Download Punjab Board Solutions for Class 7 Agriculture Punjabi Medium Chapter 09 ਅਨਾਜ ਦੀ ਸੰਭਾਲ
Review structured textbook solutions for Class 7 Agriculture Punjabi Medium Chapter 09 ਅਨਾਜ ਦੀ ਸੰਭਾਲ. Built according to Punjab Board guidelines for the 2026-27 academic year, these downloadable answers support daily revision and problem-solving accuracy.
Access Punjab Board Solutions and Answers
Access the complete solution PDF for Class 7 Agriculture below. Regular practice with these targeted textbook answers builds familiarity with standard question patterns and helps secure higher marks in final school evaluations.
ਪਾਠ-ਪੁਸਤਕ ਦੇ ਪ੍ਰਸ਼ਨ: (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ
Question 1: ਅਨਾਜ ਨੂੰ ਲੱਗਣ ਵਾਲੇ ਦੋ ਕੀੜਿਆਂ ਦੇ ਨਾਂ ਦੱਸੋ।
Answer:
ਖਪਰਾ, ਸੁਸਰੀ, ਦਾਣਿਆਂ ਦਾ ਪਤੰਗਾ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਖਪਰਾ, ਸੁਸਰੀ, ਦਾਣਿਆਂ ਦਾ ਪਤੰਗਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 2: ਮੂੰਗੀ ਅਤੇ ਛੋਲਿਆਂ ਨੂੰ ਲੱਗਣ ਵਾਲੇ ਕੀੜੇ ਦਾ ਨਾਂ ਦੱਸੋ।
Answer:
ਢੋਰਾ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਢੋਰਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 3: ਘਰੇਲੂ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਕੋਈ ਦੋ ਢੰਗ ਲਿਖੋ।
Answer:
ਢੋਲਾਂ ਦੀ ਵਰਤੋਂ, ਅਨਾਜ ਭੰਡਾਰਨ ਦੀ ਪੱਕੀ ਕੋਠੀ ਆਦਿ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਢੋਲਾਂ ਦੀ ਵਰਤੋਂ, ਅਨਾਜ ਭੰਡਾਰਨ ਦੀ ਪੱਕੀ ਕੋਠੀ ਆਦਿ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 4: ਵਪਾਰਕ ਪੱਧਰ ਤੇ ਅਨਾਜ ਭੰਡਾਰ ਕਰਨ ਦੇ ਲਈ ਬਣਾਏ ਜਾਂਦੇ ਵੱਖ-ਵੱਖ ਗੁਦਾਮਾਂ ਦੀਆਂ ਕਿਸਮਾਂ ਦੇ ਨਾਂ ਲਿਖੋ।
Answer:
ਰਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਰਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 5: ਭੰਡਾਰ ਕਰਨ ਸਮੇਂ ਅਨਾਜ ਦੇ ਦਾਣਿਆਂ ਵਿੱਚ ਨਮੀ ਕਿੰਨੇ ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ?
Answer:
ਦਾਣਿਆਂ ਵਿੱਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ।
Exam Tips:
a) ਪਾਠ ਦਾ ਇਹ ਤੱਥ ਯਾਦ ਰੱਖੋ: ਦਾਣਿਆਂ ਵਿੱਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।
Question 6: ਅਨਾਜ ਦੀਆਂ ਬੋਰੀਆਂ ਦੀ ਗੁਦਾਮ ਦੀ ਕੰਧ ਤੋਂ ਘੱਟੋ ਘੱਟ ਕਿੰਨੀ ਦੂਰੀ ਹੋਣੀ ਚਾਹੀਦੀ ਹੈ?
Answer:
1.5 ਤੋਂ 2.0 ਫੁੱਟ ਦੂਰ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 1.5 ਤੋਂ 2.0 ਫੁੱਟ ਦੂਰ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 7: ਇਕ ਟੋਪੀ ਗੁਦਾਮ ਵਿੱਚ ਅਨਾਜ ਦੀਆਂ ਕੁੱਲ ਕਿੰਨੀਆਂ ਬੋਰੀਆਂ ਆਉਂਦੀਆਂ ਹਨ?
Answer:
96 ਬੋਰੀਆਂ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 96 ਬੋਰੀਆਂ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 8: ਗੁਦਾਮਾਂ ਨੂੰ ਸੋਧਣ ਲਈ ਵਰਤੀ ਜਾਂਦੀ ਕਿਸੇ ਇੱਕ ਦਵਾਈ ਦਾ ਨਾਂ ਦੱਸੋ।
Answer:
ਮੈਲਾਥਿਆਨ, ਐਲੂਮੀਨੀਅਮ ਫਾਸਫਾਈਡ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਮੈਲਾਥਿਆਨ, ਐਲੂਮੀਨੀਅਮ ਫਾਸਫਾਈਡ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 9: ਗੁਦਾਮ ਬਣਾਉਣ ਲਈ ਕਰਜ਼ਾ ਸਹੂਲਤ ਦੇਣ ਵਾਲੇ ਕਿਸੇ ਇਕ ਅਦਾਰੇ ਦਾ ਨਾਂ ਦੱਸੋ।
Answer:
ਪੰਜਾਬ ਵਿੱਤ ਕਾਰਪੋਰੇਸ਼ਨ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਪੰਜਾਬ ਵਿੱਤ ਕਾਰਪੋਰੇਸ਼ਨ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 10: ਕਿਹੜੀ ਸੰਸਥਾ ਨੂੰ ਗੁਦਾਮ ਕਿਰਾਏ ਤੇ ਦਿੱਤਾ ਜਾ ਸਕਦਾ ਹੈ?
Answer:
ਫੂਡ ਕਾਰਪੋਰੇਸ਼ਨ ਆਫ ਇੰਡੀਆ, ਮਾਰਕਫੈੱਡ ਆਦਿ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਫੂਡ ਕਾਰਪੋਰੇਸ਼ਨ ਆਫ ਇੰਡੀਆ, ਮਾਰਕਫੈੱਡ ਆਦਿ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ
Question 11: ਵੀਵਲ ਚੌਲਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ?
Answer:
ਇਹ ਦਾਣੇ ਅੰਦਰ ਆਂਡੇ ਦਿੰਦੀ ਹੈ ਤੇ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ।
Exam Tips:
a) ਪਾਠ ਦਾ ਇਹ ਤੱਥ ਯਾਦ ਰੱਖੋ: ਇਹ ਦਾਣੇ ਅੰਦਰ ਆਂਡੇ ਦਿੰਦੀ ਹੈ ਤੇ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।
Question 12: ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਕਿਉਂ ਨਹੀਂ ਕਰਨੇ ਚਾਹੀਦੇ?
Answer:
ਸਟੋਰਾਂ ਵਿਚ ਟੁੱਟ-ਭੱਜ ਵਾਲੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ ਕਿਉਂਕਿ ਅਜਿਹੇ ਦਾਣੇ ਸਟੋਰ ਕਰਨ ਨਾਲ ਕੀੜਿਆਂ ਦੀ ਆਮਦ ਵੱਧ ਜਾਂਦੀ ਹੈ।
Exam Tips:
a) ਕਾਰਨ ਸਪਸ਼ਟ ਲਿਖੋ: ਟੁੱਟੇ ਦਾਣਿਆਂ ਨਾਲ ਕੀੜਿਆਂ ਦੀ ਆਮਦ ਵਧਦੀ ਹੈ।
Question 13: ਸਟੋਰ ਕਰਨ ਵਾਲੇ ਕਮਰੇ ਵਿਚ ਬੋਰੀਆਂ ਕੰਧਾਂ ਤੋਂ ਦੂਰ ਕਿਉਂ ਰੱਖਣੀਆਂ ਚਾਹੀਦੀਆਂ ਹਨ?
Answer:
ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਕੰਧਾਂ ਵਿਚਲੀ ਨਮੀ ਬੋਰੀਆਂ ਨੂੰ ਖ਼ਰਾਬ ਨਾ ਕਰੇ।
Exam Tips:
a) ਪਾਠ ਦਾ ਇਹ ਤੱਥ ਯਾਦ ਰੱਖੋ: ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਕੰਧਾਂ ਵਿਚਲੀ ਨਮੀ ਬੋਰੀਆਂ ਨੂੰ ਖ਼ਰਾਬ ਨਾ ਕਰੇ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।
Question 14: ਸੈਲੋਜ਼ ਤੋਂ ਕੀ ਭਾਵ ਹੈ?
Answer:
ਸੈਲੋਜ਼ ਵਿਚ ਦਾਣੇ ਸਟੋਰ ਕੀਤੇ ਜਾਂਦੇ ਹਨ। ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ।
Exam Tips:
a) ਪਾਠ ਦਾ ਇਹ ਤੱਥ ਯਾਦ ਰੱਖੋ: ਸੈਲੋਜ਼ ਵਿਚ ਦਾਣੇ ਸਟੋਰ ਕੀਤੇ ਜਾਂਦੇ ਹਨ। ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।
Question 15: ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ?
Answer:
ਇਸ ਲਈ 100 ਮਿ.ਲੀ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫ਼ਰਸ਼ ਤੇ ਛਿੜਕਾਅ ਕਰਨਾ ਚਾਹੀਦਾ ਹੈ।
Exam Tips:
a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: 100 ਮਿ.ਲੀ., 10 ਲਿਟਰ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।
Question 16: ਸਟੋਰ ਕੀਤੇ ਜਾਣ ਵਾਲੇ ਦਾਣਿਆਂ ਨੂੰ ਕੀੜਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?
Answer:
ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਵਰਤੋਂ ਕਰੋ ਅਤੇ ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਨਾਲ ਸੋਧ ਲਵੋ। ਸਟੋਰ ਜਾਂ ਢੋਲ ਨੂੰ ਐਲੂਮੀਨੀਅਮ ਫਾਸਫਾਈਡ ਦੀ ਧੂਣੀ ਦੇਵੋ।
Exam Tips:
a) ਤਿੰਨ ਉਪਾਅ ਯਾਦ ਰੱਖੋ: ਨਵੀਆਂ ਬੋਰੀਆਂ, ਪੁਰਾਣੀਆਂ ਬੋਰੀਆਂ ਦੀ ਸੁਮੀਸੀਡੀਨ/ਸਿੰਬੁਸ਼ ਨਾਲ ਸੋਧ, ਐਲੂਮੀਨੀਅਮ ਫਾਸਫਾਈਡ ਦੀ ਧੂਣੀ।
Question 17: ਪੁਰਾਣੀਆਂ ਬੋਰੀਆਂ ਨੂੰ ਅਨਾਜ ਭੰਡਾਰ ਕਰਨ ਤੋਂ ਪਹਿਲਾਂ ਕਿਵੇਂ ਸੋਧਿਆ ਜਾਂਦਾ ਹੈ?
Answer:
ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡੀਨ ਜਾਂ ਸਿੰਬੁਸ਼ ਦੇ ਘੋਲ ਵਿਚ 10 ਮਿੰਟ ਲਈ ਭਿਓਂ ਕੇ ਰੱਖੋ। ਬੋਰੀਆਂ ਨੂੰ ਛਾਂਵੇਂ ਸੁਕਾ ਕੇ ਵਿਚ ਦਾਣੇ ਭਰ ਦਿਓ।
Exam Tips:
a) ਕ੍ਰਮ ਯਾਦ ਰੱਖੋ: ਘੋਲ ਵਿਚ 10 ਮਿੰਟ ਭਿਉਣਾ, ਛਾਂ ਵਿਚ ਸੁਕਾਉਣਾ, ਫਿਰ ਦਾਣੇ ਭਰਨਾ।
Question 18: ਟੋਪੀ ਗੁਦਾਮ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਇਹ ਖੁੱਲ੍ਹੇ ਮੈਦਾਨ ਵਿਚ ਦਾਣੇ ਸਟੋਰ ਕਰਨ ਦਾ ਤਰੀਕਾ ਹੈ। ਇਸ ਦਾ ਆਕਾਰ 9.5 x 6.1 ਮੀਟਰ ਹੁੰਦਾ ਹੈ। ਇਸ ਗੁਦਾਮ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ।
Exam Tips:
a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: 6.1 ਮੀਟਰ, 96 ਬੋਰੀਆਂ।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।
Question 19: ਅਨਾਜ ਨੂੰ ਢੋਲਾਂ ਵਿਚ ਭੰਡਾਰ ਕਰਨ ਸਮੇਂ ਕੀ-ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ?
Answer:
ਢੋਲਾਂ ਨੂੰ ਦਾਣੇ ਸਾਂਭਣ ਤੋਂ ਪਹਿਲਾਂ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਤਾਂ ਕਿ ਪਹਿਲਾਂ ਭੰਡਾਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਚੀ ਨਾ ਰਹਿ ਜਾਵੇ। ਦਾਣਿਆਂ ਵਿਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ।
Exam Tips:
a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: 9%।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।
Question 20: ਦਾਣਿਆਂ ਨੂੰ ਸਟੋਰ ਕਰਨ ਲਈ ਕਮਰੇ ਕਿਹੋ ਜਿਹੇ ਬਣਾਉਣੇ ਚਾਹੀਦੇ ਹਨ?
Answer:
ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਆਲੇ-ਦੁਆਲੇ ਦੇ ਫਰਸ਼ ਨਾਲੋਂ 75 ਸੈਂ.ਮੀ. ਉੱਚਾ ਹੋਣਾ ਚਾਹੀਦਾ ਹੈ। ਕਮਰੇ ਦੇ ਚਾਰੇ ਪਾਸੇ ਵਰਾਂਡਾ ਬਣਾਉਣਾ ਚਾਹੀਦਾ ਹੈ। ਇੱਕ ਦਰਵਾਜ਼ਾ ਖੁੱਲ੍ਹਣ ਲਈ ਅਤੇ ਰੋਸ਼ਨਦਾਨ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ।
Exam Tips:
a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: 75 ਸੈਂ.ਮੀ.।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ
Question 21: ਅਨਾਜ ਭੰਡਾਰਨ ਵਿਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਿਉਂ ਜ਼ਰੂਰੀ ਹੈ?
Answer:
ਅਨਾਜ ਭੰਡਾਰ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਆਧਾਰ ਹੁੰਦੇ ਹਨ। ਅਨਾਜ ਦਾ ਸੁਚੱਜਾ ਮੰਡੀਕਰਨ ਅਤੇ ਸਾਂਭ- ਸੰਭਾਲ ਕਿਸੇ ਵੀ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ।
ਅਨਾਜ ਨੂੰ ਕਈ ਤਰ੍ਹਾਂ ਦੇ ਕੀੜੇ ਤੇ ਜਾਨਵਰ ਨੁਕਸਾਨ ਪਹੁੰਚਾਂਦੇ ਹਨ। ਭੰਡਾਰ ਕੀਤੇ ਦਾਣਿਆਂ ਨੂੰ ਲਗਪਗ 20 ਕਿਸਮ ਦੇ ਕੀੜੇ ਲਗ ਸਕਦੇ ਹਨ : ਜਿਵੇਂਸੁਸਰੀ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਸੁੰਡੀ, ਖਪਰਾ, ਪਤੰਗਾ, ਢੋਰਾ ਆਦਿ। ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉੱਗਣ ਸ਼ਕਤੀ ਖ਼ਤਮ ਹੋ ਜਾਂਦੀ ਹੈ। ਦਾਣਿਆਂ ਦਾ ਭਾਰ ਵੀ ਘੱਟ ਜਾਂਦਾ ਹੈ ਅਤੇ ਅਨਾਜ ਦੇ ਖੁਰਾਕੀ ਤੱਤ ਵੀ ਘੱਟ ਜਾਂਦੇ ਹਨ। ਇਸ ਦੇ ਸਵਾਦ ਵਿਚ ਫ਼ਰਕ ਪੈ ਜਾਂਦਾ ਹੈ। ਇੱਕ ਅੰਦਾਜ਼ੇ ਅਨੁਸਾਰ ਫ਼ਸਲ ਦੀ ਕਟਾਈ ਤੋਂ ਲੈ ਕੇ ਦਾਣਿਆਂ ਦੀ ਖ਼ਪਤ ਤੱਕ ਲਗਪਗ 10% ਨੁਕਸਾਨ ਹੋ ਜਾਂਦਾ ਹੈ।
ਸਾਨੂੰ ਇਸ ਨੁਕਸਾਨ ਤੋਂ ਬਚਣ ਲਈ ਕੀੜਿਆਂ ਦੀ ਰੋਕਥਾਮ ਕਰਨ ਦੀ ਲੋੜ ਹੈ। ਕੀੜੇ ਆਮ ਤੌਰ ਤੇ ਸਟੋਰ ਦੀਆਂ ਫਰਸ਼ਾਂ, ਕੰਧਾਂ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ ਆਉਂਦੇ ਹਨ। ਇਸ ਤਰ੍ਹਾਂ ਅਨਾਜ ਦਾ ਬਹੁਤ ਨੁਕਸਾਨ ਹੁੰਦਾ ਹੈ ਤੇ ਇਸ ਨੂੰ ਕਈ ਢੰਗਾਂ ਦੀ ਵਰਤੋਂ ਕਰ ਕੇ ਸੰਭਾਲਣ ਦੀ ਲੋੜ ਪੈਂਦੀ ਹੈ।
Exam Tips:
a) ਲਗਪਗ 10% ਨੁਕਸਾਨ ਅਤੇ 20 ਕਿਸਮ ਦੇ ਕੀੜੇ, ਇਹ ਦੋਵੇਂ ਅੰਕੜੇ ਜ਼ਰੂਰ ਲਿਖੋ।
b) ਕੀੜੇ ਤਰੇੜਾਂ ਰਾਹੀਂ ਆਉਂਦੇ ਹਨ, ਇਹ ਗੱਲ ਵੀ ਦੱਸੋ।
Question 22: ਅਨਾਜ ਭੰਡਾਰਨ ਲਈ ਕੋਠੀ ਬਣਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
Answer:
1. ਕੋਠੀ ਕਮਰੇ ਤੋਂ ਵੱਖ ਅਤੇ ਪੱਕੀ ਹੋਣੀ ਚਾਹੀਦੀ ਹੈ।
2. ਅਜਿਹੀ ਕੋਠੀ ਜ਼ਮੀਨ ਦੀ ਸਤ੍ਹਾ ਤੋਂ 30-45 ਸੈਂ.ਮੀ. ਉੱਚੀ ਰੱਖੋ, ਤਾਂ ਜੋ ਕੋਠੀ ਵਿਚ ਨਮੀ ਨਾ ਜਾ ਸਕੇ।
3. ਕੋਠੀ ਨੂੰ ਨਮੀ ਰਹਿਤ ਕਰਨ ਲਈ ਫ਼ਰਸ਼ ਤੇ ਕੰਧਾਂ ਵਿਚ ਪੋਲੀਥੀਨ ਦੀ ਸ਼ੀਟ ਲਗਾ ਦਿਓ।
