Solutions for Class 9 Home Science: Punjabi Medium Chapter 01 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ
Explore reliable textbook solutions for Punjabi Medium Chapter 01 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ tailored for Class 9 learners. Utilizing these Home Science answers ensures thorough preparation and strengthens foundational knowledge before final Punjab Board evaluations.
Practice Class 9 Home Science Solutions: Punjabi Medium Chapter 01 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ
Access the complete solution PDF for Class 9 Home Science below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ: ਵਸਤੂਨਿਸ਼ਠ ਪ੍ਰਸ਼ਨ
Question 1: ਗ੍ਰਹਿ ਵਿਗਿਆਨ ਵਿਸ਼ੇ ਨੂੰ ਪਹਿਲਾਂ ਕਿਹੜੇ-ਕਿਹੜੇ ਨਾਮ ਦਿੱਤੇ ਜਾਂਦੇ ਸਨ?
Answer:
ਗ੍ਰਹਿ ਵਿਗਿਆਨ ਨੂੰ ਪਹਿਲਾਂ ਘਰੇਲੂ ਵਿਗਿਆਨ, ਘਰੇਲੂ ਕਲਾ, ਘਰੇਲੂ ਅਰਥ-ਸ਼ਾਸਤਰ ਆਦਿ ਨਾਂ ਦਿੱਤੇ ਜਾਂਦੇ ਸਨ।
Exam Tips:
a) ਤਿੰਨੇ ਨਾਂ ਲਿਖੋ: ਘਰੇਲੂ ਵਿਗਿਆਨ, ਘਰੇਲੂ ਕਲਾ, ਘਰੇਲੂ ਅਰਥ-ਸ਼ਾਸਤਰ।
Question 2: ਗ੍ਰਹਿ ਵਿਗਿਆਨ ਦੀ ਪਰਿਭਾਸ਼ਾ ਲਿਖੋ।
Answer:
ਡਾ. ਏ. ਐੱਚ. ਰਿਚਰਡਜ਼ ਅਨੁਸਾਰ ਗ੍ਰਹਿ ਵਿਗਿਆਨ ਉਹ ਖ਼ਾਸ ਵਿਸ਼ਾ ਹੈ ਜੋ ਪਰਿਵਾਰ ਦੀ ਆਮਦਨ ਤੇ ਖ਼ਰਚ, ਕੱਪੜਿਆਂ ਸੰਬੰਧੀ ਲੋੜਾਂ, ਭੋਜਨ ਦੀ ਸਵੱਛਤਾ, ਘਰ ਦੀ ਸਹੀ ਚੋਣ ਆਦਿ ਨਾਲ ਸੰਬੰਧਿਤ ਹੈ।
Exam Tips:
a) ਪਰਿਭਾਸ਼ਾ ਦੇਣ ਵਾਲੇ ਵਿਦਵਾਨ ਦਾ ਨਾਂ ਪਾਠ-ਪੁਸਤਕ ਅਨੁਸਾਰ ਲਿਖੋ।
b) ਪਰਿਭਾਸ਼ਾ ਦੇ ਚਾਰ ਨੁਕਤੇ ਯਾਦ ਰੱਖੋ: ਆਮਦਨ-ਖ਼ਰਚ, ਕੱਪੜੇ, ਭੋਜਨ ਦੀ ਸਵੱਛਤਾ, ਘਰ ਦੀ ਚੋਣ।
Question 3: ਗ੍ਰਹਿ ਵਿਗਿਆਨ ਨੂੰ ਕਿੰਨੇ ਖੇਤਰਾਂ ਵਿਚ ਵੰਡਿਆ ਗਿਆ ਹੈ?
Answer:
ਗ੍ਰਹਿ ਵਿਗਿਆਨ ਨੂੰ ਮੁੱਖ ਤੌਰ ਉੱਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ- ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਅਤੇ ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।
Exam Tips:
a) ਪੰਜੇ ਖੇਤਰਾਂ ਦੇ ਨਾਂ ਨੰਬਰ ਲਾ ਕੇ ਲਿਖੋ।
Question 4: ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਮੁੱਖ ਲਾਭ ਦੱਸੋ।
Answer:
1. ਗ੍ਰਹਿ ਵਿਗਿਆਨ ਦੀ ਪੜ੍ਹਾਈ ਨਾਲ ਭੋਜਨ ਅਤੇ ਪੋਸ਼ਣ ਬਾਰੇ ਜਾਣਕਾਰੀ ਮਿਲਦੀ ਹੈ।
2. ਇਸ ਨਾਲ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਬੁਣਾਈ ਆਦਿ ਬਾਰੇ ਜਾਣਕਾਰੀ ਮਿਲਦੀ ਹੈ।
3. ਮਨੁੱਖੀ ਅਤੇ ਭੌਤਿਕ ਸਾਧਨਾਂ ਨੂੰ ਚੰਗੀ ਤਰ੍ਹਾਂ ਵਿਵਸਥਿਤ ਕੀਤਾ ਜਾ ਸਕਦਾ ਹੈ।
4. ਬਾਲ ਵਿਕਾਸ ਅਤੇ ਵਾਧੇ ਬਾਰੇ ਜਾਣਕਾਰੀ ਮਿਲਦੀ ਹੈ।
ਇਸ ਤਰ੍ਹਾਂ ਗ੍ਰਹਿ ਵਿਗਿਆਨ ਦੀ ਪੜ੍ਹਾਈ ਨਾਲ ਜ਼ਿੰਦਗੀ ਦੇ ਹਰ ਪੱਖ ਬਾਰੇ ਜਾਣਕਾਰੀ ਮਿਲਦੀ ਹੈ।
Exam Tips:
a) ਚਾਰ ਲਾਭ ਨੰਬਰ ਲਾ ਕੇ ਲਿਖੋ ਅਤੇ ਅੰਤ ਵਿਚ ਇਕ ਸਿੱਟਾ ਵਾਕ ਜੋੜੋ।
Question 5: ਗ੍ਰਹਿ ਵਿਗਿਆਨ ਤੋਂ ਕੀ ਭਾਵ ਹੈ?
Answer:
ਗ੍ਰਹਿ ਵਿਗਿਆਨ ਵਾਸਤਵਿਕ (ਅਮਲੀ) ਵਿਗਿਆਨ ਹੈ ਜੋ ਵਿਦਿਆਰਥੀ ਨੂੰ ਪਰਿਵਾਰਿਕ ਜੀਵਨ ਸਫ਼ਲਤਾ ਨਾਲ ਬਿਤਾਉਣ ਅਤੇ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨੂੰ ਆਸਾਨੀ ਨਾਲ ਅਤੇ ਸਹੀ ਤਰੀਕੇ ਨਾਲ ਸੁਲਝਾਉਣ ਦੇ ਕਾਬਲ ਬਣਾਉਂਦਾ ਹੈ।
Exam Tips:
a) ਇਹ ਪਰਿਭਾਸ਼ਾ ਲੇਡੀ ਇਰਵਿਨ ਦੀ ਗ੍ਰਹਿ ਵਿਗਿਆਨ ਸੰਸਥਾ ਅਨੁਸਾਰ ਵੀ ਦਿੱਤੀ ਜਾਂਦੀ ਹੈ।
Question 6: ਭੋਜਨ ਅਤੇ ਪੋਸ਼ਣ ਵਿਗਿਆਨ ਤੋਂ ਤੁਸੀਂ ਕੀ ਸਮਝਦੇ ਹੋ?
Answer:
ਭੋਜਨ ਅਤੇ ਪੋਸ਼ਣ ਵਿਗਿਆਨ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਉਨ੍ਹਾਂ ਦੀ ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ ਅਤੇ ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ।
Exam Tips:
a) ਇਸ ਵਿਚ ਪੜ੍ਹਾਏ ਜਾਂਦੇ ਘੱਟੋ-ਘੱਟ ਚਾਰ ਵਿਸ਼ੇ ਗਿਣਵਾਓ।
Question 7: ਵਸਤਰ ਵਿਗਿਆਨ ਦੇ ਅੰਤਰਗਤ ਕੀ ਪੜ੍ਹਾਇਆ ਜਾਂਦਾ ਹੈ?
