Official Punjab Board Solutions for Class 8 Punjabi: Punjabi Medium Chapter 27 ਵੱਡੇ ਭੈਣ ਜੀ
Explore reliable textbook solutions for Punjabi Medium Chapter 27 ਵੱਡੇ ਭੈਣ ਜੀ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.
Chapter-wise Solutions for Punjabi: Punjabi Medium Chapter 27 ਵੱਡੇ ਭੈਣ ਜੀ
Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.
ਪਾਠ-ਅਭਿਆਸ
Question 1: ਲਤਾ ਕਿੱਥੇ ਗਈ ਸੀ ਅਤੇ ਕਿਉਂ?
Answer:
ਲਤਾ ਗੁਆਂਢੀਆਂ ਦੇ ਘਰ ਗਈ ਸੀ। ਉਹ ਉੱਥੇ ਸਵਾਲ ਕੱਢਣ ਲਈ ਗਈ ਸੀ ਤੇ ਉਹ ਉੱਥੇ ਹੀ ਬੈਠ ਗਈ ਸੀ।
Exam Tips:
a) ਉੱਤਰ ਵਿਚ ‘ਕਿੱਥੇ’ ਅਤੇ ‘ਕਿਉਂ’ ਦੋਵੇਂ ਹਿੱਸੇ ਲਿਖੋ।
Question 2: ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਕੀ ਕਰ ਰਹੀ ਸੀ?
Answer:
ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਬੁੱਲ੍ਹਾਂ ਨੂੰ ਲਾਲ ਸਿਆਹੀ ਲਾ ਕੇ, ਪਿੱਛੇ ਜੂੜਾ ਕਰ ਕੇ ਤੇ ਦੋ ਚੁੰਨੀਆਂ ਜੋੜ ਕੇ ਸਾੜ੍ਹੀ ਲਾ ਕੇ ਭੈਣ ਜੀ ਬਣ ਕੇ ਕੁਰਸੀ ਉੱਤੇ ਬੈਠੀ ਹੋਈ ਸੀ।
Exam Tips:
a) ਲਤਾ ਦੇ ਭੈਣ ਜੀ ਬਣਨ ਦੇ ਢੰਗ (ਬੁੱਲ੍ਹ, ਜੂੜਾ, ਸਾੜ੍ਹੀ) ਗਿਣਾਓ।
b) ਸੋਨੂੰ ਦੇ ਸ਼ਬਦਾਂ ਵਿਚ ਉੱਤਰ ਦਿਓ।
Question 3: ਵਿੱਦਿਆ ਆਪਣੀ ਧੀ ਦੇ ਭਵਿੱਖ ਬਾਰੇ ਕੀ ਸੋਚਦੀ ਹੈ ਅਤੇ ਕਿਉਂ?
Answer:
ਵਿੱਦਿਆ ਆਪਣੀ ਧੀ ਦੇ ਭਵਿੱਖ ਬਾਰੇ ਇਹ ਸੋਚਦੀ ਸੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਇਕ ਅਜਿਹੀ ਚੰਗੀ ਭੈਣ ਜੀ ਬਣਾਏਗੀ, ਜਿਹੋ ਜਿਹੇ ਉਸ ਦੇ ਵੱਡੇ ਭੈਣ ਜੀ ਹੁੰਦੇ ਸਨ ਅਸਲ ਵਿਚ ਉਹ ਆਪ ਆਪਣੇ ਵੱਡੇ ਭੈਣ ਜੀ ਵਰਗੀ ਅਧਿਆਪਕਾ ਬਣਨਾ ਚਾਹੁੰਦੀ ਸੀ ਪਰੰਤੂ ਉਹ ਆਪ ਤਾਂ ਨਾ ਬਣ ਸਕੀ, ਪਰ ਉਹ ਆਪਣੀ ਧੀ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਵਰਗੀ ਅਧਿਆਪਕਾ ਬਣਾਉਣ ਦੇ ਸੁਪਨੇ ਦੇਖਦੀ ਸੀ।
Exam Tips:
a) ਵਿੱਦਿਆ ਦੀ ਆਪਣੀ ਅਧੂਰੀ ਇੱਛਾ ਦਾ ਜ਼ਿਕਰ ਜ਼ਰੂਰ ਕਰੋ।
b) ‘ਕੀ ਸੋਚਦੀ ਹੈ’ ਅਤੇ ‘ਕਿਉਂ’ ਦੋਹਾਂ ਦਾ ਉੱਤਰ ਵੱਖ-ਵੱਖ ਦਿਓ।
Question 4: ਵਿੱਦਿਆ ਆਪਣੇ ‘ਵੱਡੇ ਭੈਣ ਜੀ’ ਨੂੰ ਇੱਕ ਆਦਰਸ਼ ਅਧਿਆਪਕਾ ਕਿਉਂ ਮੰਨਦੀ ਹੈ?
