PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

Solutions for Class 10 SST Geography: Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

Review structured textbook solutions for Class 10 SST Geography Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 10 SST Geography Solutions: Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

View or download the dedicated Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ solution resource below. Engaging with these textbook answers under focused study conditions ensures continuous academic progress and mastery of the 2026-27 curriculum for SST Geography.

I. ਇਕ ਸ਼ਬਦ ਜਾਂ ਇਕ ਵਾਕ ਵਿਚ ਉੱਤਰ ਦਿਓ — (ਅ) ਕੁਦਰਤੀ ਬਨਸਪਤੀ

Question 1: ਸਾਡੇ ਦੇਸ਼ ਵਿਚ ਮੌਜੂਦ ਕੁਦਰਤੀ ਬਨਸਪਤੀ ਦੇ ਵਿਦੇਸ਼ੀ ਜਾਤਾਂ ਦੇ ਨਾਂ ਤੇ ਮਾਤਰਾ ਦੱਸੋ।

Answer:

ਦੇਸ਼ ਵਿਚ ਮੌਜੂਦ ਵਿਦੇਸ਼ੀ ਬਨਸਪਤੀ ਜਾਤਾਂ ਨੂੰ ਬੋਰੀਅਲ (Boreal) ਅਤੇ ਪੇਲੀਓ-ਊਸ਼ਣ ਖੰਡੀ (Palaeotropical) ਕਿਹਾ ਜਾਂਦਾ ਹੈ। ਭਾਰਤ ਦੀ ਬਨਸਪਤੀ ਵਿਚ ਵਿਦੇਸ਼ੀ ਬਨਸਪਤੀ ਦੀ ਮਾਤਰਾ ਲਗਭਗ 40% ਹੈ।

Exam Tips:

a) ਵਿਦੇਸ਼ੀ ਜਾਤਾਂ ਦੇ ਦੋਵੇਂ ਨਾਂ (ਬੋਰੀਅਲ ਅਤੇ ਪੇਲੀਓ-ਊਸ਼ਣ ਖੰਡੀ) ਅਤੇ 40% ਦੀ ਮਾਤਰਾ ਜ਼ਰੂਰ ਲਿਖੋ।

 

Question 2: ਬੰਗਾਲ ਦੀ ਦਹਿਸ਼ਤ ਕਿਸ ਬਨਸਪਤੀ ਕਿਸਮ ਨੂੰ ਕਿਹਾ ਜਾਂਦਾ ਹੈ?

Answer:

ਜਲ ਹਾਇਸਿੰਥ (Water Hyacinth) ਨਾਂ ਦੇ ਪੌਦੇ ਨੂੰ ‘ਬੰਗਾਲ ਦੀ ਦਹਿਸ਼ਤ’ (Terror of Bengal) ਕਿਹਾ ਜਾਂਦਾ ਹੈ।

Exam Tips:

a) ਪੌਦੇ ਦਾ ਨਾਂ ਅੰਗਰੇਜ਼ੀ ਵਿਚ ਵੀ ਲਿਖ ਦਿਓ: Water Hyacinth।

 

Question 3: ਸਾਡੇ ਦੇਸ਼ ਵਿਚ ਸੰਸਾਰ ਦੇ ਮੁਕਾਬਲੇ ਕਿੰਨੇ ਪ੍ਰਤੀਸ਼ਤ ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ?

Answer:

ਵਿਸ਼ਵ ਵਿਚ 29.5% ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ। ਪਰੰਤੂ ਸਾਡੇ ਦੇਸ਼ ਵਿਚ ਭੂਮੀ ਦਾ ਸਿਰਫ਼ 22.7% ਹਿੱਸਾ ਜੰਗਲਾਂ ਨਾਲ ਢੱਕਿਆ ਹੋਇਆ ਹੈ। (ਅੰਕੜੇ ਪਾਠ-ਪੁਸਤਕ ਅਨੁਸਾਰ)

Exam Tips:

a) ਪਹਿਲਾਂ ਵਿਸ਼ਵ ਦਾ ਅਤੇ ਫਿਰ ਭਾਰਤ ਦਾ ਪ੍ਰਤੀਸ਼ਤ ਲਿਖੋ ਤਾਂ ਜੋ ਤੁਲਨਾ ਸਪੱਸ਼ਟ ਹੋਵੇ।

 

Question 4: ਦੇਸ਼ ਦੇ ਸਭ ਤੋਂ ਵੱਧ ਤੇ ਘੱਟ ਜੰਗਲੀ ਖੇਤਰ ਕਿਸ ਰਾਜ ਤੇ ਸੰਘੀ ਖੇਤਰ ਵਿਚ ਮਿਲਦੇ ਹਨ?

Answer:

ਸਭ ਤੋਂ ਵੱਧ ਵਣ ਖੇਤਰ-ਰਾਜ: ਤ੍ਰਿਪੁਰਾ (59.6%); ਸੰਘੀ ਖੇਤਰ: ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ (94.6%)।
ਸਭ ਤੋਂ ਘੱਟ ਵਣ ਖੇਤਰ-ਰਾਜ: ਪੰਜਾਬ (2.3%); ਸੰਘੀ ਖੇਤਰ: ਦਿੱਲੀ (2.1%)।
(ਅੰਕੜੇ ਪਾਠ-ਪੁਸਤਕ ਅਨੁਸਾਰ)

Exam Tips:

a) ਰਾਜ ਅਤੇ ਸੰਘੀ ਖੇਤਰ ਦੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਵਣ ਖੇਤਰ ਵੱਖ-ਵੱਖ ਲਿਖੋ।

 

Question 5: ਰਾਜ ਵਣ (State Forests) ਕਿਸ ਨੂੰ ਕਹਿੰਦੇ ਹਨ?

Answer:

ਰਾਜ ਵਣ (State Forests) ਉਹ ਵਣ ਹਨ ਜਿਸ ਤੇ ਕਿਸੇ ਰਾਜ ਸਰਕਾਰ ਦਾ ਏਕਾਧਿਕਾਰ ਹੁੰਦਾ ਹੈ।

Exam Tips:

a) ਰਾਜ ਵਣਾਂ ਦਾ ਮੁੱਖ ਲੱਛਣ ਰਾਜ ਸਰਕਾਰ ਦਾ ਪੂਰਾ ਅਧਿਕਾਰ ਹੈ।

 

Question 6: ਊਸ਼ਣ ਸਦਾਬਹਾਰ ਬਨਸਪਤੀ ਵਿਚ ਉੱਗਣ ਵਾਲੇ ਦਰੱਖ਼ਤਾਂ ਦੇ ਨਾਂ ਦੱਸੋ।

Answer:

ਊਸ਼ਣ ਸਦਾਬਹਾਰ ਬਨਸਪਤੀ ਖੇਤਰ ਵਿਚ ਮਿਲਣ ਵਾਲੇ ਦਰੱਖ਼ਤਾਂ ਵਿਚ ਮਹੋਗਨੀ, ਬਾਂਸ, ਰਬੜ, ਨਾਰੀਅਲ, ਤਾੜ, ਰੋਜ਼ਵੁੱਡ, ਲੋਹਕਾਠ, ਬੈਂਤ, ਨਾਗਕੇਸਰ, ਚਪਲਾਂਸ, ਅੰਬ, ਮੈਚੀਲਸ ਅਤੇ ਕਦੰਬ ਆਦਿ ਮੁੱਖ ਹਨ।

Exam Tips:

a) ਘੱਟੋ-ਘੱਟ ਚਾਰ-ਪੰਜ ਰੁੱਖਾਂ ਦੇ ਨਾਂ ਲਿਖੋ।

 

Question 7: ਅਰਧ-ਖ਼ੁਸ਼ਕ ਪੱਤਝੜੀ ਬਨਸਪਤੀ ਦਾ ਵਿਨਾਸ਼ ਕਿਹੜੇ-ਕਿਹੜੇ ਤੱਤ ਕਰਦੇ ਹਨ?

Answer:

ਅਰਧ-ਖ਼ੁਸ਼ਕ ਪੱਤਝੜੀ ਬਨਸਪਤੀ ਦੇ ਵਿਨਾਸ਼ ਦਾ ਮੁੱਖ ਕਾਰਨ ਖੇਤੀ ਖੇਤਰ ਦਾ ਵਿਸਥਾਰ ਹੈ। ਜਿੱਥੇ ਕਿਤੇ ਖੇਤੀ ਯੋਗ ਭੂਮੀ ਮਿਲਦੀ ਹੈ ਉੱਥੇ ਇਸ ਬਨਸਪਤੀ ਨੂੰ ਭਾਰੀ ਮਾਤਰਾ ਵਿਚ ਕੱਟ ਦਿੱਤਾ ਜਾਂਦਾ ਹੈ।

Exam Tips:

a) ਖੇਤੀ ਦਾ ਵਿਸਥਾਰ ਮੁੱਖ ਕਾਰਨ ਹੈ, ਇਸ ਨੂੰ ਪਹਿਲੇ ਵਾਕ ਵਿਚ ਲਿਖੋ।

 

Question 8: ਖ਼ੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਦਰੱਖ਼ਤਾਂ ਦੇ ਨਾਂ ਅਤੇ ਖੇਤਰ ਦੱਸੋ।

Answer:

ਖ਼ੁਸ਼ਕ ਬਨਸਪਤੀ ਵਿਚ ਮਿਲਣ ਵਾਲੇ ਦਰੱਖ਼ਤ, ਮੁੱਖ ਤੌਰ ‘ਤੇ ਕਿੱਕਰ, ਫਲਾਹੀ, ਜੰਡ, ਝਾਊ (ਤਮਾਰਿਕਸ), ਰਾਮ ਬਾਂਸ, ਬੇਰ, ਨਿੰਮ, ਥੋਹਰ (ਕੈਕਟਸ) ਅਤੇ ਮੁੰਜ ਘਾਹ ਆਦਿ ਸ਼ਾਮਲ ਹਨ। ਇਹ ਬਨਸਪਤੀ ਮੁੱਖ ਰੂਪ ਨਾਲ ਪੱਛਮੀ ਰਾਜਸਥਾਨ, ਪੱਛਮੀ ਹਰਿਆਣਾ ਅਤੇ ਗੁਜਰਾਤ ਦੇ ਪੱਛਮੀ ਭਾਗਾਂ ਵਿਚ ਮਿਲਦੀ ਹੈ।

Exam Tips:

a) ਰੁੱਖਾਂ ਦੇ ਨਾਂ ਅਤੇ ਖੇਤਰ ਦੋਵੇਂ ਵੱਖ-ਵੱਖ ਵਾਕਾਂ ਵਿਚ ਲਿਖੋ।

 

Question 9: ਜਵਾਰੀ ਬਨਸਪਤੀ ਦੇ ਦੂਸਰੇ ਨਾਂ ਕੀ ਹਨ?

Answer:

ਜਵਾਰੀ ਬਨਸਪਤੀ ਨੂੰ ਮੈਂਗਰੋਵ, ਦਲਦਲੀ (Swamps) ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰ ਵਣ (Sundervan) ਆਦਿ ਨਾਂਵਾਂ ਨਾਲ ਸੱਦਦੇ ਹਨ।

Exam Tips:

a) ਘੱਟੋ-ਘੱਟ ਤਿੰਨ ਨਾਂ ਲਿਖੋ: ਮੈਂਗਰੋਵ, ਦਲਦਲੀ ਅਤੇ ਸੁੰਦਰ ਵਣ।

 

Question 10: ਪੂਰਬੀ ਹਿਮਾਲਿਆ ਵਿਚ 2500 ਮੀਟਰ ਤੋਂ ਵੱਧ ਉਚਾਈ ‘ਤੇ ਮਿਲਣ ਵਾਲੇ ਦਰੱਖ਼ਤਾਂ ਦੇ ਨਾਂ ਦੱਸੋ।

Answer:

ਪੂਰਬੀ ਹਿਮਾਲਿਆ ਖੇਤਰ ਵਿਚ 2500 ਮੀਟਰ ਤੋਂ ਵੱਧ ਉਚਾਈ ‘ਤੇ ਮਿਲਣ ਵਾਲੇ ਦਰੱਖ਼ਤਾਂ ਵਿਚ ਮੁੱਖ ਤੌਰ ‘ਤੇ ਸਿਲਵਰ ਫਰ, ਪਾਈਨ, ਸਪਰੂਸ, ਦੇਵਦਾਰ, ਨੀਲਾ ਪਾਈਨ ਆਦਿ ਹਨ।

Exam Tips:

a) ਉਚਾਈ ਦੇ ਨਾਲ ਬਨਸਪਤੀ ਬਦਲਦੀ ਹੈ, ਇਸ ਲਈ 2500 ਮੀਟਰ ਤੋਂ ਵੱਧ ਉਚਾਈ ਵਾਲੇ ਸ਼ੰਕੂਧਾਰੀ ਰੁੱਖ ਲਿਖੋ।

 

Question 11: ਦੱਖਣ ਦੀ ਪਠਾਰ ਵਿਚ ਪਰਬਤੀ ਬਨਸਪਤੀ ਕਿਹੜੇ-ਕਿਹੜੇ ਸਥਾਨਾਂ ‘ਤੇ ਪੈਦਾ ਹੁੰਦੀ ਹੈ?

Answer:

ਦੱਖਣ ਦੀ ਪਠਾਰ ਵਿਚ ਪਰਬਤੀ ਬਨਸਪਤੀ ਬਸਤਰ, ਪੰਚਮੜੀ, ਮਹਾਂਬਲੇਸ਼ਰ, ਨੀਲਗਿਰੀ, ਪਲਨੀ, ਸ਼ਿਵਰਾਇ ਅਤੇ ਅਨਾਮਲਾਈ ਦੇ ਪਹਾੜੀ ਖੇਤਰਾਂ ਵਿਚ ਮਿਲਦੀ ਹੈ।

Exam Tips:

a) ਘੱਟੋ-ਘੱਟ ਤਿੰਨ ਪਹਾੜੀ ਸਥਾਨਾਂ ਦੇ ਨਾਂ ਲਿਖੋ।

 

Question 12: ਕਿਹੜੇ-ਕਿਹੜੇ ਦਰੱਖ਼ਤਾਂ ਤੋਂ ਸਿਹਤਵਰਧਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ?

Answer:

ਖੈਰ, ਸਿਨਕੋਨਾ, ਨਿੰਮ, ਸਰਪਗੰਧਾ ਝਾੜੀ, ਬੋਹੜ, ਆਂਵਲਾ ਆਦਿ ਦਰੱਖ਼ਤਾਂ ਤੋਂ ਸਾਨੂੰ ਸਿਹਤਵਰਧਕ ਦਵਾਈਆਂ ਪ੍ਰਾਪਤ ਹੁੰਦੀਆਂ ਹਨ।

Exam Tips:

a) ਦਰੱਖ਼ਤਾਂ ਦੇ ਨਾਂ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭ ਸੰਖੇਪ ਵਿਚ ਲਿਖੋ।

 

Question 13: ਚਮੜਾ ਰੰਗਣ ਲਈ ਕਿਹੜੇ ਦਰੱਖ਼ਤਾਂ ਦੀ ਸਹਾਇਤਾ ਲਈ ਜਾਂਦੀ ਹੈ?

Answer:

ਚਮੜਾ ਰੰਗਣ ਲਈ ਬਨਸਪਤੀ ਟੈਨਿਨ, ਮੈਂਗਰੋਵ, ਅਖਰੋਟ ਅਤੇ ਕਿੱਕਰ ਆਦਿ ਦੇ ਦਰੱਖ਼ਤਾਂ ਤੋਂ ਸਮੱਗਰੀ ਪ੍ਰਾਪਤ ਕੀਤੀ ਜਾਂਦੀ ਹੈ।

Exam Tips:

a) ਟੈਨਿਨ ਦਾ ਜ਼ਿਕਰ ਜ਼ਰੂਰ ਕਰੋ।

 

(ਆ) ਜੀਵ-ਜੰਤੂ

Question 1: ਭਾਰਤ ਵਿਚ ਜੀਵ-ਜੰਤੂਆਂ ਦੀਆਂ ਕਿੰਨੀਆਂ ਜਾਤਾਂ ਮਿਲਦੀਆਂ ਹਨ?

Answer:

ਭਾਰਤ ਵਿਚ ਜੀਵ-ਜੰਤੂਆਂ ਦੀਆਂ 76 ਹਜ਼ਾਰ ਜਾਤਾਂ ਮਿਲਦੀਆਂ ਹਨ।

Exam Tips:

a) ਭਾਰਤ ਵਿਚ ਜੀਵ-ਜੰਤੂਆਂ ਦੀਆਂ ਜਾਤਾਂ ਦੀ ਗਿਣਤੀ ਲਿਖੋ।

 

Question 2: ਹਾਥੀ ਕਿਸ ਤਰ੍ਹਾਂ ਦੇ ਖੇਤਰਾਂ ਵਿਚ ਰਹਿਣਾ ਪਸੰਦ ਕਰਦਾ ਹੈ?

Answer:

ਹਾਥੀ ਵਧੇਰੇ ਵਰਖਾ ਅਤੇ ਸੰਘਣੇ ਜੰਗਲ ਵਾਲੇ ਖੇਤਰ ਵਿਚ ਰਹਿਣਾ ਪਸੰਦ ਕਰਦਾ ਹੈ।

Exam Tips:

a) ਵਰਖਾ ਅਤੇ ਸੰਘਣੇ ਜੰਗਲ-ਦੋਵੇਂ ਗੱਲਾਂ ਲਿਖੋ।

 

Question 3: ਭਾਰਤ ਵਿਚ ਹਿਰਨਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਮਿਲਦੀਆਂ ਹਨ?

Answer:

ਭਾਰਤ ਵਿਚ ਮਿਲਣ ਵਾਲੀਆਂ ਹਿਰਨਾਂ ਦੀਆਂ ਜਾਤਾਂ ਚਾਰ-ਸਿੰਗਾ, ਕਾਲਾ ਹਿਰਨ, ਚਿਕਾਰਾ ਅਤੇ ਆਮ ਹਿਰਨ ਮੁੱਖ ਹਨ।

Exam Tips:

a) ਚਾਰੋਂ ਕਿਸਮਾਂ ਦੇ ਨਾਂ ਲਿਖੋ।

 

Question 4: ਦੇਸ਼ ਵਿਚ ਸ਼ੇਰ ਕਿਹੜੇ ਸਥਾਨਾਂ ‘ਤੇ ਵਧੇਰੇ ਮਿਲਦਾ ਹੈ?

Answer:

ਭਾਰਤੀ ਸ਼ੇਰ ਦਾ ਕੁਦਰਤੀ ਨਿਵਾਸ ਸਥਾਨ ਗੁਜਰਾਤ ਵਿੱਚ ਸੌਰਾਸ਼ਟਰ ਦੇ ਗਿਰ ਵਨ ਹਨ।

Exam Tips:

a) ਸ਼ੇਰ ਦਾ ਕੁਦਰਤੀ ਆਵਾਸ ਗਿਰ ਦੇ ਜੰਗਲ ਹਨ-ਇਹ ਜ਼ਰੂਰ ਲਿਖੋ।

 

Question 5: ਹਿਮਾਲਿਆ ਵਿਚ ਮਿਲਣ ਵਾਲੇ ਜੀਵਾਂ ਦੇ ਨਾਂ ਦੱਸੋ।

Answer:

ਹਿਮਾਲਿਆ ਵਿਚ ਜੰਗਲੀ ਭੇਡ, ਪਹਾੜੀ ਬੱਕਰੀ ਅਤੇ ਸਾਕਿਨ (ਲੰਮੇ ਸਿੰਗਾਂ ਵਾਲੀ ਜੰਗਲੀ ਬੱਕਰੀ) ਆਦਿ ਜੀਵ-ਜੰਤੂ ਪਾਏ ਜਾਂਦੇ ਹਨ, ਜਦਕਿ ਉੱਚੇ ਪਹਾੜੀ ਖੇਤਰਾਂ ਵਿਚ ਪਾਂਡਾ ਅਤੇ ਹਿਮ ਤੇਂਦੁਆ ਮਿਲਦੇ ਹਨ।

Exam Tips:

a) ਜੀਵਾਂ ਦੇ ਨਾਂ ਦੋ ਉਚਾਈਆਂ ਅਨੁਸਾਰ ਵੱਖ-ਵੱਖ ਲਿਖੋ।

 

Question 6: ਸਾਡੇ ਦੇਸ਼ ਦੇ ਰਾਸ਼ਟਰੀ ਪਸ਼ੂ ਅਤੇ ਪੰਛੀ ਦਾ ਕੀ ਨਾਂ ਹੈ?

Answer:

ਸਾਡੇ ਦੇਸ਼ ਦਾ ਰਾਸ਼ਟਰੀ ਪਸ਼ੂ ਬਾਘ (ਟਾਈਗਰ) ਅਤੇ ਰਾਸ਼ਟਰੀ ਪੰਛੀ ਮੋਰ ਹੈ।

Exam Tips:

a) ਰਾਸ਼ਟਰੀ ਪਸ਼ੂ ਅਤੇ ਰਾਸ਼ਟਰੀ ਪੰਛੀ ਦੋਵੇਂ ਲਿਖੋ।

 

Question 7: ਦੇਸ਼ ਵਿਚ ਕਿਹੜੇ-ਕਿਹੜੇ ਜੀਵਾਂ ਦੇ ਖ਼ਤਮ ਹੋ ਜਾਣ ਦਾ ਡਰ ਹੈ?

Answer:

ਭਾਰਤ ਵਿਚ ਬਾਘ, ਗੈਂਡਾ, ਸੋਨ ਚਿੜੀ, ਸ਼ੇਰ ਆਦਿ ਜੀਵਾਂ ਦੇ ਖ਼ਤਮ ਹੋ ਜਾਣ ਦਾ ਡਰ ਹੈ।
(ੲ) ਮਿੱਟੀਆਂ

Exam Tips:

a) ਘੱਟੋ-ਘੱਟ ਦੋ ਜੀਵਾਂ ਦੇ ਨਾਂ ਲਿਖੋ।

 

(ੲ) ਮਿੱਟੀਆਂ

Question 1: ਮਿੱਟੀ ਦੀ ਪਰਿਭਾਸ਼ਾ ਦਿਓ।

Answer:

ਧਰਤੀ ਦੇ ਧਰਾਤਲ ਤੇ ਮਿਲਦੇ ਹਲਕੇ, ਢਿੱਲੇ ਅਤੇ ਅਸੰਗਠਿਤ ਚੱਟਾਨੀ ਰੇਤ ਅਤੇ ਬਰੀਕ ਜੀਵ-ਅੰਸ਼ ਦੇ ਸੰਯੁਕਤ ਮਿਸ਼ਰਨ ਨੂੰ ਮਿੱਟੀ ਕਿਹਾ ਜਾਂਦਾ ਹੈ।

Exam Tips:

a) ਮਿੱਟੀ ਚੱਟਾਨੀ ਰੇਤ ਅਤੇ ਜੀਵ-ਅੰਸ਼ ਦਾ ਮਿਸ਼ਰਨ ਹੈ-ਇਹ ਮੁੱਖ ਬਿੰਦੂ ਹੈ।

 

Question 2: ਮਿੱਟੀ ਕਿਵੇਂ ਬਣਦੀ ਹੈ?

Answer:

ਮਿੱਟੀ ਮੌਸਮੀ ਕਿਰਿਆਵਾਂ ਦੁਆਰਾ ਚੱਟਾਨਾਂ ਦੀ ਟੁੱਟ-ਭੱਜ ਨਾਲ ਬਣਦੀ ਹੈ।

Exam Tips:

a) ਮੌਸਮੀ ਕਿਰਿਆਵਾਂ ਦੁਆਰਾ ਚੱਟਾਨਾਂ ਦੀ ਟੁੱਟ-ਭੱਜ ਦਾ ਜ਼ਿਕਰ ਕਰੋ।

 

Question 3: ਮਿੱਟੀ ਦੇ ਮੂਲ ਪਦਾਰਥ ਕਿਹੜੇ-ਕਿਹੜੇ ਹਨ?

Answer:

ਮਿੱਟੀ ਦੇ ਮੂਲ ਤੱਤ ਹਨ-
1. ਮੁੱਢਲੀ ਚੱਟਾਨ
2. ਪੌਣ-ਪਾਣੀ
3. ਖੇਤਰੀ ਢਲਾਣ
4. ਕੁਦਰਤੀ ਬਨਸਪਤੀ ਅਤੇ
5. ਮਿਆਦ।

Exam Tips:

a) ਪੰਜਾਂ ਮੂਲ ਤੱਤਾਂ ਨੂੰ ਅੰਕ ਲਾ ਕੇ ਲਿਖੋ।

 

Question 4: ਕਾਲੀ ਮਿੱਟੀ ਵਿਚ ਕਿਹੜੇ-ਕਿਹੜੇ ਰਸਾਇਣਿਕ ਤੱਤ ਮਿਲਦੇ ਹਨ?

Answer:

ਕਾਲੀ ਮਿੱਟੀ ਵਿਚ ਮੁੱਖ ਤੌਰ ‘ਤੇ ਲੋਹਾ, ਪੋਟਾਸ਼, ਐਲੂਮੀਨੀਅਮ, ਚੂਨਾ ਅਤੇ ਮੈਗਨੀਸ਼ੀਅਮ ਆਦਿ ਤੱਤ ਪਾਏ ਜਾਂਦੇ ਹਨ।
ਪ੍ਰਸ਼ਨ 5. ਉੱਤਰ-ਲੈਟਰਾਈਟ ਮਿੱਟੀ ਦੇਸ਼ ਦੇ ਕਿਹੜੇ-ਕਿਹੜੇ ਭਾਗਾਂ ਵਿਚ ਮਿਲਦੀ ਹੈ?
ਲੈਟਰਾਈਟ ਮਿੱਟੀ ਵਿੰਧਿਆਚਲ, ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਦੀਆਂ ਬੈਸਾਲਟਿਕ ਪਰਬਤ ਚੋਟੀਆਂ, ਦੱਖਣੀ ਮਹਾਂਰਾਸ਼ਟਰ, ਕਰਨਾਟਕ ਦੀਆਂ ਪੱਛਮੀ ਘਾਟ ਦੀਆਂ ਪਹਾੜੀਆਂ, ਕੇਰਲ ਵਿਚ ਮਾਲਾਬਾਰ ਅਤੇ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿਚ ਮਿਲਦੀ ਹੈ।

Exam Tips:

a) ਰਸਾਇਣਿਕ ਤੱਤਾਂ ਦੇ ਨਾਂ ਲਿਖੋ: ਲੋਹਾ, ਪੋਟਾਸ਼, ਐਲੂਮੀਨੀਅਮ, ਚੂਨਾ ਅਤੇ ਮੈਗਨੀਸ਼ੀਅਮ।

 

Question 5: ਲੈਟਰਾਈਟ ਮਿੱਟੀ ਦੇਸ਼ ਦੇ ਕਿਹੜੇ-ਕਿਹੜੇ ਭਾਗਾਂ ਵਿਚ ਮਿਲਦੀ ਹੈ?

Answer:

ਲੈਟਰਾਈਟ ਮਿੱਟੀ ਵਿੰਧਿਆਚਲ ਅਤੇ ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਦੀਆਂ ਬੇਸਾਲਟਿਕ ਪਰਬਤ ਚੋਟੀਆਂ, ਦੱਖਣੀ ਮਹਾਂਰਾਸ਼ਟਰ, ਕਰਨਾਟਕ ਦੀਆਂ ਪੱਛਮੀ ਘਾਟ ਦੀਆਂ ਪਹਾੜੀਆਂ, ਕੇਰਲ ਦੇ ਮਾਲਾਬਾਰ ਅਤੇ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿਚ ਮਿਲਦੀ ਹੈ।

Exam Tips:

a) ਰਾਜਾਂ ਅਤੇ ਖੇਤਰਾਂ ਦੇ ਨਾਂ ਕ੍ਰਮ ਨਾਲ ਲਿਖੋ।

 

Question 6: ‘ਭੂੜ’ ਮਿੱਟੀਆਂ ਕਿੱਥੇ ਮਿਲਦੀਆਂ ਹਨ?

Answer:

ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਜ਼ਿਲ੍ਹਿਆਂ ਵਿਚ।

Exam Tips:

a) ਭੂੜ ਮਿੱਟੀ ਸਰਹੱਦੀ ਜ਼ਿਲ੍ਹਿਆਂ ਵਿਚ ਮਿਲਦੀ ਹੈ-ਦੋਵੇਂ ਰਾਜ ਲਿਖੋ।

 

Question 7: ਨਮਕੀਨ ਮਿੱਟੀਆਂ ਦੇਸ਼ ਦੇ ਵੱਖੋ-ਵੱਖਰੇ ਭਾਗਾਂ ਵਿਚ ਕਿਹੜੇ ਨਾਂਵਾਂ ਨਾਲ ਜਾਣੀਆਂ ਜਾਂਦੀਆਂ ਹਨ?