Answer:
ਵਸਤਰ ਵਿਗਿਆਨ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਬਾਰੇ ਪੜ੍ਹਾਇਆ ਜਾਂਦਾ ਹੈ। ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ ਅਤੇ ਧੁਲਾਈ ਲਈ ਸਾਬਣ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
Exam Tips:
a) ਚੋਣ ਦੇ ਪੰਜ ਆਧਾਰ (ਉਮਰ, ਆਮਦਨ, ਮੌਸਮ, ਪੇਸ਼ਾ, ਰੰਗ) ਯਾਦ ਰੱਖੋ।
Question 8: ਗ੍ਰਹਿ ਵਿਗਿਆਨ ਵਿਸ਼ੇ ਦੇ ਮੁੱਖ ਉਦੇਸ਼ ਕੀ ਹਨ?
Answer:
ਗ੍ਰਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ-
1. ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ।
2. ਪਰਿਵਾਰ ਵਿਚ ਉਪਲਬਧ ਸਾਧਨਾਂ ਨੂੰ ਸੁਧਾਰਨਾ।
3. ਮਨੁੱਖ ਨੂੰ ਚੰਗਾ ਜੀਵਨ ਜੀਣ ਲਈ ਤਿਆਰ ਕਰਨਾ।
4. ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ।
Exam Tips:
a) ਚਾਰੇ ਉਦੇਸ਼ ਨੰਬਰ ਲਾ ਕੇ ਲਿਖੋ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 9: ਗ੍ਰਹਿ ਵਿਗਿਆਨ ਵਿਸ਼ੇ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਸ ਦੀ ਕੀ ਮਹੱਤਤਾ ਹੈ?
Answer:
ਗ੍ਰਹਿ ਵਿਗਿਆਨ ਵਿਸ਼ੇ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ, ਜਿਵੇਂ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਅਤੇ ਸਮਾਜਿਕ ਸ਼ਾਖਾਵਾਂ, ਜਿਵੇਂ ਅਰਥ-ਸ਼ਾਸਤਰ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਆਦਿ ਹਨ। ਇਹ ਵਿਸ਼ਾ ਜ਼ਿੰਦਗੀ ਅਤੇ ਸਮਾਜ ਦੇ ਉਨ੍ਹਾਂ ਸਾਰੇ ਪਹਿਲੂਆਂ ਨਾਲ ਸੰਬੰਧ ਰੱਖਦਾ ਹੈ ਜੋ ਵੱਖ-ਵੱਖ ਵਿਗਿਆਨਾਂ ਤੋਂ ਲਈ ਜਾਣਕਾਰੀ ਦਾ ਸੰਯੋਜਨ ਕਰ ਕੇ ਮਨੁੱਖ ਦਾ ਆਲਾ-ਦੁਆਲਾ, ਪਰਿਵਾਰ ਦਾ ਪੋਸ਼ਣ, ਵਸੀਲਿਆਂ ਦੀ ਵਿਵਸਥਾ, ਬਾਲ ਵਿਕਾਸ ਅਤੇ ਉਪਭੋਗੀ ਸਮਰੱਥਾ ਪੈਦਾ ਕਰਦੇ ਹਨ।
ਮਹੱਤਤਾ- ਇਸ ਵਿਸ਼ੇ ਦੀ ਪੜ੍ਹਾਈ ਚੰਗੀ ਗ੍ਰਹਿਣੀ ਅਤੇ ਚੰਗੀ ਮਾਂ ਬਣਨ ਲਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚੱਲ ਕੇ ਜਦੋਂ ਪਰਿਵਾਰਿਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਰੋਜ਼ਾਨਾ ਲੋੜਾਂ ਅਤੇ ਚੰਗੇ ਤੇ ਸੰਤੁਲਿਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਉਹ ਕੱਪੜਿਆਂ ਸੰਬੰਧੀ ਲੋੜਾਂ, ਬੱਚਿਆਂ ਦੇ ਵਾਧੇ, ਵਿਕਾਸ, ਪਾਲਣ-ਪੋਸ਼ਣ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਣਗੀਆਂ। ਅੱਜ ਦੇ ਉੱਨਤੀ ਅਤੇ ਤਕਨਾਲੋਜੀ ਵਾਲੇ ਯੁੱਗ ਵਿਚ ਇਸ ਵਿਸ਼ੇ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਕਈ ਥਾਵਾਂ ਉੱਤੇ ਇਹ ਵਿਸ਼ਾ ਮੁੰਡਿਆਂ ਨੂੰ ਵੀ ਪੜ੍ਹਾਇਆ ਜਾਣ ਲੱਗ ਪਿਆ ਹੈ।
Exam Tips:
a) ਉੱਤਰ ਦੇ ਦੋ ਭਾਗ ਕਰੋ: ਭਾਵ ਅਤੇ ਮਹੱਤਤਾ।
Question 10: ਕਿਸ ਉਦੇਸ਼ ਨੂੰ ਮੁੱਖ ਰੱਖ ਕੇ ਗ੍ਰਹਿ ਵਿਗਿਆਨ ਵਿਸ਼ੇ ਦੀ ਪੜ੍ਹਾਈ ਕੀਤੀ ਜਾਂਦੀ ਹੈ?
Answer:
ਪਹਿਲਾਂ ਗ੍ਰਹਿ ਵਿਗਿਆਨ ਨੂੰ ਖਾਣਾ ਪਕਾਉਣ ਜਾਂ ਕੱਪੜੇ ਸਿਊਣ ਦੇ ਵਿਗਿਆਨ ਵਜੋਂ ਹੀ ਜਾਣਿਆ ਜਾਂਦਾ ਸੀ, ਪਰ ਹੁਣ ਇਸ ਵਿਚ ਪੋਸ਼ਣ, ਸਿਹਤ ਅਤੇ ਘਰ ਨਾਲ ਜੁੜੀਆਂ ਸਹੂਲਤਾਂ ਬਾਰੇ ਵੀ ਪੜ੍ਹਾਇਆ ਜਾਂਦਾ ਹੈ। ਇਨ੍ਹਾਂ ਸਾਰੇ ਵਿਸ਼ਿਆਂ ਦੀ ਜਾਣਕਾਰੀ ਹੋਵੇ ਤਾਂ ਜੀਵਨ ਸੁਖਮਈ ਹੋ ਜਾਂਦਾ ਹੈ। ਗ੍ਰਹਿ ਵਿਗਿਆਨ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-
1. ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ।
2. ਪਰਿਵਾਰ ਵਿਚ ਉਪਲਬਧ ਸਾਧਨਾਂ ਨੂੰ ਸੁਧਾਰਨਾ।
3. ਮਨੁੱਖ ਨੂੰ ਚੰਗਾ ਜੀਵਨ ਜੀਣ ਲਈ ਤਿਆਰ ਕਰਨਾ।
4. ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ।
Exam Tips:
a) ਪਹਿਲਾਂ ਪੁਰਾਣੀ ਸੋਚ (ਸਿਰਫ਼ ਖਾਣਾ ਪਕਾਉਣਾ/ਸਿਲਾਈ) ਅਤੇ ਹੁਣ ਦੀ ਸੋਚ ਦਾ ਫ਼ਰਕ ਲਿਖੋ।
Question 11: ਗ੍ਰਹਿ ਵਿਗਿਆਨ ਵਿਸ਼ੇ ਦਾ ਖੇਤਰ ਬਹੁਤ ਵਿਸ਼ਾਲ ਹੈ, ਕਿਵੇਂ?
