PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

Official Punjab Board Solutions for Class 8 Social Science: Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

Access comprehensive textbook solutions for Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ using the official curriculum guides for Class 8 Social Science. Designed to align with the 2026-27 Punjab Board standards, these detailed answers help students reinforce core academic concepts.

Chapter-wise Solutions for Social Science: Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

View or download the dedicated Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ solution resource below. Engaging with these textbook answers under focused study conditions ensures continuous academic progress and mastery of the 2026-27 curriculum for Social Science.

ਅਭਿਆਸ ਦੇ ਪ੍ਰਸ਼ਨ

Question 1: ਬਸਤੀਵਾਦ ਤੋਂ ਕੀ ਭਾਵ ਹੈ ?

Answer:

ਬਸਤੀਵਾਦ ਤੋਂ ਭਾਵ ਹੈ-ਕਿਸੇ ਦੇਸ਼ ‘ਤੇ ਕਿਸੇ ਦੂਜੇ ਦੇਸ਼ ਦੁਆਰਾ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਰੂਪ ਤੋਂ ਅਧਿਕਾਰ ਕਰਨਾ।

Exam Tips:

a) ਤਿੰਨੇ ਪੱਖ (ਰਾਜਨੀਤਿਕ, ਆਰਥਿਕ, ਸਮਾਜਿਕ) ਉੱਤਰ ਵਿਚ ਲਿਖੋ।

 

Question 2: ਭਾਰਤ ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਨਵੇਂ ਕਸਬੇ ਹੋਂਦ ਵਿਚ ਆਏ ?

Answer:

ਬੰਬਈ, ਕਲਕੱਤਾ ਅਤੇ ਮਦਰਾਸ।

Exam Tips:

a) ਤਿੰਨੇ ਸ਼ਹਿਰਾਂ ਦੇ ਨਾਂ ਯਾਦ ਰੱਖੋ, ਇਹ ਸਵਾਲ ਅਕਸਰ ਆਉਂਦਾ ਹੈ।

 

Question 3: ਮਦਰਾਸ (ਚੇਨੱਈ) ਸ਼ਹਿਰ ਵਿਚ ਵੇਖਣ ਯੋਗ ਅੰਸਥਾਨ ਕਿਹੜੇ ਹਨ ?

Answer:

ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰੀ ਤੱਟ।

Exam Tips:

a) ਮਦਰਾਸ ਦੀਆਂ ਇਮਾਰਤਾਂ ਅਤੇ ਤੱਟ ਵਾਲੇ ਸਥਾਨਾਂ ਨੂੰ ਵੱਖ-ਵੱਖ ਲਿਖੋ।

 

Question 4: ਬੰਬਈ (ਮੁੰਬਈ) ਸ਼ਹਿਰ ਵਿਚ ਵੇਖਣਯੋਗ ਸਥਾਨਾਂ ਦੇ ਨਾਂ ਲਿਖੋ।

Answer:

ਜੂਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੂ ਪਾਰਕ ਆਦਿ।

Exam Tips:

a) ਬੀਚ, ਅਜਾਇਬ ਘਰ ਅਤੇ ਬਾਗ਼ਾਂ ਵਾਲੇ ਸਥਾਨਾਂ ਨੂੰ ਵੱਖ-ਵੱਖ ਗਰੁੱਪ ਕਰ ਕੇ ਯਾਦ ਰੱਖੋ।

 

Question 5: ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ ?

Answer:

ਅੰਗਰੇਜ਼ਾਂ ਨੇ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਫੈਕਟਰੀ 1695 ਈ: ਵਿਚ ਕਲਕੱਤਾ (ਕੋਲਕਾਤਾ) ਵਿਚ ਸਥਾਪਿਤ ਕੀਤੀ।

Exam Tips:

a) ਸਾਲ (1695) ਅਤੇ ਸ਼ਹਿਰ ਦਾ ਨਾਂ ਦੋਵੇਂ ਇਕੱਠੇ ਲਿਖੋ।

 

Question 6: ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਸਭ ਤੋਂ ਪਹਿਲਾਂ ਕਿਹੜੇ ਤਿੰਨ ਸ਼ਹਿਰਾਂ ਵਿਚ ਨਗਰਪਾਲਿਕਾਵਾਂ ਸਥਾਪਿਤ ਕੀਤੀਆਂ ਗਈਆਂ ?

Answer:

ਅੰਗਰੇਜ਼ੀ ਰਾਜ ਦੇ ਦੌਰਾਨ ਭਾਰਤ ਵਿਚ ਨਗਰਪਾਲਿਕਾਵਾਂ ਸਭ ਤੋਂ ਪਹਿਲਾਂ ਮਦਰਾਸ, ਬੰਬਈ ਅਤੇ ਕਲਕੱਤਾ ਵਿਚ ਸਥਾਪਿਤ ਕੀਤੀਆਂ ਗਈਆਂ।

Exam Tips:

a) ਤਿੰਨਾਂ ਸ਼ਹਿਰਾਂ ਦੇ ਨਾਂ ਕ੍ਰਮ ਅਨੁਸਾਰ ਲਿਖੋ।

 

Question 7: ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਫਸਰ ਨੇ ਕੀਤੀ ਸੀ ?

Answer:

ਭਾਰਤ ਵਿਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਲਾਰਡ ਡਲਹੌਜ਼ੀ ਨੇ ਕੀਤੀ ਸੀ।

Exam Tips:

a) ਇਸ ਵਿਭਾਗ ਦੇ ਕੰਮ (ਸੜਕਾਂ, ਨਹਿਰਾਂ, ਪੁਲ) ਵੀ ਅੱਗੇ ਦੇ ਸਵਾਲਾਂ ਵਿਚ ਆਉਂਦੇ ਹਨ।

 

Question 8: ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਕਿਸ ਗਵਰਨਰ-ਜਨਰਲ ਨੇ ਸ਼ੁਰੂ ਕੀਤਾ ਸੀ ?

Answer:

ਅੰਗਰੇਜ਼ੀ ਰਾਜ ਸਮੇਂ ਭਾਰਤ ਵਿਚ ਪੁਲਿਸ ਦਾ ਪ੍ਰਬੰਧ ਲਾਰਡ ਕਾਰਨਵਾਲਿਸ ਨੇ ਸ਼ੁਰੂ ਕੀਤਾ ਸੀ।

Exam Tips:

a) ਗਵਰਨਰ-ਜਨਰਲ ਦਾ ਨਾਂ ਕਾਰਨਵਾਲਿਸ ਹੈ, ਡਲਹੌਜ਼ੀ ਨਾਲ ਉਲਝਾਓ ਨਾ।

 

Question 9: ਭਾਰਤ ਵਿਚ ਪਹਿਲੀ ਰੇਲਵੇ ਲਾਈਨ ਕਿਸ ਦੁਆਰਾ, ਕਦੋਂ ਅਤੇ ਕਿੱਥੋਂ ਤੋਂ ਕਿੱਥੇ ਤਕ ਬਣਾਈ ਗਈ ?

Answer:

ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਲਾਰਡ ਡਲਹੌਜ਼ੀ ਦੁਆਰਾ ਬਣਾਈ ਗਈ। ਇਹ ਬੰਬਈ ਤੋਂ ਲੈ ਕੇ ਥਾਨਾ ਸ਼ਹਿਰ ਤਕ ਬਣਾਈ ਗਈ ਸੀ।

Exam Tips:

a) ਬਣਾਉਣ ਵਾਲਾ, ਸਾਲ ਅਤੇ ਰੂਟ (ਬੰਬਈ-ਥਾਨਾ) ਤਿੰਨੇ ਲਿਖੋ।

 

Question 10: ਮਦਰਾਸ ਸ਼ਹਿਰ ਦੇ ਬਾਰੇ ਤੁਸੀਂ ਕੀ ਜਾਣਦੇ ਹੋ ?

