PSEB 7th Class Punjabi Solutions Chapter 13 ਸਾਉਣ (ਕਵਿਤਾ)

Download Punjab Board Solutions for Class 7 Punjabi Punjabi Medium Chapter 13 ਸਾਉਣ

Access comprehensive textbook solutions for Punjabi Medium Chapter 13 ਸਾਉਣ using the official curriculum guides for Class 7 Punjabi. Designed to align with the 2026-27 Punjab Board standards, these detailed answers help students reinforce core academic concepts.

Access Punjab Board Solutions and Answers

Navigate directly to the solved Punjabi textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਅਭਿਆਸ

Question: ਸਾਉਣ ਦੇ ਮਹੀਨੇ ਖੇਤਾਂ ਵਿੱਚ ਕਿਹੜੀਆਂ-ਕਿਹੜੀਆਂ ਫ਼ਸਲਾਂ ਹੁੰਦੀਆਂ ਹਨ?

Answer:

ਸਾਉਣ ਦੇ ਮਹੀਨੇ ਖੇਤਾਂ ਵਿਚ ਝੋਨਾ, ਚਰ੍ਹੀ, ਮੱਕੀ, ਕਪਾਹ, ਜਾਮਣਾਂ, ਅਨਾਰ ਤੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੀਆਂ ਫ਼ਸਲਾਂ ਹੁੰਦੀਆਂ ਹਨ।

Exam Tips:

a) ਝੋਨਾ, ਚਰ੍ਹੀ, ਮੱਕੀ ਤੇ ਕਪਾਹ ਦੇ ਨਾਂ ਜ਼ਰੂਰ ਲਿਖੋ।
b) ਉੱਤਰ ਪੂਰੇ ਵਾਕ ਵਿਚ ਲਿਖੋ।

 

Question: ਸਾਉਣ ਦੇ ਮਹੀਨੇ ਕੁੜੀਆਂ ਕੀ ਕਰਦੀਆਂ ਹਨ?

Answer:

ਸਾਉਣ ਦੇ ਮਹੀਨੇ ਕੁਆਰੀਆਂ ਕੁੜੀਆਂ ਵੰਗਾਂ-ਚੂੜੀਆਂ ਪਹਿਨਦੀਆਂ ਹਨ, ਸਿਰਾਂ ਉੱਤੇ ਰੰਗਲੀਆਂ ਚੁੰਨੀਆਂ ਲੈਂਦੀਆਂ ਹਨ ਅਤੇ ਹੱਥਾਂ-ਪੈਰਾਂ ਨੂੰ ਮਹਿੰਦੀ ਲਾਉਂਦੀਆਂ ਹਨ।

Exam Tips:

a) ਵੰਗਾਂ-ਚੂੜੀਆਂ, ਚੁੰਨੀਆਂ ਤੇ ਮਹਿੰਦੀ – ਤਿੰਨੇ ਗੱਲਾਂ ਲਿਖੋ।

 

Question: ਸਾਉਣ ਦੇ ਮਹੀਨੇ ਘਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਤਿਆਰ ਕੀਤੇ ਜਾਂਦੇ ਹਨ?

Answer:

ਸਾਉਣ ਦੇ ਮਹੀਨੇ ਘਰਾਂ ਵਿਚ ਖੀਰਾਂ ਰਿੰਨ੍ਹੀਆਂ ਜਾਂਦੀਆਂ ਹਨ ਤੇ ਪੂੜੇ ਪਕਾਏ ਜਾਂਦੇ ਹਨ।

Exam Tips:

a) ਪਕਵਾਨਾਂ ਦੇ ਨਾਂ (ਖੀਰ, ਪੂੜੇ) ਸਹੀ ਲਿਖੋ।

 

Question: ਗੱਭਰੂ ਸਾਉਣ ਮਹੀਨੇ ਦੀ ਰੁੱਤ ਦਾ ਆਨੰਦ ਕਿਵੇਂ ਮਾਣਦੇ ਹਨ?

Answer:

ਸਾਉਣ ਦੀ ਰੁੱਤ ਵਿਚ ਗੱਭਰੂ ਪਿੜਾਂ ਵਿਚ ਸੌਂਚੀ ਖੇਡਦੇ, ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਹਨ।

Exam Tips:

a) ਸੌਂਚੀ, ਛਿੰਝਾਂ ਤੇ ਛਾਲਾਂ – ਤਿੰਨੇ ਸ਼ਬਦ ਵਰਤੋ।

 

Question: ਸਾਉਣ ਮਹੀਨੇ ਵਿੱਚ ਆਲੇ-ਦੁਆਲੇ ਵਿੱਚ ਕੀ ਪਰਿਵਰਤਨ ਆਉਂਦਾ ਹੈ?