Answer:
ਗ੍ਰਹਿ ਵਿਗਿਆਨ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ (ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ) ਅਤੇ ਸਮਾਜਿਕ ਸ਼ਾਖਾਵਾਂ (ਅਰਥ-ਸ਼ਾਸਤਰ, ਸਮਾਜ ਸ਼ਾਸਤਰ, ਮਨੋਵਿਗਿਆਨ) ਹਨ। ਇਸ ਲਈ ਇਹ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਅਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ।
ਇਸ ਨੂੰ ਹੇਠ ਲਿਖੀਆਂ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ- ਵਸਤਰ ਵਿਗਿਆਨ, ਭੋਜਨ ਅਤੇ ਪੋਸ਼ਣ ਵਿਗਿਆਨ, ਗ੍ਰਹਿ ਵਿਵਸਥਾ, ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ ਅਤੇ ਬਾਲ ਵਿਕਾਸ ਤੇ ਪਰਿਵਾਰਿਕ ਸੰਬੰਧ।
ਇਨ੍ਹਾਂ ਵੱਖ-ਵੱਖ ਖੇਤਰਾਂ ਵਿਚ ਭੋਜਨ ਦਾ ਸਿਹਤ ਨਾਲ ਸੰਬੰਧ, ਉਤਪਾਦਨ ਤੇ ਵਿਵਸਥਾ, ਕੱਪੜਿਆਂ ਦੇ ਰੇਸ਼ਿਆਂ ਦੀ ਬਣਤਰ, ਧੁਲਾਈ, ਬੁਣਾਈ, ਘਰ ਦਾ ਪ੍ਰਬੰਧ, ਬੱਚਿਆਂ ਦਾ ਹਰ ਪੱਖ ਤੋਂ ਵਿਕਾਸ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
Exam Tips:
a) ਪਹਿਲਾਂ ਵਿਸ਼ੇ ਦਾ ਆਧਾਰ (ਵਿਗਿਆਨ ਤੇ ਸਮਾਜਿਕ ਸ਼ਾਖਾਵਾਂ) ਲਿਖੋ, ਫਿਰ ਪੰਜ ਖੇਤਰ।
Question 12: ਗ੍ਰਹਿ ਵਿਗਿਆਨ ਵਿਸ਼ੇ ਨੂੰ ਕਿਹੜੇ ਖੇਤਰਾਂ ਵਿਚ ਵੰਡਿਆ ਗਿਆ ਹੈ? ਕਿਸੇ ਦੋ ਬਾਰੇ ਦੱਸੋ।
Answer:
ਗ੍ਰਹਿ ਵਿਗਿਆਨ ਨੂੰ ਮੁੱਖ ਤੌਰ ਉੱਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ- ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਅਤੇ ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।
ਭੋਜਨ ਅਤੇ ਪੋਸ਼ਣ ਵਿਗਿਆਨ- ਇਸ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਉਨ੍ਹਾਂ ਦੀ ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ ਅਤੇ ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਪੜ੍ਹਾਇਆ ਜਾਂਦਾ ਹੈ।
ਵਸਤਰ ਵਿਗਿਆਨ- ਇਸ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਪੜ੍ਹਾਈ ਜਾਂਦੀ ਹੈ। ਨਾਲ ਹੀ ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ ਅਤੇ ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
Exam Tips:
a) ਪ੍ਰਸ਼ਨ ਵਿਚ ਸਿਰਫ਼ ਦੋ ਖੇਤਰਾਂ ਬਾਰੇ ਪੁੱਛਿਆ ਹੈ - ਬਾਕੀ ਖੇਤਰਾਂ ਦੀ ਵਿਆਖਿਆ ਲਿਖਣ ਦੀ ਲੋੜ ਨਹੀਂ।
b) ਆਸਾਨ ਚੋਣ: ਭੋਜਨ ਅਤੇ ਪੋਸ਼ਣ ਵਿਗਿਆਨ ਤੇ ਵਸਤਰ ਵਿਗਿਆਨ।
Question 13: ਪਰਿਵਾਰਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਗ੍ਰਹਿ ਵਿਗਿਆਨ ਵਿਸ਼ੇ ਨੇ ਕੀ ਭੂਮਿਕਾ ਨਿਭਾਈ ਹੈ?
Answer:
ਗ੍ਰਹਿ ਵਿਗਿਆਨ ਦਾ ਵਿਸ਼ਾ ਪਰਿਵਾਰਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਆਪਣੀ ਭੂਮਿਕਾ ਨਿਭਾਉਂਦਾ ਹੈ। ਇਹ ਵਿਸ਼ਾ ਪੜ੍ਹ ਕੇ ਗ੍ਰਹਿਣੀਆਂ ਨੂੰ ਆਪਣੇ ਘਰ, ਬੱਚਿਆਂ, ਕੱਪੜਿਆਂ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਇਸ ਗਿਆਨ ਦੀ ਵਰਤੋਂ ਕਰ ਕੇ ਉਹ ਆਪਣੇ ਪਰਿਵਾਰ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਸਹਾਈ ਹੁੰਦੀਆਂ ਹਨ।
ਇਹ ਵਿਸ਼ਾ ਸਮਾਜ ਅਤੇ ਦੇਸ਼ ਦੇ ਹਰ ਪਹਿਲੂ ਨਾਲ ਜੁੜਿਆ ਹੋਇਆ ਹੈ; ਘਰ ਇਸ ਦਾ ਇਕ ਹਿੱਸਾ ਹੈ। ਇਸ ਵਿਸ਼ੇ ਦਾ ਦਾਇਰਾ ਜਿੰਨਾ ਫੈਲਿਆ ਹੋਇਆ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ਵਿਸ਼ੇ ਦਾ ਹੋਵੇ। ਇਹ ਵਿਸ਼ਾ ਪੜ੍ਹ ਕੇ ਪਰਿਵਾਰ ਦੇ ਮੈਂਬਰਾਂ ਨੂੰ ਚਰਿੱਤਰਵਾਨ ਬਣਾਉਣਾ ਅਤੇ ਘਰ ਤੇ ਬਾਹਰ ਦੀਆਂ ਮੁਸ਼ਕਲਾਂ ਨੂੰ ਸੁਲਝਾਉਣਾ ਆਦਿ ਕੰਮ ਸੌਖੇ ਹੋ ਜਾਂਦੇ ਹਨ।
Exam Tips:
a) ਘਰ, ਬੱਚੇ ਅਤੇ ਕੱਪੜਿਆਂ ਬਾਰੇ ਜਾਣਕਾਰੀ ਵਾਲਾ ਨੁਕਤਾ ਜ਼ਰੂਰ ਲਿਖੋ।
Question 14: ਗ੍ਰਹਿ ਵਿਗਿਆਨ ਦੀ ਸਿੱਖਿਆ ਨੂੰ ਜ਼ਿਆਦਾ ਮਹੱਤਵ ਕਿਉਂ ਦਿੱਤਾ ਜਾਣਾ ਚਾਹੀਦਾ ਹੈ?
