Official Punjab Board Solutions for Class 9 Physical Education: Punjabi Medium Chapter 02 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ
Review structured textbook solutions for Class 9 Physical Education Punjabi Medium Chapter 02 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ. Built according to Punjab Board guidelines for the 2026-27 academic year, these downloadable answers support daily revision and problem-solving accuracy.
Chapter-wise Solutions for Physical Education: Punjabi Medium Chapter 02 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ
View or download the dedicated Punjabi Medium Chapter 02 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ solution resource below. Engaging with these textbook answers under focused study conditions ensures continuous academic progress and mastery of the 2026-27 curriculum for Physical Education.
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
Question 1: ਖੇਡਾਂ ਦੇ ਕੋਈ ਦੋ ਲਾਭ ਲਿਖੋ।
Answer:
1. ਖੇਡਾਂ ਸਿਹਤਮੰਦ ਬਣਾਉਂਦੀਆਂ ਹਨ।
2. ਸਰੀਰ ਦੀ ਬਨਾਵਟ ਸੁੰਦਰ ਬਣਦੀ ਹੈ।
Exam Tips:
a) ਸਿਹਤ ਅਤੇ ਸੁਡੌਲ ਸਰੀਰ ਵਰਗੇ ਸਿੱਧੇ ਲਾਭ ਲਿਖੋ।
Question 2: ਇਕ ਸਪੋਰਟਸਮੈਨ ਕਿਹੋ ਜਿਹਾ ਵਿਵਹਾਰ ਕਰਦਾ ਹੈ? ਦੋ ਲਾਈਨਾਂ ਲਿਖੋ।
Answer:
1. ਉਹ ਹਾਰ ਨੂੰ ਸ਼ਾਨ ਨਾਲ ਸਵੀਕਾਰ ਕਰਦਾ ਹੈ।
2. ਉਹ ਹਰੇਕ ਟੀਮ ਨੂੰ ਬਰਾਬਰ ਸਮਝਦਾ ਹੈ।
Exam Tips:
a) ਦੋ ਵੱਖ-ਵੱਖ ਵਿਵਹਾਰ ਦੋ ਵਾਕਾਂ ਵਿਚ ਲਿਖੋ।
Question 3: ਖਿਡਾਰੀ ਦੇ ਕੋਈ ਦੋ ਗੁਣ ਲਿਖੋ।
Answer:
1. ਸਹਿਯੋਗ ਦੀ ਭਾਵਨਾ
2. ਸਹਿਣਸ਼ੀਲਤਾ
Exam Tips:
a) ਹੋਰ ਗੁਣ: ਅਨੁਸ਼ਾਸਨ, ਆਤਮ-ਵਿਸ਼ਵਾਸ, ਤਿਆਗ, ਚੁਸਤੀ-ਫੁਰਤੀ।
Question 4: ਹਾਰ-ਜਿੱਤ ਨੂੰ ਬਰਾਬਰ ਸਮਝਣ ਦੀ ਭਾਵਨਾ ਨੂੰ ਕੀ ਕਿਹਾ ਜਾਂਦਾ ਹੈ?
Answer:
ਇਹ ਖਿਡਾਰੀ ਦਾ ਗੁਣ (ਸਪੋਰਟਸਮੈਨ ਦੀ ਭਾਵਨਾ) ਹੈ।
Exam Tips:
a) ਇਸ ਨੂੰ ਸਪੋਰਟਸਮੈਨਸ਼ਿਪ ਦਾ ਹਿੱਸਾ ਸਮਝੋ।
Question 5: ਹੁਕਮ ਦੇਣ ਅਤੇ ਮੰਨਣ ਦੀ ਕਾਬਲੀਅਤ ਕਿਸ ਤਰ੍ਹਾਂ ਆਉਂਦੀ ਹੈ?
Answer:
ਖੇਡਾਂ ਵਿਚ ਹਿੱਸਾ ਲੈਣ ਨਾਲ।
Exam Tips:
a) ਕਪਤਾਨ ਬਣਨ ਅਤੇ ਉਸ ਦੀ ਗੱਲ ਮੰਨਣ ਦੋਵੇਂ ਮੌਕੇ ਖੇਡ ਵਿਚ ਮਿਲਦੇ ਹਨ।
Question 6: ਆਤਮ-ਵਿਸ਼ਵਾਸ ਅਤੇ ਉੱਤਰਦਾਇਤਵ ਦੀ ਭਾਵਨਾ ਖਿਡਾਰੀ ਨੂੰ ਕੀ ਬਣਾ ਦਿੰਦੀ ਹੈ?
Answer:
ਚੰਗਾ ਸਮਾਜਿਕ ਆਦਮੀ (ਚੰਗਾ ਨਾਗਰਿਕ)।
Exam Tips:
a) ਸਮਾਜਿਕ ਗੁਣ ਆਤਮ-ਵਿਸ਼ਵਾਸ ਤੇ ਜ਼ਿੰਮੇਵਾਰੀ ਤੋਂ ਹੀ ਬਣਦੇ ਹਨ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
Question 1: ਇਕ ਸਪੋਰਟਸਮੈਨ ਲਈ ਕਿਹੜੀ ਵਿਹਾਰ ਪ੍ਰਣਾਲੀ ਪ੍ਰਮਾਣਿਤ ਹੈ? (Discuss the good behaviour of a sportsman.)
Answer:
ਸਪੋਰਟਸਮੈਨ ਲਈ ਵਿਹਾਰ ਪ੍ਰਣਾਲੀ (System of behaviour for a Sportsman): ਸੰਸਾਰ ਦੇ ਸਾਰੇ ਖਿਡਾਰੀ (ਸਪੋਰਟਸਮੈਨ) ਅੱਗੇ ਲਿਖੀ ਪ੍ਰਣਾਲੀ ਨੂੰ ਮੰਨਦੇ ਹਨ ਅਤੇ ਇਸ ਅਨੁਸਾਰ ਵਿਹਾਰ ਕਰਨਾ ਆਪਣਾ ਪਰਮ ਕਰਤੱਵ ਸਮਝਦੇ ਹਨ। ਇਸ ਵਿਹਾਰ ਪ੍ਰਣਾਲੀ ਦੀਆਂ ਮੁੱਖ ਗੱਲਾਂ ਇਸ ਪ੍ਰਕਾਰ ਹਨ:
1. ਅਧਿਕਾਰੀਆਂ ਦੇ ਨਿਰਣੇ ਠੀਕ ਅਤੇ ਆਖ਼ਰੀ ਹੁੰਦੇ ਹਨ।
2. ਖੇਡਾਂ ਦੇ ਨਿਯਮ ਅਸਲ ਵਿਚ ਚੰਗੇ ਪੁਰਸ਼ਾਂ ਦੀ ਸੰਧੀ ਹੀ ਹਨ।
3. ਟੀਮ ਲਈ ਜਾਨ ਲਾ ਕੇ ਸਾਫ਼-ਸੁਥਰਾ ਖੇਡਣਾ ਹੀ ਸਭ ਤੋਂ ਵੱਡਾ ਵਿਸ਼ਵਾਸ ਹੈ।
4. ਹਾਰ ਨੂੰ ਬੜੀ ਸ਼ਾਨ ਨਾਲ ਮੰਨੋ।
5. ਜਿੱਤ ਨੂੰ ਬੜੇ ਸਹਿਜ ਢੰਗ ਨਾਲ ਪ੍ਰਵਾਨ ਕਰੋ।
6. ਦੂਜਿਆਂ ਦੇ ਚੰਗੇ ਗੁਣਾਂ ਦਾ ਸਨਮਾਨ ਕਰਨ ਨਾਲ ਮਾਣ ਮਿਲਦਾ ਹੈ।
7. ਹਾਰ ਜਾਂ ਭੈੜੀ ਖੇਡ ਲਈ ਬਹਾਨੇ ਲੱਭਣਾ ਠੀਕ ਨਹੀਂ।
8. ਕਿਸੇ ਕੌਮ ਜਾਂ ਟੀਮ ਨੂੰ ਉਸ ਦੇ ਵਿਹਾਰ ਅਨੁਸਾਰ ਸਨਮਾਨ ਦਿੱਤਾ ਜਾਂਦਾ ਹੈ।
9. ਬਾਹਰੋਂ ਆਈਆਂ ਟੀਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।
10. ਹਰ ਟੀਮ ਨੂੰ ਬਰਾਬਰ ਸਮਝਣਾ ਚਾਹੀਦਾ ਹੈ।
Exam Tips:
a) ਇਹਨਾਂ ਵਿਚੋਂ ਘੱਟੋ-ਘੱਟ ਛੇ-ਸੱਤ ਨੁਕਤੇ ਕ੍ਰਮ ਨਾਲ ਲਿਖੋ।
b) ਹਾਰ ਨੂੰ ਸ਼ਾਨ ਨਾਲ ਮੰਨਣ ਅਤੇ ਜਿੱਤ ਨੂੰ ਸਹਿਜ ਨਾਲ ਲੈਣ ਵਾਲੇ ਨੁਕਤੇ ਜ਼ਰੂਰ ਲਿਖੋ।
Question 2: ਦਰਸ਼ਕ ਕਿਸ ਪ੍ਰਕਾਰ ਚੰਗੇ ਸਪੋਰਟਸਮੈਨ ਬਣ ਸਕਦੇ ਹਨ? (How can spectators be good sportsmen?)
