PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ

Step-by-Step Textbook Solutions for Class 8 Punjabi Punjabi Medium Chapter 05 ਵਿਸਾਖੀ ਦਾ ਮੇਲਾ

Access comprehensive textbook solutions for Punjabi Medium Chapter 05 ਵਿਸਾਖੀ ਦਾ ਮੇਲਾ using the official curriculum guides for Class 8 Punjabi. Designed to align with the 2026-27 Punjab Board standards, these detailed answers help students reinforce core academic concepts.

Download Punjabi Medium Chapter 05 ਵਿਸਾਖੀ ਦਾ ਮੇਲਾ Textbook Solutions PDF

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਵਿਸਾਖੀ ਦੇ ਮੇਲੇ ’ਤੇ ਕਿੰਨੀ ਕੁ ਭੀੜ ਹੁੰਦੀ ਹੈ?

Answer:

ਇੰਨੀ ਕਿ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ।

Exam Tips:

a) ਕਵਿਤਾ ਅਨੁਸਾਰ ਬਜ਼ਾਰਾਂ ਵਿਚ ਪੈਰ ਧਰਨ ਦੀ ਥਾਂ ਨਹੀਂ – ਇਹੀ ਭਾਵ ਲਿਖੋ।

 

Question 2: ਇਸ ਕਵਿਤਾ ਵਿੱਚ ਕਿਨ੍ਹਾਂ ਮਠਿਆਈਆਂ ਦਾ ਜ਼ਿਕਰ ਆਇਆ ਹੈ?

Answer:

ਲੱਡੂਆਂ ਤੇ ਜਲੇਬੀਆਂ ਦਾ।

Exam Tips:

a) ਦੋਵੇਂ ਮਠਿਆਈਆਂ – ਲੱਡੂ ਅਤੇ ਜਲੇਬੀਆਂ – ਲਿਖੋ।

 

Question 3: ਮੇਲੇ ਵਿੱਚ ਲੋਕਾਂ ਨੇ ਕੱਪੜੇ ਕਿਸ ਤਰ੍ਹਾਂ ਦੇ ਪਾਏ ਹੁੰਦੇ ਹਨ?

Answer:

ਰੰਗ-ਬਰੰਗੇ ਕੁੜਤੇ ਤੇ ਚਾਦਰੇ।

Exam Tips:

a) ਕਵਿਤਾ ਵਿਚ ਆਏ ਕੱਪੜਿਆਂ ਦੇ ਨਾਂ (ਕੁੜਤੇ, ਚਾਦਰੇ) ਜ਼ਰੂਰ ਲਿਖੋ।

 

Question 4: ਮੇਲਿਆਂ ਦੀ ਸੈਰ ਕਿਹੜੇ ਲੋਕ ਕਰ ਸਕਦੇ ਹਨ?

Answer:

ਜਿਹੜੇ ਧੂੜ, ਧੁੱਪ ਤੇ ਧੱਕੇ ਸਹਿ ਸਕਦੇ ਹਨ।

Exam Tips:

a) ਤਿੰਨੇ ਔਕੜਾਂ – ਧੂੜ, ਧੁੱਪ ਅਤੇ ਧੱਕੇ – ਲਿਖੋ।

 

Question 5: ਪੰਜਾਬ ਦੇ ਰੰਗਲੇ ਮੇਲੇ ਕਿਸ ਫੁੱਲ ਵਾਂਗ ਲਗਦੇ ਹਨ?

Answer:

ਗੁਲਾਬ ਦੇ ਫੁੱਲ ਵਰਗੇ।

Exam Tips:

a) ਕਵੀ ਨੇ ਪੰਜਾਬ ਦੇ ਮੇਲਿਆਂ ਦੀ ਤੁਲਨਾ ਗੁਲਾਬ ਨਾਲ ਕੀਤੀ ਹੈ, ਜੋ ਫੁੱਲਾਂ ਵਿਚੋਂ ਸਭ ਤੋਂ ਸੋਹਣਾ ਹੈ।

 

