PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ

Download Punjab Board Solutions for Class 8 Punjabi Punjabi Medium Chapter 22 ਅਸੀਂ ਮਨਾਉਂਦੇ ਹਾਂ

Review structured textbook solutions for Class 8 Punjabi Punjabi Medium Chapter 22 ਅਸੀਂ ਮਨਾਉਂਦੇ ਹਾਂ. Built according to Punjab Board guidelines for the 2026-27 academic year, these downloadable answers support daily revision and problem-solving accuracy.

Access Punjab Board Solutions and Answers

Access the complete solution PDF for Class 8 Punjabi below. Regular practice with these targeted textbook answers builds familiarity with standard question patterns and helps secure higher marks in final school evaluations.

ਬਹੁਵਿਕਲਪੀ ਪ੍ਰਸ਼ਨ

Question 1: ਸਾਡਾ ਅਜ਼ਾਦੀ ਦਿਵਸ ਕਿਹੜੇ ਦਿਨ ਆਉਂਦਾ ਹੈ?
(ੳ) ਛੱਬੀ ਜਨਵਰੀ
(ਅ) ਦੋ ਅਕਤੂਬਰ
(ੲ) ਪੰਦਰਾਂ ਅਗਸਤ

Answer:

(ੲ) ਪੰਦਰਾਂ ਅਗਸਤ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

Question 2: ਛੱਬੀ ਜਨਵਰੀ ਦਾ ਇਤਿਹਾਸਿਕ ਦਿਨ ਕੀ ਕਹਾਉਂਦਾ ਹੈ?
(ੳ) ਗਣਤੰਤਰ ਦਿਵਸ
(ਅ) ਸਵਤੰਤਰਤਾ ਦਿਵਸ
(ੲ) ਬਲੀਦਾਨ ਦਿਵਸ

Answer:

(ੳ) ਗਣਤੰਤਰ ਦਿਵਸ

Exam Tips:

a) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।

 

Question 3: ਚੌਦਾਂ ਨਵੰਬਰ ਨੂੰ ਕਿਸ ਦਾ ਜਨਮ-ਦਿਨ ਹੁੰਦਾ ਹੈ?
(ੳ) ਮਹਾਤਮਾ ਗਾਂਧੀ ਜੀ ਦਾ
(ਅ) ਚਾਚਾ ਨਹਿਰੂ ਜੀ ਦਾ
(ੲ) ਡਾ. ਰਾਧਾਕ੍ਰਿਸ਼ਨਨ ਜੀ ਦਾ

Answer:

(ਅ) ਚਾਚਾ ਨਹਿਰੂ ਜੀ ਦਾ

Exam Tips:

a) ਮਿਲਦੇ-ਜੁਲਦੇ ਵਿਕਲਪਾਂ ਵਿਚਲਾ ਫ਼ਰਕ ਧਿਆਨ ਨਾਲ ਪਛਾਣੋ।
b) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।

 

Question 4: ਅਧਿਆਪਕ-ਦਿਨ ਕਿਸ ਦਿਨ ਮਨਾਇਆ ਜਾਂਦਾ ਹੈ?
(ੳ) ਚੌਦਾਂ ਨਵੰਬਰ ਨੂੰ
(ਅ) ਅਠਾਈ ਫ਼ਰਵਰੀ ਨੂੰ
(ੲ) ਪੰਜ ਸਤੰਬਰ ਨੂੰ

Answer:

(ੲ) ਪੰਜ ਸਤੰਬਰ ਨੂੰ

Exam Tips:

a) ਪਾਠ ਦੇ ਮੁੱਖ ਤੱਥ (ਨਾਂ, ਗਿਣਤੀ, ਸਮਾਂ) ਯਾਦ ਰੱਖੋ।
b) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।

 

Question 5: 5 ਜੂਨ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ?
(ੳ) ਵਿਗਿਆਨ-ਦਿਵਸ
(ਅ) ਵਿਸ਼ਵ-ਵਾਤਾਵਰਨ ਦਿਵਸ
(ੲ) ਮਹਿਲਾ-ਦਿਵਸ

Answer:

(ਅ) ਵਿਸ਼ਵ-ਵਾਤਾਵਰਨ ਦਿਵਸ

Exam Tips:

a) ਸਾਰੇ ਵਿਕਲਪ ਪੂਰੇ ਪੜ੍ਹ ਕੇ ਹੀ ਸਹੀ ਉੱਤਰ ਚੁਣੋ।
b) ਉੱਤਰ ਵਿਚ ਵਿਕਲਪ ਦਾ ਅੱਖਰ ਅਤੇ ਪੂਰਾ ਉੱਤਰ ਦੋਵੇਂ ਲਿਖੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਮਾਂ-ਦਿਵਸ ਕਿਸ ਮਹੀਨੇ ਆਉਂਦਾ ਹੈ?

Answer:

ਮਈ ਵਿਚ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 2: ਅਧਿਆਪਕ-ਦਿਵਸ ਕਿਸ ਮਹਾਨ ਸ਼ਖ਼ਸੀਅਤ ਨੂੰ ਸਮਰਪਿਤ ਦਿਨ ਹੁੰਦਾ ਹੈ?

Answer:

ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 3: ਰਾਸ਼ਟਰੀ ਵਿਗਿਆਨ-ਦਿਵਸ ਕਿਸ ਮਿਤੀ ਨੂੰ ਆਉਂਦਾ ਹੈ?

Answer:

28 ਫ਼ਰਵਰੀ ਨੂੰ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 4: ਮਹਿਲਾ-ਦਿਵਸ ਕਿਸ ਮਿਤੀ ਨੂੰ ਆਉਂਦਾ ਹੈ?

Answer:

8 ਮਾਰਚ ਨੂੰ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 5: ਵਿਗਿਆਨ ਦੀਆਂ ਦੋ ਕਾਢਾਂ ਦੇ ਨਾਮ ਲਿਖੋ।

Answer:

ਮੋਬਾਈਲ ਫ਼ੋਨ ਤੇ ਕੰਪਿਊਟਰ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਅਸੀਂ ਕਿਹੜੇ-ਕਿਹੜੇ ਖ਼ਾਸ ਦਿਨ ਮਨਾਉਂਦੇ ਹਾਂ?

Answer:

ਅਸੀਂ 15 ਅਗਸਤ (ਅਜ਼ਾਦੀ ਦਿਵਸ) ਅਤੇ 26 ਜਨਵਰੀ (ਗਣਤੰਤਰ ਦਿਵਸ) ਤੋਂ ਇਲਾਵਾ ਕਈ ਹੋਰ ਖ਼ਾਸ ਦਿਨ ਵੀ ਮਨਾਉਂਦੇ ਹਾਂ, ਜਿਵੇਂ ਮਈ ਮਹੀਨੇ ਵਿਚ ਮਾਂ-ਦਿਵਸ, 14 ਨਵੰਬਰ ਨੂੰ ਬਾਲ-ਦਿਵਸ, 5 ਸਤੰਬਰ ਨੂੰ ਅਧਿਆਪਕ-ਦਿਵਸ, 28 ਫ਼ਰਵਰੀ ਨੂੰ ਰਾਸ਼ਟਰੀ ਵਿਗਿਆਨ-ਦਿਵਸ, 5 ਜੂਨ ਨੂੰ ਵਿਸ਼ਵ-ਵਾਤਾਵਰਨ ਦਿਵਸ ਅਤੇ 8 ਮਾਰਚ ਨੂੰ ਮਹਿਲਾ-ਦਿਵਸ।

Exam Tips:

a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਆਪਣੀ ਗੱਲ ਪਾਠ ਵਿਚਲੀਆਂ ਘਟਨਾਵਾਂ ਨਾਲ ਪੁਸ਼ਟ ਕਰੋ।
c) ਉੱਤਰ 50-60 ਸ਼ਬਦਾਂ ਵਿਚ ਸਾਫ਼-ਸੁਥਰਾ ਲਿਖੋ।

 

Question 2: ਚਾਚਾ ਨਹਿਰੂ ਕੌਣ ਸਨ? ਉਨ੍ਹਾਂ ਦਾ ਜਨਮ ਕਦੋਂ ਹੋਇਆ?

