Download Punjab Board Solutions for Class 9 SST Geography Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ
Access comprehensive textbook solutions for Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ using the official curriculum guides for Class 9 SST Geography. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
View or download the dedicated Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ solution resource below. Engaging with these textbook answers under focused study conditions ensures continuous academic progress and mastery of the 2026-27 curriculum for SST Geography.
(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿੱਚ ਦਿਓ
Question 1: ਭਾਰਤ ਨੂੰ ਭੂ-ਆਕ੍ਰਿਤਿਕ ਦੇ ਆਧਾਰ ‘ਤੇ ਵੰਡ ਕੇ ਪੰਜ ਭਾਗਾਂ ਦੇ ਨਾਂ ਲਿਖੋ।
Answer:
ਭਾਰਤ ਨੂੰ ਭੂ-ਆਕ੍ਰਿਤਿਕ ਆਧਾਰ ‘ਤੇ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:
1. ਹਿਮਾਲਿਆ ਪਰਬਤ ਖੇਤਰ
2. ਉੱਤਰੀ ਵਿਸ਼ਾਲ ਮੈਦਾਨ ਅਤੇ ਮਾਰੂਥਲ
3. ਪ੍ਰਾਇਦੀਪੀ ਪਠਾਰ
4. ਤੱਟੀ ਮੈਦਾਨ
5. ਭਾਰਤੀ ਦੀਪ ਸਮੂਹ।
Exam Tips:
a) ਪੰਜੇ ਭਾਗ ਕ੍ਰਮ ਅਨੁਸਾਰ ਲਿਖੋ।
Question 2: ਜੇ ਤੁਸੀਂ ਗੁਰੂ ਸ਼ਿਖ਼ਰ ਉੱਤੇ ਹੋਵੋ ਤਾਂ ਤੁਸੀਂ ਕਿਹੜੀ ਪਹਾੜੀ ਲੜੀ ਵਿਚ ਹੋਵੋਗੇ ?
Answer:
ਅਰਾਵਲੀ ਪਹਾੜੀ ਲੜੀ (ਮਾਊਂਟ ਆਬੂ)।
Exam Tips:
a) ਗੁਰੂ ਸ਼ਿਖ਼ਰ ਅਰਾਵਲੀ ਦੀ ਸਭ ਤੋਂ ਉੱਚੀ ਚੋਟੀ ਹੈ।
Question 3: ਭਾਰਤੀ ਉੱਤਰੀ ਮੈਦਾਨ ਦੀ ਮੋਟੇ ਤੌਰ ‘ਤੇ ਲੰਬਾਈ-ਚੌੜਾਈ ਕਿੰਨੀ ਹੈ ?
Answer:
ਭਾਰਤੀ ਉੱਤਰੀ ਮੈਦਾਨ ਦੀ ਲੰਬਾਈ ਲਗਭਗ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 300 ਕਿਲੋਮੀਟਰ ਹੈ।
Exam Tips:
a) ਲੰਬਾਈ ਅਤੇ ਚੌੜਾਈ ਦੋਵੇਂ ਅੰਕ ਲਿਖੋ।
Question 4: ਭਾਰਤੀ ਟਾਪੂਆਂ ਨੂੰ ਕਿਹੜੇ-ਕਿਹੜੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
Answer:
ਭਾਰਤੀ ਟਾਪੂਆਂ ਨੂੰ ਮੁੱਖ ਰੂਪ ਵਿਚ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ: ਅੰਡੇਮਾਨ-ਨਿਕੋਬਾਰ ਦੀਪ ਸਮੂਹ ਅਤੇ ਲਕਸ਼ਦੀਪ ਸਮੂਹ।
Exam Tips:
a) ਦੋਵੇਂ ਸਮੂਹਾਂ ਦੇ ਨਾਮ ਲਿਖੋ।
Question 5: ਹੇਠਾਂ ਲਿਖਿਆਂ ਵਿਚੋਂ ਕਿਹੜਾ ਮੈਦਾਨੀ ਭਾਗ ਨਹੀਂ ਹੈ ?
(i) ਭਾਬਰ
(ii) ਬਾਂਗਰ
(iii) ਕੇਆਲ
(iv) ਕੱਲਰ।
Answer:
ਕੇਆਲ (ਕਾਇਲ)।
Exam Tips:
a) ਕੇਆਲ ਲੈਗੂਨ (ਝੀਲ) ਦਾ ਸਥਾਨਕ ਨਾਮ ਹੈ; ਬਾਕੀ ਮੈਦਾਨੀ ਭਾਗਾਂ ਦੇ ਨਾਮ ਹਨ।
Question 6: ਇਨ੍ਹਾਂ ਵਿਚੋਂ ਕਿਹੜੀ ਝੀਲ ਨਹੀਂ ਹੈ ?
(i) ਸੈਡਲ
(ii) ਸਾਂਬਰ
(iii) ਚਿਲਕਾ
(iv) ਵੈਂਬਾਨੰਦ।
Answer:
ਸੈਡਲ।
Exam Tips:
a) ਸੈਡਲ ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ (ਪੀਕ) ਹੈ।
Question 7: ਇਹਨਾਂ ਵਿੱਚੋਂ ਕਿਹੜਾ ਨਾਂ ਬਾਕੀਆਂ ਨਾਲੋਂ ਵੱਖਰੀ ਪਛਾਣ ਵਾਲਾ ਹੈ ?
(i) ਸ਼ਾਰਦਾ
(ii) ਕਾਵੇਰੀ
(iii) ਗੋਮਤੀ
(iv) ਯਮੁਨਾ।
Answer:
ਕਾਵੇਰੀ।
Exam Tips:
a) ਸ਼ਾਰਦਾ, ਗੋਮਤੀ ਅਤੇ ਯਮੁਨਾ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਹਨ।
Question 8: ਕਿਹੜੀ ਪਰਬਤ ਸ਼੍ਰੇਣੀ ਹਿਮਾਲਿਆ ਨਹੀਂ ਹੈ ?
(i) ਰਕਸ਼ਪੋਸ਼ੀ
(ii) ਡਫ਼ਲਾ
(iii) ਜਾਸਕਰ
(iv) ਨੀਲਗਿਰੀ।
Answer:
ਨੀਲਗਿਰੀ।
Exam Tips:
a) ਨੀਲਗਿਰੀ ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ ਹਨ।
(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ
Question 1: ਹਿਮਾਲਿਆ ਪਰਬਤ ਦੀ ਸਿਰਜਣਾ (ਉਤਪੱਤੀ) ਤੇ ਨੋਟ ਲਿਖੋ।
Answer:
ਜਿੱਥੇ ਅੱਜ ਹਿਮਾਲਿਆ ਹੈ, ਉੱਥੇ ਕਦੇ ਟੈਥੀਜ਼ ਨਾਂ ਦਾ ਗਹਿਰਾ ਸਾਗਰ ਲਹਿਰਾਉਂਦਾ ਸੀ। ਇਹ ਦੋ ਵਿਸ਼ਾਲ ਭੂ-ਖੰਡਾਂ ਨਾਲ ਘਿਰਿਆ ਇਕ ਲੰਬਾ ਅਤੇ ਚੌੜਾ ਸਾਗਰ ਸੀ। ਇਸ ਦੇ ਉੱਤਰ ਵਿਚ ਅੰਗਾਰਾ ਲੈਂਡ ਅਤੇ ਦੱਖਣ ਵਿਚ ਗੌਂਡਵਾਨਾ ਲੈਂਡ ਨਾਂ ਦੇ ਦੋ ਭੂ-ਖੰਡ ਸਨ।
ਲੱਖਾਂ ਸਾਲਾਂ ਤਕ ਇਨ੍ਹਾਂ ਭੂ-ਖੰਡਾਂ ਦਾ ਛਿੱਜਣ ਹੁੰਦਾ ਰਿਹਾ। ਛਿੱਜਣ ਪਦਾਰਥ (ਕੰਕਰ, ਪੱਥਰ, ਮਿੱਟੀ, ਗਾਰ ਆਦਿ) ਟੈਥੀਜ਼ ਸਾਗਰ ਵਿਚ ਜਮ੍ਹਾਂ ਹੁੰਦੇ ਰਹੇ। ਇਹ ਦੋ ਭੂ-ਖੰਡ ਹੌਲੀ-ਹੌਲੀ ਇਕ-ਦੂਸਰੇ ਵੱਲ ਖਿਸਕਣ ਲੱਗੇ। ਸਾਗਰ ਵਿਚ ਜੰਮੀਆਂ ਪਰਤਾਂ ਵਿਚ ਮੋੜ ਪੈਣ ਲੱਗੇ, ਜੋ ਦੀਪਾਂ ਦੀ ਮਾਲਾ ਵਾਂਗ ਪਾਣੀ ਤੋਂ ਉੱਪਰ ਆ ਗਏ। ਸਮਾਂ ਬੀਤਣ ਨਾਲ ਵਿਸ਼ਾਲ ਵਲਿਤ ਪਰਬਤ ਸ਼੍ਰੇਣੀਆਂ ਬਣੀਆਂ, ਜਿਨ੍ਹਾਂ ਨੂੰ ਅੱਜ ਹਿਮਾਲਿਆ ਕਹਿੰਦੇ ਹਨ।
Exam Tips:
a) ਟੈਥੀਜ਼ ਸਾਗਰ, ਦੋ ਭੂ-ਖੰਡਾਂ ਅਤੇ ਪਰਤਾਂ ਵਿਚ ਮੋੜ ਦਾ ਕ੍ਰਮ ਲਿਖੋ।
Question 2: ਖਾਡਰ ਦੇ ਮੈਦਾਨਾਂ ਬਾਰੇ ਦੱਸੋ। ਇਹ ਬਾਂਗਰ ਨਾਲੋਂ ਕਿਵੇਂ ਵੱਖਰੇ ਹਨ ?
Answer:
ਖਾਡਰ ਨਵੀਂ ਜਲੌਢ ਮਿੱਟੀ ਵਾਲਾ ਮੈਦਾਨ ਹੈ। ਨਦੀਆਂ ਇਹ ਮਿੱਟੀ ਲਿਆ ਕੇ ਹੇਠਲੇ ਦੇਸ਼ਾਂ ਵਿਚ ਵਿਛਾਉਂਦੀਆਂ ਹਨ, ਜੋ ਬਹੁਤ ਉਪਜਾਊ ਹੁੰਦੀ ਹੈ। ਪੰਜਾਬ ਵਿਚ ਅਜਿਹੀ ਮਿੱਟੀ ਵਾਲੇ ਖੇਤਰਾਂ ਨੂੰ ‘ਬੇਟ’ ਵੀ ਕਿਹਾ ਜਾਂਦਾ ਹੈ। ਬਾਂਗਰ ਪੁਰਾਣੀ ਜੰਮੀ ਹੋਈ ਉੱਚੀ ਭੂਮੀ ਹੈ ਜਿੱਥੇ ਹੜ੍ਹਾਂ ਦਾ ਪਾਣੀ ਨਹੀਂ ਪਹੁੰਚਦਾ।
Exam Tips:
a) ਖਾਡਰ ਨਵੀਂ ਅਤੇ ਬਾਂਗਰ ਪੁਰਾਣੀ ਮਿੱਟੀ ਦਾ ਅੰਤਰ ਲਿਖੋ।
Question 3: ਮੱਧ ਹਿਮਾਲਿਆ ਬਾਰੇ ਇਕ ਨੋਟ ਲਿਖੋ।
Answer:
ਛੋਟਾ ਹਿਮਾਲਿਆ ਨੂੰ ਹਿਮਾਚਲ ਜਾਂ ਮੱਧ ਹਿਮਾਲਾ ਵੀ ਕਹਿੰਦੇ ਹਨ। ਇਸਦੀ ਔਸਤ ਉਚਾਈ 3500 ਤੋਂ 5000 ਮੀਟਰ ਤਕ ਹੈ ਅਤੇ ਇਸ ਦੀਆਂ ਪਹਾੜੀਆਂ 60 ਤੋਂ 80 ਕਿਲੋਮੀਟਰ ਚੌੜਾਈ ਵਿਚ ਮਿਲਦੀਆਂ ਹਨ।
1. ਸ਼੍ਰੇਣੀਆਂ: ਜੰਮੂ-ਕਸ਼ਮੀਰ ਵਿਚ ਪੀਰ ਪੰਜਾਲ ਅਤੇ ਨਾਗਾ ਟਿੱਬਾ; ਹਿਮਾਚਲ ਵਿਚ ਧੌਲਾਧਾਰ ਅਤੇ ਕੁਮਾਉਂ; ਨੇਪਾਲ ਵਿਚ ਮਹਾਂਭਾਰਤ; ਉੱਤਰਾਖੰਡ ਵਿਚ ਕੁਮਾਉਂ ਅਤੇ ਮੰਸੂਰੀ; ਭੂਟਾਨ ਵਿਚ ਥਿੰਪੂ।
2. ਘਾਟੀਆਂ: ਕਸ਼ਮੀਰ ਵਾਦੀ ਦੇ ਕੁਝ ਹਿੱਸੇ, ਕਾਂਗੜਾ, ਕੁੱਲੂ, ਭਾਗੀਰਥੀ ਅਤੇ ਮੰਦਾਕਨੀ ਘਾਟੀਆਂ।
3. ਸਿਹਤਵਰਧਕ ਸਥਾਨ: ਸ਼ਿਮਲਾ, ਸ੍ਰੀਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਅਤੇ ਚਕਰਾਤਾ।
Exam Tips:
a) ਚਾਰ-ਪੰਜ ਪਹਾੜੀ ਸ਼੍ਰੇਣੀਆਂ ਦੇ ਨਾਮ ਯਾਦ ਰੱਖੋ।
Question 4: ਪੂਰਬੀ ਅਤੇ ਪੱਛਮੀ ਘਾਟਾਂ ਵਿਚ ਕੀ ਅੰਤਰ ਹਨ ?