ਕੁੱਝ ਹੋਰ ਪ੍ਰਸ਼ਨ

Question 1: ਹਾਂ ਜਾਂ ਨਾਂਹ ਵਿਚ ਉੱਤਰ ਦਿਓ:
(ੳ) ਵਿਸਾਖੀ ਦੇ ਮੇਲੇ ’ਤੇ ਬਹੁਤੀ ਭੀੜ ਨਹੀਂ ਹੁੰਦੀ।
(ਅ) ਹਟਵਾਣੀਏ ਮੇਲੇ ਵਿਚ ਬਹੁਤ ਖੱਟੀ ਕਰਦੇ ਹਨ।
(ੲ) ਵਿਸਾਖੀ ਉੱਤੇ ਲੋਕ ਆਮ ਕੱਪੜੇ ਪਾਉਂਦੇ ਹਨ।
(ਸ) ਕਵੀਸ਼ਰ ਵੀ ਵਿਸਾਖੀ ਦੇ ਮੌਕੇ ਆਪਣੇ ਬੋਲ ਸੁਣਾਉਂਦੇ ਹਨ।
(ਹ) ਮੱਲ ਵਿਸਾਖੀ ਦੇ ਮੌਕੇ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਨਹੀਂ ਕਰਦੇ।

Answer:

(ੳ) ਨਹੀਂ
(ਅ) ਹਾਂ
(ੲ) ਨਹੀਂ
(ਸ) ਹਾਂ
(ਹ) ਨਹੀਂ

Exam Tips:

a) ਹਰ ਵਾਕ ਨੂੰ ਕਵਿਤਾ ਦੇ ਵੇਰਵੇ ਨਾਲ ਮਿਲਾ ਕੇ ਪਰਖੋ।
b) ਧਿਆਨ ਦਿਓ: ਜਿਸ ਵਾਕ ਵਿਚ ‘ਨਹੀਂ’ ਲਿਖਿਆ ਹੈ, ਉਸ ਦਾ ਉੱਤਰ ਸੋਚ-ਸਮਝ ਕੇ ਦਿਓ।

 

Question 2: ਵਾਕਾਂ ਵਿੱਚ ਵਰਤੋ: ਪੈਰ ਧਰਨਾ, ਸ਼ੁਕੀਨ, ਕਵੀਸ਼ਰ, ਮੁਲਖੱਈਆ, ਸਵਾਰੀਆਂ।

Answer:

1. ਪੈਰ ਧਰਨਾ (ਦਾਖ਼ਲ ਹੋਣਾ) – ਮੇਲੇ ਵਿਚ ਭੀੜ ਕਾਰਨ ਪੈਰ ਧਰਨ ਦੀ ਥਾਂ ਨਹੀਂ ਸੀ।
2. ਸ਼ੁਕੀਨ (ਸ਼ੌਕ ਰੱਖਣ ਵਾਲਾ) – ਮਠਿਆਈਆਂ ਦੇ ਸ਼ੁਕੀਨ ਹਲਵਾਈਆਂ ਦੀਆਂ ਦੁਕਾਨਾਂ ਦੁਆਲੇ ਖੜ੍ਹੇ ਸਨ।
3. ਕਵੀਸ਼ਰ (ਸਟੇਜੀ ਕਵੀ) – ਮੇਲੇ ਵਿਚ ਕਵੀਸ਼ਰਾਂ ਨੇ ਆਪਣੀਆਂ ਹਸਾਉਣੀਆਂ ਕਵਿਤਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ ਹੋਇਆ ਸੀ।
4. ਮੁਲਖੱਈਆ (ਲੋਕ, ਦੁਨੀਆ) – ਮੇਲੇ ਵਿਚ ਐਨਾ ਮੁਲਖੱਈਆ ਇਕੱਠਾ ਹੋਇਆ ਸੀ ਕਿ ਤਿਲ ਸੁੱਟਣ ਦੀ ਥਾਂ ਨਹੀਂ ਸੀ।
5. ਸਵਾਰੀਆਂ (ਗੱਡੀ ਦੇ ਮੁਸਾਫ਼ਿਰ) – ਬੱਸਾਂ ਸਵਾਰੀਆਂ ਨਾਲ ਭਰੀਆਂ ਪਈਆਂ ਸਨ।

Exam Tips:

a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਵਾਕ ਬਣਾਓ।
b) ‘ਮੁਲਖੱਈਆ’ ਵਿਚ ਅੱਧਕ ਦਾ ਧਿਆਨ ਰੱਖੋ।

 

Question 3: ਹੇਠ ਲਿਖੇ ਸ਼ਬਦਾਂ ਨਾਲ ਤੁਕਾਂਤ ਮਿਲਾਓ:
ਹੱਟੀਆਂ – …………..
ਮੇਲੀਆਂ – …………..
ਚੁੱਕਿਆ – …………..
ਲਾਰੀਆਂ – …………..
ਗੁਲਾਬ – …………..

