PSEB 8th Class Punjabi Solutions Chapter 1 ਰਾਸ਼ਟਰੀ ਝੰਡਾ

Official Punjab Board Solutions for Class 8 Punjabi: Punjabi Medium Chapter 01 ਰਾਸ਼ਟਰੀ ਝੰਡਾ

Explore reliable textbook solutions for Punjabi Medium Chapter 01 ਰਾਸ਼ਟਰੀ ਝੰਡਾ tailored for Class 8 learners. Utilizing these Punjabi answers ensures thorough preparation and strengthens foundational knowledge before final Punjab Board evaluations.

Chapter-wise Solutions for Punjabi: Punjabi Medium Chapter 01 ਰਾਸ਼ਟਰੀ ਝੰਡਾ

View or download the dedicated Punjabi Medium Chapter 01 ਰਾਸ਼ਟਰੀ ਝੰਡਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਛੋਟੇ ਉੱਤਰ ਵਾਲੇ ਪ੍ਰਸ਼ਨ

Question 1: ਰਾਸ਼ਟਰੀ ਝੰਡੇ ਨੂੰ ਤਿਰੰਗਾ ਕਿਉਂ ਕਹਿੰਦੇ ਹਨ?

Answer:

ਇਸ ਵਿਚ ਤਿੰਨ ਰੰਗ ਹੋਣ ਕਰਕੇ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਕਾਰਨ ਦੱਸਣ ਲਈ ‘ਕਿਉਂਕਿ’ ਜਾਂ ‘…ਕਰਕੇ’ ਵਰਤੋ।

 

Question 2: ਹਰਾ ਰੰਗ ਕਿਸ ਗੱਲ ਦਾ ਪ੍ਰਤੀਕ ਹੈ?

Answer:

ਖ਼ੁਸ਼ਹਾਲੀ ਦਾ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 3: ਅਮਨ ਦੀ ਨਿਸ਼ਾਨੀ ਕਿਹੜਾ ਰੰਗ ਦਰਸਾਉਂਦਾ ਹੈ?

Answer:

ਚਿੱਟਾ ਰੰਗ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 4: ਕੇਸਰੀ ਰੰਗ ਕਿਸ ਗੱਲ ਦਾ ਪ੍ਰਤੀਕ ਹੈ?

Answer:

ਕੁਰਬਾਨੀ ਦਾ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 1: ਹਰੇ, ਚਿੱਟੇ ਤੇ ਕੇਸਰੀ ਰੰਗ ਦੀ ਕੀ ਮਹੱਤਤਾ ਹੈ?

Answer:

ਰਾਸ਼ਟਰੀ ਝੰਡੇ ਵਿਚਲਾ ਹਰਾ ਰੰਗ ਦੇਸ਼ ਦੀ ਖ਼ੁਸ਼ਹਾਲੀ, ਚਿੱਟਾ ਰੰਗ ਅਮਨ-ਸ਼ਾਂਤੀ ਤੇ ਕੇਸਰੀ ਰੰਗ ਦੇਸ਼ ਲਈ ਕੁਰਬਾਨੀ ਕਰਨ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 2: ਕਵੀ ਨੇ ਕਿਨ੍ਹਾਂ ਸਤਰਾਂ ਵਿਚ ਭਾਰਤ ਲਈ ਪਿਆਰ ਪ੍ਰਗਟ ਕੀਤਾ ਹੈ?

Answer:

ਕਵੀ ਨੇ ਇਨ੍ਹਾਂ ਸਤਰਾਂ ਵਿਚ ਭਾਰਤ ਲਈ ਪਿਆਰ ਪ੍ਰਗਟ ਕੀਤਾ ਹੈ –
ਗੀਤ ਤਿਰੰਗੇ ਦੇ ਰਲ ਕੇ ਗਾਈਏ।
ਭਾਰਤ ਮਾਂ ਦੀ ਸ਼ਾਨ ਵਧਾਈਏ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪ੍ਰਸ਼ਨ ਵਿਚਲੇ ਸ਼ਬਦ ਵਰਤ ਕੇ ਪੂਰਾ ਵਾਕ ਬਣਾਓ।

 

Question 3: ਖੇਤਾਂ ਵਿਚ ਖ਼ੁਸ਼ਹਾਲੀ ਕਿਵੇਂ ਟਹਿਕ ਰਹੀ ਹੈ?

