PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

Step-by-Step Textbook Solutions for Class 8 Social Science Punjabi Medium Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

Explore reliable textbook solutions for Punjabi Medium Chapter 18 ਜਾਤੀ-ਪ੍ਰਥਾ ਨੂੰ ਚੁਣੌਤੀ tailored for Class 8 learners. Utilizing these Social Science answers ensures thorough preparation and strengthens foundational knowledge before final Punjab Board evaluations.

Download Punjabi Medium Chapter 18 ਜਾਤੀ-ਪ੍ਰਥਾ ਨੂੰ ਚੁਣੌਤੀ Textbook Solutions PDF

Navigate directly to the solved Social Science textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਅਭਿਆਸ ਦੇ ਪ੍ਰਸ਼ਨ

Question 1: ਜੋਤਿਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕਾਰਜ ਕੀਤੇ ?

Answer:

ਜੋਤਿਬਾ ਫੂਲੇ ਮਹਾਂਰਾਸ਼ਟਰ ਦੇ ਇਕ ਮਹਾਨ ਸਮਾਜ-ਸੁਧਾਰਕ ਸਨ। ਉਨ੍ਹਾਂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਅਨੇਕ ਮਹੱਤਵਪੂਰਨ ਕਾਰਜ ਕੀਤੇ।

ਸਭ ਤੋਂ ਪਹਿਲਾਂ ਉਨ੍ਹਾਂ ਨੇ ਨੀਵੀਂ ਜਾਤੀ ਦੀਆਂ ਕੰਨਿਆਵਾਂ ਦੀ ਸਿੱਖਿਆ ਲਈ ਪੁਣੇ ਵਿਚ ਤਿੰਨ ਸਕੂਲ ਖੋਲ੍ਹੇ। ਇਨ੍ਹਾਂ ਸਕੂਲਾਂ ਵਿਚ ਜੋਤਿਬਾ ਫੂਲੇ ਅਤੇ ਉਨ੍ਹਾਂ ਦੀ ਪਤਨੀ ਸਵਿਤਰੀ ਬਾਈ ਖ਼ੁਦ ਪੜ੍ਹਾਉਂਦੇ ਸਨ।

ਉਨ੍ਹਾਂ ਨੇ ਆਪਣੇ ਭਾਸ਼ਣਾਂ ਅਤੇ ਆਪਣੀਆਂ ਦੋ ਪੁਸਤਕਾਂ ਰਾਹੀਂ ਬ੍ਰਾਹਮਣਾਂ ਅਤੇ ਪੁਰੋਹਿਤਾਂ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੇ ਆਰਥਿਕ ਸ਼ੋਸ਼ਣ ਦੀ ਨਿੰਦਾ ਕੀਤੀ।

ਉਨ੍ਹਾਂ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਬ੍ਰਾਹਮਣਾਂ ਅਤੇ ਪੁਰੋਹਿਤਾਂ ਦੇ ਬਿਨਾਂ ਹੀ ਵਿਆਹ ਦੀ ਧਾਰਮਿਕ ਰੀਤ ਸੰਪੰਨ ਕਰਨ ਦੀ ਸਲਾਹ ਦਿੱਤੀ।

ਜੋਤਿਬਾ ਫੁਲੇ ਨੇ 24 ਸਤੰਬਰ, 1873 ਈ: ਨੂੰ ਸੱਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ ਸਥਾਪਿਤ ਕੀਤੀ। ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਸਮਾਜਿਕ ਗੁਲਾਮੀ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਲਈ ਸਮਾਜਿਕ ਨਿਆਂ ਦੀ ਮੰਗ ਕੀਤੀ।

ਉਨ੍ਹਾਂ ਨੇ ਨੀਵੀਂ ਜਾਤੀ ਦੇ ਗ਼ਰੀਬ ਕਿਸਾਨਾਂ ਅਤੇ ਕਾਸ਼ਤਕਾਰਾਂ ਦੀ ਦਸ਼ਾ ਸੁਧਾਰਨ ਲਈ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਕੋਲ ਲੋੜੀਂਦਾ ਭੂਮੀ-ਕਰ ਲਿਆ ਜਾਵੇ।

ਜੋਤਿਬਾ ਫੁਲੇ ਨੇ ਆਪਣਾ ਸਾਰਾ ਜੀਵਨ ਨੀਵੀਂ ਜਾਤੀ ਦੀਆਂ ਔਰਤਾਂ ਦੀ ਹਾਲਤ ਸੁਧਾਰਨ ਲਈ ਬਤੀਤ ਕੀਤਾ। ਨੀਵੀਂ ਜਾਤੀ ਦੇ ਲੋਕਾਂ ਦੇ ਕਲਿਆਣ ਲਈ ਕੀਤੇ ਗਏ ਅਨੇਕ ਕੰਮਾਂ ਲਈ ਉਨ੍ਹਾਂ ਨੂੰ ‘ਮਹਾਤਮਾ’ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

Exam Tips:

a) ਤਿੰਨ ਸਕੂਲਾਂ ਦੀ ਸਥਾਪਨਾ ਅਤੇ ਸੱਤਿਆ ਸ਼ੋਧਕ ਸਮਾਜ (24 ਸਤੰਬਰ, 1873) ਦੀ ਮਿਤੀ ਯਾਦ ਰੱਖੋ।
b) ਸਵਿਤਰੀ ਬਾਈ ਦਾ ਜ਼ਿਕਰ ਕਰੋ ਕਿਉਂਕਿ ਉਹ ਸਕੂਲਾਂ ਵਿਚ ਖ਼ੁਦ ਪੜ੍ਹਾਉਂਦੇ ਸਨ।
c) ਮਹਾਤਮਾ ਉਪਾਧੀ ਦਾ ਜ਼ਿਕਰ ਉੱਤਰ ਦੇ ਅੰਤ ਵਿਚ ਕਰੋ।

 

Question 2: ਸਮਾਜ ਸੁਧਾਰਕਾਂ ਨੇ ਜਾਤੀ-ਪ੍ਰਥਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ?

Answer:

ਜਾਤੀ ਆਧਾਰਿਤ ਸਮਾਜ ਵਿਚ ਬ੍ਰਾਹਮਣਾਂ ਦਾ ਬਹੁਤ ਆਦਰ-ਸਤਿਕਾਰ ਕੀਤਾ ਜਾਂਦਾ ਸੀ, ਜਦਕਿ ਸ਼ੂਦਰਾਂ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ। ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ। ਉਹ ਉੱਚ ਜਾਤੀ ਦੇ ਲੋਕਾਂ ਨਾਲ ਮੇਲਮਿਲਾਪ ਨਹੀਂ ਰੱਖ ਸਕਦੇ ਸਨ। ਉਨ੍ਹਾਂ ਨੂੰ ਸਰਵਜਨਕ ਖੂਹਾਂ ਅਤੇ ਤਾਲਾਬਾਂ ਦਾ ਪ੍ਰਯੋਗ ਕਰਨ ਦੀ ਮਨਾਹੀ ਸੀ। ਨਾ ਤਾਂ ਉਨ੍ਹਾਂ ਨੂੰ ਮੰਦਰਾਂ ਵਿਚ ਜਾਣ ਦਿੱਤਾ ਜਾਂਦਾ ਅਤੇ ਨਾ ਹੀ ਉਨ੍ਹਾਂ ਨੂੰ ਵੇਦਾਂ ਦਾ ਪਾਠ ਕਰਨ ਦੀ ਆਗਿਆ ਸੀ। ਉਨ੍ਹਾਂ ਨੂੰ ਅਛੂਤ ਸਮਝਿਆ ਜਾਂਦਾ ਸੀ। ਜੇਕਰ ਕਿਸੇ ਵਿਅਕਤੀ ‘ਤੇ ਕਿਸੇ ਸ਼ੂਦਰ ਦਾ ਪਰਛਾਵਾਂ ਵੀ ਪੈ ਜਾਂਦਾ ਸੀ, ਤਾਂ ਉਸ ਨੂੰ (ਸ਼ੂਦਰ ਨੂੰ) ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਸੀ। ਸ਼ੂਦਰਾਂ ਨੂੰ ਝਾੜੂ ਲਗਾ ਕੇ ਸਫ਼ਾਈ ਕਰਨ, ਮਰੇ ਹੋਏ ਪਸ਼ੂਆਂ ਨੂੰ ਚੁੱਕਣ ਅਤੇ ਉਨ੍ਹਾਂ ਦੀ ਖੱਲ ਲਾਹੁਣ, ਜੁੱਤੀਆਂ ਅਤੇ ਚਮੜਾ ਬਣਾਉਣ ਵਰਗੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਨ੍ਹਾਂ ਲੋਕਾਂ ਨੂੰ ਸਮਾਜ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਹੀ ਸਮਾਜ ਸੁਧਾਰਕਾਂ ਨੇ ਜਾਤੀ-ਪ੍ਰਥਾ ਨੂੰ ਆਪਣਾ ਨਿਸ਼ਾਨਾ ਬਣਾਇਆ।

Exam Tips:

a) ਖੂਹਾਂ, ਮੰਦਰਾਂ ਅਤੇ ਵੇਦਾਂ ਦੀ ਮਨਾਹੀ ਨੂੰ ਵੱਖ-ਵੱਖ ਉਦਾਹਰਨਾਂ ਵਜੋਂ ਲਿਖੋ।
b) ਪਰਛਾਵੇਂ ਨਾਲ ਅਛੂਤ ਮੰਨਣ ਅਤੇ ਕਿੱਤਿਆਂ ਵਿਚ ਮਜਬੂਰ ਕਰਨ ਦਾ ਜ਼ਿਕਰ ਜ਼ਰੂਰ ਕਰੋ।

 

Question 3: ਮਹਾਤਮਾ ਗਾਂਧੀ ਜੀ ਨੇ ਸਮਾਜ ਵਿਚੋਂ ਛੂਤ-ਛਾਤ ਨੂੰ ਖ਼ਤਮ ਕਰਨ ਲਈ ਕੀ ਕੀਤਾ ?

