PSEB 8th Class Punjabi Solutions Chapter 26 ਗੱਗੂ

Solutions for Class 8 Punjabi: Punjabi Medium Chapter 26 ਗੱਗੂ

Review structured textbook solutions for Class 8 Punjabi Punjabi Medium Chapter 26 ਗੱਗੂ. Built according to Punjab Board guidelines for the 2026-27 academic year, these downloadable answers support daily revision and problem-solving accuracy.

Practice Class 8 Punjabi Solutions: Punjabi Medium Chapter 26 ਗੱਗੂ

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ

Question 1: ਮੱਝ ਦਾ ਕੱਟਾ ਕਿਹੋ-ਜਿਹਾ ਸੀ?

Answer:

ਮੱਝ ਦਾ ਕੱਟਾ ਪੰਜ-ਕਲਿਆਣਾ ਸੀ। ਉਸ ਦਾ ਰੰਗ ਸ਼ਾਹ ਕਾਲਾ ਸੀ ਪਰ ਉਸ ਦੇ ਖੁਰਾਂ ਵੱਲੋਂ ਲੱਤਾਂ ਦਾ ਕੁਝ ਹਿੱਸਾ ਤੇ ਪੂਛ ਦਾ ਕੁਝ ਹਿੱਸਾ ਚਿੱਟਾ ਸੀ ਅਤੇ ਮੱਥੇ ਵਿਚ ਚਿੱਟਾ ਫੁੱਲ ਸੀ। ਇਸ ਪ੍ਰਕਾਰ ਉਹ ਬੜਾ ਸੋਹਣਾ ਸੀ।

Exam Tips:

a) ਕੱਟੇ ਦਾ ਰੰਗ, ਚਿੱਟੇ ਖੁਰ-ਪੂਛ ਅਤੇ ਮੱਥੇ ਦਾ ਚਿੱਟਾ ਫੁੱਲ – ਤਿੰਨੇ ਗੱਲਾਂ ਲਿਖੋ।
b) ‘ਪੰਜ-ਕਲਿਆਣਾ’ ਦਾ ਅਰਥ ਸ਼ਬਦ-ਅਰਥਾਂ ਵਿਚੋਂ ਯਾਦ ਰੱਖੋ।

 

Question 2: ਮੱਝ ਕੱਟੇ ਨੂੰ ਕਿਵੇਂ ਮਮਤਾ ਵਿਖਾ ਰਹੀ ਸੀ?

Answer:

ਮੱਝ ਕੱਟੇ ਨੂੰ ਬੜੇ ਪਿਆਰ ਨਾਲ ਚੱਟ ਕੇ ਮਮਤਾ ਵਿਖਾ ਰਹੀ ਸੀ। ਉਹ ਉਸਦੇ ਮਿੱਟੀ ਨਾਲ ਲਿਬੜੇ ਪਿੰਡੇ ਨੂੰ ਆਪਣੀ ਜੀਭ ਨਾਲ ਸਾਫ਼ ਕਰ ਰਹੀ ਸੀ। ਉਹ ਕਦੇ ਉਸ ਦੀਆਂ ਅੱਖਾਂ, ਕਦੇ ਮੱਥਾ, ਕਦੇ ਕੰਨ ਚੱਟਦੀ ਤੇ ਕਦੇ ‘ਪੁੱਚ-ਪੁੱਚ’ ਕਰਦੀ ਹੋਈ ਉਸ ਦੇ ਸਾਰੇ ਪਿੰਡੇ ਉੱਤੇ ਜੀਭ ਫੇਰਦੀ ਸੀ।

Exam Tips:

a) ਚੱਟਣ ਦੇ ਢੰਗ (ਅੱਖਾਂ, ਮੱਥਾ, ਕੰਨ, ਸਾਰਾ ਪਿੰਡਾ) ਕ੍ਰਮ ਨਾਲ ਲਿਖੋ।
b) ‘ਪੁੱਚ-ਪੁੱਚ’ ਦੀ ਆਵਾਜ਼ ਦਾ ਜ਼ਿਕਰ ਕਰਨਾ ਨਾ ਭੁੱਲੋ।

 

Question 3: ਕਿਹੜੀਆਂ ਗੱਲਾਂ ਤੋਂ ਲੇਖਕ ਅਤੇ ਗੱਗੂ ਦੇ ਪਿਆਰ ਦਾ ਪਤਾ ਲੱਗਦਾ ਹੈ?

Answer:

ਲੇਖਕ ਕਹਿੰਦਾ ਹੈ ਕਿ ਉਸ ਦਾ ਕੱਟੇ ਨੂੰ ਦੇਖਦਿਆਂ ਹੀ ਉਸ ਨਾਲ ਪਿਆਰ ਜਿਹਾ ਹੋ ਗਿਆ ਸੀ। ਉਸਨੇ ਉਸ ਦਾ ਨਾਂ ਗੱਗੂ ਰੱਖਿਆ। ਜਦੋਂ ਉਹ ਜ਼ਰਾ ਵੱਡਾ ਹੋਇਆ, ਤਾਂ ਘਰ ਦੇ ਬਾਕੀ ਜੀਆਂ ਦਾ ਗੱਗੂ ਨਾਲ ਪਿਆਰ ਘੱਟ ਗਿਆ, ਪਰ ਲੇਖਕ ਦਾ ਪਿਆਰ ਉਸੇ ਤਰ੍ਹਾਂ ਰਿਹਾ। ਫਿਰ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦੀ ਮਾਂ ਨੇ ਉਸ ਦਾ ਦੁੱਧ ਛੁਡਵਾ ਦਿੱਤਾ ਹੈ, ਤਾਂ ਉਹ ਉਸ ਨੂੰ ਮੂੰਹ-ਨ੍ਹੇਰੇ ਖੋਲ੍ਹ ਕੇ ਘਰਦਿਆਂ ਤੋਂ ਚੋਰੀ ਮਾਂ ਦਾ ਦੁੱਧ ਚੁੰਘਾ ਦਿੰਦਾ ਰਿਹਾ। ਜਦੋਂ ਗੱਗੂ ਜ਼ਰਾ ਵੱਡਾ ਹੋਇਆ, ਤਾਂ ਉਹ ਆਪਣੇ ਹੱਥ ਵਿਚ ਫੜੀ ਰੋਟੀ ਦਿਖਾ ਕੇ ਤੇ ‘ਗੱਗੂ’ ਕਹਿ ਕੇ ਆਵਾਜ਼ ਮਾਰਦਾ, ਤਾਂ ਉਹ ਭੱਜਾ ਆਉਂਦਾ। ਉਹ ਰੋਟੀ ਖਾ ਕੇ ਉਸਦੇ ਹੱਥ ਚੱਟਦਾ ਤੇ ਲਾਡ ਨਾਲ ਉਸਦੇ ਪੋਲੀਆਂ-ਪੋਲੀਆਂ ਢੁੱਡਾਂ ਵੀ ਮਾਰਦਾ।

ਜੇਕਰ ਉਹ ਉਸ ਦੇ ਮੂੰਹ ਵਿਚ ਗੁੜ ਦੀਆਂ ਰੋੜੀਆਂ ਪਾਉਂਦਾ, ਤਾਂ ਗੁੜ ਖਾ ਕੇ ਉਹ ਉਸ ਦੀਆਂ ਉਂਗਲਾਂ ਚੱਟਣ ਲੱਗ ਪੈਂਦਾ। ਕਈ ਵਾਰੀ ਉਹ ਹੱਥ ਵਿਚ ਫੜੀ ਰੋਟੀ ਉੱਤੇ ਚੁੱਕ ਲੈਂਦਾ, ਤਾਂ ਰੋਟੀ ਖੋਹਣ ਲਈ ਉਹ ਉਸ ਨੂੰ ਪੌਡੇ ਲਾਉਣ ਦਾ ਯਤਨ ਕਰਦਾ। ਰੋਟੀ ਖੁਆ ਕੇ ਜੇਕਰ ਉਹ ਉਸ ਨੂੰ ਕਹਿੰਦਾ ਕਿ ਉਹ ਆਪਣੇ ਕਿੱਲੇ ਉੱਤੇ ਚਲਿਆ ਜਾਵੇ, ਤਾਂ ਉਹ ਉੱਥੇ ਚਲਾ ਜਾਂਦਾ। ਕਈ ਵਾਰੀ ਉਹ ਉਸ ਨੂੰ ਕੋਈ ਖਾਣ ਲਈ ਚੀਜ਼ ਦਿਖਾ ਕੇ ਅੱਗੇ ਦੌੜ ਪੈਂਦਾ ਹੈ ਤੇ ਗੱਗੂ ਉਸ ਦੇ ਮਗਰ ਦੌੜਦਾ ਰਹਿੰਦਾ। ਪਸ਼ੂ ਚਾਰਦਾ ਹੋਇਆ ਲੇਖਕ ਗੱਗੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਉਧਰ ਚਰਨ ਲਈ ਛੱਡ ਦਿੰਦਾ, ਜਿੱਥੇ ਹਰਾ-ਹਰਾ ਘਾਹ ਹੁੰਦਾ। ਲੇਖਕ ਨੇ ਘਰ ਵਿਚ ਥਾਂ-ਥਾਂ ਉਸ ਦਾ ਨਾਂ ਲਿਖਿਆ ਹੁੰਦਾ।