Answer:

ਖੇਤਾਂ ਵਿਚ ਹਰੀਆਂ-ਭਰੀਆਂ ਬਹੁਮੁੱਲੀਆਂ ਫ਼ਸਲਾਂ ਪੈਦਾ ਹੋਣ ਨਾਲ ਖ਼ੁਸ਼ਹਾਲੀ ਟਹਿਕ ਰਹੀ ਹੈ।

Exam Tips:

a) ਉੱਤਰ ਛੋਟਾ ਅਤੇ ਪਾਠ ਅਨੁਸਾਰ ਸਹੀ ਹੋਵੇ।
b) ਪਾਠ ਵਿਚੋਂ ਢੁੱਕਵੀਆਂ ਉਦਾਹਰਨਾਂ ਦੇ ਕੇ ਗੱਲ ਸਪਸ਼ਟ ਕਰੋ।

 

Question 4: ਤੁਸੀਂ ਰਾਸ਼ਟਰੀ ਝੰਡੇ ਬਾਰੇ ਹੋਰ ਕੀ ਜਾਣਕਾਰੀ ਰੱਖਦੇ ਹੋ?

Answer:

ਰਾਸ਼ਟਰੀ ਝੰਡੇ ਵਿਚ ਤਿੰਨ ਰੰਗਾਂ ਤੋਂ ਇਲਾਵਾ ਵਿਚਕਾਰਲੀ ਚਿੱਟੀ ਪੱਟੀ ਵਿਚ ਨੇਵੀ ਬਲਿਊ ਰੰਗ ਦੇ ਅਸ਼ੋਕ ਚੱਕਰ ਦਾ ਚਿੰਨ੍ਹ ਵੀ ਹੈ, ਜਿਸਨੂੰ ਸਾਰਨਾਥ ਵਿਚ ਬਣੇ ਅਸ਼ੋਕ ਥੰਮ ਤੋਂ ਲਿਆ ਗਿਆ ਹੈ, ਜੋ ਵਿਕਾਸ ਤੇ ਤਰੱਕੀ ਦਾ ਚਿੰਨ੍ਹ ਹੈ। 26 ਜਨਵਰੀ ਨੂੰ ਰਾਸ਼ਟਰਪਤੀ ਜੀ ਇਸ ਝੰਡੇ ਨੂੰ ਰਾਜ-ਪੱਥ ਉੱਤੇ ਝੁਲਾਉਂਦੇ ਹਨ ਤੇ 15 ਅਗਸਤ ਨੂੰ ਪ੍ਰਧਾਨ ਮੰਤਰੀ ਜੀ ਇਸਨੂੰ ਲਾਲ ਕਿਲ੍ਹੇ ਉੱਤੇ ਝੁਲਾਉਂਦੇ ਹਨ।

Exam Tips:

a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਦੇ ਖ਼ਾਸ ਸ਼ਬਦ ਉੱਤਰ ਵਿਚ ਵਰਤੋ।

 

Question 5: ‘ਰਾਸ਼ਟਰੀ ਝੰਡਾ’ ਕਵਿਤਾ ਵਿਚ ਮੁੱਖ ਤੌਰ ’ਤੇ ਕੀ ਵਰਣਨ ਕੀਤਾ ਗਿਆ ਹੈ?

Answer:

ਇਸ ਕਵਿਤਾ ਵਿਚ ਮੁੱਖ ਤੌਰ ’ਤੇ ਆਪਣੇ ਭਾਰਤ ਦੇਸ਼ ਦੇ ਰਾਸ਼ਟਰੀ ਝੰਡੇ ਦੀ ਮਹਿਮਾ ਗਾਈ ਗਈ ਹੈ ਤੇ ਇਸ ਦੇ ਤਿੰਨਾਂ ਰੰਗਾਂ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਨੂੰ ਤਿਰੰਗੇ ਝੰਡੇ ਦਾ ਗੀਤ ਗਾਉਣ ਤੇ ਭਾਰਤ ਮਾਂ ਦੀ ਸ਼ਾਨ ਵਧਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ।

Exam Tips:

a) ਉੱਤਰ 4-5 ਵਾਕਾਂ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
b) ਪਾਠ ਦੇ ਖ਼ਾਸ ਸ਼ਬਦ ਉੱਤਰ ਵਿਚ ਵਰਤੋ।

 

ਕੁੱਝ ਹੋਰ ਪ੍ਰਸ਼ਨ

Question 1: ਖ਼ਾਲੀ ਸਥਾਨ ਭਰੋ :
(ੳ) ਰਾਸ਼ਟਰੀ ਝੰਡਾ …………… ਪਿਆਰਾ।
(ਅ) ਹਰੇ ਰੰਗ ਦੀ ਏ ……….।
(ੲ) ………. ਰੰਗ ਹੈ ਚਿੱਟਾ।
(ਸ) ਭਾਰਤ ਮਾਂ ਦੀ …………..।
(ਹ) ……….. ਦੇਸ਼ ਦਾ ਸਿਤਾਰਾ।

Answer:

(ੳ) ਰਾਸ਼ਟਰੀ ਝੰਡਾ ਤਿਰੰਗਾ ਪਿਆਰਾ।
(ਅ) ਹਰੇ ਰੰਗ ਦੀ ਏ ਸ਼ਾਨ ਨਿਰਾਲੀ।
(ੲ) ਅਮਨ ਦੀ ਨਿਸ਼ਾਨੀ ਰੰਗ ਹੈ ਚਿੱਟਾ।
(ਸ) ਭਾਰਤ ਮਾਂ ਦੀ ਸ਼ਾਨ ਵਧਾਈਏ।
(ਹ) ਸੂਰਜ ਬਣ ਕੇ ਚਮਕੇ ਦੇਸ਼ ਦਾ ਸਿਤਾਰਾ।

