PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Solutions for Class 9 SST Geography: Punjabi Medium Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Explore reliable textbook solutions for Punjabi Medium Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ tailored for Class 9 learners. Utilizing these SST Geography answers ensures thorough preparation and strengthens foundational knowledge before final Punjab Board evaluations.

Practice Class 9 SST Geography Solutions: Punjabi Medium Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Navigate directly to the solved SST Geography textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ

Question 1: ਪੁਰਾਣੇ ਜਲੋਢ ਨਾਲ ਨਿਰਮਿਤ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ?

Answer:

ਬਾਂਗਰ ।

Exam Tips:

a) ਬਾਂਗਰ ਪੁਰਾਣੀ ਜਲੋਢ ਮਿੱਟੀ ਦਾ ਇਲਾਕਾ ਹੈ; ਇਸ ਨੂੰ ਨਵੀਂ ਮਿੱਟੀ ਵਾਲੇ ਖਾਡਰ ਨਾਲ ਨਾ ਮਿਲਾਓ।

 

Question 2: ਖਾਡਰ (ਖਾਦਰ) ਜਾਂ ਬੇਟ ਤੋਂ ਕੀ ਭਾਵ ਹੈ ?

Answer:

ਖ਼ਾਡਰ ਜਾਂ ਬੇਟ ਨਵੀਂ ਜਲੋਢ ਮਿੱਟੀ ਦੇ ਮੈਦਾਨ ਹਨ। ਇਹ ਮਿੱਟੀ ਨਦੀਆਂ ਦੇ ਕਿਨਾਰਿਆਂ ਉੱਤੇ ਹੇਠਲੇ ਖੇਤਰਾਂ ਵਿੱਚ ਪਾਈ ਜਾਂਦੀ ਹੈ।

Exam Tips:

a) ਖਾਡਰ ਨੂੰ ਨਵੀਂ ਮਿੱਟੀ ਅਤੇ ਬਾਂਗਰ ਨੂੰ ਪੁਰਾਣੀ ਮਿੱਟੀ ਨਾਲ ਜੋੜ ਕੇ ਯਾਦ ਰੱਖੋ।

 

Question 3: ਪੰਜਾਬ ਦੇ ਮੈਦਾਨਾਂ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?

Answer:

ਪੰਜਾਬ ਦੇ ਮੈਦਾਨਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾਂਦਾ ਹੈ:
1. ਚੋਅ ਵਾਲੇ ਮੈਦਾਨ,
2. ਹੜ੍ਹ ਦੇ ਮੈਦਾਨ,
3. ਨੈਲੀ,
4. ਜਲੋਢ ਦੇ ਮੈਦਾਨ,
5. ਜਲੋਢ ਦੇ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲੇ।

Exam Tips:

a) ਪੰਜਾਂ ਭਾਗਾਂ ਦਾ ਕ੍ਰਮ ਯਾਦ ਰੱਖੋ ਅਤੇ ਹਰ ਭਾਗ ਦਾ ਨਾਮ ਜ਼ਰੂਰ ਲਿਖੋ।

 

Question 4: ਪੰਜਾਬ ਵਿੱਚ ਰੇਤਲੇ ਟਿੱਬੇ ਕਿਹੜੇ ਪਾਸੇ ਹਨ ?

Answer:

ਰੇਤਲੇ ਟਿੱਲੇ ਪੰਜਾਬ ਦੇ ਦੱਖਣ-ਪੱਛਮ ਵਿੱਚ ਰਾਜਸਥਾਨ ਦੀ ਸੀਮਾ ਦੇ ਨਾਲ-ਨਾਲ ਪਾਏ ਜਾਂਦੇ ਹਨ।

Exam Tips:

a) ਦਿਸ਼ਾ ਲਈ "ਦੱਖਣ-ਪੱਛਮ" ਲਿਖੋ ਅਤੇ ਨਾਲ ਲੱਗਦੀ ਸੀਮਾ (ਰਾਜਸਥਾਨ) ਦਾ ਜ਼ਿਕਰ ਕਰੋ।

 

Question 5: ਚੰਗਰ ਕਿਸਨੂੰ ਕਹਿੰਦੇ ਹਨ ?

Answer:

ਆਨੰਦਪੁਰ ਸਾਹਿਬ ਦੇ ਨੇੜੇ ਕੰਢੀ ਖੇਤਰ ਨੂੰ ਚੰਗਰ ਕਿਹਾ ਜਾਂਦਾ ਹੈ ।

Exam Tips:

a) ਚੰਗਰ ਦਾ ਸਥਾਨ (ਆਨੰਦਪੁਰ ਸਾਹਿਬ ਦੇ ਨੇੜੇ) ਲਿਖਣਾ ਨਾ ਭੁੱਲੋ।

 

Question 6: ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ ਹੈ –
1. ਹਿਮਾਲਿਆ ਦੀ ਸਭ ਤੋਂ ਬਾਹਰੀ ਲੜੀ ਦਾ ਨਾਮ ਸ਼ਿਵਾਲਿਕ ਹੈ । ()
2. ਕੰਡੀ ਖੇਤਰ ਰੂਪਨਗਰ ਅਤੇ ਪਟਿਆਲਾ ਦੇ ਦੱਖਣੀ ਇਲਾਕਿਆਂ ਵਿੱਚ ਹਨ । ()
3. ਹੁਸ਼ਿਆਰਪੁਰ ਸ਼ਿਵਾਲਿਕ, ਸਤਲੁਜ ਤੇ ਬਿਆਸ ਦਰਿਆ ਵਿਚਾਲੇ ਹੈ । ()
4. ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਦੇ ਜਲੋਢੀ ਮੈਦਾਨ ਨੈਲੀ ਕਹਾਉਂਦੇ ਹਨ । ()

Answer:

1. ਸਹੀ,
2. ਗ਼ਲਤ,
3. ਸਹੀ,
4. ਸਹੀ ।

Exam Tips:

a) ਕੰਢੀ ਖੇਤਰ ਸ਼ਿਵਾਲਿਕ ਦੀ ਤਰਾਈ ਵਿੱਚ ਹੈ, ਰੂਪਨਗਰ ਅਤੇ ਪਟਿਆਲਾ ਦੇ ਦੱਖਣ ਵਿੱਚ ਨਹੀਂ; ਇਸ ਲਈ ਕਥਨ 2 ਗ਼ਲਤ ਹੈ।
b) ਨੈਲੀ ਘੱਗਰ ਦੇ ਦੱਖਣ-ਪੂਰਬ ਵਿੱਚ ਹਨ, ਇਸ ਲਈ ਕਥਨ 4 ਸਹੀ ਹੈ।

 

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

Question 1: ਕੰਢੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ ਤੇ ਦੱਸੋ ਕਿ ਇਹ ਕਿਹੜੇ ਜ਼ਿਲ੍ਹਿਆਂ ਵਿੱਚ ਪੈਂਦਾ ਹੈ ?

Answer:

ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੇ ਪੱਛਮ ਅਤੇ ਰੂਪਨਗਰ (ਰੋਪੜ) ਜ਼ਿਲ੍ਹੇ ਦੀ ਨੂਰਪੁਰ ਬੇਦੀ ਤਹਿਸੀਲ ਦੇ ਪੂਰਬ ਵਿੱਚ ਸਥਿਤ ਮੈਦਾਨੀ ਦੇਸ਼ ਨੂੰ ਸਥਾਨਿਕ ਭਾਸ਼ਾ ਵਿੱਚ ਕੰਢੀ ਖੇਤਰ ਕਿਹਾ ਜਾਂਦਾ ਹੈ। ਇਹ ਖੇਤਰ ਪੰਜਾਬ ਦੇ 5 ਲੱਖ ਹੈਕਟੇਅਰ ਭੂ-ਭਾਗ ਵਿੱਚ ਫੈਲਿਆ ਹੋਇਆ ਹੈ, ਜੋ ਪੰਜਾਬ ਦੇ ਕੁੱਲ ਖੇਤਰਫਲ ਦਾ 10% ਹਿੱਸਾ ਹੈ।
ਇਸ ਖੇਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ:
(i) ਇਸ ਖੇਤਰ ਦੀ ਮਿੱਟੀ ਮੁਸਾਮਦਾਰ (Porous) ਹੈ।
(ii) ਇਸ ਵਿੱਚ ਬਹੁਤ ਸਾਰੇ ਚੋਅ ਮਿਲਦੇ ਹਨ।
(iii) ਇੱਥੇ ਜਲ ਸਤਰ ਕਾਫ਼ੀ ਗਹਿਰਾ ਹੈ।

Exam Tips:

a) ਕੰਢੀ ਦੀਆਂ ਤਿੰਨੇ ਵਿਸ਼ੇਸ਼ਤਾਵਾਂ (ਮਿੱਟੀ, ਚੋਅ, ਜਲ ਸਤਰ) ਜ਼ਰੂਰ ਲਿਖੋ।
b) 5 ਲੱਖ ਹੈਕਟੇਅਰ ਅਤੇ 10% ਦੇ ਅੰਕੜੇ ਯਾਦ ਰੱਖੋ।

 