Answer:
ਵਿੱਦਿਆ ਆਪਣੇ ਵੱਡੇ ਭੈਣ ਜੀ ਨੂੰ ਇਕ ਆਦਰਸ਼ ਅਧਿਆਪਕਾ ਇਸ ਕਰਕੇ ਮੰਨਦੀ ਹੈ, ਕਿਉਂਕਿ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ। ਉਹ ਨਾ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਥੱਕਦੇ ਸਨ, ਤੇ ਨਾ ਹੀ ਬੱਚੇ ਉਨ੍ਹਾਂ ਕੋਲ ਪੜ੍ਹਦੇ ਹੋਏ ਥੱਕਦੇ ਸਨ। ਉਹ ਜੇਕਰ ਕਦੇ ਬੱਚਿਆਂ ਨੂੰ ਮਾਰਦੇ ਵੀ ਸਨ, ਤਾਂ ਉਹ ਪਿਆਰ ਵੀ ਕਰਦੇ ਸਨ। ਉਹ ਬੱਚਿਆਂ ਨੂੰ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਉਨ੍ਹਾਂ ਦੀ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਹੈ।
ਜੇਕਰ ਬੱਚੇ ਉਨ੍ਹਾਂ ਦਾ ਕੰਮ ਨਾ ਕਰਦੇ, ਤਾਂ ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ ਤੇ ਜਦੋਂ ਬੱਚੇ ਮੁਆਫ਼ੀ ਮੰਗ ਲੈਂਦੇ, ਤਾਂ ਉਹ ਹੱਸ ਪੈਂਦੇ। ਉਹ ਪਹਿਲਾਂ ਬੱਚਿਆਂ ਨੂੰ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ-ਚੰਗੀਆਂ ਗੱਲਾਂ ਦੱਸਦੇ। ਸਨਿਚਰਵਾਰ ਨੂੰ ਬਾਲ ਸਭਾ ਵਿਚ ਬਹੁਤ ਚੰਗੀਆਂ ਗੱਲਾਂ ਦੱਸਦੇ ਤੇ ਕਹਿੰਦੇ ਕਿ ਜਿਸ ਤਰ੍ਹਾਂ ਸਕੂਲ ਵਿਚ ਉਹ ਉਸ ਦੇ ਕਹੇ ਲਗਦੇ ਹਨ, ਉਸੇ ਤਰ੍ਹਾਂ ਘਰ ਵਿਚ ਆਪਣੇ ਮਾਪਿਆਂ ਦੇ ਆਖੇ ਲੱਗਿਆ ਕਰਨ। ਉਹ ਬਾਪੂ ਦੇ ਤਿੰਨ ਬਾਂਦਰਾਂ ਦੀ ਮਿਸਾਲ ਦੇ ਕੇ ਭੈੜਾ ਬੋਲਣ, ਭੈੜਾ ਵੇਖਣ ਤੇ ਭੈੜਾ ਸੁਣਨ ਤੋਂ ਵਰਜਦੇ ਤੇ ਇਸ ਤਰ੍ਹਾਂ ਚੰਗੇ ਆਚਰਨ ਦੀ ਸਿੱਖਿਆ ਦਿੰਦੇ। ਇਸ ਪ੍ਰਕਾਰ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ।
Exam Tips:
a) ਵੱਡੇ ਭੈਣ ਜੀ ਦੇ ਗੁਣ ਇਕ-ਇਕ ਕਰ ਕੇ ਲਿਖੋ: ਪਿਆਰ, ਸਿਖਾਉਣ ਦਾ ਢੰਗ, ਬਾਲ-ਸਭਾ ਦੀਆਂ ਗੱਲਾਂ।
b) ਬਾਪੂ ਦੇ ਤਿੰਨ ਬਾਂਦਰਾਂ ਦੀ ਮਿਸਾਲ ਦਾ ਜ਼ਿਕਰ ਜ਼ਰੂਰ ਕਰੋ।
Question 5: ਹੇਠ ਲਿਖੇ ਔਖੇ ਸ਼ਬਦਾਂ ਦੇ ਅਰਥ ਲਿਖੋ: ਸੁਘੜ, ਸ਼ਾਹੀ, ਪਹਾੜਾ, ਅਫ਼ਸੋਸ, ਚਾਅ, ਆਚਰਨ।
Answer:
ਸੁਘੜ – ਸਿਆਣਾ, ਹੁਸ਼ਿਆਰ, ਸੁਸਿੱਖਿਅਤ।
ਸ਼ਾਹੀ – ਸਿਆਹੀ, ਕਾਲਖ, ਦਵਾਤ ਵਿਚ ਪਾਉਣ ਵਾਲਾ ਰੰਗ।
ਪਹਾੜਾ – ਕਿਸੇ ਅੰਕ ਦੇ ਗੁਣਨਫਲਾਂ ਦੀ ਸਿਲਸਿਲੇਵਾਰ ਸੂਚੀ।
ਅਫ਼ਸੋਸ – ਸ਼ੋਕ, ਰੰਜ, ਗ਼ਮ।
ਚਾਅ – ਤੀਬਰ ਇੱਛਾ, ਲਾਲਸਾ, ਸੱਧਰ।
ਆਚਰਨ – ਚਾਲ-ਚਲਣ, ਆਚਾਰ, ਵਤੀਰਾ।
Exam Tips:
a) ਹਰ ਸ਼ਬਦ ਦਾ ਇਕ ਸਹੀ ਅਰਥ ਯਾਦ ਕਰੋ।
b) ‘ਸ਼ਾਹੀ’ ਇੱਥੇ ਸਿਆਹੀ ਦੇ ਅਰਥ ਵਿਚ ਆਇਆ ਹੈ, ਰਾਜਿਆਂ ਵਾਲੇ ਅਰਥ ਵਿਚ ਨਹੀਂ।
Question 6: ਵਾਕਾਂ ਵਿਚ ਵਰਤੋ: ਸਵਾਲ, ਸੁਘੜ, ਆਚਰਨ, ਬਾਲ-ਸਭਾ, ਚਾਅ।
Answer:
ਸਵਾਲ (ਪ੍ਰਸ਼ਨ) – ਉਹ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ।
ਸੁਘੜ (ਸਿਆਣਾ, ਹੁਸ਼ਿਆਰ) – ਪੜ੍ਹ-ਲਿਖ ਕੇ ਬੱਚੇ ਸੁਘੜ ਸਿਆਣੇ ਬਣਦੇ ਹਨ।
ਆਚਰਨ (ਚਾਲ-ਚਲਣ) – ਬੰਦੇ ਨੂੰ ਆਪਣਾ ਆਚਰਨ ਉੱਚਾ ਰੱਖਣਾ ਚਾਹੀਦਾ ਹੈ।
ਬਾਲ-ਸਭਾ (ਬੱਚਿਆਂ ਦੀ ਸਭਾ) – ਸਕੂਲ ਵਿਚ ਬਹੁਤ ਸਾਰੀਆਂ ਬਾਲ-ਸਭਾਵਾਂ ਬਣੀਆਂ ਹੋਈਆਂ ਹਨ।
ਚਾਅ (ਸ਼ੌਕ, ਸੱਧਰ) – ਮੇਰੇ ਮਨ ਵਿਚ ਨਾਨਕਿਆਂ ਦੇ ਜਾਣ ਦਾ ਬਹੁਤ ਚਾਅ ਰਹਿੰਦਾ ਹੈ।
Exam Tips:
a) ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਵਾਕ ਲਿਖੋ।
b) ਵਾਕ ਛੋਟੇ ਅਤੇ ਸਪਸ਼ਟ ਰੱਖੋ।
ਵਿਆਕਰਨ
Question 7: ਹੇਠਾਂ ਦਿੱਤੇ ਵਾਕਾਂ ਵਿਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦ ਚੁਣੋ ਅਤੇ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਵੱਖ-ਵੱਖ ਕਰ ਕੇ ਲਿਖੋ:
(ੳ) “ਸਾਰਾ ਦਿਨ ਖੇਡਿਆ ਨਾ ਕਰ, ਕੁਝ ਪੜ੍ਹ ਲੈ।”
(ਅ) “ਕਿਉਂ ਲਤਾ, ਏਨੀ ਦੇਰ ਲੱਗੀ ਏ, ਅੱਜ ਸਵਾਲ ਕੱਢਣ ਨੂੰ?”
