Official Punjab Board Solutions for Class 6 Punjabi: Punjabi Medium Chapter 05 ਪਿੰਡ ਦਾ ਮੋਹ
Explore reliable textbook solutions for Punjabi Medium Chapter 05 ਪਿੰਡ ਦਾ ਮੋਹ tailored for Class 6 learners. Utilizing these Punjabi answers ensures thorough preparation and strengthens foundational knowledge before final Punjab Board evaluations.
Chapter-wise Solutions for Punjabi: Punjabi Medium Chapter 05 ਪਿੰਡ ਦਾ ਮੋਹ
Access the complete solution PDF for Class 6 Punjabi below. Regular practice with these targeted textbook answers builds familiarity with standard question patterns and helps secure higher marks in final school evaluations.
1. ਬਹੁਵਿਕਲਪੀ ਪ੍ਰਸ਼ਨ
Question 1: ਗੁਰਮੀਤ ਸਿੰਘ ਨੇ ਕਿਹੜਾ ਮੋਹ ਨਹੀਂ ਸੀ ਛੱਡਿਆ? (ਉ) ਪੈਸੇ ਦਾ ਮੋਹ (ਅ) ਸ਼ਹਿਰ ਦਾ ਮੋਹ (ਇ) ਪਿੰਡ ਦਾ ਮੋਹ।
Answer:
(ਇ) ਪਿੰਡ ਦਾ ਮੋਹ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਸੰਬੰਧਿਤ ਘਟਨਾ ਨੂੰ ਯਾਦ ਕਰੋ।
b) ਉੱਤਰ ਵਿਕਲਪ ਦੇ ਅੱਖਰ ਸਮੇਤ ਲਿਖੋ।
Question 2: ਜੋਤੀ ਕਿਉਂ ਖੁਸ਼ ਸੀ? (ਉ) ਪਿੰਡ ਜਾਣ ਕਰਕੇ (ਅ) ਨਵੇਂ ਕੱਪੜੇ ਲੈਣ ਕਰਕੇ (ਇ) ਸਾਈਕਲ ਖ਼ਰੀਦਣ ਕਰਕੇ।
Answer:
(ਇ) ਸਾਈਕਲ ਖ਼ਰੀਦਣ ਕਰਕੇ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਸੰਬੰਧਿਤ ਘਟਨਾ ਨੂੰ ਯਾਦ ਕਰੋ।
b) ਉੱਤਰ ਵਿਕਲਪ ਦੇ ਅੱਖਰ ਸਮੇਤ ਲਿਖੋ।
Question 3: ‘ਬਈ, ਗੁਰਮੀਤ ਸਿੰਘ ਵਰਗੇ ਪੁੱਤਰ ਤਾਂ ਘਰ-ਘਰ ਜੰਮਣ’ ਇਹ ਸ਼ਬਦ ਕਿਸ ਨੇ ਕਹੇ? (ਉ) ਜਾਗਰ ਸਿੰਘ (ਅ) ਗੁਰਨਾਮ ਸਿੰਘ (ਇ) ਬਿਸ਼ਨ ਸਿੰਘ।
Answer:
(ਅ) ਗੁਰਨਾਮ ਸਿੰਘ
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਸੰਬੰਧਿਤ ਘਟਨਾ ਨੂੰ ਯਾਦ ਕਰੋ।
b) ਉੱਤਰ ਵਿਕਲਪ ਦੇ ਅੱਖਰ ਸਮੇਤ ਲਿਖੋ।
Question 4: ਕਰਤਾਰ ਕੌਰ ਨੇ ਖਾਣ ਲਈ ਕੀ ਬਣਾਇਆ ਹੋਇਆ ਸੀ? (ੳ) ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ (ਅ) ਖੀਰ (ਇ) ਸੇਵੀਆਂ।
Answer:
(ੳ) ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਸੰਬੰਧਿਤ ਘਟਨਾ ਨੂੰ ਯਾਦ ਕਰੋ।
b) ਉੱਤਰ ਵਿਕਲਪ ਦੇ ਅੱਖਰ ਸਮੇਤ ਲਿਖੋ।
Question 5: ਸੌਣ ਤੋਂ ਪਹਿਲਾਂ ਬੱਚਿਆਂ ਨੇ ਕੀ ਕੀਤਾ? (ਉ) ਟੀ.ਵੀ. ਦੇਖਿਆ (ਅ) ਬਾਤਾਂ ਸੁਣੀਆਂ (ਇ) ਕੰਪਿਊਟਰ-ਖੇਡਾਂ ਖੇਡੀਆਂ।
Answer:
(ਅ) ਬਾਤਾਂ ਸੁਣੀਆਂ।
Exam Tips:
a) ਸਹੀ ਵਿਕਲਪ ਚੁਣਨ ਤੋਂ ਪਹਿਲਾਂ ਪਾਠ ਦੀ ਸੰਬੰਧਿਤ ਘਟਨਾ ਨੂੰ ਯਾਦ ਕਰੋ।
b) ਉੱਤਰ ਵਿਕਲਪ ਦੇ ਅੱਖਰ ਸਮੇਤ ਲਿਖੋ।
2. ਛੋਟੇ ਉੱਤਰ ਵਾਲੇ ਪ੍ਰਸ਼ਨ
Question 1: ਗੁਰਮੀਤ ਸਿੰਘ ਨੂੰ ਪਿੰਡ ਕਿਉਂ ਛੱਡਣਾ ਪਿਆ ਸੀ?
