PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

Official Punjab Board Solutions for Class 10 Home Science: Punjabi Medium Chapter 06 ਭੋਜਨ ਅਤੇ ਪੌਸ਼ਟਿਕ ਤੱਤ

Access comprehensive textbook solutions for Punjabi Medium Chapter 06 ਭੋਜਨ ਅਤੇ ਪੌਸ਼ਟਿਕ ਤੱਤ using the official curriculum guides for Class 10 Home Science. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Home Science: Punjabi Medium Chapter 06 ਭੋਜਨ ਅਤੇ ਪੌਸ਼ਟਿਕ ਤੱਤ

Access the complete solution PDF for Class 10 Home Science below. Regular practice with these targeted textbook answers builds familiarity with standard question patterns and helps secure higher marks in final school evaluations.

ਅਭਿਆਸ – ਵਸਤੂਨਿਸ਼ਠ ਪ੍ਰਸ਼ਨ

Question 1: ਭੋਜਨ ਸਾਡੇ ਸਰੀਰ ਵਿਚ ਕਿਹੜੇ-ਕਿਹੜੇ ਕੰਮ ਕਰਦਾ ਹੈ ?

Answer:

ਭੋਜਨ ਪ੍ਰਾਣੀਆਂ ਨੂੰ ਜਿਊਂਦੇ ਰੱਖਣ ਤੋਂ ਇਲਾਵਾ ਸਰੀਰ ਵਿਚ ਅੱਗੇ ਲਿਖੇ ਕੰਮ ਕਰਦਾ ਹੈ-
1. ਸਰੀਰ ਨੂੰ ਸ਼ਕਤੀ ਦਿੰਦਾ ਹੈ – ਮਸ਼ੀਨ ਵਾਂਗ ਮਨੁੱਖੀ ਸਰੀਰ ਨੂੰ ਵੀ ਸ਼ਕਤੀ ਦੀ ਲੋੜ ਪੈਂਦੀ ਹੈ ਜੋ ਕਿ ਭੋਜਨ ਤੋਂ ਪ੍ਰਾਪਤ ਹੁੰਦੀ ਹੈ।
2. ਸਰੀਰ ਦਾ ਵਾਧਾ – ਜਨਮ ਤੋਂ ਲੈ ਕੇ ਜਵਾਨੀ ਤਕ ਮਨੁੱਖੀ ਸਰੀਰ ਵਿਚ ਲਗਾਤਾਰ ਵਾਧਾ ਹੁੰਦਾ ਹੈ। ਇਸ ਵਾਧੇ ਪਿੱਛੇ ਭੋਜਨ ਦੀ ਸ਼ਕਤੀ ਹੀ ਕੰਮ ਕਰਦੀ ਹੈ।
3. ਟੁੱਟੇ ਤੰਤੂਆਂ ਦੀ ਮੁਰੰਮਤ – ਭੋਜਨ ਸਰੀਰ ਦੇ ਨਸ਼ਟ ਹੋਏ ਤੰਤੂਆਂ ਦੀ ਥਾਂ ‘ਤੇ ਨਵੇਂ ਤੰਤ ਬਣਾਉਂਦਾ ਹੈ।

Exam Tips:

a) ਤਿੰਨ ਕੰਮ (ਸ਼ਕਤੀ, ਵਾਧਾ, ਮੁਰੰਮਤ) ਲਿਖੋ ਅਤੇ ਹਰੇਕ ਨਾਲ ਇਕ ਵਾਕ ਦੀ ਵਿਆਖਿਆ ਦਿਓ।

 

Question 2: ਭੋਜਨ ਦੇ ਕਿਹੜੇ ਪੌਸ਼ਟਿਕ ਤੱਤਾਂ ਤੋਂ ਸਾਨੂੰ ਊਰਜਾ ਮਿਲਦੀ ਹੈ ?

Answer:

ਭੋਜਨ ਵਿਚਲੇ ਕਾਰਬੋਜ਼, ਚਿਕਨਾਈ ਅਤੇ ਪ੍ਰੋਟੀਨ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ।

Exam Tips:

a) ਉੱਤਰ ਵਿਚ ਤਿੰਨੋਂ ਤੱਤ – ਕਾਰਬੋਹਾਈਡ੍ਰੇਟ, ਚਿਕਨਾਈ ਅਤੇ ਪ੍ਰੋਟੀਨ – ਲਿਖੋ।

 

Question 3: ਭੋਜਨ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ। ਕਿਉਂ ?

Answer:

ਭੋਜਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਤੇ ਸਰੀਰ ਦੀ ਅੰਦਰੂਨੀ ਟੁੱਟ ਭੱਜ ਦੀ ਮੁਰੰਮਤ ਕਰਦਾ ਹੈ। ਊਰਜਾ ਨਾਲ ਸਰੀਰ ਆਪਣੀਆਂ ਲੋੜੀਂਦੀਆਂ ਕਿਰਿਆਵਾਂ ਕਰਨ ਯੋਗ ਹੁੰਦਾ ਹੈ ਤੇ ਨਾਲ ਹੀ ਨਾਲ ਸਰੀਰ ਦੀ ਮੁਰੰਮਤ ਵੀ ਹੁੰਦੀ ਰਹਿੰਦੀ ਹੈ। ਇਹ ਦੋਵੇਂ ਕਿਰਿਆਵਾਂ ਸਰੀਰ ਨੂੰ ਜਿਊਂਦਾ ਰੱਖਦੀਆਂ ਹਨ, ਇਸ ਲਈ ਭੋਜਨ ਨੂੰ ਜੀਵਨ ਦਾ ਮੂਲ ਆਧਾਰ ਕਿਹਾ ਜਾਂਦਾ ਹੈ।

Exam Tips:

a) “ਊਰਜਾ ਦੇਣਾ” ਅਤੇ “ਮੁਰੰਮਤ ਕਰਨਾ” – ਦੋਵੇਂ ਕਾਰਨ ਜ਼ਰੂਰ ਲਿਖੋ।

 

Question 4: ਸ਼ਕਤੀ ਜਾਂ ਊਰਜਾ ਦੇਣ ਵਾਲੇ ਭੋਜਨ ਪਦਾਰਥਾਂ ਦੇ ਨਾਂ ਲਿਖੋ।

Answer:

ਸ਼ਕਤੀ ਹੇਠ ਦਿੱਤੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ, ਜਿਵੇਂ-
1. ਕਾਰਬੋਜ਼ ਯੁਕਤ ਪਦਾਰਥ – ਗੁੜ, ਸ਼ੱਕਰ, ਚੀਨੀ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ।
2. ਚਿਕਨਾਈ ਯੁਕਤ ਪਦਾਰਥ – ਭੋਜਨ ਪਦਾਰਥ ਜਿਵੇਂ ਮੱਖਣ, ਘਿਓ, ਤੇਲ ਅਤੇ ਤਲੇ ਹੋਏ ਭੋਜਨ ਪਦਾਰਥ।
3. ਪ੍ਰੋਟੀਨ ਯੁਕਤ ਭੋਜਨ ਪਦਾਰਥ – ਜਿਵੇਂ ਦੁੱਧ, ਦਹੀਂ, ਮੱਖਣ ਅਤੇ ਮੀਟ, ਪਨੀਰ ਆਦਿ।

Exam Tips:

a) ਤਿੰਨ ਵਰਗ ਬਣਾ ਕੇ ਹਰੇਕ ਨਾਲ ਦੋ-ਦੋ ਉਦਾਹਰਨਾਂ ਲਿਖੋ।

 

Question 5: ਸਰੀਰ ਦਾ ਨਿਰਮਾਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨ ਲਈ ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?

Answer:

ਵੱਖ-ਵੱਖ ਸਰੀਰਕ ਕਿਰਿਆਵਾਂ ਸਮੇਂ ਸਰੀਰ ਦੇ ਸੈੱਲ ਟੁੱਟਦੇ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ। ਇਸ ਲਈ ਨਵੇਂ ਸੈੱਲਾਂ ਨੂੰ ਬਣਾਉਣ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਖਾਣੇ ਚਾਹੀਦੇ ਹਨ, ਜਿਵੇਂ-ਆਂਡਾ, ਦੁੱਧ, ਮੀਟ, ਮੱਛੀ, ਅਨਾਜ। ਸੋਇਆਬੀਨ ਪ੍ਰੋਟੀਨ ਦਾ ਇਕ ਮੁੱਖ ਅਤੇ ਸਸਤਾ ਸਰੋਤ ਹੈ।

Exam Tips:

a) ਉੱਤਰ ਵਿਚ ਪ੍ਰੋਟੀਨ ਦਾ ਨਾਂ ਅਤੇ ਉਸ ਦੇ ਸਰੋਤ ਦੋਵੇਂ ਲਿਖੋ।
b) ਸੋਇਆਬੀਨ ਨੂੰ ਪ੍ਰੋਟੀਨ ਦਾ ਸਸਤਾ ਸਰੋਤ ਲਿਖਣਾ ਨਾ ਭੁੱਲੋ।

 

Question 6: ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਉਨ੍ਹਾਂ ਦੇ ਨਾਂ ਲਿਖੋ।

Answer:

ਪੌਸ਼ਟਿਕ ਤੱਤ ਭੋਜਨ ਦਾ ਮਹੱਤਵਪੂਰਨ ਅੰਗ ਹਨ। ਇਹ ਵੱਖ-ਵੱਖ ਰਸਾਇਣਿਕ ਤੱਤਾਂ ਦੇ ਮਿਸ਼ਰਨ ਹੁੰਦੇ ਹਨ। ਇਨ੍ਹਾਂ ਦੀ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਲੋੜ ਹੁੰਦੀ ਹੈ। ਇਕ ਸੰਤੁਲਿਤ ਭੋਜਨ ਵਿਚ ਹੇਠ ਲਿਖੇ ਪੌਸ਼ਟਿਕ ਤੱਤ ਹੁੰਦੇ ਹਨ: ਪ੍ਰੋਟੀਨ, ਕਾਰਬੋਜ਼, ਚਿਕਨਾਈ, ਵਿਟਾਮਿਨ, ਲੂਣ ਅਤੇ ਪਾਣੀ ਆਦਿ।

Exam Tips:

a) ਛੇ ਪੌਸ਼ਟਿਕ ਤੱਤਾਂ ਦੇ ਨਾਂ ਕ੍ਰਮ ਨਾਲ ਲਿਖੋ।

 

Question 7: ਪ੍ਰੋਟੀਨ ਕਿਹੜੇ ਤੱਤਾਂ ਦਾ ਮਿਸ਼ਰਣ ਹੈ ?

Answer:

ਪ੍ਰੋਟੀਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ। ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ। ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ ਦੇ ਮਿਸ਼ਰਨ ਨਾਲ ਬਣਦਾ ਹੈ। ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਵਾਰ ਸਲਫਰ ਦੇ ਸੰਯੋਗ ਨਾਲ ਬਣਦੇ ਹਨ।

Exam Tips:

a) ਪ੍ਰੋਟੀਨ ਦੇ ਬਣਨ ਵਾਲੇ ਤੱਤ – ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ – ਯਾਦ ਰੱਖੋ।

 

Question 8: ਕਿਹੜਾ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ ?

Answer:

ਨਾਈਟਰੋਜਨ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ।

Exam Tips:

a) ਇਕ ਸ਼ਬਦ ਦਾ ਉੱਤਰ ‘ਨਾਈਟਰੋਜਨ’ ਹੈ; ਇਸ ਨੂੰ ਵਾਕ ਵਿਚ ਲਿਖੋ।

 

Question 9: ਕਾਰਬੋਹਾਈਡ੍ਰੇਟ ਦੇ ਮੁੱਖ ਸਰੋਤ ਕਿਹੜੇ ਹਨ ?

Answer:

ਕਾਰਬੋਹਾਈਡ੍ਰੇਟ ਹਾਈਡਰੋਜਨ, ਆਕਸੀਜਨ ਅਤੇ ਕਾਰਬਨ ਦਾ ਮਿਸ਼ਰਨ ਹੈ। ਇਹ ਸਰੀਰ ਨੂੰ ਗਰਮੀ ਅਤੇ ਸ਼ਕਤੀ ਦੇਣ ਦਾ ਸਭ ਤੋਂ ਸਸਤਾ ਸੋਮਾ ਹੈ। ਕਾਰਬੋਹਾਈਡ੍ਰੇਟ ਕਣਕ, ਚਾਵਲ, ਮੱਕੀ, ਜੌ, ਫਲ, ਸੁੱਕੇ ਮੇਵੇ, ਗੁੜ, ਸ਼ੱਕਰ, ਚੀਨੀ ਅਤੇ ਸ਼ਹਿਦ ਆਦਿ ਤੋਂ ਪ੍ਰਾਪਤ ਹੁੰਦਾ ਹੈ।

Exam Tips:

a) ਸਰੋਤਾਂ ਦੀ ਸੂਚੀ ਵਿਚ ਅਨਾਜ, ਫਲ, ਗੁੜ-ਸ਼ੱਕਰ ਅਤੇ ਸ਼ਹਿਦ ਸ਼ਾਮਲ ਕਰੋ।

 

Question 10: ਵਿਟਾਮਿਨ ਸਾਡੇ ਜੀਵਨ ਤੱਤ ਕਿਉਂ ਹਨ ?

Answer:

ਵਿਟਾਮਿਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ। ਇਹ ਵਧੀਆ ਸਿਹਤ, ਸਰੀਰਕ ਵਿਕਾਸ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ। ਇਹ ਸਾਡੇ ਸਰੀਰ ਨੂੰ ਥੋੜ੍ਹੀ ਮਾਤਰਾ ਵਿਚ ਚਾਹੀਦੇ ਹਨ। ਪਰ ਸਰੀਰ ਇਨ੍ਹਾਂ ਦੀ ਰਚਨਾ ਨਹੀਂ ਕਰ ਸਕਦਾ। ਇਸ ਲਈ ਇਨ੍ਹਾਂ ਨੂੰ ਭੋਜਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ।

Exam Tips:

a) “ਥੋੜ੍ਹੀ ਮਾਤਰਾ ਵਿਚ ਲੋੜੀਂਦੇ” ਅਤੇ “ਸਰੀਰ ਆਪ ਨਹੀਂ ਬਣਾ ਸਕਦਾ” – ਇਹ ਦੋ ਨੁਕਤੇ ਜ਼ਰੂਰ ਲਿਖੋ।

 

Question 11: ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ-ਕਿਹੜੇ ਹਨ ?

Answer:

ਘੁਲਣਸ਼ੀਲਤਾ ਦੇ ਆਧਾਰ ‘ਤੇ ਵਿਟਾਮਿਨ ਦੋ ਭਾਗਾਂ ਵਿਚ ਵੰਡੇ ਜਾ ਸਕਦੇ ਹਨ: ਚਰਬੀ ਵਿਚ ਘੁਲਣਸ਼ੀਲ ਅਤੇ ਪਾਣੀ ਵਿਚ ਘੁਲਣਸ਼ੀਲ।
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ‘ਬੀ’ ਕੰਪਲੈਕਸ ਸਮੂਹ (ਵਿਟਾਮਿਨਾਂ ਦਾ ਇਕ ਗਰੁੱਪ) ਅਤੇ ਵਿਟਾਮਿਨ ‘ਸੀ’ ਹਨ।

Exam Tips:

a) ਦੋ ਵਰਗ (ਪਾਣੀ ਵਿਚ ਘੁਲਣਸ਼ੀਲ ਅਤੇ ਚਰਬੀ ਵਿਚ ਘੁਲਣਸ਼ੀਲ) ਵੱਖ ਕਰ ਕੇ ਯਾਦ ਕਰੋ।
b) ਪਾਣੀ ਵਿਚ ਘੁਲਣਸ਼ੀਲ: ‘ਬੀ’ ਸਮੂਹ ਅਤੇ ‘ਸੀ’।

 

ਅਭਿਆਸ – ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 12: ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ ? ਮੁੱਖ ਸਰੋਤ ਕਿਹੜੇ ਹਨ ?

Answer:

ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ‘ਤੇ ਹਾਨੀਕਾਰਕ ਅਸਰ ਹੁੰਦਾ ਹੈ ਜੋ ਇਸ ਤਰ੍ਹਾਂ ਹੈ-
ਅੰਧਰਾਤਾ (Night Blindness) – ਵਿਟਾਮਿਨ ‘ਏ’ ਦੀ ਘਾਟ ਨਾਲ ਮਨੁੱਖ ਦੀ ਹਨੇਰੇ ਵਿਚ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ : ਚਾਨਣ ਵਾਲੀ ਥਾਂ ਜਾਂ ਬਾਹਰ ਤੇਜ਼ ਧੁੱਪ ਤੋਂ ਹਨੇਰੇ ਜਾਂ ਅੰਦਰ ਕਮਰੇ ਵਿਚ ਆਉਣ ਤੇ ਕੁੱਝ ਸਮੇਂ ਲਈ ਵੇਖਣ ਵਿਚ ਰੁਕਾਵਟ ਆਉਂਦੀ ਹੈ। ਇਸ ਦੀ ਕਮੀ ਨਾਲ ਰੰਗਾਂ ਨੂੰ ਠੀਕ ਤਰ੍ਹਾਂ ਪਹਿਚਾਨਣ ਵਿਚ ਵੀ ਰੁਕਾਵਟ ਹੁੰਦੀ ਹੈ।
ਜ਼ੀਰੋਸਿਸ (Xerosis) – ਵਿਟਾਮਿਨ ‘ਏ’ ਦੀ ਘਾਟ ਨਾਲ ਅੱਥਰੂ ਗ੍ਰੰਥੀਆਂ ਸੁੱਕ ਜਾਂਦੀਆਂ ਹਨ। ਅੱਖਾਂ ਦੇ ਚਿੱਟੇ ਹਿੱਸੇ ‘ਤੇ ਧੁੰਦਲਾਪਨ ਅਤੇ ਕਾਰਨੀਆ (Cornea) ’ਤੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ। ਇਨ੍ਹਾਂ ਵਿਚੋਂ ਚਿੱਟਾ ਚਿਪਚਪਾ ਪਦਾਰਥ ਨਿਕਲਦਾ ਹੈ ਤੇ ਪਲਕਾਂ ਬੰਦ ਹੋ ਜਾਂਦੀਆਂ ਹਨ। ਜ਼ਿਆਦਾ ਸਮੇਂ ਤਕ ਵਿਟਾਮਿਨ ‘ਏ’ ਦੀ ਕਮੀ ਨਾਲ ਮਨੁੱਖ ਅੰਨ੍ਹਾ ਹੋ ਜਾਂਦਾ ਹੈ।
ਚਮੜੀ ਦਾ ਖੁਰਦਰਾਪਨ (Toad’s skin)
ਪ੍ਰਜਨਣ ਕਿਰਿਆ ‘ਤੇ ਪ੍ਰਭਾਵ (Effect on reproductive system)
ਗੁਰਦੇ ਵਿਚ ਪੱਥਰੀ ਦੀ ਸੰਭਾਵਨਾ (Chances of stone formation in kidney)
ਵਾਧੇ ਵਿਚ ਰੁਕਾਵਟ (Effect on growth)
ਦੰਦਾਂ ਤੇ ਹੱਡੀਆਂ ‘ਤੇ ਪ੍ਰਭਾਵ (Effects on teeth and bones)।
ਇਸ ਤੋਂ ਇਲਾਵਾ ਗਰਭ ਦੇ ਸਮੇਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਵਿਟਾਮਿਨ ‘ਏ’ ਦੀ ਲੋੜ ਵਧੇਰੇ ਹੁੰਦੀ ਹੈ ਅਤੇ ਤਾਜ਼ੀਆਂ ਸਬਜ਼ੀਆਂ ਵਿਚ ਬਾਸੀਆਂ ਸਬਜ਼ੀਆਂ ਨਾਲੋਂ ਵੱਧ ਵਿਟਾਮਿਨ ‘ਏ’ ਮਿਲਦਾ ਹੈ। ਸਰੀਰ ਵਿਚ ਇਸ ਦਾ ਵੱਧ ਹੋਣਾ ਵੀ ਨੁਕਸਾਨਦਾਇਕ ਹੁੰਦਾ ਹੈ।
ਮੁੱਖ ਸਰੋਤ – ਮੱਛੀ, ਦੁੱਧ, ਮੱਖਣ, ਦੇਸੀ ਘਿਓ, ਅੰਬ, ਪਪੀਤਾ, ਗਾਜਰ, ਟਮਾਟਰ, ਅਨਾਨਾਸ।

Exam Tips:

a) ਅੰਧਰਾਤਾ ਅਤੇ ਜ਼ੀਰੋਸਿਸ ਨੂੰ ਪ੍ਰਮੁੱਖ ਰੂਪ ਵਿਚ ਲਿਖੋ।
b) ਉੱਤਰ ਦੇ ਦੋ ਭਾਗ ਹਨ – ਕਮੀ ਦੇ ਨੁਕਸਾਨ ਅਤੇ ਮੁੱਖ ਸਰੋਤ; ਦੋਵੇਂ ਲਿਖੋ।

 

Question 13: ਕੀ ਵਿਟਾਮਿਨ ‘ਕੇ’ ਪਾਣੀ ਵਿਚ ਘੁਲਣਸ਼ੀਲ ਹੈ ? ਇਸ ਦਾ ਸਭ ਤੋਂ ਸਸਤਾ ਸੋਮਾ ਕਿਹੜਾ ਹੈ ?