Answer:

ਨਮਕੀਨ (ਖਾਰੀ) ਮਿੱਟੀ ਨੂੰ ਉੱਤਰ ਪ੍ਰਦੇਸ਼ ਵਿਚ ‘ਔਸੜ’ ਜਾਂ ‘ਰੇਹ’ ਅਤੇ ਪੰਜਾਬ ਵਿਚ ‘ਕੱਲਰ’ ਜਾਂ ‘ਥੁੜ੍ਹ’ ਕਿਹਾ ਜਾਂਦਾ ਹੈ।

Exam Tips:

a) ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਚ ਵਰਤੇ ਜਾਂਦੇ ਨਾਂ ਵੱਖ-ਵੱਖ ਲਿਖੋ।

 

Question 8: ਚਾਹ ਵਾਲੀਆਂ ਮਿੱਟੀਆਂ ਦੇਸ਼ ਦੇ ਕਿਹੜੇ ਭਾਗਾਂ ਵਿਚ ਹੁੰਦੀਆਂ ਹਨ?

Answer:

ਚਾਹ ਦੇ ਉਤਪਾਦਨ ਲਈ ਢੁੱਕਵੀਂ ਮਿੱਟੀ ਅਸਾਮ, ਹਿਮਾਚਲ ਪ੍ਰਦੇਸ਼ (ਲਾਹੌਲ ਸਪੀਤੀ, ਕਿਨੌਰ), ਪੱਛਮੀ ਬੰਗਾਲ (ਦਾਰਜੀਲਿੰਗ), ਉੱਤਰਾਖੰਡ ਅਤੇ ਦੱਖਣ ਵਿਚ ਨੀਲਗਿਰੀ ਦੇ ਪਰਬਤੀ ਖੇਤਰਾਂ ਵਿਚ ਮਿਲਦੀ ਹੈ।

Exam Tips:

a) ਅਸਾਮ, ਹਿਮਾਚਲ ਅਤੇ ਪੱਛਮੀ ਬੰਗਾਲ ਦੇ ਨਾਲ ਦੱਖਣ ਦਾ ਨੀਲਗਿਰੀ ਖੇਤਰ ਵੀ ਲਿਖੋ।

 

Question 9: ਮਿੱਟੀ ਦੇ ਕਟਾਅ ਤੋਂ ਕੀ ਭਾਵ ਹੈ?

Answer:

ਭੌਤਿਕ ਤੱਤਾਂ ਦੁਆਰਾ ਧਰਾਤਲ ਦੀ ਉੱਪਰਲੀ ਪਰਤ ਦਾ ਆਪਣੇ ਸਥਾਨ ਤੋਂ ਹਟ ਜਾਣਾ ਮਿੱਟੀ ਦਾ ਕਟਾਅ ਅਖਵਾਉਂਦਾ ਹੈ।

Exam Tips:

a) ਪਰਿਭਾਸ਼ਾ ਵਿਚ “ਉੱਪਰਲੀ ਪਰਤ” ਅਤੇ “ਹਟ ਜਾਣਾ” ਸ਼ਬਦ ਜ਼ਰੂਰ ਲਿਖੋ।

 

Question 10: ਮਾਰੂਥਲ ਦੇ ਵਧਣ ਨੂੰ ਰੋਕਣ ਲਈ ਕਿਹੜੇ ਉਪਾਅ ਕੀਤੇ ਜਾਂਦੇ ਹਨ?

Answer:

ਮਾਰੂਥਲ ਵਿਚ ਪੌਣਾਂ ਦੀ ਗਤੀ ਨੂੰ ਘੱਟ ਕਰਨ ਲਈ ਦਰੱਖ਼ਤਾਂ ਦੀਆਂ ਕਤਾਰਾਂ ਲਗਾਉਣੀਆਂ ਅਤੇ ਘਾਹ ਉਗਾਉਣਾ।

Exam Tips:

a) ਪੌਣਾਂ ਦੀ ਗਤੀ ਘਟਾਉਣਾ ਅਤੇ ਘਾਹ ਉਗਾਉਣਾ-ਦੋਵੇਂ ਉਪਾਅ ਲਿਖੋ।

 

II. ਲਗਭਗ 50-60 ਸ਼ਬਦਾਂ ਵਿਚ ਉੱਤਰ ਦਿਓ — (ਅ) ਕੁਦਰਤੀ ਬਨਸਪਤੀ

Question 1: ਬਾਹਰੀ ਬਨਸਪਤੀ ਸਾਡੇ ਲਈ ਸਮੱਸਿਆ ਕਿਉਂ ਬਣ ਗਈ ਹੈ? ਉਦਾਹਰਨਾਂ ਨਾਲ ਸਪੱਸ਼ਟ ਕਰੋ।

Answer:

ਭਾਰਤੀ ਬਨਸਪਤੀ ਦਾ 40 ਪ੍ਰਤੀਸ਼ਤ ਹਿੱਸਾ ਵਿਦੇਸ਼ੀ ਜਾਤਾਂ ਦਾ ਹੈ ਜਿਨ੍ਹਾਂ ਨੂੰ ਬੋਰੀਅਲ ਅਤੇ ਪੋਲੀਓ-ਊਸ਼ਣ ਖੰਡੀ ਜਾਤਾਂ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਵਧੇਰੇ ਪੌਦੇ ਸਜਾਵਟ ਲਈ (ਡੈਕੋਰੇਟਿਵ ਪਲਾਂਟ) ਹਨ। ਸਾਡੇ ਦੇਸ਼ ਵਿਚ ਆਈ ਇਸ ਵਿਦੇਸ਼ੀ ਬਨਸਪਤੀ ਨਾਲ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ-
ਇੱਥੋਂ ਦੇ ਗਰਮ ਖ਼ੁਸ਼ਕ ਮੌਸਮ ਦੇ ਕਾਰਨ ਦੇਸ਼ ਦੀਆਂ ਨਦੀਆਂ, ਤਲਾਬਾਂ, ਨਹਿਰਾਂ ਆਦਿ ਵਿਚ ਇਹਨਾਂ ਪੌਦਿਆਂ ਦੀ ਸੰਖਿਆ ਇੰਨੀ ਵੱਧ ਗਈ ਹੈ ਕਿ ਇਹਨਾਂ ਨੂੰ ਵਧਣ-ਫੁਲਣ ਤੋਂ ਰੋਕ ਸਕਣਾ ਅਸੰਭਵ ਜਿਹਾ ਹੋ ਗਿਆ ਹੈ।
ਇਹ ਵਿਦੇਸ਼ੀ ਪੌਦੇ ਸਥਾਨਕ ਲਾਭਕਾਰੀ ਬਨਸਪਤੀ ਦੇ ਵਿਕਾਸ ਵਿੱਚ ਰੁਕਾਵਟ ਬਣ ਗਏ ਹਨ। ਇਹ ਉਪਯੋਗੀ ਭੂਮੀ ਨੂੰ ਘੱਟ ਕਰਨ ਅਤੇ ਖ਼ਤਰਨਾਕ ਰੋਗਾਂ ਨੂੰ ਫੈਲਾਉਣ ਵਿਚ ਵੀ ਆਪਣਾ ਪ੍ਰਭਾਵ ਦਿਖਾ ਰਹੇ ਹਨ।
ਜਲ ਹਾਇਸਿੰਥ (Water Hyacinth) ਪੌਦੇ ਦੇ ਜਲ ਸੋਮਿਆਂ ਵਿਚ ਫੈਲ ਜਾਣ ਦੇ ਕਾਰਨ ਇਸ ਨੂੰ ‘ਬੰਗਾਲ ਦਾ ਡਰ’ ਕਿਹਾ ਜਾਂਦਾ ਹੈ। ਇਸ ਤਰ੍ਹਾਂ ‘ਲੈਂਟਾਨਾ’ ਨਾਂ ਦੇ ਪੌਦੇ ਨੇ ਦੇਸ਼ ਦੀਆਂ ਹਰੀਆਂ-ਭਰੀਆਂ ਚਰਾਗਾਹਾਂ ਅਤੇ ਵਣਾਂ ਵਿਚ ਤੇਜ਼ੀ ਨਾਲ ਫੈਲ ਕੇ ਆਪਣਾ ਪ੍ਰਭਾਵ ਜਮਾ ਲਿਆ ਹੈ।
ਪਾਰਥੇਨਿਯਮ ਘਾਹ ਜਾਂ ਕਾਂਗਰਸੀ ਘਾਹ ਨੇ ਵੀ ਤੇਜ਼ੀ ਨਾਲ ਦੇਸ਼ ਅੰਦਰ ਫੈਲ ਕੇ ਲੋਕਾਂ ਵਿਚ ਸਾਹ ਅਤੇ ਚਮੜੀ ਦੇ ਰੋਗਾਂ ਵਿਚ ਭਾਰੀ ਮਾਤਰਾ ਵਿਚ ਵਾਧਾ ਕੀਤਾ ਹੈ।
ਖਾਧ-ਅੰਨਾਂ ਦੀ ਕਮੀ ਦੇ ਦੌਰਾਨ ਆਯਾਤ ਕੀਤੀ ਗਈ ਕਣਕ ਦੇ ਦਾਣਿਆਂ ਨਾਲ ਆਏ ਅਣ-ਲੋੜੀਂਦੇ ਬੀਜ ਵੀ ਤੇਜ਼ੀ ਨਾਲ ਫੈਲੇ ਹਨ। ਉਹਨਾਂ ਨੂੰ ਖ਼ਤਮ ਕਰਨ ਲਈ ਵਿਦੇਸ਼ੀ ਦਵਾਈਆਂ ‘ਤੇ ਕਾਫ਼ੀ ਪੈਸਾ ਬਰਬਾਦ ਹੁੰਦਾ ਹੈ।

Exam Tips:

a) ਸਮੱਸਿਆਵਾਂ ਨੂੰ ਬਿੰਦੂਆਂ ਵਿਚ ਅਤੇ ਉਦਾਹਰਨਾਂ (ਜਲ ਹਾਇਸਿੰਥ, ਲੈਂਟਾਨਾ, ਕਾਂਗਰਸੀ ਘਾਹ) ਸਮੇਤ ਲਿਖੋ।

 

Question 2: ਵਿਦੇਸ਼ੀ ਪੌਦਿਆਂ ਤੋਂ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ?

Answer:

ਵਿਦੇਸ਼ੀ ਪੌਦਿਆਂ ਤੋਂ ਸਾਨੂੰ ਹੇਠ ਲਿਖੇ ਨੁਕਸਾਨ ਹੋ ਸਕਦੇ ਹਨ-
1. ਸਾਡੀ ਸਥਾਨਕ ਲਾਭਕਾਰੀ ਬਨਸਪਤੀ ਬਰਬਾਦ ਹੋ ਸਕਦੀ ਹੈ।
2. ਵਿਦੇਸ਼ੀ ਬਨਸਪਤੀ ਨੂੰ ਖ਼ਤਮ ਕਰਨ ਵਿਚ ਸਾਡਾ ਬਹੁਤ ਸਾਰਾ ਪੈਸਾ ਖ਼ਰਚ ਹੋਵੇਗਾ।
3. ਵਿਦੇਸ਼ੀ ਬਨਸਪਤੀ ਨਾਲ ਸਾਹ ਅਤੇ ਚਮੜੀ ਸੰਬੰਧੀ ਖ਼ਤਰਨਾਕ ਰੋਗ ਫੈਲ ਸਕਦੇ ਹਨ।
4. ਸਾਡੇ ਜਲ ਭੰਡਾਰ ਵਿਦੇਸ਼ੀ ਬਨਸਪਤੀ ਨਾਲ ਦੂਸ਼ਿਤ ਹੋ ਸਕਦੇ ਹਨ।
5. ਸਾਡੀ ਉਪਯੋਗੀ ਭੂਮੀ ਘੱਟ ਹੋ ਸਕਦੀ ਹੈ, ਚਰਾਂਦਾਂ ਵਿਚ ਕਮੀ ਆ ਸਕਦੀ ਹੈ ਅਤੇ ਵਣ ਖੇਤਰ ਬਰਬਾਦ ਹੋ ਸਕਦੇ ਹਨ।

Exam Tips:

a) ਨੁਕਸਾਨ ਅੰਕ ਲਾ ਕੇ ਲਿਖੋ।

 

Question 3: ਸਾਡੀ ਕੁਦਰਤੀ ਬਨਸਪਤੀ ਦੇ ਅਸਲ ਵਿਚ ਕੁਦਰਤੀ ਨਾ ਰਹਿਣ ਦੇ ਕੀ ਕਾਰਨ ਹਨ?

Answer:

ਸਾਡੀ ਕੁਦਰਤੀ ਬਨਸਪਤੀ ਅਸਲ ਵਿਚ ਕੁਦਰਤੀ ਨਹੀਂ ਰਹੀ। ਇਹ ਸਿਰਫ਼ ਦੇਸ਼ ਦੇ ਕੁੱਝ ਹੀ ਹਿੱਸਿਆਂ ਵਿਚ ਮਿਲਦੀ ਹੈ। ਦੂਜੇ ਹਿੱਸਿਆਂ ਵਿਚ ਇਸ ਦਾ ਬਹੁਤਾ ਭਾਗ ਜਾਂ ਤਾਂ ਬਰਬਾਦ ਹੋ ਗਿਆ ਹੈ ਜਾਂ ਫਿਰ ਬਰਬਾਦ ਹੋ ਰਿਹਾ ਹੈ। ਇਸ ਦੇ ਹੇਠ ਲਿਖੇ ਕਾਰਨ ਹਨ-
1. ਤੇਜ਼ੀ ਨਾਲ ਵਧਦੀ ਹੋਈ ਸਾਡੀ ਵਸੋਂ।
2. ਰਵਾਇਤੀ ਖੇਤੀ ਵਿਕਾਸ ਦਾ ਰਿਵਾਜ।
3. ਚਰਾਂਦਾਂ ਦਾ ਵਿਨਾਸ਼ ਅਤੇ ਬਹੁਤ ਜ਼ਿਆਦਾ ਚਰਾਈ।
4. ਬਾਲਣ ਅਤੇ ਇਮਾਰਤੀ ਲੱਕੜੀ ਲਈ ਵਣਾਂ ਦਾ ਅੰਨ੍ਹੇਵਾਹ ਕਟਾਓ।
5. ਵਿਦੇਸ਼ੀ ਪੌਦਿਆਂ ਦੀ ਵਧਦੀ ਹੋਈ ਸੰਖਿਆ।

Exam Tips:

a) ਪੰਜ ਕਾਰਨ ਅੰਕ ਲਾ ਕੇ ਲਿਖੋ।

 

Question 4: ਪੱਤਝੜੀ ਜਾਂ ਮਾਨਸੂਨੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ।

Answer:

ਉਹ ਬਨਸਪਤੀ ਜੋ ਗਰਮੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਧੇਰੇ ਵਾਸ਼ਪੀਕਰਨ ਨੂੰ ਰੋਕਣ ਲਈ ਆਪਣੇ ਪੱਤੇ ਸੁੱਟ ਦਿੰਦੀ ਹੈ ਪੱਤਝੜੀ ਜਾਂ ਮਾਨਸੂਨੀ ਬਨਸਪਤੀ ਕਹਾਉਂਦੀ ਹੈ। ਬਨਸਪਤੀ ਨੂੰ ਵਰਖਾ ਦੇ ਆਧਾਰ ‘ਤੇ ਸਿੱਲ੍ਹਾ ਅਤੇ ਅਰਧ-ਖ਼ੁਸ਼ਕ ਦੋ ਉਪ-ਭਾਗਾਂ ਵਿਚ ਵੰਡਿਆ ਜਾ ਸਕਦਾ ਹੈ।
ਸਿੱਲ੍ਹੇ ਪੱਤਝੜੀ ਵਣ – ਇਸ ਤਰ੍ਹਾਂ ਦੀ ਬਨਸਪਤੀ ਉਹਨਾਂ ਵੱਡੇ ਖੇਤਰਾਂ ਵਿਚ ਮਿਲਦੀ ਹੈ ਜਿੱਥੇ ਸਾਲਾਨਾ ਵਰਖਾ 100 ਤੋਂ 200 ਸੈਂ. ਮੀ. ਤਕ ਹੈ। ਇਹਨਾਂ ਖੇਤਰਾਂ ਵਿਚ ਦਰੱਖ਼ਤ ਘੱਟ ਸੰਘਣੇ ਹੁੰਦੇ ਹਨ ਪਰ ਇਹਨਾਂ ਦੀ ਲੰਬਾਈ 30 ਮੀਟਰ ਤਕ ਪਹੁੰਚ ਜਾਂਦੀ ਹੈ। ਸਾਲ, ਟਾਹਲੀ, ਸਾਗੋਨ, ਟੀਕ, ਚੰਦਨ, ਜਾਮਣ, ਅਮਲਤਾਸ਼, ਹਲਦੂ, ਮਹੂਆ, ਸ਼ਾਰਬੂ, ਏਬੋਨੀ, ਸ਼ਹਿਤੂਤ ਇਹਨਾਂ ਵਣਾਂ ਦੇ ਮੁੱਖ ਦਰੱਖ਼ਤ ਹਨ।
ਖ਼ੁਸ਼ਕ ਪੱਤਝੜੀ ਬਨਸਪਤੀ-ਇਸ ਤਰ੍ਹਾਂ ਦੀ ਬਨਸਪਤੀ 50 ਤੋਂ 100 ਸੈਂ. ਮੀ. ਤੋਂ ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ। ਇਸ ਦੀ ਲੰਬੀ ਪੱਟੀ ਪੰਜਾਬ ਤੋਂ ਸ਼ੁਰੂ ਹੋ ਕੇ ਦੱਖਣੀ ਪਠਾਰ ਦੇ ਮੱਧਵਰਤੀ ਹਿੱਸੇ ਦੇ ਆਸ-ਪਾਸ ਦੇ ਖੇਤਰਾਂ ਤਕ ਫੈਲੀ ਹੋਈ ਹੈ। ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਇੱਥੋਂ ਦੇ ਮੁੱਖ ਦਰੱਖ਼ਤੇ ਹਨ।

Exam Tips:

a) ਪੱਤਝੜੀ ਵਣਾਂ ਦੀ ਪਰਿਭਾਸ਼ਾ ਪਹਿਲਾਂ ਅਤੇ ਦੋਵੇਂ ਉਪ-ਭਾਗ ਬਾਅਦ ਵਿਚ ਲਿਖੋ।
b) ਵਰਖਾ ਦੀ ਮਾਤਰਾ (100-200 ਸੈਂ. ਮੀ. ਅਤੇ 50-100 ਸੈਂ. ਮੀ.) ਜ਼ਰੂਰ ਲਿਖੋ।

 

Question 5: ਪੂਰਬੀ ਹਿਮਾਲਿਆ ਖੇਤਰਾਂ ਵਿਚ ਕਿਸ ਤਰ੍ਹਾਂ ਦੀ ਬਨਸਪਤੀ ਮਿਲਦੀ ਹੈ?

Answer:

ਪੂਰਬੀ ਹਿਮਾਲਾ ਖੇਤਰ ਵਿਚ 4000 ਕਿਸਮ ਦੇ ਫੁੱਲ ਅਤੇ 250 ਕਿਸਮ ਦੀ ਫਰਨ ਮਿਲਦੀ ਹੈ। ਇੱਥੋਂ ਦੀ ਬਨਸਪਤੀ ਤੇ ਉਚਾਈ ਦੇ ਵਧਣ ਨਾਲ ਤਾਪਮਾਨ ਅਤੇ ਵਰਖਾ ਵਿਚ ਆਏ ਅੰਤਰ ਦਾ ਡੂੰਘਾ ਅਸਰ ਪੈਂਦਾ ਹੈ।
ਇੱਥੇ 1200 ਮੀਟਰ ਦੀ ਉਚਾਈ ਤਕ ਪੱਤਝੜੀ ਬਨਸਪਤੀ ਦੇ ਮਿਸ਼ਰਤ ਦਰੱਖ਼ਤ ਵਧੇਰੇ ਮਿਲਦੇ ਹਨ।
ਇੱਥੇ 1200 ਤੋਂ ਲੈ ਕੇ 2000 ਮੀਟਰ ਦੀ ਉਚਾਈ ਤਕ ਸੰਘਣੇ ਸਦਾਬਹਾਰ ਵਣ ਮਿਲਦੇ ਹਨ। ਸਾਲ ਅਤੇ ਮੈਗਨੋਲੀਆ ਇਹਨਾਂ ਵਣਾਂ ਦੇ ਮੁੱਖ ਦਰੱਖ਼ਤ ਹਨ। ਇਹਨਾਂ ਵਿਚ ਦਾਲਚੀਨੀ, ਅਸੁਰਾ, ਚਿਨੋਲੀ ਤੇ ਵਿਲੇਨੀਆ ਦੇ ਦਰੱਖ਼ਤ ਵੀ ਮਿਲਦੇ ਹਨ।
ਇੱਥੇ 2000 ਤੋਂ 2500 ਮੀਟਰ ਦੀ ਉਚਾਈ ਤਕ ਤਾਪਮਾਨ ਘੱਟ ਹੋ ਜਾਣ ਦੇ ਕਾਰਨ ਸ਼ੀਤ-ਊਸ਼ਣ ਪ੍ਰਕਾਰ (Temperate type) ਦੀ ਬਨਸਪਤੀ ਮਿਲਦੀ ਹੈ। ਇਸ ਵਿਚ ਓਕ, ਚੈਸਟਨਟ, ਲਾਰੇਲ, ਬਰਚ, ਮੈਪਲ ਅਤੇ ਓਲਚਰ ਜਿਹੇ ਚੌੜੇ ਪੱਤਿਆਂ ਵਾਲੇ ਰੁੱਖ ਮਿਲਦੇ ਹਨ।
ਇੱਥੇ 2500 ਤੋਂ ਲੈ ਕੇ 3500 ਮੀਟਰ ਤਕ ਤਿੱਖੇ ਪੱਤੇ ਵਾਲੇ ਕੋਣਧਾਰੀ ਅਤੇ ਸ਼ੰਕੂਧਾਰੀ ਰੁੱਖ ਦਿਖਾਈ ਦਿੰਦੇ ਹਨ। ਇਹਨਾਂ ਵਿਚ ਸਿਲਵਰ ਫਰ, ਪਾਈਨ, ਸਪਰੂਸ, ਦੇਵਦਾਰ, ਰੋਡੋਡੇਂਡਰਾਨ, ਨੀਲਾ ਪਾਈਨ ਜਿਹੇ ਘੱਟ ਉਚਾਈ ਵਾਲੇ ਰੁੱਖ ਮਿਲਦੇ ਹਨ।
ਇਸ ਤੋਂ ਵੱਧ ਉਚਾਈ ਤੇ ਛੋਟੀ-ਛੋਟੀ ਕੁਦਰਤੀ ਘਾਹ ਅਤੇ ਫੁੱਲ ਆਦਿ ਦੇ ਪੌਦੇ ਵੀ ਉੱਗਦੇ ਹਨ।

Exam Tips:

a) ਉਚਾਈ ਅਨੁਸਾਰ ਬਨਸਪਤੀ ਦੀਆਂ ਪੱਟੀਆਂ (1200, 2000, 2500, 3500 ਮੀਟਰ) ਕ੍ਰਮ ਨਾਲ ਲਿਖੋ।

 

Question 6: ਕੁਦਰਤੀ ਬਨਸਪਤੀ ਉਦਯੋਗਾਂ ਲਈ ਕਿਸ ਤਰ੍ਹਾਂ ਜੀਵਨ ਦਾਨ ਦਾ ਕੰਮ ਕਰਦੀ ਹੈ?

Answer:

ਕੁਦਰਤੀ ਬਨਸਪਤੀ ਕਈ ਤਰ੍ਹਾਂ ਨਾਲ ਉਦਯੋਗਾਂ ਦਾ ਆਧਾਰ ਹੈ। ਵਣਾਂ ‘ਤੇ ਆਧਾਰਿਤ ਕੁੱਝ ਮਹੱਤਵਪੂਰਨ ਉਦਯੋਗ ਹੇਠ ਲਿਖੇ ਹਨ-
1. ਮਾਚਿਸ ਉਦਯੋਗ – ਵਣਾਂ ਤੋਂ ਪ੍ਰਾਪਤ ਨਰਮ ਲੱਕੜੀ ਮਾਚਿਸ ਬਨਾਉਣ ਦੇ ਕੰਮ ਆਉਂਦੀ ਹੈ।
2. ਲਾਖ ਉਦਯੋਗ – ਲਾਖ ਇਕ ਤਰ੍ਹਾਂ ਦੇ ਕੀੜੇ ਤੋਂ ਪ੍ਰਾਪਤ ਹੁੰਦੀ ਹੈ। ਇਸ ਨੂੰ ਰਿਕਾਰਡ, ਬੂਟ ਪਾਲਿਸ਼, ਬਿਜਲੀ ਦਾ ਸਾਮਾਨ ਆਦਿ ਬਨਾਉਣ ਵਿਚ ਵਰਤਿਆ ਜਾਂਦਾ ਹੈ।
3. ਕਾਗਜ਼ ਉਦਯੋਗ – ਕਾਗਜ਼ ਉਦਯੋਗ ਵਿਚ ਬਾਂਸ, ਸਫੈਦਾ ਅਤੇ ਕਈ ਤਰ੍ਹਾਂ ਦੀ ਘਾਹ ਵਰਤੀ ਜਾਂਦੀ ਹੈ।
ਬਾਂਸ ਤਰਾਈ ਖੇਤਰ ਵਿਚ ਬਹੁਤ ਮਿਲਦਾ ਹੈ।
4. ਵਾਰਨਿਸ਼ ਅਤੇ ਰੰਗ – ਵਾਰਨਿਸ਼ ਅਤੇ ਰੰਗ ਗੰਦੇ ਬਰੋਜ਼ੇ ਤੋਂ ਤਿਆਰ ਹੁੰਦੇ ਹਨ ਜੋ ਵਣਾਂ ਤੋਂ ਪ੍ਰਾਪਤ ਹੁੰਦਾ ਹੈ।
5. ਦਵਾਈ ਨਿਰਮਾਣ – ਵਣਾਂ ਤੋਂ ਪ੍ਰਾਪਤ ਕੁੱਝ ਰੁੱਖਾਂ ਤੋਂ ਉਪਯੋਗੀ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਉਦਾਹਰਨ ਵਜੋਂ ਸਿਨਕੋਨਾ ਤੋਂ ਕੁਨੀਨ ਬਣਦੀ ਹੈ।
6. ਹੋਰ ਉਦਯੋਗ – ਵਣਾਂ ਤੇ ਪੈਂਨਸਿਲ, ਡੱਬੇ ਬਣਾਉਣਾ, ਰਬੜ, ਤਾਰਪੀਨ, ਚੰਦਨ ਦਾ ਤੇਲ, ਫਰਨੀਚਰ ਅਤੇ ਖੇਡਾਂ ਦਾ ਸਾਮਾਨ ਬਣਾਉਣ ਦੇ ਉਦਯੋਗ ਵੀ ਆਧਾਰਿਤ ਹਨ।

Exam Tips:

a) ਹਰੇਕ ਉਦਯੋਗ ਇਕ-ਇਕ ਵਾਕ ਵਿਚ ਲਿਖੋ।

 

Question 7: ਕੁਦਰਤੀ ਬਨਸਪਤੀ ਦੇ ਦੇਸ਼ ਅੰਦਰ ਅੰਧਾ-ਧੁੰਦ ਕਟਾਅ ਦੇ ਕੀ ਸਿੱਟੇ ਨਿਕਲੇ ਹਨ?

