Solutions for Class 7 Punjabi: Punjabi Medium Chapter 05 ਮਾਂ ਦਾ ਪਿਆਰ
Review structured textbook solutions for Class 7 Punjabi Punjabi Medium Chapter 05 ਮਾਂ ਦਾ ਪਿਆਰ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 7 Punjabi Solutions: Punjabi Medium Chapter 05 ਮਾਂ ਦਾ ਪਿਆਰ
View or download the dedicated Punjabi Medium Chapter 05 ਮਾਂ ਦਾ ਪਿਆਰ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.
ਪਾਠ-ਅਭਿਆਸ
Question 1 (ੳ): ਮਾਂ ਆਪਣੀ ਔਲਾਦ ਲਈ ਕੀ-ਕੀ ਕਰਦੀ ਹੈ?
Answer:
ਮਾਂ ਔਲਾਦ ਲਈ ਗੁਰੂਆਂ-ਪੀਰਾਂ ਤੇ ਦੇਵੀ-ਦੇਵਤਿਆਂ ਅੱਗੇ ਮੰਨਤਾਂ ਮੰਨਦੀ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
b) ਕਵਿਤਾ ਦਾ ਪਹਿਲਾ ਬੰਦ ਧਿਆਨ ਨਾਲ ਪੜ੍ਹੋ।
Question 1 (ਅ): ਮਾਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਿਵੇਂ ਕਰਦੀ ਹੈ?
Answer:
ਮਾਂ ਲਾਡ-ਪਿਆਰ ਕਰਦੀ ਹੋਈ ਰੀਝਾਂ ਤੇ ਸੱਧਰਾਂ ਨਾਲ ਬੱਚੇ ਦਾ ਪਾਲਣ-ਪੋਸ਼ਣ ਕਰਦੀ ਹੈ। ਬੱਚੇ ਦੇ ਬਿਮਾਰ ਹੋਣ ਦੀ ਸੂਰਤ ਵਿਚ ਉਹ ਉਸ ਦੇ ਦੁਆ-ਦਾਰੂ ਉੱਤੇ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ।
Exam Tips:
a) ਲਾਡ-ਪਿਆਰ, ਰੀਝਾਂ-ਸੱਧਰਾਂ ਤੇ ਦੁਆ-ਦਾਰੂ ਤਿੰਨੇ ਗੱਲਾਂ ਲਿਖੋ।
b) ਸ਼ਬਦਾਂ ਦੇ ਜੋੜ ਸ਼ੁੱਧ ਲਿਖੋ।
Question 1 (ੲ): ਬੱਚੇ ‘ਤੇ ਜੇ ਕੋਈ ਦੁੱਖ ਆ ਜਾਵੇ ਤਾਂ ਮਾਂ ਕੀ ਕਰਦੀ ਹੈ?
Answer:
ਜਦੋਂ ਬੱਚੇ ‘ਤੇ ਦੁੱਖ ਆਉਂਦਾ ਹੈ, ਤਾਂ ਮਾਂ ਪੁਕਾਰ ਕਰਦੀ ਹੈ ਕਿ ਕੋਈ ਉਸ ਦਾ ਦੁੱਖ ਦੂਰ ਕਰਨ ਲਈ ਬਹੁੜੇ। ਉਹ ਬੱਚੇ ਨੂੰ ਰਾਜ਼ੀ-ਖ਼ੁਸ਼ੀ ਦੇਖਣ ਲਈ ਉਸ ਦੇ ਦੁਆ-ਦਾਰੂ ਉੱਤੇ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ ਤੇ ਇਸ ਕੰਮ ਵਿਚ ਰਤਾ ਵੀ ਕੰਜੂਸੀ ਨਹੀਂ ਕਰਦੀ।
Exam Tips:
a) ‘ਬਹੁੜੀ’ ਦਾ ਅਰਥ (ਮਦਦ ਲਈ ਪੁਕਾਰ) ਯਾਦ ਰੱਖੋ।
b) ‘ਸਰਫ਼ਾ ਕਰਨਾ’ ਦਾ ਅਰਥ ਕੰਜੂਸੀ ਕਰਨਾ ਹੈ।
Question 1 (ਸ): ਮਾਂ ਨੂੰ ‘ਆਂਦਰਾਂ ਦਾ ਸਾਕ’ ਕਿਉਂ ਕਿਹਾ ਜਾਂਦਾ ਹੈ?
