Solutions for Class 7 Punjabi: Punjabi Medium Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ?
Review structured textbook solutions for Class 7 Punjabi Punjabi Medium Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ?. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 7 Punjabi Solutions: Punjabi Medium Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ?
Access the complete solution PDF for Class 7 Punjabi below. Regular practice with these targeted textbook answers builds familiarity with standard question patterns and helps secure higher marks in final school evaluations.
ਬਹੁਵਿਕਲਪੀ ਪ੍ਰਸ਼ਨ
Question 1: ਸਾਡੇ ਗੁਣਾਂ ਤੇ ਪੜ੍ਹਾਈ ਦਾ ਪਤਾ ਕਿੱਥੋਂ ਲਗਦਾ ਹੈ?
(ਉ) ਸਰਟੀਫ਼ਿਕੇਟਾਂ ਤੋਂ
(ਅ) ਸਾਡੇ ਵਿਹਾਰ ਤੋਂ (ਇ) ਸਾਡੇ ਦੱਸਣ ਤੋਂ
(ਸ) ਬੂਹੇ ਲੱਗੀ ਤਖ਼ਤੀ ਤੋਂ।
Answer:
(ਅ) ਸਾਡੇ ਵਿਹਾਰ ਤੋਂ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
Question 2: ਕਿਹੜੀ ਗੱਲ ਚੰਗਾ ਵਿਦਿਆਰਥੀ ਨਹੀਂ ਕਰਦਾ?
(ਉ) ਮਿਹਨਤ
(ਅ) ਹੰਕਾਰ (ਇ) ਹਿੰਮਤ
(ਸ) ਸਫ਼ਾਈ।
Answer:
(ਅ) ਹੰਕਾਰ
Exam Tips:
a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।
ਛੋਟੇ ਉੱਤਰ ਵਾਲੇ ਪ੍ਰਸ਼ਨ
Question 3: ਪਹਿਲਾ ਪੀਰੀਅਡ ਕਿਸ ਵਿਸ਼ੇ ਦਾ ਸੀ?
Answer:
ਪੰਜਾਬੀ ਦਾ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 4: ਸਕੂਲ ਦੀ ਮੁੱਖ ਅਧਿਆਪਕਾ ਦਾ ਨਾਂ ਕੀ ਸੀ?
Answer:
ਹਰਸ਼ਿੰਦਰ ਕੌਰ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 5: ‘ਕੀ ਤੁਸੀਂ ਪੜ੍ਹੇ-ਲਿਖੇ ਹੋ?’ ਪਾਠ ਵਿਚ ਕਿਹੜੇ ਦੋ ਰਾਜਿਆਂ ਦਾ ਜ਼ਿਕਰ ਹੈ?
Answer:
ਸਮਰਾਟ ਅਕਬਰ ਤੇ ਮਹਾਰਾਜਾ ਰਣਜੀਤ ਸਿੰਘ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 6: ਗੁਣਵਾਨ ਇਨਸਾਨ ਦਾ ਕਿੱਥੋਂ ਪਤਾ ਲਗਦਾ ਹੈ?
Answer:
ਉਸ ਦੇ ਵਿਹਾਰ ਤੋਂ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 7: ਮੁੱਖ ਅਧਿਆਪਕਾ ਜੀ ਨੂੰ ਸਭ ਤੋਂ ਪਹਿਲਾਂ ਕਿਸ ਵਿਦਿਆਰਥੀ ਨੇ ਉੱਤਰ ਦਿੱਤਾ?
