PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Solutions for Class 9 Physical Education: Punjabi Medium Chapter 03 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Explore reliable textbook solutions for Punjabi Medium Chapter 03 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ tailored for Class 9 learners. Utilizing these Physical Education answers ensures thorough preparation and strengthens foundational knowledge before final Punjab Board evaluations.

Practice Class 9 Physical Education Solutions: Punjabi Medium Chapter 03 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Access the complete solution PDF for Class 9 Physical Education below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ

Question 1: ਕਿਸੇ ਦੋ ਨਸ਼ੀਲੀਆਂ ਵਸਤੂਆਂ ਦੇ ਨਾਂ ਲਿਖੋ।

Answer:

1. ਸ਼ਰਾਬ
2. ਹਸ਼ੀਸ਼

Exam Tips:

a) ਹੋਰ ਨਾਂ: ਤੰਬਾਕੂ, ਅਫ਼ੀਮ, ਭੰਗ, ਚਰਸ।

 

Question 2: ਨਸ਼ੀਲੀਆਂ ਵਸਤੂਆਂ ਕਿਹੜੀਆਂ ਦੋ ਕਿਰਿਆਵਾਂ ਉੱਤੇ ਜ਼ਿਆਦਾ ਅਸਰ ਕਰਦੀਆਂ ਹਨ?

Answer:

1. ਪਾਚਨ ਕਿਰਿਆ ਉੱਤੇ
2. ਸੋਚਣ ਸ਼ਕਤੀ ਉੱਤੇ

Exam Tips:

a) ਇਹ ਦੋਵੇਂ ਪ੍ਰਭਾਵ ਸੰਖੇਪ ਪ੍ਰਸ਼ਨ 1 ਵਿਚ ਵਿਸਥਾਰ ਨਾਲ ਦਿੱਤੇ ਗਏ ਹਨ।

 

Question 3: ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ।

Answer:

1. ਚਿਹਰਾ ਪੀਲਾ ਪੈ ਜਾਂਦਾ ਹੈ।
2. ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ।

Exam Tips:

a) ਇਹ ਦੋ ਦੋਸ਼ ਲਿਖਣੇ ਕਾਫ਼ੀ ਹਨ।

 

Question 4: ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਖਿਡਾਰੀਆਂ ਉੱਤੇ ਪੈਣ ਵਾਲੇ ਕੋਈ ਦੋ ਬੁਰੇ ਪ੍ਰਭਾਵ ਲਿਖੋ।

Answer:

1. ਲਾਪਰਵਾਹੀ ਅਤੇ ਬੇਫ਼ਿਕਰੀ
2. ਖੇਡ ਭਾਵਨਾ ਦਾ ਅੰਤ

Exam Tips:

a) ਹੋਰ ਪ੍ਰਭਾਵ: ਤਾਲਮੇਲ ਦੀ ਘਾਟ, ਇਕਾਗਰਤਾ ਦੀ ਘਾਟ, ਸਹਿਣਸ਼ੀਲਤਾ ਦੀ ਘਾਟ।

 

Question 5: ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਹੋ ਜਾਂਦੀ ਹੈ। ਠੀਕ ਜਾਂ ਗ਼ਲਤ?

Answer:

ਠੀਕ।

Exam Tips:

a) ਨਸ਼ੇ ਵਿਚ ਖਿਡਾਰੀ ਗ਼ਲਤੀਆਂ ਕਰਦਾ ਹੈ ਅਤੇ ਵਿਰੋਧੀ ਦੀਆਂ ਚਾਲਾਂ ਨਹੀਂ ਸਮਝ ਸਕਦਾ।

 

Question 6: ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ। ਠੀਕ ਜਾਂ ਗ਼ਲਤ?

Answer:

ਠੀਕ।

Exam Tips:

a) ਸ਼ਰਾਬ ਨਾਲ ਨਾੜੀ ਪ੍ਰਬੰਧ ਵਿਗੜਦਾ ਹੈ ਅਤੇ ਸੋਚਣ ਸ਼ਕਤੀ ਘਟਦੀ ਹੈ।

 

Question 7: ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਠੀਕ ਜਾਂ ਗ਼ਲਤ?

Answer:

ਠੀਕ।

Exam Tips:

a) ਪਾਠ ਅਨੁਸਾਰ ਤੰਬਾਕੂ ਦੇ ਨੁਕਸਾਨਾਂ ਵਿਚ ਨਜ਼ਰ ਦਾ ਕਮਜ਼ੋਰ ਹੋਣਾ ਵੀ ਸ਼ਾਮਲ ਹੈ।

 

Question 8: ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ ਜਾਂ ਘੱਟ ਜਾਂਦਾ ਹੈ?

