Official Punjab Board Solutions for Class 9 Home Science: Punjabi Medium Chapter 02 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ
Access comprehensive textbook solutions for Punjabi Medium Chapter 02 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ using the official curriculum guides for Class 9 Home Science. Designed to align with the 2026-27 Punjab Board standards, these detailed answers help students reinforce core academic concepts.
Chapter-wise Solutions for Home Science: Punjabi Medium Chapter 02 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ
Navigate directly to the solved Home Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਵਸਤੂਨਿਸ਼ਠ ਪ੍ਰਸ਼ਨ
Question 1: ਘਰ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਘਰ ਉਹ ਸਥਾਨ ਹੈ ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਕਾਫ਼ੀ ਸਮਾਂ ਤਣਾਅ-ਰਹਿਤ ਹੋ ਕੇ ਬਿਤਾਉਂਦੇ ਹਾਂ ।
Exam Tips:
a) ਘਰ ਦੀ ਪਰਿਭਾਸ਼ਾ ਵਿੱਚ “ਤਣਾਅ-ਰਹਿਤ” ਅਤੇ “ਆਪਸੀ ਰਿਸ਼ਤਾ” ਵਰਗੇ ਸ਼ਬਦ ਜ਼ਰੂਰ ਲਿਖੋ ।
b) ਘਰ ਅਤੇ ਮਕਾਨ ਦੇ ਅੰਤਰ ਵਾਲੇ ਪ੍ਰਸ਼ਨ ਨਾਲ ਇਸ ਨੂੰ ਜੋੜ ਕੇ ਯਾਦ ਕਰੋ ।
Question 2: ਗ੍ਰਹਿ ਵਿਵਸਥਾ ਦੀ ਪਰਿਭਾਸ਼ਾ ਦਿਓ ।
Answer:
ਪੀ. ਨਿੱਕਲ ਅਤੇ ਜੇ. ਐੱਮ. ਡੋਰਸੀ ਅਨੁਸਾਰ, “ਗ੍ਰਹਿ ਪ੍ਰਬੰਧ ਪਰਿਵਾਰ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਪਰਿਵਾਰ ਵਿਚ ਮਿਲਦੇ ਸਾਧਨਾਂ ਨੂੰ ਯੋਜਨਾਬੱਧ ਅਤੇ ਸੰਗਠਨ ਕਰਕੇ ਅਮਲ ਵਿਚ ਲਿਆਉਣ ਦਾ ਨਾਂ ਹੈ ।”
Exam Tips:
a) ਪਰਿਭਾਸ਼ਾ ਦੇ ਨਾਲ ਵਿਦਵਾਨਾਂ (ਨਿੱਕਲ ਅਤੇ ਡੋਰਸੀ) ਦੇ ਨਾਂ ਲਿਖਣੇ ਨਾ ਭੁੱਲੋ ।
b) ਯਾਦ ਰੱਖੋ ਕਿ ਮੁੱਖ ਸ਼ਬਦ ਹਨ: ਉਦੇਸ਼, ਸਾਧਨ, ਯੋਜਨਾ ਅਤੇ ਸੰਗਠਨ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 3: ਗ੍ਰਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਕਿਉਂ ਮੰਨਿਆ ਜਾਂਦਾ ਹੈ ?
Answer:
