PSEB 10th Class Home Science Solutions Chapter 7 ਸੰਤੁਲਿਤ ਭੋਜਨ

Step-by-Step Textbook Solutions for Class 10 Home Science Punjabi Medium Chapter 07 ਸੰਤੁਲਿਤ ਭੋਜਨ

Explore reliable textbook solutions for Punjabi Medium Chapter 07 ਸੰਤੁਲਿਤ ਭੋਜਨ tailored for Class 10 learners. Utilizing these Home Science answers ensures thorough preparation and strengthens foundational knowledge before final Punjab Board evaluations.

Download Punjabi Medium Chapter 07 ਸੰਤੁਲਿਤ ਭੋਜਨ Textbook Solutions PDF

Navigate directly to the solved Home Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਅਭਿਆਸ – ਵਸਤੂਨਿਸ਼ਠ ਪ੍ਰਸ਼ਨ

Question 1: ਸੰਤੁਲਿਤ ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ?

Answer:

ਸੰਤੁਲਿਤ ਭੋਜਨ ਤੋਂ ਭਾਵ ਅਜਿਹੀ ਮਿਲੀ-ਜੁਲੀ ਖ਼ੁਰਾਕ ਤੋਂ ਹੈ ਜਿਸ ਵਿਚ ਭੋਜਨ ਦੇ ਸਾਰੇ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਖਣਿਜ ਲੂਣ ਆਦਿ ਪੂਰੀ ਮਾਤਰਾ ਵਿਚ ਹੋਣ। ਭੋਜਨ ਨਾ ਕੇਵਲ ਮਾਪ-ਤੋਲ ਵਿਚ ਪੂਰਾ ਹੋਵੇ, ਸਗੋਂ ਗੁਣਕਾਰੀ ਵੀ ਹੋਵੇ ਤਾਂ ਜੋ ਮਨੁੱਖ ਦਾ ਸਰੀਰਕ ਤੇ ਮਾਨਸਿਕ ਵਾਧਾ ਵੀ ਹੋ ਸਕੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਬਣੀ ਰਹੇ। ਸੰਤੁਲਿਤ ਭੋਜਨ ਸਾਰੇ ਵਿਅਕਤੀਆਂ ਲਈ ਇਕੋ ਜਿਹਾ ਨਹੀਂ ਹੁੰਦਾ। ਸਰੀਰਕ ਮਿਹਨਤ ਕਰਨ ਵਾਲੇ ਵਿਅਕਤੀਆਂ ਲਈ ਜਿਹੜਾ ਭੋਜਨ ਸੰਤੁਲਿਤ ਹੋਵੇ, ਉਹ ਇਕ ਦਫ਼ਤਰੀ ਕੰਮ ਕਰਨ ਵਾਲੇ ਨਾਲੋਂ ਵੱਖਰਾ ਹੋਵੇਗਾ।

Exam Tips:

a) ਸੰਤੁਲਿਤ ਭੋਜਨ ਦੀ ਪਰਿਭਾਸ਼ਾ ਵਿਚ “ਸਾਰੇ ਪੌਸ਼ਟਿਕ ਤੱਤ ਪੂਰੀ ਮਾਤਰਾ ਵਿਚ” ਜ਼ਰੂਰ ਲਿਖੋ।
b) ਇਹ ਵੀ ਲਿਖੋ ਕਿ ਸੰਤੁਲਿਤ ਭੋਜਨ ਹਰ ਵਿਅਕਤੀ ਲਈ ਵੱਖਰਾ ਹੁੰਦਾ ਹੈ।

 

Question 2: ਭੋਜਨਾਂ ਨੂੰ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ ?

Answer:

ਸੰਤੁਲਿਤ ਭੋਜਨ ਲਈ ਭੋਜਨ ਨੂੰ ਪੌਸ਼ਟਿਕ ਤੱਤਾਂ ਦੇ ਆਧਾਰ ‘ਤੇ ਹੇਠ ਲਿਖੇ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ:
1. ਅਨਾਜ
2. ਦਾਲਾਂ
3. ਸੁੱਕੇ ਮੇਵੇ
4. ਸਬਜ਼ੀਆਂ
5. ਫਲ
6. ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ
7. ਮੱਖਣ, ਘਿਓ, ਤੇਲ
8. ਮੀਟ, ਮੱਛੀ, ਅੰਡੇ
9. ਸ਼ੱਕਰ, ਗੁੜ
10. ਮਸਾਲੇ, ਚੱਟਣੀਆਂ ਆਦਿ।

Exam Tips:

a) ਦਸੋਂ ਭੋਜਨ ਸਮੂਹ ਕ੍ਰਮ ਅਨੁਸਾਰ ਸੂਚੀ ਬਣਾ ਕੇ ਲਿਖੋ।

 

Question 3: ਭੋਜਨ ਦੀ ਪਰਿਭਾਸ਼ਾ ਲਿਖੋ।

Answer:

ਉਹ ਸਾਰੇ ਪਦਾਰਥ ਜੋ ਅਸੀਂ ਖਾਂਦੇ ਪੀਂਦੇ ਹਾਂ (ਦਵਾਈਆਂ ਅਤੇ ਸ਼ਰਾਬ ਨੂੰ ਛੱਡ ਕੇ) ਜਿਨ੍ਹਾਂ ਨਾਲ ਸਾਡਾ ਸਰੀਰ ਬਣਦਾ ਅਤੇ ਵੱਧਦਾ ਹੈ, ਨੂੰ ਭੋਜਨ ਕਿਹਾ ਜਾਂਦਾ ਹੈ। ਭੋਜਨ ਤੋਂ ਸਾਡੇ ਸਰੀਰ ਵਿਚ ਗਰਮੀ ਅਤੇ ਊਰਜਾ ਪੈਦਾ ਹੁੰਦੀ ਹੈ। ਇਸ ਨਾਲ ਸਰੀਰ ਆਪਣੀਆਂ ਕਿਰਿਆਵਾਂ ਕਰਨ ਦੇ ਸਮਰੱਥ ਹੋ ਜਾਂਦਾ ਹੈ ਅਤੇ ਆਪਣੇ ਟੁੱਟੇ ਹੋਏ ਸੈੱਲਾਂ ਦੀ ਮੁਰੰਮਤ ਵੀ ਕਰ ਸਕਦਾ ਹੈ।

Exam Tips:

a) ਪਰਿਭਾਸ਼ਾ ਵਿਚ “ਦਵਾਈਆਂ ਅਤੇ ਸ਼ਰਾਬ ਨੂੰ ਛੱਡ ਕੇ” ਅਤੇ ਭੋਜਨ ਦੇ ਕੰਮ (ਊਰਜਾ, ਵਾਧਾ, ਮੁਰੰਮਤ) ਦਾ ਜ਼ਿਕਰ ਕਰੋ।

 

Question 4: ਦਾਲਾਂ ਵਿਚ ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ।

Answer:

ਦਾਲਾਂ ਜਿਵੇਂ ਮੂੰਗੀ, ਮੋਠ, ਮਾਂਹ, ਰਾਜਮਾਂਹ, ਛੋਲੇ ਆਦਿ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹਨਾਂ ਵਿਚ 20-25 ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ। ਇਸ ਤੋਂ ਇਲਾਵਾ ਵਿਟਾਮਿਨ ‘ਬੀ’, ਖਣਿਜ ਪਦਾਰਥਾਂ ਕਰਕੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿਚ ਹੁੰਦੇ ਹਨ। ਸੁੱਕੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਨਹੀਂ ਹੁੰਦਾ ਪਰ ਪੁੰਗਰੀਆਂ ਹੋਈਆਂ ਦਾਲਾਂ ਵਿਟਾਮਿਨ ‘ਸੀ’ ਦਾ ਚੰਗਾ ਸਰੋਤ ਹਨ।

Exam Tips:

a) ਪ੍ਰੋਟੀਨ (20–25%), ਵਿਟਾਮਿਨ ‘ਬੀ’ ਅਤੇ ਕੈਲਸ਼ੀਅਮ ਦੇ ਨਾਲ ਪੁੰਗਰੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਦਾ ਨੁਕਤਾ ਜ਼ਰੂਰ ਲਿਖੋ।

 

Question 5: ਪ੍ਰੋਟੀਨ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?

Answer:

ਪ੍ਰੋਟੀਨ ਮਨੁੱਖੀ ਜੀਵਨ ਦਾ ਆਧਾਰ ਹੈ। ਇਹ ਕਈ ਭੋਜਨ ਸਮੂਹਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਜੀਵ ਪ੍ਰੋਟੀਨ – ਸਭ ਤਰ੍ਹਾਂ ਦੇ ਮੀਟ, ਮੁਰਗੇ, ਮੱਛੀ, ਅੰਡੇ, ਦੁੱਧ, ਦਹੀਂ, ਸੁੱਕਾ ਪਾਊਡਰ ਅਤੇ ਘਿਓ ਨੂੰ ਛੱਡ ਕੇ ਦੁੱਧ ਤੋਂ ਬਣਨ ਵਾਲੀਆਂ ਸਾਰੀਆਂ ਚੀਜ਼ਾਂ।
ਬਨਸਪਤੀ ਪ੍ਰੋਟੀਨ – ਇਹ ਬਨਸਪਤੀ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ ਜਿਵੇਂ ਕਿ ਅਨਾਜ, ਦਾਲਾਂ, ਮੂੰਗਫਲੀ, ਸੋਇਆਬੀਨ ਆਦਿ। ਜੀਵ ਪ੍ਰੋਟੀਨ ਨੂੰ ਬਨਸਪਤੀ ਪ੍ਰੋਟੀਨ ਨਾਲੋਂ ਵਧੀਆ ਮੰਨਿਆ ਜਾਂਦਾ ਹੈ।

Exam Tips:

a) ਪ੍ਰੋਟੀਨ ਦੇ ਦੋ ਵਰਗ – ਜੀਵ (ਪਸ਼ੂ) ਪ੍ਰੋਟੀਨ ਅਤੇ ਬਨਸਪਤੀ ਪ੍ਰੋਟੀਨ – ਵੱਖ-ਵੱਖ ਉਦਾਹਰਨਾਂ ਸਮੇਤ ਲਿਖੋ।
b) ਇਹ ਨੁਕਤਾ ਨਾ ਭੁੱਲੋ ਕਿ ਜੀਵ ਪ੍ਰੋਟੀਨ ਨੂੰ ਬਿਹਤਰ ਮੰਨਿਆ ਜਾਂਦਾ ਹੈ।

 

Question 6: ਕਾਰਬੋਹਾਈਡ੍ਰੇਟ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?

Answer:

ਕਾਰਬੋਹਾਈਡ੍ਰੇਟਸ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ। ਆਕਸੀਜਨ ਤੇ ਹਾਈਡਰੋਜਨ 1 : 2 ਦੇ ਅਨੁਪਾਤ ਵਿਚ ਹੁੰਦੀ ਹੈ। ਸਰੀਰ ਵਿਚ 75 ਤੋਂ 80 ਪ੍ਰਤੀਸ਼ਤ ਊਰਜਾ ਕਾਰਬੋਹਾਈਡ੍ਰੇਟਸ ਤੋਂ ਹੀ ਪੂਰੀ ਹੁੰਦੀ ਹੈ। ਇਹ ਊਰਜਾ ਦਾ ਇਕ ਸਸਤਾ ਅਤੇ ਮੁੱਖ ਸੋਮਾ ਹੈ। ਕਾਰਬੋਹਾਈਡ੍ਰੇਟਸ ਦੇ ਸਰੋਤ ਹੇਠ ਲਿਖੇ ਹਨ –
1. ਅਨਾਜ।
2. ਦਾਲਾਂ।
3. ਜੜ੍ਹਾਂ ਵਾਲੀਆਂ ਅਤੇ ਜ਼ਮੀਨ ਅੰਦਰ ਪੈਦਾ ਹੋਣ ਵਾਲੀਆਂ ਸਬਜ਼ੀਆਂ; ਜਿਵੇਂ-ਆਲੂ, ਕਚਾਲੂ, ਅਰਬੀ, ਜਿਮੀਕੰਦ ਅਤੇ ਸ਼ਕਰਕੰਦੀ ਆਦਿ।
4. ਸ਼ਹਿਦ, ਖੰਡ ਅਤੇ ਗੁੜ।
5. ਜੈਮ ਅਤੇ ਜੈਲੀ।
6. ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ, ਖਜੂਰ, ਸੌਗੀ ਅਤੇ ਮੂੰਗਫਲੀ ਆਦਿ।

Exam Tips:

a) ਸਰੋਤ ਸੂਚੀ ਦੇ ਰੂਪ ਵਿਚ ਲਿਖੋ: ਅਨਾਜ, ਦਾਲਾਂ, ਜੜ੍ਹਾਂ ਵਾਲੀਆਂ ਸਬਜ਼ੀਆਂ, ਸ਼ਹਿਦ-ਖੰਡ-ਗੁੜ, ਸੁੱਕੇ ਮੇਵੇ।

 

Question 7: ਸਬਜ਼ੀਆਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?

Answer:

ਭੋਜਨ ਵਿਚ ਸਬਜ਼ੀਆਂ ਦਾ ਹੋਣਾ ਅਤਿ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਤੋਂ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ। ਵੱਖ-ਵੱਖ ਸਬਜ਼ੀਆਂ ਵਿਚ ਵੱਖ-ਵੱਖ ਤੱਤ ਮਿਲਦੇ ਹਨ:
1. ਜੜ੍ਹਾਂ ਵਾਲੀਆਂ ਸਬਜ਼ੀਆਂ ਵਿਚ ਕਾਰਬੋਹਾਈਡ੍ਰੇਟਸ ਅਤੇ ਵਿਟਾਮਿਨ ‘ਸੀ’ ਹੁੰਦੇ ਹਨ; ਗਾਜਰ ਅਤੇ ਸ਼ਕਰਕੰਦੀ ਵਿਟਾਮਿਨ ‘ਏ’ ਦੇ ਚੰਗੇ ਸਰੋਤ ਹਨ।
2. ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਵਿਟਾਮਿਨ ‘ਏ’, ‘ਬੀ’, ‘ਸੀ’ ਅਤੇ ਲੋਹਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ।
3. ਫਲੀਦਾਰ ਸਬਜ਼ੀਆਂ ਪ੍ਰੋਟੀਨ ਦਾ ਚੰਗਾ ਸਰੋਤ ਹਨ।

Exam Tips:

a) ਤਿੰਨ ਵਰਗ (ਜੜ੍ਹਾਂ ਵਾਲੀਆਂ, ਹਰੀਆਂ ਪੱਤੇਦਾਰ, ਫਲੀਦਾਰ) ਅਤੇ ਉਨ੍ਹਾਂ ਦੇ ਤੱਤ ਵੱਖ-ਵੱਖ ਲਿਖੋ।

 

Question 8: ਭੋਜਨ ਵਿਚ ਮਿਰਚ ਮਸਾਲਿਆਂ ਦਾ ਪ੍ਰਯੋਗ ਕਿਉਂ ਕੀਤਾ ਜਾਂਦਾ ਹੈ ?

Answer:

ਭੋਜਨ ਦਾ ਸਵਾਦ ਅਤੇ ਮਹਿਕ ਵਧਾਉਣ ਲਈ ਇਸ ਵਿਚ ਕਈ ਤਰ੍ਹਾਂ ਦੇ ਮਸਾਲੇ; ਜਿਵੇਂ-ਜ਼ੀਰਾ, ਕਾਲੀ ਮਿਰਚ, ਧਨੀਆ, ਲੌਂਗ, ਇਲਾਇਚੀ ਆਦਿ ਵਰਤੇ ਜਾਂਦੇ ਹਨ। ਇਹ ਮਸਾਲੇ ਭੋਜਨ ਦਾ ਸਵਾਦ ਵਧਾਉਣ ਤੋਂ ਇਲਾਵਾ ਭੋਜਨ ਦੇ ਜਲਦੀ ਪਚਾਉਣ ਵਿਚ ਵੀ ਸਹਾਇਤਾ ਕਰਦੇ ਹਨ ਕਿਉਂਕਿ ਇਹ ਪਾਚਕ ਰਸਾਂ ਨੂੰ ਉਤੇਜਿਤ ਕਰਦੇ ਹਨ ਜਿਸ ਨਾਲ ਭੋਜਨ ਜਲਦੀ ਹਜ਼ਮ ਹੋ ਜਾਂਦਾ ਹੈ।

Exam Tips:

a) ਦੋ ਕਾਰਨ ਲਿਖੋ: ਸੁਆਦ-ਮਹਿਕ ਵਧਾਉਣਾ ਅਤੇ ਪਾਚਕ ਰਸਾਂ ਨੂੰ ਉਤੇਜਿਤ ਕਰ ਕੇ ਪਾਚਨ ਵਿਚ ਸਹਾਇਤਾ।

 

Question 9: ਆਹਾਰ ਨਿਯੋਜਨ ਤੋਂ ਤੁਸੀਂ ਕੀ ਸਮਝਦੇ ਹੋ ?

