Step-by-Step Textbook Solutions for Class 8 Agriculture Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ
Explore reliable textbook solutions for Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ tailored for Class 8 learners. Utilizing these Agriculture answers ensures thorough preparation and strengthens foundational knowledge before final Punjab Board evaluations.
Download Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ Textbook Solutions PDF
View or download the dedicated Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ solution resource below. Engaging with these textbook answers under focused study conditions ensures continuous academic progress and mastery of the 2026-27 curriculum for Agriculture.
ਅਭਿਆਸ (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
Question 1: ਖੇਤੀਬਾੜੀ ਪੱਖੋਂ ਜ਼ਮੀਨ ਦਾ pH ਮੁੱਲ ਕਿੰਨਾ ਹੋਣਾ ਚਾਹੀਦਾ ਹੈ?
Answer:
6.5 ਤੋਂ 8.7 ਤੱਕ pH ਹੋਣਾ ਚਾਹੀਦਾ ਹੈ।
Exam Tips:
a) pH ਦੀ ਸੀਮਾ 6.5 ਤੋਂ 8.7 ਤੱਕ ਯਾਦ ਰੱਖੋ।
Question 2: ਭੂਮੀ ਦੇ ਦੋ ਮੁੱਖ ਭੌਤਿਕ ਗੁਣ ਦੱਸੋ।
Answer:
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮ੍ਹਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ।
Exam Tips:
a) ਕੋਈ ਵੀ ਦੋ ਭੌਤਿਕ ਗੁਣ ਲਿਖਣੇ ਕਾਫ਼ੀ ਹਨ, ਜਿਵੇਂ ਕਣਾਂ ਦਾ ਆਕਾਰ ਅਤੇ ਭੂਮੀ ਘਣਤਾ।
Question 3: ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ?
Answer:
ਰੇਤਲੀਆਂ ਭੂਮੀਆਂ (Sandy Soils)।
Exam Tips:
a) ਰੇਤਲੀ ਭੂਮੀ ਵਿੱਚ ਕਣਾਂ ਵਿਚਕਾਰ ਖ਼ਾਲੀ ਥਾਂ ਵੱਧ ਹੁੰਦੀ ਹੈ, ਇਸ ਕਰਕੇ ਪਾਣੀ ਛੇਤੀ ਜਜ਼ਬ ਹੋ ਜਾਂਦਾ ਹੈ।
Question 4: ਚੀਕਣੀ ਮਿੱਟੀ ਵਿੱਚ ਚੀਕਣੇ ਕਣਾਂ ਦੀ ਮਾਤਰਾ ਦੱਸੋ।
Answer:
ਘੱਟੋ-ਘੱਟ 40 ਪ੍ਰਤੀਸ਼ਤ ਚੀਕਣ ਕਣ ਹੁੰਦੇ ਹਨ।
Exam Tips:
a) ਸੰਖਿਆ ‘ਘੱਟੋ-ਘੱਟ 40 ਪ੍ਰਤੀਸ਼ਤ’ ਹੀ ਲਿਖੋ।
Question 5: ਖਾਰੀ ਅਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ ਦੱਸੋ।
Answer:
ਖਾਰੀ ਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ pH ਮੁੱਲ ਹੈ।
Exam Tips:
a) ਪੈਮਾਨੇ ਦਾ ਨਾਂ pH ਮੁੱਲ ਹੈ, ਜੋ ਘੋਲ ਵਿੱਚ ਹਾਈਡਰੋਜਨ ਅਤੇ ਹਾਈਡਰਾਕਸਲ ਆਇਨਾਂ ਦੇ ਅਨੁਪਾਤ ਨੂੰ ਦੱਸਦਾ ਹੈ।
Question 6: ਲੂਣੀਆਂ ਭੂਮੀਆਂ ਵਿੱਚ ਕਿਹੜੇ ਲੂਣਾਂ ਦੀ ਬਹੁਤਾਤ ਹੁੰਦੀ ਹੈ?
Answer:
ਇਨ੍ਹਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਬਹੁਤਾਤ ਹੁੰਦੀ ਹੈ।
Exam Tips:
a) ਤਿੰਨੇ ਤੱਤ (ਕੈਲਸ਼ੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ) ਅਤੇ ਦੋਵੇਂ ਲੂਣ (ਕਲੋਰਾਈਡ, ਸਲਫੇਟ) ਲਿਖੋ।
Question 7: ਜਿਸ ਜ਼ਮੀਨ ਵਿੱਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਧੇਰੇ ਮਾਤਰਾ ਵਿੱਚ ਹੋਣ, ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ?
Answer:
ਖਾਰੀਆਂ ਜ਼ਮੀਨਾਂ।
Exam Tips:
a) ਸੋਡੀਅਮ ਦੇ ਕਾਰਬੋਨੇਟ ਤੇ ਬਾਈਕਾਰਬੋਨੇਟ ਵਾਲੀਆਂ ਜ਼ਮੀਨਾਂ ਖਾਰੀਆਂ ਹੁੰਦੀਆਂ ਹਨ; ਇਨ੍ਹਾਂ ਨੂੰ ਲੂਣੀਆਂ ਜ਼ਮੀਨਾਂ ਨਾਲ ਨਾ ਰਲਾਓ।
Question 8: ਹਰੀ ਖਾਦ ਲਈ ਦੋ ਫ਼ਸਲਾਂ ਦੇ ਨਾਂ ਦੱਸੋ।
Answer:
ਸਣ, ਜੰਤਰ।
Exam Tips:
a) ਹਰੀ ਖਾਦ ਲਈ ਸਣ ਅਤੇ ਜੰਤਰ ਦੋਵੇਂ ਨਾਂ ਲਿਖੋ।
Question 9: ਚੀਕਣੀਆਂ ਜ਼ਮੀਨਾਂ ਕਿਸ ਫ਼ਸਲ ਲਈ ਚੰਗੀਆਂ ਹੁੰਦੀਆਂ ਹਨ?
Answer:
ਝੋਨੇ ਦੀ ਬੀਜਾਈ ਲਈ।
Exam Tips:
a) ਚੀਕਣੀ ਜ਼ਮੀਨ ਵਿੱਚ ਪਾਣੀ ਕਈ ਦਿਨ ਖੜ੍ਹਾ ਰਹਿੰਦਾ ਹੈ, ਇਸ ਲਈ ਇੱਥੇ ਝੋਨਾ ਲਾਹੇਵੰਦ ਰਹਿੰਦਾ ਹੈ।
Question 10: ਖ਼ਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ?
Answer:
ਜਿਪਸਮ।
Exam Tips:
a) ਜਿਪਸਮ ਖਾਰੀਆਂ ਜ਼ਮੀਨਾਂ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਪਾਇਆ ਜਾਂਦਾ ਹੈ।
ਅਭਿਆਸ (ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ
Question 1: ਭੂਮੀ ਵਿਗਿਆਨ ਅਨੁਸਾਰ ਮਿੱਟੀ ਤੋਂ ਕੀ ਭਾਵ ਹੈ?
Answer:
ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੂਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੂ ਹੈ।
Exam Tips:
a) ਪਰਿਭਾਸ਼ਾ ਵਿੱਚ ‘ਕੁਦਰਤੀ ਸ਼ਕਤੀਆਂ’, ‘ਕੁਦਰਤੀ ਮਾਦਾ’ ਅਤੇ ‘ਕੁਦਰਤੀ ਵਸਤੂ’ ਸ਼ਬਦ ਜ਼ਰੂਰ ਲਿਖੋ।
Question 2: ਭੂਮੀ ਦੇ ਕਿਹੜੇ-ਕਿਹੜੇ ਪ੍ਰਮੁੱਖ ਭੌਤਿਕ ਗੁਣ ਹਨ?
Answer:
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ।
Exam Tips:
a) ਹਰ ਗੁਣ ਦਾ ਨਾਂ ਵੱਖਰਾ ਲਿਖੋ ਅਤੇ ਸਭ ਪੰਜ ਗੁਣ ਦੱਸਣ ਦੀ ਕੋਸ਼ਿਸ਼ ਕਰੋ।
Question 3: ਚੀਕਣੀ ਅਤੇ ਰੇਤਲੀ ਮਿੱਟੀ ਦੀ ਤੁਲਨਾ ਕਰੋ।
Answer:
| ਰੇਤਲੀ ਮਿੱਟੀ | ਚੀਕਣੀ ਮਿੱਟੀ |
|---|---|
| ਉਂਗਲਾਂ ਵਿੱਚ ਕਣ ਰੜਕਦੇ ਹਨ। | ਕਣ ਬਹੁਤ ਬਰੀਕ ਹੁੰਦੇ ਹਨ। |
| ਪਾਣੀ ਬਹੁਤ ਜਲਦੀ ਜਜ਼ਬ ਹੋ ਜਾਂਦਾ ਹੈ। | ਪਾਣੀ ਬਹੁਤ ਦੇਰ ਤੱਕ ਖੜ੍ਹਾ ਰਹਿੰਦਾ ਹੈ। |
| ਦੋ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ। | ਦੋ ਕਣਾਂ ਦਰਮਿਆਨ ਖ਼ਾਲੀ ਥਾਂ ਘੱਟ ਹੁੰਦੀ ਹੈ। |
Exam Tips:
a) ਉੱਤਰ ਸਾਰਣੀ ਵਿੱਚ ਲਿਖੋ ਤਾਂ ਜੋ ਤਿੰਨੋਂ ਨੁਕਤੇ ਦੋਵੇਂ ਪਾਸੇ ਬਰਾਬਰ ਮਿਲਾਏ ਜਾ ਸਕਣ।
Question 4: ਤੇਜ਼ਾਬੀ ਭੂਮੀ ਹੋਣ ਤੋਂ ਕੀ ਭਾਵ ਹੈ?
Answer:
ਜਿਹੜੀਆਂ ਜ਼ਮੀਨਾਂ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੁੰਦਾ ਹੈ ਉਨ੍ਹਾਂ ਨੂੰ ਤੇਜ਼ਾਬੀ ਭੂਮੀ ਕਿਹਾ ਜਾਂਦਾ ਹੈ। ਇਹਨਾਂ ਜ਼ਮੀਨਾਂ ਵਿੱਚ ਵਧੇਰੇ ਵਰਖਾ ਕਾਰਨ ਖਾਰੇ ਨਮਕ ਰੁੜ੍ਹ ਜਾਂਦੇ ਹਨ ਅਤੇ ਬੂਟਿਆਂ ਆਦਿ ਦੇ ਪੱਤਿਆਂ ਦੇ ਗਲ-ਸੜਨ ਨਾਲ ਵੀ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ।
Exam Tips:
a) ਤੇਜ਼ਾਬੀ ਭੂਮੀ ਦੇ ਦੋ ਕਾਰਨ ਲਿਖੋ: ਵੱਧ ਵਰਖਾ ਨਾਲ ਖਾਰੇ ਲੂਣਾਂ ਦਾ ਰੁੜ੍ਹਨਾ ਅਤੇ ਪੱਤਿਆਂ ਦਾ ਗਲਣਾ-ਸੜਨਾ।
Question 5: ਕੱਲਰ ਵਾਲੀ ਭੂਮੀ ਕਿਸ ਨੂੰ ਆਖਦੇ ਹਨ?
Answer:
ਜਿਹੜੀਆਂ ਜ਼ਮੀਨਾਂ ਵਿੱਚ ਲੂਣਾਂ ਦੀ ਮਾਤਰਾ ਵੱਧ ਜਾਂਦੀ ਹੈ ਉਹਨਾਂ ਨੂੰ ਕੱਲਰ ਵਾਲੀ ਭੂਮੀ ਕਿਹਾ ਜਾਂਦਾ ਹੈ। ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਲੂਣੀਆਂ, ਖਾਰੀਆਂ ਅਤੇ ਲੂਣੀਆਂ-ਖਾਰੀਆਂ।
Exam Tips:
a) ਕੱਲਰ ਵਾਲੀਆਂ ਜ਼ਮੀਨਾਂ ਦੀਆਂ ਤਿੰਨੋਂ ਕਿਸਮਾਂ – ਲੂਣੀਆਂ, ਖਾਰੀਆਂ, ਲੂਣੀਆਂ-ਖਾਰੀਆਂ – ਦੇ ਨਾਂ ਲਿਖੋ।
Question 6: ਸੇਮ ਵਾਲੀ ਭੂਮੀ ਤੋਂ ਕੀ ਭਾਵ ਹੈ?
Answer:
ਉਹਨਾਂ ਜ਼ਮੀਨਾਂ ਨੂੰ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਲੈ ਕੇ 1.5 ਮੀਟਰ ਹੇਠਾਂ ਹੀ ਮਿਲ ਜਾਵੇ, ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ।
Exam Tips:
a) ਸੇਮ ਦੀ ਪਛਾਣ ਇਹ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਸਿਫ਼ਰ ਤੋਂ 1.5 ਮੀਟਰ ਦੇ ਵਿਚਕਾਰ ਹੋਵੇ।
Question 7: ਲੂਣੀਆਂ ਭੂਮੀਆਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਹੈ?
Answer:
1. ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਭੂਮੀ ਦੀ ਉੱਪਰਲੀ ਪਰਤ ਖੁਰਚ ਕੇ ਕਿਸੇ ਹੋਰ ਥਾਂ ਤੇ ਡੂੰਘਾਈ ਵਿੱਚ ਪਾ ਦੇਣੀ ਚਾਹੀਦੀ ਹੈ।
2. ਜ਼ਮੀਨ ਨੂੰ ਪਾਣੀ ਨਾਲ ਭਰ ਕੇ ਇਸ ਵਿੱਚ ਹਲ ਚਲਾ ਦਿੱਤਾ ਜਾਂਦਾ ਹੈ ਤੇ ਫਿਰ ਪਾਣੀ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਨਾਲ ਲੂਣ ਪਾਣੀ ਵਿੱਚ ਘੁਲ ਕੇ ਬਾਹਰ ਨਿਕਲ ਜਾਂਦੇ ਹਨ।
Exam Tips:
a) ਦੋਵੇਂ ਢੰਗ ਲਿਖੋ: ਉੱਪਰਲੀ ਪਰਤ ਖੁਰਚਣਾ ਅਤੇ ਪਾਣੀ ਭਰ ਕੇ ਹਲ ਚਲਾ ਕੇ ਲੂਣ ਕੱਢਣੇ।
Question 8: ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਲੋੜੀਂਦੀ ਜਾਣਕਾਰੀ ਦੱਸੋ।
Answer:
ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਕੁੱਝ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਜਿਵੇਂ :-
1. ਜ਼ਮੀਨ ਹੇਠਲੇ ਪਾਣੀ ਦਾ ਪੱਧਰ।
2. ਪਾਣੀ ਦੀ ਸਿੰਚਾਈ ਲਈ ਯੋਗਤਾ ਕਿਸ ਤਰ੍ਹਾਂ ਦੀ ਹੈ।
3. ਨਹਿਰੀ ਪਾਣੀ ਉਪਲੱਬਧ ਹੈ ਜਾਂ ਨਹੀਂ।
4. ਧਰਤੀ ਵਿਚ ਰੋੜ ਜਾਂ ਹੋਰ ਸਖ਼ਤ ਤਹਿ ਹੈ ਜਾਂ ਨਹੀਂ।
5. ਵਾਧੂ ਪਾਣੀ ਕੱਢਣ ਲਈ ਖਾਲਾਂ ਦਾ ਯੋਗ ਪ੍ਰਬੰਧ ਹੈ ਕਿ ਨਹੀਂ।
6. ਕੱਲਰ ਦੀ ਕਿਸਮ ਕਿਹੜੀ ਹੈ।
Exam Tips:
a) ਛੇ ਨੁਕਤੇ ਕ੍ਰਮ ਨਾਲ ਲਿਖੋ – ਪਾਣੀ ਦਾ ਪੱਧਰ ਪਹਿਲਾ ਨੁਕਤਾ ਹੈ।
Question 9: ਮੈਰਾ ਜ਼ਮੀਨਾਂ ਦੇ ਮੁੱਖ ਗੁਣ ਦੱਸੋ।
Answer:
ਮੈਰਾ ਜ਼ਮੀਨਾਂ ਦੇ ਗੁਣ ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ। ਹੱਥਾਂ ਵਿੱਚ ਸਿਰਕਾਉਣ ਤੇ ਇਸ ਦੇ ਕਣ ਪਾਊਡਰ ਵਾਂਗ ਸਿਰਕਦੇ ਹਨ। ਇਸ ਨੂੰ ਖੇਤੀਬਾੜੀ ਪੱਖੋਂ ਉੱਤਮ ਮੰਨਿਆ ਗਿਆ ਹੈ।
Exam Tips:
a) ਮੈਰਾ ਜ਼ਮੀਨ ਰੇਤਲੀ ਅਤੇ ਚੀਕਣੀ ਦੇ ਵਿਚਕਾਰ ਹੁੰਦੀ ਹੈ ਅਤੇ ਖੇਤੀ ਲਈ ਉੱਤਮ ਮੰਨੀ ਜਾਂਦੀ ਹੈ।
Question 10: ਲੂਣੀਆਂ ਖਾਰੀਆਂ ਭੂਮੀਆਂ ਕੀ ਹਨ?