Answer:

ਸਾਉਣ ਮਹੀਨੇ ਵਿਚ ਝੜੀਆਂ ਲਗਦੀਆਂ ਹਨ, ਜਿਸ ਕਰਕੇ ਗਰਮੀ ਘਟ ਜਾਂਦੀ ਹੈ ਅਤੇ ਧਰਤੀ ਤੇ ਰੁੱਖ ਹਰੇ-ਭਰੇ ਹੋ ਜਾਂਦੇ ਹਨ। ਛੱਪੜ, ਟੋਭੇ ਪਾਣੀ ਨਾਲ ਭਰ ਜਾਂਦੇ ਹਨ ਅਤੇ ਨਦੀਆਂ-ਨਾਲਿਆਂ ਵਿਚ ਹੜ੍ਹ ਆ ਜਾਂਦੇ ਹਨ। ਝੋਨਾ, ਚਰ੍ਹੀ, ਮੱਕੀ ਤੇ ਕਪਾਹ ਦੀ ਫ਼ਸਲ ਠਾਠਾਂ ਮਾਰਨ ਲਗਦੀ ਹੈ। ਜਾਮਣਾਂ ਰਸ ਜਾਂਦੀਆਂ ਹਨ, ਅਨਾਰ ਮਿੱਠੇ ਹੋ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ। ਪੱਠਿਆਂ ਦੀ ਲਹਿਰ-ਬਹਿਰ ਹੋ ਜਾਂਦੀ ਹੈ ਅਤੇ ਡੰਗਰ ਚਰਨ ਲਈ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ। ਇਸ ਪ੍ਰਕਾਰ ਇਸ ਮਹੀਨੇ ਵਿਚ ਆਲੇ-ਦੁਆਲੇ ਵਿਚ ਕਾਫ਼ੀ ਪਰਿਵਰਤਨ ਆ ਜਾਂਦਾ ਹੈ।

Exam Tips:

a) ਪਹਿਲਾਂ ਝੜੀਆਂ ਤੇ ਗਰਮੀ ਘਟਣ ਦੀ ਗੱਲ ਲਿਖੋ, ਫਿਰ ਪਾਣੀ, ਫ਼ਸਲਾਂ ਤੇ ਪੱਠਿਆਂ ਦੀ।
b) ਵੱਡੇ ਉੱਤਰ ਨੂੰ ਨੁਕਤਿਆਂ ਵਿਚ ਵੰਡ ਕੇ ਯਾਦ ਕਰੋ।

 

Question: ਹੇਠ ਲਿਖੀਆਂ ਕਾਵਿ-ਸਤਰਾਂ ਦੇ ਭਾਵ-ਅਰਥ ਲਿਖੋ:
“ਸਾਉਣ ਮਾਹ ਝੜੀਆਂ ਗਰਮੀ ਝਾੜ ਸੁੱਟੀ, ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।”

Answer:

ਸਾਉਣ ਦੇ ਮਹੀਨੇ ਦੀਆਂ ਝੜੀਆਂ ਨਾਲ ਗਰਮੀ ਘੱਟ ਜਾਂਦੀ ਹੈ ਅਤੇ ਧਰਤੀ ਉੱਤੇ ਹਰ ਪਾਸੇ ਹਰਿਆਵਲ ਛਾ ਜਾਂਦੀ ਹੈ।

Exam Tips:

a) ਭਾਵ-ਅਰਥ ਆਪਣੇ ਸ਼ਬਦਾਂ ਵਿਚ ਲਿਖੋ, ਸਤਰਾਂ ਦੁਹਰਾਓ ਨਾ।

 

Question: ਹੇਠ ਲਿਖੀਆਂ ਕਾਵਿ-ਸਤਰਾਂ ਦੇ ਭਾਵ-ਅਰਥ ਲਿਖੋ:
“ਜੰਮੂ ਰਸੇ, ਅਨਾਰ ਵਿੱਚ ਆਈ ਸ਼ੀਰੀਂ, ਚੜ੍ਹੀਆਂ ਸਬਜ਼ੀਆਂ ਨੂੰ ਗਿੱਠ-ਗਿੱਠ ਲਾਲੀਆਂ ਨੇ।”

Answer:

ਸਾਉਣ ਦੇ ਮਹੀਨੇ ਦੇ ਮੀਂਹਾਂ ਨਾਲ ਜਾਮਣਾਂ ਤੇ ਅਨਾਰ ਪੱਕ ਜਾਂਦੇ ਹਨ ਅਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ।

Exam Tips:

a) ਜਾਮਣਾਂ, ਅਨਾਰ ਤੇ ਸਬਜ਼ੀਆਂ ਦਾ ਜ਼ਿਕਰ ਕਰੋ।

 