4. ਕੋਠੀ ਵਿਚ ਦਾਣੇ ਪਾਉਣ ਲਈ ਇੱਕ ਉਪਰ ਅਤੇ ਦਾਣੇ ਕੱਢਣ ਲਈ ਇੱਕ ਹੇਠਾਂ ਮੋਰੀ ਹੋਣੀ ਚਾਹੀਦੀ ਹੈ। ਜਦੋਂ ਵਰਤੋਂ ਨਾ ਕੀਤੀ ਜਾਣੀ ਹੋਵੇ, ਮੋਰੀਆਂ ਬੰਦ ਹੋਣੀਆਂ ਜ਼ਰੂਰੀ ਹਨ।
5. ਕੋਠੀ ਵਿਚ ਸੁੱਕੇ ਤੇ ਸਾਫ਼ ਦਾਣੇ ਹੀ ਸਟੋਰ ਕਰਨੇ ਚਾਹੀਦੇ ਹਨ।
6. ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਅਤੇ ਕਮਰੇ ਦੀ ਕੰਧ ਵਿੱਚ ਲਗਪਗ 45-60 ਸੈਂ.ਮੀ. ਦੂਰੀ ਹੋਣੀ ਚਾਹੀਦੀ ਹੈ।
Exam Tips:
a) ਛੇ ਗੱਲਾਂ ਨੰਬਰ ਲਗਾ ਕੇ ਲਿਖੋ: ਪੱਕੀ ਤੇ ਵੱਖਰੀ, 30-45 ਸੈਂ.ਮੀ. ਉੱਚੀ, ਪੋਲੀਥੀਨ, ਦੋ ਮੋਰੀਆਂ, ਸੁੱਕੇ ਦਾਣੇ, 45-60 ਸੈਂ.ਮੀ. ਦੂਰੀ।
Question 23: ਅਨਾਜ ਨੂੰ ਕਿਹੜੇ-ਕਿਹੜੇ ਕੀੜੇ ਲੱਗਦੇ ਹਨ? ਸੂਚੀ ਬਣਾਓ।
Answer:
ਅਨਾਜ ਨੂੰ ਲੱਗਣ ਵਾਲੇ ਕੀੜੇ ਹਨ-ਪਤੰਗੇ, ਵੀਵਲ, ਭੂੰਡੀਆਂ, ਢੋਰਾ, ਸੁਸਰੀ, ਖਪਰਾ, ਦਾਣਿਆਂ ਦਾ ਘੁਣ, ਚੌਲਾਂ ਦਾ ਪਤੰਗਾ, ਦਾਣਿਆਂ ਦਾ ਪਤੰਗਾ ਆਦਿ।
ਪਤੰਗਾ ਆਮ ਕਰਕੇ ਮੱਕੀ, ਜੁਆਰ, ਕਣਕ, ਜਵੀ, ਸੌਂ ਆਦਿ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸੁਸਰੀ, ਖਪਰਾ, ਦਾਣੇ ਦਾ ਛੋਟਾ ਬੋਰਰ ਤੇ ਚੌਲਾਂ ਦੀ ਸੁੰਡੀ ਆਦਿ ਆਮ ਕਰਕੇ ਚੌਲਾਂ, ਕਣਕ, ਮੱਕੀ ਤੇ ਸੌਂ ਆਦਿ ਨੂੰ ਲੱਗਦੇ ਹਨ।
ਢੋਰਾ ਮੋਟੇ ਤੌਰ ਤੇ ਮੂੰਗੀ, ਛੋਲਿਆਂ ਅਤੇ ਹੋਰ ਦਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਨੋਟ: ਕੀੜਿਆਂ ਦੇ ਨਾਂ ਪਾਠ-ਪੁਸਤਕ ਅਨੁਸਾਰ ਦਿੱਤੇ ਗਏ ਹਨ।
Exam Tips:
a) ਉੱਤਰ ਨੂੰ ਨੰਬਰ ਲਗਾ ਕੇ ਜਾਂ ਉਪ-ਸਿਰਲੇਖ ਦੇ ਕੇ ਕਰਮਵਾਰ ਲਿਖੋ।
b) ਹਰ ਬਿੰਦੂ ਨਾਲ ਪਾਠ ਦੀ ਉਦਾਹਰਨ ਜਾਂ ਮਾਤਰਾ ਜ਼ਰੂਰ ਦਿਓ।
Question 24: ਕੀੜੇ ਲੱਗਣ ਤੋਂ ਅਨਾਜ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ? ਵਿਸਥਾਰ ਨਾਲ ਲਿਖੋ।
Answer:
1. ਨਵੇਂ ਦਾਣੇ ਸਾਫ਼ ਸੁਥਰੇ ਗੁਦਾਮਾਂ ਜਾਂ ਢੋਲਾਂ ਵਿਚ ਰੱਖਣੇ ਚਾਹੀਦੇ ਹਨ।
2. ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਤੇ ਖੁੱਡਾਂ ਆਦਿ ਚੰਗੀ ਤਰ੍ਹਾਂ ਬੰਦ ਕਰ ਕੇ ਰੱਖਣੀਆਂ ਚਾਹੀਦੀਆਂ ਹਨ।
3. ਅਨਾਜ ਸਟੋਰ ਕਰਨ ਲਈ ਸਿਰਫ਼ ਨਵੀਆਂ ਬੋਰੀਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਪੁਰਾਣੀਆਂ ਬੋਰੀਆਂ ਦੀ ਵਰਤੋਂ ਕਰਨੀ ਹੋਵੇ ਤਾਂ ਇਨ੍ਹਾਂ ਨੂੰ ਪਹਿਲਾਂ ਸੋਧ ਲੈਣਾ ਚਾਹੀਦਾ ਹੈ। ਇਸ ਲਈ ਸੁਮੀਸੀਡੀਨ ਜਾਂ ਸਿੰਬੁਸ਼ ਦੀ ਵਰਤੋਂ ਕਰੋ।
4. ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ਹੇਠ ਲਿਖੇ ਕਿਸੇ ਇਕ ਢੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ।
100 ਮਿ. ਲਿ. ਮੈਲਾਥੀਆਨ 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ ਅਤੇ ਫਰਸ਼ ਤੇ ਛਿੜਕਾਅ ਕਰ ਦੇਣਾ ਚਾਹੀਦਾ ਹੈ।
ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀਆਂ 25 ਗੋਲੀਆਂ ਰੱਖੋ। ਪ੍ਰਤੀ 100 ਘਣ ਮੀਟਰ ਦੇ ਹਿਸਾਬ ਨਾਲ ਰੱਖੋ ਅਤੇ 7 ਦਿਨ ਤੱਕ ਹਵਾ ਬੰਦ ਰੱਖੋ।
Exam Tips:
a) ਚਾਰ ਉਪਾਅ ਕ੍ਰਮ ਨਾਲ ਲਿਖੋ: ਸਾਫ਼ ਗੁਦਾਮ, ਤਰੇੜਾਂ ਬੰਦ, ਨਵੀਆਂ/ਸੋਧੀਆਂ ਬੋਰੀਆਂ, ਗੁਦਾਮ ਦੀ ਸੋਧ।
b) ਮੈਲਾਥੀਆਨ ਦੀ ਮਾਤਰਾ (100 ਮਿ.ਲੀ. ਪ੍ਰਤੀ 10 ਲਿਟਰ) ਅਤੇ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ (25 ਗੋਲੀਆਂ, 7 ਦਿਨ) ਯਾਦ ਰੱਖੋ।
Question 25: ਵਪਾਰਕ ਪੱਧਰ ਤੇ ਅਨਾਜ ਭੰਡਾਰ ਕਰਨ ਲਈ ਬਣਾਏ ਜਾਣ ਵਾਲੇ ਵੱਖ-ਵੱਖ ਗੁਦਾਮਾਂ ਦਾ ਵੇਰਵਾ ਦਿਓ।
Answer:
1. ਰਵਾਇਤੀ ਚੌੜੇ ਗੁਦਾਮ-ਇਹਨਾਂ ਗੁਦਾਮਾਂ ਵਿਚ ਦਾਣਿਆਂ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ। ਇਨ੍ਹਾਂ ਵਿਚ 1-2 ਸਾਲ ਤਕ ਅਨਾਜ ਸਟੋਰ ਕੀਤਾ ਜਾ ਸਕਦਾ ਹੈ। ਸਟੋਰ ਕੀਤੇ ਦਾਣਿਆਂ ਵਿਚ ਨਮੀ ਦੀ ਮਾਤਰਾ 14-15% ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਨ੍ਹਾਂ ਗੁਦਾਮਾਂ ਦੀ ਪਲਿੰਥ ਉੱਚੀ, ਫਰਸ਼ ਨਮੀ ਰਹਿਤ ਹੋਣੀ ਚਾਹੀਦੀ ਹੈ। ਇਨ੍ਹਾਂ ਅੰਦਰ ਚੂਹੇ ਤੇ ਪੰਛੀ ਨਾ ਵੜ ਸਕਦੇ ਹੋਣ। ਇਹ ਰੋਸ਼ਨੀਦਾਰ ਹੋਣੇ ਚਾਹੀਦੇ ਹਨ ਅਤੇ ਸੜਕ ਤੇ ਰੇਲ ਦੀ ਪਹੁੰਚ ਵਿਚ ਹੋਣੇ ਚਾਹੀਦੇ ਹਨ। ਬੋਰੀਆਂ ਦੀਆਂ ਧਾਕਾਂ ਲੱਕੜੀ ਦੇ ਫ਼ਰੇਮ ਉੱਪਰ ਲਗਾਈਆਂ ਜਾਂਦੀਆਂ ਹਨ ਤੇ ਪਲਾਸਟਿਕ ਨਾਲ ਢੱਕ ਦਿੱਤੀਆਂ ਜਾਂਦੀਆਂ ਹਨ।
2. ਸੈਲੋਜ਼ ਗੁਦਾਮ-ਇਹਨਾਂ ਵਿਚ ਦਾਲਾਂ ਤੇ ਚੌਲਾਂ ਤੋਂ ਇਲਾਵਾ ਸਭ ਤਰ੍ਹਾਂ ਦੇ ਦਾਣੇ 5 ਸਾਲਾਂ ਤਕ ਸਟੋਰ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਚ ਸਟੋਰ ਕੀਤੇ ਦਾਣਿਆਂ ਵਿਚ ਨਮੀ ਦੀ ਮਾਤਰਾ 10% ਤਕ ਹੋ ਸਕਦੀ ਹੈ। ਇਹ ਘੱਟ ਥਾਂ ਘੇਰਦੇ ਹਨ ਤੇ ਇਹਨਾਂ ਵਿਚ ਰੱਖੇ ਦਾਣਿਆਂ ਦਾ ਨੁਕਸਾਨ ਵੀ ਬਹੁਤ ਘੱਟ ਹੁੰਦਾ ਹੈ। ਇਹ ਸੈਲੋਜ਼ ਸਿਲੰਡਰ ਦੀ ਸ਼ਕਲ ਦੇ ਹੁੰਦੇ ਹਨ ਅਤੇ ਹੇਠੋਂ ਹਾਪਰ (ਕੋਨ) ਟਾਈਪ ਹੁੰਦੇ ਹਨ। ਇਹ ਲੋਹੇ ਤੇ ਕੰਕਰੀਟ ਦੇ ਬਣੇ ਹੁੰਦੇ ਹਨ। ਦਾਣੇ ਰੱਖਣ ਤੇ ਕੱਢਣ ਲਈ ਲੰਬੀਆਂ ਬੈਲਟਾਂ ਜਾਂ ਹੋਰ ਕੈਨਵੇਅਰ ਲੱਗੇ ਹੁੰਦੇ ਹਨ। ਭਾਰਤ ਵਿਚ ਮਿਲਣ ਵਾਲੇ ਸੈਲੋਜ਼ ਸਿਲੰਡਰ ਦੀ ਉਚਾਈ 30 ਤੋਂ 50 ਮੀਟਰ ਤੇ ਘੇਰਾ 6 ਤੋਂ 10 ਮੀਟਰ ਤਕ ਹੁੰਦਾ ਹੈ। ਇਹਨਾਂ ਨੂੰ ਹਵਾਦਾਰ ਬਣਾਉਣ ਲਈ ਸੈਂਟਰੀਫਿਊਗਲ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ।