Answer:
ਇਹਨਾਂ ਜ਼ਮੀਨਾਂ ਵਿੱਚ ਖਾਰਾਪਣ ਤੇ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ। ਇਹਨਾਂ ਵਿਚ ਚੀਕਣੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਤੇ ਭੂਮੀ ਵਿੱਚ ਚੰਦ ਲੂਣ ਵੀ ਵਧੇਰੇ ਮਾਤਰਾ ਵਿੱਚ ਹੁੰਦੇ ਹਨ।
Exam Tips:
a) ਲੂਣੀਆਂ-ਖਾਰੀਆਂ ਜ਼ਮੀਨਾਂ ਵਿੱਚ ਸੋਡੀਅਮ ਅਤੇ ਲੂਣ ਦੋਵੇਂ ਵੱਧ ਹੁੰਦੇ ਹਨ – ਇਹੀ ਇਨ੍ਹਾਂ ਦੀ ਪਛਾਣ ਹੈ।
ਅਭਿਆਸ (ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ
Question 1: ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧਾਂ ਬਾਰੇ ਦੱਸੋ।
Answer:
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-
1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਓ। ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ।
2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ।
3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ।
4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ। ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ।
5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
6. ਸਿੰਚਾਈ ਲਈ ਛੋਟੇ ਕਿਆਰੇ ਬਣਾਓ।
7. ਉਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ।
8. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ।
Exam Tips:
a) ਅੱਠ ਪ੍ਰਬੰਧਾਂ ਵਿੱਚੋਂ ਹਰੀ ਖਾਦ, ਗਲੀ-ਸੜੀ ਰੂੜੀ ਅਤੇ ਫਲੀਦਾਰ ਫ਼ਸਲਾਂ ਵਾਲੇ ਨੁਕਤੇ ਜ਼ਰੂਰ ਲਿਖੋ।
Question 2: ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਮੁੱਖ ਕਿਸਮਾਂ ਦਾ ਵਰਣਨ ਕਰੋ।
Answer:
ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਕਿਸਮਾਂ ਹਨ-
1. ਰੇਤਲੀਆਂ ਭੂਮੀਆਂ
2. ਚੀਕਣੀਆਂ ਜ਼ਮੀਨਾਂ
3. ਮੈਰਾ ਜ਼ਮੀਨਾਂ।
1. ਰੇਤਲੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਬਣਾਉਂਦੇ ਸਾਰ ਹੀ ਭੁਰ ਜਾਂਦਾ ਹੈ। ਇਸ ਦੇ ਕਣ ਉਂਗਲਾਂ ਵਿੱਚ ਰੜਕਦੇ ਹਨ। ਸਿੰਚਾਈ ਦਾ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ। ਇਹਨਾਂ ਦੇ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ। ਇਸ ਮਿੱਟੀ ਦੀ ਵਹਾਈ ਸੌਖੀ ਹੈ ਤੇ ਇਸਨੂੰ ਹਲਕੀ ਜ਼ਮੀਨ ਕਿਹਾ ਜਾਂਦਾ ਹੈ। ਇਸ ਵਿਚ ਹਵਾ ਤੇ ਪਾਣੀ ਦੀ ਆਵਾਜਾਈ ਸੌਖੀ ਹੈ।
2. ਚੀਕਣੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਸੌਖਿਆਂ ਬਣ ਜਾਂਦਾ ਹੈ ਤੇ ਟੁੱਟਦਾ ਜਾਂ ਭੁਰਦਾ ਨਹੀਂ ਹੈ। ਇਸ ਦੇ ਕਣਾਂ ਦਾ ਆਕਾਰ ਰੇਤਾ ਦੇ ਕਣਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੁੰਦਾ ਹੈ। ਇਸ ਵਿੱਚ ਘੱਟੋ-ਘੱਟ 40% ਚੀਕਣੇ ਕਣ ਹੁੰਦੇ ਹਨ। ਇਹਨਾਂ ਵਿੱਚ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ। ਵੱਤਰ ਘੱਟ ਜਾਣ ਤੇ ਵਹਾਈ ਵੇਲੇ ਢੀਮਾਂ ਉਠਦੀਆਂ ਹਨ। ਸੁੱਕ ਜਾਣ ਤੇ ਇਸ ਵਿਚ ਤਰੇੜਾਂ ਪੈ ਜਾਂਦੀਆਂ ਹਨ। ਜ਼ਮੀਨ ਜਿਵੇਂ ਫੱਟ ਜਾਂਦੀ ਹੈ। ਇਹਨਾਂ ਵਿੱਚ ਪਾਣੀ ਰੱਖਣ ਦੀ ਤਾਕਤ ਰੇਤਲੀ ਜ਼ਮੀਨ ਨਾਲੋਂ ਕਿਧਰੇ ਵੱਧ ਹੈ।
3. ਮੈਰਾ ਜ਼ਮੀਨ – ਇਹ ਜ਼ਮੀਨਾਂ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੀਆਂ ਹਨ। ਇਹਨਾਂ ਦੇ ਕਣਾਂ ਦਾ ਆਕਾਰ ਵੀ ਚੀਕਣੀਆਂ ਤੇ ਰੇਤਲੀਆਂ ਜ਼ਮੀਨਾਂ ਦੇ ਕਣਾਂ ਦੇ ਵਿਚਕਾਰ ਹੈ। ਇਹਨਾਂ ਵਿਚ ਮੁਸਾਮਾਂ ਦੀ ਬਣਤਰ, ਹਵਾ ਤੇ ਪਾਣੀ ਦੀ ਆਵਾਜਾਈ, ਪਾਣੀ ਸੰਭਾਲਣ ਸਮਰੱਥਾ, ਖੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਵਧੀਆ ਫ਼ਸਲ ਦੀ ਪ੍ਰਾਪਤੀ ਲਈ ਢੁੱਕਵੇਂ ਅਤੇ ਉਪਜਾਊ ਹਨ। ਇਸ ਜ਼ਮੀਨ ਨੂੰ ਖੇਤੀਬਾੜੀ ਲਈ ਉੱਤਮ ਮੰਨਿਆ ਜਾਂਦਾ ਹੈ। ਇਸ ਦੇ ਕਣ ਹੱਥਾਂ ਵਿਚ ਪਾਊਡਰ ਵਾਂਗ ਸਿਰਕਦੇ ਹਨ।
Exam Tips:
a) ਹਰ ਕਿਸਮ ਦੀ ਭੂਮੀ ਦੀ ਇੱਕ ਪਛਾਣ (ਗਿੱਲੀ ਮਿੱਟੀ ਦਾ ਲੱਡੂ ਬਣਨਾ ਜਾਂ ਨਾ ਬਣਨਾ) ਜ਼ਰੂਰ ਲਿਖੋ।
Question 3: ਇੱਕ ਖਾਕਾ ਚਿੱਤਰ ਰਾਹੀਂ ਭੂਮੀ ਦੇ ਮੁੱਖ ਭਾਗਾਂ ਨੂੰ ਦਰਸਾਓ।
Answer:
ਭੂਮੀ ਇੱਕ ਮਿਸ਼ਰਣ ਹੈ ਜਿਸ ਵਿੱਚ ਖਣਿਜ ਪਦਾਰਥ, ਜੀਵਕ ਮਾਦਾ, ਪਾਣੀ ਅਤੇ ਹਵਾ ਹੁੰਦੇ ਹਨ। ਇਨ੍ਹਾਂ ਦੀ ਮਾਤਰਾ ਹੇਠ ਦਿੱਤੇ ਚਿੱਤਰ ਵਿੱਚ ਦਰਸਾਈ ਗਈ ਹੈ। ਹਵਾ ਅਤੇ ਪਾਣੀ ਦੀ ਮਾਤਰਾ ਆਪਸ ਵਿੱਚ ਵੱਧ-ਘੱਟ ਸਕਦੀ ਹੈ।
Exam Tips:
a) ਚਿੱਤਰ ਵਿੱਚ ਖਣਿਜ 45%, ਪਾਣੀ 25%, ਹਵਾ 25% ਅਤੇ ਜੈਵਿਕ ਪਦਾਰਥ 0–5% ਦਿਖਾਓ ਅਤੇ ਹਰ ਭਾਗ ਦਾ ਨਾਂ ਲਿਖੋ।
Question 4: ਰੇਤਲੀਆਂ ਜ਼ਮੀਨਾਂ ਦੇ ਸੁਧਾਰ ਦੀ ਵਿਧੀ ਵਿਸਥਾਰ ਨਾਲ ਲਿਖੋ।
Answer:
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-
1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਓ। ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ।
2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ।
3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ।
4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ। ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ-ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ।
5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
6. ਸਿੰਚਾਈ ਲਈ ਛੋਟੇ ਕਿਆਰੇ ਬਣਾਓ।
7. ਉੱਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ।
8. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ।
Exam Tips:
a) ਹਰੀ ਖਾਦ ਵਾਲੇ ਨੁਕਤੇ ਵਿੱਚ ਸਮਾਂ (ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ) ਜ਼ਰੂਰ ਲਿਖੋ।
b) ਮਈ-ਜੂਨ ਵਿੱਚ ਖੇਤ ਖ਼ਾਲੀ ਨਾ ਛੱਡਣ ਵਾਲਾ ਨੁਕਤਾ ਨਾ ਭੁੱਲੋ।
Question 5: ਸੇਮ ਵਾਲੀ ਜ਼ਮੀਨ ਵਿਚ ਫ਼ਸਲਾਂ ਨੂੰ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਅਤੇ ਸੇਮ ਜ਼ਮੀਨਾਂ ਨੂੰ ਸੁਧਾਰਨ ਦਾ ਢੰਗ ਦੱਸੋ।
Answer:
ਅਜਿਹੀਆਂ ਜ਼ਮੀਨਾਂ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਿਫ਼ਰ ਤੋਂ 1.5 ਮੀਟਰ ਤੱਕ ਦੀ ਡੂੰਘਾਈ ਤੇ ਹੋਵੇ ਉਹਨਾਂ ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ। ਇਹ ਪਾਣੀ ਇੰਨਾ ਨੇੜੇ ਆ ਜਾਂਦਾ ਹੈ ਕਿ ਬੂਟੇ ਦੀਆਂ ਜੜਾਂ ਵਾਲੀ ਥਾਂ ਤੇ ਜ਼ਮੀਨ ਦੇ ਸੁਰਾਖ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਹੀ ਗਿੱਲੀ ਰਹਿੰਦੀ ਹੈ। ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਅਤੇ ਹਵਾ ਦੀ ਆਵਾਜਾਈ ਵੀ ਘੱਟ ਜਾਂਦੀ ਹੈ। ਜ਼ਮੀਨ ਵਿਚ ਆਕਸੀਜਨ ਘੱਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ।
ਸੇਮ ਦੀ ਸਮੱਸਿਆ ਹੱਲ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਜਿਵੇਂ-ਖੜ੍ਹੇ ਪਾਣੀ ਦਾ ਸੇਮ ਨਾਲਿਆਂ ਦੁਆਰਾ ਨਿਕਾਸ, ਵਧੇਰੇ ਟਿਊਬਵੈੱਲ ਲਾ ਕੇ ਪਾਣੀ ਦੀ ਵੱਧ ਵਰਤੋਂ, ਝੋਨਾ ਅਤੇ ਗੰਨਾ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜੰਗਲਾਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ।
Exam Tips:
a) ਉੱਤਰ ਦੇ ਦੋ ਭਾਗ ਬਣਾਓ: ਪਹਿਲਾਂ ਸਮੱਸਿਆਵਾਂ (ਆਕਸੀਜਨ ਘਟਣਾ, ਕਾਰਬਨ ਡਾਈਆਕਸਾਈਡ ਵਧਣਾ), ਫਿਰ ਸੁਧਾਰ ਦੇ ਢੰਗ।
ਮਹੱਤਵਪੂਰਨ ਪ੍ਰਸ਼ਨ – ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਭੂਮੀ-ਵਿਗਿਆਨ ਅਨੁਸਾਰ ਧਰਤੀ ਨੂੰ ਨਿਰਜੀਵ ਵਸਤੂ ਮੰਨਿਆ ਜਾਂ ਜਾਨਦਾਰ ਵਸਤੂ?
Answer:
ਜਾਨਦਾਰ ਵਸਤੂ।
Exam Tips:
a) ਪਾਠ-ਪੁਸਤਕ ਅਨੁਸਾਰ ਭੂਮੀ ‘ਜਾਨਦਾਰ ਵਸਤੂ’ ਹੈ, ਕਿਉਂਕਿ ਇਸ ਵਿੱਚ ਅਣਗਿਣਤ ਸੂਖਮ ਜੀਵ ਪਲਦੇ ਹਨ।
Question 2: ਭੂਮੀ ਵਿੱਚ ਕਿੰਨੇ ਪ੍ਰਤੀਸ਼ਤ ਖਣਿਜ ਅਤੇ ਜੈਵਿਕ ਪਦਾਰਥ ਹੁੰਦਾ ਹੈ?
Answer:
ਖਣਿਜ 45% ਅਤੇ ਜੈਵਿਕ ਪਦਾਰਥ 0 ਤੋਂ 5% ਤੱਕ (ਪਾਠ-ਪੁਸਤਕ ਅਨੁਸਾਰ)।
Exam Tips:
a) ਖਣਿਜ 45% ਅਤੇ ਜੈਵਿਕ ਪਦਾਰਥ 0 ਤੋਂ 5% – ਦੋਵੇਂ ਸੰਖਿਆਵਾਂ ਯਾਦ ਰੱਖੋ।
Question 3: ਹਲਕੀਆਂ ਭੂਮੀਆਂ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ?