Answer:
ਦਰਸ਼ਕਾਂ ਵਿਚ ਚੰਗੇ ਸਪੋਰਟਸਮੈਨ ਬਣਨ ਲਈ ਹੇਠ ਲਿਖੇ ਗੁਣਾਂ ਦਾ ਹੋਣਾ ਜ਼ਰੂਰੀ ਹੈ:
1. ਉਹ ਚੰਗੀ ਖੇਡ ਦੀ ਪ੍ਰਸ਼ੰਸਾ ਕਰਨ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਿਚ ਰੁਕਾਵਟ ਪੈਦਾ ਨਾ ਕਰਨ।
2. ਜੇ ਰੈਫ਼ਰੀ ਉਹਨਾਂ ਦੀ ਇੱਛਾ ਦੇ ਵਿਰੁੱਧ ਫ਼ੈਸਲਾ ਦੇਵੇ ਤਾਂ ਉਸ ਦੇ ਵਿਰੁੱਧ ਬੁਰੇ ਸ਼ਬਦ ਨਾ ਕਹਿਣ।
3. ਉਹ ਜਿਸ ਟੀਮ ਦਾ ਪੱਖ ਲੈ ਰਹੇ ਹੋਣ, ਜੇ ਉਹ ਕਮਜ਼ੋਰ ਹੈ ਤਾਂ ਉਸ ਦੀ ਜਿੱਤ ਨਾ ਚਾਹੁਣ, ਕਿਉਂਕਿ ਖੇਡ ਵਿਚ ਚੰਗੀ ਟੀਮ ਹੀ ਜਿੱਤ ਦੀ ਹੱਕਦਾਰ ਹੈ।
4. ਉਹ ਆਪਣੇ ਸਾਥੀ ਦਰਸ਼ਕਾਂ ਨਾਲ ਸਿਰਫ਼ ਇਸ ਲਈ ਨਾ ਝਗੜਨ ਕਿ ਉਹ ਵਿਰੋਧੀ ਟੀਮ ਦਾ ਸਮਰਥਨ ਕਰਦੇ ਹਨ।
5. ਜਿਸ ਟੀਮ ਦਾ ਉਹ ਪੱਖ ਲੈ ਰਹੇ ਹੋਣ, ਜੇ ਉਹ ਹਾਰ ਰਹੀ ਹੋਵੇ ਤਾਂ ਮੈਦਾਨ ਵਿਚ ਕੂੜਾ-ਕਰਕਟ ਜਾਂ ਪੱਥਰ ਆਦਿ ਸੁੱਟ ਕੇ ਖੇਡ ਰੁਕਵਾਉਣ ਵਰਗਾ ਬੁਰਾ ਵਿਹਾਰ ਨਾ ਕਰਨ।
Exam Tips:
a) ਦਰਸ਼ਕਾਂ ਦੇ ਚੰਗੇ ਅਤੇ ਮਾੜੇ ਵਿਹਾਰ ਦੀ ਤੁਲਨਾ ਕਰ ਕੇ ਲਿਖਣਾ ਠੀਕ ਰਹਿੰਦਾ ਹੈ।
b) ਰੈਫ਼ਰੀ ਦੇ ਫ਼ੈਸਲੇ ਦਾ ਸਤਿਕਾਰ ਕਰਨ ਵਾਲਾ ਨੁਕਤਾ ਜ਼ਰੂਰ ਲਿਖੋ।
Question 3: ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ, ਕਿਵੇਂ? (A sportsman acts as an ambassador of his country. How?)
Answer:
ਇਕ ਚੰਗਾ ਸਪੋਰਟਸਮੈਨ ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਆਪਣੇ ਦੇਸ਼ ਦਾ ਪ੍ਰਤੀਨਿਧੀ ਹੁੰਦਾ ਹੈ। ਉਹ ਖੇਡ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ। ਉਹ ਦੂਜੇ ਦੇਸ਼ਾਂ ਦੇ ਖਿਡਾਰੀਆਂ ਨਾਲ ਮੇਲ-ਜੋਲ ਰੱਖਦਾ ਹੈ ਅਤੇ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ। ਉਹ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਦਾ ਹੈ ਅਤੇ ਉਸ ਲਈ ਹਾਰ ਜਾਂ ਜਿੱਤ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾ। ਉਹ ਹਰ ਸਥਿਤੀ ਵਿਚ ਆਪਣੇ ਵਿਰੋਧੀ ਖਿਡਾਰੀ ਦਾ ਸਤਿਕਾਰ ਕਰਦਾ ਹੈ। ਇਸ ਤਰ੍ਹਾਂ ਸਪੋਰਟਸਮੈਨ ਵਿਦੇਸ਼ ਵਿਚ ਕੋਈ ਅਜਿਹਾ ਕੰਮ ਨਹੀਂ ਕਰਦਾ ਜਿਸ ਨਾਲ ਉਸ ਦੇ ਦੇਸ਼ ਦੇ ਮਾਣ ਨੂੰ ਠੇਸ ਪਹੁੰਚੇ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ।
Exam Tips:
a) ਉੱਤਰ ਦੇ ਅੰਤ ਵਿਚ "ਇਸ ਲਈ ਚੰਗਾ ਸਪੋਰਟਸਮੈਨ ਦੇਸ਼ ਦਾ ਰਾਜਦੂਤ ਹੈ" ਵਾਲਾ ਨਤੀਜਾ ਲਿਖੋ।
b) ਵਿਦੇਸ਼ੀ ਖਿਡਾਰੀਆਂ ਨਾਲ ਚੰਗੇ ਵਿਹਾਰ ਦਾ ਨੁਕਤਾ ਜ਼ਰੂਰ ਲਿਖੋ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਖੇਡਾਂ ਦੇ ਗੁਣਾਂ ਬਾਰੇ ਵਿਸਥਾਰ ਨਾਲ ਲਿਖੋ। (Write down the values of games and sports in detail.)