Answer:

ਛੂਤ-ਛਾਤ ਦਾ ਅਰਥ ਹੈ-ਕਿਸੇ ਵਿਅਕਤੀ ਨੂੰ ਛੂਹਣਾ ਵੀ ਪਾਪ ਸਮਝਣਾ। ਸਮਾਜ ਦੇ ਇਕ ਵੱਡੇ ਵਰਗ ਨੂੰ, ਜਿਸ ਵਿਚ ਮੁੱਖ ਤੌਰ ‘ਤੇ ਸ਼ੂਦਰ ਸ਼ਾਮਲ ਸਨ, ਅਛੂਤ ਸਮਝਿਆ ਜਾਂਦਾ ਸੀ। ਇਨ੍ਹਾਂ ਲੋਕਾਂ ਦੀ ਦਸ਼ਾ ਬਹੁਤ ਤਰਸਯੋਗ ਸੀ। ਮਹਾਤਮਾ ਗਾਂਧੀ ਨੇ ਛੂਤ-ਛਾਤ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਕਦਮ ਚੁੱਕੇ:

1. ਗਾਂਧੀ ਜੀ ਨੇ ਅਛੂਤਾਂ ਨੂੰ ਈਸ਼ਵਰ ਦੀ ਸੰਤਾਨ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨਾਲ ਬਰਾਬਰੀ ਦਾ ਸਲੂਕ ਕੀਤਾ ਜਾਵੇ।
2. ਅਛੂਤਾਂ ਦੀ ਭਲਾਈ ਲਈ ਗਾਂਧੀ ਜੀ ਨੇ ਵਰਧਾ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ। ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਉੱਥੋਂ ਦੇ ਲੋਕਾਂ ਨੂੰ ਪਿਛੜੇ ਵਰਗਾਂ ਲਈ ਸਕੂਲਾਂ ਅਤੇ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦੇਣ ਲਈ ਕਿਹਾ।
3. ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਛੂਤਾਂ ਨੂੰ ਸੜਕਾਂ, ਖੂਹਾਂ ਅਤੇ ਹੋਰ ਸਰਵਜਨਕ ਥਾਂਵਾਂ ਦਾ ਪ੍ਰਯੋਗ ਕਰਨ ਤੋਂ ਨਾ ਰੋਕਿਆ ਜਾਵੇ।
4. ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਪਿਛੜੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਫੰਡ ਵੀ ਇਕੱਠਾ ਕੀਤਾ।

Exam Tips:

a) ਚਾਰੇ ਕਦਮਾਂ ਨੂੰ ਕ੍ਰਮ ਅਨੁਸਾਰ ਲਿਖੋ, ਹਰ ਕਦਮ ਇਕ ਵੱਖਰੀ ਲਾਈਨ ਵਿਚ।
b) ਵਰਧਾ ਤੋਂ ਯਾਤਰਾ ਸ਼ੁਰੂ ਕਰਨ ਦਾ ਜ਼ਿਕਰ ਜ਼ਰੂਰ ਕਰੋ।

 

Question 4: ਵੀਰ ਸਲਿੰਗਮ ਨੂੰ ਅਜੋਕੇ ਆਂਧਰਾ ਪ੍ਰਦੇਸ਼ ਦੇ ਪੈਗੰਬਰ ਕਿਉਂ ਕਿਹਾ ਜਾਂਦਾ ਹੈ ?

Answer:

ਕੰਦੂਕਰੀ ਵੀਰਸਲਿੰਗਮ ਆਂਧਰਾ ਪ੍ਰਦੇਸ਼ ਦੇ ਇਕ ਮਹਾਨ ਸਮਾਜ ਸੁਧਾਰਕ ਸਨ। ਸਮਾਜ ਸੁਧਾਰਕ ਹੋਣ ਦੇ ਨਾਲ-ਨਾਲ ਉਹ ਇਕ ਮਹਾਨ ਵਿਦਵਾਨ ਵੀ ਸਨ। ਉਨ੍ਹਾਂ ਨੇ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਸਮੇਂ ਹੀ ਸਮਾਜ ਵਿਚ ਪ੍ਰਚੱਲਿਤ ਖੋਖਲੇ ਰੀਤੀ-ਰਿਵਾਜਾਂ ਅਤੇ ਧਾਰਮਿਕ ਵਿਸ਼ਵਾਸਾਂ ਦੀ ਨਿੰਦਾ ਕੀਤੀ ਸੀ। ਜਦੋਂ ਉਹ ਸਕੂਲ ਵਿਚ ਅਧਿਆਪਕ ਸਨ, ਉਦੋਂ ਉਨ੍ਹਾਂ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿਵਾਉਣ ਲਈ ਸੰਘਰਸ਼ ਆਰੰਭ ਕੀਤਾ ਸੀ। ਉਹ ਅੰਤਰਜਾਤੀ ਵਿਆਹਾਂ ਦੇ ਪੱਖ ਵਿਚ ਸਨ। ਉਨ੍ਹਾਂ ਨੇ ਜਾਤੀ ਪ੍ਰਥਾ ਦੀ ਸਖ਼ਤ ਨਿੰਦਾ ਕੀਤੀ ਅਤੇ ਛੂਤ-ਛਾਤ ਖ਼ਤਮ ਕਰਨ ਲਈ ਪ੍ਰਚਾਰ ਕੀਤਾ।

ਵੀਰਸਲਿੰਗਮ ਇਕ ਪ੍ਰਸਿੱਧ ਲੇਖਕ ਵੀ ਸਨ। ਉਨ੍ਹਾਂ ਨੇ ਆਪਣੇ ਲੇਖਾਂ ਅਤੇ ਨਾਟਕਾਂ ਦੇ ਮਾਧਿਅਮ ਨਾਲ ਜਾਤੀ-ਪ੍ਰਥਾ ਖ਼ਤਮ ਕਰਨ ਲਈ ਪ੍ਰਚਾਰ ਕੀਤਾ। ਉਹ ਪਿਛੜੇ ਵਰਗਾਂ ਅਤੇ ਗ਼ਰੀਬ ਲੋਕਾਂ ਦੀ ਹਮੇਸ਼ਾ ਸਹਾਇਤਾ ਕਰਦੇ ਸਨ। ਉਨ੍ਹਾਂ ਨੇ ਲੜਕੇ-ਲੜਕੀਆਂ ਦੇ ਬਹੁਤ ਛੋਟੀ ਉਮਰ ਵਿਚ ਵਿਆਹ ਦੀ ਪ੍ਰਥਾ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਨੇ ਵਿਧਵਾ ਪੁਨਰ-ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਅਨੇਕ ਯਤਨ ਕੀਤੇ।

ਵੀਰਸਲਿੰਗਮ ਜੀਵਨ ਭਰ ਸਮਾਜ ਸੇਵਾ, ਸਮਾਜ ਸੁਧਾਰ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਲਿਆਣ ਕਰਨ ਲਈ ਜੁਟੇ ਰਹੇ। ਇਸ ਲਈ ਉਨ੍ਹਾਂ ਨੂੰ ਅਜੋਕੇ ਆਂਧਰਾ ਪ੍ਰਦੇਸ਼ ਰਾਜ ਦਾ ‘ਪੈਗੰਬਰ’ ਕਿਹਾ ਜਾਂਦਾ ਹੈ।

Exam Tips:

a) ਆਂਧਰਾ ਪ੍ਰਦੇਸ਼ ਦੇ ਪੈਗੰਬਰ ਹੋਣ ਦਾ ਕਾਰਨ ਸਮਾਜ-ਸੁਧਾਰ ਅਤੇ ਵਿਧਵਾ ਪੁਨਰ-ਵਿਆਹ ਦੇ ਯਤਨਾਂ ਨਾਲ ਜੋੜ ਕੇ ਲਿਖੋ।
b) ਉਨ੍ਹਾਂ ਦੀਆਂ ਲਿਖਤਾਂ ਅਤੇ ਨਾਟਕਾਂ ਦਾ ਜ਼ਿਕਰ ਕਰੋ, ਇਹ ਉੱਤਰ ਵਿਚ ਵਾਧੂ ਅੰਕ ਦਿਵਾਉਂਦਾ ਹੈ।

 

Question 5: ਸ੍ਰੀ ਨਾਰਾਇਣ ਗੁਰੂ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਕੀ ਯੋਗਦਾਨ ਪਾਇਆ ?