Answer:

ਨਹੀਂ, ਇਹ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਹੈ। ਇਹ ਜ਼ਿਆਦਾਤਰ ਬਨਸਪਤੀ ਵਰਗ ਵਿਚ ਪਾਇਆ ਜਾਂਦਾ ਹੈ। ਇਸ ਦੀ ਕਮੀ ਨਾਲ ਵਗਦੇ ਖ਼ੂਨ ਦਾ ਬੰਦ ਹੋਣਾ ਕਾਫ਼ੀ ਕਠਿਨ ਹੋ ਜਾਂਦਾ ਹੈ, ਕਿਉਂਕਿ ਇਹ ਖ਼ੂਨ ਦੇ ਜੰਮਣ ਵਿਚ ਸਹਾਇਤਾ ਕਰਦਾ ਹੈ।
ਇਹ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ। ਪਾਠ-ਪੁਸਤਕ ਅਨੁਸਾਰ ਇਸ ਦਾ ਸਭ ਤੋਂ ਸਸਤਾ ਸਰੋਤ ਫੁੱਲ-ਗੋਭੀ, ਬੰਦ-ਗੋਭੀ ਅਤੇ ਗੰਢ ਗੋਭੀ ਹਨ।

Exam Tips:

a) ਪਹਿਲਾਂ “ਨਹੀਂ” ਲਿਖ ਕੇ ਕਾਰਨ ਦਿਓ, ਫਿਰ ਸਸਤੇ ਸਰੋਤ ਦਾ ਜ਼ਿਕਰ ਕਰੋ।

 

Question 14: ਕਿਹੜੇ ਵਿਟਾਮਿਨ ਰੋਸ਼ਨੀ ਅਤੇ ਗਰਮੀ ਨਾਲ ਜਲਦੀ ਨਸ਼ਟ ਹੋ ਜਾਂਦੇ ਹਨ ?

Answer:

ਰਾਈਬੋਫਲੇਵਿਨ (ਵਿਟਾਮਿਨ B₂) ਗਰਮੀ ਅਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ।

Exam Tips:

a) ਵਿਟਾਮਿਨ ਦਾ ਨਾਂ ਅਤੇ ਉਸ ਦਾ ਅੰਕ (B₂) ਦੋਵੇਂ ਲਿਖੋ।

 

Question 15: ਕਿਹੜੇ-ਕਿਹੜੇ ਖਣਿਜ ਪਦਾਰਥ ਸਾਡੇ ਸਰੀਰ ਲਈ ਲੋੜੀਂਦੇ ਹਨ ? ਨਾਮ ਦੱਸੋ।

Answer:

ਸਾਡੇ ਸਰੀਰ ਨੂੰ ਦੋ ਤਰ੍ਹਾਂ ਦੇ ਖਣਿਜ ਪਦਾਰਥ ਲੋੜੀਂਦੇ ਹਨ। ਇਕ ਮਾਕਰੋਮਿਨਰਲਜ਼, ਜਿਵੇਂ ਕੈਲਸ਼ੀਅਮ, ਫਾਸਫੋਰਸ, ਸਲਫਰ, ਸੋਡੀਅਮ ਅਤੇ ਕਲੋਰੀਨ ਆਦਿ। ਦੂਸਰੇ ਮਾਈਕਰੋਮਿਨਰਲ ਹਨ: ਲੋਹਾ, ਆਇਓਡੀਨ, ਤਾਂਬਾ, ਜ਼ਿੰਕ, ਕੋਬਾਲਟ ਆਦਿ।

Exam Tips:

a) ਮੈਕਰੋਮਿਨਰਲਜ਼ ਅਤੇ ਮਾਈਕਰੋਮਿਨਰਲਜ਼ ਦੀਆਂ ਦੋ ਸੂਚੀਆਂ ਵੱਖ-ਵੱਖ ਬਣਾਓ।

 

Question 16: ਆਇਓਡਾਈਜ਼ਡ ਲੂਣ ਲੈਣ ਦੀ ਕੀ ਮਹੱਤਤਾ ਹੈ ?

Answer:

ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੋਵੇ ਸਾਰੇ ਵਿਅਕਤੀਆਂ ਨੂੰ ਆਇਓਡਾਈਜ਼ਡ ਲੂਣ (Iodised salt) ਹੀ ਵਰਤਣਾ ਚਾਹੀਦਾ ਹੈ। ਭਾਰਤ ਵਿਚ ਪੋਟਾਸ਼ੀਅਮ ਆਇਓਡੇਟ ਨਾਲ ਲੂਣ ਨੂੰ ਆਇਓਡਾਈਜ਼ਡ ਕੀਤਾ ਜਾਂਦਾ ਹੈ। ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੈ ਉੱਥੇ ਸਿਰਫ਼ ਇਹੀ ਨਮਕ ਵੇਚਿਆ ਜਾ ਸਕਦਾ ਹੈ। ਬਾਲਗਾਂ ਵਿਚ 100-150 ਮਾਈਕ੍ਰੋਗ੍ਰਾਮ ਆਇਓਡੀਨ ਦੀ ਲੋੜ ਹੁੰਦੀ ਹੈ। ਵਿਸ਼ੇਸ਼ ਹਾਲਤਾਂ ਜਿਵੇਂ ਕਿ ਗਰਭ ਅਵਸਥਾ ਵਿਚ ਇਸ ਦੀ ਲੋੜ ਵੱਧ ਜਾਂਦੀ ਹੈ। ਗਿਲ੍ਹੜ ਹੋਣ ਦੀ ਹਾਲਤ ਵਿਚ ਆਇਓਡੀਨ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ।

Exam Tips:

a) ਲੋੜ ਵਾਲੇ ਥਾਂ, ਪੋਟਾਸ਼ੀਅਮ ਆਇਓਡੇਟ, ਮਾਤਰਾ (100-150 ਮਾਈਕ੍ਰੋਗ੍ਰਾਮ) ਅਤੇ ਗਿਲ੍ਹੜ ਤੋਂ ਬਚਾਅ ਦਾ ਜ਼ਿਕਰ ਕਰੋ।

 

Question 17: ਪਾਣੀ ਦੀ ਘਾਟ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?

Answer:

ਪਾਣੀ ਦੀ ਘਾਟ ਦਾ ਅਸਰ (Effects of deficiency of water) – ਜਿਸ ਮਾਤਰਾ ਵਿਚ ਪਾਣੀ ਸਰੀਰ ‘ਚੋਂ ਨਿਕਲਦਾ ਹੈ ਉੱਨੀ ਮਾਤਰਾ ਵਿਚ ਤਰਲ ਪਦਾਰਥਾਂ ਤੇ ਭੋਜਨ ਪਦਾਰਥਾਂ ਰਾਹੀਂ ਜੇ ਪੂਰਾ ਨਾ ਕੀਤਾ ਜਾਵੇ ਤਾਂ ਹਾਨੀਕਾਰਕ ਪ੍ਰਭਾਵ ਹੁੰਦਾ ਹੈ। ਇਸ ਨਾਲ ਸਰੀਰ ਦੇ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਸਰੀਰ ਦੇ ਤਰਲ ਪਦਾਰਥਾਂ ਵਿਚ ਤਬਦੀਲੀਆਂ ਆ ਜਾਂਦੀਆਂ ਹਨ। ਸਰੀਰ ਦੀਆਂ ਕਿਰਿਆਵਾਂ ਦੀ ਗਤੀ ਘੱਟ ਜਾਂਦੀ ਹੈ ਅਤੇ ਫੋਕਟ ਪਦਾਰਥਾਂ ਦਾ ਨਿਕਾਸ ਨਹੀਂ ਹੋ ਸਕਦਾ। ਜੇ ਪਾਣੀ ਦੀ ਬਹੁਤ ਘਾਟ ਹੋ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ।

Exam Tips:

a) ਪਾਣੀ ਦੀ ਕਮੀ ਦੇ ਪ੍ਰਭਾਵ ਕ੍ਰਮ ਨਾਲ ਲਿਖੋ – ਪਾਣੀ ਘਟਣਾ, ਕਿਰਿਆਵਾਂ ਹੌਲੀ ਹੋਣਾ, ਫੋਕਟ ਨਾ ਨਿਕਲਣਾ।

 

Question 18: ਵਧਣ ਵਾਲੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?

Answer:

ਵੱਧ ਰਹੇ ਬੱਚਿਆਂ ਨੂੰ ਪ੍ਰੋਟੀਨ ਦੀ ਵੱਧ ਲੋੜ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਹੋਣਾ ਹੁੰਦਾ ਹੈ ਅਤੇ ਬੱਚਿਆਂ ਦੇ ਸਰੀਰ ਵਿਚ ਸੈੱਲਾਂ ਦੀ ਟੁੱਟ-ਭੱਜ ਵੀ ਵੱਧ ਹੁੰਦੀ ਹੈ। ਨਵੇਂ ਸੈੱਲਾਂ ਨੂੰ ਬਣਾਉਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਲਈ ਬੱਚਿਆਂ ਨੂੰ ਪ੍ਰੋਟੀਨ ਦੀ ਲੋੜ ਵੱਧ ਹੁੰਦੀ ਹੈ।

Exam Tips:

a) ਕਾਰਨ ਵਿਚ “ਨਵੇਂ ਸੈੱਲਾਂ ਦਾ ਨਿਰਮਾਣ” ਅਤੇ “ਵੱਧ ਟੁੱਟ-ਭੱਜ” ਦੋਵੇਂ ਲਿਖੋ।

 

Question 19: ਪ੍ਰੋਟੀਨ ਦੇ ਮੁੱਖ ਕੰਮ ਕੀ ਹਨ ਅਤੇ ਘਾਟ ਦਾ ਸਰੀਰ ‘ਤੇ ਕੀ ਅਸਰ ਹੁੰਦਾ ਹੈ ?

Answer:

ਪ੍ਰੋਟੀਨ ਦੇ ਕੰਮ (Functions of Protein)-ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ
1. ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
2. ਸਰੀਰ ਨੂੰ ਊਰਜਾ ਦੇਣ ਦਾ ਕੰਮ
3. ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ
4. ਖ਼ੂਨ ਬਣਾਉਣ ਵਿਚ ਸਹਾਇਕ
5. ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ।
6. ਹਾਰਮੋਨਜ਼ ਅਤੇ ਐਂਜ਼ਾਇਮਜ਼ (Enzymes) ਬਣਾਉਣ ਦਾ ਕੰਮ
7. ਮਾਨਸਿਕ ਸ਼ਕਤੀ ਪ੍ਰਦਾਨ ਕਰਨਾ।
ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effect of deficiency of Protein)
ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ। ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ-
ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪ੍ਰੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ। ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁਕ ਜਾਂਦਾ ਹੈ।
ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ।
ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪ੍ਰੋਟੀਨ ਸਰੀਰ ਵਿਚ ਰੋਗ ਪ੍ਰਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ। ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ।
ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ।
ਚਮੜੀ ਦਾ ਖੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ।
ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਨਹੀਂ ਹੁੰਦਾ।
ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ।

Exam Tips:

a) ਉੱਤਰ ਨੂੰ ਦੋ ਭਾਗਾਂ ਵਿਚ ਵੰਡੋ – ਕੰਮ (7) ਅਤੇ ਘਾਟ ਦੇ ਨੁਕਸਾਨ।
b) ਕਵਾਸ਼ਿਓਰਕਰ ਅਤੇ ਮਰਾਸਮਸ ਦੇ ਨਾਂ ਜ਼ਰੂਰ ਲਿਖੋ।

 

Question 20: ਪ੍ਰੋਟੀਨ ਦੇ ਸਰੋਤ ਕਿਹੜੇ ਹਨ ?

Answer:

ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)-
ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) – ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ; ਮੀਟ ਅਤੇ ਮੀਟ ਤੋਂ ਬਣੇ ਪਦਾਰਥ, ਆਂਡੇ ਅਤੇ ਮੱਛੀ।
ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetable Sources) – ਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਦਾਮ, ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ।

Exam Tips:

a) ਪਸ਼ੂ ਜਗਤ ਅਤੇ ਬਨਸਪਤੀ ਜਗਤ ਦੇ ਸਰੋਤ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।

 

Question 21: ਕਾਰਬੋਹਾਈਡ੍ਰੇਟਸ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ?

Answer:

ਸ਼ਕਤੀ ਪ੍ਰਦਾਨ ਕਰਨਾ – ਕਾਰਬੋਹਾਈਡ੍ਰੇਟ ਦਾ ਮੁੱਖ ਕੰਮ ਸਰੀਰਕ ਕੰਮਾਂ ਲਈ ਗਰਮੀ ਅਤੇ ਸ਼ਕਤੀ ਦੇਣਾ ਹੈ।
ਇਕ ਗ੍ਰਾਮ ਕਾਰਬੋਹਾਈਡ੍ਰੇਟ ਤੋਂ 4 ਕੈਲੋਰੀਆਂ ਊਰਜਾ ਮਿਲਦੀ ਹੈ। ਸਰੀਰ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਇਹ ਸਭ ਤੋਂ ਚੰਗਾ ਵਸੀਲਾ ਹੈ। ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ 50% ਤੋਂ 60% ਹਿੱਸਾ ਕਾਰਬੋਹਾਈਡ੍ਰੇਟ ਰਾਹੀਂ ਹੀ ਪ੍ਰਾਪਤ ਹੁੰਦਾ ਹੈ।
ਪ੍ਰੋਟੀਨ ਇਕ ਮਹਿੰਗਾ ਸਰੋਤ ਹੈ ਅਤੇ ਕਾਰਬੋਹਾਈਡ੍ਰੇਟ ਪ੍ਰੋਟੀਨ ਦੀ ਬੱਚਤ ਕਰਦੇ ਹਨ ਤਾਂ ਕਿ ਪ੍ਰੋਟੀਨ ਸਰੀਰ ਨਿਰਮਾਣ ਦਾ ਕੰਮ ਕਰ ਸਕੇ।
ਇਹ ਚਿਕਨਾਈ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ ਅਤੇ ਚਿਕਨਾਈ ਦੇ ਪਾਚਨ ਵਿਚ ਵੀ ਸਹਾਇਕ ਹੁੰਦੇ ਹਨ।
ਗੁਲੂਕੋਜ਼ ਗ਼ੈਰ-ਜ਼ਰੂਰੀ ਅਮੀਨੋ ਐਸਿਡ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦੀ ਹੈ।
ਕਾਰਬੋਹਾਈਡ੍ਰੇਟਸ ਭੋਜਨ ਨੂੰ ਸੁਆਦੀ ਬਣਾਉਂਦੇ ਹਨ।
ਸੈਲੂਲੋਜ਼ ਫੋਕ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ਵਿਚੋਂ ਮਲ ਕੱਢਣ ਲਈ ਸਹਾਇਤਾ ਮਿਲਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ।
ਕਾਰਬੋਹਾਈਡ੍ਰੇਟ ਚਿਕਨਾਈ ਨਾਲ ਮਿਲ ਕੇ ਭੁੱਖ ਤੋਂ ਤ੍ਰਿਪਤੀ (Satiety) ਮਹਿਸੂਸ ਕਰਾਉਂਦੇ ਹਨ। ਇਸ ਨਾਲ ਕਾਫ਼ੀ ਦੇਰ ਭੁੱਖ ਮਹਿਸੂਸ ਨਹੀਂ ਹੁੰਦੀ।

Exam Tips:

a) ਪਹਿਲਾ ਅਤੇ ਮੁੱਖ ਕੰਮ ਊਰਜਾ ਦੇਣਾ ਹੈ (1 ਗ੍ਰਾਮ ਤੋਂ 4 ਕੈਲੋਰੀ)।
b) ਪ੍ਰੋਟੀਨ ਦੀ ਬੱਚਤ ਅਤੇ ਫੋਕ ਵਾਲੇ ਨੁਕਤੇ ਵੀ ਲਿਖੋ।

 

Question 22: ਭੋਜਨ ਵਿਚ ਕਾਰਬੋਹਾਈਡ੍ਰੇਟਸ ਦੀ ਉੱਚਿਤ ਮਾਤਰਾ ਹੋਣਾ ਕਿਉਂ ਜ਼ਰੂਰੀ ਹੈ ?

Answer:

ਕਾਰਬੋਹਾਈਡ੍ਰੇਟ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ।
ਇਸ ਦੀ ਕਮੀ ਕਾਰਨ ਸਰੀਰ ਵਿਚ ਪ੍ਰੋਟੀਨ ਅਤੇ ਚਰਬੀ ਇਸ ਕੰਮ ਲਈ ਵਰਤੀ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਲਗਾਤਾਰ ਭੋਜਨ ਵਿਚ ਕਾਰਬੋਹਾਈਡ੍ਰੇਟਸ ਦੀ ਕਮੀ ਹੋਣ ਨਾਲ ਸਰੀਰਕ ਵਾਧਾ ਰੁਕ ਜਾਂਦਾ ਹੈ ਅਤੇ ਮਰਾਸਮਸ ਨਾਂ ਦਾ ਰੋਗ ਹੋ ਜਾਂਦਾ ਹੈ। ਸੋ ਕਾਰਬੋਜ਼ ਦਾ ਭੋਜਨ ਵਿਚ ਉੱਚਿਤ ਮਾਤਰਾ ਵਿਚ ਹੋਣਾ ਬਹੁਤ ਜ਼ਰੂਰੀ ਹੈ।

Exam Tips:

a) ਕਾਰਬੋਹਾਈਡ੍ਰੇਟ ਦੀ ਕਮੀ ਨਾਲ ਪ੍ਰੋਟੀਨ ਅਤੇ ਚਰਬੀ ਦਾ ਊਰਜਾ ਲਈ ਵਰਤਿਆ ਜਾਣਾ ਮੁੱਖ ਨੁਕਤਾ ਹੈ।

 

Question 23: ਕਾਰਬੋਹਾਈਡ੍ਰੇਟਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?

Answer:

ਕਾਰਬੋਹਾਈਡ੍ਰੇਟਸ ਦੀ ਕਮੀ ਦਾ ਅਸਰ (Effect of deficiency of Carbohydrates) – ਕਾਰਬੋਹਾਈਡ੍ਰੇਟਸ ਦੀ ਕਮੀ ਆਮ ਤੌਰ ‘ਤੇ ਘੱਟ ਹੀ ਵੇਖਣ ਵਿਚ ਆਉਂਦੀ ਹੈ ਪਰ ਜੇ ਕਦੀ ਇਸ ਦੀ ਕਮੀ ਹੋ ਜਾਵੇ ਤਾਂ ਸਰੀਰ ‘ਤੇ ਕਈ ਤਰ੍ਹਾਂ ਨਾਲ ਅਸਰ ਹੁੰਦਾ ਹੈ।
1. ਬੱਚਿਆਂ ‘ਤੇ ਕਾਰਬੋਹਾਈਡ੍ਰੇਟਸ ਦੀ ਕਮੀ ਦਾ ਅਸਰ (Effect of deficiency of Carbohydrates on Children) – ਆਮ ਤੌਰ ‘ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਇਸ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ। ਜਦੋਂ ਬੱਚੇ ਨੂੰ ਦੁੱਧ ਛੁਡਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਭੋਜਨ ਵਿਚ ਪੂਰੇ ਪੌਸ਼ਟਿਕ ਤੱਤ ਸ਼ਾਮਲ ਨਹੀਂ ਕੀਤੇ ਜਾਂਦੇ ਜਾਂ ਬਹੁਤੇ ਸਮੇਂ ਲਈ ਬੱਚੇ ਨੂੰ ਮਾਂ ਦੇ ਦੁੱਧ ‘ਤੇ ਹੀ ਰੱਖੇ ਜਾਣ ਨਾਲ ਵੀ ਸਰੀਰ ਵਿਚ ਇਸ ਦੀ ਕਮੀ ਹੋ ਜਾਂਦੀ ਹੈ। ਅਜਿਹੀ ਹਾਲਤ ਵਿਚ ਸਰੀਰ ਕਾਰਬੋਹਾਈਡ੍ਰੇਟ ਦੀ ਥਾਂ ਊਰਜਾ ਲਈ ਪ੍ਰੋਟੀਨ ਦੀ ਵਰਤੋਂ ਕਰਦਾ ਹੈ ਅਤੇ ਇਸ ਨਾਲ ਪ੍ਰੋਟੀਨ ਦੀ ਕਮੀ ਵੀ ਆ ਜਾਂਦੀ ਹੈ। ਇਸ ਅਵਸਥਾ ਨੂੰ ਮਰਾਸਮਸ (Marasmus) ਜਾਂ ਸੋਕੜਾ ਕਿਹਾ ਜਾਂਦਾ ਹੈ।
2. ਭਾਰ ਵਿਚ ਕਮੀ (Loss of Weight) – ਭੋਜਨ ਵਿਚ ਜਦੋਂ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੋ ਜਾਵੇ ਤਾਂ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਨਾਲ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਭਾਰ ਘਟਣ ਲੱਗ ਪੈਂਦਾ ਹੈ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
3. ਕਿਟੋਸਿਸ (Ketosis) – ਕਾਰਬੋਹਾਈਡ੍ਰੇਟਸ ਦੀ ਕਮੀ ਨਾਲ ਸਰੀਰ ਵਿਚ ਕੀਟੋਨਬੌਡੀਜ਼ (Ketone Bodies) ਵੱਧ ਜਾਂਦੀਆਂ ਹਨ। ਖੂਨ ਵਿਚ ਅਮਲ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਮਨੁੱਖ ਨੂੰ ਬੇਹੋਸ਼ੀ ਹੋਣ ਲੱਗਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ।
4. ਮਾਸਪੇਸ਼ੀਆਂ ਦਾ ਢਿੱਲਾ ਪੈਣਾ (Loosening of Muscles) – ਕਾਰਬੋਹਾਈਡ੍ਰੇਟਸ ਦੀ ਕਮੀ ਦਾ ਅਸਰ ਮਾਸਪੇਸ਼ੀਆਂ ‘ਤੇ ਵੀ ਦਿਖਾਈ ਦਿੰਦਾ ਹੈ। ਚਮੜੀ ਢਿੱਲੀ ਪੈਣ ਕਰਕੇ ਝੁਰੜੀਆਂ ਪੈ ਜਾਂਦੀਆਂ ਹਨ ਤੇ ਚਿਹਰੇ ਦੀ ਚਮਕ ਵੀ ਘੱਟ ਜਾਂਦੀ ਹੈ।
ਧਿਆਨ ਰਹੇ ਕਿ ਕਾਰਬੋਹਾਈਡ੍ਰੇਟਸ ਦੀ ਉੱਚਿਤ ਮਾਤਰਾ ਹੀ ਲੈਣੀ ਚਾਹੀਦੀ ਹੈ। ਜ਼ਰੂਰਤ ਤੋਂ ਵੱਧ ਕਾਰਬੋਜ਼ ਖਾਣ ਨਾਲ ਇਹ ਸਰੀਰ ਵਿਚ ਜਾ ਕੇ ਚਰਬੀ ਦਾ ਰੂਪ ਧਾਰਨ ਕਰਕੇ ਕੋਸ਼ਿਕਾ ਵਿਚ ਜਮਾ ਹੋ ਜਾਂਦਾ ਹੈ ਅਤੇ ਮੋਟਾਪਾ ਰੋਗ ਹੋ ਜਾਂਦਾ ਹੈ। ਇਸ ਨਾਲ ਆਦਮੀ ਆਲਸੀ ਹੋ ਜਾਂਦਾ ਹੈ ਅਤੇ ਖੂਨ ਦਾ ਦੌਰਾ ਤੇਜ਼ ਹੋਣ ਦਾ ਡਰ ਰਹਿੰਦਾ ਹੈ।

Exam Tips:

a) ਚਾਰ ਸਿਰਲੇਖ (ਬੱਚਿਆਂ ‘ਤੇ ਅਸਰ, ਭਾਰ ਘਟਣਾ, ਕੀਟੋਸਿਸ, ਮਾਸਪੇਸ਼ੀਆਂ) ਯਾਦ ਰੱਖੋ।

 

Question 24: ਨਿਸ਼ਾਸਤੇ ਵਿਚ ਕਿਹੜਾ ਪੌਸ਼ਟਿਕ ਤੱਤ ਹੁੰਦਾ ਹੈ ਅਤੇ ਇਹ ਤੱਤ ਹੋਰ ਕਿਹੜੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?