ਗ੍ਰਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਘਰ ਅਤੇ ਘਰ ਦੀ ਵਿਵਸਥਾ ਦੇ ਸਾਰੇ ਹੀ ਪਹਿਲੂ ਆਉਂਦੇ ਹਨ । ਜਿਵੇਂ – ਚੰਗਾ ਜੀਵਨ ਗੁਜ਼ਾਰਨ ਦੇ ਸਿਧਾਂਤ, ਪਰਿਵਾਰ ਦੇ ਮੈਂਬਰਾਂ ਲਈ ਸਿੱਖਿਆ ਦਾ ਸਹੀ ਪ੍ਰਬੰਧ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੋਜਨ ਅਤੇ ਘਰ ਦੇ ਸਾਮਾਨ ਦੀ ਖ਼ਰੀਦ, ਸੰਭਾਲ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਤਰ੍ਹਾਂ ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ ਦੀ ਸਫ਼ਾਈ ਤੇ ਸੰਭਾਲ ਅਤੇ ਸਮਾਜ ਵਿਚ ਮਨੁੱਖ ਦੇ ਜੀਵਨ ਨੂੰ ਅਨੁਸ਼ਾਸਨਮਈ ਬਣਾਉਣ ਲਈ ਆਤਮਿਕ ਤੇ ਧਾਰਮਿਕ ਪੱਖ ਨੂੰ ਵੀ ਗ੍ਰਹਿ ਵਿਵਸਥਾ ਦੇ ਖੇਤਰ ਵਿਚ ਸ਼ਾਮਲ ਕੀਤਾ ਗਿਆ ਹੈ ।
Exam Tips:
a) ਉੱਤਰ ਵਿੱਚ ਘੱਟੋ-ਘੱਟ ਤਿੰਨ ਪਹਿਲੂ (ਸਿੱਖਿਆ, ਭੋਜਨ, ਸਾਮਾਨ ਦੀ ਸੰਭਾਲ) ਗਿਣਾਓ ।
b) ਇਹ ਉੱਤਰ ਪ੍ਰਸ਼ਨ 8 ਦੇ ਉੱਤਰ ਦਾ ਹਿੱਸਾ ਵੀ ਹੈ, ਇਸ ਲਈ ਇਕੱਠਾ ਯਾਦ ਕਰੋ ।
Question 4: ਗ੍ਰਹਿ ਅਤੇ ਵਿਵਸਥਾ ਸ਼ਬਦਾਂ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਗ੍ਰਹਿ ਤੋਂ ਭਾਵ ਉਹ ਜਗ੍ਹਾ ਹੈ ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਰਲ ਕੇ ਰਹਿੰਦੇ ਹਨ । ਸਿਆਣਿਆਂ ਨੇ ਗ੍ਰਹਿ ਦੀ ਪਰਿਭਾਸ਼ਾ ਇਸ ਤਰ੍ਹਾਂ ਦਿੱਤੀ ਹੈ – “ਘਰ ਇਕ ਅਜਿਹੀ ਇਕਾਈ ਹੈ ਜਿੱਥੇ ਕੁਝ ਵਿਅਕਤੀ ਰਹਿੰਦੇ ਹਨ ਤੇ ਉਹਨਾਂ ਵਿਚ ਕੋਈ ਆਪਸੀ ਰਿਸ਼ਤਾ ਹੁੰਦਾ ਹੈ ।”
ਵਿਵਸਥਾ ਸ਼ਬਦ ਤੋਂ ਭਾਵ ਹੈ ਆਪਣੇ ਲੋੜੀਂਦੇ ਉਦੇਸ਼ਾਂ ਲਈ ਇਸ ਢੰਗ ਨਾਲ ਕੰਮ ਕਰਨਾ ਕਿ ਸਾਡੇ ਭੌਤਿਕ ਸਾਧਨ ਚੰਗੀ ਤਰ੍ਹਾਂ ਸੰਗਠਿਤ ਤੇ ਆਯੋਜਿਤ ਹੋ ਸਕਣ, ਚੰਗੀ ਤਰ੍ਹਾਂ ਸੰਪਰਕ ਪੈਦਾ ਕਰ ਕੇ ਕਿਸੇ ਵਿਚਾਰਧਾਰਾ ਨੂੰ ਅਮਲੀ ਰੂਪ ਦੇ ਕੇ ਉਸ ਦਾ ਠੀਕ ਮੁਲਾਂਕਣ ਕਰ ਸਕੀਏ ।
Exam Tips:
a) ਉੱਤਰ ਦੇ ਦੋ ਹਿੱਸੇ ਕਰੋ: ਪਹਿਲਾਂ “ਗ੍ਰਹਿ”, ਫਿਰ “ਵਿਵਸਥਾ” ।
b) ਵਿਵਸਥਾ ਦੇ ਤਿੰਨ ਪੜਾਅ ਯਾਦ ਰੱਖੋ: ਆਯੋਜਨ, ਅਮਲ ਅਤੇ ਮੁਲਾਂਕਣ ।
Question 5: ਗ੍ਰਹਿ ਵਿਵਸਥਾ ਕਿਹੋ ਜਿਹੀ ਕਿਰਿਆ ਹੈ ਅਤੇ ਇਸ ਦਾ ਮੁੱਖ ਮਕਸਦ ਕੀ ਹੈ ?
Answer:
ਗ੍ਰਹਿ ਵਿਵਸਥਾ ਇਕ ਮਾਨਸਿਕ ਪ੍ਰਕਿਰਿਆ ਹੈ । ਇਹ ਸਿਰਫ਼ ਸਰੀਰਕ ਮਿਹਨਤ ਦਾ ਕੰਮ ਨਹੀਂ ਹੈ, ਇਸ ਲਈ ਬੜੀ ਸੋਚ-ਸਮਝ ਅਤੇ ਸਿਆਣਪ ਦੀ ਲੋੜ ਹੁੰਦੀ ਹੈ ।
ਇਸ ਦਾ ਮੁੱਖ ਮਕਸਦ ਪਰਿਵਾਰ ਦੇ ਉਦੇਸ਼ਾਂ ਦੀ ਪੂਰਤੀ ਕਰਨਾ ਹੈ । ਇਸ ਲਈ ਮਨੁੱਖੀ ਸਾਧਨਾਂ (ਗਿਆਨ, ਸ਼ਕਤੀ ਆਦਿ) ਅਤੇ ਭੌਤਿਕ ਸਾਧਨਾਂ (ਸਮਾਂ, ਧਨ, ਵਸਤੂਆਂ, ਜਾਇਦਾਦ ਆਦਿ) ਦੀ ਵਰਤੋਂ ਬੜੀ ਸਮਝਦਾਰੀ ਨਾਲ ਕੀਤੀ ਜਾਂਦੀ ਹੈ ।
Exam Tips:
a) ਯਾਦ ਰੱਖੋ: ਗ੍ਰਹਿ ਵਿਵਸਥਾ ਇਕ “ਮਾਨਸਿਕ ਪ੍ਰਕਿਰਿਆ” ਹੈ (ਖ਼ਾਲੀ ਥਾਂ ਵਿੱਚ ਵੀ ਇਹੀ ਆਇਆ ਹੈ) ।
b) ਮਕਸਦ ਲਿਖਦੇ ਸਮੇਂ ਦੋਵੇਂ ਕਿਸਮ ਦੇ ਸਾਧਨ ਜ਼ਰੂਰ ਦੱਸੋ ।
Question 6: ਗ੍ਰਹਿ ਵਿਵਸਥਾ ਦੇ ਖੇਤਰ ਤੋਂ ਤੁਸੀਂ ਕੀ ਸਮਝਦੇ ਹੋ ?