Question 2: ਮੌਸਮੀ ਚੋਅ ਕੀ ਹੁੰਦੇ ਹਨ ? ਉਦਾਹਰਣਾਂ ਦੇ ਕੇ ਸਪੱਸ਼ਟ ਕਰੋ।

Answer:

ਚੋਅ ਇਕ ਪ੍ਰਕਾਰ ਦੇ ਬਰਸਾਤੀ ਨਾਲੇ ਹਨ। ਇਹ ਚੋਅ ਨਾਲੇ ਵਰਖਾ ਦੇ ਮੌਸਮ ਵਿੱਚ ਭਰ ਕੇ ਵਹਿਣ ਲੱਗਦੇ ਹਨ।
ਖੁਸ਼ਕ ਮੌਸਮ ਵਿੱਚ ਇਨ੍ਹਾਂ ਵਿੱਚ ਪਾਣੀ ਸੁੱਕ ਜਾਂਦਾ ਹੈ। ਇਸ ਤਰ੍ਹਾਂ ਦੇ ਨਾਲਿਆਂ ਨੂੰ ਮੌਸਮੀ ਚੋਅ ਕਹਿੰਦੇ ਹਨ।
ਰੂਪਨਗਰ (ਰੋਪੜ) ਦੇ ਸ਼ਿਵਾਲਿਕ ਦੇਸ਼ ਵਿੱਚ ਬਹੁਤ ਜ਼ਿਆਦਾ ਮੌਸਮੀ ਨਾਲੇ ਪਾਏ ਜਾਂਦੇ ਹਨ। ਇੱਥੇ ਇਨ੍ਹਾਂ ਨੂੰ ਰਾਓ ਅਤੇ ਘਾਰ (Rao, Ghar) ਵੀ ਕਿਹਾ ਜਾਂਦਾ ਹੈ।

Exam Tips:

a) ਮੌਸਮੀ ਚੋਅ ਦੀ ਪਰਿਭਾਸ਼ਾ ਵਿੱਚ ਦੋਵੇਂ ਗੁਣ ਲਿਖੋ: ਵਰਖਾ ਵਿੱਚ ਭਰਨਾ ਅਤੇ ਖੁਸ਼ਕੀ ਵਿੱਚ ਸੁੱਕਣਾ।
b) ਉਦਾਹਰਨ ਵਜੋਂ ਰਾਓ ਅਤੇ ਘਾਰ ਦਾ ਨਾਂ ਜ਼ਰੂਰ ਦਿਓ।

 

Question 3: ਪੰਜਾਬ ਦੇ ਜਲੋਢੀ ਮੈਦਾਨਾਂ ਦੀ ਉਤਪੱਤੀ ਬਾਰੇ ਨੋਟ ਲਿਖੋ।

Answer:

ਪੰਜਾਬ ਦਾ 70% ਭੂ-ਭਾਗ ਜਲੋਢੀ ਮੈਦਾਨਾਂ ਨਾਲ ਘਿਰਿਆ ਹੋਇਆ ਹੈ। ਇਹ ਮੈਦਾਨ ਭਾਰਤ ਦੇ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ।
ਇਨ੍ਹਾਂ ਦੀ ਉਤਪੱਤੀ ਹਿਮਾਲਿਆ ਖੇਤਰ ਤੋਂ ਨਦੀਆਂ ਦੁਆਰਾ ਵਹਿ ਕੇ ਲਿਆਈ ਗਈ ਮਿੱਟੀ ਦੇ ਜਮਾਂ ਕਾਰਨ ਹੋਈ ਹੈ। ਇਨ੍ਹਾਂ ਨਦੀਆਂ ਵਿੱਚ ਸਿੰਧ ਅਤੇ ਉਸ ਦੀਆਂ ਸਹਾਇਕ ਨਦੀਆਂ ਸਤਲੁਜ, ਰਾਵੀ, ਬਿਆਸ ਦਾ ਮਹੱਤਵਪੂਰਨ ਯੋਗਦਾਨ ਹੈ।
ਸਮੁੰਦਰ ਤਲ ਤੋਂ ਇਨ੍ਹਾਂ ਮੈਦਾਨਾਂ ਦੀ ਉਚਾਈ 200 ਮੀਟਰ ਤੋਂ 300 ਮੀਟਰ ਤੱਕ ਹੈ।

Exam Tips:

a) ਉਤਪੱਤੀ ਦੇ ਤਿੰਨ ਨੁਕਤੇ ਲਿਖੋ: ਹਿਮਾਲਿਆ ਦੀ ਮਿੱਟੀ, ਨਦੀਆਂ ਦਾ ਜਮਾਂ, ਸਿੰਧ ਪ੍ਰਣਾਲੀ।
b) ਉਚਾਈ ਦਾ ਅੰਕੜਾ 200 ਤੋਂ 300 ਮੀਟਰ ਯਾਦ ਰੱਖੋ।

 

Question 4: ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਉੱਤੇ ਇੱਕ ਨੋਟ ਲਿਖੋ।

Answer:

ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਦੀ ਪਹਾੜੀ ਸ਼੍ਰੇਣੀ ਦਾ ਵਿਸਤਾਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਹੈ। ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਵਿੱਚ ਸਥਿਤ ਹੈ। ਇਨ੍ਹਾਂ ਪਹਾੜਾਂ ਦੀ ਔਸਤ ਉਚਾਈ 1000 ਮੀਟਰ ਦੇ ਲਗਪਗ ਹੈ।
ਇਸ ਖੇਤਰ ਦੀਆਂ ਪਹਾੜੀ ਢਲਾਨਾਂ, ਪਾਣੀ ਦੇ ਤੇਜ਼ ਵਹਾਓ ਕਾਰਨ ਕਿਨਾਰਿਆਂ ਤੋਂ ਕੱਟ ਗਈਆਂ ਹਨ ਜਿਸ ਨਾਲ ਇਹ ਕਾਫ਼ੀ ਤਿੱਖੀਆਂ ਹੋ ਗਈਆਂ ਹਨ। ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ (Seasonal River) ਚੱਕੀ ਖੱਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ।

Exam Tips:

a) ਧਾਰ ਕਲਾਂ ਬਲਾਕ ਅਤੇ ਇਸ ਦਾ ਪੂਰੀ ਤਰ੍ਹਾਂ ਸ਼ਿਵਾਲਿਕ ਵਿੱਚ ਹੋਣਾ ਜ਼ਰੂਰ ਲਿਖੋ।
b) ਢਲਾਨਾਂ ਦੇ ਕੱਟਣ ਦਾ ਕਾਰਨ (ਪਾਣੀ ਦਾ ਤੇਜ਼ ਵਹਾਓ) ਲਿਖੋ।

 

I. ਬਹੁ-ਵਿਕਲਪੀ ਪ੍ਰਸ਼ਨ

Question 1: ਪੰਜਾਬ ਦਾ ਜ਼ਿਆਦਾਤਰ ਭੂ-ਭਾਗ ਕਿਸ ਤਰ੍ਹਾਂ ਦਾ ਹੈ ?
(ੳ) ਪਹਾੜੀ
(ਅ) ਮੈਦਾਨੀ
(ਈ) ਪਠਾਰੀ
(ਸ) ਮਾਰੂਥਲੀ ।

Answer:

(ਅ) ਮੈਦਾਨੀ ।

Exam Tips:

a) ਪੰਜਾਬ ਨੂੰ ਮੁੱਖ ਤੌਰ ਤੇ ਮੈਦਾਨੀ ਰਾਜ ਵਜੋਂ ਯਾਦ ਰੱਖੋ।

 

Question 2: ਪੰਜਾਬ ਦੇ ਸ਼ਿਵਾਲਿਕ ਪਹਾੜਾਂ ਦੀ ਉਤਪੱਤੀ ਕਿਹੜੇ ਦੋ ਭੂ-ਭਾਗਾਂ ਦੇ ਟਕਰਾਉਣ ਦਾ ਨਤੀਜਾ ਸੀ ?
(ੳ) ਗੌਡਵਾਨਾ ਲੈਂਡ ਅਤੇ ਡਾਬਰ ਮੈਦਾਨ
(ਅ) ਅੰਗਾਰਾ ਲੈਂਡ ਅਤੇ ਸ਼ਿਵਾਲਿਕ ਮੈਦਾਨ
(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ
(ਸ) ਅੰਗਾਰਾਲੈਂਡ ਅਤੇ ਯੂਰੇਸ਼ੀਆ ਪਲੇਟ ।

Answer:

(ਈ) ਗੌਡਵਾਨਾ ਲੈਂਡ ਅਤੇ ਯੂਰੇਸ਼ੀਆ ਪਲੇਟ ।

Exam Tips:

a) ਸ਼ਿਵਾਲਿਕ ਦੀ ਉਤਪੱਤੀ ਹਿਮਾਲਿਆ ਵਾਂਗ ਟਕਰਾਅ ਨਾਲ ਹੋਈ; ਦੋਵੇਂ ਭੂ-ਭਾਗਾਂ ਦੇ ਨਾਂ ਯਾਦ ਰੱਖੋ।

 

Question 3: ਬਾਰੀ ਦੋਆਬ ਦਾ ਇੱਕ ਹੋਰ ਨਾਂ ਕਿਹੜਾ ਹੈ ?
(ੳ) ਮਾਲਵਾ
(ਅ) ਚਜ
(ਬ) ਨੈਲੀ
(ਸ) ਮਾਂਝਾ ।

