PSEB 7th Class Punjabi Solutions Chapter 2 ਜੰਗਲਾਂ ਦੇ ਲਾਭ

Solutions for Class 7 Punjabi: Punjabi Medium Chapter 02 ਜੰਗਲਾਂ ਦੇ ਲਾਭ (Benefits of Forests)

Explore reliable textbook solutions for Punjabi Medium Chapter 02 ਜੰਗਲਾਂ ਦੇ ਲਾਭ (Benefits of Forests) tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.

Practice Class 7 Punjabi Solutions: Punjabi Medium Chapter 02 ਜੰਗਲਾਂ ਦੇ ਲਾਭ (Benefits of Forests)

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਬਹੁ-ਵਿਕਲਪੀ ਪ੍ਰਸ਼ਨ

Question 1: ਠੀਕ ਉੱਤਰ ਚੁਣੋ:

Question 1 (i): ਕਿਸੇ ਦੇਸ ਦੀ ਸਿਹਤ ਲਈ ਕੀ ਜ਼ਰੂਰੀ ਹੈ?
(ੳ) ਧਨ-ਦੌਲਤ
(ਅ) ਜੰਗਲ
(ੲ) ਜਨ-ਸੰਖਿਆ

Answer:

(ਅ) ਜੰਗਲ

Exam Tips:

a) ਪਾਠ ਵਿਚਲੀ ਜਾਣਕਾਰੀ ਅਨੁਸਾਰ ਸਹੀ ਵਿਕਲਪ ਚੁਣੋ।

 

Question 1 (ii): ਪਹਿਲਾਂ ਪਿੰਡਾਂ ਵਿਚ ਕੀ ਰਿਵਾਜ ਹੁੰਦਾ ਸੀ?
(ੳ) ਰੁੱਖ ਲਾਉਣ ਦਾ
(ਅ) ਕੋਠੀਆਂ ਪਾਉਣ ਦਾ
(ੲ) ਕਾਰਾਂ ਖ਼ਰੀਦਣ ਦਾ

Answer:

(ੳ) ਰੁੱਖ ਲਾਉਣ ਦਾ

Exam Tips:

a) ਪਾਠ ਵਿਚਲੀ ਜਾਣਕਾਰੀ ਅਨੁਸਾਰ ਸਹੀ ਵਿਕਲਪ ਚੁਣੋ।

 

Question 1 (iii): ਪਹਾੜੀਆਂ ਨੰਗੀਆਂ ਕਿਉਂ ਹੋ ਗਈਆਂ?
(ੳ) ਹਨੇਰੀ ਨਾਲ
(ਅ) ਦਰੱਖ਼ਤ ਕੱਟਣ ਨਾਲ
(ੲ) ਆਪਣੇ-ਆਪ

Answer:

(ਅ) ਦਰੱਖ਼ਤ ਕੱਟਣ ਨਾਲ

Exam Tips:

a) ਪਾਠ ਵਿਚਲੀ ਜਾਣਕਾਰੀ ਅਨੁਸਾਰ ਸਹੀ ਵਿਕਲਪ ਚੁਣੋ।

 

Question 1 (iv): ਜੜੀਆਂ-ਬੂਟੀਆਂ ਕਿੱਥੇ ਉੱਗਦੀਆਂ ਹਨ?
(ੳ) ਜੰਗਲਾਂ ਵਿਚ
(ਅ) ਖੇਤਾਂ ਵਿਚ
(ੲ) ਗਮਲਿਆਂ ਵਿਚ

Answer:

(ੳ) ਜੰਗਲਾਂ ਵਿਚ

Exam Tips:

a) ਪਾਠ ਵਿਚਲੀ ਜਾਣਕਾਰੀ ਅਨੁਸਾਰ ਸਹੀ ਵਿਕਲਪ ਚੁਣੋ।

 

ਛੋਟੇ ਉੱਤਰ ਵਾਲੇ ਪ੍ਰਸ਼ਨ

Question 2: ਜੰਗਲ ਕਿਉਂ ਜ਼ਰੂਰੀ ਹਨ?