Answer:
ਰੇਤਲੀਆਂ ਭੂਮੀਆਂ।
Exam Tips:
a) ਹਲਕੀ ਭੂਮੀ ਰੇਤਲੀ ਭੂਮੀ ਨੂੰ ਕਹਿੰਦੇ ਹਨ, ਕਿਉਂਕਿ ਇਸ ਦੀ ਵਹਾਈ ਸੌਖੀ ਹੁੰਦੀ ਹੈ।
Question 4: ਪਾਣੀ ਸਾਂਭਣ ਦੀ ਸ਼ਕਤੀ ਵੱਧ ਕਿਹੜੀ ਭੂਮੀ ਵਿੱਚ ਹੈ?
Answer:
ਚੀਕਣੀ ਮਿੱਟੀ ਵਿੱਚ।
Exam Tips:
a) ਪਾਣੀ ਸਾਂਭਣ ਦੀ ਸ਼ਕਤੀ ਰੇਤਲੀ ਨਾਲੋਂ ਚੀਕਣੀ ਮਿੱਟੀ ਵਿੱਚ ਕਿਤੇ ਵੱਧ ਹੈ।
Question 5: ਖੇਤੀ ਲਈ ਕਿਹੜੀ ਭੂਮੀ ਉੱਤਮ ਮੰਨੀ ਗਈ ਹੈ?
Answer:
ਮੈਰਾ ਭੂਮੀ।
Exam Tips:
a) ਮੈਰਾ ਭੂਮੀ ਦੇ ਗੁਣ ਰੇਤਲੀ ਅਤੇ ਚੀਕਣੀ ਦੇ ਵਿਚਕਾਰ ਹੁੰਦੇ ਹਨ, ਇਸ ਲਈ ਇਹ ਉੱਤਮ ਹੈ।
Question 6: ਤੇਜ਼ਾਬੀ ਭੂਮੀਆਂ ਦੀ ਸਮੱਸਿਆ ਕਿਹੜੇ ਇਲਾਕਿਆਂ ਵਿੱਚ ਵੱਧ ਹੈ?
Answer:
ਵਰਖਾ ਵਾਲੇ ਇਲਾਕਿਆਂ ਵਿੱਚ।
Exam Tips:
a) ਤੇਜ਼ਾਬੀ ਭੂਮੀ ਦੀ ਸਮੱਸਿਆ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਹੁੰਦੀ ਹੈ।
Question 7: ਕਿੰਨੇ ਪੀ. ਐੱਚ. ਵਾਲੀ ਭੂਮੀ ਤੇਜ਼ਾਬੀ ਹੁੰਦੀ ਹੈ?
Answer:
ਪੀ. ਐੱਚ. 7 ਤੋਂ ਘੱਟ ਵਾਲੀ।
Exam Tips:
a) pH 7 ਤੋਂ ਘੱਟ ਹੋਵੇ ਤਾਂ ਭੂਮੀ ਤੇਜ਼ਾਬੀ ਹੁੰਦੀ ਹੈ; ਠੀਕ 7 ਹੋਵੇ ਤਾਂ ਉਦਾਸੀਨ।
Question 8: ਕਿੰਨੇ ਪੀ. ਐੱਚ. ਵਾਲੀ ਭੂਮੀ ਖੇਤੀ ਲਈ ਠੀਕ ਮੰਨੀ ਜਾਂਦੀ ਹੈ?
Answer:
6.5 ਤੋਂ 8.7 ਪੀ. ਐੱਚ. ਵਾਲੀ।
Exam Tips:
a) ਖੇਤੀ ਲਈ pH 6.5 ਤੋਂ 8.7 ਠੀਕ ਹੈ; ਬਹੁਤੀਆਂ ਫ਼ਸਲਾਂ 6.5 ਤੋਂ 7.5 ਵਿੱਚ ਵਧੀਆ ਵਧਦੀਆਂ ਹਨ।
Question 9: ਲੂਣੀਆਂ ਭੂਮੀਆਂ ਦੀ ਪੀ. ਐੱਚ. ਕਿੰਨੀ ਹੁੰਦੀ ਹੈ?
Answer:
8.7 ਤੋਂ ਘੱਟ।
Exam Tips:
a) ਲੂਣੀਆਂ ਭੂਮੀਆਂ ਦਾ pH 8.7 ਤੋਂ ਘੱਟ ਹੁੰਦਾ ਹੈ।
Question 10: ਰੇਹ, ਬੂਰ ਜਾਂ ਸ਼ੋਰੇ ਵਾਲੀਆਂ ਭੂਮੀਆਂ ਕਿਹੜੀਆਂ ਹਨ?
Answer:
ਲੂਣੀਆਂ ਭੂਮੀਆਂ।
Exam Tips:
a) ਰੇਹ, ਬੂਰ ਅਤੇ ਸ਼ੋਰਾ ਲੂਣੀਆਂ ਭੂਮੀਆਂ ਦੇ ਹੀ ਹੋਰ ਨਾਂ ਹਨ।
Question 11: ਖਾਰੀਆਂ ਜ਼ਮੀਨਾਂ ਵਿਚ ਪਾਣੀ ਜ਼ੀਰਨ ਦੀ ਸਮਰੱਥਾ ਕਿੰਨੀ ਹੈ?
Answer:
ਬਹੁਤ ਘੱਟ।
Exam Tips:
a) ਖਾਰੀਆਂ ਜ਼ਮੀਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ।
Question 12: ਹਰੀ ਖਾਦ ਦੀ ਫ਼ਸਲ ਦੱਸੋ।
Answer:
ਸਣ, ਜੰਤਰ।
Exam Tips:
a) ਹਰੀ ਖਾਦ ਲਈ ਸਣ ਅਤੇ ਜੰਤਰ ਦੀ ਬੀਜਾਈ ਕੀਤੀ ਜਾਂਦੀ ਹੈ।
Question 13: ਰੇਤਲੀਆਂ ਜ਼ਮੀਨਾਂ ਵਿੱਚ ਸਿੰਚਾਈ ਲਈ ਕਿਹੋ ਜਿਹੇ ਕਿਆਰੇ ਬਣਾਏ ਜਾਂਦੇ ਹਨ?
Answer:
ਛੋਟੇ ਆਕਾਰ ਦੇ।
Exam Tips:
a) ਉੱਤਰ ਵਿੱਚ ‘ਛੋਟੇ ਆਕਾਰ ਦੇ ਕਿਆਰੇ’ ਸ਼ਬਦ ਲਿਖੋ।
Question 14: ਤੇਜ਼ਾਬੀ ਜ਼ਮੀਨਾਂ ਵਿੱਚ ਚੂਨਾ ਪਾਉਣ ਦਾ ਸਹੀ ਸਮਾਂ ਦੱਸੋ।
Answer:
ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ।
Exam Tips:
a) ਚੂਨਾ ਫ਼ਸਲ ਬੀਜਣ ਤੋਂ 3 ਤੋਂ 6 ਮਹੀਨੇ ਪਹਿਲਾਂ ਪਾਇਆ ਜਾਂਦਾ ਹੈ।
Question 15: ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਕਿੰਨੀ ਗੰਭੀਰ ਹੈ?
Answer:
ਪਾਠ-ਪੁਸਤਕ ਅਨੁਸਾਰ ਪੰਜਾਬ ਵਿੱਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ।
Exam Tips:
a) ਪਾਠ-ਪੁਸਤਕ ਅਨੁਸਾਰ ਪੰਜਾਬ ਵਿੱਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ।
Question 16: ਲੂਣੀਆਂ ਭੂਮੀਆਂ ਵਿਚ ਕਿਹੜੇ ਲੂਣ ਵੱਧ ਹੁੰਦੇ ਹਨ?
Answer:
ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣ।
Exam Tips:
a) ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣ ਲਿਖੋ।
Question 17: ਸੇਮ ਵਾਲੀ ਭੂਮੀ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਕੀ ਹੁੰਦਾ ਹੈ?
Answer:
ਧਰਤੀ ਹੇਠਲੇ ਪਾਣੀ ਦੀ ਸਤ੍ਹਾ ਸਿਫ਼ਰ ਤੋਂ ਡੇਢ ਮੀਟਰ ਤੱਕ ਹੁੰਦੀ ਹੈ।
Exam Tips:
a) ਸੇਮ ਵਿੱਚ ਪਾਣੀ ਦਾ ਪੱਧਰ ਸਿਫ਼ਰ ਤੋਂ ਡੇਢ ਮੀਟਰ ਤੱਕ ਹੁੰਦਾ ਹੈ।
ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਰੇਤਲੀ ਭੂਮੀ ਦੀ ਪਛਾਣ ਲਈ ਦੋ ਢੰਗ ਦੱਸੋ।
Answer:
ਰੇਤਲੀ ਭੂਮੀ ਵਿੱਚ ਪਾਣੀ ਸਿੰਚਾਈ ਕਰਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ। ਉਂਗਲਾਂ ਵਿੱਚ ਇਸਦੇ ਕਣ ਰੜਕਦੇ ਹਨ।
Exam Tips:
a) ਰੇਤਲੀ ਭੂਮੀ ਦੀਆਂ ਦੋ ਪਛਾਣਾਂ: ਪਾਣੀ ਛੇਤੀ ਜਜ਼ਬ ਹੋਣਾ ਅਤੇ ਕਣਾਂ ਦਾ ਉਂਗਲਾਂ ਵਿੱਚ ਰੜਕਣਾ।
Question 2: ਚੀਕਣੀ ਮਿੱਟੀ ਵਿੱਚ ਪਾਣੀ ਚੂਸਣ ਅਤੇ ਸਾਂਭਣ ਦੀ ਸ਼ਕਤੀ ਕਿਵੇਂ ਵਧਾਈ ਜਾ ਸਕਦੀ ਹੈ?
Answer:
ਕੁਦਰਤੀ ਖਾਦਾਂ ਦੀ ਵਰਤੋਂ ਕਰਨ, ਵਹਾਈ ਕਰਨ ਅਤੇ ਗੋਡੀ ਕਰਨ ਨਾਲ ਚੀਕਣੀ ਮਿੱਟੀ ਦੀ ਪਾਣੀ ਚੂਸਣ ਅਤੇ ਸਾਂਭਣ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।
Exam Tips:
a) ਤਿੰਨ ਉਪਾਅ ਲਿਖੋ: ਕੁਦਰਤੀ ਖਾਦਾਂ, ਵਹਾਈ ਅਤੇ ਗੋਡੀ।
Question 3: ਭੂਮੀ ਵਿੱਚ ਤੇਜ਼ਾਬੀਪਣ ਵੱਧਣ ਦਾ ਕਾਰਨ ਦੱਸੋ।
Answer:
ਵਧੇਰੇ ਵਰਖਾ ਕਾਰਨ ਜ਼ਿਆਦਾ ਹਰਿਆਵਲ ਰਹਿੰਦੀ ਹੈ। ਬੂਟਿਆਂ ਆਦਿ ਦੇ ਪੱਤੇ ਜ਼ਮੀਨ ਵਿੱਚ ਡਿੱਗ ਕੇ ਗਲਦੇ-ਸੜਦੇ ਰਹਿੰਦੇ ਹਨ ਅਤੇ ਮੀਂਹ ਦੇ ਪਾਣੀ ਦੀ ਰੋੜ੍ਹ ਨਾਲ ਖਾਰੇ ਲੂਣ ਰੁੜ੍ਹ ਜਾਂਦੇ ਹਨ, ਜਿਸ ਨਾਲ ਜ਼ਮੀਨ ਵਿੱਚ ਤੇਜ਼ਾਬੀਪਣ ਵੱਧਦਾ ਹੈ।
Exam Tips:
a) ਦੋ ਕਾਰਨ ਲਿਖੋ: ਖਾਰੇ ਲੂਣਾਂ ਦਾ ਰੁੜ੍ਹਨਾ ਅਤੇ ਪੱਤਿਆਂ ਦਾ ਗਲਣਾ-ਸੜਨਾ।
Question 4: ਲੂਣੀਆਂ ਭੂਮੀਆਂ ਦੇ ਦੋ ਗੁਣ ਦੱਸੋ।
Answer:
1. ਇਹਨਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ।
2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਕਾਫੀ ਹੁੰਦੀ ਹੈ ਅਤੇ ਵਹਾਈ ਲਈ ਪੋਲੀਆਂ ਹੁੰਦੀਆਂ ਹਨ।
Exam Tips:
a) ਦੋ ਗੁਣ ਵੱਖ-ਵੱਖ ਨੰਬਰ ਲਾ ਕੇ ਲਿਖੋ।
Question 5: ਖਾਰੀਆਂ ਜ਼ਮੀਨਾਂ ਦੇ ਦੋ ਗੁਣ ਦੱਸੋ।
Answer:
1. ਇਹਨਾਂ ਭੂਮੀਆਂ ਵਿਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਾਲੇ ਲੂਣ ਵਧੇਰੇ ਮਾਤਰਾ ਵਿਚ ਹੁੰਦੇ ਹਨ।
2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਘੱਟ ਹੁੰਦੀ ਹੈ। ਵਹਾਈ ਬਹੁਤ ਕਠਿਨ ਹੁੰਦੀ ਹੈ।
Exam Tips:
a) ਖਾਰੀਆਂ ਜ਼ਮੀਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਘੱਟ ਹੁੰਦੀ ਹੈ, ਜਦਕਿ ਲੂਣੀਆਂ ਵਿੱਚ ਕਾਫ਼ੀ ਹੁੰਦੀ ਹੈ।
Question 6: ਤੇਜ਼ਾਬੀ ਜ਼ਮੀਨਾਂ ਦੇ ਸੁਧਾਰ ਲਈ ਦੋ ਤਰੀਕੇ ਦੱਸੋ।
Answer:
ਤੇਜ਼ਾਬੀ ਜ਼ਮੀਨਾਂ ਦਾ ਸੁਧਾਰ ਚੂਨਾ ਪਾ ਕੇ ਕੀਤਾ ਜਾਂਦਾ ਹੈ; ਇਸ ਤੋਂ ਇਲਾਵਾ ਗੰਨਾ ਮਿੱਲ ਦੀ ਮੈਲ ਅਤੇ ਲੱਕੜ ਦੀ ਰਾਖ ਵੀ ਵਰਤੀ ਜਾ ਸਕਦੀ ਹੈ। ਚੂਨੇ ਲਈ ਕੈਲਸ਼ੀਅਮ ਕਾਰਬੋਨੇਟ ਵਰਤਿਆ ਜਾਂਦਾ ਹੈ।
Exam Tips:
a) ਦੋ ਤਰੀਕੇ ਲਿਖੋ: ਚੂਨੇ ਦੀ ਵਰਤੋਂ ਅਤੇ ਗੰਨਾ ਮਿੱਲ ਦੀ ਮੈਲ/ਲੱਕੜ ਦੀ ਰਾਖ।
Question 7: ਤੇਜ਼ਾਬੀ ਜ਼ਮੀਨਾਂ ਵਿੱਚ ਚੂਨਾ ਪਾਉਣ ਦੇ ਤਰੀਕੇ ਬਾਰੇ ਦੱਸੋ।
Answer:
ਚੂਨਾ ਪਾਉਣ ਦਾ ਸਹੀ ਸਮਾਂ ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ ਹੈ। ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿਚ ਚੂਨਾ ਪਾ ਕੇ ਵਾਹ ਦੇਣਾ ਚਾਹੀਦਾ ਹੈ।
Exam Tips:
a) ਸਮਾਂ (ਬੀਜਣ ਤੋਂ 3–6 ਮਹੀਨੇ ਪਹਿਲਾਂ) ਅਤੇ ਵਿਧੀ (ਪਾ ਕੇ ਵਾਹੁਣਾ) ਦੋਵੇਂ ਲਿਖੋ।
ਮਹੱਤਵਪੂਰਨ ਪ੍ਰਸ਼ਨ – ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 1: ਮੱਲੜ ਕਿਸ ਨੂੰ ਕਹਿੰਦੇ ਹਨ? ਇਹ ਕਿਵੇਂ ਬਣਦਾ ਹੈ?