Answer:
ਗ੍ਰਹਿ ਵਿਵਸਥਾ ਦਾ ਖੇਤਰ ਕਾਫ਼ੀ ਵਿਸ਼ਾਲ ਹੈ । ਇਸ ਵਿਚ ਘਰ ਬਣਾਉਣ ਤੋਂ ਲੈ ਕੇ ਪਰਿਵਾਰ ਦੇ ਮੈਂਬਰਾਂ ਦੀਆਂ ਅੰਤਿਮ ਸਮੇਂ ਤਕ ਦੀਆਂ ਸਾਰੀਆਂ ਕਿਰਿਆਵਾਂ ਸ਼ਾਮਲ ਹਨ । ਇਸ ਦੇ ਖੇਤਰ ਵਿਚ ਚੰਗਾ ਜੀਵਨ ਬਤੀਤ ਕਰਨ ਦੇ ਸਿਧਾਂਤ, ਜੀਵਨ ਪੱਧਰ ਉੱਚਾ ਚੁੱਕਣਾ, ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਕਰਨਾ, ਪਰਿਵਾਰ ਦੇ ਮੈਂਬਰਾਂ ਦੀ ਸਿੱਖਿਆ ਦਾ ਪ੍ਰਬੰਧ, ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ ਦੀ ਸਫ਼ਾਈ ਅਤੇ ਸੰਭਾਲ ਕਰਨਾ ਆਦਿ ਸਭ ਕੁਝ ਗ੍ਰਹਿ ਵਿਵਸਥਾ ਦੇ ਖੇਤਰ ਵਿਚ ਆਉਂਦੇ ਹਨ ।
Exam Tips:
a) ਉੱਤਰ ਦੀ ਸ਼ੁਰੂਆਤ “ਖੇਤਰ ਵਿਸ਼ਾਲ ਹੈ” ਲਿਖ ਕੇ ਕਰੋ, ਫਿਰ ਮੱਦਾਂ ਗਿਣਾਓ ।
b) ਘੱਟੋ-ਘੱਟ ਚਾਰ ਮੱਦਾਂ (ਜੀਵਨ ਪੱਧਰ, ਲੋੜਾਂ, ਸਿੱਖਿਆ, ਸਫ਼ਾਈ) ਲਿਖਣ ਦੀ ਕੋਸ਼ਿਸ਼ ਕਰੋ ।
Question 7: ਸਮੇਂ ਦਾ ਸਹੀ ਉਪਯੋਗ ਕਰਕੇ ਘਰ ਨੂੰ ਖ਼ੁਸ਼ਹਾਲ ਕਿਵੇਂ ਬਣਾਇਆ ਜਾ ਸਕਦਾ ਹੈ ?
Answer:
ਜਦੋਂ ਘਰ ਦਾ ਸਾਰਾ ਕੰਮ ਸਮੇਂ ਦਾ ਸਹੀ ਉਪਯੋਗ ਕਰਕੇ ਵਿਉਂਤਬੱਧ ਤਰੀਕੇ ਨਾਲ ਕੀਤਾ ਜਾਵੇ ਤਾਂ ਘਰ ਵਿਚ ਖ਼ੁਸ਼ੀ ਦਾ ਵਾਧਾ ਹੁੰਦਾ ਹੈ । ਘਰ ਦਾ ਕੰਮ-ਕਾਜ ਨਿਸਚਿਤ ਸਮਾਂ-ਸਾਰਣੀ ਅਨੁਸਾਰ ਕਰ ਕੇ ਅਤੇ ਘਰ ਦੇ ਸਾਰੇ ਮੈਂਬਰ ਆਪਣੀ ਸਮਰੱਥਾ ਅਨੁਸਾਰ ਸੌਂਪਿਆ ਕੰਮ ਠੀਕ ਸਮੇਂ ‘ਤੇ ਕਰਨ ਤਾਂ ਘਰ ਵਿਚ ਖ਼ੁਸ਼ੀ ਦਾ ਮਾਹੌਲ ਪੈਦਾ ਹੁੰਦਾ ਹੈ ਤੇ ਘਰ ਖ਼ੁਸ਼ਹਾਲ ਬਣਦਾ ਹੈ ।
Exam Tips:
a) “ਸਮਾਂ-ਸਾਰਣੀ” ਅਤੇ “ਮੈਂਬਰਾਂ ਵਿੱਚ ਕੰਮ ਦੀ ਵੰਡ” ਇਸ ਉੱਤਰ ਦੇ ਦੋ ਮੁੱਖ ਨੁਕਤੇ ਹਨ ।
b) ਉੱਤਰ ਨੂੰ ਛੋਟਾ ਰੱਖੋ, ਇਹ ਛੋਟੇ ਉੱਤਰ ਵਾਲਾ ਪ੍ਰਸ਼ਨ ਹੈ ।
ਨਿਬੰਧਾਤਮਕ ਪ੍ਰਸ਼ਨ
Question 8: ਗ੍ਰਹਿ ਵਿਵਸਥਾ ਤੋਂ ਤੁਸੀਂ ਕੀ ਸਮਝਦੇ ਹੋ ? ਗ੍ਰਹਿ ਵਿਵਸਥਾ ਹੀ ਗ੍ਰਹਿ ਵਿਗਿਆਨ ਦਾ ਆਧਾਰ ਹੈ, ਕਿਵੇਂ ?
