Step-by-Step Textbook Solutions for Class 8 Punjabi Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ
Review structured textbook solutions for Class 8 Punjabi Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ. Built according to Punjab Board guidelines for the 2026-27 academic year, these downloadable answers support daily revision and problem-solving accuracy.
Download Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ Textbook Solutions PDF
View or download the dedicated Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਸਹਿਜ ਕਿੱਥੇ ਜਾਣ ਲਈ ਕਾਹਲਾ ਸੀ?
Answer:
ਨਾਨਕੇ-ਘਰ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਥਾਂ ਦਾ ਨਾਂ ਸਪਸ਼ਟ ਲਿਖੋ।
Question 2: ਸਿਮਰਨ ਸਹਿਜ ਨੂੰ ਕੀ ਸਮਝਾਉਂਦੀ ਸੀ?
Answer:
ਕਿ ਛੁੱਟੀਆਂ ਦਾ ਕੰਮ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰ ਕੇ ਕਰਨਾ ਚਾਹੀਦਾ ਹੈ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 3: ਛੁੱਟੀਆਂ ਦਾ ਕੰਮ ਸਹਿਜੇ-ਸਹਿਜੇ ਕਿਉਂ ਕਰਨਾ ਚਾਹੀਦਾ ਹੈ?
Answer:
ਤਾਂ ਜੋ ਪੜ੍ਹਾਈ ਵਿੱਚ ਰੁਚੀ ਲਗਾਤਾਰ ਬਣੀ ਰਹੇ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਕਾਰਨ ਦੱਸਣ ਲਈ ‘ਕਿਉਂਕਿ’ ਜਾਂ ‘…ਕਰਕੇ’ ਵਰਤੋ।
Question 4: ਪਿੰਡ ਵਿਚ ਟੈਲੀਵਿਜ਼ਨ ਕਿਉਂ ਨਹੀਂ ਸੀ ਚਲ ਰਿਹਾ?
Answer:
ਬਿਜਲੀ ਬੰਦ ਹੋਣ ਕਰਕੇ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਕਾਰਨ ਦੱਸਣ ਲਈ ‘ਕਿਉਂਕਿ’ ਜਾਂ ‘…ਕਰਕੇ’ ਵਰਤੋ।
Question 5: ਸਹਿਜ ਦਾ ਨਾਨਕੇ ਜਾਣ ਦਾ ਸਾਰਾ ਚਾਅ ਮੱਠਾ ਕਿਉਂ ਪੈ ਗਿਆ ਸੀ?
Answer:
ਕਿਉਂਕਿ ਉੱਥੇ ਨਾ ਉਸ ਨਾਲ ਖੇਡਣ ਲਈ ਬਿੱਲੂ ਤੇ ਰੋਜ਼ੀ ਸਨ ਤੇ ਨਾ ਹੀ ਟੈਲੀਵਿਜ਼ਨ ਚਲ ਰਿਹਾ ਸੀ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਕਾਰਨ ਦੱਸਣ ਲਈ ‘ਕਿਉਂਕਿ’ ਜਾਂ ‘…ਕਰਕੇ’ ਵਰਤੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਸਿਮਰਨ ਸਹਿਜ ਨੂੰ ਕਿਉਂ ਟੋਕਦੀ ਸੀ?
Answer:
ਸਿਮਰਨ ਸਹਿਜ ਨੂੰ ਇਸ ਕਰਕੇ ਟੋਕਦੀ ਸੀ, ਕਿਉਂਕਿ ਉਸਨੂੰ ਉਸ ਦੀ ਇਹ ਗੱਲ ਠੀਕ ਨਹੀਂ ਸੀ ਜਾਪਦੀ ਕਿ ਉਹ ਛੁੱਟੀਆਂ ਦਾ ਕੰਮ ਇਕ-ਦੋ ਦਿਨਾਂ ਵਿਚ ਹੀ ਮੁਕਾ ਲਵੇ ਤੇ ਫਿਰ ਵਿਹਲਾ ਬੈਠ ਜਾਵੇ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਕਾਰਨ ਦੱਸਣ ਲਈ ‘ਕਿਉਂਕਿ’ ਜਾਂ ‘…ਕਰਕੇ’ ਵਰਤੋ।
Question 2: ਪੜ੍ਹਾਈ ਵਿਚ ਲਗਾਤਾਰ ਰੁਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਕਿਵੇਂ ਮੁਕਾਉਣਾ ਚਾਹੀਦਾ ਹੈ?