Answer:

ਹੱਟੀਆਂ – ਖੱਟੀਆਂ
ਮੇਲੀਆਂ – ਬੇਲੀਆਂ
ਚੁੱਕਿਆ – ਉੱਕਿਆ
ਲਾਰੀਆਂ – ਸਵਾਰੀਆਂ
ਗੁਲਾਬ – ਪੰਜਾਬ

Exam Tips:

a) ਤੁਕਾਂਤ ਸ਼ਬਦ ਦਾ ਅੰਤਲਾ ਹਿੱਸਾ ਇੱਕੋ ਜਿਹਾ ਬੋਲਦਾ ਹੈ, ਜਿਵੇਂ ਹੱਟੀਆਂ – ਖੱਟੀਆਂ।
b) ਕਵਿਤਾ ਵਿਚ ਆਏ ਜੋੜੇ ਹੀ ਲਿਖੋ।

 

Question 4: ਖ਼ਾਲੀ ਸਥਾਨ ਭਰੋ:
ਕਿੰਨਾ ਹੈ ਵਿਸਾਖੀ ਵਾਲਾ ………….
…………….. ਖੜ੍ਹੇ ਬੰਨ੍ਹ ਪਾਲ ਨੇ।
ਕੱਪੜੇ ਨੇ ਪਾਏ ਲੋਕਾਂ ……………
………………… ਗੱਲਾਂ ਨੇ ਸੁਣਾਉਂਦੇ
…. ਵਿੱਚ ਬੱਸਾਂ, ਲਾਰੀਆਂ।

Answer:

ਕਿੰਨਾ ਹੈ ਵਿਸਾਖੀ ਵਾਲਾ ਮੇਲਾ ਭਰਿਆ।
ਖਾਣ ਦੇ ਸ਼ੁਕੀਨ ਖੜ੍ਹੇ ਬੰਨ੍ਹ ਪਾਲ ਨੇ।
ਕੱਪੜੇ ਨੇ ਪਾਏ ਲੋਕਾਂ ਰੰਗਾ-ਰੰਗ ਦੇ।
ਗੱਲਾਂ ਨੇ ਸੁਣਾਉਂਦੇ ਸਾਡੀਆਂ-ਤੁਹਾਡੀਆਂ।
ਭੀੜ ਹੋਵੇ ਐਨੀ ਵਿੱਚ ਬੱਸਾਂ, ਲਾਰੀਆਂ।

Exam Tips:

a) ਕਵਿਤਾ ਦੀਆਂ ਸਤਰਾਂ ਯਾਦ ਕਰ ਕੇ ਸਹੀ ਸ਼ਬਦ ਭਰੋ।
b) ‘ਰੰਗਾ-ਰੰਗ’ ਵਿਚ ਜੋੜਨੀ (-) ਲਾਓ।

 

Question 5: ਤੁਸੀਂ ਕਦੇ ਕੋਈ ਮੇਲਾ ਜ਼ਰੂਰ ਵੇਖਿਆ ਹੋਵੇਗਾ, ਉਸ ਦਾ ਜ਼ਿਕਰ ਆਪਣੇ ਸ਼ਬਦਾਂ ਵਿੱਚ ਕਰੋ।

Answer:

ਪਿਛਲੇ ਸਾਲ ਮੈਂ ਆਪਣੇ ਪਿਤਾ ਜੀ ਨਾਲ ਵਿਸਾਖੀ ਦਾ ਮੇਲਾ ਵੇਖਣ ਗਿਆ। ਮੇਲੇ ਵਿਚ ਬਹੁਤ ਭੀੜ ਸੀ ਅਤੇ ਲੋਕਾਂ ਨੇ ਰੰਗ-ਬਰੰਗੇ ਕੱਪੜੇ ਪਾਏ ਹੋਏ ਸਨ। ਥਾਂ-ਥਾਂ ਮਠਿਆਈਆਂ, ਖਿਡੌਣਿਆਂ ਅਤੇ ਚੂੜੀਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਅਸੀਂ ਪਹਿਲਾਂ ਗੁਰਦੁਆਰੇ ਮੱਥਾ ਟੇਕਿਆ ਅਤੇ ਫਿਰ ਹਲਵਾਈ ਦੀ ਦੁਕਾਨ ਤੋਂ ਗਰਮ-ਗਰਮ ਜਲੇਬੀਆਂ ਖਾਧੀਆਂ। ਮੈਂ ਪੰਘੂੜੇ ਦਾ ਝੂਟਾ ਲਿਆ ਅਤੇ ਅਖਾੜੇ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਵੇਖੀਆਂ। ਇਕ ਪਾਸੇ ਗੱਭਰੂ ਭੰਗੜਾ ਪਾ ਰਹੇ ਸਨ। ਸ਼ਾਮ ਨੂੰ ਅਸੀਂ ਥੱਕੇ ਹੋਏ ਪਰ ਬਹੁਤ ਖ਼ੁਸ਼ ਹੋ ਕੇ ਘਰ ਪਰਤੇ।