Question: ਔਖੇ ਸ਼ਬਦਾਂ ਦੇ ਅਰਥ ਦੱਸੋ: ਮਾਹ, ਪੁੰਗਰੀ, ਜੂਹਾਂ, ਹੰਘਾਲੀਆਂ, ਧਾਈਂ, ਸ਼ੀਰੀਂ, ਤਿੜਾਂ, ਪਾਲੀ, ਜੋਤਰੇ, ਦਿਹਾਰ, ਡੰਝ ਲਾਹੀ, ਸੌਂਚੀ, ਛਿੰਝ ਪਾਉਣਾ, ਖੀਵੇ, ਪਿੜ, ਸੋਹਲੇ।

Answer:

ਮਾਹ – ਮਹੀਨਾ
ਪੁੰਗਰੀ – ਫੁੱਟੀ, ਉੱਗੀ
ਜੂਹਾਂ – ਪਿੰਡ ਦੇ ਨੇੜੇ ਖ਼ਾਲੀ ਥਾਂ, ਹੱਦ, ਸੀਮਾ
ਹੰਘਾਲੀਆਂ – ਪਾਣੀ ਫੇਰ ਕੇ ਧੋ ਦੇਣਾ
ਧਾਈਂ – ਜੀਰੀ, ਝੋਨਾ
ਸ਼ੀਰੀਂ – ਮਿਠਾਸ
ਤਿੜਾਂ – ਖੱਬਲ ਜਾਂ ਘਾਹ ਦਾ ਲੰਮਾ ਤੀਲਾ
ਪਾਲੀ – ਪਸ਼ੂ ਚਾਰਨ ਵਾਲੇ
ਜੋਤਰੇ – ਹਲ ਵਿਚ ਜੋੜੇ ਜਾਣ ਵਾਲੇ ਪਸ਼ੂ (ਬਲਦ)
ਦਿਹਾਰ – ਤਿਉਹਾਰ, ਵਿਆਹੀ ਕੁੜੀ ਲਈ ਦਿਨ-ਦਿਹਾਰ ‘ਤੇ ਭੇਜੀ ਗਈ ਵਸਤੂ
ਡੰਝ ਲਾਹੀ – ਰੱਜ ਕੇ ਖਾਣਾ
ਸੌਂਚੀ – ਕਬੱਡੀ ਵਰਗੀ ਇਕ ਖੇਡ
ਛਿੰਝ ਪਾਉਣਾ – ਕੁਸ਼ਤੀ ਦਾ ਮੁਕਾਬਲਾ ਕਰਨਾ
ਖੀਵੇ – ਮਸਤ, ਖ਼ੁਸ਼
ਪਿੜ – ਅਖਾੜਾ, ਉਹ ਥਾਂ ਜਿੱਥੇ ਕੁਸ਼ਤੀਆਂ ਜਾਂ ਖੇਡਾਂ ਹੁੰਦੀਆਂ ਹਨ
ਸੋਹਲੇ – ਗੀਤ, ਗੁਣ-ਗਾਣ

Exam Tips:

a) ਸ਼ਬਦਾਂ ਨੂੰ ਕਵਿਤਾ ਦੀਆਂ ਸਤਰਾਂ ਵਿਚ ਰੱਖ ਕੇ ਯਾਦ ਕਰੋ।
b) ਅਰਥ ਛੋਟੇ ਤੇ ਸਿੱਧੇ ਲਿਖੋ।

 

Question: ਹੇਠ ਲਿਖੀ ਸਤਰ ਪੂਰੀ ਕਰੋ:
“ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,”

Answer:

ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ।

Exam Tips:

a) ਕਵਿਤਾ ਦਾ ਪਹਿਲਾ ਬੰਦ ਇਕ ਵਾਰ ਮੁੜ ਪੜ੍ਹੋ।

 

Question: ਹੇਠ ਲਿਖੀ ਸਤਰ ਪੂਰੀ ਕਰੋ:
“ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,”

Answer:

ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।

Exam Tips:

a) ਤੁਕਾਂਤ (ਅੰਦਰ – ਲਾਉਂਦੇ ਨੇ) ਦਾ ਧਿਆਨ ਰੱਖੋ।

 

Question: ਪੜ੍ਹੋ ਤੇ ਸਮਝੋ: ਖੱਬੇ ਕਾਲਮ ਦੇ ਸ਼ਬਦਾਂ ਦਾ ਸੱਜੇ ਕਾਲਮ ਨਾਲ ਮਿਲਾਣ ਕਰੋ।
1. ਸਾਉਣ 2. ਪਾਲੀ 3. ਕੁੜੀਆਂ, ਵਹੁਟੀਆਂ 4. ਗੱਭਰੂ
(ਸੱਜਾ ਕਾਲਮ: ਸੌਂਚੀ, ਵਰਖਾ, ਪਸ਼ੂ ਚਾਰਨ ਵਾਲੇ, ਪੀਂਘਾਂ)