Answer:

ਕੁਦਰਤੀ ਬਨਸਪਤੀ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ ਪਰ ਪਿਛਲੇ ਕੁੱਝ ਸਾਲਾਂ ਵਿਚ ਕੁਦਰਤੀ ਬਨਸਪਤੀ ਦੀ ਅੰਧਾ-ਧੁੰਦ ਕਟਾਈ ਕੀਤੀ ਗਈ ਹੈ। ਇਸ ਕਟਾਈ ਤੋਂ ਸਾਨੂੰ ਹੇਠ ਲਿਖੀਆਂ ਹਾਨੀਆਂ ਹਨ-
ਕੁਦਰਤੀ ਬਨਸਪਤੀ ਦੀ ਕਟਾਈ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਗਿਆ ਹੈ।
ਪਹਾੜੀ ਢਲਾਣਾਂ ਅਤੇ ਮੈਦਾਨੀ ਖੇਤਰਾਂ ਦੇ ਬਨਸਪਤੀ ਰਹਿਤ ਹੋਣ ਦੇ ਕਾਰਨ ਹੜ੍ਹ ਅਤੇ ਭੋਂ-ਖੋਰ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ।
ਪੰਜਾਬ ਦੇ ਉੱਤਰੀ ਭਾਗਾਂ ਵਿਚ ਸ਼ਿਵਾਲਿਕ ਪਰਬਤ ਮਾਲਾ ਦੇ ਹੇਠਲੇ ਹਿੱਸੇ ਵਿੱਚ ਵਗਣ ਵਾਲੇ ਬਰਸਾਤੀ ਨਾਲਿਆਂ ਦੇ ਖੇਤਰ ਵਿਚ ਵਣ ਕਟਾਅ ਨਾਲ ਭੂਮੀ ਕਟਾਅ ਦੀ ਸਮੱਸਿਆ ਦੇ ਕਾਰਨ ਬੰਜਰ ਜ਼ਮੀਨ ਵਿਚ ਵਾਧਾ ਹੋਇਆ ਹੈ। ਮੈਦਾਨੀ ਖੇਤਰਾਂ ਦਾ ਪਾਣੀ ਦਾ ਪੱਧਰ ਵੀ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਖੇਤੀ ਨੂੰ ਸਿੰਜਾਈ ਦੀ ਸਮੱਸਿਆ ਨਾਲ ਘੁਲਣਾ ਪੈ ਰਿਹਾ ਹੈ।

Exam Tips:

a) ਵਾਤਾਵਰਨ, ਹੜ੍ਹ, ਭੂਮੀ ਕਟਾਅ ਅਤੇ ਬੰਜਰ ਭੂਮੀ-ਇਹ ਮੁੱਖ ਸਿੱਟੇ ਲਿਖੋ।

 

(ਆ) ਜੀਵ-ਜੰਤੂ

Question 1: ਦੇਸ਼ ਵਿਚ ਜੀਵ-ਜੰਤੂਆਂ ਦੀ ਸਾਂਭ ਤੇ ਸੰਭਾਲ ਲਈ ਕੀ ਉਪਰਾਲੇ ਕੀਤੇ ਜਾ ਰਹੇ ਹਨ?

Answer:

ਦੇਸ਼ ਵਿਚ ਜੀਵ-ਜੰਤੂਆਂ ਦੀ ਸੰਭਾਲ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਰਹੇ ਹਨ-
1. 1972 ਵਿਚ ਭਾਰਤੀ ਵਣ ਜੀਵਨ ਸੁਰੱਖਿਆ ਕਾਨੂੰਨ ਬਣਾਇਆ ਗਿਆ। ਇਸ ਦੇ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਗਭਗ 83,835 ਵਰਗ ਕਿਲੋਮੀਟਰ ਖੇਤਰ (ਦੇਸ਼ ਦਾ ਲਗਭਗ 2.7 ਪ੍ਰਤੀਸ਼ਤ ਅਤੇ ਕੁੱਲ ਵਣ ਖੇਤਰ ਦਾ 12 ਪ੍ਰਤੀਸ਼ਤ ਹਿੱਸਾ) ਨੂੰ ਰਾਸ਼ਟਰੀ ਪਾਰਕ ਅਤੇ ਵਣ-ਪ੍ਰਾਣੀ ਸੈਂਕਚੂਰੀ ਐਲਾਨਿਆ ਗਿਆ ਹੈ।
2. ਖ਼ਤਮ ਹੋ ਰਹੇ ਵਣ ਜੀਵਾਂ ਵੱਲ ਖ਼ਾਸ ਧਿਆਨ ਦਿੱਤਾ ਜਾਣ ਲੱਗਾ ਹੈ।
3. ਪਸ਼ੂ-ਪੰਛੀਆਂ ਦੀ ਗਣਨਾ ਦਾ ਕੰਮ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ।
4. ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਾਘਾਂ ਦੇ 16 ਰੱਖਿਅਤ ਖੇਤਰ (ਟਾਈਗਰ ਰਿਜ਼ਰਵ) ਹਨ।
5. ਅਸਾਮ ਵਿਚ ਗੈਂਡੇ ਦੇ ਸੰਰੱਖਿਅਣ ਦੀ ਇਕ ਖ਼ਾਸ ਯੋਜਨਾ ਚਲਾਈ ਜਾ ਰਹੀ ਹੈ।
6. ਦੇਸ਼ ਵਿਚ ਹੁਣ ਤਕ 18 ਜੀਵ-ਮੰਡਲ ਰਿਜ਼ਰਵ (Biosphere Reserve) ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਯੋਜਨਾ ਅਧੀਨ ਸਭ ਤੋਂ ਪਹਿਲਾ ਜੀਵ-ਮੰਡਲ ਰਿਜ਼ਰਵ ਨੀਲਗਿਰੀ ਵਿਚ ਬਣਾਇਆ ਗਿਆ ਸੀ। ਇਹ ਕੁਦਰਤੀ ਅਮਾਨਤ (Natural Heritage) ਆਉਣ ਵਾਲੀਆਂ ਪੀੜ੍ਹੀਆਂ ਲਈ ਹੈ।
(ਅੰਕੜੇ ਪਾਠ-ਪੁਸਤਕ ਅਨੁਸਾਰ)

Exam Tips:

a) ਕਾਨੂੰਨ, ਰਾਸ਼ਟਰੀ ਪਾਰਕ, ਬਾਘ ਰੱਖਿਅਤ ਖੇਤਰ ਅਤੇ ਜੀਵ-ਮੰਡਲ ਰਿਜ਼ਰਵ-ਸਾਰੇ ਉਪਾਅ ਵੱਖ-ਵੱਖ ਬਿੰਦੂਆਂ ਵਿਚ ਲਿਖੋ।

 

(ੲ) ਮਿੱਟੀਆਂ

Question 1: ਮਿੱਟੀਆਂ ਦੇ ਜਨਮ ਵਿਚ ਮੁੱਢਲੀ ਚੱਟਾਨ ਦਾ ਕੀ ਯੋਗਦਾਨ ਹੈ?

Answer:

ਦੇਸ਼ ਵਿਚ ਮੁੱਢਲੀਆਂ ਚੱਟਾਨਾਂ ਵਿਚ ਉੱਤਰੀ ਮੈਦਾਨਾਂ ਦੀਆਂ ਤਹਿਦਾਰ ਚੱਟਾਨਾਂ ਅਤੇ ਪਠਾਰੀ ਭਾਗ ਦੀਆਂ ਲਾਵਾ ਨਿਰਮਿਤ ਚੱਟਾਨਾਂ ਆਉਂਦੀਆਂ ਹਨ। ਇਹਨਾਂ ਵਿਚ ਵੱਖ-ਵੱਖ ਖਣਿਜ ਹੁੰਦੇ ਹਨ। ਇਸ ਲਈ ਇਹਨਾਂ ਤੋਂ ਚੰਗੀ ਕਿਸਮ ਦੀ ਮਿੱਟੀ ਬਣਦੀ ਹੈ।
ਮੁੱਢਲੀਆਂ ਚੱਟਾਨਾਂ ਤੋਂ ਬਣਨ ਵਾਲੀ ਮਿੱਟੀ ਦਾ ਰੰਗ, ਸੰਗਠਨ, ਬਣਾਵਟ ਆਦਿ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਚੱਟਾਨਾਂ ਕਿੰਨੇ ਸਮੇਂ ਤੋਂ ਅਤੇ ਕਿਸ ਤਰ੍ਹਾਂ ਦੀ ਜਲਵਾਯੂ ਤੋਂ ਪ੍ਰਭਾਵਿਤ ਹੋ ਰਹੀਆਂ ਹਨ। ਪੱਛਮੀ ਬੰਗਾਲ ਵਰਗੇ ਖੇਤਰ ਵਿਚ ਜਲਵਾਯੂ ਵਿਚ ਰਸਾਇਣਿਕ ਕਿਰਿਆਵਾਂ ਦੇ ਪ੍ਰਭਾਵ ਅਤੇ ਜੀਵਾਂਸ਼ ਦੇ ਕਾਰਨ ਮਿੱਟੀ ਬਹੁਤ ਵਿਕਸਿਤ ਹੁੰਦੀ ਹੈ। ਪਰ ਰਾਜਸਥਾਨ ਵਰਗੇ ਖ਼ੁਸ਼ਕ ਖੇਤਰ ਵਿਚ ਬਨਸਪਤੀ ਦੀ ਕਮੀ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਵਧੇਰੇ ਵਰਖਾ ਅਤੇ ਤੇਜ਼ ਪੌਣਾਂ ਵਾਲੇ ਖੇਤਰਾਂ ਵਿਚ ਮਿੱਟੀ ਦਾ ਕਟਾਅ ਜ਼ਿਆਦਾ ਹੁੰਦਾ ਹੈ। ਸਿੱਟੇ ਵਜੋਂ ਮਿੱਟੀ ਦਾ ਉਪਜਾਊਪਨ ਘੱਟ ਹੋ ਜਾਂਦਾ ਹੈ।

Exam Tips:

a) ਉੱਤਰੀ ਮੈਦਾਨਾਂ ਦੀਆਂ ਚੱਟਾਨਾਂ ਅਤੇ ਪਠਾਰੀ ਭਾਗ ਦੀਆਂ ਲਾਵਾ ਚੱਟਾਨਾਂ-ਦੋਵੇਂ ਦਾ ਜ਼ਿਕਰ ਕਰੋ।

 

Question 2: ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ?

Answer:

ਮਿੱਟੀ ਬਹੁਤ ਕੀਮਤੀ ਸੰਸਾਧਨ ਹੈ। ਇਸ ਦਾ ਸੰਰੱਖਿਅਣ ਅਤੇ ਇਸ ਦੇ ਉਪਜਾਊਪਨ ਨੂੰ ਬਣਾਈ ਰੱਖਣ ਲਈ ਅੱਜ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ।
1. ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਵਿਚ ਪੌਣਾਂ ਦੀ ਰਫ਼ਤਾਰ ਨੂੰ ਘੱਟ ਕਰਨ ਲਈ ਰੁੱਖਾਂ ਦੀਆਂ ਕਤਾਰਾਂ ਲਗਾਉਣੀਆਂ ਚਾਹੀਦੀਆਂ ਹਨ। ਨਾਲ ਹੀ ਰੇਤਲੇ ਟਿੱਲਿਆਂ ‘ਤੇ ਘਾਹ ਉਗਾਈ ਜਾਣੀ ਚਾਹੀਦੀ ਹੈ।
2. ਪਰਬਤੀ ਖੇਤਰਾਂ ਵਿਚ ਪੌੜੀਦਾਰ ਖੇਤ, ਢਲਾਣ ਦੇ ਉਲਟ ਦਿਸ਼ਾ ਵਿਚ ਬੰਨ੍ਹ (Contour Bunding) ਬਣਾਉਣਾ ਅਤੇ ਛੋਟੇ-ਛੋਟੇ ਜਲ-ਭੰਡਾਰ ਬਣਾਏ ਜਾਣੇ ਚਾਹੀਦੇ ਹਨ।
3. ਮੈਦਾਨੀ ਭਾਗਾਂ ਵਿਚ ਭੂਮੀ ‘ਤੇ ਬਨਸਪਤੀ ਉਗਾਉਣੀ ਚਾਹੀਦੀ ਹੈ।
4. ਇਸ ਤੋਂ ਇਲਾਵਾ ਫ਼ਸਲ ਚੱਕਰ, ਢਲਾਣ ਦੇ ਉਲਟ ਖੇਤਾਂ ਨੂੰ ਵਾਹੁਣਾ ਅਤੇ ਗੋਹੇ ਦੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਮਿੱਟੀ ਦੇ ਉਪਜਾਊਪਨ ਵਿਚ ਵਾਧਾ ਕੀਤਾ ਜਾ ਸਕਦਾ ਹੈ।

Exam Tips:

a) ਚਾਰੇ ਉਪਾਅ (ਰੁੱਖਾਂ ਦੀਆਂ ਕਤਾਰਾਂ, ਪੌੜੀਦਾਰ ਖੇਤ, ਬਨਸਪਤੀ, ਫ਼ਸਲ ਚੱਕਰ) ਅੰਕ ਲਾ ਕੇ ਲਿਖੋ।

 

Question 3: ਪੀਟ ਤੇ ਦਲਦਲੀ ਮਿੱਟੀ ‘ਤੇ ਸੰਖੇਪ ਨੋਟ ਲਿਖੋ।

Answer:

ਪੀਟ ਤੇ ਦਲਦਲੀ ਮਿੱਟੀ ਲਗਭਗ 1500 ਵਰਗ ਕਿਲੋਮੀਟਰ ਦੇ ਛੋਟੇ ਖੇਤਰ ਵਿਚ ਮਿਲਦੀ ਹੈ। ਇਸ ਦਾ ਵਿਸਥਾਰ ਸੁੰਦਰਵਣ ਡੈਲਟਾ, ਉੜੀਸਾ ਦੇ ਤਟਵਰਤੀ ਖੇਤਰ, ਤਾਮਿਲਨਾਡੂ ਦੇ ਦੱਖਣ-ਪੂਰਬੀ ਤਟਵਰਤੀ ਹਿੱਸੇ, ਮੱਧਵਰਤੀ ਬਿਹਾਰ ਅਤੇ ਉੱਤਰਾਖੰਡ ਦੇ ਅਲਮੋੜਾ ਵਿਚ ਹੈ। ਜੈਵਿਕ ਪਦਾਰਥਾਂ ਦੀ ਬਹੁਲਤਾ ਦੇ ਕਾਰਨ ਇਸ ਦਾ ਰੰਗ ਕਾਲਾ ਅਤੇ ਸੁਭਾਅ ਤੇਜ਼ਾਬੀ ਹੁੰਦਾ ਹੈ। ਇਸ ਰੰਗ ਦੇ ਕਾਰਨ ਇਸ ਨੂੰ ਕੇਰਲ ਵਿਚ ‘ਕਾਰੀ ਮਿੱਟੀ’ (Kari Soil) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੈਵਿਕ ਪਦਾਰਥਾਂ ਦੀ ਬਹੁਲਤਾ ਦੇ ਕਾਰਨ ਇਹ ਮਿੱਟੀ ਨੀਲੇ ਰੰਗ ਵਾਲੀ ਮਿੱਟੀ ਵੀ ਬਣ ਜਾਂਦੀ ਹੈ।

Exam Tips:

a) ਖੇਤਰਫਲ, ਵਿਸਥਾਰ, ਰੰਗ ਅਤੇ ਸੁਭਾਅ-ਚਾਰੇ ਬਿੰਦੂ ਲਿਖੋ।

 

Question 4: ਮਿੱਟੀ ਦਾ ਕਟਾਅ ਕਿੰਨੀ ਤਰ੍ਹਾਂ ਦਾ ਹੁੰਦਾ ਹੈ?

Answer:

ਧਰਾਤਲ ਉੱਪਰ ਮਿਲਣ ਵਾਲੀ ਮਿੱਟੀ ਦੀ ਤਹਿ ਦਾ ਭੌਤਿਕ ਅਤੇ ਗ਼ੈਰ-ਭੌਤਿਕ ਤੱਤਾਂ ਦੁਆਰਾ ਟੁੱਟਣਾ ਜਾਂ ਹਟਣਾ ਮਿੱਟੀ ਦਾ ਕਟਾਅ ਕਹਾਉਂਦਾ ਹੈ। ਇਹ ਕਟਾਅ ਤਿੰਨ ਤਰ੍ਹਾਂ ਦਾ ਹੋ ਸਕਦਾ ਹੈ –
1. ਤਹਿਦਾਰ ਕਟਾਅ – ਇਸ ਤਰ੍ਹਾਂ ਦੇ ਕਟਾਅ ਵਿਚ ਪੌਣਾਂ ਦੇ ਚੱਲਣ ਅਤੇ ਨਦੀ ਜਲ ਦੇ ਲੰਬੇ ਸਮੇਂ ਤਕ ਵਗਣ ਦੇ ਬਾਅਦ ਧਰਾਤਲ ਦੀ ਉੱਪਰਲੀ ਤਹਿ ਵਹਿ ਜਾਂਦੀ ਹੈ ਜਾਂ ਉਡਾ ਕੇ ਲੈ ਜਾਂਦੀ ਹੈ।
2. ਨਾਲੀਦਾਰ ਕਟਾਅ – ਮੋਹਲੇ ਧਾਰ ਵਰਖਾ ਦੇ ਸਮੇਂ ਜ਼ਿਆਦਾ ਪਾਣੀ ਦੀਆਂ ਘੱਟ ਚੌੜਾਈ ਵਾਲੀਆਂ ਨਾਲੀਆਂ ਵਗਣ ਲੱਗਦੀਆਂ ਹਨ। ਇਸ ਨਾਲ ਧਰਾਤਲ ‘ਤੇ ਲੰਬੀਆਂ-ਲੰਬੀਆਂ ਖਾਈਆਂ ਬਣ ਜਾਂਦੀਆਂ ਹਨ। ਇਸ ਨੂੰ ਨਾਲੀਦਾਰ ਕਟਾਅ ਕਹਿੰਦੇ ਹਨ।
3. ਟੋਏਦਾਰ ਕਟਾਅ – ਪੌਣਾਂ ਜਾਂ ਜਲ ਧਰਾਤਲ ਦੇ ਖ਼ਾਸ ਸਥਾਨਾਂ ‘ਤੇ ਮਿੱਟੀ ਦੇ ਉੱਡਣ ਜਾਂ ਘੁਲਣ ਦੇ ਬਾਅਦ ਡੂੰਘੇ ਟੋਏ ਬਣ ਜਾਂਦੇ ਹਨ। ਹੌਲੀ-ਹੌਲੀ ਇਹ ਟੋਏ ਬਹੁਤ ਵੱਡੇ ਹੋ ਜਾਂਦੇ ਹਨ।

Exam Tips:

a) ਕਟਾਅ ਦੀਆਂ ਤਿੰਨੋਂ ਕਿਸਮਾਂ (ਤਹਿਦਾਰ, ਨਾਲੀਦਾਰ, ਟੋਏਦਾਰ) ਅੰਕ ਲਾ ਕੇ ਲਿਖੋ।

 

Question 5: ਮਿੱਟੀ ਦੇ ਕਟਾਅ ਲਈ ਕਿਹੜੇ-ਕਿਹੜੇ ਕਾਰਕ ਜ਼ਿੰਮੇਵਾਰ ਹੁੰਦੇ ਹਨ?

Answer:

ਮਿੱਟੀ ਦਾ ਕਟਾਅ ਮੁੱਖ ਤੌਰ ‘ਤੇ ਦੋ ਕਾਰਕਾਂ ਨਾਲ ਹੁੰਦਾ ਹੈ-ਭੌਤਿਕ ਕਿਰਿਆਵਾਂ ਦੁਆਰਾ ਅਤੇ ਮਨੁੱਖੀ ਕਿਰਿਆਵਾਂ ਦੁਆਰਾ। ਅਜੋਕੇ ਸਮੇਂ ਵਿਚ ਮਨੁੱਖੀ ਕਿਰਿਆਵਾਂ ਦੁਆਰਾ ਮਿੱਟੀਆਂ ਦੇ ਕਟਾਅ ਦੀ ਪ੍ਰਕਿਰਿਆ ਵੱਧਦੀ ਜਾ ਰਹੀ ਹੈ।
ਭੌਤਿਕ ਤੱਤਾਂ ਵਿਚ ਉੱਚਾ ਤਾਪਮਾਨ, ਬਰਫ਼ੀਲੇ ਤੂਫਾਨ, ਤੇਜ਼ ਹਵਾਵਾਂ, ਮੋਹਲੇ ਧਾਰ ਵਰਖਾ, ਤਿੱਖੀਆਂ ਢਲਾਣਾਂ ਦੀ ਗਣਨਾ ਹੁੰਦੀ ਹੈ। ਇਹ ਮਿੱਟੀ ਦੇ ਕਟਾਅ ਦੇ ਮੁੱਖ ਕਾਰਕ ਹਨ। ਮਨੁੱਖੀ ਕਿਰਿਆਵਾਂ ਵਿਚ ਜੰਗਲਾਂ ਦੀ ਕਟਾਈ, ਪਸ਼ੂਆਂ ਦੀ ਬੇਰੋਕ-ਟੋਕ ਚਰਾਈ, ਸਥਾਨਾਂਤਰੀ ਖੇਤੀ, ਖੇਤੀ ਦੀ ਦੋਸ਼ਪੂਰਨ ਪੱਧਤੀ, ਖਾਣਾਂ ਦੀ ਖੁਦਾਈ ਆਦਿ ਤੱਤ ਆਉਂਦੇ ਹਨ।

Exam Tips:

a) ਭੌਤਿਕ ਅਤੇ ਮਨੁੱਖੀ-ਦੋਵੇਂ ਕਿਸਮ ਦੇ ਕਾਰਕ ਵੱਖ-ਵੱਖ ਲਿਖੋ।

 

III. ਲਗਭਗ 125-130 ਸ਼ਬਦਾਂ ਵਿਚ ਉੱਤਰ ਦਿਓ

Question 1: ਭਾਰਤ ਵਿਚ ਵੱਖੋ-ਵੱਖਰੇ ਆਧਾਰਾਂ ਰਾਹੀਂ ਕੁਦਰਤੀ ਬਨਸਪਤੀ ਦੇ ਵਰਗੀਕਰਨ ਦਾ ਵਰਣਨ ਕਰੋ।

Answer:

ਭਾਰਤੀ ਬਨਸਪਤੀ ਦਾ ਕਈ ਆਧਾਰਾਂ ‘ਤੇ ਵਰਗੀਕਰਨ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚੋਂ ਮੁੱਖ ਆਧਾਰ ਹੇਠਾਂ ਲਿਖੇ ਹਨ-
1. ਪਹੁੰਚ ਦੇ ਆਧਾਰ ‘ਤੇ – ਇਸ ਦ੍ਰਿਸ਼ਟੀ ਤੋਂ ਵਣ ਦੋ ਪ੍ਰਕਾਰ ਦੇ ਹਨ-ਪਹੁੰਚਯੋਗ ਅਤੇ ਪਹੁੰਚ ਤੋਂ ਬਾਹਰ।
ਦੇਸ਼ ਵਿਚ 18% ਵਣ ਖੇਤਰ ਅਜਿਹੇ ਹਨ ਜੋ ਕਿ ਹਿਮਾਲਾ ਦੀਆਂ ਉੱਚੀਆਂ ਢਲਾਣਾਂ ‘ਤੇ ਸਥਿਤ ਹਨ। ਇਸ ਕਾਰਨ ਇਹ ਮਨੁੱਖੀ ਪਹੁੰਚ ਤੋਂ ਬਾਹਰ ਹਨ। ਅਸੀਂ ਸਿਰਫ਼ 82% ਵਣ ਖੇਤਰ ਦਾ ਹੀ ਪ੍ਰਯੋਗ ਕਰ ਸਕਦੇ ਹਾਂ।
2. ਪੱਤੀਆਂ ਦੇ ਆਧਾਰ `ਤੇ – ਦੇਸ਼ ਵਿਚ ਕੁੱਲ ਉਪਲੱਬਧ ਵਣਾਂ ਦੇ 5% ਖੇਤਰ ਨੋਕੀਲੀਆਂ ਪੱਤੀਆਂ ਵਾਲੇ ਹਨ।
ਇਹ ਬਹੁਮੁੱਲੇ ਸ਼ੰਕੂਧਾਰੀ ਵਣ ਹਿਮਾਲਾ ਦੀਆਂ ਉਬੜ-ਖਾਬੜ ਢਲਾਣਾਂ ‘ਤੇ ਸਥਿਤ ਹੋਣ ਕਰਕੇ ਆਵਾਜਾਈ ਦੀਆਂ ਸਹੂਲਤਾਂ ਦੀ ਘਾਟ ਕਾਰਨ ਪਹੁੰਚ ਤੋਂ ਬਾਹਰ ਹੀ ਰਹਿ ਜਾਂਦੇ ਹਨ। ਇਸਦੇ ਉਲਟ ਅਸੀਂ ਚੌੜੇ ਪੱਤੀ ਵਾਲੇ ਸਾਲ ਤੇ ਟੀਕ ਜਿਹੇ 95% ਵਣਾਂ ਦਾ ਹੀ ਪ੍ਰਯੋਗ ਕਰ ਸਕਦੇ ਹਾਂ।
3. ਪ੍ਰਸ਼ਾਸਨਿਕ ਜਾਂ ਪ੍ਰਬੰਧਕੀ ਆਧਾਰ ‘ਤੇ – ਵਣਾਂ ਦੇ ਪ੍ਰਬੰਧਨ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਦੇ ਅਨੁਸਾਰ 95% (717 ਲੱਖ ਹੈਕਟੇਅਰ ਵਣ ਖੇਤਰ ਰਾਜ ਦੇ ਅਧੀਨ ਹੈ।
ਇਨ੍ਹਾਂ ‘ਤੇ ਰਾਜ ਸਰਕਾਰ ਦਾ ਪੂਰਾ ਏਕਾਧਿਕਾਰ ਹੁੰਦਾ ਹੈ। ਦੂਸਰੇ ਪ੍ਰਕਾਰ ਦੇ ਵਣ ਸਥਾਨਿਕ ਨਗਰਪਾਲਿਕਾ ਜਾਂ ਜ਼ਿਲ੍ਹਾ ਪਰਿਸ਼ਦ ਦੀ ਦੇਖ-ਰੇਖ ਦੇ ਅਧੀਨ ਆਉਂਦੇ ਹਨ। ਇਹ ਸਮੂਹਿਕ ਵਣ ਵੀ ਕਹਾਉਂਦੇ ਹਨ।
4. ਵਣ ਕਾਨੂੰਨ ਦੇ ਆਧਾਰ ‘ਤੇ – ਕਾਨੂੰਨੀ ਨਿਯੰਤਰਣ ਤੇ ਸੁਰੱਖਿਆ ਦੇ ਪੱਖ ਤੋਂ ਤਿੰਨ ਵਰਗਾਂ ਸੁਰੱਖਿਅਤ ਵਣ, ਸੰਰੱਖਿਅਤ ਵਣ ਤੇ ਅਵਰਗੀਕ੍ਰਿਤ ਵਣਾਂ ਅਤੇ ਅਵਰਗੀਕ੍ਰਿਤ (ਅਣ-ਵੰਡੇ) ਵਣ। ਇਨ੍ਹਾਂ ਵਿਚੋਂ 52% ਵਣ ਖੇਤਰ ਸੁਰੱਖਿਅਤ ਵਣ ਹੈ। ਦੇਸ਼ ਵਿਚ ਭੂਮੀ ਦੇ ਕਟਾਅ ਨੂੰ ਰੋਕਣ, ਵਾਤਾਵਰਨ ਦੀ ਸੰਭਾਲ ਅਤੇ ਲੱਕੜੀ ਦੀ ਪੂਰਤੀ ਲਈ 52% (394 ਲੱਖ ਹੈਕਟੇਅਰ ਵਣ ਖੇਤਰ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ ਵਣਾਂ ਵਿਚ ਪਸ਼ੂਆਂ ਨੂੰ ਚਰਾਉਣਾ ਅਤੇ ਲੱਕੜੀ ਕੱਟਣਾ ਮਨ੍ਹਾ ਹੈ।
ਦੂਸਰੇ 32% (233 ਲੱਖ ਹੈਕਟੇਅਰ ਹਿੱਸਾ ਸੰਰੱਖਿਅਤ ਵਣ ਖੇਤਰ ਹੈ। ਸਰਕਾਰੀ ਕਾਨੂੰਨ ਅਨੁਸਾਰ ਇਨ੍ਹਾਂ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਪਰ ਇੱਥੇ ਪਸ਼ੂ ਚਰਾਉਣਾ, ਲੱਕੜੀ ਕੱਟਣਾ ਆਦਿ ਸਹੂਲਤਾਂ ਮਿਲ ਜਾਂਦੀਆਂ ਹਨ।
ਅਣ-ਵੰਡੇ ਵਣ ਜੋ 16% ਹਨ। ਇਹਨਾਂ ਵਿਚ ਵੀ ਲੋਕਾਂ ਨੂੰ ਸਹੂਲਤਾਂ ਪ੍ਰਾਪਤ ਹਨ।
5. ਭੂਗੋਲਿਕ ਤੱਤਾਂ ਦੇ ਆਧਾਰ ‘ਤੇ – ਭੂਗੋਲਿਕ ਤੱਤਾਂ ਦੇ ਆਧਾਰ ‘ਤੇ ਦੇਸ਼ ਦੀ ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਖੰਡਾਂ ਵਿਚ ਵੰਡਿਆ ਜਾ ਸਕਦਾ ਹੈ ਊਸ਼ਣ ਸਦਾਬਹਾਰ ਬਨਸਪਤੀ ਪੱਤਝੜੀ ਜਾਂ ਮਾਨਸੂਨੀ ਬਨਸਪਤੀ ਖ਼ੁਸ਼ਕ ਬਨਸਪਤੀ ਜਵਾਰੀ ਬਨਸਪਤੀ ਪਰਬਤੀ ਬਨਸਪਤੀ।

Exam Tips:

a) ਪੰਜੇ ਆਧਾਰ (ਪਹੁੰਚ, ਪੱਤੀਆਂ, ਪ੍ਰਸ਼ਾਸਨ, ਕਾਨੂੰਨ, ਭੂਗੋਲਿਕ ਤੱਤ) ਸਿਰਲੇਖ ਸਹਿਤ ਲਿਖੋ।
b) ਅੰਕੜੇ ਪਾਠ-ਪੁਸਤਕ ਅਨੁਸਾਰ ਹਨ।

 

Question 2: ਦੇਸ਼ ਵਿਚ ਭੂਗੋਲਿਕ ਤੱਤਾਂ ‘ਤੇ ਆਧਾਰਿਤ ਕੁਦਰਤੀ ਬਨਸਪਤੀ ਦਾ ਵਰਗੀਕਰਨ ਕੀ ਹੈ?