Answer:
ਕਿਉਂਕਿ ਮਾਂ ਨੇ ਬੱਚੇ ਨੂੰ ਆਪਣੇ ਪੇਟ ਵਿਚ ਰੱਖ ਕੇ ਆਪਣੇ ਖ਼ੂਨ ਨਾਲ ਪਾਲਿਆ ਤੇ ਫਿਰ ਜਨਮ ਦਿੱਤਾ ਹੁੰਦਾ ਹੈ, ਇਸ ਕਰਕੇ ਉਸ ਨੂੰ ‘ਆਂਦਰਾਂ ਦਾ ਸਾਕ’ ਕਿਹਾ ਜਾਂਦਾ ਹੈ।
Exam Tips:
a) ਉੱਤਰ ਵਿਚ ‘ਕਿਉਂਕਿ … ਇਸ ਕਰਕੇ’ ਵਾਲੀ ਬਣਤਰ ਵਰਤੋ।
Question 2: ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ:
Answer:
ਔਲਾਦ – ਉਲਾਦ, ਸੰਤਾਨ
ਸੱਧਰਾਂ – ਇੱਛਾਵਾਂ, ਰੀਝਾਂ
ਔਕੜਾਂ – ਮੁਸੀਬਤਾਂ, ਮੁਸ਼ਕਲਾਂ
ਸਦਕੜੇ ਜਾਣਾ – ਵਾਰੇ ਜਾਣਾ, ਕੁਰਬਾਨ ਹੋਣਾ
ਦੁਲਾਰਦੀ – ਪਿਆਰ ਕਰਦੀ
ਬਹੁੜੀ – ਮਦਦ ਲਈ ਕੀਤੀ ਪੁਕਾਰ
ਸਰਫ਼ਾ ਕਰਨਾ – ਕੰਜੂਸੀ ਕਰਨੀ
Exam Tips:
a) ਹਰ ਸ਼ਬਦ ਦਾ ਅਰਥ ਸਹੀ ਜੋੜਾਂ ਨਾਲ ਯਾਦ ਕਰੋ।
b) ਅਰਥ ਯਾਦ ਕਰਨ ਲਈ ਉਨ੍ਹਾਂ ਨੂੰ ਵਾਕਾਂ ਵਿਚ ਵਰਤ ਕੇ ਦੇਖੋ।
Question 3: ਹੇਠ ਲਿਖਿਆਂ ਨੂੰ ਵਾਕਾਂ ਵਿਚ ਵਰਤੋ:
Answer:
ਚੁੰਮਣਾ-ਚੱਟਣਾ (ਪਿਆਰ ਕਰਨਾ) – ਮਾਂ ਆਪਣੇ ਬੱਚੇ ਨੂੰ ਚੁੰਮ-ਚੱਟ ਕੇ ਪਿਆਰ ਕਰਦੀ ਹੈ।
ਕਲੇਜੇ ਨੂੰ ਠਾਰਨਾ (ਦਿਲ ਵਿਚ ਠੰਢ ਪੈਣੀ) – ਬੱਚੇ ਨੂੰ ਹਿੱਕ ਨਾਲ ਲਾ ਕੇ ਮਾਂ ਦਾ ਕਲੇਜਾ ਠਰ ਗਿਆ।
ਔਕੜਾਂ (ਮੁਸ਼ਕਲਾਂ) – ਜੰਗਲ ਦਾ ਰਾਹ ਔਕੜਾਂ ਭਰਿਆ ਸੀ।
ਲੋਰੀਆਂ (ਬੱਚੇ ਨੂੰ ਸੁਲਾਉਣ ਲਈ ਗਾਇਆ ਜਾਣ ਵਾਲਾ ਗੀਤ) – ਮਾਂ ਆਪਣੇ ਬੱਚੇ ਨੂੰ ਸੁਲਾਉਣ ਲਈ ਲੋਰੀਆਂ ਦੇ ਰਹੀ ਸੀ।
ਚਾਅ-ਮਲ੍ਹਾਰ ਕਰਨਾ (ਪਿਆਰ ਤੇ ਸੱਧਰਾਂ ਨਾਲ ਭਰੇ ਹੋਣਾ) – ਮਾਂ ਆਪਣੇ ਬੱਚੇ ਨੂੰ ਬੜੇ ਚਾਅ-ਮਲ੍ਹਾਰ ਕਰ ਕੇ ਪਾਲਦੀ ਹੈ।
ਡੋਬੂ ਪੈਣਾ (ਦਿਲ ਘਟਣਾ, ਹੌਸਲਾ ਟੁੱਟਣਾ) – ਜਦੋਂ ਬੱਚਾ ਸਮੇਂ ਸਿਰ ਘਰ ਨਾ ਆਵੇ, ਤਾਂ ਮਾਂ ਦੇ ਦਿਲ ਨੂੰ ਡੋਬੂ ਪੈਂਦੇ ਹਨ।