(ੲ) “ਮੰਮੀ, ਇਹ ਸਵਾਲ ਨਹੀਂ ਸੀ ਕੱਢਦੀ, ਕੁਰਸੀ ’ਤੇ ਬੈਠੀ ਸੀ। ਬੁੱਲ੍ਹਾਂ ਨੂੰ ਲਾਲ ਸ਼ਾਹੀ, ਪਿੱਛੇ ਜੂੜਾ ਅਤੇ ਦੋ ਚੁੰਨੀਆਂ ਜੋੜ ਕੇ ਸਾੜ੍ਹੀ ਬੰਨ੍ਹੀ ਹੋਈ ਸੀ।”
(ਸ) “ਉਹ ਆਉਣ ਵਾਲੇ ਹਨ, ਉਹ ਤੈਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਮਨ੍ਹਾਂ ਕਰਦੇ ਹਨ।”
(ਹ) “ਤੁਸੀਂ ਕਿਉਂ ਝੂਠ ਬੋਲਿਆ? ਡੈਡੀ ਤਾਂ ਆਏ ਨਹੀਂ।”
(ਕ) “ਸਾਡੇ ਭੈਣ ਜੀ ਦੀ ਸਾੜ੍ਹੀ ਤੇਰੇ ਭੈਣ ਜੀ ਦੀ ਸਾੜ੍ਹੀ ਨਾਲੋਂ ਕਿੰਨੀ ਸੋਹਣੀ ਹੁੰਦੀ ਹੈ।”
(ਖ) “ਹੁਣ ਮੈਂ ਸਾਰਾ ਚਾਅ ਤੈਨੂੰ ਉਹੋ-ਜਿਹੀ ਭੈਣ ਜੀ ਬਣਾ ਕੇ ਪੂਰਾ ਕਰਾਂਗੀ।”
Answer:
(ੳ)
ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
ਦਿਨ – ਨਾਂਵ, ਆਮ ਨਾਂਵ।
ਖੇਡਿਆ ਕਰ – ਕਿਰਿਆ, ਅਕਰਮਕ ਕਿਰਿਆ।
ਨਾ – ਕਿਰਿਆ ਵਿਸ਼ੇਸ਼ਣ, ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ।
ਕੁਝ – ਪੜਨਾਂਵ, ਪਰਿਮਾਣਵਾਚਕ ਪੜਨਾਂਵ।
ਪੜ੍ਹ ਲੈ – ਕਿਰਿਆ, ਸਕਰਮਕ ਕਿਰਿਆ।
(ਅ)
ਕਿਉਂ – ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।
ਲਤਾ – ਨਾਂਵ, ਖ਼ਾਸ ਨਾਂਵ।
ਏਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
ਦੇਰ – ਨਾਂਵ, ਭਾਵਵਾਚਕ ਨਾਂਵ।
ਲੱਗੀ ਏ – ਕਿਰਿਆ, ਅਕਰਮਕ ਕਿਰਿਆ।
ਅੱਜ – ਕਿਰਿਆ ਵਿਸ਼ੇਸ਼ਣ, ਕਾਲਵਾਚਕ ਕਿਰਿਆ ਵਿਸ਼ੇਸ਼ਣ।
ਸਵਾਲ – ਨਾਂਵ, ਆਮ ਨਾਂਵ।
ਕੱਢਣ – ਕਿਰਿਆ, ਸਕਰਮਕ ਕਿਰਿਆ।
(ੲ)
ਮੰਮੀ – ਨਾਂਵ, ਆਮ ਨਾਂਵ।
ਇਹ – ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
ਸਵਾਲ – ਨਾਂਵ, ਆਮ ਨਾਂਵ।
ਨਹੀਂ – ਕਿਰਿਆ ਵਿਸ਼ੇਸ਼ਣ, ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ।
ਸੀ ਕੱਢਦੀ – ਕਿਰਿਆ, ਸਕਰਮਕ ਕਿਰਿਆ।
ਕੁਰਸੀ – ਨਾਂਵ, ਆਮ ਨਾਂਵ।
ਬੈਠੀ ਸੀ – ਕਿਰਿਆ, ਅਕਰਮਕ ਕਿਰਿਆ।
ਬੁੱਲ੍ਹਾਂ – ਨਾਂਵ, ਆਮ ਨਾਂਵ।
ਲਾਲ – ਵਿਸ਼ੇਸ਼ਣ, ਗੁਣਵਾਚਕ ਵਿਸ਼ੇਸ਼ਣ।
ਸ਼ਾਹੀ – ਨਾਂਵ, ਵਸਤੂਵਾਚਕ ਨਾਂਵ।
ਪਿੱਛੇ – ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ।
ਜੂੜਾ – ਨਾਂਵ, ਆਮ ਨਾਂਵ।
ਦੋ – ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ।
ਚੁੰਨੀਆਂ – ਨਾਂਵ, ਆਮ ਨਾਂਵ।
ਜੋੜ ਕੇ – ਕਿਰਿਆ, ਸਕਰਮਕ ਕਿਰਿਆ।
ਸਾੜ੍ਹੀ – ਨਾਂਵ, ਆਮ ਨਾਂਵ।
ਬੰਨ੍ਹੀ ਹੋਈ ਸੀ – ਕਿਰਿਆ, ਸਕਰਮਕ ਕਿਰਿਆ, ਸੰਯੁਕਤ।
(ਸ)
ਉਹ – ਪੜਨਾਂਵ, ਪੁਰਖਵਾਚਕ ਪੜਨਾਂਵ, ਅਨਯ ਪੁਰਖ।
ਆਉਣ ਵਾਲੇ ਹਨ – ਕਿਰਿਆ, ਅਕਰਮਕ ਕਿਰਿਆ।
