Download Punjab Board Solutions for Class 8 Punjabi Punjabi Medium Chapter 09 ਸਾਡੀ ਧਰਤੀ
Access comprehensive textbook solutions for Punjabi Medium Chapter 09 ਸਾਡੀ ਧਰਤੀ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.
Access Punjab Board Solutions and Answers
View or download the dedicated Punjabi Medium Chapter 09 ਸਾਡੀ ਧਰਤੀ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਓਜ਼ੋਨ ਪਰਤ ਦਾ ਘਾਣ ਕਿਸ ਤਰ੍ਹਾਂ ਹੋਇਆ ਹੈ?
Answer:
ਮਘੋਰੇ ਹੋਣ ਨਾਲ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਓਜ਼ੋਨ ਪਰਤ ਵਿਚ ਹੋ ਰਹੇ ਮਘੋਰੇ ਸਾਡੇ ਕਿਸ ਅੰਗ ਦਾ ਨੁਕਸਾਨ ਕਰਦੇ ਹਨ?
Answer:
ਚਮੜੀ ਦਾ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 3: ਆਕਸੀਜਨ ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ?
Answer:
ਰੁੱਖਾਂ ਤੋਂ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 4: ਸਾਨੂੰ ਇਕ-ਇਕ ਬੂੰਦ ਕਿਸ ਚੀਜ਼ ਦੀ ਬਚਾਉਣੀ ਚਾਹੀਦੀ ਹੈ?
Answer:
ਪਾਣੀ ਦੀ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਮਨੁੱਖ ਨੇ ਵਾਤਾਵਰਨ ਨੂੰ ਕਿਵੇਂ ਗੰਦਾ ਕੀਤਾ ਹੈ?
Answer:
ਮਨੁੱਖ ਨੇ ਹਵਾ ਤੇ ਪਾਣੀ ਵਿਚ ਜ਼ਹਿਰੀਲੀਆਂ ਗੈਸਾਂ ਤੇ ਜ਼ਹਿਰੀਲੇ ਰਸਾਇਣ ਮਿਲਾ ਕੇ ਗੰਦਾ ਕੀਤਾ ਹੈ। ਰੁੱਖਾਂ ਦੇ ਵੱਢਣ ਕਰਕੇ ਧਰਤੀ ਤੋਂ ਮਨੁੱਖਾਂ ਦੇ ਸਾਹ ਲੈਣ ਲਈ ਜ਼ਰੂਰੀ ਆਕਸੀਜਨ ਗੈਸ ਦੇ ਸੋਮੇ ਘਟ ਗਏ ਹਨ। ਪ੍ਰਦੂਸ਼ਿਤ ਹਵਾ ਕਾਰਨ ਓਜ਼ੋਨ ਪਰਤ ਵਿਚ ਮਘੋਰੇ ਹੋ ਗਏ ਹਨ, ਜਿਸ ਕਾਰਨ ਸੂਰਜ ਦੀਆਂ ਖ਼ਤਰਨਾਕ ਪਰਾਬੈਂਗਣੀ ਕਿਰਨਾਂ ਸਾਡੇ ਸਰੀਰ ਉੱਤੇ ਸਿੱਧੀਆਂ ਪੈ ਕੇ ਸਾਡੀ ਚਮੜੀ ਨੂੰ ਰੋਗੀ ਕਰ ਰਹੀਆਂ ਹਨ। ਅਬਾਦੀ ਦਾ ਵਾਧਾ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
Question 2: ਦੂਸ਼ਿਤ ਵਾਤਾਵਰਨ ਦਾ ਕੀ ਨੁਕਸਾਨ ਹੈ?