Answer:

ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ। ਇਸਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ। ਇਹ ਨਗਰ ਭਾਰਤ ਵਿਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਤਿੰਨ ਕੇਂਦਰਾਂ-ਬੰਬਈ, ਕਲਕੱਤਾ ਅਤੇ ਮਦਰਾਸ-ਵਿਚੋਂ ਇਕ ਸੀ। ਇਹ ਈਸਟ ਇੰਡੀਆ ਕੰਪਨੀ ਦੀ ਪ੍ਰੈਜ਼ੀਡੈਂਸੀ ਦਾ ਵੀ ਇਕ ਕੇਂਦਰ ਸੀ। ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ। ਪਹਿਲੇ ਕਰਨਾਟਕ ਯੁੱਧ ਵਿਚ ਫ਼ਰਾਂਸੀਸੀਆਂ ਨੇ ਅੰਗਰੇਜ਼ਾਂ ਕੋਲੋਂ ਮਦਰਾਸ ਸ਼ਹਿਰ ਖੋਹ ਲਿਆ ਸੀ। ਪਰ ਯੁੱਧ ਦੀ ਸਮਾਪਤੀ ‘ਤੇ ਅੰਗਰੇਜ਼ਾਂ ਨੂੰ ਇਹ ਸ਼ਹਿਰ ਵਾਪਸ ਮਿਲ ਗਿਆ ਸੀ। ਕਰਨਾਟਕ ਦੇ ਯੁੱਧਾਂ ਵਿਚ ਅੰਗਰੇਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ ਨਗਰ ਬਣ ਗਿਆ। ਛੇਤੀ ਹੀ ਇਹ ਨਗਰ ਇਕ ਬੰਦਰਗਾਹ ਨਗਰ ਦੇ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ। ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ। ਇਨ੍ਹਾਂ ਵਿਚ ਗਿਰਜਾ ਘਰ, ਭਵਨ, ਸਮਾਰਕ, ਸੁੰਦਰ ਮੰਦਰ ਅਤੇ ਸਮੁੰਦਰ ਤਟ ਸ਼ਾਮਿਲ ਹਨ।

Exam Tips:

a) ਸਥਾਪਨਾ (1639, ਫ਼ਰਾਂਸਿਸ ਡੇ), ਪਹਿਲਾ ਕਰਨਾਟਕ ਯੁੱਧ ਅਤੇ ਵਰਤਮਾਨ ਨਾਂ ਵੱਖਰੇ ਲਿਖੋ।

 

Question 11: ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਕਿਸ ਤਰ੍ਹਾਂ ਦਾ ਸੀ ?

Answer:

ਅੰਗਰੇਜ਼ੀ ਸ਼ਾਸਨ ਕਾਲ ਵਿਚ ਲਾਰਡ ਕਾਰਨਵਾਲਿਸ ਨੇ ਦੇਸ਼ ਵਿਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ। ਉਸ ਨੇ ਜ਼ਿਮੀਂਦਾਰਾਂ ਕੋਲੋਂ ਪੁਲਿਸ ਦੇ ਅਧਿਕਾਰ ਖੋਹ ਲਏ। 1792 ਈ: ਵਿਚ (ਪਾਠ-ਪੁਸਤਕ ਅਨੁਸਾਰ) ਉਸ ਨੇ ਬੰਗਾਲ ਦੇ ਜ਼ਿਲ੍ਹਿਆਂ ਨੂੰ ਥਾਣਿਆਂ ਵਿਚ ਵੰਡ ਦਿੱਤਾ। ਹਰੇਕ ਥਾਣੇ ਦਾ ਮੁਖੀ ਦਰੋਗਾ ਨਾਂ ਦਾ ਪੁਲਿਸ ਅਧਿਕਾਰੀ ਹੁੰਦਾ ਸੀ। ਉਹ ਜ਼ਿਲਾ ਮੈਜਿਸਟ੍ਰੇਟ ਦੇ ਅਧੀਨ ਕੰਮ ਕਰਦਾ ਸੀ। 1860 ਈ: ਵਿਚ ਅੰਗਰੇਜ਼ੀ ਸਰਕਾਰ ਨੇ ਦੇਸ਼ ਦੇ ਸਾਰਿਆਂ ਪ੍ਰਾਂਤਾਂ ਵਿਚ ਇੱਕੋ ਜਿਹਾ ਪੁਲਿਸ ਪ੍ਰਬੰਧ ਸਥਾਪਿਤ ਕਰਨ ਲਈ ਇਕ ਪੁਲਿਸ ਕਮਿਸ਼ਨ ਨਿਯੁਕਤ ਕੀਤਾ। ਉਸ ਦੀਆਂ ਸਿਫ਼ਾਰਿਸ਼ਾਂ ‘ਤੇ ਸਿਵਿਲ ਪੁਲਿਸ, ਇੰਸਪੈਕਟਰ ਜਨਰਲ ਪੁਲਿਸ ਅਤੇ ਹਰੇਕ ਜ਼ਿਲ੍ਹੇ ਵਿਚ ਪੁਲਿਸ ਸੁਪਰੀਟੈਂਡੈਂਟ ਅਤੇ ਸਹਾਇਕ ਪੁਲਿਸ ਸੁਪਰੀਟੈਂਡੈਂਟ ਨਿਯੁਕਤ ਕੀਤੇ ਗਏ। ਉਨ੍ਹਾਂ ਦੇ ਅਧੀਨ ਪੁਲਿਸ ਇੰਸਪੈਕਟਰ, ਹੈੱਡ ਕਾਂਸਟੇਬਲ ਆਦਿ ਅਧਿਕਾਰੀ ਕੰਮ ਕਰਦੇ ਸਨ। ਇਨ੍ਹਾਂ ਅਹੁਦਿਆਂ ‘ਤੇ ਆਮ ਤੌਰ ‘ਤੇ ਅੰਗਰੇਜ਼ੀ ਅਧਿਕਾਰੀ ਹੀ ਨਿਯੁਕਤ ਕੀਤੇ ਜਾਂਦੇ ਸਨ। ਪੁਲਿਸ ਦਾ ਇਹ ਢਾਂਚਾ ਥੋੜੇ ਬਹੁਤ ਪਰਿਵਰਤਨਾਂ ਦੇ ਨਾਲ ਅੱਜ ਵੀ ਜਾਰੀ ਹੈ।

Exam Tips:

a) ਕਾਰਨਵਾਲਿਸ, ਥਾਣਾ-ਦਰੋਗਾ ਪ੍ਰਣਾਲੀ ਅਤੇ 1860 ਦੇ ਪੁਲਿਸ ਕਮਿਸ਼ਨ ਦਾ ਕ੍ਰਮ ਲਿਖੋ।

 

ਵਸਤੂਨਿਸ਼ਠ ਪ੍ਰਸ਼ਨ

(ੳ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

Question 12: ਪ੍ਰਾਚੀਨ ਕਾਲ ਦੇ ਕੋਈ ਦੋ ਉੱਨਤ ਸ਼ਹਿਰਾਂ ਦੇ ਨਾਂ ਦੱਸੋ ਜਿਹੜੇ ਹੁਣ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੇ ਹਨ।

Answer:

ਹੜੱਪਾ ਅਤੇ ਮੋਹਨਜੋਦੜੋ।

Exam Tips:

a) ਸਿੰਧੂ ਘਾਟੀ ਸਭਿਅਤਾ ਦੇ ਦੋਵੇਂ ਸ਼ਹਿਰ ਯਾਦ ਰੱਖੋ।

 

Question 13: ਵਪਾਰਿਕ ਕੇਂਦਰ ਦੇ ਰੂਪ ਵਿੱਚ ਸੂਰਤ ਦਾ ਮਹੱਤਵ ਕਿਉਂ ਘੱਟ ਹੋ ਗਿਆ ਹੈ ?

Answer:

ਵਪਾਰਿਕ ਕੇਂਦਰ ਦੇ ਰੂਪ ਵਿੱਚ ਸੂਰਤ ਦਾ ਮਹੱਤਵ ਬੰਬਈ ਦੇ ਬੰਦਰਗਾਹ ਅਤੇ ਈਸਟ ਇੰਡੀਆ ਕੰਪਨੀ ਦੀ ਰਾਜਨੀਤਿਕ ਸ਼ਕਤੀ ਦਾ ਕੇਂਦਰ ਬਣਨ ਨਾਲ ਘੱਟ ਹੋਇਆ ਹੈ। ਹੁਣ ਸੂਰਤ ਦੇ ਜ਼ਿਆਦਾਤਰ ਵਪਾਰੀ ਬੰਬਈ ਚਲੇ ਗਏ।

Exam Tips:

a) ਬੰਬਈ ਦੀ ਬੰਦਰਗਾਹ ਅਤੇ ਕੰਪਨੀ ਦੀ ਰਾਜਨੀਤਿਕ ਸ਼ਕਤੀ, ਇਹ ਦੋਵੇਂ ਕਾਰਨ ਲਿਖੋ।

 

Question 14: ਮਦਰਾਸ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?

Answer:

ਮਦਰਾਸ ਸ਼ਹਿਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ। ਇਸਦਾ ਵਰਤਮਾਨ ਨਾਂ ਚੇਨੱਈ ਹੈ।

Exam Tips:

a) ਸਥਿਤੀ (ਪੂਰਬੀ ਤਟ) ਅਤੇ ਨਵਾਂ ਨਾਂ (ਚੇਨੱਈ) ਦੋਵੇਂ ਲਿਖੋ।

 

Question 15: ਬੰਬਈ ਸ਼ਹਿਰ ਕਿੱਥੇ ਸਥਿਤ ਹੈ ਅਤੇ ਇਸਦਾ ਵਰਤਮਾਨ ਨਾਂ ਕੀ ਹੈ ?