3. ਟੋਪੀ ਗੁਦਾਮ-ਖੁੱਲ੍ਹੇ ਮੈਦਾਨਾਂ ਵਿਚ ਦਾਣੇ ਰੱਖਣ ਲਈ ਇਸ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਰਕਬਾ 9.5 x 6.1 ਮੀਟਰ ਹੁੰਦਾ ਹੈ। ਇਸ ਵਿਚ 96 ਬੋਰੀਆਂ 6-6 ਲਾਈਨਾਂ ਵਿਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾ ਸਕਦੀਆਂ ਹਨ। ਹਰ ਬੋਰੀ ਮੋਟੀ ਪਲਾਸਟਿਕ ਦੀ ਚਾਦਰ ਨਾਲ ਢੱਕੀ ਹੁੰਦੀ ਹੈ। ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ, ਤਾਂ ਪਲਾਸਟਿਕ ਦੀ ਚਾਦਰ ਲਾਹ ਕੇ ਇਨ੍ਹਾਂ ਬੋਰੀਆਂ ਨੂੰ ਹਵਾ ਦਿੱਤੀ ਜਾਂਦੀ ਹੈ।
Exam Tips:
a) ਤਿੰਨ ਗੁਦਾਮਾਂ (ਰਵਾਇਤੀ ਚੌੜੇ, ਸੈਲੋਜ਼, ਟੋਪੀ) ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਹਰੇਕ ਦੀ ਸਟੋਰ ਕਰਨ ਦੀ ਮਿਆਦ ਤੇ ਨਮੀ ਦੀ ਹੱਦ (1-2 ਸਾਲ/14-15%, 5 ਸਾਲ/10%, 96 ਬੋਰੀਆਂ) ਲਿਖਣੀ ਨਾ ਭੁੱਲੋ।
ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ: ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 26: ਮੂੰਗਫਲੀ ਵਿਚ ਵੱਧ ਤੋਂ ਵੱਧ ਕਿੰਨੇ ਪ੍ਰਤੀਸ਼ਤ ਨਮੀ ਹੋਣੀ ਚਾਹੀਦੀ ਹੈ?
Answer:
10%।
Exam Tips:
a) ਇਸ ਦਾ ਉੱਤਰ ਯਾਦ ਰੱਖੋ: 10%।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 27: ਰਿਵਾਇਤੀ ਚੌੜੇ ਗੁਦਾਮਾਂ ਵਿਚ ਕਿੰਨੇ ਸਮੇਂ ਲਈ ਅਨਾਜ ਸਟੋਰ ਕੀਤਾ ਜਾ ਸਕਦਾ ਹੈ?
Answer:
1-2 ਸਾਲ ਤਕ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 1-2 ਸਾਲ ਤਕ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 28: ਟੋਪੀ ਗੁਦਾਮ ਦਾ ਆਕਾਰ ਕੀ ਹੁੰਦਾ ਹੈ?
Answer:
9.5 x 6.1 ਮੀਟਰ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 9.5 x 6.1 ਮੀਟਰ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 29: ਸਟੋਰ ਵਿਚ ਕੀੜੇ ਕਿੱਥੋਂ ਆਉਂਦੇ ਹਨ?
Answer:
ਸਟੋਰ ਦੀਆਂ ਕੰਧਾਂ, ਫਰਸ਼ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਸਟੋਰ ਦੀਆਂ ਕੰਧਾਂ, ਫਰਸ਼ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿਚੋਂ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 30: ਭੰਡਾਰ ਕੀਤੇ ਦਾਣਿਆਂ ਤੇ ਕਿੰਨੀ ਕਿਸਮ ਦੇ ਕੀੜੇ ਹਮਲਾ ਕਰਦੇ ਹਨ?
Answer:
20 ਕਿਸਮ ਦੇ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 20 ਕਿਸਮ ਦੇ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 31: ਦਾਣਿਆਂ ਦਾ ਪਤੰਗਾ ਕਿਹੜੇ ਅਨਾਜ ਨੂੰ ਨੁਕਸਾਨ ਪਹੁੰਚਾਉਂਦਾ ਹੈ?
Answer:
ਕਣਕ, ਮੱਕੀ, ਜੁਆਰ, ਜਵੀ, ਸੌਂ ਆਦਿ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਕਣਕ, ਮੱਕੀ, ਜੁਆਰ, ਜਵੀ, ਸੌਂ ਆਦਿ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 32: ਖਪਰਾ, ਸੁਸਰੀ, ਦਾਣੇ ਦਾ ਛੋਟਾ ਬੋਰਰ ਅਤੇ ਚੌਲਾਂ ਦੀ ਸੁੰਡੀ ਕਿਹੜੇ ਅਨਾਜ ਨੂੰ ਨੁਕਸਾਨ ਕਰਦੇ ਹਨ?
Answer:
ਕਣਕ, ਚੌਲਾਂ, ਜੌ, ਮੱਕੀ ਆਦਿ ਦਾ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਕਣਕ, ਚੌਲਾਂ, ਜੌ, ਮੱਕੀ ਆਦਿ ਦਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 33: ਹਾਨੀਕਾਰਕ ਕੀੜਿਆਂ ਦੇ ਨਾਂ ਦੱਸੋ।
Answer:
ਵੀਵਲ, ਭੂੰਡੀਆਂ, ਢੋਰਾ, ਪਤੰਗਾ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਵੀਵਲ, ਭੂੰਡੀਆਂ, ਢੋਰਾ, ਪਤੰਗਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 34: ਕਿਹੜਾ ਪਤੰਗਾ ਖੇਤਾਂ ਵਿਚ ਸਿੱਟਿਆਂ ਉੱਪਰ ਅੰਡੇ ਦਿੰਦਾ ਹੈ?
Answer:
ਐਗੂਮੋਇਸ ਦਾਣੇ ਦਾ ਪਤੰਗਾ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਐਗੂਮੋਇਸ ਦਾਣੇ ਦਾ ਪਤੰਗਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 35: ਪਤੰਗੇ ਦੇ ਨੁਕਸਾਨ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ?
Answer:
ਦਾਣਿਆਂ ਵਿਚ ਪਏ ਜਾਲੇ ਤੋਂ ਇਸ ਦੇ ਨੁਕਸਾਨ ਦੀ ਪਛਾਣ ਹੋ ਜਾਂਦੀ ਹੈ। ਜਾਲੇ ਵਿਚ 5-6 ਦਾਣੇ ਇਕੱਠੇ ਫਸੇ ਹੁੰਦੇ ਹਨ।
Exam Tips:
a) ਪਛਾਣ ਲਿਖੋ: ਦਾਣਿਆਂ ਵਿਚ ਜਾਲਾ, ਜਿਸ ਵਿਚ 5-6 ਦਾਣੇ ਇਕੱਠੇ ਫਸੇ ਹੁੰਦੇ ਹਨ।
Question 36: ਦਾਣੇ ਅੰਦਰ ਅੰਡੇ ਕਿਹੜਾ ਕੀੜਾ ਦਿੰਦਾ ਹੈ?
Answer:
ਵੀਵਲ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਵੀਵਲ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 37: ਦਾਣੇ ਦੀ ਭੂੰਡੀ ਦੀ ਸੁੰਡੀ ਅਤੇ ਜਵਾਨ ਕੀੜਾ ਦਾਣੇ ਦਾ ਕਿਹੜਾ ਹਿੱਸਾ ਖਾਂਦੀ ਹੈ?
Answer:
ਦਾਣੇ ਦਾ ਭਰੂਣ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਦਾਣੇ ਦਾ ਭਰੂਣ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 38: ਦਾਣਿਆਂ ਵਿਚ ਕਿਹੜੀਆਂ ਭੂੰਡੀਆਂ ਗਰਮੀ ਪੈਦਾ ਕਰਦੀਆਂ ਹਨ?