Answer:

1. ਸਾਉਣ – ਵਰਖਾ
2. ਪਾਲੀ – ਪਸ਼ੂ ਚਾਰਨ ਵਾਲੇ
3. ਕੁੜੀਆਂ, ਵਹੁਟੀਆਂ – ਪੀਂਘਾਂ
4. ਗੱਭਰੂ – ਸੌਂਚੀ

Exam Tips:

a) ਕਵਿਤਾ ਦੇ ਸੰਦਰਭ ਅਨੁਸਾਰ ਜੋੜੀਆਂ ਬਣਾਓ।

 

Question: ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ: ਗਿੱਠ-ਗਿੱਠ ਲਾਲੀ ਚੜ੍ਹਨਾ, ਖ਼ੁਸ਼ੀ ‘ਚ ਖੀਵੇ ਹੋਣਾ, ਸੋਹਲੇ ਗਾਉਣਾ।

Answer:

ਗਿੱਠ-ਗਿੱਠ ਲਾਲੀ ਚੜ੍ਹਨਾ (ਬਹੁਤ ਉਤਸ਼ਾਹ ਵਿਚ ਹੋਣਾ) – ਅੱਜ-ਕੱਲ੍ਹ ਵਿਆਹ ਦੀ ਖ਼ੁਸ਼ੀ ਵਿਚ ਉਸ ਦੇ ਚਿਹਰੇ ਉੱਤੇ ਗਿੱਠ-ਗਿੱਠ ਲਾਲੀ ਚੜ੍ਹੀ ਹੋਈ ਹੈ।
ਖ਼ੁਸ਼ੀ ਵਿਚ ਖੀਵੇ ਹੋਣਾ (ਬਹੁਤ ਖ਼ੁਸ਼ ਹੋਣਾ) – ਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿਚ ਮਾਂ ਖ਼ੁਸ਼ੀ ਵਿਚ ਖੀਵੀ ਹੋਈ ਫਿਰਦੀ ਹੈ।
ਸੋਹਲੇ ਗਾਉਣਾ (ਸਿਫ਼ਤਾਂ ਕਰਨੀਆਂ, ਗੁਣ ਗਾਉਣੇ) – ਲੋਕ ਉਸੇ ਸਰਕਾਰ ਦੇ ਸੋਹਲੇ ਗਾਉਣਗੇ, ਜਿਹੜੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇਗੀ।

Exam Tips:

a) ਮੁਹਾਵਰੇ ਦਾ ਅਰਥ ਬਰੈਕਟ ਵਿਚ ਲਿਖ ਕੇ ਫਿਰ ਵਾਕ ਬਣਾਓ।
b) ਵਾਕ ਵਿਚ ਮੁਹਾਵਰਾ ਪੂਰਾ ਵਰਤੋ।

 

Question: ਵਿਆਕਰਨ: ਹੇਠ ਲਿਖੀਆਂ ਸਤਰਾਂ ਵਿੱਚੋਂ ਨਾਂਵ-ਸ਼ਬਦ ਚੁਣੋ।
“ਖੀਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ, ਵਹੁਟੀਆਂ ਨੇ ਪੀਂਘਾਂ ਪਾਈਆਂ ਨੇ,
ਗਿੱਧੇ ਵੱਜਦੇ, ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।”

Answer:

ਖੀਰਾਂ, ਪੂੜਿਆਂ, ਕੁੜੀਆਂ, ਵਹੁਟੀਆਂ, ਪੀਂਘਾਂ, ਗਿੱਧੇ, ਕਿਲਕਿਲੀ, ਘਟਾਂ।

Exam Tips:

a) ਨਾਂਵ ਉਹ ਸ਼ਬਦ ਹੈ ਜੋ ਕਿਸੇ ਵਿਅਕਤੀ, ਥਾਂ ਜਾਂ ਵਸਤੂ ਦਾ ਨਾਂ ਦੱਸੇ।
b) ਕਿਰਿਆ ਸ਼ਬਦਾਂ (ਵੱਜਦੇ, ਮੱਚਦੀ) ਨੂੰ ਨਾਂਵਾਂ ਵਿਚ ਨਾ ਗਿਣੋ।

 

Question: ਗਰਮੀ ਰੁੱਤ ਬਾਰੇ ਚਾਰ-ਪੰਜ ਸਤਰਾਂ ਲਿਖੋ।

Answer:

ਗਰਮੀ ਪੰਜਾਬ ਦੀ ਇਕ ਮਹੱਤਵਪੂਰਨ ਰੁੱਤ ਹੈ। ਇਹ ਅੱਧ ਅਪਰੈਲ ਤੋਂ ਅੱਧ ਜੂਨ ਤਕ ਪੂਰੇ ਜੋਬਨ ‘ਤੇ ਹੁੰਦੀ ਹੈ। ਇਸ ਵਿਚ ਗਰਮੀ ਕਾਰਨ ਅੰਦਰ-ਬਾਹਰ ਤਪਦੇ ਹਨ ਅਤੇ ਪੱਖਿਆਂ ਤੇ ਕੂਲਰਾਂ ਤੋਂ ਬਿਨਾਂ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ। ਲੋਕ ਹਲਕੇ ਕੱਪੜੇ ਪਹਿਨਦੇ ਹਨ, ਰੁੱਖਾਂ ਦੀ ਛਾਂ ਦਾ ਆਸਰਾ ਲੈਂਦੇ ਹਨ ਅਤੇ ਸ਼ਰਬਤ, ਸ਼ਕੰਜਵੀ ਤੇ ਸ਼ਰਦਾਈ ਆਦਿ ਪੀਂਦੇ ਹਨ।

Exam Tips:

a) ਰੁੱਤ ਦਾ ਸਮਾਂ, ਮੌਸਮ ਤੇ ਖਾਣ-ਪੀਣ ਬਾਰੇ ਲਿਖੋ।
b) ਸਤਰਾਂ ਦੀ ਗਿਣਤੀ ਪ੍ਰਸ਼ਨ ਅਨੁਸਾਰ ਰੱਖੋ।

 

Question: ਸਰਦੀ ਰੁੱਤ ਬਾਰੇ ਚਾਰ-ਪੰਜ ਸਤਰਾਂ ਲਿਖੋ।

Answer:

ਸਰਦੀ ਪੰਜਾਬ ਦੀ ਇਕ ਮਹੱਤਵਪੂਰਨ ਰੁੱਤ ਹੈ। ਅੱਧ ਦਸੰਬਰ ਤੋਂ ਅੱਧ ਫ਼ਰਵਰੀ ਤਕ ਸਰਦੀ ਆਪਣੇ ਪੂਰੇ ਜੋਬਨ ਉੱਤੇ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਸੂਰਜ ਘੱਟ ਨਿਕਲਦਾ ਹੈ ਅਤੇ ਆਲੇ-ਦੁਆਲੇ ਧੁੰਦ ਪਈ ਰਹਿੰਦੀ ਹੈ। ਲੋਕ ਧੂਣੀਆਂ ਸੇਕ ਕੇ, ਧੁੱਪੇ ਬਹਿ ਕੇ ਤੇ ਗਰਮ ਕੱਪੜੇ ਪਾ ਕੇ ਆਪਣਾ ਬਚਾਅ ਕਰਦੇ ਹਨ। ਇਸ ਮੌਸਮ ਵਿਚ ਗਰਮ-ਗਰਮ ਖਾਣੇ ਖਾਣ ਤੇ ਚਾਹ ਪੀਣ ਨੂੰ ਦਿਲ ਕਰਦਾ ਹੈ।

Exam Tips:

a) ਧੁੰਦ, ਧੁੱਪ ਤੇ ਗਰਮ ਕੱਪੜਿਆਂ ਦਾ ਜ਼ਿਕਰ ਕਰੋ।
b) ਰੁੱਤ ਦੇ ਮਹੀਨੇ ਸਹੀ ਲਿਖੋ।

 

Question: ਪਤਝੜ ਰੁੱਤ ਬਾਰੇ ਚਾਰ-ਪੰਜ ਸਤਰਾਂ ਲਿਖੋ।

Answer:

ਪਤਝੜ ਪੰਜਾਬ ਦੀ ਮਹੱਤਵਪੂਰਨ ਰੁੱਤ ਹੈ। ਇਹ ਸਰਦੀ ਦੇ ਆਰੰਭ ਵਿਚ ਸ਼ੁਰੂ ਹੋ ਜਾਂਦੀ ਹੈ। ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ ਅਤੇ ਆਲੇ-ਦੁਆਲੇ ਹਰਿਆਵਲ ਘਟ ਜਾਂਦੀ ਹੈ। ਪਸ਼ੂਆਂ ਲਈ ਚਾਰੇ ਦੀ ਕਮੀ ਆਉਣ ਲਗਦੀ ਹੈ। ਰਾਤ ਨੂੰ ਪਾਲਾ ਹੁੰਦਾ ਹੈ, ਪਰ ਦਿਨੇ ਧੁੱਪ ਹੁੰਦੀ ਹੈ ਅਤੇ ਮੌਸਮ ਆਮ ਕਰਕੇ ਖ਼ੁਸ਼ਕ ਰਹਿੰਦਾ ਹੈ।