Answer:
ਗ੍ਰਹਿ ਵਿਗਿਆਨ ਇਕ ਅਜਿਹਾ ਵਿਸ਼ਾ ਹੈ ਜਿਸ ਦਾ ਖੇਤਰ ਬਹੁਤ ਫੈਲਿਆ ਹੋਇਆ ਹੈ। ਇਸ ਵਿਸ਼ੇ ਦੀ ਜਾਣਕਾਰੀ ਨਾਲ ਚੰਗੇ ਇਨਸਾਨ ਬਣਾਏ ਜਾ ਸਕਦੇ ਹਨ। ਸਾਇੰਸ ਅਤੇ ਤਕਨਾਲੋਜੀ ਦੀ ਆਧੁਨਿਕ ਜਾਣਕਾਰੀ ਅਤੇ ਗ੍ਰਹਿ ਵਿਗਿਆਨ ਦੀ ਪੜ੍ਹਾਈ ਨਾਲ ਪਰਿਵਾਰਿਕ ਜੀਵਨ ਵਿਚ ਸੁਧਾਰ ਕਰ ਕੇ ਸੁਖਦਾਈ ਪਰਿਵਾਰ ਬਣਾਇਆ ਜਾ ਸਕਦਾ ਹੈ।
ਮਹੱਤਤਾ- ਇਸ ਵਿਸ਼ੇ ਦੀ ਪੜ੍ਹਾਈ ਚੰਗੀ ਗ੍ਰਹਿਣੀ ਅਤੇ ਚੰਗੀ ਮਾਂ ਬਣਨ ਲਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚੱਲ ਕੇ ਜਦੋਂ ਪਰਿਵਾਰਿਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਰੋਜ਼ਾਨਾ ਲੋੜਾਂ ਅਤੇ ਚੰਗੇ ਤੇ ਸੰਤੁਲਿਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਉਹ ਕੱਪੜਿਆਂ ਸੰਬੰਧੀ ਲੋੜਾਂ, ਬੱਚਿਆਂ ਦੇ ਵਾਧੇ, ਵਿਕਾਸ, ਪਾਲਣ-ਪੋਸ਼ਣ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਣਗੀਆਂ। ਅੱਜ ਦੇ ਉੱਨਤੀ ਅਤੇ ਤਕਨਾਲੋਜੀ ਵਾਲੇ ਯੁੱਗ ਵਿਚ ਇਸ ਵਿਸ਼ੇ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਕਈ ਥਾਵਾਂ ਉੱਤੇ ਇਹ ਵਿਸ਼ਾ ਮੁੰਡਿਆਂ ਨੂੰ ਵੀ ਪੜ੍ਹਾਇਆ ਜਾਣ ਲੱਗ ਪਿਆ ਹੈ।
Exam Tips:
a) ਖੇਤਰ ਦੀ ਵਿਸ਼ਾਲਤਾ ਅਤੇ ਆਧੁਨਿਕ ਤਕਨਾਲੋਜੀ ਦਾ ਜ਼ਿਕਰ ਕਰੋ।
b) "ਚੰਗੀ ਗ੍ਰਹਿਣੀ ਅਤੇ ਮਾਂ" ਵਾਲਾ ਕਥਨ ਪਾਠ-ਪੁਸਤਕ ਅਨੁਸਾਰ ਹੈ; ਅੱਜ-ਕੱਲ੍ਹ ਇਹ ਵਿਸ਼ਾ ਮੁੰਡੇ ਵੀ ਪੜ੍ਹਦੇ ਹਨ।
ਨਿਬੰਧਾਤਮਕ ਪ੍ਰਸ਼ਨ
Question 15: ਗ੍ਰਹਿ ਵਿਗਿਆਨ ਦਾ ਖੇਤਰ ਬਹੁਪੱਖਾ ਹੈ, ਕਿਵੇਂ?
Answer:
ਗ੍ਰਹਿ ਵਿਗਿਆਨ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ (ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ) ਅਤੇ ਸਮਾਜਿਕ ਸ਼ਾਖਾਵਾਂ (ਅਰਥ-ਸ਼ਾਸਤਰ, ਸਮਾਜ ਸ਼ਾਸਤਰ, ਮਨੋਵਿਗਿਆਨ) ਹਨ। ਇਸ ਲਈ ਇਹ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਅਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ।
ਗ੍ਰਹਿ ਵਿਗਿਆਨ ਨੂੰ ਮੁੱਖ ਤੌਰ ਉੱਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ- ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਅਤੇ ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।
ਭੋਜਨ ਅਤੇ ਪੋਸ਼ਣ ਵਿਗਿਆਨ- ਇਸ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਉਨ੍ਹਾਂ ਦੀ ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ ਅਤੇ ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਪੜ੍ਹਾਇਆ ਜਾਂਦਾ ਹੈ।
ਵਸਤਰ ਵਿਗਿਆਨ- ਇਸ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਪੜ੍ਹਾਈ ਜਾਂਦੀ ਹੈ। ਨਾਲ ਹੀ ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ ਅਤੇ ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ- ਇਸ ਦੀ ਜਾਣਕਾਰੀ ਦਾ ਸਾਡੇ ਜੀਵਨ ਉੱਤੇ ਚੰਗਾ ਅਸਰ ਪੈਂਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਉਹ ਸਮਾਜ ਵਿਚ ਲੋਕਾਂ ਨਾਲ ਖ਼ੁਸ਼ ਰਹਿੰਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਬੱਚੇ ਦੇਸ਼ ਦਾ ਭਵਿੱਖ ਹਨ, ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫਲਤਾ ਜਾਂ ਅਸਫਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ, ਇਸ ਲਈ ਗ੍ਰਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ਉੱਤੇ ਅਸਰ ਪਾਉਣ ਵਾਲੇ ਕਾਰਕ, ਮਨੋਰੰਜਨ, ਭੋਜਨ ਆਦਿ ਬਾਰੇ ਇਸੇ ਵਿਸ਼ੇ ਤੋਂ ਪਤਾ ਲੱਗਦਾ ਹੈ।
ਗ੍ਰਹਿ ਵਿਵਸਥਾ- ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਵਰਤੋਂ ਕਰ ਕੇ ਸ਼ਕਤੀ, ਸਮਾਂ, ਪੈਸਾ ਅਤੇ ਮਿਹਨਤ ਨੂੰ ਬਚਾਇਆ ਜਾ ਸਕਦਾ ਹੈ। ਗ੍ਰਹਿਣੀ ਆਪਣੀ ਆਮਦਨ ਅਨੁਸਾਰ ਘਰ ਦਾ ਬਜਟ ਬਣਾਉਂਦੀ ਹੈ ਅਤੇ ਮੌਜੂਦਾ ਸਾਧਨਾਂ ਦੀ ਵਰਤੋਂ ਕਰ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਚੰਗੇ ਕੱਪੜੇ, ਸਿਹਤ, ਰਹਿਣ ਦੀ ਥਾਂ, ਪੜ੍ਹਾਈ ਅਤੇ ਮਨੋਰੰਜਨ ਆਦਿ ਦਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕਰਦੀ ਹੈ।
Exam Tips:
a) ਸ਼ੁਰੂ ਵਿਚ ਵਿਸ਼ੇ ਦਾ ਆਧਾਰ ਲਿਖੋ, ਫਿਰ ਹਰੇਕ ਖੇਤਰ ਲਈ ਵੱਖਰਾ ਅਨੁਛੇਦ ਬਣਾਓ।
b) ਹਰੇਕ ਖੇਤਰ ਦਾ ਨਾਂ ਲਾਈਨ ਖਿੱਚ ਕੇ ਲਿਖੋ।
Question 16: ਗ੍ਰਹਿ ਵਿਗਿਆਨ ਕਿਹੜੇ-ਕਿਹੜੇ ਵਿਸ਼ਿਆਂ ਦਾ ਸਮੂਹ ਹੈ ਅਤੇ ਇਨ੍ਹਾਂ ਦੇ ਅੰਤਰਗਤ ਕੀ-ਕੀ ਪੜ੍ਹਾਇਆ ਜਾਂਦਾ ਹੈ?