Answer:
ਖੇਡਾਂ ਦੇ ਗੁਣ: ਖੇਡਾਂ ਵਿਚ ਆਦਮੀ ਦੀ ਖਿੱਚ ਉਹਨਾਂ ਦੇ ਗੁਣਾਂ ਕਰਕੇ ਹੈ। ਅੱਜਕੱਲ੍ਹ ਖੇਡਾਂ ਉੱਤੇ ਬਹੁਤ ਜ਼ੋਰ ਦਿੱਤੇ ਜਾਣ ਦੇ ਹੇਠ ਲਿਖੇ ਕਾਰਨ ਹਨ:
1. ਅਰੋਗਤਾ ਪ੍ਰਦਾਨ ਕਰਦੀਆਂ ਹਨ (Good Health): ਅਰੋਗਤਾ ਇਕ ਅਨਮੋਲ ਧਨ ਹੈ। ਅਰੋਗ ਸਰੀਰ ਵਿਚ ਹੀ ਅਰੋਗ ਮਨ ਦਾ ਨਿਵਾਸ ਹੁੰਦਾ ਹੈ। ਅਰੋਗ ਆਦਮੀ ਤੋਂ ਗ਼ਰੀਬੀ, ਆਲਸ ਅਤੇ ਥਕਾਵਟ ਦੂਰ ਰਹਿੰਦੇ ਹਨ। ਖੇਡਾਂ ਅਰੋਗਤਾ ਦਿੰਦੀਆਂ ਹਨ। ਖਿਡਾਰੀ ਦੇ ਦੌੜਨ-ਭੱਜਣ ਅਤੇ ਉਛਲਣ-ਕੁੱਦਣ ਨਾਲ ਸਰੀਰ ਦੇ ਸਾਰੇ ਅੰਗ ਹਰਕਤ ਕਰਦੇ ਹਨ। ਦਿਲ, ਫੇਫੜੇ, ਪਾਚਨ ਅੰਗ ਆਦਿ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਨ ਲੱਗਦੇ ਹਨ। ਪੱਠਿਆਂ ਵਿਚ ਤਾਕਤ ਤੇ ਲਚਕ ਵਧਦੀ ਹੈ, ਜੋੜ ਲਚਕਦਾਰ ਹੋ ਜਾਂਦੇ ਹਨ ਅਤੇ ਸਰੀਰ ਫੁਰਤੀਲਾ ਬਣ ਜਾਂਦਾ ਹੈ। ਇਸ ਤਰ੍ਹਾਂ ਖੇਡਾਂ ਨਾਲ ਸਿਹਤ ਵਿਚ ਸੁਧਾਰ ਹੁੰਦਾ ਹੈ।
2. ਸੁਡੌਲ ਸਰੀਰ (Sound Body): ਖੇਡਾਂ ਵਿਚ ਹਿੱਸਾ ਲੈਂਦੇ ਹੋਏ ਖਿਡਾਰੀ ਨੂੰ ਦੌੜਨਾ, ਉਛਲਣਾ ਅਤੇ ਕੁੱਦਣਾ ਪੈਂਦਾ ਹੈ, ਜਿਸ ਕਾਰਨ ਉਸ ਦਾ ਸਰੀਰ ਸੁਡੌਲ ਬਣ ਜਾਂਦਾ ਹੈ। ਕੱਦ ਉੱਚਾ ਹੋ ਜਾਂਦਾ ਹੈ, ਸਰੀਰ ਉੱਤੇ ਕੱਪੜੇ ਖ਼ੂਬ ਸਜਦੇ ਹਨ ਅਤੇ ਸ਼ਖ਼ਸੀਅਤ ਨੂੰ ਚਾਰ ਚੰਨ ਲੱਗ ਜਾਂਦੇ ਹਨ। ਪੱਠਿਆਂ ਅਤੇ ਨਾੜੀਆਂ ਦਾ ਤਾਲਮੇਲ ਵੀ ਖੇਡਾਂ ਦੁਆਰਾ ਹੀ ਪੈਦਾ ਹੁੰਦਾ ਹੈ, ਜਿਸ ਨਾਲ ਖਿਡਾਰੀ ਦੀ ਚਾਲ-ਢਾਲ ਚੰਗੀ ਹੋ ਜਾਂਦੀ ਹੈ। ਇਸ ਤਰ੍ਹਾਂ ਖੇਡਾਂ ਵਿਅਕਤੀ ਦਾ ਰੂਪ ਨਿਖਾਰਨ ਵਿਚ ਵੱਡਾ ਹਿੱਸਾ ਪਾਉਂਦੀਆਂ ਹਨ।
3. ਸੰਵੇਗਾਂ ਉੱਤੇ ਕਾਬੂ (Full Control on Emotions): ਸੰਵੇਗਾਂ ਦਾ ਸੰਤੁਲਨ ਸਫਲ ਜੀਵਨ ਲਈ ਬਹੁਤ ਜ਼ਰੂਰੀ ਹੈ। ਜੇ ਇਹਨਾਂ ਉੱਤੇ ਕਾਬੂ ਨਾ ਰੱਖਿਆ ਜਾਵੇ ਤਾਂ ਕ੍ਰੋਧ, ਉਦਾਸੀ ਅਤੇ ਹੰਕਾਰ ਆਦਮੀ ਨੂੰ ਚੱਕਰ ਵਿਚ ਫਸਾ ਕੇ ਉਸ ਦੀ ਸ਼ਖ਼ਸੀਅਤ ਨੂੰ ਨਸ਼ਟ ਕਰ ਦਿੰਦੇ ਹਨ। ਖੇਡਾਂ ਮਨੁੱਖ ਦਾ ਮਨ ਜੀਵਨ ਦੀਆਂ ਉਲਝਣਾਂ ਤੋਂ ਦੂਰ ਹਟਾਉਂਦੀਆਂ ਹਨ, ਮਨ ਨੂੰ ਪ੍ਰਸੰਨ ਕਰਦੀਆਂ ਹਨ ਅਤੇ ਸੰਵੇਗਾਂ ਉੱਤੇ ਕਾਬੂ ਪਾਉਣ ਵਿਚ ਸਫਲ ਬਣਾਉਂਦੀਆਂ ਹਨ। ਇਸ ਦਿਸ਼ਾ ਵਿਚ ਖੇਡਾਂ ਦੁਆਰਾ ਪੈਦਾ ਹੋਈ ਸਪੋਰਟਸਮੈਨ ਦੀ ਭਾਵਨਾ ਬਹੁਤ ਸਹਾਇਕ ਹੁੰਦੀ ਹੈ।
4. ਚੇਤੰਨ ਬੁੱਧੀ ਦਾ ਵਿਕਾਸ (Development of Sound Mind): ਆਦਮੀ ਨੂੰ ਜੀਵਨ ਵਿਚ ਕਦਮ-ਕਦਮ ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਨੂੰ ਹੱਲ ਕਰਨ ਲਈ ਚੇਤੰਨ ਬੁੱਧੀ ਦੀ ਲੋੜ ਹੈ, ਜਿਸ ਦਾ ਵਿਕਾਸ ਖੇਡਾਂ ਦੁਆਰਾ ਹੋ ਸਕਦਾ ਹੈ। ਖੇਡਦੇ ਸਮੇਂ ਖਿਡਾਰੀ ਨੂੰ ਹਰ ਪਲ ਕਿਸੇ ਨਾ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਨੂੰ ਉਸੇ ਵੇਲੇ ਛੇਤੀ ਤੋਂ ਛੇਤੀ ਹੱਲ ਕਰਨਾ ਪੈਂਦਾ ਹੈ। ਹੱਲ ਲੱਭਣ ਵਿਚ ਦੇਰ ਹੋ ਜਾਵੇ ਤਾਂ ਸਾਰੀ ਖੇਡ ਦਾ ਪਾਸਾ ਪਲਟ ਸਕਦਾ ਹੈ। ਇਸ ਤਰ੍ਹਾਂ ਖਿਡਾਰੀ ਨੂੰ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ ਅਤੇ ਉਸ ਵਿਚ ਚੇਤੰਨ ਬੁੱਧੀ ਦਾ ਵਿਕਾਸ ਹੁੰਦਾ ਹੈ।
5. ਚਰਿੱਤਰ ਦਾ ਵਿਕਾਸ (Development of Character): ਚਰਿੱਤਰਵਾਨ ਵਿਅਕਤੀ ਦਾ ਹਰ ਥਾਂ ਆਦਰ-ਮਾਣ ਹੁੰਦਾ ਹੈ। ਉਹ ਲੋਭ-ਲਾਲਚ ਵਿਚ ਨਹੀਂ ਫਸਦਾ। ਖੇਡ ਵੇਲੇ ਜਿੱਤ-ਹਾਰ ਲਈ ਖਿਡਾਰੀਆਂ ਨੂੰ ਕਈ ਵਾਰ ਲਾਲਚ ਦਿੱਤੇ ਜਾਂਦੇ ਹਨ, ਪਰ ਚੰਗਾ ਖਿਡਾਰੀ ਭੁੱਲ ਕੇ ਵੀ ਇਸ ਜਾਲ ਵਿਚ ਨਹੀਂ ਫਸਦਾ ਅਤੇ ਵਿਰੋਧੀ ਧੜੇ ਦੇ ਹੱਥ ਨਹੀਂ ਵਿਕਦਾ। ਜੇ ਕੋਈ ਖਿਡਾਰੀ ਲਾਲਚ ਵਿਚ ਆ ਕੇ ਆਪਣੇ ਧੜੇ ਨਾਲ ਵਿਸ਼ਵਾਸਘਾਤ ਕਰਦਾ ਹੈ ਤਾਂ ਉਹ ਸਾਥੀ ਖਿਡਾਰੀਆਂ ਤੇ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਡਿੱਗ ਜਾਂਦਾ ਹੈ ਅਤੇ ਬਾਅਦ ਵਿਚ ਪਛਤਾਉਂਦਾ ਹੈ। ਦਰਸ਼ਕਾਂ ਦੇ ਸਾਹਮਣੇ ਹੋਣ ਅਤੇ ਰੈਫ਼ਰੀ ਦੀ ਨਿਗਰਾਨੀ ਵਿਚ ਹੋਣ ਕਾਰਨ ਹਰ ਖਿਡਾਰੀ ਘੱਟ ਤੋਂ ਘੱਟ ਫਾਊਲ ਖੇਡਣ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਖੇਡਾਂ ਆਦਮੀ ਵਿਚ ਕਈ ਚਰਿੱਤਰਿਕ ਗੁਣ ਵਿਕਸਿਤ ਕਰਦੀਆਂ ਹਨ।