Exam Tips:

a) ਪੱਤੇ ਝੜਨ ਦਾ ਜ਼ਿਕਰ ਜ਼ਰੂਰ ਕਰੋ।
b) ਰੁੱਤ ਦਾ ਸਮਾਂ ਦੱਸ ਕੇ ਗੱਲ ਸ਼ੁਰੂ ਕਰੋ।

 

Question: ਬਸੰਤ ਰੁੱਤ ਬਾਰੇ ਚਾਰ-ਪੰਜ ਸਤਰਾਂ ਲਿਖੋ।

Answer:

ਬਸੰਤ ਪੰਜਾਬ ਦੀ ਮਹੱਤਵਪੂਰਨ ਰੁੱਤ ਹੈ। ਇਹ ਰੁੱਤ ਅੱਧ ਫ਼ਰਵਰੀ ਤੋਂ ਅੱਧ ਅਪਰੈਲ ਤਕ ਹੁੰਦੀ ਹੈ। ਇਸ ਦੇ ਆਉਣ ਨਾਲ ਪਾਲੇ ਦਾ ਖ਼ਾਤਮਾ ਸਮਝਿਆ ਜਾਂਦਾ ਹੈ। ਰੁੱਤ ਨਿੱਘੀ ਤੇ ਸੁਹਾਵਣੀ ਹੋਣ ਲਗਦੀ ਹੈ ਅਤੇ ਚਾਰੇ ਪਾਸੇ ਸਰ੍ਹੋਂ ਦੇ ਬਸੰਤੀ ਫੁੱਲ ਖਿੜੇ ਹੁੰਦੇ ਹਨ। ਰੁੱਖਾਂ ਉੱਤੇ ਨਵੇਂ ਪੱਤੇ ਤੇ ਫੁੱਲ ਨਿਕਲਣ ਲਗਦੇ ਹਨ ਅਤੇ ਬਸੰਤ ਦੇ ਆਰੰਭਿਕ ਦਿਨ ਨੂੰ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

Exam Tips:

a) ਸਰ੍ਹੋਂ ਦੇ ਫੁੱਲ ਤੇ ਨਵੇਂ ਪੱਤਿਆਂ ਦਾ ਜ਼ਿਕਰ ਕਰੋ।
b) ਬਸੰਤ ਪੰਚਮੀ ਤਿਉਹਾਰ ਦਾ ਹਵਾਲਾ ਦਿੱਤਾ ਜਾ ਸਕਦਾ ਹੈ।

 

ਮਹੱਤਵਪੂਰਨ ਪ੍ਰਸ਼ਨ-ਉੱਤਰ

Question: ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ:
ਕਵਿਤਾ “ਸਾਉਣ” ਦਾ ਪਹਿਲਾ ਹਿੱਸਾ, ਜੋ “ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ…” ਨਾਲ ਸ਼ੁਰੂ ਹੁੰਦਾ ਹੈ ਅਤੇ “…ਗਿੱਠ-ਗਿੱਠ ਲਾਲੀਆਂ ਨੇ” ਉੱਤੇ ਖ਼ਤਮ ਹੁੰਦਾ ਹੈ।

Answer:

ਪੰਜਾਬ ਵਿਚ ਸਾਉਣ ਮਹੀਨੇ ਦੀਆਂ ਝੜੀਆਂ ਨੇ ਰੁੱਤ ਦੀ ਸਾਰੀ ਗਰਮੀ ਝਾੜ ਕੇ ਸੁੱਟ ਦਿੱਤੀ ਹੈ। ਧਰਤੀ ਉੱਤੇ ਰੁੱਖ-ਬੂਟੇ ਪੁੰਗਰ ਪਏ ਹਨ ਤੇ ਉਨ੍ਹਾਂ ਦੀਆਂ ਟਹਿਣੀਆਂ ਟਹਿਕ ਪਈਆਂ ਹਨ। ਛੱਪੜ ਤੇ ਟੋਭੇ ਪਾਣੀ ਨਾਲ ਭਰ ਗਏ ਹਨ ਅਤੇ ਉਨ੍ਹਾਂ ਨੇ ਰਾਹਾਂ ਨੂੰ ਰੋਕ ਲਿਆ ਹੈ। ਨਦੀਆਂ-ਨਾਲਿਆਂ ਨੇ ਜੂਹਾਂ ਨੂੰ ਪਾਣੀ ਨਾਲ ਧੋ ਦਿੱਤਾ ਹੈ। ਝੋਨਾ ਉੱਸਰ ਪਿਆ ਹੈ, ਚਰ੍ਹੀ ਤੇ ਮੱਕੀ ਨਿੱਸਰ ਪਈ ਹੈ ਅਤੇ ਕਪਾਹਾਂ ਦੀ ਫ਼ਸਲ ਸੰਭਾਲੀ ਨਹੀਂ ਜਾ ਰਹੀ। ਜਾਮਣਾਂ ਰਸ ਗਈਆਂ ਹਨ, ਅਨਾਰ ਮਿੱਠੇ ਹੋ ਗਏ ਹਨ ਅਤੇ ਸਬਜ਼ੀਆਂ ਉੱਤੇ ਗਿੱਠ-ਗਿੱਠ ਲਾਲੀਆਂ ਚੜ੍ਹੀਆਂ ਹਨ, ਭਾਵ ਫ਼ਸਲਾਂ ਬਹੁਤ ਹੋਈਆਂ ਹਨ।

