PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ

Download Punjab Board Solutions for Class 8 Punjabi Punjabi Medium Chapter 05 ਉੱਦਮ ਕਰੀਂ ਜ਼ਰੂਰ

Review structured textbook solutions for Class 8 Punjabi Punjabi Medium Chapter 05 ਉੱਦਮ ਕਰੀਂ ਜ਼ਰੂਰ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ

Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਕਿਧਰੇ ਹਾਰਾਂ ਲੱਕ ਤੋੜਨ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਪਿਆਰੇ! ਜੇਕਰ ਕਿਧਰੇ ਵਾਰ-ਵਾਰ ਹਾਰਾਂ ਹੋਣ ਨਾਲ ਅਸਫਲਤਾਵਾਂ ਤੇਰੀ ਹਿੰਮਤ ਤੋੜ ਦੇਣ ਅਤੇ ਤੇਰਾ ਮਨ ਬੁਰੀ ਤਰ੍ਹਾਂ ਨਿਰਾਸ਼ ਹੋ ਜਾਵੇ, ਤਾਂ ਤੈਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਇਕ ਲੰਮਾ ਘੋਲ ਹੈ। ਤੈਨੂੰ ਯਕੀਨ ਰੱਖਣਾ ਚਾਹੀਦਾ ਹੈ ਕਿ ਇਕ ਦਿਨ ਤੈਨੂੰ ਜਿੱਤ ਜ਼ਰੂਰ ਪ੍ਰਾਪਤ ਹੋਵੇਗੀ।

Exam Tips:

a) ਸਰਲ ਅਰਥ ਵਿਚ ਕਵੀ ਦੇ ਸੰਬੋਧਨ (‘ਹੇ ਪਿਆਰੇ’) ਤੋਂ ਸ਼ੁਰੂ ਕਰ ਕੇ ਕਾਵਿ-ਟੋਟੇ ਦੀ ਗੱਲ ਆਪਣੇ ਸ਼ਬਦਾਂ ਵਿਚ ਲਿਖੋ।
b) ‘ਲੱਕ ਤੋੜਨਾ’ (ਹੌਸਲਾ ਤੋੜ ਦੇਣਾ) ਮੁਹਾਵਰੇ ਦਾ ਭਾਵ ਉੱਤਰ ਵਿਚ ਸਪਸ਼ਟ ਕਰੋ।

 

Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਕਿਧਰੇ ਹਾਰਾਂ ਲੱਕ ਤੋੜਨ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਮਨੁੱਖ ਨੂੰ ਅਸਫਲਤਾਵਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਜ਼ਿੰਦਗੀ ਨੂੰ ਇਕ ਲੰਮਾ ਘੋਲ ਸਮਝਦਿਆਂ ਹੋਇਆਂ ਜਿੱਤ ਵਿਚ ਵਿਸ਼ਵਾਸ ਰੱਖਣਾ ਚਾਹੀਦਾ ਹੈ।

Exam Tips:

a) ਭਾਵ-ਅਰਥ ਸਰਲ ਅਰਥ ਨਾਲੋਂ ਛੋਟਾ ਹੁੰਦਾ ਹੈ; ਇਸ ਵਿਚ ਕੇਵਲ ਮੁੱਖ ਸੰਦੇਸ਼ ਇਕ-ਦੋ ਵਾਕਾਂ ਵਿਚ ਲਿਖੋ।

 

Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਸਿਦਕ, ਲਗਨ ਦੇ ਤਕੜੇ ਖੰਭਾਂ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ! ਤੈਨੂੰ ਵਿਸ਼ਵਾਸ ਤੇ ਲਗਨ ਦੇ ਮਜ਼ਬੂਤ ਖੰਭਾਂ ਨਾਲ ਉੱਚੇ ਅਸਮਾਨਾਂ ਵਿਚ ਉਡਾਰੀ ਮਾਰਨੀ ਚਾਹੀਦੀ ਹੈ। ਤੇਰੀ ਚਾਲ ਅਜਿਹੀ ਨਿਰੰਤਰ ਹੋਣੀ ਚਾਹੀਦੀ ਹੈ ਕਿ ਤੈਨੂੰ ਕੋਈ ਥਲ ਜਾਂ ਸਮੁੰਦਰ ਵੀ ਰੋਕ ਨਾ ਸਕੇ।

