PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ

Solutions for Class 6 Punjabi: Punjabi Medium Chapter 22 ਲੋਕ-ਨਾਇਕ ਦਾ ਚਲਾਣਾ

Access comprehensive textbook solutions for Punjabi Medium Chapter 22 ਲੋਕ-ਨਾਇਕ ਦਾ ਚਲਾਣਾ using the official curriculum guides for Class 6 Punjabi. Designed to align with the 2026-27 Punjab Board standards, these detailed answers help students reinforce core academic concepts.

Practice Class 6 Punjabi Solutions: Punjabi Medium Chapter 22 ਲੋਕ-ਨਾਇਕ ਦਾ ਚਲਾਣਾ

View or download the dedicated Punjabi Medium Chapter 22 ਲੋਕ-ਨਾਇਕ ਦਾ ਚਲਾਣਾ solution resource below. Engaging with these textbook answers under focused study conditions ensures continuous academic progress and mastery of the 2026-27 curriculum for Punjabi.

ਪਾਠ-ਅਭਿਆਸ

Question 1: ਬੱਸ ਦੀਆਂ ਸਵਾਰੀਆਂ ਕਿਉਂ ਕਾਹਲੀਆਂ ਪੈ ਰਹੀਆਂ ਸਨ?

Answer:

ਸਵਾਰੀਆਂ ਬੱਸ ਦੇ ਦੇਰ ਨਾਲ ਚੱਲਣ ਕਾਰਨ ਤੇ ਗਰਮੀ ਕਾਰਨ ਕਾਹਲੀਆਂ ਪੈ ਰਹੀਆਂ ਸਨ।

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
b) ਦੋਵੇਂ ਕਾਰਨ (ਦੇਰ ਤੇ ਗਰਮੀ) ਲਿਖੋ।

 

Question 2: ਸਭ ਸਵਾਰੀਆਂ ਆਪੋ-ਆਪਣੀ ਹੈਰਾਨੀ ਕਿਉਂ ਪ੍ਰਗਟ ਕਰ ਰਹੀਆਂ ਸਨ?

Answer:

ਸਾਰੀਆਂ ਸਵਾਰੀਆਂ ਆਪੋ-ਆਪਣੀ ਹੈਰਾਨੀ ਇਸ ਕਰ ਕੇ ਪ੍ਰਗਟ ਕਰ ਰਹੀਆਂ ਸਨ ਕਿਉਂਕਿ ਹਰ ਕਿਸੇ ਲਈ ਇਹ ਗੱਲ ਮੰਨਣੀ ਔਖੀ ਸੀ ਕਿ ਪੰਡਿਤ ਨਹਿਰੂ ਚਲਾਣਾ ਕਰ ਗਏ ਹਨ।

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।

 

Question 3: ਚੈੱਕਰ ਨੇ ਖ਼ਬਰ ਦੀ ਵਿਆਖਿਆ ਕਰ ਕੇ ਕੀ ਦੱਸਿਆ?

Answer:

ਚੈੱਕਰ ਨੇ ਦੱਸਿਆ ਕਿ ਪੰਡਿਤ ਨਹਿਰੂ ਸਵੇਰ ਤੋਂ ਬੇਹੋਸ਼ ਸਨ ਤੇ ਇਕ ਵਾਰੀ ਵੀ ਹੋਸ਼ ਵਿਚ ਨਹੀਂ ਆਏ। ਅੰਤ ਉਹ ਸਵਰਗਵਾਸ ਹੋ ਗਏ।

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।

 

Question 4: ਨਹਿਰੂ ਜੀ ਦੇ ਸਵਰਗਵਾਸ ਹੋਣ ਦੀ ਖ਼ਬਰ ਸੁਣ ਕੇ ਸਾਰੀਆਂ ਸਵਾਰੀਆਂ ਦਾ ਕੀ ਹਾਲ ਹੋਇਆ?

Answer:

ਨਹਿਰੂ ਜੀ ਦੇ ਸਵਰਗਵਾਸ ਹੋਣ ਦੀ ਖ਼ਬਰ ਸੁਣ ਕੇ ਸਭ ਸਵਾਰੀਆਂ ਦੁਖੀ ਤੇ ਪਰੇਸ਼ਾਨ ਹੋ ਗਈਆਂ। ਸਾਰਿਆਂ ਦੇ ਚਿਹਰਿਆਂ ਉੱਤੇ ਮੁੜ੍ਹਕੇ ਦੀਆਂ ਬੂੰਦਾਂ ਸਨ। ਕੋਈ ਵੀ ਡਰਾਈਵਰ ਵੱਲੋਂ ਰੋਕੀ ਬੱਸ ਨੂੰ ਚਲਾਉਣ ਲਈ ਨਹੀਂ ਸੀ ਕਹਿ ਰਿਹਾ ਅਤੇ ਗਿਲਾ-ਗੁਜ਼ਾਰੀ ਮੁੱਕ ਗਈ ਸੀ। ਹਰ ਕੋਈ ਇਸ ਉਡੀਕ ਵਿਚ ਸੀ ਕਿ ਕੋਈ ਕਹਿ ਦੇਵੇ ਕਿ ਇਹ ਖ਼ਬਰ ਝੂਠ ਹੈ।