Answer:
1. ਪੱਛਮੀ ਘਾਟ ਉੱਤਰ ਤੋਂ ਦੱਖਣ ਤਕ ਅਰਬ ਸਾਗਰ ਦੇ ਸਮਾਨਾਂਤਰ ਫੈਲੇ ਹਨ; ਪੂਰਬੀ ਘਾਟ ਬੰਗਾਲ ਦੀ ਖਾੜੀ ਦੇ ਨਾਲ-ਨਾਲ ਹੈ।
2. ਪੱਛਮੀ ਘਾਟ ਲੰਬੀ ਲੜੀ ਬਣਾਉਂਦੇ ਹਨ; ਪੂਰਬੀ ਘਾਟ ਨਦੀਆਂ ਨਾਲ ਕੱਟੇ ਹੋਣ ਕਰਕੇ ਅਲੱਗ-ਅਲੱਗ ਪਹਾੜੀਆਂ ਵਾਂਗ ਦਿਸਦੇ ਹਨ।
3. ਪੱਛਮੀ ਘਾਟ ਪੂਰਬੀ ਘਾਟ ਨਾਲੋਂ ਜ਼ਿਆਦਾ ਉੱਚੇ ਅਤੇ ਸਪੱਸ਼ਟ ਹਨ।
4. ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਮਹੇਂਦਰਗਿਰੀ ਹੈ; ਪੱਛਮੀ ਘਾਟ ਦੀ ਸਭ ਤੋਂ ਉੱਚੀ ਚੋਟੀ ਅਨਾਈਮੁਦੀ ਹੈ।
5. ਪੱਛਮੀ ਘਾਟ ਵਿਚ ਥਾਲਘਾਟ, ਭੋਰਘਾਟ, ਪਾਲਘਾਟ ਅਤੇ ਸ਼ੇਨਕੋਟਾ ਦੱਰੇ ਹਨ; ਪੂਰਬੀ ਘਾਟ ਵਿਚ ਕੋਈ ਮਹੱਤਵਪੂਰਨ ਦੱਰਾ ਨਹੀਂ ਹੈ।
Exam Tips:
a) ਦੋਵਾਂ ਘਾਟਾਂ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਯਾਦ ਰੱਖੋ।
Question 5: ਭਾਰਤੀ ਦੀਪ ਸਮੂਹਾਂ ਦਾ ਵਰਗੀਕਰਨ ਕਰੋ ਅਤੇ ਟਾਪੂਆਂ ਦੇ ਨਾਮ ਲਿਖੋ।
Answer:
ਭਾਰਤੀ ਦੀਪਾਂ ਦੀ ਕੁੱਲ ਗਿਣਤੀ 267 ਹੈ। ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ:
1. ਬੰਗਾਲ ਦੀ ਖਾੜੀ ਵਿਚ ਅੰਡੇਮਾਨ-ਨਿਕੋਬਾਰ ਦੀਪ ਸਮੂਹ: ਇਹ ਉੱਤਰ-ਪੂਰਬੀ ਪਰਬਤ ਸ਼੍ਰੇਣੀ ਅਰਾਕਾਨ ਯੋਮਾ (ਮਿਆਂਮਾਰ) ਦਾ ਵਿਸਤਾਰ ਹੈ। ਇਨ੍ਹਾਂ ਦੀ ਗਿਣਤੀ 204 ਹੈ। ਸੈਡਲ ਪੀਕ (737 ਮੀਟਰ) ਅੰਡੇਮਾਨ ਦੀ ਸਭ ਤੋਂ ਉੱਚੀ ਚੋਟੀ ਹੈ। ਨਿਕੋਬਾਰ ਵਿਚ 19 ਦੀਪ ਹਨ, ਜਿਨ੍ਹਾਂ ਵਿਚੋਂ ਗ੍ਰੇਟ ਨਿਕੋਬਾਰ ਸਭ ਤੋਂ ਵੱਡਾ ਹੈ।
2. ਅਰਬ ਸਾਗਰ ਵਿਚ ਲਕਸ਼ਦੀਪ ਸਮੂਹ: ਇਨ੍ਹਾਂ ਦੀ ਕੁੱਲ ਗਿਣਤੀ 34 ਹੈ। ਉੱਤਰ ਵਿਚ ਅਮੀਨਦੀਵੀ, ਦੱਖਣ ਵਿਚ ਮਿਨੀਕੋਆਇ ਅਤੇ ਵਿਚਕਾਰਲਾ ਭਾਗ ਲੱਕਾਦੀਵ ਕਹਾਉਂਦਾ ਹੈ।
Exam Tips:
a) ਦੋਵੇਂ ਸਮੂਹਾਂ ਦੀ ਸਥਿਤੀ ਅਤੇ ਟਾਪੂਆਂ ਦੇ ਨਾਮ ਲਿਖੋ।
Question 6: ਭਾਬਰ ਅਤੇ ਤਰਾਈ ਵਿਚ ਅੰਤਰ ਸਪੱਸ਼ਟ ਕਰੋ।
Answer:
ਭਾਬਰ ਉਹ ਮੈਦਾਨੀ ਪੱਟੀ ਹੈ ਜਿੱਥੇ ਦਰਿਆ ਪਹਾੜਾਂ ਤੋਂ ਉਤਰ ਕੇ ਆਪਣੀ ਰੇਤ, ਕੰਕਰ, ਬੱਜਰੀ ਅਤੇ ਪੱਥਰ ਜਮ੍ਹਾਂ ਕਰਦੇ ਹਨ। ਇੱਥੇ ਨਦੀਆਂ ਧਰਤੀ ਦੇ ਹੇਠਾਂ ਵਗਦੀਆਂ ਹਨ।
ਜਦੋਂ ਇਹ ਭੂਮੀਗਤ ਨਦੀਆਂ ਮੁੜ ਧਰਾਤਲ ਉੱਤੇ ਆਉਂਦੀਆਂ ਹਨ, ਤਾਂ ਦਲਦਲੀ ਖੇਤਰ ਬਣਦੇ ਹਨ। ਸ਼ਿਵਾਲਿਕ ਦੇ ਸਮਾਨਾਂਤਰ ਫੈਲੀ ਇਸ ਨਮੀ ਵਾਲੀ ਦਲਦਲੀ ਪੱਟੀ ਨੂੰ ਤਰਾਈ ਕਹਿੰਦੇ ਹਨ। ਇੱਥੇ ਸੰਘਣੇ ਜੰਗਲ ਅਤੇ ਜੰਗਲੀ ਜੀਵ ਵਧੇਰੇ ਮਿਲਦੇ ਹਨ।
Exam Tips:
a) ਭਾਬਰ ਵਿਚ ਨਦੀਆਂ ਲੁਕਦੀਆਂ ਹਨ, ਤਰਾਈ ਵਿਚ ਉਹ ਮੁੜ ਨਿਕਲਦੀਆਂ ਹਨ।
(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ
Question 1: ਪ੍ਰਾਇਦੀਪ ਪਠਾਰਾਂ ਅਤੇ ਉਨ੍ਹਾਂ ਦੀਆਂ ਪਰਬਤ ਲੜੀਆਂ ਬਾਰੇ ਵਿਸਤਾਰ ਵਿਚ ਦੱਸੋ।
Answer:
ਪ੍ਰਾਇਦੀਪ ਪਠਾਰ ਭਾਰਤ ਦੇ ਮੱਧ ਤੋਂ ਦੂਰ ਦੱਖਣ ਤਕ ਫੈਲਿਆ ਹੈ ਅਤੇ ਕ੍ਰਿਸਟਲੀ, ਅਗਨੀ ਅਤੇ ਰੂਪਾਂਤਰਿਤ ਚੱਟਾਨਾਂ ਤੋਂ ਬਣਿਆ ਹੈ। ਇਸਦਾ ਸਿਖਰ ਬਿੰਦੂ ਕੰਨਿਆ ਕੁਮਾਰੀ ਹੈ। ਇਸਨੂੰ ਮੁੱਖ ਰੂਪ ਵਿਚ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ:
1. ਮੱਧ ਭਾਰਤ ਦਾ ਪਠਾਰ: ਮਾਰਵਾੜ ਦੇ ਪੂਰਬ ਵਿਚ, ਉਚਾਈ 250-500 ਮੀਟਰ। ਚੰਬਲ ਅਤੇ ਸਹਾਇਕ ਨਦੀਆਂ ਇਸਦੀ ਦਰਾਰ ਘਾਟੀ ਵਿਚ ਵਗਦੀਆਂ ਹਨ। ਯਮੁਨਾ ਦੇ ਨੇੜੇ ਬੁੰਦੇਲਖੰਡ ਸਥਿਤ ਹੈ।
2. ਮਾਲਵਾ ਪਠਾਰ: ਪੱਛਮ ਵਿਚ ਅਰਾਵਲੀ, ਉੱਤਰ ਵਿਚ ਬੁੰਦੇਲਖੰਡ ਅਤੇ ਬਘੇਲਖੰਡ, ਪੂਰਬ ਵਿਚ ਛੋਟਾ ਨਾਗਪੁਰ, ਰਾਜਮਹਿਲ ਪਹਾੜੀਆਂ ਅਤੇ ਸ਼ਿਲਾਂਗ ਪਠਾਰ ਤਕ, ਅਤੇ ਦੱਖਣ ਵਿਚ ਸਤਪੁੜਾ ਤਕ ਘਿਰਿਆ ਹੋਇਆ ਹੈ। ਇਸਦੀ ਔਸਤ ਉਚਾਈ 900 ਮੀਟਰ ਹੈ। ਪਾਰਸਨਾਥ ਅਤੇ ਨੇਤਰਹਾਟ ਇਸਦੀਆਂ ਮੁੱਖ ਚੋਟੀਆਂ ਹਨ। ਇਸਦੀਆਂ ਤਿੰਨ ਪਰਬਤ ਸ਼੍ਰੇਣੀਆਂ ਅਰਾਵਲੀ, ਵਿੰਧਿਆਚਲ ਅਤੇ ਸਤਪੁੜਾ ਹਨ।
ਅਰਾਵਲੀ ਸਭ ਤੋਂ ਪੁਰਾਣੀ ਪਰਬਤ ਸ਼੍ਰੇਣੀ ਹੈ, ਲੰਬਾਈ ਲਗਪਗ 800 ਕਿਲੋਮੀਟਰ; ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖ਼ਰ (1722 ਮੀਟਰ) ਹੈ। ਸਤਪੁੜਾ 900 ਕਿਲੋਮੀਟਰ ਤਕ ਫੈਲੀ ਹੈ; ਸਭ ਤੋਂ ਉੱਚੀ ਚੋਟੀ ਧੂਪਗੜ੍ਹ (1350 ਮੀਟਰ) ਹੈ, ਅਮਰਕੰਟਕ ਦੂਜੀ ਉੱਚੀ ਹੈ।
3. ਦੱਖਣ ਦਾ ਪਠਾਰ: ਔਸਤ ਉਚਾਈ 300 ਤੋਂ 900 ਮੀਟਰ। ਇਸਨੂੰ ਮੌਸਮੀ ਨਦੀਆਂ ਨੇ ਕੱਟ ਕੇ ਸੱਤ ਭਾਗਾਂ ਵਿਚ ਵੰਡਿਆ ਹੈ: ਮਹਾਰਾਸ਼ਟਰ ਟੇਬਲ ਲੈਂਡ (ਬੇਸਾਲਟ ਲਾਵੇ ਤੋਂ ਬਣਿਆ), ਦੰਡਕਾਰਨਯ-ਛੱਤੀਸਗੜ੍ਹ ਖੇਤਰ, ਤੇਲੰਗਾਨਾ ਪਠਾਰ, ਕਰਨਾਟਕ ਪਠਾਰ, ਪੱਛਮੀ ਘਾਟ, ਪੂਰਬੀ ਘਾਟ ਅਤੇ ਦੱਖਣੀ ਪਹਾੜੀ ਸਮੂਹ। ਕਰਨਾਟਕ ਵਿਚ ਬਾਬਾਬੂਦਨ ਪਹਾੜੀਆਂ ਦੀ ਮੁੱਲਨਗਿਰੀ (1913 ਮੀਟਰ) ਸਭ ਤੋਂ ਉੱਚੀ ਚੋਟੀ ਹੈ। ਪੱਛਮੀ ਘਾਟ ਦੀ ਔਸਤ ਉਚਾਈ 1200 ਮੀਟਰ ਅਤੇ ਪੂਰਬੀ ਘਾਟ ਦੀ 500 ਮੀਟਰ ਹੈ। ਪੱਛਮੀ ਘਾਟ ਤੋਂ ਦੱਖਣੀ ਭਾਰਤ ਦੀਆਂ ਮੁੱਖ ਨਦੀਆਂ ਨਿਕਲਦੀਆਂ ਹਨ। ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਮਹੇਂਦਰਗਿਰੀ (1500 ਮੀਟਰ) ਹੈ। ਜਿੱਥੇ ਦੋਵੇਂ ਘਾਟ ਮਿਲਦੇ ਹਨ ਉਸਨੂੰ ਨੀਲਗਿਰੀ ਕਹਿੰਦੇ ਹਨ, ਜਿਸਦੀ ਸਭ ਤੋਂ ਉੱਚੀ ਚੋਟੀ ਦੋਡਾਬੇਟਾ (2637 ਮੀਟਰ) ਹੈ। ਪ੍ਰਾਇਦੀਪੀ ਪਠਾਰ ਖਣਿਜਾਂ ਦਾ ਭੰਡਾਰ ਹੈ ਅਤੇ ਇੱਥੇ ਚਾਹ, ਰਬੜ, ਗੰਨਾ ਅਤੇ ਕਾਫ਼ੀ ਦੀ ਖੇਤੀ ਹੁੰਦੀ ਹੈ।
Exam Tips:
a) ਤਿੰਨ ਭਾਗਾਂ ਅਤੇ ਹਰ ਭਾਗ ਦੀ ਪਰਬਤ ਸ਼੍ਰੇਣੀ ਵੱਖ-ਵੱਖ ਲਿਖੋ।
b) ਪੱਛਮੀ ਘਾਟ ਦੀ ਉਚਾਈ ਅਤੇ ਦਰਿਆਵਾਂ ਦਾ ਸੰਬੰਧ ਯਾਦ ਰੱਖੋ।