Answer:
ਨੌਕਰੀ ਸ਼ਹਿਰ ਵਿਚ ਹੋਣ ਕਾਰਨ।
Exam Tips:
a) ਕਾਰਨ ਵਾਲੇ ਪ੍ਰਸ਼ਨ ਦਾ ਉੱਤਰ “ਕਾਰਨ” ਸ਼ਬਦ ਨਾਲ ਪੂਰਾ ਕਰੋ।
Question 2: ਸਕੂਲ ਵਿਚ ਛੁੱਟੀਆਂ ਕਿਉਂ ਹੋਈਆਂ ਸਨ?
Answer:
ਸਕੂਲ ਦੇ ਬੱਚਿਆਂ ਦੁਆਰਾ ਖੇਡਾਂ ਵਿਚ ਮੈਡਲ ਜਿੱਤਣ ਕਾਰਨ।
Exam Tips:
a) ਮੈਡਲ ਜਿੱਤਣ ਵਾਲੀ ਗੱਲ ਉੱਤਰ ਵਿਚ ਜ਼ਰੂਰ ਲਿਖੋ।
Question 3: ਜਾਗਰ ਸਿੰਘ ਨੇ ਫ਼ਤਿਹ ਦਾ ਜਵਾਬ ਦਿੰਦਿਆਂ ਗੁਰਮੀਤ ਸਿੰਘ ਨੂੰ ਕੀ ਕਿਹਾ?
Answer:
ਉਸ ਨੇ ਗੁਰਮੀਤ ਸਿੰਘ ਨੂੰ ਅਸ਼ੀਰਵਾਦ ਦਿੰਦਿਆਂ ਉਸ ਦਾ ਹਾਲ-ਚਾਲ ਪੁੱਛਿਆ।
Exam Tips:
a) ਅਸ਼ੀਰਵਾਦ ਅਤੇ ਹਾਲ-ਚਾਲ ਪੁੱਛਣਾ, ਦੋਵੇਂ ਗੱਲਾਂ ਲਿਖੋ।
Question 4: ਅਗਲੀ ਸਵੇਰ ਗੁਰਮੀਤ ਸਿੰਘ ਨੇ ਬੱਚਿਆਂ ਨੂੰ ਜਲਦੀ ਕਿਉਂ ਉਠਾਇਆ?
Answer:
ਕਿਉਂਕਿ ਉਨ੍ਹਾਂ ਨੇ ਸਵੇਰੇ ਨੌਂ ਵਜੇ ਤੋਂ ਪਹਿਲਾਂ ਮੁਹਾਲੀ ਪਹੁੰਚਣਾ ਸੀ।
Exam Tips:
a) ਸਮਾਂ (ਨੌਂ ਵਜੇ) ਅਤੇ ਥਾਂ (ਮੁਹਾਲੀ) ਯਾਦ ਰੱਖੋ।
Question 5: ਬਿਸ਼ਨ ਸਿੰਘ ਗੁਰਮੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਕਿੱਥੇ ਛੱਡਣ ਗਿਆ?
Answer:
ਬੱਸ ਅੱਡੇ ਤੱਕ।
Exam Tips:
a) ਉੱਤਰ ਛੋਟਾ ਤੇ ਸਿੱਧਾ ਰੱਖੋ।
3. ਸੰਖੇਪ ਉੱਤਰ ਵਾਲੇ ਪ੍ਰਸ਼ਨ
Question 1: ਬਿਸ਼ਨ ਸਿੰਘ ਨੇ ਪਿੰਡ ਦੇ ਟੋਭੇ ਬਾਰੇ ਬੱਚਿਆਂ ਨੂੰ ਕੀ ਦੱਸਿਆ?