Exam Tips:

a) ਸਰਲ ਅਰਥ ਵਿਚ ਕਵੀ ਦੇ ਸੰਬੋਧਨ (‘ਹੇ ਪਿਆਰੇ’) ਤੋਂ ਸ਼ੁਰੂ ਕਰ ਕੇ ਕਾਵਿ-ਟੋਟੇ ਦੀ ਗੱਲ ਆਪਣੇ ਸ਼ਬਦਾਂ ਵਿਚ ਲਿਖੋ।
b) ਸਿਦਕ (ਵਿਸ਼ਵਾਸ) ਅਤੇ ਲਗਨ (ਰੁਚੀ) ਦੋਵਾਂ ਸ਼ਬਦਾਂ ਦਾ ਭਾਵ ਉੱਤਰ ਵਿਚ ਆਉਣਾ ਚਾਹੀਦਾ ਹੈ।

 

Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਸਿਦਕ, ਲਗਨ ਦੇ ਤਕੜੇ ਖੰਭਾਂ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਮਨੁੱਖ ਨੂੰ ਚਾਹੀਦਾ ਹੈ ਕਿ ਉਹ ਵਿਸ਼ਵਾਸ ਤੇ ਲਗਨ ਨਾਲ ਆਪਣੇ ਉੱਚੇ ਨਿਸ਼ਾਨੇ ਵੱਲ ਇੰਨੀ ਨਿਰੰਤਰ ਚਾਲ ਨਾਲ ਵਧੇ ਕਿ ਕੋਈ ਰੁਕਾਵਟ ਵੀ ਉਸ ਨੂੰ ਰੋਕ ਨਾ ਸਕੇ।

Exam Tips:

a) ਭਾਵ-ਅਰਥ ਸਰਲ ਅਰਥ ਨਾਲੋਂ ਛੋਟਾ ਹੁੰਦਾ ਹੈ; ਇਸ ਵਿਚ ਕੇਵਲ ਮੁੱਖ ਸੰਦੇਸ਼ ਇਕ-ਦੋ ਵਾਕਾਂ ਵਿਚ ਲਿਖੋ।

 

Question 5: ਉੱਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ?

Answer:

ਉੱਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਿਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੋਈ ਚੀਜ਼ ਉਸ ਦੇ ਰਾਹ ਨੂੰ ਰੋਕ ਨਹੀਂ ਸਕਦੀ।

Exam Tips:

a) ਉੱਤਰ ਵਿਚ ਦੋਵੇਂ ਗੱਲਾਂ – ਮੰਜ਼ਿਲ ਦੀ ਪ੍ਰਾਪਤੀ ਅਤੇ ਰਾਹ ਦੀਆਂ ਰੁਕਾਵਟਾਂ ਦਾ ਖ਼ਤਮ ਹੋਣਾ – ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 6: ਔਖੇ ਸ਼ਬਦਾਂ ਦੇ ਅਰਥ ਲਿਖੋ: ਲੋਚੇ, ਰਹਿਸਣ, ਭਰਪੂਰ, ਘੋਲ, ਦਾਸੀ, ਸਿਦਕ, ਸਹਿਜ ਰਵਾਨੀ।

Answer:

ਲੋਚੇ – ਚਾਹੇਂ, ਇੱਛਾ ਕਰੇਂ
ਰਹਿਸਣ – ਰਹਿਣਗੇ
ਭਰਪੂਰ – ਭਰੇ ਹੋਏ
ਘੋਲ – ਪਹਿਲਵਾਨਾਂ ਦੀ ਕੁਸ਼ਤੀ, ਟਾਕਰਾ, ਜੰਗ, ਲੜਾਈ
ਦਾਸੀ – ਸੇਵਾ ਕਰਨ ਵਾਲੀ
ਸਿਦਕ – ਵਿਸ਼ਵਾਸ, ਭਰੋਸਾ
ਸਹਿਜ ਰਵਾਨੀ – ਸੁਭਾਵਿਕ ਚਾਲ

Exam Tips:

a) ਸ਼ਬਦ ਦੇ ਸਾਹਮਣੇ ਇਕੋ ਸਹੀ ਅਰਥ ਲਿਖਣਾ ਕਾਫ਼ੀ ਹੈ।
b) ‘ਘੋਲ’ ਦੇ ਕਈ ਅਰਥ ਹਨ; ਕਵਿਤਾ ਵਿਚ ਇਸ ਦਾ ਭਾਵ ‘ਸੰਘਰਸ਼’ ਹੈ।

 

Question 7: ਵਾਕਾਂ ਵਿੱਚ ਵਰਤੋ: ਮੰਜ਼ਲ, ਉੱਦਮ, ਨਿਰੰਤਰ, ਸੁਗੰਧੀਆਂ, ਸਿਦਕ, ਸੱਖਣੇ ਹੱਥ, ਲੱਕ ਤੋੜਨਾ।

Answer:

ਮੰਜ਼ਿਲ (ਨਿਸ਼ਾਨਾ) – ਬੰਦਾ ਉੱਦਮ ਕਰਨ ਨਾਲ ਹੀ ਆਪਣੀ ਮਨ-ਚਾਹੀ ਮੰਜ਼ਿਲ ਉੱਤੇ ਪਹੁੰਚ ਸਕਦਾ ਹੈ।
ਉੱਦਮ (ਯਤਨ) – ਬੰਦੇ ਨੂੰ ਆਪਣੇ ਨਿਸ਼ਾਨੇ ਉੱਤੇ ਪਹੁੰਚਣ ਲਈ ਉੱਦਮ ਜ਼ਰੂਰ ਕਰਨਾ ਚਾਹੀਦਾ ਹੈ।
ਨਿਰੰਤਰ (ਲਗਾਤਾਰ) – ਜਿਹੜੇ ਲੋਕ ਨਿਰੰਤਰ ਮਿਹਨਤ ਕਰਦੇ ਹਨ, ਉਹ ਜ਼ਰੂਰ ਸਫਲ ਹੁੰਦੇ ਹਨ।
ਸੁਗੰਧੀਆਂ (ਖ਼ੁਸ਼ਬੂਆਂ) – ਤੇਲ ਦੀਆਂ ਇਨ੍ਹਾਂ ਬੋਤਲਾਂ ਵਿਚ ਭਿੰਨ-ਭਿੰਨ ਸੁਗੰਧੀਆਂ ਪਈਆਂ ਹੋਈਆਂ ਹਨ।
ਸਿਦਕ (ਵਿਸ਼ਵਾਸ) – ਅਠਾਰ੍ਹਵੀਂ ਸਦੀ ਦੇ ਸਿੰਘਾਂ ਨੇ ਸਿੱਖੀ ਸਿਦਕ ਵਿਚ ਪੂਰੇ ਰਹਿ ਕੇ ਕੁਰਬਾਨੀਆਂ ਕੀਤੀਆਂ।
ਸੱਖਣੇ ਹੱਥ (ਖ਼ਾਲੀ ਹੱਥ) – ਤੂੰ ਵਿਆਹ ਵਾਲੇ ਘਰ ਸੱਖਣੇ ਹੱਥੀਂ ਕਿਉਂ ਆਇਆ ਹੈਂ?
ਲੱਕ ਤੋੜਨਾ (ਹੌਸਲਾ ਤੋੜ ਦੇਣਾ) – ਮੁਕੱਦਮੇ ਵਿਚ ਹੋਈ ਹਾਰ ਨੇ ਉਸ ਦਾ ਲੱਕ ਤੋੜ ਦਿੱਤਾ।