Answer:

ਸ੍ਰੀ ਨਾਰਾਇਣ ਗੁਰੂ ਕੇਰਲ ਰਾਜ ਦੇ ਇਕ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਦਾ ਜਨਮ 1856 ਈ: ਵਿਚ ਕੇਰਲ ਵਿਚ ਹੋਇਆ ਸੀ। ਉਹ ਸਾਰਾ ਜੀਵਨ ਨੀਵੀਂ ਜਾਤੀ ਵਿਸ਼ੇਸ਼ ਤੌਰ ‘ਤੇ ਇਹੇਵਜ਼ ਜਾਤੀ ਦੇ ਲੋਕਾਂ ਦੇ ਕਲਿਆਣ ਲਈ ਸੰਘਰਸ਼ ਕਰਦੇ ਰਹੇ। ਹੋਰ ਜਾਤੀਆਂ ਦੇ ਲੋਕ ਇਸ ਜਾਤੀ ਦੇ ਲੋਕਾਂ ਨੂੰ ‘ਅਛੂਤ’ ਸਮਝਦੇ ਸਨ।

ਸ੍ਰੀ ਨਾਰਾਇਣ ਗੁਰੂ ਜੀ ਇਸ ਅਨਿਆਂ ਨੂੰ ਸਹਿਣ ਨਾ ਕਰ ਸਕੇ। ਇਸ ਲਈ ਉਨ੍ਹਾਂ ਨੇ ਇਹੇਵਜ਼ ਜਾਤੀ ਅਤੇ ਹੋਰ ਨੀਵੀਆਂ ਜਾਤੀਆਂ ਦੇ ਲੋਕਾਂ ਦਾ ਕਲਿਆਣ ਕਰਨ ਲਈ ਲੰਬੇ ਸਮੇਂ ਤਕ ਸੰਘਰਸ਼ ਕੀਤਾ। ਉਨ੍ਹਾਂ ਨੇ ਸਮਾਜ ਸੁਧਾਰ ਲਈ 1903 ਈ: ਵਿਚ ‘ਸ੍ਰੀ ਨਾਰਾਇਣ ਧਰਮ-ਪਰਿਪਾਲਨ ਯੋਗਮ’ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਜਾਤ ਅਤੇ ਧਰਮ ਦੇ ਆਧਾਰ ‘ਤੇ ਕੀਤੇ ਜਾ ਰਹੇ ਭੇਦ-ਭਾਵ ਦਾ ਵਿਰੋਧ ਕੀਤਾ ਅਤੇ ਨੀਵੀਂ ਜਾਤੀ ਦੇ ਲੋਕਾਂ ਨੂੰ ਸਮਾਜ ਵਿਚ ਉਚਿਤ ਥਾਂ ਦਿਵਾਉਣ ਲਈ ਭਰਪੂਰ ਯਤਨ ਕੀਤੇ।

Exam Tips:

a) ਜਨਮ ਸਾਲ 1856 ਅਤੇ ਜਨਮ-ਸਥਾਨ ਕੇਰਲ ਯਾਦ ਰੱਖੋ।
b) ਸੰਸਥਾ ਦਾ ਨਾਂ ਅਤੇ ਸਥਾਪਨਾ ਸਾਲ (1903) ਉੱਤਰ ਵਿਚ ਜ਼ਰੂਰ ਲਿਖੋ।

 

Question 6: ਮਹਾਤਮਾ ਗਾਂਧੀ ਜੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਅਤੇ ਉਸ ਦਾ ਭਾਵ ਅਰਥ ਕੀ ਸੀ ?

Answer:

ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ‘ਹਰੀਜਨ’ ਸ਼ਬਦ ਦਾ ਪ੍ਰਯੋਗ ਕੀਤਾ, ਜਿਸਦਾ ਭਾਵ ਹੈ ‘ਪ੍ਰਮਾਤਮਾ ਦੇ ਬੱਚੇ’।

Exam Tips:

a) ਸ਼ਬਦ ‘ਹਰੀਜਨ’ ਅਤੇ ਉਸ ਦਾ ਅਰਥ ‘ਪ੍ਰਮਾਤਮਾ ਦੇ ਬੱਚੇ’ ਦੋਵੇਂ ਲਿਖੋ।
b) ਇਹ ਸ਼ਬਦ ਗਾਂਧੀ ਜੀ ਦੀ ਵਿਚਾਰਧਾਰਾ ਨਾਲ ਜੋੜ ਕੇ ਦੱਸੋ।

 

Question 7: ਮਹਾਤਮਾ ਗਾਂਧੀ ਜੀ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਗਏ ਕਾਰਜਾਂ ਦਾ ਵਰਣਨ ਕਰੋ।

Answer:

(1) ਮਹਾਤਮਾ ਗਾਂਧੀ ਛੂਤ-ਛਾਤ ਨੂੰ ਪਾਪ ਮੰਨਦੇ ਸਨ। 1920 ਈ: ਵਿਚ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਅਸਹਿਯੋਗ ਅੰਦੋਲਨ ਆਰੰਭ ਕੀਤਾ। ਇਸ ਅੰਦੋਲਨ ਦੇ ਕਾਰਜਕ੍ਰਮ ਦੀ ਰੂਪ-ਰੇਖਾ ਵਿਚ ਸਮਾਜ ਵਿਚ ਛੂਤ-ਛਾਤ ਖ਼ਤਮ ਕਰਨਾ ਵੀ ਸ਼ਾਮਿਲ ਸੀ। 1920 ਈ: ਵਿਚ ਨਾਗਪੁਰ ਵਿਚ ਨੀਵੀਂ ਜਾਤੀ ਦੇ ਲੋਕਾਂ ਦਾ ਸੰਮੇਲਨ ਹੋਇਆ। ਇਸ ਸੰਮੇਲਨ ਵਿਚ ਮਹਾਤਮਾ ਗਾਂਧੀ ਨੇ ਛੂਤ-ਛਾਤ ਦੀ ਨਿੰਦਾ ਕੀਤੀ। ਉਨ੍ਹਾਂ ਨੇ ਹਿੰਦੂ ਲੋਕਾਂ ਵਿਚ ਛੂਤ-ਛਾਤ ਦੇ ਪ੍ਰਚਲਨ ਨੂੰ ਭਾਰਤ ਦਾ ਸਭ ਤੋਂ ਵੱਡਾ ਅਪਰਾਧ ਦੱਸਿਆ। ਪਰ ਮਹਾਤਮਾ ਗਾਂਧੀ ਨੂੰ ਇਸ ਗੱਲ ਤੋਂ ਬਹੁਤ ਦੁੱਖ ਹੋਇਆ ਕਿ ਅਸਹਿਯੋਗ ਅੰਦੋਲਨ ਵਿਚ ਕਾਂਗਰਸ ਨੇ ਸਮਾਜ ਵਿਚ ਛੂਤ-ਛਾਤ ਨੂੰ ਖ਼ਤਮ ਕਰਨ ਲਈ ਲੋੜੀਂਦੇ ਯਤਨ ਨਹੀਂ ਕੀਤੇ। ਇਸੇ ਕਰਕੇ ਨੀਵੀਂ ਜਾਤੀ ਦੇ ਲੋਕਾਂ ਨੇ ਅਸਹਿਯੋਗ ਅੰਦੋਲਨ ਵਿਚ ਕਾਂਗਰਸ ਦਾ ਸਾਥ ਨਹੀਂ ਦਿੱਤਾ ਸੀ। ਉਹ ਹਿੰਦੂ-ਸਵਰਾਜ ਦੀ ਬਜਾਏ ਬ੍ਰਿਟਿਸ਼ ਸ਼ਾਸਨ ਨੂੰ ਚੰਗਾ ਸਮਝਦੇ ਸਨ।

(2) ਅਸਹਿਯੋਗ ਅੰਦੋਲਨ ਮੁਲਤਵੀ ਹੋ ਜਾਣ ਤੋਂ ਬਾਅਦ ਮਹਾਤਮਾ ਗਾਂਧੀ ਨੇ ਕਾਂਗਰਸੀ ਸੰਸਥਾਵਾਂ ਨੂੰ ਹੁਕਮ ਦਿੱਤਾ ਕਿ ਉਹ ਨੀਵੀਂ ਜਾਤੀ ਦੇ ਲੋਕਾਂ ਦੇ ਹਿੱਤ ਲਈ ਉਨ੍ਹਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਦੀ ਸਮਾਜਿਕ, ਮਾਨਸਿਕ ਅਤੇ ਨੈਤਿਕ ਦਸ਼ਾ ਸੁਧਾਰਨ ਲਈ ਯਤਨ ਕਰਨ। ਉਨ੍ਹਾਂ ਨੂੰ ਉਹ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਬਾਕੀ ਨਾਗਰਿਕਾਂ ਨੂੰ ਪ੍ਰਾਪਤ ਹਨ।

(3) 1921 ਈ: ਤੋਂ 1923 ਈ: ਦੇ ਵਿਚਾਲੇ ਕਾਂਗਰਸ ਦੁਆਰਾ ਵਿਕਾਸ ਕਾਰਜਕ੍ਰਮ ‘ਤੇ ਖ਼ਰਚ ਕੀਤੀ ਗਈ 49.5 ਲੱਖ ਰੁਪਏ ਦੀ ਰਾਸ਼ੀ ਵਿਚ ਨੀਵੀਂ ਜਾਤੀ ਦੇ ਲੋਕਾਂ ਦੇ ਹਿੱਤ ਲਈ ਕੇਵਲ 43,381 ਰੁਪਏ ਹੀ ਖ਼ਰਚ ਕੀਤੇ ਗਏ ਸਨ (ਪਾਠ-ਪੁਸਤਕ ਅਨੁਸਾਰ)। ਭਾਵੇਂ ਕਿ ਨੀਵੀਆਂ ਜਾਤੀਆਂ ਦੇ ਲੋਕਾਂ ਨੇ ਮਹਾਤਮਾ ਗਾਂਧੀ ਦੁਆਰਾ ਆਰੰਭ ਕੀਤੇ ਗਏ ਅਸਹਿਯੋਗ ਅੰਦੋਲਨ ਵਿਚ ਭਾਗ ਨਹੀਂ ਲਿਆ ਸੀ, ਫਿਰ ਵੀ ਗਾਂਧੀ ਜੀ ਨੇ ਉਨ੍ਹਾਂ ਲੋਕਾਂ ਦੀ ਦਸ਼ਾ ਸੁਧਾਰਨ ਲਈ ਅਨੇਕ ਯਤਨ ਕੀਤੇ ਸਨ।