Answer:
ਜੀਵ ਜੰਤੂਆਂ ਅਤੇ ਬਨਸਪਤੀ ਦੀ ਰਹਿੰਦ-ਖੂੰਹਦ, ਮਲ-ਮੂਤਰ ਅਤੇ ਉਹਨਾਂ ਦੇ ਗਲੇ-ਸੜੇ ਅੰਗ ਜੋ ਕਿ ਮਿੱਟੀ ਵਿਚ ਸਮੇਂ-ਸਮੇਂ ਰਲਦੇ ਰਹਿੰਦੇ ਹਨ, ਨੂੰ ਮੱਲੜ, ਜਾਂ ਹਿਊਮਸ ਕਿਹਾ ਜਾਂਦਾ ਹੈ। ਘਾਹ-ਫੂਸ, ਫ਼ਸਲਾਂ, ਦਰੱਖ਼ਤ, ਸੁੰਡੀਆਂ, ਗੰਡੋਏ, ਜੀਵਾਣੂ, ਕੀਟਾਣੂ, ਢੇਰਾਂ ਦੀ ਰੂੜੀ ਅਤੇ ਘਰ ਦਾ ਕੂੜੇ-ਕਰਕਟ ਆਦਿ ਵੀ ਮੱਲੜ ਦੇ ਹਿੱਸੇ ਹੋ ਸਕਦੇ ਹਨ। ਇਨ੍ਹਾਂ ਪਦਾਰਥਾਂ ਦੇ ਜ਼ਮੀਨ ਵਿਚ ਰਲਣ ਨਾਲ ਭੋਂ ਦੇ ਗੁਣਾਂ ਵਿਚ ਬਹੁਤ ਸੁਧਾਰ ਹੁੰਦਾ ਹੈ। ਇਸ ਨਾਲ ਪ੍ਰਾਪਤ ਹੋਣ ਵਾਲੀ ਉਪਜ ਉੱਤੇ ਵੀ ਚੰਗਾ ਅਸਰ ਪੈਂਦਾ ਹੈ।
ਜਦੋਂ ਵੀ ਜੀਵਿਕ ਪਦਾਰਥ ਜਾਂ ਕਾਰਬਨਿਕ ਚੀਜ਼ਾਂ ਮਿੱਟੀ ਵਿਚ ਮਿਲਾਈਆਂ ਜਾਂਦੀਆਂ ਹਨ। ਸੂਖ਼ਮ ਜੀਵਾਣੂਆਂ ਅਤੇ ਬੈਕਟੀਰੀਆ ਦੀਆਂ ਕਿਰਿਆਵਾਂ ਨਾਲ ਇਹਨਾਂ ਪਦਾਰਥਾਂ ਦਾ ਵਿਘਟਨ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਪਦਾਰਥ ਗਲਣਾ-ਸੜਨਾ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਵਿਚੋਂ ਕਈ ਕਿਸਮ ਦੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਹਵਾ ਵਿਚ ਰਲ ਜਾਂਦੀਆਂ ਹਨ। ਇਸ ਕਰਕੇ ਗਲ-ਸੜ ਰਹੀਆਂ ਚੀਜ਼ਾਂ ਤੋਂ ਸਾਨੂੰ ਕਈ ਵਾਰ ਦੁਰਗੰਧ ਵੀ ਆਉਣ ਲੱਗ ਜਾਂਦੀ ਹੈ। ਕਾਰਬਨਿਕ ਪਦਾਰਥ ਟੁੱਟ ਕੇ ਅਕਾਰਬਨਿਕ ਤੱਤਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫ਼ਾਸਫੋਰਸ ਅਤੇ ਗੰਧਕ ਵਿਚ ਬਦਲ ਜਾਂਦੇ ਹਨ। ਪਾਣੀ ਭੂ-ਤਾਪ ਅਤੇ ਸੂਖ਼ਮ ਜੀਵਾਂ ਦੀ ਕਿਰਿਆ ਨਾਲ ਇਹ ਤੱਤ ਬੂਟਿਆਂ ਲਈ ਪ੍ਰਾਪਤ ਯੋਗ ਰੂਪ ਵਿਚ ਤਬਦੀਲ ਹੋ ਜਾਂਦੇ ਹਨ ਅਤੇ ਇਹ ਮੁੜ ਤੋਂ ਬੂਟਿਆਂ ਦੇ ਸਰੀਰਾਂ ਦਾ ਅੰਗ ਬਣ ਕੇ ਕਾਰਬਨਿਕ ਪਦਾਰਥਾਂ ਵਿਚ ਬਦਲ ਜਾਂਦੇ ਹਨ ਅਤੇ ਇਸੇ ਤਰ੍ਹਾਂ ਇਹ ਬਣਨ ਤੇ ਟੁੱਟਣ ਦਾ ਚੱਕਰ ਚਲਦਾ ਰਹਿੰਦਾ ਹੈ। ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਮੱਲੜ ਜੀਵਿਕ ਪਦਾਰਥਾਂ ਦੀ ਬੂਟਿਆਂ ਲਈ ਪ੍ਰਾਪਤੀ ਯੋਗ ਅਵਸਥਾ ਹੈ।
Exam Tips:
a) ਮੱਲੜ ਨੂੰ ਹਿਊਮਸ ਵੀ ਕਹਿੰਦੇ ਹਨ; ਪਰਿਭਾਸ਼ਾ ਅਤੇ ਬਣਨ ਦੀ ਕਿਰਿਆ ਦੋਵੇਂ ਲਿਖੋ।
Question 2: ਭੋਂ-ਬਣਤਰ ਦੀ ਕਿਹੜੀ ਕਿਸਮ ਖੇਤੀਬਾੜੀ ਲਈ ਸਭ ਤੋਂ ਚੰਗੀ ਹੈ ਅਤੇ ਕਿਉਂ? ਉਦਾਹਰਨ ਸਹਿਤ ਦੱਸੋ।
Answer:
ਫ਼ਸਲਾਂ ਜੜ੍ਹਾਂ ਰਾਹੀਂ ਭੋਂ ਵਿਚੋਂ ਆਪਣਾ ਭੋਜਨ ਪ੍ਰਾਪਤ ਕਰਦੀਆਂ ਹਨ। ਫ਼ਸਲਾਂ ਆਸਾਨੀ ਨਾਲ ਇਹ ਭੋਜਨ ਤਾਂ ਹੀ ਪ੍ਰਾਪਤ ਕਰ ਸਕਦੀਆਂ ਹਨ ਜੇ ਭੋਂ ਵਿਚਲੀਆਂ ਡਲੀਆਂ ਦੇ ਆਕਾਰ ਛੋਟੇ ਹੋਣ ਅਤੇ ਇਹ ਬਹੁਤ ਘੱਟ ਸ਼ਕਤੀ ਨਾਲ ਟੁੱਟ ਜਾਣ। ਅਜਿਹੀ ਬਣਤਰ ਉਸੇ ਹਾਲਤ ਵਿੱਚ ਹੀ ਸੰਭਵ ਹੈ ਜੇ ਭੋਂ ਵਿਚ ਮੱਲੜ ਜਾਂ ਜੀਵ ਪਦਾਰਥ ਦੀ ਮਾਤਰਾ ਕਾਫ਼ੀ ਜ਼ਿਆਦਾ ਹੋਵੇ। ਭੂਮੀ ਦੀ ਅਜਿਹੀ ਢੁੱਕਵੀਂ ਅਤੇ ਲੋੜੀਂਦੀ ਬਣਤਰ ਨੂੰ ਭੁਰਭੁਰੀ ਬਣਤਰ ਕਿਹਾ ਜਾਂਦਾ ਹੈ। ਭੁਰਭੁਰੀ ਬਣਤਰ ਵਾਲੀ ਭੋਂ ਵਿਚ ਡਲੀਆਂ ਨਰਮ ਅਤੇ ਬਹੁਤ ਛੋਟੇ ਆਕਾਰ ਦੀਆਂ ਹੁੰਦੀਆਂ ਹਨ। ਇਹਨਾਂ ਡਲੀਆਂ ਨੂੰ ਹੱਥਾਂ ਵਿਚ ਮਲ ਕੇ ਸੌਖ ਨਾਲ ਭੁਰਿਆ ਜਾ ਸਕਦਾ ਹੈ। ਡਲੀਆਂ ਦੇ ਕਣਾਂ ਵਿਚ ਆਪਸ ਵਿਚ ਜੁੜ ਕੇ ਰਹਿਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ।
ਇਸ ਲਈ ਉਹ ਭੁਰ-ਭੁਰ ਕੇ ਨਿੱਕੇ-ਨਿੱਕੇ ਕਿਣਕਿਆਂ ਦੇ ਰੂਪ ਵਿਚ ਭੋਂ ਦਾ ਅੰਗ ਬਣ ਜਾਂਦੀਆਂ ਹਨ। ਕਿਣਕਿਆਂ ਦੇ ਵਿਚਕਾਰ ਜੁੜਨ ਸ਼ਕਤੀ ਦਾ ਘੱਟ ਹੋਣਾ ਪਾਣੀ ਅਤੇ ਹਵਾ ਲਈ ਕਾਫ਼ੀ ਥਾਂ ਉਪਲੱਬਧ ਹੋਣ ਦਾ ਕਾਰਨ ਬਣਦਾ ਹੈ। ਜੁੜਨ ਸ਼ਕਤੀ ਘੱਟ ਹੋਣ ਕਰਕੇ ਹੀ ਜੀਵਾਣੂਆਂ ਲਈ ਵਿਘਟਨ ਦਾ ਕੰਮ ਕਰਨਾ ਕਾਫ਼ੀ ਸੌਖਾ ਰਹਿੰਦਾ ਹੈ ਅਤੇ ਉਹਨਾਂ ਨੂੰ ਸਾਹ ਲੈਣ ਲਈ ਲੋੜੀਂਦੀ ਹਵਾ ਵੀ ਮਿਲ ਜਾਂਦੀ ਹੈ।ਭੋਂ ਪੋਲੀ ਹੋਣ ਕਰਕੇ ਜੜ੍ਹਾਂ ਨੂੰ ਫੈਲਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ਅਤੇ ਉਹ ਚੰਗੀ ਤਰ੍ਹਾਂ ਪਸਰਕੇ ਪੌਦਿਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕਦੀਆਂ ਹਨ।
Exam Tips:
a) ਨਿਚੋੜ ਲਿਖੋ: ਭੁਰਭੁਰੀ ਬਣਤਰ ਸਭ ਤੋਂ ਚੰਗੀ ਹੈ ਅਤੇ ਇਹ ਮੱਲੜ ਦੀ ਵੱਧ ਮਾਤਰਾ ਨਾਲ ਬਣਦੀ ਹੈ।
Question 3: ਭੋਂ ਦੇ ਭੌਤਿਕ ਗੁਣਾਂ ਦੀ ਸੂਚੀ ਬਣਾਓ। ਇਹਨਾਂ ਵਿੱਚੋਂ ਕਿਸੇ ਇੱਕ ਗੁਣ ਬਾਰੇ ਤਿੰਨ-ਚਾਰ ਸਤਰਾਂ ਲਿਖੋ।
Answer:
ਵੱਖ-ਵੱਖ ਭੋਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ। ਇਸ ਦਾ ਕਾਰਨ ਭੋਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ। ਭੋਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਭੋਂ ਦੇ ਭੌਤਿਕ ਗੁਣਾਂ ਤੇ ਨਿਰਭਰ ਕਰਦੀਆਂ ਹਨ।
ਭੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-
1. ਕਣ-ਆਕਾਰ
2. ਪ੍ਰਵੇਸ਼ਤਾ
3. ਡੂੰਘਾਈ
4. ਰੰਗ
5. ਘਣਤਾ
6. ਸਿੱਲ੍ਹ ਸਾਂਭਣ ਦੀ ਯੋਗਤਾ
7. ਤਾਪਮਾਨ।
1. ਕਣ ਆਕਾਰ – ਭੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ। ਭੋਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ। ਭੋਂ ਦੀ ਉਪਜਾਊ ਸ਼ਕਤੀ ਕਣ ਆਕਾਰ ਤੇ ਨਿਰਭਰ ਕਰਦੀ ਹੈ। ਕਣ ਆਕਾਰ ਦਾ ਪ੍ਰਭਾਵ ਭੋਂ ਦੀ ਜਲ ਗ੍ਰਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ਤੇ ਵੀ ਪੈਂਦਾ ਹੈ।
Exam Tips:
a) ਪਹਿਲਾਂ ਸੱਤ ਭੌਤਿਕ ਗੁਣਾਂ ਦੀ ਸੂਚੀ ਦਿਓ, ਫਿਰ ਕਣ-ਆਕਾਰ ਬਾਰੇ 3-4 ਸਤਰਾਂ ਲਿਖੋ।
Question 4: ਪੀ. ਐੱਚ. ਅੰਕ ਤੋਂ ਕੀ ਭਾਵ ਹੈ? ਭੋਂ ਦੇ ਪੀ. ਐੱਚ. ਅੰਕ ਦਾ ਉਸ ਦੀ ਤਾਸੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ?
Answer:
ਪੀ. ਐੱਚ. – ਭੋਂ ਤੇਜ਼ਾਬੀ ਹੈ, ਖਾਰੀ ਹੈ ਜਾਂ ਉਦਾਸੀਨ, ਇਹ ਦੱਸਣ ਲਈ ਇੱਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ, ਜਿਸ ਨੂੰ ਭੋਂ ਦਾ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ। ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿੱਚ ਹਾਈਡਰੋਜਨ (H⁺) ਅਤੇ ਹਾਈਡਰਾਕਸਲ (OH⁻) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ।
| ਭੋਂ ਦੀ ਪੀ. ਐੱਚ. ਮਾਤਰਾ | ਗੁਣ |
|---|---|
| 8.7 ਤੋਂ ਵੱਧ | ਖਾਰੀ ਭੋਂ |
| 8.7 – 7 | ਹਲਕਾ ਖਾਰਾਪਣ |
| 7 | ਉਦਾਸੀਨ |
| 7 – 6.5 ਤੱਕ | ਹਲਕੀ ਤੇਜ਼ਾਬੀ |
| 6.5 ਤੋਂ ਘੱਟ | ਤੇਜ਼ਾਬੀ ਭੋਂ |
ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤੱਕ ਵਾਲੀਆਂ ਭੋਆਂ ਵਿੱਚ ਠੀਕ ਤਰ੍ਹਾਂ ਵੱਧ-ਫੁੱਲ ਸਕਦੀਆਂ ਹਨ। ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿੱਚ ਪ੍ਰਾਪਤ ਹੋਣਾ ਭੋਂ ਦੀ ਪੀ. ਐੱਚ. ’ਤੇ ਨਿਰਭਰ ਕਰਦਾ ਹੈ। 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੋਆਂ ਵਿੱਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿੱਚ ਪ੍ਰਾਪਤ ਕਰ ਲੈਂਦੇ ਹਨ। ਕੁੱਝ ਸੂਖ਼ਮ ਤੱਤ, ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ, ਵਧੇਰੇ ਤੇਜ਼ਾਬੀ ਜ਼ਮੀਨਾਂ ਵਿੱਚੋਂ ਵੱਧ ਮਾਤਰਾ ਵਿੱਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ, ਪਰ ਕਈ ਵਾਰ ਇਨ੍ਹਾਂ ਦੀ ਵੱਧ ਮਾਤਰਾ ਬੂਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ।
Exam Tips:
a) pH ਅੰਕ ਦੀ ਸਾਰਣੀ (8.7 ਤੋਂ ਵੱਧ ਤੋਂ 6.5 ਤੋਂ ਘੱਟ ਤੱਕ) ਜ਼ਰੂਰ ਦਿਓ।
Question 5: ਜ਼ਮੀਨ ਵਿਚ ਸੇਮ ਕਿਵੇਂ ਆ ਜਾਂਦੀ ਹੈ? ਸੇਮ ਦਾ ਫ਼ਸਲਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਕਿਉਂ?