Answer:

(ਸ) ਮਾਂਝਾ ।

Exam Tips:

a) ਬਾਰੀ ਦੋਆਬ ਨੂੰ ਮਾਂਝਾ ਕਹਿੰਦੇ ਹਨ; ਇਹ ਰਾਵੀ ਅਤੇ ਬਿਆਸ ਦੇ ਵਿਚਕਾਰ ਹੈ।

 

Question 4: ਪੰਜਾਬ ਦਾ ਤਰਾਈ ਪ੍ਰਦੇਸ਼ ਚੋਆਂ ਦੇ ਨਾਲ ਘਿਰਿਆ ਪ੍ਰਦੇਸ਼ ਕੀ ਕਹਾਉਂਦਾ ਹੈ ?
(ੳ) ਕੰਡੀ
(ਅ) ਬਾਰੀ ਦੋਆਬ
(ਈ) ਬੇਟ
(ਸ) ਬੇਲਾ ।

Answer:

(ੳ) ਕੰਡੀ ।

Exam Tips:

a) ਕੰਡੀ ਸ਼ਿਵਾਲਿਕ ਦੀ ਤਰਾਈ ਹੈ ਅਤੇ ਚੋਆਂ ਨਾਲ ਘਿਰਿਆ ਹੋਇਆ ਹੈ।

 

Question 5: ਘੱਗਰ ਦੇ ਜਲੋਢ ਮੈਦਾਨਾਂ ਦਾ ਇੱਕ ਨਾਂ ਹੈ
(ੳ) ਚੋਅ
(ਅ) ਨੈਲੀ
(ਈ) ਟੈਥੀਜ਼
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।

Answer:

(ਅ) ਨੈਲੀ ।

Exam Tips:

a) ਨੈਲੀ ਘੱਗਰ ਦੇ ਜਲੋਢ ਮੈਦਾਨਾਂ ਦਾ ਸਥਾਨਕ ਨਾਂ ਹੈ; ਟੈਥੀਜ਼ ਇਕ ਪ੍ਰਾਚੀਨ ਸਾਗਰ ਹੈ।

 

II. ਖਾਲੀ ਥਾਂਵਾਂ ਭਰੋ

Question 1: ਪੰਜਾਬ ਦੇ ………… ਵਿੱਚ ਰੇਤ ਦੇ ਟਿੱਲੇ ਮਿਲਦੇ ਹਨ ।

Answer:

ਦੱਖਣੀ-ਪੱਛਮੀ ।

Exam Tips:

a) ਦਿਸ਼ਾ ਦੇ ਦੋਵੇਂ ਸ਼ਬਦ ਇਕੱਠੇ ਲਿਖੋ: ਦੱਖਣੀ-ਪੱਛਮੀ।

 

Question 2: ਕੰਡੀ ਖੇਤਰ ਪੰਜਾਬ ਦੇ ਕੁੱਲ ਖੇਤਰਫਲ ਦਾ ………… ਪ੍ਰਤੀਸ਼ਤ ਭਾਗ ਹੈ ।

Answer:

10%

Exam Tips:

a) 5 ਲੱਖ ਹੈਕਟੇਅਰ ਅਤੇ 10% ਦਾ ਸਬੰਧ ਯਾਦ ਰੱਖੋ।

 

Question 3: ਸਿਰਸਾ ਨਦੀ ਦੇ ਨੇੜੇ ਕੰਡੀ ਖੇਤਰ ਨੂੰ ………… ਕਿਹਾ ਜਾਂਦਾ ਹੈ ।

Answer:

ਘਾਰ ।

Exam Tips:

a) ਘਾਰ ਅਤੇ ਰਾਓ ਸ਼ਿਵਾਲਿਕ ਦੇ ਮੌਸਮੀ ਨਾਲੇ ਹਨ; ਇਨ੍ਹਾਂ ਦੇ ਨਾਂ ਯਾਦ ਰੱਖੋ।

 

Question 4: ਪੰਜਾਬ ਦੇ 70% ਭੂ-ਭਾਗ ………… ਮੈਦਾਨ ਹਨ ।

Answer:

ਜਲੋਢੀ ।

Exam Tips:

a) 70% ਦਾ ਅੰਕੜਾ ਅਤੇ ਮੈਦਾਨਾਂ ਦੀ ਕਿਸਮ (ਜਲੋਢੀ) ਯਾਦ ਰੱਖੋ।

 

Question 5: ਪੰਜਾਬ ਦੇ ਮੈਦਾਨ ………… ਅਤੇ ………… ਦੇ ਮੈਦਾਨਾਂ ਦਾ ਭਾਗ ਹਨ ।

Answer:

ਗੰਗਾ, ਸਿੰਧ ।

Exam Tips:

a) ਗੰਗਾ ਅਤੇ ਸਿੰਧ ਦੋਵੇਂ ਮੈਦਾਨਾਂ ਦੇ ਨਾਂ ਯਾਦ ਰੱਖੋ।

 

III. ਸਹੀ ਮਿਲਾਨ ਕਰੋ –

Question 1: ਸਹੀ ਮਿਲਾਨ ਕਰੋ।

Answer:

ਕਾਲਮ Aਕਾਲਮ B
1. ਬਾਰੀ ਦੋਆਬ(i) ਹੁਸ਼ਿਆਰਪੁਰ ਸ਼ਿਵਾਲਿਕ
2. ਹੜ੍ਹ ਦੇ ਮੈਦਾਨ(ii) ਰੋਪੜ ਸ਼ਿਵਾਲਿਕ
3. ਸਤਲੁਜ-ਘੱਗਰ(iii) ਬੇਟ
4. ਬਿਆਸ-ਸਤਲੁਜ(iv) ਮਾਝਾ

1 - (iv) ਮਾਝਾ, 2 - (iii) ਬੇਟ, 3 - (ii) ਰੋਪੜ ਸ਼ਿਵਾਲਿਕ, 4 - (i) ਹੁਸ਼ਿਆਰਪੁਰ ਸ਼ਿਵਾਲਿਕ ।

Exam Tips:

a) ਬਾਰੀ ਦੋਆਬ = ਮਾਝਾ; ਹੜ੍ਹ ਦੇ ਮੈਦਾਨ = ਬੇਟ; ਇਹ ਜੋੜੇ ਯਾਦ ਰੱਖੋ।
b) ਬਿਆਸ-ਸਤਲੁਜ ਵਿਚਕਾਰ ਹੁਸ਼ਿਆਰਪੁਰ ਸ਼ਿਵਾਲਿਕ ਹੈ, ਰੋਪੜ ਸ਼ਿਵਾਲਿਕ ਸਤਲੁਜ-ਘੱਗਰ ਵਿਚਕਾਰ ਹੈ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਸ਼ਿਵਾਲਿਕ ਦੀਆਂ ਪਹਾੜੀਆਂ ਪੰਜਾਬ ਦੇ ਕਿਹੜੇ ਪਾਸੇ ਸਥਿਤ ਹਨ ?

Answer:

ਪੰਜਾਬ ਦੇ ਪੂਰਬ ਅਤੇ ਉੱਤਰ-ਪੂਰਬ ਵਿੱਚ ।

Exam Tips:

a) ਦਿਸ਼ਾ ਲਿਖਦੇ ਸਮੇਂ ਪੂਰਬ ਅਤੇ ਉੱਤਰ-ਪੂਰਬ ਦੋਵੇਂ ਲਿਖੋ।

 

Question 2: ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਕਿਹੜੇ ਰਾਜ ਦੀਆਂ ਸੀਮਾਵਾਂ ਨੂੰ ਛੂੰਹਦੀਆਂ ਹਨ ?

Answer:

ਹਿਮਾਚਲ ਪ੍ਰਦੇਸ਼ ।

Exam Tips:

a) ਹਿਮਾਚਲ ਪ੍ਰਦੇਸ਼ ਦੀ ਸੀਮਾ ਨਾਲ ਲੱਗਦੀਆਂ ਪਹਾੜੀਆਂ ਯਾਦ ਰੱਖੋ।

 

Question 3: ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਔਸਤ ਉੱਚਾਈ ਕਿੰਨੀ ਹੈ ?

Answer:

600 ਮੀਟਰ ਤੋਂ 1500 ਮੀਟਰ ਤਕ ।

Exam Tips:

a) ਉੱਚਾਈ ਦੀ ਰੇਂਜ ਲਿਖੋ, ਇੱਕ ਅੰਕ ਨਾ ਲਿਖੋ।

 

Question 4: ਪਠਾਨਕੋਟ ਜ਼ਿਲ੍ਹੇ ਦਾ ਕਿਹੜਾ ਬਲਾਕ ਪੂਰੀ ਤਰ੍ਹਾਂ ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਸਥਿਤ ਹੈ ?

Answer:

ਧਾਰ ਕਲਾਂ ।

Exam Tips:

a) ਧਾਰ ਕਲਾਂ ਬਲਾਕ ਦਾ ਨਾਂ ਸਹੀ ਲਿਖੋ।

 

Question 5: ਹੁਸ਼ਿਆਰਪੁਰ ਸ਼ਿਵਾਲਿਕ ਦਾ ਸਭ ਤੋਂ ਉੱਚਾ ਬਲਾਕ/ਵਿਕਾਸ ਖੰਡ ਕਿਹੜਾ ਹੈ ?