Answer:
ਗ੍ਰਹਿ ਵਿਵਸਥਾ ਪਰਿਵਾਰਿਕ ਜ਼ਿੰਦਗੀ ਦੇ ਹਰ ਪੱਖ ਨਾਲ ਸੰਬੰਧਿਤ ਹੈ । ਸਮੇਂ ਦੀ ਵਰਤੋਂ, ਪੈਸੇ ਦੀ ਵਰਤੋਂ, ਖਾਣੇ, ਸ਼ਕਤੀ, ਮਿਹਨਤ ਤੇ ਜ਼ਿੰਦਗੀ ਦੀਆਂ ਲੋੜਾਂ ਤੇ ਉਦੇਸ਼ਾਂ ਨਾਲ ਗ੍ਰਹਿ ਵਿਵਸਥਾ ਦਾ ਸੰਬੰਧ ਹੈ ।
ਪੀ. ਨਿੱਕਲ ਅਤੇ ਜੇ. ਐੱਮ. ਡੋਰਸੀ ਅਨੁਸਾਰ, “ਗ੍ਰਹਿ ਵਿਵਸਥਾ ਪਰਿਵਾਰ ਦੇ ਸਾਧਨਾਂ ਦੀ ਵਰਤੋਂ ਕਰਕੇ ਕੀਤਾ ਗਿਆ ਆਯੋਜਨ, ਸੰਗਠਨ ਤੇ ਮੁੱਲਾਂਕਣ ਹੈ ਜਿਸ ਰਾਹੀਂ ਪਰਿਵਾਰ ਦੇ ਉਦੇਸ਼ਾਂ ਦੀ ਪੂਰਤੀ ਕੀਤੀ ਜਾਂਦੀ ਹੈ ।”
ਗਰਾਸ ਅਤੇ ਕਰੰਡਲ ਅਨੁਸਾਰ, ਗ੍ਰਹਿ ਵਿਵਸਥਾ ਫ਼ੈਸਲੇ ਕਰਨ ਸੰਬੰਧੀ ਕਿਰਿਆਵਾਂ ਦੀ ਉਹ ਸ਼ਾਖਾ ਹੈ ਜਿਸ ਵਿਚ ਪਰਿਵਾਰ ਦੇ ਉਦੇਸ਼ਾਂ ਦੀ ਪੂਰਤੀ ਲਈ ਪਰਿਵਾਰ ਦੇ ਸਾਧਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ।
ਗ੍ਰਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਘਰ ਅਤੇ ਘਰ ਦੀ ਵਿਵਸਥਾ ਦੇ ਸਾਰੇ ਹੀ ਪਹਿਲੂ ਆਉਂਦੇ ਹਨ । ਜਿਵੇਂ – ਚੰਗਾ ਜੀਵਨ ਗੁਜ਼ਾਰਨ ਦੇ ਸਿਧਾਂਤ, ਪਰਿਵਾਰ ਦੇ ਮੈਂਬਰਾਂ ਲਈ ਸਿੱਖਿਆ ਦਾ ਸਹੀ ਪ੍ਰਬੰਧ, ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਭੋਜਨ ਅਤੇ ਘਰ ਦੇ ਸਾਮਾਨ ਦੀ ਖ਼ਰੀਦ, ਸੰਭਾਲ ਅਤੇ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਤਰ੍ਹਾਂ ਘਰ ਵਿਚ ਵਰਤੇ ਜਾਣ ਵਾਲੇ ਹਰ ਕਿਸਮ ਦੇ ਸਾਮਾਨ ਦੀ ਸਫ਼ਾਈ ਤੇ ਸੰਭਾਲ ਅਤੇ ਸਮਾਜ ਵਿਚ ਮਨੁੱਖ ਦੇ ਜੀਵਨ ਨੂੰ ਅਨੁਸ਼ਾਸਨਮਈ ਬਣਾਉਣ ਲਈ ਆਤਮਿਕ ਤੇ ਧਾਰਮਿਕ ਪੱਖ ਨੂੰ ਵੀ ਗ੍ਰਹਿ ਵਿਵਸਥਾ ਦੇ ਖੇਤਰ ਵਿਚ ਸ਼ਾਮਲ ਕੀਤਾ ਗਿਆ ਹੈ ।
Exam Tips:
a) ਇਸ ਪ੍ਰਸ਼ਨ ਦੇ ਦੋ ਹਿੱਸੇ ਹਨ: ਪਹਿਲਾਂ ਅਰਥ/ਪਰਿਭਾਸ਼ਾਵਾਂ, ਫਿਰ “ਆਧਾਰ ਕਿਉਂ” ਦੀ ਵਿਆਖਿਆ ।
b) ਤਿੰਨੋਂ ਵਿਦਵਾਨਾਂ ਦੇ ਨਾਂ ਨਾਲ ਪਰਿਭਾਸ਼ਾਵਾਂ ਲਿਖੋ ਤਾਂ ਪੂਰੇ ਅੰਕ ਮਿਲਣ ਦੀ ਸੰਭਾਵਨਾ ਵੱਧ ਹੈ ।
Question 9: ਅੱਜ ਦੇ ਜੀਵਨ ਵਿਚ ਗ੍ਰਹਿ ਵਿਵਸਥਾ ਦਾ ਕੀ ਮਹੱਤਵ ਹੈ ?