ਉਹ – ਪੜਨਾਂਵ, ਪੁਰਖਵਾਚਕ ਪੜਨਾਂਵ, ਅਨਯ ਪੁਰਖ।
ਤੈਨੂੰ – ਪੜਨਾਂਵ, ਪੁਰਖਵਾਚਕ ਪੜਨਾਂਵ, ਮੱਧਮ ਪੁਰਖ।
ਗੁਆਂਢੀਆਂ – ਨਾਂਵ, ਆਮ ਨਾਂਵ।
ਜਾਣ – ਕਿਰਿਆ, ਅਕਰਮਕ ਕਿਰਿਆ।
ਮਨ੍ਹਾਂ – ਕਿਰਿਆ ਵਿਸ਼ੇਸ਼ਣ, ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ।
ਕਰਦੇ ਹਨ – ਕਿਰਿਆ, ਸਕਰਮਕ ਕਿਰਿਆ।
(ਹ)
ਤੁਸੀਂ – ਪੜਨਾਂਵ, ਪੁਰਖਵਾਚਕ ਪੜਨਾਂਵ, ਮੱਧਮ ਪੁਰਖ।
ਕਿਉਂ – ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।
ਝੂਠ – ਨਾਂਵ, ਭਾਵਵਾਚਕ ਨਾਂਵ।
ਬੋਲਿਆ – ਕਿਰਿਆ, ਸਕਰਮਕ ਕਿਰਿਆ।
ਡੈਡੀ – ਨਾਂਵ, ਆਮ ਨਾਂਵ।
ਆਏ – ਕਿਰਿਆ, ਅਕਰਮਕ ਕਿਰਿਆ।
ਨਹੀਂ – ਕਿਰਿਆ ਵਿਸ਼ੇਸ਼ਣ, ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ।
(ਕ)
ਸਾਡੇ – ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
ਭੈਣ ਜੀ – ਨਾਂਵ, ਆਮ ਨਾਂਵ।
ਸਾੜ੍ਹੀ – ਨਾਂਵ, ਆਮ ਨਾਂਵ।
ਤੇਰੇ – ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
ਕਿੰਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
ਸੋਹਣੀ – ਵਿਸ਼ੇਸ਼ਣ, ਗੁਣਵਾਚਕ ਵਿਸ਼ੇਸ਼ਣ।
ਹੁੰਦੀ ਹੈ – ਕਿਰਿਆ, ਅਕਰਮਕ ਕਿਰਿਆ।
(ਖ)
ਮੈਂ – ਪੜਨਾਂਵ, ਪੁਰਖਵਾਚਕ ਪੜਨਾਂਵ, ਉੱਤਮ ਪੁਰਖ।
ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
ਚਾਅ – ਨਾਂਵ, ਭਾਵਵਾਚਕ ਨਾਂਵ।
ਤੈਨੂੰ – ਪੜਨਾਂਵ, ਪੁਰਖਵਾਚਕ ਪੜਨਾਂਵ, ਮੱਧਮ ਪੁਰਖ।
ਭੈਣ ਜੀ – ਨਾਂਵ, ਆਮ ਨਾਂਵ।
ਬਣਾ ਕੇ – ਕਿਰਿਆ, ਸਕਰਮਕ ਕਿਰਿਆ।
ਕਰਾਂਗੀ – ਕਿਰਿਆ, ਸਕਰਮਕ ਕਿਰਿਆ।
Exam Tips:
a) ਹਰ ਸ਼ਬਦ ਦੇ ਅੱਗੇ ਉਸ ਦਾ ਭਾਗ (ਨਾਂਵ/ਪੜਨਾਂਵ/ਵਿਸ਼ੇਸ਼ਣ/ਕਿਰਿਆ) ਅਤੇ ਫਿਰ ਕਿਸਮ ਲਿਖੋ।
b) ਸੰਯੁਕਤ ਕਿਰਿਆਵਾਂ (ਜਿਵੇਂ ‘ਬੈਠੀ ਸੀ’) ਨੂੰ ਇਕੱਠੇ ਇਕ ਕਿਰਿਆ ਮੰਨੋ।
c) ਇਹ ਵਰਗੀਕਰਨ ਪਾਠ-ਪੁਸਤਕ ਅਨੁਸਾਰ ਮਿਲਾ ਕੇ ਪੱਕਾ ਕਰ ਲਓ।
Question 8: ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ ਲਿਖੋ: (ੳ) ਬਹੁਤੇ ਬੋਲਣ ਵਾਲਾ (ਅ) ਰੱਬ ਨੂੰ ਨਾ ਮੰਨਣ ਵਾਲਾ।
Answer:
(ੳ) ਬੜਬੋਲਾ
(ਅ) ਨਾਸਤਿਕ
Exam Tips:
a) ਇਕ ਸ਼ਬਦ ਵਿਚ ਉੱਤਰ ਦਿਓ।
b) ‘ਨਾਸਤਿਕ’ ਦਾ ਉਲਟ ‘ਆਸਤਿਕ’ ਹੈ।
Question 9: ਹੇਠ ਲਿਖੇ ਬਹੁ-ਅਰਥਕ ਸ਼ਬਦਾਂ ਦੇ ਵੱਖ-ਵੱਖ ਅਰਥ ਦਰਸਾਉਣ ਲਈ ਦੋ-ਦੋ ਵਾਕ ਬਣਾਓ: ਲਾਲ, ਜੋੜ, ਸਹੀ।
Answer:
ਲਾਲ
(ੳ) ਇਸ ਕੱਪੜੇ ਦਾ ਰੰਗ ਲਾਲ ਹੈ।
(ਅ) ਮਾਂ ਨੇ ਕਿਹਾ, “ਆ ਮੇਰਾ ਲਾਲ! ਮੇਰੇ ਕੋਲ ਆ।”
ਜੋੜ