Exam Tips:

a) ਖ਼ਾਲੀ ਥਾਂ ਭਰ ਕੇ ਪੂਰਾ ਵਾਕ ਦੁਬਾਰਾ ਲਿਖੋ।
b) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 2: ਹੇਠ ਲਿਖੇ ਸ਼ਬਦਾਂ ਵਿਚੋਂ ਵਿਸ਼ੇਸ਼ਣ ਚੁਣੋ : ਤਿਰੰਗਾ, ਖ਼ੁਸ਼ਹਾਲ, ਨਿਸ਼ਾਨੀ, ਗੀਤ, ਸ਼ਾਨ, ਸੂਰਜ।

Answer:

ਤਿਰੰਗਾ, ਖ਼ੁਸ਼ਹਾਲ।

Exam Tips:

a) ਪਹਿਲਾਂ ਸ਼ਬਦ-ਸ਼੍ਰੇਣੀ ਦੀ ਪਰਿਭਾਸ਼ਾ ਯਾਦ ਕਰੋ, ਫਿਰ ਵਾਕ ਵਿਚੋਂ ਸ਼ਬਦ ਚੁਣੋ।

 

Question 3: ਹੇਠ ਲਿਖੇ ਸ਼ਬਦਾਂ ਨਾਲ ਰਲਦੇ ਸ਼ਬਦ ਲਿਖੋ :
ਪਿਆਰਾ – ……………
ਨਿਰਾਲੀ – ……………
ਚਿੱਟਾ – ……………
ਸਿਤਾਰਾ – ……………
ਗਾਈਏ – ……………

Answer:

ਪਿਆਰਾ – ਨਿਆਰਾ
ਨਿਰਾਲੀ – ਖ਼ੁਸ਼ਹਾਲੀ
ਚਿੱਟਾ – ਮਿੱਠਾ
ਸਿਤਾਰਾ – ਧਾਰਾ
ਗਾਈਏ – ਵਧਾਈਏ

Exam Tips:

a) ਰਲਦੇ ਸ਼ਬਦ ਦਾ ਅੰਤਲਾ ਹਿੱਸਾ (ਤੁਕਾਂਤ) ਦਿੱਤੇ ਸ਼ਬਦ ਨਾਲ ਮਿਲਣਾ ਚਾਹੀਦਾ ਹੈ।

 

Question 4: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ : (ਨਿਰਾਲੀ, ਨਿਸ਼ਾਨੀ, ਖ਼ੁਸ਼ਹਾਲੀ, ਮੇਵਾ, ਧਾਰਾ, ਕੁਰਬਾਨੀ, ਸ਼ਾਨ)

Answer:

1. ਨਿਰਾਲੀ (ਵੱਖਰੀ, ਦੂਜਿਆਂ ਤੋਂ ਭਿੰਨ, ਅਨੋਖੀ) – ਭਾਰਤ ਮਾਂ ਦੀ ਸ਼ਾਨ ਨਿਰਾਲੀ ਹੈ।
2. ਨਿਸ਼ਾਨੀ (ਚਿੰਨ੍ਹ) – ਤਿਰੰਗੇ ਝੰਡੇ ਵਿਚਲਾ ਹਰਾ ਰੰਗ ਖ਼ੁਸ਼ਹਾਲੀ ਦੀ ਨਿਸ਼ਾਨੀ ਹੈ।
3. ਖ਼ੁਸ਼ਹਾਲੀ (ਖ਼ੁਸ਼ੀ ਦਾ ਪਸਾਰ ਹੋਣਾ) – ਜਦੋਂ ਦੇਸ਼ ਸਚਮੁੱਚ ਤਰੱਕੀ ਕਰੇ, ਤਾਂ ਹਰ ਪਾਸੇ ਖ਼ੁਸ਼ਹਾਲੀ ਫੈਲ ਜਾਂਦੀ ਹੈ।
4. ਮੇਵਾ (ਸੁੱਕੇ ਮਿੱਠੇ ਫਲ) – ਮੇਵੇ ਵਿਚ ਛੁਹਾਰੇ ਤੇ ਸੌਗੀ ਸ਼ਾਮਿਲ ਹੁੰਦੇ ਹਨ।
5. ਧਾਰਾ (ਵਹਿਣ, ਰੌ) – ਸਾਡੇ ਖੇਤਾਂ ਕੋਲ ਛੋਟੀ ਜਿਹੀ ਨਦੀ ਦੀ ਧਾਰਾ ਵਹਿੰਦੀ ਹੈ।
6. ਕੁਰਬਾਨੀ (ਜਾਨ ਦੇ ਦੇਣੀ) – ਸ਼ਹੀਦ ਭਗਤ ਸਿੰਘ ਦੀ ਦੇਸ਼ ਲਈ ਕੀਤੀ ਕੁਰਬਾਨੀ ਨੂੰ ਕੌਣ ਭੁਲਾ ਸਕਦਾ ਹੈ?
7. ਸ਼ਾਨ (ਵਡਿਆਈ) – ਸਾਨੂੰ ਹਮੇਸ਼ਾ ਆਪਣੇ ਰਾਸ਼ਟਰੀ ਝੰਡੇ ਦੀ ਸ਼ਾਨ ਉੱਚੀ ਰੱਖਣੀ ਚਾਹੀਦੀ ਹੈ।