ਗਾਂਧੀ ਜੀ ਦੇ ਕੁਝ ਮਹੱਤਵਪੂਰਨ ਕੰਮ:
1. ਗਾਂਧੀ ਜੀ ਨੇ ਅਛੂਤਾਂ ਨੂੰ ਪਰਮਾਤਮਾ ਦੇ ਬੱਚੇ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨਾਲ ਸਮਾਨਤਾ ਦਾ ਸਲੂਕ ਕੀਤਾ ਜਾਵੇ।
2. ਅਛੂਤਾਂ ਦੀ ਭਲਾਈ ਲਈ ਗਾਂਧੀ ਜੀ ਨੇ ਵਰਧਾ ਤੋਂ ਆਪਣੀ ਯਾਤਰਾ ਆਰੰਭ ਕੀਤੀ। ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਉੱਥੋਂ ਦੇ ਲੋਕਾਂ ਨੂੰ ਪਿੱਛੜੇ ਵਰਗਾਂ ਲਈ ਸਕੂਲਾਂ ਅਤੇ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦੇਣ ਲਈ ਕਿਹਾ।
3. ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਅਛੂਤਾਂ ਨੂੰ ਸੜਕਾਂ, ਖੂਹਾਂ ਅਤੇ ਹੋਰ ਸਰਵਜਨਕ ਥਾਂਵਾਂ ਦਾ ਪ੍ਰਯੋਗ ਕਰਨ ਤੋਂ ਨਾ ਰੋਕਿਆ ਜਾਏ।
4. ਉਨ੍ਹਾਂ ਨੇ ਆਪਣੀਆਂ ਯਾਤਰਾਵਾਂ ਦੇ ਦੌਰਾਨ ਪਿੱਛੜੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਫੰਡ ਵੀ ਇਕੱਠਾ ਕੀਤਾ।
ਕਈ ਥਾਂਵਾਂ ‘ਤੇ ਕੁਝ ਕੱਟੜ ਹਿੰਦੂ ਲੋਕਾਂ ਨੇ ਗਾਂਧੀ ਜੀ ਦੇ ਭਾਸ਼ਣਾਂ ਦਾ ਵਿਰੋਧ ਕੀਤਾ। ਪੁਣੇ ਵਿਚ ਤਾਂ ਉਨ੍ਹਾਂ ‘ਤੇ ਬੰਬ ਸੁੱਟਣ ਦਾ ਯਤਨ ਵੀ ਕੀਤਾ ਗਿਆ ਪਰ ਵਿਰੋਧੀਆਂ ਨੂੰ ਸਫਲਤਾ ਨਹੀਂ ਮਿਲੀ।

Exam Tips:

a) ਅਸਹਿਯੋਗ ਅੰਦੋਲਨ (1920) ਅਤੇ ਨਾਗਪੁਰ ਸੰਮੇਲਨ ਦਾ ਸੰਬੰਧ ਸਪਸ਼ਟ ਕਰੋ।
b) ਗਾਂਧੀ ਜੀ ਦੇ ਚਾਰ ਕਾਰਜਾਂ ਨੂੰ ਕ੍ਰਮ ਵਿਚ ਲਿਖੋ ਅਤੇ ਵਿਰੋਧ ਦਾ ਜ਼ਿਕਰ ਵੀ ਕਰੋ।
c) ਫੰਡ ਦੇ ਅੰਕੜੇ (49.5 ਲੱਖ ਅਤੇ 43,381 ਰੁਪਏ) ਪਾਠ-ਪੁਸਤਕ ਅਨੁਸਾਰ ਹਨ, ਇਨ੍ਹਾਂ ਨੂੰ ਆਪਣੇ ਅਧਿਆਪਕ ਤੋਂ ਵੀ ਪੁਸ਼ਟੀ ਕਰਵਾਓ।

 

Question 8: ਭਾਰਤੀ ਸਮਾਜ-ਸੁਧਾਰਕਾਂ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਸੰਬੰਧੀ ਕੀਤੀਆਂ ਸਰਗਰਮੀਆਂ ਦੇ ਪ੍ਰਭਾਵ ਦਾ ਵਰਣਨ ਕਰੋ।

Answer:

19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਦੇ ਆਰੰਭ ਤਕ ਭਾਰਤੀ ਸਮਾਜ ਵਿਚ ਅਨੇਕ ਬੁਰਾਈਆਂ ਸਨ। ਉਨ੍ਹਾਂ ਵਿਚ ਸਤੀ-ਪ੍ਰਥਾ, ਕੰਨਿਆ ਹੱਤਿਆ, ਜਾਤੀ-ਪ੍ਰਥਾ, ਦਹੇਜ-ਪ੍ਰਥਾ, ਬਾਲ ਵਿਆਹ ਅਤੇ ਵਿਧਵਾਵਾਂ ਦਾ ਪੁਨਰ-ਵਿਆਹ ਆਦਿ ਬੁਰਾਈਆਂ ਮੁੱਖ ਸਨ। ਭਾਰਤੀ ਸਮਾਜ ਸੁਧਾਰਕਾਂ ਨੇ ਭਾਰਤੀ ਸਮਾਜ ਦੀਆਂ ਇਨ੍ਹਾਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਨੂੰ ਦੂਰ ਕਰਨ ਲਈ ਅਨੇਕ ਯਤਨ ਕੀਤੇ। ਅਸਲ ਵਿਚ ਸਮਾਜ ਸੁਧਾਰਕਾਂ ਦੇ ਯਤਨਾਂ ਤੋਂ ਬਿਨਾਂ ਸਮਾਜ ਵਿਚ ਪ੍ਰਚਲਿਤ ਬੁਰਾਈਆਂ ਨੂੰ ਦੂਰ ਕਰਨਾ ਬਹੁਤ ਹੀ ਔਖਾ ਸੀ। ਇਨ੍ਹਾਂ ਦੁਆਰਾ ਬੁਰਾਈਆਂ ਨੂੰ ਖ਼ਤਮ ਕਰਨ ਲਈ ਕੀਤੇ ਗਏ ਯਤਨਾਂ ਦੇ ਹੇਠ ਲਿਖੇ ਸਿੱਟੇ ਨਿਕਲੇ:

1. ਸੁਧਾਰ ਅੰਦੋਲਨ: ਕੰਨਿਆ ਹੱਤਿਆ, ਜਾਤੀ ਪ੍ਰਥਾ, ਦਾਜ ਪ੍ਰਥਾ ਆਦਿ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਮਾਜ ਸੁਧਾਰਕਾਂ ਨੇ ਸੁਧਾਰ ਅੰਦੋਲਨ ਚਲਾਏ। ਇਨ੍ਹਾਂ ਵਿਚ ਬ੍ਰਹਮੋ ਸਮਾਜ, ਆਰੀਆ ਸਮਾਜ, ਨਾਮਧਾਰੀ ਲਹਿਰ, ਸਿੰਘ ਸਭਾ ਲਹਿਰ, ਰਾਮਕ੍ਰਿਸ਼ਨ ਮਿਸ਼ਨ, ਅਲੀਗੜ੍ਹ ਅੰਦੋਲਨ ਆਦਿ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਨ੍ਹਾਂ ਅੰਦੋਲਨਾਂ ਦੇ ਯਤਨਾਂ ਨਾਲ ਸਮਾਜ ਵਿੱਚੋਂ ਸਤੀ ਪ੍ਰਥਾ, ਬਹੁ-ਵਿਆਹ ਪ੍ਰਥਾ, ਬਾਲ ਵਿਆਹ, ਪਰਦਾ-ਪ੍ਰਥਾ ਅਤੇ ਕਈ ਹੋਰ ਬੁਰਾਈਆਂ ਕਮਜ਼ੋਰ ਪੈ ਗਈਆਂ।
2. ਕਾਨੂੰਨੀ ਯਤਨ: ਭਾਰਤੀ ਸਮਾਜ ਸੁਧਾਰਕਾਂ ਦੁਆਰਾ ਜ਼ੋਰ ਦੇਣ ‘ਤੇ ਬ੍ਰਿਟਿਸ਼ ਸਰਕਾਰ ਨੇ ਸਮਾਜਿਕ-ਧਾਰਮਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਕਈ ਕਾਨੂੰਨ ਲਾਗੂ ਕੀਤੇ। 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਸਤੀ ਪ੍ਰਥਾ ਨੂੰ ਗ਼ੈਰ-ਕਾਨੂੰਨੀ (ਅਸੰਵਿਧਾਨਿਕ) ਘੋਸ਼ਿਤ ਕੀਤਾ। ਉਸ ਨੇ ਆਪਣੇ ਸ਼ਾਸਨ ਕਾਲ ਵਿਚ ਕੰਨਿਆ ਹੱਤਿਆ ਅਤੇ ਮਨੁੱਖ-ਬਲੀ ਦੇ ਵਿਰੁੱਧ ਵੀ ਕਾਨੂੰਨ ਪਾਸ ਕੀਤੇ। 1891 ਈ: ਵਿਚ ਬਾਲ ਵਿਆਹ ਪ੍ਰਥਾ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਗਿਆ (ਪਾਠ-ਪੁਸਤਕ ਅਨੁਸਾਰ)।
3. ਰਾਸ਼ਟਰਵਾਦ ਦੀ ਭਾਵਨਾ ਦਾ ਜਨਮ: ਭਾਰਤੀ ਸਮਾਜ-ਸੁਧਾਰਕਾਂ ਦੇ ਯਤਨਾਂ ਦੇ ਫਲਸਰੂਪ ਭਾਰਤ ਦੇ ਲੋਕਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਹੋਈ ਜਿਸ ਨਾਲ ਨਵੇਂ ਭਾਰਤ ਦਾ ਨਿਰਮਾਣ ਕਰਨਾ ਸੰਭਵ ਹੋ ਸਕਿਆ।

Exam Tips:

a) ਤਿੰਨੇ ਸਿੱਟਿਆਂ (ਸੁਧਾਰ ਅੰਦੋਲਨ, ਕਾਨੂੰਨੀ ਯਤਨ, ਰਾਸ਼ਟਰਵਾਦ) ਨੂੰ ਵੱਖ-ਵੱਖ ਲਿਖੋ।
b) ਸਤੀ ਪ੍ਰਥਾ (1829) ਅਤੇ ਬਾਲ ਵਿਆਹ (1891) ਦੀਆਂ ਤਾਰੀਖ਼ਾਂ ਯਾਦ ਰੱਖੋ।

 

ਵਸਤੂਨਿਸ਼ਠ ਪ੍ਰਸ਼ਨ

(ਉ) ਘੱਟ ਤੋਂ ਘੱਟ ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :

Question 9: ਸਤੀ ਪ੍ਰਥਾ ਨੂੰ ਕਦੋਂ ਅਤੇ ਕਿਸ ਨੇ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ?