Question 2: ਗੰਗਾ-ਬ੍ਰਹਮਪੁੱਤਰ ਦੇ ਮੈਦਾਨਾਂ ਦੀ ਬਣਤਰ ਬਾਰੇ ਦੱਸੋ ਅਤੇ ਉਨ੍ਹਾਂ ਦੀ ਖੇਤਰੀ ਵੰਡ ਕਰੋ।
Answer:
(ੳ) ਗੰਗਾ ਦੇ ਮੈਦਾਨ: ਇਹ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਹੈ। ਪੱਛਮ ਵਿਚ ਯਮੁਨਾ, ਪੂਰਬ ਵਿਚ ਬੰਗਲਾਦੇਸ਼ ਦੀ ਸੀਮਾ, ਉੱਤਰ ਵਿਚ ਸ਼ਿਵਾਲਿਕ ਅਤੇ ਦੱਖਣ ਵਿਚ ਪ੍ਰਾਇਦੀਪੀ ਪਠਾਰ ਦੇ ਵਾਧਰੇ ਹਨ। ਇਸ ਵਿਚ ਗੰਗਾ, ਯਮੁਨਾ, ਘਾਗਰਾ, ਗੰਡਕ, ਕੋਸੀ, ਸੋਨ, ਬੇਤਵਾ ਅਤੇ ਚੰਬਲ ਵਗਦੀਆਂ ਹਨ। ਤਰਾਈ ਖੇਤਰ ਦੀਆਂ ਦਲਦਲੀ ਪੇਟੀਆਂ ਨੂੰ ਕੌਰ, ਖੱਡਾਂ ਨੂੰ ਜਾਲਾ ਤੇ ਤਾਲ, ਪੁਰਾਣੀ ਜੰਮੀ ਬਾਂਗਰ ਅਤੇ ਨਵੀਂ ਖਾਦਰ ਪੱਟੀਆਂ ਨੂੰ ਖੋਲਾਂ ਕਿਹਾ ਜਾਂਦਾ ਹੈ। ਦੋਆਬ ਵਿਚ ਰੇਤ ਦੇ ਟਿੱਬਿਆਂ ਨੂੰ ਭੁੜ ਕਹਿੰਦੇ ਹਨ। ਢਲਾਨ ਪੂਰਬ ਵੱਲ ਹੈ।
ਉਚਾਈ ਦੇ ਆਧਾਰ ‘ਤੇ ਤਿੰਨ ਉਪ-ਭਾਗ ਹਨ: ਉੱਪਰਲੇ ਮੈਦਾਨ (ਗੰਗਾ-ਯਮੁਨਾ ਦੋਆਬ, ਰੋਹੇਲਖੰਡ ਅਤੇ ਅਵਧ); ਵਿਚਕਾਰਲਾ ਮੈਦਾਨ (ਬਿਹਾਰ ਜਾਂ ਮਿਥਿਲਾ ਮੈਦਾਨ, ਘਾਗਰਾ ਤੋਂ ਕੋਸੀ ਤਕ); ਹੇਠਲਾ ਮੈਦਾਨ (ਰਾਜਮਹਲ ਅਤੇ ਗਾਰੋ ਪਹਾੜੀਆਂ ਵਿਚਕਾਰ, ਡੈਲਟਾਈ ਖੇਤਰ, ਸੁੰਦਰਬਨ ਤਕ)।
(ਅ) ਬ੍ਰਹਮਪੁੱਤਰ ਦਾ ਮੈਦਾਨ: ਇਸਨੂੰ ਆਸਾਮ ਦਾ ਮੈਦਾਨ ਵੀ ਕਹਿੰਦੇ ਹਨ। ਇਹ ਬ੍ਰਹਮਪੁੱਤਰ ਅਤੇ ਸਹਾਇਕ ਨਦੀਆਂ ਦੀ ਮਿੱਟੀ ਨਾਲ ਬਣਿਆ ਹੈ। ਇਸਦੀ ਉਚਾਈ 250 ਤੋਂ 550 ਮੀਟਰ ਤਕ ਹੈ।
Exam Tips:
a) ਗੰਗਾ ਦੇ ਤਿੰਨ ਉਪ-ਭਾਗ ਅਤੇ ਬ੍ਰਹਮਪੁੱਤਰ ਦਾ ਮੈਦਾਨ ਵੱਖ-ਵੱਖ ਲਿਖੋ।
Question 3: ਭਾਰਤ ਦੇ ਤਟਵਰਤੀ ਮੈਦਾਨਾਂ ਦਾ ਵਰਣਨ ਕਰੋ।
Answer:
ਤਟਵਰਤੀ ਮੈਦਾਨ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਨਾਲ-ਨਾਲ ਫੈਲੇ ਹਨ। ਇਨ੍ਹਾਂ ਨੂੰ ਪੱਛਮੀ ਤਟ ਅਤੇ ਪੂਰਬੀ ਤਟ ਦੇ ਮੈਦਾਨਾਂ ਵਿਚ ਵੰਡਿਆ ਜਾਂਦਾ ਹੈ।
ਪੱਛਮੀ ਤਟੀ ਮੈਦਾਨ: ਪੱਛਮ ਵਿਚ ਅਰਬ ਸਾਗਰ ਅਤੇ ਪੂਰਬ ਵਿਚ ਪੱਛਮੀ ਘਾਟ। ਇਹ ਤੰਗ ਹਨ ਅਤੇ ਇਨ੍ਹਾਂ ਵਿਚ ਜਵਾਰਨਮੁਖ ਅਤੇ ਲੈਗੂਨ ਮਿਲਦੇ ਹਨ। ਨਰਮਦਾ ਅਤੇ ਤਾਪਤੀ ਡੈਲਟਾ ਨਹੀਂ ਬਣਾਉਂਦੀਆਂ, ਜਵਾਰਨਮੁਖ ਬਣਾਉਂਦੀਆਂ ਹਨ।
ਪੂਰਬੀ ਤਟੀ ਮੈਦਾਨ: ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿਚ ਪੂਰਬੀ ਘਾਟ। ਇਹ ਚੌੜੇ ਅਤੇ ਸਮਤਲ ਹਨ, ਜਿਨ੍ਹਾਂ ਵਿਚ ਨਦੀ ਡੈਲਟੇ ਮਿਲਦੇ ਹਨ। ਉੱਤਰੀ ਭਾਗ ਨੂੰ ਉੱਤਰੀ ਸਰਕਾਰ, ਗੋਲਕੁੰਡਾ ਜਾਂ ਕਾਕੀਨਾਡਾ ਕਹਿੰਦੇ ਹਨ; ਦੱਖਣੀ ਭਾਗ ਨੂੰ ਕੋਰੋਮੰਡਲ ਤਟ। ਚਿਲਕਾ ਝੀਲ ਭਾਰਤ ਵਿਚ ਖਾਰੇ ਪਾਣੀ ਦੀ ਸਭ ਤੋਂ ਵੱਡੀ ਝੀਲ ਹੈ।
Exam Tips:
a) ਪੱਛਮੀ ਅਤੇ ਪੂਰਬੀ ਤਟ ਦੇ ਅੰਤਰ ਯਾਦ ਰੱਖੋ।
Question 4: ਹੇਠਾਂ ਲਿਖਿਆਂ ‘ਤੇ ਨੋਟ ਲਿਖੋ: (i) ਰਾਜਸਥਾਨ ਦੇ ਮੈਦਾਨ ਅਤੇ ਮਾਰੂਥਲ (ii) ਮਾਲਵਾ ਦਾ ਪਠਾਰ (iii) ਉੱਚਤਮ ਹਿਮਾਲਿਆ।
Answer:
(i) ਥਾਰ ਮਾਰੂਥਲ ਪੰਜਾਬ-ਹਰਿਆਣਾ ਦੇ ਦੱਖਣੀ ਭਾਗਾਂ ਤੋਂ ਗੁਜਰਾਤ ਦੇ ਰਣ ਆਫ ਕੱਛ ਤਕ ਫੈਲਿਆ ਹੈ। ਇਹ ਪੱਧਰਾ ਅਤੇ ਖੁਸ਼ਕ ਹੈ; ਪੂਰਬ ਵਿਚ ਅਰਾਵਲੀ ਇਸਦੀ ਹੱਦ ਬਣਾਉਂਦੀ ਹੈ। ਲਗਪਗ 640 ਕਿਲੋਮੀਟਰ ਲੰਮਾ ਅਤੇ 250 ਕਿਲੋਮੀਟਰ ਚੌੜਾ ਹੈ। ਕਿਸੇ ਸਮੇਂ ਇਹ ਸਮੁੰਦਰ ਹੇਠ ਸੀ ਅਤੇ ਬਹੁਤ ਘੱਟ ਵਰਖਾ ਕਾਰਨ ਹੁਣ ਰੇਤ ਦੇ ਟਿੱਲਿਆਂ ਵਿਚ ਬਦਲ ਗਿਆ ਹੈ। ਪੂਰਬੀ ਭਾਗ ਨੂੰ ਰਾਜਸਥਾਨ ਬਾਂਗਰ ਵੀ ਕਹਿੰਦੇ ਹਨ।
(ii) ਮਾਲਵਾ ਪਠਾਰ: ਪੱਛਮ ਵਿਚ ਅਰਾਵਲੀ, ਉੱਤਰ ਵਿਚ ਬੁੰਦੇਲਖੰਡ ਅਤੇ ਬਘੇਲਖੰਡ, ਦੱਖਣ ਵਿਚ ਸਤਪੁੜਾ ਤਕ ਘਿਰਿਆ ਹੈ। ਬਾਨਾਸ, ਚੰਬਲ, ਕੇਨ ਅਤੇ ਬੇਤਵਾ ਨਦੀਆਂ ਵਗਦੀਆਂ ਹਨ। ਔਸਤ ਉਚਾਈ 900 ਮੀਟਰ ਹੈ।
(iii) ਉੱਚਤਮ (ਮਹਾਨ) ਹਿਮਾਲਿਆ: ਸਿੰਧ ਘਾਟੀ ਤੋਂ ਬ੍ਰਹਮਪੁੱਤਰ ਦੀ ਦਿਹਾਂਗ ਘਾਟੀ ਤਕ ਫੈਲਿਆ ਹੈ। ਇਹ ਸਭ ਤੋਂ ਲੰਮੀ ਅਤੇ ਉੱਚੀ ਸ਼੍ਰੇਣੀ ਹੈ, ਜਿਸ ਵਿਚ ਗ੍ਰੇਨਾਈਟ ਅਤੇ ਨੀਸ ਚੱਟਾਨਾਂ ਮਿਲਦੀਆਂ ਹਨ। ਮਾਊਂਟ ਐਵਰੈਸਟ (8848 ਮੀਟਰ) ਇੱਥੇ ਸਥਿਤ ਹੈ। ਇਸ ਵਿਚ ਅਨੇਕ ਦੱਰੇ ਅਤੇ ਕਾਠਮੰਡੂ ਤੇ ਕਸ਼ਮੀਰ ਵਰਗੀਆਂ ਘਾਟੀਆਂ ਹਨ।
Exam Tips:
a) ਤਿੰਨੋਂ ਭਾਗਾਂ ਦੇ ਪ੍ਰਮੁੱਖ ਤੱਥ ਅਲੱਗ-ਅਲੱਗ ਲਿਖੋ।
Question 5: ਹਿਮਾਲਿਆ ਪਰਬਤ ਅਤੇ ਦੱਖਣ ਦੇ ਪਠਾਰ ਦੇ ਲਾਭਾਂ ਦੀ ਤੁਲਨਾ ਕਰੋ।
Answer:
ਹਿਮਾਲਿਆ ਦੇ ਲਾਭ: ਮਾਨਸੂਨ ਪੌਣਾਂ ਨਾਲ ਟਕਰਾ ਕੇ ਉੱਤਰੀ ਮੈਦਾਨ ਵਿਚ ਵਰਖਾ ਕਰਦਾ ਹੈ; ਗੰਗਾ, ਯਮੁਨਾ, ਸਤਲੁਜ, ਬ੍ਰਹਮਪੁੱਤਰ ਆਦਿ ਦਰਿਆ ਇੱਥੋਂ ਨਿਕਲਦੇ ਹਨ ਅਤੇ ਸਾਰਾ ਸਾਲ ਵਗਦੇ ਹਨ; ਢਲਾਨਾਂ ਤੇ ਚਾਹ ਅਤੇ ਫਲ; ਸੰਘਣੇ ਜੰਗਲ ਅਤੇ ਲੱਕੜੀ; ਚਰਾਂਦਾਂ; ਖਣਿਜ; ਕਸ਼ਮੀਰ, ਕੁੱਲੂ ਅਤੇ ਕਾਂਗੜਾ ਵਰਗੀਆਂ ਸੈਰ-ਸਪਾਟਾ ਘਾਟੀਆਂ।
ਦੱਖਣ ਦੇ ਪਠਾਰ ਦੇ ਲਾਭ: ਖਣਿਜਾਂ ਨਾਲ ਭਰਪੂਰ (ਕੋਲਾ, ਲੋਹਾ, ਤਾਂਬਾ, ਮੈਂਗਨੀਜ਼, ਅਬਰਕ, ਸੋਨਾ) ਅਤੇ ਕਪਾਹ, ਚਾਹ, ਰਬੜ, ਗੰਨਾ, ਕਾਫ਼ੀ, ਮਸਾਲੇ ਦੀ ਖੇਤੀ; ਨਦੀਆਂ ਤੋਂ ਜਲ-ਬਿਜਲੀ; ਸਾਲ, ਸਾਗਵਾਨ, ਚੰਦਨ ਦੇ ਵਣ; ਉਟੀ, ਪੰਚਮੜੀ, ਮਹਾਬਲੇਸ਼ਵਰ ਵਰਗੇ ਸੈਰ-ਸਪਾਟਾ ਸਥਾਨ।
Exam Tips:
a) ਦੋਵਾਂ ਦੇ ਲਾਭ ਵੱਖ-ਵੱਖ ਕਾਲਮਾਂ ਵਿਚ ਯਾਦ ਰੱਖੋ।
ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ
Question 1: ਮਾਊਂਟ ਐਵਰੈਸਟ ਦੀ ਉਚਾਈ ਹੈ –
(ੳ) 9848 ਮੀ
(ਅ) 7048 ਮੀ
(ੲ) 8848 ਮੀ
(ਸ) 6848 ਮੀ।
Answer:
(ੲ) 8848 ਮੀ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
Question 2: ਪੂਰਬੀ ਘਾਟ ਦਾ ਸਭ ਤੋਂ ਉੱਚਾ ਸ਼ਿਖ਼ਰ ਕਿਹੜਾ ਹੈ ?