Answer:

ਡਰ (ਖ਼ਤਰਾ) ਵੱਧ ਜਾਂਦਾ ਹੈ।

Exam Tips:

a) ਤੰਬਾਕੂ ਨਾਲ ਮੂੰਹ, ਗਲੇ ਅਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਵਧਦਾ ਹੈ।

 

Question 9: ਤੰਬਾਕੂ ਦੀ ਵਰਤੋਂ ਨਾਲ ਖੰਘ ਨਹੀਂ ਲੱਗਦੀ ਅਤੇ ਨਾ ਹੀ ਟੀ. ਬੀ. ਹੁੰਦੀ ਹੈ। ਠੀਕ ਜਾਂ ਗ਼ਲਤ?

Answer:

ਗ਼ਲਤ।

Exam Tips:

a) ਤੰਬਾਕੂ ਨਾਲ ਖੰਘ ਲੱਗਦੀ ਹੈ ਅਤੇ ਫੇਫੜਿਆਂ ਦੀ ਟੀ. ਬੀ. ਦਾ ਖ਼ਤਰਾ ਵਧਦਾ ਹੈ।

 

Question 10: ਨਸ਼ਾ ਕਰਨ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ। ਸਹੀ ਜਾਂ ਗ਼ਲਤ?

Answer:

ਸਹੀ।

Exam Tips:

a) ਨਸ਼ੇ ਵਾਲਾ ਖਿਡਾਰੀ ਆਪਣੀ ਸ਼ਕਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ ਅਤੇ ਬੇਫ਼ਿਕਰ ਹੋ ਜਾਂਦਾ ਹੈ।

 

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ

Question 1: ਨਸ਼ੀਲੀਆਂ ਵਸਤੂਆਂ ਦੀ ਸੂਚੀ ਬਣਾਓ ਅਤੇ ਇਹ ਵੀ ਦੱਸੋ ਕਿ ਨਸ਼ੀਲੀਆਂ ਵਸਤੂਆਂ ਪਾਚਨ ਕਿਰਿਆ ਅਤੇ ਸੋਚਣ ਸ਼ਕਤੀ ਉੱਤੇ ਕਿਵੇਂ ਅਸਰ ਪਾਉਂਦੀਆਂ ਹਨ? (List the intoxicants. How do intoxicants affect the digestive system and thinking of a person?)

Answer:

ਨਸ਼ੀਲੀਆਂ ਵਸਤੂਆਂ ਦੇ ਖਾਣ ਜਾਂ ਵਰਤਣ ਨਾਲ ਸਰੀਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਨਿੱਸਲਪਣ ਆ ਜਾਂਦਾ ਹੈ। ਆਦਮੀ ਦੀ ਨਾੜੀ ਪ੍ਰਣਾਲੀ ਉੱਤੇ ਸਾਰੀਆਂ ਨਸ਼ੀਲੀਆਂ ਚੀਜ਼ਾਂ ਦਾ ਬਹੁਤ ਭੈੜਾ ਅਸਰ ਪੈਂਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਵਿਚਾਰ, ਕਲਪਨਾਵਾਂ ਅਤੇ ਭਾਵਨਾਵਾਂ ਪੈਦਾ ਹੁੰਦੀਆਂ ਹਨ। ਇਹ ਮਨੁੱਖ ਵਿਚ ਘਬਰਾਹਟ ਤੇ ਗੁੱਸਾ ਪੈਦਾ ਕਰ ਕੇ ਉਸ ਦੇ ਵਿਹਾਰ ਵਿਚ ਤਬਦੀਲੀ ਲੈ ਆਉਂਦੀਆਂ ਹਨ। ਨਸ਼ੀਲੀਆਂ ਵਸਤੂਆਂ ਵਰਤਣ ਨਾਲ ਆਦਮੀ ਦਾ ਆਪਣੇ ਵਿਹਾਰ ਅਤੇ ਸਰੀਰ ਉੱਤੇ ਕਾਬੂ ਨਹੀਂ ਰਹਿੰਦਾ।
ਨਸ਼ੀਲੀਆਂ ਵਸਤੂਆਂ ਦੀ ਸੂਚੀ: ਸ਼ਰਾਬ, ਅਫ਼ੀਮ, ਤੰਬਾਕੂ, ਭੰਗ, ਹਸ਼ੀਸ਼, ਚਰਸ, ਕੈਫ਼ੀਨ, ਐਡਰੇਨਲਿਨ ਆਦਿ।
ਪਾਚਨ ਕਿਰਿਆ ਉੱਤੇ ਪ੍ਰਭਾਵ (Effects on Digestion): ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ਉੱਤੇ ਬਹੁਤ ਅਸਰ ਪੈਂਦਾ ਹੈ। ਇਹਨਾਂ ਵਿਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ। ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ।
ਸੋਚਣ ਸ਼ਕਤੀ ਉੱਤੇ ਪ੍ਰਭਾਵ (Effects on Thinking): ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਬੋਲਣ ਦੀ ਥਾਂ ਥਥਲਾਉਂਦਾ ਹੈ ਅਤੇ ਆਪਣੇ ਉੱਤੇ ਕਾਬੂ ਨਹੀਂ ਰੱਖ ਸਕਦਾ। ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਅਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ।