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
b) ਸਵਾਰੀਆਂ ਦੀ ਮਨੋਦਸ਼ਾ ਦੇ ਸਾਰੇ ਨੁਕਤੇ ਲਿਖੋ।

 

Question 5: ਡਰਾਈਵਰ ਦੇ ਹਾਰਨ ਵਜਾਉਣ ਤੇ ਭੀੜ ਗੁੱਸੇ ਵਿੱਚ ਕਿਉਂ ਆ ਗਈ ਸੀ?

Answer:

ਮਾਤਮੀ ਜਲੂਸ ਕੱਢ ਰਹੇ ਲੋਕਾਂ ਦੇ ਮਨਾਂ ਉੱਤੇ ਸੁਤੰਤਰ ਭਾਰਤ ਦੇ ਲੋਕ-ਨਾਇਕ ਦਾ ਚਲਾਣਾ ਭਾਰੂ ਸੀ। ਅਜਿਹੇ ਸੰਕਟ ਦੇ ਸਮੇਂ ਡਰਾਈਵਰ ਦੇ ਹਾਰਨ ਵਜਾਉਣ ‘ਤੇ ਭੀੜ ਗੁੱਸੇ ਵਿਚ ਆ ਗਈ।

Exam Tips:

a) ਉੱਤਰ ਪੂਰੇ ਵਾਕ ਵਿਚ ਅਤੇ ਪਾਠ ਅਨੁਸਾਰ ਲਿਖੋ।
b) ਭੀੜ ਦੇ ਗੁੱਸੇ ਦਾ ਕਾਰਨ ਸ਼ੋਕ ਹੈ, ਇਹ ਗੱਲ ਸਪਸ਼ਟ ਕਰੋ।

 

Question 6: ਖ਼ਾਲੀ ਥਾਂਵਾਂ ਭਰੋ :
(ੳ) ਤੈਨੂੰ ਪਤੈ ……… ਚੱਲ ਵਸੇ।
(ਅ) ਉਹ ਸਭ ……… ਬੋਲ ਰਹੀਆਂ ਸਨ।
(ੲ) ਇੱਕ ਵਾਰੀ ……… ਹੋਣ ਤੋਂ ਪਿੱਛੋਂ ……… ਨਹੀਂ ਸੀ ਆਈ।
(ਸ) ਹਰ ਕਿਸੇ ਦੀ ……… ਮੁੱਕ ਗਈ ਸੀ।
(ਹ) ਉਸ ਨੇ ਭੀੜ ਨੂੰ ਹਟਾਉਣ ਲਈ ……… ਦਿੱਤਾ।

Answer:

(ੳ) ਪੰਡਿਤ ਨਹਿਰੂ
(ਅ) ਇੱਕੋ ਬੋਲ
(ੲ) ਬੇਹੋਸ਼, ਹੋਸ਼
(ਸ) ਗਿਲਾ-ਗੁਜ਼ਾਰੀ
(ਹ) ਹਾਰਨ

Exam Tips:

a) ਖ਼ਾਲੀ ਥਾਂ ਭਰਨ ਪਿੱਛੋਂ ਵਾਕ ਪੜ੍ਹ ਕੇ ਅਰਥ ਜਾਂਚੋ।
b) ਪਾਠ ਵਿਚਲੇ ਸ਼ਬਦ ਹੀ ਵਰਤੋ।

 

Question 7: ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਪਰੇਸ਼ਾਨ, ਕੰਡਕਟਰ, ਡਰਾਈਵਰ, ਸਵਰਗਵਾਸ, ਸਿਆਸਤਦਾਨ, ਕਦਰਦਾਨ, ਪ੍ਰਧਾਨ ਮੰਤਰੀ, ਸਤਿਕਾਰ

Answer:

ਪਰੇਸ਼ਾਨ (ਉਲਝਣ ਭਰੀ ਸਥਿਤੀ ਵਿਚ) – ਮੇਰਾ ਮਨ ਉਸ ਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਬਹੁਤ ਪਰੇਸ਼ਾਨ ਹੋਇਆ।
ਕੰਡਕਟਰ (ਬੱਸ ਵਿਚ ਟਿਕਟਾਂ ਆਦਿ ਦੇਣ ਵਾਲਾ) – ਕੰਡਕਟਰ ਨੇ ਸੀਟੀ ਮਾਰ ਕੇ ਬੱਸ ਨੂੰ ਰੋਕ ਲਿਆ।
ਡਰਾਈਵਰ (ਬੱਸ ਜਾਂ ਗੱਡੀ ਚਲਾਉਣ ਵਾਲਾ) – ਡਰਾਈਵਰ ਬੱਸ ਨੂੰ ਚਲਾ ਰਿਹਾ ਹੈ।
ਸਵਰਗਵਾਸ (ਮੌਤ ਹੋ ਜਾਣੀ) – 27 ਮਈ, 1964 ਨੂੰ ਪੰਡਿਤ ਨਹਿਰੂ ਸਵਰਗਵਾਸ ਹੋ ਗਏ।
ਸਿਆਸਤਦਾਨ (ਰਾਜਨੀਤਕ ਆਗੂ) – ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਉੱਘੇ ਸਿਆਸਤਦਾਨ ਹੋਏ ਹਨ।
ਕਦਰਦਾਨ (ਕਦਰ ਕਰਨ ਵਾਲਾ) – ਪੰਡਿਤ ਨਹਿਰੂ ਵਿਦਵਾਨਾਂ ਦੇ ਕਦਰਦਾਨ ਸਨ।
ਪ੍ਰਧਾਨ ਮੰਤਰੀ (ਮੰਤਰੀ-ਮੰਡਲ ਦਾ ਮੁਖੀ) – ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ।
ਸਤਿਕਾਰ (ਆਦਰ) – ਮਾਤਾ-ਪਿਤਾ ਦਾ ਸਤਿਕਾਰ ਕਰੋ।

Exam Tips:

a) ਵਾਕ ਅਜਿਹਾ ਹੋਵੇ ਜਿਸ ਤੋਂ ਸ਼ਬਦ ਦਾ ਅਰਥ ਸਪਸ਼ਟ ਹੋਵੇ।
b) ਹਰ ਸ਼ਬਦ ਲਈ ਆਪਣਾ ਵੱਖਰਾ ਵਾਕ ਬਣਾਉਣ ਦਾ ਅਭਿਆਸ ਕਰੋ।

 

Question 8: “ਲੋਕ-ਨਾਇਕ ਦਾ ਚਲਾਣਾ” ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।

Answer:

ਪਟਿਆਲੇ ਤੋਂ ਦਿੱਲੀ ਜਾਣ ਵਾਲੀ ਬੱਸ ਰਾਜਪੁਰੇ ਨਹੀਂ ਸੀ ਰੁਕਦੀ, ਪਰ ਕੰਡਕਟਰ ਨੇ ਅਚਾਨਕ ਰੋਕ ਲਈ। ਉਹ ਪੰਜ-ਸੱਤ ਮਿੰਟ ਬਾਹਰ ਲਾ ਕੇ ਆਇਆ ਤਾਂ ਸਵਾਰੀਆਂ ਕਾਹਲੀਆਂ ਪਈਆਂ ਹੋਈਆਂ ਸਨ। ਹੁਣ ਕੰਡਕਟਰ ਦੇ ਨਾਲ ਚੈੱਕਰ ਵੀ ਸੀ। ਉਹ ਨਾ ਬੋਲਣੋਂ ਹਟਦੇ ਸਨ ਤੇ ਨਾ ਬੱਸ ਤੋਰ ਰਹੇ ਸਨ। ਗਰਮੀ ਕਾਰਨ ਸਵਾਰੀਆਂ ਦਾ ਬੁਰਾ ਹਾਲ ਸੀ। ਕਹਾਣੀਕਾਰ ਦੇ ਕਹਿਣ ਤੇ ਕੰਡਕਟਰ ਨੇ ਬੱਸ ਤੋਰ ਦਿੱਤੀ।
ਚੈੱਕਰ ਨੇ ਕੰਡਕਟਰ ਨੂੰ ਕਿਹਾ ਕਿ ਕੀ ਉਸ ਨੂੰ ਪਤਾ ਹੈ ਕਿ ਪੰਡਿਤ ਨਹਿਰੂ ਜੀ ਚੱਲ ਵਸੇ ਹਨ। ਇਹ ਸੁਣ ਕੇ ਕੰਡਕਟਰ ਹੈਰਾਨ ਰਹਿ ਗਿਆ। ਜਦੋਂ ਚੈੱਕਰ ਨੇ ਦੱਸਿਆ ਕਿ ਉਸ ਨੇ ਇਹ ਖ਼ਬਰ ਰੇਡੀਓ ਤੋਂ ਸੁਣੀ ਹੈ, ਤਾਂ ਸਵਾਰੀਆਂ ਮੁੜ-ਮੁੜ ਪ੍ਰਸ਼ਨ ਕਰਨ ਲੱਗੀਆਂ, ਜਿਵੇਂ ਉਨ੍ਹਾਂ ਨੂੰ ਯਕੀਨ ਹੀ ਨਾ ਆ ਰਿਹਾ ਹੋਵੇ। ਡਰਾਈਵਰ ਨੇ ਵੀ ਬੱਸ ਨੂੰ ਬਰੇਕਾਂ ਲਾ ਦਿੱਤੀਆਂ। ਚੈੱਕਰ ਨੇ ਦੱਸਿਆ ਕਿ ਨਹਿਰੂ ਜੀ ਸਵੇਰ ਤੋਂ ਹੀ ਬੇਹੋਸ਼ ਸਨ ਤੇ ਮੁੜ ਹੋਸ਼ ਵਿਚ ਨਹੀਂ ਆਏ। ਹੁਣ ਸਭ ਨੂੰ ਯਕੀਨ ਹੋ ਗਿਆ ਕਿ ਖ਼ਬਰ ਸੱਚੀ ਹੈ। ਉਹ 27 ਮਈ ਦਾ ਦਿਨ ਸੀ। ਹੁਣ ਕਿਸੇ ਨੂੰ ਧੁੱਪ ਜਾਂ ਬੱਸ ਦੇ ਖੜ੍ਹਨ ਦਾ ਅਹਿਸਾਸ ਨਹੀਂ ਸੀ। ਸਾਰੇ ਇਸੇ ਉਡੀਕ ਵਿਚ ਸਨ ਕਿ ਕੋਈ ਕਹਿ ਦੇਵੇ ਕਿ ਇਹ ਖ਼ਬਰ ਝੂਠ ਹੈ।
ਬੱਸ ਵਿਚ ਬੈਠੀ ਹਰ ਸਵਾਰੀ ਇਕ ਵਾਕ ਬੋਲ ਕੇ ਨਹਿਰੂ ਜੀ ਦੇ ਗੁਣਾਂ ਨੂੰ ਯਾਦ ਕਰ ਰਹੀ ਸੀ। ਅੰਬਾਲੇ ਬੱਸ ਰੁਕੀ ਤਾਂ ਨਾ ਕੋਈ ਚੜ੍ਹਿਆ ਤੇ ਨਾ ਉੱਤਰਿਆ। ਸ਼ਾਹਬਾਦ ਪਹੁੰਚਣ ਤੇ ਬੱਸ ਨੂੰ ਇਕ ਮਾਤਮੀ ਜਲੂਸ ਨੇ ਰੋਕ ਲਿਆ। ਬੱਸ ਪਹਿਲਾਂ ਹੀ ਲੇਟ ਸੀ, ਇਸ ਲਈ ਡਰਾਈਵਰ ਨੇ ਹਾਰਨ ਦਿੱਤਾ, ਪਰ ਭੀੜ ਇਹ ਸਹਿਣ ਨਾ ਕਰ ਸਕੀ ਅਤੇ ਡਰਾਈਵਰ ਦੇ ਗਲ ਪੈ ਗਈ: “ਨਹਿਰੂ ਜੀ ਮਰ ਗਏ ਨੇ, ਤੂੰ ਹਾਰਨ ਵਜਾਉਂਦੈ!” ਡਰਾਈਵਰ ਸਮਝਾਉਣ ਦਾ ਯਤਨ ਕਰਦਾ ਰਿਹਾ, ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ।
ਨਹਿਰੂ ਜੀ ਸੁਤੰਤਰਤਾ ਦਾ ਥੰਮ ਸਨ, ਜੋ ਢਹਿ ਗਿਆ ਸੀ। ਸਭ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਸਨ ਅਤੇ ਭੀੜ ਦਾ ਗੁੱਸਾ ਇਸ ਗੱਲ ਦਾ ਗਵਾਹ ਸੀ।

Exam Tips:

a) ਸਾਰ ਵਿਚ ਘਟਨਾਵਾਂ ਸਮੇਂ ਦੀ ਤਰਤੀਬ ਨਾਲ ਲਿਖੋ।
b) ਸਾਰ ਦਾ ਮੂਲ ਭਾਵ ਲਿਖੋ: ਨਹਿਰੂ ਜੀ ਲਈ ਲੋਕਾਂ ਦਾ ਪਿਆਰ ਤੇ ਸਤਿਕਾਰ।