Answer:

ਚਾਚਾ ਨਹਿਰੂ ਦਾ ਪੂਰਾ ਨਾਂ ਪੰਡਿਤ ਜਵਾਹਰ ਲਾਲ ਨਹਿਰੂ ਸੀ। ਉਹ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦਾ ਜਨਮ 14 ਨਵੰਬਰ, 1889 ਨੂੰ ਹੋਇਆ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

Question 3: ਪੰਜ ਸਤੰਬਰ ਨੂੰ ਮਨਾਏ ਜਾਣ ਵਾਲੇ ਦਿਵਸ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ।

Answer:

ਪੰਜ ਸਤੰਬਰ ਨੂੰ ਮਨਾਏ ਜਾਣ ਵਾਲੇ ਅਧਿਆਪਕ ਦਿਵਸ ਦਾ ਸੰਬੰਧ ਭਾਰਤ ਦੇ ਸਵਰਗਵਾਸੀ ਫ਼ਿਲਾਸਫ਼ਰ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨਾਲ ਹੈ। ਇਸ ਦਿਨ ਨੂੰ ਅਸੀਂ ਅਧਿਆਪਕਾਂ ਦੇ ਸਤਿਕਾਰ ਵਜੋਂ ਮਨਾਉਂਦੇ ਹਾਂ।

Exam Tips:

a) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।
b) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 4: ਵਿਗਿਆਨ ਨੇ ਇਨਸਾਨ ਨੂੰ ਕੀ-ਕੀ ਮੁਹੱਈਆ ਕੀਤਾ ਹੈ?

Answer:

ਵਿਗਿਆਨ ਨੇ ਸਾਨੂੰ ਸੰਚਾਰ ਤੇ ਆਵਾਜਾਈ ਦੇ ਵਿਕਸਿਤ ਸਾਧਨਾਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸਹੂਲਤਾਂ ਤੇ ਸੁਖ-ਅਰਾਮ ਦੇ ਸਮਾਨ ਪੈਦਾ ਕੀਤੇ ਹਨ।

Exam Tips:

a) ਪ੍ਰਸ਼ਨ ਦੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
b) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।

 

Question 5: ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਕਿਉਂ ਜ਼ਰੂਰੀ ਹੈ?

Answer:

ਮਨੁੱਖੀ ਸਿਹਤ ਦੀ ਤੰਦਰੁਸਤੀ, ਹੋਰਨਾਂ ਜੀਵ-ਜੰਤੂਆਂ ਤੇ ਬਨਸਪਤੀ ਦੀ ਰਾਖੀ ਲਈ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ।

Exam Tips:

a) ਨਾਂ ਅਤੇ ਤੱਥ ਪਾਠ ਅਨੁਸਾਰ ਸਹੀ ਲਿਖੋ।
b) ਉੱਤਰ ਇਕ-ਦੋ ਵਾਕਾਂ ਵਿਚ ਸਿੱਧਾ ਲਿਖੋ।

 

ਕੁੱਝ ਹੋਰ ਪ੍ਰਸ਼ਨ

Question 1: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ : ਖ਼ਾਸ, ਸੀਸ ਝੁਕਾਉਂਦੇ, ਵਿਗਿਆਨ, ਉਪਰਾਲੇ, ਰੁਤਬੇ।

Answer:

1. ਖ਼ਾਸ (ਵਿਸ਼ੇਸ਼) – ਇਹ ਮੀਟਿੰਗ ਆਮ ਨਹੀਂ ਸੀ, ਸਿਰਫ਼ ਖ਼ਾਸ-ਖ਼ਾਸ ਬੰਦੇ ਹੀ ਸੱਦੇ ਗਏ ਸਨ।
2. ਸੀਸ ਝੁਕਾਉਂਦੇ (ਪ੍ਰਣਾਮ ਕਰਦੇ) – ਅਸੀਂ ਸਾਰੇ ਆਪਣੀ ਮਾਤ-ਭੂਮੀ ਅੱਗੇ ਸੀਸ ਝੁਕਾਉਂਦੇ ਹਾਂ।
3. ਵਿਗਿਆਨ (ਸਾਇੰਸ) – ਵਿਗਿਆਨ ਦੀਆਂ ਕਾਢਾਂ ਨੇ ਸਾਡੇ ਲਈ ਬਹੁਤ ਸਾਰੇ ਸੁਖ ਪੈਦਾ ਕੀਤੇ ਹਨ।
4. ਉਪਰਾਲੇ (ਯਤਨ) – ਕਿਸੇ ਕੰਮ ਵਿਚ ਅਸਫਲ ਹੋ ਕੇ ਵੀ ਉਸ ਵਿਚ ਸਫਲਤਾ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।
5. ਰੁਤਬੇ (ਪਦਵੀ) – ਗ਼ਰੀਬੀ ਵਿਚ ਪਲਣ ਵਾਲੇ ਵਿਦਿਆਰਥੀ ਵੀ ਮਿਹਨਤ ਕਰ ਕੇ ਉੱਚੇ ਰੁਤਬੇ ਨੂੰ ਪ੍ਰਾਪਤ ਕਰ ਲੈਂਦੇ ਹਨ।

Exam Tips:

a) ਵਾਕ ਅਜਿਹਾ ਬਣਾਓ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਸ਼ਬਦ ਦਾ ਅਰਥ ਬਰੈਕਟ ਵਿਚ ਲਿਖਣਾ ਲਾਭਦਾਇਕ ਹੈ।

 

Question 2: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ-ਦਿਨ – …………. – …………
ਸਤਿਕਾਰ – …………. – …………
ਰਿਸ਼ਤਾ – …………. – …………
ਸਾਫ਼ – …………. – …………
ਔਰਤ – …………. – …………

Answer:

ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ-ਦਿਨ – जन्मदिन – Birthday
ਸਤਿਕਾਰ – आदर – Respect
ਰਿਸ਼ਤਾ – रिश्ता – Relation
ਸਾਫ਼ – साफ़ – Clean
ਔਰਤ – स्त्री – Woman

Exam Tips:

a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਹੀ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।

 

ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ

Question 1: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਪੰਦਰਾਂ ਅਗਸਤ ਤੇ ਛੱਬੀ ਜਨਵਰੀ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਅਸੀਂ ਪੰਦਰਾਂ ਅਗਸਤ ਤੇ ਛੱਬੀ ਜਨਵਰੀ ਦੇ ਦਿਨ ਕਿਉਂ ਮਨਾਉਂਦੇ ਹਾਂ?
(iii) ਸਭ ਤੋਂ ਪਹਿਲਾਂ ਅਸੀਂ ਕਿਸਨੂੰ ਸੀਸ ਝੁਕਾਉਂਦੇ ਹਾਂ?
(iv) ਮਾਂ-ਦਿਵਸ ਕਿਹੜੇ ਮਹੀਨੇ ਵਿਚ ਮਨਾਇਆ ਜਾਂਦਾ ਹੈ?
(v) ਇਹ ਕਵਿਤਾ ਕਿਸ ਨੂੰ ਸੰਬੋਧਿਤ ਹੈ?

Answer:

(i) ਜਿਸ ਤਰ੍ਹਾਂ ਅਸੀਂ ਪੰਦਰਾਂ ਅਗਸਤ ਨੂੰ ਅਜ਼ਾਦੀ ਦਿਵਸ ਅਤੇ ਛੱਬੀ ਜਨਵਰੀ ਨੂੰ ਗਣਤੰਤਰ ਦਿਵਸ ਮਨਾਉਂਦੇ ਹਾਂ, ਇਸੇ ਤਰ੍ਹਾਂ ਕੁੱਝ ਹੋਰ ਦਿਨ ਵੀ ਹਨ, ਜੋ ਸਾਨੂੰ ਨਹੀਂ ਭੁੱਲਣੇ ਚਾਹੀਦੇ। ਇਸੇ ਕਰਕੇ ਅਸੀਂ ਮਈ ਮਹੀਨੇ ਵਿਚ ਮਾਂ-ਦਿਵਸ ਮਨਾਉਂਦੇ ਹਾਂ।
(ii) ਪੰਦਰਾਂ ਅਗਸਤ ਨੂੰ ਸਾਡਾ ਅਜ਼ਾਦੀ ਦਿਵਸ ਹੁੰਦਾ ਹੈ ਤੇ ਛੱਬੀ ਜਨਵਰੀ ਨੂੰ ਗਣਤੰਤਰ ਦਿਵਸ।
(iii) ਆਪਣੀ ਪਿਆਰੀ ਮਾਂ ਨੂੰ।
(iv) ਮਈ ਮਹੀਨੇ ਵਿਚ।
(v) ਬੱਚਿਆਂ ਨੂੰ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
b) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।

