PSEB 7th Class Punjabi Solutions Chapter 1 ਵਣਜਾਰਾ

Solutions for Class 7 Punjabi: Punjabi Medium Chapter 01 ਵਣਜਾਰਾ

Explore reliable textbook solutions for Punjabi Medium Chapter 01 ਵਣਜਾਰਾ tailored for Class 7 learners. Utilizing these Punjabi answers ensures thorough preparation and strengthens foundational knowledge before final Punjab Board evaluations.

Practice Class 7 Punjabi Solutions: Punjabi Medium Chapter 01 ਵਣਜਾਰਾ

View or download the dedicated Punjabi Medium Chapter 01 ਵਣਜਾਰਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਪਾਠ-ਅਭਿਆਸ

Question 1: ਵੱਖ-ਵੱਖ ਧਰਮਾਂ ਲਈ ਵਣਜਾਰਾ ਕੀ ਸੰਦੇਸ਼ ਦਿੰਦਾ ਹੈ?

Answer:

ਵੱਖ-ਵੱਖ ਧਰਮਾਂ ਲਈ ਵਣਜਾਰਾ ਇੱਕ-ਦੂਜੇ ਨਾਲ ਨਫ਼ਰਤ ਕਰਨੀ ਛੱਡ ਕੇ ਪਿਆਰ ਤੇ ਏਕਤਾ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ।

Exam Tips:

a) ਉੱਤਰ ਵਿਚ ‘ਪਿਆਰ ਤੇ ਏਕਤਾ’ ਦਾ ਭਾਵ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 2: ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ?

Answer:

ਗੀਤ ਅਨੁਸਾਰ ਨਫ਼ਰਤ ਮਨੁੱਖ ਨੂੰ ਨਾ ਆਰਾਮ ਨਾਲ ਸੌਣ ਦਿੰਦੀ ਹੈ, ਨਾ ਖੁੱਲ੍ਹ ਕੇ ਹੱਸਣ ਦਿੰਦੀ ਹੈ ਅਤੇ ਨਾ ਹੀ ਜੀਅ ਭਰ ਕੇ ਰੋਣ ਦਿੰਦੀ ਹੈ। ਇਸ ਤਰ੍ਹਾਂ ਇਹ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ।

Exam Tips:

a) ਨਫ਼ਰਤ ਦੇ ਤਿੰਨੇ ਨੁਕਸਾਨ (ਸੌਣਾ, ਹੱਸਣਾ, ਰੋਣਾ) ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question 3: ਏਕੇ ਬਾਰੇ ਕਵੀ ਕੀ ਕਹਿੰਦਾ ਹੈ?

Answer:

ਕਵੀ ਕਹਿੰਦਾ ਹੈ ਕਿ ਸਾਨੂੰ ਏਕੇ ਨਾਲ ਪਿਆਰ ਕਰਨਾ ਚਾਹੀਦਾ ਹੈ, ਕਿਉਂਕਿ ਏਕੇ ਵਿਚ ਬਹੁਤ ਵੱਡੀ ਤਾਕਤ ਹੁੰਦੀ ਹੈ।

Exam Tips:

a) ਉੱਤਰ ਛੋਟਾ ਤੇ ਸਿੱਧਾ ਲਿਖੋ।
b) ‘ਏਕੇ ਵਿਚ ਸ਼ਕਤੀ’ ਵਾਲਾ ਭਾਵ ਸਪੱਸ਼ਟ ਕਰੋ।

 

Question 4: ਇਸ ਗੀਤ ਨੂੰ ਪੜ੍ਹ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ?

