Official Punjab Board Solutions for Class 8 Agriculture: Punjabi Medium Chapter 02 ਪਨੀਰੀਆਂ ਤਿਆਰ ਕਰਨਾ
Explore reliable textbook solutions for Punjabi Medium Chapter 02 ਪਨੀਰੀਆਂ ਤਿਆਰ ਕਰਨਾ tailored for Class 8 learners. Utilizing these Agriculture answers ensures thorough preparation and strengthens foundational knowledge before final Punjab Board evaluations.
Chapter-wise Solutions for Agriculture: Punjabi Medium Chapter 02 ਪਨੀਰੀਆਂ ਤਿਆਰ ਕਰਨਾ
View or download the dedicated Punjabi Medium Chapter 02 ਪਨੀਰੀਆਂ ਤਿਆਰ ਕਰਨਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Agriculture.
ਅਭਿਆਸ (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
Question 1: ਸਬਜ਼ੀਆਂ ਦੇ ਬੀਜਾਂ ਦੀ ਸੋਧ ਕਿਸ ਦਵਾਈ ਨਾਲ ਕੀਤੀ ਜਾਂਦੀ ਹੈ?
Answer:
ਕੈਪਟਾਨ ਜਾਂ ਥੀਰਮ।
Exam Tips:
a) ਸਬਜ਼ੀਆਂ ਦੇ ਬੀਜ ਦੀ ਸੋਧ ਕੈਪਟਾਨ ਜਾਂ ਥੀਰਮ ਨਾਲ ਹੁੰਦੀ ਹੈ; ਦੋਵੇਂ ਨਾਂ ਲਿਖੋ।
Question 2: ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਢੁੱਕਵਾਂ ਸਮਾਂ ਦੱਸੋ।
Answer:
ਨਵੰਬਰ ਦਾ ਪਹਿਲਾ ਹਫਤਾ, ਜੁਲਾਈ ਦਾ ਪਹਿਲਾ ਪੰਦਰਵਾੜਾ।
Exam Tips:
a) ਟਮਾਟਰ ਦੀਆਂ ਦੋ ਬੀਜਾਈਆਂ ਹਨ: ਨਵੰਬਰ ਦਾ ਪਹਿਲਾ ਹਫ਼ਤਾ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ।
Question 3: ਮਿਰਚ ਦੀ ਪਨੀਰੀ ਕਦੋਂ ਬੀਜਣੀ ਚਾਹੀਦੀ ਹੈ?
Answer:
ਅਕਤੂਬਰ ਦੇ ਆਖਰੀ ਹਫ਼ਤੇ ਤੋਂ ਅੱਧ ਨਵੰਬਰ।
Exam Tips:
a) ਮਿਰਚ ਦੀ ਪਨੀਰੀ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਅੱਧ ਨਵੰਬਰ ਤੱਕ ਬੀਜੀ ਜਾਂਦੀ ਹੈ।
Question 4: ਗਰਮੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ।
Answer:
ਸੂਰਜਮੁਖੀ, ਜ਼ੀਨੀਆ।
Exam Tips:
a) ਗਰਮੀ ਰੁੱਤ ਦੇ ਫੁੱਲਾਂ ਵਿੱਚ ਸੂਰਜਮੁਖੀ, ਜ਼ੀਨੀਆ ਅਤੇ ਕੋਚੀਆ ਆਉਂਦੇ ਹਨ।
Question 5: ਸਰਦੀ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ।
Answer:
ਗੁਲਅਸ਼ਰਫੀ, ਬਰਫ਼।
Exam Tips:
a) ਸਰਦੀ ਰੁੱਤ ਦੇ ਫੁੱਲਾਂ ਨੂੰ ਗਰਮੀ ਰੁੱਤ ਦੇ ਫੁੱਲਾਂ (ਸੂਰਜਮੁਖੀ, ਜ਼ੀਨੀਆ) ਨਾਲ ਨਾ ਰਲਾਓ।
Question 6: ਸਫ਼ੈਦੇ ਦੀ ਨਰਸਰੀ ਲਗਾਉਣ ਦਾ ਢੁੱਕਵਾਂ ਸਮਾਂ ਕਿਹੜਾ ਹੈ?
Answer:
ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ।
Exam Tips:
a) ਸਫ਼ੈਦੇ ਦੀ ਨਰਸਰੀ ਦੇ ਦੋ ਸਮੇਂ ਲਿਖੋ: ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ।
Question 7: ਪਾਪਲਰ ਦੀ ਨਰਸਰੀ ਤਿਆਰ ਕਰਨ ਲਈ ਕਲਮਾਂ ਦੀ ਲੰਬਾਈ ਕਿੰਨੀ ਕੁ ਹੋਣੀ ਚਾਹੀਦੀ ਹੈ?
Answer:
20-25 ਸੈਂ.ਮੀ.।
Exam Tips:
a) ਪਾਪਲਰ ਦੀ ਕਲਮ 20-25 ਸੈਂ.ਮੀ. ਲੰਬੀ ਅਤੇ 2-3 ਸੈਂ.ਮੀ. ਮੋਟੀ ਹੋਣੀ ਚਾਹੀਦੀ ਹੈ।
Question 8: ਉਸ ਵਿਧੀ ਦਾ ਨਾਂ ਦੱਸੋ ਜਿਸ ਨਾਲ ਇਕਸਾਰ ਨਸਲ ਦੇ ਫ਼ਲਦਾਰ ਬੂਟੇ ਤਿਆਰ ਕੀਤੇ ਜਾ ਸਕਦੇ ਹਨ?
Answer:
ਬਨਸਪਤੀ ਵਿਧੀ (ਜਿਵੇਂ ਕਲਮਾਂ ਰਾਹੀਂ)।
Exam Tips:
a) ਉੱਤਰ ਵਿੱਚ ‘ਬਨਸਪਤੀ ਵਿਧੀ’ ਸ਼ਬਦ ਲਿਖੋ; ਕਲਮ ਉਸ ਦੀ ਇੱਕ ਉਦਾਹਰਨ ਹੈ।
Question 9: ਪਿਆਜ਼ ਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕਿੰਨਾ ਬੀਜ ਬੀਜਣਾ ਚਾਹੀਦਾ ਹੈ?
Answer:
4-5 ਕਿਲੋ ਬੀਜ ਪ੍ਰਤੀ ਏਕੜ।
Exam Tips:
a) ਪਿਆਜ਼ ਦੀ ਪਨੀਰੀ ਲਈ ਬੀਜ ਦੀ ਮਾਤਰਾ 4-5 ਕਿਲੋ ਪ੍ਰਤੀ ਏਕੜ ਹੈ; ਇਕਾਈ ਨਾ ਭੁੱਲੋ।
Question 10: ਸਰਦ ਰੁੱਤ ਦੇ ਦੋ ਫੁੱਲਾਂ ਦੇ ਨਾਂ ਦੱਸੋ।
Answer:
ਬਰਫ਼, ਗਾਰਡਨ ਪੀ, ਫਲੋਕਸ।
Exam Tips:
a) ਇਸ ਪ੍ਰਸ਼ਨ ਵਿੱਚ ਸਰਦ ਰੁੱਤ ਦੇ ਫੁੱਲ ਬਰਫ਼, ਗਾਰਡਨ ਪੀ ਅਤੇ ਫਲੋਕਸ ਦਿੱਤੇ ਹਨ; ਕੋਈ ਵੀ ਦੋ ਲਿਖੋ।
Question 11: ਦੋ ਫ਼ਲਾਂ ਦੇ ਨਾਂ ਦੱਸੋ ਜਿਹੜੇ ਕਿ ਪਿਉਂਦ ਨਾਲ ਤਿਆਰ ਕੀਤੇ ਜਾਂਦੇ ਹਨ।
Answer:
ਅੰਬ, ਅਮਰੂਦ, ਸੇਬ, ਨਾਸ਼ਪਾਤੀ।
Exam Tips:
a) ਪਿਉਂਦ ਨਾਲ ਅੰਬ, ਅਮਰੂਦ, ਸੇਬ ਅਤੇ ਨਾਸ਼ਪਾਤੀ ਤਿਆਰ ਕੀਤੇ ਜਾਂਦੇ ਹਨ; ਕੋਈ ਵੀ ਦੋ ਲਿਖੋ।
ਅਭਿਆਸ (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ
Question 1: ਕਿਹੜੀਆਂ-ਕਿਹੜੀਆਂ ਸਬਜ਼ੀਆਂ ਪਨੀਰੀ ਰਾਹੀਂ ਲਗਾਈਆਂ ਜਾ ਸਕਦੀਆਂ ਹਨ?
Answer:
ਸ਼ਿਮਲਾ ਮਿਰਚ, ਬੈਂਗਣ, ਪਿਆਜ਼, ਟਮਾਟਰ, ਬੰਦ ਗੋਭੀ, ਬਰੌਕਲੀ, ਚੀਨੀ ਬੰਦ ਗੋਭੀ, ਮਿਰਚ ਆਦਿ।
Exam Tips:
a) ਸਬਜ਼ੀਆਂ ਦੇ ਨਾਂ ਗਿਣਵਾਉਂਦੇ ਸਮੇਂ ਸ਼ਿਮਲਾ ਮਿਰਚ, ਬੈਂਗਣ, ਪਿਆਜ਼, ਟਮਾਟਰ ਅਤੇ ਬੰਦ ਗੋਭੀ ਜ਼ਰੂਰ ਲਿਖੋ।
Question 2: ਟਮਾਟਰ ਤੇ ਮਿਰਚ ਦੀ ਪਨੀਰੀ ਤਿਆਰ ਕਰਨ ਲਈ ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ ਬਾਰੇ ਦੱਸੋ।
Answer:
| ਸਬਜ਼ੀ | ਬੀਜਾਈ ਦਾ ਸਮਾਂ | ਪ੍ਰਤੀ ਏਕੜ ਬੀਜ ਦੀ ਮਾਤਰਾ |
|---|---|---|
| ਟਮਾਟਰ | ਨਵੰਬਰ ਦਾ ਪਹਿਲਾ ਹਫ਼ਤਾ, ਜੁਲਾਈ ਦਾ ਪਹਿਲਾ ਪੰਦਰਵਾੜਾ | 100 ਗ੍ਰਾਮ |
| ਮਿਰਚ | ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਅੱਧ ਨਵੰਬਰ | 200 ਗ੍ਰਾਮ |
Exam Tips:
a) ਉੱਤਰ ਸਾਰਣੀ ਵਿੱਚ ਲਿਖੋ: ਸਬਜ਼ੀ, ਬੀਜਾਈ ਦਾ ਸਮਾਂ ਅਤੇ ਪ੍ਰਤੀ ਏਕੜ ਬੀਜ ਦੀ ਮਾਤਰਾ।
Question 3: ਸਰਦੀ ਦੇ ਕਿਹੜੇ-ਕਿਹੜੇ ਦੋ ਫੁੱਲ ਹਨ ਅਤੇ ਬੀਜਾਈ ਕਦੋਂ ਕੀਤੀ ਜਾ ਸਕਦੀ ਹੈ?
Answer:
ਗੇਂਦਾ, ਗੁਲਅਸ਼ਰਫ਼ੀ; ਬੀਜਾਈ ਦਾ ਸਮਾਂ ਸਤੰਬਰ ਤੋਂ ਮਾਰਚ ਹੈ।
Exam Tips:
a) ਸਰਦੀ ਦੇ ਦੋ ਫੁੱਲਾਂ ਦੇ ਨਾਲ ਬੀਜਾਈ ਦਾ ਸਮਾਂ (ਸਤੰਬਰ ਤੋਂ ਮਾਰਚ) ਵੀ ਲਿਖੋ, ਕਿਉਂਕਿ ਪ੍ਰਸ਼ਨ ਦੇ ਦੋ ਭਾਗ ਹਨ।
Question 4: ਸਬਜ਼ੀਆਂ ਦੀ ਨਰਸਰੀ ਵਿਚ ਪਨੀਰੀ ਮਰਨ ਤੋਂ ਬਚਾਉਣ ਲਈ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ?
Answer:
ਪਨੀਰੀ ਨੂੰ ਮਰਨ ਤੋਂ ਬਚਾਉਣ ਲਈ ਕੈਪਟਾਨ ਜਾਂ ਥੀਰਮ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ।
Exam Tips:
a) ਦਵਾਈ ਦੇ ਦੋਵੇਂ ਨਾਂ – ਕੈਪਟਾਨ ਅਤੇ ਥੀਰਮ – ਲਿਖੋ।
Question 5: ਬਨਸਪਤੀ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ?
Answer:
ਬਨਸਪਤੀ ਰਾਹੀਂ ਹੇਠ ਲਿਖੇ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ-ਅੰਬ, ਅਮਰੂਦ, ਅਲੂਚਾਂ, ਨਿੰਬੂ ਜਾਤੀ, ਆੜੂ, ਅੰਗੂਰ, ਅਨਾਰ, ਅੰਜੀਰ, ਸੇਬ, ਨਾਸ਼ਪਾਤੀ ਆਦਿ।
Exam Tips:
a) ਬਨਸਪਤੀ ਵਿਧੀ ਨਾਲ ਤਿਆਰ ਹੋਣ ਵਾਲੇ ਪੰਜ-ਛੇ ਫ਼ਲਾਂ ਦੇ ਨਾਂ ਲਿਖੋ।
Question 6: ਬੀਜ ਰਾਹੀਂ ਕਿਹੜੇ-ਕਿਹੜੇ ਫ਼ਲਦਾਰ ਬੂਟੇ ਵਧੀਆ ਤਿਆਰ ਹੁੰਦੇ ਹਨ?