Answer:

ਬੰਬਈ ਸ਼ਹਿਰ ਮਹਾਂਰਾਸ਼ਟਰ ਰਾਜ ਵਿੱਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ। ਇਸਦਾ ਵਰਤਮਾਨ ਨਾਂ ਮੁੰਬਈ ਹੈ।

Exam Tips:

a) ਰਾਜ ਅਤੇ ਸਾਗਰ ਦਾ ਨਾਂ ਵੀ ਲਿਖੋ, ਸਿਰਫ਼ ਸ਼ਹਿਰ ਦਾ ਨਾਂ ਕਾਫ਼ੀ ਨਹੀਂ।

 

Question 16: ਕਲਕੱਤਾ ਦਾ ਵਰਤਮਾਨ ਨਾਂ ਕੀ ਹੈ ?

Answer:

ਕਲਕੱਤਾ ਦਾ ਵਰਤਮਾਨ ਨਾਂ ਕੋਲਕਾਤਾ ਹੈ।

Exam Tips:

a) ਤਿੰਨਾਂ ਸ਼ਹਿਰਾਂ ਦੇ ਨਵੇਂ ਨਾਂ ਨਾਲ ਤੁਲਨਾ ਕਰ ਕੇ ਯਾਦ ਰੱਖੋ।

 

Question 17: ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਪੱਛਮੀ ਬੰਗਾਲ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ।

Answer:

ਚੇਨੱਈ, ਮੁੰਬਈ ਅਤੇ ਕੋਲਕਾਤਾ।

Exam Tips:

a) ਰਾਜ ਅਤੇ ਰਾਜਧਾਨੀ ਦਾ ਜੋੜਾ ਬਣਾ ਕੇ ਯਾਦ ਰੱਖੋ।

 

Question 18: ਅੰਗਰੇਜ਼ਾਂ ਨੇ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਕਦੋਂ ਬਣਾਇਆ ਸੀ ? ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਿਹੜੀ ਸੀ ?

Answer:

ਅੰਗਰੇਜ਼ਾਂ ਨੇ 1911 ਈ: ਵਿਚ ਦਿੱਲੀ ਨੂੰ ਆਪਣੇ ਭਾਰਤੀ ਸਾਮਰਾਜ ਦੀ ਰਾਜਧਾਨੀ ਬਣਾਇਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਰਾਜਧਾਨੀ ਕਲਕੱਤਾ ਸੀ।

Exam Tips:

a) ਦੋਵੇਂ ਸਵਾਲਾਂ (ਸਾਲ ਅਤੇ ਪਹਿਲਾਂ ਵਾਲੀ ਰਾਜਧਾਨੀ) ਦੇ ਉੱਤਰ ਵੱਖਰੇ ਲਿਖੋ।

 

Question 19: ਅੰਗਰੇਜ਼ੀ ਸਰਕਾਰ ਨੇ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕਿਸ ਨਗਰ ਵਿੱਚ ਅਤੇ ਕਦੋਂ ਕੀਤੀ ?

Answer:

ਮਦਰਾਸ ਨਗਰ ਵਿੱਚ, 1687-88 ਈ: ਵਿੱਚ।

Exam Tips:

a) ਮਦਰਾਸ ਦਾ ਸਾਲ 1687-88 ਯਾਦ ਰੱਖੋ।

 

Question 20: ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕਦੋਂ ਕੀਤਾ ਗਿਆ ?

Answer:

1854 ਈ: ਵਿੱਚ।

Exam Tips:

a) ਬੰਬਈ-ਥਾਨਾ (1853) ਅਤੇ ਕਲਕੱਤਾ-ਰਾਣੀਗੰਜ (1854) ਦੀਆਂ ਤਾਰੀਖ਼ਾਂ ਵੱਖ-ਵੱਖ ਯਾਦ ਰੱਖੋ।

 

(ਅ) ਸਹੀ ਵਿਕਲਪ ਚੁਣੋ :

Question 21: ਜੁਹੂ ਬੀਚ, ਚੌਪਾਟੀ, ਕੋਲਾਬਾ, ਜਹਾਂਗੀਰੀ ਆਰਟ ਗੈਲਰੀ, ਆਦਿ ਵੇਖਣ ਯੋਗ ਸਥਾਨ ਹਨ
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ।

Answer:

(ii) ਬੰਬਈ (ਮੁੰਬਈ)

Exam Tips:

a) ਬੀਚ ਅਤੇ ਆਰਟ ਗੈਲਰੀ ਵਾਲੇ ਸਥਾਨ ਬੰਬਈ ਦੇ ਹਨ, ਇਸ ਨੂੰ ਯਾਦ ਰੱਖੋ।

 

Question 22: ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫ਼ੈਕਟਰੀ (1695 ਈ: ਵਿੱਚ) ਸਥਾਪਿਤ ਕੀਤੀ
(i) ਮਦਰਾਸ
(ii) ਬੰਬਈ
(iii) ਕਲਕੱਤਾ
(iv) ਦਿੱਲੀ।

Answer:

(iii) ਕਲਕੱਤਾ

Exam Tips:

a) 1695 ਈ: ਅਤੇ ਕਲਕੱਤਾ ਦਾ ਜੋੜਾ ਯਾਦ ਰੱਖੋ।

 

Question 23: ਭਾਰਤ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਅੰਗਰੇਜ਼ ਅਧਿਕਾਰੀ ਨੇ ਕੀਤੀ ?
(i) ਲਾਰਡ ਕਾਰਨਵਾਲਿਸ
(ii) ਲਾਰਡ ਵਿਲੀਅਮ ਬੈਂਟਿੰਕ
(iii) ਲਾਰਡ ਡਲਹੌਜ਼ੀ
(iv) ਲਾਰਡ ਮੈਕਾਲੇ।

Answer:

(iii) ਲਾਰਡ ਡਲਹੌਜ਼ੀ

Exam Tips:

a) ਡਲਹੌਜ਼ੀ ਦੇ ਨਾਲ ਸਰਵਜਨਕ ਕਾਰਜ ਅਤੇ ਰੇਲਵੇ ਦੋਵੇਂ ਯਾਦ ਰੱਖੋ।

 

Question 24: ਭਾਰਤ ਵਿਚ ਅੰਗਰੇਜ਼ੀ ਸ਼ਾਸਨ ਕਾਲ ਵਿਚ ਪੁਲਿਸ ਪ੍ਰਬੰਧ ਆਰੰਭ ਕੀਤਾ
(i) ਲਾਰਡ ਕਾਰਨਵਾਲਿਸ
(ii) ਲਾਰਡ ਡਲਹੌਜ਼ੀ
(iii) ਲਾਰਡ ਵਿਲੀਅਮ ਬੈਂਟਿੰਕ
(iv) ਲਾਰਡ ਮੈਕਾਲੇ।

Answer:

(i) ਲਾਰਡ ਕਾਰਨਵਾਲਿਸ

Exam Tips:

a) ਪੁਲਿਸ ਦਾ ਪ੍ਰਬੰਧ ਅਤੇ ਸਰਵਜਨਕ ਕਾਰਜ ਵਿਭਾਗ ਵੱਖ-ਵੱਖ ਗਵਰਨਰ-ਜਨਰਲਾਂ ਨਾਲ ਜੋੜੋ।

 

Question 25: ਅੰਗਰੇਜ਼ੀ ਸਰਕਾਰ ਨੇ 1687-88 ਈ: ਵਿਚ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ
(i) ਬੰਬਈ ਨਗਰ
(ii) ਦਿੱਲੀ ਨਗਰ
(iii) ਕਲਕੱਤਾ ਨਗਰ
(iv) ਮਦਰਾਸ ਨਗਰ।

Answer:

(iv) ਮਦਰਾਸ ਨਗਰ

Exam Tips:

a) ਕਾਰਪੋਰੇਸ਼ਨ ਦਾ ਪਹਿਲਾ ਸ਼ਹਿਰ ਮਦਰਾਸ ਸੀ, ਇਹ ਯਾਦ ਰੱਖੋ।

 

Question 26: ਭਾਰਤ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਧੀਨ, ਹੇਠ ਦਰਜ ਵਿੱਚੋਂ ਕਿਹੜੇ ਸ਼ਹਿਰ ਦਾ ਉਥਾਨ ਨਹੀਂ ਹੋਇਆ ?
(i) ਮਦਰਾਸ
(ii) ਬੰਬਈ
(iii) ਚੰਡੀਗੜ੍ਹ
(iv) ਕਲਕੱਤਾ।

Answer:

(iii) ਚੰਡੀਗੜ੍ਹ

Exam Tips:

a) ਮਦਰਾਸ, ਬੰਬਈ ਅਤੇ ਕਲਕੱਤਾ ਕੰਪਨੀ ਦੇ ਕੇਂਦਰ ਸਨ, ਚੰਡੀਗੜ੍ਹ ਨਹੀਂ।

 

