Step-by-Step Textbook Solutions for Class 8 Punjabi Punjabi Medium Chapter 10 ਗਿੱਦੜ-ਸਿੰਙੀ
Access comprehensive textbook solutions for Punjabi Medium Chapter 10 ਗਿੱਦੜ-ਸਿੰਙੀ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.
Download Punjabi Medium Chapter 10 ਗਿੱਦੜ-ਸਿੰਙੀ Textbook Solutions PDF
View or download the dedicated Punjabi Medium Chapter 10 ਗਿੱਦੜ-ਸਿੰਙੀ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਬਹੁਵਿਕਲਪੀ ਪ੍ਰਸ਼ਨ
Question 1: ਲੋਕਾਂ ਨੂੰ ਮਾਸਟਰ ਬੁੱਧ ਸਿੰਘ ਕੋਲ ਕਿਹੜੀ ਚੀਜ਼ ਹੋਣ ਦਾ ਸ਼ੱਕ ਸੀ?
(ੳ) ਬਹੁਤ ਪੈਸਾ
(ਅ) ਵਿੱਦਿਆ
(ੲ) ਗਿੱਦੜ-ਸਿੰਙੀ
Answer:
(ੲ) ਗਿੱਦੜ-ਸਿੰਙੀ
Exam Tips:
a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
Question 2: ਕੰਵਲ ਨੈਨ ਗਿੱਦੜ-ਸਿੰਙੀ ਨੂੰ ਕਿੱਥੇ ਲੱਭਦਾ ਸੀ?
(ੳ) ਘਰਾਂ ਵਿੱਚ
(ਅ) ਪਿੰਡਾਂ ਵਿੱਚ
(ੲ) ਖੇਤਾਂ ਵਿੱਚ, ਨਦੀ ਕੰਢੇ ਤੇ ਜੰਗਲ ਵਿੱਚ
Answer:
(ੲ) ਖੇਤਾਂ ਵਿੱਚ, ਨਦੀ ਕੰਢੇ ਤੇ ਜੰਗਲ ਵਿੱਚ
Exam Tips:
a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
Question 3: ਗਿੱਦੜ-ਸਿੰਙੀ ਕਿਸਦੇ ਕੋਲ ਸੀ?
(ੳ) ਲੋਕਾਂ ਕੋਲ
(ਅ) ਤਾਈ ਸੁੱਧੀ ਕੋਲ
(ੲ) ਮਾਸਟਰ ਬੁੱਧ ਸਿੰਘ ਕੋਲ
Answer:
(ੲ) ਮਾਸਟਰ ਬੁੱਧ ਸਿੰਘ ਕੋਲ
Exam Tips:
a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
Question 4: ਮਾਸਟਰ ਬੁੱਧ ਸਿੰਘ ਨੇ ਕੰਵਲ ਨੈਨ ਨੂੰ ਕੀ ਸਿਖਾਇਆ?
(ੳ) ਪਾਠ ਕਰਨਾ
(ਅ) ਖੇਡਣਾ
(ੲ) ਆਪਣਾ ਕੰਮ ਆਪ ਕਰਨਾ
Answer:
(ੲ) ਆਪਣਾ ਕੰਮ ਆਪ ਕਰਨਾ
Exam Tips:
a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
Question 5: ਕੰਵਲ ਨੈਨ ਹਰ ਕੰਮ ਸਮੇਂ ਸਿਰ ਕਰਦਾ ਸੀ?
(ੳ) ਹਾਂ ਜੀ
(ਅ) ਨਹੀਂ ਜੀ
(ੲ) ਕਦੇ-ਕਦੇ
Answer:
(ੳ) ਹਾਂ ਜੀ
Exam Tips:
a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਕੰਵਲ ਨੈਨ ਗਿੱਦੜ-ਸਿੰਙੀ ਬਾਰੇ ਕੀ ਸੋਚਦਾ ਹੈ?
Answer:
ਕਿ ਗਿੱਦੜ-ਸਿੰਙੀ ਗਿੱਦੜ ਦੇ ਸਿੰਙ ਦਾ ਕੋਈ ਟੁਕੜਾ ਹੁੰਦਾ ਹੈ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 2: ਮਾਸਟਰ ਬੁੱਧ ਸਿੰਘ ਦਾ ਪਹਿਰਾਵਾ ਕਿਹੋ-ਜਿਹਾ ਸੀ?
Answer:
ਉਜਲਾ (ਸਾਫ਼-ਸੁਥਰਾ)।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
Question 3: ਤਾਈ ਸੁੱਧੀ ਬਾਰੇ ਕਿਹੜੀ ਗੱਲ ਬੜੀ ਮਸ਼ਹੂਰ ਸੀ?
Answer:
ਕਿ ਉਸ ਕੋਲ ਬੜੇ-ਬੜੇ ਜਾਦੂ-ਟੂਣੇ ਹਨ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 4: ਮਾਸਟਰ ਬੁੱਧ ਸਿੰਘ ਦੀ ਸੰਗਤ ਕਰਨ ਨਾਲ ਕੰਵਲ ਨੈਨ ‘ਤੇ ਕੀ ਅਸਰ ਹੋਇਆ?