(ੳ) ਡੋਡਾਬੇਟਾ
(ਅ) ਮਹੇਂਦਰਗਿਰੀ
(ੲ) ਪੁਸ਼ਪਾਗਿਰੀ
(ਸ) ਕੋਲਾਈਮਾਲਾ।
Answer:
(ਅ) ਮਹੇਂਦਰਗਿਰੀ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
Question 3: ਹਿਮਾਲਿਆ ਦਾ ਜ਼ਿਆਦਾਤਰ ਭਾਗ ਫੈਲਿਆ ਹੈ –
(ੳ) ਭਾਰਤ ਵਿਚ
(ਅ) ਨੇਪਾਲ ਵਿਚ
(ੲ) ਤਿੱਬਤ ਵਿਚ
(ਸ) ਭੂਟਾਨ ਵਿਚ।
Answer:
(ੲ) ਤਿੱਬਤ ਵਿਚ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
Question 4: ਹਿਮਾਲਾ ਪਰਬਤਾਂ ਦੀ ਉਤਪੱਤੀ ਹੋਈ –
(ੳ) ਟੈਥੀਜ਼ ਸਾਗਰ ਤੋਂ
(ਅ) ਅੰਧ ਮਹਾਂਸਾਗਰ ਤੋਂ
(ੲ) ਹਿੰਦ ਮਹਾਂਸਾਗਰ ਤੋਂ
(ਸ) ਬੰਗਾਲ ਦੀ ਖਾੜੀ ਤੋਂ।
Answer:
(ੳ) ਟੈਥੀਜ਼ ਸਾਗਰ ਤੋਂ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
Question 5: ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਭਾਗ ਨੂੰ ਕਿਹਾ ਜਾਂਦਾ ਹੈ –
(ੳ) ਬਿਸਤ ਦੋਆਬ
(ਅ) ਪ੍ਰਾਇਦੀਪੀ ਪਠਾਰ
(ੲ) ਬਾਰੀ ਦੋਆਬ
(ਸ) ਮਾਲਾਬਾਰ ਦੋਆਬ।
Answer:
(ੳ) ਬਿਸਤ ਦੋਆਬ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
Question 6: ਕੋਂਕਣ ਤਟ ਦਾ ਵਿਸਤਾਰ ਹੈ –
(ੳ) ਦਮਨ ਤੋਂ ਗੋਆ ਤਕ
(ਅ) ਮੁੰਬਈ ਤੋਂ ਗੋਆ ਤਕ
(ੲ) ਦਮਨ ਤੋਂ ਬੰਗਲੌਰ ਤਕ
(ਸ) ਮੁੰਬਈ ਤੋਂ ਦਮਨ ਤਕ।
Answer:
(ੳ) ਦਮਨ ਤੋਂ ਗੋਆ ਤਕ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
Question 7: ਪੱਛਮੀ ਘਾਟ ਦੀ ਮੁੱਖ ਚੋਟੀ ਹੈ –
(ੳ) ਗੁਰੂ ਸ਼ਿਖਰ
(ਅ) ਕਾਲਸੂਬਾਈ
(ੲ) ਕੋਂਕਣ ਸ਼ਿਖਰ
(ਸ) ਮਾਊਂਟ ਆਬੂ।
Answer:
(ਅ) ਕਾਲਸੂਬਾਈ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
Question 8: ਉੱਤਰੀ ਵਿਸ਼ਾਲ ਮੈਦਾਨ ਕਿਹੜੇ ਦਰਿਆ ਪ੍ਰਣਾਲੀਆਂ ਨਾਲ ਬਣਿਆ ਹੈ ?
(ੳ) ਦੱਖਣੀ ਵਿਸ਼ਾਲ ਮੈਦਾਨ
(ਅ) ਪੂਰਬੀ ਵਿਸ਼ਾਲ ਮੈਦਾਨ
(ੲ) ਉੱਤਰੀ ਵਿਸ਼ਾਲ ਮੈਦਾਨ
(ਸ) ਤਿੱਬਤ ਦਾ ਮੈਦਾਨ।
Answer:
(ੲ) ਉੱਤਰੀ ਵਿਸ਼ਾਲ ਮੈਦਾਨ।
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਲਿਖੋ।
II. ਖ਼ਾਲੀ ਥਾਂਵਾਂ ਭਰੋ
Question 1: ਟਰਾਂਸ ਹਿਮਾਲਾ ਦੀ ਔਸਤ ਉਚਾਈ ………… ਮੀਟਰ ਹੈ।
Answer:
6000
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 2: ਦਫਾ ਬੰਮ ਅਤੇ ………… ਹਿਮਾਲਾ ਦੀਆਂ ਪੂਰਬੀ ਸ਼ਾਖਾਵਾਂ ਦੀਆਂ ਮੁੱਖ ਚੋਟੀਆਂ ਹਨ।
Answer:
ਸਾਰਾਮਤੀ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 3: ………… ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ।
Answer:
ਮਾਊਂਟ ਐਵਰੈਸਟ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 4: ਤਿਭੁਜਾਕਾਰ ਭਾਰਤੀ ਪ੍ਰਾਇਦੀਪੀ ਪਠਾਰ ਦਾ ਸ਼ਿਖਰ ਬਿੰਦੂ ………… ਹੈ।
Answer:
ਕੰਨਿਆ ਕੁਮਾਰੀ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 5: ਥਾਲ ਘਾਟ, ਭੋਰ ਘਾਟ ਅਤੇ ………… ਪੱਛਮੀ ਘਾਟ ਦੇ ਦੱਰੇ ਹਨ।
Answer:
ਪਾਲ ਘਾਟ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 6: ਚਿਲਕਾ ਝੀਲ ਭਾਰਤ ਦੀ ਸਭ ਤੋਂ ਵੱਡੀ ………… ਪਾਣੀ ਦੀ ਝੀਲ ਹੈ।
Answer:
ਖਾਰੇ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 7: ………… ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ।
Answer:
ਨਰਮਦਾ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 8: ………… ਹਿਮਾਲਾ ਭਾਰਤ ਦੀ ਸਭ ਤੋਂ ਲੰਬੀ ਅਤੇ ਉੱਚੀ ਪਰਬਤ ਮਾਲਾ ਹੈ।
Answer:
ਮਹਾਨ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 9: ਮਾਲਾਬਾਰ ਤਟ ਦਾ ਵਿਸਤਾਰ ਗੋਆ ਤੋਂ ………… ਤਕ ਹੈ।
Answer:
ਮੰਗਲੌਰ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
Question 10: ਛੱਤੀਸਗੜ੍ਹ ਦਾ ਮੈਦਾਨ ………… ਦੁਆਰਾ ਬਣਿਆ ਹੈ।
Answer:
ਮਹਾਨਦੀ
Exam Tips:
a) ਖ਼ਾਲੀ ਥਾਂ ਵਿਚ ਸਹੀ ਨਾਮ ਜਾਂ ਅੰਕ ਲਿਖੋ।
III. ਸਹੀ-ਗ਼ਲਤ
Question 1: ਟਰਾਂਸ ਹਿਮਾਲਿਆ ਨੂੰ ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ ਹੈ।
Answer:
(ਠੀਕ)
Exam Tips:
a) ਸਹੀ ਜਾਂ ਗ਼ਲਤ ਦਾ ਨਿਸ਼ਾਨ ਸੋਚ ਕੇ ਲਗਾਓ।
Question 2: ਹਿਮਾਲਿਆ ਦੇ ਜ਼ਿਆਦਾਤਰ ਸਿਹਤਵਰਧਕ ਸਥਾਨ ਮਹਾਨ ਹਿਮਾਲਿਆ ਵਿਚ ਸਥਿਤ ਹਨ।
Answer:
(ਗ਼ਲਤ) (ਇਹ ਛੋਟੇ ਹਿਮਾਲਿਆ ਵਿਚ ਹਨ)
Exam Tips:
a) ਸਹੀ ਜਾਂ ਗ਼ਲਤ ਦਾ ਨਿਸ਼ਾਨ ਸੋਚ ਕੇ ਲਗਾਓ।
Question 3: ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਾਵੇਰੀ ਅਤੇ ਕ੍ਰਿਸ਼ਨਾ ਦਾ ਮਹੱਤਵਪੂਰਨ ਯੋਗਦਾਨ ਹੈ।
Answer:
(ਗ਼ਲਤ)
Exam Tips:
a) ਸਹੀ ਜਾਂ ਗ਼ਲਤ ਦਾ ਨਿਸ਼ਾਨ ਸੋਚ ਕੇ ਲਗਾਓ।
Question 4: ਪੱਛਮੀ ਘਾਟ ਵਿਚ ਥਾਲ ਘਾਟ, ਭੋਰ ਘਾਟ ਅਤੇ ਪਾਲ ਘਾਟ ਨਾਮਕ ਤਿੰਨ ਦੱਰੇ ਸਥਿਤ ਹਨ।
Answer:
(ਠੀਕ)
Exam Tips:
a) ਸਹੀ ਜਾਂ ਗ਼ਲਤ ਦਾ ਨਿਸ਼ਾਨ ਸੋਚ ਕੇ ਲਗਾਓ।
Question 5: ਪੱਛਮੀ ਘਾਟ ਨੂੰ ਸਹਿਆਦਰੀ ਵੀ ਕਿਹਾ ਜਾਂਦਾ ਹੈ।
Answer:
(ਠੀਕ)
Exam Tips:
a) ਸਹੀ ਜਾਂ ਗ਼ਲਤ ਦਾ ਨਿਸ਼ਾਨ ਸੋਚ ਕੇ ਲਗਾਓ।
IV. ਸਹੀ ਮਿਲਾਨ ਕਰੋ
Question 1: ਸਹੀ ਮਿਲਾਨ ਕਰੋ: (1) ਉਤਕਲ (2) ਸਾਗਰ ਮੱਥਾ (3) ਪੱਛਮੀ ਘਾਟ (4) ਲਕਸ਼ਦੀਪ
ਸੂਚੀ ਅ: ਤਟਵਰਤੀ ਮੈਦਾਨ, ਮਾਊਂਟ ਐਵਰੈਸਟ, ਸਹਿਯਾਦਰੀ, ਅਰਬ ਸਾਗਰ।
Answer:
1. ਉਤਕਲ-ਤਟਵਰਤੀ ਮੈਦਾਨ
2. ਸਾਗਰ ਮੱਥਾ-ਮਾਊਂਟ ਐਵਰੈਸਟ
3. ਪੱਛਮੀ ਘਾਟ-ਸਹਿਯਾਦਰੀ
4. ਲਕਸ਼ਦੀਪ-ਅਰਬ ਸਾਗਰ
Exam Tips:
a) ਹਰ ਜੋੜੇ ਦਾ ਸੰਬੰਧ ਯਾਦ ਰੱਖੋ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਹਿਮਾਲਿਆ ਪਰਬਤ ਸ਼੍ਰੇਣੀ ਦੀ ਆਕ੍ਰਿਤੀ ਕਿਸ ਤਰ੍ਹਾਂ ਦੀ ਹੈ ?
Answer:
ਇਕ ਚਾਪ (Curve) ਵਰਗੀ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 2: ਹਿਮਾਲਿਆ ਪਰਬਤ ਖੇਤਰਾਂ ਦਾ ਜਨਮ ਕਿਵੇਂ ਹੋਇਆ ?
Answer:
ਟੈਥੀਜ਼ ਸਾਗਰ ਵਿਚ ਜਮ੍ਹਾਂ ਗਾਰ ਵਿਚ ਮੋੜ ਪੈਣ ਨਾਲ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 3: ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਂ ਦੱਸੋ।
Answer:
ਮਾਊਂਟ ਕੇ-2 (ਗੌਡਵਿਨ ਆਸਟਿਨ), ਗਾਸ਼ੇਰਬਰਮ-I ਅਤੇ ਗਾਸ਼ੇਰਬਰਮ-II।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 4: ਮਹਾਨ ਹਿਮਾਲਿਆ ਵਿਚ 8000 ਮੀਟਰ ਤੋਂ ਵੱਧ ਉਚਾਈ ਦੀਆਂ ਕਿਹੜੀਆਂ ਚੋਟੀਆਂ ਹਨ ?