Answer:

ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਲਈ ਅਤੇ ਵੱਖ-ਵੱਖ ਸਮੇਂ ਤੇ ਕਿਸ ਤਰ੍ਹਾਂ ਦਾ ਭੋਜਨ ਤਿਆਰ ਕਰਨਾ ਹੈ, ਇਸ ਨੂੰ ਸੋਚ-ਸਮਝ ਕੇ ਬਣਾਇਆ ਜਾਂਦਾ ਹੈ। ਇਸ ਸੋਚ-ਸਮਝ, ਨਿਯੋਜਨ, ਵਿਉਂਤ ਕਰਨ ਦੀ ਪ੍ਰਕ੍ਰਿਆ ਨੂੰ ਆਹਾਰ ਨਿਯੋਜਨ ਕਰਨਾ ਕਿਹਾ ਜਾਂਦਾ ਹੈ। ਬਜ਼ੁਰਗਾਂ ਤੇ ਬਹੁਤ ਛੋਟੇ ਬੱਚਿਆਂ ਲਈ ਅਲੱਗ ਤਰ੍ਹਾਂ ਦਾ ਨਰਮ ਭੋਜਨ ਚਾਹੀਦਾ ਹੈ। ਜਵਾਨਾਂ ਲਈ ਅਤਿ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ, ਗਰਭਵਤੀ, ਦੁੱਧ ਪਿਲਾਉਣ ਵਾਲੀ ਮਾਂ ਲਈ ਅਲੱਗ ਤਰ੍ਹਾਂ ਦੇ ਭੋਜਨ ਦੀ ਲੋੜ ਹੁੰਦੀ ਹੈ। ਨੌਕਰੀ ਜਾਣ ਵਾਲੇ, ਸਕੂਲ ਜਾਣ ਵਾਲੇ ਬੱਚੇ ਲਈ ਵੀ ਵੱਖ ਤਰ੍ਹਾਂ ਦੀ ਭੋਜਨ ਯੋਜਨਾ ਬਣਾਉਣੀ ਪੈਂਦੀ ਹੈ।

Exam Tips:

a) ਪਰਿਭਾਸ਼ਾ ਦੇ ਨਾਲ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਾਂ ਦੀਆਂ ਵੱਖਰੀਆਂ ਲੋੜਾਂ ਦੀਆਂ ਉਦਾਹਰਨਾਂ ਦਿਓ।

 

ਅਭਿਆਸ – ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 10: ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

Answer:

ਪਰਿਵਾਰ ਦੇ ਮੈਂਬਰਾਂ ਦੀ ਸਿਹਤ, ਉਨ੍ਹਾਂ ਦੇ ਖਾਣ ਵਾਲੇ ਭੋਜਨ ‘ਤੇ ਨਿਰਭਰ ਕਰਦੀ ਹੈ। ਇਕ ਸਿਆਣੀ ਗ੍ਰਹਿਣੀ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੰਤੁਲਿਤ ਭੋਜਨ ਪ੍ਰਦਾਨ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –
1. ਪਰਿਵਾਰ ਦੇ ਹਰ ਮੈਂਬਰ ਦੇ ਹਰ ਰੋਜ਼ ਦੇ ਖ਼ੁਰਾਕੀ ਤੱਤਾਂ ਦਾ ਧਿਆਨ ਹੋਣਾ ਚਾਹੀਦਾ ਹੈ।
2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ ਤੇ ਚੋਣ।
3. ਭੋਜਨ ਦੀ ਯੋਜਨਾਬੰਦੀ।
4. ਭੋਜਨ ਪਕਾਉਣ ਦਾ ਸਹੀ ਢੰਗ ਅਤੇ
5. ਭੋਜਨ ਪਰੋਸਣ ਦੇ ਢੰਗ ਦਾ ਗਿਆਨ ਹੋਣਾ ਚਾਹੀਦਾ ਹੈ।

Exam Tips:

a) ਪੰਜ ਨੁਕਤੇ (ਖ਼ੁਰਾਕੀ ਲੋੜ, ਭੋਜਨ ਦੀ ਚੋਣ, ਯੋਜਨਾ, ਪਕਾਉਣ ਤੇ ਪਰੋਸਣ ਦਾ ਢੰਗ) ਸੂਚੀ ਵਿਚ ਲਿਖੋ।

 

Question 11: ਕਿਨ੍ਹਾਂ-ਕਿਨ੍ਹਾਂ ਕਾਰਨਾਂ ਕਰਕੇ ਬਹੁ-ਗਿਣਤੀ ਲੋਕਾਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ?

Answer:

ਦੁਨੀਆ ਭਰ ਵਿਚ 90 ਪ੍ਰਤੀਸ਼ਤ ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਸੇਵਨ ਨਾ ਕਰਨਾ ਹੈ। ਖ਼ਾਸ ਕਰ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਜਨਸੰਖਿਆ ਦੇ ਇਕ ਵੱਡੇ ਹਿੱਸੇ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ। ਇਸ ਦੇ ਕਈ ਕਾਰਨ ਹਨ, ਜਿਵੇਂ –
1. ਗ਼ਰੀਬੀ – ਗ਼ਰੀਬ ਲੋਕ ਆਪਣੀ ਆਮਦਨ ਘੱਟ ਹੋਣ ਕਰਕੇ ਉਪਯੁਕਤ ਮਾਤਰਾ ਵਿਚ ਲੋੜੀਂਦੇ ਪੌਸ਼ਟਿਕ ਤੱਤਾਂ ਵਾਲਾ ਭੋਜਨ ਨਹੀਂ ਖ਼ਰੀਦ ਸਕਦੇ। ਸਬਜ਼ੀਆਂ, ਫਲ, ਦੁੱਧ ਆਦਿ ਇਨ੍ਹਾਂ ਗ਼ਰੀਬ ਲੋਕਾਂ ਦੀ ਖ਼ੁਰਾਕ ਦਾ ਹਿੱਸਾ ਨਹੀਂ ਬਣਦੇ।
2. ਸਿੱਖਿਆ ਦੀ ਘਾਟ – ਇਹ ਜ਼ਰੂਰੀ ਨਹੀਂ ਕਿ ਸਿਰਫ਼ ਗ਼ਰੀਬ ਲੋਕ ਹੀ ਸੰਤੁਲਿਤ ਭੋਜਨ ਤੋਂ ਵਾਂਝੇ ਰਹਿੰਦੇ ਹਨ। ਕਈ ਵਾਰ ਸਿੱਖਿਆ ਦੀ ਕਮੀ ਕਰਕੇ ਚੰਗੀ ਆਮਦਨ ਵਾਲੇ ਵੀ ਲੋੜੀਂਦੀ ਮਾਤਰਾ ਵਿਚ ਪੌਸ਼ਟਿਕ ਭੋਜਨ ਨਹੀਂ ਲੈਂਦੇ। ਅੱਜ-ਕੱਲ੍ਹ ਕਈ ਅਮੀਰ ਲੋਕ ਵੀ ਜੰਕ ਫੂਡ ਵੱਲ ਵਧੇਰੇ ਝੁਕਾਅ ਰੱਖਦੇ ਹਨ ਅਤੇ ਪੌਸ਼ਟਿਕ ਭੋਜਨ ਦੀ ਅਣਦੇਖੀ ਕਰਦੇ ਹਨ।

Exam Tips:

a) ਕਾਰਨਾਂ ਨੂੰ ਸਿਰਲੇਖਾਂ ਸਮੇਤ ਲਿਖੋ: ਗ਼ਰੀਬੀ ਅਤੇ ਸਿੱਖਿਆ ਦੀ ਘਾਟ।
b) 90% ਬਿਮਾਰੀਆਂ ਵਾਲਾ ਤੱਥ ਸ਼ੁਰੂ ਵਿਚ ਲਿਖੋ।

 

Question 12: ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਹੋਣ ਤੋਂ ਬਚਾਉਣ ਲਈ ਖਾਣਾ ਤਿਆਰ ਕਰਦੇ (ਪਕਾਉਂਦੇ) ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

Answer:

ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –
1. ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ।
2. ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ।
3. ਸਬਜ਼ੀਆਂ ਨੂੰ ਬਣਾਉਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ, ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵਿਟਾਮਿਨ ਨਸ਼ਟ ਹੋ ਜਾਂਦੇ ਹਨ।
4. ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੀ ਘੱਟ ਸਤ੍ਹਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ।
5. ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ।
6. ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀ’ ਨਸ਼ਟ ਹੋ ਜਾਂਦੇ ਹਨ।
7. ਮੀਟ, ਆਂਡੇ ਤੇ ਹੋਰ ਪ੍ਰੋਟੀਨ ਵਾਲੇ ਪਦਾਰਥਾਂ ਨੂੰ ਘੱਟ ਸੇਕ ‘ਤੇ ਪਕਾਉਣਾ ਚਾਹੀਦਾ ਹੈ, ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ।
8. ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਵਿਚ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ।
9. ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼-ਸੁਥਰੇ ਹੋਣੇ ਚਾਹੀਦੇ ਹਨ।
10. ਭੋਜਨ ਵਿਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
11. ਇੱਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਬਾਰ-ਬਾਰ ਨਹੀਂ ਕਰਨੀ ਚਾਹੀਦੀ।
12. ਜਿਹੜੇ ਲੋਕ ਸ਼ਾਕਾਹਾਰੀ ਹੋਣ, ਉਨ੍ਹਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ।
13. ਜੇ ਹੋ ਸਕੇ ਤਾਂ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ; ਇਸ ਨਾਲ ਸਮਾਂ, ਸ਼ਕਤੀ ਅਤੇ ਪੌਸ਼ਟਿਕ ਤੱਤਾਂ ਦੀ ਬੱਚਤ ਹੁੰਦੀ ਹੈ।

Exam Tips:

a) ਬਿੰਦੂ ਅਨੁਸਾਰ ਲਿਖੋ ਅਤੇ ਹਰ ਬਿੰਦੂ ਦਾ ਕਾਰਨ (ਕਿਉਂਕਿ …) ਜ਼ਰੂਰ ਦਿਓ।
b) ਮਿੱਠੇ ਸੋਡੇ, ਛਿਲਕਿਆਂ ਅਤੇ ਪ੍ਰੈਸ਼ਰ ਕੁਕਰ ਵਾਲੇ ਨੁਕਤੇ ਅਕਸਰ ਪੁੱਛੇ ਜਾਂਦੇ ਹਨ।

 

Question 13: ਭੋਜਨ ਪਦਾਰਥਾਂ ਦੇ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਜਾਣਕਾਰੀ, ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਵਿਚ ਕਿਵੇਂ ਸਹਾਇਕ ਹੈ ?

Answer:

ਸੰਤੁਲਿਤ ਭੋਜਨ ਅਜਿਹਾ ਭੋਜਨ ਹੈ ਜਿਸ ਵਿੱਚ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ, ਕੈਲੋਰੀਆਂ ਆਦਿ ਲੋੜ ਅਨੁਸਾਰ ਹੋਣ। ਇਹ ਤਾਂ ਹੀ ਹੋ ਸਕਦਾ ਹੈ ਜੇ ਗ੍ਰਹਿਣੀ ਨੂੰ ਭੋਜਨ ਪਦਾਰਥਾਂ ਦੇ ਵੱਖ-ਵੱਖ ਸਮੂਹਾਂ ਵਿਚ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਹੋਵੇ। ਇਹ ਜ਼ਰੂਰੀ ਨਹੀਂ ਕਿ ਮਹਿੰਗੇ ਭੋਜਨ ਪਦਾਰਥਾਂ ਵਿੱਚ ਹੀ ਵਧੇਰੇ ਖ਼ੁਰਾਕੀ ਤੱਤ ਹੋਣ ਜਿਵੇਂ ਪ੍ਰੋਟੀਨ ਦਾ ਬਹੁਤ ਸਸਤਾ ਸੋਮਾ ਸੋਇਆਬੀਨ ਹੈ। ਮੂੰਗਫਲੀ ਨੂੰ ਗ਼ਰੀਬਾਂ ਦੇ ਬਦਾਮ ਕਿਹਾ ਜਾਂਦਾ ਹੈ। ਬੇਰ ਬਹੁਤ ਹੀ ਵਧੀਆ ਤੇ ਸਸਤੇ ਵਿਟਾਮਿਨ ਤੇ ਖਣਿਜਾਂ ਦੇ ਸੋਮੇ ਹਨ। ਜਦੋਂ ਸਬਜ਼ੀਆਂ ਫਲਾਂ ਦਾ ਮੌਸਮ ਹੁੰਦਾ ਹੈ ਤਾਂ ਇਹ ਸਸਤੇ ਹੁੰਦੇ ਹਨ। ਚੰਗੀ ਗ੍ਰਹਿਣੀ ਆਪਣੇ ਸੀਮਿਤ ਸੋਮਿਆਂ ਨਾਲ ਚੰਗਾ ਸੰਤੁਲਿਤ ਭੋਜਨ ਤਾਂ ਹੀ ਬਣਾ ਸਕਦੀ ਹੈ ਜੇ ਉਸ ਨੂੰ ਸਾਰੇ ਭੋਜਨ ਸਮੂਹਾਂ ਵਿਚੋਂ ਪ੍ਰਾਪਤ ਹੋਣ ਵਾਲੇ ਪੌਸ਼ਟਿਕ ਤੱਤਾਂ ਦਾ ਗਿਆਨ ਹੋਵੇ ਤੇ ਕਿਹੜੇ ਸੋਮੇ ਸਸਤੇ ਹਨ ਇਹ ਵੀ ਪਤਾ ਹੋਵੇ।

Exam Tips:

a) ਸੋਇਆਬੀਨ (ਸਸਤੀ ਪ੍ਰੋਟੀਨ), ਮੂੰਗਫਲੀ (ਗ਼ਰੀਬਾਂ ਦੇ ਬਦਾਮ) ਅਤੇ ਬੇਰ ਦੀਆਂ ਉਦਾਹਰਨਾਂ ਜ਼ਰੂਰ ਲਿਖੋ।

 

Question 14: ਸਬਜ਼ੀਆਂ ਅਤੇ ਫਲਾਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?