Answer:

ਇਸ ਗੀਤ ਨੂੰ ਪੜ੍ਹ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਵਿਚ ਧਰਮ ਦੇ ਆਧਾਰ ‘ਤੇ ਪਈਆਂ ਵੰਡਾਂ ਤੇ ਨਫ਼ਰਤ ਉਨ੍ਹਾਂ ਲਈ ਦੁੱਖਾਂ ਦਾ ਕਾਰਨ ਹੈ। ਇਸ ਕਰਕੇ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਏਕਤਾ ਕਾਇਮ ਕਰਨੀ ਚਾਹੀਦੀ ਹੈ ਅਤੇ ਸਮਝ ਲੈਣਾ ਚਾਹੀਦਾ ਹੈ ਕਿ ਏਕੇ ਵਿਚ ਬਹੁਤ ਵੱਡੀ ਤਾਕਤ ਹੁੰਦੀ ਹੈ। ਇਸ ਤਰ੍ਹਾਂ ਸਾਨੂੰ ਆਪਸੀ ਏਕਾ ਪੈਦਾ ਕਰ ਕੇ ਆਪਣੇ ਦੇਸ਼ ਲਈ ਪਿਆਰ ਦਾ ਜ਼ੋਰਦਾਰ ਪ੍ਰਗਟਾਵਾ ਕਰਨਾ ਚਾਹੀਦਾ ਹੈ।

Exam Tips:

a) ਆਪਣੇ ਸ਼ਬਦਾਂ ਵਿਚ ਲਿਖੋ, ਪਰ ਗੀਤ ਦਾ ਮੁੱਖ ਭਾਵ (ਏਕਤਾ) ਜ਼ਰੂਰ ਦੱਸੋ।
b) ਅੰਤ ਵਿਚ ਦੇਸ਼-ਪਿਆਰ ਦੀ ਗੱਲ ਜੋੜੋ।

 

Question 5: ਪਾਠ-ਪੁਸਤਕ ਦੀਆਂ ਇਨ੍ਹਾਂ ਸਤਰਾਂ ਦਾ ਕੀ ਭਾਵ ਹੈ: “ਨਾ ਕੋਈ ਊਚ ਨਾ ਨੀਚ ਪਛਾਣੇ…” ਤੋਂ ਲੈ ਕੇ “…ਏਕਾ ਸਾਨੂੰ ਪਿਆਰਾ” ਤੱਕ?

Answer:

ਸਾਨੂੰ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਦੇਸ਼-ਵਾਸੀਆਂ ਵਿਚੋਂ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ ਅਤੇ ਨਾ ਹੀ ਧਰਮਾਂ ਦੇ ਆਧਾਰ ‘ਤੇ ਇੱਕ-ਦੂਜੇ ਨਾਲ ਲੜਨਾ ਚਾਹੀਦਾ ਹੈ, ਸਗੋਂ ਏਕਤਾ ਨਾਲ ਰਹਿਣਾ ਚਾਹੀਦਾ ਹੈ। ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਏਕੇ ਵਿਚ ਬਹੁਤ ਤਾਕਤ ਹੁੰਦੀ ਹੈ।

Exam Tips:

a) ਭਾਵ ਆਪਣੇ ਸ਼ਬਦਾਂ ਵਿਚ ਲਿਖੋ, ਸਤਰਾਂ ਦੁਹਰਾਓ ਨਹੀਂ।
b) ਊਚ-ਨੀਚ ਦਾ ਭੇਦ-ਭਾਵ ਨਾ ਕਰਨ ਵਾਲੀ ਗੱਲ ਲਿਖੋ।

 

Question 6: ਔਖੇ ਸ਼ਬਦਾਂ ਦੇ ਅਰਥ ਲਿਖੋ: ਵਣਜਾਰਾ, ਭਾਈਚਾਰਾ, ਇਕਤਾਰਾ, ਮੰਜ਼ਲ।

Answer:

ਵਣਜਾਰਾ – ਸੌਦਾਗਰ, ਵਪਾਰੀ।
ਭਾਈਚਾਰਾ – ਭਰਾਵਾਂ ਵਾਲਾ ਸੰਬੰਧ।
ਇਕਤਾਰਾ – ਇੱਕ ਤਾਰ ਵਾਲਾ ਸਾਜ਼, ਤੂੰਬਾ।
ਮੰਜ਼ਲ – ਪੜਾਅ, ਨਿਸ਼ਾਨਾ।