Answer:

ਸਤੀ ਪ੍ਰਥਾ ਨੂੰ 1829 ਈ: ਵਿਚ ਲਾਰਡ ਵਿਲੀਅਮ ਬੈਂਟਿੰਕ ਨੇ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ।

Exam Tips:

a) ਸਾਲ (1829) ਅਤੇ ਗਵਰਨਰ-ਜਨਰਲ ਦਾ ਨਾਂ ਦੋਵੇਂ ਲਿਖੋ।

 

Question 10: (i) ਜੋਤਿਬਾ ਫੂਲੇ ਕੌਣ ਸੀ ਅਤੇ
(ii) ਉਸ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਪਹਿਲਾ ਮਹੱਤਵਪੂਰਨ ਕੰਮ ਕੀ ਕੀਤਾ ?

Answer:

(i) ਜੋਤਿਬਾ ਫੂਲੇ ਮਹਾਂਰਾਸ਼ਟਰ ਦੇ ਇਕ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਦੇ ਕਲਿਆਣ ਲਈ ਅਨੇਕ ਕੰਮ ਕੀਤੇ।

(ii) ਇਸ ਉਦੇਸ਼ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੁਣੇ ਵਿਚ ਤਿੰਨ ਸਕੂਲ ਖੋਲ੍ਹੇ, ਜਿੱਥੇ ਨੀਵੀਂ ਜਾਤੀ ਦੀਆਂ ਲੜਕੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ।

Exam Tips:

a) ਦੋਵੇਂ ਭਾਗਾਂ (i) ਅਤੇ (ii) ਦੇ ਉੱਤਰ ਵੱਖ-ਵੱਖ ਪੈਰੇ ਵਿਚ ਦਿਓ।

 

Question 11: (i) ਜੋਤਿਬਾ ਫੂਲੇ ਨੇ ਸੱਤਿਆ ਸ਼ੋਧਕ ਸਮਾਜ ਦੀ ਸਥਾਪਨਾ ਕਦੋਂ ਕੀਤੀ ਅਤੇ
(ii) ਇਸਦੇ ਪਹਿਲੇ ਪ੍ਰਧਾਨ ਅਤੇ ਸਕੱਤਰ ਕੌਣ-ਕੌਣ ਸਨ ?

Answer:

(i) ਜੋਤਿਬਾ ਫੂਲੇ ਨੇ ਸੱਤਿਆ ਸ਼ੋਧਕ ਸਮਾਜ ਦੀ ਸਥਾਪਨਾ 24 ਸਤੰਬਰ, 1873 ਈ: ਨੂੰ ਕੀਤੀ।

(ii) ਇਸਦੇ ਪਹਿਲੇ ਪ੍ਰਧਾਨ ਖ਼ੁਦ ਜੋਤਿਬਾ ਫੂਲੇ ਅਤੇ ਸਕੱਤਰ ਨਾਰਾਇਣ ਰਾਓ, ਗੋਬਿੰਦ ਰਾਓ ਕਡਾਲਕ ਸਨ।

Exam Tips:

a) ਸਥਾਪਨਾ ਦੀ ਮਿਤੀ ਅਤੇ ਪਹਿਲੇ ਪ੍ਰਧਾਨ-ਸਕੱਤਰ ਦੇ ਨਾਂ ਵੱਖਰੇ ਯਾਦ ਰੱਖੋ।

 

Question 12: ਸ੍ਰੀ ਨਾਰਾਇਣ ਗੁਰੂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?

Answer:

ਸ੍ਰੀ ਨਾਰਾਇਣ ਗੁਰੂ ਦਾ ਜਨਮ 1856 ਈ: ਵਿਚ ਕੇਰਲ ਰਾਜ ਵਿਚ ਹੋਇਆ।

Exam Tips:

a) ਜਨਮ ਸਾਲ ਅਤੇ ਰਾਜ ਦਾ ਨਾਂ ਦੋਵੇਂ ਲਿਖੋ।

 

Question 13: ਪੇਰਿਅਰ ਰਾਮਾ ਸਵਾਮੀ ਨੇ ਸਮਾਜ ਵਿਚ ਅਛੂਤ-ਪ੍ਰਥਾ ਖ਼ਤਮ ਕਰਨ ਲਈ ਕਿਹੜਾ ਸਤਿਆਗ੍ਰਹਿ ਸ਼ੁਰੂ ਕੀਤਾ ?

Answer:

ਪੇਰਿਅਰ ਰਾਮਾ ਸਵਾਮੀ ਨੇ ਸਮਾਜ ਵਿਚ ਅਛੂਤ-ਪ੍ਰਥਾ ਖ਼ਤਮ ਕਰਨ ਲਈ ਵੈਕੋਮ ਸਤਿਆਗ੍ਰਹਿ ਸ਼ੁਰੂ ਕੀਤਾ।

Exam Tips:

a) ਸਤਿਆਗ੍ਰਹਿ ਦਾ ਨਾਂ (ਵੈਕੋਮ) ਸਹੀ ਲਿਖੋ।

 

Question 14: (i) ਡਾ: ਅੰਬੇਦਕਰ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਕਿਹੜੇ ਦੋ ਸੰਘਾਂ ਦੀ ਸਥਾਪਨਾ ਕੀਤੀ ਅਤੇ
(ii) ਕਿਹੜੇ ਸਮਾਚਾਰ-ਪੱਤਰ (ਅਖ਼ਬਾਰ) ਕੱਢੇ ?

Answer:

(i) ਡਾ: ਅੰਬੇਦਕਰ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਅਤੇ ਸਮਾਜ ਸਮਤਾ ਸੰਘ ਦੀ ਸਥਾਪਨਾ ਕੀਤੀ।

(ii) ਉਨ੍ਹਾਂ ਨੇ ਮੂਕਨਾਇਕ, ਬਹਿਸ਼ਕ੍ਰਿਤ ਭਾਰਤ ਅਤੇ ਜਨਤਾ ਆਦਿ ਸਮਾਚਾਰ-ਪੱਤਰ ਕੱਢੇ।

Exam Tips:

a) ਦੋਵਾਂ ਸੰਘਾਂ ਅਤੇ ਤਿੰਨੇ ਅਖ਼ਬਾਰਾਂ ਦੇ ਨਾਂ ਸਹੀ ਲਿਖੋ।

 

Question 15: ਬਾਲ-ਵਿਆਹ ਦੀ ਪ੍ਰਥਾ ਨੂੰ ਕਦੋਂ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ?

Answer:

1891 ਈ: ਵਿਚ (ਪਾਠ-ਪੁਸਤਕ ਅਨੁਸਾਰ)।

Exam Tips:

a) ਬਾਲ ਵਿਆਹ ਅਤੇ ਸਤੀ ਪ੍ਰਥਾ ਦੀਆਂ ਤਾਰੀਖ਼ਾਂ ਵਿਚ ਫ਼ਰਕ ਕਰਨਾ ਨਾ ਭੁੱਲੋ।

 

Question 16: ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆ ਦੀ ਸਥਾਪਨਾ ਕਦੋਂ ਅਤੇ ਕਿਸਨੇ ਕੀਤੀ ?

Answer:

ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆ ਦੀ ਸਥਾਪਨਾ 1936 ਈ: ਵਿਚ ਡਾ: ਭੀਮ ਰਾਓ ਅੰਬੇਦਕਰ ਨੇ ਕੀਤੀ।

Exam Tips:

a) ਸਾਲ (1936) ਅਤੇ ਸੰਸਥਾਪਕ ਦਾ ਨਾਂ ਦੋਵੇਂ ਲਿਖੋ।

 

(ਅ) ਸਹੀ ਵਿਕਲਪ ਚੁਣੋ :

Question 17: ਸਤਿਆਸ ਸ਼ੋਧਕ ਸਮਾਜ ਦੇ ਸੰਸਥਾਪਕ ਸਨ:
(i) ਵੀਰਸਲਿੰਗਮ
(ii) ਜੋਤਿਬਾ ਫੂਲੇ
(iii) ਸ੍ਰੀ ਨਾਰਾਇਣ ਗੁਰੂ
(iv) ਮਹਾਤਮਾ ਗਾਂਧੀ

Answer:

(ii) ਜੋਤਿਬਾ ਫੂਲੇ

Exam Tips:

a) ਸੱਤਿਆ ਸ਼ੋਧਕ ਸਮਾਜ ਅਤੇ ਜੋਤਿਬਾ ਫੂਲੇ ਦਾ ਸੰਬੰਧ ਪੱਕਾ ਕਰੋ।

 

Question 18: ਬਾਲ ਵਿਆਹ ਪ੍ਰਥਾ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ
(i) 1891 ਈ: ਵਿਚ
(ii) 1829 ਈ: ਵਿਚ
(iii) 1856 ਈ: ਵਿਚ
(iv) 1873 ਈ: ਵਿਚ