Answer:
ਪੜ੍ਹਾਈ ਵਿਚ ਲਗਾਤਾਰ ਰੁਚੀ ਬਣਾਈ ਰੱਖਣ ਲਈ ਛੁੱਟੀਆਂ ਦਾ ਕੰਮ ਸਮਾਂ-ਸਾਰਨੀ ਬਣਾ ਕੇ ਸਹਿਜੇ-ਸਹਿਜੇ ਕਰਨਾ ਚਾਹੀਦਾ ਹੈ ਤੇ ਹਰ ਰੋਜ਼ ਹਰ ਵਿਸ਼ੇ ਨੂੰ ਕੁੱਝ ਨਾ ਕੁੱਝ ਸਮਾਂ ਜ਼ਰੂਰ ਦੇਣਾ ਚਾਹੀਦਾ ਹੈ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।
Question 3: ਪਿੰਡ ਵਿਚ ਸਹਿਜ ਨੂੰ ਕੀ ਘਾਟ ਮਹਿਸੂਸ ਹੋਈ?
Answer:
ਪਿੰਡ ਵਿਚ ਸਹਿਜ ਨੂੰ ਇਕ ਤਾਂ ਖੇਡਣ ਲਈ ਆਪਣੇ ਮਾਮੇ ਦੇ ਬੱਚਿਆਂ ਬਿੱਲੂ ਤੇ ਰੋਜ਼ੀ ਦੀ ਘਾਟ ਮਹਿਸੂਸ ਹੋਈ ਤੇ ਦੂਸਰੇ ਬਿਜਲੀ ਬੰਦ ਹੋਣ ਕਰਕੇ ਟੈਲੀਵਿਜ਼ਨ ਨਹੀਂ ਸੀ ਚਲ ਰਿਹਾ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।
Question 4: ਸਿਮਰਨ ਤੇ ਸਹਿਜ ਨੇ ਆਖ਼ਰ ਵਿਚ ਕਿਸ ਤਰ੍ਹਾਂ ਆਪਸੀ ਸਹਿਯੋਗ ਕੀਤਾ?
Answer:
ਆਖ਼ਰ ਵਿਚ ਜਦੋਂ ਸਿਮਰਨ ਸਕੂਲ ਦਾ ਕੰਮ ਕਰਦੀ ਸੀ, ਤਾਂ ਸਹਿਜ ਉਸ ਦੇ ਕੋਲ ਬੈਠ ਕੇ ਆਪਣੇ ਕੀਤੇ ਹੋਏ ਕੰਮ ਦੀ ਦੁਹਰਾਈ ਕਰਦਾ। ਫਿਰ ਰਾਤ ਨੂੰ ਉਹ ਦੋਵੇਂ ਭੈਣ-ਭਰਾ ਨਾਨੀ ਦੇ ਕੋਲ ਬੈਠ ਕੇ ਦੇਰ ਤਕ ਕਹਾਣੀਆਂ ਸੁਣਦੇ ਰਹਿੰਦੇ।
Exam Tips:
a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।
Question 5: ‘ਜਿੱਥੇ ਨਾਨੀ-ਉੱਥੇ ਨਾਨਕੇ’ ਕਹਾਣੀਕਾਰ ਦਾ ਇਨ੍ਹਾਂ ਸ਼ਬਦਾਂ ਤੋਂ ਕੀ ਭਾਵ ਹੈ?