Answer:
ਮਾਊਂਟ ਐਵਰੈਸਟ (8848 ਮੀਟਰ), ਕੰਚਨਜੰਗਾ (8586 ਮੀਟਰ), ਮਕਾਲੂ (8485 ਮੀਟਰ), ਧੌਲਗਿਰੀ (8167 ਮੀਟਰ) ਅਤੇ ਅੰਨਪੂਰਨਾ (8091 ਮੀਟਰ) ਆਦਿ। (ਉਚਾਈਆਂ ਪਾਠ-ਪੁਸਤਕ ਤੋਂ ਸੁਧਾਰੀਆਂ ਗਈਆਂ ਹਨ।)
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 5: ਭਾਰਤ ਦੇ ਜਵਾਨ ਅਤੇ ਪ੍ਰਾਚੀਨ ਪਹਾੜਾਂ ਦੇ ਨਾਂ ਲਿਖੋ।
Answer:
ਜਵਾਨ: ਹਿਮਾਲਿਆ। ਪ੍ਰਾਚੀਨ: ਅਰਾਵਲੀ, ਵਿੰਧਿਆਚਲ, ਸਤਪੁੜਾ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 6: ਭਾਰਤ ਵਿਚ ਰਿਫਟ ਜਾਂ ਦਰਾੜ ਘਾਟੀਆਂ ਕਿੱਥੇ ਸਥਿਤ ਹਨ ?
Answer:
ਪ੍ਰਾਇਦੀਪੀ ਪਠਾਰ ਵਿਚ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 7: ਡੈਲਟਾ ਕੀ ਹੁੰਦਾ ਹੈ ?
Answer:
ਨਦੀ ਦੇ ਹੇਠਲੇ ਭਾਗ ਵਿਚ ਬਣਿਆ ਥਲ-ਰੂਪ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 8: ਦੇਸ਼ ਦੇ ਮੁੱਖ ਡੈਲਟਾਈ ਖੇਤਰਾਂ ਦੇ ਨਾਂ ਲਿਖੋ।
Answer:
ਗੰਗਾ-ਬ੍ਰਹਮਪੁੱਤਰ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ ਅਤੇ ਮਹਾਨਦੀ ਦੇ ਡੈਲਟੇ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 9: ਹਿਮਾਲਿਆ ਵਿਚ ਕਿਹੜੇ ਦੱਰੇ ਮਿਲਦੇ ਹਨ ?
Answer:
ਬੁਰਜ਼ਿਲ, ਜੋਜੀਲਾ, ਲਾਨਕ ਲਾ, ਚਾਂਗ ਲਾ, ਖੁਰਨਕ ਲਾ, ਬਾਰਾ ਲਾਚਾ ਲਾ, ਸ਼ਿਪਕੀ ਲਾ, ਨਾਥੂ ਲਾ ਅਤੇ ਤਾਂਗਲਾ ਕੋਟ ਆਦਿ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 10: ਛੋਟੇ ਹਿਮਾਲਿਆ ਦੀਆਂ ਮੁੱਖ ਪਰਬਤੀ ਸ਼੍ਰੇਣੀਆਂ ਦੇ ਨਾਂ ਦੱਸੋ।
Answer:
ਪੀਰ ਪੰਜਾਲ, ਨਾਗਾ ਟਿੱਬਾ, ਧੌਲਾਧਾਰ, ਕੁਮਾਉਂ, ਮਹਾਂਭਾਰਤ, ਮੰਸੂਰੀ ਅਤੇ ਥਿੰਪੂ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 11: ਛੋਟੇ ਹਿਮਾਲਿਆ ਵਿਚ ਕਿਹੜੀਆਂ ਸਿਹਤਵਰਧਕ ਘਾਟੀਆਂ ਤੇ ਸਥਾਨ ਮਿਲਦੇ ਹਨ ?
Answer:
ਸ਼ਿਮਲਾ, ਸ੍ਰੀਨਗਰ, ਮੰਸੂਰੀ, ਨੈਨੀਤਾਲ, ਦਾਰਜੀਲਿੰਗ ਅਤੇ ਚਕਰਾਤਾ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 12: ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ।
Answer:
ਦੇਹਰਾਦੂਨ, ਪਤਲੀਦੂਨ, ਕੋਠਰੀਦੂਨ, ਊਧਮਪੁਰ ਅਤੇ ਕੋਟਲੀ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 13: ਹਿਮਾਲਿਆ ਦੀਆਂ ਮੁੱਖ ਪੂਰਬੀ ਸ਼ਾਖ਼ਾਵਾਂ ਦੇ ਨਾਂ ਲਿਖੋ।
Answer:
ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 14: ਉੱਤਰ-ਪੱਛਮੀ ਮੈਦਾਨ ਵਿਚ ਅੰਤਰ-ਦੋਆਬ ਖੇਤਰ ਕਿਹੜੇ ਬਣਦੇ ਹਨ ?
Answer:
ਬਾਰੀ ਦੋਆਬ (ਮਾਝਾ), ਬਿਸਤ ਦੋਆਬ, ਮਾਲਵਾ ਅਤੇ ਹਰਿਆਣਾ ਦੇ ਮੈਦਾਨ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 15: ਬ੍ਰਹਮਪੁੱਤਰ ਦੇ ਮੈਦਾਨਾਂ ਦੀ ਔਸਤ ਉਚਾਈ ਕਿੰਨੀ ਹੈ ?
Answer:
250-550 ਮੀਟਰ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 16: (i) ਅਰਾਵਲੀ ਪਰਬਤ ਸ਼੍ਰੇਣੀ ਦਾ ਵਿਸਤਾਰ ਕਿੱਥੋਂ ਤੋਂ ਕਿੱਥੋਂ ਤਕ ਹੈ ਅਤੇ (ii) ਇਸਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਕੀ ਹੈ ?
Answer:
(i) ਦਿੱਲੀ ਤੋਂ ਗੁਜਰਾਤ ਤਕ। (ii) ਗੁਰੂ ਸ਼ਿਖ਼ਰ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 17: ਥਾਰ ਮਾਰੂਥਲ ਦੀਆਂ ਤਿੰਨ ਖਾਰੇ ਪਾਣੀ ਦੀਆਂ ਝੀਲਾਂ ਦੇ ਨਾਂ ਦੱਸੋ।
Answer:
ਸਾਂਭਰ, ਡੀਡਵਾਨਾ ਅਤੇ ਸਾਰ ਮੋਲਾ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 18: ਪੱਛਮੀ ਘਾਟ ਦੀਆਂ ਉੱਚੀਆਂ ਚੋਟੀਆਂ ਦੇ ਨਾਂ ਲਿਖੋ।
Answer:
ਵਾਲਾ ਮਾਲਾ, ਕੁਦਰੇਮੁਖ, ਪੁਸ਼ਪਾਗਿਰੀ, ਕਾਲਸੂਬਾਈ ਆਦਿ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 19: ਪੂਰਬੀ ਘਾਟ ਦੀਆਂ ਦੱਖਣੀ ਪਹਾੜੀਆਂ ਦੇ ਨਾਂ ਲਿਖੋ।
Answer:
ਜਵਾਦੀ, ਗਿੰਗੀ, ਸ਼ਿਵਰਾਇ, ਕੋਲਾਈਮਲਾਈ, ਪੰਜੈਮਲਾਈ ਅਤੇ ਗੋਡੁਮਲਾਈ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 20: ਦੱਖਣੀ ਪਠਾਰ ਦੇ ਪਹਾੜੀ ਸਮੂਹ ਵਿਚ ਕਿਹੜੇ ਪਰਬਤੀ ਸਿਹਤਵਰਧਕ ਸਥਾਨ ਮਿਲਦੇ ਹਨ ?
Answer:
ਦੋਡਾਬੇਟਾ, ਊਟੀ (ਉਟਕਮੰਡ), ਪਲਨੀ ਅਤੇ ਕੋਡਾਈਕਨਾਲ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 21: ਅਰਬ ਸਾਗਰ ਦੇ ਦੀਪਾਂ ਦੇ ਨਾਂ ਦੱਸੋ।
Answer:
ਉੱਤਰ ਵਿਚ ਅਮੀਨਦੀਵੀ, ਵਿਚਕਾਰ ਲੱਕਾਦੀਵ ਅਤੇ ਦੱਖਣ ਵਿਚ ਮਿਨੀਕੋਆਇ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 22: ਦੇਸ਼ ਦਾ ਦੱਖਣੀ ਸੀਮਾ-ਬਿੰਦੂ ਕਿੱਥੇ ਸਥਿਤ ਹੈ ?
Answer:
ਗ੍ਰੇਟ ਨਿਕੋਬਾਰ ਦੇ ਇੰਦਰਾ ਪੁਆਇੰਟ ਉੱਤੇ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 23: ਤੱਟੀ ਮੈਦਾਨਾਂ ਦੇ ਤਿੰਨ ਪ੍ਰਮੁੱਖ ਲਾਭ ਦੱਸੋ।
Answer:
ਡੂੰਘੀਆਂ ਕੁਦਰਤੀ ਬੰਦਰਗਾਹਾਂ, ਲੈਗੂਨ ਅਤੇ ਉਪਜਾਊ ਜਲੋਢ ਮਿੱਟੀ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 24: ਕਿਹੜੀ ਨਦੀ ਭਾਰਤੀ ਵਿਸ਼ਾਲ ਪਠਾਰ ਦੇ ਦੋ ਭਾਗਾਂ ਵਿਚਕਾਰ ਸੀਮਾ ਬਣਾਉਂਦੀ ਹੈ ?
Answer:
ਨਰਮਦਾ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 25: (i) ਭਾਰਤ ਦੇ ਪ੍ਰਮੁੱਖ ਦੀਪ ਸਮੂਹ ਕਿਹੜੇ ਹਨ ? (ii) ਇਹ ਕਿੱਥੇ ਸਥਿਤ ਹਨ ?
Answer:
(i) ਅੰਡੇਮਾਨ-ਨਿਕੋਬਾਰ ਅਤੇ ਲਕਸ਼ਦੀਪ। (ii) ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 26: ਹਿਮਾਲਿਆ ਦੀ ਕਿਹੜੀ ਸ਼੍ਰੇਣੀ ਸ਼ਿਵਾਲਿਕ ਅਖਵਾਉਂਦੀ ਹੈ ?
Answer:
ਬਾਹਰੀ ਹਿਮਾਲਿਆ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 27: ਭਾਰਤ ਦੇ ਉੱਤਰੀ ਵਿਸ਼ਾਲ ਮੈਦਾਨ ਦੀ ਰਚਨਾ ਵਿਚ ਕਿਹੜੇ ਜਲ-ਪ੍ਰਵਾਹ ਪ੍ਰਣਾਲੀਆਂ ਦਾ ਯੋਗਦਾਨ ਹੈ ?
Answer:
ਸਤਲੁਜ, ਬ੍ਰਹਮਪੁੱਤਰ ਅਤੇ ਗੰਗਾ ਪ੍ਰਣਾਲੀਆਂ ਦਾ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 28: ਗੋਆ ਤੋਂ ਮੰਗਲੌਰ ਤਕ ਦਾ ਸਮੁੰਦਰੀ ਤੱਟ ਕੀ ਅਖਵਾਉਂਦਾ ਹੈ ?
Answer:
ਮਾਲਾਬਾਰ ਤੱਟ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 29: ਕੋਂਕਣ ਤੱਟ ਕਿੱਥੋਂ ਤੋਂ ਕਿੱਥੋਂ ਤਕ ਫੈਲਿਆ ਹੈ ?
Answer:
ਦਮਨ ਤੋਂ ਗੋਆ ਤਕ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 30: ਭਾਰਤ ਦਾ ਕਿਹੜਾ ਭੂ-ਭਾਗ ਖਣਿਜਾਂ ਦਾ ਵਿਸ਼ਾਲ ਭੰਡਾਰ ਹੈ ?
Answer:
ਪ੍ਰਾਇਦੀਪੀ ਪਠਾਰ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 31: ਵਿਸ਼ਵ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ?
Answer:
ਮਾਊਂਟ ਕੇ-2 (K2)।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
Question 32: ਭਾਰਤ ਦੇ ਕਿਹੜੇ ਰਾਜ ਵਿਚ ਪੱਛਮੀ ਘਾਟ ਨੀਲਗਿਰੀ ਦੇ ਨਾਂ ਨਾਲ ਪ੍ਰਸਿੱਧ ਹੈ ?