Exam Tips:

a) ਕਵਿਤਾ ਦੀਆਂ ਤੁਕਾਂ ਨੂੰ ਇਕ-ਇਕ ਕਰ ਕੇ ਸਰਲ ਭਾਸ਼ਾ ਵਿਚ ਸਮਝਾਓ।
b) ਝੜੀ, ਹਰਿਆਵਲ, ਪਾਣੀ ਤੇ ਫ਼ਸਲਾਂ – ਚਾਰੇ ਨੁਕਤੇ ਲਿਖੋ।

 

Question: ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ:
“ਤਿੜਾਂ ਤਿੜਕੀਆਂ, ਪੱਠਿਆਂ ਲਹਿਰ ਲਾਈ, ਡੰਗਰ ਛੱਡ ਦਿੱਤੇ ਖੁੱਲ੍ਹੇ ਪਾਲੀਆਂ ਨੇ…” ਤੋਂ “…ਰੰਗ ਚੁੰਨੀਆਂ ਮਹਿੰਦੀਆਂ ਲਾਈਆਂ ਨੇ।” ਤਕ

Answer:

ਸਾਉਣ ਦੀ ਬਰਸਾਤ ਵਿਚ ਖੱਬਲ ਘਾਹ ਦੀਆਂ ਤਿੜਾਂ ਵਧ ਗਈਆਂ ਹਨ ਅਤੇ ਪੱਠਿਆਂ ਦੀ ਮੌਜ ਲੱਗ ਗਈ ਹੈ। ਪਾਲੀਆਂ ਨੇ ਪਸ਼ੂ ਚਰਨ ਲਈ ਖੁੱਲ੍ਹੇ ਛੱਡ ਦਿੱਤੇ ਹਨ। ਕਿਸਾਨਾਂ ਨੇ ਖੇਤਾਂ ਵਿਚ ਵੱਟਾਂ ਬਣਾ ਲਈਆਂ ਹਨ, ਜੋਤਰੇ ਖੋਲ੍ਹ ਦਿੱਤੇ ਹਨ ਤੇ ਉਹ ਛਾਵੇਂ ਮੰਜੀਆਂ ਡਾਹ ਕੇ ਬੈਠ ਗਏ ਹਨ। ਪੇਕੀਂ ਬੈਠੀਆਂ ਵਿਆਹੀਆਂ ਕੁੜੀਆਂ ਲਈ ਦਿਹਾਰ (ਤਿਉਹਾਰ ਦੀਆਂ ਵਸਤਾਂ) ਆਏ ਹਨ ਅਤੇ ਸਹੁਰੇ ਘਰੀਂ ਆਈਆਂ ਕੁੜੀਆਂ ਨੇ ਹਾਰ-ਸ਼ਿੰਗਾਰ ਕੀਤੇ ਹਨ। ਕੁਆਰੀਆਂ ਕੁੜੀਆਂ ਨੇ ਵੰਗਾਂ ਤੇ ਚੂੜੀਆਂ ਪਾਈਆਂ ਹਨ, ਚੁੰਨੀਆਂ ਰੰਗਾ ਕੇ ਸਿਰਾਂ ਉੱਤੇ ਲਈਆਂ ਹਨ ਅਤੇ ਹੱਥਾਂ-ਪੈਰਾਂ ਉੱਤੇ ਮਹਿੰਦੀ ਲਾਈ ਹੈ।

Exam Tips:

a) ਕਿਸਾਨਾਂ, ਪਾਲੀਆਂ ਤੇ ਕੁੜੀਆਂ – ਤਿੰਨਾਂ ਦੀਆਂ ਸਰਗਰਮੀਆਂ ਵੱਖ-ਵੱਖ ਲਿਖੋ।
b) ਔਖੇ ਸ਼ਬਦਾਂ (ਪਾਲੀ, ਜੋਤਰੇ, ਦਿਹਾਰ) ਦੇ ਅਰਥ ਧਿਆਨ ਵਿਚ ਰੱਖੋ।