Answer:
ਕਹਾਣੀਕਾਰ ਦਾ ਇਨ੍ਹਾਂ ਸ਼ਬਦਾਂ ਦਾ ਭਾਵ ਇਹ ਹੈ ਕਿ ਨਾਨੀ ਜਿੱਥੇ ਵੀ ਮੌਜੂਦ ਹੋਵੇ, ਉੱਥੇ ਹੀ ਨਾਨਕੇ-ਘਰ ਰਹਿਣ ਦਾ ਸੁਆਦ ਹੁੰਦਾ ਹੈ। ਉਂਝ ਸਾਡੇ ਸਭਿਆਚਾਰ ਵਿਚ ਇਸ ਦਾ ਅਰਥ ਹੈ ਕਿ ਨਾਨੀ ਜਿਸ ਪੁੱਤਰ ਦੇ ਘਰ ਰਹਿੰਦੀ ਹੋਵੇ, ਉੱਥੇ ਹੀ ਨਾਨਕੇ ਹੁੰਦੇ ਹਨ।
Exam Tips:
a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।
ਕੁੱਝ ਹੋਰ ਪ੍ਰਸ਼ਨ
Question 1: ਹੇਠ ਦਿੱਤੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਭਰਨ ਲਈ ਸਾਹਮਣੇ ਬਰੈਕਟਾਂ ਵਿਚ ਦਿੱਤੇ ਸ਼ਬਦਾਂ ਵਿਚੋਂ ਢੁੱਕਵਾਂ ਸ਼ਬਦ ਚੁਣੋ :
(ੳ) ਸਕੂਲ ਵਿੱਚ ………….. ਮਹੀਨੇ ਛੁੱਟੀਆਂ ਹੋ ਗਈਆਂ ਸਨ। (ਮਈ, ਜੂਨ)
(ਅ) ਸਹਿਜ ਸਿਮਰਨ ਦੀ ਗੱਲ ………….. ਕਰਦਾ। (ਧਿਆਨ ਨਾਲ, ਅਣਗੌਲਿਆਂ)
(ੲ) ਸਿਮਰਨ ਹਰ ਰੋਜ਼ ………….. ਲਾ ਕੇ ਕੰਮ ਕਰਦੀ। (ਘੰਟਾ-ਘੰਟਾ, ਅੱਧਾ-ਅੱਧਾ ਘੰਟਾ)
(ਸ) ਸਹਿਜ ਨੇ ਨਾਨਕੇ ਪਿੰਡ ਜਾ ਕੇ ………….. ਤੁੜਵਾ ਲਈ ਸੀ। (ਬਾਂਹ, ਲੱਤ)
(ਹ) ਸਹਿਜ ਨੇ ………….. ਘਰ ਜਾਣ ਦੀ ਜ਼ਿਦ ਫੜੀ ਹੋਈ ਸੀ। (ਨਾਨਕੇ, ਦਾਦਕੇ)
Answer:
(ੳ) ਸਕੂਲ ਵਿੱਚ ਜੂਨ ਮਹੀਨੇ ਛੁੱਟੀਆਂ ਹੋ ਗਈਆਂ ਸਨ।
(ਅ) ਸਹਿਜ ਸਿਮਰਨ ਦੀ ਗੱਲ ਅਣਗੌਲਿਆਂ ਕਰਦਾ।
(ੲ) ਸਿਮਰਨ ਹਰ ਰੋਜ਼ ਅੱਧਾ-ਅੱਧਾ ਘੰਟਾ ਲਾ ਕੇ ਕੰਮ ਕਰਦੀ।
(ਸ) ਸਹਿਜ ਨੇ ਨਾਨਕੇ ਪਿੰਡ ਜਾ ਕੇ ਬਾਂਹ ਤੁੜਵਾ ਲਈ ਸੀ।
(ਹ) ਸਹਿਜ ਨੇ ਨਾਨਕੇ-ਘਰ ਜਾਣ ਦੀ ਜ਼ਿਦ ਫੜੀ ਹੋਈ ਸੀ।
Exam Tips:
a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਦੁਬਾਰਾ ਲਿਖੋ।
b) ਦਿੱਤੇ ਸ਼ਬਦਾਂ ਵਿਚੋਂ ਹਰ ਸ਼ਬਦ ਇਕ ਵਾਰ ਹੀ ਵਰਤੋ।
Question 2: ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ : ਜਲਦੀ, ਥੋੜ੍ਹਾ-ਥੋੜ੍ਹਾ, ਵਿਹਲੇ, ਸਿਆਣੀ, ਸਖ਼ਤ।
Answer:
ਜਲਦੀ – ਹੌਲੀ
ਥੋੜ੍ਹਾ-ਥੋੜ੍ਹਾ – ਬਹੁਤਾ-ਬਹੁਤਾ
ਵਿਹਲੇ – ਰੁੱਝੇ
ਸਿਆਣੀ – ਨਿਆਣੀ
ਸਖ਼ਤ – ਨਰਮ
Exam Tips:
a) ਵਿਰੋਧੀ ਸ਼ਬਦ ਉਸੇ ਸ਼ਬਦ-ਸ਼੍ਰੇਣੀ (ਨਾਂਵ, ਵਿਸ਼ੇਸ਼ਣ ਆਦਿ) ਦਾ ਹੋਵੇ।