Answer:
ਤਾਮਿਲਨਾਡੂ।
Exam Tips:
a) ਉੱਤਰ ਛੋਟਾ ਪਰ ਪੂਰਾ ਲਿਖੋ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਹਿਮਾਲਿਆ ਪਰਬਤ ਦੇ ਉਠਾਨਾਂ (Uplifts) ਦੇ ਬਾਰੇ ਵਿਚ ਕੋਈ ਦੋ ਪ੍ਰਮਾਣ ਦਿਓ।
Answer:
1. ਹਿਮਾਲਿਆ ਦਾ ਜਨਮ ਲਗਪਗ 400 ਲੱਖ ਸਾਲ ਪਹਿਲਾਂ ਟੈਥੀਜ਼ ਸਮੁੰਦਰ ਤੋਂ ਹੋਇਆ। ਤਿੱਬਤ ਅਤੇ ਦੱਖਣੀ ਪਠਾਰ ਦੀਆਂ ਨਦੀਆਂ ਲੰਬੇ ਸਮੇਂ ਤਕ ਟੈਥੀਜ਼ ਵਿਚ ਨਿਖੇਪ ਲਿਆਉਂਦੀਆਂ ਰਹੀਆਂ।
2. ਦੋਵੇਂ ਪਠਾਰ ਇਕ-ਦੂਜੇ ਵੱਲ ਖਿਸਕਣ ਲੱਗੇ, ਤਲਛਟ ਵਿਚ ਮੋੜ ਪਏ ਅਤੇ ਉਠਾਨ ਅੱਜ ਵੀ ਜਾਰੀ ਹੈ।
Exam Tips:
a) ਮੁੱਖ ਤੱਥ ਵਿਚ ਲਿਖੋ।
Question 2: ਹਿਮਾਲਿਆ ਪਰਬਤ ਅਤੇ ਦੱਖਣ ਦੇ ਪਠਾਰ ਵਿਚ ਕੁਝ ਸਮਾਨਤਾਵਾਂ ਦੱਸੋ।
Answer:
ਦੋਵਾਂ ਵਿਚ ਅਨੇਕ ਖਣਿਜ ਮਿਲਦੇ ਹਨ; ਦੋਵਾਂ ਵਿਚ ਜੰਗਲ ਹਨ ਜੋ ਲੱਕੜੀ ਦੀ ਮੰਗ ਪੂਰੀ ਕਰਦੇ ਹਨ; ਦੋਵੇਂ ਦੇਸ਼ ਦੇ ਆਰਥਿਕ ਵਿਕਾਸ ਵਿਚ ਯੋਗਦਾਨ ਦਿੰਦੇ ਹਨ।
Exam Tips:
a) ਮੁੱਖ ਤੱਥ ਵਿਚ ਲਿਖੋ।
Question 3: ਕੀ ਹਿਮਾਲਿਆ ਪਰਬਤ ਅਜੇ ਸੱਚਮੁੱਚ ਜਵਾਨ ਹਾਲਤ ਵਿਚ ਹਨ ?
Answer:
ਹਾਂ। ਇਹ ਟੈਥੀਜ਼ ਵਿਚ ਜਮ੍ਹਾਂ ਨਿਖੇਪ ਨਾਲ ਬਣੇ ਅਤੇ ਦੋਵੇਂ ਪਾਸਿਆਂ ਦੇ ਭੂ-ਖੰਡਾਂ ਦੇ ਖਿਸਕਣ ਨਾਲ ਉੱਚੇ ਹੋਏ। ਦੇਸ਼ ਦੇ ਹੋਰ ਪਰਬਤਾਂ ਨਾਲੋਂ ਇਹ ਬਾਅਦ ਵਿਚ ਬਣੇ ਅਤੇ ਅੱਜ ਵੀ ਉੱਚੇ ਉੱਠ ਰਹੇ ਹਨ।
Exam Tips:
a) ਮੁੱਖ ਤੱਥ ਵਿਚ ਲਿਖੋ।
Question 4: ਉੱਤਰੀ ਵਿਸ਼ਾਲ ਮੈਦਾਨਾਂ ਵਿਚ ਕਿਹੜੇ ਜਲੋਢੀ ਮੈਦਾਨਾਂ ਦਾ ਨਿਰਮਾਣ ਹੋਇਆ ਹੈ ?
Answer:
ਖਾਦਰ ਦੇ ਮੈਦਾਨ, ਬਾਂਗਰ ਦੇ ਮੈਦਾਨ, ਭਾਬਰ ਦੇ ਮੈਦਾਨ, ਤਰਾਈ ਦੇ ਮੈਦਾਨ ਅਤੇ ਰੇਹ ਤੇ ਕੱਲਰ ਮਿੱਟੀ ਦੇ ਬੰਜਰ ਮੈਦਾਨ।
Exam Tips:
a) ਮੁੱਖ ਤੱਥ ਵਿਚ ਲਿਖੋ।
Question 5: ਸਥਿਤੀ ਦੇ ਆਧਾਰ ‘ਤੇ ਭਾਰਤ ਦੇ ਦੀਪਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
Answer:
ਦੋ ਭਾਗਾਂ ਵਿਚ: ਤੱਟ ਤੋਂ ਦੂਰ ਦੇ ਦੀਪ (ਲਕਸ਼ਦੀਪ, ਅੰਡੇਮਾਨ-ਨਿਕੋਬਾਰ, ਜਿਨ੍ਹਾਂ ਵਿਚ ਅਮੀਨਦੀਵੀ, ਕਦਮਤ ਤੇ ਮਿਨੀਕੋਆਇ ਸ਼ਾਮਲ ਹਨ) ਅਤੇ ਤੱਟ ਦੇ ਨੇੜੇ ਦੇ ਦੀਪ (ਗੰਗਾ ਡੈਲਟੇ ਨੇੜੇ ਦੇ ਸਮੁੰਦਰ, ਸ਼ੌਰਟ, ਵਹੀਲਰ ਅਤੇ ਭਾਸਰਾ, ਦੀਵ, ਪਾਮਬਨ ਆਦਿ)।
Exam Tips:
a) ਮੁੱਖ ਤੱਥ ਵਿਚ ਲਿਖੋ।
Question 6: ਤੱਟਵਰਤੀ ਮੈਦਾਨਾਂ ਦੀ ਸਮੁੱਚੇ ਦੇਸ਼ ਨੂੰ ਕੀ ਮਹੱਤਵਪੂਰਨ ਦੇਣ ਹੈ ?
Answer:
ਚੌਲ, ਖਜੂਰ, ਨਾਰੀਅਲ, ਮਸਾਲੇ, ਅਦਰਕ, ਲੌਂਗ ਤੇ ਇਲਾਇਚੀ ਦੀ ਖੇਤੀ; ਅੰਤਰਰਾਸ਼ਟਰੀ ਵਪਾਰ; ਸਮੁੰਦਰੀ ਮੱਛੀਆਂ; ਗੋਆ, ਤਾਮਿਲਨਾਡੂ ਤੇ ਮੁੰਬਈ ਦੇ ਬੀਚ; ਪੱਛਮੀ ਤਟ ਤੋਂ ਲੂਣ।
Exam Tips:
a) ਮੁੱਖ ਤੱਥ ਵਿਚ ਲਿਖੋ।
Question 7: ਪੱਛਮੀ ਤੱਟ ਦੇ ਮੈਦਾਨ ਨਾ ਸਿਰਫ਼ ਤੰਗ ਹਨ, ਬਲਕਿ ਡੈਲਟਾਈ ਨਿਖੇਪ ਤੋਂ ਵੀ ਵਿਹੂਣੇ ਹਨ; ਵਿਆਖਿਆ ਕਰੋ।
Answer:
ਸਾਗਰ ਤੱਟ ਦੇ ਅੰਦਰ ਤਕ ਆ ਗਿਆ ਹੈ ਅਤੇ ਪੱਛਮੀ ਘਾਟ ਦੀਆਂ ਪਹਾੜੀਆਂ ਵਿਚ ਕੱਟ-ਫੱਟ ਨਹੀਂ ਹੈ, ਇਸ ਲਈ ਮੈਦਾਨਾਂ ਦਾ ਫੈਲਾਅ ਰੁਕ ਗਿਆ। ਨਦੀਆਂ ਤੇਜ਼ ਵਹਾਅ ਵਾਲੀਆਂ ਹਨ ਪਰ ਵਹਾਅ ਖੇਤਰ ਛੋਟਾ ਹੈ, ਇਸ ਲਈ ਡੈਲਟੇ ਨਹੀਂ ਸਗੋਂ ਜਵਾਰਨਮੁਖ ਬਣਦੇ ਹਨ।
Exam Tips:
a) ਮੁੱਖ ਤੱਥ ਵਿਚ ਲਿਖੋ।
Question 8: ਪ੍ਰਾਇਦੀਪੀ ਪਠਾਰ ਦਾ ਦੇਸ਼ ਲਈ ਕੀ ਮਹੱਤਵ ਰਿਹਾ ਹੈ ? ਕੋਈ ਤਿੰਨ ਬਿੰਦੂ ਲਿਖੋ।
Answer:
1. ਪੁਰਾਤਨ ਗੌਂਡਵਾਨਾ ਲੈਂਡ ਦਾ ਹਿੱਸਾ ਹੋਣ ਕਰਕੇ ਖਣਿਜਾਂ ਦਾ ਵੱਡਾ ਸਰੋਤ ਹੈ।
2. ਦੋਵਾਂ ਪਾਸਿਆਂ ਦੇ ਘਾਟਾਂ ਉੱਤੇ ਬੰਨ੍ਹ ਤਟੀ ਮੈਦਾਨਾਂ ਨੂੰ ਸਿੰਜਾਈ ਅਤੇ ਬਿਜਲੀ ਦਿੰਦੇ ਹਨ।
3. ਇੱਥੋਂ ਦੇ ਵਣ ਦੇਸ਼ ਦੇ ਹੋਰ ਭਾਗਾਂ ਦੀ ਲੱਕੜੀ ਦੀ ਮੰਗ ਪੂਰੀ ਕਰਦੇ ਹਨ।
Exam Tips:
a) ਮੁੱਖ ਤੱਥ ਵਿਚ ਲਿਖੋ।
Question 9: ਹੇਠ ਲਿਖਿਆਂ ਵਿਚ ਅੰਤਰ ਸਪੱਸ਼ਟ ਕਰੋ: (i) ਬਾਂਗਰ ਅਤੇ ਖਾਦਰ (ii) ਨਾਲੇ (ਚੋ), ਨਦੀ ਅਤੇ ਬੰਜਰ ਭੂਮੀ।
Answer:
(i) ਖਾਦਰ ਉਹ ਮੈਦਾਨ ਹਨ ਜਿੱਥੇ ਹਰ ਸਾਲ ਹੜ੍ਹਾਂ ਨਾਲ ਮਿੱਟੀ ਦੀਆਂ ਨਵੀਆਂ ਪਰਤਾਂ ਵਿਛਦੀਆਂ ਹਨ। ਬਾਂਗਰ ਉੱਚੀ ਭੂਮੀ ਹੈ ਜੋ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਨਹੀਂ ਹੁੰਦੀ ਅਤੇ ਜਿਸ ਵਿਚ ਚੂਨਾ ਤੇ ਕੰਕਰ ਵਧੇਰੇ ਹਨ।
(ii) ਨਾਲੇ (ਚੋ) ਛੋਟੀਆਂ ਨਦੀਆਂ ਹਨ ਜੋ ਬਰਸਾਤ ਵਿਚ ਸਰਗਰਮ ਹੁੰਦੀਆਂ ਹਨ ਅਤੇ ਡੂੰਘੇ ਟੋਏ ਬਣਾਉਂਦੀਆਂ ਹਨ। ਬੰਜਰ ਭੂਮੀ ਉੱਚੇ ਮੈਦਾਨਾਂ ਦੀ ਬੇਕਾਰ ਪਈ ਭੂਮੀ ਹੈ।
Exam Tips:
a) ਮੁੱਖ ਤੱਥ ਵਿਚ ਲਿਖੋ।
Question 10: ਹਿਮਾਲਾ ਪਰਬਤ ਦੀਆਂ ਚਾਰ ਵਿਸ਼ੇਸ਼ਤਾਵਾਂ ਦੱਸੋ।
Answer:
1. ਕਸ਼ਮੀਰ ਤੋਂ ਅਰੁਣਾਚਲ ਤਕ ਤਲਵਾਰ ਵਾਂਗ ਫੈਲਿਆ ਹੈ; ਲੰਬਾਈ 2400 ਕਿਲੋਮੀਟਰ, ਚੌੜਾਈ 240 ਤੋਂ 320 ਕਿਲੋਮੀਟਰ।
2. ਤਿੰਨ ਸਮਾਨਾਂਤਰ ਲੜੀਆਂ ਹਨ; ਉੱਤਰੀ ਸਭ ਤੋਂ ਉੱਚੀ ਅਤੇ ਦੱਖਣੀ ਸਭ ਤੋਂ ਨੀਵੀਂ; ਵਿਚਕਾਰ ਉਪਜਾਊ ਘਾਟੀਆਂ।
3. ਮੁੱਖ ਚੋਟੀਆਂ: ਐਵਰੈਸਟ (8848 ਮੀਟਰ), ਨਾਂਗਾ ਪਰਬਤ, ਬੈਂਡਵਿਨ ਆਸਟਿਨ (K2), ਧੌਲਗਿਰੀ ਅਤੇ ਕੰਚਨਜੰਗਾ।