Answer:
ਗ੍ਰਹਿ ਵਿਗਿਆਨ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ (ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ) ਅਤੇ ਸਮਾਜਿਕ ਸ਼ਾਖਾਵਾਂ (ਅਰਥ-ਸ਼ਾਸਤਰ, ਸਮਾਜ ਸ਼ਾਸਤਰ, ਮਨੋਵਿਗਿਆਨ) ਹਨ। ਇਸ ਲਈ ਇਹ ਬਹੁਤ ਫੈਲਿਆ ਹੋਇਆ ਵਿਸ਼ਾ ਹੈ ਅਤੇ ਇਸ ਦਾ ਖੇਤਰ ਵੀ ਬਹੁਤ ਵਿਸ਼ਾਲ ਹੈ।
ਗ੍ਰਹਿ ਵਿਗਿਆਨ ਨੂੰ ਮੁੱਖ ਤੌਰ ਉੱਤੇ ਹੇਠ ਲਿਖੇ ਖੇਤਰਾਂ ਵਿਚ ਵੰਡਿਆ ਗਿਆ ਹੈ- ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ, ਅਤੇ ਗ੍ਰਹਿ ਵਿਗਿਆਨ ਦੀ ਪੜ੍ਹਾਈ ਦਾ ਵਿਸਤਾਰ।
ਭੋਜਨ ਅਤੇ ਪੋਸ਼ਣ ਵਿਗਿਆਨ- ਇਸ ਵਿਚ ਭੋਜਨ ਦੇ ਤੱਤ, ਸਰੀਰ ਦੇ ਵਾਧੇ ਅਤੇ ਵਿਕਾਸ ਲਈ ਖ਼ੁਰਾਕੀ ਤੱਤਾਂ ਦੀ ਲੋੜ, ਉਨ੍ਹਾਂ ਦੀ ਵਾਧ-ਘਾਟ, ਭੋਜਨ ਪਕਾਉਣਾ, ਭੋਜਨ ਨਾਲ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ, ਭੋਜਨ ਨੂੰ ਸੁਰੱਖਿਅਤ ਰੱਖਣਾ ਅਤੇ ਭੋਜਨ ਦੀ ਸਫ਼ਾਈ ਦਾ ਸਿਹਤ ਨਾਲ ਸੰਬੰਧ ਆਦਿ ਪੜ੍ਹਾਇਆ ਜਾਂਦਾ ਹੈ।
ਵਸਤਰ ਵਿਗਿਆਨ- ਇਸ ਵਿਚ ਕੱਪੜਿਆਂ ਦੀ ਬਣਤਰ, ਕਟਾਈ, ਸਿਲਾਈ, ਧੁਲਾਈ ਆਦਿ ਪੜ੍ਹਾਈ ਜਾਂਦੀ ਹੈ। ਨਾਲ ਹੀ ਉਮਰ, ਆਮਦਨ, ਮੌਸਮ, ਪੇਸ਼ੇ ਅਤੇ ਰੰਗ ਅਨੁਸਾਰ ਪੁਸ਼ਾਕਾਂ ਦੀ ਸਹੀ ਚੋਣ, ਸੰਭਾਲ ਅਤੇ ਧੁਲਾਈ ਲਈ ਸਾਬਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ- ਇਸ ਦੀ ਜਾਣਕਾਰੀ ਦਾ ਸਾਡੇ ਜੀਵਨ ਉੱਤੇ ਚੰਗਾ ਅਸਰ ਪੈਂਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਉਹ ਸਮਾਜ ਵਿਚ ਲੋਕਾਂ ਨਾਲ ਖ਼ੁਸ਼ ਰਹਿੰਦਾ ਹੈ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਬੱਚੇ ਦੇਸ਼ ਦਾ ਭਵਿੱਖ ਹਨ, ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫਲਤਾ ਜਾਂ ਅਸਫਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ, ਇਸ ਲਈ ਗ੍ਰਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ਉੱਤੇ ਅਸਰ ਪਾਉਣ ਵਾਲੇ ਕਾਰਕ, ਮਨੋਰੰਜਨ, ਭੋਜਨ ਆਦਿ ਬਾਰੇ ਇਸੇ ਵਿਸ਼ੇ ਤੋਂ ਪਤਾ ਲੱਗਦਾ ਹੈ।
ਗ੍ਰਹਿ ਵਿਵਸਥਾ- ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਵਰਤੋਂ ਕਰ ਕੇ ਸ਼ਕਤੀ, ਸਮਾਂ, ਪੈਸਾ ਅਤੇ ਮਿਹਨਤ ਨੂੰ ਬਚਾਇਆ ਜਾ ਸਕਦਾ ਹੈ। ਗ੍ਰਹਿਣੀ ਆਪਣੀ ਆਮਦਨ ਅਨੁਸਾਰ ਘਰ ਦਾ ਬਜਟ ਬਣਾਉਂਦੀ ਹੈ ਅਤੇ ਮੌਜੂਦਾ ਸਾਧਨਾਂ ਦੀ ਵਰਤੋਂ ਕਰ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਚੰਗੇ ਕੱਪੜੇ, ਸਿਹਤ, ਰਹਿਣ ਦੀ ਥਾਂ, ਪੜ੍ਹਾਈ ਅਤੇ ਮਨੋਰੰਜਨ ਆਦਿ ਦਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕਰਦੀ ਹੈ।
Exam Tips:
a) ਇਹ ਪ੍ਰਸ਼ਨ ਪ੍ਰਸ਼ਨ 15 ਨਾਲ ਮਿਲਦਾ-ਜੁਲਦਾ ਹੈ; ਉੱਤਰ ਵਿਚ ਪਹਿਲਾਂ ਵਿਸ਼ਿਆਂ ਦੇ ਨਾਂ ਅਤੇ ਫਿਰ ਹਰ ਇਕ ਵਿਚ ਪੜ੍ਹਾਈ ਜਾਂਦੀ ਸਮੱਗਰੀ ਲਿਖੋ।
Question 17: ਗ੍ਰਹਿ ਵਿਗਿਆਨ ਦੇ ਕੀ ਉਦੇਸ਼ ਹਨ? ਇਸ ਵਿਸ਼ੇ ਨੂੰ ਅੱਜ-ਕੱਲ੍ਹ ਇੰਨੀ ਮਹੱਤਤਾ ਕਿਉਂ ਦਿੱਤੀ ਜਾਂਦੀ ਹੈ?