Answer:
ਬੀਜ ਰਾਹੀਂ ਕੁੱਝ ਫ਼ਲਦਾਰ ਬੂਟੇ ਤਿਆਰ ਕੀਤੇ ਜਾਂਦੇ ਹਨ, ਜਿਵੇਂ-ਪਪੀਤਾ, ਕਰੌਦਾ, ਜਾਮਣ, ਫਾਲਸਾ ਆਦਿ।
Exam Tips:
a) ਬੀਜ ਰਾਹੀਂ ਪਪੀਤਾ, ਕਰੌਦਾ, ਜਾਮਣ ਅਤੇ ਫਾਲਸਾ ਚੰਗੇ ਤਿਆਰ ਹੁੰਦੇ ਹਨ।
Question 7: ਪਾਪਲਰ ਦੀ ਪਨੀਰੀ ਤਿਆਰ ਕਰਨ ਲਈ ਢੁੱਕਵਾਂ ਤਰੀਕਾ ਦੱਸੋ।
Answer:
ਇਸ ਦੀ ਨਰਸਰੀ ਇੱਕ ਸਾਲ ਦੇ ਬੂਟਿਆਂ ਤੋਂ ਤਿਆਰ ਕਰਨੀ ਚਾਹੀਦੀ ਹੈ, ਕਲਮਾਂ 20-25 ਸੈਂ.ਮੀ. ਲੰਬਾਈ ਵਾਲੀਆਂ ਤੇ 2-3 ਸੈਂ.ਮੀ. ਮੋਟਾਈ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਲਮਾਂ ਨੂੰ ਕਲੋਰੋਪਾਈਰੀਫਾਸ ਅਤੇ ਐਮੀਸਾਨ ਨਾਲ ਸੋਧ ਲਵੋ। ਇਹਨਾਂ ਨੂੰ ਅੱਧ ਜਨਵਰੀ ਤੋਂ ਅੱਧ ਮਾਰਚ ਤੱਕ ਲਗਾਇਆ ਜਾਣਾ ਚਾਹੀਦਾ ਹੈ। ਕਲਮਾਂ ਦੀ ਇੱਕ ਅੱਖ ਉੱਪਰ ਰੱਖ ਕੇ ਬਾਕੀ ਨੂੰ ਜ਼ਮੀਨ ਵਿੱਚ ਨੱਪ ਦਿਓ ਅਤੇ ਜ਼ਮੀਨ ਨੂੰ ਗਿੱਲਾ ਰੱਖੋ। ਜਦੋਂ ਤੱਕ ਕਲਮ ਪੁੰਗਰ ਨਾ ਜਾਵੇ।
Exam Tips:
a) ਕਲਮ ਦਾ ਆਕਾਰ, ਸੋਧ ਦੀ ਦਵਾਈ ਅਤੇ ਲਾਉਣ ਦਾ ਸਮਾਂ – ਤਿੰਨੇ ਗੱਲਾਂ ਲਿਖੋ।
Question 8: ਧਰੇਕ ਦੀ ਨਰਸਰੀ ਤਿਆਰ ਕਰਨ ਲਈ ਬੀਜ ਕਿਵੇਂ ਇਕੱਠਾ ਕਰਨਾ ਚਾਹੀਦਾ ਹੈ?
Answer:
ਧਰੇਕ ਦੀ ਨਰਸਰੀ ਲਈ ਸਿਹਤਮੰਦ, ਚੰਗੇ ਵਾਧੇ ਵਾਲੇ ਅਤੇ ਸਿੱਧੇ ਜਾਣ ਵਾਲੇ ਰੁੱਖਾਂ ਤੋਂ ਹੀ ਬੀਜ ਇਕੱਠਾ ਕਰਨਾ ਚਾਹੀਦਾ ਹੈ। ਗਟੋਲੀਆਂ ਨੂੰ ਨਵੰਬਰ-ਦਸੰਬਰ ਦੇ ਮਹੀਨੇ ਵਿਚ ਇਕੱਠਾ ਕਰਨਾ ਚਾਹੀਦਾ ਹੈ।
Exam Tips:
a) ਧਰੇਕ ਦਾ ਬੀਜ ਸਿਹਤਮੰਦ ਤੇ ਸਿੱਧੇ ਰੁੱਖਾਂ ਤੋਂ ਨਵੰਬਰ-ਦਸੰਬਰ ਵਿੱਚ ਇਕੱਠਾ ਕਰੋ।
Question 9: ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕੀਤੀ ਜਾਂਦੀ ਹੈ?
Answer:
ਫ਼ਲਦਾਰ ਬੂਟਿਆਂ ਦੀ ਨਰਸਰੀ ਬੀਜ ਰਾਹੀਂ ਅਤੇ ਬਨਸਪਤੀ ਰਾਹੀਂ ਤਿਆਰ ਕੀਤੀ ਜਾਂਦੀ ਹੈ। ਬਨਸਪਤੀ ਰਾਹੀਂ ਤਿਆਰ ਕਰਨ ਦੇ ਢੰਗ ਹਨ-ਕਲਮਾਂ ਰਾਹੀਂ, ਦਾਬ ਨਾਲ ਬੂਟੇ ਤਿਆਰ ਕਰਨਾ, ਪਿਉਂਦ ਚੜ੍ਹਾਉਣਾ, ਜੜ੍ਹ-ਮੁੱਢ ਉੱਤੇ ਅੱਖ ਚੜ੍ਹਾਉਣ ਰਾਹੀਂ।
Exam Tips:
a) ਨਰਸਰੀ ਦੇ ਦੋਵੇਂ ਢੰਗ – ਬੀਜ ਰਾਹੀਂ ਅਤੇ ਬਨਸਪਤੀ ਰਾਹੀਂ – ਲਿਖ ਕੇ ਬਨਸਪਤੀ ਦੇ ਚਾਰ ਤਰੀਕੇ ਗਿਣਾਓ।
Question 10: ਕਲਮਾਂ ਰਾਹੀਂ ਬੂਟੇ ਤਿਆਰ ਕਰਨ ਦੇ ਕੀ ਫ਼ਾਇਦੇ ਹਨ?
Answer:
ਕਲਮਾਂ ਰਾਹੀਂ ਬੂਟੇ ਘੱਟ ਸਮੇਂ ਵਿਚ ਸੌਖ ਨਾਲ ਅਤੇ ਸਸਤੇ ਤਿਆਰ ਹੋ ਜਾਂਦੇ ਹਨ। ਬੂਟੇ ਇਕਸਾਰ ਨਸਲ ਤੇ ਆਕਾਰ ਦੇ ਤਿਆਰ ਕੀਤੇ ਜਾ ਸਕਦੇ ਹਨ।
Exam Tips:
a) ਫ਼ਾਇਦੇ ਲਿਖਦੇ ਸਮੇਂ ‘ਘੱਟ ਸਮਾਂ, ਸਸਤੇ ਅਤੇ ਇਕਸਾਰ ਨਸਲ’ ਤਿੰਨੇ ਗੱਲਾਂ ਲਿਖੋ।
ਅਭਿਆਸ (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ
Question 1: ਪਨੀਰੀ ਤਿਆਰ ਕਰਨ ਦੇ ਕੀ ਫ਼ਾਇਦੇ ਹਨ?
Answer:
1. ਬੀਜ ਕੀਮਤੀ ਹੁੰਦੇ ਹਨ ਅਤੇ ਪਨੀਰੀ ਤਿਆਰ ਕਰ ਕੇ ਇਹਨਾਂ ਦੀ ਯੋਗ ਵਰਤੋਂ ਹੋ ਜਾਂਦੀ ਹੈ।
2. ਕਈ ਬੀਜ ਬਹੁਤ ਹੀ ਛੋਟੇ ਆਕਾਰ ਦੇ ਹੁੰਦੇ ਹਨ। ਇਹਨਾਂ ਨੂੰ ਸਿੱਧੇ ਖੇਤ ਵਿੱਚ ਬੀਜਣਾ ਮੁਸ਼ਕਲ ਹੁੰਦਾ ਹੈ।
3. ਨਰਸਰੀ ਘੱਟ ਥਾਂ ਵਿੱਚ ਤਿਆਰ ਹੁੰਦੀ ਹੈ। ਇਸ ਲਈ ਇਸ ਦੀ ਦੇਖਭਾਲ ਚੰਗੀ ਤਰ੍ਹਾਂ ਕੀਤੀ ਜਾ ਸਕਦੀ ਹੈ।
4. ਜ਼ਮੀਨ ਦੀ ਠੀਕ ਵਰਤੋਂ ਹੋ ਜਾਂਦੀ ਹੈ, ਪਨੀਰੀ ਤਿਆਰ ਹੋਣ ਤੱਕ, ਵਿਹਲੀ ਜ਼ਮੀਨ ਨੂੰ ਕਿਸੇ ਹੋਰ ਫ਼ਸਲ ਲਈ ਵਰਤਿਆ ਜਾ ਸਕਦਾ ਹੈ।
5. ਕਮਜ਼ੋਰ ਤੇ ਮਾੜੇ ਬੂਟਿਆਂ ਨੂੰ ਖੇਤ ਵਿਚ ਲਾਉਣ ਤੋਂ ਪਹਿਲਾਂ ਹੀ ਕੱਢਿਆ ਜਾ ਸਕਦਾ ਹੈ।
6. ਘੱਟ ਜਗ੍ਹਾ ਵਿਚ ਹੋਣ ਕਾਰਨ ਪਨੀਰੀ ਨੂੰ ਗਰਮੀ ਅਤੇ ਸਰਦੀ ਦੀ ਮਾਰ ਤੋਂ ਸੌਖਿਆਂ ਬਚਾਇਆ ਜਾ ਸਕਦਾ ਹੈ।
7. ਪਨੀਰੀ ਨੂੰ ਕੀੜਿਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਸੌਖ ਰਹਿੰਦੀ ਹੈ ਅਤੇ ਖਰਚਾ ਵੀ ਘੱਟ ਹੁੰਦਾ ਹੈ।
8. ਪਨੀਰੀ ਲੋੜ ਅਨੁਸਾਰ ਅਗੇਤੀ ਅਤੇ ਪਛੇਤੀ ਬੀਜੀ ਜਾ ਸਕਦੀ ਹੈ ਤੇ ਫ਼ਸਲ ਤੋਂ ਵਧੇਰੇ ਲਾਭ ਲਿਆ ਜਾ ਸਕਦਾ ਹੈ।
Exam Tips:
a) ਅੱਠ ਫ਼ਾਇਦਿਆਂ ਵਿੱਚੋਂ ਕੀਮਤੀ ਬੀਜ, ਘੱਟ ਥਾਂ ਅਤੇ ਕਮਜ਼ੋਰ ਬੂਟੇ ਕੱਢਣ ਵਾਲੇ ਨੁਕਤੇ ਜ਼ਰੂਰ ਲਿਖੋ।
Question 2: ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਸੋਧ ਬਾਰੇ ਦੱਸੋ।
Answer:
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਕੇ ਲੋੜ ਅਨੁਸਾਰ ਢੁੱਕਵੀਆਂ ਕਿਆਰੀਆਂ ਬਣਾਈਆਂ ਜਾਂਦੀਆਂ ਹਨ। ਇਹਨਾਂ ਕਿਆਰੀਆਂ ਦੀ ਮਿੱਟੀ ਨੂੰ ਬੀਜ ਬੀਜਣ ਤੋਂ ਪਹਿਲਾਂ ਸੋਧਿਆ ਜਾਂਦਾ ਹੈ ਤਾਂ ਕਿ ਪਨੀਰੀ ਨੂੰ ਮਿੱਟੀ ਤੋਂ ਕੋਈ ਬੀਮਾਰੀ ਨਾ ਲਗ ਸਕੇ। ਜ਼ਮੀਨ ਨੂੰ ਫਾਰਮਾਲੀਨ ਦਵਾਈ 1.5-2.0 % ਤਾਕਤ ਦੇ ਘੋਲ ਨਾਲ ਸੋਧਿਆ ਜਾਂਦਾ ਹੈ। ਇਹ ਘੋਲ ਜੇ ਇੱਕ ਲੀਟਰ ਪਾਣੀ ਵਿੱਚ ਤਿਆਰ ਕਰਨਾ ਹੋਵੇ ਤਾਂ 15-20 ਮਿਲੀਲੀਟਰ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇੱਕ ਵਰਗ ਮੀਟਰ ਜ਼ਮੀਨ ਲਈ 2-3 ਲੀਟਰ ਘੋਲ ਦੀ ਲੋੜ ਹੁੰਦੀ ਹੈ। ਇਸ ਘੋਲ ਨਾਲ ਜ਼ਮੀਨ ਦੀ 15 ਸੈਂ.ਮੀ. ਤਹਿ ਨੂੰ ਚੰਗੀ ਤਰ੍ਹਾਂ ਗੱਚ ਕੀਤਾ ਜਾਂਦਾ ਹੈ। ਫਿਰ ਇਸ ਮਿੱਟੀ ਨੂੰ ਮੋਮਜਾਮੇ ਦੀ ਸ਼ੀਟ ਨਾਲ ਢੱਕ ਕੇ ਸ਼ੀਟ ਦੇ ਸਿਰਿਆਂ ਨੂੰ ਮਿੱਟੀ ਵਿੱਚ ਦਬਾ ਦਿੱਤਾ ਜਾਂਦਾ ਹੈ। ਇਸ ਨੂੰ 72 ਘੰਟੇ ਲਈ ਢੱਕ ਕੇ ਰੱਖਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਦਵਾਈ ਵਿਚੋਂ ਨਿਕਲਣ ਵਾਲੀ ਗੈਸ ਬਾਹਰ ਨਹੀਂ ਨਿਕਲਦੀ ਅਤੇ ਇਸ ਦਾ ਵਧੀਆ ਅਸਰ ਹੋ ਜਾਂਦਾ ਹੈ। ਇਸ ਤੋਂ ਬਾਅਦ 3-4 ਦਿਨਾਂ ਤੱਕ ਕਿਆਰੀਆਂ ਦੀ ਮਿੱਟੀ ਪਲਟਾ ਦਿਓ ਤਾਂ ਕਿ ਫਾਰਮਾਲੀਨ ਦਾ ਅਸਰ ਖ਼ਤਮ ਹੋ ਜਾਵੇ ਅਤੇ ਕਿਆਰੀਆਂ ਵਿੱਚ ਬੀਜਾਈ ਕਰ ਦਿਓ।
Exam Tips:
a) ਫਾਰਮਾਲੀਨ ਦੀ ਤਾਕਤ 1.5-2.0% ਅਤੇ ਘੋਲ ਦੀ ਮਾਤਰਾ 2-3 ਲੀਟਰ ਪ੍ਰਤੀ ਵਰਗ ਮੀਟਰ ਯਾਦ ਰੱਖੋ।
b) 72 ਘੰਟੇ ਸ਼ੀਟ ਨਾਲ ਢੱਕਣ ਅਤੇ ਫਿਰ 3-4 ਦਿਨ ਮਿੱਟੀ ਪਲਟਣ ਵਾਲਾ ਪੜਾਅ ਨਾ ਛੱਡੋ।
Question 3: ਦਾਬ ਨਾਲ ਫ਼ਲਦਾਰ ਬੂਟੇ ਕਿਵੇਂ ਤਿਆਰ ਕੀਤੇ ਜਾ ਸਕਦੇ ਹਨ?