Answer:
ਗ੍ਰਹਿ ਵਿਵਸਥਾ ਘਰ ਵਿਚ ਵਸਦੇ ਮੈਂਬਰਾਂ ਦੇ ਜੀਵਨ ਨੂੰ ਸੁਖੀ, ਖ਼ੁਸ਼ਹਾਲ ਤੇ ਉੱਨਤ ਬਣਾਉਣ ਵਿਚ ਸਹਾਈ ਹੁੰਦੀ ਹੈ ।
ਪਰਿਵਾਰ ਦੀਆਂ ਲੋੜਾਂ ਦੀ ਪੂਰਤੀ – ਸਾਰੇ ਮੈਂਬਰਾਂ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਹਨ ਜਿਨ੍ਹਾਂ ਦੀ ਪੂਰਤੀ ਦਾ ਆਧਾਰ ਘਰ ਦੀ ਆਮਦਨ ਹੁੰਦੀ ਹੈ । ਘਰ ਦੀ ਆਮਦਨ ਵਧਾਉਣ ਲਈ ਕੁਝ ਲਘੂ ਉਦਯੋਗ ਸ਼ੁਰੂ ਕੀਤੇ ਜਾ ਸਕਦੇ ਹਨ ।
ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣਾ – ਸੁਚਾਰੂ ਢੰਗ ਨਾਲ ਘਰ ਦਾ ਪ੍ਰਬੰਧ ਕਰਕੇ ਆਪਣੇ ਸੀਮਿਤ ਸਾਧਨਾਂ ਰਾਹੀਂ ਸੁਘੜ ਗ੍ਰਹਿਣੀ ਪਰਿਵਾਰਿਕ ਪੱਧਰ ਨੂੰ ਉਚੇਰਾ ਚੁੱਕ ਸਕਦੀ ਹੈ ।
ਬੱਚਿਆਂ ਦੀ ਸੰਭਾਲ ਤੇ ਸਿੱਖਿਆ – ਬੱਚੇ ਨੂੰ ਚੰਗੀ ਵਿੱਦਿਆ, ਪੌਸ਼ਟਿਕ ਭੋਜਨ ਅਤੇ ਚੰਗੇ ਤੋਂ ਚੰਗਾ ਪਾਲਣ-ਪੋਸ਼ਣ ਚੰਗੀ ਗ੍ਰਹਿ ਵਿਵਸਥਾ ਨਾਲ ਹੀ ਮਿਲ ਸਕਦਾ ਹੈ ।
ਵਿਅਕਤਿਤਵ ਦਾ ਵਿਕਾਸ – ਵਧੀਆ ਗ੍ਰਹਿ ਪ੍ਰਬੰਧ ਨਾਲ ਹੀ ਬੱਚਿਆਂ ਦੇ ਵਿਅਕਤਿਤਵ ਦਾ ਸਹੀ ਵਿਕਾਸ ਹੋ ਸਕਦਾ ਹੈ । ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ, ਉਨ੍ਹਾਂ ਸਭ ਨੂੰ ਇਹ ਦਾਤ ਆਪਣੇ ਘਰ ਤੋਂ ਹੀ ਮਿਲੀ ਹੈ ।
ਘਰੇਲੂ ਕੰਮ ਨੂੰ ਵਿਗਿਆਨਿਕ ਢੰਗ ਨਾਲ ਕਰਨਾ – ਅੱਜ ਦਾ ਯੁਗ ਮਸ਼ੀਨੀ ਯੁਗ ਹੈ । ਘਰ ਦੇ ਕੰਮ ਵਿਚ ਮਸ਼ੀਨਾਂ ਤੇ ਹੋਰ ਨਵੀਆਂ ਕਾਢਾਂ ਦਾ ਪ੍ਰਯੋਗ ਕਰਕੇ ਸ਼ਕਤੀ ਤੇ ਸਮਾਂ ਦੋਵਾਂ ਦੀ ਬੱਚਤ ਹੋ ਜਾਂਦੀ ਹੈ ।
ਸਮੇਂ ਦਾ ਠੀਕ ਉਪਯੋਗ – ਜੇ ਘਰ ਦੇ ਕੰਮ ਮਿੱਥੀ ਹੋਈ ਸਮਾਂ-ਸਾਰਣੀ ਅਨੁਸਾਰ ਕੀਤੇ ਜਾਣ ਤਾਂ ਸਮੇਂ ਦੀ ਕਾਫ਼ੀ ਬੱਚਤ ਹੋ ਜਾਂਦੀ ਹੈ ਤੇ ਕੰਮ ਵੀ ਛੇਤੀ ਨਿਬੜ ਜਾਂਦੇ ਹਨ ।
ਮਾਨਸਿਕ ਸੰਤੁਸ਼ਟੀ – ਚੰਗੀ ਗ੍ਰਹਿ ਵਿਵਸਥਾ ਨਾਲ ਘਰ ਦੇ ਟੀਚਿਆਂ ਦੀ ਪੂਰਤੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਮੈਂਬਰਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਠੀਕ ਰਹਿੰਦੀ ਹੈ ।
ਸਿਹਤ ਸੰਭਾਲ – ਘਰ ਦਾ ਪ੍ਰਬੰਧ ਸੁਚਾਰੂ ਤਰੀਕੇ ਨਾਲ ਚਲਾ ਕੇ, ਪੌਸ਼ਟਿਕ ਭੋਜਨ ਅਤੇ ਠੀਕ ਪਾਲਣ-ਪੋਸ਼ਣ ਨਾਲ ਮੈਂਬਰਾਂ ਦੀ ਸਿਹਤ ਠੀਕ ਰਹਿੰਦੀ ਹੈ ।
Exam Tips:
a) ਹਰ ਮਹੱਤਵ ਨੂੰ ਸਿਰਲੇਖ ਬਣਾ ਕੇ ਲਿਖੋ (ਜਿਵੇਂ ਲੋੜਾਂ ਦੀ ਪੂਰਤੀ, ਸਿਹਤ ਸੰਭਾਲ) ਤਾਂ ਉੱਤਰ ਸਾਫ਼ ਦਿਸਦਾ ਹੈ ।
b) ਸਮਾਂ ਅਤੇ ਸ਼ਕਤੀ ਦੀ ਬੱਚਤ ਵਾਲੇ ਨੁਕਤੇ ਅਕਸਰ ਪੁੱਛੇ ਜਾਂਦੇ ਹਨ ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 10: ਮਨੁੱਖੀ ਅਤੇ ਭੌਤਿਕ ਸਾਧਨ ਕਿਹੜੇ ਹਨ ?
Answer:
ਮਨੁੱਖੀ ਸਾਧਨ ਹਨ – ਗਿਆਨ, ਸ਼ਕਤੀ, ਰੁਚੀਆਂ, ਯੋਗਤਾਵਾਂ ਆਦਿ । ਭੌਤਿਕ ਸਾਧਨ ਹਨ – ਸਮਾਂ, ਪੈਸਾ, ਸਾਮਾਨ, ਜਾਇਦਾਦ, ਸੁਵਿਧਾਵਾਂ ਆਦਿ ।
Exam Tips:
a) ਮਨੁੱਖੀ ਸਾਧਨ ਵਿਅਕਤੀ ਦੇ ਆਪਣੇ ਅੰਦਰ ਹੁੰਦੇ ਹਨ, ਭੌਤਿਕ ਸਾਧਨ ਬਾਹਰੀ ਹੁੰਦੇ ਹਨ – ਇਹ ਫ਼ਰਕ ਯਾਦ ਰੱਖੋ ।
b) ਪਾਠ-ਪੁਸਤਕ ਅਨੁਸਾਰ ਸਮਾਂ ਇੱਥੇ ਭੌਤਿਕ ਸਾਧਨ ਹੈ ।
Question 11: ਸੰਯੁਕਤ ਅਤੇ ਇਕਾਈ ਪਰਿਵਾਰ ਕੀ ਹੁੰਦੇ ਹਨ ?
