PSEB 7th Class Computer Solutions Chapter 1 ਟਾਈਪਿੰਗ ਟਿਊਟਰ

Solutions for Class 7 Computer: Punjabi Medium Chapter 01 ਟਾਈਪਿੰਗ ਟਿਊਟਰ

Explore reliable textbook solutions for Punjabi Medium Chapter 01 ਟਾਈਪਿੰਗ ਟਿਊਟਰ tailored for Class 7 learners. Utilizing these Computer answers ensures thorough preparation and strengthens foundational knowledge before final Punjab Board evaluations.

Practice Class 7 Computer Solutions: Punjabi Medium Chapter 01 ਟਾਈਪਿੰਗ ਟਿਊਟਰ

Access the complete solution PDF for Class 7 Computer below. Regular practice with these targeted textbook answers builds familiarity with standard question patterns and helps secure higher marks in final school evaluations.

ਅਭਿਆਸ ਦੇ ਪ੍ਰਸ਼ਨ ਉੱਤਰ – ਖ਼ਾਲੀ ਥਾਂਵਾਂ ਭਰੋ

Question 1: ਨੰਬਰ ਪੈਡ ਦੀ ਵਰਤੋਂ ਲਈ, ……………. ਕੀਅ ਆਨ ਹੋਣੀ ਚਾਹੀਦੀ ਹੈ ।
(ਉ) Num lock
(ਅ) Caps lock
(ੲ) Scroll lock
(ਸ) ਉਪਰੋਕਤ ਵਿੱਚੋਂ ਕੋਈ ਨਹੀਂ

Answer:

(ਉ) Num lock

Exam Tips:

a) ਨਿਊਮੈਰਿਕ ਪੈਡ ਚਲਾਉਣ ਲਈ Num Lock ਕੀਅ ਆਨ ਕਰਨੀ ਪੈਂਦੀ ਹੈ।

 

Question 2: ਹੋਮ-ਰੋਅ ਵਿੱਚ, ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) A
(ਅ) S
(ੲ) D
(ਸ) F

Answer:

(ਉ) A

Exam Tips:

a) ਹੋਮ-ਰੋਅ ਵਿੱਚ ਖੱਬੇ ਹੱਥ ਦੀਆਂ ਉਂਗਲਾਂ A, S, D, F ਉੱਤੇ ਹੁੰਦੀਆਂ ਹਨ।

 

Question 3: ਹੋਮ-ਰੋਅ ਵਿੱਚ, ਸੱਜੇ ਹੱਥ ਦੀ ਵਿਚਲੀ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) J
(ਅ) K
(ੲ) L
(ਸ) ;

Answer:

(ਅ) K

Exam Tips:

a) ਸੱਜੇ ਹੱਥ ਦੀਆਂ ਉਂਗਲਾਂ ਕ੍ਰਮਵਾਰ J, K, L ਅਤੇ ; ਉੱਤੇ ਰਹਿੰਦੀਆਂ ਹਨ।

 

Question 4: ਦੂਸਰੀ ਰੋਅ ਵਿੱਚ, ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) Q
(ਅ) W
(ੲ) E
(ਸ) R

Answer:

(ਅ) W

Exam Tips:

a) ਦੂਸਰੀ ਰੋਅ ਵਿੱਚ ਛੋਟੀ ਉਂਗਲੀ Q, ਰਿੰਗ ਉਂਗਲੀ W ਅਤੇ ਵਿਚਲੀ ਉਂਗਲੀ E ਦਬਾਉਂਦੀ ਹੈ।

 

Question 5: ਤੀਸਰੀ ਰੋਅ ਵਿੱਚ, ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) B
(ਅ) N
(ੲ) M
(ਸ) M, N

Answer:

(ਸ) M, N

Exam Tips:

a) ਇੰਡੈਕਸ ਉਂਗਲੀ ਇੱਕ ਤੋਂ ਵੱਧ ਕੀਅਜ਼ ਦਬਾਉਂਦੀ ਹੈ, ਇਸ ਲਈ ਇੱਥੇ ਉੱਤਰ M ਅਤੇ N ਦੋਵੇਂ ਹਨ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?