Answer:
ਉਸਦਾ ਜੀਵਨ ਨਿਯਮ-ਬੱਧ ਤੇ ਮਿਹਨਤੀ ਹੋ ਗਿਆ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 5: ਕੰਵਲ ਨੈਨ ਤਰੱਕੀ ਦੀਆਂ ਰਾਹਾਂ ‘ਤੇ ਕਿਵੇਂ ਤੁਰਦਾ ਗਿਆ?
Answer:
ਕੰਵਲ ਨੈਨ ਮਾਸਟਰ ਬੁੱਧ ਸਿੰਘ ਦੀ ਸੰਗਤ ਵਿਚ ਰਹਿ ਕੇ ਆਪਣੇ ਜੀਵਨ ਨੂੰ ਨਿਯਮ-ਬੱਧ ਕਰਦਾ ਹੋਇਆ ਮਿਹਨਤ ਨਾਲ ਤਰੱਕੀ ਦੇ ਰਾਹਾਂ ਉੱਤੇ ਤੁਰਦਾ ਗਿਆ।
Exam Tips:
a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਮਾਸਟਰ ਬੁੱਧ ਸਿੰਘ ਦੇ ਹਰਮਨ ਪਿਆਰਾ ਹੋਣ ਦੇ ਕੀ ਕਾਰਨ ਸਨ?
Answer:
ਮਾਸਟਰ ਬੁੱਧ ਸਿੰਘ ਦੇ ਹਰਮਨ-ਪਿਆਰਾ ਹੋਣ ਦੇ ਕਾਰਨ ਇਹ ਸਨ ਕਿ ਉਹ ਸਵੇਰ ਤੋਂ ਸ਼ਾਮ ਤਕ ਦੇ ਵਕਤ ਨੂੰ ਨਿਯਮ-ਪੂਰਵਕ ਗੁਜ਼ਾਰਦਾ ਸੀ। ਉਹ ਹਰ ਰੋਜ਼ ਨਿਯਮ ਅਨੁਸਾਰ ਕਸਰਤ ਕਰਦਾ, ਨਹਾਉਂਦਾ, ਪਾਠ-ਪੂਜਾ ਕਰਦਾ, ਸਕੂਲ ਦੀਆਂ ਕਾਪੀਆਂ ਦੇਖਦਾ, ਕਮੇਟੀ ਦੇ ਲੋਕਾਂ ਨੂੰ ਮਿਲਦਾ ਤੇ ਚੰਦਾ ਇਕੱਠਾ ਕਰਦਾ ਸੀ। ਇਸ ਪ੍ਰਕਾਰ ਉਹ ਸਵੇਰ ਤੋਂ ਰਾਤ ਗਈ ਤਕ ਕਿਸੇ ਨਾ ਕਿਸੇ ਆਹਰ ਵਿਚ ਜੁਟਿਆ ਰਹਿੰਦਾ ਸੀ। ਉਹ ਹੱਥੀਂ ਕੰਮ ਕਰਨ ਤੋਂ ਜੀਅ ਨਹੀਂ ਸੀ ਚੁਰਾਉਂਦਾ। ਉਹ ਆਪਣਾ ਸਾਈਕਲ ਆਪ ਸਾਫ਼ ਕਰਦਾ, ਆਪ ਕੱਪੜੇ ਪ੍ਰੈੱਸ ਕਰਦਾ ਤੇ ਬੂਟ ਵੀ ਆਪ ਪਾਲਿਸ਼ ਕਰ ਕੇ ਸਾਫ਼-ਸੁਥਰਾ ਰਹਿੰਦਾ ਸੀ। ਉਹ ਸਦਾ ਸੱਚ ਤੇ ਮਿੱਠਾ ਬੋਲਦਾ ਸੀ ਤੇ ਗ਼ਰੀਬ-ਗੁਰਬੇ ਦੀ ਸਹਾਇਤਾ ਕਰਦਾ ਸੀ। ਉਹ ਲੋਕਾਂ ਨਾਲ ਬਾਕਾਇਦਾ ਚਿੱਠੀ-ਪੱਤਰ ਰੱਖਦਾ ਸੀ ਤੇ ਅਖ਼ਬਾਰਾਂ-ਰਸਾਲੇ ਪੜ੍ਹਦਾ ਰਹਿੰਦਾ ਸੀ। ਇਨ੍ਹਾਂ ਗੁਣਾਂ ਕਰ ਕੇ ਹੀ ਉਹ ਲੋਕਾਂ ਵਿਚ ਹਰਮਨ-ਪਿਆਰਾ ਸੀ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
Question 2: ਕੰਵਲ ਨੈਨ ਗਿੱਦੜ-ਸਿੰਙੀ ਨੂੰ ਕਿੱਥੋਂ ਲੱਭਦਾ ਸੀ?
