਰ ਤਟਵਰਤੀ ਮੈਦਾਨ ਅਤੇ ਕੇਰਲ ਦਾ ਤਟਵਰਤੀ ਮੈਦਾਨ। | ਦੋ ਭਾਗ-ਉੱਤਰੀ ਤਟਵਰਤੀ ਮੈਦਾਨ (ਉੱਤਰੀ ਸਰਕਾਰ ਜਾਂ ਗੋਲਕੁੰਡਾ ਜਾਂ ਕਾਕੀਨਾਡਾ) ਅਤੇ ਦੱਖਣੀ ਤਟਵਰਤੀ ਮੈਦਾਨ (ਕੋਰੋਮੰਡਲ ਤਟ)। |
| ਨਦੀਆਂ | ਨਰਮਦਾ ਅਤੇ ਤਾਪਤੀ ਨਦੀਆਂ ਵਗਦੀਆਂ ਹਨ; ਇਹ ਡੈਲਟਾ ਬਣਾਉਣ ਦੀ ਥਾਂ ਜਵਾਰਨਮੁਖ ਬਣਾਉਂਦੀਆਂ ਹਨ। | ਮੁੱਖ ਨਦੀਆਂ ਮਹਾਂਨਦੀ, ਕਾਵੇਰੀ, ਗੋਦਾਵਰੀ ਅਤੇ ਕ੍ਰਿਸ਼ਨਾ ਆਦਿ ਹਨ। |
| ਵਰਖਾ | ਗਰਮ ਰੁੱਤ ਵਿਚ ਵਰਖਾ ਹੁੰਦੀ ਹੈ; ਇਹ ਵਰਖਾ ਦੱਖਣ-ਪੱਛਮੀ ਪੌਣਾਂ ਕਾਰਨ ਹੁੰਦੀ ਹੈ। | ਸਰਦ ਰੁੱਤ ਵਿਚ ਵਰਖਾ ਹੁੰਦੀ ਹੈ; ਇਹ ਵਰਖਾ ਲੌਟਦੀਆਂ (ਉੱਤਰ-ਪੂਰਬੀ) ਪੌਣਾਂ ਕਾਰਨ ਹੁੰਦੀ ਹੈ। |
Exam Tips:
a) ਤੁਲਨਾ ਹਮੇਸ਼ਾ ਸਾਰਣੀ ਬਣਾ ਕੇ ਕਰੋ ਅਤੇ ਹਰੇਕ ਆਧਾਰ ਦੇ ਦੋਵੇਂ ਪਾਸੇ ਲਿਖੋ।
b) ਪੱਛਮੀ ਮੈਦਾਨ ਤੰਗ ਅਤੇ ਜਵਾਰਨਮੁਖੀ ਹਨ, ਪੂਰਬੀ ਚੌੜੇ ਅਤੇ ਡੈਲਟਾਈ ਹਨ-ਇਹ ਮੁੱਖ ਫ਼ਰਕ ਯਾਦ ਰੱਖੋ।
Question 4: ਦੇਸ਼ ਦੇ ਉੱਤਰੀ ਵਿਸ਼ਾਲ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਿਸਥਾਰਪੂਰਵਕ ਵੇਰਵਾ ਦਿਓ।
Answer:
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਰਣਨ ਇਸ ਤਰ੍ਹਾਂ ਹੈ
ਆਕਾਰ – ਰਾਵੀ ਨਦੀ ਤੋਂ ਲੈ ਕੇ ਗੰਗਾ ਨਦੀ ਦੇ ਡੈਲਟੇ ਤਕ ਇਸ ਮੈਦਾਨ ਦੀ ਕੁੱਲ ਲੰਬਾਈ ਲਗਪਗ 2400 ਕਿਲੋਮੀਟਰ ਅਤੇ ਚੌੜਾਈ 100 ਤੋਂ 500 ਕਿਲੋਮੀਟਰ ਤਕ ਹੈ। ਸਮੁੰਦਰ ਤਲ ਤੋਂ ਇਸ ਦੀ ਔਸਤ ਉਚਾਈ 180 ਮੀ: ਦੇ ਲਗਪਗ ਹੈ। ਅਨੁਮਾਨ ਹੈ ਕਿ ਇਸ ਦੀ ਡੂੰਘਾਈ 5 ਕਿਲੋਮੀਟਰ ਤੋਂ ਲੈ ਕੇ 32 ਕਿਲੋਮੀਟਰ ਤਕ ਹੈ। ਇਸ ਦਾ ਕੁੱਲ ਖੇਤਰਫਲ 7.5 ਲੱਖ ਵਰਗ ਕਿਲੋਮੀਟਰ ਹੈ।
ਜਨਮ – ਭਾਰਤ ਦਾ ਉੱਤਰੀ ਮੈਦਾਨ ਉੱਤਰ ਵਿਚ ਹਿਮਾਲਿਆ ਅਤੇ ਦੱਖਣ ਵਿਚ ਵਿਸ਼ਾਲ ਪਾਇਦੀਪੀ ਪਠਾਰ ਤੋਂ ਨਿਕਲਣ ਵਾਲੀਆਂ ਨਦੀਆਂ ਰਾਹੀਂ ਵਹਾ ਕੇ ਲਿਆਂਦੀ ਹੋਈ ਮਿੱਟੀ ਤੋਂ ਬਣਿਆ ਹੈ। ਲੱਖਾਂ, ਕਰੋੜਾਂ ਸਾਲ ਪਹਿਲਾਂ ਭੂ-ਵਿਗਿਆਨਿਕ ਕਾਲ ਵਿਚ ਉੱਤਰੀ ਮੈਦਾਨ ਦੇ ਸਥਾਨ ਉੱਤੇ ਟੈਥੀਜ਼ ਨਾਂ ਦਾ ਇਕ ਸਮੁੰਦਰ ਲਹਿਰਾਉਂਦਾ ਸੀ। ਇਸ ਸਾਗਰ ਤੋਂ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਦੀ ਰਚਨਾ ਹੋਈ, ਜਿਨ੍ਹਾਂ ਨੂੰ ਅਸੀਂ ਹਿਮਾਲਿਆ ਦੇ ਨਾਂ ਨਾਲ ਬੁਲਾਉਂਦੇ ਹਾਂ। ਹਿਮਾਲਿਆ ਦੀ ਉਚਾਈ ਵਧਣ ਦੇ ਨਾਲ-ਨਾਲ ਉਸ ਉੱਤੇ ਨਦੀਆਂ ਅਤੇ ਅਪਰਦਨ ਦੇ ਦੁਸਰੇ ਕਾਰਕ ਸਰਗਰਮ ਹੋ ਗਏ। ਇਨ੍ਹਾਂ ਕਾਰਕਾਂ ਨੇ ਪਰਬਤ ਦੇਸ਼ ਦਾ ਅਪਰਦਨ ਕੀਤਾ ਅਤੇ ਇਹ ਭਾਰੀ ਮਾਤਰਾ ਵਿਚ ਗਾਰ ਲਿਆ-ਲਿਆ ਕੇ ਟੈਥੀਜ਼ ਸਾਗਰ ਵਿਚ ਜਮਾਂ ਕਰਨ ਲੱਗੇ। ਸਾਗਰ ਸਿਮਟਣ ਲੱਗਿਆ। ਨਦੀਆਂ ਜਿਹੜੀ ਮਿੱਟੀ ਇਸ ਵਿਚ ਮਿੱਟੀ ਜਮਾਂ ਕਰਦੀਆਂ ਰਹੀਆਂ, ਉਹ ਬਰੀਕ ਪੰਕ ਵਰਗੀ ਸੀ। ਇਸ ਮਿੱਟੀ ਨੂੰ ਜਲੋਢਕ ਆਖਦੇ ਹਨ। ਇਸ ਤਰ੍ਹਾਂ ਟੈਥੀਜ਼ ਸਾਗਰ ਦੀ ਥਾਂ ਉੱਤੇ ਜਲੋਢ ਮੈਦਾਨ, ਭਾਵ ਉੱਤਰੀ ਮੈਦਾਨ ਦੀ ਰਚਨਾ ਹੋਈ।
ਵੰਡ – ਉੱਤਰੀ ਵਿਸ਼ਾਲ ਮੈਦਾਨ ਨੂੰ ਹੇਠ ਲਿਖੇ ਚਾਰ ਖੇਤਰਾਂ ਵਿਚ ਵੰਡਿਆ ਜਾ ਸਕਦਾ ਹੈ-
1. ਪੰਜਾਬ-ਹਰਿਆਣਾ ਦਾ ਮੈਦਾਨ – ਇਸ ਮੈਦਾਨ ਦੀ ਰਚਨਾ ਸਤਲੁਜ, ਰਾਵੀ, ਬਿਆਸ ਅਤੇ ਘੱਗਰ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਰਾਹੀਂ ਹੋਈ ਹੈ। ਇਸ ਵਿਚ ਬਾਰੀ-ਦੋਆਬ, ਬਿਸਤ – ਦੋਆਬ, ਮਾਲਵਾ ਦਾ ਮੈਦਾਨ ਅਤੇ ਹਰਿਆਣਾ ਦਾ ਮੈਦਾਨ ਸ਼ਾਮਲ ਹੈ।
2. ਥਾਰ ਮਾਰੂਥਲ ਦਾ ਮੈਦਾਨ – ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਵਿਚ ਸਥਿਤ ਰਣ ਆਫ਼ ਕੱਛ ਤਕ ਇਸ ਮੈਦਾਨ ਨੂੰ ਥਾਰ ਮਾਰੂਥਲ ਦਾ ਮੈਦਾਨ ਆਖਦੇ ਹਨ।
3. ਗੰਗਾ ਦਾ ਮੈਦਾਨ – ਗੰਗਾ ਦਾ ਮੈਦਾਨ ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਸਥਿਤ ਹੈ।
4. ਬ੍ਰਹਮਪੁੱਤਰ ਦਾ ਮੈਦਾਨ – ਇਸ ਨੂੰ ਆਸਾਮ ਦਾ ਮੈਦਾਨ ਵੀ ਆਖਿਆ ਜਾਂਦਾ ਹੈ। ਇਹ ਆਸਾਮ ਦੀ ਪੱਛਮੀ ਹੱਦ ਤੋਂ ਲੈ ਕੇ ਆਸਾਮ ਦੀ ਧੁਰ ਉੱਤਰੀ ਭਾਗ ਸਾਦਿਆ (Sadiya) ਤਕ ਲਗਪਗ 640 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।
Exam Tips:
a) ਆਕਾਰ, ਜਨਮ ਅਤੇ ਵੰਡ-ਤਿੰਨ ਸਿਰਲੇਖ ਬਣਾਓ।
b) ਵੰਡ ਦੇ ਚਾਰ ਖੇਤਰ: ਪੰਜਾਬ-ਹਰਿਆਣਾ, ਥਾਰ, ਗੰਗਾ, ਬ੍ਰਹਮਪੁੱਤਰ।
Question 5: ਪ੍ਰਾਇਦੀਪੀ ਪਠਾਰ ਦਾ ਵਿਸਥਾਰ ਤੇ ਧਰਾਤਲੀ ਰਚਨਾ ਕੀ ਹੈ ? ਜ਼ਮੀਨ ਦੀ ਢਾਲ ਨੂੰ ਆਧਾਰ ਮੰਨਦੇ ਹੋਏ ਇਸ ਦੇ ਵੱਖੋ-ਵੱਖਰੇ ਉਪ-ਭਾਗਾਂ ਦਾ ਵਿਵਰਨ ਦਿਓ।
Answer:
ਪ੍ਰਾਇਦੀਪੀ ਪਠਾਰ ਉੱਤਰ-ਪੱਛਮ ਵਿਚ ਅਰਾਵਲੀ ਪਰਬਤ ਤੋਂ ਲੈ ਕੇ ਉੱਤਰ-ਪੂਰਬ ਵਿਚ ਸ਼ਿਲਾਂਗ ਦੀ ਪਠਾਰ ਤਕ ਫੈਲਿਆ ਹੋਇਆ ਹੈ। ਦੱਖਣ ਵਿਚ ਇਹ ਤਿਕੋਣੀ ਸ਼ਕਲ ਵਿਚ ਕੰਨਿਆ ਕੁਮਾਰੀ ਤਕ ਫੈਲਿਆ ਹੋਇਆ ਹੈ। ਇਸ ਕਠੋਰ ਭੂ-ਭਾਗ ਨੇ ਭਾਰਤ ਦੇ ਧਰਾਤਲੀ ਭਾਗ ਦਾ 50% ਭਾਗ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਇਸ ਦਾ ਖੇਤਰਫਲ 16 ਲੱਖ ਵਰਗ ਕਿਲੋਮੀਟਰ ਹੈ ਅਤੇ ਇਸ ਦੀ ਔਸਤ ਉਚਾਈ 600 ਤੋਂ 900 ਮੀ: ਤਕ ਹੈ।
ਰਚਨਾ – ਪ੍ਰਾਇਦੀਪੀ ਪਠਾਰ ਦਾ ਜਨਮ ਕਈ ਕਰੋੜ ਸਾਲ ਪਹਿਲਾਂ ਕੈਂਬਰੀਅਨ ਮਹਾਂਕਲਪ ਵਿਚ ਹੋਇਆ। ਇਹ ਲਾਵੇ ਦੇ ਠੰਢਾ ਹੋਣ ਨਾਲ ਬਣਿਆ ਹੈ। ਇਸ ਦੀਆਂ ਪਰਬਤ ਸ਼੍ਰੇਣੀਆਂ ਅਤੇ ਪਠਾਰੀ ਭਾਗਾਂ ਵਿਚ ਨੀਸ, ਕੁਆਰਟਜ਼ ਅਤੇ ਸੰਗਮਰਮਰ ਵਰਗੀਆਂ ਕਠੋਰ ਚੱਟਾਨਾਂ ਮਿਲਦੀਆਂ ਹਨ।
ਵੰਡ – ਇਸ ਦੇ ਉੱਤਰੀ ਭਾਗ ਨੂੰ ਮਾਲਵਾ ਦੀ ਪਠਾਰ ਅਤੇ ਦੱਖਣੀ ਭਾਗ ਨੂੰ ਦੱਖਣ ਦੀ ਪਠਾਰ ਆਖਦੇ ਹਨ। ਦੱਖਣ ਦੀ ਪਠਾਰ ਦੀ ਢਾਲ ਪੱਛਮ ਤੋਂ ਪੂਰਬ ਵੱਲ ਹੈ।
ਮਾਲਵਾ ਦੀ ਪਠਾਰ – ਮਾਲਵਾ ਦੀ ਪਠਾਰ ਵਿਚ ਬਨਾਸ, ਚੰਬਲ, ਕੇਨ ਅਤੇ ਬੇਤਵਾ ਨਦੀਆਂ ਵਹਿੰਦੀਆਂ ਹਨ। ਇਸ ਵਿਚ ਖਣਿਜ ਪਦਾਰਥ ਵਧੇਰੇ ਮਾਤਰਾ ਵਿਚ ਮਿਲਦੇ ਹਨ। ਇਸ ਦੀ ਔਸਤ ਉਚਾਈ 900 ਮੀਟਰ ਹੈ। ਪਾਰਸਨਾਥ (1365 ਮੀਟਰ) ਇੱਥੋਂ ਦੀ ਸਭ ਤੋਂ ਉੱਚੀ ਚੋਟੀ ਹੈ। ਮਾਲਵਾ ਦੀ ਪਠਾਰ ਵਿਚ ਮਿਲਦੀਆਂ ਤਿੰਨ ਸ਼੍ਰੇਣੀਆਂ ਹਨ (ਅਰਾਵਲੀ ਸ਼੍ਰੇਣੀ, ਵਿੰਧਿਆਚਲ, ਸਤਪੁੜਾ ਪਰਬਤ ਸ਼੍ਰੇਣੀ)।
ਦੱਖਣ ਦੀ ਪਠਾਰ – ਇਸ ਦੀ ਉਚਾਈ ਔਸਤ 300 ਤੋਂ 900 ਮੀਟਰ ਤਕ ਹੈ। ਇਸ ਦੇ ਧਰਾਤਲ ਨੂੰ ਮੌਸਮੀ ਨਦੀਆਂ ਨੇ ਕੱਟ-ਵੱਢ ਕੇ ਸੱਤ ਸਪੱਸ਼ਟ ਭਾਗਾਂ ਵਿਚ ਵੰਡਿਆ ਹੋਇਆ ਹੈ-
ਮਹਾਂਰਾਸ਼ਟਰਾ ਟੇਬਲ ਲੈਂਡ, ਦੰਡਕਰਿਆਨਾ-ਛਤੀਸਗੜ ਖੇਤਰ, ਤੇਲੰਗਾਨਾ ਦੀ ਪਠਾਰ, ਕਰਨਾਟਕ ਦੀ ਪਠਾਰ, ਪੱਛਮੀ ਘਾਟ, ਪੂਰਬੀ ਘਾਟ, ਦੱਖਣੀ ਪਹਾੜੀ ਸਮੂਹ। ਪੱਛਮੀ ਘਾਟ ਦੀ ਉਚਾਈ 1200 ਮੀਟਰ ਅਤੇ ਪੂਰਬੀ ਘਾਟ ਦੀ ਉਚਾਈ 500 ਮੀਟਰ ਹੈ। ਦੱਖਣੀ ਭਾਰਤ ਦੀਆਂ ਸਾਰੀਆਂ ਮਹੱਤਵਪੂਰਨ ਨਦੀਆਂ ਪੱਛਮੀ ਘਾਟ ਤੋਂ ਨਿਕਲਦੀਆਂ ਹਨ। ਪੱਛਮੀ ਅਤੇ ਪੂਰਬੀ ਘਾਟ ਜਿੱਥੇ ਆ ਕੇ ਮਿਲਦੇ ਹਨ, ਉਸ ਨੂੰ ਨੀਲਗਿਰੀ ਪਰਬਤ ਆਖਦੇ ਹਨ। ਇਨ੍ਹਾਂ ਪਰਬਤਾਂ ਦੀ ਸਭ ਤੋਂ ਉੱਚੀ ਚੋਟੀ ਦੋਦਾਬੇਟਾ ਹੈ, ਜਿਹੜੀ 2637 ਮੀਟਰ ਉੱਚੀ ਹੈ। ਸੱਚ ਤਾਂ ਇਹ ਹੈ ਕਿ ਪ੍ਰਾਇਦੀਪੀ ਪਠਾਰ ਖਣਿਜ ਪਦਾਰਥਾਂ ਦਾ ਭੰਡਾਰ ਹੈ ਅਤੇ ਇਸ ਦਾ ਭਾਰਤ ਦੀ ਆਰਥਿਕਤਾ ਵਿਚ ਬਹੁਤ ਮਹੱਤਵ ਹੈ।
Exam Tips:
a) ਵਿਸਥਾਰ, ਰਚਨਾ ਅਤੇ ਵੰਡ-ਤਿੰਨ ਸਿਰਲੇਖ ਬਣਾਓ।
b) ਮਾਲਵਾ ਅਤੇ ਦੱਖਣ ਦੀ ਪਠਾਰ ਵੱਖ-ਵੱਖ ਲਿਖੋ।
Question 6: ਹਿਮਾਲਿਆ ਤੇ ਪ੍ਰਾਇਦੀਪੀ ਪਠਾਰ ਦੇ ਧਰਾਤਲੀ ਲੱਛਣਾਂ ਦੀ ਤੁਲਨਾ ਕਰੋ ਤੇ ਅੰਤਰ ਸਪੱਸ਼ਟ ਕਰੋ।
Answer:
ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਦੀ ਤੁਲਨਾ ਭੂਗੋਲ ਦੇ ਪੱਖ ਤੋਂ ਬੜੀ ਰੌਚਕ ਹੈ।
1. ਬਣਾਵਟ – ਹਿਮਾਲਿਆ ਤਲਛੱਟੀ ਚੱਟਾਨਾਂ ਤੋਂ ਬਣਿਆ ਹੈ ਅਤੇ ਇਹ ਸੰਸਾਰ ਦਾ ਸਭ ਤੋਂ ਜਵਾਨ ਪਰਬਤ ਹੈ। ਇਸ ਦੀ ਉਚਾਈ ਵੀ ਸਭ ਤੋਂ ਵੱਧ ਹੈ। ਇਸ ਦੀ ਔਸਤ ਉਚਾਈ 5100 ਮੀਟਰ ਹੈ।। ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦਾ ਜਨਮ ਅੱਜ ਤੋਂ 50 ਕਰੋੜ ਸਾਲ ਪਹਿਲਾਂ ਕੈਂਬਰੀਅਨ ਮਹਾਂਕਲਪ ਵਿਚ ਹੋਇਆ ਸੀ। ਇਹ ਅਗਨੀ ਚੱਟਾਨਾਂ ਤੋਂ ਬਣਿਆ ਹੋਇਆ ਹੈ। ਇਸ ਪਠਾਰ ਦੀ ਔਸਤ ਉਚਾਈ 600 ਤੋਂ 900 ਮੀਟਰ ਤਕ ਹੈ।
2. ਵਿਸਥਾਰ – ਹਿਮਾਲਿਆ ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲਿਆ ਹੋਇਆ ਹੈ। ਇਸ ਦੇ ਪੂਰਬ ਵਿਚ ਪੂਰਬੀ ਸ਼੍ਰੇਣੀਆਂ ਅਤੇ ਪੱਛਮ ਵਿਚ ਪੱਛਮੀ ਸ਼੍ਰੇਣੀਆਂ ਹਨ। ਪੂਰਬੀ ਸ਼੍ਰੇਣੀਆਂ ਵਿਚ ਖਾਸੀ, ਗਾਰੋ, ਐੱਤੀਆ ਅਤੇ ਪੱਛਮੀ ਸ਼੍ਰੇਣੀਆਂ ਵਿਚ ਹਿੰਦੂਕੁਸ਼, ਕਿਰਥਾਰ ਅਤੇ ਕਿਰਥਰ ਸ਼੍ਰੇਣੀਆਂ ਪਾਈਆਂ ਜਾਂਦੀਆਂ ਹਨ। ਹਿਮਾਲਿਆ ਦੇ ਪੰਜ ਭਾਗ ਹਨ-ਟ੍ਰਾਂਸ ਹਿਮਾਲਿਆ, ਮਹਾਨ ਹਿਮਾਲਿਆ, ਛੋਟਾ ਹਿਮਾਲਿਆ, ਬਾਹਰੀ ਹਿਮਾਲਿਆ ਅਤੇ ਪਹਾੜੀ ਸ਼ਾਖ਼ਾਵਾਂ। ਇਸ ਦੇ ਉਲਟ ਪ੍ਰਾਇਦੀਪੀ ਪਠਾਰ ਦੇ ਦੋ ਭਾਗ ਹਨ-ਮਾਲਵਾ ਦੀ ਪਠਾਰ ਅਤੇ ਦੱਖਣ ਦੀ ਪਠਾਰ। ਇਹ ਅਰਾਵਲੀ ਪਰਬਤ ਤੋਂ ਲੈ ਕੇ ਸ਼ਿਲਾਂਗ ਦੇ ਪਠਾਰ ਤਕ ਅਤੇ ਦੱਖਣ ਵਿਚ ਕੰਨਿਆ-ਕੁਮਾਰੀ ਤਕ ਫੈਲਿਆ ਹੋਇਆ ਹੈ। ਇਸ ਵਿਚ ਮਿਲਦੀਆਂ ਮੁੱਖ ਪਰਬਤ ਸ਼੍ਰੇਣੀਆਂ ਹਨ-ਅਰਾਵਲੀ ਪਰਬਤ ਸ਼੍ਰੇਣੀ, ਵਿੰਧਿਆਚਲ ਪਰਬਤ ਸ਼੍ਰੇਣੀ ਅਤੇ ਸਤਪੁੜਾ ਪਰਬਤ ਸ਼੍ਰੇਣੀ। ਇਸ ਤੋਂ ਇਲਾਵਾ ਇੱਥੇ ਪੂਰਬੀ ਘਾਟ ਦੀਆਂ ਪਹਾੜੀਆਂ, ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਨੀਲਗਿਰੀ ਪਰਬਤ ਆਦਿ ਮਿਲਦੇ ਹਨ।
ਨਦੀਆਂ – ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਬਰਫ਼ੀਲੇ ਪਰਬਤਾਂ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਗਦੀਆਂ ਹਨ। ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ਬਰਸਾਤੀ ਨਦੀਆਂ ਹਨ। ਖ਼ੁਸ਼ਕ ਰੁੱਤ ਵਿਚ ਇਨ੍ਹਾਂ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ।
ਆਰਥਿਕ ਮਹੱਤਵ – ਪ੍ਰਾਇਦੀਪੀ ਪਠਾਰ ਵਿਚ ਅਨੇਕਾਂ ਕਿਸਮ ਦੇ ਖਣਿਜ ਪਦਾਰਥ ਮਿਲਦੇ ਹਨ। ਇਸ ਦੇ ਉਲਟ ਹਿਮਾਲਿਆ ਖੇਤਰ ਵਿਚ ਵਣ-ਸੰਪੱਤੀ ਵਧੇਰੇ ਹੈ।
Exam Tips:
a) ਬਣਾਵਟ, ਵਿਸਥਾਰ, ਨਦੀਆਂ ਅਤੇ ਆਰਥਿਕ ਮਹੱਤਵ-ਚਾਰ ਆਧਾਰਾਂ ਉੱਤੇ ਤੁਲਨਾ ਕਰੋ।
b) ਹਿਮਾਲਿਆ ਤਲਛੱਟੀ ਚੱਟਾਨਾਂ ਦਾ ਜਵਾਨ ਪਰਬਤ ਹੈ; ਪਠਾਰ ਅਗਨੀ ਚੱਟਾਨਾਂ ਦਾ ਪ੍ਰਾਚੀਨ ਭੂ-ਭਾਗ ਹੈ।
Question 7: ਹੇਠ ਲਿਖਿਆਂ ‘ਤੇ ਨੋਟ ਲਿਖੋ-
(ੳ) ਵਿੰਧਿਆਚਲ (ਅ) ਸਤਪੁੜਾ (ੲ) ਅਰਾਵਲੀ ਪਰਬਤ (ਸ) ਮਾਲਵਾ ਪਠਾਰ (ਹ) ਨੀਲਗਿਰੀ ਦੀਆਂ ਪਹਾੜੀਆਂ।
Answer:
(ੳ) ਵਿੰਧਿਆਚਲ – ਵਿੰਧਿਆਚਲ ਪਰਬਤ ਸ਼੍ਰੇਣੀਆਂ ਦਾ ਪੱਛਮੀ ਭਾਗ ਲਾਵੇ ਨਾਲ ਬਣਿਆ ਹੈ। ਇਸ ਦਾ ਪੂਰਬੀ ਭਾਗ ਕੈਮੂਰ ਅਤੇ ਭਨਰੇਰ ਦੀਆਂ ਸ਼੍ਰੇਣੀਆਂ ਅਖਵਾਉਂਦਾ ਹੈ। ਇਸ ਦੀਆਂ ਦੱਖਣੀ ਢਲਾਨਾਂ ਦੇ ਕੋਲ ਨਰਮਦਾ ਨਦੀ ਵਹਿੰਦੀ ਹੈ।
(ਅ) ਸਤਪੁੜਾ – ਸਤਪੁੜਾ ਦੀਆਂ ਪਹਾੜੀਆਂ ਨਰਮਦਾ ਨਦੀ ਦੇ ਦੱਖਣੀ ਕਿਨਾਰੇ ਦੇ ਨਾਲ-ਨਾਲ ਪੂਰਬ ਵਿਚ ਮਹਾਂਦੇਵ ਅਤੇ ਮੈਕਾਲ ਦੀਆਂ ਪਹਾੜੀਆਂ ਦੇ ਸਹਾਰੇ ਬਿਹਾਰ ਵਿਚ ਸਥਿਤ ਛੋਟਾ ਨਾਗਪੁਰ ਦੀਆਂ ਪਹਾੜੀਆਂ (ਹੁਣ ਝਾਰਖੰਡ) ਤਕ ਜਾ ਪੁੱਜਦੀਆਂ ਹਨ। ਇਸ ਦੀਆਂ ਮੁੱਖ ਚੋਟੀਆਂ ਹਨ-ਧੁਮਗੜ੍ਹ (1350 ਮੀ:) ਅਤੇ ਅਮਰਕੰਟਕ (1127 ਮੀ:)। ਇਸ ਪਰਬਤ ਸ਼੍ਰੇਣੀ ਦੀ ਲੰਬਾਈ 1120 ਕਿਲੋਮੀਟਰ ਹੈ।
(ੲ) ਅਰਾਵਲੀ ਪਰਬਤ – ਅਰਾਵਲੀ ਪਰਬਤ ਸ਼੍ਰੇਣੀ ਦਿੱਲੀ ਤੋਂ ਗੁਜਰਾਤ ਤਕ 725 ਕਿਲੋਮੀਟਰ ਦੀ ਲੰਬਾਈ ਵਿਚ ਫੈਲੀ ਹੋਈ ਹੈ। ਇਨ੍ਹਾਂ ਦੀ ਦਿਸ਼ਾ ਦੱਖਣ-ਪੱਛਮ ਹੈ ਅਤੇ ਇਹ ਹੁਣ ਪਹਾੜੀਆਂ ਦੇ ਬਚੇ-ਖੁਚੇ ਟੁਕੜੇ ਹੀ ਰਹਿ ਗਏ ਹਨ। ਇਨ੍ਹਾਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਆਬੂ ਦਾ ਗੁਰੂ ਸਿਖਰ (1722 ਮੀ.) ਹੈ।
(ਸ) ਮਾਲਵਾ ਪਠਾਰ-ਪੱਛਮ ਵਿਚ ਅਰਾਵਲੀ ਪਰਬਤ, ਉੱਤਰ ਵਿਚ ਬੁਦੇਲਖੰਡ ਅਤੇ ਬਘੇਲਖੰਡ, ਪੂਰਬ ਵਿੱਚ ਛੋਟਾ ਨਾਗਪੁਰ, ਰਾਜ ਮਹਿਲ ਦੀਆਂ ਪਹਾੜੀਆਂ ਅਤੇ ਸ਼ਿਲਾਂਗ ਦੀ ਪਠਾਰ ਤਕ ਅਤੇ ਦੱਖਣ ਵੱਲ ਸਤਪੁੜਾ ਦੀਆਂ ਪਹਾੜੀਆਂ ਤਕ ਘਿਰੀ ਹੋਈ ਪਠਾਰ ਮਾਲਵਾ ਦੀ ਪਠਾਰ ਅਖਵਾਉਂਦੀ ਹੈ। ਇਸ ਦਾ ਪੂਰਬੀ ਸਿਰਾ ਸ਼ਿਲਾਂਗ ਦੀ ਪਠਾਰ ਉੱਤੇ ਹੈ। ਇਸ ਪਠਾਰ ਦੀ ਉੱਤਰੀ ਹੱਦ ਅਵਤਲ ਚਾਪ ਦੀ ਤਰ੍ਹਾਂ ਹੈ। ਇਸ ਪਠਾਰ ਵਿਚ ਬਾਨਾਸ, ਚੰਬਲ, ਕੇਨ ਅਤੇ ਬੇਤਵਾ ਨਾਂ ਦੀਆਂ ਨਦੀਆਂ ਵਗਦੀਆਂ ਹਨ। ਇਸ ਦੀ ਔਸਤ ਉਚਾਈ 900 ਮੀਟਰ ਹੈ। ਪਾਰਸਨਾਥ ਇਸ ਦੀ ਮੁੱਖ ਚੋਟੀ ਹੈ। ਇਸ ਦੀਆਂ ਤਿੰਨ ਪਰਬਤ-ਸ਼੍ਰੇਣੀਆਂ ਹਨ-ਅਰਾਵਲੀ ਪਰਬਤ ਸ਼੍ਰੇਣੀਆਂ, ਵਿੰਧਿਆਚਲ ਪਰਬਤ ਸ਼੍ਰੇਣੀਆਂ ਅਤੇ ਸਤਪੁੜਾ ਪਰਬਤ ਸ਼੍ਰੇਣੀਆਂ।
(ਹ) ਨੀਲਗਿਰੀ ਦੀਆਂ ਪਹਾੜੀਆਂ – ਪੱਛਮੀ ਘਾਟ ਦੀਆਂ ਪਹਾੜੀਆਂ ਅਤੇ ਪੂਰਬੀ ਘਾਟ ਦੀਆਂ ਪਹਾੜੀਆਂ ਦੱਖਣ ਵਿਚ ਜਿੱਥੇ ਆ ਕੇ ਆਪਸ ਵਿਚ ਮਿਲਦੀਆਂ ਹਨ, ਉਨ੍ਹਾਂ ਨੂੰ ਦੱਖਣੀ ਪਹਾੜੀਆਂ ਜਾਂ ਨੀਲਗਿਰੀ ਦੀਆਂ ਪਹਾੜੀਆਂ ਆਖਦੇ ਹਨ। ਇਨ੍ਹਾਂ ਨੂੰ ਨੀਲੇ ਪਰਬਤ ਵੀ ਆਖਦੇ ਹਨ। ਇਨ੍ਹਾਂ ਦੀ ਔਸਤ ਉਚਾਈ 1220 ਮੀਟਰ ਹੈ।
Exam Tips:
a) ਪੰਜਾਂ ਵਿੱਚੋਂ ਹਰੇਕ ਦੀ ਲੰਬਾਈ/ਉਚਾਈ ਅਤੇ ਇਕ ਪ੍ਰਸਿੱਧ ਚੋਟੀ ਦਾ ਜ਼ਿਕਰ ਕਰੋ।
b) ਮਾਊਂਟ ਆਬੂ ਦਾ ਗੁਰੂ ਸਿਖਰ (1722 ਮੀ.) ਅਰਾਵਲੀ ਦੀ ਸਭ ਤੋਂ ਉੱਚੀ ਚੋਟੀ ਹੈ।
Question 8: “ਕੀ ਭਾਰਤ ਦੇ ਵੱਖੋ-ਵੱਖਰੇ ਭੌਤਿਕ ਹਿੱਸੇ ਇਕ ਦੂਸਰੇ ਤੋਂ ਅਲੱਗ ਤੇ ਆਜ਼ਾਦ ਇਕਾਈਆਂ ਹਨ ਜਾਂ ਇਕ ਦੂਸਰੇ ਦੇ ਪੂਰਕ ਬਣਦੇ ਹਨ ?” ਇਸ ਕਥਨ ਦੀ ਉਦਾਹਰਨਾਂ ਸਹਿਤ ਵਿਆਖਿਆ ਕਰੋ।
Answer:
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀਆਂ ਵੱਖ-ਵੱਖ ਭੌਤਿਕ ਇਕਾਈਆਂ ਇਕ ਦੂਸਰੇ ਦੀਆਂ ਪੂਰਕ ਹਨ। ਉਹ ਵੇਖਣ ਨੂੰ ਵੱਖ ਜ਼ਰੂਰ ਲਗਦੀਆਂ ਹਨ, ਪਰ ਉਨ੍ਹਾਂ ਦੀ ਹੋਂਦ ਵੱਖਰੀ ਨਹੀਂ ਹੈ। ਜੇ ਅਸੀਂ ਉਨ੍ਹਾਂ ਦੇ ਜਨਮ ਅਤੇ ਉਨ੍ਹਾਂ ਵਿਚ ਮਿਲਣ ਵਾਲੇ ਕੁਦਰਤੀ ਭੰਡਾਰਾਂ ਦਾ ਅਧਿਐਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਉਹ ਪੂਰੀ ਤਰ੍ਹਾਂ ਇਕ-ਦੂਸਰੇ ਉੱਤੇ ਨਿਰਭਰ ਹਨ।
(ਉ) ਜਨਮ-
1. ਹਿਮਾਲਿਆ ਪਰਬਤ ਦਾ ਜਨਮ ਹੀ ਪ੍ਰਾਇਦੀਪੀ ਪਠਾਰ ਦੇ ਹੋਂਦ ਵਿਚ ਆਉਣ ਪਿੱਛੋਂ ਹੋਇਆ ਹੈ।
2. ਉੱਤਰੀ ਮੈਦਾਨਾਂ ਦਾ ਜਨਮ ਉਨ੍ਹਾਂ ਨਿਖੇਪਾਂ ਨਾਲ ਹੋਇਆ ਹੈ, ਜਿਨ੍ਹਾਂ ਲਈ ਪ੍ਰਾਇਦੀਪੀ ਪਠਾਰ ਅਤੇ ਹਿਮਾਲਿਆ ਪਰਬਤ ਦੀਆਂ ਨਦੀਆਂ ਜ਼ਿੰਮੇਵਾਰ ਹਨ।
3. ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ, ਦਰਾੜ ਘਾਟੀਆਂ ਹਿਮਾਲਿਆ ਦੇ ਦਬਾਅ ਦੇ ਕਾਰਨ ਹੀ ਹੋਂਦ ਵਿਚ ਆਏ।
4. ਤਟੀ ਮੈਦਾਨਾਂ ਦਾ ਜਨਮ ਪ੍ਰਾਇਦੀਪੀ ਘਾਟਾਂ ਦੀ ਮਿੱਟੀ ਨਾਲ ਹੋਇਆ ਹੈ।
(ਅ) ਕੁਦਰਤੀ ਭੰਡਾਰ-