ਲੇਖਕ ਜਦੋਂ ਸਕੂਲੋਂ ਆਉਂਦਾ, ਤਾਂ ਗੱਗੂ ਉਸਨੂੰ ਬੂਹੇ ਵਿਚ ਦੇਖ ਕੇ ਇਕ ਵਾਰੀ ਜ਼ਰੂਰ ਅੜਿੱਗਦਾ। ਲੇਖਕ ਬਸਤਾ ਰੱਖ ਕੇ ਉਸ ਦੇ ਸਿਰ ਅਤੇ ਪਿੰਡੇ ਉੱਤੇ ਹੱਥ ਫੇਰਦਾ ਤੇ ਉਹ ਵੀ ਉਸ ਨਾਲ ਲਾਡੀਆਂ-ਪਾਡੀਆਂ ਕਰਦਾ। ਉਹ ਉਸ ਨੂੰ ਰੱਜ ਕੇ ਪੱਠੇ ਖੁਆ ਕੇ ਖ਼ੁਸ਼ ਹੁੰਦਾ। ਉਹ ਦੋਵੇਂ ਇਕ-ਦੂਜੇ ਨੂੰ ਚੁੰਮਦੇ-ਚੱਟਦੇ ਰਹਿੰਦੇ। ਫਿਰ ਜਦੋਂ ਲੇਖਕ ਦੇ ਬਾਪੂ ਨੇ ਗੱਗੂ ਨੂੰ ਵੇਚ ਦਿੱਤਾ, ਤਾਂ ਲੇਖਕ ਨੇ ਤਿੰਨ ਦਿਨ ਰੋਟੀ ਨਾ ਖਾਧੀ, ਫਿਰ ਜਦੋਂ ਉਸਨੇ ਗੱਗੂ ਦੇ ਨੱਥ ਪਾਉਣ ਦੀ ਦੁਖਦਾਇਕ ਘਟਨਾ ਸੁਣੀ, ਤਾਂ ਉਹ ਬੇਚੈਨ ਹੋਇਆ ਤੁਰੰਤ ਉਸ ਦੇ ਕੋਲ ਪਹੁੰਚਾ। ਫਿਰ ਜਦੋਂ ਉਸਨੇ ਦੇਖਿਆ ਕਿ ਦਲੀਪਾ ਉਸਨੂੰ ਰੇੜੀ ਅੱਗੇ ਜੋੜ ਕੇ ਸੋਟੀਆਂ ਮਾਰ ਰਿਹਾ ਹੈ, ਤਾਂ ਉਸ ਨੇ ਉਸ ਦਾ ਬੜਾ ਵਿਰੋਧ ਕੀਤਾ। ਇਸ ਸਮੇਂ ਗੱਗੂ ਦਲੀਪੇ ਦੀਆਂ ਸੋਟੀਆਂ ਨਾਲ ਵੀ ਨਾ ਤੁਰਿਆ, ਪਰ ਲੇਖਕ ਦੇ ਕਹਿਣ ਨਾਲ ਹੀ ਉਹ ਉਸਦੇ ਘਰ ਵਲ ਤੁਰ ਪਿਆ।

ਇਨ੍ਹਾਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਤੇ ਗੱਗੂ ਦਾ ਆਪਸ ਵਿਚ ਬਹੁਤ ਪਿਆਰ ਸੀ।

Exam Tips:

a) ਉੱਤਰ ਨੂੰ ਘਟਨਾਵਾਂ ਦੀ ਲੜੀ ਵਿਚ ਲਿਖੋ: ਨਾਂ ਰੱਖਣਾ, ਚੋਰੀ ਦੁੱਧ ਚੁੰਘਾਉਣਾ, ਰੋਟੀ ਖੁਆਉਣਾ, ਸਕੂਲੋਂ ਆਉਣ ’ਤੇ ਮਿਲਣਾ।
b) ਆਖ਼ਰ ਵਿਚ ਦਲੀਪੇ ਕੋਲੋਂ ਗੱਗੂ ਨੂੰ ਲਿਆਉਣ ਵਾਲੀ ਘਟਨਾ ਜ਼ਰੂਰ ਲਿਖੋ।
c) ਉੱਤਰ ਵੱਡਾ ਹੈ, ਇਸ ਲਈ ਪਹਿਲਾਂ ਮੁੱਖ ਨੁਕਤੇ ਯਾਦ ਕਰੋ।

 

Question 4: ਨੱਥ ਨਾਲ ਗੱਗੂ ਦੇ ਨੱਕ ਦਾ ਕੀ ਹਾਲ ਹੋਇਆ?

Answer:

ਨੱਥ ਨਾਲ ਗੱਗੂ ਦਾ ਬਹੁਤ ਬੁਰਾ ਹਾਲ ਹੋਇਆ। ਉਹ ਪੀੜ ਕਰਕੇ ਨਾ ਲੇਖਕ ਨੂੰ ਦੇਖ ਕੇ ਅੜਿੱਗ ਸਕਿਆ ਤੇ ਨਾ ਹੀ ਉਸ ਦਾ ਹੱਥ ਚੱਟ ਸਕਿਆ। ਉਹ ਬੜਾ ਮਾੜਾ ਜਿਹਾ ਹੋਇਆ ਲੱਗਦਾ ਸੀ।

Exam Tips:

a) ਦੋ ਗੱਲਾਂ ਲਿਖੋ: ਉਹ ਅੜਿੱਗ ਨਾ ਸਕਿਆ ਅਤੇ ਹੱਥ ਨਾ ਚੱਟ ਸਕਿਆ।

 

Question 5: ਲੇਖਕ ਦਲੀਪੇ ਕੋਲੋਂ ਗੱਗੂ ਨੂੰ ਕਿਸ ਤਰ੍ਹਾਂ ਲੈ ਆਇਆ?

Answer:

ਜਦੋਂ ਲੇਖਕ ਗੱਗੂ ਦੇ ਕੋਲ ਖੜ੍ਹਾ ਸੀ ਤੇ ਦਲੀਪਾ ਉਸਦੇ ਸੋਟੀਆਂ ਮਾਰ ਕੇ ਉਸਨੂੰ ਤੋਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ, ਤਾਂ ਲੇਖਕ ਨੇ ਕਿਹਾ ਕਿ ਉਹ ਉਸ ਦੇ ਕਹੇ ਨਹੀਂ ਤੁਰੇਗਾ, ਸਗੋਂ ਉਸ (ਲੇਖਕ) ਦੇ ਕਹੇ ਹੀ ਤੁਰੇਗਾ। ਇਹ ਆਖ ਕੇ ਉਸਨੇ ਗੱਗੂ ਦੇ ਕੰਨ ਵਿਚ ਉਸਨੂੰ ਘਰ ਚਲਣ ਲਈ ਕਿਹਾ। ਇਹ ਸੁਣਦਿਆਂ ਹੀ ਉਹ ਰੇੜੀ ਸਮੇਤ ਲੇਖਕ ਦੇ ਘਰ ਵਲ ਚਲ ਪਿਆ। ਇਹ ਦੇਖ ਕੇ ਦਲੀਪਾ ਛਾਲ ਮਾਰ ਕੇ ਉੱਤਰ ਗਿਆ ਤੇ ਗੱਗੂ ਲੇਖਕ ਨਾਲ ਉਸ ਦੇ ਘਰ ਵਲ ਚਲ ਪਿਆ। ਇਸ ਤਰ੍ਹਾਂ ਲੇਖਕ ਦਲੀਪੇ ਕੋਲੋਂ ਗੱਗੂ ਨੂੰ ਲੈ ਆਇਆ।