Exam Tips:

a) ਪਹਿਲਾਂ ਨਸ਼ੀਲੀਆਂ ਵਸਤੂਆਂ ਦੀ ਸੂਚੀ ਲਿਖੋ, ਫਿਰ ਦੋਵੇਂ ਪ੍ਰਭਾਵ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਪਾਚਨ ਕਿਰਿਆ ਵਿਚ "ਤੇਜ਼ਾਬੀ ਅੰਸ਼" ਦਾ ਜ਼ਿਕਰ ਜ਼ਰੂਰ ਕਰੋ।

 

Question 2: ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਵੀ ਹੋ ਸਕਦੀ ਹੈ, ਕਿਵੇਂ? (How can defeat in the playfield be due to the use of intoxicants?)

Answer:

1. ਨਸ਼ੇ ਵਿਚ ਡੁੱਬਿਆ ਖਿਡਾਰੀ ਖੇਡ ਦੇ ਸਮੇਂ ਅਜਿਹੀਆਂ ਗ਼ਲਤੀਆਂ ਕਰਦਾ ਹੈ ਜਿਨ੍ਹਾਂ ਦੇ ਸਿੱਟੇ ਵਜੋਂ ਉਸ ਦੀ ਟੀਮ ਦੀ ਹਾਰ ਹੋ ਜਾਂਦੀ ਹੈ।
2. ਨਸ਼ੇ ਵਿਚ ਡੁੱਬਿਆ ਖਿਡਾਰੀ ਵਿਰੋਧੀ ਟੀਮ ਦੀ ਖੇਡ ਅਨੁਸਾਰ ਚਾਲਾਂ ਨਹੀਂ ਚੱਲ ਸਕਦਾ ਅਤੇ ਆਪਣੀ ਟੀਮ ਲਈ ਹਾਰ ਦਾ ਕਾਰਨ ਬਣਦਾ ਹੈ।
3. ਜੇ ਕੋਈ ਖਿਡਾਰੀ ਖੇਡ ਦੌਰਾਨ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦਾ ਫੜਿਆ ਜਾਵੇ ਤਾਂ ਉਸ ਤੋਂ ਇਨਾਮ ਵਾਪਸ ਲੈ ਲਿਆ ਜਾਂਦਾ ਹੈ। ਇਸ ਤਰ੍ਹਾਂ ਖਿਡਾਰੀ ਦੀ ਜਿੱਤ ਵੀ ਹਾਰ ਵਿਚ ਬਦਲ ਜਾਂਦੀ ਹੈ।
ਇਸ ਲਈ ਸਪੱਸ਼ਟ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਾਰਨ ਖੇਡ ਵਿਚ ਹਾਰ ਹੋ ਜਾਂਦੀ ਹੈ।

Exam Tips:

a) ਤਿੰਨ ਕਾਰਨ ਲਿਖੋ: ਗ਼ਲਤੀਆਂ, ਚਾਲਾਂ ਨਾ ਸਮਝਣਾ ਅਤੇ ਇਨਾਮ ਵਾਪਸ ਲਏ ਜਾਣਾ।
b) ਇਨਾਮ ਵਾਪਸ ਲਏ ਜਾਣ ਵਾਲਾ ਨੁਕਤਾ ਪ੍ਰੀਖਿਆ ਵਿਚ ਅਕਸਰ ਪੁੱਛਿਆ ਜਾਂਦਾ ਹੈ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਨਸ਼ੀਲੀਆਂ ਵਸਤੂਆਂ ਕੀ ਹਨ? ਇਹਨਾਂ ਦੇ ਦੋਸ਼ ਬਿਆਨ ਕਰੋ। (What are intoxicants? Mention their harms.)