Answer:

(i) 1891 ਈ: ਵਿਚ

Exam Tips:

a) ਸਾਲਾਂ ਦੀ ਤੁਲਨਾ ਕਰੋ: 1829 ਸਤੀ ਪ੍ਰਥਾ, 1891 ਬਾਲ ਵਿਆਹ।

 

Question 19: 1936 ਈ: ਵਿਚ ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆ ਦੀ ਸਥਾਪਨਾ ਕੀਤੀ
(i) ਜੋਤਿਬਾ ਫੂਲੇ
(ii) ਵੀਰਸਲਿੰਗਮ
(iii) ਡਾ: ਭੀਮ ਰਾਓ ਅੰਬੇਦਕਰ
(iv) ਪੇਰਿਅਰ ਰਾਮਾਸੁਆਮੀ

Answer:

(iii) ਡਾ: ਭੀਮ ਰਾਓ ਅੰਬੇਦਕਰ

Exam Tips:

a) ਪਾਰਟੀ ਦੀ ਸਥਾਪਨਾ ਦਾ ਸਾਲ (1936) ਅਤੇ ਸੰਸਥਾਪਕ ਨੂੰ ਇਕੱਠਾ ਯਾਦ ਰੱਖੋ।

 

Question 20: ਛੂਤ-ਛਾਤ ਨੂੰ ਖ਼ਤਮ ਕਰਨ ਦੇ ਲਈ ‘ਵੈਕਮ’ ਸਤਿਆਗ੍ਰਹਿ ਆਰੰਭ ਕੀਤਾ
(i) ਜੋਤਿਬਾ ਫੂਲੇ
(ii) ਵੀਰਸਲਿੰਗਮ
(iii) ਡਾ: ਭੀਮਰਾਓ ਅੰਬੇਦਕਰ
(iv) ਪੇਰਿਅਰ ਰਾਮਾਸਵਾਮੀ

Answer:

(iv) ਪੇਰਿਅਰ ਰਾਮਾਸਵਾਮੀ

Exam Tips:

a) ਵੈਕੋਮ ਸਤਿਆਗ੍ਰਹਿ ਅਤੇ ਪੇਰਿਅਰ ਰਾਮਾਸਵਾਮੀ ਨੂੰ ਜੋੜ ਕੇ ਯਾਦ ਰੱਖੋ।

 

Question 21: ‘ਸ੍ਰੀ ਨਾਰਾਇਣ ਧਰਮ-ਪਰਿਪਾਲਨ ਯੋਗ’ ਨਾਮਕ ਸੰਸਥਾ ਦੀ ਸਥਾਪਨਾ ਕੀਤੀ
(i) ਸ੍ਰੀ ਨਾਰਾਇਣ ਗੁਰੂ
(ii) ਸ੍ਰੀ ਨਾਰਾਇਣ ਸਵਾਮੀ
(iii) ਸੀ ਚੈਤੰਨਯ ਨਾਰਾਇਣ
(iv) ਇਨ੍ਹਾਂ ਵਿਚੋਂ ਕੋਈ ਵੀ ਨਹੀਂ

Answer:

(i) ਸ੍ਰੀ ਨਾਰਾਇਣ ਗੁਰੂ

Exam Tips:

a) ਸੰਸਥਾ ਦਾ ਨਾਂ ਅਤੇ ਸੰਸਥਾਪਕ ਦਾ ਨਾਂ ਇਕੱਠੇ ਯਾਦ ਰੱਖੋ। ਪਹਿਲਾ ਵਿਕਲਪ ਸਹੀ ਹੈ।

 

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

Question 22: ਸਮਾਜ ਚਾਰ ਵਰਗਾਂ ਵਿਚ ਵੰਡਿਆ ਹੋਇਆ ਸੀ-ਬ੍ਰਾਹਮਣ, ਕਸ਼ੱਤਰੀ ……………………. ਅਤੇ ਸ਼ੂਦਰ।

Answer:

ਵੈਸ਼।

Exam Tips:

a) ਚਾਰ ਵਰਣ ਦੇ ਕ੍ਰਮ ਵਿਚ ਵੈਸ਼ ਤੀਜਾ ਹੈ, ਇਸ ਨੂੰ ਚੇਤੇ ਰੱਖੋ।

 

Question 23: ਜੋਤਿਬਾ ਫੂਲੇ ਨੂੰ …………………… ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

Answer:

ਮਹਾਤਮਾ।

Exam Tips:

a) ਇਹ ਉਪਾਧੀ ਪਹਿਲੇ ਪ੍ਰਸ਼ਨ ਦੇ ਉੱਤਰ ਵਿਚ ਵੀ ਆਈ ਹੈ।

 

Question 24: ਡਾ: ਭੀਮ ਰਾਓ ਅੰਬੇਦਕਰ ਨੇ ……………………… ਈ: ਵਿਚ ਇੰਡੀਪੈਂਡੇਂਟ ਲੇਬਰ ਪਾਰਟੀ ਦੀ ਸਥਾਪਨਾ ਕੀਤੀ।

Answer:

1936।

Exam Tips:

a) ਪਾਰਟੀ ਦਾ ਨਾਂ ਅਤੇ ਸਾਲ ਦੋਵੇਂ ਵਾਰ-ਵਾਰ ਪੜ੍ਹੋ।

 

Question 25: ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਲਈ ਹਰੀਜਨ ਸ਼ਬਦ ਦੀ ਵਰਤੋਂ ਕੀਤੀ ਜਿਸਦਾ ਭਾਵ ਅਰਥ ਸੀ ……………………।

Answer:

ਪ੍ਰਮਾਤਮਾ ਦੇ ਬੱਚੇ।

Exam Tips:

a) ਸ਼ਬਦ ‘ਹਰੀਜਨ’ ਦਾ ਅਰਥ ਅਤੇ ਗਾਂਧੀ ਜੀ ਦਾ ਨਾਂ ਯਾਦ ਰੱਖੋ।

 

(ਸ) ਠੀਕ ਕਥਨਾਂ ਤੇ ਸਹੀ (√) ਅਤੇ ਗ਼ਲਤ ਕਥਨਾਂ ਤੇ (×) ਦਾ ਚਿੰਨ੍ਹ ਲਾਓ :

Question 26: ਮਹਾਤਮਾ ਗਾਂਧੀ ਜੀ ਛੂਤ-ਛਾਤ ਨੂੰ ਪਾਪ ਸਮਝਦੇ ਸਨ।

Answer:

(√)

Exam Tips:

a) ‘ਪਾਪ’ ਸ਼ਬਦ ਦੇ ਅਰਥ ਤੋਂ ਹੀ ਕਥਨ ਦੀ ਪਰਖ ਕਰੋ।

 

Question 27: ਬਹਿਸਕ੍ਰਿਤ ਹਿਤਕਾਰਨੀ ਸਭਾ ਨੇ ਉੱਚ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਕੀਤੀ।

Answer:

(×)

Exam Tips:

a) ਇਹ ਸਭਾ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਬਣੀ ਸੀ, ਇਸ ਲਈ ਕਥਨ ਗ਼ਲਤ ਹੈ।

 

Question 28: ਵੀਰਸਲਿੰਗਮ ਅੰਤਰਜਾਤੀ ਵਿਆਹ ਦੇ ਪੱਖ ਵਿਚ ਸਨ।

Answer:

(√)

Exam Tips:

a) ਅੰਤਰਜਾਤੀ ਵਿਆਹ ਦਾ ਪੱਖ ਲੈਣਾ ਵੀਰਸਲਿੰਗਮ ਦੀ ਖ਼ਾਸ ਪਛਾਣ ਹੈ।

 

(ਹ) ਸਹੀ ਜੋੜੇ ਬਣਾਓ :

Question 29: ਸਹੀ ਜੋੜੇ ਬਣਾਓ :
1. ਜੋਤਿਬਾ ਫੂਲੇ
2. ਪੇਰਿਅਰ ਰਾਮਾਸੁਆਮੀ
3. ਵੀਰਸਲਿੰਗਮ
4. ਸ੍ਰੀ ਨਾਰਾਇਣ ਗੁਰੂ
ਸੂਚੀ: ਸ੍ਰੀ ਨਾਰਾਇਣ ਧਰਮ ਪਰੀਪਾਲਣ ਯੋਗਮ ਦੀ ਸਥਾਪਨਾ; ਆਂਧਰ ਪ੍ਰਦੇਸ਼ ਰਾਜ ਦੇ ਪੈਗੰਬਰ; ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ; ਸਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ

Answer:

1. ਜੋਤਿਬਾ ਫੂਲੇ – ਸਤਿਆ ਸ਼ੋਧਕ ਸਮਾਜ ਨਾਂ ਦੀ ਸੰਸਥਾ

2. ਪੇਰਿਅਰ ਰਾਮਾਸੁਆਮੀ – ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ

3. ਵੀਰਸਲਿੰਗਮ – ਆਂਧਰ ਪ੍ਰਦੇਸ਼ ਰਾਜ ਦੇ ਪੈਗੰਬਰ

4. ਸ੍ਰੀ ਨਾਰਾਇਣ ਗੁਰੂ – ਸ੍ਰੀ ਨਾਰਾਇਣ ਧਰਮ ਪਰੀਪਾਲਣ ਯੋਗਮ ਦੀ ਸਥਾਪਨਾ

Exam Tips:

a) ਹਰ ਆਗੂ ਨੂੰ ਉਸ ਦੀ ਸੰਸਥਾ ਜਾਂ ਉਪਾਧੀ ਨਾਲ ਜੋੜ ਕੇ ਯਾਦ ਰੱਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 30: ਪੇਰਿਅਰ ਰਾਮਾ ਸਵਾਮੀ ਕੌਣ ਸਨ ? ਉਨ੍ਹਾਂ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਕੀ ਕੀਤਾ ?