b) ਸ਼ਬਦ ਅਤੇ ਉਸ ਦਾ ਵਿਰੋਧੀ ਸ਼ਬਦ ਆਹਮੋ-ਸਾਹਮਣੇ ਲਿਖੋ।
Question 3: ਵਾਕਾਂ ਵਿੱਚ ਵਰਤੋ : ਨਿਬੇੜ, ਪਲੋਸਦਿਆਂ, ਰੁਚੀ, ਚਿੜਾਉਣ, ਦੁਆਲੇ।
Answer:
1. ਨਿਬੇੜ (ਖ਼ਤਮ) – ਸਹਿਜ ਨੇ ਦੋ ਕੁ ਦਿਨਾਂ ਵਿਚ ਹੀ ਸਕੂਲ ਦਾ ਕੰਮ ਨਿਬੇੜ ਲਿਆ।
2. ਪਲੋਸਦਿਆਂ (ਸਿਰ ਉੱਤੇ ਦੋਵੇਂ ਹੱਥ ਪਿਆਰ ਨਾਲ ਫੇਰਦਿਆਂ) – ਨਾਨੀ ਨੇ ਸਹਿਜ ਤੇ ਸਿਮਰਨ ਦਾ ਸਿਰ ਪਲੋਸਦਿਆਂ ਅਸੀਸਾਂ ਦਿੱਤੀਆਂ।
3. ਰੁਚੀ (ਦਿਲਚਸਪੀ) – ਮੇਰੀ ਹਿਸਾਬ ਪੜ੍ਹਨ ਵਿਚ ਰਤਾ ਵੀ ਰੁਚੀ ਨਹੀਂ।
4. ਚਿੜਾਉਣ (ਖਿਝਾਉਣ) – ਤੂੰ ਮੈਨੂੰ ਚਿੜਾਉਣ ਵਾਲੀਆਂ ਗੱਲਾਂ ਕਰ ਕੇ ਮੈਨੂੰ ਗੁੱਸਾ ਨਾ ਚੜ੍ਹਾ।
5. ਦੁਆਲੇ (ਆਲੇ-ਦੁਆਲੇ) – ਸਹਿਜ ਤੇ ਸਿਮਰਨ ਨਾਨੀ ਦੇ ਦੁਆਲੇ ਹੋ ਜਾਂਦੇ ਕਿ ਉਹ ਉਨ੍ਹਾਂ ਨੂੰ ਕਹਾਣੀ ਸੁਣਾਵੇ।
Exam Tips:
a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਵਾਕ ਬਣਾਓ।
b) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 4: ਦਿੱਤੇ ਸ਼ਬਦਾਂ ਵਿਚੋਂ ਢੁੱਕਵੇਂ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਟੋਕਦੀ, ਗਰਮੀ, ਮਤਲਬ, ਕਿੱਲੀ, ਜ਼ਿਦ)
(ੳ) ਸਹਿਜ ਦੀ …………. ਪੂਰੀ ਹੋ ਗਈ।
(ਅ) ਸਿਮਰਨ ਸਹਿਜ ਨੂੰ …………. ਰਹਿੰਦੀ।
(ੲ) ਛੁੱਟੀਆਂ ਦਾ ਕੁੱਝ ਨਾ ਕੁੱਝ …………. ਹੁੰਦਾ ਹੈ।
(ਸ) ਜੂਨ ਵਿੱਚ …………. ਹੁੰਦੀ ਹੈ।
(ਹ) ਸਹਿਜ ਨੇ ਸਕੂਲ ਦਾ ਬੈਗ …………. ‘ਤੇ ਟੰਗ ਦਿੱਤਾ ਸੀ।
Answer:
(ੳ) ਸਹਿਜ ਦੀ ਜ਼ਿਦ ਪੂਰੀ ਹੋ ਗਈ।
(ਅ) ਸਿਮਰਨ ਸਹਿਜ ਨੂੰ ਟੋਕਦੀ ਰਹਿੰਦੀ।
(ੲ) ਛੁੱਟੀਆਂ ਦਾ ਕੁੱਝ ਨਾ ਕੁੱਝ ਮਤਲਬ ਹੁੰਦਾ ਹੈ।
(ਸ) ਜੂਨ ਵਿੱਚ ਗਰਮੀ ਹੁੰਦੀ ਹੈ।
(ਹ) ਸਹਿਜ ਨੇ ਸਕੂਲ ਦਾ ਬੈਗ ਕਿੱਲੀ ‘ਤੇ ਟੰਗ ਦਿੱਤਾ ਸੀ।
Exam Tips:
a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਦੁਬਾਰਾ ਲਿਖੋ।
b) ਦਿੱਤੇ ਸ਼ਬਦਾਂ ਵਿਚੋਂ ਹਰ ਸ਼ਬਦ ਇਕ ਵਾਰ ਹੀ ਵਰਤੋ।
Question 5: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਰੋਜ਼ – …………. – ……………..