Answer:

ਮਨੁੱਖ ਆਦਿ ਕਾਲ ਤੋਂ ਹੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦਾ ਆ ਰਿਹਾ ਹੈ। ਉਸ ਦਾ ਵਿਸ਼ਵਾਸ ਸੀ ਕਿ ਇਹਨਾਂ ਦੀ ਵਰਤੋਂ ਨਾਲ ਰੋਗ ਦੂਰ ਹੁੰਦੇ ਹਨ ਅਤੇ ਮਨ ਤਾਜ਼ਾ ਹੁੰਦਾ ਹੈ, ਪਰ ਬਾਅਦ ਵਿਚ ਇਹਨਾਂ ਦੇ ਬੁਰੇ ਸਿੱਟੇ ਵੀ ਸਾਹਮਣੇ ਆਏ। ਅੱਜ ਦੇ ਵਿਗਿਆਨਕ ਯੁੱਗ ਵਿਚ ਅਨੇਕਾਂ ਨਵੀਆਂ ਨਸ਼ੀਲੀਆਂ ਵਸਤੂਆਂ ਦੀ ਖੋਜ ਹੋਈ ਹੈ, ਜਿਨ੍ਹਾਂ ਕਾਰਨ ਖੇਡ ਜਗਤ ਚਿੰਤਾ ਵਿਚ ਹੈ। ਇਹਨਾਂ ਦੀ ਵਰਤੋਂ ਨਾਲ ਭਾਵੇਂ ਕੁਝ ਸਮੇਂ ਲਈ ਵੱਧ ਕੰਮ ਲਿਆ ਜਾ ਸਕਦਾ ਹੈ, ਪਰ ਇਸ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਤਕ ਪਹੁੰਚ ਸਕਦਾ ਹੈ। ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰੇਨਲਿਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ ਜਿਨ੍ਹਾਂ ਦੀ ਵਰਤੋਂ ਸਿਹਤ ਲਈ ਬਹੁਤ ਹਾਨੀਕਾਰਕ ਹੈ।
ਹਰ ਵਿਅਕਤੀ ਆਪਣੇ ਮਨੋਰੰਜਨ ਲਈ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਂਦਾ ਹੈ ਅਤੇ ਆਪਣੇ ਸਾਥੀਆਂ ਤੇ ਗੁਆਂਢੀਆਂ ਨਾਲ ਮੇਲ-ਮਿਲਾਪ ਤੇ ਸਦਭਾਵਨਾ ਰੱਖਦਾ ਹੈ। ਇਸ ਦੇ ਉਲਟ ਨਸ਼ੇ ਦਾ ਗ਼ੁਲਾਮ ਵਿਅਕਤੀ ਦੂਜਿਆਂ ਦੀ ਸਹਾਇਤਾ ਕਰਨਾ ਤਾਂ ਦੂਰ, ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ। ਅਜਿਹਾ ਵਿਅਕਤੀ ਸਮਾਜ ਲਈ ਬੋਝ ਹੁੰਦਾ ਹੈ ਅਤੇ ਦੂਜਿਆਂ ਲਈ ਸਿਰ-ਦਰਦ ਬਣ ਜਾਂਦਾ ਹੈ। ਉਹ ਨਾ ਸਿਰਫ਼ ਆਪਣਾ ਜੀਵਨ ਦੁਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ। ਸੱਚ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ਉੱਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ ਅਤੇ ਗਿਆਨ ਸ਼ਕਤੀ, ਪਾਚਨ ਸ਼ਕਤੀ, ਦਿਲ, ਖ਼ੂਨ, ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ। ਨਸ਼ੀਲੀਆਂ ਵਸਤੂਆਂ ਦੀ ਵਰਤੋਂ ਖਿਡਾਰੀਆਂ ਲਈ ਵੀ ਠੀਕ ਨਹੀਂ ਹੁੰਦੀ।
ਨਸ਼ੀਲੀਆਂ ਵਸਤੂਆਂ ਦੇ ਦੋਸ਼ (Abuses of Intoxicants): ਜੋ ਖਿਡਾਰੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਹੇਠ ਲਿਖੇ ਦੋਸ਼ ਹੁੰਦੇ ਹਨ:
1. ਚਿਹਰਾ ਪੀਲਾ ਪੈ ਸਕਦਾ ਹੈ।
2. ਕਦਮ ਲੜਖੜਾਉਂਦੇ ਹਨ।
3. ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ।
4. ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ।
5. ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ।
6. ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ।
7. ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ।
8. ਪੇਸ਼ੀਆਂ ਦੀ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ।
9. ਖਿਡਾਰੀ ਖੇਡ ਦੇ ਮੈਦਾਨ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ।
10. ਕੈਂਸਰ ਅਤੇ ਦਮੇ ਵਰਗੀਆਂ ਬਿਮਾਰੀਆਂ ਲੱਗ ਸਕਦੀਆਂ ਹਨ।
11. ਖਿਡਾਰੀ ਦੀ ਯਾਦ ਸ਼ਕਤੀ ਘੱਟ ਜਾਂਦੀ ਹੈ।
12. ਨਸ਼ੇ ਵਿਚ ਡੁੱਬੇ ਖਿਡਾਰੀ ਖੇਡ ਦੀਆਂ ਬਦਲਦੀਆਂ ਹਾਲਤਾਂ ਨੂੰ ਨਹੀਂ ਸਮਝ ਸਕਦੇ ਅਤੇ ਆਪਣੀ ਟੀਮ ਦੀ ਹਾਰ ਦਾ ਕਾਰਨ ਬਣ ਜਾਂਦੇ ਹਨ।
13. ਨਸ਼ੇ ਵਾਲਾ ਖਿਡਾਰੀ ਲਾਪਰਵਾਹ ਅਤੇ ਬੇ-ਫ਼ਿਕਰ ਹੋ ਜਾਂਦਾ ਹੈ।
14. ਸਰੀਰ ਵਿਚ ਤਾਲਮੇਲ ਨਹੀਂ ਰਹਿੰਦਾ।