Answer:

ਸਬਜ਼ੀਆਂ ਅਤੇ ਫਲਾਂ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ। ਜੜ੍ਹ ਵਾਲੀਆਂ ਸਬਜ਼ੀਆਂ ਵਿਚ ਕਾਰਬੋਹਾਈਡ੍ਰੇਟਸ ਹੁੰਦੇ ਹਨ ਅਤੇ ਵਿਟਾਮਿਨ ‘ਸੀ’ ਵੀ ਹੁੰਦਾ ਹੈ, ਜਿਵੇਂ – ਆਲੂ, ਕਚਾਲੂ, ਸ਼ਲਗਮ, ਅਰਬੀ ਆਦਿ। ਗਾਜਰ ਅਤੇ ਸ਼ਕਰਕੰਦੀ ਵਿਟਾਮਿਨ ‘ਏ’ ਦਾ ਚੰਗਾ ਸੋਮਾ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਲੋਹਾ ਆਦਿ ਹਨ। ਮਟਰ ਅਤੇ ਫਰੈਂਚ ਬੀਨਜ਼ ਆਦਿ ਵਿਚ ਪ੍ਰੋਟੀਨ ਵੀ ਹੁੰਦੇ ਹਨ। ਫਲਾਂ ਵਿੱਚ ਵਿਟਾਮਿਨ ‘ਸੀ’, ‘ਏ’ ਆਦਿ ਹੁੰਦੇ ਹਨ।

Exam Tips:

a) ਸਬਜ਼ੀਆਂ ਅਤੇ ਫਲਾਂ ਦੇ ਤੱਤ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।

 

ਅਭਿਆਸ – ਨਿਬੰਧਾਤਮਕ ਪ੍ਰਸ਼ਨ

Question 15: ਭੋਜਨ ਨੂੰ ਸਮੂਹਾਂ ਵਿਚ ਕਿਉਂ ਵੰਡਿਆ ਗਿਆ ਹੈ ? ਸੰਤੁਲਿਤ ਭੋਜਨ ਬਣਾਉਣ ਸਮੇਂ ਇਸ ਦੇ ਕੀ ਲਾਭ ਹਨ ? ਭੋਜਨ ਸਮੂਹਾਂ ਬਾਰੇ ਵਿਸਥਾਰ ਪੂਰਵਕ ਦੱਸੋ।

Answer:

ਵੱਖ-ਵੱਖ ਭੋਜਨਾਂ ਵਿਚ ਵੱਖ-ਵੱਖ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸ ਲਈ ਭੋਜਨ ਨੂੰ ਉਨ੍ਹਾਂ ਦੇ ਪੌਸ਼ਟਿਕ ਤੱਤਾਂ ਅਨੁਸਾਰ ਵੱਖ-ਵੱਖ ਭੋਜਨ ਸਮੂਹਾਂ ਵਿਚ ਵੰਡਿਆ ਗਿਆ ਹੈ। ਅੰਡੇ ਅਤੇ ਦੁੱਧ ਨੂੰ ਪੂਰਨ ਖ਼ੁਰਾਕ ਮੰਨਿਆ ਗਿਆ ਹੈ, ਪਰ ਰੋਜ਼ ਇੱਕੋ ਭੋਜਨ ਨਹੀਂ ਖਾਇਆ ਜਾ ਸਕਦਾ, ਇਸ ਨਾਲ ਮਨ ਅੱਕ ਜਾਂਦਾ ਹੈ। ਇਸ ਲਈ ਭੋਜਨ ਸਮੂਹਾਂ ਵਿਚੋਂ ਲੋੜ ਅਨੁਸਾਰ ਕੁੱਝ ਨਾ ਕੁੱਝ ਲੈ ਕੇ ਸੰਤੁਲਿਤ ਭੋਜਨ ਪ੍ਰਾਪਤ ਕੀਤਾ ਜਾਂਦਾ ਹੈ। ਵੱਖ-ਵੱਖ ਭੋਜਨਾਂ ਦੀ ਪੌਸ਼ਟਿਕ ਤੱਤਾਂ ਅਨੁਸਾਰ ਵੰਡ ਇਸ ਤਰ੍ਹਾਂ ਹੈ –

ਭੋਜਨ ਸਮੂਹਮੁੱਖ ਪੌਸ਼ਟਿਕ ਤੱਤ
ਅਨਾਜਕਾਰਬੋਹਾਈਡ੍ਰੇਟਸ, ਪ੍ਰੋਟੀਨ (6–12%), ਵਿਟਾਮਿਨ ‘ਬੀ’
ਦਾਲਾਂਪ੍ਰੋਟੀਨ (20–25%), ਵਿਟਾਮਿਨ ‘ਬੀ’, ਖਣਿਜ ਪਦਾਰਥ (ਕੈਲਸ਼ੀਅਮ); ਪੁੰਗਰੀਆਂ ਦਾਲਾਂ ਵਿਚ ਵਿਟਾਮਿਨ ‘ਸੀ’
ਸੁੱਕੇ ਮੇਵੇਪ੍ਰੋਟੀਨ (18–28%), ਚਰਬੀ, ਖਣਿਜ ਪਦਾਰਥ; ਵਿਟਾਮਿਨ ‘ਏ’, ‘ਸੀ’, ‘ਡੀ’ ਨਹੀਂ ਹੁੰਦੇ
ਸਬਜ਼ੀਆਂਜੜ੍ਹਾਂ ਵਾਲੀਆਂ: ਕਾਰਬੋਹਾਈਡ੍ਰੇਟਸ, ਵਿਟਾਮਿਨ ‘ਸੀ’ (ਗਾਜਰ, ਸ਼ਕਰਕੰਦੀ ਵਿਚ ਵਿਟਾਮਿਨ ‘ਏ’); ਹਰੀਆਂ ਪੱਤੇਦਾਰ: ਵਿਟਾਮਿਨ ‘ਏ’, ‘ਬੀ’, ‘ਸੀ’, ਕੈਲਸ਼ੀਅਮ, ਲੋਹਾ; ਹੋਰ ਸਬਜ਼ੀਆਂ: ਵਿਟਾਮਿਨ ‘ਸੀ’ ਅਤੇ ਖਣਿਜ ਪਦਾਰਥ
ਫਲਵਿਟਾਮਿਨ ‘ਏ’ ਅਤੇ ‘ਸੀ’
ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਲੋਹੇ ਤੋਂ ਇਲਾਵਾ ਲਗਪਗ ਸਾਰੇ ਪੌਸ਼ਟਿਕ ਤੱਤ; ਵਿਟਾਮਿਨ ‘ਸੀ’ ਅਤੇ ‘ਡੀ’ ਘੱਟ
ਮੱਖਣ, ਘਿਓ, ਤੇਲਚਰਬੀ ਅਤੇ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ
ਮੀਟ, ਮੱਛੀ, ਅੰਡੇਚੰਗੀ ਪ੍ਰੋਟੀਨ, ਵਿਟਾਮਿਨ ‘ਏ’ ਅਤੇ ‘ਬੀ’, ਫਾਸਫੋਰਸ, ਕੈਲਸ਼ੀਅਮ, ਲੋਹਾ
ਸ਼ੱਕਰ, ਗੁੜਕਾਰਬੋਹਾਈਡ੍ਰੇਟਸ; ਗੁੜ ਵਿਚ ਲੋਹਾ ਵੀ
ਮਸਾਲੇ, ਚੱਟਣੀਆਂ ਆਦਿਭੋਜਨ ਨੂੰ ਮਹਿਕ ਅਤੇ ਸੁਆਦ ਦੇਣਾ

Exam Tips:

a) ਪਹਿਲਾਂ ਸਮੂਹਾਂ ਵਿਚ ਵੰਡਣ ਦਾ ਕਾਰਨ ਲਿਖੋ, ਫਿਰ ਸਾਰਣੀ ਬਣਾ ਕੇ ਹਰ ਸਮੂਹ ਦੇ ਤੱਤ ਲਿਖੋ।
b) ਸਾਰਣੀ ਨਾਲ ਉੱਤਰ ਸਾਫ਼ ਦਿੱਸਦਾ ਹੈ ਅਤੇ ਅੰਕ ਮਿਲਣ ਦੀ ਸੰਭਾਵਨਾ ਵਧਦੀ ਹੈ।

 

Question 16: ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?

Answer:

ਪਰਿਵਾਰ ਲਈ ਸੰਤੁਲਿਤ ਭੋਜਨ ਬਣਾਉਣਾ (Planning Balanced Diet for the Family)-ਸੰਤੁਲਿਤ ਭੋਜਨ ਬਣਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of diet nutritional requirements)
2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨਾਂ ਦੀ ਜਾਣਕਾਰੀ ਤੇ ਚੋਣ (Knowledge of food stuffs that can provide essential nutrients.)
3. ਭੋਜਨ ਦੀ ਯੋਜਨਾਬੰਦੀ (Planning of meals)
4. ਭੋਜਨ ਪਕਾਉਣ ਦਾ ਢੰਗ (Methods of Cooking)
5. ਭੋਜਨ ਪਰੋਸਣ ਦਾ ਢੰਗ (Method of Serving Food)।
1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of daily nutritional requirements)-ਮਨੁੱਖ ਦੀ ਭੋਜਨ ਲੋੜ ਉਸ ਦੀ ਉਮਰ, ਲਿੰਗ, ਕਿੱਤਾ ਅਤੇ ਪੌਣ-ਪਾਣੀ ਦੇ ਨਾਲ-ਨਾਲ ਸਰੀਰਕ ਹਾਲਤ ‘ਤੇ ਨਿਰਭਰ ਕਰਦੀ ਹੈ। ਜਿਵੇਂ ਭਾਰਾ ਤੇ ਸਰੀਰਕ ਕੰਮ ਕਰਨ ਵਾਲੇ ਮਨੁੱਖ ਨੂੰ ਹਲਕਾ ਤੇ ਦਿਮਾਗੀ ਕੰਮ ਕਰਨ ਵਾਲੇ ਮਨੁੱਖ ਨਾਲੋਂ ਜ਼ਿਆਦਾ ਕੈਲੋਰੀਆਂ ਤੇ ਊਰਜਾ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਲੜਕੀਆਂ ਨੂੰ ਲੜਕਿਆਂ ਨਾਲੋਂ ਵਧੇਰੇ ਲੋਹੇ ਦੀ ਜ਼ਰੂਰਤ ਹੈ। ਇਸ ਲਈ ਸੰਤੁਲਿਤ ਭੋਜਨ ਬਣਾਉਣ ਤੋਂ ਪਹਿਲਾਂ ਪਰਿਵਾਰਿਕ ਜੀਆਂ ਦੀਆਂ ਪੌਸ਼ਟਿਕ ਤੱਤਾਂ ਦੀ ਲੋੜ ਦਾ ਗਿਆਨ ਹੋਣਾ ਜ਼ਰੂਰੀ ਹੈ।
2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ (Knowledge of food stuff that can provide essential nutrients)-ਕੁਦਰਤੀ ਰੂਪ ਵਿਚ ਮਿਲਣ ਵਾਲੇ ਭੋਜਨਾਂ ਨੂੰ ਉਹਨਾਂ ਦੇ ਪੌਸ਼ਟਿਕ ਤੱਤਾਂ ਦੇ ਆਧਾਰ ‘ਤੇ ਭੋਜਨ ਸਮੂਹਾਂ ਵਿਚ ਵੰਡਿਆ ਗਿਆ ਹੈ, ਜੋ ਕਿ ਉੱਪਰ ਟੇਬਲ ਵਿਚ ਦਿੱਤੇ ਗਏ ਹਨ। ਹਰ ਸਮੂਹ ਵਿਚੋਂ ਭੋਜਨ ਪਦਾਰਥ ਸ਼ਾਮਿਲ ਕਰਨ ਨਾਲ ਸੰਤੁਲਿਤ ਭੋਜਨ ਤਿਆਰ ਕੀਤਾ ਜਾ ਸਕਦਾ ਹੈ। ਵੱਖ-ਵੱਖ ਉਮਰ, ਲਿੰਗ ਤੇ ਸਰੀਰਕ ਅਵਸਥਾ ਅਨੁਸਾਰ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਵੀ ਵੱਖ-ਵੱਖ ਹੁੰਦੀ ਹੈ।
3. ਭੋਜਨ ਦੀ ਯੋਜਨਾਬੰਦੀ (Planning of meals)-ਭੋਜਨ ਦੀ ਜ਼ਰੂਰਤ ‘ਤੇ ਚੋਣ ਪਿੱਛੋਂ ਉਸ ਦੀ ਯੋਜਨਾ ਬਣਾ ਲਈ ਜਾਵੇ। ਕਿੰਨੇ ਫ਼ਰਕ ਪਿੱਛੋਂ ਭੋਜਨ ਖਾਧਾ ਜਾਵੇ ਤਾਂ ਜੋ ਪੌਸ਼ਟਿਕ ਤੱਤਾਂ ਦੀ ਮਾਤਰਾ ਪੂਰੀ ਹੋ ਸਕੇ। ਭੋਜਨ ਦੀ ਯੋਜਨਾਬੰਦੀ ਨੂੰ ਹੇਠ ਲਿਖੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਹਨ –
ਪਰਿਵਾਰ ਦੇ ਮੈਂਬਰਾਂ ਦੀ ਗਿਣਤੀ।
ਪਰਿਵਾਰ ਦੇ ਮੈਂਬਰਾਂ ਦੀ ਉਮਰ, ਕਿੱਤਾ ਤੇ ਸਰੀਰਕ ਅਵਸਥਾ।
ਪਰਿਵਾਰ ਦੇ ਮੈਂਬਰਾਂ ਦੀ ਭੋਜਨ ਪ੍ਰਤੀ ਰੁਚੀ ਤੇ ਜ਼ਰੂਰਤ।
ਪਰਿਵਾਰ ਦੇ ਰਸਮ-ਰਿਵਾਜ।
ਭੋਜਨ ਤੇ ਕੀਤਾ ਜਾਣ ਵਾਲਾ ਖ਼ਰਚਾ ਤੇ ਭੋਜਨ ਪਦਾਰਥਾਂ ਦੀ ਖ਼ੁਰਾਕ ਮਹੱਤਤਾ।
ਪਿੱਛੇ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੌਸ਼ਟਿਕ ਤੱਤਾਂ ਦੀ ਪੂਰਤੀ ਤੇ ਭੋਜਨ ਦੀ ਜ਼ਰੂਰਤ ਦੇ ਅਨੁਸਾਰ ਸਾਰੇ ਦਿਨ ਵਿਚ ਖਾਧੇ ਜਾਣ ਵਾਲੇ ਭੋਜਨ ਨੂੰ ਚਾਰ ਮੁੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ –
1. ਸਵੇਰ ਦਾ ਨਾਸ਼ਤਾ (Breakfast)
2. ਦੁਪਹਿਰ ਦਾ ਭੋਜਨ (Lunch)
3. ਸ਼ਾਮ ਦਾ ਚਾਹ-ਪਾਣੀ (Evening Tea)
4. ਰਾਤ ਦਾ ਭੋਜਨ (Dinner)
1. ਸਵੇਰ ਦਾ ਨਾਸ਼ਤਾ (Breakfast)-ਪੂਰੇ ਦਿਨ ਦੀ ਜ਼ਰੂਰਤ ਦਾ ਚੌਥਾ ਹਿੱਸਾ ਸਵੇਰ ਦੇ ਨਾਸ਼ਤੇ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ। ਚੰਗਾ ਨਾਸ਼ਤਾ ਸਰੀਰਕ ਤੇ ਮਾਨਸਿਕ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਨਾਸ਼ਤੇ ਦੀ ਯੋਜਨਾ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ –
ਸਰੀਰਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਨਾਸ਼ਤਾ ਠੋਸ ਤੇ ਕਾਰਬੋਜ਼ ਯੁਕਤ ਹੋਣਾ ਚਾਹੀਦਾ ਹੈ। ਜਦ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਹਲਕਾ ਤੇ ਪ੍ਰੋਟੀਨ ਯੁਕਤ ਨਾਸ਼ਤਾ ਚੰਗਾ ਰਹਿੰਦਾ ਹੈ।
ਜੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚ ਜ਼ਿਆਦਾ ਲੰਮਾ ਸਮਾਂ ਹੋਵੇ ਤਾਂ ਨਾਸ਼ਤਾ ਭਾਰਾ ਅਤੇ ਫ਼ਰਕ ਘੱਟ ਜਾਂ ਸਮਾਂ ਘੱਟ ਹੋਵੇ ਤਾਂ ਨਾਸ਼ਤਾ ਹਲਕਾ ਤੇ ਜਲਦੀ ਹਜ਼ਮ ਹੋਣ ਵਾਲਾ ਚਾਹੀਦਾ ਹੈ। ਨਾਸ਼ਤੇ ਵਿਚ ਸਾਰੇ ਭੋਜਨ ਤੱਤ ਸ਼ਾਮਲ ਹੋਣੇ ਚਾਹੀਦੇ ਹਨ, ਜਿਵੇਂ-ਭਾਰੇ ਨਾਸ਼ਤੇ ਲਈ ਭਰਵਾਂ ਪਰੌਂਠਾ, ਦੁੱਧ, ਦਹੀਂ ਜਾਂ ਲੱਸੀ ਅਤੇ ਕੋਈ ਫਲ ਲਿਆ ਜਾ ਸਕਦਾ ਹੈ ਅਤੇ ਹਲਕੇ ਨਾਸ਼ਤੇ ਵਾਸਤੇ ਪੁੰਗਰੀ ਦਾਲ, ਟੋਸਟ, ਦੁੱਧ ਅਤੇ ਫਲ ਹੋ ਸਕਦਾ ਹੈ।
2. ਦੁਪਹਿਰ ਦਾ ਭੋਜਨ (Lunch)-ਪੂਰੇ ਦਿਨ ਦੀ ਜ਼ਰੂਰਤ ਦਾ ਤੀਸਰਾ ਹਿੱਸਾ ਦੁਪਹਿਰ ਦੇ ਭੋਜਨ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ। ਇਸ ਵਿਚ ਅਨਾਜ, ਦਾਲਾਂ, ਦਹੀਂ, ਪਨੀਰ ਜਾਂ ਮਾਸ, ਮੌਸਮੀ ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ। ਭੋਜਨ ਵਿਚ ਕੁੱਝ ਕੱਚੀਆਂ ਤੇ ਕੁੱਝ ਪੱਕੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਬਹੁਤੇ ਕੰਮ-ਕਾਜੀ ਲੋਕ ਦੁਪਹਿਰ ਦਾ ਖਾਣਾ ਨਾਲ ਲੈ ਕੇ ਜਾਂਦੇ ਹਨ। ਇਸ ਲਈ ਉਹ ਭੋਜਨ ਵੀ ਪੌਸ਼ਟਿਕ ਹੋਣਾ ਚਾਹੀਦਾ ਹੈ। ਉਦਾਹਰਨ ਵਜੋਂ ਦੁਪਹਿਰ ਦੇ ਭੋਜਨ ਵਿਚ ਫੁਲਕੇ, ਰਾਜਮਾਂਹ, ਕੋਈ ਸਬਜ਼ੀ, ਰਾਇਤਾ ਅਤੇ ਸਲਾਦ ਲਿਆ ਜਾ ਸਕਦਾ ਹੈ ਅਤੇ ਨਾਲ ਲਿਜਾਣ ਵਾਲੇ ਭੋਜਨ ਵਿਚ ਪੁਦੀਨੇ ਦੀ ਚਟਨੀ ਆਦਿ ਤੇ ਸੈਂਡਵਿਚ, ਗਚਕ ਅਤੇ ਕੁੱਝ ਫਲ ਸ਼ਾਮਲ ਕੀਤਾ ਜਾ ਸਕਦਾ ਹੈ।
3. ਸ਼ਾਮ ਦੀ ਚਾਹ (Evening tea)-ਇਸ ਸਮੇਂ ਚਾਹ ਦੇ ਨਾਲ ਕੋਈ ਨਮਕੀਨ ਜਾਂ ਮਿੱਠੀ ਚੀਜ਼ ; ਜਿਵੇਂ ਕਿ ਬਿਸਕੁਟ, ਕੇਕ, ਬਰਫ਼ੀ, ਪਕੌੜੇ, ਸਮੋਸੇ ਆਦਿ ਲਏ ਜਾ ਸਕਦੇ ਹਨ।
4. ਰਾਤ ਦਾ ਭੋਜਨ (Dinner)-ਇਸ ਭੋਜਨ ਵਿਚ ਵੀ ਪੂਰੇ ਦਿਨ ਦੀ ਜ਼ਰੂਰਤ ਦਾ ਤੀਜਾ ਹਿੱਸਾ ਪ੍ਰਾਪਤ ਹੋਣਾ ਚਾਹੀਦਾ ਹੈ। ਰਾਤ ਦੇ ਅਤੇ ਦੁਪਹਿਰ ਦੇ ਭੋਜਨ ਵਿਚ ਕੋਈ ਫ਼ਰਕ ਨਹੀਂ ਹੁੰਦਾ ਪਰ ਫਿਰ ਵੀ ਇਸ ਨੂੰ ਬਣਾਉਂਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ; ਜਿਵੇਂ ਦੁਪਹਿਰ ਦੇ ਭੋਜਨ ਨਾਲੋਂ ਰਾਤ ਦਾ ਭੋਜਨ ਹਲਕਾ ਹੋਣਾ ਚਾਹੀਦਾ ਹੈ ਤਾਂ ਕਿ ਜਲਦੀ ਪਚ ਸਕੇ। ਸਾਰਾ ਦਿਨ ਕੰਮ-ਕਾਜ ਕਰਦਿਆਂ ਸਰੀਰ ਦੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ। ਇਸ ਲਈ ਇਹਨਾਂ ਦੀ ਮੁਰੰਮਤ ਲਈ ਪ੍ਰੋਟੀਨ ਵਾਲੇ ਭੋਜਨ ਪਦਾਰਥ ਹੋਣੇ ਚਾਹੀਦੇ ਹਨ। ਰਾਤ ਦਾ ਭੋਜਨ ਖ਼ਾਸ ਧਿਆਨ ਦੇ ਕੇ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਭੋਜਨ ਕਰਦੇ ਹਨ।
5. ਭੋਜਨ ਪਕਾਉਣ ਦਾ ਢੰਗ (Method of Cooking) -ਭੋਜਨ ਦੀ ਯੋਜਨਾਬੰਦੀ ਦਾ ਤਾਂ ਹੀ ਫਾਇਦਾ ਹੈ ਜੇ ਭੋਜਨ ਨੂੰ ਅਜਿਹੇ ਢੰਗ ਨਾਲ ਪਕਾਇਆ ਜਾਵੇ ਕਿ ਵੱਧ ਤੋਂ ਵੱਧ ਖ਼ੁਰਾਕੀ ਤੱਤਾਂ ਦੀ ਸੰਭਾਲ ਹੋ ਸਕੇ। ਭੋਜਨ ਖ਼ਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
ਸੁੱਕੇ ਭੋਜਨ ਪਦਾਰਥ, ਜਿਵੇਂ-ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਫਿਰ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ।
ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ।
ਹਮੇਸ਼ਾ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ।
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
1. ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ।
2. ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ।
3. ਸਬਜ਼ੀਆਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ।
4. ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਫਲ ਤੇ ਸਬਜ਼ੀਆਂ ਦੀ ਘੱਟ ਸਤ੍ਹਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ।
5. ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਹਨਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ।
6. ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀ’ ਨਸ਼ਟ ਹੋ ਜਾਂਦੇ ਹਨ।
7. ਮੀਟ ਆਂਡੇ ਤੇ ਹੋਰ ਪ੍ਰੋਟੀਨ ਯੁਕਤ ਪਦਾਰਥਾਂ ਨੂੰ ਘੱਟ ਸੇਕ ਤੇ ਪਕਾਉਣਾ ਚਾਹੀਦਾ ਹੈ। ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ।
8. ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਦੇ ਅੰਦਰ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ।
9. ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼ ਸੁਥਰੇ ਹੋਣੇ ਚਾਹੀਦੇ ਹਨ।
10. ਭੋਜਨ ਵਿਚ ਜ਼ਿਆਦਾ ਮਸਾਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
11. ਇਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਵਾਰ-ਵਾਰ ਨਹੀਂ ਕਰਨੀ ਚਾਹੀਦੀ।
12. ਜਿਹੜੇ ਲੋਕ ਸ਼ਾਕਾਹਾਰੀ ਹੋਣ, ਉਹਨਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ।
13. ਜਿੱਥੋਂ ਤਕ ਹੋ ਸਕੇ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਮਾਂ ਤੇ ਸ਼ਕਤੀ ਦੇ ਨਾਲ-ਨਾਲ ਪੌਸ਼ਟਿਕ ਤੱਤ ਵੀ ਬਚਾਏ ਜਾ ਸਕਦੇ ਹਨ।
ਭੋਜਨ ਪਰੋਸਣ ਦਾ ਢੰਗ (Method of serving food)- ਖਾਣਾ-ਖਾਣ ਵਾਲੀ ਥਾਂ ਸਾਫ਼-ਸੁਥਰੀ ਤੇ ਹਵਾਦਾਰ ਹੋਣੀ ਚਾਹੀਦੀ ਹੈ। ਖਾਣਾ ਹਮੇਸ਼ਾਂ ਠੀਕ ਤਰ੍ਹਾਂ ਦੇ ਬਰਤਨਾਂ ਵਿਚ ਪਰੋਸਣਾ ਚਾਹੀਦਾ ਹੈ, ਜਿਵੇਂ ਤਰੀ ਵਾਲੀ ਸਬਜ਼ੀ ਵਾਸਤੇ ਡੂੰਘੀ ਪਲੇਟ ਅਤੇ ਸੁੱਕੀ ਸਬਜ਼ੀ ਲਈ ਚਪਟੀ ਪਲੇਟ ਵਰਤੀ ਜਾ ਸਕਦੀ ਹੈ। ਇਕੋ ਵਾਰ ਹੀ ਬਹੁਤ ਜ਼ਿਆਦਾ ਭੋਜਨ ਨਹੀਂ ਪਰੋਸਣਾ ਚਾਹੀਦਾ, ਸਗੋਂ ਪਹਿਲਾਂ ਥੋੜ੍ਹਾ ਤੇ ਲੋੜ ਪੈਣ ‘ਤੇ ਹੋਰ ਲਿਆ ਜਾ ਸਕਦਾ ਹੈ। ਸਲਾਦ ਅਤੇ ਫਲ ਵੀ ਭੋਜਨ ਨਾਲ ਜ਼ਰੂਰ ਪਰੋਸਣੇ ਚਾਹੀਦੇ ਹਨ। ਭੋਜਨ ਵਿਚ ਰੰਗ ਅਤੇ ਭਿੰਨਤਾ ਹੋਣੀ ਚਾਹੀਦੀ ਹੈ। ਇਸ ਲਈ ਧਨੀਏ ਦੇ ਹਰੇ ਪੱਤੇ, ਨਿੰਬੂ ਤੇ ਟਮਾਟਰ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜੇ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਭੋਜਨ ਤਿਆਰ ਕੀਤਾ ਜਾਵੇ ਤਾਂ ਵਿਅਕਤੀ ਆਪਣੀ ਲੋੜ ਅਨੁਸਾਰ ਖ਼ੁਸ਼ ਮਨ ਨਾਲ ਭੋਜਨ ਖਾ ਕੇ ਸੰਤੁਲਿਤ ਭੋਜਨ ਦਾ ਮੰਤਵ ਪੂਰਾ ਕਰ ਸਕਦਾ ਹੈ।

Exam Tips:

a) ਪੰਜ ਮੁੱਖ ਸਿਰਲੇਖ ਵੱਖ-ਵੱਖ ਲਿਖੋ ਅਤੇ ਹਰੇਕ ਹੇਠ ਛੋਟੇ ਬਿੰਦੂ ਦਿਓ।
b) ਚਾਰ ਭੋਜਨ ਸਮੇਂ ਅਤੇ ਹਰ ਇਕ ਦਾ ਇੱਕ ਉਦਾਹਰਨ ਮੈਨੂ ਜ਼ਰੂਰ ਲਿਖੋ।

 

ਹੋਰ ਮਹੱਤਵਪੂਰਨ ਪ੍ਰਸ਼ਨ – ਬਹੁਤ ਛੋਟੇ ਉੱਤਰਾਂ ਵਾਲੇ

Question 1: ਕੀ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਭੋਜਨ ਹੁੰਦੀ ਹੈ ?

Answer:

ਨਹੀਂ, ਇਹ ਜ਼ਰੂਰੀ ਨਹੀਂ ਕਿ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਹੋਵੇ।

Exam Tips:

a) ਸ਼ੁਰੂ ਵਿਚ “ਨਹੀਂ” ਲਿਖ ਕੇ ਇੱਕ ਵਾਕ ਵਿਚ ਕਾਰਨ ਦਿਓ।

 

Question 2: ਪੁੰਗਰੀਆਂ ਦਾਲਾਂ ਵਿੱਚ ਕਿਹੜੇ ਵਿਟਾਮਿਨ ਦੀ ਮਾਤਰਾ ਵੱਧ ਜਾਂਦੀ ਹੈ ?

Answer:

ਵਿਟਾਮਿਨ ‘ਸੀ’।

Exam Tips:

a) ਸਿਰਫ਼ ਇੱਕ ਸ਼ਬਦ ਵਿਚ ਉੱਤਰ ਦੇਣਾ ਕਾਫ਼ੀ ਹੈ।

 

Question 3: ਦਾਲਾਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ?

Answer:

20–25 ਪ੍ਰਤੀਸ਼ਤ।

Exam Tips:

a) ਪ੍ਰਤੀਸ਼ਤ ਦੇ ਚਿੰਨ੍ਹ ਸਮੇਤ ਲਿਖੋ।

 

Question 4: ਦੁਨੀਆ ਭਰ ਵਿਚ 90% ਬਿਮਾਰੀਆਂ ਦਾ ਕਾਰਨ ………… ਦਾ ਸੇਵਨ ਨਾ ਕਰਨਾ ਹੈ।

Answer:

ਸੰਤੁਲਿਤ ਭੋਜਨ।

Exam Tips:

a) ਖ਼ਾਲੀ ਥਾਂ ਵਿਚ “ਸੰਤੁਲਿਤ ਭੋਜਨ” ਆਵੇਗਾ।

 

Question 5: ਕਣਕ-ਮੱਕੀ ਆਦਿ ਅਨਾਜਾਂ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?

Answer:

6–12 ਪ੍ਰਤੀਸ਼ਤ।

Exam Tips:

a) ਅਨਾਜ ਵਿਚ ਪ੍ਰੋਟੀਨ 6–12% ਯਾਦ ਰੱਖੋ।

 

Question 6: ਸੁੱਕੇ ਮੇਵਿਆਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?

Answer:

18–28 ਪ੍ਰਤੀਸ਼ਤ।

Exam Tips:

a) ਸੁੱਕੇ ਮੇਵਿਆਂ ਵਿਚ ਪ੍ਰੋਟੀਨ 18–28% ਯਾਦ ਰੱਖੋ।

 

Question 7: ਸਬਜ਼ੀਆਂ ਤੇ ਫਲਾਂ ਦੇ ਛਿਲਕਿਆਂ ਨੂੰ ਕਿਉਂ ਨਹੀਂ ਉਤਾਰਨਾ ਚਾਹੀਦਾ ?

Answer:

ਇਨ੍ਹਾਂ ਦੇ ਥੱਲੇ ਵਿਟਾਮਿਨ ਤੇ ਖਣਿਜ ਲੂਣ ਜ਼ਿਆਦਾ ਹੁੰਦੇ ਹਨ।

Exam Tips:

a) ਛਿਲਕਿਆਂ ਹੇਠ ਵਿਟਾਮਿਨ ਅਤੇ ਖਣਿਜ ਹੋਣਾ ਹੀ ਕਾਰਨ ਹੈ।

 

Question 8: ਮਿੱਠੇ ਸੋਡੇ ਦੀ ਵਰਤੋਂ ਭੋਜਨ ਪਕਾਉਣ ਲਈ ਕਿਉਂ ਨਹੀਂ ਕਰਨੀ ਚਾਹੀਦੀ ?

Answer:

ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀ’ ਨਸ਼ਟ ਹੋ ਜਾਂਦੇ ਹਨ।

Exam Tips:

a) ਪ੍ਰਭਾਵਿਤ ਵਿਟਾਮਿਨ – ‘ਬੀ’ ਅਤੇ ‘ਸੀ’ – ਦੋਵੇਂ ਲਿਖੋ।

 

Question 9: ਸ਼ਾਕਾਹਾਰੀ ਲੋਕਾਂ ਨੂੰ ਪ੍ਰੋਟੀਨ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ?

Answer:

ਦੁੱਧ, ਪਨੀਰ, ਦਾਲਾਂ ਅਤੇ ਸੋਇਆਬੀਨ ਤੋਂ।

Exam Tips:

a) ਦੁੱਧ, ਪਨੀਰ, ਦਾਲਾਂ ਅਤੇ ਸੋਇਆਬੀਨ ਵਿਚੋਂ ਘੱਟੋ-ਘੱਟ ਦੋ ਲਿਖੋ।

 

Question 10: ਫਲੀਦਾਰ ਸਬਜ਼ੀਆਂ ਵਿਚ ਕਿਹੜਾ ਪੌਸ਼ਟਿਕ ਤੱਤ ਵਧੇਰੇ ਹੁੰਦਾ ਹੈ ?