Answer:
ਇਸ ਢੰਗ ਵਿੱਚ ਮਾਂ ਬੂਟੇ ਤੋਂ ਨਵਾਂ ਬੂਟਾ ਅਲੱਗ ਕੀਤੇ ਬਗੈਰ ਪਹਿਲਾਂ ਹੀ ਉਸ ਉੱਪਰ ਜੜਾਂ ਪੈਦਾ ਕੀਤੀਆਂ ਜਾਂਦੀਆਂ ਹਨ। ਫ਼ਲਦਾਰ ਬੂਟੇ ਦੀ ਇੱਕ ਟਾਹਣੀ ਖਿੱਚ ਕੇ ਇਸ ਨੂੰ ਜ਼ਮੀਨ ਦੇ ਨੇੜੇ ਲਿਆ ਕੇ ਬੰਨ੍ਹਿਆ ਜਾਂਦਾ ਹੈ। ਇਸ ਦੇ ਹੇਠਲੇ ਪਾਸੇ ਇੱਕ ਕੱਟ ਲਾ ਕੇ ਇਸ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜੜਾਂ ਛੇਤੀ ਬਣਦੀਆਂ ਹਨ। ਇਸ ਟਾਹਣੀ ਦੇ ਪੱਤਿਆਂ ਵਾਲਾ ਭਾਗ ਹਵਾ ਵਿੱਚ ਹੀ ਰੱਖਿਆ ਜਾਂਦਾ ਹੈ। ਕੁੱਝ ਹਫ਼ਤਿਆਂ ਬਾਅਦ ਜਦੋਂ ਜੜਾਂ ਨਿਕਲ ਆਉਣ ਤਾਂ ਨਵੇਂ ਬੂਟੇ ਨੂੰ ਕੱਟ ਕੇ ਗਮਲੇ ਵਿੱਚ ਜਾਂ ਨਰਸਰੀ ਵਿੱਚ ਲਗਾ ਦਿੱਤਾ ਜਾਂਦਾ ਹੈ।
Exam Tips:
a) ਦਾਬ ਵਿੱਚ ਨਵਾਂ ਬੂਟਾ ਮਾਂ ਬੂਟੇ ਤੋਂ ਵੱਖ ਕੀਤੇ ਬਿਨਾਂ ਹੀ ਜੜ੍ਹਾਂ ਪਾਉਂਦਾ ਹੈ – ਇਹੀ ਇਸ ਦਾ ਮੁੱਖ ਨੁਕਤਾ ਹੈ।
Question 4: ਸਫ਼ੈਦੇ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਜਾਣਕਾਰੀ ਦਿਓ।
Answer:
ਸਫ਼ੈਦੇ ਦੀ ਨਰਸਰੀ ਤਿਆਰ ਕਰਨ ਲਈ ਵਧੀਆ ਢੰਗ ਨਾਲ ਕਾਸ਼ਤ ਕੀਤੇ 4 ਸਾਲ ਦੀ ਉਮਰ ਤੋਂ ਵੱਡੇ ਸਫ਼ੈਦਿਆਂ ਵਿਚੋਂ ਸਿਹਤਮੰਦ ਅਤੇ ਵੱਧ ਵਾਧੇ ਵਾਲੇ 2-3 ਦਰੱਖ਼ਤ ਚੁਣ ਕੇ ਇਹਨਾਂ ਵਿਚੋਂ ਬੀਜ ਲਿਆ ਜਾਂਦਾ ਹੈ। ਬੀਜ ਲੈਣ ਲਈ ਬੂਟੇ ਉੱਪਰੋਂ ਟਾਹਣੀਆਂ ਕੱਟਣੀਆਂ ਚਾਹੀਦੀਆਂ ਹਨ ਨਾ ਕਿ ਬੀਜ ਜ਼ਮੀਨ ਤੋਂ ਚੁੱਕਣੇ ਚਾਹੀਦੇ ਹਨ। ਵਧੀਆ ਬੂਟਿਆਂ ਤੋਂ ਇਕੱਠਾ ਕੀਤਾ ਬੀਜ ਹੀ ਵਧੀਆ ਪੈਦਾਵਾਰ ਦਿੰਦਾ ਹੈ। ਨਰਸਰੀ ਬੀਜਣ ਦਾ ਢੁੱਕਵਾਂ ਸਮਾਂ ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ ਦਾ ਹੈ। ਨਰਸਰੀ ਗਮਲਿਆਂ ਵਿੱਚ ਜਾਂ ਉੱਭਰੀਆਂ ਕਿਆਰੀਆਂ ਵਿੱਚ ਬੀਜਣੀ ਚਾਹੀਦੀ ਹੈ।
Exam Tips:
a) ਬੀਜ ਸਿਹਤਮੰਦ ਅਤੇ ਵੱਧ ਵਾਧੇ ਵਾਲੇ ਦਰੱਖ਼ਤਾਂ ਤੋਂ ਲਓ, ਟਾਹਣੀਆਂ ਉੱਪਰੋਂ ਕੱਟੋ, ਜ਼ਮੀਨ ਤੋਂ ਨਾ ਚੁੱਕੋ।
Question 5: ਪਿਉਂਦ ਚੜ੍ਹਾਉਣ ਦਾ ਤਰੀਕਾ ਦੱਸੋ।
Answer:
ਇਸ ਤਰੀਕੇ ਵਿੱਚ ਮਾਂ ਬੂਟੇ ਦੀ ਇੱਕ ਟਾਹਣੀ ਜਿਸ ਉੱਪਰ 2-3 ਅੱਖਾਂ ਹੋਣ, ਨੂੰ ਜੜ੍ਹ ਮੁੱਢ ਬੂਟੇ ਉੱਪਰ ਪਿਉਂਦ ਕੀਤਾ ਜਾਂਦਾ ਹੈ। ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅੱਖ ਉਸ ਬੂਟੇ ਤੋਂ ਲਈ ਜਾਵੇ ਜੋ ਵਧੀਆ ਫ਼ਲ ਜਾਂ ਫੁੱਲ ਦੇ ਰਿਹਾ ਹੋਵੇ ਅਤੇ ਬੀਮਾਰੀ ਤੋਂ ਰਹਿਤ ਹੋਵੇ। ਤੰਦਰੁਸਤ ਅੱਖ ਨੂੰ ਚਾਕੂ ਆਦਿ ਦੀ ਸਹਾਇਤਾ ਨਾਲ ਮਾਂ ਬੂਟੇ ਤੋਂ ਉਤਾਰ ਲਿਆ ਜਾਂਦਾ ਹੈ। ਜੜ ਮੁੱਢ ਬੂਟੇ ਦੇ ਮੁੱਢ ਉੱਪਰ ਛਿੱਲੜ ਵਿੱਚ ਇਸ ਤਰ੍ਹਾਂ ਕੱਟ ਦਿੱਤਾ ਜਾਂਦਾ ਹੈ, ਤਾਂ ਜੋ ਅੱਖ ਇਸ ਵਿਚ ਫਿੱਟ ਹੋ ਸਕੇ। ਅੱਖ ਨੂੰ ਫਿੱਟ ਕਰਕੇ ਇਸ ਨੂੰ ਟੇਪ ਨਾਲ ਚਾਰੋਂ ਪਾਸਿਆਂ ਤੋਂ ਲਪੇਟ ਦਿੱਤਾ ਜਾਂਦਾ ਹੈ ਤਾਂ ਕਿ ਕੱਟ ਬੰਦ ਹੋ ਜਾਵੇ। ਇਸ ਵਿਧੀ ਦੀ ਵਰਤੋਂ ਬਸੰਤ ਰੁੱਤ ਵਿੱਚ ਜਾਂ ਬਰਸਾਤ ਵਿੱਚ ਕੀਤੀ ਜਾਂਦੀ ਹੈ। ਅੰਬ, ਸੇਬ, ਨਾਸ਼ਪਾਤੀ, ਗੁਲਾਬ ਆਦਿ ਲਈ ਇਹ ਤਰੀਕਾ ਵਰਤਿਆ ਜਾਂਦਾ ਹੈ।
Exam Tips:
a) ਪਿਉਂਦ ਵਿੱਚ ਅੱਖ ਤੰਦਰੁਸਤ ਬੂਟੇ ਤੋਂ ਲਈ ਜਾਂਦੀ ਹੈ ਅਤੇ ਟੇਪ ਨਾਲ ਲਪੇਟੀ ਜਾਂਦੀ ਹੈ।
Question 6: ਟਾਹਲੀ ਦੀ ਨਰਸਰੀ ਤਿਆਰ ਕਰਨ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ।
Answer:
ਟਾਹਲੀ ਦੀ ਨਰਸਰੀ ਤਿਆਰ ਕਰਨ ਲਈ ਇਸ ਦੀਆਂ ਪੱਕੀਆਂ ਫ਼ਲੀਆਂ ਦਸੰਬਰ ਤੋਂ ਜਨਵਰੀ ਦੇ ਮਹੀਨੇ ਵਿੱਚ ਸਿਹਤਮੰਦ ਅਤੇ ਸਿੱਧੇ ਤਣੇ ਵਾਲੇ ਦਰੱਖ਼ਤਾਂ ਤੋਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ। ਨਰਸਰੀ ਗਮਲਿਆਂ, ਲਿਫ਼ਾਫਿਆਂ ਜਾਂ ਕਿਆਰੀਆਂ ਵਿਚ ਤਿਆਰ ਕੀਤੀ ਜਾ ਸਕਦੀ ਹੈ। ਨਰਸਰੀ ਤਿਆਰ ਕਰਨ ਦਾ ਢੁੱਕਵਾਂ ਸਮਾਂ ਜਨਵਰੀ-ਫਰਵਰੀ ਅਤੇ ਜੁਲਾਈ-ਅਗਸਤ ਹੈ। ਬੀਜਣ ਤੋਂ ਪਹਿਲਾਂ ਫ਼ਲੀਆਂ ਜਾਂ ਬੀਜਾਂ ਨੂੰ 48 ਘੰਟਿਆਂ ਲਈ ਠੰਡੇ ਪਾਣੀ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ। ਬੀਜ ਨੂੰ 1 ਤੋਂ 1.5 ਸੈਂ.ਮੀ. ਡੂੰਘਾ ਬੀਜਣਾ ਚਾਹੀਦਾ ਹੈ। 10-15 ਦਿਨਾਂ ਬਾਅਦ ਬੀਜ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ। ਜਦੋਂ ਬੂਟੇ 5-10 ਸੈਂ.ਮੀ. ਉੱਚੇ ਹੋ ਜਾਣ ਤਾਂ ਇਹਨਾਂ ਨੂੰ 15 × 10 ਸੈਂ.ਮੀ. ਫਾਸਲੇ ਤੇ ਵਿਰਲਾ ਕਰਨਾ ਚਾਹੀਦਾ ਹੈ। ਇੱਕ ਏਕੜ ਵਿੱਚ ਨਰਸਰੀ ਦੀਆਂ ਕਿਆਰੀਆਂ ਤਿਆਰ ਕਰਨ ਲਈ 2-3.5 ਕਿਲੋ ਫ਼ਲੀਆਂ ਦੀ ਲੋੜ ਹੁੰਦੀ ਹੈ। ਇਹਨਾਂ ਵਿਚੋਂ 60,000 ਬੂਟੇ ਤਿਆਰ ਹੋ ਸਕਦੇ ਹਨ।
Exam Tips:
a) ਫ਼ਲੀਆਂ ਦਸੰਬਰ-ਜਨਵਰੀ ਵਿੱਚ ਇਕੱਠੀਆਂ ਕਰੋ ਅਤੇ ਬੀਜਣ ਤੋਂ ਪਹਿਲਾਂ 48 ਘੰਟੇ ਠੰਡੇ ਪਾਣੀ ਵਿੱਚ ਭਿਓਂਵੋ।
Question 7: ਫੁੱਲਾਂ ਦੀ ਪਨੀਰੀ ਤਿਆਰ ਕਰਨ ਦਾ ਢੰਗ ਦੱਸੋ।
Answer:
ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਉੱਚੀਆਂ ਕਿਆਰੀਆਂ ਜਾਂ ਗਮਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਇੱਕ ਘਣ ਮੀਟਰ ਦੇ ਹਿਸਾਬ ਨਾਲ ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇੱਕ ਹਿੱਸਾ ਰੂੜੀ ਦੀ ਖਾਦ ਵਿੱਚ 45 ਗ੍ਰਾਮ ਮਿਊਰੇਟ ਆਫ ਪੋਟਾਸ਼, 75 ਗ੍ਰਾਮ ਕਿਸਾਨ ਖਾਦ, 75 ਗ੍ਰਾਮ ਸੁਪਰਫਾਸਫੇਟ ਦਾ ਮਿਸ਼ਰਣ ਰਲਾਓ। ਪਨੀਰੀ ਤਿਆਰ ਕਰਨ ਲਈ ਬਣਾਈਆਂ ਕਿਆਰੀਆਂ ਦੇ ਉੱਪਰ ਤਿਆਰ ਕੀਤੇ ਖਾਦਾਂ ਦੇ ਮਿਸ਼ਰਣ ਦੀ 2-3 ਸੈਂਟੀਮੀਟਰ ਤਹਿ ਪਾਓ। ਫਿਰ ਇਸ ਤਹਿ ਉੱਪਰ ਬੀਜ ਖਿਲਾਰ ਦਿਓ ਅਤੇ ਇਸੇ ਮਿਸ਼ਰਣ ਨਾਲ ਇਨ੍ਹਾਂ ਨੂੰ ਢੱਕ ਦਿਓ। ਤੁਰੰਤ ਫੁਹਾਰੇ ਨਾਲ ਪਾਣੀ ਦਿਓ। ਜੇ ਬੀਜ ਨੰਗੇ ਹੋ ਜਾਣ ਤਾਂ ਫਿਰ ਇਸੇ ਮਿਸ਼ਰਣ ਨਾਲ ਢੱਕ ਦਿਓ। ਕਿਆਰੀਆਂ ਨੂੰ ਲਗਾਤਾਰ ਗਿੱਲਾ ਰੱਖਣਾ ਚਾਹੀਦਾ ਹੈ। ਪਨੀਰੀ ਤਿਆਰ ਹੋਣ ਨੂੰ 30-40 ਦਿਨ ਲਗਦੇ ਹਨ।