Exam Tips:

a) ਪਹਿਲਾਂ ਨਸ਼ੀਲੀਆਂ ਵਸਤੂਆਂ ਦੇ ਨਾਂ ਲਿਖੋ, ਫਿਰ ਦੋਸ਼ ਬਿੰਦੂਆਂ ਵਿਚ ਲਿਖੋ।
b) ਸਰੀਰਕ (ਪਾਚਨ, ਫੇਫੜੇ), ਮਾਨਸਿਕ (ਸੰਤੁਲਨ, ਯਾਦ ਸ਼ਕਤੀ) ਅਤੇ ਖੇਡ ਨਾਲ ਜੁੜੇ ਦੋਸ਼ ਵੱਖ-ਵੱਖ ਦਰਸਾਓ।

 

Question 2: ਖਿਡਾਰੀਆਂ ਦੀ ਖੇਡ ਉੱਤੇ ਨਸ਼ੀਲੀਆਂ ਵਸਤੂਆਂ ਦੇ ਭੈੜੇ ਪ੍ਰਭਾਵ ਬਾਰੇ ਜਾਣਕਾਰੀ ਦਿਓ। (What are the effects of intoxicants on the sports performance of a player? Give details.)

Answer:

ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦਾ ਖਿਡਾਰੀਆਂ ਅਤੇ ਖੇਡ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ, ਜੋ ਇਸ ਪ੍ਰਕਾਰ ਹੈ:
1. ਸਰੀਰਕ ਤਾਲਮੇਲ ਅਤੇ ਫੁਰਤੀ ਦੀ ਘਾਟ (Loss of Co-ordination and Alertness): ਨਸ਼ਾ ਕਰਨ ਵਾਲੇ ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ। ਹਾਕੀ, ਫੁੱਟਬਾਲ, ਵਾਲੀਬਾਲ ਆਦਿ ਖੇਡਾਂ ਵਿਚ ਚੰਗੀ ਖੇਡ ਲਈ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
2. ਮਨ ਦੇ ਸੰਤੁਲਨ ਅਤੇ ਇਕਾਗਰਤਾ ਦੀ ਘਾਟ (Loss of Balance and Concentration): ਕਿਸੇ ਖਿਡਾਰੀ ਦੀ ਮਾਮੂਲੀ ਗ਼ਲਤੀ ਖੇਡ ਦਾ ਪਾਸਾ ਪਲਟ ਦਿੰਦੀ ਹੈ। ਨਸ਼ੇ ਵਿਚ ਧੁੱਤ ਖਿਡਾਰੀ ਇਕਾਗਰ-ਚਿੱਤ ਨਹੀਂ ਹੋ ਸਕਦਾ, ਇਸ ਲਈ ਉਹ ਮੈਦਾਨ ਵਿਚ ਅਜਿਹੀਆਂ ਗ਼ਲਤੀਆਂ ਕਰ ਦਿੰਦਾ ਹੈ ਜਿਨ੍ਹਾਂ ਕਾਰਨ ਉਸ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ।
3. ਲਾਪਰਵਾਹੀ ਅਤੇ ਬੇ-ਫ਼ਿਕਰੀ (Carelessness): ਨਸ਼ੇ ਵਿਚ ਫਸਿਆ ਖਿਡਾਰੀ ਬਹੁਤ ਲਾਪਰਵਾਹ ਅਤੇ ਬੇ-ਫ਼ਿਕਰ ਹੁੰਦਾ ਹੈ। ਉਹ ਆਪਣੀ ਸ਼ਕਤੀ ਤੇ ਮੁਹਾਰਤ ਦਾ ਉਚਿਤ ਅੰਦਾਜ਼ਾ ਨਹੀਂ ਲਾ ਸਕਦਾ। ਕਈ ਵਾਰ ਖਿਡਾਰੀ ਹੋਸ਼ ਗੁਆ ਕੇ ਅਜਿਹੀ ਸੱਟ ਖਾ ਬੈਠਦਾ ਹੈ ਜਿਸ ਦਾ ਉਸ ਨੂੰ ਸਾਰੀ ਉਮਰ ਪਛਤਾਵਾ ਰਹਿੰਦਾ ਹੈ।