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

Question 27: ਪ੍ਰਾਚੀਨ ਕਾਲ ਵਿਚ ……………………… ਅਤੇ ਮੋਹਨਜੋਦੜੋ ਦੋ ਉੱਨਤ ਸ਼ਹਿਰ ਸਨ।

Answer:

ਹੜੱਪਾ।

Exam Tips:

a) ਹੜੱਪਾ ਅਤੇ ਮੋਹਨਜੋਦੜੋ ਦਾ ਜੋੜਾ ਯਾਦ ਰੱਖੋ।

 

Question 28: ……………………. ਮੁਗਲ ਬਾਦਸ਼ਾਹ ਅਕਬਰ ਦੀ ਰਾਜਧਾਨੀ ਸੀ।

Answer:

ਫ਼ਤਹਿਪੁਰ ਸੀਕਰੀ।

Exam Tips:

a) ਅਕਬਰ ਦੀ ਰਾਜਧਾਨੀ ਦਿੱਲੀ ਨਹੀਂ, ਫ਼ਤਹਿਪੁਰ ਸੀਕਰੀ ਸੀ, ਇਹ ਯਾਦ ਰੱਖੋ।

 

Question 29: ……………………. ਦਾ ਵਰਤਮਾਨ ਨਾਂ ਚੇਨੱਈ ਹੈ।

Answer:

ਮਦਰਾਸ।

Exam Tips:

a) ਵਰਤਮਾਨ ਨਾਂ ਅਤੇ ਪੁਰਾਣਾ ਨਾਂ ਜੋੜ ਕੇ ਯਾਦ ਰੱਖੋ।

 

Question 30: ਲਾਰਡ ………………….. ਨੇ ਦੇਸ਼ ਵਿਚ ਕਾਨੂੰਨ ਵਿਵਸਥਾ ਕਾਇਮ ਕਰਨ ਲਈ ਪੁਲਿਸ ਵਿਭਾਗ ਦੀ ਸਥਾਪਨਾ ਕੀਤੀ।

Answer:

ਕਾਰਨਵਾਲਿਸ।

Exam Tips:

a) ਪੁਲਿਸ ਵਿਭਾਗ ਅਤੇ ਕਾਰਨਵਾਲਿਸ ਦਾ ਸੰਬੰਧ ਯਾਦ ਰੱਖੋ।

 

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

Question 31: ਅੰਗਰੇਜ਼ਾਂ ਨੇ 1911 ਵਿਚ ਕਲਕੱਤਾ ਨੂੰ ਆਪਣੀ ਰਾਜਧਾਨੀ ਬਣਾਇਆ।

Answer:

(×)

Exam Tips:

a) ਰਾਜਧਾਨੀ ਦਿੱਲੀ ਬਣੀ ਸੀ, ਕਲਕੱਤਾ ਪਹਿਲਾਂ ਸੀ।

 

Question 32: ਮੱਧਕਾਲ ਵਿਚ ਅਕਬਰ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ।

Answer:

(×)

Exam Tips:

a) ਅਕਬਰ ਨੇ ਆਗਰਾ ਅਤੇ ਫ਼ਤਹਿਪੁਰ ਸੀਕਰੀ ਨੂੰ ਰਾਜਧਾਨੀ ਬਣਾਇਆ ਸੀ।

 

Question 33: ਭਾਰਤ ਵਿਚ ਪਹਿਲੀ ਰੇਲਵੇ ਲਾਈਨ 1853 ਈ: ਵਿਚ ਬਣੀ।

Answer:

(√)

Exam Tips:

a) ਪਹਿਲੀ ਰੇਲਵੇ ਲਾਈਨ ਦਾ ਸਾਲ 1853 ਯਾਦ ਰੱਖੋ।

 

(ਹ) ਸਹੀ ਜੋੜੇ ਬਣਾਓ :

Question 34: ਸਹੀ ਜੋੜੇ ਬਣਾਓ :
1. ਸ਼ਾਹਜਹਾਂ ਸਮੇਂ ਦਿੱਲੀ
2. ਇੰਜੀਨੀਅਰਿੰਗ ਕਾਲਜ
3. ਪੱਛਮੀ ਬੰਗਾਲ ਦੀ ਰਾਜਧਾਨੀ
4. ‘ਮਹਾਕਾਵਿ ਕਾਲ ਵਿਚ ਦਿੱਲੀ
ਸੂਚੀ: ਇੰਦਰਪ੍ਰਸਥ; ਕੋਲਕਾਤਾ; ਰੁੜਕੀ; ਸ਼ਾਹਜਹਾਨਾਬਾਦ

Answer:

1. ਸ਼ਾਹਜਹਾਂ ਸਮੇਂ ਦਿੱਲੀ – ਸ਼ਾਹਜਹਾਨਾਬਾਦ

2. ਇੰਜੀਨੀਅਰਿੰਗ ਕਾਲਜ – ਰੁੜਕੀ

3. ਪੱਛਮੀ ਬੰਗਾਲ ਦੀ ਰਾਜਧਾਨੀ – ਕੋਲਕਾਤਾ

4. ਮਹਾਕਾਵਿ ਕਾਲ ਵਿਚ ਦਿੱਲੀ – ਇੰਦਰਪ੍ਰਸਥ

Exam Tips:

a) ਦਿੱਲੀ ਦੇ ਤਿੰਨ ਨਾਂ (ਇੰਦਰਪ੍ਰਸਥ, ਸ਼ਾਹਜਹਾਨਾਬਾਦ, ਨਵੀਂ ਦਿੱਲੀ) ਵੱਖ-ਵੱਖ ਕਾਲਾਂ ਨਾਲ ਯਾਦ ਰੱਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 35: ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਸਰਵਜਨਕ ਕਾਰਜ-ਨਿਰਮਾਣ ਵਿਭਾਗ ਉੱਤੇ ਇਕ ਨੋਟ ਲਿਖੋ।

Answer:

ਅੰਗਰੇਜ਼ਾਂ ਦੇ ਸ਼ਾਸਨ-ਕਾਲ ਵਿਚ ਭਾਰਤ ਵਿਚ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਦਾ ਕੰਮ ਕਰਨ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ। ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਾਏ।

1. ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ.ਟੀ. ਰੋਡ ਬਣਾਇਆ।
2. 8 ਅਪਰੈਲ, 1854 ਈ: ਨੂੰ ਗੰਗਾ ਨਹਿਰ ਤਿਆਰ ਕਰ ਕੇ ਉਸ ਵਿਚ ਪਾਣੀ ਛੱਡਿਆ ਗਿਆ।
3. ਇਸ ਨੇ ਰੁੜਕੀ ਵਿਚ ਇਕ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ।
4. ਇਸ ਵਿਭਾਗ ਨੇ ਪਰਜਾ ਦੇ ਕਲਿਆਣ ਲਈ ਕਈ ਨਵੇਂ ਕੰਮ ਕੀਤੇ ਸਨ।

Exam Tips:

a) ਜੀ.ਟੀ. ਰੋਡ (ਕਲਕੱਤਾ-ਪਿਸ਼ਾਵਰ) ਦਾ ਰੂਟ ਜ਼ਰੂਰ ਲਿਖੋ।
b) ਗੰਗਾ ਨਹਿਰ ਦੀ ਮਿਤੀ 8 ਅਪਰੈਲ 1854 ਯਾਦ ਰੱਖੋ।

 

Question 36: ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਰੇਲਵੇ ਲਾਈਨਾਂ ਵਿਛਾਉਣ ਦੇ ਕੰਮ ਉੱਤੇ ਇਕ ਨੋਟ ਲਿਖੋ। ਇਹ ਵੀ ਦੱਸੋ ਕਿ ਰੇਲ ਲਾਈਨਾਂ ਕਿਉਂ ਵਿਛਾਈਆਂ ਗਈਆਂ ?