Exam Tips:

a) ਆਪਣਾ ਅਨੁਭਵ ਤਰਤੀਬ ਨਾਲ ਲਿਖੋ – ਜਾਣਾ, ਮੇਲੇ ਦੇ ਨਜ਼ਾਰੇ, ਵਾਪਸੀ।
b) ਉੱਤਰ 6-8 ਵਾਕਾਂ ਵਿਚ ਦਿਓ।

 

ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ

Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਵਿਸਾਖੀ ਦਾ ਮੇਲਾ’ ਦਾ ਕਾਵਿ-ਟੋਟਾ (ੳ) – ਮੇਲੇ ਦੀ ਭੀੜ, ਹਟਵਾਣੀਆਂ ਦੀਆਂ ਹੱਟੀਆਂ ਅਤੇ ਮਠਿਆਈਆਂ ਦੇ ਥਾਲਾਂ ਵਾਲਾ – ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਇਸ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਇਸ ਕਾਵਿ-ਟੋਟੇ ਵਿਚ ਕਿਹੜੇ ਮੇਲੇ ਦਾ ਜ਼ਿਕਰ ਹੈ?
(iii) ਮੇਲੇ ਵਿਚ ਕਿੰਨੀ ਕੁ ਭੀੜ ਹੈ?
(iv) ਹੱਟੀਆਂ ਕਿਨ੍ਹਾਂ ਨੇ ਪਾਈਆਂ ਹਨ?
(v) ਹੱਟੀਆਂ ਵਾਲੇ ਕਿੰਨੀ ਕੁ ਕਮਾਈ ਕਰ ਰਹੇ ਹਨ?
(vi) ਥਾਲ ਕਿਨ੍ਹਾਂ ਚੀਜ਼ਾਂ ਨਾਲ ਭਰੇ ਹੋਏ ਹਨ?
(vii) ਇਨ੍ਹਾਂ ਸਤਰਾਂ ਵਿਚ ਕਿਹੜੀ-ਕਿਹੜੀ ਮਠਿਆਈ ਦਾ ਜ਼ਿਕਰ ਹੈ?

Answer:

(i) ਵਿਸਾਖੀ ਦਾ ਮੇਲਾ ਦੇਖਣ ਵਾਲੇ ਲੋਕਾਂ ਨਾਲ ਕਿੰਨਾ ਭਰਿਆ ਹੋਇਆ ਹੈ! ਇੰਨੀ ਭੀੜ ਹੈ ਕਿ ਬਜ਼ਾਰਾਂ ਵਿਚ ਪੈਰ ਰੱਖਣ ਦੀ ਥਾਂ ਨਹੀਂ। ਹਰ ਪਾਸੇ ਹਟਵਾਣੀਆਂ ਨੇ ਹੱਟੀਆਂ ਪਾਈਆਂ ਹੋਈਆਂ ਹਨ। ਉਹ ਦੋਹਾਂ ਹੱਥਾਂ ਨਾਲ ਬਹੁਤ ਜ਼ਿਆਦਾ ਕਮਾਈਆਂ ਕਰ ਰਹੇ ਹਨ। ਹਲਵਾਈਆਂ ਦੀਆਂ ਦੁਕਾਨਾਂ ਉੱਤੇ ਲੱਡੂਆਂ, ਜਲੇਬੀਆਂ ਦੇ ਥਾਲ ਭਰੇ ਹੋਏ ਹਨ, ਜਿਨ੍ਹਾਂ ਨੂੰ ਖਾਣ ਦੇ ਸ਼ੁਕੀਨ ਕਤਾਰਾਂ ਬੰਨ੍ਹ ਕੇ ਹੱਟੀਆਂ ਅੱਗੇ ਖੜ੍ਹੇ ਹਨ।
(ii) ਵਿਸਾਖੀ ਦੇ ਮੇਲੇ ਦਾ।
(iii) ਬਹੁਤ ਜ਼ਿਆਦਾ।
(iv) ਹਟਵਾਣੀਆਂ ਨੇ।
(v) ਬਹੁਤ ਜ਼ਿਆਦਾ।
(vi) ਲੱਡੂਆਂ ਤੇ ਜਲੇਬੀਆਂ ਨਾਲ।
(vii) ਲੱਡੂ ਤੇ ਜਲੇਬੀਆਂ।
ਔਖੇ ਸ਼ਬਦਾਂ ਦੇ ਅਰਥ: ਧਰਿਆ – ਰੱਖਿਆ। ਹਟਵਾਣੀਆਂ – ਹੱਟੀਆਂ ਵਾਲੇ। ਸਵਾਈਆਂ – ਬਹੁਤ ਜ਼ਿਆਦਾ। ਪਾਲ – ਕਤਾਰ।