4. ਖੇਡ ਭਾਵਨਾ ਦਾ ਅੰਤ (Lack of Sportsmanship): ਨਸ਼ੇ ਵਿਚ ਰਹਿਣ ਨਾਲ ਖਿਡਾਰੀ ਦੀ ਖੇਡ ਭਾਵਨਾ ਦਾ ਅੰਤ ਹੋ ਜਾਂਦਾ ਹੈ। ਨਸ਼ਾ ਕਰਨ ਵਾਲੇ ਖਿਡਾਰੀ ਦੀ ਹਾਲਤ ਅਰਧ-ਬੇਹੋਸ਼ੀ ਵਰਗੀ ਹੁੰਦੀ ਹੈ ਅਤੇ ਉਸ ਦੇ ਮਨ ਦਾ ਸੰਤੁਲਨ ਵਿਗੜ ਜਾਂਦਾ ਹੈ। ਉਹ ਖੇਡ ਵਿਚ ਆਪਣੀ ਮਰਜ਼ੀ ਕਰਦਾ ਹੈ ਅਤੇ ਸਾਥੀ ਖਿਡਾਰੀਆਂ ਦੀ ਕੋਈ ਗੱਲ ਨਹੀਂ ਸੁਣਦਾ।
5. ਸਹਿਣਸ਼ੀਲਤਾ ਦੀ ਘਾਟ (Lack of Tolerance): ਉਹ ਰੈਫ਼ਰੀ ਜਾਂ ਅੰਪਾਇਰ ਦੇ ਉਚਿਤ ਫ਼ੈਸਲਿਆਂ ਪ੍ਰਤੀ ਵੀ ਅਸੰਤੋਖ ਪ੍ਰਗਟ ਕਰਦਾ ਹੈ, ਕਿਉਂਕਿ ਉਸ ਦੀ ਸੋਚਣ ਸ਼ਕਤੀ ਘੱਟ ਜਾਂਦੀ ਹੈ।
6. ਨਿਯਮਾਂ ਦੀ ਉਲੰਘਣਾ (Breaking of Rules): ਨਸ਼ੇ ਵਿਚ ਖਿਡਾਰੀ ਖੇਡ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ।
7. ਖੇਡ ਦਾ ਮੈਦਾਨ ਲੜਾਈ ਦਾ ਅਖਾੜਾ ਬਣ ਜਾਣਾ (Playfield Becomes a Battlefield): ਨਸ਼ੇ ਵਿਚ ਰਹਿਣ ਵਾਲਾ ਖਿਡਾਰੀ ਖੇਡ ਦੇ ਮੈਦਾਨ ਨੂੰ ਲੜਾਈ ਦਾ ਅਖਾੜਾ ਬਣਾ ਦਿੰਦਾ ਹੈ। ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਖੇਡਾਂ ਦੌਰਾਨ ਨਸ਼ੀਲੀਆਂ (ਪਾਬੰਦੀਸ਼ੁਦਾ) ਵਸਤੂਆਂ ਦੀ ਵਰਤੋਂ ਉੱਤੇ ਪਾਬੰਦੀ ਲਾਈ ਗਈ ਹੈ। ਜੇ ਖੇਡ ਦੌਰਾਨ ਕੋਈ ਨਸ਼ੇ ਦੀ ਹਾਲਤ ਵਿਚ ਫੜਿਆ ਜਾਵੇ ਤਾਂ ਉਸ ਦਾ ਜਿੱਤਿਆ ਹੋਇਆ ਇਨਾਮ ਵਾਪਸ ਲੈ ਲਿਆ ਜਾਂਦਾ ਹੈ।
ਇਸ ਲਈ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਹਰ ਤਰ੍ਹਾਂ ਦੀਆਂ ਨਸ਼ੀਲੀਆਂ ਵਸਤੂਆਂ ਦੇ ਸੇਵਨ ਤੋਂ ਦੂਰ ਰੱਖਣ ਅਤੇ ਸਰਵ-ਉੱਤਮ ਖੇਡ ਦਾ ਪ੍ਰਦਰਸ਼ਨ ਕਰ ਕੇ ਆਪਣੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾਉਣ।