Answer:

ਜੰਗਲ ਇਸ ਲਈ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਨਾਲ ਹੀ ਧਰਤੀ ਉੱਤੇ ਮਨੁੱਖਾਂ, ਪਸ਼ੂਆਂ ਅਤੇ ਪੰਛੀਆਂ ਦਾ ਜੀਵਨ ਸੰਭਵ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਅੰਨ ਦੇ ਸੰਕਟ ਦਾ ਜੰਗਲਾਂ 'ਤੇ ਕੀ ਅਸਰ ਹੋਇਆ?

Answer:

ਅੰਨ ਦੇ ਸੰਕਟ ਕਾਰਨ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਹੋਰ ਜ਼ਮੀਨ ਨੂੰ ਖੇਤੀ ਹੇਠ ਲਿਆਉਣ ਲਈ ਬਹੁਤ ਸਾਰੇ ਜੰਗਲ ਕੱਟ ਦਿੱਤੇ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 4: ਮਾਰੂਥਲ ਵਿਚ ਵਰਖਾ ਘੱਟ ਕਿਉਂ ਹੁੰਦੀ ਹੈ?

Answer:

ਮਾਰੂਥਲ ਜੰਗਲੀ ਇਲਾਕਿਆਂ ਵਾਂਗ ਠੰਢੇ ਨਹੀਂ, ਸਗੋਂ ਗਰਮ ਹੁੰਦੇ ਹਨ। ਇਸ ਲਈ ਬੱਦਲ ਉਨ੍ਹਾਂ ਉੱਤੋਂ ਬਿਨਾਂ ਵਰ੍ਹੇ ਲੰਘ ਜਾਂਦੇ ਹਨ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 5: ਜੰਗਲਾਂ ਦੀ ਲੱਕੜ ਕਿਹੜੀਆਂ ਲੋੜਾਂ ਪੂਰੀਆਂ ਕਰਦੀ ਹੈ?

Answer:

ਜੰਗਲਾਂ ਦੀ ਲੱਕੜ ਨਾਲ ਮਕਾਨ, ਫ਼ਰਨੀਚਰ, ਕਿਸ਼ਤੀਆਂ, ਜਹਾਜ਼ ਅਤੇ ਗੱਡੇ ਬਣਦੇ ਹਨ ਅਤੇ ਇਹ ਬਾਲਣ ਦੇ ਕੰਮ ਵੀ ਆਉਂਦੀ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

Question 6: ਕਵੀਆਂ ਨੇ ਕਿਹੜੇ-ਕਿਹੜੇ ਰੁੱਖਾਂ ਦੇ ਗੁਣ ਗਾਏ ਹਨ?

Answer:

ਕਵੀਆਂ ਨੇ ਕਿੱਕਰਾਂ, ਬੇਰੀਆਂ, ਪਿੱਪਲਾਂ ਅਤੇ ਬੋਹੜਾਂ ਦੇ ਗੁਣ ਗਾਏ ਹਨ।

Exam Tips:

a) ਉੱਤਰ ਪੂਰੇ ਵਾਕ ਵਿਚ ਲਿਖੋ।

 

ਸੰਖੇਪ ਉੱਤਰ ਵਾਲੇ ਪ੍ਰਸ਼ਨ

Question 7: ਵੱਡੇ ਜੰਗਲਾਂ ਨੂੰ ਦੇਖ ਕੇ ਲੋਕ ਕੀ ਸੋਚਦੇ ਸਨ?