Answer:

ਪ੍ਰੋਟੀਨ।

Exam Tips:

a) ਫਲੀਦਾਰ ਸਬਜ਼ੀਆਂ (ਮਟਰ, ਫਰੈਂਚ ਬੀਨਜ਼) ਪ੍ਰੋਟੀਨ ਦਾ ਚੰਗਾ ਸਰੋਤ ਹਨ।

 

ਹੋਰ ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ

Question 1: (ੳ) ਆਹਾਰ ਨਿਯੋਜਨ ਕੀ ਹੈ ਅਤੇ ਇਸ ਦੇ ਕੀ ਲਾਭ ਹਨ ? (ਅ) ਭੋਜਨ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ ?

Answer:

(ੳ) ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਲਈ ਅਤੇ ਵੱਖ-ਵੱਖ ਸਮੇਂ ‘ਤੇ ਕਿਸ ਤਰ੍ਹਾਂ ਦਾ ਭੋਜਨ ਤਿਆਰ ਕਰਨਾ ਹੈ, ਇਸ ਨੂੰ ਸੋਚ-ਸਮਝ ਕੇ ਬਣਾਉਣ ਦੀ ਪ੍ਰਕਿਰਿਆ ਨੂੰ ਆਹਾਰ ਨਿਯੋਜਨ ਕਿਹਾ ਜਾਂਦਾ ਹੈ।
ਲਾਭ: ਹਰ ਮੈਂਬਰ ਨੂੰ ਉਸ ਦੀ ਉਮਰ, ਕਿੱਤੇ ਅਤੇ ਸਰੀਰਕ ਅਵਸਥਾ ਅਨੁਸਾਰ ਪੌਸ਼ਟਿਕ ਤੱਤ ਮਿਲਦੇ ਹਨ, ਜਿਵੇਂ ਬਜ਼ੁਰਗਾਂ ਤੇ ਛੋਟੇ ਬੱਚਿਆਂ ਲਈ ਨਰਮ ਭੋਜਨ ਅਤੇ ਗਰਭਵਤੀ ਜਾਂ ਦੁੱਧ ਪਿਲਾਉਣ ਵਾਲੀ ਮਾਂ ਲਈ ਵੱਖਰਾ ਭੋਜਨ।
(ਅ) ਭੋਜਨ ਨੂੰ ਉਸ ਵਿਚ ਮਿਲਣ ਵਾਲੇ ਪੌਸ਼ਟਿਕ ਤੱਤਾਂ ਦੇ ਆਧਾਰ ‘ਤੇ ਹੇਠ ਲਿਖੇ ਸਮੂਹਾਂ ਵਿਚ ਵੰਡਿਆ ਜਾਂਦਾ ਹੈ: ਅਨਾਜ; ਦਾਲਾਂ; ਸੁੱਕੇ ਮੇਵੇ; ਸਬਜ਼ੀਆਂ; ਫਲ; ਦੁੱਧ ਤੇ ਦੁੱਧ ਤੋਂ ਬਣੇ ਪਦਾਰਥ; ਮੱਖਣ, ਘਿਓ, ਤੇਲ; ਮੀਟ, ਮੱਛੀ, ਅੰਡੇ; ਸ਼ੱਕਰ, ਗੁੜ; ਮਸਾਲੇ ਤੇ ਚੱਟਣੀਆਂ।

Exam Tips:

a) ਭਾਗ (ੳ) ਵਿਚ ਪਰਿਭਾਸ਼ਾ ਅਤੇ ਲਾਭ ਅਤੇ ਭਾਗ (ਅ) ਵਿਚ ਸਮੂਹਾਂ ਦੀ ਸੂਚੀ ਵੱਖ-ਵੱਖ ਲਿਖੋ।

 

Question 2: ਭੋਜਨ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?

Answer:

ਭੋਜਨ ਖਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
1. ਸੁੱਕੇ ਭੋਜਨ ਪਦਾਰਥ, ਜਿਵੇਂ ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਇਹ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ।
2. ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ।
3. ਹਮੇਸ਼ਾਂ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ।

Exam Tips:

a) ਤਿੰਨ ਨੁਕਤੇ: ਸੁੱਕੀਆਂ ਚੀਜ਼ਾਂ ਸੰਭਾਲ ਅਨੁਸਾਰ, ਫਲ-ਸਬਜ਼ੀਆਂ ਤਾਜ਼ੀਆਂ, ਸਾਫ਼ ਦੁਕਾਨਾਂ।

 

Question 3: ਭੋਜਨ ਵੇਖਣ ਨੂੰ ਵੀ ਸੋਹਣਾ ਹੋਣਾ ਚਾਹੀਦਾ ਹੈ। ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ? ਜੇ ਹਾਂ ਤਾਂ ਕਿਉਂ ?

Answer:

ਹਾਂ ਜੀ, ਇਹ ਤੱਥ ਬਿਲਕੁਲ ਸਹੀ ਹੈ ਕਿ ਭੋਜਨ ਵੇਖਣ ਨੂੰ ਸੋਹਣਾ ਲੱਗਣਾ ਚਾਹੀਦਾ ਹੈ ਕਿਉਂਕਿ ਜਿਹੜਾ ਭੋਜਨ ਵੇਖਣ ਨੂੰ ਚੰਗਾ ਲੱਗੇ, ਉਸ ਨੂੰ ਖਾਣ ਨੂੰ ਵੀ ਮਨ ਕਰਦਾ ਹੈ ਜਦ ਕਿ ਜੇਕਰ ਭੋਜਨ ਅੱਖਾਂ ਨੂੰ ਨਾ ਭਾਵੇ ਤਾਂ ਮਨੁੱਖ ਉਸ ਦਾ ਸਵਾਦ ਵੀ ਨਹੀਂ ਵੇਖਣਾ ਚਾਹੁੰਦਾ। ਭੋਜਨ ਨੂੰ ਸੋਹਣਾ ਬਣਾਉਣ ਲਈ ਭੋਜਨ ਪਕਾਉਣ ਦੀ ਵਿਧੀ ਅਤੇ ਉਸ ਨੂੰ ਸਜਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

Exam Tips:

a) ਆਪਣੀ ਸਹਿਮਤੀ ਪਹਿਲਾਂ ਲਿਖੋ, ਫਿਰ ਕਾਰਨ: ਸੋਹਣਾ ਭੋਜਨ ਖਾਣ ਦੀ ਇੱਛਾ ਵਧਾਉਂਦਾ ਹੈ।

 

Question 4: (i) ਵਧਦੇ ਬੱਚਿਆਂ ਲਈ ਕਿਹੋ ਜਿਹਾ ਭੋਜਨ ਚਾਹੀਦਾ ਹੈ ? (ii) ਵਧਦੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?

Answer:

(i) ਵਧ ਰਹੇ ਬੱਚੇ ਦੇ ਸਰੀਰ ਵਿਚ ਸੈੱਲਾਂ ਅਤੇ ਤੰਤੂਆਂ ਦਾ ਨਿਰਮਾਣ ਹੁੰਦਾ ਹੈ, ਇਸ ਲਈ ਪ੍ਰੋਟੀਨ, ਕਾਰਬੋਹਾਈਡ੍ਰੇਟਸ ਆਦਿ ਵੱਧ ਮਾਤਰਾ ਵਿਚ ਚਾਹੀਦੇ ਹਨ ਤਾਂ ਜੋ ਤੰਤੂਆਂ ਦਾ ਨਿਰਮਾਣ ਅਤੇ ਟੁੱਟ-ਭੱਜ ਦੀ ਪੂਰਤੀ ਹੋ ਸਕੇ। ਬੱਚਿਆਂ ਦੇ ਭੱਜਣ-ਦੌੜਨ ਅਤੇ ਖੇਡਣ ਨਾਲ ਕੈਲੋਰੀਆਂ ਵੀ ਵੱਧ ਖ਼ਰਚ ਹੁੰਦੀਆਂ ਹਨ, ਇਸ ਲਈ ਉਨ੍ਹਾਂ ਦੇ ਭੋਜਨ ਵਿਚ ਲੋੜੀਂਦੀ ਮਾਤਰਾ ਵਿਚ ਮੱਖਣ, ਘਿਓ, ਤੇਲ, ਖੰਡ, ਸ਼ੱਕਰ, ਦੁੱਧ, ਅੰਡਾ, ਮੀਟ, ਪਨੀਰ ਅਤੇ ਸਬਜ਼ੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ।
(ii) ਵਧਦੇ ਬੱਚਿਆਂ ਦੇ ਸਰੀਰ ਵਿਚ ਸੈੱਲਾਂ ਤੇ ਤੰਤੂਆਂ ਦਾ ਨਿਰਮਾਣ ਅਤੇ ਟੁੱਟ-ਭੱਜ ਦੀ ਮੁਰੰਮਤ ਹੁੰਦੀ ਰਹਿੰਦੀ ਹੈ, ਜੋ ਪ੍ਰੋਟੀਨ ਤੋਂ ਹੀ ਸੰਭਵ ਹੈ; ਇਸ ਲਈ ਉਨ੍ਹਾਂ ਦੇ ਭੋਜਨ ਵਿਚ ਪ੍ਰੋਟੀਨ ਜ਼ਰੂਰੀ ਹੈ।

Exam Tips:

a) ਦੋਵਾਂ ਭਾਗਾਂ (i) ਅਤੇ (ii) ਦੇ ਉੱਤਰ ਵੱਖ-ਵੱਖ ਲਿਖੋ।

 

Question 5: ਗਰਭਵਤੀ ਔਰਤ ਲਈ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ ਜਾਂ ਦੁੱਧ ਪਿਲਾਉਂਦੀ ਮਾਂ ਲਈ ?

Answer:

ਗਰਭਵਤੀ ਔਰਤ ਜਾਂ ਦੁੱਧ ਪਿਲਾਉਂਦੀ ਮਾਂ, ਦੋਹਾਂ ਦਾ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ। ਪਰ ਦੁੱਧ ਪਿਲਾਉਣ ਵਾਲੀ ਮਾਂ ਦੀਆਂ ਖ਼ੁਰਾਕੀ ਲੋੜਾਂ ਗਰਭਵਤੀ ਔਰਤ ਨਾਲੋਂ ਜ਼ਿਆਦਾ ਹੁੰਦੀਆਂ ਹਨ।
ਦੁੱਧ ਪਿਲਾਉਣ ਵਾਲੀ ਮਾਂ ਨੂੰ ਗਰਭਵਤੀ ਔਰਤ ਤੇ ਹੋਰ ਔਰਤਾਂ ਨਾਲੋਂ ਕੈਲੋਰੀਆਂ ਤੇ ਹੋਰ ਪੌਸ਼ਟਿਕ ਤੱਤ ਜ਼ਿਆਦਾ ਮਾਤਰਾ ਵਿਚ ਚਾਹੀਦੇ ਹਨ। ਬੱਚੇ ਦੀ ਪੂਰਨ ਖ਼ੁਰਾਕ ਲਈ ਮਾਂ ਦਾ ਦੁੱਧ ਕਾਫ਼ੀ ਮਾਤਰਾ ਵਿਚ ਲੋੜੀਂਦਾ ਹੈ। ਇਹ ਦੁੱਧ ਤਾਂ ਹੀ ਪ੍ਰਾਪਤ ਹੋਵੇਗਾ ਜੇ ਮਾਂ ਦੀ ਖ਼ੁਰਾਕ ਵਿਚ ਦੁੱਧ, ਮੀਟ, ਸਬਜ਼ੀਆਂ, ਅੰਡਾ, ਦਾਲਾਂ ਅਤੇ ਪਨੀਰ, ਕਾਫ਼ੀ ਮਾਤਰਾ ਵਿਚ ਹੋਣਗੇ। ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਬੱਚੇ ਦੀ ਮੁੱਖ ਖ਼ੁਰਾਕ ਹੁੰਦਾ ਹੈ। ਇਸ ਲਈ ਦੁੱਧ ਪਿਲਾਉਂਦੀ ਮਾਂ ਨੂੰ ਜ਼ਿਆਦਾ ਕੈਲੋਰੀਆਂ ਵਾਲਾ ਪੌਸ਼ਟਿਕ ਭੋਜਨ ਚਾਹੀਦਾ ਹੈ।

Exam Tips:

a) ਪਹਿਲਾਂ ਸਿੱਧਾ ਉੱਤਰ ਲਿਖੋ: ਦੁੱਧ ਪਿਲਾਉਣ ਵਾਲੀ ਮਾਂ ਦੀਆਂ ਲੋੜਾਂ ਵੱਧ ਹਨ।
b) ਕਾਰਨ ਵਿਚ ਮਾਂ ਦੇ ਦੁੱਧ ਨੂੰ ਪਹਿਲੇ ਛੇ ਮਹੀਨੇ ਦੀ ਮੁੱਖ ਖ਼ੁਰਾਕ ਦੱਸੋ।

 

Question 6: ਭੋਜਨ ਵਿਚ ਵਸਾ ਅਤੇ ਸ਼ਰਕਰਾ ਦੀ ਕੀ ਮਹੱਤਤਾ ਹੈ ?

Answer:

ਭੋਜਨ ਵਿਚ ਵਸਾ ਅਤੇ ਸ਼ਰਕਰਾ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਇਕ ਗ੍ਰਾਮ ਸ਼ਰਕਰਾ ਤੋਂ 4 ਕੈਲੋਰੀ ਅਤੇ 1 ਗ੍ਰਾਮ ਵਸਾ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ।

Exam Tips:

a) ਦੋਵੇਂ ਤੱਤਾਂ ਤੋਂ ਮਿਲਣ ਵਾਲੀ ਕੈਲੋਰੀ (4 ਅਤੇ 9) ਲਿਖੋ।

 

Question 7: ਹੇਠ ਲਿਖਿਆਂ ਲਈ ਕੈਲਸ਼ੀਅਮ ਦੀ ਸਿਫ਼ਾਰਸ਼ੀ ਮਾਤਰਾ ਦੱਸੋ: (i) ਦੁੱਧ ਪਿਲਾਉਣ ਵਾਲੀ ਮਾਤਾ (ii) ਵਧਦਾ ਹੋਇਆ ਬੱਚਾ।

Answer:

(i) ਦੁੱਧ ਪਿਲਾਉਣ ਵਾਲੀ ਮਾਤਾ ਲਈ ਕੈਲਸ਼ੀਅਮ ਦੀ ਮਾਤਰਾ 1000 ਮਿ. ਗ੍ਰਾਮ ਹੈ (ਪਾਠ-ਪੁਸਤਕ ਅਨੁਸਾਰ)।
(ii) ਵਧਦੇ ਹੋਏ ਬੱਚਿਆਂ ਲਈ 4 ਤੋਂ 9 ਸਾਲ ਤੱਕ 400 ਮਿ. ਗ੍ਰਾਮ ਅਤੇ 10 ਤੋਂ 15 ਸਾਲ ਤੱਕ 600 ਮਿ. ਗ੍ਰਾਮ ਦੀ ਲੋੜ ਹੈ (ਪਾਠ-ਪੁਸਤਕ ਅਨੁਸਾਰ)।

Exam Tips:

a) ਮਾਤਰਾ ਨਾਲ ਇਕਾਈ (ਮਿ. ਗ੍ਰਾਮ) ਜ਼ਰੂਰ ਲਿਖੋ।

 

Question 8: ਹੇਠ ਲਿਖਿਆਂ ਲਈ ਲੋਹੇ ਦੀ ਲੋੜ ਦੱਸੋ: (i) ਬਾਲਗ ਆਦਮੀ (ii) ਗਰਭਵਤੀ ਔਰਤ (iii) ਕਿਸ਼ੋਰ।

Answer:

(i) ਬਾਲਗ ਆਦਮੀ ਲਈ 28 ਮਿ. ਗ੍ਰਾਮ ਲੋਹੇ ਦੀ ਲੋੜ ਹੈ (ਪਾਠ-ਪੁਸਤਕ ਅਨੁਸਾਰ)।
(ii) ਗਰਭਵਤੀ ਔਰਤ ਲਈ 38 ਮਿ. ਗ੍ਰਾਮ ਲੋਹੇ ਦੀ ਲੋੜ ਹੈ (ਪਾਠ-ਪੁਸਤਕ ਅਨੁਸਾਰ)।
(iii) ਕਿਸ਼ੋਰਾਂ ਲਈ ਉਮਰ ਦੇ ਹਿਸਾਬ ਨਾਲ 20 ਤੋਂ 50 ਮਿ. ਗ੍ਰਾਮ ਤੱਕ ਦੀ ਲੋੜ ਹੈ (ਪਾਠ-ਪੁਸਤਕ ਅਨੁਸਾਰ)।

Exam Tips:

a) ਹਰ ਵਰਗ ਲਈ ਮਾਤਰਾ ਅਤੇ ਇਕਾਈ ਵੱਖ-ਵੱਖ ਲਿਖੋ।

 

Question 9: ਅਰਜੁਨ ਨੂੰ ਹਨੇਰੇ ਵਿਚ ਘੱਟ ਦਿਖਾਈ ਦਿੰਦਾ ਹੈ। ਉਸ ਦੀ ਇਸ ਅਵਸਥਾ ਦਾ ਕੀ ਕਾਰਨ ਹੈ ? ਉਸ ਨੂੰ ਕਿਹੜੇ ਜ਼ਰੂਰੀ ਖਾਧ ਪਦਾਰਥ ਲੈਣੇ ਚਾਹੀਦੇ ਹਨ ? ਜਾਂ ਗੀਤਾ ਨੂੰ ਹਨੇਰੇ ਵਿਚ ਘੱਟ ਦਿਖਾਈ ਦਿੰਦਾ ਹੈ ਅਤੇ ਉਹ ਰੰਗਾਂ ਦੀ ਠੀਕ ਪਛਾਣ ਨਹੀਂ ਕਰ ਸਕਦੀ। ਉਸ ਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਹ ਰੋਗ ਦੂਰ ਕਰ ਸਕਦੀ ਹੈ ?