Answer:

ਤਲਵਾੜਾ (741 ਮੀਟਰ) ।

Exam Tips:

a) ਬਲਾਕ ਦੇ ਨਾਲ ਉਚਾਈ (741 ਮੀਟਰ) ਵੀ ਲਿਖੋ।

 

Question 6: ਹੁਸ਼ਿਆਰਪੁਰ ਸ਼ਿਵਾਲਿਕ ਦੇ ਦੋ ਪ੍ਰਮੁੱਖ ਚੋਆਂ ਦੇ ਨਾਂ ਦੱਸੋ।

Answer:

ਕੋਟ, ਮੈਰਾਂ ਅਤੇ ਡਲੇ ਦੀ ਖੱਡ ਵਿੱਚੋਂ ਕੋਈ ਦੋ ।

Exam Tips:

a) ਕੋਟ, ਮੈਰਾਂ ਅਤੇ ਡਲੇ ਦੀ ਖੱਡ ਵਿੱਚੋਂ ਕੋਈ ਦੋ ਨਾਂ ਲਿਖੋ।

 

Question 7: ਕਿਹੜੀ ਨਦੀ ਦੇ ਕਾਰਨ ਰੋਪੜ ਸ਼ਿਵਾਲਿਕ ਸ਼੍ਰੇਣੀ ਦੀ ਨਿਰੰਤਰਤਾ ਟੁੱਟ ਜਾਂਦੀ ਹੈ ?

Answer:

ਸਤਲੁਜ ਦੀ ਸਹਾਇਕ ਨਦੀ ਸਰਸਾ ।

Exam Tips:

a) ਸਰਸਾ ਨਦੀ ਨੂੰ ਸਤਲੁਜ ਦੀ ਸਹਾਇਕ ਵਜੋਂ ਲਿਖੋ।

 

Question 8: ਕੰਢੀ ਖੇਤਰ ਦਾ ਨਿਰਮਾਣ ਕਿਹੜੀ ਭੂ-ਰਚਨਾਵਾਂ ਦੇ ਆਪਸ ਵਿੱਚ ਮਿਲਣ ਨਾਲ ਹੋਇਆ ਹੈ ?

Answer:

ਜਲੋਢ ਪੰਖ (Alluvial fans) ।

Exam Tips:

a) ਜਲੋਢ ਪੰਖ ਅਤੇ ਗਿਰੀਪਦ ਮੈਦਾਨ ਦਾ ਸਬੰਧ ਯਾਦ ਰੱਖੋ।

 

Question 9: ਪੰਜਾਬ ਦੇ ਜਲੋਢ ਮੈਦਾਨ ਕਿਹੜੀਆਂ-ਕਿਹੜੀਆਂ ਭੂਗੋਲਿਕ ਇਕਾਈਆਂ ਵਿੱਚ ਵੰਡੇ ਹੋਏ ਹਨ ?

Answer:

ਬਾਰੀ ਦੋਆਬ, ਬਿਸਤ ਦੋਆਬ, ਸਿਜ ਦੋਆਬ ।

Exam Tips:

a) ਤਿੰਨੇ ਦੋਆਬ ਦੇ ਨਾਂ ਲਿਖੋ।

 

Question 10: ਨਦੀਆਂ ਨੂੰ ਰਸਤਾ ਬਦਲਣ ਦੇ ਢਾਏ (Dhaiya) ਕਿੱਥੇ ਦੇਖੇ ਜਾ ਸਕਦੇ ਹਨ ? (ਕੋਈ ਇੱਕ ਸਥਾਨ)

Answer:

ਫਿਲੌਰ ।

Exam Tips:

a) ਕੋਈ ਇੱਕ ਸਥਾਨ ਲਿਖਣਾ ਕਾਫ਼ੀ ਹੈ।

 

Question 11: ਪੰਜਾਬ ਦੇ ਜਲੋਢ ਮੈਦਾਨਾਂ ਵਿੱਚ ਨਦੀਆਂ ਤੋਂ ਦੂਰ ਉੱਚੇ ਖੇਤਰਾਂ ਨੂੰ ਕੀ ਨਾਂ ਦਿੱਤਾ ਜਾਂਦਾ ਹੈ ?

Answer:

ਬਾਂਗਰ ।

Exam Tips:

a) ਬਾਂਗਰ ਅਤੇ ਖਾਡਰ ਦਾ ਫਰਕ ਯਾਦ ਰੱਖੋ।

 

Question 12: ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਦੀ ਲਗਪਗ ਲੰਬਾਈ ਕਿੰਨੀ ਹੈ ?

Answer:

280 ਕਿ.ਮੀ. ।

Exam Tips:

a) ਲੰਬਾਈ ਦਾ ਅੰਕੜਾ ਕਿਲੋਮੀਟਰ ਵਿੱਚ ਲਿਖੋ।

 

Question 13: ਹੁਸ਼ਿਆਰਪੁਰ ਸ਼ਿਵਾਲਿਕ ਆਪਣੇ ਦੱਖਣੀ ਭਾਗ ਵਿੱਚ ਕੀ ਕਹਾਉਂਦਾ ਹੈ ?

Answer:

ਕਟਾਰ ਦੀ ਧਾਰ ।

Exam Tips:

a) ਕਟਾਰ ਦੀ ਧਾਰ ਦਾ ਕਾਰਨ (ਤਿੱਖੇ ਸਿਰੇ) ਵੀ ਸੰਖੇਪ ਵਿੱਚ ਲਿਖ ਸਕਦੇ ਹੋ।

 

Question 14: ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ-ਚੌੜਾਈ ਦੱਸੋ।

Answer:

ਹੁਸ਼ਿਆਰਪੁਰ ਸ਼ਿਵਾਲਿਕ ਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤੱਕ ਹੈ।

Exam Tips:

a) ਲੰਬਾਈ ਅਤੇ ਚੌੜਾਈ ਦੋਵੇਂ ਅੰਕੜੇ ਵੱਖਰੇ-ਵੱਖਰੇ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਪੰਜਾਬ ਦੇ ਧਰਾਤਲ ਵਿੱਚ ਭਿੰਨਤਾ ਪਾਈ ਜਾਂਦੀ ਹੈ। ਉਦਾਹਰਨ ਦਿਓ।

Answer:

ਪੰਜਾਬ ਦੀ ਧਰਾਤਲੀ ਨਕਸ਼ੇ ਉੱਤੇ ਜ਼ਰਾ ਨਜ਼ਰ ਪਾਓ ਤਾਂ ਇਹ ਇੱਕ ਮੈਦਾਨੀ ਖੇਤਰ ਦਿਖਾਈ ਦਿੰਦਾ ਹੈ, ਪਰੰਤੂ ਭੂਗੋਲਿਕ ਦ੍ਰਿਸ਼ਟੀ ਅਤੇ ਭੂ-ਵਿਗਿਆਨਿਕ ਰਚਨਾ ਦੇ ਅਨੁਸਾਰ ਇਸ ਵਿੱਚ ਕਾਫ਼ੀ ਭਿੰਨਤਾ ਪਾਈ ਜਾਂਦੀ ਹੈ।
ਪੰਜਾਬ ਦੇ ਮੈਦਾਨ ਸੰਸਾਰ ਦੇ ਸਭ ਤੋਂ ਉਪਜਾਊ ਮੈਦਾਨਾਂ ਵਿੱਚੋਂ ਹਨ। ਪੰਜਾਬ ਦੇ ਪੂਰਬ ਅਤੇ ਉੱਤਰ-ਪੂਰਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਹਨ। ਪੰਜਾਬ ਦੇ ਦੱਖਣ-ਪੱਛਮੀ ਖੇਤਰ ਵਿੱਚ ਰੇਤ ਦੇ ਟਿੱਲੇ ਵੀ ਮਿਲਦੇ ਹਨ। ਰਾਜ ਵਿੱਚ ਥਾਂ-ਥਾਂ ਚੋਅ ਦਿਖਾਈ ਦਿੰਦੇ ਹਨ।

Exam Tips:

a) ਉਦਾਹਰਨ ਵਿੱਚ ਪਹਾੜੀਆਂ, ਟਿੱਲਿਆਂ ਅਤੇ ਚੋਆਂ ਤਿੰਨੇ ਦਾ ਜ਼ਿਕਰ ਕਰੋ।

 

Question 2: ਪੰਜਾਬ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੱਸੋ। ਇਸਦੇ ਤਿੰਨ ਭਾਗ ਕਿਹੜੇ-ਕਿਹੜੇ ਹਨ ?