Exam Tips:

a) ਘਟਨਾ ਕ੍ਰਮ ਅਨੁਸਾਰ ਲਿਖੋ: ਸੋਟੀਆਂ, ਕੰਨ ਵਿਚ ਕਹਿਣਾ, ਗੱਗੂ ਦਾ ਤੁਰ ਪੈਣਾ, ਦਲੀਪੇ ਦਾ ਉੱਤਰਨਾ।

 

Question 6: ਹੇਠ ਲਿਖੇ ਔਖੇ ਸ਼ਬਦਾਂ ਦੇ ਅਰਥ ਲਿਖੋ: ਮੀਣੀ, ਪੰਜ-ਕਲਿਆਣਾ, ਗਪਲ-ਪਲ, ਅੜਿੱਗਦਾ, ਆੜੀ।

Answer:

ਮੀਣੀ – ਉਹ ਗਾਂ ਜਾਂ ਮੱਝ ਜਿਸ ਦੇ ਸਿੰਗ ਹੇਠਾਂ ਨੂੰ ਮੁੜੇ ਹੋਏ ਹੋਣ।
ਪੰਜ-ਕਲਿਆਣਾ – ਉਹ ਮੱਝ ਜਿਸ ਦੇ ਚਾਰੇ ਖੁਰ ਚਿੱਟੇ ਹੋਣ ਅਤੇ ਮੱਥੇ ਵਿਚ ਚਿੱਟਾ ਫੁੱਲ ਹੋਵੇ।
ਗਪਲ-ਪਲ – ਗਟ-ਗਟ ਕਰ ਕੇ ਪੀ ਜਾਣਾ।
ਅੜਿੱਗਦਾ – ਉੱਚੀ ਆਵਾਜ਼ ਨਾਲ ਬੋਲਣਾ (ਕੱਟੇ ਦਾ ਰੰਭਣਾ)।
ਆੜੀ – ਮਿੱਤਰ, ਦੋਸਤ।

Exam Tips:

a) ਹਰ ਸ਼ਬਦ ਦਾ ਅਰਥ ਸੰਖੇਪ ਵਿਚ ਯਾਦ ਕਰੋ।
b) ‘ਪੰਜ-ਕਲਿਆਣਾ’ ਵਿਚ ਖੁਰ ਅਤੇ ਮੱਥੇ ਦੇ ਫੁੱਲ – ਦੋਵੇਂ ਚਿੱਟੇ ਹੁੰਦੇ ਹਨ।

 

Question 7: ਵਾਕਾਂ ਵਿਚ ਵਰਤੋ: ਪੈਰਾਂ ਹੇਠ ਅੱਗ ਮਚਾਉਣੀ, ਸਾਂਝ, ਮਹਿਸੂਸ, ਢੁੱਡ, ਆੜੀ, ਅੱਚਵੀ ਲੱਗਣੀ, ਸੂਟ ਵੱਟਣੀ।

Answer:

ਪੈਰਾਂ ਹੇਠ ਅੱਗ ਮਚਾਉਣੀ (ਕਾਹਲੀ ਪਾ ਦੇਣੀ) – ਜੀਤੀ ਨੇ ਨਵਾਂ ਸੂਟ ਲੈਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ।
ਸਾਂਝ (ਭਾਈਵਾਲੀ) – ਮੇਰੀ ਇਸ ਕਾਰਖ਼ਾਨੇ ਵਿਚ ਸਾਂਝ ਹੈ।
ਮਹਿਸੂਸ (ਅਨੁਭਵ) – ਕੰਡਾ ਚੁੱਭੇਗਾ, ਤਾਂ ਦੁੱਖ ਮਹਿਸੂਸ ਹੋਵੇਗਾ ਹੀ।
ਢੁੱਡ (ਸਿਰ ਨਾਲ ਟੱਕਰ) – ਗੱਗੂ ਲੇਖਕ ਨੂੰ ਪੋਲੀਆਂ-ਪੋਲੀਆਂ ਢੁੱਡਾਂ ਮਾਰ ਕੇ ਲਾਡ ਕਰਦਾ ਸੀ।
ਆੜੀ (ਖੇਡ ਦਾ ਸਾਥੀ) – ਅਸੀਂ ਸਾਰੇ ਆੜੀ ਖਿੱਦੋ-ਖੂੰਡੀ ਖੇਡ ਰਹੇ ਸਾਂ।
ਅੱਚਵੀ ਲੱਗਣੀ (ਬੇਚੈਨੀ ਹੋਣੀ) – ਗੱਗੂ ਨੂੰ ਘਰ ਨਾ ਦੇਖ ਕੇ ਲੇਖਕ ਨੂੰ ਇਹ ਜਾਣਨ ਦੀ ਅੱਚਵੀ ਲੱਗ ਗਈ ਕਿ ਉਹ ਕਿੱਥੇ ਹੈ।
ਸੂਟ ਵੱਟਣੀ (ਤੇਜ਼ ਦੌੜਨਾ) – ਜਦੋਂ ਇਕ ਦਮ ਮੀਂਹ ਸ਼ੁਰੂ ਹੋ ਗਿਆ, ਤਾਂ ਮੈਂ ਸੂਟ ਵੱਟ ਕੇ ਥੋੜ੍ਹੀ ਦੂਰ ਇਕ ਬਰਾਂਡੇ ਵਿਚ ਜਾ ਖੜ੍ਹਾ ਹੋਇਆ।

Exam Tips:

a) ਹਰ ਸ਼ਬਦ ਜਾਂ ਮੁਹਾਵਰੇ ਦਾ ਅਰਥ ਬਰੈਕਟ ਵਿਚ ਦੇ ਕੇ ਆਪਣਾ ਵਾਕ ਬਣਾਓ।
b) ਮੁਹਾਵਰੇ ਨੂੰ ਵਾਕ ਵਿਚ ਸਹੀ ਕਾਲ ਅਨੁਸਾਰ ਵਰਤੋ, ਜਿਵੇਂ ‘ਸੂਟ ਵੱਟ ਕੇ’।

 

ਵਿਆਕਰਨ

Question 8: ਸਮਾਸ ਸ਼ਬਦ ਕੀ ਹੁੰਦੇ ਹਨ? ਇਸ ਪਾਠ ਵਿਚ ਆਏ ਸਮਾਸੀ ਸ਼ਬਦ ਲਿਖੋ।

Answer:

ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣੇ ਸ਼ਬਦ ਨੂੰ ਸਮਾਸ ਕਹਿੰਦੇ ਹਨ। ਇਸ ਪਾਠ ਵਿਚ ਆਏ ਸਮਾਸੀ ਸ਼ਬਦ ਹਨ: ਨ੍ਹੇਰੇ-ਸਵੇਰੇ, ਮਿੰਨਤ-ਤਰਲਾ, ਆਨੇ-ਬਹਾਨੇ, ਭਰੇ-ਪੀਤੇ।

Exam Tips:

a) ਸਮਾਸੀ ਸ਼ਬਦ ਦੇ ਦੋਵੇਂ ਹਿੱਸਿਆਂ ਵਿਚਕਾਰ ਜੋੜਨੀ (-) ਜ਼ਰੂਰ ਲਗਾਓ।
b) ਪਹਿਲਾਂ ਪਰਿਭਾਸ਼ਾ ਲਿਖੋ, ਫਿਰ ਪਾਠ ਵਿਚੋਂ ਉਦਾਹਰਨਾਂ।

 

Question 9: ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਵੀਹ ਸਮਾਸੀ ਸ਼ਬਦ ਚੁਣ ਕੇ ਲਿਖੋ।

Answer:

ਵਾ-ਵਰੋਲਾ, ਅੱਜ-ਕੱਲ੍ਹ, ਹੀਲਾ-ਵਸੀਲਾ, ਸਾਫ਼-ਸੁਥਰੀ, ਖਾਂਦੇ-ਪੀਂਦੇ, ਮਾਂ-ਪਿਓ, ਆਨੀ-ਬਹਾਨੀ, ਅੰਧ-ਵਿਸ਼ਵਾਸ, ਰੀਤੀ-ਰਿਵਾਜ, ਹੋਸ਼-ਹਵਾਸ, ਦੁੱਖ-ਸੁਖ, ਸੱਦਾ-ਪੱਤਰ, ਸਰਬ-ਹਿੰਦ, ਪ੍ਰੀਤ-ਪਿਆਰ, ਸ਼ਰਾ-ਸ਼ਰੀਅਤ, ਪੁੱਤ-ਪੋਤਰੇ, ਸੋਹਣੀ-ਸੁਨੱਖੀ, ਗੀਤ-ਗਾਣੇ, ਮੂੰਹ-ਮੱਥਾ।