Answer:
ਗ੍ਰਹਿ ਵਿਗਿਆਨ ਦੇ ਮੁੱਖ ਉਦੇਸ਼ ਇਸ ਤਰ੍ਹਾਂ ਹਨ-
1. ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਵਿਅਕਤਿੱਤਵ ਵਿਚ ਸੁਧਾਰ ਲਿਆਉਣਾ।
2. ਪਰਿਵਾਰ ਵਿਚ ਉਪਲਬਧ ਸਾਧਨਾਂ ਨੂੰ ਸੁਧਾਰਨਾ।
3. ਮਨੁੱਖ ਨੂੰ ਚੰਗਾ ਜੀਵਨ ਜੀਣ ਲਈ ਤਿਆਰ ਕਰਨਾ।
4. ਪਰਿਵਾਰ ਵਿਚ ਚੰਗੇ ਢੰਗ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਨਾ।
ਮਹੱਤਤਾ- ਗ੍ਰਹਿ ਵਿਗਿਆਨ ਵਿਸ਼ੇ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਅਤੇ ਸਮਾਜਿਕ ਸ਼ਾਖਾਵਾਂ ਹਨ। ਇਹ ਵਿਸ਼ਾ ਮਨੁੱਖ ਦਾ ਆਲਾ-ਦੁਆਲਾ, ਪਰਿਵਾਰ ਦਾ ਪੋਸ਼ਣ, ਵਸੀਲਿਆਂ ਦੀ ਵਿਵਸਥਾ, ਬਾਲ ਵਿਕਾਸ ਅਤੇ ਉਪਭੋਗੀ ਸਮਰੱਥਾ ਪੈਦਾ ਕਰਦਾ ਹੈ। ਇਸ ਵਿਸ਼ੇ ਦੀ ਪੜ੍ਹਾਈ ਚੰਗੀ ਗ੍ਰਹਿਣੀ ਅਤੇ ਚੰਗੀ ਮਾਂ ਬਣਨ ਲਈ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੀਆਂ ਜਾਣਕਾਰ ਵਿਦਿਆਰਥਣਾਂ ਅੱਗੇ ਚੱਲ ਕੇ ਜਦੋਂ ਪਰਿਵਾਰਿਕ ਜੀਵਨ ਵਿਚ ਕਦਮ ਰੱਖਣਗੀਆਂ ਤਾਂ ਉਹ ਪਰਿਵਾਰ ਦੇ ਮੈਂਬਰਾਂ ਦੀਆਂ ਸਿਹਤ ਸੰਬੰਧੀ ਰੋਜ਼ਾਨਾ ਲੋੜਾਂ ਅਤੇ ਚੰਗੇ ਤੇ ਸੰਤੁਲਿਤ ਭੋਜਨ ਦਾ ਖ਼ਿਆਲ ਰੱਖ ਸਕਣਗੀਆਂ। ਉਹ ਕੱਪੜਿਆਂ ਸੰਬੰਧੀ ਲੋੜਾਂ, ਬੱਚਿਆਂ ਦੇ ਵਾਧੇ, ਵਿਕਾਸ, ਪਾਲਣ-ਪੋਸ਼ਣ ਅਤੇ ਉਨ੍ਹਾਂ ਦੀਆਂ ਰੁਚੀਆਂ ਨੂੰ ਸਮਝ ਕੇ ਸੁੰਦਰ ਤੇ ਸੁਖਮਈ ਘਰ ਬਣਾ ਸਕਣਗੀਆਂ। ਅੱਜ ਦੇ ਉੱਨਤੀ ਅਤੇ ਤਕਨਾਲੋਜੀ ਵਾਲੇ ਯੁੱਗ ਵਿਚ ਇਸ ਵਿਸ਼ੇ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਕਈ ਥਾਵਾਂ ਉੱਤੇ ਇਹ ਵਿਸ਼ਾ ਮੁੰਡਿਆਂ ਨੂੰ ਵੀ ਪੜ੍ਹਾਇਆ ਜਾਣ ਲੱਗ ਪਿਆ ਹੈ।
Exam Tips:
a) ਉੱਤਰ ਦੇ ਦੋ ਭਾਗ ਹਨ: ਉਦੇਸ਼ ਅਤੇ ਮਹੱਤਤਾ - ਦੋਹਾਂ ਨੂੰ ਵੱਖਰੇ ਸਿਰਲੇਖ ਦਿਓ।
Question 18: ਗ੍ਰਹਿ ਵਿਵਸਥਾ ਹੀ ਗ੍ਰਹਿ ਵਿਗਿਆਨ ਦਾ ਆਧਾਰ ਹੈ, ਕਿਵੇਂ? ਅਤੇ ਇਸ ਦੇ ਅੰਤਰਗਤ ਕਿਹੜੇ-ਕਿਹੜੇ ਉਪ-ਵਿਸ਼ਿਆਂ ਦੀ ਪੜ੍ਹਾਈ ਕੀਤੀ ਜਾਂਦੀ ਹੈ?
Answer:
ਗ੍ਰਹਿ ਵਿਵਸਥਾ- ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਵਰਤੋਂ ਕਰ ਕੇ ਸ਼ਕਤੀ, ਸਮਾਂ, ਪੈਸਾ ਅਤੇ ਮਿਹਨਤ ਨੂੰ ਬਚਾਇਆ ਜਾ ਸਕਦਾ ਹੈ। ਗ੍ਰਹਿਣੀ ਆਪਣੀ ਆਮਦਨ ਅਨੁਸਾਰ ਘਰ ਦਾ ਬਜਟ ਬਣਾਉਂਦੀ ਹੈ ਅਤੇ ਮੌਜੂਦਾ ਸਾਧਨਾਂ ਦੀ ਵਰਤੋਂ ਕਰ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਚੰਗੇ ਕੱਪੜੇ, ਸਿਹਤ, ਰਹਿਣ ਦੀ ਥਾਂ, ਪੜ੍ਹਾਈ ਅਤੇ ਮਨੋਰੰਜਨ ਆਦਿ ਦਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕਰਦੀ ਹੈ।
ਇਸ ਤਰ੍ਹਾਂ ਗ੍ਰਹਿ ਵਿਵਸਥਾ ਵਿਚ ਆਮਦਨ-ਖ਼ਰਚ (ਬਜਟ), ਸਮਾਂ, ਸ਼ਕਤੀ ਆਦਿ ਸਾਧਨਾਂ ਦੀ ਵਰਤੋਂ ਅਤੇ ਕੱਪੜੇ, ਸਿਹਤ, ਰਹਿਣ ਦੀ ਥਾਂ, ਪੜ੍ਹਾਈ ਤੇ ਮਨੋਰੰਜਨ ਦਾ ਪ੍ਰਬੰਧ ਸ਼ਾਮਲ ਹੈ।
ਗ੍ਰਹਿ ਵਿਗਿਆਨ ਦੇ ਉਦੇਸ਼ (ਪਰਿਵਾਰ ਵਿਚ ਉਪਲਬਧ ਸਾਧਨਾਂ ਨੂੰ ਸੁਧਾਰਨਾ ਆਦਿ) ਵੀ ਗ੍ਰਹਿ ਵਿਵਸਥਾ ਨਾਲ ਹੀ ਜੁੜੇ ਹੋਏ ਹਨ।
Exam Tips:
a) ਪਾਠ-ਪੁਸਤਕ ਵਿਚ ਇਸ ਪ੍ਰਸ਼ਨ ਦਾ ਛਪਿਆ ਉੱਤਰ ਪ੍ਰਸ਼ਨ ਨਾਲ ਮੇਲ ਨਹੀਂ ਖਾਂਦਾ; ਇੱਥੇ ਉੱਤਰ ਪਾਠ ਦੇ ਗ੍ਰਹਿ ਵਿਵਸਥਾ ਵਾਲੇ ਹਿੱਸੇ ਤੋਂ ਲਿਆ ਗਿਆ ਹੈ।
b) ਸਾਧਨਾਂ ਵਿਚ ਸਮਾਂ, ਪੈਸਾ, ਸ਼ਕਤੀ ਅਤੇ ਮਿਹਨਤ ਦਾ ਨਾਂ ਜ਼ਰੂਰ ਲਿਖੋ।
ਹੋਰ ਮਹੱਤਵਪੂਰਨ ਪ੍ਰਸ਼ਨ: ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਲੇਡੀ ਇਰਵਿਨ ਦੀ ਗ੍ਰਹਿ ਵਿਗਿਆਨ ਸੰਸਥਾ ਅਨੁਸਾਰ ਗ੍ਰਹਿ ਵਿਗਿਆਨ ਦੀ ਪਰਿਭਾਸ਼ਾ ਦਿਓ।
Answer:
ਗ੍ਰਹਿ ਵਿਗਿਆਨ ਇਕ ਵਾਸਤਵਿਕ ਵਿਗਿਆਨ ਹੈ ਜੋ ਵਿਦਿਆਰਥੀ ਨੂੰ ਸਫ਼ਲਤਾ ਨਾਲ ਪਰਿਵਾਰਿਕ ਜੀਵਨ ਬਿਤਾਉਣ ਅਤੇ ਸਮਾਜਿਕ ਤੇ ਆਰਥਿਕ ਸਮੱਸਿਆਵਾਂ ਨੂੰ ਸੌਖਿਆਂ ਅਤੇ ਵਧੀਆ ਢੰਗ ਨਾਲ ਹੱਲ ਕਰਨ ਦੇ ਯੋਗ ਬਣਾਉਂਦਾ ਹੈ।
Exam Tips:
a) "ਵਾਸਤਵਿਕ ਵਿਗਿਆਨ" ਸ਼ਬਦ ਪਰਿਭਾਸ਼ਾ ਦਾ ਮੁੱਖ ਸ਼ਬਦ ਹੈ।
Question 2: ਗ੍ਰਹਿ ਵਿਗਿਆਨ ਦੇ ਖੇਤਰ ਤੋਂ ਤੁਸੀਂ ਕੀ ਸਮਝਦੇ ਹੋ?