Answer:

ਨਿਸ਼ਾਸਤੇ ਵਿਚ ਕਾਰਬੋਹਾਈਡ੍ਰੇਟਜ਼ ਹੁੰਦੇ ਹਨ। ਇਹ ਅਨਾਜਾਂ, ਜੜ੍ਹਾਂ ਵਾਲੀਆਂ ਸਬਜ਼ੀਆਂ ਅਤੇ ਕੰਦਮੂਲ ; ਜਿਵੇਂ- ਸ਼ਕਰਕੰਦੀ ਅਤੇ ਆਲੂ ਵਿਚ ਹੁੰਦਾ ਹੈ।

Exam Tips:

a) ਨਿਸ਼ਾਸਤਾ = ਕਾਰਬੋਹਾਈਡ੍ਰੇਟ; ਇਹ ਪਹਿਲਾਂ ਲਿਖੋ, ਫਿਰ ਸਰੋਤ।

 

Question 25: ਚਰਬੀ ਸਾਡੇ ਸਰੀਰ ਵਿਚ ਕੀ ਕੰਮ ਕਰਦੀ ਹੈ ? ਜਾਂ ਚਿਕਨਾਈ ਦੇ ਸਰੀਰ ਲਈ ਕੰਮ ਦੱਸੋ। ਜਾਂ ਚਰਬੀ ਦੇ ਕੰਮਾਂ ਦਾ ਵਰਣਨ ਕਰੋ। ਜਾਂ ਵਸਾ ਦੇ ਕੰਮਾਂ ਦਾ ਵਰਣਨ ਕਰੋ।

Answer:

ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ
1.
ਊਰਜਾ ਦਾ ਸਾਧਨ (Source of energy)
2.
ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of Essential fatty acids)
3.
ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins)
4. ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs)
5. ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty)
6. ਸੰਤੁਸ਼ਟੀ ਦਿੰਦੀ ਹੈ (Give Satisfaction)
7. ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulation of body temperature)
8. ਚਮੜੀ ਦੀ ਸਿਹਤ ਲਈ (For healthy skin)।

Exam Tips:

a) ਅੱਠ ਕੰਮ ਸੂਚੀ ਬਣਾ ਕੇ ਲਿਖੋ।
b) ਹਰ ਕੰਮ ਨਾਲ ਛੋਟੀ ਵਿਆਖਿਆ ਦੇਣ ਨਾਲ ਅੰਕ ਵਧਦੇ ਹਨ।

 

Question 26: ਚਰਬੀ ਜਾਂ ਚਿਕਨਾਈ ਦੀ ਘਾਟ ਅਤੇ ਅਧਿਕਤਾ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?

Answer:

ਚਰਬੀ ਦੀ ਘਾਟ ਨਾਲ ਹਾਨੀਆਂ (Effects of deficiency of fats)ਚਰਬੀ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ
1. ਚਰਬੀ ਦੀ ਕਮੀ ਨਾਲ ਚਿਕਨਾਈ ਵਿਚ ਘੁਲਣਸ਼ੀਲ ਵਿਟਾਮਿਨ ਸਰੀਰ ਨੂੰ ਨਹੀਂ ਮਿਲਦੇ ਤੇ ਉਨ੍ਹਾਂ ਦੀ ਘਾਟ ਨਾਲ ਹੋਣ ਵਾਲੇ ਰੋਗ ਹੋ ਜਾਂਦੇ ਹਨ।
2. ਜ਼ਰੂਰੀ ਵਸਾ ਅਮਲਾਂ (fatty acids) ਦੀ ਘਾਟ ਹੋ ਜਾਂਦੀ ਹੈ, ਜਿਸ ਦਾ ਅਸਰ ਅੱਖਾਂ ਅਤੇ ਚਮੜੀ ‘ਤੇ ਪੈਂਦਾ ਹੈ। ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ। ਦਾਦ ਅਤੇ ਖੁਜਲੀ ਰੋਗ ਹੋਣ ਦਾ ਡਰ ਰਹਿੰਦਾ ਹੈ।
3. ਚਰਬੀ ਦੀ ਕਮੀ ਕਾਰਨ ਸਰੀਰਕ ਊਰਜਾ ਵਾਸਤੇ ਪ੍ਰੋਟੀਨ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਸਰੀਰ ਨਿਰਮਾਣ ਦਾ ਕੰਮ ਰੁਕ ਜਾਂਦਾ ਹੈ।
4. ਇਸ ਦੀ ਘਾਟ ਨਾਲ ਪਾਚਨ ਪ੍ਰਣਾਲੀ ‘ਤੇ ਵੀ ਅਸਰ ਪੈਂਦਾ ਹੈ ਤੇ ਕਬਜ਼ ਰਹਿਣ ਲੱਗ ਪੈਂਦੀ ਹੈ।
5. ਚਰਬੀ ਦੀ ਕਮੀ ਨਾਲ ਮਨੁੱਖ ਦਾ ਸਰੀਰ ਹੱਡੀਆਂ ਦਾ ਢਾਂਚਾ ਬਣ ਜਾਂਦਾ ਹੈ।
ਚਰਬੀ ਦੀ ਅਧਿਕਤਾ ਦੇ ਅਸਰ – ਇਕ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਜੇਕਰ ਚਰਬੀ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਮੋਟਾਪਾ ਹੁੰਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ। ਅੱਜ-ਕਲ ਦੀਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਚਿਕਨਾਈ ਤੋਂ ਪ੍ਰਾਪਤ ਕੋਲੈ ਸਟਰੋਲ ਸਿਹਤ ਲਈ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ। ਜਿਸ ਨਾਲ ਖੂਨ ਦਾ ਦੌਰਾ ਵੱਧ ਜਾਂਦਾ ਹੈ ਤੇ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਸਾਨੂੰ ਬਨਸਪਤੀ ਤੇਲਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ।

Exam Tips:

a) ਪਹਿਲਾਂ ਘਾਟ ਦੇ ਅਸਰ (5 ਨੁਕਤੇ), ਫਿਰ ਅਧਿਕਤਾ ਦੇ ਅਸਰ – ਸਿਰਲੇਖ ਵੱਖਰੇ ਲਿਖੋ।
b) ਮੋਟਾਪਾ ਅਤੇ ਦਿਲ ਦੇ ਰੋਗ ਅਧਿਕਤਾ ਦੇ ਮੁੱਖ ਨੁਕਸਾਨ ਹਨ।

 

Question 27: (ੳ) ਵਿਟਾਮਿਨ ‘ਏ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੇ ਭੋਜਨ ਸਰੋਤ ਦੱਸੋ ? (ਅ) ਵਿਟਾਮਿਨ ‘ਏ’ ਦਾ ਸਾਡੇ ਸਰੀਰ ਵਿਚ ਕੀ ਕੰਮ ਹੈ ?

Answer:

(ੳ)
ਵਿਟਾਮਿਨ ‘ਏ’ ਦੇ ਕੰਮ (Functions of Vitamin A) – ਸਰੀਰ ਵਿਚ ਵਿਟਾਮਿਨ ‘ਏ’ ਅੱਗੇ ਲਿਖੇ ਕੰਮਾਂ ਲਈ ਜ਼ਰੂਰੀ ਹੈ-
1. ਸਰੀਰਕ ਵਿਕਾਸ ਲਈ (For Physical growth)
2. ਅੱਖਾਂ ਦੀ ਸਿਹਤ ਲਈ (For healthy eyes)
3. ਸਿਹਤਮੰਦ ਚਮੜੀ ਲਈ (For healthy skin)
4. ਪ੍ਰਜਣਨ ਕਿਰਿਆ ਲਈ (For procreation)
5. ਛੂਤ ਦੇ ਰੋਗਾਂ ਤੋਂ ਰੱਖਿਆ ਲਈ (For Protection against contagious diseases).
6. ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ (For healthy bones and teeth)।
ਵਿਟਾਮਿਨ ਏ ਦੇ ਸਰੋਤ (Sources of Vitamin ‘A’) ਮੱਛੀ ਦੇ ਜਿਗਰ ਦਾ ਤੇਲ; ਕੁੱਝ ਸਮੁੰਦਰੀ ਮੱਛੀਆਂ ਜਿਵੇਂ ਸ਼ਾਰਕ, ਕਾਡ, ਹੈਲੀਬੁਲ ਦੇ ਜਿਗਰ ਦੇ ਤੇਲ ਵਿਚ ਇਸ ਵਿਟਾਮਿਨ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ।
ਦੁੱਧ, ਮੱਖਣ ਤੇ ਦੇਸੀ ਘਿਓ।
ਆਂਡੇ ਅਤੇ ਕਲੇਜੀ।
ਹਰੇ ਪੱਤੇ ਵਾਲੀਆਂ ਸਬਜ਼ੀਆਂ।
ਪੀਲੇ, ਸੰਤਰੀ ਤੇ ਲਾਲ ਫਲ ਅਤੇ ਸਬਜ਼ੀਆਂ ; ਜਿਵੇਂ-ਅੰਬ, ਪਪੀਤਾ, ਅਨਾਨਾਸ, ਬੇਰ, ਗਾਜਰ ਅਤੇ ਟਮਾਟਰ ਵਿਚ ਇਹ ਵਿਟਾਮਿਨ ਕੈਰੋਟੀਨ ਦੇ ਰੂਪ ਵਿਚ ਪਾਇਆ ਜਾਂਦਾ ਹੈ।
(ਅ) ਭਾਗ (ੳ) ਦੇਖੋ।

Exam Tips:

a) ਭਾਗ (ੳ) ਵਿਚ ਛੇ ਕੰਮ ਅਤੇ ਸਰੋਤ ਦੋਵੇਂ ਲਿਖੋ; ਭਾਗ (ਅ) ਉਹੀ ਹੈ।

 

Question 28: ਵਿਟਾਮਿਨ ਡੀ ਦੇ ਮਨੁੱਖੀ ਸਰੀਰ ਵਿਚ ਕੰਮ ਅਤੇ ਕਮੀ ਬਾਰੇ ਦੱਸੋ।

Answer:

ਵਿਟਾਮਿਨ ‘ਡੀ’ ਸਰੀਰ ਲਈ ਹੇਠ ਲਿਖੇ ਕੰਮ ਕਰਦਾ ਹੈ-
1. ਕੈਲਸ਼ੀਅਮ ਅਤੇ ਫ਼ਾਸਫੋਰਸ ਦੇ ਜਜ਼ਬ ਹੋਣ ਵਿਚ ਮੱਦਦ ਕਰਦਾ ਹੈ। (Helps in absorption of calcium and phosphorus)
2. ਹੱਡੀਆਂ ਦੇ ਵਿਕਾਸ ਲਈ (For development of bones).
3. ਸਰੀਰ ਦੇ ਪੂਰਨ ਵਿਕਾਸ ਲਈ (For development of body)।
ਵਿਟਾਮਿਨ ‘ਡੀ’ ਦੀ ਕਮੀ ਦੇ ਅਸਰ (Effects of the Deficiency of Vitamin D) – ਵਿਟਾਮਿਨ ‘ਡੀ’ ਦੀ ਘਾਟ ਨਾਲ ਹੇਠ ਲਿਖੇ ਰੋਗ ਹੋ ਜਾਂਦੇ ਹਨ-
1. ਸੋਕਾ ਰੋਗ (Rickets)
2. ਔਸਟੀਓਮਲੇਸ਼ੀਆ (Osteomalacia)
3. ਔਸਟੀਓਪੋਰੋਸਿਸ (Osteoporosis)।

Exam Tips:

a) ਤਿੰਨ ਕੰਮ ਅਤੇ ਤਿੰਨ ਰੋਗ (ਰਿਕਟਸ, ਔਸਟੀਓਮਲੇਸ਼ੀਆ, ਔਸਟੀਓਪੋਰੋਸਿਸ) ਲਿਖੋ।

 

Question 29: ਵਿਟਾਮਿਨ ‘ਈ’ ਦਾ ਮੁੱਖ ਕੰਮ ਕੀ ਹੈ ਅਤੇ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?

Answer:

ਵਿਟਾਮਿਨ ‘ਈ’ ਦੇ ਕੰਮ- ਸਰੀਰ ਵਿਚ ਵਿਟਾਮਿਨ ‘ਈ’ ਹੇਠ ਲਿਖੇ ਕੰਮ ਕਰਦਾ ਹੈ-
1. ਪ੍ਰਜਣਨ ਕਿਰਿਆ ਵਿਚ ਸਹਾਇਤਾ ਕਰਦਾ ਹੈ।
2. ਮਾਸਪੇਸ਼ੀਆਂ ਦੇ ਵਿਕਾਸ ਲਈ ਜ਼ਰੂਰੀ ਹੈ।
3. ਵਿਟਾਮਿਨ ‘ਏ’ ਦੇ ਬਣਨ ਵਿਚ ਸਹਾਇਤਾ ਕਰਦਾ ਹੈ।
ਵਿਟਾਮਿਨ ‘ਈ’ ਦੀ ਕਮੀ ਦਾ ਸਰੀਰ ਉੱਤੇ ਅਸਰ-
1.
ਪ੍ਰਜਣਨ ਸੰਬੰਧੀ ਵਿਕਾਰ (Effect on reproductive system)
2. ਗਰਭਪਾਤ (Miscarriage)
3. ਭਰੂਣ ਦੀ ਮੌਤ (Death of the foetus)
4. ਦਿਲ ਦਾ ਰੋਗ (Heart Disease)।

Exam Tips:

a) ਕੰਮ ਅਤੇ ਕਮੀ ਦੇ ਅਸਰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।

 

Question 30: ਵਿਟਾਮਿਨ ‘ਕੇ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?

Answer:

ਵਿਟਾਮਿਨ ‘ਕੇ’ ਵੀ ਮਨੁੱਖ ਦੇ ਪੋਸ਼ਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ।
ਵਿਟਾਮਿਨ ‘ਕੇ’ ਦੇ ਕੰਮ (Functions of Vitamin K) – ਇਸ ਦਾ ਮੁੱਖ ਕੰਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਨਾ ਹੈ।
ਵਿਟਾਮਿਨ ‘ਕੇ’ ਦੀ ਕਮੀ ਦੇ ਅਸਰ – ਆਮ ਤੌਰ ‘ਤੇ ਵਿਟਾਮਿਨ ‘ਕੇ’ ਦੀ ਕਮੀ ਘੱਟ ਹੀ ਹੁੰਦੀ ਹੈ ਕਿਉਂਕਿ ਇਹ ਵਿਟਾਮਿਨ ਛੋਟੀ ਅੰਤੜੀ ਵਿਚ ਬਣਦਾ ਹੈ। ਸਲਫਾ ਦਵਾਈਆਂ ਦੀ ਵੱਧ ਵਰਤੋਂ ਨਾਲ ਸਰੀਰ ਵਿਚ ਇਸ ਦਾ ਨਿਰਮਾਣ ਰੁਕ ਜਾਂਦਾ ਹੈ ਤੇ ਜੇ ਖੂਨ ਵਹਿਣ ਲੱਗ ਜਾਵੇ ਤਾਂ ਜੰਮਦਾ ਨਹੀਂ।

Exam Tips:

a) ਮੁੱਖ ਕੰਮ ਖ਼ੂਨ ਜਮਾਉਣਾ ਹੈ; ਕਮੀ ਘੱਟ ਹੋਣ ਦਾ ਕਾਰਨ (ਅੰਤੜੀ ਵਿਚ ਬਣਨਾ) ਵੀ ਲਿਖੋ।

 

Question 31: ਵਿਟਾਮਿਨ ‘ਬੀ’ ਸਮੂਹ ਵਿਚ ਕਿਹੜੇ-ਕਿਹੜੇ ਵਿਟਾਮਿਨ ਆਉਂਦੇ ਹਨ ? ਨਾਂ ਦੱਸੋ ?

Answer:

ਗਿਆਰ੍ਹਾਂ ਵਿਟਾਮਿਨ ‘ਬੀ’ ਕੰਪਲੈਕਸ ਸਮੂਹ ਨੂੰ ਬਣਾਉਂਦੇ ਹਨ ਪਰ ਇਨ੍ਹਾਂ ਵਿਚੋਂ 7 ਬਹੁਤ ਮਹੱਤਵਪੂਰਨ ਹਨ। ਇਸ ਸਮੂਹ ਵਿਚ ਥਾਇਆਮਿਨ, ਰਾਈਬੋਫਲੇਵਿਨ, ਨਿਕੋਟਿਨਿਕ ਐਸਿਡ, ਪੈਂਟੋਥਿਨਿਕ ਐਸਿਡ, ਪਿਰੀਡਾਕਸਿਨ, ਫੌਲਿਕ ਐਸਿਡ, ਵਿਟਾਮਿਨ ‘ਬੀ’12, ਕੋਲੀਨ, ਇਨੌਸੀਟੋਲ ਅਤੇ ਬਾਇਓਟਿਨ ਆਉਂਦੇ ਹਨ (ਪਾਠ-ਪੁਸਤਕ ਅਨੁਸਾਰ)। ਇਹ ਸਾਰੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ।

Exam Tips:

a) ‘ਬੀ’ ਸਮੂਹ ਦੇ ਵਿਟਾਮਿਨਾਂ ਦੀ ਸੂਚੀ ਯਾਦ ਰੱਖੋ ਅਤੇ ਦੱਸੋ ਕਿ ਇਹ ਪਾਣੀ ਵਿਚ ਘੁਲਣਸ਼ੀਲ ਹਨ।

 

Question 32: ਹੇਠ ਲਿਖਿਆਂ ਦੇ ਕੰਮ ਅਤੇ ਸਰੋਤ ਲਿਖੋ- (i) ਥਾਇਆਮੀਨ (ii) ਰਾਈਬੋਫਲੇਵਿਨ।

Answer:

(i) ਥਾਇਆਮੀਨ (B1) – ਇਹ ਵਿਟਾਮਿਨ ਪਨੀਰ, ਸਾਬਤ ਦਾਲਾਂ, ਅਨਾਜ, ਅੰਕੁਰਿਤ ਦਾਲਾਂ ਅਤੇ ਚੌਲਾਂ ਦੀ ਉੱਪਰਲੀ ਪਰਤ ਵਿਚ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਇਹ ਵਿਟਾਮਿਨ ਤੰਤਰਿਕਾ ਪ੍ਰਣਾਲੀ (Nervous System) ਲਈ, ਸਰੀਰ ਦੇ ਵਾਧੇ ਤੇ ਵਿਕਾਸ ਲਈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਲਈ ਚਾਹੀਦਾ ਹੈ। ਇਸ ਦੀ ਘਾਟ ਨਾਲ ਮਨੁੱਖ ਨੂੰ ਬੇਰੀ-ਬੇਰੀ ਰੋਗ ਹੋ ਜਾਂਦਾ ਹੈ।
ਇਹ ਰੋਗ ਦੋ ਪ੍ਰਕਾਰ ਦਾ ਹੁੰਦਾ ਹੈ-ਸੁੱਕੀ ਬੇਰੀ-ਬੇਰੀ ਤੇ ਗਿੱਲੀ ਬੇਰੀ-ਬੇਰੀ।
ਸੁੱਕੀ ਬੇਰੀ-ਬੇਰੀ ਵਿਚ ਭੁੱਖ ਘੱਟ ਲੱਗਦੀ ਹੈ, ਕਬਜ਼ ਹੋ ਜਾਂਦੀ ਹੈ, ਲੱਤਾਂ ਬਾਹਾਂ ਸੁੰਨ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਦਰਦ ਪੈਣ ਲੱਗ ਪੈਂਦਾ ਹੈ।
ਗਿੱਲੀ ਬੇਰੀ-ਬੇਰੀ ਵਿਚ ਲੱਤਾਂ ਅਤੇ ਪੇਟ ਵਿਚ ਪਾਣੀ ਭਰ ਜਾਂਦਾ ਹੈ। ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਕਈ ਵਾਰ ਦਿਲ ਦੀ ਗਤੀ ਰੁਕ ਜਾਣ ਦੀ ਵੀ ਸੰਭਾਵਨਾ ਹੁੰਦੀ ਹੈ। ਜ਼ਿਆਦਾ ਸਖ਼ਤ ਕੰਮ ਕਰਨ ਵਾਲਿਆਂ ਵਿਚ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਇਸ ਵਿਟਾਮਿਨ ਦੀ ਲੋੜ ਜ਼ਿਆਦਾ ਹੁੰਦੀ ਹੈ।
ਚਾਵਲ ਪਾਲਿਸ਼ ਕਰਨ ਨਾਲ ਥਾਇਆਮੀਨ ਘੱਟ ਜਾਂਦੀ ਹੈ। ਸਾਬਤ ਦਾਲਾਂ ਤੇ ਅਣ-ਛਾਣੇ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿਚ ਥਾਇਆਮੀਨ ਹੁੰਦੀ ਹੈ। ਖਾਣਾ ਜ਼ਿਆਦਾ ਦੇਰ ਤਕ ਪਕਾਉਣ ਤੇ ਉਸ ਵਿਚ ਸੋਡੇ ਦੀ ਵਰਤੋਂ ਕਰਨ ਨਾਲ ਵੀ ਥਾਇਆਮੀਨ ਨਸ਼ਟ ਹੋ ਜਾਂਦਾ ਹੈ।
(ii) ਰਾਈਬੋਫਲੇਵਿਨ (B2) – ਇਹ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੈ ਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ। ਭੋਜਨ ਨੂੰ ਉਬਾਲਣ ਅਤੇ ਛਾਣਨ ਦੌਰਾਨ ਇਹ ਵਿਟਾਮਿਨ ਕਾਫ਼ੀ ਮਾਤਰਾ ਵਿਚ ਨਸ਼ਟ ਹੋ ਜਾਂਦਾ ਹੈ। ਇਹ ਖ਼ਾਸ ਕਰ ਪੱਠਿਆਂ ਤੇ ਨਸਾਂ ਵਿਚ ਕੰਮ ਕਰਦਾ ਹੈ। ਇਸ ਦੀ ਘਾਟ ਨਾਲ ਅੱਖਾਂ ਤੇ ਚਮੜੀ ‘ਤੇ ਬੁਰਾ ਅਸਰ ਪੈਂਦਾ ਹੈ। ਬੁੱਲ੍ਹਾਂ ਦੇ ਕੋਨੇ ਫੱਟ ਜਾਂਦੇ ਹਨ। ਚਮੜੀ ਸੁੱਕੀ ਤੇ ਖੁਸ਼ਕ ਹੋ ਜਾਂਦੀ ਹੈ। ਇਹ ਵਿਟਾਮਿਨ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ, ਮੂੰਗਫਲੀ, ਖਮੀਰ, ਦਾਲਾਂ, ਮਾਸ, ਆਂਡਾ ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਵਿਚ ਹੁੰਦਾ ਹੈ।

Exam Tips:

a) ਹਰੇਕ ਵਿਟਾਮਿਨ ਲਈ ਸਰੋਤ, ਕੰਮ ਅਤੇ ਕਮੀ ਦੇ ਰੋਗ – ਤਿੰਨੋਂ ਲਿਖੋ।
b) ਥਾਇਆਮੀਨ ਦੀ ਘਾਟ ਨਾਲ ਬੇਰੀ-ਬੇਰੀ ਅਤੇ ਰਾਈਬੋਫਲੇਵਿਨ ਦੀ ਘਾਟ ਨਾਲ ਬੁੱਲ੍ਹ ਫਟਣਾ ਯਾਦ ਰੱਖੋ।

 

Question 33: ਸਰੀਰ ਵਿਚ ਵਿਟਾਮਿਨ ‘ਸੀ’ ਦੇ ਕੰਮ, ਸਰੋਤ ਅਤੇ ਕਮੀ ਦਾ ਅਸਰ ਦੱਸੋ। ਜਾਂ ਵਿਟਾਮਿਨ C ਦੇ ਕੰਮਾਂ, ਘਾਟ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ।

Answer:

ਇਹ ਪਾਣੀ ਵਿਚ ਘੁਲਣਸ਼ੀਲ ਹੈ ਅਤੇ ਇਸ ਨੂੰ ਐਸਕਾਰਬਿਕ ਐਸਿਡ ਵੀ ਕਿਹਾ ਜਾਂਦਾ ਹੈ।
ਵਿਟਾਮਿਨ ‘ਸੀ’ ਦੇ ਕੰਮ- ਸਰੀਰ ਵਿਚ ਵਿਟਾਮਿਨ ‘ਸੀ’ ਹੇਠ ਲਿਖੇ ਕੰਮ ਕਰਦਾ ਹੈ-
ਇਹ ਕੋਲੇਜਨ ਦੇ ਨਿਰਮਾਣ ਲਈ ਕੰਮ ਕਰਦਾ ਹੈ। (It helps in the formation and maintenance of collagen) ਕੋਲੇਜਨ ਇਕ ਪ੍ਰਕਾਰ ਦਾ ਸੀਮਿੰਟ ਵਰਗਾ ਪਦਾਰਥ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਸਥਿਰ ਰੱਖਦਾ ਹੈ। ਇਹ ਹੱਡੀਆਂ ਤੇ ਦੰਦਾਂ ਦੇ ਸਖ਼ਤ ਪਦਾਰਥ ਮੈਟਰਿਕਸ ਅਤੇ ਡੈਂਟਿਨ ਦਾ ਨਿਰਮਾਣ ਵੀ ਕਰਦਾ ਹੈ।
ਜ਼ਖ਼ਮਾਂ ਦੇ ਜਲਦੀ ਭਰਨ ਅਤੇ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਵੀ ਵਿਟਾਮਿਨ ‘ਸੀ’ ਹੀ ਕੰਮ ਕਰਦਾ ਹੈ।
ਫੌਲਿਕ ਅਮਲ ਦੇ ਪਾਚਨ ਲਈ (For the metabolism of folic acid)
ਕੈਲਸ਼ੀਅਮ ਤੇ ਲੋਹੇ ਦੇ ਜਜ਼ਬ ਕਰਨ ਲਈ (For the absorption of calcium and iron).
ਟਾਈਰੋਸਿਨ ਦੇ ਆਕਸੀਕਰਨ ਲਈ (For the oxidation of tyrosine)
ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ। (Give resistance against diseases)
ਵਿਟਾਮਿਨ ‘ਸੀ’ ਦੇ ਸਰੋਤ-
ਸਭ ਤੋਂ ਜ਼ਿਆਦਾ ਵਿਟਾਮਿਨ ਆਂਵਲੇ ਵਿਚ ਮਿਲਦਾ ਹੈ।
ਇਸ ਤੋਂ ਇਲਾਵਾ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਚਕੋਤਰਾ ਆਦਿ।
ਹਰੇ ਪੱਤੇ ਵਾਲੀਆਂ ਸਬਜ਼ੀਆਂ ਤੇ ਟਮਾਟਰ ਆਦਿ।
ਅੰਕੁਰਿਤ ਦਾਲਾਂ ਤੇ ਅਨਾਜ।
ਮਾਂ ਦਾ ਦੁੱਧ।
ਵਿਟਾਮਿਨ ‘ਸੀ’ ਦੀ ਕਮੀ ਨਾਲ ਹੋਣ ਵਾਲੇ ਰੋਗ-
1. ਇਸ ਦੀ ਕਮੀ ਨਾਲ ਸਕਰਵੀ ਨਾਮਕ ਰੋਗ ਹੋ ਜਾਂਦਾ ਹੈ ਜਿਸ ਨਾਲ ਮਸੂੜੇ ਸੁੱਜ ਜਾਂਦੇ ਹਨ ਅਤੇ ਕੋਸ਼ਿਕਾਵਾਂ ਵਿਚੋਂ ਖੂਨ ਵਗਣ ਲੱਗ ਪੈਂਦਾ ਹੈ।
2. ਦੰਦਾਂ ਵਿਚ ਪਾਈਓਰੀਆ ਨਾਮਕ ਰੋਗ ਹੋ ਜਾਂਦਾ ਹੈ ਅਤੇ ਦੰਦ ਹਿੱਲਣ ਲੱਗ ਪੈਂਦੇ ਹਨ।
3. ਜ਼ਖ਼ਮ ਛੇਤੀ ਠੀਕ ਨਹੀਂ ਹੁੰਦੇ।
4. ਖੂਨ ਘੱਟ ਤੇ ਅਸ਼ੁੱਧ ਹੋ ਜਾਂਦਾ ਹੈ।
5. ਹੱਡੀਆਂ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ।
6. ਥਕਾਵਟ ਮਹਿਸੂਸ ਹੁੰਦੀ ਹੈ।

Exam Tips:

a) ਚਾਰ ਭਾਗ ਰੱਖੋ – ਜਾਣ-ਪਛਾਣ, ਕੰਮ, ਸਰੋਤ, ਕਮੀ ਦੇ ਰੋਗ (ਸਕਰਵੀ, ਪਾਇਓਰੀਆ)।

 

Question 34: ਕੈਲਸ਼ੀਅਮ ਅਤੇ ਫਾਸਫੋਰਸ ਮਹੱਤਵਪੂਰਨ ਖਣਿਜ ਪਦਾਰਥ ਹਨ, ਕਿਵੇਂ ?

Answer:

ਕੈਲਸ਼ੀਅਮ – ਇਹ ਬਹੁਤ ਮਹੱਤਵਪੂਰਨ ਖਣਿਜ ਲਵਣ ਹੈ। ਸਰੀਰ ਵਿਚ ਪਾਏ ਜਾਣ ਵਾਲੇ ਕੁੱਲ ਲਵਣਾਂ ਦਾ 75% ਹਿੱਸਾ ਕੈਲਸ਼ੀਅਮ ਤੇ ਫਾਸਫੋਰਸ ਹੁੰਦਾ ਹੈ। ਸਰੀਰ ਵਿਚਲੇ ਕੁੱਲ ਕੈਲਸ਼ੀਅਮ ਦਾ 99% ਹਿੱਸਾ ਹੱਡੀਆਂ ਤੇ ਦੰਦਾਂ ਵਿਚ ਪਾਇਆ ਜਾਂਦਾ ਹੈ।
ਕੈਲਸ਼ੀਅਮ ਦੇ ਕੰਮ – ਕੈਲਸ਼ੀਅਮ ਦੇ ਦੋ ਮਹੱਤਵਪੂਰਨ ਕੰਮ ਹਨ-
1. ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth) – ਕੈਲਸ਼ੀਅਮ ਤੇ ਫਾਸਫੋਰਸ ਦੋਵੇਂ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦੇ ਹਨ। ਇਸ ਨਾਲ ਹੱਡੀਆਂ ਤੇ ਦੰਦਾਂ ਦਾ ਢਾਂਚਾ ਮਜ਼ਬੂਤ ਹੁੰਦਾ ਹੈ। ਦੰਦਾਂ ਦੇ ਡੈਨਟਿਨ (Dentin) ਵਿਚ 27 ਪ੍ਰਤੀਸ਼ਤ ਕੈਲਸ਼ੀਅਮ ਅਤੇ ਇਨੈਮਲ (Enamel) ਵਿਚ 36 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ।
2. ਸਰੀਰਕ ਕਿਰਿਆਵਾਂ ਨੂੰ ਚਲਾਉਣਾ (Regulating body Processes) – ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਲਈ ਕੈਲਸ਼ੀਅਮ ਫਾਸਫੋਰਸ ਦੇ ਨਾਲ ਮਿਲ ਕੇ ਸਹਾਇਤਾ ਕਰਦਾ ਹੈ। ਇਹ ਕਿਰਿਆਵਾਂ ਇਸ ਪ੍ਰਕਾਰ ਹਨ-
(ੳ) ਕੈਲਸ਼ੀਅਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ।
(ਅ) ਪੇਸ਼ੀਆਂ ਦੇ ਸੁੰਗੜਨ ਤੇ ਦਿਲ ਦੀ ਗਤੀ ਨੂੰ ਬਣਾਏ ਰੱਖਣ ਲਈ ਵੀ ਕੈਲਸ਼ੀਅਮ ਜ਼ਰੂਰੀ ਹੈ।
ਕੈਲਸ਼ੀਅਮ ਦੀ ਪ੍ਰਾਪਤੀ ਦੇ ਸਾਧਨ – ਭੋਜਨ ਵਿਚ ਕੈਲਸ਼ੀਅਮ ਹੇਠ ਲਿਖੇ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ।
ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਸਰੋਂ, ਪੁਦੀਨਾ, ਮੂਲੀ ਤੇ ਗਾਜਰ ਆਦਿ।
ਛੋਟੀਆਂ ਮੱਛੀਆਂ ਜੋ ਹੱਡੀਆਂ ਸਮੇਤ ਖਾਧੀਆਂ ਜਾਂਦੀਆਂ ਹਨ।
ਕੈਲਸ਼ੀਅਮ ਦੀ ਕਮੀ ਦੇ ਪ੍ਰਭਾਵ (Effects of deficiency of Calcium)-
ਬੱਚਿਆਂ ਦੇ ਦੰਦ ਦੇਰ ਨਾਲ ਨਿਕਲਦੇ ਹਨ ਜਾਂ ਠੀਕ ਤਰ੍ਹਾਂ ਨਹੀਂ ਨਿਕਲਦੇ।
ਹੱਡੀਆਂ ਕਮਜ਼ੋਰ ਹੋ ਕੇ ਵਿੰਗੀਆਂ ਹੋ ਜਾਂਦੀਆਂ ਹਨ।
ਬੱਚਿਆਂ ਵਿਚ ਰਿਕਟਸ (Rickets) ਅਤੇ ਵੱਡਿਆਂ ਵਿਚ ਔਸਟੀਓਮਲੇਸ਼ੀਆ (Osteomalacia) ਰੋਗ ਹੋ ਜਾਂਦਾ ਹੈ। ਇਨ੍ਹਾਂ ਦਾ ਵੇਰਵਾ ਵਿਟਾਮਿਨ ‘ਡੀ’ ਦੀ ਕਮੀ ਨਾਲ ਹੋਣ ਵਾਲੀਆਂ ਹਾਨੀਆਂ ਵਾਲੇ ਪ੍ਰਸ਼ਨ ਵਿਚ ਦਿੱਤਾ ਗਿਆ ਹੈ।
ਫਾਸਫੋਰਸ (Phosphorus) – ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਦਾ ਵੀ ਬਹੁਤ ਮਹੱਤਵ ਹੈ। ਫਾਸਫੋਰਸ ਲਗਪਗ ਸਰੀਰ ਦੇ ਭਾਰ ਦਾ 1 ਪ੍ਰਤੀਸ਼ਤ ਹਿੱਸਾ ਹੁੰਦਾ ਹੈ। ਇਹ ਕੈਲਸ਼ੀਅਮ ਨਾਲ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦਾ ਹੈ।
ਫਾਸਫੋਰਸ ਦੇ ਕੰਮ (Functions of Phosphorus) – ਸਰੀਰ ਦੀ ਰਚਨਾ ਵਿਚ ਫਾਸਫੋਰਸ ਬਹੁਤ ਕੰਮ ਕਰਦਾ ਹੈ, ਜਿਵੇਂ:
ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth)
ਕੋਸ਼ਿਕਾਵਾਂ ਦੀ ਬਣਤਰ (Formation of cells)
ਐਨਜ਼ਾਈਮਜ਼ ਬਣਾਉਣਾ (Formation of Enzymes)
ਫਾਸਫੋਰਸ ਦੇ ਸਰੋਤ – ਅਨਾਜ, ਅੰਡਾ, ਮਾਸ, ਮੱਛੀ, ਦੁੱਧ।
ਫਾਸਫੋਰਸ ਦੀ ਕਮੀ ਦੇ ਅਸਰ (Effects of deficiency of Phosphorus) – ਫਾਸਫੋਰਸ ਦੀ ਕਮੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਹ ਅਨਾਜ ਵਿਚ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ। ਪਰ ਜੇ ਕਿਤੇ ਇਸ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ। ਇਸ ਦੀ ਕਮੀ ਨਾਲ ਕੋਸ਼ਿਕਾਵਾਂ ਦੇ ਬਣਨ ਦੀ ਪ੍ਰਕਿਰਿਆ ਵਿਚ ਵਿਗਾੜ ਆ ਜਾਂਦਾ ਹੈ।

Exam Tips:

a) ਕੈਲਸ਼ੀਅਮ ਅਤੇ ਫਾਸਫੋਰਸ ਦੇ ਕੰਮ, ਸਰੋਤ ਅਤੇ ਕਮੀ ਦੇ ਪ੍ਰਭਾਵ ਵੱਖ-ਵੱਖ ਲਿਖੋ।

 

Question 35: ਲੋਹੇ ਦੀ ਰੋਜ਼ਾਨਾ ਲੋੜ ਘੱਟ ਹੋਣ ਦੇ ਬਾਵਜੂਦ ਇਹ ਬਹੁਤ ਮਹੱਤਵਪੂਰਨ ਖਣਿਜ ਪਦਾਰਥ ਹੈ। ਕਿਵੇਂ ? ਜਾਂ ਲੋਹਾ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ? ਇਸ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ।

Answer:

ਲੋਹਾ (Iron) – ਸਰੀਰ ਵਿਚ ਲੋਹਾ ਬਹੁਤ ਹੀ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ। ਪਰ ਸਰੀਰ ਦੇ ਵਾਧੇ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਸ ਦਾ ਬਹੁਤ ਯੋਗਦਾਨ ਹੈ।
ਲੋਹੇ ਦੇ ਕੰਮ (Functions of Iron) – ਲੋਹਾ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ-
1. ਹੀਮੋਗਲੋਬਿਨ ਦਾ ਨਿਰਮਾਣ।
2. ਮਾਸਪੇਸ਼ੀਆਂ ਦਾ ਜ਼ਰੂਰੀ ਤੱਤ।
3. ਆਕਸੀਕਰਨ-ਅਪਕਰਸ਼ਣ ਦੀਆਂ ਕਿਰਿਆਵਾਂ ਲਈ: ਇਹ ਆਕਸੀਜਨ ਨੂੰ ਫੇਫੜਿਆਂ ਤੋਂ ਕੋਸ਼ਿਕਾਵਾਂ ਤਕ ਪਹੁੰਚਾਉਂਦਾ ਹੈ ਅਤੇ ਕਾਰਬਨ ਡਾਈਆਕਸਾਈਡ ਨੂੰ ਕੋਸ਼ਿਕਾਵਾਂ ਤੋਂ ਫੇਫੜਿਆਂ ਤਕ ਲਿਆਉਂਦਾ ਹੈ।
ਲੋਹੇ ਦੀ ਪ੍ਰਾਪਤੀ ਦੇ ਸਾਧਨ (Sources of Iron) – ਲੋਹੇ ਦੀ ਪ੍ਰਾਪਤੀ ਦੇ ਸਾਧਨ ਹੇਠ ਲਿਖੇ ਹਨ
1. ਆਂਡੇ ਦਾ ਪੀਲਾ ਹਿੱਸਾ, ਕਲੇਜੀ ਜਾਂ ਮਾਸ।
2. ਗੁੜ, ਸ਼ੱਕਰ ਤੇ ਸੁੱਕੇ ਮੇਵੇ।
3. ਹਰੇ ਪੱਤੇ ਵਾਲੀਆਂ ਸਬਜ਼ੀਆਂ।

Exam Tips:

a) ਲੋੜ ਘੱਟ ਹੋਣ ‘ਤੇ ਵੀ ਮਹੱਤਵ ਦਾ ਕਾਰਨ (ਹੀਮੋਗਲੋਬਿਨ ਅਤੇ ਆਕਸੀਜਨ ਦੀ ਢੋਆ-ਢੁਆਈ) ਜ਼ਰੂਰ ਲਿਖੋ।

 

Question 36: ਆਇਓਡੀਨ ਦੀ ਕਮੀ ਨਾਲ ਕੀ ਹੁੰਦਾ ਹੈ ਅਤੇ ਇਸ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ।

Answer:

(i) ਆਇਓਡੀਨ ਦੀ ਕਮੀ ਨਾਲ ਗਿਲ੍ਹੜ ਰੋਗ ਹੋ ਜਾਂਦਾ ਹੈ। ਥਾਇਰਾਇਡ ਗ੍ਰੰਥੀਆਂ ਵਿਚੋਂ ਥਾਇਰਾਕਸਿਨ ਘੱਟ ਨਿਕਲਦਾ ਹੈ। ਜਿਸ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਪੂਰਾ ਨਹੀਂ ਹੁੰਦਾ। ਬਾਲਗ ਵਿਅਕਤੀਆਂ ਵਿਚ ਵੀ ਮਾਨਸਿਕ ਵਿਕਾਸ ਘਟ ਜਾਂਦਾ ਹੈ। ਸਰੀਰ ਸੁੱਜ ਜਾਂਦਾ ਹੈ ਅਤੇ ਢਿੱਲਾ ਪੈ ਜਾਂਦਾ ਹੈ। ਜ਼ਿਆਦਾ ਕਮੀ ਹੋਣ ਨਾਲ ਮਿਕਸੋਡੀਮਾ ਹੋ ਜਾਂਦਾ ਹੈ। ਅੱਖਾਂ ਬਾਹਰ ਨੂੰ ਆ ਜਾਂਦੀਆਂ ਹਨ। ਬੱਚਿਆਂ ਵਿਚ ਕ੍ਰੈਟਿਨਿਜ਼ਮ (Cretinism) ਭਾਵ ਬੱਚੇ ਬੌਣੇ ਤੇ ਭੱਦੇ ਜਿਹੇ ਲੱਗਦੇ ਹਨ। ਚਮੜੀ ਮੋਟੀ ਅਤੇ ਖੁਰਦਰੀ ਹੋ ਜਾਂਦੀ ਹੈ। ਜੀਭ ਵੱਧ ਜਾਣ ਕਾਰਨ ਮੂੰਹ ਬੰਦ ਨਹੀਂ ਹੁੰਦਾ।
ਆਇਓਡੀਨ ਦੀ ਪ੍ਰਾਪਤੀ ਦੇ ਸਾਧਨ – ਪਾਠ-ਪੁਸਤਕ ਅਨੁਸਾਰ ਆਇਓਡੀਨ ਦੀ ਲੋੜੀਂਦੀ ਮਾਤਰਾ ਦਾ 75% ਹਿੱਸਾ ਜ਼ਮੀਨ ਤੇ ਉੱਗੀਆਂ ਸਬਜ਼ੀਆਂ, ਦਾਲਾਂ ਅਤੇ ਅਨਾਜ ਤੋਂ ਪੂਰੀ ਹੋ ਜਾਂਦੀ ਹੈ ਅਤੇ ਬਾਕੀ ਦੀ ਪਾਣੀ ਤੋਂ। ਪਰ ਕਈ ਪਹਾੜੀ ਥਾਂਵਾਂ ‘ਤੇ ਜ਼ਮੀਨ ਅਤੇ ਪਾਣੀ ਵਿਚ ਆਇਓਡੀਨ ਨਹੀਂ ਹੁੰਦੀ, ਉੱਥੇ ਜ਼ਰੂਰ ਆਇਓਡਾਈਜ਼ਡ ਨਮਕ ਖਾਣਾ ਚਾਹੀਦਾ ਹੈ। ਜ਼ਿਆਦਾ ਕਮੀ ਦੀ ਹਾਲਤ ਵਿਚ ਇਸ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ।

Exam Tips:

a) ਕਮੀ ਦੇ ਰੋਗ: ਗਿਲ੍ਹੜ, ਮਿਕਸੋਡੀਮਾ, ਕ੍ਰੈਟਿਨਿਜ਼ਮ ਕ੍ਰਮ ਨਾਲ ਲਿਖੋ।

 

Question 37: ਪਾਣੀ ਮਨੁੱਖੀ ਸਰੀਰ ਲਈ ਕਿਵੇਂ ਮਹੱਤਵਪੂਰਨ ਹੈ ?