Answer:

ਪੇਰਿਅਰ ਰਾਮਾ ਸਵਾਮੀ ਤਾਮਿਲਨਾਡੂ ਦੇ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਦਾ ਜਨਮ 17 ਸਤੰਬਰ, 1879 ਈ: ਨੂੰ ਈਰੋਡ (ਤਾਮਿਲਨਾਡੂ) ਵਿਚ ਹੋਇਆ ਸੀ। ਉਨ੍ਹਾਂ ਨੇ ਅਨੁਭਵ ਕੀਤਾ ਕਿ ਸਮਾਜ ਵਿਚ ਨੀਵੀਂ ਜਾਤੀ ਦੇ ਲੋਕਾਂ ਨੂੰ ਅਛੂਤ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਸਮਾਜਿਕ ਰੀਤੀ-ਰਿਵਾਜਾਂ ਵਿਚ ਭਾਗ ਲੈਣ, ਦੂਜੀਆਂ ਜਾਤੀਆਂ ਨਾਲ ਮੇਲ-ਮਿਲਾਪ ਕਰਨ ਅਤੇ ਸਿੱਖਿਆ ਪ੍ਰਾਪਤ ਕਰਨ ਦੀ ਮਨਾਹੀ ਸੀ। ਇਸ ਲਈ ਉਨ੍ਹਾਂ ਨੇ ਇਨ੍ਹਾਂ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ‘ਦ੍ਰਾਵਿੜ ਕੜਗਮ’ ਨਾਂ ਦੀ ਸੰਸਥਾ ਸਥਾਪਿਤ ਕੀਤੀ। ਇਸ ਸੰਸਥਾ ਨੇ ਨੀਵੀਂ ਜਾਤੀ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਵਿਚ ਰਾਖਵਾਂਕਰਨ ਦਿਵਾਉਣ ਦੇ ਯਤਨ ਕੀਤੇ। ਇਨ੍ਹਾਂ ਜਾਤੀਆਂ ਨਾਲ ਕੀਤੇ ਜਾਂਦੇ ਭੇਦ-ਭਾਵ ਤੋਂ ਬਚਾਉਣ ਲਈ ਭਾਰਤ ਦੇ ਸੰਵਿਧਾਨ ਵਿਚ ਪਹਿਲਾ ਸੰਸ਼ੋਧਨ ਕੀਤਾ ਗਿਆ (ਪਾਠ-ਪੁਸਤਕ ਅਨੁਸਾਰ)। ਪੇਰਿਅਰ ਰਾਮਾ ਸਵਾਮੀ ਨੇ ਛੂਤ-ਛਾਤ ਨੂੰ ਖ਼ਤਮ ਕਰਨ ਲਈ ‘ਵੈਕੋਮ ਸਤਿਆਗ੍ਰਹਿ’ ਆਰੰਭ ਕੀਤਾ। ਇਸ ਪ੍ਰਕਾਰ ਪੇਰਿਅਰ ਰਾਮਾ ਸਵਾਮੀ ਨੇ ਤਾਮਿਲਨਾਡੂ ਵਿਚ ਨੀਵੀਂ ਜਾਤੀ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ।

Exam Tips:

a) ਜਨਮ ਸਥਾਨ ਈਰੋਡ ਯਾਦ ਰੱਖੋ, ਚੇਨੱਈ ਨਹੀਂ।
b) ਸੰਸਥਾ ਅਤੇ ਵੈਕੋਮ ਸਤਿਆਗ੍ਰਹਿ ਦਾ ਜ਼ਿਕਰ ਉੱਤਰ ਵਿਚ ਰੱਖੋ।

 

Question 31: ਭਾਰਤੀ ਔਰਤ ਦੀ ਦਸ਼ਾ ਸੁਧਾਰਨ ਲਈ ਆਧੁਨਿਕ ਸੁਧਾਰਕਾਂ ਦੁਆਰਾ ਕੀਤੇ ਗਏ ਕੋਈ ਚਾਰ ਕੰਮ ਲਿਖੋ।

Answer:

1. ਸਤੀ ਪ੍ਰਥਾ ਦਾ ਅੰਤ: ਸਤੀ ਪ੍ਰਥਾ ਔਰਤ ਜਾਤ ਦੇ ਉੱਥਾਨ ਵਿਚ ਬਹੁਤ ਵੱਡੀ ਰੁਕਾਵਟ ਸੀ। ਆਧੁਨਿਕ ਸਮਾਜ ਸੁਧਾਰਕਾਂ ਦੇ ਅਣਥੱਕ ਯਤਨਾਂ ਨਾਲ ਇਸ ਅਣ-ਮਨੁੱਖੀ ਪ੍ਰਥਾ ਦਾ ਅੰਤ ਹੋ ਗਿਆ।

2. ਵਿਧਵਾ ਵਿਆਹ ਦੀ ਆਗਿਆ: ਸਮਾਜ ਵਿਚ ਵਿਧਵਾਵਾਂ ਦੀ ਹਾਲਤ ਬਹੁਤ ਖਰਾਬ ਸੀ। ਉਨ੍ਹਾਂ ਨੂੰ ਪੁਨਰ-ਵਿਆਹ ਕਰਨ ਦੀ ਆਗਿਆ ਨਹੀਂ ਸੀ। ਆਧੁਨਿਕ ਸਮਾਜ ਸੁਧਾਰਕਾਂ ਦੇ ਯਤਨਾਂ ਨਾਲ ਉਨ੍ਹਾਂ ਨੂੰ ਦੁਬਾਰਾ ਵਿਆਹ ਕਰਨ ਦੀ ਆਗਿਆ ਮਿਲ ਗਈ।

3. ਪਰਦਾ-ਪ੍ਰਥਾ ਦਾ ਵਿਰੋਧ: ਆਧੁਨਿਕ ਸੁਧਾਰਕਾਂ ਦਾ ਵਿਸ਼ਵਾਸ ਸੀ ਕਿ ਪਰਦੇ ਵਿਚ ਰਹਿ ਕੇ ਔਰਤ ਕਦੇ ਉੱਨਤੀ ਨਹੀਂ ਕਰ ਸਕਦੀ। ਇਸ ਲਈ ਉਨ੍ਹਾਂ ਨੇ ਔਰਤਾਂ ਨੂੰ ਪਰਦਾ ਨਾ ਕਰਨ ਲਈ ਪ੍ਰੇਰਿਤ ਕੀਤਾ।

4. ਔਰਤਾਂ ਦੀ ਸਿੱਖਿਆ ‘ਤੇ ਜ਼ੋਰ: ਔਰਤਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਮਾਜ ਸੁਧਾਰਕਾਂ ਨੇ ਔਰਤਾਂ ਦੀ ਸਿੱਖਿਆ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਔਰਤਾਂ ਦੀ ਸਿੱਖਿਆ ਲਈ ਅਨੇਕ ਸਕੂਲ ਵੀ ਖੋਲ੍ਹੇ ਗਏ।

Exam Tips:

a) ਚਾਰਾਂ ਕੰਮਾਂ ਨੂੰ ਵੱਖ-ਵੱਖ ਨੰਬਰ ਦੇ ਨਾਲ ਲਿਖੋ।
b) ਸਤੀ ਪ੍ਰਥਾ ਅਤੇ ਵਿਧਵਾ ਵਿਆਹ ਦੀ ਆਗਿਆ ਨੂੰ ਉਦਾਹਰਨ ਵਜੋਂ ਵਰਤੋ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 32: ਡਾ: ਭੀਮ ਰਾਓ ਅੰਬੇਦਕਰ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਦਿੱਤੇ ਯੋਗਦਾਨ ਦਾ ਵਰਣਨ ਕਰੋ।

Answer:

ਡਾ: ਭੀਮ ਰਾਓ ਅੰਬੇਦਕਰ ਨੂੰ ਨੀਵੀਂ ਜਾਤੀ ਦਾ ਮਸੀਹਾ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਮਾਜ ਅਤੇ ਸਰਕਾਰ ਕੋਲੋਂ ਨੀਵੀਂ ਜਾਤੀ ਦੇ ਲੋਕਾਂ ਨਾਲ ਨਿਆਂ ਕਰਨ ਦੀ ਮੰਗ ਕੀਤੀ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਉੱਚਿਤ ਅਧਿਕਾਰ ਦਿਵਾਉਣ ਲਈ ਉਨ੍ਹਾਂ ਨੇ ਸਤਿਆਗ੍ਰਹਿ ਅਤੇ ਪ੍ਰਦਰਸ਼ਨ ਕੀਤੇ। ਇਸ ਦਿਸ਼ਾ ਵਿਚ ਉਨ੍ਹਾਂ ਦੇ ਯੋਗਦਾਨ ਦਾ ਵਰਣਨ ਇਸ ਪ੍ਰਕਾਰ ਹੈ:

1918 ਈ: ਵਿਚ ਅੰਬੇਦਕਰ ਜੀ ਨੇ ਸਾਊਥਬੋਰੋ ਰਿਫਾਰਮਜ਼ ਕਮੇਟੀ ਤੋਂ ਮੰਗ ਕੀਤੀ ਕਿ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਸਾਰਿਆਂ ਪ੍ਰਾਂਤਾਂ ਦੀਆਂ ਵਿਧਾਨ ਪਰਿਸ਼ਦਾਂ ਅਤੇ ਕੇਂਦਰੀ ਵਿਧਾਨ ਪਰਿਸ਼ਦ ਵਿਚ ਉਨ੍ਹਾਂ ਦੀ ਜਨਸੰਖਿਆ ਦੇ ਅਨੁਪਾਤ ਵਿਚ ਸੀਟਾਂ ਰਾਖਵੀਆਂ ਕੀਤੀਆਂ ਜਾਣ। ਇਸ ਤੋਂ ਇਲਾਵਾ ਉਨ੍ਹਾਂ ਲਈ ਅਲੱਗ ਤੋਂ ਚੋਣ ਖੇਤਰ ਨਿਸ਼ਚਿਤ ਕੀਤੇ ਜਾਣ। ਪਰ ਕਮੇਟੀ ਨੇ ਇਹ ਮੰਗ ਨਹੀਂ ਮੰਨੀ।