ਹਿਮਾਲਿਆ ਪਰਬਤ ਬਰਫ਼ ਦਾ ਘਰ ਹੈ। ਇਸ ਦੀਆਂ ਨਦੀਆਂ ਜਲ-ਝਰਨੇ ਬਣਾਉਂਦੀਆਂ ਹਨ ਅਤੇ ਇਹਨਾਂ ਤੋਂ ਜਿਹੜੀ ਪਣ-ਬਿਜਲੀ ਬਣਾਈ ਜਾਂਦੀ ਹੈ, ਉਸ ਦੀ ਵਰਤੋਂ ਪੂਰਾ ਦੇਸ਼ ਕਰਦਾ ਹੈ। ਭਾਰਤ ਦੇ ਵਿਸ਼ਾਲ ਮੈਦਾਨ ਉਪਜਾਊ ਮਿੱਟੀ ਦੇ ਕਾਰਨ ਪੂਰੇ ਦੇਸ਼ ਦੇ ਲਈ ਅੰਨ ਦਾ ਭੰਡਾਰ ਹਨ। ਇਸ ਵਿਚ ਵਗਣ ਵਾਲੀ ਗੰਗਾ ਨਦੀ ਸਾਰੇ ਭਾਰਤ ਲਈ ਹਰਮਨ-ਪਿਆਰੀ ਹੈ। ਪ੍ਰਾਇਦੀਪੀ ਪਠਾਰ ਵਿਚ ਖਣਿਜਾਂ ਦਾ ਖਜ਼ਾਨਾ ਦੱਬਿਆ ਪਿਆ ਹੈ। ਇਸ ਵਿਚ ਲੋਹਾ, ਕੋਇਲਾ, ਤਾਂਬਾ, ਅਬਰਕ, ਮੈਂਗਨੀਜ਼ ਆਦਿ ਕਈ ਕਿਸਮ ਦੇ ਖਣਿਜ ਦੱਬੇ ਪਏ ਹਨ, ਜਿਹੜੇ ਦੇਸ਼ ਦੇ ਵਿਕਾਸ ਦੇ ਲਈ ਜ਼ਰੂਰੀ ਹਨ। ਤਟੀ ਮੈਦਾਨ ਦੇਸ਼ ਨੂੰ ਚੌਲ, ਮਸਾਲੇ, ਅਦਰਕ, ਲੌਂਗ, ਇਲਾਇਚੀ ਵਰਗੇ ਵਪਾਰਕ ਪਦਾਰਥ ਮੁਹੱਈਆ ਕਰਦੇ ਹਨ। ਸੱਚ ਤਾਂ ਇਹ ਹੈ ਕਿ ਦੇਸ਼ ਦੀਆਂ ਵੱਖ-ਵੱਖ ਇਕਾਈਆਂ ਇਕ ਦੂਸਰੇ ਦੀਆਂ ਪੂਰਕ ਹਨ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿਚ ਆਪਣਾ ਯੋਗਦਾਨ ਦਿੰਦੀਆਂ ਹਨ।
Exam Tips:
a) ਉੱਤਰ ਵਿਚ ਜਨਮ ਅਤੇ ਕੁਦਰਤੀ ਭੰਡਾਰ-ਦੋ ਸਿਰਲੇਖ ਰੱਖੋ।
b) ਉਦਾਹਰਨਾਂ ਨਾਲ ਸਿੱਧ ਕਰੋ ਕਿ ਇਕਾਈਆਂ ਇਕ-ਦੂਜੀ ਦੀਆਂ ਪੂਰਕ ਹਨ।
ਮਹੱਤਵਪੂਰਨ ਪ੍ਰਸ਼ਨ – I. ਇਕ ਸ਼ਬਦ ਜਾਂ ਇਕ ਵਾਕ ਵਿਚ ਉੱਤਰ ਦਿਓ
Question 1: ਭਾਰਤ ਦੇ ਪ੍ਰਾਇਦੀਪੀ ਭਾਗ ਨੂੰ ਦੇਸ਼ ਦੀ ਕੁਦਰਤੀ ਬਨਾਵਟ ਦਾ ਕੇਂਦਰ ਕਿਉਂ ਕਿਹਾ ਜਾਂਦਾ ਹੈ ?
Answer:
ਇਸਦਾ ਕਾਰਨ ਇਹ ਹੈ ਕਿ ਭਾਰਤ ਦਾ ਪ੍ਰਾਇਦੀਪੀ ਭਾਗ ਦੇਸ਼ ਦੇ ਸੰਪੂਰਨ ਧਰਾਤਲ ਦੇ ਨਿਰਮਾਣ ਵਿਚ ਯੋਗਦਾਨ ਦਿੰਦਾ ਹੈ।
Exam Tips:
a) ਇਕ ਵਾਕ ਵਿਚ “ਧਰਾਤਲ ਦੇ ਨਿਰਮਾਣ ਵਿਚ ਯੋਗਦਾਨ” ਵਾਲਾ ਕਾਰਨ ਲਿਖੋ।
Question 2: ਹਿਮਾਲਿਆ ਦਾ ਕੀ ਅਰਥ ਹੈ ?
Answer:
ਹਿਮਾਲਿਆ ਦਾ ਅਰਥ ਹੈ-ਹਿਮ (ਬਰਫ਼) ਦਾ ਘਰ।
Exam Tips:
a) “ਹਿਮ” ਦਾ ਅਰਥ ਬਰਫ਼ ਅਤੇ “ਆਲਯ” ਦਾ ਅਰਥ ਘਰ ਹੈ।
Question 3: ਟ੍ਰਾਂਸ ਹਿਮਾਲਿਆ ਨੂੰ “ਤਿੱਬਤ ਹਿਮਾਲਿਆ” ਕਿਉਂ ਕਿਹਾ ਜਾਂਦਾ ਹੈ ?
Answer:
ਇਸਦਾ ਕਾਰਨ ਇਹ ਹੈ ਕਿ ਟ੍ਰਾਂਸ ਹਿਮਾਲਿਆ ਦਾ ਜ਼ਿਆਦਾਤਰ ਭਾਗ ਤਿੱਬਤ ਵਿਚ ਹੈ।
Exam Tips:
a) ਇਸ ਦਾ ਜ਼ਿਆਦਾਤਰ ਭਾਗ ਤਿੱਬਤ ਵਿਚ ਹੋਣਾ ਹੀ ਕਾਰਨ ਹੈ।
Question 4: ਟ੍ਰਾਂਸ ਹਿਮਾਲਿਆ ਦੀ ਔਸਤ ਉਚਾਈ ਕਿੰਨੀ ਹੈ ?
Answer:
ਟ੍ਰਾਂਸ ਹਿਮਾਲਿਆ ਦੀ ਔਸਤ ਉਚਾਈ 6100 ਮੀਟਰ ਹੈ।
Exam Tips:
a) ਅੰਕ 6100 ਮੀਟਰ ਯਾਦ ਰੱਖੋ।
Question 5: ਦੂਨ ਕਿਸ ਨੂੰ ਕਹਿੰਦੇ ਹਨ ?
Answer:
‘ਦੂਨ’ ਬਾਹਰੀ ਹਿਮਾਲਿਆ ਵਿਚ ਸਥਿਤ ਉਹ ਝੀਲਾਂ ਹਨ ਜੋ ਮਿੱਟੀ ਨਾਲ ਭਰ ਗਈਆਂ ਹਨ।
Exam Tips:
a) ਦੂਨ ਬਾਹਰੀ ਹਿਮਾਲਿਆ ਵਿਚ ਮਿਲਦੀਆਂ ਹਨ।
Question 6: ਹਿਮਾਲਿਆ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਕਿਸੇ ਦੋ ਪ੍ਰਮੁੱਖ ਉੱਚੀਆਂ ਚੋਟੀਆਂ ਦੇ ਨਾਂ ਦੱਸੋ।
Answer:
ਡਫ਼ਾ ਬੰਮ (4578 ਮੀਟਰ) ਅਤੇ ਸਾਰਾਮਤੀ (3926 ਮੀਟਰ) ਹਿਮਾਲਿਆ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਦੋ ਪ੍ਰਮੁੱਖ ਚੋਟੀਆਂ ਹਨ।
Exam Tips:
a) ਦੋਵੇਂ ਚੋਟੀਆਂ ਉਚਾਈ ਸਮੇਤ ਲਿਖੋ।
Question 7: ਵਿਸ਼ਵ ਦੀ ਸਭ ਤੋਂ ਉੱਚੀ ਪਰਬਤ ਚੋਟੀ ਕਿਹੜੀ ਹੈ ?
Answer:
ਮਾਊਂਟ ਐਵਰੈਸਟ।
Exam Tips:
a) ਇਹ ਮਹਾਨ ਹਿਮਾਲਿਆ ਵਿਚ ਸਥਿਤ ਹੈ।
Question 8: ਮਾਊਂਟ ਐਵਰੈਸਟ ਸਮੁੰਦਰ ਤਲ ਤੋਂ ਕਿੰਨੀ ਉੱਚੀ ਹੈ ?
Answer:
8848 ਮੀਟਰ (ਪਾਠ-ਪੁਸਤਕ ਅਨੁਸਾਰ)।
Exam Tips:
a) ਉਚਾਈ 8848 ਮੀਟਰ ਹੈ (ਪਾਠ-ਪੁਸਤਕ ਅਨੁਸਾਰ)।
Question 9: ਬ੍ਰਹਮਪੁੱਤਰ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਦੱਸੋ।
Answer:
ਇਸ ਮੈਦਾਨ ਦੀ ਲੰਬਾਈ 640 ਕਿਲੋਮੀਟਰ ਅਤੇ ਚੌੜਾਈ 90 ਤੋਂ 100 ਕਿਲੋਮੀਟਰ ਤਕ ਹੈ।
Exam Tips:
a) ਲੰਬਾਈ 640 ਅਤੇ ਚੌੜਾਈ 90-100 ਕਿ.ਮੀ.।
Question 10: ਭਾਰਤ ਦੇ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ ਕਿਹੜਾ ਹੈ ?
Answer:
ਕੰਨਿਆਕੁਮਾਰੀ (ਤਿਕੋਣੀ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ)।
Exam Tips:
a) ਇਹ ਤਿਕੋਣੀ ਪਠਾਰ ਦਾ ਦੱਖਣੀ ਸਿਰਾ (ਸਿਖ਼ਰ) ਹੈ।
Question 11: ਨਾਗਪੁਰ ਦੇ ਪਠਾਰ ਦੀ ਕੋਈ ਇਕ ਵਿਸ਼ੇਸ਼ਤਾ ਲਿਖੋ।
Answer:
ਲਾਵੇ ਤੋਂ ਬਣਿਆ ਇਹ ਪਠਾਰ ਕਟਿਆ-ਫਟਿਆ ਹੈ।
Exam Tips:
a) ਨਾਗਪੁਰ ਪਠਾਰ ਲਾਵੇ ਤੋਂ ਬਣਿਆ ਹੈ।
Question 12: ਪੱਛਮੀ ਘਾਟ ਦੇ ਦੱਰਿਆਂ ਦੇ ਨਾਂ ਲਿਖੋ।
Answer:
ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਪੱਛਮੀ ਘਾਟ ਦੇ ਦੱਰੇ ਹਨ।
Exam Tips:
a) ਤਿੰਨੇ ਦੱਰਿਆਂ ਦੇ ਨਾਂ ਯਾਦ ਰੱਖੋ: ਥਾਲ, ਭੋਰ, ਪਾਲ।
Question 13: ਜੋਗ ਝਰਨਾ ਕਿੱਥੇ ਹੈ ਅਤੇ ਇਹ ਕਿੰਨਾ ਉੱਚਾ ਹੈ ?
Answer:
ਜੋਗ ਝਰਨਾ ਸ਼ਰਾਵਤੀ ਨਦੀ ‘ਤੇ ਹੈ ਜਿਸਦੀ ਉਚਾਈ 250 ਮੀਟਰ ਹੈ।
Exam Tips:
a) ਜੋਗ ਝਰਨਾ ਸ਼ਰਾਵਤੀ ਨਦੀ ਉੱਤੇ ਹੈ।
Question 14: ਚਿਲਕਾ ਝੀਲ ਕਿੰਨੀ ਲੰਮੀ ਹੈ ?
Answer:
ਚਿਲਕਾ ਝੀਲ 70 ਕਿਲੋਮੀਟਰ ਲੰਮੀ ਹੈ।
Exam Tips:
a) ਚਿਲਕਾ ਉੜੀਸਾ ਦੀ ਝੀਲ ਹੈ।
Question 15: ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਕਿੰਨੇ-ਕਿੰਨੇ ਦੀਪ ਹਨ ?
Answer:
ਅੰਡੇਮਾਨ ਦੀਪ ਸਮੂਹ ਵਿਚ 120 ਅਤੇ ਨਿਕੋਬਾਰ ਦੀਪ ਸਮੂਹ ਵਿਚ 18 ਦੀਪ ਸ਼ਾਮਲ ਹਨ (ਪਾਠ-ਪੁਸਤਕ ਅਨੁਸਾਰ)।
Exam Tips:
a) ਅੰਡੇਮਾਨ ਅਤੇ ਨਿਕੋਬਾਰ ਦੀ ਗਿਣਤੀ ਵੱਖ-ਵੱਖ ਲਿਖੋ।
Question 16: ਕਿਹੜੀ ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ?
Answer:
ਨਰਮਦਾ ਨਦੀ।
Exam Tips:
a) ਨਰਮਦਾ ਪ੍ਰਾਇਦੀਪੀ ਭਾਗ ਨੂੰ ਉੱਤਰੀ ਅਤੇ ਦੱਖਣੀ ਦੋ ਭਾਗਾਂ ਵਿਚ ਵੰਡਦੀ ਹੈ।
Question 17: (i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਕਿਹੜੇ-ਕਿਹੜੇ ਹਨ ? (ii) ਇਹ ਕਿੱਥੇ ਸਥਿਤ ਹਨ ?
Answer:
(i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਅੰਡੇਮਾਨ, ਨਿਕੋਬਾਰ ਤੇ ਲਕਸ਼ਦੀਪ ਹਨ।
(ii) ਇਹ ਕ੍ਰਮਵਾਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਸਥਿਤ ਹਨ।
Exam Tips:
a) ਦੋਵੇਂ ਹਿੱਸੇ (i) ਅਤੇ (ii) ਲਿਖੋ।
Question 18: ਹਿਮਾਲਾ ਪਰਬਤਾਂ ਦੀ ਉਤਪੱਤੀ ਕਿਹੜੇ ਸਾਗਰ ਤੋਂ ਹੋਈ ਹੈ ?
Answer:
ਟੈਥੀਜ਼ ਤੋਂ।
Exam Tips:
a) ਟੈਥੀਜ਼ ਦੀ ਸਪੈਲਿੰਗ ਸਹੀ ਲਿਖੋ।
Question 19: ਹਿਮਾਲਾ ਪਰਬਤ ਕਿਸ ਤਰ੍ਹਾਂ ਦੇ ਪਰਬਤ ਹਨ ?
Answer:
ਯੁਵਾ ਮੋੜਦਾਰ ਪਰਬਤ।
Exam Tips:
a) “ਯੁਵਾ” ਅਤੇ “ਮੋੜਦਾਰ” ਦੋਵੇਂ ਸ਼ਬਦ ਲਿਖੋ।
Question 20: ਹਿਮਾਲਿਆ ਦਾ ਜ਼ਿਆਦਾਤਰ ਭਾਗ ਕਿੱਥੇ ਫੈਲਿਆ ਹੈ ?
Answer:
ਹਿਮਾਲਿਆ ਦਾ ਜ਼ਿਆਦਾਤਰ ਭਾਗ ਤਿੱਬਤ ਵਿਚ ਫੈਲਿਆ ਹੈ।
Exam Tips:
a) ਵਧੇਰੇ ਭਾਗ ਤਿੱਬਤ ਵਿਚ ਹੈ।
Question 21: ਟ੍ਰਾਂਸ ਹਿਮਾਲਿਆ ਦੀ ਮੁੱਖ ਜਾਂ ਪ੍ਰਿਥਵੀ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
Answer:
ਮਾਊਂਟ K2 (ਗੌਡਵਿਨ ਆਸਟਿਨ), ਜੋ ਟ੍ਰਾਂਸ ਹਿਮਾਲਿਆ ਦੀ ਮੁੱਖ ਚੋਟੀ ਅਤੇ ਪ੍ਰਿਥਵੀ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਹੈ।
Exam Tips:
a) K2 ਅਤੇ ਗੌਡਵਿਨ ਆਸਟਿਨ ਇੱਕੋ ਹਨ।
Question 22: ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਲੜੀ ਕਿਹੜੀ ਹੈ ?