Answer:

ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਭਾਗ ਖੱਬਾ ਪਾਸਾ ਅਤੇ ਦੂਜਾ ਭਾਗ ਸੱਜਾ ਪਾਸਾ ਹੈ।

Exam Tips:

a) ਉੱਤਰ ਵਿੱਚ "ਦੋ ਭਾਗ" (ਖੱਬਾ ਅਤੇ ਸੱਜਾ) ਲਿਖੋ।

 

Question 2: ਕੀਅ-ਬੋਰਡ ਨੂੰ ਬਿਨਾਂ ਦੇਖੇ ਟਾਈਪ ਕਰਨ ਦੀ ਤਕਨੀਕ ਦਾ ਨਾਂ ਲਿਖੋ ।

Answer:

ਟੱਚ ਟਾਈਪਿੰਗ ਤਕਨੀਕ ਰਾਹੀਂ ਅਸੀਂ ਬਿਨਾਂ ਦੇਖੇ ਟਾਈਪ ਕਰ ਸਕਦੇ ਹਾਂ।

Exam Tips:

a) ਤਕਨੀਕ ਦਾ ਨਾਂ "ਟੱਚ ਟਾਈਪਿੰਗ" ਹੈ।

 

Question 3: ਕਿਸੇ ਵੀ ਇੱਕ ਫੌਂਟ ਦਾ ਨਾਂ ਲਿਖੋ ।

Answer:

ਅਨਮੋਲ ਲਿਪੀ ਫੌਂਟ।

Exam Tips:

a) ਅਨਮੋਲ ਲਿਪੀ ਪੰਜਾਬੀ (ਗੁਰਮੁਖੀ) ਟਾਈਪਿੰਗ ਲਈ ਵਰਤਿਆ ਜਾਣ ਵਾਲਾ ਫੌਂਟ ਹੈ।

 

Question 4: ਟਾਈਪਿੰਗ ਕਰਦੇ ਸਮੇਂ ਸਪੇਸ ਬਾਰ ਨੂੰ ਕਿਸ ਉਂਗਲ ਨਾਲ ਦਬਾਇਆ ਜਾਂਦਾ ਹੈ ?

Answer:

ਸਪੇਸ ਬਾਰ ਕੀਅ ਨੂੰ ਦਬਾਉਣ ਲਈ ਆਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਸਪੇਸ ਬਾਰ ਲਈ ਅੰਗੂਠਾ ਵਰਤਿਆ ਜਾਂਦਾ ਹੈ, ਕੋਈ ਉਂਗਲ ਨਹੀਂ।

 

Question 5: ਟਾਈਪਿੰਗ ਕਰਦੇ ਹੋਏ ਨਵੀਂ ਲਾਈਨ ਵਿੱਚ ਜਾਣ ਲਈ ਕਿਸ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ?

Answer:

ਨਵੀਂ ਲਾਈਨ ਵਿੱਚ ਜਾਣ ਲਈ ਐਂਟਰ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ।

Exam Tips:

a) ਐਂਟਰ ਕੀਅ ਨਾਲ ਨਵਾਂ ਪੈਰਾ ਵੀ ਸ਼ੁਰੂ ਹੁੰਦਾ ਹੈ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਟੱਚ ਟਾਈਪਿੰਗ ਕੀ ਹੁੰਦੀ ਹੈ ?

Answer:

ਟੱਚ-ਟਾਈਪਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਰਾਹੀਂ ਅਸੀਂ ਬਿਨਾਂ ਕੀਅ-ਬੋਰਡ ਨੂੰ ਦੇਖੇ, ਕਦਮ ਦਰ ਕਦਮ, ਆਪਣੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ। ਜੇਕਰ ਅਸੀਂ ਕੀਅ-ਬੋਰਡ ਨੂੰ ਦੇਖ ਕੇ ਇੱਕ-ਇੱਕ ਕੀਅ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਘੱਟ ਜਾਂਦੀ ਹੈ।

Exam Tips:

a) ਪਰਿਭਾਸ਼ਾ ਵਿੱਚ "ਬਿਨਾਂ ਦੇਖੇ" ਅਤੇ "ਸਾਰੀਆਂ ਉਂਗਲਾਂ" ਸ਼ਬਦ ਜ਼ਰੂਰ ਲਿਖੋ।
b) ਟੱਚ ਟਾਈਪਿੰਗ ਦਾ ਫ਼ਾਇਦਾ ਤੇਜ਼ ਰਫ਼ਤਾਰ ਹੈ।

 

Question 2: ਹੋਮ ਕੀਅ ਉੱਪਰ ਸਾਡੀਆਂ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ।

Answer:

ਹੋਮ ਕੀਅਜ਼ ਉੱਤੇ ਉਂਗਲਾਂ ਦੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ –
ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿੰਗਰ) "A" ਕੀਅ ਉੱਤੇ, ਤੀਸਰੀ ਉਂਗਲ "S" ਕੀਅ ਉੱਤੇ, ਦੂਸਰੀ ਉਂਗਲ "D" ਕੀਅ ਉੱਤੇ ਅਤੇ ਪਹਿਲੀ ਉਂਗਲ ਵਾਰੀ-ਵਾਰੀ "F" ਅਤੇ "G" ਕੀਅ ਉੱਤੇ ਹੋਣੀ ਚਾਹੀਦੀ ਹੈ।
ਸੱਜੇ ਹੱਥ ਦੀ ਚੌਥੀ, ਤੀਸਰੀ, ਦੂਜੀ ਅਤੇ ਪਹਿਲੀ ਉਂਗਲ ਕ੍ਰਮਵਾਰ ";", "L", "K" ਅਤੇ "J" (ਅਤੇ ਵਾਰੀ-ਵਾਰੀ "H") ਕੀਅ ਉੱਤੇ ਹੋਣੀ ਚਾਹੀਦੀ ਹੈ।

Exam Tips:

a) ਖੱਬੇ ਹੱਥ ਲਈ A, S, D, F ਅਤੇ ਸੱਜੇ ਹੱਥ ਲਈ J, K, L, ; ਯਾਦ ਰੱਖੋ।
b) ਪਹਿਲੀ (ਇੰਡੈਕਸ) ਉਂਗਲ ਦੋ ਕੀਅਜ਼ ਸੰਭਾਲਦੀ ਹੈ: F ਅਤੇ G, J ਅਤੇ H।

 

Question 3: ਟਾਈਪਿੰਗ ਦੀ ਸਪੀਡ ਨੂੰ ਸੁਧਾਰਨ ਲਈ ਕਿਹੜੇ ਸੁਝਾਅ ਹਨ ?

Answer:

ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ। ਅਸੀਂ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀ ਉਂਗਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ।
ਟਾਈਪ ਕਰਨ ਤੋਂ ਪਹਿਲਾਂ ਸਾਨੂੰ ਅਨਮੋਲ ਲਿਪੀ ਫੌਂਟ ਚੁਣਨਾ ਪਵੇਗਾ। ਅਨਮੋਲ ਲਿਪੀ ਕੀਅ-ਮੈਪ ਪਾਠ-ਪੁਸਤਕ ਵਿੱਚ ਦਿੱਤਾ ਗਿਆ ਹੈ (ਵੱਡੇ ਅਤੇ ਛੋਟੇ ਅੱਖਰਾਂ ਸਮੇਤ)।

Exam Tips:

a) ਉਂਗਲਾਂ ਦੀ ਸਥਿਤੀ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਟਾਈਪਿੰਗ ਲਈ ਇੱਕੋ ਜਿਹੀ ਰਹਿੰਦੀ ਹੈ।
b) ਪੰਜਾਬੀ ਟਾਈਪਿੰਗ ਤੋਂ ਪਹਿਲਾਂ ਅਨਮੋਲ ਲਿਪੀ ਫੌਂਟ ਚੁਣਨਾ ਨਾ ਭੁੱਲੋ।

 

Question 4: ਨੁਮੈਰਿਕ ਕੀਅ-ਪੈਡ ਨਾਲ ਨੰਬਰ ਟਾਈਪ ਕਰਨ ਲਈ ਕਿਹੜੇ ਹੱਥ ਦੀ ਵਰਤੋਂ ਕੀਤੀ ਜਾਂਦੀ ਹੈ ? ਅਤੇ ਨੁਮੈਰਿਕ ਕੀਅ ਪੈਡ ਉੱਤੇ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ।

Answer:

ਨੁਮੈਰਿਕ ਕੀਅ ਪੈਡ ਉੱਤੇ ਅੰਕ ਟਾਈਪ ਕਰਨ ਸਮੇਂ ਸੱਜੇ ਹੱਥ ਦੀ ਵਰਤੋਂ ਕਰਨੀ ਚਾਹੀਦੀ ਹੈ। ਉਂਗਲਾਂ ਦੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ –
ਸੱਜੇ ਹੱਥ ਦਾ ਅੰਗੂਠਾ "0" ਉੱਤੇ
ਸੱਜੇ ਹੱਥ ਦੀ ਪਹਿਲੀ ਉਂਗਲ "4" ਉੱਤੇ
ਸੱਜੇ ਹੱਥ ਦੀ ਦੂਸਰੀ ਉਂਗਲ "5" ਉੱਤੇ
ਸੱਜੇ ਹੱਥ ਦੀ ਤੀਸਰੀ ਉਂਗਲ "6" ਉੱਤੇ