Answer:

ਪਾਣੀ (Water) – ਪਾਣੀ ਸਾਡੇ ਭੋਜਨ ਦਾ ਇਕ ਵੱਡਾ ਹਿੱਸਾ ਹੈ। ਭਾਵੇਂ ਪਾਣੀ ਨੂੰ ਅਸੀਂ ਭੋਜਨ ਨਹੀਂ ਕਹਿ ਸਕਦੇ ਕਿਉਂਕਿ ਨਾ ਤਾਂ ਇਹ ਸ਼ਕਤੀ ਦਿੰਦਾ ਹੈ ਅਤੇ ਨਾ ਹੀ ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਕਰਦਾ ਹੈ। ਪਰ ਫਿਰ ਵੀ ਹਰ ਕੋਸ਼ (Cell) ਵਿਚ ਪੌਸ਼ਟਿਕ ਤੱਤ ਪਹੁੰਚਾਉਣ ਦਾ ਕੰਮ ਪਾਣੀ ਹੀ ਕਰਦਾ ਹੈ। ਸਰੀਰ ਦੇ ਭਾਰ ਦਾ ਲਗਪਗ ਦੋ-ਤਿਹਾਈ (2/3) ਹਿੱਸਾ ਪਾਣੀ ਹੀ ਹੈ।
ਪਾਣੀ ਦੇ ਕੰਮ (Functions of Water) – ਪਾਣੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ
1. ਘੋਲਕ ਦੇ ਰੂਪ ਵਿਚ (Water act as a solvent)
2. ਪਾਚਨ ਕਿਰਿਆਵਾਂ ਵਿਚ ਸਹਾਇਤਾ (Helps in the process of digestion)
3. ਫੋਕ ਨੂੰ ਬਾਹਰ ਕੱਢਣ ਵਿਚ ਸਹਾਇਤਾ (Helps in the removal of waste products)
4. ਕੋਮਲ ਅੰਗਾਂ ਦੀ ਸੁਰੱਖਿਆ (Helps in the protection of sensitive organs)
5. ਤਾਪਮਾਨ ਨੂੰ ਸਥਿਰ ਰੱਖਣ ਵਿਚ ਸਹਾਇਤਾ ਕਰਨਾ (Helps in temperature regulation)
6. ਚਿਕਨਾਈ ਦੇ ਰੂਪ ਵਿਚ ਕੰਮ ਕਰਦਾ ਹੈ (Act as a lubricant)।

Exam Tips:

a) ਛੇ ਕੰਮ ਲਿਖੋ; ਘੋਲਕ ਵਾਲਾ ਕੰਮ ਸਭ ਤੋਂ ਪਹਿਲਾਂ ਰੱਖੋ।

 

Question 38: ਫੋਕ ਦੀ ਆਪਣੀ ਮਹੱਤਤਾ ਕਿਵੇਂ ਹੈ ਅਤੇ ਪ੍ਰਾਪਤੀ ਦੇ ਕੀ ਸਰੋਤ ਹਨ ? ਜਾਂ ਫੋਕ ਦੀ ਸੰਤੁਲਿਤ ਆਹਾਰ ਵਿੱਚ ਕੀ ਮਹੱਤਤਾ ਹੈ ?

Answer:

ਫੋਕ (Roughage) – ਫਲ ਅਤੇ ਸਬਜ਼ੀਆਂ ਦੇ ਰੇਸ਼ੇ ਅਤੇ ਅਨਾਜਾਂ ਦੇ ਛਿਲਕੇ ਫੋਕ ਬਣਾਉਂਦੇ ਹਨ। ਇਹ ਸਟਾਰਚ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੇ ਹਨ। ਇਹ ਪਦਾਰਥ ਆਪ ਨਹੀਂ ਪਚਦੇ ਇਨ੍ਹਾਂ ਨੂੰ ਚਾਹੇ ਕਿੰਨਾ ਵੀ ਪਚਾਇਆ ਜਾਵੇ ਫਿਰ ਵੀ ਇਹ ਘੁਲਦੇ ਨਹੀਂ।
ਫੋਕ ਦੇ ਕੰਮ (Functions of Roughage) – ਇਹ ਸਰੀਰ ਨੂੰ ਕੋਈ ਵੀ ਪੌਸ਼ਟਿਕ ਤੱਤ ਨਹੀਂ ਦਿੰਦੇ ਫਿਰ ਵੀ ਇਹਨਾਂ ਦੀ ਸਰੀਰ ਲਈ ਬਹੁਤ ਮਹੱਤਤਾ ਹੈ।
1. ਇਹਨਾਂ ਨਾਲ ਭੋਜਨ ਦੀ ਮਾਤਰਾ ਵੱਧ ਜਾਂਦੀ ਹੈ।
2. ਫੋਕ ਨਾਲ ਪਾਚਨ ਪ੍ਰਣਾਲੀ ਨੂੰ ਚਲਾਉਣ ਵਿਚ ਸਹਾਇਤਾ ਮਿਲਦੀ ਹੈ।
3. ਅੰਤੜੀਆਂ ਤੇ ਪੱਠਿਆਂ ਨੂੰ ਕਿਰਿਆਸ਼ੀਲ ਰੱਖਣ ਵਿਚ ਮਦਦ ਕਰਦੇ ਹਨ।
4. ਪਾਚਨ ਤੋਂ ਬਾਅਦ ਮਲ ਬਾਹਰ ਕੱਢਣ ਵਿਚ ਸਹਾਇਤਾ ਕਰਦੇ ਹਨ।
5. ਕਬਜ਼ ਨੂੰ ਦੂਰ ਕਰਦੇ ਹਨ।
6. ਇਹ ਕੁੱਝ ਅਜਿਹੇ ਜੀਵਾਣੂਆਂ ਦੇ ਬਣਨ ਵਿਚ ਸਹਾਇਤਾ ਕਰਦੇ ਹਨ ਜੋ ਕਿ ਪਿੱਤ ਐਸਿਡ ਨੂੰ ਤੋੜਦੇ ਹਨ।
ਫੋਕ ਦੀ ਪ੍ਰਾਪਤੀ ਦੇ ਸਾਧਨ (Sources of Roughage)-
1. ਹਰੀਆਂ ਸਬਜ਼ੀਆਂ ਜਿਵੇਂ-ਬੰਦਗੋਭੀ, ਗਾਜਰ ਦੇ ਪੱਤੇ, ਹਰਾ ਧਨੀਆਂ, ਕੜੀ ਪੱਤਾ, ਪੁਦੀਨਾ ਆਦਿ।
2. ਫਲ ਜਿਵੇਂ-ਅੰਜੀਰ, ਸੰਤਰਾ, ਅਨਾਰ, ਟਮਾਟਰ, ਅੰਗੂਰ ਅਤੇ ਅਮਰੂਦ।
3. ਸੰਪੂਰਨ ਅਨਾਜ।

Exam Tips:

a) ਫੋਕ ਪਚਦਾ ਨਹੀਂ ਪਰ ਕਬਜ਼ ਦੂਰ ਕਰਦਾ ਹੈ – ਇਹ ਨੁਕਤਾ ਜ਼ਰੂਰ ਲਿਖੋ।

 

Question 39: ਲੋਹੇ ਦੀ ਕਮੀ ਨਾਲ ਸਰੀਰ ਨੂੰ ਕਿਹੜਾ ਰੋਗ ਹੋ ਜਾਂਦਾ ਹੈ ? ਲੋਹੇ ਦੇ ਸਾਡੇ ਸਰੀਰ ਵਿਚ ਕੀ ਕੰਮ ਹਨ ? ਇਹੀ ਰੋਗ ਕੁੱਝ ਵਿਟਾਮਿਨਾਂ ਦੀ ਕਮੀ ਕਾਰਨ ਵੀ ਹੁੰਦਾ ਹੈ। ਉਨ੍ਹਾਂ ਵਿਟਾਮਿਨਾਂ ਦੇ ਨਾਂ ਲਿਖੋ। ਲੋਹੇ ਦੀ ਕਮੀ ਦਾ ਸਰੀਰ ਉੱਪਰ ਕੀ ਅਸਰ ਪੈਂਦਾ ਹੈ ?

Answer:

ਲੋਹੇ ਦੀ ਕਮੀ ਨਾਲ ਅਨੀਮੀਆ (ਖ਼ੂਨ ਦੀ ਕਮੀ) ਹੋ ਜਾਂਦਾ ਹੈ ਅਤੇ ਖ਼ੂਨ ਵਿਚ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ।
ਇਸ ਨਾਲ ਭੁੱਖ ਘੱਟ ਲੱਗਣਾ, ਸਾਹ ਚੜ੍ਹਨਾ, ਦਿਲ ਦੀ ਧੜਕਣ ਵਧਣਾ, ਨਹੁੰ ਸਫ਼ੈਦ ਹੋਣਾ ਅਤੇ ਸਰੀਰਕ ਕਮਜ਼ੋਰੀ ਹੋ ਜਾਂਦੀ ਹੈ।
ਇਹੀ ਰੋਗ ਵਿਟਾਮਿਨ ‘ਬੀ’ ਕੰਪਲੈਕਸ ਦੀ ਕਮੀ ਨਾਲ ਵੀ ਹੋ ਜਾਂਦਾ ਹੈ (ਪਾਠ-ਪੁਸਤਕ ਅਨੁਸਾਰ)।
ਲੋਹੇ ਦੇ ਕੰਮ: ਹੀਮੋਗਲੋਬਿਨ ਦਾ ਨਿਰਮਾਣ ਕਰਨਾ, ਮਾਸਪੇਸ਼ੀਆਂ ਦਾ ਜ਼ਰੂਰੀ ਤੱਤ ਹੋਣਾ ਅਤੇ ਆਕਸੀਜਨ ਨੂੰ ਫੇਫੜਿਆਂ ਤੋਂ ਕੋਸ਼ਿਕਾਵਾਂ ਤਕ ਪਹੁੰਚਾਉਣਾ।

Exam Tips:

a) ਚਾਰ ਭਾਗ: ਰੋਗ ਦਾ ਨਾਂ, ਲੱਛਣ, ਲੋਹੇ ਦੇ ਕੰਮ, ਸੰਬੰਧਿਤ ਵਿਟਾਮਿਨ।

 

ਅਭਿਆਸ – ਨਿਬੰਧਾਤਮਕ ਪ੍ਰਸ਼ਨ

Question 40: ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਪ੍ਰੋਟੀਨ ਦੇ ਕੰਮ, ਘਾਟ ਦੇ ਨਤੀਜੇ ਅਤੇ ਸਰੋਤ ਕਿਹੜੇ ਹਨ ?

Answer:

ਪੌਸ਼ਟਿਕ ਤੱਤ, ਉਹ ਰਸਾਇਣਿਕ ਤੱਤ ਹਨ ਜਿਹੜੇ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ ਅਤੇ ਇਹ ਸਰੀਰਕ ਕਿਰਿਆਵਾਂ ਲਈ ਲੋੜੀਂਦੀ ਊਰਜਾ ਅਤੇ ਸਰੀਰ ਦੇ ਹਰ ਕੋਸ਼ ਦੀ ਬਣਤਰ ਅਤੇ ਰੱਖ-ਰਖਾਅ ਲਈ ਜ਼ਰੂਰੀ ਯੋਗਦਾਨ ਪਾਉਂਦੇ ਹਨ। ਪੌਸ਼ਟਿਕ ਤੱਤ ਹੇਠ ਲਿਖੇ ਹਨ-
1. ਪ੍ਰੋਟੀਨ (Protein)
2. ਕਾਰਬੋਹਾਈਡ੍ਰੇਟਸ (Carbohydrates)
3. ਚਰਬੀ (Fat)
4. ਵਿਟਾਮਿਨ (Vitamin) 5. ਖਣਿਜ ਪਦਾਰਥ ( Mineral)
6. ਪਾਣੀ (Water)
7. ਫੋਕ (Roughage)।
ਭਾਵ – ਪੌਸ਼ਟਿਕ ਤੱਤਾਂ ਵਿਚੋਂ ਪ੍ਰੋਟੀਨ ਇਕ ਬਹੁਤ ਮਹੱਤਵਪੂਰਨ ਤੱਤ ਹੈ। ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ। ਜਿਵੇਂ ਮਕਾਨ ਬਣਾਉਣ ਲਈ ਇੱਟਾਂ, ਸੀਮਿੰਟ ਅਤੇ ਗਾਰੇ ਦੀ ਜ਼ਰੂਰਤ ਹੁੰਦੀ ਹੈ, ਠੀਕ ਉਸੇ ਤਰ੍ਹਾਂ ਹੀ ਸਰੀਰ ਦੀ ਰਚਨਾ ਲਈ ਕੋਸ਼ਾਂ (Cells) ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਕੋਸ਼ਾਂ ਦੇ ਅੰਦਰ ਪ੍ਰੋਟੋਪਲਾਜ਼ਮ (Protoplasm) ਹੁੰਦਾ ਹੈ ਜਿਸ ਨੂੰ ਜੀਵਨ ਦਾ ਆਧਾਰ ਮੰਨਿਆ ਜਾਂਦਾ ਹੈ। ਪ੍ਰੋਟੋਪਲਾਜ਼ਮ ਪ੍ਰੋਟੀਨ ਤੋਂ ਹੀ ਬਣਦਾ ਹੈ। ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ (Amino-acids) ਦੇ ਮਿਸ਼ਰਨ ਨਾਲ ਬਣਦਾ ਹੈ। ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਸਲਫਰ ਦੇ ਸੰਯੋਗ ਨਾਲ ਬਣਦੇ ਹਨ !
ਅਮੀਨੋ ਅਮਲ ਦੋ ਤਰ੍ਹਾਂ ਦੇ ਹੁੰਦੇ ਹਨ-
(ੳ) ਜ਼ਰੂਰੀ (Essential)
(ਅ) ਗੈਰ-ਜ਼ਰੂਰੀ (Non-essential)।
(ੳ) ਜ਼ਰੂਰੀ Essential – ਇਹ ਸਰੀਰ ਦੇ ਨਿਰਮਾਣ ਵਾਸਤੇ ਜ਼ਰੂਰੀ ਅਮੀਨੋ-ਅਮਲ ਹਨ ਜਿਨ੍ਹਾਂ ਨੂੰ ਭੋਜਨ ਵਿਚੋਂ ਲੈਣਾ ਜ਼ਰੂਰੀ ਹੋ ਜਾਂਦਾ ਹੈ। ਬੱਚਿਆਂ ਵਾਸਤੇ 10 ਤੇ ਵੱਡਿਆਂ ਲਈ 8 ਅਮੀਨੋ ਅਮਲ ਜ਼ਰੂਰੀ ਹਨ। ਬੱਚਿਆਂ ਵਿਚ ਇਹਨਾਂ 8 ਅਮੀਨੋ ਅਮਲਾਂ ਤੋਂ ਇਲਾਵਾ ਹਿਸਟੀਡੀਨ (Histidine) ਅਤੇ ਆਰਜਿਨੀਨ (Arginine) ਵੀ ਜ਼ਰੂਰੀ ਹਨ। ਇਹ ਅਮੀਨੋ ਅਮਲ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੇ ਹਨ।
(ਅ) ਗੈਰ – ਜ਼ਰੂਰੀ (Non-essential) – ਇਹ ਅਮਲ ਸਰੀਰ ਵਿਚ ਹੀ ਪੈਦਾ ਹੋ ਜਾਂਦੇ ਹਨ। ਇਸ ਲਈ ਖੁਰਾਕ ਵਿਚੋਂ ਲੈਣ ਦੀ ਲੋੜ ਨਹੀਂ ਪੈਂਦੀ ਪਰ ਸਰੀਰ ਦੇ ਵਿਕਾਸ ਲਈ ਇਹ ਵੀ ਬਹੁਤ ਜ਼ਰੂਰੀ ਹਨ।
ਪ੍ਰੋਟੀਨ ਦੇ ਵਰਗੀਕਰਨ ਦਾ ਆਧਾਰ – ਪ੍ਰੋਟੀਨ ਦਾ ਵਰਗੀਕਰਨ ਤਿੰਨਾਂ ਗੱਲਾਂ ਦੇ ਆਧਾਰ ‘ਤੇ ਕੀਤਾ ਗਿਆ ਹੈ-
1. ਸਾਧਨ ਦੇ ਆਧਾਰ ‘ਤੇ
2. ਗੁਣਾਂ ਦੇ ਆਧਾਰ ‘ਤੇ
3. ਭੌਤਿਕ ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ।
1. ਸਾਧਨ ਦੇ ਆਧਾਰ ‘ਤੇ (On the basis of Source)-
(ੳ) ਬਨਸਪਤੀ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetable Protein) – ਜਿਵੇਂ ਦਾਲਾਂ, ਅਨਾਜ, ਮੂੰਗਫਲੀ, ਸੋਇਆਬੀਨ, ਤਿਲ ਤੇ ਮਟਰ ਆਦਿ।
(ਅ) ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Protein) – ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮੀਟ ਤੇ ਮੀਟ ਤੋਂ ਬਣੇ ਪਦਾਰਥ, ਮੱਛੀ, ਆਂਡੇ ਆਦਿ।
2. ਗੁਣਾਂ ਦੇ ਆਧਾਰ ‘ਤੇ (On the basis of Qualities) (ੳ) ਪੂਰਨ ਪ੍ਰੋਟੀਨ (Complete Protein) – ਇਹ ਦੁੱਧ, ਆਂਡੇ, ਮੱਛੀ ਅਤੇ ਮਾਸ ਵਿਚ ਪਾਈ ਜਾਂਦੀ ਹੈ। ਇਸ ਨੂੰ ‘ਏ’ ਸ਼੍ਰੇਣੀ ਦੀ ਪ੍ਰੋਟੀਨ ਕਿਹਾ ਜਾਂਦਾ ਹੈ।
(ਅ) ਅਪੂਰਨ ਪ੍ਰੋਟੀਨ (Incomplete Protein) – ਇਹ ਅਨਾਜ, ਦਾਲਾਂ ਅਤੇ ਸੁੱਕੇ ਮੇਵਿਆਂ ਵਿਚ ਹੁੰਦੀ ਹੈ। ਇਸ ਨੂੰ ‘ਬੀ’ ਸ਼੍ਰੇਣੀ ਦਾ ਪ੍ਰੋਟੀਨ ਕਿਹਾ ਜਾਂਦਾ ਹੈ।
(ੲ) ਅੱਧ-ਪੂਰਨ ਪ੍ਰੋਟੀਨ (Partial Protein) – ਇਹ ਘਟੀਆ ਕਿਸਮ ਦੀ ਪ੍ਰੋਟੀਨ ਹੁੰਦੀ ਹੈ। ਇਹ ਮੱਕੀ ਦੀ ਜ਼ੀਨ ਅਤੇ ਜੈਲੇਟਿਨ ਵਿਚ ਪਾਈ ਜਾਂਦੀ ਹੈ।
3. ਭੌਤਿਕ ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ (On the basis of Physical and Chemical properties)- (ੳ) ਸਧਾਰਨ ਪ੍ਰੋਟੀਨ (Simple Protein) – ਇਹ ਆਂਡੇ ਦੇ ਚਿੱਟੇ ਹਿੱਸੇ (Albumin) ਵਿਚ ਪਾਈ ਜਾਂਦੀ ਹੈ।
(ਅ) ਮਿਸ਼ਰਤ ਪ੍ਰੋਟੀਨ (Conjugated Protein) – ਇਸ ਤਰ੍ਹਾਂ ਦੀ ਪ੍ਰੋਟੀਨ ਵਿਚ ਪ੍ਰੋਟੀਨ ਦੇ ਨਾਲ ਗੈਰ ਪ੍ਰੋਟੀਨ ਪਦਾਰਥ ਮਿਲੇ ਹੁੰਦੇ ਹਨ, ਜਿਵੇਂ ਦੁੱਧ ਵਿਚ ਕੇਸੀਨ (ਫਾਸਫੋਰਸ + ਪ੍ਰੋਟੀਨ), ਖੂਨ ਦੀ ਹੀਮੋਗਲੋਬਿਨ (ਲੋਹਾ+ ਪ੍ਰੋਟੀਨ)।
(ੲ) ਪ੍ਰਾਪਤ ਕੀਤੀ ਪ੍ਰੋਟੀਨ (Derived Protein) – ਇਹ ਪੈਪਟੋਨ, ਪੈਪਟਾਈਡ ਅਤੇ ਅਮੀਨੋ ਅਮਲਾਂ ਵਰਗੇ ਪਦਾਰਥ ਹਨ।
ਪ੍ਰੋਟੀਨ ਦੇ ਕੰਮ (Functions of Protein) – ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਅੱਗੇ ਲਿਖੇ ਕੰਮ ਕਰਦੀ ਹੈ-
1. ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
2. ਸਰੀਰ ਨੂੰ ਊਰਜਾ ਦੇਣ ਦਾ ਕੰਮ
3. ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ 4. ਖੂਨ ਬਣਾਉਣ ਵਿਚ ਸਹਾਇਕ
5. ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ
6. ਹਾਰਮੋਨਜ਼ ਅਤੇ ਐਨਜ਼ਾਇਮਜ਼ (Enzymes) ਬਣਾਉਣ ਦਾ ਕੰਮ
7. ਮਾਨਸਿਕ ਸ਼ਕਤੀ ਪ੍ਰਦਾਨ ਕਰਨਾ।
ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)- ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ ਤੇ ਮੀਟ ਤੇ ਮੀਟ ਤੋਂ ਬਣੇ ਪਦਾਰਥ, ਆਂਡੇ ਤੇ ਮੱਛੀ। ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetable Sources), ਜਿਵੇਂਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਾਦਾਮ, ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ। ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effects of deficiency of Protein) ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ। ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ- ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪ੍ਰੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ। ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁੱਕ ਜਾਂਦਾ ਹੈ। ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ। ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪ੍ਰੋਟੀਨ ਸਰੀਰ ਵਿਚ ਰੋਗ ਪ੍ਰਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ। ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ। ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ। ਚਮੜੀ ਦਾ ਖ਼ੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ। ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਤਰ੍ਹਾਂ ਨਹੀਂ ਹੁੰਦਾ। ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ।

