Solutions for Class 7 Punjabi: Punjabi Medium Chapter 04 ਲਾਇਬਰੇਰੀ
Explore reliable textbook solutions for Punjabi Medium Chapter 04 ਲਾਇਬਰੇਰੀ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.
Practice Class 7 Punjabi Solutions: Punjabi Medium Chapter 04 ਲਾਇਬਰੇਰੀ
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਬਹੁਵਿਕਲਪੀ ਪ੍ਰਸ਼ਨ
Question 1: ਨਵੀਆਂ ਪੁਸਤਕਾਂ ਕਿੱਥੋਂ ਮਿਲਦੀਆਂ ਹਨ?
(ਉ) ਪ੍ਰਯੋਗਸ਼ਾਲਾ ਤੋਂ
(ਅ) ਲਾਇਬਰੇਰੀ ਤੋਂ
(ੲ) ਜਮਾਤ ਦੇ ਕਮਰੇ ਤੋਂ।
Answer:
(ਅ) ਲਾਇਬਰੇਰੀ ਤੋਂ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਅਗਿਆਨਤਾ ਕਿਵੇਂ ਦੂਰ ਹੁੰਦੀ ਹੈ?
(ੳ) ਖੇਡ ਕੇ
(ਅ) ਘੁੰਮ-ਫਿਰ ਕੇ
(ੲ) ਪੁਸਤਕਾਂ ਪੜ੍ਹ ਕੇ।
Answer:
(ੲ) ਪੁਸਤਕਾਂ ਪੜ੍ਹ ਕੇ।
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 3: ਚੰਗੀ ਸੋਚ ਕਿਵੇਂ ਬਣਦੀ ਹੈ?
(ਉ) ਚੰਗੀਆਂ ਗੱਲਾਂ ਸਿੱਖ ਕੇ
(ਅ) ਵਿਹਲੇ ਰਹਿ ਕੇ
(ੲ) ਖਾ-ਪੀ ਕੇ।
Answer:
(ਉ) ਚੰਗੀਆਂ ਗੱਲਾਂ ਸਿੱਖ ਕੇ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 4: ਲਾਇਬਰੇਰੀ ਮਨ ਨੂੰ ਚੰਗੀ ਕਿਉਂ ਲਗਦੀ ਹੈ?
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ
(ਅ) ਫ਼ਰਨੀਚਰ ਕਾਰਨ
(ੲ) ਫ਼ਰਸ਼ ਦੇ ਮੈਟ ਕਾਰਨ।
Answer:
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 5: ਲਾਇਬਰੇਰੀ ਵਿੱਚ ਕੀ ਮਿਲਦਾ ਹੈ?
(ਉ) ਵਿਹਲਾ ਸਮਾਂ (ਆ) ਗਿਆਨ
(ਈ) ਵਰਦੀਆਂ।
Answer:
(ਆ) ਗਿਆਨ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 6: ਪੁਸਤਕਾਂ ਪੜ੍ਹਨ ਨਾਲ ਕੀ ਮਿਲਦਾ ਹੈ?
Answer:
ਗਿਆਨ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਪੜ੍ਹਨ ਲਈ ਵਿਹਲ ਕਿਸ ਕੋਲ ਹੁੰਦੀ ਹੈ?
Answer:
ਜਿਸ ਨੂੰ ਪੜ੍ਹਨ ਦਾ ਸ਼ੌਕ ਪੈ ਜਾਵੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 8: ਗਿਆਨ ਦੀ ਢੇਰੀ ਤੋਂ ਕੀ ਭਾਵ ਹੈ?
Answer:
ਬਹੁਤ ਸਾਰੀ ਜਾਣਕਾਰੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਕੁੱਝ ਹੋਰ ਪ੍ਰਸ਼ਨ
Question 9: ਹੇਠ ਲਿਖੀਆਂ ਉਦਾਹਰਨਾਂ ਵੱਲ ਵੇਖ ਕੇ ਇੱਕੋ-ਜਿਹੀ ਅਵਾਜ਼ ਵਾਲੇ ਹੋਰ ਸ਼ਬਦ ਲਿਖੋ ਢੇਰੀ, – ਦੇਰੀ – ਨੇਰੀ ਲਮੇਰੀ – ਬਥੇਰੀ – ਫੇਰੀ ਲਹਿੰਦਾ – ਕਹਿੰਦਾ – ………… ਆਵਣ – ……….. – ………….. ਚੜ੍ਹਦਾ – ……….. – ………….. ਜਲ – ……….. – …………..