Answer:
ਤਿੱਖੇ ਦੰਦਾਂ ਵਾਲੀ ਦਾਣੇ ਦੀ ਭੂੰਡੀ, ਆਟੇ ਦੀ ਚਪਟੀ ਭੂੰਡੀ, ਆਟੇ ਦੀ ਲਾਲ ਭੂੰਡੀ ਆਦਿ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਤਿੱਖੇ ਦੰਦਾਂ ਵਾਲੀ ਦਾਣੇ ਦੀ ਭੂੰਡੀ, ਆਟੇ ਦੀ ਚਪਟੀ ਭੂੰਡੀ, ਆਟੇ ਦੀ ਲਾਲ ਭੂੰਡੀ ਆਦਿ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 39: ਸਟੋਰ ਕੀਤੀ ਕਣਕ ਨੂੰ ਕਿਹੜੀ ਭੂੰਡੀ ਨੁਕਸਾਨ ਪਹੁੰਚਾਉਂਦੀ ਹੈ?
Answer:
ਦੰਦਾਂ ਦੀ ਭੂੰਡੀ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਦੰਦਾਂ ਦੀ ਭੂੰਡੀ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 40: ਸਟੋਰ ਕੀਤੇ ਆਟੇ ਵਿਚ ਕਿਹੜੀ ਭੂੰਡੀ ਪੈ ਜਾਂਦੀ ਹੈ?
Answer:
ਆਟੇ ਦੀ ਲਾਲ ਭੂੰਡੀ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਆਟੇ ਦੀ ਲਾਲ ਭੂੰਡੀ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 41: ਸਟੋਰਾਂ ਵਿਚ ਨੁਕਸਾਨ ਕਰਨ ਵਾਲੀ ਸਭ ਤੋਂ ਮਹੱਤਵਪੂਰਨ ਭੂੰਡੀ ਕਿਹੜੀ ਹੈ?
Answer:
ਖਪਰਾ ਭੂੰਡੀ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਖਪਰਾ ਭੂੰਡੀ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 42: ਭੂੰਡੀਆਂ ਸਟੋਰ ਵਿਚ ਕਿੱਥੇ ਰਹਿੰਦੀਆਂ ਹਨ?
Answer:
ਇਹ ਸਟੋਰ ਦੀਆਂ ਤਰੇੜਾਂ ਵਿਚ ਰਹਿੰਦੀਆਂ ਹਨ।
Exam Tips:
a) ਪਾਠ ਦਾ ਇਹ ਤੱਥ ਯਾਦ ਰੱਖੋ: ਇਹ ਸਟੋਰ ਦੀਆਂ ਤਰੇੜਾਂ ਵਿਚ ਰਹਿੰਦੀਆਂ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।
Question 43: ਦਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਦਾ ਨਾਂ ਦੱਸੋ।
Answer:
ਢੋਰਾ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਢੋਰਾ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 44: ਢੋਰੇ ਦੇ ਹਮਲੇ ਦੀ ਪਛਾਣ ਕਿਵੇਂ ਹੁੰਦੀ ਹੈ?
Answer:
ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਪੈ ਜਾਂਦੇ ਹਨ ਜੋ ਕਿ ਇਸ ਦੇ ਅੰਡੇ ਹੁੰਦੇ ਹਨ।
Exam Tips:
a) ਪਾਠ ਦਾ ਇਹ ਤੱਥ ਯਾਦ ਰੱਖੋ: ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਪੈ ਜਾਂਦੇ ਹਨ ਜੋ ਕਿ ਇਸ ਦੇ ਅੰਡੇ ਹੁੰਦੇ ਹਨ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।
Question 45: ਕਿਹੜੇ ਤਾਪਮਾਨ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਅਤੇ ਮਰ ਜਾਂਦੇ ਹਨ?
Answer:
ਦਾਣਿਆਂ ਦਾ ਤਾਪਮਾਨ 65° F ਤੋਂ ਘੱਟ ਜਾਣ ਤੇ ਕੀੜੇ ਅੰਡੇ ਦੇਣਾ ਬੰਦ ਕਰ ਦਿੰਦੇ ਹਨ ਅਤੇ 35° F ਤਕ ਤਾਪਮਾਨ ਘਟ ਜਾਣ ਤੇ ਕੀੜੇ ਮਰ ਜਾਂਦੇ ਹਨ।
Exam Tips:
a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: 65° F, 35° F।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।
Question 46: ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਕਮਰੇ ਦੀ ਕੰਧ ਤੋਂ ਕਿੰਨੀ ਦੂਰ ਹੋਣੀ ਚਾਹੀਦੀ ਹੈ?
Answer:
45-60 ਸੈਂ.ਮੀ.।
Exam Tips:
a) ਇਸ ਦਾ ਉੱਤਰ ਯਾਦ ਰੱਖੋ: 45-60 ਸੈਂ.ਮੀ.।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 47: ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਜ਼ਮੀਨ ਤੋਂ ਕਿੰਨਾ ਉੱਚਾ ਹੋਣਾ ਚਾਹੀਦਾ ਹੈ?
Answer:
75 ਸੈਂ.ਮੀ.
Exam Tips:
a) ਇਸ ਦਾ ਉੱਤਰ ਯਾਦ ਰੱਖੋ: 75 ਸੈਂ.ਮੀ.।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 48: ਬੋਰੀਆਂ ਕੰਧਾਂ ਤੋਂ ਕਿੰਨੀਆਂ ਦੂਰ ਰੱਖਣੀਆਂ ਚਾਹੀਦੀਆਂ ਹਨ?
Answer:
1.5 ਤੋਂ 2 ਫੁੱਟ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 1.5 ਤੋਂ 2 ਫੁੱਟ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 49: ਬਾਂਸ ਦੇ ਭੜੋਲਿਆਂ ਦੀ ਵਰਤੋਂ ਕਿਹੜੇ ਇਲਾਕਿਆਂ ਵਿਚ ਹੁੰਦੀ ਹੈ?
Answer:
ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿਚ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿਚ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 50: ਪੰਜਾਬ ਵਿਚ ਸਟੋਰਾਂ ਦੀ ਦਾਣੇ ਸਟੋਰ ਕਰਨ ਦੀ ਸਮਰਥਾ ਕਿੰਨੀ ਹੈ?
Answer:
149 ਲੱਖ ਮੀਟਰਿਕ ਟਨ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 149 ਲੱਖ ਮੀਟਰਿਕ ਟਨ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 51: ਸਟੋਰ ਭੰਡਾਰ ਕਿੰਨੀ ਕਿਸਮ ਦੇ ਹੁੰਦੇ ਹਨ?
Answer:
3 ਕਿਸਮ ਦੇ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 3 ਕਿਸਮ ਦੇ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 52: ਸਟੋਰ ਭੰਡਾਰ (ਗੁਦਾਮਾਂ) ਦੀਆਂ ਤਿੰਨ ਕਿਸਮਾਂ ਦੇ ਨਾਂ ਦੱਸੋ।
Answer:
ਰਿਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ।
Exam Tips:
a) ਇਸ ਦਾ ਉੱਤਰ ਯਾਦ ਰੱਖੋ: ਰਿਵਾਇਤੀ ਚੌੜੇ ਗੁਦਾਮ, ਸੈਲੋਜ਼ ਗੁਦਾਮ, ਟੋਪੀ ਗੁਦਾਮ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 53: ਸੈਲੋਜ਼ ਗੁਦਾਮ ਵਿਚ ਦਾਣੇ ਕਿੰਨੇ ਸਮੇਂ ਲਈ ਸਟੋਰ ਕੀਤੇ ਜਾ ਸਕਦੇ ਹਨ?
Answer:
5 ਸਾਲ ਤਕ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 5 ਸਾਲ ਤਕ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
Question 54: ਭਾਰਤ ਵਿਚ ਮਿਲਣ ਵਾਲੇ ਸੈਲੋਜ਼ ਸਿਲੰਡਰ ਦੀ ਉਚਾਈ ਤੇ ਘੇਰਾ ਕਿੰਨਾ ਹੁੰਦਾ ਹੈ?
Answer:
ਉਚਾਈ 30-50 ਮੀਟਰ ਤੇ ਘੇਰਾ 6-10 ਮੀਟਰ ਹੁੰਦਾ ਹੈ।
Exam Tips:
a) ਪਾਠ ਦਾ ਇਹ ਤੱਥ ਯਾਦ ਰੱਖੋ: ਉਚਾਈ 30-50 ਮੀਟਰ ਤੇ ਘੇਰਾ 6-10 ਮੀਟਰ ਹੁੰਦਾ ਹੈ।
b) ਉੱਤਰ ਇੱਕ ਪੂਰੇ ਵਾਕ ਵਿਚ ਲਿਖੋ।
Question 55: ਟੋਪੀ ਗੁਦਾਮ ਵਿਚ ਕਿੰਨੀਆਂ ਬੋਰੀਆਂ ਰੱਖੀਆਂ ਜਾ ਸਕਦੀਆਂ ਹਨ?
Answer:
96 ਬੋਰੀਆਂ।
Exam Tips:
a) ਇਸ ਦਾ ਉੱਤਰ ਯਾਦ ਰੱਖੋ: 96 ਬੋਰੀਆਂ।
b) ਸਿਰਫ਼ ਉਹੀ ਨਾਂ ਜਾਂ ਸ਼ਬਦ ਲਿਖੋ ਜੋ ਪ੍ਰਸ਼ਨ ਵਿਚ ਮੰਗਿਆ ਗਿਆ ਹੈ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 56: ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦਾ ਕੀ ਨੁਕਸਾਨ ਹੁੰਦਾ ਹੈ?