4. ਪੂਰਬੀ ਸ਼ਾਖਾਵਾਂ ਭਾਰਤ ਅਤੇ ਮਿਆਂਮਾਰ ਦੀ ਸੀਮਾ ਬਣਾਉਂਦੀਆਂ ਹਨ; ਪੱਛਮੀ ਸ਼ਾਖਾਵਾਂ ਪਾਕਿਸਤਾਨ ਵਿਚ (ਸੁਲੇਮਾਨ, ਕਿਰਥਰ) ਹਨ, ਜਿਨ੍ਹਾਂ ਵਿਚ ਖੈਬਰ ਅਤੇ ਬੋਲਾਨ ਦੱਰੇ ਹਨ।
Exam Tips:
a) ਮੁੱਖ ਤੱਥ ਵਿਚ ਲਿਖੋ।
Question 11: ਭਾਰਤ ਦੇ ਵਿਸ਼ਾਲ ਉੱਤਰੀ ਮੈਦਾਨਾਂ ਦਾ ਸੰਖੇਪ ਵਰਣਨ ਕਰੋ ਅਤੇ ਅਰਥ-ਵਿਵਸਥਾ ਵਿਚ ਮਹੱਤਵ ਦੱਸੋ।
Answer:
ਇਹ ਮੈਦਾਨ ਹਿਮਾਲਿਆ ਦੇ ਨਾਲ-ਨਾਲ ਪੱਛਮ ਤੋਂ ਪੂਰਬ ਤਕ ਰਾਜਸਥਾਨ ਤੋਂ ਅਸਮ ਤਕ ਫੈਲੇ ਹਨ। ਇਹ ਜਲੋਢ ਮਿੱਟੀ ਨਾਲ ਬਣੇ ਅਤੇ ਬਹੁਤ ਉਪਜਾਊ ਹਨ। ਇਸਦੇ ਚਾਰ ਭਾਗ ਹਨ: ਪੰਜਾਬ-ਹਰਿਆਣਾ ਦਾ ਮੈਦਾਨ, ਥਾਰ ਮਾਰੂਥਲੀ ਮੈਦਾਨ, ਗੰਗਾ ਦਾ ਮੈਦਾਨ ਅਤੇ ਬ੍ਰਹਮਪੁੱਤਰ ਦਾ ਮੈਦਾਨ। ਇਹ ਭਾਰਤ ਦੀ ਆਰਥਿਕ ਖੁਸ਼ਹਾਲੀ ਦਾ ਆਧਾਰ ਹਨ; ਇੱਥੇ ਕਈ ਫ਼ਸਲਾਂ ਉਗਦੀਆਂ ਹਨ ਅਤੇ ਪੂਰਬੀ ਭਾਗਾਂ ਵਿਚ ਖਣਿਜ ਭੰਡਾਰ ਹਨ।
Exam Tips:
a) ਮੁੱਖ ਤੱਥ ਵਿਚ ਲਿਖੋ।
Question 12: ਭਾਰਤ ਦੇ ਪੱਛਮੀ ਅਤੇ ਪੂਰਬੀ ਤੱਟੀ ਮੈਦਾਨਾਂ ਦੀ ਤੁਲਨਾ ਕਰੋ।
Answer:
ਪੱਛਮੀ ਤੱਟ: ਪੱਛਮੀ ਘਾਟ ਅਤੇ ਅਰਬ ਸਾਗਰ ਵਿਚਕਾਰ; ਅਸਮਤਲ ਅਤੇ ਸੰਕੁਚਿਤ; ਜਵਾਰਨਮੁਖ ਤੇ ਲੈਗੂਨ। ਪੂਰਬੀ ਤੱਟ: ਪੂਰਬੀ ਘਾਟ ਅਤੇ ਬੰਗਾਲ ਦੀ ਖਾੜੀ ਵਿਚਕਾਰ; ਮੁਕਾਬਲਤਨ ਸਮਤਲ ਅਤੇ ਚੌੜਾ; ਕਈ ਨਦੀ ਡੈਲਟੇ।
Exam Tips:
a) ਮੁੱਖ ਤੱਥ ਵਿਚ ਲਿਖੋ।
Question 13: ਕਿਸੇ ਚਾਰ ਗੱਲਾਂ ਦੇ ਆਧਾਰ ‘ਤੇ ਪ੍ਰਾਇਦੀਪੀ ਪਠਾਰ ਅਤੇ ਉੱਤਰੀ ਵਿਸ਼ਾਲ ਮੈਦਾਨਾਂ ਦੀ ਤੁਲਨਾ ਕਰੋ।
Answer:
ਮੈਦਾਨ ਜਲੋਢ ਮਿੱਟੀ ਨਾਲ ਬਣੇ ਹਨ, ਪਠਾਰ ਪ੍ਰਾਚੀਨ ਠੋਸ ਚੱਟਾਨਾਂ ਨਾਲ; ਮੈਦਾਨ ਬਹੁਤ ਨੀਵੇਂ (ਔਸਤ 180 ਮੀਟਰ) ਅਤੇ ਪਠਾਰ ਉੱਚਾ; ਮੈਦਾਨਾਂ ਦੀਆਂ ਨਦੀਆਂ ਸਾਰਾ ਸਾਲ ਵਗਦੀਆਂ ਹਨ, ਪਠਾਰ ਦੀਆਂ ਸਿਰਫ਼ ਬਰਸਾਤ ਵਿਚ; ਮੈਦਾਨਾਂ ਵਿਚ ਕਣਕ, ਜੌਂ, ਛੋਲੇ, ਚੌਲ; ਪਠਾਰ ਵਿਚ ਕਪਾਹ, ਬਾਜਰਾ, ਮੂੰਗਫਲੀ।
Exam Tips:
a) ਮੁੱਖ ਤੱਥ ਵਿਚ ਲਿਖੋ।
Question 14: ਟਰਾਂਸ ਹਿਮਾਲਿਆ ਤੋਂ ਕੀ ਭਾਵ ਹੈ ?
Answer:
ਪਾਮੀਰ ਦੀ ਗੰਢ ਤੋਂ ਉੱਤਰ-ਪੂਰਬ ਵੱਲ ਸਮਾਨਾਂਤਰ ਫੈਲੀਆਂ ਸ਼੍ਰੇਣੀਆਂ, ਜਿਨ੍ਹਾਂ ਦਾ ਜ਼ਿਆਦਾ ਭਾਗ ਤਿੱਬਤ ਵਿਚ ਹੈ (ਤਿੱਬਤੀ ਹਿਮਾਲਿਆ)। ਲੰਬਾਈ ਲਗਪਗ 1000 ਕਿਲੋਮੀਟਰ, ਔਸਤ ਉਚਾਈ 6000 ਮੀਟਰ। ਮੁੱਖ ਲੜੀਆਂ ਜਾਸਕਰ, ਕਰਾਕੁਰਮ, ਲੱਦਾਖ ਅਤੇ ਕੈਲਾਸ਼ ਹਨ। ਮਾਊਂਟ ਕੇ-2 ਇੱਥੋਂ ਦੀ ਸਭ ਤੋਂ ਉੱਚੀ ਅਤੇ ਵਿਸ਼ਵ ਦੀ ਦੂਸਰੀ ਸਭ ਤੋਂ ਉੱਚੀ ਚੋਟੀ ਹੈ।
Exam Tips:
a) ਮੁੱਖ ਤੱਥ ਵਿਚ ਲਿਖੋ।
Question 15: ਬਾਹਰੀ ਹਿਮਾਲਿਆ ‘ਤੇ ਇਕ ਨੋਟ ਲਿਖੋ।
Answer:
ਇਸਨੂੰ ਸ਼ਿਵਾਲਿਕ, ਉਪ-ਹਿਮਾਲਿਆ ਅਤੇ ਦੱਖਣੀ ਹਿਮਾਲਿਆ ਵੀ ਕਹਿੰਦੇ ਹਨ। ਇਹ ਛੋਟੇ ਹਿਮਾਲਿਆ ਦੇ ਦੱਖਣ ਵਿਚ ਪੂਰਬ ਤੋਂ ਪੱਛਮ ਵੱਲ ਫੈਲੇ ਹਨ। ਇਹ ਟਰਸ਼ਰੀ ਯੁੱਗ ਵਿਚ ਬਣੇ, ਜਿਨ੍ਹਾਂ ਵਿਚ ਤਲਛਟੀ ਚੱਟਾਨਾਂ ਹਨ। ਇਸ ਦੀਆਂ ਪ੍ਰਸਿੱਧ ਘਾਟੀਆਂ: ਦੇਹਰਾਦੂਨ, ਪਤਲੀਦੂਨ, ਕੋਠਰੀਦੂਨ, ਊਧਮਪੁਰ ਅਤੇ ਕੋਟਲੀ।
Exam Tips:
a) ਮੁੱਖ ਤੱਥ ਵਿਚ ਲਿਖੋ।
Question 16: ਹਿਮਾਲਿਆ ਦੀਆਂ ਪੂਰਬੀ ਅਤੇ ਪੱਛਮੀ ਸ਼ਾਖਾਵਾਂ ਦਾ ਵਰਣਨ ਕਰੋ।
Answer:
(ੳ) ਪੂਰਬੀ ਸ਼ਾਖਾਵਾਂ (ਪੂਰਵਾਂਚਲ): ਬ੍ਰਹਮਪੁੱਤਰ ਦੀ ਹਾਂਗ ਗਾਰਜ ਤੋਂ ਅਰਾਕਾਨ ਯੋਮਾ ਰਾਹੀਂ ਭਾਰਤ ਅਤੇ ਮਿਆਂਮਾਰ ਦੀ ਸੀਮਾ ਬਣਾਉਂਦੀਆਂ ਹਨ; ਡਫਾ ਬੰਮ, ਪਟਕਾਈ ਬੰਮ, ਗਾਰੋ, ਖਾਸੀ, ਐੱਤੀਆ ਅਤੇ ਤ੍ਰਿਪੁਰਾ ਦੀਆਂ ਪਹਾੜੀਆਂ। ਮੁੱਖ ਚੋਟੀਆਂ ਡਫਾ ਬੰਮ ਅਤੇ ਸਾਰਾਮਤੀ ਹਨ।
(ਅ) ਪੱਛਮੀ ਸ਼ਾਖਾਵਾਂ: ਪਾਮੀਰ ਦੀ ਗੰਢ ਤੋਂ ਦੋ ਉਪ-ਸ਼ਾਖਾਵਾਂ ਬਣਦੀਆਂ ਹਨ। ਇੱਕ ਪਾਕਿਸਤਾਨ ਦੀ ਸਾਲਟ ਰੇਂਜ, ਸੁਲੇਮਾਨ ਅਤੇ ਕਿਰਥਾਰ ਰਾਹੀਂ ਅਰਬ ਸਾਗਰ ਤਕ ਜਾਂਦੀ ਹੈ; ਦੂਜੀ ਅਫ਼ਗਾਨਿਸਤਾਨ ਵਿਚ ਹਿੰਦੂਕੁਸ਼ ਤੇ ਕਾਕੇਸ਼ਸ ਨਾਲ ਜਾ ਮਿਲਦੀ ਹੈ।
Exam Tips:
a) ਮੁੱਖ ਤੱਥ ਵਿਚ ਲਿਖੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਭਾਰਤ ਨੂੰ ਧਰਾਤਲੀ ਆਧਾਰ ‘ਤੇ ਵਿਭਿੰਨ ਭਾਗਾਂ ਵਿਚ ਵੰਡੋ ਅਤੇ ਕਿਸੇ ਇਕ ਭਾਗ ਦਾ ਵਿਸਤਾਰ ਨਾਲ ਵਰਣਨ ਕਰੋ।
Answer:
ਭਾਰਤ ਨੂੰ ਪੰਜ ਭੌਤਿਕ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ: 1. ਹਿਮਾਲਿਆ ਪਰਬਤੀ ਖੇਤਰ, 2. ਉੱਤਰੀ ਮੈਦਾਨ ਅਤੇ ਮਾਰੂਥਲ, 3. ਪ੍ਰਾਇਦੀਪੀ ਪਠਾਰ, 4. ਤਟ ਦੇ ਮੈਦਾਨ, 5. ਭਾਰਤੀ ਦੀਪ ਸਮੂਹ।
ਹਿਮਾਲਿਆ: ਭਾਰਤ ਦੀ ਉੱਤਰੀ ਸਰਹੱਦ ਉੱਤੇ ਚਾਪ ਵਾਂਗ ਫੈਲਿਆ; ਲੰਬਾਈ 2400 ਕਿਲੋਮੀਟਰ। ਇਸਦੇ ਪੰਜ ਭਾਗ ਹਨ: ਟਰਾਂਸ ਹਿਮਾਲਿਆ, ਮਹਾਨ ਹਿਮਾਲਿਆ (ਐਵਰੈਸਟ ਸਮੇਤ), ਛੋਟਾ ਹਿਮਾਲਿਆ (ਔਸਤ ਉਚਾਈ 3500 ਤੋਂ 5000 ਮੀਟਰ), ਬਾਹਰੀ ਹਿਮਾਲਿਆ (ਸ਼ਿਵਾਲਿਕ) ਅਤੇ ਪਹਾੜੀ ਸ਼ਾਖਾਵਾਂ। ਇਹ ਅੱਜ ਵੀ ਉੱਚੇ ਉੱਠ ਰਹੇ ਹਨ।
Exam Tips:
a) ਹਰ ਭਾਗ ਦਾ ਨਾਮ ਅਤੇ ਮੁੱਖ ਤੱਥ ਜ਼ਰੂਰ ਲਿਖੋ।
Question 2: ਹਿਮਾਲਿਆ ਦੀ ਉਤਪੱਤੀ ਅਤੇ ਬਣਤਰ ‘ਤੇ ਨੋਟ ਲਿਖੋ ਅਤੇ ਦੱਸੋ ਕਿ ਕੀ ਇਹ ਅਜੇ ਵੀ ਉੱਚੇ ਉੱਠ ਰਹੇ ਹਨ ?