Answer:
ਸੇਮ ਦਾ ਕਾਰਨ – ਸਥਾਈ ਤੌਰ ਤੇ ਵਗਣ ਵਾਲੀਆਂ ਨਹਿਰਾਂ ਦਾ ਪਾਣੀ ਧਰਤੀ ਛੇਕਾਂ ਰਾਹੀਂ ਆਲੇ-ਦੁਆਲੇ ਦੀ ਭੂਮੀ ਵਿਚ ਰਿਸ-ਰਿਸ ਕੇ ਪੁੱਜ ਜਾਂਦਾ ਹੈ। ਪੰਦਰਾਂ, ਵੀਹ ਸਾਲ ਵਿਚ ਧਰਤੀ ਅੰਦਰਲੇ ਖੁੱਲ੍ਹੇ ਪਾਣੀ ਦਾ ਤੱਟ ਧਰਤੀ ਦੀ ਸਤਹਿ ਦੇ ਬਹੁਤ ਨੇੜੇ ਆ ਜਾਂਦਾ ਹੈ। ਭੋਂ ਸੇਮ ਦੀ ਮਾਰ ਹੇਠ ਆ ਜਾਂਦੀ ਹੈ। ਇਸ ਤੋਂ ਇਲਾਵਾ ਹੜ੍ਹਾਂ ਦਾ ਪਾਣੀ, ਚੰਗੇ ਜਲ-ਨਿਕਾਸ ਪ੍ਰਬੰਧ ਦੀ ਅਣਹੋਂਦ ਆਦਿ ਵੀ ਸੇਮ ਦਾ ਕਾਰਨ ਬਣ ਸਕਦੇ ਹਨ।
ਸੇਮ ਦਾ ਪ੍ਰਭਾਵ – ਪੌਦਿਆਂ ਦੇ ਵਧਣ ਤੇ ਸੇਮ ਦੇ ਕਈ ਪ੍ਰਭਾਵ ਪੈਂਦੇ ਹਨ। ਬਹੁਤ ਸਾਰੇ ਕਾਸ਼ਤ ਕੀਤੇ ਜਾਣ ਵਾਲੇ ਪੌਦਿਆਂ ਦੀਆਂ ਜੜਾਂ ਜਲ ਤਲ ਦੇ ਉੱਪਰ ਵਾਲੀ ਭੂਮੀ-ਤਹਿ ਵਿਚ ਹੀ ਰਹਿ ਜਾਂਦੀਆਂ ਹਨ। ਪੌਦੇ ਬਹੁਤਾ ਸਮਾਂ ਪਾਣੀ ਵਿਚ ਖੜੇ ਰਹਿ ਕੇ ਮਰ ਜਾਂਦੇ ਹਨ। ਭੋਂ ਵਾਯੂ ਦੀ ਥੁੜ੍ਹ ਹੋ ਜਾਂਦੀ ਹੈ। ਪਾਣੀ ਦੀ ਉੱਚ ਤਾਪ ਯੋਗਤਾ ਦੇ ਕਾਰਨ ਭੂਮੀ ਵਿਚ ਤਾਪਮਾਨ ਪਰਿਵਰਤਨ ਵੀ ਘੱਟ ਜਾਂਦਾ ਹੈ।
Exam Tips:
a) ਉੱਤਰ ਨੂੰ ‘ਸੇਮ ਦਾ ਕਾਰਨ’ ਅਤੇ ‘ਸੇਮ ਦਾ ਪ੍ਰਭਾਵ’ ਦੋ ਸਿਰਲੇਖਾਂ ਹੇਠ ਲਿਖੋ।
Question 6: ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ ਦੱਸੋ।
Answer:
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ-
1. ਇਸ ਨਾਲ ਭੋਂ ਦਾ ਤੇਜ਼ਾਬੀਪਨ ਖ਼ਤਮ ਹੋ ਜਾਂਦਾ ਹੈ।
2. ਫ਼ਾਸਫ਼ੋਰਸ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣ ਵਾਲੇ ਰੂਪ ਵਿਚ ਬਦਲ ਜਾਂਦੀ ਹੈ।
3. ਚੂਨੇ ਵਿਚ ਖ਼ੁਰਾਕੀ ਤੱਤ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੁੰਦੇ ਹਨ।
4. ਜੀਵਕ ਪਦਾਰਥਾਂ ਦੇ ਗਲਣ-ਸੜਨ ਦੀ ਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਬੂਟਿਆਂ ਵਾਸਤੇ ਨਾਈਟਰੋਜਨ ਦੇ ਯੋਗ ਰੂਪ ਦੀ ਮਾਤਰਾ ਵਿਚ ਵੀ ਵਾਧਾ ਹੋ ਜਾਂਦਾ ਹੈ।
5. ਸੂਖ਼ਮ ਜੀਵ ਕਿਰਿਆਵਾਂ ਤੇਜ਼ੀ ਨਾਲ ਹੋਣ ਲੱਗ ਜਾਂਦੀਆਂ ਹਨ।
Exam Tips:
a) ਚੂਨਾ ਪਾਉਣ ਦੇ ਪੰਜ ਲਾਭ ਨੰਬਰ ਲਾ ਕੇ ਲਿਖੋ।
Question 7: ਭੋਂ-ਆਕਾਰ ਵੰਡ ਬਾਰੇ ਵਿਸਥਾਰ ਪੂਰਵਕ ਲਿਖੋ।
Answer:
ਮਿੱਟੀ ਦੇ ਕਣਾਂ ਦਾ ਆਕਾਰ ਇਕੋ ਜਿਹਾ ਨਹੀਂ ਹੁੰਦਾ। ਕੁੱਝ ਬਹੁਤ ਮੋਟੇ ਅਤੇ ਕਈ ਬਹੁਤ ਮਹੀਨ ਜਾਂ ਬਰੀਕ ਹੁੰਦੇ ਹਨ। ਆਕਾਰ ਦੇ ਆਧਾਰ ਤੇ ਮਿੱਟੀ ਦੇ ਕਣਾਂ ਦੀ ਵੰਡ ਨੂੰ ਆਕਾਰ ਕਿਹਾ ਜਾਂਦਾ ਹੈ।
ਮਿੱਟੀ ਵਿਚ ਆਮ ਤੌਰ ’ਤੇ ਤਿੰਨ ਤਰ੍ਹਾਂ ਦੇ ਕਣ ਹੁੰਦੇ ਹਨ-
ਰੇਤ ਦੇ ਕਣ, ਚੀਕਣੀ ਮਿੱਟੀ ਦੇ ਕਣ ਅਤੇ ਭੱਲ ਦੇ ਕਣ।
ਇਹਨਾਂ ਕਣਾਂ ਦੀ ਮਾਤਰਾ ਅਨੁਸਾਰ ਭੋਂ ਦੀ ਆਕਾਰ ਵੰਡ ਕੀਤੀ ਜਾਂਦੀ ਹੈ ਜਿਸ ਨੂੰ ਭੋਂਆਕਾਰ ਵੰਡ ਕਿਹਾ ਜਾਂਦਾ ਹੈ। ਭੋਂ ਆਕਾਰ ਵੰਡ ਅੱਗੇ ਦੱਸੇ ਅਨੁਸਾਰ ਕੀਤੀ ਗਈ ਹੈ-
| ਚੀਕਣੀ ਮਿੱਟੀ ਦੀ ਮਾਤਰਾ | ਭੋਂ ਦੀ ਵੰਡ |
|---|---|
| 40 ਤੋਂ ਵੱਧ ਪ੍ਰਤੀਸ਼ਤ | ਭਾਰੀ ਚੀਕਣੀ |
| 40–31 ਪ੍ਰਤੀਸ਼ਤ | ਚੀਕਣੀ |
| 30–21 ਪ੍ਰਤੀਸ਼ਤ | ਮੈਰਾ ਚੀਕਣੀ |
| 20–11 ਪ੍ਰਤੀਸ਼ਤ | ਮੈਰਾ |
| 10–06 ਪ੍ਰਤੀਸ਼ਤ | ਰੇਤਲੀ ਮੈਰਾ |
| 05–00 ਪ੍ਰਤੀਸ਼ਤ | ਰੇਤਲੀ |
ਅੰਤਰ ਰਾਸ਼ਟਰੀ ਸੁਸਾਇਟੀ ਅਨੁਸਾਰ ਭੋਂ ਵਿਚਲੇ ਕਣਾਂ ਦੀ ਆਕਾਰ ਵੰਡ ਹੇਠ ਦੱਸੇ ਅਨੁਸਾਰ ਹੈ-
| ਕਣ-ਪ੍ਰਕਾਰ | ਕਣ-ਆਕਾਰ (ਮਿਲੀਮੀਟਰਾਂ ਵਿੱਚ) | ਵੇਖਣਾ |
|---|---|---|
| ਚੀਕਣੀ ਮਿੱਟੀ | 0.002 ਤੋਂ ਘੱਟ | ਖੁਰਦਬੀਨ ਨਾਲ |
| ਭੱਲ | 0.002 ਅਤੇ 0.02 ਵਿਚਕਾਰ | ਖੁਰਦਬੀਨ ਨਾਲ |
| ਬਰੀਕ ਰੇਤ | 0.02 ਅਤੇ 0.20 ਵਿਚਕਾਰ | ਨੰਗੀ ਅੱਖ ਨਾਲ |
| ਮੋਟੀ ਰੇਤ | 0.20 ਅਤੇ 2.00 ਵਿਚਕਾਰ | ਨੰਗੀ ਅੱਖ ਨਾਲ |
| ਪੱਥਰ, ਰੋੜ ਜਾਂ ਕੰਕਰ | 2.00 ਤੋਂ ਵੱਧ | ਨੰਗੀ ਅੱਖ ਨਾਲ |
Exam Tips:
a) ਦੋਵੇਂ ਸਾਰਣੀਆਂ ਯਾਦ ਰੱਖੋ: ਚੀਕਣੀ ਮਿੱਟੀ ਦੀ ਪ੍ਰਤੀਸ਼ਤ ਅਨੁਸਾਰ ਵੰਡ ਅਤੇ ਕਣ-ਆਕਾਰ (ਮਿਲੀਮੀਟਰ) ਅਨੁਸਾਰ ਵੰਡ।
Question 8: ਭੋਂ ਦੇ ਮੁੱਖ ਭੌਤਿਕ ਗੁਣਾਂ ਦੇ ਨਾਂ ਲਿਖੋ ਅਤੇ ਕਿਸੇ ਦੋ ਦੀ ਵਿਆਖਿਆ ਵੀ ਕਰੋ।
Answer:
ਵੱਖ-ਵੱਖ ਭੋਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ। ਇਸ ਦਾ ਕਾਰਨ ਭੋਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ। ਭੋਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਭੋਂ ਦੇ ਭੌਤਿਕ ਗੁਣਾਂ ’ਤੇ ਨਿਰਭਰ ਕਰਦੀਆਂ ਹਨ।
ਭੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-
1. ਕਣ ਆਕਾਰ
2. ਪ੍ਰਵੇਸ਼ਤਾ
3. ਡੂੰਘਾਈ
4. ਰੰਗ
5. ਘਣਤਾ
6. ਸਿੱਲ੍ਹ ਸਾਂਭਣ ਦੀ ਯੋਗਤਾ
7. ਤਾਪਮਾਨ।
ਉਪਰੋਕਤ ਗੁਣਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹੈ-
1. ਕਣ ਆਕਾਰ – ਭੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ। ਭੋਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ।
ਮਹੱਤਤਾ – ਭੋਂ ਦੀ ਉਪਜਾਊ ਸ਼ਕਤੀ ਕਣ ਆਕਾਰ ’ਤੇ ਨਿਰਭਰ ਕਰਦੀ ਹੈ। ਕਣ ਆਕਾਰ ਦਾ ਪ੍ਰਭਾਵ ਭੋਂ ਦੀ ਜਲ ਗ੍ਰਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ’ਤੇ ਵੀ ਪੈਂਦਾ ਹੈ। ਅੰਤਰਰਾਸ਼ਟਰੀ ਸੁਸਾਇਟੀ ਅਨੁਸਾਰ ਭੋਂ ਦੇ ਕਣਾਂ ਨੂੰ ਹੇਠ ਦੱਸੇ ਭਾਗਾਂ ਅਨੁਸਾਰ ਵੰਡਿਆ ਗਿਆ ਹੈ-
1. ਪੱਥਰ, ਰੋੜ ਜਾਂ ਕੰਕਰ,
2. ਮੋਟੀ ਰੇਤ,
3. ਬਰੀਕ ਰੇਤ,
4. ਭੱਲ,
5. ਚੀਕਣੀ ਮਿੱਟੀ।
ਕਣਾਂ ਦੇ ਆਕਾਰ ਅਨੁਸਾਰ ਭੋਂ ਨੂੰ 12 ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਪਰ ਤਿੰਨ ਪ੍ਰਮੁੱਖ ਸ਼੍ਰੇਣੀਆਂ ਹਨ- ਰੇਤਲੀਆਂ ਭੋਆਂ, ਮੈਰਾ ਭੋਆਂ ਅਤੇ ਚੀਕਣੀਆਂ ਭੋਆਂ।
2. ਪ੍ਰਵੇਸ਼ਤਾ – ਪ੍ਰਵੇਸ਼ਤਾ ਤੋਂ ਭਾਵ ਹੈ ਭੋਂ ਵਿਚ ਪਾਣੀ ਅਤੇ ਹਵਾ ਦਾ ਸੰਚਾਰ ਜਾਂ ਪ੍ਰਵੇਸ਼ ਕਰਨਾ ਕਿੰਨਾ ਸੌਖਾ ਹੈ। ਭੋਂ ਦੀ ਪਾਣੀ ਚੂਸਣ ਦੀ ਸ਼ਕਤੀ, ਪਾਣੀ ਸਾਂਭਣ ਦੀ ਸ਼ਕਤੀ ਅਤੇ ਜੜਾਂ ਦੀ ਡੂੰਘਾਈ ਭੋਂ ਦੇ ਇਸ ਗੁਣ ’ਤੇ ਨਿਰਭਰ ਹੈ। ਪ੍ਰਵੇਸ਼ਤਾ ਦਾ ਗੁਣ ਭੋਂ ਵਿਚ ਮੁਸਾਮਾਂ ਦੀ ਮਾਤਰਾ ਉੱਤੇ ਨਿਰਭਰ ਕਰਦਾ ਹੈ। ਬਹੁਤ ਹੀ ਮਹੀਨ ਛੇਕਾਂ ਨੂੰ ਮੁਸਾਮ ਕਿਹਾ ਜਾਂਦਾ ਹੈ। ਮੁਸਾਮ ਸਰੀਰ ਦੀ ਖਲੜੀ (ਚਮੜੀ) ਵਿਚ ਵੀ ਹੁੰਦੇ ਹਨ ਜਿਨ੍ਹਾਂ ਰਾਹੀਂ ਸਾਨੂੰ ਪਸੀਨਾ ਆਉਂਦਾ ਹੈ। ਜਿਸ ਭੂਮੀ ਵਿਚ ਪ੍ਰਵੇਸ਼ਤਾ ਗੁਣ ਵਧੇਰੇ ਹੋਵੇ ਉਹ ਭੋਂ ਫ਼ਸਲਾਂ ਦੇ ਵਧਣ-ਫੁੱਲਣ ਲਈ ਵਧੀਆ ਰਹਿੰਦੀ ਹੈ। ਕਿਉਂਕਿ ਇਸ ਤਰ੍ਹਾਂ ਦੀ ਭੋਂ ਵਿਚ ਪਾਣੀ ਨੂੰ ਚੂਸਣ ਅਤੇ ਸਾਂਭਣ ਦੀ ਸ਼ਕਤੀ ਵੱਧ ਹੁੰਦੀ ਹੈ ਅਤੇ ਫ਼ਸਲ ਦੀਆਂ ਜੜ੍ਹਾਂ ਭੋਂ ਵਿਚੋਂ ਵਧੇਰੇ ਡੂੰਘਾਈ ਤਕ ਜਾ ਕੇ ਜ਼ਿਆਦਾ ਮਾਤਰਾ ਵਿਚ ਪੌਸ਼ਟਿਕ ਤੱਤ ਅਤੇ ਭੋਜਨ ਪ੍ਰਾਪਤ ਕਰਨ ਦੇ ਸਮਰਥ ਹੋ ਜਾਂਦੀਆਂ ਹਨ। ਕਈ ਵਾਰ ਭੋਂ ਦੇ ਹੇਠਾਂ ਸਖ਼ਤ ਤਹਿ ਬਣ ਜਾਂਦੀ ਹੈ ਜਿਸ ਕਰਕੇ ਜੜਾਂ ਹੇਠਾਂ ਨਹੀਂ ਜਾ ਸਕਦੀਆਂ।
Exam Tips:
a) ਸੱਤ ਗੁਣਾਂ ਦੇ ਨਾਂ ਲਿਖ ਕੇ ਕਣ-ਆਕਾਰ ਅਤੇ ਪ੍ਰਵੇਸ਼ਤਾ ਦੀ ਵਿਆਖਿਆ ਕਰੋ।
Question 9: ਭੋਂ ਦੇ ਕੋਈ ਦੋ ਰਸਾਇਣਿਕ ਗੁਣਾਂ ਬਾਰੇ ਦੱਸੋ।
Answer:
1. ਪੀ. ਐੱਚ. – ਭੋਂ ਤੇਜ਼ਾਬੀ ਹੈ, ਖਾਰੀ ਹੈ ਜਾਂ ਉਦਾਸੀਨ, ਇਹ ਦੱਸਣ ਲਈ ਇੱਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ, ਜਿਸ ਨੂੰ ਭੋਂ ਦਾ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ। ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿੱਚ ਹਾਈਡਰੋਜਨ (H⁺) ਅਤੇ ਹਾਈਡਰਾਕਸਲ (OH⁻) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ।
| ਭੋਂ ਦੀ ਪੀ. ਐੱਚ. ਮਾਤਰਾ | ਗੁਣ |
|---|---|
| 8.7 ਤੋਂ ਵੱਧ | ਖਾਰੀ ਭੋਂ |
| 8.7 – 7 | ਹਲਕਾ ਖਾਰਾਪਣ |
| 7 | ਉਦਾਸੀਨ |
| 7 – 6.5 ਤੱਕ | ਹਲਕੀ ਤੇਜ਼ਾਬੀ |
| 6.5 ਤੋਂ ਘੱਟ | ਤੇਜ਼ਾਬੀ ਭੋਂ |
ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤੱਕ ਵਾਲੀਆਂ ਭੋਆਂ ਵਿੱਚ ਠੀਕ ਤਰ੍ਹਾਂ ਵੱਧ-ਫੁੱਲ ਸਕਦੀਆਂ ਹਨ। ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿੱਚ ਪ੍ਰਾਪਤ ਹੋਣਾ ਭੋਂ ਦੀ ਪੀ. ਐੱਚ. ’ਤੇ ਨਿਰਭਰ ਕਰਦਾ ਹੈ। 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੋਆਂ ਵਿੱਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿੱਚ ਪ੍ਰਾਪਤ ਕਰ ਲੈਂਦੇ ਹਨ। ਕੁੱਝ ਸੂਖ਼ਮ ਤੱਤ, ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ, ਵਧੇਰੇ ਤੇਜ਼ਾਬੀ ਜ਼ਮੀਨਾਂ ਵਿੱਚੋਂ ਵੱਧ ਮਾਤਰਾ ਵਿੱਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ, ਪਰ ਕਈ ਵਾਰ ਇਨ੍ਹਾਂ ਦੀ ਵੱਧ ਮਾਤਰਾ ਬੂਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ।
2. ਜੀਵਕ ਪਦਾਰਥ – ਜ਼ਮੀਨ ਵਿਚ ਜੀਵਕ ਪਦਾਰਥ ਬੂਟਿਆਂ ਦੀਆਂ ਜੜਾਂ, ਪੱਤਿਆਂ ਅਤੇ ਘਾਹ-ਫੂਸ ਦੇ ਗਲਣ-ਸੜਨ ਤੋਂ ਬਣਦਾ ਹੈ। ਭੋਂ ਵਿਚ ਪਾਏ ਜਾਂਦੇ ਕਿਸੇ ਵੀ ਜੀਵਿਕ ਪਦਾਰਥ ਉੱਪਰ ਬਹੁਤ ਸਾਰੇ ਸੂਖ਼ਮ ਜੀਵ ਆਪਣਾ ਅਸਰ ਕਰਦੇ ਹਨ ਅਤੇ ਜੀਵਿਕ ਪਦਾਰਥ ਵਿਘਟਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਗਾਲ-ਸਾੜ ਦਿੰਦੇ ਹਨ। ਅਜਿਹੇ ਗਲੇ-ਸੜੇ ਪਦਾਰਥ ਨੂੰ ਮੱਲੜ (ਹਿਊਮਸ) ਦਾ ਨਾਂ ਦਿੱਤਾ ਗਿਆ ਹੈ। ਹਿਊਮਸ ਖ਼ੁਰਾਕੀ ਤੱਤਾਂ ਫ਼ਾਸਫ਼ੋਰਸ, ਗੰਧਕ ਅਤੇ ਨਾਈਟਰੋਜਨ ਦਾ ਖ਼ਾਸ ਸੋਮਾ ਹੈ। ਇਸ ਵਿਚ ਥੋੜ੍ਹੀ ਮਾਤਰਾ ਵਿਚ ਦੂਸਰੇ ਖ਼ੁਰਾਕੀ ਤੱਤ ਵੀ ਹੋ ਸਕਦੇ ਹਨ। ਭੋਂ ਦੀ ਜਲ ਗ੍ਰਹਿਣ ਯੋਗਤਾ, ਹਵਾ ਦੀ ਗਤੀ ਅਤੇ ਬਣਤਰ ਨੂੰ ਠੀਕ ਰੱਖਣ ਲਈ ਜੀਵਕ ਪਦਾਰਥ ਬਹੁਤ ਲਾਭਦਾਇਕ ਹਨ। ਇਸ ਨਾਲ ਭੋਂ ਦੀ ਖ਼ੁਰਾਕੀ ਤੱਤਾਂ ਨੂੰ ਸੰਭਾਲਣ ਦੀ ਸ਼ਕਤੀ ਵੀ ਵੱਧਦੀ ਹੈ। ਪਾਠ-ਪੁਸਤਕ ਅਨੁਸਾਰ ਪੰਜਾਬ ਦੀਆਂ ਜ਼ਮੀਨਾਂ ਵਿਚ ਜੀਵਕ ਪਦਾਰਥ ਦੀ ਮਾਤਰਾ ਆਮ ਤੌਰ ’ਤੇ 0.005 ਤੋਂ 0.90 ਪ੍ਰਤੀਸ਼ਤ ਹੈ। ਰੂੜੀ ਜਾਂ ਕੰਪੋਸਟ ਪਾਉਣ ਨਾਲ ਭੋਂ ਵਿਚ ਜੀਵਕ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ।
Exam Tips:
a) ਦੋ ਰਸਾਇਣਿਕ ਗੁਣ ਹਨ: pH ਅਤੇ ਜੀਵਕ ਪਦਾਰਥ (ਮੱਲੜ)।
Question 10: ਮੱਲੜ ਦੀ ਖੇਤੀ ਵਿਚ ਮਹੱਤਤਾ ਤੇ ਚਾਨਣਾ ਪਾਓ।
Answer:
ਮੱਲੜ ਦੀ ਖੇਤੀ ਵਿਚ ਮਹੱਤਤਾ-
1. ਛੇਤੀ ਗਲਣ ਵਾਲਾ ਮੱਲ ਪਾਉਣ ਨਾਲ ਮਿੱਟੀ ਦੇ ਕਿਣਕੇ ਆਪਸ ਵਿਚ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਉਨ੍ਹਾਂ ਦੀਆਂ ਛੋਟੀਆਂ ਅਤੇ ਪੋਲੀਆਂ (ਨਰਮ, ਭੁਰਭੁਰੀਆਂ) ਡਲੀਆਂ ਬਣ ਜਾਂਦੀਆਂ ਹਨ। ਇਸ ਤਰ੍ਹਾਂ ਦਾ ਮੱਲੜ ਰੇਤਲੀ ਅਤੇ ਚੀਕਣੀ ਦੋਹਾਂ ਕਿਸਮਾਂ ਦੀ ਭੋਂ ਲਈ ਵਧੀਆ ਰਹਿੰਦਾ ਹੈ। ਮੱਲੜ ਰੇਤਲੀ ਮਿੱਟੀ ਤੋਂ ਖੁਰਦਰੇ ਕਣਾਂ ਨੂੰ ਆਪਸ ਵਿਚ ਜੋੜਨ ਵਿਚ ਮਦਦ ਕਰਦਾ ਹੈ ਅਤੇ ਚੀਕਣੀ ਮਿੱਟੀ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਇਸ ਦਾ ਆਇਤਨ ਵੱਧ ਜਾਂਦਾ ਹੈ। ਹਵਾ ਦੀ ਆਵਾਜਾਈ ਸੌਖੀ ਅਤੇ ਤੇਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਮੱਲੜ ਰੇਤਲੀ ਤੇ ਚੀਕਣੀ ਦੋਹਾਂ ਪ੍ਰਕਾਰ ਦੀਆਂ ਭੋਆਂ ਨੂੰ ਵਧੇਰੇ ਭੁਰਭੁਰੀ ਅਤੇ ਉਪਜਾਊ ਬਣਾ ਦਿੰਦਾ ਹੈ।
2. ਮੱਲੜ ਭੋਂ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਭੋਂ ਦੀ ਪਾਣੀ ਸੋਖਣ ਦੀ ਸ਼ਕਤੀ ਵਿਚ ਕਾਫ਼ੀ ਵਾਧਾ ਹੁੰਦਾ ਹੈ ਅਤੇ ਭੋਂ ਪਾਣੀ ਨੂੰ ਵਧੇਰੇ ਲੰਬੇ ਸਮੇਂ ਤਕ ਆਪਣੇ ਅੰਦਰ ਸਾਂਭ ਕੇ ਰੱਖ ਸਕਦੀ ਹੈ।
3. ਭੋਂ ਵਿਚ ਮੌਜੂਦ ਲਾਭਕਾਰੀ ਤੇ ਉਪਯੋਗੀ ਜੀਵਾਣੂ ਮੱਲੜ ਤੋਂ ਆਪਣਾ ਭੋਜਨ ਵੀ ਪ੍ਰਾਪਤ ਕਰਦੇ ਹਨ। ਮੱਲ ਦੇ ਵਿਘਟਨ ਨਾਲ ਜੋ ਕਾਰਬਨ ਪੈਦਾ ਹੁੰਦੀ ਹੈ, ਉਹ ਇਨ੍ਹਾਂ ਜੀਵਾਣੂਆਂ ਲਈ ਭੋਜਨ ਦਾ ਕੰਮ ਦਿੰਦੀ ਹੈ। ਉਸ ਨਾਲ ਉਹ ਵਧੇਰੇ ਸ਼ਕਤੀਸ਼ਾਲੀ ਰੂਪ ਵਿਚ ਕਿਰਿਆ ਕਰਨ ਦੇ ਯੋਗ ਹੋ ਜਾਂਦੇ ਹਨ।
4. ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਵਿਚ ਛੇਦ ਕਰਕੇ ਧਰਤੀ ਨੂੰ ਪੋਲੀ ਕਰ ਦਿੰਦੀਆਂ ਹਨ। ਜੜਾਂ ਦੇ ਗਲਣ-ਸੜਨ ਤੋਂ ਬਾਅਦ ਛੇਦਾਂ ਰਾਹੀਂ ਪਾਣੀ ਧਰਤੀ ਦੇ ਹੇਠਾਂ ਚਲਿਆ ਜਾਂਦਾ ਹੈ ਅਤੇ ਆਕਸੀਜਨ ਗੈਸ ਦੇ ਅੰਦਰ ਜਾਣ ਅਤੇ ਕਾਰਬਨ ਡਾਈਆਕਸਾਈਡ ਗੈਸ ਦੇ ਬਾਹਰ ਨਿਕਲਣ ਲਈ ਵੀ ਇਹ ਛੇਕ ਮਦਦ ਜਾਂ ਸਹਾਇਤਾ ਕਰਦੇ ਹਨ।
5. ਮੱਲੜ ਤੋਂ ਕਈ ਪੌਸ਼ਟਿਕ ਤੱਤ ਜਿਵੇਂ ਨਾਈਟਰੋਜਨ, ਗੰਧਕ, ਫ਼ਾਸਫ਼ੋਰਸ ਆਦਿ ਪ੍ਰਾਪਤ ਹੁੰਦੇ ਹਨ। ਇਹ ਤੱਤ ਭੋਂ ਦੇ ਕਣਾਂ ਨਾਲ ਚਿਪਕੇ ਰਹਿੰਦੇ ਹਨ। ਜ਼ਰੂਰਤ ਪੈਣ ’ਤੇ ਪੌਦਾ ਇਨ੍ਹਾਂ ਤੱਤਾਂ ਨੂੰ ਵਰਤ ਸਕਦਾ ਹੈ।
6. ਕਈ ਭੋਆਂ ਦੀ ਤਾਸੀਰ ਅਜਿਹੀ ਹੁੰਦੀ ਹੈ ਕਿ ਪੌਦੇ ਭੋਂ ਵਿਚ ਮੌਜੂਦ ਲੋੜੀਂਦੇ ਤੱਤ ਪ੍ਰਾਪਤ ਨਹੀਂ ਕਰ ਸਕਦੇ। ਪਰ ਮੱਲੜ ਦੀ ਮੌਜੂਦਗੀ ਵਿਚ ਇਹ ਤੱਤ ਪੌਦੇ ਦੇ ਵਰਤਣ ਯੋਗ ਬਣ ਜਾਂਦੇ ਹਨ। ਉਦਾਹਰਨ ਵਜੋਂ ਤੇਜ਼ਾਬੀ ਜ਼ਮੀਨਾਂ ਵਿਚ ਫ਼ਾਸਫ਼ੋਰਸ।
7. ਮੱਲੜ ਦੇ ਗਲਣ-ਸੜਨ ਨਾਲ ਕਈ ਤਰ੍ਹਾਂ ਦੇ ਤੇਜ਼ਾਬ ਪੈਦਾ ਹੁੰਦੇ ਹਨ ਜੋ ਕਿ ਖਾਰੀਆਂ ਭੋਆਂ ਦਾ ਖਾਰਾਪਣ ਘੱਟ ਕਰਦੇ ਹਨ। ਇਹ ਤੇਜ਼ਾਬ ਅਤੇ ਕਾਰਬਨੀ ਗੈਸਾਂ (ਜਿਹੜੀਆਂ ਆਪ ਵੀ ਤੇਜ਼ਾਬੀ ਗੁਣ ਰੱਖਦੀਆਂ ਹਨ) ਪੋਟਾਸ਼ੀਅਮ ਆਦਿ ਨਾਲ ਮਿਲ ਕੇ ਭੋਂ ਦੇ ਖਾਰੇਪਨ ਨੂੰ ਘਟਾ ਕੇ ਉਸ ਨੂੰ ਪੌਦਿਆਂ ਦੇ ਉੱਗਣ ਅਤੇ ਵਧਣ-ਫੁੱਲਣ ਦੇ ਅਨੁਕੂਲ ਅਤੇ ਢੁੱਕਵਾਂ ਬਣਾਉਂਦੇ ਹਨ।
8. ਮੱਲੜ ਭੋਂ-ਤਾਪ ਨੂੰ ਸਥਿਰ ਰੱਖਣ ਵਿਚ ਵੀ ਮਦਦ ਕਰਦਾ ਹੈ। ਬਾਹਰਲੇ ਤਾਪਮਾਨ ਵਿਚ ਵਾਧਾ-ਘਾਟਾ ਮੱਲੜ ਵਾਲੀ ਭੋਂ ਦੇ ਤਾਪਮਾਨ ਉੱਤੇ ਬਹੁਤ ਅਸਰ ਨਹੀਂ ਪਾਉਂਦਾ।
9. ਕਈ ਤੱਤ ਪੌਦੇ ਨੂੰ ਬਹੁਤ ਥੋੜ੍ਹੀ ਮਾਤਰਾ ਵਿਚ ਹੀ ਚਾਹੀਦੇ ਹੁੰਦੇ ਹਨ। ਇਹ ਤੱਤ ਰਸਾਇਣਿਕ ਖਾਦਾਂ ਤੋਂ ਪ੍ਰਾਪਤ ਨਹੀਂ ਹੁੰਦੇ। ਇਨ੍ਹਾਂ ਦੀ ਘਾਟ ਨਾਲ ਫ਼ਸਲਾਂ ਦੀ ਪੈਦਾਵਾਰ ਬਹੁਤ ਘੱਟ ਸਕਦੀ ਹੈ ਅਤੇ ਵਾਹੀਕਾਰ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਵਿਚੋਂ ਕਾਫ਼ੀ ਸਾਰੇ ਤੱਤ ਮੱਲੜ ਵਿਚੋਂ ਮਿਲ ਜਾਂਦੇ ਹਨ।
Exam Tips:
a) ਮੱਲੜ ਦੇ ਨੌਂ ਮਹੱਤਵ ਹਨ; ਮੁੱਖ ਨੁਕਤੇ ਨੰਬਰ ਲਾ ਕੇ ਲਿਖੋ।
Question 11: ਮੱਲੜ ਕਿਵੇਂ ਖ਼ਤਮ ਹੋ ਜਾਂਦਾ ਹੈ ਤੇ ਭੋਂ ਵਿਚ ਇਸ ਦੀ ਮਾਤਰਾ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ?