Answer:
ਗ੍ਰਹਿ ਵਿਗਿਆਨ ਦਾ ਖੇਤਰ ਕਾਫ਼ੀ ਵਿਸ਼ਾਲ ਹੈ। ਇਸ ਦਾ ਆਧਾਰ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਅਤੇ ਸਮਾਜਿਕ ਸ਼ਾਖਾਵਾਂ ਹਨ। ਇਸ ਨੂੰ ਭੋਜਨ ਅਤੇ ਪੋਸ਼ਣ ਵਿਗਿਆਨ, ਵਸਤਰ ਵਿਗਿਆਨ, ਗ੍ਰਹਿ ਵਿਵਸਥਾ, ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧ ਆਦਿ ਸ਼ਾਖਾਵਾਂ ਵਿਚ ਵੰਡਿਆ ਜਾ ਸਕਦਾ ਹੈ। ਇਸ ਤਰ੍ਹਾਂ ਗ੍ਰਹਿ ਵਿਗਿਆਨ ਦੇ ਖੇਤਰ ਤੋਂ ਭਾਵ ਇਨ੍ਹਾਂ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ।
Exam Tips:
a) ਖੇਤਰ ਦੀਆਂ ਸ਼ਾਖਾਵਾਂ ਦੇ ਨਾਂ ਜ਼ਰੂਰ ਲਿਖੋ।
Question 3: ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਦਾ ਸਾਡੇ ਜੀਵਨ ਉੱਤੇ ਕੀ ਪ੍ਰਭਾਵ ਹੈ?
Answer:
ਬਾਲ ਵਿਕਾਸ ਅਤੇ ਪਰਿਵਾਰਿਕ ਸੰਬੰਧਾਂ ਬਾਰੇ ਜਾਣਕਾਰੀ ਹੋਣ ਦਾ ਸਾਡੇ ਜੀਵਨ ਉੱਤੇ ਚੰਗਾ ਅਸਰ ਪੈਂਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਉਹ ਸਮਾਜ ਵਿਚ ਲੋਕਾਂ ਨਾਲ ਖ਼ੁਸ਼ ਰਹਿੰਦਾ ਹੈ ਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਬੱਚੇ ਦੇਸ਼ ਦਾ ਭਵਿੱਖ ਹਨ, ਇਸ ਲਈ ਬਾਲ ਵਿਕਾਸ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਬੱਚੇ ਦੀ ਸਫਲਤਾ ਜਾਂ ਅਸਫਲਤਾ ਦੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ, ਇਸ ਲਈ ਗ੍ਰਹਿਣੀ ਨੂੰ ਬੱਚਿਆਂ ਦੀਆਂ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਲੋੜਾਂ ਦਾ ਪਤਾ ਹੋਣਾ ਚਾਹੀਦਾ ਹੈ। ਬੱਚਿਆਂ ਦੀ ਸਿਹਤ ਉੱਤੇ ਅਸਰ ਪਾਉਣ ਵਾਲੇ ਕਾਰਕ, ਮਨੋਰੰਜਨ, ਭੋਜਨ ਆਦਿ ਬਾਰੇ ਬਾਲ ਵਿਕਾਸ ਦੇ ਗਿਆਨ ਤੋਂ ਹੀ ਪਤਾ ਲੱਗਦਾ ਹੈ।
Exam Tips:
a) "ਬੱਚੇ ਦੇਸ਼ ਦਾ ਭਵਿੱਖ ਹਨ" - ਇਹ ਵਾਕ ਉੱਤਰ ਵਿਚ ਜ਼ਰੂਰ ਲਿਖੋ।
b) ਬੱਚੇ ਦੀ ਸਫਲਤਾ-ਅਸਫਲਤਾ ਸਿਰਫ਼ ਮਾਂ ਦੀ ਜ਼ਿੰਮੇਵਾਰੀ ਵਾਲਾ ਕਥਨ ਪਾਠ-ਪੁਸਤਕ ਅਨੁਸਾਰ ਹੈ; ਅੱਜ-ਕੱਲ੍ਹ ਇਹ ਜ਼ਿੰਮੇਵਾਰੀ ਮਾਪਿਆਂ ਦੋਹਾਂ ਦੀ ਮੰਨੀ ਜਾਂਦੀ ਹੈ।
Question 4: "ਗ੍ਰਹਿ ਵਿਵਸਥਾ ਦਾ ਮਹੱਤਵ" ਦੇ ਅੰਤਰਗਤ ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣ ਬਾਰੇ ਲਿਖੋ।
Answer:
ਗ੍ਰਹਿ ਵਿਵਸਥਾ ਦਾ ਇਕ ਕੰਮ ਪਰਿਵਾਰਿਕ ਪੱਧਰ ਨੂੰ ਉੱਚਾ ਚੁੱਕਣਾ ਵੀ ਹੈ। ਹਰ ਮਨੁੱਖ ਜੀਵਨ ਵਿਚ ਤਰੱਕੀ ਕਰਨਾ ਚਾਹੁੰਦਾ ਹੈ ਅਤੇ ਆਪਣਾ ਰਹਿਣ-ਸਹਿਣ ਵਧੀਆ ਰੱਖਣਾ ਚਾਹੁੰਦਾ ਹੈ। ਘਰ ਵਿਚ ਵਧੀਆ ਵਿਵਸਥਾ ਵਿਕਾਸ ਦੀ ਪੌੜੀ ਦਾ ਪਹਿਲਾ ਪੜਾਅ ਪਾਰ ਕਰਨ ਵਿਚ ਸਹਾਇਕ ਹੁੰਦੀ ਹੈ।
Exam Tips:
a) ਤਰੱਕੀ ਦੀ ਇੱਛਾ ਅਤੇ ਰਹਿਣ-ਸਹਿਣ ਵਿਚ ਸੁਧਾਰ - ਦੋਵੇਂ ਨੁਕਤੇ ਲਿਖੋ।
ਵਸਤੂਨਿਸ਼ਠ ਪ੍ਰਸ਼ਨ: ਖ਼ਾਲੀ ਥਾਂ ਭਰੋ
Question 1: ਗ੍ਰਹਿ ਵਿਗਿਆਨ ਘਰ ਵਿਚ ਰਹਿਣ ਦੀ ………… ਸਿੱਖਿਆ ਹੈ।
Answer:
ਲੜੀਬੱਧ
Exam Tips:
a) ਲੜੀਬੱਧ ਦਾ ਅਰਥ ਹੈ ਕ੍ਰਮ ਅਨੁਸਾਰ ਜਾਂ ਯੋਜਨਾਬੱਧ।
Question 2: ਗ੍ਰਹਿ ਵਿਗਿਆਨ ਦਾ ਆਧਾਰ ਵਿਗਿਆਨ ਦੀਆਂ ਮੂਲ ਅਤੇ ………… ਸ਼ਾਖਾਵਾਂ ਹਨ।
Answer:
ਸਮਾਜਿਕ
Exam Tips:
a) ਆਧਾਰ ਦੋ ਤਰ੍ਹਾਂ ਦੀਆਂ ਸ਼ਾਖਾਵਾਂ ਹਨ: ਵਿਗਿਆਨ ਦੀਆਂ ਮੂਲ ਅਤੇ ਸਮਾਜਿਕ।
Question 3: ਬੱਚਿਆਂ ਦਾ ਪਾਲਣ-ਪੋਸ਼ਣ ………… ਵਾਤਾਵਰਨ ਵਿਚ ਹੋਣਾ ਚਾਹੀਦਾ ਹੈ।
Answer:
ਪ੍ਰੇਰਣਾਦਾਇਕ
Exam Tips:
a) ਇਹ ਉੱਤਰ ਪਾਠ-ਪੁਸਤਕ ਅਨੁਸਾਰ ਹੈ।
ਇੱਕ ਸ਼ਬਦ ਵਿਚ ਉੱਤਰ ਦਿਓ
Question 1: ਬੱਚੇ ਦੀ ਸਫਲਤਾ ਅਤੇ ਅਸਫਲਤਾ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ?