Exam Tips:

a) ਹਰ ਸ਼ਬਦ ਦਾ ਅਰਥ ਬਰੈਕਟ ਵਿਚ ਦੇ ਕੇ ਵਾਕ ਬਣਾਓ।
b) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।

 

ਬਹੁਵਿਕਲਪੀ ਅਤੇ ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ੳ) (ਪਹਿਲਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 1: (i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਇਹ ਸਤਰਾਂ ਕਿਸ ਕਵਿਤਾ ਵਿਚੋਂ ਹਨ?
(iii) ਇਹ ਕਵਿਤਾ ਕਿਸ ਦੀ ਲਿਖੀ ਹੋਈ ਹੈ?
(iv) ਸਾਡੇ ਰਾਸ਼ਟਰੀ ਝੰਡੇ ਦਾ ਕੀ ਨਾਂ ਹੈ?
(v) ਸਾਡੇ ਝੰਡੇ ਵਿਚ ਹਰਾ ਰੰਗ ਕਿਸ ਗੱਲ ਦਾ ਪ੍ਰਤੀਕ ਹੈ?
(vi) ਸਾਡੇ ਖੇਤ ਕੀ ਪੈਦਾ ਕਰਦੇ ਹਨ?

Answer:

(i) ਸਾਡਾ ਰਾਸ਼ਟਰੀ ਝੰਡਾ ਸਾਨੂੰ ਪਿਆਰਾ ਤੇ ਨਿਆਰਾ ਲਗਦਾ ਹੈ। ਇਸ ਵਿਚਲਾ ਹਰਾ ਰੰਗ ਬਹੁਮੁੱਲੀਆਂ ਫ਼ਸਲਾਂ ਪੈਦਾ ਕਰ ਕੇ ਵਰਤੀ ਖ਼ੁਸ਼ਹਾਲੀ ਦਾ ਚਿੰਨ੍ਹ ਹੈ।
(ii) ‘ਰਾਸ਼ਟਰੀ ਝੰਡਾ’ ਕਵਿਤਾ ਵਿਚੋਂ।
(iii) ਡਾ: ਹਰਨੇਕ ਸਿੰਘ ਕਲੇਰ।
(iv) ਤਿਰੰਗਾ।
(v) ਖ਼ੁਸ਼ਹਾਲੀ ਦਾ।
(vi) ਬਹੁਮੁੱਲੀਆਂ ਫ਼ਸਲਾਂ ਰੂਪੀ ਸੋਨਾ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ਅ) (ਦੂਜਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 2: (i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਤਿਰੰਗੇ ਵਿਚਲਾ ਚਿੱਟਾ ਰੰਗ ਕਿਸ ਚੀਜ਼ ਦੀ ਨਿਸ਼ਾਨੀ ਹੈ?
(iii) ਅਮਨ ਦੀ ਨਿਸ਼ਾਨੀ ਕਿਹੜਾ ਰੰਗ ਹੈ?
(iv) ਕਿਸ ਮੇਵੇ ਨੂੰ ਮਿੱਠਾ ਕਿਹਾ ਗਿਆ ਹੈ?
(v) ਕਿਹੜੀ ਧਾਰਾ ਵਗਦੀ ਰਹਿਣੀ ਚਾਹੀਦੀ ਹੈ?

Answer:

(i) ਸਾਡੇ ਰਾਸ਼ਟਰੀ ਝੰਡੇ ਤਿਰੰਗੇ ਵਿਚ ਚਿੱਟਾ ਰੰਗ ਅਮਨ ਦਾ ਚਿੰਨ੍ਹ ਹੈ, ਜਿਹੜਾ ਜੀਓ ਤੇ ਜਿਉਣ ਦਿਓ ਦਾ ਸੁਨੇਹਾ ਦਿੰਦਾ ਹੈ, ਤਾਂ ਜੋ ਦੁਨੀਆ ਵਿਚ ਹਮੇਸ਼ਾ ਸ਼ਾਂਤੀ ਦਾ ਵਾਤਾਵਰਨ ਬਣਿਆ ਰਹੇ।
(ii) ਅਮਨ ਦੀ।
(iii) ਚਿੱਟਾ।
(iv) ‘ਜੀਓ ਅਤੇ ਜੀਣ ਦਿਓ’ ਦੇ ਸਿਧਾਂਤ ਰੂਪ ਮੇਵੇ ਨੂੰ।
(v) ਸ਼ਾਂਤੀ ਦੀ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ੲ) (ਤੀਜਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 3: (i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਤਿਰੰਗੇ ਵਿਚਲਾ ਕੇਸਰੀ ਰੰਗ ਕਿਸ ਚੀਜ਼ ਦਾ ਚਿੰਨ੍ਹ ਹੈ?
(iii) ਸਰਹੱਦਾਂ ਦਾ ਰਖਵਾਲਾ ਕੌਣ ਹੈ?
(iv) ਦੇਸ਼ ਦਾ ਸਿਤਾਰਾ ਕਿਸ ਤਰ੍ਹਾਂ ਚਮਕਣ ਦੀ ਇੱਛਾ ਕੀਤੀ ਗਈ ਹੈ?

Answer:

(i) ਰਾਸ਼ਟਰੀ ਝੰਡੇ ਤਿਰੰਗੇ ਵਿਚਲਾ ਕੇਸਰੀ ਰੰਗ ਕੁਰਬਾਨੀ ਦਾ ਪ੍ਰਤੀਕ ਹੈ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦਾ ਰਾਖਾ ਫ਼ੌਜੀ ਸਿਪਾਹੀ ਸਦਾ ਜਿਉਂਦਾ ਰਹੇ, ਤਾਂ ਜੋ ਦੇਸ਼ ਦਾ ਸਿਤਾਰਾ ਸੂਰਜ ਵਾਂਗ ਚਮਕਦਾ ਰਹੇ।
(ii) ਕੁਰਬਾਨੀ ਦਾ।
(iii) ਫ਼ੌਜੀ ਸਿਪਾਹੀ।
(iv) ਸੂਰਜ ਵਾਂਗ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ਸ) (ਚੌਥਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 4: (i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
(ii) ਸਾਨੂੰ ਰਲ ਕੇ ਕਿਸਦੇ ਗੀਤ ਗਾਉਣੇ ਚਾਹੀਦੇ ਹਨ?
(iii) ਸਾਨੂੰ ਕਿਸ ਦੀ ਸ਼ਾਨ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ?
(iv) ਸਾਰਾ ਜਗਤ ਕਿਸ ਦੀਆਂ ਸਿਫ਼ਤਾਂ ਕਰਦਾ ਹੈ?

Answer:

(i) ਸਾਨੂੰ ਸਭ ਨੂੰ ਰਲ ਕੇ ਆਪਣੇ ਰਾਸ਼ਟਰੀ ਝੰਡੇ ਤਿਰੰਗੇ ਦੇ ਗੀਤ ਗਾ ਕੇ ਭਾਰਤ ਮਾਂ ਦੀ ਸ਼ਾਨ ਵਧਾਉਣੀ ਚਾਹੀਦੀ ਹੈ। ਸਾਰਾ ਸੰਸਾਰ ਸਾਡੇ ਦੇਸ਼ ਦੀਆਂ ਸਿਫ਼ਤਾਂ ਕਰਦਾ ਹੈ। ਸਾਨੂੰ ਇਹ ਤਿਰੰਗਾ ਝੰਡਾ ਬਹੁਤ ਪਿਆਰਾ ਹੈ।
(ii) ਤਿਰੰਗੇ ਦੇ।
(iii) ਭਾਰਤ ਮਾਂ ਦੀ।
(iv) ਭਾਰਤ ਮਾਂ ਦੀਆਂ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

ਕਾਵਿ-ਟੋਟਿਆਂ ਦੇ ਸਰਲ ਅਰਥ

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ੳ) (ਪਹਿਲਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 1: (i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਸਾਡੇ ਰਾਸ਼ਟਰੀ ਝੰਡੇ ਦਾ ਕੀ ਨਾਂ ਹੈ?
(iii) ਕਿਹੜੀ ਚੀਜ਼ ਪਿਆਰੀ ਲੱਗਦੀ ਹੈ?
(iv) ਝੰਡੇ ਦਾ ਹਰਾ ਰੰਗ ਕਿਸ ਚੀਜ਼ ਦਾ ਚਿੰਨ੍ਹ ਹੈ?
(v) ਹਰ ਖੇਤ ਵਿਚ ਕੀ ਪੈਦਾ ਹੁੰਦਾ ਹੈ?