Answer:
ਹਰ ਫ਼ਸਲ ਨਾਲ ਜੜਾਂ, ਪੱਤਿਆਂ, ਜੀਵਾਣੂਆਂ, ਕੂੜਾ-ਕਰਕਟ, ਗੋਹੇ ਅਤੇ ਹਰੀ ਖਾਦ ਰਾਹੀਂ ਨਵਾਂ ਮੱਲੜ ਖੇਤਾਂ ਵਿਚ ਰਲਦਾ ਰਹਿੰਦਾ ਹੈ। ਪਰ ਨਾਲ ਦੀ ਨਾਲ ਇਹ ਖ਼ਤਮ ਵੀ ਹੁੰਦਾ ਰਹਿੰਦਾ ਹੈ। ਬੂਟੇ ਅਤੇ ਜੀਵਾਣੂ ਇਸ ਨੂੰ ਵਰਤ ਲੈਂਦੇ ਹਨ। ਇਸ ਦੇ ਕਈ ਤੱਤ ਗੈਸਾਂ ਦੇ ਰੂਪ ਵਿਚ ਬਦਲ ਜਾਂਦੇ ਹਨ ਅਤੇ ਵਾਯੂਮੰਡਲ ਵਿਚ ਰਲ ਜਾਂਦੇ ਹਨ। ਕਈ ਥਾਂਵਾਂ ਤੇ ਬਹੁਤ ਸਖ਼ਤ ਗਰਮੀ ਪੈਂਦੀ ਹੈ ਜਿਸ ਨਾਲ ਮੱਲੜ ਦੇ ਲਾਭਦਾਇਕ ਅੰਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਮੱਲੜ ਦਾ ਫ਼ਸਲ ਨੂੰ ਕੋਈ ਵੀ ਲਾਭ ਨਹੀਂ ਪਹੁੰਚਦਾ। ਜਿਵੇਂਕਿ ਪਤਾ ਹੀ ਹੈ ਕਿ ਮੱਲੜ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ, ਇਸ ਲਈ ਇਸ ਦੀ ਮਾਤਰਾ ਭੋਂ ਵਿਚ ਘੱਟ ਨਹੀਂ ਹੋਣ ਦੇਣੀ ਚਾਹੀਦੀ। ਇਸ ਲਈ ਖੇਤ ਵਿਚ ਅਜਿਹੀ ਫ਼ਸਲ ਬੀਜ ਦੇਣੀ ਚਾਹੀਦੀ ਹੈ ਜਿਸ ਨਾਲ ਮੱਲੜ ਦੀ ਮਾਤਰਾ ਵਿਚ ਵਾਧਾ ਹੋਵੇ। ਇਸ ਮੰਤਵ ਲਈ ਛੋਲੇ ਅਤੇ ਹੋਰ ਫ਼ਲੀਦਾਰ ਫ਼ਸਲਾਂ ਜਿਨ੍ਹਾਂ ਦੀਆਂ ਜੜ੍ਹਾਂ ਵਿਚ ਨਾਈਟਰੋਜਨ ਬੰਨ੍ਹਣ ਵਾਲੇ ਬੈਕਟੀਰੀਆ ਹੁੰਦੇ ਹਨ, ਬੀਜ ਲੈਣੀਆਂ ਚਾਹੀਦੀਆਂ ਹਨ। ਇਨ੍ਹਾਂ ਫ਼ਸਲਾਂ ਦੀ ਹਰੀ ਖਾਦ ਬਣਾ ਕੇ ਜੋ ਕਿ ਉੱਤਮ ਕਿਸਮ ਦੀ ਮੱਲੜ ਹੁੰਦੀ ਹੈ, ਭੂਮੀ ਨੂੰ ਵਧੇਰੇ ਉਪਜਾਊ ਬਣਾਇਆ ਜਾ ਸਕਦਾ। ਇਸ ਤੋਂ ਇਲਾਵਾ ਢੇਰ ਦੀ ਰੂੜੀ ਅਤੇ ਕੂੜਾ ਵੀ ਮੱਲੜ ਦੀ ਮਾਤਰਾ ਵਧਾਉਣ ਲਈ ਵਰਤੇ ਜਾ ਸਕਦੇ ਹਨ।
Exam Tips:
a) ਪਹਿਲਾਂ ਮੱਲੜ ਦੇ ਖ਼ਤਮ ਹੋਣ ਦੇ ਕਾਰਨ, ਫਿਰ ਵਧਾਉਣ ਦੇ ਤਰੀਕੇ (ਫਲੀਦਾਰ ਫ਼ਸਲਾਂ, ਹਰੀ ਖਾਦ, ਰੂੜੀ) ਲਿਖੋ।
Question 12: ਜ਼ਮੀਨ ਦੀ ਉਪਜਾਊ ਸ਼ਕਤੀ ਦੀ ਸੰਭਾਲ ਅਤੇ ਪ੍ਰਤੀ ਪੂਰਤੀ ਲਈ ਕਿਹੜੀਆਂ ਮੁੱਖ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ?
Answer:
ਇਸ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ-
1. ਧਰਤੀ ਦੀ ਭੌਤਿਕ ਹਾਲਤ – ਧਰਤੀ ਦੀ ਢੁੱਕਵੀਂ ਭੌਤਿਕ ਹਾਲਤ ਚੰਗੀ ਵਾਹੀ ’ਤੇ ਨਿਰਭਰ ਕਰਦੀ ਹੈ। ਚੰਗੀ ਵਾਹੀ ਤੋਂ ਭਾਵ ਹੈ ਇਸ ਤਰ੍ਹਾਂ ਦੀ ਵਾਹੀ ਜਿਸ ਨਾਲ ਧਰਤੀ ਦੇ ਕਿਣਕਿਆਂ ਦੀ ਬਣਤਰ ਠੀਕ ਤਰ੍ਹਾਂ ਕਾਇਮ ਰਹਿ ਸਕੇ ਭਾਵ ਜ਼ਮੀਨ ਵਿਚ ਮਿੱਟੀ ਦੀਆਂ ਡਲੀਆਂ ਭੁਰਭੁਰੀਆਂ ਛੋਟੀਆਂ ਅਤੇ ਪੋਲੀਆਂ ਹੋਣ। ਗਿੱਲੀ ਵਾਹੀ ਜ਼ਮੀਨ ਵਿਚ ਵੱਤਰ ਤੋਂ ਪਹਿਲਾਂ ਭੋਂ ਦੇ ਕਣ ਜ਼ਿਆਦਾ ਪੀਡੀ ਤਰ੍ਹਾਂ ਜੁੜ ਕੇ ਸਖ਼ਤ ਢੀਮਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਜੇ ਵੱਤਰ ਚੜ੍ਹ ਜਾਵੇ ਤਾਂ ਵੀ ਜ਼ਮੀਨ ਸੁੱਕ ਜਾਂਦੀ ਹੈ ਅਤੇ ਸਖ਼ਤ ਹੋ ਜਾਂਦੀ ਹੈ। ਜ਼ਮੀਨ ਦੇ ਵਿਚਲਾ ਪਾਣੀ ਬਹੁਤ ਸਾਰੀਆਂ ਕੇਸ਼ਿਕਾ ਨਲੀਆਂ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਤੇ ਭੋਂ ਵਿਚ ਨਮੀ ਦੀ ਕਮੀ ਹੋ ਜਾਂਦੀ ਹੈ। ਫ਼ਸਲ ਦੀ ਚੰਗੀ ਪੈਦਾਵਾਰ ਲਈ ਹਵਾ ਅਤੇ ਪਾਣੀ ਦਾ ਧਰਤੀ-ਛੇਦਾਂ ਵਿਚ ਫਿਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਕਰਕੇ ਵਾਹੀ ਵੱਤਰ ਸਿਰ ਕਰਨੀ ਚਾਹੀਦੀ ਹੈ।
ਕਿਉਂਕਿ ਨਾ ਤਾਂ ਇਸ ਨਾਲ ਢੀਮਾਂ ਬਣਦੀਆਂ ਹਨ ਅਤੇ ਨਾ ਹੀ ਧਰਤੀ ਵਿਚਲੀ ਨਮੀ ਬਾਹਰ ਨਿਕਲਦੀ ਹੈ। ਚੰਗੀ ਵਾਹੀ ਨਾਲ ਭੋਂ ਦੀ ਪਾਣੀ ਜਜ਼ਬ (ਸੋਖ) ਕਰਨ ਦੀ ਸ਼ਕਤੀ ਵੀ ਵੱਧ ਜਾਂਦੀ ਹੈ ਅਤੇ ਭੂਮੀ ਖੁਰਨ ਤੋਂ ਵੀ ਬਚੀ ਰਹਿੰਦੀ ਹੈ। ਭੋਂ ਦੀ ਬਣਤਰ ਨੂੰ ਠੀਕ ਰੱਖਣ ਵਿਚ ਮੱਲੜ ਦੀ ਸੁਚੱਜੀ ਅਤੇ ਢੁੱਕਵੀਂ ਵਰਤੋਂ ਵੀ ਸਹਾਈ ਹੁੰਦੀ ਹੈ। ਇਸ ਤੋਂ ਇਲਾਵਾ ਚੰਗੇ ਤੇ ਢੁੱਕਵੇਂ ਫ਼ਸਲ-ਚੱਕਰ, ਜਿਸ ਵਿਚ ਸਮੇਂ-ਸਮੇਂ ਗੁੱਛੇਦਾਰ ਜੜਾਂ ਵਾਲੀਆਂ ਅਤੇ ਫ਼ਲੀਦਾਰ ਫ਼ਸਲਾਂ ਆਉਂਦੀਆਂ ਰਹਿਣ, ਨਾਲ ਵੀ ਧਰਤੀ ਦੀ ਭੌਤਿਕ ਹਾਲਤ ਨੂੰ ਠੀਕ ਰੱਖਣ ਵਿਚ ਮਦਦ ਮਿਲਦੀ ਹੈ।
2. ਖੇਤਾਂ ਨੂੰ ਨਦੀਨਾਂ ਤੋਂ ਸਾਫ਼ ਰੱਖਣਾ – ਭੋਂ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਖੇਤ ਨਦੀਨਾਂ ਤੋਂ ਮੁਕਤ ਹੋਣ, ਇਹ ਵੀ ਬਹੁਤ ਜ਼ਰੂਰੀ ਹੈ। ਨਦੀਨ, ਖੇਤ ਵਿਚ ਬੀਜੀ ਫ਼ਸਲ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਨੂੰ ਆਪ ਹੀ ਖਾ ਜਾਂਦੇ ਹਨ। ਘੱਟ ਪੌਸ਼ਟਿਕਤਾ ਮਿਲਣ ਕਰਕੇ ਫ਼ਸਲ ਕਮਜ਼ੋਰ ਹੋ ਜਾਂਦੀ ਹੈ ਅਤੇ ਚੰਗੀ ਤਰ੍ਹਾਂ ਵੱਧ-ਫੁੱਲ ਨਹੀਂ ਸਕਦੀ। ਇਸ ਨਾਲ ਪੈਦਾਵਾਰ ਘੱਟ ਜਾਂਦੀ ਹੈ। ਕਈ ਵਾਰ ਜੇਕਰ ਨਦੀਨ ਜ਼ਿਆਦਾ ਮਾਤਰਾ ਵਿਚ ਹੋਣ ਤਾਂ ਉਹ ਛੋਟੀ ਫ਼ਸਲ ਨੂੰ ਪੂਰੀ ਤਰ੍ਹਾਂ ਦਬਾ ਲੈਂਦੇ ਹਨ ਅਤੇ ਸਮੁੱਚੀ ਫ਼ਸਲ ਨੂੰ ਨਸ਼ਟ ਕਰ ਦਿੰਦੇ ਹਨ। ਜੇਕਰ ਨਦੀਨ ਫ਼ਸਲ ਨੂੰ ਫੁੱਲ, ਫਲ ਪੈਣ ਤੋਂ ਪਹਿਲਾਂ, ਨਾ ਨਸ਼ਟ ਕੀਤੇ ਜਾਣ ਤਾਂ ਪੱਕ ਜਾਣ ਤੇ ਉਨ੍ਹਾਂ ਦੇ ਬੀਜ ਭੂਮੀ ਵਿਚ ਰਲ ਜਾਂਦੇ ਹਨ ਅਤੇ ਅਗਲੀ ਫ਼ਸਲ ਵੇਲੇ ਉਹ ਫ਼ਸਲ ਤੋਂ ਪਹਿਲਾਂ ਹੀ ਉਗ ਕੇ ਜਾਂ ਉਸ ਦੇ ਨਾਲ ਉੱਗ ਕੇ ਉਸ ਨੂੰ ਨਿੱਕੀ ਉਮਰੇ ਹੀ ਦਬਾ ਲੈਂਦੇ ਹਨ ਅਤੇ ਉਸ ਦਾ ਵਾਧਾ ਰੋਕ ਦਿੰਦੇ ਹਨ।
ਇਸ ਕਰਕੇ ਖੇਤ ਨੂੰ ਨਦੀਨਾਂ ਤੋਂ ਸਾਫ਼ ਰੱਖਣ ਲਈ ਗੋਡੀ ਅਤੇ ਕਈ ਵਾਰ ਵਾਹੀ ਵੀ ਕਰਨੀ ਪੈਂਦੀ ਹੈ। ਪੰਜਾਬੀ ਦੀ ਪ੍ਰਸਿੱਧ ਅਖਾਣ ਹੈ- ‘ਉਠਦਾ ਵੈਰੀ ਤੇ ਰੋਗ ਦਬਾਈਏ, ਵਧ ਜਾਏ ਤਾਂ ਫੇਰ ਪਛਤਾਈਏ’। ਨਦੀਨ ਵੀ ਕਿਸਾਨ, ਫ਼ਸਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੇ ਰੋਗ ਅਤੇ ਵੈਰੀ ਹਨ। ਇਸ ਲਈ ਇਨ੍ਹਾਂ ਨੂੰ ਵੀ ਪੈਦਾ ਹੁੰਦਿਆਂ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ। ਨਦੀਨਾਂ ਨੂੰ ਮਾਰਨ ਲਈ ਵਿਗਿਆਨੀਆਂ ਨੇ ਨਦੀਨ ਨਾਸ਼ਕ ਦਵਾਈਆਂ ਦੀ ਕਾਢ ਵੀ ਕੱਢੀ ਹੈ। ਪਰ ਇਨ੍ਹਾਂ ਰਸਾਇਣਿਕ ਦਵਾਈਆਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਇਨ੍ਹਾਂ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਹੁਤ ਦੂਰ ਰੱਖਣਾ ਚਾਹੀਦਾ ਹੈ। ਕਿਉਂਕਿ ਇਹ ਜ਼ਹਿਰੀਲੀਆਂ ਹੁੰਦੀਆਂ ਹਨ। ਇਨ੍ਹਾਂ ਦਵਾਈਆਂ ਦੀ ਵੱਧ ਵਰਤੋਂ ਨਾਲ ਵਾਤਾਵਰਨ ’ਚ ਪ੍ਰਦੂਸ਼ਣ ਵੱਧਦਾ ਹੈ। ਇਸ ਲਈ ਇਨ੍ਹਾਂ ਦੀ ਵਰਤੋਂ ਇਸ ਪੱਖ ਤੋਂ ਵੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।