Answer:
ਮਨੁੱਖ ਦੂਸ਼ਿਤ ਵਾਤਾਵਰਨ ਵਿਚ ਜਿਊਂਦਾ ਨਹੀਂ ਰਹਿ ਸਕਦਾ। ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖ ਵੱਢੇ ਜਾਣ ਨਾਲ ਮਨੁੱਖ ਨੂੰ ਸਾਹ ਲੈਣ ਲਈ ਜ਼ਰੂਰੀ ਆਕਸੀਜਨ ਨਹੀਂ ਮਿਲ ਰਹੀ। ਜ਼ਹਿਰੀਲਾ ਪਾਣੀ ਉਸਦੇ ਸਰੀਰ ਵਿੱਚ ਵਿਗਾੜ ਪੈਦਾ ਕਰਦਾ ਹੈ ਤੇ ਓਜ਼ੋਨ ਪਰਤ ਵਿਚ ਮਘੋਰੇ ਹੋਣ ਕਾਰਨ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਸਾਡੇ ਸਰੀਰਾਂ ਉੱਤੇ ਪੈ ਕੇ ਸਾਡੀ ਚਮੜੀ ਨੂੰ ਰੋਗੀ ਬਣਾਉਂਦੀਆਂ ਹਨ।
Exam Tips:
a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
Question 3: ਪਰਾਬੈਂਗਣੀ ਕਿਰਨਾਂ ਕਿਵੇਂ ਨੁਕਸਾਨ ਕਰਦੀਆਂ ਹਨ?
Answer:
ਪਰਾਬੈਂਗਣੀ ਕਿਰਨਾਂ ਜਦੋਂ ਸਿੱਧੀਆਂ ਸਾਡੇ ਸਰੀਰ ਉੱਤੇ ਪੈਂਦੀਆਂ ਹਨ, ਤਾਂ ਇਹ ਸਾਡੀ ਚਮੜੀ ਨੂੰ ਰੋਗੀ ਬਣਾਉਂਦੀਆਂ ਹਨ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 4: ਮਨੁੱਖ ਨੂੰ ਸਾਹ ਲੈਣਾ ਵੀ ਕਿਉਂ ਦੁੱਭਰ ਹੋ ਗਿਆ ਹੈ?
Answer:
ਕਿਉਂਕਿ ਮਨੁੱਖ ਵਧਦੀ ਅਬਾਦੀ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਰੁੱਖਾਂ ਨੂੰ ਵੱਢੀ ਜਾ ਰਿਹਾ ਹੈ, ਜਿਸ ਕਰਕੇ ਰੁੱਖਾਂ ਤੋਂ ਪੈਦਾ ਹੋਣ ਵਾਲੀ ਆਕਸੀਜਨ, ਜੋ ਕਿ ਮਨੁੱਖੀ ਸਾਹ ਲਈ ਜ਼ਰੂਰੀ ਹੈ, ਘੱਟ ਪੈਦਾ ਹੋ ਰਹੀ ਹੈ। ਇਸ ਕਰਕੇ ਮਨੁੱਖ ਲਈ ਸਾਹ ਲੈਣਾ ਵੀ ਦੁੱਭਰ ਹੋ ਗਿਆ ਹੈ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 5: ‘ਸਾਡੀ ਧਰਤੀ’ ਕਵਿਤਾ ਤੋਂ ਸਾਨੂੰ ਕੀ ਸੰਦੇਸ਼ ਮਿਲਦਾ ਹੈ?