Exam Tips:

a) ਜੋੜਨੀ ਲਾ ਕੇ ਹੀ ਸਮਾਸੀ ਸ਼ਬਦ ਲਿਖੋ।
b) ਪੜ੍ਹੇ ਹੋਏ ਪਾਠਾਂ ਵਿਚੋਂ ਹੋਰ ਸ਼ਬਦ ਵੀ ਚੁਣੇ ਜਾ ਸਕਦੇ ਹਨ।

 

ਮਹੱਤਵਪੂਰਨ ਪ੍ਰਸ਼ਨ

Question 10: ‘ਗੱਗੂ’ ਪਾਠ ਦਾ ਸਾਰ ਲਿਖੋ।

Answer:

ਸਕੂਲੋਂ ਆ ਕੇ ਚਾਹ ਪੀਂਦਿਆਂ ਕਹਾਣੀਕਾਰ ਨੂੰ ਆਪਣੀ ਮਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਮੀਣੀ ਮੱਝ ਸੂ ਪਈ ਹੈ ਤੇ ਉਸ ਨੇ ਪੰਜ ਕਲਿਆਣਾ ਕੱਟਾ ਦਿੱਤਾ ਹੈ। ਕਹਾਣੀਕਾਰ ਚਾਹ ਛੱਡ ਕੇ ਮੱਝ ਦੀ ਖੁਰਲੀ ਕੋਲ ਗਿਆ ਤੇ ਉਸ ਨੂੰ ਕੱਟਾ ਬਹੁਤ ਹੀ ਸੋਹਣਾ ਲੱਗਾ, ਜਿਸ ਦਾ ਰੰਗ ਕਾਲਾ ਸੀ, ਪਰ ਖੁਰਾਂ ਕੋਲੋਂ, ਲੱਤਾਂ ਤੇ ਪੂਛ ਦਾ ਕੁਝ ਹਿੱਸਾ ਚਿੱਟਾ ਸੀ ਤੇ ਮੱਥੇ ਉੱਪਰ ਚਿੱਟਾ ਫੁੱਲ ਸੀ। ਮੱਝ ਕੱਟੇ ਨੂੰ ਜੀਭ ਨਾਲ ਚੱਟ-ਚੱਟ ਕੇ ਪਿਆਰ ਕਰ ਰਹੀ ਸੀ। ਕਹਾਣੀਕਾਰ ਦੀ ਮਾਂ ਨੇ ਉਸ ਨੂੰ ਡੰਡਾ ਫੜ ਕੇ ਕੱਟੇ ਦੇ ਕੂਲੇ ਖੁਰਾਂ ਦੀ ਕਾਂ-ਕੁੱਤੇ ਤੋਂ ਰਾਖੀ ਕਰਨ ਲਈ ਕਿਹਾ। ਕਹਾਣੀਕਾਰ ਨੇ ਕੱਟੇ ਦਾ ਨਾਂ ਗੱਗੂ ਰੱਖਿਆ ਤੇ ਫਿਰ ਘਰ ਵਿਚ ਸਾਰੇ ਉਸ ਨੂੰ ਗੱਗੂ ਹੀ ਸੱਦਣ ਲੱਗ ਪਏ। ਗੱਗੂ ਦੇ ਵੱਡਾ ਹੋਣ ਨਾਲ ਹੋਰਨਾਂ ਦਾ ਤਾਂ ਉਸ ਨਾਲ ਪਿਆਰ ਘੱਟ ਗਿਆ, ਪਰ ਕਹਾਣੀਕਾਰ ਦਾ ਪਿਆਰ ਉਸੇ ਤਰ੍ਹਾਂ ਹੀ ਰਿਹਾ। ਹੁਣ ਉਹ ਵੀ ਕਹਾਣੀਕਾਰ ਦੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ। ਜਦੋਂ ਉਹ ਉਸ ਦੇ ਸਿਰ ਉੱਤੇ ਹੱਥ ਫੇਰਦਾ, ਤਾਂ ਉਹ ਉਸ ਦਾ ਹੱਥ ਚੱਟਣ ਲੱਗ ਪੈਂਦਾ ਤੇ ਜਦੋਂ ਉਹ ਉਸਦੇ ਨੇੜਿਓਂ ਲੰਘਦਾ, ਤਾਂ ਉਹ ਜ਼ਰੂਰ ਅੜਿੱਗਦਾ।

ਇਕ ਵਾਰੀ ਉਸ ਨੂੰ ਗੱਗੂ ਕੁਝ ਕਮਜ਼ੋਰ ਜਾਪਿਆ ਤੇ ਮਾਂ ਨੇ ਉਸ ਨੂੰ ਦੱਸਿਆ ਕਿ ਹੁਣ ਉਹ ਵੱਡਾ ਹੋ ਗਿਆ ਹੈ। ਇਸ ਕਰਕੇ ਉਸਨੇ ਹੌਲੀ-ਹੌਲੀ ਉਸਦਾ ਦੁੱਧ ਛੁਡਾ ਦਿੱਤਾ ਹੈ। ਕਹਾਣੀਕਾਰ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹ ਕਈ ਵਾਰੀ ਮੂੰਹ-ਨ੍ਹੇਰੇ ਗੱਗੂ ਨੂੰ ਕਿੱਲੇ ਨਾਲੋਂ ਖੋਲ੍ਹ ਕੇ ਉਸ ਨੂੰ ਉਸ ਦੀ ਮਾਂ ਦਾ ਦੁੱਧ ਚੁੰਘਾ ਦਿੰਦਾ ਤੇ ਉਸ ਦੀ ਇਸ ਸ਼ਰਾਰਤ ਦਾ ਕਿਸੇ ਨੂੰ ਵੀ ਪਤਾ ਨਾ ਲੱਗਦਾ। ਗੱਗੂ ਹੋਰ ਵੱਡਾ ਹੋ ਗਿਆ ਤੇ ਕਹਾਣੀਕਾਰ ਆਪਣੇ ਹੱਥ ਵਿਚ ਫੜੀ ਰੋਟੀ ਦਿਖਾ ਕੇ ਉਸ ਨੂੰ ਆਵਾਜ਼ ਮਾਰਦਾ ਤੇ ਉਹ ਭੱਜਾ ਆਉਂਦਾ।

ਜਦੋਂ ਕਹਾਣੀਕਾਰ ਉਸਦੇ ਮੂੰਹ ਵਿਚ ਗੁੜ ਦੀਆਂ ਰੋੜੀਆਂ ਪਾਉਂਦਾ, ਤਾਂ ਉਹ ਗੁੜ ਖਾ ਕੇ ਉਸਦੀ ਉਂਗਲੀ ਚੱਟਣ ਲੱਗ ਪੈਂਦਾ। ਕਈ ਵਾਰੀ ਉਹ ਕਹਾਣੀਕਾਰ ਦੁਆਰਾ ਆਪਣੇ ਉੱਚੇ ਹੱਥ ਵਿਚ ਫੜੀ ਰੋਟੀ ਨੂੰ ਖਾਣ ਲਈ ਉਸਨੂੰ ਪੌਡੇ ਲਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਰੋਟੀ ਖੁਆ ਕੇ ਕਹਾਣੀਕਾਰ ਉਸਨੂੰ ਆਪਣੇ ਕਿੱਲੇ ਉੱਤੇ ਜਾਣ ਲਈ ਕਹਿੰਦਾ, ਤਾਂ ਉਹ ਉੱਥੇ ਚਲਾ ਜਾਂਦਾ। ਕਈ ਵਾਰੀ ਉਹ ਭੱਜ ਕੇ ਕਹਾਣੀਕਾਰ ਤੋਂ ਰੋਟੀ ਲੈਣ ਲਈ ਉਸਦੇ ਮਗਰ ਦੌੜਦਾ।

ਕਹਾਣੀਕਾਰ ਨੇ ਆਪਣੇ ਘਰ ਦੀਆਂ ਕੰਧਾਂ ਉੱਤੇ ਕੋਲੇ ਨਾਲ ਗੱਗੂ ਦਾ ਨਾਂ ਲਿਖ ਦਿੱਤਾ ਸੀ। ਇਕ ਵਾਰੀ ਉਸ ਦੀ ਕਾਪੀ ਵਿੱਚੋਂ ਗੱਗੂ ਲਿਖਿਆ ਪੜ੍ਹ ਕੇ ਮਾਸਟਰ ਜੀ ਨੇ ਉਸ ਬਾਰੇ ਪੁੱਛਿਆ ਤੇ ਕਹਾਣੀਕਾਰ ਨੇ ਕਿਹਾ ਸੀ ਕਿ ਇਹ ਉਸ ਦਾ ਆੜੀ ਹੈ।