 

Question 2: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਚੌਦਾਂ ਨਵੰਬਰ ਬਾਲ-ਦਿਵਸ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਬਾਲ-ਦਿਵਸ ਕਦੋਂ ਹੁੰਦਾ ਹੈ?
(iii) ਬਾਲ-ਦਿਵਸ ਦਾ ਸੰਬੰਧ ਕਿਸ ਨਾਲ ਹੈ?
(iv) ਅਸੀਂ ਚੌਦਾਂ ਨਵੰਬਰ ਦਾ ਦਿਨ ਕਿਉਂ ਮਨਾਉਂਦੇ ਹਾਂ?
(v) ਪੰਡਿਤ ਨਹਿਰੂ ਕੌਣ ਸਨ?

Answer:

(i) ਚੌਦਾਂ ਨਵੰਬਰ ਜਵਾਹਰ ਲਾਲ ਨਹਿਰੂ ਦਾ ਜਨਮ-ਦਿਨ ਅਸੀਂ ਬਾਲ-ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ, ਕਿਉਂਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ।
(ii) ਚੌਦਾਂ ਨਵੰਬਰ ਨੂੰ।
(iii) ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨਾਲ।
(iv) ਇਸ ਦਿਨ ਅਸੀਂ ਪੰਡਿਤ ਨਹਿਰੂ ਦੇ ਬੱਚਿਆਂ ਨਾਲ ਪਿਆਰ ਦਾ ਮੁੱਲ ਚੁਕਾਉਂਦੇ ਹਾਂ।
(v) ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ।

Exam Tips:

a) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
b) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।

 

Question 3: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਪੰਜ ਸਤੰਬਰ ਅਧਿਆਪਕ-ਦਿਵਸ ਨੂੰ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਪੰਜ ਸਤੰਬਰ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ?
(iii) ਪੰਜ ਸਤੰਬਰ ਵਾਲੇ ਦਿਨ ਕਿਸਨੂੰ ਸ਼ਰਧਾ ਦੇ ਫੁੱਲ ਚੜ੍ਹਾਏ ਜਾਂਦੇ ਹਨ?
(iv) ਡਾ. ਰਾਧਾਕ੍ਰਿਸ਼ਨਨ ਕੌਣ ਸਨ?

Answer:

(i) ਪੰਜ ਸਤੰਬਰ ਦੇ ਦਿਨ ਅਸੀਂ ਭਾਰਤੀ ਲੋਕ ਅਧਿਆਪਕ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ ਤੇ ਇਸ ਦਿਨ ਅਸੀਂ ਆਪਣੇ ਸਵਰਗਵਾਸੀ ਫ਼ਿਲਾਸਫ਼ਰ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਚੜ੍ਹਾਉਂਦੇ ਹਾਂ।
(ii) ਅਧਿਆਪਕ ਦਿਵਸ।
(iii) ਡਾ. ਰਾਧਾਕ੍ਰਿਸ਼ਨਨ ਨੂੰ।
(iv) ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਫ਼ਿਲਾਸਫ਼ਰ।

Exam Tips:

a) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
b) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।

 

Question 4: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਬਹੁਤ ਪੁਰਾਣਾ ਰਿਸ਼ਤਾ ਹੈ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਕਿਨ੍ਹਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ?
(iii) ਵਿਗਿਆਨ ਦੇ ਤੋਹਫ਼ੇ ਕਿਹੜੇ ਹਨ?
(iv) ਕਿਸ ਗੱਲ ਤੋਂ ਸਭ ਨੂੰ ਜਾਣੂ ਕਰਾਇਆ ਜਾਂਦਾ ਹੈ?
(v) ਰਾਸ਼ਟਰੀ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ?