Answer:

ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ। ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ।
ਸ਼ਿਵਾਲਿਕ ਦੀਆਂ ਪਹਾੜੀਆਂ ਦੇ ਤਿੰਨ ਭਾਗ ਹਨ:
1. ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ: ਇਹ ਪਹਾੜੀਆਂ ਰਾਵੀ ਅਤੇ ਬਿਆਸ ਨਦੀਆਂ ਤਕ ਫੈਲੀਆਂ ਹੋਈਆਂ ਹਨ।
2. ਹੁਸ਼ਿਆਰਪੁਰ ਸ਼ਿਵਾਲਿਕ: ਇਹ ਪਹਾੜੀਆਂ ਬਿਆਸ ਅਤੇ ਸਤਲੁਜ ਨਦੀਆਂ ਤੱਕ ਹਨ।
3. ਰੋਪੜ ਸ਼ਿਵਾਲਿਕ: ਇਸ ਦਾ ਵਿਸਤਾਰ ਸਤਲੁਜ ਅਤੇ ਘੱਗਰ ਨਦੀ ਤਕ ਹੈ।

Exam Tips:

a) ਤਿੰਨੇ ਭਾਗਾਂ ਦੇ ਨਾਲ ਉਨ੍ਹਾਂ ਦੀਆਂ ਨਦੀਆਂ ਦੀਆਂ ਸੀਮਾਵਾਂ ਵੀ ਲਿਖੋ।
b) 280 ਕਿਲੋਮੀਟਰ ਦੀ ਲੰਬਾਈ ਯਾਦ ਰੱਖੋ।

 

Question 3: ਪੰਜਾਬ ਦੇ ਕੰਡੀ ਖੇਤਰ ਦਾ ਨਿਰਮਾਣ ਕਿੱਥੇ ਅਤੇ ਕਿਵੇਂ ਹੋਇਆ ਹੈ ?

Answer:

ਕੰਡੀ ਖੇਤਰ ਦਾ ਨਿਰਮਾਣ ਸ਼ਿਵਾਲਿਕ ਦੇ ਤਰਾਈ ਖੇਤਰ ਵਿੱਚ ਬਣੇ ਗਿਰੀਪਦ ਮੈਦਾਨਾਂ (Foothill plains) ਵਿੱਚ ਹੋਇਆ ਹੈ। ਇਨ੍ਹਾਂ ਦੇ ਨਿਰਮਾਣ ਵਿੱਚ ਜਲੋਢ ਪੰਖਾਂ ਦਾ ਹੱਥ ਹੈ।
ਇਹ ਭੂ-ਰਚਨਾਵਾਂ ਗਿਰੀਪਦ ਮੈਦਾਨਾਂ ਵਿੱਚ ਆਪਸ ਵਿੱਚ ਮਿਲਦੀਆਂ ਹਨ ਅਤੇ ਕੰਢੀ ਖੇਤਰ ਬਣਾਉਂਦੀਆਂ ਹਨ। ਇਸ ਪ੍ਰਦੇਸ਼ ਵਿੱਚ ਭੂਮੀਗਤ ਜਲ ਦਾ ਪੱਧਰ ਕਾਫ਼ੀ ਥੱਲੇ ਹੈ।

Exam Tips:

a) ਗਿਰੀਪਦ ਮੈਦਾਨ ਅਤੇ ਜਲੋਢ ਪੰਖ ਦੋਵੇਂ ਸ਼ਬਦ ਜ਼ਰੂਰ ਲਿਖੋ।
b) ਭੂਮੀਗਤ ਜਲ ਦੇ ਥੱਲੇ ਹੋਣ ਦੀ ਗੱਲ ਵੀ ਲਿਖੋ।

 

Question 4: ਹੁਸ਼ਿਆਰਪੁਰ ਸ਼ਿਵਾਲਿਕ ਨੂੰ ਦੱਖਣ ਵਿੱਚ ‘ਕਟਾਰ ਦੀ ਧਾਰ’ ਕਿਉਂ ਕਿਹਾ ਜਾਂਦਾ ਹੈ ?

Answer:

ਹੁਸ਼ਿਆਰਪੁਰ ਸ਼ਿਵਾਲਿਕ ਦੀਆਂ ਢਲਾਨਾਂ ਨਾਲੀਦਾਰ ਅਪਰਦਨ (Gully Erosion) ਕਾਰਨ ਬਹੁਤ ਜ਼ਿਆਦਾ ਕੱਟੀਆਂ-ਫਟੀਆਂ ਹਨ। ਇਸ ਤੋਂ ਇਲਾਵਾ ਇੱਥੇ ਵਹਿਣ ਵਾਲੇ ਚੋਆਂ ਨੇ ਵੀ ਇਨ੍ਹਾਂ ਪਹਾੜੀਆਂ ਨੂੰ ਕਈ ਥਾਵਾਂ ਉੱਤੇ ਬੁਰੀ ਤਰ੍ਹਾਂ ਕੁੱਟ ਦਿੱਤਾ ਹੈ। ਕੱਟੀਆਂ-ਫਟੀਆਂ ਪਹਾੜੀਆਂ ਦੇ ਸਿਰੇ ਤਿੱਖੇ ਹੋਣ ਕਾਰਨ ਇਨ੍ਹਾਂ ਪਹਾੜੀਆਂ ਨੂੰ ਦੱਖਣ ਵਿੱਚ ‘ਕਟਾਰ ਦੀ ਧਾਰ’ ਕਹਿੰਦੇ ਹਨ।

Exam Tips:

a) ਕਾਰਨ ਦੇ ਦੋਵੇਂ ਭਾਗ ਲਿਖੋ: ਨਾਲੀਦਾਰ ਅਪਰਦਨ ਅਤੇ ਚੋਆਂ ਦਾ ਕਟਾਅ।
b) ਤਿੱਖੇ ਸਿਰਿਆਂ ਦਾ ਜ਼ਿਕਰ ਜ਼ਰੂਰ ਕਰੋ।

 

Question 5: ਰੋਪੜ ਸ਼ਿਵਾਲਿਕ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ।

Answer:

ਸ਼ਿਵਾਲਿਕ ਦੀ ਇਹ ਸ਼੍ਰੇਣੀ ਸਤਲੁਜ ਅਤੇ ਘੱਗਰ ਨਦੀਆਂ ਦੇ ਵਿੱਚ ਸਥਿਤ ਹੈ। ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ ਇਹ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਫੈਲੀ ਹੋਈ ਹੈ।
ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ।
ਇਸ ਸ਼੍ਰੇਣੀ ਦੀ ਲੰਬਾਈ 90 ਕਿਲੋਮੀਟਰ ਤੱਕ ਹੈ। ਇਸ ਸ਼੍ਰੇਣੀ ਦੀ ਨਿਰੰਤਰਤਾ (Continuity) ਸਤਲੁਜ ਦੀ ਸਹਾਇਕ ਨਦੀ ਸਰਸਾ ਕਾਰਨ ਟੁੱਟ ਜਾਂਦੀ ਹੈ।
ਦੂਸਰੀਆਂ ਸ਼ਿਵਾਲਿਕ ਸ਼੍ਰੇਣੀਆਂ ਵਾਂਗ ਇਹ ਸ਼੍ਰੇਣੀ ਵੀ ਮੌਸਮੀ ਚੋਆਂ ਨਾਲ ਭਰੀ ਹੋਈ ਹੈ। ਇਨ੍ਹਾਂ ਨੂੰ ਰਾਓ (Rao) ਅਤੇ ਘਾਰ (Ghar) ਵੀ ਕਿਹਾ ਜਾਂਦਾ ਹੈ।

Exam Tips:

a) ਚਾਰ ਵਿਸ਼ੇਸ਼ਤਾਵਾਂ ਵੱਖ-ਵੱਖ ਨੁਕਤਿਆਂ ਵਿੱਚ ਲਿਖੋ: ਸਥਿਤੀ, ਲੰਬਾਈ, ਨਿਰੰਤਰਤਾ, ਮੌਸਮੀ ਚੋਅ।

 

Question 6: ਪੰਜਾਬ ਦੇ ਜਲੋਢ ਮੈਦਾਨਾਂ ਦਾ ਦੋਆਬਿਆਂ ਦੇ ਅਨੁਸਾਰ ਵਰਗੀਕਰਨ ਕਰਦੇ ਹੋਏ ਇੱਕ ਸੂਚੀ ਬਣਾਓ।

Answer:

ਪੰਜਾਬ ਦੇ ਜਲੋਢ ਮੈਦਾਨ ਦੋਆਬਾਂ ਅਨੁਸਾਰ ਇਸ ਪ੍ਰਕਾਰ ਹਨ:
1. ਬਾਰੀ ਦੋਆਬ (ਬਿਆਸ-ਰਾਵੀ)
2. ਬਿਸਤ ਦੋਆਬ (ਬਿਆਸ-ਸਤਲੁਜ)
3. ਸਿਜ-ਦੋਆਬ

Exam Tips:

a) ਦੋਆਬ ਦੇ ਨਾਂ ਨਾਲ ਦੋ ਨਦੀਆਂ ਦੇ ਨਾਂ ਵੀ ਲਿਖੋ।
b) ਬਾਰੀ ਦੋਆਬ ਰਾਵੀ ਅਤੇ ਬਿਆਸ ਦੇ ਵਿਚਕਾਰ ਹੈ, ਇਹ ਧਿਆਨ ਰੱਖੋ।

 

Question 7: ਸ਼ਿਵਾਲਿਕ ਪਹਾੜਾਂ ਦੀ ਉਤਪੱਤੀ ਕਿਵੇਂ ਹੋਈ ?