Answer:
ਮਹਾਨ ਹਿਮਾਲਿਆ।
Exam Tips:
a) ਮਹਾਨ ਹਿਮਾਲਿਆ ਸਭ ਤੋਂ ਲੰਮੀ ਅਤੇ ਉੱਚੀ ਹੈ।
Question 23: ਹਿਮਾਲਿਆ ਦੀ ਕਿਹੜੀ ਸ਼੍ਰੇਣੀ ਸ਼ਿਵਾਲਿਕ ਅਖਵਾਉਂਦੀ ਹੈ ?
Answer:
ਬਾਹਰੀ ਹਿਮਾਲਿਆ ਦੀ ਸ਼੍ਰੇਣੀ।
Exam Tips:
a) ਬਾਹਰੀ ਹਿਮਾਲਿਆ ਨੂੰ ਸ਼ਿਵਾਲਿਕ ਵੀ ਕਹਿੰਦੇ ਹਨ।
Question 24: ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਿਸ-ਕਿਸ ਜਲ ਪ੍ਰਵਾਹ ਪ੍ਰਣਾਲੀ ਦਾ ਯੋਗਦਾਨ ਰਿਹਾ ਹੈ ?
Answer:
ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਜਲ ਪ੍ਰਵਾਹ ਪ੍ਰਣਾਲੀਆਂ ਦਾ ਯੋਗਦਾਨ ਰਿਹਾ ਹੈ।
Exam Tips:
a) ਤਿੰਨੋਂ ਪ੍ਰਣਾਲੀਆਂ ਦੇ ਨਾਂ ਲਿਖੋ।
Question 25: ਰਾਵੀ ਅਤੇ ਬਿਆਸ ਦੇ ਮੱਧ ਭਾਗ ਨੂੰ ਕੀ ਕਿਹਾ ਜਾਂਦਾ ਹੈ ?
Answer:
ਬਿਸਤ ਦੁਆਬ।
Exam Tips:
a) ਬਿਸਤ ਦੋਆਬ ਯਾਦ ਰੱਖੋ।
Question 26: ਭਾਰਤ ਦਾ ਕਿਹੜਾ ਭੂ-ਭਾਗ ਤ੍ਰਿਭੁਜਾਕਾਰ ਹੈ ?
Answer:
ਪ੍ਰਾਇਦੀਪੀ ਪਠਾਰ।
Exam Tips:
a) ਪ੍ਰਾਇਦੀਪੀ ਪਠਾਰ ਦਾ ਆਕਾਰ ਤ੍ਰਿਭੁਜ ਹੈ।
Question 27: ਅਰਾਵਲੀ ਪਰਬਤ ਸ਼੍ਰੇਣੀ ਦੀ ਮਾਊਂਟ ਆਬੂ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
Answer:
ਗੁਰੂ ਸਿਖਰ।
Exam Tips:
a) ਗੁਰੂ ਸਿਖਰ ਦੀ ਉਚਾਈ 1722 ਮੀਟਰ ਹੈ।
Question 28: ਗੋਆ ਤੋਂ ਮੰਗਲੌਰ ਤਕ ਦਾ ਸਮੁੰਦਰੀ ਤੱਟ ਕੀ ਅਖਵਾਉਂਦਾ ਹੈ ?
Answer:
ਮਾਲਾਬਾਰ ਤੱਟ (ਪਾਠ-ਪੁਸਤਕ ਅਨੁਸਾਰ); ਇਸ ਨੂੰ ਕਰਨਾਟਕ ਦਾ ਤਟੀ ਮੈਦਾਨ ਵੀ ਕਿਹਾ ਜਾਂਦਾ ਹੈ।
Exam Tips:
a) ਕੋਂਕਣ ਤੱਟ ਤੋਂ ਵੱਖ ਕਰਕੇ ਯਾਦ ਰੱਖੋ।
Question 29: ਕੋਂਕਣ ਤੱਟ ਕਿੱਥੇ ਤੋਂ ਕਿੱਥੇ ਤਕ ਫੈਲਿਆ ਹੈ ?
Answer:
ਕੋਂਕਣ ਤੱਟ ਦਮਨ ਤੋਂ ਗੋਆ ਤਕ ਫੈਲਿਆ ਹੈ।
Exam Tips:
a) ਦਮਨ ਤੋਂ ਗੋਆ ਤਕ।
Question 30: ਭਾਰਤ ਦਾ ਕਿਹੜਾ ਭੂ-ਭਾਗ ਸਾਰੇ ਤਰ੍ਹਾਂ ਦੇ ਖਣਿਜਾਂ ਦਾ ਵਿਸ਼ਾਲ ਭੰਡਾਰ ਹੈ ?
Answer:
ਪ੍ਰਾਇਦੀਪੀ ਪਠਾਰ।
Exam Tips:
a) ਪ੍ਰਾਇਦੀਪੀ ਪਠਾਰ ਖਣਿਜਾਂ ਦਾ ਭੰਡਾਰ ਹੈ।
ਮਹੱਤਵਪੂਰਨ ਪ੍ਰਸ਼ਨ – II. ਖ਼ਾਲੀ ਥਾਂਵਾਂ ਭਰੋ
Question 1: ਟ੍ਰਾਂਸ ਹਿਮਾਲਾ ਦੀ ਔਸਤ ਉਚਾਈ ……………… ਮੀਟਰ ਹੈ।
Answer:
6100।
Exam Tips:
a) ਇਹ ਅੰਕ ਔਸਤ ਉਚਾਈ ਦਾ ਹੈ, ਲੰਬਾਈ ਦਾ ਨਹੀਂ।
Question 2: ਡਫ਼ਾ ਬੰਮ ਅਤੇ ……………… ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਮੁੱਖ ਚੋਟੀਆਂ ਹਨ।
Answer:
ਸਾਰਾਮਤੀ।
Exam Tips:
a) ਦੋਵੇਂ ਪੂਰਬੀ ਸ਼ਾਖਾਵਾਂ ਦੀਆਂ ਚੋਟੀਆਂ ਹਨ।
Question 3: ……………… ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ।
Answer:
ਮਾਊਂਟ ਐਵਰੈਸਟ।
Exam Tips:
a) ਇਹ ਮਹਾਨ ਹਿਮਾਲਿਆ ਵਿਚ ਹੈ।
Question 4: ਭਾਰਤੀ ਪ੍ਰਾਇਦੀਪੀ ਪਠਾਰ ਦਾ ਸ਼ਿਖਰ ਬਿੰਦੂ ……………… ਹੈ।
Answer:
ਕੰਨਿਆਕੁਮਾਰੀ।
Exam Tips:
a) ਪਠਾਰ ਦਾ ਆਕਾਰ ਤਿਕੋਣਾ ਹੈ।
Question 5: ਥਾਲ ਘਾਟ, ਭੋਰ ਘਾਟ ਅਤੇ ……………… ਪੱਛਮੀ ਘਾਟ ਦੇ ਦੱਰੇ ਹਨ।
Answer:
ਪਾਲ ਘਾਟ।
Exam Tips:
a) ਤਿੰਨੇ ਦੱਰੇ ਪੱਛਮੀ ਘਾਟ ਵਿਚ ਹਨ।
Question 6: ਚਿਲਕਾ ਝੀਲ ……………… ਕਿ.ਮੀ. ਲੰਬੀ ਹੈ।
Answer:
70।
Exam Tips:
a) ਅੰਕ ਪਾਠ-ਪੁਸਤਕ ਅਨੁਸਾਰ ਲਿਖੋ।
Question 7: ……………… ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ।
Answer:
ਨਰਮਦਾ।
Exam Tips:
a) ਇਹ ਨਦੀ ਵਿੰਧਿਆਚਲ ਅਤੇ ਸਤਪੁੜਾ ਵਿਚਕਾਰ ਵਗਦੀ ਹੈ।
Question 8: ……………… ਹਿਮਾਲਾ ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਮਾਲਾ ਹੈ।
Answer:
ਮਹਾਨ।
Exam Tips:
a) ਮਹਾਨ ਹਿਮਾਲਿਆ ਦੀ ਲੰਬਾਈ 2400 ਕਿ.ਮੀ. ਹੈ।
Question 9: ਮਾਲਾਬਾਰ ਤਟ ਦਾ ਵਿਸਤਾਰ ਗੋਆ ਤੋਂ ……………… ਤਕ ਹੈ।
Answer:
ਮੰਗਲੌਰ।
Exam Tips:
a) ਪਾਠ-ਪੁਸਤਕ ਅਨੁਸਾਰ ਇਹ ਹੱਦਾਂ ਯਾਦ ਰੱਖੋ।
Question 10: ਛੱਤੀਸਗੜ੍ਹ ਦਾ ਮੈਦਾਨ ……………… ਦੁਆਰਾ ਬਣਿਆ ਹੈ।
Answer:
ਮਹਾਂਨਦੀ।
Exam Tips:
a) ਮਹਾਂਨਦੀ ਪੂਰਬ ਵੱਲ ਵਗਦੀ ਹੈ।
ਮਹੱਤਵਪੂਰਨ ਪ੍ਰਸ਼ਨ – III. ਬਹੁਵਿਕਲਪੀ ਪ੍ਰਸ਼ਨ
Question 1: ਮਾਊਂਟ ਐਵਰੈਸਟ ਦੀ ਉੱਚਾਈ ਹੈ-
(A) 9848 ਮੀ:
(B) 7048 ਮੀ:
(C) 8848 ਮੀ:
(D) 6848 ਮੀ:।
Answer:
(C) 8848 ਮੀ:
Exam Tips:
a) ਸਹੀ ਉਚਾਈ ਦਾ ਅੰਕ ਯਾਦ ਰੱਖੋ।
Question 2: ਜੋਗ ਝਰਨਾ ਕਿੱਥੇ ਹੈ ?
(A) ਗੰਗਾ ਨਦੀ ‘ਤੇ
(B) ਸ਼ਰਾਵਤੀ ਨਦੀ ‘ਤੇ
(C) ਜਮਨਾ ਨਦੀ ‘ਤੇ
(D) ਚਿਨਾਬ ਨਦੀ ‘ਤੇ।
Answer:
(B) ਸ਼ਰਾਵਤੀ ਨਦੀ ‘ਤੇ
Exam Tips:
a) ਜੋਗ ਝਰਨਾ ਸ਼ਰਾਵਤੀ ਨਦੀ ਉੱਤੇ ਹੈ।
Question 3: ਹਿਮਾਲਾ ਦਾ ਜ਼ਿਆਦਾਤਰ ਭਾਗ ਫੈਲਿਆ ਹੈ-
(A) ਭਾਰਤ ਵਿਚ
(B) ਨੇਪਾਲ ਵਿਚ
(C) ਤਿੱਬਤ ਵਿਚ
(D) ਭੂਟਾਨ ਵਿਚ।
Answer:
(C) ਤਿੱਬਤ ਵਿਚ (ਪਾਠ-ਪੁਸਤਕ ਅਨੁਸਾਰ)
Exam Tips:
a) ਪਾਠ-ਪੁਸਤਕ ਅਨੁਸਾਰ ਹਿਮਾਲਿਆ ਦਾ ਵਧੇਰੇ ਭਾਗ ਤਿੱਬਤ ਵਿਚ ਹੈ।
Question 4: ਹਿਮਾਲਾ ਪਰਬਤਾਂ ਦੀ ਉਤਪੱਤੀ ਹੋਈ
(A) ਟੈਥੀਜ਼ ਸਾਗਰ ਤੋਂ
(B) ਅੰਧ ਮਹਾਂਸਾਗਰ ਤੋਂ
(C) ਹਿੰਦ ਮਹਾਂਸਾਗਰ ਤੋਂ
(D) ਖਾੜੀ ਬੰਗਾਲ ਤੋਂ।
Answer:
(A) ਟੈਥੀਜ਼ ਸਾਗਰ ਤੋਂ
Exam Tips:
a) ਹਿਮਾਲਿਆ ਦੀ ਉਤਪੱਤੀ ਟੈਥੀਜ਼ ਸਾਗਰ ਤੋਂ ਹੋਈ।
Question 5: ਰਾਵੀ ਅਤੇ ਬਿਆਸ ਦੇ ਵਿਚਕਾਰਲੇ ਭਾਗ ਨੂੰ ਕਿਹਾ ਜਾਂਦਾ ਹੈ-
(A) ਬਿਸਤ ਦੋਆਬ
(B) ਪ੍ਰਾਇਦੀਪੀ ਪਠਾਰ
(C) ਚਜ ਦੋਆਬ
(D) ਮਾਲਾਬਾਰ ਦੋਆਬੇ।
Answer:
(A) ਬਿਸਤ ਦੋਆਬ
Exam Tips:
a) ਰਾਵੀ-ਬਿਆਸ ਦੇ ਵਿਚਕਾਰ ਦਾ ਭਾਗ ਬਿਸਤ ਦੋਆਬ ਹੈ।
Question 6: ਭਾਰਤ ਦਾ ਤ੍ਰਿਭੁਜਾਕਾਰ ਭੂ-ਭਾਗ ਕਹਾਉਂਦਾ ਹੈ-
(A) ਮਹਾਨ ਹਿਮਾਲਾ
(B) ਭੋਰ ਘਾਟ
(C) ਬਿਸਤ ਦੋਆਬ
(D) ਪ੍ਰਾਇਦੀਪੀ ਪਠਾਰ।
Answer:
(D) ਪ੍ਰਾਇਦੀਪੀ ਪਠਾਰ
Exam Tips:
a) ਪ੍ਰਾਇਦੀਪੀ ਪਠਾਰ ਦਾ ਆਕਾਰ ਤ੍ਰਿਭੁਜ ਹੈ।
Question 7: ਅਰਾਵਲੀ ਪਰਬਤ ਮਾਲਾ ਵਿਚ ਮਾਊਂਟ ਆਬੁ ਦੀ ਸਭ ਤੋਂ ਉੱਚੀ ਚੋਟੀ ਹੈ-
(A) K2
(B) ਗਾਡਵਿਨ ਆਸਟਿਨ
(C) ਗੁਰੂ ਸ਼ਿਖਰ
(D) ਇਨ੍ਹਾਂ ਵਿਚੋਂ ਕੋਈ ਨਹੀਂ।
Answer:
(C) ਗੁਰੂ ਸ਼ਿਖਰ
Exam Tips:
a) ਗੁਰੂ ਸ਼ਿਖਰ ਅਰਾਵਲੀ ਦੀ ਸਭ ਤੋਂ ਉੱਚੀ ਚੋਟੀ ਹੈ।
Question 8: ਕੋਂਕਣ ਤਟ ਦਾ ਵਿਸਤਾਰ ਹੈ-
(A) ਦਮਨ ਤੋਂ ਗੋਆ ਤਕ
(B) ਮੁੰਬਈ ਤੋਂ ਗੋਆ ਤਕ
(C) ਦਮਨ ਤੋਂ ਬੰਗਲੌਰ ਤਕ
(D) ਮੁੰਬਈ ਤੋਂ ਦਮਨ ਤਕ।
Answer:
(A) ਦਮਨ ਤੋਂ ਗੋਆ ਤਕ
Exam Tips:
a) ਕੋਂਕਣ ਤਟ ਦਮਨ ਤੋਂ ਗੋਆ ਤਕ ਹੈ।
Question 9: ਪੱਛਮੀ ਘਾਟ ਦੀ ਮੁੱਖ ਚੋਟੀ ਹੈ-
(A) ਗੁਰੂ ਸ਼ਿਖਰ
(B) ਵਾਬੁਲਾਮਾਲਾ
(C) ਕੋਂਕਣ ਸ਼ਿਖਰ
(D) ਮਾਊਂਟ K2
Answer:
(B) ਵਾਬੁਲਾਮਾਲਾ (ਪਾਠ-ਪੁਸਤਕ ਅਨੁਸਾਰ; ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਅਨਾਈ ਮੁਦੀ, 2695 ਮੀ., ਮੰਨੀ ਜਾਂਦੀ ਹੈ)
Exam Tips:
a) ਇਸ ਪ੍ਰਸ਼ਨ ਵਿਚ ਪਾਠ-ਪੁਸਤਕ ਅਨੁਸਾਰ ਉੱਤਰ ਚੁਣੋ।
Question 10: ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਜਲ-ਪ੍ਰਵਾਹ ਪ੍ਰਣਾਲੀਆਂ ਨਾਲ ਬਣਿਆ ਮੈਦਾਨ ਕਹਾਉਂਦਾ ਹੈ-
(A) ਦੱਖਣੀ ਵਿਸ਼ਾਲ ਮੈਦਾਨ
(B) ਪੂਰਬੀ ਵਿਸ਼ਾਲ ਮੈਦਾਨ
(C) ਉੱਤਰੀ ਵਿਸ਼ਾਲ ਮੈਦਾਨ
(D) ਤਿੱਬਤ ਦਾ ਮੈਦਾਨ।
Answer:
(C) ਉੱਤਰੀ ਵਿਸ਼ਾਲ ਮੈਦਾਨ
Exam Tips:
a) ਸਤਲੁਜ, ਗੰਗਾ ਅਤੇ ਬ੍ਰਹਮਪੁੱਤਰ ਨੇ ਮਿਲ ਕੇ ਉੱਤਰੀ ਮੈਦਾਨ ਬਣਾਇਆ।
Question 11: ਅੰਡੇਮਾਨ ਦੀਪ ਸਮੂਹ ਵਿਚ ਕੁੱਲ ਕਿੰਨੇ ਦੀਪ ਹਨ ?
(A) 120
(B) 150
(C) 18
(D) 130.
Answer:
(A) 120 (ਪਾਠ-ਪੁਸਤਕ ਅਨੁਸਾਰ)
Exam Tips:
a) ਅੰਡੇਮਾਨ ਵਿਚ 120 ਅਤੇ ਨਿਕੋਬਾਰ ਵਿਚ 18 ਦੀਪ ਹਨ।
Question 12: ਨਿਕੋਬਾਰ ਦੀਪ ਸਮੂਹ ਵਿਚ ਕੁੱਲ ਕਿੰਨੇ ਦੀਪ ਹਨ ?
(A) 30
(B) 18
(C) 28
(D) 20.
