Step-by-Step Textbook Solutions for Class 10 SST Geography Punjabi Medium Chapter 01 ਭਾਰਤ-ਇਕ ਜਾਣ-ਪਛਾਣ
Access comprehensive textbook solutions for Punjabi Medium Chapter 01 ਭਾਰਤ-ਇਕ ਜਾਣ-ਪਛਾਣ using the official curriculum guides for Class 10 SST Geography. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 01 ਭਾਰਤ-ਇਕ ਜਾਣ-ਪਛਾਣ Textbook Solutions PDF
Navigate directly to the solved SST Geography textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ (ਇਕ ਸ਼ਬਦ ਵਿਚ ਜਾਂ ਇਕ ਵਾਕ ਵਿਚ) ਉੱਤਰ ਦਿਓ
Question 1: ਭਾਰਤ ਦਾ ਆਧੁਨਿਕ ਨਾਂ ‘ਇੰਡੀਆ’ ਕਿਹੜੀ ਧਾਰਨਾ ‘ਤੇ ਆਧਾਰਿਤ ਹੈ ?
Answer:
ਭਾਰਤ ਦਾ ਆਧੁਨਿਕ ਨਾਂ ਸਿੰਧੂ ਨਦੀ ਦੇ ਨਾਂ ‘ਤੇ ਇੰਡੀਆ ਪਿਆ।
Exam Tips:
a) ਉੱਤਰ ਵਿਚ ਸਿੰਧੂ ਨਦੀ ਦਾ ਨਾਂ ਜ਼ਰੂਰ ਲਿਖੋ।
Question 2: ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ ?
Answer:
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਸਥਿਤ ਇਕ ਵਿਸ਼ਾਲ ਦੇਸ਼ ਹੈ।
Exam Tips:
a) ਮਹਾਂਦੀਪ (ਏਸ਼ੀਆ) ਅਤੇ ਦਿਸ਼ਾ (ਦੱਖਣ) ਦੋਵੇਂ ਲਿਖੋ।
Question 3: ਹਿੰਦ ਮਹਾਂਸਾਗਰ ਵਿਚ ਭਾਰਤ ਦੀ ਕੀ ਸਥਿਤੀ ਹੈ ?
Answer:
ਹਿੰਦ ਮਹਾਂਸਾਗਰ ਵਿਚ ਭਾਰਤ ਦੀ ਸਥਿਤੀ ਕੇਂਦਰੀ ਹੈ।
Exam Tips:
a) ਇੱਥੇ ਮੁੱਖ ਸ਼ਬਦ “ਕੇਂਦਰੀ ਸਥਿਤੀ” ਹੈ।
Question 4: ਭਾਰਤ ਦਾ ਖੇਤਰਫਲ ਕਿੰਨਾ ਹੈ ?
Answer:
ਭਾਰਤ ਦਾ ਖੇਤਰਫਲ ਲਗਪਗ 32,87,263 ਵਰਗ ਕਿਲੋਮੀਟਰ ਹੈ।
Exam Tips:
a) ਅੰਕ ਸਹੀ ਕ੍ਰਮ ਵਿਚ ਲਿਖੋ ਅਤੇ ਇਕਾਈ (ਵਰਗ ਕਿਲੋਮੀਟਰ) ਨਾ ਭੁੱਲੋ।
Question 5: ਭਾਰਤ ਦੇ ਉੱਤਰ-ਦੱਖਣੀ ਅਤੇ ਪੂਰਬ-ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ ?
Answer:
ਕ੍ਰਮਵਾਰ 3214 ਕਿਲੋਮੀਟਰ ਅਤੇ 2933 ਕਿਲੋਮੀਟਰ।
Exam Tips:
a) ਉੱਤਰ-ਦੱਖਣ (3214 ਕਿ.ਮੀ.) ਅਤੇ ਪੂਰਬ-ਪੱਛਮ (2933 ਕਿ.ਮੀ.) ਦੀਆਂ ਦੂਰੀਆਂ ਉਲਟ ਨਾ ਲਿਖੋ।
Question 6: ਭਾਰਤ ਦੀਆਂ ਥਲਵਰਤੀ ਅਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ ?
Answer:
ਭਾਰਤ ਦੀ ਥਲਵਰਤੀ ਸੀਮਾ ਦੀ ਲੰਬਾਈ 15,200 ਕਿਲੋਮੀਟਰ ਹੈ ਜਦ ਕਿ ਇਸ ਦੀ ਤਟਵਰਤੀ ਰੇਖਾ ਦੀ ਲੰਬਾਈ 6083 ਕਿਲੋਮੀਟਰ ਹੈ।
Exam Tips:
a) ਥਲਵਰਤੀ ਅਤੇ ਤਟਵਰਤੀ ਸੀਮਾ ਦੀਆਂ ਦੋਵੇਂ ਲੰਬਾਈਆਂ ਵੱਖ-ਵੱਖ ਲਿਖੋ।
Question 7: ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
Answer:
ਸੱਤਵਾਂ।
Exam Tips:
a) ਉੱਤਰ ਸਿਰਫ਼ “ਸੱਤਵਾਂ” ਲਿਖਣਾ ਕਾਫ਼ੀ ਹੈ।
Question 8: ਸਾਡੇ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ? ਜਾਂ ਪੰਜਾਬੀ ਭਾਸ਼ਾਈ ਰਾਜ ਦੇ ਰੂਪ ਵਿਚ ਅਜੋਕੇ ਪੰਜਾਬ ਦੀ ਸਥਾਪਨਾ ਕਦੋਂ ਹੋਈ?
Answer:
1 ਨਵੰਬਰ, 1966 ਈ. ਨੂੰ।
Exam Tips:
a) ਤਾਰੀਖ਼, ਮਹੀਨਾ ਅਤੇ ਸਾਲ ਤਿੰਨੋਂ ਲਿਖੋ।
Question 9: ਅੱਜ ਭਾਰਤ ਦੀ ਪ੍ਰਬੰਧਕੀ ਵੰਡ ਕੀ ਹੈ?
Answer:
28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ (ਪਾਠ-ਪੁਸਤਕ ਅਨੁਸਾਰ)।
Exam Tips:
a) ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ ਵੱਖ-ਵੱਖ ਲਿਖੋ।
Question 10: ਭਾਰਤ ਵਿਚ ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦੇ ਨਾਂ ਲਿਖੋ।
Answer:
ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ। ਜਨਸੰਖਿਆ ਦੇ ਪੱਖੋਂ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਅਤੇ ਸਿੱਕਿਮ ਸਭ ਤੋਂ ਛੋਟਾ ਰਾਜ ਹੈ।
Exam Tips:
a) ਖੇਤਰਫਲ ਅਤੇ ਜਨਸੰਖਿਆ ਦੇ ਆਧਾਰ ਵੱਖ-ਵੱਖ ਲਿਖੋ: ਚਾਰ ਨਾਂ ਆਉਣੇ ਚਾਹੀਦੇ ਹਨ।
II. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ
Question 1: ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
Answer:
ਆਪਣੇ ਵਿਸਥਾਰ ਅਤੇ ਸਥਿਤੀ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਜਾਂਦਾ ਹੈ। ਉਪ-ਮਹਾਂਦੀਪ ਇਕ ਵਿਸ਼ਾਲ ਅਤੇ ਸੁਤੰਤਰ ਭੂ-ਭਾਗ ਹੁੰਦਾ ਹੈ, ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਰਾਹੀਂ ਬਣਾਈਆਂ ਜਾਂਦੀਆਂ ਹਨ। ਇਹ ਥਲੀ ਰਚਨਾਵਾਂ ਇਸ ਨੂੰ ਆਪਣੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ। ਭਾਰਤ ਦੇ ਉੱਤਰ ਵਿਚ ਹਿਮਾਲਾ ਦੇ ਪਾਰ ਅਗਿਲ (Aghil), ਮੁਜ਼ਤਾਗ (Muztagh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਆਦਿ ਪਹਾੜੀਆਂ ਇਸ ਨੂੰ ਏਸ਼ੀਆ ਦੇ ਉੱਤਰ-ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ। ਦੱਖਣ ਵਿਚ ਪਾਕ ਜਲ-ਡਮਰੂ ਮੱਧ ਅਤੇ ਮੰਨਾਰ ਦੀ ਖਾੜੀ ਇਸਨੂੰ ਸ੍ਰੀਲੰਕਾ ਤੋਂ ਵੱਖ ਕਰਦੀ ਹੈ। ਪੂਰਬ ਵਿਚ ਅਰਾਕਾਨ ਯੋਮਾ ਇਸ ਨੂੰ ਮਿਆਂਮਾਰ ਤੋਂ ਵੱਖ ਕਰਦੇ ਹਨ। ਥਾਰ ਦਾ ਮਾਰੂਥਲ ਇਸ ਨੂੰ ਪਾਕਿਸਤਾਨ ਦੇ ਬਹੁਤ ਵੱਡੇ ਭਾਗ ਨਾਲੋਂ ਅਲੱਗ ਕਰਦਾ ਹੈ। ਇੰਨਾ ਹੋਣ ਉੱਤੇ ਵੀ ਅਸੀਂ ਇਕੱਲੇ ਮੌਜੂਦਾ ਭਾਰਤ ਨੂੰ ਉਪ-ਮਹਾਂਦੀਪ ਨਹੀਂ ਆਖ ਸਕਦੇ। ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਨੇਪਾਲ, ਭੂਟਾਨ ਅਤੇ ਬੰਗਲਾ ਦੇਸ਼ ਮਿਲ ਕੇ ਕਰਦੇ ਹਨ।
Exam Tips:
a) ਉਪ-ਮਹਾਂਦੀਪ ਦੀ ਪਰਿਭਾਸ਼ਾ ਪਹਿਲਾਂ ਲਿਖੋ, ਫਿਰ ਉੱਤਰ, ਦੱਖਣ ਅਤੇ ਪੂਰਬ ਦੀਆਂ ਕੁਦਰਤੀ ਹੱਦਾਂ ਦੱਸੋ।
b) ਅੰਤ ਵਿਚ ਇਹ ਲਿਖੋ ਕਿ ਭਾਰਤੀ ਉਪ-ਮਹਾਂਦੀਪ ਵਿਚ ਭਾਰਤ, ਨੇਪਾਲ, ਭੂਟਾਨ ਅਤੇ ਬੰਗਲਾਦੇਸ਼ ਆਉਂਦੇ ਹਨ।
Question 2: ਭਾਰਤੀ ਸੱਭਿਆਚਾਰ ਵਿਚ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ ?
Answer:
ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ। ਸਿੱਟੇ ਵਜੋਂ ਉਨ੍ਹਾਂ ਵਿਚ ਬੋਲੀ, ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ ਸੰਬੰਧੀ ਵਖਰੇਵੇਂ ਪਾਏ ਜਾਂਦੇ ਹਨ। ਉਨ੍ਹਾਂ ਦੇ ਲੋਕ ਗੀਤ, ਮੇਲੇ, ਤਿਉਹਾਰ ਅਤੇ ਰੀਤੀ-ਰਿਵਾਜ ਵੀ ਵੱਖ-ਵੱਖ ਹਨ। ਇੱਥੇ 187 ਭਾਸ਼ਾਵਾਂ ਪ੍ਰਚੱਲਿਤ ਹਨ (ਪਾਠ-ਪੁਸਤਕ ਅਨੁਸਾਰ)। ਇਨ੍ਹਾਂ ਵਿਚੋਂ 97% ਭਾਗ ਵਿਚ ਸਿਰਫ਼ 23 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਲੋਕ-ਕਲਾਵਾਂ ਵਿਕਸਿਤ ਹੋਈਆਂ। ਸੱਚ ਤਾਂ ਇਹ ਹੈ ਕਿ ਸਾਡੇ ਜੀਵਨ ਦੇ ਲਗਪਗ ਹਰ ਖੇਤਰ ਵਿਚ ਵਖਰੇਵਾਂ ਪਾਇਆ ਜਾਂਦਾ ਹੈ।
Exam Tips:
a) ਭਾਸ਼ਾ, ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ ਅਤੇ ਤਿਉਹਾਰਾਂ ਵਿਚ ਅਨੇਕਤਾ ਦੇ ਨੁਕਤੇ ਵੱਖ-ਵੱਖ ਲਿਖੋ।
Question 3: ਭਾਰਤ ਦੇ ਸਥਾਨਿਕ ਵਿਸਥਾਰ ‘ਤੇ ਨੋਟ ਲਿਖੋ।
Answer:
ਭਾਰਤ 8° 4′ 28″ ਤੋਂ 37° 17′ 53″ ਉੱਤਰੀ ਅਕਸ਼ਾਂਸ਼ਾਂ ਵਿਚਕਾਰ ਅਤੇ 68° 7′ 33″ ਤੋਂ 97° 24′ 47″ ਪੂਰਬੀ ਦੇਸ਼ਾਂਤਰਾਂ ਦੇ ਵਿਚਕਾਰ ਫੈਲਿਆ ਹੋਇਆ ਹੈ। ਕਰਕ ਰੇਖਾ ਇਸ ਦੇਸ਼ ਦੇ ਮੱਧ ਵਿਚੋਂ ਲੰਘਦੀ ਹੈ। ਉੱਤਰੀ ਭਾਰਤ ਦਾ ਖੇਤਰਫਲ ਦੱਖਣੀ ਭਾਰਤ ਨਾਲੋਂ ਦੁੱਗਣਾ ਹੈ। ਇਸ ਦੀ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦੀ ਲੰਬਾਈ 3214 ਕਿਲੋਮੀਟਰ ਅਤੇ ਅਰੁਣਾਚਲ ਪ੍ਰਦੇਸ਼ ਤੋਂ ਰਣ ਆਫ਼ ਕੱਛ ਤਕ ਦੀ ਲੰਬਾਈ 2933 ਕਿਲੋਮੀਟਰ ਹੈ। ਇਸ ਵਿਸਥਾਰ ਦਾ ਅਨੁਮਾਨ ਇਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਦਿਨ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਰਾਤ ਦਾ ਆਖਰੀ ਪਹਿਰ ਚਲ ਰਿਹਾ ਹੁੰਦਾ ਹੈ।
Exam Tips:
a) ਅਕਸ਼ਾਂਸ਼ ਅਤੇ ਦੇਸ਼ਾਂਤਰ ਦੋਵੇਂ ਲਿਖੋ, ਨਾਲ ਹੀ ਕਰਕ ਰੇਖਾ ਦਾ ਜ਼ਿਕਰ ਕਰੋ।
b) ਅੰਤ ਵਿਚ ਅਰੁਣਾਚਲ ਅਤੇ ਗੁਜਰਾਤ ਦੇ ਸਮੇਂ ਦੇ ਫ਼ਰਕ ਦੀ ਉਦਾਹਰਨ ਦਿਓ।
Question 4: ਭਾਰਤੀ ਭਾਸ਼ਾਵਾਂ ਤੇ ਲੋਕ-ਕਲਾਵਾਂ ਦੀ ਦੇਸ਼ ਦੀ ਏਕਤਾ ਅਤੇ ਇਕਰੂਪਤਾ ਨੂੰ ਕੀ ਦੇਣ ਹੈ ?