Answer:

ਭੂਗੋਲਿਕ ਤੱਤਾਂ ਦੇ ਆਧਾਰ ‘ਤੇ ਭਾਰਤ ਦੀ ਬਨਸਪਤੀ ਨੂੰ ਹੇਠ ਲਿਖੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਊਸ਼ਣ ਸਦਾਬਹਾਰ ਵਣ – ਇਸ ਪ੍ਰਕਾਰ ਦੇ ਵਣ ਮੁੱਖ ਰੂਪ ਨਾਲ ਜ਼ਿਆਦਾ ਵਰਖਾ (200 ਸੈਂਟੀਮੀਟਰ ਤੋਂ ਜ਼ਿਆਦਾ ਵਾਲੇ ਭਾਗਾਂ ਵਿਚ ਮਿਲਦੇ ਹਨ। ਇਸ ਲਈ ਇਨ੍ਹਾਂ ਨੂੰ ਬਰਸਾਤੀ ਵਣ ਵੀ ਕਹਿੰਦੇ ਹਨ। ਇਹ ਵਣ ਜ਼ਿਆਦਾਤਰ ਪੂਰਬੀ ਹਿਮਾਲਾ ਦੇ ਤਰਾਈ ਖੇਤਰ, ਪੱਛਮੀ ਘਾਟ, ਪੱਛਮੀ ਅੰਡੇਮਾਨ, ਅਸਾਮ, ਬੰਗਾਲ ਅਤੇ ਉੜੀਸਾ ਦੇ ਕੁੱਝ ਭਾਗਾਂ ਵਿਚ ਪਾਏ ਜਾਂਦੇ ਹਨ। ਇਨ੍ਹਾਂ ਵਣਾਂ ਵਿਚ ਪਾਏ ਜਾਣ ਵਾਲੇ ਮੁੱਖ ਰੁੱਖ ਮਹੋਗਨੀ, ਤਾੜ, ਬਾਂਸ, ਬੈਂਤ, ਰਬੜ, ਚਪਲਾਂਸ, ਮੈਰੀਲਸ ਅਤੇ ਕਦੰਬ ਹਨ।
2. ਪੱਤਝੜੀ ਜਾਂ ਮਾਨਸੂਨੀ ਵਣ – ਪੱਤਝੜੀ ਜਾਂ ਮਾਨਸੂਨੀ ਵਣ ਭਾਰਤ ਦੇ ਉਹਨਾਂ ਪ੍ਰਦੇਸ਼ਾਂ ਵਿਚ ਮਿਲਦੇ ਹਨ ਜਿੱਥੇ 100 ਤੋਂ 200 ਸੈਂਟੀਮੀਟਰ ਤਕ ਸਾਲਾਨਾ ਵਰਖਾ ਹੁੰਦੀ ਹੈ। ਭਾਰਤ ਵਿਚ ਇਹ ਵਣ ਮੁੱਖ ਰੂਪ ਨਾਲ ਹਿਮਾਲਿਆ ਦੇ ਹੇਠਲੇ ਭਾਗ, ਛੋਟਾ ਨਾਗਪੁਰ, ਗੰਗਾ ਦੀ ਘਾਟੀ, ਪੱਛਮੀ ਘਾਟ ਦੀਆਂ ਪੂਰਬੀ ਢਲਾਣਾਂ ਅਤੇ ਤਾਮਿਲਨਾਡੂ ਖੇਤਰ ਵਿਚ ਮਿਲਦੇ ਹਨ। ਇਨ੍ਹਾਂ ਵਣਾਂ ਵਿਚ ਮਿਲਣ ਵਾਲੇ ਮੁੱਖ ਦਰੱਖ਼ਤ ਸਾਗਵਾਨ, ਸਾਲ, ਸ਼ੀਸ਼ਮ, ਅੰਬ, ਚੰਦਨ, ਮਹੂਆ, ਏਬੋਨੀ, ਸ਼ਹਿਤੂਤ ਅਤੇ ਸੋਮਲ ਹਨ। ਗਰਮੀਆਂ ਵਿਚ ਇਹ ਦਰੱਖ਼ਤ ਆਪਣੇ ਪੱਤੇ ਝਾੜ ਦਿੰਦੇ ਹਨ ਇਸ ਲਈ ਇਹਨਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ।
3. ਮਾਰੂਥਲੀ ਵਣ – ਇਸ ਪ੍ਰਕਾਰ ਦੇ ਵਣ ਉਹਨਾਂ ਖੇਤਰਾਂ ਵਿਚ ਪਾਏ ਜਾਂਦੇ ਹਨ ਜਿੱਥੇ ਸਾਲਾਨਾ ਵਰਖਾ ਦਾ ਮੱਧਮਾਨ 20 ਤੋਂ 60 ਸੈਂਟੀਮੀਟਰ ਤਕ ਹੁੰਦਾ ਹੈ। ਭਾਰਤ ਵਿਚ ਇਹ ਵਣ ਰਾਜਸਥਾਨ, ਪੱਛਮੀ ਹਰਿਆਣਾ, ਦੱਖਣੀ-ਪੱਛਮੀ ਪੰਜਾਬ ਅਤੇ ਗੁਜਰਾਤ ਵਿਚ ਮਿਲਦੇ ਹਨ। ਇਨ੍ਹਾਂ ਵਣਾਂ ਵਿਚ ਰਾਮਬਾਂਸ, ਖੈਰ, ਪਿੱਪਲ ਅਤੇ ਖਜੂਰ ਦੇ ਦਰੱਖ਼ਤ ਮੁੱਖ ਹਨ।
4. ਜਵਾਰੀ ਵਣ – ਜਵਾਰੀ ਵਣ ਨਦੀਆਂ ਦੇ ਡੈਲਟਿਆਂ ਵਿਚ ਪਾਏ ਜਾਂਦੇ ਹਨ। ਇੱਥੋਂ ਦੀ ਮਿੱਟੀ ਉਪਜਾਊ ਹੁੰਦੀ ਹੈ ਅਤੇ ਪਾਣੀ ਵੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ। ਭਾਰਤ ਵਿਚ ਇਸ ਪ੍ਰਕਾਰ ਦੇ ਵਣ ਮਹਾਂਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ ਆਦਿ ਦੇ ਡੈਲਟਾਈ ਖੇਤਰਾਂ ਵਿਚ ਮਿਲਦੇ ਹਨ। ਇੱਥੋਂ ਦੀ ਬਨਸਪਤੀ ਨੂੰ ਮੈਂਗਰੋਵ ਜਾਂ ਸੁੰਦਰ ਵਣ ਵੀ ਕਿਹਾ ਜਾਂਦਾ ਹੈ। ਕੁੱਝ ਖੇਤਰਾਂ ਵਿਚ ਤਾੜ, ਕਾਂਸ, ਨਾਰੀਅਲ ਆਦਿ ਦੇ ਦਰੱਖ਼ਤ ਮਿਲਦੇ ਹਨ।
5. ਪਰਬਤੀ ਬਨਸਪਤੀ-ਇਸ ਪ੍ਰਕਾਰ ਦੀ ਬਨਸਪਤੀ ਹਿਮਾਲਿਆ ਦੇ ਪਰਬਤੀ ਖੇਤਰਾਂ ਅਤੇ ਦੱਖਣ ਵਿਚ ਨੀਲਗਿਰੀ ਦੀਆਂ ਪਹਾੜੀਆਂ ‘ਤੇ ਮਿਲਦੀ ਹੈ। ਇਸ ਬਨਸਪਤੀ ਵਿਚ ਵਰਖਾ ਦੀ ਮਾਤਰਾ ਅਤੇ ਉਚਾਈ ਤੇ ਸਦਾਬਹਾਰ ਵਣ ਮਿਲਦੇ ਹਨ, ਜਦਕਿ ਜ਼ਿਆਦਾ ਉਚਾਈ ‘ਤੇ ਸਿਰਫ਼ ਘਾਹ ਅਤੇ ਕੁੱਝ ਫੁੱਲਦਾਰ ਪੌਦੇ ਹੀ ਮਿਲਦੇ ਹਨ।

Exam Tips:

a) ਪੰਜੇ ਕਿਸਮਾਂ ਦੀ ਵਰਖਾ ਦੀ ਮਾਤਰਾ, ਖੇਤਰ ਅਤੇ ਮੁੱਖ ਰੁੱਖ ਲਿਖੋ।

 

Question 3: ਕੁਦਰਤੀ ਬਨਸਪਤੀ (ਵਣਾਂ) ਦਾ ਦੇਸ਼ ਨੂੰ ਕੀ ਲਾਭ ਹੈ?

Answer:

ਕੁਦਰਤੀ ਬਨਸਪਤੀ ਤੋਂ ਸਾਨੂੰ ਕਈ ਸਿੱਧੇ ਅਤੇ ਅਸਿੱਧੇ ਲਾਭ ਹੁੰਦੇ ਹਨ-
ਸਿੱਧੇ ਲਾਭ – ਕੁਦਰਤੀ ਬਨਸਪਤੀ ਤੋਂ ਹੋਣ ਵਾਲੇ ਸਿੱਧੇ ਲਾਭਾਂ ਦਾ ਵਰਣਨ ਇਸ ਪ੍ਰਕਾਰ ਹੈ-
1. ਵਣਾਂ ਤੋਂ ਸਾਨੂੰ ਕਈ ਪ੍ਰਕਾਰ ਦੀ ਲੱਕੜੀ ਪ੍ਰਾਪਤ ਹੁੰਦੀ ਹੈ ਜਿਸ ਦਾ ਪ੍ਰਯੋਗ ਇਮਾਰਤਾਂ, ਫ਼ਰਨੀਚਰ, ਲੱਕੜ ਦਾ ਕੋਲਾ ਆਦਿ ਬਣਾਉਣ ਵਿਚ ਹੁੰਦਾ ਹੈ। ਇਸ ਦਾ ਪ੍ਰਯੋਗ ਬਾਲਣ ਦੇ ਰੂਪ ਵਿਚ ਵੀ ਹੁੰਦਾ ਹੈ।
2. ਖੈਰ, ਸਿਨਕੋਨਾ, ਕੁਨੀਨ, ਬਹੇੜਾ ਅਤੇ ਆਂਵਲੇ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ।
3. ਮੈਂਗਰੋਵ, ਕੱਥ, ਗੈਂਬੀਅਰ, ਹਰੜ, ਬਹੇੜਾ, ਆਂਵਲਾ ਅਤੇ ਕਿੱਕਰ ਆਦਿ ਦੇ ਪੱਤੇ, ਛਿਲਕੇ ਤੇ ਫਲਾਂ ਨੂੰ ਸੁਕਾ ਕੇ ਚਮੜਾ ਰੰਗਣ ਦਾ ਪਦਾਰਥ ਤਿਆਰ ਕੀਤਾ ਜਾਂਦਾ ਹੈ।
4. ਪਲਾਸ਼ ਅਤੇ ਪਿੱਪਲ ਤੋਂ ਲਾਖ, ਸ਼ਹਿਤੂਤ ਤੋਂ ਰੇਸ਼ਮ, ਚੰਦਨ ਤੋਂ ਲੱਕੜ ਅਤੇ ਤੇਲ ਅਤੇ ਸਾਲ ਤੋਂ ਧੂਪ ਅਤੇ ਬਰੋਜ਼ਾ ਤਿਆਰ ਕੀਤਾ ਜਾਂਦਾ ਹੈ।
ਅਸਿੱਧੇ ਲਾਭ – ਕੁਦਰਤੀ ਬਨਸਪਤੀ ਤੋਂ ਸਾਨੂੰ ਹੇਠ ਲਿਖੇ ਅਸਿੱਧੇ ਲਾਭ ਹੁੰਦੇ ਹਨ-
ਵਣ ਜਲਵਾਯੂ ‘ਤੇ ਕੰਟਰੋਲ ਰੱਖਦੇ ਹਨ। ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵਧਣ ਤੋਂ ਰੋਕਦੇ ਹਨ ਅਤੇ ਸਰਦੀਆਂ ਵਿਚ ਤਾਪਮਾਨ ਨੂੰ ਵਧਾ ਦਿੰਦੇ ਹਨ।
ਸੰਘਣੀ ਬਨਸਪਤੀ ਦੀਆਂ ਜੜ੍ਹਾਂ ਵਗਦੇ ਪਾਣੀ ਦੀ ਰਫ਼ਤਾਰ ਨੂੰ ਘੱਟ ਕਰਨ ਵਿਚ ਮੱਦਦ ਕਰਦੀਆਂ ਹਨ। ਇਸ ਨਾਲ ਹੜ੍ਹਾਂ ਦੀ ਕਰੋਪੀ ਘੱਟ ਜਾਂਦੀ ਹੈ। ਦੂਸਰੇ ਜੜ੍ਹਾਂ ਰਾਹੀਂ ਰੋਕਿਆ ਗਿਆ ਪਾਣੀ ਜ਼ਮੀਨ ਅੰਦਰ ਸਮਾ ਜਾਣ ਕਰਕੇ ਇਕ ਤਾਂ ਜਲ-ਸਤਰ ਉੱਚਾ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਧਰਾਤਲ ਤੇ ਪਾਣੀ ਦੀ ਮਾਤਰਾ ਘੱਟ ਜਾਣ ਕਰਕੇ ਪਾਣੀ ਨਦੀਆਂ ਵਿਚ ਆਸਾਨੀ ਨਾਲ ਵਹਿੰਦਾ ਰਹਿੰਦਾ ਹੈ।
ਦਰੱਖ਼ਤਾਂ ਦੀਆਂ ਜੜ੍ਹਾਂ ਮਿੱਟੀ ਦੀ ਜਕੜਨ ਨੂੰ ਮਜ਼ਬੂਤ ਰੱਖਦੀਆਂ ਹਨ ਅਤੇ ਮਿੱਟੀ ਦੇ ਕਟਾਅ ਨੂੰ ਰੋਕਦੀਆਂ ਹਨ।
ਬਨਸਪਤੀ ਦੇ ਸੁੱਕ ਕੇ ਡਿੱਗਣ ਨਾਲ ਜੀਵਾਂਸ਼ (Humus) ਦੇ ਰੂਪ ਵਿਚ ਮਿੱਟੀ ਨੂੰ ਕੁਦਰਤੀ ਖਾਦ ਮਿਲਦੀ ਹੈ।
ਹਰੀ ਭਰੀ ਬਨਸਪਤੀ ਬਹੁਤ ਹੀ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਹੈ। ਇਸ ਤੋਂ ਆਕਰਸ਼ਿਤ ਹੋ ਕੇ ਲੋਕ ਸੰਘਣੇ ਵਣ ਖੇਤਰਾਂ ਵਿਚ ਯਾਤਰਾ, ਸ਼ਿਕਾਰ ਅਤੇ ਮਾਨਸਿਕ ਸ਼ਾਂਤੀ ਲਈ ਜਾਂਦੇ ਹਨ। ਕਈ ਵਿਦੇਸ਼ੀ ਸੈਲਾਨੀ ਵੀ ਵਣ ਖੇਤਰਾਂ ਵਿੱਚ ਬਣੇ ਸੈਰਗਾਹ ਕੇਂਦਰਾਂ ‘ਤੇ ਆਉਂਦੇ ਹਨ। ਇਸ ਨਾਲ ਸਰਕਾਰ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ।
ਸੰਘਣੇ ਵਣ ਅਨੇਕਾਂ ਉਦਯੋਗਾਂ ਦਾ ਆਧਾਰ ਹਨ। ਇਨ੍ਹਾਂ ਵਿਚੋਂ ਕਾਗਜ਼, ਦੀਆ-ਸਲਾਈ (ਮਾਚਿਸ), ਰੇਸ਼ਮ, ਖੇਡਾਂ ਦਾ ਸਾਮਾਨ, ਪਲਾਈ ਵੁੱਡ, ਗੂੰਦ, ਬਰੋਜ਼ਾ ਆਦਿ ਮੁੱਖ ਉਦਯੋਗ ਹਨ।

Exam Tips:

a) ਸਿੱਧੇ ਅਤੇ ਅਸਿੱਧੇ ਲਾਭ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।

 

Question 4: ਮਿੱਟੀ ਦੀ ਬਣਤਰ ਕਿਹੜੇ-ਕਿਹੜੇ ਤੱਤਾਂ ‘ਤੇ ਨਿਰਭਰ ਕਰਦੀ ਹੈ?

Answer:

ਮਿੱਟੀ ਦੀ ਬਣਤਰ ਹੇਠ ਲਿਖੇ ਪੰਜ ਤੱਤਾਂ ‘ਤੇ ਨਿਰਭਰ ਕਰਦੀ ਹੈ-
1. ਮੁੱਢਲੀ ਚੱਟਾਨ – ਦੇਸ਼ ਦੇ ਉੱਤਰੀ ਮੈਦਾਨਾਂ ਦੀਆਂ ਤਹਿਦਾਰ ਚੱਟਾਨਾਂ ਵੱਖਰੇ-ਵੱਖਰੇ ਖਣਿਜਾਂ ਦੀ ਬਣੀ ਹੋਣ ਕਰਕੇ ਸਭ ਤੋਂ ਵਧੀਆ ਕਿਸਮ ਦੀ ਮਿੱਟੀ ਪ੍ਰਦਾਨ ਕਰਦੀਆਂ ਹਨ ਉੱਥੇ ਦੂਸਰੇ ਪਾਸੇ ਦੇਸ਼ ਦੇ ਪਠਾਰੀ ਭਾਗ ਦੀਆਂ ਲਾਵੇ ਤੋਂ ਬਣੀਆਂ ਚੱਟਾਨਾਂ ਕਾਲੀ ਮਿੱਟੀ ਵਰਗੀਆਂ ਮਿੱਟੀਆਂ ਨੂੰ ਜਨਮ ਦਿੰਦੀਆਂ ਹਨ। ਇਨ੍ਹਾਂ ਵਿਚ ਕਈ ਪ੍ਰਕਾਰ ਦੇ ਖਣਿਜ ਪਦਾਰਥ ਮਿਲਦੇ ਹਨ, ਜਿਸ ਦੇ ਕਾਰਨ ਇਹ ਮਿੱਟੀਆਂ ਉਪਜਾਊ ਹੁੰਦੀਆਂ ਹਨ।
2. ਜਲਵਾਯੂ – ਮੁੱਢਲੀਆਂ ਚੱਟਾਨਾਂ ਤੋਂ ਬਣਨ ਵਾਲੀ ਮਿੱਟੀ ਦਾ ਰੰਗ, ਗਠਨ, ਬਨਾਵਟ ਆਦਿ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਚੱਟਾਨ ਕਿੰਨੇ ਸਮੇਂ ਅਤੇ ਕਿਸ ਤਰ੍ਹਾਂ ਦੀ ਜਲਵਾਯੂ ਦੁਆਰਾ ਪ੍ਰਭਾਵਿਤ ਹੋ ਰਹੀ ਹੈ। ਪੱਛਮੀ ਬੰਗਾਲ ਵਰਗੇ ਖੇਤਰ ਵਿਚ ਜਲਵਾਯੂ ਰਸਾਇਣਿਕ ਕਿਰਿਆਵਾਂ ਦੇ ਪ੍ਰਭਾਵ ਅਤੇ ਜੀਵਾਂਸ਼ (ਹਿਊਮਸ) ਦੀ ਹੋਂਦ ਕਾਰਨ ਮਿੱਟੀ ਜ਼ਿਆਦਾ ਵਿਕਸਿਤ ਹੁੰਦੀ ਹੈ। ਇਸ ਦੇ ਉਲਟ ਰਾਜਸਥਾਨ ਵਰਗੇ ਖ਼ੁਸ਼ਕ ਖੇਤਰ ਵਿਚ ਬਨਸਪਤੀ ਦੀ ਕਮੀ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ। ਇਸ ਤਰ੍ਹਾਂ ਜ਼ਿਆਦਾ ਵਰਖਾ ਤੇ ਤੇਜ਼ ਪੌਣਾਂ ਵਾਲੇ ਖੇਤਰਾਂ ਵਿਚ ਮਿੱਟੀ ਦਾ ਕਟਾਅ ਜ਼ਿਆਦਾ ਹੋਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ।
3. ਢਲਾਣ – ਜਲਵਾਯੂ ਤੋਂ ਬਿਨਾਂ ਖੇਤਰੀ ਢਲਾਣ ਵੀ ਮਿੱਟੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਦੇਸ਼ ਦੇ ਤਿੱਖੀਆਂ ਢਲਾਣਾਂ ਵਾਲੇ ਪਹਾੜੀ ਖੇਤਰਾਂ ਵਿਚ ਪਾਣੀ ਦੇ ਤੇਜ਼ ਵਹਾਅ ਅਤੇ ਗੁਰੂਤਾ ਖਿੱਚ ਸ਼ਕਤੀ ਦੇ ਕਾਰਨ ਮਿੱਟੀ ਖਿਸਕਦੀ ਰਹਿੰਦੀ ਹੈ। ਇਹੋ ਕਾਰਨ ਹੈ ਪਰਬਤੀ ਖੇਤਰਾਂ ਦੀਆਂ ਢਲਾਣਾਂ ਦੀ ਬਜਾਏ ਗੰਗਾ, ਸਿੰਧੂ ਅਤੇ ਬ੍ਰਹਮਪੁੱਤਰ ਵਰਗੀਆਂ ਨਦੀਆਂ ਦੀਆਂ ਘਾਟੀਆਂ ਵਿਚ ਮਿੱਟੀ ਜ਼ਿਆਦਾ ਉਪਜਾਊ ਹੁੰਦੀ ਹੈ।
4. ਕੁਦਰਤੀ ਬਨਸਪਤੀ – ਕੁਦਰਤੀ ਬਨਸਪਤੀ ਜੈਵਿਕ ਚੂਰੇ ਦੀ ਪੂਰਤੀ ਕਰਕੇ ਮਿੱਟੀ ਦਾ ਵਿਕਾਸ ਕਰਨ ਵਾਲਾ ਮੁੱਖ ਤੱਤ ਹੈ। ਪਰ ਸਾਡੇ ਦੇਸ਼ ਦੀ ਜ਼ਿਆਦਾਤਰ ਭੂਮੀ ਖੇਤੀ ਦੇ ਅਧੀਨ ਹੋਣ ਦੇ ਕਾਰਨ ਕੁਦਰਤੀ ਬਨਸਪਤੀ ਦੀ ਘਾਟ ਹੈ। ਦੇਸ਼ ਦੀਆਂ ਲਾਵੇ ਵਾਲੀਆਂ ਮਿੱਟੀਆਂ ਵਿਚ ਅਤੇ ਸੁਰੱਖਿਅਤ ਵਣ ਖੇਤਰ ਦੀ ਮਿੱਟੀ ਵਿਚ 5-10% ਤਕ ਜੈਵਿਕ ਅੰਸ਼ ਮਿਲਦਾ ਹੈ।
5. ਸਮਾਂ – ਇਨ੍ਹਾਂ ਸਾਰੇ ਤੱਤਾਂ ਤੋਂ ਬਿਨਾਂ ਮਿੱਟੀ ਦੇ ਵਿਕਾਸ ਵਿਚ ਸਮੇਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ। ਮਿੱਟੀਆਂ ਵਿਚ ਹਰੇਕ ਸਾਲ ਜੀਵਾਂਸ਼ ਪ੍ਰਾਪਤ ਹੋ ਜਾਂਦੀ ਹੈ ਅਤੇ ਲੱਖਾਂ ਸਾਲਾਂ ਦੀ ਨਿਰਵਿਘਨ ਕਿਰਿਆ ਦੁਆਰਾ ਹੀ ਵਧੀਆ ਮਿੱਟੀ ਦਾ ਨਿਰਮਾਣ ਹੁੰਦਾ ਹੈ।

Exam Tips:

a) ਪੰਜ ਤੱਤ (ਚੱਟਾਨ, ਜਲਵਾਯੂ, ਢਲਾਣ, ਬਨਸਪਤੀ, ਸਮਾਂ) ਅੰਕ ਲਾ ਕੇ ਲਿਖੋ।

 

Question 5: ਭਾਰਤ ਵਿਚ ਮਿਲਣ ਵਾਲੀਆਂ ਮਿੱਟੀਆਂ ਦੀਆਂ ਵੱਖ-ਵੱਖ ਕਿਸਮਾਂ ਦਾ ਵਿਸ਼ੇਸ਼ਤਾਈਆਂ ਸਮੇਤ ਵਰਣਨ ਕਰੋ।

Answer:

ਭਾਰਤ ਵਿਚ ਕਈ ਪ੍ਰਕਾਰ ਦੀਆਂ ਮਿੱਟੀਆਂ ਮਿਲਦੀਆਂ ਹਨ। ਇਨ੍ਹਾਂ ਦੇ ਗੁਣਾਂ ਦੇ ਆਧਾਰ ‘ਤੇ ਇਨ੍ਹਾਂ ਨੂੰ ਅੱਠ, ਵਰਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਜਲੋਢ ਮਿੱਟੀ (Alluvial Soil) – ਭਾਰਤ ਵਿਚ ਜਲੋਢ ਮਿੱਟੀ ਉੱਤਰੀ ਮੈਦਾਨ, ਰਾਜਸਥਾਨ, ਗੁਜਰਾਤ ਅਤੇ ਦੱਖਣ ਦੇ ਤਟੀ ਮੈਦਾਨਾਂ ਵਿਚ ਆਮ ਮਿਲਦੀ ਹੈ। ਇਨ੍ਹਾਂ ਬਾਰੀਕ ਕਣਾਂ ਨੂੰ ਜਲੋਢ ਕਹਿੰਦੇ ਹਨ। ਇਸ ਵਿਚ ਰੇਤ, ਗਾਰ ਮਿਲੀ ਹੁੰਦੀ ਹੈ। ਜਲੋਢ ਮਿੱਟੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਂਗਰ ਅਤੇ ਖਾਦਰ।
ਜਲੋਢ ਮਿੱਟੀਆਂ ਆਮ ਤੌਰ ‘ਤੇ ਸਭ ਤੋਂ ਜ਼ਿਆਦਾ ਉਪਜਾਊ ਹੁੰਦੀਆਂ ਹਨ। ਇਨ੍ਹਾਂ ਮਿੱਟੀਆਂ ਵਿਚ ਪੋਟਾਸ਼, ਫਾਸਫੋਰਿਕ ਐਸਿਡ ਅਤੇ ਚੂਨਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਪਰ ਇਨ੍ਹਾਂ ਵਿਚ ਨਾਈਟ੍ਰੋਜਨ ਅਤੇ ਜੈਵਿਕ ਪਦਾਰਥਾਂ ਦੀ ਕਮੀ ਹੁੰਦੀ ਹੈ।
2. ਕਾਲੀ ਜਾਂ ਰੇਗੁਰ ਮਿੱਟੀ (Black Soil) – ਇਸ ਮਿੱਟੀ ਦਾ ਨਿਰਮਾਣ ਲਾਵੇ ਦੇ ਪ੍ਰਵਾਹ ਤੋਂ ਹੋਇਆ ਹੈ। ਇਹ ਮਿੱਟੀ ਕਪਾਹ ਦੀ ਫ਼ਸਲ ਲਈ ਬਹੁਤ ਲਾਭਦਾਇਕ ਹੈ। ਇਸ ਲਈ ਇਸ ਨੂੰ ਕਪਾਹ ਵਾਲੀ ਮਿੱਟੀ ਕਿਹਾ ਜਾਂਦਾ ਹੈ। ਇਸ ਮਿੱਟੀ ਦਾ ਸਥਾਨਿਕ ਨਾਂ ‘ਰੇਗੁਰ’ ਹੈ। ਇਹ ਦੱਖਣ ਟ੍ਰੈਪ ਪ੍ਰਦੇਸ਼ ਦੀ ਪ੍ਰਮੁੱਖ ਮਿੱਟੀ ਹੈ। ਇਹ ਪੱਛਮ ਵਿਚ ਮੁੰਬਈ ਤੋਂ ਲੈ ਕੇ ਪੂਰਬ ਵਿਚ ਅਮਰਕੰਟਕ ਪਠਾਰ, ਉੱਤਰ ਵਿਚ ਗੁਣਾ (ਮੱਧ ਪ੍ਰਦੇਸ਼) ਅਤੇ ਦੱਖਣ ਵਿਚ ਬੈਲਗਾਮ ਤਕ ਤਿਕੋਣੇ ਆਕਾਰ ਖੇਤਰ ਵਿਚ ਫੈਲੀ ਹੋਈ ਹੈ।
ਕਾਲੀ ਮਿੱਟੀ ਨਮੀ ਨੂੰ ਜ਼ਿਆਦਾ ਸਮੇਂ ਤਕ ਧਾਰਨ ਕਰ ਸਕਦੀ ਹੈ। ਇਸ ਮਿੱਟੀ ਵਿਚ ਲੋਹ, ਪੋਟਾਸ਼, ਚੂਨਾ, ਐਲੂਮੀਨੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰ ਨਾਈਟ੍ਰੋਜਨ, ਫਾਸਫੋਰਸ ਅਤੇ ਜੀਵਾਂਸ਼ ਦੀ ਮਾਤਰਾ ਘੱਟ ਹੁੰਦੀ ਹੈ।
3. ਲਾਲ ਮਿੱਟੀ (Red Soil) – ਇਸ ਮਿੱਟੀ ਦਾ ਲਾਲ ਰੰਗ ਲੋਹੇ ਦੇ ਆਕਸਾਈਡ ਦੀ ਮੌਜੂਦਗੀ ਕਾਰਨ ਹੁੰਦਾ ਹੈ। ਇਸ ਦਾ ਵਿਸਥਾਰ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਉੜੀਸਾ, ਦੱਖਣੀ ਬਿਹਾਰ, ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਉੱਤਰੀ-ਪੂਰਬੀ ਪਰਬਤੀ ਰਾਜਾਂ ਵਿਚ ਹੈ। ਲਾਲ ਮਿੱਟੀ ਵਿਚ ਨਾਈਟ੍ਰੋਜਨ ਅਤੇ ਚੂਨੇ ਦੀ ਕਮੀ, ਪਰ ਮੈਗਨੀਸ਼ੀਅਮ, ਐਲੂਮੀਨੀਅਮ ਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
4. ਲੈਟਰਾਈਟ ਮਿੱਟੀ (Laterite Soil) – ਇਸ ਮਿੱਟੀ ਵਿਚ ਨਾਈਟ੍ਰੋਜਨ, ਚੂਨਾ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ।
ਇਸ ਵਿਚ ਲੋਹੇ ਅਤੇ ਐਲੂਮੀਨੀਅਮ ਆਕਸਾਈਡ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਇਸ ਦਾ ਸੁਭਾਅ ਤੇਜ਼ਾਬੀ ਹੋ ਜਾਂਦਾ ਹੈ। ਇਸ ਦਾ ਵਿਸਥਾਰ ਵਿੰਧਿਆਚਲ, ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਦੀਆਂ ਬੇਸਾਲਟਿਕ ਪਰਬਤੀ ਚੋਟੀਆਂ, ਦੱਖਣੀ ਮਹਾਂਰਾਸ਼ਟਰ ਅਤੇ ਉੱਤਰ-ਪੂਰਬ ਵਿਚ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿਚ ਹੈ।
5. ਮਾਰੂਥਲੀ ਮਿੱਟੀ (Desert Soil) – ਇਸ ਮਿੱਟੀ ਦਾ ਵਿਸਥਾਰ ਪੱਛਮ ਵਿਚ ਸਿੰਧੂ ਨਦੀ ਤੋਂ ਲੈ ਕੇ ਪੂਰਬ ਵਿਚ ਅਰਾਵਲੀ ਪਰਬਤ ਤਕ ਰਾਜਸਥਾਨ, ਦੱਖਣੀ ਪੰਜਾਬ ਤੇ ਦੱਖਣੀ ਹਰਿਆਣਾ ਵਿਚ ਮਿਲਦਾ ਹੈ। ਇਸ ਵਿਚ ਘੁਲਣਸ਼ੀਲ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਰ ਇਸ ਮਿੱਟੀ ਵਿਚ ਨਾਈਟ੍ਰੋਜਨ ਮੜ ਦੀ ਬਹੁਤ ਘਾਟ ਹੁੰਦੀ ਹੈ। ਇਸ ਵਿਚ 92% ਰੇਤ ਤੇ 8% ਚੀਕਣੀ ਮਿੱਟੀ ਦਾ ਅੰਸ਼ ਹੁੰਦਾ ਹੈ। ਇਸ ਵਿਚ ਸਿੰਜਾਈ ਦੀ ਸਹਾਇਤਾ ਨਾਲ ਬਾਜਰਾ, ਜਵਾਰ, ਕਪਾਹ, ਗੰਨਾ, ਕਣਕ ਅਤੇ ਸਬਜ਼ੀਆਂ ਆਦਿ ਉਗਾਈਆਂ ਜਾ ਰਹੀਆਂ ਹਨ।
6. ਖਾਰੀ ਅਤੇ ਨਮਕੀਨ ਮਿੱਟੀ (Saline & Alkaline Soil) – ਇਹ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਪੰਜਾਬ ਦੇ ਦੱਖਣੀ ਭਾਗਾਂ ਵਿਚ ਛੋਟੇ-ਛੋਟੇ ਟੁਕੜਿਆਂ ਵਿਚ ਮਿਲਦੀ ਹੈ।
ਖਾਰੀਆਂ ਮਿੱਟੀਆਂ ਵਿਚ ਸੋਡੀਅਮ ਭਰਪੂਰ ਮਾਤਰਾ ਵਿਚ ਮਿਲਦਾ ਹੈ, ਤੇਜ਼ਾਬੀ ਮਿੱਟੀ ਵਿਚ ਕੈਲਸ਼ੀਅਮ ਤੇ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ। ਇਸ ਨਮਕੀਨ ਮਿੱਟੀ ਨੂੰ ਉੱਤਰ ਪ੍ਰਦੇਸ਼ ਵਿਚ ‘ਔਸੜ’ ਜਾਂ ‘ਰੇਹ’, ਪੰਜਾਬ ਵਿਚ ‘ਕੱਲਰ’ ਜਾਂ ‘ਥੁੜ੍ਹ’ ਅਤੇ ਹੋਰ ਭਾਗਾਂ ਵਿਚ ‘ਰੱਕੜ’, ‘ਕਾਰਲ’ ਅਤੇ ‘ਛੋਪਾਂ’ ਮਿੱਟੀ ਕਿਹਾ ਜਾਂਦਾ ਹੈ।
7. ਪੀਟ ਅਤੇ ਦਲਦਲੀ ਮਿੱਟੀ (Peat & Marshy Soils) – ਇਸ ਦਾ ਵਿਸਥਾਰ ਸੁੰਦਰ ਵਣ ਦੇ ਡੈਲਟਾ, ਉੜੀਸਾ ਦੇ ਤਟਵਰਤੀ ਖੇਤਰ, ਤਾਮਿਲਨਾਡੂ ਦੇ ਦੱਖਣ-ਪੂਰਬੀ ਤਟਵਰਤੀ ਭਾਗ, ਮੱਧਵਰਤੀ ਬਿਹਾਰ ਅਤੇ ਉੱਤਰਾਖੰਡ ਦੇ ਅਲਮੋੜਾ ਵਿਚ ਹੈ। ਇਸ ਦਾ ਰੰਗ ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਕਾਲਾ ਤੇ ਤੇਜ਼ਾਬੀ ਸੁਭਾਅ ਵਾਲਾ ਹੁੰਦਾ ਹੈ। ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਇਹ ਨੀਲੇ ਰੰਗ ਵਾਲੀ ਮਿੱਟੀ ਵੀ ਬਣ ਜਾਂਦੀ ਹੈ।
8. ਪਰਬਤੀ ਮਿੱਟੀ (Mountain Soils) – ਇਸ ਮਿੱਟੀ ਵਿਚ ਰੇਤ, ਪੱਥਰ ਅਤੇ ਬਜਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿਚ ਚੂਨਾ ਘੱਟ ਅਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਚਾਹ ਦੀ ਖੇਤੀ ਲਈ ਬਹੁਤ ਅਨੁਕੂਲ ਹੁੰਦੀ ਹੈ। ਇਸ ਦਾ ਵਿਸਥਾਰ ਅਸਾਮ, ਲੱਦਾਖ, ਲਾਹੌਲ ਸਪੀਤੀ, ਕਿਨੌਰ, ਦਾਰਜੀਲਿੰਗ, ਦੇਹਰਾਦੂਨ, ਅਲਮੋੜਾ, ਗੜ੍ਹਵਾਲ ਤੇ ਦੱਖਣ ਵਿਚ ਨੀਲਗਿਰੀ ਦੇ ਪਰਬਤੀ ਖੇਤਰ ਵਿਚ ਹੈ।

Exam Tips:

a) ਅੱਠੇ ਮਿੱਟੀਆਂ ਸਿਰਲੇਖ ਸਹਿਤ ਲਿਖੋ ਅਤੇ ਹਰੇਕ ਦਾ ਖੇਤਰ ਤੇ ਇਕ ਗੁਣ ਜ਼ਰੂਰ ਦਿਓ।

 

Question 6: ਮਿੱਟੀ ਦਾ ਕਟਾਅ ਕੀ ਹੈ ਤੇ ਕਿਉਂ ਹੁੰਦਾ ਹੈ? ਇਸ ਦੀ ਖੇਤਰੀ ਵੰਡ ਕੀ ਹੈ? ਇਸ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ?

Answer:

ਧਰਾਤਲ ‘ਤੇ ਮਿਲਣ ਵਾਲੀ 15 ਤੋਂ 30 ਸੈਂਟੀਮੀਟਰ ਮੋਟੀ ਤਹਿ ਦਾ ਭੌਤਿਕ ਅਤੇ ਗ਼ੈਰ-ਭੌਤਿਕ ਤੱਤਾਂ ਦੁਆਰਾ ਆਪਣੇ ਮੂਲ ਸਥਾਨ ਤੋਂ ਟੁੱਟ ਜਾਣਾ ਜਾਂ ਹਟ ਜਾਣਾ, ਮਿੱਟੀ ਦਾ ਕਟਾਅ ਕਹਾਉਂਦਾ ਹੈ।
ਖੇਤਰੀ ਵੰਡ – ਮਿੱਟੀ ਦੇ ਕਟਾਅ ਦਾ ਦੇਸ਼ ਦੇ ਅੱਗੇ ਲਿਖੇ ਭਾਗਾਂ ‘ਤੇ ਪ੍ਰਭਾਵ ਪਿਆ ਹੈ-
1. ਬਾਹਰੀ ਹਿਮਾਲਿਆ (ਸ਼ਿਵਾਲਿਕ) ਖੇਤਰਾਂ ਵਿਚ ਕੁਦਰਤੀ ਬਨਸਪਤੀ ਦਾ ਬਹੁਤ ਜ਼ਿਆਦਾ ਕਟਾਅ ਹੋਇਆ ਹੈ। ਇਸ ਨੇ ਉਪਜਾਊ ਭੂਮੀ ਨੂੰ ਪਾਣੀ ਤੇ ਗਾਰੇ ਨਾਲ ਲੱਦ ਕੇ ਖੇਤੀਬਾੜੀ ਤੋਂ ਬੇਕਾਰ ਕਰ ਦਿੱਤਾ ਹੈ।
2. ਪੰਜਾਬ ਦੇ ਹੁਸ਼ਿਆਰਪੁਰ, ਰੋਪੜ ਜ਼ਿਲ੍ਹੇ, ਯਮੁਨਾ, ਚੰਬਲ, ਮਾਹੀ ਤੇ ਸਾਬਰਮਤੀ ਨਦੀਆਂ ਦੇ ਕੈਚਮੈਂਟ ਖੇਤਰਾਂ ਵਿਚ ਨਾਲਿਆਂ ਅਤੇ ‘ਚੋਆਂ’ ਨੇ ਬਨਸਪਤੀ ਦੀ ਕਮੀ ਦੇ ਕਾਰਨ ਭੂਮੀ ਨੂੰ ਬੰਜਰ ਬਣਾ ਦਿੱਤਾ ਹੈ।
3. ਦੱਖਣੀ ਪੰਜਾਬ, ਹਰਿਆਣਾ ਤੇ ਪੂਰਬੀ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰ ਪੂਰਬੀ ਗੁਜਰਾਤ ਦੇ ਖ਼ੁਸ਼ਕ ਖੇਤਰਾਂ ਵਿਚ ਪੌਣਾਂ ਦੁਆਰਾ ਕਟਾਅ ਹੋਇਆ ਹੈ।
4. ਦੇਸ਼ ਦੇ ਉੱਤਰ-ਪੂਰਬੀ ਰਾਜਾਂ ਵਿਚ ਪੱਛਮੀ ਬੰਗਾਲ ਸਮੇਤ ਭਾਰੀ ਵਰਖਾ, ਹੜ੍ਹ ਤੇ ਨਦੀ-ਕਿਨਾਰਿਆਂ ਦੀ ਕਟਾਈ ਨਾਲ ਸੈਂਕੜੇ ਟਨ ਮਿੱਟੀ ਬੰਗਾਲ ਦੀ ਖਾੜੀ ਵਿਚ ਚਲੀ ਜਾਂਦੀ ਹੈ।
5. ਦੱਖਣ ਤੇ ਦੱਖਣ ਪੂਰਬੀ ਭਾਰਤ ਵਿਚ ਮਿੱਟੀ ਦਾ ਕਟਾਅ ਤੇਜ਼ ਢਲਾਣਾਂ, ਭਾਰੀ ਵਰਖਾ ਤੇ ਖੇਤੀਬਾੜੀ ਦੇ ਦੋਸ਼ਪੂਰਨ ਢੰਗਾਂ ਦੀ ਵਰਤੋਂ ਕਰਕੇ ਹੁੰਦਾ ਹੈ।
ਮਿੱਟੀ ਦੀ ਸੰਭਾਲ – ਮਿੱਟੀ ਦੀ ਸੰਭਾਲ ਲਈ ਹੇਠ ਲਿਖੇ ਉਪਾਅ ਕੀਤੇ ਜਾ ਰਹੇ ਹਨ-
1. ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਵਿਚ ਪੌਣਾਂ ਦੇ ਵੇਗ ਨੂੰ ਘੱਟ ਕਰਨ ਲਈ ਦਰੱਖ਼ਤਾਂ ਦੀਆਂ ਕਤਾਰਾਂ ਲਾਈਆਂ ਜਾ ਰਹੀਆਂ ਹਨ।
2. ਰੇਤਲੇ ਟਿੱਲਿਆਂ ‘ਤੇ ਘਾਹ ਉਗਾਈ ਜਾ ਰਹੀ ਹੈ।
3. ਪਰਬਤੀ ਖੇਤਰਾਂ ਵਿਚ ਪੌੜੀਦਾਰ ਖੇਤ, ਢਲਾਣ ਦੇ ਉਲਟ ਦਿਸ਼ਾ ਵਿਚ ਵੱਟਾਂ ਬਣਾ ਕੇ ਛੋਟੇ-ਛੋਟੇ ਜਲ-ਭੰਡਾਰ ਬਣਾਏ ਜਾਂਦੇ ਹਨ।
4. ਮੈਦਾਨੀ ਭਾਗਾਂ ਵਿਚ ਭੂਮੀ ਤੇ ਬਨਸਪਤੀ ਉਗਾ ਕੇ ਫ਼ਸਲ ਚੱਕਰ, ਢਲਾਣ ਦੇ ਉਲਟ ਖੇਤਾਂ ਦੀ ਵਾਹੀ ਅਤੇ ਦੇਸੀ ਖਾਦ ਦਾ ਪ੍ਰਯੋਗ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕਦੀ ਹੈ।
5. ਝਾਰਖੰਡ ਸਰਕਾਰ ਨੇ ਛੋਟਾ ਨਾਗਪੁਰ ਦੇ ਪਠਾਰੀ ਭਾਗ ਵਿਚ ਸਥਾਨਾਂਤਰੀ ਖੇਤੀਬਾੜੀ ਦੇ ਕਠੋਰ ਨਿਯਮ ਬਣਾਏ ਹਨ।

Exam Tips:

a) ਪਹਿਲਾਂ ਪਰਿਭਾਸ਼ਾ, ਫਿਰ ਖੇਤਰੀ ਵੰਡ ਅਤੇ ਅੰਤ ਵਿਚ ਸੰਭਾਲ ਦੇ ਉਪਾਅ ਲਿਖੋ।
b) ਮਿੱਟੀ ਦੇ ਕਟਾਅ ਦੇ ਕਾਰਨ (ਪਾਣੀ ਅਤੇ ਪੌਣ ਦਾ ਵਹਾਅ, ਬਨਸਪਤੀ ਦੀ ਕਮੀ) ਵੀ ਦੱਸੋ।

 

ਵਸਤੂਨਿਸ਼ਠ ਪ੍ਰਸ਼ਨ — I. ਇਕ ਸ਼ਬਦ ਜਾਂ ਇਕ ਵਾਕ ਵਿਚ ਉੱਤਰ ਦਿਓ

Question 1: ਭਾਰਤ ਵਿਚ ਕਈ ਪ੍ਰਕਾਰ ਦੀ ਬਨਸਪਤੀ ਪਾਏ ਜਾਣ ਦਾ ਕੀ ਕਾਰਨ ਹੈ?

Answer:

ਭਾਰਤ ਦੀ ਕੁਦਰਤੀ ਦਸ਼ਾ, ਇਸ ਦੀ ਜਲਵਾਯੂ ਅਤੇ ਇਸ ਦੀ ਮਿੱਟੀ ਵਿਚ ਭਿੰਨਤਾ ਦੇ ਕਾਰਨ ਇੱਥੇ ਕਈ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ।

Exam Tips:

a) ਕਾਰਨ ਵਜੋਂ ਕੁਦਰਤੀ ਦਸ਼ਾ, ਜਲਵਾਯੂ ਅਤੇ ਮਿੱਟੀ ਦੀ ਭਿੰਨਤਾ ਲਿਖੋ।

 

Question 2: ਗਰਮ ਸਦਾਬਹਾਰ ਜੰਗਲ ਭਾਰਤ ਦੇ ਕਿਨ੍ਹਾਂ ਭਾਗਾਂ ਵਿਚ ਪਾਏ ਜਾਂਦੇ ਹਨ?

Answer:

ਗਰਮ ਸਦਾਬਹਾਰ ਜੰਗਲ ਭਾਰਤ ਦੇ ਪੱਛਮੀ ਤੱਟ, ਪੱਛਮੀ ਘਾਟ, ਅਸਾਮ, ਨਾਗਾਲੈਂਡ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿਚ ਪਾਏ ਜਾਂਦੇ ਹਨ।

Exam Tips:

a) ਪੱਛਮੀ ਤੱਟ, ਪੱਛਮੀ ਘਾਟ ਅਤੇ ਉੱਤਰ-ਪੂਰਬੀ ਰਾਜਾਂ ਦੇ ਨਾਂ ਲਿਖੋ।

 

Question 3: ਮਾਨਸੂਨੀ ਜੰਗਲ ਭਾਰਤ ਦੇ ਕਿਨ੍ਹਾਂ ਹਿੱਸਿਆਂ ਵਿਚ ਪਾਏ ਜਾਂਦੇ ਹਨ?

Answer:

ਮਹਾਂਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਉੱਤਰ ਪ੍ਰਦੇਸ਼, ਪੰਜਾਬ ਆਦਿ ਰਾਜਾਂ ਵਿਚ ਮਾਨਸੂਨੀ ਜੰਗਲ ਪਾਏ ਜਾਂਦੇ ਹਨ।

Exam Tips:

a) ਘੱਟੋ-ਘੱਟ ਤਿੰਨ ਰਾਜਾਂ ਦੇ ਨਾਂ ਲਿਖੋ।

 

Question 4: ਮਾਨਸੂਨੀ ਜੰਗਲਾਂ ਵਿਚ ਪਾਏ ਜਾਣ ਵਾਲੇ ਚਾਰ ਮੁੱਖ ਰੁੱਖਾਂ ਦੇ ਨਾਂ ਦੱਸੋ।

Answer:

ਸਾਲ, ਸਾਗਵਾਨ, ਟਾਹਲੀ ਅਤੇ ਐਬੋਨੀ।

Exam Tips:

a) ਪ੍ਰਸ਼ਨ ਵਿਚ ਚਾਰ ਰੁੱਖ ਮੰਗੇ ਗਏ ਹਨ, ਇਸ ਲਈ ਚਾਰ ਹੀ ਲਿਖੋ।

 

Question 5: ਡੈਲਟਾਈ ਜੰਗਲਾਂ ਵਿਚ ਪਾਏ ਜਾਣ ਵਾਲੇ ਇਕ ਪ੍ਰਮੁੱਖ ਰੁੱਖ ਦਾ ਨਾਂ ਦੱਸੋ।

Answer:

ਸੁੰਦਰੀ।

Exam Tips:

a) ਇਹ ਵਣ ਗੰਗਾ ਡੈਲਟਾ ਵਿਚ ਮਿਲਦੇ ਹਨ।

 

Question 6: ਫ਼ਰਨੀਚਰ, ਸਮੁੰਦਰੀ ਜਹਾਜ਼ ਅਤੇ ਰੇਲਾਂ ਦੇ ਡੱਬਿਆਂ ਲਈ ਕਿਹੜੀ ਲੱਕੜੀ ਸਭ ਤੋਂ ਚੰਗੀ ਰਹਿੰਦੀ ਹੈ?

Answer:

ਇਨ੍ਹਾਂ ਦੇ ਲਈ ਸਾਗਵਾਨ ਦੀ ਲੱਕੜੀ ਸਭ ਤੋਂ ਚੰਗੀ ਰਹਿੰਦੀ ਹੈ।

Exam Tips:

a) ਸਾਗਵਾਨ ਦੀ ਲੱਕੜੀ ਮਜ਼ਬੂਤ ਅਤੇ ਟਿਕਾਊ ਹੁੰਦੀ ਹੈ।

 

Question 7: ਊਸ਼ਣ ਸਦਾਬਹਾਰ ਵਰਖਾ ਵਾਲੇ ਵਣਾਂ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਦੱਸੋ।

Answer:

ਊਸ਼ਣ ਸਦਾਬਹਾਰ ਵਰਖਾ ਵਾਲੇ ਵਣ ਹਮੇਸ਼ਾ ਹਰੇ ਰਹਿੰਦੇ ਹਨ।

Exam Tips:

a) ਇਹ ਵਣ ਸਾਰਾ ਸਾਲ ਹਰੇ ਰਹਿੰਦੇ ਹਨ-ਇਸ ਲਈ “ਸਦਾਬਹਾਰ” ਕਿਹਾ ਜਾਂਦਾ ਹੈ।

 

Question 8: ਊਸ਼ਣ ਸਦਾਬਹਾਰ ਵਰਖਾ ਵਣਾਂ ਦੇ ਵਪਾਰਿਕ ਉਪਯੋਗ ਵਿਚ ਕਿਉਂ ਕਠਿਨਾਈ ਆਉਂਦੀ ਹੈ?

Answer:

ਊਸ਼ਣ ਸਦਾਬਹਾਰ ਵਰਖਾ ਵਾਲੇ ਵਣਾਂ ਵਿਚ ਨਾਲ-ਨਾਲ ਜੁੜੇ ਹੋਏ ਅਨੇਕਾਂ ਜਾਤੀਆਂ ਦੇ ਦਰੱਖ਼ਤ ਮਿਲਦੇ ਹਨ।

Exam Tips:

a) ਕਠਿਨਾਈ ਦਾ ਕਾਰਨ ਇਕ ਹੀ ਥਾਂ ਮਿਲੀਆਂ-ਜੁਲੀਆਂ ਕਈ ਜਾਤੀਆਂ ਹਨ।

 

Question 9: ਊਸ਼ਣ ਪੱਤਝੜੀ (ਮਾਨਸੂਨੀ) ਵਣ ਕਿਹੜੇ ਜਲਵਾਯੂ ਪ੍ਰਦੇਸ਼ ਦੇ ਖ਼ਾਸ ਵਣ ਹਨ?

Answer:

ਊਸ਼ਣ ਪੱਤਝੜੀ ਵਣ ਮਾਨਸੂਨੀ ਜਲਵਾਯੂ ਪ੍ਰਦੇਸ਼ ਦੇ ਖ਼ਾਸ ਵਣ ਹਨ।

Exam Tips:

a) ਪ੍ਰਸ਼ਨ ਵਿਚ “ਊਸ਼ਣ ਸਦਾਬਹਾਰ” ਛਪਿਆ ਹੈ, ਪਰ ਉੱਤਰ ਮਾਨਸੂਨੀ (ਪੱਤਝੜੀ) ਵਣਾਂ ਦਾ ਹੈ; ਇਸ ਲਈ ਪ੍ਰਸ਼ਨ ਠੀਕ ਕੀਤਾ ਗਿਆ ਹੈ।

 

Question 10: ਮਾਨਸੂਨੀ ਵਣਾਂ ਦੇ ਕਿਹੜੇ-ਕਿਹੜੇ ਦੋ ਉਪ ਵਰਗ ਹਨ?

Answer:

ਮਾਨਸੂਨੀ ਵਣਾਂ ਦੇ ਦੋ ਉਪ ਵਰਗ ਹਨ-
1. ਸਿੱਲ੍ਹੇ (ਨਮੀ ਵਾਲੇ) ਪੱਤਝੜੀ ਵਣ
2. ਖ਼ੁਸ਼ਕ (ਅਰਧ-ਖ਼ੁਸ਼ਕ) ਪੱਤਝੜੀ ਵਣ।

Exam Tips:

a) ਦੋਵੇਂ ਉਪ ਵਰਗ ਅੰਕ ਲਾ ਕੇ ਲਿਖੋ।

 

Question 11: (i) ਮੈਂਗਰੋਵ ਦੇ ਦਰੱਖ਼ਤ ਕਿੱਥੇ ਮਿਲਦੇ ਹਨ? (ii) ਇਨ੍ਹਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ?

Answer:

(i) ਮੈਂਗਰੋਵ ਦੇ ਦਰੱਖ਼ਤ ਤਟ ਦੇ ਨਾਲ-ਨਾਲ ਅਤੇ ਨਦੀਆਂ ਦੇ ਜਵਾਰੀ ਖੇਤਰ ਵਿਚ ਮਿਲਦੇ ਹਨ।
(ii) ਇਨ੍ਹਾਂ ਦਰੱਖ਼ਤਾਂ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਖਾਰੇ ਪਾਣੀ ਤੇ ਤਾਜ਼ੇ ਪਾਣੀ ਦੋਹਾਂ ਵਿਚ ਹੀ ਉੱਗ ਸਕਦੇ ਹਨ।

Exam Tips:

a) ਮੈਂਗਰੋਵ ਦੇ ਸਥਾਨ ਅਤੇ ਵਿਸ਼ੇਸ਼ਤਾ ਦੋਵੇਂ ਭਾਗ ਵੱਖ-ਵੱਖ ਲਿਖੋ।

 

Question 12: ਮਾਰੂਥਲਾਂ ਵਿਚ ਦਰੱਖ਼ਤਾਂ ਦੀਆਂ ਜੜ੍ਹਾਂ ਲੰਮੀਆਂ ਕਿਉਂ ਹੁੰਦੀਆਂ ਹਨ?

Answer:

ਕੁਦਰਤ ਨੇ ਉਨ੍ਹਾਂ ਨੂੰ ਲੰਮੀਆਂ ਜੜ੍ਹਾਂ ਇਸ ਲਈ ਪ੍ਰਦਾਨ ਕੀਤੀਆਂ ਹਨ ਤਾਂ ਜੋ ਇਹ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ।

Exam Tips:

a) ਡੂੰਘਾਈ ਤੋਂ ਨਮੀ ਪ੍ਰਾਪਤ ਕਰਨਾ ਕਾਰਨ ਹੈ।

 

Question 13: ਕੀ ਕਾਰਨ ਹੈ ਕਿ ਵਣਾਂ ਨਾਲ ਹੜ੍ਹ ਦੀ ਭਿਆਨਕਤਾ ਘੱਟ ਹੋ ਜਾਂਦੀ ਹੈ?