Answer:
(B) 18 (ਪਾਠ-ਪੁਸਤਕ ਅਨੁਸਾਰ)
Exam Tips:
a) ਅੰਡੇਮਾਨ (120) ਅਤੇ ਨਿਕੋਬਾਰ (18) ਦੇ ਅੰਕ ਉਲਟ ਨਾ ਕਰੋ।
ਮਹੱਤਵਪੂਰਨ ਪ੍ਰਸ਼ਨ – IV. ਸਹੀ-ਗ਼ਲਤ ਕਥਨ
Question 1: ਟ੍ਰਾਂਸ ਹਿਮਾਲਿਆ ਨੂੰ ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ ਹੈ।
Answer:
ਸਹੀ (√)।
Exam Tips:
a) ਇਸ ਦਾ ਵਧੇਰੇ ਭਾਗ ਤਿੱਬਤ ਵਿਚ ਹੈ।
Question 2: ਹਿਮਾਲਿਆ ਦੇ ਜ਼ਿਆਦਾਤਰ ਸਿਹਤਵਰਧਕ ਸਥਾਨ ਮਹਾਨ ਹਿਮਾਲਿਆ ਵਿਚ ਸਥਿਤ ਹਨ।
Answer:
ਗ਼ਲਤ (×)। ਇਹ ਸਥਾਨ ਛੋਟੇ ਹਿਮਾਲਿਆ ਵਿਚ ਸਥਿਤ ਹਨ।
Exam Tips:
a) ਸ਼ਿਮਲਾ, ਮਸੂਰੀ, ਨੈਨੀਤਾਲ, ਦਾਰਜੀਲਿੰਗ ਛੋਟੇ ਹਿਮਾਲਿਆ ਵਿਚ ਹਨ।
Question 3: ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਾਵੇਰੀ ਅਤੇ ਕ੍ਰਿਸ਼ਨਾ ਨਦੀਆਂ ਦਾ ਮਹੱਤਵਪੂਰਨ ਯੋਗਦਾਨ ਹੈ।
Answer:
ਗ਼ਲਤ (×)। ਇਸ ਦੀ ਰਚਨਾ ਸਤਲੁਜ, ਗੰਗਾ ਅਤੇ ਬ੍ਰਹਮਪੁੱਤਰ ਪ੍ਰਣਾਲੀਆਂ ਨੇ ਕੀਤੀ ਹੈ।
Exam Tips:
a) ਕਾਵੇਰੀ-ਕ੍ਰਿਸ਼ਨਾ ਦੱਖਣੀ ਭਾਰਤ ਦੀਆਂ ਨਦੀਆਂ ਹਨ।
Question 4: ਪੱਛਮੀ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਮਕ ਦੱਰੇ ਸਥਿਤ ਹਨ।
Answer:
ਸਹੀ (√)।
Exam Tips:
a) ਤਿੰਨੇ ਦੱਰੇ ਪੱਛਮੀ ਘਾਟ ਵਿਚ ਹਨ।
Question 5: ਸੰਸਾਰ ਦੀ ਸਭ ਤੋਂ ਜ਼ਿਆਦਾ ਵਰਖਾ ਮਾਸਿਨਰਾਮ (Mawsynram) ਵਿਚ ਹੁੰਦੀ ਹੈ।
Answer:
ਸਹੀ (√)।
Exam Tips:
a) ਇਹ ਮੇਘਾਲਿਆ ਵਿਚ ਹੈ।
ਮਹੱਤਵਪੂਰਨ ਪ੍ਰਸ਼ਨ – V. ਸਹੀ ਮਿਲਾਨ ਕਰੋ
Question 1: ਖੱਬੇ ਕਾਲਮ ਦਾ ਸੱਜੇ ਕਾਲਮ ਨਾਲ ਸਹੀ ਮਿਲਾਨ ਕਰੋ: (ਜੋਗ ਝਰਨਾ; ਭਾਰਤ ਵਿਚ ਹਿਮਾਲਿਆ ਦੀਆਂ ਸਭ ਤੋਂ ਲੰਬੀਆਂ ਅਤੇ ਉੱਚੀਆਂ ਲੜੀਆਂ; ਭਾਰਤੀ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ; ਰਾਵੀ ਅਤੇ ਬਿਆਸ ਦਾ ਮੱਧ ਭਾਗ) ਅਤੇ (ਕੰਨਿਆਕੁਮਾਰੀ; ਬਿਸਤ ਦੋਆਬ; ਸ਼ਰਾਵਤੀ ਨਦੀ; ਮਹਾਨ ਹਿਮਾਲਿਆ)।
Answer:
ਸਹੀ ਮਿਲਾਨ ਇਸ ਤਰ੍ਹਾਂ ਹੈ-
| ਕਥਨ | ਸਹੀ ਮਿਲਾਨ |
|---|---|
| 1. ਜੋਗ ਝਰਨਾ | ਸ਼ਰਾਵਤੀ ਨਦੀ |
| 2. ਭਾਰਤ ਵਿਚ ਹਿਮਾਲਿਆ ਦੀਆਂ ਸਭ ਤੋਂ ਲੰਬੀਆਂ ਅਤੇ ਉੱਚੀਆਂ ਲੜੀਆਂ | ਮਹਾਨ ਹਿਮਾਲਿਆ |
| 3. ਭਾਰਤੀ ਪ੍ਰਾਇਦੀਪੀ ਪਠਾਰ ਦਾ ਸਿਖ਼ਰ ਬਿੰਦੂ | ਕੰਨਿਆਕੁਮਾਰੀ |
| 4. ਰਾਵੀ ਅਤੇ ਬਿਆਸ ਦਾ ਮੱਧ ਭਾਗ | ਬਿਸਤ ਦੋਆਬ |
Exam Tips:
a) ਸੱਜੇ ਕਾਲਮ ਦੇ ਸ਼ਬਦ ਉੱਤਰ ਵਿਚ ਇਕ ਵਾਰ ਹੀ ਵਰਤੋ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਹਿਮਾਲਾ ਪਰਬਤ ਦੀਆਂ ਚਾਰ ਵਿਸ਼ੇਸ਼ਤਾਵਾਂ ਦੱਸੋ।
Answer:
ਇਹ ਪਰਬਤ ਭਾਰਤ ਦੇ ਉੱਤਰ ਵਿਚ ਸਥਿਤ ਹਨ। ਉਹ ਇਕ ਚਾਪ ਦੀ ਤਰ੍ਹਾਂ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲੇ ਹੋਏ ਹਨ। ਦੁਨੀਆ ਦਾ ਕੋਈ ਪਹਾੜ ਇਹਨਾਂ ਨਾਲੋਂ ਉੱਚਾ ਨਹੀਂ ਹੈ। ਇਹਨਾਂ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਹੈ। ਹਿਮਾਲਾ ਪਰਬਤ ਦੀਆਂ ਤਿੰਨ ਸਮਾਨਾਂਤਰ ਲੜੀਆਂ ਹਨ। ਉੱਤਰੀ ਲੜੀ ਸਭ ਤੋਂ ਉੱਚੀ ਅਤੇ ਦੱਖਣੀ ਲੜੀ ਸਭ ਤੋਂ ਘੱਟ ਉੱਚੀ ਹੈ। ਇਹਨਾਂ ਲੜੀਆਂ ਦੇ ਵਿਚਕਾਰ ਬਹੁਤ ਉਪਜਾਊ ਘਾਟੀਆਂ ਹਨ। ਇਹਨਾਂ ਪਰਬਤਾਂ ਦੀਆਂ ਮੁੱਖ ਚੋਟੀਆਂ ਐਵਰੈਸਟ, ਨੰਗਾ ਪਰਬਤ, ਗੌਡਵਿਨ ਆਸਟਿਨ, ਧੌਲਗਿਰੀ ਅਤੇ ਕੰਚਨ ਜੰਗਾ ਆਦਿ ਹਨ। ਐਵਰੈਸਟ ਦੀ ਚੋਟੀ ਦੁਨੀਆ ਵਿਚ ਸਭ ਤੋਂ ਉੱਚੀ ਪਰਬਤ ਚੋਟੀ ਹੈ। ਇਸ ਦੀ ਉਚਾਈ 8,848 ਮੀਟਰ ਹੈ। ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਭਾਰਤ ਅਤੇ ਬਰਮਾ (ਮਿਆਂਮਾਰ) ਦੀ ਸੀਮਾ ਬਣਾਉਂਦੀਆਂ ਹਨ। ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਪਾਕਿਸਤਾਨ ਵਿਚ ਹਨ। ਇਹਨਾਂ ਦੇ ਨਾਂ ਸੁਲੇਮਾਨ ਅਤੇ ਕਿਰਥਰ ਪਰਬਤ ਹਨ। ਇਹਨਾਂ ਸ਼ਾਖਾਵਾਂ ਵਿਚ ਖੈਬਰ ਅਤੇ ਬੋਲਾਨ ਦੇ ਦੱਰੇ ਸਥਿਤ ਹਨ।
Exam Tips:
a) ਚਾਰ ਵਿਸ਼ੇਸ਼ਤਾਵਾਂ ਅੰਕਾਂ ਹੇਠ ਲਿਖੋ: ਸਥਿਤੀ, ਲੰਬਾਈ-ਚੌੜਾਈ, ਤਿੰਨ ਲੜੀਆਂ, ਚੋਟੀਆਂ।
Question 2: ਭਾਰਤ ਦੇ ਮੱਧ-ਵਰਤੀ ਵਿਸ਼ਾਲ ਮੈਦਾਨਾਂ ਦਾ ਸੰਖੇਪ ਵਰਣਨ ਕਰੋ।
Answer:
ਭਾਰਤ ਦੇ ਮੱਧ-ਵਰਤੀ ਵਿਸ਼ਾਲ ਮੈਦਾਨਾਂ ਨੂੰ ਸਤਲੁਜ ਗੰਗਾ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਇਹ ਹਿਮਾਲਿਆ ਪਰਬਤ ਦੇ ਨਾਲ-ਨਾਲ ਪੱਛਮ ਤੋਂ ਪੂਰਬ ਤਕ ਫੈਲਿਆ ਹੋਇਆ ਹੈ। ਇਸ ਦਾ ਵਿਸਥਾਰ ਰਾਜਸਥਾਨ ਤੋਂ ਲੈ ਕੇ ਅਸਮ ਤਕ ਹੈ। ਇਸ ਦੇ ਕੁਝ ਪੱਛਮੀ ਰੇਤਲੇ ਭਾਗ ਨੂੰ ਛੱਡ ਕੇ ਬਾਕੀ ਬਹੁਤ ਹੀ ਉਪਜਾਉ ਹੈ। ਇਸ ਦਾ ਨਿਰਮਾਣ ਨਦੀਆਂ ਦੁਆਰਾ ਵਹਾ ਕੇ ਲਿਆਂਦੀ ਗਈ ਜਲੋਢ ਮਿੱਟੀ ਤੋਂ ਹੋਇਆ ਹੈ। ਇਸ ਲਈ ਇਸ ਨੂੰ ਜਲੋਢ ਮੈਦਾਨ ਵੀ ਕਹਿੰਦੇ ਹਨ। ਇਸ ਮੈਦਾਨ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 100 ਕਿਲੋਮੀਟਰ ਤੋਂ ਲੈ ਕੇ 500 ਕਿਲੋਮੀਟਰ ਤਕ ਹੈ। ਇਸ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਸਤਲੁਜ ਦਾ ਮੈਦਾਨ
2. ਗੰਗਾ ਦਾ ਮੈਦਾਨ
3. ਬ੍ਰਹਮਪੁੱਤਰ ਦਾ ਮੈਦਾਨ
4. ਪੱਛਮ ਦੀ ਮਰੂ ਭੂਮੀ। ਭਾਰਤ ਦੀ ਆਰਥਿਕ ਖ਼ੁਸ਼ਹਾਲੀ ਦਾ ਆਧਾਰ ਇਹ ਵਿਸ਼ਾਲ ਮੈਦਾਨ ਹਨ। ਇੱਥੇ ਕਈ ਕਿਸਮ ਦੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ। ਇਸ ਦੇ ਪੂਰਬੀ ਭਾਗਾਂ ਵਿਚ ਖਣਿਜ ਪਦਾਰਥਾਂ ਦੇ ਭੰਡਾਰ ਪਾਏ ਜਾਂਦੇ ਹਨ।
Exam Tips:
a) ਚਾਰ ਭਾਗ ਗਿਣਾਓ ਅਤੇ ਇਸ ਦੀ ਲੰਬਾਈ-ਚੌੜਾਈ ਲਿਖੋ।
Question 3: ਭਾਰਤ ਦੇ ਪੱਛਮੀ ਅਤੇ ਪੂਰਬੀ ਤਟੀ ਮੈਦਾਨਾਂ ਦੀ ਤੁਲਨਾ ਕਰੋ।
Answer:
ਭਾਰਤ ਦੇ ਪੱਛਮੀ ਅਤੇ ਪੂਰਬੀ ਤਟੀ ਮੈਦਾਨਾਂ ਦੀ ਤੁਲਨਾ-
| ਪੱਛਮੀ ਤਟੀ ਮੈਦਾਨ | ਪੂਰਬੀ ਤਟੀ ਮੈਦਾਨ |
|---|---|
| 1. ਇਹ ਮੈਦਾਨ ਪੱਛਮੀ ਘਾਟ ਅਤੇ ਅਰਬ ਸਾਗਰ ਦੇ ਵਿਚਕਾਰ ਸਥਿਤ ਹੈ। | 1. ਇਹ ਮੈਦਾਨ ਪੂਰਬੀ ਘਾਟ ਅਤੇ ਬੰਗਾਲ ਦੀ ਖਾੜੀ ਵਿਚਕਾਰ ਸਥਿਤ ਹੈ। |
| 2. ਇਹ ਮੈਦਾਨ ਬਹੁਤ ਹੀ ਅਸਮਤਲ ਅਤੇ ਸੰਕੁਚਿਤ ਹੈ। | 2. ਇਹ ਮੈਦਾਨ ਮੁਕਾਬਲਤਨ ਸਮਤਲ ਅਤੇ ਚੌੜਾ ਹੈ। |
| 3. ਇਸ ਮੈਦਾਨ ਵਿਚ ਕਈ ਜਵਾਰਨਮੁਖ ਅਤੇ ਲੈਗੂਨ ਹਨ। | 3. ਇਸ ਮੈਦਾਨ ਵਿਚ ਕਈ ਨਦੀ ਡੈਲਟੇ ਹਨ। |
Exam Tips:
a) ਤਿੰਨ ਨੁਕਤੇ ਦੋ ਕਾਲਮਾਂ ਵਿਚ ਲਿਖੋ: ਸਥਿਤੀ, ਆਕਾਰ, ਭੂ-ਰੂਪ।
Question 4: ਕਿਸੇ ਚਾਰ ਗੱਲਾਂ ਦੇ ਆਧਾਰ ‘ਤੇ ਪ੍ਰਾਇਦੀਪੀ ਪਠਾਰ ਅਤੇ ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਤੁਲਨਾਤਮਕ ਵਿਆਖਿਆ ਕਰੋ।
Answer:
1. ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਰਚਨਾ ਜਲੋਢ ਮਿੱਟੀ ਨਾਲ ਹੋਈ ਹੈ ਜਦੋਂ ਕਿ ਪ੍ਰਾਇਦੀਪੀ ਪਠਾਰ ਦੀ ਰਚਨਾ ਪ੍ਰਾਚੀਨ ਠੋਸ ਚੱਟਾਨਾਂ ਨਾਲ ਹੋਈ ਹੈ।
2. ਉੱਤਰ ਦੇ ਵਿਸ਼ਾਲ ਮੈਦਾਨਾਂ ਦੀ ਸਮੁੰਦਰ ਤਲ ਤੋਂ ਉੱਚਾਈ ਦੱਖਣੀ ਪਠਾਰ ਨਾਲੋਂ ਬਹੁਤ ਘੱਟ ਹੈ।
3. ਵਿਸ਼ਾਲ ਮੈਦਾਨਾਂ ਦੀਆਂ ਨਦੀਆਂ ਹਿਮਾਲਿਆ ਪਰਬਤ ਤੋਂ ਨਿਕਲਣ ਦੇ ਕਾਰਨ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ। ਇਸ ਤੋਂ ਉਲਟ ਪਠਾਰੀ ਭਾਗ ਦੀਆਂ ਨਦੀਆਂ ਕੇਵਲ ਬਰਸਾਤੀ ਮੌਸਮ ਵਿਚ ਹੀ ਵਹਿੰਦੀਆਂ ਹਨ।
4. ਵਿਸ਼ਾਲ ਮੈਦਾਨਾਂ ਦੀ ਭੂਮੀ ਉਪਜਾਊ ਹੋਣ ਦੇ ਕਾਰਨ ਇੱਥੇ ਕਣਕ, ਜੌਂ, ਛੋਲੇ ਅਤੇ ਚੌਲ ਦੀ ਖੇਤੀ ਹੁੰਦੀ ਹੈ। ਦੂਜੇ ਪਾਸੇ ਪਠਾਰੀ ਭਾਗ ਵਿਚ ਕਪਾਹ, ਬਾਜਰਾ ਅਤੇ ਮੂੰਗਫਲੀ ਦੀ ਖੇਤੀ ਕੀਤੀ ਜਾਂਦੀ ਹੈ।
Exam Tips:
a) ਚਾਰ ਆਧਾਰ: ਰਚਨਾ, ਉਚਾਈ, ਨਦੀਆਂ ਅਤੇ ਫ਼ਸਲਾਂ।
Question 5: ਹੇਠ ਲਿਖਿਆਂ ‘ਤੇ ਨੋਟ ਲਿਖੋ (i) ਪੱਛਮੀ ਘਾਟ (ii) ਪੂਰਬੀ ਘਾਟ।
Answer:
(i) ਪੱਛਮੀ ਘਾਟ – ਇਹ ਦੱਖਣੀ ਪਠਾਰ ਦੀ ਮੁੱਖ ਪਰਬਤ ਸ਼੍ਰੇਣੀ ਹੈ। ਇਹ ਪਰਬਤ ਸ਼੍ਰੇਣੀ ਪੱਛਮੀ ਤਟ ਦੇ ਨਾਲ-ਨਾਲ ਤਾਪਤੀ ਨਦੀ ਤੋਂ ਕੰਨਿਆ-ਕੁਮਾਰੀ ਤਕ ਫੈਲੀ ਹੋਈ ਹੈ। ਇਸ ਦੀ ਸਭ ਤੋਂ ਉੱਚੀ ਚੋਟੀ ਅਨਾਈ ਮੁਦੀ (2695 ਮੀਟਰ) ਹੈ। ਇਸ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਂ ਦੇ ਤਿੰਨ ਦੱਰੇ ਵੀ ਹਨ।
(ii) ਪੂਰਬੀ ਘਾਟ – ਇਹ ਉੱਤਰ ਵਿਚ ਮਹਾਂਨਦੀ ਘਾਟੀ ਤੋਂ ਲੈ ਕੇ ਦੱਖਣ ਵਿਚ ਨੀਲਗਿਰੀ ਪਹਾੜੀਆਂ ਤਕ ਦੱਖਣੀ ਪਠਾਰ ਦੇ ਪੂਰਬੀ ਕਿਨਾਰਿਆਂ ‘ਤੇ ਲਗਪਗ 800 ਮੀਟਰ ਤਕ ਉੱਚੇ ਹਨ। ਇਸ ਦੀ ਸਭ ਤੋਂ ਉੱਚੀ ਚੋਟੀ ਮਹੇਂਦਰ ਗਿਰੀ ਹੈ ਜੋ 1500 ਮੀਟਰ ਉੱਚੀ ਹੈ।
Exam Tips:
a) ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਅਨਾਈ ਮੁਦੀ ਹੈ; ਪੂਰਬੀ ਘਾਟ ਦੀ ਮਹੇਂਦਰਗਿਰੀ।
Question 6: ਟ੍ਰਾਂਸ ਹਿਮਾਲਿਆ ਤੋਂ ਕੀ ਭਾਵ ਹੈ ?