Exam Tips:

a) ਨੁਮੈਰਿਕ ਪੈਡ ਕੀਅ-ਬੋਰਡ ਦੇ ਸੱਜੇ ਪਾਸੇ ਹੁੰਦਾ ਹੈ ਅਤੇ ਉਸਨੂੰ ਸੱਜੇ ਹੱਥ ਨਾਲ ਚਲਾਇਆ ਜਾਂਦਾ ਹੈ।
b) ਨੁਮੈਰਿਕ ਪੈਡ ਵਰਤਣ ਤੋਂ ਪਹਿਲਾਂ Num Lock ਆਨ ਕਰੋ।

 

ਵੱਡੇ ਉੱਤਰਾਂ ਵਾਲੇ ਪ੍ਰਸ਼ਨ

Question 1: ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਦਾ ਵਰਣਨ ਕਰੋ ।

Answer:

ਟਾਈਪਿੰਗ ਕਰਦੇ ਸਮੇਂ ਸਾਨੂੰ ਬੈਠਣ ਦੇ ਸਹੀ ਤਰੀਕੇ ਲਈ ਹੇਠਾਂ ਲਿਖੀਆਂ ਗੱਲਾਂ ਉੱਤੇ ਅਮਲ ਕਰਨਾ ਚਾਹੀਦਾ ਹੈ –
1. ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਸਾਹਮਣੇ ਹੋਣਾ ਚਾਹੀਦਾ ਹੈ।
2. ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ।
3. ਸਾਡੀਆਂ ਉਂਗਲਾਂ ਗੋਲਾਈ ਵਿੱਚ ਅਤੇ ਹੋਮ-ਰੋਅ ਕੀਜ਼ ਉੱਤੇ ਹੋਣੀਆਂ ਚਾਹੀਦੀਆਂ ਹਨ।
4. ਸਾਨੂੰ ਬਿਲਕੁਲ ਸਿੱਧੇ ਅਤੇ ਕੀਅ-ਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ।
5. ਸਾਨੂੰ ਹਰ ਇੱਕ ਕੀਅ ਨੂੰ ਜਲਦੀ ਨਾਲ ਦਬਾ ਕੇ ਮੁੜ ਹੋਮ-ਰੋਅ ਪੁਜ਼ੀਸ਼ਨ ਉੱਤੇ ਆ ਜਾਣਾ ਚਾਹੀਦਾ ਹੈ।
6. ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ।

Exam Tips:

a) ਉੱਤਰ ਨੂੰ ਬਿੰਦੂਆਂ ਵਿੱਚ ਲਿਖੋ ਅਤੇ ਘੱਟੋ-ਘੱਟ ਚਾਰ ਨੁਕਤੇ ਦਿਓ।
b) ਮੋਨੀਟਰ, ਉਂਗਲਾਂ, ਪਿੱਠ ਅਤੇ ਪੈਰਾਂ ਦੀ ਸਥਿਤੀ ਚਾਰੇ ਗੱਲਾਂ ਯਾਦ ਰੱਖੋ।

 

Question 2: ਹੇਠ ਲਿਖੀਆਂ ਕੀਜ਼ ਦਾ ਵਰਣਨ ਕਰੋ ।
(i) Enter ਕੀਅ
(ii) Backspace ਕੀਅ
(iii) Shift ਕੀਅ

Answer:

(i) Enter ਕੀਅ – ਐਂਟਰ ਕੀਅ ਦੀ ਵਰਤੋਂ ਅਗਲੀ ਲਾਈਨ ਵਿੱਚ ਜਾਣ ਵਾਸਤੇ ਕੀਤੀ ਜਾਂਦੀ ਹੈ। ਇਸ ਨਾਲ ਇੱਕ ਨਵੇਂ ਪੈਰੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ।
(ii) Backspace ਕੀਅ – ਬੈਕਸਪੇਸ ਕੀਅ ਐਂਟਰ ਕੀਅ ਦੇ ਉੱਪਰ ਹੁੰਦੀ ਹੈ। ਇਸ ਦੀ ਵਰਤੋਂ ਨਾਲ ਖੱਬੇ ਪਾਸੇ ਟਾਈਪ ਕੀਤੇ ਅੱਖਰਾਂ ਨੂੰ ਮਿਟਾਇਆ ਜਾਂਦਾ ਹੈ।
(iii) Shift ਕੀਅ – ਸ਼ਿਫਟ ਕੀਅ ਦੋ ਹੁੰਦੀਆਂ ਹਨ। ਇਨ੍ਹਾਂ ਦੀ ਵਰਤੋਂ ਬਾਕੀ ਕੀਅਜ਼ ਦਾ ਸੁਭਾਅ ਬਦਲਣ ਵਾਸਤੇ ਕੀਤੀ ਜਾਂਦੀ ਹੈ। ਉਦਾਹਰਨ ਵਜੋਂ, ਛੋਟੇ ਅੱਖਰਾਂ ਦੀ ਥਾਂ ਵੱਡੇ ਅੱਖਰ ਜਾਂ ਸਿੰਬਲ ਟਾਈਪ ਕਰਨੇ।