Answer:

(i) ਅਠਾਈ ਫ਼ਰਵਰੀ ਨੂੰ ਅਸੀਂ ਰਾਸ਼ਟਰੀ ਵਿਗਿਆਨ-ਦਿਵਸ ਮਨਾਉਂਦੇ ਹਾਂ, ਕਿਉਂਕਿ ਇਨਸਾਨ ਤੇ ਵਿਗਿਆਨ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਵਿਗਿਆਨ ਨੇ ਸਾਨੂੰ ਟੀ.ਵੀ., ਕੰਪਿਊਟਰ ਤੇ ਮੋਬਾਈਲ ਵਰਗੇ ਤੋਹਫ਼ੇ ਦੇ ਕੇ ਨਵੀਆਂ ਖੋਜਾਂ ਤੋਂ ਜਾਣੂ ਕਰਾਇਆ ਹੈ।
(ii) ਵਿਗਿਆਨ ਤੇ ਇਨਸਾਨ ਦਾ।
(iii) ਟੀ.ਵੀ., ਕੰਪਿਊਟਰ ਤੇ ਮੋਬਾਈਲ ਆਦਿ।
(iv) ਵਿਗਿਆਨ ਦੀਆਂ ਨਵੀਆਂ ਖੋਜਾਂ ਤੋਂ।
(v) ਅਠਾਈ ਫ਼ਰਵਰੀ ਨੂੰ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।
b) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।

 

Question 5: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਤੰਦਰੁਸਤੀ ਲਈ ਲੋੜ ਹੈ ਹੁੰਦੀ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਸਾਫ਼ ਆਲੇ-ਦੁਆਲੇ ਦੀ ਜ਼ਰੂਰਤ ਕਿਉਂ ਹੈ?
(iii) ਵਾਤਾਵਰਨ ਸਾਫ਼ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ?
(iv) ਵਾਤਾਵਰਨ ਨੂੰ ਸਾਫ਼ ਰੱਖਣ ਲਈ ਅਸੀਂ ਰਲ-ਮਿਲ ਕੇ ਕੀ ਕਰਦੇ ਹਾਂ?
(v) ਪੰਜ ਜੂਨ ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ?

Answer:

(i) ਤੰਦਰੁਸਤੀ ਲਈ ਸਾਫ਼ ਆਲੇ-ਦੁਆਲੇ ਦੀ ਬਹੁਤ ਜ਼ਰੂਰਤ ਹੁੰਦੀ ਹੈ। ਆਲਾ-ਦੁਆਲਾ ਕਿਸੇ ਇਕ-ਦੋ ਜਣਿਆਂ ਦੇ ਯਤਨ ਨਾਲ ਨਹੀਂ, ਸਗੋਂ ਸਾਂਝੇ ਯਤਨਾਂ ਨਾਲ ਹੀ ਠੀਕ ਰੱਖਿਆ ਜਾ ਸਕਦਾ ਹੈ, ਇਸੇ ਕਰਕੇ 5 ਜੂਨ ਨੂੰ ਵਿਸ਼ਵ ਵਾਤਾਵਰਨ-ਦਿਵਸ ਮਨਾਇਆ ਜਾਂਦਾ ਹੈ ਤੇ ਅਸੀਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰਲ-ਮਿਲ ਕੇ ਰੁੱਖ ਲਾਉਂਦੇ ਹਾਂ।
(ii) ਤੰਦਰੁਸਤੀ ਲਈ।
(iii) ਸਾਂਝੇ ਉਪਰਾਲੇ ਨਾਲ।
(iv) ਰੁੱਖ ਲਾਉਂਦੇ ਹਾਂ।
(v) ਵਿਸ਼ਵ ਵਾਤਾਵਰਨ ਦਿਵਸ।

Exam Tips:

a) ਛੋਟੇ ਪ੍ਰਸ਼ਨਾਂ ਦੇ ਉੱਤਰ ਕਾਵਿ-ਟੋਟੇ ਦੇ ਆਧਾਰ ’ਤੇ ਸੰਖੇਪ ਵਿਚ ਦਿਓ।
b) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।