Answer:
ਕੰਵਲ ਨੈਨ ਦਾ ਖ਼ਿਆਲ ਸੀ ਕਿ ਗਿੱਦੜ-ਸਿੰਙੀ ਗਿੱਦੜ ਦੇ ਸਿੰਙ ਦਾ ਕੋਈ ਟੁਕੜਾ ਹੁੰਦਾ ਹੈ ਤੇ ਉਹ ਸੋਚਦਾ-ਸੋਚਦਾ ਬਾਹਰ ਖੇਤਾਂ ਵਿਚ, ਨਦੀ ਦੇ ਕੰਢੇ, ਦੂਰ ਜਿੱਥੇ ਜੰਗਲ ਸ਼ੁਰੂ ਹੋ ਜਾਂਦਾ ਹੈ, ਘੁੰਮਦਾ ਰਹਿੰਦਾ, ਤਾਂ ਜੋ ਉਸ ਨੂੰ ਕੋਈ ਮਰਿਆ ਹੋਇਆ ਗਿੱਦੜ ਮਿਲ ਜਾਵੇ ਤੇ ਉਹ ਉਸ ਦਾ ਸਿੰਙ ਪ੍ਰਾਪਤ ਕਰ ਸਕੇ। ਉਹ ਹਰ ਸਮੇਂ, ਇੱਥੋਂ ਤਕ ਕਿ ਸੁਪਨਿਆਂ ਵਿਚ ਵੀ ਗਿੱਦੜ ਦਾ ਸਿੰਙ ਲੱਭਦਾ ਰਹਿੰਦਾ ਸੀ।
Exam Tips:
a) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
b) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
c) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
Question 3: ਮਾਸਟਰ ਬੁੱਧ ਸਿੰਘ ਸਵੇਰ ਅਤੇ ਸ਼ਾਮ ਵੇਲੇ ਦੇ ਸਮੇਂ ਦਾ ਉਪਯੋਗ ਕਿਸ ਤਰ੍ਹਾਂ ਕਰਦਾ ਸੀ?
Answer:
ਮਾਸਟਰ ਬੁੱਧ ਸਿੰਘ ਸਵੇਰੇ ਸਰਘੀ ਵੇਲੇ ਉੱਠ ਕੇ ਬਾਹਰ ਸੈਰ ਕਰਨ ਜਾਂਦਾ ਸੀ। ਦੂਰ ਖੇਤਾਂ ਵਿਚ ਅੱਧਾ ਘੰਟਾ ਕਸਰਤ ਕਰਦਾ ਸੀ। ਅਜੇ ਹਨੇਰਾ ਹੀ ਹੁੰਦਾ ਸੀ ਕਿ ਉਹ ਘਰ ਆ ਕੇ ਨਹਾ ਲੈਂਦਾ ਸੀ। ਫਿਰ ਉਹ ਕੁੱਝ ਦੇਰ ਪਾਠ-ਪੂਜਾ ਕਰਦਾ ਤੇ ਰੱਬ ਦਾ ਨਾਂ ਲੈਂਦਾ ਸੀ। ਦਿਨ ਚੜ੍ਹਦਿਆਂ ਹੀ ਉਹ ਸਕੂਲ ਦੀਆਂ ਕਾਪੀਆਂ ਦੇਖਣੀਆਂ ਸ਼ੁਰੂ ਕਰ ਦਿੰਦਾ ਸੀ। ਸ਼ਾਮ ਵੇਲੇ ਉਹ ਰਜਿਸਟਰ ਦੇਖਦਾ, ਕਮੇਟੀ ਦੇ ਲੋਕਾਂ ਨੂੰ ਮਿਲਦਾ, ਚੰਦਾ ਇਕੱਠਾ ਕਰਨ ਜਾਂਦਾ ਤੇ ਇਸ ਪ੍ਰਕਾਰ ਰਾਤ ਗਈ ਤਕ ਕਿਸੇ ਨਾ ਕਿਸੇ ਆਹਰ ਵਿਚ ਜੁਟਿਆ ਰਹਿੰਦਾ ਸੀ।
Exam Tips:
a) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।
b) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
c) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 4: ਕੰਵਲ ਨੈਨ ਨੂੰ ਵਧਦਾ-ਫੁੱਲਦਾ ਦੇਖ ਕੇ ਲੋਕੀਂ ਕੀ ਸੋਚਦੇ ਸਨ?
Answer:
ਕੰਵਲ ਨੈਨ ਨੂੰ ਵਧਦਾ-ਫੁੱਲਦਾ ਦੇਖ ਕੇ ਲੋਕੀਂ ਸੋਚਦੇ ਸਨ ਕਿ ਮਾਸਟਰ ਬੁੱਧ ਸਿੰਘ ਨੇ ਉਸਨੂੰ ਗਿੱਦੜ-ਸਿੰਙੀ ਦੇ ਦਿੱਤੀ ਹੈ।
Exam Tips:
a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
Question 5: ਕਿਹੜੀਆਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਮਾਸਟਰ ਬੁੱਧ ਸਿੰਘ ਹੱਥੀਂ ਕੰਮ ਕਰਨ ਨੂੰ ਬੁਰਾ ਨਹੀਂ ਸੀ ਸਮਝਦਾ?