Exam Tips:

a) ਹਰ ਕੀਅ ਦਾ ਕੰਮ ਇੱਕ-ਇੱਕ ਵਾਕ ਵਿੱਚ ਸਪਸ਼ਟ ਲਿਖੋ।
b) Backspace ਖੱਬੇ ਪਾਸੇ ਦੇ ਅੱਖਰ ਮਿਟਾਉਂਦੀ ਹੈ।

 

ਹੋਰ ਮਹੱਤਵਪੂਰਨ ਪ੍ਰਸ਼ਨ – ਖ਼ਾਲੀ ਥਾਂਵਾਂ ਭਰੋ

Question 1: ਟਾਈਪ ਮਾਸਟਰ ………….. ਸਿੱਖਣ ਵਾਸਤੇ ਵਰਤਿਆ ਜਾਂਦਾ ਹੈ ।
(ਉ) ਪ੍ਰੋਗ੍ਰਾਮਿੰਗ
(ਅ) ਕੰਪਿਊਟਰ
(ੲ) ਪ੍ਰਿੰਟਿੰਗ
(ਸ) ਟਾਈਪਿੰਗ

Answer:

(ਸ) ਟਾਈਪਿੰਗ

Exam Tips:

a) ਟਾਈਪ ਮਾਸਟਰ ਟਾਈਪਿੰਗ ਸਿੱਖਣ ਵਾਲਾ ਪ੍ਰੋਗਰਾਮ ਹੈ।

 

Question 2: ਕੀ-ਬੋਰਡ ………….. ਭਾਗਾਂ ਵਿੱਚ ਵੰਡਿਆ ਜਾਂਦਾ ਹੈ ।
(ਉ) ਤਿੰਨ
(ਅ) ਚਾਰ
(ੲ) ਦੋ
(ਸ) ਪੰਜ

Answer:

(ੲ) ਦੋ

Exam Tips:

a) ਕੀ-ਬੋਰਡ ਦੇ ਖੱਬਾ ਅਤੇ ਸੱਜਾ ਦੋ ਭਾਗ ਹੁੰਦੇ ਹਨ।

 

Question 3: ਨਿਊਮੈਰਿਕ ਪੈਡ ………….. ਪਾਸੇ ਹੁੰਦਾ ਹੈ ।
(ਉ) ਸੱਜੇ
(ਅ) ਖੱਬੇ
(ੲ) ਉੱਪਰਲੇ
(ਸ) ਹੇਠਲੇ

Answer:

(ਉ) ਸੱਜੇ

Exam Tips:

a) ਨਿਊਮੈਰਿਕ ਪੈਡ ਕੀ-ਬੋਰਡ ਦੇ ਸੱਜੇ ਪਾਸੇ ਹੁੰਦਾ ਹੈ।

 

Question 4: ………….. ਕੀਅ ਕੀ-ਬੋਰਡ ਦੇ ਦੋਨਾਂ ਪਾਸੇ ਹੁੰਦੀ ਹੈ ।
(ਉ) ਫੰਕਸ਼ਨ
(ਅ) ਸਪੈਸ਼ਲ
(ੲ) ਐਰੋ
(ਸ) ਸ਼ਿਫਟ

Answer:

(ਸ) ਸ਼ਿਫਟ

Exam Tips:

a) ਸ਼ਿਫਟ ਕੀਅ ਖੱਬੇ ਅਤੇ ਸੱਜੇ ਦੋਨਾਂ ਪਾਸੇ ਹੁੰਦੀ ਹੈ।

 

ਸਹੀ ਜਾਂ ਗਲਤ ਦੱਸੋ

Question 1: ਟਾਈਪ ਮਾਸਟਰ ਟਾਈਪ ਰਫ਼ਤਾਰ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ ।

Answer:

ਸਹੀ

Exam Tips:

a) ਟਾਈਪ ਮਾਸਟਰ ਦਾ ਮੁੱਖ ਕੰਮ ਟਾਈਪਿੰਗ ਦੀ ਰਫ਼ਤਾਰ ਸੁਧਾਰਨਾ ਹੈ।

 

Question 2: ਟੱਚ ਟਾਈਪਿੰਗ ਵਿੱਚ ਅਸੀਂ ਕੀ-ਬੋਰਡ ਨੂੰ ਬਗੈਰ ਛੂਹੇ ਟਾਈਪ ਕਰ ਸਕਦੇ ਹਾਂ ।

Answer:

ਗਲਤ

Exam Tips:

a) ਟੱਚ ਟਾਈਪਿੰਗ ਵਿੱਚ ਕੀ-ਬੋਰਡ ਨੂੰ ਦੇਖੇ ਬਿਨਾਂ ਟਾਈਪ ਕਰਦੇ ਹਾਂ, ਛੂਹੇ ਬਿਨਾਂ ਨਹੀਂ।

 

Question 3: ਨਿਊਮੈਰਿਕ ਪੈਡ ਕੀ-ਬੋਰਡ ਦੇ ਸੱਜੇ ਪਾਸੇ ਹੁੰਦਾ ਹੈ ।

Answer:

ਸਹੀ

Exam Tips:

a) ਨਿਊਮੈਰਿਕ ਪੈਡ ਹਮੇਸ਼ਾ ਸੱਜੇ ਪਾਸੇ ਹੁੰਦਾ ਹੈ।

 

Question 4: ਨਿਊਮੈਰਿਕ ਪੈਡ ਨਾਲ ਟੈਕਸਟ ਟਾਈਪ ਕੀਤਾ ਜਾਂਦਾ ਹੈ ।

Answer:

ਗਲਤ

Exam Tips:

a) ਨਿਊਮੈਰਿਕ ਪੈਡ ਨਾਲ ਅੰਕ ਟਾਈਪ ਕੀਤੇ ਜਾਂਦੇ ਹਨ।

 

Question 5: ਸ਼ਿਫਟ ਕੀ ਸਿਰਫ਼ ਇੱਕ ਹੁੰਦੀ ਹੈ ।

Answer:

ਗਲਤ

Exam Tips:

a) ਸ਼ਿਫਟ ਕੀਅ ਦੋ ਹੁੰਦੀਆਂ ਹਨ।

 

ਹੋਰ ਮਹੱਤਵਪੂਰਨ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਕੀ-ਬੋਰਡ ਦੀ ਮੁਹਾਰਤ ਲਈ ਹਦਾਇਤਾਂ ਲਿਖੋ ।

Answer:

1. ਕੀਜ਼ ਨੂੰ ਜਲਦੀ-ਜਲਦੀ ਨਾ ਦਬਾਓ।
2. ਕੀਜ਼ ਨੂੰ ਬਰਾਬਰ ਅਤੇ ਇੱਕ-ਸਾਰ ਪ੍ਰੈੱਸ ਕਰੋ।
3. ਕੀਜ਼ ਨੂੰ ਹਲਕਾ-ਹਲਕਾ ਦਬਾਉਣ ਦੀ ਆਦਤ ਬਣਾਓ।
4. ਹਰੇਕ ਸ਼ਬਦ ਟਾਈਪ ਕਰਨ ਤੋਂ ਬਾਅਦ ਸੱਜੇ ਹੱਥ ਦੇ ਅੰਗੂਠੇ ਨਾਲ ਸਪੇਸ ਬਾਰ ਦਬਾਓ।
5. ਟਾਈਪ ਦੌਰਾਨ ਤੁਹਾਡੀਆਂ ਅੱਖਾਂ, ਹੱਥਾਂ ਅਤੇ ਦਿਮਾਗ਼ ਦਾ ਸਹੀ ਤਾਲਮੇਲ ਹੋਣਾ ਚਾਹੀਦਾ ਹੈ।

Exam Tips:

a) ਘੱਟੋ-ਘੱਟ ਚਾਰ ਹਦਾਇਤਾਂ ਕ੍ਰਮ ਨਾਲ ਲਿਖੋ।

 

Question 2: ਟਾਈਪ ਮਾਸਟਰ ਕੀ ਹੈ ?