Answer:

(i) ਕਵੀ ਕਹਿੰਦਾ ਹੈ ਕਿ ਸਾਨੂੰ ਆਪਣੇ ਭਾਰਤ ਦੇਸ਼ ਦਾ ਤਿਰੰਗਾ ਝੰਡਾ ਬਹੁਤ ਪਿਆਰਾ ਹੈ। ਇਹ ਜਦੋਂ ਹਵਾ ਵਿਚ ਝੁੱਲ ਰਿਹਾ ਹੁੰਦਾ ਹੈ, ਤਾਂ ਸਾਨੂੰ ਹੋਰ ਵੀ ਵਧੇਰੇ ਪਿਆਰਾ ਲਗਦਾ ਹੈ। ਇਸ ਦੇ ਹਰੇ ਰੰਗ ਦੀ ਸ਼ਾਨ ਹੀ ਵੱਖਰੀ ਹੈ। ਇਹ ਖੇਤਾਂ ਵਿਚ ਖੇਡ ਰਹੀਆਂ ਹਰੀਆਂ ਫ਼ਸਲਾਂ ਤੋਂ ਪੈਦਾ ਹੋਣ ਵਾਲੀ ਖ਼ੁਸ਼ਹਾਲੀ ਦਾ ਚਿੰਨ੍ਹ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ ਦੇਸ਼ ਦੇ ਖੇਤਾਂ ਦਾ ਹਰ ਕਿਆਰਾ ਸੋਨੇ ਵਰਗੀਆਂ ਬਹੁਮੁੱਲੀਆਂ ਫ਼ਸਲਾਂ ਪੈਦਾ ਕਰਦਾ ਹੈ। ਸਾਨੂੰ ਦੇਸ਼ ਦੇ ਖੇਤਾਂ ਵਿਚਲੀ ਹਰਿਆਵਲ ਨੂੰ ਦਰਸਾਉਣ ਵਾਲਾ ਆਪਣਾ ਰਾਸ਼ਟਰੀ ਝੰਡਾ ਬਹੁਤ ਪਿਆਰਾ ਹੈ।
(ii) ਤਿਰੰਗਾ।
(iii) ਹਵਾ ਵਿਚ ਝੁੱਲਦਾ ਤਿਰੰਗਾ ਝੰਡਾ।
(iv) ਖ਼ੁਸ਼ਹਾਲੀ ਦਾ।
(v) ਸੋਨੇ ਵਰਗੀਆਂ ਬਹੁਮੁੱਲੀਆਂ ਫ਼ਸਲਾਂ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ਅ) (ਦੂਜਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 2: (i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਸਾਡੇ ਰਾਸ਼ਟਰੀ ਝੰਡੇ ਦਾ ਕੀ ਨਾਂ ਹੈ?
(iii) ਝੰਡੇ ਵਿਚਲਾ ਚਿੱਟਾ ਰੰਗ ਕਿਸ ਗੱਲ ਦੀ ਨਿਸ਼ਾਨੀ ਹੈ?
(iv) ‘ਮਿੱਠਾ ਮੇਵਾ’ ਕਿਸ ਨੂੰ ਕਿਹਾ ਗਿਆ ਹੈ?
(v) ਕਿਹੜੀ ਧਾਰਾ ਸਦਾ ਵਗਦੀ ਰਹਿਣੀ ਚਾਹੀਦੀ ਹੈ?

Answer:

(i) ਕਵੀ ਕਹਿੰਦਾ ਹੈ ਕਿ ਸਾਡੇ ਦੇਸ਼ ਦੇ ਰਾਸ਼ਟਰੀ ਝੰਡੇ ਤਿਰੰਗੇ ਵਿਚਲਾ ਚਿੱਟਾ ਰੰਗ ਅਮਨ ਦਾ ਚਿੰਨ੍ਹ ਹੈ। ਇਹ ਸਾਨੂੰ ਸੰਦੇਸ਼ ਦਿੰਦਾ ਹੈ ਕਿ ਸਾਨੂੰ ਆਪ ਵੀ ਅਮਨ-ਸ਼ਾਂਤੀ ਵਿਚ ਜਿਉਣਾ ਚਾਹੀਦਾ ਹੈ ਤੇ ਦੂਜਿਆਂ ਨੂੰ ਵੀ ਜਿਉਣ ਦੇਣਾ ਚਾਹੀਦਾ ਹੈ। ਅਮਨ ਤੇ ਪ੍ਰੇਮ-ਪਿਆਰ ਨਾਲ ਰਹਿਣ ਦਾ ਸੁਆਦ ਮਿੱਠੇ ਮੇਵੇ ਵਰਗਾ ਹੁੰਦਾ ਹੈ। ਸਾਡੇ ਤਿਰੰਗੇ ਝੰਡੇ ਵਿਚਲਾ ਚਿੱਟਾ ਰੰਗ ਸਾਨੂੰ ਸਦਾ ਅਮਨ ਤੇ ਸ਼ਾਂਤੀ ਦੀ ਧਾਰਾ ਵਗਦੀ ਰੱਖਣ ਦੀ ਇੱਛਾ ਕਰਨ ਦਾ ਸੰਦੇਸ਼ ਦਿੰਦਾ ਹੈ। ਇਸੇ ਕਰਕੇ ਸਾਨੂੰ ਆਪਣਾ ਰਾਸ਼ਟਰੀ ਝੰਡਾ ਤਿਰੰਗਾ ਬਹੁਤ ਪਿਆਰਾ ਹੈ।
(ii) ਤਿਰੰਗਾ।
(iii) ਅਮਨ ਦੀ।
(iv) ‘ਆਪ ਜੀਉ ਤੇ ਦੂਜਿਆਂ ਨੂੰ ਜਿਊਣ ਦਿਓ’ ਦੇ ਵਿਚਾਰ ਨੂੰ।
(v) ਸ਼ਾਂਤੀ ਦੀ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ੲ) (ਤੀਜਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 3: (i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਕੇਸਰੀ ਰੰਗ ਕਿਸ ਚੀਜ਼ ਦਾ ਪ੍ਰਤੀਕ (ਚਿੰਨ੍ਹ) ਹੈ?
(iii) ਸਰਹੱਦਾਂ ਦਾ ਰਖਵਾਲਾ ਕੌਣ ਹੈ?
(iv) ਦੇਸ਼ ਦਾ ਸਿਤਾਰਾ ਕਿਸ ਤਰ੍ਹਾਂ ਚਮਕਣਾ ਚਾਹੀਦਾ ਹੈ?
(v) ਤਿਰੰਗੇ ਦੇ ਕਿੰਨੇ ਰੰਗ ਹਨ?