6. ਇੱਛਾ-ਸ਼ਕਤੀ ਨੂੰ ਬਲਵਾਨ ਬਣਾਉਂਦੀਆਂ ਹਨ (Development of Strong Will Power): ਜੋ ਖਿਡਾਰੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਪੂਰੀ ਲਗਨ ਨਾਲ ਯਤਨ ਕਰਦਾ ਹੈ, ਭਵਿੱਖ ਦੇ ਜੀਵਨ ਵਿਚ ਸਫਲਤਾ ਉਸ ਦੇ ਪੈਰ ਚੁੰਮਦੀ ਹੈ। ਉਹ ਖੇਡ ਵਿਚ ਇਕਾਗਰ ਹੋ ਕੇ ਖੇਡਦਾ ਹੈ ਅਤੇ ਉਸ ਦੇ ਸਾਹਮਣੇ ਇੱਕੋ ਉਦੇਸ਼, ਜਿੱਤ ਪ੍ਰਾਪਤ ਕਰਨਾ, ਹੁੰਦਾ ਹੈ। ਇਸ ਲਈ ਉਹ ਆਪਣੀ ਸਾਰੀ ਸ਼ਕਤੀ ਲਾ ਦਿੰਦਾ ਹੈ ਅਤੇ ਆਮ ਤੌਰ ਤੇ ਸਫਲ ਵੀ ਹੋ ਜਾਂਦਾ ਹੈ। ਇਹੀ ਆਦਤ ਉਸ ਨੂੰ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਵਿਚ ਵੀ ਸਹਾਇਕ ਹੁੰਦੀ ਹੈ।
7. ਭਰਾਤਰੀ-ਭਾਵ ਦਾ ਵਿਕਾਸ (Development of Brotherhood): ਖਿਡਾਰੀ ਸਦਾ ਗਰੁੱਪਾਂ ਵਿਚ ਖੇਡਦਾ ਹੈ ਅਤੇ ਟੀਮ ਦੇ ਨਿਯਮ ਅਨੁਸਾਰ ਵਿਹਾਰ ਕਰਦਾ ਹੈ। ਜੇ ਉਸ ਦੀ ਕੋਈ ਆਦਤ ਟੀਮ ਦੇ ਅਨੁਕੂਲ ਨਾ ਹੋਵੇ ਤਾਂ ਉਸ ਨੂੰ ਛੱਡਣਾ ਪੈਂਦਾ ਹੈ। ਇਸ ਤੋਂ ਇਲਾਵਾ ਟੀਮ ਵਿਚ ਖੇਡਣ ਵਾਲਿਆਂ ਦਾ ਇਕ-ਦੂਜੇ ਉੱਤੇ ਪ੍ਰਭਾਵ ਪੈਂਦਾ ਹੈ ਅਤੇ ਉਹਨਾਂ ਦਾ ਆਪਸੀ ਵਰਤਾਓ ਪ੍ਰੇਮ-ਭਰਿਆ ਤੇ ਭਰਾਵਾਂ ਵਰਗਾ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਜੀਵਨ ਭਰਾਤਰੀ-ਭਾਵ ਦੇ ਆਦਰਸ਼ਾਂ ਅਨੁਸਾਰ ਢਲ ਜਾਂਦਾ ਹੈ ਅਤੇ ਉਹ ਸਮਾਜ ਵਿਚ ਸਨਮਾਨ ਪ੍ਰਾਪਤ ਕਰਦਾ ਹੈ।
8. ਸਵੈ-ਪ੍ਰਗਟਾਵਾ (Self Expression): ਖੇਡਾਂ ਵਿਅਕਤੀ ਨੂੰ ਆਪਣੇ ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੇ ਮੌਕੇ ਦਿੰਦੀਆਂ ਹਨ। ਖੇਡ ਦੇ ਮੈਦਾਨ ਵਿਚ ਖਿਡਾਰੀ ਆਪਣੇ ਗੁਣਾਂ ਅਤੇ ਹੁਨਰ ਨੂੰ ਦਰਸ਼ਕਾਂ ਦੇ ਸਾਹਮਣੇ ਖੁੱਲ੍ਹ ਕੇ ਪ੍ਰਗਟ ਕਰਦਾ ਹੈ। ਇਸ ਗੁਣ ਦਾ ਵਿਕਾਸ ਸਭ ਤੋਂ ਵੱਧ ਖੇਡ ਦੇ ਮੈਦਾਨ ਵਿਚ ਹੀ ਸੰਭਵ ਹੈ।
9. ਲੀਡਰਸ਼ਿਪ (Leadership): ਖੇਡਾਂ ਦੀ ਚੰਗੀ ਅਗਵਾਈ ਕਰਨ ਵਾਲੇ ਵਿਅਕਤੀ ਵਿਚ ਅਗਵਾਈ ਦੇ ਗੁਣ ਵਿਕਸਿਤ ਹੋ ਜਾਂਦੇ ਹਨ। ਇਕ ਚੰਗਾ ਨੇਤਾ ਆਪਣੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾ ਦਿੰਦਾ ਹੈ, ਜਦਕਿ ਮਾੜਾ ਜਾਂ ਅਯੋਗ ਨੇਤਾ ਦੇਸ਼ ਰੂਪੀ ਕਿਸ਼ਤੀ ਨੂੰ ਮੰਝਧਾਰ ਵਿਚ ਫਸਾ ਦਿੰਦਾ ਹੈ। ਖੇਡ ਦੇ ਮੈਦਾਨਾਂ ਰਾਹੀਂ ਹੀ ਚੰਗੇ ਅਨੁਸ਼ਾਸਨ ਵਾਲੇ, ਆਤਮ-ਸੰਜਮੀ, ਆਤਮ-ਤਿਆਗੀ ਅਤੇ ਮਿਲ-ਜੁਲ ਕੇ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਸੈਨਿਕ ਅਫ਼ਸਰ ਪ੍ਰਾਪਤ ਹੁੰਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਵਾਟਰਲੂ (Waterloo) ਦੀ ਲੜਾਈ ਜਿੱਤਣ ਮਗਰੋਂ ਡਿਊਕ ਆਫ਼ ਵੈਲਿੰਗਟਨ ਨੇ ਕਿਹਾ ਸੀ, "ਵਾਟਰਲੂ ਦੀ ਲੜਾਈ ਈਟਨ ਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚ ਜਿੱਤੀ ਗਈ" ("The battle of Waterloo was won on the playing fields of Eton and Harrow")।
10. ਵਿਹਲੇ ਸਮੇਂ ਦੀ ਵਰਤੋਂ (Proper Use of Leisure Time): ਸਾਰਾ ਦਿਨ ਕੰਮ ਕਰਨ ਮਗਰੋਂ ਵੀ ਕਾਫ਼ੀ ਸਮਾਂ ਬਚ ਜਾਂਦਾ ਹੈ। ਅੱਜ ਦੀ ਮੁੱਖ ਸਮੱਸਿਆ ਇਹ ਹੈ ਕਿ ਇਸ ਵਿਹਲੇ ਸਮੇਂ ਨੂੰ ਕਿਸ ਤਰ੍ਹਾਂ ਵਰਤਿਆ ਜਾਵੇ। ਜੇ ਅਸੀਂ ਇਸ ਫ਼ਾਲਤੂ ਸਮੇਂ ਨੂੰ ਠੀਕ ਤਰ੍ਹਾਂ ਨਹੀਂ ਵਰਤਾਂਗੇ ਤਾਂ ਸ਼ਰਾਰਤਾਂ ਹੀ ਸੁੱਝਣਗੀਆਂ, ਕਿਉਂਕਿ ਵਿਹਲੇ ਆਦਮੀ ਦਾ ਦਿਮਾਗ਼ ਸ਼ੈਤਾਨ ਦਾ ਘਰ ਹੁੰਦਾ ਹੈ। ਇਸ ਫ਼ਾਲਤੂ ਸਮੇਂ ਨੂੰ ਠੀਕ ਢੰਗ ਨਾਲ ਗੁਜ਼ਾਰਨ ਵਿਚ ਖੇਡਾਂ ਸਾਡੀ ਮਦਦ ਕਰਦੀਆਂ ਹਨ। ਖੇਡਾਂ ਵਿਚ ਹਿੱਸਾ ਲੈਣ ਨਾਲ ਨਾ ਸਿਰਫ਼ ਫ਼ਾਲਤੂ ਸਮੇਂ ਦੀ ਠੀਕ ਵਰਤੋਂ ਹੁੰਦੀ ਹੈ, ਸਗੋਂ ਸਰੀਰਕ ਵਿਕਾਸ ਵੀ ਹੁੰਦਾ ਹੈ।