ਆਂਦਰਾਂ ਦਾ ਸਾਕ (ਡੂੰਘਾ ਕੁਦਰਤੀ ਰਿਸ਼ਤਾ) – ਮਾਂ ਦਾ ਆਪਣੇ ਬੱਚੇ ਨਾਲ ਆਂਦਰਾਂ ਦਾ ਸਾਕ ਹੁੰਦਾ ਹੈ, ਇਸੇ ਕਰਕੇ ਉਹ ਉਸ ਦਾ ਰਤਾ ਵਿਸਾਹ ਨਹੀਂ ਕਰਦੀ।
ਪਿਆਰ ਦੀ ਪੁਤਲੀ – ਮਾਂ ਪਿਆਰ ਦੀ ਪੁਤਲੀ ਹੈ। ਉਹ ਆਪਣੇ ਬੱਚੇ ਲਈ ਹਮੇਸ਼ਾ ਪਿਆਰ ਨਾਲ ਭਰੀ ਰਹਿੰਦੀ ਹੈ।
ਉੱਭੇ ਸਾਹ ਲੈਣਾ (ਹਉਕੇ ਲੈ ਕੇ ਰੋਣਾ) – ਮਾਂ ਤੋਂ ਵਿਛੜ ਕੇ ਬੱਚਾ ਉੱਭੇ ਸਾਹ ਲੈ ਕੇ ਰੋ ਰਿਹਾ ਸੀ।
ਸਰਫ਼ਾ ਕਰਨਾ (ਕੰਜੂਸੀ ਕਰਨੀ) – ਅੱਜ ਦੇ ਮਹਿੰਗਾਈ ਦੇ ਯੁਗ ਵਿਚ ਸਰਫ਼ਾ ਕਰ ਕੇ ਹੀ ਘਰ ਦੇ ਖ਼ਰਚੇ ਪੂਰੇ ਹੁੰਦੇ ਹਨ।
Exam Tips:
a) ਪਹਿਲਾਂ ਮੁਹਾਵਰੇ ਦਾ ਅਰਥ ਸਮਝੋ, ਫਿਰ ਆਪਣਾ ਵਾਕ ਬਣਾਓ।
b) ਵਾਕ ਵਿਚ ਮੁਹਾਵਰਾ ਉਸੇ ਰੂਪ ਵਿਚ ਵਰਤੋ।
ਮਹੱਤਵਪੂਰਨ ਪ੍ਰਸ਼ਨ-ਉੱਤਰ
Question 4: ਪਾਠ-ਪੁਸਤਕ ਵਿਚ ‘ਮਾਂ ਦਾ ਪਿਆਰ’ ਕਵਿਤਾ ਦਾ ਪਹਿਲਾ ਕਾਵਿ-ਟੋਟਾ (“ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ …” ਤੋਂ “… ਸਿਰ ‘ਤੇ ਔਕੜਾਂ ਲੱਖ ਸਹਾਰਦੀ ਮਾਂ” ਤਕ) ਪੜ੍ਹ ਕੇ ਉਸ ਦੇ ਸਰਲ ਅਰਥ ਲਿਖੋ।
Answer:
ਸੱਚ ਇਹ ਹੈ ਕਿ ਔਲਾਦ ਦੀ ਪ੍ਰਾਪਤੀ ਲਈ ਮਾਂ ਆਪਣੇ ਮਨ ਵਿਚ ਗੁਰੂਆਂ-ਪੀਰਾਂ ਤੇ ਦੇਵੀ-ਦੇਵਤਿਆਂ ਅੱਗੇ ਲੱਖਾਂ ਮੰਨਤਾਂ ਮੰਨਦੀ ਹੈ। ਉਸ ਦਾ ਆਪਣੀ ਔਲਾਦ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਉਹ ਮੁੜ-ਮੁੜ ਉਸ ਵੱਲ ਦੇਖਦੀ ਹੋਈ ਉਸ ਦੇ ਦੁੱਖ-ਸੁਖ ਦਾ ਖ਼ਿਆਲ ਰੱਖਦੀ ਹੈ ਅਤੇ ਲਾਡ-ਪਿਆਰ ਨਾਲ ਚੁੰਮਦੀ-ਚੱਟਦੀ ਹੋਈ ਆਪਣਾ ਦਿਲ ਠਾਰਦੀ ਹੈ। ਮਾਂ ਔਲਾਦ ਨੂੰ ਰੀਝਾਂ ਤੇ ਸੱਧਰਾਂ ਨਾਲ ਪਾਲਦੀ ਹੋਈ ਆਪਣੇ ਸਿਰ ਉੱਤੇ ਲੱਖਾਂ ਮੁਸ਼ਕਲਾਂ ਸਹਾਰਦੀ ਹੈ।
ਔਖੇ ਸ਼ਬਦ: ਮੰਨਤਾਂ ਧਾਰਦੀ – ਮੰਨਤਾਂ ਮੰਨਦੀ; ਕਲੇਜੇ ਨੂੰ ਠਾਰਨਾ – ਦਿਲ ਵਿਚ ਠੰਢ ਪੈਣੀ; ਸੱਧਰਾਂ – ਇੱਛਾਵਾਂ, ਉਮੰਗਾਂ।