 

Question 9: ਖ਼ਾਲੀ ਥਾਂਵਾਂ ਭਰੋ :
(ੳ) ਜਵਾਹਰ ਲਾਲ ਨਹਿਰੂ ……… ਹੋ ਚੁੱਕੇ ਸਨ।
(ਅ) ……… ਦਾ ਕਿਸੇ ਨੂੰ ਅਹਿਸਾਸ ਨਹੀਂ ਸੀ ਜਾਪਦਾ।
(ੲ) ਪੰਡਿਤ ਨਹਿਰੂ ……… ਦਾ ਥੰਮ ਸੀ।
(ਸ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ……… ਬਹੁਤ ਸੀ।

Answer:

(ੳ) ਸਵਰਗਵਾਸ
(ਅ) ਧੁੱਪ
(ੲ) ਸੁਤੰਤਰਤਾ
(ਸ) ਸ਼ੋਭਾ

Exam Tips:

a) ਵਾਕ ਦਾ ਭਾਵ ਸਮਝ ਕੇ ਪਾਠ ਵਿਚੋਂ ਸ਼ਬਦ ਚੁਣੋ।

 

Question 10: ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਉੱਤੇ ਸਹੀ (ਠੀਕ) ਅਤੇ ਗ਼ਲਤ ਉੱਤੇ ਗ਼ਲਤ ਲਿਖੋ :
(ੳ) ਬੱਸ ਦਿੱਲੀ ਤੋਂ ਪਟਿਆਲੇ ਆ ਰਹੀ ਸੀ।
(ਅ) ਪੰਡਿਤ ਜਵਾਹਰ ਲਾਲ ਨਹਿਰੂ ਸੁਤੰਤਰ ਭਾਰਤ ਦੇ ਲੋਕ-ਨਾਇਕ ਸਨ।
(ੲ) ਪੰਡਿਤ ਨਹਿਰੂ ਦਾ ਦੇਹਾਂਤ 27 ਮਈ ਨੂੰ ਹੋਇਆ।
(ਸ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸ਼ੋਭਾ ਬਹੁਤ ਸੀ।
(ਹ) ਸਵਾਰੀਆਂ ਆਮ ਬੱਸ ਵਿਚ ਬੈਠੀਆਂ ਸਨ।

Answer:

(ੳ) ਗ਼ਲਤ (ਬੱਸ ਪਟਿਆਲੇ ਤੋਂ ਦਿੱਲੀ ਜਾ ਰਹੀ ਸੀ)
(ਅ) ਠੀਕ
(ੲ) ਠੀਕ
(ਸ) ਠੀਕ
(ਹ) ਗ਼ਲਤ (ਉਹ ਨਾਨ-ਸਟਾਪ ਡੀਲਕਸ ਬੱਸ ਵਿਚ ਸਨ)

Exam Tips:

a) ਹਰ ਵਾਕ ਨੂੰ ਪਾਠ ਦੀ ਘਟਨਾ ਨਾਲ ਮਿਲਾ ਕੇ ਜਾਂਚੋ।
b) ਗ਼ਲਤ ਵਾਕ ਨੂੰ ਠੀਕ ਕਰ ਕੇ ਲਿਖਣ ਦਾ ਅਭਿਆਸ ਕਰੋ।

 

ਵਿਆਕਰਨ

Question 11: ਇਸ ਪਾਠ ਵਿੱਚ ਆਏ ਕੁਝ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸੰਬੰਧਕ ਸ਼ਬਦਾਂ ਦੀ ਸੂਚੀ ਤਿਆਰ ਕਰੋ।

Answer:

ਨਾਂਵ: ਪਟਿਆਲਾ, ਦਿੱਲੀ, ਬੱਸ, ਰਾਜਪੁਰਾ, ਕੰਮ, ਮਿੰਟ, ਚੈੱਕਰ, ਗਰਮੀ, ਸਹੂਲਤ।
ਪੜਨਾਂਵ: ਉਹ, ਉਸ, ਉਹਨਾਂ, ਕਿਸੇ, ਸਭ, ਹਰ ਕਿਸੇ, ਕੋਈ।
ਵਿਸ਼ੇਸ਼ਣ: ਕੋਈ ਜ਼ਰੂਰੀ, ਪੰਜ, ਸੱਤ, ਦੋਵੇਂ, ਡਾਢੀ, ਸਾਰੇ ਦੇ ਸਾਰੇ।
ਕਿਰਿਆ: ਜਾਣ, ਰੁਕਣੀ, ਰੋਕ ਲਈ ਸੀ, ਆ ਗਿਆ ਹੋਵੇ, ਆਇਆ, ਪੈ ਰਹੀਆਂ ਸਨ, ਮੁੜਿਆ, ਦੇ ਰਹੇ ਸਨ, ਕਰ ਸਕਦਾ।
ਸੰਬੰਧਕ: ਵਾਲੀ, ਦੇ, ਨਾਲ, ਨੂੰ, ਦੀ, ਦਾ, ਤੋਂ, ਬਿਨਾਂ।