11. ਜਾਤ-ਪਾਤ ਦਾ ਭੇਦ-ਭਾਵ ਮਿਟਦਾ ਹੈ ਤੇ ਅੰਤਰ-ਰਾਸ਼ਟਰੀ ਸਹਿਯੋਗ ਵਧਦਾ ਹੈ (Freedom from Casteism and Development of International Understanding): ਖੇਡਾਂ ਜਾਤ-ਪਾਤ ਦੇ ਭੇਦ-ਭਾਵ ਦਾ, ਜੋ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡੀ ਰੁਕਾਵਟ ਹੈ, ਖ਼ਾਤਮਾ ਕਰਦੀਆਂ ਹਨ। ਹਰ ਟੀਮ ਵਿਚ ਵੱਖ-ਵੱਖ ਪਿਛੋਕੜ ਦੇ ਖਿਡਾਰੀ ਹੁੰਦੇ ਹਨ। ਉਹਨਾਂ ਦੇ ਇਕੱਠੇ ਮਿਲਣ-ਜੁਲਣ ਅਤੇ ਟੀਮ ਲਈ ਇਕ-ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਉਹਨਾਂ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵਿਸ਼ਾਲ ਹੋ ਜਾਂਦਾ ਹੈ। ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ਾਂ ਦੇ ਖਿਡਾਰੀਆਂ ਨਾਲ ਖੇਡਦੇ ਤੇ ਮਿਲਦੇ-ਜੁਲਦੇ ਹਨ, ਜਿਸ ਨਾਲ ਉਹਨਾਂ ਵਿਚ ਮਿੱਤਰਤਾ ਵਧਦੀ ਹੈ। ਇਸ ਲਈ ਖੇਡਾਂ ਅੰਤਰ-ਰਾਸ਼ਟਰੀ ਸਹਿਯੋਗ ਨੂੰ ਉੱਨਤ ਕਰਨ ਵਿਚ ਸਹਾਇਕ ਹੁੰਦੀਆਂ ਹਨ।
12. ਮੁਕਾਬਲੇ ਤੇ ਸਹਿਯੋਗ ਦੀ ਭਾਵਨਾ (Spirit of Competition and Co-operation): ਮੁਕਾਬਲਾ ਵੀ ਪ੍ਰਗਤੀ ਦਾ ਆਧਾਰ ਹੈ। ਮੁਕਾਬਲਾ ਅਤੇ ਸਹਿਯੋਗ ਮਹਾਨ ਪ੍ਰਾਪਤੀਆਂ ਦੇ ਸਾਧਨ ਹਨ। ਮੁਕਾਬਲੇ ਤੇ ਸਹਿਯੋਗ ਦੀਆਂ ਭਾਵਨਾਵਾਂ ਹਰ ਆਦਮੀ ਵਿਚ ਹੁੰਦੀਆਂ ਹਨ ਅਤੇ ਇਹਨਾਂ ਦੇ ਵਿਕਾਸ ਨਾਲ ਹੀ ਸਮੁਦਾਇ, ਸਮਾਜ ਤੇ ਦੇਸ਼ ਤਰੱਕੀ ਦੇ ਰਸਤੇ ਤੇ ਅੱਗੇ ਵਧ ਸਕਦਾ ਹੈ। ਇਹਨਾਂ ਭਾਵਨਾਵਾਂ ਦਾ ਵਿਕਾਸ ਖੇਡਾਂ ਰਾਹੀਂ ਹੁੰਦਾ ਹੈ। ਹਾਕੀ, ਫੁੱਟਬਾਲ, ਕ੍ਰਿਕਟ ਆਦਿ ਖੇਡਾਂ ਵਿਚ ਟੀਮਾਂ ਵਿਚਕਾਰ ਖ਼ੂਬ ਮੁਕਾਬਲਾ ਹੁੰਦਾ ਹੈ ਅਤੇ ਮੈਚ ਜਿੱਤਣ ਲਈ ਉਹ ਪੂਰਾ ਜ਼ੋਰ ਲਾ ਦਿੰਦੀਆਂ ਹਨ। ਪਰ ਮੈਚ ਜਿੱਤਣ ਲਈ ਸਾਰੇ ਖਿਡਾਰੀਆਂ ਦੇ ਸਹਿਯੋਗ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਕਿਸੇ ਇਕ ਖਿਡਾਰੀ ਦੇ ਯਤਨ ਨਾਲ ਮੈਚ ਨਹੀਂ ਜਿੱਤਿਆ ਜਾ ਸਕਦਾ।
13. ਅਨੁਸ਼ਾਸਨ ਦੀ ਭਾਵਨਾ (Spirit of Discipline): ਖੇਡ ਦਾ ਮੈਦਾਨ ਅਜਿਹੀ ਥਾਂ ਹੈ ਜਿੱਥੇ ਖਿਡਾਰੀ ਅਨੁਸ਼ਾਸਨ ਵਿਚ ਰਹਿੰਦੇ ਹਨ ਅਤੇ ਆਪਣੇ ਕਰਤੱਵਾਂ ਤੇ ਫ਼ਰਜ਼ਾਂ ਦੀ ਪਾਲਣਾ ਕਰਦੇ ਹਨ। ਖੇਡ ਦੇ ਮੈਦਾਨ ਵਿਚ ਆਪਣੇ ਅਤੇ ਆਪਣੇ ਦੇਸ਼ ਦੇ ਬਣਾਏ ਨਿਯਮਾਂ ਦੀ ਪਾਲਣਾ ਅਨੁਸ਼ਾਸਨ ਵਿਚ ਰਹਿ ਕੇ ਹੀ ਕੀਤੀ ਜਾ ਸਕਦੀ ਹੈ, ਅਤੇ ਇਹ ਅਨੁਸ਼ਾਸਨ ਸਾਨੂੰ ਖੇਡਾਂ ਤੋਂ ਹੀ ਪ੍ਰਾਪਤ ਹੁੰਦਾ ਹੈ।
14. ਸਹਿਣਸ਼ੀਲਤਾ (Tolerance): ਖੇਡਾਂ ਰਾਹੀਂ ਖਿਡਾਰੀਆਂ ਦੇ ਮਨ ਵਿਚ ਸਹਿਣਸ਼ੀਲਤਾ ਪੈਦਾ ਹੁੰਦੀ ਹੈ, ਕਿਉਂਕਿ ਖੇਡਾਂ ਵਿਚ ਅਸੀਂ ਦੂਜਿਆਂ ਦੇ ਵਿਚਾਰ ਸੁਣਦੇ ਹਾਂ, ਆਪਣੇ ਵਿਚਾਰ ਦੱਸਦੇ ਹਾਂ ਅਤੇ ਸਾਡਾ ਆਪਸੀ ਮਿਲਾਪ ਹੁੰਦਾ ਹੈ।
15. ਚੰਗੀ ਨਾਗਰਿਕਤਾ (Good Citizenship): ਖੇਡਾਂ ਰਾਹੀਂ ਖਿਡਾਰੀਆਂ ਵਿਚ ਚੰਗੇ ਨਾਗਰਿਕ ਦੇ ਗੁਣ ਪੈਦਾ ਹੁੰਦੇ ਹਨ, ਕਿਉਂਕਿ ਖਿਡਾਰੀ ਆਪਸ ਵਿਚ ਮਿਲ ਕੇ ਖੇਡਦੇ ਹਨ। ਨਿਯਮਾਂ, ਕਰਤੱਵਾਂ ਤੇ ਅਨੁਸ਼ਾਸਨ ਵਿਚ ਰਹਿਣ ਵਰਗੇ ਗੁਣਾਂ ਕਾਰਨ ਖਿਡਾਰੀ ਚੰਗੇ ਨਾਗਰਿਕ ਬਣ ਜਾਂਦੇ ਹਨ। ਸੰਖੇਪ ਵਿਚ, ਖੇਡਾਂ ਵਿਅਕਤੀ ਵਿਚ ਸਹਿਯੋਗ, ਭਾਈਚਾਰਾ, ਅਗਵਾਈ, ਮਿਲਵਰਤਨ ਆਦਿ ਗੁਣ ਵਿਕਸਿਤ ਕਰਦੀਆਂ ਹਨ ਅਤੇ ਉਸ ਨੂੰ ਚੰਗਾ ਨਾਗਰਿਕ ਬਣਨ ਵਿਚ ਸਹਾਇਤਾ ਦਿੰਦੀਆਂ ਹਨ।
Exam Tips:
a) ਗੁਣਾਂ ਦੇ ਸਿਰਲੇਖ ਸਪੱਸ਼ਟ ਲਿਖੋ ਅਤੇ ਹਰੇਕ ਦੀ ਦੋ-ਤਿੰਨ ਵਾਕਾਂ ਵਿਚ ਵਿਆਖਿਆ ਕਰੋ।
b) ਸਿਹਤ, ਸੁਡੌਲ ਸਰੀਰ, ਚਰਿੱਤਰ, ਇੱਛਾ-ਸ਼ਕਤੀ ਅਤੇ ਅਗਵਾਈ ਵਾਲੇ ਗੁਣ ਜ਼ਰੂਰ ਲਿਖੋ।
c) ਸਮਾਂ ਘੱਟ ਹੋਵੇ ਤਾਂ ਪਹਿਲਾਂ ਸਾਰੇ ਗੁਣਾਂ ਦੇ ਨਾਂ ਲਿਖੋ।
Question 2: ਸਪੋਰਟਸਮੈਨਸ਼ਿਪ ਕੀ ਹੈ? ਇਕ ਚੰਗੇ ਸਪੋਰਟਸਮੈਨ ਦੇ ਗੁਣ ਲਿਖੋ। (What is sportsmanship? Write down the qualities of a sportsman.)