Answer:
ਬਿਸ਼ਨ ਸਿੰਘ ਨੇ ਪਿੰਡ ਦੇ ਟੋਭੇ ਬਾਰੇ ਦੱਸਿਆ ਕਿ ਇਸ ਵਿਚ ਬਰਸਾਤ ਦਾ ਪਾਣੀ ਇਕੱਠਾ ਹੁੰਦਾ ਹੈ, ਜੋ ਪਸ਼ੂਆਂ ਦੇ ਪੀਣ ਤੇ ਨਹਾਉਣ ਦੇ ਕੰਮ ਆਉਂਦਾ ਹੈ।
Exam Tips:
a) ਟੋਭਾ = ਸ਼ਹਿਰੀ ਬੋਲੀ ਦਾ ‘ਪੌਂਡ’, ਇਹ ਗੱਲ ਯਾਦ ਰੱਖੋ।
b) ਪਾਣੀ ਦੀ ਵਰਤੋਂ (ਪਸ਼ੂਆਂ ਦਾ ਪੀਣਾ ਤੇ ਨਹਾਉਣਾ) ਜ਼ਰੂਰ ਲਿਖੋ।
Question 2: ਗੁਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਤਾਰੀਫ਼ ਕਿਵੇਂ ਕੀਤੀ?
Answer:
ਗੁਰਨਾਮ ਸਿੰਘ ਨੇ ਗੁਰਮੀਤ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਸ ਵਰਗੇ ਪੁੱਤਰ ਤਾਂ ਘਰ-ਘਰ ਜੰਮਣੇ ਚਾਹੀਦੇ ਹਨ, ਜਿਸ ਨੂੰ ਭਾਵੇਂ ਸ਼ਹਿਰ ਗਿਆਂ ਦਸ ਸਾਲ ਹੋ ਗਏ ਹਨ, ਪਰ ਉਸ ਨੇ ਪਿੰਡ ਦਾ ਮੋਹ ਨਹੀਂ ਛੱਡਿਆ ਤੇ ਪਿੰਡ ਆਉਂਦਾ ਰਹਿੰਦਾ ਹੈ। ਨਾਲ ਹੀ ਉਹ ਪਿੰਡ ਦੇ ਸਾਰੇ ਵੱਡਿਆਂ-ਬਜ਼ੁਰਗਾਂ ਨੂੰ ਮਿਲ ਕੇ ਜਾਂਦਾ ਹੈ।
Exam Tips:
a) ਦਸ ਸਾਲ ਸ਼ਹਿਰ ਰਹਿਣ ਦੇ ਬਾਵਜੂਦ ਪਿੰਡ ਦਾ ਮੋਹ ਨਾ ਛੱਡਣ ਵਾਲੀ ਗੱਲ ਮੁੱਖ ਹੈ।
b) ਬਜ਼ੁਰਗਾਂ ਨੂੰ ਮਿਲਣ ਦਾ ਜ਼ਿਕਰ ਵੀ ਕਰੋ।
Question 3: ਖੇਤਾਂ ਵਿਚ ਗੇੜਾ ਮਾਰਨ ਤੋਂ ਬਾਅਦ ਬਿਸ਼ਨ ਸਿੰਘ ਨੇ ਬੱਚਿਆਂ ਨੂੰ ਕੀ ਦਿਖਾਇਆ?
Answer:
ਖੇਤਾਂ ਵਿਚ ਗੇੜਾ ਮਾਰਨ ਤੋਂ ਮਗਰੋਂ ਬਿਸ਼ਨ ਸਿੰਘ ਨੇ ਉਨ੍ਹਾਂ ਨੂੰ ਪਿੰਡ ਦਾ ਗੁਰਦੁਆਰਾ, ਧਰਮਸ਼ਾਲਾ ਤੇ ਖੂਹ ਦਿਖਾਏ।
Exam Tips:
a) ਤਿੰਨਾਂ ਥਾਵਾਂ (ਗੁਰਦੁਆਰਾ, ਧਰਮਸ਼ਾਲਾ, ਖੂਹ) ਦੇ ਨਾਂ ਲਿਖੋ।
Question 4: ਕਰਤਾਰ ਕੌਰ ਨੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਕੀ ਕਿਹਾ?
Answer:
ਕਰਤਾਰ ਕੌਰ ਨੇ ਬੱਚਿਆਂ ਨੂੰ ਅਸੀਸਾਂ ਦਿੰਦਿਆਂ ਕਿਹਾ, “ਜੁਗ ਜੁਗ ਜੀਓ, ਜਵਾਨੀਆਂ ਮਾਣੋ, ਤਰੱਕੀਆਂ ਕਰੋ। ਨਾਲ ਹੀ ਜਦੋਂ ਮੌਕਾ ਮਿਲੇ ਪਿੰਡ ਆ ਜਾਇਆ ਕਰੋ।”
Exam Tips:
a) ਅਸੀਸ ਅਤੇ ਪਿੰਡ ਆਉਣ ਦੀ ਬੇਨਤੀ, ਦੋਵੇਂ ਹਿੱਸੇ ਲਿਖੋ।
Question 5: ਵਾਪਸ ਸ਼ਹਿਰ ਪਰਤਦਿਆਂ ਬੱਚਿਆਂ ਨੂੰ ਕੀ ਮਹਿਸੂਸ ਹੋਇਆ?