Answer:
ਢੇਰੀ –
ਦੇਰੀ – ਨੇਰੀ
ਲਮੇਰੀ –
ਬਥੇਰੀ – ਫੇਰੀ
ਲਹਿੰਦਾ –
ਕਹਿੰਦਾ – ਵਹਿੰਦਾ
ਆਵਣ –
ਜਾਵਣ – ਖਾਵਣ
ਚੜ੍ਹਦਾ –
ਫੜਦਾ – ਵੜਦਾ
ਜਲ –
ਥਲ – ਫਲ
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 10: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋਕਵੀਤਾ, ਵੇਹਲ, ਸ਼ੌਕ, ਨਮੀਆਂ-ਨਮੀਆਂ
Answer:
ਕਵੀਤਾ – ਕਵਿਤਾ
ਵੇਹਲ – ਵਿਹਲ
ਸ਼ੌਕ – ਸ਼ੌਕ
ਨਮੀਆਂ-ਨਮੀਆਂ – ਨਵੀਆਂ-ਨਵੀਆਂ
Exam Tips:
a) ਸ਼ਬਦਜੋੜ ਅਤੇ ਲਗਾਂ-ਮਾਤਰਾਂ ਦਾ ਧਿਆਨ ਰੱਖੋ।
Question 11: ਅਧਿਆਪਕ ਦੁਆਰਾ ਵਿਦਿਆਰਥੀ ਨੂੰ ਲਾਇਬਰੇਰੀ ਸੰਬੰਧੀ ਜਾਣਕਾਰੀ ਦਿੱਤੀ ਜਾਵੇ।
Answer:
ਸਾਡੇ ਸਕੂਲ ਦੀ ਲਾਇਬਰੇਰੀ ਸਕੂਲ ਦਾ ਇਕ ਮਹੱਤਵਪੂਰਨ ਸਥਾਨ ਹੈ। ਇਹ ਭੂਤਕਾਲ ਅਤੇ ਵਰਤਮਾਨ ਕਾਲ ਵਿਚ ਮੌਜੂਦ ਗਿਆਨ ਦਾ ਅਥਾਹ ਭੰਡਾਰ ਹੈ। ਇਸ ਵਿਚ ਸੰਸਾਰ ਦੇ ਮਹਾਨ ਵਿਚਾਰਵਾਨ ਤੇ ਬੁੱਧੀਮਾਨ ਵਿਅਕਤੀ ਆਪਣੀਆਂ ਪੁਸਤਕਾਂ ਰਾਹੀਂ ਹਰ ਵਕਤ ਮੌਜੂਦ ਹਨ। ਲਾਇਬਰੇਰੀ ਵਿਚਲੀਆਂ ਅਲਮਾਰੀਆਂ ਅੰਦਰ ਸੁੱਟੀ ਇੱਕ ਨਜ਼ਰ ਤੋਂ ਹੀ ਸੰਸਾਰ ਦੇ ਇਨ੍ਹਾਂ ਮਹਾਨ ਲੇਖਕਾਂ ਦੇ ਨਾਂ ਸਾਨੂੰ ਨਜ਼ਰ ਆਉਣ ਲਗਦੇ ਹਨ। ਇੱਥੇ ਸ਼ੀਸ਼ੇ ਦੇ ਦਰਵਾਜ਼ਿਆਂ ਵਾਲੀਆਂ ਸਟੀਲ ਦੀਆਂ 30 ਅਲਮਾਰੀਆਂ ਹਨ। ਇਨ੍ਹਾਂ ਵਿਚ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ਿਆਂ ਦੀਆਂ ਲਗਪਗ 10,000 ਪੁਸਤਕਾਂ ਮੌਜੂਦ ਹਨ। ਇਨ੍ਹਾਂ ਅਲਮਾਰੀਆਂ ਦਾ ਵਰਗੀਕਰਨ ਭਿੰਨ- ਭਿੰਨ ਭਾਸ਼ਾਵਾਂ-ਪੰਜਾਬੀ, ਹਿੰਦੀ ਤੇ ਅੰਗਰੇਜ਼ੀ-ਅਨੁਸਾਰ ਵੀ ਹੈ ਤੇ ਵਿਸ਼ਿਆਂ-ਸਾਹਿਤ, ਕਵਿਤਾ, ਡਰਾਮਾ, ਨਾਵਲ, ਕਹਾਣੀ, ਜੀਵਨੀਆਂ, ਸ਼ੈ-ਜੀਵਨੀਆਂ, ਇਤਿਹਾਸ, ਸਾਇੰਸ, ਮਨੋਵਿਗਿਆਨ, ਜਿਉਗਰਾਫ਼ੀ, ਆਮ-ਗਿਆਨ, ਦਿਲ ਪਰਚਾਵਾ, ਧਰਮ, ਮਹਾਨ ਕੋਸ਼, ਡਿਕਸ਼ਨਰੀਆਂ, ਸਰੀਰ-ਵਿਗਿਆਨ, ਅਰਥ-ਵਿਗਿਆਨ, ਬਨਸਪਤੀ- ਵਿਗਿਆਨ, ਰਾਜਨੀਤੀ-ਸ਼ਾਸਤਰ, ਧਰਮ, ਫਿਲਾਸਫ਼ੀ, ਵਣਜ-ਵਪਾਰ ਅਤੇ ਕੰਪਿਊਟਰ ਸਾਇੰਸ ਆਦਿ ਅਨੁਸਾਰ ਵੀ। ਇਹ ਲਾਇਬਰੇਰੀ ਗਿਆਨ ਦੇ ਚਾਹਵਾਨ ਵਿਦਿਆਰਥੀਆਂ ਉਨ੍ਹਾਂ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਲਈ ਪੂਰੀ ਤਰ੍ਹਾਂ ਸੰਪੰਨ, ਅਰਾਮਦਾਇਕ ਤੇ ਯੋਗ ਸਥਾਨ ਹੈ। ਇੱਥੇ ਪਾਠਕਾਂ ਦੇ ਬੈਠਣ ਲਈ ਬਹੁਤ ਸਾਰੇ ਮੇਜ਼ ਲੱਗੇ ਹੋਏ ਹਨ, ਜਿਨ੍ਹਾਂ ਦੇ ਨਾਲ ਗੱਦਿਆਂ ਵਾਲੀਆਂ ਕੁਰਸੀਆਂ ਹਨ, ਜਿਨ੍ਹਾਂ ਉੱਤੇ ਬੈਠ ਕੇ ਕੋਈ ਜਿੰਨਾ ਚਿਰ ਮਰਜ਼ੀ ਚਾਹੇ ਭਿੰਨ-ਭਿੰਨ ਕਿਤਾਬਾਂ ਤੇ ਵਿਸ਼ਿਆਂ ਦੇ ਅਧਿਐਨ ਦਾ ਲਾਭ ਉਠਾ ਸਕਦਾ ਹੈ। ਇਹ ਲਾਇਬਰੇਰੀ ਇਕ ਖੁੱਲਾ ਸਥਾਨ ਹੈ, ਇੱਥੇ ਤੁਸੀਂ ਜਿਹੜੀ ਵੀ ਪੁਸਤਕ ਚਾਹੋ ਲਾਇਬਰੇਰੀ ਵਿਚੋਂ ਚੁੱਕ ਕੇ ਮੇਜ਼ ਨਾਲ ਲੱਗੀ ਕੁਰਸੀ ਉੱਤੇ ਬੈਠ ਕੇ ਪੜ੍ਹ ਸਕਦੇ ਹੋ। ਤੁਹਾਡਾ ਇਹ ਫ਼ਰਜ਼ ਬਣਦਾ ਹੈ ਕਿ ਪੜ੍ਹਾਈ ਖ਼ਤਮ ਕਰਨ ਮਗਰੋਂ ਜਾਣ ਲੱਗੇ ਪੁਸਤਕ ਨੂੰ ਉਸੇ ਥਾਂ ਟਿਕਾ ਕੇ ਜਾਓ, ਜਿੱਥੋਂ ਤੁਸੀਂ ਚੁੱਕੀ ਸੀ। ਸਾਡੇ ਸਕੂਲ ਦੀ ਲਾਇਬਰੇਰੀ ਦਾ ਇੰਚਾਰਜ ਲਾਇਬਰੇਰੀ ਸਾਇੰਸ ਵਿਚ ਡਿਗਰੀ ਪ੍ਰਾਪਤ ਇਕ ਸਮਝਦਾਰ ਵਿਅਕਤੀ ਹੈ। ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਉਨ੍ਹਾਂ ਦੀ ਲੋੜ ਦੀਆਂ ਪੁਸਤਕਾਂ ਬਾਰੇ ਦੱਸਣ ਤੇ ਲੱਭਣ ਵਿਚ ਮੱਦਦ ਵੀ ਕਰਦਾ ਹੈ। ਇਸ ਲਾਇਬਰੇਰੀ ਦੇ ਇਕ ਪਾਸੇ ਇੱਕ ਵੱਡਾ ਮੇਜ਼ ਲੱਗਾ ਹੋਇਆ ਹੈ ਜਿਸ ਦੇ ਦੁਆਲੇ ਪੰਦਰਾਂ-ਵੀਹ ਕੁਰਸੀਆਂ ਪਈਆਂ ਹਨ। ਇਸ ਮੇਜ਼ ਉੱਤੇ ਭਿੰਨ-ਭਿੰਨ ਭਾਸ਼ਾਵਾਂ ਦੀਆਂ ਅਖ਼ਬਾਰਾਂ ਤੇ ਭਿੰਨ-ਭਿੰਨ ਵਿਸ਼ਿਆਂ ਤੇ ਖੇਤਰਾਂ ਨਾਲ ਸੰਬੰਧਿਤ ਮੈਗਜ਼ੀਨ ਪਏ ਹਨ। ਵਿਦਿਆਰਥੀਆਂ ਦੇ ਮਨ ਵਿੱਚ ਪੜ੍ਹਾਈ ਦੀ ਖਿੱਚ ਪੈਦਾ ਕਰਨ ਲਈ ਬਹੁਤ ਸਾਰੇ ਤਸਵੀਰਾਂ ਵਾਲੇ ਮੈਗਜ਼ੀਨ ਹਨ। ਇਸ ਲਾਇਬਰੇਰੀ ਵਿੱਚੋਂ ਕਿਤਾਬਾਂ ਘਰ ਲਿਜਾਣ ਦੀ ਸਹੂਲਤ ਵੀ ਹੈ। ਛੋਟੀ ਕਲਾਸ ਦਾ ਵਿਦਿਆਰਥੀ ਕੇਵਲ ਇਕ ਕਿਤਾਬ ਹੀ ਘਰ ਲਿਜਾ ਸਕਦਾ ਹੈ, ਪਰ ਵੱਡੀ ਕਲਾਸ ਵਾਲਾਂ ਦੋ। ਕੋਈ ਵਿਦਿਆਰਥੀ ਇਕ ਹਫ਼ਤੇ ਦੇ ਸਮੇਂ ਤੋਂ ਵੱਧ ਆਪਣੇ ਕੋਲੋਂ ਕਿਤਾਬ ਨਹੀਂ ਰੱਖ ਸਕਦਾ ਨਹੀਂ ਤਾਂ ਉਸ ਨੂੰ ਇੱਕ ਰੁਪਇਆ ਰੋਜ਼ਾਨਾ ਜੁਰਮਾਨਾ ਦੇਣਾ ਪੈਂਦਾ ਹੈ। ਕਿਤਾਬਾਂ ਗੁਆਚਣ ਜਾਂ ਪਾਟਣ ਦੀ ਸੂਰਤ ਵਿਚ ਵੀ ਉਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸਾਡੇ ਸਕੂਲ ਦੀ ਇਹ ਲਾਇਬਰੇਰੀ ਸਚਮੁੱਚ ਹੀ ਸਾਡੇ ਸਕੂਲ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਬਹੁਤ ਹੀ ਸਹਾਇਕ ਹੈ। ਇਹ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਦੀ ਹੈ ਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੀ ਹੈ। ਕਈ ਮਾਪੇ ਵੀ ਇਸ ਦਾ ਲਾਭ ਉਠਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਕਰ ਸਕਦੇ ਹਨ। ਜਿਸ ਨੂੰ ਇਕ ਵਾਰ ਇੱਥੇ ਕਿਤਾਬਾਂ ਪੜ੍ਹਨ ਦੀ ਚੇਟਕ ਲਗ ਜਾਂਦੀ ਹੈ, ਉਹ ਹਮੇਸ਼ਾ ਨਵੀਆਂ ਕਿਤਾਬਾਂ ਦੀ ਭਾਲ ਵਿੱਚ ਰਹਿੰਦਾ ਹੈ, ਤੇ ਆਪਣੇ ਆਪ ਨੂੰ ਗਿਆਨ ਨਾਲ ਭਰਪੂਰ ਕਰਦਾ ਰਹਿੰਦਾ ਹੈ। ਇਸ ਨਾਲ ਉਹ ਚੰਗਾ ਵਿਦਿਆਰਥੀ ਵੀ ਬਣਦਾ ਹੈ ਤੇ ਚੰਗਾ ਨਾਗਰਿਕ ਵੀ। ਸਾਡੇ ਸੀਪਲ ਸਾਹਿਬ ਹਮੇਸ਼ਾ ਲਾਇਬਰੇਰੀ ਵਿਚ ਚੰਗੀਆਂ ਕਿਤਾਬਾਂ ਰੱਖਣ ਦੇ ਤੇ ਇਸ ਨੂੰ ਵਧੇਰੇ ਉਪਯੋਗੀ ਬਣਾਉਣ ਦੇ ਯਤਨ ਵਿਚ ਰਹਿੰਦੇ ਹਨ। ਸਾਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਕਾਵਿ ਟੋਟਿਆਂ ਦੇ ਸਰਲ ਅਰਥ
(ਉ) ਸਕੂਲ ਮੇਰੇ ਦੀ ਲਾਇਬ੍ਰੇਰੀ, ਜਿੱਥੇ ਲੱਗੀ ਗਿਆਨ ਦੀ ਢੇਰੀ। ਨਵੀਆਂ-ਨਵੀਆਂ ਪੜ੍ਹਾਂ ਪੁਸਤਕਾਂ। ਪੜਨ ਵਿੱਚ ਮੈਂ ਕਰਾਂ ਨਾ ਦੇਰੀ। ਆਪਣੇ ਸਾਥੀਆਂ ਨਾਲ ਮੈਂ ਅਕਸਰ, ਚਾਈਂ-ਚਾਈਂ ਲਾਉਂਦਾ ਫੇਰੀ। ਸਕੂਲ ਮੇਰੇ ਦੀ ………….. !
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 12: ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
Answer:
ਮੇਰੇ ਸਕੂਲ ਦੀ ਲਾਇਬਰੇਰੀ ਅਜਿਹੀ ਥਾਂ ਹੈ, ਜਿੱਥੇ ਭਿੰਨ-ਭਿੰਨ ਪ੍ਰਕਾਰ ਦੇ ਗਿਆਨ ਦੀ ਢੇਰੀ ਲੱਗੀ ਹੋਈ ਹੈ। ਇੱਥੇ ਜਾ ਕੇ ਮੈਂ ਬਿਨਾਂ ਦੇਰ ਕੀਤਿਆਂ ਨਵੀਆਂ-ਨਵੀਆਂ ਪੁਸਤਕਾਂ ਪੜ੍ਹਦਾ ਹਾਂ। ਇੱਥੇ ਮੈਂ ਅਕਸਰ ਆਪਣੇ ਸਾਥੀਆਂ ਦੇ ਨਾਲ ਬੜੇ ਚਾਅ ਨਾਲ ਫੇਰਾ ਮਾਰਨ ਜਾਂਦਾ ਹਾਂ, ਤਾਂ ਜੋ ਮੈਂ ਨਵੀਆਂ ਤੋਂ ਨਵੀਆਂ ਪੁਸਤਕਾਂ ਪੜ੍ਹ ਸਕਾਂ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Free study material for Punjabi
Free Punjab Board Textbook Explanations: Class 7 Punjabi Punjabi Medium Chapter 04 ਲਾਇਬਰੇਰੀ
Textbook Solutions for Class 7 Punjabi Punjabi Medium Chapter 04 ਲਾਇਬਰੇਰੀ
Review comprehensive exercise answers for Class 7 Punjabi Punjabi Medium Chapter 04 ਲਾਇਬਰੇਰੀ. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 04 ਲਾਇਬਰੇਰੀ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 04 ਲਾਇਬਰੇਰੀ with official sample papers and interactive practice tests available on our platform free of charge.
FAQs
The complete and updated PSEB 7th Class Punjabi Solutions Chapter 4 ਲਾਇਬਰੇਰੀ is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 4 ਲਾਇਬਰੇਰੀ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 4 ਲਾਇਬਰੇਰੀ will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 4 ਲਾਇਬਰੇਰੀ in both English and Hindi medium.
Yes, you can download the entire PSEB 7th Class Punjabi Solutions Chapter 4 ਲਾਇਬਰੇਰੀ in printable PDF format for offline study on any device.