ਗੱਗੂ ਹੁਣ ਵੱਡਾ ਹੋ ਗਿਆ ਸੀ। ਜਦੋਂ ਵੀ ਕਹਾਣੀਕਾਰ ਸਕੂਲੋਂ ਆਉਂਦਾ, ਤਾਂ ਉਹ ਉਸਨੂੰ ਦੇਖ ਕੇ ਇਕ ਵਾਰ ਜ਼ਰੂਰ ਅੜਿੱਗਦਾ। ਕਹਾਣੀਕਾਰ ਵੀ ਬਸਤਾ ਰੱਖ ਕੇ ਉਸ ਨਾਲ ਪਿਆਰ ਕਰਦਾ।

ਇਕ ਦਿਨ ਕਹਾਣੀਕਾਰ ਸਕੂਲੋਂ ਪਰਤਿਆ, ਤਾਂ ਉਸਨੂੰ ਗੱਗੂ ਦਾ ਅੜਿੱਗਣਾ ਸੁਣਾਈ ਨਾ ਦਿੱਤਾ। ਉਸਨੇ ਆਵਾਜ਼ਾਂ ਮਾਰੀਆਂ, ਪਰ ਉਸਨੇ ਕੋਈ ਉੱਤਰ ਨਾ ਦਿੱਤਾ ਅਸਲ ਵਿਚ ਗੱਗੂ ਘਰ ਵਿਚ ਹੈ ਹੀ ਨਹੀਂ ਸੀ। ਪੁੱਛਣ ਤੇ ਕਹਾਣੀਕਾਰ ਦੀ ਮਾਂ ਨੇ ਪਹਿਲਾਂ ਤਾਂ ਆਨੇ-ਬਹਾਨੇ ਕੀਤੇ, ਪਰ ਫਿਰ ਦੱਸਿਆ ਕਿ ਗੱਗੂ ਨੂੰ ਉਸ ਦੇ ਬਾਪੂ ਨੇ ਵੇਚ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ। ਕਹਾਣੀਕਾਰ ਰੋਂਦਾ ਰਿਹਾ ਤੇ ਤਿੰਨ ਦਿਨ ਉਸ ਨੇ ਰੋਟੀ ਨਾ ਖਾਧੀ।

ਅਖੀਰ ਮਾਂ ਨੇ ਮਿੰਨਤ-ਤਰਲਾ ਕਰ ਕੇ ਤੇ ਗੱਗੂ ਨੂੰ ਵਾਪਸ ਲਿਆਉਣ ਦਾ ਬਹਾਨਾ ਲਾ ਕੇ ਉਸਨੂੰ ਰੋਟੀ ਖਵਾਈ। ਬਾਪੂ ਨੇ ਕਿਹਾ ਕਿ ਵੇਚੀ ਹੋਈ ਚੀਜ਼ ਵਾਪਸ ਨਹੀਂ ਲਿਆਂਦੀ ਜਾਂਦੀ। ਕਈ ਦਿਨਾਂ ਮਗਰੋਂ ਕਹਾਣੀਕਾਰ ਨੂੰ ਆਪਣੇ ਜਮਾਤੀ ਪਾਲੇ ਤੋਂ ਪਤਾ ਲੱਗਾ ਕਿ ਗੱਗੂ ਉਨ੍ਹਾਂ ਦੇ ਪਿੰਡ ਦੇ ਦਲੀਪੇ ਕੋਲ ਹੀ ਵੇਚਿਆ ਗਿਆ ਹੈ ਤੇ ਉਸਨੇ ਉਸਨੂੰ ਕਿੱਕਰ ਨਾਲ ਨੂੜ ਕੇ ਉਸਦੇ ਨੱਕ ਵਿਚੋਂ ਸੂਆ ਲੰਘਾ ਕੇ ਉਸ ਨੂੰ ਰੱਸੀ ਦੀ ਨੱਥ ਪਾਈ ਹੈ। ਪਾਲੇ ਨੇ ਦੱਸਿਆ ਕਿ ਇਸ ਸਮੇਂ ਗੱਗੂ ਬਹੁਤ ਤੜਫਿਆ ਤੇ ਅੜਿੱਗਿਆ।

ਪਾਲੇ ਦੀ ਗੱਲ ਸੁਣਦਿਆਂ ਹੀ ਕਹਾਣੀਕਾਰ ਨੰਗੇ ਪੈਰੀਂ ਦਲੀਪੇ ਦੇ ਘਰ ਵਲ ਦੌੜਿਆ। ਉਸ ਦੀ ਮਾਂ ਵੀ ਮਗਰੇ ਗਈ। ਦਲੀਪੇ ਦੇ ਵਾੜੇ ਵਿਚ ਜਾ ਕੇ ਉਸਨੇ ਦੇਖਿਆ ਕਿ ਗੱਗੂ ਉਸ ਦੇ ਵਾੜੇ ਵਿਚ ਗੋਹੇ ਨਾਲ ਲਿੱਬੜਿਆ ਉਦਾਸ ਖੜ੍ਹਾ ਸੀ ! ਕਹਾਣੀਕਾਰ ਉਸ ਦੇ ਗਲ ਨਾਲ ਚਿੰਬੜ ਗਿਆ, ਪਰ ਨੱਕ ਦੇ ਬੁਰੇ ਹਾਲ ਕਾਰਨ ਨਾ ਉਹ ਅੜਿੱਗ ਸਕਿਆ ਤੇ ਨਾ ਹੀ ਉਸਦਾ ਹੱਥ ਚੱਟ ਸਕਿਆ। ਕਹਾਣੀਕਾਰ ਦੀ ਮਾਂ ਵੀ ਉੱਥੇ ਪਹੁੰਚ ਚੁੱਕੀ ਸੀ। ਕਹਾਣੀਕਾਰ ਨੇ ਉਸਨੂੰ ਕਿਹਾ ਕਿ ਉਹ ਗੱਗੂ ਨੂੰ ਘਰ ਲਿਜਾਣਾ ਚਾਹੁੰਦਾ ਹੈ, ਪਰ ਉਹ ਉਸ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਲਾ ਕੇ ਘਰ ਲੈ ਆਈ ! ਅਗਲੇ ਦਿਨ ਕਹਾਣੀਕਾਰ ਨੇ ਦੇਖਿਆ ਕਿ ਦਲੀਪਾ ਗੱਗੂ ਨੂੰ ਰੇੜੀ ਅੱਗੇ ਜੋੜ ਕੇ ਪੱਠੇ ਲੱਦੀ ਲਿਜਾ ਰਿਹਾ ਸੀ।

ਗੱਗੂ ਮਸਾਂ ਤੁਰ ਰਿਹਾ ਸੀ ਤੇ ਦਲੀਪਾ ਉਸਨੂੰ ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਗੱਗੂ ਕਹਾਣੀਕਾਰ ਦੇ ਨੇੜੇ ਆਇਆ, ਤਾਂ ਉਸਨੇ ਉਸ ਦੇ ਪਿੰਡੇ ਉੱਪਰ ਲਾਸਾਂ ਦੇਖੀਆਂ। ਕਹਾਣੀਕਾਰ ਦੇ ਕੋਲ ਆ ਕੇ ਗੱਗੂ ਜ਼ੋਰ ਨਾਲ ਅੜਿੱਗਿਆ ਤੇ ਖੜਾ ਹੋ ਗਿਆ। ਕਹਾਣੀਕਾਰ ਨੇ ਦਲੀਪੇ ਹੱਥੋਂ ਸੋਟੀ ਖੋਹ ਲਈ ਤੇ ਉਸਨੂੰ ਪੁੱਛਣ ਲੱਗਾ ਕਿ ਉਹ ਉਸ ਨੂੰ ਕਿਉਂ ਕੁੱਟ ਰਿਹਾ ਹੈ ਤੇ ਨਾਲੇ ਉਸ ਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ। ਦਲੀਪੇ ਨੇ ਕਹਾਣੀਕਾਰ ਦੀ ਕਿਸੇ ਗੱਲ ਦਾ ਉੱਤਰ ਨਾ ਦਿੱਤਾ। ਕਹਾਣੀਕਾਰ ਨੇ ਕਿਹਾ ਕਿ ਉਹ ਵੱਡਾ ਹੋ ਕੇ ਉਸਦੇ ਪੈਸੇ ਦੇ ਦੇਵੇਗਾ, ਉਹ ਉਸ ਦਾ ਗੱਗੂ ਉਸਨੂੰ ਵਾਪਸ ਦੇ ਦੇਵੇ, ਪਰ ਦਲੀਪਾ ਕੁਝ ਨਾ ਬੋਲਿਆ।