ਦਵਾਈ – …………. – ……………..
ਚਾਅ – …………. – ……………..
ਸਮਾਂ-ਸਾਰਨੀ – …………. – ……………..
ਛੁੱਟੀਆਂ – …………. – ……………..
ਰਸੋਈ – …………. – ……………..
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਰੋਜ਼ – रोज़ – Daily
ਦਵਾਈ – दवाई – Medicine
ਚਾਅ – चाव – Eagerness
ਸਮਾਂ-ਸਾਰਨੀ – समय-सारणी – Time Table
ਛੁੱਟੀਆਂ – छुट्टियाँ – Holidays
ਰਸੋਈ – रसोई – Kitchen
Exam Tips:
a) ਹਿੰਦੀ ਸ਼ਬਦ ਦੇਵਨਾਗਰੀ ਲਿਪੀ ਵਿਚ ਲਿਖੋ।
b) ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਠੀਕ ਲਿਖੋ।
Question 6: ਹੇਠ ਲਿਖੇ ਵਾਕਾਂ ਦੇ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਚੋਣ ਕਰੋ :
(ੳ) ਸਕੂਲ ਵਿਚ ਜੂਨ ਮਹੀਨੇ ਦੀਆਂ ਛੁੱਟੀਆਂ ਹੋ ਗਈਆਂ। (ਨਾਂਵ ਚੁਣੋ)
(ਅ) ਮੰਮੀ, ਇਸ ਨੂੰ ਸਮਝਾਉਣ ਦਾ ਕੋਈ ਫ਼ਾਇਦਾ ਨਹੀਂ। (ਪੜਨਾਂਵ ਚੁਣੋ)
(ੲ) ਸਿਮਰਨ ਪਾਪਾ ਦੀਆਂ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਹੀ ਸੀ। (ਵਿਸ਼ੇਸ਼ਣ ਚੁਣੋ)
(ਸ) ਰਾਤ ਬਿਜਲੀ ਨਹੀਂ ਆਈ। (ਕਿਰਿਆ ਚੁਣੋ)
Answer:
(ੳ) ਸਕੂਲ, ਜੂਨ, ਮਹੀਨੇ, ਛੁੱਟੀਆਂ।
(ਅ) ਇਸ।
(ੲ) ਸਾਰੀਆਂ।
(ਸ) ਆਈ।
Exam Tips:
a) ਪਹਿਲਾਂ ਸ਼ਬਦ-ਸ਼੍ਰੇਣੀ ਦੀ ਪਰਿਭਾਸ਼ਾ ਯਾਦ ਕਰੋ, ਫਿਰ ਵਾਕ ਵਿਚੋਂ ਸ਼ਬਦ ਚੁਣੋ।
ਪੈਰੇ ਸੰਬੰਧੀ ਬਹੁਵਿਕਲਪੀ ਪ੍ਰਸ਼ਨ
ਪਾਠ-ਪੁਸਤਕ ਵਿਚੋਂ ‘ਜਿੱਥੇ ਨਾਨੀ – ਉੱਥੇ ਨਾਨਕੇ’ ਪਾਠ ਦਾ ਉਹ ਪੈਰਾ ਪੜ੍ਹੋ, ਜੋ ‘ਸਕੂਲ ਵਿੱਚ ਜੂਨ ਮਹੀਨੇ ਦੀਆਂ ਛੁੱਟੀਆਂ ਹੋ…’ ਨਾਲ ਸ਼ੁਰੂ ਹੁੰਦਾ ਹੈ, ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ।
Question 1: ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ?