Answer:

ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਾਈ ਗਈ। 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਦੀ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ।

ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ। ਇਨ੍ਹਾਂ ਵਿਚੋਂ ਪ੍ਰਮੁੱਖ ਕਾਰਨ ਹੇਠਾਂ ਲਿਖੇ ਹਨ:
1. ਅੰਗਰੇਜ਼ੀ ਸਰਕਾਰ ਆਪਣੇ ਸਾਮਰਾਜ ਦੀ ਰੱਖਿਆ ਕਰਨ ਅਤੇ ਸੈਨਾ ਦੇ ਆਉਣ-ਜਾਣ ਲਈ ਰੇਲਵੇ ਲਾਈਨਾਂ ਵਿਛਾਉਣਾ ਜ਼ਰੂਰੀ ਸਮਝਦੀ ਸੀ।
2. ਇੰਗਲੈਂਡ ਦੀਆਂ ਮਿੱਲਾਂ ਵਿਚ ਤਿਆਰ ਕੀਤੀਆਂ ਗਈਆਂ ਵਸਤੂਆਂ ਰੇਲ ਦੁਆਰਾ ਭਾਰਤ ਦੇ ਵੱਖ-ਵੱਖ ਭਾਗਾਂ ਵਿਚ ਭੇਜੀਆਂ ਜਾ ਸਕਦੀਆਂ ਸਨ।
3. ਅੰਗਰੇਜ਼ੀ ਕੰਪਨੀਆਂ ਅਤੇ ਅੰਗਰੇਜ਼ ਪੂੰਜੀਪਤੀਆਂ ਨੂੰ ਆਪਣਾ ਵਾਧੂ ਧਨ ਰੇਲਾਂ ਬਣਾਉਣ ਵਿਚ ਖ਼ਰਚ ਕਰਕੇ ਕਾਫ਼ੀ ਲਾਭ ਹੋ ਸਕਦਾ ਸੀ।
4. ਰੇਲਾਂ ਦੁਆਰਾ ਦੇਸ਼ ਦੇ ਭਿੰਨ-ਭਿੰਨ ਭਾਗਾਂ ਤੋਂ ਇੰਗਲੈਂਡ ਦੇ ਕਾਰਖ਼ਾਨਿਆਂ ਲਈ ਕੱਚਾ ਮਾਲ ਇਕੱਠਾ ਕੀਤਾ ਜਾ ਸਕਦਾ ਸੀ।

Exam Tips:

a) ਪਹਿਲੀ ਰੇਲ ਲਾਈਨ (ਬੰਬਈ-ਥਾਨਾ, 1853) ਅਤੇ ਕਲਕੱਤਾ-ਰਾਣੀਗੰਜ (1854) ਦੋਵੇਂ ਲਿਖੋ।
b) ਰੇਲ ਲਾਈਨਾਂ ਦੇ ਚਾਰੇ ਕਾਰਨ ਵੱਖਰੇ ਪੈਰਿਆਂ ਵਿਚ ਲਿਖੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 37: ਉਨ੍ਹਾਂ ਬਸਤੀਵਾਦੀ ਸੰਸਥਾਵਾਂ ਅਤੇ ਨੀਤੀਆਂ ਬਾਰੇ ਲਿਖੋ ਜਿਨ੍ਹਾਂ ਨੇ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਪਹੁੰਚਾਈ ?

Answer:

ਅੰਗਰੇਜ਼ੀ ਸਰਕਾਰ ਨੇ ਆਪਣੇ ਸਾਮਰਾਜ ਨੂੰ ਸੰਗਠਨ ਕਰਨ ਲਈ ਕਈ ਸਥਾਨਿਕ ਸੰਸਥਾਵਾਂ ਸਥਾਪਤ ਕੀਤੀਆਂ, ਜਿਨ੍ਹਾਂ ਤੋਂ ਨਗਰਾਂ ਦੇ ਵਿਕਾਸ ਵਿਚ ਸਹਾਇਤਾ ਮਿਲੀ। ਇਨ੍ਹਾਂ ਵਿਚ ਨਗਰਪਾਲਿਕਾਵਾਂ, ਸਰਵਜਨਕ ਕਾਰਜ-ਨਿਰਮਾਣ ਵਿਭਾਗ, ਰੇਲ ਮਾਰਗਾਂ ਦਾ ਜਾਲ ਵਿਛਾਉਣਾ ਆਦਿ ਕੰਮ ਸ਼ਾਮਲ ਸਨ। ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ:

1. ਨਗਰਪਾਲਿਕਾਵਾਂ: ਬ੍ਰਿਟਿਸ਼ (ਅੰਗਰੇਜ਼ੀ ਈਸਟ ਇੰਡੀਆ ਕੰਪਨੀ) ਨੇ ਸਭ ਤੋਂ ਪਹਿਲਾਂ 1687-88 ਈ: ਵਿਚ ਮਦਰਾਸ ਵਿਚ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ। ਇਸਦੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਸਨ। ਕੁਝ ਸਮੇਂ ਬਾਅਦ ਬੰਬਈ ਅਤੇ ਕਲਕੱਤਾ ਵਿਚ ਵੀ ਨਗਰਪਾਲਿਕਾ ਕਾਰਪੋਰੇਸ਼ਨ ਸਥਾਪਿਤ ਕੀਤੀ ਗਈ। ਹੌਲੀ-ਹੌਲੀ ਵੱਖ-ਵੱਖ ਪ੍ਰਾਂਤਾਂ ਦੇ ਨਗਰਾਂ ਅਤੇ ਪਿੰਡਾਂ ਲਈ ਨਗਰਪਾਲਿਕਾਵਾਂ ਅਤੇ ਜ਼ਿਲਾ ਬੋਰਡ ਸਥਾਪਿਤ ਕੀਤੇ ਗਏ। ਇਨ੍ਹਾਂ ਸੰਸਥਾਵਾਂ ਦੇ ਮਾਧਿਅਮ ਨਾਲ ਕਾਫ਼ੀ ਗਿਣਤੀ ਵਿਚ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਖੋਲ੍ਹੇ ਗਏ। ਨਗਰਪਾਲਿਕਾਵਾਂ ਦੁਆਰਾ ਨਗਰਾਂ ਦੀ ਸਫ਼ਾਈ ਅਤੇ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਂਦਾ ਸੀ। ਲੋਕਾਂ ਨੂੰ ਪਾਣੀ ਦੀ ਸਹੂਲਤ ਮਿਲਣ ਲੱਗੀ। ਨਗਰਾਂ ਵਿਚ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ, ਜਿਨ੍ਹਾਂ ਵਿਚ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਦਵਾਈਆਂ ਦੇਣ ਅਤੇ ਟੀਕੇ ਲਗਾਉਣ ਦੀ ਵਿਵਸਥਾ ਸੀ।

2. ਸਰਵਜਨਕ ਕਾਰਜ-ਨਿਰਮਾਣ ਵਿਭਾਗ: ਅੰਗਰੇਜ਼ੀ ਸ਼ਾਸਨ ਕਾਲ ਵਿਚ ਭਾਰਤ ਵਿਚ ਸਭ ਤੋਂ ਪਹਿਲਾਂ ਲਾਰਡ ਡਲਹੌਜ਼ੀ ਨੇ ਜਨਤਾ ਦੀ ਭਲਾਈ ਲਈ ਸਰਵਜਨਕ ਕਾਰਜ-ਨਿਰਮਾਣ ਵਿਭਾਗ ਦੀ ਸਥਾਪਨਾ ਕੀਤੀ। ਇਸ ਵਿਭਾਗ ਨੇ ਸੜਕਾਂ, ਨਹਿਰਾਂ ਅਤੇ ਪੁਲ ਆਦਿ ਬਣਵਾਏ। ਇਸ ਵਿਭਾਗ ਨੇ ਕਲਕੱਤਾ ਤੋਂ ਪਿਸ਼ਾਵਰ ਤਕ ਜੀ. ਟੀ. ਰੋਡ ਦਾ ਨਿਰਮਾਣ ਕਰਵਾਇਆ। 8 ਅਪਰੈਲ, 1854 ਈ: ਨੂੰ ਗੰਗਾ ਨਹਿਰ ਤਿਆਰ ਕਰਵਾ ਕੇ ਉਸ ਵਿਚ ਪਾਣੀ ਛੱਡਿਆ ਗਿਆ। ਰੁੜਕੀ ਵਿਚ ਇਕ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ਗਿਆ। ਇਸ ਵਿਭਾਗ ਨੇ ਪ੍ਰਜਾ ਦੇ ਕਲਿਆਣ ਲਈ ਕਈ ਹੋਰ ਕੰਮ ਵੀ ਕੀਤੇ।

3. ਯੋਜਨਾ: ਅੰਗਰੇਜ਼ਾਂ ਦੇ ਸ਼ਾਸਨ ਕਾਲ ਵਿਚ ਭਾਰਤ ਦੇ ਕਈ ਪ੍ਰਮੁੱਖ ਨਗਰਾਂ ਵਿਚ ਨਗਰ ਸੰਬੰਧੀ ਸਹੂਲਤਾਂ ਵਿਚ ਵਿਸਤਾਰ ਹੋਇਆ। ਭਾਰਤ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਪਾਈਪ ਦੁਆਰਾ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ ਵਿਵਸਥਾ ਕੀਤੀ ਗਈ। ਇਸਦੇ ਇਲਾਵਾ ਸ਼ਹਿਰਾਂ ਵਿਚ ਆਧੁਨਿਕ ਬਾਜ਼ਾਰ, ਪਾਰਕ ਅਤੇ ਖੇਡ ਦੇ ਮੈਦਾਨ ਬਣਾਏ ਗਏ।