Answer:
ਇਸ ਕਵਿਤਾ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਸਾਨੂੰ ਧਰਤੀ ਉੱਪਰਲੇ ਵਾਤਾਵਰਨ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ। ਹਵਾ ਤੇ ਪਾਣੀ ਗੰਦੇ ਨਹੀਂ ਹੋਣ ਦੇਣੇ ਚਾਹੀਦੇ ਤੇ ਰੁੱਖ ਨਹੀਂ ਵੱਢਣੇ ਚਾਹੀਦੇ। ਨਾਲ ਹੀ ਉਨ੍ਹਾਂ ਗੈਸਾਂ ਦਾ ਰਿਸਣਾ ਘਟਾਉਣਾ ਚਾਹੀਦਾ ਹੈ, ਜੋ ਓਜ਼ੋਨ ਵਿਚ ਮਘੋਰੇ ਪੈਦਾ ਕਰਦੀਆਂ ਹਨ।
Exam Tips:
a) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
c) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
ਕੁੱਝ ਹੋਰ ਪ੍ਰਸ਼ਨ
Question 1: ਵਿਰੋਧੀ ਸ਼ਬਦ ਲਿਖੋ :ਗੰਦਗੀ, ਸਿੱਧੀਆਂ, ਨਿੱਤ, ਦੁੱਖ, ਅਸਾਨ।
Answer:
ਵਿਰੋਧੀ ਸ਼ਬਦ
ਗੰਦਗੀ – ਸਫ਼ਾਈ
ਸਿੱਧੀਆਂ – ਵਿੰਗੀਆਂ-ਟੇਢੀਆਂ
ਨਿੱਤ – ਕਦੀ-ਕਦੀ
ਦੁੱਖ – ਸੁਖ
ਅਸਾਨ – ਮੁਸ਼ਕਿਲ
Exam Tips:
a) ਵਿਰੋਧੀ ਸ਼ਬਦ ਦਾ ਲਿੰਗ ਅਤੇ ਵਚਨ ਮੂਲ ਸ਼ਬਦ ਵਾਲਾ ਹੀ ਰੱਖੋ।
b) ਹਰ ਜੋੜੇ ਨੂੰ ਡੈਸ਼ (–) ਨਾਲ ਵੱਖ ਕਰ ਕੇ ਲਿਖੋ।
Question 2: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਧਰਤੀ – धरती – Earth
ਰੁੱਖ – …………. – ……………..
ਚਮੜੀ – …………. – ……………..
ਹਵਾ – …………. – ……………..
ਪਾਣੀ – …………. – ……………..
ਖ਼ਤਰਾ – …………. – ……………..
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਧਰਤੀ – धरती – Earth
ਰੁੱਖ – वृक्ष – Tree
ਚਮੜੀ – चमड़ी – Skin
ਹਵਾ – हवा – Air
ਪਾਣੀ – जल – Water
ਖ਼ਤਰਾ – खतरा – Danger
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
Question 3: ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤੁਸੀਂ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ?
Answer:
ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਧੂੰਆਂ ਛੱਡਣ ਵਾਲੇ ਵਾਹਨਾਂ ਦੀ ਵਰਤੋਂ ਘਟਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਧੂੰਆਂ ਛੱਡਣ ਤੇ ਜ਼ਹਿਰੀਲੇ ਪਦਾਰਥਾਂ ਦਾ ਪਾਣੀ ਦੇ ਸੋਮਿਆਂ ਵਿਚ ਨਿਕਾਸ ਕਰਨ ਵਾਲੀਆਂ ਫੈਕਟਰੀਆਂ ਨੂੰ ਅਜਿਹਾ ਕਰਨ ਤੋਂ ਬੰਦ ਕਰਨਾ ਚਾਹੀਦਾ ਹੈ। ਸਾਨੂੰ ਧਰਤੀ ਉੱਤੇ ਕੂੜਾ ਵੀ ਨਹੀਂ ਖਿਲਾਰਨਾ ਚਾਹੀਦਾ ਹੈ ਤੇ ਨਾ ਹੀ ਬਹੁਤ ਉੱਚੇ ਮਿਊਜ਼ਿਕ ਯੰਤਰ (ਡੀ.ਜੇ.) ਜਾਂ ਜੈਨਰੇਟਰ ਲਾ ਕੇ ਆਲੇ-ਦੁਆਲੇ ਵਿਚ ਸ਼ੋਰ ਪ੍ਰਦੂਸ਼ਣ ਪੈਦਾ ਕਰਨਾ ਚਾਹੀਦਾ ਹੈ।
Exam Tips:
a) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
b) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
c) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ
Question 1: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਸ਼ੁੱਧ ਰਹੀ ਨਾ ਧਰਤੀ ਸਾਡੀ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਕਿਹੜੀ ਚੀਜ਼ ਸ਼ੁੱਧ ਨਹੀਂ ਰਹੀ?