Answer:
ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉੱਗਣ ਸ਼ਕਤੀ ਘਟ ਜਾਂਦੀ ਹੈ। ਦਾਣਿਆਂ ਦਾ ਭਾਰ ਘਟ ਜਾਂਦਾ ਹੈ। ਅਨਾਜ ਦੇ ਖ਼ੁਰਾਕੀ ਤੱਤ ਘਟ ਜਾਂਦੇ ਹਨ, ਇਹ ਸਾਡੇ ਖਾਣ ਯੋਗ ਨਹੀਂ ਰਹਿੰਦਾ ਤੇ ਇਹਨਾਂ ਦੇ ਸਵਾਦ ਵਿਚ ਵੀ ਫਰਕ ਪੈਂਦਾ ਹੈ।
Exam Tips:
a) ਤਿੰਨ ਨੁਕਸਾਨ ਲਿਖੋ: ਉੱਗਣ ਸ਼ਕਤੀ ਘਟਣਾ, ਭਾਰ ਘਟਣਾ ਅਤੇ ਖ਼ੁਰਾਕੀ ਤੱਤ/ਸਵਾਦ ਵਿਚ ਫ਼ਰਕ।
Question 57: ਵੀਵਲ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਵੀਵਲ ਇਕ ਸੁੰਡੀ ਹੈ। ਇਹ ਦਾਣਿਆਂ ਦੇ ਅੰਦਰ ਅੰਡੇ ਦਿੰਦੀ ਹੈ। ਦਾਣਿਆਂ ਨੂੰ ਅੰਦਰੋਂ ਖਾ ਜਾਂਦੀ ਹੈ। ਬਾਅਦ ਵਿਚ ਇਹ ਪਿਊਪਾ ਵਿਚ ਬਦਲ ਜਾਂਦੀ ਹੈ, ਜਿਹੜਾ ਦਾਣੇ ਵਿਚ ਹੀ ਹੁੰਦਾ ਹੈ। ਮਗਰੋਂ ਪਿਊਪਿਆਂ ਵਿਚੋਂ ਵੀਵਲ ਬਾਹਰ ਆ ਜਾਂਦੀਆਂ ਹਨ। ਪਤੰਗਿਆਂ ਤੋਂ ਵੱਖ ਇਹ ਕੀੜਾ ਸੁੰਡੀ ਅਤੇ ਜਵਾਨ ਕੀੜੇ ਦੀ ਅਵਸਥਾ ਵਿਚ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦਾ ਹੈ। ਇਹ ਸੁੰਡੀ ਖੇਤਾਂ ਵਿਚ ਕਣਕ ਤੇ ਹਮਲਾ ਨਹੀਂ ਕਰਦੀ, ਪਰ ਕਦੇ-ਕਦੇ ਮੱਕੀ ਦੀ ਫ਼ਸਲ ਤੇ ਜ਼ਰੂਰ ਹਮਲਾ ਕਰਦੀ ਹੈ। ਇਸੇ ਤਰ੍ਹਾਂ ਗਰੇਨਰੀ ਵੀਵਲ ਅਤੇ ਲੈਸਰ ਚੌਲ ਵੀਵਲ ਤੋਂ ਵੀ ਦਾਣਿਆਂ ਨੂੰ ਕਾਫ਼ੀ ਨੁਕਸਾਨ ਹੁੰਦਾ ਹੈ।
Exam Tips:
a) ਜੀਵਨ-ਚੱਕਰ ਦੀਆਂ ਅਵਸਥਾਵਾਂ (ਅੰਡਾ, ਸੁੰਡੀ, ਪਿਊਪਾ, ਜਵਾਨ ਕੀੜਾ) ਕ੍ਰਮ ਨਾਲ ਲਿਖੋ।
b) ਦਾਣੇ ਨੂੰ ਅੰਦਰੋਂ ਖਾਣ ਵਾਲੀ ਗੱਲ ਨਾ ਛੱਡੋ।
Question 58: ਚੌਲਾਂ, ਮੂੰਗਫਲੀ, ਸੂਰਜਮੁਖੀ ਅਤੇ ਤੋਰੀਏ ਵਿਚ ਕਿੰਨੀ ਨਮੀ ਹੋਣੀ ਚਾਹੀਦੀ ਹੈ?
Answer:
ਚੌਲਾਂ ਵਿਚ 12-13%, ਮੂੰਗਫਲੀ ਵਿਚ 10%, ਸੂਰਜਮੁਖੀ ਅਤੇ ਤੋਰੀਏ ਵਿਚ 9-10% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ।
Exam Tips:
a) ਇਸ ਉੱਤਰ ਵਿਚ ਇਹ ਤੱਥ ਜ਼ਰੂਰ ਲਿਖੋ: 12-13%, 10%, 9-10%।
b) ਉੱਤਰ ਇੱਕ-ਦੋ ਪੂਰੇ ਵਾਕਾਂ ਵਿਚ ਲਿਖੋ।
Question 59: ਗੁਦਾਮ ਬਣਾ ਕੇ ਕਿਹੜੇ-ਕਿਹੜੇ ਅਦਾਰਿਆਂ ਨੂੰ ਲੰਮੇ ਸਮੇਂ ਵਾਸਤੇ ਕਿਰਾਏ ਤੇ ਦਿੱਤੇ ਜਾ ਸਕਦੇ ਹਨ?
Answer:
ਗੁਦਾਮ ਬਣਾ ਕੇ ਲੰਬੇ ਸਮੇਂ ਲਈ ਮਾਰਕਫੈੱਡ, ਪੰਜਾਬ ਅਤੇ ਸੈਂਟਰਲ ਵੇਅਰ ਹਾਉਸਿੰਗ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਆਦਿ ਅਦਾਰਿਆਂ ਨੂੰ ਕਿਰਾਏ ਤੇ ਦਿੱਤੇ ਜਾਂਦੇ ਹਨ।
Exam Tips:
a) ਅਦਾਰਿਆਂ ਦੇ ਨਾਂ ਯਾਦ ਰੱਖੋ: ਮਾਰਕਫੈੱਡ, ਪੰਜਾਬ ਅਤੇ ਸੈਂਟਰਲ ਵੇਅਰ ਹਾਉਸਿੰਗ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ।
b) ਅਦਾਰਿਆਂ ਦੇ ਪੂਰੇ ਨਾਂ ਲਿਖੋ, ਸੰਖੇਪ ਰੂਪ ਨਹੀਂ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
Question 60: ਕੁੱਝ ਹਾਨੀਕਾਰਕ ਕੀੜਿਆਂ ਬਾਰੇ ਜਾਣਕਾਰੀ ਦਿਉ।
Answer:
ਕੀੜਿਆਂ ਵਿਚ ਆਮ ਕਰਕੇ ਪਤੰਗੇ, ਵੀਵਲ, ਭੂੰਡੀਆਂ ਅਤੇ ਢੋਰਾ ਆਦਿ ਕੀੜੇ ਅਨਾਜ ਦਾ ਕਾਫ਼ੀ ਨੁਕਸਾਨ ਕਰਦੇ ਹਨ।
1. ਪਤੰਗੇ-ਐਗੂਮੋਇਸ ਦਾਣੇ ਦਾ ਪਤੰਗਾ ਖੇਤਾਂ ਵਿਚ ਹੀ ਸਿੱਟਿਆਂ ਉੱਪਰ ਅੰਡੇ ਦਿੰਦਾ ਹੈ। ਜਦੋਂ ਦਾਣੇ ਕੱਢ ਕੇ ਸਟੋਰ ਕੀਤੇ ਜਾਂਦੇ ਹਨ, ਤਾਂ ਸਟੋਰ ਵਿਚ ਵੀ ਇਹਨਾਂ ਦਾ ਵਾਧਾ ਹੋਣ ਲੱਗ ਜਾਂਦਾ ਹੈ। ਪਤੰਗੇ ਦੀਆਂ ਸੁੰਡੀਆਂ ਦਾਣੇ ਨੂੰ ਅੰਦਰੋਂ ਖਾ ਕੇ ਖੋਖਲਾ ਕਰ ਦਿੰਦੀਆਂ ਹਨ। ਖਾਧੇ ਹੋਏ ਦਾਣੇ ਵਿਚ ਆਮ ਕਰਕੇ ਛੋਟੀ ਮੋਰੀ ਨਜ਼ਰ ਆਉਣ ਲੱਗ ਜਾਂਦੀ ਹੈ। ਸਟੋਰ ਵਿਚ ਇਹਨਾਂ ਨੂੰ ਆਮ ਹੀ ਉੱਡਦੇ ਫਿਰਦੇ ਦੇਖਿਆ ਜਾ ਸਕਦਾ ਹੈ।
2. ਭਾਰਤੀ ਭੋਜਨ ਪਤੰਗਾ-ਇਹ ਵੀ ਖੇਤਾਂ ਵਿਚੋਂ ਆਉਂਦਾ ਹੈ। ਇਹ ਸੁੰਡੀਆਂ ਦਾਣਿਆਂ ਦੇ ਭਰੂਣ ਨੂੰ ਅੰਦਰੋਂ ਖਾ ਜਾਂਦੀਆਂ ਹਨ। ਇਸ ਕੀੜੇ ਦੇ ਅੰਡੇ, ਸੁੰਡੀ, ਪਿਊਪਾ ਅਤੇ ਪਤੰਗਾ, ਸਭ ਦਾਣਿਆਂ ਤੋਂ ਹਮੇਸ਼ਾ ਬਾਹਰ ਮਿਲਦੇ ਹਨ। ਇਸ ਦੇ ਨੁਕਸਾਨ ਦੀ ਪਛਾਣ ਦਾਣਿਆਂ ਵਿਚ ਪਏ ਜਾਲੇ ਤੋਂ ਹੁੰਦੀ ਹੈ। ਜਾਲੇ ਵਿਚ 5-6 ਦਾਣੇ ਇਕੱਠੇ ਫਸੇ ਹੋਏ ਦੇਖੇ ਜਾ ਸਕਦੇ ਹਨ।
3. ਭੂੰਡੀਆਂ-ਦਾਣੇ ਦੀਆਂ ਭੂੰਡੀਆਂ ਅਤੇ ਸੂੜੇ ਦੀਆਂ ਭੂੰਡੀਆਂ ਸਟੋਰ ਕੀਤੇ ਦਾਣਿਆਂ ਦਾ ਨੁਕਸਾਨ ਕਰਦੀਆਂ ਹਨ। ਦਾਣੇ ਦੀ ਭੂੰਡੀ ਦੀ ਸੁੰਡੀ ਅਤੇ ਜਵਾਨ ਕੀੜਾ ਆਮ ਕਰਕੇ ਦਾਣੇ ਦਾ ਭਰੂਣ ਖਾ ਜਾਂਦੇ ਹਨ। ਤਿੱਖੇ ਦੰਦਾਂ ਵਾਲੀ ਦਾਣੇ ਦੀ ਭੂੰਡੀ, ਆਟੇ ਦੀ ਚਪਟੀ ਭੂੰਡੀ, ਆਟੇ ਦੀ ਲਾਲ ਭੂੰਡੀ ਆਦਿ ਦਾਣਿਆਂ ਵਿਚ ਗਰਮੀ ਪੈਦਾ ਕਰਦੀਆਂ ਹਨ ਅਤੇ ਦਾਣਿਆਂ ਨੂੰ ਆਪਣੇ ਮਲ ਤਿਆਗ ਨਾਲ ਖਰਾਬ ਕਰ ਦਿੰਦੀਆਂ ਹਨ। ਸਟੋਰ ਕੀਤੀ ਕਣਕ ਤੇ ਦੰਦਾਂ ਦੀ ਭੂੰਡੀ ਆਉਂਦੀ ਹੈ ਜਦੋਂ ਕਿ ਸਟੋਰ ਕੀਤੇ ਆਟੇ ਵਿਚ ਆਟੇ ਦੀ ਲਾਲ ਭੂੰਡੀ ਪੈ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਖਪਰਾ ਭੂੰਡੀ ਸਟੋਰਾਂ ਵਿਚ ਕਾਫ਼ੀ ਨੁਕਸਾਨ ਕਰਦੀ ਹੈ। ਸੁੰਡੀਆਂ ਉੱਪਰ ਪੀਲੇ ਵਾਲ ਕਾਫ਼ੀ ਹੁੰਦੇ ਹਨ ਅਤੇ ਇਹ ਆਮ ਤੌਰ ‘ਤੇ ਸਟੋਰਾਂ ਦੀਆਂ ਤਰੇੜਾਂ ਵਿਚ ਰਹਿੰਦੀਆਂ ਹਨ।