Exam Tips:

a) ਸ਼ਬਦ ਪਾਠ ਵਿਚੋਂ ਹੀ ਚੁਣੋ ਅਤੇ ਸ਼ਬਦ-ਭੇਦ ਸਹੀ ਪਛਾਣੋ।

 

ਪੈਰਿਆਂ ਸੰਬੰਧੀ ਪ੍ਰਸ਼ਨ

Question 12: ਪੈਰਾ ਪੜ੍ਹੋ (ਪਾਠ-ਪੁਸਤਕ ਵਿਚ ਦਿੱਤਾ ਪੈਰਾ “ਅੰਬਾਲੇ ਦੇ ਅੱਡੇ ਉੱਤੇ ਬੱਸ ਰੁਕੀ…” ਤੋਂ ਸ਼ੁਰੂ ਹੁੰਦਾ ਹੈ) ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ।

Answer:

ਹੇਠਾਂ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਵੇਖੋ।

Exam Tips:

a) ਪੈਰਾ ਇਕ ਵਾਰ ਪੂਰਾ ਪੜ੍ਹ ਕੇ ਫਿਰ ਵਿਕਲਪ ਚੁਣੋ।

 

Question 13: ਕਿਸ ਬੱਸ ਵਿਚ ਰਸਤੇ ਦੀ ਸਵਾਰੀ ਕਦੀ-ਕਦਾਈਂ ਹੀ ਹੁੰਦੀ ਹੈ?
(ੳ) ਨਾਨ-ਸਟਾਪ ਡੀਲਕਸ
(ਅ) ਸਧਾਰਨ
(ੲ) ਸਰਕਾਰੀ
(ਸ) ਪ੍ਰਾਈਵੇਟ

Answer:

(ੳ) ਨਾਨ-ਸਟਾਪ ਡੀਲਕਸ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 14: ਬੱਸ ਨੂੰ ਕਿਸ ਨੇ ਰੋਕ ਲਿਆ?
(ੳ) ਪੁਲਿਸ ਨੇ
(ਅ) ਟ੍ਰੈਫ਼ਿਕ ਇੰਸਪੈਕਟਰ ਨੇ
(ੲ) ਲੋਕਾਂ ਦੀ ਭੀੜ ਨੇ
(ਸ) ਸਵਾਰੀ ਨੇ

Answer:

(ੲ) ਲੋਕਾਂ ਦੀ ਭੀੜ ਨੇ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 15: ਬੱਸ ਕਿਸ ਅੱਡੇ ਉੱਤੇ ਰੋਕੀ ਗਈ?
(ੳ) ਅੰਬਾਲੇ
(ਅ) ਸ਼ਾਹਬਾਦ
(ੲ) ਕੁਰੂਕਸ਼ੇਤਰ
(ਸ) ਕਰਨਾਲ

Answer:

(ਅ) ਸ਼ਾਹਬਾਦ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 16: ਡਰਾਈਵਰ ਨੇ ਹਾਰਨ ਕਿਉਂ ਦਿੱਤਾ?
(ੳ) ਬੱਸ ਚਲਾਉਣ ਲਈ
(ਅ) ਭੀੜ ਨੂੰ ਹਟਾਉਣ ਲਈ
(ੲ) ਕੰਡਕਟਰ ਨੂੰ ਬੁਲਾਉਣ ਲਈ
(ਸ) ਐਵੇਂ ਹੀ

Answer:

(ਅ) ਭੀੜ ਨੂੰ ਹਟਾਉਣ ਲਈ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 17: ਕੌਣ ਮਰ ਗਿਆ ਸੀ?
(ੳ) ਸ੍ਰੀ ਨਹਿਰੂ
(ਅ) ਸ੍ਰੀ ਸ਼ਾਸਤਰੀ
(ੲ) ਸ੍ਰੀਮਤੀ ਗਾਂਧੀ
(ਸ) ਡਾ. ਜ਼ਾਕਿਰ ਹੁਸੈਨ

Answer:

(ੳ) ਸ੍ਰੀ ਨਹਿਰੂ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 18: ਲੋਕਾਂ ਦੇ ਮਨਾਂ ਉੱਤੇ ਕਿਸ ਨਾਇਕ ਦਾ ਚਲਾਣਾ ਭਾਰੂ ਸੀ?
(ੳ) ਸੁਤੰਤਰ ਭਾਰਤ ਦੇ
(ਅ) ਪੰਜਾਬ ਦੇ
(ੲ) ਦੁਨੀਆ ਦੇ
(ਸ) ਉੱਤਰੀ ਭਾਰਤ ਦੇ

Answer:

(ੳ) ਸੁਤੰਤਰ ਭਾਰਤ ਦੇ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 19: ਪੰਡਿਤ ਨਹਿਰੂ ਕਿਸ ਦੇ ਥੰਮ ਸਨ?
(ੳ) ਸੁਤੰਤਰਤਾ ਦੇ
(ਅ) ਸੰਸਾਰ ਦੇ
(ੲ) ਉੱਤਰੀ ਭਾਰਤ ਦੇ
(ਸ) ਦੱਖਣੀ ਭਾਰਤ ਦੇ

Answer:

(ੳ) ਸੁਤੰਤਰਤਾ ਦੇ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 20: ਕਿਸ ਨੂੰ ਸਾਰੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਪਿਆਰ ਕਰਦੇ ਸਨ?
(ੳ) ਸ੍ਰੀ ਜਵਾਹਰ ਲਾਲ ਨਹਿਰੂ ਨੂੰ
(ਅ) ਸ਼ਾਸਤਰੀ ਨੂੰ
(ੲ) ਡਾ. ਰਾਜਿੰਦਰ ਪ੍ਰਸਾਦ ਨੂੰ
(ਸ) ਸ੍ਰੀ ਲਾਲ ਬਹਾਦਰ ਸ਼ਾਸਤਰੀ ਨੂੰ

Answer:

(ੳ) ਸ੍ਰੀ ਜਵਾਹਰ ਲਾਲ ਨਹਿਰੂ ਨੂੰ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 21: ਭੀੜ ਦਾ ਗੁੱਸਾ ਨਹਿਰੂ ਲਈ ਲੋਕਾਂ ਦੇ ਮਨਾਂ ਵਿਚ ਕਿਸ ਭਾਵਨਾ ਦੀ ਗਵਾਹੀ ਸੀ?
(ੳ) ਪਿਆਰ ਤੇ ਸਤਿਕਾਰ
(ਅ) ਸੰਸਾ
(ੲ) ਤ੍ਰਿਸਕਾਰ
(ਸ) ਨਾਰਾਜ਼ਗੀ

Answer:

(ੳ) ਪਿਆਰ ਤੇ ਸਤਿਕਾਰ

Exam Tips:

a) ਪਾਠ ਨੂੰ ਧਿਆਨ ਨਾਲ ਪੜ੍ਹ ਕੇ ਸਹੀ ਵਿਕਲਪ ਚੁਣੋ।

 

Question 22: ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ, ਪੰਜ ਪੜਨਾਂਵ, ਪੰਜ ਵਿਸ਼ੇਸ਼ਣ ਅਤੇ ਪੰਜ ਕਿਰਿਆ ਸ਼ਬਦ ਚੁਣੋ।

Answer:

ਨਾਂਵ: ਅੰਬਾਲਾ, ਸ਼ਾਹਬਾਦ, ਭੀੜ, ਬੱਸ, ਡਰਾਈਵਰ।
ਪੜਨਾਂਵ: ਮੈਂ, ਕਿਸੇ, ਕੋਈ, ਅਸੀਂ, ਉਸ।
ਵਿਸ਼ੇਸ਼ਣ: ਨਾਨ-ਸਟਾਪ ਡੀਲਕਸ, ਸਾਡੀ, ਵੱਡੀ, ਮਾਤਮੀ, ਸੁਤੰਤਰ।
ਕਿਰਿਆ: ਚੜ੍ਹਿਆ, ਉੱਤਰਿਆ, ਰੁਕ ਗਈ ਹੋਵੇ, ਰੋਕ ਲਿਆ, ਆਈ।

Exam Tips:

a) ਸ਼ਬਦ ਪੈਰੇ ਵਿਚੋਂ ਹੀ ਚੁਣੋ।
b) ਨਾਂਵ ਅਤੇ ਪੜਨਾਂਵ ਦਾ ਭੇਦ ਯਾਦ ਰੱਖੋ।

 