Exam Tips:

a) ਹਰ ਸ਼ਬਦ ਨੂੰ ਵੱਖਰੇ ਵਾਕ ਵਿਚ ਵਰਤੋ ਅਤੇ ਵਾਕ ਪੂਰਾ ਲਿਖੋ।
b) ਮੁਹਾਵਰੇ (ਸੱਖਣੇ ਹੱਥ, ਲੱਕ ਤੋੜਨਾ) ਵਾਲੇ ਵਾਕ ਵਿਚ ਉਸ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

ਮਹੱਤਵਪੂਰਨ ਪ੍ਰਸ਼ਨ – ਕਾਵਿ-ਟੋਟਿਆਂ ਦੇ ਸਰਲ ਅਰਥ ਤੇ ਭਾਵ-ਅਰਥ

Question 1: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਕੁਝ ਲੋਚੇਂ ਮਨ ਵਿਚ ਸੱਜਣਾ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ! ਜੇਕਰ ਤੂੰ ਮਨ ਵਿਚ ਕਿਸੇ ਚੀਜ਼ ਦੀ ਇੱਛਾ ਰੱਖਦਾ ਹੈਂ, ਤਾਂ ਤੈਨੂੰ ਉਸ ਦੀ ਪ੍ਰਾਪਤੀ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੋਸ਼ਿਸ਼ ਤੋਂ ਬਿਨਾਂ ਬੰਦੇ ਦੇ ਹੱਥ ਖ਼ਾਲੀ ਰਹਿੰਦੇ ਹਨ, ਪਰ ਕੋਸ਼ਿਸ਼ ਕਰਨ ਨਾਲ ਉਹ ਪ੍ਰਾਪਤੀ ਨਾਲ ਭਰ ਜਾਂਦੇ ਹਨ।
ਔਖੇ ਸ਼ਬਦ – ਲੋਚੇਂ – ਚਾਹੇਂ। ਉੱਦਮ – ਯਤਨ, ਕੋਸ਼ਿਸ਼। ਸੱਖਣੇ – ਖ਼ਾਲੀ। ਰਹਿਸਣ – ਰਹਿਣਗੇ।

Exam Tips:

a) ਉੱਤਰ ਵਿਚ ‘ਉੱਦਮ ਬਿਨਾਂ ਖ਼ਾਲੀ ਹੱਥ ਅਤੇ ਉੱਦਮ ਨਾਲ ਭਰਪੂਰ ਹੱਥ’ ਵਾਲੀ ਗੱਲ ਜ਼ਰੂਰ ਲਿਖੋ।
b) ਸਰਲ ਅਰਥ ਵਿਚ ਕਵੀ ਦੇ ਸੰਬੋਧਨ (‘ਹੇ ਪਿਆਰੇ’) ਤੋਂ ਸ਼ੁਰੂ ਕਰ ਕੇ ਕਾਵਿ-ਟੋਟੇ ਦੀ ਗੱਲ ਆਪਣੇ ਸ਼ਬਦਾਂ ਵਿਚ ਲਿਖੋ।

 

Question 2: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਕੁਝ ਲੋਚੇਂ ਮਨ ਵਿਚ ਸੱਜਣਾ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਜੇਕਰ ਮਨੁੱਖ ਮਨ ਵਿਚ ਕੋਈ ਇੱਛਾ ਕਰਦਾ ਹੈ, ਤਾਂ ਉਸ ਨੂੰ ਉਸ ਲਈ ਜ਼ਰੂਰ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਯਤਨ ਤੋਂ ਬਿਨਾਂ ਮਨੁੱਖ ਦੇ ਹੱਥ ਕੁਝ ਨਹੀਂ ਪੈਂਦਾ।