Answer:
ਟ੍ਰਾਂਸ ਹਿਮਾਲਿਆ – ਹਿਮਾਲਾ ਪਰਬਤ ਦੀਆਂ ਵਿਸ਼ਾਲ ਸ਼੍ਰੇਣੀਆਂ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਪਾਮੀਰ ਦੀ ਗੰਢ (Pamir Knot) ਤੋਂ ਉੱਤਰ-ਪੂਰਬੀ ਦਿਸ਼ਾ ਵਿਚ ਸਮਾਨਾਂਤਰ ਫੈਲੀਆਂ ਹੋਈਆਂ ਹਨ। ਇਹਨਾਂ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੈ। ਇਸ ਲਈ ਇਹਨਾਂ ਨੂੰ ਤਿੱਬਤੀ ਹਿਮਾਲਿਆ ਵੀ ਕਿਹਾ ਜਾਂਦਾ ਹੈ। ਇਹਨਾਂ ਦੀ ਕੁੱਲ ਲੰਬਾਈ 970 ਕਿਲੋਮੀਟਰ ਹੈ ਅਤੇ ਚੌੜਾਈ (ਦੋਵੇਂ ਕਿਨਾਰਿਆਂ ‘ਤੇ) 40 ਕਿਲੋਮੀਟਰ ਹੈ ਪਰੰਤੂ ਇਸਦੇ ਕੇਂਦਰੀ ਭਾਗ ਵਿਚ 222 ਕਿਲੋਮੀਟਰ ਦੇ ਲਗਪਗ ਚੌੜਾ ਹੋ ਜਾਂਦਾ ਹੈ। ਇਹਨਾਂ ਦੀ ਔਸਤ ਉਚਾਈ 6100 ਮੀਟਰ ਹੈ। ਇਸ ਦੀਆਂ ਮੁੱਖ ਪਰਬਤ ਲੜੀਆਂ ਜਾਸਕਰ, ਕਰਾਕੁਰਮ, ਲੱਦਾਖ ਅਤੇ ਕੈਲਾਸ਼ ਹਨ। ਇਹ ਪਰਬਤੀ ਖੇਤਰ ਬਹੁਤ ਉੱਚੀਆਂ ਤੇ ਵਲਦਾਰ ਚੋਟੀਆਂ ਅਤੇ ਵਿਸ਼ਾਲ ਗਲੇ ਸ਼ੀਅਰਾਂ ਲਈ ਪ੍ਰਸਿੱਧ ਹੈ। ਮਾਊਂਟ ਕੇ (K2) ਇਸ ਖੇਤਰ ਦੀ ਸਭ ਤੋਂ ਉੱਚੀ ਅਤੇ ਪ੍ਰਿਥਵੀ ਦੀ ਦੂਸਰੀ ਉੱਚੀ ਚੋਟੀ ਹੈ।
Exam Tips:
a) ਪਾਮੀਰ ਦੀ ਗੰਢ, ਲੰਬਾਈ, ਚੌੜਾਈ ਅਤੇ K2 ਦਾ ਜ਼ਿਕਰ ਕਰੋ।
Question 7: ਮਹਾਨ ਹਿਮਾਲਿਆ ਦੇ ਨਾਂ, ਸਥਿਤੀ ਅਤੇ ਆਕਾਰ ਦਾ ਵਰਣਨ ਕਰੋ।
Answer:
ਮਹਾਨ ਹਿਮਾਲਿਆ ਦਾ ਵਰਣਨ ਇਸ ਪ੍ਰਕਾਰ ਹੈ-
ਨਾਂ-ਹਿਮਾਲਿਆ ਖੇਤਰ ਦੇ ਇਸ ਉਪ-ਭਾਗ ਨੂੰ ਹਿਮਾਦਰੀ, ਅੰਦਰੂਨੀ ਹਿਮਾਲਿਆ ਜਾਂ ਕੇਂਦਰੀ ਹਿਮਾਲਿਆ ਵੀ ਕਿਹਾ ਜਾਂਦਾ ਹੈ।
ਸਥਿਤੀ – ਇਹ ਉਪ-ਭਾਗ ਪੱਛਮ ਵਿਚ ਸਿੰਧ ਨਦੀ ਦੀ ਡੂੰਘੀ ਘਾਟੀ (Gorge) ਤੋਂ ਲੈ ਕੇ ਉੱਤਰ-ਪੂਰਬ ਵਿਚ ਬ੍ਰਹਮਪੁੱਤਰ ਨਦੀ ਦੀ ਦਿਹਾਂਗ ਘਾਟੀ ਤਕ ਫੈਲੀ ਹੋਈ ਦੇਸ਼ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਸ਼੍ਰੇਣੀ ਹੈ ਜਿਸ ਵਿਚ ਗ੍ਰੇਗ੍ਰੇਨਾਈਟ, ਸ਼ਿਸ਼ਟ, ਨੀਸ ਜਿਹੀਆਂ ਪੁਰਾਤਨ ਮਹਾਂਕਲਪ ਦੀਆਂ ਪਰਤਦਾਰ ਤੇ ਪਰਿਵਰਤਿਤ ਚੱਟਾਨਾਂ ਮਿਲਦੀਆਂ ਹਨ।
ਆਕਾਰ-ਇਸ ਪਰਬਤ ਸ਼੍ਰੇਣੀ ਦੀ ਲੰਬਾਈ 2400 ਕਿਲੋਮੀਟਰ ਅਤੇ ਔਸਤ ਉਚਾਈ 6000 ਮੀਟਰ ਹੈ। ਇਸ ਦੀ ਚੌੜਾਈ 100 ਤੋਂ 200 ਕਿਲੋਮੀਟਰ ਤਕ ਮਿਲਦੀ ਹੈ।
Exam Tips:
a) ਨਾਂ, ਸਥਿਤੀ ਅਤੇ ਆਕਾਰ-ਤਿੰਨ ਸਿਰਲੇਖ ਰੱਖੋ।
Question 8: ਛੋਟਾ ਹਿਮਾਲਿਆ ‘ਤੇ ਸੰਖੇਪ ਨੋਟ ਲਿਖੋ।
Answer:
ਛੋਟਾ ਹਿਮਾਲਿਆ ਨੂੰ ਹਿਮਾਚਲ ਜਾਂ ਮੱਧ ਹਿਮਾਲਾ ਵੀ ਕਹਿੰਦੇ ਹਨ। ਇਸ ਦੀ ਔਸਤ ਉਚਾਈ 3500 ਮੀਟਰ ਤੋਂ ਲੈ ਕੇ 5000 ਮੀਟਰ ਤਕ ਹੈ ਅਤੇ ਇਸ ਸ਼੍ਰੇਣੀ ਦੀਆਂ ਪਹਾੜੀਆਂ 60 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਮਿਲਦੀਆਂ ਹਨ।
ਸ਼੍ਰੇਣੀਆਂ – ਜੰਮੂ-ਕਸ਼ਮੀਰ ਵਿਚ ਪੀਰ ਪੰਜਾਲ ਤੇ ਨਾਗਾ ਟਿੱਬਾ : ਹਿਮਾਚਲ ਵਿਚ ਧੌਲਾਧਾਰ ਤੇ ਕੁਮਾਉਂ : ਨੇਪਾਲ ਵਿਚ ਮਹਾਂਭਾਰਤ, ਉੱਤਰਾਖੰਡ ਵਿਚ ਕੁਮਾਉਂ ਤੇ ਮਸੂਰੀ ਅਤੇ ਭੂਟਾਨ ਵਿਚ ਥਿੰਪੂ ਇਸ ਮੁੱਖ ਪਰਬਤੀ ਭਾਗ ਦੀਆਂ ਪਰਬਤ ਸ਼੍ਰੇਣੀਆਂ ਹਨ।
ਘਾਟੀਆਂ – ਇਸ ਖੇਤਰ ਵਿਚ ਕਸ਼ਮੀਰ ਦੀ ਵਾਦੀ ਦੇ ਕੁਝ ਹਿੱਸੇ, ਕਾਂਗੜਾ ਘਾਟੀ, ਕੁੱਲੂ ਘਾਟੀ, ਭਾਗੀਰਥੀ ਘਾਟੀ ਤੇ ਮੰਦਾਕਨੀ ਘਾਟੀ ਜਿਹੀਆਂ ਲੰਬਕਾਰੀ ਤੇ ਸਿਹਤਵਰਧਕ ਘਾਟੀਆਂ ਮਿਲਦੀਆਂ ਹਨ।
ਸਿਹਤਵਰਧਕ ਸਥਾਨ – ਇਸ ਖੇਤਰ ਵਿਚ ਸ਼ਿਮਲਾ, ਸ੍ਰੀਨਗਰ, ਮਸੂਰੀ, ਨੈਨੀਤਾਲ, ਦਾਰਜੀਲਿੰਗ ਤੇ ਚਕਰਾਤਾ ਆਦਿ ਚੰਗੇ ਸਿਹਤਵਰਧਕ ਤੇ ਸੈਰ ਸਪਾਟਾ ਕੇਂਦਰ ਹਨ।
Exam Tips:
a) ਸ਼੍ਰੇਣੀਆਂ, ਘਾਟੀਆਂ ਅਤੇ ਸਿਹਤਵਰਧਕ ਸਥਾਨ-ਇਹ ਤਿੰਨ ਸਿਰਲੇਖ ਰੱਖੋ।
Question 9: ਬਾਹਰੀ ਹਿਮਾਲਿਆ ‘ਤੇ ਇਕ ਨੋਟ ਲਿਖੋ।
Answer:
ਬਾਹਰੀ ਹਿਮਾਲਿਆ ਨੂੰ ਸ਼ਿਵਾਲਿਕ ਸ਼੍ਰੇਣੀ, ਉਪ-ਹਿਮਾਲਿਆ ਤੇ ਦੱਖਣੀ ਹਿਮਾਲਿਆ ਵੀ ਕਿਹਾ ਜਾਂਦਾ ਹੈ। ਇਹ ਪਰਬਤ ਸ਼੍ਰੇਣੀਆਂ ਛੋਟੀ ਹਿਮਾਲਿਆ ਦੇ ਸਮਾਨਾਂਤਰ ਦੱਖਣ ਵਿਚ ਪੂਰਬ ਤੋਂ ਪੱਛਮ ਵੱਲ ਫੈਲੀਆਂ ਹੋਈਆਂ ਹਨ। ਇਹਨਾਂ ਦੀ ਔਸਤ ਉਚਾਈ 900 ਤੋਂ 1200 ਮੀਟਰ ਤਕ ਹੈ ਅਤੇ ਚੌੜਾਈ 15 ਤੋਂ 50 ਕਿਲੋਮੀਟਰ ਤਕ ਹੈ। ਇਸ ਖੇਤਰ ਦਾ ਨਿਰਮਾਣ ਟਰਸ਼ਰੀ ਯੁੱਗ ਵਿਚ ਹੋਇਆ ਹੈ। ਇਸ ਖੇਤਰ ਵਿਚ ਲੰਬੀਆਂ ਅਤੇ ਡੂੰਘੀਆਂ ਤਲਛੱਟੀ ਚੱਟਾਨਾਂ ਮਿਲਦੀਆਂ ਹਨ ਜਿਨ੍ਹਾਂ ਦੀ ਰਚਨਾ ਚੀਕਣੀ ਮਿੱਟੀ, ਰੇਤ, ਰੇਤ ਦਾ ਗੋਲ ਪੱਥਰ, ਸਲੇਟ ਆਦਿ ਦੇ ਦਰਿਆਈ ਨਿਖੇਪ ਦੁਆਰਾ ਹੋਈ ਹੈ ਜਿਸ ਨੂੰ ਮਹਾਨ ਤੇ ਛੋਟੇ ਹਿਮਾਲਿਆ ਤੋਂ ਕੱਟ ਕੇ ਇਸ ਖੇਤਰ ਵਿਚ ਜਮਾਂ ਕਰਦਾ ਰਿਹਾ। ਇਸ ਭਾਗ ਦੀਆਂ ਪ੍ਰਸਿੱਧ ਘਾਟੀਆਂ ਵਿਚ ਦੇਹਰਾਦੂਨ, ਪਤਲੀਦੂਨ, ਕੋਥਰੀਦੂਨ, ਛੋਖੰਭਾ, ਊਧਮਪੁਰ ਤੇ ਕੋਟਲੀ ਕਾਫ਼ੀ ਪ੍ਰਸਿੱਧ ਹਨ।
Exam Tips:
a) ਇਸ ਦੇ ਤਿੰਨ ਹੋਰ ਨਾਂ ਅਤੇ ਦੂਨ ਘਾਟੀਆਂ ਜ਼ਰੂਰ ਲਿਖੋ।
Question 10: ਹਿਮਾਲਿਆ ਦੀਆਂ ਪੂਰਬੀ ਅਤੇ ਪੱਛਮੀ ਸ਼ਾਖਾਵਾਂ ਦਾ ਵਰਣਨ ਕਰੋ।
Answer:
(ਉ) ਪੂਰਬੀ ਸ਼ਾਖਾਵਾਂ-ਇਹਨਾਂ ਸ਼ਾਖਾਵਾਂ ਨੂੰ ਪੂਰਵਾਂਚਲ (Purvanchal) ਵੀ ਕਹਿੰਦੇ ਹਨ। ਅਰੁਣਾਚਲ ਪ੍ਰਦੇਸ਼ ਵਿਚ ਬ੍ਰਹਮਪੁੱਤਰ ਨਦੀ ਦਾ ਦਿਹਾਂਗ ਗਾਰਜ ਮਹਾਂ ਖੱਡ ਤੋਂ ਸ਼ੁਰੂ ਹੋ ਕੇ ਇਹ ਲੜੀਆਂ ਅਰਾਕਾਨ ਯੋਮਾ ਪਰਬਤੀ ਲੜੀ ਰਾਹੀਂ ਪੂਰਬੀ ਭਾਰਤ ਅਤੇ ਮਿਆਂਮਾਰ (ਬਰਮਾ) ਦੀ ਸੀਮਾ ਬਣਾਉਂਦੀਆਂ ਹੋਈਆਂ ਅੱਗੇ ਦੋ ਹਿੱਸਿਆਂ ਵਿਚ ਵੰਡੀਆਂ ਜਾਂਦੀਆਂ ਹਨ।
(i) ਗੰਗਾ ਬ੍ਰਹਮਪੁੱਤਰ ਦੁਆਰਾ ਨਿਰਮਿਤ ਬੰਗਲਾਦੇਸ਼ ਦੇ ਮੈਦਾਨਾਂ ਤਕ ਪਹੁੰਚਦੀ ਹੈ ਜਿਸ ਵਿਚ ਡਫ਼ਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਤੇ ਤ੍ਰਿਪੁਰਾ ਦੀਆਂ ਪਹਾੜੀਆਂ ਆਉਂਦੀਆਂ ਹਨ।
(ii) ਇਹ ਸ਼ਾਖਾਵਾਂ ਪਟਕਾਈ ਬੰਮ ਤੋਂ ਸ਼ੁਰੂ ਹੋ ਕੇ ਨਾਗਾ-ਪਰਬਤ, ਬਰੇਲ, ਲੁਸ਼ਾਈ ਰਾਹੀਂ ਹੁੰਦੀਆਂ ਹੋਈਆਂ ਇਰਾਵਦੀ ਦੇ ਡੈਲਟੇ ਤਕ ਪਹੁੰਚਦੀਆਂ ਹਨ। ਹਿਮਾਲਿਆ ਦੀਆਂ ਇਹਨਾਂ ਪੂਰਬੀ ਸ਼ਾਖਾਵਾਂ ਵਿਚ ਡਫ਼ਾ ਬੰਮ (4578 ਮੀਟਰ) ਅਤੇ ਸਾਰਾਮਤੀ (3926 ਮੀਟਰ) ਮੁੱਖ ਉੱਚੀਆਂ ਚੋਟੀਆਂ ਹਨ।
(ਅ) ਪੱਛਮੀ ਸ਼ਾਖਾਵਾਂ – ਉੱਤਰ-ਪੱਛਮ ਵਿਚ ਪਾਮੀਰ ਦੀ ਗੰਢ ਤੋਂ ਹਿਮਾਲਿਆ ਸ਼੍ਰੇਣੀ ਦੀਆਂ ਅੱਗੇ ਦੋ ਉਪ-ਸ਼ਾਖਾਵਾਂ ਬਣ ਜਾਂਦੀਆਂ ਹਨ। ਇਕ ਸ਼ਾਖਾ ਪਾਕਿਸਤਾਨ ਦੀ ਸਾਲਟ ਰੇਂਜ, ਸੁਲੇਮਾਨ ਤੇ ਕਿਰਥਾਰ ਹੁੰਦੇ ਹੋਏ ਦੱਖਣਪੱਛਮੀ ਦਿਸ਼ਾ ਵਿਚ ਅਰਬ ਸਾਗਰ ਤਕ ਪਹੁੰਚਦੀ ਹੈ ਅਤੇ ਦੂਸਰੀ ਸ਼ਾਖਾ ਅਫ਼ਗਾਨਿਸਤਾਨ ਵਿਚਲੇ ਹਿੰਦੂਕੁਸ਼ ਤੇ ਕਾਕੇਸ਼ ਪਰਬਤ ਲੜੀ ਨਾਲ ਜਾ ਮਿਲਦੀ ਹੈ।
Exam Tips:
a) ਪੂਰਬੀ ਸ਼ਾਖਾਵਾਂ ਨੂੰ ਪੂਰਵਾਂਚਲ ਕਹਿੰਦੇ ਹਨ; ਪੱਛਮੀ ਸ਼ਾਖਾਵਾਂ ਪਾਮੀਰ ਦੀ ਗੰਢ ਤੋਂ ਨਿਕਲਦੀਆਂ ਹਨ।
Question 11: ਉੱਤਰੀ ਵਿਸ਼ਾਲ ਮੈਦਾਨਾਂ ਦੀਆਂ ਚਾਰ ਧਰਾਤਲੀ ਵਿਸ਼ੇਸ਼ਤਾਵਾਂ ਦੱਸੋ।
Answer:
ਉੱਤਰੀ ਵਿਸ਼ਾਲ ਮੈਦਾਨਾਂ ਦੀਆਂ ਚਾਰ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-
(ੳ) ਸਮਤਲ ਮੈਦਾਨ – ਸਾਰੇ ਦਾ ਸਾਰਾ ਉੱਤਰੀ ਵਿਸ਼ਾਲ ਮੈਦਾਨ ਪੱਧਰਾ ਤੇ ਇਕਸਾਰ ਹੈ। ਇਨ੍ਹਾਂ ਵਿੱਚ ਮੀਲਾਂ ਤੱਕ ਕੰਕਰ ਪੱਥਰ ਦਿਖਾਈ ਨਹੀਂ ਦਿੰਦੇ।
(ਅ) ਨਦੀਆਂ ਦਾ ਜਾਲ-ਇਸ ਸਮੁੱਚੇ ਮੈਦਾਨੀ ਖੇਤਰ ਵਿਚ ਦਰਿਆਵਾਂ, ਨਦੀਆਂ ਤੇ ਚੋਆਂ ਦਾ ਜਾਲ ਵਿਛਿਆ ਹੋਇਆ ਹੈ ਜਿਸ ਨਾਲ ਦੋ-ਆਬ ਦੇ ਖੇਤਰ ਬਣਦੇ ਹਨ। ਸਾਡੇ ਪੰਜਾਬ ਦਾ ਨਾਮ ਵੀ ਪੰਜ ਨਦੀਆਂ ਦੇ ਵਹਿਣ ਕਰਕੇ ਅਤੇ ਇਕਸਾਰ ਮਿੱਟੀ ਜਮ੍ਹਾਂ ਹੋਣ ਕਰਕੇ ਪੰਜ-ਆਬ ਤੋਂ ਪਿਆ ਹੈ।