Answer:
ਮਾਂ ਦੀ।
Exam Tips:
a) ਇਹ ਉੱਤਰ ਪਾਠ-ਪੁਸਤਕ ਅਨੁਸਾਰ ਹੈ।
Question 2: ਗ੍ਰਹਿ ਵਿਗਿਆਨ ਦਾ ਉਦੇਸ਼ ਮਨੁੱਖ ਦਾ ਕਿਹੋ ਜਿਹਾ ਵਿਕਾਸ ਕਰਨਾ ਹੈ?
Answer:
ਸਰਬਪੱਖੀ।
Exam Tips:
a) ਸਰਬਪੱਖੀ ਦਾ ਅਰਥ ਹੈ ਹਰ ਪੱਖ ਤੋਂ ਵਿਕਾਸ।
ਠੀਕ/ਗ਼ਲਤ ਦੱਸੋ
Question 1: ਗ੍ਰਹਿ ਵਿਗਿਆਨ ਨੂੰ ਘਰੇਲੂ ਵਿਗਿਆਨ ਦਾ ਨਾਂ ਵੀ ਦਿੱਤਾ ਗਿਆ ਹੈ।
Answer:
ਠੀਕ
Exam Tips:
a) ਪੁਰਾਣੇ ਨਾਂ: ਘਰੇਲੂ ਵਿਗਿਆਨ, ਘਰੇਲੂ ਕਲਾ, ਘਰੇਲੂ ਅਰਥ-ਸ਼ਾਸਤਰ।
Question 2: ਗ੍ਰਹਿ ਵਿਗਿਆਨ ਦਾ ਉਦੇਸ਼ ਮਨੁੱਖ ਨੂੰ ਚੰਗਾ ਜੀਵਨ ਜੀਣ ਲਈ ਤਿਆਰ ਕਰਨਾ ਵੀ ਹੈ।
Answer:
ਠੀਕ
Exam Tips:
a) ਇਹ ਚਾਰ ਉਦੇਸ਼ਾਂ ਵਿੱਚੋਂ ਤੀਜਾ ਉਦੇਸ਼ ਹੈ।
Question 3: ਗ੍ਰਹਿ ਵਿਗਿਆਨ ਦਾ ਆਧਾਰ ਸਮਾਜਿਕ ਅਤੇ ਵਿਗਿਆਨ ਦੀਆਂ ਬੁਨਿਆਦੀ ਸ਼ਾਖਾਵਾਂ ਹਨ।
Answer:
ਠੀਕ
Exam Tips:
a) ਆਧਾਰ ਵਿਗਿਆਨ ਅਤੇ ਸਮਾਜਿਕ ਵਿਸ਼ਿਆਂ ਦਾ ਮੇਲ ਹੈ।
Question 4: ਮਨੁੱਖੀ ਅਤੇ ਭੌਤਿਕ ਸਾਧਨਾਂ ਦੀ ਠੀਕ ਵਰਤੋਂ ਕਰ ਕੇ ਸ਼ਕਤੀ, ਸਮਾਂ, ਪੈਸਾ, ਮਿਹਨਤ ਆਦਿ ਨੂੰ ਬਚਾਇਆ ਜਾ ਸਕਦਾ ਹੈ।
Answer:
ਠੀਕ
Exam Tips:
a) ਇਹ ਗ੍ਰਹਿ ਵਿਵਸਥਾ ਦਾ ਮੁੱਖ ਲਾਭ ਹੈ।
ਬਹੁ-ਵਿਕਲਪੀ ਪ੍ਰਸ਼ਨ
Question 1: ਹੇਠ ਲਿਖਿਆਂ ਵਿੱਚੋਂ ਠੀਕ ਹੈ-
(A) ਗ੍ਰਹਿ ਵਿਵਸਥਾ ਪਰਿਵਾਰਕ ਜ਼ਿੰਦਗੀ ਦੇ ਹਰ ਪੱਖ ਨਾਲ ਸੰਬੰਧਿਤ ਹੈ।
(B) ਘਰ ਦੀ ਆਮਦਨ ਵਧਾਉਣ ਲਈ ਕੁਝ ਲਘੂ ਉਦਯੋਗ ਸ਼ੁਰੂ ਕੀਤੇ ਜਾ ਸਕਦੇ ਹਨ।
(C) ਸੰਯੁਕਤ ਪਰਿਵਾਰ ਵਿਚ ਮਾਤਾ-ਪਿਤਾ ਅਤੇ ਹੋਰ ਰਿਸ਼ਤੇਦਾਰ ਮਿਲ ਕੇ ਰਹਿੰਦੇ ਹਨ।
(D) ਸਾਰੇ ਠੀਕ।
Answer:
(D) ਸਾਰੇ ਠੀਕ।
Exam Tips:
a) ਤਿੰਨੇ ਕਥਨ ਠੀਕ ਹਨ, ਇਸ ਲਈ "ਸਾਰੇ ਠੀਕ" ਚੁਣੋ।
Question 2: ਮਾਨਵੀ ਸਾਧਨ ਹਨ-
(A) ਸ਼ਕਤੀ
(B) ਰੁਚੀ
(C) ਕੁਸ਼ਲਤਾ
(D) ਸਾਰੇ ਠੀਕ
Answer:
(D) ਸਾਰੇ ਠੀਕ।
Exam Tips:
a) ਸ਼ਕਤੀ, ਰੁਚੀ ਅਤੇ ਕੁਸ਼ਲਤਾ ਤਿੰਨੇ ਮਾਨਵੀ (ਮਨੁੱਖੀ) ਸਾਧਨ ਹਨ।
Question 3: ਗ੍ਰਹਿ ਵਿਗਿਆਨ ਦੀ ਪੜ੍ਹਾਈ ਸਹਾਈ ਹੈ-
(A) ਚਰਿੱਤਰ ਦਾ ਏਕੀਕਰਣ
(B) ਘਰ ਅਤੇ ਬਾਹਰ ਤਤਕਾਲ ਹਾਲਤਾਂ ਵਿਚ ਮੁਸ਼ਕਿਲ ਨੂੰ ਸੁਲਝਾਉਣਾ
(C) ਘਰ ਵਿਚ ਪਿਆਰ ਅਤੇ ਮਿਲਵਰਤਣ ਦਾ ਮਾਹੌਲ ਪੈਦਾ ਕਰਨਾ
(D) ਸਾਰੇ ਠੀਕ
Answer:
(D) ਸਾਰੇ ਠੀਕ।
Exam Tips:
a) ਪਾਠ ਅਨੁਸਾਰ ਇਹ ਸਾਰੇ ਗ੍ਰਹਿ ਵਿਗਿਆਨ ਦੇ ਲਾਭ ਹਨ।
Free study material for Home Science
Punjab Board Solutions for Class 9 Home Science Punjabi Medium Chapter 01 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ
Textbook Solutions for Class 9 Home Science Punjabi Medium Chapter 01 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ
Explore reliable textbook solutions for Punjabi Medium Chapter 01 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ tailored for Class 9 learners. Utilizing these complete exercise answers ensures your preparation aligns exactly with official Punjab Board standards for Home Science.
Mastering Theoretical and Practical Questions
Clear, methodical explanations accompany every challenging problem within the Class 9 Home Science text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 9 Home Science.
FAQs
The complete and updated PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ is available for free on StudiesToday.com. These solutions for Class 9 Home Science are as per latest Punjab Board curriculum.
Yes, our experts have revised the PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ will help students to get full marks in the theory paper.
Yes, we provide bilingual support for Class 9 Home Science. You can access PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ in both English and Hindi medium.
Yes, you can download the entire PSEB 9th Class Home Science Solutions Chapter 1 ਗ੍ਰਹਿ ਵਿਗਿਆਨ ਬਾਰੇ ਜਾਣਕਾਰੀ in printable PDF format for offline study on any device.