4. ਰੇਲਵੇ ਲਾਈਨਾਂ: ਭਾਰਤ ਵਿਚ ਪਹਿਲੀ ਰੇਲਵੇ ਲਾਈਨ ਲਾਰਡ ਡਲਹੌਜ਼ੀ ਦੇ ਸਮੇਂ 1853 ਈ: ਵਿਚ ਬੰਬਈ ਤੋਂ ਥਾਨਾ ਸ਼ਹਿਰ ਤਕ ਬਣਵਾਈ ਗਈ। 1854 ਈ: ਵਿਚ ਕਲਕੱਤਾ ਤੋਂ ਰਾਣੀਗੰਜ ਤਕ ਰੇਲਵੇ ਲਾਈਨ ਦਾ ਨਿਰਮਾਣ ਕੀਤਾ ਗਿਆ। ਭਾਰਤ ਵਿਚ ਅੰਗਰੇਜ਼ ਸ਼ਾਸਕਾਂ ਦੁਆਰਾ ਰੇਲਵੇ ਲਾਈਨਾਂ ਦਾ ਨਿਰਮਾਣ ਕਰਨ ਦੇ ਕਈ ਕਾਰਨ ਸਨ, ਜਿਨ੍ਹਾਂ ਵਿਚ ਸੈਨਾ ਦੀ ਆਵਾਜਾਈ, ਮਾਲ ਦੀ ਢੋਆ-ਢੁਆਈ, ਅੰਗਰੇਜ਼ੀ ਪੂੰਜੀ ਦਾ ਲਾਭ ਅਤੇ ਕੱਚੇ ਮਾਲ ਦੀ ਪ੍ਰਾਪਤੀ ਮੁੱਖ ਸਨ।

Exam Tips:

a) ਨਗਰਪਾਲਿਕਾ, ਸਰਵਜਨਕ ਕਾਰਜ, ਯੋਜਨਾ ਅਤੇ ਰੇਲਵੇ ਚਾਰਾਂ ਹਿੱਸਿਆਂ ਨੂੰ ਵੱਖ-ਵੱਖ ਸਿਰਲੇਖ ਦੇ ਕੇ ਲਿਖੋ।
b) ਮਦਰਾਸ ਕਾਰਪੋਰੇਸ਼ਨ ਦਾ ਸਾਲ 1687-88 ਯਾਦ ਰੱਖੋ।

 

Question 38: ਨਵੇਂ ਕਸਬਿਆਂ ਦੇ ਉੱਥਾਨ ‘ਤੇ ਨੋਟ ਲਿਖੋ।

Answer:

ਨਵੇਂ ਕਸਬਿਆਂ ਦਾ ਉੱਥਾਨ ‘ਸ਼ਹਿਰੀ ਪਰਿਵਰਤਨਾਂ ਦੇ ਨਤੀਜੇ ਵਜੋਂ ਹੁੰਦਾ ਹੈ। ਦੂਸਰੇ ਸ਼ਬਦਾਂ ਵਿਚ ਨਵੇਂ ਕਸਬਿਆਂ ਅਤੇ ਸ਼ਹਿਰਾਂ ਦਾ ਉੱਥਾਨ ਉਦੋਂ ਹੁੰਦਾ ਹੈ ਜਦੋਂ ਕੋਈ ਸਥਾਨ ਰਾਜਨੀਤਿਕ ਸ਼ਕਤੀ ਅਤੇ ਆਰਥਿਕ ਜਾਂ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੋਵੇ। ਰਾਜਨੀਤਿਕ ਸ਼ਕਤੀ ਵਿਚ ਪਰਿਵਰਤਨ ਹੋਣ ਨਾਲ ਅਕਸਰ ਰਾਜਧਾਨੀਆਂ ਬਦਲਦੀਆਂ ਹਨ। ਇਸ ਨਾਲ ਪੁਰਾਣੀਆਂ ਰਾਜਧਾਨੀਆਂ ਆਪਣਾ ਮਹੱਤਵ ਗੁਆ ਬੈਠਦੀਆਂ ਹਨ ਜਦੋਂ ਕਿ ਨਵੇਂ ਰਾਜਨੀਤਿਕ ਕੇਂਦਰਾਂ ਦਾ ਮਹੱਤਵ ਵੱਧ ਜਾਂਦਾ ਹੈ। ਇਸ ਲਈ ਉੱਥੇ ਨਵੇਂ ਕਸਬਿਆਂ ਦਾ ਵਿਕਾਸ ਹੁੰਦਾ ਹੈ।

ਉਦਾਹਰਨ ਲਈ ਮੁਗ਼ਲਾਂ ਅਤੇ ਮਰਾਠਿਆਂ ਦੇ ਕੇਂਦਰ ਰਾਜਨੀਤਿਕ ਸੁਰੱਖਿਆ ਦੀ ਘਾਟ ਵਿਚ ਆਪਣਾ ਮਹੱਤਵ ਗੁਆ ਬੈਠੇ। ਇਸਦੇ ਉਲਟ ਨਵੀਆਂ ਸ਼ਕਤੀਆਂ ਦੇ ਉਦੈ ਹੋਣ ਨਾਲ ਨਵੇਂ ਕਸਬੇ ਅਤੇ ਕੇਂਦਰ ਖ਼ੁਸ਼ਹਾਲ ਹੋ ਗਏ। ਅੰਗਰੇਜ਼ੀ ਕਾਲ ਵਿਚ ਮਦਰਾਸ, ਕਲਕੱਤਾ ਅਤੇ ਬੰਬਈ ਵਰਗੇ ਨਵੇਂ ਨਗਰਾਂ ਦਾ ਉੱਥਾਨ ਵੀ ਇਸੇ ਪ੍ਰਕਾਰ ਹੋਇਆ ਸੀ।

Exam Tips:

a) ਰਾਜਨੀਤਿਕ ਸ਼ਕਤੀ ਦੇ ਬਦਲਣ ਨਾਲ ਨਵੇਂ ਕਸਬੇ ਬਣਨ ਦਾ ਕਾਰਨ ਲਿਖੋ।
b) ਮੁਗ਼ਲਾਂ ਅਤੇ ਮਰਾਠਿਆਂ ਦੀ ਉਦਾਹਰਨ ਨਾਲ ਫ਼ਰਕ ਸਮਝਾਓ।

 

Question 39: ਅੰਗਰੇਜ਼ੀ ਰਾਜ ਸਮੇਂ ਕਲਕੱਤਾ ਸ਼ਹਿਰ ਦੇ ਮਹੱਤਵ ਦਾ ਵਰਣਨ ਕਰੋ।

Answer:

ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ। ਅੱਜ-ਕੱਲ੍ਹ ਇਸਦਾ ਨਾਂ ਕੋਲਕਾਤਾ ਹੈ। ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ। 1695 ਈ: ਵਿਚ ਅੰਗਰੇਜ਼ਾਂ ਨੇ ਇੱਥੇ ਆਪਣੀ ਪਹਿਲੀ ਵਪਾਰਿਕ ਫੈਕਟਰੀ (ਕਾਰਖ਼ਾਨਾ) ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲ੍ਹਾ ਬਣਾਇਆ। 1757 ਈ: ਤਕ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਨੇ ਆਪਣਾ ਸਾਰਾ ਸਮਾਂ ਵਪਾਰਿਕ ਗਤੀਵਿਧੀਆਂ ਵਿਚ ਲਗਾਇਆ। ਜਦੋਂ ਬੰਗਾਲ ਦੇ ਨਵਾਬ ਸਿਰਾਜੂਦੌਲਾ ਅਤੇ ਈਸਟ ਇੰਡੀਆ ਕੰਪਨੀ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਤਾਂ ਭਾਰਤ ਵਿਚ ਉਨ੍ਹਾਂ ਦੀਆਂ ਵੱਖ-ਵੱਖ ਬਸਤੀਆਂ-ਮਦਰਾਸ, ਬੰਬਈ ਅਤੇ ਕਲਕੱਤਾ ਆਦਿ ਵਿਕਸਿਤ ਨਗਰ ਬਣ ਗਏ। ਭਾਰਤ ਦੇ ਜ਼ਿਆਦਾਤਰ ਵਪਾਰੀ ਇਨ੍ਹਾਂ ਨਗਰਾਂ ਵਿਚ ਰਹਿਣ ਲੱਗੇ ਕਿਉਂਕਿ ਇੱਥੇ ਉਨ੍ਹਾਂ ਨੂੰ ਵਪਾਰ ਸੰਬੰਧੀ ਵਧੇਰੇ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਸਨ। 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ।

ਅੱਜ-ਕੱਲ੍ਹ ਇੱਥੇ ਅਨੇਕਾਂ ਦੇਖਣਯੋਗ ਥਾਂਵਾਂ ਹਨ। ਇਨ੍ਹਾਂ ਵਿਚ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਵੈਲੂਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਸ਼ਾਮਿਲ ਹਨ ਜੋ ਕਲਕੱਤਾ (ਕੋਲਕਾਤਾ) ਦੇ ਮਹੱਤਵ ਨੂੰ ਵਧਾਉਂਦੇ ਹਨ।