Exam Tips:

a) ਹਰ ਸ਼ਬਦ ਦਾ ਅਰਥ ਵੱਖਰੀ ਸਤਰ ਵਿਚ ਲਿਖੋ।
b) ਸ਼ਬਦ-ਜੋੜ ਧਿਆਨ ਨਾਲ ਲਿਖੋ (ਵਣਜਾਰਾ, ਮੰਜ਼ਲ)।

 

ਮਹੱਤਵਪੂਰਨ ਪ੍ਰਸ਼ਨ-ਉੱਤਰ

Question 7: ਪਾਠ-ਪੁਸਤਕ ਦੇ ਗੀਤ ਦੇ ਪਹਿਲੇ ਬੰਦ (‘ਬਸਤੀ-ਬਸਤੀ, ਜੰਗਲ-ਜੰਗਲ’ ਤੋਂ ਸ਼ੁਰੂ ਹੋਣ ਵਾਲੇ ਬੰਦ) ਨੂੰ ਪੜ੍ਹ ਕੇ ਉਸ ਦੇ ਸਰਲ ਅਰਥ ਲਿਖੋ। (ਔਖੇ ਸ਼ਬਦ: ਬਸਤੀ – ਮਨੁੱਖਾਂ ਦੇ ਇਕੱਠੇ ਨੇੜੇ-ਨੇੜੇ ਰਹਿਣ ਦੀ ਥਾਂ; ਘਿਰਨਾ – ਨਫ਼ਰਤ; ਮਸਜਦ – ਮੁਸਲਮਾਨਾਂ ਦਾ ਧਰਮ-ਅਸਥਾਨ; ਗਿਰਜੇ – ਈਸਾਈਆਂ ਦੇ ਧਰਮ-ਅਸਥਾਨ)

Answer:

ਭਾਈਚਾਰਕ ਏਕਤਾ ਤੇ ਆਪਸੀ ਮੇਲ-ਮਿਲਾਪ ਕਾਇਮ ਕਰਨ ਦਾ ਹੋਕਾ ਦੇਣ ਵਾਲਾ ਵਣਜਾਰਾ ਹਰ ਇਕ ਬਸਤੀ ਤੇ ਹਰ ਇਕ ਜੰਗਲ ਵਿਚ ਘੁੰਮਦਾ ਹੋਇਆ ਇਹ ਗਾ ਰਿਹਾ ਹੈ ਕਿ ਦੇਸ਼ ਦੇ ਸਾਰੇ ਹਿੰਦੂ, ਮੁਸਲਮਾਨ, ਸਿੱਖ ਤੇ ਈਸਾਈ ਇੱਕੋ ਮਨੁੱਖੀ ਭਾਈਚਾਰੇ ਦੇ ਬੰਦੇ ਹਨ। ਸਾਨੂੰ ਆਪਣੇ ਵਿਚੋਂ ਇੱਕ-ਦੂਜੇ ਲਈ ਨਫ਼ਰਤ ਨੂੰ ਦੂਰ ਭਜਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਸਾਨੂੰ ਆਪਸ ਵਿਚ ਵੰਡਦੀ ਹੈ। ਸਭ ਨੂੰ ਰਲ ਕੇ ਇਕ ਹੋ ਜਾਣਾ ਚਾਹੀਦਾ ਹੈ ਅਤੇ ਮੰਦਰਾਂ, ਮਸਜਿਦਾਂ ਤੇ ਗਿਰਜਿਆਂ ਉੱਪਰ ਲਿਖ ਦੇਣਾ ਚਾਹੀਦਾ ਹੈ ਕਿ ਇਹ ਸਭ ਇੱਕੋ ਰੱਬ ਦੇ ਸਾਂਝੇ ਘਰ ਹਨ।