Exam Tips:

a) ਭਾਵ-ਅਰਥ ਸਰਲ ਅਰਥ ਨਾਲੋਂ ਛੋਟਾ ਹੁੰਦਾ ਹੈ; ਇਸ ਵਿਚ ਕੇਵਲ ਮੁੱਖ ਸੰਦੇਸ਼ ਇਕ-ਦੋ ਵਾਕਾਂ ਵਿਚ ਲਿਖੋ।

 

Question 3: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਚਾਹੇਂ ਪੁੱਜਣਾ ਮੰਜ਼ਿਲ ‘ਤੇ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਪਿਆਰੇ! ਜੇਕਰ ਤੂੰ ਆਪਣੇ ਨਿਸ਼ਾਨੇ ਉੱਤੇ ਪੁੱਜਣਾ ਚਾਹੁੰਦਾ ਹੈਂ, ਤਾਂ ਤੈਨੂੰ ਦਰਿਆ ਵਾਂਗ ਰੁਕਾਵਟਾਂ ਚੀਰਦੇ ਹੋਏ ਤੇ ਆਪਣਾ ਰਾਹ ਬਣਾਉਂਦੇ ਹੋਏ ਅੱਗੇ ਵਧਦੇ ਜਾਣਾ ਚਾਹੀਦਾ ਹੈ। ਤੈਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਲਗਾਤਾਰ ਤੁਰਦੇ ਰਹਿਣ ਦਾ ਨਾਂ ਹੀ ਜ਼ਿੰਦਗੀ ਹੈ। ਜਦੋਂ ਜ਼ਿੰਦਗੀ ਦਾ ਕਦਮ ਰੁਕ ਜਾਂਦਾ ਹੈ, ਤਾਂ ਇਹ ਉਸ ਦੀ ਮੌਤ ਹੁੰਦੀ ਹੈ।

Exam Tips:

a) ਦਰਿਆ ਦੀ ਉਪਮਾ (ਰੁਕਾਵਟਾਂ ਚੀਰ ਕੇ ਵਗਦੇ ਰਹਿਣਾ) ਉੱਤਰ ਵਿਚ ਜ਼ਰੂਰ ਦੱਸੋ।
b) ਸਰਲ ਅਰਥ ਵਿਚ ਕਵੀ ਦੇ ਸੰਬੋਧਨ (‘ਹੇ ਪਿਆਰੇ’) ਤੋਂ ਸ਼ੁਰੂ ਕਰ ਕੇ ਕਾਵਿ-ਟੋਟੇ ਦੀ ਗੱਲ ਆਪਣੇ ਸ਼ਬਦਾਂ ਵਿਚ ਲਿਖੋ।

 

Question 4: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਚਾਹੇਂ ਪੁੱਜਣਾ ਮੰਜ਼ਿਲ ‘ਤੇ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਮਨੁੱਖ ਨੂੰ ਆਪਣੀ ਮੰਜ਼ਿਲ ਉੱਤੇ ਪਹੁੰਚਣ ਲਈ ਨਿਰੰਤਰ ਤੇਜ਼ ਚਾਲ ਨਾਲ ਚਲਦੇ ਰਹਿਣਾ ਚਾਹੀਦਾ ਹੈ। ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਨਿਰੰਤਰ ਤੋਰ ਦਾ ਹੀ ਨਾਂ ਹੈ।

Exam Tips:

a) ਭਾਵ-ਅਰਥ ਸਰਲ ਅਰਥ ਨਾਲੋਂ ਛੋਟਾ ਹੁੰਦਾ ਹੈ; ਇਸ ਵਿਚ ਕੇਵਲ ਮੁੱਖ ਸੰਦੇਸ਼ ਇਕ-ਦੋ ਵਾਕਾਂ ਵਿਚ ਲਿਖੋ।