Answer:
ਭਾਰਤੀ ਭਾਸ਼ਾਵਾਂ ਅਤੇ ਲੋਕ-ਕਲਾਵਾਂ ਨੇ ਇਸ ਦੇਸ਼ ਦੀ ਏਕਤਾ ਵਿਚ ਵਿਸ਼ੇਸ਼ ਰੰਗ ਭਰਿਆ ਹੈ। ਸੰਸਕ੍ਰਿਤ ਨੂੰ ਹੀ ਲੈ ਲਓ। ਇਸ ਦੇਸ਼ ਵਿਚ ਵੇਦ ਅਤੇ ਹੋਰ ਪ੍ਰਾਚੀਨ ਗ੍ਰੰਥ ਇਸੇ ਭਾਸ਼ਾ ਵਿਚ ਲਿਖੇ ਗਏ। ਰਾਜਸਥਾਨ ਤੋਂ ਲੈ ਕੇ ਮਨੀਪੁਰ ਤਕ ਵੇਦਾਂ ਦੇ ਪ੍ਰਚਾਰ ਦਾ ਸਿਹਰਾ ਸੰਸਕ੍ਰਿਤ ਭਾਸ਼ਾ ਨੂੰ ਹੀ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਮੇਲ ਨਾਲ ਹੀ ਉਰਦੂ ਦਾ ਜਨਮ ਹੋਇਆ ਅਤੇ ਉਸ ਨੂੰ ਮੱਧ ਕਾਲ ਵਿਚ ਦਿੱਲੀ ਦੇ ਸ਼ਾਸਕਾਂ ਵਲੋਂ ਮਾਨਤਾ ਪ੍ਰਾਪਤ ਹੋਈ। ਅੱਜ ਅੰਗਰੇਜ਼ੀ ਦੇਸ਼ ਦੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਸ਼ਟਰ ਭਾਸ਼ਾ ਹੈ। ਪੂਰੇ ਦੇਸ਼ ਵਿਚ ਲੋਕ-ਕਲਾ ਭਾਵ ਲੋਕ ਗੀਤ ਸਮਾਨ ਭਾਵ ਬਿਆਨ ਕਰਦੇ ਹਨ। ਵੀਰ ਰਸ ਨੇ ਲਲਿਤ ਕਲਾਵਾਂ ਨੂੰ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਭਾਰਤੀ ਫ਼ਿਲਮਾਂ ਨੇ ਭਾਰਤੀ ਸਭਿਆਚਾਰ ਨੂੰ ਏਕਤਾ ਪ੍ਰਦਾਨ ਕੀਤੀ।
Exam Tips:
a) ਸੰਸਕ੍ਰਿਤ, ਉਰਦੂ, ਅੰਗਰੇਜ਼ੀ, ਹਿੰਦੀ ਅਤੇ ਲੋਕ-ਕਲਾਵਾਂ ਦਾ ਵੱਖ-ਵੱਖ ਜ਼ਿਕਰ ਕਰੋ।
Question 5: ਭਾਰਤ ਦੀ ਖੇਤਰੀ ਭਿੰਨਤਾ ਨੂੰ ਕਿਸੇ ਦੋ ਤੱਥਾਂ ਦੁਆਰਾ ਸਮਝਾਓ।
Answer:
ਭਾਰਤ ਦੀ ਵਿਸ਼ਾਲਤਾ ਦੇ ਕਾਰਨ ਦੇਸ਼ ਵਿਚ ਬਹੁਤ ਜ਼ਿਆਦਾ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਨੂੰ ਜਨਮ ਦੇਣ ਵਾਲੇ ਦੋ ਤੱਤਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਵਿਸ਼ਾਲ ਖੇਤਰ – ਭਾਰਤ ਦਾ ਪੂਰਬ-ਪੱਛਮੀ ਅਤੇ ਉੱਤਰੀ-ਦੱਖਣੀ ਵਿਸਥਾਰ ਵਧੇਰੇ ਹੋਣ ਦੇ ਕਾਰਨ ਇੱਥੇ ਵਧੇਰੇ ਭਿੰਨਤਾਵਾਂ ਹੋ ਗਈਆਂ ਹਨ। ਆਪਣੇ ਵਿਸ਼ਾਲ ਭੂਗੋਲਿਕ ਖੇਤਰ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਹਾਸਲ ਹੈ। ਕੁਦਰਤੀ ਰੂਪਾਂ ਅਤੇ ਮਾਨਵੀ ਤੱਤਾਂ ਵਿਚ ਇਹ ਭਿੰਨਤਾਵਾਂ ਸਾਫ਼ ਦਿਖਾਈ ਦਿੰਦੀਆਂ ਹਨ।
2. ਧਰਾਤਲ-ਇਸ ਦੇਸ਼ ਵਿਚ ਜਿੱਥੇ ਅਰਾਵਲੀ ਵਰਗਾ ਪ੍ਰਾਚੀਨ ਪਰਬਤ ਹੈ ਉੱਥੇ ਹਿਮਾਲਾ ਵਰਗੇ ਨਵੀਨ ਪਰਬਤ ਵੀ ਸਥਿਤ ਹਨ। ਇਸਦੇ ਦੱਖਣ ਵਿਚ ਸਖ਼ਤ ਅਤੇ ਪੁਰਾਤਨ ਚੱਟਾਨਾਂ ਨਾਲ ਬਣੀ ਪ੍ਰਾਇਦੀਪੀ ਪਠਾਰ ਹੈ। ਇਸ ਤਰ੍ਹਾਂ ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਵਿਚਕਾਰ ਵਿਸ਼ਾਲ ਉਪਜਾਊ ਮੈਦਾਨ ਪਾਏ ਜਾਂਦੇ ਹਨ।
Exam Tips:
a) ਕਿਸੇ ਦੋ ਤੱਥਾਂ ਦੀ ਮੰਗ ਹੈ: ਵਿਸ਼ਾਲ ਖੇਤਰ ਅਤੇ ਧਰਾਤਲ ਨੂੰ ਸਿਰਲੇਖ ਬਣਾ ਕੇ ਵੱਖ-ਵੱਖ ਲਿਖੋ।
Question 6: ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਨੂੰ ਦੋ ਤੱਥਾਂ ਨਾਲ ਸਪੱਸ਼ਟ ਕਰੋ
Answer:
ਹੇਠ ਲਿਖੇ ਦੋ ਤੱਥਾਂ ਦੇ ਆਧਾਰ ਉੱਤੇ ਅਸੀਂ ਇਹ ਆਖ ਸਕਦੇ ਹਾਂ ਕਿ ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਪਾਈ ਜਾਂਦੀ ਹੈ-
1. ਭਾਰਤ ਦੇ ਧਰਾਤਲੀ ਸਰੂਪ ਵਿਚ ਬੜੀ ਭਿੰਨਤਾ ਹੈ। ਜੇ ਦੇਸ਼ ਦੇ ਉੱਤਰ ਵਿਚ ਹਿਮਾਲਾ ਪਰਬਤ ਹੈ ਤਾਂ ਦੱਖਣ ਵਿਚ ਪ੍ਰਾਇਦੀਪੀ ਪਠਾਰ ਹੈ। ਉੱਤਰ ਦੇ ਵਿਸ਼ਾਲ ਮੈਦਾਨ ਇਸ ਭਿੰਨਤਾ ਨੂੰ ਗਹਿਰਾ ਕਰਦੇ ਹਨ। ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਮਾਨਸੂਨ ਪੌਣਾਂ ਦੇਸ਼ ਨੂੰ ਏਕਤਾ ਮੁਹੱਈਆ ਕਰਦੀਆਂ ਹਨ। ਦੇਸ਼ ਦੀ ਵਧੇਰੇ ਵਰਖਾ ਇਨ੍ਹਾਂ ਪੌਣਾਂ ਰਾਹੀਂ ਹੁੰਦੀ ਹੈ।
2. ਭਾਰਤ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੇਸ਼ ਦੇ 97 ਫੀਸਦੀ ਹਿੱਸੇ ਉੱਤੇ 22 ਭਾਸ਼ਾਵਾਂ ਦਾ ਵਧੇਰੇ ਮਹੱਤਵ ਹੈ। ਇੰਨਾ ਹੋਣ ਉੱਤੇ ਵੀ ਸੰਸਕ੍ਰਿਤ ਭਾਸ਼ਾ ਨੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕ ਸੂਤਰ ਵਿਚ ਪਰੋਇਆ ਹੋਇਆ ਹੈ। ਅੰਗਰੇਜ਼ੀ ਸੰਪਰਕ ਭਾਸ਼ਾ ਦੇ ਰੂਪ ਵਿਚ ਅਤੇ ਹਿੰਦੀ ਰਾਜ ਭਾਸ਼ਾ ਦੇ ਰੂਪ ਵਿਚ ਦੇਸ਼ ਨੂੰ ਏਕਤਾ ਮੁਹੱਈਆ ਕਰਦੀ ਹੈ।
Exam Tips:
a) ਦੋ ਤੱਥ ਨੰਬਰ ਲਾ ਕੇ ਲਿਖੋ: ਮਾਨਸੂਨ ਪੌਣਾਂ ਅਤੇ ਭਾਸ਼ਾ।
b) ਹਰ ਤੱਥ ਨਾਲ ਇਕ ਉਦਾਹਰਨ ਦਿਓ।
Question 7: ਦੇਸ਼ ਦੀ ਕੁਦਰਤੀ ਭਿੰਨਤਾ ਨੇ ਸਭਿਆਚਾਰਕ ਭਿੰਨਤਾ ਪੈਦਾ ਕਰਨ ਵਿਚ ਕੀ ਯੋਗਦਾਨ ਦਿੱਤਾ ਹੈ ?