 

Question: ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ:
“ਖੀਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ, ਕੁੜੀਆਂ, ਵਹੁਟੀਆਂ ਨੇ ਪੀਂਘਾਂ ਪਾਈਆਂ ਨੇ…” ਤੋਂ “…ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।” ਤਕ

Answer:

ਸਾਉਣ ਦੇ ਮਹੀਨੇ ਵਿਚ ਝੜੀਆਂ ਲੱਗੀਆਂ ਹੋਈਆਂ ਹਨ। ਘਰ-ਘਰ ਵਿਚ ਖੀਰਾਂ ਰਿੱਝ ਰਹੀਆਂ ਹਨ ਤੇ ਪੂੜੇ ਰੱਜ-ਰੱਜ ਕੇ ਖਾਧੇ ਜਾ ਰਹੇ ਹਨ। ਕੁੜੀਆਂ ਤੇ ਵਹੁਟੀਆਂ ਨੇ ਪੀਂਘਾਂ ਪਾ ਲਈਆਂ ਹਨ। ਕਾਲੇ ਬੱਦਲ ਛਾਏ ਦੇਖ ਕੇ ਗਿੱਧੇ ਮੱਚ ਰਹੇ ਹਨ ਤੇ ਕਿੱਕਲੀ ਪੈ ਰਹੀ ਹੈ। ਗੱਭਰੂ ਪਿੜਾਂ ਵਿਚ ਜਾ ਕੇ ਸੌਂਚੀ ਖੇਡਦੇ ਹਨ, ਛਿੰਝਾਂ ਪਾਉਂਦੇ ਹਨ ਅਤੇ ਛਾਲਾਂ ਮਾਰਦੇ ਹਨ। ਲੋਕ ਖ਼ੁਸ਼ੀ ਵਿਚ ਮਸਤ ਹੋਏ ਸਾਉਣ ਦੇ ਮਹੀਨੇ ਦੀ ਵਡਿਆਈ ਕਰ ਰਹੇ ਹਨ।

Exam Tips:

a) ਖਾਣ-ਪੀਣ, ਪੀਂਘਾਂ, ਗਿੱਧਾ ਤੇ ਗੱਭਰੂਆਂ ਦੀਆਂ ਖੇਡਾਂ – ਚਾਰੇ ਗੱਲਾਂ ਲਿਖੋ।
b) ਅੰਤ ਵਿਚ ਸਾਉਣ ਦੀ ਵਡਿਆਈ ਵਾਲੀ ਗੱਲ ਜ਼ਰੂਰ ਲਿਖੋ।

 

Free Punjab Board Textbook Explanations: Class 7 Punjabi Punjabi Medium Chapter 13 ਸਾਉਣ

Chapter Exercise Answers for Class 7 Punjabi

Explore reliable textbook solutions for Punjabi Medium Chapter 13 ਸਾਉਣ tailored for Class 7 learners. Utilizing these complete exercise answers ensures your preparation aligns exactly with official Punjab Board standards for Punjabi.

Detailed Answer Guides for Punjabi Medium Chapter 13 ਸਾਉਣ

Beyond providing final answers, these guides offer step-by-step breakdowns for complex queries in the Class 7 Punjabi module. This approach helps students balance theoretical depth with practical problem-solving skills required for Punjab Board exams.

Complete Preparation Kit for Class 7 Exams

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.

FAQs

Where can I find the latest PSEB 7th Class Punjabi Solutions Chapter 13 ਸਾਉਣ (ਕਵਿਤਾ) for the 2026-27 session?

The complete and updated PSEB 7th Class Punjabi Solutions Chapter 13 ਸਾਉਣ (ਕਵਿਤਾ) is available for free on StudiesToday.com. These solutions for Class 7 Punjabi are as per latest Punjab Board curriculum.

Are the Punjabi Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Punjabi Solutions Chapter 13 ਸਾਉਣ (ਕਵਿਤਾ) as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 13 ਸਾਉਣ (ਕਵਿਤਾ) will help students to get full marks in the theory paper.

Do you offer PSEB 7th Class Punjabi Solutions Chapter 13 ਸਾਉਣ (ਕਵਿਤਾ) in multiple languages like Hindi and English?

Yes, we provide bilingual support for Class 7 Punjabi. You can access PSEB 7th Class Punjabi Solutions Chapter 13 ਸਾਉਣ (ਕਵਿਤਾ) in both English and Hindi medium.

Is it possible to download the Punjabi Punjab Board solutions for Class 7 as a PDF?

Yes, you can download the entire PSEB 7th Class Punjabi Solutions Chapter 13 ਸਾਉਣ (ਕਵਿਤਾ) in printable PDF format for offline study on any device.