Answer:

(i) ਕਵੀ ਕਹਿੰਦਾ ਹੈ ਕਿ ਸਾਡੇ ਦੇਸ਼ ਦੇ ਰਾਸ਼ਟਰੀ ਝੰਡੇ ਤਿਰੰਗੇ ਵਿਚਲਾ ਕੇਸਰੀ ਰੰਗ ਕੁਰਬਾਨੀ ਦਾ ਚਿੰਨ੍ਹ ਹੈ। ਇਹ ਸਾਨੂੰ ਦੇਸ਼ ਦੀ ਅਜ਼ਾਦੀ ਲਈ ਜਾਨਾਂ ਵਾਰਨ ਵਾਲੇ ਦੇਸ਼ਭਗਤਾਂ ਤੇ ਦੇਸ਼ ਦੀਆਂ ਸਰਹੱਦਾਂ ਉੱਤੇ ਇਸ ਦੇ ਦੁਸ਼ਮਣਾਂ ਤੋਂ ਇਸ ਦੀ ਰਾਖੀ ਕਰਨ ਲਈ ਹਿੱਕਾਂ ਡਾਹ ਕੇ ਕੁਰਬਾਨੀਆਂ ਕਰਨ ਵਾਲੇ ਫ਼ੌਜ ਦੇ ਸਿਪਾਹੀਆਂ ਦੀ ਯਾਦ ਦੁਆਉਂਦਾ ਹੈ। ਇਹ ਸਾਨੂੰ ਦੇਸ਼ ਦੇ ਸਿਤਾਰੇ ਨੂੰ ਦੁਨੀਆ ਵਿਚ ਚਮਕਦਾ ਰੱਖਣ ਲਈ ਕੁਰਬਾਨੀਆਂ ਕਰਨ ਦੀ ਪ੍ਰੇਰਨਾ ਦਿੰਦਾ ਹੈ। ਅਜਿਹਾ ਮਹਾਨ ਰਾਸ਼ਟਰੀ ਝੰਡਾ ਤਿਰੰਗਾ ਸਾਨੂੰ ਬਹੁਤ ਪਿਆਰਾ ਹੈ।
(ii) ਕੁਰਬਾਨੀ ਦਾ।
(iii) ਫ਼ੌਜੀ ਜਵਾਨ।
(iv) ਸੂਰਜ ਵਾਂਗ।
(v) ਤਿੰਨ – ਹਰਾ, ਚਿੱਟਾ ਤੇ ਕੇਸਰੀ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

ਪਾਠ-ਪੁਸਤਕ ਵਿਚੋਂ ਕਵਿਤਾ ‘ਰਾਸ਼ਟਰੀ ਝੰਡਾ’ ਦਾ ਕਾਵਿ-ਟੋਟਾ (ਸ) (ਚੌਥਾ ਬੰਦ) ਪੜ੍ਹੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

Question 4: (i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
(ii) ਸਾਨੂੰ ਰਲ ਕੇ ਕਿਸ ਦੇ ਗੀਤ ਗਾਉਣ ਲਈ ਕਿਹਾ ਗਿਆ ਹੈ?
(iii) ਭਾਰਤ ਮਾਂ ਦੀ ਸ਼ਾਨ ਕਿਸ ਤਰ੍ਹਾਂ ਵਧਦੀ ਹੈ?
(iv) ਕਿਸ ਦੀਆਂ ਸਾਰਾ ਸੰਸਾਰ ਸਿਫ਼ਤਾਂ ਕਰਦਾ ਹੈ?