Answer:
ਮਾਸਟਰ ਬੁੱਧ ਸਿੰਘ ਆਪਣੀ ਪਤਨੀ ਦੇ ਧੋਤੇ ਕੱਪੜਿਆਂ ਨੂੰ ਆਪ ਪ੍ਰੈੱਸ ਕਰਦਾ ਸੀ। ਉਹ ਆਪਣੇ ਸਾਈਕਲ ਨੂੰ ਆਪ ਸਾਫ਼ ਕਰਦਾ ਸੀ। ਉਹ ਆਪਣੇ ਬੂਟ ਆਪ ਪਾਲਿਸ਼ ਕਰਦਾ ਸੀ। ਇਨ੍ਹਾਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਮਾਸਟਰ ਬੁੱਧ ਸਿੰਘ ਹੱਥੀਂ ਕੰਮ ਕਰਨ ਨੂੰ ਬੁਰਾ ਨਹੀਂ ਸੀ ਸਮਝਦਾ।
Exam Tips:
a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
ਕੁੱਝ ਹੋਰ ਪ੍ਰਸ਼ਨ
Question 1: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਬਾਦਸ਼ਾਹ, ਉਜਲੇ, ਸਰਘੀ ਵੇਲੇ, ਗਿੱਦੜ-ਸਿੰਙੀ, ਆਹਰ, ਚਮ-ਚਮ)
(ੳ) ਲੋਕ ਸੋਚਦੇ, ਮਾਸਟਰ ਜੀ ਕੋਲ ……….. ਹੈ।
(ਅ) ਮਾਸਟਰ ਜੀ ਕੋਲ ਇੱਕ ……….. ਕਰਦੀ ਸਾਈਕਲ ਸੀ।
(ੲ) ਮਾਸਟਰ ਬੁੱਧ ਸਿੰਘ ਪਿੰਡ ਵਿੱਚ ਇੰਝ ਫਿਰਦਾ ਸੀ, ਜਿਵੇਂ ਕੋਈ ……… ਹੋਵੇ।
(ਸ) ਉਹ ਰੋਜ਼ ……….. ਕੱਪੜੇ ਪਾ ਕੇ ਸਕੂਲ ਜਾਂਦਾ।
(ਹ) ਮਾਸਟਰ ਜੀ ……….. ਉੱਠ ਕੇ ਕਸਰਤ ਕਰਦੇ ਸਨ।
(ਕ) ਕੰਵਲ ਨੈਨ ਸਾਰਾ ਦਿਨ ਕਿਸੇ ਨਾ ਕਿਸੇ ……….. ਵਿੱਚ ਲੱਗਿਆ ਰਹਿੰਦਾ ਹੈ।
Answer:
(ੳ) ਲੋਕ ਸੋਚਦੇ, ਮਾਸਟਰ ਜੀ ਕੋਲ ਗਿੱਦੜ-ਸਿੰਙੀ ਹੈ।
(ਅ) ਮਾਸਟਰ ਜੀ ਕੋਲ ਇੱਕ ਚਮ-ਚਮ ਕਰਦੀ ਸਾਈਕਲ ਸੀ।
(ੲ) ਮਾਸਟਰ ਬੁੱਧ ਸਿੰਘ ਪਿੰਡ ਵਿੱਚ ਇੰਝ ਫਿਰਦਾ ਸੀ, ਜਿਵੇਂ ਕੋਈ ਬਾਦਸ਼ਾਹ ਹੋਵੇ।
(ਸ) ਉਹ ਰੋਜ਼ ਉਜਲੇ ਕੱਪੜੇ ਪਾ ਕੇ ਸਕੂਲ ਜਾਂਦਾ।
(ਹ) ਮਾਸਟਰ ਜੀ ਸਰਘੀ ਵੇਲੇ ਉੱਠ ਕੇ ਕਸਰਤ ਕਰਦੇ ਸਨ।
(ਕ) ਕੰਵਲ ਨੈਨ ਸਾਰਾ ਦਿਨ ਕਿਸੇ ਨਾ ਕਿਸੇ ਆਹਰ ਵਿੱਚ ਲੱਗਿਆ ਰਹਿੰਦਾ।
Exam Tips:
a) ਦਿੱਤੇ ਗਏ ਹਰ ਸ਼ਬਦ ਨੂੰ ਇਕ ਵਾਰ ਹੀ ਵਰਤੋ।
b) ਖ਼ਾਲੀ ਥਾਂ ਭਰਨ ਪਿੱਛੋਂ ਪੂਰਾ ਵਾਕ ਪੜ੍ਹ ਕੇ ਅਰਥ ਜਾਂਚੋ।
Question 2: ਵਾਕਾਂ ਵਿੱਚ ਵਰਤੋ :ਜਾਦੂ, ਸੁਗਾਤ, ਫ਼ੈਸਲਾ, ਲਿਸ਼-ਲਿਸ਼ ਕਰਨਾ, ਹਨੇਰਾ, ਕਿਸਮਤ ਵਾਲਾ।
Answer:
1. ਜਾਦੂ (ਕਰਾਮਾਤੀ ਚੀਜ਼) – ਲੋਕ ਸੋਚਦੇ ਕਿ ਗਿੱਦੜ-ਸਿੰਙੀ ਸ਼ਾਇਦ ਕੋਈ ਜਾਦੂ ਦੀ ਚੀਜ਼ ਹੈ।
2. ਸੁਗਾਤ (ਤੋਹਫ਼ਾ, ਬਖ਼ਸ਼ਿਸ਼) – ਕੁਦਰਤ ਨੇ ਮਨੁੱਖ ਨੂੰ ਬਹੁਤ ਸਾਰੀਆਂ ਸੁਗਾਤਾਂ ਦਿੱਤੀਆਂ ਹਨ।
3. ਫ਼ੈਸਲਾ (ਨਿਰਨਾ) – ਅਦਾਲਤ ਨੇ ਅੱਜ ਇਸ ਮੁਕੱਦਮੇ ਦਾ ਫ਼ੈਸਲਾ ਸੁਣਾ ਦਿੱਤਾ।