Question 23: “ਨਾਇਕ” ਸ਼ਬਦ ਦਾ ਲਿੰਗ ਬਦਲੋ।
(ੳ) ਨੈਕਾ
(ਅ) ਨਾਇਕਾ
(ੲ) ਨਾਇਕਣ
(ਸ) ਨੈਕਣੀ

Answer:

(ਅ) ਨਾਇਕਾ

Exam Tips:

a) ਲਿੰਗ ਬਦਲਣ ਵੇਲੇ ਸ਼ਬਦ ਦਾ ਸ਼ੁੱਧ ਰੂਪ ਹੀ ਚੁਣੋ।

 

Question 24: ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਪੂਰੀ
(ਅ) ਗਵਾਹੀ
(ੲ) ਭਰੀ
(ਸ) ਸੀ

Answer:

(ੳ) ਪੂਰੀ

Exam Tips:

a) ਵਿਸ਼ੇਸ਼ਣ ਨਾਂਵ ਦੀ ਵਿਸ਼ੇਸ਼ਤਾ ਦੱਸਦਾ ਹੈ।

 

Question 25: “ਸਤਿਕਾਰ” ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ੳ) ਆਦਰ
(ਅ) ਮਾਣ
(ੲ) ਮਾਨ
(ਸ) ਸਤਿਕਰਤਾਰ

Answer:

(ੳ) ਆਦਰ

Exam Tips:

a) ਸਮਾਨਾਰਥਕ ਸ਼ਬਦ ਦਾ ਅਰਥ ਮੂਲ ਸ਼ਬਦ ਦੇ ਨੇੜੇ ਹੁੰਦਾ ਹੈ।

 

Question 26: ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ : ਡੰਡੀ, ਕਾਮਾ, ਜੋੜਨੀ, ਦੋਹਰੇ ਪੁੱਠੇ ਕਾਮੇ, ਪ੍ਰਸ਼ਨਿਕ ਚਿੰਨ੍ਹ, ਛੁੱਟ-ਮਰੋੜੀ

Answer:

ਡੰਡੀ (।)
ਕਾਮਾ (,)
ਜੋੜਨੀ (-)
ਦੋਹਰੇ ਪੁੱਠੇ ਕਾਮੇ (“ ”)
ਪ੍ਰਸ਼ਨਿਕ ਚਿੰਨ੍ਹ (?)
ਛੁੱਟ-ਮਰੋੜੀ (‘ ’)

Exam Tips:

a) ਹਰ ਚਿੰਨ੍ਹ ਦਾ ਨਾਂ ਅਤੇ ਰੂਪ ਇਕੱਠੇ ਯਾਦ ਕਰੋ।

 

Punjabi Class 6 Curriculum Solutions: Punjabi Medium Chapter 22 ਲੋਕ-ਨਾਇਕ ਦਾ ਚਲਾਣਾ

Accessing Punjabi Medium Chapter 22 ਲੋਕ-ਨਾਇਕ ਦਾ ਚਲਾਣਾ Solutions

Access structured Punjab Board textbook solutions for Punjabi Medium Chapter 22 ਲੋਕ-ਨਾਇਕ ਦਾ ਚਲਾਣਾ. Designed in alignment with the latest academic curriculum for Class 6 Punjabi, these answers cover all end-of-chapter exercises to support daily learning and homework completion.

Concept-Driven Answers for Class 6 Punjabi

Each solution includes detailed reasoning to foster genuine comprehension of Punjabi Medium Chapter 22 ਲੋਕ-ਨਾਇਕ ਦਾ ਚਲਾਣਾ concepts. Reviewing these step-by-step breakdowns allows learners to master both analytical and descriptive questions expected in school evaluations.

Maximizing Study Efficiency

Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 6 Punjabi.

FAQs

Where can I find the latest PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ for the 2026-27 session?

The complete and updated PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ is available for free on StudiesToday.com. These solutions for Class 6 Punjabi are as per latest Punjab Board curriculum.

Are the Punjabi Punjab Board solutions for Class 6 updated for the new 50% competency-based exam pattern?

Yes, our experts have revised the PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ as per 2026 exam pattern. All textbook exercises have been solved and have added explanation about how the Punjabi concepts are applied in case-study and assertion-reasoning questions.

How do these Class 6 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ will help students to get full marks in the theory paper.

Do you offer PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ in multiple languages like Hindi and English?

Yes, we provide bilingual support for Class 6 Punjabi. You can access PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ in both English and Hindi medium.

Is it possible to download the Punjabi Punjab Board solutions for Class 6 as a PDF?

Yes, you can download the entire PSEB 6th Class Punjabi Solutions Chapter 22 ਲੋਕ-ਨਾਇਕ ਦਾ ਚਲਾਣਾ in printable PDF format for offline study on any device.