Answer:

ਵਿਟਾਮਿਨ A ਦੀ ਕਮੀ ਨਾਲ ਅੰਧਰਾਤਾ ਰੋਗ ਹੋ ਜਾਂਦਾ ਹੈ ਤੇ ਵਧੇਰੇ ਕਮੀ ਨਾਲ ਨਜ਼ਰ ਕਮਜ਼ੋਰ ਵੀ ਹੋ ਜਾਂਦੀ ਹੈ। ਵਿਟਾਮਿਨ A ਦੀ ਕਮੀ ਨਾ ਹੋਵੇ, ਇਸ ਲਈ ਮੱਖਣ, ਗਾਜਰ, ਦੁੱਧ, ਅੰਡੇ ਦੀ ਜ਼ਰਦੀ, ਜਿਗਰ, ਮੱਛੀ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

Exam Tips:

a) ਰੋਗ ਦਾ ਨਾਂ (ਅੰਧਰਾਤਾ), ਕਾਰਨ (ਵਿਟਾਮਿਨ ‘ਏ’ ਦੀ ਕਮੀ) ਅਤੇ ਸਰੋਤ ਤਿੰਨੋਂ ਲਿਖੋ।

 

Question 10: ਰਿਧੀ ਦਾ ਰੰਗ ਪੀਲਾ ਹੈ ਅਤੇ ਉਹ ਥਕਾਵਟ ਮਹਿਸੂਸ ਕਰਦੀ ਹੈ। ਉਸ ਨੂੰ ਕਿਹੜਾ ਰੋਗ ਹੈ ਅਤੇ ਉਹ ਕਿਵੇਂ ਠੀਕ ਹੋ ਸਕਦੀ ਹੈ ? ਜਾਂ ਸੁਨੀਤਾ ਦੀ ਚਮੜੀ ਦਾ ਰੰਗ ਪੀਲਾ ਹੈ ਅਤੇ ਉਹ ਬਹੁਤ ਥਕਾਵਟ ਮਹਿਸੂਸ ਕਰਦੀ ਹੈ। ਉਸ ਨੂੰ ਕਿਹੜਾ ਰੋਗ ਹੋ ਸਕਦਾ ਹੈ ਅਤੇ ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸ ਨੂੰ ਦੂਰ ਕਰ ਸਕਦੀ ਹੈ ?

Answer:

ਰੰਗ ਪੀਲਾ ਹੋਣਾ ਅਤੇ ਥਕਾਨ ਮਹਿਸੂਸ ਹੋਣਾ, ਖੂਨ ਦੀ ਕਮੀ (ਅਨੀਮੀਆ) ਰੋਗ ਦੀ ਨਿਸ਼ਾਨੀ ਹੈ। ਇਸ ਨੂੰ ਠੀਕ ਕਰਨ ਲਈ ਲੋਹੇ ਵਾਲੇ ਖਾਧ ਪਦਾਰਥ ਵਧੇਰੇ ਲੈਣੇ ਚਾਹੀਦੇ ਹਨ, ਜਿਵੇਂ-ਦਾਲਾਂ, ਛੋਲੇ, ਲੋਬੀਆ, ਪੁਦੀਨਾ, ਪਾਲਕ, ਮੱਛੀ, ਮੁਰਗੀ ਦੇ ਅੰਡੇ ਆਦਿ।

Exam Tips:

a) ਰੋਗ: ਅਨੀਮੀਆ; ਕਾਰਨ: ਲੋਹੇ ਦੀ ਕਮੀ – ਦੋਵੇਂ ਲਿਖੋ ਅਤੇ ਲੋਹੇ ਦੇ ਸਰੋਤ ਗਿਣਾਓ।

 

Question 11: ਸੋਨੂੰ ਦੇ ਮਸੂੜੇ ਸੁੱਜ ਜਾਂਦੇ ਹਨ ਅਤੇ ਖੂਨ ਵਗਣ ਲੱਗ ਜਾਂਦਾ ਹੈ। ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸ ਰੋਗ ਨੂੰ ਦੂਰ ਕਰ ਸਕਦਾ ਹੈ ?

Answer:

ਉਸਨੂੰ ਸਕਰਵੀ ਨਾਮਕ ਰੋਗ ਹੋਇਆ ਹੈ। ਇਹ ਰੋਗ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ ਹੈ। ਇਸ ਰੋਗ ਨੂੰ ਦੂਰ ਕਰਨ ਲਈ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਅੰਕੁਰਿਤ ਦਾਲਾਂ, ਟਮਾਟਰ, ਅਮਰੂਦ ਆਦਿ ਲੈਣੇ ਚਾਹੀਦੇ ਹਨ।

Exam Tips:

a) ਰੋਗ: ਸਕਰਵੀ; ਕਾਰਨ: ਵਿਟਾਮਿਨ ‘ਸੀ’ ਦੀ ਕਮੀ; ਫਿਰ ਖੱਟੇ ਫਲ ਆਦਿ ਦੇ ਸਰੋਤ ਲਿਖੋ।

 

Question 12: ਮਨੀਸ਼ ਨੂੰ ਗਲਗੰਢ ਦਾ ਰੋਗ ਹੋ ਗਿਆ ਹੈ। ਇਹ ਰੋਗ ਕਿਹੜੇ ਪੌਸ਼ਟਿਕ ਤੱਤ ਦੀ ਕਮੀ ਨਾਲ ਹੁੰਦਾ ਹੈ ਅਤੇ ਕਿਹੜੇ-ਕਿਹੜੇ ਖਾਧ ਪਦਾਰਥਾਂ ਨੂੰ ਖੁਰਾਕ ਵਿਚ ਸ਼ਾਮਿਲ ਕਰਕੇ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।

Answer:

ਇਹ ਆਇਓਡੀਨ ਤੱਤ ਦੀ ਕਮੀ ਨਾਲ ਹੁੰਦਾ ਹੈ। ਆਇਓਡੀਨ ਯੁਕਤ ਨਮਕ ਦੀ ਵਰਤੋਂ ਕਰਕੇ ਸਬਜ਼ੀਆਂ, ਅਨਾਜਾਂ, ਦਾਲਾਂ ਆਦਿ ਤੋਂ ਇਹ ਤੱਤ ਪ੍ਰਾਪਤ ਹੋ ਜਾਂਦਾ ਹੈ।

Exam Tips:

a) ਰੋਗ: ਗਿਲ੍ਹੜ; ਤੱਤ: ਆਇਓਡੀਨ; ਬਚਾਅ: ਆਇਓਡੀਨ ਵਾਲਾ ਨਮਕ।

 

ਹੋਰ ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ

Question 1: ਭੋਜਨ ਵਿਚ ਵੰਨਗੀ ਕਿਵੇਂ ਲਿਆਂਦੀ ਜਾ ਸਕਦੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ ?

Answer:

ਇੱਕੋ ਤਰ੍ਹਾਂ ਦੇ ਭੋਜਨ ਖਾ-ਖਾ ਕੇ ਮਨ ਭਰ ਜਾਂਦਾ ਹੈ ਸੋ ਖਾਣੇ ਵਿਚ ਰੁਚੀ ਬਣਾਈ ਰੱਖਣ ਲਈ ਵੰਨਗੀ ਲਿਆਉਣੀ ਜ਼ਰੂਰੀ ਹੈ। ਇਹ ਭੋਜਨ ਵਿਚ ਕਈ ਢੰਗਾਂ ਨਾਲ ਪੈਦਾ ਕੀਤੀ ਜਾ ਸਕਦੀ ਹੈ। ਨਾਸ਼ਤੇ ਵਿਚ ਅਕਸਰ ਪਰੌਂਠੇ ਬਣਦੇ ਹਨ ਪਰ ਹਰ ਰੋਜ਼ ਵੱਖਰੀ ਤਰ੍ਹਾਂ ਦਾ ਪਰੌਂਠਾ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ; ਜਿਵੇਂ – ਮੂਲੀ ਦਾ ਪਰੌਂਠਾ, ਮੇਥੀ ਵਾਲਾ, ਗੋਭੀ ਵਾਲਾ, ਮਿੱਸਾ ਆਦਿ। ਸਾਰੇ ਭੋਜਨ ਪਦਾਰਥ ਇਕੋ ਰੰਗ ਦੇ ਨਹੀਂ ਹੋਣੇ ਚਾਹੀਦੇ ਹਰੇਕ ਸਬਜ਼ੀ, ਦਾਲ ਜਾਂ ਸਲਾਦ ਦਾ ਰੰਗ ਵੱਖੋ- ਵੱਖਰਾ ਹੋਣਾ ਚਾਹੀਦਾ ਹੈ। ਇਸ ਨਾਲ ਭੋਜਨ ਵੇਖਣ ਨੂੰ ਵੀ ਚੰਗਾ ਲੱਗਦਾ ਹੈ ਅਤੇ ਵੱਧ ਪੌਸ਼ਟਿਕ ਵੀ ਹੁੰਦਾ ਹੈ। ਭੋਜਨ ਪਕਾਉਣ ਦੀ ਵਿਧੀ ਨਾਲ ਵੀ ਖਾਣੇ ਵਿਚ ਵੰਨਗੀ ਆ ਸਕਦੀ ਹੈ : ਜਿਵੇਂ – ਤਵੇ ਦੀ ਰੋਟੀ, ਤੰਦੂਰ ਦੀ ਰੋਟੀ, ਪੂਰੀਆਂ ਆਦਿ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ।

Exam Tips:

a) ਵੰਨਗੀ ਦੇ ਤਿੰਨ ਢੰਗ (ਵੱਖ-ਵੱਖ ਪਕਵਾਨ, ਰੰਗ, ਪਕਾਉਣ ਦੀ ਵਿਧੀ) ਉਦਾਹਰਨਾਂ ਸਮੇਤ ਲਿਖੋ।

 

Question 2: ਬੁਖਾਰ ਵਿਚ ਖ਼ੁਰਾਕੀ ਤੱਤਾਂ ਦੀ ਲੋੜ ‘ਤੇ ਕੀ ਅਸਰ ਪੈਂਦਾ ਹੈ ?

Answer:

ਬੁਖ਼ਾਰ ਵਿਚ ਖੁਰਾਕੀ ਤੱਤਾਂ ਦੀ ਲੋੜ ਸਰੀਰ ਵਿਚ ਕਈ ਤਬਦੀਲੀਆਂ ਆਉਣ ਕਾਰਨ ਵੱਧ ਜਾਂਦੀ ਹੈ।
1. ਊਰਜਾ ਜਾਂ ਸ਼ਕਤੀ-ਬੁਖ਼ਾਰ ਵਿਚ ਮੈਟਾਬੋਲਿਕ ਦਰ ਵਧਣ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਜਿਸ ਕਰਕੇ 50% ਵੱਧ ਊਰਜਾ ਦੀ ਲੋੜ ਪੈਂਦੀ ਹੈ। ਇਸ ਲਈ ਜ਼ਿਆਦਾ ਕੈਲੋਰੀਆਂ ਵਾਲੀ ਖ਼ੁਰਾਕ ਦੇਣੀ ਚਾਹੀਦੀ ਹੈ।
2. ਪ੍ਰੋਟੀਨ-ਸਰੀਰ ਵਿਚ ਤਾਪਮਾਨ ਵਧਣ ਨਾਲ ਤੰਤੂਆਂ ਦੀ ਭੰਨ-ਤੋੜ ਤੇਜ਼ੀ ਨਾਲ ਹੁੰਦੀ ਹੈ, ਇਸ ਲਈ ਪ੍ਰੋਟੀਨ ਵੱਧ ਮਾਤਰਾ ਵਿਚ ਲੈਣੀ ਚਾਹੀਦੀ ਹੈ।
3. ਕਾਰਬੋਹਾਈਡ੍ਰੇਟ-ਬੁਖ਼ਾਰ ਨਾਲ ਸਰੀਰ ਦੇ ਕਾਰਬੋਹਾਈਡ੍ਰੇਟ ਦੇ ਭੰਡਾਰ ਘੱਟ ਜਾਂਦੇ ਹਨ। ਇਸ ਕਮੀ ਨੂੰ ਪੂਰਾ ਕਰਨ ਲਈ ਵੱਧ ਮਾਤਰਾ ਵਿਚ ਕਾਰਬੋਹਾਈਡ੍ਰੇਟ ਦੇਣੇ ਚਾਹੀਦੇ ਹਨ !
4. ਵਿਟਾਮਿਨ-ਬਿਮਾਰੀ ਦੀ ਹਾਲਤ ਵਿਚ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਇਸ ਹਾਲਤ ਵਿਚ ਬਿਮਾਰ ਮਨੁੱਖ ਨੂੰ ਵੱਧ ਵਿਟਾਮਿਨਾਂ ਦੀ ਲੋੜ ਹੁੰਦੀ ਹੈ।
5. ਖਣਿਜ ਪਦਾਰਥ-ਸੋਡੀਅਮ ਤੇ ਪੋਟਾਸ਼ੀਅਮ ਪਸੀਨੇ ਰਾਹੀਂ ਜ਼ਿਆਦਾ ਨਿਕਲ ਜਾਂਦੇ ਹਨ। ਇਨ੍ਹਾਂ ਦੀ ਪੂਰਤੀ ਲਈ ਦੁੱਧ ਤੇ ਜੂਸ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।
6. ਪਾਣੀ-ਬਿਮਾਰ ਆਦਮੀ ਨੂੰ ਪਾਣੀ ਯੋਗ ਮਾਤਰਾ ਵਿਚ ਪੀਣਾ ਚਾਹੀਦਾ ਹੈ ਕਿਉਂਕਿ ਮਰੀਜ਼ ਦੇ ਸਰੀਰ ਵਿਚੋਂ ਪਾਣੀ ਪਸੀਨੇ ਤੇ ਪਿਸ਼ਾਬ ਰਾਹੀਂ ਜ਼ਿਆਦਾ ਨਿਕਲਦਾ ਰਹਿੰਦਾ ਹੈ।

Exam Tips:

a) ਛੇ ਤੱਤਾਂ (ਊਰਜਾ, ਪ੍ਰੋਟੀਨ, ਕਾਰਬੋਹਾਈਡ੍ਰੇਟ, ਵਿਟਾਮਿਨ, ਖਣਿਜ, ਪਾਣੀ) ‘ਤੇ ਅਸਰ ਵੱਖ-ਵੱਖ ਬਿੰਦੂਆਂ ਵਿਚ ਲਿਖੋ।
b) ਬੁਖ਼ਾਰ ਵਿਚ ਲਗਭਗ 50% ਵੱਧ ਊਰਜਾ ਦੀ ਲੋੜ ਪੈਂਦੀ ਹੈ – ਇਹ ਨੁਕਤਾ ਜ਼ਰੂਰ ਲਿਖੋ।

 

Question 5: ਆਰਥਿਕ ਪੱਧਰ ਅਤੇ ਸਰੀਰਕ ਸਿਹਤ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?