(iii) ਕਿਹੜੀ ਚੀਜ਼ ਦਾ ਘਾਣ ਕੀਤਾ ਹੈ?
(iv) ਓਜ਼ੋਨ ਪਰਤ ਦਾ ਘਾਣ ਕਿਸ ਤਰ੍ਹਾਂ ਕੀਤਾ ਗਿਆ ਹੈ?
(v) ਧਰਤੀ ‘ਤੇ ਰੁੱਖ ਨਾ ਰਹਿਣ ਨਾਲ ਕੀ ਹੁੰਦਾ ਹੈ?
(vi) ਆਕਸੀਜਨ ਕਿੱਥੋਂ ਮਿਲਦੀ ਹੈ?
(vii) ਰੁੱਖ ਕਿਉਂ ਘੱਟ ਰਹੇ ਹਨ? ਜਾਂ ਰੁੱਖਾਂ ਦੀ ਜਾਨ ਮੁੱਠ ਵਿਚ ਕਿਉਂ ਹੈ?
Answer:
(i) ਵਾਤਾਵਰਨ ਪ੍ਰਦੂਸ਼ਣ ਕਾਰਨ ਨਾ ਸਾਡੀ ਧਰਤੀ ਸ਼ੁੱਧ ਰਹੀ ਹੈ ਤੇ ਨਾ ਹੀ ਅਸਮਾਨ। ਅਸੀਂ ਵਾਤਾਵਰਨ ਵਿਚ ਗੈਸਾਂ ਦੀ ਗੰਦਗੀ ਭਰ ਕੇ ਆਪਣੀ ਹੀ ਰੱਖਿਆ ਕਰਨ ਵਾਲੀ ਓਜ਼ੋਨ ਪਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਜੇਕਰ ਧਰਤੀ ਉੱਤੇ ਰੁੱਖ ਨਾ ਰਹੇ, ਤਾਂ ਸਾਨੂੰ ਸਾਹ ਲੈਣ ਲਈ ਆਕਸੀਜਨ ਨਹੀਂ ਮਿਲੇਗੀ। ਸਾਡੇ ਦੇਸ਼ ਦੀ ਵਧਦੀ ਅਬਾਦੀ ਦੀਆਂ ਲੋੜਾਂ ਕਾਰਨ ਰੁੱਖਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
(ii) ਨਾ ਧਰਤੀ ਸ਼ੁੱਧ ਰਹੀ ਹੈ ਤੇ ਨਾ ਹੀ ਅਸਮਾਨ।
(iii) ਓਜ਼ੋਨ ਪਰਤ ਦਾ।
(iv) ਧਰਤੀ ਉੱਤੇ ਵਾਤਾਵਰਨ ਵਿਚ ਗੰਦਗੀ ਭਰ ਕੇ।
(v) ਮਨੁੱਖ ਦੇ ਸਾਹ ਲੈਣ ਲਈ ਆਕਸੀਜਨ ਪੈਦਾ ਨਹੀਂ ਹੁੰਦੀ।
(vi) ਰੁੱਖਾਂ ਤੋਂ।
(vii) ਵਧਦੀ ਵਸੋਂ (ਆਬਾਦੀ) ਦੀਆਂ ਲੋੜਾਂ ਪੂਰੀਆਂ ਕਰਨ ਲਈ ਰੁੱਖ ਵੱਢੇ ਜਾ ਰਹੇ ਹਨ।
Exam Tips:
a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
b) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
Question 2: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਤੁਸੀਂ ਸੋਚਿਆ ਕਦੇ ਇਹ ਦੱਸੋ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਓਜ਼ੋਨ ਪਰਤ ਕਿੱਥੇ ਹੈ?