Exam Tips:

a) 1695, 1757 ਅਤੇ 1764 ਦੀਆਂ ਤਾਰੀਖ਼ਾਂ ਨਾਲ ਕਲਕੱਤੇ ਦਾ ਵਿਕਾਸ ਜੋੜ ਕੇ ਲਿਖੋ।
b) ਦੇਖਣ ਯੋਗ ਥਾਵਾਂ ਵਿਚੋਂ ਚਾਰ-ਪੰਜ ਦੇ ਨਾਂ ਜ਼ਰੂਰ ਲਿਖੋ।

 

Question 40: ਦਿੱਲੀ ਸ਼ਹਿਰ ਦਾ ਵਿਸਤਾਰਪੂਰਵਕ ਵਰਣਨ ਕਰੋ।

Answer:

ਦਿੱਲੀ ਭਾਰਤ ਦਾ ਇਕ ਪ੍ਰਸਿੱਧ ਨਗਰ ਹੈ। ਇਹ ਭਾਰਤ ਦੀ ਰਾਜਧਾਨੀ ਹੈ। ਇਹ ਯਮੁਨਾ ਨਦੀ ਦੇ ਤਟ ‘ਤੇ ਸਥਿਤ ਹੈ। ਮਹਾਂਕਾਵਿ ਕਾਲ ਵਿਚ ਦਿੱਲੀ ਨੂੰ ਇੰਦਰਪ੍ਰਸਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਇਸ ਨੂੰ ਸ਼ਾਹਜਹਾਨਾਬਾਦ ਦਾ ਨਾਂ ਦਿੱਤਾ। 1911 ਈ: ਵਿਚ ਅੰਗਰੇਜ਼ਾਂ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ ਇਸ ਨੂੰ ਨਵੀਂ ਦਿੱਲੀ ਦਾ ਨਾਂ ਦਿੱਤਾ।

ਦਿੱਲੀ ਦਾ ਮਹੱਤਵ: ਦਿੱਲੀ ਆਰੰਭ ਤੋਂ ਹੀ ਭਾਰਤ ਦੀਆਂ ਰਾਜਨੀਤਿਕ, ਵਪਾਰਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ। ਮੱਧਕਾਲ ਵਿਚ ਇਹ ਨਗਰ ਬਹੁਤ ਜ਼ਿਆਦਾ ਪ੍ਰਸਿੱਧ ਹੋ ਗਿਆ ਸੀ, ਕਿਉਂਕਿ ਇਲਤੁਤਮਿਸ਼ ਨੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀ। ਇਸ ਤੋਂ ਬਾਅਦ ਦਿੱਲੀ ਸਾਰਿਆਂ ਸੁਲਤਾਨਾਂ ਦੀ ਰਾਜਧਾਨੀ ਬਣੀ ਰਹੀ। ਮੁਗ਼ਲ ਬਾਦਸ਼ਾਹ ਅਕਬਰ ਮਹਾਨ ਦੇ ਕਾਲ ਵਿਚ ਕੁਝ ਸਮੇਂ ਲਈ ਆਗਰਾ ਅਤੇ ਫ਼ਤਹਿਪੁਰ ਸੀਕਰੀ ਮੁਗ਼ਲਾਂ ਦੀ ਰਾਜਧਾਨੀ ਰਹੇ। ਹੋਰ ਸਭ ਮੁਗ਼ਲ ਸ਼ਾਸਕਾਂ ਨੇ ਦਿੱਲੀ ਨੂੰ ਹੀ ਆਪਣੀ ਰਾਜਧਾਨੀ ਬਣਾਈ ਰੱਖਿਆ। ਇਸ ਕਾਰਨ ਦਿੱਲੀ ਨਗਰ ਦੀ ਮਹੱਤਤਾ ਬਹੁਤ ਜ਼ਿਆਦਾ ਵਧ ਗਈ ਸੀ।

ਪ੍ਰਸਿੱਧ ਦੇਖਣਯੋਗ ਸਥਾਨ: ਪੁਰਾਣਾ ਕਿਲ੍ਹਾ, ਚਿੜੀਆ ਘਰ, ਅੱਪੂ ਘਰ, ਇੰਡੀਆ ਗੇਟ, ਕਿਲ੍ਹਾ ਰਾਏ ਪਿਓਰ, ਫ਼ਤਹਿਪੁਰੀ ਮਸਜਿਦ, ਨਿਜ਼ਾਮੂਦੀਨ ਔਲੀਆ ਦੀ ਦਰਗਾਹ, ਜੰਤਰ-ਮੰਤਰ, ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦੇ ਮਕਬਰੇ, ਕੁਤੁਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ, ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਅਜਾਇਬ ਘਰ, ਰਾਜਘਾਟ, ਤੀਨ ਮੂਰਤੀ ਭਵਨ, ਸ਼ਕਤੀ ਸਥਲ, ਸ਼ਾਂਤੀ ਵਣ, ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਬਿਰਲਾ ਮੰਦਰ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ ਬੰਗਲਾ ਸਾਹਿਬ ਆਦਿ ਹਨ।

Exam Tips:

a) ਦਿੱਲੀ ਦੇ ਤਿੰਨ ਨਾਂ (ਇੰਦਰਪ੍ਰਸਥ, ਸ਼ਾਹਜਹਾਨਾਬਾਦ, ਨਵੀਂ ਦਿੱਲੀ) ਅਤੇ ਕਾਲ ਲਿਖੋ।
b) ਮੱਧਕਾਲ ਦੇ ਸੁਲਤਾਨਾਂ ਅਤੇ ਮੁਗ਼ਲਾਂ ਦਾ ਜ਼ਿਕਰ ਕਰੋ।

 

Question 41: ਸ਼ਹਿਰੀ ਪਰਿਵਰਤਨ ਦੁਆਰਾ ਕਿਹੜੇ ਨਵੇਂ ਸ਼ਹਿਰ ਹੋਂਦ ਵਿਚ ਆਏ ? ਉਨ੍ਹਾਂ ਦਾ ਵਰਣਨ ਕਰੋ।

Answer:

ਅੰਗਰੇਜ਼ੀ ਕਾਲ ਵਿਚ ਸ਼ਹਿਰੀ ਪਰਿਵਰਤਨ ਨਾਲ ਮੁੱਖ ਰੂਪ ਵਿਚ ਤਿੰਨ ਨਵੇਂ ਸ਼ਹਿਰ ਹੋਂਦ ਵਿਚ ਆਏ ਸਨ: ਮਦਰਾਸ, ਬੰਬਈ ਅਤੇ ਕਲਕੱਤਾ। ਇਨ੍ਹਾਂ ਨਗਰਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ:

1. ਮਦਰਾਸ: ਮਦਰਾਸ ਨਗਰ ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਹੈ। ਇਸ ਦਾ ਵਰਤਮਾਨ ਨਾਂ ਚੇਨੱਈ ਹੈ ਅਤੇ ਇਹ ਤਾਮਿਲਨਾਡੂ ਰਾਜ ਦੀ ਰਾਜਧਾਨੀ ਹੈ। ਮਦਰਾਸ ਭਾਰਤ ਵਿਚ ਵਿਕਸਿਤ ਹੋਣ ਵਾਲੇ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੇ ਤਿੰਨ ਮੁੱਖ ਕੇਂਦਰਾਂ-ਕਲਕੱਤਾ, ਬੰਬਈ ਅਤੇ ਮਦਰਾਸ ਵਿਚੋਂ ਇਕ ਸੀ। ਕੰਪਨੀ ਦੇ ਇਸ ਕੇਂਦਰ ਦੀ ਸਥਾਪਨਾ 1639 ਈ: ਵਿਚ ਫ਼ਰਾਂਸਿਸ ਡੇ ਨੇ ਕੀਤੀ ਸੀ। ਫ਼ਰਾਂਸੀਸੀ ਸੈਨਾਪਤੀ ਲਾ-ਬਰੋਦਾਨਿਸ ਨੇ ਪਹਿਲੇ ਕਰਨਾਟਕ ਯੁੱਧ (1746-1748) ਵਿਚ ਮਦਰਾਸ ਅੰਗਰੇਜ਼ਾਂ ਤੋਂ ਖੋਹ ਲਿਆ ਸੀ, ਪਰ ਯੁੱਧ ਦੇ ਖ਼ਤਮ ਹੋਣ ‘ਤੇ 1748 ਈ: ਵਿਚ ਮਦਰਾਸ ਅੰਗਰੇਜ਼ਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ। ਕਰਨਾਟਕ ਦੇ ਤਿੰਨ ਯੁੱਧਾਂ ਵਿਚ ਅੰਗਰੇਜ਼ਾਂ ਦੀ ਅੰਤਿਮ ਜਿੱਤ ਦੇ ਕਾਰਨ ਮਦਰਾਸ ਇਕ ਮਹੱਤਵਪੂਰਨ ਅਤੇ ਖ਼ੁਸ਼ਹਾਲ (ਸੰਪੰਨ) ਨਗਰ ਬਣ ਗਿਆ। ਛੇਤੀ ਹੀ ਮਦਰਾਸ ਇਕ ਬੰਦਰਗਾਹ ਨਗਰ ਅਤੇ ਪ੍ਰਸਿੱਧ ਉਦਯੋਗਿਕ ਕੇਂਦਰ ਦੇ ਰੂਪ ਵਿਚ ਵਿਕਸਿਤ ਹੋ ਗਿਆ। ਇੱਥੇ ਅਨੇਕ ਦੇਖਣਯੋਗ ਥਾਂਵਾਂ ਹਨ। ਇੱਥੋਂ ਦੇ ਗਿਰਜਾਘਰ, ਭਵਨ, ਸਮਾਰਕ, ਦਿਲ ਖਿੱਚਵੇਂ ਮੰਦਰ ਅਤੇ ਸਮੁੰਦਰੀ ਤਟ ਇਸ ਨਗਰ ਦੀ ਸ਼ਾਨ ਵਿਚ ਚਾਰ ਚੰਦ ਲਗਾ ਰਹੇ ਹਨ।