Answer:

ਸਰੀਰਕ ਸਿਹਤ – ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਸਰੀਰਕ ਸਿਹਤ ਨਾਲ ਹੈ। ਰੋਗੀ ਹੋਣ ਦੀ ਅਵਸਥਾ ਵਿੱਚ ਸਰੀਰ ਦੇ ਤੰਤੂਆਂ ਦੀ ਟੁੱਟ-ਭੱਜ ਵਧੇਰੇ ਹੁੰਦੀ ਹੈ। ਕੈਲੋਰੀਆਂ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੱਧ ਜਾਂਦੀ ਹੈ। 1°F ਤੱਕ ਤਾਪਮਾਨ ਵੱਧ ਹੋਣ ਤੇ ਰੋਗ ਦੀ ਅਵਸਥਾ ਵਿੱਚ 7% ਤੱਕ B.M.R. ਵਿੱਚ ਵਾਧਾ ਹੋ ਜਾਂਦਾ ਹੈ। ਕੁੱਝ ਰੋਗਾਂ ਜਿਵੇਂ ਸ਼ਕਰ ਦੇ ਰੋਗ, ਬਲੱਡ ਪ੍ਰੈਸ਼ਰ ਦੀ ਸਥਿਤੀ ਵਿਚ ਘੱਟ ਊਰਜਾ ਵਾਲੇ ਭੋਜਨ ਦੀ ਲੋੜ ਹੁੰਦੀ ਹੈ।
ਆਰਥਿਕ ਪੱਧਰ – ਆਰਥਿਕ ਪੱਧਰ ਦਾ ਅਸਰ ਸੰਤੁਲਿਤ ਭੋਜਨ ਦੀ ਪ੍ਰਾਪਤੀ ਤੇ ਪੈਂਦਾ ਹੈ। ਕਮਜ਼ੋਰ ਆਰਥਿਕ ਪੱਧਰ ਦੇ ਲੋਕ ਸਸਤੀਆਂ ਖਾਧ ਵਸਤਾਂ ਤੋਂ ਆਪਣਾ ਸੰਤੁਲਿਤ ਭੋਜਨ ਪ੍ਰਾਪਤ ਕਰ ਸਕਦੇ ਹਨ ਤੇ ਕਰਦੇ ਵੀ ਹਨ ਉਹ ਸਪਰੇਟਾ ਦੁੱਧ, ਗੁੜ, ਸਸਤੇ ਅਨਾਜ, ਸਸਤੀਆਂ ਦਾਲਾਂ ਆਦਿ ਦੀ ਵਰਤੋਂ ਕਰਦੇ ਹਨ। ਕਈ ਵਾਰ ਵਧੇਰੇ ਗ਼ਰੀਬ ਲੋਕ ਸੰਤੁਲਿਤ ਭੋਜਨ ਪ੍ਰਾਪਤ ਕਰਨ ਦੇ ਸਮਰਥ ਨਹੀਂ ਹੋ ਪਾਉਂਦੇ। ਗ਼ਰੀਬ ਲੋਕ ਘਿਉ ਦੀ ਥਾਂ ਤੇਲ, ਮੀਟ, ਮੱਛੀ ਦੀ ਥਾਂ ਦਾਲਾਂ ਦੀ ਵਰਤੋਂ ਕਰਕੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਕਰਦੇ ਹਨ। ਅਮੀਰ ਲੋਕ ਆਪਣੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਮਹਿੰਗੀਆਂ ਵਸਤਾਂ, ਜਿਵੇਂ-ਦੁੱਧ, ਘਿਓ, ਮੱਖਣ, ਪਨੀਰ ਆਦਿ ਤੋਂ ਕਰਦੇ ਹਨ।

Exam Tips:

a) ਉੱਤਰ ਦੇ ਦੋ ਭਾਗ ਰੱਖੋ – ਸਰੀਰਕ ਸਿਹਤ ਅਤੇ ਆਰਥਿਕ ਪੱਧਰ।

 

Question 6: ਜਲਵਾਯੂ ਅਤੇ ਉਮਰ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?

Answer:

ਉਮਰ ਦਾ ਅਸਰ – ਸੰਤੁਲਿਤ ਭੋਜਨ ਦੀ ਲੋੜ ਉਮਰ ਅਨੁਸਾਰ ਹੁੰਦੀ ਹੈ। ਬਚਪਨ ਵਿੱਚ ਸਰੀਰ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ। ਸਰੀਰ ਦੀ ਲੰਬਾਈ, ਭਾਰ ਆਦਿ ਵਿੱਚ ਵਾਧਾ ਹੋ ਰਿਹਾ ਹੁੰਦਾ ਹੈ ਤੇ ਪੌਸ਼ਟਿਕ ਤੱਤਾਂ ਦੀ ਵਧੇਰੇ ਲੋੜ ਹੁੰਦੀ ਹੈ। ਕਿਸ਼ੋਰ ਹੋਣ ਤੇ ਸਰੀਰ ਵਿੱਚ ਭੌਤਿਕ ਅਤੇ ਰਸਾਇਣਿਕ ਪਰਿਵਰਤਨ ਹੋਣ ਲਗਦੇ ਹਨ ਤੇ ਕਿਸ਼ੋਰ ਦੌੜ ਭੱਜ, ਖੇਡ-ਕੁੱਦ ਵਿੱਚ ਵੀ ਵਧੇਰੇ ਸਮਾਂ ਲਾਉਂਦੇ ਹਨ, ਇਸ ਲਈ ਉਨ੍ਹਾਂ ਦੀ ਊਰਜਾ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੀ ਵੱਧ ਜਾਂਦੀ ਹੈ। ਬੁਢਾਪੇ ਵਿੱਚ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਸਰੀਰਕ ਵਾਧਾ ਵੀ ਰੁਕ ਚੁੱਕਾ ਹੁੰਦਾ ਹੈ, ਇਸ ਲਈ ਪੌਸ਼ਟਿਕ ਤੱਤਾਂ ਦੀ ਲੋੜ ਵੀ ਘੱਟ ਹੁੰਦੀ ਹੈ।
ਜਲਵਾਯੂ ਦਾ ਅਸਰ – ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਜਲਵਾਯੂ ਨਾਲ ਸਿੱਧਾ ਹੈ। ਗਰਮੀਆਂ ਵਿੱਚ ਘੱਟ ਅਤੇ ਸਰਦੀਆਂ ਵਿੱਚ ਵਧੇਰੇ ਭੋਜਨ, ਜਿਵੇਂ-ਪਰੌਂਠਾ, ਸਾਗ, ਮੱਖਣ, ਘਿਓ, ਬਾਦਾਮ, ਆਦਿ ਭੋਜਨ ਦੀ ਲੋੜ ਹੁੰਦੀ ਹੈ। ਸਰਦ ਮੁਲਕਾਂ ਵਿੱਚ ਜੈਵਿਕ ਪ੍ਰੋਟੀਨਾਂ ਦੀ ਵਧੇਰੇ ਲੋੜ ਹੁੰਦੀ ਹੈ ਇਸ ਨਾਲ ਉਪਾਚਨ (ਮੈਟਾਬੋਲਿਜ਼ਮ) ਦੀ ਗਤੀ ਤੇਜ਼ ਹੋ ਜਾਂਦੀ ਹੈ।

Exam Tips:

a) ਉਮਰ (ਬਚਪਨ, ਕਿਸ਼ੋਰ, ਬੁਢਾਪਾ) ਅਤੇ ਜਲਵਾਯੂ (ਗਰਮੀ-ਸਰਦੀ) ਵੱਖਰੇ ਸਿਰਲੇਖਾਂ ਹੇਠ ਲਿਖੋ।

 

Question 8: ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?

Answer:

ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:
1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (ਉਮਰ, ਲਿੰਗ, ਕਿੱਤੇ, ਜਲਵਾਯੂ ਅਤੇ ਸਰੀਰਕ ਹਾਲਤ ਅਨੁਸਾਰ)।
2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨਾਂ ਦੀ ਜਾਣਕਾਰੀ ਅਤੇ ਚੋਣ।
3. ਭੋਜਨ ਦੀ ਯੋਜਨਾਬੰਦੀ (ਨਾਸ਼ਤਾ, ਦੁਪਹਿਰ ਦਾ ਭੋਜਨ, ਸ਼ਾਮ ਦੀ ਚਾਹ, ਰਾਤ ਦਾ ਭੋਜਨ)।
4. ਭੋਜਨ ਪਕਾਉਣ ਦਾ ਸਹੀ ਢੰਗ।
5. ਭੋਜਨ ਪਰੋਸਣ ਦਾ ਢੰਗ।

Exam Tips:

a) ਪੰਜ ਗੱਲਾਂ ਸੂਚੀ ਦੇ ਰੂਪ ਵਿਚ ਲਿਖੋ।

 

Question 9: ਖਾਣਾ ਤਿਆਰ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?

Answer:

ਖਾਣਾ ਤਿਆਰ ਕਰਨ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
1. ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਾ ਰੱਖੋ, ਕਿਉਂਕਿ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ।
2. ਸਬਜ਼ੀਆਂ ਤੇ ਫਲਾਂ ਦੇ ਛਿਲਕੇ ਜ਼ਿਆਦਾ ਨਾ ਉਤਾਰੋ।
3. ਸਬਜ਼ੀਆਂ ਨੂੰ ਪਕਾਉਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਅਤੇ ਵੱਡੇ ਟੁਕੜਿਆਂ ਵਿਚ ਕੱਟੋ।
4. ਸਬਜ਼ੀਆਂ ਨੂੰ ਘੱਟ ਪਾਣੀ ਵਿਚ ਘੱਟ ਤੋਂ ਘੱਟ ਸਮੇਂ ਲਈ ਪਕਾਓ।
5. ਮਿੱਠੇ ਸੋਡੇ ਦੀ ਵਰਤੋਂ ਨਾ ਕਰੋ, ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀ’ ਨਸ਼ਟ ਹੋ ਜਾਂਦੇ ਹਨ।
6. ਮੀਟ, ਆਂਡੇ ਆਦਿ ਨੂੰ ਘੱਟ ਸੇਕ ‘ਤੇ ਪਕਾਓ।
7. ਜਿੱਥੋਂ ਤਕ ਹੋ ਸਕੇ ਪ੍ਰੈਸ਼ਰ ਕੁਕਰ ਵਿਚ ਪਕਾਓ; ਇਸ ਨਾਲ ਸਮਾਂ, ਸ਼ਕਤੀ ਅਤੇ ਪੌਸ਼ਟਿਕ ਤੱਤ ਬਚਦੇ ਹਨ।
8. ਬਰਤਨ ਤੇ ਰਸੋਈ ਸਾਫ਼-ਸੁਥਰੇ ਰੱਖੋ, ਮਸਾਲੇ ਘੱਟ ਵਰਤੋ ਅਤੇ ਇੱਕੋ ਭੋਜਨ ਵਾਰ-ਵਾਰ ਨਾ ਬਣਾਓ।

Exam Tips:

a) ਹਰ ਨੁਕਤੇ ਨਾਲ ਕਾਰਨ ਜੋੜੋ, ਜਿਵੇਂ ਛਿਲਕੇ ਹੇਠ ਵਿਟਾਮਿਨ ਹੋਣਾ।

 

Question 10: ਆਹਾਰ ਨਿਯੋਜਨ ਤੋਂ ਤੁਹਾਡਾ ਕੀ ਭਾਵ ਹੈ ?

Answer:

ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਲਈ ਅਤੇ ਵੱਖ-ਵੱਖ ਸਮੇਂ ‘ਤੇ ਕਿਸ ਤਰ੍ਹਾਂ ਦਾ ਭੋਜਨ ਤਿਆਰ ਕਰਨਾ ਹੈ, ਇਸ ਨੂੰ ਸੋਚ-ਸਮਝ ਕੇ, ਪਹਿਲਾਂ ਤੋਂ ਵਿਉਂਤ ਬਣਾ ਕੇ ਤੈਅ ਕਰਨ ਦੀ ਪ੍ਰਕਿਰਿਆ ਨੂੰ ਆਹਾਰ ਨਿਯੋਜਨ ਕਿਹਾ ਜਾਂਦਾ ਹੈ।
ਬਜ਼ੁਰਗਾਂ ਤੇ ਬਹੁਤ ਛੋਟੇ ਬੱਚਿਆਂ ਲਈ ਨਰਮ ਭੋਜਨ ਚਾਹੀਦਾ ਹੈ, ਜਵਾਨਾਂ ਲਈ ਅਤਿ ਪੌਸ਼ਟਿਕ ਭੋਜਨ, ਗਰਭਵਤੀ ਤੇ ਦੁੱਧ ਪਿਲਾਉਣ ਵਾਲੀ ਮਾਂ ਲਈ ਵੱਖਰਾ ਭੋਜਨ ਅਤੇ ਨੌਕਰੀ ਜਾਂ ਸਕੂਲ ਜਾਣ ਵਾਲਿਆਂ ਲਈ ਵੀ ਵੱਖਰੀ ਭੋਜਨ ਯੋਜਨਾ ਬਣਾਉਣੀ ਪੈਂਦੀ ਹੈ।

Exam Tips:

a) ਪਰਿਭਾਸ਼ਾ ਤੋਂ ਬਾਅਦ ਵੱਖ-ਵੱਖ ਉਮਰ-ਵਰਗਾਂ ਦੀਆਂ ਲੋੜਾਂ ਦੀਆਂ ਉਦਾਹਰਨਾਂ ਦਿਓ।

 

Question 11: ਆਹਾਰ ਨਿਯੋਜਨ ਦਾ ਕੀ ਮਹੱਤਵ ਹੈ ?

Answer:

ਆਹਾਰ ਨਿਯੋਜਨ ਦਾ ਮਹੱਤਵ (ਪਾਠ-ਪੁਸਤਕ ਅਨੁਸਾਰ):
1. ਇਸ ਨਾਲ ਪਰਿਵਾਰ ਦੇ ਹਰ ਮੈਂਬਰ ਨੂੰ ਉਸ ਦੀ ਉਮਰ, ਕਿੱਤੇ ਅਤੇ ਸਰੀਰਕ ਅਵਸਥਾ ਅਨੁਸਾਰ ਪੌਸ਼ਟਿਕ ਤੱਤ ਮਿਲ ਜਾਂਦੇ ਹਨ।
2. ਸਾਰੇ ਦਿਨ ਦੇ ਭੋਜਨ ਨੂੰ ਨਾਸ਼ਤੇ, ਦੁਪਹਿਰ ਦੇ ਭੋਜਨ, ਸ਼ਾਮ ਦੀ ਚਾਹ ਅਤੇ ਰਾਤ ਦੇ ਭੋਜਨ ਵਿਚ ਵੰਡਿਆ ਜਾ ਸਕਦਾ ਹੈ ਤਾਂ ਜੋ ਪੌਸ਼ਟਿਕ ਤੱਤਾਂ ਦੀ ਮਾਤਰਾ ਪੂਰੀ ਹੋ ਸਕੇ।
3. ਪਰਿਵਾਰ ਦੀ ਆਮਦਨ, ਮੈਂਬਰਾਂ ਦੀ ਗਿਣਤੀ, ਰੁਚੀ ਅਤੇ ਰਸਮ-ਰਿਵਾਜ ਨੂੰ ਧਿਆਨ ਵਿਚ ਰੱਖ ਕੇ ਖ਼ਰਚੇ ਅੰਦਰ ਸੰਤੁਲਿਤ ਭੋਜਨ ਤਿਆਰ ਕੀਤਾ ਜਾ ਸਕਦਾ ਹੈ।

Exam Tips:

a) ਨਿਯੋਜਨ ਨਾਲ ਹਰ ਮੈਂਬਰ ਦੀਆਂ ਪੌਸ਼ਟਿਕ ਲੋੜਾਂ ਪੂਰੀਆਂ ਹੋਣ ਵਾਲਾ ਨੁਕਤਾ ਪ੍ਰਮੁੱਖ ਰੱਖੋ।

 

Question 12: ਸੰਤੁਲਿਤ ਆਹਾਰ ਦੀ ਪ੍ਰਾਪਤੀ ਲਈ ਨਿਰਧਾਰਿਤ ਖਾਧ ਵਰਗ ਕਿਹੜੇ-ਕਿਹੜੇ ਹਨ ?