Answer:
ਮਨੋਹਰ ਨੇ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
ਸੰਖੇਪ ਉੱਤਰ ਵਾਲੇ ਪ੍ਰਸ਼ਨ
Question 8: ਚੰਗੇ ਵਿਦਿਆਰਥੀ ਦੇ ਕੋਈ ਪੰਜ ਗੁਣ ਲਿਖੋ।
Answer:
ਚੰਗਾ ਵਿਦਿਆਰਥੀ ਸਫ਼ਾਈ ਦਾ ਧਿਆਨ ਰੱਖਦਾ ਹੈ। ਉਹ ਮਿਹਨਤੀ ਹੁੰਦਾ ਹੈ। ਉਹ ਨਵੇਂ ਤੋਂ ਨਵਾਂ ਗਿਆਨ ਹਾਸਲ ਕਰਦਾ ਰਹਿੰਦਾ ਹੈ। ਉਹ ਸਮੇਂ ਦੀ ਕਦਰ ਕਰਨ ਵਾਲਾ ਹੁੰਦਾ ਹੈ। ਉਸ ਵਿਚ ਸੰਜਮ ਦਾ ਗੁਣ ਵੀ ਹੁੰਦਾ ਹੈ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 9: ਵਿਦਿਆਰਥੀਆਂ ਨੇ ਮੁੱਖ ਅਧਿਆਪਕਾ ਨੂੰ ਕਿਸੇ ਦੇ ਪੜ੍ਹੇ-ਲਿਖੇ ਹੋਣ ਸੰਬੰਧੀ ਕੀ ਉੱਤਰ ਦਿੱਤਾ?
Answer:
ਇਸ ਪ੍ਰਸ਼ਨ ਸੰਬੰਧੀ ਉੱਤਰ ਦਿੰਦਿਆਂ ਮਨੋਹਰ ਨੇ ਮੁੱਖ ਅਧਿਆਪਕਾ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਪੜ੍ਹੇ- ਲਿਖੇ ਦੱਸਣ ਲਈ ਅਗਲੇ ਨੂੰ ਆਪਣਾ ਸਰਟੀਫ਼ਿਕੇਟ ਦਿਖਾਉਣਗੇ। ਬਲਬੀਰ ਚੰਦ ਨੇ ਕਿਹਾ ਕਿ ਉਹ ਇਕ ਤਖ਼ਤੀ ਉੱਤੇ ਆਪਣਾ ਨਾਂ ਤੇ ਪੜ੍ਹਾਈ ਬਾਰੇ ਲਿਖ ਕੇ ਬੂਹੇ ਉੱਤੇ ਲਾ ਦੇਣਗੇ। ਚੰਚਲ ਨੇ ਕਿਹਾ ਕਿ ਉਹ ਆਪਣੀ ਜਾਣ-ਪਛਾਣ ਕਰਾਉਂਦਿਆਂ ਅਗਲੇ ਨੂੰ ਆਪਣੀ ਪੜ੍ਹਾਈ ਬਾਰੇ ਦੱਸ ਦੇਣਗੇ। ਗੁਣਵੰਤ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਾਲੇ ਹੀ ਅਗਲੇ ਨੂੰ ਉਨ੍ਹਾਂ ਦੀ ਪੜ੍ਹਾਈ ਬਾਰੇ ਦੱਸ ਸਕਦੇ ਹਨ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Question 10: ਹਰੀ ਮੋਹਨ ਦੇ ਪ੍ਰਸ਼ਨ ਦਾ ਮੁੱਖ ਅਧਿਆਪਕਾ ਨੇ ਕੀ ਉੱਤਰ ਦਿੱਤਾ?