Answer:
ਸਪੋਰਟਸਮੈਨਸ਼ਿਪ ਦਾ ਅਰਥ (Meaning of Sportsmanship): ਜਿੱਥੇ ਭਾਰਤੀ ਭਾਸ਼ਾਵਾਂ ਵਿਚ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਚੰਗੀ ਤਰ੍ਹਾਂ ਅਪਣਾ ਲਏ ਗਏ ਹਨ, ਉੱਥੇ ਸਪੋਰਟਸਮੈਨਸ਼ਿਪ ਅਤੇ ਸਪੋਰਟਸਮੈਨ ਵੀ ਖੇਡਾਂ ਦੇ ਖੇਤਰ ਵਿਚ ਮਹੱਤਵਪੂਰਨ ਸ਼ਬਦ ਹਨ। ਸਪੋਰਟਸਮੈਨਸ਼ਿਪ (Sportsmanship) ਇਕ ਚੰਗੇ ਖਿਡਾਰੀ ਦੀ ਉਹ ਭਾਵਨਾ ਜਾਂ ਵਿਸ਼ੇਸ਼ਤਾ ਹੈ, ਜਾਂ ਇੰਝ ਕਹੀਏ ਕਿ ਉਹ ਸਪਿਰਿਟ ਹੈ ਜਿਸ ਦੇ ਆਧਾਰ ਤੇ ਕੋਈ ਵੀ ਖਿਡਾਰੀ ਖੇਡ ਦੇ ਮੈਦਾਨ ਵਿਚ ਆਰੰਭ ਤੋਂ ਲੈ ਕੇ ਅੰਤ ਤਕ ਬੜੀ ਯੋਗਤਾ ਨਾਲ ਹਿੱਸਾ ਲੈਂਦਾ ਹੈ। ਸਪੋਰਟਸਮੈਨਸ਼ਿਪ ਚੰਗੇ ਗੁਣਾਂ ਦਾ ਉਹ ਸਮੂਹ ਹੈ ਜਿਨ੍ਹਾਂ ਦਾ ਖਿਡਾਰੀ ਵਿਚ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ; ਜਿਵੇਂ ਖਿਡਾਰੀ ਸਰੀਰਕ ਤੌਰ ਤੇ ਸਿਹਤਮੰਦ, ਮਾਨਸਿਕ ਤੌਰ ਤੇ ਭਰਪੂਰ, ਅਨੁਸ਼ਾਸਨ-ਬੱਧ, ਚੰਗਾ ਸਹਿਯੋਗੀ, ਚੁਸਤ ਅਤੇ ਆਪਣੀ ਟੀਮ ਦੇ ਕਪਤਾਨ ਦੀ ਆਗਿਆ ਮੰਨਣ ਵਾਲਾ ਹੋਵੇ। ਅਸਲ ਵਿਚ ਇਸ ਤਰ੍ਹਾਂ ਦੇ ਗੁਣਾਂ ਦਾ ਸਮੂਹ ਹੀ ਸਪੋਰਟਸਮੈਨਸ਼ਿਪ ਅਖਵਾਉਂਦਾ ਹੈ।
ਸਪੋਰਟਸਮੈਨ ਜਾਂ ਖਿਡਾਰੀ ਦੇ ਗੁਣ (Qualities of a Sportsman): ਇਕ ਸਪੋਰਟਸਮੈਨ ਵਿਚ ਹੇਠ ਲਿਖੇ ਗੁਣਾਂ ਦਾ ਹੋਣਾ ਜ਼ਰੂਰੀ ਹੈ:
1. ਅਨੁਸ਼ਾਸਨ ਦੀ ਭਾਵਨਾ (Spirit of Discipline): ਸਪੋਰਟਸਮੈਨ ਦਾ ਸਭ ਤੋਂ ਵੱਡਾ ਅਤੇ ਮੁੱਖ ਗੁਣ ਨਿਯਮ ਨਾਲ ਅਨੁਸ਼ਾਸਨ ਵਿਚ ਬੱਝ ਕੇ ਕੰਮ ਕਰਨਾ ਹੈ। ਅਸਲ ਸਪੋਰਟਸਮੈਨ ਉਹੀ ਹੈ ਜੋ ਖੇਡ ਦੇ ਸਾਰੇ ਨਿਯਮਾਂ ਦੀ ਪਾਲਣਾ ਚੰਗੇ ਢੰਗ ਨਾਲ ਕਰੇ ਅਤੇ ਅਨੁਸ਼ਾਸਨ ਵਿਚ ਰਹੇ।
2. ਸਹਿਣਸ਼ੀਲਤਾ (Tolerance): ਸਹਿਣਸ਼ੀਲਤਾ ਸਪੋਰਟਸਮੈਨ ਦੇ ਗੁਣਾਂ ਵਿਚੋਂ ਇਕ ਬਹੁਤ ਮਹੱਤਵਪੂਰਨ ਗੁਣ ਹੈ। ਖੇਡ ਵਿਚ ਕਈ ਤਰ੍ਹਾਂ ਦੇ ਮੌਕੇ ਆਉਂਦੇ ਹਨ; ਜਿੱਤ ਪ੍ਰਾਪਤ ਹੋਣ ਤੇ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਹਾਰ ਜਾਣ ਤੇ ਨਿਰਾਸ਼ਾ। ਪਰ ਸਪੋਰਟਸਮੈਨ ਉਹੀ ਹੈ ਜੋ ਜੇਤੂ ਹੋਣ ਤੇ ਵੀ ਹਾਰੀ ਟੀਮ ਜਾਂ ਖਿਡਾਰੀ ਨੂੰ ਖ਼ੁਸ਼ੀ ਨਾਲ ਉਤਸ਼ਾਹਿਤ ਕਰੇ ਅਤੇ ਆਪ ਹਾਰ ਜਾਣ ਤੇ ਵੀ ਜੇਤੂ ਨੂੰ ਪੂਰੇ ਸਨਮਾਨ ਨਾਲ ਵਧਾਈ ਦੇਵੇ।
3. ਸਹਿਯੋਗ ਦੀ ਭਾਵਨਾ (Spirit of Co-operation): ਸਪੋਰਟਸਮੈਨ ਵਿਚ ਤੀਸਰਾ ਗੁਣ ਸਹਿਯੋਗ ਦੀ ਭਾਵਨਾ ਹੈ। ਖੇਡ ਦੇ ਮੈਦਾਨ ਵਿਚ ਇਹ ਸਹਿਯੋਗ ਦੀ ਭਾਵਨਾ ਹੀ ਹੈ ਜੋ ਟੀਮ ਦੇ ਖਿਡਾਰੀਆਂ ਨੂੰ ਇਕੱਠੇ ਰੱਖਦੀ ਹੈ ਅਤੇ ਉਹ ਇਕ ਹੋ ਕੇ ਜਿੱਤ ਲਈ ਸੰਘਰਸ਼ ਕਰਦੇ ਹਨ। ਦੂਜੇ ਸ਼ਬਦਾਂ ਵਿਚ, ਸਪੋਰਟਸਮੈਨ ਆਪਣੇ ਕੋਚ, ਕਪਤਾਨ, ਸਾਥੀ ਖਿਡਾਰੀਆਂ ਅਤੇ ਵਿਰੋਧੀ ਟੀਮ ਨਾਲ ਵੀ ਸਹਿਯੋਗ ਦੀ ਭਾਵਨਾ ਰੱਖਦਾ ਹੈ।
4. ਹਾਰ-ਜਿੱਤ ਨੂੰ ਸਮਾਨ ਸਮਝਣ ਦੀ ਭਾਵਨਾ (No Difference between Defeat and Victory): ਖੇਡ ਵਿਚ ਹਰ ਚੰਗਾ ਖਿਡਾਰੀ ਜਿੱਤ ਪ੍ਰਾਪਤ ਕਰਨ ਦੀ ਅਣਥੱਕ ਕੋਸ਼ਿਸ਼ ਕਰਦਾ ਹੈ, ਪਰ ਉਸ ਨੂੰ ਸਪੋਰਟਸਮੈਨ ਤਦ ਹੀ ਕਿਹਾ ਜਾ ਸਕਦਾ ਹੈ ਜਦੋਂ ਉਹ ਸਿਰਫ਼ ਜਿੱਤ ਦੇ ਉਦੇਸ਼ ਨਾਲ ਨਾ ਖੇਡੇ, ਸਗੋਂ ਉਸ ਦਾ ਉਦੇਸ਼ ਚੰਗੀ ਖੇਡ ਦਾ ਪ੍ਰਦਰਸ਼ਨ ਕਰਨਾ ਹੋਵੇ। ਜੇ ਸਫਲਤਾ ਉਸ ਦੇ ਪੈਰ ਚੁੰਮੇ ਤਾਂ ਉਸ ਨੂੰ ਆਪੇ ਤੋਂ ਬਾਹਰ ਹੋ ਕੇ ਵਿਰੋਧੀ ਟੀਮ ਜਾਂ ਖਿਡਾਰੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਅਤੇ ਜੇ ਹਾਰ ਦਾ ਸਾਹਮਣਾ ਕਰਨਾ ਪਵੇ ਤਾਂ ਉਤਸ਼ਾਹਹੀਣ ਨਹੀਂ ਹੋਣਾ ਚਾਹੀਦਾ। ਉਹ ਜੇਤੂ ਹੋਣ ਤੇ ਹਾਰੇ ਹੋਏ ਖਿਡਾਰੀ ਨੂੰ ਘਟੀਆ ਸਮਝਣ ਦੀ ਥਾਂ ਆਪਣੇ ਬਰਾਬਰ ਹੀ ਸਮਝਦਾ ਹੈ।