Answer:

ਸ਼ਿਵਾਲਿਕ ਪਹਾੜੀਆਂ ਦੀ ਉਤਪੱਤੀ ਵੀ ਹਿਮਾਲਿਆ ਦੀ ਤਰ੍ਹਾਂ ਟੈਥੀਜ਼ ਸਾਗਰ ਤੋਂ ਹੋਈ। ਇਨ੍ਹਾਂ ਦਾ ਨਿਰਮਾਣ ਸਾਗਰ ਵਿੱਚ ਜਮਾਂ ਚਿੱਕੜ, ਚੀਨੀ ਮਿੱਟੀ, ਰੋੜੇ-ਪੱਥਰ ਆਦਿ ਦੇ ਉੱਚਾ ਉੱਠਣ ਨਾਲ ਹੋਇਆ।
ਇੱਕ ਵਿਚਾਰ ਅਨੁਸਾਰ ਮਾਯੋਸੀਨ (Miocene) ਕਾਲ ਵਿੱਚ ਹਿਮਾਲਿਆ ਦੇ ਨਿਰਮਾਣ ਦੇ ਸਮੇਂ ਹਿਮਾਲਿਆ ਦੇ ਸਾਹਮਣੇ ਇੱਕ ਛਿਛਲਾ ਸਾਗਰ ਅਸਤਿੱਤਵ ਵਿੱਚ ਆਇਆ। ਲੱਖਾਂ ਸਾਲਾਂ ਤਕ ਇਸ ਵਿੱਚ ਗਾਰ ਜਮਾਂ ਹੁੰਦੀ ਰਹੀ। ਕੁਝ ਸਮੇਂ ਬਾਅਦ ਯੂਰੇਸ਼ੀਆ ਪਲੇਟ ਦੇ ਗੌਡਵਾਨਾ ਲੈਂਡ ਦੇ ਨਾਲ ਟਕਰਾਉਣ ਕਾਰਨ ਜਮਾਂ ਪਦਾਰਥਾਂ ਨੇ ਉੱਪਰ ਉੱਠ ਕੇ ਪਹਾੜਾਂ ਦਾ ਰੂਪ ਲੈ ਲਿਆ। ਇਹ ਪਹਾੜ ਸ਼ਿਵਾਲਿਕ ਪਹਾੜ ਕਹਾਉਂਦੇ ਹਨ।

Exam Tips:

a) ਟੈਥੀਜ਼ ਸਾਗਰ, ਟਕਰਾਅ ਅਤੇ ਜਮਾਂ ਦੇ ਤਿੰਨੇ ਨੁਕਤੇ ਲਿਖੋ।

 

Question 8: ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਕਿਹੜਾ ਹੈ ? ਇਸ ਵਿੱਚ ਸ਼ਾਮਿਲ ਜ਼ਿਲ੍ਹਿਆਂ ਦੇ ਨਾਂ ਦੱਸੋ।

Answer:

ਪੰਜਾਬ ਦੇ ਮੈਦਾਨਾਂ ਦਾ ਸਭ ਤੋਂ ਵੱਡਾ ਖੇਤਰ ਮਾਲਵਾ ਹੈ। ਇਸ ਵਿੱਚ ਫ਼ਿਰੋਜ਼ਪੁਰ, ਫ਼ਰੀਦਕੋਟ ਦਾ ਉੱਤਰੀ ਭਾਗ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਪੱਛਮੀ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹੇ ਸ਼ਾਮਿਲ ਹਨ।

Exam Tips:

a) ਮਾਲਵਾ ਦੇ ਜ਼ਿਲ੍ਹਿਆਂ ਦੀ ਸੂਚੀ ਲਿਖਦੇ ਸਮੇਂ ਫ਼ਰੀਦਕੋਟ ਦੇ ਉੱਤਰੀ ਭਾਗ ਦਾ ਜ਼ਿਕਰ ਜ਼ਰੂਰ ਕਰੋ।

 

Question 9: ਪੰਜਾਬ ਦੇ ਕਿਸੇ ਦੋ ਦੋਆਬਿਆਂ ਦੇ ਨਾਂ ਦੱਸੋ ਅਤੇ ਉਨ੍ਹਾਂ ਵਿੱਚ ਸ਼ਾਮਿਲ ਜ਼ਿਲ੍ਹਿਆਂ ਬਾਰੇ ਦੱਸੋ।

Answer:

ਬਾਰੀ ਦੋਆਬ ਅਤੇ ਬਿਸਤ ਦੋਆਬ ਪੰਜਾਬ ਦੇ ਦੋ ਪ੍ਰਮੁੱਖ ਦੋਆਬ ਹਨ।
1. ਬਾਰੀ ਦੋਆਬ: ਪੰਜਾਬ ਵਿੱਚ ਰਾਵੀ ਅਤੇ ਬਿਆਸ ਨਦੀਆਂ ਦੇ ਵਿਚਕਾਰ ਦਾ ਖੇਤਰ ਬਾਰੀ ਦੋਆਬ ਕਹਾਉਂਦਾ ਹੈ। ਇਸ ਨੂੰ “ਮਾਝਾ ਖੇਤਰ” ਵੀ ਕਿਹਾ ਜਾਂਦਾ ਹੈ। ਇਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹੇ ਆਉਂਦੇ ਹਨ।
2. ਬਿਸਤ ਦੋਆਬ: ਬਿਆਸ ਅਤੇ ਸਤਲੁਜ ਨਦੀਆਂ ਦੇ ਵਿਚਕਾਰ ਦਾ ਖੇਤਰ ਹੈ। ਇਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਜ਼ਿਲ੍ਹੇ ਆਉਂਦੇ ਹਨ।

Exam Tips:

a) ਦੋਆਬ ਦੇ ਨਾਂ ਨਾਲ ਦੋ ਨਦੀਆਂ ਅਤੇ ਜ਼ਿਲ੍ਹਿਆਂ ਦੀ ਸੂਚੀ ਜ਼ਰੂਰ ਲਿਖੋ।

 

Question 10: ਪੰਜਾਬ ਦੇ ਜਲੋਢ ਮੈਦਾਨਾਂ ਦੇ ਵਿੱਚ ਸਥਿਤ ਰੇਤਲੇ ਟਿੱਲਿਆਂ ਉੱਤੇ ਨੋਟ ਲਿਖੋ।

Answer:

ਸਤਲੁਜ ਨਦੀ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਵੱਲ ਹੈ। ਇਸ ਖੇਤਰ ਵਿੱਚ ਹੜ੍ਹ ਦੇ ਦਿਨਾਂ ਵਿੱਚ ਪਾਣੀ ਦੇ ਵਹਿ ਜਾਣ ਨਾਲ ਰੇਤ ਦੇ ਟਿੱਲੇ ਬਣ ਗਏ ਹਨ। ਹੜ੍ਹਾਂ ਦੇ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ। ਹੁਣ ਇਨ੍ਹਾਂ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ।

Exam Tips:

a) ਟਿੱਲਿਆਂ ਦੇ ਬਣਨ ਦਾ ਕਾਰਨ (ਹੜ੍ਹ) ਅਤੇ ਹੁਣ ਦੀ ਸਥਿਤੀ (ਖੇਤੀ ਯੋਗ) ਦੋਵੇਂ ਲਿਖੋ।

 

Question 11: ਪੱਛਮੀ ਭਾਗ ਵਿੱਚ ਸਥਿਤ ਰੇਤਲੇ ਟਿੱਲਿਆਂ ਦਾ ਸੰਖੇਪ ਵਰਣਨ ਕਰੋ।

Answer:

ਪੱਛਮ ਵਿੱਚ ਰਾਜਸਥਾਨ ਨਾਲ ਲੱਗਦੀ ਸੀਮਾ ‘ਤੇ ਥਾਂ-ਥਾਂ ‘ਤੇ ਰੇਤਲੇ ਟਿੱਲੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਦੇ ਟਿੱਲੇ ਜ਼ਿਆਦਾਤਰ ਬਠਿੰਡਾ, ਮਾਨਸਾ, ਫਾਜ਼ਿਲਕਾ, ਫ਼ਰੀਦਕੋਟ, ਸੰਗਰੂਰ, ਮੁਕਤਸਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਦੱਖਣੀ ਭਾਗਾਂ ਵਿੱਚ ਮਿਲਦੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੱਧਵਰਤੀ ਭਾਗਾਂ ਵਿੱਚ ਵੀ ਕੁੱਝ ਟਿੱਲੇ ਪਾਏ ਜਾਂਦੇ ਹਨ। ਇਨ੍ਹਾਂ ਟਿੱਲਿਆਂ ਦੀ ਢਲਾਨ ਟੇਢੀ-ਮੇਢੀ ਹੈ।
ਇਸ ਖੇਤਰ ਦੀ ਜਲਵਾਯੂ ਅਰਧ-ਖ਼ੁਸ਼ਕ ਹੈ। ਹੁਣ ਪੰਜਾਬ ਵਿੱਚ ਰੇਤ ਦੇ ਟਿੱਲਿਆਂ ਨੂੰ ਸਮਤਲ ਕਰ ਕੇ ਖੇਤੀ ਕੀਤੀ ਜਾਣ ਲੱਗੀ ਹੈ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਸਿੰਚਾਈ ਦੀ ਸਹਾਇਤਾ ਨਾਲ ਖੇਤੀ ਨੂੰ ਉੱਨਤ ਕੀਤਾ ਹੈ। ਨਤੀਜੇ ਵਜੋਂ ਇਸ ਖੇਤਰ ਦੀ ਕੁਦਰਤੀ ਭੂਗੋਲਿਕ ਵਿਸ਼ੇਸ਼ਤਾ ਲਗਪਗ ਅਲੋਪ ਹੋ ਗਈ ਹੈ।