Answer:
ਭਾਰਤ ਇਕ ਵਿਸ਼ਾਲ ਦੇਸ਼ ਹੈ। ਵਿਸ਼ਾਲਤਾ ਦੇ ਕਾਰਨ ਇਸ ਦੇਸ਼ ਵਿਚ ਅਨੇਕਾਂ ਕੁਦਰਤੀ ਵਖਰੇਵੇਂ ਪਾਏ ਜਾਂਦੇ ਹਨ। ਪਹਾੜੀ ਦੇਸ਼ਾਂ ਦੇ ਲੋਕ ਉੱਨੀ ਕੱਪੜੇ ਪਹਿਨਦੇ ਹਨ ਅਤੇ ਉਨ੍ਹਾਂ ਦਾ ਰਹਿਣ-ਸਹਿਣ ਵੀ ਆਪਣੀਆਂ ਕੁਦਰਤੀ ਹਾਲਤਾਂ ਦੇ ਅਨੁਕੂਲ ਹੈ। ਪ੍ਰਾਇਦੀਪੀ ਪਠਾਰ ਦੇ ਲੋਕਾਂ ਨੂੰ ਸਖ਼ਤ ਹਾਲਤਾਂ ਵਿਚ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਦੇ ਖੇਤੀ-ਉੱਦਮ ਦੇਸ਼ ਦੇ ਹੋਰ ਭਾਗਾਂ ਨਾਲੋਂ ਵੱਖਰੇ ਹਨ। ਉਨ੍ਹਾਂ ਦਾ ਖਾਣ-ਪੀਣ ਅਤੇ ਪਹਿਰਾਵਾ ਵੀ ਉੱਥੋਂ ਦੀ ਜਲਵਾਯੂ ਦੇ ਅਨੁਕੂਲ ਹੈ। ਇਸੇ ਤਰ੍ਹਾਂ ਮੈਦਾਨੀ ਭਾਗਾਂ ਵਿਚ ਲੋਕਾਂ ਨੇ ਘੱਟ ਮਿਹਨਤ ਨਾਲ ਵਧੇਰੇ ਲਾਭ ਕਮਾਇਆ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ।
Exam Tips:
a) ਪਹਾੜੀ ਖੇਤਰ, ਪਠਾਰ ਅਤੇ ਮੈਦਾਨ ਦੇ ਲੋਕਾਂ ਦੀ ਜੀਵਨ-ਸ਼ੈਲੀ ਦੇ ਫ਼ਰਕ ਨੂੰ ਵੱਖ-ਵੱਖ ਸਮਝਾਓ।
Question 8: “ਜਦੋਂ ਅਰੁਣਾਚਲ ਵਿਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਅਜੇ ਰਾਤ ਹੀ ਹੁੰਦੀ ਹੈ।” ਵਿਆਖਿਆ ਕਰੋ।
Answer:
ਅਰੁਣਾਚਲ ਤੋਂ ਗੁਜਰਾਤ ਦੀ ਦੂਰੀ ਲਗਪਗ 2933 ਕਿਲੋਮੀਟਰ ਹੈ। ਅਸਲ ਵਿਚ ਅਰੁਣਾਚਲ ਤੋਂ ਲੈ ਕੇ ਗੁਜਰਾਤ ਵਿਚਕਾਰ ਸਥਿਤ ਰਣ ਆਫ ਕੱਛ ਦੇ ਦਰਮਿਆਨ 29° 12′ ਦਾ ਦੇਸ਼ਾਂਤਰੀ ਫ਼ਰਕ ਹੈ (ਲਗਪਗ 29°)। ਪ੍ਰਤੀ ਦੇਸ਼ਾਂਤਰ ਰੇਖਾ ਵਿਚ ਚਾਰ ਮਿੰਟ ਦਾ ਫ਼ਰਕ ਆ ਜਾਂਦਾ ਹੈ। ਇਸ ਪ੍ਰਕਾਰ ਦੋਹਾਂ ਥਾਂਵਾਂ ਦੇ ਸਮੇਂ ਵਿਚ ਲਗਭਗ ਦੋ ਘੰਟਿਆਂ ਦਾ ਫ਼ਰਕ ਪੈ ਜਾਂਦਾ ਹੈ। ਪੂਰਬ ਵਿਚ ਸਥਿਤ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਦਾ ਸਥਾਨਿਕ ਸਮਾਂ ਪੱਛਮ ਵਿਚ ਸਥਿਤ ਗੁਜਰਾਤ ਦੇ ਸਥਾਨਿਕ ਸਮੇਂ ਤੋਂ ਅੱਗੇ ਰਹਿੰਦਾ ਹੈ। ਇਸ ਲਈ ਜਦੋਂ ਅਰੁਣਾਚਲ ਵਿਚ ਸੂਰਜ ਨਿਕਲਦਾ ਹੈ, ਉਸ ਸਮੇਂ ਗੁਜਰਾਤ ਵਿਚ ਅਜੇ ਰਾਤ ਹੁੰਦੀ ਹੈ। M A
Exam Tips:
a) ਮੂਲ ਕਾਰਨ ਲਿਖੋ: ਹਰ ਦੇਸ਼ਾਂਤਰ ਦੇ ਸਮੇਂ ਵਿਚ 4 ਮਿੰਟ ਦਾ ਫ਼ਰਕ ਹੁੰਦਾ ਹੈ।
b) ਲਗਭਗ 29° ਦੇ ਫ਼ਰਕ ਤੋਂ ਗੁਜਰਾਤ ਅਤੇ ਅਰੁਣਾਚਲ ਵਿਚ ਕਰੀਬ ਦੋ ਘੰਟੇ ਦਾ ਅੰਤਰ ਕੱਢ ਕੇ ਵਿਖਾਓ।
III. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 125-130 ਸ਼ਬਦਾਂ ਵਿਚ ਦਿਓ
Question 1: ਭਾਰਤ ਦਾ ਇਹ ਨਾਂ ਕਿਵੇਂ ਪਿਆ ਹੈ ? ਇਸ ਦੇ ਆਕਾਰ ਤੇ ਪ੍ਰਬੰਧਕੀ ਵੰਡ ਦੀ ਵਿਸਥਾਰ ਨਾਲ ਜਾਣਕਾਰੀ ਦਿਓ।
Answer:
ਨਾਂ – ਪੁਰਾਤਨ ਲੇਖਾਂ ਦੇ ਅਨੁਸਾਰ ਯੁੱਗਾਂ-ਯੁੱਗਾਂ ਤੋਂ ਭਾਰਤ ਦੇ ਨਾਂ ਵਿਚ ਤਬਦੀਲੀ ਆਉਂਦੀ ਰਹੀ। ਇਕ ਧਾਰਨਾ ਦੇ ਅਨੁਸਾਰ ਇਸ ਦਾ ਸਭ ਤੋਂ ਪਹਿਲਾਂ ਨਾਂ ‘ਹਿਮਾਚਲ-ਸੇਤੁ-ਪਰਯੰਤਮ’ ਸੀ। ਇਸ ਨਾਂ ਦੇ ਅਨੁਸਾਰ ਇਸ ਦਾ ਸੰਬੰਧ ਉਸ ਦੇਸ਼ ਨਾਲ ਸੀ, ਜਿਹੜਾ ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚਕਾਰ ਸਥਿਤ ਹੈ। ਆਰੀਆਂ ਦੇ ਆਉਣ ਨਾਲ ਇਸ ਦੇਸ਼ ਦਾ ਨਾਂ ‘ਆਰੀਆਵਰਤ’ ਪੈ ਗਿਆ। ਇਕ ਮਾਨਤਾ ਅਨੁਸਾਰ ਦੁਸ਼ਅੰਤ ਦੇ ਪੁੱਤਰ ਭਰਤ ਨਾਂ ਦੇ ਰਾਜੇ ਦੇ ਨਾਂ ਉੱਤੇ ਇਸ ਦੇਸ਼ ਦਾ ਨਾਂ ਭਾਰਤਵਰਸ਼ ਪਿਆ। ਭਾਰਤ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ। ਆਰੀਆਂ ਨੇ ਉੱਤਰ-ਪੱਛਮ ਵਿਚ ਵਗਣ ਵਾਲੀ ਬਹੁਤ ਵਿਸ਼ਾਲ ਨਦੀ ਦਾ ਨਾਂ ਸਿੰਧੂ ਰੱਖਿਆ। ਸਿੰਧੂ ਸ਼ਬਦ ਤੋਂ ਹੀ ‘ਹਿੰਦੂ’ ਸ਼ਬਦ ਦਾ ਪ੍ਰਚਲਨ ਹੋਇਆ। ਜਿਹੜੇ ਲੋਕ ਸਿੰਧੂ ਨਦੀ ਦੇ ਆਸ-ਪਾਸ ਰਹਿੰਦੇ ਸਨ, ਈਰਾਨੀਆਂ ਨੇ ਉਨ੍ਹਾਂ ਨੂੰ ਹਿੰਦੂ ਆਖ ਕੇ ਬੁਲਾਇਆ। ਯੂਨਾਨੀਆਂ ਨੇ ਹਿੰਦੂ ਸ਼ਬਦ ਨੂੰ ਇੰਡੋਸ ਵਿਚ ਬਦਲ ਦਿੱਤਾ। ਰੋਮਨ ਲੋਕਾਂ ਨੇ ਇਸੇ ਸ਼ਬਦ ਦੇ ਆਧਾਰ ਉੱਤੇ ਸਿੰਧੂ ਨਦੀ ਨੂੰ ‘ਇੰਡਸ’ ਆਖ ਕੇ ਬੁਲਾਇਆ ਅਤੇ ਇਸੇ ਸ਼ਬਦ ਤੋਂ ‘ਇੰਡੀਆ’ ਸ਼ਬਦ ਦਾ ਪ੍ਰਚਲਨ ਹੋਇਆ। ਹਿੰਦੂ ਤੋਂ ਹਿੰਦੁਸਤਾਨ ਬਣਿਆ ਅਤੇ ਭਰਤ ਤੋਂ ਭਾਰਤ। ਅੱਜ ਸਾਡੇ ਦੇਸ਼ ਨੂੰ ਇਨ੍ਹਾਂ ਤਿੰਨਾਂ ਨਾਂਵਾਂ ਨਾਲ ਹੀ ਬੁਲਾਇਆ ਜਾਂਦਾ ਹੈ।
ਆਕਾਰ – ਇਸ ਦਾ ਆਕਾਰ ਤਿਕੋਨਾ (ਤ੍ਰਿਭੁਜਾਕਾਰ) ਹੈ। ਇਸ ਦੇ ਇਕ ਪਾਸੇ ਅਰਬ ਸਾਗਰ ਹੈ ਅਤੇ ਦੂਸਰੇ ਪਾਸੇ ਬੰਗਾਲ ਦੀ ਖਾੜੀ ਹੈ। ਇਹ ਦੇਸ਼ ਉੱਤਰ ਵਿਚ ਵਧੇਰੇ ਚੌੜਾ ਹੈ। ਦੱਖਣ ਵਿਚ ਆਉਂਦੇ ਹੋਇਆਂ ਇਸ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ। ਅਖ਼ੀਰ ਕੰਨਿਆਕੁਮਾਰੀ ਉੱਤੇ ਇਹ ਇਕ ਬਿੰਦੂ ਦੇ ਸਮਾਨ ਹੈ।
ਪ੍ਰਬੰਧਕੀ ਵੰਡ – ਭਾਰਤ ਰਾਜਾਂ ਦਾ ਇਕ ਸੰਘ ਹੈ। ਭਾਰਤ ਵਿਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ (ਪਾਠ-ਪੁਸਤਕ ਅਨੁਸਾਰ)। ਰਾਸ਼ਟਰੀ ਰਾਜਧਾਨੀ ਖੇਤਰ (N.C.T.) ਦਿੱਲੀ ਵੀ ਭਾਰਤ ਦੀ ਪ੍ਰਸ਼ਾਸਨਿਕ ਇਕਾਈ ਹੈ। ਸੱਚ ਤਾਂ ਇਹ ਹੈ ਕਿ ਪ੍ਰਸ਼ਾਸਨਿਕ ਰੂਪ ਤੋਂ ਭਾਰਤ ਦੀ ਆਪਣੀ ਇਕ ਅਲੱਗ ਵਿਸ਼ੇਸ਼ਤਾ ਹੈ।
Exam Tips:
a) ਪਹਿਲਾਂ ਨਾਂ (ਹਿਮਾਚਲ-ਸੇਤੁ-ਪਰਯੰਤਮ, ਆਰੀਆਵਰਤ, ਭਾਰਤਵਰਸ਼, ਇੰਡੀਆ), ਫਿਰ ਆਕਾਰ, ਫਿਰ ਪ੍ਰਬੰਧਕੀ ਵੰਡ ਇਸੇ ਕ੍ਰਮ ਵਿਚ ਲਿਖੋ।
b) ਇੰਡੀਆ ਸ਼ਬਦ ਦੀ ਲੜੀ ਯਾਦ ਰੱਖੋ: ਸਿੰਧੂ, ਹਿੰਦੂ, ਇੰਡੋਸ, ਇੰਡਸ, ਇੰਡੀਆ।
Question 2: ਭਾਰਤ ਦੀ ਭੂਗੋਲਿਕ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪੈਂਦਾ ਹੈ ?