Exam Tips:

a) ਸੱਤੇ ਪ੍ਰਭਾਵਾਂ ਦੇ ਸਿਰਲੇਖ ਲਿਖੋ ਅਤੇ ਹਰੇਕ ਦੀ ਸੰਖੇਪ ਵਿਆਖਿਆ ਕਰੋ।
b) ਓਲੰਪਿਕ ਕਮੇਟੀ ਦੀ ਪਾਬੰਦੀ ਅਤੇ ਇਨਾਮ ਵਾਪਸ ਲਏ ਜਾਣ ਦਾ ਜ਼ਿਕਰ ਜ਼ਰੂਰ ਕਰੋ।

 

Question 3: ਸ਼ਰਾਬ ਦਾ ਸਾਡੇ ਸਰੀਰ ਉੱਤੇ ਕੀ ਅਸਰ ਪੈਂਦਾ ਹੈ? ਸ਼ਰਾਬ ਦੀਆਂ ਹਾਨੀਆਂ ਲਿਖੋ। (Write down the effects of alcohol on our health. Discuss its abuses.)

Answer:

ਸ਼ਰਾਬ ਦਾ ਸਿਹਤ ਉੱਤੇ ਅਸਰ (Effects of Alcohol on Health): ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ। "ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ" – ਇਹ ਚੇਤਾਵਨੀ ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਸ਼ਰਾਬ ਦੀ ਬੋਤਲ ਉੱਤੇ ਲਿਖਣੀ ਜ਼ਰੂਰੀ ਹੈ। ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲਤ ਲੱਗੀ ਹੋਈ ਹੈ, ਜਿਸ ਨਾਲ ਸਿਹਤ ਉੱਤੇ ਭੈੜਾ ਅਸਰ ਪੈਂਦਾ ਹੈ। ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ, ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ। ਇਹ ਸਰੀਰ ਦੇ ਸਾਰੇ ਅੰਗਾਂ ਉੱਤੇ ਬੁਰਾ ਅਸਰ ਪਾਉਂਦੀ ਹੈ। ਪਹਿਲਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ ਅਤੇ ਕੁਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ, ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ।
ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ:
1. ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ। ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ। ਮਨੁੱਖ ਦੀ ਸੋਚਣ ਸ਼ਕਤੀ ਘੱਟ ਜਾਂਦੀ ਹੈ।
2. ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ।
3. ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣ ਲੱਗਦੇ ਹਨ, ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗਦਾ ਹੈ।
4. ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ।
5. ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ। ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ।
6. ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ। ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ।
7. ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਨਾਲੋਂ ਘੱਟ ਕੰਮ ਕਰਦਾ ਹੈ ਅਤੇ ਉਸ ਨੂੰ ਬਿਮਾਰੀਆਂ ਵੀ ਜਲਦੀ ਲੱਗਦੀਆਂ ਹਨ।
8. ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇਕ ਸਮਾਜਿਕ ਬੁਰਾਈ ਹੈ।

Exam Tips:

a) ਪਹਿਲਾਂ ਸ਼ਰਾਬ ਦੇ ਸਿਹਤ ਉੱਤੇ ਅਸਰ ਦੀ ਭੂਮਿਕਾ ਲਿਖੋ, ਫਿਰ ਨੁਕਸਾਨ ਬਿੰਦੂਆਂ ਵਿਚ ਲਿਖੋ।
b) ਦਿਮਾਗ਼, ਪਾਚਨ, ਗੁਰਦੇ, ਦਿਲ ਅਤੇ ਸਾਹ ਦੇ ਨੁਕਸਾਨ ਵੱਖ-ਵੱਖ ਗਿਣਾਓ।

 

Question 4: ਤੰਬਾਕੂ ਦਾ ਸਾਡੇ ਸਰੀਰ ਉੱਤੇ ਕੀ ਅਸਰ ਪੈਂਦਾ ਹੈ? ਤੰਬਾਕੂ ਦੀਆਂ ਹਾਨੀਆਂ ਲਿਖੋ। (What are the effects of smoking on health? Discuss its abuses.)