Answer:

ਵਣਾਂ ਦੀ ਰੋਕ ਦੇ ਕਾਰਨ ਹੜ੍ਹਾਂ ਦਾ ਵਹਾਅ ਹੌਲਾ ਹੋ ਜਾਂਦਾ ਹੈ।

Exam Tips:

a) ਵਣਾਂ ਦੀ ਰੁਕਾਵਟ ਨਾਲ ਪਾਣੀ ਦਾ ਵਹਾਅ ਹੌਲੀ ਹੋ ਜਾਂਦਾ ਹੈ।

 

Question 14: ਮਾਰੂਥਲੀ ਮਿੱਟੀ ਦੇ ਉਪਜਾਊ ਹੋਣ ‘ਤੇ ਵੀ ਇਸ ਵਿਚ ਖੇਤੀ ਘੱਟ ਹੁੰਦੀ ਹੈ, ਕਿਉਂ?

Answer:

ਵਰਖਾ ਦੀ ਕਮੀ ਕਾਰਨ ਇਸ ਮਿੱਟੀ ਵਿਚ ਨਾਈਟ੍ਰੋਜਨ ਅਤੇ ਜੀਵਾਂਸ਼ (ਹਿਊਮਸ) ਦੀ ਘਾਟ ਰਹਿੰਦੀ ਹੈ।

Exam Tips:

a) ਵਰਖਾ ਦੀ ਕਮੀ ਅਤੇ ਜੀਵਾਂਸ਼ (ਹਿਊਮਸ) ਦੀ ਘਾਟ-ਦੋਵੇਂ ਕਾਰਨ ਲਿਖੋ।

 

Question 15: ਜਲੋਢ ਮਿੱਟੀ ਤੋਂ ਕੀ ਭਾਵ ਹੈ?

Answer:

ਜਲੋਢ ਮਿੱਟੀ ਤੋਂ ਸਾਡਾ ਭਾਵ ਅਜਿਹੀ ਮਿੱਟੀ ਤੋਂ ਹੈ ਜਿਸ ਦਾ ਨਿਰਮਾਣ ਨਦੀਆਂ ਦੁਆਰਾ ਹੁੰਦਾ ਹੈ।

Exam Tips:

a) ਨਦੀਆਂ ਰਾਹੀਂ ਬਣੀ ਮਿੱਟੀ-ਇਹ ਮੁੱਖ ਸ਼ਬਦ ਹਨ।

 

Question 16: ਜਲੋਢ ਮਿੱਟੀ ਦੀਆਂ ਚਾਰ ਕਿਸਮਾਂ ਕਿਹੜੀਆਂ-ਕਿਹੜੀਆਂ ਹਨ?

Answer:

ਜਲੋਢ ਮਿੱਟੀ ਦੀਆਂ ਚਾਰ ਕਿਸਮਾਂ ਹਨ-ਬਾਂਗਰ ਮਿੱਟੀ, ਖਾਦਰ ਮਿੱਟੀ, ਡੈਲਟਾਈ ਮਿੱਟੀ ਅਤੇ ਤਟਵਰਤੀ ਜਲੋਢ ਮਿੱਟੀ।

Exam Tips:

a) ਚਾਰੋਂ ਕਿਸਮਾਂ ਦੇ ਨਾਂ ਲਿਖੋ।

 

Question 17: ਕਾਲੀ ਮਿੱਟੀ ਦਾ ਕੋਈ ਇਕ ਗੁਣ ਦੱਸੋ।

Answer:

ਕਾਲੀ ਮਿੱਟੀ ਵਿਚ ਨਮੀ ਸੋਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਇਹ ਕਪਾਹ ਦੀ ਖੇਤੀ ਲਈ ਉੱਤਮ ਮੰਨੀ ਜਾਂਦੀ ਹੈ।

Exam Tips:

a) ਨਮੀ ਧਾਰਨ ਕਰਨ ਦੀ ਸਮਰੱਥਾ ਸਭ ਤੋਂ ਮਹੱਤਵਪੂਰਨ ਗੁਣ ਹੈ।

 

Question 18: ਕਾਲੀ ਮਿੱਟੀ ਕਿਹੜੀ ਉਪਜ ਲਈ ਆਦਰਸ਼ ਮੰਨੀ ਜਾਂਦੀ ਹੈ?

Answer:

ਕਪਾਹ।

Exam Tips:

a) ਉੱਤਰ ਇਕ ਸ਼ਬਦ ਵਿਚ: ਕਪਾਹ।

 

Question 19: ਲੈਟਰਾਈਟ ਮਿੱਟੀ ਵਿਚ ਕਿਹੜੇ ਤੱਤਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ?

Answer:

ਲੈਟਰਾਈਟ ਮਿੱਟੀ ਵਿਚ ਲੋਹਾ ਅਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

Exam Tips:

a) ਲੋਹਾ ਅਤੇ ਐਲੂਮੀਨੀਅਮ-ਦੋਵੇਂ ਤੱਤ ਲਿਖੋ।

 

Question 20: ਭਾਰਤ ਵਿਚ ਪਾਈ ਜਾਣ ਵਾਲੀ ਸੰਪੂਰਨ ਬਨਸਪਤੀ ਜਾਤੀ ਦਾ ਕਿੰਨੇ ਪ੍ਰਤੀਸ਼ਤ ਭਾਗ ਵਿਦੇਸ਼ੀ ਜਾਤੀਆਂ ਦਾ ਹੈ?

Answer:

40%.

Exam Tips:

a) ਪ੍ਰਤੀਸ਼ਤ ਲਿਖਣਾ ਕਾਫ਼ੀ ਹੈ।

 

Question 21: ਕਿਸ ਵਿਦੇਸ਼ੀ ਬਨਸਪਤੀ ਨੇ ਲੋਕਾਂ ਵਿਚ ਚਮੜੀ ਅਤੇ ਸਾਹ ਸੰਬੰਧੀ ਰੋਗਾਂ ਵਿਚ ਵਾਧਾ ਕੀਤਾ ਹੈ?

Answer:

ਪਾਰਥੇਨੀਅਮ ਜਾਂ ਕਾਂਗਰਸੀ ਘਾਹ।

Exam Tips:

a) ਪਾਰਥੇਨੀਅਮ ਨੂੰ ਕਾਂਗਰਸੀ ਘਾਹ ਵੀ ਕਹਿੰਦੇ ਹਨ।

 

Question 22: ਭਾਰਤ ਵਿਚ ਪਹਿਲੀ ਵਾਰ ਵਣ ਨੀਤੀ (ਰਾਸ਼ਟਰੀ ਵਣ ਨੀਤੀ ਦਾ ਐਲਾਨ ਕਦੋਂ ਕੀਤਾ ਗਿਆ ਸੀ?

Answer:

ਪਾਠ-ਪੁਸਤਕ ਅਨੁਸਾਰ 1951 ਵਿਚ (ਆਮ ਤੌਰ ‘ਤੇ ਰਾਸ਼ਟਰੀ ਵਣ ਨੀਤੀ 1952 ਵਿਚ ਅਪਣਾਈ ਗਈ ਮੰਨੀ ਜਾਂਦੀ ਹੈ)।

Exam Tips:

a) ਸਾਲ ਲਿਖਣ ਵੇਲੇ “ਪਾਠ-ਪੁਸਤਕ ਅਨੁਸਾਰ” ਯਾਦ ਰੱਖੋ।

 

Question 23: ਭਾਰਤ ਵਿਚ ਪ੍ਰਤੀ ਵਿਅਕਤੀ ਵਣ ਖੇਤਰ ਕਿੰਨਾ ਹੈ?

Answer:

ਲਗਭਗ 0.14 ਹੈਕਟੇਅਰ (ਪਾਠ-ਪੁਸਤਕ ਅਨੁਸਾਰ)।

Exam Tips:

a) ਪ੍ਰਤੀ ਵਿਅਕਤੀ ਵਣ ਖੇਤਰ ਹੈਕਟੇਅਰ ਵਿਚ ਲਿਖੋ।

 

Question 24: ਕਿਹੜੇ ਕੇਂਦਰ ਸ਼ਾਸਿਤ ਦੇਸ਼ ਵਿਚ ਸਭ ਤੋਂ ਵਧੇਰੇ ਵਣ ਖੇਤਰ ਹੈ?

Answer:

ਅੰਡਮਾਨ ਤੇ ਨਿਕੋਬਾਰ ਦੀਪ ਸਮੂਹ।

Exam Tips:

a) ਸੰਘੀ ਖੇਤਰ ਦਾ ਨਾਂ ਪੂਰਾ ਲਿਖੋ।

 

Question 25: ਕੇਂਦਰੀ ਸ਼ਾਸਿਤ ਦੇਸ਼ਾਂ ਵਿਚ ਸਭ ਤੋਂ ਘੱਟ ਵਣ ਖੇਤਰ ਕਿਸ ਦੇਸ਼ ਦਾ ਹੈ?

Answer:

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦਾ।

Exam Tips:

a) ਸਭ ਤੋਂ ਘੱਟ ਵਣ ਖੇਤਰ ਦਿੱਲੀ ਵਿਚ ਹੈ।

 

Question 26: ਅਸੀਂ ਆਪਣੇ ਕਿੰਨੇ ਪ੍ਰਤੀਸ਼ਤ ਵਣ ਖੇਤਰ ਦੀ ਵਰਤੋਂ ਕਰ ਪਾਉਂਦੇ ਹਾਂ?

Answer:

ਲਗਭਗ 82 ਪ੍ਰਤੀਸ਼ਤ ਦੀ (ਪਾਠ-ਪੁਸਤਕ ਅਨੁਸਾਰ)।

Exam Tips:

a) ਪ੍ਰਤੀਸ਼ਤ ਲਿਖੋ।

 

Question 27: ਕਿੱਕਰ ਅਤੇ ਬਬੂਲ ਕਿਸ ਤਰ੍ਹਾਂ ਦੀ ਬਨਸਪਤੀ ਦੇ ਰੁੱਖ ਹਨ?

Answer:

ਮਾਰੂਥਲੀ ਜਾਂ ਖ਼ੁਸ਼ਕ ਬਨਸਪਤੀ।

Exam Tips:

a) ਕਿੱਕਰ ਅਤੇ ਬਬੂਲ ਕੰਡੇਦਾਰ ਮਾਰੂਥਲੀ ਰੁੱਖ ਹਨ।

 

Question 28: ਥਣਧਾਰੀਆਂ ਵਿਚ ਰਾਜਸੀ ਠਾਠ-ਬਾਠ ਵਾਲਾ ਸ਼ਾਕਾਹਾਰੀ ਪਸ਼ੂ ਕਿਸਨੂੰ ਮੰਨਿਆ ਜਾਂਦਾ ਹੈ?

Answer:

ਹਾਥੀ।

Exam Tips:

a) ਹਾਥੀ ਸ਼ਾਕਾਹਾਰੀ ਹੈ ਅਤੇ ਰਾਜਸੀ ਠਾਠ-ਬਾਠ ਵਾਲਾ ਮੰਨਿਆ ਜਾਂਦਾ ਹੈ।

 

Question 29: ਥਾਰ-ਮਾਰੂਥਲ ਦਾ ਸਾਧਾਰਨ ਪਸ਼ੂ ਕਿਹੜਾ ਹੈ?

Answer:

ਊਠ।

Exam Tips:

a) ਊਠ ਨੂੰ “ਮਾਰੂਥਲ ਦਾ ਜਹਾਜ਼” ਵੀ ਕਹਿੰਦੇ ਹਨ।

 

Question 30: ਭਾਰਤ ਵਿਚ ਜੰਗਲੀ ਗਧੇ ਕਿੱਥੇ ਪਾਏ ਜਾਂਦੇ ਹਨ?

Answer:

ਕੱਛ ਦੇ ਰਣ ਵਿਚ।

Exam Tips:

a) ਸਥਾਨ ਦਾ ਨਾਂ ਕੱਛ ਦਾ ਰਣ ਲਿਖੋ।

 

Question 31: ਭਾਰਤ ਵਿਚ ਇਕ ਸਿੰਗ ਵਾਲਾ ਗੈਂਡਾ ਕਿੱਥੇ ਮਿਲਦਾ ਹੈ?

Answer:

ਆਸਾਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਵਿਚ।

Exam Tips:

a) ਦੋਵੇਂ ਰਾਜ ਲਿਖੋ।

 

Question 32: ਜੰਗਲੀ ਜੀਵਾਂ ਵਿਚ ਸਭ ਤੋਂ ਸ਼ਕਤੀਸ਼ਾਲੀ ਪਸ਼ੂ ਕਿਹੜਾ ਹੈ?

Answer:

ਸ਼ੇਰ।

Exam Tips:

a) ਪ੍ਰਸ਼ਨ ਵਿਚ ਸ਼ਕਤੀਸ਼ਾਲੀ ਪਸ਼ੂ ਪੁੱਛਿਆ ਗਿਆ ਹੈ।

 

Question 33: ਸਿੱਧ ਬੰਗਾਲੀ ਸ਼ੇਰ ਜਾਂ ਬੰਗਾਲ ਟਾਈਗਰ ਦਾ ਕੁਦਰਤੀ ਆਵਾਸ ਕਿਹੜਾ ਹੈ?

Answer:

ਗੰਗਾ ਡੈਲਟਾ ਦੇ ਸੁੰਦਰ ਵਣ।

Exam Tips:

a) ਬੰਗਾਲ ਟਾਈਗਰ ਦਾ ਆਵਾਸ ਸੁੰਦਰ ਵਣ ਹੈ।

 

Question 34: ਗੁਜਰਾਤ ਵਿਚ ਸੌਰਾਸ਼ਟਰ ਦੇ ਗਿਰ ਵਣ ਕਿਹੜੇ ਵਿਸ਼ੇਸ਼ ਪਸ਼ੂ ਦਾ ਕੁਦਰਤੀ ਆਵਾਸ ਹਨ?

Answer:

ਭਾਰਤੀ ਸਿੰਘ ਦਾ।

Exam Tips:

a) ਗਿਰ ਵਣ ਗੁਜਰਾਤ ਦੇ ਸੌਰਾਸ਼ਟਰ ਵਿਚ ਹਨ।

 

Question 35: ਹਿਮਾਲਿਆ ਦੇ ਉੱਚ ਖੇਤਰਾਂ ਵਿਚ ਪਾਏ ਜਾਣ ਵਾਲੇ ਦੋ ਜਾਨਵਰਾਂ ਦੇ ਨਾਂ ਲਿਖੋ?

Answer:

ਲੱਮਚਿੱਤਾ (ਕਲਾਊਡਿਡ ਲਿਓਪਾਰਡ) ਅਤੇ ਹਿਮ ਤੇਂਦੁਆ।

Exam Tips:

a) ਦੋ ਜਾਨਵਰਾਂ ਦੇ ਨਾਂ ਲਿਖੋ।

 

Question 36: ਭਾਰਤ ਦਾ ਸਭ ਤੋਂ ਪਹਿਲਾ ਜੀਵ-ਮੰਡਲ ਰਿਜ਼ਰਵ (ਜੀਵ ਸੁਰੱਖਿਅਤ ਖੇਤਰ) ਕਦੋਂ ਅਤੇ ਕਿੱਥੇ ਬਣਾਇਆ ਗਿਆ ਸੀ?

Answer:

ਭਾਰਤ ਦਾ ਪਹਿਲਾ ਜੀਵ-ਮੰਡਲ ਰਿਜ਼ਰਵ 1986 ਵਿਚ ਨੀਲਗਿਰੀ ਵਿਚ ਬਣਾਇਆ ਗਿਆ ਸੀ।

Exam Tips:

a) ਪ੍ਰਸ਼ਨ ਵਿਚ ਜੀਵ-ਮੰਡਲ ਰਿਜ਼ਰਵ ਹੀ ਅਭਿਪ੍ਰੇਤ ਹੈ; ਸਾਲ ਅਤੇ ਸਥਾਨ ਦੋਵੇਂ ਲਿਖੋ।

 

Question 37: ਦਰਿਆਈ ਜਲੋਢ ਮਿੱਟੀ ਨੂੰ ਕਿਹੜੇ-ਕਿਹੜੇ ਦੋ ਉਪ-ਭਾਗਾਂ ਵਿਚ ਵੰਡਿਆ ਜਾਂਦਾ ਹੈ?

Answer:

ਖਾਦਰ ਅਤੇ ਬਾਂਗਰ।

Exam Tips:

a) ਦੋਵੇਂ ਉਪ-ਭਾਗ ਲਿਖੋ।

 

Question 38: ਅਗਨੀ ਚੱਟਾਨਾਂ ਦੇ ਟੁੱਟਣ ਨਾਲ ਬਣੀ ਮਿੱਟੀ ਕੀ ਅਖਵਾਉਂਦੀ ਹੈ?

Answer:

ਕਾਲੀ ਮਿੱਟੀ।

Exam Tips:

a) ਅਗਨੀ ਚੱਟਾਨਾਂ ਤੋਂ ਲਾਵੇ ਨਾਲ ਬਣੀ ਮਿੱਟੀ ਕਾਲੀ ਮਿੱਟੀ ਹੈ।

 

Question 39: ਕੇਂਦਰੀ ਮਿੱਟੀ ਰੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ?

Answer:

1953 ਵਿਚ।

Exam Tips:

a) ਸਾਲ ਲਿਖੋ।

 

Question 40: ਕਿਸ ਤਰ੍ਹਾਂ ਦੇ ਵਣਾਂ ਨੂੰ ਬਰਸਾਤੀ ਵਣ ਕਿਹਾ ਜਾਂਦਾ ਹੈ?

Answer:

ਊਸ਼ਣ ਸਦਾਬਹਾਰ ਵਣਾਂ ਨੂੰ।

Exam Tips:

a) ਇਹ ਵਣ ਸਾਰਾ ਸਾਲ ਹਰੇ ਰਹਿੰਦੇ ਹਨ।

 

Question 41: ਭਾਰਤ ਦੇ ਦੋ ਖ਼ਤਮ ਹੋ ਰਹੇ ਜੰਗਲੀ ਜੀਵਾਂ ਦੇ ਨਾਂ ਦੱਸੋ।

Answer:

ਭਾਰਤ ਵਿਚ ਦੋ ਖ਼ਤਮ ਹੋ ਰਹੇ ਜੰਗਲੀ ਜੀਵ ਬਾਘ ਅਤੇ ਗੈਂਡਾ ਹਨ।

Exam Tips:

a) ਦੋ ਜੀਵ ਲਿਖੋ: ਬਾਘ ਅਤੇ ਗੈਂਡਾ।

 

Question 42: (i) ਰਾਸ਼ਟਰੀ ਪਾਰਕ (ਰਾਸ਼ਟਰੀ ਉੱਦਿਆਨ) ਕਿਸ ਨੂੰ ਕਹਿੰਦੇ ਹਨ? (ii) ਇਸ ਦੇ ਦੋ ਉਦਾਹਰਨ ਭਾਰਤ ਵਿਚੋਂ ਦਿਓ।

Answer:

(i) ਰਾਸ਼ਟਰੀ ਪਾਰਕ ਤੋਂ ਭਾਵ ਉਨ੍ਹਾਂ ਸੁਰੱਖਿਅਤ ਥਾਵਾਂ ਤੋਂ ਹੈ ਜਿੱਥੇ ਜਾਨਵਰਾਂ ਨੂੰ ਉਨ੍ਹਾਂ ਦੀਆਂ ਨਸਲਾਂ ਸੁਰੱਖਿਅਤ ਰੱਖਣ ਲਈ ਰੱਖਿਆ ਜਾਂਦਾ ਹੈ।
(ii) ਕਾਰਬੇਟ ਰਾਸ਼ਟਰੀ ਪਾਰਕ ਅਤੇ ਕਾਜ਼ੀਰੰਗਾ ਰਾਸ਼ਟਰੀ ਪਾਰਕ।

Exam Tips:

a) ਪ੍ਰਸ਼ਨ ਵਿਚ “ਚਿੜੀਆਘਰ” ਦੀ ਥਾਂ ਰਾਸ਼ਟਰੀ ਪਾਰਕ (ਉੱਦਿਆਨ) ਅਭਿਪ੍ਰੇਤ ਹੈ; ਦੋਵੇਂ ਭਾਗ ਵੱਖ-ਵੱਖ ਲਿਖੋ।

 

II. ਖ਼ਾਲੀ ਥਾਂਵਾਂ ਭਰੋ

Question 1: ਫ਼ਰਨੀਚਰ, ਸਮੁੰਦਰੀ ਜਹਾਜ਼ ਅਤੇ ਰੇਲ ਦੇ ਡੱਬੇ ਬਣਾਉਣ ਲਈ …………… ਦੀ ਲੱਕੜੀ ਸਭ ਤੋਂ ਚੰਗੀ ਰਹਿੰਦੀ ਹੈ।

Answer:

ਸਾਗਵਾਨ

Exam Tips:

a) ਵਣਾਂ ਦੇ ਉਪਯੋਗ ਅਨੁਸਾਰ ਉੱਤਰ ਸੋਚੋ।

 

Question 2: …………… ਵਰਖਾ ਵਣ ਸਦਾ ਹਰੇ-ਭਰੇ ਰਹਿੰਦੇ ਹਨ।

Answer:

ਊਸ਼ਣ ਕਟੀਬੰਧੀ

Exam Tips:

a) ਸਦਾ ਹਰੇ ਰਹਿਣ ਵਾਲੇ ਵਣ ਊਸ਼ਣ ਕਟੀਬੰਧ ਦੇ ਵਰਖਾ ਵਣ ਹਨ।

 

Question 3: ਭਾਰਤ ਵਿਚ ਮਿਲਣ ਵਾਲੀ ਸੰਪੂਰਨ ਬਨਸਪਤੀ ਜਾਤੀ ਦਾ …………… ਪ੍ਰਤੀਸ਼ਤ ਭਾਗ ਵਿਦੇਸ਼ੀ ਜਾਤਾਂ ਦਾ ਹੈ।

Answer:

40

Exam Tips:

a) ਇਹ ਪ੍ਰਤੀਸ਼ਤ ਯਾਦ ਰੱਖੋ: ਲਗਭਗ 40%।

 

Question 4: ਵਿਦੇਸ਼ੀ ਬਨਸਪਤੀ ਦੀ …………… ਘਾਹ ਨੇ ਲੋਕਾਂ ਵਿਚ ਚਮੜੀ ਅਤੇ ਸਾਹ ਸੰਬੰਧੀ ਬੀਮਾਰੀਆਂ ਵਿਚ ਵਾਧਾ ਕੀਤਾ ਹੈ।

Answer:

ਕਾਂਗਰਸੀ

Exam Tips:

a) ਇਸ ਘਾਹ ਨੂੰ ਪਾਰਥੇਨੀਅਮ ਵੀ ਕਹਿੰਦੇ ਹਨ।

 

Question 5: ਥਾਰ ਮਾਰੂਥਲ ਦਾ ਆਮ ਪਸ਼ੂ …………… ਹੈ।

Answer:

ਊਠ

Exam Tips:

a) ਊਠ ਮਾਰੂਥਲ ਦਾ ਸਾਧਾਰਨ ਪਸ਼ੂ ਹੈ।

 

Question 6: ਭਾਰਤ ਵਿਚ ਜੰਗਲੀ ਗਧੇ …………… ਵਿਚ ਮਿਲਦੇ ਹਨ।

Answer:

ਕੱਛ ਦੇ ਰਣ

Exam Tips:

a) ਕੱਛ ਦਾ ਰਣ ਗੁਜਰਾਤ ਵਿਚ ਹੈ।

 

Question 7: ਜੰਗਲੀ ਜੀਵਾਂ ਵਿਚ …………… ਸਭ ਤੋਂ ਤਾਕਤਵਰ ਪਸ਼ੂ ਹੈ।

Answer:

ਸ਼ੇਰ

Exam Tips:

a) ਬੱਬਰ ਸ਼ੇਰ ਗਿਰ ਦੇ ਜੰਗਲਾਂ ਵਿਚ ਮਿਲਦਾ ਹੈ।

 

Question 8: ਭਾਰਤ ਦਾ ਪਹਿਲਾ ਜੀਵ-ਮੰਡਲ ਰਿਜ਼ਰਵ ਖੇਤਰ …………… ਵਿਚ ਬਣਾਇਆ ਗਿਆ।

Answer:

ਨੀਲਗਿਰੀ

Exam Tips:

a) ਇਹ ਜੀਵ-ਮੰਡਲ (ਬਾਇਓਸਫ਼ੀਅਰ) ਰਿਜ਼ਰਵ ਯੋਜਨਾ ਅਧੀਨ ਬਣਿਆ ਪਹਿਲਾ ਰਿਜ਼ਰਵ ਹੈ।

 

Question 9: ਅਗਨੀ ਚੱਟਾਨਾਂ ਦੇ ਟੁੱਟਣ ਨਾਲ ਬਣੀ ਮਿੱਟੀ …………… ਮਿੱਟੀ ਕਹਾਉਂਦੀ ਹੈ।

Answer:

ਕਾਲੀ

Exam Tips:

a) ਕਾਲੀ ਮਿੱਟੀ ਲਾਵੇ ਤੋਂ ਬਣਦੀ ਹੈ ਅਤੇ ਕਪਾਹ ਲਈ ਵਧੀਆ ਹੈ।

 

Question 10: ਕੇਂਦਰੀ ਮਿੱਟੀ ਰੱਖਿਆ ਬੋਰਡ ਦੀ ਸਥਾਪਨਾ …………… ਈ: ਵਿਚ ਕੀਤੀ ਗਈ।

Answer:

1953

Exam Tips:

a) ਸਾਲ ਅੰਕਾਂ ਵਿਚ ਲਿਖੋ: 1953।

 

III. ਬਹੁਵਿਕਲਪੀ ਪ੍ਰਸ਼ਨ

Question 1: ਡੈਲਟਾਈ ਵਣਾਂ ਵਿਚ ਮਿਲਣ ਵਾਲਾ ਮੁੱਖ ਰੁੱਖ ਹੈ-
(A) ਸਾਲ
(B) ਟਾਹਲੀ
(C) ਸੁੰਦਰੀ
(D) ਸਾਗਵਾਨ

Answer:

(C) ਸੁੰਦਰੀ

Exam Tips:

a) ਡੈਲਟਾਈ (ਜਵਾਰੀ) ਵਣਾਂ ਨੂੰ ਸੁੰਦਰ ਵਣ ਵੀ ਕਹਿੰਦੇ ਹਨ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 2: ਕਾਲੀ ਮਿੱਟੀ ਕਿਸ ਉਪਜ ਲਈ ਉੱਤਮ ਮੰਨੀ ਜਾਂਦੀ ਹੈ?
(A) ਕਪਾਹ
(B) ਕਣਕ
(C) ਚੌਲ
(D) ਗੰਨਾ

Answer:

(A) ਕਪਾਹ

Exam Tips:

a) ਕਾਲੀ ਮਿੱਟੀ ਨੂੰ ਕਪਾਹ ਵਾਲੀ ਮਿੱਟੀ ਵੀ ਕਹਿੰਦੇ ਹਨ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 3: ਕਿਸ ਮਿੱਟੀ ਵਿਚ ਲੋਹੇ ਅਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ?
(A) ਕਾਲੀ ਮਿੱਟੀ
(B) ਲੈਟਰਾਈਟ ਮਿੱਟੀ
(C) ਮਾਰੂਥਲੀ ਮਿੱਟੀ
(D) ਜਲੋਢ ਮਿੱਟੀ

Answer:

(B) ਲੈਟਰਾਈਟ ਮਿੱਟੀ

Exam Tips:

a) ਇਸ ਮਿੱਟੀ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 4: ਭਾਰਤ ਵਿਚ ਪਹਿਲੀ ਵਾਰ ਵਣ ਨੀਤੀ (ਰਾਸ਼ਟਰੀ ਵਣ ਨੀਤੀ) ਦੀ ਘੋਸ਼ਣਾ ਕੀਤੀ ਗਈ-
(A) 1947 ਈ: ਵਿਚ
(B) 1950 ਈ: ਵਿਚ
(C) 1937 ਈ: ਵਿਚ
(D) 1951 ਈ: ਵਿਚ

Answer:

(D) 1951 ਈ: ਵਿਚ (ਪਾਠ-ਪੁਸਤਕ ਅਨੁਸਾਰ)

Exam Tips:

a) ਦਿੱਤੇ ਵਿਕਲਪਾਂ ਵਿਚ ਪਾਠ-ਪੁਸਤਕ ਅਨੁਸਾਰ ਸਹੀ ਸਾਲ 1951 ਹੈ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 5: ਭਾਰਤ ਵਿਚ ਪ੍ਰਤੀ ਵਿਅਕਤੀ ਵਣ ਖੇਤਰ ਹੈ-
(A) 0.14 ਹੈਕਟੇਅਰ
(B) 1.4 ਹੈਕਟੇਅਰ
(C) 14.0 ਹੈਕਟੇਅਰ
(D) 4.1 ਹੈਕਟੇਅਰ

Answer:

(A) 0.14 ਹੈਕਟੇਅਰ (ਪਾਠ-ਪੁਸਤਕ ਅਨੁਸਾਰ)