(ੳ) ਇਹ ਟਿਊਬ ਜੋੜ ਤੋਂ ਪੈਂਚਰ ਹੋਈ ਹੈ।
(ਅ) 2 + 4 ਦਾ ਜੋੜ 6 ਹੁੰਦਾ ਹੈ।
ਸਹੀ
(ੳ) ਮੇਰਾ ਉੱਤਰ ਸਹੀ ਹੈ।
(ਅ) ਇਹ ਅਰਜ਼ੀ ਲਿਖ ਕੇ ਹੇਠਾਂ ਆਪਣੀ ਸਹੀ ਪਾ ਦਿਓ।
Exam Tips:
a) ਹਰ ਸ਼ਬਦ ਦੇ ਦੋਵੇਂ ਵਾਕਾਂ ਵਿਚ ਅਰਥ ਵੱਖ-ਵੱਖ ਹੋਣੇ ਚਾਹੀਦੇ ਹਨ।
b) ਵਾਕ ਵਿਚ ਸ਼ਬਦ ਦਾ ਅਰਥ ਪ੍ਰਸੰਗ ਤੋਂ ਸਪਸ਼ਟ ਹੋਵੇ।
ਮਹੱਤਵਪੂਰਨ ਪ੍ਰਸ਼ਨ
Question 10: “ਵੱਡੇ ਭੈਣ ਜੀ” ਇਕਾਂਗੀ ਦੀ ਕਹਾਣੀ ਸੰਖੇਪ ਰੂਪ ਵਿਚ ਲਿਖੋ।
Answer:
ਇਕ ਕਮਰੇ ਵਿਚ ਵਿੱਦਿਆ ਫ਼ਰਸ਼ ਉੱਤੇ ਕੱਪੜਾ ਵਿਛਾ ਕੇ ਮਸ਼ੀਨ ਚਲਾ ਰਹੀ ਹੈ। ਉਸ ਦਾ ਪੁੱਤਰ ਸੋਨੂੰ ਉਸ ਦੇ ਕੋਲ ਬੈਠਾ ਖੇਡਦਾ ਹੈ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਸਾਰਾ ਦਿਨ ਖੇਡਿਆ ਨਾ ਕਰੇ, ਸਗੋਂ ਕੁਝ ਕਰਿਆ ਕਰੇ। ਉਹ ਉਸ ਨੂੰ ਆਪਣੀ ਭੈਣ ਜੀ ਦਾ ਦਿੱਤਾ ਹੋਮ ਵਰਕ ਪੂਰਾ ਕਰਨ ਲਈ ਕਹਿੰਦੀ ਹੈ। ਸੋਨੂੰ ਕਹਿੰਦਾ ਹੈ ਕਿ ਉਸ ਨੇ ਕੰਮ ਪੂਰਾ ਕਰ ਲਿਆ ਹੈ। ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਵਾ ਦੇਣ।
ਮੰਮੀ ਸੱਤ ਦਾ ਪਹਾੜਾ ਸੁਣਾਉਣ ਲਈ ਕਹਿੰਦੀ ਹੈ। ਉਹ ਜਦੋਂ ਪਹਾੜਾ ਸੁਣਾਉਂਦਾ ਹੋਇਆ ਚਾਰ ਸਾਤੇ ਬੱਤੀ ਕਹਿੰਦਾ ਹੈ, ਤਾਂ ਵਿੱਦਿਆ ਉਸ ਦੀ ਗ਼ਲਤੀ ਠੀਕ ਕਰਦੀ ਹੋਈ ਕਹਿੰਦੀ ਹੈ ਕਿ ਉਸ ਦੀ ਭੈਣ ਉਸ ਨੂੰ ਪਹਾੜਾ ਯਾਦ ਕਰਾਏਗੀ, ਜੋ ਕਿ ਗੁਆਂਢੀਆਂ ਦੇ ਘਰ ਸਵਾਲ ਕੱਢਣ ਗਈ ਹੈ, ਪਰ ਉੱਥੇ ਹੀ ਬੈਠ ਗਈ ਹੈ। ਸੋਨੂੰ ਉਸ ਨੂੰ ਬੁਲਾਉਣ ਲਈ ਜਾਂਦਾ ਹੈ, ਪਰ ਉਹ ਵੀ ਉੱਥੇ ਹੀ ਰਹਿ ਜਾਂਦਾ ਹੈ। ਵਿੱਦਿਆ ਉਨ੍ਹਾਂ ਨੂੰ ਆਵਾਜ਼ਾਂ ਮਾਰਦੀ ਕਹਿੰਦੀ ਹੈ ਕਿ ਉਨ੍ਹਾਂ ਦੇ ਡੈਡੀ ਆ ਗਏ ਹਨ। ਇਹ ਸੁਣ ਕੇ ਦੋਵੇਂ ਬੱਚੇ ਆ ਜਾਂਦੇ ਹਨ ਤੇ ਪੁੱਛਦੇ ਹਨ ਕਿ ਡੈਡੀ ਕਿੱਥੇ ਹਨ, ਤਾਂ ਵਿੱਦਿਆ ਦੱਸਦੀ ਹੈ ਕਿ ਉਹ ਨਹੀਂ ਆਏ ਪਰ ਉਸ ਨੇ ਉਨ੍ਹਾਂ ਦਾ ਨਾਂ ਲਿਆ ਹੈ, ਤਾਂ ਹੀ ਉਹ ਗੁਆਂਢੀਆਂ ਦੇ ਘਰੋਂ ਆਏ ਹਨ।
ਸੋਨੂੰ ਦੱਸਦਾ ਹੈ ਕਿ ਲਤਾ ਉੱਥੇ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਬੁੱਲ੍ਹਾਂ ਨੂੰ ਲਾਲ ਸਿਆਹੀ, ਪਿੱਛੇ ਜੂੜਾ ਤੇ ਚੁੰਨੀਆਂ ਦੀ ਸਾੜ੍ਹੀ ਲਾ ਕੇ ਕੁਰਸੀ ਉੱਤੇ ਭੈਣ ਜੀ ਬਣ ਕੇ ਬੈਠੀ ਸੀ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਅੱਗੋਂ ਉਸ ਨੇ ਗੁਆਂਢੀਆਂ ਦੇ ਘਰ ਸਵਾਲ ਕੱਢਣ ਲਈ ਨਹੀਂ ਜਾਣਾ। ਲਤਾ ਕਹਿੰਦੀ ਹੈ ਕਿ ਉਹ ਪੜ੍ਹ ਕੇ ਖੇਡਣ ਲੱਗੀ ਸੀ ਤੇ ਉਸ ਨੇ ਕੋਈ ਭੈੜੀ ਖੇਡ ਨਹੀਂ ਸੀ ਖੇਡੀ, ਸਗੋਂ ਉਹ ਭੈਣ ਜੀ ਹੀ ਬਣੀ ਸੀ। ਵਿੱਦਿਆ ਲਤਾ ਨੂੰ ਕਹਿੰਦੀ ਹੈ ਕਿ ਉਹ ਪੜ੍ਹ ਲਵੇ, ਉਹ ਉਸ ਨੂੰ ਸੱਚਮੁੱਚ ਭੈਣ ਜੀ ਬਣਾ ਦੇਵੇਗੀ, ਜੋ ਕਿ ਆਪਣੇ ਬੁੱਲ੍ਹ ਲਾਲ ਕਰਨ ਦੀ ਥਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਬੱਚੇ ਬਣਾਏ, ਜਿਸ ਨਾਲ ਉਹ ਨਾ ਝੂਠ ਬੋਲਣ ਤੇ ਨਾ ਹੀ ਚੋਰੀ ਕਰਨ।