Answer:
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਫੈਲਿਆ ਹੋਇਆ ਇਕ ਵਿਸ਼ਾਲ ਦੇਸ਼ ਹੈ। ਹਿੰਦ ਮਹਾਂਸਾਗਰ ਦੇ ਸਿਰ ਉੱਤੇ ਸਥਿਤ ਹੋਣ ਕਰਕੇ ਇਸ ਨੂੰ ਕੇਂਦਰੀ ਸਥਿਤੀ ਪ੍ਰਾਪਤ ਹੈ। ਆਓ ਵੇਖੀਏ ਕਿ ਭਾਰਤ ਦੀ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪਿਆ ਹੈ-
1. ਸੁਰੱਖਿਆ – ਭਾਰਤ ਨੇ ਆਪਣੀ ਲੰਮੀ ਤਟ-ਰੇਖਾ ਦੀ ਸੁਰੱਖਿਆ ਦੇ ਲਈ ਇਕ ਸ਼ਕਤੀਸ਼ਾਲੀ ਜਲ-ਸੈਨਾ ਦਾ ਗਠਨ ਕੀਤਾ ਹੋਇਆ ਹੈ। ਇਸ ਲਈ ਦੱਖਣ ਵਲੋਂ ਇਸ ਦੀਆਂ ਸਰਹੱਦਾਂ ਬਿਲਕੁਲ ਸੁਰੱਖਿਅਤ ਹਨ। ਉੱਤਰ ਦੀਆਂ ਪਰਬਤੀ ਜਾਂ ਥਲੀ ਸਰਹੱਦਾਂ ਦੀ ਸੁਰੱਖਿਆ ਦੇ ਲਈ ਥਲ ਅਤੇ ਹਵਾਈ ਫ਼ੌਜ ਦਾ ਗਠਨ ਕੀਤਾ ਗਿਆ ਹੈ। ਅਸੀਂ ਜਿੱਥੇ ਇਕ ਪਾਸੇ ਉੱਤਰ ਵਿਚ ਗੁਆਂਢੀ ਦੇਸ਼ਾਂ ਦੇ ਹਮਲਿਆਂ ਨੂੰ ਨਾਕਾਮ ਕੀਤਾ, ਉੱਥੇ ਦੂਸਰੇ ਪਾਸੇ ਸ੍ਰੀਲੰਕਾ ਨੂੰ ਅੱਤਵਾਦ ਤੋਂ ਅਤੇ ਮਾਲਦੀਵ ਨੂੰ ਸਮੁੰਦਰੀ ਲੁਟੇਰਿਆਂ ਤੋਂ ਬਚਾਇਆ ਹੈ।
2. ਜਲਵਾਯੂ – ਹਿਮਾਲਿਆ ਅਤੇ ਹਿੰਦ ਮਹਾਂਸਾਗਰ ਦੇ ਵਿਚਕਾਰ ਸਥਿਤ ਹੋਣ ਦੇ ਕਾਰਨ ਭਾਰਤ ਨੂੰ ਮਾਨਸੂਨ ਪੌਣਾਂ ਦਾ ਵਰਦਾਨ ਮਿਲਿਆ ਹੈ। ਭਾਰਤ ਦੇ ਬਹੁਤੇ ਹਿੱਸੇ ਵਿਚ ਗਰਮੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ ਜਦਕਿ ਦੱਖਣ-ਪੂਰਬੀ ਭਾਗਾਂ ਵਿਚ ਸਰਦੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ।
3. ਵਪਾਰ – ਹਿੰਦ ਮਹਾਂਸਾਗਰ ਤੋਂ ਨਿਕਲਣ ਵਾਲੇ ਸਾਰੇ ਮਾਰਗ ਭਾਰਤ ਵਿਚੋਂ ਹੋ ਕੇ ਜਾਂਦੇ ਹਨ। ਇਹ ਮਾਰਗ ਭਾਰਤ ਨੂੰ ਇਕ ਪਾਸੇ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨਾਲ ਜੋੜਦੇ ਹਨ ਅਤੇ ਦੂਸਰੇ ਪਾਸੇ ਆਸਟਰੇਲੀਆ, ਪੂਰਬੀ ਏਸ਼ੀਆ ਅਤੇ ਦੂਰ ਪੂਰਬ ਨਾਲ ਜੋੜਦੇ ਹਨ।
4. ਸੱਭਿਆਚਾਰ – ਭਾਰਤ ਦੇ ਉੱਤਰ-ਪੱਛਮੀ ਦੱਰਿਆਂ ਤੋਂ ਆਰੀਆ, ਯੂਨਾਨੀ, ਤੁਰਕ, ਮੁਗ਼ਲ ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਇੱਥੇ ਆਈਆਂ ਅਤੇ ਇਸ ਦੇਸ਼ ਵਿਚ ਵੱਸ ਗਈਆਂ। ਇਨ੍ਹਾਂ ਵੱਖ-ਵੱਖ ਭਾਸ਼ਾਈ ਜਾਤੀਆਂ ਨੇ ਭਾਰਤ ਦੇ ਲੋਕਾਂ ਨਾਲ ਮੇਲ-ਜੋਲ ਵਧਾਇਆ ਅਤੇ ਭਾਰਤੀ ਸੱਭਿਆਚਾਰ ਨੂੰ ਨਵੇਂ ਰੰਗ ਵਿਚ ਰੰਗਿਆ। ਇਸ ਆਪਸੀ ਮੇਲ-ਮਿਲਾਪ ਨਾਲ ਭਾਰਤ ਦੇ ਲੋਕਾਂ ਵਿਚ ਪਹਿਰਾਵੇ, ਰਹਿਣ-ਸਹਿਣ ਅਤੇ ਖਾਣ-ਪੀਣ ਵਿਚ ਅਨੇਕਾਂ ਤਬਦੀਲੀਆਂ ਆਈਆਂ। ਸੱਚ ਤਾਂ ਇਹ ਹੈ ਕਿ ਭਾਰਤ ਆਪਣੀ ਸਥਿਤੀ ਦੇ ਕਾਰਨ ਦੁਨੀਆ ਵਿਚ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ।
Exam Tips:
a) ਚਾਰ ਸਿਰਲੇਖ ਬਣਾਓ: ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ; ਹਰ ਇਕ ਹੇਠ ਇਕ-ਦੋ ਵਾਕ ਲਿਖੋ।
b) ਸ਼ੁਰੂ ਵਿਚ ਭਾਰਤ ਦੀ ਕੇਂਦਰੀ ਸਥਿਤੀ ਦਾ ਜ਼ਿਕਰ ਕਰੋ।
Question 3: “ਭਾਰਤ ਇਕ ਭਿੰਨਤਾਵਾਂ ਵਾਲਾ ਦੇਸ਼ ਹੈ।” ਇਸ ਕਥਨ ਦੀ ਵਿਆਖਿਆ ਕਰੋ।
Answer:
ਭਾਰਤ ਆਪਣੀ ਵਿਸ਼ਾਲਤਾ ਦੇ ਕਾਰਨ ਭਿੰਨਤਾਵਾਂ ਵਾਲਾ ਦੇਸ਼ ਹੈ। ਦੇਸ਼ ਵਿਚ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
(i) ਧਰਾਤਲੀ ਭਿੰਨਤਾ – ਭਾਰਤ ਵਿਚ ਇਕ ਪਾਸੇ ਹਿਮਾਲਿਆ ਪਰਬਤ ਹੈ ਅਤੇ ਦੂਸਰੇ ਪਾਸੇ ਪ੍ਰਾਇਦੀਪੀ ਪਠਾਰ ਹੈ। ਇਸ ਵਿਚ ਜਿੱਥੇ ਸਤਲੁਜ, ਗੰਗਾ, ਬ੍ਰਹਮਪੁੱਤਰ ਦਾ ਉਪਜਾਊ ਮੈਦਾਨ ਹੈ, ਉੱਥੇ ਥਾਰ ਦਾ ਮਾਰੂਥਲ ਵੀ ਹੈ। ਹਿਮਾਲਿਆ ਨਵੀਨ ਯੁਵਾ ਪਰਬਤ ਹਨ ਜਦਕਿ ਰਾਜਸਥਾਨ ਵਿਚ ਫੈਲੇ ਅਰਾਵਲੀ ਪਰਬਤ ਪ੍ਰਾਚੀਨ ਹਨ।
(ii) ਜਲਵਾਯੂ ਸੰਬੰਧੀ ਭਿੰਨਤਾ – ਕਰਕ ਰੇਖਾ (Tropic of Cancer) ਭਾਰਤ ਦੇ ਮੱਧ ਵਿਚੋਂ ਲੰਘਦੀ ਹੈ। ਫਲਸਰੂਪ ਇਸ ਦੇ ਉੱਤਰੀ ਭਾਗ ਵਿਚ ਸ਼ੀਤੋਸ਼ਣ ਕਿਸਮ ਦਾ ਜਲਵਾਯੂ ਪਾਇਆ ਜਾਂਦਾ ਹੈ। ਸਮੁੰਦਰ ਤੋਂ ਦੂਰ ਹੋਣ ਦੇ ਕਾਰਨ ਉੱਤਰੀ ਭਾਗਾਂ ਵਿਚ ਕਠਿਨ ਜਲਵਾਯੂ ਪਾਇਆ ਜਾਂਦਾ ਹੈ ਜਦ ਕਿ ਭੂ-ਮੱਧ ਰੇਖਾ ਦੇ ਨੇੜੇ ਹੋਣ ਦੇ ਕਾਰਨ ਦੱਖਣੀ ਭਾਗਾਂ ਵਿਚ ਗਰਮ ਜਲਵਾਯੂ ਪਾਇਆ ਜਾਂਦਾ ਹੈ। ਭਾਰਤ ਦੇ ਪੂਰਬ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਜਦਕਿ ਪੱਛਮ ਵਿਚ ਥਾਰ ਦੇ ਮਾਰੂਥਲ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ।
(iii) ਜਾਤੀ ਭਿੰਨਤਾ – ਉੱਤਰ-ਪੂਰਬੀ ਭਾਰਤ ਵਿਚ ਮੱਧ ਏਸ਼ੀਆ ਤੋਂ ਆਈ ਮੰਗੋਲ ਜਾਤੀ ਦੇ ਲੋਕ ਰਹਿੰਦੇ ਹਨ, ਜਦਕਿ ਉੱਤਰ-ਪੱਛਮੀ ਹਿਮਾਲਾ ਖੇਤਰ ਵਿਚ ਤਿੱਬਤੀ ਲੋਕ ਰਹਿੰਦੇ ਹਨ। ਪੱਛਮੀ ਮੈਦਾਨੀ ਭਾਗਾਂ ਵਿਚ ਆਰੀਆ ਅਤੇ ਮੁਸਲਮਾਨ ਆ ਕੇ ਵੱਸ ਗਏ। ਇਸੇ ਤਰ੍ਹਾਂ ਦੱਖਣ ਵਿਚ ਦਾਦ੍ਰਾਵਿੜ ਜਾਤੀ ਦੇ ਲੋਕ ਦੱਖਣੀ ਭਾਰਤ ਦੇ ਪਹਾੜੀ ਭਾਗਾਂ ਵਿਚ ਵੱਸ ਗਏ ਅਤੇ ਤਾਮਿਲਨਾਡੂ ਵਿਚ ਸ੍ਰੀਲੰਕਾ ਤੋਂ ਆਏ ਤਾਮਿਲ ਜਾਤੀ ਦੇ ਲੋਕ ਰਹਿੰਦੇ ਹਨ।
(iv) ਸੱਭਿਆਚਾਰਕ ਭਿੰਨਤਾ – ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਜਾਤੀ ਭਿੰਨਤਾ ਹੋਣ ਦੇ ਕਾਰਨ ਲੋਕਾਂ ਦੀ ਭਾਸ਼ਾ, ਰਹਿਣ-ਸਹਿਣ, ਖਾਣ-ਪੀਣ, ਘਰਾਂ ਦੀ ਬਣਾਵਟ, ਲੋਕ-ਗੀਤ, ਲੋਕ-ਨਾਚ, ਮੇਲਿਆਂ, ਤਿਉਹਾਰਾਂ ਅਤੇ ਰੀਤੀ-ਰਿਵਾਜਾਂ ਵਿਚ ਭਿੰਨਤਾ ਵੇਖਣ ਨੂੰ ਮਿਲਦੀ ਹੈ। ਇਸ ਦੇਸ਼ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਹੋਰ ਅਨੇਕਤਾਵਾਂ ਤੋਂ ਇਲਾਵਾ ਲੋਕਾਂ ਦੇ ਖੇਤੀ ਕਰਨ ਦੇ ਢੰਗ ਵਿਚ ਵੀ ਫ਼ਰਕ ਹੈ ਅਤੇ ਉਨ੍ਹਾਂ ਦੇ ਜੀਵਨ-ਪੱਧਰ ਵਿਚ ਵੀ ਫ਼ਰਕ ਵੇਖਣ ਨੂੰ ਮਿਲਦਾ ਹੈ।
Exam Tips:
a) ਚਾਰ ਭਿੰਨਤਾਵਾਂ ਸਿਰਲੇਖਾਂ ਸਮੇਤ ਲਿਖੋ: ਧਰਾਤਲੀ, ਜਲਵਾਯੂ, ਜਾਤੀ, ਸੱਭਿਆਚਾਰਕ।
b) ਹਰ ਭਿੰਨਤਾ ਨਾਲ ਇਕ ਉਦਾਹਰਨ ਜ਼ਰੂਰ ਦਿਓ (ਜਿਵੇਂ ਹਿਮਾਲਿਆ ਅਤੇ ਅਰਾਵਲੀ, ਪੂਰਬ ਅਤੇ ਥਾਰ ਦੀ ਵਰਖਾ)।
Question 4: ਦੇਸ਼ ਵਿਚ ਮਿਲਣ ਵਾਲੀ ਖੇਤਰੀ ਭਿੰਨਤਾ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ?
Answer:
ਭਾਰਤ ਦੀ ਖੇਤਰੀ ਭਿੰਨਤਾ ਨੂੰ ਹੇਠ ਲਿਖੇ ਤੱਤ ਪ੍ਰਭਾਵਿਤ ਕਰਦੇ ਹਨ-
1. ਵਿਸ਼ਾਲਤਾ – ਭਾਰਤ ਇਕ ਵਿਸ਼ਾਲ ਦੇਸ਼ ਹੈ। ਉੱਤਰ ਤੋਂ ਦੱਖਣ ਤਕ ਇਸ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਤਕ 2933 ਕਿਲੋਮੀਟਰ ਹੈ। ਇੰਨੇ ਵਿਸ਼ਾਲ ਦੇਸ਼ ਵਿਚ ਇਕ-ਸਮਾਨ ਧਰਾਤਲੀ ਸਰੂਪ ਹੋਣਾ ਅਸੰਭਵ ਹੈ। ਇੱਥੋਂ ਦੇ ਵੱਖ-ਵੱਖ ਖੇਤਰ ਅਨੇਕਾਂ ਗੱਲਾਂ ਵਿਚ ਆਪਸ ਵਿਚ ਮੇਲ ਨਹੀਂ ਖਾਂਦੇ।
2. ਧਰਾਤਲ – ਭਾਰਤ ਦਾ ਧਰਾਤਲ ਇਕ-ਸਮਾਨ ਨਹੀਂ ਹੈ। ਇੱਥੇ ਪਰਬਤ, ਪਠਾਰ ਅਤੇ ਮੈਦਾਨ ਆਦਿ ਸਾਰੇ ਥਲ-ਰੂਪ ਪਾਏ ਜਾਂਦੇ ਹਨ। ਇਸ ਦੇਸ਼ ਵਿਚ ਤੰਗ ਘਾਟੀਆਂ ਵੀ ਹਨ ਅਤੇ ਵਿਸ਼ਾਲ ਮਾਰੂਥਲ ਵੀ ਹਨ।
3. ਜਲਵਾਯੂ – ਭਾਰਤ ਵਿਚ ਇਕ-ਸਮਾਨ ਵਰਖਾ ਨਹੀਂ ਹੁੰਦੀ। ਇੱਥੇ ਅਜਿਹੇ ਸਥਾਨ ਵੀ ਹਨ ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ਅਤੇ ਅਜਿਹੇ ਮਾਰੂਥਲੀ ਪ੍ਰਦੇਸ਼ ਵੀ ਹਨ ਜਿੱਥੇ ਨਾ-ਮਾਤਰ ਵਰਖਾ ਹੁੰਦੀ ਹੈ। ਉੱਤਰ ਵਿਚ ਅਤਿ ਦਾ (ਵਿਸ਼ਮ) ਜਲਵਾਯੂ ਪਾਇਆ ਜਾਂਦਾ ਹੈ ਜਦਕਿ ਪ੍ਰਾਇਦੀਪੀ ਭਾਰਤ ਵਿਚ ਗਰਮ ਅਤੇ ਤਟੀ ਕਿਸਮ ਦਾ ਜਲਵਾਯੂ ਮਿਲਦਾ ਹੈ।
4. ਪ੍ਰਵਾਸ – ਭਾਰਤ ਵਿਚ ਵੱਖ-ਵੱਖ ਦਿਸ਼ਾਵਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਲੋਕ ਆ ਕੇ ਵੱਖ-ਵੱਖ ਖੇਤਰਾਂ ਵਿਚ ਵੱਸ ਗਏ। ਉੱਤਰ-ਪੂਰਬ ਵਿਚ ਮੰਗੋਲ ਜਾਤੀ, ਉੱਤਰ-ਪੱਛਮ ਵਿਚ ਆਰੀਆ ਅਤੇ ਮੁਸਲਮਾਨ ਜਾਤੀਆਂ ਅਤੇ ਦੱਖਣੀ ਭਾਰਤ ਵਿਚ ਦ੍ਰਾਵਿੜ ਜਾਤੀ ਦੇ ਲੋਕ ਆ ਕੇ ਵੱਸ ਗਏ।
5. ਸੱਭਿਆਚਾਰ – ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਜਾਤੀਆਂ ਦੇ ਲੋਕ ਨਿਵਾਸ ਕਰਦੇ ਹਨ। ਉਨ੍ਹਾਂ ਦੀ ਭਾਸ਼ਾ, ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ, ਲੋਕ-ਗੀਤ, ਲੋਕ-ਨਾਚ, ਮੇਲੇ ਅਤੇ ਤਿਉਹਾਰ ਵੱਖ-ਵੱਖ ਹਨ।
ਸੱਚ ਤਾਂ ਇਹ ਹੈ ਕਿ ਧਰਾਤਲ ਅਤੇ ਸੱਭਿਆਚਾਰ ਮਿਲ ਕੇ ਖੇਤਰੀ ਭਿੰਨਤਾ ਨੂੰ ਜਨਮ ਦਿੰਦੇ ਹਨ।
Exam Tips:
a) ਪੰਜ ਤੱਤ ਸਿਰਲੇਖਾਂ ਸਮੇਤ ਨੰਬਰ ਲਾ ਕੇ ਲਿਖੋ: ਵਿਸ਼ਾਲਤਾ, ਧਰਾਤਲ, ਜਲਵਾਯੂ, ਪ੍ਰਵਾਸ, ਸੱਭਿਆਚਾਰ।
Question 5: ਭਾਰਤ ਦੀ ਅਨੇਕਤਾ ਵਿਚ ਏਕਤਾ ਬਣਾਈ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ ?