Exam Tips:
a) ਖਾਦਾਂ ਦੀਆਂ ਮਾਤਰਾਵਾਂ (45 ਗ੍ਰਾਮ, 75 ਗ੍ਰਾਮ, 75 ਗ੍ਰਾਮ) ਅਤੇ ਮਿਸ਼ਰਣ ਦੀ 2-3 ਸੈਂ.ਮੀ. ਤਹਿ ਯਾਦ ਰੱਖੋ।
Question 8: ਕਿਆਰੀਆਂ ਤਿਆਰ ਕਰਨ ਦੇ ਬਾਰੇ ਸੰਖੇਪ ਵਿਚ ਦੱਸੋ।
Answer:
ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ 1-1.25 ਮੀਟਰ ਚੌੜੀਆਂ ਕਿਆਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਜ਼ਮੀਨ ਨਾਲੋਂ 15 ਸੈਂ.ਮੀ. ਉੱਚੀਆਂ ਬਣਾਈਆਂ ਜਾਂਦੀਆਂ ਹਨ। ਜੇ ਖੇਤ ਪੱਧਰਾ ਹੋਵੇ ਤਾਂ ਇਹਨਾਂ ਨੂੰ 3-4 ਮੀਟਰ ਤੋਂ ਵੀ ਲੰਬਾ ਬਣਾਇਆ ਜਾਂਦਾ ਹੈ, ਨਹੀਂ ਤਾਂ 3-4 ਮੀਟਰ ਲੰਬੀਆਂ ਤਾਂ ਬਣਾਈਆਂ ਹੀ ਜਾਂਦੀਆਂ ਹਨ। ਕਿਆਰੀਆਂ ਤਿਆਰ ਕਰਨ ਤੋਂ ਪਹਿਲਾਂ ਜ਼ਮੀਨ ਵਿੱਚ 3-4 ਕੁਇੰਟਲ ਗਲੀ-ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ। ਕਿਆਰੀਆਂ ਵਿੱਚ ਬੀਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ ਤਾਂ ਕਿ ਨਦੀਨਾਂ ਨੂੰ ਉੱਗਣ ਦਾ ਮੌਕਾ ਮਿਲ ਜਾਵੇ, ਇਸ ਤਰ੍ਹਾਂ ਬਾਅਦ ਵਿੱਚ ਨਰਸਰੀ ਵਿੱਚ ਨਦੀਨਾਂ ਦੀ ਸਮੱਸਿਆ ਨਹੀਂ ਆਵੇਗੀ।
Exam Tips:
a) ਕਿਆਰੀ ਦਾ ਆਕਾਰ (1-1.25 ਮੀਟਰ ਚੌੜੀ, 15 ਸੈਂ.ਮੀ. ਉੱਚੀ, 3-4 ਮੀਟਰ ਲੰਬੀ) ਅੰਕਾਂ ਸਮੇਤ ਲਿਖੋ।
Question 9: ਜ਼ਮੀਨ ਦੀ ਚੋਣ ਕਰਨ ਵੇਲੇ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
Answer:
ਪਨੀਰੀ ਤਿਆਰ ਕਰਨ ਲਈ ਜ਼ਮੀਨ ਦੀ ਚੋਣ ਕਰਨ ਵੇਲੇ ਧਿਆਨ ਰੱਖਣ ਯੋਗ ਗੱਲਾਂ
1. ਥਾਂ ਅਜਿਹੀ ਹੋਵੇ ਜਿੱਥੇ ਘੱਟ ਤੋਂ ਘੱਟ 8 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੋਵੇ।
2. ਇੱਥੇ ਰੁੱਖਾਂ ਦੀ ਛਾਂ ਨਹੀਂ ਹੋਣੀ ਚਾਹੀਦੀ।
3. ਜ਼ਮੀਨ ਵਿਚ ਪੱਥਰ-ਰੋੜੇ ਨਹੀਂ ਹੋਣੇ ਚਾਹੀਦੇ।
4. ਪਾਣੀ ਦਾ ਉੱਚਿਤ ਪ੍ਰਬੰਧ ਹੋਵੇ।
5. ਪਾਣੀ ਨਿਕਾਸ ਦਾ ਵੀ ਉੱਚਿਤ ਪ੍ਰਬੰਧ ਹੋਵੇ।
6. ਰੇਤਲੀ ਮੈਰਾ ਜ਼ਮੀਨ ਜਾਂ ਚੀਕਣੀ ਮੈਰਾ ਜ਼ਮੀਨ ਨਰਸਰੀ ਤਿਆਰ ਕਰਨ ਲਈ ਵਧੀਆ ਮੰਨੀ ਜਾਂਦੀ ਹੈ।
Exam Tips:
a) ਛੇ ਨੁਕਤੇ ਨੰਬਰ ਲਾ ਕੇ ਲਿਖੋ, ਸ਼ੁਰੂ ਵਿੱਚ 8 ਘੰਟੇ ਧੁੱਪ ਵਾਲਾ ਨੁਕਤਾ ਰੱਖੋ।
Question 10: ਫ਼ਲਦਾਰ ਬੂਟਿਆਂ ਦੀ ਨਰਸਰੀ ਕਿਹੜੇ ਢੰਗਾਂ ਨਾਲ ਤਿਆਰ ਕਰਨੀ ਚਾਹੀਦੀ ਹੈ?
Answer:
ਫ਼ਲਦਾਰ ਬੂਟਿਆਂ ਦੀ ਨਰਸਰੀ ਦੋ ਢੰਗਾਂ ਨਾਲ ਤਿਆਰ ਕੀਤੀ ਜਾ ਸਕਦੀ ਹੈ-
1. ਬੀਜ ਰਾਹੀਂ
2. ਬਨਸਪਤੀ ਰਾਹੀਂ।
1. ਬੀਜ ਰਾਹੀਂ ਨਰਸਰੀ ਤਿਆਰ ਕਰਨਾ – ਬੀਜ ਰਾਹੀਂ ਬੂਟੇ ਤਿਆਰ ਕਰਨਾ ਸੌਖਾ ਅਤੇ ਸਸਤਾ ਤਰੀਕਾ ਹੈ, ਪਰ ਇਸ ਢੰਗ ਨਾਲ ਤਿਆਰ ਕੀਤੇ ਬੂਟੇ ਇਕਸਾਰ ਨਸਲ ਦੇ ਨਹੀਂ ਹੁੰਦੇ ਅਤੇ ਆਕਾਰ ਵਿੱਚ ਵੀ ਵੱਡੇ ਹੋ ਜਾਂਦੇ ਹਨ ਤੇ ਇਹਨਾਂ ਦੀ ਸੰਭਾਲ ਔਖੀ ਹੋ ਜਾਂਦੀ ਹੈ।
2. ਬਨਸਪਤੀ ਰਾਹੀਂ – ਇਸ ਵਿਧੀ ਰਾਹੀਂ ਬੂਟੇ ਤਿਆਰ ਕਰਨ ਦੇ ਢੰਗ ਇਸ ਤਰ੍ਹਾਂ ਹਨ-
(ੳ) ਕਲਮਾਂ ਦੁਆਰਾ
(ਅ) ਦਾਬ ਨਾਲ ਬੂਟੇ ਤਿਆਰ ਕਰਨਾ
(ੲ) ਪਿਉਂਦ ਚੜ੍ਹਾਉਣਾ
(ਸ) ਜੜ੍ਹ-ਮੁੱਢ ਤੇ ਅੱਖ ਚੜ੍ਹਾਉਣਾ।
ਇਸ ਢੰਗ ਨਾਲ ਤਿਆਰ ਕੀਤੇ ਬੂਟੇ ਇਕਸਾਰ ਨਸਲ ਅਤੇ ਆਕਾਰ ਦੇ ਹੁੰਦੇ ਹਨ। ਇਹ ਫ਼ਲ ਵੀ ਜਲਦੀ ਦਿੰਦੇ ਹਨ। ਫ਼ਲ ਦਾ ਆਕਾਰ, ਰੰਗ ਅਤੇ ਗੁਣ ਵੀ ਇੱਕੋ ਜਿਹੇ ਹੁੰਦੇ ਹਨ। ਇਸ ਲਈ ਬਨਸਪਤੀ ਰਾਹੀਂ ਨਰਸਰੀ ਤਿਆਰ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ।
Exam Tips:
a) ਉੱਤਰ ਨੂੰ ‘ਬੀਜ ਰਾਹੀਂ’ ਅਤੇ ‘ਬਨਸਪਤੀ ਰਾਹੀਂ’ ਦੋ ਸਿਰਲੇਖਾਂ ਹੇਠ ਲਿਖੋ ਅਤੇ ਅੰਤ ਵਿੱਚ ਬਨਸਪਤੀ ਵਿਧੀ ਨੂੰ ਪਹਿਲ ਦੇਣ ਦਾ ਕਾਰਨ ਦੱਸੋ।
ਮਹੱਤਵਪੂਰਨ ਪ੍ਰਸ਼ਨ – ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਦਾ ਭਵਿੱਖ ਕਮਾਈ ਪੱਖੋਂ ਕਿਹੋ ਜਿਹਾ ਹੈ?
Answer:
ਬਹੁਤ ਵਧੀਆ ਹੈ।
Exam Tips:
a) ਸਬਜ਼ੀਆਂ ਦੀ ਪਨੀਰੀ ਤੋਂ ਕਮਾਈ ਦਾ ਭਵਿੱਖ ‘ਬਹੁਤ ਵਧੀਆ’ ਦੱਸਿਆ ਗਿਆ ਹੈ।
Question 2: ਪਨੀਰੀ ਵਾਲੀ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਕਿੰਨੇ ਘੰਟੇ ਪੈਣੀ ਚਾਹੀਦੀ ਹੈ?
Answer:
ਘੱਟੋ-ਘੱਟ 8 ਘੰਟੇ।
Exam Tips:
a) ਪਨੀਰੀ ਵਾਲੀ ਥਾਂ ਤੇ ਘੱਟੋ-ਘੱਟ 8 ਘੰਟੇ ਧੁੱਪ ਚਾਹੀਦੀ ਹੈ।
Question 3: ਪਨੀਰੀ ਤਿਆਰ ਕਰਨ ਲਈ ਕਿਹੜੀ ਮਿੱਟੀ ਵਧੀਆ ਹੈ?
Answer:
ਰੇਤਲੀ ਮੈਰਾ ਜਾਂ ਚੀਕਣੀ ਮੈਰਾ।
Exam Tips:
a) ਰੇਤਲੀ ਮੈਰਾ ਜਾਂ ਚੀਕਣੀ ਮੈਰਾ ਦੋਵੇਂ ਲਿਖੋ।
Question 4: ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਦੀ ਚੌੜਾਈ ਦੱਸੋ।
Answer:
1.0-1.25 ਮੀਟਰ ਚੌੜੀਆਂ।
Exam Tips:
a) ਕਿਆਰੀ ਦੀ ਚੌੜਾਈ 1.0-1.25 ਮੀਟਰ ਹੈ, ਲੰਬਾਈ ਨਾਲ ਨਾ ਰਲਾਓ।
Question 5: ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਜ਼ਮੀਨ ਤੋਂ ਕਿੰਨੀਆਂ ਉੱਚੀਆਂ ਹੋਣੀਆਂ ਚਾਹੀਦੀਆਂ ਹਨ?