Answer:
ਸੰਯੁਕਤ ਪਰਿਵਾਰ – ਇਨ੍ਹਾਂ ਵਿਚ ਮਾਂ-ਬਾਪ ਤੇ ਹੋਰ ਰਿਸ਼ਤੇਦਾਰ ਰਹਿੰਦੇ ਹਨ । ਘਰ ਦੀ ਕਮਾਈ ਸਾਂਝੀ ਹੁੰਦੀ ਹੈ ਤੇ ਖ਼ਰਚ ਵੀ ਸਾਂਝਾ ਹੁੰਦਾ ਹੈ ਅਤੇ ਸਾਂਝੇ ਖਾਤੇ ਵਿਚੋਂ ਹੀ ਕੀਤਾ ਜਾਂਦਾ ਹੈ ।
ਇਕਾਈ ਪਰਿਵਾਰ – ਇਸ ਵਿਚ ਸਿਰਫ਼ ਪਤੀ-ਪਤਨੀ ਤੇ ਬੱਚੇ ਹੀ ਹੁੰਦੇ ਹਨ । ਇਸ ਤਰ੍ਹਾਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਪਤੀ-ਪਤਨੀ ਦੇ ਸਿਰ ਹੁੰਦੀ ਹੈ ।
Exam Tips:
a) ਦੋਵੇਂ ਕਿਸਮਾਂ ਨੂੰ ਵੱਖੋ-ਵੱਖ ਸਿਰਲੇਖ ਹੇਠ ਲਿਖੋ ।
b) ਫ਼ਰਕ ਦਾ ਮੁੱਖ ਨੁਕਤਾ: ਸਾਂਝੀ ਕਮਾਈ/ਖ਼ਰਚ ਬਨਾਮ ਸਿਰਫ਼ ਪਤੀ-ਪਤਨੀ ਤੇ ਬੱਚੇ ।
Question 12: ਗ੍ਰਹਿ ਵਿਵਸਥਾ ਵਿਚ ਗ੍ਰਹਿਣੀ ਦਾ ਕੀ ਯੋਗਦਾਨ ਹੈ ?
Answer:
ਅੱਜ ਦੇ ਯੁਗ ਵਿਚ ਇਕਾਈ ਪਰਿਵਾਰਾਂ ਦਾ ਚਲਣ ਵੱਧ ਰਿਹਾ ਹੈ ਤੇ ਗ੍ਰਹਿਣੀ ਦੇ ਸਿਰ ਹੀ ਘਰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਹੁੰਦੀ ਹੈ । ਉਹ ਹੀ ਗ੍ਰਹਿ ਨਿਰਮਾਤਾ ਹੈ । ਬੱਚਿਆਂ ਦੀ ਸਹੀ ਦੇਖ-ਭਾਲ, ਸਿਹਤ ਦਾ ਖ਼ਿਆਲ, ਪਰਿਵਾਰ ਦੀ ਆਮਦਨ ਤੇ ਖ਼ਰਚਾ, ਸਮੇਂ ਦੀ ਬੱਚਤ, ਸ਼ਕਤੀ ਦੀ ਬੱਚਤ ਆਦਿ ਸਾਰੀਆਂ ਗੱਲਾਂ ਵੱਲ ਧਿਆਨ ਦੇ ਕੇ ਸਹੀ ਗ੍ਰਹਿ ਵਿਵਸਥਾ ਕਰਕੇ ਇਕ ਸੁਘੜ ਤੇ ਸਿਆਣੀ ਗ੍ਰਹਿਣੀ ਘਰ ਨੂੰ ਖ਼ੁਸ਼ਹਾਲ ਬਣਾ ਸਕਦੀ ਹੈ ।
Exam Tips:
a) ਗ੍ਰਹਿਣੀ ਨੂੰ “ਗ੍ਰਹਿ ਨਿਰਮਾਤਾ” ਕਹਿਣਾ ਨਾ ਭੁੱਲੋ ।
b) ਪ੍ਰੀਖਿਆ ਵਿੱਚ ਸਿਹਤ, ਬੱਚਿਆਂ, ਆਮਦਨ-ਖ਼ਰਚ ਵਰਗੇ ਘੱਟੋ-ਘੱਟ ਤਿੰਨ ਕਾਰਜ ਗਿਣਾਓ ।
Question 13: ਘਰ ਤੇ ਮਕਾਨ ਵਿਚ ਕੀ ਅੰਤਰ ਹੈ ?