Answer:
ਭਾਰਤ ਅਨੇਕਤਾਵਾਂ ਦਾ ਦੇਸ਼ ਹੈ। ਫਿਰ ਵੀ ਸਾਡੇ ਸਮਾਜ ਵਿਚ ਇਕ ਵਿਸ਼ੇਸ਼ ਏਕਤਾ ਵਿਖਾਈ ਦਿੰਦੀ ਹੈ। ਭਾਰਤੀ ਸਮਾਜ ਨੂੰ ਏਕਤਾ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ-
1. ਮਾਨਸੂਨੀ ਰੁੱਤ – ਮਾਨਸੂਨ ਪੌਣਾਂ ਵਧੇਰੇ ਵਰਖਾ ਗਰਮੀ ਦੀ ਰੁੱਤ ਵਿਚ ਕਰਦੀਆਂ ਹਨ। ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਅਰਥ-ਵਿਵਸਥਾ ਵੀ। ਮਾਨਸੂਨੀ ਪੌਣਾਂ ਪਹਾੜੀ ਦੇਸ਼ਾਂ ਵਿਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ। ਇਸੇ ਕਾਰਨ ਪੇਂਡੂ ਜਨਸੰਖਿਆ ਨੂੰ ਰੋਜ਼ੀ ਮਿਲਦੀ ਹੈ।
2. ਧਾਰਮਿਕ ਸੰਸਕ੍ਰਿਤੀ – ਧਾਰਮਿਕ ਸੰਸਕ੍ਰਿਤੀ ਦੇ ਪੱਖ ਵਿਚ ਦੋ ਗੱਲਾਂ ਹਨ। ਇਕ ਤਾਂ ਇਹ ਕਿ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇਕ ਸੂਤਰ ਵਿਚ ਬੰਨ੍ਹਿਆ ਹੈ। ਦੂਸਰੇ ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ। ਤਿਰੁਪਤੀ, ਜਗਨਨਾਥ ਪੁਰੀ, ਅਮਰਨਾਥ, ਅਜਮੇਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਉੱਤੇ ਦੇਸ਼ ਦੇ ਸਾਰੇ ਭਾਗਾਂ ਤੋਂ ਲੋਕ ਆਉਂਦੇ ਹਨ ਅਤੇ ਪੂਜਾ ਕਰਦੇ ਹਨ। ਸੰਤਾਂ ਨੇ ਵੀ ਧਾਰਮਿਕ ਤਾਲ-ਮੇਲ ਪੈਦਾ ਕਰਨ ਦਾ ਯਤਨ ਕੀਤਾ ਹੈ।
3. ਭਾਸ਼ਾ ਤੇ ਕਲਾ – ਲਗਪਗ ਸਾਰੇ ਉੱਤਰੀ ਭਾਰਤ ਵਿਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਵਿਚ ਹੋਇਆ। ਇਸੇ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿਚ ਉਰਦੂ ਦਾ ਜਨਮ ਹੋਇਆ। ਅੱਜ ਅੰਗਰੇਜ਼ੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਜ ਭਾਸ਼ਾ ਹੈ। ਇਨ੍ਹਾਂ ਸਭਨਾਂ ਨੇ ਮਿਲ ਕੇ ਇਕ ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ। ਇਸ ਤਰ੍ਹਾਂ ਲੋਕ-ਗੀਤਾਂ ਅਤੇ ਲੋਕ-ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਹੈ।
4. ਆਵਾਜਾਈ ਅਤੇ ਸੰਚਾਰ ਦੇ ਸਾਧਨ – ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੂਰਦਰਸ਼ਨ ਅਤੇ ਅਖ਼ਬਾਰਾਂ ਵਰਗੇ ਸੰਚਾਰ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ ਦੇ ਕੇ ਰਾਸ਼ਟਰੀ ਧਾਰਾ ਨਾਲ ਜੋੜਿਆ ਹੈ।
5. ਪ੍ਰਵਾਸ – ਪਿੰਡਾਂ ਦੇ ਕਈ ਲੋਕ ਸ਼ਹਿਰਾਂ ਵਿਚ ਆ ਕੇ ਵੱਸਣ ਲੱਗੇ ਹਨ। ਜਾਤੀ ਵਖਰੇਵਾਂ ਹੁੰਦੇ ਹੋਏ ਵੀ ਉਹ ਇਕ-ਦੂਸਰੇ ਨੂੰ ਸਮਝਣ ਲੱਗੇ ਹਨ ਅਤੇ ਮਿਲਜੁਲ ਕੇ ਰਹਿਣ ਲੱਗੇ ਹਨ। ਇਸ ਤਰ੍ਹਾਂ ਉਹ ਇਕ ਦੂਸਰੇ ਦੇ ਨੇੜੇ ਆਏ ਹਨ। ਸੱਚ ਤਾਂ ਇਹ ਹੈ ਕਿ ਕੁਦਰਤੀ ਅਤੇ ਸਭਿਆਚਾਰਕ ਤੱਤਾਂ ਨੇ ਦੇਸ਼ ਨੂੰ ਏਕਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
Exam Tips:
a) ਏਕਤਾ ਦੇ ਪੰਜ ਤੱਤ ਸਿਰਲੇਖਾਂ ਨਾਲ ਲਿਖੋ: ਮਾਨਸੂਨੀ ਰੁੱਤ, ਧਾਰਮਿਕ ਸੰਸਕ੍ਰਿਤੀ, ਭਾਸ਼ਾ ਤੇ ਕਲਾ, ਆਵਾਜਾਈ-ਸੰਚਾਰ, ਪ੍ਰਵਾਸ।
b) ਤੀਰਥ ਸਥਾਨਾਂ ਦੀਆਂ ਇਕ-ਦੋ ਉਦਾਹਰਨਾਂ ਦਿਓ (ਜਿਵੇਂ ਸ੍ਰੀ ਹਰਿਮੰਦਰ ਸਾਹਿਬ, ਪੁਰੀ)।
ਮਹੱਤਵਪੂਰਨ ਪ੍ਰਸ਼ਨ – I. ਇਕ ਸ਼ਬਦ ਜਾਂ ਇਕ ਵਾਕ ਵਿਚ ਉੱਤਰ ਦਿਓ
Question 1: ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੇ ਕਿਹੜੇ ਦੇਸ਼ ਨੂੰ ਸਭ ਤੋਂ ਪਹਿਲਾ ਸਥਾਨ ਪ੍ਰਾਪਤ ਹੈ?
Answer:
ਚੀਨ ਨੂੰ (ਪਾਠ-ਪੁਸਤਕ ਅਨੁਸਾਰ; ਸੰਯੁਕਤ ਰਾਸ਼ਟਰ ਦੇ ਅਨੁਮਾਨ ਅਨੁਸਾਰ 2023 ਤੋਂ ਭਾਰਤ ਵਸੋਂ ਵਿਚ ਚੀਨ ਤੋਂ ਅੱਗੇ ਹੈ)।
Exam Tips:
a) ਪਾਠ-ਪੁਸਤਕ ਵਿਚ ਇਸ ਦਾ ਉੱਤਰ “ਚੀਨ” ਦਿੱਤਾ ਗਿਆ ਹੈ; ਪ੍ਰੀਖਿਆ ਵਿਚ ਇਹੀ ਲਿਖੋ।
Question 2: ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿਚ ਕਿਹੜਾ ਸਥਾਨ ਪ੍ਰਾਪਤ ਹੈ?
Answer:
ਦੂਸਰਾ (ਪਾਠ-ਪੁਸਤਕ ਅਨੁਸਾਰ)।
Exam Tips:
a) ਪਾਠ-ਪੁਸਤਕ ਅਨੁਸਾਰ ਉੱਤਰ “ਦੂਸਰਾ” ਹੈ।
Question 3: ਖੇਤਰਫਲ ਦੇ ਨਜ਼ਰੀਏ ਤੋਂ ਵਿਸ਼ਵ ਵਿਚ ਭਾਰਤ ਦਾ ਕਿਹੜਾ ਸਥਾਨ ਹੈ?
Answer:
ਸੱਤਵਾਂ।
Exam Tips:
a) ਖੇਤਰਫਲ ਵਿਚ ਸੱਤਵਾਂ ਅਤੇ ਵਸੋਂ ਵਿਚ ਸਥਾਨ ਆਪਸ ਵਿਚ ਰਲਗੱਡ ਨਾ ਕਰੋ।
Question 4: ਭਾਰਤ ਕਿੰਨੇ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ?
Answer:
ਭਾਰਤ ਤਿੰਨ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ।
Exam Tips:
a) ਤਿੰਨ ਪਾਸੇ: ਪੂਰਬ ਵਿਚ ਬੰਗਾਲ ਦੀ ਖਾੜੀ, ਪੱਛਮ ਵਿਚ ਅਰਬ ਸਾਗਰ ਅਤੇ ਦੱਖਣ ਵਿਚ ਹਿੰਦ ਮਹਾਂਸਾਗਰ।
Question 5: ਭਾਰਤ ਦੇ ਕਿਹੜੇ ਰਾਜ ਵਿਚ ਇਸਤਰੀ ਸਾਖ਼ਰਤਾ ਦਰ ਸਭ ਤੋਂ ਵਧੇਰੇ ਹੈ?
Answer:
ਕੇਰਲਾ ਵਿਚ।
Exam Tips:
a) ਕੇਰਲਾ ਸਾਖ਼ਰਤਾ ਵਿਚ ਵੀ ਪਹਿਲੇ ਸਥਾਨ ਉੱਤੇ ਹੈ।
Question 6: ਆਰੀਆ ਕਾਲ ਵਿਚ ਭਾਰਤ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਸੀ?
Answer:
ਆਰੀਆਵਰਤ।
Exam Tips:
a) ਨਾਂ ਦੀ ਸਹੀ ਸ਼ਬਦ-ਜੋੜ ਲਿਖੋ: ਆਰੀਆਵਰਤ।
Question 7: ਪ੍ਰਾਚੀਨ ਲੇਖਾਂ ਦੇ ਅਨੁਸਾਰ ਭਾਰਤ ਦਾ ਪਹਿਲਾ ਨਾਂ ਹਿਮਾਚਲ-ਸੇਤੁ-ਪਰਯੰਤਮ ਸੀ। ਇਸ ਦਾ ਕੀ ਅਰਥ ਹੈ?
Answer:
ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚਕਾਰ ਵੱਸਿਆ ਦੇਸ਼।
Exam Tips:
a) ਉੱਤਰ ਵਿਚ ਦੋਵੇਂ ਸਿਰਿਆਂ (ਹਿਮਾਚਲ ਤੇ ਰਾਮੇਸ਼ਵਰਮ) ਦਾ ਜ਼ਿਕਰ ਕਰੋ।
Question 8: ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿਚ ਵੰਡਦੀ ਹੈ?
Answer:
ਕਰਕ ਰੇਖਾ।
Exam Tips:
a) ਕਰਕ ਰੇਖਾ (23½° ਉੱਤਰ) ਭਾਰਤ ਦੇ ਲਗਭਗ ਵਿਚਕਾਰੋਂ ਲੰਘਦੀ ਹੈ।
Question 9: ਭਾਰਤ ਦੇ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ (ਕੰਨਿਆਕੁਮਾਰੀ) ਤਕ ਕਿੰਨੀ ਲੰਬਾਈ ਹੈ?
Answer:
3214 ਕਿਲੋਮੀਟਰ।
Exam Tips:
a) ਇਕਾਈ (ਕਿਲੋਮੀਟਰ) ਜ਼ਰੂਰ ਲਿਖੋ।
Question 10: ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ?
Answer:
ਰੂਸ।
Exam Tips:
a) ਭਾਰਤ ਖੇਤਰਫਲ ਵਿਚ ਸੱਤਵਾਂ ਹੈ, ਪਹਿਲਾ ਸਥਾਨ ਰੂਸ ਦਾ ਹੈ।
Question 11: ਪੰਜਾਬ ਦੀ ਰਾਜਧਾਨੀ ਦਾ ਨਾਂ ਦੱਸੋ।
Answer:
ਚੰਡੀਗੜ੍ਹ।
Exam Tips:
a) ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੋਹਾਂ ਦੀ ਸਾਂਝੀ ਰਾਜਧਾਨੀ ਹੈ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹੈ।
Question 12: ਭਾਰਤ ਵਿਚ ਗਣਤੰਤਰ ਦੀ ਸਥਾਪਨਾ ਕਦੋਂ ਹੋਈ ਸੀ?