Answer:
ਵਾਪਸ ਸ਼ਹਿਰ ਪਰਤਦਿਆਂ ਬੱਚਿਆਂ ਨੂੰ ਇੰਝ ਮਹਿਸੂਸ ਹੋਇਆ, ਜਿਵੇਂ ਪਿੰਡ ਉਨ੍ਹਾਂ ਦੇ ਨਾਲ-ਨਾਲ ਤੁਰਦਾ ਆ ਰਿਹਾ ਹੋਵੇ।
Exam Tips:
a) ਇਹ ਪਾਠ ਦੇ ਸਿਰਲੇਖ ‘ਪਿੰਡ ਦਾ ਮੋਹ’ ਦਾ ਭਾਵ ਪ੍ਰਗਟ ਕਰਦਾ ਹੈ।
4. ਵਾਕਾਂ ਵਿਚ ਵਰਤੋ
Question 1: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ: ਐਲਾਨ, ਤਾਕੀ, ਸੁੱਖ-ਸਾਂਦ, ਮੋਹ, ਸਾਂਝ, ਠਰੰਮਾ।
Answer:
1. ਐਲਾਨ (ਆਮ ਲੋਕਾਂ ਨੂੰ ਉੱਚੀ ਸੁਣਾ ਕੇ ਕਹੀ ਜਾਣ ਵਾਲੀ ਗੱਲ, ਘੋਸ਼ਣਾ) – ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਬੀਤੇ ਜਨਵਰੀ ਤੋਂ 5% ਡੀ.ਏ. ਦਿੱਤਾ ਜਾਵੇਗਾ।
2. ਤਾਕੀ (ਖਿੜਕੀ) – ਜ਼ਰਾ ਕਮਰੇ ਦੀ ਤਾਕੀ ਖੋਲ੍ਹ ਦਿਓ, ਤਾਂ ਜੋ ਹਵਾ ਆਵੇ।
3. ਸੁੱਖ-ਸਾਂਦ (ਰਾਜ਼ੀ-ਖ਼ੁਸ਼ੀ) – ਤੁਸੀਂ ਜ਼ਰਾ ਟੈਲੀਫੋਨ ਕਰ ਕੇ ਆਪਣੇ ਮਾਪਿਆਂ ਦੀ ਸੁੱਖ-ਸਾਂਦ ਪੁੱਛਦੇ ਰਿਹਾ ਕਰੋ।
4. ਮੋਹ (ਪਿਆਰ) – ਬਾਬੇ-ਦਾਦੀ ਦਾ ਆਪਣੇ ਪੋਤਰਿਆਂ-ਪੋਤਰੀਆਂ ਨਾਲ ਕਾਫ਼ੀ ਮੋਹ ਹੁੰਦਾ ਹੈ।
5. ਸਾਂਝ (ਰਿਸ਼ਤਾ, ਮੇਲ-ਜੋਲ, ਆਪਸੀ ਸੰਬੰਧ) – ਅੱਜ-ਕੱਲ੍ਹ ਮੇਰੀ ਆਪਣੇ ਗੁਆਂਢੀਆਂ ਨਾਲ ਕੋਈ ਸਾਂਝ ਨਹੀਂ।
6. ਠਰੰਮਾ (ਧੀਰਜ) – ਗੱਲ-ਬਾਤ ਜ਼ਰਾ ਠਰੰਮੇ ਨਾਲ ਕਰੋ, ਤਾਂ ਜੋ ਮਾਹੌਲ ਵਿਚ ਤਲਖ਼ੀ ਨਾ ਪੈਦਾ ਹੋਵੇ।
Exam Tips:
a) ਹਰ ਸ਼ਬਦ ਦਾ ਅਰਥ ਸਮਝ ਕੇ ਆਪਣੇ ਰੋਜ਼ਾਨਾ ਜੀਵਨ ਦਾ ਵਾਕ ਬਣਾਓ।
b) ਵਾਕ ਪੂਰਾ ਹੋਵੇ ਅਤੇ ਸ਼ਬਦ ਦਾ ਸਹੀ ਅਰਥ ਝਲਕੇ।
5. ਖ਼ਾਲੀ ਥਾਂਵਾਂ ਭਰੋ
Question 1: ਖ਼ਾਲੀ ਥਾਂਵਾਂ ਭਰੋ: (i) ਮੋਹਿਤ ……… ਜਮਾਤ ਵਿੱਚ ਪੜ੍ਹਦਾ ਸੀ ਅਤੇ ਜੋਤੀ ……… ਜਮਾਤ ਵਿੱਚ ਪੜ੍ਹਦੀ ਸੀ। (ii) ਸਵੇਰੇ ਪਹਿਲੀ ਬੱਸ ਫੜ ਕੇ ਉਹ ……… ਪਹੁੰਚ ਗਏ। (iii) ਸਾਈਕਲ ਤੋਂ ਉੱਤਰਦਿਆਂ ਹੀ ਮੋਹਿਤ ਤੇ ਜੋਤੀ ਦੌੜ ਕੇ ……… ਕੋਲ ਸਿੱਧੇ ਰਸੋਈ ਵਿੱਚ ਚਲੇ ਗਏ। (iv) ਮਾਰ ਜਾਇਆ ਕਰੋ ਗੇੜਾ, ਜਦੋਂ ਟੈਮ ਲੱਗੇ, ……… ਬਣੀ ਰਹਿੰਦੀ ਹੈ, ਪਿੰਡ ਨਾਲ। (v) ਬਿਸ਼ਨ ਸਿੰਘ ਉਹਨਾਂ ਨੂੰ ……… ਤੱਕ ਛੱਡਣ ਆਇਆ।
Answer:
(i) ਮੋਹਿਤ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਅਤੇ ਜੋਤੀ ਦੂਸਰੀ ਜਮਾਤ ਵਿੱਚ ਪੜ੍ਹਦੀ ਸੀ।
(ii) ਸਵੇਰੇ ਪਹਿਲੀ ਬੱਸ ਫੜ ਕੇ ਉਹ ਪਿੰਡ ਪਹੁੰਚ ਗਏ।
(iii) ਸਾਈਕਲ ਤੋਂ ਉੱਤਰਦਿਆਂ ਹੀ ਮੋਹਿਤ ਤੇ ਜੋਤੀ ਦੌੜ ਕੇ ਦਾਦੀ ਮਾਂ ਕੋਲ ਸਿੱਧੇ ਰਸੋਈ ਵਿੱਚ ਚਲੇ ਗਏ।
(iv) ਮਾਰ ਜਾਇਆ ਕਰੋ ਗੇੜਾ, ਜਦੋਂ ਟੈਮ ਲੱਗੇ, ਸਾਂਝ ਬਣੀ ਰਹਿੰਦੀ ਹੈ, ਪਿੰਡ ਨਾਲ।
(v) ਬਿਸ਼ਨ ਸਿੰਘ ਉਹਨਾਂ ਨੂੰ ਬੱਸ ਅੱਡੇ ਤੱਕ ਛੱਡਣ ਆਇਆ।
Exam Tips:
a) ਪਾਠ ਵਿਚੋਂ ਸੰਬੰਧਿਤ ਵਾਕ ਯਾਦ ਕਰ ਕੇ ਖ਼ਾਲੀ ਥਾਂ ਭਰੋ।
b) ਭਰਿਆ ਸ਼ਬਦ ਵਾਕ ਦੇ ਅਰਥ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
6. ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ
Question 1: ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ: ਪਿੰਡ, ਛੁੱਟੀ, ਮੱਛੀ, ਰਾਤ, ਚਾਹ।
Answer:
ਪੰਜਾਬੀ – ਹਿੰਦੀ – ਅੰਗਰੇਜ਼ੀ
ਪਿੰਡ – ग्राम – Village
ਛੁੱਟੀ – छुट्टी – Holiday
ਮੱਛੀ – मछली – Fish
ਰਾਤ – रात्रि – Night
ਚਾਹ – चाय – Tea
Exam Tips:
a) ਹਿੰਦੀ ਸ਼ਬਦਾਂ ਦੀ ਮਾਤਰਾ ਅਤੇ ਅੰਗਰੇਜ਼ੀ ਸ਼ਬਦਾਂ ਦੇ ਸਪੈਲਿੰਗ ਧਿਆਨ ਨਾਲ ਲਿਖੋ।
b) ਸ਼ਬਦਾਂ ਦੇ ਅਰਥ ਅਨੁਸਾਰ ਅਨੁਵਾਦ ਕਰੋ।
7. ਸ਼ਬਦ ਸ਼ੁੱਧ ਕਰ ਕੇ ਲਿਖੋ
Question 1: ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋ: ਸ਼ੈਹਰ, ਟੋਬਾ, ਫ਼ਤੇਹ, ਤਰੀਫ਼, ਜੁਆਬ।
Answer:
ਅਸ਼ੁੱਧ – ਸ਼ੁੱਧ
ਸ਼ੈਹਰ – ਸ਼ਹਿਰ
ਟੋਬਾ – ਟੋਭਾ
ਫ਼ਤੇਹ – ਫ਼ਤਿਹ
ਤਰੀਫ਼ – ਤਾਰੀਫ਼
ਜੁਆਬ – ਜਵਾਬ
Exam Tips:
a) ਸ਼ਬਦ-ਜੋੜ ਦੀ ਸ਼ੁੱਧੀ ਲਈ ਲਗਾਂ-ਮਾਤਰਾਵਾਂ ਵੱਲ ਧਿਆਨ ਦਿਓ।
b) ਸ਼ੁੱਧ ਰੂਪਾਂ ਨੂੰ ਕਈ ਵਾਰ ਲਿਖ ਕੇ ਯਾਦ ਕਰੋ।
8. ਕਲਾਤਮਕ ਕਾਰਜ
Question 1: ਪਿੰਡ ਦੇ ਜੀਵਨ ਬਾਰੇ ਆਪਣੀ ਕਾਪੀ ਵਿਚ ਲਿਖੋ।
Answer:
ਪਿੰਡ ਦਾ ਜੀਵਨ ਆਲੇ-ਦੁਆਲੇ ਨਾਲ ਮੋਹ-ਪਿਆਰ, ਮੇਲ-ਜੋਲ ਤੇ ਅਪਣੱਤ ਭਰਪੂਰ ਹੁੰਦਾ ਹੈ। ਹਰ ਕੋਈ ਇਕ-ਦੂਜੇ ਦੇ ਦੁੱਖ-ਸੁੱਖ ਦਾ ਸਾਂਝੀਦਾਰ ਹੁੰਦਾ ਹੈ, ਜਦਕਿ ਸ਼ਹਿਰੀ ਜੀਵਨ ਵਿਚ ਓਪਰਾਪਨ ਹੁੰਦਾ ਹੈ ਤੇ ਦਿਲੀ ਸਾਂਝਾਂ ਨਾਲੋਂ ਵਪਾਰਕ ਸਾਂਝ ਵਧੇਰੇ ਮਹੱਤਵ ਰੱਖਦੀ ਹੈ। ਉਂਝ ਪਿੰਡਾਂ ਦੇ ਜੀਵਨ ਵਿਚ ਸ਼ਹਿਰੀ ਜੀਵਨ ਨਾਲੋਂ ਸਹੂਲਤਾਂ ਦੀ ਘਾਟ ਹੁੰਦੀ ਹੈ। ਉੱਚੀ ਵਿਦਿਆ ਦੀ ਪ੍ਰਾਪਤੀ ਤੇ ਮਿਆਰੀ ਡਾਕਟਰੀ ਸਹਾਇਤਾ ਲਈ ਸ਼ਹਿਰਾਂ ਵੱਲ ਜਾਣਾ ਪੈਂਦਾ ਹੈ। ਪਿੰਡਾਂ ਦਾ ਖਾਣ-ਪੀਣ, ਪਹਿਨਣ ਤੇ ਰਹਿਣ-ਸਹਿਣ ਸਰਲ ਤੇ ਸਾਦਾ ਹੁੰਦਾ ਹੈ। ਅਸੀਂ ਬਹੁਤਾ ਕਰਕੇ ਘਰਾਂ ਦਾ ਬਣਿਆ ਖਾਣਾ ਹੀ ਖਾਂਦੇ ਹਾਂ ਅਤੇ ਪਹਿਨਣ ਤੇ ਰਹਿਣ-ਸਹਿਣ ਵਿਚ ਵੀ ਦਿਖਾਵਾ ਤੇ ਬਣਾਵਟੀਪਨ ਘੱਟ ਹੁੰਦਾ ਹੈ। ਪੇਂਡੂ ਜੀਵਨ ਖੇਤੀ ਆਧਾਰਿਤ ਹੁੰਦਾ ਹੈ, ਜਦਕਿ ਸ਼ਹਿਰੀ ਜੀਵਨ ਸਨਅਤੀ, ਵਪਾਰਕ ਤੇ ਦਫ਼ਤਰੀ ਹੁੰਦਾ ਹੈ। ਪਿੰਡਾਂ ਵਿਚ ਸੰਚਾਰ ਸਹੂਲਤਾਂ ਭਾਵੇਂ ਸਾਰੀਆਂ ਹੀ ਮਿਲ ਜਾਂਦੀਆਂ ਹਨ ਅਤੇ ਟੈਲੀਫ਼ੋਨ-ਮੋਬਾਈਲ ਦੀ ਵਰਤੋਂ ਭਾਵੇਂ ਸਾਰੇ ਕਰਦੇ ਹਨ, ਪਰ ਇੱਥੇ ਸ਼ਹਿਰਾਂ ਵਰਗੀ ਨਿਰੰਤਰ ਇੰਟਰਨੈੱਟ ਸੇਵਾ ਪ੍ਰਾਪਤ ਨਹੀਂ ਹੁੰਦੀ। ਆਵਾਜਾਈ ਦੀਆਂ ਸਹੂਲਤਾਂ ਵੀ ਸ਼ਹਿਰਾਂ ਨਾਲੋਂ ਘੱਟ ਹੁੰਦੀਆਂ ਹਨ। ਉਂਝ ਪਿੰਡਾਂ ਵਿਚ ਸ਼ਹਿਰਾਂ ਦੇ ਮੁਕਾਬਲੇ ਹਵਾ ਤੇ ਅਵਾਜ਼ ਪ੍ਰਦੂਸ਼ਣ ਘੱਟ ਹੁੰਦਾ ਹੈ, ਭਾਵੇਂ ਕਿ ਜਲ-ਪ੍ਰਦੂਸ਼ਣ ਨੇ ਪਿੰਡਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਪਿੰਡਾਂ ਦੇ ਲੋਕ ਬਹੁਤਾ ਕਰਕੇ ਧਾਰਮਿਕ ਵਿਧੀ-ਵਿਧਾਨ ਅਨੁਸਾਰ ਜਿਉਂਦੇ ਹਨ ਤੇ ਉਨ੍ਹਾਂ ਦੇ ਮਨ ਵਲ-ਛਲ ਤੋਂ ਰਹਿਤ ਹੁੰਦੇ ਹਨ। ਉਹ ਕੁਦਰਤ ਤੇ ਭਾਣੇ ਵਿਚ ਵਿਸ਼ਵਾਸ ਕਰਨ ਵਾਲੇ ਕਿਰਤੀ ਲੋਕ ਹੁੰਦੇ ਹਨ। ਉਹ ਨਾਮ ਵੀ ਜਪਦੇ ਹਨ ਤੇ ਵੰਡ ਕੇ ਛਕਣ ਵਿਚ ਸ਼ਹਿਰੀਆਂ ਤੋਂ ਅੱਗੇ ਹੁੰਦੇ ਹਨ। ਇਹ ਕਹਿਣਾ ਗ਼ਲਤ ਨਹੀਂ ਕਿ ਹੁਣ ਲੋਕਾਂ ਦੀ ਪਿੰਡਾਂ ਵਿਚ ਰੁਚੀ ਘਟ ਰਹੀ ਹੈ ਤੇ ਉਹ ਸ਼ਹਿਰਾਂ ਵੱਲ ਹਿਜ਼ਰਤ ਕਰ ਰਹੇ ਹਨ। ਇਸ ਦੇ ਨਾਲ ਹੀ ਪਿੰਡਾਂ ਦਾ ਸਹਿਜੇ-ਸਹਿਜੇ ਸ਼ਹਿਰੀਕਰਨ ਵੀ ਹੁੰਦਾ ਜਾ ਰਿਹਾ ਹੈ।
Exam Tips:
a) ਪਿੰਡ ਅਤੇ ਸ਼ਹਿਰ ਦੇ ਜੀਵਨ ਦੀ ਤੁਲਨਾ ਦੇ ਮੁੱਖ ਨੁਕਤੇ (ਮੋਹ-ਪਿਆਰ, ਸਹੂਲਤਾਂ, ਪ੍ਰਦੂਸ਼ਣ) ਯਾਦ ਰੱਖੋ।
b) ਲੇਖ ਨੂੰ ਪਿੰਡ ਦੇ ਸ਼ਹਿਰੀਕਰਨ ਵਾਲੇ ਨੁਕਤੇ ਨਾਲ ਸਮਾਪਤ ਕਰੋ।
9. ਔਖੇ ਸ਼ਬਦਾਂ ਦੇ ਅਰਥ
Question 1: ਪਾਠ ਦੇ ਔਖੇ ਸ਼ਬਦਾਂ ਦੇ ਅਰਥ ਲਿਖੋ।
Answer:
ਮੋਹ = ਪਿਆਰ।
ਕਲੰਡਰ = ਤਰੀਕਾਂ ਤੇ ਛੁੱਟੀਆਂ ਬਾਰੇ ਜਾਣਕਾਰੀ ਦੇਣ ਵਾਲਾ ਚਾਰਟ।
ਨਿਗਾਹ = ਨਜ਼ਰ, ਧਿਆਨ।
ਮੈਡਲ = ਜਿੱਤ ਜਾਂ ਪ੍ਰਸੰਸਾ ਦਾ ਧਾਤ ਦਾ ਬਣਿਆ ਚਿੰਨ੍ਹ, ਜੋ ਆਮ ਕਰਕੇ ਗਲ ਵਿਚ ਪਾਇਆ ਜਾਂਦਾ ਹੈ।
ਥੋਡੇ = ਤੁਹਾਡੇ।
ਜਤਾਉਂਦਿਆਂ = ਜ਼ਾਹਰ ਕਰਦਿਆਂ।
ਖੀਵੀ = ਮਸਤ।
ਪ੍ਰਵੇਸ਼ ਕਰਦਿਆਂ = ਦਾਖ਼ਲ ਹੁੰਦਿਆਂ, ਵੜਦਿਆਂ।
ਪੌਂਡ = Pond, ਤਲਾ, ਛੱਪੜ।
ਸੱਥ = ਪਿੰਡ ਦੀ ਪੰਚਾਇਤ ਦੇ ਬੈਠਣ ਜਾਂ ਵਿਹਲੇ ਲੋਕਾਂ ਦੇ ਗੱਲਾਂ ਮਾਰਨ ਤੇ ਤਾਸ਼ ਆਦਿ ਖੇਡਣ ਦੀ ਥਾਂ।
ਸ਼ਹਿਰੀ = ਸ਼ਹਿਰ ਦੇ ਰਹਿਣ ਵਾਲੇ।
ਬਜ਼ੁਰਗ = ਵਡੇਰੀ ਉਮਰ ਦਾ ਮਨੁੱਖ।
ਫ਼ਤਿਹ = ਸਤਿ ਸ੍ਰੀ ਅਕਾਲ ਆਦਿ।
ਤਗੜਾ = ਤਕੜਾ।
ਤਾਰੀਫ਼ = ਪ੍ਰਸੰਸਾ।
ਮੱਥਾ ਟੇਕਦੇ = ਪੈਰਾਂ ਉੱਤੇ ਹੱਥ ਲਾ ਕੇ ਝੁਕਣਾ।
ਅਸ਼ੀਰਵਾਦ = ਅਸੀਸ, ਭਲੇ ਦੀ ਇੱਛਾ ਕਰਨੀ।
ਠਰੰਮੇ ਨਾਲ = ਧੀਰਜ ਨਾਲ, ਸ਼ਾਂਤ ਚਿੱਤ ਨਾਲ।
ਧਰਮਸ਼ਾਲਾ = ਧਰਮ ਦੇ ਕੰਮਾਂ ਲਈ ਵਰਤੀ ਜਾਣ ਵਾਲੀ ਇਮਾਰਤ।
ਟੈਮ = Time, ਸਮਾਂ।
ਬਾਏ-ਬਾਏ ਕੀਤੀ = ਅਲਵਿਦਾ ਕੀਤੀ।
Exam Tips:
a) ਹਰ ਸ਼ਬਦ ਨੂੰ ਉਸ ਦੇ ਅਰਥ ਸਮੇਤ ਇਕ ਵਾਰ ਕਾਪੀ ਵਿਚ ਲਿਖੋ।
b) ਪਾਠ ਵਿਚ ਆਏ ਪ੍ਰਸੰਗ ਨਾਲ ਜੋੜ ਕੇ ਅਰਥ ਯਾਦ ਕਰੋ।
Free study material for Punjabi
Free Punjab Board Textbook Explanations: Class 6 Punjabi Punjabi Medium Chapter 05 ਪਿੰਡ ਦਾ ਮੋਹ
Textbook Solutions for Class 6 Punjabi Punjabi Medium Chapter 05 ਪਿੰਡ ਦਾ ਮੋਹ
Access structured Punjab Board textbook solutions for Punjabi Medium Chapter 05 ਪਿੰਡ ਦਾ ਮੋਹ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.