Answer:
ਟੈਥੀਜ਼ ਸਾਗਰ ਦੇ ਦੋਵੇਂ ਪਾਸੇ ਅੰਗਾਰਾ ਲੈਂਡ ਅਤੇ ਗੌਂਡਵਾਨਾ ਲੈਂਡ ਸਨ। ਛਿੱਜਣ ਪਦਾਰਥ ਸਾਗਰ ਵਿਚ ਜਮ੍ਹਾਂ ਹੋਏ; ਦੋਵੇਂ ਭੂ-ਖੰਡ ਇਕ-ਦੂਜੇ ਵੱਲ ਖਿਸਕੇ, ਪਰਤਾਂ ਵਿਚ ਮੋੜ ਪਏ ਅਤੇ ਵਲਿਤ ਪਰਬਤ ਬਣੇ। ਬਣਤਰ ਵਿਚ ਇਹ ਇਕ ਉਤਲ-ਚਾਪ ਵਰਗਾ ਹੈ। ਦੱਖਣੀ ਢਾਲ ਤਿੱਖੀ ਅਤੇ ਉੱਤਰੀ ਸਧਾਰਨ ਹੈ। ਹਾਂ, ਇਹ ਅਜੇ ਵੀ ਉੱਚੇ ਉੱਠ ਰਹੇ ਹਨ।
Exam Tips:
a) ਹਰ ਭਾਗ ਦਾ ਨਾਮ ਅਤੇ ਮੁੱਖ ਤੱਥ ਜ਼ਰੂਰ ਲਿਖੋ।
Question 3: ਦੇਸ਼ ਦੇ ਵਿਸ਼ਾਲ ਉੱਤਰੀ ਮੈਦਾਨਾਂ ਦੇ ਆਕਾਰ, ਜਨਮ ਅਤੇ ਖੇਤਰੀ ਵੰਡ ਦਾ ਵਿਸਥਾਰਪੂਰਵਕ ਵੇਰਵਾ ਦਿਓ।
Answer:
ਆਕਾਰ: ਰਾਵੀ ਤੋਂ ਗੰਗਾ ਡੈਲਟੇ ਤਕ ਲੰਬਾਈ ਲਗਪਗ 2400 ਕਿਲੋਮੀਟਰ, ਚੌੜਾਈ 150 ਤੋਂ 300 ਕਿਲੋਮੀਟਰ, ਔਸਤ ਉਚਾਈ ਲਗਪਗ 180 ਮੀਟਰ, ਕੁੱਲ ਖੇਤਰਫਲ ਲਗਪਗ 7.5 ਲੱਖ ਵਰਗ ਕਿਲੋਮੀਟਰ।
ਜਨਮ: ਟੈਥੀਜ਼ ਸਾਗਰ ਵਾਲੀ ਥਾਂ ਉੱਤੇ ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਤੋਂ ਵਹਿ ਕੇ ਆਈ ਜਲੋਢ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣੇ।
ਵੰਡ: (1) ਪੰਜਾਬ-ਹਰਿਆਣਾ ਦਾ ਮੈਦਾਨ (ਬਾਰੀ ਦੋਆਬ, ਬਿਸਤ ਦੋਆਬ, ਮਾਲਵਾ, ਹਰਿਆਣਾ); (2) ਥਾਰ ਮਾਰੂਥਲ ਦਾ ਮੈਦਾਨ (ਰਣ ਆਫ਼ ਕੱਛ ਤਕ); (3) ਗੰਗਾ ਦਾ ਮੈਦਾਨ (ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ); (4) ਬ੍ਰਹਮਪੁੱਤਰ ਦਾ ਮੈਦਾਨ (ਆਸਾਮ)।
Exam Tips:
a) ਹਰ ਭਾਗ ਦਾ ਨਾਮ ਅਤੇ ਮੁੱਖ ਤੱਥ ਜ਼ਰੂਰ ਲਿਖੋ।
Question 4: ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਦੇ ਧਰਾਤਲੀ ਲੱਛਣਾਂ ਦੀ ਤੁਲਨਾ ਕਰੋ ਅਤੇ ਅੰਤਰ ਸਪੱਸ਼ਟ ਕਰੋ।
Answer:
ਬਣਤਰ: ਹਿਮਾਲਿਆ ਤਲਛਟੀ ਚੱਟਾਨਾਂ ਤੋਂ ਬਣਿਆ ਅਤੇ ਸਭ ਤੋਂ ਜਵਾਨ ਹੈ; ਪ੍ਰਾਇਦੀਪੀ ਪਠਾਰ ਅਗਨੀ ਅਤੇ ਰੂਪਾਂਤਰਿਤ ਚੱਟਾਨਾਂ ਤੋਂ ਬਣਿਆ ਅਤੇ ਬਹੁਤ ਪੁਰਾਣਾ ਹੈ।
ਵਿਸਥਾਰ ਅਤੇ ਭਾਗ: ਹਿਮਾਲਿਆ ਦੇ ਪੂਰਬੀ ਅਤੇ ਪੱਛਮੀ ਸ਼ਾਖਾਵਾਂ ਹਨ ਅਤੇ ਪੰਜ ਭਾਗ; ਪ੍ਰਾਇਦੀਪੀ ਪਠਾਰ ਮਾਲਵਾ ਅਤੇ ਦੱਖਣ ਦਾ ਪਠਾਰ ਦੋ ਭਾਗਾਂ ਵਿਚ ਹੈ।
ਨਦੀਆਂ: ਹਿਮਾਲਿਆ ਦੀਆਂ ਨਦੀਆਂ ਬਰਫ਼ੀਲੇ ਪਰਬਤਾਂ ਤੋਂ ਹੋਣ ਕਰਕੇ ਸਾਰਾ ਸਾਲ ਵਗਦੀਆਂ ਹਨ; ਪ੍ਰਾਇਦੀਪੀ ਪਠਾਰ ਦੀਆਂ ਨਦੀਆਂ ਬਰਸਾਤੀ ਹਨ।
Exam Tips:
a) ਹਰ ਭਾਗ ਦਾ ਨਾਮ ਅਤੇ ਮੁੱਖ ਤੱਥ ਜ਼ਰੂਰ ਲਿਖੋ।
Question 5: ਪ੍ਰਾਇਦੀਪੀ ਪਠਾਰਾਂ ਦੀ ਕਥਨ: “ਕੀ ਭਾਰਤ ਦੇ ਵੱਖੋ-ਵੱਖਰੇ ਭੌਤਿਕ ਹਿੱਸੇ ਇਕ-ਦੂਜੇ ਤੋਂ ਅਲੱਗ ਹਨ ਜਾਂ ਪੂਰਕ ਹਨ ?” ਉਦਾਹਰਨਾਂ ਸਹਿਤ ਵਿਆਖਿਆ ਕਰੋ।
Answer:
ਭਾਰਤ ਦੀਆਂ ਭੌਤਿਕ ਇਕਾਈਆਂ ਇਕ-ਦੂਜੇ ਦੀਆਂ ਪੂਰਕ ਹਨ। ਜਨਮ: ਹਿਮਾਲਿਆ ਪ੍ਰਾਇਦੀਪੀ ਪਠਾਰ ਤੋਂ ਬਾਅਦ ਬਣਿਆ; ਉੱਤਰੀ ਮੈਦਾਨ ਹਿਮਾਲਿਆ ਤੇ ਪ੍ਰਾਇਦੀਪੀ ਦੀਆਂ ਨਦੀਆਂ ਦੇ ਨਿਖੇਪ ਨਾਲ ਬਣੇ; ਤਟੀ ਮੈਦਾਨ ਘਾਟਾਂ ਦੀ ਮਿੱਟੀ ਨਾਲ। ਕੁਦਰਤੀ ਭੰਡਾਰ: ਹਿਮਾਲਿਆ ਦੀ ਪਣ-ਬਿਜਲੀ ਅਤੇ ਅੰਨ ਦਾ ਭੰਡਾਰ ਉੱਤਰੀ ਮੈਦਾਨ, ਖਣਿਜ ਪ੍ਰਾਇਦੀਪੀ ਪਠਾਰ ਵਿਚ, ਚਾਵਲ ਤੇ ਮਸਾਲੇ ਤਟੀ ਮੈਦਾਨਾਂ ਤੋਂ।
Exam Tips:
a) ਹਰ ਭਾਗ ਦਾ ਨਾਮ ਅਤੇ ਮੁੱਖ ਤੱਥ ਜ਼ਰੂਰ ਲਿਖੋ।
Question 6: ਪੱਛਮੀ ਤਟੀ ਮੈਦਾਨਾਂ ਦਾ ਉਸਦੇ ਉਪ-ਭਾਗਾਂ ਸਹਿਤ ਵਿਸਤ੍ਰਿਤ ਵਰਣਨ ਕਰੋ।
Answer:
ਕੱਛ ਦੇ ਰਣ ਤੋਂ ਕੰਨਿਆ ਕੁਮਾਰੀ ਤਕ ਫੈਲੇ ਤੰਗ ਮੈਦਾਨ (ਲਗਪਗ 1500 ਕਿਲੋਮੀਟਰ ਲੰਬੇ, 30 ਤੋਂ 80 ਕਿਲੋਮੀਟਰ ਚੌੜੇ); ਢਲਾਨ ਦੱਖਣ ਤੇ ਦੱਖਣ-ਪੱਛਮ ਵੱਲ। ਚਾਰ ਭਾਗ: (i) ਗੁਜਰਾਤ ਦਾ ਤਟਵਰਤੀ ਮੈਦਾਨ (ਸਾਬਰਮਤੀ, ਮਾਹੀ, ਲੂਨੀ, ਬਨਾਸ, ਨਰਮਦਾ, ਤਾਪਤੀ ਦੇ ਨਿਖੇਪ ਨਾਲ; ਰਣ ਆਫ਼ ਕੱਛ ਦਲਦਲੀ; ਗਿਰਨਾਰ ਵਿਚ ਗੋਰਖਨਾਥ ਚੋਟੀ 1117 ਮੀਟਰ); (ii) ਕੋਂਕਣ ਤਟ (ਦਮਨ ਤੋਂ ਗੋਆ ਤਕ, ਚੌੜਾਈ 50 ਤੋਂ 80 ਕਿਲੋਮੀਟਰ; ਤੰਗ ਖਾੜੀਆਂ, ਬੀਚ; ਮੁੰਬਈ ਪ੍ਰਮੁੱਖ ਬੰਦਰਗਾਹ); (iii) ਮਾਲਾਬਾਰ ਤਟ (ਗੋਆ ਤੋਂ ਮੰਗਲੌਰ ਤਕ ਲਗਪਗ 225 ਕਿਲੋਮੀਟਰ ਲੰਬਾ, 24 ਕਿਲੋਮੀਟਰ ਚੌੜਾ; ਵੈਂਬਾਨੰਦ ਸਭ ਤੋਂ ਵੱਡੀ ਝੀਲ); (iv) ਕੇਰਲਾ ਦਾ ਤਟਵਰਤੀ ਮੈਦਾਨ (ਮੰਗਲੌਰ ਤੋਂ ਕੰਨਿਆ ਕੁਮਾਰੀ ਤਕ, 500 ਕਿਲੋਮੀਟਰ ਲੰਬਾ, 100 ਕਿਲੋਮੀਟਰ ਚੌੜਾ; ਕਯਾਲ ਝੀਲਾਂ, ਵੈਂਬਾਨੰਦ ਅਤੇ ਅਸ਼ਟਾਮੁਦੀ ਝੀਲਾਂ)।
Exam Tips:
a) ਹਰ ਭਾਗ ਦਾ ਨਾਮ ਅਤੇ ਮੁੱਖ ਤੱਥ ਜ਼ਰੂਰ ਲਿਖੋ।
ਨੋਟ
ਪਾਠ-ਪੁਸਤਕ ਅਨੁਸਾਰ: ਕਈ ਅੰਕੜੇ (ਖਣਿਜ ਭੰਡਾਰ ਪ੍ਰਤੀਸ਼ਤ, ਪ੍ਰਾਇਦੀਪੀ ਪਠਾਰ ਦੀ ਉਮਰ ਆਦਿ) ਪਾਠ-ਪੁਸਤਕ ਦੇ ਸਮੇਂ ਅਨੁਸਾਰ ਹਨ।
Free study material for SST Geography
Punjab Board Solutions for Class 9 SST Geography Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ
Accessing Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ Solutions
Review comprehensive exercise answers for Class 9 SST Geography Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ. Fully updated to match current Punjab Board syllabus guidelines, these textbook solutions help students verify their work and maintain accurate study notes.
Concept-Driven Answers for Class 9 SST Geography
Each solution includes detailed reasoning to foster genuine comprehension of Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ concepts. Reviewing these step-by-step breakdowns allows learners to master both analytical and descriptive questions expected in school evaluations.
Maximizing Study Efficiency
These resources act as an effective roadmap for daily homework tasks and independent study. Supplement your review of Punjabi Medium Chapter 2(a) ਭਾਰਤ: ਧਰਾਤਲ ਭੂ-ਆਕ੍ਰਿਤੀਆਂ with official sample papers and interactive practice tests available on our platform free of charge.
FAQs
The complete and updated PSEB 9th Class SST Solutions Geography Chapter 2(a) ਭਾਰਤ : ਧਰਾਤਲ ਭੂ-ਆਕ੍ਰਿਤੀਆਂ is available for free on StudiesToday.com. These solutions for Class 9 SST Geography are as per latest Punjab Board curriculum.
Yes, our experts have revised the PSEB 9th Class SST Solutions Geography Chapter 2(a) ਭਾਰਤ : ਧਰਾਤਲ ਭੂ-ਆਕ੍ਰਿਤੀਆਂ as per 2026 exam pattern. All textbook exercises have been solved and have added explanation about how the SST Geography concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class SST Solutions Geography Chapter 2(a) ਭਾਰਤ : ਧਰਾਤਲ ਭੂ-ਆਕ੍ਰਿਤੀਆਂ will help students to get full marks in the theory paper.
Yes, we provide bilingual support for Class 9 SST Geography. You can access PSEB 9th Class SST Solutions Geography Chapter 2(a) ਭਾਰਤ : ਧਰਾਤਲ ਭੂ-ਆਕ੍ਰਿਤੀਆਂ in both English and Hindi medium.
Yes, you can download the entire PSEB 9th Class SST Solutions Geography Chapter 2(a) ਭਾਰਤ : ਧਰਾਤਲ ਭੂ-ਆਕ੍ਰਿਤੀਆਂ in printable PDF format for offline study on any device.