Answer:
26 ਜਨਵਰੀ, 1950 ਨੂੰ।
Exam Tips:
a) ਆਜ਼ਾਦੀ (15 ਅਗਸਤ, 1947) ਅਤੇ ਗਣਤੰਤਰ (26 ਜਨਵਰੀ, 1950) ਦੀਆਂ ਤਾਰੀਖ਼ਾਂ ਰਲਾਓ ਨਾ।
Question 13: ਭਾਰਤ ਦੇ ਕਿਹੜੇ ਪਰਬਤ ਵਿਸ਼ਵ ਦੇ ਪ੍ਰਾਚੀਨ ਪਰਬਤ ਹਨ?
Answer:
ਅਰਾਵਲੀ ਪਰਬਤ।
Exam Tips:
a) ਅਰਾਵਲੀ ਪ੍ਰਾਚੀਨ ਹਨ, ਜਦਕਿ ਹਿਮਾਲਿਆ ਨਵੀਨ (ਜਵਾਨ) ਪਰਬਤ ਹਨ।
Question 14: ਦਿੱਲੀ ਦੇ ਸ਼ਾਸਕਾਂ ਦੁਆਰਾ ਮਾਨਤਾ ਪ੍ਰਾਪਤ ਉਰਦੂ ਭਾਸ਼ਾ ਕਿਹੜੀਆਂ ਦੋ ਭਾਸ਼ਾਵਾਂ ਦਾ ਮਿਸ਼ਰਨ ਸੀ?
Answer:
ਉਰਦੂ ਭਾਸ਼ਾ ਫ਼ਾਰਸੀ ਅਤੇ ਸੰਸਕ੍ਰਿਤ ਮੂਲ ਦੀਆਂ ਸਥਾਨਕ ਭਾਸ਼ਾਵਾਂ ਦਾ ਮਿਸ਼ਰਨ ਸੀ (ਪਾਠ-ਪੁਸਤਕ ਅਨੁਸਾਰ: ਫ਼ਾਰਸੀ ਅਤੇ ਸੰਸਕ੍ਰਿਤ)।
Exam Tips:
a) ਪਾਠ-ਪੁਸਤਕ ਵਿਚ ਉੱਤਰ “ਫ਼ਾਰਸੀ ਅਤੇ ਸੰਸਕ੍ਰਿਤ” ਦਿੱਤਾ ਗਿਆ ਹੈ।
Question 15: ਭਾਰਤ ਦੇ ਪੱਛਮ ਵਿਚ ਸਥਿਤ ਵਿਸ਼ਾਲ ਮਾਰੂਥਲ ਦਾ ਨਾਂ ਦੱਸੋ।
Answer:
ਥਾਰ ਮਾਰੂਥਲ।
Exam Tips:
a) ਥਾਰ ਮਾਰੂਥਲ ਰਾਜਸਥਾਨ ਵਿਚ ਸਥਿਤ ਹੈ।
Question 16: ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ?
Answer:
ਤ੍ਰਿਭੁਜਾਕਾਰ।
Exam Tips:
a) ਸ਼ਬਦ-ਜੋੜ ਸਹੀ ਲਿਖੋ: ਤ੍ਰਿਭੁਜਾਕਾਰ (ਤਿਕੋਣਾ)।
Question 17: ਦੇਸ਼ ਵਿਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਕਿੰਨੀਆਂ ਹਨ?
Answer:
22।
Exam Tips:
a) ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿਚ 22 ਭਾਸ਼ਾਵਾਂ ਹਨ।
Question 18: ਅੱਜ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ?
Answer:
ਭਾਰਤ।
Exam Tips:
a) ਕਾਰਨ ਵਿਚ ਵੱਡੀ ਵਸੋਂ ਅਤੇ ਬਾਲਗ ਮਤ-ਅਧਿਕਾਰ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
Question 19: ਭਾਰਤ ਵਿਚ ਕਿਹੜੀ ਭਾਸ਼ਾ ਨੂੰ ਰਾਸ਼ਟਰ/ਰਾਜ ਭਾਸ਼ਾ ਦਾ ਸਥਾਨ ਪ੍ਰਾਪਤ ਹੈ?
Answer:
ਹਿੰਦੀ ਨੂੰ।
Exam Tips:
a) ਅੰਗਰੇਜ਼ੀ ਨੂੰ ਸੰਪਰਕ ਭਾਸ਼ਾ ਕਿਹਾ ਜਾਂਦਾ ਹੈ, ਰਾਜ ਭਾਸ਼ਾ ਹਿੰਦੀ ਹੈ।
Question 20: 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਜਨਸੰਖਿਆ ਦੀ ਘਣਤਾ ਕਿੰਨੀ ਸੀ?
Answer:
2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ (ਪਾਠ-ਪੁਸਤਕ ਅਨੁਸਾਰ)।
Exam Tips:
a) ਇਕਾਈ “ਪ੍ਰਤੀ ਵਰਗ ਕਿਲੋਮੀਟਰ” ਲਿਖਣੀ ਨਾ ਭੁੱਲੋ।
Question 21: ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਭਾਰਤ ਦੇ ਕਿਹੜੇ-ਕਿਹੜੇ ਟਾਪੂ ਸਥਿਤ ਹਨ?
Answer:
ਬੰਗਾਲ ਦੀ ਖਾੜੀ ਵਿਚ ਅੰਡੇਮਾਨ-ਨਿਕੋਬਾਰ ਅਤੇ ਅਰਬ ਸਾਗਰ ਵਿਚ ਲਕਸ਼ਦੀਪ ਟਾਪੂ ਸਥਿਤ ਹਨ।
Exam Tips:
a) ਹਰ ਸਮੁੰਦਰ ਨਾਲ ਉਸ ਦੇ ਟਾਪੂ ਜੋੜ ਕੇ ਲਿਖੋ।
Question 22: ਭਾਰਤ ਕਿਸ ਮਹਾਂਦੀਪ ਵਿਚ ਸਥਿਤ ਹੈ?
Answer:
ਭਾਰਤ ਏਸ਼ੀਆ ਮਹਾਂਦੀਪ ਵਿਚ ਸਥਿਤ ਹੈ।
Exam Tips:
a) ਇਕ ਵਾਕ ਵਿਚ ਸਿੱਧਾ ਉੱਤਰ ਲਿਖੋ।
Question 23: ਭਾਰਤ ਦੇ ਉਹ ਕਿਹੜੇ ਤਿੰਨ ਰਾਜ ਹਨ ਜਿਨ੍ਹਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ?
Answer:
ਪੰਜਾਬ, ਰਾਜਸਥਾਨ ਅਤੇ ਗੁਜਰਾਤ ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ। ਜੰਮੂ-ਕਸ਼ਮੀਰ (ਹੁਣ ਕੇਂਦਰ ਸ਼ਾਸਿਤ ਪ੍ਰਦੇਸ਼) ਦੀ ਸੀਮਾ ਵੀ ਪਾਕਿਸਤਾਨ ਨਾਲ ਲੱਗਦੀ ਹੈ।
Exam Tips:
a) ਪਾਠ-ਪੁਸਤਕ ਵਿਚ ਜੰਮੂ-ਕਸ਼ਮੀਰ ਨੂੰ ਵੀ ਗਿਣਿਆ ਗਿਆ ਹੈ; ਹੁਣ ਇਹ ਰਾਜ ਨਹੀਂ ਸਗੋਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ।
Question 24: ਭਾਰਤ ਦੇ ਕੋਈ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਂ ਲਿਖੋ।
Answer:
ਦਿੱਲੀ, ਚੰਡੀਗੜ੍ਹ, ਪਾਂਡੀਚਰੀ (ਪੁਡੂਚੇਰੀ) ਅਤੇ ਲਕਸ਼ਦੀਪ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ।
Exam Tips:
a) ਕੋਈ ਵੀ ਚਾਰ ਨਾਂ ਸਹੀ ਹਨ; ਅੰਡੇਮਾਨ-ਨਿਕੋਬਾਰ, ਲੱਦਾਖ ਆਦਿ ਵੀ ਲਿਖੇ ਜਾ ਸਕਦੇ ਹਨ।
Question 25: ਭਾਰਤ ਦਾ ਪੂਰਬ-ਪੱਛਮੀ ਵਿਸਥਾਰ ਕਿੰਨਾ ਹੈ?
Answer:
ਭਾਰਤ ਦਾ ਪੂਰਬ-ਪੱਛਮੀ ਵਿਸਥਾਰ 2933 ਕਿ.ਮੀ. ਹੈ।
Exam Tips:
a) ਪੂਰਬ-ਪੱਛਮ 2933 ਅਤੇ ਉੱਤਰ-ਦੱਖਣ 3214 ਕਿ.ਮੀ. ਉਲਟ ਨਾ ਲਿਖੋ।
Question 26: ਭਾਰਤ ਦੇ ਕਿਸੇ ਦੋ ਰਾਜਾਂ ਦੇ ਨਾਂ ਦੱਸੋ ਜਿਨ੍ਹਾਂ ਦੀ ਸੀਮਾ ਦੂਜੇ ਦੇਸ਼ਾਂ ਦੇ ਨਾਲ ਲੱਗਦੀ ਹੈ।
Answer:
ਪੰਜਾਬ, ਉੱਤਰ ਪ੍ਰਦੇਸ਼।
Exam Tips:
a) ਪੰਜਾਬ ਪਾਕਿਸਤਾਨ ਨਾਲ ਅਤੇ ਉੱਤਰ ਪ੍ਰਦੇਸ਼ ਨੇਪਾਲ ਨਾਲ ਲੱਗਦਾ ਹੈ; ਨਾਲ ਦੇਸ਼ ਦਾ ਨਾਂ ਵੀ ਲਿਖ ਸਕਦੇ ਹੋ।
Question 27: ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜਾਂ ਦੇ ਨਾਂ ਦੱਸੋ।
Answer:
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜ ਹਨ – ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੱਛਮੀ ਬੰਗਾਲ।
Exam Tips:
a) ਪੂਰਬੀ ਤੱਟ ਬੰਗਾਲ ਦੀ ਖਾੜੀ ਨਾਲ ਲੱਗਦਾ ਹੈ।
Question 28: ਅਰਬ ਸਾਗਰ ਨਾਲ ਲੱਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਦੱਸੋ।
Answer:
ਅਰਬ ਸਾਗਰ ਨਾਲ ਲੱਗਦੇ ਚਾਰ ਭਾਰਤੀ ਰਾਜ ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਕੇਰਲ ਹਨ।
Exam Tips:
a) ਇਹ ਪੱਛਮੀ ਤੱਟ ਦੇ ਰਾਜ ਹਨ; ਗੋਆ ਵੀ ਇਨ੍ਹਾਂ ਵਿਚ ਆਉਂਦਾ ਹੈ।
Question 29: ਬੰਗਲਾਦੇਸ਼ ਦੀ ਸੀਮਾ ਨਾਲ ਲੱਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਲਿਖੋ।
Answer:
ਬੰਗਲਾਦੇਸ਼ ਦੀ ਸੀਮਾ ਨਾਲ ਲੱਗਦੇ ਚਾਰ ਭਾਰਤੀ ਰਾਜ ਪੱਛਮੀ ਬੰਗਾਲ, ਅਸਾਮ, ਮੇਘਾਲਿਆ ਅਤੇ ਮਿਜ਼ੋਰਮ ਹਨ। (ਤ੍ਰਿਪੁਰਾ ਦੀ ਸੀਮਾ ਵੀ ਬੰਗਲਾਦੇਸ਼ ਨਾਲ ਲੱਗਦੀ ਹੈ।)
Exam Tips:
a) ਚਾਰ ਨਾਂ ਲਿਖਣੇ ਕਾਫ਼ੀ ਹਨ; ਪੰਜਵਾਂ ਰਾਜ ਤ੍ਰਿਪੁਰਾ ਹੈ।
Question 30: ਉੱਤਰਾਖੰਡ, ਛੱਤੀਸਗੜ੍ਹ ਅਤੇ ਝਾਰਖੰਡ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ।
Answer:
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਹੈ।
Exam Tips:
a) ਇਹ ਤਿੰਨੇ ਰਾਜ ਸਾਲ 2000 ਵਿਚ ਬਣੇ ਸਨ।
II. ਖ਼ਾਲੀ ਥਾਂਵਾਂ ਭਰੋ
Question 1: ਵਸੋਂ ਦੇ ਹਿਸਾਬ ਨਾਲ ਸੰਸਾਰ ਵਿਚ ਚੀਨ ਨੂੰ ……………… ਸਥਾਨ ਪ੍ਰਾਪਤ ਹੈ।
Answer:
ਪਹਿਲਾ (ਪਾਠ-ਪੁਸਤਕ ਅਨੁਸਾਰ)।
Exam Tips:
a) ਪਾਠ-ਪੁਸਤਕ ਅਨੁਸਾਰ ਉੱਤਰ “ਪਹਿਲਾ” ਹੈ।
Question 2: ਭਾਰਤ ਨੂੰ ……………… ਰੇਖਾ ਦੋ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ।
Answer:
ਕਰਕ।
Exam Tips:
a) ਕਰਕ ਰੇਖਾ ਭਾਰਤ ਦੇ ਮੱਧ ਵਿਚੋਂ ਲੰਘਦੀ ਹੈ।
Question 3: ਖੇਤਰਫਲ ਦੇ ਪੱਖੋਂ ……………… ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ।
Answer:
ਰੂਸ।
Exam Tips:
a) ਰੂਸ ਖੇਤਰਫਲ ਵਿਚ ਪਹਿਲੇ ਸਥਾਨ ਉੱਤੇ ਹੈ।
Question 4: ਭਾਰਤ ਦੇ ……………… ਪਰਬਤ ਸੰਸਾਰ ਦੇ ਪ੍ਰਾਚੀਨਤਮ ਪਰਬਤਾਂ ਵਿੱਚੋਂ ਹਨ।
Answer:
ਅਰਾਵਲੀ।
Exam Tips:
a) ਅਰਾਵਲੀ ਪਰਬਤ ਰਾਜਸਥਾਨ ਵਿਚ ਸਥਿਤ ਹਨ।
Question 5: ਭਾਰਤੀ ਸੰਵਿਧਾਨ ਵਿਚ ……………… ਭਾਸ਼ਾ ਨੂੰ ਰਾਸ਼ਟਰ-ਭਾਸ਼ਾ ਦਾ ਦਰਜਾ ਪ੍ਰਾਪਤ ਹੈ।
Answer:
ਹਿੰਦੀ।
Exam Tips:
a) ਸੰਵਿਧਾਨ ਅਨੁਸਾਰ ਹਿੰਦੀ ਸੰਘ ਦੀ ਰਾਜ ਭਾਸ਼ਾ ਹੈ।
Question 6: ……………… ਵਿਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ।
Answer:
ਚੇਰਾਪੂੰਜੀ (ਪਾਠ-ਪੁਸਤਕ ਅਨੁਸਾਰ; ਮੇਘਾਲਿਆ ਵਿਚ ਹੀ ਮੌਸਿਨਰਾਮ ਵਿਚ ਇਸ ਤੋਂ ਵੀ ਵੱਧ ਵਰਖਾ ਹੁੰਦੀ ਹੈ)।
Exam Tips:
a) ਦੋਵੇਂ ਸਥਾਨ ਮੇਘਾਲਿਆ ਵਿਚ ਹਨ।
Question 7: ……………… ਉੱਤਰਾਖੰਡ ਦੀ ਰਾਜਧਾਨੀ ਹੈ।
Answer:
ਦੇਹਰਾਦੂਨ।
Exam Tips:
a) ਦੇਹਰਾਦੂਨ ਉੱਤਰਾਖੰਡ ਦੀ ਅਸਥਾਈ ਰਾਜਧਾਨੀ ਵਜੋਂ ਜਾਣੀ ਜਾਂਦੀ ਹੈ।