Exam Tips:

a) ਸਰਲ ਅਰਥ ਆਪਣੀ ਬੋਲੀ ਵਿਚ ਵਾਰਤਕ ਰੂਪ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ‘ਸਵਾਈਆਂ ਖੱਟੀਆਂ’ ਦਾ ਭਾਵ ਹੈ – ਬਹੁਤ ਜ਼ਿਆਦਾ ਕਮਾਈ।
c) ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਵਿਸਾਖੀ ਦਾ ਮੇਲਾ’ ਦਾ ਕਾਵਿ-ਟੋਟਾ (ਅ) – ਮੇਲੀਆਂ ਦੀਆਂ ਟੋਲੀਆਂ, ਸ਼ੋਰ ਅਤੇ ਰੰਗ-ਬਰੰਗੇ ਕੱਪੜਿਆਂ ਵਾਲਾ – ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਇਸ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਮੇਲਾ ਵੇਖਣ ਵਾਲੇ ਮੇਲਾ ਕਿਸ ਤਰ੍ਹਾਂ ਵੇਖ ਰਹੇ ਹਨ?
(iii) ਮੇਲੇ ਕਿਨ੍ਹਾਂ ਨਾਲ ਚੰਗੇ ਲਗਦੇ ਹਨ?
(iv) ਕਿਨ੍ਹਾਂ ਚੀਜ਼ਾਂ ਨੇ ਸ਼ੋਰ ਪਾਇਆ ਹੋਇਆ ਹੈ?
(v) ‘ਲੋਰ’ ਦੇ ਕੀ ਅਰਥ ਹਨ?
(vi) ਲੋਕਾਂ ਨੇ ਕਿਹੋ-ਜਿਹੇ ਕੱਪੜੇ ਪਾਏ ਹੋਏ ਹਨ?

Answer:

(i) ਮੇਲਾ ਦੇਖਣ ਦੇ ਸ਼ੁਕੀਨ ਵੱਖੋ-ਵੱਖ ਟੋਲੀਆਂ ਬਣਾ ਕੇ ਘੁੰਮ ਰਹੇ ਹਨ। ਅਸਲ ਵਿਚ ਮੇਲੇ ਮਿੱਤਰਾਂ ਨਾਲ ਹੀ ਸੋਹਣੇ ਲਗਦੇ ਹਨ। ਇੱਥੇ ਸੀਟੀਆਂ ਤੇ ਸਪੀਕਰਾਂ ਨੇ ਬਹੁਤ ਰੌਲਾ ਪਾਇਆ ਹੋਇਆ ਹੈ। ਇਸ ਰੌਲੇ ਨਾਲ ਸਭ ਨੂੰ ਮਸਤੀ ਚੜ੍ਹ ਰਹੀ ਹੈ। ਲੋਕਾਂ ਨੇ ਰੰਗ-ਬਰੰਗੇ ਕੱਪੜੇ ਪਾਏ ਹੋਏ ਹਨ ਤੇ ਕਈ ਤਰ੍ਹਾਂ ਦੇ ਕੁੜਤੇ ਤੇ ਚਾਦਰੇ ਪਹਿਨੇ ਹੋਏ ਹਨ।
(ii) ਟੋਲੀਆਂ ਬਣਾ ਕੇ।
(iii) ਬੇਲੀਆਂ ਨਾਲ।
(iv) ਸੀਟੀਆਂ ਅਤੇ ਸਪੀਕਰਾਂ ਨੇ।
(v) ਮਸਤੀ।
(vi) ਵੱਖ-ਵੱਖ ਰੰਗਾਂ ਅਤੇ ਢੰਗਾਂ ਦੇ।
ਔਖੇ ਸ਼ਬਦਾਂ ਦੇ ਅਰਥ: ਮੇਲੀਆਂ – ਮੇਲਾ ਵੇਖਣ ਵਾਲਿਆਂ। ਬੇਲੀਆਂ – ਮਿੱਤਰਾਂ, ਯਾਰਾਂ। ਲੋਰ – ਮਸਤੀ। ਰੰਗਾ-ਰੰਗ – ਕਈ ਰੰਗਾਂ ਦੇ। ਚਾਦਰੇ – ਤਹਿਮਤ (ਲੱਕ ਦੁਆਲੇ ਬੰਨ੍ਹਣ ਵਾਲਾ ਕੱਪੜਾ)।