Answer:
ਮੁੱਖ ਅਧਿਆਪਕਾ ਨੇ ਉੱਤਰ ਦਿੱਤਾ ਕਿ ਸਿੱਖਣ ਲਈ ਸਕੂਲ ਸਚਮੁੱਚ ਹੀ ਬਹੁਤ ਚੰਗੀ ਥਾਂ ਹੈ, ਪਰੰਤੂ ਸਿੱਖਣ ਵਾਲੇ ਹੋਰ ਥਾਂਵਾਂ ਤੋਂ ਵੀ ਸਿੱਖਦੇ ਹਨ। ਅਸੀਂ ਚਾਹੀਏ, ਤਾਂ ਭਾਵੇਂ ਸਾਰੀ ਉਮਰ ਹੀ ਸਿੱਖਦੇ ਰਹੀਏ। ਤੁਸੀਂ ਵੀ ਸਦਾ ਸਿੱਖਦੇ ਰਹਿਣਾ ਹੈ, ਨਹੀਂ ਤਾਂ ਤੁਹਾਡਾ ਗਿਆਨ ਬਾਸੀ ਹੋ ਜਾਵੇਗਾ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
ਕੁੱਝ ਹੋਰ ਪ੍ਰਸ਼ਨ
Question 11: ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ- ਸਫ਼ਾਈ, ਮਿਹਨਤੀ, ਹਿੰਮਤ, ਹਸਮੁੱਖ, ਪੜ੍ਹਾਈ, ਵਿਦਿਆਰਥੀ।
Answer:
1. ਸਫ਼ਾਈ (ਗੰਦਗੀ ਤੋਂ ਰਹਿਤ ਹੋਣਾ) – ਸਾਨੂੰ ਆਪਣੇ ਸਰੀਰ ਤੇ ਕੱਪੜਿਆਂ ਤੋਂ ਇਲਾਵਾ ਆਲੇ-ਦੁਆਲੇ ਦੀ ਸਫ਼ਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
2. ਮਿਹਨਤੀ (ਕੰਮ ਵਿਚ ਜੀ ਲਾ ਕੇ ਲੱਗਾ ਰਹਿਣ ਵਾਲਾ) – ਹਰ ਇਕ ਵਿਦਿਆਰਥੀ ਲਈ ਮਿਹਨਤੀ ਹੋਣਾ ਬਹੁਤ ਜ਼ਰੂਰੀ ਹੈ।
3. ਹਿੰਮਤੀ (ਉਤਸ਼ਾਹ ਵਾਲਾ) – ਹਿੰਮਤੀ ਬੰਦੇ ਸਦਾ ਆਸ਼ਾਵਾਦੀ ਰਹਿੰਦੇ ਹਨ।
4. ਹਸਮੁੱਖ (ਖ਼ੁਸ਼ ਰਹਿਣ ਵਾਲਾ) – ਹਸਮੁੱਖ ਬੰਦੇ ਨੂੰ ਸਾਰੇ ਪਿਆਰ ਕਰਦੇ ਹਨ।
5. ਪੜ੍ਹਾਈ (ਵਿੱਦਿਆ) – ਬੱਚੇ ਸਕੂਲ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ।
6. ਵਿਦਿਆਰਥੀ (ਪੜ੍ਹਾਕੂ) – ਮੈਂ ਸੱਤਵੀਂ ਜਮਾਤ ਦਾ ਵਿਦਿਆਰਥੀ ਹਾਂ।
Exam Tips:
a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
Question 12: ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ- ਪ੍ਰਸ਼ਨ, ਥਾਂਵਾਂ, ਸਿਆਣੇ, ਮਨੁੱਖ, ਹੰਕਾਰ।
(ਉ) ਤੁਸੀਂ ਤਾਂ ਬੜੇ ………….. ਹੋ।
(ਅ) ਸਿੱਖਣ ਵਾਲੇ ਹੋਰ ਅਨੇਕਾਂ …………ਤੋਂ ਵੀ ਸਿੱਖਦੇ ਜਾਂਦੇ ਹਨ।
(ਈ) ਉਹ ਪੜ੍ਹਾਈ ਦਾ …………ਨਹੀਂ ਕਰਦਾ।
(ਸ) ਬਹੁਤ ਵਧੀਆ ………… ਕੀਤਾ ਹੈ, ਤੁਹਾਡੇ ਮਨੀਟਰ ਨੇ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ ………… ਅਖਵਾਉਂਦਾ ਹੈ।
Answer:
(ੳ) ਤੁਸੀਂ ਤਾਂ ਬੜੇ ਸਿਆਣੇ ਹੋ।
(ਅ) ਸਿੱਖਣ ਵਾਲੇ ਹੋਰ ਅਨੇਕਾਂ ਥਾਂਵਾਂ ਤੋਂ ਵੀ ਸਿੱਖਦੇ ਜਾਂਦੇ ਹਨ।
(ਈ) ਉਹ ਪੜ੍ਹਾਈ ਦਾ ਹੰਕਾਰ ਨਹੀਂ ਕਰਦਾ।
(ਸ) ਬਹੁਤ ਵਧੀਆ ਪ੍ਰਸ਼ਨ ਕੀਤਾ ਹੈ, ਤੁਹਾਡੇ ਮਨੀਟਰ ਨੇ।
(ਹ) ਇਨ੍ਹਾਂ ਗੁਣਾਂ ਵਾਲਾ ਵਿਅਕਤੀ ਚੰਗਾ ਮਨੁੱਖ ਅਖਵਾਉਂਦਾ ਹੈ।
Exam Tips:
a) ਪਾਠ ਵਿਚਲੇ ਸ਼ਬਦ ਹੀ ਵਰਤੋ।
Question 13: ਸਹੀ ਮਿਲਾਨ ਕਰੋ- ਨਾਂਵ – ਹੌਲੀ ਪੜਨਾਂਵ – ਦੌੜਨਾ ਵਿਸ਼ੇਸ਼ਣ – ਮਨੋਹਰ ਕਿਰਿਆ – ਉਹ ਕਿਰਿਆ ਵਿਸ਼ੇਸ਼ਣ – ਸੋਹਣਾ।
Answer:
ਨਾਂਵ – ਮਨੋਹਰ
ਪੜਨਾਂਵ – ਉਹ
ਵਿਸ਼ੇਸ਼ਣ – ਸੋਹਣਾ
ਕਿਰਿਆ – ਦੌੜਨਾ ਕਿਰਿਆ
ਵਿਸ਼ੇਸ਼ਣ – ਹੌਲੀ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 14: ਸਕੂਲ ਤੋਂ ਬਿਨਾਂ ਤੁਸੀਂ ਹੋਰ ਕਿਥੋਂ-ਕਿਥੋਂ ਸਿੱਖਦੇ ਹੋ?
Answer:
ਸਕੂਲ ਤੋਂ ਬਿਨਾਂ ਅਸੀਂ ਲਾਇਬਰੇਰੀ, ਖੇਡਾਂ, ਯਾਤਰਾ, ਸਭਾਵਾਂ ਤੇ ਘਰਾਂ ਵਿਚੋਂ ਸਿੱਖਦੇ ਹਾਂ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 15: ਆਪਣੀ ਜਮਾਤ ਦੇ ਪੰਜ ਵਿਦਿਆਰਥੀਆਂ ਦੇ ਦੋ-ਦੋ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ।
Answer:
ਨਾਂ – ਗੁਣ
1. ਮਨੋਹਰ – ਮਿਹਨਤੀ, ਸਫ਼ਾਈ।
2. ਗਗਨਦੀਪ – ਮਿਹਨਤੀ, ਸਮੇਂ ਦਾ ਪਾਬੰਦ।
3. ਚਰਨਜੀਤ – ਹਸਮੁੱਖ, ਸੰਜਮੀ।
4. ਮਨਜਿੰਦਰ – ਹਿੰਮਤੀ, ਸਮੇਂ ਦਾ ਪਾਬੰਦ।
5. ਕੁਲਪ੍ਰੀਤ – ਮਿਹਨਤੀ, ਸਿਹਤਮੰਦ।
Exam Tips:
a) ਉੱਤਰ ਪੂਰੇ ਵਾਕ ਵਿਚ ਲਿਖੋ।
Question 16: ਆਪਣੇ ਚੰਗੇ ਗੁਣ ਆਪਣੀ ਕਾਪੀ ਵਿਚ ਲਿਖੋ ਤੇ ਹੋਰ ਜਿਹੜੇ ਚੰਗੇ ਗੁਣ ਲਿਆਉਣੇ ਚਾਹੁੰਦੇ ਹੋ, ਉਹ ਵੀ ਨੋਟ ਕਰੋ।
Answer:
ਮੈਂ ਆਪਣੀ ਜਮਾਤ ਵਿਚ ਇਕ ਮਿਹਨਤੀ ਤੇ ਹੁਸ਼ਿਆਰ ਵਿਦਿਆਰਥੀ ਹਾਂ। ਮੈਂ ਅਧਿਆਪਕਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਦਾ ਹਾਂ। ਮੈਂ ਆਪਣਾ ਸਕੂਲ ਦਾ ਕੰਮ ਨੇਮ ਨਾਲ ਕਰਦਾ ਹਾਂ। ਮੈਂ ਹਸਮੁੱਖ ਤੇ ਹਿੰਮਤੀ ਹਾਂ। ਮੈਂ ਆਪਣੇ ਗਿਆਨ ਵਿਚ ਵਾਧਾ ਕਰਦਾ ਰਹਿੰਦਾ ਹਾਂ। ਮੈਨੂੰ ਆਪਣੀਆਂ ਸਿੱਖੀਆਂ ਹੋਈਆਂ ਚੀਜ਼ਾਂ ਦੂਜਿਆਂ ਨੂੰ ਸਿਖਾ ਕੇ ਖ਼ੁਸ਼ੀ ਮਿਲਦੀ ਹੈ। ਮੈਂ ਸੰਜਮੀ ਹਾਂ ਤੇ ਫ਼ਜ਼ੂਲ-ਖ਼ਰਚੀ ਨਹੀਂ ਕਰਦਾ। ਮੈਂ ਸਮੇਂ ਦਾ ਪਾਬੰਦ ਹਾਂ ਤੇ ਸਮੇਂ ਨੂੰ ਅਜਾਈਂ ਨਹੀਂ ਗੁਆਉਂਦਾ। ਮੈਂ ਖੇਡਾਂ ਵਿਚ ਵੀ ਹਿੱਸਾ ਲੈਂਦਾ ਹਾਂ ਜਿਸ ਕਰਕੇ ਮੇਰੀ ਸਿਹਤ ਚੰਗੀ ਹੈ। ਮੈਂ ਸਮਝਦਾ ਹਾਂ ਕਿ ਮੈਂ ਘਰਦਿਆਂ ਨਾਲ ਕੰਮ ਵਿਚ ਹੱਥ ਘੱਟ ਵਟਾਉਂਦਾ ਹਾਂ, ਪਰ ਮੈਂ ਅੱਗੋਂ ਇਸ ਵਿਚ ਵੀ ਦਿਲਚਸਪੀ ਲਵਾਂਗਾ।
Exam Tips:
a) ਉੱਤਰ ਵਿਚ ਪਾਠ ਦੀਆਂ ਮੁੱਖ ਗੱਲਾਂ ਤਰਤੀਬ ਨਾਲ ਲਿਖੋ।
Free study material for Punjabi
Punjab Board Solutions for Class 7 Punjabi Punjabi Medium Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ?
Textbook Solutions for Class 7 Punjabi Punjabi Medium Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ?
Review comprehensive exercise answers for Class 7 Punjabi Punjabi Medium Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ?. Fully updated to match current Punjab Board syllabus guidelines, these textbook solutions help students verify their work and maintain accurate study notes.
Mastering Theoretical and Practical Questions
Clear, methodical explanations accompany every challenging problem within the Class 7 Punjabi text. Engaging with these detailed answers lays a solid foundation for advanced learning and improves foundational clarity for upcoming assessments.
Effective Self-Study and Homework Assistance
Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Punjabi.
FAQs
The complete and updated PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ? is available for free on StudiesToday.com. These solutions for Class 7 Punjabi are as per latest Punjab Board curriculum.
Yes, our experts have revised the PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ? as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ? will help students to get full marks in the theory paper.
Yes, we provide bilingual support for Class 7 Punjabi. You can access PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ? in both English and Hindi medium.
Yes, you can download the entire PSEB 7th Class Punjabi Solutions Chapter 10 ਕੀ ਤੁਸੀਂ ਪੜ੍ਹੇ-ਲਿਖੇ ਹੋ? in printable PDF format for offline study on any device.