ਦਲੀਪੇ ਨੇ ਉਸ ਦੇ ਹੱਥੋਂ ਸੋਟੀ ਖੋਹ ਕੇ ਇੱਕ ਦੋ ਸੋਟੀਆਂ ਮਾਰ ਕੇ ਗੱਗੂ ਨੂੰ ਤੋਰਨਾ ਚਾਹਿਆ, ਪਰ ਉਸਨੇ ਇਕ ਪੈਰ ਵੀ ਅੱਗੇ ਨਾ ਪੁੱਟਿਆ ਕਹਾਣੀਕਾਰ ਨੇ ਕਿਹਾ ਕਿ ਉਹ ਗੱਗੂ ਨੂੰ ਨਾ ਮਾਰੇ ਕਿਉਂਕਿ ਉਹ ਉਸ ਦਾ ਆੜੀ ਹੈ। ਦਲੀਪੇ ਨੂੰ ਇਹ ਗੱਲ ਫ਼ਜ਼ੂਲ ਜਾਪੀ। ਉਸ ਨੇ ਇਕ ਸੋਟੀ ਹੋਰ ਮਾਰ ਕੇ ਉਸਨੂੰ ਤੋਰਨਾ ਚਾਹਿਆ, ਪਰ ਉਹ ਨਾ ਤੁਰਿਆ ਤੇ ਉਸ ਦਾ ਧਿਆਨ ਕਹਾਣੀਕਾਰ ਵਿਚ ਸੀ।

ਕਹਾਣੀਕਾਰ ਨੇ ਕਿਹਾ ਕਿ ਉਹ ਉਸਦੇ ਆਖੇ ਨਹੀਂ ਤੁਰੇਗਾ, ਪਰ ਜੇ ਉਹ (ਕਹਾਣੀਕਾਰ) ਕਹੇਗਾ, ਤਾਂ ਉਹ ਤੁਰ ਪਵੇਗਾ ਉਸ ਨੇ ਬਸਤੇ ਵਿਚੋਂ ਰੋਟੀ ਕੱਢ ਕੇ ਗੱਗੂ ਨੂੰ ਖਵਾਈ ਤੇ ਉਸ ਨੇ ਉਸਦਾ ਹੱਥ ਚੱਟਿਆ। ਕਹਾਣੀਕਾਰ ਨੇ ਉਸ ਦੇ ਪਿੰਡੇ ਉੱਤੇ ਹੱਥ ਫੇਰ ਕੇ ਉਸਨੂੰ ਘਰ ਚਲਣ ਲਈ ਕਿਹਾ। ਗੱਗੂ ਇਕ ਦਮ ਰੇੜੀ ਸਮੇਤ ਤੇਜ਼ੀ ਨਾਲ ਉਸ ਦੇ ਘਰ ਦੇ ਰਸਤੇ ਪੈ ਗਿਆ। ਦਲੀਪਾ ਛਾਲ ਮਾਰ ਕੇ ਰੇੜੀ ਤੋਂ ਉੱਤਰ ਗਿਆ। ਹੁਣ ਕਹਾਣੀਕਾਰ ਤੇ ਗੱਗੂ ਘਰ ਨੂੰ ਜਾ ਰਹੇ ਸਨ।

Exam Tips:

a) ਸਾਰ ਘਟਨਾਵਾਂ ਦੇ ਕ੍ਰਮ ਵਿਚ ਲਿਖੋ: ਕੱਟੇ ਦਾ ਜਨਮ, ਪਿਆਰ, ਵਿਕਣਾ, ਨੱਥ, ਵਾਪਸੀ।
b) ਪਾਤਰਾਂ ਦੇ ਨਾਂ – ਗੱਗੂ, ਦਲੀਪਾ, ਪਾਲਾ – ਜ਼ਰੂਰ ਲਿਖੋ।
c) ਸਾਰ ਮੂਲ ਪਾਠ ਦਾ ਸੰਖੇਪ ਹੁੰਦਾ ਹੈ, ਉਸ ਦੀ ਨਕਲ ਨਹੀਂ।

 

ਪਾਠ-ਪੁਸਤਕ ਦਾ ਪੈਰਾ “ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ…” ਪੜ੍ਹ ਕੇ ਬਹੁ-ਵਿਕਲਪੀ ਉੱਤਰ ਚੁਣੋ

ਪਾਠ-ਪੁਸਤਕ ਵਿਚੋਂ “ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ ਕੰਧੋਲੀ ’ਤੇ ਰੱਖ ਕੇ…” ਤੋਂ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 11: ਇਹ ਵਾਰਤਾ ਕਿਹੜੇ ਪਾਠ ਵਿਚੋਂ ਲਈ ਗਈ ਹੈ?
(ੳ) ਛੱਲੀਆਂ ਦੇ ਰਾਖੇ
(ਅ) ਹਰਿਆਵਲ ਦੇ ਬੀਜ
(ੲ) ਗੱਗੂ
(ਸ) ਭੂਆ

Answer:

(ੲ) ਗੱਗੂ।

Exam Tips:

a) ਪੈਰੇ ਵਿਚ ਮੀਣੀ ਮੱਝ ਅਤੇ ਕੱਟੇ ਦਾ ਜ਼ਿਕਰ ਪਾਠ ਦਾ ਨਾਂ ਦੱਸ ਦਿੰਦਾ ਹੈ।

 

Question 12: ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ, ਉਸ ਦੇ ਲੇਖਕ ਦਾ ਕੀ ਨਾਂ ਹੈ?
(ੳ) ਬਲਵੰਤ ਗਾਰਗੀ
(ਅ) ਸੁਖਦੇਵ ਮਾਦਪੁਰੀ
(ੲ) ਪਿਆਰਾ ਸਿੰਘ ਪਦਮ
(ਸ) ਕੋਮਲ ਸਿੰਘ

Answer:

(ਸ) ਕੋਮਲ ਸਿੰਘ।

Exam Tips:

a) ਲੇਖਕ ਦਾ ਨਾਂ ਪਾਠ-ਪੁਸਤਕ ਅਨੁਸਾਰ ਪਾਠ ਦੇ ਸ਼ੁਰੂ ਵਿਚ ਵੇਖ ਕੇ ਪੱਕਾ ਕਰੋ।

 

Question 13: ਲੇਖਕ ਕਿੱਥੋਂ ਆਇਆ ਸੀ?
(ੳ) ਘਰੋਂ
(ਅ) ਸਕੂਲੋਂ
(ੲ) ਵੱਢਿਓਂ
(ਸ) ਗੁਰਦੁਆਰਿਓਂ

Answer:

(ਅ) ਸਕੂਲੋਂ।

Exam Tips:

a) ਪੈਰੇ ਦੀ ਪਹਿਲੀ ਸਤਰ ਵਿਚ ਇਸ ਦਾ ਉੱਤਰ ਹੈ।

 

Question 14: “ਪੈਰਾਂ ਹੇਠ ਅੱਗ ਮਚਾ ਦਿੱਤੀ” ਦਾ ਕੀ ਅਰਥ ਹੈ?
(ੳ) ਅੱਗ ਬਾਲ ਦਿੱਤੀ
(ਅ) ਅੱਗ ਬੁਝਾ ਦਿੱਤੀ
(ੲ) ਬਹੁਤ ਕਾਹਲੀ ਪਾ ਦਿੱਤੀ
(ਸ) ਅੱਗ ਹੋਰ ਮਚਾ ਦਿੱਤੀ

Answer:

(ੲ) ਬਹੁਤ ਕਾਹਲੀ ਪਾ ਦਿੱਤੀ।

Exam Tips:

a) ਇਹ ਮੁਹਾਵਰਾ ਹੈ, ਇਸ ਦਾ ਅਰਥ ਸ਼ਬਦੀ ਨਹੀਂ ਸਗੋਂ ਭਾਵਾਰਥ ਵਿਚ ਲੈਣਾ ਹੈ।

 

Question 15: ਮਾਂ ਨੇ ਭਲਕੇ ਕੀ ਖੁਆਉਣ ਲਈ ਕਿਹਾ?
(ੳ) ਖੀਰ
(ਅ) ਹੋਬਲੂ
(ੲ) ਬਾਹਲੀ
(ਸ) ਖੋਆ

Answer:

(ੲ) ਬਾਹਲੀ।

Exam Tips:

a) ਮਾਂ ਦੇ ਸ਼ਬਦ “ਬਾਹਲੀ ਖਾਣ ਨੂੰ ਦੇਵਾਂਗੀ” ਪੈਰੇ ਵਿਚੋਂ ਲੱਭੋ।

 