Exam Tips:

a) ਸਰਲ ਅਰਥਾਂ ਵਿਚ ਟੋਲੀਆਂ, ਸ਼ੋਰ ਅਤੇ ਕੱਪੜਿਆਂ – ਤਿੰਨਾਂ ਗੱਲਾਂ ਦਾ ਜ਼ਿਕਰ ਕਰੋ।
b) ‘ਲੋਰ’ ਦਾ ਅਰਥ ‘ਮਸਤੀ’ ਅਤੇ ‘ਬੇਲੀ’ ਦਾ ‘ਮਿੱਤਰ’ ਯਾਦ ਰੱਖੋ।

 

Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਵਿਸਾਖੀ ਦਾ ਮੇਲਾ’ ਦਾ ਕਾਵਿ-ਟੋਟਾ (ੲ) – ਢਾਡੀਆਂ, ਕਵੀਸ਼ਰਾਂ, ਪੰਘੂੜਿਆਂ ਅਤੇ ਅਖਾੜੇ ਵਾਲਾ – ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਇਸ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਢਾਡੀ ਕੀ ਗਾ ਰਹੇ ਹਨ?
(iii) ਢਾਡੀ ਕਿਨ੍ਹਾਂ ਦੀਆਂ ਗੱਲਾਂ ਸੁਣਾ ਰਹੇ ਹਨ?
(iv) ਪੰਘੂੜੇ ਤੇ ਚੰਡੋਲ ਕਿੱਥੇ ਦਿਖਾਈ ਦੇ ਰਹੇ ਹਨ?
(v) ਕਿਨ੍ਹਾਂ ਦੇ ਬੋਲ ਸੁਣਾਈ ਦੇ ਰਹੇ ਹਨ?
(vi) ਆਥਣ ਵੇਲੇ ਮੇਲੇ ਵਿਚ ਕੀ ਹੋਇਆ ਹੈ?
(vii) ਮੱਲ ਕਿੱਥੇ ਕਿਸ ਤਰ੍ਹਾਂ ਗੱਜ ਰਹੇ ਸਨ?

Answer:

(i) ਮੇਲੇ ਵਿਚ ਕਿਸੇ ਪਾਸੇ ਢਾਡੀਆਂ ਨੇ ਯੋਧਿਆਂ ਦੀ ਵਾਰ ਸ਼ੁਰੂ ਕੀਤੀ ਹੋਈ ਹੈ। ਉਹ ਤੁਹਾਡੇ ਤੇ ਸਾਡੇ ਇਤਿਹਾਸ ਨਾਲ ਸੰਬੰਧਿਤ ਗੱਲਾਂ ਹੀ ਸੁਣਾ ਰਹੇ ਹਨ। ਕਿਧਰੇ ਪੰਘੂੜੇ ਤੇ ਚੰਡੋਲ ਘੁੰਮਦੇ ਦਿਖਾਈ ਦੇ ਰਹੇ ਹਨ ਤੇ ਕਿਧਰੇ ਕਵੀਸ਼ਰ ਕਵੀਸ਼ਰੀ ਸੁਣਾ ਰਹੇ ਹਨ। ਸ਼ਾਮ ਵੇਲੇ ਅਖਾੜੇ ਵਿਚ ਢੋਲ ਵੱਜਣ ਲੱਗ ਪਏ ਹਨ ਤੇ ਉੱਥੇ ਘੁਲਣ ਲਈ ਆਏ ਪਹਿਲਵਾਨ ਸ਼ੇਰਾਂ ਵਾਂਗ ਗੱਜ ਰਹੇ ਹਨ।
(ii) ਵਾਰ ਗਾ ਰਹੇ ਹਨ।
(iii) ਸਾਡੀਆਂ ਤੇ ਤੁਹਾਡੀਆਂ।
(iv) ਮੇਲੇ ਵਿਚ।
(v) ਕਵੀਸ਼ਰਾਂ ਦੇ।
(vi) ਅਖਾੜੇ ਵਿਚ ਢੋਲ ਵੱਜਣ ਲੱਗੇ ਹਨ।
(vii) ਮੱਲ ਅਖਾੜਿਆਂ ਵਿਚ ਸ਼ੇਰਾਂ ਵਾਂਗ ਗੱਜ ਰਹੇ ਹਨ।
ਔਖੇ ਸ਼ਬਦਾਂ ਦੇ ਅਰਥ: ਵਾਰ – ਯੋਧਿਆਂ ਦੀ ਬਹਾਦਰੀ ਦੀ ਕਵਿਤਾ। ਚੰਡੋਲ – ਪੰਘੂੜੇ। ਕਵੀਸ਼ਰ – ਕਵੀ। ਆਥਣੇ – ਸ਼ਾਮ ਵੇਲੇ। ਅਖਾੜੇ – ਪਹਿਲਵਾਨਾਂ ਦੇ ਘੁਲਣ ਦੀ ਥਾਂ।