Answer:
15 ਸੈਂ. ਮੀ.।
Exam Tips:
a) ਕਿਆਰੀਆਂ ਜ਼ਮੀਨ ਤੋਂ 15 ਸੈਂ.ਮੀ. ਉੱਚੀਆਂ ਬਣਾਈਆਂ ਜਾਂਦੀਆਂ ਹਨ।
Question 6: ਸਬਜ਼ੀ ਦੀ ਪਨੀਰੀ ਲਈ ਕਿਆਰੀਆਂ ਦੀ ਲੰਬਾਈ ਦੱਸੋ।
Answer:
ਘੱਟ ਤੋਂ ਘੱਟ 3-4 ਮੀਟਰ।
Exam Tips:
a) ਕਿਆਰੀ ਦੀ ਲੰਬਾਈ ਘੱਟੋ-ਘੱਟ 3-4 ਮੀਟਰ ਹੁੰਦੀ ਹੈ।
Question 7: ਸਬਜ਼ੀ ਦੀ ਪਨੀਰੀ ਲਈ ਤਿਆਰ ਕਿਆਰੀਆਂ ਦੀ ਸੋਧ ਲਈ ਕਿਹੜੀ ਦਵਾਈ ਹੈ?
Answer:
ਫਾਰਮਾਲੀਨ 1.5-2.0 % ਤਾਕਤ।
Exam Tips:
a) ਕਿਆਰੀਆਂ ਦੀ ਮਿੱਟੀ ਦੀ ਸੋਧ ਫਾਰਮਾਲੀਨ ਨਾਲ ਹੁੰਦੀ ਹੈ, ਬੀਜ ਦੀ ਸੋਧ ਤੋਂ ਵੱਖਰੀ।
Question 8: ਸਬਜ਼ੀ ਦੀ ਪਨੀਰੀ ਦੇ ਬੀਜ ਦੀ ਸੋਧ ਕਿਹੜੀ ਦਵਾਈ ਨਾਲ ਕੀਤੀ ਜਾਂਦੀ ਹੈ?
Answer:
ਕੈਪਟਾਨ ਜਾਂ ਥੀਰਮ।
Exam Tips:
a) ਬੀਜ ਦੀ ਸੋਧ ਕੈਪਟਾਨ ਜਾਂ ਥੀਰਮ ਨਾਲ ਹੁੰਦੀ ਹੈ।
Question 9: ਬੈਂਗਣ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ।
Answer:
ਅਕਤੂਬਰ, ਨਵੰਬਰ, ਫਰਵਰੀ-ਮਾਰਚ ਅਤੇ ਜੁਲਾਈ।
Exam Tips:
a) ਬੈਂਗਣ ਦੀ ਪਨੀਰੀ ਦੇ ਚਾਰ ਸਮੇਂ ਹਨ: ਅਕਤੂਬਰ, ਨਵੰਬਰ, ਫਰਵਰੀ-ਮਾਰਚ ਅਤੇ ਜੁਲਾਈ।
Question 10: ਅਗੇਤੀ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ।
Answer:
ਮਈ-ਜੂਨ।
Exam Tips:
a) ਅਗੇਤੀ ਫੁੱਲ ਗੋਭੀ ਦੀ ਪਨੀਰੀ ਮਈ-ਜੂਨ ਵਿੱਚ ਲਗਦੀ ਹੈ।
Question 11: ਮੁੱਖ ਫ਼ਸਲ ਲਈ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ।
Answer:
ਜੁਲਾਈ-ਅਗਸਤ।
Exam Tips:
a) ਮੁੱਖ ਫ਼ਸਲ ਦੀ ਫੁੱਲ ਗੋਭੀ ਦੀ ਪਨੀਰੀ ਜੁਲਾਈ-ਅਗਸਤ ਵਿੱਚ ਲਗਦੀ ਹੈ।
Question 12: ਪਛੇਤੀ ਫੁੱਲ ਗੋਭੀ ਲਈ ਪਨੀਰੀ ਲਾਉਣ ਦਾ ਸਮਾਂ ਦੱਸੋ।
Answer:
ਸਤੰਬਰ-ਅਕਤੂਬਰ।
Exam Tips:
a) ਪਛੇਤੀ ਫੁੱਲ ਗੋਭੀ ਦੀ ਪਨੀਰੀ ਸਤੰਬਰ-ਅਕਤੂਬਰ ਵਿੱਚ ਲਗਦੀ ਹੈ।
Question 13: ਹਾੜ੍ਹੀ ਦੇ ਪਿਆਜ਼ ਦੀ ਪਨੀਰੀ ਲਾਉਣ ਦਾ ਸਮਾਂ ਦੱਸੋ।
Answer:
ਅੱਧ ਅਕਤੂਬਰ ਤੋਂ ਅੱਧ ਨਵੰਬਰ।
Exam Tips:
a) ਹਾੜ੍ਹੀ ਦੇ ਪਿਆਜ਼ ਦੀ ਪਨੀਰੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਲਗਦੀ ਹੈ।
Question 14: ਸਾਉਣੀ ਦੇ ਪਿਆਜ਼ ਲਾਉਣ ਦਾ ਸਮਾਂ ਦੱਸੋ।
Answer:
ਅੱਧ ਮਾਰਚ ਤੋਂ ਅੱਧ ਜੂਨ ਤੱਕ।
Exam Tips:
a) ਸਾਉਣੀ ਦੇ ਪਿਆਜ਼ ਦਾ ਸਮਾਂ ਅੱਧ ਮਾਰਚ ਤੋਂ ਅੱਧ ਜੂਨ ਹੈ, ਹਾੜ੍ਹੀ ਵਾਲੇ ਨਾਲ ਨਾ ਰਲਾਓ।
Question 15: ਬੈਂਗਣ, ਸ਼ਿਮਲਾ ਮਿਰਚ ਲਈ ਬੀਜ ਦੀ ਮਾਤਰਾ ਪਨੀਰੀ ਲਾਉਣ ਲਈ ਦੱਸੋ।
Answer:
ਬੈਂਗਣ ਦੀ ਪਨੀਰੀ ਲਾਉਣ ਲਈ ਇੱਕ ਏਕੜ ਵਾਸਤੇ ਬੀਜ ਦੀ ਮਾਤਰਾ 400 ਗ੍ਰਾਮ ਅਤੇ ਸ਼ਿਮਲਾ ਮਿਰਚ ਲਈ 200 ਗ੍ਰਾਮ ਹੈ।
Exam Tips:
a) ਬੈਂਗਣ ਲਈ 400 ਗ੍ਰਾਮ ਅਤੇ ਸ਼ਿਮਲਾ ਮਿਰਚ ਲਈ 200 ਗ੍ਰਾਮ ਪ੍ਰਤੀ ਏਕੜ ਯਾਦ ਰੱਖੋ।
Question 16: ਫੁੱਲ ਗੋਭੀ ਲਈ ਬੀਜ ਦੀ ਮਾਤਰਾ ਦੱਸੋ (ਅਗੇਤੀ ਲਈ)।
Answer:
500 ਗ੍ਰਾਮ ਪ੍ਰਤੀ ਏਕੜ।
Exam Tips:
a) ਅਗੇਤੀ ਫੁੱਲ ਗੋਭੀ ਲਈ 500 ਗ੍ਰਾਮ ਬੀਜ ਪ੍ਰਤੀ ਏਕੜ ਚਾਹੀਦਾ ਹੈ।
Question 17: ਫੁੱਲ ਗੋਭੀ ਦੀ ਮੁੱਖ ਅਤੇ ਪਛੇਤੀ ਫ਼ਸਲ ਲਈ ਬੀਜ ਦੀ ਮਾਤਰਾ ਦੱਸੋ।
Answer:
250 ਗ੍ਰਾਮ ਪ੍ਰਤੀ ਏਕੜ ਦੋਵਾਂ ਲਈ।
Exam Tips:
a) ਮੁੱਖ ਅਤੇ ਪਛੇਤੀ ਫੁੱਲ ਗੋਭੀ ਦੋਹਾਂ ਲਈ 250 ਗ੍ਰਾਮ ਪ੍ਰਤੀ ਏਕੜ ਹੈ।
Question 18: ਚੰਗਾ ਮੁਨਾਫ਼ਾ ਦੇਣ ਵਾਲੇ ਫੁੱਲ ਕਿਹੜੇ ਹਨ?
Answer:
ਗੁਲਦਾਉਦੀ, ਡੇਲੀਆ, ਮੌਸਮੀ ਫੁੱਲ।
Exam Tips:
a) ਮੁਨਾਫ਼ੇ ਵਾਲੇ ਫੁੱਲ: ਗੁਲਦਾਉਦੀ, ਡੇਲੀਆ ਅਤੇ ਮੌਸਮੀ ਫੁੱਲ।
Question 19: ਫੁੱਲਾਂ ਦੀ ਪਨੀਰੀ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ?
Answer:
30-40 ਦਿਨ।
Exam Tips:
a) ਮੌਸਮੀ ਫੁੱਲਾਂ ਦੀ ਪਨੀਰੀ 30-40 ਦਿਨਾਂ ਵਿੱਚ ਤਿਆਰ ਹੁੰਦੀ ਹੈ।
Question 20: ਕਲਮਾਂ ਲਾ ਕੇ ਤਿਆਰ ਕੀਤੇ ਜਾਣ ਵਾਲੇ ਫ਼ਲਦਾਰ ਬੂਟੇ ਕਿਹੜੇ ਹਨ?
Answer:
ਅਨਾਰ, ਮਿੱਠਾ, ਅਲੂਚਾ, ਅੰਜੀਰ ਆਦਿ।
Exam Tips:
a) ਕਲਮਾਂ ਨਾਲ ਅਨਾਰ, ਮਿੱਠਾ, ਅਲੂਚਾ ਅਤੇ ਅੰਜੀਰ ਤਿਆਰ ਕੀਤੇ ਜਾਂਦੇ ਹਨ।
Question 21: ਕਲਮ ਦੀ ਲੰਬਾਈ ਅਤੇ ਅੱਖਾਂ ਦੀ ਗਿਣਤੀ ਦੱਸੋ।
Answer:
ਲੰਬਾਈ 6-8 ਇੰਚ ਅਤੇ ਅੱਖਾਂ ਦੀ ਗਿਣਤੀ 3-5।
Exam Tips:
a) ਕਲਮ ਦੀ ਲੰਬਾਈ 6-8 ਇੰਚ ਅਤੇ ਅੱਖਾਂ ਦੀ ਗਿਣਤੀ 3-5 ਹੈ।
Question 22: ਉਸ ਬੂਟੇ ਨੂੰ ਕੀ ਕਹਿੰਦੇ ਹਨ ਜਿਸ ਉੱਪਰ ਪਿਉਂਦ ਕੀਤੀ ਜਾਂਦੀ ਹੈ?
Answer:
ਜੜ੍ਹ ਮੁੱਢ।
Exam Tips:
a) ਜਿਸ ਬੂਟੇ ਤੇ ਪਿਉਂਦ ਚੜ੍ਹਾਈ ਜਾਂਦੀ ਹੈ, ਉਸ ਨੂੰ ਜੜ੍ਹ-ਮੁੱਢ ਕਹਿੰਦੇ ਹਨ।
Question 23: ਕਿਹੜੇ ਫੁੱਲ ਨੂੰ ਪਿਉਂਦ ਚੜ੍ਹਾ ਕੇ ਤਿਆਰ ਕੀਤਾ ਜਾਂਦਾ ਹੈ?
Answer:
ਗੁਲਾਬ।
Exam Tips:
a) ਫੁੱਲਾਂ ਵਿੱਚ ਗੁਲਾਬ ਪਿਉਂਦ ਨਾਲ ਤਿਆਰ ਕੀਤਾ ਜਾਂਦਾ ਹੈ।
Question 24: ਵਣ ਖੇਤੀ ਵਾਲੇ ਬੂਟੇ ਕਿਹੜੇ ਹਨ?
Answer:
ਪਾਪਲਰ, ਸਫ਼ੈਦਾ, ਧਰੇਕ, ਟਾਹਲੀ।
Exam Tips:
a) ਵਣ ਖੇਤੀ ਦੇ ਚਾਰ ਬੂਟੇ ਹਨ: ਪਾਪਲਰ, ਸਫ਼ੈਦਾ, ਧਰੇਕ ਅਤੇ ਟਾਹਲੀ।
Question 25: ਪਾਪਲਰ ਦੀ ਕਲਮ ਦੀ ਲੰਬਾਈ ਤੇ ਮੋਟਾਈ ਦੱਸੋ।
Answer:
20-25 ਸੈਂ.ਮੀ. ਲੰਬੀ ਅਤੇ 2-3 ਸੈਂ.ਮੀ. ਮੋਟੀ।
Exam Tips:
a) ਪਾਪਲਰ ਦੀ ਕਲਮ ਦੀ ਲੰਬਾਈ ਅਤੇ ਮੋਟਾਈ ਦੋਵੇਂ ਲਿਖੋ।
Question 26: ਪਾਪਲਰ ਦੀਆਂ ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕਿਹੜੀ ਦਵਾਈ ਹੈ?
Answer:
ਕਲੋਰੋਪਾਈਰੀਫਾਸ ਅਤੇ ਐਮੀਸਾਨ।
Exam Tips:
a) ਕਲਮਾਂ ਦੀ ਸੋਧ ਲਈ ਕਲੋਰੋਪਾਈਰੀਫਾਸ ਅਤੇ ਐਮੀਸਾਨ ਦੋਵੇਂ ਦਵਾਈਆਂ ਹਨ।
Question 27: ਪਾਪਲਰ ਦੀ ਨਰਸਰੀ ਲਈ ਢੁੱਕਵਾਂ ਸਮਾਂ ਦੱਸੋ।
Answer:
ਅੱਧ ਜਨਵਰੀ ਤੋਂ ਅੱਧ ਮਾਰਚ।
Exam Tips:
a) ਪਾਪਲਰ ਦੀ ਨਰਸਰੀ ਅੱਧ ਜਨਵਰੀ ਤੋਂ ਅੱਧ ਮਾਰਚ ਵਿੱਚ ਲਾਈ ਜਾਂਦੀ ਹੈ।
Question 28: ਪਾਪਲਰ ਦੇ ਕਿੰਨੇ ਸਾਲ ਵਾਲੇ ਪੌਦੇ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੇ ਹਨ?