5. ਆਗਿਆ ਦੇਣ ਅਤੇ ਮੰਨਣ ਦੀ ਯੋਗਤਾ (Ability of Obedience and Order): ਸਪੋਰਟਸਮੈਨ ਲਈ ਜ਼ਰੂਰੀ ਹੈ ਕਿ ਉਹ ਆਗਿਆ ਦੇਣ ਅਤੇ ਆਗਿਆ ਮੰਨਣ ਦੀ ਯੋਗਤਾ ਰੱਖਦਾ ਹੋਵੇ। ਕਈ ਵਾਰ ਵੇਖਿਆ ਗਿਆ ਹੈ ਕਿ ਖਿਡਾਰੀ ਕੁਝ ਕਾਰਨਾਂ ਕਰਕੇ ਆਪੇ ਤੋਂ ਬਾਹਰ ਹੋ ਕੇ, ਖ਼ੁਦ ਨੂੰ ਠੀਕ ਸਮਝ ਕੇ, ਕਪਤਾਨ ਦੀ ਆਗਿਆ ਦਾ ਪਾਲਣ ਨਹੀਂ ਕਰਦੇ ਅਤੇ ਮਨਮਾਨੀ ਕਰਨ ਲੱਗਦੇ ਹਨ। ਅਜਿਹੇ ਖਿਡਾਰੀ ਸੱਚੇ ਅਰਥਾਂ ਵਿਚ ਸਪੋਰਟਸਮੈਨ ਨਹੀਂ ਹੁੰਦੇ।
6. ਤਿਆਗ ਦੀ ਭਾਵਨਾ (Spirit of Sacrifice): ਸਪੋਰਟਸਮੈਨ ਵਿਚ ਤਿਆਗ ਦੀ ਭਾਵਨਾ ਬਹੁਤ ਜ਼ਰੂਰੀ ਹੈ। ਟੀਮ ਵਿਚ ਖਿਡਾਰੀ ਸਿਰਫ਼ ਆਪਣੇ ਲਈ ਨਹੀਂ ਖੇਡਦਾ, ਸਗੋਂ ਉਸ ਦਾ ਮੁੱਖ ਉਦੇਸ਼ ਸਮੁੱਚੀ ਟੀਮ ਨੂੰ ਜਿਤਾਉਣਾ ਹੁੰਦਾ ਹੈ। ਇਸ ਤੋਂ ਪ੍ਰਗਟ ਹੁੰਦਾ ਹੈ ਕਿ ਖਿਡਾਰੀ ਨਿੱਜੀ ਹਿਤ ਨੂੰ ਸਮੂਹ ਦੇ ਹਿਤ ਲਈ ਤਿਆਗ ਦਿੰਦਾ ਹੈ। ਇਕ ਹੋਰ ਪੱਖ ਤੋਂ, ਸਪੋਰਟਸਮੈਨ ਆਪਣੇ ਲਈ ਖੇਡਣ ਦੇ ਨਾਲ-ਨਾਲ ਆਪਣੇ ਸਕੂਲ, ਪ੍ਰਾਂਤ, ਖੇਤਰ ਅਤੇ ਸਮੁੱਚੇ ਰਾਸ਼ਟਰ ਲਈ ਵੀ ਖੇਡਦਾ ਹੈ ਅਤੇ ਜਿੱਤ ਦਾ ਸਿਹਰਾ ਆਪਣੇ ਰਾਸ਼ਟਰ ਤੇ ਦੇਸ਼ ਨੂੰ ਦਿੰਦਾ ਹੈ।
7. ਭਰਾਤਰੀ-ਭਾਵ (Spirit of Brotherhood): ਸਪੋਰਟਸਮੈਨ ਦਾ ਇਹ ਗੁਣ ਵੀ ਘੱਟ ਮਹੱਤਵ ਨਹੀਂ ਰੱਖਦਾ। ਸਪੋਰਟਸਮੈਨ ਖੇਡ ਵਿਚ ਜਾਤ-ਪਾਤ, ਧਰਮ, ਰੰਗ, ਸਭਿਅਤਾ ਅਤੇ ਸੱਭਿਆਚਾਰ ਆਦਿ ਨੂੰ ਇਕ ਪਾਸੇ ਰੱਖ ਕੇ ਹਰੇਕ ਵਿਅਕਤੀ ਨਾਲ ਇਕੋ ਜਿਹਾ ਵਤੀਰਾ ਕਰਦਾ ਹੈ।
8. ਮੁਕਾਬਲੇ ਦੀ ਭਾਵਨਾ (Spirit of Competition): ਸਪੋਰਟਸਮੈਨ ਵਿਚ ਮੁਕਾਬਲੇ ਦੀ ਭਾਵਨਾ ਦਾ ਹੋਣਾ ਵੀ ਜ਼ਰੂਰੀ ਹੈ। ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਹ ਖੇਡ ਦੇ ਮੈਦਾਨ ਵਿਚ ਦੂਜੇ ਖਿਡਾਰੀਆਂ ਤੋਂ ਬਾਜ਼ੀ ਲੈ ਜਾਣ ਲਈ ਪੂਰੀ ਵਾਹ ਲਾ ਦਿੰਦਾ ਹੈ। ਅਸਲ ਵਿਚ ਸਾਰੀ ਪ੍ਰਗਤੀ ਦਾ ਰਾਜ਼ ਮੁਕਾਬਲੇ ਦੀ ਭਾਵਨਾ ਵਿਚ ਹੀ ਲੁਕਿਆ ਹੈ, ਪਰ ਇਹ ਹਰ ਤਰ੍ਹਾਂ ਦੀ ਮੈਲ (ਈਰਖਾ-ਦਵੈਸ਼) ਤੋਂ ਮੁਕਤ ਹੋਣੀ ਚਾਹੀਦੀ ਹੈ।
9. ਸਮੇਂ ਸਿਰ ਕੰਮ ਕਰਨ ਦੀ ਭਾਵਨਾ (Spirit of Punctuality): ਸਪੋਰਟਸਮੈਨ ਕਿਸੇ ਵੀ ਖੇਡ ਵਿਚ ਸਮੇਂ ਦਾ ਪੂਰਾ ਸਨਮਾਨ ਕਰਦਾ ਹੈ ਅਤੇ ਮੌਕੇ ਦਾ ਪੂਰਾ ਲਾਭ ਉਠਾਉਂਦਾ ਹੈ। ਖੇਡ ਵਿਚ ਇਕ-ਇਕ ਸੈਕਿੰਡ ਮਹੱਤਵਪੂਰਨ ਹੁੰਦਾ ਹੈ। ਜ਼ਰਾ ਜਿੰਨੀ ਲਾਪਰਵਾਹੀ ਜਿੱਤ ਨੂੰ ਹਾਰ ਵਿਚ ਅਤੇ ਸਾਵਧਾਨੀ ਹਾਰ ਨੂੰ ਜਿੱਤ ਵਿਚ ਬਦਲ ਦਿੰਦੀ ਹੈ।
10. ਚੁਸਤੀ ਅਤੇ ਫੁਰਤੀ ਦੀ ਭਾਵਨਾ (Spirit of Activeness and Alertness): ਸਪੋਰਟਸਮੈਨ ਹਰ ਖੇਡ ਵਿਚ ਹਰ ਸਮੇਂ ਚੁਸਤੀ ਅਤੇ ਫੁਰਤੀ ਨਾਲ ਕੰਮ ਕਰਦਾ ਹੈ। ਉਹ ਕਿਸੇ ਮੌਕੇ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਚਾਹੁੰਦਾ।
11. ਆਤਮ-ਵਿਸ਼ਵਾਸ ਦੀ ਭਾਵਨਾ (Spirit of Self-Confidence): ਆਤਮ-ਵਿਸ਼ਵਾਸ ਸਪੋਰਟਸਮੈਨ ਦਾ ਮਹੱਤਵਪੂਰਨ ਗੁਣ ਹੈ। ਆਤਮ-ਵਿਸ਼ਵਾਸ ਤੋਂ ਬਿਨਾਂ ਖੇਡਣਾ ਸੰਭਵ ਹੀ ਨਹੀਂ। ਹਰੇਕ ਖਿਡਾਰੀ ਨੂੰ ਆਪਣੀ ਯੋਗਤਾ ਤੇ ਵਿਸ਼ਵਾਸ ਹੁੰਦਾ ਹੈ ਅਤੇ ਉਹ ਹਰ ਕੰਮ ਹੌਸਲੇ ਤੇ ਵਿਸ਼ਵਾਸ ਨਾਲ ਕਰਦਾ ਹੈ। ਉਦਾਹਰਨ ਲਈ, 1974 ਵਿਚ ਤਹਿਰਾਨ ਵਿਚ ਹੋਈਆਂ ਸੱਤਵੀਆਂ ਏਸ਼ਿਆਈ ਖੇਡਾਂ ਅਤੇ 1978 ਵਿਚ ਬੈਂਕਾਕ ਵਿਚ ਹੋਈਆਂ ਅੱਠਵੀਆਂ ਏਸ਼ਿਆਈ ਖੇਡਾਂ ਵਿਚ ਜਪਾਨ ਨੇ ਸਭ ਤੋਂ ਵੱਧ ਸੋਨੇ, ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ ਦਾ ਇਕ ਵੱਡਾ ਕਾਰਨ ਜਪਾਨੀ ਖਿਡਾਰੀਆਂ ਦਾ ਆਤਮ-ਵਿਸ਼ਵਾਸ ਸੀ। ਸਪੋਰਟਸਮੈਨ ਸਦਾ ਪ੍ਰਸੰਨ, ਸੰਤੁਸ਼ਟ, ਸ਼ਾਂਤ ਅਤੇ ਸਵਸਥ ਦਿਖਾਈ ਦਿੰਦਾ ਹੈ, ਜਿਸ ਤੋਂ ਉਸ ਦਾ ਆਤਮ-ਵਿਸ਼ਵਾਸ ਪ੍ਰਗਟ ਹੁੰਦਾ ਹੈ।