(ੳ) ਕਬੱਡੀ ਦੀ ਖੇਡ
(ਅ) ਗਿੱਦੜ-ਸਿੰਥੀ
(ੲ) ਆਓ ਕਸੌਲੀ ਚੱਲੀਏ
(ਸ) ਜਿੱਥੇ ਨਾਨੀ-ਉੱਥੇ ਨਾਨਕੇ।
Answer:
(ਸ) ਜਿੱਥੇ ਨਾਨੀ-ਉੱਥੇ ਨਾਨਕੇ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਪਾਠ ਅਤੇ ਲੇਖਕ ਦਾ ਨਾਂ ਸਹੀ ਸ਼ਬਦਜੋੜਾਂ ਨਾਲ ਯਾਦ ਰੱਖੋ।
Question 2: ਸਹਿਜ ਪੂਰੇ ਜ਼ੋਰ-ਸ਼ੋਰ ਨਾਲ ਕਿਹੜਾ ਕੰਮ ਮੁਕਾਉਣ ਲੱਗਿਆ ਹੋਇਆ ਸੀ?
(ੳ) ਘਰ ਦਾ
(ਅ) ਛੁੱਟੀਆਂ ਦਾ
(ੲ) ਖੇਤਾਂ ਦਾ
(ਸ) ਪਸ਼ੂਆਂ ਦਾ।
Answer:
(ਅ) ਛੁੱਟੀਆਂ ਦਾ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 3: ਸਹਿਜ ਨੂੰ ਕਿੱਥੇ ਜਾਣ ਦੀ ਕਾਹਲੀ ਪਈ ਹੋਈ ਸੀ?
(ੳ) ਸਕੂਲ
(ਅ) ਚਿੜੀਆ-ਘਰ
(ੲ) ਸਿਨੇਮਾ-ਘਰ
(ਸ) ਨਾਨਕੇ-ਘਰ।
Answer:
(ਸ) ਨਾਨਕੇ-ਘਰ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 4: ਸਿਮਰਨ ਸਹਿਜ ਦੀ ਕੀ ਲਗਦੀ ਸੀ?
(ੳ) ਭੈਣ
(ਅ) ਅਧਿਆਪਕਾ
(ੲ) ਚਚੇਰੀ ਭੈਣ
(ਸ) ਮਤਰੇਈ ਭੈਣ।
Answer:
(ੳ) ਭੈਣ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 5: ਸਿਮਰਨ ਕਈ ਵਾਰ ਕਿਸ ਨੂੰ ਟੋਕਦੀ ਸੀ?
(ੳ) ਸਹਿਜ ਨੂੰ
(ਅ) ਸਹੇਲੀ ਨੂੰ
(ੲ) ਮੰਮੀ ਨੂੰ
(ਸ) ਨਾਨੀ ਨੂੰ।
Answer:
(ੳ) ਸਹਿਜ ਨੂੰ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 6: ਸਿਮਰਨ ਅਨੁਸਾਰ ਛੁੱਟੀਆਂ ਦਾ ਕੰਮ ਕਿਸ ਤਰ੍ਹਾਂ ਮੁਕਾਉਣਾ ਚਾਹੀਦਾ ਹੈ?
(ੳ) ਇਕ ਦਮ
(ਅ) ਥੋੜ੍ਹਾ-ਥੋੜ੍ਹਾ ਕਰ ਕੇ
(ੲ) ਲਗਾਤਾਰ
(ਸ) ਅੰਤ ਵਿਚ
Answer:
(ਅ) ਥੋੜ੍ਹਾ-ਥੋੜ੍ਹਾ ਕਰ ਕੇ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 7: ਸਹਿਜ ਨੂੰ ਕਾਹਦੀ ਕਾਹਲੀ ਪਈ ਹੋਈ ਸੀ?
(ੳ) ਕੰਮ ਮੁਕਾਉਣ ਦੀ
(ਅ) ਖਾਣ ਦੀ
(ੲ) ਸੌਣ ਦੀ
(ਸ) ਵਿਹਲੇ ਫਿਰਨ ਦੀ।
Answer:
(ੳ) ਕੰਮ ਮੁਕਾਉਣ ਦੀ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 8: ਸਹਿਜ ਨੇ ਆਪਣਾ ਕੰਮ ਕਿੰਨੇ ਦਿਨਾਂ ਵਿਚ ਮੁਕਾ ਦਿੱਤਾ?