Exam Tips:

a) ਟਿੱਲਿਆਂ ਦੇ ਜ਼ਿਲ੍ਹਿਆਂ ਦੀ ਸੂਚੀ ਅਤੇ ਅਰਧ-ਖ਼ੁਸ਼ਕ ਜਲਵਾਯੂ ਦਾ ਜ਼ਿਕਰ ਜ਼ਰੂਰ ਕਰੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਪੰਜਾਬ ਨੂੰ ਧਰਾਤਲ ਦੇ ਅਨੁਸਾਰ ਅਸੀਂ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡ ਸਕਦੇ ਹਾਂ ? ਸ਼ਿਵਾਲਿਕ ਦੀਆਂ ਪਹਾੜੀਆਂ ਦਾ ਵਿਸਤਾਰ ਦੇ ਨਾਲ ਵਰਣਨ ਕਰੋ।

Answer:

ਪੰਜਾਬ ਬਾਰੇ ਇਹ ਕੋਈ ਸ਼ੱਕ ਨਹੀਂ ਕਿ ਇਹ ਆਪਣੇ ਵਿਸ਼ਾਲ ਉਪਜਾਊ ਮੈਦਾਨਾਂ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਹੈ, ਪਰੰਤੂ ਇਹ ਸਿਰਫ਼ ਮੈਦਾਨੀ ਖੇਤਰ ਨਹੀਂ ਹੈ। ਇਸਦੇ ਧਰਾਤਲ ਵਿੱਚ ਕਾਫੀ ਭਿੰਨਤਾ ਪਾਈ ਜਾਂਦੀ ਹੈ। ਪੰਜਾਬ ਦੇ ਧਰਾਤਲ ਨੂੰ ਅਸੀਂ ਹੇਠ ਲਿਖੇ ਖੇਤਰਾਂ ਵਿੱਚ ਵੰਡ ਸਕਦੇ ਹਾਂ:
(i) ਸ਼ਿਵਾਲਿਕ ਦੀਆਂ ਪਹਾੜੀਆਂ, (ii) ਵਿਸ਼ਾਲ ਜਲੋਢੀ ਮੈਦਾਨ, (iii) ਜਲੋਢੀ ਮੈਦਾਨਾਂ ਦੇ ਮੱਧ (ਦੱਖਣ-ਪੱਛਮ ਦੇ) ਰੇਤਲੇ ਟਿੱਲੇ।
ਸ਼ਿਵਾਲਿਕ ਦੀਆਂ ਪਹਾੜੀਆਂ ਬਾਹਰੀ ਹਿਮਾਲਿਆ ਦਾ ਭਾਗ ਹਨ। ਇਹ ਪਰਬਤ ਪੰਜਾਬ ਦੇ ਪੂਰਬ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ-ਨਾਲ 280 ਕਿਲੋਮੀਟਰ ਦੀ ਲੰਬਾਈ ਵਿੱਚ ਫੈਲੇ ਹੋਏ ਹਨ। ਪਰਬਤ ਸ਼੍ਰੇਣੀ ਦੀ ਔਸਤ ਚੌੜਾਈ 5 ਤੋਂ 12 ਕਿਲੋਮੀਟਰ ਤੱਕ ਹੈ। ਸਮੁੰਦਰ ਤਲ ਤੋਂ ਇਸਦੀ ਔਸਤ ਉੱਚਾਈ 600 ਤੋਂ 1500 ਮੀਟਰ ਤੱਕ ਹੈ।
ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:
(ੳ) ਗੁਰਦਾਸਪੁਰ-ਪਠਾਨਕੋਟ ਸ਼ਿਵਾਲਿਕ (ਰਾਵੀ ਅਤੇ ਬਿਆਸ ਤਕ): ਇਹ ਪਹਾੜੀ ਸ਼੍ਰੇਣੀ ਦਾ ਵਿਸਤਾਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਹੈ। ਪਠਾਨਕੋਟ ਜ਼ਿਲ੍ਹੇ ਦਾ ਧਾਰ ਕਲਾਂ ਬਲਾਕ ਪੂਰੀ ਤਰ੍ਹਾਂ ਸ਼ਿਵਾਲਿਕ ਪਹਾੜਾਂ ਵਿੱਚ ਸਥਿਤ ਹੈ। ਇਨ੍ਹਾਂ ਪਹਾੜਾਂ ਦੀ ਔਸਤ ਉੱਚਾਈ 1000 ਮੀਟਰ ਦੇ ਲਗਪਗ ਹੈ। ਇਸ ਖੇਤਰ ਵਿੱਚ ਵਹਿਣ ਵਾਲੀਆਂ ਮੌਸਮੀ ਨਦੀਆਂ ਚੱਕੀ ਖੱਡ ਅਤੇ ਉਸ ਦੀਆਂ ਸਹਾਇਕ ਨਦੀਆਂ ਬਿਆਸ ਨਦੀ ਵਿੱਚ ਡਿੱਗਦੀਆਂ ਹਨ।
(ਅ) ਹੁਸ਼ਿਆਰਪੁਰ ਸ਼ਿਵਾਲਿਕ (ਬਿਆਸ ਅਤੇ ਸਤਲੁਜ ਤਕ): ਇਹ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਵਿੱਚ ਫੈਲਿਆ ਹੋਇਆ ਹੈ। ਇਸਦੀ ਲੰਬਾਈ 130 ਕਿਲੋਮੀਟਰ ਅਤੇ ਚੌੜਾਈ 5 ਤੋਂ 8 ਕਿਲੋਮੀਟਰ ਤਕ ਹੈ। ਸਭ ਤੋਂ ਉੱਚਾ ਬਲਾਕ ਤਲਵਾੜਾ ਹੈ ਅਤੇ ਉਸਦੀ ਉੱਚਾਈ 741 ਮੀਟਰ ਤਕ ਹੈ। ਇਸ ਦੀਆਂ ਢਲਾਨਾਂ ਨਾਲੀਦਾਰ ਅਪਰਦਨ (Gully Erosion) ਦੀਆਂ ਬੁਰੀ ਤਰ੍ਹਾਂ ਸ਼ਿਕਾਰ ਹਨ। ਹਰ ਇੱਕ ਕਿਲੋਮੀਟਰ ਬਾਅਦ ਇਕ ਚੋਅ ਜ਼ਿਆਦਾਤਰ ਆ ਜਾਂਦਾ ਹੈ। ਹੁਸ਼ਿਆਰਪੁਰ ਦੇ ਦੱਖਣ ਵਿੱਚ ਇਨ੍ਹਾਂ ਨੂੰ ਕਟਾਰ ਦੀ ਧਾਰ ਵੀ ਕਿਹਾ ਜਾਂਦਾ ਹੈ। ਕੋਟ, ਮੈਰਾਂ, ਡਲੇ ਦੀ ਖੱਡ ਇੱਥੋਂ ਦੇ ਪ੍ਰਮੁੱਖ ਚੋਅ ਹਨ।
(ੲ) ਰੋਪੜ ਸ਼ਿਵਾਲਿਕ (ਸਤਲੁਜ ਅਤੇ ਘੱਗਰ ਤਕ): ਇਹ ਸ਼੍ਰੇਣੀ ਰੂਪਨਗਰ (ਰੋਪੜ) ਜ਼ਿਲ੍ਹੇ ਵਿੱਚ ਹਿਮਾਚਲ ਪ੍ਰਦੇਸ਼ ਦੀ ਸੀਮਾ ਦੇ ਨਾਲ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਫੈਲੀ ਹੋਈ ਹੈ। ਇਹ ਪਹਾੜ ਉੱਤਰ ਵਿੱਚ ਨੰਗਲ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੇ ਨੇੜੇ ਘੱਗਰ ਨਦੀ ਤਕ ਚਲੇ ਜਾਂਦੇ ਹਨ। ਇਸ ਦੀ ਲੰਬਾਈ 90 ਕਿਲੋਮੀਟਰ ਤਕ ਹੈ। ਇਸ ਸ਼੍ਰੇਣੀ ਦੀ ਨਿਰੰਤਰਤਾ ਸਤਲੁਜ ਦੀ ਸਹਾਇਕ ਨਦੀ ਸਰਸਾ ਕਾਰਨ ਟੁੱਟ ਜਾਂਦੀ ਹੈ। ਇਸ ਨੂੰ ਰਾਓ ਅਤੇ ਘਾਰ ਵੀ ਕਿਹਾ ਜਾਂਦਾ ਹੈ।