Exam Tips:
a) ਸਰਲ ਅਰਥ ਆਪਣੇ ਸ਼ਬਦਾਂ ਵਿਚ, ਕ੍ਰਮ ਅਨੁਸਾਰ ਲਿਖੋ।
b) ਔਖੇ ਸ਼ਬਦਾਂ ਦੇ ਅਰਥ ਵੀ ਨਾਲ ਲਿਖੋ।
Question 5: ਪਾਠ-ਪੁਸਤਕ ਵਿਚ ਕਵਿਤਾ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਕਦੀ ਅੱਕਦੀ, ਥੱਕਦੀ ਮੂਲ ਨਾਹੀਂ …” ਤੋਂ ਸ਼ੁਰੂ ਹੁੰਦਾ ਹੈ, ਅਤੇ ਉਸ ਦੇ ਸਰਲ ਅਰਥ ਲਿਖੋ।
Answer:
ਮਾਂ ਔਲਾਦ ਦੀ ਪਾਲਣਾ ਕਰਦੀ ਹੋਈ ਕਦੇ ਅੱਕਦੀ-ਥੱਕਦੀ ਨਹੀਂ ਅਤੇ ਨਾ ਹੀ ਇਸ ਖ਼ਾਤਰ ਦੁੱਖ ਸਹਿਣ ਤੋਂ ਪਿੱਛੇ ਹਟਦੀ ਹੈ। ਉਹ ਲੋਰੀਆਂ ਦੇ-ਦੇ ਕੇ ਬੱਚੇ ਨੂੰ ਖਿਡਾਉਂਦੀ ਹੈ ਅਤੇ ਮਨ ਵਿਚ ਉਸ ਨੂੰ ਰਾਜਾ ਸਮਝ ਕੇ ਉਸ ਲਈ ਸੱਧਰਾਂ ਦੇ ਮਹਿਲ ਉਸਾਰਦੀ ਰਹਿੰਦੀ ਹੈ। ਉਹ ‘ਵਾਰੀ’, ‘ਘੋਲੀ’ ਤੇ ‘ਸਦਕੇ’ ਸ਼ਬਦ ਵਾਰ-ਵਾਰ ਮੂੰਹੋਂ ਕਹਿ ਕੇ ਆਪਣੇ ਬੱਚੇ ਉੱਤੋਂ ਕੁਰਬਾਨ ਹੁੰਦੀ ਹੈ।
ਔਖੇ ਸ਼ਬਦ: ਵਾਰੀ, ਘੋਲੀ, ਸਦਕੜੇ – ਕੁਰਬਾਨ ਜਾਣਾ।
Exam Tips:
a) ਕਵਿਤਾ ਦੇ ਭਾਵ ਨੂੰ ਸਰਲ ਗੱਦ ਵਿਚ ਲਿਖੋ।
b) ‘ਵਾਰੀ, ਘੋਲੀ, ਸਦਕੜੇ’ ਦਾ ਅਰਥ ਜ਼ਰੂਰ ਲਿਖੋ।
Question 6: ਪਾਠ-ਪੁਸਤਕ ਵਿਚ ਕਵਿਤਾ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਰਿੜ੍ਹਦਾ ਵੇਖ ਕੇ, ਖਿੜਦਾ ਏ ਚਿੱਤ ਉਸ ਦਾ …” ਤੋਂ ਸ਼ੁਰੂ ਹੁੰਦਾ ਹੈ, ਅਤੇ ਉਸ ਦੇ ਸਰਲ ਅਰਥ ਲਿਖੋ।
Answer:
ਜਦੋਂ ਬੱਚਾ ਰਿੜ੍ਹਨਾ ਸ਼ੁਰੂ ਕਰਦਾ ਹੈ, ਤਾਂ ਮਾਂ ਦਾ ਮਨ ਖਿੜ ਜਾਂਦਾ ਹੈ। ਫਿਰ ਉਹ ਉਸ ਨੂੰ ਬਾਂਹਾਂ ਤੋਂ ਫੜ ਕੇ ਖੜ੍ਹਾ ਹੋਣਾ ਸਿਖਾਉਂਦੀ ਹੈ। ਉਸ ਨੂੰ ਵਧਦਾ-ਫੁੱਲਦਾ ਦੇਖ ਕੇ ਪਿਆਰ ਕਰਦੀ ਹੋਈ ਉਹ ਖਿੜ-ਖਿੜ ਹੱਸਦੀ ਹੈ। ਕੁਝ ਸਮੇਂ ਮਗਰੋਂ ਜਦੋਂ ਬੱਚਾ ਫਿਰਨ-ਤੁਰਨ ਲੱਗਦਾ ਹੈ, ਤਾਂ ਮਾਂ ਉਸ ਨੂੰ ਜੱਫੀ ਪਾਉਣ ਲਈ ਬਾਂਹਾਂ ਪਸਾਰਦੀ ਹੈ।