Answer:
ਮਕਾਨ ਇਕ ਇਮਾਰਤ ਹੁੰਦੀ ਹੈ ਜੋ ਇੱਟਾਂ, ਗਾਰੇ, ਸੀਮਿੰਟ ਆਦਿ ਤੋਂ ਬਣੀ ਹੁੰਦੀ ਹੈ । ਜਦੋਂ ਇਕ ਪਰਿਵਾਰ ਇਸ ਇਮਾਰਤ ਵਿਚ ਵਸੋਂ ਕਰ ਲੈਂਦਾ ਹੈ ਤਾਂ ਇਹ ਮਕਾਨ ਘਰ ਬਣ ਜਾਂਦਾ ਹੈ । ਘਰ ਆਸ਼ਾਵਾਂ, ਉਮੰਗਾਂ, ਭਾਵਨਾਵਾਂ ਤੇ ਪਿਆਰ ਨਾਲ ਭਰਿਆ ਹੁੰਦਾ ਹੈ ।
Exam Tips:
a) ਇਸ ਨੂੰ ਦੋ ਕਾਲਮਾਂ (ਮਕਾਨ / ਘਰ) ਵਾਲੀ ਸਾਰਣੀ ਬਣਾ ਕੇ ਵੀ ਯਾਦ ਕੀਤਾ ਜਾ ਸਕਦਾ ਹੈ ।
b) ਮੁੱਖ ਫ਼ਰਕ: ਮਕਾਨ = ਇਮਾਰਤ, ਘਰ = ਪਰਿਵਾਰ + ਭਾਵਨਾਵਾਂ ।
ਵਸਤੂਨਿਸ਼ਠ ਪ੍ਰਸ਼ਨ – ਖ਼ਾਲੀ ਥਾਂ ਭਰੋ
Question 14: ਗਿਆਨ ……………. ਸਾਧਨ ਹੈ ।
Answer:
ਮਾਨਵੀ (ਮਨੁੱਖੀ)
Exam Tips:
a) ਗਿਆਨ, ਸ਼ਕਤੀ, ਰੁਚੀ ਮਨੁੱਖੀ ਸਾਧਨ ਹਨ ।
Question 15: ਗ੍ਰਹਿ ਵਿਵਸਥਾ ਇਕ ……………. ਕਿਰਿਆ ਹੈ ।
Answer:
ਮਾਨਸਿਕ
Exam Tips:
a) ਇਹ ਸਿਰਫ਼ ਸਰੀਰਕ ਕੰਮ ਨਹੀਂ, ਸੋਚ-ਸਮਝ ਵਾਲੀ ਪ੍ਰਕਿਰਿਆ ਹੈ ।
Question 16: ਸਾਰੇ ਮੈਂਬਰਾਂ ਦੀਆਂ ਲੋੜਾਂ ਦੀ ਪੂਰਤੀ ਦਾ ਆਧਾਰ ਘਰ ਦੀ ……………. ਹੁੰਦੀ ਹੈ ।
Answer:
ਆਮਦਨ
Exam Tips:
a) ਲੋੜਾਂ ਦੀ ਪੂਰਤੀ ਆਮਦਨ ‘ਤੇ ਨਿਰਭਰ ਕਰਦੀ ਹੈ ।
Question 17: ……………. ਪਰਿਵਾਰ ਵਿਚ ਪਤੀ-ਪਤਨੀ ਅਤੇ ਬੱਚੇ ਹੀ ਹੁੰਦੇ ਹਨ ।
Answer:
ਇਕਾਈ
Exam Tips:
a) ਸੰਯੁਕਤ ਪਰਿਵਾਰ ਵਿੱਚ ਹੋਰ ਰਿਸ਼ਤੇਦਾਰ ਵੀ ਹੁੰਦੇ ਹਨ ।
ਇਕ ਸ਼ਬਦ ਵਿਚ ਉੱਤਰ ਦਿਓ
Question 18: ਅਜਿਹਾ ਪਰਿਵਾਰ ਜਿਸ ਵਿਚ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮਿਲ ਕੇ ਰਹਿੰਦੇ ਹਨ, ਨੂੰ ਕੀ ਕਹਿੰਦੇ ਹਨ ?
Answer:
ਸੰਯੁਕਤ ਪਰਿਵਾਰ ।
Exam Tips:
a) ਸਾਂਝੀ ਕਮਾਈ ਅਤੇ ਸਾਂਝਾ ਖ਼ਰਚ ਇਸ ਦੀ ਪਛਾਣ ਹੈ ।
Question 19: ਪੈਸਾ ਕਿਹੋ ਜਿਹਾ ਸਾਧਨ ਹੈ ?
Answer:
ਭੌਤਿਕ ।
Exam Tips:
a) ਪੈਸਾ, ਜਾਇਦਾਦ, ਸਾਮਾਨ ਭੌਤਿਕ ਸਾਧਨ ਹਨ ।
Question 20: ਸ਼ਕਤੀ, ਰੁਚੀਆਂ ਕਿਹੋ ਜਿਹਾ ਸਾਧਨ ਹਨ ?