(ੲ) – ਆਕਾਰ-ਨਦੀਆਂ ਦੀਆਂ ਨਿਖੇਪਣ ਕਿਰਿਆਵਾਂ ਦੁਆਰਾ ਨਿਰਮਿਤ ਇਸ ਮੈਦਾਨ ਵਿਚ ਜਲੋਢੀ ਪੱਖੇ, ਜਲੋਢੀ ਸ਼ੰਕੂ, ਸੱਪਦਾਰ ਘੁਮਾਅ, ਦਰਿਆਵੀ ਪੌੜੀਆਂ, ਕੁਦਰਤੀ ਬੰਨ੍ਹ, ਹੜ੍ਹ ਦੇ ਮੈਦਾਨ ਜਿਹੇ ਭੂ-ਆਕਾਰ ਮਿਲਦੇ ਹਨ।
(ਸ) ਮੈਦਾਨੀ ਤਲਛੱਟ – ਇਨ੍ਹਾਂ ਮੈਦਾਨਾਂ ਦੀ ਤਲਛੱਟ ਵਿਚ ਚੀਕਣੀ ਮਿੱਟੀ (clay), ਰੇਤ, ਦੋਮਟ ਅਤੇ ਸਿਲਟ ਜ਼ਿਆਦਾ ਮੋਟਾਈ ਵਿਚ ਮਿਲਦੀ ਹੈ। ਚੀਕਣੀ ਮਿੱਟੀ ਦਰਿਆਵਾਂ ਦੇ ਮੁਹਾਣਿਆਂ ਦੇ ਨੇੜੇ ਜ਼ਿਆਦਾ ਮਿਲਦੀ ਹੈ ਅਤੇ ਉੱਪਰਲੇ ਉੱਚੇ ਖੇਤਰਾਂ ਵਿਚ ਰੇਤ ਦੀ ਮਾਤਰਾ ਵੱਧਦੀ ਜਾਂਦੀ ਹੈ।
Exam Tips:
a) ਚਾਰ ਵਿਸ਼ੇਸ਼ਤਾਵਾਂ ਵੱਖ-ਵੱਖ ਸਿਰਲੇਖਾਂ ਨਾਲ ਲਿਖੋ।
Question 12: ਉੱਤਰੀ ਵਿਸ਼ਾਲ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋਢੀ ਮੈਦਾਨਾਂ ਦਾ ਵਰਣਨ ਕਰੋ।
Answer:
ਉੱਤਰੀ ਵਿਸ਼ਾਲ ਮੈਦਾਨਾਂ ਵਿਚ ਪਾਏ ਜਾਣ ਵਾਲੇ ਚਾਰ ਜਲੋਢੀ ਮੈਦਾਨਾਂ ਦਾ ਵਰਣਨ ਇਸ ਤਰ੍ਹਾਂ ਹੈ-
ਖਾਦਰ ਦੇ ਮੈਦਾਨ – ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਦਰਿਆਵਾਂ ਵਿਚ ਹਰੇਕ ਸਾਲ ਹੜ੍ਹ ਆ ਜਾਣ ਕਰਕੇ ਮਿੱਟੀ ਦੀਆਂ ਨਵੀਆਂ ਤਹਿਆਂ ਵਿੱਛ ਜਾਂਦੀਆਂ ਹਨ। ਅਜਿਹੇ ਦਰਿਆਵਾਂ ਦੇ ਆਸ-ਪਾਸ ਵਾਲੇ, ਹੜ੍ਹ ਦੇ ਅਸਰ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ (Khadar Plains) ਕਹਿੰਦੇ ਹਨ।
ਬਾਂਗਰ ਦੇ ਮੈਦਾਨ – ਇਹ ਉਹ ਉੱਚੇ ਮੈਦਾਨੀ ਖੇਤਰ ਹਨ ਜਿੱਥੇ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ ਸਕਦਾ। ਜਿੱਥੇ ਦੀ ਪੁਰਾਣੀ ਜੰਮੀ ਤਲਛੱਟ ਵਿਚ ਚੂਨੇ ਦੇ ਕੰਕਰ ਪੱਥਰ ਜ਼ਿਆਦਾ ਮਾਤਰਾ ਵਿਚ ਮਿਲਦੇ ਹਨ।
ਭਾਬਰ ਦੇ ਮੈਦਾਨ – ਜਦੋਂ ਉੱਤਰੀ ਭਾਰਤ ਦੇ ਦਰਿਆ ਸ਼ਿਵਾਲਿਕ ਪਹਾੜੀ ਖੇਤਰਾਂ ਨੂੰ ਛੱਡ ਕੇ ਇਕਦਮ ਪੱਧਰੇ ਇਲਾਕੇ ਵਿਚ ਪ੍ਰਵੇਸ਼ ਕਰਦੇ ਹਨ ਤਾਂ ਆਪਣੇ ਨਾਲ ਲਿਆਂਦੀ ਰੇਤ, ਕੰਕਰ, ਬਜਰੀ, ਪੱਥਰ ਤੇ ਗੀਟੇ ਆਦਿ ਦੇ ਜਮਾਅ ਨਾਲ ਜੋ ਮੈਦਾਨ ਹੋਂਦ ਵਿਚ ਆਉਂਦੇ ਹਨ ਉਸ ਨੂੰ ਭਾਬਰ ਜਾਂ ਗਰ (Bhabar or Ghar) ਦੇ ਮੈਦਾਨ ਕਿਹਾ ਜਾਂਦਾ ਹੈ। ਅਜਿਹੇ ਮੈਦਾਨੀ ਖੇਤਰਾਂ ਵਿਚ ਛੋਟੀਆਂ ਨਦੀਆਂ ਦਾ ਪਾਣੀ ਜ਼ਮੀਨ ਦੇ ਹੇਠ ਵਹਿੰਦਾ ਹੈ।
ਤਰਾਈ ਦੇ ਮੈਦਾਨ – ਜਦੋਂ ਭਾਬਰ ਖੇਤਰ ਵਿਚਲੀਆਂ ਅਲੋਪ ਹੋਈਆਂ ਨਦੀਆਂ ਦਾ ਪਾਣੀ ਦੁਬਾਰਾ ਫਿਰ ਧਰਾਤਲ ‘ਤੇ ਨਿਕਲ ਆਉਂਦਾ ਹੈ ਤਾਂ ਪਾਣੀ ਦੇ ਇਕੱਠਾ ਹੋ ਜਾਣ ਕਰਕੇ ਦਲਦਲੀ ਖੇਤਰ ਬਣ ਜਾਂਦੇ ਹਨ। ਇਸ ਵਿਚ ਗਰਮੀ ਤੇ ਨਮੀ ਦੇ ਕਾਰਨ ਸੰਘਣੇ ਵਣ ਉਤਪੰਨ ਹੋ ਜਾਂਦੇ ਹਨ ਅਤੇ ਜੰਗਲੀ ਜੀਵਾਂ ਦੀ ਭਰਮਾਰ ਹੋ ਜਾਂਦੀ ਹੈ।
Exam Tips:
a) ਖਾਦਰ, ਬਾਂਗਰ, ਭਾਬਰ ਅਤੇ ਤਰਾਈ-ਚਾਰੇ ਦੀ ਪਰਿਭਾਸ਼ਾ ਲਿਖੋ।
Question 13: ਪੰਜਾਬ ਅਤੇ ਹਰਿਆਣਾ ਮੈਦਾਨ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ।
Answer:
1. ਇਹ ਮੈਦਾਨ ਸਤਲੁਜ, ਰਾਵੀ, ਬਿਆਸ ਤੇ ਘੱਗਰ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾਅ ਦੇ ਕਾਰਨ ਬਣਿਆ ਹੈ। 1947 ਵਿਚ ਭਾਰਤ ਤੇ ਪਾਕਿਸਤਾਨ ਦੀ ਅੰਤਰ-ਰਾਸ਼ਟਰੀ ਸੀਮਾ ਬਣ ਜਾਣ ਦੇ ਕਾਰਨ ਇਸ ਦਾ ਕਾਫ਼ੀ ਹਿੱਸਾ ਪਾਕਿਸਤਾਨ ਵਿਚ ਚਲਿਆ ਗਿਆ ਹੈ।
2. ਪਾਕਿਸਤਾਨ ਬਾਰਡਰ ਤੋਂ ਲੈ ਕੇ ਯਮੁਨਾ ਦਰਿਆ ਤਕ ਇਸ ਦੀ ਲੰਬਾਈ ਪੂਰਬ-ਪੱਛਮ ਦਿਸ਼ਾ ਵਿਚ 500 ਕਿਲੋਮੀਟਰ ਅਤੇ ਉੱਤਰ-ਪੂਰਬ ਤੋਂ ਦੱਖਣ-ਪੱਛਮ ਤਕ 640 ਕਿਲੋਮੀਟਰ ਹੈ।
3. ਇਸ ਮੈਦਾਨ ਦੇ ਉੱਤਰੀ ਭਾਗ 300 ਮੀਟਰ ਤਕ ਉੱਚੇ ਹਨ ਅਤੇ ਦੱਖਣ-ਪੂਰਬੀ ਭਾਗਾਂ ਵੱਲ ਜਾਂਦੇ-ਜਾਂਦੇ ਉਚਾਈ 200 ਮੀਟਰ ਤਕ ਰਹਿ ਜਾਂਦੀ ਹੈ। ਇਸ ਮੈਦਾਨ ਦੀ ਢਲਾਣ ਦੱਖਣ-ਪੱਛਮ ਵੱਲ ਹੈ।
4. ਇਸ ਉਪਜਾਊ ਮੈਦਾਨ ਦਾ ਕੁੱਲ ਖੇਤਰਫਲ 1.75 ਲੱਖ ਵਰਗ ਕਿਲੋਮੀਟਰ ਹੈ।
Exam Tips:
a) ਚਾਰ ਵਿਸ਼ੇਸ਼ਤਾਵਾਂ ਅੰਕਾਂ ਹੇਠ ਲਿਖੋ।
Question 14: ਬ੍ਰਹਮਪੁੱਤਰ ਦੇ ਮੈਦਾਨ ‘ਤੇ ਇਕ ਭੂਗੋਲਿਕ ਟਿੱਪਣੀ ਲਿਖੋ।
Answer:
ਬ੍ਰਹਮਪੁੱਤਰ ਦੇ ਮੈਦਾਨ-ਇਸ ਮੈਦਾਨ ਨੂੰ ਆਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ। ਇਹ ਪੱਛਮੀ ਆਸਾਮੀ ਸੀਮਾ ਤੋਂ ਲੈ ਕੇ ਆਸਾਮ ਦੇ ਧੁਰ ਉੱਤਰ-ਪੂਰਬੀ ਹਿੱਸੇ ਸਾਦਿਆ (Sadiya) ਤਕ ਫੈਲਿਆ ਹੋਇਆ ਹੈ। ਇਹ ਲਗਪਗ 640 ਕਿਲੋਮੀਟਰ ਲੰਬਾ ਅਤੇ 90 ਤੋਂ 100 ਕਿਲੋਮੀਟਰ ਤਕ ਚੌੜਾ ਹੈ। ਇਸ ਵਿਚ ਬ੍ਰਹਮਪੁੱਤਰ, ਸੇਸਰੀ, ਦਿਬਾਂਗ ਅਤੇ ਲੁਹਿਤ ਦਰਿਆਵਾਂ ਦੁਆਰਾ ਹਿਮਾਲਿਆ ਪਰਬਤ ਅਤੇ ਇਸ ਦੇ ਆਸੇ-ਪਾਸੇ ਘਿਰੀਆਂ ਸ਼ਾਖਾਵਾਂ ਤੋਂ ਮਿੱਟੀ ਲਿਆ ਕੇ ਜਮਾਂ ਕੀਤੀ ਗਈ ਹੈ। ਇਸ ਤੰਗ ਅਤੇ ਲੰਬੀ ਮੈਦਾਨੀ ਪੱਟੀ ਵਿਚ ਲਗਪਗ ਹਰ ਸਾਲ ਆਏ ਹੜ੍ਹਾਂ ਨਾਲ ਨਵੀਂ ਤਲਛੱਟ ਦਾ ਨਿਖੇਪ ਹੁੰਦਾ ਰਹਿੰਦਾ ਹੈ। ਇਸ ਮੈਦਾਨ ਦੀ ਢਾਲ ਉੱਤਰ-ਪੂਰਬ ਤੋਂ ਪੱਛਮ ਵੱਲ ਹੈ।
Exam Tips:
a) ਲੰਬਾਈ-ਚੌੜਾਈ, ਨਦੀਆਂ, ਹੜ੍ਹ ਅਤੇ ਢਾਲ ਦਾ ਜ਼ਿਕਰ ਕਰੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਗੰਗਾ ਦੇ ਮੈਦਾਨ ਦੇ ਵੱਖ-ਵੱਖ ਭੂਗੋਲਿਕ ਪੱਖਾਂ ਦਾ ਵਿਸਥਾਰਪੂਰਵਕ ਵਰਣਨ ਕਰੋ।
Answer:
ਗੰਗਾ ਦੇ ਮੈਦਾਨ ਦੇ ਮੁੱਖ ਭੂਗੋਲਿਕ ਪੱਖਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਸਥਿਤੀ – ਇਹ ਮੈਦਾਨ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਰਾਜਾਂ ਵਿਚ ਸਥਿਤ ਹੈ। ਇਹ ਪੱਛਮ ਵਿਚ ਯਮੁਨਾ, ਪੂਰਬ ਵਿਚ ਬੰਗਲਾ ਦੇਸ਼ ਦੀ ਅੰਤਰ-ਰਾਸ਼ਟਰੀ ਸੀਮਾ, ਉੱਤਰ ਵਿਚ ਸ਼ਿਵਾਲਿਕ ਅਤੇ ਦੱਖਣ ਵਿੱਚ ਪ੍ਰਾਇਦੀਪੀ ਪਠਾਰ ਦੇ ਉੱਤਰੀ ਵਾਧਰਿਆਂ (Extensions) ਦੇ ਵਿਚਕਾਰ ਫੈਲਿਆ ਹੋਇਆ ਹੈ।
2. ਨਦੀਆਂ – ਇਸ ਮੈਦਾਨ ਵਿਚ ਗੰਗਾ, ਯਮੁਨਾ, ਘਾਗਰਾ, ਗੰਡਕ, ਕੋਸੀ, ਸੋਨ, ਬੇਤਵਾ ਅਤੇ ਚੰਬਲ ਨਦੀਆਂ ਵਹਿੰਦੀਆਂ ਹਨ।
3. ਭੂ-ਆਕਾਰੀ ਨਾਮ – ਗੰਗਾ ਦੇ ਮੈਦਾਨ ਦੇ ਤਰਾਈ ਵਾਲੇ ਉੱਤਰੀ ਖੇਤਰਾਂ ਵਿਚ ਬਣੇ ਦਲਦਲੀ ਪੇਟੀਆਂ ਨੂੰ ਕੌਰ (Caur) ਕਿਹਾ ਜਾਂਦਾ ਹੈ। ਇਸ ਮੈਦਾਨ ਦੀ ਦੱਖਣੀ ਸੀਮਾ ‘ਤੇ ਵੱਡੇ-ਵੱਡੇ ਖੱਡੇ (Ravines) ਮਿਲਦੇ ਹਨ ਜਿਹਨਾਂ ਨੂੰ ਜਾਲਾ ਤੇ ਤਾਲ (Jala and Tal) ਜਾਂ ਬੰਜਰ ਭੁਮੀ ਕਹਿੰਦੇ ਹਨ। ਇਸ ਤੋਂ ਇਲਾਵਾ ਪੂਰੇ ਮੈਦਾਨ ਵਿਚ ਪੁਰਾਣੀ ਜੰਮੀ ਹੋਈ ਬਾਂਗਰ ਅਤੇ ਨਵੀਂ ਵਿੱਛੀ ਖਾਦਰੀ ਜਲੋਢ ਪੱਟੀਆਂ ਨੂੰ ਖੋਲਾਂ ਕਿਹਾ ਜਾਂਦਾ ਹੈ। ਗੰਗਾ ਅਤੇ ਯਮੁਨਾ ਦੇ ਦੋਆਬੀ ਖੇਤਰ ਵਿਚ ਪੌਣਾਂ ਦੇ ਨਿਖੇਪ ਦੁਆਰਾ ਨਿਰਮਿਤ ਉੱਚੇ ਨੀਵੇਂ ਰੇਤ ਦੇ ਟਿੱਬਿਆਂ ਦੀਆਂ ਪੱਟੀਆਂ ਮਿਲਦੀਆਂ ਹਨ ਜਿਹਨਾਂ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੇ ਬਿਜਨੌਰ ਜ਼ਿਲ੍ਹਿਆਂ ਵਿਚ ਭੂੜ (Bhur) ਦੇ ਨਾਂ ਨਾਲ ਜਾਣਿਆ ਜਾਂਦਾ ਹੈ।
4. ਢਾਲ ਤੇ ਖੇਤਰਫਲ – ਗੰਗਾ ਦੇ ਮੈਦਾਨ ਦੀ ਢਲਾਨ ਪੂਰਬ ਵੱਲ ਹੈ।
5. ਵੰਡ – ਉਚਾਈ ਦੇ ਆਧਾਰ ‘ਤੇ ਗੰਗਾ ਦੇ ਮੈਦਾਨ ਨੂੰ ਹੇਠ ਲਿਖੇ ਤਿੰਨ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(i) ਉੱਪਰਲੇ ਮੈਦਾਨ-ਇਹਨਾਂ ਮੈਦਾਨਾਂ ਨੂੰ ਗੰਗਾ-ਯਮੁਨਾ ਦੋਆਬ ਵੀ ਕਹਿੰਦੇ ਹਨ। ਇਹਨਾਂ ਦੇ ਪੱਛਮ ਵਿਚ ਯਮੁਨਾ ਦਰਿਆ ਹੈ ਅਤੇ 100 ਮੀਟਰ ਦੀ ਉਚਾਈ ਤਕ ਮੱਧਮ ਢਾਲ ਵਾਲੇ ਖੇਤਰ ਇਸ ਦੀ ਪੂਰਬੀ ਸੀਮਾ ਬਣਾਉਂਦੇ ਹਨ। ਰੋਹੇਲ ਖੰਡ ਅਤੇ ਅਵਧ ਦਾ ਮੈਦਾਨ ਵੀ ਇਹਨਾਂ ਮੈਦਾਨਾਂ ਵਿਚ ਸ਼ਾਮਲ ਹੈ।