ਔਖੇ ਸ਼ਬਦ: ਖਿੜਦਾ ਏ ਚਿੱਤ – ਮਨ ਖ਼ੁਸ਼ ਹੋ ਜਾਂਦਾ ਹੈ; ਖਲ੍ਹਾਰਦੀ – ਖੜ੍ਹਾ ਕਰਦੀ; ਦੁਲਾਰਦੀ – ਪਿਆਰ ਕਰਦੀ।
Exam Tips:
a) ਬੱਚੇ ਦੇ ਵਿਕਾਸ ਦਾ ਕ੍ਰਮ (ਰਿੜ੍ਹਨਾ, ਖੜ੍ਹਾ ਹੋਣਾ, ਤੁਰਨਾ) ਯਾਦ ਰੱਖੋ।
b) ਔਖੇ ਸ਼ਬਦਾਂ ਦੇ ਅਰਥ ਵੀ ਲਿਖੋ।
Question 7: ਪਾਠ-ਪੁਸਤਕ ਵਿਚ ਕਵਿਤਾ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਖੇਡਣ ਜਾਣ ਲਈ, ਜਦੋਂ ਤਿਆਰ ਹੋਵੇ …” ਤੋਂ ਸ਼ੁਰੂ ਹੁੰਦਾ ਹੈ, ਅਤੇ ਉਸ ਦੇ ਸਰਲ ਅਰਥ ਲਿਖੋ।
Answer:
ਵਧ-ਫੁੱਲ ਰਿਹਾ ਬੱਚਾ ਜਦੋਂ ਬਾਹਰ ਖੇਡਣ ਜਾਣ ਲਈ ਤਿਆਰ ਹੁੰਦਾ ਹੈ, ਤਾਂ ਮਾਂ ਉਸ ਦਾ ਮੂੰਹ ਸੁਆਰ ਕੇ ਉਸ ਨੂੰ ਕੱਪੜੇ ਪਾਉਂਦੀ ਹੈ। ਜੇ ਉਸ ਨੂੰ ਬਾਹਰੋਂ ਆਉਣ ਵਿਚ ਕੁਝ ਦੇਰ ਹੋ ਜਾਵੇ, ਤਾਂ ਮਾਂ ਸਾਰਾ ਸਮਾਂ ਫ਼ਿਕਰ ਵਿਚ ਗੁਜ਼ਾਰਦੀ ਹੈ, ਉੱਭੇ ਸਾਹ ਲੈਂਦੀ ਹੈ, ਉਸ ਦੇ ਦਿਲ ਨੂੰ ਡੋਬੂ ਪੈਂਦੇ ਹਨ ਤੇ ਉਹ ਮੁੜ-ਮੁੜ ਬਾਰੀ ਵਿਚੋਂ ਝਾਤੀਆਂ ਮਾਰ ਕੇ ਬੱਚੇ ਦੀ ਉਡੀਕ ਕਰਦੀ ਹੈ। ਜਦੋਂ ਉਸ ਨੂੰ ਕਿਧਰੋਂ ਬੱਚੇ ਦੀ ਆਵਾਜ਼ ਸੁਣਾਈ ਦਿੰਦੀ ਹੈ, ਤਾਂ ਉਸ ਦੇ ਸਾਹ ਵਿਚ ਸਾਹ ਆਉਂਦਾ ਹੈ। ਫਿਰ ਉਹ ਬੱਚੇ ਦੀ ਨਜ਼ਰ ਉਤਾਰਨ ਲਈ ਉਸ ਦੇ ਸਿਰ ਉੱਤੋਂ ਮਿਰਚਾਂ ਵਾਰਦੀ ਹੈ।
ਔਖੇ ਸ਼ਬਦ: ਉੱਭੇ ਸਾਹ ਲੈਣੇ – ਹਉਕੇ ਲੈ ਕੇ ਰੋਣਾ/ਚਿੰਤਾ ਕਰਨੀ; ਡੋਬੂ ਪੈਣੇ – ਦਿਲ ਘਟਣਾ; ਸਾਹ ਵਿਚ ਸਾਹ ਆਉਣਾ – ਫ਼ਿਕਰ ਘਟਣਾ, ਮਨ ਨੂੰ ਸ਼ਾਂਤੀ ਮਿਲਣੀ।
Exam Tips:
a) ਮਾਂ ਦੀ ਚਿੰਤਾ ਅਤੇ ਰਾਹਤ ਦੋਹਾਂ ਭਾਵਾਂ ਦਾ ਜ਼ਿਕਰ ਕਰੋ।
b) ‘ਸਾਹ ਵਿਚ ਸਾਹ ਆਉਣਾ’ ਮੁਹਾਵਰੇ ਦਾ ਅਰਥ ਯਾਦ ਰੱਖੋ।