Answer:

ਵੱਡੇ ਜੰਗਲਾਂ ਨੂੰ ਦੇਖ ਕੇ ਕਈ ਲੋਕ ਸੋਚਦੇ ਸਨ ਕਿ ਧਰਤੀ ਦੇ ਇੰਨੇ ਵੱਡੇ ਹਿੱਸੇ ਬੇਕਾਰ ਪਏ ਹਨ। ਇਨ੍ਹਾਂ ਦੀ ਥਾਂ ਵੱਡੇ ਸ਼ਹਿਰ ਵਸਾ ਕੇ ਮਨੁੱਖ ਦਾ ਰਹਿਣ-ਸਹਿਣ ਹੋਰ ਚੰਗਾ ਬਣਾਇਆ ਜਾ ਸਕਦਾ ਹੈ।

Exam Tips:

a) ਉੱਤਰ ਵਿਚ ਮੁੱਖ ਕਾਰਨ ਜ਼ਰੂਰ ਲਿਖੋ।

 

Question 8: ਵੱਡੇ-ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖੀ ਸਿਹਤ ਉੱਤੇ ਕੀ ਅਸਰ ਹੋਇਆ?

Answer:

ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖ ਕੁਦਰਤ ਦੇ ਖੁੱਲ੍ਹੇ ਜੀਵਨ ਤੋਂ ਦੂਰ ਹੋ ਗਿਆ ਅਤੇ ਲੋਹੇ, ਇੱਟਾਂ ਤੇ ਸੀਮਿੰਟ ਦੇ ਘਰਾਂ ਵਿਚ ਬੰਦ ਹੋ ਗਿਆ। ਇਸ ਨਾਲ ਉਸ ਦੀ ਸਿਹਤ ਡਿਗਦੀ ਗਈ।

Exam Tips:

a) ਉੱਤਰ ਵਿਚ ਮੁੱਖ ਕਾਰਨ ਜ਼ਰੂਰ ਲਿਖੋ।

 

Question 9: ਜੰਗਲੀ ਇਲਾਕਿਆਂ ਵਿਚ ਮੀਂਹ ਜ਼ਿਆਦਾ ਕਿਉਂ ਪੈਂਦਾ ਹੈ?

Answer:

ਜੰਗਲਾਂ ਕਾਰਨ ਵਾਯੂਮੰਡਲ ਠੰਢਾ ਰਹਿੰਦਾ ਹੈ। ਸਮੁੰਦਰ ਤੋਂ ਆਏ ਬੱਦਲ ਜਦੋਂ ਜੰਗਲਾਂ ਉੱਤੋਂ ਲੰਘਦੇ ਹਨ ਤਾਂ ਠੰਢੇ ਹੋ ਕੇ ਪਾਣੀ ਬਣ ਜਾਂਦੇ ਹਨ ਅਤੇ ਵਰ੍ਹ ਪੈਂਦੇ ਹਨ। ਇਸੇ ਕਰਕੇ ਜੰਗਲਾਂ ਨਾਲ ਢਕੇ ਪਹਾੜਾਂ ਉੱਤੇ ਮੀਂਹ ਬਹੁਤ ਪੈਂਦਾ ਹੈ, ਪਰ ਗਰਮ ਮਾਰੂਥਲਾਂ ਉੱਤੇ ਬਹੁਤ ਘੱਟ।

Exam Tips:

a) ਉੱਤਰ ਵਿਚ ਮੁੱਖ ਕਾਰਨ ਜ਼ਰੂਰ ਲਿਖੋ।

 

Question 10: ਤਬਾਹੀ ਤੋਂ ਬਚਣ ਦਾ ਕੀ ਤਰੀਕਾ ਹੈ?

Answer:

ਤਬਾਹੀ ਤੋਂ ਬਚਣ ਦਾ ਇੱਕੋ ਤਰੀਕਾ ਹੈ ਕਿ ਕੁਦਰਤ ਦੇ ਵਿਰੁੱਧ ਨਾ ਚੱਲਿਆ ਜਾਵੇ ਅਤੇ ਜੰਗਲਾਂ ਨੂੰ ਵੱਢਣਾ ਬੰਦ ਕੀਤਾ ਜਾਵੇ। ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ, ਤਾਂ ਹੀ ਅਸੀਂ ਹੜ੍ਹਾਂ ਅਤੇ ਸੋਕੇ ਤੋਂ ਬਚ ਸਕਦੇ ਹਾਂ।

Exam Tips:

a) ਉੱਤਰ ਵਿਚ ਮੁੱਖ ਕਾਰਨ ਜ਼ਰੂਰ ਲਿਖੋ।

 

Question 11: "ਜੰਗਲ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ।" ਦੱਸੋ ਕਿਵੇਂ?