1931 ਈ: ਦੀ ਗੋਲਮੇਜ਼ ਕਾਨਫ਼ਰੰਸ ਵਿਚ ਅੰਬੇਦਕਰ ਜੀ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਰਾਜਨੀਤਿਕ ਅਧਿਕਾਰ ਦੇਣ ਦੀ ਸਿਫ਼ਾਰਿਸ਼ ਕੀਤੀ। ਇਸ ਸਿਫ਼ਾਰਿਸ਼ ਨੂੰ ਕਾਫ਼ੀ ਸੀਮਾ ਤਕ 16 ਅਗਸਤ, 1932 ਈ: ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦੁਆਰਾ ਤਿਆਰ ਕੀਤੇ ਗਏ ‘ਕਮਿਊਨਲ ਐਵਾਰਡ’ ਵਿਚ ਸ਼ਾਮਿਲ ਕਰ ਲਿਆ ਗਿਆ।

ਨੀਵੀਆਂ ਜਾਤੀਆਂ ਦੇ ਲੋਕਾਂ ਲਈ ਸਮਾਜਿਕ ਅਤੇ ਰਾਜਨੀਤਿਕ ਅਧਿਕਾਰਾਂ ਲਈ ਨਾਗਪੁਰ, ਕੋਲਹਾਪੁਰ ਆਦਿ ਥਾਂਵਾਂ ‘ਤੇ ਸੰਮੇਲਨ ਹੋਏ। ਡਾ: ਸਾਹਿਬ ਨੇ ਇਨ੍ਹਾਂ ਸੰਮੇਲਨਾਂ ਵਿਚ ਭਾਗ ਲਿਆ। ਉਨ੍ਹਾਂ ਨੇ ਇਨ੍ਹਾਂ ਜਾਤੀਆਂ ਦੇ ਕਲਿਆਣ ਨਾਲ ਸੰਬੰਧਿਤ ਪ੍ਰਚਾਰ ਕਰਨ ਲਈ ‘ਬਹਿਸ਼ਕ੍ਰਿਤ ਹਿਤਕਾਰਨੀ ਸਭਾ’ ਅਤੇ ‘ਸਮਾਜ ਸਮਤਾ ਸੰਘ’ ਦੀ ਸਥਾਪਨਾ ਕੀਤੀ। ਇਸ ਉਦੇਸ਼ ਨਾਲ ਉਨ੍ਹਾਂ ਨੇ ‘ਮੂਕਨਾਇਕ’, ‘ਬਹਿਸ਼ਕ੍ਰਿਤ ਭਾਰਤ’, ‘ਜਨਤਾ’ ਆਦਿ ਸਮਾਚਾਰ-ਪੱਤਰ ਪ੍ਰਕਾਸ਼ਿਤ ਕਰਨੇ ਵੀ ਆਰੰਭ ਕੀਤੇ।

ਉਨ੍ਹਾਂ ਨੇ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਦੂਸਰੀਆਂ ਜਾਤੀਆਂ ਦੇ ਲੋਕਾਂ ਵਾਂਗ ਸਰਵਜਨਕ ਖੂਹਾਂ ਤੋਂ ਪਾਣੀ ਭਰਨ ਅਤੇ ਮੰਦਰਾਂ ਵਿਚ ਦਾਖ਼ਲ ਹੋਣ ਦਾ ਅਧਿਕਾਰ ਦਿਵਾਉਣ ਲਈ ਸਤਿਆਗ੍ਰਹਿ ਆਰੰਭ ਕੀਤੇ।

ਬੰਬਈ (ਮੁੰਬਈ) ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਹੋਣ ਦੇ ਨਾਤੇ ਉਨ੍ਹਾਂ ਨੇ 1926 ਈ: ਤੋਂ ਲੈ ਕੇ 1934 ਈ: ਤਕ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਗ਼ਰੀਬ ਲੋਕਾਂ ਦੇ ਕਲਿਆਣ ਲਈ ਕਈ ਬਿੱਲ ਪੇਸ਼ ਕੀਤੇ, ਜਿਹੜੇ ਰੂੜੀਵਾਦੀ ਮੈਂਬਰਾਂ ਦੇ ਵਿਰੋਧ ਕਾਰਨ ਪਾਸ ਨਹੀਂ ਹੋ ਸਕੇ।

ਅਕਤੂਬਰ, 1936 ਈ: ਵਿਚ ਉਨ੍ਹਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਆਫ਼ ਇੰਡੀਆ ਦੀ ਸਥਾਪਨਾ ਕੀਤੀ, ਜਿਸ ਨੇ 1937 ਈ: ਵਿਚ ਪ੍ਰੈਜ਼ੀਡੈਂਸੀ ਦੀ ਲੈਜਿਸਲੇਟਿਵ ਅਸੈਂਬਲੀ ਲਈ ਹੋਈਆਂ ਚੋਣਾਂ ਵਿਚ ਨੀਵੀਆਂ ਜਾਤੀਆਂ ਲਈ ਰਾਖਵੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ।

ਅੰਬੇਦਕਰ ਜੀ ਨੇ ‘ਲੇਬਰ ਪਾਰਟੀ’ ਅਤੇ ‘ਸ਼ੈਡਿਊਲਡ ਕਾਸਟ ਫੈਡਰੇਸ਼ਨ’ ਨਾਂ ਦੇ ਰਾਜਨੀਤਿਕ ਦਲਾਂ ਦਾ ਸੰਗਠਨ ਕੀਤਾ। ਉਨ੍ਹਾਂ ਦੀ ਜ਼ੋਰਦਾਰ ਬੇਨਤੀ ਦੇ ਫਲਸਰੂਪ ਭਾਰਤ ਦੇ ਸੰਵਿਧਾਨ ਵਿਚ ਨੀਵੀਆਂ ਜਾਤੀਆਂ ਅਤੇ ਕਬੀਲਿਆਂ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੇ ਯਤਨਾਂ ਕਾਰਨ ਸਰਕਾਰ ਨੇ ਛੂਤ-ਛਾਤ ਨੂੰ ਗ਼ੈਰ-ਕਾਨੂੰਨੀ (ਅਸੰਵਿਧਾਨਿਕ) ਘੋਸ਼ਿਤ ਕਰ ਦਿੱਤਾ।

Exam Tips:

a) ਸਾਲਾਂ ਦੇ ਕ੍ਰਮ (1918, 1931, 1932, 1936, 1937) ਨੂੰ ਯਾਦ ਰੱਖ ਕੇ ਲਿਖੋ।
b) ਬਹਿਸ਼ਕ੍ਰਿਤ ਹਿਤਕਾਰਨੀ ਸਭਾ, ਸਮਾਜ ਸਮਤਾ ਸੰਘ ਅਤੇ ਅਖ਼ਬਾਰਾਂ ਦੇ ਨਾਂ ਸਹੀ ਲਿਖੋ।
c) ਸੰਵਿਧਾਨ ਅਤੇ ਛੂਤ-ਛਾਤ ਦੇ ਗ਼ੈਰ-ਕਾਨੂੰਨੀ ਹੋਣ ਦਾ ਅਖ਼ੀਰਲਾ ਸਿੱਟਾ ਲਿਖੋ।

 

Punjab Board Solutions for Class 8 Social Science Punjabi Medium Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

Chapter Exercise Answers for Class 8 Social Science

Access structured Punjab Board textbook solutions for Punjabi Medium Chapter 18 ਜਾਤੀ-ਪ੍ਰਥਾ ਨੂੰ ਚੁਣੌਤੀ. Designed in alignment with the latest academic curriculum for Class 8 Social Science, these answers cover all end-of-chapter exercises to support daily learning and homework completion.

Detailed Answer Guides for Punjabi Medium Chapter 18 ਜਾਤੀ-ਪ੍ਰਥਾ ਨੂੰ ਚੁਣੌਤੀ

Beyond providing final answers, these guides offer step-by-step breakdowns for complex queries in the Class 8 Social Science module. This approach helps students balance theoretical depth with practical problem-solving skills required for Punjab Board exams.

Complete Preparation Kit for Class 8 Exams

These resources act as an effective roadmap for daily homework tasks and independent study. Supplement your review of Punjabi Medium Chapter 18 ਜਾਤੀ-ਪ੍ਰਥਾ ਨੂੰ ਚੁਣੌਤੀ with official sample papers and interactive practice tests available on our platform free of charge.

FAQs

Where can I find the latest PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ for the 2026-27 session?

The complete and updated PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ is available for free on StudiesToday.com. These solutions for Class 8 Social Science are as per latest Punjab Board curriculum.

Are the Social Science Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ as per 2026 exam pattern. All textbook exercises have been solved and have added explanation about how the Social Science concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ will help students to get full marks in the theory paper.

Do you offer PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ in multiple languages like Hindi and English?

Yes, we provide bilingual support for Class 8 Social Science. You can access PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ in both English and Hindi medium.

Is it possible to download the Social Science Punjab Board solutions for Class 8 as a PDF?

Yes, you can download the entire PSEB 8th Class Social Science Solutions Chapter 18 ਜਾਤੀ-ਪ੍ਰਥਾ ਨੂੰ ਚੁਣੌਤੀ in printable PDF format for offline study on any device.