4. ਲਿਸ਼-ਲਿਸ਼ ਕਰਨਾ (ਚਮਕਣਾ) – ਮਾਸਟਰ ਬੁੱਧ ਸਿੰਘ ਦਾ ਸਾਈਕਲ ਲਿਸ਼-ਲਿਸ਼ ਕਰਦਾ ਹੁੰਦਾ ਸੀ।
5. ਹਨੇਰਾ (ਚਾਨਣ ਦੇ ਉਲਟ, ਹਨੇਰ) – ਰਾਤ ਪਈ ਤੇ ਹਨੇਰਾ ਛਾ ਗਿਆ।
6. ਕਿਸਮਤ ਵਾਲਾ (ਭਾਗਾਂ ਵਾਲਾ) – ਲਾਟਰੀ ਤਾਂ ਕਿਸੇ ਕਿਸਮਤ ਵਾਲੇ ਦੀ ਹੀ ਨਿਕਲਦੀ ਹੈ।
Exam Tips:
a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
Question 3: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮਾਸਟਰ – मास्टर – Teacher
ਵਿਆਹ – ………….. – ……………
ਦੋਸਤ – ………….. – ……………
ਨੰਬਰ – ………….. – ……………
ਬੁੱਢਾ – ………….. – ……………
ਰਜਿਸਟਰ – ………….. – …………
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਮਾਸਟਰ – मास्टर – Teacher
ਵਿਆਹ – विवाह – Wedding
ਦੋਸਤ – मित्र – Friend
ਨੰਬਰ – अंक – Number
ਬੁੱਢਾ – बूढ़ा – Old man
ਰਜਿਸਟਰ – रजिस्टर – Register
Exam Tips:
a) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
b) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
Question 4: ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :ਦੁਧ, ਸੈਕਲ, ਚੜਿਆ, ਸਰਗੀ ਵੈਲਾ, ਕਮੈਟੀ, ਸੇਹਤ।
Answer:
ਅਸ਼ੁੱਧ – ਸ਼ੁੱਧ
ਦੁਧ – ਦੁੱਧ
ਸੈਕਲ – ਸਾਈਕਲ
ਚੜਿਆ – ਚੜ੍ਹਿਆ
ਸਰਗੀ ਵੈਲਾ – ਸਰਘੀ ਵੇਲਾ
ਕਮੈਟੀ – ਕਮੇਟੀ
ਸੇਹਤ – ਸਿਹਤ
Exam Tips:
a) ਲਗਾਂ-ਮਾਤਰਾਂ, ਅਧਕ ਅਤੇ ਪੈਰ ਵਿਚ ਪੈਣ ਵਾਲੇ ਅੱਖਰਾਂ ਦਾ ਧਿਆਨ ਰੱਖੋ।
b) ਪਹਿਲਾਂ ਅਸ਼ੁੱਧ ਅਤੇ ਫਿਰ ਸ਼ੁੱਧ ਰੂਪ ਲਿਖੋ।
Question 5: ਵਿਰੋਧੀ ਸ਼ਬਦ ਲਿਖੋ :ਮਿੱਤਰ, ਸਵੇਰ, ਖ਼ੁਸ਼ੀ, ਪਿੰਡ, ਇਸਤਰੀ, ਉਸਤਾਦ।
Answer:
ਵਿਰੋਧੀ ਸ਼ਬਦ
ਮਿੱਤਰ – ਦੁਸ਼ਮਣ
ਸਵੇਰ – ਸ਼ਾਮ
ਖ਼ੁਸ਼ੀ – ਗ਼ਮੀ
ਪਿੰਡ – ਸ਼ਹਿਰ
ਇਸਤਰੀ – ਪੁਰਸ਼
ਉਸਤਾਦ – ਸ਼ਾਗਿਰਦ
Exam Tips:
a) ਹਰ ਜੋੜੇ ਨੂੰ ਡੈਸ਼ (–) ਨਾਲ ਵੱਖ ਕਰ ਕੇ ਲਿਖੋ।
b) ਵਿਰੋਧੀ ਸ਼ਬਦ ਦਾ ਲਿੰਗ ਅਤੇ ਵਚਨ ਮੂਲ ਸ਼ਬਦ ਵਾਲਾ ਹੀ ਰੱਖੋ।
Question 6: ਪਾਠ ਵਿੱਚ ਆਈਆਂ ਚੰਗੀਆਂ ਆਦਤਾਂ ‘ਤੇ ਤੁਸੀਂ ਕਿਸ ਤਰ੍ਹਾਂ ਅਮਲ ਕਰੋਗੇ?