Answer:
ਇੱਕ ਸਾਲ ਦੇ।
Exam Tips:
a) ਪਾਪਲਰ ਦੇ ਇੱਕ ਸਾਲ ਦੇ ਪੌਦੇ ਖੇਤ ਵਿੱਚ ਲਾਉਣ ਯੋਗ ਹੁੰਦੇ ਹਨ।
Question 29: ਸਫ਼ੈਦੇ ਦੀ ਪਨੀਰੀ ਲਾਉਣ ਲਈ ਢੁੱਕਵਾਂ ਸਮਾਂ ਦੱਸੋ।
Answer:
ਫਰਵਰੀ-ਮਾਰਚ ਜਾਂ ਸਤੰਬਰ-ਅਕਤੂਬਰ।
Exam Tips:
a) ਸਫ਼ੈਦੇ ਲਈ ਦੋ ਸਮੇਂ ਹਨ: ਫਰਵਰੀ-ਮਾਰਚ ਅਤੇ ਸਤੰਬਰ-ਅਕਤੂਬਰ।
Question 30: ਧਰੇਕ ਦੀਆਂ ਗਟੋਲੀਆਂ ਕਦੋਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ?
Answer:
ਨਵੰਬਰ-ਦਸੰਬਰ ਮਹੀਨੇ ਵਿਚ।
Exam Tips:
a) ਧਰੇਕ ਦੀਆਂ ਗਟੋਲੀਆਂ ਨਵੰਬਰ-ਦਸੰਬਰ ਵਿੱਚ ਇਕੱਠੀਆਂ ਕੀਤੀਆਂ ਜਾਂਦੀਆਂ ਹਨ।
Question 31: ਧਰੇਕ ਦੀ ਨਰਸਰੀ ਬੀਜਣ ਦਾ ਸਮਾਂ ਦੱਸੋ।
Answer:
ਫਰਵਰੀ-ਮਾਰਚ।
Exam Tips:
a) ਧਰੇਕ ਦੀ ਨਰਸਰੀ ਫਰਵਰੀ-ਮਾਰਚ ਵਿੱਚ ਬੀਜੀ ਜਾਂਦੀ ਹੈ।
Question 32: ਧਰੇਕ ਦੇ ਬੀਜ ਕਿੰਨੇ ਸਮੇਂ ਵਿਚ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ?
Answer:
ਤਿੰਨ ਹਫ਼ਤਿਆਂ ਬਾਅਦ।
Exam Tips:
a) ਧਰੇਕ ਦੇ ਬੀਜ ਤਿੰਨ ਹਫ਼ਤਿਆਂ ਬਾਅਦ ਪੁੰਗਰਨੇ ਸ਼ੁਰੂ ਹੁੰਦੇ ਹਨ।
Question 33: ਪੰਜਾਬ ਦਾ ਰਾਜ ਦਰੱਖ਼ਤ ਕਿਹੜਾ ਹੈ?
Answer:
ਟਾਹਲੀ।
Exam Tips:
a) ਟਾਹਲੀ ਪੰਜਾਬ ਦਾ ਰਾਜ ਦਰੱਖ਼ਤ ਹੈ।
Question 34: ਟਾਹਲੀ ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਕਿੰਨੇ ਘੰਟੇ ਪਾਣੀ ਵਿੱਚ ਡੁਬੋ ਕੇ ਰੱਖਣਾ ਚਾਹੀਦਾ ਹੈ?
Answer:
48 ਘੰਟੇ ਲਈ ਠੰਡੇ ਪਾਣੀ ਵਿੱਚ।
Exam Tips:
a) ਟਾਹਲੀ ਦੇ ਬੀਜ ਬੀਜਣ ਤੋਂ ਪਹਿਲਾਂ 48 ਘੰਟੇ ਠੰਡੇ ਪਾਣੀ ਵਿੱਚ ਡੁਬੋਏ ਜਾਂਦੇ ਹਨ।
Question 35: ਇੱਕ ਏਕੜ ਲਈ ਨਰਸਰੀ ਬੀਜਣ ਲਈ ਟਾਹਲੀ ਦੀਆਂ ਕਿੰਨੀਆਂ ਫ਼ਲੀਆਂ ਚਾਹੀਦੀਆਂ ਹਨ?
Answer:
2.0 ਤੋਂ 3.5 ਕਿਲੋ ਫ਼ਲੀਆਂ।
Exam Tips:
a) ਇੱਕ ਏਕੜ ਦੀ ਨਰਸਰੀ ਲਈ ਟਾਹਲੀ ਦੀਆਂ 2.0 ਤੋਂ 3.5 ਕਿਲੋ ਫ਼ਲੀਆਂ ਚਾਹੀਦੀਆਂ ਹਨ।
ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਕਿਸ ਤਰ੍ਹਾਂ ਦੀ ਸਬਜ਼ੀ ਦੀ ਪਨੀਰੀ ਤਿਆਰ ਕੀਤੀ ਜਾ ਸਕਦੀ ਹੈ?
Answer:
ਅਜਿਹੀਆਂ ਸਬਜ਼ੀਆਂ ਜੋ ਪੁੱਟ ਕੇ ਮੁੜ ਲਾਉਣ ਦਾ ਝਟਕਾ ਸਹਿ ਸਕਦੀਆਂ ਹਨ, ਦੀ ਪਨੀਰੀ ਸਫਲਤਾਪੂਰਵਕ ਤਿਆਰ ਕੀਤੀ ਜਾ ਸਕਦੀ ਹੈ।
Exam Tips:
a) ਉੱਤਰ ਵਿੱਚ ‘ਪੁੱਟ ਕੇ ਮੁੜ ਲਾਉਣ ਦਾ ਝਟਕਾ ਸਹਿ ਸਕਣ ਵਾਲੀਆਂ’ ਸ਼ਬਦ ਜ਼ਰੂਰ ਲਿਖੋ।
Question 2: ਸਬਜ਼ੀਆਂ ਦੀ ਪਨੀਰੀ ਲਈ ਕਿਹੋ ਜਿਹੀ ਜ਼ਮੀਨ ਦੀ ਚੋਣ ਕਰਨੀ ਚਾਹੀਦੀ ਹੈ?
Answer:
ਜਿੱਥੇ ਘੱਟ ਤੋਂ ਘੱਟ 8 ਘੰਟੇ ਸੂਰਜੀ ਰੋਸ਼ਨੀ ਉਪਲੱਬਧ ਹੋਵੇ ਅਤੇ ਰੁੱਖਾਂ ਦੀ ਛਾਂ ਨਾ ਹੋਵੇ ਤੇ ਜ਼ਮੀਨ ਵਿੱਚ ਪੱਥਰ-ਰੋੜੇ ਨਾ ਹੋਣ।
Exam Tips:
a) ਤਿੰਨ ਸ਼ਰਤਾਂ ਲਿਖੋ: 8 ਘੰਟੇ ਧੁੱਪ, ਰੁੱਖਾਂ ਦੀ ਛਾਂ ਨਹੀਂ ਅਤੇ ਪੱਥਰ-ਰੋੜੇ ਨਹੀਂ।
Question 3: ਪਨੀਰੀ ਲਈ ਰੇਤਲੀ ਮੈਰਾ ਜਾਂ ਚੀਕਣੀ ਮੈਰਾ ਮਿੱਟੀ ਵਧੀਆ ਕਿਉਂ ਹੈ?
Answer:
ਇਸ ਮਿੱਟੀ ਵਿੱਚ ਰੇਤ ਅਤੇ ਚੀਕਣੀ ਮਿੱਟੀ ਠੀਕ ਮਾਤਰਾ ਵਿੱਚ ਹੁੰਦੀ ਹੈ, ਇਸ ਲਈ।
Exam Tips:
a) ਕਾਰਨ ਇਹ ਹੈ ਕਿ ਮੈਰਾ ਮਿੱਟੀ ਵਿੱਚ ਰੇਤ ਅਤੇ ਚੀਕਣੀ ਮਿੱਟੀ ਠੀਕ ਮਾਤਰਾ ਵਿੱਚ ਹੁੰਦੀ ਹੈ।
Question 4: ਸਬਜ਼ੀਆਂ ਦੀ ਪਨੀਰੀ ਲਈ ਕਿਆਰੀਆਂ ਦੇ ਆਕਾਰ ਬਾਰੇ ਦੱਸੋ।
Answer:
ਕਿਆਰੀਆਂ 1.0 ਤੋਂ 1.25 ਮੀਟਰ ਚੌੜੀਆਂ, ਜ਼ਮੀਨ ਤੋਂ 15 ਸੈਂ.ਮੀ. ਉੱਚੀਆਂ ਅਤੇ 3-4 ਮੀਟਰ ਲੰਬੀਆਂ ਬਣਾਓ।
Exam Tips:
a) ਆਕਾਰ ਦੇ ਤਿੰਨੇ ਅੰਕ ਲਿਖੋ: ਚੌੜਾਈ 1.0-1.25 ਮੀਟਰ, ਉਚਾਈ 15 ਸੈਂ.ਮੀ., ਲੰਬਾਈ 3-4 ਮੀਟਰ।
Question 5: ਜ਼ਮੀਨ ਦੀ ਸੋਧ ਤੋਂ ਬਾਅਦ ਫਾਰਮਾਲੀਨ ਦਾ ਅਸਰ ਕਿਵੇਂ ਖ਼ਤਮ ਕੀਤਾ ਜਾਂਦਾ ਹੈ?
Answer:
3-4 ਦਿਨਾਂ ਲਈ ਇੱਕ ਤੋਂ ਦੋ ਵਾਰ ਕਿਆਰੀਆਂ ਦੀ ਮਿੱਟੀ ਪਲਟ ਕੇ ਫਾਰਮਾਲੀਨ ਦਾ ਅਸਰ ਖ਼ਤਮ ਕੀਤਾ ਜਾਂਦਾ ਹੈ।
Exam Tips:
a) ਫਾਰਮਾਲੀਨ ਦਾ ਅਸਰ ਮਿੱਟੀ ਪਲਟ ਕੇ ਖ਼ਤਮ ਕੀਤਾ ਜਾਂਦਾ ਹੈ।
Question 6: ਸਬਜ਼ੀਆਂ ਦੇ ਬੀਜ ਦੀ ਡੂੰਘਾਈ ਤੇ ਕਤਾਰਾਂ ਵਿੱਚ ਫ਼ਾਸਲਾ ਦੱਸੋ।
Answer:
ਬੀਜ ਨੂੰ 1-2 ਸੈਂ.ਮੀ. ਡੂੰਘਾਈ ਅਤੇ ਕਤਾਰਾਂ ਵਿੱਚ ਫ਼ਾਸਲਾ 5 ਸੈਂ.ਮੀ. ਰੱਖ ਕੇ ਬੀਜੋ।
Exam Tips:
a) ਬੀਜ ਦੀ ਡੂੰਘਾਈ 1-2 ਸੈਂ.ਮੀ. ਅਤੇ ਕਤਾਰਾਂ ਵਿੱਚ ਫ਼ਾਸਲਾ 5 ਸੈਂ.ਮੀ. ਹੈ।
Question 7: ਸਬਜ਼ੀਆਂ ਦੀ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਾਉਣ ਲਈ ਧਿਆਨ ਯੋਗ ਗੱਲਾਂ ਦੱਸੋ।
Answer:
1. ਜਦੋਂ ਸਬਜ਼ੀਆਂ ਦੀ ਪਨੀਰੀ 4-6 ਹਫ਼ਤੇ ਦੀ ਹੋ ਜਾਵੇ ਤਾਂ ਪੁੱਟਣ ਯੋਗ ਹੋ ਜਾਂਦੀ ਹੈ।
2. ਪਨੀਰੀ ਨੂੰ ਪੁੱਟਣ ਤੋਂ 3-4 ਦਿਨ ਪਹਿਲਾਂ ਨਰਸਰੀ ਨੂੰ ਪਾਣੀ ਨਹੀਂ ਦੇਣਾ ਚਾਹੀਦਾ, ਤਾਂ ਕਿ ਬੂਟੇ ਨਰਸਰੀ ਵਿਚੋਂ ਪੁੱਟ ਕੇ ਖੇਤ ਵਿਚ ਲਾਉਣ ਦਾ ਝਟਕਾ ਸਹਿ ਲੈਣ।
3. ਪਨੀਰੀ ਹਮੇਸ਼ਾ ਸ਼ਾਮ ਨੂੰ ਪੁੱਟ ਕੇ ਖੇਤਾਂ ਵਿਚ ਲਾਉਣੀ ਚਾਹੀਦੀ ਹੈ।
4. ਪਨੀਰੀ ਖੇਤ ਵਿਚ ਲਾਉਣ ਦੇ ਤੁਰੰਤ ਬਾਅਦ ਪਾਣੀ ਲਾ ਦਿਓ।
Exam Tips:
a) ਚਾਰ ਗੱਲਾਂ ਨੰਬਰ ਲਾ ਕੇ ਲਿਖੋ: 4-6 ਹਫ਼ਤੇ ਦੀ ਪਨੀਰੀ, ਪੁੱਟਣ ਤੋਂ ਪਹਿਲਾਂ ਪਾਣੀ ਬੰਦ, ਸ਼ਾਮ ਨੂੰ ਲਾਉਣਾ ਅਤੇ ਲਾਉਂਦੇ ਹੀ ਪਾਣੀ।
Question 8: ਮੌਸਮੀ ਫੁੱਲਾਂ ਦੀ ਪਨੀਰੀ ਤਿਆਰ ਕਰਨ ਲਈ ਖਾਦਾਂ ਦਾ ਵੇਰਵਾ ਦਿਓ।
Answer:
75 ਗ੍ਰਾਮ ਕਿਸਾਨ ਖਾਦ, 75 ਗ੍ਰਾਮ ਸੁਪਰਫਾਸਫੇਟ, 45 ਗ੍ਰਾਮ ਮਿਊਰੇਟ ਆਫ ਪੋਟਾਸ਼ ਦਾ ਮਿਸ਼ਰਣ, ਇੱਕ ਹਿੱਸਾ ਮਿੱਟੀ, ਇੱਕ ਹਿੱਸਾ ਪੱਤਿਆਂ ਦੀ ਖਾਦ ਅਤੇ ਇੱਕ ਹਿੱਸਾ ਰੂੜੀ ਖਾਦ ਵਿਚ ਰਲਾਇਆ ਜਾਂਦਾ ਹੈ।
Exam Tips:
a) ਤਿੰਨੇ ਖਾਦਾਂ (ਕਿਸਾਨ ਖਾਦ, ਸੁਪਰਫਾਸਫੇਟ, ਮਿਊਰੇਟ ਆਫ ਪੋਟਾਸ਼) ਅਤੇ ਉਨ੍ਹਾਂ ਦੀਆਂ ਮਾਤਰਾਵਾਂ ਲਿਖੋ।
Question 9: ਬੀਜ ਰਾਹੀਂ ਤਿਆਰ ਫ਼ਲਦਾਰ ਬੂਟਿਆਂ ਵਿੱਚ ਕੀ ਸਮੱਸਿਆ ਆਉਂਦੀ ਹੈ?