Mastering Theoretical and Practical Questions
Beyond providing final answers, these guides offer step-by-step breakdowns for complex queries in the Class 6 Punjabi module. This approach helps students balance theoretical depth with practical problem-solving skills required for Punjab Board exams.
Effective Self-Study and Homework Assistance
These resources act as an effective roadmap for daily homework tasks and independent study. Supplement your review of Punjabi Medium Chapter 05 ਪਿੰਡ ਦਾ ਮੋਹ with official sample papers and interactive practice tests available on our platform free of charge.
FAQs
The complete and updated PSEB 6th Class Punjabi Solutions Chapter 5 ਪਿੰਡ ਦਾ ਮੋਹ is available for free on StudiesToday.com. These solutions for Class 6 Punjabi are as per latest Punjab Board curriculum.
Yes, our experts have revised the PSEB 6th Class Punjabi Solutions Chapter 5 ਪਿੰਡ ਦਾ ਮੋਹ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 5 ਪਿੰਡ ਦਾ ਮੋਹ will help students to get full marks in the theory paper.
Yes, we provide bilingual support for Class 6 Punjabi. You can access PSEB 6th Class Punjabi Solutions Chapter 5 ਪਿੰਡ ਦਾ ਮੋਹ in both English and Hindi medium.
Yes, you can download the entire PSEB 6th Class Punjabi Solutions Chapter 5 ਪਿੰਡ ਦਾ ਮੋਹ in printable PDF format for offline study on any device.