Exam Tips:

a) ਪਹਿਲਾਂ ਪੌਸ਼ਟਿਕ ਤੱਤਾਂ ਦੀ ਸੂਚੀ ਲਿਖੋ, ਫਿਰ ਪ੍ਰੋਟੀਨ ਦੇ ਵਰਗੀਕਰਨ, ਕੰਮ, ਸਰੋਤ ਅਤੇ ਘਾਟ ਦੇ ਨੁਕਸਾਨ।
b) ਜ਼ਰੂਰੀ ਅਤੇ ਗ਼ੈਰ-ਜ਼ਰੂਰੀ ਅਮੀਨੋ ਅਮਲਾਂ ਦਾ ਫ਼ਰਕ ਸਾਫ਼ ਲਿਖੋ।

 

Question 41: ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ਅਤੇ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਇਹ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ? ਜਾਂ ਚਿਕਨਾਈ ਜਾਂ ਚਰਬੀ ਕੀ ਹੈ ? ਇਸ ਦੇ ਕੰਮਾਂ ਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ।

Answer:

ਚਰਬੀ (Fat) – ਚਰਬੀ ਵੀ ਮਨੁੱਖ ਦੀ ਖ਼ੁਰਾਕ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਹਾਈਡਰੋਜਨ, ਕਾਰਬਨ ਅਤੇ ਆਕਸੀਜਨ ਦਾ ਮਿਸ਼ਰਨ ਹੈ। ਇਹ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਪਾਣੀ ਵਿਚ ਅਘੁਲਣਸ਼ੀਲ ਹੈ। ਇਸ ਵਿਚ ਕਾਰਬੋਜ਼ ਅਤੇ ਪ੍ਰੋਟੀਨ ਨਾਲੋਂ ਦੁੱਗਣੀ ਸ਼ਕਤੀ ਹੁੰਦੀ ਹੈ। ਇਕ ਗ੍ਰਾਮ ਚਰਬੀ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ। ਸਾਡੇ ਸਰੀਰ ਨੂੰ 15 ਤੋਂ 20 ਪ੍ਰਤੀਸ਼ਤ ਊਰਜਾ ਚਰਬੀ ਤੋਂ ਮਿਲਣੀ ਚਾਹੀਦੀ ਹੈ। ਮਨੁੱਖ ਨੂੰ ਹਰ ਰੋਜ਼ 20 ਤੋਂ 30 ਗ੍ਰਾਮ ਚਰਬੀ ਦੀ ਲੋੜ ਹੁੰਦੀ ਹੈ। ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ‘ਏ’, ‘ਡੀ’, ‘ਈ’ ਅਤੇ ‘ਕੇ’ ਹਨ।
ਚਰਬੀ ਦਾ ਵਰਗੀਕਰਨ – ਚਰਬੀ ਨੂੰ ਉਸ ਦੇ ਸਰੋਤ ਦੇ ਆਧਾਰ ‘ਤੇ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-
1. ਪਸ਼ੂ ਚਿਕਨਾਈ ਜਾਂ ਚਰਬੀ (Animal fats) – ਜਿਵੇਂ ਘਿਓ, ਮੱਖਣ, ਮੱਛੀ ਦਾ ਤੇਲ, ਆਂਡੇ ਦੀ ਜਰਦੀ, ਜਾਨਵਰਾਂ ਦੀ ਚਰਬੀ ਆਦਿ।
2. ਬਨਸਪਤੀ ਚਿਕਨਾਈ ਜਾਂ ਚਰਬੀ (Vegetables Fats) – ਜਿਵੇਂ ਮੂੰਗਫਲੀ, ਸੋਇਆਬੀਨ, ਸੂਰਜਮੁਖੀ, ਸਰੋਂ, ਤਿਲ, ਨਾਰੀਅਲ, ਵੜੇਵੇਂ ਆਦਿ ਦੇ ਤੇਲ।
3.
ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ: ਊਰਜਾ ਦਾ ਸਾਧਨ (Source of Energy)
ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of essential fatty acids)
ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins) ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs) ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty) ਸੰਤੁਸ਼ਟੀ ਦਿੰਦੀ ਹੈ। (Give Satisfaction) ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulating body temperature) ਚਮੜੀ ਦੀ ਸਿਹਤ ਲਈ (For healthy skin)।
ਚਰਬੀ ਦੀ ਪ੍ਰਾਪਤੀ ਦੇ ਸਾਧਨ (Sources of fat) – ਚਰਬੀ ਹੇਠ ਲਿਖੇ ਭੋਜਨ ਪਦਾਰਥ ਵਿਚ ਵੱਧ ਪਾਈ ਜਾਂਦੀ ਹੈ- ਘਿਓ, ਮੱਖਣ, ਕਰੀਮ ਅਤੇ ਤੇਲ।
ਬਨਸਪਤੀ ਤੇਲ ਪਦਾਰਥ ; ਜਿਵੇਂ-ਸਰੋਂ, ਤਿਲ, ਮੂੰਗਫਲੀ, ਨਾਰੀਅਲ, ਵੜੇਵਿਆਂ ਦਾ ਤੇਲ ਅਤੇ ਬਨਸਪਤੀ ਘਿਓ।
ਸੁੱਕੇ ਫ਼ਲ ਤੇ ਮੇਵੇ ; ਜਿਵੇਂ-ਬਦਾਮ, ਅਖਰੋਟ, ਸੁੱਕੀ ਗਿਰੀ ਅਤੇ ਕਾਜੂ।
ਮੀਟ ਵਾਲੇ ਪਦਾਰਥ ; ਜਿਵੇਂ-ਆਂਡਾ, ਜਿਗਰ, ਗੁਰਦੇ ਅਤੇ ਮਾਸ।
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ; ਜਿਵੇਂ-ਸੁੱਕਾ ਦੁੱਧ ਅਤੇ ਖੋਆ ਆਦਿ।

Exam Tips:

a) ਚਰਬੀ ਵਿਚ ਘੁਲਣਸ਼ੀਲ ਵਿਟਾਮਿਨ (ਏ, ਡੀ, ਈ, ਕੇ) ਪਹਿਲਾਂ ਲਿਖੋ, ਫਿਰ ਚਰਬੀ ਦੇ ਵਰਗ, ਕੰਮ ਅਤੇ ਸਰੋਤ।

 

ਹੋਰ ਮਹੱਤਵਪੂਰਨ ਪ੍ਰਸ਼ਨ – ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?

Answer:

ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਚਿਕਨਾਈ, ਲੂਣ, ਪਾਣੀ ਆਦਿ।

Exam Tips:

a) ਛੇ ਤੱਤ ਇਕ ਵਾਕ ਵਿਚ ਗਿਣਾਓ।

 

Question 2: ਪ੍ਰੋਟੀਨ ਦਾ ਕੀ ਕੰਮ ਹੈ ?

Answer:

ਸਰੀਰ ਦੇ ਤੰਤੂਆਂ ਦਾ ਨਿਰਮਾਣ ਅਤੇ ਮੁਰੰਮਤ।

Exam Tips:

a) ਪ੍ਰੋਟੀਨ ਦਾ ਕੰਮ ਸਰੀਰ ਦਾ ਨਿਰਮਾਣ ਅਤੇ ਮੁਰੰਮਤ ਹੈ।

 

Question 3: ਊਰਜਾ ਪ੍ਰਦਾਨ ਕਰਨ ਵਾਲੇ ਪੌਸ਼ਟਿਕ ਤੱਤ ਕਿਹੜੇ ਹਨ ?

Answer:

ਕਾਰਬੋਜ਼, ਚਿਕਨਾਈ।

Exam Tips:

a) ਊਰਜਾ ਦੇਣ ਵਾਲੇ ਦੋ ਤੱਤ ਯਾਦ ਰੱਖੋ।

 

Question 4: ਨਾਈਟਰੋਜਨ ਤੱਤ ਕਿਸ ਵਿੱਚ ਹੁੰਦਾ ਹੈ ?

Answer:

ਪ੍ਰੋਟੀਨ ਵਿਚ।

Exam Tips:

a) ਇਕ ਸ਼ਬਦ ਦਾ ਉੱਤਰ – ਪ੍ਰੋਟੀਨ।

 

Question 5: ਕਾਰਬੋਹਾਈਡ੍ਰੇਟਸ ਦੇ ਸਰੋਤ ਦੱਸੋ।

Answer:

ਚਾਵਲ, ਮੱਕੀ, ਗੁੜ, ਸ਼ੱਕਰ, ਚੀਨੀ ਆਦਿ।

Exam Tips:

a) ਦੋ-ਤਿੰਨ ਸਰੋਤ ਲਿਖਣੇ ਕਾਫ਼ੀ ਹਨ।

 

Question 6: ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਦੇ ਨਾਂ ਦੱਸੋ।

Answer:

ਵਿਟਾਮਿਨ ਬੀ, ਸੀ ਆਦਿ।

Exam Tips:

a) ‘ਬੀ’ ਸਮੂਹ ਅਤੇ ‘ਸੀ’ ਲਿਖੋ।

 

Question 7: ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਦਾ ਨਾਂ ਦੱਸੋ।

Answer:

ਵਿਟਾਮਿਨ ਏ।

Exam Tips:

a) ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਏ, ਡੀ, ਈ, ਕੇ ਹਨ।

 

Question 8: ਵਿਟਾਮਿਨ B₂ ਦਾ ਦੂਜਾ ਨਾਂ ਕੀ ਹੈ ?

Answer:

ਰਾਈਬੋਫਲੇਵਿਨ।

Exam Tips:

a) B₁ = ਥਾਇਆਮੀਨ, B₂ = ਰਾਈਬੋਫਲੇਵਿਨ – ਇਹ ਜੋੜੀ ਯਾਦ ਰੱਖੋ।

 

Question 9: ਅੰਧਰਾਤਾ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?

Answer:

ਵਿਟਾਮਿਨ ਏ।

Exam Tips:

a) ਅੰਧਰਾਤਾ ਦਾ ਸੰਬੰਧ ਵਿਟਾਮਿਨ ‘ਏ’ ਨਾਲ ਹੈ।

 

Question 10: ਜ਼ੀਰੋਸਿਸ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?

Answer:

ਵਿਟਾਮਿਨ ਏ।

Exam Tips:

a) ਜ਼ੀਰੋਸਿਸ ਵਿਚ ਅੱਖਾਂ ਸੁੱਕ ਜਾਂਦੀਆਂ ਹਨ।

 

Question 11: ਵਗਦੇ ਖੂਨ ਦਾ ਬੰਦ ਨਾ ਹੋਣਾ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?

Answer:

ਵਿਟਾਮਿਨ ਕੇ ਦੀ ਕਮੀ ਨਾਲ।

Exam Tips:

a) ਖ਼ੂਨ ਜਮਾਉਣ ਵਾਲਾ ਵਿਟਾਮਿਨ ‘ਕੇ’ ਹੈ।

 

Question 12: ਜੀਵਨ ਤੱਤ ਕਿਹੜੇ ਪੌਸ਼ਟਿਕ ਤੱਤਾਂ ਨੂੰ ਕਹਿੰਦੇ ਹਨ ?

Answer:

ਵਿਟਾਮਿਨਾਂ ਨੂੰ।

Exam Tips:

a) ਵਿਟਾਮਿਨ ਨੂੰ “ਜੀਵਨ ਤੱਤ” ਕਿਹਾ ਜਾਂਦਾ ਹੈ।

 

Question 13: ਕਿਹੜੇ ਖਣਿਜ ਦੀ ਕਮੀ ਕਾਰਨ ਲਹੂ ਦੀ ਘਾਟ ਹੋ ਜਾਂਦੀ ਹੈ ?

Answer:

ਲੋਹੇ ਦੀ ਕਮੀ ਕਾਰਨ।

Exam Tips:

a) ਲਹੂ ਦੀ ਘਾਟ ਨੂੰ ਅਨੀਮੀਆ ਕਹਿੰਦੇ ਹਨ; ਕਾਰਨ ਲੋਹੇ ਦੀ ਕਮੀ ਹੈ।

 

Question 14: (ੳ) ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ ਦੱਸੋ। (ਅ) ਭੋਜਨ ਵਿਚ ਲਗਾਤਾਰ ਪ੍ਰੋਟੀਨ ਦੀ ਕਮੀ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ ?

Answer:

(ੳ) ਪਸ਼ੂ ਜਗਤ ਅਤੇ ਬਨਸਪਤੀ ਜਗਤ।
(ਅ) ਕਵਾਸ਼ਿਓਰਕਰ।

Exam Tips:

a) ਦੋਵੇਂ ਭਾਗ ਵੱਖ-ਵੱਖ ਉੱਤਰ ਮੰਗਦੇ ਹਨ।

 

Question 15: ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਦੱਸੋ।

Answer:

ਦਹੀਂ, ਦੁੱਧ, ਆਂਡੇ, ਮੱਛੀ ਆਦਿ।

Exam Tips:

a) ਦਹੀਂ, ਦੁੱਧ, ਆਂਡੇ, ਮੱਛੀ ਵਿਚੋਂ ਦੋ-ਤਿੰਨ ਲਿਖੋ।

 

Question 16: ਇਕ ਗ੍ਰਾਮ ਕਾਰਬੋਹਾਈਡ੍ਰੇਟ ਤੋਂ ਸਾਨੂੰ ਕਿੰਨੀ ਊਰਜਾ (ਕੈਲੋਰੀ) ਮਿਲਦੀ ਹੈ ?

Answer:

4 ਕੈਲੋਰੀ।

Exam Tips:

a) ਕਾਰਬੋਹਾਈਡ੍ਰੇਟ = 4 ਕੈਲੋਰੀ ਪ੍ਰਤੀ ਗ੍ਰਾਮ।

 

Question 17: ਇਕ ਗ੍ਰਾਮ ਚਰਬੀ ਤੋਂ ਸਾਨੂੰ ਕਿੰਨੀ ਊਰਜਾ ਮਿਲਦੀ ਹੈ ?

Answer:

9 ਕੈਲੋਰੀ।

Exam Tips:

a) ਚਰਬੀ = 9 ਕੈਲੋਰੀ ਪ੍ਰਤੀ ਗ੍ਰਾਮ।

 

Question 18: ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ ਕਿੰਨੇ ਪ੍ਰਤੀਸ਼ਤ ਕਾਰਬੋਹਾਈਡ੍ਰੇਟ ਤੋਂ ਮਿਲਣਾ ਚਾਹੀਦਾ ਹੈ ?

Answer:

50% ਤੋਂ 60% ਤੱਕ।

Exam Tips:

a) ਕਾਰਬੋਹਾਈਡ੍ਰੇਟ ਤੋਂ 50-60% ਊਰਜਾ ਮਿਲਣੀ ਚਾਹੀਦੀ ਹੈ।

 

Question 19: ਨਿਸ਼ਾਸ਼ਤੇ ਵਾਲੇ ਪਦਾਰਥਾਂ ਦੇ ਨਾਂ ਦੱਸੋ।

Answer:

ਅਨਾਜ, ਕੰਦਮੂਲ, ਸ਼ਕਰਕੰਦੀ, ਆਲੂ ਆਦਿ।

Exam Tips:

a) ਨਿਸ਼ਾਸਤੇ ਵਾਲੇ ਪਦਾਰਥ: ਅਨਾਜ, ਆਲੂ, ਸ਼ਕਰਕੰਦੀ।

 

Question 20: ਵਿਟਾਮਿਨ ‘ਈ’ ਦਾ ਇੱਕ ਕੰਮ ਦੱਸੋ।

Answer:

ਪ੍ਰਜਣਨ ਕਿਰਿਆ ਵਿਚ ਸਹਾਇਤਾ ਕਰਨਾ।

Exam Tips:

a) ਇਕ ਹੀ ਕੰਮ ਪੁੱਛਿਆ ਹੈ।

 

Question 21: (ੳ) ਥਾਇਆਮੀਨ ਕੀ ਹੈ ? (ਅ) ਵਿਟਾਮਿਨ B₁ ਦਾ ਦੂਜਾ ਨਾਂ ਕੀ ਹੈ ?

Answer:

(ੳ) ਇਹ ਵਿਟਾਮਿਨ B₁ ਦਾ ਨਾਂ ਹੈ।
(ਅ) ਥਾਇਆਮੀਨ।

Exam Tips:

a) B₁ ਅਤੇ ਥਾਇਆਮੀਨ ਇੱਕੋ ਵਿਟਾਮਿਨ ਦੇ ਨਾਂ ਹਨ।

 

Question 22: ਖੱਟੇ ਫਲਾਂ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ? ਜਾਂ ਸੰਤਰੇ ਅਤੇ ਪਪੀਤੇ ਤੋਂ ਕਿਹੜੇ ਪੋਸ਼ਕ ਤੱਤਾਂ ਦੀ ਪੂਰਤੀ ਹੁੰਦੀ ਹੈ ?

Answer:

ਵਿਟਾਮਿਨ ਸੀ।

Exam Tips:

a) ਖੱਟੇ ਫਲਾਂ ਵਿਚ ਵਿਟਾਮਿਨ ‘ਸੀ’ ਹੁੰਦਾ ਹੈ।

 

Question 23: ਸਰੀਰ ਵਿੱਚ ਕੈਲਸ਼ੀਅਮ ਦੀ ਕਿੰਨੀ ਮਾਤਰਾ ਹੱਡੀਆਂ ਤੇ ਦੰਦਾਂ ਵਿਚ ਹੁੰਦੀ ਹੈ ?

Answer:

99%।

Exam Tips:

a) ਲਗਪਗ 99% ਕੈਲਸ਼ੀਅਮ ਹੱਡੀਆਂ ਤੇ ਦੰਦਾਂ ਵਿਚ ਹੁੰਦਾ ਹੈ।

 

Question 24: ਬੱਚਿਆਂ ਵਿਚ ਕ੍ਰੈਟਿਨਿਜ਼ਮ ਕਿਸ ਦੀ ਕਮੀ ਨਾਲ ਹੁੰਦਾ ਹੈ ?

Answer:

ਆਇਓਡੀਨ ਦੀ ਕਮੀ ਨਾਲ।

Exam Tips:

a) ਕ੍ਰੈਟਿਨਿਜ਼ਮ ਵਿਚ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ।

 

Question 25: ਅਮੀਨੋ ਅਮਲ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?

Answer:

ਅਮੀਨੋ ਅਮਲ ਦੋ ਤਰ੍ਹਾਂ ਦੇ ਹੁੰਦੇ ਹਨ: ਜ਼ਰੂਰੀ ਅਤੇ ਗ਼ੈਰ-ਜ਼ਰੂਰੀ। ਕੁੱਲ ਮਿਲਾ ਕੇ ਅਮੀਨੋ ਅਮਲ 20-22 ਤਰ੍ਹਾਂ ਦੇ ਹੁੰਦੇ ਹਨ।

Exam Tips:

a) ਦੋ ਕਿਸਮਾਂ ਦੇ ਨਾਂ ਲਿਖੋ ਅਤੇ ਕੁੱਲ ਗਿਣਤੀ (20-22) ਵੀ ਲਿਖੋ।

 

Question 26: ਪੂਰਨ ਪ੍ਰੋਟੀਨ ਦੇ ਸੋਮੇ ਦੱਸੋ।

Answer:

ਮਾਸ, ਮੱਛੀ, ਆਂਡੇ।

Exam Tips:

a) ਪੂਰਨ ਪ੍ਰੋਟੀਨ ਪਸ਼ੂ-ਸਰੋਤਾਂ ਤੋਂ ਮਿਲਦੀ ਹੈ।

 

Question 27: ਚਰਬੀ ਦੇ ਪ੍ਰਾਪਤੀ ਸਾਧਨ ਦੱਸੋ।

Answer:

ਘਿਉ, ਮੱਖਣ, ਕਰੀਮ ਆਦਿ।

Exam Tips:

a) ਘਿਓ, ਮੱਖਣ, ਕਰੀਮ ਦੇ ਨਾਲ ਤੇਲ ਵੀ ਲਿਖ ਸਕਦੇ ਹੋ।

 

Question 28: ਸਰੀਰ ਦਾ ਕਿੰਨਾ ਭਾਗ ਖਣਿਜਾਂ ਤੋਂ ਬਣਿਆ ਹੈ ?