Answer:

(i) ਕਵੀ ਕਹਿੰਦਾ ਹੈ ਕਿ ਸਾਨੂੰ ਸਭ ਨੂੰ ਰਲ ਕੇ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਮਹਿਮਾ ਦੇ ਗੀਤ ਗਾਉਂਦੇ ਰਹਿਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਭਾਰਤ ਮਾਂ ਦੀ ਸ਼ਾਨ ਨੂੰ ਵਧਾਉਣਾ ਚਾਹੀਦਾ ਹੈ। ਸਾਰਾ ਸੰਸਾਰ ਸਾਡੇ ਦੇਸ਼ ਦੀ ਸੁੰਦਰਤਾ ਤੇ ਬਰਕਤਾਂ ਦੀਆਂ ਸਿਫ਼ਤਾਂ ਕਰਦਾ ਹੈ। ਇਸੇ ਕਰਕੇ ਸਾਨੂੰ ਸਾਡਾ ਰਾਸ਼ਟਰੀ ਝੰਡਾ ਤਿਰੰਗਾ ਬਹੁਤ ਪਿਆਰਾ ਲਗਦਾ ਹੈ।
(ii) ਰਾਸ਼ਟਰੀ ਝੰਡੇ ਤਿਰੰਗੇ ਦੇ।
(iii) ਰਾਸ਼ਟਰੀ ਝੰਡੇ ਤਿਰੰਗੇ ਦੇ ਗੀਤ ਗਾਉਣ ਨਾਲ।
(iv) ਸਾਡੇ ਰਾਸ਼ਟਰੀ ਝੰਡੇ ਤਿਰੰਗੇ ਦੀਆਂ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਕਵਿਤਾ ਦੀਆਂ ਸਤਰਾਂ ਨਾ ਦੁਹਰਾਓ।
b) ਬਾਕੀ ਛੋਟੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਜਾਂ ਇਕ ਵਾਕ ਵਿਚ ਦਿਓ।

 

Punjab Board Solutions for Class 8 Punjabi Punjabi Medium Chapter 01 ਰਾਸ਼ਟਰੀ ਝੰਡਾ

Official Punjab Board Solutions for Punjabi Medium Chapter 01 ਰਾਸ਼ਟਰੀ ਝੰਡਾ

Access structured Punjab Board textbook solutions for Punjabi Medium Chapter 01 ਰਾਸ਼ਟਰੀ ਝੰਡਾ. Designed in alignment with the latest academic curriculum for Class 8 Punjabi, these answers cover all end-of-chapter exercises to support daily learning and homework completion.

Step-by-Step Explanations for Punjabi Medium Chapter 01 ਰਾਸ਼ਟਰੀ ਝੰਡਾ

Clear, methodical explanations accompany every challenging problem within the Class 8 Punjabi text. Engaging with these detailed answers lays a solid foundation for advanced learning and improves foundational clarity for upcoming assessments.

Next Steps in Your Punjabi Revision

These resources act as an effective roadmap for daily homework tasks and independent study. Supplement your review of Punjabi Medium Chapter 01 ਰਾਸ਼ਟਰੀ ਝੰਡਾ with official sample papers and interactive practice tests available on our platform free of charge.

FAQs

Where can I find the latest PSEB 8th Class Punjabi Solutions Chapter 1 ਰਾਸ਼ਟਰੀ ਝੰਡਾ for the 2026-27 session?

The complete and updated PSEB 8th Class Punjabi Solutions Chapter 1 ਰਾਸ਼ਟਰੀ ਝੰਡਾ is available for free on StudiesToday.com. These solutions for Class 8 Punjabi are as per latest Punjab Board curriculum.

Are the Punjabi Punjab Board solutions for Class 8 updated for the new 50% competency-based exam pattern?

Yes, our experts have revised the PSEB 8th Class Punjabi Solutions Chapter 1 ਰਾਸ਼ਟਰੀ ਝੰਡਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 8 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 8th Class Punjabi Solutions Chapter 1 ਰਾਸ਼ਟਰੀ ਝੰਡਾ will help students to get full marks in the theory paper.

Do you offer PSEB 8th Class Punjabi Solutions Chapter 1 ਰਾਸ਼ਟਰੀ ਝੰਡਾ in multiple languages like Hindi and English?

Yes, we provide bilingual support for Class 8 Punjabi. You can access PSEB 8th Class Punjabi Solutions Chapter 1 ਰਾਸ਼ਟਰੀ ਝੰਡਾ in both English and Hindi medium.

Is it possible to download the Punjabi Punjab Board solutions for Class 8 as a PDF?

Yes, you can download the entire PSEB 8th Class Punjabi Solutions Chapter 1 ਰਾਸ਼ਟਰੀ ਝੰਡਾ in printable PDF format for offline study on any device.