Answer:
ਬੀਜ ਤੋਂ ਤਿਆਰ ਬੂਟੇ ਇਕਸਾਰ ਨਹੀਂ ਹੁੰਦੇ, ਆਕਾਰ ਵਿਚ ਵੀ ਵੱਡੇ ਹੋ ਜਾਂਦੇ ਹਨ ਤੇ ਇਹਨਾਂ ਦੀ ਸੰਭਾਲ ਔਖੀ ਹੁੰਦੀ ਹੈ।
Exam Tips:
a) ਬੀਜ ਤੋਂ ਬਣੇ ਬੂਟਿਆਂ ਦੀਆਂ ਤਿੰਨ ਕਮੀਆਂ: ਇਕਸਾਰ ਨਹੀਂ, ਆਕਾਰ ਵੱਡਾ, ਸੰਭਾਲ ਔਖੀ।
Question 10: ਬਨਸਪਤੀ ਰਾਹੀਂ ਤਿਆਰ ਫ਼ਲਦਾਰ ਬੂਟਿਆਂ ਦਾ ਕੀ ਲਾਭ ਹੈ?
Answer:
ਇਹ ਇਕਸਾਰ ਨਸਲ ਅਤੇ ਆਕਾਰ ਦੇ ਹੁੰਦੇ ਹਨ, ਇਹ ਫ਼ਲ ਵੀ ਜਲਦੀ ਦਿੰਦੇ ਹਨ। ਇਹਨਾਂ ਦੇ ਫ਼ਲਾਂ ਦਾ ਆਕਾਰ, ਰੰਗ ਤੇ ਗੁਣ ਵੀ ਇਕਸਾਰ ਹੁੰਦੇ ਹਨ।
Exam Tips:
a) ਬਨਸਪਤੀ ਵਿਧੀ ਦੇ ਲਾਭ: ਇਕਸਾਰ ਨਸਲ, ਛੇਤੀ ਫ਼ਲ ਅਤੇ ਫ਼ਲ ਦਾ ਇੱਕੋ ਜਿਹਾ ਰੰਗ ਤੇ ਆਕਾਰ।
Question 11: ਪਾਪਲਰ ਦੀਆਂ ਕਲਮਾਂ ਬਾਰੇ ਦੱਸੋ।
Answer:
ਪਾਪਲਰ ਦੀਆਂ ਕਲਮਾਂ ਇੱਕ ਸਾਲ ਦੀ ਉਮਰ ਦੇ ਬੂਟਿਆਂ ਤੋਂ ਹੀ ਤਿਆਰ ਕਰਨੀਆਂ ਚਾਹੀਦੀਆਂ ਹਨ ਨਾ ਕਿ ਕਾਂਟ-ਛਾਂਟ ਅਤੇ ਟਾਹਣੀਆਂ ਤੋਂ। ਇਹ 20-25 ਸੈਂ.ਮੀ. ਲੰਬੀਆਂ ਅਤੇ 2-3 ਸੈਂ.ਮੀ. ਮੋਟੀਆਂ ਹੋਣੀਆਂ ਚਾਹੀਦੀਆਂ ਹਨ।
Exam Tips:
a) ਕਲਮਾਂ ਇੱਕ ਸਾਲ ਦੇ ਬੂਟਿਆਂ ਤੋਂ ਲਓ, ਕਾਂਟ-ਛਾਂਟ ਦੀਆਂ ਟਾਹਣੀਆਂ ਤੋਂ ਨਹੀਂ।
Question 12: ਪਾਪਲਰ ਦੀਆਂ ਕਲਮਾਂ ਨੂੰ ਸਿਉਂਕ ਅਤੇ ਬੀਮਾਰੀਆਂ ਤੋਂ ਬਚਾਉਣ ਦਾ ਕੀ ਤਰੀਕਾ ਹੈ?
Answer:
ਕਲਮਾਂ ਨੂੰ 0.5 ਪ੍ਰਤੀਸ਼ਤ ਕਲੋਰੋਪਾਈਰੀਫਾਸ (20 ਤਾਕਤ) ਦੇ ਘੋਲ ਵਿੱਚ 10 ਮਿੰਟ ਡੁਬੋਣ ਤੋਂ ਬਾਅਦ 0.5 ਪ੍ਰਤੀਸ਼ਤ ਐਮੀਸਾਨ ਪਾਊਡਰ ਦੇ ਘੋਲ ਵਿੱਚ 10 ਮਿੰਟ ਲਈ ਡੁਬੋ ਕੇ ਵਰਤਿਆ ਜਾਂਦਾ ਹੈ।
Exam Tips:
a) ਸੋਧ ਦੇ ਦੋ ਪੜਾਅ ਲਿਖੋ: ਪਹਿਲਾਂ ਕਲੋਰੋਪਾਈਰੀਫਾਸ ਵਿੱਚ 10 ਮਿੰਟ, ਫਿਰ ਐਮੀਸਾਨ ਵਿੱਚ 10 ਮਿੰਟ।
ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਵੱਖ-ਵੱਖ ਫ਼ਲਾਂ ਲਈ ਪੱਤੇ ਲੈਣ ਦਾ ਤਰੀਕਾ ਦੱਸੋ।
Answer:
| ਫ਼ਲ | ਪੱਤੇ ਲੈਣ ਦਾ ਤਰੀਕਾ |
|---|---|
| ਅੰਬ | ਮਾਰਚ-ਅਪਰੈਲ ਵਿੱਚ 5-7 ਮਹੀਨਿਆਂ ਦੇ 30 ਪੱਤੇ ਲਓ। ਜਿਨ੍ਹਾਂ ਟਾਹਣੀਆਂ ਤੋਂ ਪੱਤੇ ਲੈਣੇ ਹਨ, ਉਨ੍ਹਾਂ ਨੂੰ ਫ਼ਲ ਤੇ ਫੁੱਲ ਨਾ ਲੱਗੇ ਹੋਣ। |
| ਅਲੂਚਾ | ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ ਅੱਧ ਮਈ ਤੋਂ ਅੱਧ ਜੁਲਾਈ ਵਿੱਚ 3-4 ਮਹੀਨੇ ਦੇ 100 ਪੱਤੇ ਲਓ। |
| ਆੜੂ | ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ ਅੱਧ ਮਈ ਤੋਂ ਅੱਧ ਜੁਲਾਈ ਵਿੱਚ 3-5 ਮਹੀਨੇ ਦੇ 100 ਪੱਤੇ ਲਓ। |
| ਅਮਰੂਦ | 5-7 ਮਹੀਨੇ ਪੁਰਾਣੀ ਵਿਚਕਾਰਲੀ ਟਾਹਣੀ ਤੋਂ (ਜਿੱਥੇ ਫ਼ਲ ਨਾ ਲੱਗੇ ਹੋਣ) ਅਗਸਤ-ਅਕਤੂਬਰ ਵਿੱਚ 50-60 ਪੱਤੇ ਲਓ। |
| ਨਿੰਬੂ ਜਾਤੀ | ਫ਼ਲ ਦੇ ਬਿਲਕੁਲ ਪਿੱਛੋਂ 4-8 ਮਹੀਨੇ ਪੁਰਾਣੇ 100 ਪੱਤੇ ਜੁਲਾਈ ਤੋਂ ਅਕਤੂਬਰ ਤੱਕ ਲਓ। |
| ਬੇਰ | ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ 5-7 ਮਹੀਨੇ ਦੇ 70-80 ਪੱਤੇ ਨਵੰਬਰ-ਜਨਵਰੀ ਵਿੱਚ ਲਓ। |
| ਨਾਸ਼ਪਾਤੀ | ਉਸੇ ਸਾਲ ਦੀਆਂ ਟਾਹਣੀਆਂ (ਫੋਟ) ਦੇ ਵਿਚਕਾਰੋਂ 4-6 ਮਹੀਨੇ ਦੇ 50-60 ਪੱਤੇ ਜੁਲਾਈ-ਸਤੰਬਰ ਵਿੱਚ ਲਓ। |
Exam Tips:
a) ਸਾਰਣੀ ਵਿੱਚ ਹਰ ਫ਼ਲ ਦੇ ਪੱਤਿਆਂ ਦੀ ਗਿਣਤੀ, ਉਮਰ ਅਤੇ ਮਹੀਨੇ ਜ਼ਰੂਰ ਲਿਖੋ।
Question 2: ਅੰਬ ਨੂੰ ਪਿਉਂਦ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਅੰਬਾਂ ਦੀ ਕਾਸ਼ਤ ਪਿਉਂਦ ਦੁਆਰਾ ਕੀਤੀ ਜਾਂਦੀ ਹੈ। ਇਸ ਮਕਸਦ ਲਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਅੰਬ ਦੀਆਂ ਗਿੱਟਕਾਂ ਨੂੰ ਅਗਸਤ ਮਹੀਨੇ ਵਿਚ ਬੀਜ ਦੇਣਾ ਚਾਹੀਦਾ ਹੈ। ਇਹਨਾਂ ਨੂੰ ਉੱਗਣ ਨੂੰ 2 ਹਫ਼ਤੇ ਲੱਗਦੇ ਹਨ।ਉੱਗਣ ਤੋਂ ਬਾਅਦ ਜਦੋਂ ਹਾਲੇ ਪੱਤੇ ਹਲਕੇ ਰੰਗ ਦੇ ਹੀ ਹੋਣ ਅਤੇ ਪੱਤੇ ਦਾ ਆਕਾਰ ਆਮ ਨਾਲੋਂ 1/4 ਹਿੱਸਾ ਹੋਵੇ, ਤਾਂ ਇਹ ਬੂਟੇ ਪੁੱਟ ਲਓ। ਪਿਉਂਦ ਲਈ ਬੂਟੇ ਅਪਰੈਲ ਤਕ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਨ। ਪਿਉਂਦ ਕਰਨ ਤੋਂ ਪਹਿਲਾਂ ਸਾਫ਼-ਸੁਥਰੀ ਤੇ ਮਜ਼ਬੂਤ ਅੱਖ ਤਿਆਰ ਕਰ ਲੈਣੀ ਚਾਹੀਦੀ ਹੈ। ਪਿਉਂਦੀ ਟਹਿਣੀ ਦੀ ਚੋਣ ਕਰਕੇ ਉਸ ਦੇ ਪੱਤੇ ਲਾਹ ਦਿਓ। 7-10 ਦਿਨਾਂ ਵਿਚ ਡੰਡੀਆਂ ਸੁੱਕ ਕੇ ਡਿੱਗ ਪੈਣਗੀਆਂ ਅਤੇ ਅੱਖਾਂ ਥੋੜ੍ਹਾ ਉੱਪਰ ਆ ਜਾਂਦੀਆਂ ਹਨ। ਇਸ ਪਿਉਂਦੀ ਟਹਿਣੀ ਨੂੰ ਕੱਟ ਕੇ ਪਿਉਂਦ ਕਰ ਦਿਓ। ਪਿਉਂਦ ਕਰਨ ਲਈ 4 ਸੈਂ.ਮੀ. ਲੰਮੇ ਦੋ ਸਮਾਂਤਰ ਚੀਰੇ ਦਿਉ। ਇਹਨਾਂ ਵਿਚ ਦੂਰੀ 12 ਸੈਂ.ਮੀ. (ਪਾਠ-ਪੁਸਤਕ ਅਨੁਸਾਰ) ਰੱਖੋ। ਉੱਪਰਲੇ ਸਿਰੇ ਤੇ ਜ਼ਮੀਨ ਤੋਂ 15 ਸੈਂ.ਮੀ. ਦੀ ਉੱਚਾਈ ਤੇ ਇਕ ਹੋਰ ਚੀਰਾ ਜ਼ਮੀਨ ਦੇ ਸਮਾਂਤਰ ਦਿੱਤਾ ਜਾਂਦਾ ਹੈ। ਚੀਰਿਆਂ ਦੇ ਵਿਚਕਾਰਲੇ ਹਿੱਸੇ ਤੋਂ ਛਿੱਲ ਲਾਹ ਦਿਉ। ਇਸ ਤਰ੍ਹਾਂ ਪਿਉਂਦੀ ਹੋਈ ਟਹਿਣੀ ਦੇ ਹੇਠਲੇ ਸਿਰੇ ਤੇ ਵੀ ਤਿਰਛਾ ਚੀਰਾ ਦਿਉ ਅਤੇ ਉਸ ਤੋਂ ਵੀ ਛਿੱਲ ਲਾਹ ਦਿਉ। ਇਸ ਟਹਿਣੀ ਦੀ ਲੰਬਾਈ 8 ਸੈਂ.ਮੀ. ਤੋਂ ਵੱਧ ਨਹੀਂ ਹੋਣੀ ਚਾਹੀਦੀ, ਕਿਉਂਕਿ ਵੱਧ ਲੰਬਾਈ ਨਾਲ ਪਿਉਂਦੀ ਟਹਿਣੀ ਟੁੱਟ ਸਕਦੀ ਹੈ। ਤਿਆਰ ਕੀਤੀ ਹੋਈ ਪਿਉਂਦ ਕੱਟੇ ਹੋਏ ਛਿਲਕੇ ਦੇ ਹੇਠਾਂ ਫਸਾ ਦਿੱਤੀ ਜਾਂਦੀ ਹੈ ਮਗਰੋਂ ਕੱਟੇ ਹੋਏ ਛਿਲਕੇ ਨੂੰ ਉਸ ਦੀ ਅਸਲ ਸਥਿਤੀ ਵਿਚ ਲਿਆਂਦਾ ਜਾਂਦਾ ਹੈ। ਪਿਉਂਦ ਕੀਤੇ ਭਾਗ ਨੂੰ 150-200 ਗੇਜ ਦੀਆਂ ਪੋਲੀਥੀਨ ਦੀਆਂ ਪੱਟੀਆਂ ਨਾਲ ਕੱਸ ਕੇ ਬੰਨ੍ਹ ਦਿਓ। ਪਿਉਂਦ ਕਰਨ ਤੋਂ ਬਾਅਦ ਬੂਟੇ ਦਾ ਉਤਲਾ ਸਿਰਾ ਉੱਥੇ ਹੀ ਰਹਿਣ ਦਿੱਤਾ ਜਾਂਦਾ ਹੈ ਅਤੇ ਪਿਉਂਦ ਕੀਤੀ ਅੱਖ ਫੱਟ ਪੈਣ ਤੋਂ ਬਾਅਦ ਬੂਟੇ ਦਾ ਉਸ ਤੋਂ ਉੱਤੇ ਵਾਲਾ ਸਾਰਾ ਭਾਗ ਕੱਟ ਦਿੱਤਾ ਜਾਂਦਾ ਹੈ। ਇਸ ਢੰਗ ਨਾਲ ਅੰਬ ਦੀ ਪਿਉਂਦ ਮਾਰਚ ਤੋਂ ਅਕਤੂਬਰ ਮਹੀਨੇ ਤਕ ਕਰਨੀ ਚਾਹੀਦੀ ਹੈ। ਪਰ ਮਈ ਤੋਂ ਅਕਤੂਬਰ ਦੇ ਮਹੀਨੇ ਇਸ ਦੀ ਸਫਲਤਾ ਘੱਟ ਹੁੰਦੀ ਹੈ।
Exam Tips:
a) ਪਿਉਂਦ ਦੇ ਪੜਾਅ ਕ੍ਰਮ ਨਾਲ ਲਿਖੋ: ਗਿੱਟਕਾਂ ਬੀਜਣਾ, ਅੱਖ ਤਿਆਰ ਕਰਨੀ, ਚੀਰੇ ਦੇਣੇ, ਪਿਉਂਦ ਫਸਾ ਕੇ ਪੋਲੀਥੀਨ ਨਾਲ ਬੰਨ੍ਹਣਾ।
Question 3: ਨਾਸ਼ਪਾਤੀ, ਆੜੂ ਤੇ ਅਲੂਚੇ ਦੀ ਪਨੀਰੀ ਤਿਆਰ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ?