 

Question 5: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਕਿਧਰੇ ਮਨ ਦੇ ਅੰਬਰ ‘ਤੇ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ! ਜੇਕਰ ਕਿਸੇ ਕਾਰਨ ਤੇਰੇ ਮਨ ਦੇ ਅਕਾਸ਼ ਉੱਪਰ ਘੋਰ ਉਦਾਸੀ ਪਸਰ ਜਾਵੇ, ਤਾਂ ਤੂੰ ਇਸ ਨੂੰ ਆਪਣੇ ਮਨ ਉੱਪਰ ਹਕੂਮਤ ਨਾ ਕਰਨ ਦੇਵੀਂ, ਸਗੋਂ ਇਸ ਨੂੰ ਆਪਣੀ ਗ਼ੁਲਾਮ ਸਮਝ ਕੇ ਆਪਣੇ ਅਧੀਨ ਰੱਖੀਂ।
ਔਖੇ ਸ਼ਬਦ – ਘੋਰ ਉਦਾਸੀ – ਬਹੁਤ ਜ਼ਿਆਦਾ ਉਦਾਸੀ। ਦਾਸੀ – ਗ਼ੁਲਾਮ।

Exam Tips:

a) ‘ਮਨ ਦਾ ਅੰਬਰ’ ਤੇ ‘ਉਦਾਸੀ ਦੀ ਦਾਸੀ’ – ਇਹ ਦੋਵੇਂ ਅਲੰਕਾਰ ਉੱਤਰ ਵਿਚ ਸਮਝਾਓ।
b) ਸਰਲ ਅਰਥ ਵਿਚ ਕਵੀ ਦੇ ਸੰਬੋਧਨ (‘ਹੇ ਪਿਆਰੇ’) ਤੋਂ ਸ਼ੁਰੂ ਕਰ ਕੇ ਕਾਵਿ-ਟੋਟੇ ਦੀ ਗੱਲ ਆਪਣੇ ਸ਼ਬਦਾਂ ਵਿਚ ਲਿਖੋ।

 

Question 6: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਜੇ ਕਿਧਰੇ ਮਨ ਦੇ ਅੰਬਰ ‘ਤੇ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਮਨੁੱਖ ਨੂੰ ਕਦੇ ਵੀ ਆਪਣੇ ਮਨ ਨੂੰ ਘੋਰ ਉਦਾਸੀ ਦੇ ਅਧੀਨ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਇਸ ਨੂੰ ਆਪਣੇ ਅਧੀਨ ਰੱਖਣਾ ਚਾਹੀਦਾ ਹੈ।

Exam Tips:

a) ਭਾਵ-ਅਰਥ ਸਰਲ ਅਰਥ ਨਾਲੋਂ ਛੋਟਾ ਹੁੰਦਾ ਹੈ; ਇਸ ਵਿਚ ਕੇਵਲ ਮੁੱਖ ਸੰਦੇਸ਼ ਇਕ-ਦੋ ਵਾਕਾਂ ਵਿਚ ਲਿਖੋ।

 

Question 7: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਤੇਰੇ ਮਨ ਵਿੱਚ ਰੋਸ਼ਨ ਸੂਰਜ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ! ਤੇਰੇ ਅੰਦਰ ਸੂਝ-ਬੂਝ ਦੇ ਸੂਰਜ, ਚੰਦ ਤੇ ਤਾਰੇ ਰੌਸ਼ਨ ਹਨ। ਜੇਕਰ ਤੂੰ ਸਮਝ ਲਵੇਂ, ਤਾਂ ਤੇਰੀਆਂ ਮੰਜ਼ਿਲਾਂ ਤੇਰੇ ਕਦਮਾਂ ਵਿਚ ਹਨ। ਤੂੰ ਥੋੜ੍ਹੇ ਉੱਦਮ ਨਾਲ ਹੀ ਉਨ੍ਹਾਂ ਨੂੰ ਪ੍ਰਾਪਤ ਕਰ ਸਕਦਾ ਹੈਂ।