12. ਜ਼ਿੰਮੇਵਾਰੀ ਦੀ ਭਾਵਨਾ (Spirit of Responsibility): ਸਪੋਰਟਸਮੈਨ ਲਈ ਜ਼ਿੰਮੇਵਾਰੀ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਖਿਡਾਰੀ ਨੂੰ ਕਦੇ ਲਾਪਰਵਾਹੀ ਨਹੀਂ ਦਿਖਾਉਣੀ ਚਾਹੀਦੀ, ਕਿਉਂਕਿ ਉਸ ਦੀ ਥੋੜ੍ਹੀ ਜਿਹੀ ਗ਼ਲਤੀ ਨਾਲ ਟੀਮ ਹਾਰ ਸਕਦੀ ਹੈ। ਇਸ ਲਈ ਖਿਡਾਰੀ ਨੂੰ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਖੇਡਣਾ ਚਾਹੀਦਾ ਹੈ।
13. ਨਵੇਂ ਨਿਯਮਾਂ ਬਾਰੇ ਜਾਣਕਾਰੀ (Knowledge of New Rules): ਸਪੋਰਟਸਮੈਨ ਲਈ ਨਵੇਂ-ਨਵੇਂ ਨਿਯਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸਮੇਂ-ਸਮੇਂ ਤੇ ਖੇਡਾਂ ਦੇ ਨਿਯਮਾਂ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ, ਇਸ ਲਈ ਖਿਡਾਰੀ ਨੂੰ ਇਹਨਾਂ ਦੀ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ।
ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਪੋਰਟਸਮੈਨ ਇਕ ਇਕਾਈ ਨਹੀਂ ਸਗੋਂ ਕਈ ਚੰਗੇ ਤੱਤਾਂ ਨਾਲ ਮਿਲ ਕੇ ਬਣਿਆ ਗੁਲਦਸਤਾ ਹੈ, ਅਤੇ ਸਪੋਰਟਸਮੈਨ ਵਿਚ ਅਨੁਸ਼ਾਸਨ, ਸਹਿਣਸ਼ੀਲਤਾ, ਆਤਮ-ਵਿਸ਼ਵਾਸ, ਤਿਆਗ, ਸਹਿਯੋਗ ਆਦਿ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
Exam Tips:
a) ਪਹਿਲਾਂ ਸਪੋਰਟਸਮੈਨਸ਼ਿਪ ਦੀ ਪਰਿਭਾਸ਼ਾ ਲਿਖੋ, ਫਿਰ ਗੁਣ ਕ੍ਰਮ ਨਾਲ ਲਿਖੋ।
b) ਅਨੁਸ਼ਾਸਨ, ਸਹਿਣਸ਼ੀਲਤਾ, ਸਹਿਯੋਗ ਅਤੇ ਹਾਰ-ਜਿੱਤ ਨੂੰ ਸਮਾਨ ਸਮਝਣ ਵਾਲੇ ਗੁਣ ਜ਼ਰੂਰ ਲਿਖੋ।
c) ਅੰਤ ਵਿਚ "ਸਪੋਰਟਸਮੈਨ ਗੁਣਾਂ ਦਾ ਗੁਲਦਸਤਾ ਹੈ" ਵਾਲਾ ਨਤੀਜਾ ਲਿਖੋ।
Free study material for Physical Education
Physical Education Class 9 Curriculum Solutions: Punjabi Medium Chapter 02 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ
Textbook Solutions for Class 9 Physical Education Punjabi Medium Chapter 02 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ
Review comprehensive exercise answers for Class 9 Physical Education Punjabi Medium Chapter 02 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Clear, methodical explanations accompany every challenging problem within the Class 9 Physical Education text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 Physical Education.
FAQs
The complete and updated PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ is available for free on StudiesToday.com. These solutions for Class 9 Physical Education are as per latest Punjab Board curriculum.
Yes, our experts have revised the PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ will help students to get full marks in the theory paper.
Yes, we provide bilingual support for Class 9 Physical Education. You can access PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ in both English and Hindi medium.
Yes, you can download the entire PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ in printable PDF format for offline study on any device.