Answer:

ਭੋਜਨ ਨੂੰ ਪੌਸ਼ਟਿਕ ਤੱਤਾਂ ਦੇ ਆਧਾਰ ‘ਤੇ ਹੇਠ ਲਿਖੇ ਸਮੂਹਾਂ ਵਿਚ ਵੰਡਿਆ ਗਿਆ ਹੈ:
1. ਅਨਾਜ
2. ਦਾਲਾਂ
3. ਸੁੱਕੇ ਮੇਵੇ
4. ਸਬਜ਼ੀਆਂ
5. ਫਲ
6. ਦੁੱਧ ਤੇ ਦੁੱਧ ਤੋਂ ਬਣੇ ਪਦਾਰਥ
7. ਮੱਖਣ, ਘਿਓ, ਤੇਲ
8. ਮੀਟ, ਮੱਛੀ, ਅੰਡੇ
9. ਸ਼ੱਕਰ, ਗੁੜ
10. ਮਸਾਲੇ, ਚੱਟਣੀਆਂ ਆਦਿ।

Exam Tips:

a) ਦਸੋਂ ਸਮੂਹ ਸੂਚੀ ਵਿਚ ਲਿਖੋ।

 

Question 17: ਕੈਲੋਰੀਆਂ ਦੀ ਉੱਚਿਤ ਮਾਤਰਾ ਹੋਣ ਨਾਲ ਭੋਜਨ ਸੰਤੁਲਿਤ ਕਿਉਂ ਨਹੀਂ ਹੋ ਜਾਂਦਾ ?

Answer:

ਖ਼ੁਰਾਕ ਵਿਅਕਤੀ ਦੀ ਉਮਰ, ਲਿੰਗ, ਕੰਮ ਕਰਨ ਅਤੇ ਸਰੀਰਕ ਹਾਲਤ ‘ਤੇ ਨਿਰਭਰ ਕਰਦੀ ਹੈ। ਕਠਿਨ ਕੰਮ ਕਰਨ ਵਾਲੇ ਵਿਅਕਤੀ ਨੂੰ ਸਧਾਰਨ ਕੰਮ ਕਰਨ ਵਾਲੇ ਵਿਅਕਤੀ ਨਾਲੋਂ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ। ਪਰ ਖ਼ੁਰਾਕ ਵਿਚ ਕੇਵਲ ਕੈਲੋਰੀਆਂ ਦੀ ਉੱਚਿਤ ਮਾਤਰਾ ਨਾਲ ਹੀ ਭੋਜਨ ਸੰਤੁਲਿਤ ਨਹੀਂ ਬਣ ਜਾਂਦਾ, ਸਗੋਂ ਇਸ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦੀ ਵੀ ਉੱਚਿਤ ਮਾਤਰਾ ਲੈਣੀ ਚਾਹੀਦੀ ਹੈ। ਕਿਸੇ ਇਕ ਪੌਸ਼ਟਿਕ ਤੱਤ ਦੀ ਕਮੀ ਵੀ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਉੱਚਿਤ ਕੈਲੋਰੀਆਂ ਦੀ ਮਾਤਰਾ ਵਾਲੀ ਖ਼ੁਰਾਕ ਨੂੰ ਸੰਤੁਲਿਤ ਨਹੀਂ ਕਿਹਾ ਜਾ ਸਕਦਾ।

Exam Tips:

a) ਪਹਿਲਾਂ ਸਿੱਧਾ ਉੱਤਰ ਲਿਖੋ – ਨਹੀਂ; ਫਿਰ ਦੱਸੋ ਕਿ ਹੋਰ ਪੌਸ਼ਟਿਕ ਤੱਤ ਵੀ ਜ਼ਰੂਰੀ ਹਨ।
b) ਇਹ ਨੁਕਤਾ ਲਿਖੋ ਕਿ ਇੱਕ ਵੀ ਤੱਤ ਦੀ ਕਮੀ ਸਰੀਰ ਲਈ ਹਾਨੀਕਾਰਕ ਹੈ।

 

ਵਸਤੂਨਿਸ਼ਠ ਪ੍ਰਸ਼ਨ – ਖ਼ਾਲੀ ਥਾਵਾਂ ਭਰੋ

Question 1: ਸੁੱਕੇ ਮੇਵਿਆਂ ਵਿਚ ……… ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ।

Answer:

18–28।

Exam Tips:

a) ਖ਼ਾਲੀ ਥਾਂ ਦਾ ਸਹੀ ਸ਼ਬਦ/ਅੰਕ ਹੀ ਲਿਖੋ।

 

Question 2: ਕਾਰਬੋਹਾਈਡ੍ਰੇਟਸ ਵਿਚ ਆਕਸੀਜਨ ਅਤੇ ਹਾਈਡਰੋਜਨ ਦਾ ਅਨੁਪਾਤ ……… ਹੁੰਦਾ ਹੈ।

Answer:

1 : 2 (ਆਕਸੀਜਨ : ਹਾਈਡਰੋਜਨ)।

Exam Tips:

a) ਖ਼ਾਲੀ ਥਾਂ ਦਾ ਸਹੀ ਸ਼ਬਦ/ਅੰਕ ਹੀ ਲਿਖੋ।

 

Question 3: ਭੋਜਨ ਪਕਾਉਣ ਸਮੇਂ ……… ਦੀ ਵਰਤੋਂ ਨਾਲ ਵਿਟਾਮਿਨ ‘ਬੀ’ ਅਤੇ ‘ਸੀ’ ਨਸ਼ਟ ਹੋ ਜਾਂਦੇ ਹਨ।

Answer:

ਮਿੱਠੇ ਸੋਡੇ।

Exam Tips:

a) ਖ਼ਾਲੀ ਥਾਂ ਦਾ ਸਹੀ ਸ਼ਬਦ/ਅੰਕ ਹੀ ਲਿਖੋ।

 

Question 4: ਦਾਲਾਂ ……… ਦਾ ਸਰੋਤ ਹਨ।

Answer:

ਪ੍ਰੋਟੀਨ।

Exam Tips:

a) ਖ਼ਾਲੀ ਥਾਂ ਦਾ ਸਹੀ ਸ਼ਬਦ/ਅੰਕ ਹੀ ਲਿਖੋ।

 

Question 5: ਗਰਭਵਤੀ ਇਸਤਰੀ ਨੂੰ ……… ਭੋਜਨ ਖਾਣਾ ਚਾਹੀਦਾ ਹੈ।

Answer:

ਸੰਤੁਲਿਤ।

Exam Tips:

a) ਖ਼ਾਲੀ ਥਾਂ ਦਾ ਸਹੀ ਸ਼ਬਦ/ਅੰਕ ਹੀ ਲਿਖੋ।

 

ਵਸਤੂਨਿਸ਼ਠ ਪ੍ਰਸ਼ਨ – ਠੀਕ / ਗ਼ਲਤ

Question 1: ਅਨਾਜ ਅਤੇ ਦਾਲਾਂ ਵਿਚ ਕਾਰਬੋਹਾਈਡ੍ਰੇਟਸ ਨਹੀਂ ਹੁੰਦੇ।

Answer:

ਗ਼ਲਤ,

Exam Tips:

a) ਪਹਿਲਾਂ “ਠੀਕ” ਜਾਂ “ਗ਼ਲਤ” ਲਿਖੋ; ਗ਼ਲਤ ਕਥਨ ਨੂੰ ਸੁਧਾਰ ਕੇ ਲਿਖਣਾ ਵਾਧੂ ਲਾਭਕਾਰੀ ਹੈ।

 

Question 2: ਦੁਨੀਆ ਭਰ ਵਿਚ 90% ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਸੇਵਨ ਨਾ ਕਰਨਾ ਹੈ।

Answer:

ਠੀਕ,

Exam Tips:

a) ਪਹਿਲਾਂ “ਠੀਕ” ਜਾਂ “ਗ਼ਲਤ” ਲਿਖੋ; ਗ਼ਲਤ ਕਥਨ ਨੂੰ ਸੁਧਾਰ ਕੇ ਲਿਖਣਾ ਵਾਧੂ ਲਾਭਕਾਰੀ ਹੈ।

 

Question 3: ਫਲੀਦਾਰ ਸਬਜ਼ੀਆਂ ਵਿਚ ਪ੍ਰੋਟੀਨ ਹੁੰਦਾ ਹੈ।

Answer:

ਠੀਕ।

Exam Tips:

a) ਪਹਿਲਾਂ “ਠੀਕ” ਜਾਂ “ਗ਼ਲਤ” ਲਿਖੋ; ਗ਼ਲਤ ਕਥਨ ਨੂੰ ਸੁਧਾਰ ਕੇ ਲਿਖਣਾ ਵਾਧੂ ਲਾਭਕਾਰੀ ਹੈ।

 

Question 4: ਪੁੰਗਰੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਹੁੰਦਾ ਹੈ।

Answer:

ਠੀਕ।

Exam Tips:

a) ਪਹਿਲਾਂ “ਠੀਕ” ਜਾਂ “ਗ਼ਲਤ” ਲਿਖੋ; ਗ਼ਲਤ ਕਥਨ ਨੂੰ ਸੁਧਾਰ ਕੇ ਲਿਖਣਾ ਵਾਧੂ ਲਾਭਕਾਰੀ ਹੈ।

 

Question 5: ਬਾਲਗ ਆਦਮੀ ਲਈ 28 ਮਿ. ਗ੍ਰਾਮ ਲੋਹੇ ਦੀ ਲੋੜ ਹੈ।

Answer:

ਠੀਕ,

Exam Tips:

a) ਪਹਿਲਾਂ “ਠੀਕ” ਜਾਂ “ਗ਼ਲਤ” ਲਿਖੋ; ਗ਼ਲਤ ਕਥਨ ਨੂੰ ਸੁਧਾਰ ਕੇ ਲਿਖਣਾ ਵਾਧੂ ਲਾਭਕਾਰੀ ਹੈ।

 

Question 6: ਮਿੱਠੇ ਸੋਡੇ ਦੀ ਵਰਤੋਂ ਨਾਲ ਵਿਟਾਮਿਨ ‘ਬੀ’ ਅਤੇ ‘ਸੀ’ ਨਸ਼ਟ ਹੋ ਜਾਂਦੇ ਹਨ।

Answer:

ਠੀਕ।

Exam Tips:

a) ਪਹਿਲਾਂ “ਠੀਕ” ਜਾਂ “ਗ਼ਲਤ” ਲਿਖੋ; ਗ਼ਲਤ ਕਥਨ ਨੂੰ ਸੁਧਾਰ ਕੇ ਲਿਖਣਾ ਵਾਧੂ ਲਾਭਕਾਰੀ ਹੈ।

 

ਵਸਤੂਨਿਸ਼ਠ ਪ੍ਰਸ਼ਨ – ਬਹੁ-ਵਿਕਲਪੀ

Question 1: ਕਣਕ-ਮੱਕੀ ਵਿਚ ……… ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ। (ੳ) 6–12 (ਅ) 20–25 (ੲ) 40–50 (ਸ) 0

Answer:

(ੳ) 6–12।

Exam Tips:

a) ਸਹੀ ਵਿਕਲਪ ਦੇ ਅੱਖਰ ਸਮੇਤ ਉੱਤਰ ਵੀ ਲਿਖੋ।

 

Question 2: ਪੁੰਗਰੀ ਦਾਲ ਵਿਚ ਕਿਹੜਾ ਵਿਟਾਮਿਨ ਹੁੰਦਾ ਹੈ ? (ੳ) ਸੀ (ਅ) ਏ (ੲ) ਬੀ (ਸ) ਕੇ

Answer:

(ੳ) ਸੀ।

Exam Tips:

a) ਸਹੀ ਵਿਕਲਪ ਦੇ ਅੱਖਰ ਸਮੇਤ ਉੱਤਰ ਵੀ ਲਿਖੋ।

 

Question 3: ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਹੇਠ ਲਿਖੇ ਤੱਤ ਹਨ – (ੳ) ਕੈਲਸ਼ੀਅਮ (ਅ) ਲੋਹਾ (ੲ) ਵਿਟਾਮਿਨ ‘ਬੀ’ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ।

Exam Tips:

a) ਸਹੀ ਵਿਕਲਪ ਦੇ ਅੱਖਰ ਸਮੇਤ ਉੱਤਰ ਵੀ ਲਿਖੋ।

 

Question 4: ਭੋਜਨ ਦੀ ਯੋਜਨਾਬੰਦੀ ਹੇਠ ਲਿਖੀਆਂ ਗੱਲਾਂ ‘ਤੇ ਨਿਰਭਰ ਹੈ – (ੳ) ਪਰਿਵਾਰ ਦੇ ਮੈਂਬਰਾਂ ਦੀ ਗਿਣਤੀ (ਅ) ਮੈਂਬਰਾਂ ਦੀ ਉਮਰ (ੲ) ਭੋਜਨ ਪ੍ਰਤੀ ਰੁਚੀ (ਸ) ਸਾਰੇ ਠੀਕ

Answer:

(ਸ) ਸਾਰੇ ਠੀਕ।

Exam Tips:

a) ਸਹੀ ਵਿਕਲਪ ਦੇ ਅੱਖਰ ਸਮੇਤ ਉੱਤਰ ਵੀ ਲਿਖੋ।

 

Step-by-Step Textbook Answers: Class 10 Home Science Punjabi Medium Chapter 07 ਸੰਤੁਲਿਤ ਭੋਜਨ

Chapter Exercise Answers for Class 10 Home Science

Access structured Punjab Board textbook solutions for Punjabi Medium Chapter 07 ਸੰਤੁਲਿਤ ਭੋਜਨ. Designed in alignment with the latest academic curriculum for Class 10 Home Science, these answers cover all end-of-chapter exercises to support daily learning and homework completion.

Detailed Answer Guides for Punjabi Medium Chapter 07 ਸੰਤੁਲਿਤ ਭੋਜਨ

Beyond providing final answers, these guides offer step-by-step breakdowns for complex queries in the Class 10 Home Science module. This approach helps students balance theoretical depth with practical problem-solving skills required for Punjab Board exams.

Complete Preparation Kit for Class 10 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 10 Home Science.

FAQs

Where can I find the latest PSEB 10th Class Home Science Solutions Chapter 7 ਸੰਤੁਲਿਤ ਭੋਜਨ for the 2026-27 session?

The complete and updated PSEB 10th Class Home Science Solutions Chapter 7 ਸੰਤੁਲਿਤ ਭੋਜਨ is available for free on StudiesToday.com. These solutions for Class 10 Home Science are as per latest Punjab Board curriculum.

Are the Home Science Punjab Board solutions for Class 10 updated for the new 50% competency-based exam pattern?

Yes, our experts have revised the PSEB 10th Class Home Science Solutions Chapter 7 ਸੰਤੁਲਿਤ ਭੋਜਨ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class Home Science Solutions Chapter 7 ਸੰਤੁਲਿਤ ਭੋਜਨ will help students to get full marks in the theory paper.

Do you offer PSEB 10th Class Home Science Solutions Chapter 7 ਸੰਤੁਲਿਤ ਭੋਜਨ in multiple languages like Hindi and English?

Yes, we provide bilingual support for Class 10 Home Science. You can access PSEB 10th Class Home Science Solutions Chapter 7 ਸੰਤੁਲਿਤ ਭੋਜਨ in both English and Hindi medium.

Is it possible to download the Home Science Punjab Board solutions for Class 10 as a PDF?

Yes, you can download the entire PSEB 10th Class Home Science Solutions Chapter 7 ਸੰਤੁਲਿਤ ਭੋਜਨ in printable PDF format for offline study on any device.