Exam Tips:

a) ਭਾਰਤ ਵਿਚ ਪ੍ਰਤੀ ਵਿਅਕਤੀ ਵਣ ਖੇਤਰ ਬਹੁਤ ਘੱਟ ਹੈ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 6: ਕਿਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਭ ਤੋਂ ਵੱਧ ਵਣ ਖੇਤਰ ਹੈ?
(A) ਚੰਡੀਗੜ੍ਹ ਵਿਚ
(B) ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ
(C) ਦਾਦਰ ਅਤੇ ਨਗਰ ਹਵੇਲੀ ਵਿਚ
(D) ਪਾਂਡੀਚੇਰੀ ਵਿਚ

Answer:

(B) ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ

Exam Tips:

a) ਦੀਪ ਸਮੂਹ ਵਿਚ ਸੰਘਣੇ ਵਣ ਹਨ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 7: ਹੇਠ ਲਿਖੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚੋਂ ਕਿਸ ਵਿਚ ਸਭ ਤੋਂ ਘੱਟ ਵਣ ਖੇਤਰ ਹੈ?
(A) ਚੰਡੀਗੜ੍ਹ
(B) ਲਕਸ਼ਦੀਪ
(C) ਦਿੱਲੀ
(D) ਦਮਨ-ਦੀਵ

Answer:

(C) ਦਿੱਲੀ (ਪਾਠ-ਪੁਸਤਕ ਅਨੁਸਾਰ)

Exam Tips:

a) ਪਾਠ-ਪੁਸਤਕ ਵਿਚ ਦਿੱਲੀ ਦਾ ਵਣ ਖੇਤਰ ਸਭ ਤੋਂ ਘੱਟ ਦੱਸਿਆ ਗਿਆ ਹੈ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 8: ਥਣਧਾਰੀਆਂ ਵਿਚ ਰਾਜਸੀ-ਠਾਠ ਵਾਲਾ ਸ਼ਾਕਾਹਾਰੀ ਪਸ਼ੂ ਮੰਨਿਆ ਜਾਂਦਾ ਹੈ-
(A) ਬਾਂਦਰ
(B) ਹਾਥੀ
(C) ਲੰਗੂਰ
(D) ਮੱਝ

Answer:

(B) ਹਾਥੀ

Exam Tips:

a) ਹਾਥੀ ਸੰਘਣੇ ਵਣਾਂ ਵਾਲੇ ਗਰਮ-ਸਿੱਲ੍ਹੇ ਖੇਤਰਾਂ ਵਿਚ ਰਹਿੰਦਾ ਹੈ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 9: ਭਾਰਤ ਵਿਚ ਇਕ ਸਿੰਗ ਵਾਲਾ ਗੈਂਡਾ ਮਿਲਦਾ ਹੈ-
(A) ਤਾਮਿਲਨਾਡੂ ਵਿਚ
(B) ਅਸਾਮ ਅਤੇ ਉੱਤਰ ਪ੍ਰਦੇਸ਼ ਵਿਚ
(C) ਅਸਾਮ ਅਤੇ ਪੱਛਮੀ ਬੰਗਾਲ ਵਿਚ
(D) ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿਚ

Answer:

(C) ਅਸਾਮ ਅਤੇ ਪੱਛਮੀ ਬੰਗਾਲ ਵਿਚ

Exam Tips:

a) ਇਹ ਗੈਂਡਾ ਦਲਦਲੀ ਖੇਤਰਾਂ ਵਿਚ ਮਿਲਦਾ ਹੈ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

Question 10: ਭਾਰਤ ਵਿਚ ਪਹਿਲਾ ਜੀਵ-ਮੰਡਲ (ਬਾਇਓਸਫ਼ੀਅਰ) ਰਿਜ਼ਰਵ ਖੇਤਰ ਬਣਾਇਆ ਗਿਆ-
(A) 1986 ਈ: ਵਿਚ
(B) 1976 ਈ: ਵਿਚ
(C) 1971 ਈ: ਵਿਚ
(D) 1981 ਈ: ਵਿਚ

Answer:

(A) 1986 ਈ: ਵਿਚ (ਨੀਲਗਿਰੀ ਵਿਚ)

Exam Tips:

a) ਇਹ ਰਿਜ਼ਰਵ ਨੀਲਗਿਰੀ ਵਿਚ ਬਣਿਆ ਸੀ।
b) ਹੋਰ ਵਿਕਲਪਾਂ ਨੂੰ ਇਕ-ਇਕ ਕਰਕੇ ਕੱਟੋ ਅਤੇ ਸਹੀ ਵਿਕਲਪ ਚੁਣੋ।

 

IV. ਸਹੀ ਜਾਂ ਗ਼ਲਤ ਦੱਸੋ

Question 1: ਸੁੰਦਰਵਣ ਦਾ ਜੀਵ ਸੁਰੱਖਿਅਤ ਖੇਤਰ ਮੱਧ ਪ੍ਰਦੇਸ਼ ਵਿਚ ਸਥਿਤ ਹੈ।

Answer:

ਗ਼ਲਤ। ਸੁੰਦਰਵਣ ਪੱਛਮੀ ਬੰਗਾਲ ਵਿਚ ਗੰਗਾ ਡੈਲਟਾ ਵਿਚ ਸਥਿਤ ਹੈ।

Exam Tips:

a) ਸੁੰਦਰਵਣ ਗੰਗਾ-ਬ੍ਰਹਮਪੁੱਤਰ ਡੈਲਟਾ ਦਾ ਜਵਾਰੀ ਜੰਗਲ ਹੈ।
b) ਗ਼ਲਤ ਕਥਨ ਨੂੰ ਸਹੀ ਕਰ ਕੇ ਲਿਖਣਾ ਲਾਭਦਾਇਕ ਹੈ।

 

Question 2: ਰਾਸ਼ਟਰੀ ਵਣ ਨੀਤੀ 1951 ਦੇ ਅਨੁਸਾਰ ਦੇਸ਼ ਦੇ ਕੁੱਲ ਖੇਤਰਫਲ ਦੇ ਇਕ ਤਿਹਾਈ (33.3 ਪ੍ਰਤੀਸ਼ਤ) ਭਾਗ ਉੱਤੇ ਵਣ ਹੋਣੇ ਚਾਹੀਦੇ ਹਨ।

Answer:

ਸਹੀ (ਪਾਠ-ਪੁਸਤਕ ਅਨੁਸਾਰ)।

Exam Tips:

a) ਪਹਾੜੀ ਖੇਤਰਾਂ ਲਈ ਇਹ ਟੀਚਾ ਇਕ ਤਿਹਾਈ ਤੋਂ ਵੱਧ ਰੱਖਿਆ ਗਿਆ ਹੈ।
b) ਗ਼ਲਤ ਕਥਨ ਨੂੰ ਸਹੀ ਕਰ ਕੇ ਲਿਖਣਾ ਲਾਭਦਾਇਕ ਹੈ।

 

Question 3: ਬਬੂਲ, ਕਿੱਕਰ ਆਦਿ ਦਰੱਖ਼ਤ ਅਰਧ-ਪੱਤਝੜੀ ਜੰਗਲਾਂ ਦੇ ਦਰੱਖ਼ਤ ਹਨ।

Answer:

ਗ਼ਲਤ। ਇਹ ਦਰੱਖ਼ਤ ਮਾਰੂਥਲੀ (ਖ਼ੁਸ਼ਕ) ਬਨਸਪਤੀ ਦੇ ਹਨ।

Exam Tips:

a) ਕੰਡੇਦਾਰ ਰੁੱਖ ਖ਼ੁਸ਼ਕ ਖੇਤਰਾਂ ਵਿਚ ਮਿਲਦੇ ਹਨ।
b) ਗ਼ਲਤ ਕਥਨ ਨੂੰ ਸਹੀ ਕਰ ਕੇ ਲਿਖਣਾ ਲਾਭਦਾਇਕ ਹੈ।

 

Question 4: ਸੰਘਣੇ ਵਣ ਗਰਮੀਆਂ ਵਿਚ ਤਾਪਮਾਨ ਨੂੰ ਵੱਧਣ ਤੋਂ ਰੋਕਦੇ ਹਨ।

Answer:

ਸਹੀ।

Exam Tips:

a) ਵਣਾਂ ਦਾ ਅਸਿੱਧਾ ਲਾਭ ਜਲਵਾਯੂ ਉੱਤੇ ਕੰਟਰੋਲ ਹੈ।
b) ਗ਼ਲਤ ਕਥਨ ਨੂੰ ਸਹੀ ਕਰ ਕੇ ਲਿਖਣਾ ਲਾਭਦਾਇਕ ਹੈ।

 

Question 5: ਪਰਬਤੀ ਮਿੱਟੀ ਚਾਹ ਉਤਪਾਦਨ ਦੇ ਅਨੁਕੂਲ ਹੁੰਦੀ ਹੈ।

Answer:

ਸਹੀ।

Exam Tips:

a) ਚਾਹ ਦੇ ਬਾਗ਼ ਅਸਾਮ, ਦਾਰਜੀਲਿੰਗ ਅਤੇ ਨੀਲਗਿਰੀ ਦੀਆਂ ਪਹਾੜੀ ਢਲਾਣਾਂ ਉੱਤੇ ਹਨ।
b) ਗ਼ਲਤ ਕਥਨ ਨੂੰ ਸਹੀ ਕਰ ਕੇ ਲਿਖਣਾ ਲਾਭਦਾਇਕ ਹੈ।

 

V. ਸਹੀ ਮਿਲਾਨ ਕਰੋ

Question 1: ਖੱਬੇ ਕਾਲਮ ਦੀਆਂ ਚੀਜ਼ਾਂ ਦਾ ਸੱਜੇ ਕਾਲਮ ਨਾਲ ਮਿਲਾਨ ਕਰੋ।

Answer:

ਕਾਲਮ Aਕਾਲਮ B
ਜਲ ਹਾਇਸਿੰਥ (Water Hyacinth)ਬੰਗਾਲ ਦਾ ਡਰ
ਭਾਰਤ ਵਿਚ ਸਭ ਤੋਂ ਵੱਧ ਜੰਗਲ ਦਾ ਖੇਤਰਫਲ (ਪਾਠ-ਪੁਸਤਕ ਅਨੁਸਾਰ)ਤ੍ਰਿਪੁਰਾ
ਜਵਾਰੀ ਬਨਸਪਤੀਸੁੰਦਰਵਣ
ਭੂੜ ਮਿੱਟੀਪੰਜਾਬ ਅਤੇ ਹਰਿਆਣਾ

Exam Tips:

a) ਪਹਿਲਾਂ ਉਹ ਜੋੜੇ ਮਿਲਾਓ ਜਿਨ੍ਹਾਂ ਬਾਰੇ ਪੱਕਾ ਪਤਾ ਹੈ।
b) ਜਲ ਹਾਇਸਿੰਥ ਨੂੰ ਬੰਗਾਲ ਦਾ ਡਰ (Terror of Bengal) ਕਹਿੰਦੇ ਹਨ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਖ਼ੁਸ਼ਕ ਪੱਤਝੜੀ ਬਨਸਪਤੀ ‘ਤੇ ਸੰਖੇਪ ਨੋਟ ਲਿਖੋ।

Answer:

ਇਸ ਕਿਸਮ ਦੀ ਬਨਸਪਤੀ 50 ਤੋਂ 100 ਸੈਂ. ਮੀ. ਘੱਟ ਵਰਖਾ ਵਾਲੇ ਖੇਤਰਾਂ ਵਿਚ ਮਿਲਦੀ ਹੈ।
ਖੇਤਰ-ਇਸ ਦੀ ਇਕ ਲੰਬੀ ਪੱਟੀ ਪੰਜਾਬ ਤੋਂ ਲੈ ਕੇ ਹਰਿਆਣਾ, ਦੱਖਣ-ਪੱਛਮੀ ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਕਾਠੀਆਵਾੜ, ਦੱਖਣ ਦੇ ਪਠਾਰ ਦੇ ਮੱਧਵਰਤੀ ਭਾਗ ਦੇ ਆਸ-ਪਾਸ ਦੇ ਖੇਤਰਾਂ ਵਿਚ ਫੈਲੀ ਹੋਈ ਹੈ।
ਮੁੱਖ ਰੁੱਖ – ਇਸ ਬਨਸਪਤੀ ਵਿਚ ਟਾਹਲੀ, ਕਿੱਕਰ, ਫਲਾਹੀ, ਬੋਹੜ, ਹਲਦੂ ਵਰਗੇ ਰੁੱਖ ਭਾਰੀ ਮਾਤਰਾ ਵਿਚ ਮਿਲਦੇ ਹਨ। ਇਸ ਵਿਚ ਚੰਦਨ, ਮਹੂਆ, ਸਿਰਸ ਅਤੇ ਸਾਗਵਾਨ ਵਰਗੇ ਕੀਮਤੀ ਰੁੱਖ ਵੀ ਮਿਲਦੇ ਹਨ। ਇਹ ਰੁੱਖ ਅਕਸਰ ਗਰਮੀਆਂ ਸ਼ੁਰੂ ਹੁੰਦੇ ਹੀ ਆਪਣੇ ਪੱਤੇ ਸੁੱਟ ਦਿੰਦੇ ਹਨ।
ਘਾਹ – ਇਨ੍ਹਾਂ ਖੇਤਰਾਂ ਵਿਚ ਦੂਰ-ਦੂਰ ਕੰਡੇਦਾਰ ਝਾੜੀਆਂ ਅਤੇ ਕਈ ਤਰ੍ਹਾਂ ਦੀ ਘਾਹ ਨਜ਼ਰ ਆਉਂਦੀ ਹੈ, ਜੋ ਕਿ ਘਾਹ ਦੇ ਮੈਦਾਨ ਵਾਂਗ ਦਿੱਸਦੀ ਹੈ। ਇਸ ਘਾਹ ਨੂੰ ਮੁੰਜ, ਕਾਂਸ ਅਤੇ ਸਬਾਈ ਕਿਹਾ ਜਾਂਦਾ ਹੈ।

Exam Tips:

a) ਵਰਖਾ ਦੀ ਮਾਤਰਾ, ਖੇਤਰ, ਮੁੱਖ ਰੁੱਖ ਅਤੇ ਘਾਹ-ਚਾਰ ਉਪ-ਸਿਰਲੇਖ ਬਣਾ ਕੇ ਲਿਖੋ।

 

Question 2: ਹੇਠ ਲਿਖਿਆਂ ‘ਤੇ ਸੰਖੇਪ ਟਿੱਪਣੀਆਂ ਲਿਖੋ (i) ਜੰਗਲੀ ਜੀਵਾਂ ਦੀ ਸੰਭਾਲ, (ii) ਮਿੱਟੀ ਦੀ ਸੰਭਾਲ।

Answer:

(i) ਜੰਗਲੀ ਜੀਵਾਂ ਦੀ ਸੰਭਾਲ – ਭਾਰਤ ਵਿਚ ਵੱਖ-ਵੱਖ ਤਰ੍ਹਾਂ ਦੇ ਜੰਗਲੀ ਜੀਵ ਮਿਲਦੇ ਹਨ। ਉਨ੍ਹਾਂ ਦੀ ਸਹੀ ਦੇਖਭਾਲ ਨਾ ਹੋਣ ਨਾਲ ਜੀਵਾਂ ਦੀਆਂ ਕਈ ਜਾਤਾਂ ਜਾਂ ਤਾਂ ਖ਼ਤਮ ਹੋ ਗਈਆਂ ਹਨ ਜਾਂ ਖ਼ਤਮ ਹੋਣ ਵਾਲੀਆਂ ਹਨ। ਇਨ੍ਹਾਂ ਜੀਵਾਂ ਦੇ ਮਹੱਤਵ ਨੂੰ ਦੇਖਦੇ ਹੋਏ ਹੁਣ ਇਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਉਪਾਅ ਕੀਤੇ ਜਾ ਰਹੇ ਹਨ।
ਨੀਲਗਿਰੀ ਵਿਚ ਭਾਰਤ ਦਾ ਪਹਿਲਾ ਜੀਵ-ਮੰਡਲ ਰਿਜ਼ਰਵ ਖੇਤਰ ਸਥਾਪਿਤ ਕੀਤਾ ਗਿਆ। ਇਹ ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਦੇ ਸੀਮਾਵਰਤੀ ਖੇਤਰਾਂ ਵਿਚ ਫੈਲਿਆ ਹੋਇਆ ਹੈ। ਇਸ ਦੀ ਸਥਾਪਨਾ 1986 ਵਿਚ ਕੀਤੀ ਗਈ ਸੀ। ਨੀਲਗਿਰੀ ਤੋਂ ਬਾਅਦ 1988 ਈ: ਵਿਚ ਉੱਤਰਾਖੰਡ (ਮੌਜੂਦਾ) ਵਿਚ ਨੰਦਾ ਦੇਵੀ ਦਾ ਜੀਵ-ਮੰਡਲ ਰਿਜ਼ਰਵ ਖੇਤਰ ਬਣਾਇਆ ਗਿਆ। ਉਸੇ ਸਾਲ ਮੇਘਾਲਿਆ ਵਿਚ ਤੀਜਾ ਖੇਤਰ ਸਥਾਪਿਤ ਕੀਤਾ ਗਿਆ। ਇਕ ਹੋਰ ਜੀਵ-ਮੰਡਲ ਰਿਜ਼ਰਵ ਖੇਤਰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਸਥਾਪਿਤ ਕੀਤਾ ਗਿਆ ਹੈ। ਇਨ੍ਹਾਂ ਜੀਵ-ਮੰਡਲ ਰਿਜ਼ਰਵ ਖੇਤਰਾਂ ਤੋਂ ਇਲਾਵਾ ਭਾਰਤ ਸਰਕਾਰ ਦੁਆਰਾ ਅਰੁਣਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ ਅਤੇ ਅਸਾਮ ਵਿਚ ਵੀ ਜੀਵ-ਮੰਡਲ ਰਿਜ਼ਰਵ ਖੇਤਰ ਸਥਾਪਿਤ ਕੀਤੇ ਗਏ ਹਨ।
(ii) ਮਿੱਟੀ ਦੀ ਸੰਭਾਲ – ਭਾਰਤ ਵਿਚ ਵੱਖ-ਵੱਖ ਤਰ੍ਹਾਂ ਦੀਆਂ ਮਿੱਟੀਆਂ ਮਿਲਦੀਆਂ ਹਨ। ਇਨ੍ਹਾਂ ਮਿੱਟੀਆਂ ਵਿਚ ਕਈ ਤਰ੍ਹਾਂ ਦੀਆਂ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ। ਦੇਸ਼ ਵਿਚ ਮਿਲਦੀਆਂ ਉਪਜਾਊ ਮਿੱਟੀਆਂ ਦੇ ਕਾਰਨ ਹੀ ਭਾਰਤ ਖੇਤੀ ਉਤਪਾਦਾਂ ਵਿਚ ਆਤਮ-ਨਿਰਭਰ ਹੋ ਸਕਿਆ ਹੈ। ਪਰ ਮਿੱਟੀ ਦਾ ਉਪਜਾਊਪਨ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਵਿਗਿਆਨਿਕ ਤਰੀਕੇ ਅਪਣਾਏ ਜਾਣ। ਸਾਨੂੰ ਮਿੱਟੀਆਂ ਦੀ ਸਹੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਖੁਰਨ (ਕਟਾਅ) ਤੋਂ ਬਚਾਉਣਾ ਚਾਹੀਦਾ ਹੈ। ਮਿੱਟੀ ਦਾ ਉਪਜਾਊਪਨ ਬਣਾਈ ਰੱਖਣ ਲਈ ਰਸਾਇਣਿਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਦੀ ਸਹਾਇਤਾ ਵੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਭੂਮੀ ਦੀ ਉਤਪਾਦਕਤਾ ਨੂੰ ਲਗਾਤਾਰ ਬਣਾਈ ਰੱਖਣ ਲਈ ਮਿੱਟੀ ਦੀ ਸੰਭਾਲ ਬਹੁਤ ਜ਼ਰੂਰੀ ਹੈ।

Exam Tips:

a) ਦੋਵੇਂ ਭਾਗ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਜੀਵ-ਮੰਡਲ ਰਿਜ਼ਰਵਾਂ ਦੇ ਨਾਂ ਸਾਲ ਸਮੇਤ ਲਿਖੋ।

 

Question 3: ਰੇਗੁਰ (ਕਾਲੀ) ਅਤੇ ਲੈਟਰਾਈਟ ਮਿੱਟੀ ਵਿਚ ਅੰਤਰ ਸਪੱਸ਼ਟ ਕਰੋ।

Answer:

ਰੇਗੁਰ ਮਿੱਟੀ ਅਤੇ ਲੈਟਰਾਈਟ ਮਿੱਟੀ ਵਿਚ ਹੇਠ ਲਿਖੇ ਅੰਤਰ ਹਨ-

ਆਧਾਰਰੇਗੁਰ ਮਿੱਟੀ (ਕਾਲੀ ਮਿੱਟੀ)ਲੈਟਰਾਈਟ ਮਿੱਟੀ
ਨਿਰਮਾਣਇਸ ਮਿੱਟੀ ਦਾ ਨਿਰਮਾਣ ਲਾਵੇ ਦੇ ਪ੍ਰਵਾਹ ਨਾਲ ਹੋਇਆ ਹੈ।ਇਸ ਮਿੱਟੀ ਦਾ ਨਿਰਮਾਣ ਭਾਰੀ ਵਰਖਾ ਨਾਲ ਹੋਣ ਵਾਲੀ ਖੁਰਨ (ਨਿਕਾਸ) ਕਿਰਿਆ ਨਾਲ ਹੋਇਆ ਹੈ।
ਉਪਜਾਊਪਨਇਸ ਮਿੱਟੀ ਦੇ ਪੋਸ਼ਕ ਤੱਤ ਕਾਫ਼ੀ ਮਾਤਰਾ ਵਿਚ ਮਿਲਦੇ ਹਨ, ਇਸ ਲਈ ਇਹ ਉਪਜਾਊ ਹੁੰਦੀ ਹੈ।ਇਸ ਮਿੱਟੀ ਦੇ ਜ਼ਿਆਦਾਤਰ ਪੋਸ਼ਕ ਤੱਤ ਵਰਖਾ ਵਿਚ ਵਹਿ ਜਾਂਦੇ ਹਨ, ਇਸ ਲਈ ਇਹ ਘੱਟ ਉਪਜਾਊ ਹੁੰਦੀ ਹੈ।
ਫ਼ਸਲਇਹ ਮਿੱਟੀ ਕਪਾਹ ਦੀ ਖੇਤੀ ਲਈ ਆਦਰਸ਼ ਹੁੰਦੀ ਹੈ।ਇਸ ਮਿੱਟੀ ਵਿਚ ਸਿਰਫ਼ ਘਾਹ ਅਤੇ ਝਾੜੀਆਂ ਹੀ ਉੱਗਦੀਆਂ ਹਨ।
ਨਮੀਇਸ ਮਿੱਟੀ ਵਿਚ ਵਧੇਰੇ ਸਮੇਂ ਤਕ ਨਮੀ ਧਾਰਨ ਕਰਨ ਦੀ ਸਮਰੱਥਾ ਹੁੰਦੀ ਹੈ।ਇਸ ਮਿੱਟੀ ਵਿਚ ਵਧੇਰੇ ਸਮੇਂ ਤਕ ਨਮੀ ਧਾਰਨ ਕਰਨ ਦੀ ਸਮਰੱਥਾ ਨਹੀਂ ਹੁੰਦੀ।

Exam Tips:

a) ਚਾਰੇ ਆਧਾਰ (ਨਿਰਮਾਣ, ਉਪਜਾਊਪਨ, ਫ਼ਸਲ, ਨਮੀ) ਸਾਰਣੀ ਵਿਚ ਲਿਖੋ।
b) ਰੇਗੁਰ ਮਿੱਟੀ ਦਾ ਸਥਾਨਕ ਨਾਂ ਰੇਗੁਰ ਹੈ ਅਤੇ ਇਹ ਕਪਾਹ ਲਈ ਮਸ਼ਹੂਰ ਹੈ।

 

Question 4: ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਜਾ ਰਹੀ ਹੈ। ਇਸ ਨੂੰ ਦੂਰ ਕਰਨ ਲਈ ਤੁਸੀਂ ਕੀ ਸੁਝਾਅ ਦਿਉਗੇ?

Answer:

ਭਾਰਤ ਦੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਸਕਦੇ ਹਨ-
ਰਸਾਇਣਿਕ ਖਾਦਾਂ ਦੀ ਵਰਤੋਂ – ਸਾਡੇ ਦੇਸ਼ ਦੇ ਕਿਸਾਨ ਵਧੇਰੇ ਕਰਕੇ ਗੋਹੇ ਦੀ ਖਾਦ ਦੀ ਹੀ ਵਰਤੋਂ ਕਰਦੇ ਹਨ, ਜਿਸ ਨਾਲ ਉਪਜ ਘੱਟ ਰਹਿੰਦੀ ਹੈ। ਰਸਾਇਣਿਕ ਖਾਦ ਦੀ ਵਰਤੋਂ ਕਰਨ ਨਾਲ ਜ਼ਰੂਰੀ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਕਿਸਾਨਾਂ ਨੂੰ ਗੋਹੇ ਦੀ ਖਾਦ ਦੇ ਨਾਲ-ਨਾਲ ਰਸਾਇਣਿਕ ਖਾਦਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ।
ਜ਼ਮੀਨ ਨੂੰ ਖਾਲੀ ਛੱਡਣਾ – ਜੇਕਰ ਜ਼ਮੀਨ ਨੂੰ ਕੁੱਝ ਸਮੇਂ ਲਈ ਖ਼ਾਲੀ ਛੱਡ ਦਿੱਤਾ ਜਾਵੇ ਤਾਂ ਉਹ ਉਪਜਾਊ ਸ਼ਕਤੀ ਵਿਚ ਆਈ ਕਮੀ ਨੂੰ ਪੂਰਾ ਕਰ ਲੈਂਦੀ ਹੈ। ਇਸ ਲਈ ਜ਼ਮੀਨ ਨੂੰ ਕੁੱਝ ਸਮੇਂ ਲਈ ਖ਼ਾਲੀ ਛੱਡ ਦੇਣਾ ਚਾਹੀਦਾ ਹੈ।
ਫ਼ਸਲਾਂ ਦਾ ਅਦਲ-ਬਦਲ – ਪੌਦੇ ਆਪਣਾ ਭੋਜਨ ਧਰਤੀ ਤੋਂ ਪ੍ਰਾਪਤ ਕਰਦੇ ਹਨ। ਹਰੇਕ ਪੌਦਾ ਭੂਮੀ ਤੋਂ ਅਲੱਗ-ਅਲੱਗ ਪ੍ਰਕਾਰ ਦਾ ਤੱਤ ਪ੍ਰਾਪਤ ਕਰਦਾ ਹੈ। ਜੇਕਰ ਇਕ ਫ਼ਸਲ ਨੂੰ ਵਾਰ-ਵਾਰ ਬੀਜਿਆ ਜਾਵੇ ਤਾਂ ਭੂਮੀ ਵਿਚ ਇਕੋ ਖ਼ਾਸ ਤੱਤ ਦੀ ਕਮੀ ਹੋ ਜਾਂਦੀ ਹੈ। ਇਸ ਲਈ ਫ਼ਸਲਾਂ ਨੂੰ ਅਦਲ-ਬਦਲ ਕੇ ਬੀਜਣਾ ਚਾਹੀਦਾ ਹੈ।

Exam Tips:

a) ਤਿੰਨੋਂ ਉਪਾਅ (ਰਸਾਇਣਿਕ ਖਾਦ, ਜ਼ਮੀਨ ਖਾਲੀ ਛੱਡਣਾ, ਫ਼ਸਲਾਂ ਦਾ ਅਦਲ-ਬਦਲ) ਵੱਖ-ਵੱਖ ਸਿਰਲੇਖਾਂ ਹੇਠ ਲਿਖੋ।

 

Question 5: ਭਾਰਤ ਵਿਚ ਮਿਲਣ ਵਾਲੀ ਕਾਲੀ ਅਤੇ ਲਾਲ ਮਿੱਟੀ ਦੀ ਤੁਲਨਾ ਕਰੋ।

Answer:

ਭਾਰਤ ਵਿਚ ਮਿਲਣ ਵਾਲੀ ਕਾਲੀ ਅਤੇ ਲਾਲ ਮਿੱਟੀ ਦੀ ਤੁਲਨਾ ਇਸ ਤਰ੍ਹਾਂ ਹੈ-

ਆਧਾਰਕਾਲੀ ਮਿੱਟੀਲਾਲ ਮਿੱਟੀ
ਨਿਰਮਾਣਇਹ ਮਿੱਟੀ ਲਾਵੇ ਤੋਂ ਬਣੀਆਂ ਚੱਟਾਨਾਂ ਦੇ ਟੁੱਟਣ ਨਾਲ ਬਣਦੀ ਹੈ।ਇਹ ਮਿੱਟੀ ਉਨ੍ਹਾਂ ਚੱਟਾਨਾਂ ਦੇ ਟੁੱਟਣ ਨਾਲ ਬਣਦੀ ਹੈ, ਜਿਨ੍ਹਾਂ ਵਿਚ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਤੱਤਇਸ ਮਿੱਟੀ ਵਿਚ ਪੋਟਾਸ਼, ਮੈਗਨੀਸ਼ੀਅਮ, ਲੋਹਾ, ਚੂਨਾ ਅਤੇ ਐਲੂਮੀਨੀਅਮ ਵਧੇਰੇ ਮਾਤਰਾ ਵਿਚ ਮਿਲਦੇ ਹਨ।ਇਸ ਮਿੱਟੀ ਵਿਚ ਮੈਗਨੀਸ਼ੀਅਮ, ਫਾਸਫੋਰਸ, ਚੂਨਾ ਅਤੇ ਨਾਈਟ੍ਰੋਜਨ ਦੀ ਘਾਟ ਹੁੰਦੀ ਹੈ। ਇਸ ਵਿਚ ਲੋਹੇ ਦਾ ਆਕਸਾਈਡ ਵਧੇਰੇ ਮਾਤਰਾ ਵਿਚ ਹੁੰਦਾ ਹੈ।
ਨਮੀਇਹ ਮਿੱਟੀ ਪਾਣੀ ਨੂੰ ਬਹੁਤ ਦੇਰ ਤਕ ਸੋਖ ਸਕਦੀ ਹੈ, ਇਸ ਲਈ ਇਸ ਨੂੰ ਜ਼ਿਆਦਾ ਸਿੰਜਾਈ ਦੀ ਲੋੜ ਨਹੀਂ ਹੁੰਦੀ।ਇਹ ਮਿੱਟੀ ਪਾਣੀ ਨੂੰ ਦੇਰ ਤਕ ਨਹੀਂ ਸੋਖ ਸਕਦੀ, ਇਸ ਲਈ ਇਸ ਵਿਚ ਵਰਖਾ ਦੇ ਸਮੇਂ ਹੀ ਖੇਤੀ ਹੋ ਸਕਦੀ ਹੈ।
ਉਪਜਾਊਪਨਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ।ਇਹ ਮਿੱਟੀ ਜ਼ਿਆਦਾ ਉਪਜਾਊ ਨਹੀਂ ਹੁੰਦੀ।

Exam Tips:

a) ਚਾਰੇ ਆਧਾਰਾਂ ਉੱਤੇ ਦੋਹਾਂ ਮਿੱਟੀਆਂ ਦੀ ਤੁਲਨਾ ਇਕੋ ਕ੍ਰਮ ਵਿਚ ਲਿਖੋ।
b) ਲਾਲ ਮਿੱਟੀ ਦਾ ਰੰਗ ਲੋਹੇ ਦੇ ਆਕਸਾਈਡ ਕਾਰਨ ਹੁੰਦਾ ਹੈ।

 

Question 6: ਜਲੋਢ ਮਿੱਟੀ ਤੋਂ ਕੀ ਭਾਵ ਹੈ? ਇਹ ਭਾਰਤ ਵਿਚ ਕਿਹੜੇ-ਕਿਹੜੇ ਭਾਗਾਂ ਵਿਚ ਮਿਲਦੀ ਹੈ? ਇਸ ਮਿੱਟੀ ਦੇ ਗੁਣ ਅਤੇ ਲੱਛਣਾਂ ਦਾ ਵਰਣਨ ਕਰੋ।

Answer:

ਨਦੀਆਂ ਆਪਣੇ ਨਾਲ ਲਿਆਂਦੀ ਹੋਈ ਮਿੱਟੀ ਅਤੇ ਗਾਰ ਦੇ ਬਰੀਕ ਕਣਾਂ ਨੂੰ ਮੈਦਾਨ ਵਿਚ ਵਿਛਾ ਦਿੰਦੀਆਂ ਹਨ।
ਇਸ ਤਰ੍ਹਾਂ ਨਾਲ ਜੋ ਮਿੱਟੀ ਬਣਦੀ ਹੈ ਉਸ ਨੂੰ ਜਲੋਢ ਮਿੱਟੀ ਕਹਿੰਦੇ ਹਨ। ਜਲੋਢ ਮਿੱਟੀ ਬਹੁਤ ਉਪਜਾਊ ਹੁੰਦੀ ਹੈ।
ਜਲੋ ਮਿੱਟੀ ਦੇ ਖੇਤਰ – ਭਾਰਤ ਵਿਚ ਜਲੋਢ ਮਿੱਟੀ ਗੰਗਾ-ਸਤਲੁਜ ਦੇ ਮੈਦਾਨ, ਮਹਾਂਨਦੀ, ਕ੍ਰਿਸ਼ਨਾ ਅਤੇ ਕਾਵੇਰੀ ਨਦੀਆਂ ਦੇ ਡੈਲਟਿਆਂ, ਬ੍ਰਹਮਪੁੱਤਰ ਦੀ ਘਾਟੀ ਅਤੇ ਪੂਰਬੀ ਤੇ ਪੱਛਮੀ ਤਟੀ ਮੈਦਾਨਾਂ ਵਿਚ ਮਿਲਦੀ ਹੈ।
ਗੁਣ ਅਤੇ ਲੱਛਣ-
1. ਇਹ ਮਿੱਟੀ ਬਹੁਤ ਉਪਜਾਊ ਹੁੰਦੀ ਹੈ।
2. ਇਹ ਮਿੱਟੀ ਸਖ਼ਤ ਨਹੀਂ ਹੁੰਦੀ। ਇਸ ਲਈ ਇਸ ਵਿਚ ਆਸਾਨੀ ਨਾਲ ਹਲ ਚਲਾਇਆ ਜਾ ਸਕਦਾ ਹੈ।
ਵਰਖਾ ਘੱਟ ਹੋਣ ‘ਤੇ ਇਸ ਮਿੱਟੀ ਵਿਚ ਨਾਈਟ੍ਰੋਜਨ ਅਤੇ ਮਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਪੋਟਾਸ਼ ‘ਤੇ ਫਾਸਫੋਰਸ ਦੀ ਮਾਤਰਾ ਵੱਧ ਜਾਂਦੀ ਹੈ। ਤਦ ਇਹ ਖੇਤੀ ਯੋਗ ਨਹੀਂ ਰਹਿੰਦੀ।

Exam Tips:

a) ਪਹਿਲਾਂ ਅਰਥ, ਫਿਰ ਖੇਤਰ ਅਤੇ ਅੰਤ ਵਿਚ ਗੁਣ ਲਿਖੋ।

 

Question 7: ਜਲੋਢ ਮਿੱਟੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਵਰਣਨ ਕਰੋ।

Answer:

ਜਲੋਢ ਮਿੱਟੀ ਵਿਚ ਵਰਖਾ ਦੀ ਭਿੰਨਤਾ ਦੇ ਕਾਰਨ ਖਾਰ, ਰੇਤ ਅਤੇ ਚੀਕਣੀ ਮਿੱਟੀ ਦੀ ਮਾਤਰਾ ਅਲੱਗ-ਅਲੱਗ ਹੁੰਦੀ ਹੈ।
ਇਸ ਆਧਾਰ ‘ਤੇ ਇਸ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-
1. ਬਾਂਗਰ ਮਿੱਟੀ – ਇਹ ਪ੍ਰਾਚੀਨ ਜਲੋਢ ਮਿੱਟੀ ਹੈ। ਇੱਥੇ ਅਜਿਹੀ ਮਿੱਟੀ ਮਿਲਦੀ ਹੈ ਜਿੱਥੇ ਹੜ੍ਹ ਦਾ ਪਾਣੀ ਨਹੀਂ ਪਹੁੰਚਦਾ। ਇਸ ਵਿਚ ਰੇਤ ਅਤੇ ਚੀਕਣੀ ਮਿੱਟੀ ਦੀ ਮਾਤਰਾ ਬਰਾਬਰ ਹੁੰਦੀ ਹੈ। ਇਸ ਵਿਚ ਕਿਤੇ-ਕਿਤੇ ਕੰਕਰ ਅਤੇ ਚੂਨੇ ਦੀਆਂ ਡਲੀਆਂ ਵੀ ਮਿਲਦੀਆਂ ਹਨ।
2. ਖਾਦਰ ਮਿੱਟੀ – ਇਸ ਨੂੰ ਨਵੀਨ ਜਲੋਢ ਵੀ ਕਹਿੰਦੇ ਹਨ। ਇਸ ਤਰ੍ਹਾਂ ਦੀ ਮਿੱਟੀ ਦੇ ਖੇਤਰ ਨਦੀਆਂ ਦੇ ਨੇੜੇ ਮਿਲਦੇ ਹਨ। ਇਨ੍ਹਾਂ ਵਿਚ ਹੜ੍ਹ ਦਾ ਪਾਣੀ ਹਰ ਸਾਲ ਪਹੁੰਚ ਜਾਂਦਾ ਹੈ ਜਿਸ ਨਾਲ ਨਵੀਂ ਜਲੋਢ ਦਾ ਜਮਾਓ ਹੁੰਦਾ ਰਹਿੰਦਾ ਹੈ।
3. ਡੈਲਟਾਈ ਮਿੱਟੀ – ਇਸ ਨੂੰ ਸਭ ਤੋਂ ਨਵੀਂ ਕਛਾਰੀ ਮਿੱਟੀ ਵੀ ਕਹਿੰਦੇ ਹਨ। ਇਹ ਨਦੀਆਂ ਦੇ ਡੈਲਟਿਆਂ ਦੇ ਨੇੜੇ-ਤੇੜੇ ਮਿਲਦੀ ਹੈ। ਇਸ ਵਿਚ ਚੀਕਣੀ ਮਿੱਟੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
4. ਤਟਵਰਤੀ ਜਲੋਢ ਮਿੱਟੀ – ਇਸ ਪ੍ਰਕਾਰ ਦੀ ਮਿੱਟੀ ਦਾ ਨਿਰਮਾਣ ਤਟਾਂ ਦੇ ਨਾਲ ਸਮੁੰਦਰੀ ਲਹਿਰਾਂ ਦੇ ਜਮਾਓ ਨਾਲ ਪ੍ਰਾਪਤ ਚੂਰੇ ਤੋਂ ਹੁੰਦਾ ਹੈ।

Exam Tips:

a) ਚਾਰੇ ਕਿਸਮਾਂ (ਬਾਂਗਰ, ਖਾਦਰ, ਡੈਲਟਾਈ, ਤਟਵਰਤੀ) ਅੰਕ ਲਾ ਕੇ ਲਿਖੋ।

 

Question 8: ਜੰਗਲੀ ਜੀਵਾਂ ਦੀ ਰੱਖਿਆ ਕਰਨਾ ਹਰੇਕ ਨਾਗਰਿਕ ਦਾ ਕਰਤੱਵ ਕਿਉਂ ਹੈ?

Answer:

ਸਾਡੇ ਵਣਾਂ ਵਿਚ ਬਹੁਤ ਸਾਰੇ ਮਹੱਤਵਪੂਰਨ ਪਸ਼ੂ-ਪੰਛੀ ਮਿਲਦੇ ਹਨ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪੰਛੀਆਂ ਅਤੇ ਜਾਨਵਰਾਂ ਦੀਆਂ ਅਨੇਕਾਂ ਜਾਤਾਂ ਸਾਡੇ ਦੇਸ਼ ਵਿਚੋਂ ਲੁਪਤ ਹੋ ਚੁੱਕੀਆਂ ਹਨ। ਇਸ ਲਈ ਜੰਗਲੀ ਜੀਵਾਂ ਦੀ ਰੱਖਿਆ ਕਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਮਨੁੱਖ ਨੇ ਆਪਣੇ ਨਿੱਜੀ ਲਾਭ ਲਈ ਵਣਾਂ ਨੂੰ ਕੱਟ ਕੇ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਇਕ ਦੁੱਖ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ। ਅੱਜ ਗੈਂਡਾ, ਚੀਤਾ, ਬਾਂਦਰ, ਸ਼ੇਰ ਅਤੇ ਸਾਰੰਗ ਵਰਗੇ ਪਸ਼ੂ-ਪੰਛੀ ਬਹੁਤ ਘੱਟ ਗਿਣਤੀ ਵਿਚ ਮਿਲਦੇ ਹਨ। ਇਸ ਲਈ ਹਰੇਕ ਨਾਗਰਿਕ ਦਾ ਇਹ ਕਰਤੱਵ ਹੈ ਕਿ ਉਹ ਜੰਗਲੀ ਜੀਵਾਂ ਦੀ ਰੱਖਿਆ ਕਰੇ।

Exam Tips:

a) ਮਨੁੱਖ ਦੁਆਰਾ ਕਟਾਈ ਅਤੇ ਸ਼ਿਕਾਰ, ਅਤੇ ਜੀਵਾਂ ਦੀਆਂ ਜਾਤਾਂ ਦੇ ਲੁਪਤ ਹੋਣ ਦਾ ਜ਼ਿਕਰ ਕਰੋ।

 

Question 9: ਕਿਸਾਨ ਲਈ ਪਸ਼ੂ ਧਨ (ਪਸ਼ੂ ਪਾਲਣ) ਦਾ ਕੀ ਮਹੱਤਵ ਹੈ?

Answer:

ਸਾਡੇ ਦੇਸ਼ ਵਿਚ ਵਿਸ਼ਾਲ ਪਸ਼ੂ ਧਨ ਪਾਇਆ ਜਾਂਦਾ ਹੈ, ਜਿਨ੍ਹਾਂ ਨੂੰ ਕਿਸਾਨ ਆਪਣੇ ਖੇਤਾਂ ‘ਤੇ ਪਾਲਦੇ ਹਨ। ਪਸ਼ੂਆਂ ਤੋਂ ਕਿਸਾਨ ਨੂੰ ਗੋਹਾ ਪ੍ਰਾਪਤ ਹੁੰਦਾ ਹੈ ਜੋ ਮਿੱਟੀ ਦੇ ਉਪਜਾਊਪਨ ਨੂੰ ਬਣਾਈ ਰੱਖਣ ਵਿਚ ਉਨ੍ਹਾਂ ਦੀ ਸਹਾਇਤਾ ਕਰਦਾ ਹੈ। ਪਹਿਲਾਂ ਕਿਸਾਨ ਗੋਹੇ ਨੂੰ ਬਾਲਣ ਦੇ ਰੂਪ ਵਿਚ ਵਰਤਦੇ ਸਨ। ਪਰ ਹੁਣ ਪ੍ਰਗਤੀਸ਼ੀਲ ਕਿਸਾਨ ਗੋਹੇ ਨੂੰ ਬਾਲਣ ਅਤੇ ਖਾਦ ਦੋਹਾਂ ਰੂਪਾਂ ਵਿਚ ਵਰਤੋਂ ਕਰਦੇ ਹਨ। ਖੇਤ ਵਿਚ ਗੋਹੇ ਨੂੰ ਖਾਦ ਦੇ ਰੂਪ ਵਿਚ ਵਰਤੋਂ ਕਰਨ ਤੋਂ ਪਹਿਲਾਂ ਉਹ ਉਸ ਤੋਂ ਗੈਸ ਬਣਾਉਂਦੇ ਹਨ, ਜਿਸ ‘ਤੇ ਉਹ ਖਾਣਾ ਬਣਾਉਂਦੇ ਹਨ ਅਤੇ ਰੌਸ਼ਨੀ ਪ੍ਰਾਪਤ ਕਰਦੇ ਹਨ। ਪਸ਼ੂਆਂ ਦੀਆਂ ਖੱਲਾਂ ਵੱਡੇ ਪੈਮਾਨੇ ‘ਤੇ ਨਿਰਯਾਤ ਕੀਤੀਆਂ ਜਾਂਦੀਆਂ ਹਨ। ਪਸ਼ੂਆਂ ਤੋਂ ਉਨ੍ਹਾਂ ਨੂੰ ਉੱਨ ਪ੍ਰਾਪਤ ਹੁੰਦੀ ਹੈ। ਸੱਚ ਤਾਂ ਇਹ ਹੈ ਕਿ ਪਸ਼ੂਧਨ ਭਾਰਤੀ ਕਿਸਾਨ ਦੇ ਲਈ ਅਤਿਰਿਕਤ ਆਮਦਨ ਦਾ ਸਾਧਨ ਹੈ।

Exam Tips:

a) ਗੋਹੇ ਦੀ ਖਾਦ, ਗੈਸ, ਖੱਲਾਂ ਅਤੇ ਉੱਨ-ਇਹ ਚਾਰੇ ਲਾਭ ਲਿਖੋ।

 

Question 10: ਮਿੱਟੀ ਦੇ ਮੁੱਖ ਪੰਜ ਉਪਯੋਗ ਦੱਸੋ।

Answer:

ਮਿੱਟੀ ਇਕ ਬਹੁਤ ਹੀ ਕੀਮਤੀ ਕੁਦਰਤੀ ਤੋਹਫ਼ਾ ਹੈ। ਇਸ ਤੋਂ ਸਾਨੂੰ ਵੱਖ-ਵੱਖ ਉਤਪਾਦ ਪ੍ਰਾਪਤ ਹੁੰਦੇ ਹਨ। ਇਸ ਦੇ ਮੁੱਖ ਪੰਜ ਉਪਯੋਗ ਹੇਠ ਲਿਖੇ ਹਨ-
1. ਇਸ ਤੋਂ ਕਣਕ, ਚੌਲ, ਬਾਜਰਾ, ਜਵਾਰ ਆਦਿ ਅਨਾਜ ਪ੍ਰਾਪਤ ਹੁੰਦਾ ਹੈ।
2. ਇਸ ਵਿਚ ਪਸ਼ੂਆਂ ਦੇ ਲਈ ਘਾਹ ਅਤੇ ਪੱਠੇ ਉੱਗਦੇ ਹਨ।
3. ਇਸ ਤੋਂ ਕਪਾਹ, ਪਟਸਨ (ਜੂਟ), ਸੀਸਲ ਆਦਿ ਰੇਸ਼ੇਦਾਰ ਪਦਾਰਥ ਮਿਲਦੇ ਹਨ।
4. ਇਸ ਤੋਂ ਸਾਨੂੰ ਦਾਲਾਂ ਮਿਲਦੀਆਂ ਹਨ।
5. ਇਸ ਤੋਂ ਉਪਯੋਗੀ ਲੱਕੜੀ ਪ੍ਰਾਪਤ ਹੁੰਦੀ ਹੈ।

Exam Tips:

a) ਪੰਜੇ ਉਪਯੋਗ ਅੰਕ ਲਾ ਕੇ ਲਿਖੋ।

 

Question 1: ਭਾਰਤ ਵਿਚ ਮਿਲਦੇ ਜੰਗਲੀ ਜੀਵਾਂ ਦਾ ਵਰਣਨ ਕਰੋ।

Answer:

ਬਨਸਪਤੀ ਦੀ ਤਰ੍ਹਾਂ ਹੀ ਸਾਡੇ ਦੇਸ਼ ਦੇ ਜੀਵ-ਜੰਤੂਆਂ ਵਿਚ ਵੀ ਬਹੁਤ ਵਿਭਿੰਨਤਾ ਹੈ। ਭਾਰਤ ਵਿਚ ਇਨ੍ਹਾਂ ਦੀਆਂ 76,000 ਜਾਤੀਆਂ ਮਿਲਦੀਆਂ ਹਨ। ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਜਾਤਾਂ ਦੀਆਂ ਮੱਛੀਆਂ ਮਿਲਦੀਆਂ ਹਨ। ਇਸੇ ਤਰ੍ਹਾਂ ਇੱਥੇ ਪੰਛੀਆਂ ਦੀਆਂ ਵੀ 2000 ਜਾਤੀਆਂ ਮਿਲਦੀਆਂ ਹਨ। ਮੁੱਖ ਤੌਰ ‘ਤੇ ਭਾਰਤ ਦੇ ਜੰਗਲੀ ਜੀਵਾਂ ਦਾ ਵਰਣਨ ਇਸ ਤਰ੍ਹਾਂ ਹੈ-
ਹਾਥੀ – ਹਾਥੀ ਰਾਜਸੀ ਠਾਠ-ਬਾਠ ਵਾਲਾ ਪਸ਼ੂ ਹੈ। ਇਹ ਗਰਮ ਸਿੱਲ੍ਹੇ ਵਣਾਂ ਦਾ ਪਸ਼ੂ ਹੈ। ਇਹ ਅਸਾਮ, ਕੇਰਲਾ ਅਤੇ ਕਰਨਾਟਕ ਦੇ ਜੰਗਲਾਂ ਵਿਚ ਮਿਲਦਾ ਹੈ। ਇਨ੍ਹਾਂ ਥਾਂਵਾਂ ‘ਤੇ ਭਾਰੀ ਵਰਖਾ ਦੇ ਕਾਰਨ ਬਹੁਤ ਸੰਘਣੇ ਜੰਗਲ ਮਿਲਦੇ ਹਨ।
ਊਠ – ਊਠ ਗਰਮ ਅਤੇ ਖ਼ੁਸ਼ਕ ਮਾਰੂਥਲਾਂ ਵਿਚ ਮਿਲਦਾ ਹੈ।
ਜੰਗਲੀ ਖੋਤਾ – ਜੰਗਲੀ ਖੋਤੇ ਕੱਛ ਦੇ ਰਣ ਵਿਚ ਮਿਲਦੇ ਹਨ।
ਇਕ ਸਿੰਗ ਵਾਲਾ ਗੈਂਡਾ – ਇਕ ਸਿੰਗ ਵਾਲੇ ਗੈਂਡੇ ਅਸਾਮ ਅਤੇ ਪੱਛਮੀ ਬੰਗਾਲ ਦੇ ਉੱਤਰੀ ਭਾਗਾਂ ਦੇ ਦਲਦਲੀ ਖੇਤਰਾਂ ਵਿਚ ਮਿਲਦੇ ਹਨ।
ਬਾਂਦਰ – ਭਾਰਤ ਵਿਚ ਬਾਂਦਰਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ। ਇਨ੍ਹਾਂ ਵਿਚੋਂ ਲੰਗੂਰ ਆਮ ਮਿਲਦਾ ਹੈ। ਪੂਛ ਵਾਲਾ ਬਾਂਦਰ (ਕਾਕ) ਬੜਾ ਹੀ ਵਚਿੱਤਰ ਜੀਵ ਹੈ। ਇਸ ਦੇ ਮੂੰਹ ਦੇ ਚਾਰੇ ਪਾਸੇ ਵਾਲ ਉੱਗੇ ਹੁੰਦੇ ਹਨ ਜੋ ਇਕ ਪ੍ਰਭਾਮੰਡਲ ਦੀ ਤਰ੍ਹਾਂ ਦਿਸਦਾ ਹੈ।
ਹਿਰਨ – ਭਾਰਤ ਵਿਚ ਹਿਰਨਾਂ ਦੀਆਂ ਅਨੇਕਾਂ ਜਾਤਾਂ ਮਿਲਦੀਆਂ ਹਨ। ਇਨ੍ਹਾਂ ਵਿਚ ਚੌਸਿੰਗਾ, ਕਾਲਾ ਹਿਰਨ, ਚਿੰਕਾਰਾ ਅਤੇ ਆਮ ਹਿਰਨ ਮੁੱਖ ਹਨ। ਇੱਥੇ ਹਿਰਨਾਂ ਦੀਆਂ ਕੁੱਝ ਹੋਰ ਵੀ ਜਾਤਾਂ ਮਿਲਦੀਆਂ ਹਨ। ਇਨ੍ਹਾਂ ਵਿਚ ਕਸ਼ਮੀਰੀ ਬਾਰਾਂਸਿੰਗਾ, ਦਲਦਲੀ ਹਿਰਨ, ਧੱਬੇਦਾਰ ਹਿਰਨ, ਕਸਤੂਰੀ ਹਿਰਨ ਅਤੇ ਮੁਸ਼ਕ ਹਿਰਨ ਮੁੱਖ ਹਨ।
ਸ਼ਿਕਾਰੀ ਜੰਤੂ – ਸ਼ਿਕਾਰੀ ਜੰਤੂਆਂ ਵਿਚ ਭਾਰਤੀ ਸ਼ੇਰ ਦਾ ਖ਼ਾਸ ਥਾਂ ਹੈ। ਅਫ਼ਰੀਕਾ ਤੋਂ ਇਲਾਵਾ ਇਹ ਸਿਰਫ਼ ਭਾਰਤ ਵਿਚ ਹੀ ਮਿਲਦਾ ਹੈ। ਇਸ ਦਾ ਕੁਦਰਤੀ ਆਵਾਸ ਗੁਜਰਾਤ ਵਿਚ ਸੌਰਾਸ਼ਟਰ ਦੇ ਗਿਰ ਜੰਗਲਾਂ ਵਿਚ ਹੈ। ਹੋਰ ਸ਼ਿਕਾਰੀ ਪਸ਼ੂਆਂ ਵਿਚ ਬਾਘ, ਚੀਤਾ, ਲੱਮਚਿੱਤਾ (ਕਲਾਊਡਿਡ ਲਿਓਪਾਰਡ) ਅਤੇ ਬਰਫ਼ ਦਾ ਚੀਤਾ ਮੁੱਖ ਹਨ।
ਹੋਰ ਜੀਵ-ਜੰਤੂ-ਹਿਮਾਲਾ ਦੀਆਂ ਲੜੀਆਂ ਵਿਚ ਵੀ ਕਈ ਤਰ੍ਹਾਂ ਦੇ ਜੀਵ-ਜੰਤੂ ਰਹਿੰਦੇ ਹਨ। ਇਨ੍ਹਾਂ ਵਿਚ ਜੰਗਲੀ ਭੇਡਾਂ ਅਤੇ ਪਹਾੜੀ ਬੱਕਰੀਆਂ ਖ਼ਾਸ ਤੌਰ ‘ਤੇ ਵਰਣਨ ਯੋਗ ਹਨ। ਭਾਰਤੀ ਜੰਤੂਆਂ ਵਿਚ ਭਾਰਤੀ ਮੋਰ, ਭਾਰਤੀ ਸਾਂਢ ਅਤੇ ਨੀਲ ਗਾਂ ਮੁੱਖ ਹਨ। ਭਾਰਤ ਸਰਕਾਰ ਕੁੱਝ ਜਾਤਾਂ ਦੇ ਜੀਵ ਜੰਤੂਆਂ ਦੀ ਸੰਭਾਲ ਲਈ ਖ਼ਾਸ ਯਤਨ ਕਰ ਰਹੀ ਹੈ।

Exam Tips:

a) ਹਾਥੀ, ਊਠ, ਗੈਂਡਾ, ਹਿਰਨ, ਸ਼ੇਰ ਆਦਿ ਹਰੇਕ ਜੀਵ ਲਈ ਵੱਖਰਾ ਸਿਰਲੇਖ ਲਿਖੋ।
b) ਜੀਵ-ਜੰਤੂਆਂ ਦੀ ਕੁੱਲ ਗਿਣਤੀ ਅਤੇ ਮੱਛੀਆਂ/ਪੰਛੀਆਂ ਦੀਆਂ ਜਾਤਾਂ ਦੇ ਅੰਕੜੇ ਪਾਠ-ਪੁਸਤਕ ਅਨੁਸਾਰ ਹਨ।

 

Step-by-Step Textbook Answers: Class 10 SST Geography Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

Official Punjab Board Solutions for Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

Access structured Punjab Board textbook solutions for Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ. Designed in alignment with the latest academic curriculum for Class 10 SST Geography, these answers cover all end-of-chapter exercises to support daily learning and homework completion.

Step-by-Step Explanations for Punjabi Medium Chapter 04 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ

Beyond providing final answers, these guides offer step-by-step breakdowns for complex queries in the Class 10 SST Geography module. This approach helps students balance theoretical depth with practical problem-solving skills required for Punjab Board exams.

Next Steps in Your SST Geography Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 10 SST Geography.

FAQs

Where can I find the latest PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ for the 2026-27 session?

The complete and updated PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ is available for free on StudiesToday.com. These solutions for Class 10 SST Geography are as per latest Punjab Board curriculum.

Are the SST Geography Punjab Board solutions for Class 10 updated for the new 50% competency-based exam pattern?

Yes, our experts have revised the PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ will help students to get full marks in the theory paper.

Do you offer PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ in multiple languages like Hindi and English?

Yes, we provide bilingual support for Class 10 SST Geography. You can access PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ in both English and Hindi medium.

Is it possible to download the SST Geography Punjab Board solutions for Class 10 as a PDF?

Yes, you can download the entire PSEB 10th Class SST Solutions Geography Chapter 4 ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ in printable PDF format for offline study on any device.