Answer:

ਟਾਈਪ ਮਾਸਟਰ ਇੱਕ ਪ੍ਰੋਗਰਾਮ ਹੈ ਜੋ ਟਾਈਪ ਕਰਨਾ ਸਿੱਖਣ ਅਤੇ ਰਫ਼ਤਾਰ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ। ਇਸ ਦੀ ਮਦਦ ਨਾਲ ਅਸੀਂ ਕੀ-ਬੋਰਡ ਵੱਲ ਦੇਖੇ ਬਿਨਾਂ ਟਾਈਪ ਕਰਨਾ ਸਿੱਖਦੇ ਹਾਂ।

Exam Tips:

a) ਟਾਈਪ ਮਾਸਟਰ ਇੱਕ ਟਾਈਪਿੰਗ ਟਿਊਟਰ ਪ੍ਰੋਗਰਾਮ ਹੈ।

 

Question 3: ਨਿਊਮੈਰਿਕ ਕੀ-ਪੈਡ ਕੀ ਹੈ ?

Answer:

ਅੰਕਾਂ ਨੂੰ ਟਾਈਪ ਕਰਨ ਲਈ ਨਿਊਮੈਰਿਕ ਕੀ-ਪੈਡ ਦੀ ਵਰਤੋਂ ਹੁੰਦੀ ਹੈ। ਇਹ ਕੀ-ਬੋਰਡ ਦੇ ਸੱਜੇ ਪਾਸੇ ਲੱਗਿਆ ਹੁੰਦਾ ਹੈ।

Exam Tips:

a) ਇਸ ਦੀ ਵਰਤੋਂ ਅੰਕਾਂ ਲਈ ਹੈ ਅਤੇ ਇਹ ਸੱਜੇ ਪਾਸੇ ਹੁੰਦਾ ਹੈ।

 

Question 4: ਸ਼ਿਫਟ-ਕੀ ਦੀ ਪਰਿਭਾਸ਼ਾ ਦਿਓ ।

Answer:

ਸ਼ਿਫਟ-ਕੀ ਕੀ-ਬੋਰਡ ਦੇ ਦੋਨਾਂ ਪਾਸੇ ਲੱਗੀ ਹੁੰਦੀ ਹੈ। ਇਹ ਵੱਡੇ ਅੱਖਰ (ਕੈਪੀਟਲ ਲੈਟਰ) ਲਿਖਣ ਲਈ ਵਰਤੀ ਜਾਂਦੀ ਹੈ।

Exam Tips:

a) ਸ਼ਿਫਟ ਨਾਲ ਕੀਅ ਉੱਤੇ ਬਣੇ ਉੱਪਰਲੇ ਸਿੰਬਲ ਵੀ ਟਾਈਪ ਹੁੰਦੇ ਹਨ।

 

Question 5: ਦੂਜੀ ਰੋਅ ਉੱਤੇ ਉਂਗਲਾਂ ਦੀ ਸਥਿਤੀ ਬਾਰੇ ਦੱਸੋ ।

Answer:

ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿੰਗਰ) "Q" ਕੀਅ ਉੱਤੇ, ਤੀਸਰੀ ਉਂਗਲ "W" ਕੀਅ ਉੱਤੇ, ਦੂਸਰੀ ਉਂਗਲ "E" ਕੀਅ ਉੱਤੇ ਅਤੇ ਪਹਿਲੀ ਉਂਗਲ ਵਾਰੀ-ਵਾਰੀ "R" ਜਾਂ "T" ਕੀਅ ਉੱਤੇ ਰੱਖੋ। ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ "P" ਕੀਅ ਉੱਤੇ, ਤੀਸਰੀ ਉਂਗਲ "O" ਕੀਅ ਉੱਤੇ, ਦੂਸਰੀ ਉਂਗਲ "I" ਕੀਅ ਉੱਤੇ ਅਤੇ ਪਹਿਲੀ ਉਂਗਲ ਵਾਰੀ-ਵਾਰੀ "U" ਜਾਂ "Y" ਕੀਅ ਉੱਤੇ ਰੱਖੋ।

Exam Tips:

a) ਦੂਜੀ ਰੋਅ ਦੀਆਂ ਕੀਅਜ਼ Q W E R T Y U I O P ਹਨ।

 

Question 6: ਤੀਜੀ ਰੋਅ ਉੱਤੇ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ।

Answer:

ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿੰਗਰ) "Z" ਕੀਅ ਉੱਤੇ ਜਾਵੇਗੀ ਅਤੇ ਫਿਰ ਵਾਪਸ ਹੋਮ-ਰੋਅ ਉੱਤੇ ਆ ਜਾਵੇਗੀ। ਇਸੇ ਤਰ੍ਹਾਂ ਤੀਸਰੀ ਉਂਗਲ "X" ਕੀਅ ਉੱਤੇ, ਦੂਸਰੀ ਉਂਗਲ "C" ਕੀਅ ਉੱਤੇ ਅਤੇ ਪਹਿਲੀ ਉਂਗਲ ਵਾਰੀ-ਵਾਰੀ "V" ਜਾਂ "B" ਕੀਅ ਉੱਤੇ ਰੱਖੋ। ਸੱਜੇ ਹੱਥ ਦੀ ਚੌਥੀ ਉਂਗਲ "/" ਕੀਅ ਉੱਤੇ, ਤੀਸਰੀ ਉਂਗਲ "." ਕੀਅ ਉੱਤੇ, ਦੂਸਰੀ ਉਂਗਲ "," ਕੀਅ ਉੱਤੇ ਅਤੇ ਪਹਿਲੀ ਉਂਗਲ ਵਾਰੀ-ਵਾਰੀ "M" ਜਾਂ "N" ਕੀਅ ਉੱਤੇ ਰੱਖੋ।

Exam Tips:

a) ਤੀਜੀ ਰੋਅ ਦੀਆਂ ਕੀਅਜ਼ Z X C V B N M , . / ਹਨ।
b) ਹਰ ਕੀਅ ਦਬਾ ਕੇ ਉਂਗਲ ਨੂੰ ਵਾਪਸ ਹੋਮ-ਰੋਅ ਉੱਤੇ ਲਿਆਓ।

 

Step-by-Step Textbook Answers: Class 7 Computer Punjabi Medium Chapter 01 ਟਾਈਪਿੰਗ ਟਿਊਟਰ

Official Punjab Board Solutions for Punjabi Medium Chapter 01 ਟਾਈਪਿੰਗ ਟਿਊਟਰ

Review comprehensive exercise answers for Class 7 Computer Punjabi Medium Chapter 01 ਟਾਈਪਿੰਗ ਟਿਊਟਰ. Fully updated to match current Punjab Board syllabus guidelines, these textbook solutions help students verify their work and maintain accurate study notes.

Step-by-Step Explanations for Punjabi Medium Chapter 01 ਟਾਈਪਿੰਗ ਟਿਊਟਰ

Each solution includes detailed reasoning to foster genuine comprehension of Punjabi Medium Chapter 01 ਟਾਈਪਿੰਗ ਟਿਊਟਰ concepts. Reviewing these step-by-step breakdowns allows learners to master both analytical and descriptive questions expected in school evaluations.

Next Steps in Your Computer Revision

Consistent practice with these solution guides cultivates faster problem-solving habits and clearer logical structuring. For a complete preparation experience, pair these textbook answers with our dedicated revision notes and sample papers for Class 7 Computer.

FAQs

Where can I find the latest PSEB 7th Class Computer Solutions Chapter 1 ਟਾਈਪਿੰਗ ਟਿਊਟਰ for the 2026-27 session?

The complete and updated PSEB 7th Class Computer Solutions Chapter 1 ਟਾਈਪਿੰਗ ਟਿਊਟਰ is available for free on StudiesToday.com. These solutions for Class 7 Computer are as per latest Punjab Board curriculum.

Are the Computer Punjab Board solutions for Class 7 updated for the new 50% competency-based exam pattern?

Yes, our experts have revised the PSEB 7th Class Computer Solutions Chapter 1 ਟਾਈਪਿੰਗ ਟਿਊਟਰ as per 2026 exam pattern. All textbook exercises have been solved and have added explanation about how the Computer concepts are applied in case-study and assertion-reasoning questions.

How do these Class 7 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 7th Class Computer Solutions Chapter 1 ਟਾਈਪਿੰਗ ਟਿਊਟਰ will help students to get full marks in the theory paper.

Do you offer PSEB 7th Class Computer Solutions Chapter 1 ਟਾਈਪਿੰਗ ਟਿਊਟਰ in multiple languages like Hindi and English?

Yes, we provide bilingual support for Class 7 Computer. You can access PSEB 7th Class Computer Solutions Chapter 1 ਟਾਈਪਿੰਗ ਟਿਊਟਰ in both English and Hindi medium.

Is it possible to download the Computer Punjab Board solutions for Class 7 as a PDF?

Yes, you can download the entire PSEB 7th Class Computer Solutions Chapter 1 ਟਾਈਪਿੰਗ ਟਿਊਟਰ in printable PDF format for offline study on any device.