 

Question 6: ਪਾਠ-ਪੁਸਤਕ ਵਿਚੋਂ ਕਵਿਤਾ ਦਾ ਕਾਵਿ-ਟੋਟਾ, ਜੋ “ਕਲਪਨਾ ਚਾਵਲਾ…” ਤੋਂ ਸ਼ੁਰੂ ਹੁੰਦਾ ਹੈ, ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਜਗ-ਜਣਨੀ ਕਿਸਨੂੰ ਕਿਹਾ ਗਿਆ ਹੈ?
(iii) ਕਿਸਨੂੰ ਬਰਾਬਰ ਦਾ ਹੱਕ ਦਿੱਤਾ ਜਾਂਦਾ ਹੈ?
(iv) ਇਨ੍ਹਾਂ ਸਤਰਾਂ ਵਿਚ ਆਏ ਪ੍ਰਸਿੱਧ ਇਸਤਰੀਆਂ ਦੇ ਨਾਂ ਲਿਖੋ।
(v) ਅੱਠ ਮਾਰਚ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ?

Answer:

(i) ਪੁਲਾੜਾਂ ਦੀ ਉਡਾਰੀ ਮਾਰਨ ਵਾਲੀ ਕਲਪਨਾ ਚਾਵਲਾ ਤੇ ਰੋਗੀਆਂ ਦੀ ਦਰਦੀ ਮਦਰ ਟੈਰੇਸਾ ਦੇ ਨਾਂਵਾਂ ਤੋਂ ਸਾਰੇ ਜਾਣੂ ਹਨ। ਔਰਤ ਨੂੰ ਜਗ-ਜਣਨੀ ਦਾ ਸਨਮਾਨਯੋਗ ਦਰਜਾ ਪ੍ਰਾਪਤ ਹੈ। ਇਸੇ ਕਰਕੇ ਅੱਠ ਮਾਰਚ ਨੂੰ ਅਸੀਂ ਔਰਤ ਨੂੰ ਸਨਮਾਨ ਦੇਣ ਦਾ ਫ਼ਰਜ਼ ਨਿਭਾਉਣ ਲਈ ਮਹਿਲਾ ਦਿਵਸ ਮਨਾਉਂਦੇ ਹਾਂ।
(ii) ਔਰਤ ਨੂੰ।
(iii) ਔਰਤ ਨੂੰ।
(iv) ਮਦਰ ਟੈਰੇਸਾ ਅਤੇ ਕਲਪਨਾ ਚਾਵਲਾ।
(v) ਮਹਿਲਾ ਦਿਵਸ।

Exam Tips:

a) ਕਵੀ ਦਾ ਸੰਦੇਸ਼ ਉੱਤਰ ਵਿਚ ਜ਼ਰੂਰ ਸ਼ਾਮਲ ਕਰੋ।
b) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਾਵਿ-ਸਤਰਾਂ ਨਾ ਦੁਹਰਾਓ।

 

Step-by-Step Textbook Answers: Class 8 Punjabi Punjabi Medium Chapter 22 ਅਸੀਂ ਮਨਾਉਂਦੇ ਹਾਂ

Accessing Punjabi Medium Chapter 22 ਅਸੀਂ ਮਨਾਉਂਦੇ ਹਾਂ Solutions

Review comprehensive exercise answers for Class 8 Punjabi Punjabi Medium Chapter 22 ਅਸੀਂ ਮਨਾਉਂਦੇ ਹਾਂ. Fully updated to match current Punjab Board syllabus guidelines, these textbook solutions help students verify their work and maintain accurate study notes.

Concept-Driven Answers for Class 8 Punjabi

Beyond providing final answers, these guides offer step-by-step breakdowns for complex queries in the Class 8 Punjabi module. This approach helps students balance theoretical depth with practical problem-solving skills required for Punjab Board exams.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 8 Punjabi.

FAQs

Where can I find the latest PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ for the 2026-27 session?

The complete and updated PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ will help students to get full marks in the theory paper.

Do you offer PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 22 ਅਸੀਂ ਮਨਾਉਂਦੇ ਹਾਂ in printable PDF format for offline study on any device.