Question 8: ਪੰਜਾਬ, ਰਾਜਸਥਾਨ ਅਤੇ ……………… ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ।
Answer:
ਗੁਜਰਾਤ।
Exam Tips:
a) ਪਾਕਿਸਤਾਨ ਨਾਲ ਲੱਗਦੇ ਰਾਜ: ਪੰਜਾਬ, ਰਾਜਸਥਾਨ, ਗੁਜਰਾਤ।
Question 9: ……………… ਛੱਤੀਸਗੜ੍ਹ ਦੀ ਰਾਜਧਾਨੀ ਹੈ।
Answer:
ਰਾਇਪੁਰ।
Exam Tips:
a) ਨਵੇਂ ਬਣੇ ਰਾਜਾਂ ਦੀਆਂ ਰਾਜਧਾਨੀਆਂ ਯਾਦ ਰੱਖੋ।
Question 10: ……………… ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ।
Answer:
ਚੰਡੀਗੜ੍ਹ।
Exam Tips:
a) ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹੈ।
III. ਬਹੁਵਿਕਲਪੀ ਪ੍ਰਸ਼ਨ
Question 1: ਵਸੋਂ ਦੇ ਪੱਖੋਂ ਭਾਰਤ ਨੂੰ ਸੰਸਾਰ ਵਿਚ ਸਥਾਨ ਪ੍ਰਾਪਤ ਹੈ –
(A) ਪਹਿਲਾ (B) ਦੂਜਾ (C) ਤੀਜਾ (D) ਚੌਥਾ
Answer:
(B) ਦੂਜਾ (ਪਾਠ-ਪੁਸਤਕ ਅਨੁਸਾਰ)
Exam Tips:
a) ਪਾਠ-ਪੁਸਤਕ ਅਨੁਸਾਰ ਸਹੀ ਵਿਕਲਪ (B) ਹੈ।
Question 2: ਖੇਤਰਫਲ ਦੇ ਪੱਖੋਂ ਸੰਸਾਰ ਵਿਚ ਭਾਰਤ ਨੂੰ ਸਥਾਨ ਪ੍ਰਾਪਤ ਹੈ –
(A) ਪਹਿਲਾ (B) ਪੰਜਵਾਂ (C) ਨੌਵਾਂ (D) ਸੱਤਵਾਂ
Answer:
(D) ਸੱਤਵਾਂ
Exam Tips:
a) ਖੇਤਰਫਲ ਵਿਚ ਸੱਤਵਾਂ ਸਥਾਨ ਯਾਦ ਰੱਖੋ।
Question 3: ਭਾਰਤ ਦੇ ਕਿਸ ਰਾਜ ਵਿਚ ਔਰਤ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ –
(A) ਕੇਰਲ (B) ਬਿਹਾਰ (C) ਦਿੱਲੀ (D) ਪੰਜਾਬ
Answer:
(A) ਕੇਰਲ
Exam Tips:
a) ਬਿਹਾਰ ਵਿਚ ਸਾਖ਼ਰਤਾ ਦਰ ਸਭ ਤੋਂ ਘੱਟ ਗਿਣੀ ਜਾਂਦੀ ਹੈ।
Question 4: ਭਾਰਤ ਦੇ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ (ਕੰਨਿਆਕੁਮਾਰੀ) ਤਕ ਦੀ ਲੰਬਾਈ ਹੈ –
(A) 3041 ਕਿਲੋਮੀਟਰ (B) 3400 ਕਿਲੋਮੀਟਰ (C) 3214 ਕਿਲੋਮੀਟਰ (D) 3450 ਕਿਲੋਮੀਟਰ
Answer:
(C) 3214 ਕਿਲੋਮੀਟਰ
Exam Tips:
a) ਅੰਕ 3214 ਯਾਦ ਰੱਖੋ।
Question 5: ਭਾਰਤ ਵਿਚ ਲੋਕਤੰਤਰ/ਗਣਰਾਜ ਦੀ ਸਥਾਪਨਾ ਹੋਈ –
(A) 26 ਜਨਵਰੀ, 1947 (B) 26 ਜਨਵਰੀ, 1950 (C) 15 ਅਗਸਤ, 1947 (D) 30 ਜਨਵਰੀ, 1950
Answer:
(B) 26 ਜਨਵਰੀ, 1950
Exam Tips:
a) ਗਣਤੰਤਰ ਦਿਵਸ 26 ਜਨਵਰੀ ਹੈ।
Question 6: ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ?
(A) ਚਤੁਰਭੁਜ (B) ਆਇਤਾਕਾਰ (C) ਤ੍ਰਿਭੁਜਾਕਾਰ (D) ਅੰਡਾਕਾਰ
Answer:
(C) ਤ੍ਰਿਭੁਜਾਕਾਰ
Exam Tips:
a) ਭਾਰਤ ਉੱਤਰ ਵਿਚ ਚੌੜਾ ਅਤੇ ਦੱਖਣ ਵੱਲ ਤੰਗ ਹੁੰਦਾ ਜਾਂਦਾ ਹੈ।
Question 7: ਦੇਸ਼ ਵਿਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ –
(A) 13 (B) 20 (C) 18 (D) 22
Answer:
(D) 22
Exam Tips:
a) ਸੰਵਿਧਾਨ ਦੀ ਅੱਠਵੀਂ ਅਨੁਸੂਚੀ ਯਾਦ ਰੱਖੋ।
Question 8: 2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਦੀ ਵਸੋਂ ਦੀ ਪ੍ਰਤੀ ਵਰਗ ਕਿ.ਮੀ. ਘਣਤਾ ਹੈ –
(A) 382 (B) 324 (C) 362 (D) 392
Answer:
(A) 382 (ਪਾਠ-ਪੁਸਤਕ ਅਨੁਸਾਰ)
Exam Tips:
a) ਇਹ ਅੰਕੜਾ 2011 ਦੀ ਜਨਗਣਨਾ ਦਾ ਹੈ।
IV. ਸਹੀ-ਗਲਤ ਕਥਨ
Question 1: ਭਾਰਤ ਏਸ਼ੀਆ ਮਹਾਂਦੀਪ ਦੇ ਉੱਤਰ ਵਿਚ ਫੈਲਿਆ ਇਕ ਵਿਸ਼ਾਲ ਦੇਸ਼ ਹੈ।
Answer:
ਗਲਤ (×)। ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਫੈਲਿਆ ਹੋਇਆ ਹੈ।
Exam Tips:
a) ਸਹੀ ਜਾਂ ਗਲਤ ਲਿਖਣ ਦੇ ਨਾਲ ਗਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 2: ਕਰਕ ਰੇਖਾ ਭਾਰਤ ਨੂੰ ਉੱਤਰੀ ਅਤੇ ਦੱਖਣੀ ਦੋ ਭਾਗਾਂ ਵਿਚ ਵੰਡਦੀ ਹੈ।
Answer:
ਸਹੀ (√)।
Exam Tips:
a) ਸਹੀ ਜਾਂ ਗਲਤ ਲਿਖਣ ਦੇ ਨਾਲ ਗਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 3: ਭਾਰਤ ਦੀ ਆਕ੍ਰਿਤੀ ਤ੍ਰਿਭੁਜਾਕਾਰ ਹੈ।
Answer:
ਸਹੀ (√)।
Exam Tips:
a) ਸਹੀ ਜਾਂ ਗਲਤ ਲਿਖਣ ਦੇ ਨਾਲ ਗਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 4: ਭਾਰਤ ਦੀ ਸਥਲ ਸੀਮਾ ਨੂੰ ਕੁੱਲ 10 ਦੇਸ਼ਾਂ ਦੀਆਂ ਸੀਮਾਵਾਂ ਲੱਗਦੀਆਂ ਹਨ।
Answer:
ਗਲਤ (×)। ਭਾਰਤ ਦੀ ਸਥਲ ਸੀਮਾ ਲਗਭਗ 7 ਦੇਸ਼ਾਂ ਨਾਲ ਲੱਗਦੀ ਹੈ।
Exam Tips:
a) ਸਹੀ ਜਾਂ ਗਲਤ ਲਿਖਣ ਦੇ ਨਾਲ ਗਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
Question 5: ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੋਹਾਂ ਰਾਜਾਂ ਦੀ ਰਾਜਧਾਨੀ ਹੈ।
Answer:
ਸਹੀ (√)।
Exam Tips:
a) ਸਹੀ ਜਾਂ ਗਲਤ ਲਿਖਣ ਦੇ ਨਾਲ ਗਲਤ ਕਥਨ ਨੂੰ ਠੀਕ ਕਰ ਕੇ ਵੀ ਲਿਖਿਆ ਜਾ ਸਕਦਾ ਹੈ।
V. ਸਹੀ ਮਿਲਾਨ ਕਰੋ
Question 1: ਖੱਬੇ ਕਾਲਮ ਦਾ ਸੱਜੇ ਕਾਲਮ ਨਾਲ ਸਹੀ ਮਿਲਾਨ ਕਰੋ: (ਛੱਤੀਸਗੜ੍ਹ, ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼, ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼, ਉੱਤਰਾਖੰਡ) ਅਤੇ (ਰੂਸ, ਰਾਇਪੁਰ, ਦੇਹਰਾਦੂਨ, ਚੀਨ)
Answer:
| ਕਥਨ | ਸਹੀ ਮਿਲਾਨ |
|---|---|
| 1. ਛੱਤੀਸਗੜ੍ਹ | ਰਾਇਪੁਰ |
| 2. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ | ਚੀਨ (ਪਾਠ-ਪੁਸਤਕ ਅਨੁਸਾਰ) |
| 3. ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ | ਰੂਸ |
| 4. ਉੱਤਰਾਖੰਡ | ਦੇਹਰਾਦੂਨ |
Exam Tips:
a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਪੱਕਾ ਪਤਾ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਭਾਰਤ ਦੇ ਆਕਾਰ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
Answer:
ਭਾਰਤ ਦੀ ਪੂਰਬ ਤੋਂ ਪੱਛਮ ਵੱਲ ਲੰਬਾਈ ਲਗਪਗ 2933 ਕਿ.ਮੀ. ਅਤੇ ਉੱਤਰ ਤੋਂ ਦੱਖਣ ਤਕ 3214 ਕਿ.ਮੀ. ਹੈ। ਭਾਰਤ ਦਾ ਕੁੱਲ ਖੇਤਰਫਲ ਲਗਪਗ 32,87,263 ਵਰਗ ਕਿ.ਮੀ. ਹੈ। ਖੇਤਰਫਲ ਦੇ ਪੱਖੋਂ ਭਾਰਤ ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ। ਇਹ ਰੂਸ ਦੇ ਲਗਭਗ ਪੰਜਵੇਂ ਹਿੱਸੇ ਅਤੇ ਕੈਨੇਡਾ ਦੇ ਤੀਜੇ ਹਿੱਸੇ ਦੇ ਬਰਾਬਰ ਹੈ। ਇਸ ਨੇ ਕੁੱਲ ਮਿਲਾ ਕੇ ਧਰਤੀ ਦੇ ਥਲ ਭਾਗ ਦਾ ਲਗਪਗ 2.2% ਭਾਗ ਘੇਰਿਆ ਹੋਇਆ ਹੈ।
Exam Tips:
a) ਪਹਿਲਾਂ ਦੋਵੇਂ ਲੰਬਾਈਆਂ, ਫਿਰ ਕੁੱਲ ਖੇਤਰਫਲ ਅਤੇ ਅੰਤ ਵਿਚ ਸੰਸਾਰ ਵਿਚ ਸਥਾਨ (ਸੱਤਵਾਂ) ਲਿਖੋ।
Question 2: “ਭਾਰਤ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਲਗਪਗ ਸਮਾਨ ਜਾਂ 30° ਹੈ, ਫਿਰ ਵੀ ਭਾਰਤ ਦਾ ਉੱਤਰ-ਦੱਖਣ ਵਿਸਥਾਰ ਪੂਰਬ-ਪੱਛਮ ਦੇ ਵਿਸਥਾਰ ਤੋਂ ਵੱਧ ਹੈ।” ਕਾਰਨ ਦੱਸੋ।
Answer:
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਉੱਤਰ-ਦੱਖਣੀ ਅਕਸ਼ਾਂਸ਼ੀ ਵਿਸਥਾਰ ਲਗਪਗ 30° ਹੈ ਅਤੇ ਇੰਨਾ ਹੀ ਇਸ ਦਾ ਪੂਰਬ-ਪੱਛਮੀ ਦੇਸ਼ਾਂਤਰੀ ਵਿਸਥਾਰ ਹੈ। ਪਰ ਜਦੋਂ ਇਸ ਵਿਸਥਾਰ ਨੂੰ ਕਿਲੋਮੀਟਰਾਂ ਵਿਚ ਕੱਢਦੇ ਹਾਂ ਤਾਂ ਇਹ ਦੂਰੀ ਬਰਾਬਰ ਨਹੀਂ ਆਉਂਦੀ। ਦੇਸ਼ ਦਾ ਪੂਰਬ-ਪੱਛਮੀ ਵਿਸਥਾਰ 2933 ਕਿਲੋਮੀਟਰ ਅਤੇ ਉੱਤਰ-ਦੱਖਣੀ ਵਿਸਥਾਰ 3214 ਕਿਲੋਮੀਟਰ ਹੈ। ਇਸ ਦਾ ਕਾਰਨ ਇਹ ਹੈ ਕਿ ਦੇਸ਼ਾਂਤਰ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਵਾਂਗ ਇਕ-ਦੂਜੇ ਦੇ ਸਮਾਨਾਂਤਰ ਨਹੀਂ ਹਨ। ਸਾਰੀਆਂ ਦੇਸ਼ਾਂਤਰ ਰੇਖਾਵਾਂ ਧਰੁਵਾਂ ‘ਤੇ ਆ ਕੇ ਆਪਸ ਵਿਚ ਮਿਲ ਜਾਂਦੀਆਂ ਹਨ ਅਤੇ ਜਿਵੇਂ-ਜਿਵੇਂ ਅਸੀਂ ਭੂਮੱਧ ਰੇਖਾ ਤੋਂ ਦੂਰ ਹੁੰਦੇ ਜਾਈਏ, ਦੇਸ਼ਾਂਤਰ ਰੇਖਾਵਾਂ ਦੇ ਵਿਚਕਾਰ ਦੂਰੀ ਘਟਦੀ ਜਾਂਦੀ ਹੈ। ਸਿੱਟੇ ਵਜੋਂ ਭਾਰਤ ਦਾ ਪੂਰਬ-ਪੱਛਮੀ ਵਿਸਥਾਰ ਕਿਲੋਮੀਟਰਾਂ ਵਿਚ ਘੱਟ ਹੁੰਦਾ ਜਾਂਦਾ ਹੈ।
Exam Tips:
a) ਮੁੱਖ ਕਾਰਨ ਇਹ ਲਿਖੋ ਕਿ ਦੇਸ਼ਾਂਤਰ ਰੇਖਾਵਾਂ ਧਰੁਵਾਂ ਵੱਲ ਇਕ-ਦੂਜੀ ਦੇ ਨੇੜੇ ਆਉਂਦੀਆਂ ਜਾਂਦੀਆਂ ਹਨ।
Question 3: ਭਾਰਤ ਦਾ ਦੇਸ਼ਾਂਤਰੀ ਵਿਸਥਾਰ ਕਿੰਨਾ ਹੈ? ਇਸ ਦਾ ਕੀ ਮਹੱਤਵ ਹੈ?