3. ਕੀੜਿਆਂ ਅਤੇ ਰੋਗਾਂ ਦੀ ਰੋਕਥਾਮ – ਉੱਲੀਆਂ, ਨਿਮਾਟੋਡ ਅਤੇ ਹੋਰ ਹਾਨੀਕਾਰਕ ਕੀੜੇਮਕੌੜੇ ਫ਼ਸਲਾਂ ਦੀ ਕਟਾਈ ਤੋਂ ਬਾਅਦ ਵੀ ਜ਼ਮੀਨ ਉੱਤੇ ਹੀ ਪਲਦੇ ਹਨ। ਇਸ ਸਮੇਂ ਉਨ੍ਹਾਂ ਨੂੰ ਖ਼ਤਮ ਕਰ ਦੇਣਾ ਸੌਖਾ ਰਹਿੰਦਾ ਹੈ। ਉਨ੍ਹਾਂ ਦੇ ਖ਼ਾਤਮੇ ਨਾਲ ਹੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਸਾਂਭ ਕੇ ਰੱਖਣਾ ਸੰਭਵ ਹੁੰਦਾ ਹੈ। ਸੋ ਫ਼ਸਲ ਦੀ ਕਟਾਈ ਤੋਂ ਬਾਅਦ ਸਮੇਂ ਸਿਰ ਜ਼ਮੀਨ ਦੀ ਵਹਾਈ, ਬਦਲ-ਬਦਲ ਕੇ ਫ਼ਸਲਾਂ ਦੀ ਬਿਜਾਈ, ਇਕ ਫ਼ਸਲ ਅਤੇ ਦੂਜੀ ਫ਼ਸਲ ਦੇ ਵਿਚਾਲੇ ਸਮੇਂ ਦਾ ਅੰਤਰ, ਅਤੇ ਜ਼ਮੀਨ ਵਿਚ ਕੀਟ ਤੇ ਉੱਲੀ ਨਾਸ਼ਕ ਦਵਾਈਆਂ ਦਾ ਉਪਯੋਗ ਕੁੱਝ ਕੁ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਰੋਗਾਂ ਅਤੇ ਹਾਨੀਕਾਰਕ ਉੱਲੀਆਂ ਅਤੇ ਕੀਟਾਂ ਨੂੰ ਨਸ਼ਟ ਕਰਕੇ ਕਾਬੂ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਕਾਬੂ ਕਰਕੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।
4. ਢੁੱਕਵਾਂ ਤੇ ਯੋਗ ਫ਼ਸਲ ਚੱਕਰ – ਵੱਖ-ਵੱਖ ਫ਼ਸਲਾਂ ਲਈ ਵੱਖ-ਵੱਖ ਕਿਸਮ ਦੇ ਭੋਜਨ ਤੱਤਾਂ ਦੀ ਲੋੜ ਹੁੰਦੀ ਹੈ। ਕੁੱਝ ਇਕ ਤੱਤ ਅਜਿਹੇ ਹੁੰਦੇ ਹਨ ਜਿਹੜੇ ਹਰ ਇਕ ਫ਼ਸਲ ਦੁਆਰਾ ਵਰਤੇ ਜਾਂਦੇ ਹਨ। ਪਰ ਇਨ੍ਹਾਂ ਦੀ ਖ਼ਪਤ ਕੀਤੀ ਗਈ ਮਾਤਰਾ ਅਤੇ ਦਰ ਦਾ ਅੰਤਰ ਤਾਂ ਫਿਰ ਵੀ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਕ ਖੇਤ ਵਿਚ ਇਕ ਫ਼ਸਲ ਤੋਂ ਪਿੱਛੋਂ ਦੂਜੀ ਫ਼ਸਲ ਉਹ ਬੀਜੀ ਜਾਵੇ ਜਿਸ ਨੂੰ ਪਹਿਲੀ ਫ਼ਸਲ ਨਾਲੋਂ ਵੱਖ ਕਿਸਮ ਦੇ ਤੱਤਾਂ ਦੀ ਲੋੜ ਹੋਵੇ ਜਾਂ ਫਿਰ ਇਹ ਪਹਿਲੀ ਫ਼ਸਲ ਦੁਆਰਾ ਹੋਏ ਉਪਜਾਊ ਸ਼ਕਤੀ ਦੇ ਘਾਟੇ ਨੂੰ ਕੁੱਝ ਹੱਦ ਤਕ ਪੂਰਾ ਕਰਦੀ ਹੋਵੇ। ਇਸ ਤਰ੍ਹਾਂ ਭੋਂ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤਕ ਕਾਇਮ ਰੱਖੀ ਜਾ ਸਕਦੀ ਹੈ।
Exam Tips:
a) ਚਾਰ ਮੁੱਖ ਗੱਲਾਂ ਹਨ: ਭੌਤਿਕ ਹਾਲਤ, ਨਦੀਨ-ਮੁਕਤ ਖੇਤ, ਕੀੜੇ-ਰੋਗਾਂ ਦੀ ਰੋਕਥਾਮ ਅਤੇ ਫ਼ਸਲ-ਚੱਕਰ।
ਵਸਤੂਨਿਸ਼ਠ ਪ੍ਰਸ਼ਨ – ਠੀਕ / ਗ਼ਲਤ
Question 1: ਭੂਮੀ ਵਿੱਚ 45% ਖਣਿਜ ਪਦਾਰਥ ਹਨ।
Answer:
ਠੀਕ
Exam Tips:
a) ਭੂਮੀ ਵਿੱਚ ਖਣਿਜ ਪਦਾਰਥ ਲਗਭਗ 45% ਹੁੰਦੇ ਹਨ।
Question 2: ਲੂਣੀਆਂ ਭੂਮੀਆਂ ਦਾ ਪੀ. ਐੱਚ. ਮਾਨ 8.7 ਤੋਂ ਘੱਟ ਹੁੰਦਾ ਹੈ।
Answer:
ਠੀਕ
Exam Tips:
a) ਲੂਣੀਆਂ ਭੂਮੀਆਂ ਦਾ pH 8.7 ਤੋਂ ਘੱਟ ਹੁੰਦਾ ਹੈ।
Question 3: ਤੇਜ਼ਾਬੀ ਜ਼ਮੀਨਾਂ ਵਿੱਚ ਚੂਨਾ ਪਾਇਆ ਜਾਂਦਾ ਹੈ।
Answer:
ਠੀਕ
Exam Tips:
a) ਤੇਜ਼ਾਬੀ ਜ਼ਮੀਨਾਂ ਦਾ ਸੁਧਾਰ ਚੂਨਾ ਪਾ ਕੇ ਕੀਤਾ ਜਾਂਦਾ ਹੈ।
ਵਸਤੂਨਿਸ਼ਠ ਪ੍ਰਸ਼ਨ – ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ
Question 1: ਤੇਜ਼ਾਬੀ ਭੂਮੀ ਦਾ ਪੀ. ਐੱਚ. ਮਾਨ ਹੈ –
(ੳ) 7 ਦੇ ਬਰਾਬਰ
(ਅ) 7 ਤੋਂ ਘੱਟ
(ੲ) 7 ਤੋਂ ਵੱਧ
(ਸ) 12
Answer:
(ਅ) 7 ਤੋਂ ਘੱਟ
Exam Tips:
a) ਤੇਜ਼ਾਬੀ ਭੂਮੀ ਦਾ pH ਹਮੇਸ਼ਾ 7 ਤੋਂ ਘੱਟ ਹੁੰਦਾ ਹੈ।
Question 2: ਕਿਹੜੀ ਜ਼ਮੀਨ ਵਿੱਚ ਪਾਣੀ ਦੇਰ ਤੱਕ ਖੜ੍ਹਾ ਰਹਿੰਦਾ ਹੈ?
(ੳ) ਚੀਕਣੀ
(ਅ) ਮੈਰਾ
(ੲ) ਰੇਤਲੀ
(ਸ) ਸਾਰੇ ਠੀਕ
Answer:
(ੳ) ਚੀਕਣੀ
Exam Tips:
a) ਰੇਤਲੀ ਵਿੱਚ ਪਾਣੀ ਛੇਤੀ ਜਜ਼ਬ ਹੋ ਜਾਂਦਾ ਹੈ, ਇਸ ਲਈ ਵਿਕਲਪ (ੲ) ਗ਼ਲਤ ਹੈ।
ਵਸਤੂਨਿਸ਼ਠ ਪ੍ਰਸ਼ਨ – ਖਾਲੀ ਥਾਂਵਾਂ ਭਰੋ
Question 1: …………… ਭੂਮੀਆਂ ਦੀ ਸਮੱਸਿਆ ਵਧੇਰੇ ਵਰਖਾ ਵਾਲੇ ਇਲਾਕੇ ਵਿੱਚ ਹੁੰਦੀ ਹੈ।
Answer:
ਤੇਜ਼ਾਬੀ
Exam Tips:
a) ਵੱਧ ਵਰਖਾ ਨਾਲ ਖਾਰੇ ਲੂਣ ਰੁੜ੍ਹ ਜਾਂਦੇ ਹਨ, ਇਸ ਕਰਕੇ ਭੂਮੀ ਤੇਜ਼ਾਬੀ ਹੋ ਜਾਂਦੀ ਹੈ।
Question 2: ਖੇਤੀਬਾੜੀ ਪੱਖੋਂ …………… ਪੀ. ਐੱਚ. ਵਾਲੀ ਜ਼ਮੀਨ ਠੀਕ ਮੰਨੀ ਜਾਂਦੀ ਹੈ।
Answer:
6.5 ਤੋਂ 8.7
Exam Tips:
a) ਦੋਵੇਂ ਸੀਮਾਵਾਂ 6.5 ਅਤੇ 8.7 ਯਾਦ ਰੱਖੋ।
Question 3: …………… ਜ਼ਮੀਨ ਲਈ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਹੈ।
Answer:
ਖਾਰੀ
Exam Tips:
a) ਜਿਪਸਮ ਖਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਹੈ, ਤੇਜ਼ਾਬੀ ਲਈ ਚੂਨਾ।
Free study material for Agriculture
Step-by-Step Textbook Answers: Class 8 Agriculture Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ
Chapter Exercise Answers for Class 8 Agriculture
Review comprehensive exercise answers for Class 8 Agriculture Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ
Clear, methodical explanations accompany every challenging problem within the Class 8 Agriculture text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 8 Exams
These resources act as an effective roadmap for daily homework tasks and independent study. Supplement your review of Punjabi Medium Chapter 01 ਭੂਮੀ ਅਤੇ ਭੂਮੀ ਸੁਧਾਰ with official sample papers and interactive practice tests available on our platform free of charge.
FAQs
The complete and updated PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ is available for free on StudiesToday.com. These solutions for Class 8 Agriculture are as per latest Punjab Board curriculum.
Yes, our experts have revised the PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ will help students to get full marks in the theory paper.
Yes, we provide bilingual support for Class 8 Agriculture. You can access PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ in both English and Hindi medium.
Yes, you can download the entire PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ in printable PDF format for offline study on any device.