Exam Tips:

a) ਢਾਡੀ ‘ਵਾਰਾਂ’ ਗਾਉਂਦੇ ਹਨ ਅਤੇ ਕਵੀਸ਼ਰ ‘ਕਵੀਸ਼ਰੀ’ ਸੁਣਾਉਂਦੇ ਹਨ – ਦੋਹਾਂ ਨੂੰ ਨਾ ਰਲਾਓ।
b) ‘ਆਥਣੇ’ ਦਾ ਅਰਥ ਸ਼ਾਮ ਵੇਲੇ ਹੈ।

 

Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਵਿਸਾਖੀ ਦਾ ਮੇਲਾ’ ਦਾ ਕਾਵਿ-ਟੋਟਾ (ਸ) – ਮੁਲਖੱਈਏ ਅਤੇ ਬੱਸਾਂ-ਲਾਰੀਆਂ ਦੀ ਭੀੜ ਵਾਲਾ – ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਇਸ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ‘ਮੁਲਖੱਈਆ’ ਦਾ ਕੀ ਅਰਥ ਹੈ?
(iii) ਮੁਲਖੱਈਆ ਕਿੱਥੇ ਇਕੱਠਾ ਹੋਇਆ ਹੈ?
(iv) ਸਾਥ ਨਾਲੋਂ ਉੱਕਿਆ (ਵਿਛੜਿਆ) ਬੰਦਾ ਕਿਉਂ ਨਹੀਂ ਲੱਭਦਾ?
(v) ਸਵਾਰੀਆਂ ‘ਤੋਬਾ-ਤੋਬਾ’ ਕਿਉਂ ਕਰ ਰਹੀਆਂ ਹਨ?

Answer:

(i) ਮੇਲੇ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕ ਆਏ ਹਨ ਤੇ ਇੰਨੀ ਭੀੜ ਹੈ ਕਿ ਜੇਕਰ ਕੋਈ ਬੰਦਾ ਆਪਣੇ ਸਾਥ ਨਾਲੋਂ ਵਿਛੜ ਜਾਵੇ, ਤਾਂ ਉਹ ਲੱਭਦਾ ਹੀ ਨਹੀਂ। ਬੱਸਾਂ ਤੇ ਲਾਰੀਆਂ ਵਿਚ ਇੰਨੀ ਭੀੜ ਹੋਈ ਪਈ ਹੈ ਕਿ ਚੜ੍ਹਨ ਵਾਲੀਆਂ ਸਵਾਰੀਆਂ ‘ਤੋਬਾ-ਤੋਬਾ’ ਕਰ ਰਹੀਆਂ ਹਨ।
(ii) ਇਧਰ-ਉੱਧਰ ਤੋਂ ਇਕੱਠੇ ਹੋਏ ਬਹੁਤ ਸਾਰੇ ਲੋਕ।
(iii) ਮੇਲੇ ਵਿਚ।
(iv) ਬਹੁਤ ਜ਼ਿਆਦਾ ਭੀੜ ਹੋਣ ਕਰਕੇ।
(v) ਬੱਸਾਂ ਤੇ ਲਾਰੀਆਂ ਵਿਚ ਬਹੁਤ ਜ਼ਿਆਦਾ ਭੀੜ ਦੇਖ ਕੇ।
ਔਖੇ ਸ਼ਬਦਾਂ ਦੇ ਅਰਥ: ਮੁਲਖੱਈਆ – ਦੁਨੀਆ, ਲੋਕ। ਉੱਕਿਆ – ਖੁੰਝਿਆ, ਵਿਛੜਿਆ।