Exam Tips:

a) ਤਿੰਨੇ ਭਾਗਾਂ ਦਾ ਵੱਖ-ਵੱਖ ਵਰਣਨ ਲਿਖੋ: ਸਥਿਤੀ, ਨਦੀਆਂ ਦੀਆਂ ਹੱਦਾਂ, ਲੰਬਾਈ ਅਤੇ ਵਿਸ਼ੇਸ਼ਤਾ।
b) ਉੱਚਾਈ (600 ਤੋਂ 1500 ਮੀਟਰ) ਅਤੇ ਤਲਵਾੜਾ (741 ਮੀਟਰ) ਵਰਗੇ ਅੰਕੜੇ ਜ਼ਰੂਰ ਲਿਖੋ।

 

Question 2: ਪੰਜਾਬ ਦੇ ਮੈਦਾਨ ਦੀ ਉਤਪੱਤੀ ਕਿਵੇਂ ਹੋਈ ? ਇਨ੍ਹਾਂ ਦੀ ਭੂਗੋਲਿਕ ਦ੍ਰਿਸ਼ਟੀ ਤੋਂ ਵੰਡ ਕਰੋ।

Answer:

ਉੱਤਰ-ਪੰਜਾਬ ਦੇ ਮੈਦਾਨ ਗੰਗਾ ਅਤੇ ਸਿੰਧ ਦੇ ਮੈਦਾਨ ਦਾ ਭਾਗ ਹਨ। ਇਹ ਮੈਦਾਨ ਸਿੰਧ ਅਤੇ ਉਸਦੀਆਂ ਸਹਾਇਕ ਨਦੀਆਂ ਰਾਵੀ, ਬਿਆਸ, ਸਤਲੁਜ ਦੁਆਰਾ ਹਿਮਾਲਿਆ ਤੋਂ ਵਹਿ ਕੇ ਲਿਆਂਦੀ ਗਈ ਮਿੱਟੀ ਦੇ ਜਮਾਵ ਨਾਲ ਬਣੇ ਹਨ। ਮੈਦਾਨਾਂ ਦੀ ਸਮੁੰਦਰ ਤਲ ਤੋਂ ਔਸਤ ਉੱਚਾਈ 200 ਮੀਟਰ ਤੋਂ 300 ਮੀਟਰ ਤੱਕ ਹੈ। ਇਨ੍ਹਾਂ ਦਾ ਢਲਾਨ ਪੂਰਬ ਤੋਂ ਪੱਛਮ ਵੱਲ ਹੈ।
ਭੂਗੋਲਿਕ ਵੰਡ: ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਦੇ ਮੈਦਾਨਾਂ ਨੂੰ 5 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ:
1. ਚੋਅ (ਨਾਲਿਆਂ) ਵਾਲੇ ਖੇਤਰਾਂ ਦੇ ਮੈਦਾਨ: ਇਹ ਸ਼ਿਵਾਲਿਕ ਪਹਾੜੀਆਂ ਦੀ ਤਰਾਈ ਵਿੱਚ ਸਥਿਤ ਹਨ। ਵਰਖਾ ਦੇ ਮੌਸਮ ਵਿੱਚ ਇਨ੍ਹਾਂ ਚੋਆਂ ਵਿੱਚ ਜ਼ਿਆਦਾਤਰ ਹੜ੍ਹ ਆ ਜਾਂਦੇ ਹਨ। ਇਨ੍ਹਾਂ ਮੈਦਾਨਾਂ ਦੀ ਮਿੱਟੀ ਵਿੱਚ ਰੋੜੇ ਪਾਏ ਜਾਂਦੇ ਹਨ। ਇਸਦੇ ਹੇਠਾਂ ਪਾਣੀ ਦੀ ਸਤਹਿ ਕਾਫੀ ਹੇਠਾਂ ਹੈ।
2. ਹੜ੍ਹ ਦੇ ਮੈਦਾਨ: ਇਨ੍ਹਾਂ ਵਿੱਚ ਰਾਵੀ, ਬਿਆਸ ਅਤੇ ਸਤਲੁਜ ਦੇ ਹੜ੍ਹ ਵਾਲੇ ਮੈਦਾਨ ਸ਼ਾਮਿਲ ਹਨ। ਇਨ੍ਹਾਂ ਮੈਦਾਨਾਂ ਨੂੰ ਬੇਟ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਫਿਲੌਰ, ਬੇਟ, ਆਨੰਦਪੁਰ ਬੇਟ ਅਤੇ ਨਕੋਦਰ ਬੇਟ ਇਸਦੇ ਪ੍ਰਮੁੱਖ ਉਦਾਹਰਨ ਹਨ।
3. ਨੈਲੀ: ਪੰਜਾਬ ਦੇ ਦੱਖਣ-ਪੂਰਬ ਵਿੱਚ ਘੱਗਰ ਨਦੀ ਨੇ ਜਲੋਢ ਦੇ ਮੈਦਾਨਾਂ ਦਾ ਨਿਰਮਾਣ ਕੀਤਾ ਹੈ। ਇਨ੍ਹਾਂ ਮੈਦਾਨਾਂ ਨੂੰ ਸਥਾਨਿਕ ਭਾਸ਼ਾ ਵਿੱਚ ਨੈਲੀ ਕਹਿੰਦੇ ਹਨ। ਘੁੜਾਸ, ਸਮਾਨਾ ਅਤੇ ਸਰਦੂਲਗੜ੍ਹ ਇਨ੍ਹਾਂ ਮੈਦਾਨਾਂ ਦੇ ਉਦਾਹਰਨ ਹਨ।
4. ਜਲੋਢ ਦੇ ਮੈਦਾਨ: ਬਾਰੀ ਅਤੇ ਬਿਸਤ ਦੋਆਬ ਦੇ ਦੇਸ਼ ਜਲੋਢੀ ਮਿੱਟੀ ਦੇ ਬਣੇ ਹਨ। ਇਨ੍ਹਾਂ ਮੈਦਾਨਾਂ ਵਿੱਚ ਖਾਡਰ ਅਤੇ ਬਾਂਗਰ ਦੋਵਾਂ ਤਰ੍ਹਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਹਨ।
5. ਜਲੋਢ ਮੈਦਾਨਾਂ ਦੇ ਵਿੱਚ ਸਥਿਤ ਬਾਲੂ ਟਿੱਲੇ: ਸਤਲੁਜ ਦੇ ਦੱਖਣੀ ਭਾਗ ਵਿੱਚ ਪਾਣੀ ਦਾ ਵਹਾਓ ਘੱਗਰ ਨਦੀ ਵੱਲ ਹੈ। ਹੜ੍ਹ ਦੇ ਦਿਨਾਂ ਵਿੱਚ ਇੱਥੇ ਪਾਣੀ ਦੇ ਵਹਿਣ ਨਾਲ ਰੇਤ ਦੇ ਟਿੱਲੇ ਬਣ ਜਾਂਦੇ ਹਨ। ਹੜ੍ਹਾਂ ਤੋਂ ਬਚਾਓ ਦੇ ਲਈ ਕਈ ਸਥਾਨਾਂ ‘ਤੇ ਨਾਲੇ ਅਤੇ ਨਾਲੀਆਂ ਬਣਾਈਆਂ ਗਈਆਂ ਹਨ। ਹੁਣ ਇਨ੍ਹਾਂ ਰੇਤਲੇ ਟਿੱਲਿਆਂ ਨੂੰ ਖੇਤੀ ਯੋਗ ਬਣਾ ਲਿਆ ਗਿਆ ਹੈ।

Exam Tips:

a) ਉਤਪੱਤੀ ਦੇ ਕਾਰਕ (ਹਿਮਾਲਿਆ, ਸਿੰਧ ਪ੍ਰਣਾਲੀ, ਮਿੱਟੀ ਦਾ ਜਮਾਵ) ਪਹਿਲਾਂ ਲਿਖੋ।
b) ਪੰਜਾਂ ਭਾਗਾਂ ਦੇ ਨਾਂ ਅਤੇ ਹਰ ਭਾਗ ਦੀ ਇੱਕ ਉਦਾਹਰਨ ਜ਼ਰੂਰ ਲਿਖੋ।

 

Punjab Board Solutions for Class 9 SST Geography Punjabi Medium Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Official Punjab Board Solutions for Punjabi Medium Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Review comprehensive exercise answers for Class 9 SST Geography Punjabi Medium Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ

Beyond providing final answers, these guides offer step-by-step breakdowns for complex queries in the Class 9 SST Geography module. This approach helps students balance theoretical depth with practical problem-solving skills required for Punjab Board exams.

Next Steps in Your SST Geography Revision

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 SST Geography.

FAQs

Where can I find the latest PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ for the 2026-27 session?

The complete and updated PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ is available for free on StudiesToday.com. These solutions for Class 9 SST Geography are as per latest Punjab Board curriculum.

Are the SST Geography Punjab Board solutions for Class 9 updated for the new 50% competency-based exam pattern?

Yes, our experts have revised the PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ will help students to get full marks in the theory paper.

Do you offer PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ in multiple languages like Hindi and English?

Yes, we provide bilingual support for Class 9 SST Geography. You can access PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ in both English and Hindi medium.

Is it possible to download the SST Geography Punjab Board solutions for Class 9 as a PDF?

Yes, you can download the entire PSEB 9th Class SST Solutions Geography Chapter 2(b) ਪੰਜਾਬ: ਧਰਾਤਲ ਭੂ-ਆਕ੍ਰਿਤੀਆਂ in printable PDF format for offline study on any device.