Exam Tips:

a) ਸਰਲ ਅਰਥ ਬੰਦ ਦੇ ਕ੍ਰਮ ਅਨੁਸਾਰ ਆਪਣੇ ਸ਼ਬਦਾਂ ਵਿਚ ਲਿਖੋ।
b) ਔਖੇ ਸ਼ਬਦਾਂ ਦੇ ਅਰਥ ਉੱਤਰ ਵਿਚ ਸ਼ਾਮਲ ਕਰੋ।
c) ਮੁੱਖ ਭਾਵ: ਨਫ਼ਰਤ ਛੱਡ ਕੇ ਧਾਰਮਿਕ ਏਕਤਾ।

 

Question 8: ਪਾਠ-ਪੁਸਤਕ ਦੇ ਦੂਜੇ ਬੰਦ (‘ਨਫ਼ਰਤ ਸਾਨੂੰ ਦੁੱਖ ਦਿੰਦੀ’ ਤੋਂ ਸ਼ੁਰੂ ਹੋਣ ਵਾਲੇ ਬੰਦ) ਦੇ ਸਰਲ ਅਰਥ ਲਿਖੋ। (ਔਖਾ ਸ਼ਬਦ: ਇਕਤਾਰਾ – ਇੱਕ ਤਾਰ ਵਾਲਾ ਸਾਜ਼, ਤੂੰਬਾ)

Answer:

ਭਾਈਚਾਰਕ ਏਕਤਾ ਦਾ ਹੋਕਾ ਦੇਣ ਵਾਲਾ ਵਣਜਾਰਾ ਹਰ ਬਸਤੀ ਤੇ ਹਰ ਜੰਗਲ ਵਿਚ ਘੁੰਮਦਾ ਹੋਇਆ ਗਾ ਰਿਹਾ ਹੈ ਕਿ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਨੂੰ ਆਪਸੀ ਨਫ਼ਰਤ ਛੱਡ ਦੇਣੀ ਚਾਹੀਦੀ ਹੈ, ਜੋ ਸਾਨੂੰ ਆਰਾਮ ਦੀ ਨੀਂਦ ਸੌਣ ਨਹੀਂ ਦਿੰਦੀ। ਇਹ ਨਾ ਸਾਨੂੰ ਖੁੱਲ੍ਹ ਕੇ ਹੱਸਣ ਦਿੰਦੀ ਹੈ ਤੇ ਨਾ ਹੀ ਜੀਅ ਭਰ ਕੇ ਰੋਣ ਦਿੰਦੀ ਹੈ। ਵਣਜਾਰੇ ਦੇ ਹੱਥ ਵਿਚ ਫੜਿਆ ਇਕਤਾਰਾ ਗੂੰਜਦਾ ਹੋਇਆ ਹਰ ਨਗਰ ਤੇ ਹਰ ਗਲੀ ਵਿਚ ਸਭ ਨੂੰ ਨਫ਼ਰਤ ਦਾ ਤਿਆਗ ਕਰ ਕੇ ਮੇਲ-ਮਿਲਾਪ ਤੇ ਏਕਤਾ ਨਾਲ ਰਹਿਣ ਦਾ ਸੁਨੇਹਾ ਦੇ ਰਿਹਾ ਹੈ।

Exam Tips:

a) ਨਫ਼ਰਤ ਦੇ ਨੁਕਸਾਨ ਸੌਣ, ਹੱਸਣ ਤੇ ਰੋਣ ਦੇ ਹਵਾਲੇ ਨਾਲ ਲਿਖੋ।
b) ਇਕਤਾਰੇ ਦੇ ਗੂੰਜਣ ਵਾਲੀ ਗੱਲ ਸ਼ਾਮਲ ਕਰੋ।

 