ਸੋਨੂੰ ਪੁੱਛਦਾ ਹੈ ਕਿ ਉਨ੍ਹਾਂ ਨੇ ਡੈਡੀ ਦੇ ਆਉਣ ਬਾਰੇ ਝੂਠ ਕਿਉਂ ਬੋਲਿਆ ਹੈ? ਵਿੱਦਿਆ ਦੱਸਦੀ ਹੈ ਕਿ ਉਨ੍ਹਾਂ ਦੇ ਡੈਡੀ ਆਉਣ ਵਾਲੇ ਹੀ ਹਨ। ਉਹ ਉਸ ਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਰੋਕਦੇ ਹਨ। ਇਸ ਕਰਕੇ ਉਸ ਨੂੰ ਝੂਠ ਬੋਲਣਾ ਪਿਆ। ਵਿੱਦਿਆ ਦੱਸਦੀ ਹੈ ਕਿ ਉਸ ਨੂੰ ਇਕ ਭੈਣ ਜੀ ਨੇ ਪੜ੍ਹਾਇਆ ਸੀ। ਪਰੰਤੂ ਉਸ ਨੂੰ ਅਫ਼ਸੋਸ ਹੈ ਕਿ ਉਹ ਆਪ ਚਾਹੁੰਦੀ ਹੋਈ ਵੀ ਉਸ ਵਰਗੀ ਭੈਣ ਜੀ ਨਹੀਂ ਬਣ ਸਕੀ। ਹੁਣ ਉਹ ਆਪਣਾ ਸਾਰਾ ਚਾਅ ਉਸ ਨੂੰ ਭੈਣ ਜੀ ਬਣਾ ਕੇ ਲਾਹੇਗੀ। ਸੋਨੂੰ ਲਤਾ ਨੂੰ ਕਹਿੰਦਾ ਹੈ ਕਿ ਉਸ ਦੀ ਭੈਣ ਜੀ ਦਾ ਜੂੜਾ ਬਹੁਤ ਵੱਡਾ ਹੁੰਦਾ ਹੈ। ਉਹ ਉਸ ਵਰਗੀ ਭੈਣ ਜੀ ਨਹੀਂ ਬਣ ਸਕੇਗੀ। ਲਤਾ ਕਹਿੰਦੀ ਹੈ ਕਿ ਉਨ੍ਹਾਂ ਦੀ ਭੈਣ ਜੀ ਦੀ ਸਾੜ੍ਹੀ ਸੋਨੂੰ ਦੀ ਭੈਣ ਜੀ ਦੀ ਸਾੜ੍ਹੀ ਨਾਲੋਂ ਵਧੇਰੇ ਸੋਹਣੀ ਹੁੰਦੀ ਹੈ। ਇਹ ਸੁਣ ਕੇ ਵਿੱਦਿਆ ਉਸ ਨੂੰ ਪੁੱਛਦੀ ਹੈ ਕਿ ਉਹ ਇਹ ਦੱਸੇ ਕਿ ਕੌਣ ਸੋਹਣਾ ਪੜ੍ਹਾਉਂਦੀ ਹੈ? ਉਨ੍ਹਾਂ ਨਾਲ ਚੰਗੀਆਂ ਗੱਲਾਂ ਕੌਣ ਕਰਦੀ ਹੈ? ਸੋਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਆਪਣੀ ਭੈਣ ਜੀ ਤੋਂ ਬਹੁਤ ਡਰ ਲਗਦਾ ਹੈ। ਵਿੱਦਿਆ ਕਹਿੰਦੀ ਹੈ ਕਿ ਉਸ ਨੇ ਆਪਣੀ ਲਤਾ ਨੂੰ ਡਰਾਉਣ ਵਾਲੀ ਭੈਣ ਜੀ ਨਹੀਂ ਬਣਾਉਣਾ। ਉਹ ਦੱਸਦੀ ਹੈ ਕਿ ਉਸ ਨੇ ਪਹਿਲੀਆਂ ਤਿੰਨ ਜਮਾਤਾਂ ਤਾਂ ਡਰਾਉਣ ਵਾਲੀ ਭੈਣ ਜੀ ਕੋਲੋਂ ਪੜ੍ਹੀਆਂ ਸਨ। ਉਹ ਮੇਜ਼ ਉੱਤੇ ਡੰਡਾ ਮਾਰ ਕੇ ਡਰਾਉਂਦੀ ਰਹਿੰਦੀ ਸੀ। ਪਰ ਪੜ੍ਹਾਉਂਦੀ ਘੱਟ ਸੀ। ਚੌਥੀ ਤੇ ਪੰਜਵੀਂ ਉਸ ਨੇ ਵੱਡੇ ਭੈਣ ਜੀ ਕੋਲ ਪੜ੍ਹੀ, ਜੋ ਨਾ ਪੜ੍ਹਾਉਂਦੇ ਥੱਕਦੇ ਸਨ ਤੇ ਨਾ ਉਨ੍ਹਾਂ ਕੋਲੋਂ ਪੜ੍ਹਨ ਵਾਲੇ ਥੱਕਦੇ ਸਨ। ਉਹ ਕਦੇ-ਕਦੇ ਮਾਰਦੇ ਵੀ ਸਨ, ਪਰ ਪਿੱਛੋਂ ਪਿਆਰ ਵੀ ਕਰਦੇ ਸਨ, ਇਸ ਕਰਕੇ ਉਨ੍ਹਾਂ ਦੀ ਮਾਰ ਇਕ ਦਮ ਭੁੱਲ ਜਾਂਦੀ ਸੀ। ਉਹ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਉਨ੍ਹਾਂ ਦੀ ਮੰਮੀ ਹੈ। ਜਿਸ ਦਿਨ ਉਹ ਨਾ ਆਉਂਦੇ, ਉਸ ਦਿਨ ਸਕੂਲ ਵਿਚ ਉਨ੍ਹਾਂ ਦਾ ਦਿਲ ਨਾ ਲਗਦਾ। ਜਦੋਂ ਉਹ ਉਨ੍ਹਾਂ ਦਾ ਦਿੱਤਾ ਹੋਇਆ ਕੰਮ ਨਾ ਕਰਦੇ, ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ। ਫਿਰ ਬੱਚਿਆਂ ਦੇ ਮਾਫ਼ੀ ਮੰਗਣ ’ਤੇ ਉਹ ਹੱਸ ਪੈਂਦੇ। ਉਹ ਪਹਿਲਾਂ ਉਨ੍ਹਾਂ ਤੋਂ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ ਗੱਲਾਂ ਦੱਸਦੇ। ਉਹ ਕਹਿੰਦੇ ਸਨ ਕਿ ਜਿਸ ਤਰ੍ਹਾਂ ਸਕੂਲ ਵਿਚ ਤੁਸੀਂ ਮੇਰੇ ਆਖੇ ਲਗਦੇ ਹੋ, ਉਸੇ ਤਰ੍ਹਾਂ ਤੁਸੀਂ ਘਰ ਵਿਚ ਮਾਪਿਆਂ ਦੇ ਆਖੇ ਲੱਗਿਆ ਕਰੋ। ਉਹ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਤੇ ਚੰਗੇ ਆਚਰਨ ਬਾਰੇ ਵੀ ਦੱਸਦੇ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਦੱਸਿਆ ਕਿ ਚੰਗੇ ਆਚਰਨ ਤੋਂ ਹੀ ਚੰਗੇ ਬੱਚੇ, ਚੰਗੇ ਨੌਜਵਾਨ ਤੇ ਚੰਗੇ ਮਨੁੱਖ ਬਣਦੇ ਹਨ।
ਵਿੱਦਿਆ ਨੇ ਦੱਸਿਆ ਕਿ ਚੰਗੇ ਬੱਚੇ ਅੱਜ-ਕਲ੍ਹ ਦੇ ਬੱਚਿਆਂ ਵਾਂਗ ਨਾ ਮਾਪਿਆਂ ਨੂੰ ਧੋਖਾ ਦੇ ਕੇ ਫ਼ਿਲਮਾਂ ਵੇਖਣ ਜਾਂਦੇ ਹਨ, ਨਾ ਲੜਦੇ ਹਨ, ਨਾ ਸੈਰਾਂ ਕਰਨ ਜਾਂਦੇ ਹਨ ਤੇ ਨਾ ਨਸ਼ਾ ਕਰਦੇ ਹਨ। ਵਿੱਦਿਆ ਨੇ ਕਿਹਾ ਕਿ ਉਸ ਦੀ ਬੇਟੀ ਵੱਡੀ ਹੋ ਕੇ ਭੈਣ ਜੀ ਬਣੇਗੀ ਤੇ ਬੱਚਿਆਂ ਦਾ ਸੁਧਾਰ ਕਰੇਗੀ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਦੱਸਿਆ ਕਿ ਇਕ ਨੇ ਮੂੰਹ ਉੱਤੇ ਹੱਥ ਰੱਖਿਆ ਹੋਇਆ ਹੈ, ਇਕ ਨੇ ਕੰਨਾਂ ਉੱਤੇ ਅਤੇ ਇਕ ਨੇ ਅੱਖਾਂ ਉੱਤੇ, ਜੋ ਸੰਦੇਸ਼ ਦਿੰਦੇ ਹਨ ਕਿ ਨਾ ਭੈੜਾ ਬੋਲੋ, ਨਾ ਭੈੜਾ ਵੇਖੋ ਅਤੇ ਨਾ ਹੀ ਭੈੜਾ ਸੁਣੋ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਅਧਿਆਪਕ ਬਣੇਗਾ। ਇੰਨੇ ਨੂੰ ਲਤਾ ਤੇ ਸੋਨੂੰ ਦਾ ਡੈਡੀ ਦੀਨ-ਦਿਆਲ ਆ ਜਾਂਦਾ ਹੈ। ਲਤਾ ਉਸ ਨੂੰ ਕਹਿੰਦੀ ਹੈ ਕਿ ਉਹ ਚੰਗੇ ਬੱਚੇ ਬਣਨਗੇ। ਉਹ ਰੱਜ ਕੇ ਪੜ੍ਹੇਗੀ ਅਤੇ ਬੱਚਿਆਂ ਨੂੰ ਪੜ੍ਹਾਵੇਗੀ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਮਾਸਟਰ ਬਣੇਗਾ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗਾ ਕਿ ਉਹ ਨਾ ਚੋਰੀ ਕਰਨ, ਨਾ ਝੂਠ ਬੋਲਣ ਤੇ ਨਾ ਹੀ ਨਸ਼ਾ ਕਰਨ। ਉਹ ਲਤਾ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਾਵੇ। ਵਿੱਦਿਆ ਦੇ ਪੁੱਛਣ ਉੱਤੇ ਦੀਨ ਦਿਆਲ ਦੱਸਦਾ ਹੈ ਕਿ ਉਸ ਦੇ ਘਰ ਲੇਟ ਪਰਤਣ ਦਾ ਕਾਰਨ ਇਹ ਹੈ ਕਿ ਜਦੋਂ ਉਹ ਚੌਂਕ ਕੋਲ ਪਹੁੰਚਿਆ, ਤਾਂ ਉੱਥੇ ਪਲੱਸ ਟੂ ਦੇ ਬੱਚਿਆਂ ਵਿਚ ਲੜਾਈ ਹੋ ਰਹੀ ਸੀ, ਜਿਸ ਵਿਚ ਉਸ ਦੇ ਦੋਸਤ ਦੇ ਮੁੰਡੇ ਦੇ ਬਹੁਤ ਸੱਟਾਂ ਲੱਗੀਆਂ ਹਨ ਤੇ ਉਹ ਉਸ ਨੂੰ ਹਸਪਤਾਲ ਛੱਡ ਕੇ ਆਇਆ ਹੈ। ਹੁਣ ਉਹ ਘਰ ਆਇਆ ਹੈ। ਉਸ ਨੂੰ ਦੇਖ ਕੇ ਉਸ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੋ ਰਹੀ ਸੀ। ਵਿੱਦਿਆ ਕਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਫ਼ਿਕਰ ਨਾ ਕਰਨ, ਸਗੋਂ ਹੱਥ-ਮੂੰਹ ਧੋ ਕੇ ਰੋਟੀ ਖਾ ਲੈਣ। ਸੋਨੂੰ ਡੈਡੀ ਨੂੰ ਅੱਠ ਦਾ ਪਹਾੜਾ ਸੁਣਾਉਂਦਾ ਹੋਇਆ ਗ਼ਲਤੀ ਕਰਦਾ ਹੈ। ਜਦੋਂ ਉਹ ਕਹਿੰਦਾ ਹੈ ਕਿ ਉਸ ਨੂੰ ਮੰਮੀ ਨੇ ਹੀ ਤਿੰਨ ਅੱਠੇ ਬੱਤੀ ਦੱਸਿਆ ਸੀ, ਤਾਂ ਵਿੱਦਿਆ ਉਸ ਨੂੰ ਝੂਠ ਬੋਲਣ ਤੋਂ ਰੋਕਦੀ ਹੈ ਤੇ ਉਹ ਸੌਰੀ ਕਹਿੰਦਾ ਹੈ।