4. ਢੋਰਾ-ਇਹ ਸਟੋਰ ਕੀਤੀਆਂ ਦਾਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ। ਇਸ ਦੇ ਹਮਲੇ ਦੀ ਪਛਾਣ ਸਟੋਰ ਕੀਤੀਆਂ ਦਾਲਾਂ ਉੱਪਰ ਚਿੱਟੇ ਧੱਬੇ ਹੁੰਦੇ ਹਨ, ਜੋ ਕਿ ਅਸਲ ਵਿਚ ਇਨ੍ਹਾਂ ਦੇ ਅੰਡੇ ਹੁੰਦੇ ਹਨ। ਮੂੰਗੀ ਅਤੇ ਛੋਲਿਆਂ ਦਾ ਢੋਰਾ ਕਾਫ਼ੀ ਮਹੱਤਵਪੂਰਨ ਹਨ।
Exam Tips:
a) ਚਾਰ ਕੀੜੇ (ਪਤੰਗੇ, ਵੀਵਲ, ਭੂੰਡੀਆਂ, ਢੋਰਾ) ਚਾਰ ਵੱਖਰੇ ਬਿੰਦੂਆਂ ਵਿਚ ਲਿਖੋ।
b) ਹਰ ਕੀੜੇ ਦੇ ਨੁਕਸਾਨ ਦੀ ਪਛਾਣ ਜ਼ਰੂਰ ਦੱਸੋ (ਜਿਵੇਂ ਢੋਰੇ ਦੇ ਅੰਡੇ ਚਿੱਟੇ ਧੱਬੇ)।
Question 61: ਘਰੇਲੂ ਅਨਾਜ ਭੰਡਾਰਨ ਦੇ ਤਿੰਨ ਤਰੀਕੇ ਦੱਸੋ।
Answer:
1. ਢੋਲ-ਘਰਾਂ ਵਿਚ ਅਨਾਜ ਦੇ ਭੰਡਾਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਵੱਖ-ਵੱਖ ਸਮਰੱਥਾ ਵਾਲੇ ਅਤੇ ਵੱਖ-ਵੱਖ ਧਾਤਾਂ ਦੇ ਬਣੇ ਹੋ ਸਕਦੇ ਹਨ। ਇਹ ਢੋਲ ਹਵਾ ਰਹਿਤ ਹੁੰਦੇ ਹਨ ਤੇ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਇਨ੍ਹਾਂ ਵਿਚ ਅਨਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ, ਚੂਹੇ ਆਦਿ ਨਹੀਂ ਵੜ ਸਕਦੇ ਹਨ। ਜਿਹੜੇ ਕੀਟ ਅਨਾਜ ਦੇ ਅੰਦਰ ਰਹਿ ਜਾਂਦੇ ਹਨ ਉਹਨਾਂ ਨੂੰ ਵਧਣ-ਫੁੱਲਣ ਲਈ ਯੋਗ ਵਾਤਾਵਰਨ ਨਹੀਂ ਮਿਲਦਾ। ਇਸ ਤਰ੍ਹਾਂ ਅਨਾਜ ਦੀ ਵਧੀਆ ਸੰਭਾਲ ਹੋ ਜਾਂਦੀ ਹੈ।
ਲਾਭ- ਇਹਨਾਂ ਦੀ ਘੱਟ ਕੀਮਤ ਹੁੰਦੀ ਹੈ। ਇਹਨਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਸਾਨ ਹੈ। ਇਹਨਾਂ ਦੀ ਬਣਤਰ ਵੀ ਸਾਦੀ ਹੁੰਦੀ ਹੈ।
ਧਿਆਨ ਦੇਣ ਯੋਗ ਗੱਲਾਂ-ਢੋਲਾਂ ਵਿਚ ਦਾਣੇ ਸਾਂਭਣ ਤੋਂ ਪਹਿਲਾਂ ਇਹਨਾਂ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ, ਤਾਂ ਕਿ ਇਸ ਵਿਚ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ-ਖੂੰਹਦ ਬਿਲਕੁਲ ਨਾ ਰਹੇ। ਢੱਕਣ ਚੰਗੀ ਤਰ੍ਹਾਂ ਘੁੱਟ ਕੇ ਕੱਸਣਾ ਚਾਹੀਦਾ ਹੈ। ਦਾਣੇ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ ਅਤੇ ਟੁੱਟੇ ਭੱਜੇ ਦਾਣੇ ਅੱਡ ਕਰ ਦੇਣੇ ਚਾਹੀਦੇ ਹਨ। ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਵਿਚ ਨਹੀਂ ਮਿਲਾਉਣਾ ਚਾਹੀਦਾ। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਕੀੜੇ ਲੱਗੇ ਹੋਣ। ਕੀੜੇ ਲੱਗੇ ਜਾਂ ਸਿੱਲ੍ਹੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ। ਦਾਣੇ ਚੰਗੀ ਤਰ੍ਹਾਂ ਧੁੱਪੇ ਸੁਕਾ ਕੇ ਅਤੇ ਠੰਢੇ ਕਰਕੇ ਢੋਲਾਂ ਵਿਚ ਪਾਉਣੇ ਚਾਹੀਦੇ ਹਨ।
2. ਦਾਣੇ ਸਟੋਰ ਕਰਨ ਵਾਲਾ ਕਮਰਾ-ਕਿਸਾਨ ਦਾਣੇ ਸਟੋਰ ਕਰਨ ਲਈ ਕਮਰੇ ਬਣਾ ਲੈਂਦੇ ਹਨ। ਸਟੋਰ ਕੀਤੇ ਇਹ ਦਾਣੇ ਮੰਡੀ ਵਿਚ ਕੀਮਤ ਵਧਣ ਤੇ ਵੇਚੇ ਜਾਂਦੇ ਹਨ। ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਜ਼ਮੀਨ ਤੋਂ 75 ਸੈਂ.ਮੀ. ਉੱਚਾ ਹੋਣਾ ਚਾਹੀਦਾ ਹੈ। ਕਮਰੇ ਦੇ ਚਾਰੇ ਪਾਸੇ ਵਰਾਂਡਾ ਹੋਣਾ ਚਾਹੀਦਾ ਹੈ। ਕਮਰੇ ਵਿਚ ਇਕ ਦਰਵਾਜ਼ਾ ਅਤੇ ਘੱਟ ਤੋਂ ਘੱਟ ਦੋ ਰੋਸ਼ਨਦਾਨ ਹੋਣੇ ਚਾਹੀਦੇ ਹਨ। ਕੰਧਾਂ, ਆਦਿ ਸਾਫ਼ ਅਤੇ ਕਲੀ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਕਮਰਾ ਬਣਾਉਣ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਣ ਤਾਂ ਹੀ ਬੋਰੀਆਂ ਇਹਨਾਂ ਵਿਚ ਰੱਖੋ। ਬੋਰੀਆਂ ਦੀ ਕੰਧਾਂ ਤੋਂ ਦੂਰੀ 1.5- 2.0 ਫੁੱਟ ਹੋਣੀ ਚਾਹੀਦੀ ਹੈ।
3. ਬਾਂਸ ਦੇ ਬਣੇ ਸਟੋਰ-ਕੰਢੀ ਅਤੇ ਨੀਮ ਪਹਾੜੀ ਇਲਾਕਿਆਂ ਵਿਚ ਕਿਸਾਨ ਬਾਂਸ ਦੇ ਬਣੇ ਭੜੋਲਿਆਂ ਵਿਚ ਦਾਣੇ ਸਟੋਰ ਕਰਦੇ ਹਨ।
Exam Tips:
a) ਤਿੰਨ ਤਰੀਕੇ ਵੱਖਰੇ ਸਿਰਲੇਖਾਂ ਹੇਠ ਲਿਖੋ: ਢੋਲ, ਦਾਣੇ ਸਟੋਰ ਕਰਨ ਵਾਲਾ ਕਮਰਾ, ਬਾਂਸ ਦੇ ਭੜੋਲੇ।
b) ਕਮਰੇ ਦਾ ਫਰਸ਼ 75 ਸੈਂ.ਮੀ. ਉੱਚਾ ਅਤੇ ਬੋਰੀਆਂ ਕੰਧਾਂ ਤੋਂ 1.5-2 ਫੁੱਟ ਦੂਰ, ਇਹ ਮਾਪ ਜ਼ਰੂਰ ਲਿਖੋ।
Question 62: ਜੇ ਕੀੜੇ ਅਨਾਜ ਨੂੰ ਲੱਗ ਜਾਣ ਤਾਂ ਉਨ੍ਹਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ?