Question 9: ਪਾਠ-ਪੁਸਤਕ ਦੇ ਤੀਜੇ ਬੰਦ (‘ਨਾ ਕੋਈ ਊਚ ਨਾ ਨੀਚ ਪਛਾਣੇ’ ਤੋਂ ਸ਼ੁਰੂ ਹੋਣ ਵਾਲੇ ਬੰਦ) ਦੇ ਸਰਲ ਅਰਥ ਲਿਖੋ। (ਔਖੇ ਸ਼ਬਦ: ਜਾਣੇ – ਸਮਝੇ, ਮੰਨੇ; ਏਕੇ ਵਿਚ – ਰਲ-ਮਿਲ ਕੇ ਰਹਿਣ ਵਿਚ; ਸ਼ਕਤੀ – ਤਾਕਤ)

Answer:

ਭਾਈਚਾਰਕ ਏਕਤਾ ਤੇ ਆਪਸੀ ਪ੍ਰੇਮ-ਪਿਆਰ ਕਾਇਮ ਕਰਨ ਦਾ ਹੋਕਾ ਦੇਣ ਵਾਲਾ ਵਣਜਾਰਾ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੇ ਗਲੀ-ਗਲੀ ਵਿਚ ਘੁੰਮਦਾ ਹੋਇਆ ਗਾ ਰਿਹਾ ਹੈ ਕਿ ਸਾਡੇ ਵਿਚੋਂ ਕਿਸੇ ਨੂੰ ਵੀ ਉੱਚਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ, ਸਗੋਂ ਹਰ ਇਕ ਨੂੰ ਆਪਣੇ ਬਰਾਬਰ ਸਮਝਣਾ ਚਾਹੀਦਾ ਹੈ। ਉਹ ਕਹਿ ਰਿਹਾ ਹੈ ਕਿ ਆਪਸ ਵਿਚ ਕੇਵਲ ਮੂਰਖ ਲੋਕ ਹੀ ਲੜਦੇ ਹਨ, ਸਿਆਣੇ ਕਦੇ ਨਹੀਂ ਲੜਦੇ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਏਕੇ ਵਿਚ ਬਹੁਤ ਤਾਕਤ ਹੁੰਦੀ ਹੈ, ਇਸੇ ਕਰਕੇ ਸਾਨੂੰ ਏਕੇ ਨਾਲ ਹੀ ਪਿਆਰ ਕਰਨਾ ਚਾਹੀਦਾ ਹੈ।

Exam Tips:

a) ਊਚ-ਨੀਚ ਨਾ ਮੰਨਣ ਅਤੇ ਏਕੇ ਦੀ ਸ਼ਕਤੀ ਵਾਲੇ ਦੋਵੇਂ ਭਾਵ ਲਿਖੋ।
b) ਸਰਲ ਅਰਥ ਲਿਖਦਿਆਂ ਸਤਰਾਂ ਹੂ-ਬ-ਹੂ ਨਾ ਉਤਾਰੋ।

 

Question 10: ਪਾਠ-ਪੁਸਤਕ ਦੇ ਚੌਥੇ ਬੰਦ (‘ਸੱਜੇ ਖੱਬੇ ਦੀ ਗੱਲ ਛੱਡੋ’ ਤੋਂ ਸ਼ੁਰੂ ਹੋਣ ਵਾਲੇ ਬੰਦ) ਦੇ ਸਰਲ ਅਰਥ ਲਿਖੋ। (ਔਖੇ ਸ਼ਬਦ: ਮੰਜ਼ਲ – ਪਹੁੰਚਣ ਦੀ ਥਾਂ, ਨਿਸ਼ਾਨਾ; ਮੱਲੋ – ਕਾਬੂ ਕਰੋ)

Answer:

ਭਾਈਚਾਰਕ ਏਕਤਾ ਤੇ ਆਪਸੀ ਮੇਲ-ਮਿਲਾਪ ਕਾਇਮ ਕਰਨ ਦਾ ਹੋਕਾ ਦੇਣ ਵਾਲਾ ਵਣਜਾਰਾ ਹਰ ਇਕ ਪਿੰਡ ਤੇ ਸ਼ਹਿਰ ਵਿਚ ਘੁੰਮਦਾ ਤੇ ਗਾਉਂਦਾ ਹੋਇਆ ਦੇਸ਼-ਵਾਸੀਆਂ ਨੂੰ ਕਹਿ ਰਿਹਾ ਹੈ ਕਿ ਉਹ ਧਾਰਮਿਕ ਵਿਤਕਰੇ ਪੈਦਾ ਕਰਨ ਵਾਲੇ ਆਪੋ-ਆਪਣੇ ਸੱਜੇ-ਖੱਬੇ ਰਸਤਿਆਂ ਉੱਤੇ ਤੁਰਨਾ ਛੱਡ ਕੇ ਮਨੁੱਖੀ ਏਕਤਾ ਦੇ ਸਿੱਧੇ ਰਸਤੇ ਉੱਤੇ ਤੁਰਨ। ਉਹੀ ਰਸਤਾ ਫੜਨਾ ਚਾਹੀਦਾ ਹੈ ਜੋ ਸਾਂਝਾ ਹੋਵੇ ਅਤੇ ਜਿਸ ਉੱਤੇ ਤੁਰ ਕੇ ਭਾਈਚਾਰਕ ਏਕਤਾ ਦੀ ਸਾਂਝੀ ਮੰਜ਼ਲ ਪ੍ਰਾਪਤ ਕੀਤੀ ਜਾ ਸਕੇ। ਇਸ ਰਸਤੇ ਉੱਤੇ ਤੁਰਦਿਆਂ ਸਭ ਨੂੰ ਭਾਰਤ ਮਾਤਾ ਦੀ ਜੈ-ਜੈਕਾਰ ਬੋਲਣੀ ਚਾਹੀਦੀ ਹੈ ਅਤੇ ਦਰਸਾਉਣਾ ਚਾਹੀਦਾ ਹੈ ਕਿ ਸਾਨੂੰ ਆਪਣਾ ਦੇਸ਼ ਭਾਰਤ ਸਭ ਤੋਂ ਪਿਆਰਾ ਹੈ।

Exam Tips:

a) ਸਾਂਝਾ ਰਸਤਾ ਤੇ ਸਾਂਝੀ ਮੰਜ਼ਲ ਦਾ ਭਾਵ ਸਪੱਸ਼ਟ ਕਰੋ।
b) ਅੰਤ ਵਿਚ ਦੇਸ਼-ਪਿਆਰ ਦਾ ਜ਼ਿਕਰ ਕਰੋ।

 

Punjabi Class 7 Curriculum Solutions: Punjabi Medium Chapter 01 ਵਣਜਾਰਾ

Accessing Punjabi Medium Chapter 01 ਵਣਜਾਰਾ Solutions

Explore reliable textbook solutions for Punjabi Medium Chapter 01 ਵਣਜਾਰਾ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.

Concept-Driven Answers for Class 7 Punjabi

Each solution includes detailed reasoning to foster genuine comprehension of Punjabi Medium Chapter 01 ਵਣਜਾਰਾ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

These resources act as an effective roadmap for daily homework tasks and independent study. Supplement your review of Punjabi Medium Chapter 01 ਵਣਜਾਰਾ with official sample papers and interactive practice tests available on our platform free of charge.

FAQs

Where can I find the latest PSEB 7th Class Punjabi Solutions Chapter 1 ਵਣਜਾਰਾ for the 2026-27 session?

The complete and updated PSEB 7th Class Punjabi Solutions Chapter 1 ਵਣਜਾਰਾ is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 1 ਵਣਜਾਰਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 1 ਵਣਜਾਰਾ will help students to get full marks in the theory paper.

Do you offer PSEB 7th Class Punjabi Solutions Chapter 1 ਵਣਜਾਰਾ in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 1 ਵਣਜਾਰਾ in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 1 ਵਣਜਾਰਾ in printable PDF format for offline study on any device.