Question 8: ਪਾਠ-ਪੁਸਤਕ ਵਿਚ ਕਵਿਤਾ ਦਾ ਉਹ ਕਾਵਿ-ਟੋਟਾ ਪੜ੍ਹੋ, ਜੋ “ਦੁੱਖ-ਰੋਗ, ਜੇ ਕਦੇ ਕੋਈ ਆਣ ਲੱਗੇ …” ਤੋਂ ਸ਼ੁਰੂ ਹੁੰਦਾ ਹੈ, ਅਤੇ ਉਸ ਦੇ ਸਰਲ ਅਰਥ ਲਿਖੋ।
Answer:
ਕਵੀ ‘ਅੰਮ੍ਰਿਤ’ ਕਹਿੰਦਾ ਹੈ ਕਿ ਜੇ ਬੱਚੇ ਨੂੰ ਕੋਈ ਦੁੱਖ-ਤਕਲੀਫ਼ ਆ ਲੱਗੇ, ਤਾਂ ਮਾਂ ਕਿਸੇ ਦੁੱਖ ਦੂਰ ਕਰਨ ਵਾਲੇ ਨੂੰ ਮਦਦ ਲਈ ਪੁਕਾਰਦੀ ਹੈ। ਉਹ ਬੱਚੇ ਦਾ ਦੁੱਖ ਦੂਰ ਕਰਨ ਲਈ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ ਤੇ ਰਤਾ ਵੀ ਕੰਜੂਸੀ ਨਹੀਂ ਕਰਦੀ। ਬੱਚਾ ਭਾਵੇਂ ਕਿੰਨਾ ਵੀ ਨਾਲਾਇਕ ਹੋਵੇ, ਮਾਂ ਉਸ ਨੂੰ ਕਦੇ ਬੁਰੇ ਸ਼ਬਦ ਨਹੀਂ ਬੋਲਦੀ। ਮਾਂ ਦਾ ਬੱਚੇ ਲਈ ਪਿਆਰ ਆਂਦਰਾਂ ਦਾ ਸੱਚਾ ਪਿਆਰ ਹੈ ਅਤੇ ਮਾਂ ਸੱਚਮੁੱਚ ਹੀ ਪਿਆਰ ਦੀ ਪੁਤਲੀ ਜਾਪਦੀ ਹੈ।
ਔਖੇ ਸ਼ਬਦ: ਬਹੁੜੀ ਕਰੋ – ਦੁੱਖ ਦੂਰ ਕਰਨ ਵਿਚ ਸਹਾਇਤਾ ਕਰੋ; ਸਰਫ਼ਾ – ਕੰਜੂਸੀ, ਬੱਚਤ; ਦੁਰਕਾਰਦੀ – ਬੁਰੇ ਸ਼ਬਦ ਕਹਿਣਾ; ਸਾਕ ਇਹ ਆਂਦਰਾਂ ਦਾ – ਦਿਲੀ ਪਿਆਰ।
Exam Tips:
a) ਕਵੀ ਦਾ ਤਖ਼ੱਲਸ ‘ਅੰਮ੍ਰਿਤ’ ਕਵਿਤਾ ਦੇ ਅੰਤ ਵਿਚ ਆਉਂਦਾ ਹੈ।
b) ਕਵਿਤਾ ਦਾ ਮੁੱਖ ਭਾਵ (ਮਾਂ ਦਾ ਨਿਰਸੁਆਰਥ ਪਿਆਰ) ਅੰਤ ਵਿਚ ਲਿਖੋ।
ਵਿਆਕਰਨ
Question 9: ਪਾਠ-ਪੁਸਤਕ ਵਿਚ ਕਵਿਤਾ ਦੇ ਪਹਿਲੇ ਕਾਵਿ-ਟੋਟੇ (“ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ …” ਤੋਂ “… ਸਹਾਰਦੀ ਮਾਂ” ਤਕ) ਵਿਚੋਂ ਨਾਂਵ ਤੇ ਪੜਨਾਂਵ ਸ਼ਬਦ ਚੁਣ ਕੇ ਲਿਖੋ।
Answer:
ਨਾਂਵ – ਸੱਚ, ਔਲਾਦ, ਮਨ, ਮੰਨਤਾਂ, ਲਾਡ-ਪਿਆਰ, ਕਲੇਜੇ, ਰੀਝਾਂ, ਸੱਧਰਾਂ, ਸਿਰ, ਔਕੜਾਂ।
ਪੜਨਾਂਵ – ਏਸ, ਉਹ।
Exam Tips:
a) ਨਾਂਵ ਕਿਸੇ ਵਿਅਕਤੀ, ਵਸਤੂ, ਥਾਂ ਜਾਂ ਭਾਵ ਦਾ ਨਾਂ ਹੁੰਦਾ ਹੈ; ਪੜਨਾਂਵ ਨਾਂਵ ਦੀ ਥਾਂ ਵਰਤਿਆ ਜਾਂਦਾ ਹੈ।