Question 16: ਮੱਝ ਨੇ ਕਿਹੋ ਜਿਹਾ ਕੱਟਾ ਦਿੱਤਾ ਸੀ?
(ੳ) ਕਾਲਾ
(ਅ) ਚਿੱਟਾ
(ੲ) ਪੰਜ-ਕਲਿਆਣਾ

Answer:

(ੲ) ਪੰਜ-ਕਲਿਆਣਾ।

Exam Tips:

a) ਸਿਰਫ਼ ਰੰਗ ਨਹੀਂ, ਪੰਜ-ਕਲਿਆਣਾ ਵਿਚ ਖੁਰਾਂ ਅਤੇ ਮੱਥੇ ਦੀ ਚਿੱਟੀ ਨਿਸ਼ਾਨੀ ਵੀ ਸ਼ਾਮਲ ਹੈ।

 

Question 17: ਕੱਟੇ ਦੇ ਮੱਥੇ ਉੱਤੇ ਕੀ ਸੀ?
(ੳ) ਚਿੱਟਾ ਫੁੱਲ
(ਅ) ਕਾਲਾ ਫੁੱਲ
(ੲ) ਭੂਰਾ ਫੁੱਲ
(ਸ) ਪੀਲਾ ਫੁੱਲ

Answer:

(ੳ) ਚਿੱਟਾ ਫੁੱਲ।

Exam Tips:

a) ਮੱਥੇ ਦੇ ‘ਫੁੱਲ’ ਦਾ ਅਰਥ ਚਿੱਟਾ ਨਿਸ਼ਾਨ ਹੈ।

 

Question 18: ਕੱਟੇ ਦੇ ਖੁਰ ਕਿੰਨੇ ਕੁ ਚਿੱਟੇ ਸਨ?
(ੳ) ਇੱਕ-ਇੱਕ ਗਜ਼
(ਅ) ਇੱਕ-ਇੱਕ ਫੁੱਟ
(ੲ) ਇੱਕ-ਇੱਕ ਇੰਚ
(ਸ) ਇੱਕ-ਇੱਕ ਗਿੱਠ

Answer:

(ਸ) ਇੱਕ-ਇੱਕ ਗਿੱਠ।

Exam Tips:

a) ‘ਗਿੱਠ’ ਹੱਥ ਦੀ ਚੌੜਾਈ ਜਿੰਨੀ ਲੰਬਾਈ ਹੁੰਦੀ ਹੈ।

 

Question 19: ਮੱਝ ਕੱਟੇ ਨੂੰ ਕਿਸ ਤਰ੍ਹਾਂ ਮਮਤਾ ਦਿਖਾ ਰਹੀ ਸੀ?
(ੳ) ਚੱਟ ਕੇ
(ਅ) ਦੇਖ-ਦੇਖ ਕੇ ਛੋਹ ਕੇ
(ੲ) ਦੁੱਧ ਚੁੰਘਾ ਕੇ

Answer:

(ੳ) ਚੱਟ ਕੇ।

Exam Tips:

a) ਪੈਰੇ ਦੀ ਤੀਜੀ ਸਤਰ ਵਿਚ “ਚੱਟ ਕੇ ਮਮਤਾ ਵੀ ਵਿਖਾ ਰਹੀ” ਲਿਖਿਆ ਹੈ।

 

Question 20: ਕੱਟੇ ਨੂੰ ਚੱਟਦੀ ਮੱਝ ਕੋਲੋਂ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਸੀ?
(ੳ) ਪੁੱਚ-ਪੁੱਚ
(ਅ) ਚੀਂ-ਚੀਂ
(ੲ) ਗੁੜੈ-ਗੁੜੈ
(ਸ) ਟੈਂ-ਟੈਂ

Answer:

(ੳ) ਪੁੱਚ-ਪੁੱਚ।

Exam Tips:

a) ਪੈਰੇ ਵਿਚ ਇਹ ਆਵਾਜ਼ ਇਕਹਿਰੇ ਪੁੱਠੇ ਕਾਮਿਆਂ ਵਿਚ ਲਿਖੀ ਹੋਈ ਹੈ।

 

Question 21: ਲੇਖਕ ਦਾ ਮੱਝ ਦੇ ਕੱਟੇ ਨਾਲ ਪਿਆਰ ਕਿਸ ਤਰ੍ਹਾਂ ਪਿਆ?
(ੳ) ਹੌਲੀ-ਹੌਲੀ
(ਅ) ਪਹਿਲੀ ਨਜ਼ਰੇ ਹੀ
(ੲ) ਚੱਟ ਕੇ
(ਸ) ਹੱਥ ਲਾ ਕੇ

Answer:

(ਅ) ਪਹਿਲੀ ਨਜ਼ਰੇ ਹੀ।

Exam Tips:

a) ਪੈਰੇ ਦੀ ਆਖ਼ਰੀ ਸਤਰ ਪੜ੍ਹੋ।

 

Question 22: ਉਪਰੋਕਤ ਵਾਰਤਾ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਬਾਹਲੀ
(ਅ) ਮਮਤਾ
(ੲ) ਰੰਗ
(ਸ) ਸਕੂਲੋਂ/ਬਸਤਾ/ਕੰਧੋਲੀ/ਪੈਰਾਂ/ਅੱਗ/ਮਾਂ/ਗਲਾਸ/ਪੁੱਤਰ/ਮੱਝ/ਕੱਟਾ/ਖੁਰਲੀ/ਮੁੱਢ/ਮੱਥਾ/ਫੁੱਲ/ਖੁਰ/ਰੰਗ/ਪੂਛ/ਹਿੱਸਾ/ਪਿੰਡੇ/ਜੀਭ/ਅੱਖਾਂ/ਕੰਨ

Answer:

(ਸ) ਸਕੂਲੋਂ/ਬਸਤਾ/ਕੰਧੋਲੀ/ਪੈਰਾਂ/ਅੱਗ/ਮਾਂ/ਗਲਾਸ/ਪੁੱਤਰ/ਮੱਝ/ਕੱਟਾ/ਖੁਰਲੀ/ਮੁੱਢ/ਮੱਥਾ/ਫੁੱਲ/ਖੁਰ/ਰੰਗ/ਪੂਛ/ਹਿੱਸਾ/ਪਿੰਡੇ/ਜੀਭ/ਅੱਖਾਂ/ਕੰਨ।

Exam Tips:

a) ਆਮ ਨਾਂਵ ਕਿਸੇ ਇੱਕੋ ਜਿਹੀ ਜਾਤੀ ਦੀਆਂ ਸਾਰੀਆਂ ਚੀਜ਼ਾਂ ਦਾ ਨਾਂ ਹੁੰਦਾ ਹੈ।

 

Question 23: ਉਪਰੋਕਤ ਵਾਰਤਾ ਵਿਚ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ?
(ੳ) ਮਮਤਾ
(ਅ) ਮੱਝ
(ੲ) ਕੱਟਾ
(ਸ) ਚਾਹ/ਬਾਹਲੀ/ਪਿੱਤਲ/ਮਿੱਟੀ

Answer:

(ਸ) ਚਾਹ/ਬਾਹਲੀ/ਪਿੱਤਲ/ਮਿੱਟੀ।

Exam Tips:

a) ਵਸਤੂਵਾਚਕ ਨਾਂਵ ਉਹ ਹਨ ਜੋ ਤੋਲੇ-ਮਿਣੇ ਜਾਣ ਵਾਲੇ ਪਦਾਰਥਾਂ ਦੇ ਨਾਂ ਹੋਣ।

 

Question 24: ਉਪਰੋਕਤ ਵਾਰਤਾ ਵਿਚ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ।

Answer:

ਮਮਤਾ/ਪਿਆਰ/ਨਜ਼ਰ।

Exam Tips:

a) ਭਾਵਵਾਚਕ ਨਾਂਵ ਭਾਵਨਾ ਜਾਂ ਗੁਣ ਦੇ ਨਾਂ ਹੁੰਦੇ ਹਨ, ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ।

 

Question 25: ਉਪਰੋਕਤ ਵਾਰਤਾ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਮੈਂ/ਆਪਣੀ/ਉਸ/ਮੈਨੂੰ/ਉਹ
(ਅ) ਮਾਂ
(ੲ) ਮੱਝ
(ਸ) ਪਿਆਰ

Answer:

(ੳ) ਮੈਂ/ਆਪਣੀ/ਉਸ/ਮੈਨੂੰ/ਉਹ।

Exam Tips:

a) ਪੜਨਾਂਵ ਨਾਂਵ ਦੀ ਥਾਂ ਵਰਤੇ ਜਾਂਦੇ ਹਨ।

 

Question 26: ਉਪਰੋਕਤ ਵਾਰਤਾ ਵਿਚ ਗੁਣਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ?
(ੳ) ਮਾਂ
(ਅ) ਮੱਝ
(ੲ) ਪਿੱਤਲ
(ਸ) ਮੀਣੀ/ਬਹੁਤ ਸੋਹਣਾ/ਪੰਜ-ਕਲਿਆਣਾ/ਅੱਧੀ/ਸ਼ਾਹ ਕਾਲਾ/ਪਿਆਰਾ-ਪਿਆਰਾ/ਭੋਲੂ ਜਿਹਾ/ਬੱਲਾ/ਚਿੱਟੇ/ਗੋਰਾ-ਗੋਰਾ/ਬੱਗਾ

Answer:

(ਸ) ਮੀਣੀ/ਬਹੁਤ ਸੋਹਣਾ/ਪੰਜ-ਕਲਿਆਣਾ/ਅੱਧੀ/ਸ਼ਾਹ ਕਾਲਾ/ਪਿਆਰਾ-ਪਿਆਰਾ/ਭੋਲੂ ਜਿਹਾ/ਬੱਲਾ/ਚਿੱਟੇ/ਗੋਰਾ-ਗੋਰਾ/ਬੱਗਾ।

Exam Tips:

a) ਗੁਣਵਾਚਕ ਵਿਸ਼ੇਸ਼ਣ ਨਾਂਵ ਦਾ ਗੁਣ ਜਾਂ ਰੰਗ-ਰੂਪ ਦੱਸਦਾ ਹੈ।

 

Question 27: ਉਪਰੋਕਤ ਵਾਰਤਾ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ?
(ੳ) ਕੰਧੋਲੀ
(ਅ) ਪੈਰਾਂ
(ੲ) ਕੱਟਾ
(ਸ) ਮਚਾ ਦਿੱਤੀ/ਕਿਹਾ/ਦੇਵਾਂਗੀ/ਪੁੱਛਿਆ/ਸੂ ਪਈ ਹੈ/ਦਿੱਤਾ ਹੈ/ਭੱਜ ਗਿਆ/ਪਿਆ ਸੀ/ਲੱਗਿਆ/ਕੀਤਾ ਹੋਵੇ/ਸੀ/ਵਿਖਾ ਰਹੀ ਸੀ/ਚੱਟਦੀ/ਫੇਰ ਦਿੰਦੀ/ਹੋ ਗਿਆ

Answer:

(ਸ) ਮਚਾ ਦਿੱਤੀ/ਕਿਹਾ/ਦੇਵਾਂਗੀ/ਪੁੱਛਿਆ/ਸੂ ਪਈ ਹੈ/ਦਿੱਤਾ ਹੈ/ਭੱਜ ਗਿਆ/ਪਿਆ ਸੀ/ਲੱਗਿਆ/ਕੀਤਾ ਹੋਵੇ/ਸੀ/ਵਿਖਾ ਰਹੀ ਸੀ/ਚੱਟਦੀ/ਫੇਰ ਦਿੰਦੀ/ਹੋ ਗਿਆ।

Exam Tips:

a) ਕਿਰਿਆ ਕੰਮ ਹੋਣ ਜਾਂ ਕਰਨ ਨੂੰ ਪ੍ਰਗਟ ਕਰਦੀ ਹੈ।

 

Question 28: ‘ਮੱਝ’ ਸ਼ਬਦ ਦਾ ਲਿੰਗ ਬਦਲੋ।
(ੳ) ਕੱਟਾ
(ਅ) ਬਲਦ
(ੲ) ਝੋਟਾ
(ਸ) ਸਾਨ੍ਹ

Answer:

(ੲ) ਝੋਟਾ।

Exam Tips:

a) ਮੱਝ ਇਸਤਰੀ ਲਿੰਗ ਹੈ, ਇਸ ਦਾ ਪੁਲਿੰਗ ‘ਝੋਟਾ’ ਹੈ।

 

Question 29: ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ?
(ੳ) ਚੱਟਦੀ
(ਅ) ਮਮਤਾ
(ੲ) ਨਜ਼ਰੇ
(ਸ) ਬੱਗਾ

Answer:

(ੳ) ਚੱਟਦੀ।

Exam Tips:

a) ਕਿਰਿਆ ਸ਼ਬਦ ਦੀ ਪਛਾਣ ਲਈ ਵੇਖੋ ਕਿ ਕੋਈ ਕੰਮ ਹੋ ਰਿਹਾ ਹੈ ਜਾਂ ਨਹੀਂ।

 

Question 30: “ਬਾਹਲੀ” ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ?

Answer:

ਇਸਤਰੀ ਲਿੰਗ।

Exam Tips:

a) ਉੱਤਰ ਇਕ ਵਾਕ ਵਿਚ ਲਿਖੋ।

 

Question 31: ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ।

Answer:

ਮੈਂ, ਉਹ।

Exam Tips:

a) ਪੈਰੇ ਵਿਚੋਂ ਹੀ ਪੜਨਾਂਵ ਚੁਣੋ, ਜਿਵੇਂ ਮੈਂ, ਮੈਨੂੰ, ਉਸ, ਉਹ।

 

Question 32: ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ:
(ੳ) ਡੰਡੀ
(ਅ) ਕਾਮਾ
(ੲ) ਪ੍ਰਸ਼ਨਿਕ ਚਿੰਨ੍ਹ
(ਸ) ਵਿਸਮਿਕ ਚਿੰਨ੍ਹ
(ਹ) ਦੋਹਰੇ ਪੁੱਠੇ ਕਾਮੇ
(ਕ) ਇਕਹਿਰੇ ਪੁੱਠੇ ਕਾਮੇ
(ਖ) ਜੋੜਨੀ
(ਗ) ਛੁੱਟ-ਮਰੋੜੀ

Answer:

(ੳ) ਡੰਡੀ ( । )
(ਅ) ਕਾਮਾ ( , )
(ੲ) ਪ੍ਰਸ਼ਨਿਕ ਚਿੰਨ੍ਹ ( ? )
(ਸ) ਵਿਸਮਿਕ ਚਿੰਨ੍ਹ ( ! )
(ਹ) ਦੋਹਰੇ ਪੁੱਠੇ ਕਾਮੇ ( “ ” )
(ਕ) ਇਕਹਿਰੇ ਪੁੱਠੇ ਕਾਮੇ ( ‘ ’ )
(ਖ) ਜੋੜਨੀ ( - )
(ਗ) ਛੁੱਟ-ਮਰੋੜੀ ( ’ )

Exam Tips:

a) ਹਰ ਚਿੰਨ੍ਹ ਦਾ ਨਾਂ ਅਤੇ ਉਸ ਦਾ ਰੂਪ – ਦੋਵੇਂ ਯਾਦ ਰੱਖੋ।
b) ਛੁੱਟ-ਮਰੋੜੀ ਦੀ ਵਰਤੋਂ ਅੱਖਰ ਛੁੱਟ ਜਾਣ ਵੇਲੇ ਹੁੰਦੀ ਹੈ, ਜਿਵੇਂ ‘ਵਿੱਚ’ ਦੀ ਥਾਂ ’ਚ।

 

Punjabi Class 8 Curriculum Solutions: Punjabi Medium Chapter 26 ਗੱਗੂ

Official Punjab Board Solutions for Punjabi Medium Chapter 26 ਗੱਗੂ

Review comprehensive exercise answers for Class 8 Punjabi Punjabi Medium Chapter 26 ਗੱਗੂ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 26 ਗੱਗੂ

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Punjabi Revision

These resources act as an effective roadmap for daily homework tasks and independent study. Supplement your review of Punjabi Medium Chapter 26 ਗੱਗੂ with official sample papers and interactive practice tests available on our platform free of charge.

FAQs

Where can I find the latest PSEB 8th Class Punjabi Solutions Chapter 26 ਗੱਗੂ for the 2026-27 session?

The complete and updated PSEB 8th Class Punjabi Solutions Chapter 26 ਗੱਗੂ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 26 ਗੱਗੂ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 26 ਗੱਗੂ will help students to get full marks in the theory paper.

Do you offer PSEB 8th Class Punjabi Solutions Chapter 26 ਗੱਗੂ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 26 ਗੱਗੂ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 26 ਗੱਗੂ in printable PDF format for offline study on any device.