Answer:
ਮੈਂ ਮਾਸਟਰ ਬੁੱਧ ਸਿੰਘ ਤੋਂ ਪ੍ਰਭਾਵਿਤ ਕੰਵਲ ਨੈਨ ਵਾਂਗ ਹੀ ਉਨ੍ਹਾਂ ਦੇ ਜੀਵਨ ਦੀਆਂ ਚੰਗੀਆਂ ਆਦਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਵਾਂਗਾ ਤੇ ਉਨ੍ਹਾਂ ਵਾਂਗ ਹੀ ਆਪਣੇ ਸਾਰੇ ਕੰਮਾਂ ਨੂੰ ਨੇਮ ਨਾਲ ਕਰਾਂਗਾ ਤੇ ਪੂਰੀ ਮਿਹਨਤ ਕਰ ਕੇ ਪੜ੍ਹਾਈ ਕਰਾਂਗਾ। ਮੈਂ ਹਰ ਰੋਜ਼ ਸਵੇਰੇ ਉੱਠਾਂਗਾ ਤੇ ਸੈਰ ਕਰਨ ਲਈ ਜਾਵਾਂਗਾ। ਮੈਂ ਆਪਣੇ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਾਂਗਾ। ਮੈਂ ਆਪਣੇ ਕੱਪੜੇ ਆਪ ਧੋ ਕੇ ਪ੍ਰੈੱਸ ਕਰਾਂਗਾ ਤੇ ਆਪਣੇ ਬੂਟ ਵੀ ਆਪ ਹੀ ਪਾਲਿਸ਼ ਕਰਾਂਗਾ। ਮੈਂ ਆਪਣਾ ਸਾਈਕਲ ਵੀ ਆਪ ਸਾਫ਼ ਕਰਾਂਗਾ। ਮੈਂ ਹਰ ਰੋਜ਼ ਅਖ਼ਬਾਰ ਪੜ੍ਹਾਂਗਾ ਤੇ ਕੁੱਝ ਨਾ ਕੁੱਝ ਆਪ ਲਿਖਣ ਦਾ ਅਭਿਆਸ ਕਰਾਂਗਾ। ਮੈਂ ਸਮੇਂ ਨੂੰ ਅਜਾਈਂ ਨਹੀਂ ਗੁਆਵਾਂਗਾ ਤੇ ਹਰ ਸਮੇਂ ਕੁੱਝ ਨਾ ਕੁੱਝ ਕਰਦਾ ਰਹਾਂਗਾ। ਮੈਂ ਆਪਣੀ ਪੜ੍ਹਾਈ ਵਲ ਪੂਰੀ ਤਰ੍ਹਾਂ ਧਿਆਨ ਦੇ ਕੇ ਉੱਨਤੀ ਦੀਆਂ ਪੌੜੀਆਂ ਚੜ੍ਹਾਂਗਾ।
Exam Tips:
a) ਅੰਤ ਵਿਚ ਇਕ ਵਾਕ ਵਿਚ ਸਿੱਟਾ ਲਿਖੋ।
b) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
c) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
Question 7: ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਕੰਵਲ ਨੈਨ ਸੋਚਦਾ, ਉਸਦੇ ਹੱਥ ਕਦੀ ਗਿੱਦੜ-ਸਿੰਙੀ ਨਹੀਂ ਆਏਗੀ। (ਨਾਂਵ ਚੁਣੋ)
(ਅ) ਇਕ ਖੱਡ ਵਿਚ ਉਹਦਾ ਪੈਰ ਤਿਲ੍ਹਕ ਗਿਆ। (ਪੜਨਾਂਵ ਚੁਣੋ)
(ੲ) ਪੰਜ-ਸੱਤ ਰੋਜ਼ ਬਿਮਾਰ ਰਹਿ ਕੇ ਕੁੱਤਾ ਮਰ ਗਿਆ। (ਵਿਸ਼ੇਸ਼ਣ ਚੁਣੋ)
(ਸ) ਕਦੀ ਉਹ ਕੁੱਝ ਸੋਚਦਾ, ਕਦੀ ਕੁੱਝ। (ਕਿਰਿਆ ਚੁਣੋ)
Answer:
(ੳ) ਕੰਵਲ ਨੈਨ, ਹੱਥ, ਗਿੱਦੜ-ਸਿੰਙੀ।
(ਅ) ਉਹਦਾ।
(ੲ) ਪੰਜ-ਸੱਤ।
(ਸ) ਸੋਚਦਾ।
Exam Tips:
a) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।
b) ਮੁਹਾਵਰੇ ਦਾ ਰੂਪ ਵਾਕ ਅਨੁਸਾਰ ਬਦਲਿਆ ਜਾ ਸਕਦਾ ਹੈ।
ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ
ਪਾਠ-ਪੁਸਤਕ ਵਿਚੋਂ “ਹਰ ਰੋਜ਼ ਦੀ ਸੈਰ ਤੇ ਕਸਰਤ…” ਤੋਂ “…ਵੀ ਜ਼ਿਆਦਾ ਪੜ੍ਹ ਜਾਵੇਗਾ।” ਤਕ ਦਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।
Question 1: ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
(ੳ) ਸ਼ਹਿਦ ਦੀਆਂ ਮੱਖੀਆਂ
(ਅ) ਗਿੱਦੜ-ਸਿੰਙੀ
(ੲ) ਜਨਮ-ਦਿਨ ਦੀ ਪਾਰਟੀ
(ਸ) ਘਰ ਦਾ ਜਿੰਦਰਾ
Answer:
(ਅ) ਗਿੱਦੜ-ਸਿੰਙੀ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 2: ਹਰ ਰੋਜ਼ ਸੈਰ ਤੇ ਕਸਰਤ ਦਾ ਕੰਵਲ ਨੈਨ ਨੂੰ ਕੀ ਫ਼ਾਇਦਾ ਹੋਇਆ?
(ੳ) ਸਿਹਤ ਚੰਗੀ ਹੋ ਗਈ
(ਅ) ਮੁਟਾਪਾ ਘਟ ਗਿਆ
(ੲ) ਨਜ਼ਰ ਤੇਜ਼ ਹੋ ਗਈ
(ਸ) ਪਿੱਠ ਦਰਦ ਹਟ ਗਈ
Answer:
(ੳ) ਸਿਹਤ ਚੰਗੀ ਹੋ ਗਈ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 3: ਕਿਸ ਗੱਲ ਕਰਕੇ ਕੰਵਲ ਨੈਨ ਦਾ ਜੀਵਨ ਕੂਲਾ ਪੱਟ ਹੋ ਗਿਆ?
(ੳ) ਬਾਕਾਇਦਗੀ ਕਰਕੇ
(ਅ) ਬੇਕਾਇਦਗੀ ਕਰਕੇ
(ੲ) ਪ੍ਰਾਰਥਨਾ ਕਰਨ ਨਾਲ
(ਸ) ਰੁਝੇਵੇਂ ਕਾਰਨ
Answer:
(ੳ) ਬਾਕਾਇਦਗੀ ਕਰਕੇ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 4: ਕਦੇ ਕੰਵਲ ਨੈਨ ਖੰਡਰਾਂ, ਖਾਈਆਂ ਤੇ ਦਰਾੜਾਂ ਵਿਚ ਕੀ ਲੱਭਦਾ ਫਿਰਦਾ ਸੀ?
(ੳ) ਆਪਣਾ ਆਪ
(ਅ) ਮਾਸਟਰ ਜੀ
(ੲ) ਗਿੱਦੜ-ਸਿੰਙੀ
(ਸ) ਸਕੂਲ ਦਾ ਕੰਮ
Answer:
(ੲ) ਗਿੱਦੜ-ਸਿੰਙੀ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 5: ਕੰਵਲ ਨੈਨ ਨੂੰ ਗਿੱਦੜ-ਸਿੰਙੀ ਅਲਮਾਰੀ ਦੀ ਨੁੱਕਰ ਵਿਚ ਪਈ ਹੋਣ ਦਾ ਭਰਮ ਕਿਸ ਤਰ੍ਹਾਂ ਪਿਆ ਸੀ?
(ੳ) ਸੁਫਨਾ ਆਉਣ ਕਰਕੇ
(ਅ) ਮਾਸਟਰ ਜੀ ਤੋਂ ਸੁਣ ਕੇ
(ੲ) ਦਾਦੀ ਦੇ ਦੱਸਣ ਕਰਕੇ
Answer:
(ੳ) ਸੁਫਨਾ ਆਉਣ ਕਰਕੇ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Question 6: ਕਿਸਨੇ ਕੰਵਲ ਨੈਨ ਦੀ ਲਿਖੀ ਕਹਾਣੀ ਛਾਪਣੀ ਮਨਜ਼ੂਰ ਕਰ ਲਈ ਸੀ?