Answer:

ਤੰਬਾਕੂ ਦਾ ਸਿਹਤ ਉੱਤੇ ਅਸਰ (Effects of Smoking on Health): ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਖਾਣਾ ਇਕ ਬਹੁਤ ਬੁਰੀ ਲਾਹਨਤ ਬਣ ਚੁੱਕਾ ਹੈ। ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ, ਸਿਗਾਰ, ਹੁੱਕਾ ਜਾਂ ਚਿਲਮ ਪੀਣਾ ਆਦਿ। ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਨੂੰ ਚੂਨੇ ਵਿਚ ਰਲਾ ਕੇ ਸਿੱਧਾ ਮੂੰਹ ਵਿਚ ਰੱਖਣਾ ਜਾਂ ਪਾਨ ਵਿਚ ਰੱਖ ਕੇ ਖਾਣਾ। ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ। ਇਸ ਤੋਂ ਇਲਾਵਾ ਅਮੋਨੀਆ, ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ। ਨਿਕੋਟੀਨ ਦਾ ਬੁਰਾ ਅਸਰ ਸਿਰ ਉੱਤੇ ਪੈਂਦਾ ਹੈ, ਜਿਸ ਨਾਲ ਸਿਰ ਚਕਰਾਉਣ ਲੱਗਦਾ ਹੈ, ਅਤੇ ਫਿਰ ਇਹ ਦਿਲ ਉੱਤੇ ਅਸਰ ਕਰਦਾ ਹੈ।
ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ:
1. ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ।
2. ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਦਿਲ ਦਾ ਰੋਗ ਲੱਗ ਜਾਂਦਾ ਹੈ, ਜੋ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
3. ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖ਼ੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ।
4. ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ, ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ।
5. ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗਦਾ ਹੈ।
6. ਤੰਬਾਕੂ ਨਾਲ ਖੰਘ ਲੱਗ ਜਾਂਦੀ ਹੈ, ਜਿਸ ਨਾਲ ਫੇਫੜਿਆਂ ਦੀ ਟੀ. ਬੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
7. ਤੰਬਾਕੂ ਨਾਲ ਕੈਂਸਰ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ; ਖ਼ਾਸ ਕਰ ਕੇ ਮੂੰਹ, ਗਲੇ ਅਤੇ ਫੇਫੜਿਆਂ ਦੇ ਕੈਂਸਰ ਦਾ ਡਰ ਰਹਿੰਦਾ ਹੈ।

Exam Tips:

a) ਤੰਬਾਕੂ ਵਿਚਲੇ ਜ਼ਹਿਰ ਨਿਕੋਟੀਨ ਦਾ ਨਾਂ ਜ਼ਰੂਰ ਲਿਖੋ।
b) ਦਿਲ, ਫੇਫੜੇ (ਖੰਘ, ਟੀ. ਬੀ.) ਅਤੇ ਕੈਂਸਰ ਵਾਲੇ ਨੁਕਸਾਨ ਸਭ ਤੋਂ ਪਹਿਲਾਂ ਲਿਖੋ।

 

Punjab Board Solutions for Class 9 Physical Education Punjabi Medium Chapter 03 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Textbook Solutions for Class 9 Physical Education Punjabi Medium Chapter 03 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Explore reliable textbook solutions for Punjabi Medium Chapter 03 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ tailored for Class 9 learners. Utilizing these complete exercise answers ensures your preparation aligns exactly with official Punjab Board standards for Physical Education.

Mastering Theoretical and Practical Questions

Beyond providing final answers, these guides offer step-by-step breakdowns for complex queries in the Class 9 Physical Education module. This approach helps students balance theoretical depth with practical problem-solving skills required for Punjab Board exams.

Effective Self-Study and Homework Assistance

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 9 Physical Education.

FAQs

Where can I find the latest PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ for the 2026-27 session?

The complete and updated PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ is available for free on StudiesToday.com. These solutions for Class 9 Physical Education are as per latest Punjab Board curriculum.

Are the Physical Education Punjab Board solutions for Class 9 updated for the new 50% competency-based exam pattern?

Yes, our experts have revised the PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 9 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ will help students to get full marks in the theory paper.

Do you offer PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ in multiple languages like Hindi and English?

Yes, we provide bilingual support for Class 9 Physical Education. You can access PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ in both English and Hindi medium.

Is it possible to download the Physical Education Punjab Board solutions for Class 9 as a PDF?

Yes, you can download the entire PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ in printable PDF format for offline study on any device.