Answer:

ਕੁਦਰਤ ਨੇ ਜੰਗਲਾਂ ਵਿਚ ਬਹੁਤ ਸਾਰੀਆਂ ਜੜੀਆਂ-ਬੂਟੀਆਂ ਉਗਾਈਆਂ ਹਨ, ਜੋ ਮਨੁੱਖ ਦੇ ਰੋਗ ਦੂਰ ਕਰਦੀਆਂ ਹਨ। ਇਨ੍ਹਾਂ ਵਿਚੋਂ ਕਈ ਸੰਘਣੇ ਜੰਗਲਾਂ ਤੋਂ ਬਿਨਾਂ ਬਚ ਨਹੀਂ ਸਕਦੀਆਂ। ਸਿਆਣੇ ਲੋਕ ਸਾਲਾਂ ਦੀ ਖੋਜ ਨਾਲ ਇਨ੍ਹਾਂ ਤੋਂ ਦਵਾਈਆਂ ਬਣਾਉਂਦੇ ਆਏ ਹਨ। ਜੰਗਲ ਆਕਸੀਜਨ ਦਾ ਭੰਡਾਰ ਵੀ ਹਨ। ਇਸ ਲਈ ਜੰਗਲ ਕੁਦਰਤ ਦੇ ਬਣਾਏ ਹਸਪਤਾਲ ਹਨ।

Exam Tips:

a) ਉੱਤਰ ਵਿਚ ਮੁੱਖ ਕਾਰਨ ਜ਼ਰੂਰ ਲਿਖੋ।

 

ਭਾਸ਼ਾ-ਬੋਧ

Question 12: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ:

Question 12 (1): ਕੁਦਰਤ (ਪ੍ਰਕਿਰਤੀ)

Answer:

ਸਾਨੂੰ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ।

Exam Tips:

a) ਵਾਕ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

Question 12 (2): ਖ਼ੁਸ਼ਹਾਲੀ (ਸੁੱਖਾਂ ਭਰਿਆ ਜੀਵਨ)

Answer:

ਮਿਹਨਤ ਨਾਲ ਘਰ ਵਿਚ ਖ਼ੁਸ਼ਹਾਲੀ ਆਉਂਦੀ ਹੈ।

Exam Tips:

a) ਵਾਕ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

Question 12 (3): ਤਜਰਬਾ (ਪ੍ਰਯੋਗ / ਅਨੁਭਵ)

Answer:

ਵਿਗਿਆਨੀ ਪ੍ਰਯੋਗਸ਼ਾਲਾ ਵਿਚ ਨਵੇਂ-ਨਵੇਂ ਤਜਰਬੇ ਕਰਦੇ ਹਨ।

Exam Tips:

a) ਵਾਕ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

Question 12 (4): ਰਿਵਾਜ (ਰੀਤ)

Answer:

ਸਾਡੇ ਪਿੰਡ ਵਿਚ ਤਿਉਹਾਰਾਂ 'ਤੇ ਰੁੱਖ ਲਾਉਣ ਦਾ ਰਿਵਾਜ ਹੈ।

Exam Tips:

a) ਵਾਕ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

Question 12 (5): ਮਹੱਤਤਾ (ਅਹਿਮੀਅਤ)

Answer:

ਬੱਚੇ ਦੇ ਜੀਵਨ ਵਿਚ ਮਾਪਿਆਂ ਦੇ ਪਿਆਰ ਦੀ ਬਹੁਤ ਮਹੱਤਤਾ ਹੈ।

Exam Tips:

a) ਵਾਕ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

Question 12 (6): ਰੁਜ਼ਗਾਰ (ਕੰਮ-ਧੰਦਾ)

Answer:

ਹਰ ਨੌਜਵਾਨ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ।

Exam Tips:

a) ਵਾਕ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

Question 12 (7): ਪੜਤਾਲ (ਜਾਂਚ)

Answer:

ਪੁਲਿਸ ਚੋਰੀ ਦੀ ਪੜਤਾਲ ਕਰ ਰਹੀ ਹੈ।

Exam Tips:

a) ਵਾਕ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਣਾ ਚਾਹੀਦਾ ਹੈ।

 

Question 13: ਖ਼ਾਲੀ ਥਾਂਵਾਂ ਭਰੋ:

Question 13 (1): ਜੰਗਲ ਕੁਦਰਤ ਦੀ ਬਹੁਤ ਵੱਡੀ ……… ਹਨ।

Answer:

ਦਾਤ

Exam Tips:

a) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 13 (2): ਮਾਰੂਥਲਾਂ ਉੱਤੇ ਬਹੁਤ ਘੱਟ ……… ਹੁੰਦੀ ਹੈ।

Answer:

ਵਰਖਾ

Exam Tips:

a) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 13 (3): ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ……… ਹੋ ਜਾਂਦੀ ਹੈ।

Answer:

ਪੋਲੀ

Exam Tips:

a) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 13 (4): ਰੁੱਖ ਨੂੰ ਕੱਟਣਾ ……… ਸਮਝਿਆ ਜਾਂਦਾ ਸੀ।

Answer:

ਪਾਪ

Exam Tips:

a) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 13 (5): ਅੱਜ-ਕੱਲ੍ਹ ਦੇ ਸਮੇਂ ਨੂੰ ……… ਤੇ ……… ਦਾ ਯੁਗ ਕਿਹਾ ਜਾਂਦਾ ਹੈ।

Answer:

ਲੋਹੇ, ਕੋਲੇ

Exam Tips:

a) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 14: ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ: ਬਿਰਖ, ਕਵੀ, ਕੁਦਰਤ, ਤਬਦੀਲੀ, ਖੇਤੀਬਾੜੀ

Answer:

ਪੰਜਾਬੀਹਿੰਦੀਅੰਗਰੇਜ਼ੀ
ਬਿਰਖवृक्षTree
ਕਵੀकविPoet
ਕੁਦਰਤप्रकृतिNature
ਤਬਦੀਲੀपरिवर्तनChange
ਖੇਤੀਬਾੜੀकृषिAgriculture

Exam Tips:

a) ਸ਼ਬਦਜੋੜ ਧਿਆਨ ਨਾਲ ਲਿਖੋ।

 

Question 15: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ: ਸੇਹਤ, ਸ਼ੈਹਰ, ਵਾਜੂਮੰਡਲ, ਲਾਬ, ਜੁੱਗ

Answer:

ਅਸ਼ੁੱਧਸ਼ੁੱਧ
ਸੇਹਤਸਿਹਤ
ਸ਼ੈਹਰਸ਼ਹਿਰ
ਵਾਜੂਮੰਡਲਵਾਯੂਮੰਡਲ
ਲਾਬਲਾਭ
ਜੁੱਗਯੁਗ

Exam Tips:

a) ਲਗਾਂ-ਮਾਤਰਾਂ ਦਾ ਧਿਆਨ ਰੱਖੋ।

 

ਰਚਨਾਤਮਕ ਕਾਰਜ

Question 16: ਆਪਣੇ ਸਕੂਲ ਵਿਚ ਮਨਾਏ ਗਏ ਵਣ-ਮਹਾਂਉਤਸਵ ਸਮਾਗਮ ਬਾਰੇ ਕੁਝ ਸਤਰਾਂ ਲਿਖੋ।

Answer:

ਪਿਛਲੇ ਮਹੀਨੇ ਸਾਡੇ ਸਕੂਲ ਵਿਚ ਬੜੇ ਉਤਸ਼ਾਹ ਨਾਲ ਵਣ-ਮਹਾਂਉਤਸਵ ਮਨਾਇਆ ਗਿਆ। ਸਮਾਗਮ ਦਾ ਆਰੰਭ ਸ਼ਬਦ-ਗਾਇਨ ਨਾਲ ਹੋਇਆ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਜੰਗਲਾਂ ਦੀ ਕਟਾਈ ਅਤੇ ਪ੍ਰਦੂਸ਼ਣ ਕਾਰਨ ਹਵਾ, ਪਾਣੀ ਅਤੇ ਮਿੱਟੀ ਖ਼ਰਾਬ ਹੋ ਰਹੇ ਹਨ ਅਤੇ ਮੌਸਮ ਬਦਲ ਰਹੇ ਹਨ। ਇਸ ਤੋਂ ਬਚਣ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਜ਼ਰੂਰੀ ਹਨ। ਮੁੱਖ ਮਹਿਮਾਨ ਨੇ ਸਾਨੂੰ ਹਰ ਸਾਲ ਘੱਟੋ-ਘੱਟ ਪੰਜ ਰੁੱਖ ਲਾ ਕੇ ਉਨ੍ਹਾਂ ਦੀ ਸੰਭਾਲ ਕਰਨ ਦੀ ਪ੍ਰੇਰਨਾ ਦਿੱਤੀ। ਵਿਦਿਆਰਥੀਆਂ ਨੇ ਰੁੱਖਾਂ ਬਾਰੇ ਕਵਿਤਾ ਗਾਈ। ਅੰਤ ਵਿਚ ਮੁੱਖ ਮਹਿਮਾਨ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਕੂਲ ਦੇ ਆਲੇ-ਦੁਆਲੇ ਪੌਦੇ ਲਾਏ ਅਤੇ ਉਨ੍ਹਾਂ ਨੂੰ ਪਾਣੀ ਦਿੱਤਾ।

Exam Tips:

a) ਸਮਾਗਮ ਦਾ ਵਰਣਨ ਸ਼ੁਰੂ ਤੋਂ ਅੰਤ ਤਕ ਤਰਤੀਬ ਨਾਲ ਲਿਖੋ।

 

Punjab Board Solutions for Class 7 Punjabi Punjabi Medium Chapter 02 ਜੰਗਲਾਂ ਦੇ ਲਾਭ (Benefits of Forests)

Chapter Exercise Answers for Class 7 Punjabi

Explore reliable textbook solutions for Punjabi Medium Chapter 02 ਜੰਗਲਾਂ ਦੇ ਲਾਭ (Benefits of Forests) tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.

Detailed Answer Guides for Punjabi Medium Chapter 02 ਜੰਗਲਾਂ ਦੇ ਲਾਭ (Benefits of Forests)

Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 7 Exams

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Punjabi.

FAQs

Where can I find the latest PSEB 7th Class Punjabi Solutions Chapter 2 ਜੰਗਲਾਂ ਦੇ ਲਾਭ for the 2026-27 session?

The complete and updated PSEB 7th Class Punjabi Solutions Chapter 2 ਜੰਗਲਾਂ ਦੇ ਲਾਭ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 2 ਜੰਗਲਾਂ ਦੇ ਲਾਭ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 2 ਜੰਗਲਾਂ ਦੇ ਲਾਭ will help students to get full marks in the theory paper.

Do you offer PSEB 7th Class Punjabi Solutions Chapter 2 ਜੰਗਲਾਂ ਦੇ ਲਾਭ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 2 ਜੰਗਲਾਂ ਦੇ ਲਾਭ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 2 ਜੰਗਲਾਂ ਦੇ ਲਾਭ in printable PDF format for offline study on any device.