Answer:

ਪੱਚੀਵਾਂ ਭਾਗ (1/25)।

Exam Tips:

a) ਸਰੀਰ ਦਾ 1/25 ਭਾਗ ਖਣਿਜ ਹਨ।

 

Question 29: ਮੈਕਰੋਮਿਨਰਲਜ਼ ਦੀ ਉਦਾਹਰਨ ਦਿਓ।

Answer:

ਕੈਲਸ਼ੀਅਮ, ਸਲਫਰ, ਫ਼ਾਸਫੋਰਸ, ਕਲੋਰੀਨ ਆਦਿ।

Exam Tips:

a) ਮੈਕਰੋਮਿਨਰਲਜ਼ ਵੱਧ ਮਾਤਰਾ ਵਿਚ ਚਾਹੀਦੇ ਹਨ।

 

Question 30: ਮਾਇਕਰੋਮਿਨਰਲਜ਼ ਦੀ ਉਦਾਹਰਨ ਦਿਓ।

Answer:

ਲੋਹਾ, ਤਾਂਬਾ, ਕੋਬਾਲਟ, ਆਇਓਡੀਨ ਆਦਿ।

Exam Tips:

a) ਮਾਈਕਰੋਮਿਨਰਲਜ਼ ਬਹੁਤ ਘੱਟ ਮਾਤਰਾ ਵਿਚ ਚਾਹੀਦੇ ਹਨ।

 

Question 31: ਇੱਕ ਆਮ ਆਦਮੀ ਦੀ ਜ਼ਿੰਦਗੀ ਵਿਚ ਪਾਣੀ ਦੀ ਲੋੜ ਕੀ ਹੈ ? ਜਾਂ ਇੱਕ ਆਦਮੀ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਪਾਣੀ ਦੀ ਲੋੜ ਕਿੰਨੀ ਹੈ ?

Answer:

ਇਕ ਆਮ ਆਦਮੀ ਨੂੰ ਰੋਜ਼ਾਨਾ 7-8 ਗਿਲਾਸ ਪਾਣੀ ਦੀ ਲੋੜ ਹੁੰਦੀ ਹੈ।

Exam Tips:

a) ਸੰਖਿਆ “7-8 ਗਿਲਾਸ” ਸਾਫ਼ ਲਿਖੋ।

 

Question 32: ਚਮੜੀ ਵਿਚ ਵਿਟਾਮਿਨ ‘ਡੀ’ ਦਾ ਨਿਸ਼ਕਿਰਿਆ ਰੂਪ ਕੀ ਹੈ ?

Answer:

ਪਾਠ-ਪੁਸਤਕ ਅਨੁਸਾਰ ਵਿਟਾਮਿਨ D₃ (ਕੋਲਕੈਲਸੀਫੈਰੋਲ)।

Exam Tips:

a) ਇਸ ਪ੍ਰਸ਼ਨ ਵਿਚ ਪਾਠ-ਪੁਸਤਕ ਵਾਲਾ ਉੱਤਰ ਹੀ ਲਿਖੋ।

 

Question 33: ਖਣਿਜ ਕੀ ਹੁੰਦੇ ਹਨ ?

Answer:

ਖਣਿਜ ਅਜਿਹੇ ਪਦਾਰਥ ਹਨ ਜੋ ਸਰੀਰ ਲਈ ਜ਼ਰੂਰੀ ਹਨ ਅਤੇ ਇਹ ਖਾਧ ਪਦਾਰਥਾਂ ਵਿਚ ਹੀ ਮੌਜੂਦ ਹੁੰਦੇ ਹਨ। ਇਹ ਹਨ ਸੋਡੀਅਮ, ਕੈਲਸ਼ੀਅਮ, ਲੋਹਾ, ਫਾਸਫੋਰਸ, ਆਇਓਡੀਨ ਆਦਿ।

Exam Tips:

a) ਪਰਿਭਾਸ਼ਾ ਦੇ ਨਾਲ ਚਾਰ-ਪੰਜ ਖਣਿਜਾਂ ਦੇ ਨਾਂ ਲਿਖੋ।

 

Question 34: ਗੁੜ ਚੀਨੀ ਤੋਂ ਉੱਤਮ ਕਿਵੇਂ ਹਨ ?

Answer:

ਚੀਨੀ ਵਿੱਚ ਸਿਰਫ਼ ਕੈਲੋਰੀਆਂ ਹੁੰਦੀਆਂ ਹਨ ਜਦਕਿ ਗੁੜ ਵਿਚ ਲੋਹਾ, ਫ਼ਾਸਫੋਰਸ ਆਦਿ ਖਣਿਜ ਵੀ ਹੁੰਦੇ ਹਨ। ਇਸ ਲਈ ਗੁੜ ਚੀਨੀ ਤੋਂ ਵਧੀਆ ਹੈ।

Exam Tips:

a) ਤੁਲਨਾ ਲਈ ਗੁੜ ਦੇ ਖਣਿਜ (ਲੋਹਾ, ਫਾਸਫੋਰਸ) ਜ਼ਰੂਰ ਲਿਖੋ।

 

Question 35: ਹੀਮੋਗਲੋਬਿਨ ਦੀ ਸੰਰਚਨਾ ਲਿਖੋ।

Answer:

ਹੀਮੋਗਲੋਬਿਨ ਵਿਚ ਪ੍ਰੋਟੀਨ ਅਤੇ ਲੋਹਾ ਹੁੰਦਾ ਹੈ।

Exam Tips:

a) ਦੋ ਹਿੱਸੇ – ਪ੍ਰੋਟੀਨ ਅਤੇ ਲੋਹਾ।

 

Question 36: ਆਇਓਡੀਨ ਦੀ ਕਮੀ ਨਾਲ ਸਾਡੇ ਸਰੀਰ ਵਿਚ ਕਿਹੜਾ ਰੋਗ ਹੋ ਜਾਂਦਾ ਹੈ ?

Answer:

ਗਿਲ੍ਹੜ (ਘੇਂਘਾ)।

Exam Tips:

a) ਆਇਓਡੀਨ ਦੀ ਕਮੀ = ਗਿਲ੍ਹੜ।

 

Question 37: ਲੋਹੇ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਂ ਲਿਖੋ।

Answer:

ਅਨੀਮੀਆ।

Exam Tips:

a) ਲੋਹੇ ਦੀ ਕਮੀ = ਅਨੀਮੀਆ।

 

Question 38: ਵਿਟਾਮਿਨ ਕੇ (K) ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?

Answer:

ਸੱਟ ਲੱਗ ਜਾਣ ‘ਤੇ ਖ਼ੂਨ ਵਗਣਾ ਬੰਦ ਨਹੀਂ ਹੁੰਦਾ।

Exam Tips:

a) ਖ਼ੂਨ ਵਗਣਾ ਬੰਦ ਨਾ ਹੋਣਾ ਵਿਟਾਮਿਨ ‘ਕੇ’ ਦੀ ਕਮੀ ਦਾ ਲੱਛਣ ਹੈ।

 

ਹੋਰ ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ? ਇਹ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ?

Answer:

ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ‘ਬੀ’ ਕੰਪਲੈਕਸ ਸਮੂਹ ਅਤੇ ਵਿਟਾਮਿਨ ‘ਸੀ’ ਹਨ।
ਵਿਟਾਮਿਨ ‘ਬੀ’ ਸਮੂਹ ਦੇ ਵਿਟਾਮਿਨ ਨਾੜੀ ਪ੍ਰਣਾਲੀ, ਭੁੱਖ, ਚਮੜੀ ਅਤੇ ਅੱਖਾਂ ਦੀ ਸਿਹਤ ਲਈ ਲੋੜੀਂਦੇ ਹਨ ਅਤੇ ਇਹ ਅੰਕੁਰਿਤ ਦਾਲਾਂ, ਸਾਬਤ ਅਨਾਜ, ਦੁੱਧ, ਆਂਡੇ, ਮੂੰਗਫਲੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਮਿਲਦੇ ਹਨ।
ਵਿਟਾਮਿਨ ‘ਸੀ’ ਕੋਲੇਜਨ ਦੇ ਨਿਰਮਾਣ, ਜ਼ਖ਼ਮ ਭਰਨ ਅਤੇ ਰੋਗਾਂ ਨਾਲ ਲੜਨ ਲਈ ਜ਼ਰੂਰੀ ਹੈ ਅਤੇ ਇਹ ਆਂਵਲੇ, ਖੱਟੇ ਫਲਾਂ, ਟਮਾਟਰ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਅੰਕੁਰਿਤ ਦਾਲਾਂ ਤੋਂ ਮਿਲਦਾ ਹੈ।

Exam Tips:

a) ਪਹਿਲਾਂ ਵਿਟਾਮਿਨਾਂ ਦੇ ਨਾਂ ਲਿਖੋ, ਫਿਰ ਕੰਮ ਅਤੇ ਸਰੋਤ।

 

Question 2: ਭੋਜਨ ਦੇ ਪੌਸ਼ਟਿਕ ਤੱਤ ਕਿਹੜੇ-ਕਿਹੜੇ ਹਨ ? ਕਿਸੇ ਦੋ ਦੇ ਕੰਮ, ਕਮੀ ਦੇ ਨਤੀਜਿਆਂ ਬਾਰੇ ਦੱਸੋ।

Answer:

ਭੋਜਨ ਦੇ ਪੌਸ਼ਟਿਕ ਤੱਤ ਹਨ: ਪ੍ਰੋਟੀਨ, ਕਾਰਬੋਹਾਈਡ੍ਰੇਟ, ਚਰਬੀ, ਵਿਟਾਮਿਨ, ਖਣਿਜ ਪਦਾਰਥ ਅਤੇ ਪਾਣੀ (ਫੋਕ ਵੀ ਭੋਜਨ ਦਾ ਜ਼ਰੂਰੀ ਹਿੱਸਾ ਹੈ)।
ਪ੍ਰੋਟੀਨ – ਇਹ ਸਰੀਰ ਦੇ ਸੈੱਲਾਂ ਦਾ ਨਿਰਮਾਣ ਅਤੇ ਮੁਰੰਮਤ ਕਰਦੀ ਹੈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ। ਇਸ ਦੀ ਕਮੀ ਨਾਲ ਵਾਧਾ ਰੁਕ ਜਾਂਦਾ ਹੈ, ਖ਼ੂਨ ਦੀ ਕਮੀ ਹੋ ਜਾਂਦੀ ਹੈ ਅਤੇ ਬੱਚਿਆਂ ਨੂੰ ਕਵਾਸ਼ਿਓਰਕਰ ਤੇ ਮਰਾਸਮਸ ਰੋਗ ਹੋ ਜਾਂਦੇ ਹਨ।
ਕਾਰਬੋਹਾਈਡ੍ਰੇਟ – ਇਹ ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦੇ ਹਨ (1 ਗ੍ਰਾਮ ਤੋਂ 4 ਕੈਲੋਰੀ)। ਇਨ੍ਹਾਂ ਦੀ ਕਮੀ ਨਾਲ ਭਾਰ ਘਟਦਾ ਹੈ, ਥਕਾਵਟ ਰਹਿੰਦੀ ਹੈ ਅਤੇ ਬੱਚਿਆਂ ਨੂੰ ਮਰਾਸਮਸ ਹੋ ਜਾਂਦਾ ਹੈ।

Exam Tips:

a) ਸਾਰੇ ਤੱਤਾਂ ਦੇ ਨਾਂ ਲਿਖ ਕੇ ਕੋਈ ਦੋ ਦੇ ਕੰਮ ਅਤੇ ਕਮੀ ਦੱਸੋ।

 

Question 3: ਅਮੀਨੋ ਐਸਿਡ ਕਿਸਨੂੰ ਕਹਿੰਦੇ ਹਨ ਅਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?

Answer:

ਅਮੀਨੋ ਐਸਿਡ ਉਹ ਛੋਟੀਆਂ-ਛੋਟੀਆਂ ਇਕਾਈਆਂ ਹਨ, ਜਿਨ੍ਹਾਂ ਤੋਂ ਪ੍ਰੋਟੀਨ ਬਣਦੇ ਹਨ। ਅਮੀਨੋ ਅਮਲ 20-22 ਤਰ੍ਹਾਂ ਦੇ ਹੁੰਦੇ ਹਨ।

Exam Tips:

a) ਅਮੀਨੋ ਅਮਲ = ਪ੍ਰੋਟੀਨ ਦੀਆਂ ਇਕਾਈਆਂ; ਦੋ ਕਿਸਮਾਂ ਲਿਖੋ।

 

Question 4: ਪ੍ਰਾਕਸੀਮੇਟ ਪ੍ਰਿੰਸੀਪਲਜ਼ ਕਿਸ ਨੂੰ ਆਖਦੇ ਹਨ ?

Answer:

ਭੋਜਨ ਤੋਂ ਮਿਲਣ ਵਾਲੇ ਕਾਰਬੋਹਾਈਡ੍ਰੇਟਸ, ਵਸਾ ਅਤੇ ਪ੍ਰੋਟੀਨ ਵਾਲੇ ਪੌਸ਼ਟਿਕ ਤੱਤਾਂ ਨੂੰ ਪ੍ਰਾਕਸੀਮੇਟ ਪ੍ਰਿੰਸੀਪਲਜ਼ ਕਿਹਾ ਜਾਂਦਾ ਹੈ, ਕਿਉਂਕਿ ਇਹ ਸਾਡੇ ਸਰੀਰ ਨੂੰ ਬਣਾਉਣ ਵਾਲੇ ਤੱਤਾਂ ਨਾਲ ਮਿਲਦੇ ਹਨ ਅਤੇ ਪਚਣ ਤੋਂ ਬਾਅਦ ਇਹ ਤੱਤ ਸਰੀਰਕ ਤੱਤਾਂ ਵਰਗੇ ਹੀ ਬਣ ਜਾਂਦੇ ਹਨ।

Exam Tips:

a) ਪਰਿਭਾਸ਼ਾ ਦੇ ਨਾਲ ਨਾਮਕਰਨ ਦਾ ਕਾਰਨ ਵੀ ਲਿਖੋ।

 

Question 5: ਭੋਜਨ ਸਰੀਰ ਵਿਚ ਟੁੱਟੇ ਤੰਤੂਆਂ ਦੀ ਮੁਰੰਮਤ ਕਿਸ ਤਰ੍ਹਾਂ ਕਰਦਾ ਹੈ ?

Answer:

ਸਾਡੇ ਸਰੀਰ ਵਿਚ ਹਰ ਵੇਲੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ। ਤੰਤੂ, ਕੋਸ਼ਿਕਾਵਾਂ ਦੇ ਸਮੂਹ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ। ਭੋਜਨ ਵਿਚਲਾ ਪ੍ਰੋਟੀਨ ਇਹਨਾਂ ਟੁੱਟੇ ਹੋਏ ਤੰਤੂਆਂ ਨੂੰ ਅਤੇ ਕੋਸ਼ਿਕਾਵਾਂ ਦੀ ਮੁਰੰਮਤ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਨਵੇਂ ਤੰਤੂ ਪੈਦਾ ਵੀ ਕਰਦਾ ਹੈ।

Exam Tips:

a) ਮੁਰੰਮਤ ਵਿਚ ਪ੍ਰੋਟੀਨ ਦੀ ਭੂਮਿਕਾ ਮੁੱਖ ਹੈ।

 

Question 6: ਕਾਰਬੋਹਾਈਡ੍ਰੇਟ ਅਤੇ ਚਰਬੀ ਦੀ ਸਰੀਰ ਨੂੰ ਕਿੰਨੀ ਲੋੜ ਹੈ ?

Answer:

ਭੋਜਨ ਤੋਂ ਪ੍ਰਾਪਤ ਹੋਣ ਵਾਲੀ ਊਰਜਾ ਦਾ 50-60% ਭਾਗ ਕਾਰਬੋਜ਼ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ। ਇਕ ਸਾਧਾਰਨ ਵਿਅਕਤੀ ਦੇ ਭੋਜਨ ਵਿਚ 400-450 ਗ੍ਰਾਮ ਕਾਰਬੋਜ਼ ਦੀ ਮਾਤਰਾ ਹਰ ਰੋਜ਼ ਠੀਕ ਮੰਨੀ ਜਾਂਦੀ ਹੈ। ਪਰ ਸ਼ੂਗਰ (ਸ਼ਕਰ ਰੋਗ) ਦੇ ਰੋਗੀ ਲਈ ਇਸ ਦੀ ਮਾਤਰਾ 90-110 ਗ੍ਰਾਮ ਕਾਰਬੋਜ਼ ਹਰ ਰੋਜ਼ ਠੀਕ ਹੈ (ਪਾਠ-ਪੁਸਤਕ ਅਨੁਸਾਰ)।
ਹਰ ਰੋਜ਼ ਕੈਲੋਰੀ ਦੀ ਲੋੜੀਂਦੀ ਮਾਤਰਾ ਦਾ ਲਗਭਗ 15% ਚਰਬੀ ਤੋਂ ਮਿਲਣਾ ਚਾਹੀਦਾ ਹੈ। ਇਹ ਮਾਤਰਾ 40-45 ਗ੍ਰਾਮ ਹਰ ਰੋਜ਼ ਹੋਣੀ ਚਾਹੀਦੀ ਹੈ।

Exam Tips:

a) ਸਿਫ਼ਾਰਸ਼ੀ ਮਾਤਰਾਵਾਂ ਪਾਠ-ਪੁਸਤਕ ਅਨੁਸਾਰ ਹੀ ਲਿਖੋ।

 

Question 7: ਕੰਮ ਦੇ ਅਨੁਸਾਰ ਖਣਿਜ ਪਦਾਰਥਾਂ ਦਾ ਵਰਗੀਕਰਨ ਕਰੋ।

Answer:

ਕੰਮ ਦੇ ਅਨੁਸਾਰ ਖਣਿਜ ਪਦਾਰਥਾਂ ਦਾ ਵਰਗੀਕਰਨ ਹੇਠ ਲਿਖੀ ਸਾਰਣੀ ਵਿਚ ਦਿੱਤਾ ਗਿਆ ਹੈ।

ਕੰਮਖਣਿਜ ਪਦਾਰਥ
ਅਮਲ-ਖਾਰ ਦਾ ਸੰਤੁਲਨਸੋਡੀਅਮ, ਪੋਟਾਸ਼ੀਅਮ
ਲਹੂ ਦਾ ਬਣਨਾਲੋਹਾ, ਕੋਬਾਲਟ, ਕਾਪਰ
ਹੱਡੀਆਂ, ਦੰਦਾਂ ਦਾ ਬਣਨਾ ਅਤੇ ਸਰੀਰਕ ਵਾਧਾਕੈਲਸ਼ੀਅਮ, ਫਾਸਫੋਰਸ
ਹਾਈਡਰੋਕਲੋਰਿਕ ਅਮਲ ਅਤੇ ਦੰਦਾਂ ਦਾ ਇਨੈਮਲਕਲੋਰੀਨ, ਆਇਓਡੀਨ, ਫਲੋਰੀਨ
ਹਾਰਮੋਨ ਪੈਦਾ ਕਰਨਾ ਅਤੇ ਉਤਪ੍ਰੇਰਕ ਦਾ ਕੰਮਮੈਗਨੀਜ਼, ਜ਼ਿੰਕ, ਸਲਫ਼ਰ

Exam Tips:

a) ਉੱਤਰ ਸਾਰਣੀ ਦੇ ਰੂਪ ਵਿਚ ਲਿਖਣਾ ਸਭ ਤੋਂ ਸਾਫ਼ ਰਹਿੰਦਾ ਹੈ।

 

Question 8: ਨਿਕੋਟਿਨਿਕ ਐਸਿਡ ਦੇ ਸਰੋਤ ਅਤੇ ਕਮੀ ਤੋਂ ਹੋਈਆਂ ਹਾਨੀਆਂ ਬਾਰੇ ਦੱਸੋ।

Answer:

ਸਰੋਤ-ਅੰਕੁਰਿਤ ਦਾਲਾਂ, ਸੰਪੂਰਨ ਅਨਾਜ, ਮੂੰਗਫਲੀ, ਖ਼ਮੀਰ, ਜਿਗਰ ਆਦਿ। ਕਮੀ ਤੋਂ ਹਾਨੀਆਂ –
1. ਪੈਲਗਰਾ ਨਾਮਕ ਰੋਗ ਹੋ ਜਾਂਦਾ ਹੈ। ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ। ਖਾਰਸ਼ ਅਤੇ ਸੋਜ ਹੋ ਜਾਂਦੀ ਹੈ।
2. ਮੂੰਹ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ।
3. ਅਨੀਮੀਆ ਦੇ ਨਾਲ-ਨਾਲ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਹੈ।
4. ਦਸਤ ਲੱਗ ਜਾਂਦੇ ਹਨ।

Exam Tips:

a) ਸਰੋਤ ਅਤੇ ਕਮੀ ਤੋਂ ਹਾਨੀਆਂ – ਦੋਵੇਂ ਭਾਗ ਲਿਖੋ; ਪੈਲਗਰਾ ਦਾ ਨਾਂ ਨਾ ਭੁੱਲੋ।

 

Question 9: ਜ਼ਰੂਰੀ ਅਮੀਨੋ ਐਸਿਡ ਦੀ ਮਿਕਦਾਰ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?