Exam Tips:

a) ਸਰਲ ਅਰਥਾਂ ਵਿਚ ਭੀੜ ਦੇ ਦੋ ਨਤੀਜੇ ਲਿਖੋ – ਵਿਛੜਿਆ ਬੰਦਾ ਨਹੀਂ ਲੱਭਦਾ ਅਤੇ ਸਵਾਰੀਆਂ ਤੋਬਾ ਕਰਦੀਆਂ ਹਨ।
b) ‘ਮੁਲਖੱਈਆ’ ਦਾ ਅਰਥ ਹੈ ਬਹੁਤ ਸਾਰੇ ਲੋਕ।

 

Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਵਿਸਾਖੀ ਦਾ ਮੇਲਾ’ ਦਾ ਕਾਵਿ-ਟੋਟਾ (ਹ) – ਧੁੱਪ, ਧੂੜ, ਧੱਕਿਆਂ ਅਤੇ ਗੁਲਾਬ ਦੇ ਫੁੱਲ ਦੀ ਉਪਮਾ ਵਾਲਾ – ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ਇਸ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਮੇਲਿਆਂ ਦੀ ਸੈਰ ਕੌਣ ਕਰ ਸਕਦਾ ਹੈ?
(iii) ਫੁੱਲਾਂ ਵਿਚੋਂ ਸਭ ਤੋਂ ਸੋਹਣੇ ਫੁੱਲ ਕਿਹੜੇ ਹੁੰਦੇ ਹਨ?
(iv) ਕਿੱਥੋਂ ਦੇ ਮੇਲੇ ਸਭ ਤੋਂ ਵੱਧ ਰੰਗਲੇ ਹਨ?
(v) ਪੰਜਾਬ ਦੇ ਮੇਲੇ ਕਿਹੋ ਜਿਹੇ ਹਨ?

Answer:

(i) ਮੇਲਿਆਂ ਦੀ ਸੈਰ ਉਹੋ ਲੋਕ ਹੀ ਕਰ ਸਕਦੇ ਹਨ, ਜਿਹੜੇ ਧੁੱਪ, ਧੂੜ ਤੇ ਧੱਕੇ ਸਹਿ ਸਕਦੇ ਹੋਣ। ਜਿਸ ਤਰ੍ਹਾਂ ਫੁੱਲਾਂ ਵਿਚ ਸਭ ਤੋਂ ਸੋਹਣੇ ਫੁੱਲ ਗੁਲਾਬ ਦੇ ਹੁੰਦੇ ਹਨ, ਇਸੇ ਤਰ੍ਹਾਂ ਮੇਲਿਆਂ ਵਿੱਚੋਂ ਸਭ ਤੋਂ ਰੰਗਲੇ ਮੇਲੇ ਪੰਜਾਬ ਦੇ ਹਨ।
(ii) ਜਿਹੜਾ ਮੇਲੇ ਵਿਚ ਧੂੜ, ਧੁੱਪ ਤੇ ਧੱਕਿਆਂ ਨੂੰ ਸਹਿ ਸਕਦਾ ਹੋਵੇ।
(iii) ਗੁਲਾਬ ਦੇ।
(iv) ਪੰਜਾਬ ਦੇ।
(v) ਰੰਗਲੇ।
ਔਖੇ ਸ਼ਬਦਾਂ ਦੇ ਅਰਥ: ਜਰ – ਸਹਿ। ਸੋਈ – ਉਹੋ ਹੀ।

Exam Tips:

a) ਮੇਲਿਆਂ ਦੀ ਤੁਲਨਾ ਗੁਲਾਬ ਦੇ ਫੁੱਲ ਨਾਲ ਕੀਤੀ ਗਈ ਹੈ – ਇਹ ਉਪਮਾ ਸਰਲ ਅਰਥਾਂ ਵਿਚ ਸਪਸ਼ਟ ਕਰੋ।
b) ‘ਜਰ ਸਕਣਾ’ ਦਾ ਅਰਥ ਹੈ ਸਹਿ ਸਕਣਾ।

 

Punjabi Class 8 Curriculum Solutions: Punjabi Medium Chapter 05 ਵਿਸਾਖੀ ਦਾ ਮੇਲਾ

Accessing Punjabi Medium Chapter 05 ਵਿਸਾਖੀ ਦਾ ਮੇਲਾ Solutions

Access structured Punjab Board textbook solutions for Punjabi Medium Chapter 05 ਵਿਸਾਖੀ ਦਾ ਮੇਲਾ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.

Concept-Driven Answers for Class 8 Punjabi

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 8 Punjabi.

FAQs

Where can I find the latest PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ for the 2026-27 session?

The complete and updated PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ will help students to get full marks in the theory paper.

Do you offer PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 5 ਵਿਸਾਖੀ ਦਾ ਮੇਲਾ in printable PDF format for offline study on any device.