Answer:
1. ਕੀੜਿਆਂ ਤੋਂ ਬਚਾਉਣ ਲਈ-ਜੇ ਦਾਣਿਆਂ ਨੂੰ ਖਪਰਾ ਲੱਗ ਜਾਵੇ, ਤਾਂ ਉਨ੍ਹਾਂ ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀਆਂ ਦੋ ਗੋਲੀਆਂ ਪ੍ਰਤੀ 10 ਕੁਇੰਟਲ ਦਾਣਿਆਂ ਦੇ ਹਿਸਾਬ ਨਾਲ ਧੂਣੀ ਦੇਣੀ ਚਾਹੀਦੀ ਹੈ। ਦਾਣੇ ਸੁਕਾ ਕੇ ਰੱਖਣੇ ਚਾਹੀਦੇ ਹਨ। ਟੀਨ ਦੇ ਭੜੋਲੇ ਸਾਫ਼ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ 2-3 ਦਿਨ ਧੁੱਪ ਲਵਾ ਲੈਣੀ ਚਾਹੀਦੀ ਹੈ। ਨਵੇਂ ਦਾਣਿਆਂ ਨੂੰ ਪੁਰਾਣੇ ਦਾਣਿਆਂ ਵਿਚ ਨਹੀਂ ਮਿਲਾਉਣਾ ਚਾਹੀਦਾ।
2. ਕੀੜੇ ਲੱਗੇ ਦਾਣਿਆਂ ਦਾ ਇਲਾਜ-ਹੇਠ ਦੱਸੀਆਂ ਦਵਾਈਆਂ ਵਿਚੋਂ ਕਿਸੇ ਇਕ ਨਾਲ ਹਵਾ ਬੰਦ ਕਮਰੇ ਵਿਚ ਧੂਣੀ ਦਿਓ-
ਡੈਲਸ਼ੀਆ ਜਾਂ ਫੌਸਟੋਕਸਿਨ ਜਾਂ ਸੈਲਫਾਸ ਐਲੂਮੀਨੀਅਮ ਫਾਸਫਾਈਡ ਦੀ 3 ਗਾਮ ਦੀ ਇਕ ਗੋਲੀ ਨੂੰ ਇਕ ਟਨ ਦਾਣਿਆਂ ਲਈ ਜਾਂ 25 ਗੋਲੀਆਂ ਨੂੰ 100 ਘਣ ਮੀਟਰ ਥਾਂ ਲਈ ਵਰਤਿਆ ਜਾ ਸਕਦਾ ਹੈ। ਕਮਰੇ ਵਿਚ ਧੂਣੀ ਦੇਣ ਤੋਂ ਬਾਅਦ ਕਮਰੇ ਨੂੰ 7 ਦਿਨ ਤਕ ਹਵਾ ਬੰਦ ਰੱਖੋ।
ਈ. ਡੀ.ਸੀ.ਟੀ. ਮਿਸ਼ਰਣ (ਕਿਲੌਪਟੌਰਾ) ਇਕ ਲਿਟਰ ਨੂੰ 20 ਕੁਇੰਟਲ ਦਾਣਿਆਂ ਜਾਂ 35 ਲਿਟਰ ਨੂੰ 100 ਘਣ ਮੀਟਰ ਥਾਂ ਲਈ ਵਰਤਣਾ ਚਾਹੀਦਾ ਹੈ। ਇਸ ਦੀ ਵਰਤੋਂ ਤੋਂ ਬਾਅਦ ਗੁਦਾਮ ਨੂੰ 4 ਦਿਨ ਹਵਾ ਬੰਦ ਰੱਖਣਾ ਚਾਹੀਦਾ ਹੈ।
ਈ. ਡੀ. ਬੀ. (ਐਥਲੀਨ ਡਾਈਬਰੋਮਾਈਡ 3 ਮਿ.ਲਿ. ਪ੍ਰਤੀ ਕੁਇੰਟਲ ਦਾਣਿਆਂ ਦੇ ਹਿਸਾਬ ਨਾਲ ਵਰਤੋ ਅਤੇ ਦਾਣਿਆਂ ਨੂੰ 4 ਦਿਨ ਹਵਾ ਬੰਦ ਰੱਖਣਾ ਚਾਹੀਦਾ ਹੈ।
ਸਿਫਾਰਿਸ਼ ਕੀਤੀ ਦਵਾਈ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਟੀਨ ਦੇ ਭੜੋਲਿਆਂ ਵਿਚ ਵੀ ਦਾਣਿਆਂ ਨੂੰ ਕੀੜੇ ਲੱਗ ਸਕਦੇ ਹਨ। ਇਨ੍ਹਾਂ ਕੀੜਿਆਂ ਤੋਂ ਬਚਾਅ ਧੂਣੀ ਦੇਣ ਵਾਲੀਆਂ ਦਵਾਈਆਂ ਨਾਲ ਕੀਤਾ ਜਾ ਸਕਦਾ ਹੈ। ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਸਿਰਫ਼ ਹਵਾ ਬੰਦ ਗੁਦਾਮਾਂ ਵਿਚ ਹੀ ਕਰਨੀ ਚਾਹੀਦੀ ਹੈ।
ਨੋਟ: ਈ. ਡੀ. ਬੀ. (ਐਥਲੀਨ ਡਾਈਬਰੋਮਾਈਡ) ਵਰਗੀਆਂ ਕੁਝ ਦਵਾਈਆਂ ਹੁਣ ਪ੍ਰਚਲਿਤ ਨਹੀਂ ਹਨ; ਇਹ ਜਾਣਕਾਰੀ ਪਾਠ-ਪੁਸਤਕ ਅਨੁਸਾਰ ਹੈ।
Exam Tips:
a) ਪਹਿਲਾਂ ਬਚਾਅ (ਖਪਰਾ ਲੱਗਣ ਤੇ 2 ਗੋਲੀਆਂ ਪ੍ਰਤੀ 10 ਕੁਇੰਟਲ) ਅਤੇ ਫਿਰ ਇਲਾਜ ਵਾਲੀਆਂ ਦਵਾਈਆਂ ਵੱਖ-ਵੱਖ ਲਿਖੋ।
b) ਧੂਣੀ ਤੋਂ ਬਾਅਦ ਹਵਾ ਬੰਦ ਰੱਖਣ ਦੇ ਦਿਨ (7 ਦਿਨ ਜਾਂ 4 ਦਿਨ) ਯਾਦ ਰੱਖੋ।
Free study material for Agriculture
Step-by-Step Textbook Answers: Class 7 Agriculture Punjabi Medium Chapter 09 ਅਨਾਜ ਦੀ ਸੰਭਾਲ
Textbook Solutions for Class 7 Agriculture Punjabi Medium Chapter 09 ਅਨਾਜ ਦੀ ਸੰਭਾਲ
Access structured Punjab Board textbook solutions for Punjabi Medium Chapter 09 ਅਨਾਜ ਦੀ ਸੰਭਾਲ. Designed in alignment with the latest academic curriculum for Class 7 Agriculture, these answers cover all end-of-chapter exercises to support daily learning and homework completion.
Mastering Theoretical and Practical Questions
Beyond providing final answers, these guides offer step-by-step breakdowns for complex queries in the Class 7 Agriculture module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 7 Agriculture.
FAQs
The complete and updated PSEB 7th Class Agriculture Solutions Chapter 9 ਅਨਾਜ ਦੀ ਸੰਭਾਲ is available for free on StudiesToday.com. These solutions for Class 7 Agriculture are as per latest Punjab Board curriculum.
Yes, our experts have revised the PSEB 7th Class Agriculture Solutions Chapter 9 ਅਨਾਜ ਦੀ ਸੰਭਾਲ as per 2026 exam pattern. All textbook exercises have been solved and have added explanation about how the Agriculture concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 7th Class Agriculture Solutions Chapter 9 ਅਨਾਜ ਦੀ ਸੰਭਾਲ will help students to get full marks in the theory paper.
Yes, we provide bilingual support for Class 7 Agriculture. You can access PSEB 7th Class Agriculture Solutions Chapter 9 ਅਨਾਜ ਦੀ ਸੰਭਾਲ in both English and Hindi medium.
Yes, you can download the entire PSEB 7th Class Agriculture Solutions Chapter 9 ਅਨਾਜ ਦੀ ਸੰਭਾਲ in printable PDF format for offline study on any device.