Answer:
1. ਨਾਸ਼ਪਾਤੀ – ਇਸ ਦੀ ਪਿਉਂਦ ਜੰਗਲੀ ਨਾਸ਼ਪਾਤੀ ਜਾਂ ਕੈਂਥ ਦੇ ਬੂਟਿਆਂ ਤੇ ਕੀਤੀ ਜਾਂਦੀ ਹੈ। ਟੰਗ ਗਰਾਫ਼ਟਿੰਗ ਜਨਵਰੀ-ਫਰਵਰੀ ਦੇ ਮਹੀਨੇ ਜਦ ਕਿ ਟੀ-ਬਡਿੰਗ ਤਰੀਕੇ ਨਾਲ ਪਿਉਂਦ ਜੂਨ ਤੋਂ ਅਗਸਤ ਮਹੀਨੇ ਵਿਚ ਕੀਤੀ ਜਾਂਦੀ ਹੈ। ਇਕ ਸਾਲ ਤੋਂ ਤਿੰਨ ਸਾਲ ਤਕ ਦੇ ਬੂਟੇ ਸਰਦੀਆਂ ਵਿਚ ਅੱਧ ਫ਼ਰਵਰੀ ਤਕ ਅਤੇ ਵੱਡੀ ਉਮਰ ਦੇ ਬੂਟੇ ਦਸੰਬਰ ਦੇ ਅੰਤ ਤਕ ਲਗਾਉਣੇ ਚਾਹੀਦੇ ਹਨ।
2. ਅਲੂਚਾ – ਅਲੂਚੇ ਦੇ ਬੂਟੇ ਜਨਵਰੀ ਦੇ ਅੱਧ ਤਕ ਲਾਉਣੇ ਚਾਹੀਦੇ ਹਨ। ਇਹਨਾਂ ਦਿਨਾਂ ਵਿਚ ਬੂਟੇ ਨੀਂਦ ਅਵਸਥਾ ਵਿਚ ਹੁੰਦੇ ਹਨ। ਅਲੂਚੇ ਨੂੰ ਸਿੱਧਾ ਕਾਬਲ ਗਰੀਨ ਗੇਜ ਦੀ ਕਲਮ ਤੇ ਗਰਾਫਟ ਕਰਕੇ ਲਾਉ। ਉਨ੍ਹਾਂ ਦੇ ਹੇਠਲੇ 5-7.5 ਸੈਂ.ਮੀ. ਹਿੱਸੇ ਨੂੰ ਆਈ. ਏ. ਏ. 100 ਪੀ. ਪੀ. ਐੱਮ. ਦੇ ਘੋਲ ਵਿਚ 24 ਘੰਟੇ ਲਈ ਡੁਬੋ ਕੇ ਰੱਖਣਾ ਚਾਹੀਦਾ ਹੈ।
3. ਆੜੂ – ਇਹਨਾਂ ਦਾ ਵਾਧਾ ਪਿਉਂਦ ਰਾਹੀਂ ਜਾਂ ਅੱਖ ਚੜਾ ਕੇ ਕੀਤਾ ਜਾਂਦਾ ਹੈ। ਆੜੂਆਂ ਦੇ ਨਸਲੀ ਵਾਧੇ ਲਈ ਸ਼ਰਬਤੀ ਜਾਂ ਦੇਸੀ ਕਿਸਮ ਦੇ ਆੜੂ ਜਿਵੇਂ ਖਰਮਾਨੀ ਦੇ ਬੀਜਾਂ ਤੋਂ ਤਿਆਰ ਹੋਏ ਬੂਟਿਆਂ ਦੀ ਪਿਉਂਦ ਕੀਤੀ ਜਾਂਦੀ ਹੈ ਕਿਉਂਕਿ ਫਲੋਰਿਡਾ ਸਨ ਕਿਸਮ ਦੇ ਬੀਜ ਘੱਟ ਹੁੰਦੇ ਹਨ, ਇਸ ਲਈ ਨਸਲੀ ਵਾਧੇ ਲਈ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।
Exam Tips:
a) ਤਿੰਨੋਂ ਫ਼ਲਾਂ ਦੇ ਸਿਰਲੇਖ ਵੱਖ-ਵੱਖ ਨੰਬਰ ਲਾ ਕੇ ਲਿਖੋ ਅਤੇ ਹਰ ਇੱਕ ਦਾ ਸਮਾਂ ਦੱਸੋ।
ਵਸਤੂਨਿਸ਼ਠ ਪ੍ਰਸ਼ਨ – ਠੀਕ / ਗ਼ਲਤ
Question 1: ਟਾਹਲੀ ਪੰਜਾਬ ਦਾ ਰਾਜ ਦਰੱਖ਼ਤ ਹੈ।
Answer:
ਠੀਕ
Exam Tips:
a) ਟਾਹਲੀ ਨੂੰ ਪਾਠ-ਪੁਸਤਕ ਵਿੱਚ ਪੰਜਾਬ ਦਾ ਰਾਜ ਦਰੱਖ਼ਤ ਦੱਸਿਆ ਗਿਆ ਹੈ।
Question 2: ਸਬਜ਼ੀਆਂ ਦੇ ਬੀਜ ਦੀ ਸੋਧ ਕੈਪਟਾਨ ਨਾਲ ਕੀਤੀ ਜਾਂਦੀ ਹੈ।
Answer:
ਠੀਕ
Exam Tips:
a) ਬੀਜ ਦੀ ਸੋਧ ਕੈਪਟਾਨ ਜਾਂ ਥੀਰਮ ਨਾਲ ਹੁੰਦੀ ਹੈ।
Question 3: ਸੂਰਜਮੁਖੀ ਸਰਦੀ ਦਾ ਫੁੱਲ ਹੈ।
Answer:
ਗ਼ਲਤ
Exam Tips:
a) ਸੂਰਜਮੁਖੀ ਗਰਮੀ ਰੁੱਤ ਦਾ ਫੁੱਲ ਹੈ; ਸਰਦੀ ਦੇ ਫੁੱਲ ਗੇਂਦਾ, ਬਰਫ਼ ਆਦਿ ਹਨ।
ਵਸਤੂਨਿਸ਼ਠ ਪ੍ਰਸ਼ਨ – ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ
Question 1: ਸਰਦੀ ਦਾ ਫੁੱਲ ਹੈ –
(ੳ) ਗੇਂਦਾ
(ਅ) ਬਰਫ਼
(ੲ) ਫਲੋਕਸ
(ਸ) ਸਾਰੇ ਠੀਕ
Answer:
(ਸ) ਸਾਰੇ ਠੀਕ
Exam Tips:
a) ਗੇਂਦਾ, ਬਰਫ਼ ਅਤੇ ਫਲੋਕਸ ਤਿੰਨੋਂ ਸਰਦੀ ਦੇ ਫੁੱਲ ਹਨ, ਇਸ ਲਈ ‘ਸਾਰੇ ਠੀਕ’ ਸਹੀ ਹੈ।
Question 2: ਅਗੇਤੀ ਫੁੱਲ ਗੋਭੀ ਦੀ ਪਨੀਰੀ ਲਾਉਣ ਦਾ ਸਮਾਂ ਹੈ –
(ੳ) ਮਈ-ਜੂਨ
(ਅ) ਜਨਵਰੀ
(ੲ) ਦਸੰਬਰ
(ਸ) ਕੋਈ ਨਹੀਂ
Answer:
(ੳ) ਮਈ-ਜੂਨ
Exam Tips:
a) ਜੁਲਾਈ-ਅਗਸਤ ਮੁੱਖ ਫ਼ਸਲ ਦਾ ਸਮਾਂ ਹੈ; ਅਗੇਤੀ ਲਈ ਮਈ-ਜੂਨ ਹੈ।
Question 3: ਵਣ ਖੇਤੀ ਵਾਲੇ ਬੂਟੇ ਹਨ –
(ੳ) ਪਾਪਲਰ
(ਅ) ਪੀਪਲ
(ੲ) ਅਮਰੂਦ
(ਸ) ਅੰਬ
Answer:
(ੳ) ਪਾਪਲਰ
Exam Tips:
a) ਅਮਰੂਦ ਅਤੇ ਅੰਬ ਫ਼ਲਦਾਰ ਬੂਟੇ ਹਨ, ਵਣ ਖੇਤੀ ਦੇ ਨਹੀਂ।
Free study material for Agriculture
Step-by-Step Textbook Answers: Class 8 Agriculture Punjabi Medium Chapter 02 ਪਨੀਰੀਆਂ ਤਿਆਰ ਕਰਨਾ
Textbook Solutions for Class 8 Agriculture Punjabi Medium Chapter 02 ਪਨੀਰੀਆਂ ਤਿਆਰ ਕਰਨਾ
Access structured Punjab Board textbook solutions for Punjabi Medium Chapter 02 ਪਨੀਰੀਆਂ ਤਿਆਰ ਕਰਨਾ. Designed in alignment with the latest academic curriculum for Class 8 Agriculture, these answers cover all end-of-chapter exercises to support daily learning and homework completion.
Mastering Theoretical and Practical Questions
Beyond providing final answers, these guides offer step-by-step breakdowns for complex queries in the Class 8 Agriculture module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 02 ਪਨੀਰੀਆਂ ਤਿਆਰ ਕਰਨਾ with official sample papers and interactive practice tests available on our platform free of charge.
FAQs
The complete and updated PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ is available for free on StudiesToday.com. These solutions for Class 8 Agriculture are as per latest Punjab Board curriculum.
Yes, our experts have revised the PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ will help students to get full marks in the theory paper.
Yes, we provide bilingual support for Class 8 Agriculture. You can access PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ in both English and Hindi medium.
Yes, you can download the entire PSEB 8th Class Agriculture Solutions Chapter 2 ਪਨੀਰੀਆਂ ਤਿਆਰ ਕਰਨਾ in printable PDF format for offline study on any device.