Answer:

ਜ਼ਰੂਰੀ ਅਮੀਨੋ ਐਸਿਡ ਦੀ ਮਾਤਰਾ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ (ਪਾਠ-ਪੁਸਤਕ ਅਨੁਸਾਰ)-
(i) ਸੰਪੂਰਨ ਪ੍ਰੋਟੀਨ
(ii) ਅਸੰਪੂਰਨ ਪ੍ਰੋਟੀਨ
(iii) ਅਪੂਰਨ ਪ੍ਰੋਟੀਨ।
(i) ਸੰਪੂਰਨ ਪ੍ਰੋਟੀਨ – ਇਨ੍ਹਾਂ ਵਿਚ ਸਾਰੇ ਲੋੜੀਂਦੇ ਅਮੀਨੋ ਅਮਲ ਠੀਕ ਮਾਤਰਾ ਅਤੇ ਗਿਣਤੀ ਵਿਚ ਹੁੰਦੇ ਹਨ, ਜਿਵੇਂ – ਮੱਛੀ, ਆਂਡਾ, ਦੁੱਧ ਆਦਿ।
(ii) ਅਸੰਪੂਰਨ ਪ੍ਰੋਟੀਨ – ਇਨ੍ਹਾਂ ਵਿਚ ਕੁੱਝ ਲੋੜੀਂਦੇ ਅਮੀਨੋ ਅਮਲ ਨਹੀਂ ਹੁੰਦੇ, ਜਿਵੇਂ – ਕਣਕ, ਦਾਲਾਂ, ਫਲੀਆਂ ਆਦਿ।
(iii) ਅਪੂਰਨ ਪ੍ਰੋਟੀਨ – ਇਨ੍ਹਾਂ ਵਿਚ ਲੋੜੀਂਦੇ ਅਮੀਨੋ ਅਮਲ ਲਗਪਗ ਨਹੀਂ ਹੁੰਦੇ, ਜਿਵੇਂ – ਮੱਕੀ ਦੀ ਜ਼ੀਨ ਅਤੇ ਜੈਲੇਟਿਨ।

Exam Tips:

a) ਤਿੰਨ ਭਾਗਾਂ ਦੇ ਨਾਂ ਅਤੇ ਹਰੇਕ ਦੀਆਂ ਉਦਾਹਰਨਾਂ ਲਿਖੋ।

 

Question 10: ਮੈਕਰੋਮਿਨਰਲਜ਼ ਅਤੇ ਮਾਈਕਰੋਮਿਨਰਲਜ਼ ਕੀ ਹੁੰਦੇ ਹਨ ?

Answer:

ਸਰੀਰ ਦਾ ਪੱਚੀਵਾਂ ਭਾਗ (1/25 ਭਾਗ) ਖਣਿਜ ਪਦਾਰਥਾਂ ਤੋਂ ਬਣਿਆ ਹੁੰਦਾ ਹੈ। ਇਹ ਖਣਿਜ ਪਦਾਰਥ ਸਰੀਰ ਦੇ ਨਿਰਮਾਣ, ਸਿਹਤ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ। ਇਹ ਦੋ ਤਰ੍ਹਾਂ ਦੇ ਹਨ:
ਮੈਕਰੋਮਿਨਰਲਜ਼ – ਇਹ ਸਰੀਰ ਵਿਚ ਵਧੇਰੇ ਮਾਤਰਾ ਵਿਚ ਚਾਹੀਦੇ ਹਨ : ਜਿਵੇਂ ਕਿ ਕੈਲਸ਼ੀਅਮ, ਸਲਫਰ, ਫਾਸਫੋਰਸ, ਕਲੋਰੀਨ, ਸੋਡੀਅਮ ਆਦਿ।
ਮਾਈਕਰੋਮਿਨਰਲਜ਼ – ਇਹ ਸਰੀਰ ਵਿਚ ਬਹੁਤ ਘੱਟ ਮਾਤਰਾ ਵਿਚ ਚਾਹੀਦੇ ਹਨ। ਇਹਨਾਂ ਨੂੰ ਨਾਮਾਤਰ (Trace) ਖਣਿਜ ਪਦਾਰਥ ਵੀ ਕਿਹਾ ਜਾਂਦਾ ਹੈ। ਪਰੰਤੂ ਇਹਨਾਂ ਦੀ ਸਰੀਰ ਵਿਚ ਮੌਜੂਦਗੀ ਜ਼ਰੂਰੀ ਹੈ; ਜਿਵੇਂ-ਲੋਹਾ, ਤਾਂਬਾ, ਜ਼ਿੰਕ, ਆਇਓਡੀਨ, ਕੋਬਾਲਟ ਆਦਿ।

Exam Tips:

a) ਦੋਵਾਂ ਵਿਚ ਫ਼ਰਕ ਮਾਤਰਾ ਦਾ ਹੈ; ਉਦਾਹਰਨਾਂ ਨਾਲ ਸਪਸ਼ਟ ਕਰੋ।

 

Question 11: ਅਨਾਜ ਅਤੇ ਦਾਲਾਂ ਵਿੱਚੋਂ ਸਾਨੂੰ ਕਿਹੜੇ ਪੌਸ਼ਟਿਕ ਤੱਤ ਮਿਲਦੇ ਹਨ ? ਜਾਂ ਭੋਜਨ ਵਿੱਚ ਅਨਾਜ ਅਤੇ ਦਾਲਾਂ ਨੂੰ ਕਿਉਂ ਸ਼ਾਮਿਲ ਕਰਨਾ ਚਾਹੀਦਾ ਹੈ ?

Answer:

ਅਨਾਜ ਤੋਂ ਸਾਨੂੰ ਕਾਰਬੋਜ਼ ਅਤੇ ਪ੍ਰੋਟੀਨ ਪ੍ਰਾਪਤ ਹੁੰਦੇ ਹਨ ਅਤੇ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਦਾਲਾਂ ਵਿੱਚ ਕੁੱਝ ਵਿਟਾਮਿਨ ਵੀ ਹੁੰਦੇ ਹਨ। ਅਨਾਜ ਜਿਵੇਂ ਕਣਕ, ਮੱਕੀ, ਬਾਜਰਾ ਆਦਿ ਵਿੱਚ ਕਾਰਬੋਜ਼ ਵਧੇਰੇ ਅਤੇ ਪ੍ਰੋਟੀਨ 6-12% ਹੁੰਦੇ ਹਨ। ਦਾਲਾਂ ਵਿੱਚ 20-25% ਪ੍ਰੋਟੀਨ ਹੁੰਦੀ ਹੈ। ਦਾਲਾਂ ਵਿੱਚ ਵਿਟਾਮਿਨ ‘ਬੀ’ ਅਤੇ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਪੁੰਗਰੀਆਂ ਦਾਲਾਂ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ। ਇਸ ਲਈ ਭੋਜਨ ਵਿਚ ਅਨਾਜ ਅਤੇ ਦਾਲਾਂ ਦੀ ਉੱਚਿਤ ਮਾਤਰਾ ਹੋਣੀ ਚਾਹੀਦੀ ਹੈ।

Exam Tips:

a) ਅਨਾਜ ਤੋਂ ਕਾਰਬੋਹਾਈਡ੍ਰੇਟ ਅਤੇ ਦਾਲਾਂ ਤੋਂ ਪ੍ਰੋਟੀਨ ਮੁੱਖ ਤੌਰ ‘ਤੇ ਮਿਲਦੇ ਹਨ।

 

Question 12: ਰੇਸ਼ੇ ਅਤੇ ਫੋਕ ਦਾ ਸਰੀਰ ਲਈ ਕੀ ਮਹੱਤਵ ਹੈ ?

Answer:

ਅਸੀਂ ਆਪਣੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਤੋਂ ਇਲਾਵਾ ਕੁੱਝ ਅਜਿਹੇ ਪਦਾਰਥ ਵੀ ਲੈਂਦੇ ਹਾਂ ਜਿਨ੍ਹਾਂ ਨੂੰ ਰੇਸ਼ੇ ਤੇ ਫੋਕ ਕਿਹਾ ਜਾਂਦਾ ਹੈ। ਇਸ ਵਿੱਚ ਪੌਦਿਆਂ ਦੇ ਰੇਸ਼ੇ, ਅਨਾਜ ਦਾ ਚੋਕਰ, ਫਲਾਂ ਦੇ ਛਿਲਕੇ, ਹਰੇ ਪੱਤੇਦਾਰ ਸਾਗ ਸਬਜ਼ੀਆਂ ਆਦਿ ਸ਼ਾਮਿਲ ਹਨ। ਇਨ੍ਹਾਂ ਦਾ ਸਾਡੇ ਸਰੀਰ ਲਈ ਮਹੱਤਵ ਹੈ ਕਿ ਇਹ ਰੇਸ਼ੇ ਸਰੀਰ ਵਿੱਚ ਪਚਦੇ ਅਤੇ ਅੰਤੜੀਆਂ ਠੀਕ ਤਰ੍ਹਾਂ ਆਪਣਾ ਕੰਮ ਕਰਦੀਆਂ ਹਨ ਅਤੇ ਵਿਅਕਤੀ ਨੂੰ ਕਬਜ਼ ਨਹੀਂ ਹੁੰਦੀ।

Exam Tips:

a) ਰੇਸ਼ਾ ਪਚਦਾ ਨਹੀਂ, ਪਰ ਅੰਤੜੀਆਂ ਦੀ ਸਫ਼ਾਈ ਕਰਦਾ ਹੈ – ਇਹ ਮੁੱਖ ਨੁਕਤਾ ਹੈ।

 

Question 13: ਪਾਣੀ ਦੇ ਸਰੋਤ ਅਤੇ ਇਸ ਦੀ ਸਰੀਰ ਲਈ ਲੋੜ ਬਾਰੇ ਦੱਸੋ।

Answer:

ਪਾਣੀ ਦੇ ਸਰੋਤ – ਅਸੀਂ ਪਿਆਸ ਲੱਗਣ ‘ਤੇ ਸਿੱਧਾ ਪਾਣੀ ਪੀ ਲੈਂਦੇ ਹਾਂ। ਇਸ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਵਿਚ 60-90% ਪਾਣੀ ਹੁੰਦਾ ਹੈ ਅਤੇ ਲੱਸੀ, ਚਾਹ, ਸ਼ਿਕੰਜਵੀ, ਸ਼ਰਬਤ ਆਦਿ ਵਿਚੋਂ ਵੀ ਕਾਫ਼ੀ ਪਾਣੀ ਮਿਲ ਜਾਂਦਾ ਹੈ। ਦੁੱਧ ਵਿੱਚ ਵੀ 87% ਪਾਣੀ ਹੁੰਦਾ ਹੈ।
ਪਾਣੀ ਦੀ ਲੋੜ – ਸਾਰਿਆਂ ਨੂੰ ਆਪਣੀ ਉਮਰ, ਲਿੰਗ, ਕੰਮ, ਮੌਸਮ ਦੇ ਤਾਪਮਾਨ ਆਦਿ ਅਨੁਸਾਰ ਲੋੜ ਹੁੰਦੀ ਹੈ। ਆਮ ਕਰਕੇ ਇਕ ਸਾਧਾਰਨ ਵਿਅਕਤੀ ਨੂੰ 7-8 ਗਿਲਾਸ ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ। ਪਾਣੀ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਵੀ ਜ਼ਰੂਰੀ ਹੈ ਤੇ ਪਾਚਨ ਕਿਰਿਆ ਲਈ ਵੀ ਜ਼ਰੂਰੀ ਹੈ। ਗਰਭ ਸਮੇਂ, ਦੁੱਧ ਪਿਲਾਉਣ ਵਾਲੀ ਮਾਂ ਨੂੰ, ਰੋਗੀ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ।

Exam Tips:

a) ਸਰੋਤ ਅਤੇ ਲੋੜ ਦੇ ਦੋ ਭਾਗ ਵੱਖਰੇ ਲਿਖੋ।

 

Question 14: ਭੋਜਨ ਸਾਨੂੰ ਸ਼ਕਤੀ ਕਿਵੇਂ ਦਿੰਦਾ ਹੈ ?

Answer:

ਅਸੀਂ ਭੋਜਨ ਵਿੱਚ ਕਾਰਬੋਹਾਈਡ੍ਰੇਟਸ, ਚਰਬੀ ਦੀ ਵਰਤੋਂ ਕਰਦੇ ਹਾਂ। ਇਹਨਾਂ ਦੋਹਾਂ ਦੀ ਸਰੀਰ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ ਤੇ ਊਰਜਾ ਪੈਦਾ ਹੁੰਦੀ ਹੈ। 1 ਗ੍ਰਾਮ ਕਾਰਬੋਹਾਈਡ੍ਰੇਟਸ ਤੋਂ 4 ਕੈਲੋਰੀ ਅਤੇ 1 ਗ੍ਰਾਮ ਵਸਾ ਤੋਂ 9 ਕੈਲੋਰੀ ਊਰਜਾ ਮਿਲਦੀ ਹੈ।

Exam Tips:

a) ਕਾਰਬੋਹਾਈਡ੍ਰੇਟ ਅਤੇ ਚਰਬੀ – ਦੋਵਾਂ ਤੋਂ ਮਿਲਦੀ ਕੈਲੋਰੀ ਦੀ ਮਾਤਰਾ ਲਿਖੋ।

 

Question 15: ਚਿਕਨਾਈ ਦੀ ਅਧਿਕਤਾ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?

Answer:

ਚਿਕਨਾਈ ਦੀ ਅਧਿਕ ਵਰਤੋਂ ਨਾਲ ਮੋਟਾਪਾ ਹੋ ਜਾਂਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਮਨੁੱਖ ਦਾ ਲਿਵਰ ਖਰਾਬ ਹੋ ਜਾਂਦਾ ਹੈ, ਕੋਲੈਸਟਰੋਲ ਵਧਣ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ ਤੇ ਦਿਲ ਦੇ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਭੋਜਨ ਵਿਚ ਚਿਕਨਾਈ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ।

Exam Tips:

a) ਮੋਟਾਪਾ, ਹਾਜ਼ਮਾ ਖ਼ਰਾਬ ਹੋਣਾ ਅਤੇ ਦਿਲ ਦੇ ਰੋਗ – ਤਿੰਨੇ ਨੁਕਸਾਨ ਲਿਖੋ।

 

Question 16: ਵਸਾ ਦਾ ਸੰਤ੍ਰਿਪਤੀ ਮੁੱਲ ਜ਼ਿਆਦਾ ਹੁੰਦਾ ਹੈ, ਵਰਣਨ ਕਰੋ।

Answer:

ਵਸਾ ਦੇ ਇਕ ਗ੍ਰਾਮ ਵਿਚੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਥੋੜ੍ਹੀ ਵਸਾ ਤੋਂ ਵਧੇਰੇ ਸੰਤ੍ਰਿਪਤੀ ਪ੍ਰਾਪਤ ਹੁੰਦੀ ਹੈ ਤੇ ਲੰਬੇ ਸਮੇਂ ਤੱਕ ਪੇਟ ਭਰਿਆ ਲੱਗਦਾ ਹੈ।

Exam Tips:

a) 9 ਕੈਲੋਰੀ ਪ੍ਰਤੀ ਗ੍ਰਾਮ ਅਤੇ ਲੰਬੇ ਸਮੇਂ ਤਕ ਸੰਤੁਸ਼ਟੀ – ਦੋਵੇਂ ਨੁਕਤੇ ਲਿਖੋ।

 

Question 17: ਵਿਟਾਮਿਨ D ਅਤੇ B ਦੇ ਦੋ-ਦੋ ਚੰਗੇ ਸਰੋਤ ਦੱਸੋ।

Answer:

ਵਿਟਾਮਿਨ D ਦੇ ਸਰੋਤ ਹਨ – ਮੱਛੀ ਦੇ ਜਿਗਰ ਦਾ ਤੇਲ, ਅੰਡੇ ਦੀ ਜ਼ਰਦੀ, ਸੂਰਜ ਦੀ ਰੋਸ਼ਨੀ।
ਵਿਟਾਮਿਨ B ਦੇ ਸਰੋਤ ਹਨ – ਅੰਕੁਰਿਤ ਦਾਲਾਂ, ਦੁੱਧ, ਅੰਡੇ, ਜਿਗਰ, ਸੁੱਕੇ ਮੇਵੇ ਆਦਿ।

Exam Tips:

a) ਹਰ ਵਿਟਾਮਿਨ ਦੇ ਦੋ ਸਰੋਤ ਹੀ ਮੰਗੇ ਗਏ ਹਨ।

 

Question 18: ਕਾਲਮ A ਅਤੇ ਕਾਲਮ B ਦੇ ਤੱਥਾਂ ਦਾ ਮਿਲਾਨ ਕਰੋ।
ਕਾਲਮ A: 1. ਕੈਲਸ਼ੀਅਮ, 2. ਲੋਹਾ, 3. ਆਇਓਡੀਨ, 4. ਵਿਟਾਮਿਨ D, 5. ਥਾਇਆਮੀਨ, 6. ਵਿਟਾਮਿਨ C
ਕਾਲਮ B: ਰਕਤਹੀਣਤਾ, ਸਕਰਵੀ, ਰਿਕਟਸ, ਬੇਰੀ-ਬੇਰੀ, ਗਿਲ੍ਹੜ, ਮਜ਼ਬੂਤ ਦੰਦ

Answer:

1. ਕੈਲਸ਼ੀਅਮ – ਮਜ਼ਬੂਤ ਦੰਦ
2. ਲੋਹਾ – ਰਕਤਹੀਣਤਾ
3. ਆਇਓਡੀਨ – ਗਿਲ੍ਹੜ (ਗਲਗੰਡ)
4. ਵਿਟਾਮਿਨ D – ਰਿਕਟਸ
5. ਥਾਇਆਮੀਨ – ਬੇਰੀ-ਬੇਰੀ
6. ਵਿਟਾਮਿਨ C – ਸਕਰਵੀ

Exam Tips:

a) ਹਰ ਜੋੜਾ ਇਕ-ਇਕ ਲਾਈਨ ਵਿਚ ਲਿਖੋ।

 

Question 19: ਕਾਰਬੋਜ਼ ਦੇ ਪ੍ਰੋਟੀਨ ਬਚਾਵ ਕਿਰਿਆ ਬਾਰੇ ਦੱਸੋ। ਕਾਰਬੋਜ਼ ਤੋਂ ਕਿੰਨੇ ਪ੍ਰਤੀਸ਼ਤ (%) ਕੈਲੋਰੀ ਮਿਲਦੀ ਹੈ ?

Answer:

ਜਦੋਂ ਸਰੀਰ ਵਿੱਚ ਕਾਰਬੋਜ਼ ਦੀ ਘਾਟ ਹੋ ਜਾਵੇ ਤਾਂ ਊਰਜਾ ਦੀ ਪ੍ਰਾਪਤੀ ਪ੍ਰੋਟੀਨ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਪ੍ਰੋਟੀਨ ਆਪਣੇ ਅਸਲੀ ਕੰਮ ਸਰੀਰ ਦੇ ਨਿਰਮਾਣ ਅਤੇ ਤੰਤੂਆਂ ਦੀ ਮੁਰੰਮਤ ਨਹੀਂ ਕਰ ਸਕਦੇ। ਇਸ ਲਈ ਕਾਰਬੋਜ਼ ਦੀ ਉੱਚਿਤ ਮਾਤਰਾ ਦਾ ਸਰੀਰ ਵਿਚ ਹੋਣਾ, ਪ੍ਰੋਟੀਨ ਨੂੰ ਸਰੀਰ ਦੀ ਮੁਰੰਮਤ ਲਈ ਬਚਾਉਂਦਾ ਹੈ। ਕਾਰਬੋਜ਼ ਦੇ 1 ਗ੍ਰਾਮ ਤੋਂ 4 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ।

Exam Tips:

a) ਕਾਰਬੋਹਾਈਡ੍ਰੇਟ ਪ੍ਰੋਟੀਨ ਨੂੰ ਊਰਜਾ ਲਈ ਵਰਤੇ ਜਾਣ ਤੋਂ ਬਚਾਉਂਦੇ ਹਨ।

 

Question 20: ਆਇਓਡੀਨ ਦੇ ਕੰਮਾਂ ਤੇ ਸੰਖੇਪਿਤ ਟਿੱਪਣੀ ਕਰੋ।

Answer:

ਆਇਓਡੀਨ ਗਲ-ਗ੍ਰੰਥੀ (ਥਾਇਰਾਇਡ) ਦੀ ਕਿਰਿਆਸ਼ੀਲਤਾ ਲਈ ਮਹੱਤਵਪੂਰਨ ਹੈ। ਗਲ-ਗ੍ਰੰਥੀ ਦਾ ਰਸ ਥਾਇਰੋਕਸਿਨ ਸਰੀਰ ਦੀਆਂ ਕਈ ਕਿਰਿਆਵਾਂ ਨੂੰ ਨਿਯਮਿਤ ਕਰਦਾ ਹੈ।

Exam Tips:

a) ਥਾਇਰੋਕਸਿਨ ਦਾ ਜ਼ਿਕਰ ਜ਼ਰੂਰ ਕਰੋ।

 

Punjab Board Solutions for Class 10 Home Science Punjabi Medium Chapter 06 ਭੋਜਨ ਅਤੇ ਪੌਸ਼ਟਿਕ ਤੱਤ

Chapter Exercise Answers for Class 10 Home Science

Review comprehensive exercise answers for Class 10 Home Science Punjabi Medium Chapter 06 ਭੋਜਨ ਅਤੇ ਪੌਸ਼ਟਿਕ ਤੱਤ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 06 ਭੋਜਨ ਅਤੇ ਪੌਸ਼ਟਿਕ ਤੱਤ

Clear, methodical explanations accompany every challenging problem within the Class 10 Home Science text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 10 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 10 Home Science.

FAQs

Where can I find the latest PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ for the 2026-27 session?

The complete and updated PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ is available for free on StudiesToday.com. These solutions for Class 10 Home Science are as per latest Punjab Board curriculum.

Are the Home Science Punjab Board solutions for Class 10 updated for the new 50% competency-based exam pattern?

Yes, our experts have revised the PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ will help students to get full marks in the theory paper.

Do you offer PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ in multiple languages like Hindi and English?

Yes, we provide bilingual support for Class 10 Home Science. You can access PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ in both English and Hindi medium.

Is it possible to download the Home Science Punjab Board solutions for Class 10 as a PDF?

Yes, you can download the entire PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ in printable PDF format for offline study on any device.