Answer:
ਮਾਨਵੀ ।
Exam Tips:
a) ਇਹ ਵਿਅਕਤੀ ਦੇ ਅੰਦਰ ਹੁੰਦੇ ਹਨ, ਇਸ ਲਈ ਮਨੁੱਖੀ ਸਾਧਨ ਹਨ ।
ਠੀਕ / ਗ਼ਲਤ ਦੱਸੋ
Question 21: ਗ੍ਰਹਿ ਵਿਵਸਥਾ ਤੋਂ ਭਾਵ ਹੈ ਘਰ ਦੇ ਸਭ ਕੰਮਾਂ ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਪੂਰਾ ਕਰਕੇ ਪਰਿਵਾਰ ਨੂੰ ਖ਼ੁਸ਼ਹਾਲ ਬਣਾਉਣਾ ।
Answer:
ਠੀਕ
Exam Tips:
a) ਇਹ ਕਥਨ ਗ੍ਰਹਿ ਵਿਵਸਥਾ ਦੇ ਉਦੇਸ਼ ਨੂੰ ਠੀਕ ਦੱਸਦਾ ਹੈ ।
Question 22: ਪੈਸਾ ਮਾਨਵੀ ਸਾਧਨ ਹੈ ।
Answer:
ਗ਼ਲਤ
Exam Tips:
a) ਸਹੀ ਕਥਨ: ਪੈਸਾ ਭੌਤਿਕ ਸਾਧਨ ਹੈ ।
Question 23: ਸੁਵਿਧਾਵਾਂ, ਜਾਇਦਾਦ ਭੌਤਿਕ ਸਾਧਨ ਹਨ ।
Answer:
ਠੀਕ
Exam Tips:
a) ਸਮਾਂ, ਧਨ, ਸਾਮਾਨ ਵੀ ਭੌਤਿਕ ਸਾਧਨਾਂ ਵਿੱਚ ਗਿਣੇ ਗਏ ਹਨ ।
Question 24: ਇਕਾਈ ਪਰਿਵਾਰ ਵਿਚ ਪਤੀ-ਪਤਨੀ ਤੇ ਬੱਚੇ ਹੁੰਦੇ ਹਨ ।
Answer:
ਠੀਕ
Exam Tips:
a) ਇਸ ਵਿੱਚ ਹੋਰ ਰਿਸ਼ਤੇਦਾਰ ਸ਼ਾਮਲ ਨਹੀਂ ਹੁੰਦੇ ।
Question 25: ਗ੍ਰਹਿ ਨਿਰਮਾਤਾ ਦਾ ਫ਼ਰਜ਼ ਆਮ ਕਰਕੇ ਘਰ ਦੀ ਗ੍ਰਹਿਣੀ ਨੂੰ ਹੀ ਨਿਭਾਉਣਾ ਪੈਂਦਾ ਹੈ ।
Answer:
ਠੀਕ
Exam Tips:
a) ਪਾਠ-ਪੁਸਤਕ ਅਨੁਸਾਰ ਇਹ ਜ਼ਿੰਮੇਵਾਰੀ ਆਮ ਤੌਰ ‘ਤੇ ਗ੍ਰਹਿਣੀ ਦੀ ਮੰਨੀ ਗਈ ਹੈ ।
Question 26: ਗ੍ਰਹਿ ਵਿਵਸਥਾ ਇਕ ਮਾਨਸਿਕ ਪ੍ਰਕਿਰਿਆ ਹੈ ।
Answer:
ਠੀਕ
Exam Tips:
a) ਇਸ ਵਿੱਚ ਸੋਚ, ਯੋਜਨਾ ਅਤੇ ਫ਼ੈਸਲੇ ਸ਼ਾਮਲ ਹਨ ।
ਬਹੁ-ਵਿਕਲਪੀ ਪ੍ਰਸ਼ਨ
Question 27: ਮਨੁੱਖੀ ਸਾਧਨ ਨਹੀਂ ਹੈ –
(A) ਪੈਸਾ (B) ਗਿਆਨ (C) ਸ਼ਕਤੀ (D) ਰੁਚੀ
Answer:
(A) ਪੈਸਾ
Exam Tips:
a) ਪੈਸਾ ਭੌਤਿਕ ਸਾਧਨ ਹੈ, ਬਾਕੀ ਤਿੰਨ ਮਨੁੱਖੀ ਸਾਧਨ ਹਨ ।
Question 28: ਭੌਤਿਕ ਸਾਧਨ ਹੈ –
(A) ਪੈਸਾ (B) ਜਾਇਦਾਦ (C) ਸਾਮਾਨ (D) ਸਾਰੇ
Answer:
(D) ਸਾਰੇ
Exam Tips:
a) ਤਿੰਨੋਂ ਹੀ ਬਾਹਰੀ ਸਾਧਨ ਹਨ ।
Question 29: ਹੇਠ ਲਿਖਿਆਂ ਵਿਚੋਂ ਠੀਕ ਕਥਨ ਹੈ –
(A) ਗ੍ਰਹਿ ਵਿਵਸਥਾ ਨੂੰ ਗ੍ਰਹਿ ਵਿਗਿਆਨ ਦਾ ਆਧਾਰ ਮੰਨਿਆ ਜਾਂਦਾ ਹੈ
(B) ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਵਰਤੋਂ ਕਰਕੇ ਪਰਿਵਾਰਿਕ ਉਦੇਸ਼ਾਂ ਦੀ ਪੂਰਤੀ ਕੀਤੀ ਜਾਂਦੀ ਹੈ
(C) ਕੁਸ਼ਲਤਾ ਮਨੁੱਖੀ ਸਾਧਨ ਹੈ
(D) ਸਾਰੇ ਠੀਕ
Answer:
(D) ਸਾਰੇ ਠੀਕ
Exam Tips:
a) ਹਰ ਕਥਨ ਨੂੰ ਵਾਰੀ-ਵਾਰੀ ਪਰਖੋ, ਤਿੰਨੋਂ ਠੀਕ ਹਨ ।
Free study material for Home Science
Home Science Class 9 Curriculum Solutions: Punjabi Medium Chapter 02 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ
Textbook Solutions for Class 9 Home Science Punjabi Medium Chapter 02 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ
Access structured Punjab Board textbook solutions for Punjabi Medium Chapter 02 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ. Designed in alignment with the latest academic curriculum for Class 9 Home Science, these answers cover all end-of-chapter exercises to support daily learning and homework completion.
Mastering Theoretical and Practical Questions
Beyond providing final answers, these guides offer step-by-step breakdowns for complex queries in the Class 9 Home Science module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 Home Science.
FAQs
The complete and updated PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ is available for free on StudiesToday.com. These solutions for Class 9 Home Science are as per latest Punjab Board curriculum.
Yes, our experts have revised the PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ will help students to get full marks in the theory paper.
Yes, we provide bilingual support for Class 9 Home Science. You can access PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ in both English and Hindi medium.
Yes, you can download the entire PSEB 9th Class Home Science Solutions Chapter 2 ਗ੍ਰਹਿ ਵਿਵਸਥਾ-ਅਰਥ, ਮਹੱਤਤਾ ਅਤੇ ਖੇਤਰ in printable PDF format for offline study on any device.