2. ਬੰਬਈ: ਬੰਬਈ ਨਗਰ ਮਹਾਂਰਾਸ਼ਟਰ ਵਿਚ ਅਰਬ ਸਾਗਰ ਦੇ ਪੂਰਬੀ ਤਟ ‘ਤੇ ਸਥਿਤ ਹੈ। ਅੱਜ-ਕੱਲ੍ਹ ਇਸ ਦਾ ਨਾਂ ਮੁੰਬਈ ਹੈ। ਇਹ ਇਕ ਪ੍ਰਸਿੱਧ ਵਪਾਰਿਕ ਕੇਂਦਰ ਹੋਣ ਦੇ ਨਾਲ-ਨਾਲ ਉਦਯੋਗਿਕ ਅਤੇ ਸੰਸਕ੍ਰਿਤੀ ਦਾ ਕੇਂਦਰ ਵੀ ਹੈ। 1661 ਈ: ਵਿਚ ਪੁਰਤਗਾਲੀ ਰਾਜਕੁਮਾਰੀ ਕੈਥਰੀਨ ਦੇ ਇੰਗਲੈਂਡ ਦੇ ਸ਼ਾਸਕ ਚਾਰਲਸ ਦੂਜੇ ਨਾਲ ਵਿਆਹ ਵਿਚ ਇਹ ਨਗਰ ਪੁਰਤਗਾਲੀਆਂ ਨੇ ਦਾਜ ਦੇ ਰੂਪ ਵਿਚ ਇੰਗਲੈਂਡ ਨੂੰ ਦਿੱਤਾ ਸੀ। ਉਸ ਨੇ ਇਹ ਨਗਰ ਈਸਟ ਇੰਡੀਆ ਕੰਪਨੀ ਨੂੰ ਕਿਰਾਏ ‘ਤੇ ਦੇ ਦਿੱਤਾ। ਹੌਲੀ-ਹੌਲੀ ਬੰਬਈ ਅੰਗਰੇਜ਼ਾਂ ਦੀ ਪ੍ਰੈਜ਼ੀਡੈਂਸੀ ਬਣ ਗਿਆ। ਇਸ ਨਗਰ ਦੀਆਂ ਪ੍ਰਸਿੱਧ ਥਾਂਵਾਂ ਜੁਹੂ ਬੀਚ, ਚੌਪਾਟੀ, ਕੋਲਾਬਾ, ਮਾਲਾਬਾਰ ਹਿਲ, ਜਹਾਂਗੀਰੀ ਆਰਟ ਗੈਲਰੀ, ਅਜਾਇਬ ਘਰ, ਬੰਬਈ ਯੂਨੀਵਰਸਿਟੀ, ਮਹਾਂ ਲਕਸ਼ਮੀ ਮੰਦਰ, ਵਿਕਟੋਰੀਆ ਬਾਗ਼, ਕਮਲਾ ਨਹਿਰੂ ਪਾਰਕ ਆਦਿ ਹਨ।

3. ਕਲਕੱਤਾ: ਕਲਕੱਤਾ ਪੱਛਮੀ ਬੰਗਾਲ ਦੀ ਰਾਜਧਾਨੀ ਹੈ। ਅੱਜ-ਕੱਲ੍ਹ ਇਸ ਦਾ ਨਾਂ ਕੋਲਕਾਤਾ ਹੈ। ਇਹ ਭਾਰਤ ਵਿਚ ਅੰਗਰੇਜ਼ੀ ਸ਼ਾਸਨ ਦੇ ਸਮੇਂ ਇਕ ਪ੍ਰਸਿੱਧ ਵਪਾਰਿਕ ਬਸਤੀ ਸੀ। 1695 ਈ: ਵਿਚ ਅੰਗਰੇਜ਼ਾਂ ਨੇ ਇੱਥੇ ਆਪਣੀ ਪਹਿਲੀ ਵਪਾਰਿਕ ਫੈਕਟਰੀ ਸਥਾਪਿਤ ਕੀਤੀ ਅਤੇ ਉਸ ਦੇ ਚਾਰੇ ਪਾਸੇ ਇਕ ਕਿਲ੍ਹਾ ਬਣਾਇਆ। 1757 ਈ: ਵਿਚ ਪਲਾਸੀ ਅਤੇ 1764 ਈ: ਵਿਚ ਬਕਸਰ ਦੀ ਲੜਾਈ ਵਿਚ ਬੰਗਾਲ ਦੇ ਨਵਾਬਾਂ ਦੀ ਹਾਰ ਅਤੇ ਅੰਗਰੇਜ਼ਾਂ ਦੀ ਜਿੱਤ ਦੇ ਕਾਰਨ ਕਲਕੱਤਾ ਨਗਰ ਦੀ ਮਹੱਤਤਾ ਹੋਰ ਵੀ ਵਧ ਗਈ। ਅੱਜ-ਕੱਲ੍ਹ ਇੱਥੇ ਹਾਵੜਾ ਪੁਲ, ਵਿਕਟੋਰੀਆ ਮੈਮੋਰੀਅਲ (ਸਮਾਰਕ), ਬੋਟੈਨੀਕਲ ਗਾਰਡਨ, ਭਾਰਤੀ ਅਜਾਇਬ ਘਰ, ਅਲੀਪੁਰ ਚਿੜੀਆ ਘਰ, ਬੇਲੂਰ ਮਠ, ਰਾਸ਼ਟਰੀ ਲਾਇਬ੍ਰੇਰੀ ਆਦਿ ਦੇਖਣਯੋਗ ਥਾਂਵਾਂ ਹਨ।

Exam Tips:

a) ਤਿੰਨੇ ਸ਼ਹਿਰਾਂ ਦੀ ਸਥਾਪਨਾ ਦੀਆਂ ਤਾਰੀਖ਼ਾਂ (1639, 1661, 1695) ਯਾਦ ਰੱਖੋ।
b) ਮਦਰਾਸ ਦਾ ਕਰਨਾਟਕ ਯੁੱਧਾਂ ਨਾਲ ਸੰਬੰਧ ਜ਼ਰੂਰ ਲਿਖੋ।

 

Punjab Board Solutions for Class 8 Social Science Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

Textbook Solutions for Class 8 Social Science Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ

Review comprehensive exercise answers for Class 8 Social Science Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Each solution includes detailed reasoning to foster genuine comprehension of Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ concepts. Reviewing these step-by-step breakdowns allows learners to master both analytical and descriptive questions expected in school evaluations.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ with official sample papers and interactive practice tests available on our platform free of charge.

FAQs

Where can I find the latest PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ for the 2026-27 session?

The complete and updated PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ is available for free on StudiesToday.com. These solutions for Class 8 Social Science are as per latest Punjab Board curriculum.

Are the Social Science Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ as per 2026 exam pattern. All textbook exercises have been solved and have added explanation about how the Social Science concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ will help students to get full marks in the theory paper.

Do you offer PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ in multiple languages like Hindi and English?

Yes, we provide bilingual support for Class 8 Social Science. You can access PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ in both English and Hindi medium.

Is it possible to download the Social Science Punjab Board solutions for Class 8 as a PDF?

Yes, you can download the entire PSEB 8th Class Social Science Solutions Chapter 19 ਬਸਤੀਵਾਦ ਅਤੇ ਸ਼ਹਿਰੀ ਪਰਿਵਰਤਨ in printable PDF format for offline study on any device.