Exam Tips:

a) ਸੂਰਜ, ਚੰਦ ਤੇ ਤਾਰੇ ਇੱਥੇ ਮਨੁੱਖ ਦੀ ਅੰਦਰਲੀ ਸੂਝ-ਬੂਝ ਦੇ ਪ੍ਰਤੀਕ ਹਨ – ਇਹ ਜ਼ਰੂਰ ਲਿਖੋ।
b) ਸਰਲ ਅਰਥ ਵਿਚ ਕਵੀ ਦੇ ਸੰਬੋਧਨ (‘ਹੇ ਪਿਆਰੇ’) ਤੋਂ ਸ਼ੁਰੂ ਕਰ ਕੇ ਕਾਵਿ-ਟੋਟੇ ਦੀ ਗੱਲ ਆਪਣੇ ਸ਼ਬਦਾਂ ਵਿਚ ਲਿਖੋ।

 

Question 8: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਤੇਰੇ ਮਨ ਵਿੱਚ ਰੋਸ਼ਨ ਸੂਰਜ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਮਨੁੱਖ ਦੇ ਮਨ ਵਿਚ ਸੂਝ-ਬੂਝ ਭਰੀ ਪਈ ਹੈ। ਜੇਕਰ ਉਹ ਸਮਝ ਲਵੇ, ਤਾਂ ਉਸ ਦੀ ਮੰਜ਼ਿਲ ਉਸ ਦੇ ਕੋਲ ਹੀ ਹੁੰਦੀ ਹੈ।

Exam Tips:

a) ਭਾਵ-ਅਰਥ ਸਰਲ ਅਰਥ ਨਾਲੋਂ ਛੋਟਾ ਹੁੰਦਾ ਹੈ; ਇਸ ਵਿਚ ਕੇਵਲ ਮੁੱਖ ਸੰਦੇਸ਼ ਇਕ-ਦੋ ਵਾਕਾਂ ਵਿਚ ਲਿਖੋ।

 

Question 9: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਤੇਰੇ ਖਿੜਨ ਤੋਂ ਜੱਗ ਨੇ ਖਿੜਨਾ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਸਰਲ ਅਰਥ ਲਿਖੋ।

Answer:

ਸਰਲ ਅਰਥ – ਕਵੀ ਕਹਿੰਦਾ ਹੈ, ਹੇ ਪਿਆਰੇ! ਜੇਕਰ ਤੂੰ ਖ਼ੁਸ਼ ਹੋਵੇਂਗਾ, ਤਾਂ ਦੁਨੀਆ ਵੀ ਖ਼ੁਸ਼ ਹੋਵੇਗੀ। ਪਰ ਜੇਕਰ ਤੂੰ ਉਦਾਸ ਹੋਵੇਂਗਾ, ਤਾਂ ਦੁਨੀਆ ਵੀ ਉਦਾਸ ਹੋਵੇਗੀ। ਇਸ ਕਰਕੇ ਤੈਨੂੰ ਸੁਗੰਧੀਆਂ, ਪ੍ਰੀਤ ਦੇ ਸੁਨੇਹੇ ਤੇ ਨਿੱਘੇ ਪਿਆਰ-ਕਲਾਵੇ ਵੰਡਣੇ ਚਾਹੀਦੇ ਹਨ, ਅਰਥਾਤ ਤੈਨੂੰ ਹਰ ਇਕ ਨਾਲ ਖ਼ੁਸ਼ੀ ਤੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ।