(ੳ) ਇਕ ਦਿਨ ਵਿਚ
(ਅ) ਦੋ ਦਿਨਾਂ ਵਿਚ
(ੲ) ਤਿੰਨ ਦਿਨਾਂ ਵਿਚ
(ਸ) ਚਾਰ ਦਿਨਾਂ ਵਿਚ।
Answer:
(ਅ) ਦੋ ਦਿਨਾਂ ਵਿਚ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।
Question 9: ਸਹਿਜ ਨੇ ਕੰਮ ਮੁਕਾ ਕੇ ਬੈਗ ਕਿੱਥੇ ਟੰਗ ਦਿੱਤਾ?
(ੳ) ਕਿੱਲੀ ਉੱਤੇ
(ਅ) ਤਾਰ ਉੱਤੇ
(ੲ) ਦਰਖ਼ਤ ਉੱਤੇ
(ਸ) ਛਿੱਕੇ ਉੱਤੇ।
Answer:
(ੳ) ਕਿੱਲੀ ਉੱਤੇ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 10: ਸਿਮਰਨ ਨੇ ਆਪਣਾ ਕੰਮ ਕਿਸ ਤਰ੍ਹਾਂ ਸ਼ੁਰੂ ਕੀਤਾ?
(ੳ) ਅਰਾਮ ਨਾਲ
(ਅ) ਕਾਹਲੀ ਨਾਲ
(ੲ) ਸਮਾਂ ਵੇਖ ਕੇ
(ਸ) ਸਮਾਂ-ਸਾਰਨੀ ਬਣਾ ਕੇ।
Answer:
(ਸ) ਸਮਾਂ-ਸਾਰਨੀ ਬਣਾ ਕੇ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਮਿਲਦੇ-ਜੁਲਦੇ ਵਿਕਲਪਾਂ ਵਿਚ ਫ਼ਰਕ ਧਿਆਨ ਨਾਲ ਦੇਖੋ।
Question 11: ਸਿਮਰਨ ਹਰ ਵਿਸ਼ੇ ਉੱਤੇ ਹਰ ਰੋਜ਼ ਕਿੰਨਾ ਸਮਾਂ ਲਾਉਂਦੀ?
(ੳ) ਪੂਰਾ-ਪੂਰਾ ਦਿਨ
(ਅ) ਅੱਧਾ-ਅੱਧਾ ਦਿਨ
(ੲ) ਇੱਕ-ਇੱਕ ਘੰਟਾ
(ਸ) ਅੱਧਾ-ਅੱਧਾ ਘੰਟਾ।
Answer:
(ਸ) ਅੱਧਾ-ਅੱਧਾ ਘੰਟਾ
Exam Tips:
a) ਪੈਰੇ ਵਿਚੋਂ ਸੰਬੰਧਿਤ ਵਾਕ ਲੱਭ ਕੇ ਹੀ ਸਹੀ ਵਿਕਲਪ ਚੁਣੋ।
b) ਗਿਣਤੀ ਵਾਲੇ ਵਿਕਲਪਾਂ ਵਿਚ ਪੈਰੇ ਵਾਲੀ ਗਿਣਤੀ ਹੀ ਚੁਣੋ।
Free study material for Punjabi
Step-by-Step Textbook Answers: Class 8 Punjabi Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ
Official Punjab Board Solutions for Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ
Access structured Punjab Board textbook solutions for Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.
Step-by-Step Explanations for Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ
Each solution includes detailed reasoning to foster genuine comprehension of Punjabi Medium Chapter 02 ਜਿੱਥੇ ਨਾਨੀ – ਉੱਥੇ ਨਾਨਕੇ concepts. Reviewing these step-by-step breakdowns allows learners to master both analytical and descriptive questions expected in school evaluations.
Next Steps in Your Punjabi Revision
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 8 Punjabi.
FAQs
The complete and updated PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ is available for free on StudiesToday.com. These solutions for Class 8 Punjabi are as per latest Punjab Board curriculum.
Yes, our experts have revised the PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ will help students to get full marks in the theory paper.
Yes, we provide bilingual support for Class 8 Punjabi. You can access PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ in both English and Hindi medium.
Yes, you can download the entire PSEB 8th Class Punjabi Solutions Chapter 2 ਜਿੱਥੇ ਨਾਨੀ – ਉੱਥੇ ਨਾਨਕੇ in printable PDF format for offline study on any device.