(ੳ) ਪਬਲਿਸ਼ਰ ਨੇ
(ਅ) ਅਖ਼ਬਾਰ ਨੇ
(ੲ) ਮੈਗਜ਼ੀਨ ਦੇ ਐਡੀਟਰ ਨੇ
(ਸ) ਕਿਸੇ ਨੇ ਵੀ ਨਹੀਂ
Answer:
(ਅ) ਅਖ਼ਬਾਰ ਨੇ
Exam Tips:
a) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
b) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
Question 7: ਕੌਣ ਕੰਵਲ ਨੈਨ ਦਾ ਦੋਸਤ ਹੀ ਬਣ ਗਿਆ?
(ੳ) ਅਖ਼ਬਾਰ ਦਾ ਐਡੀਟਰ
(ਅ) ਮਾਸਟਰ ਬੁੱਧ ਸਿੰਘ
(ੲ) ਹੈਡਮਾਸਟਰ
(ਸ) ਗੁਆਂਢੀ
Answer:
(ਅ) ਮਾਸਟਰ ਬੁੱਧ ਸਿੰਘ
Exam Tips:
a) ਵਿਕਲਪ ਦਾ ਅੱਖਰ ਅਤੇ ਉੱਤਰ ਦੋਵੇਂ ਲਿਖੋ।
b) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
Question 8: ਕੰਵਲ ਨੈਨ ਨੇ ਹੁਣ ਕਿੱਥੇ ਪੜ੍ਹਨ ਜਾਣਾ ਸੀ?
(ੳ) ਸ਼ਹਿਰ ਦੇ ਕਾਲਜ ਵਿਚ
(ਅ) ਵੱਡੇ ਸਕੂਲ ਵਿਚ
(ੲ) ਵਿਦੇਸ਼ ਵਿਚ
(ਸ) ਕੋਚਿੰਗ ਸੈਂਟਰ ਵਿਚ
Answer:
(ੳ) ਸ਼ਹਿਰ ਦੇ ਕਾਲਜ ਵਿਚ
Exam Tips:
a) ਪੈਰੇ ਨੂੰ ਘੱਟੋ-ਘੱਟ ਦੋ ਵਾਰ ਧਿਆਨ ਨਾਲ ਪੜ੍ਹੋ।
b) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
Question 9: ਮਾਸਟਰ ਬੁੱਧ ਸਿੰਘ ਕਿਸ ਨੂੰ ਕਹਿੰਦਾ ਸੀ ਕਿ ਉਹ ਆਪਣੇ ਉਸਤਾਦ ਤੋਂ ਵੀ ਵੱਧ ਪੜ੍ਹ ਜਾਵੇਗਾ?
(ੳ) ਕੰਵਲ ਨੈਨ ਨੂੰ
(ਅ) ਆਪਣੇ ਆਪ ਨੂੰ
(ੲ) ਮਨੀਟਰ ਨੂੰ
(ਸ) ਕੰਵਲਜੀਤ ਨੂੰ
Answer:
(ੳ) ਕੰਵਲ ਨੈਨ ਨੂੰ
Exam Tips:
a) ਪੈਰੇ ਵਿਚੋਂ ਉਹ ਵਾਕ ਲੱਭੋ ਜਿਸ ਵਿਚ ਇਸ ਪ੍ਰਸ਼ਨ ਦਾ ਉੱਤਰ ਹੈ।
b) ਉੱਤਰ ਪੈਰੇ ਦੇ ਆਧਾਰ ’ਤੇ ਹੀ ਚੁਣੋ, ਅੰਦਾਜ਼ੇ ਨਾਲ ਨਹੀਂ।
Free study material for Punjabi
Step-by-Step Textbook Answers: Class 8 Punjabi Punjabi Medium Chapter 10 ਗਿੱਦੜ-ਸਿੰਙੀ
Official Punjab Board Solutions for Punjabi Medium Chapter 10 ਗਿੱਦੜ-ਸਿੰਙੀ
Review comprehensive exercise answers for Class 8 Punjabi Punjabi Medium Chapter 10 ਗਿੱਦੜ-ਸਿੰਙੀ. Fully updated to match current Punjab Board syllabus guidelines, these textbook solutions help students verify their work and maintain accurate study notes.
Step-by-Step Explanations for Punjabi Medium Chapter 10 ਗਿੱਦੜ-ਸਿੰਙੀ
Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.
FAQs
The complete and updated PSEB 8th Class Punjabi Solutions Chapter 10 ਗਿੱਦੜ-ਸਿੰਙੀ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 10 ਗਿੱਦੜ-ਸਿੰਙੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 10 ਗਿੱਦੜ-ਸਿੰਙੀ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 10 ਗਿੱਦੜ-ਸਿੰਙੀ in both English and Hindi medium.
Yes, you can download the entire PSEB 8th Class Punjabi Solutions Chapter 10 ਗਿੱਦੜ-ਸਿੰਙੀ in printable PDF format for offline study on any device.