(iii) ਓਜ਼ੋਨ ਪਰਤ ਵਿਚ ਮਘੋਰੇ ਹੋਣ ਨਾਲ ਸਾਡਾ ਕੀ ਨੁਕਸਾਨ ਹੁੰਦਾ ਹੈ?
(iv) ਕਿਹੜੀਆਂ ਕਿਰਨਾਂ ਸਾਡੇ ਲਈ ਜ਼ਹਿਰ ਸਮਾਨ ਹਨ?
(v) ਜ਼ਹਿਰੀਲੀਆਂ ਕਿਰਨਾਂ ਕਿੱਥੋਂ ਆਉਂਦੀਆਂ ਹਨ?
Answer:
(i) ਸਾਨੂੰ ਸੋਚਣਾ ਚਾਹੀਦਾ ਹੈ ਕਿ ਸਾਡੇ ਵਲੋਂ ਪਲੀਤ ਕੀਤੇ ਗਏ ਵਾਤਾਵਰਨ ਨਾਲ ਓਜ਼ੋਨ ਪਰਤ ਨੂੰ ਕਿੰਨਾ ਖ਼ਤਰਾ ਹੈ ਅਤੇ ਜਿਸ ਵਿਚ ਪਏ ਪਾੜ ਸਾਡੀ ਚਮੜੀ ਨੂੰ ਕਿੰਨਾ ਨੁਕਸਾਨ ਪਹੁੰਚਾਉਂਦੇ ਹਨ। ਸੂਰਜੀ ਕਿਰਨਾਂ ਜਦੋਂ ਓਜ਼ੋਨ ਪਰਤ ਵਿਚੋਂ ਲੰਘੇ ਬਿਨਾਂ ਸਾਡੇ ਸਰੀਰ ਉੱਤੇ ਪੈਂਦੀਆਂ ਹਨ, ਤਾਂ ਇਹ ਖ਼ਤਰਨਾਕ ਜ਼ਹਿਰ ਸਮਾਨ ਅਸਰ ਕਰਦੀਆਂ ਹਨ।
(ii) ਧਰਤੀ ਤੋਂ ਲਗਪਗ 15 ਤੋਂ 35 ਕਿਲੋਮੀਟਰ ਦੀ ਉਚਾਈ ’ਤੇ (ਵਾਯੂਮੰਡਲ ਦੀ ਸਮਤਾਪ-ਮੰਡਲ ਪਰਤ ਵਿਚ)।
(iii) ਓਜ਼ੋਨ ਪਰਤ ਵਿਚ ਮਘੋਰੇ ਹੋਣ ਨਾਲ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਸਿੱਧੀਆਂ ਸਾਡੇ ਸਰੀਰ ਉੱਤੇ ਪੈ ਕੇ ਸਾਡੀ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ।
(iv) ਪਰਾਬੈਂਗਣੀ ਕਿਰਨਾਂ।
(v) ਸੂਰਜ ਵਿਚੋਂ।
Exam Tips:
a) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
b) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
Question 3: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਹਵਾ ਤੇ ਪਾਣੀ ਦੂਸ਼ਿਤ ਕਰ ’ਤੇ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਕਿਹੜੀ-ਕਿਹੜੀ ਚੀਜ਼ ਦੂਸ਼ਿਤ ਹੋਈ ਹੈ?
(iii) ਹਵਾ ਪਾਣੀ ਦੇ ਦੂਸ਼ਿਤ ਹੋਣ ਨਾਲ ਕੀ ਹੋਇਆ ਹੈ?
(iv) ਕਿਹੜੀ ਗੱਲ ਦੁੱਖ ਨਾਲ ਕਹਿਣੀ ਪੈਂਦੀ ਹੈ?
(v) ਸਾਨੂੰ ਕੀ ਬਚਾਉਣਾ ਚਾਹੀਦਾ ਹੈ?