b) ਪਹਿਲਾਂ ਪੂਰੀਆਂ ਸਤਰਾਂ ਪੜ੍ਹ ਕੇ ਸ਼ਬਦ ਚੁਣੋ।
Free study material for Punjabi
Punjab Board Solutions for Class 7 Punjabi Punjabi Medium Chapter 05 ਮਾਂ ਦਾ ਪਿਆਰ
Accessing Punjabi Medium Chapter 05 ਮਾਂ ਦਾ ਪਿਆਰ Solutions
Access structured Punjab Board textbook solutions for Punjabi Medium Chapter 05 ਮਾਂ ਦਾ ਪਿਆਰ. Designed in alignment with the latest academic curriculum for Class 7 Punjabi, these answers cover all end-of-chapter exercises to support daily learning and homework completion.
Concept-Driven Answers for Class 7 Punjabi
Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.
Maximizing Study Efficiency
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.
FAQs
The complete and updated PSEB 7th Class Punjabi Solutions Chapter 5 ਮਾਂ ਦਾ ਪਿਆਰ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 5 ਮਾਂ ਦਾ ਪਿਆਰ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 5 ਮਾਂ ਦਾ ਪਿਆਰ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 5 ਮਾਂ ਦਾ ਪਿਆਰ in both English and Hindi medium.
Yes, you can download the entire PSEB 7th Class Punjabi Solutions Chapter 5 ਮਾਂ ਦਾ ਪਿਆਰ in printable PDF format for offline study on any device.