(ii) ਮੱਧਵਰਤੀ ਮੈਦਾਨ-ਇਸ ਮੈਦਾਨ ਨੂੰ ਬਿਹਾਰ ਮੈਦਾਨ ਜਾਂ ਮਿਥਲਾ ਮੈਦਾਨ ਵੀ ਕਹਿੰਦੇ ਹਨ। ਇਸ ਦੀ ਉਚਾਈ 50 ਤੋਂ 100 ਮੀਟਰ ਦੇ ਦਰਮਿਆਨ ਹੈ। ਇਹ ਘਾਗਰਾ ਨਦੀ ਤੋਂ ਲੈ ਕੇ ਕੋਸੀ ਨਦੀ ਤਕ ਫੈਲਿਆ ਹੋਇਆ 35000 ਵਰਗ ਕਿਲੋਮੀਟਰ ਦਾ ਖੇਤਰ ਹੈ।
(iii) ਹੇਠਲੇ ਮੈਦਾਨ-ਗੰਗਾ ਦੇ ਇਹ ਮੈਦਾਨੀ ਭਾਗ ਸਮੁੰਦਰ ਤਲ ਤੋਂ 50 ਮੀਟਰ ਉੱਚੇ ਹਨ। ਇਹ ਰਾਜ ਮਹੱਲ ਅਤੇ ਗਾਰੋ ਪਹਾੜੀਆਂ ਦੇ ਦਰਮਿਆਨ ਇਕ ਪੱਧਰਾ ਤੇ ਡੈਲਟਾਈ ਖੇਤਰ ਬਣਾਉਂਦੇ ਹਨ। ਇਸ ਦੇ ਉੱਤਰ ਵਿਚ ਤਰਾਈ ਪੱਟੀ ਦੇ ਦੁਆਰ (Duar) ਦੇ ਖੇਤਰ ਮਿਲਦੇ ਹਨ ਅਤੇ ਦੱਖਣ ਵਿਚ ਸੰਸਾਰ ਦੇ ਸਭ ਤੋਂ ਵੱਡੇ ਸੁੰਦਰਬਨ ਦੇ ਡੈਲਟੇ ਦੇ ਖੇਤਰ ਮਿਲਦੇ ਹਨ।
Exam Tips:
a) ਸਥਿਤੀ, ਨਦੀਆਂ, ਭੂ-ਆਕਾਰੀ ਨਾਂ, ਢਾਲ ਅਤੇ ਵੰਡ-ਪੰਜ ਸਿਰਲੇਖ ਰੱਖੋ।
b) ਗੰਗਾ ਦੇ ਮੈਦਾਨ ਦੇ ਤਿੰਨ ਉਪ-ਭਾਗ: ਉੱਪਰਲਾ, ਮੱਧਵਰਤੀ ਅਤੇ ਹੇਠਲਾ ਮੈਦਾਨ।
Question 2: ਪੱਛਮੀ ਤਟੀ ਮੈਦਾਨਾਂ ਦਾ ਉਨ੍ਹਾਂ ਦੇ ਉਪ-ਭਾਗਾਂ ਸਹਿਤ ਵਿਸਤ੍ਰਿਤ ਵਰਣਨ ਦਿਓ।
Answer:
ਪੱਛਮੀ ਤਟੀ ਮੈਦਾਨ-ਅਰਬ ਸਾਗਰ ਅਤੇ ਪੱਛਮੀ ਘਾਟ ਦੇ ਵਿਚਕਾਰ ਉੱਤਰ ਤੋਂ ਦੱਖਣ ਵੱਲ ਫੈਲੇ ਹੋਏ ਹਨ। ਇਹ ਲਗਪਗ 1500 ਕਿਲੋਮੀਟਰ ਦੀ ਲੰਬਾਈ ਅਤੇ 30 ਤੋਂ 80 ਕਿਲੋਮੀਟਰ ਦੀ ਚੌੜਾਈ ਵਿਚ ਫੈਲੇ ਹੋਏ ਤੰਗ ਮੈਦਾਨ ਹਨ। ਇਸ ਦੀ ਢਲਾਨ ਦੱਖਣ ਅਤੇ ਦੱਖਣ-ਪੱਛਮ ਵੱਲ ਹੈ। ਇਹਨਾਂ ਮੈਦਾਨਾਂ ਨੂੰ ਧਰਾਤਲੀ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ਚਾਰ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
(i) ਗੁਜਰਾਤ ਦਾ ਤਟਵਰਤੀ ਮੈਦਾਨ
(ii) ਕੋਂਕਣ ਤੱਟਵਰਤੀ ਮੈਦਾਨ
(iii) ਮਾਲਾਬਾਰ ਤਟਵਰਤੀ ਮੈਦਾਨ
(iv) ਕੇਰਲਾ ਦੇ ਤਟਵਰਤੀ ਮੈਦਾਨ।
(i) ਗੁਜਰਾਤ ਦਾ ਤਟਵਰਤੀ ਮੈਦਾਨ – ਇਸ ਤਟਵਰਤੀ ਮੈਦਾਨੀ ਭਾਗ ਵਿਚ ਸਾਬਰਮਤੀ, ਮਾਹੀ, ਲੂਨੀ, ਬਾਨਸ, ਨਰਮਦਾ ਅਤੇ ਤਾਪਤੀ ਆਦਿ ਨਦੀਆਂ ਦੇ ਤਲਛੱਟ ਦੇ ਜਮਾਅ ਨਾਲ ਕੱਛ ਤੇ ਕਾਠੀਆਵਾੜ ਦੇ ਪਾਇਦੀਪੀ ਮੈਦਾਨ ਅਤੇ ਸੌਰਾਸ਼ਟਰ ਦੇ ਲੰਬੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ। ਰਣ ਆਫ ਕੱਛ ਦਾ ਖੇਤਰ ਅਜੇ ਵੀ ਦਲਦਲੀ ਅਤੇ ਸਮੁੰਦਰ ਤਲ ਤੋਂ ਨੀਵਾਂ ਹੈ। ਕਾਠੀਆਵਾੜ ਦੇ ਪ੍ਰਾਇਦੀਪੀ ਭਾਗ ਵਿਚ ਲਾਵੇ ਵਾਲੀ ਗੀਰ ਪਹਾੜੀ ਸ਼੍ਰੇਣੀ ਵੀ ਮਿਲਦੀ ਹੈ। ਇੱਥੋਂ ਦੀਆਂ ਗਿਰਨਾਰ ਪਹਾੜੀਆਂ ਵਿਚ ਸਥਿਤ ਗੋਰਖਨਾਥ ਚੋਟੀ (1117 ਮੀਟਰ ਦੀ ਉਚਾਈ ਸਭ ਤੋਂ ਵੱਧ ਹੈ। ਗੁਜਰਾਤ ਦਾ ਇਹ ਤਟਵਰਤੀ ਮੈਦਾਨ 400 ਕਿਲੋਮੀਟਰ ਲੰਬਾ ਤੇ 200 ਕਿਲੋਮੀਟਰ ਚੌੜਾ ਹੈ। ਇਸ ਦੀ ਔਸਤ ਉਚਾਈ 300 ਮੀਟਰ ਹੈ।
(ii) ਕੋਂਕਣ ਤਟਵਰਤੀ ਮੈਦਾਨ – ਦਮਨ ਤੋਂ ਲੈ ਕੇ ਗੋਆ ਤਕ ਦਾ ਮੈਦਾਨ ਕੋਂਕਣ ਤਟ ਅਖਵਾਉਂਦਾ ਹੈ ਜਿਸ ਵਿਚ ਜ਼ਿਆਦਾਤਰ ਤਟਵਰਤੀ ਭਾਗਾਂ ਦੇ ਧੱਸਣ ਦੀ ਕਿਰਿਆ ਹੁੰਦੀ ਰਹਿੰਦੀ ਹੈ। ਇਸ ਕਰਕੇ ਇਸ 500 ਕਿਲੋਮੀਟਰ ਲੰਬੀ ਮੈਦਾਨੀ ਪੱਟੀ ਦੀ ਚੌੜਾਈ 50 ਤੋਂ 80 ਕਿਲੋਮੀਟਰ ਤਕ ਰਹਿ ਜਾਂਦੀ ਹੈ। ਇਹ ਮੈਦਾਨੀ ਹਿੱਸੇ ਵਿਚ ਤੀਬਰ ਸਮੁੰਦਰੀ ਲਹਿਰਾਂ ਦੁਆਰਾ ਬਣੀਆਂ ਤੰਗ ਖਾੜੀਆਂ, ਅੰਦਰੂਨੀ ਕਟਾਅ (Caves) ਅਤੇ ਸਮੁੰਦਰੀ ਰੇਤ ਦੇ ਬੀਚ ਆਦਿ ਦੇ ਭੂ-ਆਕਾਰ ਮਿਲਦੇ ਹਨ। ਥਾਣਾ ਦੀ ਤੰਗ ਖਾੜੀ ਵਿਚ ਮਸ਼ਹੂਰ ਮੁੰਬਈ (Mumbai) ਦੀਪ ਸਥਿਤ ਹੈ।
(iii) ਮਾਲਾਬਾਰ ਤਟ ਦਾ ਮੈਦਾਨ – ਗੋਆ ਤੋਂ ਲੈ ਕੇ ਮੰਗਲੌਰ ਤਕ ਲਗਪਗ 225 ਕਿਲੋਮੀਟਰ ਲੰਬਾ ਅਤੇ 24 ਕਿਲੋਮੀਟਰ ਚੌੜਾ ਮੈਦਾਨ ਹੈ। ਇਸ ਨੂੰ ਕਰਨਾਟਕਾ ਦਾ ਤੱਟਵਰਤੀ ਮੈਦਾਨ ਵੀ ਕਹਿੰਦੇ ਹਨ। ਇਹ ਉੱਤਰ ਵੱਲ ਤੰਗ ਪਰ ਦੱਖਣ ਵੱਲ ਚੌੜਾ ਹੈ। ਕਈ ਥਾਂਵਾਂ ‘ਤੇ ਇਸ ਦਾ ਵਿਸਥਾਰ ਕੰਨਿਆ ਕੁਮਾਰੀ ਤਕ ਵੀ ਮੰਨਿਆ ਜਾਂਦਾ ਹੈ। ਇਸ ਮੈਦਾਨ ਵਿਚ ਮਾਰਮਾਗੋਆ-ਮਾਂਡਵੀ ਤੇ ਸ਼ੇਰਾਵਤੀ ਨਦੀਆਂ ਦੇ ਸਮੁੰਦਰੀ ਪਾਣੀ ਅੰਦਰ ਡੁੱਬੇ ਹੋਏ ਮੁਹਾਨੇ (Estuaries) ਮਿਲਦੇ ਹਨ।
(iv) ਕੇਰਲਾ ਦਾ ਤਟਵਰਤੀ ਮੈਦਾਨ – ਮੰਗਲੌਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ 500 ਕਿਲੋਮੀਟਰ ਲੰਬੇ, 100 ਕਿਲੋਮੀਟਰ ਚੌੜੇ ਅਤੇ 30 ਮੀਟਰ ਤਕ ਉੱਚੇ ਭਾਗ ਨੂੰ ਕੇਰਲਾ ਦਾ ਮੈਦਾਨ ਕਹਿੰਦੇ ਹਨ। ਇਸ ਵਿਚ ਬਹੁਤ ਸਾਰੀਆਂ ਝੀਲਾਂ (Lagoons), ਕਾਇਲ (Kayals) ਪਾਏ ਜਾਂਦੇ ਹਨ। ਇੱਥੋਂ ਦੀਆਂ ਵੇਂਬਨਾਡ (Vembanad) ਅਤੇ ਅਸ਼ਟਮੁਡੀ (Astamudi) ਝੀਲਾਂ ਬਹੁਤ ਵੱਡੇ ਖੇਤਰ ਵਿਚ ਫੈਲੀਆਂ ਹੋਣ ਕਰਕੇ ਕਿਸ਼ਤੀਆਂ ਚਲਾਉਣ ਦੇ ਯੋਗ ਹਨ।
Exam Tips:
a) ਚਾਰ ਭਾਗਾਂ ਦੇ ਸਿਰਲੇਖ (i)-(iv) ਸਪੱਸ਼ਟ ਲਿਖੋ ਅਤੇ ਹਰੇਕ ਦੀ ਲੰਬਾਈ-ਚੌੜਾਈ ਦੱਸੋ।
b) ਕੋਂਕਣ ਤਟ ਦਮਨ ਤੋਂ ਗੋਆ ਤਕ ਹੈ।
Free study material for SST Geography
Free Punjab Board Textbook Explanations: Class 10 SST Geography Punjabi Medium Chapter 02 ਧਰਾਤਲ
Official Punjab Board Solutions for Punjabi Medium Chapter 02 ਧਰਾਤਲ
Explore reliable textbook solutions for Punjabi Medium Chapter 02 ਧਰਾਤਲ tailored for Class 10 learners. Utilizing these complete exercise answers ensures your preparation aligns exactly with official Punjab Board standards for SST Geography.
Step-by-Step Explanations for Punjabi Medium Chapter 02 ਧਰਾਤਲ
Each solution includes detailed reasoning to foster genuine comprehension of Punjabi Medium Chapter 02 ਧਰਾਤਲ concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your SST Geography Revision
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 10 SST Geography.
FAQs
The complete and updated PSEB 10th Class SST Solutions Geography Chapter 2 ਧਰਾਤਲ is available for free on StudiesToday.com. These solutions for Class 10 SST Geography are as per latest Punjab Board curriculum.
Yes, our experts have revised the PSEB 10th Class SST Solutions Geography Chapter 2 ਧਰਾਤਲ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions Geography Chapter 2 ਧਰਾਤਲ will help students to get full marks in the theory paper.
Yes, we provide bilingual support for Class 10 SST Geography. You can access PSEB 10th Class SST Solutions Geography Chapter 2 ਧਰਾਤਲ in both English and Hindi medium.
Yes, you can download the entire PSEB 10th Class SST Solutions Geography Chapter 2 ਧਰਾਤਲ in printable PDF format for offline study on any device.