(vi) ਸਾਡਾ ਭਵਿੱਖ ਵਿਚ ਜਿਊਣਾ ਕਿਸ ਤਰ੍ਹਾਂ ਅਸਾਨ ਹੋਵੇਗਾ?
(vii) ਇਹ ਕਵਿਤਾ ਕਿਨ੍ਹਾਂ ਨੂੰ ਸੰਬੋਧਿਤ ਹੈ?
Answer:
(i) ਇਨਸਾਨ ਵਲੋਂ ਹਵਾ ਤੇ ਪਾਣੀ ਨੂੰ ਪਲੀਤ ਕਰਨ ਨਾਲ ਸਾਡਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ, ਪਰ ਬੰਦਾ ਇਸ ਸਮੱਸਿਆ ਵਲ ਅਜੇ ਵੀ ਧਿਆਨ ਨਹੀਂ ਦੇ ਰਿਹਾ। ਪਾਣੀ ਦੀ ਕਿੱਲਤ ਤੋਂ ਬਚਣ ਲਈ ਸਾਨੂੰ ਇਸ ਦੀ ਬੂੰਦ-ਬੂੰਦ ਬਚਾਉਣੀ ਚਾਹੀਦੀ ਹੈ ਤੇ ਰੁੱਖਾਂ ਦਾ ਬਚਾਅ ਕਰਨਾ ਚਾਹੀਦਾ ਹੈ, ਤਾਂ ਹੀ ਧਰਤੀ ਉੱਤੇ ਸਾਡਾ ਜਿਉਣਾ ਸੌਖਾ ਹੋਵੇਗਾ।
(ii) ਹਵਾ ਤੇ ਪਾਣੀ।
(iii) ਸਾਹ ਲੈਣਾ ਵੀ ਔਖਾ ਹੋ ਗਿਆ ਹੈ।
(iv) ਕਿ ਇਨਸਾਨ ਅਜੇ ਵੀ ਵਾਤਾਵਰਨ ਪ੍ਰਦੂਸ਼ਣ ਦੇ ਖ਼ਤਰਿਆਂ ਵਲੋਂ ਬੇਪਰਵਾਹ ਹੈ।
(v) ਪਾਣੀ ਦੀ ਇਕ-ਇਕ ਬੂੰਦ ਤੇ ਰੁੱਖ।
(vi) ਜੇਕਰ ਅਸੀਂ ਵਾਤਾਵਰਨ ਨੂੰ ਸਾਫ਼ ਰੱਖਣ ਦੇ ਯਤਨ ਕਰਾਂਗੇ।
(vii) ਬੱਚਿਆਂ ਨੂੰ।
Exam Tips:
a) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
b) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
Free study material for Punjabi
Free Punjab Board Textbook Explanations: Class 8 Punjabi Punjabi Medium Chapter 09 ਸਾਡੀ ਧਰਤੀ
Official Punjab Board Solutions for Punjabi Medium Chapter 09 ਸਾਡੀ ਧਰਤੀ
Review comprehensive exercise answers for Class 8 Punjabi Punjabi Medium Chapter 09 ਸਾਡੀ ਧਰਤੀ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 09 ਸਾਡੀ ਧਰਤੀ
Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Punjabi Revision
These resources act as an effective roadmap for daily homework tasks and independent study. Supplement your review of Punjabi Medium Chapter 09 ਸਾਡੀ ਧਰਤੀ with official sample papers and interactive practice tests available on our platform free of charge.
FAQs
The complete and updated PSEB 8th Class Punjabi Solutions Chapter 9 ਸਾਡੀ ਧਰਤੀ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 9 ਸਾਡੀ ਧਰਤੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 9 ਸਾਡੀ ਧਰਤੀ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 9 ਸਾਡੀ ਧਰਤੀ in both English and Hindi medium.
Yes, you can download the entire PSEB 8th Class Punjabi Solutions Chapter 9 ਸਾਡੀ ਧਰਤੀ in printable PDF format for offline study on any device.