Exam Tips:

a) ਉੱਤਰ ਵਿਚ ‘ਖ਼ੁਸ਼ ਹੋਣ ’ਤੇ ਦੁਨੀਆ ਦੇ ਖ਼ੁਸ਼ ਹੋਣ’ ਅਤੇ ‘ਪਿਆਰ ਵੰਡਣ’ ਦੋਵੇਂ ਗੱਲਾਂ ਲਿਖੋ।
b) ਸਰਲ ਅਰਥ ਵਿਚ ਕਵੀ ਦੇ ਸੰਬੋਧਨ (‘ਹੇ ਪਿਆਰੇ’) ਤੋਂ ਸ਼ੁਰੂ ਕਰ ਕੇ ਕਾਵਿ-ਟੋਟੇ ਦੀ ਗੱਲ ਆਪਣੇ ਸ਼ਬਦਾਂ ਵਿਚ ਲਿਖੋ।

 

Question 10: ਪਾਠ-ਪੁਸਤਕ ਵਿਚੋਂ ਕਵਿਤਾ ‘ਉੱਦਮ ਕਰੀਂ ਜ਼ਰੂਰ’ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਤੇਰੇ ਖਿੜਨ ਤੋਂ ਜੱਗ ਨੇ ਖਿੜਨਾ…” ਤੋਂ ਸ਼ੁਰੂ ਹੁੰਦਾ ਹੈ, ਅਤੇ ਇਸ ਦੇ ਭਾਵ-ਅਰਥ ਲਿਖੋ।

Answer:

ਮਨੁੱਖ ਦੇ ਖ਼ੁਸ਼ ਹੋਣ ਨਾਲ ਦੁਨੀਆ ਵੀ ਖ਼ੁਸ਼ ਹੁੰਦੀ ਹੈ, ਪਰ ਉਸ ਦੀ ਉਦਾਸੀ ਨਾਲ ਉਹ ਉਦਾਸ ਹੁੰਦੀ ਹੈ। ਇਸ ਕਰਕੇ ਉਸ ਨੂੰ ਖ਼ੁਸ਼ੀਆਂ, ਪ੍ਰੀਤਾਂ ਤੇ ਗਲਵਕੜੀਆਂ ਹੀ ਵੰਡਣੀਆਂ ਚਾਹੀਦੀਆਂ ਹਨ।

Exam Tips:

a) ਭਾਵ-ਅਰਥ ਸਰਲ ਅਰਥ ਨਾਲੋਂ ਛੋਟਾ ਹੁੰਦਾ ਹੈ; ਇਸ ਵਿਚ ਕੇਵਲ ਮੁੱਖ ਸੰਦੇਸ਼ ਇਕ-ਦੋ ਵਾਕਾਂ ਵਿਚ ਲਿਖੋ।

 

Free Punjab Board Textbook Explanations: Class 8 Punjabi Punjabi Medium Chapter 05 ਉੱਦਮ ਕਰੀਂ ਜ਼ਰੂਰ

Accessing Punjabi Medium Chapter 05 ਉੱਦਮ ਕਰੀਂ ਜ਼ਰੂਰ Solutions

Explore reliable textbook solutions for Punjabi Medium Chapter 05 ਉੱਦਮ ਕਰੀਂ ਜ਼ਰੂਰ tailored for Class 8 learners. Utilizing these complete exercise answers ensures your preparation aligns exactly with official Punjab Board standards for Punjabi.

Concept-Driven Answers for Class 8 Punjabi

Each solution includes detailed reasoning to foster genuine comprehension of Punjabi Medium Chapter 05 ਉੱਦਮ ਕਰੀਂ ਜ਼ਰੂਰ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 05 ਉੱਦਮ ਕਰੀਂ ਜ਼ਰੂਰ with official sample papers and interactive practice tests available on our platform free of charge.

FAQs

Where can I find the latest PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ for the 2026-27 session?

The complete and updated PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ will help students to get full marks in the theory paper.

Do you offer PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 5 ਉੱਦਮ ਕਰੀਂ ਜ਼ਰੂਰ in printable PDF format for offline study on any device.