Answer:
ਭਾਰਤ ਦਾ ਦੇਸ਼ਾਂਤਰੀ ਵਿਸਥਾਰ ਲਗਪਗ 30° ਹੈ। ਇਸ ਦਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ ਇਸ ਕਾਰਨ ਸੂਰਜ ਚੜ੍ਹਨ ਦੇ ਸਮੇਂ ਵਿਚ ਸਥਾਨਕ ਪੱਧਰ ਉੱਤੇ ਕਾਫ਼ੀ ਅੰਤਰ ਪਾਇਆ ਜਾਂਦਾ ਹੈ, ਅਰਥਾਤ ਦੇਸ਼ ਦੇ ਸਾਰੇ ਭਾਗਾਂ ਵਿਚ ਸੂਰਜ ਇਕ ਹੀ ਸਮੇਂ ਉਦੈ ਨਹੀਂ ਹੁੰਦਾ। ਉਦਾਹਰਨ ਲਈ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਕ੍ਰਮਵਾਰ ਭਾਰਤ ਦੇ ਪੂਰਬ ਅਤੇ ਪੱਛਮ ਵਿਚ ਸਥਿਤ ਹਨ। ਦੋਹਾਂ ਵਿਚ ਲਗਪਗ 30° ਦੇਸ਼ਾਂਤਰ ਦਾ ਅੰਤਰ ਹੈ। ਹਰੇਕ ਦੇਸ਼ਾਂਤਰ ਵਿਚਕਾਰ ਚਾਰ ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ। ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸਮੇਂ ਵਿਚ (30° × 4 = 120 ਮਿੰਟ =) 2 ਘੰਟੇ ਦਾ ਅੰਤਰ ਆ ਜਾਂਦਾ ਹੈ।
Exam Tips:
a) ਗਣਨਾ ਜ਼ਰੂਰ ਵਿਖਾਓ: 30° × 4 ਮਿੰਟ = 120 ਮਿੰਟ = 2 ਘੰਟੇ।
ਵੱਡੇ ਉੱਤਰ ਵਾਲਾ ਪ੍ਰਸ਼ਨ
Question 1: ਪ੍ਰਸ਼ਾਸਨਿਕ ਪੱਖ ਤੋਂ ਭਾਰਤ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ? ਇਕ ਤਾਲਿਕਾ ਦੀ ਸਹਾਇਤਾ ਨਾਲ ਇਹਨਾਂ ਦੀ ਵਿਆਖਿਆ ਕਰੋ।
Answer:
ਭਾਰਤ ਨੂੰ ਪ੍ਰਸ਼ਾਸਨਿਕ ਪੱਖ ਤੋਂ ਦੋ ਭਾਗਾਂ ਵਿਚ ਵੰਡਿਆ ਗਿਆ ਹੈ: 1. ਰਾਜ, 2. ਕੇਂਦਰ ਸ਼ਾਸਿਤ ਖੇਤਰ। ਪਾਠ-ਪੁਸਤਕ ਅਨੁਸਾਰ ਰਾਜਾਂ ਦੀ ਗਿਣਤੀ 28 ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਗਿਣਤੀ 8 ਹੈ। ਇਨ੍ਹਾਂ ਦੇ ਨਾਂ, ਰਾਜਧਾਨੀਆਂ ਅਤੇ ਖੇਤਰਫਲ ਹੇਠਾਂ ਦਿੱਤੇ ਗਏ ਹਨ (ਅੰਕੜੇ ਪਾਠ-ਪੁਸਤਕ ਅਨੁਸਾਰ ਲਗਭਗ ਹਨ)।
1. ਭਾਰਤ ਦੇ ਰਾਜ
| ਲੜੀ ਨੰ. | ਰਾਜ | ਰਾਜਧਾਨੀ | ਖੇਤਰਫਲ (ਵਰਗ ਕਿ.ਮੀ.) |
|---|---|---|---|
| 1 | ਆਂਧਰਾ ਪ੍ਰਦੇਸ਼ | ਅਮਰਾਵਤੀ | 1,60,205 |
| 2 | ਤੇਲੰਗਾਨਾ | ਹੈਦਰਾਬਾਦ | 1,14,840 |
| 3 | ਅਸਾਮ | ਦਿਸਪੁਰ | 78,438 |
| 4 | ਬਿਹਾਰ | ਪਟਨਾ | 94,180 |
| 5 | ਗੁਜਰਾਤ | ਗਾਂਧੀਨਗਰ | 1,96,024 |
| 6 | ਹਰਿਆਣਾ | ਚੰਡੀਗੜ੍ਹ | 44,212 |
| 7 | ਹਿਮਾਚਲ ਪ੍ਰਦੇਸ਼ | ਸ਼ਿਮਲਾ | 55,673 |
| 8 | ਕਰਨਾਟਕ | ਬੰਗਲੁਰੂ | 1,91,791 |
| 9 | ਕੇਰਲਾ | ਤਿਰੂਵਨੰਤਪੁਰਮ | 38,863 |
| 10 | ਮੱਧ ਪ੍ਰਦੇਸ਼ | ਭੋਪਾਲ | 3,08,713 |
| 11 | ਮਹਾਂਰਾਸ਼ਟਰ | ਮੁੰਬਈ | 3,07,713 |
| 12 | ਮਣੀਪੁਰ | ਇੰਫਾਲ | 22,327 |
| 13 | ਮੇਘਾਲਿਆ | ਸ਼ਿਲਾਂਗ | 22,429 |
| 14 | ਨਾਗਾਲੈਂਡ | ਕੋਹੀਮਾ | 16,579 |
| 15 | ਉੜੀਸਾ | ਭੁਵਨੇਸ਼ਵਰ | 1,55,707 |
| 16 | ਪੰਜਾਬ | ਚੰਡੀਗੜ੍ਹ | 50,362 |
| 17 | ਰਾਜਸਥਾਨ | ਜੈਪੁਰ | 3,42,239 |
| 18 | ਸਿੱਕਿਮ | ਗੰਗਟੋਕ | 7,096 |
| 19 | ਤਾਮਿਲਨਾਡੂ | ਚੇਨੱਈ | 1,30,058 |
| 20 | ਤ੍ਰਿਪੁਰਾ | ਅਗਰਤਲਾ | 10,486 |
| 21 | ਉੱਤਰ ਪ੍ਰਦੇਸ਼ | ਲਖਨਊ | 2,40,928 |
| 22 | ਪੱਛਮੀ ਬੰਗਾਲ | ਕੋਲਕਾਤਾ | 88,752 |
| 23 | ਅਰੁਣਾਚਲ ਪ੍ਰਦੇਸ਼ | ਈਟਾਨਗਰ | 83,743 |
| 24 | ਮਿਜ਼ੋਰਮ | ਆਈਜ਼ੋਲ | 21,081 |
| 25 | ਗੋਆ | ਪਣਜੀ | 3,702 |
| 26 | ਛੱਤੀਸਗੜ੍ਹ | ਰਾਇਪੁਰ | 1,35,039 |
| 27 | ਉੱਤਰਾਖੰਡ | ਦੇਹਰਾਦੂਨ | 53,331 |
| 28 | ਝਾਰਖੰਡ | ਰਾਂਚੀ | 79,614 |
2. ਕੇਂਦਰ ਸ਼ਾਸਿਤ ਖੇਤਰ
| ਲੜੀ ਨੰ. | ਕੇਂਦਰ ਸ਼ਾਸਿਤ ਖੇਤਰ | ਰਾਜਧਾਨੀ | ਖੇਤਰਫਲ (ਵਰਗ ਕਿ.ਮੀ.) |
|---|---|---|---|
| 1 | ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ | ਪੋਰਟ ਬਲੇਅਰ (ਹੁਣ ਸ੍ਰੀ ਵਿਜੇਪੁਰਮ) | 8,249 |
| 2 | ਚੰਡੀਗੜ੍ਹ | ਚੰਡੀਗੜ੍ਹ | 114 |
| 3 | ਦਾਦਰਾ ਅਤੇ ਨਗਰ ਹਵੇਲੀ ਤੇ ਦਮਨ ਅਤੇ ਦਿਓ | ਦਮਨ | 603 |
| 4 | ਲਕਸ਼ਦੀਪ | ਕਵਰੱਤੀ | 32 |
| 5 | ਪਾਂਡੀਚਰੀ (ਪੁਡੂਚੇਰੀ) | ਪਾਂਡੀਚਰੀ | 497 |
| 6 | ਦਿੱਲੀ (ਰਾਸ਼ਟਰੀ ਰਾਜਧਾਨੀ ਖੇਤਰ) | ਦਿੱਲੀ | 1,483 |
| 7 | ਜੰਮੂ-ਕਸ਼ਮੀਰ | ਸ੍ਰੀਨਗਰ (ਸਰਦੀਆਂ ਵਿਚ ਜੰਮੂ) | – |
| 8 | ਲੱਦਾਖ | ਲੇਹ | – |
ਨੋਟ – ਦਿੱਲੀ ਨੂੰ ਹੁਣ “ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ” ਕਿਹਾ ਜਾਂਦਾ ਹੈ। ਇਸ ਦਾ ਖੇਤਰਫਲ 1483 ਵਰਗ ਕਿਲੋਮੀਟਰ ਹੈ।
Exam Tips:
a) ਪਹਿਲਾਂ ਇਹ ਲਿਖੋ ਕਿ ਵੰਡ ਦੋ ਭਾਗਾਂ ਵਿਚ ਹੈ, ਫਿਰ ਦੋਵੇਂ ਤਾਲਿਕਾਵਾਂ ਸਾਫ਼ ਲਿਖੋ।
b) ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਗਿਣਤੀ (28 ਅਤੇ 8) ਜ਼ਰੂਰ ਦੱਸੋ।
Free study material for SST Geography
Step-by-Step Textbook Answers: Class 10 SST Geography Punjabi Medium Chapter 01 ਭਾਰਤ-ਇਕ ਜਾਣ-ਪਛਾਣ
Official Punjab Board Solutions for Punjabi Medium Chapter 01 ਭਾਰਤ-ਇਕ ਜਾਣ-ਪਛਾਣ
Access structured Punjab Board textbook solutions for Punjabi Medium Chapter 01 ਭਾਰਤ-ਇਕ ਜਾਣ-ਪਛਾਣ. Designed in alignment with the latest academic curriculum for Class 10 SST Geography, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 01 ਭਾਰਤ-ਇਕ ਜਾਣ-ਪਛਾਣ
Clear, methodical explanations accompany every challenging problem within the Class 10 SST Geography text. Engaging with these detailed answers lays a solid foundation for advanced learning and improves foundational clarity for upcoming assessments.
Next Steps in Your SST Geography Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 10 SST Geography.
FAQs
The complete and updated PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ is available for free on StudiesToday.com. These solutions for Class 10 SST Geography are as per latest Punjab Board curriculum.
Yes, our experts have revised the PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ will help students to get full marks in the theory paper.
Yes, we provide bilingual support for Class 10 SST Geography. You can access PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ in both English and Hindi medium.
Yes, you can download the entire PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ in printable PDF format for offline study on any device.