Exam Tips:
a) ਕਹਾਣੀ ਪਾਤਰਾਂ – ਵਿੱਦਿਆ, ਲਤਾ, ਸੋਨੂੰ, ਦੀਨ ਦਿਆਲ – ਦੇ ਨਾਂ ਲੈ ਕੇ ਲਿਖੋ।
b) ਵੱਡੇ ਭੈਣ ਜੀ ਦੀਆਂ ਸਿੱਖਿਆਵਾਂ (ਤਿੰਨ ਬਾਂਦਰ, ਚੰਗਾ ਆਚਰਨ) ਸਾਰ ਵਿਚ ਸ਼ਾਮਲ ਕਰੋ।
c) ਸਾਰ ਘਟਨਾ-ਕ੍ਰਮ ਅਨੁਸਾਰ ਲਿਖੋ।
Free study material for Punjabi
Punjab Board Solutions for Class 8 Punjabi Punjabi Medium Chapter 27 ਵੱਡੇ ਭੈਣ ਜੀ
Official Punjab Board Solutions for Punjabi Medium Chapter 27 ਵੱਡੇ ਭੈਣ ਜੀ
Access structured Punjab Board textbook solutions for Punjabi Medium Chapter 27 ਵੱਡੇ ਭੈਣ ਜੀ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 27 ਵੱਡੇ ਭੈਣ ਜੀ
Beyond providing final answers, these guides offer step-by-step breakdowns for complex queries in the Class 8 Punjabi module. This approach helps students balance theoretical depth with practical problem-solving skills required for Punjab Board exams.
Next Steps in Your Punjabi Revision
These resources act as an effective roadmap for daily homework tasks and independent study. Supplement your review of Punjabi Medium Chapter 27 ਵੱਡੇ ਭੈਣ ਜੀ with official sample papers and interactive practice tests available on our platform free of charge.
FAQs
The complete and updated PSEB 8th Class Punjabi Solutions Chapter 27 ਵੱਡੇ ਭੈਣ ਜੀ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 27 ਵੱਡੇ ਭੈਣ ਜੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 27 ਵੱਡੇ ਭੈਣ ਜੀ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 27 ਵੱਡੇ ਭੈਣ ਜੀ in both English and Hindi medium.
Yes, you can download the entire PSEB 8th Class Punjabi Solutions Chapter 27 ਵੱਡੇ ਭੈਣ ਜੀ in printable PDF format for offline study on any device.